ਅੰਗ : 685
ਧਨਾਸਰੀ ਮਹਲਾ ੯ ॥ ਅਬ ਮੈ ਕਉਨੁ ਉਪਾਉ ਕਰਉ ॥ ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥ ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥ ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥੧॥ ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥ ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥੨॥੪॥੯॥੯॥੧੩॥੫੮॥੪॥੯੩॥
ਅਰਥ: ਹੇ ਭਾਈ! ਹੁਣ ਮੈਂ ਕੇਹੜਾ ਜਤਨ ਕਰਾਂ ਜਿਸ ਤਰ੍ਹਾਂ (ਮੇਰੇ) ਮਨ ਦਾ ਸਹਮ ਮੁੱਕ ਜਾਏ, ਅਤੇ, ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ।੧।ਰਹਾਉ।
ਹੇ ਭਾਈ! ਮਨੁੱਖਾ ਜਨਮ ਪ੍ਰਾਪਤ ਕਰ ਕੇ ਮੈਂ ਕੋਈ ਭਲਾਈ ਨਹੀਂ ਕੀਤੀ, ਇਸ ਵਾਸਤੇ ਮੈਂ ਬਹੁਤ ਡਰਦਾ ਰਹਿੰਦਾ ਹਾਂ। ਮੈਂ (ਆਪਣੀ) ਜਿੰਦ ਵਿਚ (ਹਰ ਵੇਲੇ) ਇਹੀ ਚਿੰਤਾ ਕਰਦਾ ਰਹਿੰਦਾ ਹਾਂ ਕਿ ਮੈਂ ਆਪਣੇ ਮਨ ਨਾਲ,
ਬਚਨ ਨਾਲ, ਕਰਮ ਨਾਲ (ਕਦੇ ਭੀ) ਪਰਮਾਤਮਾ ਦੇ ਗੁਣ ਨਹੀਂ ਗਾਂਦਾ ਰਿਹਾ।੧। ਹੇ ਭਾਈ! ਗੁਰੂ ਦੀ ਮਤਿ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਦੀ ਕੁਝ ਭੀ ਸੂਝ ਪੈਦਾ ਨਹੀਂ ਹੋਈ, ਮੈਂ ਪਸ਼ੂ ਵਾਂਗ (ਨਿੱਤ) ਆਪਣਾ ਢਿੱਡ ਭਰ ਲੈਂਦਾ ਹਾਂ। ਹੇ ਨਾਨਕ! ਆਖ-ਹੇ ਪ੍ਰਭੂ! ਮੈਂ ਵਿਕਾਰੀ ਤਦੋਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ਜੇ ਤੂੰ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਚੇਤੇ ਰੱਖੇਂ।੨।੪।੯।੯।੧੩।੫੮।੪।੯੩।
ਅੱਜ ਇਤਿਹਾਸ ਵਿੱਚ ਮੈ ਉਹਨਾ ਦੋ ਸੂਰਮਿਆਂ ਦਾ ਜਿਕਰ ਕਰਨ ਲੱਗਾ ਜਿਹਨਾ ਨੇ ਆਪਣੇ ਦਾਦੇ ਦਾ ਕਲੰਕ ਧੋਤਾ ਸੀ । ਇਸ ਇਤਿਹਾਸ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੋਵੇ ਆਉ ਅੱਜ ਇਹ ਇਤਿਹਾਸ ਪੜੀਏ ਤੇ ਪੜਾਈਏ ਜੀ ।
ਸ਼ਹੀਦ ਭਾਈ ਸਰੂਪ ਸਿੰਘ ਜੀ ਤੇ ਭਾਈ ਅਨੂਪ ਜੀ ਇਹ ਦੋਵੇ ਯੋਧੇ ਭਾਈ ਸਾਲੋ ਜੀ ਦੀ ਵੰਸ਼ ਵਿਚੋ ਸਨ । ਤੇ ਭਾਈ ਸਾਲੋ ਜੀ ਦੇ ਪੋਤਰੇ ਦੁਨੀ ਚੰਦ ਦੇ ਇਹ ਪੋਤਰੇ ਸਨ , ਇਹ ਦੁਨੀ ਚੰਦ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠੇ ਦਾ ਰਹਿਣ ਵਾਲਾ ਸੀ। ਸੰਨ 1700 ਈ . ਵਿਚ ਜਦੋਂ ਪਹਾੜੀ ਰਾਜਿਆਂ ਨੇ ਆਨੰਦਪੁਰ ਨੂੰ ਘੇਰਨ ਦੀ ਯੋਜਨਾ ਬਣਾਈ ਤਾਂ ਇਹ ਆਪਣੇ ਕੁਝ ਯੋਧਿਆਂ ਨੂੰ ਨਾਲ ਲੈ ਕੇ ਗੁਰੂ ਜੀ ਦੀ ਸਹਾਇਤਾ ਲਈ ਉਥੇ ਪਹੁੰਚਿਆ । ਇਕ ਦਿਨ ਅਚਾਨਕ ਪਹਾੜੀ ਰਾਜਿਆਂ ਨੇ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਲਈ ਹਾਥੀ ਨੂੰ ਸ਼ਰਾਬ ਪਿਆ ਕੇ ਭੇਜਣ ਦੀ ਜੁਗਤ ਬਣਾ ਲਈ । ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਜੀ ਨੂੰ ਪਤਾ ਲਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਪਾਸ ਵੀ ਇਕ ਮਸਤ ਹਾਥੀ ਹੈ ਜੋ ਉਸ ਨੂੰ ਮਸਲ ਦੇਵੇਗਾ । ਕਿਉਕਿ ਦੁਨੀ ਚੰਦ ਦਾ ਸਰੀਰ ਵੀ ਬਹੁਤ ਭਾਰਾ ਸੀ ਗੁਰੂ ਗੋਬਿੰਦ ਸਿੰਘ ਜੀ ਭਾਈ ਸ਼ਾਲੋ ਜੀ ਦਾ ਕਰਕੇ ਦੁਨੀ ਚੰਦ ਦਾ ਸਤਿਕਾਰ ਕਰਦੇ ਸਨ । ਗੁਰੂ ਜੀ ਦੇ ਇਰਾਦੇ ਦਾ ਪਤਾ ਲਗਣ ‘ਤੇ ਦੁਨੀਚੰਦ ਘਬਰਾ ਗਿਆ ਅਤੇ ਉਥੋਂ ਖਿਸਕਣ ਵਿਚ ਹੀ ਆਪਣੀ ਸਲਾਮਤੀ ਸਮਝੀ । ਆਪਣੇ ਕੁਝ ਸਾਥੀਆਂ ਸਹਿਤ ਕਿਲ੍ਹੇ ਦੀ ਦੀਵਾਰ ਟੱਪਣ ਲਗਿਆਂ ਉਹ ਡਿਗ ਪਿਆ ਤੇ ਲੱਤ ਤੁੜਾ ਲਈ । ਫਿਰ ਜਦੋਂ ਆਪਣੇ ਪਿੰਡ ਮੰਜੇ ਤੇ ਪਿਆ ਸੀ ਤਾਂ ਸੱਪ ਨੇ ਡੰਗ ਲਿਆ ਤੇ ਦੁਨੀ ਚੰਦ ਮਰ ਗਿਆ । ਇਸ ਘਟਨਾ ਨੂੰ ਵੇਖਦੇ ਹੋਇਆਂ ਇਸ ਦੇ ਪੋਤਰਿਆਂ –ਭਾਈ ਸਰੂਪ ਸਿੰਘ ਅਤੇ ਅਨੂਪ ਸਿੰਘ ਨੂੰ ਬਹੁਤ ਬੁਰਾ ਲੱਗਾ ਕਿ ਸਾਡਾ ਦਾਦਾ ਦੁਨੀ ਚੰਦ ਗੁਰੂ ਜੀ ਤੋ ਬੇਮੁੱਖ ਹੋ ਕੇ ਸਾਡੇ ਪਰਿਵਾਰ ਨੂੰ ਕਲੰਕ ਲਾ ਗਿਆ ਹੈ । ਉਹਨਾ ਦੋਵਾਂ ਭਰਾਵਾ ਨੇ ਸਲਾਹ ਕੀਤੀ ਤੇ ਅਨੰਦਪੁਰ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚ ਕੇ ਆਪਣੇ ਦਾਦੇ ਦੁਨੀ ਚੰਦ ਜੀ ਦੀ ਭੁੱਲ ਤੇ ਮੁਆਫੀ ਮੰਗੀ । ਇਹ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਹੱਸ ਕੇ ਬੋਲੇ ਭਾਈ ਸਰੂਪ ਸਿੰਘ ਤੇ ਅਨੂਪ ਸਿੰਘ ਜੀ ਸਾਨੂੰ ਪਤਾ ਸੀ ਕਿ ਦੁਨੀ ਚੰਦ ਦੀ ਉਮਰ ਬਹੁਤ ਘੱਟ ਹੈ । ਅਸੀ ਤੇ ਭਾਈ ਸ਼ਾਲੋ ਜੀ ਦੇ ਸਤਿਕਾਰ ਵਜੋ ਦੁਨੀ ਚੰਦ ਨੂੰ ਇਸ ਹਾਥੀ ਨਾਲ ਲੜਨ ਦੀ ਸੇਵਾ ਬਖਸ਼ੀ ਸੀ ਕਿ ਦੁਨੀ ਚੰਦ ਇਤਿਹਾਸ ਵਿੱਚ ਹਮੇਸ਼ਾ ਲਈ ਅਮਰ ਹੋ ਜਾਦਾ । ਪਰ ਦੁਨੀ ਚੰਦ ਦਿਲ ਦਾ ਕਮਜੋਰ ਨਿਕਲਿਆ ਤੇ ਗੁਰੂ ਦੇ ਬੋਲਾ ਤੇ ਵਿਸ਼ਵਾਸ ਨਾ ਕਰ ਸਕਿਆ। ਭਾਈ ਅਨੂਪ ਸਿੰਘ ਤੇ ਭਾਈ ਸਰੂਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਸਿਰ ਰੱਖ ਦਿਤਾ ਤੇ ਕਿਹਾ ਮਹਾਰਾਜ , ਸਾਡੇ ਮੱਥੇ ਤੇ ਲੱਗੇ ਕਲੰਕ ਨੂੰ ਧੋਣ ਦਾ ਇਕ ਮੌਕਾ ਸਾਨੂੰ ਜਰੂਰ ਬਖਸ਼ੋ ਜੀ । ਗੁਰੂ ਗੋਬਿੰਦ ਸਿੰਘ ਜੀ ਉਹਨਾ ਦੋਵਾ ਤੇ ਬਹੁਤ ਖੁਸ਼ ਹੋਏ ਤੇ ਬੋਲੇ ਫੇਰ ਤਿਆਰ ਹੋਵੇ ਪਹਾੜੀ ਰਾਜੇ ਤੇ ਮੁਗ਼ਲ ਫ਼ੌਜਾਂ ਹਮਲੇ ਲਈ ਆ ਰਹੀਆ ਹਨ । ਇਹ ਸੁਣ ਕੇ ਦੋਵੇ ਯੋਧਿਆਂ ਦੇ ਡੋਲੇ ਫੜਕੇ ਅੱਖਾਂ ਲਾਲ ਹੋ ਗਈਆਂ ਯੁੱਧ ਦੀ ਤਿਆਰੀ ਖਿੱਚ ਲਈ ਨਿਰਮੋਹਗੜ੍ਹ ਦੀ ਜੰਗ ਵਿੱਚ ਦੋਵਾਂ ਭਰਾਵਾਂ ਨੇ ਖਾਲਸਾਂ ਫੌਜ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਮਾਨ ਹੇਠ ਐਸੀ ਤੇਗ ਖੜਕਾਈ ਕਿ ਦੁਸ਼ਮਣ ਫ਼ੌਜਾਂ ਦੇ ਆਹੂ ਲਾਹ ਛੱਡੇ । ਗੁਰੂ ਜੀ ਉਹਨਾਂ ਭਰਾਵਾਂ ਦੀ ਵੀਰਤਾ ਵੱਲ ਵੇਖ ਕੇ ਬਹੁਤ ਖੁਸ਼ ਹੋਏ ਤੇ ਮੁੱਖ ਤੋ ਉਚਾਰਿਆ ਤੁਸਾ ਨੇ ਭਾਈ ਸ਼ਾਲੋ ਜੀ ਦੀ ਕੁੱਲ ਦਾ ਨਾਮ ਰੌਸਨ ਕਰ ਦਿੱਤਾ । ਭਾਈ ਸਰੂਪ ਸਿੰਘ ਤੇ ਭਾਈ ਅਨੂਪ ਸਿੰਘ ਜੀ ਜੰਗ ਵਿੱਚ ਜੂਝਦਿਆ ਸੈਕੜੇ ਫੱਟ ਖਾਂ ਕੇ ਸ਼ਹਾਦਤ ਦਾ ਜਾਮ ਪੀ ਗਏ । ਆਪਣੇ ਖੂਨ ਨਾਲ ਆਪਣੇ ਦਾਦੇ ਦੁਨੀ ਚੰਦ ਵਾਲਾ ਕਲੰਕ ਧੋ ਦਿਤਾ।
ਧੰਨ ਗੁਰੂ ਧੰਨ ਗੁਰੂ ਦੇ ਸਿੰਘ।
ਜੋਰਾਵਰ ਸਿੰਘ ਤਰਸਿੱਕਾ
ਇਹ ਉਹ ਇਤਿਹਾਸਿਕ ਤੇ ਪਵਿੱਤਰ ਅਸਥਾਨ ਹੈ , ਜਿਥੇ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੇ ਯੁੱਧ ਪਿੱਛੋਂ ਚਰਨ ਪਾ ਕੇ ਇਸ ਧਰਤੀ ਨੂੰ ਭਾਗ ਲਾਏ। ਇਤਿਹਾਸ ਗਵਾਹ ਹੈ ਕੇ ਕਿਵੇਂ ਇੱਕ ਜੱਟ ਨੇ ਇਕ ਬਾਣੀਏ ਕੋਲੋਂ ਦਸਮ ਪਾਤਸ਼ਾਹ ਨੂੰ ਜ਼ਾਮਨ ਦੇ ਕੇ ਕਰਜ਼ਾ ਲਿਆ ਪਰ ਵਾਪਿਸ ਨਾ ਦਿੱਤਾ। ਜੱਟ ਮਰ ਕੇ ਤਿੱਤਰ ਦੀ ਜੂਨ ਪੈ ਗਿਆ ਅਤੇ ਬਾਣੀਆਂ ਬਾਜ਼ ਦੀ ਜੂਨ ਪੈ ਗਿਆ। ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਆਪਣੇ ਹੱਥਾਂ ਨਾਲ ਬਾਜ਼ ਪਾਸੋਂ ਤਿੱਤਰ ਨੂੰ ਮਰਵਾਕੇ ਆਪਣੀ ਜ਼ਾਮਨੀ ਤਾਰੀ। ਇਥੇ ਉਹ ਜੰਡ ਸਾਹਿਬ ਵੀ ਹੈ , ਜਿਸ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ। ਮੱਸਿਆ ਅਤੇ ਬਸੰਤ ਪੰਚਮੀ ਨੂੰ ਇਥੇ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ , ਦੁਪਹਿਰ 12 ਵਜੇ ਅੰਮ੍ਰਿਤ ਸੰਚਾਰ ਹੁੰਦਾ ਹੈ
ਮਰਦਾਨਾ ਜਦੋਂ ਬਾਬੇ ਨੂੰ ਪਹਿਲੀ ਵਾਰ ਮਿਲਿਆ
“ਤੂੰ ਰਬਾਬ ਬੜੀ ਸੋਹਣੀ ਵਜਾਉਂਦਾ ਏਂ .. ਕੀ ਨਾਂ ਏ ਤੇਰਾ ?” ਬਾਬੇ ਨਾਨਕ ਨੇ ਘਰ ਦੇ ਬਾਹਰ ਸੁਰੀਲੀ ਰਬਾਬ ਨਾਲ ਵਾਰਾਂ ਗਾਉਂਦੇ ਵਜਾਉਂਦੇ ਰਬਾਬੀ ਨੂੰ ਪੁੱਛਿਆ।
“ਮਰਦਾਨਾ !” ਉਹ ਝੁੱਕ ਕੇ ਬੋਲਿਆ।
“ਮਰਦਾਨਿਆਂ ! ਤੂੰ ਰਬਾਬ ਬੜੀ ਮਿੱਠੀ ਵਜਾਉਨੈ ਤੇ ਤੈਨੂੰ ਰਾਗਾਂ ਦੀ ਵੀ ਸੋਹਣੀ ਸੂਝ ਏ। ਕਿੰਨਾ ਚੰਗਾ ਹੋਵੇ ਜੇ ਤੂੰ ਰੱਬੀ ਬਾਣੀ ਇਹਦੇ ਤੇ ਗਾਵਿਆ ਕਰੇਂ।”
“ਰੱਬ ਤੁਹਾਨੂੰ ਬਹੁਤਾ ਦੇਵੇ … ਤੁਹਾਡੇ ਜਿਹੇ ਕਦਰਦਾਨਾਂ ਕਰ ਕੇ ਅਸੀਂ ਤੁਰੇ ਫਿਰਦੇ ਆਂ .. ਇਸ ਰਬਾਬ ਤੇ ਅਸੀਂ ਸੱਥਾਂ ਵਿੱਚ ਅਤੇ ਤੁਹਾਡੇ ਜਿਹੇ ਸ਼ਾਹਾਂ ਦੇ ਘਰਾਂ ਅੱਗੇ ਵਾਰਾਂ ਤੇ ਲੋਕਗੀਤ ਗਾ ਕੇ ਟੱਬਰ ਪਾਲਣੇ ਆਂ। ਰੱਬੀ ਬਾਣੀ ਗਾ ਕੇ ਕਿੱਥੇ ਗੁਜ਼ਰਾਨ ਹੋਣਾ ਏ ?” ਮਰਦਾਨੇ ਨੂੰ ਬਾਬੇ ਦੀ ਕਦਰਦਾਨੀ ਤਾਂ ਚੰਗੀ ਲੱਗੀ ਪਰ ਰੱਬੀ ਬਾਣੀ ਦੀ ਸਲਾਹ ਨਹੀਂ। ਉਹਨੂੰ ਆਪਣੇ ਟੱਬਰ ਦੇ ਪਾਲਣ ਪੋਸ਼ਣ ਦਾ ਫਿਕਰ ਸੀ।
“ਤੂੰ ਮੇਰਾ ਹੋਇ ਰਹਿ ਮਰਦਾਨਿਆਂ .. ਮੈਂ ਦਰਗਾਹ ‘ਚ ਤੇਰਾ ਜਾਮਨ ਹੋਸਾਂ … ਤੇਰੇ ਟੱਬਰ ਦੇ ਰਿਜ਼ਕ ਦੀ ਜਿੰਮੇਵਾਰੀ ਮੇਰੀ ਹੋਸੀ … ਰਿਜ਼ਕ ਦੀ ਕੋਈ ਘਾਟ ਨਹੀ ਰਹੇਗੀ … ਤੇਰਾ ਉਧਾਰ ਹੋਸੀ।”
ਅੰਦਰੋਂ ਉਸਨੂੰ ਚੰਗਾ ਵੀ ਲੱਗਾ ਕਿ ਦਰ ਦਰ ਮੰਗਣਾ ਪਿੰਨਣਾ ਛੁੱਟ ਜਾਏਗਾ ਪਰ ਇੱਕ ਦਮ ਅਚਾਨਕ ਐਨੇ ਵੱਡੇ ਬਦਲਾਅ ਅਤੇ ਫੈਸਲੇ ਲਈ ਉਹ ਸ਼ਸ਼ੋਪੰਜ ਵਿੱਚ ਪੈ ਗਿਆ ਪਰ ਬੋਲਿਆ,
“ਮੈਂ ਪੰਜ ਨਮਾਜੀ ਆਂ ਤੇ ਰੋਜ਼ੇ ਵੀ ਰਖਦਾਂ .. ਤਾਂ ਕੀ ਮੇਰਾ ਉਧਾਰ ਨਾ ਹੋਸੀ ?”
ਮਰਦਾਨੇ ਦਾ ਭੋਲਾਪਨ ਬਾਬੇ ਨੂੰ ਚੰਗਾ ਲੱਗਾ।
“ਰੋਜ਼ੇ ਤੇ ਨਮਾਜ਼ਾਂ ਤਾਂ ਈ ਸਾਰਥਕ ਨੇ ਮਰਦਾਨਿਆਂ ਜੇ ਕਾਈ ਸ਼ਰਧਾ ਤੇ ਪ੍ਰੇਮ ਦੀ ਕਣੀ ਵੀ ਅੰਦਰ ਹੋਵੇ। ਜੀਵਨ ਸਤਿਵਾਦੀ ਹੋਵੇ। ਤੇਰੇ ਲਈ ਨਿਰੰਕਾਰ ਦਾ ਇਹੋ ਹੁਕਮ ਏ ਕਿ ਤੂੰ ਰੱਬੀ ਬਾਣੀ ਹੀ ਗਾਵੇਂ …. ਤੂੰ ਮੇਰੇ ਦਰ ਤੇ ਉਂਝ ਈ ਨਹੀਂ ਆ ਗਿਆ .. ਕਿਸੇ ਦਾ ਸੱਦਿਆ ਭੇਜਿਆ ਆਇਆਂ ਏ।”
“ਤੂੰ ਮਹਾਂਪੁਰਖ ਗੁੱਝੀਆਂ ਗੱਲਾਂ ਕਰੇਂ … ਮੇਰੀ ਤਾਂ ਕਾਈ ਸਮਝ ਨਾਹੀਂ।” ਅੰਦਰੋਂ ਉਹਨੂੰ ਕੋਈ ਡੂੰਘੀ ਖਿੱਚ ਜਰੂਰ ਪੈ ਰਹੀ ਸੀ ਹਾਲਾਂਕਿ ਮਨ ‘ਚ ਕੋਈ ਕਿਨਕਾ ਪੂਰਨ ਸਮਰਪਣ ਤੋਂ ਹਲੇ ਸ਼ੱਕ ਵਿੱਚ ਸੀ ਪਰ ਹੁਣ ਸਮਾਂ ਤਾਂ ਆ ਹੀ ਗਿਆ ਸੀ।
ਬਾਬੇ ਨਾਨਕ ਨੇ ਮਾਝ ਰਾਗ ਵਿੱਚ ਆਲਾਪ ਲਿਆ। ਇੱਕਦਮ ਮਰਦਾਨੇ ਦਾ ਰੋਮ ਰੋਮ ਤਰੰਗਿਤ ਹੋ ਗਿਆ ਤੇ ਵਿਸਮਾਦ ਤਾਰੀ ਹੋਣਾ ਸ਼ੁਰੂ ਹੋ ਗਿਆ। ਫਿਰ ਬਾਬੇ ਨੇ ਸ਼ਬਦ ਗਾਉਣਾ ਸ਼ੁਰੂ ਕੀਤਾ ਤੇ ਮਰਦਾਨੇ ਦਾ ਹੱਥ ਬਦੋਬਦੀ ਰਬਾਬ ਤੇ ਬਾਬੇ ਦੇ ਸ਼ਬਦ ਧੁੰਨ ਦੀ ਸੰਗਤ ਕਰਨ ਲੱਗਾ ਜਿਵੇਂ ਜੁਗਾਂ ਪੁਰਾਣਾ ਸਾਥ ਹੋਵੇ।
“ਪੰਜ ਨਿਵਾਜਾਂ ਵਖਤ ਪੰਜਿ ਪੰਜਾ ਪੰਜੇ ਨਾਉ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ॥
ਚੌਥੀ ਨੀਅਤ ਰਾਸਿ ਮਨੁ ਪੰਜਵੀ ਸਿਫਤਿ ਸਨਾਇ॥
ਕਰਣੀ ਕਲਮਾ ਆਖ ਕੈ ਤਾਂ ਮੁਸਲਮਾਣ ਸਦਾਇ॥
ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਇ ॥
ਮਰਦਾਨੇ ਅੰਦਰੋਂ ਅਗੰਮੀ ਰਸ ਦਾ ਝਰਣਾ ਫੁੱਟ ਪਿਆ। ਉਂਝ ਰਬਾਬ ਤਾਂ ਉਹ ਪਹਿਲਾਂ ਵੀ ਵਜਾਉਂਦਾ ਸੀ ਪਰ ਉਹਨੂੰ ਅੱਜ ਪਹਿਲੀ ਵਾਰ ਰਬਾਬ ਵਜਾਉਂਦੇ ਨੂੰ ਜੋ ਅੰਮ੍ਰਿਤ ਰਸ ਵਰਸਿਆ ਉਹ ਪਹਿਲਾਂ ਕਦੀ ਨਹੀਂ ਸੀ ਮਿਲਿਆ। ਉਹਨੂੰ ਅੱਜ ਪਤਾ ਲੱਗਾ ਕਿ ਰਾਗ ਅਤੇ ਬਾਣੀ ਦੇ ਸੁਮੇਲ ਨਾਲ ਕਿੰਨੀ ਠੰਢ ਵਰਤ ਸਕਦੀ ਏ। ਉੱਤੋਂ ਗਾਉਣ ਵਾਲਾ ਆਪ ਬਾਣੀ ਤੇ ਸੰਗੀਤ ਦਾ ਸੋਮਾ ਹੋਵੇ ਤਾਂ ਕਿਵੇਂ ਨਾ ਕੋਈ ਆਪਣੇ ਆਪ ਨੂੰ ਭੁੱਲ ਕੇ ਉਸ ਵਿੱਚ ਸਮਾ ਜਾਵੇ।
ਐਨਾ ਸੁੱਖ ! … ਐਨੀ ਤਸਕੀਨ ! .. ਅਕਹਿ ! ਅਬੋਲ ! ਅਤੋਲ ਅਨੰਦ !
ਮਰਦਾਨਾ ਚਾਹੁੰਦਾ ਸੀ ਕਿ ਇਹ ਸਭ ਕਦੀ ਬੰਦ ਨਾ ਹੋਵੇ। ਅਗੰਮੀ ਰਸ ਦੇ ਬੱਝੇ ਹੋਏ ਰਾਹੀ ਰਾਹ ਵਿੱਚ ਰੁੱਕ ਗਏ … ਭੌਰ ਪੰਖੇਰੂ ਢੋਰ ਜੰਤ ਸਭ ਸੁੱਖ ਮਹਿਸੂਸ ਕਰਨ ਲੱਗੇ।
ਫਿਰ ਜਿਵੇਂ ਹੀ ਬਾਬੇ ਨੇ ਗਾਉਣਾ ਬੰਦ ਕੀਤਾ ਤਾਂ ਜਿਵੇਂ ਸਭ ਕੁੱਝ ਉਂਝ ਦਾ ਉਂਝ ਠਹਿਰਿਆ ਈ ਰਹਿ ਗਿਆ ਉੱਥੇ ਦਾ ਉੱਥੇ । ਕੁੱਝ ਪਲਾਂ ਬਾਅਦ ਫਿਰ ਜਿਵੇਂ ਜਿਵੇਂ ਕਿਸੇ ਦੀ ਸੁਰਤ ਵਾਪਿਸ ਪਰਤੀ ਉਹ ਧੰਨ ਨਿਰੰਕਾਰ ਬੋਲਦਾ ਭਿਜੀਆਂ ਅੱਖਾਂ ਨਾਲ ਰਾਹੇ ਪੈ ਗਿਆ। ਬਾਣੀ ਦੀ ਇਹ ਜਾਦੂਈ ਮਿਠਾਸ ਭਰੀ ਤਾਕਤ ਬਾਬਾ ਧੁਰੋਂ ਨਾਲ ਲੈ ਕੇ ਆਇਆ ਸੀ।
ਮਰਦਾਨਾ ਸੁੰਨ ਹੋ ਕੇ ਖੜਾ ਰਿਹਾ … ਫਿਰ ਬਾਬੇ ਦੇ ਗਲ ਲੱਗ ਰੋਣ ਲੱਗ ਪਿਆ ਜਿਵੇਂ ਉਸ ਕੋਲੋਂ ਕੁੱਝ ਬਹੁਤ ਵੱਡਾ ਖੁੱਸ ਗਿਆ ਹੋਵੇ ਤੇ ਉਹ ਚਾਹੁੰਦਾ ਸੀ ਬਾਬਾ ਹੋਰ ਗਾਵੇ .. ਤੇ ਗਾਈ ਜਾਵੇ .. ਤੇ ਮੈਂ ਸਾਰੀ ਹਯਾਤੀ ਰਬਾਬ ਵਜਾਉਂਦਾ ਰਹਾਂ ਅਤੇ ਇਹ ਅਗੰਮੀ ਰਸ ਕਦੀ ਨਾ ਟੁੱਟੇ। ਉਸ ਦੇ ਅੰਦਰ ਦਾ ਸਭ ਧੋਤਾ ਗਿਆ .. ਤੇ ਬੱਸ .. ਉਸ ਦਿਨ ਤੋਂ ਮਰਦਾਨਾ ਬਾਬੇ ਦਾ ਹੋ ਗਿਆ।
ਇਉਂ ਮਰਦਾਨੇ ਦਾ ਬਾਬੇ ਨਾਨਕ ਨਾਲ ਪਹਿਲਾ ਮੇਲ ਹੋਇਆ। ਪਹਿਲਾਂ ਮਰਦਾਨਾ ਬਾਬੇ ਦਾ ਰਬਾਬੀ ਬਣਿਆ … ਫਿਰ ਜਿਉਂ ਜਿਉਂ ਕਪਾਟ ਖੁੱਲੇ … ਅਨੁਭਵ ਡੂੰਘਾ ਹੋਇਆ ਉਹ ਆਤਮਜ ਤੇ ਬਾਬੇ ਦਾ ਸਿੱਖ ਬਣਿਆ .. ਤੇ ਫਿਰ ਮਰਦਾਨਾ ਬਾਬੇ ਨਾਨਕ ਦਾ ਹੀ ਰੂਪ ਹੋ ਅਤੇ ਅੰਤ ਉਸੇ ਵਿੱਚ ਸਮਾ ਗਿਆ। ਉਸੇ ਦੇ ਹੱਥਾਂ ਵਿੱਚ … ਉਸਦੀ ਗੋਦ ਵਿੱਚ ਆਖਰੀ ਸਵਾਸ ਲਿਆ ॥
ਕੁਝ ਸਿੱਖ ਇਤਿਹਾਸਕਾਰਾਂ ਅਨੁਸਾਰ ਭਾਈ ਅਬਦੁਲਾ ਜੀ ਇਕ ਮੁਸਲਮਾਨ ਸੇਵਕ ਸੀ ਜੋ ਗੁਰੂ ਹਰਗੋਬਿੰਦ ਦੇ ਦਰਬਾਰ ਸੇਵਾ ਕਰਿਆ ਕਰਦਾ ਸੀ । ਭਾਈ ਨੱਥਾ ਜੀ ਇਸ ਦੇ ਸਾਥੀ ਸਨ । ( 1595-1644 ) ਦੇ ਸਮੇਂ ਸਿੱਖ ਸੰਗਤ ਵਿਚ ਸੂਰਬੀਰਾਂ ਦੀਆਂ ਜੋਸ਼ੀਲੀਆਂ ਵਾਰਾਂ ਗਾਇਆ ਕਰਦੇ ਸੀ । ਅਬਦੁਲਾ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਸੁਰਸਿੰਘ ਵਿਚ ਹੋਇਆ ਸੀ । 1606 ਵਿਚ ਜਦੋਂ ਛੇਵੇਂ ਗੁਰੂ ਹਰਗੋਬਿੰਦ ਜੀ ਦੀ ਅਕਾਲ ਤਖ਼ਤ ‘ ਤੇ ਗੱਦੀਨਸ਼ੀਨੀ ਹੋਈ ਤਾਂ ਇਸ ਸ਼ੁਭ ਮੌਕੇ ਤੇ ਅਬਦੁੱਲਾ ਪਹਿਲੀ ਵਾਰ ਅੰਮ੍ਰਿਤਸਰ ਗੁਰੂ ਦੇ ਦਰਬਾਰ ਵਿਚ ਦਰਸ਼ਨ ਕਰਨ ਆਇਆ ਸੀ । ਗੁਰ ਬਿਲਾਸ ਛੇਵੀਂ ਪਾਤਸ਼ਾਹੀ ਅਨੁਸਾਰ ਇਸ ਮੌਕੇ ਉੱਤੇ ਉਸਨੇ ਅਤੇ ਉਸਦੇ ਸਾਥੀ ਨੱਥਾ ਜੀ ਨੇ ਗੁਰੂ ਦੀ ਮਹਿਮਾ ਵਿਚ ਇਕ ਪਉੜੀ ਦਾ ਗਾਇਨ ਕੀਤਾ ਸੀ : .
ਸਚਾ ਤਖਤ ਸੁਹਾਯੋ ਸ੍ਰੀ ਗੁਰ ਪਾਇ ਕੈ ॥
ਛਬ ਬਰਨੀ ਨਹਿ ਜਾਇ ਕਰੋ ਕਿਆ ਗਾਇਕੈ ।।
ਰਵਿ ਸਸਿ ਭਏ ਮਲੀਨ ਸੁਦਰਸ ਦਿਖਾਇ ਕੈ ।।
ਸ੍ਰੀ ਗੁਰ ਤਖਤ ਬਿਰਾਜੇ ਪ੍ਰਭੂ ਧਿਆਏ ਕੈ॥
ਮੀਰ ਅਬਦੁਲ ਅਉ ਨੱਥਾ ਜਸ ਕਹੇ ਸ਼ਨਾਇ ਕੈ ॥
ਇਸ ਪਿੱਛੋਂ ਇਹ ਦੋਵੇਂ ਅੰਮ੍ਰਿਤਸਰ ਹੀ ਰਹਿਣ ਲੱਗ ਪਏ ਅਤੇ ਸੂਰਮਿਆਂ ਦੀਆਂ ਵਾਰਾਂ ਗਾਉਂਦੇ ਰਹੇ । ਜਦੋਂ ਗੁਰੂ ਹਰਗੋਬਿੰਦ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਦੀ ਸ਼ਾਦੀ ਹੋਈ ਤਾਂ ਗੁਰੂ ਜੀ ਉਸਨੂੰ ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਲੈ ਕੇ ਗਏ । ਇਸ ਸਮੇਂ ਗੁਰੂ ਜੀ ਨੇ ਅਬਦੁਲਾ ਜੀ ਨੂੰ ਪ੍ਰਮਾਤਮਾਂ ਦੀ ਮਹਿਮਾ ਗਾਇਨ ਕਰਨ ਲਈ ਹੁਕਮ ਦਿੱਤਾ । ਗੁਰਬਿਲਾਸ ਨੌਵੀਂ ਪਾਤਸ਼ਾਹੀ ਅਨੁਸਾਰ ਗੁਰੂ ਹਰਗੋਬਿੰਦ ਜੀ ਜਦੋਂ ਅੰਮ੍ਰਿਤਸਰ ਛੱਡ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਕੀਰਤਪੁਰ ਚਲੇ ਗਏ ਤਾਂ ਅਬਦੁਲ ਜੀ ਅਤੇ ਨੱਥਾ ਜੀ ਦੋਵੇਂ ਨਾਲ ਸਨ । ਗੁਰੂ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਦੋਵਾਂ ਨੂੰ ਆਪਣੇ ਜੱਦੀ ਪਿੰਡ ਸੁਰਸਿੰਘ ਜਾਣ ਲਈ ਹੁਕਮ ਕੀਤਾ ਸੀ ।
ਢਾਡੀ ਕਲਾ ਦਾ ਇਤਿਹਾਸ
ਢਾਡੀ ਕਲਾ ਦੇ ਇਤਿਹਾਸਿਕ ਪਿਛੋਕੜ ਨੂੰ ਵਾਚਣ ਉਪਰੰਤ ਇਹ ਗੱਲ ਸਪਸਟ ਹੁੰਦੀ ਹੈ ਕਿ ਇਹ ਕਲਾ ਸਾਊਦੀ ਅਰਬ ਵਿੱਚੋਂ ਮੁਸਲਿਮ ਬਾਦਸ਼ਾਹ ਮੁਹੰਮਦ ਬਿਨ ਕਾਸਿਮ ਦੇ ਨਾਲ ਭਾਰਤ ਵਿੱਚ ਆਈ ਅਤੇ ਬਾਅਦ ਵਿੱਚ ਰਾਜਪੂਤ ਰਾਜਿਆਂ ਦਾ ਇਸ ਕਲਾ ਦੇ ਪ੍ਰੇਮੀ ਹੋਣ ਸਦਕਾ ਇਸ ਕਲਾ ਨੇਂ ਰਾਜਸਥਾਨ ਵਿੱਚ ਰਾਜਪੂਤਾਨਾ ਸ਼ਾਹੀ ਦਰਬਾਰ ਦਾ ਸਿੰਗਾਰ ਬਣ ਕੇ ਆਪਣੇ ਹੁਨਰ ਸਦਕਾ ਪਛਾਣ ਕਾਇਮ ਕਰਨ ਦੇ ਨਾਲ ਨਾਲ ਇਸ ਕਲਾ ਨੇਂ ਪੰਜਾਬ ਵੱਲ ਆਪਣਾ ਰੁਖ ਕੀਤਾ ਅਤੇ ਵੱਡੀ ਪ੍ਰਸਿੱਧੀ ਪ੍ਰਾਪਤ ਕੀਤੀ। ਪਹਿਲਾਂ ਪਹਿਲ ਇਹ ਕਲਾ ਮਰਾਸੀ ਕਬੀਲੇ ਨੇ ਆਪਣੇ ਕਿਤੇ ਦੇ ਸਾਧਨ ਵਜੋਂ ਫਸਲਾਂ ਦੀ ਆਮਦ ਸਮੇਂ ਖੇਤਾਂ-ਖਲਵਾੜਿਆਂ ਵਿੱਚ ਜਾ ਕੇ ਕਿਸਾਨਾਂ ਦੀ ਸਿਫਤ ਵਿੱਚ ਗਾ ਗਾ ਕੇ ਅਨਾਜ ਵਗੈਰਾ ਇਕੱਠਾ ਕਰਨ ਜਾਂ ਵਿਆਹਾਂ ਸ਼ਾਦੀਆਂ ਅਤੇ ਖੁਸ਼ੀ ਦੇ ਮੌਕਿਆਂ ਤੇ ਗਾ ਕੇ ਆਪਣਾ ਜੀਵਨ ਨਿਰਬਾਹ ਕਰਨ ਲਈ ਅਪਨਾਈ।
ਭਾਈ ਕਾਹਨ ਸਿੰਘ ਨਾਭਾ ਨੇ ਮਹਾਂਨ ਕੋਸ਼ ਵਿੱਚ ਢਾਡੀ ਸ਼ਬਦ ਦੇ ਅਰਥ ਢੱਡ ਵਜਾ ਕੇ ਯੋਧਿਆਂ ਦੀਆਂ ਵਾਰਾਂ ਜਾਂ ਯਸ ਗਾਉਣ ਵਾਲੇ ਕੀਤੇ ਹਨ, ਗੁਰਬਾਣੀ ਵਿੱਚ ਅਕਾਲ ਪੁਰਖ ਦਾ ਜਸ ਗਾਉਣ ਵਾਲਾ ਜਾਂ ਕੀਰਤਨ ਕਰਨ ਵਾਲੇ ਨੂੰ ਢਾਡੀ ਬਿਆਨਿਆਂ ਗਿਆ ਹੈ।
ਹਉ ਢਾਢੀ ਹਰਿ ਪ੍ਰਭ ਖਸਮ ਕਾ ॥
ਤੀਜੇ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ 516 ਤੇ ‘ਗੂਜਰੀ ਕੀ ਵਾਰ’ ਵਿੱਚ ਢਾਢੀ ਸ਼ਬਦ ਦੀ ਪ੍ਰੀਭਾਸ਼ਾ ਇਸ ਤਰਾਂ ਬਿਆਂਨ ਕਰਦੇ ਹਨ :
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰ ॥
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ॥
ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥
ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥
ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥
ਸਿੱਖ ਧਰਮ ਵਿੱਚ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਿਆਈ ਕਾਲ ਦੌਰਾਂਨ ਇਸ ਨੇਂ ਕਲਾ ਵਧਣਾ ਫੁੱਲਣਾ ਸ਼ੁਰੂ ਕੀਤਾ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਨੇਂ ਸਿੱਖ ਧਰਮ ਵਿੱਚ ਭਗਤੀ ਦੇ ਨਾਲ ਸ਼ਕਤੀ ਦੇ ਸੁਮੇਲ ਨੂੰ ੳਜਾਗਰ ਕਰਨ ਹਿੱਤ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆ, ਇਸੇ ਮਕਸਦ ਤਹਿਤ ਆਪ ਜੀ ਨੇਂ ਆਪਣੇ ਦਰਬਾਰ ਵਿੱਚ ਜ੍ਹਿਲਾ ਅੰਮ੍ਰਿਤਸਰ ਦੇ ਪਿੰਡ ਸੁਰ ਸਿੰਘ ਦੇ ਦੋ ਢਾਡੀ ਭਾਈ ਨੱਥ ਮੱਲ ਜੀ ਅਤੇ ਭਾਈ ਅਬਦੁੱਲਾ ਜੀ ਨੂੰ ਗੁਰੂ ਘਰ ਵਿੱਚ ਪਹਿਲੇ ਮਨਜੂਰ
ਸ਼ੁੁਦਾ ਢਾਡੀ ਹੋਣ ਦਾ ਮਾਣ ਬਖਸ਼ਿਸ਼ ਕੀਤਾ। ਭਾਈ ਨੱਥਾ ਜੀ ਅਤੇ ਭਾਈ ਅਬਦੁੱਲਾ ਜੀ ਨੇਂ ਚਾਰ ਵਾਰਾਂ ਗੁਰੂ ਹਰਿਗੋਬਿੰਦ ਸਾਹਿਬ ਦੀ ਸਿਫਤ ਵਿੱਚ ਲਿਖੀਆਂ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਲੀਆਂ ਉਸ ਸਮੇਂ ਵਾਰ ਜੋ ਇਹਨਾਂ ਢਾਡੀਆਂ ਨੇਂ ‘ਸ਼ੁੱਧ ਰਸਾਲੂ’ ਰਾਗ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੀ ਸਿਫਤ ਗਾਈ ਉਹ ਇਸ ਤਰਾਂ ਸੀ :
ਦੋ ਤਲਵਾਰੀਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ,ਇਕ ਰਾਜ ਦੀ,ਇਕ ਰਾਖੀ ਕਰੇ ਵਜ਼ੀਰ ਦੀ।
ਹਿੰਮਤ ਬਾਹਾਂ ਕੋਟ ਗੜ੍ਹ, ਦਰਵਾਜਾ ਬਲਖ ਬਖੀਰ ਦੀ।
ਕਟਕ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ।
ਪਗ ਤੇਰੀ, ਕੀ ਜਹਾਂਗੀਰ ਦੀ।’
ਮਤਲਬ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਜਹਾਂਗੀਰ ਬਾਦਸ਼ਾਹ ਵਰਗਿਆਂ ਦੀ ਹੈਸੀਅਤ ਕੋਈ ਅਹਿਮੀਅਤ ਨਹੀਂ ਰੱਖਦੀ। ਇਸ ਤਰਾਂ ਢਾਡੀਆਂ ਦਾ ਢੱਡ ਸਾਰੰਗੀ ਨਾਲ ਉਚੀ ਹੇਕ ਵਿੱਚ ਬੀਰ ਰਸ ਵਾਰਾਂ ਗਾਉਣ ਸਦਕਾ ਇਸ ਕਲਾ ਨੇਂ ਲੋਕਾਂ ਦੇ ਮਨ ਨੂੰ ਮੋਹ ਲਿਆ ਗੁਰੂ ਸਾਹਿਬ ਜੀ ਨੇਂ ਇਸ ਕਲਾ ਨੂੰ ਉਤਸਾਹਿਤ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਢਾਡੀ ਵਾਰਾਂ ਦਾ ਗਾਇਨ ਅਰੰਭ ਕਰਵਾਇਆ ਅਤੇ ਇਸ ਕਲਾ ਲਈ ਢਾਡੀਆਂ ਨੂੰ ਸੰਬੋਧਨ ਕਰਕੇ ਕਿਹਾ : “ਹੁਣ ਲੋੜ ਹੈ, ਕਿ ਤੁਹਾਡੇ ਸਾਜਾਂ ਵਿੱਚੋਂ ਲਲਕਾਰਾਂ ਨਿਕਲਣ। ਤੁਹਾਡੀਆਂ ਸੁਰਾਂ ਕੌਮ ਨੂੰ ਵੰਗਾਰਣ। ਤੁਹਾਡੀ ਢੱਡ ਦੀ ਠੱਪ ਜਨਤਾ ਨੂੰ ਟੁੰਬ ਕੇ ਜਗਾਏ ਤੁਹਾਡੇ ਗਜ ਦੇ ਘੁੰਗਰੂ ਕੁਰਬਾਨੀਂ ਲਈ ਦਿਲਾਂ ਵਿੱਚ ਚਾਅ ਪੈਦਾ ਕਰਨ।” ਇਹ ਢਾਡੀ ਬੀਰ ਰਸ ਉਤਸਾਹਿਤ ਕਰਨ ਵਾਲੇ ਸੂਰਮਿਆਂ ਦੀ ਵਾਰਾਂ ਦੇ ਪ੍ਰਸੰਗ ਸੰਗਤ ਵਿੱਚ ਗਾ ਕੇ ਸੁਣਾਉਦੇ, ਜਿਸ ਦੇ ਸੁਣਨ ਨਾਲ ਕਾਇਰਾਂ ਅੰਦਰ ਵੀ ਬਹਾਦਰੀ ਆਉਣ ਲੱਗੀ ਅਤੇ ਉਹਨਾਂ ਦੇ ਦਿਲ ਵਿੱਚ ਜੰਗ ਵਿੱਚ ਜੂਝਣ ਲਈ ਉਤਸ਼ਾਹ ਨਾਲ ਭਰ ਗਏ।
ਵਾਰ ਸ਼ਬਦ ਦੀ ਪਰਿਭਾਸ਼ਾ ਨੂੰ ਸਪਸਟ ਕਰਨ ਲਈ ਇੱਥੇ ਇਹ ਦੱਸਣਾ ਜਰੂਰੀ ਹੈ ਕਿ ਵਾਰ ਯੁੱਧ ਕਾਵਿ ਦੀ ਉਸ ਰਚਨਾ ਨੂੰ ਕਹਿੰਦੇ ਹਨ ਜਿਸ ਵਿੱਚ ਸੂਰਬੀਰ ਯੋਧੇ ਦੀ ਸੂਰਬੀਰਤਾ ਦਾ ਵਰਨਣ ਹੋਵੇ, ਅਤੇ ਜੋ ਸਰੋਤਿਆਂ ਵਿੱਚ ਉਤਸ਼ਾਹ ਪੈਦਾ ਕਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਪ੍ਰਕਾਰ ਦੀਆਂ 9 ਵਾਰਾਂ ਦੀਆਂ ਧੁੰਨੀਆਂ ਦਾ ਜਿਕਰ ਮਿਲਦਾ ਹੈ ।ਦਸ ਗੁਰੂ ਸਾਹਿਬਾਂਨ ਦੇ ਜੀਵਨ ਕਾਲ ਦੌਰਾਂਨ ਢਾਡੀਆਂ ਨੂੰ ਅਤੇ ਢਾਡੀ ਕਲਾ ਨੂੰ ਪੂਰਨ ਸਤਿਕਾਰ ਮਿਲਦਾ ਰਿਹਾ, ਗੁਰੂ ਗੋਬਿੰਦ ਸਿੰਘ ਦੇ ਗੁਰਗੱਦੀ ਸਮੇਂ ਜੰਗਨਾਂਮੇਂ ਅਤੇ ਵਾਰਾਂ ਵਿੱਚੋਂ ਚੰਡੀ ਦੀ ਵਾਰ, ਦਸਮ ਗ੍ਰੰਥ ਵਾਲੀ ਮਾਲਕੌਸ ਦੀ ਵਾਰ, ਸਰਬ ਲੋਹ ਵਾਲੀ ਭਗਉਤੀ ਦੀ ਵਾਰ ਅਤੇ ਅਣੀ ਰਾਇ ਦਾ ਲਿਖਿਆ ਹੋਇਆ ਜੰਗ ਨਾਮਾਂ ਬੀਰ ਰਸੀ ਦੇ ਉੱਤਮ ਨਮੂਨੇਂ ਹਨ। ਦਸਮ ਪਿਤਾ ਦੇ ਦਰਬਾਰ ਵਿੱਚ ਉਸ ਸਮੇਂ ਦੇ ਪ੍ਰਸਿੱਧ ਢਾਡੀ ਮੀਰ ਛਬੀਲਾ ਅਤੇ ਮੁਸ਼ਕੀ ਸਨ ਜਿੰਨਾਂ ਨੂੰ ਗੁਰੂ ਸਾਹਿਬ ਨੇਂ ਸਨਮਾਂਨ ਬਖਸ਼ਿਸ਼ ਕਰਕੇ ਆਪਣੇ ਦਰਬਾਰ ਵਿੱਚ ਰੱਖਿਆ ਸੀ।
ਸੁਖੂ ਅਤੇ ਭਾਈ ਬੁੱਧੂ ਨਾਂਮ ਦੇ ਢਾਡੀਆਂ ਦਾ ਜਿਕਰ ਵੀ ਇਸੇ ਸਮੇਂ ਵਿੱਚ ਆਉਦਾ ਹੈ ਜੋ ਮਾਲਵੇ ਦੇ ਬਾਜਕ ਨਗਰ ਵਿੱਚ ਗੁਰੂ ਸਾਹਿਬ ਨੂੰ ਮਿਲੇ, ਇਹਨਾਂ ਢਾਡੀਆਂ ਨੇਂ ਮਲਵਈ ਵਿੱਚ ਇੱਕ ‘ ਸੱਦ ‘ ਗੁਰੂ ਸਾਹਿਬ ਜੀ ਨੂੰ ਸੁਣਾਈ ;
ਢੱਢ ਸਾਰੰਗੀ ਜਬ ਲੈ ਆਏ। ਦੋਨਹੁ ਖਰੇ ਭਏ ਅਗਵਾਏ।
ਪ੍ਰਭ ਬੋਲੇ ਤੁਮ ਗਾਇ ਸੁਨਾਵਹੁ। ਜਥਾ ਮਹੇਸ਼ ਅਪਰ ਬਲ ਗਾਵਹੁ।
ਸੁਨਿ ਕਰਿ ਹੁਕਮ ਦਿਵਾਨੇ ਦੋਉ। ਕਰੀ ਸਾਰੰਗੀ ਸੁਰ ਮਿਲਿ ਸੋਉ।
ਜੰਗਲ ਦੇਸ ਸੱਦ ਹੁਇ ਜੈਸੇ। ਊਚੇਸੁਰ ਗਾਵਨ ਲਗਿ ਤੈਸੇ।
ਕੱਚਾ ਕੋਠਾ ਵਿਚ ਵਸਦਾ ਜਾਨੀ। ਸਦਾ ਨਾ ਮਾਪੇ ਨਿਤ ਨਹੀ ਜੁਆਨੀ।
ਚਲਣਾ ਆਗੇ ਹੋਇ ਗੁਮਾਨੀ।
ਬਾਅਦ ਵਿੱਚ ਬੰਦਾ ਬਹਾਦਰ ਤੋਂ ਲੈ ਕੇ ਸਿੱਖ ਮਿਸਲਾਂ ਵੇਲੇ ਤੱਕ ਢਾਡੀ ਕਲਾ ਪੂਰੇ ਜੋਬਨ ਤੇ ਰਹੀ , ਅਜੋਕੀ ਢਾਡੀ ਪਰੰਪਰਾ ਦਾ ਮੁੱਢ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਦੌਰਾਂਨ ਸ਼ੁਰੂ ਹੋਇਆ ਜਦੋਂ 1879 ਵਿੱਚ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਹੋਈ ਤਾਂ ਇਸ ਕਲਾ ਨੂੰ ਪ੍ਰਚਾਰਨ ਵਾਲੇ ਭਾਈ ਸੁੰਦਰ ਸਿੰਘ, ਭਾਈ ਲੱਭੂ, ਭਾਈ ਸ਼ੇਰੂ ਆਦਿਕ ਢਾਡੀਆਂ ਨੇਂ ਭਰਪੂਰ ਯੋਗਦਾਂਨ ਪਾਇਆ। ਸੰਤ ਸਿੰਘ, ਭਾਈ ਰੂੜਾ, ਭਾਈ ਲਾਭ, ਭਾਈ ਹੁਕਮਾ, ਭਾਈ ਵਲਾਇਤੀ, ਭਾਈ ਸ਼ੇਰੂ, ਭਾਈ ਲੱਭੂ, ਭਾਈ ਸਮੁੰਦ ਸਿੰਘ ਤੇ ਭਾਈ ਸ਼ੇਰ ਸਿੰਘ ਮਹਾਨ ਢਾਡੀ ਸਨ।” ਮਹਾਰਾਜਾ ਰਣਜੀਤ ਸਿੰਘ ਨੇਂ ਤਾਂ ਆਪਣੇਂ ਸ਼ਾਸ਼ਨ ਕਾਲ ਦੌਰਾਂਨ ਇਹਨਾਂ ਢਾਡੀਆਂ ਦੀ ਸਰਕਾਰੀ ਭਰਤੀ ਹੀ ਕਰ ਲਈ ਸੀ, ਬੇਸ਼ਕ ਸਿੱਖ ਪੰਥ ਲਈ 1710 ਤੋਂ ਲੈ ਕੇ 1765 ਦਾ ਸਮਾਂ ਘੋਰ ਮਈ ਸੰਕਟ ਦਾ ਸੀ, ਅਤੇ ਸਿੰਘ ਲਹਿਰ ਦੇ ਸਮੇਂ ਦੌਰਾਂਨ ਇਸ ਕਲਾ ਨੂੰ ਮਹੰਤਾਂ ਦੇ ਪ੍ਰਭਾਵ ਹੇਠ ਆ ਜਾਣ ਕਰਕੇ ਬਹੁਤ ਨੁਕਸਾਨ ਉਠਾਉਣਾ ਪਿਆ, ਪਰ ਇਹਨਾਂ ਢਾਡੀਆਂ ਨੇਂ ਅਤੇ ਢਾਡੀਆਂ ਦੁਆਰਾ ਗਾਈਆਂ ਗਈਆਂ ਵਾਰਾਂ ਨੇਂ ਇਸ ਘੋਰ ਮਈ ਸੰਕਟ ਵਿੱਚ ਵੀ ਸਿੱਖ ਪੰਥ ਦਾ ਪੱਲਾ ਘੁੱਟ ਕੇ ਫੜੀ ਰੱਖਿਆ ਅਤੇ ਸਮੇਂ-ਸਮੇਂ ਦੇਸ਼ ਅਤੇ ਧਰਮ ਤੋਂ ਜੂਝਣ ਵਾਲੇ ਸੂਰਮੇਂ ਤਿਆਰ ਕੀਤੇ, ਜਿੰਨਾਂ ਨੇਂ ਹਜਾਰਾਂ ਮਰਜੀਵੜਿਆਂ ਨੂੰ ਕੁਰਬਾਨੀਆਂ ਦੇਣ ਲਈ ਤਿਆਰ ਕੀਤਾ।
ਪਰ ਅੱਜ ਬਹੁਤ ਦੁਖ ਦੀ ਗੱਲ ਹੈ ਕਿ ਅਸੀ ਢਾਡੀ ਕਲਾ ਦੇ ਜਨੂੰਨ ਨੂੰ ਖਤਮ ਕਰਦੇ ਜਾ ਰਹੇ ਹਾਂ ,ਜਿਸ ਸਦਕਾ ਇਸ ਕਲਾ ਨੂੰ ਬਹਤ ਨੁਕਸਾਂਨ ਉਠਾਉਣਾ ਪੈ ਰਿਹਾ ਹੈ ,ਇਸ ਕਲਾ ਦੇ ਨਗੀਨੇਂ ਨੂੰ ਸਾਂਭਣ ਦੀ ਥਾਂ, ਤੇ ਪੱਛਮੀ ਸਭਿਆਚਾਰ ਦੀ ਲੱਚਰ ਗਾਇਕੀ ਦਾ ਜਨੂੰਨ ਆਪਣੇ ਸਿਰਾਂ ਤੇ ਸਵਾਰ ਕਰਦੇ ਜਾ ਰਹੇ ਹਾਂ। ਢਾਡੀ ਕਲਾ ਨੂੰ ਸਿਖਰ ਤੱਕ ਲੈ ਜਾਣ ਲਈ ਢਾਡੀਆਂ ਤੋਂ ਵੀ ਇਤਿਹਾਸ ਇਹ ਮੰਗ ਕਰਦਾ ਹੈ ਕਿ ਉਹ ਗੁਰੂ ਇਤਿਹਾਸ ਨੂੰ ਗਾਣਿਆਂ ਦੀ ਤਰਜਾਂ ਦੇ ਅਨੁਸਾਰ ਨਾਂ ਗਾ ਕੇ ਅਸਲ ਰਾਗਾਂ ਵਿੱਚ ਗਾਉਣ ਦੀ ਕੋਸ਼ਿਸ਼ ਕਰਨ ਕਿਉਂਕਿ ਅਸੀਂ ਆਪਣੇਂ ਗੁਰੂਆਂ ਅਤੇ ਕੌਮ ਦੇ ਸ਼ਹੀਦਾਂ ਦੇ ਇਤਿਹਾਸ ਤੋਂ ਵਾਂਝੇ ਹੁੰਦੇ ਜਾ ਰਹੇ ਹਾਂ, ਜਦੋਂ ਕਿ ਗੁਰੂ ਖਾਲਸੇ ਦੇ ਇਤਿਹਾਸ ਨੂੰ ਅਸਲ ਰਾਗਾਂ ਵਿੱਚ ਸੰਗਤ ਸਮਮੁੱਖ ਪੇਸ਼ ਕਰਨਾ ਸਮੇਂ ਦੀ ਬਹੁਤ ਵਡਮੁੱਲੀ ਲੋੜ ਹੈ ਕਿਉਂਕਿ ਇਹ ਵਾਰਾਂ ਅਤੇ ਜੰਗਨਾਮੇਂ ਹੀ ਹਨ ਜੋ ਕੌਮ ਵਿੱਚ ਬੇਗੈਰਤ ਅਤੇ ਜਿੰਦਾਦਿਲੀ ਵਾਲੀ ਰੂਹ ਫੂਕਣ ਦਾ ਕੰਮ ਕਰਦੇ ਹਨ ਅਤੇ ਕੌਮ ਦੇ ਇਤਿਹਾਸ ਨੂੰ ਸਦਾ ਹੀ ਜਿੰਦਾ ਰਖਦੇ ਹਨ।
ਸੋ, ਇਸ ਦੇ ਲਈ ਗੁਰ ਘਰ ਦੇ ਮਨਜੂਰੇ ਢਾਡੀ ਹੀ ਸਾਡੇ ਕੋਲ ਅਜਿਹਾ ਵਸੀਲਾ ਹਨ ਜੋ ਗੁਰੂ ਘਰ ਦੇ ਅਨਮੋਲ ਖਜਾਨੇਂ ਸਿੱਖ ਇਤਿਹਾਸ ਨੂੰ ਵਾਰਾਂ ਰਾਹੀਂ ਗਾ ਕੇ ਦੁਨੀਆਂ ਦੇ ਕੋਨੇਂ-ਕੋਨੇਂ ਤੱਕ ਪੁਹੰਚਾ ਸਕਦੇ ਹਨ।
ਜੋਰਾਵਰ ਸਿੰਘ ਤਰਸਿੱਕਾ।
देवगंधारी ५ ॥ माई जो प्रभ के गुन गावै ॥ सफल आइआ जीवन फलु ता को पारब्रहम लिव लावै ॥१॥ रहाउ ॥ सुंदरु सुघड़ु सूरु सो बेता जो साधू संगु पावै ॥ नामु उचारु करे हरि रसना बहुड़ि न जोनी धावै ॥१॥ पूरन ब्रहमु रविआ मन तन महि आन न द्रिसटी आवै ॥ नरक रोग नही होवत जन संगि नानक जिसु लड़ि लावै ॥२॥१४॥
अर्थ: हे माँ! जो मनुष्य परमात्मा के गुण गाता रहता है, परमात्मा के चरणों में प्रेम बनाए रखता है, उसका जगत में आना कामयाब हो जाता है।1। रहाउ। हे माँ! जो मनुष्य गुरू का साथ प्राप्त कर लेता है, वह मनुष्य सुजीवन वाला, सुघड़, शूरवीर बन जाता है, वह अपनी जीभ से परमात्मा का नाम उच्चारता रहता है, और मुड़-मुड़ के जूनियों में नहीं भटकता।1। हे नानक! (कह–) जिस मनुष्य को परमात्मा संत जनों के पल्ले से लगा देता है, उसे संत जनों की संगति में नर्क व रोग नहीं व्याप्तते, सर्व-व्यापक प्रभू हर समय उसके मन में उसके हृदय में बसा रहता है, प्रभू के बिना उसको (कहीं भी) कोई और नहीं दिखता।2।14।
ਅੰਗ : 531
ਦੇਵਗੰਧਾਰੀ ੫ ॥ ਮਾਈ ਜੋ ਪ੍ਰਭ ਕੇ ਗੁਨ ਗਾਵੈ ॥ ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥ ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥ ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥੧॥ ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ ॥ ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ ॥੨॥੧੪॥
ਅਰਥ: ਹੇ ਮਾਂ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਪ੍ਰੇਮ ਬਣਾਈ ਰੱਖਦਾ ਹੈ, ਉਸ ਦਾ ਜਗਤ ਵਿਚ ਆਉਣਾ ਕਾਮਯਾਬ ਹੋ ਜਾਂਦਾ ਹੈ, ਉਸ ਨੂੰ ਜ਼ਿੰਦਗੀ ਦਾ ਫਲ ਮਿਲ ਜਾਂਦਾ ਹੈ।੧।ਰਹਾਉ। ਹੇ ਮਾਂ! ਜੇਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਸੁਚੱਜਾ ਸੂਰਮਾ ਬਣ ਜਾਂਦਾ ਹੈ, ਉਹ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਤੇ, ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ।੧। ਹੇ ਨਾਨਕ! ਆਖ-) ਜਿਸ ਮਨੁੱਖ ਨੂੰ ਪਰਮਾਤਮਾ ਸੰਤ ਜਨਾਂ ਦੇ ਲੜ ਲਾ ਦੇਂਦਾ ਹੈ, ਉਸ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਨਰਕ ਤੇ ਰੋਗ ਨਹੀਂ ਵਿਆਪਦੇ, ਸਰਬ-ਵਿਆਪਕ ਪ੍ਰਭੂ ਹਰ ਵੇਲੇ ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ, ਪ੍ਰਭੂ ਤੋਂ ਬਿਨਾ ਉਸ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ।੨।੧੪।
जैतसरी महला ४ ॥ जिन हरि हिरदै नामु न बसिओ तिन मात कीजै हरि बांझा ॥ तिन सुंञी देह फिरहि बिनु नावै ओइ खपि खपि मुए करांझा ॥१॥ मेरे मन जपि राम नामु हरि माझा ॥ हरि हरि क्रिपालि क्रिपा प्रभि धारी गुरि गिआनु दीओ मनु समझा ॥ रहाउ ॥ हरि कीरति कलजुगि पदु ऊतमु हरि पाईऐ सतिगुर माझा ॥ हउ बलिहारी सतिगुर अपुने जिनि गुपतु नामु परगाझा ॥२॥
हे भाई! जिन मनुखों के हृदये में परमात्मा का नाम नहीं बस्ता, उनकी माँ को हरी बाँझ ही कर दिया कर (तो अच्छा है, क्योंकि) उनका सरीर हरी नाम से सूना रहता है, वह नाम के बिना ही रह रहे हैं, और कुछ कुछ खुआर हो हो कर आत्मिक मौत बुलाते रहते हैं॥१॥ हे मेरे मन! उस परमात्मा का नाम जपा कर, जो तेरे अंदर ही बस रहा है। हे भाई! कृपाल प्रभु ने (जिस मनुख ऊपर) कृपा की उस को गुरु ने आत्मिक जीवन की समझ दी उस का मन (नाम जपने की कदर) समझ गया॥रहाउ॥ हे भाई! जगत में परमात्मा की सिफत-सलाह ही सब से उच्चा दर्जा है, (पर) परमात्मा गुरु के द्वारा (ही) मिलता है। हे भाई! मैं अपने गुरु से कुर्बान जाता हूँ जिस ने मेरे अंदर ही छिपे बैठे परमात्मा के नाम प्रकट कर दिया॥२॥
ਅੰਗ : 697
ਜੈਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥
ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ) ਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੧॥ ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ। ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ ॥ ਰਹਾਉ॥ ਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ ॥੨॥
ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਪਹਿਲਾਂ ਅਜਿਹਾ ਹੀ ਇਕ ਹੋਰ ਖੂਨੀ ਸਾਕਾ ਹਿੰਦੁਸਤਾਨ ਦੀ ਧਰਤੀ ‘ਤੇ ਵਾਪਰਿਆ। ਇਸ ਸਾਕੇ ਨੂੰ ‘ਬਜਬਜ ਘਾਟ ਦੇ ਖੂਨੀ ਸਾਕੇ’ ਵਜੋਂ ਹਰ ਦੇਸ਼ ਵਾਸੀ ਯਾਦ ਕਰਦਾ ਹੈ। ਇਹ ਖੂਨੀ ਸਾਕਾ ਹੁਗਲੀ ਨਦੀ ਦੇ ਕਿਨਾਰੇ ਬਜਬਜ ਘਾਟ ਨਾਂਅ ਦੀ ਬੰਦਰਗਾਹ ‘ਤੇ 29 ਸਤੰਬਰ, 1914 ਨੂੰ ਵਾਪਰਿਆ। ਇਸ ਖੂਨੀ ਸਾਕੇ ਸਮੇਂ ਜਿਸ ਜੁਝਾਰੂ ਸਿੱਖ ਆਗੂ ਦੀ ਅਗਵਾਈ ਵਿਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਨਵੀਂ ਚੇਤਨਾ ਪੈਦਾ ਕਰਨ ਲਈ ਕੁਰਬਾਨੀਆਂ ਦਿੱਤੀਆਂ, ਉਸ ਮਹਾਨ ਸਿੱਖ ਆਗੂ ਨੂੰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੇ ਨਾਂਅ ਨਾਲ ਹਰ ਸਾਲ ਯਾਦ ਕਰਦਾ ਹੈ। ਬਾਬਾ ਗੁਰਦਿੱਤ ਸਿੰਘ ਦਾ ਜਨਮ ਪਿੰਡ ਸਰਹਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ 1861 ਈ: ਨੂੰ ਸ: ਹੁਕਮ ਸਿੰਘ ਸੰਧੂ ਦੇ ਗ੍ਰਹਿ ਵਿਖੇ ਹੋਇਆ। ਮੁਢਲੀ ਸਿੱਖਿਆ ਤੋਂ ਪਿੱਛੋਂ ਪਿਤਾ-ਪੁਰਖੀ ਕਿੱਤਾ ਖੇਤੀਬਾੜੀ ਅਰੰਭ ਕੀਤਾ ਪਰ ਖੇਤੀਬਾੜੀ ਦਾ ਕਿੱਤਾ ਘਰ ਦੀ ਆਰਥਿਕ ਮੰਦਹਾਲੀ ਨੂੰ ਦੂਰ ਕਰਨ ਵਿਚ ਬਹੁਤਾ ਯੋਗਦਾਨ ਨਾ ਪਾ ਸਕਿਆ। ਬਾਬਾ ਗੁਰਦਿੱਤ ਸਿੰਘ ਦੇ ਮਨ ਵਿਚ ਵਪਾਰ ਕਰਨ ਦੀ ਲਗਨ ਸੀ। ਇਸੇ ਲਗਨ ਨੂੰ ਲੈ ਕੇ ਬਾਬਾ ਜੀ ਪਹਿਲਾਂ ਮਲਾਇਆ ਪਹੁੰਚੇ ਤੇ ਫਿਰ ਇਸ ਤੋਂ ਪਿੱਛੋਂ ਹਾਂਗਕਾਂਗ ਚਲੇ ਗਏ। ਬਾਬਾ ਜੀ ਨੇ ਵਪਾਰ ਕਰਨ ਦੇ ਆਸ਼ੇ ਨੂੰ ਮੁੱਖ ਰੱਖ ਕੇ ਕੁਝ ਸਮੇਂ ਲਈ ਠੇਕੇਦਾਰੀ ਦਾ ਕਿੱਤਾ ਕੀਤਾ। ਥੋੜ੍ਹਾ ਸਮਾਂ ਠੇਕੇਦਾਰੀ ਕਰਨ ਤੋਂ ਪਿੱਛੋਂ ਉਨ੍ਹਾਂ ਇਕ ਜਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ ‘ਤੇ ਲੈ ਲਿਆ। ਉਨ੍ਹਾਂ ਸਾਂਝੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 376 ਮੁਸਾਫਰਾਂ ਸਮੇਤ ਇਸ ਜਹਾਜ਼ ਨੂੰ ਕੈਨੇਡਾ ਲਿਜਾਣ ਦਾ ਪ੍ਰੋਗਰਾਮ ਬਣਾਇਆ। ਇਨ੍ਹਾਂ ਪੰਜਾਬੀ ਮੁਸਾਫਰਾਂ ਵਿਚ ਕੇਵਲ 30 ਗ਼ੈਰ-ਸਿੱਖ ਯਾਤਰੂ ਸਨ, ਬਾਕੀ ਸਾਰੇ ਸਿੱਖ ਸਨ। ਉਨ੍ਹਾਂ ਇਸ ਜਹਾਜ਼ ਦਾ ਨਾਂਅ ਕਾਮਾਗਾਟਾਮਾਰੂ ਦੀ ਥਾਂ ‘ਤੇ ‘ਗੁਰੂ ਨਾਨਕ ਜਹਾਜ਼’ ਰੱਖਿਆ। ਇਹ ਜਹਾਜ਼ ਹਾਂਗਕਾਂਗ ਤੋਂ ਵੈਨਕੂਵਰ ਲਈ 4 ਅਪ੍ਰੈਲ, 1914 ਈ: ਨੂੰ ਰਵਾਨਾ ਹੋਇਆ। ਸਮੁੰਦਰੀ ਸਫਰ ਤੈਅ ਕਰਕੇ 22 ਮਈ, 1914 ਈ: ਨੂੰ ਇਹ ਜਹਾਜ਼ ਵੈਨਕੂਵਰ (ਕੈਨੇਡਾ) ਪਹੁੰਚਿਆ ਪਰ ਇਸ ਜਹਾਜ਼ ਨੂੰ ਬੰਦਰਗਾਹ ਤੋਂ ਪਿੱਛੇ ਹੀ ਰੋਕ ਲਿਆ ਗਿਆ। ਇਸ ਜਹਾਜ਼ ਵਿਚ ਸਫਰ ਕਰ ਰਹੇ ਮੁਸਾਫਰਾਂ ਵਿਚੋਂ ਕੇਵਲ ਉਨ੍ਹਾਂ ਨੂੰ ਹੀ ਉਤਰਨ ਦੀ ਆਗਿਆ ਦਿੱਤੀ ਗਈ, ਜਿਹੜੇ ਕੈਨੇਡਾ ਦੀ ਨਾਗਰਿਕਤਾ ਸਿੱਧ ਕਰ ਸਕੇ। ਬਾਕੀ ਸਾਰੇ ਮੁਸਾਫਿਰ ਲਗਭਗ ਦੋ ਮਹੀਨੇ 23 ਜੁਲਾਈ ਤੱਕ ਸਮੁੰਦਰ ਵਿਚ ਸਖਤ ਪਹਿਰੇ ਹੇਠ ਰੋਕੀ ਰੱਖੇ। ਅਨੇਕਾਂ ਕਠਿਨਾਈਆਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਇਹ ਮੁਸਾਫਿਰ 29 ਸਤੰਬਰ, 1914 ਈ: ਨੂੰ ਹੁਗਲੀ ਬੰਦਰਗਾਹ ‘ਤੇ ਪਹੁੰਚੇ। ਇਸ ਘਾਟ ਦਾ ਨਾਂਅ ‘ਬਜਬਜ ਘਾਟ’ ਵਜੋਂ ਜਾਣਿਆ ਜਾਂਦਾ ਹੈ। ਭਾਰਤ ਵਿਚ ਰਾਜ ਕਰ ਰਹੀ ਅੰਗਰੇਜ਼ ਸਰਕਾਰ ਨੂੰ ਇਹ ਸਾਰੇ ਮੁਸਾਫਿਰ ਵਿਦਰੋਹੀ ਨਜ਼ਰ ਆਉਂਦੇ ਸਨ। ਇਨ੍ਹਾਂ ਮੁਸਾਫਿਰਾਂ ਨੂੰ ਜਹਾਜ਼ ਵਿਚੋਂ ਉਤਾਰਨ ਤੋਂ ਪਹਿਲਾਂ ਸਾਰੇ ਜਹਾਜ਼ ਦੀ ਤਲਾਸ਼ੀ ਲਈ ਗਈ। ਸਰਕਾਰ ਨੇ ਫੈਸਲਾ ਕੀਤਾ ਕਿ ਇਨ੍ਹਾਂ ਭੁੱਖ ਅਤੇ ਬਿਮਾਰੀਆਂ ਤੋਂ ਤੰਗ ਆਏ ਸਾਰੇ ਬਾਗੀ ਮੁਸਾਫਿਰਾਂ ਨੂੰ ਇਕ ਬੰਦ ਰੇਲ ਗੱਡੀ ਰਾਹੀਂ ਪੰਜਾਬ ਭੇਜਿਆ ਜਾਵੇ। 17 ਮੁਸਲਮਾਨ ਮੁਸਾਫਿਰ ਸਰਕਾਰ ਦਾ ਹੁਕਮ ਮੰਨ ਕੇ ਗੱਡੀ ਵਿਚ ਸਵਾਰ ਹੋ ਗਏ, ਬਾਕੀ ਸਭ ਨੇ ਪਲੇਟਫਾਰਮ ‘ਤੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਅਰੰਭ ਕੀਤਾ। ਏਨੇ ਨੂੰ ਫੌਜ ਅਤੇ ਪੁਲਿਸ ਦੀਆਂ ਟੁਕੜੀਆਂ ਨੇ ਇਨ੍ਹਾਂ ਜੁਝਾਰੂ ਪੰਜਾਬੀਆਂ ਉੱਤੇ ਗੋਲੀਆਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਸਰਕਾਰੀ ਰਿਕਾਰਡ ਮੁਤਾਬਿਕ 18 ਮੁਸਾਫਿਰ ਸ਼ਹਾਦਤ ਦਾ ਜਾਮ ਪੀ ਗਏ, 25 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਸ ‘ਬਜਬਜ ਘਾਟ’ ਦੇ ਖੂਨੀ ਸਾਕੇ ਨੇ ਦੇਸ਼ ਭਗਤਾਂ ਅੰਦਰ ਆਜ਼ਾਦੀ ਦੀ ਚਿਣਗ ਨੂੰ ਹੋਰ ਤਿੱਖਾ ਕੀਤਾ। ਇਸ ਖੂਨੀ ਸਾਕੇ ਸਮੇਂ ਬਾਬਾ ਗੁਰਦਿੱਤ ਸਿੰਘ ਆਪਣੇ ਹੋਰ 28 ਸਾਥੀਆਂ ਸਮੇਤ ਉਸ ਜਗ੍ਹਾ ਤੋਂ ਬਚ ਕੇ ਨਿਕਲ ਜਾਣ ਵਿਚ ਕਾਮਯਾਬ ਹੋ ਗਏ। ਇਹ ਜੁਝਾਰੂ ਬਾਬਾ ਛੇ ਸਾਲ ਤੱਕ ਗੁਪਤਵਾਸ ਵਿਚ ਰਿਹਾ। ਇਸ ਤੋਂ ਪਿੱਛੋਂ ਉਹ ਲੋਕਾਂ ਦੇ ਸਾਹਮਣੇ ਆਏ। 1926 ਈ: ਵਿਚ ਜਦੋਂ ਸ: ਸਰਮੁਖ ਸਿੰਘ ਝਬਾਲ ਜੇਲ੍ਹ ਚਲਾ ਗਿਆ ਤਾਂ ਬਾਬਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਇਸ ਤੋਂ ਪਿੱਛੋਂ 1931 ਈ: ਤੋਂ 1933 ਈ: ਤੱਕ ਬਾਬਾ ਜੀ ਨੂੰ ਰਾਜਨੀਤਕ ਗਤੀਵਿਧੀਆਂ ਕਾਰਨ ਤਿੰਨ ਵਾਰ ਜੇਲ੍ਹ ਜਾਣਾ ਪਿਆ। ਇਹ ਮਹਾਨ ਜੁਝਾਰੂ ਸਿੱਖ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ 94 ਵਰ੍ਹਿਆਂ ਦੀ ਲੰਮੀ ਉਮਰ ਭੋਗ ਕੇ ਅੰਮ੍ਰਿਤਸਰ ਵਿਖੇ 24 ਜੁਲਾਈ, 1954 ਨੂੰ ਅਕਾਲ ਚਲਾਣਾ ਕਰ ਗਿਆ। ‘ਬਜਬਜ ਘਾਟ’ ਦੇ ਖੂਨੀ ਸਾਕੇ ਦੀ ਬਣੀ ਹੋਈ ਸ਼ਹੀਦੀ ਯਾਦਗਾਰ ਅੱਜ ਵੀ ਬਾਬਾ ਜੀ ਦੀ ਅਗਵਾਈ ਵਿਚ ਵਾਪਰੇ ਇਸ ਸਾਕੇ ਦੀ ਯਾਦ ਨੂੰ ਤਾਜ਼ਾ ਕਰ ਰਹੀ ਹੈ।