ਜੈਤਸਰੀ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਸਿਮਰਹੁ ਅਗਮ ਅਪਾਰਾ ॥ ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥ ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥ ਹਰਿ ਗੁਣ ਗਾਵਹੁ ਮੀਤ ਹਮਾਰੇ ॥ ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥ ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥ ਮਧੁਸੂਦਨ ਹਰਿ ਮਾਧੋ ਪ੍ਰਾਨਾ ॥ ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥ ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੋਈ ਰਾਮ ॥੩॥ ਹਰਿ ਹਰਿ ਨਾਮੁ ਸਦਾ ਸੁਖਦਾਤਾ ॥ ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥ ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥੪॥੧॥੭॥

ਅਰਥ : ਜੈਤਸਰੀ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਹੇ ਭਾਈ! ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਜਿਸ ਨੂੰ ਸਿਮਰਿਆਂ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ । ਹੇ ਹਰੀ! ਹੇ ਪ੍ਰਭੂ! ਸਾਨੂੰ ਗੁਰੂ ਮਹਾ ਪੁਰਖ ਮਿਲਾ ਦੇ । ਜੇ ਗੁਰੂ ਮਿਲ ਪਏ, ਤਾਂ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ।੧। ਹੇ ਮੇਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੋ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖੋ । ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਆਤਮਕ ਜੀਵਨ ਦੇਣ ਵਾਲੇ ਬੋਲ (ਮੈਨੂੰ ਭੀ) ਸੁਣਾਇਆ ਕਰੋ । (ਹੇ ਮਿੱਤਰੋ! ਗੁਰੂ ਦੀ ਸਰਨ ਪਏ ਰਹੋ), ਜੇ ਗੁਰੂ ਮਿਲ ਪਏ, ਤਾਂ ਪਰਮਾਤਮਾ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ ।੨। ਹੇ ਦੂਤਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਪਤੀ! ਹੇ ਮੇਰੀ ਜਿੰਦ (ਦੇ ਸਹਾਰੇ)! ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ । ਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਨੂੰ ਉਹ ਮਹਾ ਪੁਰਖ ਗੁਰੂ ਮਿਲਾ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ।੩। ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ । ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿਚ ਮਸਤ ਰਹਿੰਦਾ ਹੈ । ਹੇ ਨਾਨਕ! (ਆਖ—) ਹੇ ਹਰੀ! ਮੈਨੂੰ ਗੁਰੂ ਮਹਾ ਪੁਰਖ ਮਿਲਾ । ਹੇ ਗੁਰੂ! (ਤੇਰੇ ਬਖ਼ਸ਼ੇ) ਹਰਿ-ਨਾਮ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ ।੪।੧।੭।



Share On Whatsapp

Leave a Comment
Sukhvir kaur : Wahe guru g waheguru g



रामकली महला १ घरु १ चउपदे ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥ कोई पड़ता सहसाकिरता कोई पड़ै पुराना ॥ कोई नामु जपै जपमाली लागै तिसै धिआना ॥ अब ही कब ही किछू न जाना तेरा एको नामु पछाना ॥१॥ न जाणा हरे मेरी कवन गते ॥ हम मूरख अगिआन सरनि प्रभ तेरी करि किरपा राखहु मेरी लाज पते ॥१॥ रहाउ ॥ कबहू जीअड़ा ऊभि चड़तु है कबहू जाइ पइआले ॥ लोभी जीअड़ा थिरु न रहतु है चारे कुंडा भाले ॥२॥ मरणु लिखाइ मंडल महि आए जीवणु साजहि माई ॥ एकि चले हम देखह सुआमी भाहि बलंती आई ॥३॥ न किसी का मीतु न किसी का भाई ना किसै बापु न माई ॥ प्रणवति नानक जे तू देवहि अंते होइ सखाई ॥४॥१॥

अर्थ: हे हरी! मुझे ये समझ नहीं थी कि (तेरे नाम के बिना) मेरी आत्मिक अवस्था नीचे चली जाएगी। हे प्रभू! मैं मूर्ख हूँ, अज्ञानी हूँ, (पर) तेरी शरण आया हूँ। हे प्रभू पति! मेहर कर (मुझे अपना नाम बख्श, और) मेरी इज्जत रख ले।1। रहाउ। हे प्रभू! (तेरा नाम बिसार के) कोई मनुष्य मगधी प्राक्रित में लिखे हुए (संस्कृत के) बौध व जैन ग्रंथ पढ़ रहा है, कोई (तुझे भुला के) पुराण आदि पढ़ता है, कोई (किसी देवी-देवते को सिद्ध करने के लिए) माला से (देवते के) नाम का जाप करता है, कोई समाधि लगाए बैठा है। पर हे प्रभू! मैं सिर्फ तेरे नाम को पहचानता हूँ (तेरे नाम से ही सांझ डालता हूँ), मैं कभी भी (तेरे नाम के बिना) कोई और उद्यम (ऐसा) नहीं समझता (जो आत्मिक जीवन को ऊँचा कर सके)।1। (तेरे नाम को बिसार के जीव लोभ में फंस जाता है) कभी (जब माया मिलती है धन मिलता है) जीव (बड़ा ही खुश होता है, मानो) आकाश में जा चढ़ता है, कभी (जब धन की कमी हो जाती है, तब बहुत डावाँडोल हो जाता है, जैसे) पाताल में जा गिरता है। लोभ-वश हुआ जीव अडोल-चिक्त नहीं रह सकता, चारों तरफ (माया की) तलाश करता फिरता है।2। हे माँ! जीव जगत में (ये लेख माथे पर) लिखा के लाते हैं (कि) मौत (अवश्य आएगी, पर तुझे बिसार के यहाँ सदा) जीते रहने की विउंते बनाते हैं। हे मालिक प्रभू! हमारी आँखों के सामने ही अनेकों जीव (यहाँ से) चलते जा रहे हैं, (मौत की) आग जल रही है (इसमें सबके शरीर भस्म हो जाने हैं, पर नाम से टूट के जीव हमेशा जीवन ही लोचते फिरते हैं)।3। हे प्रभू! ना किसी का कोई मित्र, ना किसी का कोई भाई, ना किसी का कोई पिता ना किसी की माँ (आखिर में कोई किसी का साथ नहीं निभा सकता)। गुरू नानक जी कहते हैं, नानक (तेरे दर पर) विनती करता है- यदि तू (अपने नाम की दाति) दे, तो (सिर्फ यही) आखिर में सहायक हो सकता है।4।1।



Share On Whatsapp

Leave a comment


ਰਾਮਕਲੀ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥ ਕੋਈ ਨਾਮੁ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ॥ ਅਬ ਹੀ ਕਬ ਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਪਛਾਨਾ ॥੧॥ ਨ ਜਾਣਾ ਹਰੇ ਮੇਰੀ ਕਵਨ ਗਤੇ ॥ ਹਮ ਮੂਰਖ ਅਗਿਆਨ ਸਰਨਿ ਪ੍ਰਭ ਤੇਰੀ ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥੧॥ ਰਹਾਉ ॥ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥ ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥੨॥ ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ ॥ ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ ॥੩॥ ਨ ਕਿਸੀ ਕਾ ਮੀਤੁ ਨ ਕਿਸੀ ਕਾ ਭਾਈ ਨਾ ਕਿਸੈ ਬਾਪੁ ਨ ਮਾਈ ॥ ਪ੍ਰਣਵਤਿ ਨਾਨਕ ਜੇ ਤੂ ਦੇਵਹਿ ਅੰਤੇ ਹੋਇ ਸਖਾਈ ॥੪॥੧॥

ਅਰਥ: ਹੇ ਹਰੀ! ਮੈਨੂੰ ਇਹ ਸਮਝ ਨਹੀਂ ਸੀ ਕਿ (ਤੇਰੇ ਨਾਮ ਤੋਂ ਬਿਨਾ) ਮੇਰੀ ਆਤਮਕ ਅਵਸਥਾ ਨੀਵੀਂ ਹੋ ਜਾਇਗੀ। ਹੇ ਪ੍ਰਭੂ! ਮੈਂ ਮੂਰਖ ਹਾਂ, ਅਗਿਆਨੀ ਹਾਂ, (ਪਰ) ਤੇਰੀ ਸਰਨ ਆਇਆ ਹਾਂ। ਹੇ ਪ੍ਰਭੂ-ਪਤੀ! ਮੇਹਰ ਕਰ (ਮੈਨੂੰ ਆਪਣਾ ਨਾਮ ਬਖ਼ਸ਼, ਤੇ) ਮੇਰੀ ਇੱਜ਼ਤ ਰੱਖ ਲੈ।੧।ਰਹਾਉ।
ਹੇ ਪ੍ਰਭੂ! ਤੇਰਾ ਨਾਮ ਵਿਸਾਰ ਕੇ) ਕੋਈ ਮਨੁੱਖ ਮਾਗਧੀ ਪ੍ਰਾਕ੍ਰਿਤ ਵਿਚ ਲਿਖੇ ਹੋਏ ਬੌਧ ਤੇ ਜੈਨ ਗ੍ਰੰਥ ਪੜ੍ਹ ਰਿਹਾ ਹੈ, ਕੋਈ (ਤੈਨੂੰ ਭੁਲਾ ਕੇ) ਪੁਰਾਣ ਆਦਿਕ ਪੜ੍ਹਦਾ ਹੈ, ਕੋਈ (ਕਿਸੇ ਦੇਵੀ ਦੇਵਤੇ ਨੂੰ ਸਿੱਧ ਕਰਨ ਲਈ) ਮਾਲਾ ਨਾਲ (ਦੇਵਤੇ ਦੇ) ਨਾਮ ਦਾ ਜਾਪ ਕਰਦਾ ਹੈ, ਕੋਈ ਸਮਾਧੀ ਲਾਈ ਬੈਠਾ ਹੈ। ਪਰ ਹੇ ਪ੍ਰਭੂ! ਮੈਂ ਸਿਰਫ਼ ਤੇਰੇ ਨਾਮ ਨੂੰ ਪਛਾਣਦਾ ਹਾਂ (ਤੇਰੇ ਨਾਮ ਨਾਲ ਹੀ ਸਾਂਝ ਪਾਂਦਾ ਹਾਂ) , ਮੈਂ ਕਦੇ ਭੀ (ਤੇਰੇ ਨਾਮ ਤੋਂ ਬਿਨਾ) ਕੋਈ ਹੋਰ ਉੱਦਮ (ਐਸਾ) ਨਹੀਂ ਸਮਝਦਾ (ਜੋ ਆਤਮਕ ਜੀਵਨ ਨੂੰ ਉੱਚਾ ਕਰ ਸਕੇ) ।੧। (ਤੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿਚ ਫਸ ਜਾਂਦਾ ਹੈ) ਕਦੇ (ਜਦੋਂ ਮਾਇਆ ਮਿਲਦੀ ਹੈ) ਜੀਵ (ਬੜਾ ਹੀ ਖ਼ੁਸ਼ ਹੁੰਦਾ, ਮਾਨੋ) ਆਕਾਸ਼ ਵਿਚ ਜਾ ਚੜ੍ਹਦਾ ਹੈ, ਕਦੇ (ਜਦੋਂ ਮਾਇਆ ਦੀ ਥੁੜ ਹੋ ਜਾਂਦੀ ਹੈ, ਤਾਂ ਬਹੁਤ ਡਾਵਾਂ-ਡੋਲ ਹੋ ਜਾਂਦਾ ਹੈ, ਮਾਨੋ) ਪਾਤਾਲ ਵਿਚ ਜਾ ਡਿੱਗਦਾ ਹੈ। ਲੋਭ-ਵੱਸ ਹੋਇਆ ਜੀਵ ਅਡੋਲ-ਚਿੱਤ ਨਹੀਂ ਰਹਿ ਸਕਦਾ, ਚੌਹੀਂ ਪਾਸੀਂ (ਮਾਇਆ ਦੀ) ਭਾਲ ਕਰਦਾ ਫਿਰਦਾ ਹੈ।੨। ਹੇ ਮਾਂ! ਜੀਵ ਜਗਤ ਵਿਚ (ਇਹ ਲੇਖ ਮੱਥੇ ਤੇ) ਲਿਖਾ ਕੇ ਆਉਂਦੇ ਹਨ (ਕਿ) ਮੌਤ (ਜ਼ਰੂਰ ਆਵੇਗੀ; ਪਰ ਤੈਨੂੰ ਵਿਸਾਰ ਕੇ ਇਥੇ ਸਦਾ) ਜੀਊਂਦੇ ਰਹਿਣ ਦਾ ਬਾਨ੍ਹਣੂ ਬੰਨ੍ਹਦੇ ਹਨ। ਹੇ ਮਾਲਿਕ-ਪ੍ਰਭੂ! ਸਾਡੀਆਂ ਅੱਖਾਂ ਦੇ ਸਾਹਮਣੇ ਹੀ ਅਨੇਕਾਂ ਜੀਵ (ਇਥੋਂ) ਤੁਰੇ ਜਾ ਰਹੇ ਹਨ, (ਮੌਤ ਦੀ) ਅੱਗ ਬਲ ਰਹੀ ਹੈ (ਇਸ ਵਿਚ ਸਭ ਦੇ ਸਰੀਰ ਭਸਮ ਹੋ ਜਾਣੇ ਹਨ, ਪਰ ਤੇਰੇ ਨਾਮ ਤੋਂ ਖੁੰਝ ਕੇ ਜੀਵ ਸਦਾ ਜੀਊਣਾ ਹੀ ਲੋਚਦੇ ਹਨ) ।੩। ਹੇ ਪ੍ਰਭੂ! ਨਾਹ ਕਿਸੇ ਦਾ ਕੋਈ ਮਿਤ੍ਰ, ਨਾਹ ਕਿਸੇ ਦਾ ਕੋਈ ਭਰਾ, ਨਾਹ ਕਿਸੇ ਦਾ ਪਿਉ ਅਤੇ ਨਾਹ ਕਿਸੇ ਦੀ ਮਾਂ (ਅੰਤ ਵੇਲੇ ਕੋਈ ਕਿਸੇ ਨਾਲ ਸਾਥ ਨਹੀਂ ਨਿਬਾਹ ਸਕਦਾ) । ਗੁਰੂ ਨਾਨਕ ਜੀ ਕਹਿੰਦੇ ਹਨ, ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ, ਤਾਂ (ਸਿਰਫ਼ ਇਹੀ) ਅੰਤ ਵੇਲੇ ਸਹਾਈ ਹੋ ਸਕਦਾ ਹੈ।੪।੧।



Share On Whatsapp

Leave a Comment
SIMRANJOT SINGH : Waheguru Ji🙏

जो जनु भाउ भगति कछु जानै ता कउ अचरजु काहो ॥ जिउ जलु जल महि पैसि न निकसै तिउ ढुरि मिलिओ जुलाहो ॥१॥ हरि के लोगा मै तउ मति का भोरा ॥ जउ तनु कासी तजहि कबीरा रमईऐ कहा निहोरा ॥१॥ रहाउ ॥ कहतु कबीरु सुनहु रे लोई भरमि न भूलहु कोई ॥ किआ कासी किआ ऊखरु मगहरु रामु रिदै जउ होई ॥२॥३॥

अर्थ :- जैसे पानी पानी में मिल के (फिर) अलग नहीं हो सकता, उसी प्रकार (कबीर) जुलाह (भी) आपा-भाव मिटा के परमात्मा में मिल गया है। इस में कोई अनोखी बात नहीं है,जो भी मनुख भगवान-प्रेम और भगवान-भक्ति के साथ साँझ बनाता है (उस का भगवान के साथ एक-रूप हो जाना कोई बड़ी बात नहीं है।1। हे संत जनो ! (लोकों के विचार में) मैं मति का कमला ही सही (भावार्थ, लोक मुझे काहे मूर्ख कहें कि मैं काँशी छोड़ के मगहर आ गया हूँ)। (पर,) हे कबीर ! अगर तूं काँशी में (रहता हुआ) शरीर छोडें (और मुक्ति मिल जाए) तो परमात्मा का इस में क्या उपकार समझा जाएगा ?क्योंकि काँशी में तो वैसे ही इन लोकों के विचार अनुसार मरन लगने से मुक्ति मिल जाती है, तो फिर सुमिरन का क्या लाभ ?।1।रहाउ। (पर) कबीर कहता है-हे लोको ! सुनो, कोई मनुख किसी भ्रम में ना पड़ जाए (कि काँशी में मुक्ति मिलती है, और मगहर में नहीं मिलती), अगर परमात्मा (का नाम) हृदय में हो, तो काँशी क्या और कलराठा मगहर क्या (दोनो जगह भगवान में लीन हो सकते है)।2।3।



Share On Whatsapp

Leave a comment




ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥ ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥

ਅਰਥ:- ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ,ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ। ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ।1। ਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ)। (ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ?।1। ਰਹਾਉ। (ਪਰ) ਕਬੀਰ ਆਖਦਾ ਹੈ—ਹੇ ਲੋਕੋ! ਸੁਣੋ,ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ), ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ)।2।3।



Share On Whatsapp

Leave a Comment
Sample Name : WaheguruJi

जो जनु भाउ भगति कछु जानै ता कउ अचरजु काहो ॥ जिउ जलु जल महि पैसि न निकसै तिउ ढुरि मिलिओ जुलाहो ॥१॥ हरि के लोगा मै तउ मति का भोरा ॥ जउ तनु कासी तजहि कबीरा रमईऐ कहा निहोरा ॥१॥ रहाउ ॥ कहतु कबीरु सुनहु रे लोई भरमि न भूलहु कोई ॥ किआ कासी किआ ऊखरु मगहरु रामु रिदै जउ होई ॥२॥३॥

अर्थ :- जैसे पानी पानी में मिल के (फिर) अलग नहीं हो सकता, उसी प्रकार (कबीर) जुलाह (भी) आपा-भाव मिटा के परमात्मा में मिल गया है। इस में कोई अनोखी बात नहीं है,जो भी मनुख भगवान-प्रेम और भगवान-भक्ति के साथ साँझ बनाता है (उस का भगवान के साथ एक-रूप हो जाना कोई बड़ी बात नहीं है।1। हे संत जनो ! (लोकों के विचार में) मैं मति का कमला ही सही (भावार्थ, लोक मुझे काहे मूर्ख कहें कि मैं काँशी छोड़ के मगहर आ गया हूँ)। (पर,) हे कबीर ! अगर तूं काँशी में (रहता हुआ) शरीर छोडें (और मुक्ति मिल जाए) तो परमात्मा का इस में क्या उपकार समझा जाएगा ?क्योंकि काँशी में तो वैसे ही इन लोकों के विचार अनुसार मरन लगने से मुक्ति मिल जाती है, तो फिर सुमिरन का क्या लाभ ?।1।रहाउ। (पर) कबीर कहता है-हे लोको ! सुनो, कोई मनुख किसी भ्रम में ना पड़ जाए (कि काँशी में मुक्ति मिलती है, और मगहर में नहीं मिलती), अगर परमात्मा (का नाम) हृदय में हो, तो काँशी क्या और कलराठा मगहर क्या (दोनो जगह भगवान में लीन हो सकते है)।2।3।



Share On Whatsapp

Leave a comment


ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥ ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥

ਅਰਥ:- ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ,ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ। ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ।1। ਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ)। (ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ?।1। ਰਹਾਉ। (ਪਰ) ਕਬੀਰ ਆਖਦਾ ਹੈ—ਹੇ ਲੋਕੋ! ਸੁਣੋ,ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ), ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ)।2।3।



Share On Whatsapp

Leave a Comment
Pritpal Singh, : Waheguru ji chardikala rakheyan





Share On Whatsapp

Leave a comment




Share On Whatsapp

Leave a comment




Share On Whatsapp

Leave a comment






Share On Whatsapp

Leave a comment




Share On Whatsapp

Leave a comment




Share On Whatsapp

Leave a comment




ਸ਼ਹੀਦ ਭਾਈ ਜੈ ਸਿੰਘ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਲਿੱਖੋ ਵਾਹਿਗੁਰੂ ਸਾਰੇ ਪੇਜ ਲਾਇਕ ਜਰੂਰ ਕਰੋ ਜੀ ਧੰਨਵਾਦ 🙏🙏👆
ਅਠਾਰ੍ਹਵੀਂ ਸਦੀ ਚ ਇਕ ਗੁਰਸਿੱਖ ਹੋਇਆ ਹੈ ਭਾਈ ਜੈ ਸਿੰਘ ਜੋ ਰਹਿਤ ਮਰਿਆਦਾ ਦੇ ਵਿਚ ਬੜੇ ਪਰਪਕ ਸਨ ਤੇ ਪਿੰਡ ਮੁਗਲ ਮਾਜਰਾ ਦੇ ਰਹਿਣ ਵਾਲੇ ਸੀ ਭਾਈ ਸਾਹਿਬ ਜੀ ਦੇ ਪਿਤਾ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਸੀ ਤੇ ਭਾਈ ਸਾਹਿਬ ਵੀ ਬਚਪਨ ਦੇ ਵਿੱਚ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਰਹੇ
1753 ਈ: ਦੀ ਗੱਲ ਹੈ ਅਬਦਾਲੀ ਦਾ ਥਾਪਿਆ ਹੋਇਆ ਸਰਹਿੰਦ ਦਾ ਨਵਾਬ ਅਬਦੁਲ ਸਮੁੰਦ ਖਾਂ ਆਪਣੇ ਕੋਤਵਾਲ ਨਾਲ ਘੁੰਮਦਾ ਹੋਇਆ ਮੁਗਲ ਮਾਜਰੇ ਪਹੁੰਚਿਆ ਭਾਈ ਜੈ ਸਿੰਘ ਉਸ ਵੇਲੇ ਖੂਹ ਤੇ ਇਸ਼ਨਾਨ ਕਰਦੇ ਪਏ ਸੀ ਭਾਈ ਸਾਹਿਬ ਨੂੰ ਦੇਖਿਆ ਤੇ ਆਵਾਜ਼ ਮਾਰ ਕੇ ਕਿਹਾ ਨਵਾਬ ਸਾਹਿਬ ਦਾ ਸਾਮਾਨ ਹੈ ਇਹਨੂੰ ਚੁੱਕ ਕੇ ਅੱਗੇ ਪੁੱਚਾ ਭਾਈ ਸਾਹਿਬ ਨੇ ਪੁੱਛਿਆ ਇਸ ਪੰਡ ਚ ਕੀ ਹੈ? ਕੋਤਵਾਲ ਕਹਿਣ ਲੱਗਾ ਕੁਝ ਵੀ ਹੋਵੇ ਤੂੰ ਚੁੱਕ ਤੈਨੂੰ ਕੀ …
ਦੁਬਾਰਾ ਪੁੱਛਣ ਤੇ ਕੋਤਵਾਲ ਨੇ ਗੁੱਸੇ ਨਾਲ ਕਿਹਾ ਇਹਦੇ ਵਿੱਚ ਨਵਾਬ ਸਾਹਿਬ ਦਾ ਹੁੱਕਾ ਹੈ ਹੁੱਕਾ ਸ਼ਬਦ ਸੁਣਦਿਆਂ ਭਾਈ ਸਾਹਿਬ ਪਿੱਛੇ ਹੋ ਗਏ ਕਿਆ ਮੈਂ ਗੁਰੂ ਦਾ ਅੰਮ੍ਰਿਤਧਾਰੀ ਸਿੰਘ ਹਾਂ ਮੇਰੇ ਗੁਰੂ ਦਾ ਹੁਕਮ ਹੈ ਜਗਤ ਜੂਠ ਤੰਬਾਕੂ ਨੂੰ ਹੱਥ ਨਹੀਂ ਲਾਉਣਾ ਤੇ ਮੈਂ ਸਿਰ ਤੇ ਕਿਵੇਂ ਚੁੱਕ ਲਵਾਂ ਇਨ੍ਹਾਂ ਕੇਸਾਂ ਦੇ ਵਿੱਚ ਗੁਰੂ ਦੇ ਅੰਮ੍ਰਿਤ ਦੇ ਛਿੱਟੇ ਪਏ ਨੇ
ਕੋਤਵਾਲ ਨੇ ਕਿਹਾ ਤੈਨੂੰ ਸਜ਼ਾ ਦਿੱਤੀ ਜਾਊ ਭਾਈ ਸਾਹਿਬ ਨੇ ਕਿਹਾ ਜੋ ਹੁੰਦਾ ਕਰ ਲਓ ਕਈ ਡਰਾਵੇ ਦਿਤੇ ਫਿਰ ਮੁੱਕਦੀ ਗੱਲ ਮੁੱਕੀ ਚਲ ਨਾ ਚੁੱਕ ਪੰਡ ਪਰ ਮੁਸਲਮਾਨ ਹੋ ਜਾ ਤੈਨੂੰ ਇਨਾਮ ਦਿੱਤਾ ਜਾਵੇਗਾ
ਭਾਈ ਸਾਹਿਬ ਨੇ ਕਿਹਾ ਨਾ ਤੇ ਮੈਂ ਇਹ ਪੰਡ ਚੁੱਕਣੀ ਅਤੇ ਨਾ ਹੀ ਧਰਮ ਬਦਲਣਾ ਹੈ ਤੁਹਾਡੇ ਕੋਲੋਂ ਹੋਰ ਜੋ ਹੁੰਦਾ ਹੈ ਕਰ ਲਓ… ਜੁਆਬ ਸੁਣ ਨਵਾਬ ਲੋਹ ਲਾਖਾ ਹੋ ਗਿਆ ਉਸੇ ਵੇਲੇ ਮੁਗਲ ਮਾਜਰਾ ਤੋਂ ਦੋ ਕਸਾਈ ਮੰਗਵਾਏ ਉਨ੍ਹਾਂ ਨੂੰ ਹੁਕਮ ਹੋਇਆ ਇਸ ਜੈ ਸਿੰਘ ਨੂੰ ਰੁੱਖ ਨਾਲ ਬੰਨ੍ਹ ਕੇ. ਪੁੱਠੀ ਖੱਲ ਲਾਹ ਦਿਓ ਉੱਥੇ ਦੋ ਰੁੱਖ ਸੀ ਇਕ ਪਿੱਪਲ ਦਾ ਇੱਕ ਬੋਹੜ ਦਾ ਜੋ ਜੌੜੇ ਸੀ ਉਨ੍ਹਾਂ ਰੁੱਖ ਨਾਲ ਬੰਨ੍ਹ ਕੇ ਪੁੱਠਾ ਲਮਕਾਇਆ ਅਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਖੱਲ੍ਹ ਉਤਾਰ ਦਿੱਤੀ ਭਾਈ ਸਾਹਿਬ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ ਨਵਾਬ ਨੂੰ ਜਦੋਂ ਭਾਈ ਸਾਹਿਬ ਦੇ ਪਰਿਵਾਰ ਬਾਰੇ ਪਤਾ ਲੱਗਾ ਤਾਂ ਪਰਿਵਾਰ ਵੀ ਫੜ ਲਿਆਂਦਾ ਜਿਸ ਵਿੱਚ ਭਾਈ ਸਾਹਿਬ ਦੀ ਪਤਨੀ ਧੰਨ ਕੌਰ ਤੇ ਦੋ ਪੁੱਤਰ ਕੜਾਕਾ ਸਿੰਘ ਅਤੇ ਖੜਕ ਸਿੰਘ ਸੀ ਇੱਕ ਨੌੰਹ ਸੀ ਸਾਰੇ ਪਰਿਵਾਰ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਦੂਸਰੀ ਨੌੰਹ ਜੋ ਗਰਭਵਤੀ ਸੀ ਉਹ ਕਿਸੇ ਤਰ੍ਹਾਂ ਅੱਖ ਬਚਾ ਕੇ ਜ਼ਾਲਮਾਂ ਦੇ ਜ਼ੁਲਮ ਤੋਂ ਬਚ ਗਈ
ਇਸ ਤਰ੍ਹਾਂ ਭਾਈ ਜੈ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੇ ਸਿੱਖੀ ਨੂੰ ਕੇਸਾਂ ਸੁਆਸਾਂ ਨਾਲ ਨਿਭਾਉਂਦਿਆ ਸ਼ਹੀਦੀ ਜਾਮ ਪੀਤਾ ਜਦੋਂ ਬਾਅਦ ਵਿੱਚ ਸਿੱਖ ਸਰਦਾਰਾਂ ਨੂੰ ਇਸ ਪਰਿਵਾਰ ਦੀ ਸ਼ਹੀਦੀ ਦਾ ਪਤਾ ਲੱਗੇ ਤਾਂ ਉਨ੍ਹਾਂ ਨੇ ਮੁਗਲ ਮਾਜਰਾ ਪਿੰਡ ਹੀ ਉਜਾੜ ਕੇ ਦਿੱਤਾ ਫਿਰ ਮੁਗਲ ਮਾਜਰਾ ਪਿੰਡ ਤੋਂ ਥੋੜ੍ਹੀ ਵਿੱਥ ਤੇ ਨਵਾਂ ਪਿੰਡ ਵਸਿਆ ਜਿਸ ਦਾ ਨਾਮ ਹੈ # ਪਿੰਡ_ਬਾਰਨ ਜੋ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇੱਥੇ ਭਾਈ ਸਾਹਿਬ ਦੀ ਯਾਦ ਵਿੱਚ ਅਸਥਾਨ ਬਣਿਆ ਹੋਇਆ ਭਾਈ ਸਾਹਿਬ ਦੀ ਯਾਦ ਵਿੱਚ ਅਸਥਾਨ ਬਣਿਆ ਹੋਇਆ ਭਾਈ ਸਾਹਿਬ ਦੀ ਪਰਿਵਾਰ ਸਮੇਤ ਸਮਾਧ ਵੀ ਹੈ ਉਹ ਜੌੜੇ ਰੁਖ ਪਿੱਪਲ ਤੇ ਬੋਹੜ ਅਜ ਵੀ ਮੌਜੂਦ ਨੇ ਜਿਸ ਨਾਲ ਭਾਈ ਜੈ ਸਿੰਘ ਨੂੰ ਪੁੱਠਾ ਟੰਗ ਕੇ ਖੁੱਲ ਉਤਾਰੀ ਗਈ ਸੀ ਹਰ ਸਾਲ ਚੇਤ ਸੁਦੀ ਦਸਵੀਂ ਨੂੰ ਇਥੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ
#ਨੋਟ
ਅਫ਼ਸੋਸ … ਕਿ ਪੰਜਾਬ ਦੇ ਵਿਚ ਵਸਦੇ ਭਾਈ ਜੈ ਸਿੰਘ ਜੀ ਵਰਗੇ ਸਿੱਖ ਸੀ ਜੋ ਨਸ਼ੇ ਨੂੰ ਹੱਥ ਤੱਕ ਨਹੀਂ ਸੀ ਲਾਉਂਦੇ ਚਾਹੇ ਖੱਲਾਂ ਲੱਥ ਗਈਆ ਪਰ ਅੱਜ ਹਰ ਪਿੰਡ ਹਰ ਸ਼ਹਿਰ ਚ ਪੈਸੇ ਦੇ ਕੇ ਮੁੱਲ ਨਸ਼ੇ ਖਰੀਦ ਦੇ ਨੇ ਘਰਾਂ ਦੇ ਘਰ ਉੱਜੜ ਗਏ ਇਨ੍ਹਾਂ ਨਸ਼ਿਆਂ ਕਰਕੇ ਲੁੱਟਾਂ ਖੋਹਾਂ ਹੁੰਦੀਆਂ ਨੇ ਜ਼ਮੀਨਾਂ ਵਿਕਦੀਆਂ ਨੇ ਸੈਂਕੜੇ ਜਾਨਾਂ ਜਾਂਦੀਆਂ ਹਨ ਇਨ੍ਹਾਂ ਨਸ਼ਿਆਂ ਕਰਕੇ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ
ਗੁਰੂ ਮਹਾਰਾਜ ਕ੍ਰਿਪਾ ਕਰਨ
ਮੇਜਰ ਸਿੰਘ



Share On Whatsapp

Leave a comment


ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਨੰਦ ਲਾਲ ਜੀ ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਕ ਐਸਾ ਹੋਰ ਮਹਾਨ ਉਪਕਾਰ ਤੇ ਗੁਣ ਦੱਸਣ ਦੀ ਕੋਸ਼ਿਸ਼ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ । ਅਸੀ ਸਾਰੇ ਜਾਣਦੇ ਹਾ ਗੁਰੂ ਗੋਬਿੰਦ ਸਿੰਘ ਜੀ ਸੱਚੇ ਗੁਰੂ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਸੂਰਬੀਰ ਬਲੀ ਯੋਧੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਲਿਖਾਰੀ ਸਨ । ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਦੇ ਦਾਤੇ ਸਨ ਗੁਰੂ ਗੋਬਿੰਦ ਸਿੰਘ ਜੀ ਨਿਰਭਉ ਨਿਰਵੈਰ ਸਨ ਗੁਰੂ ਗੋਬਿੰਦ ਸਿੰਘ ਮਹਾਨ ਕਵੀ ਸਨ । ਗੁਰੂ ਗੋਬਿੰਦ ਸਿੰਘ ਸਰਬੰਸ ਦਾਨੀ ਸਨ ਗੁਰੂ ਗੋਬਿੰਦ ਸਿੰਘ ਮਹਾਨ ਤਿਆਗੀ ਸਨ ਗੁਰੂ ਗੋਬਿੰਦ ਸਿੰਘ ਮਜਲੂਮਾਂ ਦੀ ਰੱਖਿਆ ਕਰਨ ਵਾਲੇ ਸਨ । ਗੁਰੂ ਗੋਬਿੰਦ ਸਿੰਘ ਸਰਬ ਕਲਾ ਸਮਰਥ ਸਨ , ਐਸੇ ਕਿਨੇ ਹੀ ਹੋਰ ਗੁਣ ਸਨ ਪਰ ਸਾਡੀ ਸੋਚ ਸੀਮਤ ਹੈ ਅਸੀ ਗੁਰੂ ਸਾਹਿਬ ਦੀ ਕੀ ਉਪਮਾ ਕੀ ਲਿਖ ਸਕਦੇ ਹਨ । ਇਕ ਐਸਾ ਗੁਣ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਝਾ ਕਰਨ ਲੱਗਾ ਜੋ ਭਾਈ ਨੰਦ ਲਾਲ ਜੀ ਦੀ ਜੀਵਨੀ ਪੜ ਕੇ ਪਤਾ ਲਗਦਾ ਹੈ । ਜਦੋ ਭਾਈ ਨੰਦ ਲਾਲ ਜੀ ਔਰੰਗਜ਼ੇਬ ਦੇ ਰਾਜ ਵਿੱਚ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਫ਼ਾਰਸੀ ਦੇ ਨਾਲ ਹੋਰ ਵੀ ਕਈ ਵਿਦਿਆ ਦਾ ਗਿਆਨ ਦੇ ਰਿਹੇ ਸਨ । ਉਸ ਸਮੇ ਔਰੰਗਜ਼ੇਬ ਦੇ ਦਰਬਾਰ ਵਿੱਚ ਕੁਰਾਨ ਸਰੀਫ ਦੇ ਅਰਥ ਕਰਨ ਵਾਲੇ ਕਈ ਵਿਦਵਾਨ ਬੈਠੇ ਸਨ ਤੇ ਉਹ ਕੁਰਾਨ ਸਰੀਫ ਦੇ ਅਰਥ ਕਰ ਕੇ ਔਰੰਗਜ਼ੇਬ ਨੂੰ ਸੁਣਾ ਰਹੇ ਸਨ । ਜਦੋ ਅਖੀਰ ਵਿੱਚ ਕੁਰਾਨ ਦੇ ਅਰਥ ਨੰਦ ਲਾਲ ਜੀ ਨੇ ਕੀਤੇ ਤਾ ਸਾਰੀ ਰਾਜ ਸਭਾ ਹੈਰਾਨ ਰਹਿ ਗਈ ਏਨਾ ਮਹਾਨ ਵਿਦਵਾਨ ਸਾਰਿਆਂ ਦੇ ਮੂੰਹ ਖੁੱਲ੍ਹੇ ਰਹਿ ਗਏ। ਜਦੋ ਔਰੰਗਜ਼ੇਬ ਨੂੰ ਪਤਾ ਲਗਾ ਇਹ ਗੈਰ ਮੁਸਲਮਾਨ ਤੇ ਏਨਾ ਵੱਡਾ ਵਿਦਵਾਨ ਇਹ ਤੇ ਮੁਸਲਮਾਨ ਧਰਮ ਵਿੱਚ ਹੋਣਾ ਚਾਹੀਦਾ ਹੈ । ਹੁਕਮ ਲਾਗੂ ਕਰ ਦਿੱਤਾ ਗਿਆ ਕਲ ਸਵੇਰ ਤਕ ਜਾਂ ਤੇ ਨੰਦ ਲਾਲ ਮੁਸਲਮਾਨ ਬਣ ਜਾਵੇ ਨਹੀ ਤੇ ਇਸ ਨੂੰ ਕਤਲ ਕਰ ਦਿੱਤਾ ਜਾਵੈ । ਜਦੋ ਬਹਾਦੁਰ ਸ਼ਾਹ ਨੂੰ ਇਸ ਐਲਾਨ ਦਾ ਪਤਾ ਲੱਗਾ ਤਾ ਉਸ ਨੇ ਆਪਣੇ ਉਸਤਾਦ ਨੰਦ ਲਾਲ ਜੀ ਨੂੰ ਇਹ ਗਲ ਦੱਸੀ । ਨੰਦ ਲਾਲ ਇਹ ਐਲਾਨ ਸੁਣ ਕੇ ਡਰ ਗਿਆ ਤੇ ਕਹਿਣ ਲੱਗਾ ਮੈਨੂੰ ਆਪਣਾ ਧਰਮ ਵੀ ਬਹੁਤ ਪਿਆਰਾ ਹੈ ਤੇ ਜਾਨ ਵੀ ਮੈ ਕੀ ਕਰਾ ਜਿਸ ਨਾਲ ਇਹ ਦੋਵੇ ਚੀਜ਼ਾ ਬਚ ਜਾਣ । ਬਹਾਦਰ ਸ਼ਾਹ ਕਹਿਣ ਲੱਗਾ ਫੇਰ ਇਕ ਹੀ ਤਰੀਕਾ ਹੈ ਰਾਤੋ ਰਾਤ ਏਥੋ ਭੱਜ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਹੁੰਚ ਜਾ ਇਹ ਦੋਵੇ ਚੀਜ਼ਾ ਬਚ ਜਾਣ ਗੀਆਂ । ਬਹਾਦਰ ਸਾਂਹ ਨੇ ਨੰਦ ਲਾਲ ਜੀ ਨੂੰ ਤੇਜ ਰਫਤਾਰ ਵਾਲਾ ਘੋੜਾ ਦੇ ਕੇ ਉਥੋ ਭਜਾ ਦਿੱਤਾ ਸਵੇਰ ਹੁੰਦਿਆ ਤਕ ਭਾਈ ਨੰਦ ਲਾਲ ਜੀ ਅਨੰਦਪੁਰ ਸਾਹਿਬ ਪਹੁੰਚ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚਿਆ ਤੇ ਸਾਰੀ ਵਾਰਤਾ ਸਾਂਝੀ ਕੀਤੀ ਗੁਰੂ ਜੀ ਨੇ ਰਹਿਣ ਦੀ ਇਜਾਜ਼ਤ ਦੇ ਦਿੱਤੀ । ਹੌਲੀ ਹੌਲੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੀ ਏਨੀ ਪਰੀਤ ਲੱਗ ਗਈ ਗੁਰੂ ਜੀ ਦੇ ਦਰਸ਼ਨ ਕੀਤੇ ਬਗੈਰ ਕੋਈ ਜਲ ਭੋਜਨ ਨਾ ਛੱਕਦਾ । ਭਾਈ ਨੰਦ ਲਾਲ ਜੀ ਨੇ ਬਹੁਤ ਰਚਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤਿ ਵਿੱਚ ਲਿਖੀਆਂ ਬਹੁਤ ਸਮਾਂ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਿਹਾ । ਏਨਾਂ ਪਿਆਰ ਗੁਰੂ ਜੀ ਦੇ ਚਰਨਾਂ ਨਾਲ ਹੋ ਗਿਆ ਜੇ ਗੁਰੂ ਜੀ ਰਤੀ ਭਰ ਵੀ ਕਹਿ ਦੇਣ ਤਾਂ ਭਾਈ ਨੰਦ ਲਾਲ ਜੀ ਗੁਰੂ ਜੀ ਤੋ ਜਾਨ… ਕੁਰਬਾਨ ਕਰ ਦੇਣ । ਏਥੇ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋ ਵੱਡਾ ਗੁਣ ਤੇ ਪਰਉਪਕਾਰ ਜੋ ਭਾਈ ਨੰਦ ਲਾਲ ਜੀ ਨਾਲ ਕੀਤਾ ਸਾਂਝਾ ਕਰਨ ਲੱਗਾ । ਗੁਰੂ ਜੀ ਨੇ ਕਦੇ ਵੀ ਭਾਈ ਨੰਦ ਲਾਲ ਜੀ ਨੂੰ ਇਹ ਨਹੀ ਆਖਿਆ ਤੂੰ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾ ਇਸ ਦਾ ਵੱਡਾ ਕਾਰਨ ਇਹ ਸੀ । ਜਦੋ ਭਾਈ ਨੰਦ ਲਾਲ ਦਿੱਲੀ ਤੋ ਭੱਜਿਆ ਤਾ ਉਸ ਸਮੇ ਔਰੰਗਜ਼ੇਬ ਉਸ ਨੂੰ ਉਸ ਦਾ ਧਰਮ ਛੱਡ ਕੇ ਮੁਸਲਮਾਨ ਬਣਨ ਵਾਸਤੇ ਕਹਿੰਦਾ ਸੀ ਪਰ ਨੰਦ ਲਾਲ ਨੇ ਆਖਿਆ ਮੈ ਆਪਣਾ ਧਰਮ ਨਹੀ ਛੱਡਣਾ ਚਾਹੁੰਦਾ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ ਭਾਈ ਨੰਦ ਲਾਲ ਜੀ ਨੂੰ ਨਹੀ ਆਖਿਆ ਤੂੰ ਸਿੰਘ ਬਣ ਜਾ ਉਸ ਨੂੰ ਉਸ ਦੇ ਧਰਮ ਵਿੱਚ ਰਹਿਣ ਦਿੱਤਾ । ਕਿ ਕਦੇ ਵੀ ਭਾਈ ਨੰਦ ਲਾਲ ਦੇ ਦਿਲ ਵਿੱਚ ਇਹ ਨਾ ਆਵੇ ਕਿ ਜਿਸ ਧਰਮ ਦਾ ਕਰਕੇ ਦਿੱਲੀ ਤੋ ਭੱਜਿਆ ਸੀ ਉਹ ਗਲ ਮੇਰੇ ਨਾਲ ਅਨੰਦਪੁਰ ਸਾਹਿਬ ਹੋ ਗਈ। ਗੁਰੂ ਗੋਬਿੰਦ ਸਿੰਘ ਜੀ ਇਕ ਧਰਮ ਦੇ ਨਹੀ ਸਨ ਉਹ ਸਾਰਿਆ ਦੇ ਸਾਂਝੇ ਸਨ ਭਾਵੈ ਗੁਰੂ ਜੀ ਦੇ ਸ਼ਰਧਾਲੂ ਪੀਰ ਬੁੱਧੂ ਸ਼ਾਹ ਵਰਗੇ ਹੋਵਣ ਜਿਨਾਂ ਨੇ ਆਪਣੇ ਪੁੱਤਰ , ਭਰਾ ਜਾ ਚੇਲੇ ਸਭ ਸ਼ਹੀਦ ਕਰਵਾ ਦਿੱਤੇ । ਜਿਹੜੇ ਖੁਸ਼ੀ ਨਾਲ ਸਿੰਘ ਧਰਮ ਵਿੱਚ ਆਏ ਉਹਨਾਂ ਨੂੰ ਹੀ ਧਰਮ ਵਿੱਚ ਰੱਖਿਆ ਕਦੇ ਕਿਸੇ ਧਰਮ ਵਾਲੇ ਨੂੰ ਮਜਬੂਰ ਨਹੀ ਕੀਤਾ ਕਦੇ ਅੱਜ ਕਲ ਵਰਗੇ ਪਾਸਟਰਾਂ ਵਾਗ ਲਾਲਚ ਨਹੀ ਦਿੱਤੇ ਕਦੇ ਕਿਸੇ ਨੂੰ ਜੋਰ ਨਾਲ ਮਜਬੂਰ ਨਹੀ ਕੀਤਾ ਧਰਮ ਛੱਡਣ ਲਈ । ਭਾਈ ਨੰਦ ਲਾਲ ਜੀ ਦੇ ਪਿਤਾ ਦਾ ਨਾਮ ਛੱਜੂ ਰਾਮ ਸੀ ਜੋ ਬਹੁਤ ਵਿਦਵਾਨ ਸੀ ਜਿਸ ਦੇ ਰੇਖ ਦੇਖ ਵਿੱਚ ਭਾਈ ਨੰਦ ਲਾਲ ਜੀ ਦੀ ਸਿਖਿਆ ਮੁਕੰਮਲ ਹੋਈ ਸੀ । ਜਦੋ ਅਨੰਦਪੁਰ ਸਾਹਿਬ ਛੱਡਣ ਦਾ ਸਮਾਂ ਆਇਆ ਤਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਨੂੰ ਉਹਨਾਂ ਦੇ ਪਿੰਡ ਭੇਜ ਦਿੱਤਾ ਭਾਈ ਨੰਦ ਲਾਲ ਗੁਰੂ ਤੋ ਦੂਰ ਨਹੀ ਹੋਣਾ ਚਾਹੁੰਦਾ ਸੀ ਪਰ ਪਿਆਰੇ ਦਾ ਹੁਕਮ ਵੀ ਮੰਨਣਾ ਪੈਣਾ ਸੀ । ਭਾਈ ਨੰਦ ਲਾਲ ਜੀ ਗਜ਼ਨੀ ਅਫਗਾਨਸਤਾਨ ਦੇ ਰਹਿਣ ਵਾਲੇ ਸਨ ਘਰ ਪਹੁੰਚ ਗਏ ਉਥੇ ਭਾਈ ਨੰਦ ਲਾਲ ਜੀ ਦੀ ਪੀੜੀ ਚੱਲੀ ਤੇ ਅੱਠਵੀ ਪੀੜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ ਜਿਸ ਦਾ ਨਾਮ ਭਾਈ ਅਮਰ ਸਿੰਘ ਰੱਖਿਆ ਗਿਆ। ਭਾਈ ਨੰਦ ਲਾਲ ਦੀ ਪੀੜੀ ਇਸ ਤਰਾ ਸੀ ਭਾਈ ਨੰਦ ਲਾਲ ਜੀ ਦੇ ਦੋ ਪੁੱਤਰ ਸਨ ਉਹਨਾ ਦੇ ਨਾਮ ਭਾਈ ਲਖਪਤ ਰਾਏ ਤੇ ਭਾਈ ਲੀਲਾ ਰਾਮ ਜੀ ਹੋਏ। ਅਗੋ ਭਾਈ ਲੀਲਾ ਰਾਮ ਦੇ ਪੁੱਤਰ ਦਾ ਨਾਮ ਨੌਧ ਰਾਮ ਰੱਖਿਆ ਨੌਧ ਰਾਮ ਦੇ ਪੁੱਤਰ ਦਾ ਨਾਮ ਪਰਮ ਰਾਮ ਰੱਖਿਆ ਪਰਸ ਰਾਮ ਦੇ ਦੋ ਪੁੱਤਰ ਹੋਏ ਕਰਮ ਚੰਦ ਤੇ ਨੇਮ ਰਾਜ । ਕਰਮ ਚੰਦ ਦੇ ਦੋ ਪੁੱਤਰ ਹੋਏ ਲਾਲ ਚੰਦ ਤੇ ਮੋਹਨ ਲਾਲ ਤੇ ਨੇਮ ਰਾਜ ਦਾ ਇਕ ਪੁੱਤਰ ਹੋਇਆ ਜਿਸ ਦਾ ਨਾਮ ਭੂਪਤ ਰਾਏ ਰੱਖਿਆ ਗਿਆ ਅਗੋ ਭੂਪਤ ਰਾਏ ਦੇ ਤਿੰਨ ਪੁੱਤਰ ਹੋਏ ਮੁਰਲੀਧਰ ਭਗਵਾਨ ਦਾਸ ਤੇ ਸ਼ਾਮ ਦਾਸ । ਤੇ ਲਾਲ ਚੰਦ ਦਾ ਇਕ ਪੁੱਤਰ ਹੋਇਆ ਵੀਰ ਭਾਨ ਤੇ ਨੇਮ ਰਾਜ ਦਾ ਇਕ ਪੁੱਤਰ ਰਾਮ ਨਾਰਾਇਣ ਹੋਇਆ ਰਾਮ ਨਾਰਾਇਣ ਦਾ ਫੇਰ ਇਕ ਪੁੱਤਰ ਹੋਇਆ ਜਿਸ ਦਾ ਨਾਮ ਚੰਦਰ ਭਾਨ ਰੱਖਿਆ ਗਿਆ । ਤੇ ਵੀਰ ਭਾਨ ਦਾ ਇਕ ਪੁੱਤਰ ਹੋਇਆ ਜਿਸ ਨੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸਿੰਘ ਸੱਜ ਗਿਆ ਜਿਸ ਦਾ ਨਾਮ ਭਾਈ ਅਮਰ ਸਿੰਘ ਰੱਖਿਆ ਗਿਆ।



Share On Whatsapp

Leave a comment


ੴ ਨਾਨਕ ਸਭ ਕੁਛਿ ਤੁਮਰੇ ਹਾਥ ਮੈ ਤੁਮ ਹੀ ਹੋਤ ਸਹਾਇ । ੴ
𒆜🌹 ੴ ਵਾਹਿਗੁਰੂ ਜੀ ੴ 🌹𒆜



Share On Whatsapp

Leave a comment





  ‹ Prev Page Next Page ›