ਗੁਰੂ ਗੋਬਿੰਦ ਸਿੰਘ ਜੀ ਭਾਗ 4
ਗੁਰੂ ਸਾਹਿਬ ਨੂੰ ਖੁਸ਼ ਕਰਨ ਲਈ ਬਹਾਦਰ ਸ਼ਾਹ ਇਕ ਕੀਮਤੀ ਹੀਰਾ ਤੇ ਕੁਛ ਹੋਰ ਚੀਜ਼ਾਂ ਤੋਫੇ ਵਜੋ ਲੇਕੇ ਆਇਆ । ਗੁਰੂ ਸਾਹਿਬ ਨੇ ਚੀਜ਼ਾ ਤਾਂ ਸਿਖਾਂ ਨੂੰ ਦੇ ਦਿਤੀਆਂ ਕਿ ਲੋੜਵੰਦਾ ਵਿਚ ਵੰਡ ਦਿਉ , ਹੀਰਾ ਨਦੀ ਵਿਚ ਸੁਟ ਦਿਤਾ । ਬਹਾਦਰ ਸ਼ਾਹ ਨੂੰ ਬੜੀ ਬੇਇਜ਼ਤੀ ਮਹਿਸੂਸ ਹੋਈ । ਕਹਿਣ ਲਗਾ ਇਹ ਹੀਰਾ ਬੜਾ ਕੀਮਤੀ ਸੀ ਮੈ ਇਸਨੂੰ ਬੜੀ ਦੇਰ ਦਾ ਸੰਭਾਲ ਕੇ ਰਖਿਆ ਸੀ । ਤੁਸੀਂ ਇਸ ਨੂੰ ਦਰਿਆ ਵਿਚ ਸੁਟ ਦਿਤਾ ਹੈ ? ਗੁਰੂ ਸਾਹਿਬ ਨੇ ਜਵਾਬ ਵਿਚ ਕਿਹਾ ,” ਤੁਸੀਂ ਮਨੁਖੀ ਹਿਰਦੇ ਜੋ ਹੀਰਿਆ ਤੋਂ ਵਧ ਕੀਮਤੀ ਹਨ ,ਹਥੋੜਿਆ ਨਾਲ ਤੋੜ ਰਹੇ ਹੋ ਤੇ ਪਥਰ ਨੂੰ ਸੰਭਾਲ ਕੇ ਰਖਦੇ ਹੋ, ਹਿੰਦ ਦੇ ਬਾਦਸ਼ਾਹ ਹੋ ,ਹਿੰਦੂਆਂ ਨੂੰ ਗੁਲਾਮ ਬਣਾ ਕੇ ਆਗਰੇ ਤੇ ਦਿਲੀ ਦੇ ਖ਼ਜ਼ਾਨੇ ਭਰਦੇ ਹੋ । ਪਰ ਕੁਦਰਤ ਕੋਲ ਤੁਹਾਡੇ ਤੋਂ ਵਡੇ ਖ਼ਜ਼ਾਨੇ ਹਨ । ਰਤਾ ਨਦੀ ਦੇ ਨਿਰਮਲ ਜਲ ਵਿਚ ਝਾਤ ਮਾਰਕੇ ਦੇਖੋ ਇਸਦੀ ਗੋਦ ਵਿਚ ਕਿਨੇ ਹੀਰੇ ,ਪੰਨੇ ਤੇ ਲਾਲ ਹਨ, ਲੋੜ ਹੈ ਤਾਂ ਚੁਕ ਲਵੋ। ਬਹਾਦਰ ਸ਼ਾਹ ਬੜਾ ਸ਼ਰਮਿੰਦਾ ਹੋਇਆ ।
ਉਸਨੇ ਬੰਦਾ ਬਹਾਦੁਰ ਬਾਰੇ ਪੁਛਿਆ ? ਗੁਰੂ ਸਾਹਿਬ ਨੇ ਕਿਹਾ ਕੀ ਧਰਮ ਤੇ ਮਨੁਖਤਾ ਦੇ ਵੇਰੀਆਂ ਨੂੰ ਸੋਧਣ ਦਾ ਕੰਮ ਜੋ ਤੁਸੀਂ ਬਾਦਸ਼ਾਹ ਹੋਕੇ ਨਹੀ ਕਰ ਸਕੇ ਓਹ ਬੰਦਾ ਬਹਾਦਰ ਕਰੇਗਾ । ਗੁਰੂ ਸਾਹਿਬ ਦਾ ਇਹ ਵਾਕ ਸਚ ਹੋਕੇ ਨਿਬੜਿਆ । ਬੰਦਾ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿਤੀ । 26 ਨਵੰਬਰ 1708 ਬਾਬਾ ਬੰਦਾ ਸਿੰਘ ਬਹਾਦੁਰ ਸਿਖ ਫੌਜ਼ ਲੈਕੇ ਸਰਹੰਦ ਵਲ ਕੂਚ ਕੀਤਾ । ਸਮਾਣੇ ਪਹੁੰਚਿਆ । ਇਥੇ ਗੁਰੂ ਤੇਗ ਬਹਾਦਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ , ਸਯਦ ਜਲਾਲੁਦੀਨ ਤੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਕਤਲ ਕਰਕੇ , 24 ਘੰਟੇ ਦੇ ਅੰਦਰ ਅੰਦਰ ਸਮਾਣੇ ਤੇ ਕਬਜਾ ਕਰ ਲਿਆ । ਸ਼ਾਹਬਾਦ–ਡਸਕਾ –ਮੁਸਤਫਾਬਾਦ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਦਿਤਾ । ਫਿਰ ਕਪੂਰੇ ਕਸਬੇ ਵਲ ਵਧੇ ਜਿਥੋਂ ਦਾ ਹਾਕਮ ਕਦਾਮੁਦੀਨ ਸਿਖਾਂ ਦੇ ਖਿਲਾਫ਼ ਲੁਟਮਾਰ ਕਰਨ ਲਈ ਫੌਜੀ ਦਸਤੇ ਭੇਜਿਆ ਕਰਦਾ ਸੀ , ਭਿਆਨਕ ਸਜਾ ਦਿਤੀ । ਸਢੋਰੇ ਵਲ ਤੁਰ ਪਏ , ਇਥੋਂ ਦੇ ਸ਼ਾਸ਼ਕ ਉਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਮਿਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇਕੇ ਕਤਲ ਕੀਤਾ ਸੀ । ਉਸ ਨੂੰ ਉਸਦੀ ਕਰਨੀ ਦੀ ਸਜਾ ਦੇਕੇ ਮੁਖਲਿਸ ਖਾਨ ਦੇ ਕਿਲੇ ਤੇ ਕਬਜਾ ਕਰ ਲਿਆ । ਘੜਾਮ ਜੋ ਸਈਦ ਪਠਾਣਾ ਦਾ ਗੜ ਸੀ ਮਿਟੀ ਦੇ ਢੇਰ ਵਿਚ ਬਦਲ ਕੇ ਰਖ ਦਿਤਾ । ਇਸਤੋਂ ਬਾਦ ਸਰਹੰਦ ਦੀ ਵਾਰੀ ਆਈ । ਵਜ਼ੀਰ ਖਾਨ ਤੇ ਲੜਾਈ ਦੇ ਮੈਦਾਨ ਵਿਚ ਫਤਿਹ ਸਿੰਘ ਨੇ ਤਲਵਾਰ ਨਾਲ ਐਸਾ ਵਾਰ ਕੀਤਾ ਕੀ ਉਸਦੀ ਬਾਹ ਕਟੀ ਗਈ , ਓਹ ਜਮੀਨ ਤੇ ਡਿਗ ਪਿਆ,ਜਿਸ ਨੂੰ ਦੇਖੇਕੇ ਉਸਦੀਆਂ ਸਾਰੀਆਂ ਫੌਜਾਂ ਨਸ ਤੁਰੀਆਂ । ਵਜ਼ੀਰ ਖਾਨ ਦੀਆਂ ਲਤਾਂ ਵਿਚ ਰਸੀ ਬੰਨ ਕੇ ਘੋੜੇ ਦੇ ਪਿਛੇ ਬੰਨ ਦਿਤਾ ਤੇ ਸਾਰੇ ਸ਼ਹਿਰ ਵਿਚ ਘਸੀਟਿਆ । ਮਲੇਰਕੋਟਲੇ ਦੇ ਨਵਾਬ ਨੇ ਕਿਸੇ ਸਿਖ ਬੀਬੀ ਨੂੰ ਕਬਰ ਵਿਚ ਦਫਨ ਕੀਤਾ ਸੀ । ਕਬਰ ਪੁਟਵਾਕੇ ਬੀਬੀ ਦਾ ਸਿਖ ਮਰਿਆਦਾ ਨਾਲ ਸਸਕਾਰ ਕੀਤਾ । ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿਤਾ । ਬਸ ਇਥੇ ਸਿਖਾਂ ਤੇ ਮੁਗਲਾਂ ਵਲੋਂ ਹੋਏ ਅਤਿਆਚਾਰਾਂ ਦਾ ਬਦਲਾ ਪੂਰਾ ਹੋਇਆ ਜਿਸਦੀ ਮਾਫ਼ੀ ਵੀ ਬੰਦਾ ਬਹਾਦਰ ਨੇ ਗੁਰੂ ਸਹਿਬ ਅਗੇ ਅਰਦਾਸ ਕਰਕੇ ਮੰਗੀ ਕਿਓਕੀ ਬਦਲਾ ਲੈਣਾ ਨਾਂ ਗੁਰੂ ਸਾਹਿਬ ਦੀ ਬੰਦਾ ਬਹਾਦਰ ਨੂੰ ਹਿਦਾਇਤ ਸੀ ਨਾ ਉਹਨਾਂ ਦਾ ਕੋਈ ਮਕਸਦ !
ਸਰਹੰਦ ਤੇ ਖਾਲਸਾਈ ਫ਼ਤਿਹ ਦਾ ਕੇਸਰੀ ਨਿਸ਼ਾਨ ਸਾਹਿਬ ਬੁਲੰਦ ਹੋਏ। ਪਹਿਲੀ ਵਾਰੀ ਸਿਖ ਸਲਤਨਤ ਕਾਇਮ ਹੋਈ । ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਸਿਕਾ ਚਲਿਆ ।
ਦੇਗ ਤੇਗ ਫਤਿਹ ਨੁਸਰਤ ਬੇ ਦਰੰਗ
ਯਫਤ ਅਜ ਨਾਨਕ
ਗੁਰੂ ਗੋਬਿੰਦ ਸਿੰਘ ।।
ਮੇਕਗਰੇਗਰ ਲਿਖਦੇ ਹਨ” ਜੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਕੀਤੇ ਕੰਮਾਂ ਨੂੰ ਵਾਚੀਏ , ਉਨਾਂ ਦੇ ਧਾਰਮਿਕ ਸੁਧਾਰ , ਕੋਮੀ ਸ਼ਕਤੀ, ਉਨਾਂ ਦੀ ਨਿਜੀ ਬਹਾਦਰੀ, ਤੇ ਦੁਖਾਂ ਦਾ ਇਸਤਕਬਾਲ ਦਾ ਇਤਿਹਾਸ, ਦੁਖਾਂ ਦਾ ਟਾਕਰਾ ਕਰਦੇ ਵੇਖੀਏ , ਦੁਸ਼ਮਣ ਦਾ ਮੁਕਾਬਲਾ ਕਰਦੇ ਤੇ ਉਨਾਂ ਦੀਆਂ ਜਿਤਾ ਨੂੰ ਦੇਖੀਏ ਤਾਂ ਸਮਝ ਆ ਜਾਂਦੀ ਹੈ ਕਿ ਅਜ ਤਕ ਉਹਨਾਂ ਦੇ ਸਨਮਾਨ ਵਜੋਂ ਲੋਕੀ ਕਿਓਂ ਉਹਨਾਂ ਦਾ ਪੁਰਬ ਮਨਾਂਦੇ ਹਨ । ਦੌਲਤ ਰਾਇ ਲਿਖਦੇ ਹਨ ‘ ਗੁਰੂ ਗੋਬਿੰਦ ਸਿੰਘ ਯੋਧਾ ਕੋਮ ਪ੍ਰਸਤ ਲੋਕਾਂ ਦੇ ਮਦਦਗਾਰ , ਲੋਕਾਂ ਦਾ ਪਿਆਰ ਦਿਲ ਵਿਚ ਲੇਕੇ ਆਪਣੇ ਨਿਸ਼ਾਨੇ ਵਲ ਵਧੇ ਜਿਸ ਵਿਚ ਆਪਣੇ ਖਾਨਦਾਨ ਦੀ ਆਹੂਤੀ ਦੇਣ ਤੋਂ ਵੀ ਸੰਕੋਚ ਨਹੀ ਕੀਤਾ ।ਪਿਛਲੇ 350 ਸਾਲ ਤੋਂ ਗੁਰੂ ਸਾਹਿਬ ਦਾ ਜੀਵਨ, ਉਹਨਾਂ ਦਾ ਫਲਸਫਾ , ਉਹਨਾਂ ਦੇ ਕਾਰਨਾਮੇ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ । ਓਹ ਇਕ ਐਸੇ ਆਦਰਸ਼ਕ ਨਾਇਕ ਸਨ ਜਿਹਨਾਂ ਦਾ ਜੀਵਨ ਤੇ ਕੁਰਬਾਨੀਆਂ ਦੇਸ਼ ਲਈ ਸਦਾ ਪ੍ਰੇਰਨਾ ਬਣਿਆ ਰੇਹਾਗਾ ‘।
ਵਰਤਮਾਨ ਸਿਖ ਪੰਥ ਭਾਵੈਂ ਆਪਣੀ ਹਸਤੀ ,ਆਪਣੀ ਤਵਾਰੀਖ ਤੋ ਬੇਖਬਰ ਹੈ ਪਰ ਇਹ ਲਾਸਾਨੀ ਕੁਰਬਾਨੀਆਂ ਸਿਖਾਂ ਦੇ ਉਜਵਲ ਭਵਿਖ ਦੀਆਂ ਨਿਸ਼ਾਨੀਆਂ ਹਨ ਜਿਸ ਵਿਚ ਮਨੁਖਤਾ ਦਾ ਕਲਿਆਣ ਨਾ ਸਿਰਫ ਭਾਰਤਵਰਸ਼ ਵਿਚ ਹੋਇਆ ਹੈ ਸਗੋਂ ਉਸਤੋ ਬਾਅਦ ਦੁਨੀਆਂ ਵਿਚ ਅਉਣ ਵਾਲੀਆਂ ਸਾਰੀਆਂ ਕ੍ਰਾਂਤੀਆਂ ਤੇ ਦੇਸ਼ਵਾਸੀਆਂ ਓਪਰ ਹੋਇਆ ਹੈ । ਉਹਨਾਂ ਦੀਆ ਕੋਸ਼ਿਸ਼ਾ ਨੇ ਨਾ ਸਿਰਫ ਊਚ–ਨੀਚ, ਜਾਤ–ਪਾਤ ਤੇ ਕਰਮਕਾਂਡਾ ਦੇ ਭਰਮ–ਜਾਲ ਨੂੰ ਤੋੜਿਆ ਹੈ ਸਗੋਂ ਮੁਗਲ ਸਮਰਾਜ ਤੇ ਜਾਬਰ ਹਕੂਮਤ ਦੀਆ ਜੜਾਂ ਹਿਲਾਕੇ ਰਖ ਦਿਤੀਆਂ ।
ਇਕ ਮੁਸਲਿਮ ਨਾਮੀ ਸ਼ਾਇਰ ਅਲਾ ਯਾਰ ਖਾਨ ਜੋਗੀ ਲਿਖਦਾ ਹੈ ” ਦੁਨੀਆਂ ਦੇ ਲੋਕੋ ਅਗਰ ਤੁਸੀਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਤੇ ਬੋਲਦੇ ਰਹੋਗੇ ਤੇ ਬੋਲ ਨਹੀ ਸਕੋਗੇ । ਤੁਸੀਂ ਸਮੁੰਦਰ ਨੂੰ ਸ਼ਾਹੀ ਬਣਾ ਲਉ , ਸਾਰੇ ਦਰਖਤਾਂ ਨੂੰ ਕਲਮਾ ਬਣਾ ਲਉ , ਲਿਖ ਨਹੀ ਸਕੋਗੇ । ਉਸਨੇ ਬੋਲਣ ਵਾਲੇ ਦੇ ਵਜੂਦ ਦਾ ਇਕ ਬੁਲਬੁਲੇ ਨਾਲ ਮੁਕਾਬਲਾ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਗੁਣਾ ਦਾ ਸਮੁੰਦਰ ਨਾਲ।ਇਸ ਸ਼ਾਇਰ ਨੂੰ ਕਾਫ਼ਰ ਕਰਾਰ ਕੀਤਾ ਗਿਆ ਕਿਓਂਕਿ ਇਸਦੀ ਸਾਰੀ ਦੀ ਸਾਰੀ ਸ਼ਾਇਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸੀ । ਜਦੋ ਇਹ ਮੌਤ ਦੇ ਬਿਸਤਰ ਤੇ ਪਿਆ ਸੀ ਤਾਂ ਕਾਜ਼ੀ ਮਾਫੀਨਾਮਾ ਲੇਕੇ ਆਓਂਦਾ ਹੈ , ਕਹਿੰਦਾ ਹੈ ਕੀ ਤੂੰ ਸਾਰੀ ਜਿੰਦਗੀ ਆਪਣੀ ਸ਼ਾਇਰ ਵਿਚ ਇਕ ਕਾਫਰ ਦੀ ਤਰੀਫ ਕਰਦਾ ਰਿਹਾਂ ਹੈ ਹੁਣ ਮਰਨ ਵੇਲੇ ਇਸ ਮਾਫ਼ੀਨਾਮੇ ਤੇ ਦਸਖਤ ਕਰਦੇ ਤਾਕਿ ਤੇਰੀ , ਨਮਾਜ਼ੇ–ਮ੍ਯੀਤ ਤੇ ਨਮਾਜ਼ੇ– ਜਨਾਜਾ ਪੜਕੇ ਤੇਨੂੰ ਇਸਲਾਮੀ ਸ਼ਰਾ ਦੇ ਮੁਤਾਬਿਕ ਦਫਨ ਕੀਤਾ ਜਾਏ । ਉਸਨੇ ਜਵਾਬ ਦਿਤਾ , ਮੈਨੂੰ ਨਮਾਜ਼ੇ–ਮ੍ਯੀਤ ਤੇ ਨਮਾਜ਼ੇ– ਜਨਾਜਾ ਦੀ ਲੋੜ ਨਹੀ , ਨਾ ਹੀ ਇਸਲਾਮੀ ਸ਼ਰਾ ਦੇ ਮੁਤਾਬਿਕ ਕਫਨ ਦਫਨ ਦੀ ਲੋੜ ਹੈ, ਨਾ ਸ੍ਵਰਗ ਦੇ ਖੁਲੇ ਦਰਵਾਜ਼ੇ ਦੀ । ਮੇਰਾ ਗੁਰੂ ਗੋਬਿੰਦ ਸਿੰਘ ਦਰਵਾਜ਼ੇ ਖੋਲਕੇ ਮੈਨੂ ਉਡੀਕ ਰਿਹਾ ਹੋਣਾ ਹੈ।
ਅੱਲਾ ਯਾਰ ਖਾਨ ਜੋਗੀ ਨੇ ਚਮਕੋਰ ਨੂੰ ਹਿੰਦੁਆਂ ਦਾ ਇਕੋ–ਇਕ ਤੀਰਥ ਅਸਥਾਨ ਮੰਨਿਆ ਹੈ ।
ਬੁਲੇ ਸ਼ਾਹ ਜੋ ਇਕ ਮਹਾਨ ਮੁਸਲਿਮ ਸੂਫ਼ੀ ਸ਼ਾਇਰ ਹੋਏ ਹਨ ਓਹ ਗੁਰੂ ਸਾਹਿਬ ਬਾਰੇ ਲਿਖਦੇ ਹਨ:
ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ
ਬਾਤ ਕਹੂੰ ਮੈਂ ਅਬ ਕੀ
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ
ਤੋ ਸੁਨਤ ਹੋਤਿ ਸਭ ਕੀ ।
ਇੰਦੂ ਭੂਸ਼ਣ ਬੇਨਰਜੀ ਲਿਖਦੇ ਹਨ ਕੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਅਧਿਆਤਮਿਕ ਨੇਤਾ ਸਨ ਜਿਹਨਾਂ ਨੇ ਆਪਣੇ ਰੂਹਾਨੀ ਕਮਾਲਾਂ ਸਦਕੇ ਲਾਸਾਨੀ ਕਾਰਨਾਮੇ ਕਰ ਵਿਖਾਏ। ਲੜਾਈਆਂ ਲੜਨਾ ਉਹਨਾਂ ਦਾ ਪੇਸ਼ਾ ਨਹੀਂ ਸੀ ਨਾਂ ਇਮਪਾਇਰ ਖੜਾ ਕਰਨਾ ਕੋਈ ਮਕਸਦ । ਉਹਨਾਂ ਨੇ ਤਲਵਾਰ ਕਿਸੇ ਵੈਰ ਵਿਰੋਧ ਲਈ ਨਹੀਂ ਸਗੋਂ ਸਵੇ ਤੇ ਮਜ਼ਲੂਮਾ ਦੀ ਰਖਿਆ ਲਈ ਚੁਕੀ । ਉਹਨਾਂ ਨੇ ਆਪਣੇ ਜੀਵਨ ਵਿਚ ਕਿਸੇ ਵੀ ਪੜਾਵ ਤੇ ਆਪਣੇ ਰੂਹਾਨੀ ਅਤੇ ਧਾਰਮਿਕ ਫਰਜ਼ ਨੂੰ ਪਿਛੇ ਨਹੀ ਪੈਣ ਦਿਤਾ। ਕਈ ਇਤਿਹਾਸਕਾਰ ਆਪਣੀ ਸਧਾਰਨ ਸੋਚ ਤੇ ਨਿਜੀ ਪੈਮਾਨੇ ਨਾਲ ਗੁਰੂ ਸਾਹਿਬ ਦੀਆਂ ਸਫਲਤਾਵਾਂ ਤੇ ਅਸਫਲਤਾਵਾਂ ਦਾ ਨਾਪ ਤੋਲ ਕਰਦੇ ਰਹਿੰਦੇ ਹਨ । ਕੁਨਿੰਘਮ ਲਿਖਦੇ ਹਨ ” ਸਿਰਫ ਸੰਸਾਰਿਕ ਕਾਮਯਾਬੀ ਕਿਸੇ ਦੀ ਵਡੀਆਈ ਦਾ ਨਿਸ਼ਾਨਾ ਨਹੀਂ ਹੁੰਦੀ । ਵਡੀਤਣ ਤੇ ਆਦਰਸ਼ ਦੇ ਨਿਸ਼ਾਨੇ ਦੀ ਹੁੰਦੀ ਹੈ । ਇਸ ਵਿਚ ਕੋਈ ਸ਼ਕ ਨਹੀ ਸੀ ਕੀ ਉਹਨਾਂ ਦੇ ਆਦਰਸ਼ ਇਤਨੇ ਉਚੇ ਤੇ ਮਹਾਨ ਸਨ ਕੀ ਵਕ਼ਤ ਦੀ ਹਕੂਮਤ ਵੀ ਝੁਕਾ ਨਹੀ ਸਕੀ । ਲਤੀਫ ਲਿਖਦਾ ਹੈ ਕਿ ਉਹਨਾਂ ਦਾ ਨਿਸ਼ਾਨਾ ਉਚਾ ਸੀ । ਉਹਨਾਂ ਨੇ ਜਿਸ ਕੰਮ ਵਿਚ ਵੀ ਹਥ ਪਾਇਆ ਓਹ ਮਹਾਨ ਸੀ । ਉਹਨਾਂ ਨੇ ਖਤਰੇ ਤੇ ਤਬਾਹੀ ਦੇ ਵਿਚਕਾਰ ਵੀ ਇਸਤਕਬਾਲ ਦਾ ਪਲਾ ਨਹੀ ਛਡਿਆ । ਹਿੰਦੁਸਤਾਨ ਦੇ ਬਾਦਸ਼ਾਹ ਨੂੰ ਫਿਟਕਾਰਾਂ ਭਰੀ ਚਿਠੀ ਲਿਖਣੀ ਜਿਸ ਨੂੰ ਜਫਰਨਾਮਾ ਤੇ ਗੁਰੂ ਸਾਹਿਬ ਦਾ ਫਤਿਹ ਨਾਮਾ ਕਿਹਾ ਜਾਂਦਾ ਹੈ ,ਇਕ ਵਡੇਰੀ ਜੁਰਤ ਦੀ ਮਿਸਾਲ ਹੈ । ਉਸ ਨੂੰ ਟਕੇ ਦਾ ਮੁਰੀਦ ਤੇ ਈਮਾਂ–ਸ਼ਿਕਨ (ਬੇਈਮਾਨ) ਕਿਹਾ । ਉਸ ਨੂੰ ਵੰਗਾਰ ਕੇ ਕਿਹਾ ਕਿ ਜੇਕਰ ਹੁਣ ਤੂੰ ਪੰਜਾਬ ਵਲ ਮੂੰਹ ਕਰੇਗਾਂ ਤਾਂ ਤੇਰੇ ਘੋੜੇ ਦੇ ਖੁਰਾਂ ਹੇਠ ਅਜਿਹੀ ਅਗ ਬਾਲ ਦਿਆਂਗਾ ਕਿ ਪੰਜਾਬ ਵਿਚ ਤੇਨੂੰ ਪਾਣੀ ਨਸੀਬ ਨਹੀਂ ਹੋਵੇਗਾ. ਕੋਈ ਛੋਟੀ ਗਲ ਨਹੀਂ । ਇਹ ਜਫਰਨਾਮਾ ਸਿੰਘਾਂ ਨੇ ਜਦ ਔਰੰਗਜ਼ੇਬ ਦੇ ਹਥ ਵਿਚ ਇਹ ਕਹਿਕੇ ਪਕੜਾਇਆ ਕੀ ਗੁਰੂ ਸਾਹਿਬ ਨੇ ਤੁਹਾਡੇ ਲਈ ਇਕ ਬੜਾ ਕੀਮਤੀ ਕੁਰਾਨ ਭੇਜਿਆ ਹੈ ਤਾਂ ਉਸਨੇ ਬੜੀ ਅਕੀਦਤ ਨਾਲ ਉਸਨੂੰ ਸਿਰ ਨਿਵਾ ਕੇ ਖੋਲਿਆ ਤੇ ਜਦ ਪੜਿਆ ,ਉਸਦਾ ਰੰਗ ਪੀਲਾ ਪੇ ਗਿਆ ,ਚੇਹਰਾ ਦੀਆਂ ਹਵਾਈੰਆਂ ਉਡ ਗਈਆਂ ਉਸ ਨੂੰ ਆਪਣੇ, ਅਹਿਲਕਾਰਾਂ ਦੀਆ ਵਧੀਕੀਆਂ ਤੇ ਗਲਤ ਨੀਤੀਆਂ ਦਾ ਪਤਾ ਚਲਿਆ। ਉਸਦੀ ਆਤਮਾ ਝਨਝੋਰ ਉਠੀ ਜਿਸਦਾ ਉਲੇਖ ਉਸਦੇ ਵਸੀਅਤ ਨਾਮੇ ਵਿਚ ਸਾਫ਼ ਨਜਰ ਆਓਂਦਾ ਹੈ ।ਮੌਤ ਤੋ ਪਹਿਲਾਂ ਉਸਨੇ ਇਕ ਚਿਠੀ ਲਿਖੀ ਜਿਸ ਵਿਚ ਉਸਨੇ ਆਪਣੇ ਗੁਨਾਹਾਂ ਦਾ ਇਕਬਾਲ ਕੀਤਾ ,” ਮੈ ਦੁਨਿਆ ਵਿਚ ਖਾਲੀ ਹਥ ਆਇਆ ਸੀ, ਪਾਪਾਂ ਦੀ ਪੰਡ ਲੇਕੇ ਜਾ ਰਿਹਾਂ ਹਾਂ ਮੈ ਇਤਨੇ ਪਾਪ ਕਰ ਚੁਕਾ ਹਾਂ ਕੀ ਪਰਮਾਤਮਾ ਨੂੰ ਮੂੰਹ ਦਿਖਾਣ ਜੋਗਾ ਨਹੀ ਰਿਹਾ ”
ਭਾਈ ਦਾਇਆ ਸਿੰਘ ਜੀ ਨੂੰ ਸ਼ਾਹੀ ਸਨਮਾਨਾ ਨਾਲ , ਸੁਰਖਿਆ ਦਾ ਪਰਵਾਨਾ ਦੇਕੇ ਵਿਦਾ ਕੀਤਾ । ਉਸਨੇ ਆਪਣੀ ਕੀਤੀ ਤੇ ਪਛਤਾਵਾ ਜਹਿਰ ਕਰਦਿਆਂ ਆਪਣੇ ਅਹਿਲ੍ਕਾਰਾਂ ਨੂੰ ਹੁਕਮਨਾਮਾ ਭੇਜਿਆ ਕਿ ਗੁਰੂ ਸਾਹਿਬ ਜਿਥੇ ਵੀ ਰਹਿਣ , ਜੋ ਵੀ ਕਰਨ ਉਸ ਵਿਚ ਕੋਈ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ । ਇਹਨਾਂ ਹੁਕਮਾ ਤੇ ਅਮਲ ਵੀ ਹੋਣਾ ਸ਼ੁਰੂ ਹੋ ਗਿਆ ।
ਇਕ ਚਿਠੀ ਵਿਚ ਉਸਨੇ ਗੁਰੂ ਸਾਹਿਬ ਨੂੰ ਤਰਲਿਆਂ ਮਿਨਤਾਂ ਨਾਲ ਆਪਣੇ ਕੋਲ ਸਦਿਆ । ਮਿਲਣ ਦੀ ਖਾਹਿਸ਼ ਤੇ ਆਪਣੀ ਨਾ ਆ ਸਕਣ ਦੀ ਮਜਬੂਰੀ ਜਾਹਿਰ ਕੀਤੀ। ਉਸਨੇ ਨੇ ਲਿਖਿਆ ਕੀ ਮੈ ਤੁਹਾਡੇ ਕੋਲ ਖੁਦ ਚਲ ਕੇ ਆਓਦਾ ਪਰ ਬੀਮਾਰੀ ਮੈਨੂ ਇਜਾਜ਼ਤ ਨਹੀਂ ਦਿੰਦੀ । ਗੁਰੂ ਸਾਹਿਬ ਨੇ ਜਦ ਚਿਠੀ ਪੜੀ ਤਾਂ ਸਭ ਕੁਝ ਭੁਲਾ ਕੇ ਜਾਣ ਦੀ ਤਿਆਰੀ ਕਰ ਲਈ ਪਰ ਉਹ ਵਖਰੀ ਗਲ ਹੈ ਕੀ ਉਸ ਦੇ ਨਾਲ ਮੇਲ ਨਾ ਹੋ ਸਕਿਆ , ਪਛਤਾਵੇ ਦੀ ਅਗ ਵਿਚ ਸੜਦਾ ਤੇ ਗੁਰੂ ਸਾਹਿਬ ਦੀਆਂ ਫਿਟਕਾਰਾਂ ਦੀ ਤਾਬ ਨਾ ਝਲਦਾ ਸ਼ਹਿਨਸ਼ਾਹ ਔਰੰਗਜੇਬ 1707 ਈਸਵੀ ਵਿਚ ਬਿਨਾਂ ਆਪਣੇ ਗੁਨਾਹ ਬਖ਼ਸ਼ਾਏ ਇਸ ਦੁਨਿਆ ਤੋ ਕੂਚ ਕਰ ਗਿਆ ।
( ਚਲਦਾ )



Share On Whatsapp

Leave a comment




ਮਾਛੀਵਾੜਾ ਭਾਗ 9
ਮੂਲੁ ਛੋਡਿ ਲਾਗੇ ਦੂਜੈ ਭਾਈ ॥ ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥੩ ॥ ਮਾਇਆ ਕਰਿ ਮੂਲੁ ਜੰਤ੍ਰ ਭਰਮਾਏ ॥ ਹਰਿ ਜੀਉ ਵਿਸਰਿਆ ਦੂਜੈ ਭਾਏ ॥ ( ਗਉੜੀ ਮਹਲਾ ੩ )
ਗੁਰੂ ਮਹਾਰਾਜ ਦਾ ਬਚਨ ਹੈ ਕਿ ਜਿਹੜਾ ਮਨੁੱਖ ਮੂਲ ਨੂੰ ਛੱਡਦਾ ਹੈ , ਉਹ ਦੂਸਰੇ ਕੋਲੋਂ ਆਸਰਾ ਲੈਣਾ ਚਾਹੁੰਦਾ ਹੈ ਪਰ ਲੈ ਨਹੀਂ ਸਕਦਾ । ਮੂਲ ( ਜੜ੍ਹ ) ਤੋਂ ਬਿਨਾਂ ਰੁੱਖ ਸੁੱਕ ਜਾਂਦਾ ਹੈ । ਧਾਰਮਿਕ ਜੀਵਨ ਵਿਚ ਮੂਲ ਹੁੰਦਾ ਹੈ — ਗੁਰੂ ਤੇ ਗੁਰੂ ਦਾ ਉਪਦੇਸ਼ । ਜਦੋਂ ਕੋਈ ਗੁਰੂ ਤੇ ਗੁਰੂ ਉਪਦੇਸ਼ ਨੂੰ ਛੱਡ ਕੇ , ਦੂਸਰੇ ਪਾਸੇ – ਮਨ ਮਗਰ ਜਾਂ ਜਾਨ ਬਚਾਉਣ , ਜਾਂ ਮਾਇਆ ਵੱਲ ਲੱਗਦਾ ਹੈ ਤਾਂ ਦੁਖੀ ਹੁੰਦਾ ਹੈ । ਘਰ ਛੱਡ ਕੇ ਪੁਰਸ਼ , ਪਤੀ ਛੱਡ ਕੇ ਨਾਰੀ , ਕਿੱਲਾ ਛੱਡ ਕੇ ਪਸ਼ੂ , ਆਪਣਾ ਆਲ੍ਹਣਾ ਛੱਡ ਕੇ ਪੰਛੀ , ਰਾਹ ਛੱਡ ਕੇ ਮੁਸਾਫ਼ਰ , ਮਾਂ – ਬਾਪ ਨੂੰ ਛੱਡ ਕੇ ਸੰਤਾਨ ਐਸੇ ਸਾਰੇ ਕਸ਼ਟ ਉਠਾਉਂਦੇ ਹਨ , ਤਿਵੇਂ ਆਪਣੇ ਗੁਰੂ ਮਹਾਰਾਜ ਵੱਲੋਂ ਬੇਮੁਖ ਹੋ ਕੇ ਸਿੱਖ ਦੁਖੀ ਹੁੰਦਾ ਹੈ । ਉਹ ਬਿਖ ( ਜ਼ਹਿਰ ) ਮਾਇਆ ਦੇ ਲਾਲਚ ਵੱਲ ਲੱਗਦਾ ਹੈ ਤੇ ਉਸ ਮਾਇਆ ਰੂਪ ਜ਼ਹਿਰ ਨਾਲ ਹੀ ਘੁਲ ਘੁਲ ਕੇ ਮਰ ਜਾਂਦਾ ਹੈ । ਹੋ ਸਕਦਾ ਹੈ , ਇਹ ਈਸ਼ਵਰ ਗਤੀ ਹੈ ਕਿ ਜੀਵਨ ਨੂੰ ਪਰਖਣ ਲਈ ਜੀਵ ਨੂੰ ਮਾਇਆ ਦੇ ਚਮਤਕਾਰ ਤੇ ਲੰਮੇ ਜੀਵਨ ਦੀ ਆਸ਼ਾ ਨਾਲ ਭਰਮਾ ਦਿੰਦਾ ਹੈ । ਬੱਸ ਜਦੋਂ ਮਾਇਆ ਵੱਲ ਲੱਗਾ ਤਾਂ ‘ ਗੁਰ ’ ‘ ਪ੍ਰਮੇਸ਼ਰ ’ ਦੋਵੇਂ ਭੁੱਲੇ । ਉਹਨਾਂ ਦੇ ਭੁੱਲਣ ਨਾਲ ਜੀਵ ਅੱਗੇ ਔਕੜਾਂ ਤੇ ਤਕਲੀਫ਼ਾਂ ਆ ਗਈਆਂ , ਵੈਰੀ ਤੇ ਰੋਗ ਆ ਗਏ । ਮਾਇਆ ਜਾਣ ਲੱਗੀ , ਜੀਵ ਪਛਤਾਉਣ ਲੱਗਾ । ਇਹ ਮਨ ਵਿਚ ਨਹੀਂ ਆਉਂਦਾ ਕਿ ਆਖ਼ਰ ਜੀਊਣਾ ਕਿੰਨਾ ਚਿਰ ਹੈ ? ਮਰਨਾ ਹੀ ਹੈ । ਫਿਰ ਜਿਸ ਅਸਲ ਜੀਵਨ ਬਣਾਇਆ ਹੁੰਦਾ ਹੈ , ਉਸ ਨੂੰ ਵੀ ਭੁੱਲ ਬੈਠਦਾ ਹੈ । ਉਸ ਦੇ ਮੰਦੇ ਦਿਨ ਆ ਜਾਂਦੇ ਹਨ । ਉਪਰੋਕਤ ਮੰਦ – ਭਾਗੀਆਂ ਵਿਚ ਪੂਰਨ ਮਸੰਦ ਸੀ । ਪਰ ਦੋਂਹਾ ਦਿਨਾਂ ਵਿਚ ਹੀ ਉਸ ਨੂੰ ਪਤਾ ਲੱਗ ਗਿਆ ਕਿ ਗੁਰੂ ਮਹਾਰਾਜ ਤੋਂ ਬੇਮੁੱਖ ਹੋਇਆ ਕੀ ਲੱਭਦਾ ਹੈ ? ਘਰ ਉੱਜੜ ਗਿਆ । ਉਹ ਬੰਦੀਖ਼ਾਨੇ ਗਿਆ , ਇਸਤ੍ਰੀ ਦੁਰਗੀ ਵਿਚਾਰੀ ਨੂੰ ਬਿਪਤਾ ਪਈ , ਮੁੜ ਲੱਗਾ ਪਛਤਾਉਣ ਤੇ ਤਰਲੇ ਅੱਧੀ ਰਾਤ ਤੋਂ ਪਿੱਛੋਂ , ਜਦੋਂ ਹਨੇਰਾ ਸੀ ਤੇ ਦਿਨ ਚੜ੍ਹਨ ਵਿਚ ਕੋਈ ਚਾਰ ਘੰਟੇ ਰਹਿੰਦੇ ਸਨ । ਪੂਰਨ , ਉਸ ਦੀ ਪਤਨੀ ਦੁਰਗੀ ਤੇ ਬੱਚੇ ….. ਦੋ ਬੰਦੇ ਹੋਰ ਘੋੜੀਆਂ ਉੱਤੇ ਸਵਾਰ ਬਲੋਲਪੁਰ ਵਿਚੋਂ ਚੋਰੀ ਨਿਕਲ ਕੇ ਜਾ ਰਹੇ ਸਨ । ਠੰਢੀ ਹਵਾ …. ਕੰਬਾਉਂਦੀ ਸੀ । ਹੱਥ ‘ ਤੇ ਪੈਰ ਸੌਂਦੇ ਜਾਂਦੇ ਸਨ । “ ਅਜੇ ਕਿੰਨੀ ਦੂਰ ਹੈ ਮਾਛੀਵਾੜਾ ? ” ਦੁਰਗੀ ਨੇ ਪੁੱਛਿਆ । ਉਸ ਨੇ ਕਦੀ ਰਾਤ ਨੂੰ ਸਫ਼ਰ ਨਹੀਂ ਸੀ ਕੀਤਾ । ਉਸ ਨੂੰ ਡਰ ਲੱਗਦਾ ਸੀ । ਦੂਸਰਾ ਇਕ ਪਿੱਛੋਂ ਵੈਰੀਆਂ ਦੇ ਆਉਣ ਦਾ ਡਰ ਸੀ । ਤੀਸਰਾ ਸਤਿਗੁਰੂ ਜੀ ਦੀ ਭਾਲ ਵਿਚ ਮੁਗ਼ਲ ਲਸ਼ਕਰ ਫਿਰ ਰਹੇ ਸਨ । “ ਜੇ ਕਿਸੇ ਨੇ ਰਾਹ ਵਿਚ ਘੇਰ ਲਿਆ ਤਾਂ ? ” ਉਹ ਮਨ ਵਿਚ ਸੋਚਦੀ ਤਾਂ ਕਲੇਜਾ ਕੰਬਣ ਲੱਗ ਪੈਂਦਾ । ਕਲੇਜੇ ਦੀ ਧੜਕਣ ਨੂੰ ਠੀਕ ਰੱਖਣ ਵਾਸਤੇ ਹੀ ਉਸ ਨੇ ਪੁੱਛਿਆ ਸੀ । “ ਨੇੜੇ ਹੀ ਹੈ ਹੁਣ ! ” ਪੂਰਨ ਨੇ ਉੱਤਰ ਦਿੱਤਾ । “ ਠੰਡ ਕਿੰਨੀ ਹੈ । ” “ ਹਾਂ – ਠੰਡ ਬਹੁਤ ਹੈ । ” “ ਪਰਸੋਂ ਤਾਂ ਬਹੁਤ ਠੰਡ ਰਹੀ । ” “ ਕਈ ਦਿਨਾਂ ਤੋਂ ਬਹੁਤ ਹੀ ਠੰਡ ਪੈ ਰਹੀ ਹੈ । ’ ’ ਜਿਸ ਰਾਤ ਗੁਰੂ ਜੀ ਅਨੰਦਪੁਰ ਛੱਡਿਆ ਤੇ ਬਲੋਲਪੁਰ ਆਏ । ” “ ਦੇਖ ਦੁਰਗੀ ! ਮੈਂ ਕਿੰਨੀ ਵਾਰ ਆਖਿਆ , ਗੁਰੂ ਮਹਾਰਾਜ ਦਾ ਨਾਮ ਨਾ ਲੈ । ਜੇ ਕਿਸੇ ਨੇ ਸੁਣ ਲਿਆ ਤਾਂ ਜਾਨ ਤੋਂ ਹੱਥ ਧੋਣੇ ਪੈਣਗੇ । ” “ ਐਨਾ ਕੁਛ ਹੋਣ ‘ ਤੇ ਵੀ ਤੁਸੀਂ ਨਹੀਂ ਸਮਝੇ ? ” ” ਕੀ ਨਹੀਂ ਸਮਝਿਆ ” “ ਏਹੋ ਕਿ ਗੁਰੂ ਮਹਾਰਾਜ ਦੀ ਕ੍ਰਿਪਾ ਨਾਲ ਤਾਂ ਜਾਨ ਬਚੀ , ਮੇਰਾ ਧਰਮ ਬਚਿਆ , ਬੱਚੇ ਬਚੇ । ” ” ਗੁਰੂ ਜੀ ਕੀ ਕੀਤਾ ? “ ਗੁਰੂ ਮਹਾਰਾਜ ਅੱਗੇ ਮੈਂ ਅਰਦਾਸ ਬੇਨਤੀ ਕੀਤੀ ਸੀ । ਉਹ ਘਟ ਘਟ ਦੀ ਜਾਨਣਹਾਰ ਹਨ । ” “ ਆਪ ਭਾਵੇਂ ਦੁੱਖ ਉਠਾਉਣ , ਆਪਣੇ ਸਿੱਖਾਂ ਦੀ ਤਾਂ ਬੇਨਤੀ ਸੁਣਦੇ ਹਨ । ’ “ ਚੁੱਪ ਕਰ । ” ਅਸਾਂ ਦੇ ਸਰਬ ਨਾਸ ਦਾ ਕਾਰਨ ਗੁਰੂ ਜੀ ਹਨ । ਜੇ ਨਾ ਆਉਂਦੇ ਤਾਂ ਕਿਥੇ ਭਾਜੜ ਪੈਣੀ ਸੀ ? ਉਹਨਾਂ ਦੇ ਆਉਣ ਦਾ ਫ਼ਸਾਦ , ਕੁਝ ਮੂਰਖ ਜੀਊਣਾ , ਜਿਹੜਾ ਜੀ ਜੀ ਨੂੰ ਦੱਸਦਾ ਫਿਰਿਆ । ” “ ਮੈਂ ਆਖਦੀ ਹਾਂ , ਕੋਈ ਕੁਬੋਲ ਸਤਿਗੁਰੂ ਮਹਾਰਾਜ ਦੀ ਸ਼ਾਨ ਦੇ ਉਲਟ ਨਾ ਬੋਲੋ । ਆਪ ਜਾਣੀ ਜਾਣ ਤੇ ਅਕਾਲ ਪੁਰਖ ਦੇ ਬੇਟੇ ਹਨ । ਆਪਣੇ ਬੱਚੇ ਮਾਸੂਮ ਹਨ । ” “ ਤੂੰ ਤਾਂ ਮੂਰਖ ਹੈਂ ? ” “ ਮੈਂ ਮੂਰਖ ਹੀ ਸਹੀ । ਮੇਰਾ ਧਰਮ ਬਚੇ , ਮੇਰੇ ਬੱਚੇ ਬਚਣ , ਬੱਸ ਮੈਂ ਸਭ ਕੁਝ ਪ੍ਰਾਪਤ ਕਰ ਲਿਆ , ਤੁਸੀਂ …..। ” “ ਕੌਣ ਹੋ , ਗੁਰੂ ਦਾ ਨਾਮ ਲੈਣ ਵਾਲੇ ? ” ਹਨੇਰੇ ਵਿਚੋਂ ਉਹਨਾਂ ਨੂੰ ਮਰਦਾਵੀਂ ਆਵਾਜ਼ ਸੁਣਾਈ ਦਿੱਤੀ । ਆਵਾਜ਼ ਕੋਈ ਬਹੁਤੀ ਦੂਰੋਂ ਨਹੀਂ ਸੀ ਆਈ , ਨੇੜਿਓਂ ਹੀ ਸੀ । ਪੂਰਨ ਤੇ ਦੁਰਗੀ ਦੀ ਗੱਲ – ਬਾਤ ਖ਼ਤਮ ਹੋ ਗਈ । ਉਹ ਇਕ ਦਮ ਚੁੱਪ ਹੋ ਗਏ ਤੇ ਸਾਹ ਘੁੱਟ ਲਿਆ । ਘੋੜੀਆਂ ਦੀਆਂ ਚਾਲਾਂ ਤਿੱਖੀਆਂ ਕਰਨ ਲੱਗੇ ਹੀ ਸਨ ਕਿ ਅੱਗੋਂ ਆਵਾਜ਼ ਆਈ “ ਅੱਗੇ ਡੂੰਘਾ ਪਾਣੀ ਹੈ , ਡੁੱਬ ਜਾਓਗੇ , ਰੁਕ ਜਾਓ ….. ਤੁਸੀਂ ਹੋ ਕੌਣ “ ਅਸੀਂ …. ਅਸੀਂ ਬਲੋਲ ਤੋਂ ਆਏ ਹਿੰਦੂ ਹਾਂ ।…ਮਾਛੀਵਾੜੇ ਜਾਣਾ ਹੈ । ” ਪੂਰਨ ਨੇ ਜ਼ਬਾਨ ਖੋਲ੍ਹੀ । ਰਾਤ ਵੇਲੇ “ ਕੋਈ ਮਰਗ ਹੋ ਗਈ । ਰਾਤ ਜਾਣਾ ਪਿਆ । ” ਗੁਰੂ ਦੀਆਂ ਗੱਲਾਂ ਕਰਦੇ ਸੀ । ” “ ਨਹੀਂ , ਗੁਰੂ ਦੀਆਂ ਨਹੀਂ , ਗੁੜ ਦੀਆਂ । ਰਤਾ ਜ਼ਬਾਨ ਠੀਕ ਨਹੀਂ .. ਪੂਰਨ ਕੋਲੋਂ ਇਹ ਸੁਣ ਕੇ ਦੁਰਗੀ ਨੂੰ ਬਹੁਤ ਦੁੱਖ ਹੋਇਆ । ਉਸ ਨੇ ਇਕ ਵਾਰ ਮੁੜ ਦਲੇਰੀ ਕੀਤੀ ਤੇ ਆਖਿਆ : “ ਹਾਂ , ਵੀਰ ਜੀ , ਗੁਰੂ ਮਹਾਰਾਜ ਦੀਆਂ ਗੱਲਾਂ ਕਰਦੇ ਸਾਂ । ਇਹ ਡਰ ਕੇ ਝੂਠ ਬੋਲਦੇ ਹਨ । ” “ ਗੁਰੂ ਜੀ ਕਿਧਰ ਗਏ ? ਕੋਈ ਪਤਾ ਨਹੀਂ — ਬਲੋਲਪੁਰ ਆਏ ਸੀ ਤੇ ਚਲੇ ਗਏ । ” ਨਾਲ ਸਿੱਖ ਸਨ ? ” ਨਹੀਂ ਇਕੱਲੇ । ” “ ਇਕੱਲੇ ਹੀ “ ਹਾਂ , ਇਕੱਲੇ ਹੀ , ਪਰ ਤੁਸੀਂ ਕੌਣ ਹੋ ? ” “ ਅਸੀਂ ਕੌਣ ਹਾਂ । ” “ ਡਰੋ ਨਾ …. ਅਸੀਂ ਸਿੱਖ ਹਾਂ — ਅਸੀਂ ਵੀ ਗੁਰੂ ਮਹਾਰਾਜ ਦੀ ਭਾਲ ਵਿਚ ਫਿਰ ਰਹੇ ਹਾਂ — ਦੱਸੋ ਕੀ ਗੁਰੂ ਜੀ ਚਮਕੌਰ ਦੇ ਘੇਰੇ ਵਿਚੋਂ ਬਚ ਨਿਕਲੇ “ ਹਾਂ , ਬਚ ਕੇ ਅਸਾਂ ਦੇ ਘਰ ਆਏ ਸੀ , ਪਰ ਅਸਾਂ ਪਾਪੀਆਂ ਨੇ …..। ” ਦੁਰਗੀ ਪੂਰੀ ਗੱਲ ਨਾ ਕਰ ਸਕੀ । “ ਮਤਲਬ ਕਿ ਤੁਸੀਂ ਘਰ ਨਾ ਵੜਨ ਦਿੱਤਾ । ਇਹੋ ਨਾ ? ” ਅੱਗੋਂ ਉੱਤਰ “ ਹਾਂ । ਅਸਾਂ ਕੋਲੋਂ ਭੁੱਲ ਹੋਈ । ਮੁਗ਼ਲਾਂ ਕੋਲੋਂ ਡਰ ਗਏ “ ਠੀਕ ਹੈ ਬਿਪਤੁ ਪਰੀ ਸਭ ਹੀ ਸੰਗ ਛਾਡਤ ਕੋਊ ਨਾ ਆਵਤ ਨੇੜੇ ਮਹਾਰਾਜ ਨੇ ਠੀਕ ਹੀ ਤਾਂ ਬਚਨ ਕੀਤਾ ਹੈ । ਹੁਣ ਕਿਧਰ ਚਲੇ ਹੋ ? “ ਮਾਛੀਵਾੜੇ ਨੂੰ । ” “ ਕਿਉਂ ਜਾਨ ਬਚਾਉਣ ਲਈ , ਅਸਾਂ ਦਾ ਘਰ ਲੁੱਟਿਆ ਤੇ ਸਾੜਿਆ ਗਿਆ । ਅਸੀਂ ਜਾਨ ਬਚਾਉਣ ਲਈ ਨੱਠੇ ਜਾ ਰਹੇ ਹਾਂ । ਮਾਛੀਵਾੜੇ ਸਬੰਧੀ ਹਨ । “ ਗੁਰੂ ਜੀ ਦਾ ਕੋਈ ਪਤਾ “ ਹੋ ਸਕਦਾ ਹੈ , ਉਧਰੇ ਗਏ ਹੋਣ । ” ਪੂਰਨ ਬੋਲਿਆ , ਉਥੇ ਪੰਜਾਬਾ ਤੇ ਗੁਲਾਬਾ ਮਸੰਦ ਹਨ । “ ਮਸੰਦ ….. ਬਲੋਲਪੁਰ ਵਿਚ ਵੀ ਇਕ ਪੂਰਨ ਮਸੰਦ ਸੀ ‘ ਹੁੰਦਾ ਸੀ , ਹੁਣ ਨਹੀਂ ….. ” ਦੁਰਗੀ ਨੇ ਝੱਟ ਉੱਤਰ ਦਿੱਤਾ । ਗੱਲ ਪਾਸੇ ਕਰਨ ਲਈ ਆਖਿਆ , “ ਵੀਰ ਜੀ , ਆਉ ਫਿਰ ਚੱਲੀਏ । ਕੀ ਪਤਾ ਗੁਰੂ ਮਹਾਰਾਜ ਦੇ ਦਰਸ਼ਨ ਹੋ ਹੀ ਜਾਣ । ” “ ਚਲੋ , ਪਰ ਉਪਰੋਂ ਦੀ ਆਉਣਾ ਪਵੇਗਾ । ਅੱਗੇ ਨਾਲਾ ਹੈ , ਪਾਣੀ ਡੂੰਘਾ ਅਸੀਂ ਲੰਘਣ ਲੱਗੇ ਅੱਗੇ ਰੁਕ ਗਏ । “ ਪਾਣੀ ਵਿਚੋਂ ਦੀ ਲੰਘਣਾ ਪਵੇਗਾ ? ” ਪੂਰਨ ਨੇ ਪੁੱਛਿਆ । “ ਇਹ ਤਾਂ ਮੁਸ਼ਕਲ ! “ ਮੁਸ਼ਕਲ ਕੀ , ਘੋੜੇ ਉੱਤੇ ਤਾਂ ਹੋ । ਉਹ ਤਿੰਨ ਸਿੱਖ ਸਨ , ਜਿਹੜੇ ਅਨੰਦਪੁਰ ਤੋਂ ਤੁਰੇ ਤੇ ਸਰਸਾ ਤੋਂ ਬਚ ਕੇ ਰਾਹ ਤੁਰੇ ਸੀ , ਸ਼ਾਹੀ ਲਸ਼ਕਰ ਤੋਂ ਬਚਦੇ ਹੋਏ , ਚਮਕੌਰ ਤੋਂ ਪਾਸੇ ਪਾਸੇ ਆ ਗਏ ਸਨ । ਜਿਸ ਕੋਲੋਂ ਵੀ ਸਿੱਖਾਂ ਬਾਬਤ ਪੁੱਛਦੇ ਸਨ , ਕੋਈ ਪਤਾ ਨਹੀਂ ਸੀ ਲੱਗਦਾ । ਹਰ ਕੋਈ ਉੱਤਰ ਦਿੰਦਾ , ‘ ਨਾਂ ਨਾ ਲਉ ! ਚਲੇ ਜਾਉ ॥ ਝਾੜੀ ਝਾੜੀ ਤੇ ਘਰ ਘਰ ਮੁਗ਼ਲ ਹਨ । ਬੜੀ ਮੁਸ਼ਕਲ ਨਾਲ ਉਹਨਾਂ ਨੂੰ ਮਕਈ ਦੀਆਂ ਰੋਟੀਆਂ ਤੇ ਲੱਸੀ ਮਿਲਦੀ ਆਈ ਸੀ । ਉਹ ਵੀ ਸਿਆਣੀਆਂ ਔਰਤਾਂ ਪਾਸੋਂ , ਮਰਦ ਤਾਂ ਸਾਰੇ ਬਾਹਰੇ ਦੇ ਸਹਿਮੇ ਤੇ ਡਰੇ ਹੋਏ ਸਨ । ਚੁੱਪ ਸਾਧ ਕੇ ਖੇਤਾਂ ਵਿਚ ਫਿਰ ਰਹੇ ਸਨ ਜਾਂ ਘਰਾਂ ਵਿਚ ਧੁੱਪੇ ਬੈਠੇ , ਕੋਈ ਸੁਣ ਕੱਢਦੇ , ਕੋਈ ਵਣ ਵੱਟਦੇ ਤੇ ਕੋਈ ਧੁੱਪ ਸੇਕਦੇ ਸਨ । ਹਾਸਾ ਲੋਕਾਂ ਦੇ ਬੁੱਲ੍ਹਾਂ ਤੋਂ ਉੱਡ ਗਿਆ ਸੀ , ਬੁੱਲ੍ਹਾਂ ਉੱਤੇ ਸਿਕਰੀ ਜੰਮ ਗਈ ਸੀ । ਦਗੜ ਦਗੜ ਕਰ ਕੇ ਘੋੜ ਸਵਾਰ ਆਉਂਦੇ , ਘੋੜਿਆਂ ਦੇ ਸੁੰਬਾਂ ਦੀਆਂ ਆਵਾਜ਼ਾਂ ਸੁਣ ਕੇ ਬੈਠੇ ਹੋਏ ਉੱਠ ਕੇ ਖਲੋ ਜਾਂਦੇ ਤੇ ਆਉਣ ਵਾਲੇ ਪੁੱਛਦੇ , “ ਸਿੱਖ ਆਏ ? ਗੁਰੂ ਆਏ ? ਸਿੱਖਾ ਦਾ ਪੀਰ ਆਇਆ ? ” “ ਨਹੀਂ ਸਰਕਾਰ ! “ ਅਸਾਂ ਦੇ ਪਿੰਡ ਵਿਚ ਸਿੱਖ ਕੋਈ ਨਹੀਂ — ਹਿੰਦੂ ਹਾਂ । ਦੇਵੀ ਦੀ ਪੂਜਾ ਕਰਦੇ , ਜਾਂ ਮੁਸਲਮਾਨ , ਉਹ ਮਸੀਤੇ ਜਾਂਦੇ ਹਨ । ਕੋਈ ਧਰਮਸਾਲਾ ਨਹੀਂ । ” ਇਹ ਉੱਤਰ ਦਿੱਤੇ ਜਾਂਦੇ ਰਹੇ । ਇਕ ਤਰ੍ਹਾਂ ਨਾਲ ਇਲਾਕੇ ਵਿਚ ਪਰਲੋ ਆਈ ਹੋਈ ਸੀ । “ ਦੇਖੋ ! ਝੂਠ ਬੋਲਿਆ ਤਾਂ ਜ਼ਰੂਰ ਮਾੜਾ ਹੋਏਗਾ । ਲੱਸੀ ਲਿਆਓ , ਮੱਖਣ ਲਿਆਉ , ਦੁੱਧ ਲਿਆਉ । ” ਭੁੱਖੇ ਮੁਗ਼ਲ ਇਸ ਧੰਧੇ ਵਿਚ ਲੱਗ ਜਾਂਦੇ । ਜਿਹੜਾ ਆਖਾ ਨਾ ਮੰਨਦਾ , ਉਸੇ ਦੀ ਸ਼ਾਮਤ ਆ ਜਾਂਦੀ । ਧੀਆਂ ਭੈਣਾਂ ਨੂੰ ਲੋਕ ਲੁਕਾ ਲੁਕਾ ਕੇ ਰੱਖ ਰਹੇ ਸਨ । ਉਸ ਵੇਲੇ ਦੇ ਸੈਨਿਕ ਵਹਿਸ਼ੀ ਬਹੁਤ ਸਨ । ਜਨਤਾ ਦੇ ਭਾਅ ਦੀ ਪਰਲੋ ਆਈ ਹੋਈ ਸੀ । ਉਹ ਸਿੱਖ ਤੇ ਦੁਰਗੀ , ਪੂਰਨ ਸਭ ਅੱਗੇ ਚੱਲ ਪਏ । ਮਾਛੀਵਾੜੇ ਪਹੁੰਚਣਾ ਸੀ । ਪੂਰਨ ਮਸੰਦ ਦਾ ਦਿਲ ਅਜੇ ਵੀ ਸਾਫ਼ ਨਹੀਂ ਸੀ ਹੋਇਆ । ਉਹ ਚਾਹੁੰਦਾ ਸੀ ਕਿ ਗੁਰੂ ਮਹਾਰਾਜ ਤੋਂ ਦੂਰ ਰਹੇ ਕਿਉਂਕਿ ਅਨੰਦਪੁਰ ਸਾਹਿਬ ਤੋਂ ਮਾਇਆ ਲੈ ਕੇ ਨੱਠ ਆਇਆ ਸੀ । ਉਸ ਦੀਆਂ ਭੁੱਲਾਂ ਉਸ ਨੂੰ ਡਰਾ ਰਹੀਆਂ ਸਨ । ਭਾਵੇਂ ਸਤਿਗੁਰੂ ਮਹਾਰਾਜ ਹਰ ਇਕ ਸਿੱਖ ਦੀ ਭੁੱਲ ਨੂੰ ਬਖ਼ਸ਼ਣਹਾਰ ਸਨ । ਕੋਈ ਅੱਧ ਮੀਲ ਦਾ ਵਲ ਪਾ ਕੇ ਨਾਲੇ ਵਿਚੋਂ ਦੀ ਲੰਘਣ ਲੱਗੇ । ਉਥੇ ਪਾਣੀ ਥੋੜ੍ਹਾ ਸੀ , ਮਸਾਂ ਗੋਡੇ ਗੋਡੇ , ਪਰ ਤਿਲਕਣ ਜਹੀ ਸੀ । ਘੋੜਿਆਂ ਦੇ ਸੁੰਬਾਂ ਨੂੰ ਤਾਂ ਉਹ ਤਿਲਕਣ ਕੁਝ ਨਹੀਂ ਸੀ ਕਰ ਸਕਦੀ , ਪਰ ਭਾਣਾ ਐਸਾ ਵਰਤ ਗਿਆ ਕਿ ਪੂਰਨ ਮਸੰਦ ਦੇ ਘੋੜੇ ਨੇ ਨੌਂਹ ਲੈ ਲਿਆ । ਪੂਰਨ ਪਟੜੇ ਵਾਂਗ ਪਾਣੀ ਵਿਚ ਜਾ ਵੱਜਾ ਤੇ ਘੋੜਾ ਵੀ ਡਿੱਗ ਪਿਆ । ਉਸ ਦੇ ਡਿੱਗਣ ਨਾਲ ਸਾਰਿਆਂ ਨੂੰ ਬਿਪਤਾ ਪੈ ਗਈ ।
( ਚਲਦਾ )



Share On Whatsapp

Leave a comment


ਹੱਸਦੇ ਸੀ ਲਾਲ, ਮੌਤ ਨੂੰ ਰਵਾ ਗਏ,
ਹੱਸਦੇ ਹੱਸਦੇ ਨੀਹਾਂ ਚ ਫਤਿਹ ਬੁਲਾ ਗਏ,



Share On Whatsapp

Leave a comment


ਸਰਹੰਦ ਤੋ ਫਤਹਿਗੜ ਕਿਵੇ ਬਣਿਆ ??
1710 ਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਚੱਪੜਚਿੜੀ ਦੇ ਮੈਦਾਨ ਚ ਪਾਪੀ ਵਜ਼ੀਰ ਖਾਨ ਨੂੰ ਫੌਜ ਸਮੇਤ ਸੋਧ ਕੇ ਸਰਹਿੰਦ ਨੂੰ ਫਤਹਿ ਕੀਤਾ ਤਾਂ ਬਾਬਾ ਜੀ ਨੇ ਸਿੰਘਾਂ ਦੇ ਸਮੇਤ ਸਭ ਤੋਂ ਪਹਿਲਾਂ ਉਸ ਅਸਥਾਨ ਵੱਲ ਧਿਆਨ ਦਿੱਤਾ , ਜਿੱਥੇ ਗੁਰੂ ਕੇ ਲਾਲਾਂ ਨੂੰ ਨੀਂਹਾਂ ਚ ਚਿਣ ਕੇ ਸ਼ਹੀਦ ਕੀਤਾ ਸੀ। ਉਹ ਥਾਂ ਦੇਖਦਿਆ ਹੀ ਸਭ ਦੇ ਸਿਰ ਸਾਹਿਬਜਾਦਿਆ ਨੂੰ ਯਾਦ ਕਰਦਿਆ ਝੁਕ ਗਏ। ਅੱਖਾਂ ਪਿਆਰ ਨਾਲ ਭਰ ਆਈਆਂ। ਬਾਬਾ ਬੰਦਾ ਸਿੰਘ ਜੀ ਨੇ ਸਿੰਘਾਂ ਨੂੰ ਕਹਿ ਕੇ ਉਥੇ ਗੁਰੂ ਕਾ ਨਿਸ਼ਾਨ ਸਾਹਿਬ ਝੁਲਾਇਆ। ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਉਥੇ ਸੇਵਾ ਦੇ ਲਈ ਸਿੰਘ ਨੀਯਤ ਕੀਤਾ। ਸਰਹੰਦ ਦਾ ਨਾਮ ਬਦਲ ਕੇ ਅਕਾਲੀ ਫੌਜਾਂ ਦੇ ਸਦੀਵੀ ਜਥੇਦਾਰ ਸਾਹਿਬਜਾਦਾ ਬਾਬਾ ਫਤਹਿ ਸਿੰਘ ਜੀ ਦੇ ਨਾਮ ਤੇ ਫਤਹਿਗੜ ਸਾਹਿਬ ਕਰ ਦਿੱਤਾ।
ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਰਾਜ ਖੁੱਸਿਆ। ਫਿਰ ਸਿੱਖਾਂ ਉਪਰ ਅਤਿਆਚਾਰ ਹੋਇਆ ਤਾਂ ਏ ਸ਼ਹੀਦੀ ਅਸਥਾਨ ਵੀ ਮਿਟਾ ਦਿੱਤਾ। ਸਮਾਂ ਲੰਘਦਾ ਗਿਆ। 1764 ਸੁਲਤਾਨਿ-ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਦਲ ਖ਼ਾਲਸਾ ਨੇ ਸਰਹੰਦ ਦੇ ਹਾਕਮ ਜੈਨ ਖਾਂ ਨੂੰ ਵੱਢਿਆ। ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸਿੱਖ ਸਰਦਾਰਾਂ ਨੇ ਉਨ੍ਹਾਂ ਬਜ਼ੁਰਗਾਂ ਕੋਲੋਂ ਸ਼ਹੀਦੀ ਸਾਕੇ ਨੂੰ ਸੁਣਿਆ , ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਬਣਾਏ ਅਸਥਾਨ ਨੂੰ ਅੱਖੀਂ ਦੇਖਿਆ ਸੀ। ਅੱਖੀ ਡਿਠਾ ਹਾਲ ਸੁਣਕੇ ਸਭ ਦੇ ਦਿਲ ਪਸੀਜ ਗਏ। ਨੈਣ ਛੱਲਕ ਪਏ। ਸ਼ਹੀਦੀ ਅਸਥਾਨ ਦੀ ਨਿਸ਼ਾਨ-ਦੇਹੀ ਕੀਤੀ। ਸਿੱਖ ਸਰਦਾਰਾਂ ਨੇ ਆਪ ਸੇਵਾ ਕਰਕੇ ਥੜ੍ਹਾ ਉਸਾਰਿਆ। ਨਿਸ਼ਾਨ ਸਾਹਿਬ ਝੁਲਾਇਆ। ਥੜੇ ਤੇ ਸੋਹਣਾ ਕਪੜਾ ਵਿਛਾਕੇ ਸ਼ਸਤਰਾਂ ਨੂੰ ਗੁਰੂ ਰੂਪ ਜਾਣ (ਯਹ ਹਮਾਰੇ ਪੀਰ) ਪੰਜ ਸ਼ਸਤਰ ਸਜਾਏ। ਕੜਾਹ ਪ੍ਰਸ਼ਾਦ ਦੀ ਦੇਗ ਕੀਤੀ। ਧੁਰ ਕੀ ਬਾਣੀ ਦਾ ਕੀਰਤਨ ਹੋਇਆ। ਗੁਰੂ ਚਰਨਾਂ ਚ ਅਰਦਾਸ ਕਰਕੇ ਸਭ ਨੂੰ ਲੰਗਰ ਛਕਾਇਆ। ਉਸ ਵੇਲੇ ਸਿੱਖ ਸਰਦਾਰਾਂ ਨੇ ਸਲਾਹ ਕਰਕੇ ਫੇਰ ਅਸਥਾਨ ਦਾ ਨਾਮ ਸਰਹੰਦ ਤੋ ਬਦਲ ਫ਼ਤਹਿਗਡ਼੍ਹ ਸਾਹਿਬ ਰੱਖਿਆ। ਜਿਵੇਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰੱਖਿਆ ਸੀ। ਸਰਦਾਰ ਭੰਗੂ ਜੀ ਲਿਖਦੇ ਨੇ ,
ਮੁੱਠਾ ਚੌਰ ਤਾਹਿ ਪੈ ਧਾਰਾ
ਨਾਮ ਫਤੇਗਡ਼੍ਹ ਪੰਥ ਉਚਾਰਾ
(ਪੰਥ ਪ੍ਰਕਾਸ਼)
ਇਸ ਵੇਲੇ ਖ਼ਾਲਸਾ ਜੀ ਨੇ ਬਾਕੀ ਅਸਥਾਨ ਜਿਵੇਂ ਜੋਤੀ ਸਰੂਪ ਸਾਹਿਬ ਆਦਿਕ ਸਭ ਦੀ ਨਿਸ਼ਾਨਦੇਹੀ ਕਰਕੇ ਸਥਾਨ ਬਣਾਏ। ਲਗਪਗ ਸਾਰਾ ਸਰਹਿੰਦ ਉਜਾੜ ਦਿੱਤਾ ਸੀ, ਪਰ ਨਿਸ਼ਾਨੀ ਦੇ ਤੌਰ ਤੇ ਠੰਢਾ ਬੁਰਜ ਸੰਭਾਲ ਲਿਆ। ਜਿੱਥੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਸੀ। ਏ ਹੁਣ ਤਕ ਸਹੀ ਸਲਾਮਤ ਸੀ। ਪਰ ਸੁਣਿਆ ਕਾਰ ਸੇਵਾ ਦੇ ਨਾਂ ਤੇ ਕੁਝ ਅਰਸਾ ਪਹਿਲਾਂ ਇਹ ਬੁਰਜ ਢਾਹ ਦਿਤਾ। ਨੋਟ ਸ:ਰਤਨ ਸਿੰਘ ਭੰਗੂ ਜ਼ਿਕਰ ਕਰਦੇ ਨੇ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋ ਬਾਦ ਵਜ਼ੀਰ ਖਾਂ ਪਾਪਾਂ ਦੇ ਭਾਰ ਕਰਕੇ ਬੜਾ ਪਰੇਸ਼ਾਨ ਰਹਿਣ ਲੱਗਾ। ਨੀਂਦ ਵੀ ਹਰਾਮ ਹੋ ਗਈ। ਸੁਪਨੇ ਚ ਵੀ ਡਰ ਜਾਂਦਾ। ਘਬਰਾ ਉਠਦਾ। ਉਸਨੂੰ ਸੁਪਨੇ ਚ ਦੋ ਛੋਟੇ ਬੱਚੇ (ਬਾਬੇ) ਸੋਟੀਆਂ ਦੇ ਨਾਲ ਕੁੱਟਦੇ। ਵਜੀਦੇ ਦਾ ਜੀਣਾ ਔਖਾ ਹੋ ਗਿਆ। ਬਡ਼ੇ ਤੰਤਰ ਮੰਤਰ ਧਾਗੇ ਤਵੀਤ ਕੀਤੇ। ਪਰ ਕੁਝ ਨ ਬਣਿਆ ਫਿਰ ਇੱਕ ਦਿਨ ਕਪੂਰ ਸਿੰਘ ਬਰਾੜ( ਕੋਟ ਕਪੂਰੇ ਵਾਲੇ) ਨੇ ਕਿਹਾ , ਜੇਕਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਤੇ ਸਾਫ਼ ਸਫ਼ਾਈ ਕੀਤੀ ਜਾਵੇ , ਉਸ ਥਾਂ ਦਾ ਧਿਆਨ ਰੱਖਿਆ ਤੇ ਦੀਵਾ ਬੱਤੀ ਜਗਾਇਆ ਜਾਵੇ ਤਾਂ ਸ਼ਾਇਦ ਕੁਝ ਹੋ ਸਕਦਾ ਹੈ।
ਮਰਦਾ ਬੰਦਾ ਕੀ ਨਹੀ ਕਰਦਾ…. ਵਜ਼ੀਰ ਖਾਨ ਨੇ ਇਸੇ ਤਰ੍ਹਾਂ ਕੀਤਾ ਤਾਂ ਅਰਾਮ ਆਇਆ ਸੀ।
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

View All 2 Comments
Harman Singh : ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Ninder Chand : Waheguru Ji





Share On Whatsapp

Leave a comment


सोरठि महला १ ॥ जिन्ही सतिगुरु सेविआ पिआरे तिन्ह के साथ तरे ॥ तिन्हा ठाक न पाईऐ पिआरे अम्रित रसन हरे ॥ बूडे भारे भै बिना पिआरे तारे नदरि करे ॥१॥ भी तूहै सालाहणा पिआरे भी तेरी सालाह ॥ विणु बोहिथ भै डुबीऐ पिआरे कंधी पाइ कहाह ॥१॥ रहाउ ॥ सालाही सालाहणा पिआरे दूजा अवरु न कोइ ॥ मेरे प्रभ सालाहनि से भले पिआरे सबदि रते रंगु होइ ॥ तिस की संगति जे मिलै पिआरे रसु लै ततु विलोइ ॥२॥ पति परवाना साच का पिआरे नामु सचा नीसाणु ॥ आइआ लिखि लै जावणा पिआरे हुकमी हुकमु पछाणु ॥ गुर बिनु हुकमु न बूझीऐ पिआरे साचे साचा ताणु ॥३॥ हुकमै अंदरि निमिआ पिआरे हुकमै उदर मझारि ॥ हुकमै अंदरि जमिआ पिआरे ऊधउ सिर कै भारि ॥ गुरमुखि दरगह जाणीऐ पिआरे चलै कारज सारि ॥४॥ हुकमै अंदरि आइआ पिआरे हुकमे जादो जाइ ॥ हुकमे बंन्हि चलाईऐ पिआरे मनमुखि लहै सजाइ ॥ हुकमे सबदि पछाणीऐ पिआरे दरगह पैधा जाइ ॥५॥ हुकमे गणत गणाईऐ पिआरे हुकमे हउमै दोइ ॥ हुकमे भवै भवाईऐ पिआरे अवगणि मुठी रोइ ॥ हुकमु सिञापै साह का पिआरे सचु मिलै वडिआई होइ ॥६॥ आखणि अउखा आखीऐ पिआरे किउ सुणीऐ सचु नाउ ॥ जिन्ही सो सालाहिआ पिआरे हउ तिन्ह बलिहारै जाउ ॥ नाउ मिलै संतोखीआं पिआरे नदरी मेलि मिलाउ ॥७॥ काइआ कागदु जे थीऐ पिआरे मनु मसवाणी धारि ॥ ललता लेखणि सच की पिआरे हरि गुण लिखहु वीचारि ॥ धनु लेखारी नानका पिआरे साचु लिखै उरि धारि ॥८॥३॥

अर्थ: जिन लोगों ने सतिगुरू का पल्ला पकड़ा है, हे सज्जन! उनके संगी-साथी भी पार लांघ जाते हैं। जिनकी जीभ परमात्मा का नाम-अमृत चखती है उनके (जीवन-यात्रा में विकार आदि की) रुकावटें नहीं पड़ती। हे सज्जन! जो लोग परमात्मा के डर-अदब से वंचित रहते हैं वे विकारों के भार से लादे जाते हैं और संसार समुंद्र में डूब जाते हैं। पर जब परमात्मा मेहर की निगाह करता है तो उनको भी पार लंघा लेता है।1। हे सज्जन प्रभू! सदा तुझे ही सलाहना चाहिए, हमेशा तेरी ही सिफत सालाह करनी चाहिए। (इस संसार-समुंद्र में से पार लांघने के लिए तेरी सिफत सालाह ही जीवों के लिए जहाज है, इस) जहाज के बिना भव-सागर में डूब जाते हैं। (कोई भी जीव समुंद्र का) दूसरा छोर ढूँढ नहीं सकता। रहाउ। हे सज्जन! सलाहने योग्य परमात्मा की सिफत सालाह करनी चाहिए, उस जैसा और कोई नहीं है। जो लोग प्यारे प्रभू की सिफत सालाह करते हैं वे भाग्यशाली हैं। गुरू के शबद में गहरी लगन रखने वाले व्यक्ति को परमात्मा का प्रेम रंग चढ़ता है। ऐसे आदमी की संगति अगर (किसी को) प्राप्त हो जाए तो वह हरी नाम का रस लेता है। और (नाम-दूध को) मथ के वह जगत के मूल प्रभू में मिल जाता है।2। हे भाई! सदा स्थिर रहने वाले प्रभू का नाम प्रभू-पति को मिलने के लिए (इस जीवन-सफर में) राहदारी है, ये नाम सदा-स्थिर रहने वाली मेहर है। (प्रभू का यही हुकम है कि) जगत में जो भी आया है उसने (प्रभू को मिलने के लिए, ये नाम-रूपी राहदारी) लिख के अपने साथ ले जानी है। हे भाई! प्रभू की इस आज्ञा को समझ (पर इस हुकम को समझने के लिए गुरू की शरण पड़ना पड़ेगा) गुरू के बिना प्रभू का हुकम समझा नहीं जा सकता। हे भाई! (जो मनुष्य गुरू की शरण पड़ के समझ लेता है, विकारों का मुकाबला करने के लिए उसको) सदा-स्थिर प्रभू का बल हासिल हो जाता है।3। हे भाई! जीव परमात्मा के हुकम अनुसार (पहले) माता के गर्भ में ठहरता है, और माँ के पेट में (दस महीने निवास रखता है)। उल्टे सिर भार रह के प्रभू के हुकम अनुसार ही (फिर) जनम लेता है। (किसी खास जीवन उद्देश्य के लिए ही जीव जगत में आता है) जो जीव गुरू की शरण पड़ कर जीवन-उद्देश्य को सँवार के यहाँ से जाता है वही परमात्मा की हजूरी में आदर पाता है।4। हे सज्जन! परमात्मा की रजा के अनुसार ही जीव जगत में आता है, रजा के अनुसार ही यहाँ से चला जाता है। जो मनुष्य अपने मन के पीछे चलता है (और माया के मोह में फस जाता है) उसे प्रभू की रजा के अनुसार ही बाँध के (भाव, जबरदस्ती) यहाँ से रवाना किया जाता है (क्योंकि मोह के कारण वह इस माया को छोड़ना नहीं चाहता)। परमात्मा की रजा के अनुसार ही जिसने गुरू के शबद के द्वारा (जीवन-उद्देश्य को) पहचान लिया है वह परमात्मा की हजूरी में आदर सहित जाता है।5। हे भाई! परमात्मा की रजा के अनुसार ही (कहीं) माया की सोच सोची जा रही है, प्रभू की रजा में ही कहीं अहंकार व कहीं द्वैत है। प्रभू की रजा के अनुसार ही (कहीं कोई माया की खातिर) भटक रहा है, (कहीं कोई) जनम-मरन के चक्कर में डाला जा रहा है, कहीं पाप की ठॅगी हुई दुनिया (अपने दुख) रो रही है। जिस मनुष्य को शाह-प्रभू की रजा की समझ आ जाती है, उसे सदा-स्थिर रहने वाला प्रभू मिल जाता है, उसकी (लोक-परलोक में) उपमा होती है।6। हे भाई! (जगत में माया का प्रभाव इतना है कि) परमात्मा का सदा-स्थिर रहने वाला नाम सिमरना बड़ा कठिन हो रहा है, ना ही प्रभू-नाम सुना जा रहा है (माया के प्रभाव तले जीव नाम नहीं सिमरते, नाम नहीं सुनते)। हे भाई! मैं उन लोगों से कुर्बान जाता हूँ जिन्होंने प्रभू की सिफत सालाह की है। (मेरी यही प्रार्थना है कि उन की संगति में) मुझे भी नाम मिले और मेरा जीवन संतोषी हो जाए, मेहर की नज़र वाले प्रभू के चरणों में मैं जुड़ा रहूँ।7। हे भाई! हमारा शरीर कागज बन जाए, यदि मन को स्याही की दवात बना लें, यदि हमारी जीभ प्रभू की सिफत सालाह बनने के लिए कलम बन जाए, तो हे भाई! (सौभाग्य इसी बात में है कि) परमात्मा के गुणों को अपने विचार-मण्डल में ला के (अपने अंदर) उकरते चलो। हे नानक! वह लिखारी धन्य है जो सदा-स्थिर प्रभू के नाम को हृदय में टिका के (अपने अंदर) उकर लेता है।8।3।



Share On Whatsapp

Leave a comment


ਅੰਗ : 636
ਸੋਰਠਿ ਮਹਲਾ ੧ ॥ ਜਿਨ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ਹ ਕੇ ਸਾਥ ਤਰੇ ॥ ਤਿਨ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥ ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥ ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ ॥ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ ॥ ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ ॥ ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ ॥੨॥ ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥ ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ ॥ ਗੁਰ ਬਿਨੁ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ ॥੩॥ ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥ ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥ ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥੪॥ ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥ ਹੁਕਮੇ ਬੰਨ੍ਹਿ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ ॥ ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ ॥੫॥ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ ॥ ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥ ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥੬॥ ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ ॥ ਜਿਨ੍ਹੀ ਸੋ ਸਾਲਾਹਿਆ ਪਿਆਰੇ ਹਉ ਤਿਨ੍ਹ ਬਲਿਹਾਰੈ ਜਾਉ ॥ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ ॥੭॥ ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥ ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥ ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥

ਅਰਥ: ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ, ਹੇ ਸੱਜਣ! ਉਹਨਾਂ ਦੇ ਸੰਗੀ-ਸਾਥੀ ਭੀ ਪਾਰ ਲੰਘ ਜਾਂਦੇ ਹਨ। ਜਿਨ੍ਹਾਂ ਦੀ ਜੀਭ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖਦੀ ਹੈ ਉਹਨਾਂ ਦੇ (ਜੀਵਨ-ਸਫ਼ਰ ਵਿਚ ਵਿਕਾਰ ਆਦਿਕਾਂ ਦੀ) ਰੁਕਾਵਟ ਨਹੀਂ ਪੈਂਦੀ। ਹੇ ਸੱਜਣ! ਜੇਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਤੋਂ ਸੱਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ। ਪਰ ਜਦੋਂ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੧॥ ਹੇ ਸੱਜਣ-ਪ੍ਰਭੂ! ਸਦਾ ਤੈਨੂੰ ਹੀ ਸਾਲਾਹਣਾ ਚਾਹੀਦਾ ਹੈ, ਸਦਾ ਤੇਰੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ ਤੇਰੀ ਸਿਫ਼ਤ-ਸਾਲਾਹ ਜੀਵਾਂ ਵਾਸਤੇ ਜਹਾਜ਼ ਹੈ, ਇਸ) ਜਹਾਜ਼ ਤੋਂ ਬਿਨਾ ਭਉ-ਸਾਗਰ ਵਿਚ ਡੁੱਬ ਜਾਈਦਾ ਹੈ। (ਕੋਈ ਭੀ ਜੀਵ ਸਮੁੰਦਰ ਦਾ) ਪਾਰਲਾ ਕੰਢਾ ਲੱਭ ਨਹੀਂ ਸਕਦਾ ॥੧॥ ਰਹਾਉ ॥ ਹੇ ਸੱਜਣ! ਸਾਲਾਹਣ-ਜੋਗ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ। ਜੇਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ ਉਹ ਭਾਗਾਂ ਵਾਲੇ ਹਨ। ਗੁਰੂ ਦੇ ਸ਼ਬਦ ਵਿਚ ਡੂੰਘੀ ਲਗਨ ਰੱਖਣ ਵਾਲੇ ਬੰਦੇ ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹਦਾ ਹੈ। ਅਜੇਹੇ ਬੰਦੇ ਦੀ ਸੰਗਤਿ ਜੇ (ਕਿਸੇ ਨੂੰ) ਪ੍ਰਾਪਤ ਹੋ ਜਾਏ ਤਾਂ ਉਹ ਹਰੀ-ਨਾਮ ਦਾ ਰਸ ਲੈਂਦਾ ਹੈ ਤੇ (ਨਾਮ-ਦੁੱਧ ਨੂੰ) ਰਿੜਕ ਕੇ ਉਹ ਜਗਤ ਮੂਲ-ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥ ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਭੂ-ਪਤੀ ਨੂੰ ਮਿਲਣ ਵਾਸਤੇ (ਇਸ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਇਹ ਨਾਮ ਸਦਾ-ਥਿਰ ਰਹਿਣ ਵਾਲੀ ਮੋਹਰ ਹੈ। (ਪ੍ਰਭੂ ਦਾ ਇਹੀ ਹੁਕਮ ਹੈ ਕਿ) ਜਗਤ ਵਿਚ ਜੋ ਭੀ ਆਇਆ ਹੈ ਉਸ ਨੇ (ਪ੍ਰਭੂ ਨੂੰ ਮਿਲਣ ਵਾਸਤੇ, ਇਹ ਨਾਮ-ਰੂਪ ਰਾਹਦਾਰੀ) ਲਿਖ ਕੇ ਆਪਣੇ ਨਾਲ ਲੈ ਜਾਣੀ ਹੈ। ਹੇ ਭਾਈ! ਪ੍ਰਭੂ ਦੇ ਇਸ ਹੁਕਮ ਨੂੰ ਸਮਝ (ਪਰ ਇਸ ਹੁਕਮ ਨੂੰ ਸਮਝਣ ਲਈ ਗੁਰੂ ਦੀ ਸ਼ਰਨ ਪੈਣਾ ਪਏਗਾ) ਗੁਰੂ ਤੋਂ ਬਿਨਾ ਪ੍ਰਭੂ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ। ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਮਝ ਲੈਂਦਾ ਹੈ, ਵਿਕਾਰਾਂ ਦਾ ਟਾਕਰਾ ਕਰਨ ਲਈ ਉਸ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਬਲ ਹਾਸਲ ਹੋ ਜਾਂਦਾ ਹੈ ॥੩॥ ਹੇ ਭਾਈ! ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਪਹਿਲਾਂ) ਮਾਤਾ ਦੇ ਗਰਭ ਵਿਚ ਟਿਕਦਾ ਹੈ, ਤੇ ਮਾਂ ਦੇ ਪੇਟ ਵਿਚ (ਦਸ ਮਹੀਨੇ ਨਿਵਾਸ ਰੱਖਦਾ ਹੈ)। ਪੁੱਠਾ ਸਿਰ ਭਾਰ ਰਹਿ ਕੇ ਪ੍ਰਭੂ ਦੇ ਹੁਕਮ ਅਨੁਸਾਰ ਹੀ (ਫਿਰ) ਜਨਮ ਲੈਂਦਾ ਹੈ। (ਕਿਸੇ ਖ਼ਾਸ ਜੀਵਨ-ਮਨੋਰਥ ਵਾਸਤੇ ਜੀਵ ਜਗਤ ਵਿਚ ਆਉਂਦਾ ਹੈ) ਜੋ ਜੀਵ ਗੁਰੂ ਦੀ ਸ਼ਰਨ ਪੈ ਕੇ ਜੀਵਨ-ਮਨੋਰਥ ਨੂੰ ਸਵਾਰ ਕੇ ਇਥੋਂ ਜਾਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੪॥ ਹੇ ਸੱਜਣ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜੀਵ ਜਗਤ ਵਿਚ ਆਉਂਦਾ ਹੈ, ਰਜ਼ਾ ਅਨੁਸਾਰ ਹੀ ਇਥੋਂ ਚਲਾ ਜਾਂਦਾ ਹੈ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ) ਉਸ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਬੰਨ੍ਹ ਕੇ (ਭਾਵ, ਜੋਰੋ ਜੋਰੀ) ਇਥੋਂ ਤੋਰਿਆ ਜਾਂਦਾ ਹੈ (ਕਿਉਂਕਿ ਮੋਹ ਦੇ ਕਾਰਨ ਉਹ ਇਸ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ)। ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਜਨਮ-ਮਨੋਰਥ ਨੂੰ) ਪਛਾਣ ਲਿਆ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਨਾਲ ਜਾਂਦਾ ਹੈ ॥੫॥ ਹੇ ਭਾਈ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ (ਕਿਤੇ) ਮਾਇਆ ਦੀ ਸੋਚ ਸੋਚੀ ਜਾ ਰਹੀ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਕਿਤੇ ਹਉਮੈ ਹੈ ਕਿਤੇ ਦ੍ਵੈਤ ਹੈ। ਪ੍ਰਭੂ ਦੀ ਰਜ਼ਾ ਅਨੁਸਾਰ ਹੀ (ਕਿਤੇ ਕੋਈ ਮਾਇਆ ਦੀ ਖ਼ਾਤਰ) ਭਟਕ ਰਿਹਾ ਹੈ, (ਕਿਤੇ ਕੋਈ) ਜਨਮ ਮਰਨ ਦੇ ਗੇੜ ਵਿਚ ਪਾਇਆ ਜਾ ਰਿਹਾ ਹੈ, ਕਿਤੇ ਪਾਪ ਦੀ ਠੱਗੀ ਹੋਈ ਲੋਕਾਈ (ਆਪਣੇ ਦੁੱਖ) ਰੋ ਰਹੀ ਹੈ। ਜਿਸ ਮਨੁੱਖ ਨੂੰ ਸ਼ਾਹ-ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਵਡਿਆਈ ਹੁੰਦੀ ਹੈ ॥੬॥ ਹੇ ਭਾਈ! (ਜਗਤ ਵਿਚ ਮਾਇਆ ਦਾ ਪ੍ਰਭਾਵ ਇਤਨਾ ਹੈ ਕਿ) ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰਨਾ ਬੜਾ ਕਠਨ ਹੋ ਰਿਹਾ ਹੈ, ਨਾਹ ਹੀ ਪ੍ਰਭੂ-ਨਾਮ ਸੁਣਿਆ ਜਾ ਰਿਹਾ ਹੈ (ਮਾਇਆ ਦੇ ਪ੍ਰਭਾਵ ਹੇਠ ਜੀਵ ਨਾਮ ਨਹੀਂ ਸਿਮਰਦੇ, ਨਾਮ ਨਹੀਂ ਸੁਣਦੇ)। ਹੇ ਭਾਈ! ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਹੈ। (ਮੇਰੀ ਇਹੀ ਅਰਦਾਸ ਹੈ ਕਿ ਉਹਨਾਂ ਦੀ ਸੰਗਤਿ ਵਿਚ) ਮੈਨੂੰ ਭੀ ਨਾਮ ਮਿਲੇ ਤੇ ਮੇਰਾ ਜੀਵਨ ਸੰਤੋਖੀ ਹੋ ਜਾਏ, ਮੇਹਰ ਦੀ ਨਜ਼ਰ ਵਾਲੇ ਪ੍ਰਭੂ ਦੇ ਚਰਨਾਂ ਵਿਚ ਮੈਂ ਜੁੜਿਆ ਰਹਾਂ ॥੭॥ ਹੇ ਭਾਈ! ਜੇ ਸਾਡਾ ਸਰੀਰ ਕਾਗ਼ਜ਼ ਬਣ ਜਾਏ, ਜੇ ਮਨ ਨੂੰ ਸਿਆਹੀ ਦੀ ਦਵਾਤ ਬਣਾ ਲਈਏ, ਜੇ ਸਾਡੀ ਜੀਭ ਪ੍ਰਭੂ ਦੀ ਸਿਫ਼ਤ-ਸਾਲਾਹ ਲਿਖਣ ਲਈ ਕਲਮ ਬਣ ਜਾਏ, ਤਾਂ, ਹੇ ਭਾਈ! (ਸੁਭਾਗਤਾ ਇਸੇ ਗੱਲ ਵਿਚ ਹੈ ਕਿ) ਪਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ-ਮੰਦਰ ਵਿਚ ਲਿਆ ਕੇ (ਆਪਣੇ ਅੰਦਰ) ਉੱਕਰਦੇ ਚੱਲੋ। ਹੇ ਨਾਨਕ ਜੀ! ਉਹ ਲਿਖਾਰੀ ਭਾਗਾਂ ਵਾਲਾ ਹੈ ਜੋ ਸਦਾ-ਥਿਰ ਵਾਲੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਟਿਕਾ ਕੇ (ਆਪਣੇ ਅੰਦਰ) ਉੱਕਰ ਲੈਂਦਾ ਹੈ ॥੮॥੩॥



Share On Whatsapp

Leave a comment




ਜਿੰਨਾ ਹੱਥਾ ਨਾਲ ਪਾਲੇ, ਉੰਨਾ ਨਾਲ ਹੀ ਤੋਰੇ ਐ,
ਮਾਂ ਗੁਜਰੀ ਤੇ ਇਹ ਦਿਨ, ਕਿੰਨੇ ਔਖੇ ਗੁਜਰੇ ਹੋਣੇ ਐ,,,,🙏



Share On Whatsapp

Leave a comment


13 ਪੋਹ – 28 ਦਸੰਬਰ ਦਿਨ ਬੁੱਧਵਾਰ
ਛੋਟੇ ਸਾਹਿਬਜ਼ਾਦੇ
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ
ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ
ਨੂੰ ਕੋਟਿ ਕੋਟਿ ਪ੍ਰਣਾਮ



Share On Whatsapp

Leave a comment


ਜਿੰਨਾ ਹੱਥਾ ਨਾਲ ਪਾਲੇ, ਉੰਨਾ ਨਾਲ ਹੀ ਤੋਰੇ ਐ,
ਮਾਂ ਗੁਜਰੀ ਤੇ ਇਹ ਦਿਨ, ਕਿੰਨੇ ਔਖੇ ਗੁਜਰੇ ਹੋਣੇ ਐ,,,,🙏



Share On Whatsapp

Leave a comment




ਵਜ਼ੀਰ ਖਾਂ ਦੀ ਬੇਗ਼ਮ ਜੈਨਬ ਨੇ
ਛੋਟੇ ਸਾਹਿਬਜਾਦਿਆਂ ਦੀ ਸਜ਼ਾ ਏ ਮੌਤ
ਦੇ ਹੁਕਮ ਦਾ ਵਿਰੋਧ ਕੀਤਾ ਤੇ
ਮਹਿਲ ਦੀ ਛੱਤ ਤੋਂ ਛਾਲ ਮਾਰ ਕੇ
ਆਪਣੀ ਜਾਨ ਦੇ ਦਿੱਤੀ



Share On Whatsapp

Leave a comment


ਚੱਕ ਤਾਸ਼ ਵਾਲੀ ਗੱਦੀ
ਟਰਾਲੀ ਸਰਹਿੰਦ ਵੱਲ ਦੱਬੀ
ਜਾਂਦਾ ਕੇਸਰੀ ਰੁਮਾਲ ਵਾਲਾ ਕੂਕਾਂ ਮਾਰਦਾ।
ਬੁਲਟ ਮਾਰਦਾ ਪਟਾਕੇ
ਜਾਂਦੇ ਫਤਿਹਗੜ੍ਹ‌ ਸਹਿਬ ਕਾਕੇ
ਕੂਲ ਲਿੱਪਾਂ ਜਦੋਂ ਲੈਂਦੇ ਲਾਲਾ ਧਾਹਾਂ‌ ਮਾਰਦਾ।
ਠੰਡਾ ਬੁਰਜ਼ ਵੀ ਰੋਇਆ
ਥੋਡੇ ਭਾਣੇ ਮੇਲਾ ਹੋਇਆ
ਠੰਡੀ ਹਵਾ ਦਾ ਸੀ ਬੁੱਲਾ ਬੱਚਿਆਂ ਨੂੰ ਠਾਰਦਾ।
ਜੇ ਘਰੇਂ ਹੋਜੇ‌ ਕੋਈ ਮੌਤ
ਐਡਾ ਵੱਜਦਾ ਏ ਸ਼ੌਕ
ਸੁਰਤ ਹੁੰਦੀ ਨੀ ਗੁਆਂਡੀ ਪੱਗ ਨੂੰ ਸੁਆਰਦਾ।
ਸਾਨੂੰ ਆਉਣੀ ਕਦੋਂ‌ ਮੱਤ
ਚੱਕੀ ਸੜਕਾਂ ਤੇ ਅੱਤ
ਮੁੜ ਆਓ ਪੁੱਤੋ ਬਾਜਾਂ ਵਾਲਾ ਵਾਜਾਂ ਮਾਰਦਾ।
ਕਾਪੀ
✍️………..ਰਵੀ ਘੱਗਾ



Share On Whatsapp

Leave a Comment
Bahal singh sidhu Sidhu : Waheguru ji mehar karo

ਸ਼ਹਾਦਤ ਦਾ ਸਮਾਂ
ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਲੌਰ ਚ ਜਾਲਮ ਉਬਲਦੀ ਦੇਗ ਚ ਬਿਠਾਉਣ ਲੱਗੇ ਤਾਂ ਸਤਿਗੁਰੂ ਜੀ ਆਪ ਚੱਲ ਕੇ ਦੇਗ ਕੋਲ ਗਏ ਤੇ ਆਪ ਦੇਗ ਚ ਬੈਠੇ।
ਪੰਜਵੇ ਪਾਤਸ਼ਾਹ ਦੇ ਪੋਤਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋ ਚਾਂਦਨੀ ਚੌਕ ਚ ਸ਼ਹੀਦ ਕਰਨ ਲੱਗੇ ਤਾਂ ਉਨ੍ਹਾਂ ਨੇ ਵੀ ਜਪੁਜੀ ਸਾਹਿਬ ਦਾ ਪਾਠ ਕਰਕੇ ਆਪ ਧੌਣ ਝੁਕਾਈ, ਸ਼ਹਾਦਤ ਲਈ।
ਨੌੰਵੇ ਪਾਤਸ਼ਾਹ ਦੇ ਪੋਤਰੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਜਦੋਂ ਨੀਹਾਂ ਚ ਚਿਨਣ ਲੱਗੇ , ਸਾਰੀ ਤਿਆਰੀ ਹੋ ਗਈ , ਕੋਲ ਖੜ੍ਹੇ ਵਜ਼ੀਰ ਖਾਂ ਨੇ ਸਿਪਾਹੀਆਂ ਨੂੰ ਕਿਹਾ , ਬੱਚਿਆ ਨੂੰ ਫੜਕੇ ਏਧਰ ਖੜੇ ਕਰੋ। ਸਿਪਾਹੀ ਅੱਗੇ ਹੋਏ ਤਾਂ ਦੋਵਾਂ ਗੁਰੂ ਕੇ ਲਾਲਾਂ ਨੇ ਇਕਦਮ ਕਿਹਾ ਹੱਥ ਨ ਲਾਇਉ ਛੂਹਣਾ ਨਹੀਂ ਸਾਨੂੰ।
ਅਸੀਂ ਆਪ ਖੜ੍ਹੇ ਹੋਵਾਂਗੇ ਪੂਰੀ ਖ਼ੁਸ਼ੀ ਦੇ ਨਾਲ ਏ ਤੇ ਸਿੱਖੀ ਦਾ ਮਹਿਲ ਖੜਾ ਹੋਣ ਲੱਗਾ ਹੈ।
ਸਤਿਗੁਰੂ ਕੇ ਲਾਲ ਬੋਲੇ ਨ ਛੂਨਾ ਹਮਰਾ ਹਾਥ।
ਗੜਨੇ ਆਜ ਹਮ ਜਿੰਦਾ ਚਲੇਗੇ ਖੁਸ਼ੀ ਕੇ ਸਾਥ।
(ਯੋਗੀ ਅੱਲਾ ਯਾਰ ਖਾਂ)
ਸਵਾ ਪਹਿਰ ਦਿਨ ਚੜ੍ਹੇ (ਸਵੇਰੇ 10 ਕ ਵਜੇ ) ਦੋਨਾਂ ਲਾਲਾਂ ਨੂੰ ਨੀਹਾਂ ਚ ਚਿਣਨਾ ਸ਼ੁਰੂ ਕੀਤਾ। ਹਰਿੰਦਰ ਸਿੰਘ ਮਹਿਬੂਬ ਲਿਖਦੇ ਨੇ ਹਰ ਇੱਟ ਦੇ ਨਾਲ ਉਨ੍ਹਾਂ ਨੂੰ ਸਿੱਖੀ ਛੱਡਣ ਦੇ ਲਈ ਕਿਹਾ ਗਿਆ। ਪਰ ਉਹ ਅਡੋਲ ਰਹੇ ਫਿਰ ਜਦੋਂ ਨ੍ਹੀਂਹਾ ਚ ਚਿਣ ਦਿੱਤੇ। ਕੁਝ ਸਮੇਂ ਚ ਕੰਧ ਵੀ ਡਿਗ ਪਈ। ਉਵੀ ਏਡਾ ਪਾਪ ਨ ਝੱਲ ਸਕੀ। ਵਜੀਦੇ ਦੇ ਹੁਕਮ ਨਾਲ ਸਮਾਣੇ ਦੇ ਰਹਿਣ ਆਲੇ ਬਾਸ਼ਲ ਬੇਗ ਤੇ ਸ਼ਾਸ਼ਲ ਬੇਗ ਨੇ ਦੋਨਾਂ ਗੁਰੂ ਲਾਲਾਂ ਦੀ ਛਾਤੀ ਤੇ ਗੋਡੇ ਰੱਖ ਕੇ ਧੌਣਾ(ਗਰਦਨਾਂ) ਉੱਪਰ ਛੁਰੀਆ ਚਲਾਈਆ। ਸਾਹ ਰਗਾਂ ਵੱਢ ਦਿੱਤੀਆਂ ਤਾਂ ਬਾਬਾ ਜ਼ੋਰਾਵਰ ਸਿੰਘ ਜੀ ਛੇਤੀ ਹੀ ਸ਼ਹੀਦੀ ਪਾ ਗਏ , ਪਰ ਬਾਬਾ ਫ਼ਤਿਹ ਸਿੰਘ ਅੱਧੀ ਘੜੀ (11/12 ਮਿੰਟ) ਪੈਰ ਹਿਲਾਉਂਦੇ ਰਹੇ।
ਅੱਧੀ ਘਰੀ ਫਤੇ ਸਿੰਘ ਜੀ ਚਰਨ ਮਾਰਤ ਭਏ। (ਬੰਸਾਵਲੀਨਾਮਾ)
ਪੈਰ ਹਿਲਾਉਣ ਦਾ ਮਤਲਬ ਤੜਫ਼ਣਾ ਨਹੀਂ ਇਸ ਦਾ ਮਤਲਬ ਹੈ ਕਿ ਸਰੀਰ ਹਰਕਤ ਚ ਰਿਹਾ। ਫਿਰ ਅੱਧੀ ਘੜੀ ਬਾਅਦ ਬਾਬਾ ਫਤਿਹ ਸਿੰਘ ਜੀ ਦਾ ਸਰੀਰ ਵੀ ਸ਼ਾਂਤ ਹੋ ਗਿਆ।
ਭਾਈ ਸੰਤੋਖ ਸਿੰਘ ਤੇ ਭਾਈ ਵੀਰ ਸਿੰਘ ਜੀ ਲਿਖਦੇ ਨੇ ਜਦੋਂ ਏ ਕਹਿਰ ਢਾਇਆ ਗਿਆ। ਉਸ ਵੇਲੇ ਇਕਦਮ ਬੜੀ ਤੇਜ਼ ਹਨ੍ਹੇਰੀ ਤੇ ਤੂਫਾਨ ਚੱਲਿਆ। ਜਿਸ ਨਾਲ ਵੱਡੇ ਵੱਡੇ ਦਰੱਖਤ ਵੀ ਜੜੋਂ ਪੁੱਟੇ ਗਏ ਸੀ।
ਕੰਪਤ ਧਰਤ ਆਏ ਭੂਚਾਲਾ ….
(ਸੂਰਜ ਪ੍ਰਕਾਸ਼)
ਨੋਟ ਨੌਵੇਂ ਪਾਤਸ਼ਾਹ ਦੀ ਸ਼ਹੀਦੇ ਵੇਲੇ ਵੀ ਚਾਂਦਨੀ ਚੌਕ ਚ ਬੜਾ ਤੁਫ਼ਾਨ ਆਇਆ ਸੀ
ਕੋਟਾਨਿ ਕੋਟਿ ਪ੍ਰਣਾਮ
ਕੋਟਾਨਿ ਕੋਟਿ ਪ੍ਰਣਾਮ
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a comment






Share On Whatsapp

Leave a comment




Share On Whatsapp

Leave a comment




Share On Whatsapp

Leave a comment





  ‹ Prev Page Next Page ›