Share On Whatsapp

Leave a comment






Share On Whatsapp

Leave a comment




Share On Whatsapp

Leave a comment




Share On Whatsapp

Leave a comment






Share On Whatsapp

Leave a comment




Share On Whatsapp

Leave a comment


धनासरी महला ५ ॥ पानी पखा पीसउ संत आगै गुण गोविंद जसु गाई ॥ सासि सासि मनु नामु सम्हारै इहु बिस्राम निधि पाई ॥१॥ तुम्ह करहु दइआ मेरे साई ॥ ऐसी मति दीजै मेरे ठाकुर सदा सदा तुधु धिआई ॥१॥ रहाउ ॥ तुम्हरी क्रिपा ते मोहु मानु छूटै बिनसि जाइ भरमाई ॥ अनद रूपु रविओ सभ मधे जत कत पेखउ जाई ॥२॥ तुम्ह दइआल किरपाल क्रिपा निधि पतित पावन गोसाई ॥ कोटि सूख आनंद राज पाए मुख ते निमख बुलाई ॥३॥ जाप ताप भगति सा पूरी जो प्रभ कै मनि भाई ॥ नामु जपत त्रिसना सभ बुझी है नानक त्रिपति अघाई ॥४॥१०॥

अर्थ: (हे प्रभु! कृपा कर) मैं (तेरे) संतों की सेवा में (रह के, उनके लिए) पानी (ढोता रहूँ, उनको) पंखा (झलता रहूँ, उनके लिए आटा) पीसता रहूँ, और, हे गोबिंद! तेरी सिफत सलाह तेरे सुन गाता रहूँ। मेरे मन प्रतेक साँस के साथ (तेरा) नाम याद करता रहे, मैं तेरा यह नाम प्राप्त कर लूँ जो सुख शांति का खज़ाना है ॥१॥ हे मेरे खसम-प्रभु! (मेरे ऊपर) दया कर। हे मेरे ठाकुर! मुझे ऐसी अक्ल दो कि मैं सदा ही तेरा नाम सिमरता रहूँ ॥१॥ रहाउ ॥ हे प्रभु! तेरी कृपा से (मेरे अंदर से) माया का मोह ख़त्म हो जाए, अहंकार दूर हो जाए, मेरी भटकना का नास हो जाए, मैं जहाँ जहाँ जा के देखूँ सब में मुझे तूँ आनंद-सरूप ही वसता दिखे ॥२॥ हे धरती के खसम! तूँ दयाल हैं, कृपाल हैं, तूँ दया का खज़ाना हैं, तूँ विकारियों को पवित्र करने वाले हैं। जब मैं आँख झमकण जितने समय के लिए मुँहों तेरा नाम उचारता हूँ, मुझे इस तरह जापता है कि मैं राज-भाग के करोड़ों सुख आनन्द प्रापत कर लिए हैं ॥३॥ वही जाप ताप वही भगती पूरन मानों, जो परमात्मा के मन में पसंद आती है। हे नानक जी! परमात्मा का नाम जपिया सारी त्रिसना खत्म हो जाती है, (माया वाले पदार्थों से) पूरन तौर से संतुस्टी हो जाती है ॥४॥१०



Share On Whatsapp

Leave a comment




ਅੰਗ : 673
ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥

ਅਰਥ: (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥ ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥ ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ॥੨॥ ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ ॥੩॥ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਹੇ ਨਾਨਕ ਜੀ! ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥੧੦॥



Share On Whatsapp

Leave a comment


ਸਭ ਤੋ ਪਹਿਲਾ ਸਿਰਪਾਉ ( ਸਿਰੋਪਾ ) ਗੁਰੂ ਅੰਗਦ ਸਾਹਿਬ ਜੀ ਨੇ
ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤਾ ਸੀ
ਜਦੋ ਗੁਰੂ ਅਮਰਦਾਸ ਸਾਹਿਬ ਜੀ ਜਲ ਦੀ ਬਾਰਾਂ ਸਾਲ ਸੇਵਾ ਕਰਦੇ ਰਹੇ ਸਨ
ਹਰ ਛੇ ਮਹੀਨੇ ਬਾਅਦ ਇਕ ਸਿਰੋਪਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇਦੇਂ ਸਨ ,
ਪਰ ਹੁਣ ਹਰ ਇਕ ਨੂੰ ਸਿਰੋਪਾ ਦੇਣਾ ਖੇਡ ਬਣਾ ਲਈ ।



Share On Whatsapp

Leave a comment


ਧੰਨ ਧੰਨ ਬਾਬਾ ਅਜੀਤ ਸਿੰਘ ਜੀ ,
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ



Share On Whatsapp

Leave a comment




ਜੇ ਗਾਂਧੀ ਜਯੰਤੀ ਤੇ ਸ਼ਰਾਬ ਦੇ ਠੇਕੇ ਬੰਦ ਹੋ ਸਕਦੇ ਆ
ਫਿਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਕਿਓ ਨਹੀ



Share On Whatsapp

Leave a comment


ਮਾਛੀਵਾੜਾ (24 ਦਸੰਬਰ)
ਪੁਰਾਣੇ ਸਮੇਂ ਮਾਛੀਵਾੜਾ ਸਤਲੁਜ ਦਰਿਆ ਦਾ ਮੁਖ ਪੱਤਣ ਹੋਣ ਕਰਕੇ ਏਥੇ ਮੱਛੀਆਂ ਦਾ ਬੜਾ ਕਾਰੋਬਾਰ ਸੀ। ਜਿਆਦਾ ਮਛੇਰਿਆਂ ਦੀ ਅਬਾਦੀ ਸੀ। ਪਠਾਣਾ ਸਮੇ ਮ‍ਾਛੀਵਾੜਾ ਦੀ ਪੂਰੀ ਚੜ੍ਹਤ ਸੀ। ਹੌਲੀ ਹੌਲੀ ਵਸੋਂ ਘੱਟ ਗਈ।
ਸਿੱਖ ਦੇ ਮੁੰਹ ਮਾਛੀਵਾੜੇ ਦਾ ਨਾਮ ਆਉਂਦਿਆ ਇਕ ਦਮ ਬੀਆਬਾਨ ਸੁੰਨਸਾਨ ਜੰਗਲ , ਪੋਹ ਦੀ ਠੰਡੀ ਰਾਤ , ਖੂਹ ਦੀ ਟਿੰਡ ਦਾ ਸਰਾਣਾ , ਸੂਲਾ ਦੀ ਸੇਜ , ਨੰਗੇ ਪੈਰਾਂ ਦੀ , ਮਨ ਮੰਡਲ ਚ ਬਣਦੀ ਤਸਵੀਰ ਚਿਤਰੀ ਜਾਂਦੀ।
ਕਾਰਨ …..
8 ਪੋਹ ਸਿਆਲ ਦੀ ਠੰਡੀ ਰਾਤ ਮੁਕਣ ਆਲੀ 9_ਪੋਹ (ਅਜ) ਦਾ ਅੰਮ੍ਰਿਤ ਵੇਲਾ ਆ , ਜਹਿਰੀ ਸੱਪ ਸੀਹ ਥਾਂ ਥਾਂ ਤੁਰੇ ਫਿਰਦੇ , ਇਨ੍ਹਾਂ ਚ ਭਿਆਣਕ ਰਾਹਾਂ ਚੋ ਅਨੰਦਪੁਰ ਦਾ ਵਾਸੀ ਸਭ ਸੁੱਖ ਆਰਾਮ ਤਿਆਗ ਪੁੱਤਰਾਂ /ਪਿਆਰਿਆ ਦੀ ਸ਼ਹਾਦਤ ਤੋ ਬਾਦ ਲੰਘਣ ਡਿਆ , ਨ ਹੱਥ ਬਾਜ , ਨਾ ਸੀਸ ਤੇ ਕਲਗੀ , ਨਾ ਘੋੜਾ , ਨ ਪੈਰੀ ਜੋੜਾ , ਬਾਣਾ ਵੀ ਝਾੜੀਆ ਨਾਲ ਖਹਿ ਖਹਿ ਲੀਰੋ ਲੀਰ , ਹੱਥ ਚ ਨੰਗੀ ਭਗੌਤੀ ਐਸੀ ਹਾਲਤ ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਆਪਣੇ ਅਰਸ਼ੀ ਪਿਆਰੇ ਮਿੱਤਰ ਨੂੰ ਕਿਸੇ ਵਿਸਮਾਦੀ ਰੰਗ ਰੂਹਾਨੀ ਅਨੰਦ ਚ ਮਸਤ ਹੋ ਐ ਯਾਦ ਕਰ ਰਹੇ।
ਖਿਆਲ ਪਾਤਿਸਾਹੀ ੧੦॥
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ ॥
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ
ਨਾਗ ਨਿਵਾਸਾ ਦੇ ਰਹਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆ ਦਾ ਸਹਣਾ ॥
ਯਾਰੜੇ ਦਾ ਸਾਨੂੰ ਸਥਰੁ ਚੰਗਾ ਭੱਠ ਖੇੜਿਆ ਦਾ ਰਹਣਾ ॥੧॥੬॥
(ਸ੍ਰੀ ਦਸਮ ਗ੍ਰੰਥ )
ਸੱਚੇ ਮਿਤ੍ਰ ਨੂੰ ਮੁਰੀਦ ਬਣ ਹਾਲ ਸਣਉਦੇ ਮਾਛੀਵਾੜੇ ਚੋ ਗੁਜਰਦਿਆ ਪਾਤਸ਼ਾਹ ਭਾਈ ਗੁਲਾਬੇ ਪੰਜਾਬੇ ਦੇ ਬਾਗ਼ ਚ ਜਾ ਪਹੁੰਚੇ ਬਾਗ ਚ ਖੂਹ ਸੀ। ਰਾਹ ਚ ਪਾਣੀ ਦੀ ਘੁਟ ਨੀ ਮਿਲੀ। ਹੁਣ ਆਪੇ ਖੂਹ ਗੇੜ ਪਾਣੀ ਪੀਤਾ। ਫੇਰ ਖੂਹ ਤੋ 70 ਕ ਗਜ ਦੂਰ ਟਿੰਡ ਦਾ ਸਰਹਾਣਾ ਲਾ , ਜੰਡ ਦੇ ਰੁਖ ਕੋਲ ਧਰਤੀ ਦੀ ਗੋਦ ਚ ਆਪਣੇ ਯਾਰੜੇ ਦੇ ਬਖਸ਼ੇ ਸਥਰ ਤੇ ਸੂਲਾਂ ਦੀ ਸੇਜ ਤੇ ਲੰਮੇ ਪੈ ਗਏ। ਕਈ ਰਾਤਾ ਦਾ ਥਕੇਵਾਂ ਹੁਣ ਵੀ ਰਾਤ ਭਰ ਦਾ ਸਫਰ , ਛੇਤੀ ਅੱਖ ਲੱਗ ਗਈ। ਐ ਸ਼ਾਂਤ ਸੁੱਤੇ ਜਿਵੇ ਕੁਝ ਹੋਇਆ ਈ ਨ ਹੋਵੇ। ਵਾਹ ਬੇਪਰਵਾਹ ਪਾਤਸ਼ਾਹ ਵਾਹ ਸੁੱਤਿਆ ਵੀ ਮਰਦ ਅਗੰਮੜੇ ਦੇ ਹੱਥ ਨੰਗੀ ਤਲਵਾਰ ਆ। ਦਿਨ ਚੜ੍ਹਿਆ ਸੂਰਜ ਦੀਆਂ ਪਹਿਲੀਆਂ ਕਿਰਨਾ ਨਾਲ ਭਗੌਤੀ ਦੀ ਧਾਰ ਚਮਕਣ ਡਈ। ਏਥੇ ਈ ਤਿੰਨੇ ਸਿੱਖ ਭਾਈ ਦਯਾ ਸਿੰਘ , ਭਾਈ ਧਰਮ ਸਿੰਘ , ਭਾਈ ਮਾਣ ਸਿੰਘ ਆ। ਮਿਲਦੇ ਧੰਨ ਚੋਜੀ ਪ੍ਰੀਤਮਾਂ ਧੰਨ ਧੰਨ ਹੋ 🙏🙏
ਜਿਥੇ ਛਾਲਿਆ ਭਰੇ ਚਰਣ ਪਾਏ ਪਾਤਸ਼ਾਹ ਨੇ ਹੁਣ ਉਥੇ ਸਥਾਨ ਬਣਿਆ ਗੁ:ਚਰਨ ਕੰਵਲ ਸਾਹਿਬ 🙏
ਖੂਹ ਵੀ ਹੈ ਰੁਖ ਵੀ ਹੈ
ਨੋਟ ਸੱਚ ਹੱਕ ਦੇ ਰਾਹ ਤੁਰਦਿਆ ਰੱਬੀ ਰਾਹ ਤੁਰਦਿਆ ਮੁਸੀਬਤਾਂ ਸਮੇ ਮਾਛੀਵਾੜਾ ਸਿੱਖ ਲੀ ਇਕ ਮੀਲ ਪੱਥਰ ਵੀ ਆ ਚਾਨਣ ਮੁਨਾਰਾ ਵੀ ਤੇ ਚੜਦੀ ਕਲਾ ਦੀ ਮਿਸਾਲ ਵੀ
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a comment


ਸ਼ਹੀਦਾਂ ਦਾ ਸੰਸਕਾਰ (ਭਾਗ-8)
9 ਪੋਹ ਨੂੰ ਭਾਈ ਸੰਗਤ ਸਿੰਘ ਦੇ ਸਮੇਤ ਗੜ੍ਹੀ ਦੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਚਮਕੌਰ ਸਾਹਿਬ ਨੇੜੇ ਪਿੰਡ ਰਾਏਪੁਰ ਦੀ ਰਹਿਣ ਵਾਲੀ ਬੀਬੀ ਸ਼ਰਨ ਕੌਰ ਅੰਦਰ ਸਤਿਗੁਰਾਂ ਦੀ ਕ੍ਰਿਪਾ ਸਦਕਾ ਸ਼ਹੀਦ ਸਿੰਘਾਂ ਦਾ ਸਸਕਾਰ ਕਰਨ ਦਾ ਖਿਆਲ ਆਇਆ। ਏਸ ਮਹਾਨ ਸੇਵਾ ਲਈ ਬੀਬੀ ਜੀ ਚਮਕੌਰ ਰਣਭੂਮੀ ਪਹੁੰਚੀ। ਰਾਤ ਦੇ ਹਨੇਰੇ ਚ ਦੀਵੇ ਦੀ ਲੋਅ ਨਾਲ ਸਿੰਘਾਂ ਦੇ ਸਰੀਰਾਂ ਲੱਭਦੇ ਫਿਰਦੇ ਆ , ਬੜੇ ਵੱਡੇ ਢੇਰ ਚੋ ਮਸਾਂ ਕਿਤੇ ਇੱਕ ਸਰੀਰ ਮਿਲਦਾ। ਉਹ ਚੁੱਕ ਕੇ ਪਾਸੇ ਲੈ ਜਾਂਦੀ ਫੇਰ ਹੋਰ ਲਭਦੀ। ਏਦਾ ਬੀਬੀ ਨੇ 12 ਤੋਂ 15 ਸਰੀਰ ਕੱਠੇ ਕਰਲੇ। ਬੀਬੀ ਜੀ ਕੱਲੀ ਸੀ ਸਰੀਰ ਲਭਦੀ ਥੱਕ ਗਈ। ਰਾਤ ਵੀ ਵਾਹਵਾ ਹੋਗੀ ਸੀ। ਸੋਚਿਆ ਕਿਤੇ ਚੜ੍ਹ ਗਿਆ ਸਾਰੇ ਜਾਗ ਪਏ ਸੰਸਕਾਰ ਕਰਨਾ ਔਖਾ ਹੋਜੂ। ਜਿੰਨੇ ਸਰੀਰ ਮਿਲੇ ਇਨ੍ਹਾਂ ਦੀ ਸੇਵਾ ਪਹਿਲਾਂ ਕਰਲਵਾਂ। ਇਧਰੋਂ ਓਧਰੋਂ ਕਿਸੇ ਤਰ੍ਹਾਂ ਬਾਲਣ ਕੱਠਾ ਕੀਤਾ। ਚਿਖਾ ਬਣਾਈ ਸਰੀਰ ਉਪਰ ਰੱਖੇ ਲਾਂਬੂ ਲਾਇਆ। ਨੇੜੇ ਖੜ ਸੋਹਿਲਾ ਸਾਹਿਬ ਦਾ ਪਾਠ ਕੀਤਾ। ਜਦੋਂ ਅੱਗ ਮੱਚੀ ਪਹਿਰੇਦਾਰ ਬੜੇ ਹੈਰਾਨ ਏ ਕੀ ਹੋਇਆ। ਭੱਜੇ ਆਏ ਬੀਬੀ ਨੂੰ ਕੋਲ ਖੜ੍ਹੀ ਵੇਖ ਪੁੱਛਿਆ ਤੂੰ ਕੌਣ ਏਥੇ ਕੀ ਕਰਦੀ ?? ਮੈਂ ਕਲਗੀਧਰ ਦੀ ਧੀ ਸ਼ਰਨ ਕੌਰ ਸ਼ਹੀਦ ਵੀਰਾਂ ਦਾ ਸਸਕਾਰ ਕਰ ਰਹੀ ਆ।
ਸਿਪਾਹੀਆਂ ਨੇ ਸਸਕਾਰ ਰੋਕਣ ਦਾ ਯਤਨ ਕੀਤਾ। ਬੀਬੀ ਸ੍ਰੀ ਸਾਹਿਬ ਫੜ ਹਮਲਾਵਾਰ ਹੋ ਗਈ. ਕਈ ਸਿਪਾਹੀਆਂ ਦੇ ਡੱਕਰੇ ਕਰਤੇ ਆਪ ਵੀ ਜ਼ਖਮੀ ਹੋਗੀ। ਉਨ੍ਹਾਂ ਜ਼ਖਮੀ ਹਾਲਤ ਚ ਜਿਉਦੀ ਨੂੰ ਚਿਖਾ ਤੇ ਸੁਟਤਾ। ਬਾਦ ਚ ਚਿਖਾ ਬੁਝਾ ਦਿੱਤੀ ਸਸਕਾਰ ਪੂਰੀ ਤਰ੍ਹਾਂ ਹੋਇਆ ਨਹੀਂ …
ਕਰਨੀ ਗੁਰੂ ਦੀ ਇਹਨਾਂ ਦਿਨਾਂ ਚ ਮਾਲਵੇ ਦੇ ਰਹਿਣ ਵਾਲੇ ਦੋ ਗੁਰੂ ਕੇ ਸਿੱਖ ਭਾਈ ਰਾਮਾਂ ਤੇ ਭਾਈ ਤਿਲੋਕਾ ਸਰਹੰਦ ਮਾਮਲਾ ਤਾਰਨ ਆਏ ਸੀ। ਉਹਨਾਂ ਨੂੰ ਚਮਕੌਰ ਦੀ ਜੰਗ ਦਾ ਪਤਾ ਲੱਗਾ। ਉਹ ਚਮਕੌਰ ਵਲ ਮੁੜੇ। ਏਥੇ ਉਹਨਾਂ ਨੂੰ ਸ਼ਾਇਦ ਬੀਬੀ ਸ਼ਰਨ ਕੌਰ ਦੀ ਸੇਵਾ ਬਾਰੇ ਸੂਹ ਮਿਲੀ। ਦੋਹਾਂ ਅੰਦਰ ਸ਼ਹੀਦਾਂ ਦੇ ਸਸਕਾਰ ਦੀ ਸੇਵਾ ਕਰਨ ਦੀ ਭਾਵਨਾ ਜਾਗੀ। ਨੀਤੀ ਨੂੰ ਵਿਚਾਰਦਿਆ ਸਾਰਾ ਦਿਨ ਕਮਲੇ ਬਣ ਵਾਲ ਖਲਾਰ ਰਣਭੂਮੀ ਦੇ ਨੇੜੇ ਗੇੜੀਆਂ ਕੱਢਦੇ ਰਹੇ। ਗਲੀਆਂ ਚ ਬੱਜੇ ਫਿਰਨ ਨਾਲ ਅਸੇ ਪਾਸੇ ਨਿਗਾ ਵੀ ਰੱਖਣ ਲੋੜੀ ਦੀਆ ਚੀਜਾਂ ਦੀ।
ਰਾਤ ਦਾ ਹਨੇਰਾ ਹੋਇਆ ਦੀਵੇ ਦੀ ਲੋਅ ਨਾਲ ਬੀਬੀ ਵਾਂਗ ਸਰੀਰ ਲੱਭਣ ਲੱਗ ਪਏ ਥੋੜੇ ਸਮੇਂ ਬਾਦ ਉਨ੍ਹਾਂ ਨੂੰ ਇੱਕ ਅੱਧ ਮੱਚਿਆ ਸਿਵਾ ਲੱਭ ਗਿਆ। ਬੀਬੀ ਸ਼ਰਨ ਕੌਰ ਦੀ ਲਾਸ਼ ਵੀ ਵਿਚੇ ਸੀ। ਬੀਬੀ ਦੀ ਕੁਰਬਾਨੀ ਵੇਖ ਦੋਵਾਂ ਨੂੰ ਸੇਵਾ ਦਾ ਹੋਰ ਚਾਅ ਚੜ੍ਹਿਆ। ਹੌਲੇ ਹੌਲੇ ਸਰੀਰਾਂ ਦੀ ਭਾਲ ਕੀਤੀ। ਹੱਥ ਚ ਕੜਾ ਸਿਰ ਤੇ ਕੇਸ ਵੇਖ ਕੇ ਪਹਿਚਾਣ ਲੈਂਦੇ ਆ। ਲੱਭਦਿਆਂ ਲੱਭਦਿਆ ਦੋਹਾਂ ਸਾਹਿਬਜ਼ਾਦਿਆਂ ਦੇ ਸਰੀਰ ਵੀ ਮਿਲਗੇ। ਏ ਬੜੀ ਵੱਡੀ ਗੱਲ ਸੀ। ਏਨਾ ਆਪਣੇ ਵੱਲੋਂ ਪੂਰੀ ਤਸੱਲੀ ਕਰ ਲਈ। ਕੋਈ ਸਰੀਰ ਰਹਿ ਨਾ ਜਾਵੇ। ਸੂਹ ਵੀ ਏਹੀ ਮਿਲੀ ਸੀ ਕੇ 40 ਕ ਸਿੰਘ ਸ਼ਹੀਦ ਹੋਏ ਆ।
ਬਾਲਣ ਜੋ ਦਿਨ ਵੇਲੇ ਧਿਆਨ ਚ ਰੱਖਿਆ ਸੀ ਲਿਆਦਾ ਚਿਖਾ ਬਣਾ ਸਾਰੇ ਸਰੀਰਾਂ ਉਪਰੋਂ ਰੱਖੇ, ਬੀਬੀ ਦਾ ਵੀ। ਅਰਦਾਸ ਕੀਤੀ “ਸਚੇ ਪਾਤਸ਼ਾਹ ਆਪਣੇ ਸ਼ਹੀਦ ਸਿੰਘਾਂ ਦੇ ਸਸਕਾਰ ਦੀ ਸੇਵਾ ਆਪ ਹੀ ਕਿਰਪਾ ਕਰਕੇ ਕਰਵਾ ਲਿਉ ਕੋਈ ਵਿਘਨ ਨਾ ਪਵੇ” ਚਿਖਾ ਨੂੰ ਅੱਗ ਲਾਈ ਕੱਲ ਵਾਂਗ ਅੱਜ ਵੀ ਸਿਪਾਹੀ ਭੱਜੇ ਆਏ ਰਾਮਾ ਤੇ ਤਿਲੋਕਾ ਜੀ ਅੱਗੇ ਹੋ ਕਮਲ਼ਿਆਂ ਵਾਂਗ ਚੀਕਾਂ ਮਾਰਨ ਲੱਗ ਪਏ। ਰੇਤ ਮਿੱਟ ਚੁੱਕ-ਚੁੱਕ ਖਲਾਰਣ ਲੱਗ ਪਏ। ਗੁਰੂ ਕਿਰਪਾ ਸਦਕਾ ਇਹਨਾਂ ਨੂੰ ਪਾਗਲ ਸਮਝ ਕੇ ਰੌਲਾ ਸੁਣ ਸਿਪਾਹੀ ਪਿੱਛੇ ਮੁੜ ਗਏ ਚਿਖਾ ਵਲ ਧਿਆਨ ਨਾ ਦਿੱਤਾ। ਉਹਨਾਂ ਦੇ ਜਾਣ ਤੋਂ ਬਾਅਦ ਦੋਨਾਂ ਨੇ ਸ਼ੁਕਰ ਮਨਾਇਆ। ਗੁਰਬਾਣੀ ਪੜ੍ਹੀ ਧਿਆਨ ਨਾਲ ਸਸਕਾਰ ਕੀਤਾ ਦੋ ਕੁ ਦਿਨ ਉਥੇ ਰਹੇ ਜਦੋਂ ਸਿਵਾ ਠੰਡਾ ਹੋਇਆ ਸਾਰੀਆਂ ਅਸਤੀਆਂ ਭਾਂਡਿਆਂ ਚ ਪਾ ਦੱਬ ਦਿੱਤੀਆਂ।
ਜਦੋਂ ਕਲਗੀਧਰ ਪਿਤਾ ਦਮਦਮਾ ਸਾਹਿਬ ਪਹੁੰਚੇ ਇਹਨਾਂ ਨੂੰ ਪਤਾ ਲੱਗਾ ਗੁਰੂ ਦਰਬਾਰ ਹਾਜ਼ਰ ਹੋਏ ਚਮਕੌਰ ਸਾਹਿਬ ਸੰਸਕਾਰ ਦੀ ਸੇਵਾ ਦਾ ਸਾਰਾ ਹਾਲ ਦੱਸਿਆ। ਸੁਣ ਕੇ ਸੰਗਤ ਦੀਆਂ ਅੱਖਾਂ ਭਰ ਆਈਆਂ ਕਲਗੀਧਰ ਪਿਤਾ ਨੇ ਅਸੀਸਾਂ ਦਿੱਤੀਆਂ।
ਸਮਾ ਬੀਤਿਆ ਸਿੰਘਪੁਰੀਆ ਮਿਸਲ ਦੇ ਸਿੱਖ ਸਰਦਾਰ ਹਰਦਿਆਲ ਸਿੰਘ ਨੇ ਬੜੀ ਮਿਹਨਤ ਨਾਲ 1833 ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਅਸਥੀਆਂ ਵਾਲੇ ਮੱਟਕੇ ਲੱਭੇ ਤੇ ਏਥੇ ਅਸਥਾਨ ਬਣਾਇਆ ਗੁਰਦੁਆਰਾ ਕਤਲਗੜ੍ਹ ਸਾਹਿਬ ਹੁਣ ਜਿੱਥੇ ਥੜਾ ਸਾਹਿਬ ਮੌਜੂਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਏਸ ਥੜੇ ਥੱਲੇ ਸ਼ਹੀਦਾਂ ਦੀਆਂ ਅਸਥੀਆਂ ਵਾਲੇ ਘੜੇ ਮਜੁਦ ਆ
ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਨਾਂ ਸ਼ੇਰੇ ਪੰਜਾਬ ਨੇ 30 ਵਿਘੇ ਜ਼ਮੀਨ ਵੀ ਲਾਈ ਸੀ ਸਥਾਨ ਦੀ ਸੇਵਾ ਕਰਦਿਆ ਕੁਝ ਸ਼ਸਤਰ ਵੀ ਮਿਲੇਗੀ ਜੋ ਕਤਲਗੜ੍ਹ ਸਾਹਿਬ ਅੱਜ ਵੀ ਸੰਭਾਲ ਕੇ ਰੱਖੇ ਹੋਏ ਆ
ਏਦਾਂ ਸ਼ਹੀਦ ਸਿੰਘਾਂ ਦਾ ਸਸਕਾਰ ਹੋਇਆ ਬੀਬੀ ਸ਼ਰਨ ਕੌਰ ਦੀ ਸ਼ਹਾਦਤ ਨੂੰ ਭਾਈ ਰਾਮੇ ਭਾਈ ਤਿਲੋਕੇ ਦੀ ਮਹਾਨ ਸੇਵਾ ਨੂੰ ਕੋਟਾਨਿ ਵਾਰ ਨਮਸਕਾਰ
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a comment




ਕਲਗੀਧਰ ਜੀ ਨੇ ਗੜ੍ਹੀ ਛਡਣੀ (ਭਾਗ-7)
8 ਪੋਹ ਦਾ ਸੂਰਜ ਛਿਪਿਆ, ਸਿਆਲ ਦੇ ਦਿਨਾਂ ਨਾਲ ਈ ਹਨੇਰਾ ਹੋ ਗਿਆ। ਜੰਗ ਬੰਦ ਹੋਗੀ , ਗੜ੍ਹੀ ਚ ਸਿੰਘਾਂ ਨੇ ਦਸਮੇਸ਼ ਪਿਤਾ ਨੇ ਮਿਲਕੇ ਸੋਦਰ ਰਹਿਰਾਸ ਸਾਹਿਬ ਦਾ ਪਾਠ ਕੀਤਾ। ਪਾਤਸ਼ਾਹ ਨੇ ਆਪ ਸ਼ਹੀਦਾਂ ਲਈ ਅਰਦਾਸ ਕੀਤੀ , ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।
ਸਾਰੀ ਸਮਾਪਤੀ ਹੋਈ ਨਾਲ ਦੇ ਸਿੰਘਾਂ ਨੂੰ ਕੱਠਿਆਂ ਕਰ ਦਸਮੇਸ਼ ਜੀ ਨੇ ਗਰਜ ਕੇ ਕਿਹਾ ਖਾਲਸਾ ਜੀ ਸਵੇਰੇ ਪਹਿਲਾ ਜਥਾ ਅਸੀਂ ਲੈ ਕੇ ਜਾਵਾਂਗੇ। ਸੁਣ ਕੇ ਸਾਰੇ ਸਿੰਘ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ। ਸਿੰਘਾਂ ਬੜੀਆਂ ਬੇਨਤੀਆਂ ਕੀਤੀਆਂ ਕੇ ਤੁਸੀਂ ਜੰਗ ਚ ਨ ਜਾਓ ਵੈਰੀ ਨਾਲ ਅਸੀਂ ਆਪੇ ਨਜਿਠ ਲਾਵਾਂਗੇ। ਅਜੇ ਪੰਥ ਨੂੰ ਤੁਹਾਡੀ ਲੋੜ ਆ ਕਿਉਂਕਿ ਤੁਹਾਡਾ ਪਾਵਨ ਸਰੀਰ ਸਲਾਮ ਰਿਹਾ, ਤੁਸੀਂ ਸਾਡੇ ਵਰਗੇ ਲੱਖਾਂ ਪੈਦਾ ਕਰਲੋ ਗੇ ਪਰ ਸਾਡੇ ਤੋ ਤੁਹਾਡੇ ਵਰਗਾ …..
ਮਹਾਰਾਜ ਆਪਣੀ ਗੱਲ ਤੇ ਦ੍ਰਿੜ ਰਹੇ ਆਖਿਰ ਭਾਈ ਦਇਆ ਸਿੰਘ ਜੀ ਹੋਰ ਸਿੰਘਾਂ ਨੂੰ ਨਾਲ ਲੈ ਕੁਝ ਪਾਸੇ ਹੋਏ ਮਿਲਕੇ ਗੁਰਮਤਾ ਕੀਤਾ। ਖਾਲਸਾ ਸਾਜਣ ਤੋ ਬਾਦ ਏ ਪਹਿਲਾਂ ਪੰਜ ਪ੍ਰਧਾਨੀ ਗੁਰੁਮਤਾ ਸੀ। ਗੁਰਮਤਾ ਕਰ ਸਿੰਘਾਂ ਨੇ ਪੰਜ ਪਿਆਰਿਆ ਦੇ ਰੂਪ ਚ ਸਾਹਮਣੇ ਖੜ ਭਾਈ ਦਇਆ ਸਿੰਘ ਜੀ ਨੇ ਕਿਹਾ ਪਾਤਸ਼ਾਹ ਖਾਲਸਾ ਸਾਜਣ ਸਮੇ ਆਪ ਜੀ ਨੇ ਪੰਜ ਸਿੰਘਾਂ ਨੂੰ ਅਕਾਲੀ ਰੂਪ ਦਿੱਤਾ “ਆਪੇ ਗੁਰ ਚੇਲੇ” ਦੀ ਬਖਸ਼ਿਸ਼ ਕੀਤੀ ਸੀ। ਅਸੀਂ ਤੁਹਾਨੂੰ ਹੁਕਮ ਕਰਦੇ ਆ ਤੁਹੀ ਏਥੇ ਜੰਗ ਨਹੀ ਕਰਨੀ ਤੁਸੀਂ ਹੁਣੇ ਗੜ੍ਹੀ ਚੋ ਨਿਕਲ ਕਿਸੇ ਸੁਰੱਖਿਅਤ ਥਾਂ ਚਲੇ ਜਾਓ , ਤੁਹਾਡੀ ਪੰਥ ਨੂੰ ਲੋੜ ਹੈ ਚੋਜੀ ਪ੍ਰੀਤਮ ਜੀ ਨੇ ਖਾਲਸੇ ਦਾ ਹੁਕਮ ਸਤਿ ਕਰ ਮੰਨਿਆ , ਪਰ ਕਿਆ ਅਸੀਂ ਕੱਲਿਆਂ ਨਹੀਂ ਜਾਣਾ ਤੇ ਚੁੱਪ ਕਰਕੇ ਨਹੀਂ ਜਾਣਾ ਏ ਗੱਲ ਖਾਲਸੇ ਨੇ ਮੰਨ ਲਈ।
ਗੜ੍ਹੀ ਛੱਡਣ ਤੋਂ ਪਹਿਲਾਂ ਗੁਰਦੇਵ ਨੇ ਹੋਰ ਬਖਸ਼ਿਸ਼ ਕੀਤੀ ਪੰਜਾਂ ਸਿੰਘਾਂ ਨੂੰ ਸਤਿਗੁਰ ਮਹਾਰਾਜੇ ਨੇ ਆਪਣਾ ਸਰੂਪ ਬਖਸ਼ਿਆ ਭਾਈ ਸੰਗਤ ਸਿੰਘ ਜਿੰਨਾ ਦਾ ਚੇਹਰਾ-ਮੋਹਰਾ ਉਮਰ ਕਲਗੀਧਰ ਨਾਲ ਮਿਲਦੀ ਸੀ , ਨੂੰ ਪਾਤਸ਼ਾਹ ਨੇ ਕਲਗੀ ਤੋੜਾ ਬਖਸ਼ਿਆ। ਖ਼ਾਲਸੇ ਨੂੰ ਆਪਣਾ ਸਰੂਪ ਵੀ ਬਲ ਵੀ ਬਖਸ਼ਿਆ ਕਲਗੀ ਲਗਾ ਸਿੰਘ ਤੇ ਗੁਰੂ (ਪਿਉ ਪੁੱਤ) ਇਕ ਰੂਪ ਹੀ ਹੋ ਗਏ , ਪਹਿਚ‍ਣ ਅਉਖੀ ਸੀ। ਨਾਲ ਬਚਨ ਕਹੇ ਸੰਗਤ ਸਿੰਘ ਜੀ ਤੁਸੀਂ ਉਪਰ ਅਟਾਰੀ ਤੇ ਬਹਿਣਾ , ਜਿਥੇ ਅਸੀਂ ਅੱਜ ਸਾਰਾ ਦਿਨ ਰਹੇ। ਆਖਰੀ ਸਾਹ ਤਕ ਧਰਮ ਯੁੱਧ ਕਰਨਾ , ਵਾਹਿਗੁਰੂ ਅੰਗ ਸੰਗ ਸਹਾਈ ਹੋਊ। ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੂੰ ਨਾਲ ਜਾਣ ਲਈ ਤਿਆਰ ਕੀਤਾ। ਗੜ੍ਹੀ ਚੋਂ ਬਾਹਰ ਸਾਰੇ ਸੁੰਨ ਸਾਨ ਸੀ , ਰਣ ਭੂਮੀ ਚ ਲੋਥਾਂ ਦੇ ਢੇਰ ਲੱਗੇ ਪਏ ਲਹੂ ਤੇ ਮਿੱਝ ਖਿਲਰਿਆ ਪਿਆ। ਕੁੱਤੇ ਗਿਦੜ ਇੱਲ‍ਾਂ ਹੋਰ ਮੁਰਦਾਖੋਰ ਜਨਵਰ ਮਾਸਹਾਰੀ ਪੰਛੀ ਬੋਟੀਆ ਨੋਚਣ ਦੇ ਚੀਕਦੇ ਸੀ ਕੋਈ ਕੋਈ ਪਹਿਰੇਦਾਰ ਜਾਗਦਾ ਸੀ ਪਾਤਸ਼ਾਹ ਨੇ ਜੋੜਾ ਲਾਹ ਦਿੱਤਾ ਤਾਰੇ ਦੀ ਸੇਤ ਤੇ ਮਾਛੀਵਾੜੇ ਮਿਲਣ ਦਾ ਸੰਕੇਤ ਕਰਕੇ ਗੜ੍ਹੀ ਤੋ ਸਿੰਘ ਤੇ ਪਾਤਸ਼ਾਹ ਵੱਖ ਵੱਖ ਦਿਸ਼ਾਵਾਂ ਚ ਹੋ ਗਏ ਗੜ੍ਹੀ ਤੋਂ ਥੋੜ੍ਹੀ ਦੂਰ ਜਾ ਕੇ ਨਿਰਭੈ ਗੁਰਦੇਵ ਨੇ ਜੋਰ ਨਾਲ ਤਾੜੀ ਮਾਰੀ ਤੇ ਉੱਚੀ ਅਵਾਜ ਚ ਕਿਆ ਪੀਰ-ਏ-ਹਿੰਦ ਰਵਦ ਭਾਵੇਂ ਗੁਰੂ ਗੋਬਿੰਦ ਸਿੰਘ ਜਾ ਰਿਆ ਹੈ (ਏਥੇ ਗੁ: ਤਾੜੀ ਸਾਹਿਬ ਬਣਿਆ ਹੋਇਆ )
ਅਵਾਜ਼ ਸੁਣ ਪਹਿਰੇਦਾਰ ਨੇ ਰੌਲਾ ਪਾਇਆ ਭਗਦੜ ਮੱਚ ਗਈ ਇਕ ਸਿਪਾਹੀ ਦੇ ਹੱਥ ਮਿਸ਼ਾਲ ਸੀ ਪਾਤਸ਼ਾਹ ਨੇ ਸਿੰਨ ਕੇ ਹੱਥ ਤੇ ਤੀਰ ਮਾਰਿਆ ਮਿਸ਼ਾਲ ਡਿੱਗ ਕੇ ਬੁਝਗੀ ਹਨੇਰੇ ਚ ਬਹੁਤ ਸਾਰੀ ਫੌਜ ਆਪਸ ਚ ਲੜ-ਲੜ ਕੇ ਮਰਗੀ ਸਿੰਘ ਤੇ ਸਤਿਗੁਰੂ ਸਹੀ ਸਲਾਮਤ ਦੂਰ ਨਿਕਲ ਨੀਤੀ ਤਹਿਤ ਸਾਰੀ ਰਾਤ ਗੜ੍ਹੀ ਚ ਰੁਖ ਰੁਖ ਨਗਾਰਾ ਵੱਜਦਾ ਰਿਆ ਸਵੇਰ ਹੋਈ ਸਿੰਘਾਂ ਨੇ ਗੜ੍ਹੀ ਦਾ ਦਰਵਾਜਾ ਖੋਲਿਆ ਬੜਾ ਗਹਿਗਚ ਜੰਗ ਹੋਇਆ ਸਾਰੇ ਸਿੰਘ ਸ਼ਹੀਦੀਆ ਪਾ ਪਏ ਭਾਈ ਸੰਗਤ ਸਿੰਘ ਸਭ ਤੋ ਅਖੀਰ ਤੇ ਸ਼ਹੀਦ ਹੋਏ ਕਲਗੀ ਵੇਖ ਉਨ੍ਹਾਂ ਦਾ ਸਿਰ ਵੱਢਿਆ ਸਾਰੀ ਫੌਜ ਨੇ ਖੁਸ਼ੀ ਮਨਾਈ ਗੁਰੂ ਮਾਰਲਿਆ ਗੁਰੂ ਮਾਰਲਿਆ ਵਾਹਵਾ ਚਿਰ ਏ ਭੁਲੇਖਾ ਰਿਆ ਪਰ ਜਦੋ ਸਚਾਈ ਦਾ ਪਤਾ ਲੱਗਾ ਵਜੀਦੇ ਸਮੇਤ ਸਭ ਦੀ ਮਾਂ ਈ ਮਰਗੀ ਪਹਿਲਾਂ ਵੀ ਕਈ ਮੀਨਿਆ ਦਾ ਘੇਰਾ ਹੁਣ ਵੀ ਕਸਮਾਂ ਤੋੜੀਆ ਦੀਨ ਤੋ ਹਾਰੇ ਦਸ ਲੱਖ ਦਾ ਘੇਰਾ ਲੱਖਾਂ ਦਾ ਜਾਨੀ ਮਾਲੀ ਨੁਕਸਾਨ ਕਰਾ ਵੀ ਗੁਰੂ ਜਿਉਦਾ/ਮੁਰਦਾ ਹੱਥ ਨੀ ਆਇਆ ਸਿਰ ਫੜ ਬਹਿ ਗਏ ਧਰਤੀ ਥਾਂ ਨ ਦੇਵੇ ਖੜਣ ਨੂੰ ….
ਕਲਗੀਧਰ ਪਿਤਾ ਜਫਰਨਾਮੇ ਚ ਲਿਖਦੇ ਆ ਐਬਾਦਸ਼ਾਹ ਲਾਹਨਤ ਤੇਰੇ ਜਰਨੈਲਾਂ ਤੇ ਲੱਖਾਂ ਦੀ ਫੌਜ ਹੁੰਦਾ ਵੀ ਮੇਰਾ ਵਾਲ ਤੱਕ ਵੀ ਵਿੰਗਾ ਨੀ ਕਰ ਸਕੇ ਖੈਰ
9 ਤਰੀਕ ਦੇ ਰਾਤ ਨੂੰ ਬੀਬੀ ਸ਼ਰਨ ਕੌਰ ਨੇ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਤੇ ਨਾਲ ਆਪ ਵੀ ਗੁਰੂ ਚਰਨਾਂ ਤੋਂ ਪ੍ਰਾਣ ਨਿਸ਼ਾਵਰ ਕਰਗੀ
ਚਮਕੌਰ ਗੜੀ ਦੇ ਸਮੂਹ ਸ਼ਹੀਦਾਂ ਨੂੰ ਕੋਟਾਨ-ਕੋਟ ਪ੍ਰਣਾਮ ਨਮਸਕਾਰਾਂ🙏🙏🙏🙏🙏
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ ਸੱਤਵੀਂ ਪੋਸਟ



Share On Whatsapp

Leave a Comment
ninder chand : waheguru ji

ਸ਼ਹੀਦੀ ਬਾਬਾ ਜੁਝਾਰ ਸਿੰਘ (ਭਾਗ -6)
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਅਟਾਰੀ ਤੇ ਖੜ ਵੱਡੇ ਵੀਰ ਨੂੰ ਰਣ ਤੱਤੇ ਚ ਵੈਰੀਆਂ ਦੇ ਡੱਕਰੇ ਕਰਦਿਆਂ ਜੰਗੀ ਪੈਂਤੜੇ ਵਰਤਦਿਆਂ ਬੜੇ ਗੌਹ ਨਾਲ ਤੱਕਦੇ ਰਹੇ , ਜਿਵੇਂ ਉਸਤਾਦ ਦੇ ਕੋਲੋਂ ਸਿੱਖੀ ਦਾ ਵੱਡੇ ਫਰਜੰਦ ਦੀ ਸਹਾਦਤ ਤੇ ਜਦੋ ਗੁਰੂ ਪਿਤਾ ਨੇ ਜੈਕਾਰੇ ਲਾਏ ਤਾਂ ਬਾਬਾ ਜੁਝਾਰ ਸਿੰਘ ਨੇ ਵੀ ਨਾਲ ਅਵਾਜ਼ ਹੀ ਬੁਲੰਦ ਕੀਤੀ ਸੀ।
ਵੱਡੇ ਵੀਰ ਦੀ ਸ਼ਹਾਦਤ ਤੋ ਬਾਦ ਹੱਥ ਜੋੜ ਕਿਹਾ ਗੁਰੂ ਪਿਤਾ ਹੁਣ ਅਗਲਾ ਜਥਾ ਮੈ ਲੈਕੇ ਜਾਵਾਂਗਾ , ਮੈਂ ਵੱਡੇ ਵੀਰ ਵਾਂਗ ਜੰਗ ਚ ਜੂਝਾਗਾ। ਤੁਸੀਂ ਏਥੇ ਖੜ ਕੇ ਵੇਖਿਓ , ਚੋਜੀ ਪ੍ਰੀਤਮ ਵੇਖ ਕੇ ਮੁਸਕਰਾਏ ਤੇ ਮਜ਼ਾਕ ਦੇ ਲਹਿਜੇ ਨਾਲ ਕਿਹਾ ਲਾਲ ਜੀ ਤੁਹਾਨੂੰ ਲੜਨਾ ਅਉਦਾ ?
ਹੱਥ ਜੋੜ ਬਾਬਾ ਜੀ ਨੇ ਕਿਹਾ ਪਾਤਸ਼ਾਹ ਲੜਨਾ ਨਹੀਂ ਆਉਂਦਾ ਪਰ ਮੈਨੂੰ ਮਰਨਾ ਤੇ ਆਉਦਾ। ਸਿਰ ਲਾਹੁਣੇ ਨਹੀਂ ਆਉਂਦੇ ਪਰ ਆਪਣਾ ਸਿਰ ਤਲੀ ਤੇ ਰੱਖਣਾ ਅਉਦਾ। ਕਿਰਪਾ ਕਰੋ ਹੁਣ ਮੈਨੂੰ ਆਗਿਆ
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ ।
ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ ।
ਗੁਰੂ ਪਿਤਾ ਨੇ ਘੁੱਟ ਕੇ ਗਲ ਨਾਲ ਲਾਇਆ ਕਿਆਂ ਅਸੀਂ ਕਦੇ ਕਿਸੇ ਨੂੰ ਅਜ ਤਕ ਸ਼ਹਾਦਤ ਤੋਂ ਨਹੀਂ ਰੋਕਿਆ ਗੁਰਦੇਵ ਪਿਤਾ ਨੂੰ ਅਹੀ ਆਪ ਬੇਨਤੀ ਕੀਤੀ ਸੀ ਦਿੱਲੀ ਜਾਣ ਲੀ ਤਾਡੇ ਵੱਡੇ ਭਰਾ ਨੂੰ ਥਾਪੜਾ ਦੇ ਕੇ ਤੋਰਿਆ ਹੇੈ , ਤਾਨੂੰ ਵੀ ਨਹੀ ਰੋਕਾਂਗੇ। ਜਾਓ ਅਕਾਲ ਪੁਰਖ ਤਾਂਨੂੰ ਬਲ ਬਖਸ਼ੇ। ਅਸੀਂ ਤੁਹਾਨੂੰ ਅਲਾਹ ਦੇ ਸਪੁਰਦ ਕਰਦੇ ਆ। ਮਰੋ ਜਾਂ ਮਾਰ ਦਿਓ ਪੁੱਤਰ ਜੀ। ਤੁਹੀ ਪੰਥ ਦੇ ਮਲਾਹ ਹੋ (ਬੇੜਾ ਚਲਉਣ ਆਲਾ ) ਜਾਓ ਸਿਰ ਭੇਟ ਕਰੋ ਤਾਂਕੇ ਧਰਮ ਦੀ ਬੇੜੀ ਚੱਲੇ
ਬੇਟਾ, ਹੋ ਤੁਮ ਹੀ ਪੰਥ ਕੇ ਬੇੜੇ ਕੇ ਖ਼ਿਵੱਯਾ ।
ਸਰ ਭੇਂਟ ਕਰੋ ਤਾਕਿ ਧਰਮ ਕੀ ਚਲੇ ਨੱਯਾ ।
ਅਟਾਰੀ ਤੋ ਥੱਲੇ ਆ ਬਾਬਾ ਜੁਝਾਰ ਸਿੰਘ ਜੀ ਨੂੰ ਆਪ ਸ਼ਸਤਰ ਸਜਾ ਤਿਆਰ ਕੀਤਾ ਏਸ ਵੇਲੇ ਬਾਬਾ ਜੀ ਦੀ ਉਮਰ ਸਿਰਫ 14 ਸਾਲ ਕੁਝ ਮਹੀਨੇ ਸੀ। ਬਾਜ਼ਾਵਾਲੇ ਬਾਪੂ ਨੇ ਥਾਪੜਾ ਦਿੱਤਾ ਤੇ ਕਿਹਾ ਸਾਡੇ ਮਨ ਦੀ ਬੜੀ ਰੀਝ ਆ ਤੁਹਾਨੂੰ ਤੇਗ ਚਲਾਉਦਿਆਂ ਵੇਖਾਂ ਸੀਨੇ ਤੇ ਬਰਸ਼ੀ ਖਾਂਦਿਆਂ ਵੇਖਾਂ (ਧੰਨ ਪਿਤਾ 🙏)
ਖ਼ਵਾਹਿਸ਼ ਹੈ ਤੁਮ੍ਹੇਂ ਤੇਗ਼ ਚਲਾਤੇ ਹੂਏ ਦੇਖੇਂ !
ਹਮ ਆਂਖ ਸੇ ਬਰਛੀ ਤੁਮ੍ਹੇਂ ਖਾਤੇ ਹੂਏ ਦੇਖੇਂ !!
ਪੰਜ ਪਿਆਰਿਆਂ ਚੋ ਭਾਈ #ਸਾਹਿਬ_ਸਿੰਘ ਕੁਝ ਹੋਰ ਸਿੰਘ ਬਾਬਾ ਜੀ ਦੇ ਨਾਲ ਤਿਆਰ ਹੋਏ ਦਰਵਾਜ਼ਾ ਖੁੱਲ੍ਹਾ ਗੜ੍ਹੀ ਤੋ ਬਾਹਰ ਨਿਕਲਦਿਆ ਹੀ ਬੰਦੂਕਾਂ ਦੀ ਸ਼ਲਖ ਛੱਡੀ ਧੜਾਧੜ ਗੋਲੀਆਂ ਨਾਲ ਕਈਆਂ ਦੇ ਸੀਨੇ ਪਾੜਤੇ ਪਹਿਲੇ ਕਦਮ ਈ ਬਾਬਾ ਜੀ ਨੇ ਏਡਾ ਜ਼ਬਰਦਸਤ ਹਮਲਾ ਕੀਤਾ ਕੇ ਸ਼ੇਰਾਂ ਵਾਂਗ ਗੱਜਦੇ ਵੈਰੀ ਗਿੱਦੜਾਂ ਵਾਗ ਡਹਲ ਗਏ
ਜਬ ਫ਼ਤਹ ਗਜਾ ਕਰ ਗਏ ਜੁਝਾਰ ਥੇ ਰਨ ਮੇਂ ।
ਹਰ ਸ਼ੇਰ, ਬਘੇਲਾ ਨਜ਼ਰ ਆਨੇ ਲਗਾ ਬਨ ਮੇਂ ।
ਬੰਦੂਕਾਂ ਖਾਲੀਆ ਹੋਈਆਂ ਤੇ ਬਾਬਾ ਜੀ ਨੇ ਬਰਛਾ ਕੱਢ ਲਿਆ 10/11 ਨੇ ਘੇਰਾ ਪਾ ਲਿਆ ਬਾਬਾ ਜੀ ਸਾਰੇ ਨਬੇੜ ਤੇ ਫੇ 20/25 ਕੱਠੇ ਹੋ ਅਏ ਸਭ ਦੇ ਡਰਕੇ ਕਰਕੇ ਅਜੇ ਦੋ ਕਦਮ ਤੁਰੇ ਕੇ 40/50 ਨੇ ਘੇਰਾ ਪਾਲਿਆ ਬਾਬਾ ਜੀ ਬਾਜ਼ੀਗਰ ਵਾਂਗ ਪੈਤੜੇ ਬਦਲਦਿਆ ਸਭ ਦਾ ਫਾਤੀਆ ਪੜਤਾ ਰੌਲਾ ਪੈਂ ਗਿਆ ਸਾਰੇ ਭੈ ਭੀਤ ਹੋ ਗਏ ਕਹਿਣ ਬੱਚ ਬੱਚ ਲੜੋ ਕੇ ਕਲਗੀ ਵਾਲੇ ਦਾ ਛੋਟਾ ਫਰਜੰਦ ਆ
ਦਸ ਬੀਸ ਕੋ ਜ਼ਖ਼ਮੀ ਕੀਯਾ ਦਸ ਬੀਸ ਕੋ ਮਾਰਾ ।
ਇਕ ਹਮਲੇ ਮੇਂ ਇਸ ਏਕ ਨੇ ਇਕੀਸ ਕੋ ਮਾਰਾ ।
ਖ਼ੱਨਾਸ ਕੋ ਮਾਰਾ ਕਭੀ ਇਬਲੀਸ ਕੋ ਮਾਰਾ ।
ਗ਼ੁਲ ਮਚ ਗਯਾ ਇਕ ਤਿਫ਼ਲ ਨੇ ਚਾਲੀਸ ਕੋ ਮਾਰਾ ।
ਬਚ ਬਚ ਕੇ ਲੜੋ ਕਲਗ਼ੀਓਂ ਵਾਲੇ ਕੇ ਪਿਸਰ ਸੇ ।
ਯਿਹ ਨੀਮਚਾ ਲਾਏ ਹੈਂ ਗੁਰੂ ਜੀ ਕੀ ਕਮਰ ਸੇ ।
ਏ ਕਵੀ ਸੰਤੋਖ ਸਿੰਘ ਲਿਖਦੇ ਬਾਬਾ ਜੁਝਾਰ ਸਿੰਘ ਮੈਦਾਨ ਚ ਐ ਫਿਰਦੇ ਜਿਵੇਂ ਹਿਰਨਾ ਦੇ ਝੁੰਡ ਚ ਬੱਬਰ ਸ਼ੇਰ ਗੱਜ ਦਾ ਮਰਨ ਦਾ ਕੋਈ ਡਰ ਨੀ ਨੇਜੇ ਨਾਲ ਵੈਰੀਆਂ ਨੂੰ ਪਰੋ ਪਰੋ ਕੇ ਲੋਥਾਂ ਤੇ ਲੋਥਾਂ ਚਾੜ੍ਹਤੀਆਂ ਢੇਰ ਲਾਤੇ ਮੁਰਦਿਆਂ ਦੇ ਨਵਾਬ ਵਜੀਦੈ ਤੋ ਸੁਣ ਵੈਰੀ ਜਦੋ ਕੱਠੇ ਹੋ ਚੜ੍ਹਦੇ ਆ ਬਾਬਾ ਜੀ ਐ ਹਲੂਣਾ ਦਿੰਦੇ ਜਿਵੇਂ ਪਾਣੀ ਚ ਮਗਰਮੱਛ ਉਛਲਦਾ ਜਥੇ ਦੇ ਸਿੰਘ ਜ਼ਖਮੀ ਹੋ ਸ਼ਹੀਦੀਆ ਪਉਣ ਡਏ ਸੀ ਬਾਬਾ ਜੀ ਦਾ ਘੋੜਾ ਆਖਰੀ ਸਾਹਾਂ ਤੇ ਘੋੜਾ ਛੱਡ ਪੈਦਲ ਹੋ ਪਏ ਸਾਰਾ ਸਰੀਰ ਲਹੂ ਲੁਹਾਨ ਹੋਇਆ ਪਿਆ ਹੈ ਪਰ ਰਣ ਵੇਖ ਸੂਰਮੇ ਨੂੰ ਚਾਅ ਚੜਦਾ ਨੇਜਾ ਟੁੱਟ ਗਿਆ ਤੇ #ਸ੍ਰੀ_ਸਾਹਿਬ ਕੱਢ ਲੀ ਕੱਦੂ ਵਾਂਗ ਮੁਗਲ ਤੇ ਪਹਾੜੀ ਫੌਜ ਦੇ ਸਿਰ ਲਉਦਿਆ ਉ ਵੀ ਟੱਟ ਗਈ ਤਾਂਵੀ ਸਾਮਣੇ ਹੋਣ ਹੌਸਲਾਂ ਨਹੀ ਸੀ ਤਾਂ ਇੱਕ ਪਠਾਣ ਨੇ ਪਿੱਛੋਂ ਦੀ ਬਰਸ਼ੀ ਮਾਰੀ ਅੈ ਦਸਮੇਸ਼ ਦਾ ਦੂਜਾ ਫਰਜੰਦ ਵੀ ਵੱਡੇ ਵੀਰ ਨੂੰ ਜਾ ਮਿਲਿਆ ਕਲਗੀਧਰ ਪਿਤਾ ਨੇ ਜੈਕਾਰੇ ਲਾਏ ਤੇ ਅਕਾਲ ਪੁਰਖ ਦਾ ਸ਼ੁਕਰਨਾ ਕੀਤਾ
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ ।
ਏਦਾ 8 ਪੋਹ ਦਿਨ ਸ਼ੁਕਰਵਾਰ ਨੂੰ ਚਮਕੌਰ ਦੀ ਧਰਤੀ ਤੇ ਸੰਸਾਰ ਦਾ ਸਭ ਤੋਂ ਅਨੋਖਾ ਯੁੱਧ ਹੋਇਆ ਜਿੱਥੇ ਇੱਕ ਪਾਸੇ ਓਸ ਵੇਲੇ ਦੀ ਏਸੀਆ ਦੀ ਸਭ ਤੋਂ ਵੱਡੀ ਤਾਕਤ ਸਭ ਤਰ੍ਹਾਂ ਦੇ ਹਥਿਆਰਾਂ ਤੋਪਾਂ ਘੋੜੇ ਊਠ ਜੰਗੀ ਹਾਥੀਆਂ ਨਾਲ ਲੈਸ 10 ਲੱਖ ਦੀ ਫੌਜ ਦੂਜੇ ਪਾਸੇ 40 ਭੁੱਖੇ-ਪਿਆਸੇ ਸਿੱਖ ਜਿੰਨਾ ਕੋਲ ਸ਼ਸਤਰ ਵੀ ਗਿਣਤੀ ਦੇ ਸੀ ਸ਼ਾਮ ਤੱਕ ਮੈਦਾਨ ਚ ਇਨ੍ਹਾਂ ਲਹੂ ਵਹਿ ਚੁਕਾ ਸੀ ਕੇ ਜਿਵੇ ਮੋਹਲੇਧਾਰ ਮੀਹ ਪੈਕੇ ਵਹਿਣ ਵਗਦੇ ਆ ਚਮਕੌਰ ਦੇ ਰੇਤਲੇ ਟਿੱਬਿਆ ਚ ਲਹੂ ਮਿੱਝ ਨਾਲ ਰੌਣੀ ਕਰਤੀ ਧਰਤੀ ਹੀ ਨਹੀ ਸੂਰਜ ਵੀ ਲਾਲ ਹੋ ਕੇ ਘਰ ਨੂੰ ਮੁੜ ਗਿਆ
ਜੋਗੀ ਜੀ ਆਂਦੇ
…..ਚਲਦਾ…..
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ #ਛੇਵੀਂ_ਪੋਸਟ



Share On Whatsapp

Leave a comment


ਯੁਧ ਤੇ ਸ਼ਹੀਦੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ (ਭਾਗ -5)
ਦੋ ਜਥੇ ਸ਼ਹੀਦ ਹੋਣ ਤੋਂ ਬਾਦ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਦੋਹਾਂ ਸਾਹਿਬਜ਼ਾਦਿਆਂ ਨੂੰ ਲੈ ਕੇ ਗੜ੍ਹੀ ਚੋ ਨਿਕਲ ਜਾਉ। ਪਾਤਸ਼ਾਹ ਨੇ ਅਣਸੁਣੀ ਕਰ ਦਿੱਤੀ ਫੇ ਬੇਨਤੀ ਕੀਤੀ ਸਾਡੀ ਮੰਨੋ ਸਾਹਿਬਜ਼ਾਦਿਆਂ ਨੂੰ ਲੈ ਕੇ ਚਲੇ ਜਾਓ। ਕਲਗੀਧਰ ਪਿਤਾ ਨੇ ਕਿਹਾ ਕੇੜੇ ਸਾਹਿਬਜ਼ਾਦੇ…..ਕੀ ਤੁਹੀ ਮੇਰੇ ਪੁੱਤ ਨਹੀ ….. ?
ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ ਸਾਰੇ ਮੇਰੇ ਹੋ ਏ ਸੁਣ ਕੇ ਸਿੰਘ ਚੁੱਪ ਕਰ ਗਏ।
ਉਧਰ ਵਜ਼ੀਰ ਖਾਨ ਨੇ ਇਸਮਾਈਲ ਖਾਂ ਹਦੈਤ ਖਾਂ ਖਲੀਲ ਖਾਂ ਸੁਲਤਾਨ ਖਾਨ ਅਸਮਾਨ ਖਾਨ ਜਹਾਨ ਖਾਨ ਕਈ ਖਾਂ ਕੱਠੇ ਕਰ ਇੱਕੋ ਵਾਰ ਫੇਰ ਹਮਲਾ ਕਰਨ ਦਾ ਜਤਨ ਕੀਤਾ।
ਬਾਬਾ ਅਜੀਤ ਸਿੰਘ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਹੁਣ ਮੈਨੂੰ ਆਗਿਆ ਦਿਉ ਕਲਗੀਧਰ ਪਿਤਾ ਨੇਂ ਖੁਸ਼ੀ ਦੇ ਨਾਲ ਥਾਪੜਾ ਦਿੱਤਾ। ਭਾਈ ਦਯਾ ਸਿੰਘ ਨੇ ਰੋਕਿਆ ਤਾਂ ਬਾਬਾ ਜੀ ਨੇ ਕਿਹਾ ਭੰਗਾਣੀ ਦਾ ਜੰਗ ਜਿੱਤ ਗੁਰੂ ਪਿਤਾ ਨੇ ਮੇਰਾ ਨਾਮ ਅਜੀਤ ਸਿੰਘ ਰੱਖਿਆ ਸੀ। ਅੱਜ ਤੁਸੀਂ ਵੇਖਿਉ ਅਜੀਤ ਸਿੰਘ ਕਿਵੇਂ ਨਾਮ ਦੀ ਲਾਜ ਰੱਖਦਾ।
ਨਾਮ ਹੈ ਅਜੀਤ ਸਿੰਘ ਜਿੱਤਿਆ ਨਈ ਜਾਵਾਂਗਾ
ਜਿੱਤਿਆ ਗਿਆ ਅਗਰ ਜਿਉਦਾ ਨਈ ਆਵਾਂਗਾ
ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਪਿਆਰੇ ਭਾਈ ਮੋਹਕਮ ਸਿੰਘ ਭਾਈ ਈਸ਼ਰ ਸਿੰਘ ਭਾਈ ਲਾਲ ਸਿੰਘ ਭਾਈ ਨੰਦ ਸਿੰਘ ਤੁਰੇ। ਬਾਬਾ ਜੀ ਦੀ ਉਮਰ ਸਿਰਫ 18 ਕ ਸਾਲ ਸੀ। ਹਵੇਲੀ ਤੋਂ ਬਾਹਰ ਨਿਕਲਦਿਆਂ ਜੈਕਾਰੇ ਛੱਡੇ। ਅਸਮਾਣ ਗੂੰਜਣ ਲਾਤਾ ਬਾਬਾ ਅਜੀਤ ਸਿੰਘ ਜੀ ਨੇ ਅੱਗੇ ਵਧਦੇ ਖਾਂਨਾਂ ਨੂੰ ਸਮੇਤ ਫ਼ੌਜ ਤੀਰਾ਼ ਨਾਲ ਵਿੰਨ ਦਿੱਤਾ। ਜਿਹੜੇ ਗੁਰੂ ਪਿਤਾ ਤੇ ਸਾਹਿਬਜ਼ਾਦੇ ਨੂੰ ਜਾਣਦੇ ਸੀ ਵਜੀਰ ਖਾਨ ਤੇ ਅਜਮੇਰ ਚੰਦ ਰਾਜੇ ਵਰਗੇ ਉਹ ਵੇਖ ਹੈਰਾਨ ਸੀ ਕਿ ਕੋਈ ਪਿਓ ਆਪਣੇ ਜਵਾਨ ਪੁੱਤ ਨੂੰ ਮੌਤ ਦੇ ਮੂੰਹ ਕਿਵੇ ਭੇਜ ਸਕਦਾ ….ਖੈਰ
ਤੀਰਾਂ ਦੇ ਮੀਹ ਤੋ ਬਚਦੀ ਫੌਜ ਪਿੱਛੇ ਮੁੜੀ ਤੀਰ ਮੁਕੇ ਤਾਂ ਬਾਬਾ ਜੀ ਨੇ ਨੇਜਾ (ਸਾਂਗ) ਲੈ ਲਿਆ ਤੇ ਫੁੱਲਾਂ ਦੀ ਮਾਲਾ ਵਾਂਗ ਸੀਨਿਆ ਚ ਪਰੋਈ ਜਾਂਦੇ ਆ। ਬਾਬਾ ਜੀ ਜੰਗ ਚ ਐ ਉਛਲਦੇ ਜਿਵੇਂ ਮਗਰਮੱਛ ਪਾਣੀ ਚ (ਨਿਹੰਗ ਦਾ ਇਕ ਅਰਥ ਮਗਰਮੱਛ ਵੀ ਆ) . ਏ ਵੇਖ ਵੈਰੀ ਦਲ ਭਗਦੜ ਮੱਚ ਗੀ ਚੀਕ‍ਾਂ ਮਾਰਦੇ ਹੇ ਖੁਦਾ ਬਚਾ ਲਾ ਬਚਾ ਲੈ।
ਕਵੀ ਸੈਨਾਪਤਿ ਲਿਖਦਾ
ਲੇਤ ਪਰੋਇ ਪਠਾਨ ਕੋ ਸਭਹਨ ਸਾਂਗ ਦਿਖਲਾਏ।
ਦੇਖ ਹੀ ਸਭ ਕਹਤ ਹੈ ਅਰੇ ਖੁਦਾਇ ਖੁਦਾਇ।
ਏਦਾ ਸੀਨੇ ਪਰੋਂਦਿਆ ਸਾਮਣੇ ਇੱਕ ਬੜਾ ਤਕੜਾ ਜਰਨੈਲ ਪਠਾਣ ਆ ਗਿਆ। ਜਿਹਨੇ ਸਾਰਾ ਸਰੀਰ ਸੰਜੋ ਚ ਮੜਿਆ ਸੀ ਬਾਬਾ ਜੀ ਨੇ ਜ਼ੋਰ ਨਾਲ ਨੇਗਾ ਸੀਨੇ ਚ ਮਾਰਿਆ ਸੰਜੋ ਪਾੜਕੇ ਖੁਡ ਚ ਸੱਪ ਵਾਂਗ ਸਾਰਾ ਫਾਲਾ ਛਾਤੀ ਚ ਧਸ ਗਿਆ। ਪਰ ਜਦੋਂ ਖਿੱਚਣ ਲੱਗੇ ਹੱਥ ਚ ਕੱਲਾ ਡੰਡਾ ਆਇਆ ਨੇਜਾ ਟੁੱਟ ਗਿਆ। ਉਹ ਸੁਟ ਕੇ ਬਾਬਾ ਜੀ ਨੇ ਭਗੌਤੀ ਸੂਤ ਲੀ , ਜਦੋਂ ਮਿਆਨੋਂ ਬਾਹਰ ਕੱਢ ਜੋਗੀ ਅੱਲ੍ਹਾ ਯਾਰ ਖ਼ਾਂ ਕਹਿੰਦਾ ਐ ਲੱਗਦਾ ਜਿਵੇਂ ਅਸਮਾਨ ਚ ਬਿਜਲੀ ਚਮਕਦੀ ਹੋਵੇ।
ਤਲਵਾਰ ਸੀ ਤਲਵਾਰ ਥੀ ਕਯਾ ਜਾਨੀਏ ਕਯਾ ਥੀ ।
ਖ਼ੂੰਖ਼ਾਰ ਥੀ ਖ਼ੂੰਬਾਰ ਥੀ ਆਫ਼ਤ ਥੀ ਬਲਾ ਥੀ ।
ਥੀ ਆਬ ਯਾ ਫੌਲਾਦ ਪਿ ਬਿਜਲੀ ਕੀ ਜਿਲਾ ਥੀ ।
ਯਮਰਾਜ ਕੀ ਅੰਮਾਂ ਥੀ ਵੁਹ ਸ਼ਮਸ਼ੀਰ-ਏ-ਕਜ਼ਾ ਥੀ ।
ਜੋਗੀ ਜੀ ਆਦੇ ਤਲਵਾਰ ਨੀ ਯਮਰਾਜ ਦੀ ਮਾਂ ਸੀ , ਬਸ ਜਿਸਦੇ ਸਿਰ ਬਹਿ ਗਈ ਔ ਗਿਆ ਇਕ ਦੇ ਦੋ ਦੋ ਦੇ ਚਾਰ ਕਰਦੀ ਜਾਦੀ।
ਯਿਹ ਆਈ ਵੁਹ ਪਹੁੰਚੀ ਵੁਹ ਗਈ, ਸਨ ਸੇ ਨਿਕਲ ਕਰ ।
ਜਬ ਬੈਠ ਗਈ ਸਰ ਪਿ ਉਠੀ ਤਨ ਸੇ ਨਿਕਲ ਕਰ ।
ਦੋ ਕਰ ਗਈ ਚਾਰ ਆਈ ਨ ਜੋਸ਼ਨ ਸੇ ਨਿਕਲ ਕਰ ।
ਤੱਰਾਰੀ ਮੇਂ ਤੇਜ਼ੀ ਮੇਂ ਥੀ ਨਾਗਨ ਸੇ ਨਿਕਲ ਕਰ ।
ਏਦਾਂ ਜੰਗ ਕਰਦਿਆ ਬਾਬਾ ਜੀ ਦਾ ਘੋੜੇ ਸ਼ਹੀਦ ਹੋ ਗਿਆ ਵਾਰੀ ਵਾਰੀ ਨਾਲ ਦੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਬਾਬਾ ਜੀ ਦੀ ਤਲਵਾਰ ਵੀ ਟੱਟ ਗਈ (ਜੰਗ ਦੀ ਲੰਬੀ ਗਾਥਾ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਆ)
ਆਖਿਰ ਪੁਰਜਾ ਪੁਰਜਾ ਹੋ ਗੁਰੂ ਪਿਤਾ ਦੇ ਸਨਮੁਖ ਸ਼ਹੀਦੀ ਪਾ ਬਾਬਾ ਜੀ ਦਾਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨੀ ਜਾ ਬਿਰਾਜੇ ਵੱਡੇ ਪੁਤ ਦੇ ਜੌਹਰ ਤੱਕ ਸ਼ਹੀਦ ਹੁੰਦਿਆਂ ਵੇਖ ਕਲਗੀਧਰ ਨੇ ਉੱਚੀ ਆਵਾਜ਼ ਚ ਜੈਕਾਰੇ ਲਾਏ ਤੇ ਨਾਲ ਬਚਨ ਕਹੇ ਵਾਹ ਵਾਹ ਪੁੱਤਰ ਜੀ ਕਿਆ ਖੂਬ ਮਰਦਾਂ ਵਾਂਗ ਯੁਧ ਕੀਤਾ। ਹਾਂ ਕਿਉਂ ਨਹੀਂ ਆਖਰ ਤੁਸੀਂ ਮੇਰੇ ਵੱਡੇ ਫਰਜੰਦ (ਪੁੱਤਰ ) ਹੋ ਏਦਾ ਈ ਲੜਣਾ ਸੀ।
ਜੋਗੀ ਜੀ ਦੇ ਬਚਨ
ਸ਼ਾਬਾਸ਼ ਪਿਸਰ ਖ਼ੂਬ ਦਲੇਰੀ ਸੇ ਲੜੇ ਹੋ ।
ਹਾਂ, ਕਯੋਂ ਨ ਹੋ, ਗੋਬਿੰਦ ਕੇ ਫ਼ਰਜ਼ੰਦ ਬੜੇ ਹੋ ।
ਏਦਾ ਸਭ ਤੋ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਸਮੇਤ ਜਥੇ ਦੇ ਸ਼ਹੀਦੀ ਪਾਈ ਕੋੜਾਂ ਵਾਰ ਨਮਸਕਾਰ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ ਪੰਜਵੀਂ ਪੋਸਟ



Share On Whatsapp

Leave a comment





  ‹ Prev Page Next Page ›