ਹਰਿ ਜੀ ਏਹ ਤੇਰੀ ਵਡਿਆਈ ॥
ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥
ਬਾਬਾ ਬੁੱਢਾ ਸਾਹਿਬ ਜੀ ਆਪ ਜੀ ਦੇ ਜੀਵਨ ਵਿੱਚ
ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ ਜੀ ।।
ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ ।।
🙏🙏🙏🙏🙏🙏🙏🙏🙏🙏🙏🙏
ਬੜੇ ਬੜੇ ਸਿੰਘਾਸਨ ਲਾ ਕੇ ਬੈਠਣ ਵਾਲੇ ਸੰਤ,ਮਹੰਤ ਮੈਂ ਇਨ੍ਹਾਂ ਅੱਖਾਂ ਨਾਲ ਬੜੇ ਨੇੜਿਓਂ ਦੇਖੇ ਨੇ ਔਰ ਨਿੱਕੀ ਜ਼ਬਾਨ ਨਾਲ ਵੱਡੀ ਗੱਲ ਕਰ ਰਿਹਾਂ,ਇਹ ਤਾਂ ਜਗਿਆਸੂ ਵੀ ਨਹੀਂ ਨੇ,ਬਿਲਕੁਲ ਸੰਸਾਰੀ ਨੇ।ਕਾਨਪੁਰ ਦੀ ਗੱਲ ਹੈ, ਇਕ ‘ਸਰਬ ਧਰਮ ਸੰਮੇਲਨ’ ਵਿਚ ਮੈਨੂੰ ਸ਼ਾਮਲ ਹੋਣਾ ਪਿਆ।ਅਜਿਹੇ ਸੰਮੇਲਨ ਭਾਰਤ ਵਿਚ ਅਕਸਰ ਹੁੰਦੇ ਰਹਿੰਦੇ ਨੇ ਔਰ ਦਾਸ ਸ਼ਾਮਿਲ ਹੁੰਦਾ ਰਹਿੰਦਾ ਹੈ।ਅੈਸਾ ਸੰਸਾਰ ਪੱਧਰ ‘ਤੇ ਵੀ ਹੁੰਦਾ ਹੈ।
ਕਾਨਪੁਰ ਵਿਚ ‘ਸਰਬ ਧਰਮ ਸੰਮੇਲਨ’ ਸਮੇਂ ਇਕ ਬਹੁਤ ਵੱਡੀ ਸਟੇਜ਼ ਬਣਾਈ ਗਈ,ਜਿਥੇ ਸਾਰੇ ਧਰਮਾਂ ਦੇ ਵਕਤੇ ਪਹੁੰਚੇ ਸਨ।ਆਰੀਆ ਸਮਾਜ ਦੇ ਵਕਤੇ,ਬ੍ਰਹਮੋ ਸਮਾਜ ਦੇ ਵਕਤੇ,ਸਨਾਤਨ ਮੱਤ ਦਾ ਵਕਤਾ ਵੀ ਸੀ,ਬੋਧ ਭਿਕਸ਼ੂ ਵੀ ਹੈਗਾ ਸੀ,ਜੈਨੀਆਂ ਦਾ ਸਾਧੂ ਸੀ,ਇਕ ਮੁਸਲਮਾਨ ਫ਼ਕੀਰ ਸੀ,ਈਸਾਈ ਪਾਦਰੀ ਵੀ ਦੋ ਆਏ ਹੋਏ ਸਨ,ਸਿੱਖ ਧਰਮ ਦੀ ਤਰਫੋਂ ਦਾਸ ਪਹੁੰਚਿਆ। ਸਨਾਤਨ ਮਤ ਦਾ ਇਕ ਵੱਡਾ ਅਚਾਰੀਆ ਆਇਆ।ਉਹ ਸਟੇਜ ‘ਤੇ ਖੜ੍ਹਾ ਰਿਹਾ।
ਦੋ ਚਾਰ ਸੱਜਣਾ ਨੇ ਕਿਹਾ,”ਅਚਾਰੀਆ ਜੀ!ਤੁਸੀਂ ਵੀ ਬੈਠੋ।”
ਉਨ੍ਹਾਂ ਦਾ ਖੜ੍ਹੇ ਹੋਣਾ ਮੈਨੂੰ ਵੀ ਸੁਭਾਇਮਾਨ ਨਾ ਲੱਗਿਆ।ਮੈਂ ਵੀ ਕਿਹਾ,”ਸੰਤ ਜੀ! ਬਿਰਾਜਮਾਨ ਹੋਵੋ।”
ਉਨ੍ਹਾਂ ਦੇ ਨਾਲ ਦੇ ਸਾਥੀ ਕਹਿਣ ਲੱਗੇ,”ਇਨਾਂ ਦਾ ਸੋਨੇ ਦਾ ਸਿੰਘਾਸਨ ਆਏਗਾ ਤਾਂ ਬੈਠਣਗੇ।ਸਟੇਜ ਦੇ ਉੱਤੇ ਹੋਰ ਸਟੇਜ ਬਣੇਗੀ।ਇਸ ਤਰ੍ਹਾਂ ਕਿਵੇਂ ਤੁਹਾਡੇ ਨਾਲ ਬੈਠ ਜਾਣ!ਜੇ ਤੁਹਾਡੇ ਨਾਲ ਬੈਠ ਜਾਣ,ਫਿਰ ਤੇ ਬਰਾਬਰੀ ਹੋ ਜਾਏਗੀ।”
ਵਾਕਿਆ ਈ ਉਨ੍ਹਾਂ ਦੀ ਸੋਨੇ ਦੀ ਕੁਰਸੀ ਆਈ,ਸੋਨੇ ਦਾ ਸਿੰਘਾਸਨ ਆਇਆ ਤਾਂ ਉਹ ਬੈਠੇ।ਸਮਝੋ ਸਟੇਜ ਦੇ ਉੱਤੇ ਸਟੇਜ ਬਣ ਗਈ।ਇਨ੍ਹਾਂ ਧਰਮ ਅਚਾਰੀਆਂ ਦੇ ਕੋਲ ਬੜਾ ਪ੍ਰਬਲ ਹੰਕਾਰ ਤੁਹਾਨੂੰ ਮਿਲੇਗਾ।ਇਨ੍ਹਾਂ ਗੁਰੂਆਂ ਪਾਸ ਆਕੜ ਹੀ ਆਕੜ ਹੈ।ਇਹ ਤਾਂ ਜਗਿਆਸੂ ਵੀ ਨਈਂ ਨੇ।ਸੰਸਾਰੀ ਮਨੁੱਖ ਸਭ ਕੁਝ ਹੰਕਾਰ ਦੀ ਪੂਰਤੀ ਵਾਸਤੇ ਕਰਦਾ ਹੈ।ਇਹ ਅਖੌਤੀ ਸੰਤ ਵੀ ਹੰਕਾਰ ਦੀ ਪੂਰਤੀ ਵਾਸਤੇ ਕਰ ਰਹੇ ਨੇ।ਇਹ ਤਾਂ ਸੰਸਾਰੀ ਨੇ।ਜਿਤਨੇ ਚਿਰ ਤੱਕ ਅਹੰਕਾਰ ਹੈ,ਉਤਨੇ ਚਿਰ ਤੱਕ ਸੰਸਾਰ ਹੈ।ਜਿਸ ਦਿਨ ਪਰਮਾਤਮਾ ਦੀ ਜਗਿਆਸਾ ਪੈਦਾ ਹੁੰਦੀ ਏ,ਅਹੰਕਾਰ ਦੇ ਮਰਨ ਨਾਲ ਪੈਦਾ ਹੁੰਦੀ ਏ,ਉਂਝ ਨਹੀਂ ਹੁੰਦੀ।ਭੇਖੀਆਂ ਤੋਂ ਸਾਵਧਾਨ ਹੋ ਕੇ ਗੁਰਬਾਣੀ ਰਾਹੀਂ ਸਿੱਧੇ ਵਾਹਿਗੁਰੂ ਨਾਲ ਜੁੜਨ ਦਾ ਰਾਹ ਅਪਣਾਉ।
ਗਿਆਨੀ ਸੰਤ ਸਿੰਘ ਜੀ ਮਸਕੀਨ।
जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥
अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥
ਅੰਗ : 685
ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
ਅਰਥ : ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥
धनासरी महला १ घरु २ असटपदीआ ੴ सतिगुर प्रसादि ॥ गुरु सागरु रतनी भरपूरे ॥ अम्रितु संत चुगहि नही दूरे ॥ हरि रसु चोग चुगहि प्रभ भावै ॥ सरवर महि हंसु प्रानपति पावै ॥१॥ किआ बगु बपुड़ा छपड़ी नाइ ॥ कीचड़ि डूबै मैलु न जाइ ॥१॥ रहाउ ॥ रखि रखि चरन धरे वीचारी ॥ दुबिधा छोडि भए निरंकारी ॥ मुकति पदारथु हरि रस चाखे ॥ आवण जाण रहे गुरि राखे ॥२॥ सरवर हंसा छोडि न जाइ ॥ प्रेम भगति करि सहजि समाइ ॥ सरवर महि हंसु हंस महि सागरु ॥ अकथ कथा गुर बचनी आदरु ॥३॥ सुंन मंडल इकु जोगी बैसे ॥ नारि न पुरखु कहहु कोऊ कैसे ॥ त्रिभवण जोति रहे लिव लाई ॥ सुरि नर नाथ सचे सरणाई ॥४॥ आनंद मूलु अनाथ अधारी ॥ गुरमुखि भगति सहजि बीचारी ॥ भगति वछल भै काटणहारे ॥ हउमै मारि मिले पगु धारे ॥५॥ अनिक जतन करि कालु संताए ॥ मरणु लिखाइ मंडल महि आए ॥ जनमु पदारथु दुबिधा खोवै ॥ आपु न चीनसि भ्रमि भ्रमि रोवै ॥६॥ कहतउ पड़तउ सुणतउ एक ॥ धीरज धरमु धरणीधर टेक ॥ जतु सतु संजमु रिदै समाए ॥ चउथे पद कउ जे मनु पतीआए ॥७॥ साचे निरमल मैलु न लागै ॥ गुर कै सबदि भरम भउ भागै ॥ सूरति मूरति आदि अनूपु ॥ नानकु जाचै साचु सरूपु ॥८॥१॥
अर्थ: बिचारा बगुला छपड़ी में क्यों नहाता है? (कुछ नहीं मिलता, बल्कि छपड़ी में नहा के) कीचड़ में डूबता है, (उसकी ये) मैल दूर नहीं होती (जो मनुष्य गुरू समुन्द्र को छोड़ के देवी-देवताओं आदि अन्य के आसरे तलाशता है वह, मानो, छपड़ी में ही नहा रहा है। वहाँ से वह और भी ज्यादा माया-मोह की मैल चिपका लेता है)।1। रहाउ। गुरू (मानो) एक समुन्द्र (है जो प्रभू की सिफत सालाह से) नाको नाक भरा हुआ है। गुरमुख सिख (उस सागर में से) आत्मिक जीवन देने वाली खुराक (प्राप्त करते हैं जैसे हंस मोती) चुगते हैं, (और गुरू से) दूर नहीं रहते। प्रभू की मेहर के अनुसार संत-हंस हरी-नाम रस (की) चोग चुगते हैं। (गुरसिख) हंस (गुरू-) सरोवर में (टिका रहता है, और) जिंद के मालिक प्रभू को पा लेता है।1। गुरसिख बड़ा सचेत हो के पूरा विचारवान हो के (जीवन-यात्रा में) पैर रखता है। परमात्मा के बिना किसी और आसरे की तलाश छोड़ के परमात्मा का ही बन जाता है। परमात्मा के नाम का रस चख के गुरसिख वह पदार्थ हासिल कर लेता है जो माया के मोह से खलासी दिलवा देता है। जिसकी गुरू ने सहायता कर दी उसके जन्म-मरण के चक्कर समाप्त हो गए।2। (जैसे) हंस मानसरोवर को छोड़ के नहीं जाता (वैसे ही जो सिख गुरू का दर छोड़ के नहीं जाता वह) प्रेमा भक्ति की बरकति से अडोल आत्मिक अवस्था में लीन हो जाता है। जो गुरसिख-हंस गुरू-सरोवर में टिकता है, उसके अंदर गुरू-सरोवर अपना आप प्रगट करता है (उस सिख के अंदर गुरू बस जाता है) – यह कथा अकथ है (भाव, इस आत्मिक अवस्था का बयान नहीं किया जा सकता। सिर्फ ये कह सकते हैं कि) गुरू के बचनों पर चल के वह (लोक-परलोक में) आदर पाता है।3। जे कोई विरला प्रभू चरणों में जुड़ा हुआ सख्श शून्य अवस्था में टिकता है, उसके अंदर स्त्री-मर्द वाला भेद नहीं रह जाता (भाव, उसके काम चेष्टा अपना प्रभाव नहीं डालती)। बताओ, कोई ये संकल्प कर भी कैसे सकता है? क्योंकि वह तो सदा उस परमात्मा में सुरति जोड़े रखता है जिसकी ज्योति तीनों भवनों में व्यापक है और देवते मनुष्य नाथ आदि सभी जिस सदा-स्थिर की शरण लिए रखते हैं।4। (गुरमुख-हंस गुरू-सागर में टिक के उस प्राणपति-प्रभू को मिलता है) जो आत्मिक आनंद का श्रोत है जो निआसरों का आसरा है। गुरमुख उसकी भक्ति के द्वारा और उसके गुणों के विचार के माध्यम से अडोल आत्मिक अवस्था में टिके रहते हैं। वह प्रभू (अपने सेवकों की) भक्ति से प्रेम करता है, उनके सारे डर दूर करने के समर्थ है। गुरमुखि अहंकार को मार के और (साध-संगति में) टिक के उस आनंद-मूल प्रभू (के चरनों) में जुड़ते हैं।5। जो मनुष्य (बेचारे बगुले की तरह अहंकार की छपड़ी में ही नहाता है, और) अपने आत्मिक जीवन को नहीं पहचानता, वह (अहंकार में) भटक-भटक के दुखी होता है; परमात्मा के बिना किसी और आसरे की तलाश में वह अमूल्य मानस जनम गवा लेता है; अनेकों अन्य ही जतन करने के कारण (सहेड़ी हुई) आत्मिक मौत (का लेख ही अपने माथे पर) लिखा के इस जगत में आया (और यहाँ भी आत्मिक मौत ही गले पड़वाता रहा)।6। (पर) जो मनुष्य एक परमात्मा की सिफत सालाह ही (नित्य) उचारता है, पढ़ता है और सुनता है और धरती के आसरे प्रभू की टेक पकड़ता है वह गंभीर स्वभाव ग्रहण करता है वह (मनुष्य जीवन के) फर्ज को (पहचानता है)। अगर मनुष्य (गुरू की शरण में रह के) अपने मन को उस आत्मिक अवस्था में पहुँचा ले जहाँ माया के तीनों ही गुण जोर नहीं डाल सकते, तो (सहज ही) जत-सत और संजम उसके हृदय में लीन रहते हैं।7। सदा-स्थिर प्रभू में टिक के पवित्र हुए मनुष्य के मन को विकारों की मैल नहीं चिपकती। गुरू के शबद की बरकति से उसकी भटकना दूर हो जाती है उसका (दुनियावी) डर-सहम समाप्त हो जाता है। नानक (भी) उस सदा-स्थिर हस्ती वाले प्रभू (के दर से नाम की दाति) मांगता है जिस जैसा और कोई नहीं है जिसकी (सुंदर) सूरत और जिसका अस्तित्व आदि से ही चला आ रहा है।8।1।
ਅੰਗ : 685
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ ॥ ਮੁਕਤਿ ਪਦਾਰਥੁ ਹਰਿ ਰਸ ਚਾਖੇ ॥ ਆਵਣ ਜਾਣ ਰਹੇ ਗੁਰਿ ਰਾਖੇ ॥੨॥ ਸਰਵਰ ਹੰਸਾ ਛੋਡਿ ਨ ਜਾਇ ॥ ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥ ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੩॥ ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥੪॥ ਆਨੰਦ ਮੂਲੁ ਅਨਾਥ ਅਧਾਰੀ ॥ ਗੁਰਮੁਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥ ਜਨਮੁ ਪਦਾਰਥੁ ਦੁਬਿਧਾ ਖੋਵੈ ॥ ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂਰਤਿ ਆਦਿ ਅਨੂਪੁ ॥ ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥
ਅਰਥ : ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ।੧।ਰਹਾਉ। ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧। ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ।੨। (ਜਿਵੇਂ) ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ (ਤਿਵੇਂ ਜੇਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ) ਪ੍ਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ। ਜੇਹੜਾ ਗੁਰਸਿੱਖ-ਹੰਸ ਗੁਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗੁਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ (ਉਸ ਸਿੱਖ ਦੇ ਅੰਦਰ ਗੁਰੂ ਵੱਸ ਪੈਂਦਾ ਹੈ) -ਇਹ ਕਥਾ ਅਕੱਥ ਹੈ (ਭਾਵ, ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ਼ ਇਹ ਕਹਿ ਸਕਦੇ ਹਾਂ ਕਿ) ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ।੩। ਜੇਹੜਾ ਕੋਈ ਵਿਰਲਾ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਅਫੁਰ ਅਵਸਥਾ ਵਿਚ ਟਿਕਦਾ ਹੈ, ਉਸ ਦੇ ਅੰਦਰ ਇਸਤ੍ਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ (ਭਾਵ, ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਂਦੀ) । ਦੱਸੋ, ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ? ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਵਿਆਪਕ ਹੈ ਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ।੪। (ਗੁਰਮੁਖ-ਹੰਸ ਗੁਰੂ-ਸਾਗਰ ਵਿਚ ਟਿਕ ਕੇ ਉਸ ਪ੍ਰਾਨਪਤਿ-ਪ੍ਰਭੂ ਨੂੰ ਮਿਲਦਾ ਹੈ) ਜੋ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ। ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ। ਉਹ ਪ੍ਰਭੂ (ਆਪਣੇ ਸੇਵਕਾਂ ਦੀ) ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖਿ ਹਉਮੈ ਮਾਰ ਕੇ ਅਤੇ (ਸਾਧ ਸੰਗਤਿ ਵਿਚ) ਟਿਕ ਕੇ ਉਸ ਆਨੰਦ-ਮੂਲ ਪ੍ਰਭੂ (ਦੇ ਚਰਨਾਂ) ਵਿਚ ਜੁੜਦੇ ਹਨ।੫। ਜੇਹੜਾ-ਮਨੁੱਖ (ਵਿਚਾਰੇ ਬਗੁਲੇ ਵਾਂਗ ਹਉਮੈ ਦੀ ਛਪੜੀ ਵਿਚ ਹੀ ਨ੍ਹਾਉਂਦਾ ਰਹਿੰਦਾ ਹੈ, ਤੇ) ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ, ਉਹ (ਹਉਮੈ ਵਿਚ) ਭਟਕ ਭਟਕ ਕੇ ਦੁਖੀ ਹੁੰਦਾ ਹੈ; ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਉਹ ਅਮੋਲਕ ਮਨੁੱਖਾ ਜਨਮ ਨੂੰ ਗਵਾ ਲੈਂਦਾ ਹੈ; ਅਨੇਕਾਂ ਹੋਰ ਹੋਰ ਜਤਨ ਕਰਨ ਕਰਕੇ (ਸਹੇੜੀ ਹੋਈ) ਆਤਮਕ ਮੌਤ ਉਸ ਨੂੰ (ਸਦਾ) ਦੁਖੀ ਕਰਦੀ ਹੈ, ਉਹ (ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ) ਆਤਮਕ ਮੌਤ (ਦਾ ਲੇਖ ਹੀ ਆਪਣੇ ਮੱਥੇ ਉਤੇ) ਲਿਖਾ ਕੇ ਇਸ ਜਗਤ ਵਿਚ ਆਇਆ (ਤੇ ਇਥੇ ਭੀ ਆਤਮਕ ਮੌਤ ਹੀ ਵਿਹਾਝਦਾ ਰਿਹਾ) ।੬। (ਪਰ) ਜੇਹੜਾ ਮਨੁੱਖ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ (ਨਿੱਤ) ਉਚਾਰਦਾ ਹੈ ਪੜ੍ਹਦਾ ਹੈ ਤੇ ਸੁਣਦਾ ਹੈ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਉ ਗ੍ਰਹਣ ਕਰਦਾ ਹੈ ਉਹ (ਮਨੁੱਖ ਜੀਵਨ ਦੇ) ਫ਼ਰਜ਼ ਨੂੰ (ਪਛਾਣਦਾ ਹੈ) । ਜੇ ਮਨੁੱਖ (ਗੁਰੂ ਦੀ ਸਰਨ ਵਿਚ ਰਹਿ ਕੇ) ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿਚ ਗਿਝਾ ਲਏ ਜਿਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ, ਤਾਂ (ਸੁਤੇ ਹੀ) ਜਤ ਸਤ ਤੇ ਸੰਜਮ ਉਸ ਦੇ ਹਿਰਦੇ ਵਿਚ ਲੀਨ ਰਹਿੰਦੇ ਹਨ।੭। ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ (ਦੁਨੀਆ ਵਾਲਾ) ਡਰ-ਸਹਮ ਮੁੱਕ ਜਾਂਦਾ ਹੈ। ਨਾਨਕ (ਭੀ) ਉਸ ਸਦਾ-ਥਿਰ ਹਸਤੀ ਵਾਲੇ ਪ੍ਰਭੂ (ਦੇ ਦਰ ਤੋਂ ਨਾਮ ਦੀ ਦਾਤਿ) ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ (ਸੋਹਣੀ) ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ।੮।੧।
ਵਿਸ਼ਵ ਦੇ ਇਤਿਹਾਸ ਦਾ ਸਭ ਤੋਂ ਵਿਲੱਖਣ ਮੁਕਾਬਲਾ ਜਿਹੜਾ ਕਦੇ ਨਹੀਂ ਸੁਣਿਆ ਗਿਆ ੳਹ ਸੀ ਬਾਬਾ ਬਚਿੱਤਰ ਸਿੰਘ ਜੀ ਦੁਆਰਾ ਹਾਥੀ ਨੂੰ ਮਾਰਨਾ!
ਇਤਿਹਾਸ ਵਿੱਚ ਲਿਖਿਆ ਹੈ ਕਿ ਮੁਗਲਾਂ ਨੇ ਇੱਕ ਸਾਜਿਸ਼ ਤਹਿਤ ਬੇਹੱਦ ਤਾਕਤਵਰ ਹਾਥੀ ਨੂੰ ਸ਼ਰਾਬ ਪਿਲਾ ਕੇ ਸਿੱਖ ਫੌਜੀ ਵੱਲ ਭੇਜਣ ਦੀ ਸਲਾਹ ਬਣਾਈ ਸੀ!
ਇਤਿਹਾਸ ਵਿੱਚ ਲਿਖਿਆ ਹੈ ਕਿ ੳਸ ਦੇ ਮੱਥੇ ਤੇ ਇੱਕ ਬਹੁਤ ਮੋਟੀ ਲੋਹੇ ਦੀ 7 ਤਿਹਾਂ ਚਾਦਰ ਬੰਨੀ ਗਈ ਅਤੇ ਸੁੰਡ ਤੇ ਤੇਜ਼ਧਾਰ ਕਿਰਪਾਨਾਂ ਅਤੇ ਬਰਛੇ ਬੰਨੇ ਗਏ,
ਸਿੱਖਾਂ ਦੇ ਇੱਕ ਜਾਸੂਸ ਨੇ ਗੁਰੂ ਗੋਬਿੰਦ ਸਿੰਘ ਵਾਲੀ ਦੋ ਜਹਾਂ ਨੂੰ ਇਸ ਸਾਜਿਸ਼ ਵਾਰੇ ਦੱਸਿਆ ਤਾਂ ਗੁਰੂ ਸਾਹਿਬ ਕਹਿੰਦੇ ਕਿ ਜੇ ਮੁਗਲਾਂ ਕੋਲ ਹਾਥੀ ਹੈ ਤਾਂ ਅਕਾਲ ਪੁਰਖ ਦੀ ਫੌਜ ਕੋਲ ੳਸ ਤੋਂ ਵੀ ਤਾਕਤਵਰ ਹਾਥੀ ਹੈ, ੳਹਨਾਂ ਨੇ ਦੁਨੀ ਚੰਦ ਨੂੰ ਮੁਕਾਬਲੇ ਲਈ ਤਿਆਰ ਹੋਣ ਲਈ ਕਿਹਾ ਤਾਂ ੳਹ ਰਾਤੋਂ ਰਾਤ ਭੱਜ ਗਿਆ, ੳਸ ਤੋਂ ਬਾਅਦ ਗੁਰੂ ਸਾਹਿਬ ਨੇ ਬਾਬਾ ਬਚਿੱਤਰ ਸਿੰਘ ਜੀ ਵੱਲ ਸਿਰਫ਼ ਵੇਖਿਆ ਹੀ ਝੱਟ ਹੀ ਬਾਬਾ ਜੀ ਜੰਗ ਵਿੱਚ ਜਾਣ ਲਈ ਤਿਆਰ ਹੋ ਗਏ,
ਇਤਿਹਾਸ ਵਿੱਚ ਲਿਖਿਆ ਹੈ ਕਿ ਬਾਬਾ ਜੀ ਦਾ ਕੱਦ ਸਿਰਫ਼ ਸਾਢੇ ਪੰਜ ਫੁੱਟ ਸੀ,
ਗੁਰੂ ਸਾਹਿਬ ਕਹਿੰਦੇ ਕਿ ਕੀ ਤੁਸੀਂ ਮੁਕਾਬਲਾ ਕਰ ਪਾੳਗੇ ?
ਤਾਂ ਬਾਬਾ ਜੀ ਨੇ ਅਜਿਹਾ ਜਵਾਬ ਦਿੱਤਾ ਕਿ ਸਾਰੀ ਫੌਜ ਜੋਸ਼ ਨਾਲ ਭਰ ਗਈ ,
ਬਾਬਾ ਜੀ ਕਹਿੰਦੇ ਕਿ ਸੱਚੇ ਪਾਤਸ਼ਾਹ ਜੇ ਤੂੰ ਮੇਰੇ ਸਿਰ ਤੇ ਹੱਥ ਰੱਖ ਦੇਵੇਂ ਤਾਂ ਇੱਕ ਹਾਥੀ ਤਾਂ ਕੀ ਮੈਂ ਮੁਗਲਾਂ ਦੀ ਸਾਰੀ ਫੌਜ ਸਣੇ ਜਾਨਵਰਾਂ ਨਾਲ ਲੜ ਸਕਦਾ ਹਾਂ,
ਇਤਿਹਾਸ ਵਿੱਚ ਲਿਖਿਆ ਹੈ ਕਿ ਜਦ ਬਾਬਾ ਜੀ ਦਾ ਮੁਕਾਬਲਾ ਹਾਥੀ ਨਾਲ ਹੋਇਆ ਤਾਂ ਬਾਬਾ ਜੀ ਨੇ ਨਾਗਣੀ ਹਾਥੀ ਦੇ ਮੱਥੇ ‘ਤੇ ਮਾਰੀ ਅਤੇ ਪ੍ਰਹਾਰ ਐਂਨਾ ਜਬਰਦਸਤ ਸੀ ਕਿ ਨਾਗਣੀ ਸੱਤਾਂ ਤਬੀਆਂ ਨੂੰ ਚੀਰਦੀ ਹੋਈ ਸਿੱਧੀ ਹਾਥੀ ਦੇ ਮੱਥੇ ਵਿੱਚ 1 ਫੁੱਟ ਤੱਕ ਵੜ ਗਈ, ਅਤੇ ਹਾਥੀ ਨੇ ਉਲਟਾ ਮੁਗਲ ਸੈਨਾ ਨੂੰ ਹੀ ਮਾਰਨਾ ਸ਼ੁਰੂ ਕਰ ਦਿੱਤਾ!
ਬੀਬਾ ਦੀਪ ਕੌਰ ਜਿੰਨੀ ਮਹਾਨ, ਰੂਪਵਤੀ, ਨੌਜੁਆਨ ਅਤੇ ਸਿਆਣੀ ਸੀ, ਓਨੀ ਹੀ ਬਹਾਦਰ, ਦਲੇਰ ਅਤੇ ਪਰਮਵੀਰ ਵੀ ਸੀ। ਉਸ ਦਾ ਵਿਆਹ ਵੀ ਇਕ ਅਜਿਹੇ ਨੌਜੁਆਨ ਗੁਰਮੁਖ ਪਿਆਰੇ ਸਿੱਖ ਨਾਲ ਹੋਇਆ ਸੀ ਜੋ ਭਲਾ ਲੋਕ, ਸੰਸਾਰ ਦੇ ਸਾਰੇ ਦੁੱਖਾਂ ਨੂੰ ਛੱਡ ਕੇ ਸਦਾ ਸੇਵਾ ਦੇ ਮੈਦਾਨ ਵਿਚ ਹੀ ਗਿਆ ਰਹਿੰਦਾ ਸੀ। ਕਦੀ ਘਰ ਵਿਚ ਟਿਕ ਕੇ ਬੈਠਦਾ ਨਹੀਂ ਸੀ।
ਉਧਰੋਂ ਦੀਪ ਕੌਰ ਦੇ ਮਾਪੇ ਅਤੇ ਸੱਸ-ਸਹੁਰਾ ਵੀ ਸੇਵਾ ਕਰਦੇ ਹੋਏ ਸੱਚਖੰਡ ਵਿਚ ਜਾ ਟਿਕੇ ਸਨ। ਇਕ ਵਾਸਤ ਵਿਚਾਰੀ ਦੀਪ ਕੌਰ ਅਕਸਰ ਸਦਾ ਇਕੱਲੀ ਹੀ ਘਰ ਵਿਚ ਰਹਿੰਦੀ ਸੀ। ਜਿਸ ਪਿੰਡ ਵਿਚ ਉਸ ਦਾ ਘਰ ਸੀ, ਉਸ ਵਿਚ ਸਿੱਖਾਂ ਦਾ ਸ਼ਾਇਦ ਹੋਰ ਕੋਈ ਵੀ ਘਰ ਨਹੀਂ ਸੀ। ਇਸ ਵਾਸਤੇ ਉਹ ਸਦਾ ਅਪਣੇ ਘਰ ਦਾ ਬੂਹਾ ਬੰਦ ਕਰ ਕੇ ਇਕੱਲੀ ਹੀ ਵਾਹਿਗੁਰੂ ਦਾ ਭਜਨ ਕਰਦੀ ਰਹਿੰਦੀ ਸੀ।
ਇਕ ਵਾਰੀ ਉਸ ਨੂੰ ਪਤਾ ਲੱਗਾ ਕਿ ਮਾਝੇ ਦੇ ਕੁੱਝ ਪ੍ਰੇਮੀ ਸਿੱਖਾਂ ਦਾ ਇਕ ਜੱਥਾ ਦਸਮੇਸ਼ ਪਿਤਾ ਦੇ ਦਰਸ਼ਨਾਂ ਲਈ ਜਾ ਰਿਹਾ ਹੈ। ਉਸ ਦੇ ਦਰਸ਼ਨਾਂ ਦੀ ਇੱਛਾ ਨੇ ਉਸ ਨੂੰ ਮਜਬੂਰ ਕੀਤਾ ਕਿ ਘਰੋਂ ਬਾਹਰ ਨਿਕਲ ਕੇ ਉਸ ਸੜਕ ਉਤੇ ਜਾ ਖਲੋਵੇ ਜਿੱਥੋਂ ਕਿ ਉਸ ਨੇ ਲੰਘਣਾ ਹੈ। ਇਸ ਲਈ ਉਹ ਜਥੇ ਦੀ ਸੇਵਾ ਲਈ ਕੁੱਝ ਅੰਨ-ਪਾਣੀ ਲੈ ਕੇ ਚਾਈਂ-ਚਾਈਂ ਉਸ ਸੜਕ ਉੱਤੇ ਪਹੁੰਚ ਗਈ।
ਉਹ ਜਾਣਦੀ ਸੀ ਕਿ ਉਸ ਦਾ ਇੱਥੇ ਆਉਣਾ ਮੌਤ ਦੇ ਖੂਹ ਵਿਚ ਪੈਣਾ ਵੀ ਹੋ ਸਕਦਾ ਹੈ ਕਿਉਂਕਿ ਔਰੰਗਜ਼ੇਬ ਦਾ ਜ਼ਮਾਨਾ ਸੀ ਅਤੇ ਹਕੂਮਤ ਵਲੋਂ ਹਰ ਪਾਸੇ ਅਨੇਕ ਤਰ੍ਹਾਂ ਦੇ ਅਸਹਿਮਤ ਅਤੇ ਅਕਹਿ ਅਤਿਆਚਾਰਾਂ ਦੇ ਕਾਲੇ ਬੰਬ ਵਰਗੇ ਬੱਦਲ ਚੜ੍ਹੇ ਹੋਏ ਸਨ। ਉਹ ਸੜਕ ਤੋਂ ਇਕ ਪਾਸੇ ਹੋ ਕੇ ਅਜੇ ਖਲੋਤੀ ਹੀ ਸੀ ਕਿ ਦੂਰੋਂ ਕੁੱਝ ਮਿੱਟੀ-ਘੱਟਾ ਜਿਹਾ ਉਡਦਾ ਨਜ਼ਰ ਆਇਆ।
ਉਸ ਨੇ ਸਮਝਿਆ ਕਿ ਜੱਥਾ ਆ ਗਿਆ ਹੈ। ਪਰ ਨਹੀਂ, ਅਸਲ ਵਿਚ ਉਹ ਜਥਾ ਨਹੀਂ ਸੀ ਬਲਕਿ ਔਰੰਗਜ਼ੇਬ ਦੀ ਗਸ਼ਤੀ ਫ਼ੌਜ ਸੀ ਜੋ ਸ਼ਹਿਰਾਂ ਅਤੇ ਪਿੰਡਾਂ ਵਿਚ ਸ਼ਾਂਤੀ ਅਤੇ ਇੰਤਜ਼ਾਮ ਦੇ ਨਾਂ ‘ਤੇ ਤਰ੍ਹਾਂ-ਤਰ੍ਹਾਂ ਦੇ ਅਤਿਆਚਾਰ ਕਰਦੀ ਫਿਰਦੀ ਸੀ। ਵੇਖਦਿਆਂ-ਵੇਖਦਿਆਂ ਉਹ ਸਿਰ ਉੱਤੇ ਆਣ ਗੱਜੀ। ਉਸ ਦਾ ਅਫ਼ਸਰ ਬੜਾ ਜ਼ਾਲਮ ਸੀ।
ਬੀਬੀ ਦੀਪ ਕੌਰ ਦੀ ਅਲੌਕਿਕ ਸੁੰਦਰਤਾ ਵੇਖ ਕੇ ਉਸ ਦਾ ਦਿਲ ਹੱਥੋਂ ਨਿਕਲ ਗਿਆ ਅਤੇ ਉਹ ਉਸ ਨੂੰ ਤਰ੍ਹਾਂ-ਤਰ੍ਹਾਂ ਦੇ ਡਰ ਅਤੇ ਲਾਲਚ ਦੱਸ ਕੇ ਅਪਣੇ ਵਸ ਵਿਚ ਕਰਨ ਦਾ ਯਤਨ ਕਰਨ ਲੱਗਾ। ਪਰ ਭਲਾ ਇਹ ਕਿਵੇਂ ਹੋ ਸਕਦਾ ਸੀ ਕਿਉਂਕਿ ਦੀਪ ਕੌਰ ਸੱਚੀ ਪਤੀਵਰਤਾ ਅਤੇ ਗੁਰਮੁਖ ਪਿਆਰੀ ਸੀ। ਅਫ਼ਸਰ ਆਖਣ ਲੱਗਾ, ”ਤੂੰ ਤਾਂ ਕੋਈ ਰਾਜਕੁਮਾਰੀ ਲਗਦੀ ਹੈਂ, ਤੇਰੀ ਸੁੰਦਰਤਾ ਅਤੇ ਨਜ਼ਾਕਤ ਅਪਾਰ ਹੈ।
ਪਤਾ ਨਹੀਂ ਕਿਸ ਬਿਪਤਾ ਨੇ ਤੈਨੂੰ ਇਸ ਉਜਾੜ ਬੀਆਬਾਨ ਵਿਚ ਭੇਜਿਆ ਹੈ। ਖ਼ੈਰ, ਚੱਲ ਤੂੰ ਮੇਰੇ ਨਾਲ ਮੈਂ ਤੈਨੂੰ ਅਪਣੇ ਸ਼ਾਹੀ ਮਹਿਲਾਂ ਵਿਚ ਰੱਖਾਂਗਾ। ਚੰਗਾ ਖਾਣ ਨੂੰ ਅਤੇ ਚੰਗੇ ਤੋਂ ਚੰਗਾ ਪਹਿਨਣ ਨੂੰ, ਕੀਮਤੀ ਤੋਂ ਕੀਮਤੀ ਗਹਿਣਾ ਕਪੜਾ ਦੇਵਾਂਗਾ। ਤੂੰ ਮੇਰੀ ਸੱਭ ਤੋਂ ਵੱਡੀ ਬੇਗ਼ਮ ਅਖਵਾਏਂਗੀ। ਹਜ਼ਾਰਾਂ ਔਰਤਾਂ ਹੀ ਨਹੀਂ ਬਲਕਿ ਮੇਰੀਆਂ ਪਹਿਲੀਆਂ ਸਾਰੀਆਂ ਬੇਗ਼ਮਾਂ ਵੀ ਸਦਾ ਤੇਰੇ ਅੱਗੇ ਹੱਥ ਬੰਨ੍ਹੀ ਖੜੀਆਂ ਰਹਿਣਗੀਆਂ।
ਮੇਰਾ ਹੁਕਮ ਭਾਵੇਂ ਕਦੀ ਟਲ ਜਾਵੇ, ਪਰ ਤੇਰਾ ਕਦੇ ਨਹੀਂ ਟਲੇਗਾ। ਮਤਲਬ ਕਿ ਤੂੰ ਇਸ ਫ਼ਕੀਰਨੀ ਹਾਲਤ ਵਿਚੋਂ ਨਿਕਲ ਕੇ ਰਾਜਗੱਦੀ ਉੱਤੇ ਜਾ ਬੈਠੇਂਗੀ। ਮੈਂ ਇਹ ਤੈਨੂੰ ਇਸ ਵਾਸਤੇ ਕਹਿ ਰਿਹਾ ਹਾਂ ਕਿ ਤੇਰੀ ਇਹ ਹਾਲਤ ਵੇਖ ਕੇ ਤੈਨੂੰ ਬਹੁਤ ਤਰਸ ਆ ਰਿਹਾ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਤੇਰੇ ਵਰਗੀ ਹੀਰੇ ਦੀ ਕਣੀ ਮਿੱਟੀ ਵਿਚ ਰੁਲੇ, ਬੱਸ ਮੇਰਾ ਹੋਰ ਕੋਈ ਮਤਲਬ ਨਹੀਂ।”
ਜਦ ਤਕ ਅਫ਼ਸਰ ਇਸ ਤਰ੍ਹਾਂ ਬੋਲਦਾ-ਬਕਦਾ ਰਿਹਾ, ਬੀਬੀ ਦੀਪ ਕੌਰ ਚੁਪਚਾਪ ਖਲੋਤੀ ਸੱਭ ਕੁੱਝ ਸੁਣਦੀ ਰਹੀ। ਜਦੋਂ ਉਹ ਚੁੱਪ ਕਰ ਕੇ ਜਵਾਬ ਦੀ ਉਡੀਕ ਕਰਨ ਲੱਗਾ ਤਾਂ ਉਹ ਸ਼ੇਰਨੀ ਵਾਂਗ ਗਜਦੀ ਹੋਈ ਬੋਲੀ, ”ਭਾਵੈਂ ਮੈਂ ਚਾਹੁੰਦੀ ਤਾਂ ਨਹੀਂ ਸਾਂ ਕਿ ਤੇਰੇ ਵਰਗੇ ਬੇਸ਼ਰਮ ਆਦਮੀ ਨਾਲ ਕੋਈ ਗੱਲ ਕਰ ਕੇ ਅਪਣੇ ਮਨ ਅਤੇ ਬਾਣੀ ਨੂੰ ਅਪਵਿੱਤਰ ਕਰਾਂ, ਪਰ ਵੇਖਦੀ ਹਾਂ ਕਿ ਬਿਨਾਂ ਕੁੱਝ ਝਾੜ ਖਾਧੇ ਤੂੰ ਮੰਨਣ ਵਾਲਾ ਨਹੀਂ।
ਇਸ ਵਾਸਤੇ ਮੈਂ ਤੈਨੂੰ ਸਾਫ਼ ਦੱਸ ਦੇਣਾ ਚਾਹੁੰਦੀ ਹਾਂ ਕਿ ਤੂੰ ਮਨੁੱਖ ਨਹੀਂ ਕੋਈ ਬਹੁਤ ਗਿਰਿਆ ਹੋਇਆ ਰਾਖ਼ਸ਼ ਹੈਂ। ਤੈਨੂੰ ਜ਼ਰਾ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਬੇਗਾਨੀਆਂ ਔਰਤਾਂ ਨਾਲ ਗੱਲਾਂ ਕਰਦਿਆਂ? ਮਾਲੂਮ ਹੁੰਦਾ ਹੈ ਕਿ ਤੂੰ ਸਾਰੀ ਸ਼ਰਮ ਹਯਾ ਘੋਲ ਪੀਤੀ ਹੈ, ਅਤੇ ਤੇਰੇ ਘਰ ਕੋਈ ਮਾਂ-ਭੈਣ ਨਹੀਂ ਹੈ। ਖ਼ੈਰ, ਹੁਣ ਤਾਂ ਮੈਂ ਤੈਨੂੰ ਮਾਫ਼ ਕਰ ਦੇਂਦੀ ਹਾਂ, ਪਰ ਜੇਕਰ ਫਿਰ ਤੂੰ ਇੱਕ ਵੀ ਅਜਿਹਾ ਸ਼ਬਦ ਮੂੰਹੋਂ ਕਢਿਆ ਤਾਂ ਮੈਂ ਤੈਨੂੰ ਮਾਫ਼ ਨਹੀਂ ਕਰਾਂਗੀ ਤੇ ਜ਼ਰੂਰ ਸਜ਼ਾ ਦੇਵਾਂਗੀ।
ਬੀਬਾ ਦੀਪ ਕੌਰ ਦਾ ਇਹ ਬੀਰਤਾ ਭਰਿਆ ਜਵਾਬ ਸੁਣ ਕ ਅਫ਼ਸਰ ਦਿਲ ਵਿਚ ਤਾਂ ਬਹੁਤ ਸ਼ਰਮਿੰਦਾ ਹੋਇਆ ਪਰ ਉਪਰੋਂ ਬੇਸ਼ਰਮੀ ਦੇ ਤਾਣ ਹਸਦਾ ਹੋਇਆ ਕਹਿਣ ਲੱਗਾ, ”ਤੂੰ ਮੇਰੇ ਪ੍ਰਤਾਪ ਨੂੰ ਨਹੀਂ ਜਾਣਦੀ। ਤੈਨੂੰ ਨਹੀਂ ਪਤਾ ਕਿ ਮੈਂ ਕੌਣ ਹਾਂ। ਮੈਂ ਸ਼ਹਿਨਸ਼ਾਹ ਔਰੰਗਜ਼ੇਬ ਦੀ ਫ਼ੌਜ ਦਾ ਇਕ ਸਿਪਾਹਸਾਲਾਰ ਅਤੇ ਬੜਾ ਵੱਡਾ ਜ਼ਿਮੀਂਦਾਰ ਹਾਂ। ਮੇਰੇ ਪਾਸ ਕਰੋੜਾਂ ਰੁਪਿਆਂ ਦੀ ਜਾਇਦਾਦ ਤੇ ਬੜੇ ਹਕੂਕ ਹਨ।
ਮੈਂ ਜਿਸ ਨੂੰ ਚਾਹਾਂ ਰਾਜਾ ਤੇ ਜਿਸ ਨੂੰ ਚਾਹਾਂ ਫ਼ਕੀਰ ਬਣਾ ਸਕਦਾ ਹਾਂ। ਜੇਕਰ ਤੂੰ ਮੇਰੀ ਨੇਕ ਸਲਾਹ ਨਹੀਂ ਮੰਨੇਗੀ ਤਾਂ ਮੈਂ ਤੇਰਾ ਬਹੁਤ ਬੁਰਾ ਹਾਲ ਕਰਾਂਗਾ, ਜੇਲ ਵਿਚ ਬੰਦ ਕਰਾਂਗਾ, ਖਾਣ-ਪੀਣ ਨੂੰ ਕੁੱਝ ਨਹੀਂ ਦੇਵਾਂਗਾ ਤੇ ਉਪਰੋਂ ਚੱਕੀ ਵਖਰੀ ਪਿਹਾਵਾਂਗਾ। ਜੇਕਰ ਫਿਰ ਵੀ ਨਾ ਮੰਨੇਂਗੀ ਤਾਂ ਬੁਰੀ ਤਰ੍ਹਾਂ ਮਾਰ ਸੁੱਟਾਂਗਾ।” ਉਹ ਅਜੇ ਹੋਰ ਕੁੱਝ ਕਹਿਣਾ ਚਾਹੁੰਦਾ ਸੀ ਕਿ ਬੀਬਾ ਦੀਪ ਕੌਰ ਦੀਆਂ ਅੱਖਾਂ ਵਿਚੋਂ ਖ਼ੂਨ ਉਤਰ ਆਇਆ ਅਤੇ ਆਖਣ ਲਗੀ, ”ਪਾਪੀਆ, ਮੈਂ ਤੈਨੂੰ ਪਹਿਲਾਂ ਕਹਿ ਚੁੱਕੀ ਹਾਂ ਕਿ ਜੋ ਤੇਰਾ ਦਿਲ ਚਾਹੇ ਕਰ ਲੈ।
ਮੈਂ ਡਰ ਕੇ ਧਰਮ ਛੱਡਣ ਵਾਲੀ ਨਹੀਂ, ਫਿਰ ਤੂੰ ਕਿਉਂ ਬੇਅਰਥ ਪਿਆ ਅਪਣਾ ਅਤੇ ਮੇਰਾ ਸਮਾਂ ਖ਼ਰਾਬ ਕਰਦਾ ਹੈਂ।” ਇਹ ਸੁਣ ਕੇ ਅਫ਼ਸਰ ਜ਼ਰਾ ਕੁ ਰੁਕਿਆ ਅਤੇ ਫਿਰ ਕੁੱਝ ਸੋਚ ਕੇ ਦੀਪ ਕੌਰ ਵਲ ਵਧਿਆ। ਉਹ ਪਾਪੀ ਉਸ ਅਬਲਾ ਨੂੰ ਹੱਥ ਪਾਉਣਾ ਹੀ ਚਾਹੁੰਦਾ ਸੀ ਕਿ ਉਹ ਸ਼ੇਰਨੀ ਵਾਂਗ ਗਜਦੀ ਹੋਈ ਅਫ਼ਸਰ ਉੱਤੇ ਟੁੱਟ ਪਈ। ਬੀਬੀ ਦੀਪ ਕੌਰ ਨੇ ਡਾਢੀ ਫ਼ੁਰਤੀ ਨਾਲ ਅਪਣੇ ਲੱਕ ਵਿਚੋਂ ਕ੍ਰਿਪਾਨ ਕੱਢ ਕੇ ਉਸ ਦਾ ਖ਼ਾਤਮਾ ਕਰ ਦਿਤਾ ਅਤੇ ਆਪ ਉਸ ਦੇ ਸਾਰੇ ਹਥਿਆਰ ਸਾਂਭ ਕੇ ਉਸ ਦੇ ਘੋੜੇ ਉੱਤੇ ਚੜ੍ਹ ਬੈਠੀ।
ਇਹ ਵੇਖ ਕੇ ਉਸ ਦੇ ਸਿਪਾਹੀਆਂ ਨੂੰ ਬੜਾ ਗੁੱਸਾ ਆਇਆ ਤੇ ਉਹ ਇਕਦਮ ਇਕੱਲੀ ਸ਼ੇਰਨੀ ਉੱਤੇ ਟੁੱਟ ਪਏ। ਅੱਗੋਂ ਉਹ ਵੀ ਕੋਈ ਮਾਮੂਲੀ ਔਰਤ ਨਹੀਂ ਸੀ, ਉਸ ਨੇ ਵੈਰੀਆਂ ਦੇ ਆਹੂ ਲਾਹੁਣੇ ਸ਼ੁਰੂ ਕੀਤੇ। ਵੇਖਦਿਆਂ-ਵੇਖਦਿਆਂ ਸੱਥਰਾਂ ਦੇ ਸੱਥਰ ਜ਼ਮੀਨ ਉੱਤੇ ਡਿੱਗ ਪਏ, ਅਤੇ ਉਹ ਅਪਣੇ ਵੈਰੀਆਂ ਦੇ ਹੱਥੋਂ ਡਾਢੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਪਰ ਉਸ ਨੇ ਹਿੰਮਤ ਨਾ ਹਾਰੀ। ਏਨੇ ਨੂੰ ਉਹ ਜੱਥਾ ਵੀ ਆ ਗਿਆ ਜਿਸ ਦੇ ਦਰਸ਼ਨਾਂ ਲਈ ਦੀਪ ਕੌਰ ਬੈਠੀ ਉਡੀਕ ਕਰ ਰਹੀ ਸੀ।
ਸਿਪਾਹੀ ਤਾਂ ਦੂਰੋਂ ਹੀ ਜਥੇ ਨੂੰ ਵੇਖਦਿਆਂ ਸਾਰ ਉਠ ਨੱਸੇ, ਪਰ ਬੀਬੀ ਦੀਪ ਕੌਰ ਮੈਦਾਨ ਵਿਚ ਡਟੀ ਰਹੀ। ਜਦ ਜੱਥਾ ਪਾਸ ਆਇਆ ਤਾਂ ਦੀਪ ਕੌਰ ਦੀ ਇਹ ਆਦਰਸ਼ ਬੀਰਤਾ ਵੇਖ ਕੇ ਮੂੰਹ ਵਿਚ ਉਂਗਲਾਂ ਪਾਉਣ ਲੱਗ ਪਿਆ। ਜਥੇਦਾਰ ਨੇ ਬੜੇ ਆਦਰ ਸਤਿਕਾਰ ਨਾਲ ਬੀਬੀ ਦੀਪ ਕੌਰ ਦੇ ਕੋਲੋਂ ਸਾਰਾ ਹਾਲ ਪੁਛਿਆ ਤੇ ਧੰਨ ਧੰਨ ਕਹਿੰਦਿਆਂ ਹੋਇਆਂ ਉਸ ਲਹੂ-ਲੂਹਾਨ ਅਤੇ ਮਰਨ ਦੇ ਕਰੀਬ ਉਸ ਬੀਬੀ ਨੂੰ ਘੋੜੇ ਤੋਂ ਉਤਾਰਿਆ ਤੇ ਉਸ ਦੇ ਜ਼ਖ਼ਮ ਧੋ ਕੇ ਮੱਲ੍ਹਮ ਪੱਟੀ ਕੀਤੀ।
ਫਿਰ ਉਹ ਬੜੀ ਹਿਫ਼ਾਜ਼ਤ ਨਾਲ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਲੈ ਤੁਰੇ। ਅੱਗੋਂ ਦੋ ਜਹਾਨ ਦੇ ਵਾਲੀ ਗੁਰੂ ਮਹਾਰਾਜ ਦੀਵਾਨ ਸਜਾਈ ਬੈਠੇ ਸਨ। ਉਨ੍ਹਾਂ ਨੇ ਆਉਂਦਿਆਂ ਹੀ ਜਥੇਦਾਰ ਕੋਲੋਂ ਪੁਛਿਆ, ”ਮੇਰੀ ਬੱਚੀ।” ਜਥੇਦਾਰ ਨੇ ਉਸੇ ਵੇਲੇ ਅਪਣੇ ਮੋਢਿਆਂ ਉੱਤੇ ਚੁੱਕ ਕੇ ਦੀਪ ਕੌਰ ਨੂੰ ਲਿਆ ਹਾਜ਼ਰ ਕੀਤਾ ਕਿਉਂਕਿ ਜ਼ਖ਼ਮਾਂ ਦੇ ਡਾਢੇ ਹੋਣ ਕਰ ਕੇ ਉਹ ਬਹੁਤ ਹੀ ਨਿਢਾਲ ਹੋ ਚੁੱਕੀ ਸੀ ਅਤੇ ਤੁਰ ਕੇ ਆਉਣ ਦੀ ਸਮਰੱਥਾ ਨਹੀਂ ਰਖਦੀ ਸੀ।
ਗੁਰੂ ਸਾਹਿਬ ਉਸ ਦੀ ਅਜਿਹੀ ਹਾਲਤ ਵੇਖ ਕੇ ਉਸ ਦੀ ਮਹਾਨ ਬੀਰਤਾ ਭਰੀ ਕਰਨੀ ਜਾਣ ਕੇ ਬੜੇ ਪ੍ਰਸੰਨ ਹੋਏ। ਉਨ੍ਹਾਂ ਦੇ ਨੇਤਰਾਂ ਵਿਚੋਂ ਛਮਾਛਮ ਪ੍ਰੇਮ ਜਲ ਵਗ ਤੁਰਿਆ ਅਤੇ ਅਪਣੀਆਂ ਧੀਆਂ ਵਾਂਗ ਉਸ ਦੇ ਸਿਰ ਤੇ ਹੱਥ ਫੇਰਦਿਆਂ ਹੋਇਆਂ ਫ਼ੁਰਮਾਇਆ, ”ਜਿਸ ਕੰਮ ਲਈ ਪ੍ਰਾਣੀ ਸੰਸਾਰ ਵਿਚ ਆਉਂਦਾ ਹੈ ਉਹ ਕੰਮ ਅੱਜ ਇਸ ਨੇ ਪੂਰਾ ਕਰ ਵਿਖਾਇਆ ਹੈ। ਇਸ ਲਈ ਇਹ ਇਕ ਸੱਚੀ ਸਿੱਖਣੀ ਅਤੇ ਸੱਚੀ ਦੇਵੀ ਹੈ।”
ਫਿਰ ਗੁਰੂ ਮਹਾਰਾਜ ਨੇ ਬੜੀ ਕ੍ਰਿਪਾ ਕਰ ਕੇ ਉਸ ਦੀ ਹਰ ਤਰ੍ਹਾਂ ਦੀ ਸੇਵਾ ਦਾ ਪੂਰਾ ਬੰਦੋਬਸਤ ਕੀਤਾ, ਜਿਸ ਨਾਲ ਦਿਨਾਂ ‘ਚ ਹੀ ਉਹ ਪਹਿਲਾਂ ਵਰਗੀ ਹੀ ਨਹੀਂ ਬਲਕਿ ਉਸ ਤੋਂ ਵੀ ਭਲੀ-ਭਾਂਤ ਹੋ ਗਈ। ਬੀਬੀ ਦੀਪ ਕੌਰ ਦਾ ਨਾਂ ਰਹਿੰਦੀ ਦੁਨੀਆਂ ਤਕ ਮੌਜੂਦ ਰਹੇਗਾ ਅਤੇ ਲੋਕ ਉਸ ਦੀ ਬਹਾਦੁਰੀ ਵੇਖ ਕੇ ਅਸ਼-ਅਸ਼ ਕਰ ਉਠਦੇ ਹਨ। ਬੀਬੀ ਦੀਪ ਕੌਰ ਵਰਗੀਆਂ ਵੀਰਾਂਗਣਾਂ ਭਾਰਤ ‘ਚ ਹੀ ਨਹੀਂ ਸੰਸਾਰ ਭਰ ਤੇ ਘਰ-ਘਰ ਵਿਚ ਹੋਣ।
ਜੋਰਾਵਰ ਸਿੰਘ ਤਰਸਿੱਕਾ।
ਬਾਲ ਗੋਬਿੰਦ ਘਰ ਪਹੁੰਚੇ। ਉਨ੍ਹਾਂ ਦਾ ਚਿਹਰਾ ਕਿਸੇ ਅੰਦਰਲੇ ਜੋਸ਼ ਨਾਲ ਭਖ ਰਿਹਾ ਸੀ ਤੇ ਅੱਖਾਂ ਦੀ ਤੱਕਣੀ ਕਿਸੇ ਸੋਚ ਕਾਰਣ ਡੂੰਘੀ ਡੂੰਘੀ ਜਾਪਦੀ ਸੀ।
ਮਾਤਾ ਗੁਜਰੀ ਜੀ ਵਿਹੜੇ ਵਿਚ ਪੀੜ੍ਹੀ ਤੇ ਬੈਠੇ ਸੂਤਰ ਅਟੇਰ ਰਹੇ ਸਨ, ਬਾਲਕ ਗੋਬਿੰਦ ਰਾਏ ਦੇ ਚਿਹਰੇ ਦੇ ਅਸਾਧਾਰਨ ਭਾਵ ਨੂੰ ਵੇਖ ਕੇ ਉਨ੍ਹਾ ਦੇ ਦਿਲ ਨੂੰ ਤੌਖਲਾ ਜਿਹਾ ਲੱਗਾ।
ਪਿਆਰ ਨਾਲ ਪੁੱਛਣ ਲੱਗੇ, ‘ਕਾਕਾ ਜੀ! ਕੀ ਗੱਲ ਏ ਬੜੇ ਹੈਰਾਨ ਜਾਪਦੇ ਹੋ?’
ਗੋਬਿੰਦ ਰਾਏ ਮਾਤਾ ਜੀ ਵਲ ਵੇਖ ਕੇ ਮੁਸਕਰਾਏ ਤੇ ਬੜੇ ਹੁਲਾਸ ਨਾਲ ਬੋਲੇ, ‘ਮਾਤਾ ਜੀ! ਅਜ ਅਸੀਂ ਇਕ ਵੱਡਾ ਕਾਰਨਾਮਾ ਕੀਤਾ ਹੈ। ਅਜ ਅਸੀਂ ਬਦੀ ਦਾ ਮੂੰਹ ਚਿੜਾਇਆ ਹੈ, ਅਸੀਂ ਨਵਾਬ ਅੱਗੇ ਝੁਕਣ ਤੋਂ ਨਾਂਹ ਕੀਤੀ’।
ਮਾਤਾ ਜੀ ਦੇ ਮਿੱਠੇ ਨਕਸ਼ਾ ਤੇ ਚਿੰਤਾ ਭਰੀ ਗੰਭੀਰਤਾ ਛਾ ਗਈ।
ਸਮਾਂ ਬੜਾ ਔਖਾ ਹੈ। ਹਾਕਮ ਬੜੇ ਜ਼ਾਲਮ ਹਨ। ਬਾਲਕ ਬੜਾ ਚੰਚਲ ਹੈ। ਉਹ ਕੋਈ ਅਜਿਹੀ ਗੱਲ ਨਾ ਕਰ ਆਇਆ ਹੋਵੇ। ਉਨ੍ਹਾਂ ਨੇ ਤੌਖਲੇ ਭਰੀ ਕਾਹਲ ਨਾਲ ਪੁਛਿਆ, ‘ਕਿਵੇਂ ਬੇਟਾ ਜੀ? ਕਿਵੇਂ ਤੁਸੀਂ ਇਹ ਕੀਤਾ?’
ਬਾਲ ਗੋਬਿੰਦ ਨੇ ਇਕ ਵੀਰ ਸਿਪਾਹੀ ਦੇ ਜੋਸ਼ੀਲੇ ਲਹਿਜੇ ਵਿਚ ਸਾਰੀ ਘਟਨਾ ਕਹਿ ਸੁਣਾਈ।
ਉਨ੍ਹਾਂ ਨੇ ਗੱਲ ਮੁਕਾਉਂਦਿਆਂ ਕਿਹਾ, ‘ਜ਼ਾਲਮ … ਪਾਪੀ… ਪਰਜਾ ਦੇ ਹਤਿਆਰੇ’।
ਉਹ ਬਾਲ ਗੋਬਿੰਦ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕਹਿਣ ਲੱਗੇ, ‘ਪਰ ਪੁੱਤਰ ਜੀ! ਉਹ ਹਾਕਮ ਹਨ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਤੁਸੀਂ ਉਨ੍ਹਾਂ ਤੋਂ ਪਰੇ ਰਿਹਾ ਕਰੋ’।
‘ਪਰ ਤੁਸੀਂ ਆਪ ਹੀ ਦਸਦੇ ਹੁੰਦੇ ਹੋ ਕਿ ਉਹ ਲੋਕਾਂ ਦੇ ਦੋਖੀ ਹਨ। ਪਾਪੀ ਹਨ। ਤੇ ਪਿਤਾ ਜੀ ਆਖਿਆ ਕਰਦੇ ਹਨ ਕਿ ਸਾਨੂੰ ਪਾਪ ਅੱਗੇ ਝੁਕਣਾ ਨਹੀਂ ਚਾਹੀਦਾ ਸਗੋਂ ਹੌਂਸਲੇ ਨਾਲ ਉਸ ਦਾ ਟਾਕਰਾ ਕਰਨਾ ਚਾਹੀਦਾ ਹੈ’।
‘ਇਹ ਤਾਂ ਠੀਕ ਹੈ ਪਰ ਤੁਸੀਂ ਅਜੇ ਛੋਟੇ ਹੋ। ਬਹੁਤ ਛੋਟੇ ਹੋ। ਜਦੋਂ ਵੱਡੇ ਹੋਵੋਗੇ, ਉਸ ਵੇਲੇ ਅਜਿਹੇ ਕੌਤਕ ਕਰ ਲੈਣੇ’।
ਬਾਲ ਗੋਬਿੰਦ ਜੋਸ਼ ਨਾਲ ਬੋਲੇ, ‘ਪਾਪ ਨਾਲ ਟੱਕਰ ਲੈਣ ਲਈ ਕੋਈ ਉਮਰ ਛੋਟੀ ਨਹੀਂ’।
ਮਾਤਾ ਜੀ ਹੈਰਾਨ ਹੋ ਕੇ ਸਪੁੱਤਰ ਦੇ ਨੂਰਾਨੀ ਚਿਹਰੇ ਵਲ ਵੇਖਣ ਲੱਗੇ।
ਮਾਤਾ ਜੀ ਦੇ ਦਿਲ ਤੇ ਫ਼ਿਕਰ ਭਰਿਆ ਸਹਿਮ ਛਾ ਗਿਆ।
गूजरी महला ३ ॥ तिसु जन सांति सदा मति निहचल जिस का अभिमानु गवाए ॥ सो जनु निरमलु जि गुरमुखि बूझै हरि चरणी चितु लाए ॥१॥ हरि चेति अचेत मना जो इछहि सो फलु होई ॥ गुर परसादी हरि रसु पावहि पीवत रहहि सदा सुखु होई ॥१॥ रहाउ ॥ सतिगुरु भेटे ता पारसु होवै पारसु होइ त पूज कराए ॥ जो उसु पूजे सो फलु पाए दीखिआ देवै साचु बुझाए ॥२॥
राग गूजरी में गुरु अमरदास जी की बाणी, परमात्मा जिस मनुष्य का अहंकार दूर कर देता है, उस मनुष्य को शांति प्राप्त हो जाती है, उस की अकल (माया-मोह से) डोलनी हट जाती है। जो मनुष्य गुरु की शरण में जा कर ( यह भेद ) समझ लेता है , और परमात्मा के चरणों में अपना मन जोड़ता है, वह मनुष्य पवित्र जीवन वाला बन जाता है ॥੧॥ हे (मेरे गाफिल मन! परमात्मा को याद करता रह, तुझे वही फल मिलेगा जो तू माँगेगा। ( गुरु की शरण पडो) गुरु की कृपा के साथ तू परमात्मा के नाम का रस हासिल कर लेगा, और , अगर तू उस रस को पिता रहेगा, तो तुझे सदा आनंद मिलता रहेगा ॥੧॥ रहाउ॥ जब किसी मनुष्य को गुरु मिल जाता है तब वह पारस बन जाता है (वह और मनुष्यों को भी ऊँचे जीवन वाला बनाने योग्य हो जाता है), जब वह पारस बनता है तब लोगों से आदर और मान हासिल करता है। जो भी मनुष्य उस का आदर करता है वह (ऊँचा आत्मिक जीवन रूप) फल प्राप्त करता है। (पारस बना हुआ मनुष्य दूसरों को भी ऊँचे जीवन की) शिक्षा देता है, और, सदा-थिर रहने वाले प्रभु की समझ देता है॥२॥
ਅੰਗ : 491
ਗੂਜਰੀ ਮਹਲਾ ੩ ॥ ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥ ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥ ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥ ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥ ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥ ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥
ਅਰਥ : ਰਾਗ ਗੂਜਰੀ ਵਿਚ ਗੁਰੂ ਅਮਰਦਾਸ ਜੀ ਦੀ ਬਾਣੀ, ਪਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦੇਂਦਾ ਹੈ, ਉਸ ਮਨੁੱਖ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਅਕਲ (ਮਾਇਆ-ਮੋਹ ਵਿਚ) ਡੋਲਣੋਂ ਹਟ ਜਾਂਦੀ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝ ਲੈਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ, ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਹੇ (ਮੇਰੇ ਗਾਫ਼ਲ ਮਨ! ਪਰਮਾਤਮਾ ਨੂੰ ਚੇਤੇ ਕਰਦਾ ਰਹੁ, ਤੈਨੂੰ ਉਹੀ ਫਲ ਮਿਲ ਜਾਏਗਾ ਜੇਹੜਾ ਤੂੰ ਮੰਗੇਂਗਾ। (ਗੁਰੂ ਦੀ ਸਰਨ ਪਉ) ਗੁਰੂ ਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਂਗਾ, ਤੇ, ਜੇ ਤੂੰ ਉਸ ਰਸ ਨੂੰ ਪੀਂਦਾ ਰਹੇਂਗਾ, ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ ॥੧॥ ਰਹਾਉ॥ ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਪਾਰਸ ਬਣ ਜਾਂਦਾ ਹੈ (ਉਹ ਹੋਰ ਮਨੁੱਖਾਂ ਨੂੰ ਭੀ ਉੱਚੇ ਜੀਵਨ ਵਾਲਾ ਬਣਾਣ-ਜੋਗਾ ਹੋ ਜਾਂਦਾ ਹੈ), ਜਦੋਂ ਉਹ ਪਾਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ-ਮਾਣ ਹਾਸਲ ਕਰਦਾ ਹੈ। ਜੇਹੜਾ ਭੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ (ਉੱਚਾ ਆਤਮਕ ਜੀਵਨ-ਰੂਪ) ਫਲ ਪ੍ਰਾਪਤ ਕਰਦਾ ਹੈ। (ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ) ਸਿੱਖਿਆ ਦੇਂਦਾ ਹੈ, ਤੇ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦੇਂਦਾ ਹੈ ॥੨॥
ਮਹਿਤਾ ਕਲਿਆਨ ਰਾਏ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਇਕ ਬੱਚੀ ਨੇ ੧੪੬੪ ਵਿਚ ਆਪਣੇ ਨਾਨਕੇ ਪਿੰਡ ਚਾਹਿਲ ਵਿਚ ਜਨਮ ਲਿਆ । ਇਹ ਪਿੰਡ ਲਾਹੌਰ ਛਾਉਣੀ ਤੋਂ ਅੱਠ ਮੀਲ ਦੱਖਣ ਪੂਰਬ ਵੱਲ ਹੈ । ਨਾਨਕੇ ਪਿੰਡ ਜਨਮ ਲੈਣ ਕਰਕੇ ਘਰਦਿਆਂ ਨੇ ਇਸ ਦਾ ਨਾਮ ਨਾਨਕੀ ਰੱਖ ਦਿੱਤਾ | ਪੰਜ ਸਾਲ ਬਾਅਦ ਰਾਏ ਭੋਏ ਦੀ ਤਲਵੰਡੀ ਵਿਚ . ਇਸਦਾ ਇਕ ਵੀਰ ਜਨਮਿਆ ਜਿਸ ਦਾ ਨਾਂ ਇਸ ਦੇ ਨਾਲ ਰਲਦਾ ਨਾਨਕ ਰੱਖਿਆ । ਇਸ ਨੂੰ ਇਹ ਬਹੁਤ ਪਿਆਰ ਕਰਦੇ ਤੇ ਖਿਡਾਉਂਦੇ ਕੁਛੜੋ ਨਾ ਲਾਉਂਦੇ । ਮਾਤਾ ਤ੍ਰਿਪਤਾ ਏਨਾਂ ਦੋਵਾਂ ਨੂੰ ਆਪਸ ਵਿਚ ਪਿਆਰ ਕਰਦਿਆਂ ਵੇਖ ਬਹਾਰੇ ਜਾਂਦੇ , ਵਾਰੇ ਜਾਂਦੇ । ਵੀਰ ਨੂੰ ਬਾਹਰ ਸਖੀਆਂ ਪਾਸ ਲਿਜਾ ਖਿਡਾਉਂਦੇ ।
ਕਈ ਵਾਰ ਵੀਰ ਨਾਨਕ ਬਾਹਰ ਘਰ ਦੀਆਂ ਵਸਤੂਆਂ ਦੇ ਆਉਂਦਾ । ਛੋਟੇ ਛੋਟੇ ਬੱਚੇ ਇਕੱਠੇ ਕਰ ਘਰੋਂ ਰੋਟੀਆਂ ਕੱਢ ਕੇ ਲੈ ਜਾਂਦਾ ਤੇ ਬੱਚਿਆਂ ਨੂੰ ਕਤਾਰਾਂ ਵਿਚ ਬਿਠਾ ਕੇ ਰੋਟੀਆਂ ਦੇ ਟੋਟੇ ਕਰ ਕੇ ਵੰਡਦਾ ਤਾਂ ਭੈਣ ਨਾਨਕੀ ਜੀ ਪਿਛੇ ਜਾ ਕੇ ਤਕਦੇ ਬੜੇ ਖੁਸ਼ ਹੁੰਦੇ । ਇਸੇ ਤਰ੍ਹਾਂ ਬਾਲਕ ਗੁਰੂ ਨਾਨਕ ਘਰੋਂ ਭਾਂਡੇ , ਬਸਤਰ ਇਥੋਂ ਤਕ ਕਿ ਇਕ ਵਾਰੀ ਆਪਣੇ ਹੱਥ ਦੀ ਅੰਗੂਠੀ ਵੀ ਬਾਹਰ ਦੇ ਆਇਆ ਮਾਂ ਨੇ ਖਫਾ ਹੋ ਕੇ ਝਿੜਕਣਾ ਤਾਂ ਭੈਣ ਨਾਨਕੀ ਜੀ ਕਹਿਣਾ “ ਮਾਤਾ ! ਮੇਰੇ ਵੀਰ ਨੂੰ ਪੁੱਤਰ ਕਰਕੇ ਨਾ ਜਾਣੀ । ਇਹ ਰੱਬ ਰੂਪ ਹੈ । ਇਸੇ ਤਰ੍ਹਾਂ ਭੈਣ ਨਾਨਕੀ ਜੀ ਪਿਤਾ ਕਾਲੂ ਰਾਇ ਨੂੰ ਕਹਿੰਦੇ ਪਿਤਾ ਜੀ ! ਨਾਨਕ ਫਕੀਰ ਦੋਸਤ ਹੈ । ਇਹ ਸੰਸਾਰੀ ਜੀਵ ਨਹੀਂ ਹੈ । ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਸਨ ਜਿਨਾਂ ਇਨ੍ਹਾਂ ਨੂੰ ( ਗੁਰੂ ) ਸਮਝਣ ਤੇ ਇਨ੍ਹਾਂ ਦਾ ਧਰਮ ਧਾਰਿਆ । ਇਹ ਵੀਰ ਗੁਰੂ ਨਾਨਕ ਜੀ ਨੂੰ ਵੀ ਨਹੀਂ ਪੀਰ ਕਰ ਕੇ ਜਾਣਦੀ । ਦੂਜੇ ਰਾਇ ਬੁਲਾਰ ਸੀ ਜਿਸ ਨੇ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ ਨੂੰ ਜਾਣਿਆ ।
ਜਦੋਂ ਗੁਰੂ ਨਾਨਕ ਜੀ ਨੇ ਸਾਧਾਂ ਫਕੀਰਾਂ ਨੂੰ ਸੌਦਾ ਖਰੀਦ ਕੇ ਲਿਆਉਣ ਵਾਲੀ ਰਕਮ ਦਾ ਲੰਗਰ ਪਾਣੀ ਛਕਾਇਆ ਤਾਂ ਪਿਤਾ ਕਾਲੂ ਜੀ ਨੇ ( ਗੁਰੂ ) ਨਾਨਕ ਜੀ ਨੂੰ ਕਰੋਧ ਵਿਚ ਆ ਕੇ ਚਪੇੜ ਮਾਰੀ ਤੇ ਭੈਣ ਨਾਨਕੀ ਜੀ ਦਾ ਹਿਰਦਾ ( ਵੀਰ ਦੀ ਲਾਲ ਗਲ ਵੇਖ ਕੇ ਪਿਘਲ ਗਿਆ । ਵੀਰ ਨੂੰ ਗਲ ਲੈ ਕੇ ਪਿਆਰ ਕੀਤਾ । ਉਧਰੋਂ ਮਾਤਾ ਤ੍ਰਿਪਤਾ ਜੀ ਦੌੜੇ ਆਏ । ਲਾਡਲੇ ਦੀ ਲਾਲ ਗਲ ਆ ਕੇ ਪਲੋਸਣ ਲੱਗੇ । ਮਾਤਾ ਜੀ ਨੂੰ ਕੀ ਪਤਾ ਸੀ ਜਿਸ ਦੀਆਂ ਗਲਾਂ ਪਲੋਸ ਕੇ ਉਸ ਦੀ ਪੀੜ ਹਟਾਉਣ ਲੱਗੀ ਹੈ ਵੱਡੇ ਹੋ ਕੇ ਜਗਤ ਜਲੰਦੇ ਦੀ ਪੀੜ ਹਰਨ ਲਈ ਘਰ ਬਾਰ ਛੱਡ ਉਦਾਸੀਆਂ ਤੇ ਚੱਲ ਪੈਣਾ ਹੈ । ਬੇਬੇ ਨਾਨਕ ਜੀ ਦਾ ਵਿਆਹ ਜੈ ਰਾਮ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਨਾਲ ਕਰ ਦਿੱਤਾ । ਇਹ ਛੈਲ , ਛਬੀਲਾ ਹਸਮੁਖ ਨੌਜੁਆਨ ਸੀ । ਇਹ ਨਵਾਬ ਦੌਲਤ ਖਾਂ ਦਾ ਆਮਿਲ ( ਜ਼ਮੀਨ ਮਿਣਨ ) ਵਾਲਾ ਸੀ । ਤੇ ਰਾਇ ਬੁਲਾਰ ਪਾਸ ਅਕਸਰ ਆਉਂਦਾ ਰਹਿੰਦਾ ਸੀ । ਰਾਇ ਬੁਲਾਰ ਨੇ ਵਿਚ ਪੈ ਕੇ ਇਨ੍ਹਾਂ ਦਾ ਰਿਸ਼ਤਾ ਕਰਾ ਦਿੱਤਾ ਸੀ । ਕਾਲੂ ਚੰਦ ਜੀ ਨੇ ਆਪਣੇ ਸੌਹਰੇ ਰਾਮ ਜੀ ਨਾਲ ਸਲਾਹ ਕਰਕੇ ਰਿਸ਼ਤਾ ਪੱਕਾ ਕੀਤਾ । ਵਿਆਹ ਬੜੀ ਧੂਮ ਧਾਮ ਨਾਲ ਕੀਤਾ ਗਿਆ । ਤਿੰਨ ਦਿਨ ਜੰਝ ਰੱਖੀ ਗਈ ਨਵਾਬ ਦੌਲਤ ਖਾਂ ਵੀ ਬਰਾਤ ਵਿਚ ਆਇਆ । ਨਾਨਕਿਆਂ ਮਾਮਾ ਕ੍ਰਿਸ਼ਨ ਚੰਦ ਨੇ ਵੀ ਬੜਾ ਖਰਚ ਕੀਤਾ । ਫਿਰ ਪੰਜ ਸਾਲ ਬਾਦ ਮੁਕਲਾਵਾ ਦਿੱਤਾ ਗਿਆ ।
ਬੇਬੇ ਜੀ ਦਾ ਸਰੀਰ ਸੁਲਤਾਨਪੁਰ ਤੇ ਮਨ ਵੀਰ ( ਗੁਰੂ ) ਨਾਨਕ ਵਿਚ । ਬੇਬੇ ਜੀ ਉਦਾਸ ਹੋ ਜਾਂਦੇ ਤਾਂ ਜਦੋਂ ਇਕ ਵਾਰੀ ( ਗੁਰੂ ) ਨਾਨਕ ਜੀ ਬੇਬੇ ਨਾਨਕੀ ਜੀ ਨੂੰ ਮਿਲਣ ਆਏ । ਤਾਂ ਤੀਜੇ ਦਿਨ ਹੀ ਵਾਪਸ ਤਲਵੰਡੀ ਪਰਤ ਗਏ । ਉਸ ਨੇ ਜੀਜਾ ਜੈ ਰਾਮ ਨੂੰ ਇਕ ਵਾਰੀ ਵੀ ਨਹੀਂ ਕਿਹਾ ਕਿ ਉਸ ਦੀ ਭੈਣ ਨੂੰ ਉਸ ਨਾਲ ਭੇਜੋ । ਬੀਬੀ ਨਾਨਕੀ ਜੀ ਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਇਨ੍ਹਾਂ ਨੂੰ ਇਕੱਲੇ ਵਾਪਸ ਨਾ ਮੋੜੋ । ਮੇਰਾ ਵੀਰ ਕਲਾਵਾਨ ਹੈ । ਜੇ ਤੁਸੀਂ ਆਗਿਆ ਦੇਵੋ ਤਾਂ ਆਪਣੇ ਉਡੀਕਦਿਆਂ ਮਾਪਿਆਂ ਕੋਲੋਂ ਹੋ ਆਵਾਂ ਅਤੇ ਵੀਰ ਨੂੰ ਏਡੇ ਲੰਮੇ ਪੈਂਡੇ ਵਿਚ ਇਕੱਲਾ ਨਾ ਭੇਜਾਂ । ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਸਾਡੀ ਤਲਵੰਡੀ ਉਡੀਕ ਰਹੀ ਹੈ । ਜਦੋਂ ਭੈਣ ਭਰਾ ਘਰ ਪੁੱਜੇ ਤਾਂ ਮਾਂ ਦੀਆਂ ਅੱਖਾਂ ਨੂੰ ਸੁਖ ਤੇ ਕਾਲਜੇ ਠੰਡ ਪੈ ਗਈ । ਜਦੋਂ ਦੀਵਾਨ ਜੈ ਰਾਮ ਤਲਵੰਡੀ ਆਪਣੀ ਪਤਨੀ ਨੂੰ ਲੈਣ ਆਏ ਤਾਂ ਰਾਇ ਬੁਲਾਰ ਨੂੰ ਮਿਲੇ ਤਾਂ ਰਾਇ ਨੇ ਕਿਹਾ “ ਤੁਹਾਨੂੰ ਪਤਾ ਹੈ ( ਗੁਰੂ ) ਨਾਨਕ ਦੇਵ ਕਲਾਵਾਨ ਹਨ , ਪਰ ਤੇਰੇ ਧਰਮ ਪਿਤਾ ਦਾ ਸੁਭਾਅ ਕਠੋਰ ਹੈ । ਉਹ ਰੋਜ਼ ਕੋਈ ਨਾ ਕੋਈ ਝਗੜਾ ਆਪਣੇ ਪੁੱਤਰ ਨਾਲ ਛੇੜੀ ਰੱਖਦਾ ਹੈ , ਤੁਸੀਂ ਇਸ ਨੂੰ ਆਪਣੇ ਸਾਥ ਲੈ ਜਾਉ ਤੁਹਾਡਾ ਬੜੇ ਨੇੜੇ ਦਾ ਸਾਕ ਹੈ । ਦੂਜੀ ਮੇਰੀ ਵੀ ਇਹ ਮੰਗ ਹੈ । ਤੀਜਾ ਤੇਰਾ ਪ੍ਰਲੋਕ ਵੀ ਇਸ ਤਰ੍ਹਾਂ ਕਰਨ ਨਾਲ ਸੁਧਰੇਗਾ । ” ਜੈ ਰਾਮ ਸੁਣ ਕੇ ਬੜਾ ਖੁਸ਼ ਹੋਇਆ ਤੇ ਕਿਹਾ “ ਮੈਂ ਭਾਗਾਂ ਵਾਲਾ ਹੋਵਾਂਗਾ ਜੇ ਉਹ ਮੇਰੇ ਪਾਸ ਚਲੇ ਜਾਵੇ ।
ਜੈ ਰਾਮ ਨੇ ਨਵਾਬ ਦੌਲਤ ਖਾਂ ਨਾਲ ਚੰਗੀ ਬਣਾਈ ਹੋਈ ਸੀ । ਇਸ ਨੇ ਉਸ ਨੂੰ ਕਹਿ ( ਗੁਰੂ ) ਨਾਨਕ ਦੇਵ ਜੀ ਨੂੰ ਉਸ ਦੇ ਮੋਦੀਖਾਨੇ ਵਿਚ ਲਵਾ ਦਿੱਤਾ । ( ਗੁਰੂ ) ਨਾਨਕ ਦੇਵ ਜੀ ਦਾ ਕੰਮ ਸੀ ਲੋਕਾਂ ਵਲੋਂ ( ਜ਼ਿਮੀਦਾਰਾਂ ਵਲੋਂ ਜ਼ਮੀਨ ਵਾਹੁਣ ਦਾ ਹਿੱਸਾ ਜਿਹੜਾ ਨਵਾਬ ਨੂੰ ਮਿਲਦਾ ਸੀ । ਅਨਾਜ ਦੇ ਰੂਪ ਵਿਚ ਕਣਕ , ਛੋਲੇ , ਮੱਕੀ ਆਦਿ । ਮਾਲੀਆ ਆਇਆ ਅੱਗੋਂ ਲੋਕਾਂ ਨੂੰ ਵੇਚਣਾਂ ਤੇ ਉਸ ਦਾ ਹਿਸਾਬ ਕਿਤਾਬ ਰੱਖਣਾ । ਤੋਲ ਕੇ ਲੈਣਾ ਤੇ ਤੋਲ ਕੇ ਦੇਣਾ । ਇਸ ਵਿਚ ਆਪ ਬੜੇ ਸਫਲ ਹੋਏ ਤਾਂ ਬੇਬੇ ਨਾਨਕੀ ਜੀ ਨੇ ਵੀਰ ਦਾ ਵਿਆਹ ਕਰਨ ਦੀ ਵਿਚਾਰ ਬਣਾਈ । ਜੈ ਰਾਮ ਜਿਵੇਂ ਤਲਵੰਡੀ ਜਾਇਆ ਕਰਦਾ ਸੀ ਇਸੇ ਤਰਾਂ ਪਖੋਕੇ ਰੰਧਾਵਾ ਪਰਗਨਾ ਗੁਰਦਾਸਪੁਰ ਵਿਚ ਮੂਲ ਚੰਦ ਖੱਤਰੀ ਪਾਸ ਵੀ ਜਾਂਦਾ ਸੀ ਜਿਹੜਾ ਕਿ ਇਸ ਪਿੰਡ ਦਾ ਪਟਵਾਰੀ ਸੀ । ਇਸ ਦੀ ਲੜਕੀ ਸੁਲਖਣੀ ਸੀ । ਇਸ ਦਾ ਰਿਸ਼ਤਾ ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਜੀ ਦੀ ਸਲਾਹ ਨਾਲ ਗੁਰੂ ਨਾਨਕ ਦੇਵ ਜੀ ਨੂੰ ਕਰ ਦਿੱਤਾ । ਪੰਜ ਵਿਸਾਖ ੧੫੪੨ ਬਿ . ਨੂੰ ਕੁੜਮਾਈ ਕਰ ਦਿੱਤੀ ਤੇ ੨੪ ਜੇਠ ੧੫੪੪ ਬਿ : ਨੂੰ ਵਿਆਹ ਕਰ ਦਿੱਤਾ । ਤਲਵੰਡੀ ਤੋਂ ਪਹਿਲਾਂ ਸਾਰੇ ਸੁਲਤਾਨਪੁਰ ਪੁੱਜੇ ਫਿਰ ਇਥੋਂ ਸਾਰੀ ਬਰਾਤ ਬੜੀ ਧੂਮਧਾਮ ਨਾਲ ਬਟਾਲੇ ਪੁੱਜੀ । ਕਿਉਂਕਿ ਭਾਈ ਮੂਲ ਚੰਦ ਇਥੇ ਰਹਿੰਦਾ ਸੀ । ਵਿਆਹ ਤੋਂ ਬਾਦ ਬਰਾਤ ਸੁਲਤਾਨਪੁਰ ਪੁੱਜੀ । ਜੰਝ ਵਿਚ ਨਵਾਬ ਦੌਲਤ ਖਾਂ , ਰਾਇ ਬੁਲਾਰ ਵਰਗੇ ਚੌਧਰੀ ਆਏ ਸਨ । ਕੁਝ ਦਿਨ ਮਾਤਾ ਤ੍ਰਿਪਤਾ ਜੀ ਤੇ ਕਾਲੂ ਜੀ ਸੁਲਤਾਨਪੁਰ ਰਹੇ ਫਿਰ ਸਾਰੇ ਸਾਕ ਸੰਬੰਧੀਆਂ ਸਮੇਤ ਵਾਪਸ ਤਲਵੰਡੀ ਚਲੇ ਗਏ ।
ਵਿਆਹ ਤੋਂ ਬਾਦ ਕੁਝ ਚਿਰ ਭੈਣ ਨਾਨਕੀ ਜੀ ਨੇ ਭਰਜਾਈ ਨੂੰ ਆਪਣੇ ਨਾਲ ਰਖਿਆ ਵਿਆਹ ਤੋਂ ਪਹਿਲਾਂ ਹੀ ਭੈਣ ਨਾਨਕੀ ਜੀ ਵੀਰ ਦੀ ਰਿਹਾਇਸ਼ ਲਈ ਇਕ ਖੁਲ੍ਹਾ ਵਿਹੜਾ ਤੇ ਮਕਾਨ ਬਣਵਾ ਦਿੱਤਾ । ਕਿਉਂਕਿ ਭੈਣ ਜੀ ਨੂੰ ਪਤਾ ਸੀ ਕਿ ਇਸ ਦੇ ਸੰਗੀ ਸਾਥੀ ਸੰਤਾਂ ਫਕੀਰਾਂ ਨੇ ਇਨ੍ਹਾਂ ਪਾਸ ਆ ਕੇ ਰਿਹਾ ਕਰਨਾ ਹੈ । ਸੋ ਚੰਗਾ ਖੁਲਾ ਥਾਂ ਬਣਾ ਦਿੱਤਾ ਗਿਆ । ਡਾ . ਮਹਿੰਦਰ ਕੌਰ ਗਿੱਲ ਇਸ ਬਾਰੇ ਇਉਂ ਲਿਖਦੇ ਹਨ ਕੁਝ ਦਿਨਾਂ ਬਾਦ ਸੁਲਖਣੀ ਜੀ ਵੀ ਆ ਗਈ । ਬੀਬੀ ਨਾਨਕੀ ਨੇ ਭਰਾ ਭਰਜਾਈ ਨੂੰ ਵੱਖਰਿਆਂ ਕਰ ਦਿੱਤਾ । ਵੀਰ ਨੂੰ ਘਰ ਦਾ ਸਮਾਨ ਬਣਾਇਆ ਵੇਖ ਭੈਣ ਨਾਨਕੀ ਮਨ ਵਿਚ ਬਲਿਹਾਰੇ ਜਾਂਦੀ ਕਿ ਹੁਣ ਉਸ ਦਾ ਵੀਰ ਗਰਹਿਸਤੀ ਬਣ ਗਿਆ ਹੈ । ਵੀਰ ਦਾ ਘਰ ਆਬਾਦ ਵੇਖ ਕੇ ਹਰ ਵੇਲੇ ਸ਼ੁਕਰ ਸ਼ੁਕਰ ਕਰਦੀ ਰਹਿੰਦੀ ਸੀ ਬੀਬੀ ਨਾਨਕੀ ।
ਇਸ ਤਰਾਂ ਗੁਰੂ ਨਾਨਕ ਦੇਵ ਜੀ ਚੰਗਾ ਗਰਹਿਸਤੀ ਜੀਵਨ ਬਿਤਾਉਂਦੇ ਰਹੇ । ਮੋਦੀਖਾਨੀਓ ਗਰੀਬਾਂ ਨੂੰ ਮੁਫਤ ਅਨਾਜ ਚੁਕਾ ਦੇਣਾ । ਹੁਣ ਦੋ ਬੱਚੇ ਵੀ ਹੋ ਗਏ । ਹੋਰ ਸਾਧਾਂ , ਸੰਤਾਂ ਪੀਰਾਂ ਫਕੀਰਾਂ ਦੀਆਂ ਗੁਰੂ ਜੀ ਦੇ ਵਿਹੜੇ ਰੌਣਕਾਂ ਲੱਗੀਆਂ ਰਹਿੰਦੀਆਂ । ਮਾਤਾ ਸੁਲਖਣੀ ਜੀ ਕੰਮ ਕਰਦੇ ਨਾ ਥਕਦੇ।ਹਰ ਸਮੇਂ ਆਏ ਗਏ ਦੀ ਸੇਵਾ ਵਿਚ ਰੁਝੇ ਰਹਿੰਦੇ । ਘਰ ਘਟ ਧਿਆਨ ਦੇਂਦੇ ਕਈ ਕਈ ਘੰਟੇ ਵੇਈਂ ਦੇ ਕੰਢੇ ਬਾਹਰ ਬੈਠੇ ਰਹਿੰਦੇ । ਇਕ ਵਾਰੀ ਚੰਦੋ ਰਾਣੀ ( ਗੁਰੂ ਜੀ ਦੀ ਸੱਸ ) ਵੀ ਆਈ ਹੋਈ ਸੀ । ਮਾਤਾ ਸੁਲੱਖਣੀ ਜੀ ਨੇ ਆਪਣੀ ਮਾਤਾ ਨੂੰ ਗੁਰੂ ਜੀ ਦੀ ਇਸ ਲਾਪ੍ਰਵਾਹੀ ਬਾਰੇ ਦੱਸਿਆ ਤਾਂ ਚੰਦੋਂ ਰਾਣੀ ਨੇ ਬੀਬੀ ਨਾਨਕੀ ਜੀ ਪਾਸ ਸ਼ਿਕਾਇਤ ਕੀਤੀ ਜਿਸ ਦਾ ਜ਼ਿਕਰ ਡਾ : ਮਹਿੰਦਰ ਕੌਰ ਗਿੱਲ “ ਗੁਰੂ ਮਹਿਲ ਗਾਥਾ ‘ ਵਿਚ ਇਵੇਂ ਕਰਦੇ ਹਨ । ਇਕ ਦਿਨ ਬੀਬੀ ਨਾਨਕੀ ਜੀ ਬੈਠੇ ਸਨ ਕਿ ਉਨਾਂ ਦੀ ਭਰਜਾਈ ਸੁਲਖਣੀ ਜੀ ਆਏ ਨਾਲ ਹੀ ਉਸ ਦੀ ਮਾਤਾ ਚੰਦੋ ਰਾਣੀ ਵੀ ਸੀ । ਮਾਵਾਂ ਧੀਆਂ ਆਣ ਲੜਣ ਲੱਗੀਆਂ । ਸੁਲਖਣੀ ਜੀ ਨੇ ਕਿਹਾ ਕਿ ਮੇਰਾ ਪਤੀ ਕਈ ਕਈ ਦਿਨ ਘਰ ਨਹੀਂ ਆਉਂਦਾ । ਜੇ ਕਦੇ ਆ ਵੀ ਜਾਵੇ ਤਾਂ ਮੂੰਹੋਂ ਕਦੇ ਕੁਝ ਨਹੀਂ ਬੋਲਿਆ । ਚੁੱਪ ਕਰਕੇ ਬੈਠਾ ਰਹਿੰਦਾ ਹੈ ਬੇਬੇ ਨਾਨਕੀ ਜੀ ਨੇ ਸਹਿਜੇ ਨਾਲ ਆਖਿਆ । ਮਾਸੀ ਜੀ ! ਤੁਹਾਡੀ ਧੀ ਨੂੰ ਖਾਣ ਪੀਣ ਦੀ ਕਪੜੇ ਲੀੜੇ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋਈ ਕਮੀ ਤਾਂ ਨਹੀਂ । ਜੇ ਉਹ ਘਰ ਆ ਕੇ ਚੁਪ ਕਰ ਰਹਿੰਦਾ ਹੈ ਤਾਂ ਇਹ ਉਸ ਦੀ ਆਦਤ ਹੈ । ਉਸ ਮੰਦਾ ਤਾਂ ਨਹੀਂ ਬੋਲਦਾ ਦੁਖੀ ਤਾਂ ਨਹੀਂ ਕਰਦਾ , ਲੋੜ ਦੀ ਥੁੜ ਤਾਂ ਨਹੀਂ ਆਉਣ ਦੇਂਦਾ । ਬੇਬੇ ਨਾਨਕੀ ਜੀ ਦੀ ਗੱਲ ਸੁਣ ਦੋਵੇਂ ਮਾਵਾਂ ਧੀਆਂ ਚੁਪ ਹੋ ਗਈਆਂ ਤੇ ਆਪਣੇ ਘਰ ਪਰਤ ਗਈਆਂ । ਇਸੇ ਸ਼ਿਕਾਇਤ ਦਾ ਭਾਈ ਵੀਰ ਸਿੰਘ ਜੀ ਇਉਂ ਲਿਖਦੇ ਹਨ ਇਕ ਵਾਰੀ ਉਨਾਂ ( ਮਾਤਾ ਸੁਲਖਣੀ ਤੇ ਉਨਾਂ ਦੀ ਮਾਂ ਚੰਦੋ ਰਾਣੀ ) ਨੇ ਆ ਬੇਬੇ ਨਾਨਕੀ ਜੀ ਨੂੰ ਉਲਾਂਭਾ ਦਿੱਤਾ ਬੇਬੇ ਜੀ ਨੇ ਦੱਸਿਆ ਕਿ ਭਰਜਾਈ ਜੀ ਨੂੰ ਕਿਸੇ ਗੱਲ ਦੀ ਥੁੜ ਨਹੀਂ ਹੈ । ਮੇਰਾ ਵੀਰ ਨੇ ਸਾਰੇ ਸੁਖਾਂ ਦੇ ਸਮਾਨ ਹਾਜਰ ਕਰ ਦਿੱਤੇ ਹਨ । ਉਨ੍ਹਾਂ ਦਾ ਸੰਤ ਸੁਭਾਅ ਹੈ ਸੰਤ ਮਤੇ ਵਿਚ ਰਹਿੰਦੇ ਹਨ । ਭਾਬੀ ਜੀ ਨੂੰ ਸਮਝਾਉ ਉਹ ਸੰਤ ਜਾਣ ਕੇ ਸ਼ਰਧਾ ਧਾਰ ਕੇ ਸੇਵਾ ਕਰੇ ਹੋਰ ਸੁਖੀ ਹੋ ਜਾਸੀ । ‘ ‘ ਜਦੋਂ ਗੁਰੂ ਜੀ ਵੇਈਂ ਵਿਚ ਇਸ਼ਨਾਨ ਕਰਨ ਗਏ ਅਲੋਪ ਹੋ ਗਏ ਤਾਂ ਕਈ ਦਿਨ ਬਾਹਰ ਨਾ ਆਏ ਤਾਂ ਲੋਕਾਂ ਜਾ ਬੀਬੀ ਜੀ ਨੂੰ ਕਿਹਾ ਕਿ ਉਸ ਦਾ ਭਰਾ ਡੁੱਬ ਗਿਆ ਹੈ ਤਾਂ ਉਸ ਨੇ ਕੋਈ ਚਿੰਤਾ ਫਿਕਰ ਨਾ ਪ੍ਰਗਟਾਵਾ ਨਹੀਂ ਕੀਤਾ । ਉਨ੍ਹਾਂ ਨੂੰ ਪੂਰਨ ਵਿਸ਼ਵਾਸ ਤੇ ਸ਼ਰਧਾ ਸੀ ਕਿ ਉਸ ਦਾ ਵੀਰ ਕਦੇ ਡੁੱਬ ਨਹੀਂ ਸਕਦਾ । ਉਸ ਨੇ ਤਗੜੀ ਹੋ ਕੇ ਕਿਹਾ ਕਿ ਉਸ ਦੇ ਭਰਾ ਨੂੰ ਨਦੀਆਂ ਨਾਲੇ ਤੇ ਦਰਿਆ ਡਬੋ ਨਹੀਂ ਸਕਦੇ । ਜਦੋਂ ਸਾਰਿਆਂ ਇਕ ਅਵਾਜ਼ ਵਿਚ ਕਿਹਾ ਕਿ “ ਜੋ ਕੁਝ ਮੋਦੀਖਾਨੇ ਵਿਚ ਸੀ ਗਰੀਬ ਗੁਰਬੇ ਨੂੰ ਲੁਟਾ ਦਿੱਤਾ ਗਿਆ ਹੈ । ਇਹ ਸਭ ਕੁਝ ਉਸ ਵਿਚ ਭੈੜੀ ਰੂਹ ਆਉਣ ਕਰਕੇ ਵਾਪਰਿਆ ਹੈ । ਉਹ ਨਾ ਕਿਸੇ ਨਾਲ ਬੋਲਦਾ ਹੈ ਉਹ ਦਿਲ ਛੱਡ ਗਿਆ ਹੈ ਤੇ ਉਸ ਦਾ ਵਿਸ਼ਵਾਸ ਡੋਲ ਗਿਆ ਹੈ । ‘ ‘ ਭੈਣ ਨਾਨਕੀ ਜੀ ਉੱਤਰ ਦਿੱਤਾ ਕਿ “ ਉਹ ਕਿਹੜੀ ਰੂਹ ਹੈ ਜਿਹੜੀ ਉਸ ਤੇ ਹਾਵੀ ਹੋ ਜਾਵੇ । ਉਹ ਤਾਂ ਮਨੁੱਖਾਂ ਵਿਚੋਂ ਭੈੜੀਆਂ ਰੂਹਾਂ ਨਿਖਾਰਣ ਇਸ ਮਾਤਲੋਕ ਤੇ ਆਇਆ ਹੈ । ਪ੍ਰੋ : ਕਰਤਾਰ ਸਿੰਘ ਗੁਰੂ ਨਾਨਕ ਦੇਵ ਜੀ ਸਫਾ ੬੬
ਤਿੰਨ ਦਿਨ ਬਾਦ ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ‘ ਚੋਂ ਬਾਹਰ ਆਏ ਤਾਂ ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਉਹ ਘਰ ਬਾਰ ਛੱਡ ਕੇ ਤਪਦੇ ਤੇ ਸੜਦੇ ਸੰਸਾਰ ਨੂੰ ਠਾਰਨ ਤੇ ਤਾਰਨ ਘਰੋਂ ਤੁਰਨ ਲੱਗੇ ਤਾਂ ਉਸ ਦੇ ਮਾਪਿਆਂ , ਸੌਹਰਿਆਂ ਮਾਤਾ ਸੁਲਖਣੀ ਆਦਿ ਨੇ ਵਾਰੀ ਵਾਰੀ ਘਰ ਤਿਆਗਣ ਤੋਂ ਵਰਜਿਆ । ਭੈਣ ਨਾਨਕੀ ਜੀ ਨੇ ਆਪਣੇ ਭਤੀਜਿਆਂ ਦੇ ਪਿਆਰ ਦਾ ਵਾਸਤਾ ਪਾ ਕੇ ਘਰ ਬਾਰ ਤੇ ਪ੍ਰਵਾਰ ਛੱਡਣ ਲਈ ਵਰਜਿਆ । ਤਾਂ ਆਪਣੀ ਭੈਣ ਜੀ ਨੂੰ ਉਪਦੇਸ਼ ਦੇਂਦਿਆਂ ਇੰਜ ਫੁਰਮਾਇਆ ਆਦਰ ਯੋਗ ਭੈਣ ਜੀ ! ਤੁਹਾਡਾ ਸੱਚਾ ਤੇ ਸੁੱਚਾ ਪਿਆਰ ਸਾਰਿਆਂ ਦੇ ਪਿਆਰ ਨਾਲੋਂ ਵੱਖਰਾ ਹੈ । ਇਹ ਬਹੁਤ ਉਚ ਕੋਟੀ ਦਾ ਹੈ । ਤੇਰਾ ਚਿਹਰਾ ਸਭ ਕੁਝ ਪ੍ਰਤੀਤ ਦੇ ਰਿਹਾ ਹੈ । ਚਿੰਤਾ ਨਾ ਕਰ ਪ੍ਰਭੂ ਹਰ ਸਮੇਂ ਤੇਰੇ ਅੰਗ ਸੰਗ ਹੋਵੇਗਾ । ਮੈਂ ਵੀ ਤੇਰੇ ਸਾਥ ਹੋਵਾਂਗਾ । ਜਦੋਂ ਵੀ ਮੇਰੇ ਮਿਲਣ ਲਈ ਤੇਰਾ ਪਿਆਰ ਜਾਗਿਆ ਤੇਰੀ ਮਿਲਣ ਦੀ ਇਹ ਤਾਂਘ ਬਿਨ ਬੋਲਿਆ ਮੈਂ ਸੁਣਾਂਗਾ ਤੇ ਝਟ ਤੇਰੇ ਪਾਸ ਹੋਵੇਗਾ । ਪ੍ਰੰਤੂ ਆਪਣੇ ਪਿਆਰ ਭਰੇ ਦਿਲ ਦੀਆਂ ਧੜਕਣਾਂ ਸ਼ਾਂਤ ਕਰਨ ਦੀ ਕੋਸ਼ਿਸ਼ ਕਰ । ਆਪਣੇ ਪ੍ਰਮਾਤਮਾ ਵੱਲ ਧਿਆਨ ਧਰ ਮੈਂ ਤੇਰੇ ਬਾਰੇ ਆਪਣੇ ਫਰਜ਼ ਨੂੰ ਪਛਾਣਦਾ ਹਾਂ । ਪ੍ਰੰਤੂ ਤੇਰੇ ਵਰਗੀਆਂ ਅਣਗਿਣਤ ਭੈਣਾਂ ਦੁਖੀ ਤੇ ਬਿਪਤਾ ਵਿਚ ਤੜਪ ਤੇ ਚਿਲਾ ਰਹੀਆਂ ਹਨ । ਜਿਨਾਂ ਨੂੰ ਆਰਾਮ ਤੇ ਸ਼ਾਂਤੀ ਚਾਹੀਦੀ ਹੈ । ਮੈਂ ਜ਼ਰੂਰ ਜਾਵਾਂਗਾ ( ਪੁਰਾਤਨ ਜਨਮ ਸਾਖੀ ) ਜਦੋਂ ਗੁਰੂ ਜੀ ਤੁਰਨ ਲੱਗੇ ਤਾਂ ਮਰਦਾਨੇ ਦੇ ਵਜਾਉਣ ਲਈ ਰਬਾਬ ਮੁੱਲ ਲੈਣ ਲਈ ਭੈਣ ਨਾਨਕੀ ਜੀ ਪਾਸੋਂ ਇਕ ਰੁਪਿਆ ਮੰਗ ਕੇ ਲਿਆ ਤੇ ਫੁਰਮਾਇਆ ਕਿ “ ਰਬਾਬ ਦੀਆਂ ਤੰਦਾਂ ਵੱਜਣ ਨਾਲ ਭੈਣ ਜੀ ਦੀ ਯਾਦ ਆਉਂਦੀ ਰਹੇਗੀ ਕਿ ਇਹ ਭੈਣ ਜੀ ਨੇ ਲੈ ਕੇ ਦਿੱਤੀ ਸੀ ਤੇ ਇਹ ਭੈਣ ਦੇ ਮਿੱਠੇ ਪਿਆਰ ਦੀਆਂ ਤੰਦਾਂ ਹਿਲਦੀਆਂ ਰਹਿਣ । ‘ ‘ ਪਹਿਲੀ ਉਦਾਸੀ ਤੋਂ ਬਾਅਦ ਗੁਰੂ ਇਨ੍ਹਾਂ ਪਿਆਰ ਦੀਆਂ ਤੰਦਾ ਦੇ ਖਿਚੇ ਪਹਿਲਾਂ ਸਿੱਧੇ ਸੁਲਤਾਨਪੁਰ ਆਏ ॥ ਪੁਰਾਤਨ ਜਨਮ ਸਾਖੀ ਤੇ ਹੋਰ ਇਤਿਹਾਸਾਂ ਵਿਚ ਆਉਂਦਾ ਹੈ ਕਿ ਜਦੋਂ ਵੀ ਭੈਣ ਨਾਨਕੀ ਜੀ ਨੇ ਵੀਰ ਨੂੰ ਯਾਦ ਕੀਤਾ ਗੁਰੂ ਉਦੋਂ ਤੁਰ ਉਥੇ ਪੁੱਜ ਜਾਂਦੇ । ਉਹ ਭਾਵੇਂ ਕਿੰਨੀ ਵੀ ਦੂਰ ਕਿਉਂ ਨਾ ਹੋਣ । ਫੁਲਕਾ ਪਕਾਉਂਦਿਆਂ ਯਾਦ ਕਰਨ ਵਾਲੀ ਸਾਖੀ ਆਮ ਪ੍ਰਚਲਤ ਹੈ । ਫੁਲਕਾ ਪਕਾਉਂਦਿਆਂ ਫੁਲ ਗਿਆ ਤਾਂ ਭੈਣ ਨੂੰ ਫੁਰਨਾ ਫੁਰਿਆ ਕਿ ਇਹ ਫੁਲਿਆ ਫੁਲਕਾ ਵੀਰ ਦੇ ਛਕਣ ਯੋਗ ਹੈ । ਇਹ ਯਾਦ ਕਰ ਰਹੀ ਸੀ ਕਿ ਬਾਹਰਲਾ ਦਰਵਾਜ਼ਾ ਖੜਕਿਆ । ਭੈਣ ਦੀਆਂ ਅੱਖਾਂ ਚੁੰਧਿਆ ਗਈਆਂ ਵਿਹੜੇ ਵਿਚ ਵੀਰ ਨੂੰ ਵੇਖ । ਉਠ ਪੈਰੀ ਪੈਣ ਲੱਗੀ ਬੀਬੀ ਗੁਰੂ ਨਾਨਕ ਦੇਵ ਜੀ ਨੂੰ ਰੱਬ ਸਮਝਦੀ।ਵੀਰ ਨੇ ਗਲ ਨਾਲ ਲਾ ਲਿਆ । ਪਿਆਰ ਦਿੱਤਾ ਤੇ ਕਿਹਾ “ ਬੇਬੇ ਜੀ ਤੂੰ ਵਡੀ ਹੈ । ਮੈਂ ਤੇਰੇ ਪੈਰਾਂ ਤੇ ਪਵਾਂ ਕਿ ਤੂੰ । ” ਸ਼ਰਧਾ ਵਿਚ ਗਦ ਹੋਈ ਭੈਣ ਬੋਲੀ । ਵੀਰ ਜੀ ਤੂੰ ਸੱਚ ਕਹਿੰਦਾ ਹੈ । ਪਰ ਜੇ ਮਨੁੱਖ ਹੋਵੇ ਤਾਂ , ਤੂੰ ਤਾਂ ਮੈਨੂੰ ਪ੍ਰਮੇਸ਼ਵਰ ਰੂਪ ਦੀਹਦਾ ਹੈ ।
ਇਸ ਤੋਂ ਪਹਿਲਾਂ ਵੀ ਭੈਣ ਨਾਨਕੀ ਜੀ ਨੇ ਆਪਣੇ ਵੀਰ ਨੂੰ ਪ੍ਰਮੇਸ਼ਵਰ ਕਿਹਾ ਸੀ । ਭੈਣ ਭਰਾ ਦਾ ਏਨਾ ਪਿਆਰ ਹੀ ਸੀ ਕਿ ਇਸ ਨੂੰ ਆਪਣੇ ਪਾਸ ਲੈ ਆਂਦਾ ਸੀ । ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਜਾ ਜੀ ਨੂੰ ਕਿਹਾ ਕਿ ਕੁਝ ਕਿਰਤ ਹੋਵੇ ਤਾਂ ਭਲਾ ਕੰਮ ਹੈ । ਜਿਹੜੀ ਮੈਂ ਕਰ ਸਕਾਂ । ‘ ‘ ਤਾਂ ਭੈਣ ਜੀ ਵੀਰ ਦੇ ਪਿਆਰ ਵਿਚ ਭਿੱਜੀ ਨੇ ਕਿਹਾ ਸੀ “ ਵੀਰ ! ਤੂੰ ਮੈਨੂੰ ਪ੍ਰਮੇਸ਼ਵਰ ਰੂਪ ਹੀ ਦੱਸੀਦਾ ਹੈ।ਜਿਹੋ ਜਿਹਾ ਰੂਖਾ ਸੋ ਅਸੀਂ ਖਾਂਦੇ ਹਾਂ ਖਾਹ ਤੂੰ ਇਨਾਂ ਧੰਧਿਆਂ ਵਿਚ ਨਾ ਪੈ । ਤੂੰ ਇਨ੍ਹਾਂ ਜੰਜਾਲਾਂ ਯੋਗ ਨਹੀਂ ਹੈ । ਗੁਰੂ ਜੀ ਕਿਹਾ “ ਬੇਬੇ ਜੀ ! ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਰਤ ਕਰ ਕੇ ਖਾਣ ਨਾਲ ਇਹ ਸਰੀਰ ਪਵਿੱਤਰ ਤੇ ਨਰੋਆ ਰਹਿੰਦਾ ਹੈ । ਜੀਜਾ ਜੈ ਰਾਮ ਵੀ ਗੁਰੂ ਜੀ ਦਾ ਬੜਾ ਆਦਰ ਮਾਨ ਕਰਦੇ ॥ ਦੂਜੀ ਉਦਾਸੀ ਤੋਂ ਬਾਦ ਗੁਰੂ ਜੀ ੧੫੧੮ ਈਸਵੀ ਦੇ ਅਖੀਰ ਭੈਣ ਨਾਨਕੀ ਜੀ ਨੂੰ ਮਿਲਣ ਗਏ।ਵੀਰ ਤੁਰਨ ਲੱਗਾ ਤਾਂ ਰੋਕ ਲਿਆ ਕਿ ਅਜੇ ਨਹੀਂ ਜਾਣਾ ਵੀਰੇ । ਬੇਬੇ ਜੀ ਕੁਝ ਢਿੱਲੇ ਸੀ । ਭਰਾ ਦੇ ਹੱਥਾਂ ਵਿਚ ਭੈਣ ਨੇ ਪਰਾਨ ਤਿਆਗ ਦਿੱਤੇ । ਆਪਣੀ ਹੱਥੀਂ ਭੈਣ ਜੀ ਦੀ ਚਿਖਾ ਤਿਆਰ ਕੀਤੀ ਆਪਣੇ ਹੱਥਾਂ ਨਾਲ ਸਸਕਾਰ ਕੀਤਾ । ਤਿੰਨ ਦਿਨ ਬਾਦ ਜੀਜਾ ਜੈ ਰਾਮ ਜੀ ਵੀ ਰੱਬ ਨੂੰ ਪਿਆਰੇ ਹੋ ਗਏ ਆਪਣੇ ਹੱਥੀਂ ਸਸਕਾਰ ਕੀਤਾ । ਦੋਵਾਂ ਦੀ ਰਾਖ ਵੇਈ ‘ ਚ ਜਲ ਪ੍ਰਵਾਹ ਕਰ ਦਿੱਤੀ । ਬੇਬੇ ਨਾਨਕੀ ਜੀ ਜਿਥੇ ਰਹਿੰਦੇ ਸਨ ਤਕਰੀਬਨ ੪੩ ਸਾਲ ਏਥੇ ਹੀ ਰਹੇ।ਉਸ ਥਾਂ ਨੂੰ ਗੁਰੂ ਨਾਨਕ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ । ਭੈਣ ਨੇ ਆਪਣੇ ਵੀਰ ਨੂੰ ਖੁਲ੍ਹੇ ਵਿਹੜੇ ਵਾਲਾ ਘਰ ਬਣਾ ਦਿੱਤਾ ਆਪਣੇ ਛੋਟੇ ਘਰ ਵਿਚ ਰਹਿ ਕੇ ਗੁਜ਼ਾਰਾ ਕੀਤਾ । ਅਜੇ ਤੱਕ ਬੱਚੇ ਇਹ ਗੀਤ ਗਾਉਂਦੇ ਸੁਣੇ ਹਨ : ਨਾਨਕ ਦਾ ਘਰ ਕਿਹੜਾ ? ਜਿਸ ਦਾ ਖੁਲਾ ਵਿਹੜਾ । ਏਥੇ ਹੁਣ ਬੀਬੀ ਨਾਨਕੀ ਜੀ ਦੀ ਯਾਦ ਵਿਚ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ । ਜਿਥੇ ਉਨ੍ਹਾਂ ਦੇ ਵੇਲੇ ਤੇ ਹੱਥਾਂ ਦਾ ਤੰਦੂਰ ਤੇ ਬਰਤਨ ਸੰਭਾਲ ਕੇ ਰੱਖੇ ਗਏ ਹੋਏ ਹਨ । ਬੀਬੀ ਨਾਨਕੀ ਦਾ ਖੂਹ ਤੇ ਉਸ ਉਪਰ ਰੁਖ ਉਵੇਂ ਹੀ ਉਨਾਂ ਦੀ ਯਾਦ ਦਿਲਾ ਰਹੇ ਹਨ । ਸਾਰਾ ਨਗਰ ਹੀ ਗੁਰਦੁਆਰਿਆਂ ਸਮੇਤ ਮੁੜ ਉਸਾਰਿਆ ਗਿਆ । ਬੇਬੇ ਨਾਨਕੀ ਜੀ ਆਦਰਸ਼ਕ ਭੈਣ ਜੀ ਜਿਹੜੀ ਆਪਣੇ ਵੀਰ ਨੂੰ ਵੀਰ ਵੀ , ਪੀਰ ਵੀ ਸਮਝਦੀ ਸੀ । ਨਾਲ ਹੀ ਜੈ ਰਾਮ ਤੋਂ ਪਿਆਰੀ ਤੇ ਸਤਿਕਾਰੀ ਜਾਂਦੀ । ਜੈ ਰਾਮ ਨੂੰ ਪੂਰਾ ਮਾਣ ਤੇ ਸਤਿਕਾਰ ਦੇਂਦੀ । ਗੁਰੂ ਦੇ ਬੱਚਿਆਂ ਨੂੰ ਬੜਾ ਪਿਆਰ ਕਰਦੀ । ਬਾਬਾ ਸ੍ਰੀ ਚੰਦ ਨੂੰ ਆਪਣੇ ਪਾਸ ਰੱਖਿਆ । ਬੇਬੇ ਜੀ ਦੇ ਕੋਈ ਔਲਾਦ ਨਹੀਂ ਸੀ । ਇਨ੍ਹਾਂ ਦੋਵਾਂ ਜੀਆਂ ਦੇ ਪੂਰਿਆਂ ਹੋਣ ਤੇ ਬਾਬਾ ਸ੍ਰੀ ਚੰਦ ਜੀ ਨੂੰ ਗੁਰੂ ਜੀ ਨਾਲ ਤਲਵੰਡੀ ਲੈ ਆਏ ।
ਦਾਸ ਜੋਰਾਵਰ ਸਿੰਘ ਤਰਸਿੱਕਾ।
ਅਸੀਂ ਰੋਜ਼ਾਨਾਂ ਦੋਵਾਂ ਵੇਲਿਆਂ ਦੀ ਅਰਦਾਸ ਵਿੱਚ ਪੜ੍ਹਦੇ ਹਾਂ ਕਿ “ਜਿੰਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ’ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ।” ਸਿੱਖ ਹਮੇਸ਼ਾਂ ਗੁਰਦੁਆਰਿਆਂ ਲਈ ਕੁਰਬਾਨੀਆਂ ਕਰਨ ਨੂੰ ਤਿਆਰ ਰਹਿੰਦੇ ਹਨ, ਜਿੰਨ੍ਹਾਂ ਹਿੱਸੇ ਇਹ ਸੇਵਾ ਆ ਜਾਂਦੀ ਹੈ ਉਹ ਬਿਨਾ ਕਿਸੇ ਯੱਕ-ਤੱਕ ਦੇ ਆਪਣਾ ਆਪ ਕੁਰਬਾਨ ਕਰ ਦਿੰਦੇ ਹਨ ਅਤੇ ਬਾਕੀ ਰਹਿੰਦੇ ਇਸ ਸੇਵਾ ਲਈ ਅਰਦਾਸਾਂ ਕਰਦੇ ਹਨ ਅਤੇ ਕੁਰਬਾਨ ਹੋਇਆਂ ਨੂੰ ਸਿਜਦੇ ਕਰਨ ਹਨ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿੱਖ ਨੂੰ ਕਿਧਰਿਓਂ ਇਹ ਖਬਰ ਮਿਲਦੀ ਕਿ ਗੁਰੂ ਸਾਹਿਬ ਦੇ ਅਦਬ ਸਤਿਕਾਰ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਤਾਂ ਸਿੱਖ ਬਿਨ੍ਹਾਂ ਦੇਰੀ ਕੀਤਿਆਂ ਕਮਰਕੱਸੇ ਕਰ ਰਣ ਵਿੱਚ ਪਹੁੰਚ ਜਾਂਦਾ ਹੈ ਅਤੇ ਗੁਰੂ ਸਾਹਿਬ ਦੇ ਅਦਬ ਦੀ ਬਹਾਲੀ ਲਈ ਹਰ ਸੰਭਵ ਯਤਨ ਕਰਦਾ ਹੈ। ਸਿੱਖਾਂ ਨੇ ਇਹ ਅਦਬ ਸ਼ਾਂਤਮਈ ਸ਼ਹਾਦਤਾਂ ਨਾਲ ਵੀ ਬਹਾਲ ਕਰਵਾਇਆ ਹੈ ਅਤੇ ਆਪਣੀ ਤੇਗ ਦੇ ਜੌਹਰ ਵਿਖਾ ਕੇ ਵੀ।
ਇਸੇ ਤਰ੍ਹਾਂ ਸੰਨ 1964 ਵਿੱਚ ਗੁਰਦੁਆਰਾ ਪਾਉਂਟਾ ਸਾਹਿਬ ‘ਤੇ ਮਹੰਤ ਗੁਰਦਿਆਲ ਸਿੰਘ ਦਾ ਕਬਜਾ ਸੀ ਜੋ ਮਹੰਤ ਲਹਿਣਾ ਸਿੰਘ ਦਾ ਪੁੱਤਰ ਸੀ। ਮਹੰਤ ਲਹਿਣਾ ਸਿੰਘ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਵਿੱਚ ਸ਼ਹੀਦ ਹੋਣ ਤੋਂ ਬਚ ਗਏ ਸਨ, ਇਸ ਕਰਕੇ ਪੰਥ ਵਿੱਚ ਉਹਨਾਂ ਦਾ ਸਤਿਕਾਰ ਸੀ ਪਰ ਮਹੰਤ ਲਹਿਣਾ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰਦਿਆਲ ਸਿੰਘ ਨੇ ਗੁਰਦੁਆਰੇ ’ਤੇ ਆਪਣਾ ਹੱਕ ਸਮਝਦੇ ਹੋਏ ਕਬਜ਼ਾ ਕਰ ਲਿਆ ਅਤੇ ਆਪਣੇ ਇੱਕ ਰਿਸ਼ਤੇਦਾਰ ਰਾਹੀਂ ਲੀਡਰਾਂ ਤਕ ਪਹੁੰਚ ਬਣਾ ਲਈ। ਸਰਕਾਰੇ-ਦਰਬਾਰੇ ਅਫ਼ਸਰਾਂ ਨਾਲ ਉਸ ਦਾ ਚੰਗਾ ਰਸੂਖ ਹੋਣ ਕਰਕੇ ਉਹ ਸਰਕਾਰ ਦੀ ਸ਼ਹਿ ’ਤੇ ਮਨਮੱਤੀਆਂ ਅਤੇ ਕੁਰੀਤੀਆਂ ਕਰਦਾ ਸੀ। ਗੁਰਦੁਆਰੇ ਦੇ ਪ੍ਰਬੰਧ ਨੂੰ ਚੰਗੀ ਤਰ੍ਹਾਂ ਨਾ ਚਲਾਉਣ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਸੀ ਜਿਸ ਦੇ ਚਲਦਿਆਂ ਪਾਉਂਟਾ ਸਾਹਿਬ ਦੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਇੱਕ ਵਿਸ਼ੇਸ਼ ਜਥਾ ਲੈ ਕੇ ਦੁਆਬੇ ਦੇ ਇਤਿਹਾਸਕ ਸਥਾਨ ਗੁਰਦੁਆਰਾ ਹਰੀਆਂ ਵੇਲਾਂ (ਹੁਸ਼ਿਆਰਪੁਰ) ਪਹੁੰਚੀ। ਸੰਗਤ ਨੇ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਨਿਹੰਗ ਸਿੰਘ ਜਥੇਦਾਰ ਹਰਭਜਨ ਸਿੰਘ ਨੂੰ ਸਾਰੀ ਜਾਣਕਾਰੀ ਦੇ ਦਿੱਤੀ। ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਬਾਬਾ ਹਰਭਜਨ ਸਿੰਘ ਦੀ ਅਗਵਾਈ ਹੇਠ ਸ਼ਸਤਰਧਾਰੀ ਨਿਹੰਗ ਸਿੰਘਾਂ ਦਾ ਦਲ ਪਾਉਂਟਾ ਸਾਹਿਬ ਲਈ ਰਵਾਨਾ ਹੋ ਗਿਆ। ਮਹੰਤ ਦੀ ਸਰਕਾਰੇ ਦਰਬਾਰੇ ਅਤੇ ਪੁਲਸ ਨਾਲ ਗੰਢਤੁੱਪ ਸੀ। ਮਹੰਤ ਨੇ ਆਪਣੀ ਪਹੁੰਚ ਨਾਲ ਪੁਲਿਸ ਦਾ ਪ੍ਰਬੰਧ ਕਰ ਲਿਆ ਅਤੇ ਭਾੜੇ ਦੇ ਬਦਮਾਸ਼ ਵੀ ਬੁਲਾ ਲਏ।
ਮਹੰਤ ਦੇ ਬੰਦਿਆਂ ਨੇ ਸਿੰਘਾਂ ਨਾਲ ਹੱਥੋਪਾਈ ਵੀ ਕੀਤੀ ਪਰ ਸਿੰਘਾਂ ਨੇ ਸਿਆਣਪ ਤੋਂ ਕੰਮ ਲਿਆ ਅਤੇ ਇਕ ਵਾਰ ਲਈ ਗੱਲ ਵੱਧ ਜਾਣ ਤੋਂ ਰੋਕ ਲਈ। ਪਾਉਂਟਾ ਸਾਹਿਬ ਦੀ ਪਵਿੱਤਰਤਾ ਲਈ ਗੁਰੂ ਸਾਹਿਬ ਨੂੰ ਅਰਦਾਸ ਕਰ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਹਿਮਾਚਲ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਜੀ ਨੂੰ ਸਮਝੌਤੇ ਦੇ ਬਹਾਨੇ ਬੁਲਾ ਕੇ ਗ੍ਰਿਫਤਾਰ ਕਰ ਲਿਆ। 22 ਮਈ ਨੂੰ ਪੁਲਿਸ ਕਮਿਸ਼ਨਰ ਆਰ.ਕੇ.ਚੰਡੋਲ ਦੀ ਅਗਵਾਈ ਹੇਠ ਸਪੀਕਰ ਰਾਹੀਂ ਸ੍ਰੀ ਅਖੰਡ ਪਾਠ ਸਾਹਿਬ ਬੰਦ ਕਰਕੇ ਬਾਹਰ ਆਉਣ ਦੀ ਚਿਤਾਵਨੀ ਦਿੱਤੀ ਜਾਣ ਲੱਗੀ ਪਰ ਕੋਈ ਬਾਹਰ ਨਾ ਆਇਆ। ਤਿੰਨ ਵਾਰ ਦੀ ਚਿਤਾਵਨੀ ਤੋਂ ਬਾਅਦ ਪੁਲਿਸ ਪੌੜੀਆਂ ਲਾ ਕੇ ਅੰਦਰ ਦਾਖਲ ਹੋ ਗਈ ਅਤੇ ਇਕਦਮ ਗੋਲੀਆਂ ਦੀ ਬੁਛਾੜ ਕਰ ਦਿੱਤੀ।
ਗੁਰਦੁਆਰਾ ਸਾਹਿਬ ਦੇ ਅੰਦਰ ਦਰਵਾਜ਼ੇ ਤੋੜ ਕੇ, ਖਿੜਕੀਆਂ ਭੰਨ੍ਹ ਕੇ, ਬੂਟਾਂ ਸਮੇਤ ਜਾ ਕੇ ਸ੍ਰੀ ਅਖੰਡ ਪਾਠ ਸਾਹਿਬ ਕਰਦੇ ਸਿੰਘਾਂ ਨੂੰ ਗੋਲੀਆਂ ਮਾਰੀਆਂ ਗਈਆਂ। ਜਦੋਂ ਪਾਠ ਕਰਦੇ ਸਿੰਘ ਨੇ ਇਸ਼ਾਰੇ ਨਾਲ ਹੱਥ ਉੱਪਰ ਕਰਕੇ ਪਾਠ ਵਿੱਚ ਵਿਘਨ ਨਾ ਪਾਉਣ ਲਈ ਕਿਹਾ ਤਾਂ ਉਸ ਦੀ ਹਥੇਲੀ ਦਾ ਨਿਸ਼ਾਨਾ ਲਗਾ ਕੇ ਉਸ ਵਿੱਚ ਗੋਲੀ ਮਾਰੀ ਗਈ। ਜ਼ਖਮੀ ਹਾਲਤ ਵਿੱਚ ਉਸ ਨੇ ਪਾਠ ਜਾਰੀ ਰੱਖਿਆ ਤਾਂ ਉਸ ਉੱਤੇ ਹੋਰ ਗੋਲੀ ਚਲਾਈ ਗਈ ਜੋ ਉਸ ਦੇ ਸੀਨੇ ਨੂੰ ਚੀਰ ਕੇ ਪਾਰ ਹੋ ਗਈ ਤੇ ਉਹ ਲਹੂ-ਲੁਹਾਨ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਡਿੱਗ ਪਿਆ।
ਬਾਬਾ ਨਿਹਾਲ ਸਿੰਘ ਜੀ, ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਓਹਨਾਂ ਨੇ ਡਿੱਗਦੇ ਪਾਠੀ ਦੀ ਥਾਂ ਲੈਣੀ ਚਾਹੀ ਤਾਂ ਕਿ ਅਖੰਡ ਪਾਠ ਖੰਡਿਤ ਨਾ ਹੋ ਸਕੇ ਤਾਂ ਉਹਨਾਂ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਇੱਕ ਸਿੰਘ ਨੇ ਨਗਾਰਾ ਵਜਾ ਕੇ ਇਸ ਹਮਲੇ ਦੀ ਜਾਣਕਾਰੀ ਬਾਹਰ ਦੇਣੀ ਚਾਹੀ ਤਾਂ ਉਸ ਨੂੰ ਵੀ ਗੋਲੀਆਂ ਮਾਰ ਕੇ ਉਥੇ ਹੀ ਸ਼ਹੀਦ ਕਰ ਦਿੱਤਾ ਗਿਆ। ਪੁਲਸ ਦੀਆਂ ਗੋਲੀਆਂ ਨਾਲ 11 ਸਿੰਘ ਸ਼ਹੀਦ ਹੋ ਗਏ ਅਤੇ ਤਿੰਨ ਜਖਮੀ ਹਾਲਤ ਵਿੱਚ ਪਏ ਸਨ। ਜਦੋਂ ਪੁਲਸ ਨੇ ਜਖਮੀ ਸਿੰਘਾਂ ਨੂੰ ਵੇਖਿਆ ਤਾਂ ਉਹਨਾਂ ਨੂੰ ਮਾਰਨ ਦੇ ਲਈ ਉਹਨਾਂ ਨੂੰ ਲੋਹੇ ਦੀਆਂ ਰਾਡਾਂ ਦੇ ਨਾਲ ਕੁੱਟਿਆ ਗਿਆ।
ਗੁਰਦੁਆਰਾ ਸਾਹਿਬ ਦੇ ਅੰਦਰ ਖੂਨ ਹੀ ਖੂਨ ਹੋ ਗਿਆ ਸੀ। ਦਰੀਆਂ, ਚਾਦਰਾਂ ਅਤੇ ਹੋਰ ਜਿਸ ‘ਤੇ ਵੀ ਖੂਨ ਡੁੱਲ੍ਹਾ ਹੋਇਆ ਸੀ, ਉਹ ਸਭ ਪੁਲਿਸ ਆਪਣੇ ਨਾਲ ਲੈ ਗਈ। ਪੁਲਸ ਨੇ ਸਿਰਫ ਤਿੰਨ ਲਾਸ਼ਾਂ ਹੀ ਸੰਗਤ ਨੂੰ ਦਿੱਤੀਆਂ, ਬਾਕੀ ਸਾਰੇ ਸਿੰਘਾਂ ਦੀ ਲਾਸ਼ਾਂ ਅਤੇ ਤਿੰਨੇ ਜਖਮੀ ਸਿੰਘਾਂ ਨੂੰ ਗੱਡੀਆਂ ਵਿੱਚ ਸੁੱਟ ਲਿਆ ਗਿਆ। ਜਦੋਂ ਉਹਨਾਂ ਨੂੰ ਲਿਜਾਇਆ ਜਾਣ ਲੱਗਾ ਤਾਂ ਸੰਗਤ ਨੇ ਵੇਖ ਲਿਆ ਕਿ ਕੁਝ ਸਿੰਘ ਅਜੇ ਜਿਉਂਦੇ ਹਨ। ਸੰਗਤ ਦੇ ਕਾਫੀ ਵਿਰੋਧ ਕਰਨ ਉਪਰੰਤ ਜਖਮੀ ਸਿੰਘ ਸੰਗਤ ਨੂੰ ਦੇ ਦਿੱਤੇ ਗਏ। ਜਖਮੀ ਸਿੰਘਾਂ ਦਾ ਇਲਾਜ ਕਰਵਾਇਆ ਗਿਆ। ਇਹਨਾਂ ਜਖਮੀ ਸਿੰਘਾਂ ਵਿੱਚ ਬਾਬਾ ਨਿਹਾਲ ਸਿੰਘ ਵੀ ਸਨ ਜੋ ਹੁਣ ਤਰਨਾ ਦਲ ਹਰੀਆਂ ਵੇਲਾਂ ਦੇ ਮੁੱਖ ਜਥੇਦਾਰ ਹਨ।
ਇਤਿਹਾਸ ਦੀ ਲਗਾਤਾਰਤਾ ਨੂੰ ਕਾਇਮ ਰੱਖਦਿਆਂ ਗੁਰੂ ਪਾਤਿਸਾਹ ਦੀ ਮਿਹਰ ਸਦਕਾ ਇਕ ਵਾਰ ਫਿਰ ਗੁਰੂ ਦਿਆਂ ਸਿੰਘਾਂ ਨੇ ਸ਼ਹੀਦੀਆਂ ਦੇ ਕੇ ਗੁਰਦੁਆਰਾ ਪਾਉਂਟਾ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਵਾਇਆ। ਸਿੱਖ ਅਤੇ ਗੁਰੂ ਦੇ ਇਸ ਰਿਸ਼ਤੇ ਨੂੰ ਇਹ ਹੁਕਮਰਾਨ ਅਕਸਰ ਦੁਨਿਆਵੀ ਗਿਣਤੀਆਂ ਮਿਣਤੀਆਂ ਵਿੱਚੋਂ ਸਮਝਣ ਦਾ ਯਤਨ ਕਰਦੇ ਹਨ ਜਿਸ ਕਰਕੇ ਹਰ ਵਾਰ ਸਮਝਣ ਵਿੱਚ ਨਾਕਾਮਯਾਬ ਰਹਿੰਦੇ ਹਨ। ਜਦੋਂ ਜਦੋਂ ਸਿੱਖ ਗੁਰੂ ਨੂੰ ਮਹਿਸੂਸ ਕਰੇਗਾ ਉਦੋਂ ਉਦੋਂ ਉਹ ਸਾਰੇ ਦੁਨਿਆਵੀ ਨਫ਼ੇ-ਨੁਕਸਾਨਾਂ ਨੂੰ ਠੋਕਰ ਮਾਰਦਾ ਹੋਇਆ ਗੁਰੂ ਦੇ ਦੱਸੇ ਰਾਹ ਉੱਤੇ ਚੱਲੇਗਾ ਅਤੇ ਗੁਰੂ ਦੀ ਗੋਦ ਦਾ ਨਿੱਘ ਮਾਣੇਗਾ।
ਇਹ ਲਿਖਤ ਹੋਰਨਾਂ ਨਾਲ ਜਰੂਰ ਸਾਂਝੀ ਕਰੋ ਜੀ!