ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ ਚ ਇੱਕ ਸਿਖ ਆਇਆ ਜਿਸ ਦਾ ਨਾਮ ਭਾਈ ਗੁਜਰ ਸੀ ਤੇ ਜਾਤਿ ਲੁਹਾਰ ਹੈ ਕੰਮ ਲੋਹੇ ਦਾ ਕਰਦਾ ਸੀ ਸਤਿਗੁਰਾਂ ਕੋਲ ਬੇਨਤੀ ਕੀਤੀ ਮਹਾਰਾਜ ਮੈ ਗਰੀਬ ਗ੍ਰਿਸਤੀ ਹਾਂ ਸਾਰਾ ਦਿਨ ਕੰਮ ਕਾਰ ਕਰਕੇ ਮਸਾਂ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੇਵਾ ਦਾਨ ਪੁੰਨ ਹੋਰ ਧਰਮ ਕਰਮ ਮੈ ਨਹੀ ਕਰ ਸਕਦਾ ਸਾਰਾ ਦਿਨ ਕੰਮਾਂ ਧੰਦਿਆਂ ਚ ਹੀ ਫਸਿਆ ਰਹਿੰਦਾ ਹਾਂ ਤੁਸੀ ਕਿਰਪਾ ਕਰਕੇ ਐਸਾ ਉਪਦੇਸ ਦਿਉ ਕੇ ਮੇਰਾ ਵੀ ਉਧਾਰ ਹੋਜੇ ਜਨਮ ਮਰਨ ਦੇ ਬੰਧਨ ਕਟੇ ਜਾਣ ਤੇ ਜੀਵਨ ਸਫਲਾ ਹੋਜੇ .
ਸਤਿਗੁਰਾਂ ਕਹਿਆ ਭਾਈ ਗੁਜ਼ਰ ਦੋ ਕੰਮ ਕਰ ਇੱਕ ਤਾਂ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ ਜਪੁਜੀ ਸਾਹਿਬ ਦੀ ਬਾਣੀ ਦਾ ਪਾਠ ਕਰਿਆ ਕਰ ਸਾਵਧਾਨ ਹੋਕੇ ਜਿੰਨੇ ਪਾਠ ਵੀ ਰੋਜ਼ ਕਰ ਸਕੇਂ ਵਧ ਤੋਂ ਵਧ ਨਾਲ ਅਰਥਾਂ ਨੂੰ ਵਿਚਾਰਿਆ ਕਰ ਤੇ ਦੂਸਰਾ ਜੇਕਰ ਕੋਈ ਲੋੜਵੰਦ ਗਰੀਬ ਦੁਖੀ ਆਵੇ ਤਾਂ ਉਸ ਦਾ ਕੰਮ ਕਰਦਿਆ ਕਰ ਤੇ ਉਸ ਤੋਂ ਪੈਸੇ ਨ ਲਏ ਉਸਨੂੰ ਗੁਰੂ ਨਮਿਤ ਸਮਝਿਆ ਕਰ ਬਾਕੀ ਤੂ ਆਪਣੀ ਕਿਰਤ ਕਰ ਇਮਾਨਦਾਰੀ ਨਾਲ
ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨਗੇ
ਭਾਈ ਗੁਜ਼ਰ ਸਤਿ ਬਚਨ ਕਹਿ ਕੇ ਚਲੇ ਗਿਆ ਰੋਜ ਪਾਠ ਕਰਦਾ ਜਪੁਜੀ ਸਾਹਿਬ ਦੇ ਤੇ ਆਪਣੀ ਦਸਾਂ ਨੁੰਹਾਂ ਕਿਰਤ ਕਰਦਾ
ਇੱਕ ਰਾਤ ਕੁਝ ਬੰਦੇ ਭਾਈ ਗੁਜ਼ਰ ਜੀ ਦੇ ਘਰ ਆਏ ਜਿਨਾਂ ਦੇ ਹਥ ਸੰਗਲਾਂ ਨਾਲ ਬਧੇ ਸਨ ਉਨਾਂ ਬੇਨਤੀ ਕੀਤੀ ਕਿ ਕੇ ਸਾਨੂੰ ਕੁਝ ਵਿਰੋਧੀਆਂ ਨੇ ਝੂਠੀਆਂ ਤੁਹਮਤਾਂ ਲਾ ਕੇ ਕਾਜ਼ੀ ਨੂੰ ਰਿਸ਼ਵਤ ਦੇ ਕੇ ਰਾਜੇ ਕੋਲ ਕੈਦ ਕਰਵਾ ਦਿਤਾ ਸੀ ਅਸੀ ਕੋਈ ਗੁਨਾਹ ਨਹੀ ਕੀਤਾ ਹੁਣ ਅਸੀ ਬੜੀ ਮੁਸ਼ਕਲ ਨਾਲ ਕੈਦ ਚੋ ਨਿਕਲਕੇ ਆਏ ਹਾਂ ਪਰ ਸਾਡੇ ਹਥ ਬਧੇ ਨੇ ਰਬ ਦਾ ਵਾਸਤਾ ਸਾਡੇ ਬੰਧਣ ਖੋਲ ਦੇ ਅਸੀ ਬੜੀ ਆਸ ਨਾਲ ਤੇਰੇ ਕੋਲ ਆਏ ਹਾਂ
ਭਾਈ ਗੁਜ਼ਰ ਪਹਿਲਾ ਤੇ ਮੰਨਿਆ ਨ ਕਿਉਕਿ ਰਾਜੇ ਨੂੰ ਪਤਾ ਲਗਾ ਤਾਂ ਔਖਾ ਹੋ ਸਕਦਾ
ਪਰ ਫਿਰ ਸਤਿਗੁਰਾਂ ਦੇ ਬਚਨ ਚੇਤੇ ਆਏ ਤੇ ਗੁਰੂ ਨਮਿਤ ਬੰਧਣ ਖੋਲ ਦਿਤੇ ਉਹਨਾਂ ਨੇ ਬਹੁਤ ਅਸੀਸ਼ਾਂ ਦਿਤੀਆਂ ਤੇ ਚਲੇ ਗਏ
ਇਸ ਤਰਾਂ ਬਾਣੀ ਪੜਦਿਆਂ ਆਪਣੀ ਕਿਰਤ ਕਰਦਿਆਂ ਭਾਈ ਗੁਜ਼ਰ ਨੇ ਆਪਣਾ ਜੀਵਨ ਸਫਲ ਕੀਤਾ
ਗੁਰੂ ਅੰਗਦ ਦੇਵ ਜੀ ਨੇ ਬਹੁਤ ਕਿਰਪਾ ਕੀਤੀ
ਭਾਈ ਗੁਰਦਾਸ ਜੀ ਨੇ 11ਵੀਂ ਵਾਰ ਚ ਭਾਈ ਗੁਜਰ ਦਾ ਨਾਂ ਇਸ ਤਰਾਂ ਲਿਖਿਆ ਹੈ —
ਗੁਜਰ ਜਾਤਿ ਲੁਹਾਰ ਹੈ ਗੁਰਸਿਖੀ ਗੁਰ ਸਿਖ ਸੁਣਾਵੈ
ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਦੀ ਪਹਿਲੀ ਰਾਸ ਦੇ 11ਵੇਂ ਅਧਿਆਏ ਚ ਲਿਖਦੇ ਨੇ
ਗੁਜਰ ਨਾਮ ਸੁ ਜਾਤਿ ਲੁਹਾਰ।
ਚਲਿ ਆਯਹੁ ਗੁਰ ਕੇ ਦਰਬਾਰ
ਸੁਨਿ ਸਤਿਗੁਰ ਕੀਨਸ ਉਪਦੇਸ਼ ।
ਇੱਕ ਚਿਤ ਜਪੁਜੀ ਪੜਹੋ ਹਮੇਸ਼ ।
ਜੇਤਿਕ ਵਾਰ ਪਠਯੁ ਨਿਤ ਜਾਏ।
ਪਠਤ ਰਹੋ ਦੀਰਘ ਫਲ ਪਾਏ ।
ਸਰੋਤ:- ਸੂਰਜ ਪ੍ਰਕਾਸ਼ ,ਤਵਾਰੀਖ ਗੁਰੂ ਖਾਲਸਾ,
ਸਿਖਾਂ ਦੀ ਭਗਤ ਮਾਲਾ , ਮਹਾਨ ਕੋਸ਼
ਸੰਗਤ ਜੀ ਕਲ ਆਪਾ ਪ੍ਰਸਾਦੀ ਹਾਥੀ ਬਾਰੇ ਸਾਂਝ ਪਾਈ ਸੀ ਅੱਜ ਉਹਨਾ ਹੋਰ ਕੁਝ ਵਸਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾ ਜੋ ਅਸਾਮ ਦਾ ਰਾਜਾ ਰਤਨ ਰਾਏ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਭੇਟ ਕਰਨ ਆਇਆ ਸੀ । ਰਾਜਾ ਰਤਨ ਰਾਏ ਗੁਰੂ ਜੀ ਵਾਸਤੇ ਉੱਚ ਕੋਟੀ ਨਸਲ ਦੇ 500 ਘੋੜੇ ਲੈ ਕੇ ਆਇਆ ਸੀ ਜਿਨਾ ਵਿੱਚ ਕੁਝ ਅਰਬੀ ਘੋੜੇ ਜੋ ਬਹੁਤ ਤੇਜ ਰਫਤਾਰ ਵਾਲੇ ਤੇ ਫੁਰਤੀਲੇ ਸਨ । ਤੇ ਕੁਝ ਏਨੇ ਜਿਆਦਾ ਸੁੰਦਰ ਤੇ ਨਸਲ ਵਾਲੇ ਸਨ ਜਿਨਾ ਨੂੰ ਬਹੁਤ ਜਿਆਦਾ ਸਿਖਾਇਆ ਹੋਇਆ ਸੀ ਕਿ ਜੰਗ ਵਿੱਚੋ ਕਿਵੇ ਆਪਣੇ ਮਾਲਿਕ ਨੂੰ ਬਚਾ ਕੇ ਸੁਰਖਿਅਤ ਅਸਥਾਨ ਤੇ ਲੈ ਕੇ ਆਉਣਾ ਹੈ । ਇਕ ਬਹੁਤ ਹੀ ਫੁਲਾਦੀ ਢਾਲ ਜਿਸ ਵਿੱਚੋ ਤਲਵਾਰ ਤੇ ਕੀ ਗੋਲੀ ਵੀ ਆਰ ਪਾਰ ਨਹੀ ਹੋ ਸਕਦੀ ਸੀ । ਇਕ ਬੜੀ ਹੀ ਭਾਰੀ ਸੰਜੋਅ ਜੋ ਜੰਗ ਵੇਲੇ ਸਰੀਰ ਉਪਰ ਪਾਈ ਜਾਂਦੀ ਸੀ ਜਿਸ ਵਿੱਚ ਨਾ ਤਲਵਾਰ ਤੇ ਨਾ ਹੀ ਕੋਈ ਤੀਰ ਪਾਰ ਹੋ ਸਕਦਾ ਸੀ । ਇਕ ਬਹੁਤ ਹੀ ਅਨਮੋਲ ਮੋਤੀਆਂ ਦੀ ਮਾਲਾ ਜੋ ਕਈ ਰਾਜਿਆ ਨੇ ਵੀ ਨਹੀ ਦੇਖੀ ਹੋਣੀ । ਇਕ ਹੀਰਿਆਂ ਜੜੀ ਕਲਗੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਲੈ ਕੇ ਆਇਆ ਸੀ ਜਿਸ ਦੀ ਕੀਮਤ ਉਸ ਸਮੇ ਲੱਖਾਂ ਵਿੱਚ ਸੀ । ਰਾਜਾ ਰਤਨ ਰਾਏ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚੰਦਨ ਦੀ ਇਕ ਐਸੀ ਚੌਕੀ ਭੇਟ ਕੀਤੀ ਸੀ ਜਿਸ ਤੇ ਲਗੇ ਬਟਨ ਜਿਸ ਨੂੰ ਕਲਾ ਕਹਿੰਦੇ ਸਨ । ਉਸ ਨੂੰ ਦਬਾਉਣ ਨਾਲ ਉਸ ਚੌਕੀ ਵਿੱਚੋ ਪੰਜ ਪੁਤਲੀਆਂ ਨਿਕਲਦੀਆਂ ਸਨ ਤੇ ਆਪਣੇ ਆਪ ਹੀ ਸਤਰੰਜ ਵਿਛ ਜਾਇਆ ਕਰਦੀ ਸੀ ਇਹ ਉਸ ਸਮੇ ਦਾ ਬਹੁਤ ਵੱਡਾ ਕਲਾ ਦਾ ਨਮੂਨਾਂ ਸੀ ਜੋ ਬਹੁਤ ਮਹਿਗਾ ਤੋਹਫਾ ਸੀ । ਰਾਜਾ ਰਤਨ ਰਾਏ ਨੇ ਇਕ ਪੰਜ ਕਲਾ ਸ਼ਸਤਰ ਭੇਟ ਕੀਤਾ ਸੀ ਜਿਸ ਦਾ ਅਕਾਰ ਨਲਕੇ ਦੀ ਹੱਥੀ ਵਰਗਾ ਸੀ ਜਿਸ ਦੇ ਹੱਥ ਤੇ ਢਾਲ ਲੱਗੀ ਹੋਈ ਸੀ । ਇਸ ਸ਼ਸਤਰ ਨੂੰ ਜਿਥੋ ਫੜਦੇ ਸਨ ਉਥੇ ਢਾਲ ਦੇ ਥੱਲੇ ਇਕ ਬਟਨ ਲੱਗਾ ਹੋਇਆ ਸੀ ਜਿਸ ਨੂੰ ਦਬਾਉਣ ਨਾਲ ਉਸ ਵਿੱਚੋ ਵੱਖ ਵੱਖ ਤਰਾਂ ਦੇ ਪੰਜ ਸ਼ਸਤਰ ਨਿਕਲਦੇ ਸਨ । ਜਿਵੇ ਪਹਿਲੀ ਵਾਰ ਬਟਨ ਦਬਣ ਨਾਲ ਉਸ ਵਿੱਚੋ ਤਲਵਾਰ ਨਿਕਲਦੀ ਸੀ ਦੂਸਰੀ ਵਾਰ ਦਬਾਉਣ ਨਾਲ ਜਦੋ ਇਹ ਤਲਵਾਰ ਢਾਲ ਦੇ ਨਾਲ ਬੰਦ ਹੁੰਦੀ ਸੀ ਤਾ ਇਹ ਖੰਡੇ ਦਾ ਕੰਮ ਕਰਦੀ ਸੀ ਤੀਸਰੀ ਵਾਰ ਦਬਾਉਣ ਨਾਲ ਉਹ ਤਲਵਾਰ ਸਿੱਧੀ ਨਿਕਲਦੀ ਸੀ ਤੇ ਬਰਸ਼ੇ ਦਾ ਕੰਮ ਦੇਂਦੀ ਸੀ ਚੌਥੀ ਵਾਰ ਦਬਾਉਣ ਨਾਲ ਇਹ ਸ਼ਸਤਰ ਗੁਰਜ ਦਾ ਕੰਮ ਦੇਦਾਂ ਸੀ ਤੇ ਪੰਜਵੀ ਢਾਲ ਉਸ ਦੇ ਹੱਥ ਤੇ ਬਣੀ ਹੋਈ ਸੀ ਇਸ ਲਈ ਉਸ ਨੂੰ ਪੰਜ ਕਲਾ ਸ਼ਸਤਰ ਆਖਿਆ ਜਾਦਾ ਸੀ । ਇਹ ਸ਼ਸਤਰ ਉਸ ਸਮੇ ਦਾ ਸੱਭ ਤੋ ਵੱਡਾ ਖਜਾਨਾ ਸੀ ਇਹ ਪੰਜ ਕਲਾ ਸ਼ਸਤਰ ਅੱਜ ਵੀ ਗੁਜਰਾਤ ਦੇ ਗੁਰਦੁਵਾਰਾ ਨਾਨਕ ਵਾੜੀ ਵਿੱਚ ਰੱਖਿਆ ਹੋਇਆ ਹੈ । ਇਹ ਹੈ ਮੇਰੇ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਦੀ ਸੋਭਾ ਕਦੇ ਤੇ ਮੇਰੇ ਸਤਿਗੁਰੂ ਦੇ ਕੋਲ ਅਨੰਦਪੁਰ ਸਾਹਿਬ ਵਿੱਚ ਏਨੇ ਪੱਕੇ ਕਿਲੇ ਕਿ ਦੁਸ਼ਮਨ ਵੀ ਥੜ ਥੜ ਕੰਬਦਾ ਸੀ । ਗੁਰੂ ਜੀ ਦੇ ਕੋਲ ਐਸੇ ਸ਼ਸਤਰ ਤੇ ਖਜਾਨੇ ਸਨ ਜੋ ਰਾਜਿਆ ਦੇ ਕੋਲ ਵੀ ਨਹੀ ਸਨ ਮੇਰੇ ਸਤਿਗੁਰੂ ਜੀ ਬਾਦਸ਼ਾਹ ਦੇ ਬਾਦਸ਼ਾਹ ਲੱਗਦੇ ਤੇ ਜਦੋ ਸਭ ਕੁਝ ਛੱਡ ਕੇ ਪਰਿਵਾਰ ਦੇਸ਼ ਕੌਮ ਤੋ ਵਾਰ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡਿਆ ਦੀ ਸੇਜ਼ ਦੇ ਸੁੱਤਾ ਏਦਾਂ ਲਗਦਾ ਜਿਵੇ ਪ੍ਰਮਾਤਮਾ ਸਭ ਪਾਸੇ ਤੋ ਵੇਹਲਾ ਹੋ ਕਿ ਆਪਣੇ ਆਪ ਵਿੱਚ ਹੀ ਮਸਤ ਹੋ ਗਿਆ ਹੋਵੇ ।
ਦਾਸ ਜੋਰਾਵਰ ਸਿੰਘ ਤਰਸਿੱਕਾ ।
रागु सोरठि बाणी भगत कबीर जी की घरु १ ੴ सतिगुर प्रसादि ॥ संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥
अर्थ: राग सोरठि, घर १ में भगत कबीर जी की बाणी। अकाल पुरख एक है और सतिगुरू की कृपा द्वारा मिलता है। हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं – (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥
ਅੰਗ : 656
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
ਅਰਥ : ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਆਖਦੇ ਹਨ – (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥
ਚਾਰੇ ਪਾਸੇ ਯੁੱਧ ਦਾ ਵਾਤਾਵਰਣ ਛਾਇਆ ਹੋਇਆ ਸੀ । ਐਸੇ ਵਿਚ ਕੋਈ ਸਲਾਹਕਾਰ ਠੀਕ ਹੋਵੇ ਤਾਂ ਯੁੱਧ ਦੇ ਨਤੀਜੇ ਸਾਫ਼ ਨਜ਼ਰ ਆਉਂਦੇ ਹਨ । ਵਜ਼ੀਰ ਖ਼ਾਨ ਐਸਾ ਸੀ ਜੋ ਗੱਲ ਮੁਕਾਂਦਾ ਰਿਹਾ । ਸ਼ਾਹਜਹਾਨ ਨੂੰ ਗੁਰੂ ਹਰਿਗੋਬਿੰਦ ਜੀ ਦੇ ਖ਼ਿਲਾਫ਼ ਚੁੱਕਣ ਵਾਲੇ ਬਹੁਤ ਸਨ ਪਰ ਸ਼ਾਹਜਹਾਨ ਨੂੰ ਸਹੀ ਤੇ ਠੀਕ ਸਲਾਹ ਦੇਣ ਵਾਲਾ ਵਜ਼ੀਰ ਖ਼ਾਨ ਹੀ ਸੀ ਤਾਂ ਹੀ ਤਾਂ ਯੁੱਧ ਦੇ ਨਤੀਜੇ ਐਨੇ ਸਪੱਸ਼ਟ ਤੇ ਸਾਫ਼ ਸਨ । ਵਜ਼ੀਰ ਖ਼ਾਨ ਉਨ੍ਹਾਂ ਨੂੰ ਸ਼ਾਹਜਹਾਨ ਵੱਲੋਂ ਮਿਲਿਆ ਲਕਬ ਸੀ । ਉਨ੍ਹਾਂ ਦਾ ਪੂਰਾ ਨਾਂ “ ਅਲੀਮ – ਉਦੀਨ ਅਨਸਾਰੀ ’ ਸੀ । ਥਾਮਸ ਵਿਲੀਅਮ ਬੇਐਲ ( Thomas William Beal ) ਨੇ ਓਰੀਐਂਟਲ ਬਾਇਓਗ੍ਰਾਫੀਕਲ ਡਿਕਸ਼ਨਰੀ ਵਿਚ ਇਹ ਹੀ ਲਿਖਿਆ ਹੈ , ਉਨ੍ਹਾਂ ਦੀ ਲਿਆਕਤ ਦੇ ਸਦਕੇ ਹੀ ਪੰਜਾਬ ਦੀ ਸੂਬੇਦਾਰੀ ਸ਼ਾਹਜਹਾਨ ਨੇ ਉਨ੍ਹਾਂ ਨੂੰ ਸੌਂਪੀ ਸੀ । ਉਹ ਚਿਨਉਟ ( ਜ਼ਿਲ੍ਹਾ ਝੰਗ ਦੇ ਰਹਿਣ ਵਾਲੇ ਸਨ । ਚਿਨਉਟ ਕਈ ਹੋਰ ਪ੍ਰਸਿੱਧ ਵਿਅਕਤੀਆਂ ਦਾ ਵੀ ਘਰ ਹੋਣ ਕਾਰਨ ਸਿੱਧ ਸੀ । ਅਲਾਮਾ ਸਯਦ ਅਲਾਹ ਖ਼ਾਨ ਵੀ ਉਥੋਂ ਦੇ ਰਹਿਣ ਵਾਲੇ ਸਨ । ਆਪ ਜੀ ਦਾ ਜਨਮ ਸੰਨ 1575 ਨੂੰ ਹੋਇਆ । ਚਿਨਉਟ ਵਿਚ ਵਜ਼ੀਰ ਖ਼ਾਨ ਦੇ ਵਡੇਰੇ ਕਾਫ਼ੀ ਸਮੇਂ ਤੋਂ ਰਹਿ ਰਹੇ ਸਨ । ਉਨ੍ਹਾਂ ਦੇ ਪਿਤਾ ਦਾ ਨਾਮ ਸ਼ੇਖ਼ ਅਬਦੁਲ ਲਤੀਫ਼ , ਤੇ ਦਾਦੇ ਦਾ ਨਾਂ ਸ਼ੇਖ਼ ਹਮ – ਉਦੀਨ ਸੀ । ਆਪ ਜੀ ਨੇ ਹਕੀਮੀ ਸਿੱਧ ਹਕੀਮ ਦਾਅਵੀਂ ਕੋਲੋਂ ਸਿੱਖੀ । ਵਜ਼ੀਰ ਖ਼ਾਨ ਨੇ ਅਰਬੀ ਫ਼ਾਰਸੀ ਦਾ ਗਿਆਨ ਵੀ ਹਾਸਲ ਕਰ ਲਿਆ ਸੀ । ਜਦ ਪੰਜਾਬ ਕਾਲ ਦੀ ਲਪੇਟ ਵਿਚ ਆ ਗਿਆ ਤਾਂ ਪੰਜਾਬ ਨੂੰ ਰਾਹਤ ਪਹੁੰਚਾਉਣ ਲਈ ਆਪ ਅਕਬਰ ਲਾਹੌਰ ਆਇਆ । ਉਸ ਸਮੇਂ ਗੁਰੂ ਅਰਜਨ ਦੇਵ ਜੀ ਭੁੱਖਿਆਂ ਨੂੰ ਅੰਨ ਤੇ ਦੁਖੀਆਂ ਦਾ ਦਰਦ ਵੰਡਾਉਣ ਲਈ ਲਾਹੌਰ ਆ ਟਿਕੇ ਸਨ । ਗੁਰੂ ਅਰਜਨ ਦੇਵ ਜੀ ਨੇ ਚਾਰੇ ਪਾਸੇ ਕਾਲ ਦਾ ਭਿਆਨਕ ਵਰਤਾਰਾ ਦੇਖ ਦਿਨ – ਰਾਤ ਇਕ ਕਰਕੇ ਲੋਕਾਂ ਦੀ ਪੀੜਾ ਹਰੀ । ਮੁਫ਼ਤ ਦਵਾਈਆਂ ਵੰਡੀਆਂ , ਤਸੱਲੀ ਤੇ ਦਾਨ ਦਿੱਤਾ , ਨਾਮ ਦੇ ਛੱਟੇ ਵੀ ਮਾਰੇ । ਥਾਂ – ਥਾਂ ਲੰਗਰ ਲਗਾਏ ਗਏ । ਉੱਥੇ ਹੀ ਵਜ਼ੀਰ ਖ਼ਾਨ ਦੀ ਪਹਿਲੀ ਮੁਲਾਕਾਤ ਗੁਰੂ ਅਰਜਨ ਦੇਵ ਜੀ ਨਾਲ ਹੋਈ ਤੇ ਸਿੱਖੀ ਵੱਲ ਪਰੇਰੇ ਗਏ । ਵਜ਼ੀਰ ਖ਼ਾਨ ਆਪ ਭਾਵੇਂ ਕਿੰਨੇ ਵੱਡੇ ਹਕੀਮ ਸਨ ਪਰ ਆਪਣੀ ਦਵਾ ਉਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਪਾਸੋਂ ਹੀ ਮਿਲੀ । ਜਲੌਧਰ ਦੇ ਰੋਗ ਨਾਲ ਪੀੜਤ ਜਦ ਅੰਮ੍ਰਿਤਸਰ ਪੁੱਜੇ ਤਾਂ ਗੁਰੂ ਅਰਜਨ ਦੇਵ ਜੀ ਉਸ ਸਮੇਂ ਦੁਖਭੰਜਨੀ ਪਾਸ ਅਠਸਠ ਤੀਰਥ ’ ਤੇ ਬੈਠੇ ਅੰਮ੍ਰਿਤਸਰ ਦੀ ਕਾਰ ਸੇਵਾ ਕਰਵਾ ਰਹੇ ਸਨ । ਵਜ਼ੀਰ ਖ਼ਾਨ ਦੀ ਪਾਲਕੀ ਦੁੱਖ ਭੰਜਨੀ ਹੇਠ ਰੱਖ ਦਿੱਤੀ ਗਈ ਤੇ ਕਹਾਰਾਂ ਭੁੰਜੇ ਲਿਟਾ ਦਿੱਤਾ । ਗੁਰੂ ਜੀ ਨੇ ਦੂਰੋਂ ਹੀ ਬਾਬਾ ਬੁੱਢਾ ਜੀ ਨੂੰ ਆਵਾਜ਼ ਮਾਰੀ ਤੇ ਕਿਹਾ , ਬਾਬਾ ਜੀਓ ! ਵਜ਼ੀਰ ਖ਼ਾਨੇ ਉੱਤੇ ਕਿਰਪਾ ਕਰੋ । ਬਾਬਾ ਬੁੱਢਾ ਜੀ ਨੇ ਮੁਸਕਰਾ ਦਿੱਤਾ । ਜਦ ਗੁਰੂ ਜੀ ਨੇ ਫਿਰ ਉਹ ਹੀ ਬਚਨ ਦੁਹਰਾਏ ਤਾਂ ਬੁੱਢਾ ਜੀ ਨੇ ਸਰੋਵਰ ਦੀ ਕਾਰ ਦੀ ਭਰੀ ਹੋਈ ਟੋਕਰੀ ਵਜ਼ੀਰ ਖ਼ਾਨ ਦੇ ਪੇਟ ਉੱਤੇ ਮਾਰੀ । ਸਾਰਾ ਪੇਟ ਸਾਫ਼ ਹੋ ਗਿਆ । ਗੁਰੂ ਜੀ ਨੇ ਆਪਣੇ ਹੱਥੀਂ ਕੜਾਹ ਪ੍ਰਸ਼ਾਦਿ ਦਿੱਤਾ । ਵਜ਼ੀਰ ਖ਼ਾਨ ਨੇ ਜਦ ਸਦਾ ਚਿੱਤ ਟਿਕੇ ਰਹਿਣ ਦੀ ਮੰਗ ਕੀਤੀ ਤਾਂ ਗੁਰੂ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਸੁਣਨ ਲਈ ਕਿਹਾ । ਐਸੀ ਲਿਵ ਸੁਖਮਨੀ ਸਾਹਿਬ ਦੀ ਲੱਗੀ ਕਿ ਰੋਜ਼ ਸਵੇਰੇ ਇਕ ਭਾਗੂ ਨਾਮ ਦੇ ਸਿੱਖ ਕੋਲੋਂ ਜਿਸ ਨੂੰ ਸੁਖਮਨੀ ਜ਼ਬਾਨੀ ਯਾਦ ਸੀ , ਸੁਣਦੇ । ਭਾਗੂ ਜੀ ਨੂੰ ਆਪਣੇ ਨਾਲ ਹੀ ਲੈ ਆਏ । ਪਾਠ ਪਿੱਛੋਂ ਕੜਾਹ ਪ੍ਰਸ਼ਾਦਿ ਵੀ ਵਰਤਾਉਂਦੇ । ਫਿਰ ਆਪਣੇ ਕੰਮ ਕਾਜ ਨੂੰ ਜਾਂਦੇ । ਵਜ਼ੀਰ ਖ਼ਾਨ ਦੀ ਹਕੀਮੀ ਜਦ ਲਾਹੌਰ ਵਿਚ ਨਾ ਚੱਲੀ ਤਾਂ ਉਹ ਦਿੱਲੀ ਆ ਗਏ । ਦਿੱਲੀ ਵਿਚ ਵੀ ਕਿਸਮਤ ਨੇ ਸਾਥ ਨਾ ਦਿੱਤਾ ਤਾਂ ਆਗਰੇ ਚਲੇ ਗਏ । ਇਸੇ ਦੌਰਾਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ । ਆਪ ਜੀ ਨੂੰ ਬੜਾ ਦੁੱਖ ਪਹੁੰਚਿਆ , ਪਰ ਕੁਝ ਕਰ ਨਹੀਂ ਸਨ ਸਕਦੇ । ਆਗਰੇ ਵਿਚ ਆਪ ਦੀ ਪ੍ਰਤਿਭਾ ਚਾਰੇ ਪਾਸੇ ਫੈਲਣ ਲੱਗੀ । ਸ਼ਹਿਜ਼ਾਦਾ ਖੁੱਰਮ ( ਸ਼ਾਹਜਹਾਨ ) ਨੇ ਆਪਣੇ ਪਾਸ ਰੱਖ ਲਿਆ । ਜਦ ਖੁੱਰਮ ਨੇ ਉਪਮਾ ਕੀਤੀ ਤਾਂ ਜਹਾਂਗੀਰ ਨੇ ਬੜੀ ਇੱਜ਼ਤ ਕੀਤੀ ਤੇ ਆਪਣੇ ਪਾਸ ਨਿੱਜੀ ਹਕੀਮ ਰੱਖ ਲਿਆ । ਸ਼ਹਿਨਸ਼ਾਹ , ਸ਼ਹਿਜ਼ਾਦਿਆਂ ਤੇ ਹਰਮ ਦੀਆਂ ਬੇਗਮਾਂ ਦਾ ਇਲਾਜ ਕਰਦੇ । ਆਪਣੇ ਕੰਮ ਨੂੰ ਬੜੀ ਲਗਨ ਨਾਲ ਕਰਦੇ । ਜਹਾਂਗੀਰ ਜਿੱਥੇ ਜਾਂਦਾ ਨਾਲ ਹੀ ਰੱਖਦਾ । ਵਜ਼ੀਰ ਖ਼ਾਨ ਨੇ ਕਦੀ ਕੁਝ ਮੰਗਿਆ ਹੀ ਨਹੀਂ ਸਗੋਂ ਜੋ ਵੀ ਕਮਾਇਆ ਦਵਾਖ਼ਾਨੇ , ਦਵਾਈਆਂ ਤੇ ਰੋਗੀਆਂ ਉੱਤੇ ਖਰਚ ਕੀਤਾ । ਆਪਣੇ ਕੰਮ ਵਿਚ ਬੜੀ ਸਿੱਧਤਾ ਖੱਟੀ । ਜਦ ਨੂਰ ਜਹਾਨ ਇਕ ਵਾਰੀ ਸਖ਼ਤ ਬਿਮਾਰ ਹੋ ਗਈ ਤਾਂ ਆਪ ਜੀ ਦੇ ਇਲਾਜ ਦੁਆਰਾ ਹੀ ਰਾਜ਼ੀ ਹੋਈ । ਜਦ ਨੂਰ ਜਹਾਨ ਨੇ “ ਗੁਸਲੇ ਸਿਹਤ ਕੀਤਾ ਤਾਂ ਪਿੱਛੋਂ ਉਨ੍ਹਾਂ ਨੂੰ ਬੜੇ ਇਨਾਮ ਅਕਰਾਮ ਦਿੱਤੇ ਗਏ । ਇਕ ਲੱਖ ਰੁਪਿਆ ਤਾਂ ਦਾਸੀਆਂ ਨੂੰ ਦਿੱਤਾ । ਲਿਖਿਆ ਮਿਲਦਾ ਹੈ ਕਿ ਉਸ ਦਿਨ 22 ਲੱਖ ਦੇ ਇਨਾਮ ਵਜ਼ੀਰ ਖ਼ਾਨ ਨੂੰ ਮਿਲੇ ਸਨ । ਉਹ ਲਾਹੌਰ ਆ ਗਏ ! ਜਦ ਗੁਰੂ ਹਰਿਗੋਬਿੰਦ ਜੀ ਦੀ ਗ੍ਰਿਫ਼ਤਾਰੀ ਹੋਈ ਤਾਂ ਵਜ਼ੀਰ ਖ਼ਾਨ ਦਿੱਲੀ ਕਿਸੇ ਕੰਮ ਆਇਆ ਹੋਇਆ ਸੀ । ਵਜ਼ੀਰ ਖ਼ਾਨ ਤੇ ਮੀਆਂ ਮੀਰ ਜੀ ਵਰਗੀਆਂ ਸ਼ਖ਼ਸੀਅਤਾਂ ਨੇ ਹੀ ਜਹਾਂਗੀਰ ਨੂੰ ਗੁਰੂ ਹਰਿਗੋਬਿੰਦ ਜੀ ਦੀ ਮਹਿਮਾ ਦੱਸ ਗਵਾਲੀਅਰ ਤੋਂ ਰਿਹਾਈ ਕਰਵਾਈ । ਨੂਰਜਹਾਨ ਨੇ ਜਹਾਂਗੀਰ ਨੂੰ ਕਿਹਾ ਸੀ ਕਿ ਸਾਈਂ ਦੀ ਜਾਤ ਸਾਈਂ ਜੈਸੀ ਹੁੰਦੀ ਹੈ ਸੋ ਕਿਸੇ ਦੇ ਕਹੇ ਕਹਾਏ ਰੰਗ ਨਹੀਂ ਕਰਨਾ ਚਾਹੀਦਾ । ਵਜ਼ੀਰ ਖ਼ਾਨ ਜੀ ਦੀ ਹਕੀਮੀ ਦੀ ਸ਼ੁਹਰਤ ਚਾਰੇ ਪਾਸੇ ਫੈਲ ਗਈ । ਉਨ੍ਹਾਂ ਨੂੰ ਕਾਫ਼ੀ ਧਨ ਤੇ ਮਾਲ ਲੋਕਾਂ ਦੇਣ ਲੱਗ ਪਏ , ਪਰ ਆਪ ਸਾਰਾ ਧਨ ਲੋਕਾਂ ਤੇ ਹੀ ਖ਼ਰਚ ਕਰਦੇ । ਗੁਰੂ ਹਰਿਗੋਬਿੰਦ ਜੀ ਨਾਲ ਵਜ਼ੀਰ ਖ਼ਾਨ ਦਾ ਕਾਫ਼ੀ ਪ੍ਰੇਮ ਪਿਆਰ ਵਧ ਗਿਆ । ਗੁਰੂ ਜੀ ਵੀ ਅੱਗੋਂ ਬੜਾ ਮਾਣ ਦੇਂਦੇ । ਸ਼ਾਹੀ ਦਰਬਾਰ ਵਿਚ ਜਦ ਵੀ ਕੋਈ ਗ਼ਲਤ ਗੱਲ ਗੁਰੂ ਹਰਿਗੋਬਿੰਦ ਜੀ ਬਾਰੇ ਕਰਦਾ ਤਾਂ ਵਜ਼ੀਰ ਖ਼ਾਨ ਤਦ ਉੱਥੇ ਟੋਕ ਪਾ ਸਹੀ ਗੱਲ ਦੱਸਦੇ । ਇਸੇ ਕਾਰਨ ਉਨ੍ਹਾਂ ਨੂੰ ਸਿੱਖ ਘਰ ਵਿਚ ਗੁਰੂ ਹਰਕਾਰਾ ਕਰਕੇ ਹੀ ਜਾਣਿਆ ਜਾਂਦਾ ਹੈ । ਜਦ ਗੁਰੂ ਹਰਿਗੋਬਿੰਦ ਜੀ ਕੀਰਤਪੁਰ ਵਸਾਉਣ ਲਈ ਉਧਰ ਚਲੇ ਗਏ ਤਾਂ ਵਜ਼ੀਰ ਖ਼ਾਨ ਕੀਰਤਪੁਰ ਪੁੱਜੇ ਤੇ ਬਹੁਤ ਹੀ ਭੇਟਾਵਾਂ ਪੇਸ਼ ਕੀਤੀਆਂ । ਇਤਿਹਾਸ ਵਿਚ ਜ਼ਿਕਰ ਹੈ । “ ਵਜ਼ੀਰ ਖਾਨ ਗੁਰੂ ਹੁਕਾਰਾ ਆਯੇ ਲੇਕਰ ਭੋਟ ਉਦਾਰਾ ” ਸ਼ਾਹਜਹਾਨ ਵੇਲੇ ਵਜ਼ੀਰ ਖ਼ਾਨ ਨੇ ਲਾਹੌਰ ਵਸੇਬਾ ਕਰ ਲਿਆ ਸੀ । ਸ਼ਾਹਜਹਾਨ ਜਦ ਗੱਦੀ ‘ ਤੇ ਬੈਠਦੇ ਸਾਰ ਪੰਜਾਬ ਨਾ ਆ ਸਕਿਆ ਤਾਂ ਮੌਕਾ ਜਾਣ ਸ਼ਾਹੀ ਫੌਜਾਂ ਨੇ ਗੁਰੂ ਨਾਲ ਝੜਪਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ , ਜੋ ਜੰਗ ਦੀ ਸ਼ਕਲ ਇਖ਼ਤਿਆਰ ਕਰ ਗਈਆਂ । ਪਹਿਲੀ ਜੰਗ ਸ਼ਾਹੀ ਬਾਜ਼ ਦਾ ਸ਼ਿਕਾਰ ਕਰਨ ਤੋਂ ਹੀ ਹੋ ਗਈ । ਮੁਖਲਸ ਖ਼ਾਨ ਫ਼ੌਜਾਂ ਅੰਮ੍ਰਿਤਸਰ ਚੜ੍ਹਾ ਲਿਆਇਆ । ਉਸ ਨੂੰ ਮੂੰਹ ਦੀ ਹਾਰ ਖਾਣੀ ਪਈ । ਜਿੱਤ ਗੁਰੂ ਜੀ ਦੀ ਹੋਈ । ਵਜ਼ੀਰ ਖ਼ਾਨ ਨੇ ਹੀ ਸਹੀ ਗੱਲ ਸ਼ਾਹਜਹਾਨ ਨੂੰ ਦੱਸੀ ਕਿ ਲਾਹੌਰ ਦੇ ਨਵਾਬ ਨੇ ਆਪ ਹੁਦਰੀ ਕੀਤੀ ਹੈ । ਇਸੇ ਤਰ੍ਹਾਂ ਦੂਜੀ ਜੰਗ ਵਿਚ ਵੀ ਜੋ ਹਰਿਗੋਬਿੰਦਪੁਰ ਵਿਖੇ ਹੋਈ , ਗੁਰੂ ਜੀ ਨੇ ਜਲੰਧਰ ਦੇ ਨਵਾਬ ਨੂੰ ਕਰੜੀ ਹਾਰ ਦਿੱਤੀ । ਸ਼ਾਹਜਹਾਨ ਇਤਨਾ ਤੜਫਿਆ ਕਿ ਹਰਿਗੋਬਿੰਦ ਦੇ ਨਗਰ ਢਾਹ ਦੇਣ ਦਾ ਹੁਕਮ ਵੀ ਦਿੱਤਾ । ਉਸ ਵਕਤ ਵਜ਼ੀਰ ਖ਼ਾਨ ਹੀ ਸੀ ਜਿਸ ਨੇ ਦੱਸਿਆ ਕਿ ਗੁਰੂ ਜੀ ਤਾਂ ਸੁਲਹੁ – ਕੁਲ ਹਨ । ਇਹ ਸਾਰੀ ਅੱਗ ਕਰਮਚੰਦ ਤੇ ਰਚਨਚੰਦ ਦੀ ਲਗਾਈ ਸੀ।ਜਿਸ ਨਗਰ ਵਾਸੀਆਂ ਦੇ ਮੁਸਲਮਾਨ ਵਸਨੀਕਾਂ ਲਈ ਇਕ ਮਸੀਤ ਬਣਾਈ ਹੋਈ ਹੈ ਉਹ ਭਲਾ ਦੂਜੇ ਧਰਮ ਦਾ ਦੋਖੀ ਕਿਵੇਂ ਹੋ ਸਕਦਾ ਹੈ ? ਇਸ ਤਰ੍ਹਾਂ ਵਜ਼ੀਰ ਖ਼ਾਨ ਤੇ ਦਾਰਾ ਵਰਗਿਆਂ ਨੇ ਹੀ ਨਗਰ ਦੀ ਤਬਾਹੀ ਤੋਂ ਬਚਾਇਆ । ਤੀਜੀ ਜੰਗ ਵੇਲੇ ਵੀ ਜਦ ਸ਼ਾਹਜਹਾਨ ਪੰਜਾਬ ਆਇਆ ਤਾਂ ਬੜੀਆਂ ਬੇਥਵੀਆਂ ਊਜਾਂ ਲਗਾ ਕੇ ਸ਼ਾਹਜਹਾਨ ਦੇ ਕੰਨ ਭਰੇ । ਆਖਿਆ , ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਿਲਾਉਂਦਾ ਹੈ । ਉਸ ਨੇ ਇਕ ਥੜ੍ਹਾ ਬਣਾਇਆ ਹੈ ਨਾਮ ਅਕਾਲ ਤਖ਼ਤ ਰੱਖਿਆ ਹੋਇਆ ਹੈ । ਉਨ੍ਹਾਂ ਦਾ ਆਪਣਾ ਹੀ ਕਾਨੂੰਨ ਹੈ , ਵਿਚ ਪੈ ਕੇ ਫ਼ੈਸਲਾ ਕਰਾ ਦਿੰਦੇ ਹਨ , ਕਿਸੇ ਚੰਦੂ ਦੀ ਬੇਟੀ ਦੀ ਗੱਲ ਦੱਸੀ , ਕਿਸੇ ਕੌਲਾਂ ਦਾ ਕਿੱਸਾ ਫਿਰ ਉਠਾਇਆ । ਆਖ਼ਰ ਘੋੜਿਆਂ ਦੇ ਸ਼ਾਹੀ ਕਿਲ੍ਹੇ ਤੋਂ ਭਾਈ ਬਿਧੀ ਚੰਦ ਤੋਂ ਘੋੜਾ ਉੜਾ ਲੈ ਜਾਣ ਦੀ ਵਾਰਤਾ ਸੁਣੀ ਤਾਂ ਸ਼ਾਹਜਹਾਨ ਹਮਲਾ ਕਰਨ ਦਾ ਹੁਕਮ ਦੇਣ ਹੀ ਲੱਗਾ ਸੀ ਤਾਂ ਵਜ਼ੀਰ ਖ਼ਾਨ ਨੇ ਦੱਸਿਆ ਕਿ ਇਹ ਸਭ ਆਪੂੰ ਦੋਸ਼ੀ ਹਨ । ਇਹ ਘੋੜੇ ਕਾਬਲ ਤੋਂ ਗੁਰੂ ਨੂੰ ਹੀ ਸਿੱਖਾਂ ਨੇ ਭੇਟਾ ਵਜੋਂ ਭੇਜੇ ਸਨ ਤੇ ਨਵਾਬ ਨੇ ਖੋਹ ਲਏ ਸਨ । ਗੁਰੂ ਜੀ ਨੇ ਆਪਣੀ ਭੇਟ ਹੀ ਵਾਪਸ ਲਈ ਹੈ । ਦੋਸ਼ੀ ਦੋਸ਼ ਧਰ ਰਹੇ ਹਨ । ਇਸ ਤਰ੍ਹਾਂ ਵਜ਼ੀਰ ਖ਼ਾਨ ਨੇ ਕਿਸੇ ਦੀ ਚਾਲ ਨਾ ਚੱਲਣ ਦਿੱਤੀ । ਵਜ਼ੀਰ ਖ਼ਾਨ ਨੂੰ ਪੈਂਦੇ ਖ਼ਾਨ ਨੇ ਆਪਣੇ ਨਾਲ ਹੀ ਰਲਾਣਾ ਚਾਹਿਆ ਪਰ ਉਨ੍ਹਾਂ ਨੇ ਉਸ ਨੂੰ ਵੀ ਸਮਝਾਇਆ ਕਿ ਦਾਤੇ ਨਾਲ ਖਹਿਣਾ ਨਹੀਂ ਚਾਹੀਦਾ । ਪੈਂਦੇ ਖ਼ਾਨ ਨੇ ਕਿਹਾ , ਸ਼ਾਇਦ ਗੁਰੂ ਜੀ ਦੇ ਕੜਾਹ ਪ੍ਰਸ਼ਾਦਿ ਦਾ ਅਸਰ ਤੇਰੇ ‘ ਤੇ ਹੋ ਗਿਆ ਪਰ ਵਜ਼ੀਰ ਖ਼ਾਨ ਨੇ ਮੋੜਵਾਂ ਕਿਹਾ , ਮੈਂ ਤਾਂ ਨਿਰਾ ਕੜਾਹ ਪ੍ਰਸ਼ਾਦਿ ਲਿਆ ਹੈ , ਤੂੰ ਤਾਂ ਲੂਣ ਵੀ ਗੁਰੂ ਜੀ ਦਾ ਖਾਧਾ ਹੈ । ਹੁਣ ਉਸ ਨੂੰ ਹਰਾਮ ਕਰਕੇ ਆਕਬਤ ਖ਼ਰਾਬ ਨਾ ਕਰ | ਵਜ਼ੀਰ ਖ਼ਾਨ ਅਸਲ ਵਿਚ ਹੁਣ ਹਰੰਕਾਰੇ ਨਾਲੋਂ ਪਹਿਰੇਦਾਰ ਦਾ ਕੰਮ ਕਰ ਰਿਹਾ ਸੀ । ਗੁਰੂ ਜੀ ਉੱਤੇ ਹਮਲੇ ਬਾਰੇ ਮੁਗਲ ਦਰਬਾਰ ਵਿਚ ਕਈ ਵਾਰੀ ਹਮਲਾ ਕਰਨ ਦੀਆਂ ਵਿਉਂਤਾਂ ਬਣੀਆਂ ਪਰ ਵਜ਼ੀਰ ਖ਼ਾਨ ਇਹ ਕਹਿ ਚੁੱਪ ਕਰਾ ਦਿੰਦਾ ਕਿ ਗੁਰੂ ਘਰ ਤਾਂ ਹਰ ਇਕ ਲਈ ਖੁੱਲ੍ਹਾ ਹੈ । ਉੱਥੇ ਲੰਗਰ ਚਲਦੇ ਹਨ , ਪੀਰਾਂ ਫ਼ਕੀਰਾਂ ਦਾ ਜਿੱਤਣਾ ਕੀ ਔਖਾ ਹੈ । ਸਿਰ ਝੁਕਾ ਦੇਈਏ ਤਾਂ ਜਿੱਤ ਲਏ । ਫੇਰ ਜੋ ਮੰਗੋ ਸੋ ਲਵੋ । ਇਹ ਤਾਂ ਕਦੀਮੀ ਚਾਲ ਹੈ । ਫ਼ਕੀਰ ਦੁਨੀਆਦਾਰਾਂ ਅੱਗੇ ਕਦੀ ਨਹੀਂ ਨਿਉਂਦੇ ਕਿਉਂਕਿ ਉਹ ਬੇਗਰਜ਼ ਹੁੰਦੇ ਹਨ ਤੇ ਦੁਨੀਆਂਦਾਰ ਗ਼ਰਜ਼ਮੰਦ ਹਨ । ਉਹ ਕਹਿੰਦੇ ਕਿ ਗੁਰੂ ਹਰਿਗੋਬਿੰਦ ਅਲਾਹ ਦਾ ਰੂਪ ਹਨ । ਜਦ ਖੁਦਾ ਹੀ ਉਨ੍ਹਾਂ ਵੱਲ ਹੋਇਆ ਤਾਂ ਬੰਦਿਆਂ ਦੀ ਕੀ ਪੇਸ਼ ਜਾ ਸਕਦੀ ਹੈ । ਅਲਾਹ ਮਨ ਫਕਰ ਛਕਰ ਮਨ ਅਲਾ ਹੈ ਵਜ਼ੀਰ ਖ਼ਾਨ ਸਦਾ ਰੱਬ ਦੀ ਯਾਦ ਵਿਚ ਜੁੜਨ ਵਾਲੇ ਬੰਦੇ ਸਨ । ਹਮੇਸ਼ਾ ਜ਼ਿਕਰ ਵਿਚ ਰਹਿੰਦੇ । ਉਨ੍ਹਾਂ ਲਾਹੌਰ ਇਕ ਮਸੀਤ ਬਣਾਈ ਜਿਸ ਦੀ ਇਮਾਰਤ ਸਾਜ਼ੀ ਤੋਂ ਪਤਾ ਲਗਦਾ ਹੈ ਕਿ ਹਿੰਦ – ਈਰਾਨ ਦਾ ਸੁਮੇਲ ਹੈ । ਮਸੀਤ ਨਾਲ ਲੰਗਰ , ਲਾਇਬਰੇਰੀ , ਮਦਰਸਾ , ਦਵਾਖ਼ਾਨਾ ਤੇ ਮੁਸਾਫ਼ਰਾਂ ਦੇ ਟਿਕਣ ਲਈ ਸਰ੍ਹਾਂ ਵੀ ਬਣਾਈ । ਲੰਗਰ ਦੀ ਪ੍ਰਥਾ ਵੀ ਚਲਾਈ । ਇਹ ਸਭ ਉਨ੍ਹਾਂ ਗੁਰੂ ਘਰ ਤੋਂ ਹੀ ਪ੍ਰਭਾਵਿਤ ਹੋ ਕੇ ਕੀਤਾ ਸੀ । ਦੂਰੋਂ – ਦੂਰੋਂ ਵਿੱਦਿਆ ਹਾਸਲ ਕਰਨ ਲਈ ਲੋਕੀਂ ਆਉਂਦੇ । ਸਿੱਖ ਰਾਜ ਦੇ ਕਈ ਮੁਖੀਆਂ ਨੇ ਵੀ ਇੱਥੋਂ ਹੀ ਪਿੱਛੋਂ ਵਿੱਦਿਆ ਲਈ । ਅੱਜਕੱਲ੍ਹ ਉੱਥੇ ਲਾਹੌਰ ਦੀ . ਪਬਲਿਕ ਲਾਇਬਰੇਰੀ ਬਣੀ ਹੋਈ ਹੈ । 1641 ਈ : ਦੇ ਆਰੰਭ ਵਿਚ ਉਨ੍ਹਾਂ ਦੀ ਮ੍ਰਿਤੂ ਹੋ ਗਈ । ਸ਼ਾਹਜਹਾਨ ਨੇ ਕੀਮਤੀ ਤੌਹਫ਼ੇ ਭੇਜੇ ਤੇ ਗੁਰੂ ਹਰਿਗੋਬਿੰਦ ਜੀ ਨੇ ਵੀ ਕੀਰਤਪੁਰ ਤੋਂ ਖ਼ਾਸ ਪੁਸ਼ਾਕ , ਤੇ ਦਸਤਾਰ ਉਨ੍ਹਾਂ ਦੇ ਤਿੰਨ ਪੁੱਤਰਾਂ ਸਸ਼ੀਦ ਖ਼ਾਨ , ਸਲਾਹ – ਉਦੀਨ ਖ਼ਾਨ , ਮੀਰ ਤੋਜ਼ਕ ਲਈ ਭੇਜੀਆਂ । ਇਹ ਹੀ ਕਹਿਣਾ ਫਬਦਾ ਹੈ ਕਿ ਵਜ਼ੀਰ ਖ਼ਾਨ ਹੀ ਇਕ ਐਸਾ ਸ਼ਾਹੀ ਕਰਿੰਦਾ ਸੀ ਜਿਸ ਨੇ ਧਰਮ ਦੀਆਂ ਲੀਕਾਂ ਮੇਟ ਕੇ ਸੱਚ ਦੀ ਉਚਿੱਤਤਾ ਦਰਸਾਈ । ਐਸੇ ਜਿਸ ਸਮੇਂ ਵੀ ਹੁੰਦੇ ਹਨ ਉੱਥੇ ਗ਼ਲਤ ਕਦਮ ਚੁੱਕ ਧਰਮ ਅਸਥਾਨਾਂ ਤੇ ਬਲਿਊ ਸਟਾਰ ਵਰਗੇ ਕੁਕਰਮ ਨਹੀਂ ਹੁੰਦੇ ।
सलोक मः ३ ॥गुरमुखि प्रभु सेवहि सद साचा अनदिनु सहजि पिआरि ॥सदा अनंदि गावहि गुण साचे अरधि उरधि उरि धारि ॥अंतरि प्रीतमु वसिआ धुरि करमु लिखिआ करतारि ॥नानक आपि मिलाइअनु आपे किरपा धारि ॥१॥मः ३ ॥कहिऐ कथिऐ न पाईऐ अनदिनु रहै सदा गुण गाए ॥विणु करमै किनै न पाइओ भउकि मुए बिललाए ॥गुर कै सबदि मनु तनु भिजै आपि वसै मनि आए ॥नानक नदरी पाईऐ आपे लए मिलाए ॥२॥पउड़ी ॥आपे वेद पुराण सभि सासत आपि कथै आपि भीजै ॥आपे ही बहि पूजे करता आपि परपंचु करीजै ॥आपि परविरति आपि निरविरती आपे अकथु कथीजै ॥आपे पुंनु सभु आपि कराए आपि अलिपतु वरतीजै ॥आपे सुखु दुखु देवै करता आपे बखस करीजै ॥८॥
सलोक म: ३ ।। सतिगुरू के सन्मुख रहने वाले मनुष्य हर समय सहज अवस्था में लिव जोड़ कर(सदा एक मन एक चित रह कर) हमेशा सच्चे प्रभु को सिमरते हैंऔर नीचे ऊपर(सब जगह)व्यापक हरि को हृदय में बसा कर चढ़दी कला में(रह कर)सदा सच्चे की सिफत सालाह करते हैं ।धुर दरगाह से ही प्रभु ने(उनके लिए)बख्शीश(का फुरमान)लिख दिया है(इस लिए)उन के हृदय में प्यारा प्रभु बसता है, हे नानक ! उस प्रभु ने आप ही किरपा कर के उन को आपने में मिला लिया है ।१। म:३ ।।(जब तक सतिगुरु के शब्द के द्वारा हृदय नहीं पसीजता और प्रभु की बख्शीश का पात्र नहीं बनता,तब तक)(चाहे)सदा हर समय गुण गाता रहे,(इस तरह)कहने और बयान करने से अंत नही पाया जा सकता,किरपा से बिना किसी को नही मिला,कई रोते, पुकारते मर गए हैं । सतिगुरू के शब्द के द्वारा (ही )मन और तन पसीजता है और प्रभु हृदय में बसता है । हे नानक ! प्रभु अपनी किरपा जिस पर करे उसे ही मिलता है,वह आप ही(जीव को)अपने से मिलाता है।२।
पऊड़ी ।। सारे वेद पुराण और शास्त्र प्रभु आप ही रचने वाला है,आप ही इनकी कथा करता है और आप ही(सुन कर)प्रसन्न होता है,प्रभु आप ही बैठ कर(पुराण आदि के मत्त अनुसार)पूजा करता है और आप ही(और)पसारा पसारता है,आप ही संसार में(भोगों में) मस्त हो रहा है और आप ही (कहीं)इनसे अलग हो कर उदास हो बैठा है वह अकथ परमात्मा आपना आप आप ही बयान करता है,पुन्न भी आप ही करवाता है,फिर(पाप)पुन्न से अलेप भी आप ही बरतता है,आप ही प्रभु दुःख सुख देता है और आप ही मेहर करता है
ਅੰਗ : 551
ਸਲੋਕ ਮਃ ੩ ॥ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥ਨਾਨਕ ਆਪਿ ਮਿਲਾਇਅਨੁ ਆਪੇ ਕਿਰਪਾ ਧਾਰਿ ॥੧॥ਮਃ ੩ ॥ਕਹਿਐ ਕਥਿਐ ਨ ਪਾਈਐ ਅਨਦਿਨੁ ਰਹੈ ਸਦਾ ਗੁਣ ਗਾਇ ॥ਵਿਣੁ ਕਰਮੈ ਕਿਨੈ ਨ ਪਾਇਓ ਭਉਕਿ ਮੁਏ ਬਿਲਲਾਇ ॥ਗੁਰ ਕੈ ਸਬਦਿ ਮਨੁ ਤਨੁ ਭਿਜੈ ਆਪਿ ਵਸੈ ਮਨਿ ਆਇ ॥ਨਾਨਕ ਨਦਰੀ ਪਾਈਐ ਆਪੇ ਲਏ ਮਿਲਾਇ ॥੨॥ਪਉੜੀ ॥ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ ॥ਆਪੇ ਹੀ ਬਹਿ ਪੂਜੇ ਕਰਤਾ ਆਪਿ ਪਰਪੰਚੁ ਕਰੀਜੈ ॥ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ ॥ਆਪੇ ਸੁਖੁ ਦੁਖੁ ਦੇਵੈ ਕਰਤਾ ਆਪੇ ਬਖਸ ਕਰੀਜੈ ॥੮॥
ਅਰਥ : ਸਲੋਕ ਮਃ ੩ ॥ ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਸਹਿਜ ਅਵਸਥਾ ਵਿਚ ਲਿਵ ਜੋੜ ਕੇ (ਭਾਵ, ਸਦਾ ਇਕਾਗਰ ਚਿੱਤ ਰਹਿ ਕੇ) ਸਦਾ ਸੱਚੇ ਪ੍ਰਭੂ ਨੂੰ ਸਿਮਰਦੇ ਹਨ,ਤੇ ਹੇਠ ਉਪਰ (ਸਭ ਥਾਈਂ) ਵਿਆਪਕ ਹਰੀ ਨੂੰ ਹਿਰਦੇ ਵਿਚ ਪ੍ਰੋ ਕੇ ਚੜ੍ਹਦੀ ਕਲਾ ਵਿਚ (ਰਹਿ ਕੇ) ਸਦਾ ਸੱਚੇ ਦੀ ਸਿਫ਼ਤਿ-ਸਾਲਾਹ ਕਰਦੇ ਹਨ ।ਧੁਰੋਂ ਹੀ ਕਰਤਾਰ ਨੇ (ਉਹਨਾਂ ਲਈ) ਬਖ਼ਸ਼ਸ਼ (ਦਾ ਫ਼ੁਰਮਾਨ) ਲਿਖ ਦਿੱਤਾ ਹੈ (ਇਸ ਕਰਕੇ) ਉਹਨਾਂ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਵੱਸਦਾ ਹੈ,ਹੇ ਨਾਨਕ! ਉਸ ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਵਿਚ ਮਿਲਾ ਲਿਆ ਹੈ ।੧।ਮਃ ੩ ॥(ਜਦ ਤਾਈਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦਾ ਨਾਹ ਭਿੱਜੇ ਤੇ ਪ੍ਰਭੂ ਦੀ ਬਖ਼ਸ਼ਸ਼ ਦਾ ਭਾਗੀ ਨਾਹ ਬਣੇ, ਤਦ ਤਾਈਂ) (ਚਾਹੇ) ਸਦਾ ਹਰ ਵੇਲੇ ਗੁਣ ਗਾਉਂਦਾ ਰਹੇ,(ਇਸ ਤਰ੍ਹਾਂ) ਕਹਿੰਦਿਆਂ ਤੇ ਕਥਦਿਆਂ ਹੱਥ ਨਹੀਂ ਮਿਲਦਾ, ਮੇਹਰ ਤੋਂ ਬਿਨਾ ਕਿਸੇ ਨੂੰ ਨਹੀਂ ਮਿਲਿਆ, ਕਈ ਰੋਂਦੇ ਕੁਰਲਾਉਂਦੇ ਮਰ ਗਏ ਹਨ ।ਸਤਿਗੁਰੂ ਦੇ ਸ਼ਬਦ ਨਾਲ (ਹੀ) ਮਨ ਤੇ ਤਨ ਭਿੱਜਦਾ ਹੈ ਤੇ ਪ੍ਰਭੂ ਹਿਰਦੇ ਵਿਚ ਵੱਸਦਾ ਹੈ ।ਹੇ ਨਾਨਕ! ਪ੍ਰਭੂ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਹੀ ਮਿਲਦਾ ਹੈ, ਉਹ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾਂਦਾ ਹੈ ।੨।ਪਉੜੀ ॥ਸਾਰੇ ਵੇਦ ਪੁਰਾਣ ਤੇ ਸ਼ਾਸਤ੍ਰ ਪ੍ਰਭੂ ਆਪ ਹੀ ਰਚਣ ਵਾਲਾ ਹੈ, ਆਪ ਹੀ ਇਹਨਾਂ ਦੀ ਕਥਾ ਕਰਦਾ ਹੈ ਤੇ ਆਪ ਹੀ (ਸੁਣ ਕੇ) ਪ੍ਰਸੰਨ ਹੁੰਦਾ ਹੈ,ਹਰੀ ਆਪ ਹੀ ਬੈਠ ਕੇ (ਪੁਰਾਣ ਆਦਿਕ ਮਤ-ਅਨੁਸਾਰ) ਪੂਜਾ ਕਰਦਾ ਹੈ ਤੇ ਆਪ ਹੀ (ਹੋਰ) ਪਸਾਰਾ ਪਸਾਰਦਾ ਹੈ,ਆਪ ਹੀ ਸੰਸਾਰ ਵਿਚ ਖਚਿਤ ਹੋ ਰਿਹਾ ਹੈ ਤੇ ਆਪ ਹੀ ਏਸ ਤੋਂ ਕਿਨਾਰਾ ਕਰੀ ਬੈਠਾ ਹੈ ਤੇ ਕਥਨ ਤੋਂ ਪਰੇ ਆਪਣਾ ਆਪਾ ਆਪ ਹੀ ਬਿਆਨ ਕਰਦਾ ਹੈ,ਪੁੰਨ ਭੀ ਆਪ ਹੀ ਕਰਾਉਂਦਾ ਹੈ, ਫੇਰ (ਪਾਪ) ਪੁੰਨ ਤੋਂ ਅਲੇਪ ਭੀ ਆਪ ਹੀ ਵਰਤਦਾ ਹੈ,ਆਪ ਹੀ ਪ੍ਰਭੂ ਸੁਖ ਦੁਖ ਦੇਂਦਾ ਹੈ ਅਤੇ ਆਪ ਹੀ ਮੇਹਰ ਕਰਦਾ ਹੈ ।੮।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੁਰੂ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। ੭ਪੋਹ (22 ਦਿਸੰਬਰ) ਅਤੇ ੧੨ ਪੋਹ (27 ਦਿਸੰਬਰ) 1704 ਨੂੰਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ (17 ਸਾਲ) ਅਤੇ ਬਾਬਾ ਜੁਝਾਰ ਸਿੰਘ (13 ਸਾਲ) ਚਮਕੌਰ ਦੀ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ (੯ਸਾਲ) ਅਤੇ ਬਾਬਾ ਫ਼ਤਹਿ ਸਿੰਘ (੭ਸਾਲ) ਸੂਬਾ ਸਰਹਿੰਦ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ਮੈਥਿਲੀ ਸ਼ਰਣ ਗੁਪਤ ਨੇ ਲਿਖਿਆ ਹੈ- ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ। ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ॥ ਗੁਰਮਤਿ ਅਨੁਸਾਰ ਅਧਿਆਤਮਿਕ ਅਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਾ ਮਿਟਾਉਣ ਦੀ ਲੋੜ ਹੁੰਦੀ ਹੈ। ਇਹ ਮਾਰਗ ਇੱਕ ਮਹਾਨ ਸੂਰਮਗਤੀ ਦਾ ਕਾਰਜ ਹੈ ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਰਤ ਰੱਖੀ ਸੀ। ਇਸੇ ਲੀਹ ਤੇ ਤੁਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸੇ ਦੀ ਸਾਜਨਾ ਕੀਤੀ। ਖਾਲਸਾ ਇੱਕ ਆਦਰਸ਼ਕ, ਸੰਪੂਰਨ ਅਤੇ ਸੁਤੰਤਰ ਮਨੁੱਖ ਹੈ ਜਿਸ ਨੂੰ ਗੁਰਬਾਣੀ ਵਿੱਚ ਸਚਿਆਰ, ਗੁਰਮੁਖ ਅਤੇ ਬ੍ਰਹਮ ਗਿਆਨੀ ਕਿਹਾ ਗਿਆ ਹੈ। ਖਾਲਸਾ ਗੁਰੂ ਨੂੰ ਤਨ, ਮਨ, ਧਨ ਸੌਂਪ ਦਿੰਦਾ ਹੈ, ਤੇ ਜਬਰ ਜ਼ੁਲਮ ਦੇ ਟਾਕਰੇ ਲਈ ਜੂਝ ਮਰਨ ਤੋਂ ਝਿਜਕਦਾ ਨਹੀਂ ਹੈ- ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ॥ (ਪੰਨਾ 1412) ਅਰੁ ਸਿੱਖ ਹੋਂ ਆਪਨੇ ਹੀ ਮਨ ਕਉ ਇਹ ਲਾਲਚ ਹਉ ਗੁਨ ਤਉ ਉਚਰੋਂ॥ ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥ ਗੁਰੂ ਜੀ ਦੇ ਕਿਲਾ ਖਾਲੀ ਕਰਕੇ ਜਾਣ ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਵੱਖ ਹੋ ਗਏ। ਕਿ ਦਹ ਲਕ ਬਰਾਯਦ ਬਰੂੰ ਬੇਖਬਰ॥ (ਜ਼ਫ਼ਰਨਾਮਾ) ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ।ਇਹ ਉਹਨਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਵਿਖੇ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ 23 ਦਸੰਬਰ 1704 ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਉਸ ਰਾਤ ਉਹਨਾਂ ਨੂੰ ਕਿਲੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ।
ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ‘ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਾਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਜੋਗੀ ਦੇ ਸ਼ਬਦਾਂ ਵਿੱਚ- ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ।
ਸਿਰਪਾਓ ਇਤਿਹਾਸ ਬਾਰੇ ਸ਼ਬਦ ਕੋਸ਼ ਜਾਂ ਮਹਾਨ ਕੋਸ਼ ਪੜੀਏ ਤਾਂ ਪਤਾ ਲਗਦਾ ਹੈ ਕਿ ਸਿਰੋਪਾਉ ਫਾਰਸੀ ਦੇ ਸ਼ਬਦ ਸਰੋਪਾ ਤੋਂ ਸ਼ੁਰੂ ਹੋਇਆ ਹੈ ਅਤੇ ਗੁਰਬਾਣੀ ਵਿਖੇ ਇਸ ਨੂੰ ਸਿਰਪਾਓ ਕਿਹਾ ਗਿਆ ਹੈ।ਫਾਰਸੀ ਵਿੱਚ ਇਸ ਦਾ ਮਤਲਬ ਹੈ ਸਿਰ ਤੋਂ ਪੈਂਰਾ ਤਕ ਪਹਿਨਣ ਵਾਲੀ ਉਹ ਪੋਸ਼ਾਕ ਜੋ ਬਾਦਸ਼ਾਹ ਵਲੋਂ ਕਿਸੇ ਨੂੰ ਸਨਮਾਨਤ ਕਰਨ ਲਈ ਭਾਵ ਇੱਜਤ ਵਜੋਂ ਦਿੱਤੀ ਗਈ ਖਿਲਤ ਹੋਵੇ।ਸਿੱਖ ਧਰਮ ਵਿੱਚ ਸਿਰੋਪਾਉ ਦੀ ਅਹਿਮ ਮਹੱਤਤਾ ਹੈ । ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਦੀ ਬਖਸ਼ਿਸ਼ ਦਾ ਪ੍ਰਤੀਕ ਸਿਰਪਾਉ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਦਿੱਤਾ ਜਾਂਦਾ ਹੈ ਪਰ ਇਸਦੇ ਉਲਟ ਅੱਜ ਕਲ੍ਹ ਹੋਟਲ , ਮੈਰਿਜ ਪੈਲੇਸ ਤੇ ਹੁਣ ਗਲੀ ਮੁਹੱਲੇ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਵੀ ਲੋਕਾਂ ਨੂੰ ਸਿਰੋਪਾ ਦੇ ਦਿੱਤਾ ਜਾਂਦਾ ਹੈ । ਇਸ ਸ਼ਬਦ ਦੀ ਵਰਤੋਂ ਗੁਰੂ ਸਾਹਿਬਾਨ ਦੇ ਕੁਝ ਸ਼ਬਦਾਂ ਵਿਚੋਂ ਲੱਭੀ ਜਾ ਸਕਦੀ ਹੈ ਉਥੇ ਅਸਲ ਸ਼ਬਦ ਕਪੜਾ , ਪਟੋਲਾ ਅਤੇ ਸਿਰਪਾਉ ਵਰਤੇ ਗਏ ਹਨ ਅਤੇ ਇਹ ਸਤਿਕਾਰ ਅਤੇ ਸਤਿਕਾਰ ਦੀ ਰੱਖਿਆ ਦੇ ਪ੍ਰਤੀਕ ਹਨ । ਉਦਾਹਰਨ ਦੇ ਤੌਰ ਤੇ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ “ ਸਚੀ ਸਿਫਤ ਸਲਾਹ ਕਪੜਾ ਪਾਇਆ ” ( ਗੁ ਗ੍ਰੰਥ ਸਾਹਿਬ. 150 ) । ਇਸੇ ਸੰਬੰਧ ਵਿਚ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ , “ ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ” ( ਗੁ.ਗ੍ਰੰ .520 ) । ਇਸੇ ਤਰ੍ਹਾਂ ਇਕ ਹੋਰ ਸ਼ਬਦ ਵਿਚ ਕਿਹਾ ਗਿਆ ਹੈ , “ ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥ ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥ ” ( ਗੁ.ਗ੍ਰੰ .31 ) । ਇਕ ਹੋਰ ਜਗ੍ਹਾ ਆਪ ਜੀ ਦਸਦੇ ਹਨ , “ ਭਗਤ ਜਨਾ ਕਾਗਰਾ ਓਢਿ ਨਗਨ ਨਾ ਹੋਈ । ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ” ( ਗੁ.ਗ੍ਰੰ .811 ) । ਸਿਰੋਪਾ ਕਿਸੇ ਸੰਤ ਦੁਆਰਾ ਆਪਣੇ ਪਿੱਛੋਂ ਕਿਸੇ ਸੰਸਥਾ ਜਾਂ ਗੱਦੀ ਦੀ ਜ਼ਿਮੇਵਾਰੀ ਸੰਭਾਲਣ ਲਈ ਪੱਗ ਬਨਾਉਣ ਨਾਲੋਂ ਵੱਖਰੀ ਵਸਤੂ ਹੈ । ਸਿੱਖਾਂ ਵਿਚ ਸਿਰੋਪਾ ਸਤਿਕਾਰ ਅਤੇ ਕਿਰਪਾ ਦਾ ਪ੍ਰਤੀਕ ਹੈ । ਇਸ ਪਰੰਪਰਾ ਨੂੰ ਗੁਰੂ ਅੰਗਦ ਦੇਵ ਜੀ ਤਕ ਲੱਭਿਆ ਜਾ ਸਕਦਾ ਹੈ ਜੋ ਹਰ ਸਾਲ ( ਗੁਰੂ ) ਅਮਰ ਦਾਸ ਜੀ ਨੂੰ ਸਿਰ ਢੱਕਣ ਵਾਲੀ ਇਕ ਛੋਟੀ ਦਸਤਾਰ ਦਿਆ ਕਰਦੇ ਸਨ । ( ਗੁਰੂ ) ਅਮਰ ਦਾਸ ਜੀ ਇਹਨਾਂ ਦਸਤਾਰਾਂ ਜਾਂ ਸਿਰਪਾਓ ਨੂੰ ਪਵਿੱਤਰ ਤੋਹਫਿਆਂ ਦੇ ਤੌਰ ਤੇ ਸ਼ਰਧਾ ਪਿਆਰ ਅਤੇ ਸਤਿਕਾਰ ਨਾਲ ਸੰਭਾਲ ਕੇ ਰੱਖਦੇ ਸਨ ਅਤੇ ਇਹਨਾਂ ਸਾਰਿਆਂ ਨੂੰ ਆਪਣੇ ਸਿਰ ‘ ਤੇ ਇਕ ਦੂਜੇ ਦੇ ਉੱਤੇ ਬੰਨੀ ਜਾਇਆ ਕਰਦੇ ਸਨ ।ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਸੂਰਮਿਆ ਨੂੰ ਸਿਰਪਾਓ ਦੇ ਕੇ ਨਿਵਾਜਦੇ ਸਨ । ਜਿਵੇ ਪੀਰ ਬੁੱਧੂ ਸ਼ਾਹ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਪਾਓ , ਕੇਸਾਂ ਸਹਿਤ ਕੰਘਾਂ ਤੇ ਛੋਟੀ ਦਸਤਾਰ ਦੇ ਕੇ ਨਿਵਾਜਿਆ ਸੀ । ਅੱਜ – ਕੱਲ੍ਹ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸੰਗਤ ਰਾਹੀਂ ਸਿਰੋਪਾ ਤੋਹਫੇ ਦੇ ਤੌਰ ਤੇ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜੋ ਆਪਣੀ ਸ਼ਰਧਾ ਅਤੇ ਦ੍ਰਿੜਤਾ ਕਰਕੇ ਇਸ ਸਤਿਕਾਰ ਦਾ ਹੱਕਦਾਰ ਬਣਦਾ ਹੈ । ਪੱਕੇ ਤੌਰ ਤੇ ਇਹ ਲੰਮਾ ਕਪੜਾ ਦੋ ਜਾਂ ਢਾਈ ਮੀਟਰ ਦੀ ਲੰਬਾਈ ਦਾ ਹੁੰਦਾ ਹੈ ਜਿਸਨੂੰ ਆਮ ਕਰਕੇ ਕੇਸਰੀ ਜਾ ਨੀਲੇ ਰੰਗ ਵਿਚ ਰੰਗਿਆ ਹੁੰਦਾ ਹੈ । ਇਸ ਨਾਲ ਪ੍ਰਸ਼ਾਦ ਵੀ ਦਿੱਤਾ ਜਾਂਦਾ ਹੈ ਜੋ ਕੜਾਹ ਪ੍ਰਸਾਦ ਅਥਵਾ ਪਤਾਸਿਆਂ ਦੇ ਰੂਪ ਵਿਚ ਹੋ ਸਕਦਾ ਹੈ । ਸਿਰੋਪਾ ਸਭ ਤੋਂ ਵੱਡਾ ਇਨਾਮ ਹੈ ਜਿਸ ਨੂੰ ਇੱਕ ਸਿੱਖ ਸੰਗਤ ਵਿਚ ਪ੍ਰਾਪਤ ਕਰਦਾ ਹੈ । ਸੰਗਤ ਰਾਹੀਂ ਦਿੱਤਾ ਜਾਣ ਵਾਲਾ ਇਹ ਗੁਰੂ ਦਾ ਸਭ ਤੋਂ ਕੀਮਤੀ ਤੋਹਫਾ ਹੈ । ਅਜੋਕੇ ਸਮੇਂ ਵਿਚ ਪੈ ਗਈ ਪਿਰਤ ਅਨੁਸਾਰ ਹਰ ਉਸ ਕਿਸੇ ਨੂੰ ਸਿਰੋਪਾ ਦੇਣਾ ਜੋ ਕਿਸੇ ਖਾਸ ਕੀਮਤ ਦੀ ਭੇਟਾ ਚੜਾਉਂਦਾ ਹੈ ਜਾਂ ਜੋ ਮਨੁੱਖ ਸਮਾਜਿਕ ਜਾਂ ਰਾਜਨੀਤਿਕ ਤੌਰ ਤੇ ਮਹੱਤਵਪੂਰਨ ਹੈ , ਠੀਕ ਨਹੀਂ ਹੈ । ਸਿਰੋਪਾ ਵਡਮੁੱਲੇ ਗੁਣਾਂ ਅਤੇ ਸ਼ਰਧਾ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ ।
ਗੁਰਦੁਆਰੇ ਜਾਂ ਧਰਮ ਅਸਥਾਂਨ ਦੇ ਹੈੱਡ ਗ੍ਰੰਥੀ , ਮੁਖੀਏ ਜਾਂ ਕਿਸੇ ਪਰਉਪਕਾਰੀ ਸੇਵਕ ਵਲੋਂ ਧਰਮ ਜਾਂ ਸਮਾਜ ਲਈ ਅਹਿਮ ਕੰਮ ਕਰਨ ਵਾਲਿਆਂ ਨੂੰ ਸਿਰੋਪਾ ਬਖਸ਼ਿਸ਼ ਕਰਨ ਦੀ ਪ੍ਰੰਪਰਾ ਹੈ ਜੋ ਕਿ ਹੁਣ ਵੀ ਚਲ ਰਹੀ ਹੈ । ਸਿਰੋਪਾ ਬਖਸ਼ਿਸ਼ ਕਰਨ ਮੌਕੇ ਸਿੱਖ ਰਹਿਤ ਮਰਿਆਦਾ ਦਾ ਪਾਲਣ ਕਰਨਾ ਜਰੂਰੀ ਹੈ।ਅੱਜ ਤਾਂ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਭਗੌੜਿਆਂ ਨੂੰ ਇਸ ਲਈ ਸਿਰੋਪੇ ਦੇ ਦਿੱਤੇ ਜਾਂਦੇ ਹਨ ਕਿ ਉਹ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ । ਹੋਰ ਦੇਖੋ ਸਿੱਖੀ ਪ੍ਰੰਪਰਾਵਾਂ ਅਤੇ ਸਿੱਖ ਰਹਿਤ ਮਰਯਾਦਾ ਦੇ ਦੋਖੀ ਡੇਰੇਦਾਰ ਸੰਤਾਂ ਅਤੇ ਮਹਾਂ ਕਰੱਪਟ ਰਾਜਨੀਤਕ ਲੀਡਰਾਂ ਨੂੰ ਵੀ ਸ਼ਰੇਆਮ ਸਿਰੋਪੇ ਦਿੱਤੇ ਜਾ ਰਹੇ ਹਨ।ਸਾਡੇ ਕਈ ਝੋਲੀ ਚੁੱਕ , ਅਖੌਤੀ ਜਥੇਦਾਰ , ਡੇਰੇਦਾਰ ਸੰਤਾਂ ਨੇ ਕਈ ਪੰਥ ਦੋਖੀਆਂ ਨੂੰ ਵੀ ਸਿਰਪਾਉ ਤੇ ਕਰਪਾਨਾ ਦੇ ਕੇ ਨਵਾਜਿਆ ਹੈ।ਅੱਜ ਸਿਰੋਪਾਉ ਦੀ ਜਿਨੀ ਦੁਰਵਰਤੋਂ ਪਾਠੀ , ਰਾਗੀ , ਗ੍ਰੰਥੀ , ਡੇਰੇਦਾਰ ਸੰਤ ਆਦਿਕ ਧਾਰਮਿਕ ਲੋਕ ਕਰਦੇ ਹਨ ਇਨ੍ਹਾਂ ਆਮ ਆਦਮੀ ਨਹੀਂ ਕਰਦਾ । ਇਨ੍ਹਾਂ ਲੋਕਾਂ ਨੇ ਹਰ ਦੀਵਾਨ ਦੀ ਸਮਾਪਤੀ ਵੇਲੇ ਸਿਰੋਪੇ ਦੇਣ ਦਾ ਰਿਵਾਜ ਪੈ ਗਿਆ ਹੈ।ਹੱਦ ਤਾਂ ਉਦੋ ਹੋ ਜਾਂਦੀ ਹੈ । ਜਦੋ ਗੁਰਬਾਣੀ ਦੇ ਉਲਟ ਪਰਚਾਰ ਕਰਨ ਵਾਲਿਆ ਨੂੰ ਵੀ ਸਿਰੋਪੇ ਦੇ ਦਿੱਤੇ ਜਾਂਦੇ ਨੇ , ਲੋਕਾ ਨੇ ਸਿਰਪਾਉ ਨੂੰ ਲੋਕਲਾਜ ਅਤੇ ਨੱਕ ਰੱਖਣ ਵਾਲਾ ਰਿਵਾਜ ਬਣਾ ਦਿੱਤਾ ਹੈ । ਗਲਾਂ ਵਿੱਚ ਲੰਬੇ – ਲੰਬੇ ਸਿਰੋਪੇ ਪਾ ਕੇ ਅਖਬਾਰਾਂ ਵਿੱਚ ਫੋਟੋਆਂ ਵਾਲੀਆਂ ਖਬਰਾਂ ਲਈ ਵੀ ਪੱਬਾਂ ਭਾਰ ਹੋ ਕੇ ਸਿਰੋਪੇ ਦਿੱਤੇ – ਲਏ ਜਾ ਰਹੇ ਹਨ । ਸੋ ਸਾਨੂੰ ਸਿਰੋਪੇ ਉਹਨਾ ਸ਼ਖਸੀਅਤ ਨੂੰ ਦੇਣੇ ਚਾਹੀਦੇ ਨੇ ਜਿੰਨਾ ਨੇ ਗੁਰਮਤਿ ਪ੍ਰਚਾਰ , ਸੇਵਾ , ਵਿਦਿਆ , ਪਰਉਪਕਾਰ ਆਦਿਕ ਧਾਰਮਿਕ ਅਤੇ ਸਮਾਜਿਕ ਖੇਤਰਾਂ ਵਿੱਚ ਉਤਸ਼ਾਹੀ ਅਤੇ ਵਧੀਆ ਕੰਮ ਕੀਤਾ ਹੋਵੇ।ਉਨ੍ਹਾਂ ਮਾਈ – ਭਾਈ ਨੂੰ ਹੀ ਸਿਰਪਾਉ ਦੀ ਬਖਸ਼ਿਸ਼ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਰਨੀ ਚਾਹੀਦੀ ਹੈ । ਸਿਰੋਪੇ ਨੂੰ ਢਾਈ ਗਜ ਦਾ ਕਪੜਾ ਸਮਝ ਕੇ ਪ੍ਰੀਦਣਾ ਅਤੇ ਰੋਲਣਾ ਨਹੀਂ ਚਾਹੀਦਾ ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ ਜੋ ਗੁਰੂ ਅਮਰਦਾਸ ਜੀ ਵਾਗ ਸਿਰ ਤੇ ਹੀ ਸੋਭਾ ਪਾਉਦੀ ਹੈ । ਵਹਿਗਰੂ ਜੀ ਕਾ ਖਾਲਸਾ ਵਹਿਗਰੂ ਜੀ ਕੀ ਫਤਹਿ ॥
ਜੋਰਾਵਰ ਸਿੰਘ ਤਰਸਿੱਕਾ ।