Share On Whatsapp

Leave a Comment
Harpinder Singh : 🙏🏻🌹Waheguru Ji🌹🙏🏻



ਗੁਰੂ ਰਾਮਦਾਸ ਦੇ ਘਰ ਵਿੱਚ ਨਿਵ ਕੇ ਆਉਣ ਵਾਲੇ ਤਾਂ
ਲੋਕ ਅਤੇ ਪਰਲੋਕ ਦੇ ਸੁੱਖ ਲੈ ਕੇ ਜਾਂਦੇ ਹਨ ,
ਪਰ ਤਮਾਸ਼ੇ ਬਣਾਉਣ ਵਾਲੇ, ਸਭ ਕੁਝ
ਗਵਾ ਬੈਠਦੇ ਹਨ।



Share On Whatsapp

View All 2 Comments
Navjot kaur : ਧੰਨ ਗੁਰੂ ਰਾਮਦਾਸ ਸਾਹਿਬ ਜੀ
Vardev Singh : Good Good morning Good Good

सोरठि महला ५ ॥ गुर अपुने बलिहारी ॥ जिनिपूरन पैज सवारी ॥ मन चिंदिआ फलु पाइआ ॥ प्रभु अपुना सदा धिआइआ ॥१॥ संतहु तिसु बिनुअवरु न कोई ॥ करण कारण प्रभु सोई ॥ रहाउ ॥ प्रभि अपनै वर दीने ॥ सगल जीअ वसि कीने ॥ जन नानक नामु धिआइआ ॥ ता सगले दूखमिटाइआ ॥२॥५॥६९॥

हे संत जनों! मैं अपने गुरु से कुर्बान जाता हूँ, जिसने (प्रभु के नाम की दात दे के) पूरी तरह (मेरीइज्ज़त रख ली है। हे भाई! वह मनुख मन-चाही मुराद प्राप्त कर लेता है, जो मनुख सदा अपने प्रभु का ध्यान करता है॥१॥ हे संत जनों! उस परमात्मा के बिना (जीवों का) कोई और (रखवाला)नहीं। वोही परमात्मा जगत का मूल है॥रहाउ॥ हेसंत जनों! प्यारे प्रभु ने (जीवों को) सभी बखशिशेंकी हुई हैं, सरे जीवों को उस ने अपने बस में कररखा है। हे दास नानक! (कह की जब भी किसी ने)परमात्मा का नाम सुमिरा, तभी उस ने अपने सारेदुःख दूर कर लिए॥।२॥५॥६९॥



Share On Whatsapp

Leave a comment


ਅੰਗ : 626

ਸੋਰਠਿ ਮਹਲਾ ੫ ॥ ਗੁਰ ਅਪੁਨੇ ਬਲਿਹਾਰੀ ॥ ਜਿਨਿਪੂਰਨ ਪੈਜ ਸਵਾਰੀ ॥ ਮਨ ਚਿੰਦਿਆ ਫਲੁ ਪਾਇਆ ॥ ਪ੍ਰਭੁ ਅਪੁਨਾ ਸਦਾ ਧਿਆਇਆ ॥੧॥ ਸੰਤਹੁ ਤਿਸੁ ਬਿਨੁਅਵਰੁ ਨ ਕੋਈ ॥ ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥ ਪ੍ਰਭਿ ਅਪਨੈ ਵਰ ਦੀਨੇ ॥ ਸਗਲ ਜੀਅ ਵਸਿ ਕੀਨੇ ॥ ਜਨ ਨਾਨਕ ਨਾਮੁ ਧਿਆਇਆ ॥ ਤਾ ਸਗਲੇ ਦੂਖਮਿਟਾਇਆ ॥੨॥੫॥੬੯॥

ਅਰਥ : ਹੇ ਸੰਤ ਜਨੋ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,ਜਿਸ ਨੇ (ਪ੍ਰਭੂ ਦੇ ਨਾਮ ਦੀ ਦਾਤਿ ਦੇ ਕੇ) ਪੂਰੀ ਤਰ੍ਹਾਂ(ਮੇਰੀ) ਇੱਜ਼ਤ ਰੱਖ ਲਈ ਹੈ। ਹੇ ਭਾਈ! ਉਹ ਮਨੁੱਖ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ,ਜੇਹੜਾ ਸਦਾਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ॥੧॥ ਹੇ ਸੰਤ ਜਨੋ!ਉਸ ਪਰਮਾਤਮਾ ਤੋਂ ਬਿਨਾ (ਜੀਵਾਂ ਦਾ) ਕੋਈ ਹੋਰ (ਰਾਖਾ)ਨਹੀਂ। ਉਹੀ ਪਰਮਾਤਮਾ ਜਗਤ ਦਾ ਮੂਲ ਹੈ ॥ ਰਹਾਉ॥ਹੇ ਸੰਤ ਜਨੋ! ਪਿਆਰੇ ਪ੍ਰਭੂ ਨੇ (ਜੀਵਾਂ ਨੂੰ) ਸਭ ਬਖ਼ਸ਼ਸ਼ਾਂਕੀਤੀਆਂ ਹੋਈਆਂ ਹਨ, ਸਾਰੇ ਜੀਵਾਂ ਨੂੰ ਉਸ ਨੇ ਆਪਣੇਵੱਸ ਵਿਚ ਕਰ ਰੱਖਿਆ ਹੋਇਆ ਹੈ। ਹੇ ਦਾਸ ਨਾਨਕ! (ਆਖ ਕਿ ਜਦੋਂ ਭੀ ਕਿਸੇ ਨੇ) ਪਰਮਾਤਮਾ ਦਾ ਨਾਮਸਿਮਰਿਆ, ਤਦੋਂ ਉਸ ਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ॥੨॥੫॥੬੯॥



Share On Whatsapp

View All 2 Comments
SIMRANJOT SINGH : Waheguru Ji🙏
Harpinder Singh : 🙏🏻🌹🌺🌸🌷🌼Waheguru Ji🌼🌷🌸🌺🌹🙏🏻



सोरठि महला ५ ॥ सतिगुर पूरे भाणा ॥ ता जपिआ नामु रमाणा ॥ गोबिंद किरपा धारी ॥ प्रभि राखी पैज हमारी ॥१॥ हरि के चरन सदा सुखदाई ॥ जो इछहि सोई फलु पावहि बिरथी आस न जाई ॥१॥ रहाउ ॥ क्रिपा करे जिसु प्रानपति दाता सोई संतु गुण गावै ॥ प्रेम भगति ता का मनु लीणा पारब्रहम मनि भावै ॥२॥ आठ पहर हरि का जसु रवणा बिखै ठगउरी लाथी ॥ संगि मिलाइ लीआ मेरै करतै संत साध भए साथी ॥३॥ करु गहि लीने सरबसु दीने आपहि आपु मिलाइआ ॥ कहु नानक सरब थोक पूरन पूरा सतिगुरु पाइआ ॥४॥१५॥७९॥

अर्थ :- (हे भाई!) जब गुरू को अच्छा लगता है जब गुरू प्रसन्न होता है) तब ही परमात्मा का नाम जपा जा सकता है। परमात्मा ने मेहर की (गुरू मिलाया! गुरू की कृपा से हमने नाम जपा, तब) परमात्मा ने हमारी लाज रख ली (हमें ठगने से बचा लिया) ॥१॥ हे भाई! परमात्मा के चरण सदा सुख देने वाले हैं। (जो मनुष्य हरी-चरणों का सहारा लेते हैं, वह) जो कुछ (परमात्मा से) मांगते हैं वही फल प्राप्त कर लेते हैं। (परमात्मा के ऊपर रखी हुई कोई भी) आस व्यर्थ नहीं जाती ॥१॥ रहाउ ॥ हे भाई! जीवन का मालिक दातार प्रभू जिस मनुष्य पर मेहर करता है वह संत (स्वभाव बन जाता है, और) परमात्मा की सिफ़त-सलाह के गीत गाता है। उस मनुष्य का मन परमात्मा की प्यार-भरी भक्ति में मस्त हो जाता है, वह मनुष्य परमात्मा के मन को प्यारा लगने लग जाता है ॥२॥ हे भाई! आठों पहर (हर समय) परमात्मा की सिफ़त-सलाह करने से विकारों की ठग-बूटी का ज़ोर खत्म हो जाता है। (जिस भी मनुष्य ने परमात्मा की सिफ़त-सलाह में मन जोड़ा) करतार ने (उस को) अपने साथ मिला लिया, संत जन उस के संगी-साथी बन गए ॥३॥ (हे भाई! गुरू की श़रण पड़ कर जिस भी मनुष्य ने प्रभू-चरणों का अराधन किया) प्रभू ने उस का हाथ पकड़ कर उस को सब कुछ बख़्श़ दिया, प्रभू ने उस को अपना आप ही मिला दिया। नानक जी कहते हैं – जिस मनुष्य को पूरा गुरू मिल गया, उस के सभी कार्य सफल हो गए ॥४॥१५॥७९॥



Share On Whatsapp

Leave a comment


ਅੰਗ : 628

ਸੋਰਠਿ ਮਹਲਾ ੫ ॥ ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥ ਹਰਿ ਕੇ ਚਰਨ ਸਦਾ ਸੁਖਦਾਈ ॥ ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥ ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥ ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥ ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥ ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥ ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥

ਅਰਥ : (ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ) ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥ ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ। (ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥ ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ। ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥ ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ। (ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥ (ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ। ਨਾਨਕ ਜੀ ਆਖਦੇ ਹਨ – ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥



Share On Whatsapp

Leave a Comment
SIMRANJOT SINGH : Waheguru Ji🙏

ਬੀਰਬਲ ਜਾਤ ਦਾ ਬ੍ਰਾਹਮਣ ਸੀ ਤੇ ਆਪਣੀ ਵਿੱਦਿਆ ਚਤੁਰਾਈ ਦੇ ਕਰਕੇ ਮੁਗਲ ਬਾਦਸ਼ਾਹ ਅਕਬਰ ਦੇ 9 ਦਰਬਾਰੀ ਰਤਨਾਂ ਚੋਂ ਇੱਕ ਹੋ ਗਿਆ , ਬੀਰਬਲ ਦੀ ਚਤੁਰਾਈ ਭਰੇ ਕਿੱਸੇ ਆਮ ਪ੍ਰਚੱਲਤ ਨੇ। ਪਰ ਜਿੱਥੇ ਚਤੁਰ ਸੀ ਉੱਥੇ ਸਿਰੇ ਦਾ ਹੰਕਾਰੀ ਤੇ ਗੁਰੂ ਘਰ ਦਾ ਵਿਰੋਧੀ ਸੀ
ਅਕਬਰ ਦੇ ਰਾਜ ਸਮੇ ਸਰਹੱਦੀ ਇਲਾਕੇ ਚ ਯੂਸਫ਼ਜ਼ਈਆਂ ਨੇ ਬਗ਼ਾਵਤ ਕਰ ਦਿੱਤੀ। ਉਨ੍ਹਾਂ ਨੂੰ ਸ਼ਾਂਤ ਕਰਨ ਲਈ ਅਕਬਰ ਨੇ ਆਪਣੇ ਜਰਨੈਲ ਜੈਨ ਖਾਂ ਨੂੰ ਭੇਜਿਆ। ਪਰ ਜਰਨੈਲ ਖਾਂ ਕਾਮਯਾਬ ਨਾ ਹੋਇਆ। ਉਹਦੀ ਸਹਾਇਤਾ ਲਈ ਬੀਰਬਲ ਨੂੰ ਭੇਜਿਆ। ਬੀਰਬਲ ਨੇ ਚੱਲਣ ਤੋਂ ਪਹਿਲਾਂ ਬਾਦਸ਼ਾਹ ਦੇ ਕੋਲੋਂ ਬ੍ਰਹਮਣ ਹੋਣ ਨਾਤੇ ਸਾਰੇ ਖੱਤਰੀਆਂ ਦੇ ਉੱਪਰ ਟੈਕਸ ਉਗਰਾਹੁਣ ਦਾ ਖਾਸ ਅਧਿਕਾਰ ਮੰਗਿਆ। ਬਾਦਸ਼ਾਹ ਨੇ ਹੁਕਮ ਦੇ ਦਿੱਤਾ। ਆਗਰੇ ਤੋ ਚਲਦਾ ਸਾਰੇ ਰਸਤੇ ਚ ਟੈਕਸ ਇਕੱਠਾ ਕਰਦਾ ਆਇਆ। ਜਦੋਂ ਬਿਆਸ ਲੰਘ ਕੇ ਅੰਮ੍ਰਿਤਸਰ ਪਹੁੰਚਿਆ। ਖੱਤਰੀ ਪਰਿਵਾਰਾਂ ਤੋ ਟੈਕਸ ਮੰਗਿਆ ਤਾਂ ਸਿੱਖਾਂ ਨੇ ਕਿਹਾ ਅਸੀਂ ਖੱਤਰੀ ਨਹੀਂ ਅਸੀਂ ਗੁਰੂ ਦੇ ਸਿੱਖ ਹਾਂ ਬਾਕੀ ਤੁਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਗੱਲ ਕਰੋ।
ਬੀਰਬਲ ਨੇ ਸਤਿਗੁਰੂ ਜੀ ਨੂੰ ਹੁਕਮ ਭੇਜਿਆ ਕੇ ਮੈ ਬ੍ਰਹਮਣ ਹਾਂ ਤੇ ਤੁਸੀਂ ਖੱਤਰੀ। ਮੈ ਬਾਦਸ਼ਾਹ ਤੋ ਹਰ ਖੱਤਰੀ ਘਰ ਤੇ ਟੈਕਸ ਦਾ ਅਧਿਕਾਰ ਲੈ ਕੇ ਆਇਆ ਹਾਂ। ਤੁਸੀ ਆਪਣੇ ਸਿੱਖਾਂ ਸਮੇਤ ਟੈਕਸ ਤਾਰੋ। ਸਤਿਗੁਰਾਂ ਨੇ ਕਿਹਾ ਏ ਧੰਨ ਗੁਰੂ ਨਾਨਕ ਸਾਹਿਬ ਦਾ ਘਰ ਹੈ। ਏਥੇ ਵਰਣ ਵੰਡ ਜਾਤ ਪਾਤ ਨਹੀ ਚੱਲਦੀ। ਇਸ ਕਰਕੇ ਖੱਤਰੀ ਟੈਕਸ ਸਾਡੇ ਤੇ ਲਾਗੂ ਨਹੀ ਹੁੰਦਾ ਤੇ ਨਾ ਹੀ ਤੁਹਾਡੇ ਬ੍ਰਹਮਣ ਹੋਣ ਨਾਲ ਸਾਨੂੰ ਕੋਈ ਫਰਕ ਹੈ। ਗੁਰੂ ਘਰ ਸਭ ਲਈ ਬਰਾਬਰ ਹੈ ਸੰਗਤ ਦੀ ਸੇਵਾ ਸਿੱਖਾਂ ਦੇ ਦਸਵੰਦ ਨਾਲ ਲੰਗਰ ਚਲਦਾ ਹੈ। ਤੁਸੀ ਪ੍ਰਸ਼ਾਦਾ ਛੱਕ ਸਕਦੇ ਹੋ , ਫੌਜ ਛੱਕ ਸਕਦੀ ਹੈ ਪਰ ਏ ਟੈਕਸ ਏ ਗੈਰ ਕਾਨੂੰਨ ਹੈ।
ਬੀਰਬਲ ਦੇ ਮਨ ਚ ਗੁਰੂ ਘਰ ਪ੍ਰਤੀ ਈਰਖਾ ਪਹਿਲਾ ਵੀ ਬਹੁਤ ਸੀ ਕਿਉਂਕਿ ਗੁਰੂ ਘਰ ਵਰਣ ਵੰਡ ਦੇ ਕੋਹੜ ਹੋਰ ਬਿਪਰਵਾਦੀ ਸੰਗਲਾਂ ਨੂੰ ਤੋੜਦਾ ਸੀ , ਦੂਸਰਾ ਕਈ ਵਾਰ ਪੰਡਿਤਾਂ ਬ੍ਰਾਹਮਣਾ ਨੇ ਬੀਰਬਲ ਕੋਲ ਗੁਰੂ ਘਰ ਵਿਰੁਧ ਸ਼ਿਕਾਇਤਾਂ ਕੀਤੀਆਂ ਕੇ ਤੁਸੀਂ ਏਡੇ ਵੱਡੇ ਉੱਚੇ ਅਹੁਦੇ ਤੇ ਹੋ ਇਸ ਖ਼ਤਰੇ ਦਾ ਕੋਈ ਹੱਲ ਕਰੋ।
ਜਦੋ ਬੀਰਬਲ ਨੂੰ ਗੁਰੂ ਅਰਜਨ ਦੇ ਮਹਾਰਾਜ ਦਾ ਜੁਆਬ ਸੁਣ ਪਹੁੰਚਿਆ ਤਾਂ ਅੰਦਰ ਭਰਿਆ ਜਹਿਰ ਉਛ੍ਲ ਪਿਆ। ਹੰਕਾਰੀ ਬਾਮਣ ਨੇ ਗੁਰੂ ਸਾਹਿਬ ਨੂੰ ਜਵਾਬ ਭੇਜਿਆ , ਦਸ ਤੇ ਮੈ ਹੁਣੇ ਦੇਂਦਾ ਪਰ ਹੁਣ ਤਾਂ ਮੈਨੂੰ ਛੇਤੀ ਹੈ ਅੱਗੇ ਜਾ ਰਿਆਂ ਪਰ ਉਧਰੋਂ ਮੁੜਦਿਆਂ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਖੱਤਰੀ ਹੋ ਕੇ ਸਿੱਖ …. ਆ ਤੁਹਾਡੀ ਝੂਠ ਦੀ ਦੁਕਾਨ ਮੈ ਬੰਦ ਕਰਾ ਕੇ ਵਾਪਸ ਜਾਵਾਂਗਾ।
ਇਸ ਤਰ੍ਹਾਂ ਧਮਕੀ ਦੇ ਕੇ ਬੀਰਬਲ ਅੱਗੇ ਤੁਰ ਗਿਆ। ਸਿੱਖਾਂ ਨੇ ਕਿਹਾ ਮਹਾਰਾਜ ਇਹ ਹੰਕਾਰੀ ਬ੍ਰਾਹਮਣ ਰਾਜ ਦੇ ਅਭਿਮਾਨੀ ਚ ਨੁਕਸਾਨ ਕਰੇਗਾ। ਸਤਿਗੁਰਾਂ ਗਿਆ ਘਬਰਾਉ ਨ ਗੁਰੂ ਨਾਨਕ ਦੇ ਘਰ ਨਾਲ ਖਹਿਣ ਵਾਲਾ ਸੁਖੀ ਨਹੀਂ ਰਹਿੰਦਾ , ਨੁਕਸਾਨ ਤੇ ਤਾਂ ਕਰੇਗਾ ਜੇ ਵਾਪਸ ਮੁੜੇਗਾ।
ਗੁਰੂ ਬੋਲਾਂ ਦੀ ਕਿਰਪਾ ਭਾਣਾ ਕਰਤਾਰ ਦਾ ਸਰਹੱਦੀ ਇਲਾਕੇ ਚ ਯੂਫਜਈਆਂ ਨਾਲ ਲੜਦਿਆਂ 1586 ਚ ਬੀਰਬਲ ਮਾਰਿਆ ਗਿਆ , ਕਦੇ ਵਾਪਸ ਨਹੀਂ ਮੁੜਿਆ।
ਇਤਿਹਾਸ ਗਵਾਹ ਹੈ ਚੰਦੂ , ਸੁੱਚਾ ਨੰਦ , ਬੀਰਬਲ ਪਹਾੜੀ ਰਾਜੇ ਹੁਣ ਵੀ ਗਾਂਧੀ , ਨਹਿਰੂ , ਇੰਦਰਾ , ਮੋਦੀ ਅਡਵਾਨੀ ਜੋ ਵੀ ਥੋੜ੍ਹੀ ਤਾਕਤ ਚ ਆਏ ਉਨ੍ਹਾਂ ਨੇ ਆਪਣੀ ਪੂਰੀ ਵਾਹ ਲਾਈ ਗੁਰੂ ਘਰ ਵਿਰੁਧ ਬੀਰਬਲ ਬਾਰੇ ਅਸੀਂ ਦੋ ਚਾਰ ਗੱਲਾਂ ਸੁਣੀਆਂ ਨੇ ਪਰ ਆ ਕਰਤੂਤ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਤਾਂ ਕਰਕੇ ਲਿਖਿਆ ਹੈ।
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a comment




ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿਚ ਇੱਕ ਦਸ ਸਾਲ ਦਾ ਬੱਚਾ ਆਉਂਦਾ ਹੈ ਜਿਸ ਦਾ ਨਾਮ ਹੈ ਭਾਈ ਤਾਰੂ। ਇੱਕ ਦਿਨ ਗੁਰੂ ਨਾਨਕ ਸਾਹਿਬ ਪੁੱਛਦੇ ਹਨ ਭਾਈ ਤੇਰਾ ਨਾਮ ਕੀ ਹੈ। ਬੱਚਾ ਦਸਦਾ ਹੈ ਮੇਰਾ ਨਾਮ ਤਾਰੂ ਹੈ। ਗੁਰੂ ਸਾਹਿਬ ਕਹਿੰਦੇ ਨੇ ਭਾਈ ਤੂੰ ਏਨੀ ਛੋਟੀ ਉਮਰ ਵਿੱਚ ਸੰਗਤ ਨਾਲ ਏਥੇ ਕੀ ਕਰਨ ਆਉਂਦਾ ਹੈਂ? ਭਾਈ ਤਾਰੂ ਕਹਿੰਦਾ ਹੈ ਕਿ ਬਾਬਾ ਜੀ ਮੈਂ ਸੁਣਿਆ ਹੈ ਕਿ ਸੰਤਾਂ ਦੀ ਸੰਗਤ ਕਰਕੇ ਕਲਿਆਣ ਹੁੰਦਾ ਹੈ ਅਤੇ ਸੰਤਾਂ ਦੀ ਸੰਗਤ ਬੰਦੇ ਨੂੰ ਉਸ ਦੇ ਮੁਕਾਮ ਤੇ ਪਹੁੰਚਾ ਦਿੰਦੀ ਹੈ। ਗੁਰੂ ਸਾਹਿਬ ਕਹਿਣ ਲੱਗੇ ਕਿ ਭਾਈ ਤੇਨੂੰ ਏਨੀ ਛੋਟੀ ਉਮਰ ਵਿੱਚ ਕਲਿਆਣ ਅਤੇ ਮੁਕਾਮ ਦੀ ਜਾਣਕਾਰੀ ਕਿਵੇਂ ਹੈ? ਕੀ ਤੈਨੂੰ ਇਹ ਸ਼ਬਦ ਕਿਸੇ ਨੇ ਸਿਖਾਏ ਨੇ? ਬੱਚਾ ਕਹਿਣ ਲੱਗਾ ਬਾਬਾ ਜੀ ਇਹ ਸ਼ਬਦ ਮੈਨੂੰ ਕਿਸੇ ਨੇ ਸਿਖਾਏ ਨਹੀਂ ਹਨ ਮੇਰੇ ਅੰਦਰੋਂ ਹੀ ਮੈਨੂੰ ਮਹਿਸੂਸ ਹੋਇਆ ਹੈ ਕਿ ਇਨਸਾਨ ਦਾ ਕੋਈ ਮੁਕਾਮ ਜਰੂਰ ਹੁੰਦਾ ਹੈ। ਬਾਬਾ ਜੀ ਪੁੱਛਣ ਲੱਗੇ ਭਾਈ ਤੇਰੇ ਅੰਦਰੋਂ ਇਹ ਸ਼ਬਦ ਕਿਉਂ ਉਪਜੇ ਕੀ ਤੂੰ ਇਸ ਬਾਰੇ ਕਿਤੋਂ ਪੜ੍ਹਿਆ ਹੈ ਤਾਂ ਭਾਈ ਤਾਰੂ ਕਹਿਣ ਲੱਗਾ ਕਿ ਬਾਬਾ ਜੀ ਇਹ ਸ਼ਬਦ ਮੇਰੇ ਅੰਦਰ ਚੁੱਲ੍ਹੇ ਦੀ ਅੱਗ ਨੂੰ ਵੇਖ ਕੇ ਉਪਜੇ ਹਨ। ਗੁਰੂ ਜੀ ਨੇ ਫਿਰ ਪੁੱਛਿਆ ਓਹ ਕਿਦਾਂ ਤਾਂ ਭਾਈ ਤਾਰੂ ਕਹਿਣ ਲੱਗਾ ਕਿ ਬਾਬਾ ਜੀ ਇੱਕ ਦਿਨ ਮੇਰੀ ਮਾਂ ਚੁੱਲ੍ਹੇ ਵਿੱਚ ਅੱਗ ਬਾਲਣ ਲੱਗੀ ਤਾਂ ਉਸ ਨੇ ਦਰੱਖਤ ਤੋਂ ਟਾਹਣੀਆਂ ਤੋੜ ਕੇ ਓਨਾ ਨੂੰ ਚੁੱਲ੍ਹੇ ਵਿੱਚ ਰੱਖ ਕੇ ਅੱਗ ਲਾਈ ਅਤੇ ਬਾਅਦ ਵਿੱਚ ਵੱਡੀਆਂ ਲੱਕੜਾਂ ਤੋੜ ਕੇ ਓਨਾ ਨੂੰ ਅੱਗ ਲਾਈ। ਮੇਰੇ ਮਨ ਨੂੰ ਇਹ ਮਹਿਸੂਸ ਹੋਇਆ ਕਿ ਦਰਖਤ ਦੀਆਂ ਟਾਹਣੀਆਂ ਇਸ ਦੁਨੀਆਂ ਵਿੱਚ ਬਾਅਦ ਵਿੱਚ ਆਈਆਂ ਹਨ ਪਰ ਓਨਾ ਨੂੰ ਅੱਗ ਪਹਿਲਾਂ ਲਗਾ ਦਿੱਤੀ ਗਈ ਹੈ ਅਤੇ ਟਾਹਣ ਪਹਿਲਾਂ ਪੈਦਾ ਹੋਏ ਹਨ ਪਰ ਓਨਾ ਨੂੰ ਮੌਤ ਬਾਅਦ ਵਿੱਚ ਆਈ ਹੈ। ਇਸ ਤੋਂ ਮੇਰੇ ਮਨ ਵਿੱਚ ਬੈਰਾਗ ਆਇਆ ਕਿ ਬੱਚੇ ਇਸ ਦੁਨੀਆਂ ਵਿੱਚ ਬਾਅਦ ਵਿੱਚ ਆਏ ਹਨ ਪਰ ਕੁਝ ਪਤਾ ਨਹੀਂ ਕਿ ਉਹ ਦੁਨੀਆਂ ਵਿਚੋਂ ਪਹਿਲਾਂ ਚਲੇ ਜਾਣ। ਮੌਤ ਦਾ ਕੁਝ ਪਤਾ ਨਹੀਂ ਕਿ ਬੱਚਿਆਂ ਨੂੰ ਪਹਿਲਾਂ ਆ ਜਾਵੇ। ਇਸ ਕਰਕੇ ਮੇਰੇ ਮਨ ਵਿੱਚ ਆਇਆ ਕਿ ਕਿਸੇ ਸਾਧੂ ਪਾਸੋਂ ਕਲਿਆਣ ਦਾ ਰਾਸਤਾ ਜਾਣ ਲੈਣਾ ਚਾਹੀਦਾ ਹੈ। ਗੁਰੂ ਸਾਹਿਬ ਭਾਈ ਤਾਰੂ ਤੋਂ ਖੁਸ਼ ਹੋਏ ਅਤੇ ਉਸ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ।
(ਰਣਜੀਤ ਸਿੰਘ ਮੋਹਲੇਕੇ)



Share On Whatsapp

Leave a comment


ਬੀਬੀ ਵੀਰੋ ਜੀ ਦਾ ਜਨਮ ਮਾਤਾ ਦਮੋਦਰੀ ਜੀ ਦੀ ਕੁੱਖੋਂ ਗੁਰੂ ਹਰਿਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ੧੬੧੫ ਈ : ਨੂੰ ਅੰਮ੍ਰਿਤਸਰ ਗੁਰੂ ਕੇ ਮਹਿਲਾਂ ਵਿੱਚ ਹੋਇਆ ਬੀਬੀ ਜੀ ਦੇ ਜਨਮ ਤੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ । ਇਤਿਹਾਸ ਵਿੱਚ ਆਉਂਦਾ ਹੈ ਇਕ ਵਾਰੀ ਜਦੋਂ ਮਾਤਾ ਗੰਗਾ ਜੀ ਬਾਬਾ ਗੁਰਦਿੱਤਾ ਜੀ ਨੂੰ ਚੁੱਕ ਕੇ ਖਿਲਾ ਰਹੇ ਸਨ ਕਿਹਾ ਕਿ ‘ ਜੋੜੀ ਰਲੇ ਤਾਂ ਗੁਰੂ ਹਰਿਗੋਬਿੰਦ ਸਾਹਿਬ ਬਚਨ ਕੀਤਾ “ ਮਾਤਾ ਜੀ ਤੁਹਾਡੇ ਬਚਨ ਸਤਿ ਹਨ ਜੋੜੀ ਨਹੀਂ ਪੰਜ ਬੇਟੇ ਹੋਣਗੇ ਪਰ ਅਸੀਸ ਦਿਓ ਕਿ ਘਰ ਵਿੱਚ ਇਕ ਲੜਕੀ ਵੀ ਹੋਵੇ ਤਾਂ ਗਰਹਿਸਤ ਦਾ ਸਹੀ ਸਵਾਦ ਵੀ ਆਏ ਤੇ ਚਜ ਆਚਾਰ ਵੀ ।
ਗੁਰ ਬਿਲਾਸ ਪਾ : ਛੇਵੀ ਕਵੀ ਸੋਹਣ ਇਉਂ ਲਿਖਦਾ ਹੈ : ਸੀਲਖਾਨ ਕਨੰਆ ਇਕ ਹੋਵੈ ॥ ਪੁਤਰੀ ਵਿੱਚ ਜਗਤ ਗਰਹਿਸਤ ਵਿਗੌਵੈ ।।
ਮਾਤਾ ਗੰਗਾ ਜੀ ਇਹ ਗੱਲ ਸੁਣ ਬਹੁਤ ਪ੍ਰਸੰਨ ਹੋਏ ਕਿ ਪੁੱਤਰੀ ਨੂੰ ਚੰਗੇ ਚੱਜ ਅਚਾਰ ਸਿਖਲਾਏ ਜਾਣਗੇ । ਅੱਗੇ ਉਹ ਗਰਹਿਸਥੀ ਜੀਵਨ ਵਿਚ ਦੂਜੇ ਘਰ ਜਾ ਕੇ ਇਕ ਆਰਦਸ਼ਕ ਬਣੇਗੀ , ਹੋਰਾਂ ਨੂੰ ਉਹ ਚੰਗੀਆਂ ਸਿਖਿਆਵਾਂ ਦੇਵੇਗੀ । ਪੰਜਾਂ ਭਰਾਵਾਂ ਬਾਬਾ ਗੁਰਦਿੱਤਾ ਜੀ , ਸ੍ਰੀ ਸੂਰਜ ਮੱਲ , ਸ੍ਰੀ ਅਣੀ ਰਾਇ , ਬਾਬਾ ਅਟੱਲ ਰਾਇ ਤੇ ਗੁਰੂ ਤੇਗ਼ ਬਹਾਦਰ ਜੀ ਹੋਰਾਂ ਦੀ ਲਾਡਲੀ ਭੈਣ ਲਾਡਾਂ ਤੇ ਸੱਧਰਾਂ ਤੇ ਚਾਵਾਂ ਨਾਲ ਪਾਲੀ ਗਈ । ਮਾਤਾ ਗੰਗਾ ਜੀ ਤੇ ਗੁਰੂ ਜੀ ਬੱਚੀ ਨੂੰ ਬਹੁਤ ਪਿਆਰ ਨਾਲ ਸੋਹਣੀ ਸੁਚੱਜੀ ਤੇ ਅਚਾਰ ਭਰਪੂਰ ਸਿਖਿਆਂ ਦੇਂਦੇ । ਬੀਬੀ ਜੀ ਘਰ ਵਿਚ ਆਈ ਸੰਗਤ ਦੀ ਹੰਸੂ – ਹੰਸੂ ਤੇ ਖਿੜੇ ਮੱਥੇ ਭੱਜ ਭੱਜ ਕੇ ਸੇਵਾ ਤੇ ਸਤਿਕਾਰ ਕਰਦੇ । ਲੰਗਰ ਵਿਚ ਹਰ ਇਕ ਭਾਂਤ ਦਾ ਭੋਜਣ ਮਠਿਆਈ ਆਦਿ ਤਿਆਰ ਕਰਨ ਵਿੱਚ ਨਿਪੁੰਨ ਸਨ । ਨਾਲ ਗੁਰਬਾਣੀ ਵਿੱਚ ਨਿਪੁੰਨ ਬਾਣੀ ਜ਼ਬਾਨੀ ਕੰਠ ਕਰ ਲਈ । ਗੁਰਮੁਖੀ ਵਿੱਚ ਵੀ ਲਿਖਾਈ ਬੜੀ ਸੁੰਦਰ ਸੀ ।
ਗੁਰੂ ਜੀ ਆਪਣੀ ਸਾਲੀ ਰਾਮੋ ਤੇ ਸਾਂਡੂ ਸਾਂਈ ਦਾਸ ਪਾਸ ਮਾਲਵੇ ਦੇਸ਼ ਜਾਇਆ ਕਰਦੇ ਸਨ । ਇਸ ਕਰਕੇ ਇਸ ਇਲਾਕੇ ਦੀ ਕਾਫੀ ਸੰਗਤ ਸਿੱਖ ਬਣ ਗਈ ਸੀ । ਉਹ ਅਕਸਰ ਸਾਂਈ ਦਾਸ ਨਾਲ ਗੁਰੂ ਜੀ ਦੇ ਦਰਸ਼ਨਾਂ ਨੂੰ ਅੰਮ੍ਰਿਤਸਰ ਆਇਆ ਕਰਦੇ ਸਨ । ਉਨ੍ਹਾਂ ਵਿੱਚ ਇਕ ਧਰਮਾ ਨਾਂ ਦਾ ਸਿੱਖ ਵੀ “ ਮੱਲੇ ਪਿੰਡ ਤੋਂ ਆਇਆ ਕਰਦਾ ਸੀ । ਹੈ ਤਾਂ ਕੁਝ ਗਰੀਬ ਪਰ ਸ਼ਰਧਾਲੂ ਬਹੁਤ ਸੀ । ਇਕ ਵਾਰੀ ਮੁੱਲੇ ਪਿੰਡ ਦੀ ਸੰਗਤ ਆਈ ਹੋਈ ਸੀ । ਗੁਰੂ ਅਕਾਲ ਤਖ਼ਤ ਬਾਜਮਾਨ ਸਨ ਕਈਆਂ ਥਾਵਾਂ ਤੋਂ ਹੋਰ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ ਹੋਈਆਂ ਸਨ । ਇਨ੍ਹਾਂ ਸੰਗਤਾਂ ਵਿਚ ਇਕ ਲੜਕਾ ਭਾਵੇਂ ਮੈਲੇ ਬਸਤਰਾਂ ਵਿਚ ਬੈਠਾ ਹੋਇਆ ਸੀ ਪਰ ਗੋਦੜੀ ਵਿਚ ਲਾਲ ਵਾਲੀ ਗੱਲ । ਬੜਾ ਸੁੰਦਰ ਤੇ ਸਬੀਲਾ ਕੋਈ ਅਲਾਹੀ ਰੂਪ ਹੀ ਜਾਪਦਾ ਸੀ । ਗੁਰੂ ਜੀ ਦੇ ਦਿਲ ਨੂੰ ਇਸ ਦੀ ਭੋਲੀ ਭਾਲੀ ਸੁੰਦਰ ਸ਼ਕਲ ਨੇ ਮੋਹ ਲਿਆ । ਗੁਰੂ ਜੀ ਹੋਰਾਂ ਇਸ਼ਾਰੇ ਨਾਲ ਬੁਲਾ ਕੇ ਪੁੱਛਿਆ ਪੁੱਤਰ ਤੇਰਾ ਕੀ ਨਾ ਹੈ ਇਸ ਦਾ ਪਿਤਾ ਜੀ ਵੀ ਬੱਚੇ ਨਾਲ ਗੁਰੂ ਜੀ ਪਾਸ ਜਾ ਖੜਾ ਹੋਇਆ ਪੁੱਤਰ ਦੀ ਥਾਂ ਪਿਓ ਨੇ ਉਤਰ ਦਿੱਤਾ ਤੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ! ਮੇਰ ਨਾ ਧਰਮਾ ਹੈ ਇਹ ਮੇਰਾ ਪੁੱਤਰ ਹੈ ਇਸਦਾ ਨਾਂ ਸਾਧੂ ਹੈ । ਜਦੋਂ ਗੁਰੂ ਜੀ ਨੇ ਆਪਣੀ ਸਪੁੱਤਰੀ ਵੀਰੋ ਜੀ ਦਾ ਰਿਸਤਾ ਇਸ ਸਾਧੂ ਨੂੰ ਕਰਨ ਦੀ ਗੱਲ ਕੀਤੀ ਤਾਂ ਧਰਮੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਦਾਸ ਤਾਂ ਬਹੁਤ ਗਰੀਬ ਹੈ ਤੁਸੀਂ ਬਹੁਤ ਉਚੇ ਹੋ , ਦਾਸ ਕੀਟ ਦਾ ਤੁਹਾਡੇ ਨਾਲ ਜੋੜ ਕਿਵੇਂ ਬਣ ਹੈ ? ” ਪਰ ਗੁਰੂ ਜੀ ਬਚਨ ਕੀਤਾ ਭਾਈ ਧਰਮੇ ! ਇਸ ਸੰਸਾਰ ਵਿੱਚ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਅਮੀਰ ਨਹੀਂ ਹੈ । ਡਰ ਨਾ ਤੇਰਾ ਬੇਟਾ ਕਿਸਮਤ ਵਾਲਾ ਹੈ । ਇਹ ਤਾਂ ਤੇਰੀ ਕੁਲ ਤਾਰਨ ਆਇਆ ਹੈ ।
ਇਸ ਰਿਸ਼ਤੇ ਤੇ ਮਾਤਾ ਦਮੋਦਰੀ ਜੀ ਨੇ ਰਤਾ ਕੁ ਕਿੰਤੂ ਕੀਤਾ ਤਾਂ ਗੁਰੂ ਜੀ ਮਾਤਾ ਦਮੋਦਰੀ ਜੀ ਨੂੰ ਸਮਝਾਉਂਦਿਆਂ ਕਿਹਾ ‘ ਦਮੋਦਰੀ ! ਇਹ ਲਾਲ ਗੋਦੜੀ ਵਿਚ ਲੁਕਿਆ ਪਿਆ ਹੈ । ਇਸ ਦੇ ਮੈਲੇ ਕੁਚੈਲੇ ਕਪੜੇ ਨਾ ਵੇਖ । ਇਹ ਧੁਰ ਦਰਗਾਹੋਂ ਜੋੜੀ ਬਣਕੇ ਆਈ ਹੈ । ਇਹ ਗੱਲ ਸੁਣ ਸਾਧੂ ਦੀ ਮਾਂ ਜਿਹੜੀ ਬੀਬੀ ਰਾਮੋ ਦੇ ਲਾਗੇ ਬੈਠੀ ਸੀ ਫੁਲੇ ਨਹੀਂ ਸਮਾਂਉਂਦੀ ਬੀਬੀ ਰਾਮੋ ਜੀ ਬੀਬੀ ਵੀਰੋ ਜੀ ਦੇ ਵਿਚੋਲੇ ਬਣਾਏ ਗਏ । ਕੁੜਮਾਈ ਦੀ ਰਸਮ ਸੰਗਤ ਵਿਚ ਕਰ ਦਿੱਤੀ ਗਈ । ਵੀਰ ਗੁਰਦਿੱਤਾ ਜੀ ਜਦੋਂ ਬਟਾਲੇ ਵਿਆਹੁਣ ਗਏ ਤਾਂ ਭੈਣ ਵੀਰੋ ਜੀ ਨੇ ਬੜੀ ਖੁਸ਼ੀ ਮਨਾਈ ਜਦੋਂ ਭਰਜਾਈ ਅਨੰਤੀ ਵਿਆਹੀ ਆਈ ਤਾਂ ਇਸ ਨੂੰ ਵੇਖ ਵੀਰੋ ਦੇ ਪੈਰ ਖੁਸ਼ੀ ਵਿੱਚ ਭੌ ਤੇ ਨਹੀਂ ਸੀ ਲੱਗਦੇ । ਭਰਜਾਈ ਨੂੰ ਕਈ ਦਿਨ ਕੰਮ ਨਹੀਂ ਲਾਇਆ । ਨਨਾਣ ਭਰਜਾਈ ਬੜੇ ਪਿਆਰ ਨਾਲ ਵਿਚਰਨ ਲੱਗੀਆਂ । ਜਦੋਂ ਕਿਤੇ ਅਨੰਤੀ ਨੇ ਕੰਮ ਕਰਨ ਲੱਗਣਾ ਤੇ ਵੀਰੋ ਨੇ ਕਹਿਣਾ ਕਿ ਭਰਜਾਈ ਸਾਰੀ ਉਮਰ ਕੰਮ ਹੀ ਕਰਨਾ ਹੈ । ਜਿੰਨਾ ਚਿਰ ਮੈਂ ਏਥੇ ਹਾਂ ਤੈਨੂੰ ਕੰਮ ਨਹੀਂ ਕਰਨ ਦੇਣਾ ” ਇਸ ਤਰ੍ਹਾਂ ਦਿਨ ਲੰਘਦੇ ਗਏ ।
ਬੀਬੀ ਰਾਮੋ ਜੀ ਬੀਬੀ ਵੀਰੋ ਦੀ ਸਾਹੇ ਚਿੱਠੀ ਲੈ ਆਏ ।੨੬ ਜੇਠ ੧੬੨੯ ਈ : ਦਾ ਵਿਆਹ ਨੀਅਤ ਹੋ ਗਿਆ । ਸਿੱਖਾਂ ਵਿਚ ਸਤਿਕਾਰੀ ਜਾਂਦੀ ਲਾਡਲੀ ਬੀਬੀ ਦੇ ਵਿਆਹ ਦਾ ਸਿੱਖ ਸੰਗਤ ਨੂੰ ਪਤਾ ਲੱਗਾ ਤੇ ਦੂਰੋਂ ਦੂਰੋਂ ਸੰਗਤਾਂ ਵਿਆਹ ਤੇ ਆਪਣੀਆਂ ਕਾਰ ਭੇਟਾਵਾ ਲੈ ਕੇ ਚਲ ਪਈਆਂ । ਹਰ ਕੋਈ ਆਪਣੇ ਵਿੱਤ ਅਨੁਸਾਰ ਕੋਈ ਭਾਂਡੇ , ਬਰਤਨ , ਕੋਈ ਜ਼ੇਵਰ ਕੋਈ ਬਿਸਤਰੇ ਬਸਤਰ ਆਦਿ ਚੁੱਕ ਅੰਮ੍ਰਿਤਸਰ ਵੱਲ ਧਾਈਆਂ ਕਰ ਲਈਆਂ ਰਾਤ ਦਿਨ ਲੰਗਰ ਚਲਦਾ ਰਹਿੰਦਾ । ਇਸੇ ਤਰ੍ਹਾਂ ਇਕ ਰਾਤ ਕਾਬਲ ਤੋਂ ਸੰਗਤ ਬਹੁਤ ਰਾਤ ਗਈ ਪੁੱਜੀ ਤਾਂ ਲੰਗਰ ਚਾਲੇ ਪੈ ਚੁਕਿਆ ਸੀ । ਲਾਂਗਰੀ ਸਾਰੇ ਦਿਨ ਦੇ ਥੱਕੇ ਟੁੱਟੇ ਸੌਂ ਗਏ ਸਨ । ਉਧਰ ਮਠਿਆਈ ਬਣ ਰਹੀ ਸੀ ਤੇ ਇਕ ਕਮਰਾ ਮਠਿਆਈ ਦਾ ਭਰਿਆ ਪਿਆ ਸੀ । ਭੁੱਖੀ ਸੰਗਤ ਨੂੰ ਗੁਰੂ ਜੀ ਹੋਰਾਂ ਮਠਿਆਈ ਪ੍ਰੋਸਨ ਲਈ ਮਾਤਾ ਦਮੋਦਰੀ ਜੀ ਨੂੰ ਸੁਨੇਹਾ ਭੇਜਿਆ । ਪਰ ਮਾਤਾ ਜੀ ਨੇ ਕਿਹਾ ਕਿ , “ ਇਹ ਪਕਵਾਨ ਬਰਾਤ ਲਈ ਤਿਆਰ ਕੀਤਾ ਜਾ ਰਿਹਾ ਹੈ । ਬਰਾਤ ਤੋਂ ਬਗੈਰ ਕਿਸੇ ਨੂੰ ਪਹਿਲਾਂ ਨਹੀਂ ਵਰਤਾਇਆ ਜਾ ਸਕਦਾ । ‘ ‘ ਉਧਰ ਗੁਰੂ ਜੀ ਦੇ ਮੁਖਾਰ ਬਿੰਦ ਤੋਂ ਬਚਨ ਹੋ ਗਿਆ ਕਿ “ ਜੇ ਇਹ ਪਕਵਾਨ ਗੁਰੂ ਕੀ ਸੰਗਤ ਨੇ ਨਹੀ ਛਕਣਾ ਤਾਂ ਫਿਰ ਤੁਰਕਾਂ ਨੇ ਛਕਣਾ ਹੈ । ਸੰਗਤ ਨੂੰ ਹੋਰ ਲੰਗਰ ਤਿਆਰ ਕਰਾ ਛਕਾਇਆ ਗਿਆ । ਅਗਲੇ ਦਿਨ ਸਿੱਖ ਸੰਗਤ ਸ਼ਿਕਾਰ ਖੇਡਣ “ ਗੁੰਮਟਾਲੇ ਲਾਗੇ ਗਈ ਤਾਂ ਸ਼ਾਹਜਹਾਂ ਦਾ ਬਾਜ਼ ਫੜ ਲਿਆ । ਜਿਸ ਤੋਂ ਅੰਮ੍ਰਿਤਸਰ ਦੀ ਲੜਾਈ ਦਾ ਮੁੱਢ ਬੱਝਾ । ਉਧਰ ਮੁਗਲਾਂ ਨੂੰ ਪਤਾ ਸੀ ਗੁਰੂ ਜੀ ਦੀ ਸਪੁੱਤਰੀ ਦਾ ਵਿਆਹ ਹੋ ਰਿਹਾ ਹੈ । ਉਨ੍ਹਾਂ ਇਹ ਨਾਜ਼ੁਕ ਸਮਾਂ ਤਾੜ ਕੇ ਭਾਰੀ ਹਮਲਾ ਕਰ ਦਿੱਤਾ । ਇਧਰ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ । ਸਾਰਾ ਦਿਨ ਲੜਾਈ ਹੁੰਦੀ ਰਹੀ । ਸਿੱਖ ਮੂੰਹ ਤੋੜਵਾਂ ਉਤਰ ਦੇਂਦੇ ਰਹੇ । ਸ਼ਾਹੀ ਸੈਨਾ ਸੈਂਕੜੇ ਗੁਣਾ ਪੂਰੇ ਆਧੁਨਿਕ ਸ਼ਸ਼ਤਰਾਂ ਨਾਲ ਲੈਸ ਸੀ । ਪਰ ਸਿਖਾਂ ਮੁਗਲਾਂ ਨੂੰ ਨਾਨੀ ਚੇਤੇ ਕਰਾ ਦਿੱਤੀ । ਰਾਤ ਪੈ ਗਈ । ਗੁਰੂ ਜੀ ਹੋਰਾਂ ਰਾਤ ਦਾ ਲਾਭ ਲੈਂਦਿਆਂ ਆਦਿ ਗ੍ਰੰਥ ਸਾਹਿਬ ਸਤਿਕਾਰ ਸਹਿਤ ਤੇ ਹੋਰ ਸਾਮਾਨ ਗੱਡਿਆਂ ਤੇ ਲੱਦ ਕੇ ਝਬਾਲ ਭਾਈ ਲੰਘਾਹ ਦੇ ਵਲ ਤੋਰ ਦਿੱਤਾ ਤੇ ਆਪ ਗੁਰੂ ਜੀ ਹੋਰਾਂ ਨੇ ਸ਼ਹੀਦਾਂ ਸਿੱਖਾਂ ਦੇ ਸਰੀਰ ਉਥੋਂ ਚੁੱਕਵਾ ਕੇ ਚਾਟੀਵਿੰਡ ਵੱਲ ਲਿਆ ਕੇ ਸੰਸਕਾਰ ਕਰ ਦਿੱਤਾ ਜਿਹੜਾ ਬਾਲਣ ਬੀਬੀ ਵੀਰੋ ਜੀ ਦੇ ਵਿਆਹ ਲਈ ਇਕੱਠਾ ਕੀਤਾ ਗਿਆ ਸੀ ਉਸ ਉਪਰ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ । ਗੁਰੂ ਜੀ ਆਪ ਇਨ੍ਹਾਂ ਦੇ ਸਰੀਰਾਂ ਦਾ ਇਸ਼ਨਾਨ ਕਰਾ ਪੂਰੇ ਸਤਿਕਾਰ ਤੇ ਗੁਰ ਮਰਿਆਦਾ ਨਾਲ ਇਨ੍ਹਾਂ ਦੇ ਪ੍ਰਤੀ ਅਰਦਾਸ ਕਰ ਦਾਗ ਦਿੱਤਾ । ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸੰਗਰਾਣਾ ਸਾਹਿਬ ਅੰਮ੍ਰਿਤਸਰ ਤੇ ਚਾਰ ਕੁ ਮੀਲ ਹਟਵਾਂ ਬਣਿਆ ਹੋਇਆ ਹੈ ।
ਬੀਬੀ ਵੀਰੋ ਜੀ ਦਾ ਵਿਆਹ : ਤਿੰਨ ਦਿਨ ਰਹਿੰਦੇ ਸਨ ਸਿੱਖਾਂ ਤੇ ਆਫਤ ਆ ਪਈ ਜਦੋਂ ਕਿਲੇ ਦੀ ਕੰਧ ਟੁੱਟ ਗਈ ਤਾਂ ਗੁਰੂ ਜੀ ਹੋਰਾਂ ਇਕ ਦਮ ਸਾਰੇ ਪ੍ਰਵਾਰ ਨੂੰ ਭਾਈ ਲੰਘਾਹ ਜਿਹੜਾ ਚੜਦੀਆਂ ਕਲਾਂ ਵਾਲਾ ਨਿਧੱੜਕ ਸਿੱਖ ਸੀ ਵਲ ਨਿਗਾਹ ਪਈ ਕਿ ਉਹ ਇਸ ਬਿਪਤਾ ਵੇਲੇ ਕੰਮ ਆ ਸਕਦਾ ਹੈ । ਗੁਰੂ ਕੇ ਮਹਿਲਾਂ ਵਿਚੋਂ ਸਾਰਾ ਪ੍ਰਵਾਰ ਆ ਗਿਆ । ਪਰ ਹਫੜਾ ਦਫੜੀ ਵਿਚ ਬੀਬੀ ਵੀਰੋ ਜੀ ਉਪਰ ਚੁਬਾਰੇ ਵਿੱਚ ਸੁਤੇ ਹੀ ਰਹਿ ਗਏ । ਜਦੋਂ ਬਾਹਰ ਆ ਕੇ ਗੜ ਬੈਹਲਾਂ ਤੇ ਬੈਠਣ ਲੱਗੇ ਤਾਂ ਪਤਾ ਲਗਾ ਬੀਬੀ ਵੀਰੋ ਜੀ ਪ੍ਰਵਾਰ ਵਿਚ ਨਹੀਂ ਹੈ । ਭੜਥੂ ਮੱਚ ਗਿਆ ਸੱਭ ਚਿੰਤਾ ਤੁਰ ਹੋਏ । ਗੁਰੂ ਜੀ ਮਾਤਾਵਾਂ ਨੂੰ ਹੌਸਲਾ ਦਿੱਤਾ । ਸਿੰਘੋ ਤੇ ਬਾਬਕ ਨੂੰ ਘੋੜਿਆ ਤੇ ਭੇਜਿਆ ਗਿਆ ਨਾਲ ਹੀ ਗੁਰੂ ਜੀ ਹੋਰਾਂ ਆਪਣਾ ਸਿਮਰਨਾ ਭੇਜਿਆ ਕਿ ਇਹ ਸਿਮਰਨਾ ਦਿਖਾ ਬੀਬੀ ਨੂੰ ਘੋੜੇ ਤੇ ਬਿਠਾ ਸਾਥ ਲੈ ਆਉਣਾ । ਦੋਵੇਂ ਸਿੱਖ ਬੜੇ ਬਹਾਦਰ ਤੇ ਨਿਰਭੈ ਸਨ । ਬਾਬਕ ਫਾਰਸੀ ਤੇ ਪਸ਼ਤੋ ਵੀ ਜਾਣਦਾ ਸੀ । ਇਹ ਰਾਤ ਦੇ ਹਨੇਰੇ ਵਿਚ ਪਸ਼ਤੋ ਬੋਲਦਾ ਮਹਿਲਾਂ ਵਿਚ ਪੁੱਜ ਗਿਆ । ਘੋੜੇ ਤੋਂ ਉਤਰ ਸਿੰਘਾਂ ਉਪਰ ਬੈਠੇ ਬੀਬੀ ਜੀ ਨੂੰ ਗੁਰੂ ਜੀ ਦਾ ਸਿਮਰਨਾ ਦਿਖਲਾ ਘੋੜੇ ਤੇ ਝੜਾ ਚੱਲ ਪਿਆ । ਅੰਦਰ ਤੁਰਕ ਮਠਿਆਈ ਦੇ ਆਹੂ ਲਾਹੁਣ ਡਹੇ ਹੋਏ ਸਨ । ਜਦੋਂ ਤੁਰਨ ਲਗੇ ਤਾਂ ਕਿਸੇ ਪਸ਼ਤੋ ਵਿੱਚ ਪੁਛਿਆ ਕਿ “ ਕੌਨ ਹੈ ? ਬਾਬਕ ਨੇ ਪਸ਼ਤੋਂ ਵਿਚ ਉਤਰ ਦਿਤਾ ਕਿ “ ਤੁਹਾਡੇ ਸਾਥੀ ਹਨ । ਇਸ ਤਰ੍ਹਾਂ ਘੋੜੇ ਭਜਾਉਂਦੇ ਬੀਬੀ ਜੀ ਨੂੰ ਨਾਲ ਲੈ ਆਏ । ਰਾਹ ਵਿਚ ਬੀਬੀ ਜੀ ਦੀ ਜੁਤੀ ਦਾ ਇਕ ਪੈਰ ਡਿਗਾ ਤਾਂ ਇਕ ਸਿਪਾਹੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਬਾਬਕ ਨੇ ਉਸ ਦੇ ਮੂੰਹ ਵਿਚ ਗੋਲੀ ਮਾਰ ਪਾਰ ਬੁਲਾ ਦਿੱਤਾ । ਹੁਣ ਸਾਰਾ ਪ੍ਰਵਾਰ ਝਬਾਲ ਵੱਲ ਚਲ ਪਿਆ । ਬਰਾਤ ਜਿਹੜੀ ਕਿ ਮੱਲੇ ਤੋਂ ਆਉਣੀ ਸੀ ਨੂੰ ਏਲਚੀ ਭੇਜ ਝਬਾਲ ਆਉਣ ਲਈ ਸੁਨੇਹਾ ਭੇਜ ਦਿਤਾ । ਝਬਾਲ ਪੁੱਜਣ ਤੇ ਗੁਰੂ ਜੀ ਦਾ ਬੜਾ ਨਿਘਾ ਸੁਵਾਗਤ ਕੀਤਾ ਗਿਆ । ਦਿਨ ਚੜੇ ੨੬ ਜੇਠ ਨੂੰ ਗੁਰੂ ਜੀ ਨੇ ਉਥੋਂ ਇਕ ਸ਼ਾਹੂਕਾਰ ਪਾਸੋਂ ਰਸਦ ਆਦਿ ਖਰੀਦ ਕੜਾਹ ਪ੍ਰਸ਼ਾਦਿ ਕੀਤਾ ਆਪਣੀ ਸੈਨਾ ਨੂੰ ਛਕਾ ਕੇ ਹਟੇ ਸਨ ਕਿ ਬਰਾਤ ਵੀ ਆ ਗਈ । ਭਾਈ ਧਰਮਾ ਆਪਣੇ ਲਾਡਲੇ ਭਾਈ ਸਾਧੂ ਨੂੰ ਲੈ ਪੂਰੀ ਸੱਜ ਧੱਜ ਨਾਲ ਝਬਾਲ ਪੁੱਜੇ । ਬੀਬੀ ਰਾਮੋ ਜੀ ਭਾਈ ਸਾਂਈਦਾਸ ਵਿਚੋਲੇ ਵੀ ਨਾਲ । ਗੁਰ ਮਰਿਆਦਾ ਨਾਲ ਆਦਿ ਗਰੰਥ ਤੋਂ ਲਾਵਾਂ ਪੜੀਆਂ ਗਈਆਂ । ਜਦੋਂ ਬੀਬੀ ਵੀਰੋ ਜੀ ਨੂੰ ਵਿਦਾ ਕਰਨ ਲੱਗੇ ਤਾਂ ਬਚਨ ਰਾਹੀਂ ਉਪਦੇਸ਼ ਕੀਤਾ ਕਿ “ ਬੀਬੀ ਬੇਟੀ ! ਪਤੀ ਨਾਲ ਹੀ ਸੱਭ ਕੁਝ ਚੰਗਾ ਸੋਂਹਦਾ ਹੈ । ਘਰ ਵਿਚ ਆਇਆਂ ਦਾ ਆਦਰ – ਮਾਨ ਕਰਨਾ ਸੱਸ – ਸੋਹਰੇ ਨੂੰ ਮਾਤਾ ਪਿਤਾ ਜਾਣ ਸਤਿਕਾਰ ਕਰਨਾ ਹੈ । ਪਤੀ ਦੀ ਸੇਵਾ ਹੀ ਇਸਤਰੀ ਲਈ ਚੰਗੀ ਹੈ । ਸੋਹਣ ਕਵੀ ਲਿਖਦਾ ਹੈ : ‘ ਸੁਨ ਬੀਬੀ ਮੈਂ ਤੁਝੇ ਸੁਨਾਉ ॥ ਪਤਿ ਕੀ ਮਹਮਾ ਕਹਿ ਭਰ ਗਾਉ ॥ ਪਤੀ ਕੀ ਸੇਵਾ ਕਰਨੀ ਸਫਲੀ ਪਤਿਬਿਨ ਔਰ ਕਰੇ ਸੱਭ ਨਫਲੀ ॥ ਗੁਰੂ ਜਨ ਕੀ ਇਜ਼ਤ ਬਹੁ ਕਰਨੀ । ਸਾਸਾ ਸੇਵ ਰਿਦੁ ਮਹਿ ਸੁ ਧਰਨੀ ।
ਉਧਰ ਮਾਤਾ ਦਮੋਦਰੀ ਜੀ ਨੇ ਵੀ ਸਿੱਖ ਮਤ ਦਿੱਤੀ ਕਿ ਸੰਗਤ ਚੰਗੀ ਕਰਨੀ ਹੈ ਭੈੜੀ ਸੰਗਤ ਨਹੀਂ ਕਰਨੀ । ਇਥੋਂ ਵਾਂਗ ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰ ਗੁਰਬਾਣੀ ਗਾਉਂਦਿਆਂ ਸਾਰਾ ਕੰਮ ਕਾਰ ਕਰਨਾ ਹੈ । ਸੁਚੱਜੀ ਬਨਣਾ ਕੁਚੱਜੀ ਨਹੀਂ ਬਣਨਾ । ਬਹੁਤੀਆਂ ਗੱਲਾਂ ਨਹੀਂ ਕਰਨੀਆਂ । ਨਿਰਮਾਨ , ਨਿਵ ਚਲਣਾ ਹੈ । ਹਉਮੈ ਦਾ ਤਿਆਗ ਕਰਨਾ ਹੈ । ਪੇਕੇ ਘਰ ਨੂੰ ਕੋਈ ਉਲਾਮਾ ਨਹੀਂ ਮਿਲਣਾ ਚਾਹੀਦਾ । ਕਵੀ ਸੋਹਨ ਲਿਖਦਾ ਹੈ ਸੁਨ ਪੁਤਰੀ ਪ੍ਰਾਨ ਤੇ ਪਿਆਰੀ । ਜਿਸ ਤੇ ਬੈਸ ਕਿਤੇ ਸੁਖਕਾਰੀ ॥ ਕੁਲ ਕੀ ਬਾਤ ਚਿਤ ਮੈ ਧਰਨੀ ) ਖੋਟੀ ਸੰਗਤ ਨਹੀਂ ਸੋ ਕਰਨੀ ॥ ਪ੍ਰਭਾਤੇ ਉਠ ਕਰ ਮੰਜਨ ਕਰਯੋ ।। ਗੁਰੂ ਬਾਣੀ ਮੁਖ ਤੇ ਰਹੀਯੋ ॥ ਪੁਨਾ ਔਰ ਬਿਵਹਾਰ ਸੋ ਹੋਈ । ਭਲੇ ਸੰਭਾਲੋ ਨੀਕੋ ਸੋਈ ॥ ਮੈਂ ਢਿਗ ਉਪਾਲੰਭ ਨਹਿ ਆਵੈ ॥ ਐਸੀ ਥਾਂ ਸਰਬ ਸੁਖ ਪਾਵੈ ॥ ਬਰਾਤ ਬੀਬੀ ਵੀਰੋ ਜੀ ਦੀ ਡੋਲੀ ਲੈ ਵਾਪਸ ਪਰਤਨ ਲੱਗੀ ਤਾਂ ਭਾਈ ਸਾਧੂ ਜੀ ਨੇ ਗੁਰੂ ਜੀ ਦੇ ਚਰਨ ਪਕੜ ਲਏ । ਗੁਰੂ ਜੀ ਹੋਰਾਂ ਉੱਠਾ ਆਪਣੀ ਛਾਤੀ ਲਾ ਲਿਆ | ਅਨੰਦ ਕਾਰਜ ਤੋਂ ਗੁਰੂ ਜੀ ਕਿਹਾ ਕਿ ਇਸ ਅਸਥਾਨ ਮੇਲੇ ਲਗਣਗੇ । ਏਥੇ ੨੬ ਜੇਠ ਵਾਲੇ ਦਿਨ ਬੀਬੀ ਵੀਰੋ ਜੀ ਦੇ ਵਿਆਹ ਦੀ ਯਾਦ ਵਿਚ ਹਰ ਸਾਲ ਮਹਾਨ ਮੇਲਾ ਲੱਗਦਾ ਹੈ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਬੀਬੀ ਵੀਰੋ ਜੀ ਦੀ ਕੁੱਖੋਂ ਪੰਜ ਸੂਰਬੀਰਾਂ ਜਨਮ ਲਿਆ ਜਿਹੜੇ ਪੰਜੇ ਹੀ ਆਪਣੇ ਨਾਨੇ ਜੀ ਵਾਂਗ ਸੂਰਬੀਰ ਸਨ । ਇਨ੍ਹਾਂ ਨੇ ਆਪਣੇ ਮਾਮੇ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਯੁੱਧਾਂ ਵਿਚ ਸਾਥ ਦਿੱਤਾ । ਸੰਗੋ ਸ਼ਾਹ , ਗੁਲਾਬ ਚੰਦ , ਜੀਤ ਮੱਲ , ਗੰਗਾ ਰਾਮ ਤੇ ਮੋਹਰੀ ਚੰਦ ਸੰਗੋ ਸ਼ਾਹ ਨੂੰ ਦਸ਼ਮੇਸ਼ ਪਿਤਾ ਨੇ “ ਯੁੱਧ ਦਾ ਮਹਾਨ ਸੂਰਮੇ ” ਦਾ ਖਿਤਾਬ ਬਖਸ਼ਿਆ ( ਸ਼ਾਹ ਸੰਗਰਾਮ ) ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ਵਿਚ ਇਉਂ ਲਿਖਿਆ ਹੈ : ਤਹਾਂ ਸ਼ਾਹ ਸ੍ਰੀ ਸਾਹ ਸੰਗ੍ਰਾਮ ਕੋਪੇ ਪੰਚੈ ਬੀਰ ਬੰਕੇ ਪ੍ਰਥੀ ਪਾਇ ਰੋਪੇ । ਹੱਠੀ ਜੀਤ ਮੰਝ ਸੁੰਗਾਜੀ ਸੁਲਾਬੰ ਰਣੇ ਦੇਖੀਐ ਰੰਗ ਰੂਪੇ ਸ਼ਹਾਬੰ ॥੪ || ਪੰਜਾ ਸੂਰਮਿਆਂ ਭੂਆ ਦੇ ਪੁਤ੍ਰ ਭਰਾ । ਉਥੇ ਯੁੱਧ ਵਿਚ “ ਸ਼ਾਹ ਸ੍ਰੀ ਸੰਗੋਸ਼ਾਹ ( ਸ਼ਾਹ ਸੰਗਰਾਮ ਅਰਥ ਸਰਦਾਰਾਂ ਦਾ ਸਰਦਾਰ ) ਕ੍ਰੋਧਵਾਨ ਹੋਏ । ਇਨ੍ਹਾਂ ਪੰਜਾਂ ਸੁੰਦਰ ਭਰਾਵਾਂ ਨੇ ਧਰਤੀ ਤੇ ਪੈਰ ਗੱਡ ਦਿੱਤੇ । ਜੀਤ ਮੱਤ ( ਹੱਠੀ ) ਗੁਲਾਬ ਰਾਇ ( ਗਾਜ਼ੀ ) ਸੰਗੀਆਂ ਤੇ ਲਾਲ ਚੰਦ ਨੇ ਯੁੱਧ ਦਾ ਰੰਗ ਵੇਖਦੇ ਹੀ ਲਾਲ ਰੂਪ ਕਰ ਲਿਆ । ਅਰਥ ਬੀਰ ਰਸ ਨਾਲ ਮਤੇ ਜਾਣ ਕਰਕੇ ਪੰਜਾ ਭਰਾਵਾਂ ਦੇ ਚੇਹਰੇ ਲਾਲੋ ਲਾਲ ਹੋ ਗਏ ॥ ਭਟ ਵਹੀ ਮੁਲਤਾਨੀ ਸਿੰਧੀ ਵਿਚ ਵੀ ਇਉਂ ਜ਼ਿਕਰ ਆਉਂਦਾ ਹੈ : ਸੰਗੋ ਸ਼ਾਹ , ਜੀਤ ਮਲ , ਬੇਟੇ ਸਾਧੂ ਰਾਮ ਕੇ ਪੋਤੇ ਧਰਮ ਚੰਦ ਕੇ ਗੋਤਰੇ ਖੱਤਰੀ ਸੰਬਤ ਸਤਰਾਂ ਸੌ ਪੰਜਤਾਲੀ ਅਸੁਨ ਮਾਸ ਦੀ ਅਠਾਰਾਂ ਸੀ ਮੰਗਲਵਾਰ ਕੇ ਦਿੰਹੁ ਭਗਾਣੀ ਪਰਗਣਾ ਪਾਂਵਟਾ ਕੇ ਮਲਾਨ ਤੀਜੇ ਪਹਰ ਨਜਾਬਤ ਖਾਂ ਆਦਿ ਕੋ ਮਾਰ ਸ਼ਾਮ ਆਨ ਸ਼ਹਾਦਤਾਂ ਪਾਈਆਂ । ਬੀਬੀ ਵੀਰੋ ਜੀ ਨੇ ਜੋ ਸਿਖਿਆਵਾਂ ਆਪਣੇ ਪੇਕੇ ਘਰ ਮਾਪਿਆ ਪਾਸੋਂ ਲਈਆਂ ਸਨ ਉਹ ਤੇ ਮੀਰੀ – ਪੀਰੀ ਦੇ ਮਾਲਕ ਦੇ ਜੰਗਾਂ ਯੁੱਧਾਂ ਦੀਆਂ ਕਹਾਣੀਆਂ ਆਪਣੇ ਪੁੱਤਰਾਂ ਨੂੰ ਸੁਣਾ ਸੁਣਾ ਕੇ ਉਨ੍ਹਾਂ ਨੂੰ ਸੂਰਬੀਰ ਤੇ ਨਿਰਭੈ ਬਣਾ ਦਿੱਤਾ ਸੀ । ਉਨ੍ਹਾਂ ਨੂੰ ਹਰ ਔਕੜ ਤੇ ਬਿਪਤਾ ਵੇਲੇ ਆਪਣੇ ਨਾਨੇ ( ਗੁਰੂ ਹਰਿਗੋਬਿੰਦ ਸਿੰਘ ) ਵਾਂਗ ਨਿਤ ਚੜਦੀਆਂ ਕਲਾ ਵਿੱਚ ਰਹਿਣ ਦੀ ਉਚੇਰੀ ਸਿੱਖਿਆ ਦਿੱਤੀ ਗਈ ਸੀ । ਬੀਬੀ ਵੀਰੋ ਜੀ ਨੇ ਆਪਣੇ ਲਖਤੇ ਜਿਗਰਾਂ ਨੂੰ ਉਹ ਹਰ ਸਿਖਿਆ ਦਿੱਤੀ ਜਿਹੜੀ ਕਿ ਇਕ ਸੂਰਮੇ ਨੂੰ ਮੈਦਾਨੇ ਜੰਗ ਵਿੱਚ ਲੋੜੀਂਦੀ ਹੈ । ਇਸੇ ਸਿੱਖਿਆ ਸਦਕਾ ਇਨ੍ਹਾਂ ਦੇ ਦੋ ਪੁੱਤਰਾਂ ਜੀਤ ਮੱਲ ਨੇ ਸੰਗੋ ਸ਼ਾਹ ਨੇ ਗੁਰੂ ਜੀ ਦੇ ਸਨਮੁਖ ਸ਼ਹੀਦੀ ਪਾਈ ।
ਦਾਸ ਜੋਰਾਵਰ ਸਿੰਘ ਤਰਸਿੱਕਾ।



Share On Whatsapp

Leave a comment


ਜੋਤੀ ਜੋਤਿ ਸਮਉਣ ਤੋ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਨੂੰ ਕਿਹਾ ਕਿ ਤੁਸੀਂ ਵੀ ਸੁੰਦਰੀ ਜੀ ਕੋਲ ਦਿੱਲੀ ਚੱਲੇ ਜਾਉ । ਅਜੇ ਤੁਹਾਡਾ ਸਮਾ ਰਹਿੰਦਾ।
ਮਾਤਾ ਜੀ ਨੇ ਹੱਥ ਜੋੜ ਬੇਨਤੀ ਕੀਤੀ ਤੁਸੀ ਜਾਣਦੇ ਹੋ, ਮੈ ਤੇ ਪ੍ਰਣ ਕੀਤਾ ਹੈ ,ਆਪ ਜੀ ਦੇ ਦਰਸ਼ਨਾਂ ਤੋਂ ਬਗ਼ੈਰ ਪ੍ਰਸ਼ਾਦਾ ਪਾਣੀ ਨਹੀਂ ਛਕਦੀ ਤਾਂ ਫਿਰ ਤੁਹਾਡੇ ਤੋ ਬਾਦ ਮੇਰਾ ਜੀਵਨ ਨਿਰਵਾਹ ਕਿਵੇ ਹੋ ਸਕਦਾ ? ਕਲਗੀਧਰ ਜੀ ਨੇ ਉਸ ਵੇਲੇ ਛੇਵੇ ਪਾਤਸ਼ਾਹ ਵਾਲੇ ਪੰਜ ਸ਼ਸਤਰ( ਕੁਝ ਛੇ ਕਹਿੰਦੇ ਨੇ ) ਮਾਤਾ ਜੀ ਨੂੰ ਬਖ਼ਸ਼ੇ ਤੇ ਬਚਨ ਕਹੇ , “ਇਨ੍ਹਾਂ ਦੀ ਸੇਵਾ ਕਰਨੀ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕਰਕੇ , ਏਨਾ ਦੇ ਦਰਸ਼ਨ ਕਰਨੇ, ਸਾਡੇ ਦਰਸ਼ਨ ਹੋਣਗੇ” .
ਦਰਸ਼ਨ ਕਰੈਂ ਹਮਾਰਾ ਯਥਾ ।
ਇਨ ਕੋ ਅਵਿਲੋਕਨ ਕਰ ਤਥਾ। (ਸੂਰਜ ਪ੍ਰਕਾਸ਼)
ਸਿੱਖ ਲਈ ਸਸ਼ਤਰ ਦੀਦਾਰ ਗੁਰੂ ਦਰਸ਼ਨ ਹੈ
……ਯਹੈ ਹਮਾਰੇ ਪੀਰ
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a comment






Share On Whatsapp

Leave a comment




Share On Whatsapp

Leave a Comment
Charandeep Singh : Waheguru Ji



Share On Whatsapp

Leave a comment






Share On Whatsapp

Leave a comment


सलोक मः ५ ॥ नदी तरंदड़ी मैडा खोजु न खु्मभै मंझि मुहबति तेरी ॥ तउ सह चरणी मैडा हीअड़ा सीतमु हरि नानक तुलहा बेड़ी ॥१॥ मः ५ ॥ जिन्हा दिसंदड़िआ दुरमति वंञै मित्र असाडड़े सेई ॥हउ ढूढेदी जगु सबाइआ जन नानक विरले केई ॥२॥ पउड़ी ॥ आवै साहिबु चिति तेरिआ भगता डिठिआ ॥ मन की कटीऐ मैलु साधसंगि वुठिआ ॥ जनम मरण भउ कटीऐ जन का सबदु जपि ॥ बंधन खोलन्हि संत दूत सभि जाहि छपि ॥ तिसु सिउ लाइन्हि रंगु जिस दी सभ धारीआ ॥ ऊची हूं ऊचा थानु अगम अपारीआ ॥ रैणि दिनसु कर जोड़ि सासि सासि धिआईऐ ॥ जा आपे होइ दइआलु तां भगत संगु पाईऐ
॥९॥

(संसार) नदी में तैरते मेरा पैर ( मोह के कीचड में ) नहीं गुस्ता , क्योकि मेरे दिल में तेरी प्रीत है। हे पति (प्रभु) ! मेंने अपना यह निमन्हा सा दिल तेरे चरणों में परो लिया है, हे हरी ! ( संसार- समुन्दर में तेरने के लिए , तू ही ) नानक का तुला है और बेडी है ॥੧॥ हमारे (असली) मित्र वही मानुष है जिनका दीदार होने से गलत मत (सोच) दूर हो जाती है, पर , गुरू नानक जी स्वयं को कहते हैं, हे दास नानक ! में सारा जगत देख लिया है , कोई विरले ( इस प्रकार के मनुषः मिलते है) ॥੨॥ ( हे प्रभु!) तेरे भगतो के दर्शन करने सेतू मालिक हमारे मन में आ बस्ता है। साध सांगत में हमारी मन की मेल कट जाती है, और फिर सिफत -सलाह की बाणी पड़ने से सेवक का जनम मरण का ( भाव, सारी उम्र का ) डर कट जाता है। क्योकि संत ( जिस मनुषः के माया वाले ) बंधन खोलते है ( उस के विकार रूप ) सारे जिन भुत छुप जाते है। यह सारा संसार जिस प्रभु का बनाया हुआ है , जिस का अस्थान सब से उचा है, जो बहुत बेअंत है, संत उस परमात्मा के साथ ( हमारा ) प्यार जोड़ देते है। दिन रात हर साँस के साथ हाथ जोड़ के प्रभु का सिमरन करना चाहिए । जब प्रभु सवम दयाल होता तो उस के भगतो की सांगत प्राप्त होती है ॥९॥



Share On Whatsapp

Leave a comment


ਅੰਗ : 520

ਸਲੋਕ ਮ:੫ ॥ ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥ ਮ: ੫ ॥ ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥ ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥ ਪਉੜੀ ॥ ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥ ਬੰਧਨ ਖੋਲਨ੍ਹ੍ਹਿ ਸੰਤ ਦੂਤ ਸਭਿ ਜਾਹਿ ਛਪਿ ॥ ਤਿਸੁ ਸਿਉ ਲਾਇਨ੍ਹ੍ਹਿ ਰੰਗੁ ਜਿਸ ਦੀ ਸਭ ਧਾਰੀਆ ॥ ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥ ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥ ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥

ਅਰਥ : (ਸੰਸਾਰ-) ਨਦੀ ਵਿਚ ਤਰਦੀ ਦਾ ਮੇਰਾ ਪੈਰ (ਮੋਹ ਦੇ ਚਿੱਕੜ ਵਿਚ) ਨਹੀਂ ਖੁੱਭਦਾ,ਕਿਉਂਕਿ ਮੇਰੇ ਹਿਰਦੇ ਵਿਚ ਤੇਰੀ ਪ੍ਰੀਤ ਹੈ। ਹੇ ਪਤੀ (ਪ੍ਰਭੂ)! ਮੈਂ ਆਪਣਾ ਇਹ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿਚ ਪ੍ਰੋ ਲਿਆ ਹੈ, ਹੇ ਹਰੀ! (ਸੰਸਾਰ-ਸਮੁੰਦਰ ਵਿਚੋਂ ਤਰਨ ਲਈ, ਤੂੰ ਹੀ) ਨਾਨਕ ਦਾ ਤੁਲ੍ਹਾ ਹੈਂ ਤੇ ਬੇੜੀ ਹੈਂ ॥੧॥ ਸਾਡੇ (ਅਸਲ) ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ ਦੀਦਾਰ ਹੋਇਆਂ ਭੈੜੀ ਮੱਤ ਦੂਰ ਹੋ ਜਾਂਦੀ ਹੈ, ਪਰ, ਗੁਰੂ ਨਾਨਕ ਜੀ ਆਪ ਨੂੰ ਕਹਿੰਦੇ ਹਨ, ਹੇ ਦਾਸ ਨਾਨਕ! ਮੈਂ ਸਾਰਾ ਜਗਤ ਭਾਲ ਵੇਖਿਆ ਹੈ, ਕੋਈ ਵਿਰਲੇ (ਅਜੇਹੇ ਮਨੁੱਖ ਮਿਲਦੇ ਹਨ) ॥੨॥ (ਹੇ ਪ੍ਰਭੂ!) ਤੇਰੇ ਭਗਤਾਂ ਦੇ ਦਰਸ਼ਨ ਕੀਤਿਆਂ ਤੂੰ ਮਾਲਕ ਅਸਾਡੇ ਮਨ ਵਿਚ ਆ ਵੱਸਦਾ ਹੈਂ। ਸਾਧ ਸੰਗਤ ਵਿਚ ਅੱਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ, ਤੇ ਫਿਰ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਿਆਂ ਸੇਵਕ ਦਾ ਜਨਮ ਮਰਨ ਦਾ (ਭਾਵ, ਸਾਰੀ ਉਮਰ ਦਾ) ਡਰ ਕੱਟਿਆ ਜਾਂਦਾ ਹੈ। ਕਿਉਂਕਿ ਸੰਤ (ਜਿਸ ਮਨੁੱਖ ਦੇ ਮਾਇਆ ਵਾਲੇ) ਬੰਧਨ ਖੋਲ੍ਹਦੇ ਹਨ (ਉਸ ਦੇ ਵਿਕਾਰ ਰੂਪ) ਸਾਰੇ ਜਿੰਨ ਭੂਤ ਲੁਕ ਜਾਂਦੇ ਹਨ। ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ, ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ, ਜੋ ਅਪਹੁੰਚ ਤੇ ਬੇਅੰਤ ਹੈ, ਸੰਤ ਉਸ ਪਰਮਾਤਮਾ ਨਾਲ (ਅਸਾਡਾ) ਪਿਆਰ ਜੋੜ ਦੇਂਦੇ ਹਨ। ਦਿਨ ਰਾਤਿ ਸੁਆਸ ਸੁਆਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ॥੯॥



Share On Whatsapp

Leave a Comment
SIMRANJOT SINGH : Waheguru Ji🙏




  ‹ Prev Page Next Page ›