धनासरी महला ४ ॥ कलिजुग का धरमु कहहु तुम भाई किव छूटह हम छुटकाकी ॥ हरि हरि जपु बेड़ी हरि तुलहा हरि जपिओ तरै तराकी ॥१॥ हरि जी लाज रखहु हरि जन की ॥ हरि हरि जपनु जपावहु अपना हम मागी भगति इकाकी ॥ रहाउ ॥ हरि के सेवक से हरि पिआरे जिन जपिओ हरि बचनाकी ॥ लेखा चित्र गुपति जो लिखिआ सभ छूटी जम की बाकी ॥२॥ हरि के संत जपिओ मनि हरि हरि लगि संगति साध जना की ॥ दिनीअरु सूरु त्रिसना अगनि बुझानी सिव चरिओ चंदु चंदाकी ॥३॥ तुम वड पुरख वड अगम अगोचर तुम आपे आपि अपाकी ॥ जन नानक कउ प्रभ किरपा कीजै करि दासनि दास दसाकी ॥४॥६॥

अर्थ :-हे भगवान जी ! (दुनिया के विकारों के झंझटों में से) अपने सेवक की इज्ज़त बचा ले। हे हरि ! मुझे अपना नाम जपने की समरथा दे। मैं (तेरे से) सिर्फ तेरी भक्ति का दान मांग रहा हूँ।रहाउ। हे भाई ! मुझे वह धर्म बता जिस के साथ जगत के विकारों के झंझटों से बचा जा सके। मैं इन झंझटों से बचना चाहता हूँ। बता; मैं कैसे बचूँ? (उत्तर-) परमात्मा के नाम का जाप कश्ती है,नाम ही तुलहा है। जिस मनुख ने हरि-नाम जपा वह तैराक बन के (संसार-सागर से) पार निकल जाता है।1। हे भाई ! जिन मनुष्यों ने गुरु के वचनों के द्वारा परमात्मा का नाम जपा, वह सेवक परमात्मा को प्यारे लगते हैं। चित्र गुप्त ने जो भी उन (के कर्मो) का लेख लिख रखा था, धर्मराज का वह सारा हिसाब ही खत्म हो जाता है।2। हे भाई ! जिन संत जनों ने साध जनों की संगत में बैठ के अपने मन में परमात्मा के नाम का जाप किया, उन के अंदर कलिआण रूप (परमात्मा प्रकट हो गया, मानो) ठंडक पहुचाने वाला चाँद चड़ गया, जिस ने (उन के मन में से) तृष्णा की अग्नि बुझा दी; (जिस ने विकारों का) तपता सूरज (शांत कर दिया)।3। हे भगवान ! तूं सब से बड़ा हैं, तूं सर्व-व्यापक हैं; तूं अपहुंच हैं; ज्ञान-इन्द्रियों के द्वारा तेरे तक पहुंच नहीं हो सकती। तूं (हर जगह) आप ही आप हैं। हे भगवान ! अपने दास नानक ऊपर कृपा कर, और, अपने दासो के दासो का दास बना ले।4।6।



Share On Whatsapp

Leave a comment




ਅੰਗ : 668

ਧਨਾਸਰੀ ਮਹਲਾ ੪ ॥ ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥ ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥ ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥ ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥੨॥ ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥ ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥੩॥ ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ ॥ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥੪॥੬॥

ਅਰਥ : ਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ। ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ। ਰਹਾਉ। ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ? (ਉੱਤਰ—) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।1। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਚਿੱਤਰ ਗੁਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ।2। ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ, ਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ,ਮਾਨੋ) ਠੰਢਕ ਪੁਚਾਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ)।3। ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹੁੰਚ ਹੈਂ; ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ। ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।4।6।



Share On Whatsapp

Leave a Comment
SIMRANJOT SINGH : Waheguru Ji🙏

जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥

अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥



Share On Whatsapp

Leave a comment


ਅੰਗ : 696

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥

ਅਰਥ : ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥



Share On Whatsapp

Leave a Comment
Randeep Singh : ਧੰਨ ਗੁਰੂ ਰਾਮ ਦਾਸ ਜੀ





Share On Whatsapp

Leave a comment




Share On Whatsapp

Leave a comment




Share On Whatsapp

Leave a comment






Share On Whatsapp

Leave a Comment
Tajinder Singh : Dhan Guru Ram Das Ji



Share On Whatsapp

Leave a Comment
Harpreet Singh : Dhan Guru Ramdass Sahib G



Share On Whatsapp

Leave a comment




ਕਿਸ਼ਨ ਕੌਰ ਦਾ ਜਨਮ ੧੮੫੬ ਈ . ਵਿਚ , ਸੂਬਾ ਸਿੰਘ ਦੇ ਘਰ ਮਾਤਾ ਸੋਭਾ ਰਾਣੀ ਦੀ ਕੁੱਖੋਂ ਪਿੰਡ ਲੋਹਗੜ੍ਹ ਜ਼ਿਲ੍ਹਾ ਲੁਧਿਆਣਾ ਵਿਚ ਹੋਇਆ । ਆਪ ਦਾ ਪਿਤਾ ਜੀ ਰਾਜਪੂਤ ( ਸੁਨਿਆਰ ਦਾ ਕੰਮ ਕਰਦਾ ਸੀ ) ਪਹਿਲਾਂ ਕੁਝ ਚਿਰ ਲੋਹਗੜ੍ਹ ਰਹਿ ਫਿਰ ਉਹ ਘਰੋਗੀ ਕਾਰੋਬਾਰ ਕਰ ਕੇ ਪਿੰਡ ਚੌਧਰ ਜ਼ਿਲ੍ਹਾ ਫੀਰੋਜ਼ਪੁਰ ਵਿਚ ਜਾ ਵਸਿਆ । ਇਸੇ ਪਿੰਡ ਬੀਬੀ ਕਿਸ਼ਨ ਕੌਰ ਨੇ ਆਪਣੇ ਗੁੱਡੀਆਂ ਪਟੋਲਿਆਂ ਨਾਲ ਖੇਡ ਕੇ ਬਚਪਨ ਬਿਤਾਇਆ ਤੇ ਗੁਰਦੁਆਰੇ ਤੋਂ ਗੁਰਮੁਖੀ ਸਿਖ ਕੇ ਗੁਰਬਾਣੀ ਤੇ ਗੁਰਇਤਿਹਾਸ ਦੀ ਸਿਖਿਆ ਲਈ ਤੇ ਧਾਰਮਿਕ ਵਿਦਿਆ ਵੀ ਪ੍ਰਾਪਤ ਕੀਤੀ । ਪੰਜ ਗ੍ਰੰਥੀ ਪੜ੍ਹ ਪਾਠ ਕਰਨਾ ਸਿਖਿਆ । ਸੰਨ ੧੮੭੫ ਵਿਚ ਕਿਸ਼ਨ ਕੌਰ ਜੁਆਨ ਹੋਈ ਤਾਂ ਇਸ ਦਾ ਵਿਆਹ , ਹਰਨਾਮ ਸਿੰਘ ਕਾਂਉਕੇ ਕਲਾਂ ਜ਼ਿਲ੍ਹਾ ਲੁਧਿਆਣਾ ਨਾਲ ਕਰ ਦਿੱਤਾ । ਸ . ਹਰਨਾਮ ਸਿੰਘ ਤੇ ਇਸ ਦਾ ਭਰਾ ਧੰਨਾ ਸਿੰਘ ਦੋਵੇਂ ਫ਼ੌਜ ਵਿਚ ਭਰਤੀ ਹੋ ਗਏ ਤੇ ਇਨਾਂ ਦਾ ਵੱਡਾ ਭਰਾ ਬੁੱਧੂ ਰਾਮ ਘਟੀਆ ਤੇ ਕਮੀਨੇ ਸੁਭਾਅ ਦਾ ਹਿੰਦੂ ਸੀ । ਇਸ ਦੀ ਦੋਵਾਂ ਭਰਾਵਾਂ ਨਾਲ ਨਾ ਬਣਦੀ । ਕਿਸ਼ਨ ਕੌਰ ਦੇ ਨੇਕ ਤੇ ਹਲੀਮੀ ਭਰਪੂਰ ਸੁਭਾਅ ਦਾ ਵੀ ਇਸ ਤੇ ਕੋਈ ਅਸਰ ਨਾ ਹੋਇਆ । ਇਹ ਦੋਵਾਂ ਅੰਮ੍ਰਿਤਧਾਰੀ ਭਰਾਵਾਂ ਨੂੰ ਵੇਖ ਕੇ ਕੁੜਦਾ ਰਹਿੰਦਾ । ਕਿਸ਼ਨ ਕੌਰ ਦੇ ਲੜਕੇ ਜਨਮੇ ਪਰ ਪ੍ਰਮਾਤਮਾ ਦਾ ਹੁਕਮ ਨਾ ਰਹੇ। ਇਸ ਤੋਂ ਬਾਅਦ ਹਰਨਾਮ ਸਿੰਘ ਦੇ ਘਰ ਕੋਈ ਸੰਤਾਨ ਨਾ ਹੋਈ ਤਾਂ ਇਸ ਨੇ ਆਪਣੇ ਸਾਲੇ ਦਾ ਲੜਕਾ ਖਜ਼ਾਨ ਸਿੰਘ ਕਿਸ਼ਨ ਕੌਰ ਦੇ ਗੋਦੀ ਪਾ ਦਿੱਤਾ । ਦੋਵੇਂ ਭਰਾ ਫਿਰ ਛੁੱਟੀ ਕੱਟ ਕੇ ਬਰਮਾ ਚਲੇ ਗਏ । ਹਰਨਾਮ ਸਿੰਘ ਫੌਜ ਵਿਚ ਰਿਸਾਲਦਾਰ ਬਣ ਗਿਆ । ਪਹਿਲਾਂ ਸ ਹਰਨਾਮ ਸਿੰਘ ਕਾਲ ਵਸ ਹੋ ਗਿਆ ਪੰਜ ਸਾਲ ਬਾਦ ਧੰਨਾ ਸਿੰਘ ਵੀ ਚੱਲ ਵਸਿਆ । ਖਜ਼ਾਨ ਸਿੰਘ ਵੱਡਾ ਹੋ ਕੇ ਆਪਣੀ ਭੂਆ ਦੀ ਚੰਗੀ ਦੇਖ ਭਾਲ ਕਰਦਾ ਤੇ ਆਗਿਆ ਵਿਚ ਰਹਿੰਦਾ । ਤੇ ਪੁੱਤਰਾਂ ਵਾਂਗ ਇਸ ਦੀ ਇੱਜ਼ਤਮਾਨ ਤੇ ਸਤਿਕਾਰ ਕਰਦਾ ਤੇ ਕੋਈ ਦਿੱਕਤ ਨਾ ਆਉਣ ਦੇਂਦਾ । ਕਿਸ਼ਨ ਕੌਰ ਦੀ ਜੁਰਅਤ : ਇਕ ਵਾਰ ਇਸ ਦਾ ਜੇਠ ਬੁੱਧੂ ਰਾਮ ਇਸ ਨੂੰ ਬਹੁਤ ਤੰਗ ਕਰਨ ਲੱਗਾ । ਇਸ ਦੇ ਕਾਮੇ ਨੂੰ ਖੂਹ ਦਾ ਪਾਣੀ ਨਾਂ ਲਾਉਣ ਦੇਵੇ ਤੇ ਉਸ ਨੂੰ ਕਹਿੰਦਾ ਕਿ ਆਪਣੀ ਮਾਲਕ ਨੂੰ ਕਹੁ ਉਹ ਤੈਨੂੰ ਖੂਹ ਹੋਰ ਲਵਾ ਦੇਵੇ । ਇਸ ਖੂਹ ਤੋਂ ਪਾਣੀ ਨਹੀਂ ਲਾ ਸਕਦਾ । ਜਦੋਂ ਇਹ ਗੱਲ ਕਿਸ਼ਨ ਕੌਰ ਨੂੰ ਉਸ ਦੇ ਰਾਹਕਨ ਦੱਸੀ ਤਾਂ ਉਹ ਉਸੇ ਵੇਲੇ ਡਾਂਗ ਫੜ ਕੇ ਨਾਲ ਤੁਰ ਪਈ । ਬੁੱਧੂਰਾਮ ਬੈਠਾ ਗਾਹਟੀ ਤੇ ਖੂਹ ਦੇ ਬਲਦ ਹਿੱਕ ਰਿਹਾ ਸੀ । ਸ਼ੇਰਨੀ ਖੂਹ ਤੇ ਪੁੱਜੀ ਡਾਂਗ ਰੱਖ ਕੇ ਉਸ ਨੂੰ ਪੁੱਛਣ ਲੱਗੀ ਕਿ ਉਸ ਦੀ ਕੀ ਮਰਜ਼ੀ ਬੁੱਧੂਰਾਮ ਅੱਗੋਂ ਉਲਟਾ ਬੋਲਦਿਆਂ ਗਾਟੀ ਤੋਂ ਉਤਰ ਕੇ ਇਸ ਵੱਲ ਵਧ ਰਿਹਾ ਸੀ ਕਿ ਇਸ ਨੇ ਉਸ ਦੇ ਮੂੰਹ ਤੇ ਏਡੇ ਜੋਰ ਦੀ ਥਪੜ ਮਾਰਿਆ ਤੇ ਉਹ ਉਡੀ ਦੂਰ ਜਾ ਡਿੱਗਾ । ਫਿਰ ਆਪਣੀ ਡਾਂਗ ਫੜ ਕੇ ਉਠਾਈ ਤਾਂ ਕਹਿਣ ਲੱਗਾ ਉਹ ਹੁਣੇ ਖੂਹ ਛੱਡ ਦਿੰਦਾ ਹੈ ਆਪਣੇ ਬਲਦ ਲਿਆ ਕੇ ਜੋੜ ਲਵੋ । ਅੱਗੇ ਤੋਂ ਉਹ ਕੰਨ ਪਾਇਆ ਨਹੀਂ ਦੁਖਿਆ । ਤਿਆਗ ਤੇ ਸੇਵਾ ਭਾਵ ਦਾ ਜੀਵਨ : ਉਸ ਦੇ ਪਤੀ ਦੇ ਸੁਰਗਵਾਸ ਹੋਣ ੧੯੦੨ ਤੋਂ ੧੯੨੦ ਤੱਕ ਮਾਤਾ ਕਿਸ਼ਨ ਕੌਰ ਨੇ ਪਿੰਡ ਕਾਉਕੇ ਕਲਾਂ ਦੀ ਸੰਗਤ ਤਿਆਰ ਕੀਤੀ । ਸੇਵਾ ਭਾਵ ਪੈਦਾ ਕੀਤਾ ਤੇ ਚੰਗਾ ਜੀਵਨ ਬਤੀਤ ਕੀਤਾ । ਮਾਤਾ ੧੯੦੩ ਚ ਸ੍ਰੀ ਹਜ਼ੂਰ ਸਾਹਿਬ ਤੋਂ ਅੰਮ੍ਰਿਤ ਛਕ ਕੇ ਪੂਰੇ ਸਿੱਖੀ ਬਾਣੇ ਸਿਰ ਤੇ ਦਸਤਾਰ ਸਜਾ ਲਈ ਸੀ ਪੂਰਨ ਨਿਹੰਗਾਂ ਦਾ ਬਾਣਾ ਧਾਰਨ ਕਰ ਲਿਆ । ਸੰਗਤ ਨੇ ਪਾਤਸ਼ਾਹੀ ਛੇਵੀਂ ਦੇ ਗੁਰਦੁਆਰੇ ਗੁਰੂ ਸਰ ਦੀ ਸੇਵਾ ਮਾਤਾ ਦੇ ਜਿਮੇ ਲਾ ਦਿੱਤੀ । ਮਾਤਾ ਦਾ ਸ ਰਣਧੀਰ ਸਿੰਘ ਕਾਂਉਕੇ ਨੇ ਪੂਰਨ ਸਹਿਯੋਗ ਦਿੱਤਾ ਮਾਤਾ ਨੇ ਆਪਣੇ ਹੱਥੀਂ ਇਸ ਗੁਰਦੁਆਰਾ ਦੀ ਸੇਵਾ ਕੀਤੀ ਤੇ ਸੰਗਤਾਂ ਪਾਸੋਂ ਕਰਵਾਈ ।
ਅਕਾਲੀ ਲਹਿਰ ਵਿਚ ਕੁਦਣਾ :
ਮਾਤਾ ਕਿਸ਼ਨ ਕੌਰ ਜੀ ਹੁਣ ਗੁਰਦੁਆਰਾ ਗੁਰੂਸਰ ਦੀ ਸੇਵਾ ਤੋਂ ਇਲਾਵਾ ਕਈ ਵਾਰ ਸ੍ਰੀ ਅੰਮ੍ਰਿਤਸਰ ਜਲੰਧਰ ਤੇ ਲੁਧਿਆਣਾ ਪੁੱਜ ਆਪਣੇ ਜਥੇ ਸਮੇਤ ਸਾਰੇ ਪੰਥਕ ਇਕੱਠਾ ਵਿਚ ਭਾਗ ਵੀ ਲੈਂਦੀ ਰਹੀ । ਮਾਤਾ ਕਿਸ਼ਨ ਕੌਰ ਨੇ ਸੰਤ ਲਖਬੀਰ ਸਿੰਘ ਦੀ ਖਾਲਸਾ ਬਰਾਦਰੀ ਜਾਤਪਾਤ ਤੋੜ ਸੰਸਥਾ ਵਿਚ ਸੰਤਾਂ ਦਾ ਕਾਫੀ ਸਹਿਯੋਗ ਦਿੱਤਾ । ਇਸੇ ਤਰ੍ਹਾਂ ੧੪ ਅਕਤੂਬਰ ੧੯੨੦ ਨੂੰ ਜਦ ਖਾਲਸਾ ਬਰਾਦਰੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਬਜ਼ਾ ਕੀਤਾ ਤੇ ਮਾਤਾ ਕਿਸ਼ਨ ਕੌਰ ਤੇ ਉਸਦਾ ਪਾਲਿਤ ਪੁੱਤਰ ਖਜ਼ਾਨ ਸਿੰਘ ਵੀ ਨਾਲ ਸਨ । ਇਹ ਪਹਿਲੇ ਮਹਿਲਾ ਸੀ ਜਿਨਾਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਮਹਾਨ ਯੋਗਦਾਨ ਪਾਇਆ ਹੈ ਇਸ ਤੋਂ ਮਾਤਾ ਜੀ ਦਾ ਆਦਰਮਾਨ ਵਧਿਆ ।
ਗੁਰੂ ਕੇ ਬਾਗ ਜ਼ਖ਼ਮੀਆਂ ਦੀ ਸੇਵਾ ਤੋਂ ਬੀ ਟੀ, ਦੇ ਥੱਪੜ :
ਹੁਣ ਮਾਤਾ ਕਿਸ਼ਨ ਕੌਰ ਨੇ ਘਰ ਬਾਰ ਤਿਆਗ ਕੇ ਅਕਾਲੀ ਲਹਿਰ ਵਿਚ ਛਾਲ ਮਾਰ ਦਿੱਤੀ ਜਿੱਥੇ ਵੀ ਸੇਵਾ ਦੀ ਲੋੜ ਹੁੰਦੀ ਉਠ ਭਜਦੀ । ਜਦੋਂ ਸੁਣਿਆ ਕਿ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਹੈ ਤਾਂ ਨਿਰਦੋਸ਼ ਸਿੰਘਾਂ ਤੇ ਅੰਨੇ ਵਾਹ ਤਸ਼ੱਦਦ ਤੇ ਡਾਂਗਾ ਨਾਲ ਸੈਂਕੜੇ ਸਿੰਘਾਂ ਨੂੰ ਕੁਟ ਕੁਟ ਕੇ ਜ਼ਖਮੀ ਕੀਤਾ ਜਾ ਰਿਹਾ ਹੈ ਤਾਂ ਮਾਤਾ ਕਿਸ਼ਨ ਦਾ ਹਿਰਦਾ ਪਿਘਰਿਆ । ਇਕ ਦਮ ਆਪ ਨੂੰ ਬੀਬੀਆਂ ਦਾ ਜਥਾ ਲੈ ਕੇ ਮਰਮ ਪੱਟੀ ਲਈ ਜਾ ਹਾਜ਼ਰ ਹੋਈ । ਗੁਰੂ ਕੇ ਬਾਗ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹਰੇਕ ਸਿੰਘ ਉਥੇ ਜਾ ਕੇ ਸ਼ਾਂਤਮਈ ਰਹਿਣ ਦਾ ਪ੍ਰਣ ਕਰ ਕੇ ਜਾਂਦਾ ਸੀ । ਉਧਰ ਬੀ.ਟੀ ਪੁਲਿਸ ਨਾਲ ਲਿਜਾ ਕੇ ਸਿੰਘਾਂ ਤੇ ਲਾਠੀਆਂ ਵਰਾਉਂਦਾ । ਪਰ ਸਿੰਘ ਅੱਗੇ ਹੱਥ ਨਹੀਂ ਚੁਕਦੇ । ਇਕ ਦਿਨ ਬੀ : ਟੀ : ਮਖੌਲ ਵਜੋਂ ਮਾਤਾ ਕਿਸ਼ਨ ਕੌਰ ਨੂੰ ਕਹਿਣ ਲੱਗਾ ਕਿ ” ਭੈਣ ਜੀ ਸਤਿ ਸੀ ਅਕਾਲ ਵੇਖੋ ਅਸਾਂ ਸਿੰਘਾਂ ਦੀ ਕਿਹੀ ਭੁਗਤ ਸੁਆਰੀ ਹੈ ਕਿ ਇਹ ਹਮੇਸ਼ਾਂ ਯਾਦ ਰੱਖਣਗੇ । ‘ ‘ ਇਹ ਤਾਅਨਾ ਅਮੇਜ਼ ਸ਼ਬਦ ਸੁਣ ਸ਼ੇਰਨੀ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ । ਅੱਗੇ ਹੋ ਕੇ ਬੀ ਟੀ ਦੇ ਮੂੰਹ ਤੇ ਐਸੇ ਜ਼ੋਰ ਦੀ ਥੱਪੜ ਮਾਰਿਆ ਕਿ ਉਹ ਬੁੜਕ ਕੇ ਕਿਨੀ ਦੂਰ ਜਾ ਡਿੱਗਾ ਤੇ ਕੁਸਕਿਆ ਤਕ ਨਹੀਂ । ਬੜੇ ਜੋਸ਼ ‘ ਚ ਅਣਖੀਲੀ ਸ਼ੇਰਨੀ ਨੇ ਕਿਹਾ ਕਿ “ ਫਰੰਗੀਆ । ਵੇਖ ਮੇਰੇ ਵੀਰਾ ਨੇ ਸ਼ਾਂਤਮਈ ਰਹਿਣ ਦਾ ਪ੍ਰਣ ਕੀਤਾ ਹੋਇਆ ਹੈ ਉਨਾਂ ਤਾਂ ਤੇਰੀਆਂ ਡਾਗਾਂ ਖਾ ਲਈਆਂ । ਪਰ ਮੈਂ ਸ਼ਾਂਤਮਈ ਦੀ ਕਾਇਲ ਨਹੀਂ ਹਾਂ । ਇਸ ਤਰ੍ਹਾਂ ਬੀਟੀ ਕਪੜੇ ਝਾੜਦਾ ਆਪਣੇ ਕੈਂਪ ਸ਼ਰਮਿੰਦਾ ਹੋ ਕੇ ਚਲਾ ਗਿਆ ।
ਜੈਤੋ ਤੇ ਨਾਭਾ ਵਿਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੇ ਮਦਿਉਲਾ ਡੇਹਰਾਦੂਨ ਜਲਾ ਵਤਨ ਕੀਤਾ ਗਿਆ ।
੧੯੨੩ ਵਿਚ ਇਸ ਭੈੜੀ ਚਾਲ ਵਿਰੁੱਧ ਸਿੱਖਾਂ ਵਿਚ ਰੋਸ ਦੀ ਲਹਿਰ ਫੈਲੀ ਮਾਤਾ ਕਿਸ਼ਨ ਨੇ ਪਿੰਡਾਂ ਵਿਚ ਫਿਰ ਪ੍ਰਚਾਰ ਕਰ ਤਗੜਾ ਜਥਾ ਤਿਆਰ ਕਰ ਇਸ ਵਿਚ ਭਾਗ ਲਿਆ । ਇਸ ਤੋਂ ਪਿਛੋਂ ਜੈਤੋ ( ਨਾਭਾ ) ਦੇ ਗੁਰਦੁਆਰੇ ਗੰਗਸਰ ਵਿਚ ਸਰਕਾਰ ਵਲੋਂ ਅਖੰਡ ਪਾਠ ਨੂੰ ਖੰਡਿਤ ਕੀਤੇ ਜਾਣ ਤੇ ਹੋਰ ਤੇਜ਼ ਹੋ ਗਈ ਸਰਕਾਰ ਪਾਸੋਂ ਇਸ ਧਾਰਮਿਕ ਰੋਕ ਨੂੰ ਦੂਰ ਕਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾ ਸ਼ਹੀਦੀ ਜਥਾ ੯ ਫਰਵਰੀ ੧੯੨੪ ਨੂੰ ਤੋਰਿਆ ਗਿਆ । ਮਾਤਾ ਜੀ ਵੀ ਕੇਸਰੀ ਸ਼ਹੀਦੀ ਬਾਣਾ ਪਹਿਨ ਆਪਣੇ ਵੀਰਾਂ ਨਾਲ ਸ਼ਾਮਲ ਹੋਈ । ਪਰ ਉਥੇ ਇਸ ਦੀ ਨਾਭਾ ਪੁਲਿਸ ਦਾ ਭੇਤ ਲੈਣ ਲਈ ਜ਼ਿੰਮੇਦਾਰੀ ਲਾ ਦਿੱਤੀ । ਫਿਰ ਕੀ ਸੀ ਇਸ ਸਿੱਖ ਬਾਣਾ ਲਾਹ ਕੇ ‘ ਜੈਨੀ ਸਾਧਣੀ ‘ ਦਾ ਭੇਸ ਧਾਰ ਲਿਆ । ਮੂੰਹ ਅੱਗੇ ਟੱਲੀ ( ਟਾਕੀ ) ਬਨੀ ਜਿਸ ਤਰਾਂ ਹੁਣ ਕਰੋਨਾਂ ਦੇ ਨਾ ਤੇ ਲੋਕ ਬੰਨੀ ਫਿਰਦੇ ਹਨ ਤੇ ਨੰਗੇ ਪੈਰੀਂ ਤੁਰੀ ਫਿਰਨਾ । ੨੧ ਫਰਵਰੀ ਨੂੰ ਜਦੋਂ ਜੈਤੋਂ ਦੇ ਜਥੇ ਤੇ ਗੋਲੀ ਚੱਲੀ ਅਨੇਕਾਂ ਸ਼ਹੀਦ ਤੇ ਫਟੜ ਹੋਏ ਤਾਂ ਮਾਤਾ ਕਿਸ਼ਨ ਕੌਰ ਨੇ ਗੁਪਤ ਢੰਗ ਨਾਲ ਸਾਰੀ ਜਾਣਕਾਰੀ ਅੰਮ੍ਰਿਤਸਰ ਪੁਚਾਈ ਤਾਂ ਜਿਹੜੇ ਤੱਥ ਪੁਲਿਸ ਗੁਪਤ ਰੱਖਣਾ ਚਾਹੁੰਦੀ ਸੀ ਉਨ੍ਹਾਂ ਦਾ ਪੜਦਾ ਇਹ ਮਾਤਾ ਖੋਹਲੀ ਜਾਂਦੀ ਸੀ ਹਾਰ ਕੇ ਇਸ ਤੇ ਪੁਲਿਸ ਨੂੰ ਸ਼ੱਕ ਪੈ ਹੀ ਗਿਆ । ਕਿਉਂਕਿ ਜੈਤੋਂ ਦੇ ਕਿਲ੍ਹੇ ਦੇ ਅੰਦਰ ਬਾਹਰ ਦੇ ਭੇਤ ਸਾਰੇ ਨਿਕਲ ਰਹੇ ਸਨ । ਇਕ ਦਮ ਮਾਤਾ ਕਿਸ਼ਨ ਕੌਰ ਨੂੰ ਗ੍ਰਿਫ਼ਤਾਰ ਕਰ ਨਾਭੇ ਜੇਲ੍ਹ ਵਿਚ ਭੇਜ ਦਿੱਤਾ । ਹੁਣ ਮਾਤਾ ਵਿਰੁੱਧ ਸਰਕਾਰ ਬੜੀ ਤਗੜੀ ਸਾਜ਼ਿਸ਼ ਦਾ ਮੁਕੱਦਮਾ ਤਿਆਰ ਕਰ ਲਿਆ । ਅਨੇਕ ਝੂਠੇ ਗਵਾਹ ਭੁਗਤਾਏ ਗਏ । ਮਾਤਾ ਨੂੰ ਕੋਈ ਉਜਰਦਾਰੀ ਕਰਨ ਦਾ ਅਵਸਰ ਨਾ ਦਿੱਤਾ ਗਿਆ । ਮਾਤਾ ਜੀ ਨੂੰ ਦੇਸ਼ ਧਰੋਹ ਦੇ ਦੋਸ਼ ਵਿਚ ਚਾਰ ਸਾਲ ਦੀ ਸਖਤ ਸਜ਼ਾ ਦਿੱਤੀ ਗਈ । ਜਦੋਂ ਅਗਸਤ ੧੯੨੬ ਵਿਚ ਗੁਰਦੁਆਰਾ ਐਕਟ ਬਣ ਜਾਣ ਕਰਕੇ ਹੋਰ ਕੈਦੀ ਤਾਂ ਛੱਡ ਦਿੱਤੇ , ਪਰ ਮਾਤਾ ਕਿਸ਼ਨ ਕੌਰ ਦੀ ਪੂਰੀ ਕੈਦ ਕੱਟ ਕੇ ੧੯੨੮ ਨੂੰ ਰਿਹਾ ਹੋਈ ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰੋਪਾ ਤੇ ” ਮਾਤਾ ” ਦੀ ਪਦਵੀ :
ਅਗਸਤ ੧੯੨੬ ਵਿਚ ਸਭ ਅਕਾਲੀ ਰਿਹਾਅ ਕਰ ਦਿੱਤੇ ਗਏ । ਪਰ ਜਿਨ੍ਹਾਂ ਨੂੰ ਅਦਾਲਤ ਵਲੋਂ ਸਜਾਵਾਂ ਮਿਲ ਚੁੱਕੀਆਂ ਸਨ । ਉਹ ਨਾ ਛੱਡੇ । ਮਾਤਾ ਕਿਸ਼ਨ ਕੌਰ ਉਨਾਂ ਸਜ਼ਾ ਯਾਫਤਾ ਕੈਦੀਆਂ ਵਿਚੋਂ ਸੀ । ਜੋ ਸਾਰੇ ਆਪਣੀ ਪੂਰੀ ਕੈਦ ਭੁਗਤ ੧੯੨੮ ਵਿਚ ਰਿਹਾਅ ਹੋਏ ਸਨ । ਜਦੋਂ ਮਾਤਾ ਜੀ ਵੀ ਰਿਹਾਅ ਹੋ ਅੰਮ੍ਰਿਤਸਰ ਪੁੱਜੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਲੋਂ ਆਪ ਨੂੰ ਸ਼ਾਨਦਾਰ ਸਿਰੋਪਾ ਬਖਸ਼ਿਆ ਗਿਆ ” ਮਾਤਾ ’ ਦੀ ਪਦਵੀ ਤੇ ੧੫ ਰੁਪੈ ਮਾਹਵਾਰੇ ਪੈਨਸ਼ਨ ਦਿੱਤੀ ਗਈ । ਫਿਰ ਏਥੋਂ ਇਕ ਜਲੂਸ ਦੇ ਰੂਪ ਵਿਚ ਇਸ ਦੇ ਪਿੰਡ ਕਾਉਕੇ ਲਿਜਾਇਆ ਗਿਆ । ਅੱਗੋਂ ਲੁਧਿਆਣੇ ਜ਼ਿਲ੍ਹੇ ਦੀ ਸੰਗਤ ਨੇ ਇਸ ਪਿੰਡ ਕਾਉਕੇ ਪੁੱਜਣ ਤੇ ਨਿੱਘਾ ਸਤਿਕਾਰ ਭਰਿਆ ਸਵਾਗਤ ਕੀਤਾ ਹੁਣ ਹਰ ਕੋਈ ਆਪ ਨੂੰ ਮਾਤਾ ਕਰ ਕੇ ਸਨਮਾਨ ਕਰਨ ਲੱਗਾ । ਇਲਾਕੇ ਦੀ ਸੰਗਤ ਵਲੋਂ ਸਨਮਾਨ ਪੱਤਰ : ਜੁਲਾਈ ੧੯੨੮ ਦੇ ਪਹਿਲੇ ਹਫਤੇ ਕੌਮੀ ਦਰਦ ਅੰਮ੍ਰਿਤਸਰ ਦੇ ਸਟਾਫ ਵਲੋਂ ਅਤੇ ਹੋਰ ਇਲਾਕੇ ਦੀ ਸਿੱਖ ਸੰਗਤ , ਇਲਾਕੇ ਜਗਰਾਓ ਦੀ ਸੰਗਤ ਵਲੋਂ ਵੱਖ ਵੱਖ ਮਾਨ ਪੱਤਰ ਨਾਲ ਨਿਵਾਜਿਆ ਗਿਆ । ਉਸ ਵੇਲੇ ਦੇ ਮਾਨ ਪੱਤਰਾਂ ਵਿਚ ਹੇਠ ਲਿਖੀ ਕਵਿਤਾ ਤੋਂ ਉਨਾਂ ਦੀ ਉਚੇ ਵਿਅਕਤੀਗਤ ਦਾ ਪਤਾ ਲੱਗਦਾ ਮਾਈਆਂ ਜੱਗ ਦੇ ਵਿਚ ਅਨੇਕ ਭਾਵੇ ਐਪਰ ਤੁਦ ਦੇ ਨਹੀਂ ਕੋਈ ਤੁਲ ਮਾਈ । ਡਾਗਾਂ ਪੈਂਦੀਆਂ ਵਰਦੀਆਂ ਗੋਲੀਆਂ ਤੋਂ ਗਈ ਗੰਗਸਰ ਦੇ ਵਿਚ ਜੁਲ ਮਾਈ । ਨਾਭੇ ਜੇਲ੍ਹ ਅੰਦਰ ਜਿਥੇ ਦਿਨੇ ਰਾਤੀਂ ਝੱਖੜ ਜ਼ੁਲਮ ਦੇ ਰਹੇ ਸੀ ਝੁੱਲ ਮਾਈ । ਘਾਲਾਂ ਘਾਲੀਆਂ ਮੁਸ਼ਕਲਾਂ ਝੱਲੀਆਂ ਨੇ ਇਸ ਬਿਰਧ ਸਰੀਰ ਤੇ ਕੁੱਲ ਮਾਈ । ਧੰਨ ਧੰਨ ਕਹਿੰਦੇ ਮਾਈ ਕਿਸ਼ਨ ਕੌਰਾਂ ਜਦੋਂ ਖੁਲ੍ਹਦੇ ਸਾਡੇ ਬੁਲ੍ਹ ਮਾਈ । ਦੇਸ਼ ਮਾਲਵਾ ਕੀ ਪੰਥ ਖਾਲਸਾ ਹੀ , ਨਹੀਂ ਸਕਦਾ ਹੈ ਕਦੇ ਭੁੱਲ ਮਾਈ । ਸੀ ਤਖ਼ਤ ਅਕਾਲ ਦੇ ਹੁਕਮ ਉਤੇ , ਚਾੜੇ ਤੁਸਾਂ ਨੇ ਹੈਨ ਜੋ ਫੁਲ ਮਾਈ । ਬਹੁਤੀ ਗੱਲ ਕੀ ਤੇਰੀਆਂ ਕੁਰਬਾਨੀਆਂ ਦੀ ਕੋਈ ਸਕਦਾ ਪਾ ਨਹੀ ਮੁੱਲ ਮਾਈ ।
ਗੁਰਦੁਆਰਾ ਪਾ : ਛੇਵੀਂ ਦੀ ਮੁੜ ਸੇਵਾ :
ਨਾਭੇ ਤੋਂ ਰਿਹਾ ਹੋ ਕੇ ਪਿੰਡ ਆ ਕੇ ਗੁਰਦੁਆਰਾ ਗੁਰੂਸਰ ਪਾ : ਛੇਵੀਂ ਦੀ ਮੁੜ ਸੇਵਾ ਸੰਭਾਲ ਲਈ ਇਥੇ ਆਪਣੇ ਪਤੀ ਤੇ ਉਸਦੇ ਭਰਾ ਦੀ ਯਾਦ ਵਿਚ ਉਚਾ ਨਿਸ਼ਾਨ ਸਾਹਿਬ ਆਪਣੇ ਪਾਸੋਂ ਲਗਵਾ ਕੇ ਇਹ ਸ਼ਬਦ ਲਿਖਵਾਏ “ ਸਰਦਾਰ ਹਰਿਨਾਮ ਸਿੰਘ ਦਫ਼ੇਦਾਰ , ਧੰਨਾ ਸਿੰਘ ਪਿੰਡ ਕਾਉਕੇ ਕਲਾਂ ਨਿਸ਼ਾਨ ਸਾਹਿਬ ਤੇ ਨਿਗਾਰੇ ਦੀ ਸੇਵਾ ਕਰਵਾਈ ੧੪ ਮਾਘ ਸੰਮਤ ੧੯੯੬ ਮੁਤਾਬਿਕ ਜਨਵਰੀ ੧੯੩੯ ਕਿਸ਼ਨ ਕੌਰ । ਇਸ ਗੁਰਦੁਆਰੇ ਦਾ ਕਰਤਾ ਧਰਤਾ ਮਾਤਾ ਦਾ ਪਾਲਿਤ ਪੁੱਤਰ ਭਾਈ ਖਜਾਨ ਸਿੰਘ ਰਿਹਾ ਹੈ । ਪ੍ਰਭੂ ਭਗਤੀ ਤੋਂ ਸਿਮਰਨ : ਮਾਤਾ ਕਿਸ਼ਨ ਕੌਰ ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰ ਨਿੱਤਨੇਮ ਕਰ ਅਰਦਾਸ ਉਪਰੰਤ ਮੁਖ ਵਾਕ ਲੈ । ਸਾਧ ਸੰਗਤ ਦੀ ਸੇਵਾ ਤੋਂ ਵੱਖਰਾ , ਸਫਾਈ ਆਦਿ ਕਰਨੀ ਗੁਰੂਸਰ ਵਿਚ । ਇਲਾਕੇ ਵਿਚ ਪੈਦਲ ਤੁਰ ਲਾਗਲੇ ਪਿੰਡ ਵਿਚ ਗੁਰਮਤ ਪ੍ਰਚਾਰ ਕਰਨਾ ਤੇ ਗੁਰੂ ਨਾਲ ਜੋੜਨਾ ਮਨਮਤ ਤੇ ਸਮਾਜਿਕ ਭੈੜੀਆਂ ਰੀਤਾਂ ਵਿਰੁੱਧ ਪ੍ਰਚਾਰ ਕਰਨਾ । ਆਪ ਦਾ ਨਾਮ ਅਭਿਆਸ ਨਾਲ ਆਤਮਿਕ ਬਲ ਏਨਾ ਵਧ ਗਿਆ ਕਿ ਜਿਹੜੀ ਸਹਿਮਨ ਗੱਲ ਮੂੰਹੋਂ ਨਿਕਲ ਜਾਂਦੀ ਉਹ ਪੂਰੀ ਹੋ ਜਾਂਦੀ । ਹੋਰ ਸਮੇਂ ਬਾਰੇ ਵੀ ਦਸ ਦੇਂਦੀ ਕਿ ਹੁਣ ਕਿਹੋ ਜਿਹਾ ਚੰਗਾ ਤਾਂ ਮਾੜਾ ਸਮਾਂ ਆ ਰਿਹਾ ਹੈ ।੧੯੪੭ ਬਾਰੇ ਵੀ ਭਵਿੱਖ ਬਾਣੀ ਕੀਤੀ ਸੀ ਕਿ ਹਿੰਦੂ , ਮੁਸਲਮ ਤੇ ਸਿੱਖਾਂ ਦੀ ਬਹੁਤ ਕੱਟ ਵੱਢ ਹੋਵੇਗੀ । ਜਿਹੜੀ ਠੀਕ ਸਾਬਤ ਹੋਈ । ਮਾਤਾ ਜੀ ਨੇ ਆਪਣੀ ਮ੍ਰਿਤੂ ਬਾਰੇ ਦਿਨ ਤੇ ਸਮਾਂ ਵੀ ਪਹਿਲਾਂ ਦੱਸ ਦਿੱਤਾ ਸੀ । ਜਿਹੜਾ ਕਿ ਠੀਕ ਨਿਕਲਿਆ । ੧੦ ਅਗਸਤ ੧੯੫੨ ਨੂੰ ਮਾਤਾ ਕਿਸ਼ਨ ਕੌਰ ਆਪਣਾ ਗੁਰਮੁਖਤਾ ਤੇ ਸੱਚਾ , ਸਹਿਜ ਤੇ ਸੰਜਮ ਭਰਪੂਰ ਜੀਵਨ ਬਤੀਤ ਕਰ ਅਕਾਲ ਪੁਰਖ ਨਾਲ ਇਕਮਿਕ ਹੋ ਗਈ । ਮਾਤਾ ਜੀ ਦਾ ਦਿਹਾਂਤ ਗੁਰਦੁਆਰਾ ਗੁਰੂਸਰ ਵਿਚ ਹੀ ਹੋਇਆ । ਮਾਤਾ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸ ਦੇ ਅਸਤ ਨਹੀਂ ਚੁਣਨੇ ਤੇ ਰਾਖ ਸਮੇਤ ਕਿਸੇ ਨਦੀ ਨਾਲੇ ਵਿਚ ਪਾ ਦੇਣੇ , ਨਾ ਕੋਈ ਯਾਦ ਬਣਾਉਣੀ ਹੈ । ਮਾਤਾ ਜੀ ਦੇ ਭਤੀਜੇ ਜਥੇਦਾਰ ਖਜ਼ਾਨ ਸਿੰਘ ਨੇ ਮਾਤਾ ਜੀ ਦਾ ਅੰਗੀਠਾ ਤਿਆਰ ਕੀਤਾ ਤੇ ਆਪ ਹੀ ਦਾਗ ਦਿੱਤਾ । ਪੂਰੀ ਗੁਰ ਮਰਿਯਾਦਾ ਨਾਲ ਸਸਕਾਰ ਕਰ ਉਸ ਦੇ ਕਹੇ ਅਨੁਸਾਰ ਰਾਖ ਜਲ ਪ੍ਰਵਾਹ ਕਰ ਦਿੱਤੀ । ਉਨਾਂ ਦੇ ਨਿਪਤ ਪਾਠ ਕਰਾ ਕੇ ਇਲਾਕੇ ਦੀ ਸੰਗਤ ਨੇ ਬਹੁਤ ਮੇਲਾ ਕੀਤਾ ਤੇ ਹਰ ਸਾਲ ਇਸ ਦੀ ਬਰਸੀ ਇਸ ਗੁਰਦੁਆਰੇ ਮਨਾਉਣ ਲੱਗੇ । ਇਸ ਗੁਰਦੁਆਰੇ ਮਾਤਾ ਜੀ ੨੫ ਸਾਲ ਰਹਿ ਹਜ਼ਾਰਾਂ ਪ੍ਰਾਣੀਆਂ ਨੂੰ ਗੁਰਮਤਿ ਨਾਲ ਜੋੜਿਆ । ਹੁਣ ਤੱਕ ਆਪ ਦਾ ਜਸ ਇਲਾਕੇ ਵਿਚ ਹੋ ਰਿਹਾ ਹੈ ।
ਜੋਰਾਵਰ ਸਿੰਘ ਤਰਸਿੱਕਾ।



Share On Whatsapp

Leave a comment


ਬੇਬੇ ਨਾਨਕੀ ਜੀ ਦਾ ਜਨਮ ਪਿੰਡ ਡੇਰਾ ਚਾਹਲ (ਪਾਕਿਸਤਾਨ) ਆਪਣੇ ਨਾਨਾ ਬਾਈ ਰਾਮਾ ਜੀ ਦੇ ਘਰ ਸੰਨ 1464 ਵਿੱਚ ਹੋਇਆ। ਨਾਨਕੇ ਪਰਿਵਾਰ ਵਿੱਚ ਜਨਮ ਲੈਣ ਵਾਲ਼ੀ ਬੱਚੀ ਦਾ ਨਾਮ ਨਾਨਕੇ ਪਰਿਵਾਰ ਨੇ ਪਿਆਰ ਕਰਕੇ ਨਾਨਕੀ ਰੱਖ ਦਿੱਤਾ , ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ 5 ਸਾਲ ਵੱਡੇ ਸਨ। ਪਰ ਸਾਰੀ ਜ਼ਿੰਦਗੀ ਬੇਬੇ ਨਾਨਕੀ ਨੇ ਆਪਣੇ ਵੀਰ ਨੂੰ ਨਾ ਸਿਰਫ ਵੀਰ ਕਰਕੇ ਬਲਕਿ ਪੀਰ ਕਰਕੇ ਵੀ ਪਿਆਰ ਕੀਤਾ , ਬੇਬੇ ਨਾਨਕੀ ਜੀ ਉਹ ਪਹਿਲੇ ਸ਼ਖਸ਼ੀਅਤ ਸਨ ਜਿਹਨਾਂ ਨੂੰ ਪਤਾ ਸੀ ਕਿ ਬਾਬਾ ਨਾਨਕ ਜੀ ਰੱਬ ਦਾ ਹੀ ਰੂਪ ਹਨ , ਬੇਬੇ ਨਾਨਕੀ ਜੀ ਦਾ ਆਨੰਦ ਕਾਰਜ ਭਾਈ ਜੈ ਰਾਮ ਜੀ ਦੇ ਨਾਲ ਸੁਲਤਾਨਪੁਰ ਵਿਚ ਹੋਇਆ , ਬਾਬਾ ਨਾਨਕ ਜੀ ਆਪਣੀ ਭੈਣ ਨਾਲ ਪਿਆਰ ਕਰਕੇ ਹੀ ਕਾਫੀ ਸਮਾਂ ਸੁਲਤਾਨਪੁਰ ਵਿੱਚ ਕਿਰਤ ਕਰਦੇ ਰਹੇ , ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਲਈ ਇੱਕ ਖੂਬਸੂਰਤ ਰਬਾਬ ਵੀ ਬਣਵਾਈ ਜਿਸ ਨਾਲ ਬਾਬਾ ਜੀ ਗੁਰਬਾਣੀ ਗਾਇਨ ਕਰਦੇ ਸਨ , ਬੇਬੇ ਨਾਨਕੀ ਜੀ 1518 ਵਿੱਚ ਸੁਲਤਾਨਪੁਰ ਵਿਚ ਹੀ ਜੋਤਿ ਜੋਤ ਸਮਾ ਗਏ। ਡੇਰਾ ਚਾਹਲ ਪਿੰਡ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਕਿਉਂਕਿ ਇਹ ਗੁਰੂ ਜੀ ਦਾ ਨਾਨਕਾ ਪਿੰਡ ਸੀ ਜਿਥੇ ਉਹ ਅਕਸਰ ਆਇਆ ਕਰਦੇ ਸਨ।



Share On Whatsapp

Leave a comment


ਪਟਨਾ ਸ਼ਹਿਰ ਦੀ ਧਰਤੀ ਨੂੰ ਤਿੰਨ ਸਿੱਖ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ | ਇਸੇ ਸ਼ਹਿਰ ਵਿਚ ਹੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਤਿੰਨ-ਚਾਰ ਕਿਲੋਮੀਟਰ ਦੀ ਦੂਰੀ ‘ਤੇ ਪੂੂਰਬ ਵੱਲ ਸਥਿਤ ਗੁਰਦੁਆਰਾ ਗੁਰੂ ਕਾ ਬਾਗ (ਪਾਤਸ਼ਾਹੀ 9ਵੀਂ ਤੇ ਪਾਤਸ਼ਾਹੀ 10ਵੀਂ) ਵਿਖੇ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1670 ਈਸਵੀ ‘ਚ ਚਰਨ ਪਾਏ ਸਨ | ਨੌਵੇਂ ਪਾਤਸ਼ਾਹ ਆਸਾਮ ਤੇ ਹੋਰ ਇਲਾਕਿਆਂ ਵਿਚ ਸਿੱਖੀ ਦਾ ਪ੍ਰਚਾਰ ਕਰਦਿਆਂ ਵਾਪਸੀ ਸਮੇਂ ਪਟਨਾ ਸ਼ਹਿਰ ਤੋਂ ਬਾਹਰਵਾਰ ਨਵਾਬ ਰਹੀਮ ਬਖ਼ਸ਼ ਤੇ ਕਰੀਮ ਬਖਸ਼ ਨਾਂਅ ਦੇ ਦੋ ਮੁਸਲਮਾਨ ਭਰਾਵਾਂ ਦੇ ਇਕ ਸੁੱਕੇ ਬਾਗ ਵਿਚ ਕੁਝ ਸਮਾਂ ਆਰਾਮ ਕਰਨ ਲਈ ਬਿਰਾਜੇ | ਕਿਹਾ ਜਾਂਦਾ ਹੈ ਕਿ ਇਹ ਸੁੱਕਾ ਪਿਆ ਬਾਗ-ਬਗੀਚਾ ਇਕਦਮ ਹਰਿਆ-ਭਰਿਆ ਹੋ ਗਿਆ | ਪਤਾ ਲੱਗਣ ‘ਤੇ ਜਦੋਂ ਗੁਰੂ ਘਰ ਦੇ ਸ਼ਰਧਾਲੂ ਦੋਵਾਂ ਨਵਾਬ ਭਰਾਵਾਂ ਦੇ ਇੱਥੇ ਦਰਸ਼ਨ ਕਰਨ ਆਉਣ ‘ਤੇ ਗੁਰੂ ਸਾਹਿਬ ਨੇ ਪੱੁਛਿਆ ਕਿ ਇਹ ਬਾਗ ਕਿਸਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਆਪ ਜੀ ਦਾ ਹੀ, ਭਾਵ ਗੁਰੂ ਕਾ ਬਾਗ ਹੈ | ਇਸ ਬਾਗ ਦੀ ਨਵਾਬ ਪਰਿਵਾਰ ਵਲੋਂ ਚਾਰਦੀਵਾਰੀ ਕਰਵਾ ਕੇ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੱਤਾ ਗਿਆ | ਇਸੇ ਪਾਵਨ ਅਸਥਾਨ ‘ਤੇ ਹੀ ਗੁਰੂ ਤੇਗ ਬਹਾਦਰ ਜੀ ਦਾ ਪਹਿਲੀ ਵਾਰ ਆਪਣੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨਾਲ 17 ਅਪ੍ਰੈਲ 1670 ਨੂੰ , ਵਿਸਾਖ ਸੁਦੀ ਸਤਵੀਂ ਵਾਲੇ ਦਿਨ ਮਿਲਾਪ ਹੋਇਆ | ਇਸ ਅਸਥਾਨ ‘ਤੇ ਹੁਣ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਸੁਭਾਇਮਾਨ ਹੈ ਤੇ ਪ੍ਰਬੰਧ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਪਾਸ ਹੈ | ਬਾਗ ‘ਚ ਗੁਰੂ ਸਾਹਿਬ ਇਮਲੀ ਦੇ ਰੁੱਖ ਹੇਠ ਜਿਸ ਥੜੇ ‘ਤੇ ਬਿਰਾਜਮਾਨ ਹੋਏ ਸਨ, ਉਹ ਥੜਾ ਅਤੇ ਇਮਲੀ ਦੇ ਪੁਰਾਤਨ ਰੁੱਖ ਸਮੇਤ ਨਵਾਂ ਲਗਾਇਆ ਗਿਆ ਰੁੱਖ ਵੀ ਦਰਸ਼ਨਾਂ ਲਈ ਮੌਜੂਦ ਹਨ | ਉਸ ਸਮੇਂ ਗੁਰੂ ਸਾਹਿਬ ਵਲੋਂ ਕੀਤੀ ਦਾਤਣ ਤੋਂ ਉੱਗਿਆ ਨਿੰਮ ਦਾ ਰੁੱਖ, ਪੁਰਾਤਨ ਇਤਿਹਾਸਕ ਖੂਹ ਅਤੇ ਨੌਵੇਂ ਪਾਤਸ਼ਾਹ ਦੇ ਪਵਿੱਤਰ ਹੱਥ ਦਾ ਸਰਵਲੋਹ ਦਾ ਕੜਾ ਅੱਜ ਵੀ ਇੱਥੇ ਦਰਸ਼ਨਾਂ ਲਈ ਸੰਭਾਲ ਕੇ ਰੱਖੇ ਹੋਏ ਹਨ |



Share On Whatsapp

Leave a comment




ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਸਮੇਂ ਅਕਾਲ ਤਖਤ ਦਾ ਜਥੇਦਾਰ ਅਕਾਲੀ_ਫੂਲਾ_ਸਿੰਘ ਸੀ।
ਜਦੋਂ ਸਾਰੇ ਲੋਕ ਸ਼ੇਰ-ਏ-ਪੰਜਾਬ ਮਹਾਂਰਾਜਾ ਰਣਜੀਤ ਸਿੰਘ ਨੂੰ ਸਿਰ ਝੁਕਾ ਕੇ “ਮਹਾਂਰਾਜਾ” ਕਹਿ ਕੇ ਪੁਕਾਰਦੇ ਸਨ, ਤਾਂ ਉਸ ਸਮੇਂ ਕੇਵਲ ਅਕਾਲ ਤਖਤ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਹੀ ਮਹਾਂਰਾਜਾ ਰਣਜੀਤ ਸਿੰਘ ਨੂੰ ਬਿਨਾਂ ਝੁਕੇ ਭਾਈ_ਸਾਬ ਕਹਿ ਕੇ ਬਲਾਉਂਦਾ ਸੀ। ਕਿਉਂਕਿ ਅਕਾਲ ਤਖਤ ਦਾ ਦਰਜਾ ਰਾਜਿਆਂ ਰਾਣਿਆਂ ਤੋਂ ਕਿਤੇ ਉੱਚਾ ਹੈ।
ਮਹਾਂਰਾਜਾ ਰਣਜੀਤ ਸਿੰਘ ਵੇਲੇ ਕੜਾਹ ਪ੍ਰਸ਼ਾਦਿ ਲਈ ਮਾਇਆ ਮਹਾਂਰਾਜਾ ਰਣਜੀਤ ਸਿੰਘ ਦੇ ਸ਼ਾਹੀ ਖਜਾਨੇ ਚੋਂ ਆਉਂਦੀ ਸੀ ਅਤੇ ਅਰਦਾਸ ਵਿੱਚ ਇਹ ਵੀ ਬੋਲਿਆ ਜਾਂਦਾ ਸੀ ਕਿ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ-ਭਾਗ ਸਦਾ ਸਲਾਮਤ ਰਹੇ।
ਜਦੋਂ ਜਥੇਦਾਰ ਅਕਾਲੀ ਫੂਲਾ ਸਿੰਘ ਕੋਲ ਸਿੱਖਾਂ ਦੀਆਂ ਸ਼ਕਾਇਤਾਂ ਆਈਆਂ ਕਿ ਸਿੱਖ ਕੌਮ ਦਾ ਸਿਰਮੌਰ ਸ਼ੇਰ-ਏ-ਪੰਜਾਬ ਕੰਜਰੀ ਮੌਰਾਂ ਦੇ ਇਸ਼ਕ ਵਿੱਚ ਪੈ ਗਿਆ ਹੈ ਅਤੇ ਹੁਣ ਮਹਾਂਰਾਜਾ ਦਾੜੀ ਵੀ ਰੰਗਣ ਲੱਗ ਪਿਆ ਹੈ ਅਤੇ ਸ਼ਰਾਬ ਦਾ ਸੇਵਨ ਵੀ ਕਰਦਾ ਹੈ, ਜੋ ਜਿਮੇਂਵਾਰ ਸਿੱਖ ਨੂੰ ਸ਼ੋਭਾ ਨਹੀਂ ਦਿਦਾਂ। ਇਸ ਲਈ ਸਿੱਖਾਂ ਨੇ ਜਥੇਦਾਰ ਨੂੰ ਕਿਹਾ ਕਿ ਤੁਸੀਂ ਉਸ ਨੂੰ ਵਰਜੋ।
ਅਕਾਲੀ ਫੂਲਾ ਸਿੰਘ ਨੇ ਮਹਾਂਰਾਜਾ ਰਣਜੀਤ ਸਿੰਘ ਨੂੰ ਸਨੇਹਾ ਭੇਜਿਆ ਅਤੇ ਇਸ ਬਾਬਾਤ ਸਫਾਈ ਦੇਣ ਨੂੰ ਕਿਹਾ। ਪਰ ਮਾੜੇ ਕਰਮੀਂ ਮਹਾਂਰਾਜਾ ਰਣਜੀਤ ਸਿੰਘ ਨੇ ਇਸ ਸੁਨੇਹੇ ਨੂੰ ਅਣ-ਗੌਲਿਆਂ ਕਰ ਦਿਤਾ।
ਇੰਤਜਾਰ ਕਰਨ ਤੋਂ ਬਾਅਦ ਜਦੋਂ ਮਹਾਂਰਾਜਾ ਰਣਜੀਤ ਸਿੰਘ ਸਫਾਈ ਦੇਣ ਲਈ ਨਹੀਂ ਆਇਆ ਤਾਂ ਆਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਤੋਂ ਦੋ ਹੁਕਮਨਾਮੇ ਜਾਰੀ ਕੀਤੇ।
1) ਕੜਾਹ ਪ੍ਰਸ਼ਾਦਿ ਲਈ ਸ਼ਾਹੀ ਖਜਾਨੇ ਚੋਂ ਮਾਇਆ ਦੀ ਪ੍ਰਵਾਨਗੀ ਬੰਦ ਕਰ ਦਿੱਤੀ ਅਤੇ ਅੱਜ ਤੋਂ ਸੰਗਤ ਹੀ ਆਪਣੀ ਹੈਸੀਅਤ ਮੁਤਬਕ ਮਾਇਆ ਭੇਟ ਕਰੇਗੀ ਅਤੇ ਲਿਖਤੀ ਰਸੀਦ ਲਵੇਗੀ। ਸੰਗਤ ਦੀ ਮਾਇਆ ਨਾਲ ਕੜਾਹ ਪ੍ਰਸਾਦਿ ਦੀਆਂ ਦੇਗਾਂ ਤਿਆਰ ਹੋਣਗੀਆਂ। /> 2) ਰੋਜਾਨਾ ਦੀ ਅਰਦਾਸ ਵਿੱਚੋਂ ਮਹਾਂਰਾਜਾ ਰਣਜੀਤ ਸਿੰਘ ਦੇ ਸਦਾ ਸਲਾਮਤੀ ਵਾਲੀ ਲਾਇਨ ਕੱਟ ਦਿਓ।
ਜਦੋਂ ਇਸ ਗੱਲ ਦਾ ਮਹਾਂਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਤਾਂ ੳਸ ਨੇ ਅਕਾਲੀ ਫੂਲਾ ਸਿੰਘ ਨਾਲ ਰਾਬਤਾ ਕਾਇਮ ਕੀਤਾ ਅਤੇ ਆਕਾਲੀ ਫੂਲਾ ਸਿੰਘ ਨੇ ਕਿਹਾ ਭਾਈ ਸਾਬ ਹੁਣ ਇਹ ਮਸਲਾ ਮੇਰਾ ਅਤੇ ਤੇਰਾ ਨਹੀ ਰਿਹਾ। ਤੇਰੇ ਅਤੇ ਅਕਾਲ-ਤਖਤ ਦਰਮਿਆਨ ਹੈ ਇਸ ਲਈ ਉੱਥੇ ਪੇਸ਼ ਹੋ ਕੇ ਗੱਲ ਕਰ।
ਮਹਾਂਰਾਜ ਰਣਜੀਤ ਸਿੰਘ ਤਖਤ ਤੋਂ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਮਹਾਂਰਾਜਾ ਰਣਜੀਤ ਸਿੰਘ ਦਰਬਾਰ ਵਿੱਚ ਦਰਸ਼ਨ ਕਰਨ ਲਈ ਅੰਦਰ ਆਉਂਣ ਲੱਗਿਆ ਤਾਂ ਦਰਸ਼ਨੀ ਦਰਵਾਜੇ ਅੱਗੇ ਨੰਗੀ ਤਲਵਾਰ ਲੈ ਅਕਾਲੀ ਫੂਲਾ ਸਿੰਘ ਆਪ ਅੱਗੇ ਜਾ ਡੱਟਿਆ ਤੇ ਪਹਿਲਾਂ ਅਕਾਲ ਤਖਤ ਅੱਗੇ ਪੇਸ਼ ਹੋ ਕੇ ਭੁੱਲ ਬਖਸ਼ਾਉਂਣ ਦਾ ਹੁਕਮ ਦਿੱਤਾ। ਅਤੇ ਤਨਖਾਈਏ ਮਹਾਂਰਾਜੇ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਨਹੀ ਕਰਨ ਦਿੱਤੇ।
ਸ਼ੇਰ-ਏ-ਪੰਜਾਬ ਮਹਾਂਰਾਜਾ ਰਣਜੀਤ ਸਿੰਘ ਅਕਾਲ ਤਖਤ ਅੱਗੇ ਪੇਸ਼ ਹੋਇਆ ਅਤੇ ਅਕਾਲੀ ਫੂਲਾ ਸਿੰਘ ਦੇ ਕਹਿਣ ਤੇ ਮਹਾਂਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਵਾਸਤੇ ਇਮਲੀ ਦੇ ਦਰਖਤ ਨਾਲ ਬੰਨ ਦਿੱਤਾ ਗਿਆ। ਕੇਵਲ ਕਸ਼ਹਿਰਾ ਅਤੇ ਦਸਤਾਰ ਛੱਡ ਸਾਰੇ ਕਪੜੇ ਵੀ ਉਤਾਰ ਦਿੱਤੇ ਗਏ। ਮਹਾਰਾਜਾ ਰਣਜੀਤ ਸਿੰਘ ਇਮਲੀ ਦੇ ਦਰਖਤ ਨਾਲ ਬੰਨਿਆਂ ਸਿਰ ਝੁਕਾਈ ਖੱੜਾ ਸੀ। ਸੰਗਤਾ ਦੀਆਂ ਵੈਰਾਗ ਨਾਲ ਅੱਖਾਂ ਛਲਕ ਪਈਆਂ ਅਤੇ ਸੰਗਤਾਂ ਦੀ ਬੇਨਤੀ ਕਰਨ ਤੇ ਕੋੜੇ ਨਹੀਂ ਮਾਰੇ ਗਏ।
ਪਰ ਜਦੋਂ ਸ਼ਾਹੀ ਮਾਇਆ ਵਿਚੋਂ ਕੜਾਹ ਪ੍ਰਸਾਦਿ ਲਈ ਅਤੇ ਸਦਾ ਸਲਾਮਤੀ ਦੀ ਅਰਦਾਸ ਲਈ ਮਹਾਂਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਬੇਨਤੀ ਕੀਤੀ ਤਾੰ ਅਕਾਲੀ ਫੂਲਾ ਸਿੰਘ ਨੇ ਕਿਹਾ:- ਅਕਾਲ_ਤਖਤ_ਦੇ_ਹੁਕਮਨਾਮੇ_ਕਦੇ_ਵਾਪਸ_ਨਹੀ_ਲਏ_ਜਾਂਦੇ ਇਸ ਲਈ ਹੁਣ ਸੰਗਤਾ ਹੀ ਸ਼ਰਧਾ ਅਤੇ ਹੈਸੀਅਤ ਮੁਤਾਿਬਕ ਮਾਇਆ ਦੇਣਗੀਆਂ ਤੇ ਪਰਚੀ ਲੈਣਗੀਆਂ।

ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਕਰੋ ਜੀ।



Share On Whatsapp

View All 2 Comments
Dalbir Singh : 🙏🙏ਸਤਿਨਾਮ ਵਾਹਿਗੁਰੂ ਜੀ🙏🙏
Rajvir Kaur : Kini sohni information dsdy ho tusi everyday waheguru tuhanu hamesha 2 toh 4 gunaa tarakiaa...

ਸਿਮਰਉ ਸਿਮਰਿ ਸਿਮਰਿ ਸੁਖ ਪਾਵੳਉ ਸਾਸਿ ਸਾਸਿ ਸਮਾਲੇ ।।
ਇਹ ਲੋਕ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ।।



Share On Whatsapp

Leave a Comment
Gᴜʀᴘʀᴇᴇᴛ sɪɴɢʜ : Wᴀʜᴇɢᴜʀᴜ ɢ

धनासरी महला ५ ॥ पानी पखा पीसउ संत आगै गुण गोविंद जसु गाई ॥ सासि सासि मनु नामु सम्हारै इहु बिस्राम निधि पाई ॥१॥ तुम्ह करहु दइआ मेरे साई ॥ ऐसी मति दीजै मेरे ठाकुर सदा सदा तुधु धिआई ॥१॥ रहाउ ॥ तुम्हरी क्रिपा ते मोहु मानु छूटै बिनसि जाइ भरमाई ॥ अनद रूपु रविओ सभ मधे जत कत पेखउ जाई ॥२॥ तुम्ह दइआल किरपाल क्रिपा निधि पतित पावन गोसाई ॥ कोटि सूख आनंद राज पाए मुख ते निमख बुलाई ॥३॥ जाप ताप भगति सा पूरी जो प्रभ कै मनि भाई ॥ नामु जपत त्रिसना सभ बुझी है नानक त्रिपति अघाई ॥४॥१०॥

अर्थ: (हे प्रभु! कृपा कर) मैं (तेरे) संतों की सेवा में (रह के, उनके लिए) पानी (ढोता रहूँ, उनको) पंखा (झलता रहूँ, उनके लिए आटा) पीसता रहूँ, और, हे गोबिंद! तेरी सिफत सलाह तेरे सुन गाता रहूँ। मेरे मन प्रतेक साँस के साथ (तेरा) नाम याद करता रहे, मैं तेरा यह नाम प्राप्त कर लूँ जो सुख शांति का खज़ाना है ॥१॥ हे मेरे खसम-प्रभु! (मेरे ऊपर) दया कर। हे मेरे ठाकुर! मुझे ऐसी अक्ल दो कि मैं सदा ही तेरा नाम सिमरता रहूँ ॥१॥ रहाउ ॥ हे प्रभु! तेरी कृपा से (मेरे अंदर से) माया का मोह ख़त्म हो जाए, अहंकार दूर हो जाए, मेरी भटकना का नास हो जाए, मैं जहाँ जहाँ जा के देखूँ सब में मुझे तूँ आनंद-सरूप ही वसता दिखे ॥२॥ हे धरती के खसम! तूँ दयाल हैं, कृपाल हैं, तूँ दया का खज़ाना हैं, तूँ विकारियों को पवित्र करने वाले हैं। जब मैं आँख झमकण जितने समय के लिए मुँहों तेरा नाम उचारता हूँ, मुझे इस तरह जापता है कि मैं राज-भाग के करोड़ों सुख आनन्द प्रापत कर लिए हैं ॥३॥ वही जाप ताप वही भगती पूरन मानों, जो परमात्मा के मन में पसंद आती है। हे नानक जी! परमात्मा का नाम जपिया सारी त्रिसना खत्म हो जाती है, (माया वाले पदार्थों से) पूरन तौर से संतुस्टी हो जाती है ॥४॥१०



Share On Whatsapp

Leave a comment





  ‹ Prev Page Next Page ›