*सलोकु मः ३ ॥*
*हसती सिरि जिउ अंकसु है अहरणि जिउ सिरु देइ ॥ मनु तनु आगै राखि कै ऊभी सेव करेइ ॥ इउ गुरमुखि आपु निवारीऐ सभु राजु स्रिसटि का लेइ ॥ नानक गुरमुखि बुझीऐ जा आपे नदरि करेइ ॥१॥ मः ३ ॥ जिन गुरमुखि नामु धिआइआ आए ते परवाणु ॥ नानक कुल उधारहि आपणा दरगह पावहि माणु ॥२॥ पउड़ी ॥ गुरमुखि सखीआ सिख गुरू मेलाईआ ॥ इकि सेवक गुर पासि इकि गुरि कारै लाईआ ॥ जिना गुरु पिआरा मनि चिति तिना भाउ गुरू देवाईआ ॥ गुर सिखा इको पिआरु गुर मिता पुता भाईआ ॥ गुरु सतिगुरु बोलहु सभि गुरु आखि गुरू जीवाईआ ॥१४॥*

*अर्थ: जैसे हाथी के सिर पर कुंडा है और जैसे अहरण (हथौड़े के नीचे) सिर देती है, वैसे शरीर और मन (सतिगुरू को) अर्पित कर के सावधान हो कर सेवा करो; सतिगुरू के सनमुख हो कर मनुष्य इस तरह आपा-भाव खत्म कर लेता है और, मानों, सारी सिृसटी का राज ले लेता है। हे नानक जी! जब हरी आप कृपा की निगाह करता है तब सतिगुरू के सनमुख हो कर यह समझ आती है ॥१॥ (संसार में) आए वह मनुष्य सफल हैं जिन्होंने सतिगुरू के बताए मार्ग पर चल कर नाम सिमरिया है; हे नानक जी! वह मनुष्य अपनी कुल को तार लेते हैं और आप दरगह में आदर पाते हैं* *॥२॥ सतिगुरू ने गुरमुख सिक्ख (-रूप) सहेलियाँ (प्रभू में) मिलाइयाँ हैं; उन में से कई सतिगुरू के पास सेवा करती हैं, कइयों को सतिगुरू ने (ओर) कार्य में लगाया हुआ है; जिन के मन में प्यारा गुरू वसता है, सतिगुरू उन को अपना प्यार बख़्श़ता है, सतिगुरू का अपने सिक्खों मित्रों पुत्रों और भाइयों से एक जैसा प्यार होता है। (हे सिक्ख सहेलियों!) सभी ‘गुरू, गुरू’ कहो, ‘गुरू, गुरू’ कहने से गुरू आतमिक जीवन दे देता है ॥१४॥*



Share On Whatsapp

Leave a comment




ਅੰਗ : 648

ਸਲੋਕੁ ਮਃ ੩ ॥
ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥ ਮਃ ੩ ॥ ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥ ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥ ਪਉੜੀ ॥ ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥ ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥

ਅਰਥ: ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਹਥੌੜੇ ਹੇਠਾਂ) ਸਿਰ ਦੇਂਦੀ ਹੈ, ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋ; ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ। ਹੇ ਨਾਨਕ ਜੀ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ ॥੧॥ (ਸੰਸਾਰ ਵਿਚ) ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ; ਹੇ ਨਾਨਕ ਜੀ! ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਦਰਗਾਹ ਵਿਚ ਆਦਰ ਪਾਂਦੇ ਹਨ ॥੨॥ ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਪ੍ਰਭੂ ਵਿਚ) ਮਿਲਾਈਆਂ ਹਨ; ਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈ; ਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ, ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ। (ਹੇ ਸਿੱਖ ਸਹੇਲੀਓ!) ਸਾਰੀਆਂ ‘ਗੁਰੂ, ਗੁਰੂ’ ਆਖੋ, ‘ਗੁਰੂ, ਗੁਰੂ’ ਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ ॥੧੪॥



Share On Whatsapp

Leave a comment


रागु बिलावलु महला ५ चउपदे दुपदे घरु ७ ੴ सतिगुर प्रसादि ॥ सतिगुर सबदि उजारो दीपा ॥ बिनसिओ अंधकार तिह मंदरि रतन कोठड़ी खुल्ही अनूपा ॥१॥ रहाउ ॥ बिसमन बिसम भए जउ पेखिओ कहनु न जाइ वडिआई ॥ मगन भए ऊहा संगि माते ओति पोति लपटाई ॥१॥ आल जाल नही कछू जंजारा अह्मबुधि नही भोरा ॥ ऊचन ऊचा बीचु न खीचा हउ तेरा तूं मोरा ॥२॥

राग बिलावल, घर ७ में गुरु अर्जनदेव जी की दो-बन्दों वाली बाणी।
अकाल पुरख एक है और गुरु की कृपा द्वारा मिलता है। हे भाई! जिस मन-मंदिर में गुरु की शब्द-दीपक के द्वारा (आत्मिक जीवन का) प्रकाश हो जाता है, उस मन-मंदिर में आत्मिक गुण-रत्नों की बहुत सुंदर कोठरी खुल जाती है (जिस की बरकत से निचे जीवन वाले) अन्धकार का वहां से नास हो जाता है॥१॥रहाउ॥ (गुरु शब्द-दीपक की रौशनी में) जब (अंदर बसते) प्रभु का दर्शन होता है तो मेरे-तेरे वाली सब सुध भूल जाती है, परन्तु उस अवशता की बढाई बयां नहीं की जा सकती। जैसे ताने और पेटे के धागे आपस में मिले हुए होते है, उसी प्रकार प्रभु में सुरत डूब जाती है, उस प्रभु के चरणों के साथ ही मस्त हो जाते है, उस के चरणों के साथ ही चिपट जाते है॥1॥ (हे भाई! गुरु के शब्द-दीपक से जब मन-मंदिर में प्रकाश होता है, तब उस अवस्था में) ग्रहस्थी के मोह के जाल अरु झंझट महसूस ही नहीं होते, अंदर कहीं जरा भर भी “मैं मैं ” करने वाली बुद्धि नहीं रह जाती। तब मन-मंदिर में वह ऊँचा परमात्मा ही बस्ता दीखता है, उस से कोई पर्दा ताना नहीं रह जाता। (उस समय उस को यह ही कहते हैं-हे प्रभु!) में तेरा (दास) हूँ, तूँ मेरा मालिक हैं॥२॥



Share On Whatsapp

Leave a comment


ਅੰਗ : 821

ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਸਬਦਿ ਉਜਾਰੋ ਦੀਪਾ ॥ ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ੍ਹ੍ਹੀ ਅਨੂਪਾ ॥੧॥ ਰਹਾਉ ॥ ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥ ਮਗਨ ਭਏ ਊਹਾ ਸੰਗਿ ਮਾਤੇ ਓਤਿ ਪੋਤਿ ਲਪਟਾਈ ॥੧॥ ਆਲ ਜਾਲ ਨਹੀ ਕਛੂ ਜੰਜਾਰਾ ਅਹੰਬੁਧਿ ਨਹੀ ਭੋਰਾ ॥ ਊਚਨ ਊਚਾ ਬੀਚੁ ਨ ਖੀਚਾ ਹਉ ਤੇਰਾ ਤੂੰ ਮੋਰਾ ॥੨॥

ਅਰਥ: ਰਾਗ ਬਿਲਾਵਲੁ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਜਾਂਦਾ ਹੈ, ਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ ॥੧॥ ਰਹਾਉ॥ (ਗੁਰੂ ਸ਼ਬਦ-ਦੀਵੇ ਦੇ ਚਾਨਣ ਵਿਚ) ਜਦੋਂ (ਅੰਦਰ-ਵੱਸਦੇ) ਪ੍ਰਭੂ ਦਾ ਦਰਸ਼ਨ ਹੁੰਦਾ ਹੈ ਤਦੋਂ ਮੇਰ-ਤੇਰ ਵਾਲੀਆਂ ਸਭੇ ਸੁੱਧਾਂ ਭੁੱਲ ਜਾਂਦੀਆਂ ਹਨ, ਪਰ ਉਸ ਅਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ, ਤਿਵੇਂ ਉਸ ਪ੍ਰਭੂ ਵਿਚ ਹੀ ਸੁਰਤ ਡੁੱਬ ਜਾਂਦੀ ਹੈ, ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ, ਉਸ ਦੇ ਚਰਨਾਂ ਨਾਲ ਹੀ ਚੰਬੜ ਜਾਈਦਾ ਹੈ ॥੧॥ (ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਚਾਨਣ ਹੁੰਦਾ ਹੈ, ਤਦੋਂ ਉਸ ਅਵਸਥਾ ਵਿਚ) ਗ੍ਰਿਹਸਤ ਦੇ ਮੋਹ ਦੇ ਜਾਲ ਅਤੇ ਝੰਬੇਲੇ ਮਹਿਸੂਸ ਹੀ ਨਹੀਂ ਹੁੰਦੇ, ਅੰਦਰ ਕਿਤੇ ਰਤਾ ਭਰ ਭੀ ‘ਮੈਂ ਮੈਂ’ ਕਰਨ ਵਾਲੀ ਬੁੱਧੀ ਨਹੀਂ ਰਹਿ ਜਾਂਦੀ। ਤਦੋਂ ਮਨ-ਮੰਦਰ ਵਿਚ ਉਹ ਮਹਾਨ ਉੱਚਾ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਨਾਲੋਂ ਕੋਈ ਪਰਦਾ ਤਣਿਆ ਨਹੀਂ ਰਹਿ ਜਾਂਦਾ। (ਉਸ ਵੇਲੇ ਉਸ ਨੂੰ ਇਉਂ ਹੀ ਆਖੀਦਾ ਹੈ-ਹੇ ਪ੍ਰਭੂ!) ਮੈਂ ਤੇਰਾ (ਦਾਸ) ਹਾਂ, ਤੂੰ ਮੇਰਾ (ਮਾਲਕ) ਹੈਂ ॥੨॥



Share On Whatsapp

Leave a comment




ਕਲਗੀਧਰ ਸੱਚੇ ਪਾਤਿਸ਼ਾਹ ਜੀ ਦੇ ਨੇਤਰਾਂ ਦੇ ਸਾਹਮਣੇ ਟੁੱਕੜੇ ਟੁੱਕੜੇ ਤਨ ਨੂੰ ਕਰਾਉਣ ਵਾਲੇ ਦੋ ਗੁਰੂ ਕੇ ਲਾਲ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ, ਪੰਜਾਂ ਪਿਆਰਿਆਂ ਵਿੱਚੋਂ ਤਿੰਨ ਗੁਰੂ ਕੇ ਪਿਆਰੇ ਅਤੇ ਇਹਨਾਂ ਤੋਂ ਇਲਾਵਾ 35 ਦੇ ਕਰੀਬ ਹੋਰ ਗੁਰੂ ਕੇ ਸਿੰਘ ਜਿਨ੍ਹਾਂ ਨੇ ਚਮਕੌਰ ਦੀ ਗੜ੍ਹੀ ਵਿੱਚ ਗੁਰੂ ਕਲਗੀਧਰ ਸੱਚੇ ਪਾਤਿਸ਼ਾਹ ਮਹਾਰਾਜ ਦੇ ਸਨਮੁਖ ਸ਼ਹਾਦਤ ਦਾ ਜਾਮ ਪੀਤਾ ਹੈ।
1469 ਨੂੰ ਰਾਏ ਭੋਏ ਦੀ ਤਲਵੰਡੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਹੈ। ਭਾਈ ਗੁਰਦਾਸ ਜੀ ਨੇ ਉਥੇ ਜਿਹੜੇ ਸ਼ਬਦ ਵਰਤੇ, ਉਹਨਾਂ ਵਿੱਚ ਤਿੰਨ ਸ਼ਬਦਾਂ ਦੀ ਵਰਤੋਂ ਉਹਨਾਂ ਨੇ ਕੀਤੀ ਹੈ ਕਿ ਸਤਿਗੁਰੂ ਨਾਨਕ ਪ੍ਰਗਟੇ ਹਨ, ਦੂਜਾ ਸ਼ਬਦ ਕਿ ਇੱਕ ਗਿਆਨ ਦਾ ਸੂਰਜ ਨਿਕਲਿਆ ਹੈ ਤੇ ਤੀਜਾ ਸ਼ਬਦ ਉਹਨਾਂ ਨੇ ਵਰਤਿਆ ਹੈ ਕਿ ਇੱਕ ਸਿੰਘ ਗਰਜਨਾ ਪੈਦਾ ਹੋਈ ਹੈ। ਉਹਨਾਂ ਨੇ ਪਹਿਲੀ ਪੰਗਤੀ ਕਹੀ –
ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਦੂਜਾ ਉਹਨਾਂ ਨੇ ਸ਼ਬਦ ਵਰਤਿਆ ਹੈ –
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
(ਵਾਰ ੧, ਪਉੜੀ ੨੭)
ਤੀਜਾ ਸ਼ਬਦ ਉਹਨਾਂ ਨੇ ਵਰਤਿਆ ਹੈ –
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।
(ਵਾਰ ੧, ਪਉੜੀ ੨੭)
ਜਦੋਂ ਅਸੀਂ ਇਹ ਤਿੰਨ ਤੁੱਕਾਂ ਭਾਈ ਗੁਰਦਾਸ ਦੀ ਪਉੜੀ ਦੀਆਂ ਪੜ੍ਹਦੇ ਹਾਂ ਤਾਂ ਇਹਨਾਂ ਤਿੰਨਾਂ ਨੂੰ ਸੰਖੇਪ ਵਿੱਚ ਵਿਚਾਰਨਾ ਅਤਿ ਜ਼ਰੂਰੀ ਹੈ।
ਗੁਰੂ ਨਾਨਕ ਸਾਹਿਬ ਜਦੋਂ ਪ੍ਰਗਟੇ ਹਨ ਤਾਂ ਉਹਨਾਂ ਨੇ ਨਾਲ ਧੁੰਦ ਦੀ ਤੁਲਨਾ ਕੀਤੀ ਹੈ। ਹਨੇਰਾ ਦੋ ਤਰ੍ਹਾਂ ਦਾ ਹੈ। ਇੱਕ ਹੈ ਕਾਲੀ ਰਾਤ ਦਾ ਹਨੇਰਾ ਤੇ ਇਕ ਹੈ ਧੁੰਦ ਦਾ ਚਿੱਟਾ ਹਨੇਰਾ। ਕਾਲੇ ਹਨੇਰੇ ਕਰਕੇ ਦੀਵੇ ਬਾਲਾਂਗੇ, ਬੱਤੀਆਂ ਜਲਾਵਾਂਗੇ, ਲਾਈਟ ਦਾ ਪ੍ਰਬੰਧ ਕਰਾਂਗੇ। ਰਾਤ ਦਾ ਹਨੇਰਾ ਦੀਵੇ ਦਾ ਚਾਨਣ ਤੇ ਸੂਰਜ ਦੀਆਂ ਕਿਰਨਾਂ ਦੂਰ ਕਰ ਦੇਣਗੀਆਂ, ਪਰ ਚੇਤੇ ਰੱਖਿਉ, ਜਦੋਂ ਧੁੰਦ ਚੜ੍ਹ ਕੇ ਆ ਜਾਏ ਤਾਂ ਉਦੋਂ ਸੂਰਜ ਦੀਆਂ ਕਿਰਨਾਂ ਦੀ ਪੇਸ਼ ਵੀ ਨਹੀਂ ਜਾਂਦੀ ਤੇ ਹਕੀਕਤ ਹੈ ਕਿ ਕਾਲੇ ਹਨੇਰੇ ਨਾਲੋਂ ਕਈ ਗੁਣਾ ਵੱਧ ਚਿੱਟਾ ਹਨੇਰਾ ਧੁੰਦ ਦਾ ਖ਼ਤਰਨਾਕ ਹੈ। ਉਹਨਾਂ ਦੇ ਸ਼ਬਦ ਹਨ ਕਿ ਗੁਰੂ ਸਾਹਿਬ ਦੇ ਪ੍ਰਗਟ ਹੋਣ ਦੀ ਦੇਰ ਸੀ ਕਿ ਧੁੰਦ ਮਿੱਟ ਗਈ। ਅਗਲੀ ਤੁੱਕ ਉਹਨਾਂ ਨੇ ਕਾਲੇ ਹਨੇਰੇ ਤੇ ਤਾਰਿਆਂ ਦੀ ਦਿੱਤੀ ਹੈ –
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
ਜਿਵੇਂ ਸੂਰਜ ਨਿਕਲਦਾ ਹੈ ਤੇ ਤਾਰੇ ਅਲੋਪ ਹੋ ਜਾਂਦੇ ਹਨ, ਸੂਰਜ ਨਿਕਲਦਾ ਹੈ ਤੇ ਅੰਧਕਾਰ ਚਲਾ ਜਾਂਦਾ ਹੈ, ਗੁਰੂ ਕੇ ਸਿੱਖੋ! ਚਿੱਟਾ ਅੰਧੇਰਾ ਸੀ ਧੁੰਦ ਦਾ। ਉਹ ਲੋਕ ਜਿਹੜੇ ਧਰਮ ਦਾ ਭੁਲੇਖਾ ਤਾਂ ਪਾਉਂਦੇ ਸਨ, ਪਰ ਅੰਦਰੋਂ ਅੰਨ੍ਹੇ ਸਨ। ਮੇਰੇ ਗੁਰੂ ਨੇ ਕਿਹਾ ਕਿ ਸੱਚ ਜਾਣੋ, ਇਹ ਅਧਰਮੀਆਂ ਤੇ ਕੁਕਰਮੀਆਂ ਨਾਲੋਂ ਵੱਧ ਖ਼ਤਰਨਾਕ ਹਨ। ਜਿਹੜੇ ਧਰਮ ਬਾਰੇ ਜਾਣ ਕੇ ਵੀ ਧਰਮ ਨੂੰ ਕਮਾਉਂਦੇ ਹਨ, ਇਹ ਧੁੰਦ ਦੀ ਤਰ੍ਹਾਂ ਹਨ ਤੇ ਹਕੀਕਤ ਇਹ ਹੈ ਕਿ ਜਿਨ੍ਹਾਂ ਨੂੰ ਸਮਝ ਕੋਈ ਨਹੀਂ, ਉਹ ਕਾਲੇ ਹਨੇਰੇ ਦੀ ਤਰ੍ਹਾਂ ਹਨ। ਹਜ਼ੂਰ ਲਈ ਸ਼ਬਦ ਭਾਈ ਗੁਰਦਾਸ ਜੀ ਨੇ ਸਿੰਘ ਵਰਤਿਆ, ਸ਼ੇਰ ਵਰਤਿਆ। ਮੈਂ ਸੋਚਦਾ ਹਾਂ ਕਿ ਬਾਬਾ, ਜਿਹੜੀ ਤੂੰ ਦਹਾੜ ਸ਼ੇਰ ਦੇ ਰੂਪ ਵਿੱਚ ਦਿੱਤੀ ਸੀ, ਤੇਰੀ ਇਸ ਸਿੰਘ ਗਰਜ ਨੂੰ ਖ਼ਤਮ ਕਰਨ ਦੇ ਲਈ ਕਦੀ ਲਾਹੌਰ ਦੀ ਤਵੀ ਆਈ, ਕਦੀ ਚਾਂਦਨੀ ਚੌਂਕ ਆਇਆ, ਕਦੀ ਸਰਸਾ ਦੇ ਪਰਿਵਾਰ ਵਿਛੋੜੇ ਆਏ ਤੇ ਅੱਜ ਕਿਤੇ ਚਮਕੌਰ ਦੀ ਗੜ੍ਹੀ ਆਈ। ਹਕੀਕਤ ਇਹ ਹੈ ਕਿ ਤੇਰੇ ਸ਼ੇਰ ਦੀ ਗਰਜ ਨੂੰ ਖ਼ਤਮ ਕਰਨ ਲਈ ਸਾਰੇ ਸਾਕੇ ਕੀਤੇ ਗਏ। ਹਜ਼ੂਰ ਲਈ ਉਥੇ ਭਾਈ ਸਾਹਿਬ ਨੇ ਸ਼ਬਦ ਵਰਤੇ
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।
ਗੁਰੂ ਨਾਨਕ ਸਾਹਿਬ ਜਦੋਂ ਸ਼ੇਰ ਦੀ ਤਰ੍ਹਾਂ ਗਰਜੇ ਤਾਂ ਉਹਨਾਂ ਦੇ ਸਾਹਮਣੇ ਕੋਈ ਪਾਖੰਡੀ ਮਿਰਗ ਦੀ ਤਰ੍ਹਾਂ ਖਲੋ ਨਹੀਂ ਸਕਿਆ।
ਪਹਿਲੀ ਟੱਕਰ ਐਮਨਾਬਾਦ ਦੀ ਧਰਤੀ ਉੱਪਰ ਬਾਬੇ ਅਤੇ ਬਾਬਰ ਦੀ ਹੋਈ। ਅੱਜ ਐਮਨਾਬਾਦ ਦਾ ਸਾਕਾ ਵਾਪਰ ਗਿਆ ਹੈ। ਅੱਜ ਫਿਰ ਰਬਾਬ ਗੂੰਜੀ। ਮਰਦਾਨਿਆ, ਰਬਾਬ ਛੇੜ, ਅੱਜ ਫਿਰ ਇਹ ਜਮਦੂਤ ਬਣ ਕੇ ਆਇਆ ਹੈ। ਮਰਦਾਨਿਆ, ਰਬਾਬ ਛੇੜ, ਇਸ ਦੇ ਸਿਪਾਹੀ ਹਲਕੇ ਕੁੱਤੇ ਬਣ ਕੇ ਆਏ ਹਨ। ਜੇ ਸਮੇਂ ਨਾਲ ਅਸੀਂ ਸੱਚ ਨਾ ਦੱਸਿਆ ਤਾਂ ਸੱਚ ਸਦਾ ਲਈ ਅਲੋਪ ਹੋ ਜਾਏਗਾ। ਉਥੇ ਸਿੰਘ ਗਰਜ ਦੇ ਸ਼ਬਦ ਸਨ –
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਉਥੇ ਸ਼ਬਦ ਸਨ ਬਾਬੇ ਦੇ ਹਿਰਦੇ ਦੀ ਵੇਦਨਾ –
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥
(ਅੰਗ ੩੬੦)
┈ ┈┉❀🍃🌺🍃❀┉┈ ┈
ਅਗਲਾ ਭਾਗ……
ਹੋਈ ਭੁੱਲ ਚੁੱਕ ਦੀ ਖਿਮਾ🙏🏼
Dalveer Singh



Share On Whatsapp

Leave a comment


ਮਾਤਾ ਗੁਜਰੀ ਜੀ ਨੇ ਜਿਨ੍ਹਾਂ ਮੁਸ਼ਕਲਾਂ ਦਾ ਮੁਕਾਬਲਾ ਜਿਸ ਦਲੇਰੀ ਨਾਲ ਕੀਤਾ ਉਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ।
ਜ਼ਿਲ੍ਹਾ ਜਲੰਧਰ ਵਿਚ ਇਤਿਹਾਸਿਕ ਨਗਰ ਹੈ- ਕਰਤਾਰਪੁਰ। ਇਹ ਨਗਰ ਜਲੰਧਰ ਸ਼ਹਿਰ ਤੋਂ 16 ਕਿਲੋਮੀਟਰ ਦੀ ਦੂਰੀ ’ਤੇ ਉੱਤਰ-ਪੱਛਮ ਵੱਲ ਸਥਿਤ ਹੈ। ਇਸ ਸ਼ਹਿਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1593 ਈ. ਵਿਚ ਵਸਾਇਆ ਸੀ। ਇਕ ਧਾਰਨਾ ਅਨੁਸਾਰ ਮਾਤਾ ਭਾਨੀ ਜੀ ਦੇ ਸਵਰਗਵਾਸ ਹੋ ਜਾਣ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਤੋਂ ਦੁਆਬੇ ਵੱਲ ਚੱਲ ਪਏ ਅਤੇ ਕਰਤਾਰਪੁਰ ਸਾਹਿਬ ਵਾਲੀ ਥਾਂ ’ਤੇ ਹੱਥ ਵਾਲੀ ਸੋਟੀ ਗੱਡ ਕੇ ਇੱਥੇ ਨਗਰ ਵਸਾਉਣ ਦੀ ਘੋਸ਼ਣਾ ਕੀਤੀ। ਗੁਰੂ ਜੀ ਨੇ ਜਿਸ ਥਾਂ ’ਤੇ ਸੋਟੀ ਗੱਡੀ ਸੀ ਉਸ ਥਾਂ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਥੰਮ ਸਾਹਿਬ ਸੁਸ਼ੋਭਿਤ ਹੈ। ਅਕਬਰ ਨੇ ਆਪਣੇ ਰਾਜਕਾਲ ਸਮੇਂ 1597 ਈ. ਵਿਚ ਸ਼ਹਿਜ਼ਾਦਾ ਸਲੀਮ ਨੇ ਇਸ ਦੇ ਮਾਮਲੇ ਦੀ ਮੁਆਫੀ ਦਾ ਪਟਾ ਦਿੱਤਾ ਸੀ। ਅਕਬਰਨਾਮੇ ਅਨੁਸਾਰ ਅਕਬਰ ਸੰਨ 1598 ਈ. ਵਿਚ ਗੋਇੰਦਵਾਲ ਦੇ ਪੱਤਣ ਤੋਂ ਬਿਆਸ ਦਰਿਆ ਪਾਰ ਕਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿਚ ਆਇਆ ਅਤੇ ਇਸ ਜ਼ਮੀਨ ਦਾ ਪਟਾ ਦਰਸ਼ਨ ਭੇਟ ਵਜੋਂ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਮਗਰੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਨਗਰ ਦਾ ਵਿਕਾਸ ਕਰਵਾਇਆ। ਇਸ ਨਗਰ ਵਿਚ ਪਿਤਾ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਦੇ ਘਰ ਗੁਜਰੀ ਜੀ ਦਾ ਜਨਮ ਹੋਇਆ। ਇਨ੍ਹਾਂ ਦੇ ਜਨਮ ਬਾਰੇ ਕੋਈ ਪੱਕੀ ਤਾਰੀਖ ਨਹੀਂ ਮਿਲਦੀ ਜਿਸ ਕਾਰਨ ਵਿਦਵਾਨਾਂ ਵਿਚ ਇਨ੍ਹਾਂ ਦੀ ਜਨਮ ਮਿਤੀ ਬਾਰੇ ਮਤਭੇਦ ਹਨ। ਬਚਪਨ ਤੋਂ ਹੀ ਆਪ ਧਾਰਮਿਕ ਰੁਚੀਆਂ ਦੇ ਮਾਲਕ ਸਨ। ਆਪ ਜੀ ਦੇ ਮਾਤਾ-ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਜਾਇਆ ਕਰਦੇ ਸਨ।
ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ,ਧੰਨ ਮਾਤਾ ਗੁਜਰ ਕੌਰ ਜਿਨ੍ਹਾਂ ਨੂੰ ਮਾਤਾ ਗੁਜਰੀ ਜੀ ਦੇ ਨਾਮ ਨਾਲ ਨਿਵਾਜਿਆਂ ਜਾਂਦਾ ਹੈ। ਜੇਕਰ ਮਾਤਾ ਗੁਜਰੀ ਜੀ ਦੀਆਂ ਕੁਰਬਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਗੁਜਰੀ ਜੀ ਨੂੰ ਅੱਠ ਸ਼ਹੀਦੀਆਂ ਦਾ ਯੁੱਗ ਆਖ ਕੇ ਯਾਦ ਕੀਤਾ ਜਾਂਦਾ ਹੈ। ਇਹ ਸਿਰਜਨਹਾਰੀ ਭਾਵ ਮਾਤਾ ਗੁਜਰੀ ਜੀ ਦੁਨੀਆਂ ਵਿਚ ਆਉਣ ਵਾਲੀ ਹਰ ਸ਼ਖ਼ਸੀਅਤ ਤੋਂ ਵਿਲੱਖਣ ਹਨ। ਆਪ ਜੀ ਦੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ, ਪੁੱਤਰ ਗੁਰੂ ਗੋਬਿੰਦ ਸਿੰਘ ਜੀ, ਭਰਾ ਸ੍ਰੀ ਕਿ੍ਰਪਾਲ ਚੰਦ, ਚਾਰ ਪੋਤਰੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ, ਪੰਜ ਦੋਹਤੇ ਤੇ ਖ਼ੁਦ ਆਪ ਕੌਮ ਦੀ ਖ਼ਾਤਰ ਸ਼ਹੀਦ ਹੋਏ ਹਨ। ਜੇ ਅਸੀਂ ਸਤਿਯੁਗ, ਤ੍ਰੇਤਾ, ਦੁਆਪਰ ਜਾਂ ਫਿਰ ਚੱਲ ਰਹੇ ਕੁਲਯੁੱਗ ਵੱਲ ਨਜ਼ਰ ਮਾਰੀਏ ਤਾਂ ਅਜਿਹੀ ਬਲੀਦਾਨ ਵਾਲੀ ਸ਼ਖ਼ਸੀਅਤ ਸਾਨੂੰ ਨਹੀਂ ਲੱਭੇਗੀ। ਮਾਤਾ ਗੁਜਰੀ ਜੀ ਸ਼ਹੀਦ ਦੀ ਮਾਂ, ਸ਼ਹੀਦ ਦੀ ਪਤਨੀ, ਸ਼ਹੀਦ ਦੀ ਭੈਣ , ਸ਼ਹੀਦਾਂ ਦੀ ਦਾਦੀ ਤੇ ਫੇਰ ਅੱਗੇ ਆਪ ਸ਼ਹੀਦ ਸ਼ਖ਼ਸੀਅਤ। ਸਹਿਣਸ਼ੀਲਤਾ, ਧਰਮ, ਦੇਸ਼, ਕੌਮ ਮਰ ਮਿਟ ਜਾਣ ਦੀ ਮਿਸਾਲ ਹੈ ਮਾਤਾ ਗੁਜਰੀ ਜੀ।ਮਨੁੱਖਤਾ ਦੀ ਭਲਾਈ, ਮਨੁੱਖਤਾ ਦਾ ਦਰਦ ਲਈ ਆਪਣਾ ਹੀ ਨਹੀਂ ਸਗੋਂ ਆਪਣੇ ਜਣੇਆਂ ਦਾ ਵੀ ਖੂਨ ਨਿਛਾਵਰ ਕੀਤਾ।
Dalveer Singh



Share On Whatsapp

Leave a comment


ਸਰਹਿੰਦ ਤੋ ਪਟਿਆਲਾ ਜਾਣ ਵਾਲੇ ਰਸਤੇ ਪਟਿਆਲੇ ਤੋ ਪੰਜ ਸਤ ਕਿਲੋ ਮੀਟਰ ਪਹਿਲੇ ਇਕ ਪਿੰਡ ਆਉਦਾ “ਬਾਰਨ “। ਇਸ ਪਿੰਡ ਦਾ ਪੁਰਾਤਨ ਨਾਮ “ਮੁਗਲ ਮਾਜਰਾ” ਸੀ, ਉਸਦਾ ਥੇਹ ਅਜ ਵੀ ਮੌਜੂਦ ਹੈ। ਇਸੇ ਪਿੰਡ ਵਿਚ ਅਹਿਮਦ ਸ਼ਾਹ ਅਬਦਾਲੀ ਮੌਕੇ ਬਹੁਤਾਤ ਚ ਮੁਸਲਮਾਣ ਤੇ ਕੁਝ ਕੁ ਹਿੰਦੂ ਤੇ ਸਿੱਖ ਪਰਿਵਾਰ ਰਹਿੰਦੇ ਸਨ। ਇੱਥੇ ਗੁਰੂ ਘਰ ਦਾ ਪ੍ਰੀਤਵਾਨ ਭਾਈ ਜੈ ਸਿੰਘ ਆਪਣੀ ਪਤਨੀ ਧੰਨ ਕੌਰ ਸਮੇਤ ਆਪਣੇ ਦੋ ਪੁਤਰ ਨੂੰਹਾਂ ਨਾਲ ਰਹਿ ਰਿਹਾ ਸੀ। ਸਾਰਾ ਪਰਿਵਾਰ ਰਹਿਤਵਾਨ ਗੁਰਮਤ ਦਾ ਧਾਰਨੀ ਨਿਤਨੇਮੀ ਸੀ। ਜਦ ਅਹਿਮਦ ਸ਼ਾਹ ਅਬਦਾਲੀ ਨੇ ੧੭੫੩ ਚ ਭਾਰਤ ਤੇ ਹਮਲਾ ਕੀਤਾ ਤਾਂ ਲਾਹੌਰ ਤੋ ਬਾਅਦ ਸਰਹਿੰਦ ਜਿਤ ਕੇ ਅਬਦੁਲ ਸਮਦ ਖਾ ਨੂੰ ਸਰਹਿੰਦ ਦਾ ਫੌਜਦਾਰ ਬਣਾਇਆ। ਚੇਤ ਸੁਦੀ ਦਸਵੀ ਸੰਨ ੧੭੫੩ ਨੂੰ ਅਬੁਦਲ ਸਮਦ ਖਾਂ ਆਪਣੇ ਕਾਜ਼ੀ (ਨਜ਼ਾਮਦੀਨ)ਸਮੇਤ ਆਪਣੇ ਅਮਲੇ ਦੇ ਸਰਹਿੰਦ ਤੋ ਪਟਿਆਲੇ ਜਾ ਰਿਹਾ ਸੀ ਤਾਂ ਉਸ ਨੇ ਜਦ ਬਾਰਨ ਪਿੰਡ ਪੜਾਉ ਕੀਤਾ ਤਾਂ ਜਦ ਉਹ ਤੁਰਨ ਲਗਾ ਤਾਂ ਉਸ ਨੇ ਸਿਪਾਹੀਆਂ ਨੂੰ ਹੁਕਮ ਕੀਤਾ ਕੇ ਅਗੇ ਪਟਿਆਲੇ ਤਕ ਜਾਣ ਵਕਤ ਹੁਕੇ ਵਾਲਾ ਬੋਝਾ ਚੁਕਣ ਲਈ ਕੋਈ ਪਿਂਡੋ ਬੰਦਾ ਲੇ ਆਉ । ਸਿਪਾਹੀ ਜਦ ਪਿੰਡ ਗਏ ਤਾਂ ਉਹ ਭਾਈ ਜੈ ਸਿੰਘ ਨੂੰ ਬੋਝਾ ਚੁਕਵਾਉਣ ਲਈ ਲੈ ਆਏ।
ਭਾਈ ਜੈ ਸਿੰਘ :-ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ,
ਕਾਜ਼ੀ :-ਉਹ ਸਿਖਾ ਤੈਨੂੰ ਪਤਾ ਨਹੀ ਤੂੰ ਕਿਸ ਸਾਹਮਣੇ ਖੜਾ। ਸਲਾਮ ਕਰਨ ਦੀ ਬਜ਼ਾਇ ਫਤੇ ਬੁਲਾ ਰਿਹਾ? ਲਗਦਾ ਤੈਨੂੰ ਜਾਨ ਪਿਆਰੀ ਨਹੀ।
ਭਾਈ ਜੈ ਸਿੰਘ :-ਜਿਵੇ ਕਾਜ਼ੀ ਜੀ ਤੁਹਾਡੇ ਮੁਰਸ਼ਦ ਨੇ ਸਲਾਮ ਕਰਨ ਲਈ ਕਿਹਾ ਉਸੇ ਤਰਾਂ ਮੇਰਾ ਮੁਰਸ਼ਦ ਫਤੇ ਬੁਲਾਉਣ ਲਈ ਕਹਿੰਦਾ ਹੈ।
ਅਬੁਦਲ ਸਮਦ ਖਾਂ :-(ਗੁਸੇ ਚ) ਬਕਵਾਸ ਛੋੜ ਔਰ ਹਮਾਰਾ ਬੋਝਾ ਪਟਿਆਲੇ ਲੈ ਕੇ ਚਲ…………………
ਭਾਈ ਜੈ ਸਿੰਘ :-ਬੋਝਾ ਤਾਂ ਜੀ ਮੈ ਚੁਕ ਲੇਨਾ ਪਰ ਇਸ ਚ ਹੈ ਕੀ?
ਸਿਪਾਹੀ :-ਇਸ ਮਹਿ ਹਜੂਰ ਕਾ ਹੁਕਾ ਔਰ ਤੰਬਾਕੂ ਹੈ …
ਭਾਈ ਜੈ ਸਿੰਘ :-ਮੁਆਫ ਕਰਨਾ ਫੌਜਦਾਰ ਜੀ ਮੈ ਇਹ ਜਗਤ ਝੂਠ ਆਪਣੇ ਸਿਰ ਤੇ ਨਹੀ ਚੁਕ ਸਕਦਾ ਤੁਸੀ ਕਿਸੇ ਹੋਰ ਆਦਮੀ ਦਾ ਪ੍ਰਬੰਧ ਕਰੋ।
ਕਾਜ਼ੀ :-ਤੂੰ ਜਾਣਦਾ ਤੂੰ ਕਿਸ ਅਗੇ ਖੜਾਂ ਤੈਨੂੰ ਤੇਰੀ ਇਸ ਗੁਸਤਾਖੀ ਦੀ ਕੀ ਸਜ਼ਾ ਮਿਲੇਗੀ? ਕਮਲਾ ਨਾ ਬਣ ਤੇ ਚੁਪ ਕਰਕੇ ਬੋਝਾ ਉਠਾ ਲੈ,
ਭਾਈ ਜੈ ਸਿੰਘ :-ਕਾਜ਼ੀ ਜੀ ਜਿਵੇ ਤੁਹਾਡੇ ਧਰਮ ਚ ਸੂਰ ਹਰਾਮ ਹੈ ਇਸੇ ਤਰਾਂ ਸਾਡੇ ਧਰਮ ਚ ਹਰ ਪ੍ਰਕਾਰ ਦਾ ਨਸ਼ਾ ਕਰਨਾ ਤੇ ਛੋਹਣਾ ਵੀ ਹਰਾਮ ਹੈ ਮੇਰੇ ਗੁਰੂ ਦੇ ਬੋਲ ਨੇ :-
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆਂ ਲਾਈਆਂ ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ (ਤਿਲੰਗ ..੭੨੬)
ਜਿਤੁ ਪੀਤੇ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥
ਇਹ ਨਸ਼ੀਲੇ ਪਦਾਰਥੁ ਤਾਂ ਜਿਥੈ ਬੰਦੇ ਨੂੰ ਰਬ ਨਾਲੋ ਤੋੜਦੇ ਹਨ ਉਥੇ ਸਰੀਰ ਨੂੰ ਕਈ ਤਰਾਂ ਦੇ ਰੋਗ ਲਾਉਦੇ ਹਨ। ਸਾਡੇ ਤਾ ਰਹਿਤ ਚ ਇਹ ਸਭ ਵਰਜਿਤ ਹੈ :-
ਤਾਂ ਤੇ ਇਨ ਕੋ ਤਜੇ ਗਯਾਨੀ।
ਕੁਠਾ ਹੁਕਾ ਚਰਸ ਤੰਬਾਕੂ। ਗਾਂਜਾ ਟੋਪੀ ਤਾੜੀ ਖਾਕੂ ਇਸ ਕੀ ਓਰ ਨ ਕਬਹੂੰ ਦੇਖੇ ਰਹਿਤਵੰਤ ਜੋ ਸਿਖ (ਰਹਿਤਨਾਮਾ ਦੇਸਾ ਸਿੰਘ)
ਅਮਲ ਪ੍ਰਸ਼ਾਦੇ ਦਾ ਰਖਣਾ (ਰਹਿਤਨਾਮਾ ਚੌਪਾ ਸਿੰਘ)
ਸੋ ਭਾਈ ਮੈ ਇਸ ਜਗਤ ਜੂਠ ਤੰਬਾਕੂ ਨੂੰ ਹਥ ਲਾ ਕੇ ਕੁਰਹਿਤੀਆਂ ਨਹੀ ਬਣਨਾ ਤੁਸੀ ਕੋਈ ਹੋਰ ਦੇਖੋ ਮੇਰੀ ਮੰਨੋ ਤਾਂ ਇਸ ਜਗਤ ਜੂਠ ਬਿਮਾਰੀਆਂ ਦੀ ਖਾਣ ਨੂੰ ਤੁਸੀ ਵੀ ਛਡ ਦੇਉ।
ਅਬੁਦਲ ਸਮੁਦ ਖਾਂ :-(ਗੁਸੇ ਚ) ਸਿਖੜਿਆ ਮੈਨੂੰ ਮਤ ਨਾ ਦੇਹ ਤੇ ਜੇ ਭਲੀ ਚਾਹੁੰਦਾ ਤਾਂ ਬੋਝਾ ਚੁਕ ਲਾ
ਭਾਈ ਜੈ ਸਿੰਘ :-ਮੈ ਨਹੀ ਚੁਕਦਾ ਤੁਸੀ ਕਰ ਲੋ ਜੋ ਹੁੰਦਾ
ਅਬੁਦਲ ਸਮਦ ਖਾਂ :-ਸਿਪਾਹੀਓ ਇਸ ਨੂੰ ਸਾਡਾ ਹੁਕਮ ਨਾ ਮਨਣ ਕਰਕੇ ਦਰਖਤ ਨਾਲ ਪੁਠਾ ਲਟਕਾ ਕੇ ਇਸ ਦੀ ਖਲ ਲਵਾ ਦਿਉ ਨਾਲ ਹੀ ਇਸਦੇ ਪਰਿਵਾਰ ਨੂੰ ਵੀ ਖਤਮ ਕਰਦੋ ਤਾਂ ਕੇ ਅਗੇ ਤੋ ਕੋਈ ਹੁਕਮ ਮਨਣ ਤੋ ਇਨਕਾਰੀ ਨਾ ਹੋ ਸਕੇ।
ਸਿਪਾਹੀ ਇਕ ਪਾਸੇ ਤਾਂ ਭਾਈ ਜੈ ਸਿੰਘ ਦੀ ਪਤਨੀ ਧੰਨੁ ਕੌਰ ਦੋਵੇ ਪੁਤਰ ਕੜਾਕਾ ਸਿੰਘ ਤੇ ਖੜਕ ਸਿੰਘ ਤੇ ਇਕ ਨੂੰਹ (ਇਕ ਨੂੰਹ ਬਚ ਗਈ ਸੀ ਜੋ ਪੇਟ ਤੋ ਸੀ ਜਿਸ ਨੇ ਅੰਬਾਲੇ ਜਾ ਕੇ ਇਕ ਬਾਲਕ ਨੂੰ ਜਨਮ ਦਿਤਾ) ਭਾਈ ਜੈ ਸਿੰਘ ਦੀਆਂ ਅਖਾਂ ਸਾਹਮਣੇ ਪਰਿਵਾਰ ਸ਼ਹੀਦ ਕਰਨ ਉਪਰੰਤ ਜਲਾਦਾਂ ਨੇ ਰੰਬੀਆਂ ਨਾਲ ਭਾਈ ਜੈ ਸਿੰਘ ਦੀ ਪੁਠੀ ਖਲ ਲਾਹ ਕੇ ਸ਼ਹੀਦ ਕਰ ਦਿਤਾ। ਸਿੱਖ ਆਪਣੀ ਤੇ ਪਰਿਵਾਰ ਸਮੇਤ ਸਿਖੀ ਸਿਦਕ ਨਿਭਾ ਗਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।



Share On Whatsapp

Leave a comment




ਖੇਡਣ ਵਾਲੀਆਂ ਉਮਰਾਂ ਦੇ ਵਿੱਚ
ਆਪਣੀਆਂ ਜਾਨਾ ਵਾਰ ਗਏ,
ਦੋ ਨਿੱਕੇ ਦੋ ਵੱਡੇ ਸਾਡੀ ਕੌਮ ਦੇ ਛਿਪ 🙏
ਚੰਨ ਚਾਰ ਗਏ।।



Share On Whatsapp

Leave a comment


21 ਦਸੰਬਰ ਦਾ ਇਤਿਹਾਸ
ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ)
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ
ਸੀਸ ਲਿਆਉਣ ਵਾਲੇ ਭਾਈ ਜੈਤਾ ਜੀ
ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ
ਕੋਟਿ ਕੋਟਿ ਪ੍ਰਣਾਮ



Share On Whatsapp

Leave a comment


ਗੁਰੂ ਰੂਪ ਸਾਧ ਸੰਗਤ ਜੀਓ ਸੌਣ ਤੋਂ ਪਹਿਲਾਂ
ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਕਿ
ਇਹ ਸਾਹ ਤੁਹਾਡੇ ਹੀ ਦਿੱਤੇ ਹਨ,
ਅੱਜ ਦਿਨ ਦੀਆਂ ਭੁੱਲਾਂ ਚੁੱਕਾਂ ਦੀ ਮਾਫੀ ਲਈ
ਵਾਹਿਗੁਰੂ ਜੀ ਲਿਖੋ 🙏



Share On Whatsapp

Leave a comment




ਪੱਥਰ ਦੇ ਜਿਗਰੇ ਡੋਲੇ ਸੀ
ਅੰਬਰ ਵੀ ਧਾਹਾਂ ਮਾਰ ਗਿਆ
ਧੰਨ ਜਿਗਰਾ ਕਲਗੀਆਂ ਵਾਲੇ ਦਾ
ਪੁੱਤ ਚਾਰ ਧਰਮ ਤੋਂ ਵਾਰ ਗਿਆ



Share On Whatsapp

Leave a comment


ਨੂਰੀ ਮੁਖੜਾ ਵਿਖਾ ਜਾ ਬਾਜਾਂ ਵਾਲਿਆ ! ਸੁੰਝਾ ਛੱਡ ਕੇ ਅਨੰਦਪੁਰ ਸ਼ਹਿਰ ਨੂੰ, ਏਨਾ ਦਸ ਜਾ ਤੂੰ ਡੇਰਾ ਕਿਥੇ ਲਾ ਲਿਆ।
ਓ ਬਾਜਾਂ ਵਾਲਿਆ !
ਵੱਡਾ ਜੂਝ ਕੇ ਸ਼ਹੀਦ ਜਦੋਂ ਹੋ ਗਿਆ। ਛੋਟਾ ਸਾਹਿਬਜ਼ਾਦਾ ਉਠ ਕੇ ਖਲੋ ਗਿਆ। ਗੁਰਾਂ ਖਿੜੇ ਮੱਥੇ ਤੋਰਿਆ ਜੁਝਾਰ ਨੂੰ, ਕੋਈ ਕਹੇ ਨਾ ਕਿ ਇਕ ਨੂੰ ਲੁਕਾ ਲਿਆ।
ਓ ਬਾਜਾਂ ਵਾਲਿਆ !
ਮਾਹੀ ਮਾਛੀਵਾੜੇ ਕੰਡਿਆਂ ਤੇ ਸੌਂ ਗਿਆ। ਰੰਗ ਚੰਦ ਤੇ ਸਤਾਰਿਆਂ ਦਾ ਭੌਂ ਗਿਆ। ਸੂਲਾਂ ਤਿੱਖੀਆਂ ਸਰੀਰ ਵਿਚ ਚੁਭੀਆਂ, ਮਾਨੋਂ ਕੰਡਿਆਂ ਨੇ ਗੰਗਾ ਵਿਚ ਨਹਾ ਲਿਆ।
ਓ ਬਾਜਾਂ ਵਾਲਿਆ !
ਆ ਕੇ ਨੀਂਹ ਥੱਲੇ ਫਤਹਿ ਸਿੰਘ ਬੋਲਿਆ। ਮੈਂ ਨਹੀਂ ਪੱਥਰਾਂ ਦੇ ਭਾਰ ਥੱਲੇ ਡੋਲਿਆ। ਜਿਹੜੇ ਅੱਥਰੂ ਬ੍ਰਾਹਮਣਾਂ ਦੇ ਡਿੱਗਦੇ, ਭਾਰ ਉਨ੍ਹਾਂ ਦਾ ਨੀ ਜਾਂਦਾ ਓ ਸੰਭਾਲਿਆ।
ਓ ਬਾਜਾਂ ਵਾਲਿਆ !



Share On Whatsapp

Leave a comment


धनासरी, भगत रवि दास जी की ੴ सतिगुर परसाद हम सरि दीनु दइआल न तुम सरि अब पतिआरू किया कीजे ॥ बचनी तोर मोर मनु माने जन कऊ पूरण दीजे ॥१॥ हउ बलि बलि जाउ रमईआ कारने ॥ कारन कवन अबोल ॥ रहाउ ॥ बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥२॥१॥

(हे माधो मेरे जैसा कोई दीन और कंगाल नहीं हे और तेरे जैसा कोई दया करने वाला नहीं, (मेरी कंगालता का) अब और परतावा करने की जरुरत नहीं (हे सुंदर राम!) मुझे दास को यह सिदक बक्श की मेरा मन तेरी सिफत सलाह की बाते करने में ही लगा रहे।१। हे सुंदर राम! में तुझसे सदके हूँ, तू किस कारण मेरे साथ नहीं बोलता?||रहाउ|| रविदास जी कहते हैं- हे माधो! कई जन्मो से मैं तुझ से बिछुड़ा आ रहा हूँ (कृपा कर, मेरा) यह जनम तेरी याद में बीते; तेरा दीदार किये बहुत समां हो गया है, (दर्शन की) आस में जीवित हूँ॥२॥१॥



Share On Whatsapp

Leave a comment




ਅੰਗ : 694

ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥

ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਜੀ ਕਹਿੰਦੇ ਹਨ -ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥



Share On Whatsapp

Leave a comment


22 ਦਸੰਬਰ ਵਾਲੇ ਦਿਨ ਚਮਕੌਰ ਦੀ ਜੰਗ ਹੋਈ ਜਿਸ ਵਿੱਚ ਵੱਡੇ ਸਾਹਿਬਜ਼ਾਦੇ ਤੇ ਸਿੰਘਾਂ ਨੇ ਸ਼ਹਾਦਤ ਪਾਈ ਆਉ ਇਤਿਹਾਸ ਦੀ ਸਾਂਝ ਪਾਈਏ।
ਸਿੱਖ ਕੌਮ ਦਾ ਇਤਿਹਾਸ ਸੰਸਾਰ ਦੀਆਂ ਜੁਝਾਰੂ ਕੌਮਾਂ ਵਿਚੋਂ ਸਭ ਤੋਂ ਵੱਧ ਲਾਸਾਨੀ ਇਤਿਹਾਸ ਹੈ। ਨਿਰਸੰਦੇਹ, ਇਤਿਹਾਸਕ ਧਾਰਾ ਵਿਚ ਕਈ ਹੋਰ ਕੌਮਾਂ ਦਾ ਇਤਿਹਾਸ ਵੀ ਦੁਸ਼ਵਾਰੀਆਂ, ਕਠਿਨਾਈਆਂ ਅਤੇ ਕੁਰਬਾਨੀਆਂ ਦੀ ਲਾਮਿਸਾਲ ਗਾਥਾ ਰਿਹਾ ਹੈ, ਪ੍ਰੰਤੂ ਜਿਹੋ ਜਿਹੇ ‘ਪੁਰਜ਼ਾ-ਪੁਰਜਾ ਕਟ ਮਰੇ’ ਦੇ ਜੀਵੰਤ ਉਦਾਹਰਨ ਸਿੱਖ ਕੌਮ ਕੋਲ ਹੈ, ਉਸ ਦੀ ਕੋਈ ਦੂਜੀ ਮਿਸਾਲ ਸਾਰੇ ਸੰਸਾਰ ਵਿਚ ਨਹੀਂ ਮਿਲਦੀ।
ਚਮਕੌਰ ਦੀ ਗੜੀ : ਸ਼ਹਾਦਤ ਦਾ ਜਾਮ
ਸਰਸਾ ਨਦੀ ਦੇ ਕਿਨਾਰੇ ਤੋਂ ਵਿਛੜ ਕੇ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਅਤੇ ਸਾਥੀ ਸਿੰਘਾਂ ਨਾਲ ਚਮਕੌਰ ਦੀ ਕੱਚੀ ਗੜ੍ਹੀ ਵਿਚ ਜਾ ਪਹੁੰਚੇ। ਪਹਾੜੀ ਰਾਜਿਆਂ ਨੇ ਧੋਖਾਧੜੀ ਦੇ ਜੋ ਕੰਡੇ ਦਸਮ ਪਿਤਾ ਦੇ ਰਾਹ ਵਿਚ ਬੀਜੇ ਉਸ ਨੂੰ ਚੁਗਦਿਆਂ ਸਿੱਖੀ ਨੂੰ ਜੀਊਂਦਾ ਰੱਖਣ ਲਈ ਪੂਰੇ ਪਰਿਵਾਰ ਨੂੰ ਵਾਰਨ ਦੀ ਮਿਸਾਲ ਕਿਤਿਓਂ ਲੱਭਿਆ ਨਹੀਂ ਮਿਲਦੀ।
ਔਰੰਗਜੇਬੀ ਚਾਲ ਨੂੰ ਭਾਂਬਦਿਆਂ ਸਾਹਿਬ-ਏ-ਕਮਾਲ ਚਮਕੌਰ ਦੀ ਗੜ੍ਹੀ ਵਿਚ ਜਾ ਕੇ ਖਲੋਤੇ। ਕੁੱਤਿਆਂ ਵਾਂਗ ਇਨ੍ਹਾਂ ਦੀਆਂ ਪੈੜਾਂ ਸੁੰਘਦਿਆਂ ਮੁਗਲ ਫੌਜਾਂ ਨੇ ਚਮਕੌਰ ਦੀ ਹਵੇਲੀ ਨੂੰ ਚਾਰੇ ਪਾਸਿਓਂ ਆ ਘੇਰਾ ਪਾਇਆ ਤਾਂ ਗੁਰੂ ਸਾਹਿਬ ਨਾਲ ਭੁੱਖੇ ਪਿਆਸੇ ਤੇ ਅਸਲੇ ਤੋਂ ਥੁੜ੍ਹੇ ਹੋਏ ਪਰ ਸਿੱਖੀ ਸਿਦਕ ਦੇ ਪੂਰੇ ਕੇਵਲ ਚਾਲੀ ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਹੀ ਸਨ।
ਜਦ ਸਿੰਘ ਸ਼ਹੀਦੀਆਂ ਪਾ ਗਏ ਤਾਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਗੁਰੂ ਜੀ ਪਾਸੋਂ ਯੁੱਧ ਭੂਮੀ ਵਿਚ ਜਾਣ ਦੀ ਆਗਿਆ ਮੰਗੀ। ਇਤਿਹਾਸਕਾਰ ਮੈਕ ਲਿਫ ਅਨੁਸਾਰ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਧਿਆਨ ਸਿੰਘ, ਮੁੱਖਾ ਸਿੰਘ, ਆਲਿਮ ਸਿੰਘ, ਬੀਰ ਸਿੰਘ ਤੇ ਜਵਾਹਰ ਸਿੰਘ ਪੰਜ ਹੋਰ ਯੋਧੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਨੇ ਏਨੀ ਬਹਾਦਰੀ ਨਾਲ ਯੁੱਧ ਲੜਿਆ ਕਿ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਨ ਆਪਣੀ ਸੈਨਾ ਦੇ ਮਰ ਰਹੇ ਸਿਪਾਹੀਆਂ ਨੂੰ ਵੇਖ ਕੇ ਘਬਰਾ ਗਿਆ। ਅਖੀਰ ਯੋਧਿਆਂ ਦੀਆਂ ਤਲਵਾਰਾਂ ਟੁੱਟ ਗਈਆਂ, ਤੀਰ ਮੁੱਕ ਗਏ ਤੇ ਅਜੀਤ ਸਿੰਘ ਨੂੰ ਸ਼ਹੀਦ ਹੁੰਦਿਆਂ ਵੇਖ 11 ਸਾਲਾ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦਾ ਜੋਸ਼ ਉਬਾਲੇ ਮਾਰਨ ਲੱਗਾ ਤੇ ਪਿਤਾ ਤੋਂ ਆਗਿਆ ਲੈ ਕੇ ਜੁਝਾਰ ਸਿੰਘ ਜੰਗੇ ਮੈਦਾਨ ਵਿਚ ਆ ਗਰਜ਼ਿਆ ਅਤੇ ਯੁੱਧ ਕਰਦਾ ਸ਼ਹੀਦ ਹੋ ਗਿਆ।
ਯਿਹ ਹੈ ਵਹੁ ਜਗ੍ਹਾ ਜਹਾਂ ਚਾਲੀਸ ਤਨ ਸ਼ਹੀਦ ਹੂਏ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਜੀ ਨੇ ਰਾਜ ਬੁਰਸ਼ਾ ਗਰਦੀ, ਪੁਜਾਰੀਵਾਦ, ਬ੍ਰਾਹਮਣੀ ਕਰਮਕਾਂਡ ਅਤੇ ਅਖੌਤੀ ਰੀਤਾਂ ਰਸਮਾਂ ਵਿਰੁੱਧ ਉੱਠ ਖੜੇ ਹੋਣ ਦਾ ਸਾਕਾ ਵਰਤਾਇਆ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਬਦ ਗੁਰੂ ਦੀ ਸ਼ਾਨ ਅਤੇ ਸਭੇ ਸਾਂਝੀਵਾਲ ਸਦਾਇਨ ਦੇ ਸਿਧਾਂਤ ਲਈ ਸ਼ਹੀਦੀ ਸਾਕਾ ਵਰਤਾਇਆ। ਗੁਰੂ ਤੇਗ ਬਹਾਦਰ ਜੀ ਨੇ ਮਜ਼ਲੂਮਾਂ ਦਾ ਧਰਮ ਬਚਾਉਣ ਲਈ ਆਪਾ ਵਾਰਿਆ ਇਉਂ ਸਾਕਿਆਂ ਦੀ ਲੜੀ ਚੱਲ ਪਈ। ਜਦ ਅਨੰਦਪੁਰ ਸਾਹਿਬ ਨੂੰ ਪਹਾੜੀਆਂ ਅਤੇ ਮੁਗਲਾਂ ਨੇ ਮਿਲ ਕੇ 7 ਮਹੀਨੇ ਦਾ ਲੰਮਾਂ ਘੇਰਾ ਪਾ ਕੇ ਰਸਤ-ਪਾਣੀ ਬੰਦ ਕਰ ਦਿੱਤਾ ਫਿਰ ਵੀ ਗੁਰੂ ਅਤੇ ਸਿੱਖਾਂ ਨੇ ਹੱਥ ਨਾ ਖੜੇ ਕੀਤੇ ਸਗੋਂ ਗਾਹੇ ਬਗਾਹੇ ਮਕਾਰਾ-ਬਕਾਰਾ ਕਰਕੇ ਰਾਤ-ਬਰਾਤੇ ਸ਼ਾਹੀ ਫੌਜਾਂ ਅਤੇ ਮਕਾਰੀ ਪਹਾੜੀਆਂ ਤੋਂ ਸ਼ੇਰ-ਮਾਰ ਵਾਂਗ ਰਸਤਾਂ-ਬਸਤਾਂ ਝੜਪ ਲਿਆਉਂਦੇ ਰਹੇ। ਜਦ ਦੁਸ਼ਮਣ ਦਾ ਵੀ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ, ਗੁਰੂ ਨਾਂ ਪਕੜਿਆ ਗਿਆ ਅਤੇ ਅਨੰਦਪੁਰ ਤੇ ਕਬਜ਼ਾ ਵੀ ਨਾਂ ਹੋ ਸਕਿਆ ਤਾਂ ਬੇਈਮਾਨ ਜ਼ਾਲਮ ਮੁਗਲਾਂ ਨੇ, ਦਿੱਲੀ ਦੇ ਤਖਤ ਤੋਂ ਇਹ ਐਲਾਨ ਕੀਤਾ ਕਿ ਜੇ ਗੁਰੂ ਆਪਣੇ ਆਪ ਅਨੰਦਪੁਰ ਖਾਲੀ ਕਰ ਦੇਵੇ ਅਤੇ ਕੁਝ ਸਮੇਂ ਲਈ ਇਧਰ-ਉਧਰ ਚਲਾ ਜਾਵੇ ਤਾਂ ਅਸੀਂ ਗੁਰੂ ਨੂੰ ਕੁਝ ਨਹੀਂ ਕਹਾਂਗੇ ਅਤੇ ਖਰਚਾ-ਪਾਣੀ ਦੇਣ ਦੇ ਨਾਲ ਮਾਨ-ਸਨਮਾਨ ਵੀ ਕਰਾਂਗੇ। ਇਸ ਐਲਾਨਨਾਮੇ ਦੀਆਂ ਲਿਖਤੀ ਚਿੱਠੀਆਂ ਆਪਣੇ ਏਲਚੀਆਂ ਰਾਹੀਂ ਗੁਰੂ ਕੋਲ ਭੇਜੀਆਂ ਗਈਆਂ। ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਗੜ੍ਹੀ ਵਿੱਚ ਸਮੂੰਹ ਸਿੰਘ ਸਿੰਘਣੀਆਂ ਨੂੰ ਸੰਬੋਧਨ ਕਰਦੇ ਕਿਹਾ, ਇਹ ਜ਼ਾਲਮਾਂ ਦੀ ਬਦਨੀਤੀ ਹੈ ਸਾਨੂੰ ਇਨ੍ਹਾਂ ਬੇਈਮਾਨਾਂ ਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਨੀਤੀਵੇਤਾ ਗੁਰੂ ਜੀ ਉੱਪਰ ਇਨ੍ਹਾਂ ਝੂਠਨਾਮਿਆਂ ਦਾ ਕੋਈ ਅਸਰ ਨਾਂ ਹੋਇਆ ਪਰ ਲੰਬੇ ਸਮੇਂ ਦੀ ਭੁੱਖ, ਬਿਮਾਰੀ ਅਤੇ ਸ਼ਸਤਰਾਂ ਦੀ ਘਾਟ ਨੇ ਕੁਝ ਸਿੰਘਾਂ ਨੂੰ ਲਾਚਾਰ ਕਰ ਦਿੱਤਾ। ਕਹਿੰਦੇ ਹਨ ”ਮੌਤੋਂ ਭੁੱਖ ਬੁਰੀ ਦਿਨੇ ਸੁੱਤੇ ਖਾ ਕੇ ਰਾਤੀਂ ਫੇਰ ਖੜੀ” ਸਿੰਘਾਂ ਨੇ ਗੁਰੂ ਜੀ ਨਾਲ ਸਲਾਹ ਕੀਤੀ ਕਿ ਕੁਝ ਸਮੇਂ ਲਈ ਆਪਾਂ ਇਸ ਦਿੱਲੀ ਤਖਤ ਦੇ ਕੀਤੇ ਐਲਾਨਨਾਮੇ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਹੋਰ ਮਜਬੂਤ ਕਰ ਲਈਏ ਪਰ ਨੀਤੀਵੇਤਾ ਗੁਰੂ ਜੀ ਨੇ ਇੱਕ ਤਮਾਸ਼ਾ ਦਿਖਾਇਆ ਕਿ ਚਲੋ ਆਪਾਂ ਇਨ੍ਹਾਂ ਨੂੰ ਪਰਖ ਲਈਏ। ਗੁਰੂ ਜੀ ਨੇ ਸਿੱਖਾਂ ਨੁੰ ਹੁਕਮ ਕੀਤਾ ਕਿ ਫਟੇ ਪੁਰਾਣੇ ਕਪੜੇ ਅਤੇ ਟੁੱਟੇ-ਫੁੱਟੇ ਛਿੱਤਰਾਂ ਦੀਆਂ ਪੰਡਾਂ ਬੰਨ੍ਹ ਖੱਚਰਾਂ ਤੇ ਲੱਦ ਕੇ ਕਿਲ੍ਹਾ ਖਾਲੀ ਕਰਨ ਦਾ ਡਰਾਮਾਂ ਕੀਤਾ ਜਾਵੇ। ਗੁਰੂ ਦਾ ਹੁਕਮ ਮੰਨ ਸਿੰਘਾਂ ਨੇ ਐਸਾ ਹੀ ਕੀਤਾ। ਗੁਰੂ ਦਾ ਖਜਾਨਾਂ ਜਾਂਦਾ ਸਮਝ ਕੇ ਮੁਗਲ ਕੁਰਾਨ ਅਤੇ ਹਿੰਦੂ ਪਹਾੜੀ ਆਟੇ ਦੀ ਗਊ ਮਾਤਾ ਅਤੇ ਗੀਤਾ ਦੀਆਂ ਖਾਧੀਆਂ ਝੂਠੀਆਂ ਕਸਮਾਂ ਤੋੜ ਕੇ ਗੁਰੂ ਦਾ ਸਮਾਨ ਲੁੱਟਣ ਅਤੇ ਗੁਰੂ ਨੂੰ ਜਿੰਦਾ ਪਕੜਨ ਲਈ ਅਲੀ-ਅਲੀ ਕਰਦੇ ਟੁੱਟ ਪਏ। ਗੁਰੂ ਜੀ ਘੋਰ ਸੰਕਟ ਸਮੇਂ ਸਿੱਖਾਂ ਦੀ ਅਰਜ਼ ਮੰਨ ਕੇ ਸਿੱਖਾਂ ਸਮੇਤ ਦੂਸਰੇ ਰਸਤੇ ਅਨੰਦਪੁਰ ਛੱਡ ਕੇ ਚੱਲ ਪਏ, ਓਧਰ ਵੈਰੀ ਲੁੱਟ ਦੀ ਮਨਸ਼ਾ ਨਾਲ ਟੁੱਟ ਪਏ ਤਾਂ ਅੱਗੋਂ ਖੱਚਰਾਂ ਤੇ ਲੱਦੇ ਟੁੱਟੇ ਛਿੱਤਰ ਅਤੇ ਫਟੇ ਪੁਰਾਣੇ ਕਪੜੇ ਦੇਖ, ਭਾਰੀ ਨਿਰਾਸ਼ ਹੁੰਦੇ ਹੋਏ ਆਪਸ ਵਿੱਚ ਹੀ ਉਲਝ ਕੇ ਕਟਾਵੱਡੀ ਦਾ ਸ਼ਿਕਾਰ ਹੋ ਗਏ। ਗੁਰੂ ਜੀ ਅਤੇ ਸਿੱਖ ਹਨੇਰੇ ਦਾ ਫਾਇਦਾ ਉਠਾ ਕੇ ਜਦ ਅਨੰਦਪੁਰ ਤੋਂ ਕਾਫੀ ਦੂਰ ਚਲੇ ਗਏ ਤਾਂ ਮੁਗਲ ਅਤੇ ਪਹਾੜੀ ਫੌਜਾਂ ਭਾਰੀ ਲਾਓ ਲਸ਼ਕਰ ਲੈ, ਉਨ੍ਹਾਂ ਪਿੱਛੇ ਟੁੱਟ ਪਈਆਂ। ਏਨੇ ਨੂੰ ਗੁਰੂ ਜੀ ਸਿੱਖਾਂ ਸਮੇਤ ਸਰਸਾ ਕਿਨਾਰੇ ਪਹੁੰਚ ਗਏ। ਉਨ੍ਹਾਂ ਦਿਨਾਂ ਚ਼ ਬਰਸਾਤ ਦਾ ਜੋਰ ਹੋਣ ਕਰਕੇ ਬਰਸਾਤੀ ਨਦੀ ਸਰਸਾ ਨਕਾ ਨੱਕ ਭਰ ਕੇ ਵਗ ਰਹੀ ਸੀ। ਇਸ ਕਰਕੇ ਗੁਰੂ ਨੂੰ ਓਥੇ ਰੁਕਣਾ ਪਿਆ, ਇਸ ਭਿਅਨਕ ਸਮੇਂ ਵੀ ਸਿੱਖਾਂ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ। ਓਧਰ ਸ਼ਾਹੀ ਫੌਜਾਂ ਨੇ ਆਣ ਘੇਰਾ ਪਾਇਆ, ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਭਾਈ ਉਦੇ ਸਿੰਘ ਅਤੇ ਬਾਬਾ ਅਜੀਤ ਸਿੰਘ ਦੀ ਕਮਾਂਡ ਹੇਠ ਸਿੰਘ ਵੈਰੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ। ਬਾਬਾ ਅਜੀਤ ਸਿੰਘ ਜੀ ਨੇ ਇਸ ਲੜਾਈ ਵਿੱਚ ਤਲਵਾਰ ਦੇ ਸ਼ਾਨਦਾਰ ਜੌਹਰ ਦਿਖਾਏ। ਵੈਰੀ ਦੀ ਫੌਜ ਦਾ ਭਾਰੀ ਨੁਕਸਾਨ ਹੋਇਆ ਅਤੇ ਕੁਝ ਸਿੰਘ ਵੀ ਸ਼ਹੀਦ ਹੋ ਗਏ। ਕੁਦਰਤ ਦਾ ਕਹਿਰ ਹੋਰ ਵਰਤਿਆ ਕਿ ਸਰਸਾ ਪਾਰ ਕਰਦੇ ਸਮੇਂ ਬਹੁਤ ਸਾਰਾ ਸਿੱਖ ਲਿਟਰੇਚਰ, ਧਨ, ਕੀਮਤੀ ਸਮਾਨ ਅਤੇ ਬੱਚੇ ਬੁੱਢੇ, ਨਿਢਾਲ ਅਤੇ ਬੀਮਾਰ ਸਿੱਖ ਵੀ ਸਰਸਾ ਦੇ ਭਾਰੀ ਵਹਿਣ ਵਿੱਚ ਰੁੜ ਗਏ, ਕੁਝ ਗਿਣਤੀ ਦੇ ਸਿੰਘ, ਗੁਰੂ ਕੇ ਮਹਿਲ, ਮਾਤਾ ਗੁਜਰੀ ਅਤੇ ਸਾਹਿਬਜ਼ਾਦੇ ਪਾਰ ਲੰਘ ਗਏ। ਇਸ ਬਿਪਤਾ ਸਮੇਂ ਜਿਨ੍ਹਾਂ ਨੂੰ ਜਿਧਰ ਨੂੰ ਰਾਹ ਮਿਲਿਆ ਤੁਰ ਪਏ ਤਾਂ ਉਸ ਵੇਲੇ ਲੰਮੇ ਸਮੇਂ ਤੋਂ ਗੁਰੂ ਘਰ ਵਿੱਚ ਸੇਵਾ ਕਰਨ ਵਾਲਾ ਗੰਗੂ ਬ੍ਰਾਹਮਣ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਖੇੜੀ ਨੂੰ ਚੱਲ ਪਿਆ। ਬਾਕੀ ਵੱਡੇ ਸਾਹਿਬਜਾਦੇ ਅਤੇ 40 ਸਿੰਘ ਗੁਰੂ ਜੀ ਨਾਲ ਰੋਪੜ ਵੱਲ ਨੂੰ ਹੋ ਤੁਰੇ ਅਤੇ ਰੋਪੜ ਲਾਗੇ ਵੈੇਰੀਆਂ ਨਾਲ ਛੋਟੀ ਜਿਹੀ ਝੜਪ ਪਿੱਛੋਂ ਚਮਕੌਰ ਸਾਹਿਬ ਪਾਹੁੰਚ ਗਏ।
ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀਬਾਰੇ-ਇਉਂ ਹੈ ਕਿ ਮਰਦ ਅਗੰਮੜੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਸਤ ਧਰਮ ਦਾ ਪ੍ਰਚਾਰ ਕਰਨ, ਬੇਇਨਸਾਫੀ ਵਿਰੁੱਧ ਅਵਾਜ਼ ਉਠਾਉਣ ਅਤੇ ਦਬਲੇ ਕੁਚਲੇ ਲੋਕਾਂ ਨੂੰ ਉੱਪਰ ਉਠਾਉਣ ਅਤੇ ਰਾਜਮੱਧ ਦੇ ਹੰਕਾਰ ਵਿੱਚ ਮੱਤੇ ਆਗੂਆਂ ਨੂੰ ਸੁਧਾਰਨ ਲਈ ਸੰਘਰਸ਼ ਕਰਦਿਆਂ ਭਾਵੇਂ ਕਈ ਜੰਗਾਂ ਲੜਨੀਆਂ ਪਈਆਂ ਪਰ ਚਮਕੌਰ ਗੜ੍ਹੀ ਦਾ ਯੁੱਧ ਸੰਸਾਰ ਦਾ ਅਨੋਖਾ ਯੁੱਧ ਹੋ ਨਿਬੜਿਆ, ਜਿੱਥੇ ਕਈ ਦਿਨਾਂ ਦੇ ਭੁੱਖਣ-ਭਾਣੇ, ਜ਼ਖਮੀ ਅਤੇ ਸੀਮਤ ਸ਼ਸ਼ਤਰਾਂ ਨਾਲ 40 ਕੁ ਸਿੰਘਾਂ ਨੂੰ, ਜ਼ਾਲਮ ਦੀਆਂ ਲੱਖਾਂ ਦੀ ਤਦਾਦ ਵਿੱਚ ਸ਼ਾਹੀ ਫੌਜਾਂ ਦੇ ਅਣਕਿਆਸੇ ਘੇਰੇ ਨਾਲ ਜੂਝਦਿਆਂ, ਮਰਦ ਅਗੰਮੜੇ ਗੁਰੂ ਗੋਬਿੰਦ ਸਿੰਘ ਜੀ ਦੀ ਸੁਚੱਜੀ ਅਗਵਾਈ ਵਿੱਚ ਸੂਰਬੀਰਤਾ, ਸ਼ਹਿਨਸ਼ੀਲਤਾ ਅਤੇ ਸਹਜਮਈ ਜੀਵਨ ਦਾ ਸਿਖਰ ਕਰ ਵਿਖਾਇਆ। ਜ਼ਫਰਨਾਮੇ ਦੀ ਚਿੱਠੀ ਅਤੇ ਇਤਿਹਾਸ ਵਿੱਚ ਜ਼ਿਕਰ ਹੈ ਕਿ-
ਗੁਰਸ਼ਨਹ ਚਿ ਕਾਰੇ ਕੁਨੰਦ ਚਿਹਲ ਨਰ॥ ਕਿ ਦਹ ਲਕ ਬਰ-ਆਇਦ ਬਰੋ ਬੇ-ਖਬਰ॥
ਭਾਵ ਕਿ ਮਕਾਰ ਵੈਰੀ ਦੀਆਂ 10 ਲੱਖ ਟ੍ਰੇਂਡ ਫੌਜਾਂ ਜਦੋਂ ਕਈ ਦਿਨਾਂ ਦੇ ਭੁੱਖਣ-ਭਾਣੇ, ਜ਼ਖਮੀ ਅਤੇ ਸੀਮਤ ਸ਼ਸ਼ਤਰਾਂ ਵਾਲੇ ਬੰਦਿਆਂ ਤੇ ਟੁੱਟ ਪੈਣ ਤਾਂ ਉਹ ਕੀ ਕਰ ਸਕਦੇ ਹਨ? ਪਰ ਫਿਰ ਵੀ ਗੁਰੂ ਜੀ ਦੇ ਧਰਮ ਯੁੱਧ ਦੇ ਚਾਅ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਵਿੱਚ ਬੇ ਮੁਹਾਹ ਜ਼ੁਰਅਤ ਭਰ ਗਈ ਕਿ ਉਹ ਗੁਰੂ ਤੋਂ ਆਪਾ ਨਿਛਾਵਰ ਕਰਨ ਲਈ ਕਿਵੇਂ ਤਿਆਰ ਸਨ। ਸੰਨ 22 ਦਸੰਬਰ 1704 ਦੀ ਸਾਮ ਨੂੰ ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਪੰਜ ਪਿਆਰਿਆਂ ਅਤੇ ਥੱਕੇ ਟੁੱਟੇ ਲਹੂ-ਲੁਹਾਨ ਹੋਏ ਕੁਝ ਕੁ ਸਿੰਘਾਂ ਸਮੇਤ ਚਮਕੌਰ ਦੀ ਧਰਤੀ ਤੇ ਪਹੁੰਚੇ ਤਾਂ ਇੱਕ ਜ਼ਿਮੀਦਾਰ ਚੌਧਰੀ ਬੁੱਧੀਚੰਦ ਖਬਰ ਮਿਲਣ ਤੇ ਭੱਜਾ ਆਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਸਿੰਘਾਂ ਸਮੇਤ ਦਾਸ ਦੀ ਹਵੇਲੀ ਵਿੱਚ ਚਰਨ ਪਾਉ। ਦੇਖੋ ਥਾਂ ਵੀ ਉੱਚੀ ਹੈ ਖੁੱਲ੍ਹੇ ਮੈਦਾਨ ਨਾਲੋਂ ਯੁੱਧ ਲਈ ਚੰਗਾ ਰਹੇਗਾ ਅਤੇ ਕਿਹਾ ਕਿ ਮਹਾਂਰਾਜ ਆਪ ਜੀ ਸਾਡੇ ਲਈ ਕਿਤਨੇ ਵੱਡੇ ਕਸ਼ਟ ਝੱਲ ਰਹੇ ਹੋ ਅਸੀਂ ਜਿਤਨੇ ਜੋਗੇ ਹਾਂ ਆਪ ਜੀ ਦੀ ਖਿਦਮਤ ਵਿੱਚ ਹਾਜ਼ਰ ਹਾਂ। ਇਸ ਵਾਰਤਾ ਨੂੰ ਹਜ਼ੂਰੀ ਕਵੀ ਸੈਨਾਪਤਿ ਲਿਖਦਾ ਹੈ ਕਿ-
ਜਦ ਖਬਰ ਸੁਨੀ ਜ਼ਿਮੀਦਾਰ ਨੇ ਮਧੇ ਬਸੇ ਚਮਕੌਰ। ਸੁਨਤ ਬਚਨ ਤਤਕਾਲ ਹੀ ਉਹ ਆਯੋ ਉਠਿ ਦੌਰ।
ਹਾਥ ਜੋਰ ਐਸੇ ਕਹਯੋ ਬਿਨਤੀ ਸੁਣੋ ਕਰਤਾਰ। ਬਸੋ ਮਧਿ ਚਮਕੌਰ ਕੇ ਗੁਰ ਅਪਨੀ ਕਿਰਪਾ ਧਾਰਿ।
ਇਉਂ ਗੁਰੂ ਜੀ ਨੇ ਗੜ੍ਹੀ-ਨੁਮਾ ਇਸ ਕੱਚੀ ਹਵੇਲੀ ਦੀ ਨਾਕਾ ਬੰਦੀ ਕੀਤੀ ਅਤੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਬਾਹਰ ਨਿਕਲ ਕੇ ਜੂਝਣ ਦੀ ਯੋਜਨਾ ਬਣਾਈ। ਸੰਨ 23 ਦਸੰਬਰ ਦੀ ਸਵੇਰ ਹੋਣ ਸਾਰ ਸੂਬਾ ਸਰਹੰਦ ਵਜ਼ੀਰ ਖਾਂ ਨੇ ਢੰਡੋਰਾ ਪਿੱਟ ਦਿੱਤਾ ਕਿ ਜੇਕਰ ਗੁਰੂ ਜੀ ਆਤਮ ਸਮਰਪਨ ਕਰ ਦੇਣ ਤਾਂ ਉਨ੍ਹਾਂ ਤੇ ਹਮਲਾ ਨਹੀਂ ਕੀਤਾ ਜਾਵੇਗਾ ਪਰ ਜਾਣੀ-ਜਾਣ ਮਹਾਂਬਲੀ ਗੁਰੂ ਜੀ ਨੇ ਇਸ ਦਾ ਜਵਾਬ ਤੀਰਾਂ ਦੀ ਬੁਛਾੜ ਵਿੱਚ ਦਿੱਤਾ। ਚੌਹੋਂ ਤਰਫੋਂ ਹੀ ਦੁਸ਼ਮਣਾਂ ਨੇ ਹਮਲੇ ਅਰੰਭ ਦਿੱਤੇ ਪਰ ਉਨ੍ਹਾਂ ਦੀ ਗੜ੍ਹੀ ਦੇ ਨੇੜੇ ਢੁੱਕਣ ਦੀ ਜ਼ੁਰਅਤ ਹੀ ਨਹੀਂ ਸੀ ਪੈਂਦੀ।
ਜਦ ਜਰਨੈਲ ਨਾਹਰ ਖਾਂ ਪੌੜੀ ਦੁਆਰਾ ਛੁਪ ਕੇ ਗੜੀ ਦੀ ਕੰਧ ਤੇ ਚੱੜ੍ਹਿਆ ਅਜੇ ਦੁਵਾਰ ਤੋਂ ਥੋੜਾ ਕੁ ਸਿਰ ਉੱਪਰ ਚੁੱਕਿਆ ਹੀ ਸੀ ਉਹ ਸਤਿਗੁਰਾਂ ਦੇ ਤੀਰ ਦਾ ਨਿਸ਼ਾਨਾਂ ਬਣ ਗਿਆ, ਦੂਸਰੇ ਖਾਂਨ ਨੂੰ ਗੁਰੂ ਜੀ ਨੇ ਗੁਰਜ ਦੇ ਇੱਕ ਵਾਰ ਨਾਲ ਹੀ ਭੰਨਿਆਂ ਅਤੇ ਖਵਾਜਾ-ਮਰਦੂਦ ਕੰਧ ਓਲ੍ਹੇ ਛੁਪ ਕੇ ਬਚਿਆ। ਇਸ ਬਾਰੇ ਗੁਰੂ ਜੀ ਨੇ ਲਿਖਿਆ ਕਿ ਅਫਸੋਸ! ਜੇਕਰ ਉਹ ਸਾਹਮਣੇ ਆ ਜਾਂਦਾ ਤਾਂ ਮੈਂ ਇੱਕ ਤੀਰ ਉਸ ਨੂੰ ਵੀ ਬਖਸ਼ ਦਿੰਦਾ-
ਕਿ ਆਂ ਖਵਾਜਾ ਮਰਦੂਦ ਸਾਯਹ ਦਿਵਾਰ॥ ਬ-ਮੈਦਾਂ ਨਿਆਮਦ ਬ-ਮਰਦਾਨਹ ਵਾਰ॥34॥
ਦਰੇਗਾ! ਅਗਰ ਰੂਏ ਓ ਦੀਦਮੇ॥ ਬਯਕ ਤੀਰ ਲਾਚਾਰ ਬਖਸ਼ੀਦਮੇ॥35॥
ਜਿੱਥੇ ਗੁਰੂ ਜੀ ਉੱਚੀ ਅਟਾਰੀ ਵਿੱਚੋਂ ਜ਼ਾਲਮ ਤੁਰਕਾਂ ਦੇ ਚੋਣਵੇਂ ਜਰਨੈਲਾਂ ਨੂੰ ਫੁੰਡ ਰਹੇ ਸਨ ਓਥੇ 5-5 ਸਿੰਘ ਜਥਿਆਂ ਦੇ ਰੂਪ ਵਿੱਚ ਕੱਚੀ ਗੜ੍ਹੀ ਤੋਂ ਬਾਹਰ ਆ ਕੇ ਵੈਰੀ ਨੂੰ ਚਣੇ ਚਬਾਉਂਦੇ ਸਿੰਘ ਸ਼ਹੀਦ ਹੋ ਰਹੇ ਸਨ। ਐਸਾ ਵੇਖਦਿਆਂ ਜਦੋਂ ਬੀਰ ਬਹਾਦਰ ਗੁਰੂ ਜੀ ਦੇ ਬੀਰ ਸਪੁੱਤਰਾਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਗੁਰਸਿੱਖ ਵੀਰਾਂ ਵਾਂਗ ਜੰਗ ਵਿੱਚ ਜੂਝਣ ਦੀ ਆਗਿਆ ਮੰਗੀ ਤਾਂ ਗੁਰਦੇਵ ਪਿਤਾ ਜੀ ਨੇ ਪ੍ਰਸੰਨ ਹੋ ਕਿਹਾ ਪੁਤਰੋ! ਇਸ ਵੇਲੇ ਪੰਥਕ ਬੇੜੇ ਦੇ ਮਲਾਹ ਤੁਸੀਂ ਹੀ ਦਿਸ ਰਹੇ ਹੋ। ਜਾਓ! ਆਪਣੇ ਖੂਨ ਦੀ ਨਦੀ ਵਹਾ ਦਿਓ ਤਾਂ ਕਿ ਜ਼ੁ ਦੇ ਬਰੇਟੇ ਵਿੱਚ ਅਟਕਿਆ ਸਿੱਖੀ ਦਾ ਬੇੜਾ ਕਿਨਾਰੇ ਲੱਗ ਜਾਵੇ। ਇਸ ਵਾਕਿਆ ਬਾਰੇ ਵੀ ਮੁਸਲਮ ਕਵੀ ਅਲ੍ਹਾਯਾਰ ਖਾਂ ਨੇ ਲਿਖਿਆ ਹੈ-
ਬੇਟਾ ਹੋ ਤੁਮ੍ਹੀ ਪੰਥ ਕੇ ਖਿਵੱਯਾ। ਸਰ ਭੇਟ ਕਰੋ ਤਾਂ ਕਿ ਚਲੇ ਧਰਮ ਦੀ ਨਯਾ।
ਖਾਹਸ਼ ਹੈ ਤੁਮ੍ਹੇ ਤੇਗ ਚਲਾਤੇ ਹੂਏ ਦੇਖੇਂ। ਹਮ ਆਂਖ ਸੇ ਬਰਛੀ ਤੁਮੇ ਖਾਤੇ ਹੂਏ ਦੇਖੇਂ।
ਕਿਹਾ ਜਾਂਦਾ ਹੈ ਸਿੰਘਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਆਪ ਸਾਹਿਬਜ਼ਾਦਿਆਂ ਨੂੰ ਲੈ ਕੇ ਗੜ੍ਹੀ ਚੋਂ ਨਿਕਲ ਜਾਓ ਤਾਂ ਕਿ ਪੰਥ ਦੀ ਸਫਲ ਅਗਵਾਈ ਹੋ ਸਕੇ ਤਾਂ ਉੱਤਰ ਵਿੱਚ ਗੁਰੂ ਜੀ ਬੋਲੇ ਸਿੰਘੋ! ਮੈਂ ਤੁਹਾਡੇ ਤੋਂ ਲੱਖ ਵਾਰ ਬਲਿਹਾਰ ਹਾਂ, ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਆਪ ਸਾਰੇ ਹੀ ਮੇਰੇ ਲਈ ਸਾਹਿਬਜ਼ਾਦੇ ਹੋ। ਖਾਲਸਾ ਜੀ! ਮੇਰਾ ਸਭ ਕੁਝ ਤੁਹਾਡੀ ਬਦੌਲਤ ਹੀ ਹੈ। ਕਮਾਲ ਦੀ ਗੱਲ ਜੋ ਗੁਰੂ ਪਾਤਸ਼ਾਹ ਨੂੰ ਸੰਸਾਰ ਭਰ ਦੇ ਰਹਿਬਰਾਂ ਚੋਂ ਸਿਰਮੌਰ ਕਰਦੀ ਹੈ, ਉਹ ਇਹ ਹੈ ਕਿ ਆਪਣੇ ਬਿੰਦੀ ਸਪੁੱਤਰ ਅੱਖਾਂ ਸਾਹਮਣੇ ਪੁਰਜਾ-ਪੁਰਜਾ ਕੱਟ ਕੇ ਸ਼ਹੀਦ ਹੁੰਦੇ ਹਨ ਅਤੇ ਪਿਤਾ ਗੁਰੂ ਜੀ ਖੁਸ਼ੀ ਵਿੱਚ ਜੈਕਾਰੇ ਛੱਡਦੇ ਹੋਏ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ। ਇਸ ਸੀਨ ਨੂੰ ਕਵੀ ਨੇ ਬੜਾ ਸੁੰਦਰ ਲਿਖਿਆ ਹੈ-
ਕਰੀ ਅਰਦਾਸ ਸਤਿਗੁਰੂ ਨੇ ਅਮਾਨਤ ਪੁਜਾਈ ਤੇਰੀ। ਕਰਜ਼ਾ ਅਦਾ ਹੂਆ ਹੈ ਕੁਛ ਰਹਿਮਤ ਹੂਈ ਤੇਰੀ।
ਦੋ ਰਹੇ ਗਏ ਹੈ ਬਾਕੀ ਦੋ ਭੀ ਫਿਦਾ ਕਰੂੰਗਾ। ਰਹਿਮਤ ਤੇਰੀ ਕਾ ਮਾਲਿਕ ਤਬ ਸ਼ੁਕਰ ਅਦਾ ਕਰੂੰਗਾ।
ਆਖਰ ਜਦ ਲੱਖਾਂ ਵੈਰੀਆਂ ਅਤੇ ਉਨ੍ਹਾਂ ਦੇ ਸਿਰਕੱਢ ਜਰਨੈਲਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਪੰਜਾਂ ਪਿਆਰਿਆਂ ਚੋਂ ਗੁਰੂ ਦੇ ਤਿੰਨ ਪਿਆਰੇ, ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਿੰਘ ਸਮੇਤ 40 ਸਿੰਘ ਸ਼ਹੀਦ ਹੋ ਗਏ।
ਚਮਕੌਰ ਸਾਹਿਬ ਦੀ ਅਦੁੱਤੀ ਦਾਸਤਾਨ
ਸਿੱਖਾਂ ਨੂੰ ਹੱਕ ਸੱਚ ‘ਤੇ ਕਾਇਮ ਰਹਿਣ ਲਈ ਅਕਹਿ ਤੇ ਅਸਹਿ ਤਸੀਹੇ ਝੱਲਣੇ ਪਏ। ਇਸ ਲੜੀ ਅਧੀਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ‘ਤੇ ਬੈਠ ਕੇ ਸ਼ਹਾਦਤ ਪ੍ਰਾਪਤ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਕ ਦਿੱਲੀ ਵਿਖੇ ਸ਼ਹਾਦਤ ਪ੍ਰਾਪਤ ਕੀਤੀ। ਜਿਵੇਂ-ਜਿਵੇਂ ਸਿੱਖ ਸੱਚ ‘ਤੇ ਪਹਿਰਾ ਦਿੰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ ਤਿਵੇਂ-ਤਿਵੇਂ ਜ਼ੁਲਮ ਦੀਆਂ ਹੱਦਾਂ ਪਾਰ ਕਰਕੇ ਮੁਗਲ ਹਾਕਮ ਤਸੀਹੇ ਦਿੰਦੇ ਰਹੇ। ਇਸੇ ਲੜੀ ਅਧੀਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਹੀ ਵਾਰ ਦਿੱਤਾ ਤੇ ਇਕ ਅਨੋਖਾ ਇਤਿਹਾਸ ਸਿਰਜਿਆ ਹੈ, ਜਿਸ ਦੀ ਕਿਧਰੇ ਵੀ ਮਿਸਾਲ ਨਹੀਂ ਮਿਲਦੀ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਸਰਹੰਦ ਦੀ ਖ਼ੂਨੀ ਦੀਵਾਰ ‘ਚ ਜ਼ਿੰਦਾ ਚਿਣ ਕੇ ਸ਼ਹੀਦ ਕੀਤੇ ਗਏ, ਜਦ ਕਿ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਨੇ ਚਮਕੌਰ ਵਿਖੇ ਵੈਰੀ ਦਲਾਂ ਨਾਲ ਜੰਗ ‘ਚ ਜੂਝਦਿਆਂ ਸ਼ਹਾਦਤ ਦਾ ਜਾਮ ਪੀਤਾ।
ਇਸ ਜੰਗ ਦੀ ਪਿੱਠ-ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੁੰਦੀ ਹੈ। ਮੁਗਲ ਹਕੂਮਤ ਦੀਆਂ ਸ਼ਾਹੀ ਫੌਜਾਂ ਅਤੇ ਪਹਾੜੀ ਰਾਜਿਆਂ ਦੇ ਮੁਲਖੱਈਏ ਨੇ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਦਲਾਂ ਨੂੰ ਪੂਰੀ ਤਰ੍ਹਾਂ ਘੇਰ ਰੱਖਿਆ ਸੀ, ਰਸਦ-ਪਾਣੀ ਪੁੱਜਣ ਦੇ ਸਮੂਹ ਰਸਤੇ ਬੰਦ ਕਰ ਦਿੱਤੇ ਗਏ ਸਨ।
ਪਰ ਕਲਗੀਧਰ ਪਿਤਾ ਦੇ ਜੁਝਾਰੂ ਸਿੰਘ ਦਰੱਖ਼ਤਾਂ ਦੇ ਪੱਤੇ ਖਾ ਕੇ ਵੀ ਦੁਸ਼ਮਣ ਨੂੰ ਪੂਰੀ ਟੱਕਰ ਦਿੰਦੇ ਰਹੇ। ਅਖੀਰ ਮੁਗਲ ਹਾਕਮਾਂ ਤੇ ਪਹਾੜੀ ਰਾਜਿਆਂ ਵਲੋਂ ਇਹ ਵਿਸ਼ਵਾਸ ਦਿਵਾਏ ਜਾਣ ‘ਤੇ ਕਿ ਗੁਰੂ ਸਾਹਿਬ ਕਿਲਾ ਛੱਡ ਦੇਣ ਤਾਂ ਉਨ੍ਹਾਂ ‘ਤੇ ਹਮਲਾ ਨਹੀਂ ਕੀਤਾ ਜਾਵੇਗਾ, ਗੁਰੂ ਸਾਹਿਬ ਨੇ ਸਿੰਘਾਂ ਦੇ ਸਲਾਹ-ਮਸ਼ਵਰੇ ਨਾਲ ਪਹਾੜੀ ਰਾਜਿਆਂ ਦੇ ਕੌਲ-ਇਕਰਾਰ ‘ਤੇ ਯਕੀਨ ਕਰਕੇ ਕਿਲਾ ਅਨੰਦਪੁਰ ਛੱਡਣ ਦਾ ਫੈਸਲਾ ਲਿਆ ਪਰ ਕਿਲਾ ਛੱਡਣ ਉਪਰੰਤ ਗੁਰੂ ਸਾਹਿਬ ਦਾ ਕਾਫਲਾ ਅਜੇ ਕੀਰਤਪੁਰ ਵੀ ਨਹੀਂ ਸੀ ਪੁੱਜਾ ਕਿ ਦੁਸ਼ਮਣ ਫੌਜਾਂ ਤਮਾਮ ਸੁਗੰਧਾਂ ਨੂੰ ਤੋੜ ਕੇ ਲੜਾਈ ਲਈ ਆ ਗਈਆਂ। ਸਰਸਾ ਨਦੀ ਨੂੰ ਪਾਰ ਕਰਨ ਲੱਗਿਆਂ ਵਡਮੁੱਲਾ ਸਾਹਿਤ, ਕੀਮਤੀ ਸਾਜ਼ੋ-ਸਾਮਾਨ ਅਤੇ ਜਾਨ ਤੋਂ ਪਿਆਰੇ ਸਿੰਘ ਸੂਰਮੇ ਸਿਰਸਾ ਦੀ ਭੇਟ ਹੋ ਗਏ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵੀ ਗੁਰੂ ਜੀ ਤੋਂ ਵਿਛੜ ਗਏ।
ਦਸਮੇਸ਼ ਪਿਤਾ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਸਿੰਘਾਂ ਸਮੇਤ ਚਮਕੌਰ ਵਿਖੇ ਪੁੱਜੇ। ਸ਼ਾਹੀ ਫੌਜਾਂ ਵੀ ਮਗਰ-ਮਗਰ ਚਮਕੌਰ ਪੁੱਜ ਗਈਆਂ ਤੇ ਗੜ੍ਹੀ ਨੂੰ ਘੇਰ ਲਿਆ। ਚਮਕੌਰ ਦੀ ਕੱਚੀ ਗੜ੍ਹੀ ਵਿਚ ਜਿਸ ਸੂਰਮਤਾਈ ਨਾਲ ਚਾਲੀ ਭੁੱਖਣ-ਭਾਣੇ ਸਿੰਘਾਂ ਨੇ ਦਸ ਲੱਖ ਦੀ ਸੈਨਾ ਦਾ ਟਾਕਰਾ ਕੀਤਾ, ਸਿੰਘਾਂ ਨੂੰ ਜੂਝਦੇ ਵੇਖ ਕੇ ਜਿਵੇਂ ਸਾਹਿਬਜ਼ਾਦਿਆਂ ਨੇ ਜੰਗ ਵਿਚ ਜਾਣ ਦੀ ਆਗਿਆ ਮੰਗੀ, ਜਿਸ ਕਦਰ ਸਤਿਗੁਰੂ ਜੀ ਨੇ ਆਪਣੇ ਹੱਥੀਂ ਸ਼ਸਤਰ ਸਜਾ ਕੇ ਦੁਲਾਰਿਆਂ ਨੂੰ ਜੰਗ ਵਿਚ ਲੜਨ ਲਈ ਤੋਰਿਆ, ਸਰੀਰ ਛਲਣੀ-ਛਲਣੀ ਹੁੰਦੇ ਤੱਕੇ ਅਤੇ ਸ਼ਹੀਦੀ ਉਪਰੰਤ ਫ਼ਤਿਹ ਦੇ ਜੈਕਾਰੇ ਗਜਾਏ ਤੇ ਅਕਾਲ ਪੁਰਖ ਦਾ ਕੋਟਨਿ-ਕੋਟਿ ਸ਼ੁਕਰਾਨਾ ਕੀਤਾ, ਅਜਿਹਾ ਅਲੋਕਾਰ ਕਾਰਨਾਮਾ ਨਾ ਤਾਂ ਦੁਨੀਆ ਨੇ ਅੱਜ ਤੀਕ ਵੇਖਿਆ ਹੈ ਅਤੇ ਨਾ ਹੀ ਵੇਖੇਗੀ। ਸੂਫ਼ੀ ਸ਼ਾਇਰ ਜੋਗੀ ਅੱਲਾ ਯਾਰ ਖਾਂ ਸਾਹਿਬਜ਼ਾਦਿਆਂ ਨੂੰ ਆਪਣੀ ਅਕੀਦਤ ਦੇ ਫੁੱਲ ਭੇਟਾ ਕਰਦੇ ਹੋਏ ਆਪਣੀ ਲੰਬੀ ਨਜ਼ਮ ‘ਗੰਜਿ ਸ਼ਹੀਦਾਂ’ ਵਿਚ ਲਿਖਦੇ ਹਨ ਕਿ ਜੰਗ ਤੋਂ ਪਹਿਲੀ ਰਾਤ ਕਲਗੀਧਰ ਦਸਮੇਸ਼ ਪਿਤਾ ਜੀ ਕੱਚੀ ਗੜ੍ਹੀ ਵਿਚ ਪਰਮੇਸ਼ਰ ਨੂੰ ਕੁਝ ਇਸ ਤਰ੍ਹਾਂ ਮੁਖਾਤਿਬ ਹੋ ਰਹੇ ਹਨ :
ਜਬ ਡੇਢ ਘੜੀ ਰਾਤ ਗਈ ਜ਼ਿਕਰਿ-ਖ਼ੁਦਾ ਮੇਂ।
ਖ਼ੈਮੇ ਸੇ ਨਿਕਲ ਆਏ ਸ੍ਰਕਾਰ ਹਵਾ ਮੇਂ।
ਕਦਮੋਂ ਸੇ ਟਹਲਤੇ ਥੇ, ਮਗਰ ਦਿਲ ਥਾ ਦੁਆ ਮੇਂ।
ਬੋਲੇ, ਉਐ ਖ਼ੁਦਾਵੰਦ! ਹੂੰ ਖੁਸ਼ ਤੇਰੀ ਰਜ਼ਾ ਮੇਂ”।
ਕਰਤਾਰ ਸੇ ਕਹਿਤੇ ਥੇ ਗੋਯਾ ਰੂ-ਬ-ਰੂ ਹੋ ਕਰ।
ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖ਼ਰੂ ਹੋ ਕਰ। 10।” (ਗੰਜਿ ਸ਼ਹੀਦਾਂ)
ਅਗਲੇ ਦਿਨ ਜੰਗ ਆਰੰਭ ਹੋਈ, ਪੰਜ-ਪੰਜ ਸਿੰਘ ਜਥੇ ਦੇ ਰੂਪ ਵਿਚ ਗੜ੍ਹੀ ਤੋਂ ਬਾਹਰ ਨਿਕਲ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ ਤਾਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਜੰਗ ਵਿਚ ਜਾਣ ਦੀ ਆਗਿਆ ਮੰਗੀ। ਦਸਮੇਸ਼ ਪਿਤਾ ਜੀ ਨੇ ਸਾਹਿਬਜ਼ਾਦੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਥਾਪੜਾ ਦੇ ਕੇ ਗੜ੍ਹੀ ਤੋਂ ਰਵਾਨਾ ਕੀਤਾ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਮੈਦਾਨੇ-ਜੰਗ ਵਿਚ ਜਾਂਦੇ ਹੀ ਮੁਗ਼ਲ ਫੌਜ ਨੂੰ ਭਾਜੜ ਪਾ ਦਿੱਤੀ ਅਤੇ ਸ਼ਸਤਰ-ਬਾਜ਼ੀ ਦੇ ਉਹ ਜੌਹਰ ਵਿਖਾਏ ਕਿ ਕਹਿੰਦੇ-ਕਹਾਉਂਦੇ ਤਲਵਾਰ ਦੇ ਧਨੀ ਤੇ ਤੀਰ-ਅੰਦਾਜ਼ ਭੱਜਣ ਦਾ ਰਾਹ ਲੱਭਣ ਲੱਗੇ। ਗੁਰੂ ਜੀ ਇਹ ਕੁਝ ਤੱਕ ਕੇ ਗੜ੍ਹੀ ਤੋਂ ਸਾਹਿਬਜ਼ਾਦੇ ਨੂੰ ਸ਼ਾਬਾਸ਼ ਦੇ ਰਹੇ ਹਨ :
ਸ਼ਾਬਾਸ਼ ਪਿਸਰ! ਖ਼ੂਬ ਦਲੇਰੀ ਸੇ ਲੜੇ ਹੋ।
ਹਾਂ, ਕਿਉਂ ਨਾ ਹੋ, ਗੋਬਿੰਦ ਕੇ ਫ਼ਰਜੰਦ ਬੜੇ ਹੋ। 94 । (ਗੰਜਿ ਸ਼ਹੀਦਾਂ)
ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਅਨੇਕਾਂ ਵੈਰੀਆਂ ਨੂੰ ਪਾਰ ਬੁਲਾਉਣ ਉਪਰੰਤ ਸ਼ਹੀਦੀ ਪ੍ਰਾਪਤ ਕਰਦੇ ਵੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਲਾੜੀ ਮੌਤ ਨੂੰ ਪਰਨਾਉਣ ਲਈ ਵਿਆਕੁਲ ਹੋ ਉੱਠੇ ਅਤੇ ਪਿਤਾ-ਗੁਰੂ ਜੀ ਪਾਸੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ :
ਬੇਟੇ ਕੋ ਸ਼ਹਾਦਤ ਮਿਲੀ, ਦੇਖਾ ਜੋ ਪਿਦਰ ਨੇ।
ਤੂਫ਼ਾਂ ਬਪਾ ਗ਼ਮ ਸੇ ਕੀਆ ਦੀਦਾ-ਇ-ਤਰ ਨੇ;
ਇਸ ਵਕਤ ਕਹਾ ਨੰਨ੍ਹੇਂ ਸੇ ਮਾਸੂਮ ਪਿਸਰ ਨੇ।
ਉਰੁਖ਼ਸਤ ਹਮੇਂ ਦਿਲਵਾਓ ਪਿਤਾ, ਜਾਏਂਗੇ ਮਰਨੇ।
ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਆਤਾ।
ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ”। 96। (ਗੰਜਿ ਸ਼ਹੀਦਾਂ)
ਸਾਹਿਬਜ਼ਾਦਾ ਜੁਝਾਰ ਸਿੰਘ ਨੇ ਕਿਹਾ ਕਿ ਬੇਸ਼ੱਕ ਮੈਨੂੰ ਵੱਡੇ ਵੀਰ ਜਿਤਨਾ ਜੰਗ-ਯੁੱਧ ਕਰਨ ਦਾ ਗਿਆਨ ਨਹੀਂ ਹੈ, ਪਰੰਤੂ ਮਰਨਾ ਤਾਂ ਮੈਨੂੰ ਵੀ ਆਉਂਦਾ ਹੀ ਹੈ, ਸੋ ਇਨਕਾਰ ਨਾ ਕਰੋ :
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ!
ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ। 100। (ਗੰਜਿ ਸ਼ਹੀਦਾਂ)
ਸਤਿਗੁਰਾਂ ਨੇ ਛੋਟੇ ਬੇਟੇ ਨੂੰ ਵੀ ਆਪਣੇ ਹੱਥੀਂ ਤਿਆਰ ਕਰਕੇ ਜੰਗ ਵਿਚ ਜੂਝਣ ਲਈ ਤੋਰਦਿਆਂ ਕਿਹਾ-
ਹਮ ਦੇਤੇ ਹੈਂ ਖੰਜਰ, ਉਸੇ ਸ਼ਮਸ਼ੀਰ ਸਮਝਨਾਂ।
ਨੇਜ਼ੇ ਕੀ ਜਗਾ ਦਾਦਾ ਕਾ ਤੁਮ ਤੀਰ ਸਮਝਨਾਂ।
ਜਿਤਨੇ ਮਰੇਂ ਇਸ ਸੇ, ਉਨ੍ਹੇਂ ਬੇ-ਪੀਰ ਸਮਝਨਾਂ।
ਜ਼ਖ਼ਮ ਆਏ ਤੋ ਹੋਨਾ ਨਹੀਂ ਦਿਲਗੀਰ, ਸਮਝਨਾਂ।
ਜਬ ਤੀਰ ਕਲੇਜੇ ਮੇਂ ਲਗੇ, ਉਸੀ” ਨਹੀਂ ਕਰਨਾ।
ਉਫ਼” ਮੂੰਹ ਸੇ ਮੇਰੀ ਜਾਨ, ਕਬੀ ਭੀ ਨਹੀਂ ਕਰਨਾ।
105। (ਗੰਜਿ ਸ਼ਹੀਦਾਂ)
ਚਮਕੌਰ ਦੇ ਜੰਗ ਦਾ ਹਾਲ-ਹਵਾਲ ਦਸਮੇਸ਼ ਪਿਤਾ ਜੀ ਨੇ ਔਰੰਗਜ਼ੇਬ ਨੂੰ ਲਿਖੇ ਪੱਤਰਾਂ ‘ਫਤਹਿਨਾਮਾ’ ਤੇ ‘ਜ਼ਫ਼ਰਨਾਮਾ’ ਵਿਚ ਵੀ ਵਿਸਥਾਰ ਨਾਲ ਕੀਤਾ ਹੈ ਕਿ ਕਿਵੇਂ ਕੁਰਾਨ ਦੀਆਂ ਝੂਠੀਆਂ ਕਸਮਾਂ ਨੂੰ ਤੋੜ ਕੇ ਤੇਰੀ ਫੌਜ ਨੇ ਤਲਵਾਰਾਂ, ਤੀਰਾਂ ਅਤੇ ਬੰਦੂਕਾਂ ਨਾਲ ਸਾਡੇ ‘ਤੇ ਹਮਲਾ ਕਰ ਦਿੱਤਾ। ਇਕ ਪਾਸੇ ਤੇਰੀ ਬੇਸ਼ੁਮਾਰ ਫੌਜ ਸੀ ਅਤੇ ਦੂਜੇ ਪਾਸੇ ਭੁੱਖਣ-ਭਾਣੇ ਅਤੇ ਥੱਕੇ-ਟੁੱਟੇ ਚਾਲੀ ਸਿੰਘ ਪਰ ਮੇਰੇ ਇਨ੍ਹਾਂ ਸਿੰਘ-ਸੂਰਮਿਆਂ ਨੇ ਆਪਣੀ ਕਲਾ ਦੇ ਅਜਿਹੇ ਜੌਹਰ ਵਿਖਾਏ ਕਿ ਥੋੜ੍ਹੇ ਜਿਹੇ ਸਮੇਂ ਵਿਚ ਹੀ ਤੇਰੇ ਅਨੇਕਾਂ ਸਿਪਾਹੀ ਮੌਤ ਦੇ ਘਾਟ ਉਤਾਰ ਦਿਤੇ। ਖ਼ੂਨ ਨਾਲ ਧਰਤੀ ਲਾਲੋ-ਲਾਲ ਹੋ ਗਈ :
ਹਮ ਆਖ਼ਿਰ ਚਿਹ ਮਰਦੀ ਕੁੱਨਦ ਕਾਰਜ਼ਾਰ।
ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ। (41)
ਫੌਜੀ ਜਰਨੈਲ ਖ੍ਵਾਜਾ ਮਰਦੂਦ, ਜਿਸ ਨੇ ਗੁਰੂ ਜੀ ਨੂੰ ਜੀਊਂਦੇ ਫੜ ਕੇ ਲਿਆਉਣ ਦੀ ਕਸਮ ਖਾਧੀ ਹੋਈ ਸੀ, ਦਾ ਜ਼ਿਕਰ ਕਰਦੇ ਹੋਏ ਗੁਰੂ ਜੀ ਲਿਖਦੇ ਹਨ ਕਿ ਤੇਰਾ ਇਹ ‘ਸੂਰਮਾ’ ਗੜ੍ਹੀ ਦੀ ਕੰਧ ਦੇ ਓਹਲੇ ਹੀ ਲੁਕਿਆ ਰਿਹਾ। ਮੈਨੂੰ ਅਫ਼ਸੋਸ ਹੈ ਕਿ ਮੈਂ ਉਸ ਦਾ ਮੂੰਹ ਨਾ ਵੇਖ ਸਕਿਆ, ਨਹੀਂ ਤਾਂ ਮੈਂ ਇਕ ਤੀਰ ਉਸ ਨੂੰ ਵੀ ਜ਼ਰੂਰ ਬਖਸ਼ ਦਿੰਦਾ :
ਕਿ ਆਂ ਖ੍ਵਾਜਹ ਮਰਦੂਦ ਸਾਯਹ-ਦੀਵਾਰ॥ ਨਿਯਾਮਦ ਬ ਮੈਦਾਂ ਬ ਮਰਦਾਨਹ ਵਾਰ॥34॥
ਦਰੇਗ਼ਾ! ਅਗਰ ਰੂਇ ਊ ਦੀਦ ਮੇ॥ ਬਾ-ਯੱਕ ਤੀਰ ਲਾਚਾਰ ਬਖ਼ਸ਼ੀਦਮੇ॥35॥
ਸਤਿਗੁਰੂ ਜੀ ਪਰਮੇਸ਼ਰ ਦੀ ਬਖਸ਼ਿਸ਼ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਤੇਰੀ ਸ਼ਾਹੀ ਸੈਨਾ ਸਾਡਾ ਵਾਲ ਵੀ ਵਿੰਗਾ ਨਾ ਕਰ ਸਕੀ। ਕੀ ਹੋਇਆ ਜੇਕਰ ਤੂੰ ਮੇਰੇ ਚਾਰ ਬੇਟੇ ਸ਼ਹੀਦ ਕਰ ਦਿੱਤੇ ਹਨ, ਮੇਰਾ ਖ਼ਾਲਸਾ ਕੁੰਡਲੀਆ ਸੱਪ ਵਾਂਗ ਤੇਰੇ ਨਾਲ ਸਿੱਝੇਗਾ ਅਤੇ ਇਕ ਚੰਗਿਆੜੀ ਨੂੰ ਬੁਝਾ ਕੇ ਤੂੰ ਕੀ ਬਹਾਦਰੀ ਕੀਤੀ ਹੈ, ਜਦੋਂ ਕਿ ਤੂੰ ਪ੍ਰਚੰਡ ਅੱਗ ਦੇ ਭਾਂਬੜ ਬਾਲ ਬੈਠਾ ਹੈਂ?
ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ॥
ਕਿ ਆਤਿਸ਼ ਦਮਾਂ ਰਾ ਫਰੋਜ਼ਾਂ ਕੁਨੀ॥79॥
ਚਮਕੌਰ (ਜਿਸ ਦੀ ਚਮਕ ਦੁਨੀਆ ਭਰ ਵਿਚ ਨਿਰਾਲੀ ਹੈ) ਵਿਖੇ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਾਹਿਬਜ਼ਾਦੇ, ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰੇ (ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ) ਜਿਸ ਸੂਰਬੀਰਤਾ ਤੇ ਬਹਾਦਰੀ ਨਾਲ ਲੜੇ ਅਤੇ ਸ਼ਹਾਦਤ ਪ੍ਰਾਪਤ ਕੀਤੀ, ਇਸ ਦਾ ਵਿਲੱਖਣ ਹੀ ਸਥਾਨ ਹੈ। ਇਹੋ ਕਾਰਨ ਹੈ ਕਿ ਅੱਜ ਇਹ ਧਰਤੀ ਪੂਜਣਯੋਗ ਹੈ। ਦੁਨੀਆ ਭਰ ਤੋਂ ਸਿੱਖ ਸੰਗਤਾਂ ਭਾਰੀ ਗਿਣਤੀ ਵਿਚ ਇਥੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਾਜ਼ਰ ਹੁੰਦੀਆਂ ਹਨ ਅਤੇ ਪਵਿੱਤਰ ਚਰਨ ਧੂੜੀ ਮੱਥੇ ਨੂੰ ਲਾ ਕੇ ਧੰਨ-ਧੰਨ ਹੁੰਦੀਆਂ ਹਨ। ਕਿਸੇ ਸ਼ਾਇਰ ਨੇ ਸੱਚ ਕਿਹਾ ਹੈ :
ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬੇਹਤਰ ਕਾਅਬਾ,
ਯਹਾਂ ਕੀ ਖ਼ਾਕ ਪੇ ਤੋ ਖ਼ੁਦਾ ਭੀ ਕੁਰਬਾਨ ਹੋਤਾ ਹੈ।
ਸਿੱਖ ਇਤਿਹਾਸ ‘ਚ ‘ਸਾਕਾ ਚਮਕੌਰ’ ਸੂਰਬੀਰਤਾ ਦੀ ਅਨੂਠੀ ਦਾਸਤਾਨ ਹੈ ਜੋ ਕੌਮੀ ਅਣਖ ‘ਤੇ ਪਹਿਰਾ ਦਿੰਦਿਆਂ ਆਪਣੇ ਸ਼ਾਨਾਮੱਤੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ। ਆਓ! ਮਹਾਨ ਸ਼ਹੀਦਾਂ ਦੀ ਯਾਦ ਨੂੰ ਨਤਮਸਤਕ ਹੁੰਦਿਆਂ ਸ਼ਹੀਦਾਂ ਵਲੋਂ ਵਿਖਾਏ ਸੱਚ ਤੇ ਧਰਮ ਦੇ ਮਾਰਗ ਉਤੇ ਚੱਲਣ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਦਾ ਪ੍ਰਣ ਕਰੀਏ
ਸ੍ਰੀ ਚਮਕੌਰ ਸਾਹਿਬ ਦੀ ਜੰਗ ਦੇ ਸ਼ਹੀਦਾਂ ਦੀ ਸੂਚੀ
ਸ੍ਰੀ ਚਮਕੌਰ ਸਾਹਿਬ ਦੀ ਰਣ-ਭੂਮੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਪੰਜ ਪਿਆਰਿਆਂ ‘ਚੋਂ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਇਨ੍ਹਾਂ ਤੋਂ ਬਿਨਾਂ ਹੇਠ ਲਿਖੇ ਸੂਰਬੀਰਾਂ ਨੇ ਸ਼ਹੀਦੀ ਪਾਈ :
ਭਾਈ ਜਵਾਹਰ ਸਿੰਘ ਜੀ, ਅੰਮ੍ਰਿਤਸਰ
ਭਾਈ ਰਤਨ ਸਿੰਘ ਜੀ, ਮਾਣਕਪੁਰਾ
ਭਾਈ ਮਾਣਕ ਸਿੰਘ ਜੀ, ਮਾਣਕ ਮਾਣਕੋ, ਦੁਆਬਾ
ਭਾਈ ਕ੍ਰਿਪਾਲ ਸਿੰਘ ਜੀ, ਕਰਤਾਰਪੁਰ (ਰਾਈਵਾਲਾ)
ਭਾਈ ਦਿਆਲ ਸਿੰਘ ਜੀ, ਰਮਦਾਸ
ਭਾਈ ਗੁਰਦਾਸ ਸਿੰਘ ਜੀ, ਅੰਮ੍ਰਿਤਸਰ
ਭਾਈ ਠਾਕਰ ਸਿੰਘ ਜੀ, ਛਾਰਾ
ਭਾਈ ਪ੍ਰੇਮ ਸਿੰਘ ਜੀ, ਮਨੀਮਾਜਰਾ
ਭਾਈ ਹਰਦਾਸ ਸਿੰਘ ਜੀ, ਗਵਾਲੀਅਰ
ਭਾਈ ਸੰਗੋ ਸਿੰਘ ਜੀ, ਮਾਛੀਵਾੜਾ
ਭਾਈ ਨਿਹਾਲ ਸਿੰਘ ਜੀ, ਮਾਛੀਵਾੜਾ
ਭਾਈ ਗੁਲਾਬ ਸਿੰਘ ਜੀ, ਮਾਛੀਵਾੜਾ
ਭਾਈ ਮਹਿਤਾਬ ਸਿੰਘ ਜੀ, ਰੂਪਨਗਰ
ਭਾਈ ਖੜਕ ਸਿੰਘ ਜੀ, ਰੂਪਨਗਰ
ਭਾਈ ਟੇਕ ਸਿੰਘ ਜੀ, ਰੂਪਨਗਰ
ਭਾਈ ਤੁਲਸਾ ਸਿੰਘ ਜੀ, ਰੂਪਨਗਰ
ਭਾਈ ਸਹਿਜ ਸਿੰਘ ਜੀ, ਰੂਪਨਗਰ
ਭਾਈ ਚੜ੍ਹਤ ਸਿੰਘ ਜੀ, ਰੂਪਨਗਰ
ਭਾਈ ਝੰਡਾ ਸਿੰਘ ਜੀ, ਰੂਪਨਗਰ
ਭਾਈ ਸੁਜਾਨ ਸਿੰਘ ਜੀ, ਰੂਪਨਗਰ
ਭਾਈ ਗੰਡਾ ਸਿੰਘ ਜੀ, ਪਿਸ਼ਾਵਰ
ਭਾਈ ਕਿਸ਼ਨ ਸਿੰਘ ਜੀ
ਭਾਈ ਬਿਸ਼ਨ ਸਿੰਘ ਜੀ
ਭਾਈ ਗੁਰਦਿੱਤ ਸਿੰਘ ਜੀ
ਭਾਈ ਕਰਮ ਸਿੰਘ ਜੀ, ਭਰਤਪੁਰ
ਭਾਈ ਰਣਜੀਤ ਸਿੰਘ ਜੀ
ਭਾਈ ਨਰਾਇਣ ਸਿੰਘ ਜੀ
ਭਾਈ ਜੈਮਲ ਸਿੰਘ ਜੀ
ਭਾਈ ਗੰਗਾ ਸਿੰਘ ਜੀ, ਜੁਆਲਾ ਮੁਖੀ
ਭਾਈ ਸ਼ੇਰ ਸਿੰਘ ਜੀ, ਆਲਮਗੀਰ
ਭਾਈ ਸਰਦੂਲ ਸਿੰਘ ਜੀ
ਭਾਈ ਸੁੱਖਾ ਸਿੰਘ ਜੀ
ਭਾਈ ਪੰਜਾਬ ਸਿੰਘ ਜੀ, ਖੰਡੂ
ਭਾਈ ਦਮੋਦਰ ਸਿੰਘ ਜੀ
ਭਾਈ ਭਗਵਾਨ ਸਿੰਘ ਜੀ
ਭਾਈ ਸਰੂਪ ਸਿੰਘ ਜੀ, ਕਾਬਲ
ਭਾਈ ਜਵਾਲਾ ਸਿੰਘ ਜੀ
ਭਾਈ ਸੰਤ ਸਿੰਘ ਜੀ, ਪੋਠੋਹਾਰ
ਭਾਈ ਆਲਮ ਸਿੰਘ ਜੀ
ਭਾਈ ਸੰਗਤ ਸਿੰਘ ਜੀ
ਭਾਈ ਮਦਨ ਸਿੰਘ ਜੀ
ਭਾਈ ਕੋਠਾ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
ਜੋਰਾਵਰ ਸਿੰਘ ਤਰਸਿੱਕਾ ।
( ਚਲਦਾ )



Share On Whatsapp

Leave a comment


7 ਪੋਹ (22 ਦਸੰਬਰ 1704)
ਕਿਲ੍ਹੇ ਚੋ ਨਿਕਲ ਬਹੀਰ ਅਜੇ ਸ਼ਾਹੀ ਟਿੱਬੀ ਨੇੜੇ ਹੀ ਪਹੁੰਚੀ ਸੀ ਜਦੋ ਸਾਰੀਆਂ ਕਸਮਾਂ ਤੋੜ ਹਿੰਦੂ ਮੁਗਲ ਫੌਜ ਅਚਾਨਕ ਇਕ ਦਮ ਚੜ੍ਹ ਆਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਚੋਟੀ ਦੇ ਮਹਾਨ ਜਰਨੈਲ ਭਾਈ ਉਦੇ ਸਿੰਘ ਨੂੰ ਕੋਲ ਸੱਦਿਆ।
(ਕਵੀ ਸੰਤੋਖ ਸਿੰਘ ਕਹਿੰਦੇ ਉਦੈ ਸਿੰਘ ਨੇ ਆਪ ਆਗਿਆ ਮੰਗੀ )
ਹਜੂਰੀ ਸ਼ਹੀਦ ਚ ਲਿਖਿਆ ਆਪਣੇ ਗਲੇ ਦਾ ਪੁਸ਼ਾਕਾ ਬਖਸ਼ਿਆ ਜਿਸ ਚ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ ਸੀ,ਸਾਰੀ ਯੁੱਧ ਕਲਾ ਜੰਗੀ ਪੈਤੜੇ ਸੀ ਨਾਲ ਆਪਣੇ ਬੱਬਰ ਸ਼ੇਰ ਨੂੰ ਦੁਸ਼ਟ ਦਮਨ ਪਿਤਾ ਨੇ ਪਾਵਨ ਹੱਥ ਦਾ ਥਾਪੜਾ ਦਿੱਤਾ।
ਗੁਰੂ ਦੀਨ ਥਾਪੀ। ਕਰੋ ਸ਼ਤ੍ ਖਾਪੀ । (ਸੂਰਜ ਪ੍ਰਕਾਸ਼)
50 ਸਿਰਲੱਥ ਸੂਰਮਿਆਂ ਦਾ ਜਥਾ ਦੇ ਕੇ ਕਿਹਾ ਉਦੈ ਸਿੰਘਾ ਸੂਰਜ ਉੱਦੈ (ਚੜਣ) ਹੋਣ ਤੱਕ ਏ ਅੱਗੇ ਨਹੀ ਆਉਣੇ ਚਾਹੀਦੇ,
ਅੰਮ੍ਰਿਤ ਵੇਲਾ ਹੋਣ ਵਾਲਾ ਆਸਾ ਦੀ ਵਾਰ ਦਾ ਕੀਰਤਨ ਕਰੀਏ ਗੁਰੂ ਬਾਬੇ ਦੀਆਂ ਖੁਸ਼ੀਆ ਲਈਏ, ਭਾਈ ਸਾਹਿਬ ਨੇ ਹੱਥ ਜੋੜ ਕਿਹਾ ਪਾਤਸ਼ਾਹ ਤੁਹੀ ਮਿਹਰਾਂ ਕਰਿਉ, ਏਸ ਟਿੱਡੀ ਦਲ ਨੂੰ ਕਿਆਮਤ ਤੱਕ ਨੀ ਹਿੱਲਣ ਦਿੰਦਾਂ, ਏ ਹੁਣ ਜਮਾਂ ਦੇ ਰਾਹ ਈ ਜਾਣਗੇ, ਜਦੋ ਤੱਕ ਏ ਉਦੈ ਸਿੰਘ ਅਸਤ ਨੀ ਹੁੰਦਾ, ਏਨਾ ਨੂੰ ਪੈਰ ਨੀ ਪੁੱਟਣ ਦਿੰਦੇ,ਪਾਤਸ਼ਾਹ ਅੱਗੇ ਤੁਰੇ ਗਏ ਗੁਰੂ ਕਾ ਲਾਲ ਵੇੈਰੀ ਦਾ ਕਾਲ ਬਣ ਆ ਖਲੋਤਾ, ਹੜ੍ਹ ਵਾਂਗ ਚੜੇ ਆਉਂਦੇ ਵੈਰੀ ਦਲ ਦੇ ਸਾਮਣੇ ਸ਼ਹੀਦੀ ਜਥਾ, ਪਹਾੜ ਬਣ ਖੜ੍ਹ ਗਿਆ ਸ਼ਾਹਿਬਜਾਦਾ ਅਜੀਤ ਸਿੰਘ ਪਹਿਲਾਂ ਲੜਨ ਡਏ ਸੀ, ਉਨ੍ਹਾਂ ਨੂੰ ਅੱਗੇ ਤੋਰਤਾ, ਸ਼ਹੀਦੀ ਜਥਾ ਨੇ 12 ਘੜੀਆਂ,
( ਲੱਗਭੱਗ 5 ਘੰਟੇ) ਤੱਕ ਸਾਰੀ ਹਿੰਦੂ ਮੁਗਲ ਫੌਜਾਂ ਨੂੰ ਵਡੇ ਵੱਡੇ ਨਵਾਬਾਂ ਜਰਨੈਲਾਂ ਖੱਬੀ ਖਾਨਾਂ ਨੂੰ ਵਾਣੀ ਪਾ ਛੱਡਿਆ, ਏਨੀ ਵਾਢ ਕੀਤੀ ਜੇ ਜਮਰਾਜ ਗੇੜੇ ਲਉਦੇ ਹੰਭ ਗਏ।
ਅਖੀਰ ਲੜਦਿਆਂ ਹੋਇਆ ਇਕ ਇਕ ਕਰਕੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਉਦੈ ਸਿੰਘ ਕੱਲਾ ਰਹਿ ਗਿਆ, ਜੰਗੀ ਪੈਂਤੜੇ ਤੇ ਗਲ ਪਿਆ ਚੋਲਾ ਵੇਖ ਮੁਗਲ ਇਹੀ ਸਮਝਦੇ ਰਹੇ ਏ ਗੁਰੂ ਗੋਬਿੰਦ ਸਿੰਘ ਆਪ ਆ, ਤਾਹੀ ਏਦਾ ਲੜਦਾ, ਆਪਸ ਚ ਕਹਿਣ ਕੱਲਾ ਗੁਰੂ ਬਚਿਆ ਮਾਰਲੋ ਅਪਣੀ ਫਤਹਿ ਆ ਅਖੀਰ ਜਦੋ ਹਜਾਰਾਂ ਗਿੱਦੜਾ ਮਿਲਕੇ ਜਖਮੀ ਸ਼ੇਰ ਸੁਟ ਲਿਆ, 7 ਪੋਹ ਦਾ ਦਿਨ ਇਕ ਘੜੀ ਦਿਨ ਚੜ੍ਹ ਭਾਈ ਜੀ ਸ਼ਹੀਦ ਹੋ ਗਏ ਵੈਰੀਆ, ਖੁਸ਼ੀਆਂ ਮਨਾਈਆਂ, ਗੁਰੂ ਮਾਰਲਿਆ ਗੁਰੂ ਮਾਰਲਿਆ ਪਰ ਥੋੜ੍ਹੀ ਚਿਰ ਬਾਦ ਪਤਾ ਲੱਗਾ ਏ ਤਾਂ ਸਿੱਖ ਸੀ ਗੁਰੂ ਤਾਂ ਗਾੜੀ ਲੰਘ ਗਿਆ।
ਜਿਸ ਕਲਪ ਦੇ ਰੁੱਖ ਥੱਲੇ ਭਾਈ ਉਦੇ ਸਿੰਘ ਜੀ ਸ਼ਹੀਦ ਹੋਏ ਉਸ ਦਾ ਮੁੱਢ ਹੁਣ ਵੀ ਮੌਜੂਦ ਅਾ ਉੱਥੇ ਹੁਣ ਸ਼ਹੀਦੀ ਅਸਥਾਨ ਬਣਿਆ ਗੁ: ਸ਼ਹੀਦ ਬਾਬਾ ਉਦੈ ਸਿੰਘ ਜੀ ਜੋ ਪਿੰਡ ਅਟਾਰੀ ਚ ਹੈ ਉਦੋਂ ਅਟਾਰੀ ਵੱਸਿਆ ਨਹੀਂ ਸੀ ਏ ਸਾਰਾ ਥਾਂ ਸ਼ਾਹੀ ਟਿੱਬੀ ਹੀ ਸਮਝੀ ਜਾਂਦੀ ਸੀ ਪਿੰਡ ਵੱਲੋ ਭਾਈ ਉਦੇ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 7 ਪੋਹ ਨੂੰ ਮਨਾਇਆ ਹੈ
ਨੋਟ ਭਾਈ ਉਦੈ ਸਿੰਘ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਅਾ ਤੇ ਭਾਈ ਬਚਿੱਤਰ ਸਿੰਘ ਜੀ ਜਿੰਨਾਂ ਹਾਥੀ ਦਾ ਸਿਰ ਪਾੜ੍ਹਿਆ ਸੀ ਦੇ ਸਕੇ ਭਰਾ ਅਾ ਹੰਕਾਰੀ ਪਹਾੜੀ ਰਾਜਾ ਕੇਸਰੀ ਚੰਦ ਜੋ ਅਾੰਦਾ ਸੀ ਗੁਰੂ ਦਾ ਸਿਰ ਮੈ ਵੱਢੂ ਉਸ ਪਾਪੀ ਦਾ ਸਿਰ ਭਾਈ ਉਦੈ ਸਿੰਘ ਨੇ ਹੀ ਵੱਢ ਕੇ ਲਿਅਾ‍ਂਦਾ ਸੀ ਬੱਸੀ ਦੇ ਪਠਾਣ ਨੂੰ ਸਜਾ ਦੇਣ ਵੇਲੇ ਵੀ ਸਿੰਘ ਜੀ ਵੱਡੇ ਸਾਹਿਬਜ਼ਾਦੇ ਨਾਲ ਸੀ ਬਾਕੀ ਸਾਰੀਅਾ ਜੰਗਾਂ ਚ ਸੇਵਾ ਕੀਤੀ ਯੋਧੇ ਨੇ ਏਨਾ ਦਾ ਵਿਅਾਹ ਵੀ ਦਸਮੇਸ਼ ਨੇ ਅਾਪ ਵਿਚੋਲਾ ਬਣ ਕਰਵਾਇਅਾ ਸੀ ਹੋਰ ਬੜ ਕੁਝ ਆ …..
ਐਸੇ ਮਹਾਨ ਜਰਨੈਲ ਗੁਰੂ ਕੇ ਲਾਲ ਭਾਈ ਉਦੈ ਸਿੰਘ ਸਮੂਹ ਸ਼ਹੀਦਾਂ ਦੇ ਚਰਨੀ ਨਮਸਕਾਰ
ਸ਼ਹੀਦੀ ਭਾਈ ਬਚਿੱਤਰ ਸਿੰਘ ਜੀ 22 ਦਿਸੰਬਰ 2023
ਜਨਮ 6 ਮਈ 1664 ਨੂੰ ਹੋਇਆ । ਉਹ ਭਾਈ ਮਨੀ ਸਿੰਘ ਜੀ ਦੇ ਦੂਜੇ ਸਪੁੱਤਰ ਸਨ। ਉਹਨਾ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਖੰਡੇ ਦੀ ਪਾਹੁਲ ਲਈ ਸੀ।
ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1700 ਸਨ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਕੁਝ ਸਿੰਘਾਂ ਨਾਲ ਕਿਲ੍ਹਾ ਲੋਹਗੜ੍ਹ ਵਿੱਚ ਬੈਠੇ ਹਨ।ਪਹਾੜੀ ਰਾਜਿਆਂ ਕਿਲ੍ਹਾ ਲੋਹਗੜ੍ਹ ਨੂੰ ਘੇਰਾ ਪਾਇਆ ਹੋਇਆ ਹੈ।ਰਾਜਾ ਕੇਸਰੀ ਚੰਦ ਇਕ ਸਕੀਮ ਬਣਾ ਕੇ ਆਪਣੇ ਸਾਥੀਆਂ ਨੂੰ ਦਸ ਰਿਹਾ ਹੈ ਕਿ ਮੈਂ ਹਾਥੀ ਦੀ ਸੁੰਢ ਨਾਲ ਕਟਾਰਾਂ ਬੰਨ੍ਹ ਤੇ ਉਸ ਦੇ ਮੱਥੇ ਤੇ ਲੋਹੇ ਦੀਆਂ ਤਵੀਆਂ ਬੰਨ੍ਹ ਕੇ ਉਸ ਨੂੰ ਥੋੜੀ ਜਿਹੀ ਸ਼ਰਾਬ ਪਿਲਾਵਾਂਗਾ ।ਫਿਰ ਹਾਥੀ ਟੱਕਰਾਂ ਮਾਰ ਮਾਰ ਕਿਲ੍ਹੇ ਦਾ ਦਰਵਾਜ਼ਾ ਤੋੜ ਦੇਵੇਗਾ। ਬਾਕੀ ਰਾਜੇ ਉਸ ਦੀ ਗੱਲ ਸੁਣ ਕੇ ਖੁਸ਼ ਹੋਏ ਕਿ ਇਕ ਤਾਂ ਹਾਥੀ ਉਤੋਂ ਨਸ਼ਈ ਉਹਨਾਂ ਕਿਹਾ ਥੋੜੀ ਨਹੀਂ ਫਿਰ ਇਸ ਨੂੰ ਵਾਹਵਾ ਸ਼ਰਾਬ ਪਿਲਾ ਕੇ ਜਦੋਂ ਮਸਤ ਹੋ ਕੇ ਚੀਕਾਂ ਮਾਰੇ ਤਾਂ ਇਹਦਾ ਮੂੰਹ ਸਿੱਧਾ ਕਿਲੇ ਵੱਲ ਕਰ ਦਿਓ।
ਇਹ ਸਾਰੀ ਘਟਨਾਂ ਭਾਈ ਆਲਮ ਸਿੰਘ ਦੇਖ ਰਿਹਾ ਹੈ। ਉਹ ਕਿਲ੍ਹੇ ਵਿੱਚ ਆ ਕੇ ਦਸਵੇਂ ਪਾਤਸ਼ਾਹ ਨੂੰ ਫਤਿਹ ਬੁਲਾ ਕੇ ਸਾਰੀ ਗੱਲ ਦਸਦਾ ਹੈ। ਕਿ ਮੁਗਲ ਫੌਜਾਂ ਤੇ ਪਹਾੜੀ ਫੌਜਾਂ ਸਵੇਰੇ ਰਲ ਕੇ ਹਮਲਾ ਕਰਨਗੀਆਂ ਤੇ ਰਾਜਾ ਕੇਸਰੀ ਚੰਦ ਜਸਵਾਲੀਏ ਦਾ ਹਾਥੀ ਮਦ ਪਿਲਾ ਕੇ ਮਸਤ ਕੀਤਾ ਜਾ ਰਿਹਾ ਹੈ । ਉਹਦੇ ਮੱਥੇ ਵਿੱਚ ਲੋਹੇ ਦੇ ਸੱਤ ਤਵੇ ਬੀੜੇ ਜਾ ਰਹੇ ਨੇ ਕਿ ਟੱਕਰਾਂ ਮਰਵਾ ਮਰਵਾ ਕੇ ਕਿਲ੍ਹੇ ਦਾ ਦਰਵਾਜ਼ਾ ਤੋੜਨ ਦਾ ਇਰਾਦਾ ਹੈ।
ਇਹ ਗਲ ਸੁਣ ਉਥੇ ਬੈਠੇ ਕਈ ਮਸੰਦ ਘਬਰਾਅ ਗਏ । ਪਰ ਪਾਤਸ਼ਾਹ ਹਜੂਰ ਨੇ ਆਖਿਆ ਕਿ ਘਬਰਾਉਣ ਵਾਲੀ ਗੱਲ ਨਹੀਂ ਜੇ ਰਾਜਿਆਂ ਦਾ ਹਾਥੀ ਆਵੇਗਾ ਤਾਂ ਇਧਰ ਖਾਲਸੇ ਦਾ ਹਾਥੀ ਉਸ ਦਾ ਮੁਕਾਬਲਾ ਕਰੇਗਾ। ਭਾਈ ਦਇਆ ਸਿੰਘ ਪੰਜ ਪਿਆਰਿਆਂ ਦੇ ਜਥੇਦਾਰ ਨੇ ਹਜੂਰ ਨੂੰ ਬੇਨਤੀ ਕੀਤੀ ਕਿ ਤੁਹਾਨੂੰ ਜੰਗ ਦੀ ਰਿਪੋਰਟ ਹਰ ਰੋਜ ਮਿਲ ਰਹੀ ਹੈ । ਕਈ ਕੀਮਤੀ ਜਾਨਵਰ ਸ਼ਹੀਦ ਹੋ ਗਏ ਹਨ। ਸਾਨੂੰ ਦੱਸ ਦਿੱਤਾ ਜਾਵੇ ਕਿ ਕਿਹੜਾ ਹਾਥੀ ਰਾਜਿਆਂ ਦੇ ਹਾਥੀ ਨਾਲ ਮੁਕਾਬਲਾ ਕਰੇਗਾ ਤਾਂ ਜੋ ਰਾਤੋ ਰਾਤ ਤਿਆਰੀ ਕੀਤੀ ਜਾ ਸਕੇ। ਮਹਾਂਰਾਜ ਨੇ ਕਿਹਾ ਕਿ ਜੇ ਗੁਰੂ ਨਾਨਕ ਚਾਹਵੇ ਤਾਂ ਸਾਡਾ ਇਕੱਲਾ ਇਕੱਲਾ ਸਿੰਘ ਹਾਥੀ ਦਾ ਮੁਕਾਬਲਾ ਕਰ ਸਕਦਾ ਹੈ। ਪਾਤਸ਼ਾਹ ਨੇ ਦੁਨੀ ਚੰਦ ਮਸੰਦ ਦੇ ਚਿਹਰੇ ਤੇ ਨਜਰ ਮਾਰੀ ਜੋ ਮਜੀਠੇ ਦਾ ਰਹਿਣ ਵਾਲਾ ਭਾਈ ਸਾਲ੍ਹੋ ਦਾ ਪੋਤਰਾ ਹੈ। ਮਹਾਂਰਾਜ ਨੇ ਦੁਨੀ ਚੰਦ ਨੂੰ ਤਿਆਰੀ ਕਰਨ ਦਾ ਹੁਕਮ ਦਿੱਤਾ । ਪਰ ਉਹ ਘਬਰਾਅ ਗਿਆ । ਰਾਤ ਨੂੰ ਆਪਣੇ ਸਾਥੀਆਂ ਨੂੰ ਨਾਲ ਲੈ ਕਿਲ੍ਹੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਰੱਸਾ ਟੁੱਟ ਜਾਣ ਕਾਰਨ ਇਹ ਪਹਾੜੀ ਦੀ ਖੱਡ ਵਿਚ ਡਿੱਗ ਕੇ ਲੱਤ ਤੁੜਵਾ ਲੈਂਦਾ ਉਸ ਦੇ ਸਾਥੀ ਚੁਕ ਕੇ ਘਰ ਲੈ ਜਾਂਦੇ ਪਰ ਘਰੇ ਉਹ ਸੱਪ ਲੜ ਕੇ ਮਰ ਜਾਂਦਾ ਹੈ।
ਸਵੇਰ ਹੋਈ ਤਾਂ ਸਿੰਘਾਂ ਨੂੰ ਪਤਾ ਲੱਗਾ ਕਿ ਦੁਨੀ ਚੰਦ ਭੱਜ ਗਿਆ। ਉਹਨਾਂ ਹਜੂਰ ਨੂੰ ਬੇਨਤੀ ਕੀਤੀ ਕਿ ਦੁਨੀ ਚੰਦ ਤਾਂ ਭੱਜ ਗਿਆ ਤਾਂ ਮਹਾਂਰਾਜ ਨੇ ਕਿ ਕੋਈ ਗੱਲ ਨੀ ਹੁਣ ਸਾਡਾ ਭਾਈ ਬਚਿੱਤਰ ਸਿੰਘ ਸ਼ੇਰ ਹਾਥੀ ਦਾ ਮੁਕਾਬਲਾ ਕਰੇਗਾ। ਪਹਾੜੀ ਰਾਜੇ ਭਾਈ ਬਚਿੱਤਰ ਸਿੰਘ ਦੇ ਬਰਸ਼ੇ ਦਾ ਲੋਹਾ ਮੰਨਦੇ ਸਨ । ਭਾਈ ਬਚਿੱਤਰ ਸਿੰਘ ਕੱਦ ਦਾ ਤਾਂ ਭਾਂਵੇ ਹਲਕਾ ਪਰ ਚੁਸਤ ਅਤੇ ਬਹੁਤ ਬਲਵਾਨ ਸੀ। ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਨੂੰ ਹੁਕਮ ਕੀਤਾ ਕਿ ਅੱਜ ਤੇਰਾ ਹਾਥੀ ਨਾਲ ਮੁਕਾਬਲਾ ਹੋਵੇਗਾ। ਭਾਈ ਬਚਿੱਤਰ ਸਿੰਘ ਨੇ ਸਤ ਬਚਨ ਕਹਿ ਕੇ ਕਿਹਾ ਕਿ ਪਾਤਸ਼ਾਹ ਜੇ ਤੇਰੀ ਨਜਰ ਸਵੱਲੀ ਹੋਵੇ ਤਾਂ ਮੈਂ ਇਕ ਕੀ ਵੀਹ ਹਾਥੀਆਂ ਦਾ ਮੁਕਾਬਲਾ ਕਰ ਜਾਵਾਂ। ਉਧਰ ਭਾਈ ਉਧੈ ਸਿੰਘ ਨੇ ਦਰਬਾਰ ‘ਚੋਂ ਕਿਹਾ ਕਿ ਪਾਤਸ਼ਾਹ ਮੈਨੂੰ ਵੀ ਆਗਿਆ ਦਿਓ ਬਚਿੱਤਰ ਸਿੰਘ ਹਾਥੀ ਦਾ ਮੁਕਾਬਲਾ ਕਰੇਗਾ ਤਾਂ ਮੈਂ ਕੇਸਰੀ ਚੰਦ ਦਾ ਸਿਰ ਵੱਡ ਕੇ ਲਿਆਂਵਾਂਗਾ। ਦਸਵੇਂ ਪਾਤਸ਼ਾਹ ਕੋਲੋਂ ਆਗਿਆ ਪਾ ਕੇ ਦੋਵੇਂ ਸੂਰਮਿਆਂ ਨੇ ਅਰਦਾਸਾ ਸੋਧਿਆ ।
ਪਾਤਸ਼ਾਹ ਨੇ 9 ਫੁੱਟ ਲੰਬੀ ਨਾਗਣੀ (ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਦਾਦਾ ਭਾਈ ਹਰਦਾਸ ਜੀ ਦੁਆਰਾ ਬਣਾਈ ਗਈ ਸੀ) ਆਪਣਾ ਹੱਥੀਂ ਭਾਈ ਬਚਿੱਤਰ ਸਿੰਘ ਨੂੰ ਫੜਾਈ।
ਉਧਰ ਪਹਾੜੀ ਰਾਜਿਆਂ ਨੇ ਹਾਥੀ ਨੂੰ ਤਿਆਰ ਕਰ ਕੇ ਦੋ ਮੱਟ ਸ਼ਰਾਬ ਦੇ ਪਿਆਏ ਤੇ ਹਾਥੀ ਕਿਲ੍ਹੇ ਵੱਲ ਨੂੰ ਸਿੱਧਾ ਕਰ ਦਿੱਤਾ । ਇਧਰ ਸੂਰਮੇ ਸਤ ਸ੍ਰੀ ਅਕਾਲ ਦੇ ਜੈਕਾਰੇ ਲਾ ਕਿਲ੍ਹੇ ਦੇ ਦਰਵਾਜੇ ਰਾਹੀਂ ਰਣ ਤੱਤੇ ਵਿੱਚ ਆ ਗਏ। ਭਾਈ ਬਚਿੱਤਰ ਸਿੰਘ ਨੇ ਆਪਣਾ ਘੋੜਾ ਸਿੱਧਾ ਹਾਥੀ ਵੱਲ ਕਰ ਦਿੱਤਾ । ਘੋੜੇ ਨੇ ਦੋਵੇਂ ਪੈਰ ਹਾਥੀ ਦੀ ਸੁੰਢ ਤੇ ਰੱਖ ਦਿੱਤੇ। ਭਾਈ ਬਚਿੱਤਰ ਸਿੰਘ ਨੇ ਦੋਵੇਂ ਹੱਥਾਂ ਨਾਲ ਨਾਗਣੀ ਬਰਸ਼ੀ ਹਾਥੀ ਦੇ ਸਿਰ ਵਿੱਚ ਏਨੇ ਜੋਰ ਨਾਲ ਮਾਰੀ ਕਿ ਉਹ ਸੱਤੇ ਤਵੀਆਂ ਚੀਰ ਕੇ ਡੇਢ ਫੁੱਟ ਹਾਥੀ ਦੇ ਸਿਰ ਵਿੱਚ ਡੂੰਘੀ ਚਲੇ ਗਈ। ਜਦੋਂ ਭਾਈ ਬਚਿੱਤਰ ਸਿੰਘ ਨੇ ਘੁਮਾ ਕੇ ਨਾਗਣੀ ਪਿਛਾਂਹ ਖਿੱਚੀ ਤਾਂ ਹਾਥੀ ਦੇ ਸਿਰ ਵਿੱਚੋਂ ਲਹੂ ਦੀ ਧਾਰ ਵਗੀ ਹਾਥੀ ਘਬਰਾਅ ਕੇ ਪਿੱਛੇ ਨੂੰ ਭੱਜਾ ਉਧਰ ਦੂਜੇ ਪਾਸੇ ਭਾਈ ਉਦੈ ਸਿੰਘ ਨੇ ਬਰਸ਼ਾ ਮਾਰ ਕੇਸਰੀ ਚੰਦ ਦਾ ਕੀਰਤਨ ਸੋਹਿਲਾ ਪੜ ਦਿੱਤਾ ਕੇਸਰੀ ਚੰਦ ਦਾ ਹਾਲ ਵੇਖ ਪਹਾੜੀਏ ਨੱਸ ਗਏ ਤੇ ਭਾਈ ਉਦੈ ਸਿੰਘ ਨੇ ਕਿਰਪਾਨ ਨਾਲ ਕੇਸਰੀ ਚੰਦ ਦਾ ਸਿਰ ਵੱਡ ਲਿਆ ਤੇ ਦੋਵੇ ਭਰਾ ਸੂਰਬੀਰ ਯੋਧੇ ਕਿਲ੍ਹੇ ਵਿਚ ਵਾਪਸ ਗਏ।
ਦਸੰਬਰ 1705 ਨੂੰ ਆਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ 100 ਸਿੰਘਾਂ ਸਮੇਤ ਰੋਪੜ ਵੱਲੋਂ ਆ ਰਹੀ ਸ਼ਾਹੀ ਫੌਜ ਨੂੰ ਰੋਕਣ ਲਈ ਭੇਜਿਆ। ਸਾਰੇ ਸਿੰਘ ਜਾਨਾਂ ਹੂਲ ਕੇ ਲੜੇ । ਇੰਨੇ ਚਿਰ ਨੂੰ ਗੁਰੂ ਜੀ 40 ਸਿੰਘਾਂ ਸਮੇਤ ਨਿਹੰਗ ਖਾਂ ਦੇ ਘਰ ਕੋਟਲਾ ਵੱਲ ਨੂੰ ਆ ਗਏ। ਭਾਈ ਬਚਿੱਤਰ ਸਿੰਘ ਜੀ ਸਰੀਰ ਤੇ ਲੱਗੇ ਅਨੇਕਾਂ ਫੱਟਾਂ ਕਾਰਨ ਬੇਹੋਸ਼ ਹੋ ਗਏ। ਪਠਾਣ ਫੌਜ ਕਾਹਲੀ ਵਿਚ ਉਹਨਾਂ ਨੂੰ ਮਰਿਆ ਸਮਝ ਕੇ ਅੱਗੇ ਚਲੇ ਗਈ।
ਥੋੜੇ ਚਿਰ ਪਿੱਛੋਂ ਸੁਰਤ ਪਰਤਣ ਦੇ ਬਾਅਦ ਭਾਈ ਬਚਿੱਤਰ ਸਿੰਘ ਜਾਣਕਾਰੀ ਹੋਣ ਕਾਰਨ ਘੋੜੇ ਤੇ ਸਵਾਰ ਹੋ ਕੇ ਨਿਹੰਗ ਖਾਂ ਦੇ ਘਰ ਪਹੁੰਚ ਗਏ । ਜਦੋਂ ਗੁਰੂ ਸਾਹਿਬ ਨੇ ਤੱਕਿਆ ਤਾਂ ਉਹਨਾਂ ਨਿਹੰਗ ਖਾਂ ਨੂੰ ਹੁਕਮ ਕੀਤਾ ਕਿ ਇਹ ਮੇਰਾ ਲਾਡਲਾ ਸਿੰਘ ਹੈ ਇਹਦਾ ਖਿਆਲ ਰੱਖੀ ਕਿਤੇ ਇਸ ਹਾਲਤ ਵਿੱਚ ਮੁਗਲ ਫੌਜ ਦੇ ਹੱਥ ਨਾ ਆ ਜਾਵੇ । ਇਹਨਾਂ ਕਹਿ ਗੁਰੂ ਸਾਹਿਬ 40 ਸਿੰਘਾਂ ਤੇ 2 ਸਾਹਿਬਜ਼ਾਦਿਆਂ ਸਮੇਤ 7 ਪੋਹ ਦੀ ਢਲੀ ਸ਼ਾਮ ਨੂੰ ਚਮਕੌਰ ਸਾਹਿਬ ਵੱਲ ਚਲੇ ਗਏ। ਉਹਨਾਂ ਦੇ ਜਾਣ ਪਿੱਛੋਂ ਮੁਗਲਾਂ ਨੇ ਕੋਟਲੇ ਨੂੰ ਘੇਰਾ ਪਾ ਲਿਆ ਤੇ ਨਿਹੰਗ ਖਾਂ ਨੂੰ ਪਤਾ ਸੀ ਕਿ ਇਹਨਾਂ ਹਰ ਕਮਰੇ ਦੀ ਤਲਾਸ਼ੀ ਲੈਣੀ ਹੈ। ਉਸ ਨੇ ਆਪਣੀ ਪੁੱਤਰੀ ਬੀਬੀ ਮੁਮਤਾਜ ਨੂੰ ਭਾਈ ਸਾਹਿਬ ਦੇ ਕਮਰੇ ਵਿੱਚ ਭੇਜ ਬਾਹਰੋਂ ਕੁੰਡਾ ਲਾ ਦਿੱਤਾ। ਉਹ ਜਾਣਦਾ ਸੀ ਕਿ ਜੇ ਭਾਈ ਬਚਿੱਤਰ ਸਿੰਘ ਫੜੇ ਗਏ ਤਾਂ ਅਵੱਗਿਆ ਹੋ ਜਾਵੇਗੀ। ਜਦੋਂ ਫੌਜ ਦੇ ਸਿਪਾਹੀਆਂ ਨੇ ਨਿਹੰਗ ਖਾਂ ਦੇ ਘਰ ਦੀ ਤਲਾਸ਼ੀ ਲਈ ਤੇ ਜਿਸ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਤੇ ਬੀਬੀ ਮੁਮਤਾਜ ਸੀ ਤਾਂ ਨਿਹੰਗ ਖਾਂ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਧੀ ਤੇ ਉਸ ਦਾ ਪਤੀ ਹੈ ਇਸ ਕਮਰੇ ਵਿੱਚ ਨਾਂ ਜਾਓ। ਫੌਜਦਾਰ ਨੇ ਅਵਾਜ ਦੇ ਕੇ ਪੁਛਿਆ ਤਾਂ ਬੀਬੀ ਮੁਮਤਾਜ ਨੇ ਅੰਦਰੋ ਅਵਾਜ਼ ਦਿੱਤੀ ਕਿ ਜਰਨੈਲ ਸਾਹਬ ਮੇਰੇ ਨਾਲ ਮੇਰੇ ਪਤੀ ਹੀ ਹਨ। ਫੌਜ ਤਸੱਲੀ ਕਰ ਕੇ ਚਲੀ ਗਈ ਤੇ ਭਾਈ ਬਚਿੱਤਰ ਸਿੰਘ ਗ੍ਰਿਫਤਾਰ ਨਾ ਹੋ ਸਕੇ।
ਭਾਈ ਸਹਿਬ ਸਖਤ ਜ਼ਖਮੀ ਸਨ ਜਿਆਦਾ ਖੂਨ ਵਹਿਣ ਕਾਰਣ ਕਿਸੇ ਦਵਾ ਦਾਰੂ ਨੇ ਕੰਮ ਨਾ ਕੀਤਾ । ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਹੋਇਆਂ 7 ਅਤੇ 8 ਪੋਹ ਦੀ ਦਰਮਿਆਨੀ ਰਾਤ 22 ਦਸੰਬਰ 1705 ਈਸਵੀ ਨੂੰ ਭਾਈ ਬਚਿੱਤਰ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਨਿਹੰਗ ਖਾਂ ਨੇ ਬੜੇ ਸਤਿਕਾਰ ਨਾਲ ਭਾਈ ਸਾਹਿਬ ਦਾ ਸਸਕਾਰ ਕਰ ਦਿੱਤਾ ।
ਬੀਬੀ ਮੁਮਤਾਜ ਜੋ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਚੁੱਕੀ ਸੀ । ਉਹਨਾਂ ਨੇ ਸਾਰੀ ਉਮਰ ਵਿਆਹ ਨਾ ਕਰਵਾਇਆ ਤੇ ਭਾਈ ਬਚਿੱਤਰ ਸਿੰਘ ਦੀ ਸਿੰਘਣੀ ਦੇ ਰੂਪ ਵਿੱਚ ਸਾਰਾ ਜੀਵਨ ਬਤੀਤ ਕੀਤਾ। ਉਹਨਾਂ ਸਾਰੀ ਉਮਰ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਰਹਿੰਦੇ ਹੋਏ 110 ਸਾਲ ਦੀ ਉਮਰ ਵਿੱਚ ਸਰੀਰ ਤਿਆਗਿਆ।
ਸ਼ਹੀਦੀ ਦਿਹਾੜਾ ਭਾਈ ਜੀਵਨ ਸਿੰਘ ਜੀ
22ਦਿਸੰਬਰ2023
ਭਾਈ ਜੈਤਾ ਜੀ ਦਾ ਜਨਮ ਸਮਾਜ ਵਿੱਚ ਕੀਤੀ ਅਖੌਤੀ ਵੰਡ ਅਨੁਸਾਰ ਮਜ਼੍ਹਬੀ ਅਖਵਾਉਣ ਵਾਲੇ ਸਦਾਨੰਦ ਦੇ ਘਰ 5 ਸਤੰਬਰ 1649 ਨੂੰ ਮਾਤਾ ਪ੍ਰੇਮੋ ਦੀ ਕੁੱਖੋਂ ਪਟਨਾ (ਅਜੋਕਾ ਬਿਹਾਰ ਰਾਜ) ਵਿੱਚ ਹੋਇਆ। ਪਟਨਾ ਵਿੱਚ ਹੀ ਉਹ ਜਵਾਨ ਹੋਏ ਤੇ ਇੱਥੇ ਹੀ ਤਲਵਾਰ ਚਲਾਉਣੀ, ਘੋੜਸਵਾਰੀ, ਕੀਰਤਨ ਕਰਨਾ ਅਤੇ ਯੁੱਧ ਦੇ ਤੌਰ ਤਰੀਕੇ ਸਿੱਖੇ।
ਭਾਈ ਜੈਤਾ ਜੀ ਦਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਤੇ ਭਾਈ ਸਾਹਿਬ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੇ ਸ਼ਰਧਾਲੂ ਸਨ। ਜਦੋਂ ਗੁਰੂ ਤੇਗ਼ ਬਹਾਦਰ ਜੀ ਆਨੰਦਪੁਰ ਸਾਹਿਬ ਤੋਂ ਪੰਜਾਬ ਦਾ ਲੰਮਾ ਦੌਰਾ ਤੈਅ ਕਰਦਿਆਂ ਦਿੱਲੀ ਵੱਲ ਰਵਾਨਾ ਹੋਏ ਤਾਂ ਉਸ ਸਮੇਂ ਸੰਗਤ ਵਿੱਚ ਭਾਈ ਜੈਤਾ ਜੀ ਵੀ ਸ਼ਾਮਲ ਸਨ, ਜੋ ਗੁਰੂ ਜੀ ਨਾਲ ਜਾ ਰਹੇ ਸਨ। ਮੁਗ਼ਲਾਂ ਨੇ ਰਸਤੇ ਵਿੱਚ ਹੀ ਗੁਰੂ ਤੇਗ਼ ਬਹਾਦਰ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਨੂੰ ਕੁਝ ਸਮੇਂ ਲਈ ਪਟਿਆਲਾ ਨੇੜੇ ਬਹਾਦਰਗੜ੍ਹ ਦੇ ਕਿਲ੍ਹੇ ਵਿੱਚ ਕੈਦ ਕਰ ਕੇ ਰੱਖਿਆ ਗਿਆ। ਗੁਰੂ ਸਾਹਿਬ ਨੇ ਨਾਲ ਆ ਰਹੀ ਸਾਰੀ ਸੰਗਤ ਨੂੰ ਵਾਪਸ ਭੇਜ ਦਿੱਤਾ। ਗੁਰੂ ਜੀ ਨੂੰ ਪੰਜ ਸਿੱਖਾਂ ਸਮੇਤ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਆਂਦਾ ਗਿਆ। 11 ਨਵੰਬਰ 1675 ਨੂੰ ਗੁਰੂ ਤੇਗ਼ ਬਹਾਦਰ ਜੀ ਨੂੰ ਚਾਦਨੀ ਚੌਕ ਵਿੱਚ ਸ਼ਹੀਦ ਕਰਨ ਮਗਰੋਂ ਮੁਗ਼ਲ ਅਧਿਕਾਰੀ ਕੋਤਵਾਲੀ ਵਿੱਚ ਬੈਠੇ ਇਸ ਗੱਲ ‘ਤੇ ਖ਼ੁਸ਼ ਹੋ ਰਹੇ ਸਨ ਕਿ ਉਨ੍ਹਾਂ ਨੇ ਆਪਣੇ ਸਭ ਤੋਂ ਵੱਡੇ ਵਿਰੋਧੀ ਨੂੰ ਖ਼ਤਮ ਕਰ ਦਿੱਤਾ ਹੈ ਤੇ ਹੁਣ ਲੋਕਾਂ ‘ਤੇ ਉਨ੍ਹਾਂ ਦਾ ਦਬਦਬਾ ਵਧ ਜਾਵੇਗਾ। ਭਾਈ ਜੈਤਾ ਜੀ ਵੀ ਉਸ ਵੇਲੇ ਦਿੱਲੀ ਵਿੱਚ ਸਨ। ਮੁਗ਼ਲਾਂ ਨੂੰ ਇਸ ਗੱਲ ਦਾ ਜ਼ਰਾ ਵੀ ਇਲਮ ਨਹੀਂ ਸੀ ਕਿ ਕੋਈ ਉਨ੍ਹਾਂ ਦੀ ਤਾਕਤ ਨੂੰ ਵੰਗਾਰ ਸਕਦਾ ਹੈ ਪਰ ਜੈਤਾ ਜੀ ਨੇ ਇਹ ਖ਼ਤਰਾ ਮੁੱਲ ਲੈਣ ਦੀ ਧਾਰ ਲਈ ਤੇ ਬੜੀ ਹੁਸ਼ਿਆਰੀ ਨਾਲ ਗੁਰੂ ਤੇਗ਼ ਬਹਾਦਰ ਜੀ ਦਾ ਧੜ ਨਾਲੋਂ ਅਲੱਗ ਹੱਇਆ ਸੀਸ ਚੁੱਕਿਆ ਤੇ ਸਤਿਕਾਰ ਨਾਲ ਕੱਪੜੇ ਵਿੱਚ ਲਪੇਟ ਕੇ ਲੈ ਤੁਰੇ। ਬਾਕੀ ਸਰੀਰ ਨੂੰ ਲੱਖੀ ਸ਼ਾਹ ਵਣਜਾਰਾ ਆਪਣੇ ਪਿੰਡ ਲੈ ਗਿਆ। ਇਨ੍ਹਾਂ ਦੋਵਾਂ ਸੂਰਬੀਰਾਂ ਨੇ ਉਸ ਸਰਕਾਰੀ ਐਲਾਨ ਦੀਆਂ ਧੱਜੀਆਂ ਉਡਾ ਦਿੱਤੀਆਂ, ਜਿਸ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਗੁਰੂ ਦਾ ਸਿੱਖ ਗੁਰੂ ਸਾਹਿਬ ਦਾ ਸੀਸ ਤੇ ਧੜ ਚੁੱਕ ਕੇ ਨਹੀਂ ਲਿਜਾ ਸਕਦਾ। ਜਦੋਂ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦਾ ਸੀਸ ਦੇਖ ਕੇ ਭਾਈ ਜੈਤਾ ਜੀ ਨੂੰ ਘੁੱਟ ਕੇ ਆਪਣੀ ਗਲਵੱਕੜੀ ਵਿੱਚ ਲੈ ਲਿਆ ਤੇ ‘ਰੰਘਰੇਟਾ ਗੁਰੂ ਕਾ ਬੇਟਾ‘ ਦਾ ਵਰ ਦਿੱਤਾ। ਇਸ ਤਰ੍ਹਾਂ ਰੰਘਰੇਟਾ ਨੂੰ ਗੁਰੂ ਸਾਹਿਬ ਦਾ ਪੁੱਤਰ ਕਹਿ ਕੇ ਮਾਣ ਬਖ਼ਸ਼ਿਆ। ਉਸ ਸਮੇਂ ਭਾਈ ਜੈਤਾ ਜੀ ਦੇ ਨਾਲ ਇੱਕ ਛੀਂਬਾ ਸਿੱਖ ਭਾਈ ਨਾਨੋ ਵੀ ਸੀ। ਗੁਰੂ ਜੀ ਨੇ ਉਸ ਦਾ ਵੀ ਸਨਮਾਨ ਕੀਤਾ। ਉਸ ਦਿਨ ਤੋਂ ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਆਨੰਦਪੁਰ ਸਾਹਿਬ ਰਹਿਣ ਲੱਗ ਪਏ। 1699 ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਗੁਰੂ ਸਾਹਿਬ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤੇ ਅੰਮ੍ਰਿਤ ਛਕਾ ਕੇ ਸਿੱਖਾਂ ਨੂੰ ਸਿੰਘ ਸਜਾਇਆ। ਭਾਈ ਜੈਤਾ ਜੀ ਨੇ ਵੀ ਅੰਮ੍ਰਿਤ ਪਾਨ ਕਰ ਲਿਆ ਤੇ ਭਾਈ ਜੈਤਾ ਤੋਂ ਜੀਵਨ ਸਿੰਘ ਬਣ ਗਏ। ਉਹ ਬੜੇ ਸੋਹਣੇ ਉੱਚੇ ਲੰਮੇ ਡੀਲ-ਡੌਲ ਵਾਲੇ ਦੀਦਾਰੀ ਸਿੰਘ ਲੱਗਣ ਲੱਗ ਪਏ। 1701 ਨੂੰ ਆਨੰਦਪੁਰ ਸਾਹਿਬ ‘ਤੇ ਮੁਗ਼ਲਾਂ ਅਤੇ ਹਿੰਦੂ ਰਾਜਿਆਂ ਨੇ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲਿਆਂ ਵਿੱਚ ਦਿੱਲੀ ਤੋਂ ਆਈ ਗਸ਼ਤੀ ਫ਼ੌਜ, ਲਾਹੌਰ ਤੇ ਸਰਹੰਦ ਦੇ ਸੂਬੇਦਾਰ ਦੀਆਂ ਫ਼ੌਜਾਂ ਤੇ ਬਾਈਧਾਰ ਦੇ ਹਿੰਦੂ ਰਾਜਿਆਂ ਦੀਆਂ ਫ਼ੌਜਾਂ ਸ਼ਾਮਲ ਸਨ। ਤਿੰਨ ਸਾਲ ਯੁੱਧ ਚੱਲਦਾ ਰਿਹਾ ਤੇ ਲੜਨ ਵਾਲਿਆਂ ਵਿੱਚ ਭਾਈ ਜੀਵਨ ਸਿੰਘ ਵੀ ਸ਼ਾਮਲ ਸਨ। ਅਖ਼ੀਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ ਤੇ 40 ਸਿੰਘ ਬੇਦਾਵਾ ਲਿਖ ਕੇ ਦੇ ਗਏ ਤਾਂ ਅਤਿ ਤੰਗੀ ਦੇ ਦਿਨਾਂ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹਿ ਕੇ ਲੜਾਈ ਲੜਨ ਵਾਲਿਆਂ ਵਿੱਚ ਭਾਈ ਜੀਵਨ ਸਿੰਘ ਜੀ ਸ਼ਾਮਲ ਸਨ।
ਆਪ ੧੭੦੫ ‘ਚ ਅੰਨਦਪੁਰ ਦੀ ਆਖਰੀ ਲੜਾਈ ਤੋਂ ਬਾਅਦ ਜਦ ਪਿਤਾ ਦਸਮੇਸ਼ ਨੇ ਅੰਨਦਪੁਰ ਛੱਡ ਦਿੱਤਾ ਤਾਂ ਆਪ ਨਾਲ ਸਨ।
ਸਰਸਾ ਦੇ ਕਿਨਾਰੇ ਜਦ ਪਹਾੜੀ ਰਾਜਿਆਂ ਤੇ ਮੁਗਲ ਸੈਨਾ ਨਾਲ ਜੰਗ ਹੋਈ, ਤਾਂ ਆਪ ਆਪਣੇ ਸਾਥੀਆਂ ਸਮੇਤ “ਝੱਖੀਆ” ਪਿੰਡ ‘ਚ ਸ਼ਹੀਦ ਹੋ ਗਏ।
ਇੰਝ ਆਪ ਦਾ ਸਾਰਾ ਜੀਵਨ ਗੁਰੂ ਦੀ ਚਰਨ ਸ਼ਰਨ ‘ਚ ਨੇਪਰੇ ਲੱਗਾ ਹਰ ਛੋਟੀ ਵੱਡੀ ਘਟਨਾ ਆਪ ਦੇ ਸਾਹਮਣੇ ਵਾਪਰੀ।
ਫੌਲੋ ਕਰੋ ਜੀ Dalveer Singh



Share On Whatsapp

Leave a comment





  ‹ Prev Page Next Page ›