ਚੰਦਨ ਦਾ ਚੌਰ ਸਾਹਿਬ
31 ਦਸੰਬਰ 1925
ਹਾਜੀ ਮੁਹੰਮਦ ਮਸਕੀਨ ਲਾਹੌਰ ਦਾ ਰਹਿਣ ਵਾਲਾ ਸੀ। ਬਹੁਤ ਸਮਾਂ ਮੱਕੇ ਵਿੱਚ ਗੁਜ਼ਾਰਿਆ । ਆਪਣੇ ਦੇਸ਼ ਪਰਤ ਕੇ ਚੌਰ ਇਸ ਨੇ ਤਿਆਰ ਕੀਤਾ। ਇਹ ਚੌਰ 9 ਮਣ 14 ਸੇਰ (ਤਕਰੀਬਨ ਤਿੰਨ ਕੁਇੰਟਲ) ਚੰਦਨ ਦੀ ਲੱਕੜ ਤੋਂ ਬਣਿਆ ਹੋਇਆ ਹੈ ਅਤੇ ਇਸ ਦੇ ਬਹੁਤ ਬਰੀਕ ਇੱਕ ਲੱਖ ਪੰਤਾਲੀ ਹਜ਼ਾਰ ਰੇਸ਼ੇ ਹਨ ਜੋ ਕਿ 5 ਸਾਲ 7 ਮਹੀਨੇ ਦੀ ਸਖ਼ਤ ਮਿਹਨਤ ਨਾਲ ਬਣਿਆ ਹੈ। ਇਸ ਦੇ ਮੁੱਠੇ ਤੇ ਚਾਂਦੀ ਦਾ ਪੱਤਰਾ ਚੜ੍ਹਿਆ ਹੋਇਆ ਹੈ ਅਤੇ ਇਸ ਉਪਰ ਇਹ ਸ਼ਬਦ ਉਕਰੇ ਹੋਏ ਹਨ। “ਪਾਂਚ ਬਰਸ ਸਾਤ ਮਹੀਨੇ ਮੇ ਸੰਦਲ ਕੇ ਬਾਲੋ ਕੋ ਬਨਾਤੇ ਹੂਏ ਏਕ ਲਾਖ ਪੰਤਾਲੀ ਹਜਾਰ ਬਾਲੋ ਕਾ ਯਾਹ ਚੌਰ ਸਾਖਤ ਹਾਜੀ ਮਸਕੀਨ ਦਸਤਕਾਰ ਕੀ ਤਰਫ ਸੇ ਸ਼ਾਹ ਕੀ ਖਿਦਮਤ ਮੇ ਲਾਯਾ ਗਿਆ”। ਅਕਾਲ ਤਖਤ ਸਾਹਿਬ ਦੇ ਭਰੇ ਦੀਵਾਨ ਵਿੱਚ 31 ਦਸੰਬਰ 1925 ਨੂੰ ਹਾਜੀ ਸਾਹਿਬ ਨੇ ਆਪ ਹਾਜ਼ਰ ਹੋ ਕੇ ਭਾਈ ਹੀਰਾ ਸਿੰਘ ਰਾਗੀ ਦੀ ਹੱਥੀਂ ਦਿਨ ਦੇ 2 ਵਜੇ ਭੇਟਾ ਕੀਤਾ। ਦਰਬਾਰ ਸਾਹਿਬ ਵੱਲੋਂ ਹਾਜੀ ਸਾਹਿਬ ਨੂੰ 101 ਸੋਨੇ ਦੀ ਮੁਹਰਾਂ ਅਤੇ 160 ਰੁਪਏ ਦੇ ਮੁੱਲ ਦਾ ਧੁੱਸਾ, ਇੱਕ ਬਨਾਰਸੀ ਰੇਸ਼ਮੀ ਦੁਪੱਟਾ ਇੱਕ ਖੱਦਰ ਦਾ ਪੀਲਾ ਪਰਨਾ ਸਿਰੋਪਾ ਵਾਸਤੇ ਬਖ਼ਸ਼ਿਸ਼ ਹੋਈ ।
ਕੰਵਰ ਅਜੀਤ ਸਿੰਘ (ਧਨਵਾਦ ਸਹਿਤ)



Share On Whatsapp

View All 2 Comments
Jarnail Singh : ਵਾਹਿਗੁਰੂ ਸਾਹਿਬ ਖੁਦ ਬੰਦਆ ਤੋ ਸੇਵਾ ਲੈਦੇ ਹਨ ਬੰਦਾ ਕਿਸੇ ਵੀ ਧਰਮ ਤੋ ਹੋਵੇ
Chandpreet Singh : ਵਾਹਿਗੁਰੂ ਜੀ🙏



धनासरी छंत महला ४ घरु १ सतिੴ गुर प्रसादि ॥ हरि जीउ क्रिपा करे ता नामु धिआईऐ जीउ ॥ सतिगुरु मिलै सुभाइ सहजि गुण गाईऐ जीउ ॥ गुण गाइ विगसै सदा अनदिनु जा आपि साचे भावए ॥ अहंकारु हउमै तजै माइआ सहजि नामि समावए ॥ आपि करता करे सोई आपि देइ त पाईऐ ॥ हरि जीउ क्रिपा करे ता नामु धिआईऐ जीउ ॥१॥ अंदरि साचा नेहु पूरे सतिगुरै जीउ ॥ हउ तिसु सेवी दिनु राति मै कदे न वीसरै जीउ ॥ कदे न विसारी अनदिनु सम्ह्हारी जा नामु लई ता जीवा ॥ स्रवणी सुणी त इहु मनु त्रिपतै गुरमुखि अंम्रितु पीवा ॥ नदरि करे ता सतिगुरु मेले अनदिनु बिबेक बुधि बिचरै ॥ अंदरि साचा नेहु पूरे सतिगुरै ॥२॥

अर्थ:- राग धनासरी, घर १ मे गुरु रामदास जी की बाणी ‘छंद’। अकाल पूरख एक है व् परमात्मा की कृपा द्वारा मिलता है। हे भाई! अगर परमात्मा आप कृपा कर, तो उस का नाम सिमरा जा सकता है। अगर गुरु मिल जाए, तो (प्रभु के) प्रेम में (लीन हो के) आत्मिक अडोलता मे (सथिर हो के) परमातम के गुणों को गा सकता है। (परमात्मा के) गुण गा के मनुख सदा खुश रहता है, परन्तु यह तभी हो सकता है जब सदा कायम रहने वाला परमात्मा को खुद (यह मेहर करनी) पसंद आये। गुण गाने की बरकत से मनुख का अहंकार , होम्य माया के मोह को त्याग देता है, और आत्मिक अडोलता में हरी नाम में लीन हो जाता है। नाम सुमिरन की दात परमात्मा खुद ही देता है, जब वेह देता है तभी मिलती है, हे भाई! परमात्मा कृपा करे तो ही उस का नाम सिमरा जा सकता है।१। हे भाई ! पूरे गुरु के द्वारा (मेरे) मन में (भगवान के साथ) सदा-थिर रहने वाला प्यार बन गया है। (गुरु की कृपा के साथ) मैं उस (भगवान) को दिन रात सुमिरता रहता हूँ, मुझे वह कभी भी नहीं भूलता। मैं उस को कभी भुलता नहीं, मैं हर समय (उस भगवान को) हृदय में बसाए रखता हूँ। जब मैं उस का नाम जपता हूँ, तब मुझे आत्मिक जीवन प्राप्त होता है। जब मैं आपने कानो के साथ (हरि-नाम) सुनता हूँ तब (मेरा) यह मन (माया की तरफ से) तृप्त हो जाता है। हे भाई ! मैं गुरु की शरण में आकर आत्मिक जीवन देने वाला नाम-जल पीता रहता हूँ (जब भगवान मनुख ऊपर कृपा की) निगाह करता है, तब (उस को) गुरु मिलाता है (तब हर समय उस मनुख के अंदर) अच्छे मंदे की परख कर सकने वाली समझ काम करती है। हे भाई ! पूरे गुरु की कृपा के साथ मेरे अंदर (भगवान के साथ) सदा कायम रहने वाला प्यार बन गया है।2।



Share On Whatsapp

Leave a comment


ਅੰਗ : ਧਨਾਸਰੀ ਛੰਤ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥ ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥ ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ॥ ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥ ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥ ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥ ਕਦੇ ਨ ਵਿਸਾਰੀ ਅਨਦਿਨੁ ਸਮ੍ਹ੍ਹਾਰੀ ਜਾ ਨਾਮੁ ਲਈ ਤਾ ਜੀਵਾ ॥ ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥ ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥

ਅਰਥ: – ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’ (ਛੰਦ)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜੇ ਪਰਮਾਤਮਾ ਆਪ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਜੇ ਗੁਰੂ ਮਿਲ ਪਏ, ਤਾਂ (ਪ੍ਰਭੂ ਦੇ) ਪ੍ਰੇਮ ਵਿਚ (ਲੀਨ ਹੋ ਕੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਨੂੰ ਗਾ ਸਕੀਦਾ ਹੈ। (ਪਰਮਾਤਮਾ ਦੇ) ਗੁਣ ਗਾ ਕੇ (ਮਨੁੱਖ) ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ) ਜਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪ (ਇਹ ਮੇਹਰ ਕਰਨੀ) ਪਸੰਦ ਆਵੇ। (ਗੁਣ ਗਾਣ ਦੀ ਬਰਕਤਿ ਨਾਲ ਮਨੁੱਖ) ਅਹੰਕਾਰ, ਹਉਮੈ, ਮਾਇਆ (ਦਾ ਮੋਹ) ਤਿਆਗ ਦੇਂਦਾ ਹੈ, ਅਤੇ, ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ। (ਨਾਮ ਸਿਮਰਨ ਦੀ ਦਾਤਿ) ਉਹ ਪਰਮਾਤਮਾ ਆਪ ਹੀ ਕਰਦਾ ਹੈ, ਜਦੋਂ ਉਹ (ਇਹ ਦਾਤਿ) ਦੇਂਦਾ ਹੈ ਤਦੋਂ ਮਿਲਦੀ ਹੈ। ਹੇ ਭਾਈ! ਪਰਮਾਤਮਾ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ।੧। ਹੇ ਭਾਈ! ਪੂਰੇ ਗੁਰੂ ਦੀ ਰਾਹੀਂ (ਮੇਰੇ) ਮਨ ਵਿਚ (ਪਰਮਾਤਮਾ ਨਾਲ) ਸਦਾ-ਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ। (ਗੁਰੂ ਦੀ ਕਿਰਪਾ ਨਾਲ) ਮੈਂ ਉਸ (ਪ੍ਰਭੂ) ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਮੈਨੂੰ ਉਹ ਕਦੇ ਭੀ ਨਹੀਂ ਭੁੱਲਦਾ। ਮੈਂ ਉਸ ਨੂੰ ਕਦੇ ਭੁਲਾਂਦਾ ਨਹੀਂ, ਮੈਂ ਹਰ ਵੇਲੇ (ਉਸ ਪ੍ਰਭੂ ਨੂੰ) ਹਿਰਦੇ ਵਿਚ ਵਸਾਈ ਰੱਖਦਾ ਹਾਂ। ਜਦੋਂ ਮੈਂ ਉਸ ਦਾ ਨਾਮ ਜਪਦਾ ਹਾਂ, ਤਦੋਂ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ। ਜਦੋਂ ਮੈਂ ਆਪਣੇ ਕੰਨਾਂ ਨਾਲ (ਹਰਿ-ਨਾਮ) ਸੁਣਦਾ ਹਾਂ ਤਦੋਂ (ਮੇਰਾ) ਇਹ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ। ਹੇ ਭਾਈ! ਮੈਂ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਿੰਦਾ ਹਾਂ (ਜਦੋਂ ਪ੍ਰਭੂ ਮਨੁੱਖ ਉਤੇ ਮੇਹਰ ਦੀ) ਨਿਗਾਹ ਕਰਦਾ ਹੈ, ਤਦੋਂ (ਉਸ ਨੂੰ) ਗੁਰੂ ਮਿਲਾਂਦਾ ਹੈ (ਤਦੋਂ ਹਰ ਵੇਲੇ ਉਸ ਮਨੁੱਖ ਦੇ ਅੰਦਰ) ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰਦੀ ਹੈ। ਹੇ ਭਾਈ! ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ (ਪ੍ਰਭੂ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ।2।



Share On Whatsapp

Leave a Comment
SIMRANJOT SINGH : Waheguru Ji🙏

टोडी महला ५ ॥ सतिगुर आइओ सरणि तुहारी ॥ मिलै सूखु नामु हरि सोभा चिंता लाहि हमारी ॥१॥ रहाउ ॥ अवर न सूझै दूजी ठाहर हारि परिओ तउ दुआरी ॥ लेखा छोडि अलेखै छूटह हम निरगुन लेहु उबारी ॥१॥ सद बखसिंदु सदा मिहरवाना सभना देइ अधारी ॥ नानक दास संत पाछै परिओ राखि लेहु इह बारी ॥२॥४॥९॥

हे गुरु! मैं तेरी सरन मैं आया हूँ। मेरी चिंता दूर कर (मेहर कर, तेरे दर से मुझे) परमात्मा का नाम मिल जाए, (यही मेरे लिए) सुख है, (यही मेरे लिए) शोभा है)।१।रहाउ। हे प्रभु! (में और सहारों से) हार के तेरे दर पर आ पड़ा हूँ, अब मुझे और कोई सहारा नहीं दिखता। हे प्रभु हम जीवों के कर्मो का लेखा मत कर। हम तभी बच सकते हैं, जब हमारे कर्मो का लेखा न किया जाए। हे प्रभु! हम गुणहीन जीवों को (विकारों से आप बचा लो)।१। हे भाई! परमात्मा सदा बक्शीश करने वाला है, सदा मेहर करने वाला है, वः सब जीवों को आसरा देता है। हे दास नानक। (तू भी अर्जोई कर और कह-) मैं गुरु की सरन आ पड़ा हूँ, मुझे इस जनम में (विकारों से) बचा के रख।२।४।९।



Share On Whatsapp

Leave a comment




ਅੰਗ : 713
ਟੋਡੀ ਮਹਲਾ ੫ ॥ ਸਤਿਗੁਰ ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥ ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥ ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥ ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥ ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥

ਅਰਥ : ਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ। ਮੇਰੀ ਚਿੰਤਾ ਦੂਰ ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਏ, (ਇਹੀ ਮੇਰੇ ਵਾਸਤੇ) ਸੁਖ (ਹੈ, ਇਹੀ ਮੇਰੇ ਵਾਸਤੇ) ਸੋਭਾ (ਹੈ)।੧।ਰਹਾਉ। ਹੇ ਪ੍ਰਭੂ! (ਮੈਂ ਹੋਰ ਆਸਰਿਆਂ ਵਲੋਂ) ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ। ਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰ, ਅਸੀਂ ਤਦੋਂ ਹੀ ਸੁਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾਹ ਹੀ ਕੀਤਾ ਜਾਏ। ਹੇ ਪ੍ਰਭੂ! ਸਾਨੂੰ ਗੁਣਹੀਨ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ।੧। ਹੇ ਭਾਈ! ਪਰਮਾਤਮਾ ਸਦਾ ਬਖ਼ਸ਼ਸ਼ ਕਰਨ ਵਾਲਾ ਹੈ, ਸਦਾ ਮੇਹਰ ਕਰਨ ਵਾਲਾ ਹੈ, ਉਹ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ। ਹੇ ਦਾਸ ਨਾਨਕ! (ਤੂੰ ਭੀ ਅਰਜ਼ੋਈ ਕਰ ਤੇ ਆਖ-) ਮੈਂ ਗੁਰੂ ਦੀ ਸਰਨ ਆ ਪਿਆ ਹਾਂ, ਮੈਨੂੰ ਇਸ ਜਨਮ ਵਿਚ (ਵਿਕਾਰਾਂ ਤੋਂ) ਬਚਾਈ ਰੱਖ।੨।੪।੯।



Share On Whatsapp

Leave a comment




Share On Whatsapp

Leave a comment




Share On Whatsapp

Leave a comment




ਧੰਨ ਸਾਹਿਬ ਬਾਬਾ ਅਜੀਤ ਸਿੰਘ ਜੀ
ਧੰਨ ਸਾਹਿਬ ਬਾਬਾ ਜੁਝਾਰ ਸਿੰਘ ਜੀ
ਧੰਨ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਸਾਹਿਬ ਬਾਬਾ ਫ਼ਤਿਹ ਸਿੰਘ ਜੀ
ਧੰਨ ਧੰਨ ਮਾਤਾ ਗੁਜਰ ਕੌਰ ਜੀ
ਧੰਨ ਗੁਰੂ ਜੀ ਦੇ ਪਿਆਰੇ ਲਾਡਲੇ ਮਹਾਨ ਸ਼ਹੀਦ ਸਿੰਘ ਜੀ
ਧੰਨ ਸ਼ਹੀਦ ਬੀਬੀ ਹਰਸ਼ਰਨ ਕੋਰ ਜੀ
ਧੰਨ ਭਾਈ ਗਨੀ ਖਾਨ ਜੀ ਤੇ ਭਾਈ ਨਬੀ ਖਾਨ ਜੀ
ਧੰਨ ਬਾਬਾ ਮੋਤੀ ਲਾਲ ਮਹਿਰਾ ਜੀ ਤੇ ਧੰਨ ਉਹਨਾ ਦਾ ਪਰਿਵਾਰ
ਧੰਨ ਬਾਬਾ ਟੋਡਰਮਲ ਜੀ..



Share On Whatsapp

Leave a comment


ਆਪਿ ਬੁਝਾਏ ਸੋਈ ਬੂਝੈ ॥
ਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦੇਂਦਾ ਹੈ,
ਉਸ ਨੂੰ ਹੀ ਮੱਤ ਆਉਂਦੀ ਹੈ।
ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ



Share On Whatsapp

Leave a comment


ਭਾਈ ਨਗਾਹੀਆ ਸਿੰਘ ਵਲੋਂ ਗੁਰੂ ਸਾਹਿਬ ਨੂੰ ਘੋੜਾ ਭੇਂਟ ਕਰਨਾ
ਉੱਚ ਦੇ ਪੀਰ ਆਲਮਗੀਰ ਦੇ ਨੇੜੇ ਪਹੁੰਚ ਗਏ ਸਨ। ਉਥੇ ਆਪ ਨੂੰ ਘੋੜਿਆਂ ਦਾ ਇਕ ਸੌਦਾਗਰ ਮਿਲਿਆ। ਸੌਦਾਗਰ ਇਕ ਦਮ ਪਛਾਣ ਗਿਆ, ਕਿ ਕੌਣ ਹਨ। ਆਪਣੀ ਕੌਮ ਦੇ ਰੱਬੀ ਸਰਦਾਰ ਨੂੰ ਇਸ ਹਾਲਤ ਵਿਚ ਵੇਖਕੇ ਸਿੰਘ ਦੀਆਂ ਅੱਖਾਂ ਹੰਝੂਆਂ ਨਾਲ ਛਲਕ ਉੱਠੀਆਂ। ਨਾਂਹ ਬਾਜ ,ਨਾਂਹ ਕਲਗੀ ਤੇ ਨਾਂਹ ਨੀਲਾ ਘੋੜਾ ! ਉਂਝ ਮਾਹੀ ਇਸ ਵੇਸ ਵਿਚ ਵੀ ਪਿਆਰਾ ਸੀ। ਨਗਾਹੀਆ ਸਿੰਘ ਨੂੰ ਖ਼ਾਲਸੇ ਤੋਂ ਆਨੰਦਪੁਰ ਛੱਡਣ ਦੇ ਹਾਲ ਮਾਲੂਮ ਹੋਏ, ਵੱਡੇ ਸਾਹਿਬਜ਼ਾਦਿਆਂ ਦੀ ਸਹੀਦੀ ਬਾਰੇ ਸੁਣਿਆ, ਅਤੇ ਮੁਸਲਮਾਨ ਵੀਰਾਂ ਦਾ ਚੁੱਪ ਵਿਚ ਹੀ ਸੁਕਰ ਅਦਾ ਕੀਤਾ।ਫੇਰ ਉਸਨੇ ਆਪਣੇ ਘੋੜਿਆਂ ਵਿਚੋਂ ਸਭ ਤੋ ਸੋਹਣਾ ਘੋੜਾ ਸੱਚੇ ਪਾਤਸ਼ਾਹ ਦੀ ਨਜ਼ਰ ਕੀਤਾ। ਉਸ ਸਮੇਂ ਗੁਰੂ ਜੀ ਨੇ ਨਬੀ ਖਾਂ ਅਤੇ ਗ਼ਨੀ ਖਾਂ ਵੱਲ ਵੇਖਿਆ, ਜਿਵੇਂ ਕੋਈ ਬਖਸ਼ਿਸ਼ ਕਰ ਰਹੇ ਹੋਣ। ਕੁੱਝ ਚਿਰ ਚੁੱਪ ਵਰਤੀ ਰਹੀ। ਜਦ ਗੁਰੂ ਜੀ ਨੇ ਮੁਸਲਮਾਨ ਭਰਾਵਾਂ ਨੂੰ ਵਾਪਸ ਮੁੜਣ ਲਈ ਕਿਹਾ, ਤਾ ਉਹਨਾਂ ਦੇ ਹਿਰਦੇ ਵਿਚ ਵਿਛੋੜੇ ਦੀ ਇਕ ਅਜੀਬ ਚੀਸ ਉੱਠੀ। ਜਦ ਮਹਾਂ ਭਇਆਨ ਪੈਂਡਿਆਂ ਦੀ ਇਕੱਲ ਉਹਨਾਂ ਦੇ ਦਿਲਾਂ ਉੱਤੇ ਛਾਈ,ਤਾ ਗੁਰੂ ਜੀ ਦੀ ਮਿਹਰ ਦਾ ਕੋਈ ਸ਼ੁਮਾਰ ਨਾਂਹ ਰਿਹਾ। ਇਤਿਹਾਸ ਨੂੰ ਸਮਝਣ ਦਾ ਕੋਈ ਨਿਯਮ ,ਮਨੋਵਿਗਿਆਨ ਦੀ ਕੋਈ ਵਿਆਖਿਆ ਅਤੇ ਫ਼ਿਲਾਸਫ਼ੀ ਦੀ ਕੋਈ ਜੁਗਤ ਉਹਨਾਂ ਦੋਵਾਂ ਭਰਾਵਾਂ ਦੀ ਖੁਸ਼ਕਿਸਮਤੀ ਦੀ ਗਤਿ ਮਿਤਿ ਲੈਣ ਦੇ ਕਾਬਿਲ ਨਹੀਂ, ਕੇਵਲ ਪਰਾ-ਬਿਬੇਕੀ ਰਸਿਕ ਦ੍ਰਿਸ਼ਟੀ ਹੀ ਕੋਈ ਅਨੁਮਾਨ ਲਗਾ ਸਕਦੀ ਹੈ।
ਗੁਰੂ ਜੀ ਨੇ ਗ਼ਨੀ ਖ਼ਾਂ ਅਤੇ ਨਬੀ ਖ਼ਾਂ ਨੂੰ ਮਾਛੀਵਾੜੇ ਲਈ ਵਿਦਾ ਕੀਤਾ। ਨਗਾਹੀਆ ਸਿੰਘ ਨੂੰ ਹੌਸਲਾ ਦਿੱਤਾ, ਉਸ ਦੇ ਸਭ ਫ਼ਿਕਰ ਦੂਰ ਕੀਤੇ ਅਤੇ ਪਿਆਰ ਨਾਲ ਰੁਖ਼ਸਤ ਕੀਤਾ। ਗੁਰੂ ਸਾਹਿਬ ਆਲਮਗੀਰ ਤੋਂ ਘੋੜੇ ਉੱਤੇ ਅਸਵਾਰ ਹੋਏ,ਹੌਲੀ ਹੌਲੀ ਸਫਰ ਕਰਦੇ ਰਹੇ ਅਤੇ ਤਿੰਨੇ ਸਿੰਘ ਨਾਲੋਂ ਨਾਲ ਚਲਦੇ ਰਹੇ।



Share On Whatsapp

View All 3 Comments
Chandpreet Singh : ਵਾਹਿਗੁਰੂ ਜੀ 🙏
Chandpreet Singh : ਵਾਹਿਗੁਰੂ ਜੀ🙏





Share On Whatsapp

Leave a comment




Share On Whatsapp

Leave a comment




Share On Whatsapp

Leave a comment






Share On Whatsapp

Leave a Comment
Ramandeep Singh : ਗੁਰੂ ਸਾਹੀਬ ਦੇ ਜਨਮਦਿਨ ਅਤੇ ਜੌਤੀ ਜੋਤ ਨਾਲ ਸਬਦੰ ਰਖਨ ਵਾਲੀਆ ਤਸਵੀਰਾ ਵੀ ਪਏਆ ਕਰੋ...



Share On Whatsapp

Leave a comment


ਮਾਛੀਵਾੜਾ ਭਾਗ 11
ਸਤਿਗੁਰੂ ਜੀ ਗੁਲਾਬੇ ਦੇ ਘਰ ਸਨ । ਤੀਸਰਾ ਦਿਨ ਸੀ । ਥਕੇਵਾਂ ਦੂਰ ਹੋ ਗਿਆ ਸੀ , ਪਰ ਆਪਣੇ ਸਿੱਖਾਂ , ਸੇਵਕਾਂ ਤੇ ਪਰਿਵਾਰ ਦਾ ਖ਼ਿਆਲ ਆਇਆ । ਗ਼ਨੀ ਖਾਂ ਤੇ ਨਬੀ ਖ਼ਾਂ ਆਉਂਦੇ ਤੇ ਚਲੇ ਜਾਂਦੇ ਸਨ । ਸਤਿਗੁਰੂ ਜੀ ਬਿਰਾਜੇ ਸਨ । ਅਕਾਲ ਪੁਰਖ ਦਾ ਜੱਸ ਕਰ ਰਹੇ ਸਨ ਕਿ ਪੂਰਨ ਤੇ ਦੁਰਗੀ ਵੀ ਆ ਗਏ । ਦੋਹਾਂ ਨੇ ਮੱਥਾ ਟੇਕਿਆ । ਪੂਰਨ ਦੀ ਬਾਂਹ ਗਲ ਪਈ ਤੇ ਮੱਥੇ ਉੱਤੇ ਪੱਟੀ ਬੰਨ੍ਹੀ ਸੀ । ਉਸ ਦੀ ਪੱਟੀ ਤੇ ਬਾਂਹ ਗ਼ਲ ਪਈ ਦੇਖ ਕੇ ਸਤਿਗੁਰੂ ਜੀ ਨੇ ਬੜੀ ਹਲੀਮੀ ਨਾਲ ਪੁੱਛਿਆ , “ ਪੂਰਨ ! ਇਹ ਕੀ ਹੋਇਆ ? ਪੱਟੀ ਬੰਨ੍ਹੀ ਹੈ ? ” ਪੂਰਨ ਬੋਲ ਨਾ ਸਕਿਆ । ਉਹ ਸ਼ਰਮਿੰਦਾ ਸੀ । ਉਸ ਨੇ ਸਤਿਗੁਰੂ ਜੀ ਨੂੰ ਘਰ ਨਹੀਂ ਸੀ ਟਿਕਣ ਦਿੱਤਾ । “ ਮਹਾਰਾਜ ! ਆਪ ਜਾਣੀ ਜਾਣ ਹੋ ! ਅਸਾਂ ਭੁੱਲੜਾਂ ਪਾਪੀਆਂ ਨੂੰ ਖ਼ਿਮਾਂ ਬਖ਼ਸ਼ੋ । ” ਦੁਰਗੀ ਹੱਥ ਜੋੜ ਕੇ ਬੋਲੀ , “ ਅਸਾਂ ਦਾ ਕੱਖ ਨਹੀਂ ਰਿਹਾ , ਘਰ ਘਾਟ ਨਹੀਂ ਰਿਹਾ । ” “ ਕੀ ਹੋਇਆ ? ” ਸਤਿਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ । ਅਸਲ ਵਿਚ ਉਸ ਨਾਲ ਹੱਡ – ਬੀਤੀ ਨੂੰ ਅੰਤਰਯਾਮੀ ਸਤਿਗੁਰੂ ਜੀ ਜਾਣ ਗਏ ਸਨ । ਫਿਰ ਵੀ ਉਸ ਦੇ ਕੋਲੋਂ ਪੁੱਛਣਾ ਚਾਹੁੰਦੇ ਸਨ । “ ਮੁਗ਼ਲਾਂ ਨੂੰ ਪਤਾ ਲੱਗ ਗਿਆ — ਆਪ ਆਏ ਸੀ । ” “ ਪਤਾ ਲੱਗਣਾ ਹੀ ਸੀ । ” “ ਹਾਂ , ਮਹਾਰਾਜ ! ਪਤਾ ਲੱਗ ਗਿਆ , ਬਸ ਇਸ ਬਹਾਨੇ …..। ” ਦੁਰਗੀ ਦੇ ਅੱਥਰੂ ਵਗ ਤੁਰੇ । ਉਸ ਨੇ ਝੁਕ ਕੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ । ਦੁਰਗੀ ਨੇ ਸਾਰੀ ਬੀਤੀ ਦੁਰਘਟਨਾ ਸੁਣਾ ਕੇ ਅੰਤ ਵਿਚ ਆਖਿਆ , “ ਮਹਾਰਾਜ ! ਨਦੀ ਲੰਘਣ ਲੱਗੇ ਸੀ ਤਾਂ ਘੋੜਾ ਡਿੱਗ ਪਿਆ , ਸੱਟਾਂ ਲੱਗੀਆਂ , ਇਹ ਸਭ ਅਵੱਗਿਆ ਕਰਨ ਦਾ ਫਲ ਹੈ । ਦਾਤਾ ! ਭੁੱਲ ਗਏ ਹਾਂ ! ਬੱਚੇ ਹਾਂ , ਦਇਆ ਕਰੋ । ” ‘ ਬੇਟੀ ! ਕਰਮਾਂ ਦਾ ਫਲ …..। ” ਗੁਰੂ ਜੀ ਸਹਿਜ ਸੁਭਾ ਬੋਲੇ । ਪੂਰਨ ਦਾ ਹੰਕਾਰ ਟੁੱਟ ਚੁੱਕਾ ਸੀ , ਉਸ ਦਾ ਲਾਲਚ ਮਰ ਗਿਆ । ਉਸ ਨੇ ਦੇਖ ਲਿਆ , ‘ ਮੂਸਾ ਨੱਠਾ ਮੌਤ ਤੋਂ , ਅੱਗੇ ਮੌਤ ਖੜੀ ‘ ਸੀ । ਉਹ ਵੀ ਗਿੜਗਿੜਾ ਕੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਿਆ । ਉਹ ਰੋਣ ਲੱਗਾ । “ ਮਹਾਰਾਜ ! ਮਿਹਰ ਕਰੋ । ਆਪ ਕ੍ਰਿਪਾਲੂ ਹੋ ! ” ਉਸ ਦੇ ਕੰਬਦੇ ਬੁੱਲ੍ਹਾਂ ਦੀ ਆਵਾਜ਼ ਸੀ । ਉਸ ਦੀਆਂ ਅੱਖਾਂ ਵਿਚੋਂ ਨਿਕਲੇ ਪਛਤਾਵੇ ਦੇ ਅੱਥਰੂ ਗੁਰੂ ਮਹਾਰਾਜ ਦੇ ਚਰਨਾਂ ਉਪਰ ਡਿੱਗੇ । “ ਮੈਂ ਅੱਗੋਂ ਅਜਿਹੀ ਭੁੱਲ ਨਹੀਂ ਕਰਾਂਗਾ । ਸੇਵਕ ਰਹਾਂਗਾ । ਮੇਰੇ ਕੋਲ ਮੋਹਰਾਂ ਹਨ , ਆਪ ਲੈ ਲਉ । ” “ ਇਹ ਮੋਹਰਾਂ ਕਿਥੋਂ ਲਈਆਂ ? ” ‘ ਆਪ ਦੇ ਖ਼ਜ਼ਾਨੇ ਵਿਚੋਂ । “ ਫਿਰ ਰੱਖ ! ਤੁਸਾਂ ਆਖ਼ਰ ਲੋੜ ਵਾਸਤੇ ਹੀ ਤਾਂ ਚੁੱਕੀਆਂ ਹੋਣਗੀਆਂ । ਭਜਨ ਕਰੋ , ਮਾਇਆ ਵਿਚ ਅੰਨ੍ਹੇ ਹੋ ਕੇ ਆਪਣੇ ਆਪ ਨੂੰ ਨਾ ਭੁੱਲਣਾ , ਗੁਰੂ ਘਰ ਦੀ ਵਸਤੂ ਅਜਰ ਹੈ । ਉਸ ਨੂੰ ਪਚਦੀ ਹੈ , ਜਿਹੜਾ ਗੁਰੂ ਘਰ ਦੀ ਸੇਵਾ ਕਰੇ , ਗੁਰੂ ਘਰ ਵੱਲੋਂ ਬੇਮੁਖ ਨਾ ਹੋਵੇ । ਗੁਰੂ ਮਹਾਰਾਜ ਤੋਂ ਬੇਮੁਖ ਹੋਣ ਵਾਲਾ ਸਦਾ ਪਛਤਾਉਂਦਾ ਹੈ । ਸਤਿਗੁਰੂ ਮਹਾਰਾਜ ਦਾ ਹੁਕਮ ਹੈ । ”…
ਸਤਿਗੁਰੂ ਜੀ ਧੀਰਜਵਾਨ ਸਮਝਾਈ ਗਏ । ਪੂਰਨ ਨੂੰ ਖ਼ਿਮਾਂ ਦੇ ਦਿੱਤੀ । ਜਿਉਂ ਹੀ ਸਤਿਗੁਰੂ ਜੀ ਨੇ ਖ਼ਿਮਾਂ ਬਖ਼ਸ਼ੀ , ਤਿਉਂ ਹੀ ਪੂਰਨ ਦੀ ਬਾਂਹ ਨੂੰ ਫ਼ਰਕ ਪੈ ਗਿਆ , ਪੀੜ ਘਟ ਗਈ । “ ਜਾਉ ! ਆਪਣੇ ਨਗਰ ਨੂੰ , ਵੀਹ ਦਿਨਾਂ ਨੂੰ ਜਾਣਾ , ਘਰ ਵਾਪਸ ਮਿਲ ਜਾਏਗਾ । ” ਗੁਰੂ ਜੀ ਨੇ ਬਚਨ ਕਰ ਦਿੱਤਾ । ਉਹ ਅਜੇ ਬਾਹਰ ਗਏ ਹੀ ਸਨ ਕਿ ਗੁਲਾਬਾ ਘਾਬਰਿਆ ਹੋਇਆ ਆਇਆ । ਉਸ ਨੇ ਬੜੀ ਕਾਹਲੀ ਨਾਲ ਨਮਸਕਾਰ ਕੀਤੀ ਅਤੇ ਬੋਲਿਆ , “ ਮਹਾਰਾਜ , ਹਨੇਰ ਹੋ ਗਿਆ । “ ਕੀ ਹੋਇਆ ? ” ਸਤਿਗੁਰੂ ਜੀ ਨੇ ਪੁੱਛਿਆ । “ ਨਵਾਬ ਸਰਹਿੰਦ ਦਾ ਲਸ਼ਕਰ ਆ ਗਿਆ । ਮਾਛੀਵਾੜੇ ਨੂੰ ਘੇਰ ਲਿਆ ” ਗੱਲ ਕੀ “ ਪਤਾ ਲੱਗ ਗਿਆ ਕਿ ਆਪ ਏਥੇ ਹੋ । ‘ ‘ ਉਹ ਕਿਵੇਂ “ ਮਹਾਰਾਜ ਬੰਦਾ ਆਇਆ । ਉਸ ਨੇ ਦੱਸਿਆ ਹੈ ਕਿ ਚਮਕੌਰ ਵਿਚੋਂ ਜਦ ਭਾਈ ਸੰਗਤ ਸਿੰਘ ਦੇ ਸਿਰ ਨੂੰ ਸੂਬਾ ਸਰਹਿੰਦ ਕੋਲ ਪੇਸ਼ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਇਹ ਗੁਰੂ ਨਹੀਂ ਹੈ । ਉਸ ਨੇ ਆਪ ਦੀ ਭਾਲ ਕਰਨ ਲਈ ਫ਼ੌਜਾਂ ਭੇਜੀਆਂ ਹਨ ਤੇ ਉਹਨਾਂ ਨੇ ਇਸ ਬਾਹਰ ਦੇ ਸਾਰੇ ਕਸਬੇ ਘੇਰ ਲਏ ਹਨ । ਮੈਂ ਖੱਤਰੀ ਹਾਂ , ਮਾਰਿਆ ਜਾਵਾਂਗਾ । ਮੇਰਾ ਘਰ – ਘਾਟ ਨਹੀਂ ਰਹੇਗਾ । ” “ ਕੀ ਚਾਹੁੰਦਾ ਹੈ ? ” ਗੁਰੂ ਜੀ ਉਸ ਦੇ ਮਨ ਦੀ ਅਵਸਥਾ ਨੂੰ ਜਾਣ ਗਏ । ਮੈਂ ਚਾਹੁੰਦਾ ਹਾਂ , ਆਪ …..। ” ਉਹ ਪੂਰੀ ਗੱਲ ਕਰਨੋਂ ਝਿਜਕਿਆ । ਉਸ ਨੂੰ ਇਹ ਵੀ ਡਰ ਲੱਗਾ ਕਿ ਜੇ ਜ਼ਬਾਨੋਂ ਕਿਹਾ ਚਲੇ ਜਾਓ ਤਾਂ ….. ਕੀ ਪਤਾ ਮਹਾਰਾਜ ਕੀ ਬਚਨ ਕਰ ਦੇਣ । ਉਸ ਦੀ ਜ਼ਬਾਨ ਨਾ ਖੁੱਲ੍ਹੀ । ਉਹਦਾ ਦਿਲ ਉਸ ਨੂੰ ਲਾਹਨਤ ਪਾ ਰਿਹਾ ਸੀ , ਗੁਲਾਬੇ ! ਘਰ ਆਏ ਭਗਵਾਨ ਨੂੰ ਘਰੋਂ ਚਲੇ ਜਾਣ ਲਈ ਨਾ ਕਹੋ । “ ਠੀਕ ਹੈ , ਤੂੰ ਚਾਹੁੰਦਾ ਹੈ , ਅਸੀਂ ਚਲੇ ਜਾਈਏ । ” ਗੁਰੂ ਜੀ ਸਹਿਜ – ਸੁਭਾ ਬੋਲੇ “ ਖ਼ਿਆਲ ਤਾਂ ਇਹ ਨਹੀਂ , ਆਪ ਦੇ ਚਰਨਾਂ ਤੋਂ ਸਿਰ ਚੁੱਕਣ ਨੂੰ ਚਿੱਤ ਤਾਂ ਨਹੀਂ ਕਰਦਾ , ਪਰ …..। ” ਪਰ ਡਰ ਹੈ । ” “ ਕੈਸਾ ਡਰ ਹੈ ? ਮੁਸਲਮਾਨ ਹਾਕਮਾਂ ਦਾ ਪਿੰਡ , ਮੈਂ ਖੱਤਰੀ ਹਾਂ । ਚਾਰ ਪੈਸੇ ਵੀ ਆਪ ਦੀ ਕ੍ਰਿਪਾ ਨਾਲ ਜਮ੍ਹਾਂ ਕੀਤੇ , ਇਹ ਲੋਕ ਉਜਾੜ ਦੇਣਗੇ । ਮਹਾਰਾਜ ਆਪ ਤਾਂ ਕਿਸੇ ਹੋਰ ਥਾਂ ਵੀ ….। ‘ ‘ “ ਹਾਂ , ਅਸੀਂ ਕਿਸੇ ਹੋਰ ਥਾਂ ਵੀ ਜਾ ਸਕਦੇ ਹਾਂ , ਰਹਿ ਸਕਦੇ ਹਾਂ , ਏਹੋ ਨਾ ? ‘ ‘ “ ਤੁਸੀਂ ਨਹੀਂ । ” ਮਸੰਦ ਸਤਿਗੁਰੂ ਜੀ ਦੇ ਚਿਹਰੇ ਵੱਲ ਦੇਖਣ ਲੱਗ ਪਿਆ । ਉਹ ਬਚਨਾਂ ਤੋਂ ਵੀ ਡਰਦਾ ਸੀ ਤੇ ਹਾਕਮਾਂ ਕੋਲੋਂ ਵੀ । ਉਸ ਦੀ ਐਸੀ ਦਸ਼ਾ ਦੇਖ ਕੇ ਮਹਾਰਾਜ ਮੁਸਕਰਾਏ ਤੇ ਦਇਆ ਦੇ ਘਰ ਆਏ । “ ਜਾਹ ਨਬੀ ਖ਼ਾਂ ਨੂੰ ਸੱਦ ਕੇ ਲੈ ਆ । ਡਰ ਨਾ , ਕੋਈ ਐਸਾ ਬਚਨ ਨਹੀਂ ਆਖਾਂਗੇ । ਅਸਾਂ ਨੂੰ ਆਸਰਾ ਦਿੱਤਾ , ਜਾਹ ਤੇਰਾ ਨਾਮ ਅਮਰ ਹੋ ਜਾਏਗਾ । ਅਸਥਾਨ ਦਾ ਸਤਿਕਾਰ ਹੋਏਗਾ । ਨਬੀ ਖ਼ਾਂ ਨੂੰ ਲਿਆ ਸੱਦ ਕੇ । ” ਗੁਲਾਬੇ ਨੇ ਗੁਰੂ ਮਹਾਰਾਜ ਦੇ ਚਰਨਾਂ ਉਪਰ ਮੱਥਾ ਟੇਕਿਆ । ਹੌਂਸਲਾ ਹੋਇਆ ਤੇ ਉਹ ਦਬਾ – ਦਬ ਘਰੋਂ ਬਾਹਰ ਹੋ ਗਿਆ ।
( ਚਲਦਾ )



Share On Whatsapp

Leave a comment





  ‹ Prev Page Next Page ›