सलोकु मः ३ ॥ पूरबि लिखिआ कमावणा जि करतै आपि लिखिआसु ॥ मोह ठगउली पाईअनु विसरिआ गुणतासु ॥ मतु जाणहु जगु जीवदा दूजै भाइ मुइआसु ॥ जिनी गुरमुखि नामु न चेतिओ से बहणि न मिलनी पासि ॥ दुखु लागा बहु अति घणा पुतु कलतु न साथि कोई जासि ॥ लोका विचि मुहु काला होआ अंदरि उभे सास ॥ मनमुखा नो को न विसही चुकि गइआ वेसासु ॥ नानक गुरमुखा नो सुखु अगला जिना अंतरि नाम निवासु ॥१॥ मः ३ ॥ से सैण से सजणा जि गुरमुखि मिलहि सुभाइ ॥ सतिगुर का भाणा अनदिनु करहि से सचि रहे समाइ ॥ दूजै भाइ लगे सजण न आखीअहि जि अभिमानु करहि वेकार ॥ मनमुख आप सुआरथी कारजु न सकहि सवारि ॥ नानक पूरबि लिखिआ कमावणा कोइ न मेटणहारु ॥२॥ पउड़ी ॥ तुधु आपे जगतु उपाइ कै आपि खेलु रचाइआ ॥ त्रै गुण आपि सिरजिआ माइआ मोहु वधाइआ ॥ विचि हउमै लेखा मंगीऐ फिरि आवै जाइआ ॥ जिना हरि आपि क्रिपा करे से गुरि समझाइआ ॥ बलिहारी गुर आपणे सदा सदा घुमाइआ ॥३॥

अर्थ: (पूर्व किए कर्मो अनुसार) आरम्भ से जो (संसार-रूप लेख) लिखा (भाव-लिखा) हुआ है और जो करतार ने आप लिख दिया है वह (जरूर) कमाना पड़ता है; (उस लेख अनुसार ही) मोह की ठगबूटी (जिस को) मिल गयी है उस को गुणों का खज़ाना हरी विसर गया है। (उस) संसार को जीवित न समझो (जो) माया के मोह मे मुर्दा पड़ा है, जिन्होंने सतगुरु के सनमुख हो कर नाम नहीं सिमरा, उनको प्रभु पास बैठना नहीं मिलता। वह मनमुख बहुत ही दुखी होते हैं, (क्योंकि जिन की खातिर माया के मोह में मुर्दा पड़े थे, वह) पुत्र स्त्री तो कोई साथ नहीं जाएगा, संसार के लोगों में भी उनका मुख काला हुआ (भाव, शर्मिंदा हुए) और रोते रहे, मनमुख का कोई विसाह नहीं करता, उनका इतबार खत्म हो जाता है। हे नानक जी! गुरमुखों को बहुत सुख होता है क्योंकि उनके हृदय में नाम का निवास होता है ॥१॥ सतिगुरु के सनमुख हुए जो मनुष्य (आपा भुला कर प्रभू में सुभावक ही) लीन हो जाते हैं वह भले लोग हैं और (हमारे) मित्र हैं; जो सदा सतिगुरू का हुक्म मानते है, वह सच्चे हरी में समाए रहते हैं। उन को संत जन नहीं कहते जो माया के मोह में लग कर अंहकार और विकार करते हैं। मनमुख अपने मतलब के प्यारे (होन कर के) किसे का काम नहीं सवार सकते; (पर) हे नानक जी! (उन के सिर क्या दोष ?) (पुर्व किए कार्य अनुसार) आरम्भ से लिखा हुआ (संस्कार-रूप लेख) कमाना पड़ता है, कोई मिटाने-योग नहीं ॥२॥ हे हरी! तूँ आप ही संसार रच कर आप ही खेल बनाई है; तूँ आप ही (माया के) तीन गुण बनाए हैं और आप ही माया का मोह (जगत में) अधिक कर दिया है। (इस मोह से पैदा) अंहकार में (लगने से) (दरगाह में) लेखा मांगते हैं और फिर जम्मना मरना पड़ता है; जिन पर हरी आप कृपा करता है उन को सतिगुरू ने (यह) समझ दे दी है। (इस लिए) मैं अपने सतिगुरू से सदके जाता हूँ और सदा बलिहारे जाता हूँ ॥३॥



Share On Whatsapp

Leave a comment




ਅੰਗ : 643
ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਿਣ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ ਮਃ ੩ ॥ ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥ ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥ ਵਿਚਿ ਹਉਮੈ ਲੇਖਾ ਮੰਗੀਅੈ ਫਿਰਿ ਆਵੈ ਜਾਇਆ ॥ ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥

ਅਰਥ: (ਪਿਛਲੇ ਕੀਤੇ ਕਰਮਾਂ ਅਨੁਸਾਰ) ਮੁੱਢ ਤੋਂ ਜੋ (ਸੰਸਕਾਰ-ਰੂਪ ਲੇਖ) ਲਿਖਿਆ (ਭਾਵ, ਉੱਕਰਿਆ) ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ (ਜ਼ਰੂਰ) ਕਮਾਉਣਾ ਪੈਂਦਾ ਹੈ; (ਉਸ ਲੇਖ ਅਨੁਸਾਰ ਹੀ) ਮੋਹ ਦੀ ਠਗਬੂਟੀ (ਜਿਸ ਨੂੰ) ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ। (ਉਸ) ਸੰਸਾਰ ਨੂੰ ਜੀਊਂਦਾ ਨਾ ਸਮਝੋ (ਜੋ) ਮਾਇਆ ਦੇ ਮੋਹ ਵਿਚ ਮੁਇਆ ਪਿਆ ਹੈ; ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ, ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ। ਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, (ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿਚ ਮੁਏ ਪਏ ਸਨ, ਉਹ) ਪੁੱਤ੍ਰ ਇਸਤ੍ਰੀ ਤਾਂ ਕੋਈ ਨਾਲ ਨਹੀਂ ਜਾਏਗਾ; ਸੰਸਾਰ ਦੇ ਲੋਕਾਂ ਵਿਚ ਭੀ ਉਹਨਾਂ ਦਾ ਮੂੰਹ ਕਾਲਾ ਹੋਇਆ (ਭਾਵ, ਸ਼ਰਮਿੰਦੇ ਹੋਏ) ਤੇ ਹਾਹੁਕੇ ਲੈਂਦੇ ਹਨ; ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ। ਹੇ ਨਾਨਕ ਜੀ! ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਨਾਮ ਦਾ ਨਿਵਾਸ ਹੁੰਦਾ ਹੈ ॥੧॥ ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ (ਆਪਾ ਨਿਵਾਰ ਕੇ ਪ੍ਰਭੂ ਵਿਚ ਸੁਭਾਵਿਕ ਹੀ) ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ (ਸਾਡੇ) ਸਾਥੀ ਹਨ; ਜੋ ਸਦਾ ਸਤਿਗੁਰੂ ਦਾ ਭਾਣਾ ਮੰਨਦੇ ਹਨ, ਉਹ ਸੱਚੇ ਹਰੀ ਵਿਚ ਸਮਾਏ ਰਹਿੰਦੇ ਹਨ। ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ। ਮਨਮੁਖ ਆਪਣੇ ਮਤਲਬ ਦੇ ਪਿਆਰੇ (ਹੋਣ ਕਰ ਕੇ) ਕਿਸੇ ਦਾ ਕੰਮ ਨਹੀਂ ਸਵਾਰ ਸਕਦੇ; (ਪਰ) ਹੇ ਨਾਨਕ ਜੀ! (ਉਹਨਾਂ ਦੇ ਸਿਰ ਕੀਹ ਦੋਸ਼ ?) (ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਉੱਕਰਿਆ ਹੋਇਆ (ਸੰਸਕਾਰ-ਰੂਪ ਲੇਖ) ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ-ਜੋਗਾ ਨਹੀਂ ॥੨॥ ਹੇ ਹਰੀ! ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ; ਤੂੰ ਆਪ ਹੀ (ਮਾਇਆ ਦੇ) ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ (ਜਗਤ ਵਿਚ) ਵਧਾ ਦਿੱਤਾ ਹੈ। (ਇਸ ਮੋਹ ਤੋਂ ਉਪਜੇ) ਅਹੰਕਾਰ ਵਿਚ (ਲੱਗਿਆਂ) (ਦਰਗਾਹ ਵਿਚ) ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ; ਜਿਨ੍ਹਾਂ ਤੇ ਹਰੀ ਆਪ ਮੇਹਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ (ਇਹ) ਸਮਝ ਪਾ ਦਿੱਤੀ ਹੈ। (ਇਸ ਕਰਕੇ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ ॥੩॥



Share On Whatsapp

Leave a comment


ਬਸੰਤੁ ਮਹਲਾ ੫ ॥
ਜਿਸੁ ਬੋਲਤ ਮੁਖੁ ਪਵਿਤੁ ਹੋਇ ॥
ਜਿਸੁ ਸਿਮਰਤ ਨਿਰਮਲ ਹੈ ਸੋਇ ॥
ਜਿਸੁ ਅਰਾਧੇ ਜਮੁ ਕਿਛੁ ਨ ਕਹੈ ॥
ਜਿਸ ਕੀ ਸੇਵਾ ਸਭੁ ਕਿਛੁ ਲਹੈ ॥੧॥
ਰਾਮ ਰਾਮ ਬੋਲਿ ਰਾਮ ਰਾਮ ॥
ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥
ਜਿਸ ਕੇ ਧਾਰੇ ਧਰਣਿ ਅਕਾਸੁ ॥
ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥
ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥
ਅੰਤ ਕਾਲਿ ਫਿਰਿ ਫਿਰਿ ਨ ਰੋਇ ॥੨॥
ਸਗਲ ਧਰਮ ਮਹਿ ਉਤਮ ਧਰਮ ॥
ਕਰਮ ਕਰਤੂਤਿ ਕੈ ਉਪਰਿ ਕਰਮ ॥
ਜਿਸ ਕਉ ਚਾਹਹਿ ਸੁਰਿ ਨਰ ਦੇਵ ॥
ਸੰਤ ਸਭਾ ਕੀ ਲਗਹੁ ਸੇਵ ॥੩॥
ਆਦਿ ਪੁਰਖਿ ਜਿਸੁ ਕੀਆ ਦਾਨੁ ॥
ਤਿਸ ਕਉ ਮਿਲਿਆ ਹਰਿ ਨਿਧਾਨੁ ॥
ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥
ਨਾਨਕ ਜਨ ਹਰਿ ਹਰਿ ਧਿਆਇ ॥੪॥੯॥
🙏🙏❣️🌹



Share On Whatsapp

Leave a comment


ਬਹਾਦਰ ਬੀਬੀ ਅਨੂਪ ਕੌਰ ਸ਼ਹੀਦ ( ਜਲੂਪੁਰ ਖੇੜਾ )
ਪਿੰਡ ਜਲੂਪੁਰ ਖੇੜਾ ਜਿਹੜਾ ਕਿ ਲੇਖਕ ਦੇ ਪਿੰਡ ਤੋਂ ਵੀਹ ਕੁ ਮੀਲ ਤੇ ਰਈਆ ਵਾਲੀ ਨਹਿਰ ਤੇ ਰਈਏ ਤੋਂ ਵੀ ਚਾਰ ਕੁ ਮੀਲ ਤੇ ਸਥਿਤ ਹੈ ਭਾਈ ਅਮ੍ਰਿਤਪਾਲ ਸਿੰਘ ਜਿਹੜਾ ਵਾਰਿਸ ਪੰਜਾਬ ਦਾ ਮੌਜੂਦਾ ਮੁੱਖੀ ਹੈ ਉਹ ਵੀ ਏਸੇ ਹੀ ਪਿੰਡ ਦੇ ਹਨ। ਇਥੇ ਸੋਢੀ ਬੰਸ ‘ ਚੋਂ ਭਾਈ ਲਛਮਣ ਦਾਸ ਦੇ ਘਰ 1660 ਦੇ ਲਗਭਗ ਬੀਬੀ ਅਨੂਪ ਕੌਰ ਜੀ ਨੇ ਜਨਮ ਲਿਆ । ਬਾਬਾ ਬਕਾਲਾ ਵਿਚ ਜਦੋਂ ਬਾਈ ਮੰਜੀਆਂ ਲਾ ਲਈਆਂ , ਧੀਰ ਮਲ ਨੇ ਸ਼ੀਹੇਂ ਮਸੰਦ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਉਪਰ ਗੋਲੀ ਚਲਾਈ , ਸਭ ਕੁਝ ਲੁੱਟ ਕੇ ( ਚੜਾਵਾ ) ਲੈ ਗਿਆ ਪਰ ਮੱਖਣ ਸ਼ਾਹ ਲੁਭਾਣੇ ਨੇ ਸਭ ਕੁਝ ਖੋਹ ਲਿਆਂਦਾ । ਪਰ ਗੁਰੂ ਜੀ ਇਹ ਸਮਾਨ ਵਾਪਸ ਕਰਨ ਲਈ ਕਹਿ ਆਪ ਨੇ ਅਨੰਦਪੁਰ ਜਾ ਵਸਾਇਆ । ਭਾਈ ਲਛਮਣ ਦਾਸ ਵੀ ਗੁਰੂ ਜੀ ਦੇ ਨਾਲ ਉਥੇ ਜਾ ਵਸਿਆ । ( ਯਾਦ ਆ ਗਿਆ ਸੋਢੀ ਤੇਜਾ ਸਿੰਘ ਇਤਿਹਾਸਕਾਰ ਸੋਢੀ ਚਮਤਕਾਰ ਦਾ ਕਰਤਾ ਵੀ ਜਲੂਪੁਰ ਦਾ ਵਾਸੀ ਸੀ , ਪਿਛੋਂ ਅੰਮ੍ਰਿਤਸਰ ਰਹਿਣ ਲਗ ਪਿਆ ਸੀ । ਭਾਈ ਲਛਮਣ ਦਾਸ ਗੁਰੂ ਤੇਗ ਬਹਾਦਰ ਜੀ ਦੇ ਧਰਮ ਪ੍ਰਚਾਰ ਦੌਰੇ ਵੇਲੇ ਵੀ ਨਾਲ ਹੀ ਰਿਹਾ ਸੀ । ਜਦੋਂ ਬਾਲ ਗੋਬਿੰਦ ਜੀ ਅਨੰਦਪੁਰ ਪੁਜੇ ਤੇ ਬੀਬੀ ਅਨੂਪ ਕੌਰ ਇਨ੍ਹਾਂ ਨੂੰ ਬੜੀਆਂ ਲੋਰੀਆਂ ਦੇਂਦੀ , ਖਿਡਾਉਂਦੀ , ਭਰਾਵਾਂ ਵਾਂਗ ਪਿਆਰ ਕਰਦੀ । ਬਾਲ ਗੋਬਿੰਦ ਜੀ ਵੀ ਸਕੀ ਭੈਣਾਂ ਵਾਂਗ ਸਮਝਦੇ ਤੇ ਭੈਣ ਜੀ ਕਰਕੇ ਬੁਲਾਉਂਦੇ । ਜੁਆਨ ਹੋ ਕੇ ਲੰਗਰ ਵਿਚ ਬੜੀ ਲਗਨ ਨਾਲ ਕੰਮ ਕਰਦੀ ਗੁਰਮੁਖੀ ਪੜ ਬਾਣੀ ਵੀ ਕੰਠ ਕਰ ਲਈ । ਬੜੀ ਧੀਰੀ , ਨਿਮਰਤਾ ਤੇ ਸੰਤੋਖੀ ਸੁਭਾਅ ਵਾਲੀ ਸੀ ਆਪਣੇ ਮਿਠੇ ਬੋਲਾਂ ਨਾਲ ਹਰਮਨ ਪਿਆਰੀ ਹੋ ਗਈ । ਪੰਜ ਗ੍ਰੰਥੀ ਕੰਠ ਕਰ ਲਈ ਸਵੇਰੇ ਜਪੁ ਜੀ ਤੇ ਸ਼ਾਮ ਨੂੰ ਸੋਦਰੁ ਦਾ ਪਾਠ ਕਰਦੀ । ਬਾਲ ਗੁਰੂ ਦੇ ਸਾਥੀਆਂ ਨੂੰ ਵੀ ਬੜਾ ਪਿਆਰ ਕਰਦੀ ਉਨ੍ਹਾਂ ਨੂੰ ਚੰਗਾ ਚੋਖਾ ਖਾਣ ਲਈ ਦੇਂਦੀ । ਜਦੋਂ ਬਾਲ ਗੋਬਿੰਦ ਆਪਣੇ ਹਾਣੀਆਂ ਨਾਲ ਨਕਲੀ ਲੜਾਈਆਂ ਕਰਦਾ ਤੇ ਇਸ ਨੇ ਵੀ ਆਪਣੀਆਂ ਸਹੇਲੀਆਂ ਨੂੰ ਲੈ ਕੇ ਉਨ੍ਹਾਂ ਵਾਂਗ ਲੜਾਈ ਕਰਨੀ । ਗਲ ਕੀ ਹਰ ਸ਼ਸ਼ਤਰ ਚਲਾਉਣ ਦੀ ਸਿੱਖਿਆ ਤੇ ਘੋੜ ਸੁਆਰੀ ਦੀ ਸਿੱਖਿਆ ਪ੍ਰਾਪਤ ਕਰ ਲਈ । ਬੀਬੀ ਨੇ ਭੰਗਾਨੀ ਦੇ ਯੁੱਧ ਵਿਚ ਭਾਗ ਲਿਆ । 1699 ਦੀ ਵਿਸਾਖੀ ਤੇ ਆਪਣੇ ਮਾਪਿਆਂ ਨਾਲ ਅੰਮ੍ਰਿਤ ਛਕ ਸਿੰਘਣੀ ਸਜ਼ ਗਈ । ਯਾਦ ਰਹੇ ਗੁਰੂ ਜੀ ਵੇਲੇ ਜਿਹੜੀ ਬੀਬੀ ਅੰਮ੍ਰਿਤ ਛਕ ਲੈਂਦੀ ਉਹ ਸਿੰਘਾਂ ਵਾਲਾ ਬਾਣਾ ਧਾਰਨ ਲਗ ਪੈਂਦੀ । ਇਸ ਦੀਆਂ ਸਹੇਲੀਆਂ ਨੇ ਵੀ ਅੰਮ੍ਰਿਤ ਛਕ ਲਿਆ । ਗਲ ਕੀ ਬੀਬੀ ਅਨੂਪ ਕੌਰ ਨੇ ਬੀਬੀਆਂ ਦਾ ਵੀ ਇਕ ਸੈਨਿਕ ਜਥਾ ਤਿਆਰ ਕਰ ਲਿਆ । ਉਨ੍ਹਾਂ ਨੂੰ ਬਕਾਇਦਾ ਸ਼ਸ਼ਤਰ ਵਿਦਿਆ ਤੇ ਘੋੜ ਸੁਆਰੀ ਦੀ ਸਿੱਖਿਆ ਦਿੱਤੀ ਗਈ । ਜਦੋਂ ਪਹਾੜੀ ਰਾਜਿਆਂ ਗੁਰੂ ਜੀ ਤੇ ਚੜ੍ਹਾਈ ਕੀਤੀ ਤਾਂ ਬੀਬੀ ਨੇ ਆਪਣੇ ਜਥੇ ਨਾਲ ਵੈਰੀਆਂ ਦੇ ਆਹੂ ਲਾਏ । ਰਾਜਿਆਂ ਨੂੰ ਲੋਹੇ ਦੇ ਚਨੇ ਚਬਾਏ । ਪਹਾੜੀ ਰਾਜਿਆਂ ਹਾਰ ਖਾ ਕੇ ਔਰੰਗਜ਼ੇਬ ਦੇ ਕੰਨ ਭਰੇ ਗੁਰੂ ਜੀ ਵਿਰੁੱਧ ਭੜਕਾਇਆ । ਔਰੰਗਜ਼ੇਬ ਦੇ ਕਹੇ ਤੇ ਸੂਬਾ ਲਾਹੌਰ ਦਿਲਾਵਰ ਖਾਂ , ਕਸ਼ਮੀਰ ਦਾ ਸੂਬਾ ਜ਼ਬਰਦਸਤ ਖਾਂ , ਸਰਹੰਦ ਦਾ ਵਜ਼ੀਰ ਖਾਂ ਹੋਰ ਮੁਲਖਈਆ ਕਹਿਲੂਰ , ਕਾਂਗੜਾ , ਜਸਵਾਲ , ਨਾਲਾਗੜ੍ਹ , ਕੁਲੂ , ਕੈਂਥਲ , ਮੰਡੀ , ਜੰਮੂ , ਚੰਬਾ , ਗੜਵਾਲ , ਬਿਜੜ ਵਾਲ , ਡਡਵਾਲ , ਗੁਜਰਾਂ ਦੇ ਰਾਜੇ , ਰੋਪੜ ਦਾ ਰੰਗੜ – ਦੋ ਲੱਖ ਤੋਂ ਉਪਰ ਵਰਦੀ ਵਾਲੇ ਸਿਪਾਹੀਆਂ ਨੇ ਅਨੰਦਪੁਰ ਨੂੰ ਘੇਰਾ ਪਾ ਲਿਆ । ਅੱਠ ਮਹੀਨੇ ਘੇਰਾ ਪਾਈ ਰਖਿਆ ਅੰਦਰੋਂ ਸਭ ਰਸਦਾਂ ਖਤਮ ਹੋ ਗਈਆਂ । ਸ਼ੇਰਨੀ ਅਨੂਪ ਕੌਰ ਨੇ ਆਪਣੇ ਜਥੇ ਦੀਆਂ ਸਿੰਘਣੀਆਂ ਨੂੰ ਅੱਧੀ ਰਾਤ ਬਾਹਰ ਲਿਜਾ ਵੈਰੀ ਦਲ ਦਾ ਰਾਸ਼ਨ ਚੁਕ ਲਿਆਉਣਾ । ਬੀਬੀਆਂ ਲੰਗਰ ਤਿਆਰ ਕਰਨ ਵਿਚ ਤੇ ਲੜਨ ਵਿਚ ਭਾਗ ਲੈਂਦੀਆਂ । ਵੈਰੀਆਂ ਦੇ ਆਪਣੇ ਤੀਰਾਂ ਨਾਲ ਆਹੂ ਲਾਹੁੰਦੀਆਂ । ਜਦੋਂ ਪਹਾੜੀ ਰਾਜਿਆਂ ਤੇ ਸੂਬੇਦਾਰਾਂ ਨੇ ਕਸਮਾਂ ਖਾ ਗੁਰੂ ਜੀ ਨੂੰ ਕਿਲ੍ਹਾ ਛਡਣ ਲਈ ਕਿਹਾ , “ ਤੁਸੀਂ ਕਿਲ੍ਹਾ ਛਡ ਜਾਓ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ । ਦਸੰਬਰ ਦੇ ਅੰਤ ਵਿਚ 1704 ਨੂੰ ਗੁਰੂ ਜੀ ਨੂੰ ਕਿਲ੍ਹਾ ਛਡਣਾ ਪਿਆ । ਰਾਤ ਕਿਲ੍ਹਾ ਛਡਣ ਲਗਿਆਂ ਬੀਬੀ ਅਨੂਪ ਕੌਰ ਦਾ ਜਥਾ ਪਿਛੇ ਗੁਰੂ ਪ੍ਰਵਾਰ ਦੀ ਰਾਖੀ ਕਰਦਾ ਆ ਰਿਹਾ ਸੀ । ਸਰਸਾ ਪਾਰ ਕਰਨ ਲੱਗਿਆਂ ਉਪਰੋਂ ਪੋਹ ਮਹੀਨੇ ਦੀ ਸੀਤ ਬਰਫ਼ੀਲਾ ਪਾਣੀ ਵੰਗਾਰ ਰਿਹਾ ਸੀ । ਪਰ ਸਿੱਖਾਂ ਨੂੰ ਸਰਸਾ ਪਾਰ ਕਰਨੀ ਪਈ , ਕਈ ਸਿੱਖ ਰੁੜ ਗਏ । ਗੁਰੂ ਜੀ ਦਾ ਪ੍ਰਵਾਰ ਵਿਛੜ ਗਿਆ । ਸਰਸਾ ਪਾਰ ਕਰਦੇ ਬੀਬੀ ਅਨੂਪ ਕੌਰ ਨੂੰ ਪੰਜ ਕੁ ਸਿੰਘ ਮਿਲ ਪਏ । ਜਦੋਂ ਥੋੜੀ ਦੂਰ ਗਏ ਤਾਂ ਮੁਗਲ ਸਿਪਾਹੀਆਂ ਨਾਲ ਝੜਪ ਹੋ ਗਈ । ਦੋ ਸਿੰਘ ਸ਼ਹੀਦ ਹੋ ਗਏ ਬਾਕੀ ਸਿੰਘਾਂ ਤੋਂ ਡਰ ਕੇ ਭੱਜ ਗਏ । ਅਗੋਂ ਮਲੇਰ ਕੋਟਲੀਆ ਨਵਾਬ 200 ਕੁ ਤੁਰਕਾਂ ਨਾਲ ਮਿਲ ਪਿਆ । ਸਿੰਘਾਂ ਨੂੰ ਘੇਰਾ ਪਾ ਲਿਆ । ਸਿੰਘ ਮੁਗਲਾਂ ਨੂੰ ਮਾਰਦੇ ਸ਼ਹੀਦ ਹੋ ਗਏ । ਬੀਬੀ ਦੇ ਘੋੜੇ ਦੇ ਪੈਰ ਨੂੰ ਠੋਕਰ ਲਗੀ ਸ਼ੇਰਨੀ ਹੇਠਾਂ ਡਿੱਗ ਪਈ । ਸੱਜੀ ਬਾਂਹ ਟੁੱਟ ਗਈ ਉਠਿਆ ਨਾ ਗਿਆ । ਨਵਾਬ ਦੇ ਕਾਬੂ ਆ ਗਈ । ਜਦੋਂ ਸੁਣਿਆ ਕਿ ਇਹੋ ਅਨੂਪ ਕੌਰ ਹੈ ਜਿਸ ਦੀ ਬਹਾਦਰੀ ਦੀਆਂ ਸਾਰੇ ਧੁੰਮਾਂ ਪਈਆਂ ਹੋਈਆਂ ਹਨ , ਦੁਸ਼ਟ ਇਸ ਨਾਲ ਵਿਆਹ ਕਰਾਉਣ ਲਈ ਸੋਚਣ ਲਗਾ । ਨੌਕਰਾਂ ਚਾਕਰਾਂ ਨੂੰ ਕਿਹਾ ਕਿ ਇਸ ਨੂੰ ਮਹਿਲਾਂ ਵਿਚ ਲਿਜਾ ਕੇ ਇਲਾਜ ਕਰਾਓ । ਬੀਬੀ ਨਵਾਬ ਦੀ ਦੁਸ਼ਟ ਚਾਲ ਸਮਝ ਗਈ । ਲਗੀ ਰੱਬ ਅੱਗੇ ਅਰਦਾਸਾਂ ਕਰਨ ਦਸ਼ਮੇਸ਼ ਪਿਤਾ ! ਆਪਣੀ ਪੁੱਤਰੀ ਨੂੰ ਹੌਸਲਾ ਤੇ ਜੁਰਅਤ ਬਖਸ਼ੋ ਕਿ ਇਹ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਸਕੇ । ‘ ‘ ਦਾਸੀਆਂ ਵੇਖਦੀਆਂ ਇਹ ਹਰ ਸਮੇਂ ਰੱਬ ਦੀ ਇਬਾਦਤ ਵਿਚ ਲਗੀ ਰਹਿੰਦੀ ਹੈ । ਬੜੇ ਲਾਲਚ ਤੇ ਡਰਾਵੇ ਦਿੱਤੇ ਗਏ । ਪਰ ਸ਼ੇਰਨੀ ਨੇ ਗਿਦੜ ਨਵਾਬ ਨੂੰ ਲਾਗੇ ਨਾ ਫਟਕਨ ਦਿੱਤਾ । ਬੜੇ ਹਰਬੇ ਵਰਤੇ ਕਿ ਉਸ ਨੂੰ ਧਰਮ ਤੋਂ ਡੇਗਿਆ ਜਾਵੇ । ਜ਼ਿਆਦਾ ਤੰਗ ਕਰਦੇ ਤੇ ਆਤਮਘਾਤ ਕਰਨ ਲਈ ਸੋਚਦੀ ਤਾਂ ਗੁਰਬਾਣੀ ਵਿਚ ਆਤਮਘਾਤੀ ਨੂੰ ਮਹਾਂ ਪਾਪੀ ਕਿਹਾ ਹੈ । ਅਰਦਾਸ ਕਰਦੀ ਹੈ ਪਸ਼ਚਾਤਾਪ ਕਰਦੀ ਹੈ ਹੇ ਅਕਾਲ ਪੁਰਖ ਤੇਰੀ ਦਾਸੀ ਆਪਣੀ ਅਣਖ ਤੇ ਸਿੱਖੀ ਨੂੰ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਇਹ ਘਿਣਾਉਣਾ ਕੰਮ ਕਰਨ ਲਗੀ ਹੈ ਮਾਫ ਕਰੀ । ਇਤਿਹਾਸ ਵਿਚ ਇਹ ਵੀ ਦਰਜ ਹੈ ਕਿ ਬਾਹਰ ਕਾਜ਼ੀ ਜਬਰਨ ਨਿਕਾਹ ਪੜ੍ਹਣ ਲਈ ਸੱਦਿਆ ਹੋਇਆ ਸੀ । ਸ਼ੇਰਨੀ ਨੇ ਆਪਣੀ ਹਿਕ ‘ ਚ ਸ੍ਰੀ ਸਾਹਿਬ ਮਾਰ ਆਪਣੀ ਕੁਰਬਾਨੀ ਦੇ ਦਿੱਤੀ । ਇਤਿਹਾਸ ਵਿਚ ਲਿਖਿਆ ਹੈ ਇਸ ਦੀ ਲਾਸ਼ ਨੂੰ ਦਬਾ ਦਿੱਤਾ ਗਿਆ ਸੀ । ਪਰ ਬੰਦਾ ਸਿੰਘ ਬਹਾਦਰ ਨੂੰ ਇਸ ਬਾਰੇ ਪਤਾ ਲਗਾ ਤਾਂ 1710 ਵਿਚ ਮਲੇਰ ਕੋਟਲਾ ਫਤਹਿ ਕਰਾ ਕਬਰ ‘ ਚੋਂ ਉਸ ਦਾ ਪਿੰਜਰ ਕੱਢ ਇਸ਼ਨਾਨ ਕਰਾ ਅਰਦਾਸ ਕਰਕੇ ਸਸਕਾਰ ਕੀਤਾ ਗਿਆ ਸੀ । ਨਵਾਬ ਨੂੰ ਸਰਹੰਦ ‘ ਚ ਆਹ ਦਾ ਨਾਅਰਾ ਮਾਰਨ ਕਰਕੇ ਕੁਝ ਨਹੀਂ ਕਿਹਾ ।
ਜੋਰਾਵਰ ਸਿੰਘ ਤਰਸਿੱਕਾ



Share On Whatsapp

Leave a comment




ਗੁਰ ਪੁੱਤਰੀ , ਗੁਰ ਪਤਨੀ , ਗੁਰ ਮਾਤਾ , ਗੁਰ ਦਾਦੀ , ਗੁਰ ਪੜਦਾਦੀ , ਬੀਬੀ ਭਾਨੀ ਜੀ ਦੇ ਜਨਮ ਦਿਨ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ
ਬੀਬੀ ਭਾਨੀ ਗੁਰ ਪੁੱਤਰੀ , ਗੁਰ ਪਤਨੀ , ਗੁਰ ਮਾਤਾ , ਗੁਰ ਦਾਦੀ , ਗੁਰ ਪੜਦਾਦੀ , ਗੁਰ ਨਗੜ੍ਹ ਦਾਦੀ ਗੁਰੂ ਗੋਬਿੰਦ ਸਿੰਘ ਜੀ ਦੇ ਸਨ । ਬੀਬੀ ਭਾਨੀ ਜੀ ਦਾ ਜਨਮ ੨੧ ਮਾਘ ਸੰਮਤ ੧੫੯੧ ( ੩ ਫਰਵਰੀ ੧੫੩੪ ) ਨੂੰ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਗੁਰੂ ਅਮਰਦਾਸ ਦੇ ਘਰ ਮਾਤਾ ਮਨਸਾ ਦੇਵੀ ਜੀ ਕੁੱਖੋਂ ਹੋਇਆ । ਬੀਬੀ ਜੀ ਸੁੰਦਰ ਮਿੱਠ ਬੋਲੜੇ ਤੇ ਸਾਰਿਆਂ ਤੋਂ ਛੋਟੇ ਹੋਣ ਕਰਕੇ ਸਾਰੇ ਪ੍ਰਵਾਰ ਦੇ ਬੜੇ ਲਾਡਲੇ ਸਨ । ਜਿਨੇ ਇਹ ਲਾਡਲੇ ਤੇ ਪਿਆਰੇ ਜਾਂਦੇ ਉਨੇ ਹੀ ਇਹ ਧਾਰਮਿਕ ਤੇ ਸੇਵਾ ਸਿਮਰਨ ਵਿਚ ਸਾਰਿਆਂ ਨਾਲੋਂ ਮੂਹਰੇ ਸਨ । ਸਿੱਖ ਇਤਿਹਾਸ ਵਿਚ ਅੰਕਤ ਹੈ ਕਿ ਛੋਟੇ ਅਵਸਥਾ ਵਿਚ ਹੀ ਪ੍ਰਭੂ ਸਿਮਰਨ ਤੇ ਭਗਤੀ ਵਿਚ ਲੀਨ ਸਨ । ਇਕੱਲ ਨੂੰ ਪਸੰਦ ਕਰਦੇ ਹਰ ਸਮੇਂ ਪ੍ਰਭੂ ਨਾਲ ਬਿਰਤੀ ਲਾਈ ਰੱਖਦੇ । ਨਿਮਰਤਾ , ਸ਼੍ਰੇਸ਼ਟ , ਬੁਧੀ , ਸਹਿਨਸ਼ੀਲਤਾ , ਸਿਦਕ ਸੇਵਾ ਭਾਵ ਜਿਹੇ ਗੁਣ ਬਚਪਨ ਵਿਚ ਹੀ ਧਾਰਨ ਕਰ ਲਏ ਸਨ । ਆਪਣੇ ਭੈਣ ਭਰਾਵਾਂ ਦਾ ਸਤਿਕਾਰ ਮਾਨ ਕਰਦੇ ।
ਬੀਬੀ ਜੀ ਬਚਪਨ ਤੋਂ ਗਹਿਰ ਗੰਭੀਰ ਰਹਿ ਪ੍ਰਭੂ ਸਿਮਰਨ ਵਿਚ ਲੀਨ ਸਨ । ਆਪਣੀਆਂ ਸਖੀਆਂ ਸਹੇਲੀਆਂ ਨੂੰ ਵੀ ਏਧਰ ਪ੍ਰੇਰਦੇ । ਮੌਤ ਦੇ ਸੱਚ ਨੂੰ ਵੀ ਆਪਣੇ ਬਚਪਨ ਵਿਚ ਹੀ ਜਾਣ ਲਿਆ ਸੀ । ਇਕ ਵਾਰੀ ਆਪਣੇ ਗੁਰਪਿਤਾ ਦੀ ਆਗਿਆ ਪਾ ਕੇ ਆਪ ਆਪਣੀ ਸਖੀਆਂ ਨਾਲ ਪੀਂਘਾਂ ਝੂਟਣ ਗਏ । ਸਾਰੀਆਂ ਨੂੰ ਇਕੱਠੇ ਕਰ ਕਿਹਾ ਤੁਸੀਂ ਕਿਵੇਂ ਹਿਰਨ ਵਾਂਗ ਚੁੰਗੀਆਂ ਲਾ ਰਹੀਆਂ ਹੋ । ਤਹਾਨੂੰ ਪਤਾ ਨਹੀਂ ਮੌਤ ਆਪਣੇ ਸਿਰਾਂ ਤੇ ਗਜ ਰਹੀ ਹੈ । ਪਤਾ ਨਹੀਂ ਕਿਹੜੇ ਵੇਲੇ ਆ ਜਾਵੇ । ਅਸੀਂ ਤਾਂ ਬੇਸਮਝ ਹਾਂ ਭੇਡਾਂ ਵਾਂਗ , ਕਸਾਈ ਰੂਪ ਮੌਤ ਸਾਡੇ ਸਿਰ ਤੇ ਖੜੀ ਝਾਕ ਰਹੀ ਹੈ । ਫਿਰ ਗੁਰੂ ਨਾਨਕ ਦੇਵ ਦੇ ਸੋਹਿਲਾ ਰਾਗ ਗਉੜੀ ਦੀਪਕੀ ਮਹਲਾ ੧ ਚੋਂ ਇਵੇਂ ਕਿਹਾ
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ।।
ਮੈਕਾਲਿਫ ਵੀ ਲਿਖਦਾ ਹੈ ਕਿ “ ਉਹ ( ਬੀਬੀ ਭਾਨੀ ) ਬਚਪਨ ਵਿਚ ਹੀ ਪ੍ਰਭੂ ਭਗਤੀ ਦੀ ਮਹਾਨਤਾ ਅਤੇ ਮੌਤ ਦੇ ਸੱਚ ਨੂੰ ਭਲੀ ਭਾਂਤ ਜਾਣ ਗਏ ਸਨ । ਜਿਸ ਜਗਿਆਸੂ ਦੀ ਲਿਵ ਗੁਰਚਰਨਾਂ ਵਿਚ ਲੱਗ ਗਈ ਹੋਵੇ । ਉਸ ਨੂੰ ਸੰਸਾਰਕ ਪਦਾਰਥਾਂ ਦੀ ਖਿੱਚ ਨਹੀਂ ਰਹਿ ਸਕਦੀ । ਸੁੰਦਰ ਬਸਤਰ ਪਾ ਕੇ ਸਰੀਰ ਨੂੰ ਗਹਿਣਿਆਂ ਆਦਿ ਨਾਲ ਸਜਾਉਣਾ ਉਨਾਂ ਨੂੰ ਨਹੀਂ ਭਾਉਂਦਾ । ਉਹ ਬਸਤਰ ਵੀ ਬਹੁਤ ਸਾਦੇ ਪਸੰਦ ਕਰਦੇ ਹਨ । ਮੈਕਾਲਿਫ਼ ਅੱਗੇ ਲਿਖਦਾ ਹੈ ।
ਕਿ ਬੀਬੀ ਭਾਨੀ ਜੀ ਨੂੰ ਇਕ ਸਿੱਖ ਨੇ ਉਸ ਦੇ ਵਿਆਹ ਤੇ ਗੁਰੂ ਜੀ ਪਾਸੋਂ ਆਗਿਆ ਮੰਗੀ , ਕਿ ਕੁਝ ਪੈਸੇ ਦੇਣੇ ਚਾਹੁੰਦਾ ਹੈ ਤਾਂ ਉਹ ਆਪਣੇ ਮਨ ਪਸੰਦ ਦੇ ਕਪੜੇ ਤੇ ਗਹਿਣਾ ਬਣਾ ਲਵੇ । ” ਇਹ ਸਿੱਖ ਦੀਆਂ ਗੁਰੂ ਜੀ ਨਾਲ ਗੱਲਾਂ ਸੁਣ ਬੀਬੀ ਜੀ ਨੇ ਉਸ ਗੁਰੂ ਸਿੱਖ ਨੂੰ ਆਸਾ ਦੀ ਵਾਰ ’ ਚੋਂ ਇਵੇਂ ਪੜ੍ਹ ਕੇ ਸੁਣਾਇਆ : ਕੂੜੁ ਸੁਇਨਾ ਕੂੜੁ ਰੁਪਾ ਕੂੜ ਪੈਨਣ ਹਾਰੁ ॥ ਕੂੜੁ ਕਾਇਆ ਕੂੜੁ ਕਪੜ ਕੂੜ ਰੂਪ ਅਪਾਰੁ ॥ ਉਸ ਗੁਰਸਿੱਖ ਨੂੰ ਚੇਤਾ ਕਰਾਇਆ ਕਿ ਧੰਨ ਦਾ ਠੀਕ ਉਪਯੋਗ ਇਹ ਹੈ ਕਿ ਇਹ ਧੰਨ ਲੰਗਰ ਵਿਚ ਪਵੇ ਤਾਂ ਗੁਰੂ ਦੇ ਲੰਗਰ ਵਿਚ ਕਦੇ ਤੋਟ ਨਾ ਆਵੇ।ਜਿਥੇ ਹਰ ਯਾਤਰੀ ਦੀ ਲੋੜ ਪੂਰੀ ਹੁੰਦੀ ਹੈ । ਉਪਰ ਦਸਣ ਤੋਂ ਸਿੱਧ ਹੁੰਦਾ ਹੈ ਕਿ ਬੀਬੀ ਜੀ ਨੂੰ ਬਚਪਨ ਵਿਚ ਕਿੰਨੀ ਬਾਣੀ ਕੰਠ ਸੀ । ਆਪ ਉਥੇ ਉਹ ਬਾਣੀ ਗਾਉਂਦੇ ਜਿਥੇ ਉਹ ਢੁਕਦੀ ਹੁੰਦੀ । ਬੀਬੀ ਜੀ ਲੰਗਰ ਵਿਚ ਆਮ ਸਿੱਖਾਂ ਵਾਂਗ ਸੇਵਾ ਕਰਦੇ ਸਗੋਂ ਗੁਰੂ ਜੀ ਦੀ ਸਪੁੱਤਰੀ ਦੇ ਰੂਪ ਵਿਚ ਨਹੀਂ । ਇਸ ਲਈ ਆਪ ਨੇ ਸਿੱਖ ਸੰਗਤ ਦਾ ਮਨ ਮੋਹ ਲਿਆ ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ ਹੈ :
ਰਹੈ ਨਿੰਮ੍ ਸੇਵ ਕਮਾਵਹਿ ਅਨੁਸਾਰੀ ਹੁਇ ਸਦਾ ਚਿਤਾਵਹਿ ॥
ਏਨੀ ਸੇਵਾ ਵਿਚ ਗਲਤਾਨ ਹੋ ਕੇ ਵੀ ਬੀਬੀ ਜੀ ਆਪਣੀ ਸੁਰਤ ਅਕਾਲ ਪੁਰਖ ਤੇ ਟਿਕਾਈ ਰੱਖਦੇ ਪਰ ਕਿਸੇ ਨੂੰ ਜ਼ਾਹਿਰ ਨਹੀਂ ਹੋਣ ਦੇਂਦੇ । ਤੇ ਫੁਰਮਾਉਂਦੇ : “ ਆਛੇ ਕਾਮ ਦਿਖਾਇਨ ਚਾਹੈ । ਲਾਭ ਘਟੇ ਪਾਖੰਡ ਇਸ ਮਾਹੈ । ‘ ‘ ਕਹਿੰਦੇ ਹਨ ਕਿ ਭਲੇ ਕੰਮ ਕਰਕੇ ਦਿਖਾਵਾ ਕਰਨ ਨਾਲ ਇਸ ਦਾ ਲਾਭ ਘਟ ਜਾਂਦਾ ਹੈ ਤੇ ਫਿਰ ਪਾਖੰਡ ਬਣ ਕੇ ਰਹਿ ਜਾਂਦਾ ਹੈ । ਤਾਰੀਖ ਪੰਜਾਬ ਦਾ ਕਰਤਾ ਬੂਟੇ ਸ਼ਾਹ ਲਿਖਦਾ ਹੈ ਕਿ “ ਬੀਬੀ ਭਾਨੀ ਜੀ ਆਪਣੇ ਪਿਤਾ ਜੀ ਦੀ ਸੇਵਾ ਨੂੰ ਹਮੇਸ਼ਾ ਪਹਿਲ ਦੇਂਦੇ । ਪਿਤਾ ਦੀ ਸੇਵਾ ਤੋਂ ਇਕ ਮਿੰਟ ਵੀ ਆਵੈਸਲੇ ਨਾ ਹੁੰਦੇ । ਆਪਣੇ ਪਿਤਾ ਜੀ ਦੀ ਪਿਤਾ ਕਰਕੇ ਨਹੀਂ ਸਗੋਂ ਇਨ੍ਹਾਂ ਨੂੰ ਈਸ਼ਵਰ ਰੂਪ ਜਾਣ ਮਾਨ ਸਤਿਕਾਰ ਕਰਦੇ । ਜਿੱਥੇ ਇਹ ਆਪਣੇ ਪਿਤਾ ਜੀ ਦਾ ਹਰ ਤਰ੍ਹਾਂ ਧਿਆਨ ਤੇ ਸਹੂਲਤਾਂ ਪ੍ਰਦਾਨ ਕਰਦੇ ਆਪਣੇ ਮਾਤਾ ਮਨਸਾ ਦੇਵੀ ਜੀ ਦੀ ਸਮਾਜ ਸੁਧਾਰ ਵਾਲੀ ਹਰ ਕੋਸ਼ਿਸ਼ ਨੂੰ ਸਫਲ ਕਰਨ ਵਿਚ ਸਹਾਈ ਹੁੰਦੇ । ਕਿਹਾ ਜਾਂਦਾ ਹੈ ਕਿ ਇਕ ਵਾਰੀ ਮਾਤਾ ਮਨਸਾ ਦੇਵੀ ਜੀ ਨੇ ਆਪਣੇ ਗੁਰੂ ਪਤੀ ਨੂੰ ਕਿਹਾ ਕਿ ਆਪਣੀ ਬੱਚੀ ਭਾਨੀ ਹੁਣ ਵਰ ਯੋਗ ਹੋ ਗਈ ਹੈ । ਇਸ ਲਈ ਕੋਈ ਯੋਗ ਵਰ ਲੱਭਣਾ ਚਾਹੀਦਾ ਹੈ । ਇਹ ਗੱਲ ਸੁਣ ਕੇ ਗੁਰੂ ਅਮਰਦਾਸ ਜੀ ਨੇ ਪ੍ਰੋਹਤ ਨੂੰ ਸੱਦਿਆ ਤੇ ਮਾਤਾ ਮਨਸਾ ਦੇਵੀ ਨੂੰ ਸੱਦ ਕਿਹਾ “ ਪ੍ਰੋਹਤ ਨੂੰ ਦੱਸੋ ਕਿ ਵਰ ਕਿਹੋ ਜਿਹਾ ਕਿੱਡਾ ਕੁ ਹੋਣਾ ਚਾਹੀਦਾ ਹੈ । ‘ ਉਧਰੋਂ ਭਾਈ ਜੇਠਾ ਜੀ ਸੇਵਾ ਦਾ ਟੋਕਰਾ ਸਿਰ ਤੇ ਚੁੱਕੀ ਲੰਘ ਰਿਹਾ ਸੀ ਮਾਤਾ ਜੀ ਉਸ ਵੱਲ ਇਸ਼ਾਰਾ ਕਰਕੇ ਕਿਹਾ ਕਿ ‘ ਏਡਾ ਉਚਾ ਲੰਮਾ ਇਹੋ ਜਿਹਾ ਸੁਣਖਾ ਹੋਵੇ ਤੇ ਮਿਹਨਤੀ ਹੋਵੇ । ਕਿਉਂਕਿ ਗੁਰੂ ਜੀ ਇਸ ਨੂੰ ਸੇਵਾ ਲਗਨ ਨਾਲ ਕਰਦੇ ਵੇਖਦੇ ਸਨ । ਗੁਰੂ ਜੀ ਕਿਹਾ ਪ੍ਰੋਹਤ ਜੀ ਬਸ “ ਇਹੋ ਜਿਹਾ ਤਾਂ ਇਹ ਹੀ ਹੋ ਸਕਦਾ ਹੈ । ਤੁਸੀਂ ਇਸ ਦੇ ਪਿੰਡ ਪੀੜੀ ਪਿਉ ਬਾਰੇ ਪਤਾ ਕਰਕੇ ਦੱਸਣਾ।
ਪ੍ਰੋਹਤ ਨੇ ਛਾਣ ਬੀਣ ਕਰਕੇ ਉਸ ਬਾਰੇ ਦੱਸਿਆ ਕਿ ” ਸੋਢੀ ਬੰਸ ਵਿਚੋਂ ਲਾਹੌਰ ਦੇ ਰਹਿਣ ਵਾਲਾ ਹਰਿਦਾਸ ਦਾ ਸਪੁੱਤਰ ਹੈ । ਏਥੇ ਇਹ ਗੱਲ ਵਰਨਣ ਯੋਗ ਹੈ ਕਿ ਆਮ ਪ੍ਰਚਾਰਕ ਤੇ ਇਤਿਹਾਸਕਾਰ ਭਾਈ ਜੇਠਾ ਜੀ ਨੂੰ ਅਨਾਥ ਜਾਂ ਯਤੀਮ ਕਰਕੇ ਲਿਖਦੇ ਆਏ ਹਨ । ਪਰ ਕੁਝ ਠੀਕ ਪ੍ਰਤੀਤ ਨਹੀਂ ਹੁੰਦਾ ਕਿਉਂ ਬਹੁਤ ਥਾਂ ਵਿਆਹ ਵਿਚ ਇਨ੍ਹਾਂ ਦੇ ਪਿਤਾ ਦੀ ਹਾਜ਼ਰੀ ਦੀ ਗੱਲ ਜ਼ਰੂਰੀ ਕਹੀ ਹੈ । ਕੇਸਰ ਸਿੰਘ ਛਿੱਬਰ ਬੰਸਾਵਲੀ ਦਸ ਪਾਤਸ਼ਾਹੀ ਪੰਨਾ ੧੩੧ ਤੇ ਲਿਖਦਾ ਹੈ “ ਹਿਤ ਖੁਸ਼ੀ ਹੋਇ ਤਿਸ ਦੇ ਪਿਤਾ ਪਾਸ ਆਇਆ ਸੂਰਜ ਪ੍ਰਕਾਸ਼ ਦੇ ਪੰਨਾ ੧੪੯੩ ਇਉਂ ਲਿਖਿਆ ਹੈ : ਲੀਨ ਸਦਾਇ ਮਾਤ ਪਿਤ ਤਬੈ । ਕਹੀ ਜਗਾਈ ਹਰਖਤਿ ਸਬੈ । ਮੈਕਾਲਿਫ ਲਿਖਦਾ ਹੈ ਸਿੱਖ ਰਲੀਜਨ ਪੰਨਾ ੯੧ ਭਾਗ ਦੂਜਾ ( ਗੁਰੂ ) ਅਮਰਦਾਸ ਜੀ ਨੇ ਆਪਣੀ ਸਪੁੱਤਰੀ ਦੇ ਵਰ ਲਈ ਰਾਮਦਾਸ ਨੂੰ ਪਸੰਦ ਕੀਤਾ ਤੇ ਪਿਛੋਂ ਵਰ ਦੇ ਪਿਤਾ ਹਰੀ ਦਾਸ ਨੂੰ ਪੱਤਰ ਲਿਖਿਆਂ । ਉਧਰੋਂ ਹਾਂ ਹੋਣ ਤੋਂ ਪਿਛੋਂ ੨੨ ਫੱਗਣ ੧੬੧੦ ਈ . ਦੀ ਤਿਥੀ ਸ਼ਾਦੀ ਲਈ ਨੀਯਤ ਕਰ ਦਿੱਤੀ । ਲਾਹੌਰ ਤੋਂ ਬਰਾਤ ਗੋਇੰਦਵਾਲ ਪੁੱਜੀ । ਭਰਾ ਮੋਹਰੀ ਜੀ ਨੇ ਅੱਗੇ ਵਧ ਕੇ ਬਰਾਤ ਦਾ ਸਵਾਗਤ ਕੀਤਾ । ਜਦ ਨੀਂਗਰ ਸੌਹਰੇ ਘਰ ਦੇ ਦਰਵਾਜ਼ੇ ਅੱਗੇ ਪੁੱਜਾ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ “ ਪੁੱਤਰ ਜੇਠੇ ! ਸਾਡੇ ਘਰ ਦਾ ਰਿਵਾਜ਼ ਹੈ ਕਿ ਜਦੋਂ ਦੂਲਾ ਦੁਲਹਣ ਦੇ ਘਰ ਆਵੇ ਤਾਂ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ । ਇਸ ਲਈ ਤੁਸੀਂ ਵੀ ਪ੍ਰਾਰਥਨਾ ਕਰੋ । ਜੇਠਾ ਜੀ ਨੇ ਉਸ ਸਮੇਂ ਨੂੰ ਮੁਖ ਰੱਖਦਿਆਂ ਰਹਿਰਾਸ ਵਿਚ ਆਏ ਗੁਜਰੀ ਮਹਲਾ ੪ ਪਹਿਲੀ ਪਉੜੀ ਦਾ ਪਾਠ ਕੀਤਾ :
ਹਰਿ ਕੇ ਜਨ ਸਤਿਗੁਰ ਸਤ ਪੁਰਖਾ ਬਿਨਉ ਕਰਉ ਗੁਰਪਾਸਿ ॥ ਹਰਿ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧ ॥ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿਕੀਰਤਿ ਹਮਰੀ ਰਹਿਰਾਸਿ ॥੧॥ਰਹਾਉ ॥ ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨ ll ਜਿਨ ਹਰਿ ਹਰਿ ਹਰਿ ਰਸੁ ਨਾਮੁ ਨਾ ਪਾਇਆ ਤੇ ਭਾਗਹੀਣ ਜਮ ਪਾਸਿ ॥ ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧਿਗੁ ਜੀਵਾਸਿ ॥ ॥ • ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸ ॥ ਧੰਨੁ ਧੰਨੁ ਸਤਿ ਸੰਗਤਿ ਜਿਤੁ ਹਰਿਰਸੁ ਪਾਇਆ ਮਿਲਿ ਜਨ ਨਾਨਕ ਨਾਮ ਪਰਗਾਸਿ ।।
ਡਾ . ਹਰੀ ਰਾਮ ਗੁਪਤਾ ਵੀ ਬੀਬੀ ਭਾਨੀ ਜੀ ਦੇ ਵਿਆਹ ਦੀ ਮਿਤੀ ੧੬੧੦ ਬਿ : ਮੰਨਦਾ ਹੈ । ਬੀਬੀ ਭਾਨੀ ਜੀ ਦੀ ਪਿਤਾ ਪ੍ਰਤੀ , ਪਤੀ ਪ੍ਰਤੀ ਸੇਵਾ ਭਾਵਨਾ ਤੇ ਭਗਤੀ ਭਾਵ ਨਿਖੇੜਨਾ ਮੁਸ਼ਕਲ ਹੈ । ਆਪ ਸੇਵਾ , ਸਿਮਰਨ , ਸਿਦਕ , ਸਬਰ ਦਾ ਸਾਖਿਆਤ ਨਮੂਨਾ ਸਨ । ਆਪ ਪਿਤਾ ਦੀ ਸੇਵਾ ਕਰਨ ਅਤੇ ਸਿੱਖੀ ਸਿਧਾਂਤਾਂ ਨੂੰ ਪਾਲਣ ਵਿਚ ਲਾਸਾਨੀ ਸਨ । ਮਹਿਮਾ ਪ੍ਰਕਾਸ਼ ਵਿਚ ਸਰੂਪ ਦਾਸ ਭਲਾ ਪੰਨਾ ੨੫੩ ਇਉਂ ਲਿਖਦਾ ਹੈ : ਆਭੇਦ ਭਗਤ ਸਤਿਗੁਰੂ ਕੀ ਕਰੇ ਜੋ ਮਨ ਤਨ ਭਾਇ ॥ ਮੁਕਤਿ , ਜੁਗਤਿ , ਸੁਖ , ਭੁਗਤਿ ਸਭ ਤਾ ਕੇ ਪਲੇ ਪਾਇ ॥ ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਵਿਚ ਲਿਖਦਾ ਹੈ ਕਿ : ਛੋਟੀ ਸੁਤਾ ਸੇਵ ਨਿਤਿ ਕਰੈ ॥ ਲਖਹਿ ਪ੍ਰਭੂ ਇਮਿ ਭਾਉ ਸੁ ਧਰੈ ॥ ਪਿਤ ਕਰਿ ਨ ਜਾਨਹਿ ਬਹੁ ਸਿਯਾਨੀ ॥ ਭਾਉ ਭਗਤਿ ਕੋ ਤਨ ਜਨੁ ਭਾਨੀ ।। ਬੀਬੀ ਭਾਨੀ ਜੀ ਆਗਿਆਕਾਰੀ , ਪਰਉਪਕਾਰੀ ਜਿਹੇ ਸਭਿਆ ਗੁਣ , ਪ੍ਰਭੂ ਦੀ ਰਜ਼ਾ ਵਿਚ ਰਹਿਣ ਵਾਲੇ , ਉਸ ਦੇ ਭਾਣੇ ਨੂੰ ਮਿੱਠਾ ਤੇ ਪਿਆਰ ਕਰਕੇ ਜਾਨਣ ਵਾਲੇ ਆਪਣੇ ਪ੍ਰਵਾਰ ਤੇ ਸਮਾਜ ਵਿਚੋਂ ਜੋ ਕੁਝ ਪ੍ਰਾਪਤ ਕਰਨ ਤੋਂ ਪਿਛੋਂ ਉਨ੍ਹਾਂ ਧਰਮ ਤੇ ਸਮਾਜ ਨੂੰ ਅਰਪਣ ਕੀਤਾ । ਉਹ ਵਿਖਾਵੇ ਦੀ ਭਾਵਨਾ ਦੇ ਉਲਟ ਸਨ । ਬੀਬੀ ਜੀ ਸਦਾਚਾਰਕ ਪੱਖ ਤੇ ਚਰਿੱਤਰ ਦੀ ਮਹਾਨਤਾ ਬਾਰੇ ਗੁਰੂ ਅਮਰਦਾਸ ਜੀ ਨੇ ਇਨਾਂ ਦੀ ਪ੍ਰਸੰਸਾ ਵਿਚ ਸੂਰਜ ਪ੍ਰਕਾਸ਼ ਦਾ ਕਰਤਾ ਇਉਂ ਲਿਖਦਾ ਹੈ : ਤੀਨੋ ਕਾਲ ਬਿਖੈ ਤਲ ਜੈਸੀ ॥ ਹੁਈ ਨਾ ਹੈ ਹੋਵਹਿਗੀ ਐਸੀ । ਪਿਤਾ ਗੁਰੂ ਜਗ ਗੁਰੁ ਹੁਇ ਕੰਤ ।। ਪੁਤ੍ਰ ਗੁਰ ਪੁਤਰ ਹੋਇ ਮਹੰਤ ॥ ਕਯਾ ਅਬਿ ਕਹੂੰ ਤੋਰ ਬਡਿਆਈ । ਜਿਸ ਕੀ ਸਮ ਕੋ ਹਵੈ ਨ ਸਕਾਈ ॥
ਬੀਬੀ ਜੀ ਦੀ ਗੁਰੂ ਅਮਰਦਾਸ ਜੀ ਪ੍ਰਤੀ ਇਕ ਸਾਖੀ ਆਉਂਦੀ ਹੈ । ਆਪ ਬਚਪਨ ਤੋਂ ਆਪਣੇ ਪਿਤਾ ਜੀ ਦੀ ਸੇਵਾ ਕਰਦੇ ਆ ਰਹੇ ਸਨ । ਤੇ ਸੇਵਾ ਵੀ ਬੜੇ ਪਿਆਰ ਤੇ ਸ਼ਰਧਾ ਨਾਲ ਕਰਦੈ । ਪਿਤਾ ਜੀ ਨੂੰ ਪਿਤਾ ਕਰਕੇ ਨਹੀਂ ਸਗੋਂ ਗੁਰੂ ਜਾਣ ਕੇ ਨਿਸ਼ਕਾਮ ਸੇਵਾ ਕਰਦੇ । ਬੀਬੀ ਜੀ ਦੀ ਇਸ ਸੇਵਾ ਦੀ ਕਥਾ ਨੂੰ ਗ੍ਰੰਥਾਂ ਵਿਚ ਭਿੰਨ ਭਿੰਨ ਢੰਗਾਂ ਨਾਲ ਅੰਕਤਿ ਹੈ । ਕੋਈ ਸਮਾਧੀ ਵੇਲੇ ਚੌਂਕੀ ਦਾ ਪਾਵਾ ਟੁੱਟਾ ਦਸਦਾ ਹੈ ਕੋਈ ਲਿਖਦਾ ਹੈ ਗੁਰੂ ਜੀ ਬਿਰਧ ਅਵਸਥਾ ਵਿਚ ਤਾਂ ਸਨ ਹੀ । ਬੀਬੀ ਇਨਾਂ ਨੂੰ ਇਸ਼ਨਾਨ ਕਰਾ ਰਹੇ ਸਨ ਕਿ ਚੌਕੀ ਜਿਸ ਉਪਰ ਗੁਰੂ ਜੀ ਬਹਿ ਕੇ ਇਸ਼ਨਾਨ ਕਰ ਰਹੇ ਸਨ । ਇਕ ਪਾਵਾ ਟੁੱਟ ਗਿਆ ਤਾਂ ਬੀਬੀ ਜੀ ਨੇ ਇਹ ਜਾਣ ਕੇ ਇਧਰੋਂ ਉਲਰ ਕੇ ਗੁਰੂ ਜੀ ਡਿੱਗ ਪੈਣਗੇ । ਹੇਠਾਂ ਪੈਰ ਦੇ ਦਿੱਤਾ ਤੇ ਟੁਟੇ ਥਾਂ ਤੋਂ ਕਿੱਲ ਪੈਰ ਵਿਚ ਵੱਜ ਕੇ ਲਹੂ ਨਿਕਲਣਾ ਸ਼ੁਰੂ ਹੋ ਗਿਆ ਜਦੋਂ ਇਹ ਲਹੂ ਵਾਲਾ ਪਾਣੀ ਗੁਰੂ ਜੀ ਨੇ ਵੇਖਿਆ ਤਾਂ ਬੀਬੀ ਭਾਨੀ ਜੀ ਨੂੰ ਲਹੂ ਦਾ ਕਾਰਨ ਪੁੱਛਿਆ ਤਾਂ ਨਿਧੜਕ ਪੈਰ ਹੇਠਾਂ ਦਿੱਤੀ ਰੱਖਿਆ ਤੇ ਕੁਝ ਗੱਲ ਨਹੀਂ ਕਹਿ ਕੇ ਟਾਲ ਦਿੱਤਾ ਤੇ ਸ਼ਾਂਤਚਿਤ ਇਸ਼ਨਾਨ ਕਰਾਈ ਗਏ । ਗੁਰੂ ਜੀ ਫਿਰ ਪੁਛਿਆ ਕਿ “ ਇਹ ਲਹੂ ਰੰਗਾ ਪਾਣੀ ਕਿਥੋਂ ਆ ਗਿਆ ? ਤਾਂ ਬੀਬੀ ਜੀ ਨੇ ਪੈਰ ਦੀ ਚੋਟ ਬਾਰੇ ਦੱਸਿਆ । ਗੁਰੂ ਜੀ ਕਿਹਾ ਕਿ ਤੇਰੀ ਸੇਵਾ ਘਾਲ ਥਾਂਇ ਪਈ ਹੈ । ਗੁਰੂ ਜੀ ਹੋਰਾਂ ਖੁਸ਼ ਹੋ ਕੇ ਵਰ ਦਿੱਤਾ ਕਿ ਤੇਰੀ ਸੰਤਾਨ ਮਹਾਨ ਹੋਵੇਗੀ । ਤੇ ਸੰਸਾਰ ਉਸ ਦੀ ਪੂਜਾ ਕਰੇਗਾ ਭਾਈ ਸੰਤੋਖ ਸਿੰਘ ਲਿਖਦਾ ਹੈ : ਸੰਤਤਿ ਤੇਰੀ ਬਣੇ ਮਹਾਨ । ਸਕਲ ਜਗਤ ਕੀ ਹੋਵੇ ਪੂਜਾ ॥ ਆਮ ਇਤਿਹਾਸਕਾਰਾਂ ਇਹ ਸੇਵਾ ਬਦਲੇ ਗੁਰੂ ਜੀ ਨੇ ਬੀਬੀ ਜੀ ਨੂੰ ਕੁਝ ਵਰ ਮੰਗਣ ਲਈ ਗੁਰੂ ਜੀ ਕਿਹਾ ਤਾਂ ਬੀਬੀ ਜੀ ਕਿਹਾ ਕਿ ਅੱਗੇ ਤੋਂ ਗੁਰਗੱਦੀ ਘਰੇ ਰਹੇ । ਪਰ ਬੀਬੀ ਜੀ ਦੀ ਇਹ ਮੰਗ ਬੀਬੀ ਜੀ ਦੀ ਨਿਸ਼ਕਾਮਤਾ , ਉਚੀ ਆਤਮ ਅਵਸਥਾ ਨੂੰ ਛੁਟਿਆਣ ਵਾਲੀ ਗੱਲ ਜਾਪਦੀ ਹੈ । ਜੇ ਉਨ੍ਹਾਂ ਇਹ ਮੰਗ ਮੰਗੀ ਤਾਂ ਬੀਬੀ ਜੀ ਸਾਰੀ ਸੇਵਾ ਕਿਸੇ ਖਾਸ ਉਦੇਸ਼ ਲਈ ਜਾਂ ਮਤਲਬ ਲਈ ਸੀ । ਜਿਸ ਬਦਲੇ ਉਨ੍ਹਾਂ ਇਹ ਵਰ ਮੰਗਿਆ | ਪਰ ਇਹ ਗੱਲ ਬੀਬੀ ਜੀ ਦੇ ਸੁਭਾ ਜਾਂ ਗੁਣਾਂ ਦੇ ਅਨੁਕੂਲ ਨਹੀਂ । ਉਹ ਤਾਂ ਪਿਤਾ ਲਈ ਆਪਣੀ ਜਾਣ ਤੱਕ ਨਿਸ਼ਾਵਰ ਕਰ ਸਕਦੀ ਸੀ । ਇਹ ਵਰ ਮੰਗਣ ਵਾਲੀ ਗੱਲ ਨਿਮੁਲ ਹੈ । ਇਸ ਦੀ ਪੁਸ਼ਟੀ ਡਾ . ਤੇਜਿੰਦਰ ਕੌਰ ( ਜੀਵਨ ਬੀਬੀ ਭਾਨੀ ) ਵਿਚ ਇਵੇਂ ਕਰਦੇ ਹਨ “ ਫਿਰ ਭਲਾ ਖੁਦ ਆਪਣੇ ਮੁਖ ਤੋਂ ਗੁਰੂ ਜੀ ਨੂੰ ਕਿਸ ਤਰ੍ਹਾਂ ਕਹਿ ਸਕਦੇ ਸਨ । ਕਿ ਉਨ੍ਹਾਂ ( ਬੀਬੀ ਭਾਨੀ ) ਦੀ ਸੇਵਾ ਬਦਲੇ ਵਿਚ ਕੁਝ ਦਿੱਤਾ ਜਾਵੇ । ਪਰ ਇਹ ਗੱਲ ਅਲੱਗ ਵੱਖਰੀ ਗੱਲ ਹੈ ਕਿ ਅੰਤਰਜਾਮੀ ਸਰਬੱਗ ਗੁਰੂ ਅਮਰਦਾਸ ਜੀ ਖੁਦ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਤੀ ਦੀ ਭਗਤੀ ਨੂੰ ਵੇਖ ਕੇ ਜਾਣ ਗਏ ਹੋਣ ਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਤੋਂ ਵਧ ਹੋਰ ਕੋਈ ਗੁਰੂ ਪ੍ਰੰਪਰਾ ਨੂੰ ਅੱਛੇ ਢੰਗ ਨਾਲ ਨਿਭਾਅ ਨਹੀਂ ਸਕੇਗਾ ਤੇ ਪ੍ਰਸੰਨ ਹੋ ਕਿ ਵਰਦਾਨ ਦੇ ਦੇਣ । ਬੀਬੀ ਜੀ ਨਾਲ ਵਰਦਾਨ ਦੀ ਘਟਨਾ ਨੂੰ ਜੋੜ ਕੇ ਉਨਾਂ ਨੂੰ ਅਸੀਂ ਉਚਾ – ਅਸਥਾਨ ਨਹੀਂ ਦੇਂਦੇ ਬਲਕਿ ( ਸਗੋਂ ) ਪਰ ਉਚ ਅਸਥਾਨ ਤੇ ਬਿਰਾਜਮਾਨ ਬੀਬੀ ਜੀ ਦੀ ਮਹਾਨ ਹਸਤੀ ਨੂੰ ਤੁਛ ਸਿੱਧ ਕਰ ਦੇਂਦੇ ਹਾਂ ।
ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਪ੍ਰੀਖਿਆ ਲਈ ਬੀਬੀ ਭਾਨੀ ਤੇ ਬੀਬੀ ਦਾਨੀ ਦੇ ਘਰ ਵਾਲਿਆਂ ਨੂੰ ਸੱਦ ਕੇ ਉਨਾਂ ਦੇ ਬੈਠਣ ਲਈ ਇਕ ਥੜਾ ਬਨਾਉਣ ਦਾ ਆਦੇਸ਼ ਦਿੱਤਾ । ਦੋਵਾਂ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਸਾਰੀ ਦਿਹਾੜੀ ਲਾ ਕੇ ਗੁਰੂ ਜੀ ਦੇ ਕਹੇ ਅਨੁਸਾਰ ਥੜੇ ਬਣਾਏ । ਸ਼ਾਮ ਨੂੰ ਗੁਰੂ ਜੀ ਭਾਈ ਰਾਮੇ ਜੀ ਦੇ ਥੜੇ ਪਾਸ ਜਾ ਕੇ ਕਿਹਾ : ਇਹ ਤੋਂ ਠੀਕ ਨਹੀਂ ਬਣਾਈ । ਬੈਠਣ ਹੇਠ ਨਾ ਹਮ ਕੋ ਭਾਈ । ਗੁਰੂ ਜੀ ਨੇ ਭਾਈ ਰਾਮਾ ਜੀ ਨੂੰ ਕਿਹਾ ਤੇਰਾ ਥੜਾ ਠੀਕ ਨਹੀਂ , ਬੈਠਣ ਯੋਗ ਨਹੀਂ ਹੈ । ਇਸ ਤਰ੍ਹਾਂ ਬਣਾਓ । ਭਾਈ ਰਾਮਾ ਨਾਰਾਸ਼ ਹੋ ਕੇ ਥੜਾ ਢਾਹ ਦਿੱਤਾ । ਤੇ ਫਿਰ ਬਣਾਉਣਾ ਸ਼ੁਰੂ ਕਰ ਦਿੱਤਾ । ਉਧਰ ਭਾਈ ਜੇਠਾ ਜੀ ਪਾਸ ਜਾ ਕਿਹਾ ਕਿ ਜਿਸ ਤਰ੍ਹਾਂ ਦਾ ਦੱਸਿਆ ਉਸ ਤਰ੍ਹਾਂ ਦਾ ਨਹੀਂ ਬਣਿਆ । ਹਮਰੇ ਆਯਾ ਤੋ ਨਹਿ ਲਹਯੋ ਯਥਾ ਬਤਾਈ ਤਯਾ ਨ ਕਰੀ । ਭਾਈ ਜੇਠਾ ਜੀ ਖਿੜੇ ਮੱਥੇ ਥੜਾ ਢਾਹ ਦਿੱਤਾ ਤੇ ਕਿਹਾ ਕਿ ਉਸ ਕੋਲੋਂ ਗਲਤੀ ਹੋ ਗਈ । ਕਿ ਗੁਰੂ ਜੀ ਨੇ ਆਸ਼ੇ ਅਨੁਸਾਰ ਥੜਾ ਨਹੀਂ ਬਣਾ ਸਕਿਆ । ਗੁਰੂ ਜੀ ਫਿਰ ਦੋਵਾਂ ਨੂੰ ਕੋਲ ਸੱਦ ਦੱਸਿਆ ਕਿ ਏਡਾ ਉਚਾ , ਏਡਾ ਚੌੜਾ ਹੋਵੇ । ਦੋਵਾਂ ਫਿਰ ਬੜੀ ਰੀਝ ਨਾਲ ਥੜੇ ਬਣਾਏ । ਜਦੋਂ ਸ਼ਾਮ ਨੂੰ ਭਾਈ ਰਾਮੇ ਦਾ ਥੜਾ ਵੇਖਿਆ ਤਾਂ ਗੁਰੂ ਜੀ ਹੋਰਾਂ ਫਿਰ ਨਾ ਮਨਜ਼ੂਰ ਕਰ ਦਿੱਤਾ ਤੇ ਫਿਰ ਢਾਹ ਕੇ ਬਣਾਉਣ ਲਈ ਕਿਹਾ ਗਿਆ ਤਾਂ ਭਾਈ ਰਾਮਾ ਕਹਿਣ ਲੱਗਾ ਕਿ “ ਤੁਹਾਡੇ ਕਹੇ ਅਨੁਸਾਰ ਤਾਂ ਬਣਾਇਆ ਸੀ । ਹਰ ਲੰਘਣ ਵਾਲਾ ਕਹਿੰਦਾ ਸੀ ਕਿ ਸੋਹਣਾ ਬਣਿਆ ਹੈ । ਇਸ ਨੂੰ ਢਾਹ ਹੋਰ ਕਿਹੋ ਚੰਗਾ ਬਣੇਗਾ । ਇਸ ਤਰ੍ਹਾਂ ਸੁਆਲ ਜਵਾਬ ਕਰਦੇ ਥੜਾ ਢਾਹ ਦਿੱਤਾ । ਮੈ ਕੈਸੇ ਕਹਿ ਦੇਹ ਢਹਾਈ ।। ਇਸ ਤੇ ਅਛਾ ਕਿਆ ਬਣ ਜਾਈ ।।
ਹੁਣ ਭਾਈ ਜੇਠਾ ਜੀ ਨੂੰ ਥੜਾ ਢਾਹ ਕੇ ਬਨਾਉਣ ਲਈ ਕਿਹਾ ਤਾਂ ਜੇਠਾ ਕਿਹਾ ਕਿ “ ਗੁਰੂ ਪਿਤਾ ਜੀ ਅਸੀਂ ਥੋੜੀ ਬੁੱਧੀ ਵਾਲੇ ਹਾਂ ਸੋ ਮੇਰੇ ਪਾਸੋਂ ਗਲਤੀ ਹੋ ਗਈ ਹੈ ਮੈਨੂੰ ਮਤ ਤੇ ਬੁੱਧੀ ਬਖਸ਼ੋ ਕਿ ਆਪ ਦੇ ਦੱਸਣ ਅਨੁਸਾਰ ਬਣਾ ਸਕਾਂ । ‘ ‘ ਜਿਸ ਪ੍ਰਕਾਰ ਕੀ ਦੇਹ ਬਤਾਇ ਹਿਤ ਗਵਾਰਿ ਅਬਹਿ ਬਨਾਇ ॥ ਤੀਜੇ ਦਿਨ ਫਿਰ ਦੋਵੇਂ ਥੜੇ ਬਣਾਏ । ਭਾਈ ਰਾਮੇ ਦਾ ਥੜਾ ਵੇਖਕੇ ਗੁਰੂ ਜੀ ਕਿਹਾ । ‘ ਭਾਈ ਰਾਮੇ । ਜਿਸ ਤਰ੍ਹਾਂ ਦਾ ਬਨਾਉਣ ਲਈ ਤੈਨੂੰ ਕਿਹਾ ਸੀ ਉਸ ਤਰ੍ਹਾਂ ਦਾ ਨਹੀਂ ਬਣਿਆ । ਨਹਿ ਪਸੰਦ ਇਹ ਆਏ ਹਮਾਰੇ । ਜਿਸ ਚਾਹਿਤ ਤਿਮਿ ਨਹੀ ਸੁਧਾਰੇ । ‘ ‘ ਭਾਵ ਰਾਮੇ ਕਿਹਾ ਕਿ “ ਤੁਹਾਡੇ ਦਸਣ ਅਨੁਸਾਰ ਤਾ ਸਾਰਾ ਤਾਣ ਲਾ ਕੇ ਬਣਾਇਆ ਹੈ । ਤੁਹਾਡੀ ਅਵਸਥਾ ਬਿਰਧ ਹੋਣ ਕਰਕੇ ਤੁਸੀਂ ਆਪੇ ਹੀ ਭੁਲ ਜਾਂਦੇ ਹੋ ਕਿ ਥੜਾ ਕਿਸ ਤਰ੍ਹਾਂ ਦਾ ਬਨਾਉਣ ਲਈ ਕਿਹਾ ਗਿਆ ਸੀ ਮੇਰਾ ਭਲਾ ਕੀ ਦੋਸ਼ ਹੈ ਇਸ ਵਿਚ ।
ਗੁਰੂ ਜੀ ਨੇ ਜਦੋਂ ਜੇਠੇ ਨੂੰ ਜਾ ਕੇ ਕਿਹਾ “ ਤੇਰਾ ਥੜਾ ਵੀ ਮੈਨੂੰ ਪਸੰਦ ਨਹੀਂ ਮੇਰੇ ਦਸਣ ਦੇ ਉਲਟ ਬਣਾਇਆ ਹੈ । ਭਾਈ ਜੇਠਾ ਜੀ ਕਿਹਾ ” ਮਹਾਰਾਜ ! ਦਾਸ ਬੇਸਮਝ ਹੈ ਤੇ ਕਮਅਕਲ ਹੈ ਤੁਸੀਂ ਹਮੇਸ਼ਾ ਬਖਸ਼ੰਦ ਹੋ ਦਾਸ ਦੀਆਂ ਗਲਤੀਆਂ ਨੂੰ ਚਿਤਾਰਦੇ ਨਹੀਂ ਹੋ । ਤੁਸੀਂ ਠੀਕ ਦਸਦੇ ਹੋ ਪਰ ਦਾਸ ਮਤਹੀਨ ਹੋਣ ਕਰਕੇ ਵਿਸਰ ਜਾਂਦਾ ਹੈ ਕਿ ਤੁਸੀਂ ਕਿਵੇਂ ਬਣਾਉਣ ਲਈ ਕਿਹਾ ਸੀ । ਆਪਣੀ ਮਿਹਰ ਸਦਕਾ ਠੀਕ ਬਣਵਾ ਲਉ । ” ਇਹ ਨਿਮਰਤਾ ਵਾਲੇ ਸ਼ਬਦ ਸੁਣ ਗੁਰੂ ਜੀ ਬੜੇ ਖੁਸ਼ ਹੋਏ ਤਾਂ ਫੁਰਮਾਇਆ ਕਿ “ ਮੈਂ ਤਾ ਜੇਠੇ ਜੀ ਦੀ ਸੇਵਾ ਤੋਂ ਖੁਸ਼ ਹੋ ਗਿਆ ਹਾਂ ਕਿ ਇਸ ਬੜੀ ਨਿਮਰਤਾ ਤੇ ਆਗਿਆ ਵਿਚ ਰਹਿ ਕੇ ਕੰਮ ਕੀਤਾ ਹੈ : ਇਨ ਕੀ ਸੇਵਾ ਮੋ ਮਨ ਭਾਵੇ । ਆਪਾ ਕਬਹੁ ਨ ਕਹਿ ਜਨਾਵਨ ॥ ਜਿਨ ਦਿਨ ਪ੍ਰੇਮ ਭਗਤਿ ਮਹਿ ਪਾਵਨ । ਸੋ ਬੀਬੀ ਦਾਨੀ ਆਪਣੀ ਭੈਣ ਭਾਨੀ ਤੋਂ ਪਿਛੇ ਰਹਿ ਗਈ । ਬੀਬੀ ਭਾਨੀ ਦੇ ਪਤੀ ਭਾਈ ਜੇਠਾ ਨੂੰ ਗੁਰੂ ਰਾਮਦਾਸ ਬਣਾ ਦਿੱਤਾ ਗਿਆ ਗੁਰਗੱਦੀ ਦੀ ਪ੍ਰੰਪਰਾ ਬਾਰੇ ਭਾਈ ਵੀਰ ਸਿੰਘ ਅਸ਼ਟ ਚਮਤਕਾਰ ‘ ਵਿਚ ਇਵੇਂ ਲਿਖਦੇ ਹਨ ਕਿ ਇਹ ਗੱਦੀ ਨਿਰੀ ਗੁਣਾਂ ਮਾਤਰਾਂ ਨੂੰ ਧਾਰਨ ਕਰਨ ਦੀ ਗੱਦੀ ਨਹੀਂ ਸੀ । ਇਸ ਤੇ ਬੈਠਣ ਵਾਲੇ ਧੁਰੋਂ ਥਾਪੇ ਹੋਏ ਆਉਂਦੇ ਸਨ । ਕੇਵਲ ਵਰਤਾਉ ਵਿਚ ਗੁਣ ਪ੍ਰਗਟ ਹੋ ਕੇ ਸਾਧਾਰਨ ਅੱਖਾਂ ਤੇ ਸੰਗਤਾਂ ਦੇ ਦਿਲਾਂ ਨੂੰ ਤਸੱਲੀ ਦਿੰਦੇ ਸਨ ਕਿ ਜੋ ਕੁਝ ਗੁਰੂ ਕਰਦਾ ਹੈ ਠੀਕ ਕਰਦਾ ਹੈ ।
ਏਥੇ ਗੋਇੰਦਵਾਲ ਜਦੋਂ ਸਮਰਾਟ ਅਕਬਰ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਇਆ ਤੇ ਗੁਰੂ ਜੀ ਦੇ ਲੰਗਰ ਦੀ ਪ੍ਰਥਾ ਤੋਂ ਪ੍ਰਭਾਵਤ ਹੋ ਕੇ ਲੰਗਰ ਨੂੰ ਚਲਾਉਣ ਲਈ ਕੁਝ ਜਗੀਰ ਦੇਣ ਦੀ ਖਾਹਿਸ਼ ਪ੍ਰਗਟ ਕੀਤੀ ਤਾਂ ਗੁਰੂ ਜੀ ਇਹ ਕਹਿ ਕੇ ਅਸਵੀਕਾਰ ਕਰ ਦਿੱਤੀ ਕਿ ” ਲੰਗਰ ਸਿੱਖਾਂ ਦੇ ਦਸਵੰਧ ਵਿਚੋਂ ਚਲਦਾ ਰਹੇਗਾ । ਇਹ ਕਿਸੇ ਦੀ ਜਾਗੀਰ ਤੇ ਨਿਰਭਰ ਨਹੀਂ ਕਰਦਾ । ਤਾਂ ਇਹ ਜਾਗੀਰ ਬੀਬੀ ਭਾਨੀ ਜੀ ਨੂੰ ਦੇਣ ਦੀ ਪੇਸ਼ਕਸ਼ ਕੀਤੀ ।
ਕੁਛ ਗਾਂਵ ਬੀਬੀ ਕੋ ਦੇਵੇਂ ਸੋ ਨਹਿ ਬਰਜੋ ਮਮ ਮੁਖ ਲੇਵੈਂ ॥
ਫਿਰ ਅੱਗੇ ੮੪ ਪਿੰਡਾਂ ਦਾ ਜ਼ਿਕਰ ਪੰਥ ਪ੍ਰਕਾਸ਼ ਦੇ ਕਰਤਾ ਨੇ ਕੀਤਾ ਹੈ । ਸਮਰਾਟ ਨੇ ਬੀਬੀ ਭਾਨੀ ਜੀ ਆਪਣੀ ਧੀ ਸਮਝ ਇਹ ਪੇਸ਼ਕਸ਼ ਇਵੇਂ ਕੀਤੀ ।
ਪਟਾ ਨ ਲੈਣਾ ਫਟਾ ਗੁਰੂ ਤੱਬ ਭਾਨੀ ਕੋਟੀਓ ॥ ਚੋਰਾਸੀ ਗਾਂਵ ਗੁਰ ਕੋ ਦੀਨੋ ਰਾਮਦਾਸ ਗੁਰ ਗਾਵ ਸੋ ਪਾਏ ॥
ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ।
ਰਾਮਦਾਸ ਹਿਤ ਗਾਮ ਸਤਿ ਲੀਨ ਗੁਰੂ ਮਹਾਰਾਜ । ਜਾਨ ਭਵਿਖਅਤ ਸਰਬ ਗਤਿ ਬਰਧਨ ਜਥਾ ਸਮਾਜ ।
ਫਿਰ ਅਕਬਰ ਨੇ ਕਿਹਾ :
ਪਟਾ ਪਰਗਨੇ ਕੋ ਲਿਖ ਦੀਨ । ਰਹੀਂ ਗ੍ਰਾਮ ਸਭਿ ਗੁਰੂ ਅਧੀਨ । ਆਦਿ ਝਭਾਲ ਬੀੜ ਜਹਿ ਕਰਯੋ ਬਹੁਤ ਗ੍ਰਾਮ ਅਪ ਮੁਏ ਭਰਯੋ ।। ਆਪਨੇ ਜਨਮ ਸਕਾਰਥ ਜਾਨਾ ਗੁਰੂ ਘਰ ਕੀਤੀ ਸੇਵਾ ਮਹਾਨਾ ।।
ਇਸ ਉਪਰ ਲਿਖੀ ਦੀ ਗਵਾਹੀ ਮੈਕਾਲਫ , ਹਰੀ ਰਾਮ ਗੁਪਤਾ ਤੇ ਖੁਸ਼ਵੰਤ ਸਿੰਘ ਦੀਆਂ ਲਿਖਤਾਂ ਤੋਂ ਮਿਲਦੀ ਹੈ । ਬੀਬੀ ਭਾਨੀ ਜੀ ਦੀ ਸਫਲ ਕੁੱਖੋਂ ਤਿੰਨ ਪੁੱਤਰਾਂ ਨੇ ਜਨਮ ਲਿਆ ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ , ਮਹਾਂਦੇਵ ਤੇ ਫਿਰ ਸ੍ਰੀ ਅਰਜਨ ਦੇਵ । ਤਿੰਨਾਂ ਪੁੱਤਰਾਂ ਨੂੰ ਹਰ ਵਕਤ ਨੇਕ ਬਨਣ , ਪਿਆਰ ਤੇ ਆਗਿਆ ਵਿਚ ਰਹਿਣ ਦੀ ਸਿੱਖਿਆ ਦਿੱਤੀ ਗਈ । ਬੀਬੀ ਭਾਨੀ ਜੀ ਦੀ ਦਿੱਤੀ ਸਿੱਖਿਆ ਦੇ ਗੁਣ ਸਿਰਫ ਸਭ ਤੋਂ ਛੋਟੇ ਬੱਚੇ ਸ੍ਰੀ ਅਰਜਨ ਦੇਵ ਵਿਚ ਵਿਰਤ ਹੋਏ । ਬਾਕੀ ਦੋਵੇਂ ਭਰਾ ਇਨਾਂ ਗੁਣਾਂ ਤੋਂ ਸਖਣੇ ਹੀ ਰਹਿ ਗਏ । ਪ੍ਰੀਖਿਆ ਵਿਚੋਂ ਪ੍ਰਿਥੀਚੰਦ ਫੇਲ੍ਹ ਹੋ ਗਿਆ ਮਹਾਦੇਵ ਮਸਤ ਸੁਭਾਉ ਕਰਕੇ ਦੁਨੀਆਂ ਦੇ ਪੱਖ ਤੋ ਦੂਰ ਰਿਹਾ ਤਾਂ ਗੁਰਗੱਦੀ ਅਵੱਸ਼ ਹੀ ਸ੍ਰੀ ਅਰਜਨ ਦੇਵ ਜੀ ਨੂੰ ਮਿਲਣੀ ਸੀ ਤਾਂ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਨਾਲ ਝਗੜਾ ਕਰ ਬੈਠਾ ਜਿਸ ਦਾ ਜ਼ਿਕਰ ਗੁਰੂ ਰਾਮਦਾਸ ਜੀ ਸਾਰੰਗ ਮਹਲਾ ੪ ਵਿਚ ਇਵੇਂ ਕਰਦੇ ਹਨ : ਕਾਹੇ ਪੂਤ ਝਗਰਤ ਤਓ ਸੰਗ ਬਾਪ | ਜਿਨ ਕੇ ਜਣੇ ਬਡੀਰੈ ਤੁਮ ਹਉ ਤਿਨ ਸਉ ਝਗਰਤ ਪਾਪ ॥ ਰਹਾਉ ॥ ਇਸ ਝਗੜੇ ਦੀ ਗੱਲ ਕੇਸਰ ਸਿੰਘ ਵੀ ਇੰਝ ਲਿਖਦੇ ਹਨ :
ਪ੍ਰਥੀਏ ਪਿਤਾ ਨਾਲ ਕੀਤਾ ਸੀ ਜਵਾਬ ਅਰਜਨ ਨਿਕੜਾ ਅਸੀਂ ਵਡੇ ਤੂੰ ਅਸਾਡਾ ਬਾਪ ॥ ਅਸਾਂ ਤੇਰੇ ਅਗੇ ਬੇਨਤੀ ਕਰਨੀ ।। ਤਿਨੇ ਪੁਤਰ ਅਸੀ ਹਾਂ ਤੇਰੇ ਸਰਨੀ ॥
ਅੱਗੇ ਫਿਰ ਛਿਬਰ ਲਿਖਦਾ ਹੈ ਗੁਰੂ ਰਾਮ ਜੀ ਪ੍ਰਿਥੀਏ ਨੂੰ ਇਉਂ ਸਮਝਾਉਂਦੇ ਹਨ : – ਇਸ ਨੂੰ ਮੈਂ ਨਹੀਂ ਦਿੱਤੀ ਗੁਰਿਆਈ॥ਏਹ ਥਾਪੀ ਇਸ ਨੂੰ ਨਾਨੇ ਹੈ ਲਾਈ । ਹੁਣ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਿਲ ਗਈ ਤਾਂ ਪ੍ਰਿਥੀਚੰਦ ਨੇ ਰਾਹ ਵਿਚੋਂ ਹੀ ਮਸੰਦਾਂ ਪਾਸੋਂ ਦਸਵੰਧ ਤੇ ਲੰਗਰ ਦੀਆਂ ਵਸਤੂਆਂ ਬੋਚ ਲੈਣੀਆਂ ਤਾਂ ਲੰਗਰ ਮਸਤਾਨਾ ਹੋਣ ਲੱਗਾ ਤਾਂ ਭਾਈ ਗੁਰਦਾਸ ਜੀ ਨੇ ਆ ਕੇ ਲੰਗਰ ਦਾ ਪ੍ਰਬੰਧ ਸੰਭਾਲਿਆ | ਪਰ ਬੀਬੀ ਭਾਨੀ ਜੀ ਨੇ ਹੌਂਸਲਾ ਨਹੀਂ ਹਾਰਿਆ ਨਾ ਹੀ ਹੱਠ ਛੱਡਿਆ । ਸਾਰੇ ਲੰਗਰ ਦੀ ਸੇਵਾ ਤੇ ਕਰੱਤਵ ਆਪਣੇ ਹੱਥਾਂ ਨਾਲ ਪਾਲਦੇ ਰਹੇ । ਬੀਬੀ ਭਾਨੀ ਜੀ ਆਪਣੇ ਆਗਿਆਕਾਰ ਪੁੱਤਰ ਨੂੰ ਇਉਂ ਅਸੀਸ ਦੇਂਦੇ ਹਨ “ ਹੇ ਪੁੱਤਰ ! ਤੈਨੂੰ ਮਾਂ ਇਹ ਅਸੀਸ ਦੇਂਦੀ ਹੈ ਕਿ ਤੈਨੂੰ ਪ੍ਰਭੂ ਅੱਖ ਝਮਕਣ ਦੀ ਸਮੇਂ ਲਈ ਵੀ ਨਾ ਭੁਲੇ।ਤੂੰ ਜਗਤ ਪਾਲਕ ਈਸ਼ਵਰ ਦਾ ਨਾਮ ਜਪਦਾ ਰਹੇ । ਇਸ ਅਸੀਸ ਨੂੰ ਗੁਰੂ ਅਰਜਨ ਦੇਵ ਨੇ ਗੁਰਬਾਣੀ ਵਿੱਚ ਏਵੇਂ ਲਿਖਿਆ ਹੈ : ਪੂਤਾ ਮਾਤਾ ਕੀ ਅਸੀਸ । ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥ਰਹਾਉ ॥ ਮਾਤਾ ਭਾਨੀ ਜੀ ੧੫੯੮ ਈ . ਨੂੰ ਤਰਨ ਤਾਰਨ ਵਿਖੇ ਪ੍ਰਲੋਕ ਸਿਧਾਰ ਗਏ । ਗੁਰੂ ਅਰਜਨ ਦੇਵ ਜੀ ਜਿਥੇ ਇਨਾਂ ਦਾ ਅੰਗੀਠਾ ਬਣਾਇਆ । ਉਥੇ ਹੀ ਇਨ੍ਹਾਂ ਦੀ ਯਾਦ ਇਕ ਖੂਹ ਲਵਾਇਆ । ਜਿਸ ਨਾਲ ਲਾਗੇ ਇਕ ਬਾਗ ਵੀ ਲਾਇਆ ਸੀ । ਪਰ ਹੁਣ ਪੁਰਾਣਾ ਨਿੱਕਾ ਜਿਹਾ ਗੁਰਦੁਆਰਾ ਢਾਹ ਕੇ ਇਕ ਵੱਡਾ ਸੁੰਦਰ ਗੁਰਦੁਆਰਾ ਬਣਾਇਆ ਗਿਆ ਹੈ । ਬੀਬੀ ਭਾਨੀ ਜੀ ਸਰਬ ਗੁਣਾਂ ਦੇ ਭੰਡਾਰ ਸਨ । ਆਪ ਮਿਲਾਪੜੇ ਸਹਿਯੋਗੀ , ਸੇਵਾ ਸਿਮਰਨ ਦੀ ਮੂਰਤ , ਸਹਿਣਸ਼ੀਲ , ਸੰਜਮੀ ਗਹਿਰ ਗੰਭੀਰ , ਧੀਰਜਵਾਨ , ਸਬਰ ਤੇ ਸੰਤੋਖ ਭਰਪੂਰ ਮਿੱਠਬੋਲੜੇ , ਨਿਮਰਤਾ , ਆਗਿਆਕਾਰੀ , ਪਰਉਪਕਾਰੀ , ਸਦਾਚਾਰੀ ਦੇ ਪੁੰਜ ਸਨ । ਪ੍ਰਭੂ ਭਾਣੈ ਤੇ ਉਸ ਦੀ ਰਜ਼ਾ ਵਿਚ ਰਹਿ ਕੇ ਸਮਾਜ ਲਈ ਜੋ ਕੁਝ ਅਰਪਨ ਕਰ ਸਕਦੇ ਸਨ ਕੀਤਾ । ਆਪ ਦਾ ਜੀਵਨ ਆਉਣ ਵਾਲੀ ਪੀੜੀ ਲਈ ਇਕ ਆਦਰਸ਼ਕ ਤੇ ਚਾਣਨ ਮੁਨਾਰੇ ਦਾ ਕੰਮ ਦੇਂਦਾ ਹੈ । ਆਪਣੇ ਇਹ ਗੁਣ ਆਪਣੇ ਲਾਡਲੇ ਗੁਰੂ ਅਰਜਨ ਦੇਵ ਜੀ ਵਿਚ ਪ੍ਰਚਲਤ ਕਰ ਗਏ ਜਿਹੜੇ ਸਿੱਖ ਇਤਿਹਾਸ ਵਿਚ ਮਹਾਨ ਕੁਰਬਾਨੀ ਕਰ ਗਏ । ਆਪ ਇਕ ਮਹਾਨ ਸ਼ਹੀਦ ਦੇ ਮਾਤਾ ਸਨ । ਮਾਤਾ ਜੀ ਤੁਹਾਨੂੰ ਲਖ ਲਖ ਪ੍ਰਨਾਮ !
ਦਾਸ ਜੋਰਾਵਰ ਸਿੰਘ ਤਰਸਿੱਕਾ ।



Share On Whatsapp

Leave a Comment
Karnail Singh : Vgood

ਮੂਲਾ ਕੀੜੁ ਵਖਾਣੀਐ ਚਲਿਤੁ ਅਚਰਜ ਲੁਭਿਤ ਗੁਰਦਾਸੀ (ਭਾਈ ਗੁਰਦਾਸ)
ਮੂਲਾ ਕੀੜ ਗੁਰੂ ਬਾਬਾ ਨਾਨਕ ਸਾਹਿਬ ਦਾ ਪਿਆਰਾ ਸਿੱਖ ਸੀ, ਜਿਸਨੇ ਬਾਬੇ ਪਾਸੋਂ ਸਿੱਖੀ ਦੀ ਦਾਤ ਪਾਈ ਸੀ , ਬਾਬੇ ਨੇ ਮੂਲੇ ਨੂੰ ਕਿਹਾ ਸੀ ਕਿ ਜਿਸ ਨੇ ਸਿੱਖੀ ਦੇ ਮਾਰਗ ਤੇ ਪੈਰ ਧਰਨਾ ਹੋਵੇ ਉਹ ਜੂਏ ਤੇ ਵਿਭਚਾਰੀ ਰੰਗ ਤਮਾਸ਼ਿਆ ਦਾ ਤਿਆਗ ਕਰੇ। ਸਿੱਖਾਂ ਨੂੰ ਗੁਰਦੇਵ ਰੂਪ ਕਰ ਕੇ ਜਾਣੇ ਅਤੇ ਸ਼ਬਦ ਨਾਲ ਪ੍ਰੀਤ ਕਰੇ , ਰਾਗ ਪਾਇਕੇ ਸ਼ਬਦ ਨੂੰ ਗਾਵੇ ਧਰਮ ਦੀ ਕਿਰਤ ਕਰੇ ਅਤੇ ਸਿੱਖਾਂ ਨੂੰ ਤਨ ਮਨ ਧਨ ਨਾਲ ਰੀਝਾਵੇ”। ਭਾਈ ਮੂਲਾ ਕੀੜ ਨੇ ਇਵੇਂ ਨਾਮ ਬਾਣੀ ਦਾ ਅਭਿਆਸ ਕਰਨਾ ਅੰਰਭਿਆ। ਰਾਗਾਂ ਚ ਉਹ ਕੀਰਤਨ ਕਰਦਾ ਸੀ ਤੇ ਆਏ ਗਏ ਪਾਂਧੀਆਂ ਤੇ ਸਿੱਖਾਂ ਦੀ ਬਹੁਤ ਟਹਲ ਕਮਾਉਂਦਾ ਸੀ .ਉਸਦੀ ਗੁਰਮੁਖਤਾਈ ਦਾ ਨਜ਼ਾਇਜ਼ ਫ਼ਾਇਦਾ ਉਠਾਣ ਲਈ ਇਕ ਚੋਰ ਸਿੱਖ ਦਾ ਭੇਸ ਧਾਰ ਕੇ ਆਇਆ। ਬਾਣੀ ਵੀ ਉਸਨੇ ਕੰਠ ਕਰ ਛਡੀ ਸੀ। ਮੂਲੇ ਨੇ ਉਸਦੀ ਬਹੁਤ ਟਹਲ ਸੇਵਾ ਕੀਤੀ।
ਰਾਤ ਨੂੰ ਮੂਲੇ ਦੀ ਪਤਨੀ ਨੇ ਗਹਿਣੇ ਇਕ ਡੱਬੇ ਵਿਚ ਪਾ ਕੇ ਡੱਬਾ ਆਲੇ ਵਿਚ ਧਰ ਦਿਤਾ। ਉਸ ਚੋਰ ਨੇ ਅੱਧੀ ਰਾਤੀ ਡੱਬਾ ਚੁਕਿਆ ਤੇ ਕੱਛੇ ਮਾਰ ਕੇ ਬਾਹਰ ਜਾਣ ਲੱਗਾ। ਪਰ ਮੂਲੇ ਨੇ ਬਾਹਰਲੇ ਦਰਵਾਜ਼ੇ ਨੂੰ ਤਾਲਾ ਅੰਦਰੋਂ ਮਾਰਿਆ ਸੀ। ਚਾਬੀ ਮੂਲੇ ਪਾਸ ਸੀ .ਸਰਦੀ ਦੇ ਦਿਨ ਸਨ .ਗਹਿਣਿਆਂ ਦਾ ਡੱਬਾ ਕੱਛੇ ਮਾਰ ਕੇ ਉਸ ਚੋਰ ਨੇ ਮੂਲੇ ਨੂੰ ਜਗਾਇਆ ਤੇ ਆਖਿਆ, “ਮੈਂ ਜੰਗਲ ਪਾਣੀ ਜਾਂਦਾ ਹਾਂ ਕੁੰਜੀ ਦੇਉ “। ਤਾਂ ਮੂਲੇ ਨੇ ਕਿਹਾ ਕਿ, “ਬਾਹਰ ਨ ਜਾਵੋ, ਇਥੇ ਹੀ ਰਮਣੇ ਫਿਰੋ, ਮੈ ਤੁਹਾਡਾ ਰਮਣਾ ਸੁਟ ਘਤਾਂਗਾ .ਨਾਲੇ ਤੁਹਾਨੂੰ ਇਸ਼ਨਾਨ ਕਰਾਵਾਂਗਾ ” ਤਾਂ ਉਸ ਨੇ ਕਿਹਾ, ਨਹੀ ਤੁਸੀ ਮੈਨੂੰ ਚਾਬੀ ਦੇ ਦੋ ਤਾਂ ਮੂਲੇ ਨੇ ਨਾਲ ਹੋਇਕੈ ਤਾਲਾ ਖੋਲ੍ਹਿਆ ,ਤਾਂ ਉਹ ਡੱਬਾ ਲੈ ਤੁਰਿਆ ਦਰਵਾਜ਼ੇ ਕੋਲ ਪਹੁੰਚਦਿਆਂ ਉਸਨੂੰ ਠੇਢਾ ਲੱਗਾ ਤਾਂ ਉਸਦੀ ਬਗਲ ਚੋਂ ਡੱਬਾ ਗਹਿਣਿਆ ਵਾਲਾ ਡਿੱਗ ਪਿਆ ਤਾਂ ਮੂਲੇ ਨੇ ਉਠਾ ਕਿ ਡੱਬਾ ਉਸ ਚੋਰ ਨੂੰ ਦੇ ਦਿਤਾ। ਉਧਰ ਮੂਲੇ ਦੀ ਪਤਨੀ ਵੀ ਉਠ ਗਈ ਸੀ ਉਸਨੇ ਦੇਖਿਆ ਕਿ ਇਹ ਡੱਬਾ ਤਾਂ ਉਸੇ ਦਾ ਲੱਗਦਾ ਜਦ ਉਸ ਆਲੇ ਚ ਦੇਖਿਆ ਤਾਂ ਉਥੇ ਡੱਬਾ ਨਹੀ ਸੀ। ਉਹ ਬਾਹਰ ਆ ਕਿ ਜਦ ਚਿਲਾਉਣ ਲੱਗੀ ਕਿ ਚੋਰ ਸਾਡੇ ਚੋਰੀ ਕਰਨ ਆ ਵੜਿਆ ਤਾਂ ਮੂਲੇ ਨੇ ਉਸਨੂੰ ਰੋਕ ਦਿਤਾ ਤੇ ਕਹਿਣ ਲੱਗਾ, “ਭਲੀਏ ਲੋਕੇ! ਇਹ ਚੋਰ ਗੁਰੂ ਨਾਨਕ ਦੇ ਸਿੱਖ ਦਾ ਰੂਪ ਬਣਾ ਕਿ ਆਇਆ ਹੈ ਜੇ ਅਸੀ ਸ਼ੋਰ ਮਚਾਇਆ ਤਾਂ ਚੋਰ ਨੂੰ ਸਜਾ ਮਿਲੇ ਜਾਂ ਨ ਮਿਲੇ ਪਰ ਗੁਰੂ ਨਾਨਕ ਦੇ ਸਿੱਖ ਬਦਨਾਮ ਹੋਵਣਗੇ। ਕੀ ਦਸਾਂਗੇ ਲੋਕਾਂ ਨੂੰ ਕੇ ਚੋਰ ਕੌਣ ਸੀ? ਨਾ ਭਲੀਏ ਲੋਕੇ! ਮੈ ਤੈਨੂੰ ਗਹਿਣੇ ਹੋਰ ਬਣਾ ਦੇਵਾਂਗਾ .ਉਧਰ ਇਹ ਗਲ ਗੁਰੂ ਬਾਬਾ ਨਾਨਕ ਸਾਹਿਬ ਨੂੰ ਵੀ ਪਤਾ ਲੱਗ ਗਈ ਤੇ ਜਦ ਭਾਈ ਮੂਲਾ ਬਾਬਾ ਜੀ ਦੇ ਚਰਨ ਪਰਸਣ ਆਇਆ ਤਾਂ ਗੁਰੂ ਬਾਬਾ ਘਣਾ ਖੁਸ਼ ਹੋਇਆ ਤੇ ਕਹਿਣ ਲੱਗਾ ,ਮੂਲਿਆ! ਤੂੰ ਮੇਰੀ ਸਿੱਖੀ ਦੀ ਲਾਜ ਰੱਖੀ ਮੇਰਾ ਨਾਮ ਲੈਣ ਵਾਲੇ ਦਾ ਪਰਦਾ ਢੱਕਿਆ, ਤੇਰਾ ਪਰਦਾ ਗੁਰੂ ਢਕੇਗਾ ਨਿਹਾਲ ਨਿਹਾਲ ਨਿਹਾਲ ਹੋੲਿਓ (ਜੀਵਨ ਚਰਿਤ੍ਰ ਗੁਰੂ ਨਾਨਕ ਦੇਵ ਜੀ, ਤ੍ਰਿਲੋਚਨ ਸਿੰਘ .ਨਾਨਕ ਪ੍ਰਕਾਸ਼, ਸੰਤੋਖ ਸਿੰਘ)
ਧਨ ਹੈ ਗੁਰੂ ਤੇ ਧਨ ਸਨ ਉਸਦੇ ਸਿੱਖ ਇਸ ਸਾਖੀ ਨੂੰ ਪੜਣ ਤੋਂ ਬਾਅਦ ਆਪਣੇ ਆਪ ਤੇ ਮੈਨੂੰ ਵੀ ਸ਼ਰਮ ਆ ਰਹੀ ਹੈ ਕਿ ਮੈਂ ਵੀ ਇੰਝ ਦੀਆ ਪਤਾ ਨਹੀ ਕਿੰਨੀਆਂ ਕਰਤੂਤਾਂ ਕੀਤੀਆ ਹਨ ਬਾਬੇ ਦੀ ਸਿੱਖੀ ਦੀ ਪਤ ਨੰਗੀ ਕਰਨ ਲਈ .ਅੱਜ ਕਲ ਮੇਰੇ ਅਰਗੇ ਤਾਂ ਦੂਜੇ ਨੂੰ ਨੀਵਾਂ ਦਿਖਾਉਣ ਲਈ ਔਗੁਣ ਉਛਾਲ ਕਿ ਲੋਕਾਂ ਚ ਸਵਾਦ ਲੈਂਦੇ ਹਨ ਤੇ ਭੁਲ ਜਾਂਦੇ ਹਨ ਕਿ ਭਲਿਆ ਲੋਕਾਂ ਨੇ ਔਗੁਣ ਕਿਸੇ ਬੰਦੇ ਦੀ ਨਹੀ ਸਗੋਂ ਸਿੱਖ ਦੇ ਸਮਝਣੇ ਨੇ ਵਾਹਗੁਰੂ ਸਾਨੂੰ ਸੁਮਤ ਬਖਸ਼ੀ !
ਬਲਦੀਪ ਸਿੰਘ ਰਾਮੂੰਵਾਲੀਆ



Share On Whatsapp

Leave a comment


सलोकु मः ३ ॥ पूरबि लिखिआ कमावणा जि करतै आपि लिखिआसु ॥ मोह ठगउली पाईअनु विसरिआ गुणतासु ॥ मतु जाणहु जगु जीवदा दूजै भाइ मुइआसु ॥ जिनी गुरमुखि नामु न चेतिओ से बहणि न मिलनी पासि ॥ दुखु लागा बहु अति घणा पुतु कलतु न साथि कोई जासि ॥ लोका विचि मुहु काला होआ अंदरि उभे सास ॥ मनमुखा नो को न विसही चुकि गइआ वेसासु ॥ नानक गुरमुखा नो सुखु अगला जिना अंतरि नाम निवासु ॥१॥ मः ३ ॥ से सैण से सजणा जि गुरमुखि मिलहि सुभाइ ॥ सतिगुर का भाणा अनदिनु करहि से सचि रहे समाइ ॥ दूजै भाइ लगे सजण न आखीअहि जि अभिमानु करहि वेकार ॥ मनमुख आप सुआरथी कारजु न सकहि सवारि ॥ नानक पूरबि लिखिआ कमावणा कोइ न मेटणहारु ॥२॥ पउड़ी ॥ तुधु आपे जगतु उपाइ कै आपि खेलु रचाइआ ॥ त्रै गुण आपि सिरजिआ माइआ मोहु वधाइआ ॥ विचि हउमै लेखा मंगीऐ फिरि आवै जाइआ ॥ जिना हरि आपि क्रिपा करे से गुरि समझाइआ ॥ बलिहारी गुर आपणे सदा सदा घुमाइआ ॥३॥

अर्थ: (पूर्व किए कर्मो अनुसार) आरम्भ से जो (संसार-रूप लेख) लिखा (भाव-लिखा) हुआ है और जो करतार ने आप लिख दिया है वह (जरूर) कमाना पड़ता है; (उस लेख अनुसार ही) मोह की ठगबूटी (जिस को) मिल गयी है उस को गुणों का खज़ाना हरी विसर गया है। (उस) संसार को जीवित न समझो (जो) माया के मोह मे मुर्दा पड़ा है, जिन्होंने सतगुरु के सनमुख हो कर नाम नहीं सिमरा, उनको प्रभु पास बैठना नहीं मिलता। वह मनमुख बहुत ही दुखी होते हैं, (क्योंकि जिन की खातिर माया के मोह में मुर्दा पड़े थे, वह) पुत्र स्त्री तो कोई साथ नहीं जाएगा, संसार के लोगों में भी उनका मुख काला हुआ (भाव, शर्मिंदा हुए) और रोते रहे, मनमुख का कोई विसाह नहीं करता, उनका इतबार खत्म हो जाता है। हे नानक जी! गुरमुखों को बहुत सुख होता है क्योंकि उनके हृदय में नाम का निवास होता है ॥१॥ सतिगुरु के सनमुख हुए जो मनुष्य (आपा भुला कर प्रभू में सुभावक ही) लीन हो जाते हैं वह भले लोग हैं और (हमारे) मित्र हैं; जो सदा सतिगुरू का हुक्म मानते है, वह सच्चे हरी में समाए रहते हैं। उन को संत जन नहीं कहते जो माया के मोह में लग कर अंहकार और विकार करते हैं। मनमुख अपने मतलब के प्यारे (होन कर के) किसे का काम नहीं सवार सकते; (पर) हे नानक जी! (उन के सिर क्या दोष ?) (पुर्व किए कार्य अनुसार) आरम्भ से लिखा हुआ (संस्कार-रूप लेख) कमाना पड़ता है, कोई मिटाने-योग नहीं ॥२॥ हे हरी! तूँ आप ही संसार रच कर आप ही खेल बनाई है; तूँ आप ही (माया के) तीन गुण बनाए हैं और आप ही माया का मोह (जगत में) अधिक कर दिया है। (इस मोह से पैदा) अंहकार में (लगने से) (दरगाह में) लेखा मांगते हैं और फिर जम्मना मरना पड़ता है; जिन पर हरी आप कृपा करता है उन को सतिगुरू ने (यह) समझ दे दी है। (इस लिए) मैं अपने सतिगुरू से सदके जाता हूँ और सदा बलिहारे जाता हूँ ॥३॥



Share On Whatsapp

Leave a comment




ਅੰਗ : 643
ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਿਣ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ ਮਃ ੩ ॥ ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥ ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥ ਵਿਚਿ ਹਉਮੈ ਲੇਖਾ ਮੰਗੀਅੈ ਫਿਰਿ ਆਵੈ ਜਾਇਆ ॥ ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥

ਅਰਥ: (ਪਿਛਲੇ ਕੀਤੇ ਕਰਮਾਂ ਅਨੁਸਾਰ) ਮੁੱਢ ਤੋਂ ਜੋ (ਸੰਸਕਾਰ-ਰੂਪ ਲੇਖ) ਲਿਖਿਆ (ਭਾਵ, ਉੱਕਰਿਆ) ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ (ਜ਼ਰੂਰ) ਕਮਾਉਣਾ ਪੈਂਦਾ ਹੈ; (ਉਸ ਲੇਖ ਅਨੁਸਾਰ ਹੀ) ਮੋਹ ਦੀ ਠਗਬੂਟੀ (ਜਿਸ ਨੂੰ) ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ। (ਉਸ) ਸੰਸਾਰ ਨੂੰ ਜੀਊਂਦਾ ਨਾ ਸਮਝੋ (ਜੋ) ਮਾਇਆ ਦੇ ਮੋਹ ਵਿਚ ਮੁਇਆ ਪਿਆ ਹੈ; ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ, ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ। ਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, (ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿਚ ਮੁਏ ਪਏ ਸਨ, ਉਹ) ਪੁੱਤ੍ਰ ਇਸਤ੍ਰੀ ਤਾਂ ਕੋਈ ਨਾਲ ਨਹੀਂ ਜਾਏਗਾ; ਸੰਸਾਰ ਦੇ ਲੋਕਾਂ ਵਿਚ ਭੀ ਉਹਨਾਂ ਦਾ ਮੂੰਹ ਕਾਲਾ ਹੋਇਆ (ਭਾਵ, ਸ਼ਰਮਿੰਦੇ ਹੋਏ) ਤੇ ਹਾਹੁਕੇ ਲੈਂਦੇ ਹਨ; ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ। ਹੇ ਨਾਨਕ ਜੀ! ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਨਾਮ ਦਾ ਨਿਵਾਸ ਹੁੰਦਾ ਹੈ ॥੧॥ ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ (ਆਪਾ ਨਿਵਾਰ ਕੇ ਪ੍ਰਭੂ ਵਿਚ ਸੁਭਾਵਿਕ ਹੀ) ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ (ਸਾਡੇ) ਸਾਥੀ ਹਨ; ਜੋ ਸਦਾ ਸਤਿਗੁਰੂ ਦਾ ਭਾਣਾ ਮੰਨਦੇ ਹਨ, ਉਹ ਸੱਚੇ ਹਰੀ ਵਿਚ ਸਮਾਏ ਰਹਿੰਦੇ ਹਨ। ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ। ਮਨਮੁਖ ਆਪਣੇ ਮਤਲਬ ਦੇ ਪਿਆਰੇ (ਹੋਣ ਕਰ ਕੇ) ਕਿਸੇ ਦਾ ਕੰਮ ਨਹੀਂ ਸਵਾਰ ਸਕਦੇ; (ਪਰ) ਹੇ ਨਾਨਕ ਜੀ! (ਉਹਨਾਂ ਦੇ ਸਿਰ ਕੀਹ ਦੋਸ਼ ?) (ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਉੱਕਰਿਆ ਹੋਇਆ (ਸੰਸਕਾਰ-ਰੂਪ ਲੇਖ) ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ-ਜੋਗਾ ਨਹੀਂ ॥੨॥ ਹੇ ਹਰੀ! ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ; ਤੂੰ ਆਪ ਹੀ (ਮਾਇਆ ਦੇ) ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ (ਜਗਤ ਵਿਚ) ਵਧਾ ਦਿੱਤਾ ਹੈ। (ਇਸ ਮੋਹ ਤੋਂ ਉਪਜੇ) ਅਹੰਕਾਰ ਵਿਚ (ਲੱਗਿਆਂ) (ਦਰਗਾਹ ਵਿਚ) ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ; ਜਿਨ੍ਹਾਂ ਤੇ ਹਰੀ ਆਪ ਮੇਹਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ (ਇਹ) ਸਮਝ ਪਾ ਦਿੱਤੀ ਹੈ। (ਇਸ ਕਰਕੇ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ ॥੩॥



Share On Whatsapp

Leave a Comment
SIMRANJOT SINGH : Waheguru Ji🙏

रागु सोरठि बाणी भगत कबीर जी की घरु १ ੴ सतिगुर प्रसादि ॥ संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥

अर्थ: राग सोरठि, घर १ में भगत कबीर जी की बाणी। अकाल पुरख एक है और सतिगुरू की कृपा द्वारा मिलता है। हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं – (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥



Share On Whatsapp

Leave a comment


ਅੰਗ : 656
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

ਅਰਥ : ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਆਖਦੇ ਹਨ – (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥



Share On Whatsapp

Leave a comment




सोरठि महला ३ दुतुकी ॥ निगुणिआ नो आपे बखसि लए भाई सतिगुर की सेवा लाइ ॥ सतिगुर की सेवा ऊतम है भाई राम नामि चितु लाइ ॥१॥ हरि जीउ आपे बखसि मिलाइ ॥ गुणहीण हम अपराधी भाई पूरै सतिगुरि लए रलाइ ॥ रहाउ ॥ कउण कउण अपराधी बखसिअनु पिआरे साचै सबदि वीचारि ॥ भउजलु पारि उतारिअनु भाई सतिगुर बेड़ै चाड़ि ॥२॥ मनूरै ते कंचन भए भाई गुरु पारसु मेलि मिलाइ ॥ आपु छोडि नाउ मनि वसिआ भाई जोती जोति मिलाइ ॥३॥ हउ वारी हउ वारणै भाई सतिगुर कउ सद बलिहारै जाउ ॥ नामु निधानु जिनि दिता भाई गुरमति सहजि समाउ ॥४॥

अर्थ :-हे भाई ! हम जीव अवगुणों से भरे हैं, विकारी हैं। पूरे गुरु ने (जिन को अपनी संगत में) मिला लिया है, उनको परमात्मा आप ही कृपा कर के (अपने चरणों में) जोड़ लेता है।रहाउ। हे भाई ! अवगुणों से भरे जीवों को सतिगुरु की सेवा में लगा के परमात्मा आप ही बख्श लेता है। हे भाई ! गुरु की शरण-सेवा बड़ी श्रेष्ठ है, गुरु (शरण पड़े मनुख का) मन परमात्मा के नाम में जोड़ देता है।1। हे प्यारे ! परमात्मा ने अनेकों ही अपराधीआँ को गुरु के सच्चे शब्द के द्वारा (आत्मिक जीवन की) विचार में (जोड़ के) बख्शा है। हे भाई ! गुरु के (शब्द-) जहाज में चड़ा कर के उस परमात्मा ने (अनेकों जीवों को) संसार-सागर से पार निकाला है।2। हे भाई ! जिन मनुष्यों को पारस-गुरु (अपनी संगत में) मिला के (प्रभू-चरणो में) जोड़ देता है, वह मनुख गले हुए लोहे से सोना बन जाते हैं। हे भाई ! आपा-भाव त्याग के उन के मन में परमात्मा का नाम आ बसता है। गुरु उन की सुरति को भगवान की जोति में मिला देता है।3। हे भाई ! मैं कुरबान जाता हूँ, मैं कुरबान जाता हूँ, मैं गुरु से सदा ही कुरबान जाता हूँ। हे भाई ! जिस गुरु ने (मुझे) परमात्मा का नाम-खजाना दिया है, उस गुरु की मति ले के मैं आत्मिक अढ़ोलता में टिका रहता हूँ।4।



Share On Whatsapp

Leave a comment


ਅੰਗ : 638
ਸੋਰਠਿ ਮਹਲਾ ੩ ਦੁਤੁਕੀ ॥ ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥੧॥ ਹਰਿ ਜੀਉ ਆਪੇ ਬਖਸਿ ਮਿਲਾਇ ॥ ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥ ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ ॥ ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ ॥੨॥ ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ ॥ ਆਪੁ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ ॥੩॥ ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ ॥ ਨਾਮੁ ਨਿਧਾਨੁ ਜਿਨਿ ਦਿਤਾ ਭਾਈ ਗੁਰਮਤਿ ਸਹਜਿ ਸਮਾਉ ॥੪॥

ਅਰਥ: ਹੇ ਭਾਈ! ਅਸੀਂ ਜੀਵ ਗੁਣਾਂ ਤੋਂ ਸੱਖਣੇ ਹਾਂ, ਵਿਕਾਰੀ ਹਾਂ। ਪੂਰੇ ਗੁਰੂ ਨੇ (ਜਿਨ੍ਹਾਂ ਨੂੰ ਆਪਣੀ ਸੰਗਤਿ ਵਿਚ) ਰਲਾ ਲਿਆ ਹੈ, ਉਹਨਾਂ ਨੂੰ ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ। ਰਹਾਉ। ਹੇ ਭਾਈ! ਗੁਣਾਂ ਤੋਂ ਸੱਖਣੇ ਜੀਵਾਂ ਨੂੰ ਸਤਿਗੁਰੂ ਦੀ ਸੇਵਾ ਵਿਚ ਲਾ ਕੇ ਪਰਮਾਤਮਾ ਆਪ ਹੀ ਬਖ਼ਸ਼ ਲੈਂਦਾ ਹੈ। ਹੇ ਭਾਈ! ਗੁਰੂ ਦੀ ਸ਼ਰਨ-ਸੇਵਾ ਬੜੀ ਸ੍ਰੇਸ਼ਟ ਹੈ, ਗੁਰੂ (ਸ਼ਰਨ ਪਏ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੋੜ ਦੇਂਦਾ ਹੈ।1। ਹੇ ਪਿਆਰੇ! ਪਰਮਾਤਮਾ ਨੇ ਅਨੇਕਾਂ ਹੀ ਅਪਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਵਿਚਾਰ ਵਿਚ (ਜੋੜ ਕੇ) ਬਖ਼ਸ਼ਿਆ ਹੈ। ਹੇ ਭਾਈ! ਗੁਰੂ ਦੇ (ਸ਼ਬਦ-) ਜਹਾਜ਼ ਵਿਚ ਚਾੜ੍ਹ ਕੇ ਉਸ ਪਰਮਾਤਮਾ ਨੇ (ਅਨੇਕਾਂ ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਇਆ ਹੈ।2। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਾਰਸ-ਗੁਰੂ (ਆਪਣੀ ਸੰਗਤਿ ਵਿਚ) ਮਿਲਾ ਕੇ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ, ਉਹ ਮਨੁੱਖ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦੇ ਹਨ। ਹੇ ਭਾਈ! ਆਪਾ-ਭਾਵ ਤਿਆਗ ਕੇ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਗੁਰੂ ਉਹਨਾਂ ਦੀ ਸੁਰਤਿ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ।3। ਹੇ ਭਾਈ! ਮੈਂ ਕੁਰਬਾਨ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ, ਮੈਂ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ। ਹੇ ਭਾਈ! ਜਿਸ ਗੁਰੂ ਨੇ (ਮੈਨੂੰ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਦਿੱਤਾ ਹੈ, ਉਸ ਗੁਰੂ ਦੀ ਮਤਿ ਲੈ ਕੇ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ।4।



Share On Whatsapp

Leave a Comment
SIMRANJOT SINGH : Waheguru Ji🙏👍

ਮੰਜੀ ਪ੍ਰਥਾ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਅਸਥਾਨ ਹੈ ਕਿਉਂਕੇ ਇਸ ਨਾਲ ਹੀ ਸਿੱਖ ਧਰਮ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਚਾਰਿਆ ਗਿਆ। ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਜਿਹੜੇ ਛੋਟੇ-ਛੋਟੇ ਧਾਰਮਿਕ ਕੇਂਦਰ ਸਥਾਪਿਤ ਕੀਤੇ, ਉਹਨਾਂ ਨੂੰ ਮੰਜੀਆਂ ਦਾ ਨਾਮ ਦਿੱਤਾ ਗਿਆ ਜਿਥੇ ਅਨੁਆਈ ਗੁਰੂ ਜੀ ਦੇ ਉਪਦੇਸ਼ ਸੁਣਦੇ ਅਤੇ ਧਾਰਮਿਕ ਵਿਸ਼ਿਆਂ ਉੱਤੇ ਵਿਚਾਰ ਵਟਾਂਦਰਾ ਕਰਦੇ ਸਨ। ਪਹਿਲੇ ਗੁਰੂ ਨੇ ਜਿਲ੍ਹਾ ਗੁਜਰਾਂਵਾਲਾ ਵਿਖੇ ਐਮਨਾਬਾਦ ਦੀ ਮੰਜੀ ਦਾ ਮੁੱਖੀ ਭਾਈ ਲਾਲੋ, ਤੁਲੰਬਾ ਵਿਖੇ ਸੱਜਣ ਠੱਗ ਨੂੰ ਅਤੇ ਬਨਾਰਸ ਵਿੱਚ ਚਿਤਰਦਾਸ ਬ੍ਰਾਹਮਣ ਥਾਪਿਆ। ਤੀਜੇ ਗੁਰੂ ਅਮਰ ਦਾਸ ਜੀ ਦੇ ਸਮੇਂ ਇਸ ਪ੍ਰਥਾ ਦਾ ਬਹੁਤ ਵਿਕਾਸ ਹੋਇਆ। ਉਹਨਾਂ ਨੇ ਆਪਣੇ ਅਧਿਆਤਮਕ ਇਲਾਕੇ ਨੂੰ 22 ਭਾਗਾਂ ਵਿੱਚ ਵੰਡਿਆ ਹੋਇਆ ਸੀ। ਹਰ ਭਾਗ “ਮੰਜੀ” ਅਖਵਾਉਂਦਾ ਸੀ। ਸਾਰੀਆਂ ਮੰਜੀਆਂ ਗੁਰੂ ਸਾਹਿਬ ਦੇ ਅਧੀਨ ਹੁੰਦੀਆਂ ਸਨ। ਹਰ ਮੰਜੀ ਵਿੱਚ ਲੰਗਰ ਅਤੇ ਰਹਿਣ ਦਾ ਪ੍ਰਬੰਧ ਹੁੰਦਾ ਸੀ। ਹਰ ਮੰਜੀ ਦਾ ਖਰਚ ਲੋਕਾਂ ਦੇ ਦਾਨ ਨਾਲ ਚਲਦਾ ਸੀ। ਪੰਜਵੇ ਗੁਰੂ ਅਰਜਨ ਦੇਵ ਨੇ ਸਰੋਵਰਾਂ ਅਤੇ ਮੰਦਿਰਾਂ ਦੀ ਉਸਾਰੀ ਲਈ ਧਨ ਦੀ ਜਰੂਰਤ ਕਰਕੇ ਮੰਜੀਆਂ ਦੀ ਗਿਣਤੀ ਵਧਾ ਦਿਤੀ । ਇਹ ਦੇ ਮੁੱਖੀ ਨੂੰ ਮਸੰਦਾਂ ਕਿਹਾ ਗਿਆ। ਇਹ ਮਸੰਦ ਆਪਣੇ ਅਸਲੀ ਮਕਸਦ ਨੂੰ ਭੁੱਲ ਕੇ ਗਲਤ ਰਸਤੇ ਪੈ ਗਏ ਇਸ ਕਾਰਨ ਇਸ ਪ੍ਰਥਾ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ।
ਗੁਰੂ ਨਾਨਕ ਬਾਣੀ ਵਿਚਲੀ ਸੰਗਤ ਦਾ ਮੁਢਲਾ ਰੂਪ ਤੇ ਇਤਿਹਾਸਕ ਵਿਕਾਸ ਮੁਢਲਾ ਰੂਪ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਅੱਲਗ ਅੱਲਗ ਸੰਗਤਾਂ ਦੇ ਮੋਢੀ ਸਿੱਖ ਗੁਰੂ ਨਾਨਕ ਦੇਵ ਨੇ ਆਪਣੇ ਮਿਸ਼ਨ ਲਈ ਸੰਸਾਰ ਦੀਆਂ ਚਾਰ ਉਦਾਸੀਆਂ ਕੀਤੀਆਂ।ਇਹਨਾਂ ਉਦਾਸੀਆਂ ਦੇ ਦੌਰਾਨ ਉਹਨਾਂ ਨੇ ਵੱਖ ਵੱਖ ਸੰਗਤਾਂ ਦੀ ਸਥਾਪਨਾ ਕੀਤੀ ਤਾਂਕਿ ਇਸ ਵਿੱਚ ਸ਼ਾਮਲ ਹੋ ਕੇ ਮਨੁੱਖੀ ਜੀਵ ਨਾਮ ਰਸ ਦੀ ਪ੍ਰਾਪਤੀ ਕਰ ਸਕੇ ਅਤੇ ਆਪਣੇ ਮਨੁੱਖੀ ਜਨਮ ਨੂੰ ਸਫਲਾ ਕਰਕੇ ਸਚਿਆਰ ਦੀ ਪਦਵੀ ਪ੍ਰਾਪਤ ਕਰ ਸਕੇ । ਗੁਰੂ ਨਾਨਕ ਦੇਵ ਜਿੱਥੇ – ਜਿੱਥੇ ਜਾਕੇ ਉਪਦੇਸ਼ ਕਰਦੇ , ਲੋਕ ਉਹਨਾਂ ਦੀ ਵਿਚਾਰਧਾਰਾ ਨੂੰ ਸਹੀ ਮੰਨ ਕੇ ਅਪਨਾਉਂਦੇ ਕਿਉਂਕਿ ਲੋਕ ਪਹਿਲਾਂ ਹੀ ਵਰਤਮਾਨ ਸਥਿਤੀ ਤੋਂ ਅਸੰਤੁਸ਼ਟ ਸਨ । ਉਸ ਸਥਾਨ ਤੇ ਗੁਰੂ ਨਾਨਕ ਦੇਵ ‘ ਸੰਗਤ ਦੀ ਸਥਾਪਨਾ ਕਰ ਦਿੰਦੇ ਸਨ । ਇਸ ਦੀ ਗਵਾਹੀ ਭਾਈ ਗੁਰਦਾਸ ਨੇ ਭਰੀ ਹੈ । ਗੁਰੂ ਨਾਨਕ ‘ ਸੰਗਤ ਦੀ ਸਥਾਪਨਾ ਕਰਨ ਦੇ ਨਾਲ ਨਾਲ ਮੋਢੀ ਸਿੱਖ ਨੂੰ ‘ ਮੰਜੀ ਦੀ ਬਖ਼ਸ਼ਿਸ਼ ਕਰਕੇ ਇਸ ਸੰਗਤ ਦੇ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਸੌਂਪਦੇ ਸਨ । ਭਾਈ ਸੇਵਾਦਾਸ ਅਨੁਸਾਰ ਇਸ ਮੋਢੀ ਸਿੱਖ ਨੂੰ ਮੰਜੀ ਕਿਹਾ ਜਾਂਦਾ ਸੀ।ਕਿਉਂਕਿ ਉਹ ਮੰਜੀ ਤੇ ਬੈਠ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ।ਉਹਨਾਂ ਅਨੁਸਾਰ ਗੁਰੂ ਨਾਨਕ ਦੇਵ ਜੀਦੁਆਰਾ ਸਥਾਪਤ ਮੁੱਖ ਸੰਗਤਾਂ ਤੇ ਮੰਜੀਆਂ ਦਾ ਵੇਰਵਾ ਇਸ ਤਰ੍ਹਾਂ ਹੈ : ਸ਼ੇਖ ਸੱਜਣ ਦੱਖਣੀ ਪੱਛਮੀ ਪੰਜਾਬ ਵਿੱਚ । ਗੋਪਾਲਦਾਸ ਬਨਾਰਸ ਦੀ ਸੰਗਤ ਦਾ ਮੋਢੀ । ਭਾਈ ਲਾਲੋ ਉੱਤਰ ਦੀ ਸੰਗਤ ਦਾ ਮੋਢੀ । ਝੰਡਾਬਾਢੀ ਬੁਸ਼ਿਹਰ ਦੀ ਸੰਗਤ ਦਾ ਮੋਢੀ । ਬੁੱਢਣ ਸ਼ਾਹ ਕੀਰਤਪੁਰ ਵਿੱਚ । ਮਾਹੀ ਮਾਹੀਸਰ ਵਿੱਚ । ਕੁਲਯੁਗ ਜਗਨਨਾਥ ਪੁਰੀ ਵਿੱਚ । ਸਾਲਸ ਰਾਇ ਪਟਨਾ ਤੇ ਬਿਹਾਰ ਵਿੱਚ ਰਾਜਾ ਸ਼ਿਵਨਾਭ ਸ੍ਰੀ ਲੰਕਾ ਵਿੱਚ । ਭਾਈ ਗੁਰਦਾਸ ਜੀ ਦੀ 11 ਵੀਂ ਵਾਰ ਵਿਚ ਗੁਰੂ ਨਾਨਕ ਦੇਵ ਜੀ ਦੇ ਪੁਰਾਤਨ ਸਿੱਖਾਂ ਤੇ ‘ ਸੰਗਤਾਂ ਦੇ ਨਾਂ ਮਿਲਦੇ ਹਨ।ਕਸ਼ਮੀਰ , ਤਿੱਬਤ , ਰਾਮਪੁਰ , ਬੁਸ਼ਹਿਰ , ਦਿੱਲੀ , ਆਗਰਾ , ਉਜੈਨ , ਬਰਗਨਪੁਰ , ਢਾਕਾਆਦਿਵਿੱਚ ਸਿੱਖ ਸੰਗਤਾਂ ਦਾ ਜ਼ਿਕਰ ਆਉਂਦਾ ਹੈ । ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਗੁਰੂ ਨਾਨਕ ਦੇਵ ਜੀਨੇ ਸੰਗਤਾਂ ਬਣਾਈਆਂ । ਇਸ ਤਰ੍ਹਾਂ ਸਿੱਖ ਸੰਗਤਾਂ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ।ਉਹਨਾਂ ਨੇ ਆਪਣੇ ਪ੍ਰਚਾਰ ਦੌਰਿਆਂ ਸਮੇਂ ਅਲੱਗ – ਅਲੱਗ ਸੰਗਤਾਂ ਕਾਇਮ ਕੀਤੀਆਂ।ਸੰਗਤ ਦੀ ਇਕੱਤਰਤਾ ਤੇ ਮਿਲ ਬੈਠਣ ਲਈ ਦੇਸ਼ ਦੇਸਾਂਤਰਾਂ ਵਿਚ ਗੁਰਦੁਆਰੇ ( ਜਿਹਨਾਂ ਨੂੰ ਉਸ ਸਮੇਂ ਧਰਮਸਾਲਾ ਕਿਹਾ ਜਾਂਦਾ ਸੀ ) ਬਣਾਏ।ਗਿਆਨੀ ਪ੍ਰਤਾਪ ਸਿੰਘ ਅਨੁਸਾਰ ਜੂਨਾਗੜ੍ਹ , ਕਾਮਰੂਪ ( ਆਸਾਮ ) , ਚਿੱਟਾਗਾਂਗ ( ਬੰਗਾਲ ) , ਸੂਰਤ , ਪਟਨਾ ( ਬਿਹਾਰ ) , ਕਟਕ , ਨਾਨਕਮੱਤਾ ( ਯੂ ਪੀ ) ਖਟਮੰਡੂ , ਬਗਦਾਦ , ਕਾਬਲ ਤੇ ਜਲਾਲਾਬਾਦ , ਕੰਬੂ ਰਾਮੇਸਵਰਮ , ਕਜਲੀਬਲ , ਧੋਬੜੀ ( ਆਸਾਮ ) , ਹੈਦਰਾਬਾਦ ( ਦੱਖਣ ) ਸੰਗਲਾਦੀਪ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਸਿੱਖ ਸੰਗਤਾਂ ਸਨ । ਸੰਗਤ ਦਾ ਮੁਢਲਾ ਸਰੂਪ ਤੇ ਕ੍ਰਿਆ : ਇਹਨਾਂ ਸੰਗਤਾਂ ਦੇ ਸਰੂਪ ਬਾਰੇ ਹਵਾਲੇ ਜਨਮਸਾਖੀਆਂ ਵਿੱਚ ਮਿਲਦੇ ਹਨ । ਗੁਰੂ ਨਾਨਕ ਦੇਵ ਜੀ ਮੋਢੀ ਸਿੱਖਾਂ ਨੂੰ ਮੰਜੀਆਂ ਦੀ ਬਖਸ਼ਿਸ਼ ਕਰਕੇ ਸੰਗਤ ਦਾ ਮੁਖੀਆ ਥਾਪਦੇ ਸਨ ।
ਮੰਜੀਦਾਰ ਥਾਪਣ ਸਮੇਂ ਕਿਸੇ ਦੀ ਜਾਤ ਜਾਂ ਸਮਾਜਿਕ ਰੁਤਬੇ ਨੂੰ ਨਾ ਦੇਖ ਕੇ ਯੋਗਤਾ ਦੇਖੀ ਜਾਂਦੀ ਸੀ । ਸੰਗਤ ’ ਦੇ ਸਿੱਖਾਂ ਨੂੰ ਨਾਨਕ ਪੰਥੀ ’ ਵੀ ਕਿਹਾ ਜਾਂਦਾ ਸੀ । ਸੰਗਤ ਅਤੇ ਜਿਸ ਸਥਾਨ ਤੇ ਸੰਗਤ ਦਾ ਇਕੱਠ ਹੁੰਦਾ ਉਸ ਨੂੰ ਧਰਮਸਾਲ ਆਖਿਆ ਜਾਂਦਾ ਸੀ।ਇੰਜ ਗੁਰੂ ਨਾਨਕ ਦੇਵ ਜੀ ਨੇ ਧਰਮਸਾਲਾ ਦੀ ਵੀ ਸਥਾਪਨਾ ਕੀਤੀ।ਸੰਗਤਾਂ ਨਿਯਮ ਨਾਲ ਸਵੇਰੇ ਸ਼ਾਮ ਜੁੜਦੀਆਂ ਸਨ । ਸੰਗਤ ਦਾ ਮੁੱਖ ਉਦੇਸ਼ ਪਰਮਾਤਮਾ ਦੀ ਯਾਦ ਵਿਚ ਜੁੜਨਾ , ਕੀਰਤਨ ਕਰਨਾ ਤੇ ਗੁਰਬਾਣੀ ਪੜ੍ਹਨਾ ਸੀ । ਨਾਲਦੀ ਨਾਲ ਜ਼ਿੰਦਗੀ ਨਾਲ ਸੰਬਧਿਤ ਬਾਕੀ ਮਸਲਿਆਂ ਉੱਤੇ ਵੀ ਵਿਚਾਰਾਂ ਹੁੰਦੀਆਂ ਸਨ । ਗੁਰਬਾਣੀ ਦਾ ਕੀਰਤਨ ਨੇਮ ਨਾਲ ਹੁੰਦਾ ਸੀ । ਸਿੱਖਾਂ ਨੂੰ ਸੰਗਤਾਂ ਦੀ ਸੇਵਾ ਕਰਨ ਦੀ ਤਾਕੀਦ ਕੀਤੀ ਗਈ । ਇਸਲਈ ਸਿੱਖ ਖੁਸ਼ੀ – ਖੁਸ਼ੀ ਸੇਵਾ ਕਰਦੇ ਸਨ । ਸੰਗਤਾਂ ਵਿੱਚ ਲੰਗਰ ਨਿਯਮਤ ਰੂਪ ਨਾਲ ਦਿਨ ਰਾਤ ਚਲਦਾ ਸੀ । ਸੰਗਤਾਂ ਵਿੱਚ ਸ਼ਾਮਲ ਲੋਕਾਂ ਲਈ ਕਿਰਤ ਕਰਨਾ ਲਾਜ਼ਮੀ ਐਲਾਨਿਆ ਗਿਆ । ਜਿਸ ਨਾਲ ਕਿ ਸਿੱਖਾਂ ਦੀ ਆਪਣੀ ਕਮਾਈ ਦੇ ਕੁੱਝ ਹਿੱਸੇ ਵਿੱਚੋਂ ਸੰਗਤ ਦੀ ਸੇਵਾ ਲਈ ਖਰਚ ਕੀਤਾ ਜਾਂਦਾ ਸੀ । ” ਕਿਰਤ ਨਾਲ ਇਸ਼ਨਾਨ ਕਰਨਾ ਵੀ ਸੰਗਤ ਲਈ ਜ਼ਰੂਰੀ ਕੀਤਾ ਗਿਆ । ਸੰਗਤਾਂ ਵਿੱਚ ਲੋਕਾਂ ਦੀ ਸਮੂਲੀਅਤ ਬਹੁਤ ਵੱਡੀ ਗਿਣਤੀ ਵਿੱਚ ਹੁੰਦੀ ਸੀ । ਇਹ ਸੰਗਤਾਂ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਸਥਾਪਤ ਹੋਈਆਂ । ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਸੰਗਤਾਂ ਵਿੱਚ ਮੁੱਖ ਕੇਂਦਰ ਪਰਮਾਤਮਾ ਨੂੰ ਮੰਨਿਆ ਗਿਆ । ਗੁਰੂ ਦਾ ਸਮਾਵੇਸ਼ ਸ਼ਬਦ ( ਬਾਣੀ ) ਦੇ ਰੂਪ ਵਿੱਚ ਹੋਇਆ।ਮਾਲਕ ਤੇ ਨੌਕਰ ਸਭ ਨੂੰ ਸੰਗਤ ਵਿੱਚ ਬਰਾਬਰ ਦਾ ਸਥਾਨ ਦਿੱਤਾ ਗਿਆ।ਜਾਤ ਜਾਂ ਧਰਮ ਸੰਗਤ ਦੀ ਸ਼ਮੂਲੀਅਤ ਵਿਚ ਆੜੇ ਨਹੀਂ ਆਉਂਦੀ ਸੀ । ਹਰ ਜਾਤੀ , ਮਜ਼ਬ , ਕਿੱਤੇ ਤੇ ਰੁਤਬੇ ਦੇ ਲੋਕ ਇਸ ਵਿੱਚ ਸ਼ਾਮਲ ਹੁੰਦੇ ਸਨ।ਰਾਜਾ ਤੇ ਰੰਕ ਨੂੰ ਬਰਾਬਰ ਸਮਝਿਆ ਗਿਆ।ਸੰਗਤ ਦੀ ਰਚਨਾ ਵਿੱਚ ਪਰਮਾਤਮਾ , ਗੁਰੂ ਤੇ ਆਮ ਲੋਕਾਂ ਨੂੰ ਮੁੱਖ ਅੰਗਾਂ ਵਜੋਂ ਲਿਆ ਗਿਆ।ਲੰਗਰ ਨੂੰ ਸੰਗਤ ਦਾ ਅਨਿੱਖੜਵਾਂ ਅੰਗ ਬਣਾਇਆ ਗਿਆ ਜਿਸ ਵਿੱਚ ਲੋਕ ਬਿਨਾਂ ਕਿਸੇ ਭੇਦ – ਭਾਵ ਤੋਂ ਬਰਾਬਰ ਬੈਠ ਕੇ ਲੰਗਰ ਪਕਾਉਂਦੇ ਤੇ ਛਕਦੇ ਸਨ ਜਿਸ ਨਾਲ ਲੋਕਾਂ ਵਿੱਚ ਆਪਸੀ ਸਾਂਝ ਪੈਦਾ ਹੋਈ ਤੇ ਸਮਾਜਿਕ – ਦੂਰੀਆਂ ਖਤਮ ਹੋਈਆਂ । ਪੂਰਵ – ਨਾਨਕ ਕਾਲੀ ਸੰਗਤਾਂ ਵਿੱਚ ਇਸ ਤਰ੍ਹਾਂ ਦੀ ਪ੍ਰਦੀ ਅਣਹੋਂਦ ਸੀ।ਇਸ ਤਰ੍ਹਾਂ ਸਿੱਖ – ਸੰਗਤਾਂ ਨੇ ਲੋਕਾਂ ਵਿੱਚ ਜਾਤ – ਪਾਤ ਤੇ ਊਚ – ਨੀਚ ਨੂੰ ਖਤਮ ਕਰਨ ਲਈ ਅਮਲੀ ਰੂਪ ਵਿੱਚ ਉਪਰਾਲਾ ਕੀਤਾ । ਸਿੱਖ – ਸੰਗਤ ਨੇ ਲੋਕਾਂ ਨੂੰ ਕਿਰਤੀ ਹੋਣ ਦਾ ਸੰਦੇਸ਼ ਦਿੱਤਾ । ਜਿਸ ਵਿੱਚ ਲੰਗਰ – ਪ੍ਰਥਾ ਦੇ ਨਾਲ ਵੰਡ ਕੇ ਛਕਣ ਦੇ ਸਿਧਾਂਤ ( ਨਾਮ ਜਪਣਾ , ਕਿਰਤ ਕਰਨੀ ਤੇ ਵੰਡ ਛਕਣਾ ) ਨੂੰ ਅਮਲੀ ਜਾਮਾ ਪਹਿਨਾਇਆ ਗਿਆ । ਪਹਿਲੀ ‘ ਸੰਗਤ ਸੁਲਤਾਨਪੁਰ ਲੋਧੀ ਸਥਾਪਤ ਕਰਨ ਤੇ ਗੁਰੂ ਨਾਨਕ ਦੇਵ ਜੀ ਆਪਣੀ ਕਮਾਈ ਦਾ ਬਹੁਤਾ ਹਿੱਸਾ ਲੰਗਰ ਵਿੱਚ ਪਾਉਂਦੇ , ਸੰਗਤ ਵਿੱਚ ਬੈਠ ਕੇ ਸਿਮਰਨ ਕਰਦੇ ਤੇ ਲੰਗਰ ਛਕਦੇ । ਨਾਮ ਜਪਣ ਨਾਲ ਸਿੱਖਾਂ ਦੇ ਅਧਿਆਤਮਕ ਜੀਵਨ ਵਿੱਚ ਉਨਤੀ ਹੋਈ ਤੇ ਪਰਮਾਤਮਾ ਨਾਲ ਜੁੜੇ।ਕਿਰਤ ਨੇ ਸਿੱਖਾਂ ਦੇ ਆਰਥਿਕ ਪੱਖ ਨੂੰ ਮਜ਼ਬੂਤ ਕੀਤਾ ਤੇ ਵੰਡ ਕੇ ਛਕਣ ਦੇ ਸਿਧਾਂਤ ਨੇ ਇਕ ਦੂਸਰੇ ਨਾਲ ਸਮਾਜਿਕ ਸੰਬੰਧਾਂ ਨੂੰ ਮਜ਼ਬੂਤ ਕੀਤਾ । ਸੰਗਤ ਸਿੱਖਾਂ ਦੇ ਜੀਵਨ ਦੇ ਤਿੰਨਾਂ ਪੱਖਾਂ ਦੀ ਉਨਤੀ ਦਾ ਕਾਰਣ ਬਣੀ । ਇਸ ਤਰ੍ਹਾਂ ਸਿੱਖਾਂ ਨੂੰ ਸੰਸਾਰ ਵਿਚ ਵਿਚਰਦਿਆਂ ਹੀ ਜੀਵਨ ਮਨੋਰਥ ਨੂੰ ਪ੍ਰਾਪਤ ਕਰਨ ਦਾ ਸਹਿਲ ਮਾਰਗ ਦਰਸਾਇਆ।ਅਜਿਹੇ ਜੀਵਨ – ਮਾਰਗ ਦੀ ਪੂਰਵ – ਕਾਲੀ ਸੰਗਤਾਂ ਵਿੱਚ ਅਣਹੋਂਦ ਸੀ । ਸਿੱਖ ਸੰਗਤ ਦੀ ਇਹ ਵਿਸ਼ੇਸ਼ਤਾ ਇਸ ਨੂੰ ਦੂਸਰੀਆਂ ਸੰਗਤਾਂ ਦੀ ਸੰਰਚਨਾ , ਪ੍ਰਕਾਰਜ ਅਤੇ ਮਨੋਰਥ ਤੋਂ ਨਿਖੇੜਦੀ ਹੈ ।
ਇਤਿਹਾਸਕ ਵਿਕਾਸ ਗੁਰੂ ਅੰਗਦ ਦੇਵ ਸਮੇਂ ਸੰਗਤ : ਸਿੱਖ ਜਗਤ ਵਿਚ ਪ੍ਰਚਲਿਤ ‘ ਸੰਗਤ ’ ਸੰਸਥਾ ਦਾ ਨਿਕਾਸ ਤੇ ਵਿਕਾਸ ਗੁਰੂ ਨਾਨਕ ਕਾਲ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ । ਗੁਰੂ ਨਾਨਕ ਵਲੋਂ ਨਿਰਧਾਰਿਤ ਕੀਤੀ ਗਈ ਸਿੱਖ ਸੰਸਥਾ ਨੂੰ ਉਹਨਾਂ ਦੇ ਉਤਰਾਧਿਕਾਰੀ ਗੁਰੂਆਂ ਨੇ ਨਾ ਕੇਵਲ ਜਾਰੀ ਹੀ ਰੱਖਿਆ ਸਗੋਂ ਸਮਾਜਿਕ ਤੇ ਧਾਰਮਿਕ ਲੋੜਾਂ ਅਨੁਸਾਰ ਇਸ ਨੂੰ ਹੋਰ ਦ੍ਰਿੜ ਕੀਤਾ । ਨਾਨਕ ਨਾਮ ਲੇਵਾ ਸਿੱਖਾਂ ਦੀ ਗਿਣਤੀ ਵਧਣ ਕਾਰਣ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦੇ ਕਈ ਨਵੇਂ ਕੇਂਦਰ ਖੋਲ।ਉਹਨਾਂ ਨੇ ਸਿੱਖ – ਸੰਗਤਾਂ ਦੇ ਜੋੜ ਮੇਲਿਆਂ ਦਾ ਪ੍ਰਬੰਧ ਕਰਕੇ ਸਭਿਆਚਾਰਕ ਵਿਕਾਸ ਨੂੰ ਨਵਾਂ ਰੂਪ ਦਿੱਤਾ । ਸਿੱਖ ਕੇਂਦਰਾਂ ਉਤੇ ਖੇਡਾਂ ਤੇ ਸਰੀਰਕ ਕਰਤੱਬਾਂ ਦਾ ਪ੍ਰਦਰਸ਼ਨ ਸ਼ੁਰੂ ਕਰਵਾਇਆ।ਇਸ ਕਾਰਜ – ਵਿਧੀ ਨੇ ਸੰਗਤ ਤੇ ਪੰਗਤ ਸੰਸਥਾ ਨੂੰ ਨਵੀਂ ਸੰਸਕ੍ਰਿਤਕ ਦਿਸ਼ਾ ਪ੍ਰਦਾਨ ਕੀਤੀ।ਜਿਸ ਅਧੀਨ ਸਿੱਖਾਂ ਵਿੱਚ ਭਾਈਚਾਰਕ ਸਾਂਝ ਪ੍ਰਫੁਲਤ ਹੋਈ । ਡਾ.ਏ ਸੀ.ਅਰੋੜਾ ਅਨੁਸਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੁਆਰਾ ਸਥਾਪਿਤ ਕੀਤੀ ਗਈ ਸੰਗਤ ਸੰਸਥਾ ਨੂੰ ਨਿਸ਼ਚਿਤ ਰੂਪ ਦਿੱਤਾ।ਖਡੂਰ ਸਾਹਿਬ ਵਿੱਚ ਰੋਜ਼ ਪ੍ਰਭਾਤ ਵੇਲੇ ਤੇ ਸ਼ਾਮ ਸਮੇਂ ਗੁਰੂ ਸਾਹਿਬ ਦੇ ਸਿੱਖਾਂ ਦੀ ਧਾਰਮਿਕ ਸਭਾ ਹੁੰਦੀ ਸੀਂ , ਜਿੱਥੇ ਗੁਰੂ ਨਾਨਕ ਸਾਹਿਬ ਦੁਆਰਾ ਰਚੇ ਗਏ ਸ਼ਬਦਾਂ ਦਾ ਕੀਰਤਨ ਹੁੰਦਾ ਸੀ।ਸੇਵਾ ‘ ਸੰਗਤ ’ ਦਾ ਮੁੱਖ ਕਾਰਜ ਹੁੰਦਾ ਸੀ । ਇਸ ਤੋਂ ਇਲਾਵਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਵਲੋਂ ਚਲਾਈ ਪਰਚਾਰ ਵਿਧੀ ਅਨੁਸਾਰ , ਆਪਣਾ ਸਾਰਾ ਸਮਾਂ ਰਾਵੀ ਤੇ ਬਿਆਸ ਦੇ ਵਿਚਕਾਰਲੇ ਇਲਾਕੇ ਦੇ ਪਿੰਡਾਂ ਵਿੱਚ ਧਰਮ ਪ੍ਰਚਾਰ ਕਰਨ ਲਈ ਖ਼ਰਚ ਕੀਤਾ । ਗੁਰੂ ਸਾਹਿਬ ਦੇ ਇਹਨਾਂ ਕੰਮਾਂ ਨੇ ‘ ਸੰਗਤ ’ ਸੰਸਥਾ ਨੂੰ ਨਰੋਆ ਕਰਨ ਵਿੱਚ ਵੱਡਾ ਹਿੱਸਾ ਪਾਇਆ । ਗੁਰੂ ਅਮਰਦਾਸ ਸਮੇਂ ਸੰਗਤ ਮੰਜੀ ਪ੍ਰਥਾ ; ਸੱਯਦ ਮੁਹੰਮਦ ਲਤੀਫ ਦੇ ਕਥਨ ਅਨੁਸਾਰ , “ ਗੁਰੂ ਅਮਰਦਾਸ ਜੀ ਦੇ ਉਤਸ਼ਾਹ ਪੂਰਬਕ ਧਰਮ ਪ੍ਰਚਾਰ , ਦਿਆਲੂ ਵਤੀਰੇ ਅਤੇ ਸ਼ੁਸ਼ੀਲ ਸੁਭਾਅ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਸਿੱਖ ਧਰਮ ਵਿੱਚ ਲੈ ਆਂਦਾ ਸੀ । ਗੁਰੂ ਅਮਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਵਿਕਸਤ ਕਰਨ ਵਲ ਵਧੇਰੇ ਧਿਆਨ ਦਿੱਤਾ । ਇਸ ਤਰ੍ਹਾਂ ਹੋਰ ਸਿੱਖ ਸੰਗਤਾਂ ਕਾਇਮ ਕੀਤੀਆਂ । ਇਸ ਤੋਂ ਇਹ ਪਤਾ ਲਗਦਾ ਹੈ ਕਿ ਗੁਰੂ ਅਮਰਦਾਸ ਜੀ ਦੀ ਗੁਰਿਆਈ ਦੇ ਕਾਲ ਵਿਚ ਪੰਜਾਬ ਅਤੇ ਬਾਕੀ ਦੇ ਹੋਰ ਇਲਾਕਿਆਂ ਵਿੱਚ ਸਿੱਖਾਂ ਦੀ ਗਿਣਤੀ ਕਾਫੀ ਵਧ ਗਈ ਸੀ।ਇਸ ਵੱਡੀ ਗਿਣਤੀ , ਜੋ ਕਿ ਵੱਖ ਵੱਖ ਇਲਾਕਿਆਂ ਵਿੱਚ ਖਿਲਰੀ ਹੋਈ ਸੀ , ਦੀ ਪ੍ਰਬੰਧਕੀ ਸੰਭਾਲ ਵਾਸਤੇ ਸੰਗਤ ਦੀ ਸੰਸਥਾ ਵਿੱਚ ਕੁੱਝ ਤਬਦੀਲੀ ਲਿਆਂਦੀ ਗਈ।ਇਹ ਤਬਦੀਲੀ ਸੁਭਾ ਵਿਚ ਸਿਧਾਂਤਕ ਨਹੀਂ ਸੀ ਸਗੋਂ ਪ੍ਰਬੰਧਕੀ ਸੀ।ਪਰਚਾਰ ਨੂੰ ਤੇਜ਼ ਕਰਨ ਲਈ ਅਤੇ ਸਿੱਖ ਧਰਮ ਨੂੰ ਪੱਕੇ ਪੈਰਾਂ ਤੇ ਖੜਾ ਕਰਨ ਲਈ ਗੁਰੂ ਅਮਰਦਾਸ ਜੀ ਨੂੰ ਸਿੱਖ ਵਸੋਂ ਵਾਲੇ ਇਲਾਕਿਆਂ ਨੂੰ 22 ਹਿੱਸਿਆਂ ਅਰਥਾਤ ਮੰਜੀਆਂ ਵਿੱਚ ਵੰਡ ਦਿੱਤਾ ਅਤੇ 22 ਸਿਆਣੇ ਪ੍ਰਚਾਰਕ ਇਹਨਾਂ ਦੇ ਮੰਜੀਦਾਰ ਨਿਯੁਕਤ ਕਰ ਦਿੱਤੇ । ਇਨ੍ਹਾਂ ਮੰਜੀਆਂ ਦਾ ਕੰਮ ਆਪਣੇ ਆਪਣੇ ਨਿਸ਼ਚਿਤ ਇਲਾਕੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਅਤੇ ਸਿੱਖਾਂ ਕੋਲੋਂ ਭੇਟਾ ਲੈ ਕੇ ਗੁਰੂ ਜੀ ਕੋਲ ਪਹੁੰਚਾਉਣਾ ਹੁੰਦਾ ਸੀ । ਮੰਜੀਆਂ ਨੂੰ ਅੱਗੇ ਜਾ ਕੇ ਜਿਸ ਤਰ੍ਹਾਂ ਵਿਚ ਵੰਡਿਆ ਗਿਆ , ਉਸ ਨੂੰ ਪੀੜ੍ਹੀਆਂ ਕਿਹਾ ਜਾਂਦਾ ਸੀ । ਤੇਜਾ ਸਿੰਘ 52 ਪੀੜ੍ਹੀਆਂ ਦਾ ਸੰਕੇਤ ਦਿੰਦਾ ਹੈ । ਇਸ ਤਰ੍ਹਾਂ ਕਰਕੇ ਗੁਰੂ ਅਮਰਦਾਸ ਵੇਲੇ ਮੰਜੀ ਸੰਸਥਾ ਦੀ ਸਥਾਪਨਾ ਦੁਆਰਾ ਸਿੱਖੀ ਦਾ ਪ੍ਰਚਾਰ ਹੋਰ ਵੀ ਪ੍ਰਭਾਵਸ਼ਾਲੀ ਹੋ ਗਿਆ । ਸ਼ਬਦ ਕੋਸ਼ ਦੀ ਦ੍ਰਿਸ਼ਟੀ ਤੋਂ , ਮੰਜੀ ਦਾ ਅਰਥ ਮਹਾਨ ਕੋਸ਼ ਵਿਚ ਵੀ ਆਸਣ ਅਥਵਾ ਬੈਠਣ ਦੀ ਥਾਂ ਲਿਆ ਗਿਆ ਹੈ ਪਰ ਸਿੱਖ ਧਰਮ ਵਿੱਚ ਗੁਰੂ ਅਮਰਦਾਸ ਜੀ ਵਲੋਂ ਸਿੱਖ ਸੰਗਤਾਂ ਨੂੰ ਸੰਗਠਿਤ ਰੱਖਣ ਹਿੱਤ ਬਣਾਈ ਗਈ ਯੋਜਨਾ ਅਧੀਨ 22 ਮੰਜੀਆਂ ਦੀ ਸਥਾਪਨਾ ਹੈ।ਇੰਦੂ ਭੂਸ਼ਨ ਬੈਨਰਜੀ ਅਨੁਸਾਰ , ਮੰਜੀਆਂ ਸਥਾਪਿਤ ਕਰਨ ਨਾਲ ਗੁਰੂ ਸਾਹਿਬ ਨੇ ਸਿੱਖਾਂ ਨੂੰ ਇੱਕ ਵੱਖਰੀ ਸੰਸਥਾ ਦੇਣ ਦਾ ਕਦਮ ਚੁੱਕਿਆ।ਨਿਰਸੰਦੇਹ ਉਹਨਾਂ ਦੀ ਆਪਣੀ ਪ੍ਰਭਾਵਸ਼ਾਲੀ ਸਖਸ਼ੀਅਤ ਇਸ ਜਥੇਬੰਦੀ ਨੂੰ ਜੋੜਨ ਦਾ ਕੰਮ ਕਰਦੀ ਸੀ । ਪ੍ਰੰਤੂ ਉਹਨਾਂ ਨੇ ਇਸ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਸਿੱਖਾਂ ਨੂੰ ਤੀਰਥ ਯਾਤਰਾ ਦਾ ਕੇਂਦਰੀ ਅਸਥਾਨ ਵੀ ਦਿੱਤਾ।ਇਹਨਾਂ ਮੰਜੀਆਂ ਨਾਲ ਸਿੱਖ – ਸੰਗਤਾਂ ਵਿੱਚ ਨਵਾਂ ਉਤਸ਼ਾਹ ਆ ਗਿਆ । ਇਹਨਾਂ ਮੰਜੀਆਂ ਵਿੱਚੋਂ ਇੱਕ ਮੰਜੀ ਕਪੂਰਥਲਾ ਦੇ ਇੱਕ ਮੁਸਲਮਾਨ ਅਲਾਯਾਰ ਖਾਂ ਪਠਾਨ ਨੂੰ ਤੇ ਇਸ ਤਰ੍ਹਾਂ ਔਰਤਾਂ ਨੂੰ ਵੀ ਮੰਜੀਆ ਬਖਸ਼ੀਆਂ।ਇਹ 22 ਕੇਂਦਰ ਹਿੰਦੋਸਤਾਨ ਵਿੱਚ ਤੇ ਬਾਹਰ ਟਾਪੂਆਂ ਤੱਕ ਫੈਲੇ ਹੋਏ ਹਨ । ਭਾਈ ਸਾਵਣ ਮੱਲ ਨੂੰ ਕਾਂਗੜਾ , ਕੁੱਲੂ ਤੇ ਸਕੱਤ ਦੇ ਬਾਹਰ ਪਹਾੜੀ ਇਲਾਕੇ ਵਿਚ ਪ੍ਰਚਾਰਕ ਨਿਯਤ ਕੀਤਾ ਗਿਆ । ਇਸ ਤੋਂ ਸਪੱਸ਼ਟ ਹੈ ਕਿ ਚਾਰੇ ਪਾਸੇ ਸਿੱਖ ਸੰਗਤ ਪ੍ਰਤੀ ਉਤਸ਼ਾਹ ਫੈਲ ਰਿਹਾ ਸੀ ਅਤੇ ਵਿਤਕਰੇ ਮਿਟ ਰਹੇ ਸਨ । ਕੁਝ ਵਿਦਵਾਨਾਂ ਦਾ ਖਿਆਲ ਹੈ ਕਿ ਗੁਰੂ ਜੀ ਨੇ ਧਰਮ ਦੀਆਂ ਪ੍ਰਚਾਰਕ ਇਸਤਰੀਆਂ ਨੂੰ 52 ਪੀਹੜੇ ਬਖਸ਼ੇ । ਬੀਬੀ ਭਾਨੀ , ਬੀਬੀ ਦਾਨੀ ਤੇ ਬੀਬੀ ਪਾਲ ਦੇ ਨਾਂ ਖਾਸ ਤੌਰ ਤੇ ਪ੍ਰਸਿੱਧ ਹਨ । ਗੁਰੂ ਅਮਰਦਾਸ ਜੀ ਵਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਥਾਪਤ 22 ਮੰਜੀਆਂ ਦੇ ਮੁਖੀਆਂ ਦਾ ਹਵਾਲਾ ਵੱਖ ਵੱਖ ਸਰੋਤਾਂ ਵਿਚ ਇਸ ਤਰ੍ਹਾਂ ਹੈ : 39 40 ਮਹਿਮਾ ਪ੍ਰਕਾਸ਼ ਅਨੁਸਾਰ 22 ਮੰਜੀਆਂ ( ਪ੍ਰਚਾਰਕਾਂ ਦੇ ਨਾਮ ) ਇਹ ਹਨ : 1 ਸਾਵਣ ਮਲ 2 . ਸਚਨ ਸੱਚ 3 ਲਾਲੂ 4 . ਮਸਾ ਧੀਰ 5. ਭੱਟ ( ਸੁਲਤਾਨਪੁਰ ) 6 . ਪਾਰੋ ( ਡੱਲਾ ) 7. ਖੰਨਾ ਚੂਹੜ ( ਡੱਲਾ ) 8. ਫਿਰਿਆ ਕਟਾਰਾ ( ਮਾਲਵਾ ) 9. ਗੰਗੂਦਾਸ ( ਘਗੌਣ ) 10. ਪ੍ਰੇਮਾ ( ਬਹਿਰਾਮਪੁਰ ) 11. ਬੀਬੀ ਭਾਗ ( ਕਾਬਲ ) 12. ਮਾਣਕ ਚੰਦ ਜੀਵੜਾ ( ਵੈਰੋਵਾਲ ) 13. ਮਾਈਦਾਸ ( ਨਰੋਲੀ ) 14 . ਖੇਡਾ ਮੁਰਾਰੀ 15. ਮਥੋ ਮੁਰਾਰੀ 16. ਹੁੰਦਾਲ ( ਜੰਡਿਆਲਾ ) 17 . ਸਾਧਾਰਨ ਲੁਹਾਰ 18. ਭੁੱਲੇ ਬੀਬੀ ਕੇ 19. ਦੁਰਗ ਭਾਈ 20. ਕਿੱਖਾਭੱਟ ( ਸੁਲਤਾਨਪੁਰ ) 21. ਕੇਸ਼ੋ ਪੰਡਤ 22. ਸਾਂਈ ਦਾਸ ਗੁਸਾਂਈ ।
ਮਹਾਨ ਕੋਸ਼ ਅਨੁਸਾਰ , 1 ਅਲਾਹਯਾਰਖਾਂ 2 . ਸਚਨ ਸੱਚ 3. ਸਾਧਾਰਣ 4 . ਸਾਵਣ ਮੱਲ 5 ਸੁੱਖਣ 6 . ਹੁੰਦਾਲ 7. ਕੇਦਾਰੀ 8 . ਖੇਡਾ 9. ਗੰਗੂ ਸ਼ਾਹ 10. ਦਰਬਾਰੀ 11. ਪਾਰੋ ਜੁਲਕਾਂ 12. ਫੇਰਾ ਕਟਾਰਾ 13. ਬੂਆ 14. ਮਹੇਸਾ 15. ਬਣੀ 16. ਮਾਈਦਾਸ 17. ਮਾਣਕ ਚੰਦ 18. ਮਥੋ , ਮੁਰਾਰੀ 19. ਰਾਜਾਰਾਮ 20. ਰੰਗ ਸ਼ਾਹ 21. ਰੰਗ ਦਾਸ 22. ਲਾਲੋ 1. ਅੱਲਾਯਾਰ : ਇੱਕ ਪਠਾਣ , ਜੋ ਦਿੱਲੀ ਅਤੇ ਲਾਹੌਰ ਘੋੜਿਆਂ ਦਾ ਵਪਾਰ ਕਰਦਾ ਸੀ । ਬਿਆਸ ਦੇ ਕਿਨਾਰੇ ਇੱਕ ਦਿਨ ਇਸ ਨੂੰ ਭਾਈ ਪਾਰੋ ਪਰਮ – ਹੰਸ ਡੱਲਾ ਨਿਵਾਸੀ ਦਾ ਮੇਲ ਹੋਇਆ , ਜਿਸ ਤੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀ ਚਾਹਤ ਹੋਈ । ਭਾਈ ਸਾਹਿਬ ਦੇ ਨਾਲ ਗੁਰੂ ਦਰਬਾਰ ਪਹੁੰਚ ਕੇ ਗੁਰੂ ਸਿੱਖੀ ਧਾਰਨ ਕੀਤੀ ਅਤੇ ਗੁਰਮੁਖ ਸਿੱਖਾਂ ਵਿਚ ਗਿਣਿਆ ਗਿਆ । ਇਸ ਨੂੰ ਤੀਜੇ ਪਾਤਸ਼ਾਹ ਨੇ ਧਰਮ ਪ੍ਰਚਾਰ ਦੀ ਸੇਵਾ ਸੌਂਪੀ ।
2. ਸੱਚਨ ਸੱਚ : ਮੰਦਰ ਨਾਮੇ ਪਿੰਡ ( ਜ਼ਿਲਾ ਲਾਹੌਰ , ਤਸੀਲ ਸ਼ਰਨਪੁਰ ) ਦਾ ਵਸਨੀਕ ਇਕ ਬਾਹਮਣ , ਜੋ ਸ੍ਰੀ ਗੁਰੂ ਅਮਰ ਦਾਸ ਜੀ ਦਾ ਸਿੱਖ ਹੋਇਆ।ਇਹ ਹਰ ਵੇਲੇ ਸੱਚਨ ਸੱਚ ’ ਸ਼ਬਦ ਕਿਹਾ ਕਰਦਾ ਸੀ , ਇਸ ਲਈ ਇਸਦਾ ਏਹੋ ਨਾਉਂ ਸਿੱਧ ਹੋ ਗਿਆ । ਹਰੀਪੁਰ ਦੇ ਰਾਜਾ ਦੀ ਇਕ ਪਾਗਲ ਰਾਣੀ ਨੂੰ ਗੁਰੂ ਅਮਰ ਦਾਸ ਜੀ ਨੇ ਅਰੋਗ ਕਰਕੇ ਇਸ ਦਾ ਆਨੰਦ ਸੱਚਨ ਸੱਚ ਨਾਲ ਕਰਵਾ ਦਿਤਾ।ਇਹ ਜੋੜਾ ਜੀਵਨ ਭਰ ਗੁਰਮਤ ਦਾ ਪ੍ਰਚਾਰ ਕਰਦੀ ਰਹੀ । ਸ੍ਰੀ ਗੁਰੂ ਅਮਰਦਾਸ ਜੀ ਨੇ ਸੱਚਨ ਸੱਚ ਨੂੰ ਮੰਜੀ ਬਖਸ਼ੀ । ਸਾਧਾਰਣ : 3 . ਗੋਇੰਦਵਾਲ ਦਾ ਵਸਨੀਕ ਇੱਕ ਲੁਹਾਰ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ।ਇਸਨੇ ਬਾਉਲੀ ਸਾਹਿਬ ਦੇ ਜਲ ਅੰਦਰ ਗੁਪਤ ਰਹਿਣ ਵਾਲੀ ਕਾਠ ਦੀ ਪੌੜੀ ਬਣਾਈ ਸੀ । ਇਸ ਦੀ ਸੇਵਾ ਅਤੇ ਭਗਤੀ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ । 4. ਸਾਵਣ ਮੱਲ : ਬਾਬਾ ਸਾਉਣ ( ਅਥਵਾ ਸਾਵਣ ) ਮੱਲ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ । ਗੋਇੰਦਵਾਲ ਵਿਚ ਗੁਰਦਵਾਰਾ ਅਤੇ ਸੰਗਤ ਲਈ ਮਕਾਨ ਬਣਾਉਣ ਲਈ ਜਦ ਕਾਠ ਦੀ ਜ਼ਰੂਰਤ ਹੋਈ ਤਦ ਇਨ੍ਹਾਂ ਨੂੰ ਹਰੀਪੁਰ ਵੱਲ ਪਹਾੜੀ ਲੱਕੜੀ ਲਿਆਉਣ ਲਈ ਭੇਜਿਆ ਗਿਆ । ਉਸ ਥਾਂ ਜਾ ਕੇ ਇਨ੍ਹਾਂ ਨੇ ਧਰਮ ਦਾ ਪ੍ਰਚਾਰ ਕੀਤਾ । ਰਾਜਾ ਹਰੀਪੁਰ ਨੂੰ ਗੁਰੂ ਸਾਹਿਬ ਦੀ ਸੇਵਾ ਵਿਚ ਲਿਆ ਕੇ ਪਰਿਵਾਰ ਸਮੇਤ ਸਿੱਖ ਬਣਾਇਆ । ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਨੂੰ ਪ੍ਰਚਾਰਕ ਬਾਪ ਕੇ ਮੰਜੀ ਬਖਸ਼ੀ । 5. ਸੁੱਖਣ : ਧਮਿਆਲ ਪਿੰਡ ਦਾ ( ਜੋ ਰਾਵਲਪਿੰਡੀ ਤੋਂ ਤਿੰਨ ਮੀਲ ਹੈ ) ਵਸਨੀਕ ਖੜੀ , ਜੋ ਦੁਰਗਾ ਭਗਤ ਸੀ । ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਜਾ ਕੇ ਗੁਰਮੁਖ ਸਿੱਖਾਂ ਵਿੱਚ ਗਿਣਿਆ ਗਿਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ( ਗੱਦੀ ) ਬਖਸ਼ੀ । ਭਾਈ ਸੁੱਖਣ ਨੇ ਪੋਠੋਹਾਰ ਵਿੱਚ ਗੁਰਸਿੱਖੀ ਦਾ ਵੱਡਾ ਪ੍ਰਚਾਰ ਕੀਤਾ । ਇਸ ਦੀ ਵੰਸ਼ ਦੇ ਰਤਨ ਡਾਕਟਰ ਸੁਰਜਨ ਸਿੰਘ ਜੀ ਹੁਣ ਭੀ ਗੁਰਮਤ ਦੇ ਪ੍ਰਚਾਰਕ ਹਨ । 6. ਹੰਦਾਲ ( ਨਿਰੰਜਨੀਏ ) : ਜੰਡਿਆਲਾ ਨਿਵਾਸੀ ਹੰਦਾਲ ( ਹਿੰਦਾਲ ) ਜੱਟ ਸੰਮਤ 1630 ਵਿੱਚ ਸੁੱਖੀ ਦੇ ਗਰਭ ਤੋਂ ਸਾਜੀ ਦੇ ਘਰ ਜਨਮਿਆ , ਇਸ ਦੀ ਸ਼ਾਦੀ ਹਮਜੇ ਚਾਹਲ ਦੀ ਕੁੜੀ ਉਤਮੀ ਨਾਲ ਹੋਈ , ਜਿਸ ਤੋਂ (ਦੂਜਾ) ਬਿਧੀ ਚੰਦ ਪੁਤਰ ਪੈਦਾ ਹੋਇਆ । ਭਾਈ ਹੰਦਾਲ ਸ੍ਰੀ ਗੁਰੂ ਅਮਰਦਾਸ ਜੀ ਦਾ ਅਨੰਨ ਸਿੱਖ ਹੋਇਆ ਜਿਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ।ਇਹ ਸਤਿਗੁਰੂ ਦੇ ਲੰਗਰ ਦੀ ਸੇਵਾ ਪ੍ਰੇਮ ਨਾਲ ਕਰਦਾ ਰਿਹਾ । ਇਸ ਦੇ ਪਿੰਡ ਦਾ ਨਾਉਂ ਗੁਰੂ ਕਾ ਜੰਡਿਆਲਾ ਪ੍ਰਸਿੱਧ ਹੋਇਆ । ਹੰਦਾਲ ਹਰ ਵੇਲੇ ‘ ਨਿਰੰਜਨ – ਨਿਰੰਜਨ ਸ਼ਬਦ ਦਾ ਜਾਪ ਕੀਤਾ ਕਰਦਾ ਸੀ , ਇਸ ਕਾਰਨ ਉਸ ਦੀ ਸੰਪ੍ਰਦਾਯ ਦਾ ਨਾਮ “ ਨਿਰੰਜਨੀਏ ‘ ਪੈ ਗਿਆ । ਹੰਦਾਲ ਦਾ ਦੇਹਾਂਤ ਸੰਮਤ 1705 ਵਿਚ ਹੋਇਆ । ਹੰਦਾਲ ਦਾ ਪੁਤਰ ਬਿਧੀ ਚੰਦ ਕੁਕਰਮੀ ਸੀ । ਉਸ ਨੇ ਗੁਰੂ ਨਾਨਕ ਦੇਵ ਜੀ ਦੀ ਸਾਖੀ ਬਹੁਤ ਅਸ਼ੁੱਧ ਕਰ ਦਿਤੀ ਅਤੇ ਮਨਮੰਨੀਆਂ ਗੱਲਾਂ ਲਿਖ ਕੇ ਆਪਣੇ ਔਗੁਣਾਂ ਨੂੰ ਸਿੱਖੀ ਦਾ ਨਿਯਮ ( ਉਸੂਲ ) ਸਾਬਤ ਕਰਨ ਦਾ ਯਤਨ ਕੀਤਾ।ਕਈ ਹੰਦਾਲੀਏ ਮਹੰਤਾਂ ਨੂੰ ਸਿੱਖਾਂ ਦੇ ਵਿਰੁਧ ਲਾਹੌਰ ਦੇ ਜ਼ਾਲਮ ਹਾਕਮਾਂ ਨੂੰ ਅਯੋਗਯ ਸਹਾਇਤਾ ਦਿੱਤੀ । 7. ਕੇਦਾਰੀ : ਵਟਾਲੇ ਦਾ ਵਸਨੀਕ ਲੂਬਾ ਖਤਰੀ , ਜੋ ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਵਡਾ ਕਰਣੀ ਵਾਲਾ ਸਿੱਧ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । 8. ਖੇਡਾ : ਖੇਮ ਕਰਨ ( ਜਿਲ੍ਹਾ ਲਾਹੌਰ ਦਾ ਵਸਨੀਕ ਇੱਕ ਦੁਰਗਾ ਭਗਤ ਬਾਹਮਣ , ਜੋ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਕਰਤਾਰ ਦਾ ਅਨਿੰਨ ਸੇਵਕ ਹੋਇਆ , ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । 9. ਗੰਗੂਸ਼ਾਹ : ਗੜ੍ਹ ਸ਼ੰਕਰ ਦਾ ਵਸਨੀਕ ਗੰਗੂ ਦਾਸ ਬਸੀ ਖਤ੍ਰੀ ਗੁਰੂ ਅਮਰਦਾਸ ਦਾ ਸਿੱਖ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਧਰਮ ਪ੍ਰਚਾਰ ਲਈ ਸਰਮੌਰ ਦੇ ਇਲਾਕੇ ਭੇਜਿਆ ਅਤੇ ਮੰਜੀ ਬਖਸ਼ੀ । ਇਸ ਦਾ ਸਿੱਧ ਅਸਥਾਨ ਦਾਉਂ ( ਜ਼ਿਲ੍ਹਾ ਅੰਬਾਲਾ ਵਰਤਮਾਨ ਜ਼ਿਲ੍ਹਾ ਰੋਪੜ ) ਵਿਚ ਹੈ।ਗੰਗੂ ਸ਼ਾਹ ਦਾ ਪੜੋਤਾ ਜਵਾਹਰ ਸਿੰਘ ਵੱਡਾ ਕਰਨੀਵਾਲਾ ਹੋਇਆ ਹੈ।ਪਹਾੜੀ ਦੇਸ਼ ਵਿਚ ਜਵਾਹਰ ਸਿੰਘ ਦਾ ਝੰਡਾ ਅਨੇਕ ਥਾਂ ਝੂਲਦਾ ਹੈ । ਜਵਾਹਰ ਸਿੰਘ ਦਾ ਦੇਹਰਾ ਖਟਕੜ ਕਲਾਂ ( ਜ਼ਿਲ੍ਹਾ ਜਲੰਧਰ ) ਵਿਚ ਹੈ । ਇਸ ਦੀ ਸੰਪ੍ਰਦਾਯ ਦੇ ਲੋਕ ਆਪਣੇ ਤਾਈਂ ਗੰਗੂਸ਼ਾਹੀ ਸਦਾਉਂਦੇ ਹਨ । 10. ਦਰਬਾਰੀ : ਪਿੰਡ ਮਜੀਠੇ ( ਜ਼ਿਲ੍ਹਾ ਅੰਮ੍ਰਿਤਸਰ ) ਦਾ ਵਸਨੀਕ ਲੂੰਬਾ ਖਤ੍ਰੀ ਭਾਈ ਦਰਬਾਰੀ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ । ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ । 11. ਪਾਰੋ : ਡੱਲਾ ਨਿਵਾਸੀ ਜੁਲਕਾ ਖੜੀ , ਜੋ ਗੁਰੂ ਅੰਗਦ ਦੇਵ ਜੀ ਦਾ ਸਿੱਖ ਹੋਇਆ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ ਪਰਮਹੰਸ ਪਦਵੀ ਪ੍ਰਾਪਤ ਕੀਤੀ । ਤੀਜੇ ਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । ਗੁਰੂ ਹਰਗੋਬਿੰਦ ਸਾਹਿਬ ਦਾ ਸਹੁਰਾ ਨਾਰਾਯਣ ਦਾਸ ਇਸੇ ਹੀ ਵੰਸ਼ ਵਿਚੋਂ ਸੀ । ਸਭ ਤੋਂ ਪਹਿਲਾ ਵੈਸਾਖੀ ਮੇਲਾ ਭਾਈ ਪਾਰੋ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਲੈ ਕੇ ਠਹਿਰਾਇਆ ਸੀ । ‘ ਪਾਰ ਜੁਲਕਾ ਪਰਮਹੰਸ ਪੂਰੇ ਸਤਿਗੁਰੂ ਕਿਰਪਾ ਧਾਰੀ 12. ਫੇਰਾ : ਮੀਰਪੁਰ ( ਇਲਾਕਾ ਜੰਮੂ ) ਦਾ ਵਸਨੀਕ ਕਟਾਰਾ ਜਾਤਿ ਦਾਖ ਜੋ ਜੋਗੀਆ ਦਾ ਚੇਲਾ ਸੀ । ਗੁਰੂ ਅਮਰਦਾਸ ਸਾਹਿਬ ਦਾ ਸਿੱਖ ਹੋ ਕੇ ਆਤਮ ਗਯਾਨੀ ਹੋਇਆ । ਸਤਿਗੁਰੂ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ( ਗੱਦੀ ) ਬਖਸ਼ੀ।ਇਸ ਨੇ ਪਹਾੜੀ ਇਲਾਕੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ।
13. ਬੂਆ : ਹਰਿਗੋਬਿੰਦ ਪੁਰ ਦਾ ਵਸਨੀਕ ਤਰੇਹਣ ਖੱਤੜੀ ਭਾਈ ਬੂਆ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਪਰਮ ਹੰਸ ਪਦਵੀ ਨੂੰ ਪ੍ਰਾਪਤ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । 14. ਬੇਣੀ : ਪਿੰਡ ਚੂਹਣੀਆਂ ( ਜਿਲਾ ਲਾਹੌਰ ) ਦਾ ਵਸਨੀਕ ਇਕ ਪੰਡਿਤ , ਜੋ ਦਿਗਵਿਜਯ ਕਰਦਾ ਫਿਰਦਾ ਸੀ।ਇਹ ਜਦ ਗੋਇੰਦਵਾਲ ਆਇਆ , ਤਦ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਕੇ ਵਿਦਯਾ ਭਿਮਾਨ ਛੱਡ ਕੇ ਗੁਰਸਿੱਖ ਹੋਇਆ । ਮਲਾਰ ਰਾਗ ਵਿੱਚ ਇਹੁ ਮਨ ਗਿਰਹੀ ਕਿ ਇਹੁ ਮਨ ਉਦਾਸੀ- ਸ਼ਬਦ ਇਸੇ ਪਰਥਾਇ ਗੁਰੂ ਸਾਹਿਬ ਨੇ ਉਚਾਰਿਆ । ਇਹ ਵੱਡਾ ਕਰਨੀ ਵਾਲਾ ਪ੍ਰਚਾਰਕ ਹੋਇਆ ਹੈ । ਗੁਰੂ ਸਾਹਿਬ ਨੇ ਇਸ ਨੂੰ ਮੰਜੀ ਬਖਸ਼ੀ । ਇਸ ਦਾ ਨਾਉਂ ਬਣੀ ਮਾਧ ਭੀ ਕਈਆਂ ਨੇ ਲਿਖਿਆ ਹੈ । ਇਸ ਦੀ ਵੰਸ਼ ਵਿਚ ਹਰਿਦਯਾਲ ਉੱਤਮ ਕਵੀ ਹੋਇਆ ਹੈ , ਜਿਸ ਨੇ ਸਾਰੁ ਕਤਾਵਲੀ ਅਤੇ ਵੈਰਾਗ ਸ਼ਤਕ ਦਾ ਮਨੋਹਰ ਉਲਥਾ ਕੀਤਾ ਹੈ । 15. ਮਹੇਸਾ : ਸੁਲਤਾਨੁਪਰ ਨਿਵਾਸੀ ਇਕ ਧੀਰ ਜਾਤਿ ਦਾ ਖੱਤੜੀ , ਜੋ ਗੁਰੂ ਅਮਰਦਾਸ ਦਾ ਅਨੰਨ ਸਿੱਖ ਹੋ ਕੇ ਆਤਮ ਗਯਾਨੀ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ । 16. ਮਾਈਦਾਸ : ਨਰੋਲੀ ਪਿੰਡ ( ਮਾਝੇ ) ਦਾ ਵਸਨੀਕ ਇਕ ਸਵ ਪਾਕੀ ਵੈਸ਼ਨਵ ਜੋ ਸਤਿਗੁਰੂ ਅਮਰਦਾਸ ਜੀ ਦੀ ਸ਼ਰਣ ਆਇਆ ਅਤੇ ਗੁਰਸਿੱਖ ਮਾਣਕ ਚੰਦ ਦੀ ਸੰਗਤਿ ਨਾਲ ਆਤਮ ਗਯਾਨ ਨੂੰ ਪ੍ਰਾਪਤ ਹੋਇਆ । ਸ੍ਰੀ ਗੁਰੂ ਅਮਰ ਦਾਸ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ । ਇਸ ਨੇ ਮਾਝੇ ਦੇ ਇਲਾਕੇ ਗੁਰਸਿਖੀ ਦਾ ਵੱਡਾ ਪ੍ਰਚਾਰ ਕੀਤਾ । 17. ਮਾਣਕਚੰਦ : ਵੈਰੋਵਾਲ ਦਾ ਵਸਨੀਕ ਇੱਕ ਪਥਰੀਆਖ , ਜਿਸ ਨੇ ਗੋਇੰਦਵਾਲ ਦੀ ਬਾਉਲੀ ਦਾ ਕੜ ਭੰਨਿਆ ਅਰ ਡੁਬ ਕੇ ਮਰ ਗਿਆ । ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਉਸ ਨੂੰ ਜੀਵਨ ਬਖਸ਼ਿਆ ਅਰ ਨਾਉਂ ਜੀਵੜਾ ਰਖਿਆ । ਇਹ ਵੱਡਾ ਕਰਨੀ ਵਾਲਾ ਗੁਰਮੁਖ ਹੋਇਆ । ਤੀਜੇ ਸਤਿਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ ਇਸ ਦੀ ਔਲਾਦ ਹੁਣ ਵੈਰੋਵਾਲ ਵਿੱਚ ‘ ਜੀਵੜੇ ਕਰਕੇ ਪ੍ਰਸਿੱਧ ਹੈ।ਇਸੇ ਦੀ ਸੰਗਤਿ ਕਰਕੇ ਮਾਈਦਾਸ ਬੈਰਾਗੀ ਗੁਰਸਿੱਖੀ ਦਾ ਅਧਿਕਾਰੀ ਹੋਇਆ ਸੀ । 18. ਮੁਰਾਰੀ : ਜਿਲਾ ਲਾਹੌਰ ਦੇ ਖਾਈ ਪਿੰਡ ਦਾ ਵਸਨੀਕ ਪ੍ਰੇਮਾ ਖਤਰੀ ਜੋ ਕੋੜੀ ਹੋ ਗਿਆ ਸੀ , ਸ੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਅਰੋਗ ਹੋਇਆ । ਸਤਿਗੁਰ ਨੇ ਇਸ ਦਾ ਨਾਮ ” ਮੁਰਾਰੀ ’ ਰਖਿਆ ਸੀ । ਸੀਹੇ ਉੱਪਲ ਖੱਤਰੀ ਨੇ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਮੁਰਾਰੀ ਨੂੰ ਆਪਣੀ ਪੁਤਰੀ ‘ ਮਥੋਂ ’ ਵਿਆਹ ਦਿੱਤੀ । ਇਸ ਉੱਤਮ ਜੋੜੀ ਨੇ ਗੁਰਮਤ ਦਾ ਭਾਰੀ ਪ੍ਰਚਾਰ ਕੀਤਾ , ਅਰ ਦੋਹਾਂ ਦਾ ਸੰਮਲਿਤ ਨਾਮ ‘ ਮੁਥੋ ਮੁਰਾਰੀ ਇਤਿਹਾਸ ਵਿੱਚ ਪ੍ਰਸਿੱਧ ਹੋਇਆ । ਗੁਰੂ ਸਾਹਿਬ ਨੇ ਮਥੋ ਮੁਰਾਰੀ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ ।
19. ਰਾਜਾ ਰਾਮ : ਇੱਕ ਸਾਰਸ ਵਤ ਬਾਹਮਣ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਜਾਤੀ ਅਭਿਮਾਨ ਤੋਂ ਛੁਟਕਾਰਾ ਪਾ , ਆਤਮ ਗਯਾਨੀ ਹੋਇਆ।ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ।ਭਾਈ ਰਾਜਾ ਰਾਮ ਦੀ ਔਲਾਦ ਹੁਣ ਪਿੰਡ ਸੰਧਮਾ ( ਜ਼ਿਲਾ ਜਲੰਧਰ ਵਿੱਚ ਵਸਦੀ ਹੈ । 20. ਰੰਗਸ਼ਾਹ : ਪਿੰਡ ਮੱਲੂਪੋਤੇ ( ਜ਼ਿਲਾ ਜਲੰਧਰ ) ਦਾ ਵਸਨੀਕ ਅਰੋੜਾ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਉੱਤਮ ਧਰਮ ਪ੍ਰਚਾਕ ਹੋਇਆ । ਗੁਰੂ ਸਾਹਿਬ ਨੇ ਇਸ ਨੂੰ , ਮੰਜੀ ਬਖਸ਼ੀ । ਇਸ ਨੇ ਦੁਆਬੇ ਵਿੱਚ ਗੁਰਸਿੱਖੀ ਦੇ ਫੈਲਾਉਣ ਦਾ ਪੂਰਾ ਜਤਨ ਕੀਤਾ । ਇਸ ਦੀ ਔਲਾਦ ਹੁਣ ਬੰਗਿਆ ਵਿਚ ਵਸਦੀ ਹੈ । 21. ਰੰਗਦਾਸ : ਪਿੰਡ ਘੜੂਆ ( ਜ਼ਿਲਾ ਅੰਬਾਲਾ ਵਰਤਮਾਨ ਜ਼ਿਲਾ : ਰੋਪੜ ) ਦਾ ਵਸਨੀਕ ਭੰਡਾਰੀ ਖਤ੍ਰੀ , ਜੋ ਵੈਰਾਗੀਆਂ ਦਾ ਚੇਲਾ ਸੀ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ।ਭਾਈ ਰੰਗ ਦਾਸ ਦੀ ਵੰਸ਼ ਘੜੂਏਂ ਵਿਚ ਆਬਾਦ ਹੈ । 22. ਲਾਲੋ : ਡੱਲਾ ਨਿਵਾਸੀ ਸੱਭਰਵਾਲਖ , ਜੋ ਸ੍ਰੀ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਆਤਮ ਗਯਾਨੀ ਹੋਇਆ।ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ । ਇਹ ਉੱਤਮ ਵੈਦ ਸੀ , ਖਾਸ ਕਰਕੇ ਤੇਈਆ ਤਾਪ ਦੂਰ ਕਰਨ ਵਿਚ ਕਮਾਲ ਰਖਦਾ ਸੀ । ਪ੍ਰਿੰਸੀਪਲ ਸਤਬੀਰ ਸਿੰਘ ” ਅਨੁਸਾਰ ਸੁਨਿਹਰੀ ਪੱਤਰੇ ਵਾਲੀ ਸੂਚੀ ਦੇ ਬਾਈ ਮੰਜੀਆਂ ਦੇ ਜ਼ਿੰਮੇਵਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ : 1 . ਭਾਈ ਪਾਰੋ ਜੁਲਕਾਂ , 2. ਭਾਈ ਲਾਲੂ 3. ਭਾਈ ਮੇਹੋਸ਼ਾ ਧੀਰ ਭਾਈ ਮਾਈ ਦਾਸ ਵੈਰਾਗੀ 5 . ਭਾਈ ਮਾਣਕ ਦਾਸ ਜੀਵੜਾ 6 . ਭਾਈ ਸਾਵਣ ਮਲ 7 . ਮਲ ਜੀ ਸੇਵਾ 8 . ਭਾਈ ਹਿੰਦਾਲ ਜੀ 9 . ਸੱਚ ਨਿਸੱਚ 10. ਭਾਈ ਗੰਗੂ ਸ਼ਾਹ 11. ਭਾਈ ਸਾਧਾਰਨ ਲੁਹਾਰ 12. ਮਥੋਮੁਰਾਰੀ 13. ਖੇਡਾਸੋਇਨੀ 14-15 ਭਾਈ ਫ਼ਿਰਿਆ ਅਤੇ ਕਟਾਰਾ 16. ਭਾਈ ਸਾਈ ਦਾਸ 17. ਦਿੱਤ ਕੇ ਭਲੇ 18. ਮਾਈ ਸੇਵਾ 19. ਦੁਰਗੋ ਪੰਡਿਤ 20. ਜੀਤ ਬੰਗਾਲੀ 21. ਬੀਬੀ ਭਾਗੋ 22. ਭਾਈ ਬਾਲੂ ਮਾਝੇ ਦਾ ਇਲਾਕਾ ।
ਉਪਰਲੀਆਂ ਲਿਸਟਾਂ ਵਿੱਚ 13 ਮੰਜੀਆਂ ਦੇ ਨਾਮ ਸਾਂਝੇ ਹਨ । ਇਸ ਦਾ ਭਾਵ ਹੈ ਕਿ 13 ਨਾਂਵਾਂ ਨੂੰ ਹਰ ਇਕ ਨੂੰ ਸਹੀ ਮੰਨਿਆ ਹੈ । ਬਾਕੀ ਨੌ ਨਾਮ ਕਿਹੜੇ ਹਨ ? ਇਹ ਪ੍ਰਸ਼ਨ ਡੂੰਘੀ ਖੋਜ ਮੰਗਦਾ ਹੈ । ਲਗਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਅੰਤਲੇ ਕੁੱਝ ਵਰ੍ਹਿਆਂ ਵਿੱਚ ਇਹਨਾਂ ਮੰਜੀਆਂ ਦੀ ਸੰਖਿਆਂ 22 ਤੋਂ ਵਧ ਕੇ 34 ਤਕ ਜਾ ਪੁੱਜੀ ਹੋਵੇਗੀ ਜਾਂ ਫਿਰ ਪਰਲੋਕ ਪਿਆਣਾ ਕਰ ਗਏ ਮੰਜੀਦਾਰ ਦੀ ਥਾਂ ਜਦੋਂ ਨਵੇਂ ਮੰਜੀਦਾਰ ਨਿਯੁਕਤ ਕੀਤੇ ਗਏ ਹੋਣਗੇ ਜਿਸ ਕਰਕੇ ਇਹਨਾਂ ਸੂਚੀਆਂ ਵਿੱਚ ਦਰਜ਼ ਨਾਵਾਂ ਵਿੱਚ ਫ਼ਰਕ ਪੈ ਗਿਆ ਹੋਵੇਗਾ । ਮੰਜੀ ਦੇ ਮੋਢੀ ਸਿੱਖ ਗੁਰਸਿੱਖਾਂ ਦੇ ਮੁਹਰੀ ਅਥਵਾ ਜਥੇਦਾਰ ਦਾ ਕੰਮ ਨਿਭਾਉਂਦੇ ਤੇ ਗੁਰੂ ਘਰ ਲਈ ਭੇਟਾ ਇੱਕਤਰ ਕਰਕੇ ਗੁਰੂ ਸਾਹਿਬ ਤੱਕ ਪਹੁੰਚਾਉਂਦੇ ਸਨ । ਨਿਰੰਜਨ ਰੇ ਅਨੁਸਾਰ ਗੁਰੂ ਅਮਰਦਾਸ ਜੀ ਨੇ ਵੱਧ ਰਹੇ ਸਿੱਖ ਸਮਾਜ ਲਈ ਇਕ ਯੋਗ ਸੰਸਥਾ ‘ ਮੰਜੀ ਅਤੇ ‘ ਪੀੜੀ ਦੇ ਰੂਪ ਵਿੱਚ ਸਥਾਪਿਤ ਕੀਤੀ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਿੱਖ – ਸੰਗਤ ਨੂੰ ਇਲਾਕੇ ਅਨੁਸਾਰ ਵੰਡ ਕੇ ਸੰਗਤਾਂ ਵਿੱਚ ਸਿੱਖੀ ਦੇ ਪ੍ਰਚਾਰ ਨੂੰ ਯੋਜਨਾਬਧ ਕੀਤਾ । ਗੁਰੂ ਅਮਰਦਾਸ ਜੀ ਆਮ ਕਰਕੇ ਮੁੱਖ ਕੇਂਦਰ ਗੋਇੰਦਵਾਲ ਰਹਿੰਦੇ । ਮੰਜੀਦਾਰ ਆਪਣੇ ਆਪਣੇ ਇਲਾਕੇ ਵਿੱਚ ਗੁਰੂ ਦੇ ਸ਼ਬਦਾਂ ਦੀ ਵਿਆਖਿਆ ਕਰਦੇ ਅਤੇ ‘ ਚਰਨ ਪਾਹੁਲ ਦੇ ਕੇ ਹੋਰ ਸਿੱਖ ਬਣਾਉਂਦੇ । ਇਹ ਗੁਰੂ ਅਤੇ ਸੰਗਤਾਂ ਵਿਚਕਾਰ ਸੰਪਰਕ ਬਣੇ ਰਹਿੰਦੇ । ਇਹਨਾਂ ਨੂੰ ਆਪਣੇ ਖੇਤਰ ਵਿੱਚ ਗੁਰੂ ਦੇ ਨੁਮਾਇੰਦੇ ਕਰਕੇ ਜਾਣਿਆ ਜਾਂਦਾ ਸੀ ।
ਦਾਸ ਜੋਰਾਵਰ ਸਿੰਘ ਤਰਸਿੱਕਾ



Share On Whatsapp

Leave a comment






Share On Whatsapp

Leave a comment




Share On Whatsapp

Leave a comment




Share On Whatsapp

Leave a comment





  ‹ Prev Page Next Page ›