ਅੰਗ : 688
ਧਨਾਸਰੀ ਮਹਲਾ ੧ ॥ ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ॥ ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ ਸਿਰਜੀ ਤਿਨਿ ਗੋਈ ॥ ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਨ ਸਕੈ ਕੋਈ ॥ ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ ਆਪੇ ਸੁਰਤਿ ਬੁਝਾਈ ॥ ਨਾਨਕ ਸਾਹਿਬੁ ਅਗਮ ਅਗੋਚਰੁ ਜੀਵਾ ਸਚੀ ਨਾਈ ॥੧॥ ਤੁਮ ਸਰਿ ਅਵਰੁ ਨ ਕੋਇ ਆਇਆ ਜਾਇਸੀ ਜੀਉ ॥ ਹੁਕਮੀ ਹੋਇ ਨਿਬੇੜੁ ਭਰਮੁ ਚੁਕਾਇਸੀ ਜੀਉ ॥ ਗੁਰੁ ਭਰਮੁ ਚੁਕਾਏ ਅਕਥੁ ਕਹਾਏ ਸਚ ਮਹਿ ਸਾਚੁ ਸਮਾਣਾ ॥ ਆਪਿ ਉਪਾਏ ਆਪਿ ਸਮਾਏ ਹੁਕਮੀ ਹੁਕਮੁ ਪਛਾਣਾ ॥ ਸਚੀ ਵਡਿਆਈ ਗੁਰ ਤੇ ਪਾਈ ਤੂ ਮਨਿ ਅੰਤਿ ਸਖਾਈ ॥ ਨਾਨਕ ਸਾਹਿਬੁ ਅਵਰੁ ਨ ਦੂਜਾ ਨਾਮਿ ਤੇਰੈ ਵਡਿਆਈ ॥੨॥ ਤੂ ਸਚਾ ਸਿਰਜਣਹਾਰੁ ਅਲਖ ਸਿਰੰਦਿਆ ਜੀਉ ॥ ਏਕੁ ਸਾਹਿਬੁ ਦੁਇ ਰਾਹ ਵਾਦ ਵਧੰਦਿਆ ਜੀਉ ॥ ਦੁਇ ਰਾਹ ਚਲਾਏ ਹੁਕਮਿ ਸਬਾਏ ਜਨਮਿ ਮੁਆ ਸੰਸਾਰਾ ॥ ਨਾਮ ਬਿਨਾ ਨਾਹੀ ਕੋ ਬੇਲੀ ਬਿਖੁ ਲਾਦੀ ਸਿਰਿ ਭਾਰਾ ॥ ਹੁਕਮੀ ਆਇਆ ਹੁਕਮੁ ਨ ਬੂਝੈ ਹੁਕਮਿ ਸਵਾਰਣਹਾਰਾ ॥ ਨਾਨਕ ਸਾਹਿਬੁ ਸਬਦਿ ਸਿਞਾਪੈ ਸਾਚਾ ਸਿਰਜਣਹਾਰਾ ॥੩॥ ਭਗਤ ਸੋਹਹਿ ਦਰਵਾਰਿ ਸਬਦਿ ਸੁਹਾਇਆ ਜੀਉ ॥ ਬੋਲਹਿ ਅੰਮ੍ਰਿਤ ਬਾਣਿ ਰਸਨ ਰਸਾਇਆ ਜੀਉ ॥ ਰਸਨ ਰਸਾਏ ਨਾਮਿ ਤਿਸਾਏ ਗੁਰ ਕੈ ਸਬਦਿ ਵਿਕਾਣੇ ॥ ਪਾਰਸਿ ਪਰਸਿਐ ਪਾਰਸੁ ਹੋਏ ਜਾ ਤੇਰੈ ਮਨਿ ਭਾਣੇ ॥ ਅਮਰਾ ਪਦੁ ਪਾਇਆ ਆਪੁ ਗਵਾਇਆ ਵਿਰਲਾ ਗਿਆਨ ਵੀਚਾਰੀ ॥ ਨਾਨਕ ਭਗਤ ਸੋਹਨਿ ਦਰਿ ਸਾਚੈ ਸਾਚੇ ਕੇ ਵਾਪਾਰੀ ॥੪॥ ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ ॥ ਸਤਿਗੁਰ ਪੂਛਉ ਜਾਇ ਨਾਮੁ ਧਿਆਇਸਾ ਜੀਉ ॥ ਸਚੁ ਨਾਮੁ ਧਿਆਈ ਸਾਚੁ ਚਵਾਈ ਗੁਰਮੁਖਿ ਸਾਚੁ ਪਛਾਣਾ ॥ ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ ਵਖਾਣਾ ॥ ਕਰਣੀ ਕਾਰ ਧੁਰਹੁ ਫੁਰਮਾਈ ਆਪਿ ਮੁਆ ਮਨੁ ਮਾਰੀ ॥ ਨਾਨਕ ਨਾਮੁ ਮਹਾ ਰਸੁ ਮੀਠਾ ਤ੍ਰਿਸਨਾ ਨਾਮਿ ਨਿਵਾਰੀ ॥੫॥੨॥
ਅਰਥ: ਹੇ ਪ੍ਰਭੂ ਜੀ! ਤੇਰੇ ਨਾਮ ਵਿਚ (ਜੁੜ ਕੇ) ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਪ੍ਰਭੂ ਗੁਣਾਂ (ਦਾ ਖ਼ਜ਼ਾਨਾ) ਹੈ ਤੇ ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ। ਗੁਰੂ ਦਾ ਬਖ਼ਸ਼ਿਆ ਗਿਆਨ ਦੱਸਦਾ ਹੈ ਕਿ ਸਿਰਜਣਹਾਰ ਪ੍ਰਭੂ ਬੇਅੰਤ ਹੈ, ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਇਸ ਨੂੰ ਨਾਸ ਕਰਦਾ ਹੈ। ਜਦੋਂ ਉਸ ਦੇ ਹੁਕਮ ਵਿਚ ਭੇਜਿਆ ਹੋਇਆ (ਮੌਤ ਦਾ) ਸੱਦਾ ਆਉਂਦਾ ਹੈ ਤਾਂ ਕੋਈ ਜੀਵ (ਉਸ ਸੱਦੇ ਨੂੰ) ਮੋੜ ਨਹੀਂ ਸਕਦਾ। ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਜੀਵ ਦੇ ਸਿਰ ਉਤੇ (ਉਸ ਦੇ ਕੀਤੇ ਕਰਮਾਂ ਅਨੁਸਾਰ) ਲੇਖ ਲਿਖਦਾ ਹੈ, ਆਪ ਹੀ (ਜੀਵ ਨੂੰ ਸਹੀ ਜੀਵਨ-ਰਾਹ ਦੀ) ਸੂਝ ਬਖ਼ਸ਼ਦਾ ਹੈ। ਮਾਲਕ-ਪ੍ਰਭੂ ਅਪਹੁੰਚ ਹੈ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਹੇ ਨਾਨਕ ਜੀ! (ਉਸ ਦੇ ਦਰ ਤੇ ਅਰਦਾਸ ਕਰੋ, ਤੇ ਆਖੋ-ਹੇ ਪ੍ਰਭੂ!) ਤੇਰੀ ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ (ਮੈਨੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼) ॥੧॥ ਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ, (ਹੋਰ ਜੇਹੜਾ ਭੀ ਜਗਤ ਵਿਚ) ਆਇਆ ਹੈ, (ਉਹ ਇਥੋਂ ਆਖ਼ਰ) ਚਲਾ ਜਾਇਗਾ (ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ)। ਜਿਸ ਮਨੁੱਖ ਦੀ ਭਟਕਣਾ (ਗੁਰੂ) ਦੂਰ ਕਰਦਾ ਹੈ, ਪ੍ਰਭੂ ਦੇ ਹੁਕਮ ਅਨੁਸਾਰ ਉਸ ਦੇ ਜਨਮ ਮਰਨ ਦੇ ਗੇੜ ਦਾ ਖ਼ਾਤਮਾ ਹੋ ਜਾਂਦਾ ਹੈ। ਗੁਰੂ ਜਿਸ ਦੀ ਭਟਕਣਾ ਦੂਰ ਕਰਦਾ ਹੈ, ਉਸ ਪਾਸੋਂ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ। ਉਹ ਮਨੁੱਖ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਰਹਿੰਦਾ ਹੈ, ਸਦਾ-ਥਿਰ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ। ਉਹ ਮਨੁੱਖ ਰਜ਼ਾ ਦੇ ਮਾਲਕ-ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ (ਤੇ ਸਮਝ ਲੈਂਦਾ ਹੈ ਕਿ) ਪ੍ਰਭੂ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ (ਆਪਣੇ ਵਿਚ) ਲੀਨ ਕਰ ਲੈਂਦਾ ਹੈ। ਹੇ ਪ੍ਰਭੂ! ਜਿਸ ਮਨੁੱਖ ਨੇ ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਗੁਰੂ ਤੋਂ ਪ੍ਰਾਪਤ ਕਰ ਲਈ ਹੈ, ਤੂੰ ਉਸ ਦੇ ਮਨ ਵਿਚ ਆ ਵੱਸਦਾ ਹੈਂ ਤੇ ਅੰਤ ਸਮੇ ਭੀ ਉਸ ਦਾ ਸਾਥੀ ਬਣਦਾ ਹੈਂ। ਹੇ ਨਾਨਕ ਜੀ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ। (ਉਸ ਦੇ ਦਰ ਤੇ ਅਰਦਾਸ ਕਰੋ ਤੇ ਆਖੋ-) ਹੇ ਪ੍ਰਭੂ! ਤੇਰੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੨॥ ਹੇ ਅਦ੍ਰਿਸ਼ਟ ਰਚਨਹਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ ਤੇ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ। ਇਕੋ ਸਿਰਜਣਹਾਰ ਹੀ (ਸਾਰੇ ਜਗਤ ਦਾ) ਮਾਲਕ ਹੈ, ਉਸ ਨੇ (ਜੰਮਣਾ ਤੇ ਮਰਨਾ) ਦੋ ਰਸਤੇ ਚਲਾਏ ਹਨ। (ਉਸੇ ਦੀ ਰਜ਼ਾ ਅਨੁਸਾਰ ਜਗਤ ਵਿਚ) ਝਗੜੇ ਵਧਦੇ ਹਨ। ਦੋਵੇਂ ਰਸਤੇ ਪ੍ਰਭੂ ਨੇ ਹੀ ਤੋਰੇ ਹਨ, ਸਾਰੇ ਜੀਵ ਉਸੇ ਦੇ ਹੁਕਮ ਵਿਚ ਹਨ, (ਉਸੇ ਦੇ ਹੁਕਮ ਅਨੁਸਾਰ) ਜਗਤ ਜੰਮਦਾ ਤੇ ਮਰਦਾ ਰਹਿੰਦਾ ਹੈ। (ਜੀਵ ਨਾਮ ਨੂੰ ਭੁਲਾ ਕੇ ਮਾਇਆ ਦੇ ਮੋਹ ਦਾ) ਜ਼ਹਰ-ਰੂਪ ਭਾਰ ਆਪਣੇ ਸਿਰ ਉਤੇ ਇਕੱਠਾ ਕਰੀ ਜਾਂਦਾ ਹੈ, (ਤੇ ਇਹ ਨਹੀਂ ਸਮਝਦਾ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਸਾਥੀ-ਮਿੱਤਰ ਨਹੀਂ ਬਣ ਸਕਦਾ। ਜੀਵ (ਪਰਮਾਤਮਾ ਦੇ) ਹੁਕਮ ਅਨੁਸਾਰ (ਜਗਤ ਵਿਚ) ਆਉਂਦਾ ਹੈ, (ਪਰ ਮਾਇਆ ਦੇ ਮੋਹ ਵਿਚ ਫਸ ਕੇ ਉਸ) ਹੁਕਮ ਨੂੰ ਸਮਝਦਾ ਨਹੀਂ। ਪ੍ਰਭੂ ਆਪ ਹੀ ਜੀਵ ਨੂੰ ਆਪਣੇ ਹੁਕਮ ਅਨੁਸਾਰ (ਸਿੱਧੇ ਰਾਹ ਪਾ ਕੇ) ਸਵਾਰਨ ਦੇ ਸਮਰਥ ਹੈ। ਹੇ ਨਾਨਕ ਜੀ! ਗੁਰੂ ਦੇ ਸ਼ਬਦ ਵਿਚ ਜੁੜਿਆਂ ਇਹ ਪਛਾਣ ਆਉਂਦੀ ਹੈ ਕਿ ਜਗਤ ਦਾ ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ॥੩॥ ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਦੇ ਹਨ, ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਹਨ। ਉਹ ਬੰਦੇ ਆਤਮਕ ਜੀਵਨ ਦੇਣ ਵਾਲੀ ਬਾਣੀ ਆਪਣੀ ਜੀਭ ਨਾਲ ਉਚਾਰਦੇ ਰਹਿੰਦੇ ਹਨ, ਜੀਵ ਨੂੰ ਉਸ ਬਾਣੀ ਨਾਲ ਇਕ-ਰਸ ਕਰ ਲੈਂਦੇ ਹਨ। ਭਗਤ-ਜਨ ਪ੍ਰਭੂ ਦੇ ਨਾਮ ਨਾਲ ਜੀਭ ਨੂੰ ਰਸਾ ਲੈਂਦੇ ਹਨ, ਨਾਮ ਵਿਚ ਜੁੜ ਕੇ (ਨਾਮ ਵਾਸਤੇ ਉਹਨਾਂ ਦੀ) ਪਿਆਸ ਵਧਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ-ਨਾਮ ਤੋਂ ਸਦਕੇ ਹੁੰਦੇ ਹਨ (ਨਾਮ ਦੀ ਖ਼ਾਤਰ ਹੋਰ ਸਭ ਸਰੀਰਕ ਸੁਖ ਕੁਰਬਾਨ ਕਰਦੇ ਹਨ)। ਹੇ ਪ੍ਰਭੂ! ਜਦੋਂ (ਭਗਤ ਜਨ) ਤੇਰੇ ਮਨ ਵਿਚ ਪਿਆਰੇ ਲੱਗਦੇ ਹਨ, ਤਾਂ ਉਹ ਗੁਰੂ-ਪਾਰਸ ਨਾਲ ਛੁਹ ਕੇ ਆਪ ਭੀ ਪਾਰਸ ਹੋ ਜਾਂਦੇ ਹਨ (ਹੋਰਨਾਂ ਨੂੰ ਪਵਿਤ੍ਰ ਜੀਵਨ ਦੇਣ ਜੋਗੇ ਹੋ ਜਾਂਦੇ ਹਨ)। ਜੇਹੜੇ ਬੰਦੇ ਆਪਾ-ਭਾਵ ਦੂਰ ਕਰਦੇ ਹਨ ਉਹਨਾਂ ਨੂੰ ਉਹ ਆਤਮਕ ਦਰਜਾ ਮਿਲ ਜਾਂਦਾ ਹੈ ਜਿਥੇ ਆਤਮਕ ਮੌਤ ਅਸਰ ਨਹੀਂ ਕਰ ਸਕਦੀ। ਪਰ ਅਜੇਹਾ ਕੋਈ ਵਿਰਲਾ ਹੀ ਗੁਰੂ ਦੇ ਦਿੱਤੇ ਗਿਆਨ ਦੀ ਵਿਚਾਰ ਕਰਨ ਵਾਲਾ ਬੰਦਾ ਹੁੰਦਾ ਹੈ। ਹੇ ਨਾਨਕ ਜੀ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦੇ ਹਨ, ਉਹ (ਆਪਣੇ ਸਾਰੇ ਜੀਵਨ ਵਿਚ) ਸਦਾ-ਥਿਰ ਪ੍ਰਭੂ ਦੇ ਨਾਮ ਦਾ ਹੀ ਵਣਜ ਕਰਦੇ ਹਨ ॥੪॥ ਜਦੋਂ ਤਕ ਮੈਂ ਮਾਇਆ ਵਾਸਤੇ ਭੁੱਖਾ ਪਿਆਸਾ ਰਹਿੰਦਾ ਹਾਂ, ਤਦ ਤਕ ਮੈਂ ਕਿਸੇ ਭੀ ਤਰ੍ਹਾਂ ਪ੍ਰਭੂ ਦੇ ਦਰ ਤੇ ਪਹੁੰਚ ਨਹੀਂ ਸਕਦਾ। (ਮਾਇਆ ਦੀ ਤ੍ਰਿਸ਼ਨਾ ਦੂਰ ਕਰਨ ਦਾ ਇਲਾਜ) ਮੈਂ ਜਾ ਕੇ ਆਪਣੇ ਗੁਰੂ ਤੋਂ ਪੁੱਛਦਾ ਹਾਂ (ਤੇ ਉਸ ਦੀ ਸਿੱਖਿਆ ਅਨੁਸਾਰ) ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ (ਨਾਮ ਹੀ ਤ੍ਰਿਸਨਾ ਦੂਰ ਕਰਦਾ ਹੈ)। ਗੁਰੂ ਦੀ ਸਰਨ ਪੈ ਕੇ ਮੈਂ ਸਦਾ-ਥਿਰ ਨਾਮ ਸਿਮਰਦਾ ਹਾਂ ਸਦਾ-ਥਿਰ ਪ੍ਰਭੂ (ਦੀ ਸਿਫ਼ਤ-ਸਾਲਾਹ) ਉਚਾਰਦਾ ਹਾਂ, ਤੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦਾ ਹਾਂ। ਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂੰਹੋਂ ਬੋਲਦਾ ਹਾਂ ਜੋ ਦੀਨਾਂ ਦਾ ਸਹਾਰਾ ਹੈ ਜੋ ਦਇਆ ਦਾ ਸੋਮਾ ਹੈ ਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਪਰਮਾਤਮਾ ਨੇ ਜਿਸ ਮਨੁੱਖ ਨੂੰ ਆਪਣੀ ਹਜ਼ੂਰੀ ਤੋਂ ਹੀ ਨਾਮ ਸਿਮਰਨ ਦੀ ਕਰਨ-ਜੋਗ ਕਾਰ ਕਰਨ ਦਾ ਹੁਕਮ ਦੇ ਦਿੱਤਾ, ਉਹ ਮਨੁੱਖ ਆਪਣੇ ਮਨ ਨੂੰ (ਮਾਇਆ ਵਲੋਂ) ਮਾਰ ਕੇ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ। ਹੇ ਨਾਨਕ ਜੀ! ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਹੀ ਮਿੱਠਾ* *ਤੇ ਹੋਰ ਸਭ ਰਸਾਂ ਨਾਲੋਂ ਸ੍ਰੇਸ਼ਟ ਲੱਗਦਾ ਹੈ, ਉਸ ਨੇ ਨਾਮ ਸਿਮਰਨ ਦੀ ਬਰਕਤਿ ਨਾਲ ਮਾਇਆ ਦੀ ਤ੍ਰਿਸ਼ਨਾ (ਆਪਣੇ ਅੰਦਰੋਂ) ਦੂਰ ਕਰ ਲਈ ਹੁੰਦੀ ਹੈ ॥੫॥੨॥
सलोकु मः ३ ॥ सेखा चउचकिआ चउवाइआ एहु मनु इकतु घरि आणि ॥ एहड़ तेहड़ छडि तू गुर का सबदु पछाणु ॥ सतिगुर अगै ढहि पउ सभु किछु जाणै जाणु ॥ आसा मनसा जलाइ तू होइ रहु मिहमाणु ॥ सतिगुर कै भाणै भी चलहि ता दरगह पावहि माणु ॥ नानक जि नामु न चेतनी तिन धिगु पैनणु धिगु खाणु ॥१॥ मः ३ ॥ हरि गुण तोटि न आवई कीमति कहणु न जाइ ॥ नानक गुरमुखि हरि गुण रवहि गुण महि रहै समाइ ॥२॥ पउड़ी ॥ हरि चोली देह सवारी कढि पैधी भगति करि ॥ हरि पाटु लगा अधिकाई बहु बहु बिधि भाति करि ॥ कोई बूझै बूझणहारा अंतरि बिबेकु करि ॥ सो बूझै एहु बिबेकु जिसु बुझाए आपि हरि ॥ जनु नानकु कहै विचारा गुरमुखि हरि सति हरि ॥११॥
ਅੰਗ : 646
ਸਲੋਕੁ ਮਃ ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ ਮਃ ੩ ॥ ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ ਪਉੜੀ ॥ ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥
ਅਰਥ: ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ।1। ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; (ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ।2। (ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ। (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ; (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ। ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ)।11।
2 ਜੁਲਾਈ ਬਰਸ਼ੀ ਬਾਬਾ ਜਵੰਦ ਸਿੰਘ ਜੀ ਜਿਹਨਾਂ ਦਾ ਰਾਜਾਸਾਂਸੀ ਹਵਾਈ ਅੱਡੇ ਵਿੱਚ ਗੁਰਦੁਆਰਾ ਸਾਹਿਬ ਹੈ । ਜੀਵਨੀ ਪੜੋ ਜੀ।
ਨਾਮ ਦੇ ਰਸੀਏ , ਆਤਮਿਕ ਸ਼ਕਤੀਆਂ ਦੇ ਮਾਲਕ ਬਾਬਾ ਜਵੰਦ ਸਿੰਘ ਜੀ ਦਾ ਜਨਮ 5 ਸਾਵਣ 1880 ਈ ਨੂੰ ਪਿੰਡ ਭੰਗਵਾਂ ਨੇੜੇ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਸਾਹਿਬ ਜੀ ਵਿਖੇ ਮਾਤਾ ਖੇਮੀ ਜੀ ਪਵਿੱਤਰ ਕੁੱਖੋਂ ਤੇ ਪਿਤਾ ਸ.ਨੱਥਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ । ਆਪ ਜੀ ਦਾ ਭਰਾ ਸ਼ੇਰ ਸਿੰਘ ਆਪ ਜੀ ਤੋਂ 5 ਸਾਲ ਵੱਡੇ ਸਨ । ਬਾਲ ਅਵਸਥਾ ਵਿੱਚ ਆਪ ਜੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਅਤੇ ਜੋ ਵੀ.ਬਚਨ ਆਪਣੀ ਰਸਨਾਂ ਤੋਂ ਉਚਾਰਦੇ ਉਹ ਸੱਚ ਹੋ ਜਾਂਦੇ । ਆਪ ਜੀ ਦਾ ਆਨੰਦ ਕਾਰਜ਼ 17 ਸਾਲ ਦੀ ਉਮਰ ਵਿੱਚ ਪਿੰਡ ਮਰੜ ਦੇ ਵਸਨੀਕ ਸ.ਗੰਡਾ ਸਿੰਘ ਜੀ ਦੀ ਸਪੁੱਤਰੀ ਈਸ਼ਰ ਕੌਰ ਜੀ ਨਾਲ ਹੋਇਆ । ਆਪ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸਦਾ ਨਾਂ ਸੰਤ ਸਿੰਘ ਜੀ ਰੱਖਿਆ । ਸੰਤ ਸਿੰਘ ਜੀ ਦਾ ਆਨੰਦ ਕਾਰਜ ਪਿੰਡ ਤਲਵੰਡੀ ( ਬਟਾਲਾ ) ਵਿਖੇ ਹੋਇਆ ਉਹਨਾਂ ਦੇ ਪੁੱਤਰ ਦਾ ਨਾਂ ਸੁਖਦੇਵ ਸਿੰਘ ਰੱਖਿਆ । ਬਾਬਾ ਜਵੰਦ ਸਿੰਘ ਜੀ ਦੇ ਸੌਹਰੇ ਪਿਤਾ ਨੇ ਆਪ ਜੀ ਨੂੰ ਦਿੱਲੀ ਪੁਲਿਸ ਵਿੱਚ ਭਰਤੀ ਕਰਵਾ ਦਿੱਤਾ । ਨੌਕਰੀ ਦੌਰਾਨ ਆਪ ਜੀ ਗੁਰਦੁਆਰਾ ਸੀਸ ਗੰਜ ਵਿਖੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਸਨ।ਦੂਰੋਂ – ਦੂਰੋਂ ਸੰਗਤਾਂ ਬਾਬਾ ਜੀ ਦਾ ਕੀਰਤਨ ਸੁਨਣ ਆਉਂਦੀਆਂ ਸਨ । ਪ੍ਰਭੂ ਚਰਨਾਂ ਦੀ ਖਿੱਚ ਕਾਰਨ ਆਪ ਜੀ ਨੌਕਰੀ ਛੱਡ ਕੇ ਠੇਕੇਦਾਰ ਸ . ਬੂਟਾ ਸਿੰਘ ਨਾਲ ਗੁਰਦੁਆਰਾ ਰਾਵਲਪਿੰਡੀ ਚਲੇ ਗਏ । ਕੁਝ ਸਮੇਂ ਬਾਅਦ ਆਪ ਜੀ ਫਿਰੋਜ਼ਪੁਰ ਆ ਗਏ । ਆਪ ਜੀ ਦਾ ਮਿਲਾਪ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲਿਆਂ ਨਾਲ ਹੋਇਆ । ਦੋਵੇਂ ਮਹਾਂਪੁਰਸ਼ ਇੱਕਠੇ ਭਗਤੀ ਕਰਿਆ ਕਰਦੇ ਸਨ । ਇਥੇ ਹੀ ਆਪ ਜੀ ਨੇ ਤਪੱਸਿਆ ਕਰਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੀਤੇ । ਬਾਅਦ ਵਿੱਚ ਆਪ ਜੀ ਰਾਜਾਸਾਂਸੀ ਚਲੇ ਗਏ ਅਤੇ ਉਥੇ ਭਗਤੀ ਕੀਤੀ । ਇਸ ਜਗਾਂ ਅੱਜ ਕੱਲ ਗੁਰਦੁਆਰਾ ਸੰਤਸਰ ਹੈ ਜੋ ਬਾਬਾ ਜੀ ਦੇ ਲੜਕੇ ਸੰਤ ਸਿੰਘ ਦੇ ਨਾ ਤੇ ਰੱਖਿਆ ਗਿਆ ਜੋ ਕੇ ਰਾਜਾਸਾਂਸੀ ਹਵਾਈ ਅੱਡੇ ਵਿੱਚ ਹੈ । ਭੰਗਵਾਂ ਪਿੰਡ ਦੇ ਇਸ ਗੁਰਦੁਆਰੇ ਸਾਹਿਬ ਜੀ ਦੀ ਪਹਿਲੀ ਬਿਲਡਿੰਗ ਦੀ ਨੀਂਹ ਪੱਥਰ ਬਾਬਾ ਜੀ ਨੇ ਆਪਣੇ ਕਰ – ਕਮਲਾਂ ਨਾਲ ਰੱਖਿਆ ਸੀ । ਆਪ ਸੰਗਤਾਂ ਨੂੰ ਨਾਮ ਜਪਾਉਣ ਲਈ ਬਾਰਾਮੂਲਾ ( ਕਸ਼ਮੀਰ ) ਵੀ ਗਏ ।ਅਕਸਰ ਹੋਤੀ ਮਰਦਾਨ ਜਾਇਆ ਕਰਦੇ ਸਨ ਅਤੇ ਬਾਬਾ ਆਇਆ ਸਿੰਘ ਆਪ ਜੀ ਦਾ ਕੀਰਤਨ ਬਹੁਤ ਧਿਆਨ ਨਾਲ ਸੁਣਿਆ ਕਰਦੇ ਸਨ ।18 ਹਾੜ 1922 ; ਆਪ ਜੀ ਸਚਖੰਡ ਜਾ ਬਿਰਾਜੇ ਅਤੇ ਸੰਗਤਾਂ ਨਾਮ ਜੱਪਣ , ਕਿਰਤ ਕਰਨ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਨ ਭਰੋਸਾ ਰੱਖਣ ਦਾ ਉਪਦੇਸ਼ ਦੇਕੇ ਗਏ ।
ਭਾਈ ਜਵੰਦ ਸਿੰਘ ਉੱਨੀਵੀਂ ਸਦੀ ਸਿਸਕੀਆਂ ਲੈਣ ‘ ਤੇ ਆਈ ਹੋਈ ਸੀ ਕਿ ਜੰਡਿਆਲਾ ਦੇ ਲਾਗੇ ਇਕ ਪਿੰਡ ਭਗਵਾਂ ਵਿਖੇ ਜਨਮ ਲੈਣ ਵਾਲਾ ਇਹ ਕੀਰਤਨਕਾਰ ਦਿੱਲੀ ਦੇ ਇਕ ਗੁਰਦੁਆਰੇ ਕੀਰਤਨ ਕਰ ਰਿਹਾ ਸੀ । ਰਾਵਲਪਿੰਡੀ ਦੇ ਇਕ ਪ੍ਰਸਿੱਧ ਠੇਕੇਦਾਰ ਬੂਟਾ ਸਿੰਘ , ਜਿਸ ਨੇ ਉਨ੍ਹਾਂ ਦਿਨੀਂ ਫ਼ਿਰੋਜ਼ਪੁਰ ਕਿਲ੍ਹੇ ਦਾ ਠੇਕਾ ਲਿਆ ਹੋਇਆ ਸੀ , ਨੇ ਉਸ ਨੂੰ ਸੁਣਿਆ ਅਤੇ ਉਸ ਦੇ ਕੀਰਤਨ ਤੋਂ ਪ੍ਰਭਾਵਿਤ ਹੋਣ ਦੀ ਸੂਰਤ ਵਿਚ ਉਸ ਨੂੰ ਬਾਰਾਂ ਰੁਪਏ ਮਹੀਨਾ ਨੌਕਰੀ ਦੇਣ ਦੀ ਪੱਕੀ ਠੱਕੀ ਕਰ ਕੇ ਫਿਰੋਜ਼ਪੁਰ ਲੈ ਆਇਆ , ਜਿਥੇ ਉਸਦਾ ਸਹੁਰਾ ਚੌਕੀਦਾਰ ਲੱਗਾ ਹੋਇਆ ਸੀ । ਕੀਰਤਨੀਆ ਕਿਲ੍ਹੇ ਵਿਚ ਕੰਮ ਕਰਦੇ ਬੰਦਿਆਂ ਤੇ ਮੁਨਸ਼ੀ ਲੱਗ ਗਿਆ ਅਤੇ ਆਪਣੇ ਸੱਸ ਸਹੁਰੇ ਕੋਲ ਏਥੋਂ ਹੀ ਰਹਿਣ ਲੱਗ ਪਿਆ । ਭਾਵੇਂ ਉਸ ਦਾ ਪਿੱਛਾ ਅੰਮ੍ਰਿਤਸਰ ਜ਼ਿਲ੍ਹੇ ਦਾ ਸੀ , ਪਰ ਜੀਊਂਦੇ – ਜੀ ਵਧੇਰੇ ਇਥੇ ਰਹਿਣ ਕਰਕੇ ਫ਼ਿਰੋਜ਼ਪੁਰ ਵਾਲਾ ਸਦਵਾਇਆ । ਆਪ ਨੇ ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਤੋਂ ਇਹ ਹੀ ਮੰਗ ਮੰਗੀ ਸੀ ਕਿ ਮੈਨੂੰ ਮਾਇਆ ਦੀ ਲੇਪ ਨਾ ਲੱਗੇ । ਏਹੀ ਕਾਰਨ ਸੀ ਕਿ ਆਪ ਨੇ ਆਪਣੇ ਚੋਲੇ ਨੂੰ ਕਦੇ ਕੋਈ ਬੋਝਾ (ਜੇਬ) ਨਹੀਂ ਸੀ ਲਗਵਾਇਆ ਅਤੇ ਮਾਇਆ ਤੋਂ ਸਦਾ ਨਿਰਲੇਪ ਹੀ ਰਹੇ । ਏਥੋਂ ਤਕ ਕਿ ਆਪ ਦੀ ਪਤਨੀ ਗੁਜ਼ਰ ਜਾਣ ਸਮੇਂ ਵਾਲੀਇ – ਫਰੀਦਕੋਟ ਦੇ ਇਕ ਅਹਿਲਕਾਰ ਨੇ ਮਹਾਰਾਜੇ ਨੂੰ ਜਦੋਂ ਇਹ ਗੱਲ ਆਖੀ ਕਿ ਇਨ੍ਹਾਂ ਦੇ ਪੁੱਤਰ ਸੰਤਾ ਸਿੰਘ ਨੂੰ ਕਈ ਵਜ਼ੀਫ਼ਾ ਲਾਓ ਜਾਂ ਜਾਗੀਰ ਦਿਓ ਤਾ ਆਪਦਾ ਇਹ ਉੱਤਰ ਸੀ , “ ਨਾ ਭਈ ਨਾ, ਬਿਲਕੁਲ ਨਹੀਂ । ਰੁਲ – ਖੁਲ ਕੇ ਜਿਵੇਂ ਮੈਂ ਪਲ ਗਿਆਂ ਹਾਂ , ਇਸੇ ਤਰ੍ਹਾਂ ਇਹ ਵੀ ਪਲ ਜਾਏਗਾ । ਮੀਂਹ ਜਾਵੇ ਚਾਹੇ ਹਨੇਰੀ , ਆਪ ਇਸ਼ਨਾਨ ਦੋ ਵੇਲੇ ਕਰਦੇ , ਬੁਖ਼ਾਰ ਭਾਵੇਂ 104 ਤਕ ਵੀ ਕਿਉਂ ਨਾ ਹੋਵੇ । ਕੀਰਤਨ ਤੋਂ ਛੁੱਟ ਨਿਤਨੇਮ ਅਤੇ ਸਿਮਰਨ ਵਿਚ ਜੁਟੇ ਰਹਿੰਦੇ । ਆਪਦੇ ਤਪ ਸਦਕਾ ਲੋਕੀ ਉਨ੍ਹਾਂ ਨੂੰ ‘ ਸੰਤ ਕਹਿਣ ਲੱਗ ਪਏ ਸਨ , ਪਰ ਅਜਿਹਾ ਅਖਵਾ ਕੇ ਆਪ ਖੁਸ਼ ਨਹੀਂ ਸਨ ਹੁੰਦੇ । ਗੁਰੂ ਸਾਹਿਬਾਨ ਤੋਂ ਛੁੱਟ ਆਪ ਬਾਬਾ ਫ਼ਰੀਦ ਜੀ ਦੀ ਬਾਣੀ ਦਾ ਵਧੇਰੇ ਗਾਇਨ ਕਰਦੇ ਸਨ , ਜਿਸ ਕਰਕੇ ਕੁਝ ਲੋਕੀਂ ਸ਼ਰਧਾਵਸ ਹੋ ਕੇ ਉਨ੍ਹਾਂ ਨੂੰ ਦੂਜਾ ਫ਼ਰੀਦ ਵੀ ਆਖਣ ਲੱਗ ਪਏ ਸਨ । ਉਨ੍ਹਾਂ ਦੀਆਂ ਧਾਰਨਾਵਾਂ ਰਸ – ਭਿੰਨੀਆਂ ਪਰ ਸਿੱਧੀਆਂ ਹੁੰਦੀਆਂ ਸਨ , ਜਿਨ੍ਹਾਂ ਨੂੰ ਸੰਗਤਾਂ ਨਾਲ ਨਾਲ ਗਾ ਕੇ ਬੜਾ ਖੁਸ਼ ਹੁੰਦੀਆਂ । ਆਪ ਦੇ ਨਾਲ ਰਤਨ ਸਿੰਘ ਢੋਲਕੀ ਵਜਾਉਂਦੇ , ਹਰਨਾਮ ਸਿੰਘ ਵਾਜੇ ‘ ਤੇ ਹੁੰਦੇ ਅਤੇ ਜਥੇ ਦੇ ਪਿੱਛੇ ਕੁਝ ਹੋਰ ਬੰਦੇ ਜਿਵੇਂ ਕਿ ਭਾਈ ਲਾਲ ਸਿੰਘ , ਜਥੇਦਾਰ ਠਾਕੁਰ ਸਿੰਘ ਅਤੇ ਭਗਤ ਸਿੰਘ ਵੀ ਨਾਲ ਬੈਠਦੇ । “ ਹੋਏ ਵਰਖਾ ਅੰਮ੍ਰਿਤ ਦੀ , ਸਤਿਗੁਰੂ ਦੇ ਦਰਬਾਰ ‘ , ਮਨ ਮੋਹ ਲਿਆ ਗੁਰ ਨਾਨਕ ਨੇ , ਅੰਮ੍ਰਿਤ ਸ਼ਬਦ ਸੁਣਾਇਆਂ ਜਦੋਂ ਵੀ ਆਪ ਅਜਿਹੀਆਂ ਸਾਦ ਮੁਰਾਦੀਆਂ ਧਾਰਨਾਂ ਦਾ ਲਿਵਲੀਨ ਹੋ ਕੇ ਗਾਇਨ ਕਰਦੇ ਤਾਂ ਜਾਣ ਜਿਵੇਂ ਗੁਰੂ ਨਾਨਕ ਦੇਵ ਜੀ ਪ੍ਰਤੱਖ ਪ੍ਰਗਟ ਹੋਣ ਲੱਗਦੇ । ਆਪ ਕੰਨਿਆ ਮਹਾਂ ਵਿਦਿਆਲਾ ਦੇ ਉਸਰੱਈਏ ਚੌਧਰੀ ਅਤਰ ਸਿੰਘ , ਬਾਵਾ ਪਾਲਾ ਸਿੰਘ ਜਥੇਦਾਰ , ਠਾਕੁਰ ਸਿੰਘ , ਬਾਬੂ ਸੁੰਦਰ ਸਿੰਘ ਛਾਉਣੀ ਵਾਲੇ , ਹਕੀਮ ਚੂਹੜ ਭਾਨ , ਡਾ ਅਮਰੀਕ ਸਿੰਘ , ਡਾ . ਬਲਵੰਤ ਸਿੰਘ , ਭਾਨਾ ਮੱਲ ਐਡਵੋਕੇਟ , ਸ਼ਹਿਰ ਦੇ ਇਹ ਸਭ ਪਤਵੰਤੇ ਉਨ੍ਹਾਂ ਦੇ ਖਾਸ ਤੌਰ ‘ ਤੇ ਮਦਾਹ ਸਨ । ਆਪ ਆਸਾ ਦੀ ਵਾਰ ਲਾਉਂਦੇ , ਤਾਂ ਜਾਣੋ ਜਿਵੇਂ ਅੰਮ੍ਰਿਤ ਵਰਖਾ ਹੋਣ ਲੱਗਦੀ । ਉਨ੍ਹਾਂ ਦੀ ਲੱਗੀ ਸਟੇਜ ਦਾ ਤੇਜ ਹੀ ਕੁਝ ਹੋਰ ਹੁੰਦਾ ਸੀ । ਪੰਜਾਬ ਭਰ ‘ ਚੋਂ ਲੜਕੀਆਂ ਦੇ ਸਭ ਤੋਂ ਪੁਰਾਣੇ ਕੰਨਿਆ ਮਹਾਂ ਵਿਦਿਆਲਾ ਫਿਰੋਜ਼ਪੁਰ ਦੀ ਉਸਾਰੀ ਵਾਸਤੇ ਮਾਇਆ ਲਈ ਇਕ ਵੇਰ ਆਪ ਨੇ ਚੀਨ ਦਾ ਦੌਰਾ ਵੀ ਕੀਤਾ ਸੀ । ਦੇਸ਼ ਦੇ ਵੰਡਾਰੇ ਤੋਂ ਪਹਿਲਾਂ ਵੇਸਵਾਵਾਂ ਲਈ ਫ਼ਿਰੋਜ਼ਪੁਰ ਦੀ ਹੀਰਾ ਮੰਡੀ ਵੀ ਮਸ਼ਹੂਰ ਹੁੰਦੀ ਸੀ , ਜਿਥੇ ਕਸੂਰ ਤੋਂ ਬੜੇ ਗੁਲਾਮ ਅਲੀ ਖਾਂ ਵਰਗੇ ਵੀ ਉਨ੍ਹਾਂ ਦਾ ਗਾਣਾ ਸੁਣਨ ਆਇਆ ਕਰਦੇ ਸਨ । ਇਥੇ ਇਸ ਗੱਲ ਦੀ ਵਜ਼ਾਹਰ ਕਰਨੀ ਬੜੀ ਲਾਜ਼ਮੀ ਜਾਪਦੀ ਹੈ ਕਿ ਇਸ ਵਿਚ ਬੁਰੇ ਕਰਮ ਜਾਂ ਕਾਮ – ਵਾਸ਼ਨਾ ਦਾ ਬਹੁਤਾ ਦਖ਼ਲ ਨਹੀਂ ਸੀ ਹੁੰਦਾ , ਸਗੋਂ ਅਮੀਰਾਂ ਜਾਂ ਰਸੀਆਂ ਵੱਲੋਂ ਮੁਜਰਾ ਆਦਿ ਸੁਣਨਾ ਸਾਡੇ ਉਸ ਸਮੇਂ ਦੇ ਮੁਸ਼ਾਅਰੇ ਦਾ ਇਕ ਅੰਗ ਹੁੰਦਾ ਸੀ । ਪ੍ਰਸਿੱਧ ਘਟਨਾ ਹੈ ਕਿ ਏਥੇ ਦੀਆਂ ਦੋ ਪ੍ਰਸਿੱਧ ਵੇਸਵਾਵਾਂ , ਜਿਨ੍ਹਾਂ ਵਿੱਚੋਂ ਇਕ ਦਾ ਨਾਂ ਰਾਜੋ ਸੀ , ਨੇ ਜਦੋਂ ਬਾਬਾ ਜਵੰਦ ਸਿੰਘ ਨੂੰ ਗਾਉਂਦਿਆਂ ਸੁਣਿਆ ਤਾਂ ਉਹ ਐਨਾ ਪ੍ਰਭਾਵਿਤ ਹੋਈਆਂ ਕਿ ਪੁੱਛਣ ਲੱਗੀਆਂ , “ ਅਸੀਂ ਇਨ੍ਹਾਂ ਨੂੰ ਸੁਣਨਾ ਚਾਹੁੰਦੀਆਂ ਹਾਂ , ਕੀ ਫ਼ੀਸ ਹੈ ? ” ਅੱਗੋਂ ਉੱਤਰ ਸੀ , “ ਸਿਰਫ ਦਸ ਰੁਪਏ । ਪੰਜ ਕੜਾਹ ਪ੍ਰਸ਼ਾਦਿ ਲਈ , ਢਾਈ ਰੁਪਿਆਂ ਦੇ ਫੁੱਲਾਂ ਦੇ ਹਾਰ ਅਤੇ ਢਾਈ ਰੁਪਏ ਜਥੇ ਦੀ ਲੱਸੀ ਪਾਣੀ ਲਈ । ਇਸ ਵਾਰ ਰਾਜੋ ਐਨੀ ਪ੍ਰਭਾਵਿਤ ਹੋਈ ਕਿ ਪ੍ਰੋਗਰਾਮ ਪਿੱਛੋਂ ਉਹ ਉਨ੍ਹਾਂ ਦੇ ਚਰਨੀ ਢਹਿ ਪਈ ਅਤੇ ਉਨ੍ਹਾਂ ਕੋਲੋਂ ਸਿੱਖੀ ਦਾਨ ਮੰਗਣ ਲੱਗ ਪਈ , ਪਰ ਉਨ੍ਹਾਂ ਦਾ ਅੱਗਿਉਂ ਇਹ ਉੱਤਰ ਸੀ ਕਿ ਪਹਿਲਾਂ ਉਹ ਵਿਆਹੁਤਾ ਜ਼ਿੰਦਗੀ ਚ ਪ੍ਰਵੇਸ਼ ਕਰ ਲਏ । ਨਤੀਜੇ ਵਜੋਂ ਕੁਝ ਦਿਨਾਂ ਪਿੱਛੋਂ ਉਸ ਨੂੰ ਅੰਮ੍ਰਿਤ ਛਕਾਇਆ ਗਿਆ । ਉਸਦਾ ਨਾਂ ਬਦਲ ਕੇ ਹੁਕਮ ਕੋਰ ਰੱਖ ਦਿੱਤਾ ਗਿਆ ।
ਅਤੇ ਸੇਵਾ ਸਿੰਘ ਕੰਬੋਜ ਨਾਂ ਦੇ ਇਕ ਵਿਅਕਤੀ ਨਾਲ ਉਸਦੀ ਸ਼ਾਦੀ ਕਰ ਦਿੱਤੀ ਗਈ । ਉਸ ਦੌਰ ਦੀ ਹੀਰਾ ਮੰਡੀ ਵਿਚ ਬੈਠੀ ਕੋਈ ਮੁਸਲਮਾਨ ਤਵਾਇਫ਼ ਕਿਸੇ ਸਿੱਖ ਕੀਰਤਨਕਾਰ ਦੇ ਗਾਇਨ ਤੋਂ ਐਨਾ ਖੁਸ਼ ਹੋਵੇ , ਉਸ ਸਮੇਂ ਦੀ ਇਕ ਅਦੁੱਤੀ ਮਿਸਾਲ ਸੀ । ਨਹੀਂ ਤਾਂ ਕੀ ਮੁਸਲਮਾਨ ਉਸਤਾਦਾਂ ਅਤੇ ਕੀ ਕੰਚਨੀਆਂ ਨੇ , ਸਿੱਖ ਸੰਗੀਤਕਾਰਾਂ ਦਾ ਲੋਹਾ ਕਦੇ ਘੱਟ ਹੀ ਮੰਨਿਆ । ਆਪ ਸਾਦ – ਮੁਰਾਦੀ ਕਵਿਤਾ ਵੀ ਜੋੜਦੇ ਸਨ ਅਤੇ “ ਜੀਵਨ ਮੁਕਤ ਤਖੱਲਸ ਰੱਖਦੇ ਸਨ । ਆਪ ਦਾ ਦਿਹਾਂਤ ਰਾਜਾ ਸਾਂਸੀ ਅੰਮ੍ਰਿਤਸਰ ਗੁਰੂ ਰਾਮਦਾਸ ਏਅਰਪੋਰਟ ਵਿਖੇ 42 ਸਾਲ ਦੀ ਉਮਰ ਵਿਚ 1922 ਈ . ਵਿਚ ਹੋਇਆ |
ਜੋਰਾਵਰ ਸਿੰਘ ਤਰਸਿੱਕਾ।
7277553000
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਟਿਆਲਾ ਸ਼ਹਿਰ ਦੇ ਦੱਖਣ ਵਾਲੇ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ (ਐਨ.ਆਈ.ਐਸ.) ਦੇ ਬਿਲਕੁਲ ਨਾਲ ਸਥਿਤ ਹੈ | ਸ੍ਰੀ ਗੁਰੂ ਤੇਗ ਬਹਾਦਰ ਜੀ 11 ਹਾੜ 1732 ਬਿਕ੍ਰਮੀ (1675 ਈ.) ਨੂੰ ਦੀਵਾਨ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ ਉਦਾ ਰਾਠੌਰ ਆਦਿ ਸ਼ਰਧਾਲੂਆਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਭਰਤਗੜ੍ਹ, ਰੋਪੜ, ਮਕਾਰੋਪੁਰ ਆਦਿ ਥਾਵਾਂ ਤੋਂ ਹੁੰਦੇ ਹੋਏ ਉਨ੍ਹਾਂ ਦੇ ਸ਼ਰਧਾਲੂ ਨਵਾਬ ਸੈਫ ਖ਼ਾਨ ਦੀ ਬੇਨਤੀ ‘ਤੇ ਸੈਫਾਬਾਦ ਬਹਾਦਰਗੜ੍ਹ ਪਹੁੰਚੇ | ਉਨ੍ਹਾਂ ਦੀ ਯਾਦ ਵਿਚ ਇਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਸਸ਼ੋਭਿਤ ਹੈ | ਇੱਥੋਂ ਅੱਗੇ ਲਗਪਗ 7 ਕਿੱਲੋਮੀਟਰ ਦੀ ਦੂਰੀ ‘ਤੇ ਸਥਿਤ ਗੁਰੂ ਸਾਹਿਬ 17 ਅੱਸੂ 1732 ਬਿਕ੍ਰਮੀ (1675 ਈ.) ਨੂੰ ਜਿੱਥੇ ਅੱਜ ਗੁਰਦੁਆਰਾ ਮੋਤੀ ਬਾਗ਼ ਸਾਹਿਬ ਸਸ਼ੋਭਿਤ ਹੈ ਉਸ ਅਸਥਾਨ ‘ਤੇ ਪੁੱਜੇ ਸਨ | ਇੱਥੇ ਉਨ੍ਹਾਂ ਸੰਗਤ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ | ਇਸ ਸਥਾਨ ‘ਤੇ ਵਰਤਮਾਨ ਸਮੇਂ ਸਸ਼ੋਭਿਤ ਗੁਰਦੁਆਰਾ ਮੋਤੀ ਬਾਗ ਸਾਹਿਬ ਮਹਾਰਾਜਾ ਕਰਮ ਸਿੰਘ ਨੇ ਮੋਤੀ ਬਾਗ ਰਾਜ ਮਹਿਲ ਦੇ ਨਾਲ ਹੀ ਉਸੇ ਥਾਵੇਂ ਹੀ ਬਣਾਇਆ ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਦੇਗ ਬਹਾਦਰ ਜੀ ਬਿਰਾਜਮਾਨ ਹੋਏ ਸਨ | ਇਸ ਅਸਥਾਨ ਤੋਂ ਗੁਰੂ ਸਾਹਿਬ ਚੀਕਾ, ਕੈਥਲ, ਜੀਂਦ ਆਦਿ ਸਥਾਨਾਂ ਤੋਂ ਹੁੰਦੇ ਹੋਏ ਆਗਰੇ ਪਹੁੰਚੇ ਜਿੱਥੋਂ ਉਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਦਿੱਲੀ ਲਿਜਾਇਆ ਗਿਆ | ਜਿੱਥੇ ਉਨ੍ਹਾਂ ਦੀ ਅਦੁੱਤੀ ਸ਼ਹਾਦਤ ਹੋਈ |
ਗੁਰਦੁਆਰਾ ਸੁਹੇਲਾ ਘੋੜਾ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇਤਿਹਾਸਕ ਅਸਥਾਨ ਹੈ। ਇੱਕ ਕਾਬਲ ਦਾ ਰਹਿਣ ਵਾਲਾ ਸਿੱਖ ਕਰੋੜੀ ਮੱਲ ਹੋਇਆ ਜੋ ਸਤਿਗੁਰਾਂ ਦਾ ਬਹੁਤ ਸ਼ਰਧਾਲੂ ਸੀ। ਸੰਮਤ 1635 ਵਿੱਚ ਇਸ ਸਿੱਖ ਨੇ ਘੋੜੇ ਸਤਿਗੁਰੂ ਜੀ ਨੂੰ ਭੇਟ ਕੀਤੇ ਸਨ। ਉਨ੍ਹਾਂ ਘੋੜਿਆਂ ਦੇ ਨਾਂ ਦਿਲਬਾਗ ਤੇ ਗੁਲਬਾਗ ਰੱਖੇ ਸਨ। ਬਾਅਦ ਵਿੱਚ ਸਤਿਗੁਰਾਂ ਨੇ ਘੋੜਿਆਂ ਦਾ ਨਾਮ ਬਦਲ ਕੇ ਜਾਨ ਭਾਈ ਅਤੇ ਸੁਹੇਲਾ ਘੋੜਾ ਰੱਖਿਆ ਸੀ। ਮਾਤਾ ਸੁਲੱਖਣੀ ਜੀ ਨੂੰ ਪੁੱਤਰਾਂ ਦਾ ਵਰ ਦੇਣ ਵੇਲੇ ਸਤਿਗੁਰੂ ਜੀ ਸੁਹੇਲੇ ਘੋੜੇ ‘ਤੇ ਹੀ ਸਵਾਰ ਸਨ। ਗੁਰੂ ਜੀ ਨੇ ਸੁਹੇਲਾ ਘੋੜੇ ‘ਤੇ ਹੀ ਕਰਤਾਰਪੁਰ ਦੀ ਜੰਗ ਲੜੀ। ਜੰਗ ਵਿੱਚ ਲੜਦਿਆਂ ਸੁਹੇਲਾ ਘੋੜਾ ਜ਼ਖ਼ਮੀ ਹੋ ਗਿਆ। ਕਰਤਾਰਪੁਰ ਦੀ ਜੰਗ ਜਿੱਤਣ ਤੋਂ ਬਾਅਦ ਸਤਿਗੁਰੂ ਜੀ ਕੀਰਤਪੁਰ ਸਾਹਿਬ ਨੂੰ ਜਾ ਰਹੇ ਸਨ। ਰਸਤੇ ਵਿੱਚ ਘੋੜੇ ਨੇ ਸਰੀਰ ਛੱਡ ਦਿੱਤਾ ।
ਘੋੜੇ ਦੇ ਸਰੀਰ ਵਿੱਚ ਉਸ ਸਮੇਂ ਅਨੇਕਾਂ ਗੋਲ਼ੀਆਂ ਲੱਗੀਆਂ ਹੋਈਆਂ ਸਨ। ਸਸਕਾਰ ਕਰਨ ‘ਤੇ ਘੋੜੇ ਦੇ ਸਰੀਰ ਵਿੱਚੋਂ ਸਵਾ ਮਣ ਕੱਚਾ ਸਿੱਕਾ (20 ਕਿੱਲੋ) ਨਿਕਲਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਅਰਦਾਸਾ ਸੋਧ ਕੇ ਆਪਣੇ ਹੱਥੀਂ ਸੁਹੇਲੇ ਘੋੜੇ ਦਾ ਸਸਕਾਰ ਕੀਤਾ ਤੇ ਇਹ ਅਸਥਾਨ ਸੁਹੇਲਾ ਘੋੜਾ ਸਾਹਿਬ ਦੇ ਨਾਂ ਤੋਂ ਪ੍ਰਸਿੱਧ ਹੋਇਆ।
सलोकु मः ३ सतिगुर की सेवा सफलु है जे को करे चितु लाइ ॥ मनि चिंदिआ फलु पावणा हउमै विचहु जाइ ॥ बंधन तोड़ै मुकति होइ सचे रहै समाइ ॥ इसु जग महि नामु अलभु है गुरमुखि वसै मनि आइ ॥ नानक जो गुरु सेवहि आपणा हउ तिन बलिहारै जाउ ॥१॥ मः ३ ॥ मनमुख मंनु अजितु है दूजै लगै जाइ ॥ तिस नो सुखु सुपनै नही दुखे दुखि विहाइ ॥ घरि घरि पड़ि पड़ि पंडित थके सिध समाधि लगाइ ॥ इहु मनु वसि न आवई थके करम कमाइ ॥ भेखधारी भेख करि थके अठिसठि तीरथ नाइ ॥
अर्थ :-अगर कोई मनुख चित् लगा के सेवा करे, तो सतिगुरु की (बताई) सेवा जरूर फल लगाती है; मन-इच्छित फल मिलता है, अहंकार मन में से दूर होता है; (गुरु की बताई कार माया के) बंधनो को तोड़ देती है (बंधनो से) खलासी हो जाती है और सच्चे हरि में मनुख समाया रहता है। इस संसार में हरि का नाम दुरढूँढ है, सतिगुरु के सनमुख मनुख के मन में आ के बसता है; हे नानक ! (बोल-) मैं सदके हूँ उन से जो आपने सतिगुरु की बताई कार करते हैं।1। मनमुख का मन उस के काबू से बाहर है, क्योंकि वह माया में जा के लगा हुआ है; (सिटा यह कि) उस को स्वपन में भी सुख नहीं मिलता, (उस की उम्र) सदा दु:ख में ही गुजरती है। अनेकों पंडित लोक पढ़ पढ़ के और सिध समाधीआ लगा के थक गए हैं, कई कर्म कर के थक गए हैं; (पड़ने से और समाधीओं के साथ) यह मन काबू नहीं आता। भेख करने वाले मनुख (भावार्थ, साधू लोक) कई भेख कर के और अठासठ तीरर्थों और नहा के थक गए हैं; हऊमै और भ्रम में भुले हुआ को मन की सार नहीं आई।
ਅੰਗ : 644
ਸਲੋਕੁ ਮਃ ੩ ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥ ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥ ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥ ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥ ਮਃ ੩ ॥ ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥ ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥ ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥ ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥ ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥
ਅਰਥ: ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ; ਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ; (ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ। ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ; ॥੧॥ ਹੇ ਨਾਨਕ! ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ॥੧॥ ਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ, ਕਿਉਂਕਿ ਉਹ ਮਾਇਆ ਵਿਚ ਜਾ ਕੇ ਲੱਗਾ ਹੋਇਆ ਹੈ; (ਸਿੱਟਾ ਇਹ ਕਿ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ, (ਉਸ ਦੀ ਉਮਰ) ਸਦਾ ਦੁੱਖ ਵਿਚ ਹੀ ਗੁਜ਼ਰਦੀ ਹੈ। ਅਨੇਕਾਂ ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ, ਕਈ ਕਰਮ ਕਰ ਕੇ ਥੱਕ ਗਏ ਹਨ; (ਪੜ੍ਹਨ ਨਾਲ ਤੇ ਸਮਾਧੀਆਂ ਨਾਲ) ਇਹ ਮਨ ਕਾਬੂ ਨਹੀਂ ਆਉਂਦਾ। ਭੇਖ ਕਰਨ ਵਾਲੇ ਮਨੁੱਖ (ਭਾਵ, ਸਾਧੂ ਲੋਕ) ਕਈ ਭੇਖ ਕਰ ਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ ਹਨ; ਹਉਮੈ ਤੇ ਭਰਮ ਵਿਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ।
सोरठि महला ५ ॥ सतिगुर पूरे भाणा ॥ ता जपिआ नामु रमाणा ॥ गोबिंद किरपा धारी ॥ प्रभि राखी पैज हमारी ॥१॥ हरि के चरन सदा सुखदाई ॥ जो इछहि सोई फलु पावहि बिरथी आस न जाई ॥१॥ रहाउ ॥ क्रिपा करे जिसु प्रानपति दाता सोई संतु गुण गावै ॥ प्रेम भगति ता का मनु लीणा पारब्रहम मनि भावै ॥२॥ आठ पहर हरि का जसु रवणा बिखै ठगउरी लाथी ॥ संगि मिलाइ लीआ मेरै करतै संत साध भए साथी ॥३॥ करु गहि लीने सरबसु दीने आपहि आपु मिलाइआ ॥ कहु नानक सरब थोक पूरन पूरा सतिगुरु पाइआ ॥४॥१५॥७९॥
अर्थ :- (हे भाई!) जब गुरू को अच्छा लगता है जब गुरू प्रसन्न होता है) तब ही परमात्मा का नाम जपा जा सकता है। परमात्मा ने मेहर की (गुरू मिलाया! गुरू की कृपा से हमने नाम जपा, तब) परमात्मा ने हमारी लाज रख ली (हमें ठगने से बचा लिया) ॥१॥ हे भाई! परमात्मा के चरण सदा सुख देने वाले हैं। (जो मनुष्य हरी-चरणों का सहारा लेते हैं, वह) जो कुछ (परमात्मा से) मांगते हैं वही फल प्राप्त कर लेते हैं। (परमात्मा के ऊपर रखी हुई कोई भी) आस व्यर्थ नहीं जाती ॥१॥ रहाउ ॥ हे भाई! जीवन का मालिक दातार प्रभू जिस मनुष्य पर मेहर करता है वह संत (स्वभाव बन जाता है, और) परमात्मा की सिफ़त-सलाह के गीत गाता है। उस मनुष्य का मन परमात्मा की प्यार-भरी भक्ति में मस्त हो जाता है, वह मनुष्य परमात्मा के मन को प्यारा लगने लग जाता है ॥२॥ हे भाई! आठों पहर (हर समय) परमात्मा की सिफ़त-सलाह करने से विकारों की ठग-बूटी का ज़ोर खत्म हो जाता है। (जिस भी मनुष्य ने परमात्मा की सिफ़त-सलाह में मन जोड़ा) करतार ने (उस को) अपने साथ मिला लिया, संत जन उस के संगी-साथी बन गए ॥३॥ (हे भाई! गुरू की श़रण पड़ कर जिस भी मनुष्य ने प्रभू-चरणों का अराधन किया) प्रभू ने उस का हाथ पकड़ कर उस को सब कुछ बख़्श़ दिया, प्रभू ने उस को अपना आप ही मिला दिया। नानक जी कहते हैं – जिस मनुष्य को पूरा गुरू मिल गया, उस के सभी कार्य सफल हो गए ॥४॥१५॥७९॥
ਅੰਗ : 628
ਸੋਰਠਿ ਮਹਲਾ ੫ ॥ ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥ ਹਰਿ ਕੇ ਚਰਨ ਸਦਾ ਸੁਖਦਾਈ ॥ ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥ ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥ ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥ ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥ ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥ ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥
ਅਰਥ: (ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ) ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥ ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ। (ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥ ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ। ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥ ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ। (ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥ (ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ। ਨਾਨਕ ਜੀ ਆਖਦੇ ਹਨ – ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥
जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥
अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥
ਅੰਗ : 696
ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
ਅਰਥ: ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥
ਦੀਵਾਨ ਟੋਡਰ ਮੱਲ ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ, ਜਿਸ ਨੇ ਆਪਣੇ ਇਸ਼ਟ ਦੇ ਲਖਤੇ ਜਿਗਰਾਂ ਦੇ ਸਸਕਾਰ ਲਈ ਸੰਸਾਰ ਦੀ ਸਭ ਤੋਂ ਕੀਮਤੀ ਜ਼ਮੀਨ ਖ਼ਰੀਦੀ। ਇਸ ਅਦੁੱਤੀ ਕਾਰਜ ਨਾਲ ਉਹ ਸਿੱਖ ਪੰਥ ਦੀਆਂ ਅਤਿ ਆਦਰਯੋਗ ਸ਼ਖ਼ਸੀਅਤਾਂ ਵਿੱਚ ਸ਼ਾਮਲ ਹੋ ਗਏ।
ਦੀਵਾਨ ਟੋਡਰ ਮੱਲ ਦੇ ਜਨਮ ਸਥਾਨ, ਖ਼ਾਨਦਾਨ, ਜੀਵਨ ਅਤੇ ਵਾਰਸਾਂ ਬਾਰੇ ਇਤਿਹਾਸ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਮੰਨਿਆ ਜਾਂਦਾ ਹੈ ਕਿ ਉਹ ਜ਼ਾਤ ਦੇ ਜੈਨ ਸਨ ਤੇ ਗੁਰੂ ਘਰ ਦੇ ਅਤਿਅੰਤ ਸ਼ਰਧਾਲੂ ਸਨ। ਉਹ ਉਸ ਵੇਲੇ ਸਰਹਿੰਦ ਸੂਬੇ ਦੇ ਅਮੀਰ ਵਪਾਰੀ ਤੇ ਮੁਅੱਜਜ਼ ਦਰਬਾਰੀ ਸਨ।
ਬਲਰਾਜ ਸਿੰਘ ਸਿੱਧੂ (ਐਸ. ਪੀ) ਦੇ ਇੱਕ ਲੇਖ ਅਨੁਸਾਰ ਪਟਿਆਲਾ ਸਟੇਟ ਗਜ਼ਟੀਅਰ ਮੁਤਾਬਕ ਉਨ੍ਹਾਂ ਦਾ ਜੱਦੀ ਪਿੰਡ ਕਾਕੜਾ ਸੀ, ਜੋ ਹੁਣ ਥਾਣਾ ਸਦਰ ਸਮਾਣਾ ਅਧੀਨ ਆਉਂਦਾ ਹੈ। ਉਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਪੁਰਖੇ ਕਾਰੋਬਾਰ ਕਾਰਨ ਪਿੰਡ ਛੱਡ ਕੇ ਸਰਹਿੰਦ ਵਸ ਗਏ ਸਨ। ਉਨ੍ਹਾਂ ਦੀ ਅਮੀਰੀ, ਸਰਕਾਰੀ ਪ੍ਰਭਾਵ ਅਤੇ ਸ਼ਾਨੋ ਸ਼ੌਕਤ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਦੀ ਰਿਹਾਇਸ਼ (ਜਹਾਜ਼ ਹਵੇਲੀ) ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਮਹਿਲ ਦੇ ਨਜ਼ਦੀਕ ਸੀ।
13 ਦਸੰਬਰ 1704 ਨੂੰ ਵਜ਼ੀਰ ਖ਼ਾਨ ਦੇ ਹੁਕਮ ਨਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਕਿਸੇ ਦੀ ਇਹ ਹਿੰਮਤ ਨਾ ਪਈ ਕਿ ਉਨ੍ਹਾਂ ਦਾ ਵਿਧੀ ਪੂਰਵਕ ਸਸਕਾਰ ਕਰ ਸਕਣ।
ਸਰਕਾਰੀ ਕਹਿਰ ਦੇ ਡਰ ਕਾਰਨ ਸਰਹਿੰਦ ਦੇ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਦੇਣ ਦੀ ਹਿੰਮਤ ਨਾ ਪਈ। ਅਖੀਰ ਇੱਕ ਜ਼ਿਮੀਂਦਾਰ ਚੌਧਰੀ ਅੱਤਾ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ, ਪਰ ਉਸ ਨੇ ਸ਼ਰਤ ਰੱਖੀ ਕਿ ਜ਼ਮੀਨ ਦੀ ਕੀਮਤ ਸੋਨਾ ਵਿਛਾ ਕੇ ਦੇਣੀ ਪਵੇਗੀ। ਕਿਹਾ ਜਾਂਦਾ ਹੈ ਕਿ ਉਸ ਨੇ ਸੋਨੇ ਦੇ ਸਿੱਕੇ ਖੜ੍ਹੇ ਕਰ ਕੇ ਕੀਮਤ ਲਈ ਸੀ।
ਉਸ ਵੇਲੇ ਸੋਨੇ ਦੀ ਅਸ਼ਰਫ਼ੀ ਦਾ ਸਾਈਜ਼ ਕਰੀਬ ਸਵਾ ਇੰਚ ਅਤੇ ਭਾਰ ਕਰੀਬ ਇੱਕ ਤੋਲਾ ਹੁੰਦਾ ਸੀ। ਸਾਹਿਬਜ਼ਾਦਿਆਂ ਦੇ ਸਸਕਾਰ ਲਈ 2-2 ਮੀਟਰ ਅਤੇ ਮਾਤਾ ਜੀ ਲਈ 2-1.5 ਮੀਟਰ ਦੇ ਕਰੀਬ ਜਗ੍ਹਾ ਲਈ ਗਈ ਹੋਵੇਗੀ। ਇਸ ਲਈ ਕਰੀਬ 7800 ਅਸ਼ਰਫ਼ੀਆਂ (78 ਕਿੱਲੋ ਸੋਨਾ) ਵਿਛਾਈਆਂ ਗਈਆਂ ਹੋਣਗੀਆਂ।
ਜੇ ਅਸ਼ਰਫ਼ੀਆਂ ਖੜ੍ਹੇ ਰੁਖ ਰੱਖੀਆਂ ਗਈਆਂ ਹੋਣਗੀਆਂ ਤਾਂ 78000 ਦੇ ਕਰੀਬ ਅਸ਼ਰਫ਼ੀਆਂ (780 ਕਿੱਲੋ ਸੋਨਾ) ਵਿਛਾਉਣੀਆਂ ਪਈਆਂ ਹੋਣਗੀਆਂ। ਇਸ ਕਾਰਨ ਦੀਵਾਨ ਦੀ ਸਾਰੀ ਪੂੰਜੀ ਜ਼ਮੀਨ ਖ਼ਰੀਦਣ ਵਿੱਚ ਲੱਗ ਗਈ ਤੇ ਘਰ ਬਾਰ ਗਹਿਣੇ ਪੈ ਗਿਆ, ਪਰ ਉਨ੍ਹਾਂ ਨੇ ਆਪਣੇ ਨੁਕਸਾਨ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਗੁਰੂ ਜੀ ਅਤੇ ਸਿੱਖੀ ਦੀ ਮਹਾਨ ਸੇਵਾ ਕੀਤੀ।
ਵਜ਼ੀਰ ਖ਼ਾਨ ਜ਼ਾਲਮ ਤੇ ਬੇਰਹਿਮ ਇਨਸਾਨ ਸੀ। ਉਸ ਨੇ ਬਾਬਾ ਮੋਤੀ ਰਾਮ ਮਹਿਰਾ ਦਾ ਸਾਰਾ ਪਰਿਵਾਰ ਸਿਰਫ਼ ਇਸ ਲਈ ਵੇਲਣੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਠੰਢੇ ਬੁਰਜ ਵਿੱਚ ਦੁੱਧ ਨਾਲ ਸੇਵਾ ਕੀਤੀ ਸੀ। ਇਸ ਲਈ ਉਹ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਕੋਈ ਉਨ੍ਹਾਂ ਦਾ ਸਸਕਾਰ ਕਰੇ?
ਜਦੋਂ ਉਸ ਨੂੰ ਦੀਵਾਨ ਟੋਡਰ ਮੱਲ ਦੇ ਇਸ ‘ਗੁਨਾਹ’ ਬਾਰੇ ਪਤਾ ਚੱਲਿਆ ਤਾਂ ਉਸ ਦਾ ਕਹਿਰ ਦੀਵਾਨ ’ਤੇ ਟੁੱਟ ਪਿਆ। ਆਪਣੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਨ ਨੂੰ ਆਪਣਾ ਘਰ-ਬਾਰ ਅਤੇ ਕਾਰੋਬਾਰ ਛੱਡ ਕੇ ਕਿਧਰੇ ਜਾਣਾ ਪਿਆ।
ਇਸ ਤਰਾਂ ਦੀਵਾਨ ਟੋਡਰ ਮੱਲ ਜੀ ਸਾਕਾ ਸਰਹੰਦ ਦੇ ਨਾਇਕ ਬਣੇ। ਸਿੱਖ ਕੌਮ ਸਿਰ ਸਦੀਵੀ ਕਰਜ਼ ਚਾੜ੍ਹਨ ਵਾਲੀ ਬਹਾਦਰ ਤੇ ਨੇਕ-ਦਿਲ ਇਸ ਸ਼ਖ਼ਸੀਅਤ ਨੂੰ ਹਮੇਸ਼ਾ ਯਾਦ ਕਰਨਾ ਬਣਦਾ ਹੈ। ਉਨ੍ਹਾਂ ਦੀ ਜਹਾਜ਼ ਹਵੇਲੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਹਿੰਦ ’ਤੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖ਼ਸ਼ੀ ਗਈ।
ਇੱਕ ਪਾਸੇ ਕੁੰਮਾ ਮਾਸ਼ਕੀ, ਬੀਬੀ ਲੱਛਮੀ, ਪਠਾਣ ਨਿਹੰਗ ਖਾਨ, ਭਾਈ ਨਬੀ ਖਾਨ-ਭਾਈ ਗਨੀ ਖਾਨ, ਬੇਗਮ ਜ਼ੈਨਬੁਨਿਮਾ, ਨਵਾਬ ਮਲੇਰਕੋਟਲਾ, ਬਾਬਾ ਮੋਤੀ ਰਾਮ ਮਹਿਰਾ ਤੇ ਪਰਿਵਾਰ ਅਤੇ ਦੀਵਾਨ ਟੋਡਰ ਮੱਲ ਜੀ ਨੇ ਇਨਸਾਨੀਅਤ ਦੇ ਨਵੇਂ ਕੀਰਤੀਮਾਨ ਸਥਾਿਪਤ ਕੀਤੇ ਤੇ ਦੂਜੇ ਪਾਸੇ ਗੰਗੂ ਬਾਹਮਣ, ਨਵਾਬ ਸੁੱਚਾ ਨੰਦ, ਵਜੀਦ ਖਾਨ ਨੇ ਨਿਰਦੈਅਤਾ ਅਤੇ ਬੇਈਮਾਨੀ ਦਾ ਸਿਖਰ ਕਰ ਛੱਡਿਆ।
ਇਨ੍ਹਾਂ ਸਭ ਨੇ ਸਿੱਖਾਂ ਸਿਰ ਕਰਜ਼ ਚਾੜ੍ਹਿਆ। ਕੁਝ ਨੇ ਅਹਿਸਾਨਾਂ ਦਾ ਤੇ ਕੁਝ ਨੇ ਜ਼ੁਲਮਾਂ ਦਾ। ………………….ਸਾਨੂੰ ਦੋਵੇਂ ਯਾਦ ਨੇ।
ਇਹ ਗੁਰਦੁਆਰਾ ਹੀਰਾ ਘਾਟ ਸਾਹਿਬ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਵਿੱਚ ਆਏ ਤਾਂ ਸਭ ਤੋਂ ਪਹਿਲਾਂ ਇਸ ਅਸਥਾਨ ਤੇ ਡੇਰਾ ਲਾਇਆ। ਉਹਨਾਂ ਦੇ ਨਾਲ ਬਹਾਦਰ ਸ਼ਾਹ ਵੀ ਆਇਆ ਹੋਇਆ ਸੀ। ਇਕ ਦਿਨ ਗੁਰੂ ਜੀ ਦੀਵਾਨ ਸਜਾਏ ਬੈਠੇ ਸਨ। ਦੀਵਾਨ ਵਿਚ ਆ ਕੇ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਇੱਕ ਕੀਮਤੀ ਹੀਰਾ ਭੇਂਟ ਕੀਤਾ। ਹੀਰਾ ਲੈ ਕੇ ਗੁਰੂ ਜੀ ਨੇ ਪਿਛਲੇ ਪਾਸੇ ਵਹਿ ਰਹੀ ਨਦੀ ਗੋਦਾਵਰੀ ਵਿੱਚ ਸੁੱਟ ਦਿੱਤਾ। ਬਹਾਦਰ ਸ਼ਾਹ ਮਨ ਹੀ ਮਨ ਸੋਚ ਕੇ ਪਰੇਸ਼ਾਨ ਹੋਇਆ ਕਿ ਮੈਂ ਇਨ੍ਹਾਂ ਕੀਮਤੀ ਹੀਰਾ ਭੇਂਟ ਕੀਤਾ ਲੇਕਿਨ ਗੁਰੂ ਜੀ ਨੇ ਮੇਰੇ ਹੀਰੇ ਦੀ ਕੋਈ ਕਦਰ ਨਹੀਂ ਪਾਈ। ਗੁਰੂ ਜੀ ਜਾਣੀ ਜਾਣ ਸਨ। ਬਹਾਦਰ ਸ਼ਾਹ ਨੂੰ ਕਿਹਾ ਕੇ ਤੁਹਾਡਾ ਹੀਰਾ ਅਸੀਂ ਆਪਣੇ ਖਜ਼ਾਨੇ ਵਿਚ ਸਾਂਭ ਕੇ ਰੱਖਿਆ ਹੈ। ਜਾ ਜਰਾ ਗੋਦਾਵਰੀ ਚੋਂ ਪਛਾਣ ਕੇ ਲੈ ਆ। ਬਹਾਦਰ ਸ਼ਾਹ ਗੋਦਾਵਰੀ ਚ ਗਿਆ ਦੋਵੇਂ ਹੱਥਾਂ ਨਾਲ ਬੁੱਕ ਭਰ ਕੇ ਦੇਖਣ ਲੱਗਿਆ, ਉਸਦੇ ਦੋਵੇਂ ਹੱਥ ਹੀਰਿਆਂ ਨਾਲ ਭਰੇ ਸਨ। ਉਸਤੋਂ ਆਪਣਾ ਹੀਰਾ ਪਛਾਣਿਆ ਨਹੀਂ ਗਿਆ। ਵਾਪਿਸ ਆ ਕੇ ਗੁਰੂ ਜੀ ਦੇ ਚਰਨੀਂ ਪੈ ਗਿਆ। ਇਸ ਤਰਾਂ ਗੁਰੂ ਜੀ ਨੇ ਬਹਾਦਰ ਸ਼ਾਹ ਦਾ ਹੰਕਾਰ ਦੂਰ ਕੀਤਾ। ਇਸ ਕਰਕੇ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਗੁਰਦੁਆਰਾ ਹੀਰਾ ਘਾਟ ਪੈ ਗਿਆ।
ਸਾਖੀ ਸਿੱਖ ਇਤਿਹਾਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ* – ਪੁੱਤਰ ਦੀ ਦਾਤ ਆਸਾਮ ਦੇ ਰਾਜੇ ਨੂੰ
ਆਸਾਮ ਦਾ ਰਾਜਾ ਤੇ ਰਾਣੀ ਦੋਵੇਂ ਗੁਰੂ ਜੀ ਦੇ ਸ਼ਰਧਾਲੂ ਸਿੱਖ ਬਣੇ। ਉਨ੍ਹਾਂ ਦੇ ਘਰ ਕੋਈ ਪੁੱਤਰ ਨਹੀਂ ਸੀ ਉਨ੍ਹਾਂ ਨੇ ਗੁਰੂ ਜੀ ਪਾਸ ਪੁੱਤਰ ਦਾਤ ਬਖਸ਼ਣ ਲਈ ਬੇਨਤੀ ਕੀਤੀ।
ਗੁਰੂ ਜੀ ਨੇ ਫ਼ੁਰਮਾਇਆ ਕਿ ਦਾਤਾਂ ਬਖ਼ਸ਼ਣ ਵਾਲਾ ਤਾਂ ਆਪ ਕਰਤਾਰ ਹੈ। ਅਸੀਂ ਤੁਹਾਡੇ ਲਈ ਉਸ ਅੱਗੇ ਅਰਦਾਸ ਕਰਾਂਗੇ। ਦਾਤਾਰ ਜ਼ਰੂਰ ਮਿਹਰ ਕਰੇਗਾ।
ਗੁਰੂ ਜੀ ਦੇ ਬਚਨਾਂ ਸਦਕਾ ਕੁਝ ਸਮੇਂ ਬਾਅਦ ਰਾਜੇ ਦੇ ਘਰ ਪੁੱਤਰ ਪੈਦਾ ਹੋਇਆ। ਉਸ ਦਾ ਨਾਂ ਰਤਨ ਰਾਇ ਰਖਿਆ ਗਿਆ।
ਰਾਜਾ ਰਤਨ ਰਾਇ ਵੱਡਾ ਹੋ ਕੇ ਆਪਣੀ ਮਾਤਾ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਲਈ ਅਨੰਦਪੁਰ ਹਾਜ਼ਰ ਹੋਇਆ।
ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰ-ਗੱਦੀ ਉੱਤੇ ਬਿਰਾਜਮਾਨ ਸਨ। ਚਲਦਾ
*ਇਸ ਮੈਸਜ ਨੂੰ ਵੱਧ ਤੋਂ ਵੱਧ ਹੋਰਾ ਸੰਗਤਾਂ ਨੂੰ ਵੀ ਭੇਜ ਦੇਣਾ ਜੀ।
ਲਾਲ ਚਬੂਤਰਾ ਜਾ ਰੈਡ ਟਾਵਰ , ਇਸ ਇਤਿਹਾਸ ਬਾਰੇ ਬਹੁਤ ਹੀ ਵਿਰਲੇ ਸੱਜਣਾਂ ਨੂੰ ਹੀ ਪਤਾ ਹੋਵੇਗਾ । ਕਿਸ ਤਰ੍ਹਾਂ ਘੰਟਾ ਘਰ ਹੋਂਦ ਵਿੱਚ ਆਇਆ ਕੀ ਅੰਗਰੇਜਾਂ ਦੀ ਚਾਲ ਸੀ ।
ਦਰਬਾਰ ਸਾਹਿਬ ਦੀ ਪਰਿਕਰਮਾ ਅਤੇ ਰੈੱਡ ਟਾਵਰ
ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਲਗਾਤਾਰ ਵਧ ਰਹੀ ਮਾਨਤਾ ਨੂੰ ਵੇਖਦਿਆਂ ਅੰਗਰੇਜ਼ਾਂ ਨੇ ਪੰਜਾਬ ‘ਤੇ ਆਪਣੀ ਹਕੂਮਤ ਕਾਇਮ ਹੁੰਦਿਆਂ ਹੀ ਅੰਮ੍ਰਿਤਸਰ ਵਿੱਚ ਈਸਾਈ ਧਰਮ ਨਾਲ ਸਬੰਧਿਤ ਕਈ ਇਮਾਰਤਾਂ ਦਾ ਨਿਰਮਾਣ ਕਰਵਾਇਆ। ਇਸ ਸਭ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਲਹਿੰਦੇ ਵੱਲ ਨੂੰ ਮੌਜੂਦ ਢਾਈ ਮੰਜ਼ਿਲਾ ਬੁੰਗਾ ਸਰਕਾਰ ਬਨਾਮ ਬੁੰਗਾ ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਮਿਸ਼ਨ ਸਕੂਲ ਦੀ ਕ੍ਰਿਸ਼ਚਿਅਨ ਮਿਸ਼ਨਰੀ ਦੀ ਮਲਕੀਅਤ ਘੋਸ਼ਿਤ ਕਰ ਕੇ ਕੀਤੀ ਗਈ। ਜਲਦ ਹੀ ਇਸ ਬੁੰਗੇ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਮ.ਸੀ. ਸੌਂਡਰਜ਼ ਨੇ ਪੁਲੀਸ ਥਾਣਾ, ਛੋਟੀ ਜੇਲ੍ਹ ਅਤੇ ਕਚਹਿਰੀ ਕਾਇਮ ਕਰਾ ਦਿੱਤੀ। ਇਸ ਤੋਂ 10 ਵਰ੍ਹੇ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਮੌਜੂਦ ਬਾਕੀ ਸਭ ਬੁੰਗਿਆਂ ਵਿੱਚੋਂ ਆਲੀਸ਼ਾਨ ਤੇ ਖ਼ੂਬਸੂਰਤ ਇਸ ਬੁੰਗੇ ਦਾ ਵੱਡਾ ਹਿੱਸਾ ਜ਼ਮੀਨਦੋਜ਼ ਕਰ ਦਿੱਤਾ ਗਿਆ। ਇਸ ਪਿੱਛੋਂ ਇਸ ਦੇ ਨਾਲ ਲੱਗਦੇ ਬੁੰਗਾ ਕੰਵਰ ਨੌਨਿਹਾਲ ਸਿੰਘ ਅਤੇ ਬੁੰਗਾ ਲਾਡੂਵਾਲੀਆ ਨੂੰ ਡੇਗ ਕੇ ਉਨ੍ਹਾਂ ਦੀ ਥਾਂ ‘ਤੇ 1863 ਵਿੱਚ ਗਿਰਜਾ-ਘਰ ਦੀ ਦਿੱਖ ਵਾਲੇ ਇੱਕ ਚਬੂਤਰੇ ਦਾ ਨਿਰਮਾਣ ਸ਼ੁਰੂ ਕੀਤਾ ਗਿਆ, ਜੋ 50,000 ਰੁਪਏ ਦੀ ਲਾਗਤ ਨਾਲ 1874 ਵਿੱਚ ਮੁਕੰਮਲ ਹੋਇਆ।
ਇਹ ਸਮਾਰਕ ਅੰਗਰੇਜ਼ਾਂ ਦੇ ਖ਼ੁਰਾਫ਼ਾਤੀ ਦਿਮਾਗ ਦੀ ਅਜਿਹੀ ਉਪਜ ਸੀ, ਜਿਸ ਰਾਹੀਂ ਉਹ ਨਾ ਸਿਰਫ਼ ਸ੍ਰੀ ਦਰਬਾਰ ਸਾਹਿਬ ਵਿੱਚ ਆਪਣੀ ਦਖ਼ਲਅੰਦਾਜ਼ੀ ਵਧਾਉਣਾ ਚਾਹੁੰਦੇ ਸਨ, ਸਗੋਂ ਇਸ ਸਮਾਰਕ ਦੀ ਮਾਰਫ਼ਤ ਉਹ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਿੱਖਾਂ ਦੀਆਂ ਗਤੀਵਿਧਿਆਂ ‘ਤੇ ਨਜ਼ਰ ਵੀ ਰੱਖ ਰਹੇ ਸਨ। ਯੂਰਪੀਅਨ ਗੋਥਿਕ ਕਲਾ ਦੇ ਨਮੂਨੇ ਵਾਲਾ ਇਹ ਚਬੂਤਰਾ ਬ੍ਰਿਟਿਸ਼ ਹੁਕੂਮਤ ਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਬੇਰੀ ਬਾਬਾ ਬੁੱਢਾ ਸਾਹਿਬ ਦੇ ਬਿਲਕੁਲ ਪਿੱਛੇ ਇੱਕ ਉੱਚੇ ਥੜ੍ਹੇ ‘ਤੇ ਉਸਾਰਿਆ ਗਿਆ ਸੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਇਸ ਵਿੱਚ ਇਕ ਛੋਟਾ ਗਿਰਜਾ ਸ਼ੁਰੂ ਕਰਨ ਦੀ ਯੋਜਨਾ ਸੀ।
ਇਸ ਚਬੂਤਰੇ ਦਾ ਡਿਜ਼ਾਈਨ ਅੰਮ੍ਰਿਤਸਰ ਦੀ ਮਿਉੂਂਸਿਪਲ ਕਮੇਟੀ ਦੇ ਡੀ.ਪੀ.ਡਬਲਯੂ. (ਡਿਪਾਰਟਮੈਂਟ ਆਫ਼ ਪਬਲਿਕ ਵਰਕਜ਼) ਵਿਭਾਗ ਦੇ ਐਗਜ਼ੀਕਿਊਟਿਵ ਚੀਫ਼ ਇੰਜਨੀਅਰ ਜੌਹਨ ਗਾਰਡਨ ਨੇ ਕੀਤਾ ਅਤੇ ਇਸ ਦੀ ਘੜਾਈ ਦਾ ਸਾਰਾ ਕੰਮ ਅੰਮ੍ਰਿਤਸਰ ਦੇ ਰਾਜ ਮਿਸਤਰੀ ਸ਼ਰਫ਼ਦੀਨ ਕੋਲੋਂ ਕਰਵਾਇਆ ਗਿਆ। ਇਸ 145 ਫੁੱਟ ਉੱਚੇ ਟਾਵਰ ‘ਤੇ ਲਾਲ ਰੰਗ ਕੀਤਾ ਗਿਆ ਹੋਣ ਕਰਕੇ ਪਹਿਲਾਂ-ਪਹਿਲ ਸਥਾਨਕ ਲੋਕ ਇਸ ਨੂੰ ‘ਲਾਲ ਚਬੂਤਰਾ’ ਜਾਂ ‘ਰੈੱਡ ਟਾਵਰ’ ਕਹਿ ਕੇ ਸੰਬੋਧਿਤ ਕਰਦੇ ਸਨ। ਬਾਅਦ ਵਿੱਚ ਇਸ ਉੱਤੇ ਘੜੀ ਲਗਾਏ ਜਾਣ ਕਰਕੇ ਇਸ ਨੂੰ ਘੰਟਾ-ਘਰ ਅਤੇ ਚਬੂਤਰਾ ਘੰਟਾ-ਘਰ ਕਿਹਾ ਜਾਣ ਲੱਗਾ।
ਉਸ ਸਮੇਂ ਦੌਰਾਨ ਭਾਰਤ ਦੇ ਵੱਖ- ਵੱਖ ਸ਼ਹਿਰਾਂ ਫ਼ਾਜ਼ਿਲਕਾ, ਲੁਧਿਆਣਾ, ਅੰਮ੍ਰਿਤਸਰ, ਮੁੰਬਈ, ਹੈਦਰਾਬਾਦ, ਦੇਹਰਾਦੂਨ, ਪਿਲਾਨੀ, ਊਟੀ, ਹੁਸੈਨਾਬਾਦ (ਲਖਨਊ), ਸਬਜ਼ੀ ਮੰਡੀ ਤੇ ਹਰੀ ਨਗਰ (ਦਿੱਲੀ), ਅਲੀਗੜ੍ਹ, ਮਿਰਜ਼ਾਪੁਰ (ਯੂ.ਪੀ.) ਅਤੇ ਫ਼ੈਸਲਾਬਾਦ (ਲਾਇਲਪੁਰ), ਸਿਆਲਕੋਟ, ਮੁਲਤਾਨ, ਹੈਦਰਾਬਾਦ, ਸੱਖੜ (ਸਿੰਧ) ਆਦਿ ਵਿੱਚ ਘੰਟਾ-ਘਰ ਦਾ ਨਿਰਮਾਣ ਕਰਵਾਇਆ ਗਿਆ, ਜਿੱਥੇ ਇਨ੍ਹਾਂ ਦੇ ਨਿਰਮਾਣ ਸਬੰਧੀ ਕਿਸੇ ਨੇ ਵੀ ਵਿਰੋਧ ਜ਼ਾਹਰ ਨਹੀਂ ਕੀਤਾ। ਜਦੋਂਕਿ ਅੰਮ੍ਰਿਤਸਰ ਵਿੱਚ ਘੰਟਾ-ਘਰ ਦੇ ਨਿਰਮਾਣ ਨੂੰ ਲੈ ਕੇ ਅੰਗਰੇਜ਼ਾਂ ਨੂੰ ਸ਼ਹਿਰ ਦੇ ਹਿੰਦੂ-ਸਿੱਖਾਂ ਦਾ ਵਿਰੋਧ ਸਹਿਣਾ ਪਿਆ। ਇਸ ਦਾ ਕਾਰਨ ਇਹ ਸੀ ਕਿ ਬਾਕੀ ਸ਼ਹਿਰਾਂ ਵਿੱਚ ਘੰਟਾ-ਘਰ ਉੱਥੋਂ ਦੇ ਚੌਕਾਂ ਜਾਂ ਸਰਕਾਰੀ ਇਮਾਰਤਾਂ ਵਿੱਚ ਉਸਾਰੇ ਗਏ ਸਨ ਜਦੋਂਕਿ ਅੰਮ੍ਰਿਤਸਰ ਵਿੱਚ ਇਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਬਣਾਇਆ ਗਿਆ ਸੀ। ਅੰਮ੍ਰਿਤਸਰੀਆਂ ਦੇ ਇਸ ਵਿਰੋਧ ਨੂੰ ਅਣਗੌਲਿਆਂ ਕਰ ਕੇ ਭਾਵੇਂ ਅੰਗਰੇਜ਼ ਹਕੂਮਤ ਨੇ ਘੰਟਾ-ਘਰ ਦਾ ਨਿਰਮਾਣ ਜਾਰੀ ਰੱਖਿਆ ਪਰ ਉਹ ਇਸ ਵਿੱਚ ਗਿਰਜਾ-ਘਰ ਸ਼ੁਰੂ ਕਰਨ ਦੀ ਹਿੰਮਤ ਨਾ ਕਰ ਸਕੇ। ਕਿਉਂਕਿ ਜਿਸ ਦਿਨ ਗਿਰਜਾ ਘਰ ਬਣਾਉਣ ਦਾ ਦਿਨ ਸੀ ਉਸ ਦਿਨ ਸਿੱਖਾਂ ਦੀ ਹਲਚਲ ਦੇਖਣ ਲਈ ਅੰਮ੍ਰਿਤ ਵੇਲੇ ਅੰਗਰੇਜ਼ ਅਫਸਰ ਜੋ ਅੰਮ੍ਰਿਤਸਰ ਜਿਲ੍ਹੇ ਦਾ ਕਰਤਾ ਧਰਤਾ ਸੀ ਦਰਬਾਰ ਸਾਹਿਬ ਦੇ ਅੰਦਰ ਬੈਠਾ ਸੀ। ਅਚਾਨਕ ਇਕ ਘਟਨਾਂ ਵਾਪਰੀ ਜੋ ਹੁਣ ਵੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਬਾਹਰ ਇਕ ਪਤਰੇ ਤੇ ਲਿਖੀ ਹੋਈ ਹੈ। ਸਭਨਾਂ ਦੀ ਗਿਆਤ ਲਈ ਦੱਸਿਆ ਜਾਂਦਾ ਹੈ ਕਿ 30 ਅਪ੍ਰੈਲ 1877 ਦੇ ਦਿਨ ਸਵੇਰ ਦੇ 4.30 ਵਜੇ ਇਕ ਅਜਬ ਖੇਲ ਵਰਤਿਆ । ਕੋਈ ਚਾਰ ਕੂ ਸੌ ਪ੍ਰੇਮੀ ਸ੍ਰੀ ਹਰਿੰਦਰ ਸਾਹਿਬ ਜੀ ਵਿਚ ਕੀਰਤਨ ਦਾ ਅਨੰਦ ਲੈ ਰਹੇ ਸਨ ਜਦ ਅਚਨਚੇਤ ਹੀ ਬਿਜਲੀ ਦੀ ਇਕ ਲਿਸ਼ਕ ਦਿੱਸੀ । ਉਹ ਇਕ ਵੱਡੀ ਰੌਸ਼ਨੀ ਦੀ ਸ਼ਕਲ ਵਿਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿਚੋਂ ਆਈ , ਠੀਕ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟੀ ਅਤੇ ਚਾਨਣ ਹੀ ਚਾਨਣ ਕਰ ਕੇ ਦੱਖਣੀ ਦਰਵਾਜ਼ੇ ਥਾਣੀ ਇਕ ਰੌਸ਼ਨੀ ਦੀ ਲੀਕ ਬਣ ਕੇ ਨਿਕਲ ਗਈ । ਭਾਵੇਂ ਇਸ ਦੇ ਫੱਟਣ ਸਮੇਂ ਭਿਆਨਕ ਤੇ ਜ਼ੋਰ ਦੀ ਆਵਾਜ਼ ਆਈ , ਪਰ ਅੰਦਰ ਬੈਠੇ ਕਿਸੇ ਪ੍ਰੇਮੀ , ਇਮਾਰਤ ਜਾਂ ਚੀਜ਼ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਪੁੱਜਾ । ਇਸ ਅਲੌਕਿਕ ਦ੍ਰਿਸ਼ ਨੂੰ ਸਭ ਲੋਕੀਂ ਸ੍ਰੀ ਗੁਰੂ ਰਾਮਦਾਸ ਜੀ ਦਾ ਕੌਤਕ ਦਸਦੇ ਹਨ । ਇਹ ਕੌਤਕ ਦੇਖ ਕੇ ਅੰਗਰੇਜ ਅਫਸਰ ਏਨਾ ਡਰ ਗਿਆ ਕਿ ਉਸ ਗਿਰਜਾ ਘਰ ਬਣਾਉਣ ਦਾ ਵਿਚਾਰ ਹੀ ਛੱਡ ਦਿੱਤਾ।
ਘੰਟਾ-ਘਰ ਦੇ ਹੇਠਲੇ ਹਾਲ ਕਮਰੇ ਦੀ ਲੰਬਾਈ-ਚੌੜਾਈ 20 ਗੁਣਾ 20 ਫੁੱਟ ਸੀ। ਜਿੱਥੇ ਹਰਿਮੰਦਰ ਸਾਹਿਬ ਦਾ ਨਿਰਮਾਣ ਸਿੱਖੀ ਦੀ ਸਹਿਜ-ਸੁਭਾਅ ਵਾਲੀ ਸੋਚ ਸਦਕਾ ਨੀਵੇਂ ਸਥਾਨ ‘ਤੇ ਕੀਤਾ ਗਿਆ ਸੀ, ਉਸ ਦੇ ਉਲਟ ਬ੍ਰਿਟਿਸ਼ਰਜ਼ ਨੇ ਆਪਣੀ ਘਮੰਡੀ ਸੋਚ ਕਾਰਨ ਰੈੱਡ ਟਾਵਰ ਦਾ ਨਿਰਮਾਣ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਧਰਤੀ ਤੋਂ 10 ਫੁੱਟ ੳੱਚਾ ਰੱਖ ਕੇ ਕੀਤਾ। ਪਹਿਲਾਂ-ਪਹਿਲ ਟਾਵਰ ਦੀ ਉੱਚਾਈ ਜ਼ਿਆਦਾ ਨਹੀਂ ਸੀ। ਬਾਅਦ ਵਿੱਚ ਜਦੋਂ ਇਸ ਦੀਆਂ ਮੰਜ਼ਲਾਂ ਵਧਾਈਆਂ ਗਈਆਂ ਤਾਂ ਇਸ ਦੇ ਚਾਰੇ ਪਾਸੇ ਪੱਥਰ ਦੀਆਂ ਘੜੀਆਂ ਲਗਾ ਦਿੱਤੀਆਂ ਗਈਆਂ। ਇਸ ਦੀ ਮੁੜ ਕੀਤੀ ਉਸਾਰੀ ‘ਤੇ ਕਰੀਬ 23,000 ਰੁਪਏ ਦੀ ਲਾਗਤ ਆਈ। ਰਾਤ ਸਮੇਂ ਇਸ ਟਾਵਰ ਦੇ ਅੰਦਰ ਰੌਸ਼ਨੀ ਕਰਨ ਨਾਲ ਦੂਰ-ਦੂਰ ਤਕ ਟਾਈਮ ਦਾ ਪਤਾ ਲੱਗਦਾ ਰਹਿੰਦਾ ਸੀ ਅਤੇ ਹਰ ਘੰਟੇ ਮਗਰੋਂ ਖੜਕਣ ਵਾਲੇ ਟੱਲ ਦੀ ਆਵਾਜ਼ ਕਈ ਮੀਲ ਤਕ ਸੁਣਾਈ ਦਿੰਦੀ ਸੀ। 1923-24 ਵਿੱਚ 4000 ਰੁਪਏ ਖ਼ਰਚ ਕੇ ਇਸ ਦੇ ਪਲੇਟਫ਼ਾਰਮ ਅਤੇ ਟਾਂਗਾ ਸਟੈਂਡ ਦਾ ਫ਼ਰਸ਼ ਪੱਕਾ ਕਰਵਾਇਆ ਗਿਆ, ਜੋ ਕਿ ਘੰਟਾ ਘਰ ਦੇ ਪੂਰਬੀ ਦਰਵਾਜ਼ੇ ਦੇ ਅੱਗੇ ਸਥਿਤ ਸੀ। ਸ੍ਰੀ ਦਰਬਾਰ ਸਾਹਿਬ ਵਿੱਚ ਦੀਵਾਲੀ ਤੇ ਗੁਰਪੁਰਬਾਂ ਦੇ ਮੌਕੇ ‘ਤੇ ਕੀਤੀ ਜਾਣ ਵਾਲੀ ਦੀਪਮਾਲਾ ਅਤੇ ਆਤਿਸ਼ਬਾਜ਼ੀ ਦਾ ਆਨੰਦ ਮਾਨਣ ਲਈ ਅੰਗਰੇਜ਼ ਅਤੇ ਸਰਮਾਏਦਾਰ ਇਸੇ ਥੜ੍ਹੇ ‘ਤੇ ਕੁਰਸੀਆਂ ਲਾ ਕੇ ਬੈਠਦੇ ਸਨ। ਮੇਲਿਆਂ ਅਤੇ ਛੁੱਟੀ ਵਾਲੇ ਦਿਨ ਇੱਥੇ ਖਾਣ-ਪੀਣ ਦੀਆਂ ਛਾਬੜੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਕਰਤੱਬ ਅਤੇ ਤਮਾਸ਼ਾ ਵਿਖਾਉਣ ਵਾਲਿਆਂ ਦੀ ਭੀੜ ਰਹਿੰਦੀ ਸੀ। ਇਸ ਥੜ੍ਹੇ ਦੇ ਨਾਲ ਸ੍ਰੀ ਹਰਿੰਮਦਰ ਸਾਹਿਬ ਦੇ ਅੰਦਰ ਸੰਗਤ ਵੱਲੋਂ ਚੜ੍ਹਾਏ ਜਾਣ ਵਾਲੇ ਕੜਾਹ-ਪ੍ਰਸ਼ਾਦ ਨੂੰ ਬਣਾਉਣ ਵਾਲੇ ਹਲਵਾਈਆਂ ਦੀਆਂ ਦੁਕਾਨਾਂ ਹੁੰਦੀਆਂ ਸਨ ਅਤੇ ਕੋਲ ਹੀ ਯਾਤਰੂਆਂ ਦੇ ਠਹਿਰਣ ਲਈ ਛੋਟੀਆਂ-ਛੋਟੀਆਂ ਸਰਾਂਵਾਂ ਬਣਾਈਆਂ ਗਈਆਂ ਸਨ।
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਰੈੱਡ ਟਾਵਰ ਸਹਿਤ ਬਾਕੀ ਬੁੰਗਿਆਂ ਦੀ ਮੌਜੂਦਗੀ ਦੇ ਕਾਰਨ ਰਸਤਾ ਕਾਫ਼ੀ ਤੰਗ ਹੋ ਗਿਆ ਸੀ। ਇਸ ਸਮੱਸਿਆ ਨੂੰ ਵਿਚਾਰਦਿਆਂ ਪਰਿਕਰਮਾ ਚੌੜੀ ਕਰਨ ਹਿੱਤ ਬੁੰਗਿਆਂ ਦੀਆਂ ਪੁਰਾਣੀਆਂ ਅਤੇ ਖ਼ਸਤਾ ਹੋ ਚੁੱਕੀਆਂ ਇਮਾਰਤਾਂ ਨੂੰ 29 ਅਕਤੂਬਰ, 1943 ਨੂੰ ਸਵੇਰੇ 10 ਵਜੇ ਘੜਿਆਲ੍ਹੀਆਂ ਬੁੰਗੇ ਤੋਂ ਢਾਹੁਣਾ ਸ਼ੁਰੂ ਕੀਤਾ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕਰੀਬ 82 ਵਰ੍ਹਿਆਂ ਤਕ ਕਾਇਮ ਰਹੇ ਇਸ ਰੈੱਡ ਟਾਵਰ ਬਨਾਮ ਲਾਲ ਚਬੂਤਰੇ ਬਨਾਮ ਘੰਟਾ-ਘਰ ਨੂੰ 1945 ਦੇ ਅੰਤ ਵਿੱਚ ਢਹਿ ਢੇਰੀ ਕਰ ਦਿੱਤਾ ਗਿਆ। ਘੰਟਾ ਘਰ ਦੀ ਨਵੀਂ ਮੌਜੂਦਾ ਇਮਾਰਤ ਦਾ ਨੀਂਹ ਪੱਥਰ ਬਾਬਾ ਗੁਰਮੁਖ ਸਿੰਘ (ਆਟਾ ਮੰਡੀ) ਨੇ 1947 ਦੇ ਅਖ਼ੀਰ ਵਿੱਚ ਰੱਖਿਆ। ਘੰਟਾ ਘਰ ਦੀ ਹੋਂਦ ਨੂੰ ਖ਼ਤਮ ਹੋਇਆਂ ਭਾਵੇਂ 82 ਵਰ੍ਹੇ ਬੀਤ ਚੁੱਕੇ ਹਨ ਪਰ ਇਸ ਦੇ ਬਾਵਜੂਦ ਇਸ ਦੇ ਸਾਹਮਣੇ ਬਾਜ਼ਾਰ ਨੂੰ ਬਾਜ਼ਾਰ ਘੰਟਾ ਘਰ ਤੇ ਚੌਕ ਨੂੰ ਘੰਟਾ ਘਰ ਚੌਕ ਹੀ ਕਿਹਾ ਜਾਂਦਾ ਹੈ।
ਜੋਰਾਵਰ ਸਿੰਘ ਤਰਸਿੱਕਾ।