Share On Whatsapp

Leave a comment




ਮਾਛੀਵਾੜਾ ਭਾਗ 6
ਧੰਨ ਸਿੱਖੀ ! ਤੇ ਧੰਨ ਸਿੱਖ ! ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਹੋ ਗਿਆ , ਉਹ ਨਾ ਮਰਨੋਂ ਡਰੇ ਤੇ ਨਾ ਸੇਵਾ ਕਰਨੋਂ ਝਿਜਕੇ । ਸ਼ਰਮ – ਗੋਤ ਕਰਮ ਸਭ ਭੁੱਲ ਗਏ । ਭਾਈ ਜੀਊਣਾ ਗੁਰੂ ਜੀ ਦੀ ਭਾਲ ਵਿਚ ਵਿਆਕੁਲ ਹੋ ਗਿਆ । ਨੱਠਾ ਫਿਰਿਆ ਆਵਾਜ਼ਾਂ ਮਾਰਦਾ ਰਿਹਾ । ਉਸ ਦੇ ਬੋਲ ਨਾਲ ਜੰਗਲ ਦੀ ਸੁੰਞਤਾ ਗੂੰਜ ਉਠਦੀ ਤੇ ਉਸ ਦੇ ਕੰਨਾਂ ਨੂੰ ਸੁਣਾਈ ਦਿੰਦੀ । ਉਹ ਗੁਰੂ ਜੀ ਦੀ ਭਾਲ ਕਰਦਾ ਹੋਇਆ ਡਿੱਗ ਪਿਆ । ਉਸ ਵੇਲੇ ਸ਼ਾਮ ਹੋਣ ਵਾਲੀ ਸੀ , ਉਸ ਦੇ ਮੂੰਹ ਘੁੱਟ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਸੀ । ਉਸ ਵੇਲੇ ਤਿੰਨ ਸਿੱਖ ਆ ਗਏ — ਭਾਈ ਧਰਮ ਸਿੰਘ , ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ । ਉਹਨਾਂ ਨੇ ਦੇਖਿਆ , ਪਹਿਲਾਂ ਤਾਂ ਸਮਝਿਆ ਸ਼ਾਇਦ ਮਰਿਆ ਪਿਆ ਹੈ , ਪਰ ਜਦੋਂ ਨਬਜ਼ ਦੇਖੀ ਤਾਂ ਭਾਈ ਧਰਮ ਸਿੰਘ ਨੇ ਨਾਲ ਦੇ ਸਾਥੀਆਂ ਨੂੰ ਆਖਿਆ , “ ਜੀਊਂਦਾ ਹੈ । ਪਾਣੀ ਮੂੰਹ ਪਾਉ । ” ਭਾਈ ਮਾਨ ਸਿੰਘ ਨੇ ਛੱਪੜੀ ਵਿਚੋਂ ਕੱਪੜਾ ਭਿਉਂ ਕੇ ਭਾਈ ਜੀਊਣੇ ਦੇ ਮੂੰਹ ਉੱਤੇ ਨਿਚੋੜਿਆ ਤਾਂ ਉਹ ਇਕ ਦਮ ਹੋਸ਼ ਵਿਚ ਆ ਗਿਆ , ਉਸ ਨੇ ਪੁੱਛਿਆ , “ ਗੁਰੂ ਜੀ ! ” “ ਗੁਰੂ ਜੀ । ” ਸ਼ਬਦ ਉਸ ਦੀ ਜ਼ਬਾਨੋਂ ਸੁਣ ਕੇ ਉਹਨਾਂ ਨੇ ਇਕ ਦੂਸਰੇ ਵੱਲ ਦੇਖਿਆ । ਉਹ ਵੀ ਗੁਰੂ ਜੀ ਨੂੰ ਲੱਭਦੇ ਹੋਏ ਵਿਆਕੁਲ ਹੋ ਰਹੇ ਸਨ । ਥਕੇਵਾਂ ਸੀ । ਗੁਰਮੁਖਾ ਕੌਣ ਹੈਂ ? ” ਭਾਈ ਦਇਆ ਸਿੰਘ ਨੇ ਪੁੱਛਿਆ । “ ਮੈਂ ਜੀਊਣਾ ….. ਬਲੋਲਪੁਰ ਤੋਂ ਜੀਊਣਾ । ” ਭਾਈ ਜੀਊਣੇ ਨੇ ਉੱਤਰ ਦਿੱਤਾ | “ ਤੁਸਾਂ ਗੁਰੂ ਜੀ ਨੂੰ ਦੇਖਿਆ ? ” “ ਹਾਂ …. ਦੇਖਿਆ — ਗੁਰੂ ਜੀ ਆਪ ਚੱਲ ਕੇ ਦਰਸ਼ਨ ਦੇਣ ਆਏ , ਪਰ ਮੈਂ ਮੰਦਭਾਗੀ ਸੇਵਾ ਨਾ ਕਰ ਸਕਿਆ । ਇਸ ਤੋਂ ਅੱਗੇ ਉਸ ਨੇ ਪੂਰਨ ਮਸੰਦ ਦੀ ਦੁਰਘਟਨਾ ਸੁਣਾਈ । “ ਕਿਧਰ ਨੂੰ ਗਏ ਸਨ ? ” “ ਏਧਰ
ਮੈਨੂੰ ਪਠਾਣਾਂ ਨੇ ਫੜ ਲਿਆ ਉਹ ਪੂਰੀ ਗੱਲ ਨਾ ਕਰ ਸਕਿਆ । ਉਸ ਨੇ ਪਾਣੀ ਮੰਗਿਆ । ਉਸ ਨੂੰ ਹੋਰ ਪਾਣੀ ਪਿਲਾਇਆ । ਮਾਨ ਸਿੰਘ ਨੇ ਕਿਸੇ ਜੰਗਲੀ ਬੂਟੀ ਦੇ ਪੱਤੇ ਮਲ ਕੇ ਫੱਕੀ ਦਿੱਤੀ ਤਾਂ ਕਿ ਠੀਕ ਹੋ ਕੈ ਰਤਾ ਖਲੋ ਜਾਏ । “ ਏਧਰ ਨੂੰ ਜਾਓ ! ” ਜੀਊਣੇ ਨੇ ਦੱਖਣ ਵੱਲ ਹੱਥ ਕੀਤਾ , “ ਮੈਂ ਤਾਂ ਮਾਛੀਵਾੜੇ ਨੂੰ ਜਾਂਦਾ ਹਾਂ – ਯਾਦ ਆ ਗਿਆ । ” ਕੀ ? ” “ ਉਥੇ ਪੰਜਾਬਾ ਤੇ ਗੁਲਾਬਾ ਮਸੰਦ ਹਨ । ਕੀ ਪਤਾ , ਗੁਰੂ ਜੀ ਉਧਰ ਜਾਣ । ਪੁੱਛ ਦੇਖਣਾ । ਉਹ ਸ਼ਾਇਦ ਪੂਰਨ ਵਾਂਗ ਨਸ਼ੁਕਰੇ ਤੇ ਅਕ੍ਰਿਤਘਣ ਨਾ ਹੋਣ । ” “ ਗੱਲ ਤੇਰੀ ਠੀਕ ਹੈ , ਪਰ ਮਾਛੀਵਾੜਾ ਪਿੰਡ ….. ? ” “ ਹੈ ਤਾਂ ਮੁਸਲਮਾਨਾਂ ਦਾ । ਕਈ ਕੱਟੜ ਮੁਸਲਮਾਨ ਤੇ ਤੁਰਕਾਂ ਦੇ ਸਹਾਇਕ ਹਨ । “ ਤੁਸੀਂ ਵੀ ਅਸਾਡੇ ਨਾਲ ਚੱਲੋ । ” ‘ ਮੈਂ ….. ਮੈਂ ਹੌਲੀ ਤੁਰਾਂਗਾ । ਤੁਸੀਂ ਦੱਖਣ ਵੱਲੋਂ ਹੋ ਕੇ ਮੁੜ ਪੱਛਮ ਵੱਲ ਮੁੜਨਾ । ਮੈਂ ਸਿੱਧਾ ਚੱਲਦਾ ਹਾਂ । ਰਾਹ ਵਿਚ ਮੇਲ ਹੋ ਜਾਏਗਾ । ਤੁਸੀਂ ਏਧਰ ਲੱਭ ਆਉ । ” ਭਾਈ ਜੀਊਣੇ ਦੇ ਸਿੱਖੀ ਪਿਆਰ ਤੇ ਉਸ ਦੀ ਹਿੰਮਤ ਦੀ ਦਾਦ ਦਿੱਤੀ । ਉਸ ਦੇ ਦੱਸਣ ਤਿੰਨੇ ਸਿੰਘ ਚੱਲ ਪਏ , ਉਪਰੋਂ ਹਨੇਰਾ ਹੁੰਦਾ ਜਾਂਦਾ ਸੀ । ਦਿਨ ਬਹੁਤ ਥੋੜਾ ਰਹਿ ਗਿਆ ਸੀ । ਤਿੰਨੇ ਗੁਰਸਿੱਖ ਗੁਰੂ ਜੀ ਨੂੰ ਭਾਲਦੇ ਹੋਏ ਉਹਨਾਂ ਹੀ ਝਾੜਾਂ ਵਿਚ ਅੱਪੜ ਗਏ , ਜਿਥੇ ਗੁਰੂ ਜੀ ਬਿਰਾਜੇ ਸਨ । ਦੇਖਿਆ , ਝਾੜੀ ਉੱਤੇ ਗੁਰੂ ਜੀ ਦੇ ਬਸਤਰ ਦੀ ਲੀਰ ਸੀ । ਕੁਝ ਕੱਪੜਾ ਸਵਾਰ ਕੇ ਪਾਇਆ ਤੇ ਧਰਤੀ ਉੱਤੇ ਕ੍ਰਿਪਾਨ ਦੀ ਨੋਕ ਨਾਲ ਅੱਖਰ ਲਿਖੇ ਸਨ । “ ਗੁਰੂ ਜੀ ਇਥੇ ਆਏ । ” ਖ਼ੁਸ਼ੀ ਨਾਲ ਤਿੰਨਾਂ ਨੇ ਕਿਹਾ ਤੇ ਪੈੜ ਨੱਪ ਕੇ ਚੱਲ ਪਏ । ਪਰ ਬਦਕਿਸਮਤੀ ਨਾਲ ਹਨੇਰਾ ਹੋ ਗਿਆ । ਫਿਰ ਵੀ ਤੁਰਦੇ ਗਏ , ਲੱਭਦੇ ਗਏ , ਆਪਣੇ ਗੁਰੂ ਮਹਾਰਾਜ ਨੂੰ ।
( ਚਲਦਾ )



Share On Whatsapp

Leave a comment


ਮਾਛੀਵਾੜਾ ਭਾਗ 5
ਪੂਰਨ ਮਸੰਦ ਦੇ ਘਰੋਂ ਚੱਲ ਕੇ ਭਾਈ ਜੀਊਣੇ ਦੇ ਰਾਹ ਦੱਸਣ ‘ ਤੇ ਗੁਰੂ ਜੀ ਜੰਗਲ ਨੂੰ ਹੋਏ । ਉਸ ਵੇਲੇ ਦਿਨ ਚੜ੍ਹ ਰਿਹਾ ਸੀ ਉਹ ਪਿੰਡੋਂ ਬਾਹਰ ਹੋਣ ਲੱਗੇ ਤਾਂ ਬੱਕਰੀਆਂ ਦੇ ਮਿਆਂਕਣ ਦੀ ਆਵਾਜ਼ ਸੁਣੀ।ਪਹਿਲਾਂ ਤਾਂ ਖ਼ਿਆਲ ਕੀਤਾ , ਬੱਕਰੀਆਂ ਦੇ ਅਯਾਲੀ ਪਾਸੋਂ ਦੁੱਧ ਲੈਣ । ਪਰ ਨਾ ਖਲੋਤੇ । ਅੱਗੇ ਨਿਕਲੇ । ਜੰਗਲ ਵਿਚ ਪੁੱਜੇ । ਸੰਘਣੇ ਜੰਗਲ ਵਿਚ ਇਕ ਜੰਡ ਆਇਆ । ਉਸ ਜੰਡ ਦੇ ਹੇਠਾਂ – ਥਾਂ ਸਾਫ਼ ਸੀ । ਇਕ ਉਭਰੀ ਜੜ੍ਹ ਉੱਤੇ ਸਿਰ ਰੱਖ ਕੇ ਲੇਟ ਗਏ । * ਜੰਡ ਦੇ ਹੇਠਾਂ ਸੌਂ ਗਏ । ਨੀਂਦ ਆ ਗਈ । ਕ੍ਰਿਪਾਨ ਨੂੰ ਹੱਥ ਵਿਚ ਰੱਖ ਲਿਆ । ਫ਼ਰੀਦ ਜੀ ਦੇ ਕਥਨ ਅਨੁਸਾਰ , “ ਇਟ ਸਰਹਾਣੇ ਭੋਏਂ ਸਵਣ ਕੀਤਾ । ਮਖ਼ਮਲੀ ਸੇਜਾਂ ‘ ਤੇ ਆਰਾਮ ਕਰਨ ਵਾਲੇ ਧਰਤੀ ‘ ਤੇ ਲੇਟੇ — ਸਮਾਂ ਵੀ ਉਹ ਜਦੋਂ ਕਿ ਵੈਰੀ ਕਈ ਲੱਖ ਦੀ ਗਿਣਤੀ ਵਿਚ ਭਾਲ ਕਰ ਰਿਹਾ ਸੀ । ਝਾੜੀ ਝਾੜੀ ਵਿਚੋਂ ਆਵਾਜ਼ ਆ ਰਹੀ ਸੀ , “ ਦੱਸੋ ਕਿਤੇ ਸਿੱਖ ਪੀਰ ਦੇਖਿਆ | ਗੁਰੂ ਜੀ ਦੀ ਜੰਡ ਹੇਠਾਂ ਅੱਖ ਲੱਗ ਗਈ । ਵਾਹਵਾ ਚਿਰ ਆਰਾਮ ਕਰ ਲਿਆ ਤਾਂ ਅੱਖ ਖੁੱਲ੍ਹਣ ਦੇ ਨਾਲ ਹੀ ਮਨੁੱਖੀ ਆਵਾਜ਼ਾਂ ਸੁਣਾਈ ਦਿੱਤੀਆਂ , ਉੱਠ ਕੇ ਖਲੋ ਗਏ ਤੇ ਵੌੜ ਲਈ । “ ਦੇਖੋ ! ਔਹ ਜਾਂਦੇ ਜੇ ? … ਰਹੀਮ ਬਖ਼ਸ਼ – ਔਧਰ ਹੋ । ” ਇਉਂ ਭਾਂਤ ਭਾਂਤ ਦੀਆਂ ਆਵਾਜ਼ਾਂ ਕੱਸੀਆਂ ਜਾਂਦੀਆਂ ਸੁਣਾਈ ਦਿੱਤੀਆਂ । ਦੀਨ ਦੁਨੀ ਦੇ ਮਾਲਕ , ਜਿਨ੍ਹਾਂ ਨੇ ਭਾਰਤ ਦੀ ਗ਼ੁਲਾਮੀ ਦੇ ਸੰਗਲ ਕੱਟਣ ਲਈ ਇਕ ਸ਼ਕਤੀ ਪੈਦਾ ਕੀਤੀ , ਮਹਾਨ ਇਨਕਲਾਬ ਲਿਆਂਦਾ । ਜਿਹੜੇ ਤਲਵਾਰ ਕੋਲੋਂ ਡਰਦੇ ਸਨ , ਜਿਨ੍ਹਾਂ ਨੇ ਰਾਤ ਬਾਹਰ ਨਿਕਲ ਕੇ ਨਹੀਂ ਸੀ ਤੱਕਿਆ , ਉਹਨਾਂ ਨੂੰ ਤੀਰ ਕਮਾਨ ਕ੍ਰਿਪਾਨ ਫੜਾ ਦਿੱਤੀ । ਘੋੜ – ਸਵਾਰੀ ਸਿਖਾਈ ਤੇ ਜੰਗਜੂ ਬਣਾਇਆ । ਖ਼ਾਲਸਾ ਸਾਜਿਆ , ਘਸੀਟੇ ਦਾ ਨਾਂ ਬਦਲ ਕੇ ਪਹਾੜ ਸਿੰਘ ਰੱਖਿਆ ਤੇ ਆਜ਼ਾਦੀ ਦੀ ਜੰਗ ਆਰੰਭ ਕੀਤੀ । ਧਰਮ ਤੇ ਕੌਮ ਤੋਂ ਕੁਝ ਵੀ ਲੁਕਾ ਕੇ ਨਾ ਰੱਖਿਆ । ਰੌਲਾ ਮਿਟਿਆ । ਲੱਭਣ ਵਾਲੇ ਪਰੇ ਨੂੰ ਚਲੇ ਗਏ ਤਾਂ ਪੂਰਬ ਦੱਖਣ ਦਿਸ਼ਾ ਵੱਲ ਚਲੇ ਗਏ । ਪੈਰਾਂ ਵਿਚ ਛਾਲੇ ਪੈ ਗਏ ਸੀ । ਗੁਲਾਬੀ ਰੰਗ ਦੀਆਂ ਪੈਰਾਂ ਦੀਆਂ ਤਲੀਆਂ ਲਹੂ ਨਾਲ ਲਾਲ ਹੋ ਗਈਆਂ । ਭਲ ਪੈ ਗਈ । ਤੁਰਨਾ ਕਠਨ ਸੀ । ਭਾਈ ਜੀਊਣੇ ਦੀ ਦਿੱਤੀ ਟਿੰਡ ਤੇ ਉਸ ਵਿਚਲੀ ਅੱਗ ਨਾਲ ਹੋਰ ਅੱਗ ਬਾਲ ਕੇ ਸੇਕੀ । ਸਰੀਰ ਨੂੰ ਗਰਮ ਕੀਤਾ ਸੀ , ਚਰਨਾਂ ਨੂੰ ਵੀ ਸੇਕਿਆ ਸੀ , ਚਰਨਾਂ ਦੀ ਸੋਜ ਮੱਠੀ ਨਾ ਹੋਈ । ਪੂਰਬ ਦੱਖਣ ਵੱਲ ਮਾਹੀ ਚੱਲ ਪਿਆ । ਜੰਗਲ ਸੰਘਣਾ ਸੀ । ਕਰੀਰ ਮਲ੍ਹੇ , ਕਿੱਕਰ ਦੇ ਕਬੂਟੇ ਕੰਡਿਆਂ ਵਾਲੇ , ਲੰਘਣਾ ਔਖਾ ਸੀ , ਫਿਰ ਵੀ ਤੁਰੇ ਗਏ , ਜਾਮਾ ਕੰਡਿਆਂ ਨਾਲ ਅੜਦਾ , ਕਿਤੇ ਬਚਾ ਲੈਂਦੇ ਤੇ ਕਿਤੇ ਖਿੱਚ ਕੇ ਅੱਗੇ ਵਧਦੇ ਤਾਂ ਉਸ ਦੀ ਲੀਰ ਲੱਥ ਜਾਂਦੀ । ਆ ਗਏ ਦੂਰ — ਬਲੋਲ ਪੁਰ ਤੇ ਕਿੜੀ ਤੋਂ ਦੂਰ । ਆਪਣੀ ਵੱਲੋਂ ਤਾਂ ਪੈਂਡਾ ਬਹੁਤ ਕੀਤਾ – ਪਰ ਜੰਗਲ ਹੋਣ ਕਰਕੇ ਬਹੁਤ ਦੂਰ ਨਾ ਜਾ ਸਕੇ । ਕਰੀਰਾਂ ਤੇ ਬੇਰੀਆਂ ਦਾ ਝਾੜ ਆਇਆ , ਭਾਰੀ ਝਾੜ । ਉਸ ਝਾੜ ਵਿਚ ਮੁੜ ਆਸਣ ਲਾਇਆ । * ਉਸ ਝਾੜ ਵਿਚ ਅੱਕ ਲੱਗਾ , ਅੱਕ ਵੀ ਖੇੜੇ ਉੱਤੇ ਸੀ , ਫੁੱਲ ਲੱਗੇ ਸਨ । ਅੱਕ ਦੇ ਫੁੱਲਾਂ ਨੂੰ ਤੋੜਿਆ । ਕਮਰਕੱਸਾ ਖੋਲ੍ਹ ਕੇ ਉਹਨਾਂ ਨੂੰ ਸਾਫ਼ ਕੀਤਾ ਤੇ ਅਕਾਲ ਪੁਰਖ ਦਾ ਨਾਮ ਲੈ ਕੇ ਛਕ ਗਏ । ਅੱਕਾਂ ਦੇ ਫੁੱਲ ਗਰਮ ਹੁੰਦੇ ਹਨ । ਸਿਆਲ ਦੇ ਵਿਚ ਗਰਮੀ ਪਹੁੰਚਾਉਂਦੇ ਤੇ ਸਰੀਰ ਦੀ ਭੁੱਖ ਨੂੰ ਘਟਾਉਂਦੇ ਤੇ ਸ਼ਕਤੀ ਦਿੰਦੇ ਹਨ । ਭਾਈ ਗੁਰਦਾਸ ਜੀ ਨੇ ਜੋ ਸਤਿਗੁਰੂ ਨਾਨਕ ਦੇਵ ਜੀ ਦੇ ਬਾਬਤ ਉਚਾਰਿਆ ਹੈ : ਰੇਤ ਅੱਕ ਆਹਾਰੁ ਕਰਿ , ਰੋੜਾ ਕੀ ਗੁਰ ਕਰੀ ਵਿਛਾਈ । ਭਾਰੀ ਕਰੀ ਤਪਸਿਆ , ਬਡੇ ਭਾਗੁ ਹਰਿ ਸਿਉ ਬਣਿ ਆਈ । ( ਵਾਰ ੧ , ਪਉੜੀ ੨੪ ) ਉਹਨਾਂ ਨੇ ਭਾਰੀ ਤਪਸਿਆ ਕੀਤੀ – ਅੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੀ ਐਸਾ ਹੀ ਆਹਾਰ ਕਰਨਾ ਪਿਆ । ਹੇਠਾਂ ਧਰਤੀ ਕਰੜੀ ਸੀ । ਘਾਹ ਨਹੀਂ ਸੀ , ਕਰੀਰਾਂ ਦੀ ਛਾਂ ਕਰ ਕੇ ਰੋੜਾਂ ਵਾਲੀ ਪੱਕੀ ਥੋੜ੍ਹੀ ਸੀ । ਘੱਟਾ ਮੀਂਹ ਨਾਲ ਬੈਠ ਗਿਆ ਸੀ । ਦਾਤਾ ਬਾਂਹ ਸਿਰਹਾਣੇ ਰੱਖ ਕੇ ਲੇਟ ਗਿਆ । ਹਨੇਰੇ ਦੀ ਉਡੀਕ ਕਰਨੀ ਸੀ । ਕਿਉਂਕਿ ਦਿਨੇ ਚੱਲਣਾ ਔਖਾ ਸੀ । ਫ਼ੌਜ ਫਿਰਦੀ ਸੀ । ਰੋਪੜ ਤੋਂ ਸਮਰਾਲੇ ਤਕ ਮੁਗ਼ਲ ਲਸ਼ਕਰ ਪਾਗ਼ਲ ਹੋਇਆ ਫਿਰਦਾ ਸੀ । ਕਿਉਂਕਿ ਚਮਕੌਰ ਵਿਚ ਭਾਈ ਸੰਗਤ ਸਿੰਘ ਜੀ ਨੂੰ ਦੇਖ ਕੇ ਮੁਗ਼ਲਾਂ ਨੂੰ ਭਰੋਸਾ ਹੋ ਗਿਆ ਸੀ ਕਿ ਗੁਰੂ ਜੀ ਅੱਗੇ ਚਲੇ ਗਏ । ‘ ਅੱਗੇ ਕਿਥੇ ਕੁ ਜਾਣਗੇ ? ਉਹਨਾਂ ਦੇ ਕਿਆਸ ਸਨ । ਉਹ ਭਾਲਦੇ ਫਿਰਦੇ ਸੀ । ਧਰਮ ਤੇ ਦੇਸ਼ ਬਦਲੇ ਅਸਾਡੇ ਵੱਡਿਆਂ ਨੂੰ ਕਿੰਨੇ ਕਸ਼ਟ ਉਠਾਉਣੇ ਪਏ ? ਦੇਖੋ ਮਖ਼ਮਲੀ ਸੇਜ ਉੱਤੇ ਲੇਟਣ ਵਾਲੇ ਕਰੜੀ ਧਰਤੀ ਉੱਤੇ ਲੇਟ ਗਏ , ਸੱਪ ‘ ਤੇ ਬਿੱਛੂ ਦੂਰ ਖਲੋ ਗਏ । ਕੀੜੇ – ਮਕੌੜੇ ਤੇ ਪੰਛੀ ਚੁੱਪ ਹੋ ਗਏ । ਉਹ ਵੀ ਹੈਰਾਨ ਸਨ । ਦੀਨ – ਦੁਨੀ ਦਾ ਮਾਲਕ ਉਹਨਾਂ ਕੋਲ ਚੱਲ ਕੇ ਆਇਆ । ਧਰਤੀ ਨੂੰ ਭਾਗ ਲਾਉਣ । ਜੁਗਾਂ ਤੋਂ ਚਲੀ ਆ ਰਹੀ ਅਨ – ਸਤਿਕਾਰੀ ਧਰਤੀ । ਦਾਤੇ ਦੇ ਚਰਨ ਪੈਣ ਨਾਲ ਭਾਗਾਂ ਵਾਲੀ ਬਣ ਗਈ । ਉਥੇ ਲੇਟਿਆਂ ਹੋਇਆਂ ਸਤਿਗੁਰੂ ਜੀ ਨੇ ਅਨੰਦਪੁਰ ਤੇ ਅਨੰਦਪੁਰ ਤੋਂ ਚੱਲ ਕੇ ਝਾੜ ਤਕ ਪਹੁੰਚਣ ਦੇ ਸਾਰੇ ਹਾਲਾਤ ਉੱਤੇ ਵੀਚਾਰ ਕੀਤੀ — ਇਕ ਫ਼ਿਲਮ ਬਣ ਕੇ ਸਾਰੇ ਹਾਲਾਤ ਨੇਤਰਾਂ ਅੱਗੋਂ ਦੀ ਲੰਘੇ । – “ ਮਾਤਾ ਜੀ ! ” ਉਹਨਾਂ ਨੇ ਖ਼ਿਆਲ ਕੀਤਾ , “ ਬਿਰਧ ਮਾਤਾ ਜੀ ਤੇ ਛੋਟੇ ਬਾਬੇ ( ਸਾਹਿਬਜ਼ਾਦੇ ) ਕਿਧਰ ਗਏ ਹੋਣਗੇ ? ਕਿਤੇ ਸਰਸਾ ਦੀ ਭੇਟ ਨਾ ਹੋ ਗਏ ਹੋਣ । ਆਤਮਾ ਦੀ ਉਡਾਰੀ ਹੋਰ ਉੱਚੀ ਹੋਈ — ਅੱਗੇ ਵਧੀ । ਧਨ , ਮਾਲ , ਡੰਗਰ , ਅਨੰਦਪੁਰ , ਸਿੱਖ ਸੇਵਕ , ਆਪਣੇ ਮਹਿਲ , ਮਾਤਾ ਜੀ , ਸਾਹਿਬਜ਼ਾਦੇ , ਸਾਰੇ ਹੀ ਨੇਤਰਾਂ ਅੱਗੇ ਆਏ ਤੇ ਇਹੋ ਆਖੀ ਗਏ , “ ਤੇਰਾ ਭਾਣਾ ਮੀਠਾ ਲਾਗੇ । ” ਗੁਰੂ ਜੀ ਦੀ ਸੁਰਤਿ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਗਈ । ਸੰਸਾਰਕ ਤੇ ਧਰਤੀ ਦੇ ਜੀਵਨ ਨੂੰ ਭੁੱਲ ਗਏ , ਸੁਰਤਿ ਜੁੜੀ ਤਾਂ ਅਕਾਲ ਉਸਤਤ ਕਰਨ ਨਮਸਤੰ ਅਕਰਮੰ ॥ ਨਮਸਤੰ ਅਧਰਮੰ ॥ ਨਮਸਤੰ ਅਨਾਮੰ ॥ ਨਮਸਤੰ ਅਧਾਮੰ ॥ —– ***** —– ***** ਜਲੇ ਹਰੀ ॥ ਥਲੇ ਹਰੀ ॥ ਉਰੇ ਹਰੀ…ਬਨੇ ਹਰੀ ॥੧॥੫੧ ॥ ਗਿਰੇ ਹਰੀ ॥ ਗੁਫੇ ਹਰੀ ॥ ਛਿਤੇ ਹਰੀ ॥ ਨਭੈ ਹਰੀ ॥੨॥੫੨ ॥ ਈਹਾਂ ਹਰੀ ॥ ਊਹਾਂ ਹਰੀ ॥ ਜਿਮੀ ਹਰੀ ॥ ਜਮਾਂ ਹਰੀ ॥੩॥੫੩ ॥ ਸੁਰਤਿ ਹੋਰ ਜੁੜ ਗਈ , ਐਨੀ ਜੁੜੀ ਕਿ ਹਰੀ ਤੋਂ ਬਿਨਾਂ ਕੁਝ ਵੀ ਨਜ਼ਰ ਨਾ ਆਉਣ ਲੱਗਾ । ਸੁਰਤੀ ਹਰੀ ( ਅਕਾਲ ਪੁਰਖ ) ਨੂੰ ਸੰਬੋਧਨ ਕਰ ਕੇ ਜਿਵੇਂ ਦਾਤੇ ਦੇ ਕੋਲ ਹਰੀ ਆ ਗਿਆ ਸੀ- “ ਤੂਹੀ ਤੂੰ ” ਦਾ ਜਪਨ ਕਰਨ ਲੱਗ ਪਏ । ਜਲਸ ਤੁਹੀ ॥ ਥਲਸ ਤੁਹੀ ॥ ਨਦਿਸ ਤੂਹੀ ਨਦਸੁ ਤੂਹੀ ਬ੍ਰਿਛਸ ਤੁਹੀ । ਪਤਸ ਤੁਹੀ ॥ ਛਿਤਸ ਤੁਹੀ ॥ ਉਰਧਸ ਤੁਹੀ ॥ ਭਜਮ ਤੁਅੰ ॥ ਭਜਸ ਤੁਅੰ ॥ ਰਟਸ ਤੁਅੰ । ਨਤਮ ਤੁਅੰ ॥੧੫॥੬੫ ॥ ਜਿਮੀ ਤੁਹੀ ॥ ਜਮਾ ਤੁਹੀ ॥ ਮਕੀ ਤੁਹੀ ॥ ਮਕਾ ਤੁਹੀ ॥੧੬॥੬੬ ॥ ਅਭੂ ਤੂਹੀ ॥ ਅਛੈ ਤੁਹੀ ॥ ਅਛੂ ਤੁਹੀ ॥ ਅਛੇ ਤੁਹੀ ॥ ਜਤਸ ਤੁਹੀ ॥ ਬ੍ਰਤਸ ਤੁਹੀ ॥ ਗਤਸ ਤੂਹੀ ॥ ਮਤਸ ਤੂਹੀ ॥੧੮॥੬੮ ॥ ਸੂਰਤ ਐਸੀ ਵਜਦ ਵਿਚ ਆਈ , ਇਕ ਦਮ ਆਪਾ ਭੁੱਲ ਕੇ ਉਹ ਤੁਹੀ ਤੁਹੀ ॥ ਤੁਹੀ ਤੁਹੀ ॥ ਤੂਹੀ ਤੂਹੀ ॥ ਤੁਹੀ ਤੁਹੀ ਤੁਹੀ ਤੁਹੀ ॥ ਤੁਹੀ ਤੁਹੀ ॥ ਤੁਹੀ ਤੁਹੀ ॥ ਤੁਹੀ ਤੁਹੀ ॥ ( ਅਕਾਲ ਉਸਤਤਿ , ੨੦-੭੦ ) ਉਸ ਦਾ ਸਿਮਰਨ ਕਰਨ ਲੱਗ ਪਈ । ਐਸਾ ਸਿਮਰਨ ਕਰਦਿਆਂ ਹੋਇਆਂ ਸਰੀਰ ਨੂੰ ਨਿੰਦਰਾ ਨੇ ਅਹੱਲ ਕਰ ਦਿੱਤਾ , ਆਪ ਦੀ ਅੱਖ ਲੱਗ ਗਈ । ਜਦੋਂ ਸ੍ਰੀ ਕਲਗੀਧਰ ਪਿਤਾ ਨੀਂਦਰਾਂ ਵਿਚ ਆਰਾਮ ਕਰਨ ਲੱਗੇ ਤੇ ਸੂਰਤ ਨੇ ਹਰੀ ਪਰਮਾਤਮਾ ਦਾ ਜਾਪ ਕੀਤਾ ਤਾਂ ਹਰੀ ਨੇ ਆਪਣੀਆਂ ਉਤਪੰਨ ਕੀਤੀਆਂ , ਨਾਨਾ ਰੂਪ ਜੀਵ – ਜੰਤੂ ਨੂੰ ਹੁਕਮ ਕੀਤਾ , ‘ ‘ ਮੇਰੇ ਬੇਟੇ ਦੀ ਰਾਖੀ ਕਰੋ ਬੇਟਾ ਹੀ ਨਹੀਂ ਸਗੋਂ ਦਾਸ …… ਮੈਂ ਹੋਂ ਪਰਮ ਪੁਰਖ ਕੋ ਦਾਸਾ ॥ ਦੇਖਨਿ ਆਇਓ ਜਗਤ ਤਮਾਸਾ ॥ “ ਸੇਵਕ ਹੈ , ਸੱਚਾ ਸੇਵਕ , ਜਿਸ ਨੂੰ ਮੈਂ ਭੇਜਿਆ , ਕਰੋ ਰਾਖੀ , ਸੁੱਤੇ ਨੂੰ ਕੋਈ ਨਾ ਜਗਾਏ । ਕੋਈ ਕੋਲ ਨਾ ਜਾਏ । ਘੜੀ ਆਰਾਮ ਕਰ ਲਵੇ । ” ਹਰੀ ਪਰਮਾਤਮਾ ਹੁਕਮ ਦਿੰਦਾ ਵੀ ਕਿਉਂ ਨਾ , ਸਤਿਗੁਰੂ ਜੀ ਤਾਂ ਆਪਣੇ ਆਪ ਨੂੰ ਹਰੀ ਪਰਮਾਤਮਾ ਦੇ ਹੀ ਸਭ ਕੁਝ ਸਮਝਦੇ ਸਨ ਸਰਬ ਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਕਾ ਮਾਤ ਹਮਾਰਾ ॥ ਮਨੂਆ ਗੁਰ ਮੁਰਿ ਮਮਸਾ ਮਾਈ ॥ ਜਿਨ ਮੋ ਕੋ ਸਭ ਕਿਰਆ ਪੜਾਈ ॥ ( ਬਚਿੱਤ੍ਰ ਨਾਟਕ ) ਮਨੁੱਖ ਮਾਰੂ ਮਹਾਨ ਸ਼ਕਤੀਆਂ ਪ੍ਰਗਟ ਹੋ ਗਈਆਂ । ਦੂਰ ਤਕ ਜੰਗਲ ਵਿਚ ਸ਼ੇਰ ਫਿਰਨ ਲੱਗੇ , ਇਕ ਸ਼ੇਰ ਗੁਰੂ ਜੀ ਦੇ ਚਰਨਾਂ ਕੋਲ ਬੈਠ ਗਿਆ । ਨਾਗ ਰਾਖੀ ਕਰਨ ਲੱਗੇ । ਗੁਰੂ ਜੀ ਜਿਸ ਝਾੜ ਵਿਚ ਬਿਰਾਜੇ ਸਨ , ਉਥੇ ਕੋਈ ਪੰਜ ਕੋਹ ਤਕ ਕਿਸੇ ਨੂੰ ਹੌਸਲਾ ਨਾ ਪਿਆ ਦੇਖਣ ਜਾਣ । ਸੂਰਜ ਚੜ੍ਹਨ ਤੋਂ ਸੂਰਜ ਅਸਤ ਹੋਣ ਤਕ ਭਾਲ ਕੀਤੀ ਜਾਂਦੀ ਸੀ । ਜਨਾਬ ! ਅੱਗੇ ਨਾ ਜਾਣਾ । ਸ਼ੇਰ ਗਰਜ ਰਿਹਾ ਹੈ , ਸੁਣ ਆਵਾਜ਼ ‘ ਇਕ ਪਠਾਨ ਨੇ ਫ਼ੌਜਦਾਰ ਨੂੰ ਅੱਗੇ ਵਧਣੋ ਰੋਕਿਆ । ਉਹ ਚਾਲੀ ਬੰਦੇ ਲੈ ਕੇ ਇਨਾਮ ਪ੍ਰਾਪਤ ਕਰਨ ਲਈ ਮਾਰ ਮਾਰ ਕਰਦਾ ਫਿਰਦਾ ਸੀ । ਬਲੋਲਪੁਰ ਵਾਲੇ ਪਾਸੇ ਵਲੋਂ ਵਧਿਆ । ਉਸ ਨੂੰ ਰੋਕਿਆ ਉਸ ਥਾਂ ਗਿਆ , ਜਿਥੇ ਅੱਜ ਕਲ ਨਹਿਰ ਦਾ ਪੁਲ ਤੇ ਹੱਟੀਆਂ ਹਨ । ਉਥੋਂ ਗੁਰੂ ਜੀ ਇਕ ਮੀਲ ਉੱਤੇ ਸਨ । ਸ਼ੇਰਾਂ ਦੇ ਬੁੱਕਣ ਦੀ ਆਵਾਜ਼ ਇਉਂ ਆਉਂਦੀ ਸੀ , ਜਿਵੇਂ ਬੱਦਲ ਗੱਜਦਾ ਹੈ । “ ਤੂੰ ਗੁਰੂ ਦਾ ਚੇਲਾ ਤਾਂ ਨਹੀਂ ? ” ਫ਼ੌਜਦਾਰ ਦਾ ਦਿਮਾਗ ਖ਼ਰਾਬ ਸੀ । ਉਸ ਨੂੰ ਜੇ ਕੋਈ ਸਿੱਧੀ ਗੱਲ ਆਖਦਾ ਤਾਂ ਉਹ ਪੁੱਠੀ ਸਮਝਦਾ । “ ਸ਼ੇਰਾਂ ਤੇ ਰਿੱਛਾਂ ਕੋਲੋਂ ਡਰਦੇ ਹੋਏ ਬਾਗ਼ੀ ਗੁਰੂ ਨੂੰ ਨਾ ਲੱਭੀਏ ਤਾਂ ਬਾਦਸ਼ਾਹ ਦੀ ਕਰੋਪੀ ਦਾ ਸ਼ਿਕਾਰ ਹੋਈਏ ? ” “ ਦੇਖ ਲਉਂ ….. ਮੈਂ ਤਾਂ ਅਕਲ ਦੀ ਗੱਲ ਦੱਸੀ ਹੈ । ਖ਼ਤਰੇ ਤੋਂ ਜਾਣੂ ਕਰਾਇਆ ਹੈ । ” “ ਚੱਲ ਹੁਣ ਪਿੱਛੇ ! ਤੇਰੇ ਵਰਗੇ ਕਾਇਰਾਂ ਕਾਰਨ ਤਾਂ ਅਸੀਂ ਜੰਗਲਾਂ ਵਿਚ ਖੱਜਲ ਹੁੰਦੇ ਫਿਰਦੇ ਹਾਂ । ” “ ਜਾਉ । ਪੈੜ ਵੀ ਦੱਸਦੀ ਹੈ , ਹਿੰਦੂਆਂ ਦਾ ਪੀਰ ਏਧਰੇ ਗਿਆ ਹੈ — ਮੇਰਾ ਮਾਲਕ ਤਾਂ ਮਾਰਿਆ ਗਿਆ । ਇਕ ਪਾਸੇ ਸ਼ੇਰ ਨੇ ਹਮਲਾ ਕੀਤਾ , ਪਿੱਛੇ ਹਟਣ ਲੱਗਾ ਤਾਂ ਸੱਪ ਨੇ ਡੰਗ ਮਾਰਿਆ …..। ” “ ਕੌਣ ਸੀ ? ” ਜ਼ਾਫ਼ਰ ਅਲੀ ਰੁਹੇਲਾ । ” “ ਕਿਥੇ ਪਿਆ ਹੈ ? ” ਰਤਾ ਕੁ ਅੱਗੇ ਹੋਵੋ । ” “ ਮੈਂ ਤਾਂ ਉਸ ਦੇ ਘਰ ਦੱਸਣ ਜਾ ਰਿਹਾ ਹਾਂ । ’ ’ ਹੰਕਾਰ ਤੇ ਲਾਲਚ ਮਨੁੱਖ ਨੂੰ ਅੰਨ੍ਹਿਆਂ ਕਰ ਦਿੰਦਾ ਹੈ । ਉਸ ਫ਼ੌਜਦਾਰ ਨੇ ਕੋਈ ਗੱਲ ਨਾ ਸੁਣੀ । ਬੱਸ ਏਹੋ ਸੁਣਿਆ ਹਿੰਦੂਆਂ ਦਾ ਪੀਰ ‘ ਅੱਗੇ ਗਿਆ ਹੈ — ਨੰਗੇ ਪੈਰਾਂ ਦਾ ਪੈੜ ਹੈ । ਉਹ ਅੱਗੇ ਵਧਿਆ । ਘੋੜੇ ਉੱਤੇ ਸਵਾਰ ਸੀ । ਉਹ ਅਜੇ ਸੌ ਗਜ਼ ਹੀ ਗਿਆ ਸੀ ਕਿ ਵੱਡੇ ਰੁੱਖ ਤੋਂ ਇਕ ਰਿੱਛ ਨੇ ਉਸ ਦੇ ਉਪਰ ਛਾਲ ਮਾਰੀ ਤੇ ਉਸ ਨੂੰ ਹੇਠਾਂ ਸੁੱਟ ਲਿਆ । ਬੰਦਿਆਂ ਨੂੰ ਸੁਰਤ ਵੀ ਨਾ ਲੈਣ ਦਿੱਤੀ । ਅਚਾਨਕ ਆਫ਼ਤ ਆਈ ਦੇਖ ਕੇ ਬੰਦੇ ਡਰ ਗਏ । ਉਹਨਾਂ ਵਿਚੋਂ ਦੋਂਹਾਂ ਨੇ ਰਿੱਛ ਉੱਤੇ ਹਮਲਾ ਕੀਤਾ , ਤਲਵਾਰਾਂ ਦੇ ਵਾਰ ਕੀਤੇ , ਪਰ ਬਣਿਆ ਕੁਝ ਨਾ । ਉਨੇ ਨੂੰ ਸ਼ੇਰ ਬੁੱਕਦੇ ਆ ਗਏ । ਉਹ ਘੋੜੇ ਨਠਾ ਕੇ ਚਲੇ ਗਏ । ਫ਼ੌਜਦਾਰ ਦੀ ਲਾਸ਼ ਵੀ ਨਾ ਚੁੱਕੀ । ਉਸ ਦੇ ਪਿੱਛੋਂ ਉਸ ਜੰਗਲ ਵੱਲ ਕੋਈ ਮੁਗ਼ਲ ਪਠਾਣ ਨਾ ਵਧਿਆ । ਉਹ ਪਰੇ ਪਰੇ ਨਿਕਲ ਗਏ । ਗੁਰੂ ਜੀ ਆਰਾਮ ਕਰਦੇ ਰਹੇ । ਪਿਛਲੇ ਪਹਿਰ ਜਾਗੇ । ਉਠੇ ਤਾਂ ਸਾਰੇ ਚੌਗਿਰਦੇ ਨੂੰ ਸ਼ਾਂਤ ਪਾਇਆ । ਆਪਣੇ ਕਮਰਕੱਸੇ ਨਾਲੋਂ ਕੁਝ ਕੱਪੜਾ ਪਾੜ ਕੇ ਝਾੜੀ ਉੱਤੇ ਸੁੱਟ ਦਿੱਤਾ , ਜਿਥੇ ਬੈਠੇ ਸਨ । ਸ਼ਾਇਦ ਨਿਸ਼ਾਨੀ ਰੱਖੀ ਸੀ ਆਪਣੇ ਵਿਛੜੇ ਸਾਥੀਆਂ ਨੂੰ ਸੇਧ ਦੇਣ ਲਈ । ਉਹਨਾਂ ਦੇ ਸਾਥੀ ਭਾਈ ਧਰਮ ਸਿੰਘ , ਭਾਈ ਦਇਆ ਸਿੰਘ ਤੇ ਮਾਨ ਸਿੰਘ ਜਿਹੜੇ ਨਾਲ ਤੁਰੇ ਸਨ , ਪਰ ਚਮਕੌਰ ਤੋਂ ਬਾਹਰ ਹਨੇਰੇ ਵਿਚ ਵਿੱਛੜ ਗਏ ਸਨ । ਮੁੜ ਮੇਲ ਨਹੀਂ ਸੀ ਹੋਇਆ । ਸ਼ਾਮ ਤਕ ਉਥੇ ਰਹੇ । ਜਦੋਂ ਹਨੇਰਾ ਹੋਇਆ ਤਾਂ ਤਾਰਿਆਂ ਦੀ ਸੇਧ ਰੱਖ ਕੇ ਮੁੜ ਚੱਲ ਪਏ । ਇਕੱਲੇ ਭੁੱਖੇ ਤੇ ਹਨੇਰੇ ਵਿਚ ਨੰਗੀ ਪੈਰੀਂ , ਬੱਸ ਇਕ ਅਕਾਲ ਪੁਰਖ ਦਾ ਆਸਰਾ , ਜਿਵੇਂ ਆਪ ਜੀ ਦਾ ਹੁਕਮ ਹੈ : ਪ੍ਰਾਨ ਕੇ ਬਚਯਾ , ਦੂਧ ਪੂਤ ਕੇ ਦਿਵਯਾ , ਰੋਗ ਸੋਗ ਕੋ ਮਿਟਯਾ , ਕਿਧੌ ਮਾਨੀ ਮਹਾ ਮਾਨ ਹੌ ॥
( ਚਲਦਾ )



Share On Whatsapp

Leave a comment


ਮਾਛੀਵਾੜਾ ਭਾਗ 4
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥ ਰਹਾਉ ॥ ( ਸਿਰੀ ਰਾਗੁ ਮ : ੫ ) ***** —– —- ***** ਸਤਿਗੁਰੁ ਸੇਵਨਿ ਆਪਣਾ ਤਿਨ੍ਹਾ ਵਿਟਹੁ ਹਉ ਵਾਰਿਆ ॥ ( ਸਿਰੀ ਰਾਗੁ ਮਃ ੩ ) ਭਾਈ ਜੀਊਣਾ ਭਾਵੇਂ ਸੇਵਕ ਸੀ । ਉਸ ਨੇ ਗੁਰ – ਦਰਸ਼ਨ ਕੀਤੇ ਸਨ । ਅਨੰਦਪੁਰ ਦੋ ਵਾਰ ਗਿਆ ਸੀ , ਪਰ ਜਦੋਂ ਪੂਰਨ ਨੱਸ ਆਇਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ । ਉਸ ਨੇ ਮਾਲਕਣ ਦੁਰਗੀ ਅੱਗੇ ਵੀ ਦੁੱਖ ਪ੍ਰਗਟ ਕੀਤਾ , ਪਰ ਕੀ ਹੋ ਸਕਦਾ ਸੀ , ਹੈ ਸੀ ਸੇਵਕ । ਰਾਤ ਪਹਿਰਾ ਰੱਖਣਾ ਤੇ ਡੰਗਰਾਂ ਨੂੰ ਪੱਠੇ ਪਾਉਣੇ , ਸੇਵਾ ਕਰਨੀ । ਇਕ ਸੱਚਾ ਸੁੱਚਾ ਈਮਾਨਦਾਰ ਸੇਵਕ ਸੀ । ਗੁਰੂ ਜੀ ਚਲੇ ਗਏ । ਪੂਰਨ ਦੀ ਕਠੋਰਤਾ ਉੱਤੇ ਉਸ ਨੂੰ ਵੀ ਰੰਜ ਆਇਆ ਤੇ ਮੁੜ ਆਪ ਵੀ ਪਿੱਛੇ ਨੱਠ ਤੁਰਿਆ । ਜੀਊਣੇ ਨੂੰ ਦੇਰ ਲੱਗ ਗਈ ਸੀ , ਪਿੰਡੋਂ ਬਾਹਰ ਜੰਗਲ ਸ਼ੁਰੂ ਹੋ ਜਾਂਦਾ ਸੀ । ਉਹ ਆਪਣੇ ਗੁਰੂ ਜੀ ਨੂੰ ਲੱਭਣ ਤੁਰਿਆ । ਉਸ ਦੀਆਂ ਲੱਤਾਂ ਵਿਚ ਕਾਹਲ ਆ ਗਈ , ਉਸ ਦੀਆਂ ਅੱਖਾਂ ਦੀ ਜੋਤ ਤੇਜ਼ ਹੋ ਗਈ । ਉਹ ਮਾਹੀ ਨੂੰ ਭਾਲਣ ਲੱਗੀਆਂ । ਉਹ ਸਹਿਜਧਾਰੀ ਸੀ । ਅਜੇ ਅੰਮ੍ਰਿਤ ਨਹੀਂ ਸੀ ਛਕਿਆ । ਨਾਮ – ਬਾਣੀ ਦੀ ਲਗਨ ਲੱਗੀ ਸੀ , ਪਰ ਗ਼ਰੀਬੀ ਤੇ ਸੇਵਾਦਾਰੀ ਉਸ ਨੂੰ ਪੂਰਨ ਭਗਤ ਨਹੀਂ ਸੀ ਬਣਨ ਦਿੰਦੀ । ਵਫ਼ਾਦਾਰ ਸੇਵਕ ਸੀ । ਭਾਈ ਜੀਊਣੇ ਨੇ ਪੈਰੀਂ ਜੁੱਤੀ ਨਾ ਪਾਈ । ਉਸ ਦੇ ਦਿਲ ਨੇ ਆਵਾਜ਼ ਦਿੱਤੀ , “ ਜੀਊਣਿਆ , ਤੇਰਾ ਪਿਆਰਾ ਗੁਰੂ ਨੰਗੀਂ ਪੈਰੀਂ ਤੇ ਤੂੰ ਜੁੱਤੀ ਪਾ ਕੇ ਉਹਨਾਂ ਨੂੰ ਲੱਭਣ ਜਾਏਂ ? ਇਹ ਕਿਵੇਂ ਹੋ ਸਕਦਾ ਹੈ ? ” ਮਨ ਦੀ ਇਸ ਆਵਾਜ਼ ‘ ਤੇ ਉਸ ਨੇ ਜੁੱਤੀ ਪੈਰਾਂ ਤੋਂ ਲਾਹ ਕੇ ਰਾਹ ਵਿਚ ਸੁੱਟ ਦਿੱਤੀ । ਉਹ ਨੰਗੀਂ ਪੈਰੀਂ ਨੱਠ ਉੱਠਿਆ , ਗਿੱਲੀ ਧਰਤੀ ਵੱਲ ਦੇਖਦਾ ਗਿਆ । ਪੈੜ ਲੱਭਣ ਲਈ , ਪੈੜ ਵੀ ਸਤਿਗੁਰੂ ਜੀ ਦੇ ਚਰਨ ਕੰਵਲਾਂ ਦਾ , ਜਿਹੜੇ ਚਰਨ ਜੋੜੇ ਨਾਲ ਚੱਲਦੇ , ਮਖ਼ਮਲੀ ਗਦੇਲਿਆਂ ‘ ਤੇ ਰੱਖੇ ਜਾਂਦੇ ਤੇ ਸੇਵਕ ਘੁਟ ਕੇ ਮਾਲਸ਼ਾਂ ਕਰਦੇ । ਚੰਦਨ ਦੇ ਪਊਏ ਪਾਉਂਦੇ । ਅੱਗੇ ਪਿੱਛੇ ਸੇਵਕ ਫਿਰਦੇ । ਪਰ ਵੇਖੋ ਰੰਗ ਕਰਤਾਰ ਦੇ , ਭਾਈ ਜਿਊਣਾ ਸੋਚਦਾ ਗਿਆ , “ ਧਰਮ ਤੇ ਦੇਸ਼ ਬਦਲੇ ਚੋਜੀ ਪ੍ਰੀਤਮ ਨੂੰ ਕੀ ਕਰਨਾ ਪਿਆ । ਨੰਗੀਂ ਪੈਰੀਂ , ਖ਼ਤਰੇ ਪੈਰ ਪੈਰ ‘ ਤੇ , ਭੁੱਖੇ ਭਾਣੇ । ” ਇਹ ਸੋਚ ਕੇ ਉਹ ਹੋਰ ਨੱਠਿਆ , ਝਾੜੀ ਝਾੜੀ ਦੇਖਣ ਲੱਗਾ । ਉਸ ਦੇ ਪੈਰਾਂ ਵਿਚ ਵੀ ਸੂਲਾਂ ਵੱਜਣ ਲੱਗੀਆਂ । ਪੀੜ ਨੂੰ ਪੀਂਦਾ ਹੋਇਆ ਆਖੀ ਗਿਆ : “ ਓ ਦਾਤਾ ਜੀ ! ਮੈਨੂੰ ਦਰਸ਼ਨ ਦਿਉ । ਆਪ ਹੀ ਦੱਸੋ ਕਿਥੇ ਹੋ ? ਮੈਂ ਆਪ ਦੇ ਦਰਸ਼ਨ ਬਿਨਾਂ ਨਹੀਂ ਬਚ ਸਕਦਾ ….. ਅੰਨ…
ਜਲ ਨਹੀਂ ਛਕਣਾ । ਕਰੋ ਕ੍ਰਿਪਾ । ’ ’ ਉਸ ਪੈੜ ਦੇਖੇ , ਨੰਗੇ ਪੈਰ , ਨੱਠੇ ਜਾਂਦੇ ਪੁਰਸ਼ ਦੇ , ਝੁਕ ਕੇ ਨਿਮਸ਼ਕਾਰ ਕੀਤੀ , ਖ਼ਾਕ ਚੁੱਕ ਕੇ ਨੈਣਾਂ ਨਾਲ ਲਾਈ , ਏਧਰ ਹੀ ਗਏ , ਦੀਨ ਦੁਨੀ ਦੇ ਮਾਲਕ ਜ਼ਰੂਰ ਮਿਲ ਪੈਣਗੇ । ” “ ਕੌਣ ਏ ? ਠਹਿਰ ! ” ਇਕ ਕੜਕਵੀਂ ਆਵਾਜ਼ ਆਈ । ਉਸ ਨੇ ਸੱਜੇ ਹੱਥ ਦੇਖਿਆ ਤਾਂ ਚਾਰ ਪਠਾਣ ਦਿਉਆਂ ਵਰਗੇ , ਉਧਰੋਂ ਵਧੇ ਤੇ ਦੋ ਖੱਬੇ ਪਾਸਿਓਂ । ਉਹ ਵੀ ਗੁਰੂ ਜੀ ਦੀ ਭਾਲ ਕਰ ਰਹੇ ਸਨ । ਭਾਈ ਜੀਊਣਾ ਖਲੋ ਗਿਆ । ਉਹ ਇਕ ਪਲ ਵਿਚ ਜਾਣ ਗਿਆ ਕਿ ਅੰਤ ਸਮਾਂ ਆ ਗਿਆ । ਇਹਨਾਂ ਦੁਸ਼ਟਾਂ ਨੇ ਕਤਲ ਤੋਂ ਕਰਨ ਤੋ ਨਹੀਂ ਰੁਕਣਾ । “ ਅੱਛਾ ਸਤਿਗੁਰੂ ਜੀ , ਜੋ ਆਪ ਦਾ ਹੁਕਮ । ” ਉਸ ਦੀ ਆਤਮਾ ਦਾ ਬੋਲ ਸੀ । “ ਕੌਣ ਹੈਂ ? ” ਇਕ ਨੇ ਅੱਗੇ ਹੋ ਕੇ ਪੁੱਛਿਆ । “ ਜੀਊਣਾ । ” ਭਾਈ ਜੀਊਣੇ ਨੇ ਉੱਤਰ ਦਿੱਤਾ । “ ਕਿਥੋਂ ? ’ ’ ‘ ‘ ਬਲੋਲਪੁਰ ਤੋਂ । ” “ ਏਧਰ ਕੀ ਲੈਣ ਆਇਆ ? ” “ ਮੇਰੀਆਂ ਦੋ ਘੋੜੀਆਂ ਖੁੱਲ੍ਹ ਕੇ ਜੰਗਲ ਵੱਲ ਆ ਗਈਆਂ ਹਨ , ਖੁਰਾ ਨਹੀਂ ਲੱਭਦਾ । ਮੇਰਾ ਮਾਲਕ ਹਸ਼ਮਤ ਖ਼ਾਨ ਰੁਹੇਲਾ ਹੈ । ‘ ‘ “ ਤੂੰ ਹਿੰਦੂ ਹੈਂ ਕਿ ਮੁਸਲਮਾਨ ? ” “ ਹਿੰਦੂ ! ਸੇਵਕ ਹਾਂ । ” “ ਝੂਠ ਬੋਲਦਾ ਹੈ । ” ਇਕ ਨੇ ਤਲਵਾਰ ਮੋਢੇ ‘ ਤੇ ਰੱਖ ਕੇ ਆਖਿਆ । “ ਗੁਰੂ ਵੱਲ ਤਾਂ ਨਹੀਂ ਚੱਲਿਆ ? ” “ ਗੁਰੂ ….. ਕੌਣ ਗੁਰੂ ? ‘ ‘ “ ਅਨੰਦਪੁਰ ਵਾਲਾ । ” “ ਨਹੀਂ ! ” ਭਾਈ ਜੀਊਣੇ ਨੇ ਝੂਠ ਬੋਲਿਆ । “ ਮਾਰੋ ! ” ਇਕ ਬੋਲਿਆ । “ ਨਹੀਂ — ਮਾਰੋ ਨਾ । ਇਸ ਕੋਲੋਂ ਪੁੱਛੋ — ਇਹ ਜ਼ਰੂਰ ਗੁਰੂ ਦਾ ਸੇਵਕ ਹੈ — ਨੰਗੀਂ ਪੈਰੀਂ , ਵਿਆਕੁਲ ਦਸ਼ਾ ਵਿਚ । ” ਹਾਂ । ਮੈਨੂੰ ਐਵੇਂ ਨਾ ਮਾਰੋ । ” “ ਮੈਨੂੰ ਨਹੀਂ ਪਤਾ , ਉੱਕਾ ਨਹੀਂ ਪਤਾ — ਮੈਂ ਘੋੜੀਆਂ ਲੱਭਣ ਆਇਆ “ ਚੱਲ ਪਿੱਛੇ – ਪਤਾ ਕਰਾਂਗੇ ਤੂੰ ਕੌਣ ਹੈਂ ? ‘ “ ਖ਼ੁਦਾ ਤੁਸਾਂ ਦਾ ਭਲਾ ਕਰੇ , ਮੈਨੂੰ ਛੱਡ ਦਿਉ ….. ਮੇਰਾ ਮਾਲਕ ਮੈਨੂੰ ਮਾਰੇਗਾ , ਉਹ ਡਾਢਾ ਹੈ ।… ਮੈਂ ਕਿਸੇ ਦਾ ਜਾਣੂ ਨਹੀਂ । ” ਜੀਊਣੇ ਨੇ ਤਰਲੇ ਲਏ , ਸਤਿਗੁਰੂ ਮਿਹਰ ਕੀਤੀ , ਪਠਾਣਾਂ ਦੇ ਮਨ ਬਦਲ ਦਿੱਤੇ , ਉਹਨਾਂ ਨੇ ਜੀਊਣੇ ਨੂੰ ਛੱਡ ਦਿੱਤਾ । “ ਦੇਖ ਜੇ ਕਿਸੇ ਝਾੜੀ ਉਹਲੇ ਸਿੱਖ ਗੁਰੂ ਲੁਕਿਆ ਦੇਖਿਆ ਤਾਂ ਪਤਾ ਦੇਵੀਂ । ਇਨਾਮ ਮਿਲੇਗਾ । ” ਉਹਨਾਂ ਨੇ ਆਖਿਆ । ਜੀਊਣੇ ਜ਼ਬਾਨੋਂ ਕੋਈ ਉੱਤਰ ਨਾ ਦਿੱਤਾ ਤੇ ਉਹਨਾਂ ਕੋਲੋਂ ਖ਼ਲਾਸੀ ਪਾ ਕੇ ਜੰਗਲ ਵਿਚ ਜਾ ਵੜਿਆ । ਪਠਾਣ ਅੱਗੇ ਨੂੰ ਚਲੇ ਗਏ ।
( ਚਲਦਾ )



Share On Whatsapp

Leave a comment




ਮਾਛੀਵਾੜਾ ਭਾਗ 3
ਦਿਲਾਵਰ ਖ਼ਾਨ ਬੜਾ ਹੁਸ਼ਿਆਰ ਬੰਦਾ ਸੀ । ਉਸ ਨੇ ਆਪਣੇ ਸ਼ਹਿਰ ਦੇ ਪੱਗ ਬੰਨ੍ਹ ਲੜਾਕੇ ਬੰਦੇ ਤਾਂ ਸੂਬਾ ਸਰਹੰਦ ਦੇ ਆਖੇ ਸ਼ਾਹੀ ਲਸ਼ਕਰ ਦੀ ਸਹਾਇਤਾ ਵਾਸਤੇ ਭੇਜ ਦਿੱਤੇ ਸਨ , ਪਰ ਆਪ ਨਹੀਂ ਸੀ ਗਿਆ । ਬੀਮਾਰੀ ਦਾ ਬਹਾਨਾ ਲਾ ਲਿਆ । ਅਸਲ ਵਿਚ ਉਸ ਦੀ ਨਵੀਂ ਬੇਗਮ ਨੇ ਵੀ ਨਹੀਂ ਸੀ ਜਾਣ ਦਿੱਤਾ । ਬੰਦਾ ਵੀ ਚੰਚਲ ਮਨ ਸੀ । ਉਸ ਨੇ ਪੂਰਨ ਮਸੰਦ ਨੂੰ ਬੰਦੀਖ਼ਾਨੇ ਸੁੱਟ ਦਿੱਤਾ । ਹਨੇਰੇ ਬੰਦੀਖ਼ਾਨੇ ਵਿਚ , ਜਿਸ ਵਿਚੋਂ ਸ਼ਾਇਦ ਹੀ ਕੋਈ ਬਾਹਰ ਨਿਕਲਿਆ ਹੋਵੇ । ਉਸ ਨੇ ਪੂਰਨ ਮਸੰਦ ਦੇ ਟੱਬਰ , ਪਤਨੀ ਬਾਰੇ ਸੁਣਿਆ ਸੀ ਕਿ ਬੜੀ ਸੁੰਦਰ ਤੋਂ ਜਵਾਨ ਹੈ , ਭਾਵੇਂ ਦੋ ਬੱਚਿਆਂ ਦੀ ਮਾਂ ਸੀ , ਉਸ ਦੇ ਮੂੰਹ ਪਾਣੀ ਭਰ ਆਇਆ । ਮੰਦਾ ਚਿਤਵਿਆ ਤੇ ਬੰਦਿਆਂ ਨੂੰ ਨਾਲ ਲੈ ਕੇ ਆਪ ਪੂਰਨ ਦੇ ਘਰ ਗਿਆ । ਪੂਰਨ ਦਾ ਘਰ ਸਾਮਾਨ ਨਾਲ ਤਾਂ ਭਰਿਆ ਸੀ , ਪਰ ਬੰਦਾ ਕੋਈ ਨਹੀਂ ਸੀ । ਸਭ ਡਰਦੇ ਨੱਠ ਗਏ ਸਨ । ਘਰ ਸੁੰਞਾ ਹੋ ਗਿਆ ਸੀ । ਦਿਲਾਵਰ ਖ਼ਾਨ ਨੇ ਉਪਰ ਜਾ ਕੇ ਤੱਕਿਆ ਤਾਂ ਹੈਰਾਨ ਹੋਇਆ ਕਿ ਪੂਰਨ ਦੀ ਵਹੁਟੀ ਦੁਰਗੀ ਨਹੀਂ ਸੀ । ਦਿਲਾਵਰ ਖ਼ਾਨ ਬੋਲਿਆ , “ ਲੁੱਟੋ ਸਾਰਾ ਘਰ , ਅੰਨ , ਕੱਪੜਾ , ਬਰਤਨ ਸਭ ਕੁਝ ਲੁੱਟ ਕੇ ਮੇਰੇ ਮਹਿਲਾਂ ਵਿਚ ਪਹੁੰਚਾਓ ਤੇ ਮੈਂ ਲੱਭਦਾ ਹਾਂ ਦੁਰਗੀ ਨੂੰ । ” ਦਿਲਾਵਰ ਖ਼ਾਨ ਦੇ ਨਾਲ ਇਕ ਮਰਾਸੀ ਸੀ , ਉਹ ਬੜਾ ਕਾਂਟਾ ਸੀ ਤੇ ਬਲੋਲਪੁਰ ਦੇ ਘਰ ਘਰ ਦਾ ਜਾਣੂੰ ਸੀ , ਉਸ ਦਾ ਨਾਂ ਸੀ ਮੇਹਰ । ’ ’ ਦਿਲਾਵਰ ਖ਼ਾਨ ਨੇ ਉਸ ਨੂੰ ਬੁਲਾਇਆ । ‘ ਹਜ਼ੂਰ । ” ਆਖ ਕੇ ਮੇਹਰ ਅੱਗੇ ਹੋਇਆ । ਤੇਰੀ ਅਕਲ ਦੇਖਣੀ ਹੈ । ” “ ਮੇਰੀ ਅਕਲ ਤਾਂ ਤੇਜ਼ ਹੈ ਪਰ ਕਿਸਮਤ ਹੀ ਖੋਟੀ ਹੈ । ” “ ਕਿਸਮਤ ਚੰਗੀ ਹੋ ਜਾਏਗੀ , ਸੋਨੇ ਦੇ ਕੜਿਆਂ ਦੀ ਜੋੜੀ ਜੇ …. ‘ ਕੀ ਖ਼ਿਦਮਤ ਕਰਾਂ ਹਜ਼ੂਰ ਦੀ ? ਦੁਰਗੀ ਨੂੰ ਲੱਭ । ” “ ਪਿੰਡ ਵਿਚ ਹੈ ? ” “ ਹੋਰ ਕਿਤੇ ਨਹੀਂ ਜਾ ਸਕਦੀ । ” “ ਇਹ ਆਈ ਸਮਝੋ ….. ਮੇਹਰੂ ਮਰਾਸੀ ਤਾਂ ਫ਼ਰਿਸ਼ਤਾ ਹੈ । ” “ ਦੇਖਿਆ ਜਾਂਦਾ । ” ‘ ਗੱਲ ਇਹ ਹੈ । ” ਕੀ ? ” “ ਤੁਸੀਂ ਬੈਠੋ ਪੂਰਨ ਦੇ ਘਰ । ਤੁਸੀਂ ਸ਼ਹਿਰ ਵਿਚ ਫਿਰੇ ਤਾਂ ਸਭ ਨੇ ਡਰ ਜਾਣਾ ਹੈ ਤੇ ਦੁਰਗੀ ਵੀ ਭੜੋਲੇ ਪੈ ਜਾਏਗੀ । ‘ ‘ “ ਜੇ ਮੈਂ ਪੂਰਨ ਦੇ ਘਰ ਬੈਠਾਂਗਾ ? ” ਤਾਂ ….। ” “ ਕੀ ਹੋਏਗਾ ? ” “ ਦੇਖਣਾ . … ਮੈਂ ਜੂ ਅਰਜ਼ ਕਰਦਾ ਹਾਂ ਕਿ ਬੈਠੋ । ਉਪਰ ਜਾ ਕੇ । ਉਹਦੇ ਪਲੰਘ ’ ਤੇ । ਮੈਂ ਜਾਦੂ ਕਰਾਂਗਾ । ” “ ਜਾਹ ਦਫ਼ਾ ਵੀ ਹੋ । ’ ’ “ ਲੌ , ਮੈਂ ਚੱਲਿਆ ਤੇ ਖੋਟੇ ਪੈਸੇ ਵਾਂਗ ਵਾਪਸ ਵੀ ਆਇਆ ਸਮਝੋ । ਇਹ ਆਖ ਕੇ ਮਰਾਸੀ ਤੁਰ ਪਿਆ । ਉਸ ਨੇ ਘਰ ਘਰ ਜਾ ਕੇ ਪੁੱਛਣਾ ਸ਼ੁਰੂ ਕੀਤਾ — ਉਹ ਜ਼ਰੂਰ ਕਿਸੇ ਹਿੰਦੂ ਦੇ ਘਰ ਹੋਏਗੀ । ਉਸ ਦਾ ਵਿਸ਼ਵਾਸ ਸੀ । ਰਾਜਾ ਰਾਮ | ਪਈ ਪੂਰਨ ਦੀ ਵਹੁਟੀ ਦੁਰਗੀ ਕਿਤੇ ਹੋਊ ? ” ਮਰਾਸੀ ਨੇ ਇਕ ਹਿੰਦੂ ਨੂੰ ਪੁੱਛਿਆ , ਇਹ ਨੌਜਵਾਨ ਕਰਾੜ ਬਿਸ਼ਨੇ ਦਾ ਪੁੱਤਰ ਸੀ । ਦਰਗੀ । ਰਾਜਾ ਰਾਮ ਬੋਲਿਆ । ਹਾਂ ਦੇਖੀ ਨਹੀਂ । ” “ ਗੱਲ ਇਹ ਹੈ ਕਿ ਪੂਰਨ ਨੂੰ ਨਵਾਬ ਦਿਲਾਵਰ ਖ਼ਾਨ ਨੇ ਬੰਦੀ ਖ਼ਾਨੇ ਬੰਦ ਕਰ ਦਿੱਤਾ ਹੈ । ਉਸ ਨੇ ਮੈਨੂੰ ਸੁਨੇਹਾ ਦਿੱਤਾ । ਦੁਰਗੀ ਤਕ ਸੁਨੇਹਾ ਜ਼ਰੂਰ ਪਹੁੰਚਾਉਣਾ ਹੈ । ” “ ਅਸਾਡੇ ਘਰ ਤਾਂ ਨਹੀਂ ਗਈ । ਮੈਂ ਹੁਣੇ ਆ ਰਿਹਾ ਹਾਂ । “ ਕਿਸ ਦੇ ਘਰ ਹੋ ਸਕਦੀ ਹੈ ? ” “ ਮੇਰਾ ਖ਼ਿਆਲ ਹੈ ? ’ ’ “ ਕੀ “ ਏਹ ਕਿ .. … । ” “ ਬੋਲ ਝਿਜਕਦਾ ਕਿਉਂ ਹੈਂ ? ਮੈਂ ਤਾਂ ਪੂਰਨ ਦਾ ਭਰਾ ਬਣਿਆ ਹਾਂ । ਇਹ ਠੀਕ ਹੈ ਕਿ ਮੈਂ ਗ਼ਰੀਬ ਮਰਾਸੀ ਹਾਂ । ” “ ਉਹ ਤਾਂ ਮੈਨੂੰ ਪਤਾ ਹੈ , ਮੈਂ ਸੋਚਦਾ ਹਾਂ । ” ‘ ‘ ਸੋਚ ਲੈ । ” ਦੋਵੇਂ ਚੁੱਪ ਕਰ ਕੇ ਖਲੋ ਗਏ । “ ਮੇਰਾ ਖ਼ਿਆਲ ਹੈ …..। ’ ’ ਕੀ ? ” ‘ ਉਹ ਜ਼ਰੂਰ । ” ਰਾਜਾ ਰਾਮ ਅਸਲ ਵਿਚ ਸੱਚ ਦੱਸਣੋਂ ਝਿਜਕਦਾ ਸੀ । ਦੱਸ ਵੀ । “ ਉਹ ਘਸੀਟੇ ਖੱਤਰੀ ਦੇ ਘਰ ਹੋਏਗੀ , ਉਹਨਾਂ ਨਾਲ ਉੱਠਣ ਬੈਠਣ ਹੈ । ’ ’ ਉਧਰ ਜਾਵਾਂ ? ” ‘ ਹਾਂ ! ’ ਰਾਜਾ ਰਾਮ ਨੂੰ ਉਸ ਨੇ ਜਾਣ ਦਿੱਤਾ ਅਤੇ ਆਪ ਮਰਾਸੀ ਸਿੱਧਾ ਘਸੀਟੇ ਖੱਤਰੀ ਵੱਲ ਚੱਲ ਪਿਆ । ਘਸੀਟਾ ਬਲੌਲਪੁਰ ਦਾ ਸ਼ਾਹੂਕਾਰ ਵੀ ਸੀ ਤੇ ਦੁਕਾਨਦਾਰ ਵੀ । ਉਹ ਆਪ ਵਡੇਰੀ ਉਮਰ ਦਾ ਸੀ , ਮੁੰਡੇ ਕੰਮ – ਧੰਧਾ ਕਰਦੇ ਸਨ । ਉਸ ਦੇ ਦੋ ਮੁੰਡੇ ਸਨ , ਸੂਰਜ ਤੇ ਗਰਜੂ । ਦੋਵੇਂ ਧੀਆਂ ਪੁੱਤਰਾਂ ਵਾਲੇ । ਮਰਾਸੀ ਮੇਹਰੂ ਉਹਨਾਂ ਦੇ ਘਰ ਅੱਗੇ ਗਿਆ । ਸਦਰ ਦਰਵਾਜ਼ਾ ਬੰਦ ਸੀ । ਉਹਨੇ ਦਰਵਾਜ਼ਾ ਖੜਕਾਇਆ ਤਾਂ ਸਬੱਬੀਂ ਸੂਰਜ ਨੇ ਬੂਹਾ ਖੋਲ੍ਹਿਆ । ਉਹ ਸਾਦਾ ਜਿਹਾ ਬੰਦਾ ਸੀ , ਵਲ – ਛਲ ਨਹੀਂ ਸਨ ਆਉਂਦੇ । “ ਪੂਰਨ ਦੀ ਵਹੁਟੀ ਦੁਰਗੀ ਤਾਂ ਨਹੀਂ ਤੁਸਾਂ ਦੇ ਘਰ ? ” “ ਦੁਰਗੀ । ” “ ਆਹੋ ! ” ‘…
ਉਹ ਆਈ ਤਾਂ ਸੀ ?? “ ਦੇਖ ਤਾਂ ਘਰ ਹੈ । “ ਅੱਛਾ ” ਆਖ ਕੇ ਉਹ ਪਿੱਛੇ ਮੁੜ ਗਿਆ ਤੇ ਆ ਕੇ ਆਖਣ ਲੱਗਾ , “ ਦੁਰਗੀ ਪੁੱਛਦੀ ਹੈ , ਕੀ ਕੰਮ ਹੈ ? ” “ ਉਸ ਨੂੰ ਆਪ ਪੂਰਨ ਸੱਦਦਾ ਹੈ । ਘਰ ਆ ਗਿਆ ਹੈ । ਨਵਾਬ ਦਿਲਾਵਰ ਖ਼ਾਨ ਨੇ ਉਸ ਨੂੰ ਮੁਆਫ਼ ਕਰ ਦਿੱਤਾ । ” ‘ ਸੱਚ ਆਖਦਾ ਹੈਂ ? ” ‘ ਹੋਰ ਝੂਠ । ’ ’ “ ਆ ਜਾਂਦੀ ਹੈ । ” ‘ ਭੇਜ ਮੈਂ ਨਾਲ ਲੈ ਚੱਲਦਾ ਹਾਂ । ” “ ਉਹ ਪੁੱਛਦੀ ਹੈ , ਪੂਰਨ ਕਿਉਂ ਨਹੀਂ ਆਏ ? ” “ ਉਹ ਘਾਬਰੇ ਹਨ । ਮੈਨੂੰ ਉਚੇਚਾ ਭੇਜਿਆ ਹੈ । ਜੀਊਣਾ ਤਾਂ ਮੁੜਿਆ ਹੀ ਨਹੀਂ । ” ਉਹ ਗੱਲਾਂ ਕਰ ਹੀ ਰਹੇ ਸਨ ਕਿ ਦੁਰਗੀ ਆ ਗਈ ਤੇ ਦੁਰਗੀ ਨੇ ਮੇਹਰੂ ਨੂੰ ਆਖਿਆ “ ਮੇਹਰੂ , ਆ ਗਏ ਉਹ ? ’ ’ “ ਜੀ ਘਰ ਬੈਠੇ ਉਡੀਕ ਕਰ ਰਹੇ ਹਨ । ਤੁਸੀਂ ਕੀ ਕੀਤਾ , ਭਰਿਆ ਘਰ ਛੱਡ ਕੇ ਆ ਗਏ । ” “ ਕੀ ਕਰਦੀ , ਬੱਚਿਆਂ ਤੇ ਆਪਣੀ ਜਾਨ ਦਾ ਡਰ ਸੀ । ” “ ਕੋਈ ਡਰ ਨਹੀਂ । ਆਉ । ” “ ਚੱਲ । ” ਦੁਰਗੀ ਨੇ ਬੱਚੇ ਰਹਿਣ ਦਿੱਤੇ ਤੇ ਇਕੱਲੀ ਚੱਲ ਪਈ । ਉਹ ਮੇਹਰੂ ਨੂੰ ਇਕ ਗ਼ਰੀਬ ਮਰਾਸੀ ਸਮਝਦੀ ਸੀ । ਉਸ ‘ ਤੇ ਭਰੋਸਾ ਸੀ । ਆਮ ਤੌਰ ‘ ਤੇ ਉਸ ਦਾ ਆਉਣ ਜਾਣ ਵੀ ਸੀ । ਉਸ ਸਮੇਂ ਮਰਾਸੀਆਂ ਨੂੰ ਘਰੋਂ ਆਉਣੋਂ ਜਾਣੋਂ ਕੋਈ ਨਹੀਂ ਸੀ ਰੋਕਦਾ । ਉਹ ਤੁਰੇ ਤੇ ਕਾਹਲੀ ਨਾਲ ਘਰ ਆਏ । ਸਦਰ ਦਰਵਾਜ਼ਾ ਖੁੱਲ੍ਹਾ ਸੀ । ਉਹ ਅੰਦਰ ਲੰਘੇ । ਮਰਾਸੀ ਨੇ ਬੂਹਾ ਬੰਦ ਕਰ ਦਿੱਤਾ । ਆਪ ਹੇਠਾਂ ਹੀ ਖਲੋ ਗਿਆ । ਦੁਰਗੀ ਉਪਰ ਚੜ੍ਹ ਗਈ । ਪੌੜੀਆਂ ਚੜ੍ਹਦਿਆਂ ਉਸ ਦਾ ਦਿਲ ਧੜਕਿਆ ਤੇ ਪੈਰ ਥਿੜਕਿਆ । ਉਸ ਨੂੰ ਆਪਣੇ ਘਰ ਵਿਚੋਂ ਭੈ ਲੱਗਾ । ਫਿਰ ਵੀ ਉਹ ਤੇਜ਼ੀ ਨਾਲ ਉਪਰ ਗਈ । “ ਜੀ …..। ” ਉਸ ਨੇ ਕਮਰੇ ਵਿਚ ਵੜਦਿਆਂ ਆਵਾਜ਼ ਦਿੱਤੀ । ਪਰ ਅੰਦਰੋਂ ਕੋਈ ਉੱਤਰ ਨਾ ਮਿਲਿਆ । ਉਹ ਅੱਗੇ ਹੋਈ । “ ਆ ਗਈ । ” ਉਸ ਦੇ ਕੰਨੀਂ ਆਵਾਜ਼ ਪਈ । ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਇਕ ਦਮ ਉਸ ਦੀ ਡਾਡ ਨਿਕਲ ਗਈ । ਡਰ ਨਾ ……। ” ਹੇ ਭਗਵਾਨ । ” ਦੁਰਗੀ ਦੇ ਮੂੰਹੋਂ ਨਿਕਲਿਆ । ਉਹ ਹਰਨੀ ਸ਼ਿਕਾਰੀ ਦੇ ਕਾਬੂ ਆ ਗਈ । ਹਵੇਲੀ ਵਿਚ ਇਕੱਲੀ । ਜੇ ਬੱਚਿਆਂ , ਘਰ ਵਾਲੇ ਤੇ ਇਸ ਘਰ ਦੀ ਸੁੱਖ ਮੰਗਦੀ ਹੈ ਤਾਂ ਚੁੱਪ ਰਹੋ । ਪੂਰਨ ਬੰਦੀਖਾਨੇ ਬੰਦ ਕਰ ਦਿੱਤਾ ਹੈ । ਉਸ ਨੇ ਘਰ ਆਇਆ ਗੁਰੂ ਨਹੀਂ ਫੜਾਇਆ । ਉਸ ਨੂੰ ਕਤਲ ਕੀਤਾ ਜਾਏਗਾ । “ ਦੁਰਗੀ ਦਾ ਸਰੀਰ ਪਥਰਾਉਣ ਲੱਗਾ । ਉਸ ਨੇ ਇਕ ਡਾਡ ਹੋਰ ਮਾਰੀ , “ ਮੈਨੂੰ ਖ਼ਿਮਾ ਕਰੋ ! ਮੈਂ …। ” ਉਹ ਪੂਰੀ ਗੱਲ ਨਾ ਕਰ ਸਕੀ । ਪਰੇ ਨੂੰ ਹੋਈ ਦਿਲਾਵਰ ਖ਼ਾਨ ਨੇ ਉੱਛਲ ਕੇ ਉਸ ਨੂੰ ਬਾਹੋਂ ਫੜ ਲਿਆ , ਜਿਉਂ ਹੀ ਉਸ ਦਾ ਗੁੱਟ ਦਿਲਾਵਰ ਖ਼ਾਨ ਦੇ ਭਾਰੀ ਹੱਥ ਵਿਚ ਆਇਆ । ਉਸ ਦੇ ਮੂੰਹੋਂ ਇਕ ਦਮ ਨਿਕਲਿਆ , “ ਹੇ ਸਤਿਗੁਰੂ ! ਤੇਰਾ ਆਸਰਾ “ ਹੇ ਸਤਿਗੁਰੂ । ” ਇਹ ਸ਼ਬਦ ਗੂੰਜਿਆ । ਹੁਣ ਸਤਿਗੁਰੂ ਦਾ ਨਾਮ ਲੈ ਕੇ ਭਲਾ ਕਿਉਂ ਨਾ ਆਸਰਾ ਮਿਲੇ । ਜਿਹੜਾ ਗੁਰੂ ਦਾ ਹੋ ਜਾਏ , ਖ਼ਿਮਾ ਮੰਗ ਲਵੇ ਤਾਂ ਗੁਰੂ ਮਹਾਰਾਜ ਜ਼ਰੂਰ ਉਸ ਦੀ ਸਹਾਇਤਾ ਕਰਦੇ ਹਨ । ਉਸ ਵੇਲੇ ਹੇਠੋਂ ਮਰਾਸੀ ਨੇ ਆਵਾਜ਼ ਦਿੱਤੀ , “ ਨਵਾਬ ਸਾਹਿਬ ! ਨਵਾਬ ਸਾਹਿਬ । ਹੇਠਾਂ ਆਉ । ” “ ਕੀ ਹੋ ਗਿਆ ? ” “ ਫ਼ੌਜ ਆ ਗਈ । ਫ਼ੌਜਦਾਰ ਆਏ । ” ਦਿਲਾਵਰ ਖ਼ਾਨ ਨੇ ਹੱਥ ਛੱਡ ਦਿੱਤਾ । “ ਇਸ ਨੂੰ ਕਮਰੇ ਵਿਚ ਬੰਦ ਕਰੋ , ਇਸ ਘਰੋਂ ਬਾਹਰ ਨਾ ਜਾਏ । ” “ ਨਹੀਂ ਜਾਂਦੀ । ” ਆਖ ਕੇ ਮੇਹਰੂ ਨੇ ਦਿਲਾਵਰ ਖ਼ਾਨ ਨੂੰ ਭਰੋਸਾ ਦਿਵਾਇਆ ਤੇ ਦੋਵੇਂ ਹੇਠਾਂ ਉਤਰੇ । ਦਿਲਾਵਰ ਖ਼ਾਨ ਸਦਰ ਦਰਵਾਜ਼ੇ ਤੋਂ ਬਾਹਰ ਹੋਇਆ ਤਾਂ ਉਸ ਦੇ ਅੱਗੇ ਸਰਹਿੰਦ ਦਾ ਇਕ ਫ਼ੌਜਦਾਰ ਘੋੜੇ ਉੱਤੇ ਸਵਾਰ ਖਲੋਤਾ ਸੀ । “ ਗੁਰੂ ਆਇਆ ; ਤੇਰੇ ਸ਼ਹਿਰ ਵਿਚ । ….. ਤੇ । ” “ ਮੈਂ ਵੀ ਪਤਾ ਕਰਦਾ ਫਿਰਦਾ ਹਾਂ । ਮੈਨੂੰ ਪਤਾ ਲੱਗਾ , ਸੁਣਿਆ ਸੀ ਇਸ ਘਰ ਆਇਆ , ਘਰ ਦਾ ਮਾਲਕ ਫੜ ਕੇ ਅੰਦਰ ਦੇ ਦਿੱਤਾ ਹੈ ।… ਅਤੇ ਪਿੰਡ ਦੀ ਤਲਾਸ਼ੀ ਲਈ ਸੀ । ਇਸ ਮਕਾਨ ਵਿਚ ਕੌਣ ਸੀ ? ” “ ਪੂਰਨ ਮਸੰਦ ….. ਗੁਰੂ ਦਾ ਸੇਵਕ । ” ਗੁਰੂ ਦਾ ਸੇਵਕ । ” “ ਹਾਂ ਹਜ਼ੂਰ “ ਫਿਰ ਮਕਾਨ ਨੂੰ ਚੰਗੀ ਤਰ੍ਹਾਂ ਦੇਖਿਆ । ” ‘ ਹਾਂ । ’ ’ “ ਦੇਖੋ , ਗੁਰੂ ਜ਼ਰੂਰ ਬਲੋਲਪੁਰ ਵਿਚ ਹੋਏਗਾ । ਉਹ ਥੱਕਾ ਤੇ ਭੁੱਖਾ ….. ਇਕ ਇਕ ਘਰ ਦੇਖੋ ….. ਹਿੰਦੂਆਂ ਦੇ ਘਰ ਹੀ ਨਹੀਂ , ਸਗੋਂ ਮੁਸਲਮਾਨਾਂ ਦੇ ਘਰਾਂ ਦੀ ਵੀ ਤਲਾਸ਼ੀ ਲਉ , ਇਕ ਇਕ ਕਮਰਾ …..। ਜਿਵੇਂ ਹੁਕਮ ! ‘ ਆਉ , ਪੰਜ ਹਜ਼ਾਰ ਜਵਾਨ ਏਧਰ ਲੱਭਣ ਚੜ੍ਹਿਆ ਹੈ ।….. ਲੱਭੋ ਗੁਰੂ ਜੀਊਂਦਾ ਨਾ ਜਾਏ । ” ਦਿਲਾਵਰ ਖ਼ਾਨ ਨੂੰ ਫ਼ੌਜਦਾਰ ਦੇ ਨਾਲ ਤੁਰਨਾ ਪਿਆ । ਪਿੰਡ ਦੀ ਸ਼ਾਮਤ ਆ ਗਈ , ਘਰ ਘਰ ਦੀ ਤਲਾਸ਼ੀ ਹੋਣ ਲੱਗੀ ।
(ਚਲਦਾ )



Share On Whatsapp

Leave a comment


ਮਾਛੀਵਾੜਾ ਭਾਗ 2
“ ਕੀ ਕਿਹਾ ….. ਸਿੱਖ – ਗੁਰੂ ਬਲੋਲ ਪੁਰ ਆਇਆ ਸੀ ? ” ਬਲੋਲਪੁਰ ਦਾ ਫ਼ੌਜਦਾਰ ਜਿਹੜਾ ਪਿੰਡ ਦਾ ਮਾਲਕ ਤੇ ਚੌਧਰੀ ਸੀ — ਬੜੀ ਹੈਰਾਨੀ ਨਾਲ ਬੋਲਿਆ , ਜਦੋਂ ਉਸ ਦੇ ਇਕ ਨਫ਼ਰ ਨੇ ਆ ਸੁਨੇਹਾ ਦਿੱਤਾ । ਉਸ ਵੇਲੇ ਦਲਾਵਰ ਖ਼ਾਨ ਫ਼ੌਜਦਾਰ ਸੁੱਤਾ ਉੱਠਿਆ ਸੀ । ਉਠਦੇ ਨੂੰ ਸੁਨੇਹਾ ਮਿਲਿਆ । “ ਪਰ ਤੈਨੂੰ ਦੱਸਿਆ ਕਿਸ ? ” “ ਕਰੀਮਾ ਗੱਲ ਕਰਦਾ ਸੀ । ” “ ਸੱਦ ਕਰੀਮੇ ਨੂੰ । ” ਨਫ਼ਰ ਚਲਿਆ ਗਿਆ । ਦਲਾਵਰ ਖ਼ਾਨ ਦੀ ਸੁਸਤੀ ਦੂਰ ਹੋ ਗਈ । ਉਸ ਨੇ ਜਿਹੜੀ ਰਾਤ ਪੀਤੀ ਸੀ , ਉਸ ਦਾ ਅਸਰ ਵੀ ਨਾ ਰਿਹਾ । ਗੁੱਸਾ ਤੇ ਹੈਰਾਨੀ ਉਸ ਦੇ ਦਿਲ – ਦਿਮਾਗ਼ ਉੱਤੇ ਗਰਮੀ ਬਣ ਕੇ ਛਾ ਗਈ । ਨਫ਼ਰ ਕਰੀਮ ਦੀਨ ਨੂੰ ਫੜ ਕੇ ਲੈ ਆਇਆ । ਕਰੀਮ ਮੁਸਲਮਾਨ ਜਾਤ ਦਾ ਤੇਲੀ ਸੀ । ਉਹ ਡਰਦਾ ਡਰਦਾ ਆਇਆ ਤੇ ਹੱਥ ਜੋੜ ਕੇ ਖਲੋ ਗਿਆ । “ ਓਏ ! ਕਰੀਮੇ ਦੇ ਪੁੱਤਰ ! ਤੈਨੂੰ ਕਿਵੇਂ ਪਤਾ ਸਿੱਖਾਂ ਦਾ ਗੁਰੂ ਆਇਆ ਬਲੋਲਪੁਰ ? ” ‘ ਹਜ਼ੂਰ ਮਾਈ ਬਾਪ ” ਕਰੀਮਾ ਕੰਬ ਗਿਆ । ਸ਼ਰਾਬ ਦੀ ਟੋਟ ਨਾਲ ਲਾਲ ਅੱਖਾਂ ਡਰਾਉਣੀਆਂ ਸਨ ਫ਼ੌਜਦਾਰ ਦੀਆਂ । ਭਵਾਂ ਚੜ੍ਹੀਆਂ ਹੋਈਆਂ ਤੇ ਮੱਥੇ ਉੱਤੇ ਵੱਟ । ਮਾਈ ਬਾਪ ਦੇ ਪੁੱਤਰ ….. ਛੇਤੀ ਦੱਸ । ” “ ਮੈਂ ਕੀ ਦੱਸਾਂ ? ( ਦੱਸ ਤੈਨੂੰ ਕਿਸ ਦੱਸਿਆ ? ” “ ਤੇਜੂ ਮਿਸ਼ਰ ਮੇਰੇ ਗੁਆਂਢ ਰਹਿੰਦਾ ਹੈ । ਉਹ ਆਪਣੀ ਘਰ ਵਾਲੀ ਨਾਲ ਗੱਲ ਕਰ ਰਿਹਾ ਸੀ , ਉਹ ਰਤਾ ਬੋਲੀ ਹੈ , ਉੱਚੀ ਬੋਲਦਾ ਸੀ । ” “ ਕੀ ਆਖਦਾ ਸੀ ?? “ ਉਹ ਆਖਦਾ ਸੀ ਮੈਂ ਤੜਕੇ ਗਿਆ ਤਾਂ ਸਿੱਖਾਂ ਦਾ ਗੁਰੂ ਪੂਰਨ ਮਸੰਦ ਦਾ ਘਰ ਲੱਭਦਾ ਸੀ । ਮੈਂ ਉਸ ਨੂੰ ਉਸ ਦੇ ਘਰ ਛੱਡ ਆਇਆ । ” “ ਹੂੰ … ਹੁਣੇ ਤੇਜੂ ਤੇ ਪੂਰਨ ਨੂੰ ਸੱਦੋ । ਕਾਫ਼ਰ ਉਪਰੋਂ ਗੱਲਾਂ ਕੀ ਕਰਦੇ ਤੇ ਵਿਚੋਂ ਕੀ । ਸੱਦੋ ਮੈਂ ਹੁਣੇ ਪਤਾ ਕਰਦਾ ਹਾਂ । ਵਾਹ ਦਾਤਾ ! ਤੇਰੇ ਖੇਲ ! ਕੀ ਕੀ ਕੌਤਕ ਰਚੇ ਜਾਂਦੇ ਹਨ । ” ਤੇਜੂ ਮਿਸ਼ਰ ਨੂੰ ਸੁਨੇਹਾ ਮਿਲਿਆ । ਉਹ ਹਉਕੇ ਲੈਂਦਾ , ਕੰਬਦਾ ਤੇ ਮੁੜ ਮੁੜ ਘਰ ਵੱਲ ਦੇਖਦਾ ਹੋਇਆ ਦਿਲਾਵਰ ਖ਼ਾਨ ਦੇ ਮਹਿਲ ਵੱਲ ਗਿਆ । ਉਸ ਨੂੰ ਜਿਵੇਂ ਆਸ ਹੋ ਗਈ ਸੀ ਕਿ ਉਹ ਜੀਊਂਦਾ ਮੁੜ ਘਰ ਨਹੀਂ ਆਵੇਗਾ । ਉਸ ਦੀ ਪੰਡਤਾਣੀ ਤਾਂ ਗਸ਼ ਖਾ ਕੇ ਧਰਤੀ ‘ ਤੇ ਡਿੱਗ ਪਈ । “ ਮੈਂ ….. ਜੀ ਮੈਨੂੰ ਮੁਆਫ਼ ਕੀਤਾ ਜਾਏ । ਮੇਰਾ ਕੋਈ ਕਸੂਰ ਨਹੀਂ । ” ਤੇਜੂ ਮਿਸ਼ਰ ਦੂਰੋਂ ਹੀ ਰੌਲਾ ਪਾਉਂਦਾ ਹੋਇਆ ਫ਼ੌਜਦਾਰ ਦੇ ਪੈਰਾਂ ਉੱਤੇ ਜਾ ਡਿੱਗਾ । ਰੋਣ ਲੱਗ ਪਿਆ , ਰੋਂਦਾ ਨਾ ਤਾਂ ਕਰਦਾ ਵੀ ਕੀ ? ਉਹ ਜਾਣਦਾ ਸੀ ਕਿ ਦਿਲਾਵਰ ਖ਼ਾਨ ਜਦੋਂ ਗ਼ੁੱਸੇ ਵਿਚ ਆਉਂਦਾ , ਤਦੋਂ ਕਿਸੇ ਦੀਦ ਮੁਰੀਦ ਦਾ ਨਾ ਬਣਦਾ । ਉਸ ਨੂੰ ਮਨਾਉਣ ਵਾਲਾ ਵੀ ਕੋਈ ਨਹੀਂ ਸੀ । ‘ ‘ ਸੱਚ ਦੱਸੋਂ ਤਾਂ ਬਚ ਜਾਏਂਗਾ । ” ਫ਼ੌਜਦਾਰ ਨੇ ਅੱਗੋਂ ਉੱਤਰ ਦਿੱਤਾ । “ ਸੱਚ ਇਹ ਹੈ । ” ਤੇਜੂ ਮਿਸ਼ਰ ਕੁਝ ਹੌਂਸਲੇ ਨਾਲ ਬੋਲਿਆ । ਪਰ ਫ਼ੌਜਦਾਰ ਦੀਆਂ ਅੱਖਾਂ ਤੋਂ ਉਸ ਨੂੰ ਡਰ ਲੱਗਦਾ ਸੀ । ਉਸ ਨੇ ਸਾਰੀ ਗੱਲ ਦੱਸ ਦਿੱਤੀ , “ ਹਨੇਰੇ ਵਿਚ ਪਤਾ ਨਹੀਂ ਲੱਗਾ , ਜਦੋਂ ਮੁੜਿਆ ਤਾਂ ਜੀਉਣੇ ਨੇ ਦੱਸਿਆ , ਇਹ ਸਿੱਖਾਂ ਦਾ ਅਨੰਦਪੁਰ ਵਾਲਾ ਗੁਰੂ ਸੀ । ਤੇਜੂ ਮਿਸ਼ਰ ਨੇਕ ਬੰਦਾ ਸੀ , ਉਸ ਨੇ ਗੁਰੂ ਜੀ ਨੂੰ ਰਾਹ ਦੱਸਿਆ , ਗੁਰੂ । ਮਹਾਰਾਜ ਦੀ ਕ੍ਰਿਪਾ ਉਸ ਦੇ ਨਾਲ ਰਹੀ , ਚੰਡਾਲ ਰੂਪ ਦਿਲਾਵਰ ਖ਼ਾਨ ਨੇ ਮਿਸ਼ਰ ਨੂੰ ਕੁਝ ਨਾ ਆਖਿਆ ਤੇ ਬਿਠਾ ਲਿਆ । ਕਰੀਮਾ ਵੀ ਉਹਦੇ ਕੋਲ ਬੈਠ ਗਿਆ । ਪੂਰਨ ਮਸੰਦ ਆਇਆ । ਸਿੱਖਾਂ ਸੇਵਕਾਂ ਦੇ ਘਰੋਂ ਖਾ ਖਾ ਕੇ ਉਹ ਫਿੱਟਿਆ ਸੀ , ਦੇਹ ਇਕ ‘ ਮਹੰਤ ’ ਵਾਂਗ ਭਾਰੀ ਸੀ । ਉਹ ਜਦੋਂ ਦੀਵਾਨ ਖ਼ਾਨੇ ਵਿਚ ਗਿਆ ਤਾਂ ਉਸ ਨੂੰ ਲਿਆਉਣ ਵਾਲਿਆਂ ਨੇ ਸਹਿਜ ਸੁਭਾ…ਆਖ ਦਿੱਤਾ , “ ਇਸ ਨੇ ਆਪਣੇ ਨੌਕਰ ਜੀਊਣੇ ਨੂੰ ਅੱਗੇ ਪਿੱਛੇ ਕਰ ਦਿੱਤਾ ਹੈ । ” ਮਸੰਦ ਨੂੰ ਲੈਣੇ ਦੇ ਦੇਣੇ ਪੈ ਗਏ । ਫ਼ੌਜਦਾਰ ਨੇ ਪੁੱਛ ਕੀਤੀ “ ਤੇਰੇ ਘਰ ਵਿਚ ਅਨੰਦਪੁਰ ਵਾਲਾ ਗੁਰੂ ਆਇਆ ? ” “ ਜੀ ਆਇਆ ਸੀ । ਪਰ ਮੈਨੂੰ ਕੋਈ ਨਹੀਂ ਪਤਾ । ਨੌਕਰ ਨੇ ਬਿਠਾਲ ਲਿਆ , ਮੈਂ ਤਾਂ ਸੁੱਤਾ ਸਾਂ । ” “ ਜਾਗਿਆ ਕਿਵੇਂ ? ‘ ‘ “ ਜੀਊਣੇ ਜਗਾਇਆ । ” “ ਕੀ ਆਖਿਆ ਅਨੰਦਪੁਰ ਵਾਲਾ ਗੁਰੂ ਆਇਆ ਹੈ । ਉਸ ਦੇ ਦੋ ਵੱਡੇ ਪੁੱਤਰ ਮਰ ( ਸ਼ਹੀਦ ) ਹੋ ਗਏ ਤੇ ਨਾਲ ਕੋਈ ਨਹੀਂ । ” “ ਤੂੰ ਕੀ ਆਖਿਆ ? ‘ ‘ “ ਮੈਂ ਆਖਿਆ , ਮੈਂ ਘਰ ਨਹੀਂ ਰਹਿਣ ਦੇਣਾ । ” ਫਿਰ ? ” “ ਉਹ ਚਲਿਆ ਗਿਆ ਹੇਠਾਂ ਤੇ ਗੁਰੂ ਵੀ ਖਿਸਕ ਗਿਆ । ” “ ਓ ਸ਼ਿਛੀ , ਹਰੀਮੇ , ਕਰੀਮੇ , ਪਾਊ ਲੰਮਾ ….. ਇਸ ਮਸੰਦ ਨੂੰ ਮਾਰੋ ਜੁੱਤੀਆਂ । ਲੱਖਾਂ ਰੁਪਏ ਦਾ ਇਨਾਮ ਗੁਆ ਦਿੱਤਾ । ਜਾਣ ਕੇ ਨਠਾਇਆ , ਜੇ ਘਰ ਬਿਠਾ ਲੈਂਦਾ , ਖ਼ਬਰ ਦਿੰਦਾ ….. ਕੁੱਤਾ ਸੁਅਰ , ਇਹ ਜ਼ਰੂਰ ਇਸ ਨੇ ਕਿਤੇ ਲੁਕਾਇਆ ਹੈ । ਫੜੋ । ” ਗੁਰੂ ਕਿਆਂ ਦਾ ਨਾ ਰਿਹਾ । ਬੇਈਮਾਨੀ ਦਾ ਫਲ ਪੂਰਨ ਮਸੰਦ ਭੁਗਤਣ ਲੱਗਾ । ਦੇਹ ਭਾਰੀ ਸੀ , ਫ਼ੌਜਦਾਰ ਦੇ ਦੋ ਬੰਦਿਆਂ ਨੇ ਉਸ ਨੂੰ ਥੱਲੇ ਸੁੱਟ ਲਿਆ । ਫਾੜ ਫਾੜ ਜੁੱਤੀਆਂ ਪੈਣ ਲੱਗੀਆਂ । ਚੀਕਾਂ ਮਾਰਨ ਲੱਗਾ । ਮਾਰ ਪਈ : “ ਮੈਨੂੰ ਨਹੀਂ ਪਤਾ । ਮੈਂ ਨਹੀਂ ਉਹਨਾਂ ਨੂੰ ਬੁਲਾਇਆ । ਉਹ ਕਿਧਰ ਗਏ ਪਤਾ ਨਹੀਂ , ਜੀਉਣਾ ਵੀ ਚਲਿਆ ਗਿਆ । ਮੇਰਾ ਘਰ ਦੇਖ ਲੌ …..। ” “ ਤੂੰ ਘਰ ਰੱਖ ਕੇ ਇਤਲਾਹ ਕਿਉਂ ਨਾਂ ਦਿੱਤੀ ? ਫੜਾਇਆ ਕਿਉਂ ਨਹੀਂ ? “ਮੈਥੋਂ ਗ਼ਲਤੀ ਹੋਈ । ’ ’ “ ਗ਼ਲਤੀ ਨਹੀਂ , ਜਾਣ ਬੁਝ ਕੇ , ਲਾਓ ਤੌਣੀ । ” ਪੂਰਨ ਮਸੰਦ ਨੂੰ ਮੁੜ ਮਾਰ ਪੈਣੀ ਸ਼ੁਰੂ ਹੋ ਗਈ । ਉਸ ਨੂੰ ਕੁੱਟ ਕੁੱਟ ਕੇ ਉਸ ਦਾ ਭਾਰ ਹੌਲਾ ਕੀਤਾ ਗਿਆ । ਪੂਰਨ ਮਸੰਦ ਦੀ ਵਹੁਟੀ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਪਤੀ ਨੂੰ ਮਾਰ ਪੈ ਰਹੀ ਹੈ ਤਾਂ ਉਹ ਆਪਣੇ ਦੋਵੇਂ ਬੱਚੇ ਲੈ ਕੇ , ਗਹਿਣਾ ਤੇ ਨਕਦੀ ਜੋ ਚੁੱਕ ਸਕਦੀ ਸੀ , ਚੁੱਕ ਕੇ , ਕਿਸੇ ਦੇ ਘਰ ਜਾ ਲੁਕੀ । ਉਸ ਨੂੰ ਬੇ – ਪਤੀ ਹੋਣ ਦਾ ਡਰ ਸੀ । ਉਸ ਦੇਵੀ ਨੇ ਬੜੇ ਤਰਲੇ ਲਏ ਸਨ ਕਿ ਗੁਰੂ ਮਹਾਰਾਜ ਦਾ ਸੰਗ ਨਾ ਛੱਡਿਆ ਜਾਏ । ਜੇ ਗੁਰੂ ਮਹਾਰਾਜ ਆ ਵੀ ਗਏ ਸਨ ਤਾਂ ਆਸਰਾ ਦੇਣਾ ਚਾਹੀਦਾ ਸੀ । ਇਸ ਤੋਂ ਪਹਿਲਾਂ ਜਦੋਂ ਮਸੰਦ ਸਾੜੇ ਸਨ , ਤਦੋਂ ਪੂਰਨ ਦੀ ਵੀ ਵਾਰੀ ਆ ਗਈ ਸੀ , ਪਰ ਉਸ ਦੀ ਨੇਕ ਪਤਨੀ ਨੇ , ਮਾਤਾ ਗੁਜਰੀ ਜੀ ਪਾਸੋਂ ਖਿਮਾ ਮੰਗਵਾ ਦਿੱਤੀ ਸੀ , ਉਹ ਨੇਕ ਨੀਅਤ ਮਸੰਦ ਨਹੀਂ ਸੀ । ਭੀੜ ਬਣੀ ਤਾਂ ਚੋਰੀ ਨਾਲ ਨਿਕਲ ਆਇਆ । ਤੁਰਕਾਂ ਨਾਲ ਰਲ ਗਿਆ । ਦਿਲਾਵਰ ਖ਼ਾਨ ਨਾਲ ਉਠਣ ਬੈਠਣ ਬਣਾ ਲਿਆ । ਪਰ ਹਾਕਮ ਕਦੀ ਕਿਸੇ ਦਾ ਮਿਤ ਨਹੀਂ ਬਣਦਾ । ਉਹ ਤਾਂ ਸਮੇਂ ਦੇ ਚੱਕਰ ਨਾਲ ਹੀ ਨਾਲ ਰਹਿੰਦਾ ਹੈ । “ ਇਸ ਨੂੰ ਬੰਦੀਖ਼ਾਨੇ ਸੁੱਟੋ । ” ਦਿਲਾਵਰ ਖ਼ਾਨ ਨੇ ਹੁਕਮ ਦਿੱਤਾ । “ ਇਸ ਦੇ ਘਰ ਦੀ ਤਲਾਸ਼ੀ ਲਵੋ । ਇਸ ਦੇ ਟੱਬਰ ਨੂੰ ਲਿਆਉ । ” ਉਸ ਵੇਲੇ ਹਾਕਮ ਦਾ ਹੁਕਮ ਹੀ — ਕਾਨੂੰਨ ਹੁੰਦਾ ਸੀ । ਕੋਈ ਲਿਖਤੀ ਕਾਨੂੰਨ ਨਹੀਂ ਸੀ ਹੁੰਦਾ । ਉਸੇ ਵੇਲੇ ਪਿਆਦੇ ਪੂਰਨ ਮਸੰਦ ਦੇ ਘਰ ਵੱਲ ਚੱਲ ਪਏ । ਉਹ ਘਰ ਪੁੱਜੇ ਤਾਂ ਐਸੀ ਦਸ਼ਾ ਹੋਈ ਕਿ ਉਸ ਵੇਲੇ ਰੌਲਾ ਪੈ ਗਿਆ , “ ਨੱਠੋ ! ਭੱਜੋ ! ਗੁਰੂ ਏਧਰ ਜਾਂਦਾ ਦੇਖਿਆ । ” ਇਹ ਸੁਣ ਕੇ ਉਹ ਪਿਆਦੇ ਦਿਲਾਵਰ ਖ਼ਾਨ ਵੱਲ ਨੱਠ ਗਏ ਤੇ ਉਥੋਂ ਬਾਹਰ ਨੂੰ ਰੌਲਾ ਵਧ ਗਿਆ , “ ਮਾਰ ਲੌ ….. ਫੜ ਲੈ ’ ’ ਤੇ ਪੈਰਾਂ ਦੀ ਦਗੜ ਦਗੜ ਸ਼ੁਰੂ ਹੋ ਗਈ ।
(ਚਲਦਾ )



Share On Whatsapp

Leave a comment


ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਤੇ ਸ਼ਹਾਦਤਾਂ ਦੇ ਦਿਹਾੜੇ ਆ ਰਹੇ ਹਨ ਚਲੋ ਆਪਾ ਵੀ ਅੱਜ ਤੋ 16 ਕੁ ਦਿਨ ਦਾ ਲੜੀਵਾਰ ਇਤਿਹਾਸ ਸੁਰੂ ਕਰ ਕੇ ਹਾਜਰੀ ਲਗਵਾਈਏ ਜੀ । ਅੱਜ ਇਸ ਇਤਿਹਾਸ ਦਾ ਭਾਗ ਪਹਿਲਾ ਸੁਰੂ ਕਰਦੇ ਹਾ ਜੀ ਜਰੂਰ ਆਪਣੇ ਪੇਜਾਂ ਜਾ ਵਡਸਐਪ ਤੇ ਸੇਅਰ ਕਰ ਕੇ ਸਭ ਸੰਗਤਾਂ ਨਾਲ ਸਾਂਝ ਪਾਈਏ ਜੀ ।
23 ਅਤੇ 24 ਦਸੰਬਰ ਦੀ ਰਾਤ ਸੀ । ਹਨੇਰੀ ਰਾਤ । ਠੰਡੀ ਰਾਤ । ਕਹਿਰ ਦੀ ਰਾਤ । ਹਵਾ ਤੇਜ਼ ਤੇ ਬਦਲੀਆਂ ਤੁਰੀਆਂ ਜਾਂਦੀਆਂ ਤਾਰਿਆਂ ਨੂੰ ਕੱਜ ਲੈਂਦੀਆਂ ਸਨ । ਕਦੀ ਤਾਰੇ ਟਿਮਟਿਮਾਉਣ ਲੱਗ ਪੈਂਦੇ ਸਨ । ਕੁੱਕੜ ਬਾਂਗਾਂ ਦੇਣ ਲੱਗੇ । ਉਹਨਾਂ ਦੀਆਂ ਬਾਂਗਾਂ ਕਾਹਲੀਆਂ ਹੋਣੀਆਂ ਇਸ ਗੱਲ ਦੀ ਸੂਚਨਾ ਸਨ ਕਿ ਦਿਨ ਚੜ੍ਹਨ ਵਿਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਸੀ । ਧਰਤੀ ਗਿੱਲੀ ਸੀ — ਰਾਤ ਠਰੀ ਹੋਈ ਤੇ ਹਵਾ ਬਰਫ਼ ਦਾ ਰੂਪ । ਇਹ ਚੰਗੀ ਰੇਤਲੀ ਧਰਤੀ ਹੋਣ ਕਰਕੇ ਚਿੱਕੜ ਨਹੀਂ ਸੀ ਪਰ ਜੰਗਲ ਦਾ ਇਲਾਕਾ , ਝਾੜੀਆਂ ਕੰਡਿਆਂ ਵਾਲੀਆਂ ਸਨ । ਹਨੇਰੀ ਨਾਲ ਕੰਡੇ ਝੜੇ ਬੇ – ਤਰਤੀਬੇ ਪਏ ਸਨ । ਕੰਡੇ ਵੀ ਕਿੱਕਰ ਦੇ , ਲੰਮੀਆਂ ਸੂਲਾਂ ਮਰਦ ਇਕੱਲਾ – ਗੁਰੂ ਗੋਬਿੰਦ ਸਿੰਘ ਉਸ ਹਨੇਰੇ ਵਿਚ ਚਮਕੌਰੋਂ ਤੁਰਿਆ ਸੀ — ਆਪਣਾ ਸਭ ਕੁਝ ਖ਼ਾਲਸੇ ਪੰਥ ਤੋਂ ਕੁਰਬਾਨ ਕਰ ਕੇ । ਦੋ ਜਵਾਨ ਪੁੱਤਰ ਸ਼ਹੀਦ ਕਰਵਾ ਕੇ , ਇਕੱਲਾ ਚਮਕੌਰੋਂ ਪੱਛਮ ਵੱਲ ਤੁਰਿਆ ਜਾ ਰਿਹਾ ਸੀ , ਸਿਰਫ਼ ਇਕ ਕ੍ਰਿਪਾਨ ਕੋਲ ਸੀ , ਉਹ ਵੀ ਲਹੂ ਨਾਲ ਰੰਗੀ । ਪੈਰ ਨੰਗੇ ਸਨ , ਕੰਡੇ ਵੱਜਦੇ , ਕੋਈ ਵੱਡੀ ਸੂਲ ਵੱਜਦੀ ਤਾਂ ਪੁੱਟ ਲੈਂਦੇ , ਨਿੱਕੇ ਮੋਟੇ ਕੰਡੇ ਜਾਂ ਬੁੱਥੇ ਦਾ ਖ਼ਿਆਲ ਨਾ ਕਰਦੇ । ਸ਼ੂਕਦੇ ਬੇਲੇ ਵਿਚੋਂ ਦੀ ਜਾ ਰਹੇ ਸਨ । ਕਦੀ ਉੱਚਾ ਟਿੱਬਾ ਚੜ੍ਹਦੇ ਤੇ ਕਦੀ ਹੇਠਾਂ ਉਤਰ ਜਾਂਦੇ । ਕੁੱਤੇ ਭੌਂਕਦੇ , ਕੁੱਕੜ ਬੋਲੇ ਤੇ ਗਾੜ੍ਹਾ ਹਨੇਰਾ ਦਿਸਿਆ | ਜਿਵੇਂ ਕਾਲਾ ਪਹਾੜ ਹੁੰਦਾ ਹੈ ਤਾਂ ਅਨੁਮਾਨ ਲਾਇਆ , “ ਆ ਗਿਆ ਪਿੰਡ ਬਲੋਲ । ” ਅੱਗੇ ਹੋਏ । ਸੱਚ ਹੀ ਪਿੰਡ ਬਲੋਲ ਸੀ , ਪੱਕਾ ਪਿੰਡ , ਕਸਬਾ ਬਲੋਲ ਲੋਧੀ ਦਾ ਵਸਾਇਆ ਸ਼ਹਿਰ । ਕੁੱਕੜ ਬਾਂਗ ਦੇਈ ਜਾਂਦੇ ਸਨ । ਕੁੱਤੇ ਕਿਤੇ ਦੂਰ ਭੌਂਕਦੇ ਸਨ । ਅਜੇ ਚਾਨਣ ਹੋਣ ਵਿਚ ਦੇਰ ਸੀ । “ ਰਾਮ ! ਸੀਤਾ ਰਾਮ ! ਰਾਮ ! ” ਜ਼ਬਾਨੋਂ ਬੋਲਦਾ ਹੋਇਆ ਬੰਦਾ ਪਿੰਡ ਨਿਕਲਿਆ – ਉਹ ਕੋਈ ਰਾਮ ਭਗਤ ਸੁਚੇਤੇ ਜਾ ਰਿਹਾ ਸੀ । ‘ ਰਾਮ ਭਗਤ ” ਗੁਰੂ ਜੀ ਨੇ ਆਵਾਜ਼ ਦਿੱਤੀ , ਉਹ ਖਲੋ ਗਿਆ । ਉਸ ਨੇ ਨੇੜੇ ਆ ਕੇ ਪੁੱਛਿਆ , “ ਕੌਣ ਹੈਂ ਭਾਈ ? ” “ ਇਹ ਕਿਹੜਾ ਪਿੰਡ ਹੈ ? ” ” ਬਲੋਲ ( “ ਏਥੇ ਪੂਰਨ ਮਸੰਦ ਹੈ । ” ਕਿਸ ਦਾ ਮਸੰਦ ? ” “ ਅਨੰਦਪੁਰ ਵਾਲੇ ਗੁਰੂ ਦਾ । ” ‘ ‘ ਪੂਰਨ …..। ” ਜੀ ! ” “ ਤੁਸਾਂ ਉਸ ਨੂੰ ਮਿਲਣਾ ਹੈ ? ” “ ਘਰ ਜਾਣਾ ਹੈ । ” “ ਆਓ ਮੇਰੇ ਨਾਲ । ” ਆਖ ਕੇ ਰਾਮ ਭਗਤ ਚੱਲ ਪਿਆ । ਉਸ ਦੇ ਪਿੱਛੇ ਚੱਲ ਪਿਆ ਮਰਦ ਅਗੰਮੜਾ , ਗੁਰੂ ਗੋਬਿੰਦ ਸਿੰਘ । ਗਲੀ ਵਿਚ ਵੜੇ ਤੋਂ ਇਕ ਘਰ ਆ ਗਿਆ । ਵੱਡਾ ਦਰਵਾਜ਼ਾ , ਪੱਕੀ ਡਿਉੜੀ ਤੇ ਰਾਮ ਭਗਤ ਨੇ ਬੂਹਾ ਖੜਕਾ ਕੇ ਆਵਾਜ਼ ਦਿੱਤੀ : ‘ ਓ ਜੀਊਣੇ । ਕੌਣ ਹੈ ? ” ਅੱਗੋਂ ਆਵਾਜ਼ ਆਈ । “ ਬੂਹਾ ਖੋਲ੍ਹ ! ਤੁਸਾਂ ਦਾ ਪ੍ਰਾਹੁਣਾ ਹੈ । ” ਬੂਹਾ ਖੁੱਲ੍ਹਿਆ , “ ਆਉ । ” ਅੱਗੋਂ ਆਗਿਆ ਮਿਲੀ | ਗੁਰੂ ਜੀ ਅੱਗੇ ਹੋਏ ਤੇ ਰਾਮ ਭਗਤ ਪਿੱਛੇ ਮੁੜ ਗਿਆ । ਉਹ ਸਦਰ ਦਰਵਾਜ਼ਾ ਮੁੜ ਬੰਦ ਹੋ ਗਿਆ । ਦਰਬਾਨ ਜੀਊਣੇ ਨੇ ਦੀਵਾ ਜਗਾਇਆ ਤੇ ਮੰਜੀ ਉੱਤੇ ਬੈਠਣ ਲਈ ਕਿਹਾ । ਗੁਰੂ ਜੀ ਮੰਜੀ ਉੱਤੇ ਬੈਠ ਗਏ । ਦੀਵੇ ਦੀ ਲੋਅ ਵਿਚ ਜੀਊਣੇ ਨੇ ਗੁਰੂ ਜੀ ਵੱਲ ਤੱਕਿਆ । ਇਕ ਦਮ ਤਬਕ ਗਿਆ । ਨੰਗੇ ਪੈਰ , ਉਹ ਵੀ ਮਿੱਟੀ ਲਿੱਬੜੇ । ਪਜਾਮਾ ਵੀ ਦਾਗ਼ੋ – ਦਾਗ਼ੀ , ਪਾਣੀ ਤੇ ਮਿੱਟੀ ਦੀਆਂ ਛਿੱਟਾਂ ਨਾਲ ਜਾਮਾ ਲਿੱਬੜਿਆ , ਹੱਥ ਵਿਚ ਕ੍ਰਿਪਾਨ , ਚਿਹਰੇ ਉੱਤੇ ਨੂਰ , ਸਿਰ ਦੀ ਗੋਲ ਦਸਤਾਰ , ਗੁਰੂ – ਪੀਰ ਦੀ ਨਿਸ਼ਾਨੀ ਸੀ । ਉਸ ਨੇ ਸੋਚਿਆ , “ ਜ਼ਰੂਰ ਕੋਈ ਗੁਰੂ ਦਾ ਸਿੱਖ ਹੈ । ” ਇਹ ਨਹੀਂ ਸੀ ਪਤਾ ਕਿ ਉਹੋ ਹੀ ਗੁਰੂ ਮਹਾਰਾਜ ਸਨ । “ ਆਰਾਮ ਕਰਨਾ ਹੈ ਤਾਂ ਮੰਜਾ ਬਿਸਤਰਾ ਦਿਆਂ , ਸੀਤ ਵਿਚੋਂ ਆਏ ਹੋ ? ” ਜੀਊਣੇ ਨੇ ਪੁੱਛਿਆ । ‘ ਪਹਿਲਾਂ ਭਾਈ ਪੂਰਨ ਨੂੰ ਮਿਲਣਾ ਹੈ । ” “ ਉਹ ਤਾਂ ਹਾਲੀ ਸੁੱਤੇ ਹੋਣਗੇ । ” ‘ ਜਗਾ …..। ” “ ਉਠਦੇ ਤਾਂ ਨਹੀਂ ਹੁੰਦੇ …..। ” ਗੁਰੂ ਜੀ ਨੇ ਦੇਖਿਆ , ਸਦਰ ਦਰਵਾਜ਼ੇ ਦਾ ਕੁੰਡਾ ਮਾਰਿਆ ਗਿਆ ਸੀ , ਹੌਲੀ ਜਿਹੀ ਆਖਣ ਲੱਗੇ , “ ਜਾਹ ਆਖ , ਅਨੰਦਪੁਰ ਵਾਲਾ ਗੁਰੂ ਆਇਆ ਹੈ । ’ ’ ‘ ‘ ਗੁਰੂ ਜੀ ! ’ ਜੀਊਣੇ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ , ਉਹ ਚਰਨਾਂ ਉੱਤੇ ਡਿੱਗਾ । ਉਸ ਨੇ ਆਪਣੇ ਕੱਪੜੇ ਨਾਲ ਚਰਨ ਪੂੰਝਣੇ ਚਾਹੇ , ਪਰ ਜਦੋਂ ਵੇਖਿਆ , ਠਰੇ ਹੋਏ ਚਰਨ , ਲਹੂ ਸਿੰਮਦਾ ਤੇ ਭਾਰੇ , ਇਕ ਦਮ ਤ੍ਬਕ ਗਿਆ । ਜੀਊਣਾ ਉੱਠ ਬੈਠਾ । ਉਸ ਨੇ ਸੁੱਕੀਆਂ ਲੱਕੜਾਂ ਲਈਆਂ । ਤੂੜੀ ਦੀ ਮੁੱਠ ਲੈ ਕੇ ਦੀਵੇ ਨਾਲ ਅੱਗ ਲਾਈ ਤੇ ਅੱਗ ਸਿਕਾਉਣ ਲੱਗਾ । ” ਜਾਂ ਤੇ ਪੂਰਨ ਨੂੰ ਸੱਦ । ਅਸੀਂ ਅੱਗ ਸੇਕ ਲੈਂਦੇ ਹਾਂ । ਤੇਰਾ ਭਲਾ ਹੈ । ਠੰਡ ਵਿਚ ਅੱਗ ਸਿਕਾਈ । ਅੱਗ ਸੇਕਣ ਨੂੰ ਮਿਲੀ , ਅੱਗ ਵੀ ਤਾਂ ਜੀਵਨ ਆਸਰਾ ਹੈ । ਜੀਉਦੇ ਦੇ ਮਨ ਵਿਚ ਕਈ ਉਬਾਲ ਉਠੇ , ਗੁਰੂ ਜੀ ਕਿਧਰੋਂ ਆਏ ਘੋੜਾ ਤੇ ਸਿੱਖ ਕਿਸੇ ਪੈਰੀਂ ਜੋੜਾ ਵੀ ਨਹੀਂ । ਇਹ ਮਾਮਲਾ ਕੀ ਹੈ ? ਪਰ ਪੁੱਛੇ ਬਿਨਾਂ ਹੀ ਪੂਰਨ ਦੇ ਵਿਸ਼ੇਸ਼ ਮਹੱਲ ਵੱਲ ਚਲਿਆ ਗਿਆ । ਹਵੇਲੀ ਦੇ ਕੁੱਕੜ ਨੇ ਬਾਂਗ ਦਿੱਤੀ । ਆਵਾਜ਼ ਦਿੱਤੀ । “ ਕਿਉਂ ਜੀਉਣ ” ਅੰਦਰੋਂ ਆਵਾਜ਼ ਆਈ । “ ਬਾਹਰ ਆਉ । ਇਸ ਵਲੋਂ …. ਅਜੇ ਤਾਂ ਰਾਤ ਹੈ । “ ਨਹੀਂ ਦਿਨ ਚੜ੍ਹਨ ਵਾਲਾ ਹੈ । ” ‘ ਗੱਲ ਕੀ ? ” “ ਬਾਹਰ ਆਉ ਤੇ ਛੇਤੀ । ਬਾਹਰ ਆਇਆ , ਤਕੜਾ ਉੱਚਾ ਲੰਮਾ ਤੇ ਭਾਰੇ ਸਰੀਰ ਵਾਲਾ ਮਸੰਦ ਪੂਰਨ । ਕੰਬਲ ਦੀ ਬੁੱਕਲ ਮਾਰੀ ਤੇ ਪੁੱਛਿਆ : “ ਕੀ ਗੱਲ “ ਅਨੰਦਪੁਰ ਵਾਲਾ ਗੁਰੂ ” ਪੂਰਨ ਦਾ ਇਕ ਦਮ ਹੜੱਕਾ ਨਿਕਲ ਗਿਆ : ” ਕਦੋਂ ਆਇਆ ? ” ‘ ਹੁਣੇ । ” ‘ ‘ ਓ ਤੇਰਾ ਭਲਾ ਹੋਏ । ਅਨੰਦਪੁਰ ਵਾਲਾ ਗੁਰੂ ‘ ‘ “ ਹਾਂ ! ਮਾਲਕ , ਨੰਗੇ ਪੈਰ , ਲਿੱਬੜੇ ਤੇ ਠਰੇ ਹੋਏ , ਮੈਂ ਅੱਗ ਬਾਲ ਕੇ ਦੇ ਆਇਆ ਹਾਂ । ” “ ਕਿੰਨੇ ਜਣੇ ਹਨ ? ” .ਇਕੱਲੇ , ਇਕੱਲੇ ” ਹਾਂ .. ਇਕੱਲੇ , ਲੀੜਾ ਵੀ ਖ਼ਾਸ ਉਪਰ ਨਹੀਂ , ਨਾ ਘੋੜਾ ਕੋਲ ਹੈ । ਇਕ ਕ੍ਰਿਪਾਨ ਹੱਥ ਵਿਚ ਹੈ । ਜਾਮਾ ਵੀ ਕਈਆਂ ਥਾਵਾਂ ਤੋਂ ਪਾਟਾ ਹੈ , ਸ਼ਾਇਦ ਝਾੜੀਆਂ ਨਾਲ ਅੜਿਆ ਹੋਵੇ । ” “ ਘਰ ਕੌਣ ਛੱਡ ਕੇ ਗਿਆ ? ” ” ਤੇਜਾ ਮਿਸਰ “ ਉਹ ਚੰਡਾਲ ਰਾਤ ਕਿਧਰ ਫਿਰਦਾ ਸੀ । “ ਤੜਕੇ ਉੱਠ ਕੇ ਬਾਹਰ ਨੂੰ ਜਾਂਦਾ , ਨਹਾਉਂਦਾ ਤੇ ਸੀਤਾ ਰਾਮ ਦਾ ਭਜਨ ਕਰਦਾ ਹੈ । “ ਤੂੰ ਦੱਸ ਦਿੱਤਾ ਕਿ ਮੈਂ ਘਰੇ ਹਾਂ । ” ‘ ਹਾਂ । ‘ ‘ ਬਹੁਤ ਮਾੜਾ ਹੋਇਆ । ” “ ਕਿਉਂ ਮਾਲਕ ….. ? ” “ ਤੈਨੂੰ ਦੱਸਣ ਦਾ ਖ਼ਿਆਲ ਨਾ ਰਿਹਾ ਕਿ ਅਨੰਦਪੁਰ ਦਾ ਕੋਈ ਸਿੱਖ ਆਏ , ਗੁਰੂ ਆਏ , ਘਰ ਨਹੀਂ ਵੜਨ ਦੇਣਾ — ਬੂਹਾ ਨਹੀਂ ਖੋਲ੍ਹਣਾ , ਪਰ ਹੁਣ । ” ਇਹ ਸੁਣ ਕੇ ਜੀਊਣੇ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ । ਉਸ ਦਾ ਸਾਹ ਉਪਰ ਦਾ ਉਪਰ ਤੇ ਹੇਠਾਂ ਦਾ ਹੇਠਾਂ ਰਹਿ ਗਿਆ । , ਕੁਝ ਖਾਣਾ ਉਹ ਹੋਰ ਤਬਕਿਆ , ਜਦੋਂ ਸੁਣਿਆ , “ ਉਹਨਾਂ ਨੂੰ ਆਖ ਪੀਣਾ ਹੈ – ਜਾਂ ਕਿਸੇ ਕੱਪੜੇ ਦੀ ਲੋੜ ਹੈ ਤਾਂ ਲੈ ਜਾਣ । ਹੁਣੇ ਚਲੇ ਜਾਣ । ਦਿਨ ਚੜੇ ਕਿਸੇ ਨੇ ਦੇਖ ਲਿਆ ਤਾਂ ਪਰਲੋ ਆ ਜਾਏਗੀ । ਪਿੰਡ ਦਾ ਨਵਾਬ ਤਾਂ ਕੱਲ੍ਹ ਦਾ ਆਖਦਾ ਫਿਰਦਾ ਹੈ , ਕੋਈ ਕਿਸੇ ਸਿੱਖ ਨੂੰ ਘਰ ਨਾ ਰੱਖੋ । ਜੋ ਰੱਖੇਗਾ , ਘਾਣ ਬੱਚਾ ਪੀੜਿਆ ਜਾਏਗਾ । ਜਾਹ ਆਖ , ਚਲੇ ਜਾਣ । ਸੂਰਜ ਨਹੀਂ ਚੜ੍ਹਨਾ ਚਾਹੀਦਾ | ਤੁਸੀਂ ਆਪ ਦਰਸ਼ਨ ਨਹੀਂ ਕਰਨੇ । ” “ ਮੈਂ ਦਰਸ਼ਨ ਹਾਂ ਮਾਲਕ , ਗੁਰੂ ਜੀ ਹਨ , ਉਹਨਾਂ ਦੇ ਆਸਰੇ ਇਹ ਹਵੇਲੀ , ਜਗੀਰ …. ਦੌਲਤ “ ਕੁੱਤਿਆ ….. ਐਵੇਂ ਕਿਉਂ ਭੌਂਕੀ ਜਾਂਦਾ ਹੈ । ਵੇਲੇ ਵੱਲ ਨਹੀਂ ਦੇਖਦਾ । …… ਬਲੌਲ ਤੁਰਕਾਂ ਦੇ ਲਸ਼ਕਰ ਨਾਲ ਭਰਿਆ ਪਿਆ ਹੈ । ਜੇ ਪਤਾ ਲੱਗ ਗਿਆ , ਜਾਂ ਗੁਰੂ ਏਥੋਂ ਫੜਿਆ ਗਿਆ ਤਾਂ ਇੱਟ ਨਾਲ ਇੱਟ ਖੜਕ ਜਾਏਗੀ । ’ ’ ਪੂਰਨ ਮਸੰਦ ਦੀਆਂ ਗੱਲਾਂ ਸੁਣ ਕੇ ਜੀਊਣਾ ਤਾਂ ਠੰਢਾ ਹੁੰਦਾ ਗਿਆ । ਅੱਠ ਸਾਲ ਦੀ ਨੌਕਰੀ ਪਿੱਛੋਂ ਉਸ ਨੂੰ ਉਸ ਰਾਤ ਪਤਾ ਲੱਗਾ ਕਿ ਪੂਰਨ ‘ ਮਸੰਦ ਕੈਸਾ ਸੀ ? ‘ ਬਗਲ ਮੇਂ ਕੁਰਾਨ ਹਾਥ ਮੇਂ ਛੁਰੀ ਵਾਲੀ ਗੱਲ ਹੋਈ । ਨਿਮਕ ਹਰਾਮ । “ ਜਾਹ , ਉਸ ਨੂੰ ਆਖ ਦੇ । ” ਪੂਰਨ ਨੇ ਜਵਾਬ ਦਿੱਤਾ ਹੈ , ‘ ‘ ਚਲੇ ਜਾਉ ਨਾ ਤੁਸੀਂ ਅਸਾਡੇ ਗੁਰੂ ਤੇ ਨਾ ਅਸੀਂ ਤੁਸਾਂ ਦੇ ਸਿੱਖ । ” ਜੀਊਣਾ ਮਾਯੂਸ ਹੋ ਕੇ , ਉਪਰਲੀ ਛੱਤ ਤੋਂ ਹੇਠਾਂ ਆ ਗਿਆ । ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਉਹ ਬੁੱਤ ਬਣ ਕੇ ਖਲੋ ਗਿਆ । ਰਾਤ ਦਾ ਸਮਾਂ ਸੀ , ਰਾਤ ਵੇਲੇ ਬੋਲ ਬੜੀ ਦੂਰ ਜਾਂਦਾ ਹੈ । ਪੂਰਨ ਦੇ ਬੋਲੇ ਬੋਲ ਗੁਰੂ…
ਜੀ ਨੇ ਸੁਣ ਲਏ ਸਨ । ਉਹਨਾਂ ਨੇ ਪਹਿਲਾਂ ਤਾਂ ਖ਼ਿਆਲ ਕੀਤਾ ਕਿ ਉਪਰ ਜਾ ਕੇ ਪੂਰਨ ਨੂੰ ਉਹੋ ਸਜ਼ਾ ਦੇਣ , ਜਿਹੜੀ ਖੇੜੀ ਪਿੰਡ ਦੇ ਦੋਂਹ ਭਰਾਵਾਂ ਅਲਫੂ ਤੇ ਗਾਮੂ ਨੂੰ ਦਿੱਤੀ ਸੀ । ਉਹ ਦੋਵੇਂ ਭਰਾ ਗਊਆਂ ਮੱਝਾਂ ਚਾਰਦੇ ਸਨ । ਜਾਤ ਦੇ ਗੁੱਜਰ । ਚਮਕੌਰ ਤੋਂ ਚੱਲ ਕੇ ਜਦੋਂ ਦਿਨ ਚੜ੍ਹਿਆ ਤਦ ਵੀ ਸਤਿਗੁਰੂ ਜੀ ਨੇ ਚੱਲਣਾ ਨਹੀਂ ਸੀ ਛੱਡਿਆ । ਮੁਗ਼ਲਾਂ ਦੇ ਦੱਸੇ ਹੁਲੀਏ — ਢੰਡੋਰਾ ਫਿਰਾਇਆ ਸੀ । ਉਹਨਾਂ ਨੇ ਪਛਾਣ ਲਿਆ ਕਿ ਗੁਰੂ ਜੀ ਜਾ ਰਹੇ ਹਨ , ਉੱਚੀ ਉੱਚੀ ਰੌਲਾ ਪਾ ਦਿੱਤਾ , “ ਸਿੱਖਾਂ ਦਾ ਪੀਰ ਜਾਂਦਾ ….. ਸਿੱਖਾਂ ਦਾ ਗੁਰੂ ਜਾਂਦਾ ਜੇ । ” ਉਹਨਾਂ ਦਾ ਰੌਲਾ ਸੁਣ ਕੇ ਗੁਰੂ ਜੀ ਨੇ ਉਹਨਾਂ ਵੱਲ ਪੰਜ ਪੰਜ ਸੋਨੇ ਦੀਆਂ ਮੋਹਰਾਂ ਸੁੱਟੀਆਂ । ਮੋਹਰਾਂ ਵੀ ਚੁੱਕ ਲਈਆਂ ਤੇ ਰੌਲਾ ਪਾਉਣੋਂ ਵੀ ਨਾ ਰੁਕੇ । ਗੁਰੂ ਜੀ ਖਲੋ ਗਏ । ਉਹਨਾਂ ਨੇ ਦੋਹਾਂ ਨੂੰ ਕੋਲ ਸੱਦ ਕੇ ਆਖਿਆ , “ ਲਓ ਸੋਨੇ ਦੇ ਕੜੇ । ” ਉਹ ਲਾਲਚੀ ਫਿਰ ਵੀ ਰਮਜ਼ ਨਾ ਸਮਝੇ । ਉਹਨਾਂ ਦੀਆਂ ਅੱਖਾਂ ਗਹਿਰੀਆਂ ਦੇਖ ਕੇ ਗੁਰੂ ਜੀ ਨੇ ਇਕ ਨੂੰ ਕੜਾ ਫੜਾਉਣ ਲਈ ਹੱਥ ਅੱਗੇ ਕੀਤਾ । ਜਦੋਂ ਉਹ ਕੜਾ ਫੜਨ ਲੱਗਾ ਤਾਂ ਦੂਸਰੇ ਹੱਥ ਨਾਲ ਐਸਾ ਵਾਰ ਕੀਤਾ , ਉਹਦਾ ਸਿਰ ਧੜ ਨਾਲੋਂ ਵੱਖ ਹੋ ਗਿਆ । ਦੂਸਰਾ ਨੱਠਣ ਲੱਗਾ ਤਾਂ ਉਸ ਨੂੰ ਵੀ ਝਟਕਾ ਦਿੱਤਾ । ਦੋਵੇਂ ਸਦਾ ਲਈ ਚੁੱਪ ਹੋ ਗਏ ਤੇ ਗੁਰੂ ਜੀ ਅੱਗੇ ਨਿਕਲ ਆਏ ਸਨ । ਪਰ ਜੰਗਲ ਵਿਚ ਇਹ ਸਿੱਧਾ ਰਾਹ ਨਹੀਂ ਸੀ , ਦੂਸਰਾ ਚੌਗਿਰਦੇ ਸ਼ਾਹੀ ਲਸ਼ਕਰ ਨੱਠਾ ਫਿਰਦਾ ਸੀ । ਝਾੜੀ ਝਾੜੀ ਵਿਚੋਂ ਆਵਾਜ਼ ਆਉਂਦੀ ਸੁਣਾਈ ਦਿੰਦੀ ਸੀ , “ ਫੜ ਲਉ ! ਔਹ ਗਿਆ ਸਿੱਖਾਂ ਦਾ ਗੁਰੂ ! ਜਾਣ ਨਾ ਦੇਣਾ । ” ਐਵੇਂ ਹੀ ਝਾਉਲੋ ਪੈਂਦੇ ਸਨ । ਗੁਰੂ ਜੀ ਇਕ ਜੰਡ ਹੇਠਾਂ ਲੇਟ ਰਹੇ । ਜਦੋਂ ਮੁੜ ਰਾਤ ਪਈ ਤਾਂ ਅੱਗੇ ਚੱਲੇ । ਪੈਰ ਥੱਕ ਗਏ ਤੇ ਸੁੱਜ ਗਏ ਸਨ । ਪਰ ਗੁਰੂ ਜੀ ਦਾ ਹੌਂਸਲਾ ਬੁਲੰਦ ਸੀ , ਸਰੀਰਕ ਕਸ਼ਟ ਆਤਮਾ ਨੂੰ ਮਾਯੂਸ ਨਹੀਂ ਸਨ ਕਰਦੇ । ਬਲੋਲ ਵਿਚ ਇਕ ਅਮੀਰ ਸ਼ਰਧਾਲੂ ਸੀ ਤੇ ਦੂਸਰਾ ਪੂਰਨ ਮਸੰਦ । ਦੋਹਾਂ ਦੀ ਆਸ ਤੱਕ ਕੇ ਆਏ ਸਨ । ਪਰ ਮੁਗ਼ਲਾਂ ਨੇ ਸਾਰੇ ਕਸਬਿਆਂ ਦੇ ਹਾਕਮਾਂ ਨੂੰ ਲਿਖਿਆ ਹੀ ਨਹੀਂ ਸੀ , ਹੁਕਮ ਦਿੱਤਾ ਸੀ ਕਿ ਉਹ ਗੁਰੂ ਮਹਾਰਾਜ ਦਾ ਪਿੱਛਾ ਕਰਨ , ਜੀਊਂਦੇ ਜਾਂ ਮੋਏ ਨੂੰ ਫੜ ਦਿਖਾਉਣ ਵਾਲੇ ਨੂੰ ਭਾਰੀ ਇਨਾਮ ਮਿਲੇਗਾ । ਜਿਹੜਾ ਕੋਈ ਪਨਾਹ ਦੇਵੇਗਾ , ਕਿਸੇ ਸਿੱਖ ਜ਼ਖ਼ਮੀ ਲਈ ਮਲ੍ਹਮ ਪੱਟੀ ਕਰੇਗਾ , ਉਸ ਨੂੰ ਕਤਲ ਕੀਤਾ ਜਾਏਗਾ । ਘਰ ਘਾਟ ਸਾੜ ਦਿੱਤੇ ਜਾਣਗੇ । ਏਹੋ ਬਾਦਸ਼ਾਹੀ ਹੁਕਮ ਹੈ । ਐਸਾ ਕਰੜਾ ਹੁਕਮ ਸੁਣ ਕੇ ਲਾਲਚੀ ਤੇ ਬੇਈਮਾਨ ਬੰਦੇ ਭਲਾ ਕਿਵੇਂ ਗੁਰੂ ਜੀ ਨੂੰ ‘ ਜੀ ਆਇਆਂ ’ ਆਖ ਸਕਦੇ ਸਨ । “ ਭਾਈ ਜੀਊਣੇ , ਤੂੰ ਜੀਊਂਦਾ ਰਹੋ ! ਅਸਾਂ ਸੁਣ ਲਏ ਤੇਰੇ ਮਾਲਕ ਦੇ ਬੋਲ …. ਸਤਿਗੁਰੂ ਜੀ ਨੇ ਠੀਕ ਹੀ ਤਾਂ ਕਿਹਾ ਸੀ :
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥
ਐਸੇ ਮਸੰਦ ਸਾੜੇ ਸੀ , ਪਰ ਇਹ ਬਚ ਗਿਆ । ਅੱਛਾ ਅਸੀਂ ਚੱਲਦੇ ‘ ਮਹਾਰਾਜ ! ਕੋਈ ਸੇਵਾ । ” “ ਤੇਰੀ ਸੇਵਾ ਸਫਲ ਹੋਈ , ਜੋ ਤੂੰ ਅੱਗ ਬਾਲ ਕੇ ਸਿਕਾ ਦਿੱਤੀ । ਅਸਾਂ ਦੀ ਹਾਮੀ ਭਰੀ , ਅਸੀਂ ਸਭ ਜਾਣ ਗਏ । ” “ ਮਹਾਰਾਜ , ਆਪ ਨੇ ਸਮਝ ਤਾਂ ਜਾਣਾ ਹੀ ਸੀ , ਘਟ ਘਟ ਦੀ ਜਾਨਣਹਾਰ ਹੋ । ‘ ‘ “ ਟਿੰਡ ਵਿਚ ਅੱਗ ਪਾ ਦਿਆਂ , ਕੰਮ ਦੇਵੇਗੀ । ਮੈਂ ਹੋਰ ਤਾਂ ਕੁਝ ਨਹੀਂ ਕਰ ਸਕਦਾ , ਪੇਟ ਦਾ ਮਾਰਾ , ਦਾਸ ਹਾਂ । ” “ ਬਲੋਲ ‘ ਤੇ ਪਰਲੋ ਆਏਗੀ । ਤੇਰੀ ਵੇਲ ਵਧੇਗੀ । ‘ ‘ ਗੁਰੂ ਜੀ ਨੇ ਨਿਹਾਲ ਹੋ ਕੇ ਵਰ ਦਿੱਤਾ । ਭਾਈ ਜੀਊਣੇ ਨੇ ਅੱਗ ਬਾਹਰ ਖੜਨ ਵਾਲੀ ਟਿੰਡ ਫੜੀ , ਉਸ ਵਿਚ ਧੁੱਖਦਾ ਗੋਹਾ ਰੱਖਿਆ ਤੇ ਟਿੰਡ ਦਾ ਬੋਕਣਾ ਗੁਰੂ ਜੀ ਨੂੰ ਫੜਾ ਦਿੱਤਾ । ਬੂਹਾ ਖੋਲ੍ਹਿਆ , ਆਪ ਬਾਹਰ ਨਿਕਲਿਆ , ਕੋਈ ਬੰਦਾ ਨਾ ਦੇਖ ਕੇ ਉਸ ਨੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ ਤੇ ਗੁਰੂ ਜੀ ਨੂੰ ਰਾਹੇ ਪਾਇਆ । ਜੰਗਲ ਦੇ ਰਾਹ , ਜਿਧਰ ਐਸ਼ – ਪ੍ਰਸਤ ਮੁਗ਼ਲ ਨਹੀਂ ਜਾਂਦੇ ਸਨ । ਭਾਵੇਂ ਸ਼ਾਹੀ ਹੁਕਮ ਸੀ , ਫਿਰ ਵੀ ਉਹ ਜਾਨ ਜੋਖਮ ਵਿਚ ਨਹੀਂ ਸਨ ਪਾਉਂਦੇ । ਗੁਰੂ ਜੀ ਹਨੇਰੇ ਵਿਚ ਅਲੋਪ ਹੋ ਗਏ । ਪਰ ਜੀਊਣਾ ਪੂਰਨ ਮਸੰਦ ਦੀ ਡਿਉੜੀ ਦੇ ਸਦਰ ਦਰਵਾਜ਼ੇ ਅੱਗੇ ਹੀ ਖਲੋਤਾ ਰਿਹਾ । ਉਹ ਸੋਚੀ ਜਾਂਦਾ ਸੀ , ਕੈਸੀ ਅਕਾਲ ਪੁਰਖ ਦੀ ਲੀਲ੍ਹਾ ਹੈ , ਹਜ਼ਾਰਾਂ ਨੂੰ ਆਸਰਾ ਦੇਣ ਵਾਲਾ ਨਿਆਸਰਾ ਤੁਰਿਆ ਫਿਰਦਾ ਹੈ , ਚਰਨ ਵੀ ਨੰਗੇ , ਬਸਤਰ ਵੀ ਪਾਟੇ , ਘੋੜਾ ਤੇ ਜੋੜਾ ਨਹੀਂ , ਸੰਗੀ ਸਾਥੀ ਕੋਈ ਨਾਲ ਨਹੀਂ । ਤੇਜਾ ਬਾਹਰੋਂ ਆਇਆ । ਜੀਊਣੇ ਨੂੰ ਖਲੋਤਾ ਦੇਖ ਕੇ ਉਸ ਨੇ ‘ ਸੀਤਾ ਰਾਮ , ਰਾਮ ……….. ਰਾਮ ‘ ਨਾਮ ਦਾ ਜਾਪ ਛੱਡ ਕੇ ਜੀਊਣੇ ਨੂੰ ਪੁੱਛਿਆ , ਜੀਊਣੇ ! ਬਾਹਰ ਖਲੋਤਾ ਹੈਂ , ਠੰਡ ਵਿਚ ? ” “ ਐਵੇਂ ਮਿਸ਼ਰ ਜੀ । ” ਜੀਊਣੇ ਨੇ ਬੇਧਿਆਨੇ ਉੱਤਰ ਦਿੱਤਾ । “ ਆਉਣ ਵਾਲਾ ਕੌਣ ਸੀ ? “ ਕੋਈ ਹੈ ਸੀ ਪ੍ਰਾਹੁਣਾ । ‘ ਦਰਸ਼ਨ ਕਰ ਕੇ ਕੁਝ ਖਿੱਚ ਜਿਹੀ ਪਈ , ਬੋਲ ਮਿੱਠਾ ਸੀ । ” “ ਹਾਂ , ਮਿੱਠੇ ਬੋਲ ਵਾਲਾ । ” “ ਕੌਣ ਸੀ ? ” ਅਨੰਦਪੁਰ ਵਾਲਾ ਗੁਰੂ । ” ‘ ਗੁਰੂ । ” ਹਾਂ ! ਮਿਸ਼ਰ ਜੀ ਅਨੰਦਪੁਰ ਵਾਲਾ ਗੁਰੂ ਆਇਆ ਸੀ । ” “ ਕੀ ਕਰਨ ? “ ਟਿਕਣ ਆਇਆ ਹੋਵੇਗਾ — ਅਨੰਦਪੁਰ ਛੱਡਣ ਤੇ ਚਮਕੌਰ ਜੰਗ ਹੋਣ ਦੀਆਂ ਖ਼ਬਰਾਂ ਤਾਂ ਆਈਆਂ ਸੁਣੀਆਂ ਹਨ । ” “ ਪੂਰਨ ਤਾਂ ਗੁਰੂ ਕਿਆਂ ਦਾ ਹੈ ? ” ਹਲਵਾ ਪੂੜੀ ਤੇ ਖੀਰ ਖਾਣ ਸਮੇਂ ….. ਅੱਜ ਇਕ ਦਮ ਗਿਰਗਿਟ ਵਾਂਗ ਅੱਖਾਂ ਫੇਰ ਗਿਆ । ” “ ਬਿਪਤਾ ਵੇਲੇ ਆਪਣੇ ਪਰਾਏ ਹੋ ਜਾਂਦੇ ਹਨ । ” “ ਭਗਵਾਨ ਤਾਂ ਦੇਖਦਾ ਹੈ । ” “ ਹਾਂ ! ਭਗਵਾਨ ਤਾਂ ਦੇਖਦਾ ਹੈ । ” ਇਹ ਆਖ ਕੇ ਤੇਜਾ ਮਿਸ਼ਰ ‘ ਸੀਤਾ ਰਾਮ , ਰਾਮ ! ” ਆਖਦਾ ਹੋਇਆ ਅੱਗੇ ਨਿਕਲ ਗਿਆ । ਜਿਊਣਾ ਡਿਉੜੀ ਵਿਚ ਹੋਇਆ । ਉਸ ਨੇ ਡਿਉੜੀ ਦਾ ਬੂਹਾ ਬੰਦ ਕਰ ਲਿਆ ਤੇ ਆਪਣੀ ਮੰਜੀ ਉੱਤੇ ਬੈਠ ਕੇ ਅੱਗ ਸੇਕਣ ਹੀ ਲੱਗਾ ਸੀ ਕਿ ਉਪਰੋਂ ਪੂਰਨ ਨੇ ਆਵਾਜ਼ ਦਿੱਤੀ : “ ਜੀਊਣੇ । ” ਜੀਊਣਾ ਬੋਲਿਆ ਨਹੀਂ , ਉਹ ਗ਼ੁੱਸੇ , ਹੈਰਾਨੀ ਤੇ ਗੁਰੂ ਪਿਆਰ ਸ਼ਰਧਾ ਨਾਲ ਕੰਬਦਾ ਹੋਇਆ ਉਪਰ ਗਿਆ । “ ਕਿਥੇ ਹੈ ਗੁਰੂ ? ” ਪੂਰਨ ਨੇ ਪੁੱਛਿਆ । “ ਗੁਰੂ ਮਹਾਰਾਜ ਜੀ ਚਲੇ ਗਏ । ” ਜੀਊਣੇ ਨੇ ਉੱਤਰ ਦਿੱਤਾ , ਪਰ ਉਸ ਦਾ ਕਲੇਜਾ ਮੂੰਹ ਨੂੰ ਆਇਆ । ਤੇਰੇ ਆਖਣ ‘ ਤੇ ਕਿ ਆਪੋ ? ” “ ਆਪੋ …. ਉਹਨਾਂ ਨੇ ਤੁਸਾਂ ਦਾ ਹੁਕਮ ਸੁਣ ਲਿਆ ਸੀ । “ ਕੁਝ ਆਖਦੇ ਤਾਂ ਨਹੀਂ ਸੀ ? ” “ ਆਖਦੇ ਸਨ , ਉਹਨਾਂ ਦਾ ਹਿਰਦਾ ਸਾਗਰ ਵਾਂਗ ਵਿਸ਼ਾਲ । ਸਾਗਰ ਵਿਚ ਜੇ ਕੋਈ ਢੀਮਾਂ ਮਾਰੇ ਤਾਂ ਢੀਮ ਖੁਰ ਜਾਂਦੀ ਹੈ , ਸਾਗਰ ਗੁੱਸਾ ਨਹੀਂ ਕਰਦਾ । ਉਹ ਤਾਂ ਹੈਨ ਹੀ ਦੁਨੀਆਂ ਦੇ ਮਾਲਕ । ” “ ਕੀ ਬਕਦਾ ਹੈਂ ? ” “ ਮੈਂ ਬਕਨਾਂ ਉਹੋ ਕੁਝ ਹਾਂ , ਜੋ ਕੁਝ ਤੁਸੀਂ ਦੱਸਦੇ ਰਹੇ , ਪ੍ਰਚਾਰਦੇ ਰਹੇ । ਇਹੋ ਤਾਂ ਆਖਿਆ ਕਰਦੇ ਸੀ , ਕਲਗੀਧਰ ਪਿਤਾ ਜੀ ਦੀਨ – ਦੁਨੀ ਦੇ ਵਾਲੀ , ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹਨ । ” ‘ ‘ ਅੱਜ ਤੇਰੀ ਬੁੱਧੀ ਕਿਉਂ ਭ੍ਰਿਸ਼ਟ ਹੋ ਗਈ ? ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨਾਲ ਜੱਫੇ ….. ਚੱਲ ਬੈਠ ਹੇਠਾਂ । ” “ ਨਹੀਂ , ਮੈਂ ਜਾ ਰਿਹਾ ਹਾਂ , ਬੂਹਾ ਖੁੱਲ੍ਹਾ ਜੇ , ਲੀੜਾ ਤੇ ਮੰਜਾ ਪਿਆ । ” “ ਕਿਧਰ ਜਾ ਰਿਹਾ ਹੈਂ ? ” “ ਜਿਧਰ ਮੇਰੇ ਗੁਰੂ ਮਹਾਰਾਜ ਗਏ , ਜਿਸ ਘਰ ਵਿਚ ਉਹਨਾਂ ਨੂੰ ਆਸਰਾ ਨਹੀਂ ਮਿਲਿਆ , ਉਸ ਘਰ ਵਿਚ ਮੇਰਾ ਰਹਿਣ ਦਾ ਧਰਮ ਨਹੀਂ – ਕੀ ਪਤਾ ਸਵੇਰੇ ਕੀ ਹੋਣਾ ਹੈ । ਗੁਰੂ ਮਹਾਰਾਜ ਡਿਉੜੀ ਵਿਚ ਬੈਠ ਕੇ ਅੱਗ ਤਾਂ ਸੇਕ ਗਏ ਹਨ ? “ ਅੱਗ ਕਿਸ ਸਿਕਾਈ ?? ‘ ‘ ‘ ਮੈਂ । ’ ’ “ ਤੂੰ ਕੀ ਲੱਗਦਾ ਸੀ , ਇਹ ਕਰਨ ਦਾ ? ” “ ਮੇਰੀ ਮੰਜੀ ‘ ਤੇ ਬਿਰਾਜੇ ਸਨ । ” “ ਕਿਸ ਨੇ ਦੇਖਿਆ ਮੈ “ ਮੈਂ ….. ਮੈ ….. ਤੇਰਾ ਬੇੜਾ ਗਰਕ ਹੋਵੇ । ਇਹ ਕੀ ਲੋਹੜਾ ਮਾਰਿਆ ਨਿਮਕ ਹਰਾਮ । ’ ’ “ ਮੈਂ ਜਾ ਰਿਹਾ ਹਾਂ । ਮੈਂ ਨਿਮਕ ਹਰਾਮ ਨਹੀਂ , ਹਲਾਲ ਹਾਂ । ਕਿਉਂਕਿ ਤੁਸਾ ਨੂੰ ਰੱਬੀ ਕਰੋਪੀ ਤੋਂ ਬਚਾਉਣ ਲਈ ਗੁਰੂ ਜੀ ਨੂੰ ‘ ਜੀ ਆਇਆਂ ’ ਆਖਿਆ । ਸਮਝਦਾ ਹਾਂ ਬਲੋਲ ਪੁਰ ਤੁਰਕਾਂ ਦਾ ਪਿੰਡ ਹੈ । ’ ’ ਮਸੰਦ ਦੀ ਪਤਨੀ ਆ ਗਈ , ਉਸ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਉਹ ਵੀ ਮਸੰਦ ਦੇ ਗਲ ਪੈ ਗਈ , “ ਗੁਰੂ ਮਹਾਰਾਜ ਨੂੰ ਘਰ ਰੱਖਣਾ ਚਾਹੀਦਾ ਸੀ । ਉਹ ਅਕਾਲ ਪੁਰਖ ਦੇ ਬੇਟੇ ਹਨ । ਉਹਨਾਂ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ….। ” ਜੀਊਣਾ ਚੁੱਪ ਕਰ ਕੇ ਹੇਠਾਂ ਉਤਰ ਗਿਆ । ਪੂਰਨ ਮਸੰਦ ਉਸ ਨੂੰ ਰੋਕਦਾ ਰਿਹਾ ਪਰ ਉਹ ਨਾ ਰੁਕਿਆ । ਉਹ ਪੌੜੀਆਂ ਉਤਰ ਕੇ ਡਿਉੜੀ ਤੋਂ ਬਾਹਰ ਹੋ ਗਿਆ । ਉਸ ਵੇਲੇ ਪਹੁ ਫੁੱਟ ਰਹੀ ਸੀ ।
( ਚਲਦਾ )



Share On Whatsapp

Leave a comment




वडहंसु महला ४ ॥ हरि किरपा हरि किरपा करि सतिगुरु मेलि सुखदाता राम ॥ हम पूछह हम पूछह सतिगुर पासि हरि बाता राम ॥ सतिगुर पासि हरि बात पूछह जिनि नामु पदारथु पाइआ ॥ पाइ लगह नित करह बिनंती गुरि सतिगुरि पंथु बताइआ ॥ सोई भगतु दुखु सुखु समतु करि जाणै हरि हरि नामि हरि राता ॥ हरि किरपा हरि किरपा करि गुरु सतिगुरु मेलि सुखदाता ॥१॥ सुणि गुरमुखि सुणि गुरमुखि नामि सभि बिनसे हंउमै पापा राम ॥ जपि हरि हरि जपि हरि हरि नामु लथिअड़े जगि तापा राम ॥ हरि हरि नामु जिनी आराधिआ तिन के दुख पाप निवारे ॥सतिगुरि गिआन खड़गु हथि दीना जमकंकर मारि बिदारे ॥ हरि प्रभि क्रिपा धारी सुखदाते दुख लाथे पाप संतापा ॥ सुणि गुरमुखि सुणि गुरमुखि नामु सभि बिनसे हंउमै पापा ॥२॥

हे हरि, कृपा कर! हे हरि, कृपा कर! कृपा कर! मुझे आत्मिक आनंद देने वाला गुरु मिला, मैं गुरु से परमात्मा की सिफ्त सलाह की बातें पूछा करूंगा। उस गुरु से मैं परमात्मा की सिफ्त सलाह की बातें पूछा करूंगा, जिसने परमात्मा का अमूल्य नाम रतन हासिल किया हुआ है। जिस गुरु ने जीवन का सही रास्ता बताया है मैं उस गुरु के सदा चरण लगूंगा और उस गुरु के आगे विनती करूंगा। वह (गुरू) ही (असली) भगत है, गुरु दुख और सुख को एक जैसा करके जानता है, गुरु सदा परमात्मा के नाम रंग में रंगा रहता है। हे हरि, कृपा कर! हे हरि, मेहर कर! मुझे आत्मिक आनंद देने वाला गुरु मिला दे।१। जो गुरु की शरण आकर गुरमत सुनता है, उसके (परमात्मा के) नाम के द्वारा हाउमे आदि सारे पाप नाश हो जाते हैं। हरी नाम जप के, हरी नाम जप के जगत में जितने भी दुख कलेश हैं वह सारे खत्म हो जाते हैं। जिन्होंने परमात्मा का नाम सुमिरन किया है उनके सारे दुख पाप दूर हो जाते हैं। जिन्होंने गुरु के हाथ में आत्मिक जीवन की सूझ का खंडा पकड़ा दिया है, उन्हो के यमराज के दूत खत्म हो गए। सुखों के दाते हरि प्रभु ने जिस मनुष्य ऊपर कृपा की, उसके सारे दुख पाप क्लेश खत्म हो गए। गुरु की शरण आकर परमात्मा का नाम सुनकर इस हाउमे (अहंकार) आदि सारे पाप दूर (नाश) हो जाते हैं।२।



Share On Whatsapp

Leave a comment


ਅੰਗ : 574
ਵਡਹੰਸੁ ਮਹਲਾ ੪ ॥ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ ॥ ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਹਰਿ ਬਾਤਾ ਰਾਮ ॥ਸਤਿਗੁਰ ਪਾਸਿ ਹਰਿ ਬਾਤ ਪੂਛਹ ਜਿਨਿ ਨਾਮੁ ਪਦਾਰਥੁ ਪਾਇਆ ॥ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ ॥ਸੋਈ ਭਗਤੁ ਦੁਖੁ ਸੁਖੁ ਸਮਤੁ ਕਰਿ ਜਾਣੈ ਹਰਿ ਹਰਿ ਨਾਮਿ ਹਰਿ ਰਾਤਾ ॥ਹਰਿ ਕਿਰਪਾ ਹਰਿ ਕਿਰਪਾ ਕਰਿ ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥੧॥ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮਿ ਸਭਿ ਬਿਨਸੇ ਹੰਉਮੈ ਪਾਪਾ ਰਾਮ ॥ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ ਜਗਿ ਤਾਪਾ ਰਾਮ ॥ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ ॥ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ ॥
ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ ਦੁਖ ਲਾਥੇ ਪਾਪ ਸੰਤਾਪਾ ॥ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮੁ ਸਭਿ ਬਿਨਸੇ ਹੰਉਮੈ ਪਾਪਾ ॥੨॥

ਅਰਥ : ਹੇ ਹਰੀ, ਮੇਹਰ ਕਰ! ਹੇ ਹਰੀ, ਮੇਹਰ ਕਰ! ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ, ਮੈਂ ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ। ਉਸ ਗੁਰੂ ਪਾਸੋਂ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ, ਜਿਸ ਨੇ ਪਰਮਾਤਮਾ ਦਾ ਅਮੋਲਕ ਨਾਮ-ਰਤਨ ਹਾਸਲ ਕੀਤਾ ਹੋਇਆ ਹੈ। ਜਿਸ ਗੁਰੂ ਨੇ ਜੀਵਨ ਦਾ ਸਹੀ ਰਸਤਾ ਦੱਸਿਆ ਹੈ, ਮੈਂ ਉਸ ਗੁਰੂ ਦੀ ਸਦਾ ਚਰਨੀਂ ਲੱਗਾਂਗਾ ਤੇ ਉਸ ਗੁਰੂ ਅੱਗੇ ਬੇਨਤੀ ਕਰਾਂਗਾ। ਉਹ (ਗੁਰੂ) ਹੀ (ਅਸਲ) ਭਗਤ ਹੈ, ਗੁਰੂ ਦੁਖ ਤੇ ਸੁਖ ਨੂੰ ਇਕੋ ਜਿਹਾ ਕਰ ਕੇ ਜਾਣਦਾ ਹੈ, ਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਹੇ ਹਰੀ, ਮੇਹਰ ਕਰ! ਹੇ ਹਰੀ, ਮੇਹਰ ਕਰ! ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ ॥੧॥ ਜੋ ਗੁਰੂ ਦੀ ਸਰਨ ਪੈ ਕੇ ਗੁਰਮਤ ਸੁਣਦਾ ਹੈ, ਉਸ ਦੇ ਨਾਮ ਦੀ ਰਾਹੀਂ ਹਉਮੈ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ। ਹਰਿ-ਨਾਮ ਜਪ ਕੇ, ਹਰਿ-ਨਾਮ ਜਪ ਕੇ ਜਗਤ ਵਿਚ (ਜਿਤਨੇ ਭੀ) ਦੁੱਖ-ਕਲੇਸ਼ (ਹਨ ਉਹ ਸਾਰੇ) ਲਹਿ ਜਾਂਦੇ ਹਨ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੇ ਸਾਰੇ ਦੁੱਖ ਪਾਪ ਦੂਰ ਹੋ ਜਾਂਦੇ ਹਨ। ਜਿਨ੍ਹਾਂ ਨੂੰ ਗੁਰੂ ਨੇ ਹੱਥ ਵਿਚ ਆਤਮਕ ਜੀਵਨ ਦੀ ਸੂਝ ਦਾ ਖੰਡਾ ਫੜਾ ਦਿੱਤਾ ਉਨ੍ਹਾਂ ਦੇ ਜਮਰਾਜ ਦੇ ਦੂਤ ਮਰ ਮੁਕਾ ਗਏ। ਸੁਖਾਂ ਦੇ ਦਾਤੇ ਹਰੀ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਕੀਤੀ, ਉਸ ਦੇ ਸਾਰੇ ਦੁੱਖ ਪਾਪ ਕਲੇਸ਼ ਲਹਿ ਗਏ। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸੁਣਿਆ ਕਰ ਇੰਜ ਹਉਮੈ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ ॥੨॥ ਹਰਿ-ਨਾਮ ਜਪ ਕੇ, ਹਰਿ-ਨਾਮ ਜਪ ਕੇ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ। ਗੁਰੂ ਦੀ ਸਰਨ ਪੈ ਕੇ ਮੂੰਹ ਨਾਲ ਹਰਿ-ਨਾਮ ਜਪਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ। ਗੁਰੂ ਦੀ ਸਰਨ ਪੈ ਕੇ ਮੂੰਹ ਨਾਲ ਹਰਿ-ਨਾਮ ਜਪਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ ਤੇ ਸਰੀਰ ਨਰੋਆ ਹੋ ਜਾਂਦਾ ਹੈ। ਡੂੰਘੇ ਤੇ ਵੱਡੇ ਜਿਗਰੇ ਵਾਲੇ ਹਰੀ ਦਾ ਨਾਮ ਜਪਿਆਂ ਹਰ ਵੇਲੇ ਆਤਮਕ ਅਡੋਲਤਾ ਵਿਚ ਸੁਰਤ ਜੁੜੀ ਰਹਿੰਦੀ ਹੈ। ਉੱਚੀ ਜਾਤਿ ਦੇ ਹੋਣ ਚਾਹੇ ਨੀਵੀਂ ਜਾਤਿ ਦੇ, ਜਿਨ੍ਹਾਂ ਨੇ ਹਰੀ-ਨਾਮ ਸਿਮਰਿਆ ਹੈ ਉਹਨਾਂ ਨੇ ਇਹ ਸਭ ਤੋਂ ਸ੍ਰੇਸ਼ਟ (ਨਾਮ-) ਪਦਾਰਥ ਹਾਸਲ ਕਰ ਲਿਆ ਹੈ। ਹਰਿ-ਨਾਮ ਜਪ ਕੇ, ਹਰਿ-ਨਾਮ ਜਪ ਕੇ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ ॥੩॥



Share On Whatsapp

Leave a comment


ਨਾ ਬਾਜ ਤੇ ਘੋੜਾ ਏ
ਅਤੇ ਇਕ ਵੀ ਲਾਲ ਨਹੀਂ
ਅਨੰਦਪੁਰ ਛੱਡ ਆਏ
ਪਰ ਰਤਾ ਮਲਾਲ ਨਹੀਂ
ਅੰਮ੍ਰਿਤ ਦਾ ਦਾਤਾ ਏ
ਸਰਬੰਸਦਾਨੀ ਦਾ ਦਾਨੀ ਏ
ਨਹੀਂ ਦੁਨੀਆ ਸਾਰੀ ਤੇਰੇ
ਕੋਈ ਉਸ ਦਾ ਸਾਨੀ ਏ
ਸੌਂ ਕੌਣ ਰਿਹਾ ਰੋੜਾਂ ਤੇ
ਕੋਈ ਬੇਪਰਵਾਹ ਜਾਪੇ
ਦੁਨੀਆਂ ਦਾ ਵਾਲੀ ਏ
ਕੋਈ ਸ਼ਹਿਨਸ਼ਾਹ ਜਾਪੇ



Share On Whatsapp

Leave a comment






Share On Whatsapp

Leave a comment




Share On Whatsapp

Leave a comment




Share On Whatsapp

Leave a comment






Share On Whatsapp

Leave a comment




Share On Whatsapp

Leave a comment




Share On Whatsapp

Leave a comment





  ‹ Prev Page Next Page ›