ਅੰਗ : 833
ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧
ੴ ਸਤਿਗੁਰ ਪ੍ਰਸਾਦਿ ॥
ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ ॥ ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭੳ ਜੋਤੀ ਜੋਤਿ ਮਿਲਈਆ ॥੧॥ ਮੈ ਹਰਿ ਹਰਿ ਨਾਮੁ ਅਧਾਰੁ ਰਮਈਆ ॥ ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ ॥ ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥ ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥੨॥ ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ ॥ ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥ ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ ॥ ਜਮੁ ਜਾਗਾਤੀ ਨੇੜਿ ਨ ਆਵੈ ਨਾ ਕੋ ਤਸਕਰੁ ਚੋਰੁ ਲਗਈਆ ॥੪॥ ਹਰਿ ਗੁਣ ਗਾਵੈ ਸਦਾ ਦਿਨੁ ਰਾਤੀ ਮੈ ਹਰਿ ਜਸੁ ਕਹਤੇ ਅੰਤੁ ਨ ਲਹੀਆ ॥ ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੋੁਪਾਲ ਨੀਸਾਨੁ ਬਜਈਆ ॥੫॥ ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ ਸ੍ਰਵਨ ਬਾਣੀ ਗੁਰ ਸਬਦੁ ਸੁਣਈਆ ॥ ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ ॥੬॥ ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥ ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥ ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ ਅਲਖੁ ਲਖਈਆ ॥ ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥
ਅਰਥ : ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧
ੴ ਸਤਿਗੁਰ ਪ੍ਰਸਾਦਿ ॥
ਹੇ ਭਾਈ! ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਰਸ ਦੇ ਗੀਤ ਗਾਂਦਾ ਰਹਿੰਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ, ਉਹ ਮਨੁੱਖ (ਪਰਮਾਤਮਾ ਦੇ) ਆਪੇ ਵਿਚ ਆਪਣਾ ਆਪ ਲੀਨ ਕਰ ਕੇ (ਆਪਣੇ ਅੰਦਰੋਂ) ਹਉਮੈ ਮਿਟਾ ਲੈਂਦਾ ਹੈ, (ਵਿਕਾਰਾਂ ਤੋਂ ਬਚੇ ਰਹਿਣ ਕਰਕੇ) ਉਸ ਦਾ ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ, ਉਸ ਦੀ ਜਿੰਦ ਨਿਰਭਉ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ।੧।ਹੇ ਭਾਈ! ਸੋਹਣੇ ਰਾਮ ਦਾ ਹਰਿ-ਨਾਮ ਮੇਰੇ ਵਾਸਤੇ (ਮੇਰੀ ਜ਼ਿੰਦਗੀ ਦਾ) ਆਸਰਾ (ਬਣ ਗਿਆ) ਹੈ, (ਹੁਣ) ਮੈਂ ਉਸ ਦੇ ਨਾਮ ਤੋਂ ਬਿਨਾ ਇਕ ਖਿਨ ਇਕ ਪਲ ਭੀ ਨਹੀਂ ਰਹਿ ਸਕਦਾ । ਗੁਰੂ ਦੀ ਸਰਨ ਪੈ ਕੇ (ਮੈਂ ਤਾਂ) ਹਰਿ-ਨਾਮ ਦਾ ਪਾਠ (ਹੀ) ਪੜ੍ਹਦਾ ਰਹਿੰਦਾ ਹਾਂ ।੧।ਰਹਾਉ।ਹੇ ਭਾਈ! (ਮਨੁੱਖ ਦਾ ਇਹ ਸਰੀਰ) ਇਕ ਅਜਿਹਾ ਘਰ ਹੈ ਜਿਸ ਦੇ ਦਸ ਦਰਵਾਜ਼ੇ ਹਨ, (ਇਹਨਾਂ ਦਰਵਾਜ਼ਿਆਂ ਦੀ ਰਾਹੀਂ) ਦਿਨ ਰਾਤ (ਕਾਮ ਕੋ੍ਰਧ ਲੋਭ ਮੋਹ ਅਹੰਕਾਰ) ਪੰਜ ਚੋਰ ਸੰਨ੍ਹ ਲਾਈ ਰੱਖਦੇ ਹਨ, (ਇਸ ਦੇ ਅੰਦਰੋਂ) ਆਤਮਕ ਜੀਵਨ ਵਾਲਾ ਸਾਰਾ ਧਨ ਚੁਰਾ ਕੇ ਲੈ ਜਾਂਦੇ ਹਨ ।(ਆਤਮਕ ਜੀਵਨ ਵਲੋਂ) ਅੰਨ੍ਹੇ ਹੋ ਚੁਕੇ ਮਨ ਦੇ ਮੁਰੀਦ ਮਨੁੱਖ ਨੂੰ (ਆਪਣੇ ਲੁੱਟੇ ਜਾਣ ਦਾ) ਪਤਾ ਹੀ ਨਹੀਂ ਲੱਗਦਾ ।੨।ਹੇ ਭਾਈ! (ਇਹ ਮਨੁੱਖਾ ਸਰੀਰ, ਮਾਨੋ,) ਸੋਨੇ ਦਾ ਕਿਲ੍ਹਾ (ਉੱਚੇ ਆਤਮਕ ਗੁਣਾਂ ਦੇ) ਮੋਤੀਆਂ ਨਾਲ ਭਰਿਆ ਹੋਇਆ ਹੈ, (ਇਹਨਾਂ ਹੀਰਿਆਂ ਨੂੰ ਚੁਰਾਣ ਲਈ ਲੁੱਟਣ ਲਈ ਕਾਮਾਦਿਕ) ਚੋਰ ਡਾਕੂ ਆ ਕੇ (ਇਸ ਵਿਚ) ਲੁਕੇ ਰਹਿੰਦੇ ਹਨ । ਜਿਹੜੇ ਮਨੁੱਖ ਆਤਮਕ ਜੀਵਨ ਦੇ ਸੋਮੇ ਪ੍ਰਭੂ ਵਿਚ ਸੁਰਤਿ ਜੋੜ ਕੇ ਸੁਚੇਤ ਰਹਿੰਦੇ ਹਨ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਹਨਾਂ ਚੋਰਾਂ ਡਾਕੂਆਂ ਨੂੰ) ਫੜ ਕੇ ਬੰਨ੍ਹ ਲੈਂਦੇ ਹਨ ।੩।ਹੇ ਭਾਈ! ਪਰਮਾਤਮਾ ਦਾ ਨਾਮ ਜਹਾਜ਼ ਹੈ ਜਹਾਜ਼, (ਉਸ ਜਹਾਜ਼ ਦਾ) ਮਲਾਹ (ਗੁਰੂ ਦਾ) ਸ਼ਬਦ ਹੈ, (ਜਿਹੜਾ ਮਨੁੱਖ ਇਸ ਜਹਾਜ਼ ਦਾ ਆਸਰਾ ਲੈਂਦਾ ਹੈ, ਉਸ ਨੂੰ) ਗੁਰੂ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ । ਜਮਰਾਜ-ਮਸੂਲੀਆ (ਭੀ ਉਸ ਦੇ) ਨੇੜੇ ਨਹੀਂ ਆਉਂਦਾ, (ਕਾਮਾਦਿਕ) ਕੋਈ ਚੋਰ ਭੀ ਸੰਨ੍ਹ ਨਹੀਂ ਲਾ ਸਕਦਾ ।੪।ਹੇ ਭਾਈ! (ਮੇਰਾ ਮਨ ਹੁਣ) ਸਦਾ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ (ਸਿਫ਼ਤਿ ਦਾ) ਅੰਤ ਨਹੀਂ ਲੱਭ ਸਕਦਾ । ਗੁਰੂ ਦੀ ਸਰਨ ਪੈ ਕੇ (ਮੇਰਾ ਇਹ) ਮਨ ਪ੍ਰਭੂ-ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹੈ, ਮੈਂ ਲੋਕ-ਲਾਜ ਦੂਰ ਕਰ ਕੇ ਜਗਤ-ਪਾਲਕ ਪ੍ਰਭੂ ਨੂੰ ਮਿਲਿਆ ਰਹਿੰਦਾ ਹਾਂ ।੫।ਹੇ ਭਾਈ! ਅੱਖਾਂ ਨਾਲ (ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ (ਮੇਰਾ) ਮਨ (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ, (ਮੇਰਾ) ਕੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ (ਹੀ) ਸੁਣਦੇ ਰਹਿੰਦੇ ਹਨ । (ਪ੍ਰਭੂ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ (ਮੇਰੀ) ਜਿੰਦ (ਨਾਮ-ਰਸ ਵਿਚ) ਭਿੱਜੀ ਰਹਿੰਦੀ ਹੈ, (ਮੈਂ) ਬੜੇ ਆਨੰਦ ਨਾਲ ਰਾਮ-ਗੋਪਾਲ ਦੇ ਗੁਣ ਗਾਂਦਾ ਰਹਿੰਦਾ ਹਾਂ ।੬।ਹੇ ਭਾਈ! ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ । ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਚੌਥਾ ਪਦ ਪ੍ਰਾਪਤ ਕਰ ਲੈਂਦਾ ਹੈ (ਜਿਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ) । (ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਇਕ (ਪਿਆਰ-) ਨਿਗਾਹ ਨਾਲ ਸਾਰੀ ਲੁਕਾਈ ਨੂੰ ਇਕੋ ਜਿਹੀ ਜਾਣਦਾ ਹੈ, ਉਸ ਨੂੰ (ਇਹ ਪ੍ਰਤੱਖ) ਦਿੱਸ ਪੈਂਦਾ ਹੈ (ਕਿ) ਹਰ ਥਾਂ ਪਰਮਾਤਮਾ ਹੀ ਪਸਰਿਆ ਹੋਇਆ ਹੈ ।੭।ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ) ਸਮਝ ਲੈਂਦਾ ਹੈ ਕਿ ਅਲੱਖ ਪ੍ਰਭੂ ਆਪ ਹੀ ਆਪ (ਹਰ ਥਾਂ ਮੌਜੂਦ) ਹੈ, ਹਰ ਥਾਂ ਪਰਮਾਤਮਾ ਦਾ ਹੀ ਨਾਮ ਹੈ, ਸਾਰੀ ਲੁਕਾਈ ਵਿਚ ਪਰਮਾਤਮਾ ਦੀ ਹੀ ਜੋਤਿ ਹੈ । ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉਤੇ ਦਇਆਵਾਨ ਹੁੰਦੇ ਹਨ, ਉਹ ਮਨੁੱਖ ਭਗਤੀ-ਭਾਵਨਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੮॥੧॥੪॥
सोरठि महला ५ ॥ सतिगुर पूरे भाणा ॥ ता जपिआ नामु रमाणा ॥ गोबिंद किरपा धारी ॥ प्रभि राखी पैज हमारी ॥१॥ हरि के चरन सदा सुखदाई ॥ जो इछहि सोई फलु पावहि बिरथी आस न जाई ॥१॥ रहाउ ॥ क्रिपा करे जिसु प्रानपति दाता सोई संतु गुण गावै ॥ प्रेम भगति ता का मनु लीणा पारब्रहम मनि भावै ॥२॥ आठ पहर हरि का जसु रवणा बिखै ठगउरी लाथी ॥ संगि मिलाइ लीआ मेरै करतै संत साध भए साथी ॥३॥ करु गहि लीने सरबसु दीने आपहि आपु मिलाइआ ॥ कहु नानक सरब थोक पूरन पूरा सतिगुरु पाइआ ॥४॥१५॥७९॥
अर्थ :- (हे भाई!) जब गुरू को अच्छा लगता है जब गुरू प्रसन्न होता है) तब ही परमात्मा का नाम जपा जा सकता है। परमात्मा ने मेहर की (गुरू मिलाया! गुरू की कृपा से हमने नाम जपा, तब) परमात्मा ने हमारी लाज रख ली (हमें ठगने से बचा लिया) ॥१॥ हे भाई! परमात्मा के चरण सदा सुख देने वाले हैं। (जो मनुष्य हरी-चरणों का सहारा लेते हैं, वह) जो कुछ (परमात्मा से) मांगते हैं वही फल प्राप्त कर लेते हैं। (परमात्मा के ऊपर रखी हुई कोई भी) आस व्यर्थ नहीं जाती ॥१॥ रहाउ ॥ हे भाई! जीवन का मालिक दातार प्रभू जिस मनुष्य पर मेहर करता है वह संत (स्वभाव बन जाता है, और) परमात्मा की सिफ़त-सलाह के गीत गाता है। उस मनुष्य का मन परमात्मा की प्यार-भरी भक्ति में मस्त हो जाता है, वह मनुष्य परमात्मा के मन को प्यारा लगने लग जाता है ॥२॥ हे भाई! आठों पहर (हर समय) परमात्मा की सिफ़त-सलाह करने से विकारों की ठग-बूटी का ज़ोर खत्म हो जाता है। (जिस भी मनुष्य ने परमात्मा की सिफ़त-सलाह में मन जोड़ा) करतार ने (उस को) अपने साथ मिला लिया, संत जन उस के संगी-साथी बन गए ॥३॥ (हे भाई! गुरू की श़रण पड़ कर जिस भी मनुष्य ने प्रभू-चरणों का अराधन किया) प्रभू ने उस का हाथ पकड़ कर उस को सब कुछ बख़्श़ दिया, प्रभू ने उस को अपना आप ही मिला दिया। नानक जी कहते हैं – जिस मनुष्य को पूरा गुरू मिल गया, उस के सभी कार्य सफल हो गए ॥४॥१५॥७९॥
ਅੰਗ : 628
ਸੋਰਠਿ ਮਹਲਾ ੫ ॥ ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥ ਹਰਿ ਕੇ ਚਰਨ ਸਦਾ ਸੁਖਦਾਈ ॥ ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥ ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥ ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥ ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥ ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥ ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥
ਅਰਥ : (ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ) ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥ ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ। (ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥ ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ। ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥ ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ। (ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥ (ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ। ਨਾਨਕ ਜੀ ਆਖਦੇ ਹਨ – ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥
ਬੀਬੀ ਰੂਪ ਕੌਰ ਦਾ ਸਿੱਖ ਇਤਿਹਾਸ ਵਿਚ ਖਾਸ ਅਸਥਾਨ ਹੈ । ਆਪ ਗੁਰੂ ਹਰਿ ਰਾਇ ਜੀ ਦੀ ਸਪੁੱਤਰੀ ਸਨ । ਬੀਬੀ ਰੂਪ ਕੌਰ ਜੀ ਬਾਬਾ ਰਾਮ ਰਾਏ ਤੋ ਛੋਟੇ ਤੇ ਸ੍ਰੀ ਹਰਿ ਕ੍ਰਿਸ਼ਨ ਜੀ ਤੋ ਵੱਡੇ ਸਨ । ਹਰ ਸਮੇਂ ਗੁਰੂ ਘਰ ਵਿਚ ਲੰਗਰ ਆਦਿ ਤੇ ਆਈ ਸੰਗਤ ਦੀ ਸੇਵਾ ਕਰਨਾ ਬੀਬੀ ਰੂਪ ਕੌਰ ਆਪਣਾ ਪਹਿਲਾਂ ਕਰਤੱਵ ਸਮਝਦੇ । ਅੰਮ੍ਰਿਤ ਵੇਲੇ ਇਸ਼ਨਾਨ ਕਰ ਗੁਰਬਾਣੀ ਪੜਦਿਆਂ ਸੇਵਾ ਕਰਦਿਆਂ ਸਾਰਾ ਦਿਨ ਲੰਘ ਜਾਂਦਾ ਸੀ । ਸਾਰੀ ਬਾਣੀ ਕੰਠ ਕੀਤੀ ਹੋਈ ਸੀ । ਹੋਰਾਂ ਨੂੰ ਗੁਰਬਾਣੀ ਲਿਖਕੇ ਵੰਡਦੇ ਤੇ ਇਸ ਪਾਸੇ ਤੋਰਦੇ । ਹੋਰ ਸਾਰਿਆਂ ਤੋਂ ਵੱਡਾ ਸਾਡੇ ਤੇ ਜਿਹੜਾ ਬੀਬੀ ਪਰਉਪਕਾਰ ਕੀਤਾ ਉਹ ਇਹ ਕਿ ਗੁਰੂ ਜੀ ਜਿਹੜੇ ਉਪਦੇਸ਼ ਸੰਗਤ ਨੂੰ ਦੇਂਦੇ ਜਾਂ ਜਿਹੜਾ ਸਿੱਖ ਇਤਹਾਸ ਦੱਸਦੇ ਆਪ ਨੇ ਉਹ ਸੁਣ ਸੁਣ ਕੇ ਲਿਖਣਾ ਸ਼ੁਰੂ ਕਰ ਦਿੱਤਾ ਇਹ ਸਿੱਖ ਇਤਿਹਾਸ ਨੂੰ ਇਕ ਮਹਾਨ ਦੇਣ ਹੈ ।
ਹੋਰ ਜਿਉਂ ਜਿਉਂ ਵੱਡੀ ਹੁੰਦੀ ਗਈ ਬੀਬੀ ਰੂਪ ਕੌਰ ਗੁਰੂ ਘਰ ਦਾ ਸਾਰੀਆਂ ਰਹੁ ਰੀਤਾਂ ਜਿਵੇਂ ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰਨਾ , ਨਾਮ ਜਪਣਾ , ਸਿਮਰਨ ਤੇ ਪ੍ਰਭੂ ਭਗਤੀ ਜਿਹੀ ਗੁਣ ਬਚਪਨ ਤੋਂ ਹੀ ਧਾਰਨ ਕਰ ਲਏ ਆਪਣੇ ਮਾਤਾ ਪਿਤਾ ਪਾਸੋਂ । ਹੋਰ ਆਈ ਸੰਗਤ ਦੀ ਸੇਵਾ ਸੰਭਾਲ ਦੀ ਜਿਮੇਵਾਰੀ ਵੀ ਸੰਭਾਲਣ ਲਗ ਪਈ । ਮਾਤਾ ਕ੍ਰਿਸ਼ਨ ਕੌਰ ਦਾ ਹੱਥ ਵਟਾਉਣ ਲੱਗ ਪਈ । ਘਰ ਹੀ ਗੁਰਮੁਖੀ ਸਿੱਖ ਗੁਰਬਾਣੀ ਕੰਠ ਕਰ ਲਈ ਤੇ ਸੁੰਦਰ ਲਿਖਾਈ ਵਿੱਚ ਲਿਖ ਕੇ ਵੰਡਣੀ ਵੀ ਸ਼ੁਰੂ ਕਰ ਦਿੱਤੀ । ਬੀਬੀ ਜੀ ਦਾ ਵਿਆਹ ਕੋਸ਼ਸ਼ ਜੀ ਦੀਆਂ “ ਗੁਰੂ ਕੀ ਸਾਖੀਆਂ ਸੰਪਾਦਿਤ ਪਿਆਰਾ ਸਿੰਘ ਪਦਮ ਪੰਨਾ ੫੯ ,੬੦ ਤੇ ਇਸ ਵਿਆਹ ਬਾਰੇ ਇਉਂ ਲਿਖਦਾ ਹੈ : ਇਸੀ ਸਾਲ ਸੰਮਤ ਸਤਾਰਾ ਉਨੀਸ ( ੧੬੬੨ ਈ ( ਗੁਰੂ ਹਰਿ ਰਾਇ ਸਾਹਿਬ ਜੀ ਜੋਤੀ ਸਮਾਉਣ ਤੋਂ ਇਕ ਸਾਲ ਬਾਦ ਵੈਸਾਖੀ ਦਾ ਤਿਉਹਾਰ ਆਇਆ । ਸੰਗਤਾਂ ਬਾਲਾ ਗੁਰੂ ਜੀ ਕਾ ਦਰਸ਼ਨ ਪਾਨੇ ਦੂਰ ਨੇੜੇ ਸੇ ਹੁਮ ਹੁਮਾਇ ਕੇ ਆਈਆਂ।ਤੀਨ ਦਿਵਸ ਚਾਰੋਂ ਦਿਸ਼ਾ ਮੈਂ ਕਾਈ ਆ ਰਹਾ ਤੇ ਕਾਈ ਜਾਇ ਰਹਾ ਸੀ । ਬਾਲਾ ਗੁਰੂ ਜੀ ( ਗੁਰੂ ਹਰਿ ਕ੍ਰਿਸ਼ਨ ਜੀ ) ਨੇ ਜੈਸੀ ਜੈਸੀ ਕਿਸੇ ਵੀ ਭਾਵਨਾ ਸੀ , ਵੈਸੀ ਪੂਰਨ ਕੀ । ਬਾਬਾ ਸੂਰਜ ਮੱਲ ਜੀ , ਸ੍ਰੀ ਅਨੀ ਰਾਇ ਜੀ ਮਾਤਾ ਬੱਸੀ ਅਤੇ ਮਾਤਾ ਦਰਗਾਹ ਮੱਲ , ਭਾਈ ਮਨੀ ਰਾਮ ਜੀ ਆਦਿ ਮੁਖੀਏ ਸਿੱਖ ਤੀਨ ਦਿਵਸ ਸਤਿਗੁਰੂ ਕੀ ਹਜੂਰੀ ਮੇ ਸਾਰੇ ਕਾਰੋਬਾਰ ਕੋ ਚਲਾ ਰਹੇ ਥੇ । ਸਲਕੋਟ ਦੇਸ਼ ਕੀ ਸੰਗਤ ਕੀਰਤਪੁਰ ਮੇ ਨਏ ਗੁਰੂ ਜੀ ਕਾ ਦਰਸ਼ਨ ਪਾਨੇ ਆਈ । ਇਸ ਸੰਗਤ ਮੈਂ ਪਸਰੂਰ ਨਿਵਾਸੀ ਭਾਈ ਪੈੜਾ ਮਲ ਖੱਤਰੀ ਸਮੇਤ ਪਰਿਵਾਰ ਸਤਿਗੁਰਾਂ ਕੇ ਦਰਸ਼ਨ ਪਾਨੇ ਆਇਆ । ਇਸ ਦਾ ਬੇਟਾ ਖੇਮਕਰਨ ਇਕ ਹੋਣਹਾਰ ਲੜਕਾ ਸੀ । ਇਸੇ ਦੇਖ ਮਾਤਾ ਬੱਸੀ ਨੇ ਬੀਬੀ ਰੂਪ ਕੋਇਰ ਕੀ ਸਗਾਈ ਏਸ ਕੇ ਗੈਲ ਕਰ ਦਈ । ਬੀਬੀ ਰੂਪ ਕੁਇਰ ਕੀ ਆਯੂ ਤੇਰਾ ਬਰਖਾਂ ਕੀ ਹੋ ਗਈ ਸੀ । ਇਸ ਕੇ ਵਿਆਹ ਕੀ ਤਿਆਰੀ ਹੋਣੇ ਲਾਗੀ । ਸੰਮਤ ਸਤਾਰਾਂ ਸੈ ਉਨੀਸ ਮਗਹਰ ਸੁਦੀ ਤੀਜ ਕੇ ਇਹ ਬੀਬੀ ਰੂਪ ਕੁਇਰ ਕਾ ਵਿਵਾਹੁ ਸ੍ਰੀ ਪ੍ਰੇਮ ਕਰਨ ਹੋਇ ਗਿਆ । ਡੋਲੀ ਵਿਦਿਆ ਕਰਨੇ ਸਮੇਂ ਦਾਦੀ ਬੱਸੀ ਨੇ ਜਿਥੇ ਹੋਰ ਦਾਜ ਦਾਵਨ ਦੀਆ ਉਥੇ ਪਾਂਚ ਪਾਵਨ ਪੂਜਨੀਕ ਵਸਤੂ ਦੇ ਕੇ ਕਹਾ , ਇਨ੍ਹੇ ਸਹਿਤ ਅਦਬ ਤੇ ਸਤਿਕਾਰ ਨਾਲ ਰਖਣਾ । ਇਨ ਪਾਂਚ ਵਸਤੂਆਂ ਦੇ ਨਾਮ ਇਹ ਹਨ- ਪ੍ਰਿਥਮੇ ਸੇਲੀ , ਤੇ ਟੋਪੀ ਗੁਰੂ ਨਾਨਕ ਜੀ ਕੀ । ਏਕ ਕਟਾਰ ਗੁਰੂ ਹਰਿ ਗੋਬਿੰਦ ਕੇ ਗਾਤਰੇ ਕੀ । ਏਕ ਪੋਥੀ ਗੁਰੂ ਜੀ ਕੇ ਮੂਹਿ ਕੀ ਸਾਖੀਆਂ ਪਾਚਮੀ ਰੇਹਲ ਜਿਸ ਪਰ ਪੋਥੀ ਜੀ ਦਾ ਪ੍ਰਕਾਸ਼ ਹੋਤਾ ਸੀ । ਗੁਰੂ ਨਾਨਕ ਜੀ ਨੇ ਬਾਬਾ ਸ੍ਰੀ ਚੰਦ ਜੀ ਕੋ ਦਈ ਸੀ । ਆਗੇ ਇਨ ਬਾਬਾ ਗੁਰਦਿਤਾ ਜੀ ਕੋ ਦੇ ਕੇ ਨਿਵਾਜਿਆ । ਸਵਾ ਪਹਿਰ ਦਿੰਹੁ ਚੜੇ ਮਾਤਾ ਬੱਸੀ ਨੇ ਬੀਬੀ ਰੂਪ ਕੁਇਰ ਕੀ ਡੋਲੀ ਕੀਰਤਪੁਰ ਦੇ ਵਿਦਾ ਕੀ।- ਬੀਬੀ ਰੂਪ ਕੁਇਰ ਤੀਨ ਦਿਨ ਸਹੁਰਾ ਘਰ ਰਹਿ ਕੇ ਚੌਥੇ ਦਿੰਹੁ ਪਸਰੂਰ ਸੇ ਵਿਦਿਆ ਹੋਈ । ਰਸਤੇ ਕਾ ਪੰਧ ਮੁਕਾਇ ਕੀਰਤਪੁਰ ਮੇਂ ਆਇ ਗਈ । ਇਸ ਦੇ ਬਾਦ ਬੀਬੀ ਕੀਰਤਪੁਰ ਲਵੇ ਕੋਟ ਕਲਿਆਨ ਨਗਰੀ ਮੇ ਨਿਵਾਸ ਕਰ ਲਈਆ ॥੫ ।।
ਬੀਬੀ ਰੂਪ ਕੌਰ ਜੀ ਜਿਹੜਾ ਮਹਾਨ ਕਾਰਜ ਕੀਤਾ ਉਹ ਇਹੋ ਸੀ ਆਪ ਨੂੰ ਗੁਰੂ ਜੀ ਨੇ ਜਿਹੜਾ ਕੋਈ ਉਪਦੇਸ਼ ਸਿੱਖ ਸੰਗਤ ਨੂੰ ਦਿੱਤਾ ਜਾ ਕੁਝ ਪਹਿਲੇ ਗੁਰੂ ਸਾਹਿਬਾਨ ਬਾਰੇ ਦੱਸਿਆ ਉਸ ਨੂੰ ਉਸੇ ਵੇਲੇ ਲਿਖ ਕੇ ਸੰਭਾਲ ਲਿਆ ਉਸ ਵਕਤ ਸਮੇਂ ਬੀਬੀ ਜੀ ਨੂੰ ਨਹੀਂ ਪਤਾ ਕਿ ਕਿੱਡਾ ਮਹਾਨ ਉਪਰਾਲਾ ਸਿੱਖ ਇਤਿਹਾਸ ਨੂੰ ਸਾਂਭਣ ਲਈ ਕਰ ਰਹੀ ਹੈ । ਉਸ ਸਮੇਂ ਤਾਂ ਆਪਣੇ ਜੀਵਨ ਨੂੰ ਸੇਧ ਦੇਣ ਲਈ ਇਕ ਸਭ ਕੁਝ ਲਿਖ ਰਹੀ ਸੀ । ਪਰ ਸੈਂਕੜੇ ਸਾਲਾਂ ਬਾਦ ਅਜ ਪਤਾ ਲੱਗਦਾ ਹੈ ਕਿ ਬੀਬੀ ਜੀ ਕਿੱਡੀ ਬੁੱਧੀਮਾਨ ਤੇ ਸੂਝਵਾਨ ਸੀ | ਆਪ ਪਹਿਲੀ ਸਿੱਖ ਲਿਖਾਰੀ ਹੈ ਜਿਸ ਨੇ ਗੁਰੂ ਜੀ ਦੇ ਮੁਖ ਤੋਂ ਉਚਾਰੇ ਸ਼ਬਦ ਹੂ – ਬ – ਹੂ ਉਸੇ ਵੇਲੇ ਲਿਖੇ ॥ ਇਸੇ ਤਰ੍ਹਾਂ ਪੋਥੀ ਸਾਹਿਬ ਨੂੰ ਪੜ ਕੇ ਅਰਥ ਦੱਸਣ ਲੱਗੇ ਗੁਰੂ ਜੀ ਜੋ ਕਿਹਾ ਉਹ ਵੀ ਕਲਮਬੰਦ ਕਰ ਲਿਆ । ਜਿਸ ਨਾਲ ਆਉਣ ਵਾਲੀ ਪੀੜੀ ਆਦਿ ਗ੍ਰੰਥ ਨੂੰ ਸਮਝਣ ਵਿਚ ਸੌਖ ਅਨੁਭਵ ਕਰਨ ਲਗੀ । ਇਸ ਤਰ੍ਹਾਂ ਬੀਬੀ ਜੀ ਨੂੰ ਹੋਰ ਕਿਤੇ ਲਿਖੇ ਪਤਰੇ ਮਿਲ ਜਾਂਦੇ ਤਾਂ ਉਨ੍ਹਾਂ ਦਾ ਵੀ ਉਤਾਰਾ ਕਰਕੇ ਰਖ ਲੈਂਦੀ । ਇਹ ਆਪ ਹੀ ਸਨ ਜਿਨ੍ਹਾਂ ਸੱਭ ਤੋਂ ਪਹਿਲਾਂ ਗੁਰੂ ਜੀ ਦੇ ਮੁਖਾਰਬਿੰਦ ਤੋਂ ਨਿਕਲੇ ਬਚਨ ਕਲਮਬੰਦ ਕਰਨ ਦੀ ਸਿਆਣਪ ਵਰਤੀ । ਬੀਬੀ ਜੀ ਨੇ ਗੁਰੂ ਉਪਦੇਸ਼ਾਂ ਨੂੰ ਲਿਖ ਕੇ ਪਰਚਾਰਿਆ ਵੀ ਤੇ ਇਹ ਵੀ ਦੱਸਿਆ ਕਿ ਸਿੱਖ ਕਿਸ ਤਰੀਕੇ ਨਾਲ ਪ੍ਰਾਰਥਨਾ ਜਾਂ ਅਰਦਾਸ ਕਰਦੇ ਹਨ । ਸਿੱਖ ਕਿਹੋ ਜਿਹੇ ਪ੍ਰਸ਼ਨ ਕਰਦੇ ਤੇ ਗੁਰੂ ਜੀ ਕਿਸ ਤਰਾਂ ਦੇ ਉਤਰ ਦੇਂਦੇ । ਆਪ ਦੀ ਲਿਖਤਾਂ ਤੋਂ ਪਤਾ ਲਗਦਾ ਕਿ ਗੁਰੂ ਜੀ ਗੁਰਦੁਆਰਿਆਂ ਦੀ ਯਾਤਰਾ ਵੇਲੇ ਕਿਤਨਾ ਸਤਿਕਾਰ ਤੇ ਅਦਬ ਰਖਦੇ ਗੁਰੂ ਅਸਥਾਨਾਂ ਦਾ ਜਦੋਂ ਗੁਰੂ ਜੀ ਨਨਕਾਣਾ ਸਾਹਿਬ ਗਏ ਤਾਂ ਭੋਇ ਹੀ ਡੇਰੇ ਲਾਏ । ਬੀਬੀ ਜੀ ਨੇ ਗੁਰੂ ਸਾਖੀਆਂ ਲਿਖਣ ਲੱਗਿਆਂ ਪਹਿਲੇ ਗੁਰੂ ਸਾਹਿਬਾਨ ਨਾਲ ਮਹਲਾ ਪਾ ਦਿੱਤਾ ਜਿਹੜੇ ਬਚਨ ਗੁਰੂ ਹਰਿ ਰਾਇ ਸਾਹਿਬ ਪਾਸੋਂ ਸੁਣੇ ਉਸ ਨਾਲ ਕੋਈ ਮਹੱਲਾ ਨਹੀਂ ਪਾਇਆ ਤੇ ਗੁਰੂ ਦੇ ਮੁਖੋਂ ਸਤਿਗੁਰੂ ਬੋਲਿਆ ਲਿਖਿਆ ਹੈ । ਕੀਰਤਪੁਰ ਬੀਬੀ ਜੀ ਨੂੰ ਗੁਰੂ ਹਰਿਰਾਇ ਜੀ ਦਾ ਇਕ ੧੨ ਗਿਰਾਂ ਮੁਰਬਾ ਰੁਮਾਲ ਦਿੱਤਾ ਹੋਇਆ ਹੈ । ਪੋਥੀ ਤੇ ਸਾਖੀਆਂ ਹਨ ਜਿਸ ਵਿਚ ੪੯੨ ਸਾਖੀਆਂ ਹਨ ਇਸ ਦੇ ੫੫੯ ਪੰਨੇ ਹਨ । ਗੁਰੂ ਹਰਿ ਰਾਇ ਜੀ ਦੇ ਦਰਬਾਰ ਵਿਚ ਸਿੱਖ ਸੰਗਤਾਂ ਭਾਂਤ ਭਾਂਤ ਦੇ ਪ੍ਰਸ਼ਨ ਕਰਕੇ ਆਪਣੇ ਮਨ ਦੇ ਸ਼ੰਕੇ ਨਿਵਰਤ ਕਰਦੇ ਸਨ । ਉਨ੍ਹਾਂ ਗੁਰੂ ਉਪਦੇਸ਼ਾਂ ਨੂੰ ਆਪਣਾ ਜੀਵਨ ਲਖਸ਼ ਬਣਾ ਭਵਸਾਗਰ ਪਾਰ ਕਰ ਜਾਂਦੇ।ਇਹ ਸਾਰਾ ਕੁਝ ਬੀਬੀ ਰੂਪ ਕੌਰ ਜੀ ਲਿਖੀ ਜਾਂਦੀ ਹੋਰ ਜਿਹੜੀ ਤੁਕ ਕੋਈ ਗੁਰੂ ਬਾਣੀ ਵਿੱਚ ਦਸਦੇ ਉਹ ਵੀ ਲਿਖ ਲੈਂਦੀ । ਹੁਣ ਤਕ ਸਿੱਖ ਸੰਗਤ ਨੂੰ ਇਹ ਪੱਕਾ ਵਿਸ਼ਵਾਸ਼ ਹੋ ਗਿਆ ਸੀ ਕਿ ਸਤਿਗੁਰ ਜੋ ਬਚਨ ਕਰਨ ਸਿੱਖ ਦਾ ਉਨ੍ਹਾਂ ਨੂੰ ਧਿਆਨ ਤੇ ਗੌਹ ਨਾਲ ਸੁਣ ਕੇ ਉਸ ਤੇ ਅਮਲ ਕਰਨਾ ਪਹਿਲਾ ਫਰਜ਼ ਹੁੰਦਾ ਹੈ । ਸਿੱਖ ਨੂੰ ਗੁਰੂ ਜੀ ਤੇ ਕਿੰਤੂ ਪ੍ਰੰਤੂ ਸੋਭਦਾ ਨਹੀਂ ਹੈ । ਗੁਰ ਕੇ ਬਚਨ ਸਤਿ ਸਤਿ ਕਰ ਮਾਨੇ ।। ਮੇਰੇ ਠਾਕੁਰ ਬਹੁਤ ਪਿਆਰੇ ॥੪ | ਪੰਨਾ ੯੮੨ ॥ ਸਿੱਖ ਗੁਰੂ ਹਰਿ ਰਾਇ ਜੀ ਪਾਸੋਂ ਬਹੁਤ ਪ੍ਰਸ਼ਨ ਪੁਛਦੇ ਤਾਂ ਆਪ ਸਿੱਖਾਂ ਨੂੰ ਪੂਰੀ ਤਸੱਲੀ ਤੇ ਨਿਸ਼ਾ ਕਰ ਦੇਂਦੇ ਉਹ ਉੱਤਰ ਸਾਰਾ ਜੀਵਨ ਕੰਮ ਆਉਂਦੇ ਹੋਰਾਂ ਨੂੰ ਸਿੱਖ ਉਹ ਦੱਸ ਕੇ ਉਨ੍ਹਾਂ ਦਾ ਜੀਵਨ ਪਲਟ ਦੇਂਦੇ ਜਿਵੇਂ ਬੀਬੀ ਰੂਪ ਕੌਰ ਸਾਰੇ ਇਹੋ ਪ੍ਰਸ਼ਨ ਕਲਮਬੰਦ ਕਰੀ ਗਈ ਕਿਸੇ ਸਿੱਖ ਨੂੰ ਗੁਰੂ ਹਰਿ ਰਾਇ ਜੀ ਪਾਸੋਂ ਪੁਛਿਆ ਕਿ “ ਸੱਚੇ ਪਾਤਸ਼ਾਹ ! ਸੁੰਦਰ ਤੇ ਕੁ – ਸੁੰਦਰ ਵਿਚ ਕੀ ਫਰਕ ਹੈ ? ” ਗੁਰੂ ਜੀ ਬਚਨ ਕੀਤਾ “ ਜੋ ਸ਼ਿਵ ਰੂਪ ਹੈ ਸੋ ਸੁੰਦਰ ਹੈ । ਭਾਵ ਜਿਸ ਪਾਸ ਸੀਤਲਤਾ ਹੈ ਹਿਰਦੇ ਸ਼ਹਿਨਸ਼ੀਲਤਾ ਹੈ ਸ਼ਾਹ ਚਿਤ ਹੈ ਉਹ ਹੈ ਸੁੰਦਰ । ਸ਼ਿਵ ਅੱਗੇ ਸ਼ਕਤੀ ਹਾਰਿਆ । ਗੁਰਬਾਣੀ ਵਿੱਚ ਇਉਂ ਲਿਖਿਆ ਹੈ । ਜਿਹੜਾ ਨਿੰਦਾ ਚੁਗਲੀ ਬਖੀਲੀ ਕਰਦਾ , ਕਿਸੇ ਵਿਚ ਨੁਕਸ ਕੱਢਦਾ ਹੈ ਧੋਖਾ ਤੇ ਕਪਟ , ਬਦੀਆਂ ਕਰਦਾ ਹੈ ਉਹ ਕੁਸੁੰਦਰ ਹੈ । ਸੂਰਜ ਵਲ ਕੋਈ ਵੇਖਦਾ ਨਹੀਂ ਚੰਦ ਨੂੰ ਵੇਖਨ ਲਈ ਹਰ ਕੋਈ ਚਾਹੁੰਦਾ ਹੈ । ਕੋਇਲ ਨੂੰ ਹਰ ਕੋਈ ਸੁਣਨਾ ਚਾਹੁੰਦਾ ਹੈ ਕਾਂ ਨੂੰ ਹਰ ਕੋਈ ਨਫਰਤ ਕਰਦਾ ਹੈ । ਸੁੰਦਰ ਕੁਸੁੰਦਰ ਅੰਦਰ ਦੀ ਅਵਸਥਾ ਹੈ । ਗੁਰੂ ਹਰਿ ਰਾਇ ਜੀ ਇਹ ਤੁਕ ਉਚਾਰੀ , ਅਤਿ ਸੁੰਦਰ ਕਲੀਨ ਚਤੁਰ ਮੁਖ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ , ਜਿਹ ਪ੍ਰੀਤ ਨਹੀਂ ਭਗਵੰਤ ਗੁ : ਬ : ਪੰਨਾ ੨੫੩ ਸੁੰਦਰਤਾ ਦੇ ਦੇਣਹਾਰ ਅਕਾਲ ਪੁਰਖ ਦੇ ਲੜ ਲਗੇ ਰਹੀਏ ਤਾਂ ਸੁੰਦਰਤਾ ਕਦੀ ਨਸ਼ਟ ਨਹੀਂ ਹੁੰਦੀ । ਗੁਰੂ ਜੀ ਕਹਿੰਦੇ ਉਹ ਮੁਰਦਾ ਜਾਂ ਭੈੜੇ ਰੂਪ ਵਾਲੇ ਹਨ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਵਾਸਾ ਨਹੀਂ ਹੈ ਉਹ ਕਸੁੰਦਰ ਹਨ । ਇਸੇ ਤਰ੍ਹਾਂ ਕਿਸੇ ਗੁਰੂ ਜੀ ਪਾਸੋਂ ਪੁਛਿਆ ਕਿ “ ਮਹਾਰਾਜ ਪਾਪਾਂ ਦੀ ਜੜ ਕੀ ਹੈ ? ਸਾਰੇ ਕਰਮ ਨੇਮ ਕਰੀਦੇ ਹਨ ਪਾਪ ਖਹਿੜਾ ਨਹੀਂ ਛਡਦੇ । ਮਹਾਰਾਜ ਹਰਿ ਰਾਇ ਜੀ ਬਚਨ ਕੀਤਾ । “ ਪਾਪ ਦੀ ਜੜ ਲੋਭ ਹੈ ਇਸ ਨੂੰ ਤਿਆਗ ਦਿਓ । ਪਾਪ ਖਤਮ ਹੋ ਜਾਣਗੇ । ‘ ‘ ਲੋਭੀ ਕਾ ਵੇਸਾਹੁ ਨ ਕੀਜੈ।ਲੋਭ ਦੀ ਮੂਲ ਜੜ ਕੂੜ । ‘ ‘ ਲੋਕ ਕੂੜ ਬੋਲ ਕੇ ਲੋਭ ਦਾ ਪੱਲਾ ਭਾਰੀ ਕਰੀ ਜਾਂਦੇ ਹਨ ਜੇ ਸਚ ਨੂੰ ਪੱਲੇ ਬੰਨੋ ਤਾਂ ਕੂੜ ਨੇੜੇ ਨਹੀਂ ਢੁਕੇਗਾ । ਕੂੜ ਛਡ ਦਿੱਤਾ ਲੋਭੁ ਆਪੇ ਭੱਜ ਜਾਵੇਗਾ ਲੋਭ ਤੋਂ ਖਹਿੜਾ ਛੁੱਟਾ ਤਾਂ ਪਾਪਾਂ ਤੋਂ ਛੁਟਕਾਰਾ ਮਿਲਿਆ । ਸਿੱਖਾਂ ਨੇ ਗੁਰੂ ਹਰਿ ਰਾਇ ਜੀ ਪਾਸੋਂ ਪੁਛਿਆ ਕਿ ਕਿਹੜੀ ਅਰਦਾਸ ਥਾਇ ਪੈਂਦੀ ਹੈ । ਗੁਰੂ ਜੀ ਬਚਨ ਕੀਤਾ ਕਿ ” ਅਰਦਾਸ ਭਾਵੇਂ ਬੋਲ ਕੇ ਕਰੋ ਭਾਵੇਂ ਚੁੱਪ ਰਹਿ ਕੇ ਕਰੋ ਅਰਦਾਸ ਉਹੋ ਹੀ ਪਰਵਾਨ ਹੁੰਦੀ ਹੈ ਜਿਹੜੀ ਧੁਰ ਹਿਰਦੇ ਤੋਂ ਨਿਕਲੀ ਹੋਵੇ ਹਿਰਦਾ ਵੀ ਸ਼ੁੱਧ ਹੋਵੇ । ਦਿਲ ਵਿਚ ਸਭਨਾ ਦਾ ਭਲਾ ਹੀ ਸੋਚਣਾ ਹੈ । ’ ’ ਬੀਬੀ ਰੂਪ ਕੌਰ ਜੀ ਨੇ ਗੁਰੂ ਜੀ ਦੇ ਸਾਰੇ ਉਪਦੇਸ਼ ਜਿਹੜੇ ਉਸ ਨੇ ਸੁਣੇ ਸਾਡੇ ਤਕ ਲਿਖਤੀ ਰੂਪ ਵਿਚ ਪੁਚਾਏ । ਗੁਰੂ ਜੀ ਨੇ ਸੇਵਾ ਦੀ ਬਹੁਤ ਮਹਾਨਤਾ ਦੱਸੀ ਹੈ । ਉਨ੍ਹਾਂ ਫੁਰਮਾਇਆ ਹੈ ਕਿ “ ਸੇਵਾ ਇਹ ਨਹੀਂ ਹੈ ਕਿਸੇ ਨੂੰ ਲੰਗਰ ਛਕਾ ਦਿੱਤਾ ਅਸਲੀ ਸੇਵਾ ਤਾਂ ਉਹ ਹੋਵੇ ਜੋ ਆਏ ਦਾ ਆਦਰ ਸਤਿਕਾਰ ਕਰੀਏ।ਉਸ ਪਾਸੋਂ ਕੋਈ ਗੁਰ ਸਾਖੀ ਸੁਣੀਏ ਤੇ ਸੁਣਾਈਏ । ਉਸ ਨੂੰ ਹਰ ਸਹੂਲਤ ਸੌਣ ਆਦਿ ਦੀ ਦਈਏ । ਆਪਣੀ ਹੱਥੀਂ ਉਸ ਦਾ ਇਸ਼ਨਾਨ ਕਰਾਈਏ । ਫਿਰ ਜਿਥੋਂ ਤੱਕ ਹੋ ਸਕੇ ਉਸ ਨੂੰ ਪੁੰਚਾ ਕੇ ਆਈਏ । ਸੇਵਾ ਵਿਚ ਇਕ ਖਜ਼ਾਨਾ ਲੁਕਿਆ ਪਿਆ ਹੈ ਜਿਸਦਾ ਤਾਲਾ ਅਗਲੇ ਲੋਕ ਵਿੱਚ ਖੁਲਣਾ ਹੈ । ਏਥੇ ਹੀ ਆਦੇਸ਼ ਕੀਤਾ ਕਿ “ ਜਿਸ ਨੇ ਚੂਕੇ ਸਮੇਂ ਅਤਿਥੀ ਨੂੰ ਪ੍ਰਸ਼ਾਦ ਪ੍ਰੇਮ ਸਹਿਤ ਛਕਾਇਆ ਗੁਰੂ ਦੀ ਖੁਸ਼ੀ ਉਸੇ ਤੇ ਹੈ ।
ਸਿੱਖਾਂ ਇਕ ਵਾਰ ਪੁਛਿਆ “ ਸਚੇ ਪਾਤਸ਼ਾਹ ਕਰਨ ਤੇ ਨਾ ਕਰਨ ਯੋਗ ਜਿਹੜੇ ਕੰਮ ਹਨ ? ” ਗੁਰੂ ਜੀ ਫੁਰਮਾਇਆ ‘ ਪਰਾਈ ਇਸਤਰੀ ਨਾਲ ਪ੍ਰੀਤ ਨਹੀਂ ਕਰਨੀ । ਜਿਥੇ ਸ਼ਬਦ ਨਾ ਹੋਵੇ ਉਥੇ ਨਹੀਂ ਜਾਣਾ । ਜਿਥੇ ਗੁਰੂ ਦਾ ਸ਼ਬਦ ਹੋਵੇ ਤਿਥੇ ਮਿਲਣਾ । ਜਿਥੇ ਗੁਰੂ ਵਿਸਰੇ ਤਿਥੇ ਮਿਲਣਾ ਨਹੀਂ । ਅੰਮ੍ਰਿਤ ਵੇਲੇ ਜਪੁ ਦਾ ਪਾਠ ਨਿਤ ਕਰਨਾ ਪੂਰੀ ਤਰ੍ਹਾਂ ਲੀਨ ਹੋ ਕੇ ਕੈ ਜਪ ਪੜਨ , ਜਪ ਪੜੇ , ਨਿਰੰਚੋ । ‘ ਪੜ੍ਹਦਿਆਂ ਚਿਤ ਟਿਕਿਆ ਰਹੇ । ਆਦਿ ਅੰਤ ਤਕ ਮਨ ਹਾਜਰ ਰਹੇ ਤਾਂ ਸਾਰਾ ਸੰਸਾਰ ਉਸ ਦੀ ਸੇਵਾ ਵਿਚ ਹਾਜ਼ਰ ਰਹੇਗਾ ਤੇ ਪਿਛੇ ਲਗਾ ਫਿਰੇਗਾ । ਕਿਸੇ ਚੀਜ਼ ਦੀ ਤੋਟ ਨਹੀਂ ਆਵੇਗੀ । ਰਾਤ ਨੂੰ ਕੀਰਤਨ ਸੋਹਿਲਾ ਕਰ ਕੇ ਸੋਵੋ ਸੁੱਖ ਦੀ ਨੀਂਦ ਆਵੇਗੀ । ਸੰਗਤ ਨਿਤ ਜਾਏ । ਖਾਲੀ ਹੱਥ ਨਹੀਂ ਜਾਣਾ । ਭਾਵੇਂ ਚੁਟਕੀ ਆਟਾ ਲੈ ਕੇ ਹੀ ਜਾਵੇਂ । ਗੁਰੂ ਘਰ ਜਾ ਕੇ ਕੋਈ ਕਾਰਜ , ਗੱਲ ਜਾਂ ਵਾਕ ਨਹੀਂ ਕਰਨਾ । ਗੁਰੂ ਜੀ ਦੀ ਨਾਰਾਜ਼ਗੀ ਹੁੰਦੀ ਹੈ । ਕੀਰਤਨ ਸੁਣਨਾ । ਕੀਤਰਨ ਬਗੈਰ ਮੁਕਤੀ ਨਹੀਂ ਹੈ । ਮਨੁੱਖ ਪਰਉਪਕਾਰ ਕਰੇ ਤੇ ਕਰਾਵੇ । ਆਪਣੀ ਕੋਈ ਕਿਰਤ ਕਰੇ । ਦੁਖੀਏ , ਨਿਮਾਣੇ ਨੂੰ ਮਾਨ ਦੇਵੇ ਦੁਰਕਾਰੇ ਨਹੀਂ । ਅੰਗ – ਭੰਗ ਨੂੰ ਖਲਾਵਨਾ ਬੜਾ ਨੇਕ ਕੰਮ ਹੈ । “ ਕਿਤਨੇ ਵੀ ਕੰਮ ਹੋਣ ਗੁਰੂ ਦਾ ਦਰ ਨਹੀਂ ਛੱਡਣਾ | ਆਪਣੇ ਸਭ ਕੰਮ ਛਡ ਗੁਰੂ ਦੇ ਕੰਮ ਜਾਵਣਾ ਜਦੋਂ ਗੁਰੂ ਦਾ ਕੰਮ ਸੰਵਰੇ ਤਾਂ ਆਪਣੇ ਕੰਮ ਲੱਗਣਾ । ਗੁਰੂ ਉਸ ਪੁਰਖ ਦਾ ਕੰਮ ਆਪੇ ਕਰਦਾ ਹੈ । ਵੱਡਾ ਕੰਮ ਹੈ ਕਿਸੇ ਬੇਮੁਖ ਵੱਲ ਵੇਖੋ ਉਸ ਦਾ ਮੂੰਹ ਗੁਰੂ ਵਲ ਭਵਾਵੋ । ਆਤਮ ਬ੍ਰਹਮ ਦੀ ਪ੍ਰਛਾਣ ਕਰੇ । ਸਭ ਦਾ ਭਲਾ ਲੋਚਣਾ ਆਤਮ ਬ੍ਰਹਮ ਦੀ ਪਛਾਣ ਹੈ । ਮਹਾਂਪੁਰਖਾਂ ਦੀ ਸੰਗਤ ਲੋਚ ਕਰ ਕਰਨੀ ਹੈ । ਕਿਉਂਕਿ ਪ੍ਰਭੂ ਕੁਦਰਤ ਕਰ ਮਹਾਂਪੁਰਖਾ ਕੇ , ਆਤਮ ਵਸਦਾ ਹੈ । ਪਰ ਯਾਦ ਰੱਖਣਾ ਪਰਗਟ ਗੁਰੂ ਦਾ ਸ਼ਬਦ ਹੈ । ਅਤੇ ਬਿਨਾਂ ਸ਼ਬਦ ਦੇ ਮੁਕਤੀ ਨਹੀਂ । ਆਤਮਾਂ ਪਰਮਾਤਮਾ ਦੋਵੇਂ ਦੇਹੀ ਵਿਚ ਵਸਦੇ ਹਨ | ਆਤਮਾ ਤ੍ਰਿਸ਼ਨਾ ਤੋਂ ਨਿਰਲੇਪ ਹੈ ਪਰ ਆਤਮਾ ਨੂੰ ਛੁਟ ਕੀਰਤਨ ਤੋਂ ਹੋਰ ਕੋਈ ਪਰਮਾਤਮਾ ਨਾਲ ਨਹੀਂ ਮਿਲਾ ਸਕਦਾ । ਗੁਰੂ ਆਖਿਆ ਹੈ ਕਿ ਜਦ ਕੀਰਤਨ ਰਾਹੀਂ ਆਤਮਾ ਪ੍ਰਮਾਤਮਾ ਨੂੰ ਮਿਲਦੀ ਹੈ ਤਾਂ ਮੁਕਤ ਹੁੰਦਾ ਹੈ । ਇਹ ਹਨ ਕੁਝ ਮਨੋਹਰ ਤੇ ਕੀਮਤੀ ਉਪਦੇਸ਼ ਜਿਹੜੇ ਕਿ ਬੀਬੀ ਰੂਪ ਕੌਰ ਜੀ ਸੰਭਾਲ ਕੇ ਰੱਖੇ ਹਨ ਤੇ ਸਿੱਖ ਜਗਤ ਤਾਈਂ ਪੁਚਾਏ ਹਨ । ਇਹ ਹੁਣ ਸਾਡਾ ਫਰਜ਼ ਬਣਦਾ ਹੈ ਕਿ ਇਨ੍ਹਾਂ ਉਪਦੇਸ਼ਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲ ਬਣਾਈਏ ।
ਜੋਰਾਵਰ ਸਿੰਘ ਤਰਸਿੱਕਾ।
ਦਸਮੇਸ਼ ਪਿਤਾ ਜੀ ਦੇ ਦਰਸ਼ਨਾਂ ਲਈ ਆਇਆ ਇਕ ਵਣਜਾਰਾ ਸਿੱਖ , ਜਿਸਨੇ ਅਤੀ ਸ਼ਰਧਾ ਸਹਿਤ ਇੱਕ ਕੀਮਤੀ ਨਗੀਨਾ ਗੁਰੂ ਜੀ ਨੂੰ ਭੇਂਟ ਕੀਤਾ , ਪਰ ਗੁਰੂ ਜੀ ਨੇ ਉਹ ਨਗੀਨਾ ਗੋਦਾਵਰੀ ਨਦੀ ਵਿਚ ਵਗਾਹ ਮਾਰਿਆ। ਵਣਜਾਰੇ ਸਿੱਖ ਨੇ ਸੋਚਿਆ ਹੋਇਆ ਸੀ ਕਿ ਗੁਰੂ ਜੀ ਨੇ ਨਗੀਨੇ ਜਿਹੀ ਕੀਮਤੀ ਚੀਜ਼ ਪਹਿਲਾਂ ਨਹੀਂ ਵੇਖੀ ਹੋਵੇਗੀ। ਅਤੇ ਇਸ ਨੂੰ ਪ੍ਰਾਪਤ ਕਰਕੇ ਅਤੀ ਪ੍ਰਸੰਨ ਹੋਣਗੇ।
ਪਰੰਤੂ ਜਦੋਂ ਉਸ ਨੇ ਵੇਖਿਆ ਕਿ ਗੁਰੂ ਜੀ ਨੇ ਨਗੀਨਾ ਨਦੀ ਵਿਚ ਸੁੱਟ ਦਿੱਤਾ ਹੈ ਤਾਂ ਉਹ ਸਿੱਖ ਹੈਰਾਨ ਵੀ ਹੋਇਆ ਅਤੇ ਨਾਰਾਜ਼ ਵੀ ਕਿ ਗੁਰੂ ਜੀ ਨੇ ਮੇਰੇ ਸਤਿਕਾਰ ਦੀ ਕਦਰ ਨਹੀਂ ਜਾਣੀ ਅਤੇ ਬਹੁਮੁੱਲੇ ਨਗੀਨੇ ਨੂੰ ਨਦੀ ਦੀ ਭੇਂਟ ਕਰ ਦਿੱਤਾ ਹੈ। ਦਸ਼ਮੇਸ਼ ਪਾਤਸ਼ਾਹ ਜੀ ਨੇ ਉਸਦੀ ਮਨ ਦੀ ਸੋਚ ਨੂੰ ਭਾਂਪ ਕੇ ਕਿਹਾ ,, ਸਿੱਖਾ ਜਾਹ ਨਦੀ ਚੋਂ ਆਪਣਾ ਨਗੀਨਾ ਪਛਾਣ ਕੇ ਕੱਢ ਲਿਆ। ਜਦੋਂ ਉਸ ਵਣਜਾਰੇ ਸਿੱਖ ਨੇ ਨਦੀ ਵਿਚ ਆਪਣੇ ਨਗੀਨੇ ਜਹੇ ਅਤੇ ਉਸ ਤੋਂ ਕੀਮਤੀ ਲਾਲ ਜਵਾਹਰ ਦੇਖੇ ਤਾਂ ਉਸਦਾ ਸਾਰਾ ਹੰਕਾਰ ਖਤਮ ਹੋ ਗਿਆ ਅਤੇ ਉਹ ਗੁਰੂ ਜੀ ਦੇ ਚਰਨੀਂ ਢਹਿ ਪਿਆ।
ਅੱਜ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸ਼ਹੀਦ ਹੋਏ ਦੂਸਰੇ ਸਿੱਖ ਕਾਜ਼ੀ ਰੁਕਨਦੀਨ ਦੀ ਜਾਣਕਾਰੀ ਦੇਣ ਲੱਗਾ ਸਾਰੇ ਪੜੋ ਜੀ । ਕਾਜੀ ਰੁਕਨਦੀਨ ਮੱਕੇ ਦਾ ਕਾਜੀ ਸੀ ਜਦੋ ਗੁਰੂ ਨਾਨਕ ਸਾਹਿਬ ਜੀ ਮਰਦਾਨੇ ਦੀ ਬੇਨਤੀ ਪਰਵਾਨ ਕਰਕੇ ਮੱਕੇ ਗਏ ਸਨ ਤਾ ਗੁਰੂ ਜੀ ਦੇ ਚਰਨ ਮੱਕੇ ਵੱਲ ਦੇਖ ਮੁੱਲਾ ਜੀਵਣ ਬਹੁਤ ਗੁੱਸੇ ਵਿੱਚ ਆਇਆ ਤੇ ਗੁਰੂ ਜੀ ਨੂੰ ਕਹਿਣ ਲਗਾ ਏ ਕੌਣ ਕਾਫਰ ਹੈ ਜੋ ਖੁਦਾ ਦੇ ਘਰ ਵੱਲ ਪੈਰ ਕਰਕੇ ਸੁੱਤਾ ਹੈ । ਗੁਰੂ ਜੀ ਨੇ ਆਖਿਆ ਜੀਵਣ ਜੀ ਰਾਤ ਆਏ ਸੀ ਥੱਕੇ ਹੋਏ ਸੌ ਗਏ ਪਤਾ ਨਹੀ ਲੱਗਾ ਏਧਰ ਖੁਦਾ ਦਾ ਘਰ ਹੈ ਤੁਸੀ ਇਉ ਕਰੋ ਜਿਧਰ ਖੁਦਾ ਦਾ ਘਰ ਨਹੀ ਉਸ ਤਰਫ ਪੈਰ ਕਰ ਦਿਉ। ਮੁਲਾ ਜੀਵਣ ਨੇ ਗੁਰੂ ਜੀ ਦੇ ਚਰਨ ਪਕੜੇ ਤੇ ਦੂਸਰੇ ਪਾਸੇ ਕਰ ਦਿਤੇ ਜਦ ਜੀਵਣ ਨੇ ਦੇਖਿਆ ਮੱਕਾ ਉਸੇ ਪਾਸੇ ਦਿਸਿਆ ਜਿਧਰ ਗੁਰੂ ਜੀ ਦੇ ਚਰਨ ਸਨ । ਮੁਲਾ ਜੀਵਣ ਹੈਰਾਨ ਹੋ ਗਿਆ ਏਨੇ ਚਿਰ ਤਕ ਕਾਜੀ ਰੁਕਨਦੀਨ ਤੇ ਹੋਰ ਵੀ ਆਗੂ ਆ ਗਏ ਜਦੋ ਉਹਨਾ ਨੇ ਇਹ ਕੌਤਕ ਦੇਖਿਆ ਤਾ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੁਆਫੀ ਮੰਗੀ । ਤੇ ਗੁਰੂ ਜੀ ਨਾਲ ਬਹੁਤ ਵੀਚਾਰਾ ਕੀਤੀਆ ਤੇ ਆਪਣੇ ਸਾਰੇ ਸੰਕੇ ਦੂਰ ਕੀਤੇ ਕਹਿੰਦੇ ਹਨ ਕਾਜੀ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਜੀ ਨਾਲ 360 ਸਵਾਲ ਕੀਤੇ ਗੁਰੂ ਜੀ ਨੇ ਬਹੁਤ ਪਿਆਰ ਨਾਲ ਉਤਰ ਦਿਤੇ । ਕਾਜੀ ਰੁਕਨਦੀਨ ਨੇ ਗੁਰੂ ਜੀ ਕੋਲੋ ਨਿਸ਼ਾਨੀ ਦੇ ਤੌਰ ਤੇ ਗੁਰੂ ਜੀ ਦੀਆਂ ਖੜਾਵਾਂ ਤੇ ਹੱਥ ਵਿਚ ਫੜਿਆ ਡੰਡਾਂ ਕੋਲ ਰੱਖ ਲਿਆ । ਕਾਜੀ ਰੁਕਨਦੀਨ ਨੂੰ ਗੁਰੂ ਜੀ ਕੋਲੋ ਗਿਆਨ ਹੋ ਗਿਆ ਤਾ ਉਹ ਗੁਰੂ ਜੀ ਦੀ ਸਿਖਿਆ ਤੇ ਹੀ ਚਲਦਾ ਰਿਹਾ । ਉਸ ਸਮੇ ਉਸ ਦੀ ਬਰਾਦਰੀ ਨੇ ਕਾਜੀ ਰੁਕਨਦੀਨ ਦਾ ਬਹੁਤ ਵਿਰੋਧ ਕੀਤਾ ਤੇ ਉਸ ਸਮੇ ਦੇ ਰਾਜੇ ਕੋਲ ਸ਼ਕਾਇਤ ਲਗਾਈ ਕਿ ਇਹ ਕਾਫਰਾ ਦਾ ਕਲਾਮ ਪੜਦਾ ਹੈ । ਤੇ ਕਾਜੀ ਰੁਕਨਦੀਨ ਨੂੰ ਫਤਵਾ ਲਗਵਾ ਕੇ ਧਰਤੀ ਵਿੱਚ ਅੱਧਾ ਗੱਡ ਕੇ ਪੱਥਰ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ । ਪਰ ਜਿਸ ਦਾ ਅੰਦਰ ਉਸ ਰੱਬ ਦੇ ਗਿਆਨ ਨਾਲ ਸੀਤਲ ਹੋ ਗਿਆ ਸੀ ਉਸ ਨੂੰ ਬਾਹਰ ਦੇ ਦੁੱਖ ਕੀ ਕਰ ਸਕਦੇ ਸਨ ।
ਜੋਰਾਵਰ ਸਿੰਘ ਤਰਸਿੱਕਾ ।
ਇਹ ਕਿਤਾਬ ਜਰੂਰ ਪੜਿਉ ਜੇ ਪੜ ਸਕਦੇ ਹੋ ।
ਸੱਯਾਹਤੋ ਬਾਬਾ ਨਾਨਕ ।
ਇਹ ਕਿਤਾਬ ਤਾਜੁ ਦੀਨ ਜੋ ਕਿ ਗੁਰੂ ਨਾਨਕ ਨੂੰ ਮਿਲਣ ਵੇਲੇ ਤਕ ਪੱਕਾ ਮੁਸਲਮਾਨ ਸ਼ਰਧਾਲੂ ਸੀ ਵਲੋਂ ਗੁਰੂ ਨਾਨਕ ਬਾਰੇ ਅਰਬੀ ਵਿਚ ਗੁਰੂ ਨਾਨਕ ਦੀ ਖਾੜੀ ਦੇਸ਼ਾਂ ਬਾਰੇ ਲਿਖੀ ਗਈ ਅਰਬੀ ਕਿਤਾਬ ਦਾ ਪੰਜਾਬੀ ਰੂਪਾਂਤਰ ਦੇ ਨਾਲ ਕਸ਼ਮੀਰ ਦੇ ਇਕ ਪੀਰ ਘਰਾਣੇ ਦੇ ਫਰਜੰਦ ਸਈਅਦ ਮੁਸ਼ਤਾਕ ਹੁਸੈਨ ਜੋ ਸਿੰਘ ਸਜ ਕੇ ਪ੍ਰਿਥੀਪਾਲ ਸਿੰਘ ਬਣ ਗਏ ਸਨ ਦੀ ਜੀਵਨੀ ਵੀ ਹੈ। ਇਸ ਤੋਂ ਇਲਾਵਾ ਕੁਝ ਆਮ ਇਤਹਾਸ ਵੀ ਹੈ, ਜੋ ਸਈਯਦ ਸਾਹਿਬ ਦੀ ਕਲਮ ਰਾਹੀਂ ਲਿਖਿਆ ਗਿਆ ਹੈ। ਸਈਯਦ ਸਾਹਿਬ ਕਿਉਂਕਿ ਸਿਖੀ ਨੂੰ ਸਮਰਪਿਤ ਸੱਚੇ ਸੁੱਚੇ ਪ੍ਰਚਾਰਕ ਸਨ। ਇਸ ਕਰਕੇ ਭਾਰਤ ਦੇ ਪਿਛੋਕੜ ਬਾਰੇ ਤੇ ਮੁਸਲਮਾਨਾਂ ਦੇ ਹਮਲਿਆ ਬਾਰੇ ਜਾਣਕਾਰੀ ਵੀ ਉਹਨਾਂ ਨੇ ਲਿਖੀ ਹੈ।ਮੁਸ਼ਤਾਕ ਹੁਸੈਨ ਦੇ ਦਾਦਾ ਕਸ਼ਮੀਰ ਦੇ ਰਾਜੇ ਦੇ ਉੱਚੇ ਅਹੁਦੇ ਵਾਲੇ ਮੁਲਾਜਿਮ ਸਨ । ਪਿਤਾ ਵੀ ਚੰਗੇ ਪੜੇ ਲਿਖੇ ਤੇ ਅਸਰ ਰਸੂਖ ਵਾਲੇ ਸਨ। ਲੋਕਾਂ ਵਿਚ ਪੀਰ ਜਾਂ ਸਿਆਣਾ ਕਰਕੇ ਜਾਣੇ ਜਾਂਦੇ ਸਨ, ਲੋਕੀਂ ਵਖ ਵਖ ਮੁਸ਼ਕਿਲਾਂ ਦੇ ਹਲ ਲਈ ਉਹਨਾਂ ਕੋਲ ਅੳੇੁਂਦੇ ਰਹਿੰਦੇ ਸਨ।ਖੈਰ ਇਕ ਵਾਰ ਪਿਤਾ ਨੇ ਕਸ਼ਮੀਰ ਵਿਚੋਂ ਹੱਜ ਤੇ ਜਾਣ ਲਈ ਇਕ ਜਥਾ ਤਿਆਰ ਕੀਤਾ ਤੇ ਨਾਲ ਪਿਆਰੇ ਪੁਤਰ ਨੂੰ ਵੀ ਕਿਹਾ ਕਿ ਤਿਆਰੀ ਕਰੇ। ਉਸ ਵੇਲੇ ਅਜ ਵਾਂਗੂੰ ਹਵਾਈ ਜਹਾਜ ਜਾਂ ਰਹਿਣ ਲਈ ਹੋਟਲ ਨਹੀਂ ਸਨ , ਉਸ ਵੇਲੇ ਤਾਂ ਤੁਰ ਕੇ ਜਾਂ ਬੇੜੇ ਰਾਹੀਂ ਹੀ ਸਫਰ ਹੁੰਦੇ ਸਨ। ਖੈਰ ਹੱਜ ਤੋਂ ਬਹੁਤ ਦੇਰ ਪਹਿਲਾਂ ਪਹੁੰਚ ਗਏ ਤੇ ਉਹਨਾਂ ਆਪਣੇ ਬੱਚੇ ਨੂੰ ਮਦੀਨਾ ਯੁਨੀਵਰਸਿਟੀ ਵਿਚੋਂ ਸਰਟੀਫਿਕੇਟ ਲੈਣ ਲਈ ਪੜਨ ਲਈ ਕਿਹਾ। ਮਦੀਨੇ ਵਿਚ ਇਕ ਬਹੁਤ ਵਡੀ ਲਾਇਬਰੇਰੀ ਸੀ, ਜਿਥੇ ਬਹੁਤ ਸਾਹਿਤ ਸਾਂਭਿਆ ਸੀ। ਬਾਲਕ ਮੁਸ਼ਤਾਕ ਹੁਸੈਨ ਨੁੰ ਉਥੇ ਤਾਜ ਦੀਨ ਦੀ ਲਿਖਤ, ਸੱਹਾਯਤੋ ਬਾਬਾ ਨਾਨਕ ਜੋ ਹਥ ਨਾਲ ਲਿਖੀ ਹੋਈ ਸੀ, ਮਿਲ ਗਈ। ਨਾਨਕ ਦਾ ਨਾਮ
ਮੁਸਲਮਾਨਾਂ ਦੇ ਦੂਜੇ ਵਡੇ ਪਵਿਤਰ ਸਥਾਨ ਮਦੀਨੇ ਵਿਚ ਪੜ ਕੇ ਹੈਰਾਨੀ ਹੋਈ। ਸੋ ਬਾਲਕ ਨੇ ਕਿਤਾਬ ਪੜਨੀ ਸ਼ੂਰੂ ਕੀਤੀ । ਦਿਲਚਪਸੀ ਬਨਣ ਲਗੀ ਤੇ ਕਿਤਾਬ ਪੜਨੋਂ ਹਟਨ ਦਾ ਮਨ ਵੀ ਨਾ ਕਰੇ। ਹੈਰਾਨ ਹੋਏ ਨੇ ਕਿਤਾਬ ਦਾ ਜਿਕਰ ਆਪਣੇ ਪਿਓ ਨਾਲ ਕੀਤਾ ਤਾਂ ਪਿਓ ਨੇ ਇਹ ਕਹਿ ਕਿ ਦੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਨਾਨਕ ਪੀਰ ਦੀਆਂ ਕਹਾਣੀਆਂ ਪਰੀ ਕਹਾਣੀਆਂ ਵਰਗੀਆਂ ਹੀ ਹੋਣਗੀਆਂ ਜਿਸ ਨੂੰ ਪੜਨ ਨਾਲੋਂ ਮੁਸਲਮਾਨੀ ਸਾਹਿਤ ਪੜੇ ਪਰ ਮੁਸ਼ਤਾਕ ਹੁਸੈਨ ਨੇ ਪਿਓ ਨੁੰ ਕਿਤਾਬ ਪੜਨ ਲਈ ਰਾਜੀ ਕਰ ਲਿਆ। ਕਿਤਾਬ ਪੜਨ ਤੋਂ ਬਾਦ ਪਿਓ ਨੇ ਬਾਲਕ ਨੂੰ ਆਪਣੀ ਪੜਾਈ ਵਲ ਧਿਆਨ ਦੇਣ ਲਈ ਕਿਹਾ ਤੇ ਇਹ ਵੀ ਕਿਹਾ ਕਿ ਨਾਨਕ ਇਸਲਾਮੀ ਦੁਨਿਆ ਦੇ ਬਹੁਤ ਵਡੀ ਸ਼ਖਸ਼ੀਅਤ ਹੋਏ ਪਰ ਆਪਣੀ ਬਾਣੀ ਰਚ ਕੇ ਨਾਨਕ ਨੇ ਬਹੁਤ ਵਡੀ ਗਲਤੀ ਕੀਤੀ ਹੈ, ਇਹ ਵੀ ਕਿਹਾ ਕਿ ਉਹ ਬੁਤ ਪ੍ਰਸਤ ਸੀ। ਇਸ ਤੋਂ ਬਾਦ ਮੁਸ਼ਤਾਕ ਹੁਸੈਨ ਦੀਤੇ ਉਸਦੇ ਪਿਤਾ ਦੀ ਲਾਏ ਗਏ ਇਲਜਾਮਾਂ ਤੇ ਬਹਿਸ ਹੋਈ ਜਿਸ ਵਿਚ ਪਿਤਾ ਆਪਣੇ ਪੁੱਤਰ ਦੀ ਤਸਲੀ ਨਾ ਕਰਾ ਸਕਿਆ। ਨਤੀਜਾ ਮੁਸ਼ਤਾਕ ਹੁਸੈਨ ਨੇ ਹੱਜ ਦੇ ਦਿਨਾਂ ਤੋਂ ਕੁਝ ਦਿਨ ਪਹਿਲਾਂ ਹੀ ਬਿਨਾਂ ਹੱਜ ਕਰਨ ਤੋਂ ਆਪਣੇ ਪਿੰਡ ਵਾਪਸੀ ਕਰ ਲਈ। ਪਿਤਾ ਦੇ ਵਾਪਸ ਅਉਣ ਤੋਂ ਬਾਦ ਵਖ ਵਖ ਧਰਮਾਂ ਦਾ ਅਧਿਐਨ ਕੀਤਾ ਤੇ ਜਦ ਪੂਰਨ ਬਖਸ਼ਿਸ਼ ਹੋਈ ਤਿਆਰ ਬਰ ਤਿਆਰ ਸਿੰਘ ਸਜ ਗਏ। ਘਰ ਵਾਲੀ ਵੀ ਸਿੰਘਣੀ ਬਣੀ ਦੋ ਬਚਿਆਂ ਸਮੇਤ। ਇਸ ਕੰਮ ਲਈ ਆਪ ਨੇ ਵਡੀ ਘਾਲਣਾ ਕੀਤੀ। ਅਮੀਰ ਘਰ ਵਿਚ ਇਕੱਲੇ ਪੁਤਰ ਹੋਣ ਦੇ ਬਾਵਜੂਦ ਬਿਨਾਂ ਕੋਈ ਆਪਣਾ ਹਿਸਾ ਲਿਆਂ, ਅਧੀ ਰਾਤ ਨੂੰ ਗੱਡੀ ਤੇ ਚੜ ਕੇ ਨਿਕਲ ਗਏ ਤੇ ਮੁੜ ਕੇ ਕਦੇ ਵਾਪਸ ਨਾ ਪਰਤੇ। ਇਸ ਕਿਤਾਬ ਨੁੰ ਨਾਦ ਪਰਗਾਸ ਤੇ ਗਰੇਸ਼ੀਅਸ ਬੁਕਸ ਨੇ ਰਲ ਕੇ ਛਾਪਿਆ ਹੈ ਤੇ ਕੀਮਤ ਰਖੀ ਹੈ ਸਿਰਫ 400 ਰੁਪਏ। ਕਿਤਾਬ ਬਾਰੇ ਗੱਲਾਂ ਕਰਦਿਆਂ ਇਕ ਆਦਮੀ ਕਹਿਣ ਲਗਾ ਕਿ ਕੀਮਤ ਬਹੁਤ ਰੱਖੀ ਹੈ। ਜਦ ਮੈਂ ਕਿਹਾ ਕਿ 400 ਰੁਪਏ ਤਾਂ ਕੁਝ ਵੀ ਨਹੀਂ, ਵਿਚੋਂ 20% ਤਾਂ ਡਿਸਕਾਉਂਟ ਵੀ ਮਿਲ ਜਾਂਦਾ ਹੈ ਤਾਂ ਉਹ ਕਹਿਣ ਲਗਾ ਕਿ ਤੁਸੀਂ ਬਾਹਰ ਵਾਲਿਆਂ ਵਾਂਗੂੰ ਸੋਚਦੇ ਹੋ , ਇਥੇ ਦੇ ਲੋਕਾਂ ਕੋਲ ਇੰਨੇ ਪੈਸੇ ਨਹੀਂ ਹਨ। ਇਹ ਉਸਦੇ ਵਿਚਾਰ ਹਨ ਪਰ ਮੇਰੇ ਖਿਆਲ ਵਿਚ ਉਥੇ ਦੇ ਲੋਕਾਂ ਇਸ ਤੋਂ ਮਹਿੰਗੀ ਸ਼ਰਾਬ ਦੇ ਬੋਤਲ ਰੋਜ ਲਖਾਂ ਦੀ ਗਿਣਤੀ ਵਿਚ ਖਰੀਦਦੇ ਹਨ। ਇਕ ਪੈਂਟ ਦੀ ਸਵਾਈ 650 ਦਿੰਦੇ ਹਨ ਜਦਕਿ ਰੈਡੀਮੇਡ ਪੈਂਟ ਇਸ ਤੋਂ ਸਸਤੀ ਆ ਜਾਂਦੀ ਹੈ ਤੇ ਵਾਲ ਕਟਾਈ ਵੀ ਚੰਡੀਗੜ ਵਰਗੇ ਸ਼ਹਿਰਾਂ ਵਿਚ ਇੰਨੀ ਕੁ ਹੋਣੀ ਹੈ, ਉਥੇ ਕੋਈ ਨਹੀਂ ਰੁਕਦਾ। ਕਿਤਾਬ ਦੇ ਤੇ ਮੁਖ ਤੌਰ ਤੇ ਚਾਰ ਹਿਸੇ ਹਨ। ਇਕ ਵਿਚ ਤਾਜੁ ਦੀਨ ਦੀ ਲਿਖੀ ਗੁਰੁ ਨਾਨਕ ਦੀ ਖਾੜੀ ਦੇਸ਼ਾਂ ਦੀ ਯਾਤਰਾ ਦਾ ਜਿਕਰ ਹੈ, ਦੂਜੇ ਵਿਚ ਹਿੰਦੁਸਤਾਨ ਦਾ ਤੇ ਇਸਲਾਮ ਦਾ ਭਾਰਤ ਅਉਣ ਦਾ ਇਤਹਾਸ ਤੇ ਰਾਜਿਆਂ ਦੇ ਜਲਮਾਂ ਦਾ ਜਿਕਰ ਹੈ, ਇਕ ਵਿਚ ਸਈਯਦ ਪ੍ਰਿਥੀਪਾਲ ਸਿੰਘ ਦੀ ਜੀਵਨੀ ਦਾ ਜਿਕਰ ਹੈ ਤੇ ਅਖੀਰਲੇ ਹਿਸੇ ਵਿਚ ਮੁਸਲਮਾਨ ਧਰਮ ਬਾਰੇ ਦੀ ਜਾਣਕਾਰੀ ਹੈ। ਕੁਲ ਮਿਲਾ ਕੇ ਕਿਤਾਬ ਪੜਨ ਵਾਲੀ ਹੈ ਤੇ ਹਰ ਕਿਸੇ ਨੂੰ ਪੜਨੀ ਚਾਹੀਦੀ ਹੈ।ਕੁਝ ਦਿਲਸਪਸ ਗਲਾਂ ਬਾਰੇ ਵਰਨਣ ਕਰਨਾ ਜਰੂਰੀ ਹੈ।
ਇਸ ਕਿਤਾਬ ਵਿੱਚ ਮੱਕੇ ਦੇ ਘੁੰਮਣ ਦਾ ਅਖੀਂ ਡਿਠਾ ਵਰਨਣ ਹੈ ਤੇ ਮੱਕੇ ਦੀ ਖਲਕਤ ਵਲੋ ਇਸਦਾ ਵਡੇ ਪਧਰ ਤੇ ਵਿਰੋਧ ਕਰਨ ਦਾ ਜਿਕਰ ਹੈ। ਗੁਰੂ ਨਾਨਕ ਲਈ ਮੌਤ ਦੀ ਸਜਾ ਨਿਰਧਾਰਤ ਕਰਨ ਤੇ ਬਾਦ ਵਿਚ ਮੌਤ ਦੀ ਸਜਾ ਮੁਕਰਰ ਕਰਨ ਵਾਲਿਆਂ ਵਲੋਂ ਸਿਖੀ ਧਾਰਨ ਦਾ ਜਿਕਰ ਹੈ। ਰੁਕਨਦੀਨ ਜਿਹੜਾ ਮੱਕੇ ਦਾ ਅਮੀਰ ਹੈ ਵਲੋ ਗੁਰੂ ਸਾਹਿਬ ਨਾਲ ਕੀਤੇ ਗਏ 360 ਸਵਾਲਾਂ ਦਾ ਜਿਕਰ ਹੈ ਤੇ ਇਹ ਵੀ ਕਿ ਭਾਈ ਰੁਕਨਦੀਨ ਜੀ ਸਿਖ ਪੰਥ ਦੇ ਸ਼ਹੀਦ ਹੋਏ ਹਨ, ਜਿੰਨਾ ਹੱਸਦਿਆਂ ਹੱਸਦਿਆਂ ਮੌਤ ਦੀ ਸਜਾ ਕਬੂਲ ਲਈ ਸੀ।
ਗੁਰੂ ਨਾਨਕ ਦਾ ਰੁਤਬਾ, ਕੀ ਗੁਰੂ ਨਾਨਕ ਨਬੀ(ਪੈਗੰਬਰ), ਰਸੂਲ ਜਾਂ ਆਪ ਖੁਦਾ ਸਨ। ਇਸ ਬਾਰੇ ਜਾਣਕਾਰੀ ਹੈ। ਵਾਰ ਵਾਰ ਗੁਰੂ ਨਾਨਕ ਦੇ ਰੁਤਬੇ ਬਾਰੇ ਵਿਚਾਰ ਪੇਸ਼ ਕੀਤੇ ਹਨ, ਬਿਲਕੁਲ ਲਿਖਤੀ ਉਸ ਵੇਲੇ ਦੀਆਂ ਲਿਖਤਾਂ ਵਿਚੋ, ਮੁਸਲਮਾਨਾਂ ਦੇ ਵਡੇ ਵਡੇ ਆਲਮਾਂ ਦੇ ਵਿਚਾਰ ਜਿਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਨਸੀਬ ਹੋਏ ਸਨ। ਤਾਜੁਦੀਨ ਦੀ ਲਿਖਤ ਸਮੇਤ ਕਈ ਲਿਖਤਾਂ ਦਾ ਜਿਕਰ ਹੈ, ਜਿਹੜੇ ਉਸ ਵੇਲੇ ਦੀਆ ਜਾਂ ਉਸ ਤੋਂ ਵੀ ਪਹਿਲਾਂ ਦੀਆਂ ਲਿਖੀਆਂ ਗਈਆ ਹਨ, ਜਿਹੜੀਆਂ ਸਾਡੇ ਇਤਹਾਸਕਾਰਾਂ ਦੀ ਜਾਣਕਾਰੀ ਵਿਚ ਨਹੀਂ ਆਈਆਂ।ਇਸ ਕਿਤਾਬ ਵਿਚ ਤਾਜਦੀਨ ਤੋਂ ਇਲਾਵਾ ਹੋਰ ਕਈ ਕਿਤਾਬਾਂ ਦਾ ਵੀ ਜਿਕਰ ਹੈ, ਜਿਹੜੀਆਂ ਅਸਾਨੀ ਨਾਲ ਮਿਲ ਸਕਦੀਆ ਹਨ । ਤਾਜੁਦੀਨ ਵਾਲੀ ਕਿਤਾਬ ਕਿਉਂਕਿ ਮਦੀਨਾ ਦੀ ਲਾਇਬਰੇਰੀ ਵਿਚ ਸੀ, ਜੇ ਅਜੇ ਵੀ ਹੋਈ ਤਾਂ ਪਤਾ ਨਹੀਂ ਉਸਦੀ ਡਿਜੀਟਲਲਾਈਜੇਸ਼ਨ ਵੀ ਹੋ ਗਈ ਹੋਵੇ ਜਾਂ ਫਿਰ ਅਗਲਿਆਂ ਨੇ ਜਾਣਬੁਝ ਕੇ ਖਤਮ ਕਰ ਦਿੱਤੀ ਹੋਵੇ ਪਰ ਹੋਰ ਸਰੋਤ ਹਨ ਜਿਹੜੇ ਕਿਤਾਬ ਵਿਚ ਲਿਖੇ ਹਨ, ਸਾਨੂੰ ਸਾਂਭਣੇ ਵੀ ਚਾਹੀਦੇ ਹਨ ਤੇ ਇਸ ਕਿਤਾਬ ਦੇ ਨਾਲ ਅਟੈਚ ਵੀ ਚਾਹੀਦੇ ਸਨ। ਹੋਰਨਾਂ ਗਲਾਂ ਤੋਂ ਇਲਾਵਾ ਕਿਤਾਬ ਇਸਲਾਮ ਬਾਰੇ ਕਾਫੀ ਕੁਝ ਦਸਦੀ ਹੈ। ਇਸ ਵਿਚ ਗੁਰਮੁਖੀ ਵਿਚ ਕੁਰਾਨ ਸ਼ਰੀਫ ਦਾ ਵੀ ਤਰਜਮਾ ਹੈ । ਇਸ ਤੋਂ ਪਤਾ ਲਗੇਗਾ ਕਿ ਸਿਖ ਮੁਸਲਮਾਨਾਂ ਦੇ ਕਾਫੀ ਨੇੜੇ ਹਨ। ਇਸ ਤੋਂ ਇਲਾਵਾ ਇਕ ਹੋਰ ਕਿਤਾਬ ਜਿਸ ਵਿਚ ਇਸ ਘਟਨਾ ਦਾ ਜਿਕਰ ਹੈ, ਉਹ ਹੈ ਤਵਾਰੀਖ ਅਰਬ , ਲਿਖਾਰੀ ਹੈ ਖਵਾਜਾ ਜੈਨੁਲ-ਆਬਦੀਨ, ਉਹ ਵੀ ਉਸੇ ਵਕਤ ਦੀ ਕਿਤਾਬ ਹੈ।ਮੱਕੇ ਦਾ ਮੁਖੀ ਜਜ ਜਾਂ ਕਾਜੀ ਜੋ ਕਿ ਸਿਖ ਬਣ ਕੇ ਭਾਈ ਪਦ ਦਾ ਅਧਿਕਾਰੀ ਬਣ ਗਿਆ ਸੀ ਨੂੰ ਹਕੂਮਤ ਵਲੋਂ ਸੰਗਸਾਰ ਤੇ ਹੋਰ ਤਸ਼ਦਦ ਕਰਨ ਦੀਆ ਘਟਨਾਵਾਂ ਦਾ ਵਰਨਣ ਹੈ। ਭਾਈ ਰੁਕਨਦੀਨ ਦੇ ਸ਼ਹਾਦਤ ਤੋਂ ਪਹਿਲਾਂ ਇਹ ਸ਼ਬਦ ਸਨ, “ ਮੇਰਾ ਰਬ ਮੇਰਾ ਦੀਨ ਈਮਾਨ ਨਾਨਕ ਹੀ ਹੈ ਜੋ ਸਭ ਤੋਂ ਵਡੀ ਕਿਤਾਬ ਦਾ ਮਾਲਕ ਹੈ ਤੇ ਤਹਿਕੀਕ ਮੈਂ ਉਸ ਨਾਨਕ ਦੀ ਹੀ ਮੰਨਣ ਵਾਲਾ ਹਾਂ। ਐ ਦੁਨੀਆਂ ਦੇ ਲੋਕੋ! ਜੇ ਤੁਸੀਂ ਨਿਜਾਤ ਦੇ ਚਾਹਵਾਣ ਹੋ ਤਾਂ ਨਾਨਕ ਦੀ ਸ਼ਰਨ ਵਿਚ ਆ ਜਾਣਾ ”। ਮੱਕੇ ਵਿਚ ਗੁਰੂ ਨਾਨਕ ਨੂੰ ਮੰਂਨਣ ਵਾਲੇ ਉਸ ਵੇਲੇ(1927 -1930) ਮੌਜੂਦ ਸਨ, ਉਹਨਾਂ ਕੋਲ ਗੁਰੂ ਨਾਨਕ ਦੀ ਖੜਾਓ ਤੇ ਆਸਾ (ਡੰਡਾ) ਮੌਜੂਦ ਸੀ । ਗੁਰੂ ਜੀ ਉਸ ਇਲਾਕੇ ਵਿਚ ਕਈ ਜਗਾ ਗਏ। ਅਮਰਾ ਸ਼ਹਿਰ ਵਿਚ ਇਕ ਮਸੀਤ ਸੀ, ਮਸੀਤ ਦੇ ਮਾਲਕ ਨੇ ਉਹ ਨਮਾਜ ਗੁਰੂ ਘਰ ਤੇ ਨਾਮ ਰਖ ਦਿੱਤਾ ਮਸਜਿਦ ਵਲੀ-ਏ-ਹਿੰਦ ਵਿਚ ਬਦਲ ਦਿੱਤੀ ਤਾਂ ਉਥੋਂ ਦੇ ਲੋਕਾਂ ਨੂੰ ਨਮਾਜ ਪੜਨ ਲਈ ਨਵੀਂ ਮਸੀਤ ਬਣਾਉਣੀ ਪਈ ਸੀ। ਕੂਫੇ ਸ਼ਹਿਰ ਵਿਚ ਜਦ ਗੁਰੂ ਨਾਨਕ ਗਏ ਤਾਂ ਸ਼ਹਿਰ ਦੇ ਪਰਧਾਨ ਮੰਤਰੀ ਨੇ ਨਮਾਜ ਵੇਲੇ ਮਸੀਤ ਵਿਚ ਹਾਜਰੀ ਦੇ ਘਟ ਹੋਣ ਤੇ ਪੁਛਿਆ ਤਾਂ ਇਸ ਤਰਾਂ ਦਾ ਜਵਾਬ ਮਿਲਿਆ, “ ਹਜੂਰ ਆਪ ਨੂੰ ਪਤਾ ਨਹੀਂ, ਸ਼ਹਿਰੋਂ ਬਾਹਰ ਹਿੰਦੀ ਫਕੀਰਾਂ ਦਾ ਟੋਲਾ ਉਤਰਿਆ ਹੋਇਆ। ਜੋ ਇਕ ਵੇਰਾਂ ਉਹਨਾਂ ਕੋਲ ਚਲਾ ਜਾਂਦਾ ਹੈ, ਦੀਨ ਤੋਂ ਮੁਖ ਮੋੜ ਲੈਂਦਾ ਹੈ, ਰੋਜੇ ਦੀ ਗਲ ਛਡੋ, ਨਬੀ ਕਰੀਮ ਦਾ ਕਲਮਾ ਪੜਨੋ ਵੀ ਮੁਨਕਰ ਹੋ ਜਾਂਦੇ ਹਨ। ਉਸੇ ਦੀ ਇਬਾਦਤ ਕਰਨ ਲਗਦੇ ਹਨ। ਪੁਛੋਂ ਤਾਂ ਅਗੋਂ ਬੋਲਦੇ ਭੀ ਨਹੀਂ ਪਤਾ ਨਹੀਂ ਕੀ ਜਾਦੂ ਹੈ”। ਇਥੇ ਗੁਰੂ ਨਾਨਕ ਦੇਵ ਜੀ ਦੀ ਲਿਖਤ ਜਪੁਜੀ ਮੌਜੂਦ ਹੈ।ਲੇਖਕ ਨੇ ਇਕ ਹੋਰ ਬੜਾ ਮਹਤਵਪੂਰਨ ਇਤਹਾਸਕ ਸਬੂਤ ਲਭਿਆ ਹੈ, ਜੋ ਪੀਰ ਬਹਿਲੋੋਲ ਵਲੋਂ ਆਪਣੇ ਗੁਰੂ ਦੀ ਯਾਦ ਵਿਚ ਬਣਾਇਆ ਗਿਆ ਇਕ ਪਥਰ ਜਿਸ ਤੇ ਲਿਖੇ ਗਏ ਸ਼ਬਦ। ਇਸ ਤੋੇ ਅਰਬੀ ਤੇ ਤੁਰਕੀ ਦੇ ਰਲਵੇਂ ਸ਼ਬਦ ਉਕਰੇ ਹੋਏ , ਮਤਲਬ ਹੈ, “ ਹੇ ਮੁਰਾਦਾਂ ਪੁਰੀਆਂ ਕਰਨ ਵਾਲੇ ਖੁਦਾ! ਤੂੰ ਸਾਖਿਆਤ ਰਬ ਹੈ। ਕੀ ਹੋਇਆ ਨਾਨਕ ਨਾਮ ਨਾਲ ਫਕੀਰੀ ਧਾਰ ਕੇ ਆਇਆ ਹੈ , ਮੈਂ ਪਛਾਣ ਲਿਆ ਹੈ”। ਕਿਤਾਬ ਭਾਈ ਬਾਲੇ ਦੀ ਗੁਰੂ ਨਾਨਕ ਨਾਲ ਮੌਜੂਦਗੀ ਦਾ ਜਿਕਰ ਹੀ ਨਹੀਂ ਕਰਦੀ ਬਲਕਿ ਉਸ ਥਾਂ ਦਾ ਵੀ ਜਿਕਰ ਕਰਦੀ ਹੈ ਜਿਥੇ ਲੋਕਾਂ ਨੇ ਗੁਰੂ ਨਾਨਕ, ਭਾਈ ਮਰਦਾਨਾ ਤੇ ਭਾਈ ਬਾਲਾ ਦਾ ਵਖਰੇ ਵਖਰੇ ਮੰਦਰ ਬਣਾਏ ਸਨ, ਸ਼ਾਇਦ ਅਜ ਵੀ ਹੋਣ। ਕਿਤਾਬ ਮੱਕੇ ਤੇ ਮਦੀਨੇ ਵਿਚ ਗੁਰੁ ਨਾਨਕ ਨੂੰ ਮੰਨਣ ਵਾਲੇ ਲੋਕਾਂ ਦੀ ਮੌਜੂਦਗੀ ਦਾ ਵੀ ਜਿਕਰ ਕਰਦੀ ਹੈ। ਜਿੰਨਾ ਨਾਲ ਸਈਯਦ ਸਾਹਿਬ ਹੁਰਾਂ ਨੇ ਖੁਦ ਗਲ ਹੀ ਨਹੀਂ ਕੀਤੀ ਬਲਕਿ ਆਪਣੇ ਪਿਤਾ ਨਾਲ ਵੀ ਮਿਲਾਏ। ਉਹਨਾਂ ਦੀ ਮਸਜਿਦ ਵਿਚ ਵੀ ਗਏ ਤੇ ਅਰਬੀ ਵਿਚ ਜਪੁਜੀ ਦੇ ਦਰਸ਼ਨ ਵੀ ਕੀਤੇ।
ਜਿਸ ਤਰਾਂ ਸਿਖਾਂ ਵਿਚ ਬਹੁਤ ਤਰਕਵਾਦੀ ਹਨ। ਇਸੇ ਤਰਾਂ ਦਾ ਹਾਲ ਹੀ ਮੁਸਲਮਾਨਾਂ ਦਾ ਹੈ, ਹਾਲ ਦੋਵਾਂ ਦਾ ਇਕੋ ਜਿਹਾ ਹੀ ਹੁੰਦਾ ਹੈ। ਸਿਖ ਇਸ ਮਾਮਲੇ ਵਿਚ ਇੰਨੇ ਕਟੜ ਨਹੀਂ ਹਨ ਪਰ ਮੁਸਲਮਾਨ ਬਖਸ਼ਦੇ ਨਹੀਂ ਹਨ। ਲੇਖਕ ਨੇ ਇਕ ਘਟਨਾ ਦਾ ਜਿਕਰ ਕੀਤਾ ਹੈ ਜਿਸ ਵਿਚ ਲੇਖਕ ਦੇ ਦਾਵੇ ਕਿ ਗੁਰੂ ਨਾਨਕ ਨੇ ਮੱਕੇ ਨੁੰ ਘੁਮਾਇਆ ਨੂੰ ਮੁਸਲਮਾਨ ਮੌਲਵੀ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸਾਇੰਸ ਇਸ ਨੂੰ ਨਹੀਂ ਮੰਨਦੀ। ਜਦ ਲੇਖਕ ਨੇ ਉਸ ਨੂੰ ਕਿਹਾ ਕਿ ਸਕਰ ਕਾਂਡ ਜਿਸ ਵਿਚ ਹਜਰਤ ਮੁਹੰਮਦ ਨੇ ਚੰਨ ਦੇ ਟੋਟੇ ਕਰ ਦਿੱਤੇ ਸਨ , ਬਾਰੇ ਸਾਇੰਸ ਕੀ ਕਹਿੰਦੀ ਹੈ ਤਾਂ ਮੌਲਵੀ ਨੇ ਕਿਹਾ ਕਿ ਉਹ ਤਾਂ ਉਸਨੂੰ ਵੀ ਨਹੀਂ ਮੰਨਦਾ। ਲੇਖਕ ਵਲੋਂ ਮੁਸਲਮਾਨਾਂ ਨੂੰ ਸੰਬੋਧਿਤ ਕਰਕੇ ਮੌਲਵੀ ਵਲੋਂ ਮੁਹੰਮਦ ਦਾ ਮੋਮਨ ਬਨਣ ਦੀ ਜਗਾ ਸਾਇੰਸ ਦਾ ਮੋਮਨ ਬਨਣ ਸਬੰਧੀ ਗੁਸਤਾਖੀ ਦਾ ਜਿਕਰ ਕਰਨ ਦੀ ਸ਼ੁਰੂਆਤ ਹੀ ਕਿ ਭੀੜ ਨੇ ਆਪਣੇ ਹੀ ਮੌਲਵੀ ਦੀ ਛਿਤਰ ਪ੍ਰੇਡ ਕਰ ਦਿੱਤੀ। ਸੋ ਗਲ ਸਾਫ ਹੈ ਕਿ ਸਿਖ ਸਾਇੰਸ ਦੇ ਬਨਣਾ ਹੈ ਜਾਂ ਗੁਰੂ ਨਾਨਕ ਦੇ, ਦੋਵਾਂ ਬੇੜੀਆਂ ਵਿਚ ਪੈਰ ਨਹੀਂ ਰਖਿਆ ਜਾ ਸਕਦਾ। ਪੁਰਾਤਨ ਸਿਖ ਗੁਰੂ ਨਾਨਕ ਦੇ ਹੀ ਸਿਖ ਸਨ, ਗੁਰੂ ਨਾਨਕ ਤੇ ਪੂਰਨ ਭਰੋਸਾ ਸੀ, ਹੁਣ ਵਾਲੇ ਕਾਫੀ ਸਿਖ ਸਾਇੰਸ ਦੇ ਨਾਲ ਗੁਰੂ ਨਾਨਕ ਨੂੰ ਪਰਖਦੇ ਹਨ ਨਤੀਜਾ ਲੋਕ ਉਹਨਾਂ ਦੀ ਗਲ ਹੀ ਨਹੀਂ ਮੰਨਦੇ, ਸਗੋਂ ਵਿਰੋਧ ਕਰਨ ਲਗਦੇ ਹਨ।
ਕਿਤਾਬ ਬਹੁਤ ਬਹੁਮੁਲੀ ਹੈ ਤੇ ਸਾਨੂੰ ਪੜਨੀ ਚਾਹੀਦੀ ਹੈ ਤੇ ਦੂਜੀਆ ਬੋਲੀਆ ਵਿਚ ਅਨੁਵਾਦ ਵੀ ਕਰਨਾ ਚਾਹੀਦਾ ਹੈ।
2 ਅਪ੍ਰੈਲ 1464 ਨੂੰ ਬੇਬੇ ਨਾਨਕੀ ਜੀ ਦਾ ਜਨਮ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਬੇਬੇ ਜੀ ਦੇ ਇਤਿਹਾਸ ਤੇ ਜੀ ।
ਬੇਬੇ ਨਾਨਕੀ ਜੀ
ਮਹਿਤਾ ਕਲਿਆਨ ਰਾਏ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਇਕ ਬੱਚੀ ਨੇ 2 ਅਪ੍ਰੈਲ 1464 ਵਿਚ ਆਪਣੇ ਨਾਨਕੇ ਪਿੰਡ ਚਾਹਿਲ ਵਿਚ ਜਨਮ ਲਿਆ । ਇਹ ਪਿੰਡ ਲਾਹੌਰ ਛਾਉਣੀ ਤੋਂ ਅੱਠ ਮੀਲ ਦੱਖਣ ਪੂਰਬ ਵੱਲ ਹੈ । ਨਾਨਕੇ ਪਿੰਡ ਜਨਮ ਲੈਣ ਕਰਕੇ ਘਰਦਿਆਂ ਨੇ ਇਸ ਦਾ ਨਾਮ ਨਾਨਕੀ ਰੱਖ ਦਿੱਤਾ | ਪੰਜ ਸਾਲ ਬਾਅਦ ਰਾਏ ਭੋਏ ਦੀ ਤਲਵੰਡੀ ਵਿਚ . ਇਸਦਾ ਇਕ ਵੀਰ ਜਨਮਿਆ ਜਿਸ ਦਾ ਨਾਂ ਇਸ ਦੇ ਨਾਲ ਰਲਦਾ ਨਾਨਕ ਰੱਖਿਆ । ਇਸ ਨੂੰ ਇਹ ਬਹੁਤ ਪਿਆਰ ਕਰਦੇ ਤੇ ਖਿਡਾਉਂਦੇ ਕੁਛੜੋ ਨਾ ਲਾਉਂਦੇ । ਮਾਤਾ ਤ੍ਰਿਪਤਾ ਏਨਾਂ ਦੋਵਾਂ ਨੂੰ ਆਪਸ ਵਿਚ ਪਿਆਰ ਕਰਦਿਆਂ ਵੇਖ ਬਲਹਾਰੇ ਜਾਂਦੇ , ਵਾਰੇ ਜਾਂਦੇ । ਵੀਰ ਨੂੰ ਬਾਹਰ ਸਖੀਆਂ ਪਾਸ ਲਿਜਾ ਖਿਡਾਉਂਦੇ ।
ਕਈ ਵਾਰ ਵੀਰ ਨਾਨਕ ਬਾਹਰ ਘਰ ਦੀਆਂ ਵਸਤੂਆਂ ਦੇ ਆਉਂਦਾ । ਛੋਟੇ ਛੋਟੇ ਬੱਚੇ ਇਕੱਠੇ ਕਰ ਘਰੋਂ ਰੋਟੀਆਂ ਕੱਢ ਕੇ ਲੈ ਜਾਂਦਾ ਤੇ ਬੱਚਿਆਂ ਨੂੰ ਕਤਾਰਾਂ ਵਿਚ ਬਿਠਾ ਕੇ ਰੋਟੀਆਂ ਦੇ ਟੋਟੇ ਕਰ ਕੇ ਵੰਡਦਾ ਤਾਂ ਭੈਣ ਨਾਨਕੀ ਜੀ ਪਿਛੇ ਜਾ ਕੇ ਤਕਦੇ ਬੜੇ ਖੁਸ਼ ਹੁੰਦੇ । ਇਸੇ ਤਰ੍ਹਾਂ ਬਾਲਕ ਗੁਰੂ ਨਾਨਕ ਘਰੋਂ ਭਾਂਡੇ , ਬਸਤਰ ਇਥੋਂ ਤਕ ਕਿ ਇਕ ਵਾਰੀ ਆਪਣੇ ਹੱਥ ਦੀ ਅੰਗੂਠੀ ਵੀ ਬਾਹਰ ਦੇ ਆਏ ਮਾਂ ਨੇ ਖਫਾ ਹੋ ਕੇ ਝਿੜਕਣਾ ਤਾਂ ਭੈਣ ਨਾਨਕੀ ਜੀ ਕਹਿਣਾ “ ਮਾਤਾ ! ਮੇਰੇ ਵੀਰ ਨੂੰ ਪੁੱਤਰ ਕਰਕੇ ਨਾ ਜਾਣੀ । ਇਹ ਰੱਬ ਰੂਪ ਹੈ । ਇਸੇ ਤਰ੍ਹਾਂ ਭੈਣ ਨਾਨਕੀ ਜੀ ਪਿਤਾ ਕਾਲੂ ਰਾਇ ਨੂੰ ਕਹਿੰਦੇ ਪਿਤਾ ਜੀ ! ਨਾਨਕ ਫਕੀਰ ਦੋਸਤ ਹੈ । ਇਹ ਸੰਸਾਰੀ ਜੀਵ ਨਹੀਂ ਹੈ । ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਸਨ ਜਿਨਾਂ ਇਨ੍ਹਾਂ ਨੂੰ ( ਗੁਰੂ ) ਸਮਝਣ ਤੇ ਇਨ੍ਹਾਂ ਦਾ ਧਰਮ ਧਾਰਿਆ । ਇਹ ਵੀਰ ਗੁਰੂ ਨਾਨਕ ਜੀ ਨੂੰ ਵੀਰ ਨਹੀਂ ਪੀਰ ਕਰ ਕੇ ਜਾਣਦੀ । ਦੂਜੇ ਰਾਇ ਬੁਲਾਰ ਸੀ ਜਿਸ ਨੇ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ ਨੂੰ ਜਾਣਿਆ ।
ਜਦੋਂ ਗੁਰੂ ਨਾਨਕ ਜੀ ਨੇ ਸਾਧਾਂ ਫਕੀਰਾਂ ਨੂੰ ਸੌਦਾ ਖਰੀਦ ਕੇ ਲਿਆਉਣ ਵਾਲੀ ਰਕਮ ਦਾ ਲੰਗਰ ਪਾਣੀ ਛਕਾਇਆ ਤਾਂ ਪਿਤਾ ਕਾਲੂ ਜੀ ਨੇ ( ਗੁਰੂ ) ਨਾਨਕ ਜੀ ਨੂੰ ਕਰੋਧ ਵਿਚ ਆ ਕੇ ਚਪੇੜ ਮਾਰੀ ਤੇ ਭੈਣ ਨਾਨਕੀ ਜੀ ਦਾ ਹਿਰਦਾ ( ਵੀਰ ਦੀ ਲਾਲ ਗਲ ਵੇਖ ਕੇ ਪਿਘਲ ਗਿਆ । ਵੀਰ ਨੂੰ ਗਲ ਲੈ ਕੇ ਪਿਆਰ ਕੀਤਾ । ਉਧਰੋਂ ਮਾਤਾ ਤ੍ਰਿਪਤਾ ਜੀ ਦੌੜੇ ਆਏ । ਲਾਡਲੇ ਦੀ ਲਾਲ ਗਲ ਆ ਕੇ ਪਲੋਸਣ ਲੱਗੇ । ਮਾਤਾ ਜੀ ਨੂੰ ਕੀ ਪਤਾ ਸੀ ਜਿਸ ਦੀਆਂ ਗਲਾਂ ਪਲੋਸ ਕੇ ਉਸ ਦੀ ਪੀੜ ਹਟਾਉਣ ਲੱਗੀ ਹੈ ਵੱਡੇ ਹੋ ਕੇ ਜਗਤ ਜਲੰਦੇ ਦੀ ਪੀੜ ਹਰਨ ਲਈ ਘਰ ਬਾਰ ਛੱਡ ਉਦਾਸੀਆਂ ਤੇ ਚੱਲ ਪੈਣਾ ਹੈ । ਬੇਬੇ ਨਾਨਕ ਜੀ ਦਾ ਵਿਆਹ ਜੈ ਰਾਮ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਨਾਲ ਕਰ ਦਿੱਤਾ । ਇਹ ਛੈਲ , ਛਬੀਲਾ ਹੱਸਮੁਖ ਨੌਜੁਆਨ ਸੀ । ਇਹ ਨਵਾਬ ਦੌਲਤ ਖਾਂ ਦਾ ਆਮਿਲ ( ਜ਼ਮੀਨ ਮਿਣਨ ) ਵਾਲਾ ਸੀ । ਤੇ ਰਾਇ ਬੁਲਾਰ ਪਾਸ ਅਕਸਰ ਆਉਂਦਾ ਰਹਿੰਦਾ ਸੀ । ਰਾਇ ਬੁਲਾਰ ਨੇ ਵਿਚ ਪੈ ਕੇ ਇਨ੍ਹਾਂ ਦਾ ਰਿਸ਼ਤਾ ਕਰਾ ਦਿੱਤਾ ਸੀ । ਕਾਲੂ ਚੰਦ ਜੀ ਨੇ ਆਪਣੇ ਸੌਹਰੇ ਰਾਮ ਜੀ ਨਾਲ ਸਲਾਹ ਕਰਕੇ ਰਿਸ਼ਤਾ ਪੱਕਾ ਕੀਤਾ । ਵਿਆਹ ਬੜੀ ਧੂਮ ਧਾਮ ਨਾਲ ਕੀਤਾ ਗਿਆ । ਤਿੰਨ ਦਿਨ ਜੰਝ ਰੱਖੀ ਗਈ ਨਵਾਬ ਦੌਲਤ ਖਾਂ ਵੀ ਬਰਾਤ ਵਿਚ ਆਇਆ । ਨਾਨਕਿਆਂ ਮਾਮਾ ਕ੍ਰਿਸ਼ਨ ਚੰਦ ਨੇ ਵੀ ਬੜਾ ਖਰਚ ਕੀਤਾ । ਫਿਰ ਪੰਜ ਸਾਲ ਬਾਦ ਮੁਕਲਾਵਾ ਦਿੱਤਾ ਗਿਆ ।
ਬੇਬੇ ਜੀ ਦਾ ਸਰੀਰ ਸੁਲਤਾਨਪੁਰ ਤੇ ਮਨ ਵੀਰ ( ਗੁਰੂ ) ਨਾਨਕ ਵਿਚ । ਬੇਬੇ ਜੀ ਉਦਾਸ ਹੋ ਜਾਂਦੇ ਤਾਂ ਜਦੋਂ ਇਕ ਵਾਰੀ ( ਗੁਰੂ ) ਨਾਨਕ ਜੀ ਬੇਬੇ ਨਾਨਕੀ ਜੀ ਨੂੰ ਮਿਲਣ ਆਏ । ਤਾਂ ਤੀਜੇ ਦਿਨ ਹੀ ਵਾਪਸ ਤਲਵੰਡੀ ਪਰਤ ਗਏ । ਉਸ ਨੇ ਜੀਜਾ ਜੈ ਰਾਮ ਨੂੰ ਇਕ ਵਾਰੀ ਵੀ ਨਹੀਂ ਕਿਹਾ ਕਿ ਉਸ ਦੀ ਭੈਣ ਨੂੰ ਉਸ ਨਾਲ ਭੇਜੋ । ਬੀਬੀ ਨਾਨਕੀ ਜੀ ਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਇਨ੍ਹਾਂ ਨੂੰ ਇਕੱਲੇ ਵਾਪਸ ਨਾ ਮੋੜੋ । ਮੇਰਾ ਵੀਰ ਕਲਾਵਾਨ ਹੈ । ਜੇ ਤੁਸੀਂ ਆਗਿਆ ਦੇਵੋ ਤਾਂ ਆਪਣੇ ਉਡੀਕਦਿਆਂ ਮਾਪਿਆਂ ਕੋਲੋਂ ਹੋ ਆਵਾਂ ਅਤੇ ਵੀਰ ਨੂੰ ਏਡੇ ਲੰਮੇ ਪੈਂਡੇ ਵਿਚ ਇਕੱਲਾ ਨਾ ਭੇਜਾਂ । ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਸਾਡੀ ਤਲਵੰਡੀ ਉਡੀਕ ਰਹੀ ਹੈ । ਜਦੋਂ ਭੈਣ ਭਰਾ ਘਰ ਪੁੱਜੇ ਤਾਂ ਮਾਂ ਦੀਆਂ ਅੱਖਾਂ ਨੂੰ ਸੁਖ ਤੇ ਕਾਲਜੇ ਠੰਡ ਪੈ ਗਈ । ਜਦੋਂ ਦੀਵਾਨ ਜੈ ਰਾਮ ਤਲਵੰਡੀ ਆਪਣੀ ਪਤਨੀ ਨੂੰ ਲੈਣ ਆਏ ਤਾਂ ਰਾਇ ਬੁਲਾਰ ਨੂੰ ਮਿਲੇ ਤਾਂ ਰਾਇ ਨੇ ਕਿਹਾ “ ਤੁਹਾਨੂੰ ਪਤਾ ਹੈ ( ਗੁਰੂ ) ਨਾਨਕ ਦੇਵ ਕਲਾਵਾਨ ਹਨ , ਪਰ ਤੇਰੇ ਧਰਮ ਪਿਤਾ ਦਾ ਸੁਭਾਅ ਕਠੋਰ ਹੈ । ਉਹ ਰੋਜ਼ ਕੋਈ ਨਾ ਕੋਈ ਝਗੜਾ ਆਪਣੇ ਪੁੱਤਰ ਨਾਲ ਛੇੜੀ ਰੱਖਦਾ ਹੈ , ਤੁਸੀਂ ਇਸ ਨੂੰ ਆਪਣੇ ਸਾਥ ਲੈ ਜਾਉ ਤੁਹਾਡਾ ਬੜੇ ਨੇੜੇ ਦਾ ਸਾਕ ਹੈ । ਦੂਜੀ ਮੇਰੀ ਵੀ ਇਹ ਮੰਗ ਹੈ । ਤੀਜਾ ਤੇਰਾ ਪ੍ਰਲੋਕ ਵੀ ਇਸ ਤਰ੍ਹਾਂ ਕਰਨ ਨਾਲ ਸੁਧਰੇਗਾ । ” ਜੈ ਰਾਮ ਸੁਣ ਕੇ ਬੜਾ ਖੁਸ਼ ਹੋਇਆ ਤੇ ਕਿਹਾ “ ਮੈਂ ਭਾਗਾਂ ਵਾਲਾ ਹੋਵਾਂਗਾ ਜੇ ਉਹ ਮੇਰੇ ਪਾਸ ਚਲੇ ਜਾਵੇ ।
ਜੈ ਰਾਮ ਨੇ ਨਵਾਬ ਦੌਲਤ ਖਾਂ ਨਾਲ ਚੰਗੀ ਬਣਾਈ ਹੋਈ ਸੀ । ਇਸ ਨੇ ਉਸ ਨੂੰ ਕਹਿ ( ਗੁਰੂ ) ਨਾਨਕ ਦੇਵ ਜੀ ਨੂੰ ਉਸ ਦੇ ਮੋਦੀਖਾਨੇ ਵਿਚ ਲਵਾ ਦਿੱਤਾ । ( ਗੁਰੂ ) ਨਾਨਕ ਦੇਵ ਜੀ ਦਾ ਕੰਮ ਸੀ ਲੋਕਾਂ ਵਲੋਂ ( ਜ਼ਿਮੀਦਾਰਾਂ ਵਲੋਂ ਜ਼ਮੀਨ ਵਾਹੁਣ ਦਾ ਹਿੱਸਾ ਜਿਹੜਾ ਨਵਾਬ ਨੂੰ ਮਿਲਦਾ ਸੀ । ਅਨਾਜ ਦੇ ਰੂਪ ਵਿਚ ਕਣਕ , ਛੋਲੇ , ਮੱਕੀ ਆਦਿ । ਮਾਲੀਆ ਆਇਆ ਅੱਗੋਂ ਲੋਕਾਂ ਨੂੰ ਵੇਚਣਾਂ ਤੇ ਉਸ ਦਾ ਹਿਸਾਬ ਕਿਤਾਬ ਰੱਖਣਾ । ਤੋਲ ਕੇ ਲੈਣਾ ਤੇ ਤੋਲ ਕੇ ਦੇਣਾ । ਇਸ ਵਿਚ ਆਪ ਬੜੇ ਸਫਲ ਹੋਏ ਤਾਂ ਬੇਬੇ ਨਾਨਕੀ ਜੀ ਨੇ ਵੀਰ ਦਾ ਵਿਆਹ ਕਰਨ ਦੀ ਵਿਚਾਰ ਬਣਾਈ । ਜੈ ਰਾਮ ਜਿਵੇਂ ਤਲਵੰਡੀ ਜਾਇਆ ਕਰਦਾ ਸੀ ਇਸੇ ਤਰਾਂ ਪਖੋਕੇ ਰੰਧਾਵਾ ਪਰਗਨਾ ਗੁਰਦਾਸਪੁਰ ਵਿਚ ਮੂਲ ਚੰਦ ਖੱਤਰੀ ਪਾਸ ਵੀ ਜਾਂਦਾ ਸੀ ਜਿਹੜਾ ਕਿ ਇਸ ਪਿੰਡ ਦਾ ਪਟਵਾਰੀ ਸੀ । ਇਸ ਦੀ ਲੜਕੀ ਸੁਲੱਖਣੀ ਸੀ । ਇਸ ਦਾ ਰਿਸ਼ਤਾ ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਜੀ ਦੀ ਸਲਾਹ ਨਾਲ ਗੁਰੂ ਨਾਨਕ ਦੇਵ ਜੀ ਨੂੰ ਕਰ ਦਿੱਤਾ । ਪੰਜ ਵਿਸਾਖ 1485 . ਨੂੰ ਕੁੜਮਾਈ ਕਰ ਦਿੱਤੀ ਤੇ 24 ਜੇਠ 1487 ਨੂੰ ਵਿਆਹ ਕਰ ਦਿੱਤਾ । ਤਲਵੰਡੀ ਤੋਂ ਪਹਿਲਾਂ ਸਾਰੇ ਸੁਲਤਾਨਪੁਰ ਪੁੱਜੇ ਫਿਰ ਇਥੋਂ ਸਾਰੀ ਬਰਾਤ ਬੜੀ ਧੂਮਧਾਮ ਨਾਲ ਬਟਾਲੇ ਪੁੱਜੀ । ਕਿਉਂਕਿ ਭਾਈ ਮੂਲ ਚੰਦ ਇਥੇ ਰਹਿੰਦਾ ਸੀ । ਵਿਆਹ ਤੋਂ ਬਾਦ ਬਰਾਤ ਸੁਲਤਾਨਪੁਰ ਪੁੱਜੀ । ਜੰਝ ਵਿਚ ਨਵਾਬ ਦੌਲਤ ਖਾਂ , ਰਾਇ ਬੁਲਾਰ ਵਰਗੇ ਚੌਧਰੀ ਆਏ ਸਨ । ਕੁਝ ਦਿਨ ਮਾਤਾ ਤ੍ਰਿਪਤਾ ਜੀ ਤੇ ਕਾਲੂ ਜੀ ਸੁਲਤਾਨਪੁਰ ਰਹੇ ਫਿਰ ਸਾਰੇ ਸਾਕ ਸੰਬੰਧੀਆਂ ਸਮੇਤ ਵਾਪਸ ਤਲਵੰਡੀ ਚਲੇ ਗਏ ।
ਵਿਆਹ ਤੋਂ ਬਾਦ ਕੁਝ ਚਿਰ ਭੈਣ ਨਾਨਕੀ ਜੀ ਨੇ ਭਰਜਾਈ ਨੂੰ ਆਪਣੇ ਨਾਲ ਰਖਿਆ ਵਿਆਹ ਤੋਂ ਪਹਿਲਾਂ ਹੀ ਭੈਣ ਨਾਨਕੀ ਜੀ ਵੀਰ ਦੀ ਰਿਹਾਇਸ਼ ਲਈ ਇਕ ਖੁਲ੍ਹਾ ਵਿਹੜਾ ਤੇ ਮਕਾਨ ਬਣਵਾ ਦਿੱਤਾ । ਕਿਉਂਕਿ ਭੈਣ ਜੀ ਨੂੰ ਪਤਾ ਸੀ ਕਿ ਇਸ ਦੇ ਸੰਗੀ ਸਾਥੀ ਸੰਤਾਂ ਫਕੀਰਾਂ ਨੇ ਇਨ੍ਹਾਂ ਪਾਸ ਆ ਕੇ ਰਿਹਾ ਕਰਨਾ ਹੈ । ਸੋ ਚੰਗਾ ਖੁਲਾ ਥਾਂ ਬਣਾ ਦਿੱਤਾ ਗਿਆ । ਡਾ . ਮਹਿੰਦਰ ਕੌਰ ਗਿੱਲ ਇਸ ਬਾਰੇ ਇਉਂ ਲਿਖਦੇ ਹਨ ਕੁਝ ਦਿਨਾਂ ਬਾਦ ਸੁਲਖਣੀ ਜੀ ਵੀ ਆ ਗਈ । ਬੀਬੀ ਨਾਨਕੀ ਨੇ ਭਰਾ ਭਰਜਾਈ ਨੂੰ ਵੱਖਰਿਆਂ ਕਰ ਦਿੱਤਾ । ਵੀਰ ਨੂੰ ਘਰ ਦਾ ਸਮਾਨ ਬਣਾਇਆ ਵੇਖ ਭੈਣ ਨਾਨਕੀ ਮਨ ਵਿਚ ਬਲਿਹਾਰੇ ਜਾਂਦੀ ਕਿ ਹੁਣ ਉਸ ਦਾ ਵੀਰ ਗਰਹਿਸਤੀ ਬਣ ਗਿਆ ਹੈ । ਵੀਰ ਦਾ ਘਰ ਆਬਾਦ ਵੇਖ ਕੇ ਹਰ ਵੇਲੇ ਸ਼ੁਕਰ ਸ਼ੁਕਰ ਕਰਦੀ ਰਹਿੰਦੀ ਸੀ ਬੀਬੀ ਨਾਨਕੀ ।
ਇਸ ਤਰਾਂ ਗੁਰੂ ਨਾਨਕ ਦੇਵ ਜੀ ਚੰਗਾ ਗਰਹਿਸਤੀ ਜੀਵਨ ਬਿਤਾਉਂਦੇ ਰਹੇ । ਮੋਦੀਖਾਨੀਓ ਗਰੀਬਾਂ ਨੂੰ ਮੁਫਤ ਅਨਾਜ ਚੁਕਾ ਦੇਣਾ । ਹੁਣ ਦੋ ਬੱਚੇ ਵੀ ਹੋ ਗਏ । ਹੋਰ ਸਾਧਾਂ , ਸੰਤਾਂ ਪੀਰਾਂ ਫਕੀਰਾਂ ਦੀਆਂ ਗੁਰੂ ਜੀ ਦੇ ਵਿਹੜੇ ਰੌਣਕਾਂ ਲੱਗੀਆਂ ਰਹਿੰਦੀਆਂ । ਮਾਤਾ ਸੁਲਖਣੀ ਜੀ ਕੰਮ ਕਰਦੇ ਨਾ ਥਕਦੇ।ਹਰ ਸਮੇਂ ਆਏ ਗਏ ਦੀ ਸੇਵਾ ਵਿਚ ਰੁਝੇ ਰਹਿੰਦੇ । ਘਰ ਘਟ ਧਿਆਨ ਦੇਂਦੇ ਕਈ ਕਈ ਘੰਟੇ ਵੇਈਂ ਦੇ ਕੰਢੇ ਬਾਹਰ ਬੈਠੇ ਰਹਿੰਦੇ । ਇਕ ਵਾਰੀ ਚੰਦੋ ਰਾਣੀ ( ਗੁਰੂ ਜੀ ਦੀ ਸੱਸ ) ਵੀ ਆਈ ਹੋਈ ਸੀ । ਮਾਤਾ ਸੁਲੱਖਣੀ ਜੀ ਨੇ ਆਪਣੀ ਮਾਤਾ ਨੂੰ ਗੁਰੂ ਜੀ ਦੀ ਇਸ ਲਾਪ੍ਰਵਾਹੀ ਬਾਰੇ ਦੱਸਿਆ ਤਾਂ ਚੰਦੋਂ ਰਾਣੀ ਨੇ ਬੀਬੀ ਨਾਨਕੀ ਜੀ ਪਾਸ ਸ਼ਿਕਾਇਤ ਕੀਤੀ ਜਿਸ ਦਾ ਜ਼ਿਕਰ ਡਾ : ਮਹਿੰਦਰ ਕੌਰ ਗਿੱਲ “ ਗੁਰੂ ਮਹਿਲ ਗਾਥਾ ‘ ਵਿਚ ਇਵੇਂ ਕਰਦੇ ਹਨ । ਇਕ ਦਿਨ ਬੀਬੀ ਨਾਨਕੀ ਜੀ ਬੈਠੇ ਸਨ ਕਿ ਉਨਾਂ ਦੀ ਭਰਜਾਈ ਸੁਲਖਣੀ ਜੀ ਆਏ ਨਾਲ ਹੀ ਉਸ ਦੀ ਮਾਤਾ ਚੰਦੋ ਰਾਣੀ ਵੀ ਸੀ । ਮਾਵਾਂ ਧੀਆਂ ਆਣ ਲੜਣ ਲੱਗੀਆਂ । ਸੁਲਖਣੀ ਜੀ ਨੇ ਕਿਹਾ ਕਿ ਮੇਰਾ ਪਤੀ ਕਈ ਕਈ ਦਿਨ ਘਰ ਨਹੀਂ ਆਉਂਦਾ । ਜੇ ਕਦੇ ਆ ਵੀ ਜਾਵੇ ਤਾਂ ਮੂੰਹੋਂ ਕਦੇ ਕੁਝ ਨਹੀਂ ਬੋਲਿਆ । ਚੁੱਪ ਕਰਕੇ ਬੈਠਾ ਰਹਿੰਦਾ ਹੈ ਬੇਬੇ ਨਾਨਕੀ ਜੀ ਨੇ ਸਹਿਜੇ ਨਾਲ ਆਖਿਆ । ਮਾਸੀ ਜੀ ! ਤੁਹਾਡੀ ਧੀ ਨੂੰ ਖਾਣ ਪੀਣ ਦੀ ਕਪੜੇ ਲੀੜੇ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋਈ ਕਮੀ ਤਾਂ ਨਹੀਂ । ਜੇ ਉਹ ਘਰ ਆ ਕੇ ਚੁਪ ਕਰ ਰਹਿੰਦਾ ਹੈ ਤਾਂ ਇਹ ਉਸ ਦੀ ਆਦਤ ਹੈ । ਉਸ ਮੰਦਾ ਤਾਂ ਨਹੀਂ ਬੋਲਦਾ ਦੁਖੀ ਤਾਂ ਨਹੀਂ ਕਰਦਾ , ਲੋੜ ਦੀ ਥੁੜ ਤਾਂ ਨਹੀਂ ਆਉਣ ਦੇਂਦਾ । ਬੇਬੇ ਨਾਨਕੀ ਜੀ ਦੀ ਗੱਲ ਸੁਣ ਦੋਵੇਂ ਮਾਵਾਂ ਧੀਆਂ ਚੁਪ ਹੋ ਗਈਆਂ ਤੇ ਆਪਣੇ ਘਰ ਪਰਤ ਗਈਆਂ । ਇਸੇ ਸ਼ਿਕਾਇਤ ਦਾ ਭਾਈ ਵੀਰ ਸਿੰਘ ਜੀ ਇਉਂ ਲਿਖਦੇ ਹਨ ਇਕ ਵਾਰੀ ਉਨਾਂ ( ਮਾਤਾ ਸੁਲਖਣੀ ਤੇ ਉਨਾਂ ਦੀ ਮਾਂ ਚੰਦੋ ਰਾਣੀ ) ਨੇ ਆ ਬੇਬੇ ਨਾਨਕੀ ਜੀ ਨੂੰ ਉਲਾਂਭਾ ਦਿੱਤਾ ਬੇਬੇ ਜੀ ਨੇ ਦੱਸਿਆ ਕਿ ਭਰਜਾਈ ਜੀ ਨੂੰ ਕਿਸੇ ਗੱਲ ਦੀ ਥੁੜ ਨਹੀਂ ਹੈ । ਮੇਰਾ ਵੀਰ ਨੇ ਸਾਰੇ ਸੁਖਾਂ ਦੇ ਸਮਾਨ ਹਾਜਰ ਕਰ ਦਿੱਤੇ ਹਨ । ਉਨ੍ਹਾਂ ਦਾ ਸੰਤ ਸੁਭਾਅ ਹੈ ਸੰਤ ਮਤੇ ਵਿਚ ਰਹਿੰਦੇ ਹਨ । ਭਾਬੀ ਜੀ ਨੂੰ ਸਮਝਾਉ ਉਹ ਸੰਤ ਜਾਣ ਕੇ ਸ਼ਰਧਾ ਧਾਰ ਕੇ ਸੇਵਾ ਕਰੇ ਹੋਰ ਸੁਖੀ ਹੋ ਜਾਸੀ । ‘ ‘ ਜਦੋਂ ਗੁਰੂ ਜੀ ਵੇਈਂ ਵਿਚ ਇਸ਼ਨਾਨ ਕਰਨ ਗਏ ਅਲੋਪ ਹੋ ਗਏ ਤਾਂ ਕਈ ਦਿਨ ਬਾਹਰ ਨਾ ਆਏ ਤਾਂ ਲੋਕਾਂ ਜਾ ਬੀਬੀ ਜੀ ਨੂੰ ਕਿਹਾ ਕਿ ਉਸ ਦਾ ਭਰਾ ਡੁੱਬ ਗਿਆ ਹੈ ਤਾਂ ਉਸ ਨੇ ਕੋਈ ਚਿੰਤਾ ਫਿਕਰ ਨਾ ਪ੍ਰਗਟਾਵਾ ਨਹੀਂ ਕੀਤਾ । ਉਨ੍ਹਾਂ ਨੂੰ ਪੂਰਨ ਵਿਸ਼ਵਾਸ ਤੇ ਸ਼ਰਧਾ ਸੀ ਕਿ ਉਸ ਦਾ ਵੀਰ ਕਦੇ ਡੁੱਬ ਨਹੀਂ ਸਕਦਾ । ਉਸ ਨੇ ਤਗੜੀ ਹੋ ਕੇ ਕਿਹਾ ਕਿ ਉਸ ਦੇ ਭਰਾ ਨੂੰ ਨਦੀਆਂ ਨਾਲੇ ਤੇ ਦਰਿਆ ਡਬੋ ਨਹੀਂ ਸਕਦੇ । ਜਦੋਂ ਸਾਰਿਆਂ ਇਕ ਅਵਾਜ਼ ਵਿਚ ਕਿਹਾ ਕਿ “ ਜੋ ਕੁਝ ਮੋਦੀਖਾਨੇ ਵਿਚ ਸੀ ਗਰੀਬ ਗੁਰਬੇ ਨੂੰ ਲੁਟਾ ਦਿੱਤਾ ਗਿਆ ਹੈ । ਇਹ ਸਭ ਕੁਝ ਉਸ ਵਿਚ ਭੈੜੀ ਰੂਹ ਆਉਣ ਕਰਕੇ ਵਾਪਰਿਆ ਹੈ । ਉਹ ਨਾ ਕਿਸੇ ਨਾਲ ਬੋਲਦਾ ਹੈ ਉਹ ਦਿਲ ਛੱਡ ਗਿਆ ਹੈ ਤੇ ਉਸ ਦਾ ਵਿਸ਼ਵਾਸ ਡੋਲ ਗਿਆ ਹੈ । ‘ ‘ ਭੈਣ ਨਾਨਕੀ ਜੀ ਉੱਤਰ ਦਿੱਤਾ ਕਿ “ ਉਹ ਕਿਹੜੀ ਰੂਹ ਹੈ ਜਿਹੜੀ ਉਸ ਤੇ ਹਾਵੀ ਹੋ ਜਾਵੇ । ਉਹ ਤਾਂ ਮਨੁੱਖਾਂ ਵਿਚੋਂ ਭੈੜੀਆਂ ਰੂਹਾਂ ਨਿਖਾਰਣ ਇਸ ਮਾਤਲੋਕ ਤੇ ਆਇਆ ਹੈ । ਪ੍ਰੋ : ਕਰਤਾਰ ਸਿੰਘ ਗੁਰੂ ਨਾਨਕ ਦੇਵ ਜੀ ਸਫਾ 66
ਤਿੰਨ ਦਿਨ ਬਾਦ ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ‘ ਚੋਂ ਬਾਹਰ ਆਏ ਤਾਂ ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਉਹ ਘਰ ਬਾਰ ਛੱਡ ਕੇ ਤਪਦੇ ਤੇ ਸੜਦੇ ਸੰਸਾਰ ਨੂੰ ਠਾਰਨ ਤੇ ਤਾਰਨ ਘਰੋਂ ਤੁਰਨ ਲੱਗੇ ਤਾਂ ਉਸ ਦੇ ਮਾਪਿਆਂ , ਸੌਹਰਿਆਂ ਮਾਤਾ ਸੁਲਖਣੀ ਆਦਿ ਨੇ ਵਾਰੀ ਵਾਰੀ ਘਰ ਤਿਆਗਣ ਤੋਂ ਵਰਜਿਆ । ਭੈਣ ਨਾਨਕੀ ਜੀ ਨੇ ਆਪਣੇ ਭਤੀਜਿਆਂ ਦੇ ਪਿਆਰ ਦਾ ਵਾਸਤਾ ਪਾ ਕੇ ਘਰ ਬਾਰ ਤੇ ਪ੍ਰਵਾਰ ਛੱਡਣ ਲਈ ਵਰਜਿਆ । ਤਾਂ ਆਪਣੀ ਭੈਣ ਜੀ ਨੂੰ ਉਪਦੇਸ਼ ਦੇਂਦਿਆਂ ਇੰਜ ਫੁਰਮਾਇਆ ਆਦਰ ਯੋਗ ਭੈਣ ਜੀ ! ਤੁਹਾਡਾ ਸੱਚਾ ਤੇ ਸੁੱਚਾ ਪਿਆਰ ਸਾਰਿਆਂ ਦੇ ਪਿਆਰ ਨਾਲੋਂ ਵੱਖਰਾ ਹੈ । ਇਹ ਬਹੁਤ ਉਚ ਕੋਟੀ ਦਾ ਹੈ । ਤੇਰਾ ਚਿਹਰਾ ਸਭ ਕੁਝ ਪ੍ਰਤੀਤ ਦੇ ਰਿਹਾ ਹੈ । ਚਿੰਤਾ ਨਾ ਕਰ ਪ੍ਰਭੂ ਹਰ ਸਮੇਂ ਤੇਰੇ ਅੰਗ ਸੰਗ ਹੋਵੇਗਾ । ਮੈਂ ਵੀ ਤੇਰੇ ਸਾਥ ਹੋਵਾਂਗਾ । ਜਦੋਂ ਵੀ ਮੇਰੇ ਮਿਲਣ ਲਈ ਤੇਰਾ ਪਿਆਰ ਜਾਗਿਆ ਤੇਰੀ ਮਿਲਣ ਦੀ ਇਹ ਤਾਂਘ ਬਿਨ ਬੋਲਿਆ ਮੈਂ ਸੁਣਾਂਗਾ ਤੇ ਝਟ ਤੇਰੇ ਪਾਸ ਹੋਵੇਗਾ । ਪ੍ਰੰਤੂ ਆਪਣੇ ਪਿਆਰ ਭਰੇ ਦਿਲ ਦੀਆਂ ਧੜਕਣਾਂ ਸ਼ਾਂਤ ਕਰਨ ਦੀ ਕੋਸ਼ਿਸ਼ ਕਰ । ਆਪਣੇ ਪ੍ਰਮਾਤਮਾ ਵੱਲ ਧਿਆਨ ਧਰ ਮੈਂ ਤੇਰੇ ਬਾਰੇ ਆਪਣੇ ਫਰਜ਼ ਨੂੰ ਪਛਾਣਦਾ ਹਾਂ । ਪ੍ਰੰਤੂ ਤੇਰੇ ਵਰਗੀਆਂ ਅਣਗਿਣਤ ਭੈਣਾਂ ਦੁਖੀ ਤੇ ਬਿਪਤਾ ਵਿਚ ਤੜਪ ਤੇ ਚਿਲਾ ਰਹੀਆਂ ਹਨ । ਜਿਨਾਂ ਨੂੰ ਆਰਾਮ ਤੇ ਸ਼ਾਂਤੀ ਚਾਹੀਦੀ ਹੈ । ਮੈਂ ਜ਼ਰੂਰ ਜਾਵਾਂਗਾ ( ਪੁਰਾਤਨ ਜਨਮ ਸਾਖੀ ) ਜਦੋਂ ਗੁਰੂ ਜੀ ਤੁਰਨ ਲੱਗੇ ਤਾਂ ਮਰਦਾਨੇ ਦੇ ਵਜਾਉਣ ਲਈ ਰਬਾਬ ਮੁੱਲ ਲੈਣ ਲਈ ਭੈਣ ਨਾਨਕੀ ਜੀ ਪਾਸੋਂ ਇਕ ਰੁਪਿਆ ਮੰਗ ਕੇ ਲਿਆ ਤੇ ਫੁਰਮਾਇਆ ਕਿ “ ਰਬਾਬ ਦੀਆਂ ਤੰਦਾਂ ਵੱਜਣ ਨਾਲ ਭੈਣ ਜੀ ਦੀ ਯਾਦ ਆਉਂਦੀ ਰਹੇਗੀ ਕਿ ਇਹ ਭੈਣ ਜੀ ਨੇ ਲੈ ਕੇ ਦਿੱਤੀ ਸੀ ਤੇ ਇਹ ਭੈਣ ਦੇ ਮਿੱਠੇ ਪਿਆਰ ਦੀਆਂ ਤੰਦਾਂ ਹਿਲਦੀਆਂ ਰਹਿਣ । ‘ ‘ ਪਹਿਲੀ ਉਦਾਸੀ ਤੋਂ ਬਾਅਦ ਗੁਰੂ ਇਨ੍ਹਾਂ ਪਿਆਰ ਦੀਆਂ ਤੰਦਾ ਦੇ ਖਿਚੇ ਪਹਿਲਾਂ ਸਿੱਧੇ ਸੁਲਤਾਨਪੁਰ ਆਏ ॥ ਪੁਰਾਤਨ ਜਨਮ ਸਾਖੀ ਤੇ ਹੋਰ ਇਤਿਹਾਸਾਂ ਵਿਚ ਆਉਂਦਾ ਹੈ ਕਿ ਜਦੋਂ ਵੀ ਭੈਣ ਨਾਨਕੀ ਜੀ ਨੇ ਵੀਰ ਨੂੰ ਯਾਦ ਕੀਤਾ ਗੁਰੂ ਉਦੋਂ ਤੁਰ ਉਥੇ ਪੁੱਜ ਜਾਂਦੇ । ਉਹ ਭਾਵੇਂ ਕਿੰਨੀ ਵੀ ਦੂਰ ਕਿਉਂ ਨਾ ਹੋਣ । ਫੁਲਕਾ ਪਕਾਉਂਦਿਆਂ ਯਾਦ ਕਰਨ ਵਾਲੀ ਸਾਖੀ ਆਮ ਪ੍ਰਚਲਤ ਹੈ । ਫੁਲਕਾ ਪਕਾਉਂਦਿਆਂ ਫੁਲ ਗਿਆ ਤਾਂ ਭੈਣ ਨੂੰ ਫੁਰਨਾ ਫੁਰਿਆ ਕਿ ਇਹ ਫੁਲਿਆ ਫੁਲਕਾ ਵੀਰ ਦੇ ਛਕਣ ਯੋਗ ਹੈ । ਇਹ ਯਾਦ ਕਰ ਰਹੀ ਸੀ ਕਿ ਬਾਹਰਲਾ ਦਰਵਾਜ਼ਾ ਖੜਕਿਆ । ਭੈਣ ਦੀਆਂ ਅੱਖਾਂ ਚੁੰਧਿਆ ਗਈਆਂ ਵਿਹੜੇ ਵਿਚ ਵੀਰ ਨੂੰ ਵੇਖ । ਉਠ ਪੈਰੀ ਪੈਣ ਲੱਗੀ ਬੀਬੀ ਗੁਰੂ ਨਾਨਕ ਦੇਵ ਜੀ ਨੂੰ ਰੱਬ ਸਮਝਦੀ।ਵੀਰ ਨੇ ਗਲ ਨਾਲ ਲਾ ਲਿਆ । ਪਿਆਰ ਦਿੱਤਾ ਤੇ ਕਿਹਾ “ ਬੇਬੇ ਜੀ ਤੂੰ ਵਡੀ ਹੈ । ਮੈਂ ਤੇਰੇ ਪੈਰਾਂ ਤੇ ਪਵਾਂ ਕਿ ਤੂੰ । ” ਸ਼ਰਧਾ ਵਿਚ ਗਦ ਹੋਈ ਭੈਣ ਬੋਲੀ । ਵੀਰ ਜੀ ਤੂੰ ਸੱਚ ਕਹਿੰਦਾ ਹੈ । ਪਰ ਜੇ ਮਨੁੱਖ ਹੋਵੇ ਤਾਂ , ਤੂੰ ਤਾਂ ਮੈਨੂੰ ਪ੍ਰਮੇਸ਼ਵਰ ਰੂਪ ਦੀਹਦਾ ਹੈ ।
ਇਸ ਤੋਂ ਪਹਿਲਾਂ ਵੀ ਭੈਣ ਨਾਨਕੀ ਜੀ ਨੇ ਆਪਣੇ ਵੀਰ ਨੂੰ ਪ੍ਰਮੇਸ਼ਵਰ ਕਿਹਾ ਸੀ । ਭੈਣ ਭਰਾ ਦਾ ਏਨਾ ਪਿਆਰ ਹੀ ਸੀ ਕਿ ਇਸ ਨੂੰ ਆਪਣੇ ਪਾਸ ਲੈ ਆਂਦਾ ਸੀ । ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਜਾ ਜੀ ਨੂੰ ਕਿਹਾ ਕਿ ਕੁਝ ਕਿਰਤ ਹੋਵੇ ਤਾਂ ਭਲਾ ਕੰਮ ਹੈ । ਜਿਹੜੀ ਮੈਂ ਕਰ ਸਕਾਂ । ‘ ‘ ਤਾਂ ਭੈਣ ਜੀ ਵੀਰ ਦੇ ਪਿਆਰ ਵਿਚ ਭਿੱਜੀ ਨੇ ਕਿਹਾ ਸੀ “ ਵੀਰ ! ਤੂੰ ਮੈਨੂੰ ਪ੍ਰਮੇਸ਼ਵਰ ਰੂਪ ਹੀ ਦੱਸੀਦਾ ਹੈ।ਜਿਹੋ ਜਿਹਾ ਰੂਖਾ ਸੋ ਅਸੀਂ ਖਾਂਦੇ ਹਾਂ ਖਾਹ ਤੂੰ ਇਨਾਂ ਧੰਧਿਆਂ ਵਿਚ ਨਾ ਪੈ । ਤੂੰ ਇਨ੍ਹਾਂ ਜੰਜਾਲਾਂ ਯੋਗ ਨਹੀਂ ਹੈ । ਗੁਰੂ ਜੀ ਕਿਹਾ “ ਬੇਬੇ ਜੀ ! ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਰਤ ਕਰ ਕੇ ਖਾਣ ਨਾਲ ਇਹ ਸਰੀਰ ਪਵਿੱਤਰ ਤੇ ਨਰੋਆ ਰਹਿੰਦਾ ਹੈ । ਜੀਜਾ ਜੈ ਰਾਮ ਵੀ ਗੁਰੂ ਜੀ ਦਾ ਬੜਾ ਆਦਰ ਮਾਨ ਕਰਦੇ ॥ ਦੂਜੀ ਉਦਾਸੀ ਤੋਂ ਬਾਦ ਗੁਰੂ ਜੀ 1518 ਈਸਵੀ ਦੇ ਅਖੀਰ ਭੈਣ ਨਾਨਕੀ ਜੀ ਨੂੰ ਮਿਲਣ ਗਏ।ਵੀਰ ਤੁਰਨ ਲੱਗਾ ਤਾਂ ਰੋਕ ਲਿਆ ਕਿ ਅਜੇ ਨਹੀਂ ਜਾਣਾ ਵੀਰੇ । ਬੇਬੇ ਜੀ ਕੁਝ ਢਿੱਲੇ ਸੀ ਭਰਾ ਦੇ ਹੱਥਾਂ ਵਿਚ ਭੈਣ ਨੇ ਪਰਾਨ ਤਿਆਗ ਦਿੱਤੇ । ਆਪਣੀ ਹੱਥੀਂ ਭੈਣ ਜੀ ਦੀ ਚਿਖਾ ਤਿਆਰ ਕੀਤੀ ਆਪਣੇ ਹੱਥਾਂ ਨਾਲ ਸਸਕਾਰ ਕੀਤਾ । ਤਿੰਨ ਦਿਨ ਬਾਅਦ ਜੀਜਾ ਜੈ ਰਾਮ ਜੀ ਵੀ ਰੱਬ ਨੂੰ ਪਿਆਰੇ ਹੋ ਗਏ ਆਪਣੇ ਹੱਥੀਂ ਸਸਕਾਰ ਕੀਤਾ । ਦੋਵਾਂ ਦਾ ਅੰਗੀਠਾ ਵੇਈ ‘ ਚ ਜਲ ਪ੍ਰਵਾਹ ਕਰ ਦਿੱਤੀ । ਬੇਬੇ ਨਾਨਕੀ ਜੀ ਜਿਥੇ ਰਹਿੰਦੇ ਸਨ ਤਕਰੀਬਨ 43 ਸਾਲ ਏਥੇ ਹੀ ਰਹੇ।ਉਸ ਥਾਂ ਨੂੰ ਗੁਰੂ ਨਾਨਕ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ । ਭੈਣ ਨੇ ਆਪਣੇ ਵੀਰ ਨੂੰ ਖੁਲ੍ਹੇ ਵਿਹੜੇ ਵਾਲਾ ਘਰ ਬਣਾ ਦਿੱਤਾ ਆਪਣੇ ਛੋਟੇ ਘਰ ਵਿਚ ਰਹਿ ਕੇ ਗੁਜ਼ਾਰਾ ਕੀਤਾ । ਅਜੇ ਤੱਕ ਬੱਚੇ ਇਹ ਗੀਤ ਗਾਉਂਦੇ ਸੁਣੇ ਹਨ : ਨਾਨਕ ਦਾ ਘਰ ਕਿਹੜਾ ? ਜਿਸ ਦਾ ਖੁਲਾ ਵਿਹੜਾ । ਏਥੇ ਹੁਣ ਬੀਬੀ ਨਾਨਕੀ ਜੀ ਦੀ ਯਾਦ ਵਿਚ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ । ਜਿਥੇ ਉਨ੍ਹਾਂ ਦੇ ਵੇਲੇ ਤੇ ਹੱਥਾਂ ਦਾ ਤੰਦੂਰ ਤੇ ਬਰਤਨ ਸੰਭਾਲ ਕੇ ਰੱਖੇ ਗਏ ਹੋਏ ਹਨ । ਬੀਬੀ ਨਾਨਕੀ ਦਾ ਖੂਹ ਤੇ ਉਸ ਉਪਰ ਰੁਖ ਉਵੇਂ ਹੀ ਉਨਾਂ ਦੀ ਯਾਦ ਦਿਲਾ ਰਹੇ ਹਨ । ਸਾਰਾ ਨਗਰ ਹੀ ਗੁਰਦੁਆਰਿਆਂ ਸਮੇਤ ਮੁੜ ਉਸਾਰਿਆ ਗਿਆ । ਬੇਬੇ ਨਾਨਕੀ ਜੀ ਆਦਰਸ਼ਕ ਭੈਣ ਜੀ ਜਿਹੜੀ ਆਪਣੇ ਵੀਰ ਨੂੰ ਵੀਰ ਵੀ , ਪੀਰ ਵੀ ਸਮਝਦੀ ਸੀ । ਨਾਲ ਹੀ ਜੈ ਰਾਮ ਤੋਂ ਪਿਆਰੀ ਤੇ ਸਤਿਕਾਰੀ ਜਾਂਦੀ । ਜੈ ਰਾਮ ਨੂੰ ਪੂਰਾ ਮਾਣ ਤੇ ਸਤਿਕਾਰ ਦੇਂਦੀ । ਗੁਰੂ ਦੇ ਬੱਚਿਆਂ ਨੂੰ ਬੜਾ ਪਿਆਰ ਕਰਦੀ । ਬਾਬਾ ਸ੍ਰੀ ਚੰਦ ਨੂੰ ਆਪਣੇ ਪਾਸ ਰੱਖਿਆ । ਬੇਬੇ ਜੀ ਦੇ ਕੋਈ ਔਲਾਦ ਨਹੀਂ ਸੀ । ਇਨ੍ਹਾਂ ਦੋਵਾਂ ਜੀਆਂ ਦੇ ਪੂਰਿਆਂ ਹੋਣ ਤੇ ਬਾਬਾ ਸ੍ਰੀ ਚੰਦ ਜੀ ਨੂੰ ਗੁਰੂ ਜੀ ਨਾਲ ਤਲਵੰਡੀ ਲੈ ਆਏ ।
ਦਾਸ ਜੋਰਾਵਰ ਸਿੰਘ ਤਰਸਿੱਕਾ।
सोरठि महला १ घरु १ असटपदीआ चउतुकी ੴ सतिगुर प्रसादि ॥ दुबिधा न पड़उ हरि बिनु होरु न पूजउ मड़ै मसाणि न जाई ॥ त्रिसना राचि न पर घरि जावा त्रिसना नामि बुझाई ॥ घर भीतरि घरु गुरू दिखाइआ सहजि रते मन भाई ॥ तू आपे दाना आपे बीना तू देवहि मति साई ॥१॥ मनु बैरागि रतउ बैरागी सबदि मनु बेधिआ मेरी माई ॥ अंतरि जोति निरंतरि बाणी साचे साहिब सिउ लिव लाई ॥ रहाउ ॥ असंख बैरागी कहहि बैराग सो बैरागी जि खसमै भावै ॥ हिरदै सबदि सदा भै रचिआ गुर की कार कमावै ॥ एको चेतै मनूआ न डोलै धावतु वरजि रहावै ॥ सहजे माता सदा रंगि राता साचे के गुण गावै ॥२॥ मनूआ पउणु बिंदु सुखवासी नामि वसै सुख भाई ॥ जिहबा नेत्र सोत्र सचि राते जलि बूझी तुझहि बुझाई ॥ आस निरास रहै बैरागी निज घरि ताड़ी लाई ॥ भिखिआ नामि रजे संतोखी अम्रितु सहजि पीआई ॥३॥ दुबिधा विचि बैरागु न होवी जब लगु दूजी राई ॥ सभु जगु तेरा तू एको दाता अवरु न दूजा भाई ॥ मनमुखि जंत दुखि सदा निवासी गुरमुखि दे वडिआई ॥ अपर अपार अगम अगोचर कहणै कीम न पाई ॥४॥ सुंन समाधि महा परमारथु तीनि भवण पति नामं ॥ मसतकि लेखु जीआ जगि जोनी सिरि सिरि लेखु सहामं ॥ करम सुकरम कराए आपे आपे भगति द्रिड़ामं ॥ मनि मुखि जूठि लहै भै मानं आपे गिआनु अगामं ॥५॥ जिन चाखिआ सेई सादु जाणनि जिउ गुंगे मिठिआई ॥ अकथै का किआ कथीऐ भाई चालउ सदा रजाई ॥ गुरु दाता मेले ता मति होवै निगुरे मति न काई ॥ जिउ चलाए तिउ चालह भाई होर किआ को करे चतुराई ॥६॥ इकि भरमि भुलाए इकि भगती राते तेरा खेलु अपारा ॥ जितु तुधु लाए तेहा फलु पाइआ तू हुकमि चलावणहारा ॥ सेवा करी जे किछु होवै अपणा जीउ पिंडु तुमारा ॥ सतिगुरि मिलिऐ किरपा कीनी अम्रित नामु अधारा ॥७॥ गगनंतरि वासिआ गुण परगासिआ गुण महि गिआन धिआनं ॥ नामु मनि भावै कहै कहावै ततो ततु वखानं ॥ सबदु गुर पीरा गहिर ग्मभीरा बिनु सबदै जगु बउरानं ॥ पूरा बैरागी सहजि सुभागी सचु नानक मनु मानं ॥८॥१॥
अर्थ :- मैं परमात्मा के बिना किसी ओर आसरे की खोज में नहीं पड़ता, मैं भगवान के बिना किसी ओर को नहीं पूजता, मैं कहीं समाध और शमशान में भी नहीं जाता । माया की त्रिशना में फँस के मैं (परमात्मा के दर के बिना) किसी ओर घर में नहीं जाता, मेरी मायिक त्रिशना परमात्मा के नाम ने मिटा दी है । गुरु ने मुझे मेरे हृदय में ही परमात्मा का निवास-स्थान दिखा दिया है, और अडोल अवस्था में रंगे हुए मेरे मन को वह सहिज-अवस्था अच्छी लग रही है। हे मेरे साईं ! (यह सब तेरी ही कृपा है) तूं आप ही (मेरे दिल की) जानने-वाला हैं; आप ही पहचानने वाला हैं, तूं आप ही मुझे (अच्छी) मति देता हैं (जिस करके तेरा दर छोड़ के ओर तरफ नहीं भटकता) ।1। हे मेरी माँ ! मेरा मन गुरु के शब्द में विझ गया है (पिरोया गया है । शब्द की बरकत के साथ मेरे अंदर परमात्मा से विछोड़े का अहिसास पैदा हो गया है) । वही मनुख (असल) त्यागी है जिस का मन परमात्मा के बिरहों-रंग में रंगा गया है । उस (बैरागी) के अंदर भगवान की जोति जग पड़ती है, वह एक-रस सिफ़त-सालाह की बाणी में (मस्त रहता है), सदा कायम रहने के लिए स्वामी-भगवान (के चरणों में) उस की सुरति जुड़ी रहती है ।1 ।रहाउ। अनेकों ही वैरागी वैराग की बाते करते हैं, पर असल वैराग वह है जो (परमात्मा के बिरहों-रंग में इतना रंगा हुआ है कि वह) खसम-भगवान को प्यारा लगता है, वह गुरु के शब्द के द्वारा अपने हृदय में (परमात्मा की याद को बसाता है और) सदा परमात्मा के डर-अदब में मस्त (रह के) गुरु की बताई हुई कार करता है । वह बैरागी सिर्फ परमात्मा को याद करता है (जिस करके उस का) मन (माया वाले तरफ) नहीं डोलता, वह बैरागी (माया की तरफ) दौड़ते मन को रोक के (प्रभू-चरणो में) जोड़ी रखता है । अडोल अवस्था में मस्त वह बैरागी सदा (भगवान के नाम-) रंग में रंगा रहता है, और सदा-थिर भगवान की सिफ़त-सालाह करता है ।2। हे भाई! (जिस मनुष्य का) चंचल मन रक्ती भर भी आत्मिक आनंद में निवास देने वाले नाम में बसता है (वह मनुष्य असल बैरागी है, और वह बैरागी) आत्मिक आनंद लेता है। हे प्रभु! तूने स्वयं (उस वैरागी को जीवन के सही रास्ते की) समझ दी है, (जिसकी इनायत से उसकी तृष्णा-) अग्नि बुझ गई है, और उसकी जीभ उसकी आँखें (आदि) इंद्रिय सदा-स्थिर (हरि-नाम) में रंगे रहते हैं। वह बैरागी दुनिया की आशाओं से निर्मोह हो के जीवन व्यतीत करता है, वह (दुनियावी घर-धाट के अपनत्व को त्याग के) उस घर में तवज्जो जोड़े रखता है जो सच-मुच उसका अपना ही रहेगा। ऐसे बैरागी (गुरु-दर से मिली) नाम-भिक्षा से अघाए रहते हैं, तृप्त रहते हैं, संतुष्ट रहते हैं (क्योंकि उनको गुरु ने) अडोल आत्मिक अवस्था में टिका के आत्मिक जीवन देने वाला नाम-रस पिला दिया है।3। जब तक (मन में) रक्ती भर भी कोई और झाक है किसी और आसरे की तलाश है तब तक विरह अवस्था पैदा नहीं हो सकती। (पर हे प्रभु! ये विरह की) दाति देने वाला एक तू खुद ही है, तेरे बिना कोई और (ये दाति) देने वाला नहीं है, और ये सारा जगत तेरा अपना ही (रचा हुआ) है। अपने मन के पीछे चलने वाले मनुष्य सदा दुख में टिके रहते हैं, जो लोग गुरु की शरण पड़ते हैं उनको प्रभु (नाम की दाति दे के) आदर-सम्मान बख्शता है। उस बेअंत अगम्य (पहुँच से परे) और अगोचर प्रभु की कीमत (जीवों के) बयान करने से नहीं बताई जा सकती (उसके बराबर का और कोई कहा नहीं जा सकता)।4। परमात्मा एक ऐसी आत्मिक अवस्था का मालिक है कि उस पर माया के फुरने असर नहीं डाल सकते, वह तीनों ही भवनों का मालिक है, उसका नाम जीवों के लिए महान ऊँचा श्रेष्ठ धन है। जगत में जितने भी जीव जन्म लेते हैं उनके माथे पर (उनके किए कर्मों के संस्कारों के अनुसार परमात्मा की रज़ा में ही) लेख (लिखा जाता है, हरेक जीव को) अपने-अपने सिर पर लिखा लेख सहना पड़ता है। परमात्मा स्वयं ही (साधारण) काम और अच्छे काम (जीवों से) करवाता है, खुद ही (जीवों के हृदय में अपनी) भक्ति दृढ़ करता है। अगम्य (पहुँच से परे) प्रभु खुद ही (जीवों को अपनी) गहरी सांझ बख्शता है। (सच्चा वैरागी) परमात्मा के डर-अदब में रच जाता है, उसके मन में और मुँह में (पहले जो भी विकारों की निंदा आदि की) मैल (होती है वह) दूर हो जाती है।5। जिस मनुष्यों ने (परमात्मा के नाम का रस) चखा है, (उसका) स्वाद वही जानते हैं (बता नहीं सकते), जैसे गूंगे मनुष्य की खाई हुई मिठाई (का स्वाद गूंगा खुद ही जानता हे, किसी को बता नहीं सकता)। हे भाई! नाम-रस है ही अकथ, बयान किया नहीं जा सकता। (मैं तो सदा यही तमन्ना रखता हूँ कि) मैं उस मालिक प्रभु की रजा में चलूँ। (पर रजा में चलने की) सूझ भी तब ही आती है जब गुरु उस दातार प्रभु से मिला दे। जो आदमी गुरु की शरण नहीं पड़ा, उसे ये समझ बिल्कुल भी नहीं आती। हे भाई! कोई आदमी अपनी समझदारी पर गुमान नहीं कर सकता, जैसे-जैसे परमात्मा हम जीवों को (जीवन-राह पर) चलाता है वैसे वैसे ही हम चलते हैं।6। हे अपार प्रभु! अनेक जीव भटकना में (डाल के तूने) कुमार्ग पर डाले हुए हैं, अनेक जीव तेरी भक्ति (के रंग) में रंगे हुए हैं: ये (सब) खेल तेरा (रचा हुआ) है। जिस तरफ तूने जीवों को लगाया हुआ है वैसा ही फल जीव भोग रहे हैं। तू (सब जीवों को) अपने हुक्म में चलाने के समर्थ है। (मेरे पास) अगर कोई चीज मेरी अपनी हो तो (मैं ये कहने का फख़र कर सकूँ कि) मैं तेरी सेवा कर रहा हूँ, पर मेरा ये जीवन भी तो तेरा ही दिया हुआ है और मेरा शरीर भी तेरी ही दाति है। अगर गुरु मिल जाए तो वह कृपा करता है और आत्मिक जीवन देने वाला तेरा नाम मुझे (जिंदगी का) आसरा देता है।7। हे नानक! जो मनुष्य सदा ऊँचे आत्मिक मण्डल में बसता है (तवज्जो टिकाए रखता है) उसके अंदर आत्मिक गुण प्रकट होते हैं, आत्मिक गुणों से वह गहरी सांझ डाले रखता है, आत्मिक गुणों में उसकी तवज्जो जुड़ी रहती है (वही मनुष्य पूरन त्यागी है)। उसके मन को परमात्मा का नाम प्यारा लगता है, वह (खुद नाम) स्मरण करता है (और लोगों को स्मरण करने के लिए) प्रेरित करता है। वह सदा जगत-मूल प्रभु की ही महिमा करता है। गुरु पीर के शब्द को (हृदय में टिका के) वह गहरे जिगरे वाला बन जाता है। पर गुरु शब्द से टूट के जगत (माया के मोह में) कमला (हुआ फिरता) है। वह पूर्ण त्यागी मनुष्य अडोल आत्मिक अवस्था में टिक के अच्छे भाग्य वाला बन जाता है, उसका मन सदा-स्थिर रहने वाले प्रभु (की याद को अपना जीवन-निशाना) मानता है।8।1।
ਅੰਗ : 634
ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ ੴ ਸਤਿਗੁਰ ਪ੍ਰਸਾਦਿ ॥ ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥ ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥ ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥ ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥ ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥ ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ॥ ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ॥ ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥ ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ ॥੨॥ ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥ ਜਿਹਬਾ ਨੇਤ੍ਰ ਸੋਤ੍ਰ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ ॥ ਆਸ ਨਿਰਾਸ ਰਹੈ ਬੈਰਾਗੀ ਨਿਜ ਘਰਿ ਤਾੜੀ ਲਾਈ ॥ ਭਿਖਿਆ ਨਾਮਿ ਰਜੇ ਸੰਤੋਖੀ ਅੰਮ੍ਰਿਤੁ ਸਹਜਿ ਪੀਆਈ ॥੩॥ ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥ ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ ॥ ਮਨਮੁਖਿ ਜੰਤ ਦੁਖਿ ਸਦਾ ਨਿਵਾਸੀ ਗੁਰਮੁਖਿ ਦੇ ਵਡਿਆਈ ॥ ਅਪਰ ਅਪਾਰ ਅਗੰਮ ਅਗੋਚਰ ਕਹਣੈ ਕੀਮ ਨ ਪਾਈ ॥੪॥ ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥ ਮਸਤਕਿ ਲੇਖੁ ਜੀਆ ਜਗਿ ਜੋਨੀ ਸਿਰਿ ਸਿਰਿ ਲੇਖੁ ਸਹਾਮੰ ॥ ਕਰਮ ਸੁਕਰਮ ਕਰਾਏ ਆਪੇ ਆਪੇ ਭਗਤਿ ਦ੍ਰਿੜਾਮੰ ॥ ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ ॥੫॥ ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥ ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥ ਗੁਰੁ ਦਾਤਾ ਮੇਲੇ ਤਾ ਮਤਿ ਹੋਵੈ ਨਿਗੁਰੇ ਮਤਿ ਨ ਕਾਈ ॥ ਜਿਉ ਚਲਾਏ ਤਿਉ ਚਾਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ ॥੬॥ ਇਕਿ ਭਰਮਿ ਭੁਲਾਏ ਇਕਿ ਭਗਤੀ ਰਾਤੇ ਤੇਰਾ ਖੇਲੁ ਅਪਾਰਾ ॥ ਜਿਤੁ ਤੁਧੁ ਲਾਏ ਤੇਹਾ ਫਲੁ ਪਾਇਆ ਤੂ ਹੁਕਮਿ ਚਲਾਵਣਹਾਰਾ ॥ ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ ॥ ਸਤਿਗੁਰਿ ਮਿਲਿਐ ਕਿਰਪਾ ਕੀਨੀ ਅੰਮ੍ਰਿਤ ਨਾਮੁ ਅਧਾਰਾ ॥੭॥ ਗਗਨੰਤਰਿ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ॥ ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ ॥ ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥ ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ ॥੮॥੧॥
ਅਰਥ : ਰਾਗ ਸੋਰਠਿ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਚਾਰ-ਤੁਕੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਨਹੀਂ ਪੈਂਦਾ, ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿਚ ਭੀ ਨਹੀਂ ਜਾਂਦਾ। ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਮੈਂ (ਪਰਮਾਤਮਾ ਦੇ ਦਰ ਤੋਂ ਬਿਨਾ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ, ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ। ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਅਸਥਾਨ ਵਿਖਾ ਦਿੱਤਾ ਹੈ, ਅਤੇ ਅਡੋਲ ਅਵਸਥਾ ਵਿਚ ਰੱਤੇ ਹੋਏ ਮੇਰੇ ਮਨ ਨੂੰ ਉਹ ਸਹਿਜ-ਅਵਸਥਾ ਚੰਗੀ ਲੱਗ ਰਹੀ ਹੈ। ਹੇ ਮੇਰੇ ਸਾਈਂ! (ਇਹ ਸਭ ਤੇਰੀ ਹੀ ਮੇਹਰ ਹੈ) ਤੂੰ ਆਪ ਹੀ (ਮੇਰੇ ਦਿਲ ਦੀ) ਜਾਣਨ-ਵਾਲਾ ਹੈਂ; ਆਪ ਹੀ ਪਛਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਚੰਗੀ) ਮਤਿ ਦੇਂਦਾ ਹੈਂ (ਜਿਸ ਕਰਕੇ ਤੇਰਾ ਦਰ ਛੱਡ ਕੇ ਹੋਰ ਪਾਸੇ ਨਹੀਂ ਭਟਕਦਾ) ॥੧॥ ਹੇ ਮੇਰੀ ਮਾਂ! ਮੇਰਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਗਿਆ ਹੈ (ਪ੍ਰੋਤਾ ਗਿਆ ਹੈ। ਸ਼ਬਦ ਦੀ ਬਰਕਤਿ ਨਾਲ ਮੇਰੇ ਅੰਦਰ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਪੈਦਾ ਹੋ ਗਿਆ ਹੈ)। ਉਹੀ ਮਨੁੱਖ (ਅਸਲ) ਤਿਆਗੀ ਹੈ ਜਿਸ ਦਾ ਮਨ ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਰੰਗਿਆ ਗਿਆ ਹੈ। ਉਸ (ਬੈਰਾਗੀ) ਦੇ ਅੰਦਰ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਵਿਚ (ਮਸਤ ਰਹਿੰਦਾ ਹੈ), ਸਦਾ ਕਾਇਮ ਰਹਿਣ ਵਾਸਤੇ ਮਾਲਕ-ਪ੍ਰਭੂ (ਦੇ ਚਰਨਾਂ ਵਿਚ) ਉਸ ਦੀ ਸੁਰਤਿ ਜੁੜੀ ਰਹਿੰਦੀ ਹੈ ਰਹਾਉ॥ ਅਨੇਕਾਂ ਹੀ ਵੈਰਾਗੀ ਵੈਰਾਗ ਦੀਆਂ ਗੱਲਾਂ ਕਰਦੇ ਹਨ, ਪਰ ਅਸਲ ਵੈਰਾਗ ਉਹ ਹੈ ਜੋ (ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਇਤਨਾ ਰੰਗਿਆ ਹੋਇਆ ਹੈ ਕਿ ਉਹ) ਖਸਮ-ਪ੍ਰਭੂ ਨੂੰ ਪਿਆਰਾ ਲੱਗਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ (ਪਰਮਾਤਮਾ ਦੀ ਯਾਦ ਨੂੰ ਵਸਾਂਦਾ ਹੈ ਤੇ) ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਮਸਤ (ਰਹਿ ਕੇ) ਗੁਰੂ ਦੀ ਦੱਸੀ ਹੋਈ ਕਾਰ ਕਰਦਾ ਹੈ। ਉਹ ਬੈਰਾਗੀ ਸਿਰਫ਼ ਪਰਮਾਤਮਾ ਨੂੰ ਚੇਤਦਾ ਹੈ (ਜਿਸ ਕਰਕੇ ਉਸ ਦਾ) ਮਨ (ਮਾਇਆ ਵਾਲੇ ਪਾਸੇ) ਨਹੀਂ ਡੋਲਦਾ, ਉਹ ਬੈਰਾਗੀ (ਮਾਇਆ ਵਲ) ਦੌੜਦੇ ਮਨ ਨੂੰ ਰੋਕ ਕੇ (ਪ੍ਰਭੂ-ਚਰਨਾਂ ਵਿਚ) ਜੋੜੀ ਰੱਖਦਾ ਹੈ। ਅਡੋਲ ਅਵਸਥਾ ਵਿਚ ਮਸਤ ਉਹ ਬੈਰਾਗੀ ਸਦਾ (ਪ੍ਰਭੂ ਦੇ ਨਾਮ-) ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ॥੨॥ ਹੇ ਭਾਈ! ਜਿਸ ਮਨੁੱਖ ਦਾ) ਚੰਚਲ ਮਨ ਰਤਾ ਭਰ ਭੀ ਆਤਮਕ ਆਨੰਦ ਵਿਚ ਨਿਵਾਸ ਦੇਣ ਵਾਲੇ ਨਾਮ ਵਿਚ ਵੱਸਦਾ ਹੈ (ਉਹ ਮਨੁੱਖ ਅਸਲ ਬੈਰਾਗੀ ਹੈ, ਤੇ ਉਹ ਬੈਰਾਗੀ) ਆਤਮਕ ਆਨੰਦ (ਮਾਣਦਾ ਹੈ) । ਹੇ ਪ੍ਰਭੂ! ਤੂੰ ਆਪ (ਉਸ ਬੈਰਾਗੀ ਨੂੰ ਜੀਵਨ ਦੇ ਸਹੀ ਰਸਤੇ ਦੀ) ਸਮਝ ਦਿੱਤੀ ਹੈ, (ਜਿਸ ਦੀ ਬਰਕਤਿ ਨਾਲ ਉਸ ਦੀ ਤ੍ਰਿਸ਼ਨਾ-) ਅੱਗ ਬੁਝ ਗਈ ਹੈ, ਤੇ ਉਸ ਦੀ ਜੀਭ ਉਸ ਦੀਆਂ ਅੱਖਾਂ (ਆਦਿਕ) ਇੰਦ੍ਰੇ ਸਦਾ-ਥਿਰ (ਹਰਿ-ਨਾਮ) ਵਿਚ ਰੰਗੇ ਰਹਿੰਦੇ ਹਨ। ਉਹ ਬੈਰਾਗੀ ਦੁਨੀਆ ਦੀਆਂ ਆਸਾਂ ਤੋਂ ਨਿਰਮੋਹ ਹੋ ਕੇ ਜੀਵਨ ਬਿਤੀਤ ਕਰਦਾ ਹੈ, ਉਹ (ਦੁਨੀਆ ਵਾਲੇ ਘਰ-ਘਾਟ ਦੀ ਅਪਣੱਤ ਛੱਡ ਕੇ) ਉਸ ਘਰ ਵਿਚ ਸੁਰਤਿ ਜੋੜੀ ਰੱਖਦਾ ਹੈ ਜੋ ਸਚ ਮੁਚ ਉਸ ਦਾ ਆਪਣਾ ਹੀ ਰਹੇਗਾ। ਅਜੇਹੇ ਬੈਰਾਗੀ (ਗੁਰੂ-ਦਰ ਤੋਂ ਮਿਲੀ) ਨਾਮ-ਭਿੱਛਿਆ ਨਾਲ ਰੱਜੇ ਰਹਿੰਦੇ ਹਨ, ਸੰਤੋਖੀ ਰਹਿੰਦੇ ਹਨ, (ਕਿਉਂਕਿ ਉਹਨਾਂ ਨੂੰ ਗੁਰੂ ਨੇ) ਅਡੋਲ ਆਤਮਕ ਅਵਸਥਾ ਵਿਚ ਟਿਕਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਦਿੱਤਾ ਹੈ।੩। ਜਦ ਤਕ (ਮਨ ਵਿਚ) ਰਤਾ ਭਰ ਭੀ ਕੋਈ ਹੋਰ ਝਾਕ ਹੈ ਕਿਸੇ ਹੋਰ ਆਸਰੇ ਦੀ ਭਾਲ ਹੈ ਤਦ ਤਕ ਬਿਰਹੋਂ-ਅਵਸਥਾ ਪੈਦਾ ਨਹੀਂ ਹੋ ਸਕਦੀ। (ਪਰ ਹੇ ਪ੍ਰਭੂ! ਇਹ ਬਿਰਹੋਂ ਦੀ) ਦਾਤ ਦੇਣ ਵਾਲਾ ਤੂੰ ਇਕ ਆਪ ਹੀ ਹੈਂ, ਤੈਥੋਂ ਬਿਨਾ ਕੋਈ ਹੋਰ (ਇਹ ਦਾਤਿ) ਦੇਣ ਵਾਲਾ ਨਹੀਂ ਹੈ, ਤੇ ਇਹ ਸਾਰਾ ਜਗਤ ਤੇਰਾ ਆਪਣਾ ਹੀ (ਰਚਿਆ ਹੋਇਆ) ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁੱਖ ਵਿਚ ਟਿਕੇ ਰਹਿੰਦੇ ਹਨ, ਜੇਹੜੇ ਬੰਦੇ ਗੁਰੂ ਦੀ ਸ਼ਰਨ ਪੈਂਦੇ ਹਨ, ਉਹਨਾਂ ਨੂੰ ਪ੍ਰਭੂ (ਨਾਮ ਦੀ ਦਾਤਿ ਦੇ ਕੇ) ਆਦਰ ਮਾਣ ਬਖ਼ਸ਼ਦਾ ਹੈ। ਉਸ ਬੇਅੰਤ ਅਪਹੁੰਚ ਤੇ ਅਗੋਚਰ ਪ੍ਰਭੂ ਦੀ ਕੀਮਤ (ਜੀਵਾਂ ਦੇ) ਬਿਆਨ ਕਰਨ ਨਾਲ ਨਹੀਂ ਦੱਸੀ ਜਾ ਸਕਦੀ (ਉਸਦੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ) ।੪। ਪਰਮਾਤਮਾ ਇਕ ਐਸੀ ਆਤਮਕ ਅਵਸਥਾ ਦਾ ਮਾਲਕ ਹੈ ਕਿ ਉਸ ਉਤੇ ਮਾਇਆ ਦੇ ਫੁਰਨੇ ਜ਼ੋਰ ਨਹੀਂ ਪਾ ਸਕਦੇ, ਉਹ ਤਿੰਨਾਂ ਹੀ ਭਵਨਾਂ ਦਾ ਮਾਲਕ ਹੈ, ਉਸ ਦਾ ਨਾਮ ਜੀਵਾਂ ਵਾਸਤੇ ਮਹਾਨ ਉੱਚਾ ਸ੍ਰੇਸ਼ਟ ਧਨ ਹੈ। ਜਗਤ ਵਿਚ ਜਿਤਨੇ ਭੀ ਜੀਵ ਜਨਮ ਲੈਂਦੇ ਹਨ ਉਹਨਾਂ ਦੇ ਮੱਥੇ ਉਤੇ (ਉਹਨਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪਰਮਾਤਮਾ ਦੀ ਰਜ਼ਾ ਵਿਚ ਹੀ) ਲੇਖ (ਲਿਖਿਆ ਜਾਂਦਾ ਹੈ, ਹਰੇਕ ਜੀਵ ਨੂੰ) ਆਪੋ ਆਪਣੇ ਸਿਰ ਉਤੇ ਲਿਖਿਆ ਲੇਖ ਸਹਿਣਾ ਪੈਂਦਾ ਹੈ। ਪਰਮਾਤਮਾ ਆਪ ਹੀ (ਸਾਧਾਰਨ) ਕੰਮ ਤੇ ਚੰਗੇ ਕੰਮ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਦੇ ਹਿਰਦੇ ਵਿਚ ਆਪਣੀ) ਭਗਤੀ ਦ੍ਰਿੜ੍ਹ ਕਰਦਾ ਹੈ। ਅਪਹੁੰਚ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੀ) ਡੂੰਘੀ ਸਾਂਝ ਬਖਸ਼ਦਾ ਹੈ। (ਸੱਚਾ ਵੈਰਾਗੀ) ਪਰਮਾਤਮਾ ਦੇ ਡਰ-ਅਦਬ ਵਿਚ ਗਿੱਝ ਜਾਂਦਾ ਹੈ, ਉਸ ਦੇ ਮਨ ਵਿਚ ਤੇ ਮੂੰਹ ਵਿਚ (ਪਹਿਲਾਂ ਜੋ ਭੀ ਵਿਕਾਰਾਂ ਦੀ ਨਿੰਦਾ ਆਦਿਕ ਦੀ) ਮੈਲ (ਹੁੰਦੀ ਹੈ ਉਹ) ਦੂਰ ਹੋ ਜਾਂਦੀ ਹੈ।੫। ਜਿਨ੍ਹਾਂ ਮਨੁੱਖ ਨੇ (ਪਰਮਾਤਮਾ ਦੇ ਨਾਮ ਦਾ ਰਸ) ਚੱਖਿਆ ਹੈ, (ਉਸ ਦਾ) ਸੁਆਦ ਉਹੀ ਜਾਣਦੇ ਹਨ (ਦੱਸ ਨਹੀਂ ਸਕਦੇ) , ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਿਠਿਆਈ (ਦਾ ਸੁਆਦ ਗੁੰਗਾ ਆਪ ਹੀ ਜਾਣਦਾ ਹੈ, ਕਿਸੇ ਨੂੰ ਦੱਸ ਨਹੀਂ ਸਕਦਾ) । ਹੇ ਭਾਈ! ਨਾਮ-ਰਸ ਹੈ ਹੀ ਅਕੱਥ, ਬਿਆਨ ਕੀਤਾ ਹੀ ਨਹੀਂ ਜਾ ਸਕਦਾ। (ਮੈਂ ਤਾਂ ਸਦਾ ਇਹੀ ਤਾਂਘ ਰੱਖਦਾ ਹਾਂ ਕਿ) ਮੈਂ ਉਸ ਮਾਲਕ-ਪ੍ਰਭੂ ਦੀ ਰਜ਼ਾ ਵਿਚ ਤੁਰਾਂ। (ਪਰ ਰਜ਼ਾ ਵਿਚ ਤੁਰਨ ਦੀ) ਸੂਝ ਭੀ ਤਦੋਂ ਹੀ ਆਉਂਦੀ ਹੈ ਜੇ ਗੁਰੂ ਉਸ ਦਾਤਾਰ-ਪ੍ਰਭੂ ਨਾਲ ਮਿਲਾ ਦੇਵੇ। ਜੇਹੜਾ ਬੰਦਾ ਗੁਰੂ ਦੀ ਸ਼ਰਨ ਨਹੀਂ ਪਿਆ, ਉਸ ਨੂੰ ਇਹ ਸਮਝ ਰਤਾ ਭੀ ਨਹੀਂ ਆਉਂਦੀ। ਹੇ ਭਾਈ! ਕੋਈ ਆਦਮੀ ਆਪਣੀ ਸਿਆਣਪ ਦਾ ਮਾਣ ਨਹੀਂ ਕਰ ਸਕਦਾ, ਜਿਵੇਂ ਜਿਵੇਂ ਪਰਮਾਤਮਾ ਸਾਨੂੰ ਜੀਵਾਂ ਨੂੰ (ਜੀਵਨ-ਰਾਹ ਉਤੇ) ਤੋਰਦਾ ਹੈ ਤਿਵੇਂ ਤਿਵੇਂ ਹੀ ਅਸੀ ਤੁਰਦੇ ਹਾਂ।੬। ਹੇ ਅਪਾਰ ਪ੍ਰਭੂ! ਅਨੇਕਾਂ ਜੀਵ ਭਟਕਣਾ ਵਿਚ (ਪਾ ਕੇ) ਕੁਰਾਹੇ ਪਾਏ ਹੋਏ ਹਨ, ਅਨੇਕਾਂ ਜੀਵ ਤੇਰੀ ਭਗਤੀ (ਦੇ ਰੰਗ) ਵਿਚ ਰੰਗੇ ਹੋਏ ਹਨ-ਇਹ (ਸਭ) ਤੇਰਾ ਖੇਲ (ਰਚਿਆ ਹੋਇਆ) ਹੈ। ਜਿਸ ਪਾਸੇ ਤੂੰ ਜੀਵਾਂ ਨੂੰ ਲਾਇਆ ਹੋਇਆ ਹੈ ਉਹੋ ਜਿਹਾ ਫਲ ਜੀਵ ਭੋਗ ਰਹੇ ਹਨ। ਤੂੰ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਚਲਾਣ ਦੇ ਸਮਰੱਥ ਹੈਂ। (ਮੇਰੇ ਪਾਸ) ਜੇ ਕੋਈ ਚੀਜ਼ ਮੇਰੀ ਆਪਣੀ ਹੋਵੇ ਤਾਂ (ਮੈਂ ਇਹ ਆਖਣ ਦਾ ਫ਼ਖਰ ਕਰ ਸਕਾਂ ਕਿ) ਮੈਂ ਤੇਰੀ ਸੇਵਾ ਕਰ ਰਿਹਾ ਹਾਂ, ਪਰ ਮੇਰੀ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਤੇ ਮੇਰਾ ਸਰੀਰ ਭੀ ਤੇਰਾ ਹੀ ਦਿੱਤਾ ਹੋਇਆ ਹੈ। ਜੇ ਗੁਰੂ ਮਿਲ ਪਏ ਤਾਂ ਉਹ ਕਿਰਪਾ ਕਰਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮੈਨੂੰ (ਜ਼ਿੰਦਗੀ ਦਾ) ਆਸਰਾ ਦੇਂਦਾ ਹੈ।੭। ਹੇ ਨਾਨਕ! ਜੋ ਮਨੁੱਖ ਸਦਾ ਉੱਚੇ ਆਤਮਕ ਮੰਡਲ ਵਿਚ ਵੱਸਦਾ ਹੈ (ਸੁਰਤਿ ਟਿਕਾਈ ਰੱਖਦਾ ਹੈ) ਉਸ ਦੇ ਅੰਦਰ ਆਤਮਕ ਗੁਣ ਪਰਗਟ ਹੁੰਦੇ ਹਨ, ਆਤਮਕ ਗੁਣਾਂ ਨਾਲ ਉਹ ਡੂੰਘੀ ਸਾਂਝ ਪਾਈ ਰੱਖਦਾ ਹੈ, ਆਤਮਕ ਗੁਣਾਂ ਵਿਚ ਹੀ ਉਸ ਦੀ ਸੁਰਤਿ ਜੁੜੀ ਰਹਿੰਦੀ ਹੈ (ਉਹੀ ਮਨੁੱਖ ਪੂਰਨ ਤਿਆਗੀ ਹੈ) । ਉਸ ਦੇ ਮਨ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ, ਉਹ (ਆਪ ਨਾਮ) ਸਿਮਰਦਾ ਹੈ (ਹੋਰਨਾਂ ਨੂੰ ਸਿਮਰਨ ਲਈ) ਪ੍ਰੇਰਦਾ ਹੈ। ਉਹ ਸਦਾ ਜਗਤ-ਮੂਲ ਪ੍ਰਭੂ ਦੀ ਹੀ ਸਿਫ਼ਤਿ-ਸਾਲਾਹ ਕਰਦਾ ਹੈ। ਗੁਰੂ ਪੀਰ ਦੇ ਸ਼ਬਦ ਨੂੰ (ਹਿਰਦੇ ਵਿਚ ਟਿਕਾ ਕੇ) ਉਹ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ। ਪਰ ਗੁਰ-ਸ਼ਬਦ ਤੋਂ ਖੁੰਝ ਕੇ ਜਗਤ (ਮਾਇਆ ਦੇ ਮੋਹ ਵਿਚ) ਕਮਲਾ (ਹੋਇਆ ਫਿਰਦਾ) ਹੈ। ਉਹ ਪੂਰਨ ਤਿਆਗੀ ਮਨੁੱਖ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ, ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੀ ਯਾਦ ਨੂੰ ਹੀ ਆਪਣਾ ਜੀਵਨ-ਨਿਸ਼ਾਨਾ) ਮੰਨਦਾ ਹੈ।੮।੧।