धनासरी महला ५ ॥ मेरा लागो राम सिउ हेतु ॥ सतिगुरु मेरा सदा सहाई जिनि दुख का काटिआ केतु ॥१॥ रहाउ ॥ हाथ देइ राखिओ अपुना करि बिरथा सगल मिटाई ॥ निंदक के मुख काले कीने जन का आपि सहाई ॥१॥ साचा साहिबु होआ रखवाला राखि लीए कंठि लाइ ॥ निरभउ भए सदा सुख माणे नानक हरि गुण गाइ ॥२॥१७॥ {पन्ना 675}
अर्थ: हे भाई! जिस गुरू ने (शरण आए हरेक मनुष्य का) चोटी वाला तारा ही सदा के लिए काट दिया है (जो गुरू हरेक शरण आए मनुष्य के दुखों की जड़ ही काट देता है), वह गुरू मेरा भी सदा के लिए मददगार बन गया है (और, उसकी कृपा से) मेरा परमात्मा से प्यार बन गया है।1। रहाउ।
(हे भाई! वह परमात्मा अपने सेवकों को अपना) हाथ दे के (दुखों से) बचाता है, (सेवकों को) अपने बना के उनका सारा दुख-दर्द मिटा देता है। परमात्मा अपने सेवकों का आप मददगार बनता है, और, उनकी निंदा करने वालों का मुँह काला करता है।1।
हे नानक! सदा कायम रहने वाला मालिक (अपने सेवकों का स्वयं) रक्षक बनता है, उनको अपने गले से लगा के रखता है। परमात्मा के सेवक परमात्मा के गुण गा-गा के, और सदा आत्मिक आनंद पा कर (दुख-कलेशों से) निडर हो जाते हैं।2।17।
ਅੰਗ : 675
ਧਨਾਸਰੀ ਮਹਲਾ ੫ ॥ ਮੇਰਾ ਲਾਗੋ ਰਾਮ ਸਿਉ ਹੇਤੁ ॥ ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ ॥੧॥ ਰਹਾਉ ॥ ਹਾਥ ਦੇਇ ਰਾਖਿਓ ਅਪੁਨਾ ਕਰਿ ਬਿਰਥਾ ਸਗਲ ਮਿਟਾਈ ॥ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪਿ ਸਹਾਈ ॥੧॥ ਸਾਚਾ ਸਾਹਿਬੁ ਹੋਆ ਰਖਵਾਲਾ ਰਾਖਿ ਲੀਏ ਕੰਠਿ ਲਾਇ ॥ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰਿ ਗੁਣ ਗਾਇ ॥੨॥੧੭॥
ਅਰਥ: ਹੇ ਭਾਈ! ਜਿਸ ਗੁਰੂ ਨੇ (ਸਰਨ ਆਏ ਹਰੇਕ ਮਨੁੱਖ ਦਾ) ਬੋਦੀ ਵਾਲਾ ਤਾਰਾ ਹੀ ਸਦਾ ਕੱਟ ਦਿੱਤਾ ਹੈ (ਜੇਹੜਾ ਗੁਰੂ ਹਰੇਕ ਸਰਨ ਆਏ ਮਨੁੱਖ ਦੇ ਦੁੱਖਾਂ ਦੀ ਜੜ੍ਹ ਹੀ ਕੱਟ ਦੇਂਦਾ ਹੈ) , ਉਹ ਗੁਰੂ ਮੇਰਾ ਭੀ ਸਦਾ ਲਈ ਮਦਦਗਾਰ ਬਣ ਗਿਆ ਹੈ (ਤੇ, ਉਸ ਦੀ ਕਿਰਪਾ ਨਾਲ) ਮੇਰਾ ਪਰਮਾਤਮਾ ਨਾਲ ਪਿਆਰ ਬਣ ਗਿਆ ਹੈ।੧।ਰਹਾਉ।
(ਹੇ ਭਾਈ! ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ) ਹੱਥ ਦੇ ਕੇ (ਦੁੱਖਾਂ ਤੋਂ) ਬਚਾਂਦਾ ਹੈ, (ਸੇਵਕਾਂ ਨੂੰ) ਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ-ਦਰਦ ਮਿਟਾ ਦੇਂਦਾ ਹੈ। ਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ, ਤੇ, ਉਹਨਾਂ ਦੀ ਨਿੰਦਾ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਦਾ ਹੈ।੧।
ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਮਾਲਕ (ਆਪਣੇ ਸੇਵਕਾਂ ਦਾ ਆਪ) ਰਾਖਾ ਬਣਦਾ ਹੈ, ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਗੁਣ ਗਾ ਗਾ ਕੇ, ਤੇ, ਸਦਾ ਆਤਮਕ ਆਨੰਦ ਮਾਣ ਕੇ (ਦੁੱਖਾਂ ਕਲੇਸ਼ਾਂ ਵਲੋਂ) ਨਿਡਰ ਹੋ ਜਾਂਦੇ ਹਨ।੨।੧੭।
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ।।
ਕਰਿ ਕਿਰਪਾ ਨਾਨਕ ਆਪਿ ਲਏ ਲਾਈ ।।੩।।
ਸੁੱਖ ਤੇਰਾ ਦਿੱਤਾ ਲਈਏ
ਕਰੋ ਕ੍ਰਿਪਾ ਵਾਹਿਗੁਰੂ ਜੀ
ਮੇਹਰ ਕਰੋ ਵਾਹਿਗੁਰੂ ਜੀ
ਕਾਟੇ ਸੁ ਪਾਪ ਤਿਨੑ ਨਰਹੁ ਕੇ
ਗੁਰੁ ਰਾਮਦਾਸੁ ਜਿਨੑ ਪਾਇਯਉ ॥
ਛਤ੍ਰ ਸਿੰਘਾਸਨੁ ਪਿਰਥਮੀ
ਗੁਰ ਅਰਜੁਨ ਕਉ ਦੇ ਆਇਅਉ ॥
ਮੇਰਾ ਬੈਦੁ ਗੁਰੂ ਗੋਵਿੰਦਾ ॥
ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ
ਕਾਟੈ ਜਮ ਕੀ ਫੰਧਾ ॥
ਜਨਮ ਜਨਮ ਕੇ ਦੂਖ ਨਿਵਾਰੈ
ਸੂਕਾ ਮਨੁ ਸਾਧਾਰੈ ॥
ਦਰਸਨੁ ਭੇਟਤ ਹੋਤ ਨਿਹਾਲਾ
ਹਰਿ ਕਾ ਨਾਮੁ ਬੀਚਾਰੈ ॥
ਮੇਰਾ ਗੁਰੂ ਹੀ ਮੇਰਾ ਵੈਦ ਹੈ |
ਭਾਈ ਮਨੀ ਸਿੰਘ ਜੀ ਦਾ ਜਨਮ ਭਾਈ ਬੱਲੂ ਜੀ ਦੇ ਪੁਤਰ ਭਾਈ ਮਾਈ ਦਾਸ ਜੀ ਘਰ ਮਾਤਾ ਮਧਰੀ ਬਾਈ ਦੀ ਕੁੱਖੋਂ ਪਿੰਡ’ਅਲੀਪੁਰ’ ਜਿ਼ਲ੍ਹਾ ਮਜ਼ੱਫਰਗੜ (ਪਾਕਿਸਤਾਨ) ਵਿਖੇ10 ਮਾਰਚ1644 ਈਸਵੀ ਨੂੰ ਹੋਇਆ।
ਭਾਈ ਮਨੀ ਸਿੰਘ ਜੀ ਹੁਣੀ 12 ਭਰਾ ਸਨ । ਜਿਨ੍ਹਾਂ ਵਿਚੋਂ ਇੱਕ ‘ਭਾਈ ਅਮਰ ਚੰਦ’ ਛੋਟੀ ਉਮਰ ਵਿਚ ਅਕਾਲ ਚਲਾਣਾ ਕਰ ਗਏ ਸਨ,ਬਾਕੀ ਭਾਈ ਮਨੀ ਸਿੰਘ ਹੁਣਾ ਸਮੇਤ 11 ਭਰਾ ਗੁਰੂ ਘਰ ਦੀ ਖਿਦਮਤ ਕਰਦਿਆਂ ਸ਼ਹੀਦ ਹੋਏ।
ਭਾਈ ਮਨੀ ਸਿੰਘ ਜੀ ਸਮੇਤ ਉਹਨਾਂ ਦੇ ਸ਼ਹੀਦ ਭਰਾਵਾਂ ਦੇ ਨਾਮ ਤੇ ਸ਼ਹੀਦੀ:-
1.ਭਾਈ ਦਿਆਲਾ ਜੀ,
ਦਿੱਲੀ ,11 ਨਵੰਬਰ 1675 ਈਸਵੀ
2.ਭਾਈ ਹਠੀ ਚੰਦ ,
ਭੰਗਾਣੀ ਯੁਧ, ਸਤੰਬਰ 1688 ਈਸਵੀ
3.ਭਾਈ ਸੋਹਣ ਚੰਦ , ਨਦੌਣ ਯੁਧ ,
ਮਾਰਚ 1691 ਈਸਵੀ
4.ਭਾਈ ਲਹਿਣਾ ਜੀ,
ਗੁਲੇਰ ਯੁਧ, ਫਰਵਰੀ 1696ਈਸਵੀ
5.ਭਾਈ ਦਾਨ ਸਿੰਘ ,
ਚਮਕੌਰ ਯੁਧ,ਦਸੰਬਰ 1704 ਈਸਵੀ
6.ਭਾਈ ਰਾਇ ਸਿੰਘ,
ਖਿਦਰਾਣੇ ਦੀ ਢਾਬ, 1705 ਈਸਵੀ
7.ਭਾਈ ਮਾਨ ਸਿੰਘ ,
ਚਿਤੌੜਗੜ੍ਹ , ਅਪ੍ਰੈਲ 1708 ਈਸਵੀ
8.ਭਾਈ ਜੇਠਾ ਸਿੰਘ ,
ਆਲੋਵਾਲ,ਅਕਤੂਬਰ 1711ਈਸਵੀ
9.ਭਾਈ ਰੂਪ ਸਿੰਘ ,
ਆਲੋਵਾਲ ,ਅਕਤੂਬਰ 1711ਈਸਵੀ
10.ਭਾਈ ਮਨੀ ਸਿੰਘ , ਨੂੰ
ਲਾਹੌਰ, 1734 ਈਸਵੀ
11.ਭਾਈ ਜਗਤ ਸਿੰਘ ,
ਲਾਹੌਰ , 1734 ਈਸਵੀ ਨੂੰ
ਭਾਈ ਮਨੀ ਸਿੰਘ ਜੀ 13 ਸਾਲ ਦੀ ਉਮਰ ਵਿਚ ਗੁਰੂ ਹਰਿ ਰਾਇ ਸਾਹਿਬ ਜੀ ਦੀ ਖਿਦਮਤ ਵਿਚ ਆਏ।
ਸ੍ਰੀ ਕੀਰਤਪੁਰ ਸਾਹਿਬ ਵਿਖੇ ਦੋ ਸਾਲ ਤੱਕ ਮਨੀ ਰਾਮ (ਸਿੰਘ ਸ਼ਬਦ 1699 ਦੀ ਵੈਸਾਖੀ ਤੋਂ ਬਾਅਦ ਪਾਹੁਲ ਧਾਰੀ ਸਿੱਖਾਂ ਲਈ ਇਹ ਲਾਜ਼ਮ ਹੋਇਆ)ਜੀ ਸੇਵਾ ਕਰਦੇ ਰਹੇ।
15 ਸਾਲ ਦੀ ਉਮਰ ਵਿਚ ਭਾਈ ਮਨੀ ਸਿੰਘ ਜੀ ਦਾ ਵਿਆਹ ਖ਼ੈਰਪੁਰ ਸਾਦਾਤ (ਪੱਛਮੀ ਪੰਜਾਬ)ਦੇ ਭਾਈ ਲਖੀਏ (ਭਾਈ ਲਖੀ ਸ਼ਾਹ ਵਣਜਾਰਾ,
ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸਸਕਾਰ ਕੀਤਾ ਸੀ ,ਆਪਣੇ ਘਰ ਨੂੰ ਅੱਗ ਲਗਾ ,
ਜਿੱਥੇ ਅੱਜਕਲ ਗੁਰੂ ਦੁਆਰਾ ਰਕਾਬ ਗੰਜ ਸਾਹਿਬ ਬਣਿਆ ਹੋਇਆ ਹੈ)ਦੀ ਧੀ ਬੀਬੀ ਸੀਤੋ (ਪਾਹੁਲ ਲੈਣ ਤੋਂ ਬਾਅਦ ਬਸੰਤ ਕੌਰ) ਨਾਲ ਹੋਇਆ।
ਭਾਈ ਮਨੀ ਸਿੰਘ ਦੇ ਘਰ 10 ਪੁਤਰ ਪੈਦਾ ਹੋਏ,ਜਿਨ੍ਹਾਂ ਵਿਚੋਂ 6 ਪੁਤਰ ਗੁਰੂ ਗੋਬਿੰਦ ਸਿੰਘ ਜੀ ਦੀ ਖਿਦਮਤ ਕਰਦਿਆਂ ਸ਼ਹੀਦ ਹੋਏ।
ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-
ਭਾਈ ਭਗਵਾਨ ਸਿੰਘ, ਫਤਹਗੜ੍ਹ, 1700
ਭਾਈ ਉਦੈ ਸਿੰਘ , ਸ਼ਾਹੀ ਟਿੱਬੀ, 1704
ਭਾਈ ਬਚਿੱਤਰ ਸਿੰਘ, ਕੋਟਲਾ ਨਿਹੰਗ ਖ਼ਾਂ, 1704
ਭਾਈ ਅਨਿਕ ਸਿੰਘ,ਚਮਕੌਰ ਦੀ ਗੜ੍ਹੀ, 1704
ਭਾਈ ਅਜਬ ਸਿੰਘ,ਚਮਕੌਰ ਦੀ ਗੜ੍ਹੀ,1704
ਭਾਈ ਅਜਾਇਬ ਸਿੰਘ, ਚਮਕੌਰ ਦੀ ਗੜ੍ਹੀ,1704
ਇਸ ਤੋਂ ਬਿਨਾਂ,ਹੋਰ ਦੋ ਪੁਤਰ ‘ਭਾਈ ਚਿਤ੍ਰ ਸਿੰਘ’ ਅਤੇ ‘ਭਾਈ ਗੁਰਬਖਸ਼ ਸਿੰਘ’ , ਭਾਈ ਮਨੀ ਸਿੰਘ ਹੁਣਾ ਨਾਲ ਹੀ ਨਖ਼ਾਸ ਚੌਂਕ , ਲਾਹੌਰ ਸ਼ਹੀਦ ਹੋਏ।
ਆਪ ਦੋ ਹੋਰ ਪੁਤਰ ਭਾਈ ਬਲਰਾਮ ਸਿੰਘ ਤੇ ਦੇਸਾ ਸਿੰਘ (ਕੁਝ ਦਾ ਮੰਨਣਾ ਇਹ ਰਹਿਤਨਾਮੇ ਵਾਲੇ ਦੇਸਾ ਸਿੰਘ ਹਨ) ਨੇ ਵੀ ਖਾਲਸਾ ਪੰਥ ਦੀ ਬਹੁਤ ਸੇਵਾ ਕੀਤੀ ਜੋ ਕਥਨ ਤੋਂ ਪਰ੍ਹੇ ਹੈ।
ਭਾਈ ਮਨੀ ਸਿੰਘ ਜੀ,ਗੁਰੂ ਹਰਿ ਰਾਏ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ,ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਸੇਵਾ ਵਿਚ ਰਹੇ ।
ਸੱਚੇ ਪਾਤਸ਼ਾਹ ਨਾਲ ਦਿੱਲੀ ਵੀ ਗਏ ।
ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਪਿੱਛੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਖਿਦਮਤ ਵਿਚ ਆਪ ਜੁਟ ਗਏ।ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਕਰਨ ਦਾ ਸੁਭਾਗ ਆਪ ਨੂੰ ਮਿਲਿਆ ।
ਭਾਈ ਮਨੀ ਸਿੰਘ ਜੀ ਜਿੱਥੇ ਨਿਮਰ ਸੇਵਕ , ਉਤਮ ਜੰਗਜੂ, ਨਾਮ ਅਭਿਆਸੀ ਆਦਿ ਗੁਣਾਂ ਨਾਲ ਨਕਾ ਨਕ ਭਰੇ ਸਨ , ਉਥੇ ਹੀ ਉਤਮ ਵਕਤਾ ਤੇ ਲਿਖਾਰੀ ਵੀ ਸਨ।
ਗੁਰੂ ਗੋਬਿੰਦ ਸਿੰਘ ਜੀ ਨੇ ਚੱਕ ਨਾਨਕੀ ਵਿਖੇ ਹੀ ਸਿੰਘਾਸਣ ਦਮਦਮਾ ਦੇ ਸਥਾਨ ਉਪਰ ਭਾਈ ਮਨੀ ਸਿੰਘ ਹੁਣਾ ਦੁਆਰਾ ‘ਗੁਰੂ ਤੇਗ ਬਹਾਦਰ ਸਾਹਿਬ ‘ ਜੀ ਦੀ ਰਚਨਾ ਆਦਿ ਗ੍ਰੰਥ ਵਿਚ ਚੜ੍ਹਵਾਈ ਗਈ ।
ਇਹ ਉਦਮ 1678 ਤੋਂ ਪਹਿਲਾਂ ਹੀ ਸੰਪੂਰਨ ਹੋ ਗਿਆ। ਇਸੇ ਲਈ ਇਸਨੂੰ ਦਮਦਮੀ ਸਰੂਪ ਵੀ ਕਿਹਾ ਜਾਂਦਾ ਹੈ।ਜਦ ਭਾਈ ਮਨੀ ਸਿੰਘ ਜੀ ਰਾਮ ਰਾਇ ਦੀ ਪਹਿਲੀ ਬਰਸੀ ਤੇ ਖੁਰਵੱਧੀ ਗਏ ਤਾਂ ਸਮਾਪਤੀ ਤੇ ਮਸੰਦ ਗੁਰਬਖਸ਼ ,ਗੁਰੂ ਸਾਹਿਬ ਦੀ ਸ਼ਾਨ ਵਿਚ ਕੁਝ ਵਧ ਘੱਟ ਬੋਲ ਬੈਠਾ , ਭਾਈ ਮਨੀ ਸਿੰਘ ਨੇ ਤਾਬਿਆ ‘ਚੋਂ ਉੱਠਾ ਕੇ ਉਸਦੀ ਬਾਂਹ ਮਰੋੜ , ਉਸਨੂੰ ਥੱਲੇ ਸੁਟ ਲਿਆ ।
ਉਸਦੀ ਚੰਗੀ ਭੁਗਤ ਸਵਾਰੀ।
ਭਾਈ ਮਨੀ ਸਿੰਘ ਅੰਨਦਪੁਰ ,ਨਦੌਣ ਆਦਿ ਦੇ ਯੁਧਾਂ ਵਿਚ ਵੀ ਜੌਹਰ ਦਿਖਾਏ ।
1691 ਵਿਚ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ ਤੇ ਗੁਰੂ ਘਰ ਦਾ ਦੀਵਾਨ ਹੋਣ ਦੀ ਪਦਵੀ ਬਖਸ਼ੀ।
1699 ਦੀ ਵੈਸਾਖੀ ਉਪਰੰਤ ਭਾਈ ਮਨੀ ਸਿੰਘ ਪੰਜ ਸਿੰਘਾਂ ਭਾਈ ਭੂਪਤਿ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਕੋਇਰ ਸਿੰਘ,ਭਾਈ ਦਾਨ ਸਿੰਘ ਅਤੇ ਭਾਈ ਕੀਰਤ ਸਿੰਘ ਸਮੇਤ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਅਕਾਲ ਬੁੰਗੇ ਦੇ ਮੁਖ ਪੁਜਾਰੀ ਤੇ ਪ੍ਰਬੰਧਕ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਭੇਜੇ ਗਏ।
ਆਪ ਨੇ ਦਰਬਾਰ ਸਾਹਿਬ ਪਹੁੰਚ ਕੇ ਮੀਣਿਆਂ ਦੁਆਰਾ ਖਰਾਬ ਕੀਤੀ ਗੁਰ ਮਰਿਆਦਾ ਨੂੰ ਦੁਬਾਰਾ ਬਹਾਲ ਕੀਤਾ।
ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਾਬੋ ਕੀ ਤਲਵੰਡੀ ਸਨ ਤਾਂ ਭਾਈ ਮਨੀ ਸਿੰਘ ਵੀ ਹੋਰ ਗੁਰਸਿੱਖਾਂ ਸਮੇਤ ਉਥੇ ਦਰਸ਼ਨਾਂ ਲਈ ਆਏ ।
ਇਥੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਬੋਧ ਦਾ ਅਮੁੱਕ ਲੰਗਰ ਚਲਾਇਆ।
ਇਥੋਂ ਪਾਤਸ਼ਾਹ ਜਦ ਦਖੱਣ ਜਾਣ ਲੱਗੇ ਤਾਂ ਭਾਈ ਮਨੀ ਸਿੰਘ ਹੁਣਾ ਨੂੰ ਬਘੌਰ ਤੋਂ ਵਾਪਸ ਅੰਮ੍ਰਿਤਸਰ ਭੇਜ ਦਿੱਤਾ ਤੇ ਮਾਝੇ ਵਿਚ ਸਿੱਖੀ ਪ੍ਰਚਾਰ ਦੀ ਸੇਵਾ ਨਿਭਾਉਣ ਦੀ ਜਿੰਮੇਵਾਰੀ ਦਿੱਤੀ ਗਈ।ਭਾਈ ਮਨੀ ਸਿੰਘ ਹੁਣੀ ਵਾਪਸ ਸ੍ਰੀ ਦਰਬਾਰ ਸਾਹਿਬ ਆ ਗਏ।
1709 ਵਿੱਚ ਜਦ ਮੀਣੇ ਚੂਹੜ ਮੱਲ ਦੇ ਛੋਕਰਿਆਂ ਦੇ ਕਬੋਲਾਂ ਕਰਕੇ ਉਹਨਾਂ ਦੀ ਲਿੱਤਰਾਂ ਨਾਲ ਸੇਵਾ ਹੋਈ ਤਾਂ ਉਹ ਪੱਟੀ ਦੇ ਚੌਧਰੀ ਹਰ ਸਹਾਇ ਨੂੰ ਅੰਮ੍ਰਿਤਸਰ ਤੇ ਹਮਲਾ ਕਰਨ ਲਈ ਚੜਾ ਲਿਆਇਆ ।
ਇੱਧਰ ਭਾਈ ਮਨੀ ਸਿੰਘ ਨੇ ਵੀ ਭਾਈ ਤਾਰਾ ਸਿੰਘ ਵਾਂ ਵਰਗੇ ਸਿਰਲੱਥ ਧਰਮੀ ਜੋਧੇ ‘ਕੱਠੇ ਕਰ ਲਏ।
ਗੁਰੂ ਕੇ ਚੱਕ ਤੋਂ ਤਿੰਨ ਕੋਹ ਦੀ ਵਿੱਥ ਤੇ ਹੋਈ ਇਸ ਜੰਗ ਵਿਚ ਮੀਣਿਆਂ ਤੇ ਚੌਧਰੀ ਪੱਟੀ ਨੂੰ ਮੂੰਹ ਦੀ ਖਾਣੀ ਪਈ।ਭਾਈ ਮਨੀ ਸਿੰਘ ਦੀ ਅਗਵਾਈ ਹੇਠ ਜੂਝੇ ਖਾਲਸੇ ਦੀ ਫ਼ਤਹ ਹੋਈ।
ਜਦੋਂ ਬੰਦਈ ਖਾਲਸਾ ਤੇ ਤਤ ਖਾਲਸਾ ਦੇ ਸਿੰਘਾਂ ਵਿਚ ਆਪਸੀ ਮਤਭੇਦ ਪੈਦਾ ਹੋ ਗਏ ,ਜੋ ਭਾਈ ਭਾਰੂ ਹਲਾਤਾਂ ਨੂੰ ਜਨਮ ਦੇ ਸਕਦੇ ਸਨ ।
ਉਸ ਵਕਤ ਵੀ ਦੋਨਾਂ ਧੜਿਆਂ ਦਾ ਫੈਸਲਾ ਭਾਈ ਮਨੀ ਸਿੰਘ ਹੁਣਾ ਨੇ ਕਰਵਾਇਆ ਤੇ ਆਪਸੀ ਪ੍ਰੇਮ ਨੂੰ ਮੁੜ ਬਹਾਲ ਕੀਤਾ।
ਅਬਦੁਸ ਸਮਦ ਖਾਂ ਤੇ ਜ਼ਕਰੀਆ ਖ਼ਾਂ ਨੇ ਕ੍ਰਮਵਾਰ ਪੰਜਾਬ ਦੇ ਸੂਬੇਦਾਰ ਬਣਦਿਆਂ ਸਾਰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਕਈ ਵਾਰ ਯਤਨ ਕੀਤਾ ।
ਇਹਨਾਂ ਦੇ ਵਕਤ ਸਿੱਖਾਂ ਉਪਰ ਹਰ ਪਾਸਿਓਂ ਮੁਸੀਬਤ ਦੇ ਪਹਾੜ ਟੁੱਟ ਪਏ।
ਸਿੰਘ ਇੱਧਰ ਉਧਰ ਪਹਾੜਾਂ ਵੱਲ ਨੂੰ ਚਲੇ ਗਏ। ਭਾਈ ਮਨੀ ਸਿੰਘ ਦੀ ਉਮਰ
ਇਸ ਸਮੇਂ 90 ਸਾਲ ਸੀ।
ਉਹ ਅੰਮ੍ਰਿਤਸਰ ਹੀ ਰਹੇ। ਇਸ ਸਮੇਂ ਅੰਮ੍ਰਿਤਸਰ ਵਿੱਚ ਦੀਵਾਲੀ/ਵੈਸਾਖੀ ਦਾ ਸਰਬਤ ਖਾਲਸਾ ਸੱਦਣ ‘ਤੇ ਲਾਹੌਰ ਦੇ ਸੂਬੇ ਨੇ ਕੁਝ ਸਾਲਾਂ ਤੋਂ ਰੋਕ ਲਾਈ ਹੋਈ ਸੀ। 1733 ਈਸਵੀ ਦੇ ਦੀਵਾਲੀ ਦੇ ਸਰਬਤ ਖਾਲਸੇ ਨੂੰ ਇਕੱਠਾ ਕਰ ਤੇ ਅਗਲੀ ਰਣਨੀਤੀ ਘੜ੍ਹਨ ਲਈ , ਭਾਈ ਮਨੀ ਸਿੰਘ ਜੀ ਲਾਹੌਰ ਸੂਬੇਦਾਰ ਨਾਲ ਗੱਲ ਕਰਨ ਲਈ ਗਏ।
ਭਾਈ ਸਾਹਿਬ ਸ.ਸੁਬੇਗ ਸਿੰਘ,ਸ.ਸੂਰਤ ਸਿੰਘ ਆਦਿ ਲਾਹੌਰ ਦੇ ਨਿਵਾਸੀ ਨਾਮੀਂ ਸਿੰਘਾਂ ਰਾਹੀਂ ਦੀਵਾਲੀ ਦਾ ਪੁਰਬ ਮਨਾਉਣ ਲਈ ਸੂਬੇਦਾਰ ਜ਼ਕਰੀਆ ਖ਼ਾਨ ਨਾਲ ਗੱਲ ਤੋਰੀ।
ਸੂਬੇ ਨੇ ਮੇਲੇ ਦੀ ਇਜਾਜ਼ਤ ਦੇਣ ਲਈ ਟੈਕਸ ਮੰਗਿਆ। ਭਾਈ ਸਾਹਿਬ ਪੁਰਬ ਦੇ ਬਾਅਦ ਇਹ ਕਰ ਦੇਣਾ ਮੰਨ ਗਏ।ਪਰ ਸੂਬਾ ਇਸ ਪਿਛੇ ਬਦਨੀਤੀ ਧਾਰੀ ਬੈਠਾ ਸੀ , ਉਸਦੀ ਕੋਸ਼ਿਸ਼ ਸੀ ਇਸ ਇਕੱਠ ਵਿਚ ਆਏ ਹਰ ਸਿੱਖ ਨੂੰ ਖ਼ਤਮ ਕਰਨਾ ।
ਪਰ ਸਮੇਂ ਸਿਰ ਇਸ
ਸਾਜਿਸ਼ ਦਾ ਪਤਾ ਲੱਗਣ ‘ਤੇ ਲਾਹੌਰ ਨਿਵਾਸੀਆਂ ਨੇ ਭਾਈ ਮਨੀ ਸਿੰਘ ਨੂੰ ਸੂਚਿਤ ਕੀਤਾ।
ਜਿਸ ਕਰਕੇ ਭਾਈ ਮਨੀ ਸਿੰਘ ਨੇ ਸਿੰਘਾਂ ਨੂੰ ਆਉਣ ਤੋਂ ਰੋਕ ਦਿੱਤਾ।ਫਲਸਰੂਪ ਨ ਚੜਤ ਹੋਈ,ਨ ਟੈਕਸ ਦਿੱਤਾ ਗਿਆ ਤੇ ਨਾ ਹੀ ਸੂਬੇਦਾਰ ਜ਼ਕਰੀਏ ਦੇ ਮਨ ਦੀ ਹੋਈ।ਸੂਬੇ ਨੇ ਕਰ ਨਾ ਮਿਲਣ ‘ਤੇ ਭਾਈ ਮਨੀ ਸਿੰਘ ਦੀ ਜਵਾਬ ਤਲਬੀ ਕੀਤੀ।
ਭਾਈ ਸਾਹਿਬ ਨੇ ਭਾਈ ਭੂਪਤਿ ਸਿੰਘ ਅਤੇ ਭਾਈ
ਗੁਲਜਾਰ ਸਿੰਘ ਰਾਹੀਂ ਲਾਹੌਰ ਦੇ ਸੂਬੇਦਾਰ ਨੂੰ ਸੂਚਿਤ ਕੀਤਾ ਕਿ ਚੜ੍ਹਤ ਘਟ ਚੜ੍ਹੀ ਹੈ,ਇਸ ਲਈ ਰਕਮ ਅਦਾ ਕਰਨੀ ਸੰਭਵ ਨਹੀਂ।
ਹਾਂ,ਵਿਸਾਖੀ ਪੁਰਬ ਤੋਂ ਬਾਅਦ ਇਹ ਰਕਮ ਭੇਜੀ ਜਾ ਸਕੇਗੀ।ਸਿੰਘਾਂ ਨੇ ਦਸ ਦਿਨਾਂ ਲਈ ਵਿਸਾਖੀ ਦਾ ਪੁਰਬ ਮਨਾਉਣ ਲਈ ਦਸ ਹਜ਼ਾਰ ਰੁਪਏ ਦੇਣ ਕਰਕੇ ਪ੍ਰਵਾਨਗੀ ਲਿਖਤੀ ਰੂਪ ਵਿੱਚ ਪ੍ਰਾਪਤ ਕਰ ਲਈ ਗਈ।
ਇਸ ਵਾਰ ਸੂਬਾ ਫੇਰ ਪੰਜ ਮਹੀਨੇ ਪੁਰਾਣੀ ਚਾਲ ਚੱਲਣ ਦੀ ਫਿਤਰਤ ਵਿਚ ਸੀ ,
ਪਰ ਸਮੇਂ ਸਿਰ ਫਿਰ ਭਾਈ ਮਨੀ ਸਿੰਘ ਨੇ ਸਰਬਤ ਸੰਗਤ ਨੂੰ ਆਉਣ ਤੋਂ ਰੋਕ ਦਿੱਤਾ।
ਸਿੱਖਾਂ ਨੂੰ ਖ਼ਤਮ ਕਰਨ ਲਈ ਲਖਪਤ ਰਾਇ ਵਜ਼ੀਰ ਨੂੰ ਲਾਹੌਰ ਦੇ ਸੂਬੇਦਾਰ ਨੇ ਫੌਜ ਸਮੇਤ ਰਾਮ ਤੀਰਥ ਠਹਿਰਾ ਰੱਖਿਆ ਸੀ।
ਸਿੱਟੇ ਵਜੋਂ ਲਾਹੌਰ ਦੀ ਫੌਜ ਨੇ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ ਅਤੇ ਭਾਈ ਮਨੀ ਸਿੰਘ ਆਦਿ ਨਾਮੀ ਸਿੱਖਾਂ ਨੂੰਲਾਹੌਰ ਫੜ੍ਹ ਕੇ ਲਾਹੌਰ ਲੈ ਗਏ। ਇਸ ਤੋਂ ਇਲਾਵਾ ਹੋਰ ਨੇੜੇ ਤੇੜੇ ਦੇ ਸਿੱਖ ਵੀ ਫੜ੍ਹ ਲਏ ਗਏ ਅਤੇ ਸਭ ਸਿੱਖਾਂ ਦੇ ਘਰ ਬਾਰ ਲੁਟ ਲਏ ਗਏ।
ਲਾਹੌਰ ਦੇ ਦੇ ਕੈਦ ਖ਼ਾਨੇ ਵਿੱਚ ਭਾਈ ਮਨੀ ਸਿੰਘ ਹੋਰ ਸਿੰਘਾਂ ਸਮੇਤ ਪੂਰੀ ਚੜ੍ਹਦੀਕਲਾ ਵਿਚ ਸਨ ।
ਇਸ ਵਕਤ ਉਹਨਾਂ ਦੀ ਉਮਰ 90 ਸਾਲ ਨੂੰ ਪਹੁੰਚ ਚੁਕੀ ਸੀ ।
ਭਾਈ ਸਾਹਿਬ ਦੁਆਰਾ ਕੈਦ ਖ਼ਾਨੇ ਵਿਚ ਨਿਤਪ੍ਰਤਿ ਆਪਣੇ ਨਿੱਜੀ ਨੇਮ ਤੋਂ ਬਿਨਾਂ ਗੁਰਬਾਣੀ ਦੀ ਕਥਾ ਸੁਣਾਈ ਜਾਂਦੀ ਸੀ ,
ਪੁਰਾਤਨ ਇਤਿਹਾਸ ਦੀਆਂ ਵੀਰ ਗਥਾਵਾਂ ਦੁਆਰਾ ਸ਼ਹਾਦਤ ਲਈ ਸਭ ਤਿਆਰੀ ਕਰਵਾਈ ਜਾ ਰਹੀ ਸੀ , ਸੁਰਤ ਬਲਵਾਨ ਕੀਤੀ ਜਾ ਰਹੀ ਸੀ ।
ਸੂਬੇ ਨੇ ਭਾਈ ਗੁਲਜ਼ਾਰ ਸਿੰਘ, ਭਾਈ ਭੂਪਤਿ ਸਿੰਘ, ਭਾਈ ਮੁਹਕਮ ਸਿੰਘ, ਭਾਈ ਚੈਨ ਸਿੰਘ, ਭਾਈ ਕੀਰਤ ਸਿੰਘ, ਭਾਈ ਆਲਮ ਸਿੰਘ, ਭਾਈ ਅਉਲੀਆ ਸਿੰਘ, ਭਾਈ ਸੰਗਤ ਸਿੰਘ,
ਭਾਈ ਕਾਨ੍ਹ ਸਿੰਘ ਆਦਿ ਮੁੱਖੀ ਸਿੰਘਾਂ ਨੂੰ ਭਾਈ ਮਨੀ ਸਿੰਘ ਨਾਲ ਬਹੁਤ ਕਸ਼ਟ ਅਤੇ ਦੁੱਖ ਦਿੱਤੇ।
ਸਨ ੧੭੩੪ ਈਸਵੀ ਹਾੜ ਸੁਦੀ ਪੰਜਵੀਂ ਨੂੰ ਭਾਈ ਮਨੀ ਸਿੰਘ ਨੂੰ ਹੋਰ ਸਿੰਘਾਂ ਸਮੇਤ ਨਖ਼ਾਸ ਚੌਂਕ ਵਿੱਚ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ।
ਭਾਈ ਭੂਪਤ ਸਿੰਘ ਦੀਆ ਅੱਖਾਂ ਕੱਢ ਕੇ ਉਨ੍ਹਾਂ ਨੂੰ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ।
ਭਾਈ ਗੁਲਜ਼ਾਰ ਸਿੰਘ ਜੀ ਨੂੰ ਪੁੱਠਾ ਲਟਕਾ ਕੇ ਉਨ੍ਹਾਂ ਦੀ ਖੱਲ ਉਤਾਰੀ ਗਈ।
ਭਾਈ ਮਨੀ ਸਿੰਘ ਵਰਗੇ ਨਿਧੜਕ ਸੂਰਮੇ,ਨਿਤਨੇਮੀ,ਨਿਸ਼ਕਾਮ ਸੇਵਕ ਦੀ ਸਿੱਖੀ ਲਈ ਅਣਥੱਕ ਘਾਲਣਾ,ਆਪਣੇ ਪਰਿਵਾਰ ਦੇ ਅਣਗਿਣਤ ਮੈਂਬਰਾਂ ਨੂੰ ,ਅਣਖ,ਧਰਮ ਲਈ ਵਾਰਨ ਵਾਲੇ ਸੂਰਬੀਰ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ ਜਾਂਦਾ ਹੈ।
ਧੰਨਵਾਦ ਸਹਿਤ
🙏ਗੁਰਲਾਲ ਸਿੰਘ ਕੰਗ ਰਾਊ ਵਾਲੀਆ🙏
रागु सोरठि बाणी भगत रविदास जी की ੴ सतिगुर प्रसादि ॥ जउ हम बांधे मोह फास हम प्रेम बधनि तुम बाधे ॥ अपने छूटन को जतनु करहु हम छूटे तुम आराधे ॥१॥ माधवे जानत हहु जैसी तैसी ॥ अब कहा करहुगे ऐसी ॥१॥ रहाउ ॥ मीनु पकरि फांकिओ अरु काटिओ रांधि कीओ बहु बानी ॥ खंड खंड करि भोजनु कीनो तऊ न बिसरिओ पानी ॥२॥ आपन बापै नाही किसी को भावन को हरि राजा ॥ मोह पटल सभु जगतु बिआपिओ भगत नही संतापा ॥३॥ कहि रविदास भगति इक बाढी अब इह का सिउ कहीऐ ॥ जा कारनि हम तुम आराधे सो दुखु अजहू सहीऐ ॥४॥२॥
अर्थ :-हे माधो ! तेरे भक्त जिस प्रकार का प्यार तेरे साथ करते हैं वह तेरे से छुपा नहीं रह सकता (तूँ वह भली प्रकार जानता हैं), अजिही प्रीति के होते तूँ जरूर उनको मोह से बचाए रखता हैं।1।रहाउ। (सो, हे माधो !) अगर हम मोह की रस्सी में बंधे हुए थे, तो हमने तुझे अपने प्यार की रस्सी के साथ बाँध लिया है। हम तो (उस मोह की फांसी में से) तुझे सिमर के निकल आए हैं, तूँ हमारे प्यार की जकड़ में से कैसे निकलेंगा ?। (हमारा तेरे साथ प्रेम भी वह है जो मछली को पानी के साथ होता है, हम मर के भी तेरी याद नहीं छोडेगे) मछली (पानी में से) पकड़ के फांकाँ कर दें, टोटे कर दें और कई तरह उबाल लें, फिर रता रता कर के खा लें, फिर भी उस मछली को पानी नहीं भूलता (जिस खान वाले के पेट में जाती है उस को भी पानी की प्यास लगा देती है)।2। जगत का स्वामी हरि किसी के पिता की (की मलकीअत) नहीं है, वह तो प्रेम का बंधा हुआ है। (इस प्रेम से दूर हुआ सारा जगत) मोह के परदे में फँसा पड़ा है, पर (भगवान के साथ प्रेम करने वाले) भक्तों को (इस मोह का) कोई कलेश नहीं होता।3। रविदास कहते है-(हे माधो !) मैं एक तेरी भक्ति (अपने मन में) इतनी द्रिड़ह की है कि मुझे अब किसी के साथ यह गिला करने की जरूरत ही नहीं रह गई जु जिस मोह से बचने के लिए मैं तेरा सुमिरन कर रहा था, उस मोह का दु:ख मुझे अब तक सहारना पड़ रहा है (भावार्थ, उस मोह का तो अब मेरे अंदर नाम निशान ही नहीं रह गया)।4।2।
ਅੰਗ : 657
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥
ਅਰਥ: ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ), ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।1। ਰਹਾਉ। (ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?। (ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ)।2। ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।3। ਰਵਿਦਾਸ ਆਖਦਾ ਹੈ—(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ)।4।2
ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਸਿੱਖਾਂ ਉੱਪਰ ਬੜਾ ਅੱਤਿਆਚਾਰਾਂ ਕੀਤਾ। ਜਿਸ ਕਰਕੇ ਸਿੰਘਾਂ ਨੂੰ ਜੰਗਲ ਬੇਲਿਆਂ ਚ ਰਹਿਣਾ ਪੈਂਦਾ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿਸਾਖੀ ਦੀਵਾਲੀ ਮਨਾਈ ਨੂੰ ਬੜਾ ਸਮਾਂ ਹੋ ਗਿਆ ਸੀ।
ਭਾਈ ਮਨੀ ਸਿੰਘ ਜੀ ਨੇ ਕੁਝ ਸਿੰਘਾਂ ਨਾਲ ਵਿਚਾਰ ਕਰਕੇ ਜ਼ਕਰੀਏ ਨਾਲ ਗੱਲ ਕੀਤੀ ਕਿ ਜੇਕਰ ਸਾਨੂੰ ਇਸ ਸਾਲ ਦੀਵਾਲੀ ਦਾ ਮੇਲਾ ਲਉਣ ਦੀ ਖੁੱਲ੍ਹ ਦਿੱਤੀ ਜਾਵੇ ਤਾਂ ਅਸੀਂ ਇਸ ਦਾ ਟੈਕਸ ਸਰਕਾਰ ਨੂੰ ਦੇਣ ਲਈ ਤਿਆਰ ਹਾਂ। ਪਹਿਲਾਂ ਤਾਂ ਜ਼ਕਰੀਆ ਨਾ ਮੰਨਿਆ ਪਰ ਫਿਰ ਜਦੋਂ ਗੁਰੂ ਘਰ ਦੇ ਦੋਖੀਆਂ ਨੇ ਜ਼ਕਰੀਏ ਨੂੰ ਸਮਝਾਇਆ ਕਿ ਆਪਾਂ ਸਿੰਘਾਂ ਨੂੰ ਲੱਭ ਲੱਭ ਕੇ ਮਾਰਦੇ ਆ। ਇਨ੍ਹਾਂ ਨੂੰ ਆਗਿਆ ਦੇ ਦਿਉ , ਉੱਥੇ ਸਾਰੇ ਵੱਡੇ ਵੱਡੇ ਸੂਰਬੀਰ ਸਿੰਘ ਇਕੱਠੇ ਹੋਣਗੇ। ਇੱਕੋ ਵਾਰ ਵੱਡਾ ਹਮਲਾ ਕਰਕੇ ਸਭ ਨੂੰ ਮੁਕਾ ਦਿਆਂਗੇ, ਏਤੋਂ ਵਧੀਆ ਮੌਕਾ ਨਹੀਂ ਮਿਲਣਾ ਸਿੰਘ ਨੂੰ ਖ਼ਤਮ ਕਰਨ ਦਾ। ਏਦਾ ਮਨ ਚ ਖੋਟ ਰੱਖ ਕੇ ਪਾਪੀ ਨੇ ਹਾਂ ਕਰ ਦਿੱਤੀ।
ਪਰ ਦਿਖਾਵੇ ਲਈ 5000 ਰੁਪਿਆ ਟੈਕਸ ਲੈਣਾ ਮੰਨ ਗਿਆ।
ਭਾਈ ਮਨੀ ਸਿੰਘ ਜੀ ਨੇ ਸਾਰੇ ਪਾਸੇ ਚਿੱਠੀਆਂ ਪੱਤਰ ਲਿਖ ਕੇ ਭੇਜ ਦਿੱਤੇ ਕਿ ਸਭ ਨੇ ਬੰਦੀਛੋੜ ਦਿਵਸ ਦੀਵਾਲੀ ਦੇ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣਾ। ਸਿੰਘਾਂ ਵਿੱਚ ਬੜਾ ਉਤਸ਼ਾਹ। ਭਾਈ ਮਨੀ ਸਿੰਘ ਜੀ ਨੇ ਸਾਰੀ ਤਿਆਰੀ ਸ਼ੁਰੂ ਕਰ ਦਿੱਤੀ। ਉਧਰ ਸੋਚੇ ਹੋਏ ਤਰੀਕੇ ਅਨੁਸਾਰ ਜ਼ਕਰੀਏ ਨੇ ਬਹੁਤ ਸਾਰੀ ਫ਼ੌਜ ਅੰਮ੍ਰਿਤਸਰ ਦੇ ਆਸ ਪਾਸ ਭੇਜ ਦਿੱਤੀ।
ਦੀਵਾਲੀ ਨੇੜੇ ਆਈ ਤਾਂ ਭਾਈ ਮਨੀ ਸਿੰਘ ਜੀ ਨੂੰ ਕਿਸੇ ਨੇ ਦੱਸਿਆ ਕਿ ਜਕਰੀਏ ਦੇ ਮਨ ਚ ਖੋਟ ਹੈ ਉਹ ਤਾਂ ਤੁਹਾਡੀ ਮੌਤ ਦਾ ਇੰਤਜ਼ਾਮ ਕਰੀ ਫਿਰਦਾ ਹੈ। ਉਹਨੇ ਫ਼ੌਜ ਵੀ ਭੇਜ ਦਿੱਤੀ ਹੈ। ਦਵਾਲੀ ਦੇ ਪ੍ਰੋਗਰਾਮ ਨੂੰ ਰੋਕਿਆ ਜਾਵੇ ਤਾਂ ਕਿ ਖ਼ਾਲਸੇ ਦਾ ਨੁਕਸਾਨ ਨਾ ਹੋਵੇ। ਸੁਣਦਿਆਂ ਸਾਰ ਭਾਈ ਸਾਬ ਨੂੰ ਆਨੰਦਪੁਰ ਸਾਹਿਬ ਯਾਦ ਆਇਆ ਕਿ ਕਿਵੇਂ ਦਸਵੇਂ ਪਾਤਸ਼ਾਹ ਨਾਲ ਕੀਤੇ ਵਾਅਦੇ ਤੇ ਖਾਧੀਆਂ ਕਸਮਾਂ ਨੂੰ ਤੋਡ਼ਿਆ ਗਿਆ ਸੀ ਤੇ ਉਸ ਤੋਂ ਬਾਦ ਸਰਸਾ ਦਾ ਸਰਹਿੰਦ ਦਾ ਤੇ ਚਮਕੌਰ ਦਾ ਸਾਕਾ ਵਾਪਰਿਆ ਸੀ।
ਭਾਈ ਸਾਹਿਬ ਜੀ ਨੇ ਉਸੇ ਵੇਲੇ ਦੁਬਾਰਾ ਖ਼ਾਲਸੇ ਨੂੰ ਚਿੱਠੀਆਂ ਲਿਖੀਆਂ ਕਿ ਹਾਕਮ ਦੇ ਮਨ ਚ ਖੋਟ ਹੈ ਇਸ ਲਈ ਜੋ ਜਿੱਥੇ ਵੀ ਹੈ ਉਥੋਂ ਹੀ ਨਮਸਕਾਰ ਕਰਕੇ ਵਾਪਸ ਮੁੜ ਜਾਵੇ। ਸਾਰਾ ਖਾਲਸਾ ਵਾਪਸ ਮੁੜ ਗਿਆ। ਦੀਵਾਲੀ ਤੇ ਇਕੱਠ ਬਹੁਤ ਘੱਟ ਹੋਇਆ। ਉੱਧਰ ਜ਼ਕਰੀਆ ਖਾਨ ਦੀ ਇੱਛਾ ਪੂਰੀ ਨਾ ਹੋਈ। ਉਹ ਗੁੱਸੇ ਨਾਲ ਭਰਿਆ ਪਿਆ ਸੀ , ਜ਼ਕਰੀਆ ਨੇ ਹੁਣ ਬਹਾਨਾ ਏ ਬਣਾਇਆ ਜੋ ਵਾਅਦਾ ਕੀਤਾ ਸੀ ਉਸ ਮੁਤਾਬਕ ਟੈਕਸ ਤਾਰਿਆ ਜਾਵੇ। ਭਾਈ ਮਨੀ ਸਿੰਘ ਕਹਿੰਦੇ ਤੁਹਾਡੀ ਨੀਤ ਮਾੜੀ ਸੀ। ਮੇਲਾ ਤੇ ਲੱਗਣ ਨਹੀਂ ਦਿੱਤਾ। ਜਦੋਂ ਮੇਲਾ ਨਹੀ ਲੱਗਾ ਫਿਰ ਟੈਕਸ ਕਾਹਦਾ …
ਟੈਕਸ ਨਾ ਤਾਰਨ ਕਰਕੇ ਭਾਈ ਸਾਹਿਬ ਜੀ ਸਮੇਤ ਨਾਲ ਦੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। ਲਾਹੌਰ ਚ ਕਈ ਤਰ੍ਹਾਂ ਦੇ ਤਸੀਹੇ ਦਿੱਤੇ। ਫਿਰ ਕੁਝ ਕਾਜ਼ੀਆਂ ਨੇ ਕਿਹਾ, ਮਨੀ ਸਿੰਘ ਦਾ ਸਿੱਖਾਂ ਚ ਬੜਾ ਸਤਿਕਾਰ ਹੈ ਸਾਰੇ ਇਸ ਦੀ ਗੱਲ ਮੰਨਦੇ ਆ , ਜੇ ਆਪਾਂ ਇਸਨੂੰ ਇਸਲਾਮ ਚ ਲੈ ਆਈਏ ਤਾਂ ਬਹੁਤ ਸਾਰੇ ਸਿੱਖ ਇਸਲਾਮ ਚ ਆ ਜਾਣਗੇ। ਏਸ ਕਰਕੇ ਭਾਈ ਸਾਹਿਬ ਜੀ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ। ਦੋ ਸ਼ਰਤਾਂ ਸੀ ਪੈਸੇ ਦਉ ਜਾਂ ਇਸਲਾਮ ਕਬੂਲ ਕਰੋ। ਭਾਈ ਸਾਹਿਬ ਨੇ ਦੋਵਾਂ ਤੋਂ ਇਨਕਾਰ ਕਰ ਦਿੱਤਾ। ਫਿਰ ਕਾਜ਼ੀ ਨੇ ਫਤਵਾ ਦਿੱਤਾ , ਮਨੀ ਸਿੰਘ ਦਾ ਬੰਦ ਬੰਦ ਕੱਟ ਦਿੱਤਾ ਜਾਵੇ। 25 ਹਾੜ੍ਹ 1734 ਨੂੰ ਅਜ ਦੇ ਦਿਨ ਲਾਹੌਰ ਦੇ ਨਖਾਸ ਚੌਕ ਚ ਭਾਈ ਸਾਹਿਬ ਜੀ ਦਾ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ।
ਨਾਲ ਗ੍ਰਿਫ਼ਤਾਰ ਕੀਤੇ ਸਿੰਘਾਂ ਚੋਂ ਇਕ ਦੀ ਪੁੱਠੀ ਖਲ ਉਤਾਰ ਦਿੱਤੀ। ਇਕ ਦੀਆਂ ਅੱਖਾਂ ਕੱਢ ਕੇ ਉਸ ਨੂੰ ਚਰਖੜੀ ਚਾੜ੍ਹ ਦਿੱਤਾ . ਬਾਕੀਆਂ ਨੂੰ ਵੀ ਇਸ ਤਰ੍ਹਾਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ .
ਭਾਈ ਮਨੀ ਸਿੰਘ ਜੀ ਦੀ ਉਮਰ 90 ਸਾਲ ਸੀ ਕਲਗੀਧਰ ਪਿਤਾ ਤੋਂ ਅੰਮ੍ਰਿਤ ਛਕਿਆ , ਦਮਦਮਾ ਸਾਹਿਬ ਵਾਲੇ ਸਰੁੂਪ ਦੀ ਲਿਖਵਾਈ ਕੀਤੀ , ਦਸਮ ਗ੍ਰੰਥ ਲਿਖਿਆ , ਹੋਰ ਬਹੁਤ ਸਾਰੇ ਗ੍ਰੰਥ ਲਿਖੇ। ਜਦੋਂ ਤੱਤ ਖ਼ਾਲਸਾ ਤੇ ਬੰਦਈ ਖ਼ਾਲਸੇ ਦਾ ਝਗੜਾ ਹੋਇਆ ਤਾਂ ਭਾਈ ਸਾਹਿਬ ਨੇ ਨਬੇੜਿਆ ਸੀ।
ਭਾਈ ਸਾਹਿਬ ਦੇ ਪਰਿਵਾਰ ਚੋਂ 52 ਮੈਂਬਰ ਸ਼ਹੀਦ ਹੋਏ ਆ ਕੌਮ ਲਈ। ਸਾਰਿਆਂ ਦੇ ਨਾਮ ਲਿਖੇ ਤਾਂ ਪੋਸਟ ਲੰਮੀ ਹੋ ਜਾਊ ਉਹ ਕਿਤੇ ਫਿਰ ਲਿਖੂ।
#ਨੋਟ ਕੁਝ ਲੇਖਕਾ ਨੇ ਟੈਕਸ ਦੀ ਰਕਮ 10000 ਲਿਖੀ ਹੈ ਤੇ ਏਵੀ ਲਿਖਿਆ ਮਿਲਦਾ ਕੇ ਦਵਾਲੀ ਤੋ ਬਾਦ ਦੂਜਾ ਮੌਕਾ ਵਸਾਖੀ ਦਾ ਵੀ ਦਿੱਤਾ ਲਿਖਿਆ ਪਰ ਵਸਾਖੀ ਤੇ ਵੀ ਉਹੀ ਚਾਲ ਚੱਲੀ।
ਮੇਜਰ ਸਿੰਘ
ਗੁਰੂ ਕਿਰਪਾ ਕਰੇ
सलोक ॥ मन इछा दान करणं सरबत्र आसा पूरनह ॥ खंडणं कलि कलेसह प्रभ सिमरि नानक नह दूरणह ॥१॥ हभि रंग माणहि जिसु संगि तै सिउ लाईऐ नेहु ॥ सो सहु बिंद न विसरउ नानक जिनि सुंदरु रचिआ देहु ॥२॥ पउड़ी ॥ जीउ प्रान तनु धनु दीआ दीने रस भोग ॥ ग्रिह मंदर रथ असु दीए रचि भले संजोग ॥ सुत बनिता साजन सेवक दीए प्रभ देवन जोग ॥ हरि सिमरत तनु मनु हरिआ लहि जाहि विजोग ॥ साधसंगि हरि गुण रमहु बिनसे सभि रोग ॥३॥
अर्थ: हे नानक जी! जो प्रभू हमें मन-इच्छत दातां देता है जो सब जगह (सब जीवों की) उम्मीदें पूरी करता है, जो हमारे झगड़े और कलेश नाश करने वाला है उस को याद कर, वह तेरे से दूर नहीं है ॥१॥ जिस प्रभू की बरकत से तुम सभी आनंद मानते हो, उस से प्रीत जोड़। जिस प्रभू ने तुम्हारा सुंदर शरीर बनाया है, हे नानक जी! रब कर के वह तुझे कभी भी न भूले ॥२॥ (प्रभू ने तुझे) जिंद प्राण शरीर और धन दिया और स्वादिष्ट पदार्थ भोगणें को दिए। तेरे अच्छे भाग बना कर, तुझे उस ने सुंदर घर, रथ और घोडे दिए। सब कुछ देने-वाले प्रभू ने तुझे पुत्र, पत्नी मित्र और नौकर दिए। उस प्रभू को सिमरनें से मन तन खिड़िया रहता है, सभी दुख खत्म हो जाते हैं। (हे भाई!) सत्संग में उस हरी के गुण चेते किया करो, सभी रोग (उस को सिमरनें से) नाश हो जाते हैं ॥३॥
ਅੰਗ : 706
ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ ਪਉੜੀ ॥ ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥ ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥ ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥ ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥ ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥
ਅਰਥ: ਹੇ ਨਾਨਕ ਜੀ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ ॥੧॥ ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ। ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਹੇ ਨਾਨਕ ਜੀ! ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ ॥੨॥ (ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ। ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ। ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ। ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ। (ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ ॥੩॥