🙏 ਵਾਹਿਗੁਰੂ ਜੀ ਆਪ ਜੀ ਦੇ ਜੀਵਨ ਵਿੱਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ ਜੀ
🙏 ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
꧁ੴ🌺🌹 ਵਾਹਿਗੁਰੂ ਜੀ ੴ🌹🌺꧂
ਮਾਛੀਵਾੜਾ ਭਾਗ 14
ਭਾਈ ਗੁਲਾਬੇ ਮਸੰਦ ਦਾ ਦਿਲ ਹਿੱਲ ਗਿਆ । ਉਹ ਦਿਲ ’ ਤੇ ਕਾਬੂ ਨਾ ਪਾ ਸਕਿਆ । ਉਹ ਤਾਂ ਭੌਂ ਉੱਤੇ ਲੱਥਿਆ ਜਾਣ ਲੱਗਾ । ਉਹ ਤਰਲੇ ਲੈ ਰਿਹਾ ਸੀ ਕਿ ਨਬੀ ਖ਼ਾਂ ਘਰ ਆ ਗਿਆ । ਉਸ ਨੇ ਜਦੋਂ ਗੁਲਾਬੇ ਦਾ ਦਿਲ ਡੋਲਿਆ ਦੇਖਿਆ ਤਾਂ ਬੜਾ ਹੈਰਾਨ ਹੋਇਆ । “ ਕਿਉਂ ਭਾਈ ! ” ਨਬੀ ਖ਼ਾਂ ਨੇ ਗੁਲਾਬੇ ਨੂੰ ਪੁੱਛਿਆ , “ ਐਨਾ ਕਿਉਂ ਘਾਬਰਦਾ ਹੈਂ । ਗੁਰੂ ਮਹਾਰਾਜ ਜੀ ਨੂੰ ਅਸੀਂ ਆਪਣੇ ਘਰ ਲੈ ਜਾਂਦੇ ਹਾਂ । ਸਿਰਫ਼ ਇਕ ਕੰਮ ਕੀਤਾ ਜਾਏ । ” “ ਉਹ ਕਿਹੜਾ ? ” ਭਾਈ ਮਾਨ ਸਿੰਘ ਨੇ ਅੱਗੇ ਹੋ ਕੇ ਨਬੀ ਖ਼ਾਂ ਕੋਲੋਂ ਪੁੱਛਿਆ । “ ਗੁਰੂ ਮਹਾਰਾਜ ਆਪਣੇ ਬਸਤਰ ਨੀਲੇ ਰੰਗ ਲੈਣ , ਜੈਸਾ ਕਿ ਉੱਚ ਦੇ ਪੀਰਾਂ ਦਾ ਲਿਬਾਸ ਹੁੰਦਾ ਹੈ । ਅਸੀਂ ਉੱਚ ਦੇ ਪੀਰ ਬਣਾ ਲੈਂਦੇ ਹਾਂ । ” “ ਨੀਲੇ ਬਸਤਰ ! ” ਗੁਲਾਬਾ ਇਕ ਦਮ ਬੋਲ ਪਿਆ । “ ਹਾਂ ! ” “ ਇਹ ਤਾਂ ਸੌਖਾ ਹੈ । ” “ ਕਿਵੇਂ ? ” “ ਇਕ ਮਾਈ ਸਤਿਗੁਰੂ ਮਹਾਰਾਜ ਨੂੰ ਖੱਦਰ ਦੇ ਬਸਤਰ ਦੇ ਗਈ ਹੈ । ਉਹੋ ਹੀ ਕੋਰੇ ਰੰਗੇ ਜਾਣ । ” “ ਕੌਣ ਰੰਗੇਗਾ ? ” “ ਘਰ ਦੇ ਨਾਲ ਹੀ ਲਲਾਰੀ ਹਨ । ” ਉਸ ਨੂੰ ਆਖੋ । ’ ’ “ ਮੈਂ ਹੁਣੇ ਆਖਦਾ ਹਾਂ । ” ਇਹ ਆਖ ਕੇ ਗੁਲਾਬਾ ਆਪਣੇ ਘਰ ਦੀ ਛੱਤ ਉਪਰ ਗਿਆ ਤੇ ਗੁਆਂਢੀਆਂ ਨੂੰ ਆਖਣ ਲੱਗਾ : ਦੇਖੋ ਭਰਾ , ਨੀਲੇ ਰੰਗ ਦੀ ਮੱਟੀ ਚਾੜ੍ਹੋ । ” “ ਕਿਉਂ ? ” ਉਸ ਨੇ ਪੁੱਛਿਆ । “ ਲੀੜੇ ਰੰਗਣੇ ਹਨ , ਸੋਨੇ ਦੀ ਮੋਹਰ ਮਿਲੇਗੀ । ‘ ਸੋਨੇ ਦੀ ਮੋਹਰ ! ’ ’ “ ਫਿਰ ਤਾਂ ਮੈਂ ਹੁਣੇ ਰੰਗ ਚਾੜ੍ਹ ਦਿੰਦਾ ਹਾਂ । ਮੇਰੇ ਧੰਨ ਭਾਗ ਜੇ ਸੋਨੇ ਦੀ ਮੋਹਰ ਮਿਲੇ । ਕਿੰਨੇ ਕੱਪੜੇ ਹੋਣਗੇ ? ਇਕ ਮੱਟੀ ਦਾ ਹੀ ਤਾਂ ਇਕਰਾਰ ਹੈ । ’ ’ ਉਹ ਆਖੀ ਗਿਆ ਤੇ ਸੋਚੀ ਵੀ ਗਿਆ । “ ਐਸੇ ਲੀੜਿਆਂ ਦੀ ਕੀ ਲੋੜ ਪਈ । ” ਪਰ ਸੋਨੇ ਦੀ ਮੋਹਰ ਨੇ ਉਹਦਾ ਮੂੰਹ ਬੰਦ ਕਰ ਦਿੱਤਾ । ਬਸਤਰ ਨੀਲੇ ਰੰਗੇ ਗਏ । ਸਤਿਗੁਰੂ ਜੀ ਨੇ ਪਹਿਨ ਲਏ ਤੇ ਗੁਰੂ ਜੀ ਦਾ ਭੇਸ ਐਸਾ ਹੋ ਗਿਆ ਜੈਸਾ ‘ ਉੱਚ ਦੇ ਪੀਰਾਂ ’ ਦਾ ਹੁੰਦਾ ਸੀ । ਰਾਤ ਦੇ ਹਨੇਰੇ ਗੁਰੂ ਜੀ ਨਬੀ ਖ਼ਾਂ ਤੇ ਗ਼ਨੀ ਖ਼ਾਂ ਦੇ ਘਰ ਚਲੇ ਗਏ । ਗੁਲਾਬੇ ਦੀ ਜਾਨ ਸੁਖਾਲੀ ਹੋਈ , ਪਰ ਉਸ ਨੂੰ ਕੋਈ ਸਰਾਪ ਨਹੀਂ ਦਿੱਤਾ । ਉਸ ਨੇ ਜਿੰਨੀ ਸੇਵਾ ਕੀਤੀ , ਉਤਨੀ ਮਹਾਰਾਜ ਨੇ ਪਰਵਾਨ ਕਰ ਲਈ । ਨਬੀ ਖ਼ਾਂ ਤੇ ਗ਼ਨੀ ਖ਼ਾਂ ਦਾ ਮਕਾਨ ਭਾਈ ਗੁਲਾਬੇ ਦੇ ਘਰ ਤੋਂ ਚੜ੍ਹਦੇ ਦੱਖਣ ਦਿਸ਼ਾ ਵੱਲ ਕੋਈ ਦੋ ਮਰਲੇ ਛੱਡ ਕੇ ਸੀ । ਗੁਰੂ ਜੀ ਬੇ – ਫ਼ਿਕਰੀ ਨਾਲ ਘਰ ਪਹੁੰਚ ਗਏ । ਕਿਸੇ ਨੂੰ ਬਹੁਤਾ ਸ਼ੱਕ ਨਹੀਂ ਪਿਆ ਤੇ ਉਹਨਾਂ ਨੇ ਸਤਿਗੁਰੂ ਜੀ ਨੂੰ ਇਕ ਪਲੰਘ ਉੱਤੇ ਸਤਿਕਾਰ ਨਾਲ ਬਿਠਾਇਆ । “ ਮਹਾਰਾਜ ! ਅਸਾਡੇ ਧੰਨ ਭਾਗ , ਖ਼ੁਦਾ ਦੀ ਬੜੀ ਮਿਹਰ ਹੈ । ਆਪ ਨੇ ਇਸ ਬਹਾਨੇ ਹੀ ਅਸਾਂ ਗ਼ਰੀਬਾਂ ਦੇ ਘਰ ਚਰਨ ਪਾਏ । ਸਾਰੇ ਪਰਿਵਾਰ ਦੇ ਹਰ ਇਕ ਬਸ਼ਰ ਨੇ ਐਸਾ ਹੀ ਬਚਨ ਕੀਤਾ ਤੇ ਗੁਰੂ ਮਹਾਰਾਜ ਦੇ ਚਰਨੀਂ ਹੱਥ ਲਾਇਆ । ਰਾਤ ਕੱਟੀ । ਸਵੇਰ ਹੋਈ ਤਾਂ ਸਤਿਗੁਰੂ ਜੀ ਨੂੰ ਮਾਛੀਵਾੜੇ ਦੀ ਹੱਦ ਤੋਂ ਪਾਰ ਕਰਨ ਦੀ ਯੋਜਨਾ ਉੱਤੇ ਅਮਲ ਹੋਣ ਲੱਗਾ , ਜਿਹੜੀ ਯੋਜਨਾ ਰਾਤ ਸਮੇਂ ਵੀਚਾਰੀ ਗਈ ਸੀ । ਪਲੰਘ ਉੱਤੇ ਸਤਿਗੁਰੂ ਜੀ ਨੂੰ ਬਿਠਾ ਲਿਆ । ਗ਼ਨੀ ਖ਼ਾਂ , ਨਬੀ ਖ਼ਾਂ ਨੇ ਅਗਲੇ ਪਾਵੇ ਚੁੱਕੇ ਤੇ ਭਾਈ ਦਇਆ ਸਿੰਘ ਤੇ ਮਾਨ ਸਿੰਘ ਨੇ ਪਿਛਲੇ ਦੋ ਪਾਵਿਆਂ ਤੋ ਪਲੰਘ ਨੂੰ ਚੁੱਕ ਕੇ ਪਿੰਡੋਂ ਬਾਹਰ ਹੋਣ ਲੱਗੇ । ਉਸ ਦਿਨ ਫ਼ੌਜ ਹੋਰ ਆ ਗਈ ਸੀ । ਸਾਰਾ ਸ਼ਹਿਰ ਘੇਰੇ ਵਿਚ ਲਿਆ ਸੀ ਤੇ ਆਏ ਗਏ ਦੀ ਪੁੱਛ ਬਹੁਤ ਹੁੰਦੀ ਸੀ । ਕੋਈ ਜੀਅ ਕਿਸੇ ਭੇਸ ਵਿਚ ਵੀ ਬਿਨਾਂ ਪੁੱਛੇ ਦੇ ਨਹੀਂ ਸੀ ਜਾ ਸਕਦਾ । ਸਤਿਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਨਬੀ ਖ਼ਾਂ ਤੇ ਗ਼ਨੀ ਖ਼ਾਂ ਜਦੋਂ ਲਈ ਜਾ ਰਹੇ ਸਨ ਤਦੋਂ ਉਹਨਾਂ ਨੂੰ ਗੁਰੂ ਮਹਾਰਾਜ ਦੀ ਬ੍ਰਹਮ ਸ਼ਕਤੀ ਉੱਤੇ ਵੀ ਭਰੋਸਾ ਸੀ । “ ਕੋਈ ਨਹੀਂ ਰੋਕੇਗਾ । ਘਰ ਦੇ ਵਾੜਿਆਂ ਦੀ ਹੱਦ ਤੋਂ ਬਾਹਰ ਆਏ , ਤਾਂ ਉਹ ਪਿੰਡੋਂ ਬਾਹਰ ਹੋਏ – ਤਾਂ ਮੁਗ਼ਲ ਫ਼ੌਜਦਾਰ ਨੇ ਰੋਕਿਆ । ‘ ਕੌਣ ਹੋ ? ’ ’ “ ਮੈਂ ਤੇ ਮੇਰਾ ਭਾਈ ਨਬੀ ਖ਼ਾਂ , ਗ਼ਨੀ ਖ਼ਾਂ , ਘੋੜਿਆਂ ਦੇ ਸੁਦਾਗਰ , ਜਿਹੜੇ ਸਰਕਾਰ ਨੂੰ ਮਾਲ ਦਿੰਦੇ ਹਾਂ । ” ਗ਼ਨੀ ਖ਼ਾਂ ਨੇ ਅੱਗੋਂ ਉੱਤਰ ਦਿੱਤਾ । “ ਪਲੰਘ ਉਪਰ ਕੌਣ ਹਨ ? ” “ ਉੱਚ ਦੇ ਪੀਰ ਜੀ । ਵਲੀ ਖ਼ੁਦਾ ਪ੍ਰਸਤ । ਰੋਜ਼ਾ ਰੱਖਿਆ ਹੈ , ਕਿਸੇ ਨਾਲ ਗੱਲ – ਬਾਤ ਨਹੀਂ ਕਰਦੇ । ” ‘ ਨਾਲ ਕੌਣ ਹਨ ? ‘ ‘ “ ਇਹਨਾਂ ਦੇ ਚੇਲੇ । ” “ ਪੀਰ ਜੀ ਕੁਝ ਖਾ ਕੇ ਜਾਣ । ” ਰੋਜ਼ਾ ਹੈ । “ ਉਹਨਾਂ ਦੇ ਚੇਲੇ ਖਾ ਲੈਣ । ” ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਕਿ ‘ ਤਉ ਪ੍ਰਸਾਦ ਭਰਮ ਕਾ ਨਾਮੁ ਕ੍ਰਿਪਾਨ ਭੇਟ ਕਰ ਕੇ ਛਕ ਜਾਣ । ਉਹ ਤਿਆਰ ਹੋ ਗਏ , ਪਰ ਉਸੇ ਵੇਲੇ ਦੂਸਰੇ ਫ਼ੌਜਦਾਰ ਨੇ ਪਹਿਲੇ ਨੂੰ ਆਖਿਆ , “ ਜਾਣ ਦਿਉ । ਵਲੀ ਪੈਗ਼ੰਬਰਾਂ ਨੂੰ ਤੰਗ ਕੀਤਿਆਂ ਉਲਟਾ ਅਸਰ ਹੁੰਦਾ ਹੈ । ਖ਼ੁਦਾ ਦੇ ਬੰਦੇ ਹਨ , ਦਿਸਦਾ ਨਹੀਂ , ਹਿੰਦੂ ਪੀਰ ਵਾਲੀ ਕੋਈ ਵੀ ਨਿਸ਼ਾਨੀ ਨਹੀਂ।ਜਾਣ ਦਿਉ । ਇਹਨਾਂ ਦੇ ਚੇਲਿਆਂ ਉੱਤੇ ਸ਼ੱਕ ਕਰਨਾ ਵੀ ਠੀਕ ਨਹੀਂ । ” ਗੱਲ ਤਾਂ ਤੁਸਾਂ ਦੀ ਠੀਕ ਹੈ , ਪਰ ਖ਼ੁਦਾ ਨਾ ਕਰੇ , ਜੇ ਕੋਈ ਐਸੀ ਗੱਲ ਵੀ ਹੋ ਜਾਏ ਤਾਂ — ਆਪਾਂ ਨੂੰ ਤਾਂ ਸੂਬੇ ਨੇ ਕਤਲ ਕਰਾ ਦੇਣਾ ਹੈ । ” “ ਖ਼ੁਦਾ ` ਤੇ ਭਰੋਸਾ ਰੱਖ । ਨੇਕੀ ਦਾ ਫ਼ਲ ਨੇਕੀ ਮਿਲਦਾ ਹੈ । ਕਿਸੇ ਵਲੀ ਦੀ ਨਿਗਾਹ ਸਵੱਲੀ ਹੋ ਜਾਏ ਤਾਂ ਸਾਰੇ ਧੋਣੇ ਧੁੱਪ ਜਾਂਦੇ ਹਨ । ” ਉਸ ਵੇਲੇ ਸੁੱਕੇ ਅੰਬਰ ਵਿਚ ਬਿਜਲੀ ਚਮਕੀ । ਐਨਾ ਜ਼ੋਰ ਦਾ ਖੜਕਾ ਹੋਇਆ ਕਿ ਸਾਰੇ ਆਕਾਸ਼ ਵੱਲ ਦੇਖਣ ਲੱਗ ਪਏ । ਇਕ ਦੋ ਕਰਕੇ ਤਿੰਨ ਵਾਰ ਬਿਜਲੀ ਕੜਕੀ , ਕੁਝ ਧਰਤੀ ਹਿੱਲੀ , ਜਿਵੇਂ ਭੁਚਾਲ ਆ ਗਿਆ ਹੋਵੇ । ਉਹ ਸਾਰੇ ਖ਼ੁਦਾ ਦਾ ਨਾਮ ਲੈਣ ਲੱਗ ਪਏ । ਜਦੋਂ ਧਰਤੀ ਦਾ ਝਟਕਾ ਮੁੱਕਿਆ ਤਾਂ ਉਹ ਫ਼ੌਜਦਾਰ , ਜਿਹੜਾ ਪਹਿਲਾ ਸੀ , ਉਸ ਨੇ ਹੀ ਹੱਥ ਜੋੜ ਕੇ ਬੇਨਤੀ ਕੀਤੀ , “ ਆਪ ਜਾਈਏ । ਬਾਦਸ਼ਾਹੀ ਹੁਕਮ ਹੋਣ ” ਕਰਕੇ ਆਪ ਨੂੰ ਰੋਕਿਆ । ਅਸੀਂ…
ਨਿਰਦੋਸ਼ ਹਾਂ , ਖ਼ੁਦਾਈ ਮਿਹਰ ਰਹੇ ਅਸਾਂ ਤੇ , ਇਹ ਸੁਣ ਕੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦੇ ਹੋਏ ਸਤਿਗੁਰੂ ਜੀ ਨੇ ਹੱਥ ਉਪਰ ਤੇ ਮੁੜ ਉਸ ਦੇ ਸਿਰ ਵੱਲ ਕਰ ਕੇ ਨਬੀ ਖ਼ਾਂ ਨੂੰ ਇਸ਼ਾਰਾ ਕੀਤਾ ਕਿ ਚੱਲਣ । ਉਹ ਚੱਲ ਪਏ । ਸਾਰੀ ਫ਼ੌਜ ਪਾਸੇ ਹੋ ਗਈ । ਸਤਿਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ । ਨਬੀ ਖ਼ਾਂ ਤੇ ਗ਼ਨੀ ਖਾਂ ਅੱਗੇ ਅੱਗੇ ਚੱਲਣ ਲੱਗੇ , ਬਹੁਤ ਕਾਹਲੀ ਕਿ ਕਿਤੇ ਐਸਾ ਨਾ ਹੋਵੇ ਕਿ ਕੋਈ ਹੋਰ ਦੁਸ਼ਮਣ ਸ਼ੱਕ ਕਰ ਕੇ , ਮੁੜ ਪਿੱਛਾ ਕਰਨ ਨਾ ਆ ਜਾਣ । ਐਸਾ ਕਰਨਾ , ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ । ਉਹ ਦਬਾ – ਦਬ ਠਰੀ ਧਰਤੀ ਉੱਤੇ ਚੱਲਦੇ ਗਏ । ਸਾਰੇ ਹੀ ਪਰਮਾਤਮਾ ਦਾ ਨਾਮ ਲਈ ਜਾਂਦੇ ਸਨ । ਉਹਨਾਂ ਦੇ ਸ਼ਰਧਾਲੂ ਸਨ , ਗੁਰੂ ਚਰਨਾਂ ਨਾਲ ਜੁੜੇ ਸਨ । ਦੁਨੀਆਂ ਭੁੱਲ ਗਏ ਸਨ । ਤੁਰੇ ਗਏ ਤੇ ਖ਼ਤਰੇ ਦੀ ਹੱਦ ਲੰਘ ਕੇ ਗੁਰੂ ਜੀ ਨੇ ਬਚਨ ਕੀਤਾ : “ ਗੁਰਮੁਖੋ ! ਮੰਜਾ ਹੇਠਾਂ ਰੱਖ ਦਿਉ । ਤੁਸਾਂ ਦੀ ਸੇਵਾ ਪ੍ਰਵਾਨ ਹੋਈ । ਅਸੀਂ ਪ੍ਰਸੰਨ ਹਾਂ । ਅਕਾਲ ਪੁਰਖ ਤੁਸਾਂ ਦੀ ਸੇਵਾ ਪ੍ਰਵਾਨ ਕਰਨਗੇ । ” ਸਤਿਗੁਰੂ ਮਹਾਰਾਜ ਦੇ ਇਹ ਬਚਨ ਸੁਣ ਕੇ ਨਬੀ ਖ਼ਾਂ , ਗ਼ਨੀ ਖ਼ਾਂ ਅਤੇ ਸਿੰਘਾਂ ਨੇ ਪਲੰਘ ਹੇਠਾਂ ਰੱਖ ਦਿੱਤਾ । ਸਤਿਗੁਰੂ ਜੀ ਪਲੰਘ ਤੋਂ ਉਤਰ ਕੇ ਖਲੋ ਗਏ । ਨਬੀ ਖ਼ਾਂ ਤੇ ਗ਼ਨੀ ਖ਼ਾਂ ਨੂੰ ਬਚਨ ਕੀਤਾ , “ ਅਸੀਂ ਤੁਸਾਂ ਦੀ ਸੇਵਾ ਉੱਤੇ ਪ੍ਰਸੰਨ ਹਾਂ । ਜਿਹੜਾ ਮਿਲਵਰਤਣ ਤੁਸਾਂ ਦਿੱਤਾ ਹੈ , ਉਹ ਅਮਰ ਰਹੇਗਾ । ਬਰਕਤਾਂ ਆਉਣਗੀਆਂ । ਇਹ ਪਲੰਘ ਰੱਖ ਛੱਡਣਾ । ਸਮਾਂ ਪਲਟੇਗਾ , ਅਸਾਂ ਦੇ ਸਿੱਖ ਤੁਸਾਂ ਦਾ ਸਤਿਕਾਰ ਕਰਨਗੇ ਤੇ ਸਵਾ ਰੁਪਿਆ ਪਲੰਘ ਦੀ ਦਰਸ਼ਨ ਭੇਟ ਦਿਆ ਕਰਨਗੇ । ਮਾਛੀਵਾੜਾ ਨਗਰ ਚਾਰੇ – ਚੱਕ ਮਸ਼ਹੂਰ ਹੋਵੇਗਾ । ” ਸਤਿਗੁਰੂ ਜੀ ਦੇ ਦਿੱਤੇ ਵਰ ਸੁਣ ਕੇ ਨਬੀ ਖ਼ਾਂ ਤੇ ਗ਼ਨੀ ਖ਼ਾਂ ਦੇ ਮਨ ਐਸੇ ਪ੍ਰਸੰਨ ਹੋਏ ਕਿ ਮਨਾਂ ਦੀ ਪ੍ਰਸੰਨਤਾ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਬਣ ਕੇ ਆ ਗਈ । ਉਹ ਖ਼ੁਸ਼ ਹੋ ਗਏ । ਉਹਨਾਂ ਨੇ ਸਤਿਗੁਰੂ ਜੀ ਦੇ ਚਰਨ ਫੜ ਲਏ ਤੇ ਦੋਹਾਂ ਭਰਾਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ , “ ਮਹਾਰਾਜ ! ਸੇਵਾ ਕਰਨ ਦਾ ਅਸਾਂ ਦਾ ਚਾਅ ਅਜੇ ਪੂਰਾ ਨਹੀਂ ਹੋਇਆ । ਸਮਾਂ ਹੀ ਐਸਾ ਆ ਗਿਆ । ਸੇਵਾ ਕਰਨ ਦੀ ਰੀਝ ਸੀ । ਮਨ ਦੀਆਂ ਮਨ ਵਿਚ ਰਹੀਆਂ । ” “ ਜਿਹੜੀ ਸੇਵਾ ਤੁਸਾਂ ਕੀਤੀ ਹੈ , ਇਹ ਸਭ ਸੇਵਾਵਾਂ ਤੋਂ ਸ਼੍ਰੋਮਣੀ ਹੈ । ਬਿਪਤ ਕਾਲ ਵਿਚ ਸਾਰੇ ਸੰਗ ਛੱਡ ਜਾਂਦੇ ਹਨ , ਜਿਹੜਾ ਬਿਪਤਾ ਸਮੇਂ ਮਦਦ ਕਰਦਾ ਹੈ , ਉਹੋ ਹੀ ਸੱਚਾ ਮਿੱਤਰ ਹੁੰਦਾ ਹੈ । ਮਿੱਤਰਤਾ , ਸ਼ਰਧਾ ਪਿਆਰ ਆਦਿਕ ਦੀ ਪਰਖ ਸਦਾ ਬਿਪਤ ਕਾਲ ਵਿਚ ਹੀ ਹੁੰਦੀ ਹੈ । ਸੁਖਾਲ ਸਮੇਂ ਤਾਂ ਸਾਰੇ ਮਿੱਤਰ ਤੇ ਸ਼ਰਧਾਲੂ ਹੁੰਦੇ ਹਨ ….. ਅਸੀਂ ਤੁਸਾਂ ਉੱਤੇ ਬਹੁਤ ਨਿਹਾਲ ਹਾਂ । ” ਸਤਿਗੁਰੂ ਜੀ ਮਿਹਰ ਦਾ ਮੀਂਹ ਵਰਸਾਈ ਗਏ । ਦੋਹਾਂ ਨੂੰ ਨਿਹਾਲ ਕਰੀ ਗਏ । ਉਹ ਖਲੋ ਗਏ । ਸਤਿਗੁਰੂ ਜੀ ਅੱਗੇ ਚੱਲ ਪਏ । ਪੈਦਲ ਹੀ । ਹੁਣ ਇਹ ਵਾਧਾ ਸੀ ਕਿ ਪੈਰੀਂ ਜੋੜਾ ਸੀ । ਘੋੜਾ ਤਾਂ ਦੇ ਨਾ ਸਕੇ , ਕਿਉਂਕਿ ਘੋੜੇ ਨਾਲ ਵੈਰੀਆਂ ਨੂੰ ਸ਼ੱਕ ਪੈ ਜਾਣਾ ਸੀ । ਉਹ ਨਹੀਂ ਸਨ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਸ਼ੱਕ ਪਵੇ , ਪੱਤਾ ਪੱਤਾ ਵੈਰੀ ਸੀ । ਮੁਗ਼ਲ ਲਸ਼ਕਰ ਦੇ ਬੰਦੇ ਹਲਕੇ ਤੇ ਸ਼ਿਕਾਰੀ ਕੁੱਤਿਆਂ ਵਾਂਗ ਨੱਠੇ ਫਿਰਦੇ ਸਨ । ਦੋਵੇਂ ਭਰਾ ਖਲੋਤੇ ਦੇਖਦੇ ਰਹੇ , ਜਿਵੇਂ ਈਦ ਦੇ ਚੰਦ ਨੂੰ ਮੁਸਲਮਾਨ ਦੇਖਦੇ ਹਨ । ਜਦੋਂ ਸਤਿਗੁਰੂ ਜੀ ਨਿਗਾਹ ਤੋਂ ਉਹਲੇ ਹੋ ਗਏ ਤਾਂ ਨਬੀ ਖ਼ਾਂ ਨੇ ਕਿਹਾ , “ ਚਲੋ ਭਰਾ ਜੀ , ਚੱਲੀਏ ਵਾਪਸ । ” “ ਮਨ ਤਾਂ ਉਡਿਆ ਸਤਿਗੁਰੂ ਜੀ ਦੇ ਨਾਲ ਹੀ ਚਲਿਆ ਗਿਆ । ਏਥੇ ਤਾਂ ਸਰੀਰ ਦਾ ਪਿੰਜਰ ਖਲੋਤਾ ਹੈ । ” ਗ਼ਨੀ ਖ਼ਾਂ ਨੇ ਉੱਤਰ ਦਿੱਤਾ । ਦੋਹਾਂ ਭਰਾਵਾਂ ਨੇ ਪਲੰਘ ਨੂੰ ਚੁੱਕਿਆ ਤੇ ਪਿੱਛੇ ਨੂੰ ਮੁੜ ਪਏ । ਮਨ ਬੜਾ ਵੈਰਾਗੀ ਹੋ ਗਿਆ ਸੀ । ਦੋਹਾਂ ਭਰਾਵਾਂ ਨੂੰ ਇਉਂ ਪਰਤੀਤ ਹੋ ਰਿਹਾ ਸੀ ਜਿਵੇਂ ਉਹ ਬਹੁਤ ਕੁਝ ਹੀ ਨਹੀਂ , ਸਭ ਕੁਝ ਆਪਣਾ ਲੁਟਾ ਕੇ ਪਿੱਛੇ ਮੁੜ ਰਹੇ ਸਨ । ਦੋਹਾਂ ਦਾ ਧਿਆਨ ਸੀ , “ ਹੁਣ ਸਤਿਗੁਰੂ ਜੀ ਤੁਰੇ ਜਾਂਦੇ ਹੋਣਗੇ । ਲੰਘ ਗਏ ਐਨੀਆਂ ਪੈਲੀਆਂ , ਉਹ ਜੰਗਲ ਲੰਘ ਗਏ ਹੋਣਗੇ । ਕੋਈ ਚਿੰਤਾ ਨਹੀਂ , ਇਕੱਲੇ ਨਹੀਂ .. ……… ਨਾਲ ਸਿੰਘ ਹਨ । ’ ’ ਉਹ ਘਰੀਂ ਪੁੱਜੇ । “ ਗੁਰੂ ਜੀ । ” ਉਹਨਾਂ ਦੀਆਂ ਬੇਗ਼ਮਾਂ ਨੇ ਇਕ ਜ਼ਬਾਨ ਪੁੱਛਿਆ । “ ਚਲੇ ਗਏ । ” ਨਬੀ ਖ਼ਾਂ ਨੇ ਉੱਤਰ ਦਿੱਤਾ । “ ਫ਼ੌਜ ਨੇ ਰੋਕਿਆ ਸੀ ?? “ ਫਿਰ ਕੀ ਹੋਇਆ ?? “ ਖ਼ੁਦਾ ਨੇ ਮਦਦ ਕੀਤੀ । ’ ’ ‘ ਫਿਰ ਵੀ ? ” “ ਬੱਸ ਉੱਚ ਦਾ ਪੀਰ … ਆਖਿਆ ਕੁਝ । ” “ ਕੁਝ ਕੀ ? ’ ’ “ ਉਸ ਵੇਲੇ ਖ਼ੁਦਾਈ ਘਟਨਾ ਵਾਪਰੀ । ” ‘ ‘ ਉਹ ਕੀ ? ’ ’ “ ਬਿਜਲੀ ਕੜਕੀ — ਧਰਤੀ ਹਿੱਲੀ — ਭੁਚਾਲ ਆ ਗਿਆ । ਫ਼ੌਜਦਾਰ ਘਬਰਾ ਗਏ । ਉਹਨਾਂ ਨੇ ਅੱਗੇ ਜਾਣ ਦੀ ਖੁੱਲ੍ਹ ਦੇ ਦਿੱਤੀ । “ ਹਾਂ ਬਿਜਲੀ ਕੜਕੀ ਸੀ – ਧਰਤੀ ਹਿੱਲੀ ਸੀ , ਪਰ ਨੁਕਸਾਨ ਨਹੀਂ ਸੀ ਹੋਇਆ । ” “ ਮੁਗ਼ਲਾਂ ਨੂੰ ਡਰਾਇਆ ਸੀ । ” “ ਗੁਰੂ ਜੀ ਕਿਧਰ ਜਾਣਗੇ ? ” “ ਦੱਸਿਆ ਨਹੀਂ — ਏਨਾ ਜ਼ਰੂਰ ਬਚਨ ਕਰ ਗਏ ਹਨ । ” “ ਕੀ ? ” “ ਜਦੋਂ ਟਿਕਾਣੇ ਬੈਠ ਗਏ , ਅਮਨ ਹੋਇਆ ਤਾਂ ….. ਪਤਾ ਭੇਜਣਗੇ । ਫਿਰ ਦਰਸ਼ਨ ਕਰਾਂਗੇ । ਬਚਨ ਕਰ ਗਏ । ” “ ਕੀ ਬਚਨ ਕਰ ਗਏ ਹਨ ? ” “ ਕਿ ਨੌਂ ਨਿਧਾਂ ਤੇ ਬਾਰਾਂ ਸਿਧਾਂ ਰਹਿਣਗੀਆਂ । ਪਲੰਘ ਨੂੰ ਯਾਦਗਾਰ ਰੱਖਣਾ । ਅਸਾਂ ਦਾ ਖ਼ਾਨਦਾਨ ਪ੍ਰਤਾਪੀ ਹੋਏਗਾ । ਸੁਖ ਰਹੇਗੀ , ਕਿਸੇ ਗੱਲ ਦਾ ਘਾਟਾ ਨਹੀਂ ਆਏਗਾ । ਬਚਨ ਹੋਰ ਵੀ ਕਰ ਗਏ ਹਨ । ” “ ਉਹ ਕੀ ? ” “ ਇਹ ਨਗਰ ਮਸ਼ਹੂਰ ਰਹੇਗਾ । ਸਮਾਂ ਆਏਗਾ , ਜਦੋਂ ਗੁਰੂ ਜੀ ਦੇ ਸਿੱਖ ਰਾਜ ਕਰਨਗੇ । ”
“ ਜ਼ਰੂਰ ਸਾਰੀਆਂ ਗੱਲਾਂ ਸੱਚੀਆਂ ਹੋਣਗੀਆਂ । ਆਪ ਪੂਰੇ ਨਬੀ ਹਨ । ” ਨਬੀ ਖ਼ਾਂ ਦੀ ਬੇਗਮ ਨੇ ਉੱਤਰ ਦਿੱਤਾ । ਉਹਨਾਂ ਨੇ ਇਕ ਕਮਰੇ ਵਿਚ ਉਹ ਪਲੰਘ ਰੱਖ ਦਿੱਤਾ , ਉਸ ਦਾ ਸਤਿਕਾਰ ਕਰਨ ਲੱਗੇ । ਜਦੋਂ ਵੀ ਸਵੇਰੇ ਉੱਠ ਕੇ ਨਿਮਸ਼ਕਾਰ ਕਰਦੇ , ਤਦੋਂ ਉਹਨਾਂ ਨੂੰ ਸਤਿਗੁਰੂ ਜੀ ਮਹਾਰਾਜ ਦੇ ਦਰਸ਼ਨ ਹੁੰਦੇ ਰਹੇ । ਉਹਨਾਂ ਦੇ ਘਰ ਬਰਕਤਾਂ ਹੱਸਦੀਆਂ ਰਹੀਆਂ ।
( ਚਲਦਾ )
ਮਾਛੀਵਾੜਾ ਭਾਗ 13
“ ਓ ਮੈਂ ਮਰ ਗਿਆ । ” ਪੂਰਨ ਦੀ ਆਵਾਜ਼ ਸੀ , ਉਸ ਦੀ ਚਾਂਗਰ । “ ਮੈਨੂੰ ਕੁਝ ਪਤਾ ਨਹੀਂ , ਮੈਂ ਸੱਚ ਆਖਦਾ ਹਾਂ । ” “ ਹਰਾਮਜ਼ਾਦਿਆ , ਤੂੰ ਆਖਿਆ , ਮੇਰੇ ਪਿੰਡੋਂ ਹੋ ਕੇ ਆਏ । ਮੈਂ ਮਾਛੀਵਾੜੇ ਦਰਸ਼ਨ ਕੀਤੇ । ਹੁਣ ਮੁੱਕਰਦਾ ਹੈਂ ? ਦੱਸ ਕਿਸ ਦੇ ਘਰ ਹਨ ? ” “ ਮੈਨੂੰ ਨਹੀਂ ਪਤਾ । ” “ ਹੁਣੇ ਪਤਾ ਲੱਗ ਜਾਂਦਾ ਹੈ । ਤੇਰੀ ਵਹੁਟੀ ਨੂੰ ਵੀ ਏਥੇ ਪੁੱਠਾ ਟੰਗਦੇ ਹਾਂ । ਦੇਖ ਕਿਵੇਂ ਦੱਸਦੀ ਹੈ ? ” ਚੌਧਰੀ ਹਬੀਬਉੱਲਾ ਦੀ ਵੱਡੀ ਹਵੇਲੀ ਦੇ ਵਿਚ , ਹੱਥ ਉਪਰ ਕਰ ਕੇ ਪੂਰਨ ਮਸੰਦ ਨੂੰ ਬੰਨ੍ਹਿਆ ਸੀ , ਜਲਾਦ ਦਾ ਰੂਪ , ਕਾਲੀ ਸ਼ਕਲ ਵਾਲਾ ਪਠਾਣ ਇਕ ਤੂਤ ਦੀ ਮੋਟੀ ਸੋਟੀ ਲੈ ਕੇ ਉਸ ਦੇ ਉਦਾਲੇ ਹੋਇਆ ਸੀ । ਪੂਰਨ ਦੇ ਸਰੀਰ ਤੋਂ ਕਈ ਥਾਵਾਂ ਤੋਂ ਲਹੂ ਸਿੰਮ ਆਇਆ ਸੀ । ਸਿਆਲੀ ਦਿਨ ਤੇ ਲੀੜੇ ਉਸਦੇ ਉਤਾਰ ਦਿੱਤੇ ਗਏ ਸਨ । ਨੰਗਾ ਸਰੀਰ ਸੁੱਤਾ ਪਿਆ ਸੀ । ਐਸਾ ਸੁੱਤਾ ਕਿ ਸੋਟੀਆਂ ਦੀ ਮਾਰ ਵੀ ਸ਼ਾਇਦ ਅਸਰ ਕਰਨੋਂ ਹਟ ਗਈ ਸੀ , ਜਿਥੇ ਸੋਟੀ ਵੱਜਦੀ , ਉਥੇ ਦਾਗ਼ ਪੈ ਜਾਂਦਾ । “ ਬੋਲ ! ਸੱਚ ਦੱਸ । ” ਚੌਧਰੀ ਪੁੱਛਦਾ । ਇਕ ਫ਼ੌਜਦਾਰ ਕੋਲ ਬੈਠਾ ਸੀ । “ ਮੈਨੂੰ ਨਹੀਂ ਪਤਾ । ” “ ਓਏ ਝੂਠ ਨਾ ਬੋਲ ਕੰਬਖ਼ਤਾ …… ਤੂੰ ਤੇਜੇ ਨੂੰ ਆਖਿਆ , ਮੈਂ ਗੁਰੂ ਜੀ ਨੂੰ ਮਿਲ ਕੇ ਆਇਆ ਹਾਂ । ” “ ਜਿਸ ਨੇ ਤੁਸਾਂ ਨੂੰ ਦੱਸਿਆ , ਉਸ ਨੇ ਝੂਠ ਆਖਿਆ । ” “ ਉਸ ਨੇ ਸੱਚ ਆਖਿਆ । ਕੀ ਤੂੰ ਗੁਰੂ ਕਿਆਂ ਦਾ ਮਸੰਦ ਨਹੀਂ ‘ ਰਿਹਾ ਹਾਂ । ” ਰਿਹਾ ਹਾ “ ਕੀ ਗੁਰੂ ਜੀ ਬਲੋਲ ਪੁਰ ਤੇਰੇ ਘਰ ਨਹੀਂ ਸਨ ਗਏ ? ” “ ਗਏ ਸਨ ? ” “ ਤੂੰ ਘਰ ਨਾ ਰਹਿਣ ਦਿੱਤੇ । ” “ ਹਾਂ ! ” “ ਫਿਰ ਬਲੋਲ ਤੋਂ ਰਾਤੋ ਰਾਤ ਨੱਠਿਆ । ” “ ਹਾਂ ! ’ ’ “ ਰਾਹ ਵਿਚ ਤੈਨੂੰ ਸੱਟਾਂ ਲੱਗੀਆਂ । ‘ ‘ ਹਾਂ ! ’ ’ “ ਤੇਰੀ ਵਹੁਟੀ ਦੁਰਗੀ ਨੂੰ ਪਤਾ ਲੱਗਾ , ਉਸ ਦੇ ਆਖਣ ‘ ਤੇ ਤੂੰ ਗੁਰੂ ਜੀ ਕੋਲ ਹਾਜ਼ਰ ਹੋਇਆ — ਉਹਨਾਂ ਵਰ ਦਿੱਤਾ ਜੋ ਤੇਰੇ ਦੁੱਖ – ਦਰਦ ਜਾਂਦੇ ਰਹੇ । ਕੀ ਇਹ ਸਭ ਕੁਝ ਤੇਜੇ ਖੱਤਰੀ ਨੂੰ ਦੱਸਦਾ ਨਹੀਂ ਰਿਹਾ ? ” ਉਸ ਵੇਲੇ ਫ਼ੌਜਦਾਰ ਨੇ ਚੌਧਰੀ ਨੂੰ ਟੋਕ ਕੇ ਪੁੱਛ ਕੀਤੀ , “ ਤੇਜਾ ਕੌਣ ਹੈ ? ” “ ਉਹ ਜੀ ਖੱਤਰੀ ਹੈ । ਪਰ ਪਤਾ ਨਹੀਂ , ਘਰੋਂ ਕਿਧਰ ਨਿਕਲ ਗਿਆ । ਹੱਥ ਨਹੀਂ ਆਇਆ । ” “ ਉਸ ਨੂੰ ਉਸੇ ਵੇਲੇ ਫੜਨਾ ਸੀ । ” “ ਜਨਾਬ , ਜਦੋਂ ਦੱਸਣ ਵਾਲੇ ਨੇ ਦੱਸਿਆ , ਜਿਸ ਨੇ ਗੱਲਾਂ ਕਰਦੇ ਸੁਣੇ ਸਨ , ਉਸੇ ਵੇਲੇ ਬੰਦੇ ਭੇਜੇ । ਉਹ ਇਸ ਨੂੰ ਤਾਂ ਫੜ ਕੇ ਲੈ ਆਏ , ਪਰ ਉਹ ਉਥੇ ਹੀ ਕਿਤੇ ਛਾਈਂ ਮਾਈਂ ਹੋ ਗਿਆ । ਜੇ ਉਹ ਫੜਿਆ ਜਾਂਦਾ ਤਾਂ ਸਮਝੋ । ” “ ਪਰ ਉਸ ਦੇ ਧੀਆਂ ਪੁੱਤਰ ! ” “ ਉਹ ਤਾਂ ਘਰ ਹੋਣਗੇ । ” “ ਇਸ ਦੀ ਔਰਤ ? ” “ ਉਸ ਨੂੰ ਲਿਆਉਣ ਲਈ ਬੰਦੇ ਭੇਜੇ ਹਨ । ” ਚੌਧਰੀ ਤੇ ਫ਼ੌਜਦਾਰ ਇਉਂ ਗੱਲਾਂ ਕਰਦੇ ਰਹੇ ਤੇ ਪੂਰਨ ਸੁਣਦਾ ਰਿਹਾ । । ਉਹ ਸੁਣਦਾ ਹੋਇਆ ‘ ਗੁਰੂ ਗੁਰੂ ’ ਜਪਦਾ ਰਿਹਾ । ਉਸ ਨੇ ਹੌਂਸਲਾ ਬੁਲੰਦ ਕਰ ਲਿਆ ਤੇ ਮਨ ਵਿਚ ਇਹ ਧਾਰਨ ਕਰ ਲਿਆ ਕਿ ਉਹ ਮੁੜ ਕੇ ਗੁਰੂ ਜੀ ਦਾ ਪਤਾ ਨਹੀਂ ਦੱਸਣਗੇ , ਜਾਨ ਦੇ ਦੇਣਗੇ । ਅਸਲ ਵਿਚ ਉਸ ਕੋਲੋਂ ਗ਼ਲਤੀ ਹੋਈ ਸੀ । ਉਸ ਨੇ ਆਪਣੇ ਰਿਸ਼ਤੇਦਾਰ ਤੇਜੇ ਖੱਤਰੀ ਨੂੰ ਬਲੋਲਪੁਰ ਛੱਡਣ ਦੀ ਕਹਾਣੀ ਦੱਸਦਿਆਂ ਹੋਇਆ ਆਖ ਦਿੱਤਾ , “ ਸਤਿਗੁਰੂ ਜੀ ਗੁਲਾਬੇ ਮਸੰਦ ਦੇ ਘਰ ਹਨ । ਦਰਸ਼ਨ ਕਰ ਆਏ ਹਾਂ । ” ਉਹ ਗੱਲਾਂ ਕਰਦੇ ਸਨ ਕਿ ਨਾਲ ਦੇ ਘਰ ਵਾਲੇ ਮੁਸਲਮਾਨ ਨੇ ਸੁਣ ਲਈਆਂ । ਗੱਲਾਂ ਸੁਣਦਿਆਂ ਹੀ ਉਹ ਚੌਧਰੀ ਕੋਲ ਨੱਠ ਗਿਆ । ਸਿਆਣੇ ਤਦੇ ਤਾਂ ਆਖਦੇ ਹਨ , ਗੱਲ ਸੰਭਲ ਕੇ ਕਰੋ , ਕੰਧਾਂ ਨੂੰ ਵੀ ਕੰਨ ਹੁੰਦੇ ਹਨ । ਕੰਧਾਂ ਨੂੰ ਕੰਨ ਹੋਣ ਦਾ ਭਾਵ ਵੀ ਇਹੋ ਹੈ ਕਿ ਕੰਧ ਪਿੱਛੇ ਪ੍ਰਦੇਸ , ਕੀ ਪਤਾ ਕੌਣ ਹੈ । ਤੇਜੇ ਤੇ ਪੂਰਨ…
ਨੇ ਇਹ ਧਿਆਨ ਨਾ ਕੀਤਾ । ਉਹ ਮਨ ਦੀ ਮੌਜ ਤੇ ਸ਼ਰਧਾ ਦੇ ਲੋਰ ਵਿਚ ਗੱਲਾਂ ਕਰੀ ਗਏ । ਉਹ ਬੰਦੇ ਖ਼ਾਲੀ ਮੁੜ ਆਏ , ਜਿਹੜੇ ਤੇਜੇ ਦੇ ਘਰ ਭੇਜੇ ਸਨ , ਦੁਰਗੀ ਨੂੰ ਲਿਆਉਣ ਗਏ । “ ਕਿਉਂ ਓਏ ਖ਼ਾਲੀ ਆ ਗਏ ? ” “ ਘਰ ਖ਼ਾਲੀ ਪਿਆ ਹੈ । ਕੋਈ ਜੀਅ ਨਹੀਂ । ” ਉਹਨਾਂ ਵਿਚੋਂ ਇਕ ਨੇ ਉੱਤਰ ਦਿੱਤਾ । “ ਕਿਥੇ ਗਏ ? ” “ ਪੁੱਛਣ ‘ ਤੇ ਵੀ ਕੋਈ ਨਹੀਂ ਦੱਸਦਾ । ਹੈਰਾਨੀ ਦੀ ਗੱਲ ਇਹ ਹੈ ਕਿ ਦਰਵਾਜ਼ੇ ਖੁੱਲ੍ਹੇ ਹਨ । ਪਰ ਜਦੋਂ ਅੰਦਰ ਜਾ ਕੇ ਦੇਖਦੇ ਹਾਂ ਤਾਂ ਘਰ ਦੀਆਂ ਮੂਰਤਾਂ , ਭਾਂਡੇ ਆਦਿਕ ਹੀ ਨਜ਼ਰ ਆਉਂਦੇ ਹਨ , ਹੋਰ ਕੁਝ ਨਹੀਂ । ਨਾ ਕੋਈ ਆਵਾਜ਼ ਦਿੰਦਾ ਹੈ । ” ਇਕ ਨੇ ਇਹ ਦੱਸਿਆ ਤੇ ਦੂਸਰੇ ਨੇ ਝੱਟ ਕਿਹਾ , “ ਜਨਾਬ ! ਨਿਗਾਹ ਹੀ ਬਦਲ ਜਾਂਦੀ ਹੈ , ਹੋਰ ਦਾ ਹੋਰ ਨਜ਼ਰ ਆਉਣ ਲੱਗ ਪੈਂਦਾ ਹੈ । ” । ਇਹ ਸੁਣ ਕੇ ਪੂਰਨ ਉੱਚੀ ਬੋਲ ਪਿਆ , “ ਮੈਂ ਸੱਚ ਆਖਦਾ ਹਾਂ , ਉਸ ਘਰ ਨਾ ਜਾਣਾ , ਅੰਨ੍ਹੇ ਹੋ ਜਾਓਗੇ । ਤੁਸਾਂ ਦੀ ਭਾਵਨਾ ਗ਼ਲਤ ਹੈ । ਤੁਸੀਂ “ । ਚੁੱਪ ਕਰ ਕੁੱਤਿਆ , ਦੱਸ ਦੇ ਤੇਰਾ ਗੁਰੂ ਕਿਥੇ ਹੈ ? ਨਹੀਂ ਤੇ ਕਤਲ ਕੀਤਾ ਜਾਏਂਗਾ । ” “ ਮੈਨੂੰ ਮਾਰ ਦਿਉ । ” “ ਮਰਨ ਨੂੰ ਤਿਆਰ ਹੈਂ ? ” “ ਹਾਂ , ਹੁਣ ਮਰਨ ਨੂੰ ਤਿਆਰ ਹਾਂ । ” “ ਹੁਣ ਕੀ ਹੈ ? ” “ ਹੁਣ ਮੇਰਾ ਰਾਖਾ ਆ ਗਿਆ । ” “ ਕੌਣ ? ” ਮੇਰਾ ਭਰੋਸਾ , ਮੇਰਾ ਮਨ । ” “ ਮੇਰਾ ਰਾਖਾ , “ ਤੇਰਾ ਮਨ ਕਿਥੇ ਹੈ ? ” “ ਮੈਨੂੰ ਨਹੀਂ ਦਿੱਸਦਾ । ਨਾ ਤੁਸਾਂ ਨੂੰ ਦਿਸ ਸਕਦਾ ਹੈ । ” ਇਹ ਆਖ ਕੇ ਉਹ ਬੰਨ੍ਹਿਆ ਹੋਇਆ ਹੱਸਣ ਲੱਗ ਪਿਆ । ਉਸ ਦੇ ਚਿਹਰੇ ਦਾ ਰੰਗ ਬਦਲ ਗਿਆ । ਜਿਵੇਂ ਕਿ ਉਸ ਨੂੰ ਮੌਤ ਦਾ ਡਰ ਨਾ ਰਿਹਾ ਹੋਵੇ “ ਇਸ ਨੂੰ ਕੀ ਹੋ ਗਿਆ ? ” ਫ਼ੌਜਦਾਰ ਨੇ ਪੁੱਛਿਆ । “ ਪਾਗ਼ਲ ਹੋ ਗਿਆ । ” ਚੌਧਰੀ ਨੇ ਉੱਤਰ ਦਿੱਤਾ । “ ਮੈਂ ਪਾਗ਼ਲ ਨਹੀਂ ਚੌਧਰੀ , ਪਾਗ਼ਲ …. ਮੈਂ ਤਾਂ ਹੋਸ਼ ਵਿਚ ਹਾਂ । ਔਹ ਦੇਖੋ ! ਮੇਰਾ ਰਾਖਾ ਆ ਗਿਆ । ਆ ਗਿਆ । ਆਹਾ ! ਆ ਗਿਆ !! ” ਪੂਰਨ ਸਾਰਾ ਸਰੀਰ ਹਿਲਾ ਕੇ ਬੁੜਕ ਬੁੜਕ ਕੇ ਖ਼ੁਸ਼ੀ ਨਾਲ ਅੱਖਾਂ ਮਟਕਾ ਕੇ ਉਹ ਬੋਲੀ ਗਿਆ । ਉਸ ਦਾ ਬੋਲਣਾ ਚੌਧਰੀ ਦੀ ਹਵੇਲੀ ਨੂੰ ਗੁੰਜਾਉਣ ਲੱਗਾ । “ ਸੱਚ ਹੀ ਪਾਗ਼ਲ ਹੋ ਗਿਆ । “ ਠੰਡ ਬਹੁਤ ਹੈ , ਸਰਸਾਮ ਹੋ ਗਿਆ । ” ਇਸ ਨੂੰ ਮਾਰਨ ਕੁੱਟਣ ਦਾ ਕੋਈ ਲਾਭ ਨਹੀਂ । ਇਹ ਹੁਣ ਕੁਝ ਨਹੀਂ ਦੱਸੇਗਾ । ” “ ਜਨਾਬ ! ਮੈਂ ਤਾਂ ਇਕ ਖ਼ਿਆਲ ਕਰ ਰਿਹਾ ਹਾਂ ! “ ਕੀ ? ” “ ਇਹ ਜਿਹੜਾ ਅਨੰਦਪੁਰ ਵਾਲਾ ਪੀਰ ਹੈ — ਖ਼ੁਦਾ ਜਾਣੇ ….. ਜ਼ਰੂਰ ਅਜ਼ਮਤ ਵਾਲਾ ਹੈ । ਦੇਖੋ ਨਾ ਜਿਹੜੀ ਵੀ ਗੱਲ ਸੁਣੀਂਦੀ ਹੈ — ਉਹੋ ਹੀ ਹੈਰਾਨ ਕਰਨ ਵਾਲੀ …..। ” “ ਐਵੇਂ ਦਾ ਭਰਮ ਹੈ , ਜੇ ਅਜ਼ਮਤ ਵਾਲਾ ਹੁੰਦਾ ਤਾਂ ਅਨੰਦਪੁਰ ਤੇ ਚਮਕੌਰ ਤੋਂ ਕਿਉਂ ਨੱਠਦਾ ? ਐਸਾ ਖ਼ਿਆਲ ਨਹੀਂ ਕਰਨਾ ਚਾਹੀਦਾ । ” “ ਇਕ ਥਾਂ ਛੱਡ ਕੇ ਦੂਸਰੀ ਵੱਲ ਹਿਜਰਤ ਕਰਨਾ ਹੋਰ ਗੱਲ ਹੈ । ਦੇਖੋ ਨਾ ਨਬੀ ਰਸੂਲ ਨੇ ਵੀ ਤਾਂ ਮੱਕੇ ਸ਼ਰੀਫ਼ ਨੂੰ ਛੱਡਿਆ ਸੀ , ਪਰ .. “ ਚਲੋ …. ਘਰ ਘਰ ਦੀ ਤਲਾਸ਼ੀ ਲਉ । ” “ ਜ਼ਰੂਰ ….. ਮੈਂ ਤਾਂ ਤਿਆਰ ਹਾਂ । ਮੈਂ ਤਾਂ ਸੇਵਕ ਹਾਂ । ਪੱਕਾ ਸੇਵਕ ” ਚੌਧਰੀ ਤੇ ਫ਼ੌਜਦਾਰ ਹਵੇਲੀ ਵਿਚੋਂ ਉੱਠ ਕੇ ਜਾਣ ਨੂੰ ਤਿਆਰ ਹੋਏ ਤੇ ਪੂਰਨ ਦੇ ਉਹਨਾਂ ਨੇ ਬੰਧਨ ਕੱਟ ਦਿੱਤੇ । ਉਹਨਾਂ ਨੂੰ ਇਹ ਵੀ ਚੇਤਾ ਨਾ ਰਿਹਾ ਕਿ ਪੂਰਨ ਨੂੰ ਕੋਠੜੀ ਵਿਚ ਬੰਦ ਕਰਨਾ ਸੀ । ਬੰਧਨ ਖੁੱਲ੍ਹਦੇ ਸਾਰ ਉਸ ਕੋਲ ਐਸਾ ਬਲ ਆਇਆ ਕਿ ਹਵੇਲੀ ਵਿਚੋਂ ਨਿਕਲਦਾ ਹੀ ਨੱਠ ਉੱਠਿਆ ਤੇ ਸ਼ਹਿਰੋਂ ਬਾਹਰ ਨੂੰ ਚਲਿਆ ਗਿਆ । ਫ਼ੌਜਦਾਰ ਨਾਲ ਲੈ ਕੇ ਚੌਧਰੀ ਮਾਛੀਵਾੜੇ ਦਾ ਘਰ ਘਰ ਦੇਖਣ ਨੂੰ ਤਿਆਰ ਹੋਇਆ । ਅਕਾਲ ਦੇ ਬੇਟੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਵਿਚ , ਜਿਹੜੇ ਗੋਬਿੰਦ ਸਿੰਘ ਗੋਵਿੰਦ ਦਾ ਰੂਪ ਸਨ ।
( ਚਲਦਾ )
ਗੁਰੂ ਗੋਬਿੰਦ ਸਿੰਘ ਜੀ ਭਾਗ 7
ਗੋਕਲ ਚੰਦ ਨਾਰੰਗ ਲਿਖਦੇ ਹਨ ਕੀ ਜਿਸ ਬੂਟੇ ਨੂੰ ਗੁਰੂ ਗੋਬਿੰਦ ਸਿੰਘ ਸਮੇ ਫਲ ਲਗੇ , ਉਸਦੀ ਬਿਜਾਈ ਗੁਰੂ ਨਾਨਕ ਸਾਹਿਬ ਤੇ ਸਿੰਚਾਈ ਬਾਕੀ ਗੁਰੂ ਸਹਿਬਾਨਾਂ ਨੇ ਕਰ ਛਡੀ ਸੀ । ਜੇ ਅਸੀਂ ਗਹੁ ਨਾਲ ਇਤਿਹਾਸ ਪੜੀਏ ਤਾਂ ਇਹ ਗਲ ਸਪਸ਼ਟ ਹੋ ਜਾਂਦੀ ਹੈ ਕਿ ਖਾਲਸੇ ਦੀ ਨੀਹ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਰਖ ਦਿਤੀ ਸੀ ਜਦ ਉਹਨਾਂ ਨੇ ਆਪਣੇ ਨਾਲ ਜੁੜਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ।
“ਜਾਓ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ ।।
ਇਤੁ ਮਾਰਗਿ ਪੈਰ ਧਰੀ ਜੈ ਸਿਰਿ ਦੀਜੈ ਕਾਣਿ ਨਾ ਕੀਜੈ ।।
ਗੁਰੂ ਅਰਜਨ ਸਾਹਿਬ ਨੇ ਇਸ ਗਲ ਦੀ ਪੁਸ਼ਟੀ ਕਰਦਿਆਂ ਕਿਹਾ:
ਪਹਿਲਾਂ ਮਰਨਿ ਕਬੂਲਿ ਕਰ ਜੀਵਨ ਕੀ ਛਡਿ ਆਸ
ਹੋਹੁ ਸਭਨਾ ਕੀ ਰੇਣੁਕਾ ਤੋਉ ਅਉ ਹਮਾਰੇ ਪਾਸਿ ।।“
ਸਿਖਾਂ ਲਈ ਤਾਂ ਗੁਰੂ ਗੋਬਿੰਦ ਸਿੰਘ ਦੀ ਥਾਂ ਹੀ ਕੁਝ ਵਖਰੀ ਹੈ ਪਰ ਇਕ ਨਹੀ, ਦੋ ਨਹੀਂ ਦਸ ਨਹੀ ਲਖਾ , ਕਰੋੜਾ ਗੈਰ ਸਿਖ ਸਿਰਫ ਹਿੰਦੁਸਤਾਨੀ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੇ ਲੇਖਕਾ, ਇਤਿਹਾਸਕਾਰਾਂ , ਵਿਦਵਾਨਾ ,ਖੁਲੀ ਸੋਚ ਰਖਣ ਵਾਲੇ ਇਨਸਾਨਾ ਤੇ ਵਡੇ ਵਡੇ ਹੁਕਮਰਾਨਾਂ ਨੇ ਗੁਰੂ ਸਾਹਿਬ ਦੇ ਇਸ ਮਹਾਨ ਕਾਰਨਾਮੇ ਦੀ ਅਜ ਵੀ ਸ਼ਲਾਘਾ ਕਰਦੇ , ਨਾਮਸਤਕ ਹੋਕੇ ਸ਼ਰਧਾ ਨਾਲ ਸਿਰ ਝੁਕਾ ਲੈਂਦੇ ਹਨ ।
ਗੁਰੂ ਗੋਬਿੰਦ ਸਿੰਘ ਜੀ ਇਕ ਨਿਡਰ ,ਮਹਾਨ ਫੌਜੀ ਜਰਨੈਲ ਤੇ ਭਾਰੀ ਜਥੇਬੰਦਕ ਸੂਝ ਸ਼ਕਤੀ ਦੇ ਮਾਲਕ ਸਨ । ਦਬੇ ਕੁਚਲੇ ਲੋਕਾਂ ਨੂੰ ਜਿਹਨਾਂ ਨੂੰ ਸਿਰ ਚੁਕ ਕੇ ਚਲਣ ਦਾ ਹੁਕਮ ਨਹੀ ਸੀ ਜਥੇਬੰਦ ਕਰਕੇ ਉਹਨਾਂ ਦੇ ਹਥ ਵਿਚ ਤਲਵਾਰ ਪਕੜਾ ਦੇਣੀ , ਵਡੀਆਂ ਵਡੀਆਂ ਤਾਕਤਾ ਨਾਲ ਮੁਕਾਬਲਾ ਕਰਨਾ, ਹਿੰਦੁਸਤਾਨ ਦੀ ਰੂੰਦ–ਖੂੰਦ ਵਿਚੋਂ ਐਸੇ ਯੋਧੇ ਪੈਦਾ ਕਰਨੇ ਜੋ ਸਿਰ ਤਲੀ ਤੇ ਧਰ ਕੇ ਹਰ ਕੁਰਾਬਾਨੀ ਦੇਣ ਲਈ ਤਿਆਰ–ਬਰ ਤਿਆਰ ਰਹਿੰਦੇ , ਕੋਈ ਛੋਟੀ ਗਲ ਨਹੀ । ਆਪਜੀ ਦੇ ਫੌਜ਼ ਦੇ ਹਰ ਸਿਖ ਨੂੰ ਆਪਜੀ ਦੀ ਅਗਵਾਈ ਤੇ ਜਿਤ ਤੇ ਪੂਰਾ ਪੂਰਾ ਭਰੋਸਾ ਹੁੰਦਾ ਜਿਸ ਕਰਕੇ ਉਹ ਆਪਜੀ ਦੇ ਇਕ ਇਸ਼ਾਰੇ ਤੇ ਹਰ ਕੁਰਬਾਨੀ ਦੇਣ ਲਈ ਸਦਾ ਤਤਪਰ ਰਹਿੰਦੇ, ਚਾਹੇ ਓਹ ਭੰਗਾਣੀ ਦਾ ਯੁਧ ਹੋਵੇ, ਅਨੰਦਪੁਰ, ਚਮਕੌਰ ਜਾਂ ਮੁਕਤਸਰ ਦੀ ਲੜਾਈ । ਹਰ ਸਿਖ ਆਪਣੇ ਅੰਦਰ ਕੌਮੀ ਜਜ੍ਬਾ ਲੇਕੇ ਅਗੇ ਵਧ ਵਧ ਕੇ ਲੜਦਾ । Cunnigham ਲਿਖਦੇ ਹਨ ਕੀ ਗੁਰੂ ਗੋਬਿੰਦ ਸਿੰਘ ਜੀ ਇਕ ਪੁਜੇ ਹੋਏ ਜਰਨੈਲ ਸੀ । ਉਹਨਾਂ ਦੀਆਂ ਸਾਰੀਆਂ ਜਿਤਾਂ ਸਿਆਣਪ ਤੇ ਸੂਝ ਦਾ ਨਤੀਜਾ ਸੀ ” । ਮੁਗਲ ਹਕੂਮਤ ਅਜਿਤ ਹੈ ਮੁਗਲਾਂ ਦੀ ਇਸ ਸੋਚ ਨੂੰ ਉਹਨਾਂ ਨੇ ਤਹਿਸ ਨਹਿਸ ਕਰਕੇ ਰਖ ਦਿਤਾ । ਉਹਨਾਂ ਨੇ ਜੋ ਕਿਲਿਆਂ ਦੀ ਉਸਾਰੀ ਦੀਆਂ ਥਾਵਾਂ ਨੀਅਤ ਕੀਤੀਆਂ ਜਿਥੋਂ ਕਦੇ ਵੀ ਹਾਰ ਨਹੀਂ ਸੀ ਹੋ ਸਕਦੀ ਸੀ । ਦੁਸ਼ਮਨ ਨੂੰ ਕਿਲੇ ਤੋਂ ਦੂਰ ਹੀ ਰੋਕਿਆ ਜਾ ਸਕਦਾ ਸੀ । ਸਤਲੁਜ ਤੋਂ ਪਾਰ ਕਿਲੇ , ਲੋਹਗੜ , ਹੋਲਗੜ , ਨਿਰਮੋਹਗੜ ਅਤੇ ਦੋ ਦਰਿਆ ਦੇ ਵਿਚਕਾਰ ਕੁਝ ਫਾਸਲੇ ਤੇ ਉਤੇ ਫਤਹਿਗੜ ,ਅਨੰਦ ਗੜ, ਤੇ ਕੇਸਗੜ ਉਸਾਰੇ ।
ਗੁਰੂ ਸਾਹਿਬ ਨੇ ਇਕੋ ਪਹਿਰਾਵਾ, ਏਕੋ ਨਾਹਰਾ ,” ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ” ਏਕੋ ਜਿਹੇ ਹਕੂਕ , ਇਕ ਪੂਜਾ ਅਸਥਾਨ , ਇਕੋ ਬਾਟੇ ਵਿਚੋ ਅਮ੍ਰਿਤ ਛਕਣ ਦੀ ਪਰੰਪਰਾ , ਇਕੋ ਜਹੀ ਰਹਿਤ ਤੇ ਇਕੋ ਸਾਂਝੇ ਆਦਰਸ਼ ਲਈ ਸਭ ਨੂੰ ਇਕਠਾ ਕੀਤਾ । ਸਭ ਨੂੰ ਨਾ ਟੁਟਣ ਵਾਲੀ ਏਕਤਾ ਵਿਚ ਪਰੋ ਦਿਤਾ , ਜੀਵਨ ਜੀਣ ਦਾ ਵਲ ਸਿਖਾ ਦਿਤਾ । ਸਿਖਾਂ ਨੂੰ ਸ਼ਸ਼ਤਰ ਬਧ ਕਰਕੇ ਸੁਤੰਤਰ ਰਾਜਸੀ ਸੱਤਾ ਬਖਸ਼ੀ , ਜਿਸ ਨਾਲ ਹਿੰਦੁਸਤਾਨ ਵਿਚ ਪਹਿਲੀ ਵਾਰੀ ਕੋਈ ਧਰਮ ਸਿਆਸੀ ਤਾਕਤ ਬਣਿਆ । ਇਸਤੋਂ ਪਹਿਲਾਂ ਕੋਈ ਐਸੀ ਕੌਮ ਨਹੀ ਸੀ ਦੇਖੀ ਜਿਸ ਵਿਚ ਨੀਵੀਂ ਜਾਤ ਦੇ ਮਜਬੀ , ਚਮਿਆਰ , ਨਾਈ ,ਧੋਬੀ ,ਛੀਂਬਾ , ਜਿਹਨਾਂ ਦਾ ਵਜੂਦ ਉਚੀਆਂ ਜਾਤਾਂ ਦੇ ਪੈਰਾਂ ਦੀ ਧੂਲ ਤੋਂ ਸਿਵਾ ਕੁਝ ਨਾ ਹੋਵੇ , ਜਿਸਨੇ ਕਦੀ ਨੰਗੀ ਕਰਦ ਹਥ ਵਿਚ ਨਾ ਪਕੜੀ ਹੋਵੇ , ਇਕ ਬਹਾਦਰ ਕੋਂਮ ਹੀ ਨਹੀਂ ਬਣੀ ਬਲਿਕ ਦੂਸਰਿਆਂ ਲਈ ਆਪਾ ਵਾਰਨ ਵਿਚ ਵੀ ਸਭ ਤੋ ਮੋਹਰੇ ਸੀ ।
ਉਹਨਾਂ ਦੀ ਅਵਾਜ਼ ਵਿਚ ਇਤਨੀ ਤਾਕਤ ਸੀ ਕਿ ਭੰਗਾਣੀ ਦੇ ਯੁੱਧ ਵਿਚ ਜਦੋਂ 500 ਪਠਾਣ ਜੋ ਪੀਰ ਬੁਧੂ ਸ਼ਾਹ ਨੇ ਭਰਤੀ ਕਰਵਾਏ ਸੀ ਉਨਾ ਵਿਚੋਂ 400 ਪਠਾਨ ਰਾਜਿਆ ਦੀ ਇਨੀ ਵਡੀ ਫੌਜ਼ ਦੇਖਕੇ ਘਬਰਾ ਗਏ ਤੇ ਗੁਰੂ ਸਾਹਿਬ ਦਾ ਸਾਥ ਛਡ ਗਏ ਜਿਸ ਨਾਲ ਸਿਖ ਫੌਜ਼ ਦੇ ਹੋਸਲੇ ਵੀ ਢਹਿ ਢੇਰੀ ਹੋ ਗਏ । ਜਦ ਗੁਰੂ ਸਾਹਿਬ ਨੇ ਦੇਖਿਆ ਤਾਂ ਉਹਨਾਂ ਦੇ ਇਕ ਜਾਦੁਈ ਐਲਾਨ ਨੇ ਸਿਖਾਂ ਵਿਚ ਐਸਾ ਜੋਸ਼ ਭਰਿਆ ਕੀ ਓਹ ਆਪਾ ਵਾਰਨ ਨੂੰ ਤਿਆਰ ਹੋ ਗਏ । ਜਿਹਨਾਂ ਨੇ ਕਦੀ ਨੰਗੀ ਕਰਦ ਨੂੰ ਹਥ ਵਿਚ ਨਹੀ ਸੀ ਪਕੜਿਆ ਵੈਰੀਆਂ ਦੇ ਅਜਿਹੇ ਆਹੂ ਲਾਹੇ ਕੀ ਓਹ ਵੀ ਤ੍ਰਹਿ ਤ੍ਰਹਿ ਕਰ ਉਠੇ। ਜਦੋਂ ਪੀਰ ਬੁਧੂ ਸ਼ਾਹ ਨੂੰ ਪਤਾ ਲਗਾ ਤਾਂ ਓਹ ਵੀ ਆਪਣੇ 700 ਮੁਰੀਦ, ਚਾਰੋ ਪੁਤਰ , ਭਰਾ ਭਤੀਜਿਆਂ ਸਮੇਤ ਲੜਾਈ ਵਿਚ ਆ ਪਹੁੰਚੇ ਤੇ ਐਸੇ ਜੌਹਰ ਦਿਖਾਏ ਕਿ ਦੁਸ਼ਮਨ ਲੜਾਈ ਦਾ ਮੈਦਾਨ ਛੱਡ ਕੇ ਨਸ ਉਠੇ। ਇਹ ਸੀ ਉਸ ਸਾਹਿਬ–ਏ–ਕਮਾਲ ਦੇ ਬੋਲਾਂ ਤੇ ਸ਼ਖਸ਼ੀਅਤ ਦਾ ਅਸਰ ।
ਇਕ ਵਾਰੀ ਦਰਬਾਰ ਲਗਣ ਤੋਂ ਬਾਅਦ ਗੁਰੂ ਸਾਹਿਬ ਦੀ ਚਰਚਾ ਪਿੰਡ ਦੇ ਚੌਧਰੀ ਡਲੇ ਨਾਲ ਸ਼ੁਰੂ ਹੋਈ । ਡਲੇ ਨੇ ਕਿਹਾ ਕੀ ਅਗਰ ਤੁਸੀਂ ਮੈਨੂੰ ਸਦ ਲੈਂਦੇ ਤਾਂ ਤੁਹਾਨੂੰ ਆਨੰਦਪੁਰ ਦਾ ਕਿਲਾ ਨਾ ਛਡਣਾ ਪੈਂਦਾ । ਮੇਰੇ ਆਦਮੀ ਇਹੋ ਜਹੇ ਸੂਰਮੇ ਹਨ ਕਿ ਵੈਰੀਆਂ ਨੂੰ ਘੋੜੇ ਸਮੇਤ ਚੁਕ ਕੇ ਲੈ ਜਾਂਦੇ ਹਨ। ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ,” ਕੋਈ ਨਹੀ ਬੜੇ ਮੌਕੇ ਅਉਣਗੇ । ਇਕ ਦਿਨ ਗੁਰੂ ਸਾਹਿਬ ਨੂੰ ਲੱਕੜ ਦੀ ਬੰਦੂਕ ਕਿਸੇ ਸ਼ਰਧਾਲੂ ਨੇ ਭੇਟ ਕੀਤੀ । ਗੁਰੂ ਸਾਹਿਬ ਨੇ ਡਲੇ ਦੀ ਫੌਜ਼ ਦਾ ਜਾਇਜਾ ਲੈਣਾ ਕੀਤਾ । ਡਲੇ ਨੂੰ ਕਿਹਾ .”ਉਸ ਦਿਨ ਤੂੰ ਆਖ ਰਿਹਾ ਸੀ ਮੇਰੇ ਸੂਰਮੇ ਮੌਤ ਤੋਂ ਨਹੀ ਡਰਦੇ , ਅਸਾਂ ਨੇ ਬਦੂਕ ਦਾ ਜਾਇਜਾ ਲੈਣਾ ਹੈ, ਦੇਖਣਾ ਹੈ ਕੀ ਛਾਤੀ ਵਿਚ ਇਹ ਕਿਤਨਾ ਵਡਾ ਜ਼ਖਮ ਕਰਦੀ ਹੈ , ਨਿਸ਼ਾਨਾ ਕਿਦਾਂ ਦਾ ਹੈ ? ਆਪਣੇ ਕਿਸੇ ਇਕ ਨੌਜਵਾਨ ਨੂੰ ਸਦੋ । ਬੜੀ ਦੇਰ ਇੰਤਜਾਰ ਕਰਣ ਤੋ ਬਾਅਦ ਕੋਈ ਵੀ ਨੌਜਵਾਨ ਨਾ ਆਇਆ। ਗੁਰੂ ਸਾਹਿਬ ਨੇ ਕਿਹਾ ਹੁਣ ਤੂੰ ਹੀ ਖੜਾ ਹੋ ਜਾ । ਡਲੇ ਦਾ ਵੀ ਚਲਦੀ ਗੋਲੀ ਦੇ ਸਾਮਨੇ ਖੜੇ ਹੋਣ ਦਾ ਹੀਆ ਨਾ ਪਿਆ । ਗੁਰੂ ਸਾਹਿਬ ਨੇ ਸਿਖਾਂ ਨੂੰ ਸਨੇਹਾ ਭੇਜਿਆ , ਵੀਰ ਸਿੰਘ ਤੇ ਧੀਰ ਸਿੰਘ , ਪਿਓ ਪੁਤਰ ਆਪਸ ਵਿਚ ਬਹਿਸ ਕਰਦੇ ਆ ਰਹੇ ਸਨ । ਪੁਤਰ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਇਹਨਾਂ ਨੂੰ ਜੰਗ ਦਾ ਬੜਾ ਤਜਰਬਾ ਹੈ ਕਿਸੇ ਔਖੇ ਵੇਲੇ ਤੁਹਾਡੇ ਕੰਮ ਆਉਣਗੇ ਗੋਲੀ ਮੇਰੇ ਸੀਨੇ ਵਿਚ ਮਾਰੋ । ਪਿਤਾ ਕਹਿ ਰਿਹਾ ਸੀ ਇਹ ਜਵਾਨ ਹੈ ਫਿਰ ਕੰਮ ਆਵੇਗਾ , ਮੇਰੀ ਉਮਰ ਬੀਤ ਚੁਕੀ ਹੈ ਮੇਰੇ ਸੀਨੇ ਵਿਚ ਗੋਲੀ ਮਾਰੋ । ਗੁਰੂ ਸਾਹਿਬ ਨੇ ਕਿਹਾ ਕੀ ਤੁਸੀਂ ਦੋਨੋ ਹੀ ਖੜੇ ਹੋ ਜਾਉ । ਗੁਰੂ ਸਾਹਿਬ ਬੈਰਲ ਕਦੀ ਇਧਰ ਕਰ ਦਿੰਦੇ ਕਦੀ ਉਧਰ । ਦੋਨੋ ਪਿਓ ਪੁਤਰ ਨਿਸ਼ਾਨੇ ਅਗੇ ਆਉਣ ਲਈ ਅਗੇ ਪਿਛੇ ਹੁੰਦੇ ਰਹਿੰਦੇ। ਇਹ ਦੇਖਕੇ ਡਲਾ ਸਿਖਾਂ ਦੀ ਗੁਰੂ ਪ੍ਰਤੀ ਸ਼ਰਧਾ ਦੇਖਕੇ ਬੜਾ ਸ਼ਰਮਿੰਦਾ ਹੋਇਆ । ਇਹ ਸ਼ਰਧਾ ਅਜ ਵੀ ਹੈ ਤੇ ਸਦੀਆਂ ਤਕ ਰਹੇਗੀ ਖਾਲੀ ਇਸ ਨੂੰ ਹਲਾ–ਸ਼ੇਰੀ ਦੀ ਤੇ ਇਕ ਹੋਣਹਾਰ ਆਗੂ ਦੀ ਲੋੜ ਹੈ ।
ਕਹਿੰਦੇ ਹਨ ਕਿ ਜਦੋਂ ਲਾਹੌਰ ਸੁਮਨ ਬੁਰਜ ਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਤੇ ਹਮਲਾ ਕੀਤਾ ਤਾਂ ਕਿਲੇ ਦੀ ਫਸੀਲ ਨੂੰ ਤੋੜਨ ਲਈ ਭੰਗੀ ਮਿਸਲ ਤੋ ਇਕ ਖਾਸ ਤੋਪ ਮੰਗਵਾਈ ਗਈ , ਜਿਸਦੇ 20-21 ਗੋਲਿਆਂ ਨਾਲ ਫਸੀਲ ਟੁਟਣੀ ਸੀ । ਅਜੇ ਮਸਾਂ ਤਿੰਨ ਕੁ ਗੋਲੇ ਚਲੇ ਸੀ ਤਾ ਤੋਪ ਦਾ ਇਕ ਪਹੀਆ ਟੁਟ ਗਿਆ । ਹਫੜਾ ਦਫੜੀ ਮਚ ਗਈ । ਨਾ ਤੋਪ ਨੂੰ ਠੀਕ ਕਰਾਣ ਦਾ ਵਕ਼ਤ ਸੀ ਨਾ ਸਹੂਲੀਅਤ । ਆਖਿਰ ਇਹ ਫੈਸਲਾ ਹੋਇਆ ਕਿ.ਵਾਰੀ ਵਾਰੀ ਇਕ ਇਕ ਫੌਜੀ ਆਪਣੇ ਕੰਧੇ ਤੋ ਪਹੀਏ ਦਾ ਕੰਮ ਚਲਾਵੇਗਾ । ਪਰ ਇਹ ਤਹਿ ਸੀ ਕੀ ਕੰਧਾ ਦੇਣ ਵਾਲਾ ਬੰਦਾ ਗੋਲਾ ਚਲਣ ਤੇ ਤੂੰਬਾ ਤੂੰਬਾ ਹੋ ਜਾਵੇਗਾ। ਇਥੇ ਇਕ ਪਠਾਣਾ ਦਾ ਸੂਹੀਆ ਵੀ ਸੀ ਜੋ ਸਿਖ ਦਾ ਭੇਜ ਬਦਲ ਕੇ ਪਠਾਣਾ ਨੂੰ ਖਬਰ ਪਹੁਚੰਦਾ ਸੀ । ਪਹੀਆ ਟੁਟਣਾ , ਓਸਦਾ ਹਲਾ ਤੇ ਸਿੰਘਾ ਦੇ ਸ਼ੋਰ ਸ਼ਰਾਬੇ ਦੀ ਅਵਾਜ਼ ਸੁਣ ਕੇ ਸੋਚਣ ਲਗਾ ਕੀ ਕਹਿਣਾ ਬੜਾ ਅਸਾਨ ਹੈ ਪਰ ਜਦ ਕਰਨ ਦਾ ਵਕ਼ਤ ਆਇਆ ਤਾ ਭਗਦੜ ਮਚ ਗਈ ਹੈ । ਸੋਚਦਾ ਸੋਚਦਾ ਓਹ ਉਸ ਥਾਂ ਤੇ ਪਹੁੰਚ ਗਿਆ ਜਿਥੇ ਸਿਖ ਆਪਸ ਵਿਚ ਲੜ ਰਹੇ ਸਨ , ਪਹਿਲੇ ਕੰਧਾ ਮੈ ਦਿਆਂਗਾ , ਪਹਿਲੇ ਮੈ । ਦੇਖ ਕੇ ਹੈਰਾਨ ਹੋ ਗਿਆ ਅਖਾਂ ਤਰ ਹੋ ਗਈਆਂ । ਸਿਖਾਂ ਦਾ ਜੋਸ਼ ਦੇਖਕੇ ਉਸਦਾ ਆਪਣਾ ਵੀ ਦਿਲ ਕਰ ਆਇਆ ਕੰਧਾ ਦੇਣ ਵਾਸਤੇ ਪਰ ਉਸਨੇ ਸੋਚਿਆ ਫਿਰ ਇਸ ਤਵਾਰੀਖ ਨੂੰ , ਇਨਾ ਦੀਆਂ ਕੁਰਬਾਨੀਆ ਨੂੰ ਲਿਖੇਗਾ ਕੋਣ । ਇਨੇ ਨੂੰ ਸਿਖਾਂ ਦਾ ਜਥੇਦਾਰ ਆਇਆ । ਉਸਨੇ ਸਭ ਨੂੰ ਚੁਪ ਕਰਾਇਆ ਤੇ ਪੁਛਿਆ ਕਿ ਤੁਹਾਡਾ ਜਥੇਦਾਰ ਕੌਣ ਹੈ ਸਿਖਾਂ ਨੇ ਕਿਹਾ ਕਿ ਤੁਸੀਂ ਤਾਂ ਉਸਨੇ ਕਿਹਾ ਕੀ ਪਹਿਲਾ ਹਕ ਮੇਰਾ ਹੈ ਕੰਧਾ ਦੇਣ ਦਾ । ਓਹ ਸਭ ਤੋ ਅਗੇ ਖੜ ਗਿਆ ਤੇ ਉਸਦੇ ਪਿਛੇ 15-20 ਜਣਿਆ ਦੀ ਬਾਕੀ ਲਾਈਨ ਸੀ । ਇਹ ਸੀ ਸਿਖਾ ਦੀ ਸੋਚ ਦਾ ਮਿਆਰ ਤੇ ਗੁਰੂ ਸਾਹਿਬ ਦੀ ਸ਼ਖਸ਼ੀਅਤ ਦਾ ਅਸਰ । ‘
( ਚਲਦਾ )
सोरठि महला ३ ॥ बिनु सतिगुर सेवे बहुता दुखु लागा जुग चारे भरमाई ॥ हम दीन तुम जुगु जुगु दाते सबदे देहि बुझाई ॥१॥ हरि जीउ क्रिपा करहु तुम पिआरे ॥ सतिगुरु दाता मेलि मिलावहु हरि नामु देवहु आधारे ॥ रहाउ ॥ मनसा मारि दुबिधा सहजि समाणी पाइआ नामु अपारा ॥ हरि रसु चाखि मनु निरमलु होआ किलबिख काटणहारा ॥२॥ सबदि मरहु फिरि जीवहु सद ही ता फिरि मरणु न होई ॥ अम्रितु नामु सदा मनि मीठा सबदे पावै कोई ॥३॥ दातै दाति रखी हथि अपणै जिसु भावै तिसु देई ॥ नानक नामि रते सुखु पाइआ दरगह जापहि सेई ॥४॥११॥
हे भाई! गुरु की सरन आये बिना मनुख को बहुत दुःख चिपका रहता है, मनुख सदा ही भटकता फिरता है। हे प्रभु! हम (जीव, तेरे दर के) भिखारी हैं, तूँ हमेशां ही दातें देने वाला है, (कृपा कर, गुरु के) शब्द में जोड़ कर आत्मिक जीवन की समझ बक्श॥१॥ प्यारे प्रभु जी! (मेरे ऊपर) कृपा कर, तेरे नाम की डाट देने वाला प्रभु मुझे मिला, और (मेरी जिन्दगी का) सहारा अपना नाम मुझे दे॥रहाउ॥ (हे भाई! गुरू की शरण पड़ कर जिस मनुष्य ने) बेअंत प्रभू का नाम हासिल कर लिया (नाम की बरकति से) वासना खत्म करके उसकी मानसिक डाँवा डोल हालत आत्मिक अडोलता में लीन हो जाती है। हे भाई! परमात्मा का नाम सारे पाप काटने के समर्थ है (जो मनुष्य नाम प्राप्त कर लेता है) हरी-नाम का स्वाद चख के उसका मन पवित्र हो जाता है।2। हे भाई! गुरू के शबद में जुड़ के (विकारों से) अछोह हो जाओ, फिर सदा के लिए ही आत्मिक जीवन जीते रहोगे, फिर कभी आत्मिक मौत नजदीक नहीं फटकेगी। जो भी मनुष्य गुरू के शबद के द्वारा हरी-नाम प्राप्त कर लेता है उसको ये आत्मिक जीवन देने वाला नाम सदा के लिए मन में मीठा लगने लगता है।3। हे भाई! दातार ने (नाम की ये) दाति अपने हाथ में रखी हुई है, जिसे चाहता है उसे दे देता है। हे नानक! जो मनुष्य प्रभू के नाम-रंग में रंगे जाते हैं, वह (यहाँ) सुख पाते हैं, परमात्मा की हजूरी में भी वही मनुष्य आदर मान पाते हैं।4।11।
ਅੰਗ : 603
ਸੋਰਠਿ ਮਹਲਾ ੩ ॥ ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥ ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ ॥ ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥੨॥ ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥ ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥ ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥
ਅਰਥ : ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ। ਹੇ ਪ੍ਰਭੂ! ਅਸੀਂ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼ ॥੧॥ ਪਿਆਰੇ ਪ੍ਰਭੂ ਜੀ! (ਮੇਰੇ ਉਤੇ) ਮੇਹਰ ਕਰ, ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ ॥ ਰਹਾਉ॥ (ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ (ਨਾਮ ਦੀ ਬਰਕਤਿ ਨਾਲ) ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਕ ਡਾਂਵਾਂ-ਡੋਲ ਹਾਲਤ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰਥ ਹੈ (ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ) ਹਰਿ-ਨਾਮ ਦਾ ਸੁਆਦ ਚੱਖ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ।੨। ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ। ਜੇਹੜਾ ਭੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਣ ਲੱਗ ਪੈਂਦਾ ਹੈ।੩। ਹੇ ਭਾਈ! ਦਾਤਾਰ ਨੇ (ਨਾਮ ਦੀ ਇਹ) ਦਾਤਿ ਆਪਣੇ ਹੱਥ ਵਿਚ ਰੱਖੀ ਹੋਈ ਹੈ, ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦੇਂਦਾ ਹੈ। ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਇਥੇ) ਸੁਖ ਮਾਣਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਹੀ ਮਨੁੱਖ ਆਦਰ-ਮਾਣ ਪਾਂਦੇ ਹਨ।੪।੧੧।
जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥
अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥
ਅੰਗ : 696
ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
ਅਰਥ: ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥
ਨਵੇਂ ਸਾਲ 2023 ਦੀਆਂ ਬਹੁਤ ਬਹੁਤ ਮੁਬਾਰਕਾਂ
ਆਉਣ ਵਾਲਾ ਨਵਾਂ ਸਾਲ ਤੁਹਾਡੇ ਸਭ ਲਈ ਖੁਸ਼ੀਆਂ ਭਰਿਆ ਹੋਵੇ
ਵਾਹਿਗੁਰੂ ਜੀ ਦਾ ਹੱਥ ਸਦਾ ਹੀ ਸਿਰ ਤੇ ਬਣਿਆ ਰਹੇ
ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ
ਨਵੇਂ ਸਾਲ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਨਾਲ ਕਰੋ ਜੀ
ਲਿਖੋ ਵਾਹਿਗੁਰੂ ਜੀ