Share On Whatsapp

Leave a comment






Share On Whatsapp

Leave a comment




Share On Whatsapp

Leave a comment


धनासरी महला ५ ॥ पानी पखा पीसउ संत आगै गुण गोविंद जसु गाई ॥ सासि सासि मनु नामु सम्हारै इहु बिस्राम निधि पाई ॥१॥ तुम्ह करहु दइआ मेरे साई ॥ ऐसी मति दीजै मेरे ठाकुर सदा सदा तुधु धिआई ॥१॥ रहाउ ॥ तुम्हरी क्रिपा ते मोहु मानु छूटै बिनसि जाइ भरमाई ॥ अनद रूपु रविओ सभ मधे जत कत पेखउ जाई ॥२॥ तुम्ह दइआल किरपाल क्रिपा निधि पतित पावन गोसाई ॥ कोटि सूख आनंद राज पाए मुख ते निमख बुलाई ॥३॥ जाप ताप भगति सा पूरी जो प्रभ कै मनि भाई ॥ नामु जपत त्रिसना सभ बुझी है नानक त्रिपति अघाई ॥४॥१०॥

अर्थ: (हे प्रभु! कृपा कर) मैं (तेरे) संतों की सेवा में (रह के, उनके लिए) पानी (ढोता रहूँ, उनको) पंखा (झलता रहूँ, उनके लिए आटा) पीसता रहूँ, और, हे गोबिंद! तेरी सिफत सलाह तेरे सुन गाता रहूँ। मेरे मन प्रतेक साँस के साथ (तेरा) नाम याद करता रहे, मैं तेरा यह नाम प्राप्त कर लूँ जो सुख शांति का खज़ाना है ॥१॥ हे मेरे खसम-प्रभु! (मेरे ऊपर) दया कर। हे मेरे ठाकुर! मुझे ऐसी अक्ल दो कि मैं सदा ही तेरा नाम सिमरता रहूँ ॥१॥ रहाउ ॥ हे प्रभु! तेरी कृपा से (मेरे अंदर से) माया का मोह ख़त्म हो जाए, अहंकार दूर हो जाए, मेरी भटकना का नास हो जाए, मैं जहाँ जहाँ जा के देखूँ सब में मुझे तूँ आनंद-सरूप ही वसता दिखे ॥२॥ हे धरती के खसम! तूँ दयाल हैं, कृपाल हैं, तूँ दया का खज़ाना हैं, तूँ विकारियों को पवित्र करने वाले हैं। जब मैं आँख झमकण जितने समय के लिए मुँहों तेरा नाम उचारता हूँ, मुझे इस तरह जापता है कि मैं राज-भाग के करोड़ों सुख आनन्द प्रापत कर लिए हैं ॥३॥ वही जाप ताप वही भगती पूरन मानों, जो परमात्मा के मन में पसंद आती है। हे नानक जी! परमात्मा का नाम जपिया सारी त्रिसना खत्म हो जाती है, (माया वाले पदार्थों से) पूरन तौर से संतुस्टी हो जाती है ॥४॥१०



Share On Whatsapp

Leave a comment




ਅੰਗ : 673
ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥

ਅਰਥ: (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥ ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥ ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ॥੨॥ ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ ॥੩॥ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਹੇ ਨਾਨਕ ਜੀ! ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥੧੦॥



Share On Whatsapp

Leave a comment


ਸਭ ਤੋ ਪਹਿਲਾ ਸਿਰਪਾਉ ( ਸਿਰੋਪਾ ) ਗੁਰੂ ਅੰਗਦ ਸਾਹਿਬ ਜੀ ਨੇ
ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤਾ ਸੀ
ਜਦੋ ਗੁਰੂ ਅਮਰਦਾਸ ਸਾਹਿਬ ਜੀ ਜਲ ਦੀ ਬਾਰਾਂ ਸਾਲ ਸੇਵਾ ਕਰਦੇ ਰਹੇ ਸਨ
ਹਰ ਛੇ ਮਹੀਨੇ ਬਾਅਦ ਇਕ ਸਿਰੋਪਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇਦੇਂ ਸਨ ,
ਪਰ ਹੁਣ ਹਰ ਇਕ ਨੂੰ ਸਿਰੋਪਾ ਦੇਣਾ ਖੇਡ ਬਣਾ ਲਈ ।



Share On Whatsapp

Leave a comment


ਧੰਨ ਧੰਨ ਬਾਬਾ ਅਜੀਤ ਸਿੰਘ ਜੀ ,
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ



Share On Whatsapp

Leave a comment




ਜੇ ਗਾਂਧੀ ਜਯੰਤੀ ਤੇ ਸ਼ਰਾਬ ਦੇ ਠੇਕੇ ਬੰਦ ਹੋ ਸਕਦੇ ਆ
ਫਿਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਕਿਓ ਨਹੀ



Share On Whatsapp

Leave a comment


ਸ਼ਹੀਦਾਂ ਦਾ ਸੰਸਕਾਰ (ਭਾਗ-8)
9 ਪੋਹ ਨੂੰ ਭਾਈ ਸੰਗਤ ਸਿੰਘ ਦੇ ਸਮੇਤ ਗੜ੍ਹੀ ਦੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਚਮਕੌਰ ਸਾਹਿਬ ਨੇੜੇ ਪਿੰਡ ਰਾਏਪੁਰ ਦੀ ਰਹਿਣ ਵਾਲੀ ਬੀਬੀ ਸ਼ਰਨ ਕੌਰ ਅੰਦਰ ਸਤਿਗੁਰਾਂ ਦੀ ਕ੍ਰਿਪਾ ਸਦਕਾ ਸ਼ਹੀਦ ਸਿੰਘਾਂ ਦਾ ਸਸਕਾਰ ਕਰਨ ਦਾ ਖਿਆਲ ਆਇਆ। ਏਸ ਮਹਾਨ ਸੇਵਾ ਲਈ ਬੀਬੀ ਜੀ ਚਮਕੌਰ ਰਣਭੂਮੀ ਪਹੁੰਚੀ। ਰਾਤ ਦੇ ਹਨੇਰੇ ਚ ਦੀਵੇ ਦੀ ਲੋਅ ਨਾਲ ਸਿੰਘਾਂ ਦੇ ਸਰੀਰਾਂ ਲੱਭਦੇ ਫਿਰਦੇ ਆ , ਬੜੇ ਵੱਡੇ ਢੇਰ ਚੋ ਮਸਾਂ ਕਿਤੇ ਇੱਕ ਸਰੀਰ ਮਿਲਦਾ। ਉਹ ਚੁੱਕ ਕੇ ਪਾਸੇ ਲੈ ਜਾਂਦੀ ਫੇਰ ਹੋਰ ਲਭਦੀ। ਏਦਾ ਬੀਬੀ ਨੇ 12 ਤੋਂ 15 ਸਰੀਰ ਕੱਠੇ ਕਰਲੇ। ਬੀਬੀ ਜੀ ਕੱਲੀ ਸੀ ਸਰੀਰ ਲਭਦੀ ਥੱਕ ਗਈ। ਰਾਤ ਵੀ ਵਾਹਵਾ ਹੋਗੀ ਸੀ। ਸੋਚਿਆ ਕਿਤੇ ਚੜ੍ਹ ਗਿਆ ਸਾਰੇ ਜਾਗ ਪਏ ਸੰਸਕਾਰ ਕਰਨਾ ਔਖਾ ਹੋਜੂ। ਜਿੰਨੇ ਸਰੀਰ ਮਿਲੇ ਇਨ੍ਹਾਂ ਦੀ ਸੇਵਾ ਪਹਿਲਾਂ ਕਰਲਵਾਂ। ਇਧਰੋਂ ਓਧਰੋਂ ਕਿਸੇ ਤਰ੍ਹਾਂ ਬਾਲਣ ਕੱਠਾ ਕੀਤਾ। ਚਿਖਾ ਬਣਾਈ ਸਰੀਰ ਉਪਰ ਰੱਖੇ ਲਾਂਬੂ ਲਾਇਆ। ਨੇੜੇ ਖੜ ਸੋਹਿਲਾ ਸਾਹਿਬ ਦਾ ਪਾਠ ਕੀਤਾ। ਜਦੋਂ ਅੱਗ ਮੱਚੀ ਪਹਿਰੇਦਾਰ ਬੜੇ ਹੈਰਾਨ ਏ ਕੀ ਹੋਇਆ। ਭੱਜੇ ਆਏ ਬੀਬੀ ਨੂੰ ਕੋਲ ਖੜ੍ਹੀ ਵੇਖ ਪੁੱਛਿਆ ਤੂੰ ਕੌਣ ਏਥੇ ਕੀ ਕਰਦੀ ?? ਮੈਂ ਕਲਗੀਧਰ ਦੀ ਧੀ ਸ਼ਰਨ ਕੌਰ ਸ਼ਹੀਦ ਵੀਰਾਂ ਦਾ ਸਸਕਾਰ ਕਰ ਰਹੀ ਆ।
ਸਿਪਾਹੀਆਂ ਨੇ ਸਸਕਾਰ ਰੋਕਣ ਦਾ ਯਤਨ ਕੀਤਾ। ਬੀਬੀ ਸ੍ਰੀ ਸਾਹਿਬ ਫੜ ਹਮਲਾਵਾਰ ਹੋ ਗਈ. ਕਈ ਸਿਪਾਹੀਆਂ ਦੇ ਡੱਕਰੇ ਕਰਤੇ ਆਪ ਵੀ ਜ਼ਖਮੀ ਹੋਗੀ। ਉਨ੍ਹਾਂ ਜ਼ਖਮੀ ਹਾਲਤ ਚ ਜਿਉਦੀ ਨੂੰ ਚਿਖਾ ਤੇ ਸੁਟਤਾ। ਬਾਦ ਚ ਚਿਖਾ ਬੁਝਾ ਦਿੱਤੀ ਸਸਕਾਰ ਪੂਰੀ ਤਰ੍ਹਾਂ ਹੋਇਆ ਨਹੀਂ …
ਕਰਨੀ ਗੁਰੂ ਦੀ ਇਹਨਾਂ ਦਿਨਾਂ ਚ ਮਾਲਵੇ ਦੇ ਰਹਿਣ ਵਾਲੇ ਦੋ ਗੁਰੂ ਕੇ ਸਿੱਖ ਭਾਈ ਰਾਮਾਂ ਤੇ ਭਾਈ ਤਿਲੋਕਾ ਸਰਹੰਦ ਮਾਮਲਾ ਤਾਰਨ ਆਏ ਸੀ। ਉਹਨਾਂ ਨੂੰ ਚਮਕੌਰ ਦੀ ਜੰਗ ਦਾ ਪਤਾ ਲੱਗਾ। ਉਹ ਚਮਕੌਰ ਵਲ ਮੁੜੇ। ਏਥੇ ਉਹਨਾਂ ਨੂੰ ਸ਼ਾਇਦ ਬੀਬੀ ਸ਼ਰਨ ਕੌਰ ਦੀ ਸੇਵਾ ਬਾਰੇ ਸੂਹ ਮਿਲੀ। ਦੋਹਾਂ ਅੰਦਰ ਸ਼ਹੀਦਾਂ ਦੇ ਸਸਕਾਰ ਦੀ ਸੇਵਾ ਕਰਨ ਦੀ ਭਾਵਨਾ ਜਾਗੀ। ਨੀਤੀ ਨੂੰ ਵਿਚਾਰਦਿਆ ਸਾਰਾ ਦਿਨ ਕਮਲੇ ਬਣ ਵਾਲ ਖਲਾਰ ਰਣਭੂਮੀ ਦੇ ਨੇੜੇ ਗੇੜੀਆਂ ਕੱਢਦੇ ਰਹੇ। ਗਲੀਆਂ ਚ ਬੱਜੇ ਫਿਰਨ ਨਾਲ ਅਸੇ ਪਾਸੇ ਨਿਗਾ ਵੀ ਰੱਖਣ ਲੋੜੀ ਦੀਆ ਚੀਜਾਂ ਦੀ।
ਰਾਤ ਦਾ ਹਨੇਰਾ ਹੋਇਆ ਦੀਵੇ ਦੀ ਲੋਅ ਨਾਲ ਬੀਬੀ ਵਾਂਗ ਸਰੀਰ ਲੱਭਣ ਲੱਗ ਪਏ ਥੋੜੇ ਸਮੇਂ ਬਾਦ ਉਨ੍ਹਾਂ ਨੂੰ ਇੱਕ ਅੱਧ ਮੱਚਿਆ ਸਿਵਾ ਲੱਭ ਗਿਆ। ਬੀਬੀ ਸ਼ਰਨ ਕੌਰ ਦੀ ਲਾਸ਼ ਵੀ ਵਿਚੇ ਸੀ। ਬੀਬੀ ਦੀ ਕੁਰਬਾਨੀ ਵੇਖ ਦੋਵਾਂ ਨੂੰ ਸੇਵਾ ਦਾ ਹੋਰ ਚਾਅ ਚੜ੍ਹਿਆ। ਹੌਲੇ ਹੌਲੇ ਸਰੀਰਾਂ ਦੀ ਭਾਲ ਕੀਤੀ। ਹੱਥ ਚ ਕੜਾ ਸਿਰ ਤੇ ਕੇਸ ਵੇਖ ਕੇ ਪਹਿਚਾਣ ਲੈਂਦੇ ਆ। ਲੱਭਦਿਆਂ ਲੱਭਦਿਆ ਦੋਹਾਂ ਸਾਹਿਬਜ਼ਾਦਿਆਂ ਦੇ ਸਰੀਰ ਵੀ ਮਿਲਗੇ। ਏ ਬੜੀ ਵੱਡੀ ਗੱਲ ਸੀ। ਏਨਾ ਆਪਣੇ ਵੱਲੋਂ ਪੂਰੀ ਤਸੱਲੀ ਕਰ ਲਈ। ਕੋਈ ਸਰੀਰ ਰਹਿ ਨਾ ਜਾਵੇ। ਸੂਹ ਵੀ ਏਹੀ ਮਿਲੀ ਸੀ ਕੇ 40 ਕ ਸਿੰਘ ਸ਼ਹੀਦ ਹੋਏ ਆ।
ਬਾਲਣ ਜੋ ਦਿਨ ਵੇਲੇ ਧਿਆਨ ਚ ਰੱਖਿਆ ਸੀ ਲਿਆਦਾ ਚਿਖਾ ਬਣਾ ਸਾਰੇ ਸਰੀਰਾਂ ਉਪਰੋਂ ਰੱਖੇ, ਬੀਬੀ ਦਾ ਵੀ। ਅਰਦਾਸ ਕੀਤੀ “ਸਚੇ ਪਾਤਸ਼ਾਹ ਆਪਣੇ ਸ਼ਹੀਦ ਸਿੰਘਾਂ ਦੇ ਸਸਕਾਰ ਦੀ ਸੇਵਾ ਆਪ ਹੀ ਕਿਰਪਾ ਕਰਕੇ ਕਰਵਾ ਲਿਉ ਕੋਈ ਵਿਘਨ ਨਾ ਪਵੇ” ਚਿਖਾ ਨੂੰ ਅੱਗ ਲਾਈ ਕੱਲ ਵਾਂਗ ਅੱਜ ਵੀ ਸਿਪਾਹੀ ਭੱਜੇ ਆਏ ਰਾਮਾ ਤੇ ਤਿਲੋਕਾ ਜੀ ਅੱਗੇ ਹੋ ਕਮਲ਼ਿਆਂ ਵਾਂਗ ਚੀਕਾਂ ਮਾਰਨ ਲੱਗ ਪਏ। ਰੇਤ ਮਿੱਟ ਚੁੱਕ-ਚੁੱਕ ਖਲਾਰਣ ਲੱਗ ਪਏ। ਗੁਰੂ ਕਿਰਪਾ ਸਦਕਾ ਇਹਨਾਂ ਨੂੰ ਪਾਗਲ ਸਮਝ ਕੇ ਰੌਲਾ ਸੁਣ ਸਿਪਾਹੀ ਪਿੱਛੇ ਮੁੜ ਗਏ ਚਿਖਾ ਵਲ ਧਿਆਨ ਨਾ ਦਿੱਤਾ। ਉਹਨਾਂ ਦੇ ਜਾਣ ਤੋਂ ਬਾਅਦ ਦੋਨਾਂ ਨੇ ਸ਼ੁਕਰ ਮਨਾਇਆ। ਗੁਰਬਾਣੀ ਪੜ੍ਹੀ ਧਿਆਨ ਨਾਲ ਸਸਕਾਰ ਕੀਤਾ ਦੋ ਕੁ ਦਿਨ ਉਥੇ ਰਹੇ ਜਦੋਂ ਸਿਵਾ ਠੰਡਾ ਹੋਇਆ ਸਾਰੀਆਂ ਅਸਤੀਆਂ ਭਾਂਡਿਆਂ ਚ ਪਾ ਦੱਬ ਦਿੱਤੀਆਂ।
ਜਦੋਂ ਕਲਗੀਧਰ ਪਿਤਾ ਦਮਦਮਾ ਸਾਹਿਬ ਪਹੁੰਚੇ ਇਹਨਾਂ ਨੂੰ ਪਤਾ ਲੱਗਾ ਗੁਰੂ ਦਰਬਾਰ ਹਾਜ਼ਰ ਹੋਏ ਚਮਕੌਰ ਸਾਹਿਬ ਸੰਸਕਾਰ ਦੀ ਸੇਵਾ ਦਾ ਸਾਰਾ ਹਾਲ ਦੱਸਿਆ। ਸੁਣ ਕੇ ਸੰਗਤ ਦੀਆਂ ਅੱਖਾਂ ਭਰ ਆਈਆਂ ਕਲਗੀਧਰ ਪਿਤਾ ਨੇ ਅਸੀਸਾਂ ਦਿੱਤੀਆਂ।
ਸਮਾ ਬੀਤਿਆ ਸਿੰਘਪੁਰੀਆ ਮਿਸਲ ਦੇ ਸਿੱਖ ਸਰਦਾਰ ਹਰਦਿਆਲ ਸਿੰਘ ਨੇ ਬੜੀ ਮਿਹਨਤ ਨਾਲ 1833 ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਅਸਥੀਆਂ ਵਾਲੇ ਮੱਟਕੇ ਲੱਭੇ ਤੇ ਏਥੇ ਅਸਥਾਨ ਬਣਾਇਆ ਗੁਰਦੁਆਰਾ ਕਤਲਗੜ੍ਹ ਸਾਹਿਬ ਹੁਣ ਜਿੱਥੇ ਥੜਾ ਸਾਹਿਬ ਮੌਜੂਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਏਸ ਥੜੇ ਥੱਲੇ ਸ਼ਹੀਦਾਂ ਦੀਆਂ ਅਸਥੀਆਂ ਵਾਲੇ ਘੜੇ ਮਜੁਦ ਆ
ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਨਾਂ ਸ਼ੇਰੇ ਪੰਜਾਬ ਨੇ 30 ਵਿਘੇ ਜ਼ਮੀਨ ਵੀ ਲਾਈ ਸੀ ਸਥਾਨ ਦੀ ਸੇਵਾ ਕਰਦਿਆ ਕੁਝ ਸ਼ਸਤਰ ਵੀ ਮਿਲੇਗੀ ਜੋ ਕਤਲਗੜ੍ਹ ਸਾਹਿਬ ਅੱਜ ਵੀ ਸੰਭਾਲ ਕੇ ਰੱਖੇ ਹੋਏ ਆ
ਏਦਾਂ ਸ਼ਹੀਦ ਸਿੰਘਾਂ ਦਾ ਸਸਕਾਰ ਹੋਇਆ ਬੀਬੀ ਸ਼ਰਨ ਕੌਰ ਦੀ ਸ਼ਹਾਦਤ ਨੂੰ ਭਾਈ ਰਾਮੇ ਭਾਈ ਤਿਲੋਕੇ ਦੀ ਮਹਾਨ ਸੇਵਾ ਨੂੰ ਕੋਟਾਨਿ ਵਾਰ ਨਮਸਕਾਰ
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a comment


ਕਲਗੀਧਰ ਜੀ ਨੇ ਗੜ੍ਹੀ ਛਡਣੀ (ਭਾਗ-7)
8 ਪੋਹ ਦਾ ਸੂਰਜ ਛਿਪਿਆ, ਸਿਆਲ ਦੇ ਦਿਨਾਂ ਨਾਲ ਈ ਹਨੇਰਾ ਹੋ ਗਿਆ। ਜੰਗ ਬੰਦ ਹੋਗੀ , ਗੜ੍ਹੀ ਚ ਸਿੰਘਾਂ ਨੇ ਦਸਮੇਸ਼ ਪਿਤਾ ਨੇ ਮਿਲਕੇ ਸੋਦਰ ਰਹਿਰਾਸ ਸਾਹਿਬ ਦਾ ਪਾਠ ਕੀਤਾ। ਪਾਤਸ਼ਾਹ ਨੇ ਆਪ ਸ਼ਹੀਦਾਂ ਲਈ ਅਰਦਾਸ ਕੀਤੀ , ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।
ਸਾਰੀ ਸਮਾਪਤੀ ਹੋਈ ਨਾਲ ਦੇ ਸਿੰਘਾਂ ਨੂੰ ਕੱਠਿਆਂ ਕਰ ਦਸਮੇਸ਼ ਜੀ ਨੇ ਗਰਜ ਕੇ ਕਿਹਾ ਖਾਲਸਾ ਜੀ ਸਵੇਰੇ ਪਹਿਲਾ ਜਥਾ ਅਸੀਂ ਲੈ ਕੇ ਜਾਵਾਂਗੇ। ਸੁਣ ਕੇ ਸਾਰੇ ਸਿੰਘ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ। ਸਿੰਘਾਂ ਬੜੀਆਂ ਬੇਨਤੀਆਂ ਕੀਤੀਆਂ ਕੇ ਤੁਸੀਂ ਜੰਗ ਚ ਨ ਜਾਓ ਵੈਰੀ ਨਾਲ ਅਸੀਂ ਆਪੇ ਨਜਿਠ ਲਾਵਾਂਗੇ। ਅਜੇ ਪੰਥ ਨੂੰ ਤੁਹਾਡੀ ਲੋੜ ਆ ਕਿਉਂਕਿ ਤੁਹਾਡਾ ਪਾਵਨ ਸਰੀਰ ਸਲਾਮ ਰਿਹਾ, ਤੁਸੀਂ ਸਾਡੇ ਵਰਗੇ ਲੱਖਾਂ ਪੈਦਾ ਕਰਲੋ ਗੇ ਪਰ ਸਾਡੇ ਤੋ ਤੁਹਾਡੇ ਵਰਗਾ …..
ਮਹਾਰਾਜ ਆਪਣੀ ਗੱਲ ਤੇ ਦ੍ਰਿੜ ਰਹੇ ਆਖਿਰ ਭਾਈ ਦਇਆ ਸਿੰਘ ਜੀ ਹੋਰ ਸਿੰਘਾਂ ਨੂੰ ਨਾਲ ਲੈ ਕੁਝ ਪਾਸੇ ਹੋਏ ਮਿਲਕੇ ਗੁਰਮਤਾ ਕੀਤਾ। ਖਾਲਸਾ ਸਾਜਣ ਤੋ ਬਾਦ ਏ ਪਹਿਲਾਂ ਪੰਜ ਪ੍ਰਧਾਨੀ ਗੁਰੁਮਤਾ ਸੀ। ਗੁਰਮਤਾ ਕਰ ਸਿੰਘਾਂ ਨੇ ਪੰਜ ਪਿਆਰਿਆ ਦੇ ਰੂਪ ਚ ਸਾਹਮਣੇ ਖੜ ਭਾਈ ਦਇਆ ਸਿੰਘ ਜੀ ਨੇ ਕਿਹਾ ਪਾਤਸ਼ਾਹ ਖਾਲਸਾ ਸਾਜਣ ਸਮੇ ਆਪ ਜੀ ਨੇ ਪੰਜ ਸਿੰਘਾਂ ਨੂੰ ਅਕਾਲੀ ਰੂਪ ਦਿੱਤਾ “ਆਪੇ ਗੁਰ ਚੇਲੇ” ਦੀ ਬਖਸ਼ਿਸ਼ ਕੀਤੀ ਸੀ। ਅਸੀਂ ਤੁਹਾਨੂੰ ਹੁਕਮ ਕਰਦੇ ਆ ਤੁਹੀ ਏਥੇ ਜੰਗ ਨਹੀ ਕਰਨੀ ਤੁਸੀਂ ਹੁਣੇ ਗੜ੍ਹੀ ਚੋ ਨਿਕਲ ਕਿਸੇ ਸੁਰੱਖਿਅਤ ਥਾਂ ਚਲੇ ਜਾਓ , ਤੁਹਾਡੀ ਪੰਥ ਨੂੰ ਲੋੜ ਹੈ ਚੋਜੀ ਪ੍ਰੀਤਮ ਜੀ ਨੇ ਖਾਲਸੇ ਦਾ ਹੁਕਮ ਸਤਿ ਕਰ ਮੰਨਿਆ , ਪਰ ਕਿਆ ਅਸੀਂ ਕੱਲਿਆਂ ਨਹੀਂ ਜਾਣਾ ਤੇ ਚੁੱਪ ਕਰਕੇ ਨਹੀਂ ਜਾਣਾ ਏ ਗੱਲ ਖਾਲਸੇ ਨੇ ਮੰਨ ਲਈ।
ਗੜ੍ਹੀ ਛੱਡਣ ਤੋਂ ਪਹਿਲਾਂ ਗੁਰਦੇਵ ਨੇ ਹੋਰ ਬਖਸ਼ਿਸ਼ ਕੀਤੀ ਪੰਜਾਂ ਸਿੰਘਾਂ ਨੂੰ ਸਤਿਗੁਰ ਮਹਾਰਾਜੇ ਨੇ ਆਪਣਾ ਸਰੂਪ ਬਖਸ਼ਿਆ ਭਾਈ ਸੰਗਤ ਸਿੰਘ ਜਿੰਨਾ ਦਾ ਚੇਹਰਾ-ਮੋਹਰਾ ਉਮਰ ਕਲਗੀਧਰ ਨਾਲ ਮਿਲਦੀ ਸੀ , ਨੂੰ ਪਾਤਸ਼ਾਹ ਨੇ ਕਲਗੀ ਤੋੜਾ ਬਖਸ਼ਿਆ। ਖ਼ਾਲਸੇ ਨੂੰ ਆਪਣਾ ਸਰੂਪ ਵੀ ਬਲ ਵੀ ਬਖਸ਼ਿਆ ਕਲਗੀ ਲਗਾ ਸਿੰਘ ਤੇ ਗੁਰੂ (ਪਿਉ ਪੁੱਤ) ਇਕ ਰੂਪ ਹੀ ਹੋ ਗਏ , ਪਹਿਚ‍ਣ ਅਉਖੀ ਸੀ। ਨਾਲ ਬਚਨ ਕਹੇ ਸੰਗਤ ਸਿੰਘ ਜੀ ਤੁਸੀਂ ਉਪਰ ਅਟਾਰੀ ਤੇ ਬਹਿਣਾ , ਜਿਥੇ ਅਸੀਂ ਅੱਜ ਸਾਰਾ ਦਿਨ ਰਹੇ। ਆਖਰੀ ਸਾਹ ਤਕ ਧਰਮ ਯੁੱਧ ਕਰਨਾ , ਵਾਹਿਗੁਰੂ ਅੰਗ ਸੰਗ ਸਹਾਈ ਹੋਊ। ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੂੰ ਨਾਲ ਜਾਣ ਲਈ ਤਿਆਰ ਕੀਤਾ। ਗੜ੍ਹੀ ਚੋਂ ਬਾਹਰ ਸਾਰੇ ਸੁੰਨ ਸਾਨ ਸੀ , ਰਣ ਭੂਮੀ ਚ ਲੋਥਾਂ ਦੇ ਢੇਰ ਲੱਗੇ ਪਏ ਲਹੂ ਤੇ ਮਿੱਝ ਖਿਲਰਿਆ ਪਿਆ। ਕੁੱਤੇ ਗਿਦੜ ਇੱਲ‍ਾਂ ਹੋਰ ਮੁਰਦਾਖੋਰ ਜਨਵਰ ਮਾਸਹਾਰੀ ਪੰਛੀ ਬੋਟੀਆ ਨੋਚਣ ਦੇ ਚੀਕਦੇ ਸੀ ਕੋਈ ਕੋਈ ਪਹਿਰੇਦਾਰ ਜਾਗਦਾ ਸੀ ਪਾਤਸ਼ਾਹ ਨੇ ਜੋੜਾ ਲਾਹ ਦਿੱਤਾ ਤਾਰੇ ਦੀ ਸੇਤ ਤੇ ਮਾਛੀਵਾੜੇ ਮਿਲਣ ਦਾ ਸੰਕੇਤ ਕਰਕੇ ਗੜ੍ਹੀ ਤੋ ਸਿੰਘ ਤੇ ਪਾਤਸ਼ਾਹ ਵੱਖ ਵੱਖ ਦਿਸ਼ਾਵਾਂ ਚ ਹੋ ਗਏ ਗੜ੍ਹੀ ਤੋਂ ਥੋੜ੍ਹੀ ਦੂਰ ਜਾ ਕੇ ਨਿਰਭੈ ਗੁਰਦੇਵ ਨੇ ਜੋਰ ਨਾਲ ਤਾੜੀ ਮਾਰੀ ਤੇ ਉੱਚੀ ਅਵਾਜ ਚ ਕਿਆ ਪੀਰ-ਏ-ਹਿੰਦ ਰਵਦ ਭਾਵੇਂ ਗੁਰੂ ਗੋਬਿੰਦ ਸਿੰਘ ਜਾ ਰਿਆ ਹੈ (ਏਥੇ ਗੁ: ਤਾੜੀ ਸਾਹਿਬ ਬਣਿਆ ਹੋਇਆ )
ਅਵਾਜ਼ ਸੁਣ ਪਹਿਰੇਦਾਰ ਨੇ ਰੌਲਾ ਪਾਇਆ ਭਗਦੜ ਮੱਚ ਗਈ ਇਕ ਸਿਪਾਹੀ ਦੇ ਹੱਥ ਮਿਸ਼ਾਲ ਸੀ ਪਾਤਸ਼ਾਹ ਨੇ ਸਿੰਨ ਕੇ ਹੱਥ ਤੇ ਤੀਰ ਮਾਰਿਆ ਮਿਸ਼ਾਲ ਡਿੱਗ ਕੇ ਬੁਝਗੀ ਹਨੇਰੇ ਚ ਬਹੁਤ ਸਾਰੀ ਫੌਜ ਆਪਸ ਚ ਲੜ-ਲੜ ਕੇ ਮਰਗੀ ਸਿੰਘ ਤੇ ਸਤਿਗੁਰੂ ਸਹੀ ਸਲਾਮਤ ਦੂਰ ਨਿਕਲ ਨੀਤੀ ਤਹਿਤ ਸਾਰੀ ਰਾਤ ਗੜ੍ਹੀ ਚ ਰੁਖ ਰੁਖ ਨਗਾਰਾ ਵੱਜਦਾ ਰਿਆ ਸਵੇਰ ਹੋਈ ਸਿੰਘਾਂ ਨੇ ਗੜ੍ਹੀ ਦਾ ਦਰਵਾਜਾ ਖੋਲਿਆ ਬੜਾ ਗਹਿਗਚ ਜੰਗ ਹੋਇਆ ਸਾਰੇ ਸਿੰਘ ਸ਼ਹੀਦੀਆ ਪਾ ਪਏ ਭਾਈ ਸੰਗਤ ਸਿੰਘ ਸਭ ਤੋ ਅਖੀਰ ਤੇ ਸ਼ਹੀਦ ਹੋਏ ਕਲਗੀ ਵੇਖ ਉਨ੍ਹਾਂ ਦਾ ਸਿਰ ਵੱਢਿਆ ਸਾਰੀ ਫੌਜ ਨੇ ਖੁਸ਼ੀ ਮਨਾਈ ਗੁਰੂ ਮਾਰਲਿਆ ਗੁਰੂ ਮਾਰਲਿਆ ਵਾਹਵਾ ਚਿਰ ਏ ਭੁਲੇਖਾ ਰਿਆ ਪਰ ਜਦੋ ਸਚਾਈ ਦਾ ਪਤਾ ਲੱਗਾ ਵਜੀਦੇ ਸਮੇਤ ਸਭ ਦੀ ਮਾਂ ਈ ਮਰਗੀ ਪਹਿਲਾਂ ਵੀ ਕਈ ਮੀਨਿਆ ਦਾ ਘੇਰਾ ਹੁਣ ਵੀ ਕਸਮਾਂ ਤੋੜੀਆ ਦੀਨ ਤੋ ਹਾਰੇ ਦਸ ਲੱਖ ਦਾ ਘੇਰਾ ਲੱਖਾਂ ਦਾ ਜਾਨੀ ਮਾਲੀ ਨੁਕਸਾਨ ਕਰਾ ਵੀ ਗੁਰੂ ਜਿਉਦਾ/ਮੁਰਦਾ ਹੱਥ ਨੀ ਆਇਆ ਸਿਰ ਫੜ ਬਹਿ ਗਏ ਧਰਤੀ ਥਾਂ ਨ ਦੇਵੇ ਖੜਣ ਨੂੰ ….
ਕਲਗੀਧਰ ਪਿਤਾ ਜਫਰਨਾਮੇ ਚ ਲਿਖਦੇ ਆ ਐਬਾਦਸ਼ਾਹ ਲਾਹਨਤ ਤੇਰੇ ਜਰਨੈਲਾਂ ਤੇ ਲੱਖਾਂ ਦੀ ਫੌਜ ਹੁੰਦਾ ਵੀ ਮੇਰਾ ਵਾਲ ਤੱਕ ਵੀ ਵਿੰਗਾ ਨੀ ਕਰ ਸਕੇ ਖੈਰ
9 ਤਰੀਕ ਦੇ ਰਾਤ ਨੂੰ ਬੀਬੀ ਸ਼ਰਨ ਕੌਰ ਨੇ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਤੇ ਨਾਲ ਆਪ ਵੀ ਗੁਰੂ ਚਰਨਾਂ ਤੋਂ ਪ੍ਰਾਣ ਨਿਸ਼ਾਵਰ ਕਰਗੀ
ਚਮਕੌਰ ਗੜੀ ਦੇ ਸਮੂਹ ਸ਼ਹੀਦਾਂ ਨੂੰ ਕੋਟਾਨ-ਕੋਟ ਪ੍ਰਣਾਮ ਨਮਸਕਾਰਾਂ🙏🙏🙏🙏🙏
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ ਸੱਤਵੀਂ ਪੋਸਟ



Share On Whatsapp

Leave a Comment
ninder chand : waheguru ji



ਸ਼ਹੀਦੀ ਬਾਬਾ ਜੁਝਾਰ ਸਿੰਘ (ਭਾਗ -6)
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਅਟਾਰੀ ਤੇ ਖੜ ਵੱਡੇ ਵੀਰ ਨੂੰ ਰਣ ਤੱਤੇ ਚ ਵੈਰੀਆਂ ਦੇ ਡੱਕਰੇ ਕਰਦਿਆਂ ਜੰਗੀ ਪੈਂਤੜੇ ਵਰਤਦਿਆਂ ਬੜੇ ਗੌਹ ਨਾਲ ਤੱਕਦੇ ਰਹੇ , ਜਿਵੇਂ ਉਸਤਾਦ ਦੇ ਕੋਲੋਂ ਸਿੱਖੀ ਦਾ ਵੱਡੇ ਫਰਜੰਦ ਦੀ ਸਹਾਦਤ ਤੇ ਜਦੋ ਗੁਰੂ ਪਿਤਾ ਨੇ ਜੈਕਾਰੇ ਲਾਏ ਤਾਂ ਬਾਬਾ ਜੁਝਾਰ ਸਿੰਘ ਨੇ ਵੀ ਨਾਲ ਅਵਾਜ਼ ਹੀ ਬੁਲੰਦ ਕੀਤੀ ਸੀ।
ਵੱਡੇ ਵੀਰ ਦੀ ਸ਼ਹਾਦਤ ਤੋ ਬਾਦ ਹੱਥ ਜੋੜ ਕਿਹਾ ਗੁਰੂ ਪਿਤਾ ਹੁਣ ਅਗਲਾ ਜਥਾ ਮੈ ਲੈਕੇ ਜਾਵਾਂਗਾ , ਮੈਂ ਵੱਡੇ ਵੀਰ ਵਾਂਗ ਜੰਗ ਚ ਜੂਝਾਗਾ। ਤੁਸੀਂ ਏਥੇ ਖੜ ਕੇ ਵੇਖਿਓ , ਚੋਜੀ ਪ੍ਰੀਤਮ ਵੇਖ ਕੇ ਮੁਸਕਰਾਏ ਤੇ ਮਜ਼ਾਕ ਦੇ ਲਹਿਜੇ ਨਾਲ ਕਿਹਾ ਲਾਲ ਜੀ ਤੁਹਾਨੂੰ ਲੜਨਾ ਅਉਦਾ ?
ਹੱਥ ਜੋੜ ਬਾਬਾ ਜੀ ਨੇ ਕਿਹਾ ਪਾਤਸ਼ਾਹ ਲੜਨਾ ਨਹੀਂ ਆਉਂਦਾ ਪਰ ਮੈਨੂੰ ਮਰਨਾ ਤੇ ਆਉਦਾ। ਸਿਰ ਲਾਹੁਣੇ ਨਹੀਂ ਆਉਂਦੇ ਪਰ ਆਪਣਾ ਸਿਰ ਤਲੀ ਤੇ ਰੱਖਣਾ ਅਉਦਾ। ਕਿਰਪਾ ਕਰੋ ਹੁਣ ਮੈਨੂੰ ਆਗਿਆ
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ ।
ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ ।
ਗੁਰੂ ਪਿਤਾ ਨੇ ਘੁੱਟ ਕੇ ਗਲ ਨਾਲ ਲਾਇਆ ਕਿਆਂ ਅਸੀਂ ਕਦੇ ਕਿਸੇ ਨੂੰ ਅਜ ਤਕ ਸ਼ਹਾਦਤ ਤੋਂ ਨਹੀਂ ਰੋਕਿਆ ਗੁਰਦੇਵ ਪਿਤਾ ਨੂੰ ਅਹੀ ਆਪ ਬੇਨਤੀ ਕੀਤੀ ਸੀ ਦਿੱਲੀ ਜਾਣ ਲੀ ਤਾਡੇ ਵੱਡੇ ਭਰਾ ਨੂੰ ਥਾਪੜਾ ਦੇ ਕੇ ਤੋਰਿਆ ਹੇੈ , ਤਾਨੂੰ ਵੀ ਨਹੀ ਰੋਕਾਂਗੇ। ਜਾਓ ਅਕਾਲ ਪੁਰਖ ਤਾਂਨੂੰ ਬਲ ਬਖਸ਼ੇ। ਅਸੀਂ ਤੁਹਾਨੂੰ ਅਲਾਹ ਦੇ ਸਪੁਰਦ ਕਰਦੇ ਆ। ਮਰੋ ਜਾਂ ਮਾਰ ਦਿਓ ਪੁੱਤਰ ਜੀ। ਤੁਹੀ ਪੰਥ ਦੇ ਮਲਾਹ ਹੋ (ਬੇੜਾ ਚਲਉਣ ਆਲਾ ) ਜਾਓ ਸਿਰ ਭੇਟ ਕਰੋ ਤਾਂਕੇ ਧਰਮ ਦੀ ਬੇੜੀ ਚੱਲੇ
ਬੇਟਾ, ਹੋ ਤੁਮ ਹੀ ਪੰਥ ਕੇ ਬੇੜੇ ਕੇ ਖ਼ਿਵੱਯਾ ।
ਸਰ ਭੇਂਟ ਕਰੋ ਤਾਕਿ ਧਰਮ ਕੀ ਚਲੇ ਨੱਯਾ ।
ਅਟਾਰੀ ਤੋ ਥੱਲੇ ਆ ਬਾਬਾ ਜੁਝਾਰ ਸਿੰਘ ਜੀ ਨੂੰ ਆਪ ਸ਼ਸਤਰ ਸਜਾ ਤਿਆਰ ਕੀਤਾ ਏਸ ਵੇਲੇ ਬਾਬਾ ਜੀ ਦੀ ਉਮਰ ਸਿਰਫ 14 ਸਾਲ ਕੁਝ ਮਹੀਨੇ ਸੀ। ਬਾਜ਼ਾਵਾਲੇ ਬਾਪੂ ਨੇ ਥਾਪੜਾ ਦਿੱਤਾ ਤੇ ਕਿਹਾ ਸਾਡੇ ਮਨ ਦੀ ਬੜੀ ਰੀਝ ਆ ਤੁਹਾਨੂੰ ਤੇਗ ਚਲਾਉਦਿਆਂ ਵੇਖਾਂ ਸੀਨੇ ਤੇ ਬਰਸ਼ੀ ਖਾਂਦਿਆਂ ਵੇਖਾਂ (ਧੰਨ ਪਿਤਾ 🙏)
ਖ਼ਵਾਹਿਸ਼ ਹੈ ਤੁਮ੍ਹੇਂ ਤੇਗ਼ ਚਲਾਤੇ ਹੂਏ ਦੇਖੇਂ !
ਹਮ ਆਂਖ ਸੇ ਬਰਛੀ ਤੁਮ੍ਹੇਂ ਖਾਤੇ ਹੂਏ ਦੇਖੇਂ !!
ਪੰਜ ਪਿਆਰਿਆਂ ਚੋ ਭਾਈ #ਸਾਹਿਬ_ਸਿੰਘ ਕੁਝ ਹੋਰ ਸਿੰਘ ਬਾਬਾ ਜੀ ਦੇ ਨਾਲ ਤਿਆਰ ਹੋਏ ਦਰਵਾਜ਼ਾ ਖੁੱਲ੍ਹਾ ਗੜ੍ਹੀ ਤੋ ਬਾਹਰ ਨਿਕਲਦਿਆ ਹੀ ਬੰਦੂਕਾਂ ਦੀ ਸ਼ਲਖ ਛੱਡੀ ਧੜਾਧੜ ਗੋਲੀਆਂ ਨਾਲ ਕਈਆਂ ਦੇ ਸੀਨੇ ਪਾੜਤੇ ਪਹਿਲੇ ਕਦਮ ਈ ਬਾਬਾ ਜੀ ਨੇ ਏਡਾ ਜ਼ਬਰਦਸਤ ਹਮਲਾ ਕੀਤਾ ਕੇ ਸ਼ੇਰਾਂ ਵਾਂਗ ਗੱਜਦੇ ਵੈਰੀ ਗਿੱਦੜਾਂ ਵਾਗ ਡਹਲ ਗਏ
ਜਬ ਫ਼ਤਹ ਗਜਾ ਕਰ ਗਏ ਜੁਝਾਰ ਥੇ ਰਨ ਮੇਂ ।
ਹਰ ਸ਼ੇਰ, ਬਘੇਲਾ ਨਜ਼ਰ ਆਨੇ ਲਗਾ ਬਨ ਮੇਂ ।
ਬੰਦੂਕਾਂ ਖਾਲੀਆ ਹੋਈਆਂ ਤੇ ਬਾਬਾ ਜੀ ਨੇ ਬਰਛਾ ਕੱਢ ਲਿਆ 10/11 ਨੇ ਘੇਰਾ ਪਾ ਲਿਆ ਬਾਬਾ ਜੀ ਸਾਰੇ ਨਬੇੜ ਤੇ ਫੇ 20/25 ਕੱਠੇ ਹੋ ਅਏ ਸਭ ਦੇ ਡਰਕੇ ਕਰਕੇ ਅਜੇ ਦੋ ਕਦਮ ਤੁਰੇ ਕੇ 40/50 ਨੇ ਘੇਰਾ ਪਾਲਿਆ ਬਾਬਾ ਜੀ ਬਾਜ਼ੀਗਰ ਵਾਂਗ ਪੈਤੜੇ ਬਦਲਦਿਆ ਸਭ ਦਾ ਫਾਤੀਆ ਪੜਤਾ ਰੌਲਾ ਪੈਂ ਗਿਆ ਸਾਰੇ ਭੈ ਭੀਤ ਹੋ ਗਏ ਕਹਿਣ ਬੱਚ ਬੱਚ ਲੜੋ ਕੇ ਕਲਗੀ ਵਾਲੇ ਦਾ ਛੋਟਾ ਫਰਜੰਦ ਆ
ਦਸ ਬੀਸ ਕੋ ਜ਼ਖ਼ਮੀ ਕੀਯਾ ਦਸ ਬੀਸ ਕੋ ਮਾਰਾ ।
ਇਕ ਹਮਲੇ ਮੇਂ ਇਸ ਏਕ ਨੇ ਇਕੀਸ ਕੋ ਮਾਰਾ ।
ਖ਼ੱਨਾਸ ਕੋ ਮਾਰਾ ਕਭੀ ਇਬਲੀਸ ਕੋ ਮਾਰਾ ।
ਗ਼ੁਲ ਮਚ ਗਯਾ ਇਕ ਤਿਫ਼ਲ ਨੇ ਚਾਲੀਸ ਕੋ ਮਾਰਾ ।
ਬਚ ਬਚ ਕੇ ਲੜੋ ਕਲਗ਼ੀਓਂ ਵਾਲੇ ਕੇ ਪਿਸਰ ਸੇ ।
ਯਿਹ ਨੀਮਚਾ ਲਾਏ ਹੈਂ ਗੁਰੂ ਜੀ ਕੀ ਕਮਰ ਸੇ ।
ਏ ਕਵੀ ਸੰਤੋਖ ਸਿੰਘ ਲਿਖਦੇ ਬਾਬਾ ਜੁਝਾਰ ਸਿੰਘ ਮੈਦਾਨ ਚ ਐ ਫਿਰਦੇ ਜਿਵੇਂ ਹਿਰਨਾ ਦੇ ਝੁੰਡ ਚ ਬੱਬਰ ਸ਼ੇਰ ਗੱਜ ਦਾ ਮਰਨ ਦਾ ਕੋਈ ਡਰ ਨੀ ਨੇਜੇ ਨਾਲ ਵੈਰੀਆਂ ਨੂੰ ਪਰੋ ਪਰੋ ਕੇ ਲੋਥਾਂ ਤੇ ਲੋਥਾਂ ਚਾੜ੍ਹਤੀਆਂ ਢੇਰ ਲਾਤੇ ਮੁਰਦਿਆਂ ਦੇ ਨਵਾਬ ਵਜੀਦੈ ਤੋ ਸੁਣ ਵੈਰੀ ਜਦੋ ਕੱਠੇ ਹੋ ਚੜ੍ਹਦੇ ਆ ਬਾਬਾ ਜੀ ਐ ਹਲੂਣਾ ਦਿੰਦੇ ਜਿਵੇਂ ਪਾਣੀ ਚ ਮਗਰਮੱਛ ਉਛਲਦਾ ਜਥੇ ਦੇ ਸਿੰਘ ਜ਼ਖਮੀ ਹੋ ਸ਼ਹੀਦੀਆ ਪਉਣ ਡਏ ਸੀ ਬਾਬਾ ਜੀ ਦਾ ਘੋੜਾ ਆਖਰੀ ਸਾਹਾਂ ਤੇ ਘੋੜਾ ਛੱਡ ਪੈਦਲ ਹੋ ਪਏ ਸਾਰਾ ਸਰੀਰ ਲਹੂ ਲੁਹਾਨ ਹੋਇਆ ਪਿਆ ਹੈ ਪਰ ਰਣ ਵੇਖ ਸੂਰਮੇ ਨੂੰ ਚਾਅ ਚੜਦਾ ਨੇਜਾ ਟੁੱਟ ਗਿਆ ਤੇ #ਸ੍ਰੀ_ਸਾਹਿਬ ਕੱਢ ਲੀ ਕੱਦੂ ਵਾਂਗ ਮੁਗਲ ਤੇ ਪਹਾੜੀ ਫੌਜ ਦੇ ਸਿਰ ਲਉਦਿਆ ਉ ਵੀ ਟੱਟ ਗਈ ਤਾਂਵੀ ਸਾਮਣੇ ਹੋਣ ਹੌਸਲਾਂ ਨਹੀ ਸੀ ਤਾਂ ਇੱਕ ਪਠਾਣ ਨੇ ਪਿੱਛੋਂ ਦੀ ਬਰਸ਼ੀ ਮਾਰੀ ਅੈ ਦਸਮੇਸ਼ ਦਾ ਦੂਜਾ ਫਰਜੰਦ ਵੀ ਵੱਡੇ ਵੀਰ ਨੂੰ ਜਾ ਮਿਲਿਆ ਕਲਗੀਧਰ ਪਿਤਾ ਨੇ ਜੈਕਾਰੇ ਲਾਏ ਤੇ ਅਕਾਲ ਪੁਰਖ ਦਾ ਸ਼ੁਕਰਨਾ ਕੀਤਾ
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ ।
ਏਦਾ 8 ਪੋਹ ਦਿਨ ਸ਼ੁਕਰਵਾਰ ਨੂੰ ਚਮਕੌਰ ਦੀ ਧਰਤੀ ਤੇ ਸੰਸਾਰ ਦਾ ਸਭ ਤੋਂ ਅਨੋਖਾ ਯੁੱਧ ਹੋਇਆ ਜਿੱਥੇ ਇੱਕ ਪਾਸੇ ਓਸ ਵੇਲੇ ਦੀ ਏਸੀਆ ਦੀ ਸਭ ਤੋਂ ਵੱਡੀ ਤਾਕਤ ਸਭ ਤਰ੍ਹਾਂ ਦੇ ਹਥਿਆਰਾਂ ਤੋਪਾਂ ਘੋੜੇ ਊਠ ਜੰਗੀ ਹਾਥੀਆਂ ਨਾਲ ਲੈਸ 10 ਲੱਖ ਦੀ ਫੌਜ ਦੂਜੇ ਪਾਸੇ 40 ਭੁੱਖੇ-ਪਿਆਸੇ ਸਿੱਖ ਜਿੰਨਾ ਕੋਲ ਸ਼ਸਤਰ ਵੀ ਗਿਣਤੀ ਦੇ ਸੀ ਸ਼ਾਮ ਤੱਕ ਮੈਦਾਨ ਚ ਇਨ੍ਹਾਂ ਲਹੂ ਵਹਿ ਚੁਕਾ ਸੀ ਕੇ ਜਿਵੇ ਮੋਹਲੇਧਾਰ ਮੀਹ ਪੈਕੇ ਵਹਿਣ ਵਗਦੇ ਆ ਚਮਕੌਰ ਦੇ ਰੇਤਲੇ ਟਿੱਬਿਆ ਚ ਲਹੂ ਮਿੱਝ ਨਾਲ ਰੌਣੀ ਕਰਤੀ ਧਰਤੀ ਹੀ ਨਹੀ ਸੂਰਜ ਵੀ ਲਾਲ ਹੋ ਕੇ ਘਰ ਨੂੰ ਮੁੜ ਗਿਆ
ਜੋਗੀ ਜੀ ਆਂਦੇ
…..ਚਲਦਾ…..
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ #ਛੇਵੀਂ_ਪੋਸਟ



Share On Whatsapp

Leave a comment


ਯੁਧ ਤੇ ਸ਼ਹੀਦੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ (ਭਾਗ -5)
ਦੋ ਜਥੇ ਸ਼ਹੀਦ ਹੋਣ ਤੋਂ ਬਾਦ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਦੋਹਾਂ ਸਾਹਿਬਜ਼ਾਦਿਆਂ ਨੂੰ ਲੈ ਕੇ ਗੜ੍ਹੀ ਚੋ ਨਿਕਲ ਜਾਉ। ਪਾਤਸ਼ਾਹ ਨੇ ਅਣਸੁਣੀ ਕਰ ਦਿੱਤੀ ਫੇ ਬੇਨਤੀ ਕੀਤੀ ਸਾਡੀ ਮੰਨੋ ਸਾਹਿਬਜ਼ਾਦਿਆਂ ਨੂੰ ਲੈ ਕੇ ਚਲੇ ਜਾਓ। ਕਲਗੀਧਰ ਪਿਤਾ ਨੇ ਕਿਹਾ ਕੇੜੇ ਸਾਹਿਬਜ਼ਾਦੇ…..ਕੀ ਤੁਹੀ ਮੇਰੇ ਪੁੱਤ ਨਹੀ ….. ?
ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ ਸਾਰੇ ਮੇਰੇ ਹੋ ਏ ਸੁਣ ਕੇ ਸਿੰਘ ਚੁੱਪ ਕਰ ਗਏ।
ਉਧਰ ਵਜ਼ੀਰ ਖਾਨ ਨੇ ਇਸਮਾਈਲ ਖਾਂ ਹਦੈਤ ਖਾਂ ਖਲੀਲ ਖਾਂ ਸੁਲਤਾਨ ਖਾਨ ਅਸਮਾਨ ਖਾਨ ਜਹਾਨ ਖਾਨ ਕਈ ਖਾਂ ਕੱਠੇ ਕਰ ਇੱਕੋ ਵਾਰ ਫੇਰ ਹਮਲਾ ਕਰਨ ਦਾ ਜਤਨ ਕੀਤਾ।
ਬਾਬਾ ਅਜੀਤ ਸਿੰਘ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਹੁਣ ਮੈਨੂੰ ਆਗਿਆ ਦਿਉ ਕਲਗੀਧਰ ਪਿਤਾ ਨੇਂ ਖੁਸ਼ੀ ਦੇ ਨਾਲ ਥਾਪੜਾ ਦਿੱਤਾ। ਭਾਈ ਦਯਾ ਸਿੰਘ ਨੇ ਰੋਕਿਆ ਤਾਂ ਬਾਬਾ ਜੀ ਨੇ ਕਿਹਾ ਭੰਗਾਣੀ ਦਾ ਜੰਗ ਜਿੱਤ ਗੁਰੂ ਪਿਤਾ ਨੇ ਮੇਰਾ ਨਾਮ ਅਜੀਤ ਸਿੰਘ ਰੱਖਿਆ ਸੀ। ਅੱਜ ਤੁਸੀਂ ਵੇਖਿਉ ਅਜੀਤ ਸਿੰਘ ਕਿਵੇਂ ਨਾਮ ਦੀ ਲਾਜ ਰੱਖਦਾ।
ਨਾਮ ਹੈ ਅਜੀਤ ਸਿੰਘ ਜਿੱਤਿਆ ਨਈ ਜਾਵਾਂਗਾ
ਜਿੱਤਿਆ ਗਿਆ ਅਗਰ ਜਿਉਦਾ ਨਈ ਆਵਾਂਗਾ
ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਪਿਆਰੇ ਭਾਈ ਮੋਹਕਮ ਸਿੰਘ ਭਾਈ ਈਸ਼ਰ ਸਿੰਘ ਭਾਈ ਲਾਲ ਸਿੰਘ ਭਾਈ ਨੰਦ ਸਿੰਘ ਤੁਰੇ। ਬਾਬਾ ਜੀ ਦੀ ਉਮਰ ਸਿਰਫ 18 ਕ ਸਾਲ ਸੀ। ਹਵੇਲੀ ਤੋਂ ਬਾਹਰ ਨਿਕਲਦਿਆਂ ਜੈਕਾਰੇ ਛੱਡੇ। ਅਸਮਾਣ ਗੂੰਜਣ ਲਾਤਾ ਬਾਬਾ ਅਜੀਤ ਸਿੰਘ ਜੀ ਨੇ ਅੱਗੇ ਵਧਦੇ ਖਾਂਨਾਂ ਨੂੰ ਸਮੇਤ ਫ਼ੌਜ ਤੀਰਾ਼ ਨਾਲ ਵਿੰਨ ਦਿੱਤਾ। ਜਿਹੜੇ ਗੁਰੂ ਪਿਤਾ ਤੇ ਸਾਹਿਬਜ਼ਾਦੇ ਨੂੰ ਜਾਣਦੇ ਸੀ ਵਜੀਰ ਖਾਨ ਤੇ ਅਜਮੇਰ ਚੰਦ ਰਾਜੇ ਵਰਗੇ ਉਹ ਵੇਖ ਹੈਰਾਨ ਸੀ ਕਿ ਕੋਈ ਪਿਓ ਆਪਣੇ ਜਵਾਨ ਪੁੱਤ ਨੂੰ ਮੌਤ ਦੇ ਮੂੰਹ ਕਿਵੇ ਭੇਜ ਸਕਦਾ ….ਖੈਰ
ਤੀਰਾਂ ਦੇ ਮੀਹ ਤੋ ਬਚਦੀ ਫੌਜ ਪਿੱਛੇ ਮੁੜੀ ਤੀਰ ਮੁਕੇ ਤਾਂ ਬਾਬਾ ਜੀ ਨੇ ਨੇਜਾ (ਸਾਂਗ) ਲੈ ਲਿਆ ਤੇ ਫੁੱਲਾਂ ਦੀ ਮਾਲਾ ਵਾਂਗ ਸੀਨਿਆ ਚ ਪਰੋਈ ਜਾਂਦੇ ਆ। ਬਾਬਾ ਜੀ ਜੰਗ ਚ ਐ ਉਛਲਦੇ ਜਿਵੇਂ ਮਗਰਮੱਛ ਪਾਣੀ ਚ (ਨਿਹੰਗ ਦਾ ਇਕ ਅਰਥ ਮਗਰਮੱਛ ਵੀ ਆ) . ਏ ਵੇਖ ਵੈਰੀ ਦਲ ਭਗਦੜ ਮੱਚ ਗੀ ਚੀਕ‍ਾਂ ਮਾਰਦੇ ਹੇ ਖੁਦਾ ਬਚਾ ਲਾ ਬਚਾ ਲੈ।
ਕਵੀ ਸੈਨਾਪਤਿ ਲਿਖਦਾ
ਲੇਤ ਪਰੋਇ ਪਠਾਨ ਕੋ ਸਭਹਨ ਸਾਂਗ ਦਿਖਲਾਏ।
ਦੇਖ ਹੀ ਸਭ ਕਹਤ ਹੈ ਅਰੇ ਖੁਦਾਇ ਖੁਦਾਇ।
ਏਦਾ ਸੀਨੇ ਪਰੋਂਦਿਆ ਸਾਮਣੇ ਇੱਕ ਬੜਾ ਤਕੜਾ ਜਰਨੈਲ ਪਠਾਣ ਆ ਗਿਆ। ਜਿਹਨੇ ਸਾਰਾ ਸਰੀਰ ਸੰਜੋ ਚ ਮੜਿਆ ਸੀ ਬਾਬਾ ਜੀ ਨੇ ਜ਼ੋਰ ਨਾਲ ਨੇਗਾ ਸੀਨੇ ਚ ਮਾਰਿਆ ਸੰਜੋ ਪਾੜਕੇ ਖੁਡ ਚ ਸੱਪ ਵਾਂਗ ਸਾਰਾ ਫਾਲਾ ਛਾਤੀ ਚ ਧਸ ਗਿਆ। ਪਰ ਜਦੋਂ ਖਿੱਚਣ ਲੱਗੇ ਹੱਥ ਚ ਕੱਲਾ ਡੰਡਾ ਆਇਆ ਨੇਜਾ ਟੁੱਟ ਗਿਆ। ਉਹ ਸੁਟ ਕੇ ਬਾਬਾ ਜੀ ਨੇ ਭਗੌਤੀ ਸੂਤ ਲੀ , ਜਦੋਂ ਮਿਆਨੋਂ ਬਾਹਰ ਕੱਢ ਜੋਗੀ ਅੱਲ੍ਹਾ ਯਾਰ ਖ਼ਾਂ ਕਹਿੰਦਾ ਐ ਲੱਗਦਾ ਜਿਵੇਂ ਅਸਮਾਨ ਚ ਬਿਜਲੀ ਚਮਕਦੀ ਹੋਵੇ।
ਤਲਵਾਰ ਸੀ ਤਲਵਾਰ ਥੀ ਕਯਾ ਜਾਨੀਏ ਕਯਾ ਥੀ ।
ਖ਼ੂੰਖ਼ਾਰ ਥੀ ਖ਼ੂੰਬਾਰ ਥੀ ਆਫ਼ਤ ਥੀ ਬਲਾ ਥੀ ।
ਥੀ ਆਬ ਯਾ ਫੌਲਾਦ ਪਿ ਬਿਜਲੀ ਕੀ ਜਿਲਾ ਥੀ ।
ਯਮਰਾਜ ਕੀ ਅੰਮਾਂ ਥੀ ਵੁਹ ਸ਼ਮਸ਼ੀਰ-ਏ-ਕਜ਼ਾ ਥੀ ।
ਜੋਗੀ ਜੀ ਆਦੇ ਤਲਵਾਰ ਨੀ ਯਮਰਾਜ ਦੀ ਮਾਂ ਸੀ , ਬਸ ਜਿਸਦੇ ਸਿਰ ਬਹਿ ਗਈ ਔ ਗਿਆ ਇਕ ਦੇ ਦੋ ਦੋ ਦੇ ਚਾਰ ਕਰਦੀ ਜਾਦੀ।
ਯਿਹ ਆਈ ਵੁਹ ਪਹੁੰਚੀ ਵੁਹ ਗਈ, ਸਨ ਸੇ ਨਿਕਲ ਕਰ ।
ਜਬ ਬੈਠ ਗਈ ਸਰ ਪਿ ਉਠੀ ਤਨ ਸੇ ਨਿਕਲ ਕਰ ।
ਦੋ ਕਰ ਗਈ ਚਾਰ ਆਈ ਨ ਜੋਸ਼ਨ ਸੇ ਨਿਕਲ ਕਰ ।
ਤੱਰਾਰੀ ਮੇਂ ਤੇਜ਼ੀ ਮੇਂ ਥੀ ਨਾਗਨ ਸੇ ਨਿਕਲ ਕਰ ।
ਏਦਾਂ ਜੰਗ ਕਰਦਿਆ ਬਾਬਾ ਜੀ ਦਾ ਘੋੜੇ ਸ਼ਹੀਦ ਹੋ ਗਿਆ ਵਾਰੀ ਵਾਰੀ ਨਾਲ ਦੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਬਾਬਾ ਜੀ ਦੀ ਤਲਵਾਰ ਵੀ ਟੱਟ ਗਈ (ਜੰਗ ਦੀ ਲੰਬੀ ਗਾਥਾ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਆ)
ਆਖਿਰ ਪੁਰਜਾ ਪੁਰਜਾ ਹੋ ਗੁਰੂ ਪਿਤਾ ਦੇ ਸਨਮੁਖ ਸ਼ਹੀਦੀ ਪਾ ਬਾਬਾ ਜੀ ਦਾਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨੀ ਜਾ ਬਿਰਾਜੇ ਵੱਡੇ ਪੁਤ ਦੇ ਜੌਹਰ ਤੱਕ ਸ਼ਹੀਦ ਹੁੰਦਿਆਂ ਵੇਖ ਕਲਗੀਧਰ ਨੇ ਉੱਚੀ ਆਵਾਜ਼ ਚ ਜੈਕਾਰੇ ਲਾਏ ਤੇ ਨਾਲ ਬਚਨ ਕਹੇ ਵਾਹ ਵਾਹ ਪੁੱਤਰ ਜੀ ਕਿਆ ਖੂਬ ਮਰਦਾਂ ਵਾਂਗ ਯੁਧ ਕੀਤਾ। ਹਾਂ ਕਿਉਂ ਨਹੀਂ ਆਖਰ ਤੁਸੀਂ ਮੇਰੇ ਵੱਡੇ ਫਰਜੰਦ (ਪੁੱਤਰ ) ਹੋ ਏਦਾ ਈ ਲੜਣਾ ਸੀ।
ਜੋਗੀ ਜੀ ਦੇ ਬਚਨ
ਸ਼ਾਬਾਸ਼ ਪਿਸਰ ਖ਼ੂਬ ਦਲੇਰੀ ਸੇ ਲੜੇ ਹੋ ।
ਹਾਂ, ਕਯੋਂ ਨ ਹੋ, ਗੋਬਿੰਦ ਕੇ ਫ਼ਰਜ਼ੰਦ ਬੜੇ ਹੋ ।
ਏਦਾ ਸਭ ਤੋ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਸਮੇਤ ਜਥੇ ਦੇ ਸ਼ਹੀਦੀ ਪਾਈ ਕੋੜਾਂ ਵਾਰ ਨਮਸਕਾਰ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ ਪੰਜਵੀਂ ਪੋਸਟ



Share On Whatsapp

Leave a comment


ਚਮਕੌਰ ਦੀ ਗੜੀ ਜੰਗ ਸ਼ੁਰੂ (ਭਾਗ -4)
7 ਪੋਹ ਦੀ ਸ਼ਾਮ ਕਲਗੀਧਰ ਪਿਤਾ ਚਮਕੌਰ ਬਾਹਰ ਇਕ ਬਾਗ ਚ ਜਾ ਰੁਕੇ , ਜਿਥੇ ਦਮਦਮਾ ਸਾਹਿਬ ਬਣਿਆ ਹੁਣ ਚਮਕੌਰ ਦੇ ਚੋਧਰੀ ਦੋ ਭਰਾ ਜਗਤ ਸਿੰਘ ਤੇ ਰੂਪ ਚੰਦ ਸੀ। ਇਨ੍ਹਾਂ ਨੂੰ ਸਤਿਗੁਰਾਂ ਦੇ ਆਉਣ ਦਾ ਪਤਾ ਲੱਗਾ ਤਾਂ ਰੂਪ ਚੰਦ ਨੇ ਹੱਥ ਜੋੜ ਬੇਨਤੀ ਕੀਤੀ , ਪਾਤਸ਼ਾਹ ਸਾਡੀ ਹਵੇਲੀ ਚੱਲੋ। ਉਹ ਕੋਈ ਕਿਲ੍ਹਾ ਤੇ ਨਹੀਂ ਪਰ ਆ ਰੜੇ ਨਾਲ਼ੋਂ ਚੰਗਾ। ਸਤਿਗੁਰੂ ਆਏ ਵੀ ਇਸੇ ਵਾਸਤੇ ਸੀ। ਉਹ ਜਾਣਦੇ ਸੀ ਕਿ ਚਮਕੌਰ ਚ ਇਕ ਗੜ੍ਹੀ ਹੈਗੀ , ਕਿਉਕਿ ਕੁਰਕਸ਼ੇਤਰ ਤੋਂ ਮੁੜਦਿਆਂ ਪਹਿਲਾਂ ਵੀ ਇੱਕ ਵਾਰ ਪਾਤਸ਼ਾਹ ਨੇ ਚਮਕੌਰ ਚਰਨ ਪਾਏ ਸੀ (ਕੁਝ ਨੇ ਨਾਮ ਬੁੱਧੀਚੰਦ ਲਿਖਿਆ ਪਰ ਭਾਈ ਰੂਪ ਚੰਦ ਦੀ ਔਲਾਦ ਹੁਣ ਵੀ ਚਮਕੌਰ ਸਾਹਿਬ ਵੱਸਦੀ ਆ) .
ਦਰਬਾਰੀ ਕਵੀ ਸੈਨਾਪਤਿ ਲਿਖਦਾ
ਖਬਰ ਸੁਨੀ ਜ਼ਿਮੀਂਦਾਰ ਨੇ ਮੱਧ ਬਸੈ ਚਮਕੌਰ।
ਸੁਨਤ ਬਚਨ ਤਤਕਾਲ ਹੀ ਉਹ ਆਯੋ ਉਠਿ ਦੌਰ ।
ਹਾਥ ਜੋਰ ਐਸੇ ਕਹਯੋ ਬਿਨਤੀ ਸੁਣੋ ਕਰਤਾਰ ।
ਬਸੋ ਮਧਿ ਚਮਕੌਰ ਕੈ ਅਪਣੀ ਕਿਰਪਾ ਧਾਰ।
ਸਤਿਗੁਰੂ ਉੱਠ ਕੇ ਗੜ੍ਹੀ ਵੱਲ ਨੂੰ ਤੁਰ ਪਏ ਪਾਤਸ਼ਾਹ ਦੇ ਨਾਲ ਸਿਰਫ 40 ਸਿੰਘ ਤੇ ਦੋਵੇਂ ਸਾਹਿਬਜ਼ਾਦੇ ਆ ਸਾਰੇ ਭੁੱਖੇ ਤੇ ਪਿਆਸੇ ਗੜ੍ਹੀ ਅੰਦਰ ਵੜਕੇ ਚੰਗੀ ਤਰਾਂ ਇੱਧਰ-ਉੱਧਰ ਨਿਹਾਰਿਆ। ਗੜ੍ਹੀ ਤੱਕ ਕੇ ਦਸਮੇਸ਼ ਜੀ ਦੇ ਦਿਲ ਜੋ ਖਿਆਲ ਆਇਆ ਉ ਜੋਗੀ ਜੀ ਐ ਬਿਆਨ ਦੇ।
ਜਿਸ ਖ਼ਿੱਤੇ ਮੇਂ ਹਮ ਕਹਤੇ ਥੇ ਆਨਾ ਯਿਹ ਵੁਹੀ ਹੈ ।
ਕਲ ਲੁਟ ਕੇ ਹੈ ਜਿਸ ਜਗਹ ਸੇ ਜਾਨਾ ਯਿਹ ਵੁਹੀ ਹੈ ।
ਜਿਸ ਜਾ ਪਿ ਹੈ ਬੱਚੋਂ ਕੋ ਕਟਾਨਾ ਯਿਹ ਵੁਹੀ ਹੈ ।
ਮੱਟੀ ਕਹ ਦੇਤੀ ਹੈ ਠਿਕਾਨਾ ਯਿਹ ਵੁਹੀ ਹੈ ।
ਸਾਰੇ ਨਿਗਾਹ ਮਾਰ ਅਕਾਲੀ ਸੈਨਾਪਤੀ ਨੇ ਮੋਰਚੇਬੰਦੀ ਕੀਤੀ ਥਾਂ-ਥਾਂ ਸਿੰਘਾਂ ਨੂੰ ਤੈਨਾਤ ਕਰਤਾ ਕੁਝ ਸਿੰਘ ਅਰਾਮ ਕਰਨ ਲੱਗ ਪਏ , ਪਰ ਸਾਵਧਾਨ ਰਹੇ ਕਿਉਂਕਿ ਪਤਾ ਸੀ ਮੁਗਲ ਫੌਜ ਪੈੜ ਨੱਪਦਿਆ ਕਿਸੇ ਵੇਲੇ ਵੀ ਪਹੁੰਚ ਸਕਦੀ।
ਵੀਰਵਾਰ ਦੀ ਰਾਤ ਲੰਘੀ 8 ਪੋਹ ਸ਼ੁਕਰਵਾਰ ਦੀ ਸਵੇਰੇ ਹੋਈ ਦਿਨ ਚੜ੍ਹਦਿਆਂ ਨੂੰ ਚਮਕੌਰ ਦੀ ਗੜ੍ਹੀ ਦੇ ਆਲੇ-ਦੁਆਲੇ ਵੈਰੀ ਦਲ ਭੌੰ ਘੇਰੇ ਕੀੜਿਆਂ ਵਾਂਗ ਕੁਰਬਲ ਕੁਰਬਲ ਕਰਦਾ ਫਿਰਦਾ ਸੀ। ਜਿੱਧਰ ਵੇਖੋ ਫੋਜ ਈ ਫੌਜ ਕਲਗੀਧਰ ਦੇ ਆਪਣੇ ਕਹੇ ਅਨੁਸਾਰ 10 ਲੱਖ ਦੀ ਫੌਜ ਤੇ ਗੜ੍ਹੀ ਚ ਸਿਰਫ 40 ਭੁੱਖੇ-ਪਿਆਸੇ ਸਿੰਘ।
ਪਾਤਸ਼ਾਹ ਨੇ ਵਿਉਂਤ ਬੰਦੀ ਅਨੁਸਾਰ ਦੋ ਸਿੰਘ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ (ਕੋਠਾ ਸਿੰਘ ) ਦਰਵਾਜ਼ੇ ਦੇ ਲਾਏ ਬਾਕੀ 8-8 ਸਿੰਘ ਚਾਰੇ ਪਾਸੇ ਤੈਨਾਤ ਕਰਤੇ। ਭਾਈ ਦਇਆ ਸਿੰਘ ਤੇ ਭਾਈ ਆਲਮ ਸਿੰਘ ਸਾਰੀ ਨਿਗਰਾਨੀ ਤੇ ਲਾਏ। ਦੋਵੇ ਸਾਹਿਬਜ਼ਾਦੇ ਨਾਲ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ , ਹਿੰਮਤ ਸਿੰਘ ਹੁਣਾ ਨੂੰ ਨਾਲ ਲੈ ਆਪ ਸਤਿਗੁਰੂ ਅਟਾਰੀ ਤੇ ਚੜ ਗਏ। ਉਥੋਂ ਬਾਹਰ ਦਾ ਸਾਰਾ ਨਜ਼ਾਰਾ ਦੁਸ਼ਮਣ ਦੀ ਹਰ ਹਰਕਤ ਨਜਰ ਪੈਦੀ ਸੀ।
ਵਜ਼ੀਰ ਖ਼ਾਂ ਨੇ ਅਉਦਿਆ ਘੇਰਾ ਪਾ ਢੰਡੋਰਾ ਪਿੱਟਿਆ ਜੇ ਗੁਰੂ ਆਪਣੇ ਸਾਥੀਆਂ ਸਮੇਤ ਪੇਸ਼ ਹੋ ਜਾਵੇ , ਜਾਨ ਬਖਸ਼ੀ ਜਾਉ ਨਹੀ ਤੇ ਮੌਤ ਲਈ ਤਿਆਰ ਰਵੇ , ਬਚਣ ਦਾ ਕੋਈ ਰਾਹ ਨੀ ਇਸ ਦਾ ਜਵਾਬ ਅਟਾਰੀ ਤੋ ਤੀਰ ਨਾਲ ਦਿੱਤਾ ਗਿਆ। ਮੁਗਲ ਫੌਜ ਨੇ ਤੀਰਾਂ ਦੀ ਵਰਖਾ ਕੀਤੀ ਅੰਦਰੋ ਜਵਾਬੀ ਕਾਰਵਾਈ ਹੋਈ। ਪਰ ਗੜ੍ਹੀ ਦੇ ਨੇੜੇ ਕੋਈ ਨਹੀਂ ਆਇਆ। ਆਖਰ ਮੁਗਲ ਜਰਨੈਲ ਮਲੇਰ ਕੋਟਲੇ ਵਾਲਾ ਨਾਹਰ ਖਾਂ ਲੁਕ ਕੇ ਗੜ੍ਹੀ ਕੋਲ ਆਇਆ ਕੰਧ ਨਾਲ ਪਉੜੀ ਲਾ ਚੜ੍ਹਿਆ। ਜਦੋਂ ਕੰਧ ਤੋਂ ਸਿਰ ਉੱਤੇ ਕੀਤਾ , ਅਟਾਰੀ ਬੈਠੇ ਪਾਤਸ਼ਾਹ ਨੇ ਇਕ ਤੀਰ ਬਖਸਿਆ , ਖਾਂ ਦਾ ਸਰੀਰ ਥੱਲੇ ਤੇ ਰੂਹ ਅਸਮਾਂ ਨੂੰ ਤੁਰਗੀ ਮਗਰੇ ਗੁਲਸ਼ੇਰ ਖਾਂ ਚੜਿਆ , ਉਦੇ ਸਿਰ ਗੁਰਜ ਮਾਰਿਆ ਤੇ ਘੜੇ ਵਾਂਗ ਭੰਨਤਾ।
ਦੋਹਾਂ ਭਰਾਵਾਂ ਦੀ ਏ ਹਾਲਤ ਵੇਖ ਖਵਾਜਾ ਮਹਿਦੂਦ ਖਾਂ ਕੰਧ ਦੇ ਉਹਲੇ ਲੁਕ ਗਿਆ ਜਫਰਨਾਮਾ ਚ ਗੁਰਦੇਵ ਲਿਖਦੇ ਆ ਐ ਔਰੰਗਜ਼ੇਬ ਤੇਰਾ ਉ ਸੂਰਮਾ ਮੈਨੂੰ ਦਿਸਿਆ ਨੀ ਜੇ ਮੇਰੀ ਨਜ਼ਰ ਪੈ ਜਾਂਦਾ ਮੈਂ ਇੱਕ ਤੀਰ ਉਹਨੂੰ ਜ਼ਰੂਰ ਬਖਸ਼ ਦੇਣਾ ਸੀ।
ਇੱਕ ਹੋਰ ਪਠਾਣ ਦਾ ਜਿਕਰ ਕਰਦਿਆਂ ਪਾਤਸ਼ਾਹ ਕਹਿੰਦੇ ਤੇਰੇ ਇਕ ਹੋਰ ਸੂਰਮੇ ਨੇ ਬੜੇ ਹਮਲੇ ਕੀਤੇ। ਕੁਝ ਸਿਆਣਪ ਨਾਲ ਕੁਝ ਬੇਅਕਲੀ ਨਾਲ ਉਹਨੇ ਮੇਰੇ 2 ਸਿੰਘ ਮਾਰੇ। ਪਰ ਫੇਰ ਉਹ ਵੀ ਆਪਣੀ ਜਾਨ ਮੈਨੂੰ ਦੇ ਗਿਆ।
ਐ ਜਰਨੈਲ ਮਰਦੇ ਵੇਖ ਨਵਾਬ ਵਜੀਦੇ ਨੇ ਇੱਕੋ ਵਾਰ ਹਮਲਾ ਕੀਤਾ ਗੜ੍ਹੀ ਅੰਦਰ ਤੈਨਾਤ ਸਿੰਘਾਂ ਨੇ ਚਾਰੇ ਪਾਸੇ ਬਰਾਬਰ ਤੀਰਾਂ ਦੀ ਵਾਛੜ ਕੀਤੀ। ਜਿਸ ਕਰਕੇ ਸਭ ਨੂੰ ਜਾਨ ਬਚਾ ਪਿੱਛੇ ਭੱਜਣਾ ਪਿਆ। ਅੰਦਰ ਗੋਲੀ ਸਿੱਕਾ ਬਿਲਕੁਲ ਸੀਮਤ ਸੀ। ਅਨੰਦਪੁਰ ਵਾਂਗ ਅੰਦਰ ਬਹਿ ਰਹਿਣਾ ਵੀ ਸਹੀ ਨਹੀ ਸੀ। ਸੋ ਸਲਾਹ ਕਰਕੇ ਗੁਰੂ ਹੁਕਮ ਨਾਲ ਪੰਜ ਪੰਜ ਸਿੰਘਾਂ ਦੇ ਜਥੇ ਗੜ੍ਹੀ ਤੋ ਬਾਹਰ ਜਾਣ ਦੀ ਨੀਤੀ ਬਣੀ। ਪਿਆਰੇ ਭਾਈ ਹਿੰਮਤ ਸਿੰਘ ਦੀ ਪਹਿਲਾ ਜਥਾ ਲੈ ਗੜ੍ਹੀ ਚੋ ਬਾਹਰ ਨਿਕਲੇ। ਉੱਤੋ ਪਾਤਸ਼ਾਹ ਤੀਰਾਂ ਦਾ ਮੀਹ ਪਉਣ ਡਏ। ਇਕ ਇਕ ਤੀਰ ਕਈ ਚੋ ਪਾਰ ਹੁੰਦਾ ਏਧਰ ਸੈਕੜਿਆ ਨੂੰ ਨਰਕ ਤੋਰਦਾ। ਆਖਿਰ ਸਾਰਾ ਜਥਾ ਗੁਰੂ ਚਰਣ ਚ ਲੀਣ ਹੋ ਗਿਆ। ਦੂਜਾ ਜਥਾ ਗਿਆ ਉਵੀ ਪਹਿਲੇ ਵਾਗ ਜੂਝਦਿਆ ਵੈਰੀ ਦੇ ਆਹੂ ਲਾਉਂਦਾ ਸ਼ਹੀਦੀ ਪਾ ਗਿਆ।
…..ਚਲਦਾ……
ਨੋਟ ਉੱਪਰ ਜ਼ਿਆਦਾਤਰ ਹਾਲ ਜਫਰਨਾਮੇ ਚੋ ਲਿਆ ਗਿਆ
ਆਹ ਫੋਟੋ ਅਸਲੀ ਕੱਚੀ ਗੜ੍ਹੀ ਦੀ ਆ ਜਿਸ ਨੂੰ ਲੱਖਾਂ ਦੀ ਫ਼ੌਜ ਨਾ ਢਾਹ ਸਕੀ ਉਸ ਗੜ੍ਹੀ ਨੂੰ 1960 ਤੋ ਬਾਅਦ ਕਾਰ ਸੇਵਾ ਵਾਲੇ ਬਾਬਿਆਂ ਢਾਹਤਾ ਗੁਰੂ ਸੁਮਤਿ ਬਖਸ਼ੇ 😢
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ ਚੌਥੀ ਪੋਸਟ



Share On Whatsapp

Leave a comment




ਸਰਸਾ ਤੋ ਚਮਕੌਰ ਤੱਕ (ਭਾਗ-3)
ਸ਼ਾਹੀ ਟਿੱਬੀ ਤੋ ਲੰਘ ਹਿੰਦੂ ਪਹਾੜੀ ਤੇ ਮੁਗਲ ਫ਼ੌਜ ਸਰਸਾ ਦੇ ਕੰਢੇ ਚੜ੍ਹ ਆਈ ਅੱਗੋਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਥੇ ਨੇ ਵੈਰੀਆਂ ਦੇ ਮੂੰਹ ਮੋੜ ਦਿੱਤੇ। ਸਰਸਾ ਦੇ ਕੰਢੇ ਤੇ ਬੜਾ ਤੱਕੜਾ ਯੁਧ ਹੋਇਆ। ਸਰਸਾ ਦੇ ਕੰਢੇ ਹੀ ਸਤਿਗੁਰੂ ਦਾ ਸਾਰਾ ਪਰਿਵਾਰ ਵਿੱਛੜਿਆ ਬਾਬਾ ਸੂਰਜ ਮੱਲ ਜੀ ਦੇ ਪੁੱਤਰ ਗੁਲਾਬ ਮੱਲ ਤੇ ਸ਼ਿਆਮ ਮੱਲ ਨੂੰ ਗੁਰੂ ਸਾਹਿਬ ਨੇ ਇਕ ਚਿੱਠੀ ਲਿਖ ਕੇ ਰਾਜੇ ਨਾਹਨ ਵੱਲ ਤੋਰ ਦਿੱਤਾ। ਸਤਿਗੁਰਾਂ ਦੇ ਕਹੇ ਅਨੁਸਾਰ ਰਾਜੇ ਨੇ ਗਿਰਵੀ ਨਾਮ ਦਾ ਪਿੰਡ ਦੇ ਦਿੱਤਾ ਉਹ ਦੋਵੇ ਉਥੇ ਰਹੇ।
ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਨੂੰ ਭਾਈ ਮਨੀ ਸਿੰਘ ਜੀ ਨਾਲ ਭਾਈ ਜਵਾਹਰ ਸਿੰਘ ਦੇ ਘਰ ਭੇਜ ਦਿੱਤਾ। ਉੱਥੋਂ ਅੱਗੇ ਚਲੇ ਗਏ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਇਸ ਵਹੀਰ ਨਾਲੋਂ ਬਿਲਕੁਲ ਹੀ ਵਿੱਛੜ ਗਏ ਪਰਿਵਾਰ ਵਿਛੋੜਾ ਅਸਥਾਨ ਹੈ( ਫੋਟੋ ਨਾਲ ਐਡ ਹੈ) .
ਹੋਰ ਕੋਈ ਰਾਹ ਨਾ ਦੇਖ ਹੜ੍ਹ ਤੇ ਆਈ ਛੱਲਾਂ ਮਾਰਦੀ ਸਰਸਾ ਨੂੰ ਪਾਰ ਕਰਨ ਦਾ ਹੁਕਮ ਫੈਸਲਾ ਕੀਤਾ ਬਹੁਤ ਸਾਰੇ ਘੋੜੇ , ਸਿੰਘ, ਬਜ਼ੁਰਗ ਬੱਚੇ ਤੇ ਹੋਰ ਸਾਜੋ ਸਮਾਨ ਸਰਸਾ ਚ ਰੁੜ੍ਹ ਗਿਆ , ਕਈ ਏਧਰ ਉਧਰ ਖਿੰਡ ਗਏ , ਕਈ ਵੈਰੀਆ ਸ਼ਹੀਦ ਕਰਤੇ। ਬੀਬੀ ਭਿੱਖਾ ਵੀ ਏਥੇ ਸ਼ਹੀਦ ਹੋਈ ਕਈ ਸਾਲਾਂ ਦੀ ਮਿਹਨਤ ਨਾਲ ਦਰਬਾਰੀ ਕਵੀਆਂ ਵੱਲੋਂ ਤਿਆਰ ਕੀਤਾ ਮਹਾਨ ਗ੍ਰੰਥ ਵਿੱਦਿਆ ਸਾਗਰ ਜਿਸ ਦਾ ਵਚਨ ਹੀ 9 ਮਣ ਲਿਖਿਆ ਮਿਲਦਾ ਹੈ। ਉਹ ਵੀ ਰੁੜ੍ਹ ਗਿਆ। ਸਰਸਾ ਕੱਢੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਘੇਰੇ ਵਿਚ ਆ ਗਏ। ਭਾਈ ਜੀਵਨ ਸਿੰਘ ਜੀ (ਜੋ ਦਿੱਲੀ ਤੋ ਨੌਵੇ ਪਾਤਸ਼ਾਹ ਦਾ ਸ਼ੀਸ ਲਿਆਏ ਸੀ ) ਨੂੰ 100 ਸਿੰਘਾਂ ਦਾ ਜਥਾ ਦੇ ਦਸਮੇਸ਼ਜੀ ਨੇ ਭੇਜਿਆ ਉਨ੍ਹਾਂ ਸਾਹਿਬਜ਼ਾਦੇ ਨੂੰ ਘੇਰੇ ਚੋ ਕੱਢ ਕੇ ਅੱਗੇ ਭੇਜ ਦਿੱਤਾ ਤੇ ਬਾਬਾ ਜੀਵਨ ਸਿੰਘ ਜੀ ਆਪ ਉੱਥੇ ਹਿੱਕ ਡਾਹ ਕੇ ਖੜ ਗਏ ਦਸ ਘੜੀਆਂ( 4 ਘੰਟੇ ) ਤੋਂ ਵੱਧ ਸਮਾਂ ਭਾਈ ਜੀਵਨ ਸਿੰਘ ਲੜਦੇ ਰਹੇ ਸਾਰਾ ਜਥਾ ਸ਼ਹੀਦ ਹੋ ਗਿਆ ਭਾਈ ਜੀਵਨ ਸਿੰਘ ਜੀ ਦਾ ਅੰਗ ਅੰਗ ਵਿੰਨਿਆ ਗਿਆ ਪਰ ਦੁਸ਼ਮਣ ਨੂੰ ਅੱਗੇ ਨੂੰ ਵਧਣ ਦਿੱਤਾ ਆਖੀਰ ਜਦੋ ਮੱਥੇ ਚ ਗੋਲੀ ਵੱਜੀ ਨਾਲ ਉ ਵੀ ਸ਼ਹੀਦੀ ਪਾ ਗਏ ਸਰਸਾ ਪਾਣੀ ਚ ਖਲੋ ਕੇ ਸਤਿਗੁਰੂ ਜੀ ਨੇ ਮਗਰ ਨੂੰ ਕਈ ਤੀਰ ਮਾਰੇ ਜਿਸ ਨਾਲ ਕਈ ਨਾਮੀ ਜਰਨੈਲ ਜਮਪੁਰੀ ਨੂੰ ਭੇਜ ਦਿੱਤੇ
ਜੋਗੀ ਜੀ ਕਹਿੰਦੇ ਆ
ਸਤਿਗੁਰੂ ਨੇ ਰਾਜਪੂਤੋਂ ਕੇ ਛੱਕੇ ਛੁੜਾ ਦੀਏ ।
ਮੁਗ਼ਲੋਂ ਕੇ ਵਲਵਲੇ ਭੀ ਜੋ ਥੇ ਸਬ ਮਿਟਾ ਦੀਏ ।
ਦੁਸ਼ਮਨ ਕੋ ਅਪਨੀ ਤੇਗ਼ ਕੇ ਜੌਹਰ ਦਿਖਾ ਦੀਏ ।
ਕੁਸ਼ਤੋਂ ਕੇ ਏਕ ਆਨ ਮੇਂ ਪੁਸ਼ਤੇ ਲਗਾ ਦੀਏ ।
ਰਾਜਾ ਜੋ ਚੜ੍ਹ ਕੇ ਆਯੇ ਥੇ ਬਾਹਰ ਪਹਾੜ ਸੇ ।
ਪਛਤਾ ਰਹੇ ਥੇ ਜੀ ਮੇਂ ਗੁਰੂ ਕੀ ਲਤਾੜ ਸੇ ।
ਸਰਸਾ ਪਾਰ ਕਰਕੇ ਸਤਿਗੁਰੂ ਜੀ ਦੋਨੋਂ ਵੱਡੇ ਸਾਹਿਬਜ਼ਾਦੇ, ਪੰਜ ਪਿਆਰੇ ਤੇ ਕੁਝ ਹੋਰ ਸਿੰਘ ਜੋ ਬੱਚ ਗਏ ਸੀ ਪਿੰਡ ਘਨੌਲੇ ਤੋ ਹੋ ਲੋਧੀ ਮਾਜਰਾ ਦੇ ਰਸਤੇ ਹੁੰਦੇ ਰੋਪੜ ਵੱਲ ਤੁਰ ਪਏ ਅੱਗੋਂ ਰੋਪੜ ਦੇ ਰੰਗੜ ਪਠਾਣਾਂ ਨੇ ਅਚਾਨਕ ਹਮਲਾ ਕਰ ਦਿੱਤਾ ਏ ਰੋਪੜੀਏ ਵੀ ਕਿਸੇ ਸਮੇਂ ਗੁਰੂ ਘਰ ਦੇ ਸੇਵਾਦਾਰ ਸੀ ਪਰ ਅੱਜ ਏਵੀ ਨਮਕ ਹਰਾਮ ਹੋ ਗਏ
ਪਠਾਣਾਂ ਦੇ ਨਾਲ ਚੰਗੀ ਝੜਪ ਹੋਈ ਕਈ ਮਾਰੇ ਗਏ ਕੁਝ ਭੱਜ ਗਏ ਸਤਿਗੁਰੂ ਉੱਥੋਂ ਫਿਰ ਕੋਟਲੇ ਨੂੰ ਮੁੜੇ ਇੱਥੇ ਨਿਹੰਗ ਖਾਂ ਸਤਿਗੁਰਾਂ ਦਾ ਸ਼ਰਧਾਲੂ ਰਹਿੰਦਾ ਸੀ ਜਿਸ ਦੇ ਵੱਡੇ ਵੀ ਗੁਰੂ ਘਰ ਨਾਲ ਪਿਆਰ ਕਰਦੇ ਸੀ ਏਸ ਘਰ ਪਹਿਲਾਂ ਛੇਵੇਂ ਪਾਤਸ਼ਾਹ ਤੇ ਸੱਤਵੇਂ ਪਾਤਸ਼ਾਹ ਨੇ ਵੀ ਚਰਨ ਪਾਏ ਸੀ ਇੱਕ ਵਾਰ ਕਲਗੀਧਰ ਪਿਤਾ ਵੀ ਆਏ ਸੀ ਅੱਜ ਵੀ ਨਿਹੰਗ ਖਾਂ ਨੇ ਸਤਿਗੁਰਾਂ ਨੂੰ ਆਪਣੇ ਘਰ ਟਿਕਾਇਆ ਬੜੀ ਸੇਵਾ ਕੀਤੀ ਜਦੋਂ ਨਿਹੰਗ ਖਾਂ ਨੂੰ ਕਿਲਾ ਛੱਡਣ ਸਰਸਾ ਦੇ ਜੰਗ ਪਰਿਵਾਰ ਵਿਛੋੜੇ ਦਾ ਮੁਗਲਾਂ ਤੇ ਹਿੰਦੂਆਂ ਦੇ ਵੱਲੋਂ ਕਸਮਾਂ ਤੋੜਣ ਦਾ ਪਤਾ ਲੱਗਾ ਤਾਂ ਬੜੀਆਂ ਲਾਹਨਤਾਂ ਪਾਈਆਂ ਮਹਾਰਾਜ ਦੀ ਪਿਆਰ ਨਾਲ ਸੇਵਾ ਕੀਤੀ ਪਿਛਲੇ ਕਮਰੇ ਵਿੱਚ ਆਸਣ ਲਾਇਆ ਏ ਔਖੇ ਵੇਲੇ ਵੀ ਪਿਆਰ ਦੀ ਤੰਦ ਨਾ ਟੁੱਟਣ ਦਿੱਤੀ
ਕੁਝ ਸਮੇਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਭਾਈ ਬਚਿੱਤਰ ਸਿੰਘ ਜੀ ਨੂੰ ਲੈ ਕੇ ਆਏ ਜੋ ਰੋਪੜ ਦੇ ਪਠਾਣਾਂ ਨਾਲ ਲੜਦਿਆਂ ਗੰਭੀਰ ਜ਼ਖ਼ਮੀ ਹੋ ਗਿਆ ਸੀ ਗੁਰੂ ਪਾਤਸ਼ਾਹ ਦਾ ਪਿਆਰ ਦੇਖੋ ਆਪ ਉੱਠ ਕੇ ਪਾਸੇ ਹੋ ਗਏ ਭਾਈ ਬਚਿੱਤਰ ਸਿੰਘ ਜੀ ਨੂੰ ਉਸ ਆਸਣ ਤੇ ਲਿਟਾਇਆ ਇਹ ਉਹੀ ਬਚਿੱਤਰ ਸਿੰਘ ਨੇ ਜਿਨ੍ਹਾਂ ਨੇ ਕਿਸੇ ਵੇਲੇ ਗੁਰੂ ਥਾਪੜਾ ਲੈ ਕੇ ਨਾਗਣੀ ਨਾਲ ਹਾਥੀ ਦਾ ਸਿਰ ਪਾੜਿਆ ਸੀ ਭਾਈ ਸਾਹਿਬ ਜੀ ਦੇ ਜ਼ਖ਼ਮਾਂ ਤੇ ਮੱਲ੍ਹਮ ਪੱਟੀ ਕੀਤੀ ਸਤਿਗੁਰੂ ਮਹਾਰਾਜੇ ਨੇ ਇਸ ਥਾਂ ਨੂੰ ਸੁਰੱਖਿਅਤ ਨਾ ਜਾਣਦਿਆਂ ਹੋਇਆਂ ਅੱਗੇ ਚੱਲਣ ਦਾ ਫ਼ੈਸਲਾ ਕੀਤਾ ਨਿਹੰਗ ਖਾਂ ਪੁੱਤਰ ਆਲਮ ਖਾਂ ਸਤਿਗੁਰਾਂ ਨੂੰ ਰਾਹ ਦੱਸਣ ਲਈ ਨਾਲ ਚਲ ਪਿਆ ਭਾਈ ਬਚਿੱਤਰ ਸਿੰਘ ਨੂੰ ਉੱਥੇ ਰਹਿਣ ਦਿੱਤਾ ਉਹ ਚੱਲਣ ਦੀ ਹਾਲਤ ਚ ਨਹੀਂ ਸਨ ਮਹਾਰਾਜ ਦੇ ਜਾਣ ਤੋਂ ਬਾਅਦ ਸੂਹ ਮਿਲਣ ਤੇ ਕੁਝ ਸਿਪਾਹੀ ਨਿਹੰਗ ਖਾਂ ਦੇ ਘਰ ਆਏ ਘਰ ਦੀ ਤਲਾਸ਼ੀ ਲਈ ਇੱਕ ਕਮਰਾ ਬੰਦ ਸੀ ਖੋਲ੍ਹਣ ਦੇ ਲਈ ਕਿਹਾ ਤਾਂ ਨਿਹੰਗ ਖਾਂ ਜੀ ਨੇ ਕਿਹਾ ਇਸ ਕਮਰੇ ਵਿੱਚ ਮੇਰੀ ਧੀ ਮੁਮਤਾਜ ਤੇ ਦਾਮਾਦ ਹੈ ਕਹੋ ਤਾਂ ਖੋਲ੍ਹ ਦੇਵਾਂ… ਤਲਾਸ਼ੀ ਵਾਲੇ ਨੇ ਕਿਹਾ ਨਹੀਂ ਕੋਈ ਲੋੜ ਨਹੀਂ ਖਬਰ ਗਲਤ ਮਿਲੀ ਹੋਊ
ਨਿਹੰਗ ਖਾਂ ਦੀ ਧੀ ਬੀਬੀ ਮੁਮਤਾਜ ਨੇ ਜਦੋ ਪਿਤਾ ਦੇ ਮੁੰਹੋ ਦਾਮਾਦ ਸ਼ਬਦ ਸੁਣਿਆ ਤਾਂ ਜ਼ਖ਼ਮੀ ਲੇਟੇ ਭਾਈ ਬਚਿੱਤਰ ਸਿੰਘ ਦੇ ਕਦਮਾਂ ਤੇ ਸਿਰ ਰੱਖ ਕੇ ਪਤੀ ਮੰਨ ਲਿਆ ਅਗਲੇ ਦਿਨ ਭਾਈ ਬਚਿੱਤਰ ਸਿੰਘ ਸ਼ਹੀਦੀ ਪਾ ਗਏ ਉਨ੍ਹਾਂ ਦਾ ਸਸਕਾਰ ਆਪਣੇ ਘਰ ਦੇ ਪਿਛਲੇ ਪਾਸੇ ਖੂਹ ਕੋਲ ਕੀਤਾ ਉਹ ਖੂਹ ਅੱਜ ਵੀ ਮੌਜੂਦ ਹੈ ਬੀਬੀ ਮੁਮਤਾਜ ਜੀ ਨੇ 135 ਸਾਲ ਉਮਰ ਭੋਗੀ ਪਰ ਨਿਕਾਹ ਨਹੀਂ ਕਰਵਾਇਆ ਭਾਈ ਬਚਿਤਰ ਸਿੰਘ ਨੂੰ ਹੀ ਪਤੀ ਮੰਨਿਆ (ਬੀਬੀ ਮੁਮਤਾਜ ਜੀ ਲਈ ਵੱਖਰੀ ਪੋਸਟ ਲਿਖਾਂਗਾ ਬਾਅਦ ਵਿੱਚ) ਸਤਿਗੁਰੂ ਜੀ ਨੇ ਚਲਣ ਤੋ ਪਹਿਲਾ ਬਾਬਾ ਨਿਹੰਗ ਖਾਂ ਨੂੰ ਪਿਆਰ ਨਾਲ ਇੱਕ ਕਟਾਰ ਇੱਕ ਢਾਲ ਨਿਸ਼ਾਨੀ ਦਿੱਤੀ ਸੀ ਜੋ ਅੱਜ ਵੀ ਨਿਹੰਗ ਖਾਂ ਜੀ ਦੇ ਘਰ ਕੋਟਲੇ ਮੌਜੂਦ ਹੈ ਭਾਈ ਬਚਿਤਰ ਸਿੰਘ ਦੇ ਸਸਤਰ ਵੀ ਨੇ ਕਮਰੇ ਘਰ ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਪਰ ਘਰ ਦੀ ਹਾਲਤ ਬੜੀ ਖਸਤਾ ਸੀ
ਓਧਰ ਨਿਹੰਗ ਖ਼ਾਨ ਦਾ ਪੁੱਤਰ ਲਖਮੀਪੁਰ ਤੱਕ ਗੁਰੂ ਸਾਹਿਬ ਨੂੰ ਛੱਡ ਕੇ ਆਇਆ ਲਖਮੀਪੁਰ ਥੋੜ੍ਹਾ ਸਮਾਂ ਰੁਕ ਕੇ ਸਤਿਗੁਰੂ ਬੂਰ ਮਾਜਰਾ ਪਹੁੰਚ ਉੱਥੇ ਇੱਕ ਖੂਹ ਤੋਂ ਗੁਰੂ ਸਾਹਿਬ ਤੇ ਸਿੰਘਾਂ ਨੇ ਪਾਣੀ ਪੀਤਾ ਹੱਥ ਮੁੰਹ ਧੋਤਾ ਫਿਰ ਅੱਗੇ ਚੱਲ ਪਏ ਪਿੰਡ ਦੁੱਗਰੀ ਹੋ ਕੇ ਤਾਲਪੁਰਾ ਦਾ ਟਿੱਬਾ ਲੰਘ 7 ਪੋਹ ਦੀ ਸ਼ਾਮ ਨੂੰ ਚਮਕੌਰ ਦੇ ਬਾਹਰਵਾਰ ਇਕ ਬਾਗ ਦੇ ਵਿਚ ਜਾ …..
……ਚਲਦਾ…..
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ ਤੀਜੀ ਪੋਸਟ



Share On Whatsapp

Leave a comment


ਸ਼ਹੀਦੀ ਦਿਹਾੜਾ ਭਾਈ ਉਦੈ ਸਿੰਘ 7 ਪੋਹ (22 ਦਸੰਬਰ 1704)
ਕਿਲ੍ਹੇ ਚੋ ਨਿਕਲ ਬਹੀਰ ਅਜੇ ਸ਼ਾਹੀ ਟਿੱਬੀ ਨੇੜੇ ਹੀ ਪਹੁੰਚੀ ਸੀ ਜਦੋ ਸਾਰੀਆ ਕਸਮਾਂ ਤੋੜ ਹਿੰਦੂ ਮੁਗਲ ਫੌਜ ਅਚਾਨਕ ਇਕ ਦਮ ਚੜ੍ਹ ਆਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਚੋਟੀ ਦੇ ਮਹਾਨ ਜਰਨੈਲ ਭਾਈ ਉਦੇ ਸਿੰਘ ਨੂੰ ਕੋਲ ਸੱਦਿਆ (ਕਵੀ ਸੰਤੋਖ ਸਿੰਘ ਕਹਿੰਦੇ ਉਦੈ ਸਿੰਘ ਨੇ ਆਪ ਆਗਿਆ ਮੰਗੀ ) .
ਹਜੂਰੀ ਸ਼ਹੀਦ ਚ ਲਿਖਿਆ ਆਪਣੇ ਗਲੇ ਦਾ ਪੁਸ਼ਾਕਾ ਬਖਸ਼ਿਆ ਜਿਸ ਚ ਗੁਰੂ ਪਾਤਸ਼ਾਹ ਦੀਆ ਬਖਸ਼ਿਸ ਸੀ ਸਾਰੀ ਯੁਧਕਲਾ ਜੰਗੀ ਪੈਤੜੇ ਸੀ, ਨਾਲ ਆਪਣੇ ਬੱਬਰ ਸ਼ੇਰ ਨੂੰ ਦੁਸ਼ਟ ਦਮਨ ਪਿਤਾ ਨੇ ਪਾਵਨ ਹੱਥ ਦਾ ਥਾਪੜਾ ਦਿੱਤਾ।
ਗੁਰੂ ਦੀਨ ਥਾਪੀ। ਕਰੋ ਸ਼ਤ੍ ਖਾਪੀ । (ਸੂਰਜ ਪ੍ਰਕਾਸ਼)
50 ਸਿਰਲੱਥ ਸੂਰਮਿਆ ਦਾ ਜਥਾ ਦੇ ਕੇ ਕਿਆ ਉਦੈ ਸਿੰਘਾ ਸੂਰਜ ਉੱਦੈ (ਚੜਣ) ਹੋਣ ਤੱਕ ਏ ਅੱਗੇ ਨਹੀ ਆਉਣੇ ਚਾਹੀਦੇ ਅੰਮ੍ਰਿਤ ਵੇਲਾ ਹੋਣਾ ਵਾਲਾ ਆਸਾ ਦੀ ਵਾਰ ਦਾ ਕੀਰਤਨ ਕਰੀਏ ਗੁਰੂ ਬਾਬੇ ਦੀਆ ਖੁਸ਼ੀਆ ਲਈਏ ਭਾਈ ਸਾਹਿਬ ਨੇ ਹੱਥ ਜੋੜ ਕਿਆ ਪਾਤਸ਼ਾਹ ਤੁਹੀ ਮਿਹਰਾਂ ਕਰਿਉ ਏਸ ਟਿੱਡੀ ਦਲ ਨੂੰ ਕਿਆਮਤ ਤੱਕ ਨੀ ਹਿੱਲਣ ਦਿੰਦਾਂ ਏ ਹੁਣ ਜਮਾਂ ਦੇ ਰਾਹ ਈ ਜਾਣ ਗੇ ਜਦੋ ਤੱਕ ਏ ਉਦੈ ਸਿੰਘ ਅਸਤ ਨੀ ਹੁੰਦਾ ਏਨਾ ਨੂੰ ਪੈਰ ਨੀ ਪੁੱਟਣ ਦਿੰਦੇ ਪਾਤਸ਼ਾਹ ਅੱਗੇ ਤੁਰੇ ਗਏ ਗੁਰੂ ਕਾ ਲਾਲ ਵੇੈਰੀ ਦਾ ਕਾਲ ਬਣ ਆ ਖਲੋਤਾ ਹੜ੍ਹ ਵਾਂਗ ਚੜੇ ਆਉਂਦੇ ਵੈਰੀ ਦਲ ਦੇ ਸਮਾਣੇ ਸ਼ਹੀਦੀ ਜਥਾ ਪਹਾੜ ਬਣ ਖੜ੍ਹ ਗਿਆ ਸ਼ਾਹਿਜਾਦਾ ਅਜੀਤ ਸਿੰਘ ਪਹਿਲਾਂ ਲੜਨ ਡਏ ਸੀ ਉਨ੍ਹਾਂ ਨੂੰ ਅੱਗੇ ਤੋਰ ਤਾ ਸ਼ਹੀਦੀ ਜਥਾ ਨੇ 12 ਘੜੀਆਂ( ਲੱਗਭੱਗ 5 ਘੰਟੇ) ਤੱਕ ਸਾਰੀ ਹਿੰਦੂ ਮੁਗਲ ਫੌਜਾਂ ਨੂੰ ਵਡੇ ਵੱਡੇ ਨਵਾਬਾਂ ਜਰਨੈਲਾਂ ਖੱਬੀ ਖਾਨਾਂ ਨੂੰ ਵਾਣੀ ਪਾ ਛੱਡਿਆ ਏਨੀ ਵਾਢ ਕੀਤੀ ਜੇ ਜਮਰਾਜ ਗੇੜੇ ਲਉਦੇ ਹੰਭ ਗਏ
ਅਖੀਰ ਲੜਦਿਆਂ ਹੋਇਆ ਇਕ ਇਕ ਕਰਕੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਉਦੈ ਸਿੰਘ ਕੱਲਾ ਰਹਿ ਗਿਆ ਜੰਗੀ ਪੈਂਤੜੇ ਤੇ ਗਲ ਪਿਆ ਚੋਲਾ ਵੇਖ ਮੁਗਲ ਇਹੀ ਸਮਝਦੇ ਰਹੇ ਏ ਗੁਰੂ ਗੋਬਿੰਦ ਸਿੰਘ ਆਪ ਆ ਤਾਹੀ ਏਦਾ ਲੜਦਾ ਆਪਸ ਚ ਕਹਿਣ ਕੱਲਾ ਗੁਰੂ ਬਚਿਆ ਮਾਰਲੋ ਅਪਣੀ ਫਤੇ ਆ ਆਖੀਰ ਜਦੋ ਹਜਾਰਾਂ ਗਿੱਦੜਾ ਮਿਲਕੇ ਜਖਮੀ ਸ਼ੇਰ ਸੁਟ ਲਿਆ 7 ਪੋਹ ਵੀਰਵਾਰ ਦਾ ਦਿਨ ਇਕ ਘੜੀ ਦਿਨ ਚੜ੍ਹ ਭਾਈ ਜੀ ਸ਼ਹੀਦ ਹੋ ਗਏ ਵੈਰੀਆ ਖੁਸ਼ੀਆਂ ਮਨਾਈਆ ਗੁਰੂ ਮਾਰਲਿਆ ਗੁਰੂ ਮਾਰਲਿਆ ਪਰ ਥੋੜ੍ਹੀ ਚਿਰ ਬਾਦ ਪਤਾ ਲੱਗਾ ਏ ਤਾਂ ਸਿੱਖ ਸੀ ਗੁਰੂ ਤਾਂ ਗਾੜੀ ਲੰਘ ਗਿਆ
ਜਿਸ ਕਲਪ ਦੇ ਰੁੱਖ ਥੱਲੇ ਭਾਈ ਉਦੇ ਸਿੰਘ ਜੀ ਸ਼ਹੀਦ ਹੋਏ ਉਸ ਦਾ ਮੁੱਢ ਹੁਣ ਵੀ ਮੌਜੂਦ ਆ ਉੱਥੇ ਹੁਣ ਸ਼ਹੀਦੀ ਅਸਥਾਨ ਬਣਿਆ ਗੁ: ਸ਼ਹੀਦ ਬਾਬਾ ਉਦੈ ਸਿੰਘ ਜੀ ਜੋ ਪਿੰਡ ਅਟਾਰੀ ਚ ਹੈ ਉਦੋਂ ਅਟਾਰੀ ਵੱਸਿਆ ਨਹੀਂ ਸੀ ਏ ਸਾਰਾ ਥਾਂ ਸ਼ਾਹੀ ਟਿੱਬੀ ਹੀ ਸਮਝੀ ਜਾਂਦੀ ਸੀ ਪਿੰਡ ਵੱਲੋ ਭਾਈ ਉਦੇ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 7 ਪੋਹ ਨੂੰ ਮਨਾਇਆ ਹੈ
ਨੋਟ ਭਾਈ ਉਦੈ ਸਿੰਘ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਆ ਤੇ ਭਾਈ ਬਚਿੱਤਰ ਸਿੰਘ ਜੀ ਜਿੰਨਾਂ ਹਾਥੀ ਦਾ ਸਿਰ ਪਾੜ੍ਹਿਆ ਸੀ ਦੇ ਸਕੇ ਭਰਾ ਆ
ਐਸੇ ਮਹਾਨ ਜਰਨੈਲ ਗੁਰੂ ਕੇ ਲਾਲ ਭਾਈ ਉਦੈ ਸਿੰਘ ਸਮੂਹ ਸ਼ਹੀਦਾਂ ਦੇ ਚਰਨੀ ਨਮਸਕਾਰ
ਮੇਜਰ ਸਿੰਘ



Share On Whatsapp

Leave a comment


ਅਨੰਦਪੁਰ ਤੋ ਸਰਸਾ ਤੱਕ (ਭਾਗ-2)
ਮਈ ਤੋ ਦਸੰਬਰ ਤੱਕ ਅਨੰਦਪੁਰ ਘੇਰੇ ਨੂੰ ਕਰੀਬ 7 ਮਹੀਨੇ ਹੋ ਗਏ ਸੀ , ਭੁੱਖ ਕਰਕੇ ਸਰੀਰਾਂ ਨਾਲੋਂ ਮਾਸ ਵੀ ਝੜਣ ਲੱਗ ਪਿਆ ਸੀ ਐਸੀ ਹਾਲਤ ਚ ਭੁੱਖ ਦੇ ਦੁੱਖ ਕਰਕੇ ਕੁਝ ਸਿੰਘਾਂ ਨੇ ਨਿਕਲ ਜਾਣ ਨੂੰ ਕਿਹਾ ਤਾਂ ਮਹਾਰਾਜ ਨੇ ਸਮਝਾਇਆ ,ਪਰ ਵਾਰ ਵਾਰ ਕਹਿਣ ਤੇ ਦਸਮੇਸ਼ ਜੀ ਨੇ ਕਿਹਾ ਜੇ ਤੁਸੀਂ ਜਾਣਾ ਹੈ ਤੇ ਬੇਦਾਵਾ ਲਿਖਕੇ ਜਾਊ ਕਿ “ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀ” .
ਕੰਭਦੇ ਹੱਥਾਂ ਨਾਲ ਕੁਝ ਨੇ ਬੇਦਾਵਾ ਲਿਖ ਦਿੱਤਾ ਮਾਝੇ ਦੇ ਸਿੰਘਾਂ ਦਾ ਇਤਿਹਾਸ ਚ ਖ਼ਾਸ ਜ਼ਿਕਰ ਹੈ ( ਫਿਰ ਪੜਾਇਆ ਵੀ ਮੁਕਤਸਰ ਸਾਹਿਬ ਟੁੱਟੀ ਹੋਈ ਗੰਢੀ )
ਕੁਝ ਦਿਨ ਹੋਰ ਲੰਘੇ ਉਧਰ ਦੱਖਣ ਚ ਬੈਠੇ ਬਾਦਸ਼ਾਹ ਔਰੰਗਜ਼ੇਬ ਨੂੰ ਸਾਰੀ ਖ਼ਬਰ ਪਹੁੰਚ ਰਹੀ ਸੀ। ਹੋਰ ਹੱਲ ਨ ਵੇਖ ਅਖੀਰ ਔਰੰਗਜ਼ੇਬ ਨੇ ਆਪਣੇ ਦਸਖਤ ਕੀਤਾ ਪਵਿੱਤਰ ਕੁਰਾਨ ਤੇ ਲਿਖਤੀ ਚਿੱਠੀ ਨਾਲ ਜ਼ੁਬਾਨੀ ਸੁਨੇਹਾ ਇੱਕ ਖਾਸ ਕਾਜੀ ਦੇ ਹੱਥ ਭੇਜਿਆ।
“ਜੇ ਤੁਸੀਂ ਅਨੰਦਪੁਰ ਛੱਡ ਦਿਓ ਤਾਂ ਤੁਹਾਡਾ ਕੋਈ ਨੁਕਸਾਨ ਨਹੀਂ ਹੋਊ ਮੈ ਕਸਮ ਖਾਂਦਾ ”
ਬਾਦ ਚ ਇਸ ਕੁਰਾਨ ਦਾ ਜਿਕਰ ਕਰਦਿਆਂ ਪਾਤਸ਼ਾਹ ਨੇ ਜਫਰਨਾਮੇ ਚ ਕਿਹਾ ਜੇ ਤੂੰ ਕਹੇ ਤਾਂ ਮੈ ਤੈਨੂੰ ਤੇਰਾ ਭੇਜਿਆ ਕੁਰਾਨ ਤੇ ਸੁਨੇਹਾ ਵੀ ਭੇਜ ਸਕਦਾ ਜਿਸ ਦੀ ਤੂੰ ਕਸਮ ਖਾਦੀ ਸੀ। ਉਹ ਪਾਤਸ਼ਾਹ ਨੇ ਸੰਭਾਲ ਲਿਆ ਸੀ ਔਰੰਗਜ਼ੇਬ ਦੇ ਸੁਨੇਹੇ ਤੇ ਨਵਾਬਾਂ ਦੇ ਤਰਲੇ ਸਿੰਘਾਂ ਦੀਆਂ ਵਾਰ ਵਾਰ ਬੇਨਤੀਆਂ ਮਾਤਾ ਗੁਜਰੀ ਜੀ ਵਲੋ ਬੇਨਤੀ ਆਦਿ ਸਭ ਵੇਖ ਸੁਣ ਅੰਤਰਜਾਮੀ ਗੁਰਦੇਵ ਅਕਾਲ ਦੇ ਭਾਣੇ ਚ ਕਿਲਾ ਛੱਡਣ ਨੂੰ ਮੰਨ ਗਏ।
ਲੋੜੀਦਾ ਸਮਾਨ ਚੁਕ ਲਿਆ ਜੋ ਨਾਲ ਜਾ ਸਕਦਾ ਸੀ। ਬਾਕੀ ਵਾਧੂ ਨੂੰ ਅੱਗ ਲਾ ਦਿੱਤੀ , ਚਾਰੇ ਵੱਡੀਆਂ ਤੋਪਾਂ ਜੋ ਬੜੀ ਮਿਹਨਤ ਨਾਲ ਤਿਆਰ ਕੀਤੀਆ ਸੀ ਬਿਜਘੋਰ , ਬਾਘਣ ਨਿਹੰਗਨ ਤੇ ਸ਼ਤਰੂਜੀਤ ਚਾਰੇ ਹੀ ਪਾਣੀ ਚ ਡੁਬੋ ਦਿੱਤੀਆ ਤਾਂ ਕਿ ਕੋਈ ਵੀ ਚੀਜ਼ ਵੈਰੀਆਂ ਦੇ ਹੱਥ ਨ ਆਵੇ। ਏਦਰ ਤਿਆਰੀ ਹੋਣ ਡਈ ਤੇ ਕਿਲ੍ਹਾ ਛੱਡਣ ਤੋਂ ਪਹਿਲਾਂ ਕਲਗੀਧਰ ਪਿਤਾ ਨੇ ਪੈਦਲ ਤੁਰਕੇ ਆਨੰਦਪੁਰ ਦੀਆਂ ਸਾਰੀਆਂ ਗਲੀਆਂ ਚ ਚੱਕਰ ਲਾਇਆ ਗੁਰੂ ਪਿਤਾ ਦੀ ਵਸਾਈ ਤੇ ਆਪ ਉਸਾਰੇ ਕਿਲ੍ਹੇ ਗਲੀਆਂ ਸਭ ਨੂੰ ਆਖਰੀ ਵਾਰ ਬੜੇ ਗਹੁ ਨਾਲ ਤੱਕਿਆ। ਸਭ ਪਾਸੇ ਚੁੱਪ ਚਾਪ ਸੀ ਸਰੀਰਕ ਰੂਪ ਚ ਸਤਿਗੁਰਾਂ ਦਾ ਇਹ ਆਖ਼ਰੀ ਫੇਰਾ ਸੀ।
ਚੱਲਦਿਆਂ ਹੋਇਆਂ ਜਦੋ ਗੁ ਸੀਸਗੰਜ ਸਾਹਿਬ ਪਹੁੰਚੇ ਜਿੱਥੇ ਨੌਵੇਂ ਪਾਤਸ਼ਾਹ ਦੇ ਸੀਸ ਦਾ ਸਸਕਾਰ ਕੀਤਾ ਸੀ ਤਾਂ ਨਮਸਕਾਰ ਕਰਕੇ ਆਨੰਦਪੁਰ ਛੱਡਣ ਦੀ ਆਪ ਖੜਕੇ ਅਰਦਾਸ ਕੀਤੀ। ਅਰਦਾਸ ਤੋਂ ਬਾਅਦ ਉੱਚੀ ਆਵਾਜ਼ ਚ ਕਿਹਾ ਕੋਈ ਸਿੱਖ ਹੈ ਜੋ ਇੱਥੇ ਰਹਿ ਕੇ ਅਸਥਾਨ ਦੀ ਸੇਵਾ ਕਰੇ। ਤੀਸਰੀ ਆਵਾਜ਼ ਦਿੱਤੀ ਤਾਂ ਭਾਈ ਗੁਰਬਖ਼ਸ਼ ਸਿੰਘ ਉਦਾਸੀ ਸਾਧੂ ਚਰਨੀ ਢਹਿ ਪਿਆ ਕਿਹਾ ਮਹਾਰਾਜ ਮੈਂ ਸੇਵਾ ਕਰਾਂਗਾ। ਪਰ ਮੈਨੂੰ ਆਪ ਤੋਂ ਬਗੈਰ ਕੋਈ ਜਾਣਦਾ ਨਹੀ ਮੇਰਾ ਗੁਜ਼ਾਰਾ ਕਿਵੇਂ ਹੋਊ…. ਨਾਲੇ ਪਹਾੜੀਏ ਮੈਨੂੰ ਤੰਗ ਕਰਨਗੇ ਜੀ ਗੁਰੂ ਪਿਤਾ ਨੇ ਸਾਧੂ ਨੂੰ ਗਲਵੱਕੜੀ ਚ ਲੈ ਸੀਨੇ ਨਾਲ ਲਾਇਆ ਕਿਹਾ , ਤੂ ਅਸਥਾਨ ਦੀ ਸੇਵਾ ਕਰੀ , ਤੇਰਾ ਗੁਜ਼ਾਰਾ ਚੱਲਦਾ ਰਹੂ ਤੇ ਕੋਈ ਦੁੱਖ ਨਹੀਂ ਦੇ ਸਕੇਗਾ। ਵਾਹਿਗੁਰੂ ਤੇਰੇ ਅੰਗ ਸੰਗ ਆ. ਇਵੇਂ ਦਿਲਾਸਾ ਦੇ ਕੇ ਸ਼ਹੀਦੀ ਅਸਥਾਨ ਨੂੰ ਨਮਸਕਾਰ ਕੀਤੀ , ਰਾਤ ਵਾਹਵਾ ਹੋ ਚੁੱਕੀ ਸੀ ਉਧਰ ਸਭ ਤਿਆਰੀ ਹੋ ਗਈ ਚਲਣ ਦਾ ਹੁਕਮ ਹੋਇਆ।
6 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਜੀ ਮਹਾਰਾਜ ਨੇ ਆਨੰਦਪੁਰ ਦਾ ਕਿਲਾ ਛੱਡਿਆ। ਚਲਣ ਸਮੇ ਸਭ ਤੋਂ ਗਾੜੀ ਮਹਾਰਾਜ ਆਪ ਪੰਜ ਪਿਆਰੇ ਤੇ ਕੁਝ ਹੋਰ ਸਿੰਘ ਸੀ ਵਿਚਕਾਰ ਮਾਈਆਂ ਬਜ਼ੁਰਗ ਤੇ ਬੱਚੇ ਸੀ। ਜਿਨ੍ਹਾਂ ਦੀ ਰਾਖੀ ਭਾਈ ਮਨੀ ਸਿੰਘ ਤੇ ਭਾਈ ਧਰਮ ਸਿੰਘ ਦਾ ਜਥਾ ਕਰ ਰਿਹਾ ਸੀ। ਪਿਛੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਥਾ ਸੀ ਸਭ ਤੋ ਮਗਰ ਕੁਝ ਹੋਰ ਸਿੰਘ ਸਨ ਜਿਨ੍ਹਾਂ ਦੇ ਕੋਲ ਲੋੜੀਂਦਾ ਸਾਮਾਨ ਸੀ। ਏਦਾ ਸਾਰੀ ਵਹੀਰ ਤੁਰਦਿਆ ਹੋਇਆਂ ਕੀਰਤਪੁਰ ਸਾਹਿਬ ਤੱਕ ਬਿਲਕੁਲ ਸਾਂਤੀ ਤੇ ਸਹੀ ਸਲਾਮਤ ਲੰਘ ਗਈ।
ਪਰ ਥੋੜੇ ਹੀ ਸਮੇ ਚ ਗਾਂ, ਜੰਞੂ ਤੇ ਗੀਤਾ ਦੀ ਸੌੰਹ ਖਾਣ ਵਾਲੇ ਪਹਾੜੀ ਰਾਜੇ ਅਤੇ ਖੁਦਾ,ਕੁਰਾਣ ਸ਼ਰੀਫ ਦੀ ਕਸਮ ਖਾਣ ਵਾਲੇ ਮੁਗਲ ਨਵਾਬ ਸਭ ਸੌਹਾਂ ਕਸਮਾਂ ਨੂੰ ਛਿੱਕੇ ਟੰਗ ਵਾਦੇ ਤੋੜ ਕੇ ਚੜ ਆਏ ਮਾਰ ਲਓ ,ਫੜ ਲਓ , ਬਚ ਕੇ ਨਾ ਜਾਵੇ ਕੋਈ ਦੀਆਂ ਆਵਾਜ਼ਾਂ ਹੀ ਸੁਣਾਈ ਦਿੰਦੀਆਂ ਸੀ। ਇੱਕ ਦਮ ਤੀਰਾਂ ਗੋਲੀਆ ਦੀ ਤਾੜ ਤਾੜ ਨੇ ਰਾਤ ਦੀ ਸ਼ਾਂਤੀ ਭੰਗ ਕਰ ਦਿੱਤੀ। ਉਦੋਂ ਸਭ ਨੂੰ ਚੇਤੇ ਆਇਆ ਦਸਮੇਸ਼ ਪਿਤਾ ਸਹੀ ਕਹਿੰਦੇ ਸੀ। ਪਰ ਹੁਣ ਸੋਚਣ ਸਮਝ ਤੋ ਗੱਲ ਬਾਹਰ ਹੋ ਗਈ ਸੀ। ਦੁਸ਼ਮਣ ਨੇ ਹਮਲਾ ਵੀ ਏਸੇ ਕਰਕੇ ਬਾਦ ਚ ਕੀਤਾ ਸੀ ਕਿ ਕੀਰਤਪੁਰ ਲੰਘ ਜਾਣ ਤਾਂ ਕਿ ਵਾਪਸ ਮੁੜਨ ਦਾ ਕੋਈ ਚਾਰਾ ਨਾ ਰਹੇ।
ਹੁਣ ਇਕ ਤਾਂ ਪੋਹ ਦਾ ਮਹੀਨਾ ਅੱਤ ਦੀ ਠੰਡ , ਅੱਧੀ ਰਾਤ ਦਾ ਸਮਾਂ , ਫਿਰ ਮੌਸਮ ਵੀ ਖ਼ਰਾਬ ਬੱਦਲਵਾਲੀ ਬਿਜਲੀ ਲਿਸ਼ਕੇ, ਥੋੜ੍ਹਾ ਥੋੜ੍ਹਾ ਮੀਹ ਪੈਣ ਡਿਆ ਸਰਸਾ ਹੜ ਆਇਆ ਇਧਰ ਵੈਰੀਆਂ ਦਾ ਹੜ੍ਹ ਅਚਾਨਕ ਚੜ੍ਹ ਆਇਆ ਸੀ।
ਬਦਬਖ਼ਤੋਂ ਨੇ ਜੋ ਵਅਦਾ ਕੀਯਾ ਥਾ ਬਿਸਰ ਗਏ ।
ਨਾਮਰਦ ਕੌਲ ਕਰਕੇ ਜ਼ਬਾਂ ਸੇ ਮੁਕਰ ਗਏ । ( ਜੋਗੀ ਜੀ)
ਸਤਿਗੁਰੂ ਨੇ ਉਸ ਸਮੇ ਭਾਈ ਮਨੀ ਸਿੰਘ ਦੇ ਪੁੱਤ ਮਹਾਨ ਜਰਨੈਲ ਭਾਈ ਉਦੈ ਸਿੰਘ (ਜਿਨ੍ਹਾਂ ਨੇ ਆਨੰਦਪੁਰ ਦੀ ਜੰਗ ਵੇਲੇ ਹੰਕਾਰੀ ਰਾਜੇ ਕੇਸਰੀ ਚੰਦ ਦਾ ਸਿਰ ਵੱਢਿਆ ਸੀ) ਨੂੰ 50 ਸਿੰਘਾਂ ਦਾ ਜਥਾ ਦੇ ਕੇ ਭੇਜਿਆ , ਭਾਈ ਊਦੈ ਸਿੰਘ ਦਾ ਜਥਾ ਕੰਧ ਬਣ ਵੈਰੀਆ ਅੱਗੇ ਖੜ੍ਹ ਗਿਆ ਏ , ਜਥੇ ਨੇ ਤਿੰਨ ਘੰਟੇ ਸਾਰੀ ਫੌਜ ਰੋਕ ਰੱਖੀ ਫੇਰ ਹੋਲੀ ਹੋਲੀ ਸਾਰੇ ਸ਼ਹੀਦੀਆ ਪਾ ਗਏ।
(ਬਾਬਾ ਉਦੈ ਸਿੰਘ ਜੀ ਸ਼ਹੀਦੀ ਬਾਰੇ ਵਖਰਾ ਲਿਖੂ)
ਸਤਿਗੁਰ ਕੇ ਗਿਰਦ ਸੀਨੇਂ ਕੀ ਦੀਵਾਰ ਖੇਂਚ ਲੀ ।
ਸੌ ਬਾਰ ਗਿਰ ਗਈ ਤੋ ਸੌ ਬਾਰ ਖੇਂਚ ਲੀ । (ਜੋਗੀ ਜੀ)
ਸਤਿਗੁਰੂ ਸ਼ਾਹੀ ਟਿੱਬੀ ਤੋਂ ਲੰਘਦਿਆਂ ਹੋਇਆਂ ਗਾੜੀ ਸਰਸਾ ਦੇ ਕੰਢੇ ਪਹੁੰਚੇ ਅੰਮ੍ਰਿਤ ਵੇਲਾ ਹੋ ਗਿਆ ਸੀ ਚੋਜੀ ਪ੍ਰੀਤਮ ਬਾਜਾਂ ਵਾਲੇ ਸਾਈਂ ਨੇ ਉੱਥੇ ਦੀਵਾਨ ਲਾਇਆ ਆਪ ਬੈਠ ਕੇ ਸੰਪੂਰਨ ਆਸਾ ਦੀ ਵਾਰ ਦਾ ਕੀਰਤਨ ਕੀਤਾ ਏ ਵੀ ਕਮਾਲ ਹੈ ਜੰਗ ਹੜ੍ਹ ਮੀਂਹ ਰਾਤ ਹਨ੍ਹੇਰਾ ਤੇ ਬਾਜਾਂਵਾਲਾ ਬਾਪੂ ਕੀਰਤਨ ਕਰਨ ਡਿਆ ਜੋਗੀ ਜੀ ਤੇ ਵਿਸਮਾਦ ਹੋ ਹੱਥ ਜੋੜ ਅਰਦਾਸ ਕਰਦੇ ਆ ਹੇ ਸਤਿਗੁਰੂ ਸਭ ਨੂੰ ਖੁਦਾ ਨਾਲ ਬੰਦਗੀ ਨਾਲ ਏਨਾ ਪਿਆਰ ਹੋਵੇ ਜਿੰਨਾਂ ਤੈਨੂ ਤੁਹੀ ਤੇ ਤਲਵਾਰ ਦੀ ਛਾਵੇ ਵੀ ਰੱਬ ਨੀ ਭੁਲਾਇਆ
ਬੇਮਿਸਲ-ਓ-ਬੇਨਜ਼ੀਰ ਤੂ ਸਤਿਗੁਰ ਹਮਾਰਾ ਹੈ ।
ਵਾਹਿਗੁਰੂ ਕੇ ਬਾਦ ਤਿਰਾ ਹੀ ਸਹਾਰਾ ਹੈ ।
ਹੋ ਕਾਸ਼ ਸਬ ਕੋ ਤੁਝ ਕੋ ਖ਼ੁਦਾ ਜਿਤਨਾ ਪਯਾਰਾ ਹੈ ।
ਤੇਗ਼ੋਂ ਕੇ ਸਾਯੇ ਮੇਂ ਕਹਾਂ ਦਾਤਾ ਬਿਸਾਰਾ ਹੈ ।
ਨੋਟ ਜੇੜੇ ਪ੍ਰਚਾਰਕ ਕਹਿ ਦਿੰਦੇ ਅੰਮ੍ਰਿਤ ਵੇਲੇ ਦੀ ਨਿਤਨੇਮ ਦੀ ਲੋੜ ਨੀ ਬਾਣੀ ਜਦੋ ਮਰਜੀ ਪੜਲੋ ਉ ਧਿਆਨ ਦੇਣ ਸਰਸਾ ਕੰਢੇ ਕੀਰਤਨ ਆ ਕਥਾਕਾਰਾਂ ਨੂੰ ਬੇਨਤੀ ਏਸ ਬਾਰੇ ਵਿਸਥਾਰ ਨਾਲ ਬੋਲਣ ਤੇ ਅੰਮ੍ਰਿਤ ਵੇਲੇ ਦੀ ਮਹਿਮਾਂ ਦਸਣ )
……ਚਲਦਾ…..
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ ਦੂਜੀ ਪੋਸਟ



Share On Whatsapp

Leave a comment





  ‹ Prev Page Next Page ›