ਅੰਗ : 563
ਵਡਹੰਸੁ ਮਹਲਾ ੫ ॥ ਸਾਧਸੰਗਿ ਹਰਿ ਅੰਮ੍ਰਿਤੁ ਪੀਜੈ ॥ ਨਾ ਜੀਉ ਮਰੈ ਨ ਕਬਹੂ ਛੀਜੈ ॥੧॥ ਵਡਭਾਗੀ ਗੁਰੁ ਪੂਰਾ ਪਾਈਐ ॥ ਗੁਰ ਕਿਰਪਾ ਤੇ ਪ੍ਰਭੂ ਧਿਆਈਐ ॥੧॥ ਰਹਾਉ ॥ ਰਤਨ ਜਵਾਹਰ ਹਰਿ ਮਾਣਕ ਲਾਲਾ ॥ ਸਿਮਰਿ ਸਿਮਰਿ ਪ੍ਰਭ ਭਏ ਨਿਹਾਲਾ ॥੨॥ ਜਤ ਕਤ ਪੇਖਉ ਸਾਧੂ ਸਰਣਾ ॥ ਹਰਿ ਗੁਣ ਗਾਇ ਨਿਰਮਲ ਮਨੁ ਕਰਣਾ ॥੩॥ ਘਟ ਘਟ ਅੰਤਰਿ ਮੇਰਾ ਸੁਆਮੀ ਵੂਠਾ ॥ ਨਾਨਕ ਨਾਮੁ ਪਾਇਆ ਪ੍ਰਭੁ ਤੂਠਾ ॥੪॥੬॥
ਅਰਥ: ਹੇ ਭਾਈ! ਪੂਰਾ ਗੁਰੂ ਵੱਡੀ ਕਿਸਮਤਿ ਨਾਲ ਮਿਲਦਾ ਹੈ, ਤੇ, ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ।1। ਰਹਾਉ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਹੀ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਤਾ ਜਾ ਸਕਦਾ ਹੈ, (ਇਸ ਨਾਮ-ਜਲ ਦੀ ਬਰਕਤਿ ਨਾਲ) ਜਿੰਦ ਨਾਹ ਆਤਮਕ ਮੌਤੇ ਮਰਦੀ ਹੈ, ਨਾਹ ਕਦੇ ਆਤਮਕ ਜੀਵਨ ਵਿਚ ਲਿੱਸੀ ਹੁੰਦੀ ਹੈ।1। ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬਚਨ (ਮਾਨੋ) ਰਤਨ ਹਨ, ਜਵਾਹਰ ਹਨ, ਮੋਤੀ ਹਨ, ਲਾਲ ਹਨ। ਪ੍ਰਭੂ ਜੀ ਦਾ ਨਾਮ ਸਿਮਰ ਸਿਮਰ ਕੇ ਸਦਾ ਖਿੜੇ ਰਹੀਦਾ ਹੈ।2। ਹੇ ਭਾਈ! ਮੈਂ ਜਿਧਰ ਕਿਧਰ ਵੇਖਦਾ ਹਾਂ, ਗੁਰੂ ਦੀ ਸਰਨ ਹੀ (ਇਕ ਐਸਾ ਥਾਂ ਹੈ ਜਿਥੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਮਨ ਨੂੰ ਪਵਿਤ੍ਰ ਕੀਤਾ ਜਾ ਸਕਦਾ ਹੈ।3। ਹੇ ਨਾਨਕ! (ਆਖ—) ਮੇਰਾ ਮਾਲਕ-ਪ੍ਰਭੂ (ਉਂਞ ਤਾਂ) ਹਰੇਕ ਸਰੀਰ ਵਿਚ ਵੱਸਦਾ ਹੈ (ਪਰ ਜਿਸ ਮਨੁੱਖ ਉੱਤੇ ਉਹ) ਪ੍ਰਭੂ ਪ੍ਰਸੰਨ ਹੁੰਦਾ ਹੈ (ਉਹੀ ਉਸ ਦਾ) ਨਾਮ (-ਸਿਮਰਨ) ਪ੍ਰਾਪਤ ਕਰਦਾ ਹੈ।4।6।
धनासरी महला १ घरु १ चउपदे ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥ जीउ डरतु है आपणा कै सिउ करी पुकार ॥ दूख विसारणु सेविआ सदा सदा दातारु ॥१॥ साहिबु मेरा नीत नवा सदा सदा दातारु ॥१॥ रहाउ ॥ अनदिनु साहिबु सेवीऐ अंति छडाए सोइ ॥ सुणि सुणि मेरी कामणी पारि उतारा होइ ॥२॥ दइआल तेरै नामि तरा ॥ सद कुरबाणै जाउ ॥१॥ रहाउ ॥ सरबं साचा एकु है दूजा नाही कोइ ॥ ता की सेवा सो करे जा कउ नदरि करे ॥३॥ तुधु बाझु पिआरे केव रहा ॥ सा वडिआई देहि जितु नामि तेरे लागि रहां ॥ दूजा नाही कोइ जिसु आगै पिआरे जाइ कहा ॥१॥ रहाउ ॥ सेवी साहिबु आपणा अवरु न जाचंउ कोइ ॥ नानकु ता का दासु है बिंद बिंद चुख चुख होइ ॥४॥ साहिब तेरे नाम विटहु बिंद बिंद चुख चुख होइ ॥१॥ रहाउ ॥४॥१॥
अर्थ: राग धनासरी ,घर १ मे गुरू नानक देव जी की चार-बँदों वाली बाणी। अकाल पुरख एक है, जिस का नाम सच्चा है जो सिृसटी का रचनहार है, जो सब में मौजूद है, डर से रहित है, वैर रहित है, जिस का सरूप काल से परे है, (मतलब जिस का शरीर नाश रहित है), जो जूनों में नही आता, जिस का प्रकाश अपने अाप से हुआ है और जो सतिगुरू की कृपा से मिलता है। (जगत दुखों का समुँद्र है, इन दुखों को देख कर) मेरी जिंद काँप जाती है (परमात्मा के बिना अन्य कोई बचाने वाला नहीं दिखता) जिस के पास जा कर मैं अरजोई-अरदास करूँ। (इस लिए ओर आसरे छोड़ कर) मैं दुखों को नाश करने वाले प्रभू को ही सिमरता हूँ, वह सदा ही मेहर करने वाला है ॥१॥ (फिर वह) मेरा मालिक सदा ही बख्श़श़ें तो करता रहता है (परन्तु वह मेरी रोज की बेनती सुन के बख्श़श़ें करने में कभी परेशान नहीं होता) रोज ऐसे है जैसे पहली बार अपनी मेहर करने लगा है ॥१॥ रहाउ ॥ हे मेरी जिन्दे! हर रोज उस मालिक को याद करना चाहिए (दुखों से) आखिर वही बचाता है। हे मेरी जिन्दे! ध्यान से सुन (उस मालिक का सहारा लेने से ही दुखों से समुँद्र से) पार निकला जा सकता है ॥२॥ हे दयाल प्रभू! (मेहर कर, अपना नाम दे, जो कि) तेरे नाम से मैं (दुखों के इस समुँद्र को) पार कर सकूँ। मैं आपसे सदा सदके जाता हूँ ॥१॥ रहाउ ॥ सदा के लिए रहने वाला परमात्मा ही सब जगह हाज़िर है, उस के बिना ओर कोई नही। जिस जीव पर वह मेहर की निगाह करता है, वह उस का सिमरन करता है ॥३॥ हे प्यारे (प्रभू!) तेरी याद के बिना मे परेशान हो जाता हूँ। मुझे कोई वह बड़ी दात दें, जिस करके मैं तुम्हारे नाम मे जुड़ा रहा। हे प्यारे! तुम्हारे बिना ओर एेसा कोई नही है, जिस पास जा कर मैं यह अरजोई कर सका ॥१॥ रहाउ ॥ (दुखों के इस सागर से तरने के लिए) मैं अपने मालिक प्रभू को ही याद करता हूँ, किसी ओर से मैं यह माँग नही माँगता। नानक जी (अपने) उस (मालिक) का ही सेवक है, उस मालिक से ही खिन खिन सदके जाता है ॥४॥ हे मेरे मालिक! मैं तेरे नाम से खिन खिन कुर्बान जाता हूँ ॥१॥ रहाउ ॥४॥१॥
ਅੰਗ : 660
ਧਨਾਸਰੀ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ ਅਨਦਿਨੁ ਸਾਹਿਬ ਸੇਵੀਐ ਅੰਤਿ ਛਡਾਏ ਸੋਇ ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥੧॥ ਰਹਾਉ ॥ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥ ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥ ਸੇਵੀ ਸਾਹਿਬ ਆਪਣਾ ਅਵਰੁ ਨ ਜਾਚੰਉ ਕੋਇ ॥ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥
ਅਰਥ: ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧॥ (ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ ॥੧॥ ਰਹਾਉ ॥ ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨ ਚਾਹੀਦਾ ਹੈ (ਦੁੱਖਾਂ ਵਿਚੋਂ) ਅਾਖ਼ਰ ਉਹੀ ਬਚਾਂਦਾ ਹੈ। ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ ॥੨॥ ਹੇ ਦਿਆਲ ਪ੍ਰਭੂ! (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ। ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ॥੧॥ ਰਹਾਉ ॥ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ। ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ ॥੩॥ ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ। ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ। ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ ॥੧॥ ਰਹਾਉ ॥ (ਦੁਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ) ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ। ਨਾਨਕ ਜੀ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ ॥੪॥ ਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥੪॥੧॥
ਤਿੰਨ ਪੁੱਤਰਾਂ ਤੇ ਸਿਰ ਦੇ ਸਾਂਈ ਦੀ ਦਾਨਣ ਬੀਬੀ ਨਸੀਰਾਂ ਜੀ ।
ਬੀਬੀ ਨਸੀਰਾਂ ਜੀ ਬੜੇ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ । ਬੜੀ ਸੁਲਝੀ ਹੋਈ ਦਲੇਰ ਤੇ ਖੁਦਾ – ਪ੍ਰਸਤ ਇਸਤਰੀ ਸੀ ।
ਪੰਦਰਾਂ ਸਾਲ ਦੀ ਉਮਰ ਸੰਨ 1662 ਵਿਚ ਆਪ ਦਾ ਵਿਆਹ ਪੀਰ ਬੁਧੂ ਸ਼ਾਹ ਨਾਲ ਹੋਇਆ । ਪੀਰ ਜੀ ਵੀ ਬੜੇ ਧਾਰਮਿਕ ਤੇ ਸੂਫੀ ਖਿਆਲਾਂ ਦੇ ਸਨ । ਸੰਸਾਰ ਦੇ ਵਿਹਾਰਾਂ ਤੋਂ ਬੜੇ ਬੇਪਰਵਾਹ ਤੇ ਹਰ ਸਮਾਂ ਰੱਬ ਦੀ ਬੰਦਗੀ ਵਿਚ ਜੁਟੇ ਰਹਿੰਦੇ ਸਨ । ਲੋਕ ਆਪ ਦਾ ਬੜਾ ਸਤਿਕਾਰ ਕਰਦੇ ਸਨ । ਆਪ ਦਾ ਨਾਮ ਤਾਂ ਬਦਰਦੀਨ ਸੀ ਜਿਸ ਕਰਕੇ ਲੋਕੀਂ ਸਤਿਕਾਰ ਤੇ ਸ਼ਰਧਾ ਨਾਲ ਪੀਰ ਬੁੱਧੂ ਸ਼ਾਹ ਕਹਿਣ ਲੱਗ ਪਏ । ਆਪ ਪਰਉਪਕਾਰੀ ਜੀਵਨ ਬਿਤਾ ਕੇ ਖੁਸ਼ ਹੁੰਦੇ ਤੇ ਮਜ਼ਬੋ ਮਿਲਤ ਤੇ ਜ਼ਾਤ – ਪਾਤ ਤੋਂ ਉਪਰ ਸੋਚਣ ਵਾਲੇ ਸਨ । ਆਪ ਦੀ ਜੀਅ ਜੰਤੂਆਂ ਨਾਲ ਖੁਦਾ ਦੀ ਖਲਕਤ ਹੋਣ ਕਰਕੇ ਪਿਆਰ ਤੇ ਹਮਦਰਦੀ ਦੀ ਇੱਕ ਉਦਾਹਰਣ ਇਉਂ ਹੈ : – ਪੀਰ ਜੀ ਨੇ ਆਪਣੀ ਜਗੀਰ ਜਿਹੜੀ ਮੁਗਲਾਂ ਵਲੋਂ ਮਿਲੀ ਹੋਈ ਸੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਵਾਹੁਣ ਵਾਸਤੇ ਦਿੱਤੀ ਹੋਈ ਸੀ । ਉਹ ਬੜੇ ਕਰੜੇ ਤੇ ਸਖਤ ਸੁਭਾ ਦਾ ਸੀ । ਇਸ ਦੀ ਪੈਲੀ ਵਿੱਚ ਕਿਸੇ ਦਾ ਡੰਗਰ ਕੋਈ ਖੇਤੀ ਖਾ ਜਾਂਦਾ ਤਾਂ ਇਹ ਉਸ ਨੂੰ ਕੁੱਟਦਾ ਮਾਰਦਾ । ਇੱਕ ਵਾਰੀ ਇਸ ਨੇ ਇਕ ਪਸ਼ੂ ਨੂੰ ਏਨਾ ਕੁਟਿਆ ਕਿ ਬੇਹੋਸ਼ ਹੋ ਗਿਆ ਤੇ ਨਾਲ ਹੀ ਉਸ ਦੇ ਮਾਲਕ ਦੀ ਅਬਾ ਤਬਾ ਕੀਤੀ । ਜਦੋਂ ਇਸ ਘਟਨਾ ਦਾ ਪੀਰ ਜੀ ਨੂੰ ਪਤਾ ਲੱਗਾ ਤਾਂ ਉਸ ਰਿਸ਼ਤੇ ਦਾਰ ਨੂੰ ਘਰ ਸੱਦ ਕੇ ਕਿਹਾ ਕਿ ਮੈਂ ਆਪਣਾ ਹਿੱਸਾ ਛੱਡਿਆ ਤੂੰ ਡੰਗਰਾਂ ਪਸ਼ੂਆਂ ਨੂੰ ਨਾ ਮਾਰਿਆ ਕਰ , ਨਾ ਰੋਕਿਆ ਕਰ । ਉਸ ਨੇ ਖਿਮਾ ਮੰਗੀ । ਹੁਣ ਉਸ ਨੇ ਪਸ਼ੂਆਂ ਨੂੰ ਰੋਕਣਾ ਬੰਦ ਕਰ ਦਿੱਤਾ ਖੁਦਾ ਦੀ ਕਰਨੀ ਜਿਸ ਪੈਲੀ ਵਿਚੋਂ ਡੰਗਰ ਖਾ ਜਾਂਦੇ ਉਹ ਸਗੋਂ ਹੋਰ ਸੰਘਣੀ ਹੋ ਜਾਦੀ। ਬੁੱਧੂ ਸ਼ਾਹ , ਪੀਰ ਭੀਖਨ ਸ਼ਾਹ ਜੋ ਬਾਲਕ ਗੁਰੂ ਜੀ ਦੇ ਦਰਸ਼ਨ ਕਰਨ ਗਿਆ ਸੀ , ਉਹਨਾਂ ਦੇ ਦਰਸ਼ਨ ਕਰਨ ਘੁੜਾਮ ਕਈ ਵਾਰ ਗਿਆ । ਸੈਫਾਬਾਦ ( ਪਟਿਆਲੇ ) ਇੱਕ ਵਾਰ ਪੀਰ ਫਕੀਰ ਸੈਫੁਲ ਦੀਨ ਨੂੰ ਮਿਲਣ ਗਿਆ ਤਾਂ ਉਥੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਇਆ । ਬਾਲਕ ਗੁਰੂ ਜਦੋਂ ਪਟਨੇ ਤੋਂ ਅਨੰਦਪੁਰ ਸਾਹਿਬ ਆਉਂਦਿਆਂ ਲਖਨਊ ਮਾਤਾ ਗੁਜਰੀ ਜੀ ਦੇ ਜੱਦੀ ਪੇਕੇ ਪਿੰਡ ਭੀਖਨ ਸ਼ਾਹ ਤੇ ਪੀਰ ਬੁੱਧੂ ਸ਼ਾਹ ਦੋਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਸਨ । ਜਦੋਂ ਭੀਖਨ ਸ਼ਾਹ ਨੇ ਪੀਰ ਬੁੱਧੂ ਸ਼ਾਹ ਨੂੰ ਕੁੱਜੀਆਂ ਵਾਲੀ ਪਰਖ ਦੀ ਕਹਾਣੀ ਸੁਣਾਈ ਤਾਂ ਇਹ ਗੁਰੂ ਜੀ ਦਾ ਪੂਰਾ ਸ਼ਰਧਾਲੂ ਬਣ ਗਿਆ । ਉਹਨਾਂ ਲਈ ਪੂਰਾ ਸਤਿਕਾਰ ਮਨ ਵਿੱਚ ਬਣਾ ਲਿਆ । ਪੀਰ ਬੁੱਧੂ ਸ਼ਾਹ ਕੁਝ ਚਿਰ ਲਈ ਘਰ ਬਾਰ ਛੱਡ ਕੇ ਦਿੱਲੀ ਆ ਗਿਆ ਤੇ ਉਥੇ ਵਾਸਾ ਕਰ ਲਿਆ । ਉਥੇ ਕਾਫੀ ਤਪੱਸਿਆ ਕੀਤੀ ਪਰ ਉਥੇ ਦਿਲ ਨਾ ਲੱਗਾ । ਜਦੋਂ ਗੁਰੂ ਜੀ ਦਾ ਪਾਉਂਟੇ ਆਉਣਾ ਸੁਣਿਆ ਤਾਂ ਪੀਰ ਬੁੱਧੂ ਸ਼ਾਹ ਗੁਰੂ ਜੀ ਦੇ ਦਰਸ਼ਨਾਂ ਨੂੰ ਉਥੇ ਪੁੱਜਿਆ । ਗੁਰੂ ਜੀ ਨੂੰ ਮਿਲਦਿਆਂ ਹੀ ਕਹਿਣ ਲੱਗਾ , “ ਮਹਾਰਾਜ ਮੇਰੀ ਤ੍ਰਿਪਤ ਬੁਝਾਉ । ‘ ‘ ਗੁਰੂ ਜੀ ਨੇ ਬਚਨ ਕੀਤਾ , “ ਭਟਕਣਾ ਛੱਡ ਕੇ ਟਿਕ ਕੇ ਬੈਠ ਜਾਉ । ‘ ‘ ਫਿਰ ਪੁਛਿਆ “ ਸੱਚੇ ਪਾਤਸ਼ਾਹ ਖੁਦਾ ਨੂੰ ਕਿਵੇਂ ਪਾਈਏ ? ” ਗੁਰੂ ਜੀ ਦੇ ਬਚਨ ਸਨ : “ ਖੁਦਾ ਦੀ ਪ੍ਰਾਪਤੀ ਲਈ ਅਗਿਆਨਤਾ ਤੇ ਤੰਗ – ਦਿਲੀ ਹੀ ਰੋੜੇ ਦਾ ਕੰਮ ਕਰਦੇ ਹਨ । ਅਗਿਆਨਤਾ ਕਰਕੇ ਸੰਸਾਰੀ ਪਦਾਰਥ ਤੇ ਧੀਆਂ ਪੁੱਤਰ , ਮਹਿਲ ਮਾੜੀਆਂ ਆਪਣੀਆਂ ਦਿਸਦੀਆਂ ਹਨ । ਮਨੁੱਖ ਤੰਗ ਦਾਇਰੇ ਵਿੱਚ ਫਸ ਜਾਂਦਾ ਹੈ । ਇਹਨਾਂ ਸੰਸਾਰਕ ਬੰਧਨਾਂ ਤੋਂ ਛੁਟਕਾਰਾ ਪਾ ਕੇ ਹੀ ਖੁਦਾ ਦੇ ਦਰਸ਼ਨ ਹੋ ਸਕਦੇ ਹਨ । ਜਦੋਂ ਪ੍ਰਭਾਤ ਆਉਂਦੀ ਹੈ ਤਾਂ ਰਾਤ ਪਿਛੇ ਰਹਿ ਜਾਂਦੀ ਹੈ । ਖੁਦਾ ਨੂੰ ਮਿਲਣਾ ਇਵੇਂ ਹੈ ਜਿਵੇਂ ਰਾਤ ਦਿਨ ਨੂੰ ਮਿਲਦੀ ਹੈ । ਜਦੋਂ ਸਚਾਈ ਦਾ ਗਿਆਨ ਹੋ ਜਾਂਦਾ ਹੈ ਤਾਂ ਆਪਾ ਮਿਟ ਜਾਂਦਾ ਹੈ । ਜਦੋਂ ਪੀਰ ਜੀ ਨੇ ਪੁਛਿਆ ਕਿ “ ਖੁਦਾ ਨਾਲ ਮਿਲਾਪ ਹੋਇਆ ਤਾਂ ਕਿਵੇਂ ਅਨੁਭਵ ਕਰੀਏ ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ” ਨੂਰਾਨੀ ਉਜਾਲਾ ਹੁੰਦਿਆਂ ਆਪੇ ਹੀ ਹਉਮੈ ਖਤਮ ਹੋ ਜਾਂਦੀ ਹੈ ਆਪਣੀ ਹੋਂਦ ਦਾ ਖਿਆਲ ਹੀ ਮਿਟ ਜਾਂਦਾ ਹੈ । ਸਚਾਈ ਸਾਹਮਣੇ ਆ ਜਾਂਦੀ ਹੈ । ਤ੍ਰਿਸ਼ਨਾ , ਭੇਖ , ਪਾਖੰਡ ਖ਼ਤਮ ਹੋ ਜਾਂਦੇ ਹਨ ਤੇ ਸਾਰਾ ਮੁਲੰਮਾ ਉਤਰ ਜਾਂਦਾ ਹੈ । ਫਿਰ ਗੁਰੂ ਜੀ ਨੇ ਪੀਰ ਜੀ ਨੂੰ ਮੁਖਾਤਬ ਕਰਦਿਆਂ ਬਚਨ ਕੀਤਾ “ ਮਨ ਨੂੰ ਕਾਬੂ ਕਰਨ ਲਈ ਤੁਸੀਂ ਤਪੱਸਿਆ ਕੀਤੀ ਤੁਸੀਂ ਸਫਲ ਨਹੀਂ ਹੋਏ । ਤਪ ਹੀ ਹਉਮੈ ਦੀ ਖੁਰਾਕ ਬਣ ਜਾਂਦੀ ਹੈ । ਉਸ ਪਾਸ ਪੁੱਜਣ ਦਾ ਰਸਤਾ ਕੇਵਲ ਉਸ ਦੀ ਰਜ਼ਾ ਵਿਚ ਰਹਿਣਾ ਹੀ ਹੈ । ਇਹ ਬਚਨ ਸੁਣ ਕੇ ਪੀਰ ਜੀ ਨੂੰ ਜੀਵਨ ਦਾ ਭੇਦ ਮਿਲ ਗਿਆ । ਸੂਰਜ ਪ੍ਰਕਾਸ਼ ਗ੍ਰੰਥ ਦੇ ਕਰਤਾ ਨੇ ਵੀ ਪੀਰ ਬੁੱਧੂ ਸ਼ਾਹ ਦੇ ਗੁਰੂ ਜੀ ਨਾਲ ਹੋਏ । ਮਿਲਾਪ ਦਾ ਵਰਨਣ ਕੀਤਾ ਹੈ । ਉਸ ਨੇ ਲਿਖਿਆ ਹੈ ਗੁਰੂ ਜੀ ਨੇ ਜਦ ਪੁਛਿਆ “ ਕਿਸ ਕਾਰਜ ਤੇ ਆਵਨ ਇਹਾ ? ‘ ਅੱਗੋਂ ਬੁੱਧੂ ਸ਼ਾਹ ਬੋਲਿਆ , ਮਨ ਨਹੀਂ ਸੀ ਟਿਕਦਾ ਤੁਹਾਡੇ ਦੀਦਾਰ ਨੂੰ ਆਇਆ ਸੀ , ਪਰ ਆਪ ਦੇ ਮੁਖੋਂ ਕੁਝ ਬੋਲ ਤੇ ਤੇਰੇ ਦੀਦਾਰ ਪਾ ਕੇ ਮਨ ਦਾ ਦੇਣਾ ਹੋ ਗਿਆ । ਸਭ ਭਟਕਣਾਂ ਮੁੱਕ ਗਈਆਂ ਹਨ । ਮਨ ਉਡਾਰੀਆਂ ਲਾਉਣੋਂ ਹੱਟ ਗਿਆ ਹੈ । “ ਐਸੀ ਮਿਲਣੀ ਅਬਿ ਮਲਿ ਗਾਯੋ ॥ ਲੈ ਦਰਸ਼ਨ ਮਨ ਦੇ ਦਿਯੋ ॥ ਅਸ ਬਿਵਹਾਰ ਬਿਨ ਮੁੱਖ ਬੋਲੇ । ਹੋਇ ਚੁਕਯੋ ਤੁਰਨ ਬਿਨ ਤੋਲੇ ॥੧੭ ॥ ਜਿਸ ਤੇ ਫੇਰ ਨਾ ਫਿਰਨਾ ਹੋਏ ॥ ਬਹੁਤ ਦਿਨ ਕੇ ਦਾਰਿਦ ਦੁਖ ਖੋਇ ॥ ‘ ਗੁਰੂ ਜੀ ਦੇ ਬਚਨ ਸੁਣ ਕੇ ਪੀਰ ਜੀ ਨਿਹਾਲ ਮੁਗਧ ਹੋ ਗਏ । ਉਧਰ ਗੁਰੂ ਜੀ ਨੇ ਬਹੁਤ ਆਦਰ ਮਾਣ ਦਿੱਤਾ ਤੇ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਪੀਰ ਜੀ ਨੂੰ ਬੜੇ ਸਨਮਾਨ ਨਾਲ ਰੱਖਿਆ ਜਾਵੇ । ਪੀਰ ਜੀ ਬਹੁਤ ਦੇਰ ਪਾਉਂਟਾ ਸਾਹਿਬ ਟਿਕੇ ਰਹੇ , ਖੁਦਾ ਦਾ ਰਾਹ ਮਿਲ ਗਿਆ । ਜਾਣ ਲੱਗਿਆਂ ਪੀਰ ਜੀ ਨੂੰ ਬੜੇ ਸਤਿਕਾਰ ਨਾਲ ਵਿਦਾਇਗੀ ਦਿੱਤੀ ਤੇ ਸਿਰੋਪਾ ਬਖਸ਼ਿਆ । ਉਧਰ ਪੀਰ ਜੀ ਨੇ ਆਪਣੀ ਉਮਰ ਦੀ ਪਰਵਾਹ ਨਾ ਕਰਦੇ ਨਿਮਰਤਾ ਦਿਖਾਉਂਦਿਆਂ ਸਿਰੋਪਾ ਗੁਰੂ ਜੀ ਦੇ ਚਰਨਾਂ ਨੂੰ ਛੁਹਾ ਕੇ ਆਪਣੇ ਸਿਰ ਤੇ ਰੱਖ ਲਿਆ । “ ਸਿਰੋ ਪਾਓ ਤਓ ਪ੍ਰਭੂ ਦਿਵਾਸੇ ॥ ਪਗ ਛੁਹਾ ਲੈ ਸੀਸ ਚੱਢਾਯੋ ॥ ਇਸ ਪਿਛੋਂ ਕਈ ਵਾਰ ਪੀਰ ਜੀ ਪਾਉਂਟਾ ਸਾਹਿਬ ਆ ਗੁਰੂ ਜੀ ਦੀ ਸੰਗਤ ਕਰਦੇ ਰਹੇ । ਜਦੋਂ ਕੁਝ ਪਠਾਣਾਂ ਨੂੰ ਔਰੰਗਜ਼ੇਬ ਨੇ ਫੌਜ ਵਿਚੋਂ ਕੱਢ ਦਿੱਤਾ ਤਾਂ ਪੀਰ ਜੀ ਨੇ ਇਹਨਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਭਰਤੀ ਕਰਾ ਦਿੱਤਾ । ਜਦੋਂ ਯੁੱਧ ਦੇ ਨਗਾਰੇ ਖੜਕੇ ਤਾਂ ਇਹਨਾਂ ਪਠਾਣਾਂ ‘ ਚੋਂ ਚਾਰ ਸੌ ਪਠਾਣ ਭਗੌੜੇ ਹੋ ਗਏ । ਪੈਸੇ ਦੇ ਲਾਲਚ ਵਿੱਚ ਆਂ ਗਏ ਕੇਵਲ ਕਾਲੇ ਖਾਨ ਹੀ ਗੁਰੂ ਜੀ ਨਾਲ ਰਹਿ ਗਿਆ ਜਿਸ ਪਾਸ ਸੌ ਕੁ ਪਠਾਣ ਸਨ । ਜਦੋਂ ਪੀਰ ਬੁੱਧੂ ਸ਼ਾਹ ਨੂੰ ਇਹਨਾਂ ਪਠਾਣਾਂ ਦੇ ਭੱਜਣ ਦਾ ਪਤਾ ਲੱਗਾ ਤਾਂ ਝੱਟ ਆਪਣੇ ਚਾਰ ਪੁੱਤਰਾਂ , ਦੋ ਭਰਾਵਾਂ ਅਤੇ ਸੱਤ ਸੌ ਮੁਰੀਦਾਂ ਨਾਲ ਗੁਰੂ ਜੀ ਦੀ ਸਹਾਇਤਾ ਲਈ ਯੁੱਧ ਵਿੱਚ ਪੁੱਜ ਗਿਆ । ਘੋਰ ਯੁੱਧ ਵਿੱਚ ਜੂਝ ਪਿਆ । ਜਦ ਸਤਿਗੁਰੂ ਜੀ ਨੂੰ ਪੀਰ ਜੀ ਦੇ ਪੁੱਤਰ ਸ਼ਹੀਦ ਹੋਣ ਦੀ ਸੂਚਨਾ ਮਿਲੀ ਤਾਂ ਸ਼ਾਯਦ ਅਸ਼ਰਫ ਦੀ ਸੂਰਮਤਾਈ ਦੀ ਬੜੀ ਸਿਫਤ ਕੀਤੀ ਤੇ ਬੁੱਧੂ ਸ਼ਾਹ ਜੀ ਨੂੰ ਕਿਹਾ , ਉਸ ਨੇ ਆਪਣੀ ਲਾਜ ਰੱਖ ਵਖਾਲੀ ਹੈ : “ ਸਾਧ ਸਾਧ ਬੁੱਧੂ ਸਭਟ ਜਿਨ ਰਾਖੀ ਨਿਜ ਆਨਿ । ਪਹਿਲੇ ਪੁੱਤਰ ਸ਼ਹੀਦ ਹੋਣ ਕਰਕੇ ਪੀਰ ਜੀ ਨੇ ਹੌਸਲਾ ਨਾ ਛੱਡਿਆ ਸਗੋਂ ਆਪ ਦੇ ਪੁੱਤਰਾਂ ਤੇ ਭਰਾਵਾਂ ਨਾਲ ਸੰਗੋ ਸ਼ਾਹ ਦੀ ਸਹਾਇਤਾ ਲਈ ਅੱਗੇ ਵਧਿਆ । ਚੰਦੋਲ ਦਾ ਰਾਜਾ ਮੁਧਕਰ ਪਹਾੜੀਆਂ ਦੀ ਸਹਾਇਤਾ ਨਾਲ ਅੱਗੇ ਵਧਿਆ ਅਤੇ ਤੀਰਾਂ ਦਾ ਮੀਂਹ ਵਰਸਾਉਣ ਲੱਗਾ । ਇਸ ਦੇ ਇਕ ਤੀਰ ਨਾਲ ਪੀਰ ਜੀ ਦਾ ਦੂਜਾ ਪੁੱਤਰ ਸਯਦ ਮੁਹੰਮਦ ਸ਼ਾਹ ਵੀ ਵੀਰ ਗਤੀ ਪਾ ਗਿਆ । ਹਲਵਾਈ ਲਾਲ ਚੰਦ ਹੱਥੋਂ ਮੀਰ ਖਾਂ ਤੋਂ ਮਹੰਤ ਕਿਰਪਾਲ ਦਾਸ ਨੇ ਹਯਾਤ ਖਾਨ ਦਾ ਸਿਰ ਗੰਢੇ ਵਾਂਗ ਫੇਹ ਦਿੱਤਾ । ਉਧਰ ਹਰੀ ਖਾਂ ਦੀ ਮੌਤ ਨੇ ਯੁੱਧ ਜਿੱਤ ਵਿੱਚ ਬਦਲ ਦਿੱਤਾ । ਜਿੱਤ ਪ੍ਰਾਪਤੀ ਉਪਰੰਤ ਜਦੋਂ ਸਾਰੇ ਪਾਉਂਟਾ ਸਾਹਿਬ ਆਏ ਤਾਂ ਆਪਣੀ ਆਪਣੀ ਵਿਥਿਆ ਦੱਸਣ ਲੱਗੇ । ਪੀਰ ਜੀ ਨੂੰ ਸਭ ਤੋਂ ਪਿਛੇ ਬੈਠਿਆਂ ਨੂੰ ਗੁਰੂ ਜੀ ਨੇ ਲਾਗੇ ਸੱਦਿਆ ਤੇ ਬਚਨ ਕੀਤਾ ਕਿ ਤੁਸੀਂ ਸੱਚੇ ਪੀਰ ਹੋ । ” ਤਾਂ ਅੱਗੋਂ ਪੀਰ ਜੀ ਦਾ ਬੜਾ ਹੌਸਲਾ ਸੀ । ਉਤਰ ਸੀ “ ਮਰਨਾ ਸਭ ਨੇ ਹੈ ਪਰ ਉਹ ਧੰਨ ਹੈ ਜਿਸ ਦੇ ਪੁੱਤਰ ਸੁੱਭ ਕਾਰਜ ਲਈ ਯੁੱਧ ਵਿੱਚ ਸ਼ਹੀਦ ਹੋਏ ਹਨ । ਇਸ ਗੱਲ ਦਾ ਮੈਨੂੰ ਰਤਾ ਵੀ ਅਫਸੋਸ ਨਹੀਂ ਹੈ । ਗੁਰੂ ਜੀ ਨੇ ਸਿਰੋਪਾ ਤੇ ਪੀਰ ਜੀ ਦੀ ਮੰਗ ਤੇ ਕੇਸਾਂ ਸਮੇਤ ਕੰਘਾ ਬਖਸ਼ਿਸ਼ ਕੀਤਾ । ਇਹ ਦੋਵੇਂ ਵਸਤੂਆਂ ਲੈ ਕੇ ਘਰ ਆਇਆ ਤਾਂ ਬੀਬੀ ਨਸੀਰਾਂ ਨੇ ਪੀਰ ਜੀ ਨੂੰ ਆਪਣੇ ਦੋ ਬੱਚਿਆਂ ਤੇ ਉਸ ਦੇ ( ਪੀਰ ) ਦੇ ਭਰਾਵਾਂ ਦੇ ਘਰ ਨਾ ਪਰਤਨ ਬਾਰੇ ਪੁੱਛਿਆ ਤਾਂ ਪੀਰ ਜੀ ਨੇ ਕਿਹਾ “ ਨਸੀਰਾਂ ਨੂੰ ਧਾਰਮਿਕ ਰੁਚੀ ਰਖਦੀ ਹੈ ਇਹ ਚਾਰੇ ਹੀ ਧਰਮ ਤੇ ਸੱਚ ਤੇ ਪਹਿਰਾ ਦੇਂਦਿਆਂ ਸ਼ਹੀਦ ਹੋਏ ਹਨ ਜਿਵੇਂ ਆਪਣੇ ਵਡਿਕੇ ਕਰਬਲਾ ਦੇ ਥਾਂ ਤੇ ਆਪਣੇ ਧਰਮ ਤੋਂ ਕੁਰਬਾਨ ਹੋਏ ਸਨ । ਬੀਬੀ ਲਗੀ ਰੋਣ ਕੁਰਲਾਉਣ । ਕੁਝ ਚਿਰ ਬਾਅਦ ਰੋ ਕੇ ਹਾਰ ਕੇ ਦਿਲ ਹੌਲਾ ਕਰ ਲਿਆ । ਹੁਣ ਪੀਰ ਜੀ ਨੇ ਹੌਸਲਾ ਤੇ ਧੀਰਜ ਦੇਦਿਆਂ ਕਿਹਾ , “ ਨਸੀਰਾਂ । ਸਿੱਖਾਂ ਦਾ ਪੀਰ ਗੁਰੂ ਗੋਬਿੰਦ ਸਿੰਘ ਇਕ ਖੁਦਾ ਹੀ ਧਰਤੀ ਤੇ ਆਇਆ ਹੈ । ਤੈਨੂੰ ਪਤਾ ਨਹੀਂ ਹੈ ਕਿ ਜਦੋਂ ਇਨ੍ਹਾਂ ਦਾ ਪਟਨੇ ਪ੍ਰਕਾਸ਼ ਹੋਇਆ ਸੀ ਤਾਂ ਪੀਰ ਭੀਖਣ ਸ਼ਾਹ ਪੁੱਜੇ ਹੋਇਆਂ ਨੇ , ਪੰਜਾਬ ਤੋਂ ਪਟਨੇ ਜਾ ਕੇ ਬਾਲਕ ਦੇ ਦਰਸ਼ਨ ਕੀਤੇ ਸਨ ਤੇ ਕਿਹਾ ਸੀ “ ਖੁਦਾ ਧਰਤੀ ਤੇ ਆਇਆ ਹੈ । ‘ ‘ ਇਸੇ ਤਰ੍ਹਾਂ ਦਰਜਨਾਂ ਮੁਸਲਮਾਨ ਪੀਰ ਫਕੀਰ ਇਸ ਦਾ ਇੱਜ਼ਤ ਤੇ ਮਾਨ ਕਰਦੇ ਹਨ । ਤੁਸੀਂ ਸਮਝੋ ਕਿ ਇਹ ਚਾਰੇ ਖੁਦਾ ਦੇ ਹਵਾਲੇ ਕੀਤੇ ਹਨ । ‘ ‘ ਫਿਰ ਬੀਬੀ ਨੇ ਪੁਛਿਆ ਕਿ “ ਇਹ ਖੁਦਾ ਕਿਸ ਤਰ੍ਹਾਂ ਹੋਇਆ ? ਖੁਦਾ ਤਾਂ ਆਪਣਾ ਮੁਹੰਮਦ ਸਾਹਿਬ ਵੀ ਨਾ ਬਣ ਸਕਿਆ । ਹੁਣ ਪੀਰ ਜੀ ਨੇ ਬੀਬੀ ਨੂੰ ਪ੍ਰੇਮ ਨਾਲ “ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲਈ ਕਿਹਾ । ਪ੍ਰਮਾਤਮਾ ਦੀ ਮਿਹਰ ਹੋ ਗਈ ਹੁਣ ਨਸੀਰਾਂ ਹੌਸਲਾ ਧਾਰ ਕੇ ਅੱਖਾਂ ਮੀਟ ਕੇ ਵਾਹਿਗੁਰੂ ਦਾ ਜਾਪ ਕਰਨ ਲੱਗੀ । ਉਸ ਦੀ ਸੁਰਤ ਉਪਰ ਉਠੀ , ਕੀ ਵੇਖਦੀ ਹੈ ਕਿ ਇਸ ਦੇ ਪੁੱਤਰ ਤੇ ਦੇਵਰ ਸੱਚਖੰਡ ਵਿਚ ਬਿਰਾਜੇ ਹਨ । ਹੁਣ ਜਦੋਂ ਸੁਰਤ ਹੇਠਾਂ ਆਈ ਤੇ ਪੀਰ ਜੀ ਨੂੰ ਕਹਿਣ ਲੱਗੀ “ ਪੀਰ ਜੀ । ਆਪਾਂ ਬੜੇ ਖੁਸ਼ਕਿਸਮਤ ਹਾਂ ਕਿ ਆਪਣੇ ਪੁੱਤਰ ਧਰਮ ਦੇ ਯੁੱਧ ਵਿਚ ਸ਼ਹੀਦ ਹੋਏ ਹਨ । ਕਿਉਂ ਨਾ ਆਪਣੇ ਦੂਜੇ ਪੁੱਤਰ ਵੀ ਇਸੇ ਧਰਮ ਯੁੱਧ ਵਿਚ ਕੁਰਬਾਨ ਹੋ ਗਏ ਹੁੰਦੇ ਤਾਂ ਆਪ ਸੁਰਖਰੂ ਹੋ ਜਾਂਦੇ । ‘ ‘ ਉਪਰੋਕਤ ਚੀਜ਼ਾਂ ਪੀਰ ਜੀ ਨੇ ਸੰਭਾਲ ਕੇ ਇਕ ਸੰਦੂਕੜੀ ਵਿੱਚ ਰੱਖ ਲਈਆਂ ਤੇ ਸਾਰੀ ਉਮਰ ਉਨ੍ਹਾਂ ਦੇ ਦਰਸ਼ਨ ਕਰਕੇ ਨਿਹਾਲ ਹੁੰਦਾ ਰਿਹਾ । ਇਹ ਵਸਤੂਆਂ ਖਾਲਸਾ ਰਾਜ ਸਮੇਂ ਉਸ ਦੇ ਡੇਰਿਓਂ ਮਿਲੀਆਂ ਸਨ । ਗੁਰੂ ਜੀ ਨੇ ਮੁਰੀਦਾਂ ਨੂੰ ਪੰਜ ਹਜ਼ਾਰ ਰੁਪਏ ਤੇ ਸਿਰੋਪੇ ਬਖਸ਼ੇ । ਪੀਰ ਜੀ ਆਪਣੇ ਡੇਰੇ ਸਢੌਰੇ ਪਰਤ ਆਏ । ਫਿਰ ਵੀ ਅਨੰਦਪੁਰ ਸਾਹਿਬ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੇ ਰਹੇ ਤੇ ਪਿਆਰ ਭਰੀਆਂ ਗੋਸ਼ਟੀਆਂ ਹੁੰਦੀਆਂ ਰਹੀਆਂ । ਗੁਰੂ ਜੀ ਦੇ ਅਨੰਦਪੁਰ ਸਾਹਿਬ ਪੁੱਜਣ ਤੇ ਪਹਾੜੀ ਰਾਜਿਆਂ ਵਲੋਂ ਔਰੰਗਜ਼ੇਬ ਕੋਲ ਗੁਰੂ ਜੀ ਵਿਰੁੱਧ ਲਾਈਆਂ ਸ਼ਿਕਾਇਤਾਂ ਕਾਰਨ ਉਸ ਨੇ ਸੈਦ ਖਾਨ ਨੂੰ ਗੁਰੂ ਜੀ ਵਿਰੁੱਧ ਭੇਜਿਆ । ਉਹ ਆਉਂਦਿਆਂ ਪਹਿਲਾਂ ਆਪਣੀ ਭੈਣ ਨਸੀਰਾਂ ਤੇ ਭਣਵਈਏ ਪੀਰ ਬੁੱਧੂ ਸ਼ਾਹ ਕੋਲ ਸਢੌਰੇ ਪੁੱਜਾ । ਦੋਵਾਂ ਜੀਆਂ ਨੇ ਵਾਰੀ ਵਾਰੀ ਸੈਦ ਖਾਨ ਨੂੰ ਸਮਝਾਇਆ । ਭੈਣ ਨੇ ਵੀਰ ਨੂੰ ਸਮਝਾਉਂਦਿਆਂ ਕਿਹਾ “ ਵੀਰਾ ! ਸਿੱਖਾਂ ਦਾ ਪੀਰ ਜਿਸ ਦੇ ਵਿਰੁੱਧ ਤੂੰ ਏਨਾ ਲਾਓ ਲਸ਼ਕਰ ਇਕੱਠਾ ਕਰਕੇ ਲਿਆਇਆ ਹੈਂ ਉਹ ਇਨਸਾਨ ਨਹੀਂ ਸਗੋਂ ਖੁਦਾ ਆਪ ਧਰਤੀ ਤੇ ਆਇਆ ਹੋਇਆ ਹੈ । ਇਨ੍ਹਾਂ ਦੇ ਜਨਮ ਤੇ ਇਨ੍ਹਾਂ ਦੇ ਦਰਸ਼ਨਾਂ ਲਈ ਇਕ ਪੁਜਿਆ ਹੋਇਆ ਫਕੀਰ ਭੀਖਣ ਸ਼ਾਹ ਪੰਜਾਬ ਤੋਂ ਪਟਨੇ ਤੱਕ ਤੁਰ ਕੇ ਗਿਆ । ਹੋਰ ਕਈ ਮੁਸਲਮਾਨ ਫਕੀਰ ਗੁਰੂ ਜੀ ਦੇ ਮਿੱਤਰ ਤੇ ਸ਼ਰਧਾਲੂ ਹਨ । ਸਿੱਖਾਂ ਦਾ ਪੀਰ ਕੋਈ ਜੰਗ ਨਹੀਂ ਲੜਦਾ ਸਗੋਂ ਹਿੰਦੂ ਰਾਜੇ ਤੇ ਮੁਸਲਮਾਨ ਉਨ੍ਹਾਂ ਨੂੰ ਟਿਕਣ ਨਹੀਂ ਦੇਂਦੇ । ਹਾਰ ਕੇ ਇਨ੍ਹਾਂ ਦਾ ਟਾਕਰਾ ਕਰਨਾ ਪੈਂਦਾ ਹੈ । ਇਹ ਸੈਂਕੜਿਆਂ ਦੀ ਗਿਣਤੀ ਨਾਲ ਲੱਖਾਂ ਦਾ ਟਾਕਰਾ ਕਰਦੇ ਹਨ । ਇਹ ਖੁਦਾ ਹੈ ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ ਹਰ ਇਕ ਨੂੰ ਮੂੰਹ ਦੀ ਖਾਣੀ ਪੈਂਦੀ ਹੈ । ਇਹ ਸੱਚ ਤੇ ਪਹਿਰਾ ਦੇਂਦੇ ਧਰਮ ਦਾ ਯੁੱਧ ਲੜਦੇ ਹਨ । ਤੇਰੇ ਭਾਣਜੇ ਇਸ ਧਰਮ ਯੁੱਧ ਵਿਚ ਸ਼ਹੀਦ ਹੋਏ ਹਨ ਦੋ ਤੇਰੇ ਭਣਵਈਏ ਦੇ ਭਰਾ ਸ਼ਹੀਦ ਹੋਏ ਹਨ , ਤੂੰ ਚੁੱਪ ਕਰਕੇ ਵਾਪਸ ਮੁੜ ਜਾ ਰੱਬ ਨਾਲ ਟੱਕਰ ਨਾ ਲੈ । ‘ ‘ ਫਿਰ ਭਣਵਈਏ ਨੇ ਸਮਝਾਉਂਦਿਆਂ ਕਿਹਾ “ ਸੈਦੇ । ਨਾਮੀ ਲੜਾਕੂ ਮੁਸਲਮਾਨ ਸਿੱਖਾਂ ਦੇ ਹਥੋਂ ਮਰਦੇ ਮੈਂ ਆਪ ਵੇਖੇ ਹਨ । ਸਿੱਖਾਂ ਦੇ ਅਗੇ ਇੰਝ ਭਜੋ ਫਿਰਦੇ ਵੇਖੇ ਹਨ ਜਿਵੇਂ ਭੇਡਾਂ ਸ਼ੇਰਾਂ ਅਗੇ ਭੱਜਦੀਆਂ ਹਨ । ਸੈਦ ਖਾਨ ਨੇ ਪੁਛਿਆ “ ਤੁਸੀਂ ਉਨ੍ਹਾਂ ਵਿਚ ਕੀ ਵੇਖਿਆ ਹੈ ? ਭੈਣ ਕਹਿੰਦੀ ਹੈ ਕਿ ” ਵੀਰਾ ਉਨ੍ਹਾਂ ਨੂੰ ਵੇਖੇਗਾ ਤਾਂ ਪਤਾ ਲਗੂ ਉਨ੍ਹਾਂ ਵਿਚ ਕਿਹੋ ਜਿਹੀ ਕਸ਼ਿਸ਼ ਹੈ । ਇਸ ਤਰ੍ਹਾਂ ਗੱਲਾਂ ਸੁਣਦਿਆਂ ਰੁਕਿਆ ਨਹੀਂ ਅਨੰਦਪੁਰ ਵਲ ਚਲ ਪਿਆ । ਰਾਹ ਵਿਚ ਸੋਚਦਾ ਗਿਆ ਕਿ ਭੈਣ ਤੇ ਭਣਵਈਆ ਗਲਤ ਨਹੀਂ ਹੋ ਸਕਦੇ ਜਿਨ੍ਹਾਂ ਨੇ ਘਰ ਦੇ ਚਾਰ ਜੀਅ ਕੁਰਬਾਨ ਕਰਾ ਦਿੱਤੇ ਫਿਰ ਮੁਸਲਮਾਨ ਫਕੀਰਾਂ ਜਿਹੜੇ ਗੁਰੂ ਜੀ ਦੇ ਮਿਤਰ ਹਨ ਬਾਰੇ ਸੋਚਣ ਲਗਾ । ਉਧਰ ਭੈਣ ਨੂੰ ਵੀ ਨੀਂਦ ਨਾ ਪਈ ਸਾਰੀ ਰਾਤ ਅਰਜ਼ੋਈ ਕਰਦੀ ਰਹੀ ਹੈ ਕਿ ਹੇ ਸੱਚੇ ਪਾਤਸ਼ਾਹ । ਮੇਰੇ ਵੀਰ ਨੂੰ ਜ਼ਾਲਮਾਂ ਨੇ ਤੁਹਾਡੇ ਉਪਰ ਹਮਲਾ ਕਰਨ ਲਈ ਭੇਜ ਦਿੱਤਾ ਹੈ । ਆਪ ਨੇ ਮੇਰੇ ਵੀਰ ਨੂੰ ਤੀਰਾਂ ਨਾਲ ਨਹੀਂ ਮਾਰਨਾ ਸਗੋਂ ਨੈਣਾਂ ਦੇ ਤੀਰ ਮਾਰ ਕੇ ਜਿਤਣਾ ਹੈ । ਇਸ ਨੂੰ ਮਾਫ ਕਰਨਾ ਹੈ । ਸੈਦ ਖਾਨ ਅਨੰਦਪੁਰ ਪੁਜ ਕੇ ਆਪਣੇ ਦਿਲ ਵਿਚ ਕਹਿਣ ਲਗਾ ਕਿ ਜੇ ਉਹ ਦਿਲਾਂ ਦੇ ਜਾਨੀ ਹਨ ਤਾਂ ਸਾਹਮਣੇ ਆਉਣ । ਉਹ ਪਤਾ ਨਹੀਂ ਇੰਝ ਸੋਚਦਾ ਹੈ । ਪੰਥ ਪ੍ਰਕਾਸ਼ ਅਨੁਸਾਰ ਅੰਤਰਜਾਮੀ ਇਹ ਪੀਰ ॥ ਉਹੀ ਲਹਿ ਪ੍ਰੇਮ ਕੀ ਧੀਰ ॥ ਤੇ ਅਬ ਤੇਜ ਤਰੰਗ ਕੁਦਾਵਹਿ ॥ ਕਲਗੀ ਝੂਲਤ ਰੂਪ ਦਿਖਾਵਹਿ ॥ ਅਬ ਊਤ ਕੰਠਾ ਲਖ ਚਿਤ ਮੇਰੀ ॥ ਏਕ ਵਾਰ ਇਤਿ ਵਾਵਹਿ ਫੇਰੀ ॥ ਮਹਾਰਾਜ ਨੂੰ ਉਸ ਦੇ ਹਿਰਦੇ ਦੀਆਂ ਤਾਰਾਂ ਟੁਣਕਦੀਆਂ ਸੁਣੀਆਂ । ਉਸ ਪਾਸ ਘੋੜੇ ‘ ਤੇ ਸਵਾਰ ਹੋ ਜਾ ਦਰਸ਼ਨ ਦਿੱਤੇ : ਧਨੁਖ ਬਾਣ ਨਿਜ ਪਾਨ ਸੰਭਾਰਾ ॥ ਕੁਏ ਤਰੰਗਮ ਪੁਰ ਅਸਵਾਰਾ ॥ ਕਰਤ ਸ਼ੀਘਰਤਾ ਚਯ ਚਪ ਲਾਏ ॥ ਤਤ ਛਿਨ ਖਾਨ ਖਾਨ ਕੋ ਆਏ ॥ ਦੀਦਾਰ ਕਰਦਿਆਂ ਨਿਹਾਲ ਹੋ ਕੇ ਪੁਕਾਰ ਕੀਤੀ – ਖੁਦਾ ਆਇਦ ਖੁਦਾ ਆਇਦ ॥ ਮੈਂ ਆਇਦ ਖੁਦਾ ਬੰਦਾ ॥ ਹਕੀਕਤ ਦਰ ਮਿਜਾਜ ਆਇਜ ॥ ਭੀ ਮਰਦ ਰਾ ਰੰਦ ਜਿੰਦਾ । ਗੁਰੂ ਜੀ ਨੇ ਜਾ ਕੇ ਕਿਹਾ , ” ਖ਼ਾਨ , ਵਾਰ ਕਰ । ‘ ਖ਼ਾਨ ਘੋੜੇ ਤੋਂ ਥੱਲੇ ਉਤਰ ਆਇਆ ਤੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਕੁਝ ਨਾ ਬੋਲਿਆ । ਗੁਰੂ ਜੀ ਨੇ ਦਇਆ ਦਿਰਸ਼ਟੀ ਦਾ ਹੱਥ ਸਿਰ ਤੇ ਰੱਖਿਆ । ਸੈਦ ਖਾਂ ਸੈਨਾ ਨੂੰ ਛੱਡ ਕੇ ਉਥੇ ਹੀ ਕਿਸੇ ਪਾਸੇ ਇਬਾਦਤ ਕਰਨ ਨਿਕਲ ਤੁਰਿਆ । ਸੈਨਾ ਉਸਦਾ ਪਿੱਛਾ ਵਿਹੰਦੀ ਰਹਿ ਗਈ । ਕ੍ਰਿਪਾ ਦ੍ਰਿਸ਼ਟ ਕੇ ਪਰਿ ਸਿਰ ਹਾਥਾ ॥ ਤੁਤ ਛਿਨ ਸੇਵ ਕੀਨੀ ਸਨਾਥਾ | ਜਦੋਂ ਸੈਦ ਖਾਨ ਦੇ ਇਸ ਤਰ੍ਹਾਂ ਹੋ ਜਾਣ ਦੀ ਔਰੰਗਜ਼ੇਬ ਨੇ ਖਬਰ ਸੁਣੀ ਤਾਂ ਅੱਗ ਬਬੂਲਾ ਹੋ ਗਿਆ ਤੇ ਗੁਰੂ ਜੀ ਨੂੰ ਲਿਖ ਕੇ ਭੇਜਿਆ ਕਿ ਜਾਂ ਤਾਂ ਆਰਾਮ ਨਾਲ ਬੈਠ ਜਾਓ ਨਹੀਂ ਤਾਂ ਆਤਮ ਸਮਰਪਣ ਕਰ ਦਿਉ । ਇਕ ਵਾਰੀ ਗੁਰੂ ਜੀ ਪੀਰ ਜੀ ਨੂੰ ਮਿਲਣ ਸਢੌਰੇ ਆਏ ਤਾਂ ਉਥੇ ਦੇ ਹਾਕਮ ਉਸਮਾਨ ਖਾਨ ਨੂੰ ਗੁਰੂ ਜੀ ਦੇ ਉਥੇ ਆਉਣ ਦਾ ਪਤਾ ਲੱਗਾ ਤਾਂ ਉਸ ਨੇ ਪੀਰ ਜੀ ਨੂੰ ਕਿਹਾ ਕਿ ਗੁਰੂ ਜੀ ਨੂੰ ਉਸ ਦੇ ਹਵਾਲੇ ਕਰ ਦੇਵੋ । ਪੀਰ ਜੀ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ । ਪਰ ਹਾਕਮ ਉਸਮਾਨ ਖਾਨ ਨੂੰ ਇਸ ਗੱਲ ਤੇ ਮਨਾਇਆ ਕਿ ਜੇ ਗੁਰੂ ਜੀ ਦੇ ਖੂਨ ਦਾ ਕਟੋਰਾ ਭਰ ਕੇ ਤੈਨੂੰ ਦੇ ਦਿੱਤਾ ਜਾਵੇ ਤਾਂ ਤੂੰ ਉਹ ਦਿੱਲੀ ਬਾਦਸ਼ਾਹ ਪਾਸ ਭੇਜ ਕੇ ਉਸ ਦੀ ਤਸੱਲੀ ਕਰਾ ਸਕਦਾ ਹੈ । ਇਸ ਤਰ੍ਹਾਂ ਪੀਰ ਜੀ ਨੇ ਗੁਰੂ ਜੀ ਨੂੰ ਉਥੋਂ ਸੁਰੱਖਿਅਤ ਕਢਵਾ ਦਿੱਤਾ । ਪੀਰ ਜੀ ਦੇ ਪੁੱਤਰ ਸਯਦ ਮੁਹੰਮਦ ਨੇ ਵਿਉਂਤ ਦੱਸੀ ਕਿ ਗੁਰੂ ਜੀ ਦੇ ਖੂਨ ਦੇ ਬਦਲੇ ਉਸ ਦਾ ਸਿਰ ਕੱਟ ਕੇ ਖੂਨ ਦਾ ਕਟੋਰਾ ਦਿੱਲੀ ਭੇਜ ਦਿੱਤਾ ਜਾਵੇ । ਇਸ ਤਰ੍ਹਾਂ ਪੀਰ ਜੀ ਨੇ ਆਪਣੇ ਪੁੱਤਰ ਦੇ ਖੂਨ ਦਾ ਕਟੋਰਾ ਭਰ ਕੇ ਦਿੱਲੀ ਭੇਜ ਦਿੱਤਾ ਤੇ ਸਯਦ ਦੀ ਲਾਸ਼ ਡੂੰਘੀ ਕਰਕੇ ਡੇਰੇ ਵਿੱਚ ਹੀ ਦਫਨਾ ਦਿੱਤੀ । ਜਦੋਂ ਖੂਨ ਦਿੱਲੀ ਪਹੁੰਚਾ ਤਾਂ ਸ਼ਾਹੀ ਹਕੀਮ ਨੇ ਖੂਨ ਸੁੰਘ ਕੇ ਕਹਿ ਦਿੱਤਾ ਕਿ ਇਹ ਗੁਰੂ ਜੀ ਦਾ ਖੂਨ ਨਹੀਂ । ਉਸਮਾਨ ਖਾਨ ਨੇ ਬਾਦਸ਼ਾਹ ਸਾਹਮਣੇ ਹੀ ਪੀਰ ਬੁੱਧੂ ਸ਼ਾਹ ਦਾ ਘਾਣ ਬੱਚਾ ਕਰਨ ਦੀ ਕਸਮ ਖਾ ਲਈ । ਇਧਰ ਪੀਰ ਜੀ ਨੂੰ ਵੀ ਖਬਰਾਂ ਪੁੱਜ ਗਈਆਂ । ਇਕ ਬੇਟਾ ਖੂਨ ਦੇਣ ਕਾਰਨ ਸ਼ਹੀਦ ਹੋ ਗਿਆ ਸੀ । ਬਾਕੀ ਇੱਕ ਪੁੱਤਰ ਤੇ ਪੋਤਰੇ ਅਤੇ ਆਪਣੀ ਪਤਨੀ ਸਮੇਤ ਸਾਰਾ ਪਰਿਵਾਰ ਰਾਜਾ ਮੇਦਨੀ ਪ੍ਰਕਾਸ਼ ਪਾਸ ਸੁਰੱਖਿਆ ਲਈ ਭੇਜ ਦਿੱਤਾ । ਉਸਮਾਨ ਖਾਨ ਨੇ ਉਥੇ ਪੁੱਜਦਿਆਂ ਪੀਰ ਦੀ ਹਵੇਲੀ ਨੂੰ ਅੱਗ ਲਵਾ ਦਿੱਤੀ ਤੇ ਉਸ ਨੂੰ ਜੰਗਲ ਵਿੱਚ ਲਿਜਾ ਕੇ ਸਰੀਰ ਦਾ ਪੁਰਜਾ ਪੁਰਜਾ ਕਰਕੇ ਇੱਲਾਂ ਕਾਵਾਂ ਤੇ ਜੰਗਲੀ ਜਾਨਵਰਾਂ ਦੇ ਖਾਣ ਲਈ ਸੁੱਟ ਦਿੱਤਾ । ਇਸ ਤਰ੍ਹਾਂ ਗੁਰੂ ਘਰ ਦਾ ਪ੍ਰੇਮੀ ਪੀਰ ਬੁੱਧੂ ਸ਼ਾਹ ਆਪਣਾ ਸਰਬੰਸ ਵਾਰ ਕੇ ਆਪ ਵੀ ਸ਼ਹੀਦ ਹੋ ਗਿਆ । ਜਦੋਂ ਉਸਮਾਨ ਖਾਨ ਨੂੰ ਪਤਾ ਲੱਗਾ ਕਿ ਪੀਰ ਜੀ ਦਾ ਪਰਿਵਾਰ ਰਾਜੇ ਮੇਦਨੀ ਪਾਸ ਪੁੱਜ ਗਿਆ ਹੈ ਤਾਂ ਉਹ ਹੋਰ ਸੈਨਾ ਲੈ ਕੇ ਨਾਹਨ ਤੇ ਹਮਲਾ ਕਰਨ ਦੀਆਂ ਤਿਆਰੀਆਂ ਵਿੱਚ ਹੀ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਪਰਿਵਾਰ ਉਥੋਂ ਅਗੇ ਨਿਕਲ ਗਿਆ ਹੈ । ਨਸੀਰਾਂ ਇਕ ਲੜਕੇ ਤੇ ਪੋਤਰਿਆਂ ਨੂੰ ਲੈ ਕੇ ਸਮਾਨਾ ਪੁੱਜ ਗਈ । ਬੀਬੀ ਨਸੀਰਾਂ ਦੇ ਸਿਖਿਆ ਭਰੇ ਉਪਦੇਸ਼ ਦੁਆਰਾ ਇਸ ਦਾ ਵੀਰ ਸੈਦ ਖਾਨ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ । ਫਿਰ ਗੁਰੂ ਜੀ ਦੀ ਜਾਨ ਬਚਾਉਣ ਲਈ ਆਪਣੇ ਤੀਜੇ ਪੁੱਤਰ ਦਾ ਕਤਲ ਹੁੰਦਾ ਆਪਣੀ ਅੱਖੀਂ ਡਿੱਠਾ । ਕਿੰਨਾ ਜੇਰਾ ਸਿਦਕ ਤੇ ਹੌਸਲਾ ਹੋਵੇਗਾ ਦੋਹਾਂ ਜੀਆਂ ਦਾ । ਸਗੋਂ ਕਹਿਣ ਲੱਗੀ , “ ਧੰਨ ਭਾਗ ਹੈ ਕਿ ਮੇਰੀ ਕੁੱਖ ਸਫਲ ਹੋਈ ਹੈ । ਤੇ ਗੁਰੂ ਜੀ ਦੀ ਬਚਾਉਣ ਦੇ ਕੰਮ ਆਇਆ ਮੇਰਾ ਪੁੱਤਰ । ‘ ਫਿਰ ਇਸ ਦਾ ਘਰ ਬਾਰ ਸਾੜ ਸੁਟਿਆ । ਸਿਰ ਦਾ ਸਾਈਂ ਕਤਲ ਕਰ ਦਿੱਤਾ । ਕਿਸ ਤਰ੍ਹਾਂ ਆਪਣੇ ਚੌਥੇ ਪੁੱਤਰ ਪੋਤਰਿਆਂ ਨੂੰ ਬਚਾਇਆ ਕਿੰਨੀ ਗਰੀਬੀ ਤੇ ਕਸ਼ਟ ਝੱਲੇ ਹੋਣਗੇ ? ਸਾਰਾ ਸਿੱਖ ਜਗਤ ਇਸ ਮਾਤਾ ਦਾ ਰਿਣੀ ਹੈ । ਦਾਸ ਮਾਤਾ ਜੀ ਦੀ ਰੂਹ ਅਗੇ ਸਿਰ ਝੁਕਾਉਂਦਿਆਂ ਹੋਇਆਂ ਪ੍ਰਣਾਮ ਕਰਦਾ ਹੈ ਅਤੇ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ।
ਜੋਰਾਵਰ ਸਿੰਘ ਤਰਸਿੱਕਾ
ਰਿਆਸਤੀ ਸ਼ਹਿਰ ਪਟਿਆਲਾ ਤੋਂ ਲਗਭਗ 22 ਕਿੱਲੋਮੀਟਰ ਦੂਰੀ ‘ਤੇ ਦੱਖਣ ਵੱਲ ਸਥਿਤ ਪਿੰਡ ਕਰਹਾਲੀ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ | ਗੁਰੂ ਤੇਗ ਬਹਾਦਰ ਸਾਹਿਬ ਜੀ ਪਟਿਆਲਾ ਤੋਂ ਦਿੱਲੀ ਜਾਣ ਸਮੇਂ ਇੱਥੇ ਵਿਸ਼ਰਾਮ ਕਰਨ ਉਪਰੰਤ ਅਗਲੇ ਪੜਾਅ ਲਈ ਚੀਕਾ-ਕੈਥਲ (ਹਰਿਆਣਾ) ਵੱਲ ਰਵਾਨਾ ਹੋਏ ਸਨ | ਨੌਵੇਂ ਪਾਤਸ਼ਾਹ ਜੀ ਤੋਂ ਪਹਿਲਾਂ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਦਿੱਲੀ ਜਾਣ ਸਮੇਂ ਇੱਥੇ ਰੁਕੇ ਸਨ, ਜਿਸ ਕਾਰਨ ਹੁਣ ਇੱਥੇ ਪਾਤਸ਼ਾਹੀ ਛੇਵੀਂ ਅਤੇ ਪਾਤਸ਼ਾਹੀ ਨੌਵੀਂ ਦੇ ਨਾਂਅ ‘ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ | ਇਤਿਹਾਸਕਾਰਾਂ ਅਨੁਸਾਰ ਪਿੰਡ ਦਾ ਇਕ ਸੁਰਮੁੱਖ ਨਾਂਅ ਦਾ ਵਿਅਕਤੀ ਜੋ ਕਿ ਕੋਹੜ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਪਿੰਡ ਤੋਂ ਬਾਹਰ ਇਕ ਝੀੜੀ (ਛੋਟੀ ਛਪੜੀ) ਨੇੜੇ ਝੁੱਗੀ ਵਿਚ ਰਹਿੰਦਾ ਸੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ (ਕੋਹੜੀ) ਨੂੰ ਆਦੇਸ਼ ਦਿੱਤਾ ਕਿ ਉਹ ਛਪੜੀ ਵਿਚ ਇਸ਼ਨਾਨ ਕਰੇ ਅਤੇ ਜਦੋਂ ਸੁਰਮੁੱਖ ਨੇ ਇਸ਼ਨਾਨ ਕੀਤਾ ਤਾਂ ਉਸ ਦਾ ਸਾਰਾ ਕੋਹੜ ਠੀਕ ਹੋ ਗਿਆ ਅਤੇ ਗੁਰੂ ਜੀ ਨੇ ਇਸ ਸਮੇਂ ਵਚਨ ਫ਼ਰਮਾਏ ਸਨ ਕਿ ਜੋ ਵੀ ਵਿਅਕਤੀ ਇੱਥੇ ਇਸ਼ਨਾਨ ਕਰੇਗਾ ਉਸ ਦੇ 18 ਪ੍ਰਕਾਰ ਦੇ ਰੋਗ ਦੂਰ ਹੋਣਗੇ | ਜਿੱਥੇ ਸੰਗਤ ਹਰ ਐਤਵਾਰ ਵਾਲੇ ਦਿਨ ਵੱਡੀ ਗਿਣਤੀ ‘ਚ ਪੁੱਜ ਕੇ ਸਰੋਵਰ ‘ਚ ਇਸ਼ਨਾਨ ਕਰਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦੀ ਹੈ | ਸੰਨ 2010 ਤੋਂ ਬਾਅਦ ਇਸ ਗੁਰੂਘਰ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ | ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਇਲਾਵਾ ਦੇਹ ਰੋਗਾਂ ਤੋਂ ਪੀੜਿਤ ਖੇਤਰ ਦੇ ਲੋਕ ਵੱਡੀ ਗਿਣਤੀ ‘ਚ ਇਸ ਅਸਥਾਨ ‘ਤੇ ਇਸ਼ਨਾਨ ਕਰਦੇ ਹਨ |
ਵਾਰ ਮਾਝ ਕੀ ਮਹਲਾ ੧
ਸੰਗੀਤ ਸ਼ਾਸਤਰੀਆਂ ਦੇ ਵਿਚਾਰ ਅਨੁਸਾਰ ਰਾਗ ‘ਮਾਝ’ ਪੰਜਾਬ ਦੇ ਮਾਝੇ ਇਲਾਕੇ ਦੀ ਲੋਕ-ਧੁਨ ਤੋਂ ਵਿਕਸਿਤ ਹੋਇਆ ਹੈ। ਗੁਰੂ ਸਾਹਿਬਾਨ ਦੇ ਸਮਕਾਲੀ ਸੰਗੀਤ ਗ੍ਰੰਥਾਂ ਵਿਚ ਮਾਝ ਰਾਗ ਦਾ ਉਲੇਖ ਬਿਲਕੁਲ ਨਹੀਂ ਮਿਲਦਾ। ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬਾਨ ਨੇ ਜਿੱਥੇ ਲੋਕ-ਕਾਵਿ-ਰੂਪਾਂ ਨੂੰ ਆਪਣੀ ਬਾਣੀ ਵਿਚ ਵਰਤਿਆ ਉਥੇ ਉਨ੍ਹਾਂ ਲੋਕ-ਧੁਨਾਂ ’ਤੇ ਆਧਾਰਿਤ ਰਾਗਾਂ ਨੂੰ ਵੀ ਅਪਣਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀ ਇਸ ਵਾਰ ਵਿਚ ਕੁੱਲ 27 ਪਉੜੀਆਂ ਅਤੇ 63 ਸਲੋਕ ਹਨ। ਇਨ੍ਹਾਂ ਵਿੱਚੋਂ 46 ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਨ ਅਤੇ 12 ਸਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਨ, 3 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਅਤੇ 2 ਸਲੋਕ ਸ੍ਰੀ ਗੁਰੂ ਰਾਮਦਾਸ ਜੀ ਦੇ ਹਨ। ਇਸ ਵਾਰ ਦੇ ਰਚਨਾ-ਕਾਲ ਅਤੇ ਰਚਨਾ-ਸਥਾਨ ਸੰਬੰਧੀ ਕੋਈ ਪੱਕਾ ਪ੍ਰਮਾਣ ਨਹੀਂ ਮਿਲਦਾ। ਉਂਝ ‘ਪੁਰਾਤਨ ਜਨਮਸਾਖੀ’ ਦੀ ਸਾਖੀ 43 ਵਿਚ ਇਸ ਰਚਨਾ ਨੂੰ ਦੱਖਣ ਦੀ ਉਦਾਸੀ ਸਮੇਂ ਰਚਣ ਦਾ ਜ਼ਿਕਰ ਮਿਲਦਾ ਹੈ। ਇਸ ਵਾਰ ਦੀਆਂ ਪਉੜੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਾਰਸ਼ਨਿਕ ਅਤੇ ਧਾਰਮਿਕ ਵਿਚਾਰਾਂ ਦਾ ਪ੍ਰਗਟਾਵਾ ਹੋਇਆ ਹੈ। ਇਸ ਵਾਰ ਦੀ ਹਰ ਇਕ ਪਉੜੀ ਅੱਠ-ਅੱਠ ਤੁਕਾਂ ਦੀ ਹੈ, ਪਰ ਇਨ੍ਹਾਂ ਵਿਚ ਮਾਤ੍ਰਾਂ ਸੰਬੰਧੀ ਇਕ-ਰੂਪਤਾ ਨਹੀਂ ਹੈ। ਸਲੋਕਾਂ ਦੀ ਪਉੜੀ ਅਨੁਸਾਰ ਵੰਡ ਇਕ-ਸਮਾਨ ਨਹੀਂ ਹੈ। ਦੋ ਤੋਂ ਅੱਠ ਤਕ ਸਲੋਕ ਦਰਜ ਮਿਲਦੇ ਹਨ। ਸਲੋਕਾਂ ਦੀਆਂ ਤੁਕਾਂ ਦੀ ਗਿਣਤੀ ਵੀ ਇੱਕੋ ਜਿਹੀ ਨਹੀਂ ਹੈ। 2 ਤੋਂ ਲੈ ਕੇ 24 ਤੁਕਾਂ ਦੇ ਸਲੋਕ ਦਰਜ ਹਨ। ਭਾਸ਼ਾ ਦੀ ਦ੍ਰਿਸ਼ਟੀ ਤੋਂ ਇਹ ਵਾਰ ਪੰਜਾਬੀ ਦੇ ਜ਼ਿਆਦਾ ਨੇੜੇ ਹੈ। ਅਰਬੀ ਅਤੇ ਫ਼ਾਰਸੀ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਹੈ।
2. ਆਸਾ ਕੀ ਵਾਰ ਮਹਲਾ ੧
‘ਆਸਾ’ ਪੰਜਾਬ ਦਾ ਪ੍ਰਸਿੱਧ ਅਤੇ ਲੋਕਪ੍ਰਿਯ ਰਾਗ ਹੈ। ਆਸਾ ਰਾਗ ਗੁਰਮਤਿ ਸੰਗੀਤ ਪੱਧਤੀ ਦਾ ਮਹੱਤਵਪੂਰਣ ਰਾਗ ਹੈ। ਸਿੱਖ ਧਰਮ ਵਿਚ ਇਸ ਦੇ ਗਾਇਨ ਦਾ ਸਮਾਂ ਅੰਮ੍ਰਿਤ ਵੇਲੇ (ਸਵੇਰੇ) ਅਤੇ ਸ਼ਾਮ ਹੈ। ਸਵੇਰ ਸਮੇਂ ਇਸ ਰਾਗ ਵਿਚ ‘ਆਸਾ ਕੀ ਵਾਰ’ ਨਾਮਕ ਵਿਸ਼ੇਸ਼ ਬਾਣੀ ਦੇ ਗਾਇਨ ਦੀ ਪ੍ਰਥਾ ਹੈ। ਸ਼ਾਮ ਨੂੰ ‘ਸੋ ਦਰੁ ਦੀ ਚੌਕੀ’ ਵਿਚ ‘ਸੋ ਦਰੁ’ ਦਾ ਸ਼ਬਦ ਇਸੇ ਰਾਗ ਵਿਚ ਗਾਇਆ ਜਾਂਦਾ ਹੈ। ਇਥੇ ਇਹ ਤੱਥ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹੈ ਕਿ ਭਾਰਤੀ ਸੰਗੀਤ ਦੀਆਂ ਦੋਵਾਂ ਪੱਧਤੀਆਂ ਵਿਚ ਕੋਈ ਵੀ ਰਾਗ ਸਵੇਰੇ ਅਤੇ ਸ਼ਾਮ ਸਮੇਂ ਨਹੀਂ ਗਾਇਆ ਜਾਂਦਾ (ਮੌਸਮੀ ਰਾਗਾਂ ਨਾਲ ਸੰਬੰਧਿਤ ਮੌਸਮ ਤੋਂ ਬਿਨਾਂ) ਪਰ ਇਸ ਰਾਗ ਦਾ ਗਾਇਨ ਕੇਵਲ ਗੁਰਮਤਿ ਸੰਗੀਤ ਪੱਧਤੀ ਵਿਚ ਹੀ ਦੋਵੇਂ ਸਮੇਂ ਕੀਤਾ ਜਾਂਦਾ ਹੈ।
ਇਸ ਦਾ ਪੰਜਾਬ ਦੀ ਲੋਕ ਧੁਨ ‘ਟੁੰਡੇ ਅਸਰਾਜ ਦੀ ਧੁਨੀ’ ਨਾਲ ਨਿਕਟ ਸੰਬੰਧ ਮੰਨਿਆ ਜਾਂਦਾ ਹੈ। ਗੁਰੂ ਸਾਹਿਬਾਨ ਨੇ ਇਸ ਨੂੰ ਮੁੱਖ ਰਾਗ ਵਜੋਂ ਅੰਕਿਤ ਕੀਤਾ ਹੈ। ‘ਆਸਾ ਕੀ ਵਾਰ’ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਰਾਜਸੀ, ਧਾਰਮਿਕ ਹਾਲਤਾਂ ਸੰਬੰਧੀ ਆਪਣਾ ਅਨੁਭਵ ਪ੍ਰਗਟ ਕੀਤਾ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਨ ਕੀਤੀਆਂ ਲੰਬੀਆਂ ਬਾਣੀਆਂ ਵਿੱਚੋਂ ਇਕ ਹੈ। ਇਸ ਵਾਰ ਦੀਆਂ 24 ਪਉੜੀਆਂ ਹਨ। ਇਨ੍ਹਾਂ ਪਉੜੀਆਂ ਨੂੰ ਸਮਝਣ ਲਈ ਨਾਲ 59 ਸਲੋਕ ਦਰਜ ਕੀਤੇ ਗਏ ਹਨ। ਇਨ੍ਹਾਂ ਸਲੋਕਾਂ ਵਿੱਚੋਂ 44 ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਨ ਅਤੇ 15 ਸਲੋਕ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਹਨ। ਇਸ ਵਾਰ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਕਿ ਮਨੁੱਖ ਦੇ ਅੰਦਰ ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਦੀ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਹੈ। ਇਸ ਵਾਰ ਵਿਚ ਦਿੱਤੇ ਸਲੋਕਾਂ ਰਾਹੀਂ ਗੁਰੂ ਜੀ ਮਨੁੱਖ ਨੂੰ ਚੰਗਾ ਮਨੁੱਖ ਬਣਨ ਦੀ ਪ੍ਰੇਰਨਾ ਦਿੰਦੇ ਹਨ। ਇਨ੍ਹਾਂ ਸਲੋਕਾਂ ਵਿਚ ਕੁਦਰਤ ਅਤੇ ਸ੍ਰਿਸ਼ਟੀ ਦਾ ਵਿਵਰਣ ਪੇਸ਼ ਕਰ ਕੇ ਮਨੁੱਖ ਦੀ ਆਤਮਿਕ ਬੁੱਧੀ ਉੁੱਤੇ ਬਲ ਦਿੱਤਾ ਗਿਆ ਹੈ। ਪਾਖੰਡਵਾਦ ਉੁੱਪਰ ਭਾਰੀ ਚੋਟ ਕੀਤੀ ਗਈ ਹੈ। ‘ਆਸਾ ਕੀ ਵਾਰ’ ਅਨੁਸਾਰ ਸਮਾਜ ਅਜਿਹਾ ਹੋਣਾ ਚਾਹੀਦਾ ਹੈ ਜਿਸ ਵਿਚ ਸਾਰੇ ਲੋਕ ਹਰ ਪ੍ਰਕਾਰ ਦਾ ਕੰਮ-ਕਾਰ ਕਰ ਸਕਦੇ ਹੋਣ। ਕੰਮਾਂ ਦੀ ਵੰਡ ਜਨਮ ’ਤੇ ਆਧਾਰਿਤ ਨਾ ਹੋਵੇ ਤਾਂ ਕਿ ਜਾਤ-ਪਾਤ ਦੀ ਤੰਗਦਿਲੀ ਤੋਂ ਉੁੱਪਰ ਉੁੱਠਿਆ ਜਾ ਸਕੇ। ਜਤ-ਸਤ ਨੂੰ ਧਾਰਨ ਕਰਨ ਵਾਲਾ ਸਮਾਜ ਹੋਵੇ ਜਿਸ ਵਿਚ ਇਸਤਰੀ ਨੂੰ ਪੂਰਾ ਸਨਮਾਨ ਪ੍ਰਾਪਤ ਹੋਵੇ। ‘ਆਸਾ ਕੀ ਵਾਰ’ ਮਨੁੱਖ ਨੂੰ ਸਚਿਆਰਾ ਜੀਵਨ ਜੀਣ ਦੀ ਜਾਚ ਦੱਸਦੀ ਹੈ ਅਤੇ ਵਹਿਮਾਂ-ਭਰਮਾਂ ਦਾ ਖੰਡਨ ਕਰ ਕੇ ਮਨੁੱਖ ਨੂੰ ਇਨ੍ਹਾਂ ਤੋਂ ਆਜ਼ਾਦ ਹੋ ਚੱਲਣ ਦਾ ਸਹੀ ਰਾਹ ਦੱਸਦੀ ਹੈ।
(ਚਲਦਾ)
ਵਾਰ’ ਪੰਜਾਬੀ ਲੋਕ ਸਾਹਿੱਤ ਦੇ ਕਾਵਿ-ਰੂਪ ਦਾ ਅਨਿੱਖੜਵਾਂ ਅੰਗ ਹੈ। ਇਹ ਪੰਜਾਬੀਆਂ ਦਾ ਮਨਭਾਉਂਦਾ ਸਾਹਿੱਤ ਹੈ। ਸੈਨਿਕਾਂ, ਯੋਧਿਆਂ ਵਿਚ ਬੀਰ ਰਸ ਪੈਦਾ ਕਰਨ ਲਈ ਇਸ ਸਾਹਿੱਤ ਦਾ ਬਹੁਤ ਹੱਥ ਹੁੰਦਾ ਹੈ। ਭੱਟਾਂ ਅਤੇ ਕਵੀਆਂ ਦੁਆਰਾ ਰਚਿਤ ਵਾਰਾਂ ਨੂੰ ਢਾਡੀ ਬੜੇ ਹੀ ਜੋਸ਼ੀਲੇ ਢੰਗ ਨਾਲ ਗਾਉਂਦੇ ਹਨ ਜਿਸ ਦੇ ਸੁਣਨ ਨਾਲ ਮਨੁੱਖ ਜੋਸ਼ ਨਾਲ ਭਰ ਜਾਂਦਾ ਹੈ। ਉਹ ਨਿਡਰ ਹੋ ਕੇ ਸ਼ੇਰ ਵਾਂਗ ਰਣ-ਤੱਤੇ ਵਿਚ ਜਾ ਗੱਜਦਾ ਹੈ। ਪਰੰਪਰਾ ਅਨੁਸਾਰ ਵਾਰਾਂ ਪਉੜੀਆਂ ਵਿਚ ਲਿਖੀਆਂ ਜਾਂਦੀਆਂ ਸਨ। ਪਉੜੀ ਦੇ ਦੋ ਰੂਪ ਵਰਤੇ ਜਾਂਦੇ ਹਨ- ਨਿਸ਼ਾਨੀ ਛੰਦ ਵਾਲਾ ਅਤੇ ਸਿਰਖੰਡੀ ਛੰਦ ਵਾਲਾ। ਇਸ ਦੀ ਭਾਸ਼ਾ ਜਨ-ਪੱਧਰ ਦੀ ਹੁੰਦੀ ਹੈ ਅਤੇ ਯੁੱਧ ਦਾ ਵਾਤਾਵਰਨ ਸਿਰਜਣ ਲਈ ਤਲਖ ਤੇ ਕਠੋਰ ਧੁਨੀਆਂ ਵਾਲੇ ਵਰਣਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਕਾਵਿ-ਰੂਪ ਦਾ ਅਰੰਭ ਕਦੋਂ ਹੋਇਆ ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ। ਇਸ ਦੇ ਪੁਰਾਤਨ ਹੋਣ ਦਾ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲ ਜਾਂਦਾ ਹੈ।
ਸੂਰਬੀਰ ਯੋਧਿਆਂ ਦੇ ਜੰਗ-ਏ-ਮੈਦਾਨ ਵਿਚ ਕੀਤੇ ਵੀਰਤਾ-ਭਰਪੂਰ ਕਿਸੇ ਇਕ ਕਾਰਨਾਮੇ ਨੂੰ ਦਿਲਖਿਚਵੀਂ ਕਵਿਤਾ ਰਾਹੀਂ ਪੇਸ਼ ਕੀਤਾ ਜਾਂਦਾ ਆ ਰਿਹਾ ਹੈ। ਵਾਰ ਵਿਚ ਕਿਸੇ ਯੋਧੇ ਦੇ ਸਾਰੇ ਜੀਵਨ ਨੂੰ ਬਿਆਨ ਨਹੀਂ ਕੀਤਾ ਜਾਂਦਾ ਸਗੋਂ ਕਿਸੇ ਇਕ ਘਟਨਾ ਨੂੰ ਹੀ ਬਿਆਨ ਕੀਤਾ ਜਾਂਦਾ ਹੈ। ਵਾਰ ਦਾ ਵਿਸ਼ੇਸ਼ ਗੁਣ ਇਹ ਹੁੰਦਾ ਹੈ ਕਿ ਇਸ ਵਿਚ ਦੋ ਵਿਰੋਧੀ ਸ਼ਕਤੀਆਂ ਦੀ ਟੱਕਰ ਹੁੰਦੀ ਹੈ। ਲੋਕ-ਵਾਰਾਂ ਵਿਚ ਜਿੱਥੇ ਇਹ ਟੱਕਰ ਬਾਹਰਮੁਖੀ ਹੁੰਦੀ ਹੈ ਅਰਥਾਤ ਦੋ ਯੋਧਿਆਂ ਵਿਚ ਹੁੰਦੀ ਹੈ ਉਥੇ ਇਹ ਟੱਕਰ ਅਧਿਆਤਮਿਕ ਵਾਰਾਂ ਵਿਚ ਅੰਤਰਮੁਖੀ ਅਰਥਾਤ ਮਨੁੱਖ ਅੰਦਰ ਚੱਲ ਰਹੀਆਂ ਬੁਰਾਈਆਂ ਨੂੰ ਫਤਿਹ ਕਰਨ ਲਈ ਦਰਸਾਈ ਗਈ ਹੈ। ਇਨ੍ਹਾਂ ਅਧਿਆਤਮਿਕ ਵਾਰਾਂ ਵਿਚ ਮਨੁੱਖ ਨੂੰ ਸਮਾਜਿਕ, ਰਾਜਨੀਤਿਕ ਅਤੇ ਸਭਿਆਚਾਰਕ ਪ੍ਰਕਰਣ ਵਿਚ ਸਹੀ ਸੇਧ ਪ੍ਰਦਾਨ ਕਰ ਕੇ ਉਸ ਦੇ ਇਖਲਾਕੀ ਜੀਵਨ ਨੂੰ ਉੱਚਾ ਚੁੱਕਿਆ ਗਿਆ ਹੈ।
ਸਿੱਖ ਸਾਹਿੱਤ ਵਿਚ ਇਹ ਕਾਵਿ-ਰੂਪ ਬਹੁਤ ਪ੍ਰਚਲਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 22 ਵਾਰਾਂ ਦਰਜ ਹਨ। ਗੁਰਮਤਿ ਵਿਚ ਵਾਰਾਂ ਦਾ ਮੁੱਢ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੰਨ੍ਹਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ 3 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰਤ ਦੀ ਜਨਤਾ ਹਾਕਮਾਂ ਦੇ ਜ਼ੁਲਮ ਸਹਿ-ਸਹਿ ਕੇ ਬੁਜ਼ਦਿਲ ਤੇ ਨਿਰਬਲ ਹੋ ਚੁੱਕੀ ਸੀ। ਕਾਬਲ ਤੋਂ ਛੋਟੇ-ਛੋਟੇ ਜਥਿਆਂ ਦੇ ਰੂਪ ਵਿਚ ਹਮਲਾਵਰ ਆ ਕੇ ਹਿੰਦੋਸਤਾਨ ਵਿਚ ਲੁੱਟ-ਮਾਰ ਕਰ ਰਹੇ ਸਨ। ਉਨ੍ਹਾਂ ਨੂੰ ਰੋਕਣ ਦੀ ਕਿਸੇ ਵਿਚ ਕੋਈ ਹਿੰਮਤ ਨਹੀਂ ਸੀ। ਖੱਤਰੀ ਜਿਨ੍ਹਾਂ ਦਾ ਧਰਮ ਦੇਸ਼ ਦੀ ਰੱਖਿਆ ਕਰਨਾ ਸੀ, ਉਨ੍ਹਾਂ ਨੇ ਆਪਣਾ ਧਰਮ ਛੱਡ ਕੇ ਮਲੇਛਾਂ ਵਾਂਗ ਰਵੱਈਆ ਬਣਾ ਲਿਆ ਸੀ:
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥ (ਪੰਨਾ 663)
ਸ੍ਰੀ ਗੁਰੂ ਨਾਨਕ ਦੇਵ ਜੀ ਇਸ ਗੱਲ ਤੋਂ ਭਲੀ-ਭਾਂਤ ਜਾਣੂ ਸਨ ਕਿ ਹਿੰਦੋਸਤਾਨੀਆਂ ਨੂੰ ਬਹਾਦਰ ਬਣਾ ਕੇ ਜ਼ੁਲਮ ਦਾ ਟਾਕਰਾ ਕਰਨਾ ਪਵੇਗਾ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਵਿਚ ਬੀਰ ਰਸ ਪੈਦਾ ਕਰਨ ਲਈ ਸਮੇਂ ਦੇ ਅਨੁਕੂਲ 3 ਵਾਰਾਂ ਦੀ ਗੁਰਬਾਣੀ ਵਿਚ ਰਚਨਾ ਕੀਤੀ। ਸ੍ਰੀ ਗੁਰੂ ਅਮਰਦਾਸ ਜੀ ਨੇ 4 ਵਾਰਾਂ, ਸ੍ਰੀ ਗੁਰੂ ਰਾਮਦਾਸ ਜੀ ਨੇ 8 ਵਾਰਾਂ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ 6 ਵਾਰਾਂ ਅਤੇ ਇਕ ਵਾਰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਰਲ ਕੇ ਲਿਖੀ। ਇਨ੍ਹਾਂ ਵਾਰਾਂ ਵਿੱਚੋਂ ‘ਬਸੰਤ ਕੀ ਵਾਰ ਮਹਲ 5’ ਅਤੇ ‘ਸਤੇ ਬਲਵੰਡ ਕੀ ਵਾਰ’ ਨੂੰ ਛੱਡ ਕੇ ਬਾਕੀ ਸਾਰੀਆਂ ਵਾਰਾਂ ਵਿਚ ਪਉੜੀਆਂ ਦੇ ਨਾਲ ਸਲੋਕ ਭੀ ਹਨ ਜਿਹੜੇ ਪਉੜੀ ਦੇ ਭਾਵ-ਅਰਥ ਨਾਲ ਮਿਲਦੇ-ਜੁਲਦੇ ਹਨ। ਇਨ੍ਹਾਂ ਵਾਰਾਂ ਦੇ ਸਿਰਲੇਖ ਗੁਰੂ ਸਾਹਿਬ ਨੇ ਰਾਗਾਂ ਦੇ ਨਾਂ ’ਤੇ ਦਿੱਤੇ ਹਨ ਜਿਸ ਤੋਂ ਭਾਵ ਹੈ ਕਿ ਇਸ ਵਾਰ ਨੂੰ ਇਸ ਰਾਗ ਵਿਚ ਗਾਉਣਾ ਹੈ।
( ਚਲਦਾ )
25 ਮਈ 1886 ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁਤਰ ਮਹਾਰਾਜਾ ਦਲੀਪ ਸਿੰਘ ਨੇ ਅਦਲ ਚ ਪੰਜ ਪਿਆਰਿਆਂ ਤੋ ਅੰਮ੍ਰਿਤ ਛਕ ਕੇ ਮੁੜ ਗੁਰਸਿੱਖੀ ਨੂੰ ਧਾਰਨ ਕੀਤਾ।
1849 ਵਿਚ ਜਦੋ ਅੰਗਰੇਜ ਨੇ ਧੋਖੇ ਨਾਲ ਪੰਜਾਬ ਤੇ ਕਬਜਾ ਕੀਤਾ ਤੇ ਨਾਲ ਹੀ ਡੂੰਘੀ ਸਾਜਿਸ਼ ਤਹਿਤ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਕਬਜ਼ੇ ਵਿੱਚ ਰੱਖ ਸਦਾ ਲਈ ਪੰਜਾਬ ਤੋ ਬਾਹਰ ਲੈ ਗਏ , ਤੇ ਬਾਲਪਣ ਚ ਉਸ ਨੂੰ 4 ਸਾਲ ਵਰਗਲਾ ਕੇ 1853 ਚ ਧੋਖੇ ਨਾਲ ਈਸਾਈ ਬਣਾ ਲਿਆ ਸੀ। ਫਿਰ ਕਈ ਸਾਲ ਬਾਦ 1861 ਚ ਆਪਣੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਮਿਲਿਆ। ਕੈਦੀ ਚ ਪਈ ਮਾਂ , ਦੁਖਾਂ ਦੀ ਮਾਰੀ ਰੋ ਰੋ ਕੇ ਅੰਨੀ ਹੋ ਚੁਕੀ ਸੀ। ਇਸ ਲਈ ਪੁੱਤ ਦੀ ਸ਼ਕਲ ਤੇ ਨ ਦੇਖ ਸਕੀ। ਪਰ ਜਦੋਂ ਮਾਂ ਨੇ ਲਾਡ ਨਾਲ ਸਿਰ ਤੇ ਹੱਥ ਫੇਰਿਆ ਤਾਂ ਕੁਰਲਾ ਉੱਠੀ , ਕਹਿੰਦੇ , “ਹੇ ਤਕਦੀਰੇ ਤੂ ਮੇਰੇ ਸਿਰ ਦਾ ਸਾਈਂ , ਜਨਮ ਭੂਮੀ ਸੋਹਣਾ ਪੰਜਾਬ ਖੋਹਿਆ, ਰਾਜ ਭਾਗ ਖੋਹਿਆ , ਤੂ ਮੇਰੇ ਘਰੋ ਸਿੱਖੀ ਵੀ ਖੋਹ ਲਈ….. ਪੁੱਤ ਮੈਨੂੰ ਰਾਜ ਜਾਣ ਦਾ ਇੰਨਾ ਦੁਖ ਨਹੀਂ ਜਿਨ੍ਹਾਂ ਤੇਰੇ ਸਿੱਖੀ ਤੋਂ ਦੂਰ ਜਾਣ ਦਾ ਹੋਇਆ।
ਦਲੀਪ ਸਿੰਘ ਨੂੰ ਜਦੋ ਸਭ ਸੋਝੀ ਆਈ ਕੇ ਮੇਰੇ ਨਾਲ ਕੀ ਕੀ ਛਲ ਧੋਖੇ ਕੀਤਾ ਆ ਤਾਂ ਮਾਂ ਨਾਲ ਪ੍ਰਣ ਕੀਤਾ, ਮਾਂ ਮੈ ਏ ਵਾਅਦਾ ਤੇ ਨਹੀਂ ਕਰਦਾ ਕਿ ਤੇਰੀ ਉਝੜੀ ਦੁਨੀਆਂ ਵਸਾ ਸਕਾਂਗਾ ਜਾਂ ਖਾਲਸਾ ਰਾਜ ਵਾਪਸ ਲਿਆਵਾਂਗਾ ਪਰ ਤੇਰੇ ਘਰ ਚ ਸਿੱਖੀ ਜਰੂਰ ਵਾਪਸ ਆਵੇਗੀ। ਮਾਂ ਨਾਲ ਕੀਤਾ ਪ੍ਰਣ , 25 -5-1886 ਖੰਡੇ ਦੀ ਪਾਹੁਲ ਛਕ ਕੇ ਮਹਾਰਾਜਾ ਦਲੀਪ ਸਿੰਘ ਨੇ ਪੂਰਾ ਕੀਤਾ ਤੇ 23 ਸਾਲ ਬਾਦ ਮੁੜ ਗੁਰੂ ਦੇ ਲੜ ਲੱਗਾ। ਅੰਗਰੇਜ ਸਰਕਾਰ ਏ ਖਬਰ ਸੁਣ ਡਰ ਗਈ ਤੇ ਉਸੇ ਵੇਲੇ ਮਹਾਰਾਜੇ ਨੂੰ ਅਦਲ ਤੋ ਪੈਰਿਸ ਬੁਲਾ ਲਿਆ।
ਮੇਜਰ ਸਿੰਘ
ਗੁਰੂ ਕਿਰਪਾ ਕਰੇ
धनासरी महला ३ घरु २ चउपदे ੴ सतिगुर प्रसादि ॥ इहु धनु अखुटु न निखुटै न जाइ ॥ पूरै सतिगुरि दीआ दिखाइ ॥ अपुने सतिगुर कउ सद बलि जाई ॥ गुर किरपा ते हरि मंनि वसाई ॥१॥ से धनवंत हरि नामि लिव लाइ ॥ गुरि पूरै हरि धनु परगासिआ हरि किरपा ते वसै मनि आइ ॥ रहाउ ॥ अवगुण काटि गुण रिदै समाइ ॥ पूरे गुर कै सहजि सुभाइ ॥ पूरे गुर की साची बाणी ॥ सुख मन अंतरि सहजि समाणी ॥२॥ एकु अचरजु जन देखहु भाई ॥ दुबिधा मारि हरि मंनि वसाई ॥ नामु अमोलकु न पाइआ जाइ ॥ गुर परसादि वसै मनि आइ ॥३॥ सभ महि वसै प्रभु एको सोइ ॥ गुरमती घटि परगटु होइ ॥ सहजे जिनि प्रभु जाणि पछाणिआ ॥ नानक नामु मिलै मनु मानिआ ॥४॥१॥
अर्थ: राग धनासरी, घर २ में गुरू अमरदास जी की चार-बंदों वाली बाणी। अकाल पुरख एक है और सतिगुरू की कृपा से मिलता है। हे भाई! यह नाम-खजाना कभी खत्म होने वाला नहीं, ना यह (खर्च करने से) खत्म होता है, ना यह गुम होता है। (इस धन की यह सिफ़त मुझे) पूरे गुरु ने दिखा दी है। (हे भाई!) मैं अपने गुरु से सदा सदके जाता हूँ, गुरु की कृपा के साथ परमात्मा (का नाम-धन आपने) मन में बसाता हूँ ॥१॥ (हे भाई! जिन मनुष्यों के मन में) पूरे गुरु ने परमात्मा के नाम का धन प्रकट कर दिया, वह मनुष्य परमात्मा के नाम में सुरति जोड़ के (आतमिक जीवन के) शाह बन गए। हे भाई! यह नाम-धन परमात्मा की कृपा के साथ मन में आ के बसता है ॥ रहाउ ॥ (हे भाई! गुरु शरण आ मनुष्य के) औगुण दूर कर के परमात्मा की सिफ़त-सालाह (उस के) हृदय में वसा देता है। (हे भाई!) पूरे गुरु की (उचारी हुई) सदा-थिर भगवान की सिफ़त-सालाह वाली बाणी (मनुष्य के) मन में आतमिक हुलारे पैदा करती है। (इस बाणी की बरकत के साथ) आतमिक अढ़ोलता हृदय में समाई हुई रहती है ॥२॥ हे भाई जनों! एक हैरान करन वाला तमाश़ा देखो। (गुरू मनुष्य के अंदरों) तेर-मेर मिटा के परमात्मा (का नाम उस के) मन में वसा देता है। हे भाई! परमात्मा का नाम अमुल्य है, (किसे भी दुनियावी कीमत से) नहीं मिल सकता। गुरू की कृपा से मन में आ वसता है ॥३॥ (हे भाई! जाहे) वह एक परमात्मा आप ही सब में वसता है, (पर) गुरू की मत पर चलिया ही (मनुष के) हिरदे में प्रगट होता है। आतमिक अडोलता में टिक के जिस मनुष्य ने प्रभू से गहरी सांझ पा कर (उस को अपने अंदर वसता) पछाण लिया है, नानक जी! उस को परमात्मा का नाम (सदा के लिए) प्रापत हो जाता है, उस का मन (परमात्मा की याद में) लगा रहता है ॥४॥१॥
ਅੰਗ : 663
ਧਨਾਸਰੀ ਮਹਲਾ ੩ ਘਰੁ ੨ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਇਹੁ ਧਨੁ ਅਖੁਟੁ ਨ ਨਿਖੁਟੈ ਨ ਜਾਇ ॥ ਪੂਰੈ ਸਤਿਗੁਰਿ ਦੀਆ ਦਿਖਾਇ ॥ ਅਪੁਨੇ ਸਤਿਗੁਰ ਕਉ ਸਦ ਬਲਿ ਜਾਈ ॥ ਗੁਰ ਕਿਰਪਾ ਤੇ ਹਰਿ ਮੰਨਿ ਵਸਾਈ ॥੧॥ ਸੇ ਧਨਵੰਤ ਹਰਿ ਨਾਮਿ ਲਿਵ ਲਾਇ ॥ ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ ਤੇ ਵਸੈ ਮਨਿ ਆਇ ॥ ਰਹਾਉ ॥ ਅਵਗੁਣ ਕਾਟਿ ਗੁਣ ਰਿਦੈ ਸਮਾਇ ॥ ਪੂਰੇ ਗੁਰ ਕੈ ਸਹਜਿ ਸੁਭਾਇ ॥ ਪੂਰੇ ਗੁਰ ਕੀ ਸਾਚੀ ਬਾਣੀ ॥ ਸੁਖ ਮਨ ਅੰਤਰਿ ਸਹਜਿ ਸਮਾਣੀ ॥੨॥ ਏਕੁ ਅਚਰਜੁ ਜਨ ਦੇਖਹੁ ਭਾਈ ॥ ਦੁਬਿਧਾ ਮਾਰਿ ਹਰਿ ਮੰਨਿ ਵਸਾਈ ॥ ਨਾਮੁ ਅਮੋਲਕੁ ਨ ਪਾਇਆ ਜਾਇ ॥ ਗੁਰ ਪਰਸਾਦਿ ਵਸੈ ਮਨਿ ਆਇ ॥੩॥ ਸਭ ਮਹਿ ਵਸੈ ਪ੍ਰਭੁ ਏਕੋ ਸੋਇ ॥ ਗੁਰਮਤੀ ਘਟਿ ਪਰਗਟੁ ਹੋਇ ॥ ਸਹਜੇ ਜਿਨਿ ਪ੍ਰਭੁ ਜਾਣਿ ਪਛਾਣਿਆ ॥ ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥
ਅਰਥ: ਰਾਗ ਧਨਾਸਰੀ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਇਹ ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ, ਨਾਹ ਇਹ (ਖ਼ਰਚਿਆਂ) ਮੁੱਕਦਾ ਹੈ, ਨਾਹ ਇਹ ਗਵਾਚਦਾ ਹੈ। (ਇਸ ਧਨ ਦੀ ਇਹ ਸਿਫ਼ਤਿ ਮੈਨੂੰ) ਪੂਰੇ ਗੁਰੂ ਨੇ ਵਿਖਾ ਦਿੱਤੀ ਹੈ। (ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਗੁਰੂ ਦੀ ਕਿਰਪਾ ਨਾਲ ਪਰਮਾਤਮਾ (ਦਾ ਨਾਮ-ਧਨ ਆਪਣੇ) ਮਨ ਵਿਚ ਵਸਾਂਦਾ ਹਾਂ ॥੧॥ (ਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ (ਆਤਮਕ ਜੀਵਨ ਦੇ) ਸ਼ਾਹ ਬਣ ਗਏ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ) ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧਨ ਪਰਗਟ ਕਰ ਦਿੱਤਾ। ਹੇ ਭਾਈ! ਇਹ ਨਾਮ-ਧਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿਚ ਆ ਕੇ ਵੱਸਦਾ ਹੈ ॥ ਰਹਾਉ ॥ (ਹੇ ਭਾਈ! ਗੁਰੂ ਸਰਨ ਆਏ ਮਨੁੱਖ ਦੇ) ਔਗੁਣ ਦੂਰ ਕਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ (ਉਸ ਦੇ) ਹਿਰਦੇ ਵਿਚ ਵਸਾ ਦੇਂਦਾ ਹੈ। (ਇਸ ਬਾਣੀ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸਮਾਈ ਹੋਈ ਰਹਿੰਦੀ ਹੈ। (ਹੇ ਭਾਈ!) ਪੂਰੇ ਗੁਰੂ ਦੀ (ਉਚਾਰੀ ਹੋਈ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ- (ਮਨੁੱਖ ਦੇ) ਮਨ ਵਿਚ ਆਤਮਕ ਹੁਲਾਰੇ ਪੈਦਾ ਕਰਦੀ ਹੈ ॥੨॥ ਹੇ ਭਾਈ ਜਨੋ! ਇਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ। (ਗੁਰੂ ਮਨੁੱਖ ਦੇ ਅੰਦਰੋਂ) ਤੇਰ-ਮੇਰ ਮਿਟਾ ਕੇ ਪਰਮਾਤਮਾ (ਦਾ ਨਾਮ ਉਸ ਦੇ) ਮਨ ਵਿਚ ਵਸਾ ਦੇਂਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਅਮੋਲਕ ਹੈ, (ਕਿਸੇ ਭੀ ਦੁਨਿਆਵੀ ਕੀਮਤ ਨਾਲ) ਨਹੀਂ ਮਿਲ ਸਕਦਾ। (ਹਾਂ,) ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ ॥੩॥ (ਹੇ ਭਾਈ! ਭਾਵੇਂ) ਉਹ ਇੱਕ ਪਰਮਾਤਮਾ ਆਪ ਹੀ ਸਭ ਵਿਚ ਵੱਸਦਾ ਹੈ, (ਪਰ) ਗੁਰੂ ਦੀ ਮਤਿ ਉਤੇ ਤੁਰਿਆਂ ਹੀ (ਮਨੁੱਖ ਦੇ) ਹਿਰਦੇ ਵਿਚ ਪਰਗਟ ਹੁੰਦਾ ਹੈ। ਆਤਮਕ ਅਡੋਲਤਾ ਵਿਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ (ਉਸ ਨੂੰ ਆਪਣੇ ਅੰਦਰ ਵੱਸਦਾ) ਪਛਾਣ ਲਿਆ ਹੈ, ਨਾਨਕ ਜੀ! ਉਸ ਨੂੰ ਪਰਮਾਤਮਾ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਪਤੀਜਿਆ ਰਹਿੰਦਾ ਹੈ ॥੪॥੧॥
सोरठि महला ५ घरु १ असटपदीआ ੴ सतिगुर प्रसादि ॥ सभु जगु जिनहि उपाइआ भाई करण कारण समरथु ॥ जीउ पिंडु जिनि साजिआ भाई दे करि अपणी वथु ॥ किनि कहीऐ किउ देखीऐ भाई करता एकु अकथु ॥ गुरु गोविंदु सलाहीऐ भाई जिस ते जापै तथु ॥१॥ मेरे मन जपीऐ हरि भगवंता ॥ नाम दानु देइ जन अपने दूख दरद का हंता ॥ रहाउ ॥ मेरे मन जपीऐ हरि भगवंता ॥ नाम दानु देइ जन अपने दूख दरद का हंता ॥ रहाउ ॥ जा कै घरि सभु किछु है भाई नउ निधि भरे भंडार ॥ तिस की कीमति ना पवै भाई ऊचा अगम अपार ॥ जीअ जंत प्रतिपालदा भाई नित नित करदा सार ॥ सतिगुरु पूरा भेटीऐ भाई सबदि मिलावणहार ॥२॥
राग सोरठि, घर १ में गुरु अर्जनदेव जी की आठ बन्दों वाली बाणी। अकाल पुरख एक है और सतगुरु की कृपा द्वारा मिलता है। हे भाई! जिस परमात्मा ने आप ही सारा जगत पैदा किया है, जो सरे जगत का मूल है, जो सारी ताकतों का मालिक है, जिस ने अपनी ताकत दे कर (मनुख की) जान और सरीर पैदा किया है, वह करतार (तो) किसी भी तरह बयां नहीं किया जा सकता। हे भाई! उस करतार का सवरूप बताया नहीं जा सकता। उस को कैसे देखा जाये? हे भाई! गोबिंद के रूप गुरु की सिफत करनी चाहिये, क्योंकि गुरु से ही सरे जगत के मूल की सूझ पाई जा सकती है॥१॥ हे मेरे मन! (सदा) हरी परमात्मा का नाम जपना चाहिए। वह भगवन अपने सेवक को अपने नाम की दात देता है। वह सारे दुःख और पीड़ा का नास करने वाला है॥रहाउ॥ हे भाई! जिस प्रभू के घर में हरेक चीज मौजूद है, जिस के घर में जगत के सारे नौ ही खजाने विद्यमान हैं, जिसके घर में भंडारे भरे पड़े हैं, उसका मूल्य नहीं आंका जा सकता। वह सबसे ऊँचा है, वह अपहुँच है, वह बेअंत है। हे भाई! वह प्रभू सारे जीवों की पालना करता है, वह सदा ही (सब जीवों की) संभाल करता है। (उसका दर्शन करने के लिए) हे भाई! पूरे गुरू को मिलना चाहिए, (गुरू ही अपने) शबद में जोड़ के परमात्मा के साथ मिला सकने वाला है।२।
ਅੰਗ : 639
ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥ ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥ ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥ ਮੇਰੇ ਮਨ ਜਪੀਐ ਹਰਿ ਭਗਵੰਤਾ ॥ ਨਾਮ ਦਾਨੁ ਦੇਇ ਜਨ ਅਪਨੇ ਦੂਖ ਦਰਦ ਕਾ ਹੰਤਾ ॥ ਰਹਾਉ ॥ ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥ ਤਿਸ ਕੀ ਕੀਮਤਿ ਨਾ ਪਵੈ ਭਾਈ ਊਚਾ ਅਗਮ ਅਪਾਰ ॥ ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ ॥ ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ ॥੨॥
ਅਰਥ: ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ, ਜਿਸ ਨੇ ਆਪਣੀ ਸੱਤਿਆ ਦੇ ਕੇ (ਮਨੁੱਖ ਦਾ) ਜਿੰਦ ਤੇ ਸਰੀਰ ਪੈਦਾ ਕੀਤਾ ਹੈ, ਉਹ ਕਰਤਾਰ (ਤਾਂ) ਕਿਸੇ ਪਾਸੋਂ ਭੀ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਭਾਈ! ਉਹ ਕਰਤਾਰ ਦਾ ਸਰੂਪ ਦਸਿਆ ਨਹੀਂ ਜਾ ਸਕਦਾ। ਉਸ ਨੂੰ ਕਿਵੇਂ ਵੇਖਿਆ ਜਾਏ? ਹੇ ਭਾਈ! ਗੋਬਿੰਦ ਦੇ ਰੂਪ ਗੁਰੂ ਦੀ ਸਿਫ਼ਤ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ ॥੧॥ ਹੇ ਮੇਰੇ ਮਨ! (ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ। ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ ॥ ਰਹਾਉ॥ ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਹਰੇਕ ਚੀਜ਼ ਮੌਜੂਦ ਹੈ, ਜਿਸ ਦੇ ਘਰ ਵਿਚ ਜਗਤ ਦੇ ਸਾਰੇ ਨੌ ਹੀ ਖ਼ਜ਼ਾਨੇ ਮੌਜੂਦ ਹਨ, ਜਿਸ ਦੇ ਘਰ ਵਿਚ ਭੰਡਾਰੇ ਭਰੇ ਪਏ ਹਨ ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਸਭ ਤੋਂ ਉੱਚਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ। ਹੇ ਭਾਈ! ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਸਦਾ ਹੀ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ। (ਉਸ ਦਾ ਦਰਸਨ ਕਰਨ ਲਈ) ਹੇ ਭਾਈ! ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, (ਗੁਰੂ ਹੀ ਆਪਣੇ) ਸ਼ਬਦ ਵਿਚ ਜੋੜ ਕੇ ਪਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ।੨।
ਵਾਰ ਮੂਸੇ ਕੀ
ਪ੍ਰਚਲਿਤ ਰਵਾਇਤ ਅਨੁਸਾਰ ਮੂਸਾ ਬੜਾ ਸੂਰਬੀਰ ਅਤੇ ਅਣਖ ਵਾਲਾ ਜਾਗੀਰਦਾਰ ਸੀ। ਉਸ ਦੀ ਮੰਗੇਤਰ ਦਾ ਕਿਸੇ ਹੋਰ ਰਜਵਾੜੇ ਨਾਲ ਵਿਆਹ ਹੋ ਗਿਆ। ਮੂਸੇ ਤੋਂ ਇਹ ਸਭ ਕੁਝ ਸਹਿਆ ਨਾ ਗਿਆ। ਉਸ ਨੇ ਉਸ ਜਾਗੀਰਦਾਰ ਉੱਤੇ ਹਮਲਾ ਕਰ ਦਿੱਤਾ ਅਤੇ ਆਪਣੀ ਮੰਗੇਤਰ ਸਮੇਤ ਉਸ ਨੂੰ ਪਕੜ ਕੇ ਲੈ ਆਇਆ। ਜਦੋਂ ਮੰਗੇਤਰ ਨੂੰ ਉਸ ਨੇ ਸੰਬੋਧਨ ਕੀਤਾ ਕਿ ਤੇਰੇ ਮਨ ਦੀ ਇੱਛਾ ਕੀ ਹੈ? ਤੂੰ ਕਿਸ ਨਾਲ ਰਹਿਣਾ ਚਾਹੁੰਦੀ ਹੈਂ? ਤਾਂ ਉਸ ਨੇ ਉੱਤਰ ਦਿੱਤਾ ਕਿ ਜਿਸ ਨਾਲ ਮੇਰਾ ਵਿਆਹ ਹੋ ਚੁਕਿਆ ਹੈ ਮੈਂ ਉਸੇ ਦੀ ਪਤਨੀ ਵਜੋਂ ਰਹਾਂਗੀ। ਉਸ ਇਸਤਰੀ ਦੀ ਇੱਛਾ ਜਾਣ ਕੇ ਮੂਸਾ ਬੜਾ ਖੁਸ਼ ਹੋਇਆ ਅਤੇ ਦੋਹਾਂ ਨੂੰ ਬੜੇ ਮਾਣ-ਸਤਿਕਾਰ ਨਾਲ ਵਿਦਾ ਕੀਤਾ। ਮੂਸੇ ਦੀ ਉਦਾਰਤਾ ਅਤੇ ਬਹਾਦਰੀ ’ਤੇ ਕਿਸੇ ਢਾਡੀ ਨੇ ਦਿਲ ਨੂੰ ਕੀਲ ਲੈਣ ਵਾਲੀ ਵਾਰ ਲਿਖੀ ਜੋ ਬਹੁਤ ਹਰਮਨ ਪਿਆਰੀ ਹੋਈ। ਇਸ ਵਾਰ ਦੀ ਵੰਨਗੀ ਇਸ ਪ੍ਰਕਾਰ ਹੈ:
ਤ੍ਰੈ ਸੈ ਸਠ ਮਰਾਤਬਾ, ਇਕਿ ਘੁਰਿਐ ਡੱਗੇ।
ਚੜ੍ਹਿਆ ਮੂਸਾ ਪਾਤਸਾਹ, ਸਭ ਸੁਣਿਆ ਜੱਗੇ।
ਦੰਦ ਚਿੱਟੇ ਬਡ ਹਾਥੀਆਂ ਕਹੁ ਕਿਤ ਵਰੱਗੇ ।
ਰੁੱਤ ਪਛਾਤੀ ਬਗੁਲਿਆਂ, ਘਟ ਕਾਲੀ ਬੱਗੇ।
ਏਹੀ ਕੀਤੀ ਮੂਸਿਆ ਕਿਨ ਕਰੀ ਨ ਅੱਗੇ।
ਇਸ ਵਾਰ ਦੀ ਧੁਨੀ ’ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ‘ਕਾਨੜੇ ਕੀ ਵਾਰ’ ਨੂੰ ਗਾਉਣ ਦਾ ਸੰਕੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੀਤਾ ਹੈ ।
(ਚਲਦਾ )
जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥
अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥
ਅੰਗ : 696
ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
ਅਰਥ: ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥
सलोक मः ३ ॥ अपणा आपु न पछाणई हरि प्रभु जाता दूरि ॥ गुर की सेवा विसरी किउ मनु रहै हजूरि ॥ मनमुखि जनमु गवाइआ झूठै लालचि कूरि ॥ नानक बखसि मिलाइअनु सचै सबदि हदूरि ॥१॥
(हे भाई! अपने मन के पीछे चलने वाला मनुख) अपने आत्मिक जीवन को (कभी) परखता नहीं, वह परमात्मा को (कहीं) दूर बस्ता समझता है, उस को गुरु के बताये हुए काम (सदा) भूले रहता हैं, (इस लिए उस का) मन (परमात्मा की) हजूरी में (कभी) नहीं टिकता। हे नानक! अपने मन के पीछे चलने वाले मनुख ने झूठे लालच में (लग के) माया के मोह में (फस के ही अपना) जीवन गवा लिया होता है। जो मनुख सिफत-सलाह वाले गुरु-शब्द के द्वारा (परमात्मा की) हजूरी में टिके रहते हैं, उन को परमात्मा ने कृपा कर के (अपने चरणों में) मिला लिया होता है।१।