ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥
ਸੋ ਜਨੁ ਹੋਆ ਸਦਾ ਨਿਹਾਲਾ ॥
सोरठि महला ५ ॥ ठाढि पाई करतारे ॥ तापु छोडि गइआ परवारे ॥ गुरि पूरै है राखी ॥ सरणि सचे की ताकी ॥१॥ परमेसरु आपि होआ रखवाला ॥ सांति सहज सुख खिन महि उपजे मनु होआ सदा सुखाला ॥ रहाउ ॥ हरि हरि नामु दीओ दारू ॥ तिनि सगला रोगु बिदारू ॥ अपणी किरपा धारी ॥ तिनि सगली बात सवारी ॥२॥ प्रभि अपना बिरदु समारिआ ॥ हमरा गुणु अवगुणु न बीचारिआ ॥ गुर का सबदु भइओ साखी ॥ तिनि सगली लाज राखी ॥३॥ बोलाइआ बोली तेरा ॥ तू साहिबु गुणी गहेरा ॥ जपि नानक नामु सचु साखी ॥ अपुने दास की पैज राखी ॥४॥६॥५६॥
अर्थ: हे भाई! जिस मनुष्य के अंदर करतार ने ठंड डाल दी, उस के परिवार को (उस के ज्ञान-इन्द्रयाँ को विकारों का) ताप छोड़ जाता है। हे भाई! पूरे गुरू ने जिस मनुष्य की मदद की है, उस ने सदा कायम रहने वाले परमात्मा का सहारा ले लिया ॥१॥ हे भाई! जिस मनुष्य का रक्षक परमात्मा आप बन जाता है, उस का मन सदा के लिए सुखी हो जाता है (क्योंकि उस के अंदर) एक पल में आत्मिक अडोलता के सुख और शांति पैदा हो जाते हैं ॥ रहाउ ॥ हे भाई! (विकार- रोगों का इलाज करने के लिए गुरू ने जिस मनुष्य को) परमात्मा की नाम-दवाई दी, उस (नाम-दारू) ने उस मनुष्य का सारा ही (विकार-) रोग काट दिया। जब प्रभू ने उस मनुष्य पर अपनी मेहर की, तो उस ने अपनी सारी जीवन-कहानी ही सुंदर बना ली (अपना सारा जीवन संवार लिया) ॥२॥ हे भाई! प्रभू ने (सदा ही) अपने (प्यार वाले) स्वभाव को याद रखा है। वह हमारे जीवों का कोई गुण या औगुण दिल पर लगा नहीं रखता। (प्रभू की कृपा से जिस मनुष्य के अंदर) गुरू के श़ब्द ने अपना प्रभाव पाया, श़ब्द ने उस की सारी इज़्ज़त रख ली (उस को विकारों में फंसने से बचा लिया) ॥३॥ हे प्रभू! जब तूँ प्रेरणा देता हैं तब ही मैं तेरी सिफ़त-सलाह कर सकता हूँ। तूँ हमारा मालिक हैं, तूँ गुणों का ख़ज़ाना हैं, तूँ गहरे जिगरे वाला हैं। हे नानक जी! सदा-थिर प्रभू का नाम जपा कर, यही सदा साथ निभाने वाला है। प्रभू अपने सेवक की (सदा) इज़्ज़त रखता आया है ॥४॥६॥५६॥
ਅੰਗ : 622
ਸੋਰਠਿ ਮਹਲਾ ੫ ॥ ਠਾਢਿ ਪਾਈ ਕਰਤਾਰੇ ॥ ਤਾਪੁ ਛੋਡਿ ਗਇਆ ਪਰਵਾਰੇ ॥ ਗੁਰਿ ਪੂਰੈ ਹੈ ਰਾਖੀ ॥ ਸਰਣਿ ਸਚੇ ਕੀ ਤਾਕੀ ॥੧॥ ਪਰਮੇਸਰੁ ਆਪਿ ਹੋਆ ਰਖਵਾਲਾ ॥ ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥ ਹਰਿ ਹਰਿ ਨਾਮੁ ਦੀਓ ਦਾਰੂ ॥ ਤਿਨਿ ਸਗਲਾ ਰੋਗੁ ਬਿਦਾਰੂ ॥ ਅਪਣੀ ਕਿਰਪਾ ਧਾਰੀ ॥ ਤਿਨਿ ਸਗਲੀ ਬਾਤ ਸਵਾਰੀ ॥੨॥ ਪ੍ਰਭਿ ਅਪਨਾ ਬਿਰਦੁ ਸਮਾਰਿਆ ॥ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਗੁਰ ਕਾ ਸਬਦੁ ਭਇਓ ਸਾਖੀ ॥ ਤਿਨਿ ਸਗਲੀ ਲਾਜ ਰਾਖੀ ॥੩॥ ਬੋਲਾਇਆ ਬੋਲੀ ਤੇਰਾ ॥ ਤੂ ਸਾਹਿਬੁ ਗੁਣੀ ਗਹੇਰਾ ॥ ਜਪਿ ਨਾਨਕ ਨਾਮੁ ਸਚੁ ਸਾਖੀ ॥ ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥
ਅਰਥ : ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ, ਉਸ ਦੇ ਪਰਵਾਰ ਨੂੰ (ਉਸ ਦੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਦਾ) ਤਾਪ ਛੱਡ ਜਾਂਦਾ ਹੈ। ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ, ਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕ ਲਿਆ ॥੧॥ ਹੇ ਭਾਈ! ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ, ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਇਕ ਛਿਨ ਵਿਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ ॥ ਰਹਾਉ ॥ ਹੇ ਭਾਈ! (ਵਿਕਾਰ-ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਦਵਾਈ ਦਿੱਤੀ, ਉਸ (ਨਾਮ-ਦਾਰੂ) ਨੇ ਉਸ ਮਨੁੱਖ ਦਾ ਸਾਰਾ ਹੀ (ਵਿਕਾਰ-) ਰੋਗ ਕੱਟ ਦਿੱਤਾ। ਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮੇਹਰ ਕੀਤੀ, ਤਾਂ ਉਸ ਨੇ ਆਪਣੀ ਸਾਰੀ ਜੀਵਨ-ਕਹਾਣੀ ਹੀ ਸੋਹਣੀ ਬਣਾ ਲਈ (ਆਪਣਾ ਸਾਰਾ ਜੀਵਨ ਸੰਵਾਰ ਲਿਆ) ॥੨॥ ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖਿਆ ਹੈ। ਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਦਿਲ ਤੇ ਲਾ ਨਹੀਂ ਰੱਖਦਾ। (ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ) ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ, ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ (ਉਸ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਲਿਆ) ॥੩॥ ਹੇ ਪ੍ਰਭੂ! ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ। ਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ। ਹੇ ਨਾਨਕ ਜੀ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ। ਪ੍ਰਭੂ ਆਪਣੇ ਸੇਵਕ ਦੀ (ਸਦਾ) ਇੱਜ਼ਤ ਰੱਖਦਾ ਆਇਆ ਹੈ ॥੪॥੬॥੫੬॥
धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥
हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ। हे भाई! जब तक मनुष्य के मन की (माया वाली) भटकना दूर नहीं होती, इस (लालच के पँजे से) आजाद नहीं हो सकता। हे नानक! कह– (पहरावों से भगत नहीं बन जाते) जिस मनुष्य पर मालिक-प्रभू खुद दयावान होता है (और, उसको नाम की दाति देता है) वही मनुष्य संत है भगत है।2।5।36।
ਅੰਗ : 680
ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
ਅਰਥ : ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਸੀ। ਗੁਰੂ ਸਾਹਿਬ ਬੋਲਦੇ ਸਨ ਅਤੇ ਭਾਈ ਸਾਹਿਬ ਲਿਖਦੇ ਸਨ। ਜਦੋਂ ਭਗਤਾਂ ਦੀ ਬਾਣੀ ਆਰੰਭ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਅਤੇ ਭਾਈ ਗੁਰਦਾਸ ਜੀ ਦੇ ਵਿਚਕਾਰ ਇੱਕ ਪਰਦਾ ਕਰ ਲਿਆ। ਸਿਰਫ ਆਵਾਜ਼ ਸੁਣਦੀ ਸੀ ਗੁਰੂ ਸਾਹਿਬ ਦਿਖਾਈ ਨਹੀਂ ਦੇਂਦੇ ਸਨ। ਗੁਰੂ ਸਾਹਿਬ ਜੀ ਭਗਤਾਂ ਦੀ ਬਾਣੀ ਲਿਖਵਾਉਂਦੇ ਗਏ। ਇੱਕ ਸਮਾਂ ਐਸਾ ਆਇਆ ਜਦੋਂ ਭਾਈ ਗੁਰਦਾਸ ਜੀ ਦੇ ਮਨ ਵਿੱਚ ਅੱਖ ਝਮਕਣ ਜਿੰਨੇ ਸਮੇਂ ਲਈ ਸ਼ੰਕਾ ਆ ਗਿਆ। ਭਾਈ ਸਾਹਿਬ ਨੇ ਸੋਚਿਆ ਕਿ ਗੁਰੂ ਸਾਹਿਬ ਜੀ ਸਾਰੇ ਭਗਤਾਂ ਦੀ ਬਾਣੀ ਲਿਖਵਾ ਰਹੇ ਨੇ ਪਰ ਗੁਰੂ ਸਾਹਿਬ ਜੀ ਨੂੰ ਕਿਸ ਤਰਾਂ ਪਤਾ ਕਿ ਕਿਹੜੇ ਭਗਤ ਨੇ ਕਿਹੜੀ ਬਾਣੀ ਲਿਖੀ ਹੈ। ਭਗਤ ਸਾਹਿਬਾਨਾਂ ਨੇ ਕਿੰਨੇ ਸ਼ਲੋਕ ਲਿਖੇ ਹਨ ਅਤੇ ਬਾਣੀ ਤੋਂ ਪਹਿਲਾਂ ਗੁਰੂ ਸਾਹਿਬ ਰਾਗ ਦਾ ਨਾਮ ਲਿਖਵਾ ਰਹੇ ਹਨ ਇਹ ਗੁਰੂ ਸਾਹਿਬ ਜੀ ਨੂੰ ਕਿਸ ਤਰਾਂ ਪਤਾ ਹੈ। ਖਿਨ ਪਲ ਲਈ ਸ਼ੰਕਾ ਆ ਗਿਆ। ਰਿਹਾ ਨਾ ਗਿਆ ਤਾਂ ਭਾਈ ਸਾਹਿਬ ਜੀ ਨੇ ਥੋੜਾ ਜਿਹਾ ਪਰਦਾ ਚੁੱਕ ਕੇ ਵੇਖ ਲਿਆ। ਪਰ ਕੀ ਹੋਇਆ ਕਿ ਭਾਈ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਦੇ ਪਾਸ ਬੈਠੇ ਸਾਰੇ ਭਗਤਾਂ ਦੇ ਦਰਸ਼ਨ ਹੋਏ।
ਸੰਗਤ ਜੀ ਗੁਰੂ ਭਗਤਾਂ ਨਾਲੋਂ ਵੱਖ ਨਹੀਂ ਹੈ। ਓਹ ਆਪਣੇ ਭਗਤਾਂ ਨਾਲ ਇੱਕ ਮਿੱਕ ਹੈ। ਅੱਜ ਅਸੀਂ ਆਮ ਇਨਸਾਨ ਕਈ ਤਰਾਂ ਦੇ ਸ਼ੰਕੇ ਕਰ ਬੈਠਦੇ ਹਾਂ ਕਿਉਂਕਿ ਸਾਡੀ ਸਮਝ ਦੀ ਪਹੁੰਚ ਖੂਹ ਦੇ ਡੱਡੂ ਵਾਂਗ ਹੁੰਦੀ ਹੈ ਪਰ ਸੱਚੇ ਪਾਤਸ਼ਾਹ ਬੇਅੰਤ ਹਨ, ਸਾਰੀ ਸ੍ਰਿਸਟੀ ਦੇ ਮਾਲਕ ਹਨ। ਓਹਨਾ ਤੋਂ ਕੁਝ ਵੀ ਓਹਲੇ ਨਹੀਂ ਹੈ।
(ਰਣਜੀਤ ਸਿੰਘ ਮੋਹਲੇਕੇ)
ਸਮੰਤ 1631 ਬਿ: ਨੂੰ ਤੀਜੇ ਪਾਤਸਾਹ ਜੀ ਦੀ ਆਗਿਆ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਸ ਥਾਂ ਮੋਹੜੀ ਗੱਡ ਕੇ ਨਗਰ ਦੀ ਨੀਂਹ ਰੱਖੀ ਤੇ ਨਾਮ “ਗੁਰੂ ਕਾ ਚੱਕ” ਰੱਖਿਆ ਹੋ ਬਾਅਦ ਚ “ਰਾਮਦਾਸਪੁਰਾ” ਤੇ ਹੁਣ “ਅਮ੍ਰਿਤਸਰ” ਦੇ ਨਾਮ ਨਾਲ ਜਾਣਿਆ ਜਾਂਦਾ ਹੈ |
ਇਹ ਪਵਿੱਤਰ ਅਸਥਾਨ ਸ਼੍ਰੀ ਗੁਰੂ ਰਾਮਦਾਸ ਜੀ , ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਰਿਹਾਇਸ਼ਗਾਹ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਇਥੇ ਹੋਇਆ ਸੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਅਸਥਾਨ ਹੋਣ ਕਰਕੇ ਗੁ: ਗੁਰੂ ਕੇ ਮਹਿਲ ਕਰਕੇ ਪ੍ਰਸਿੱਧ ਹੈ |
ਇਥੇ ਗੁਰੂ ਸਾਹਿਬ ਜੀ ਦੇ ਸਮੇਂ ਦਾ ਇਕ ਖੂਹ ਵੀ ਹੈ
ਭਾਈ ਸੋਮਾ ਜੀ ਉਮਰ 14 ਸਾਲ , ਪਿਤਾ ਦਾ ਸਾਇਆ ਨਹੀਂ । ਮਾਂ ਨੇ ਘਰ ਗ਼ਰੀਬੀ ਹੋਣ ਕਾਰਨ ਪੜਨਾਂ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੋਮੇ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਦਿਆ ਕਰਾਂਗੀ ਤੂੰ ਵੇਚ ਆਇਆ ਕਰ । ਪਹਿਲੇ ਦਿਨ ਘੁੰਗਣੀਆਂ ਬਣਾਈਆਂ , ਛਾਬਾ ਤਿਆਰ ਕੀਤਾ । ਸੋਮਾ ਮਾਂ ਨੂੰ ਪੁੱਛਦਾ ਹੈ , ਕਿਥੇ ਬੈਠ ਕੇ ਵੇਚਾਂ ? ਮਾਂ ਕਹਿੰਦੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਤਾਲ ( ਸਰੋਵਰ ) ਦੀ ਖੁਦਵਾਈ ਕਰਵਾ ਰਹੇ ਹਨ , ਉਥੇ ਬਹੁਤ ਸੰਗਤਾਂ ਆਉਂਦੀਆਂ ਹਨ , ਬਹੁਤ ਇਕੱਠ ਹੁੰਦਾ ਹੈ , ਉਥੇ ਤੇਰੀ ਛਾਬੜੀ ਜਲਦੀ ਵਿੱਕ ਜਾਵੇਗੀ । ਰੋਜ਼ ਛਾਬੜੀ ਲਗਾਉਣੀ ਤੇ ਵੇਚਣੀ । ਇਕ ਦਿਨ ਕਰਮਾਂ ਭਾਗਾਂ ਵਾਲਾ ਦਿਨ ਆ ਗਿਆ । ਸੋਮਾ ਜਿਥੇ ਘੁੰਗਣੀਆਂ ਵੇਚਦਾ ਸੀ ਅੱਜ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਘੇ । ਜਿਧਰ ਸੋਮੇ ਨੇ ਛਾਬਾ ਲਾਇਆ ਸੀ ਛਾਬੇ ਵੱਲ ਨਜ਼ਰ ਪੈ ਗਈ , ਛਾਬੇ ਵੱਲ ਦੇਖ ਗੁਰੂ ਜੀ ਨੂੰ ਆਪਣਾ ਸਮਾਂ ਯਾਦ ਆ ਗਿਆ ਕਿ ਜਦ ਮੈਂ ਛੋਟਾ ਸੀ ਉਦੋਂ ਮੈਂ ਵੀ ਇਸੇ ਤਰ੍ਹਾਂ ਘੁੰਗਣੀਆਂ ਵੇਚਦਾ ਸੀ । ਗੁਰੂ ਸਾਹਿਬ ਸੋਮੇ ਦੀ ਛਾਬੜੀ ਦੇ ਕੋਲ ਆ ਗਏ । ਤੇ ਪੁੱਛ ਲਿਆ ਕੀ ਨਾਂ ਹੈ , ਤੂੰ ਕੀ ਕਰਦਾ ਹੈਂ ? ਸੋਮੇ ਨੇ ਬੜੇ ਸਤਿਕਾਰ ਨਾਲ ਆਖਿਆ ਸਤਿਗੁਰੂ ਜੀ ਸੋਮਾ ਨਾਮ ਹੈ ਤੇ ਘੁਗਨੀਆਂ ਵੇਚਦਾ ਹਾ ਗੁਰੂ ਜੀ ਨੇ ਤਲੀ ਅੱਗੇ ਕਰਕੇ ਕਹਿੰਦੇ ਜੇ ਅੱਜ ਦੀ ਵੱਟਤ ਸਾਨੂੰ ਦੇ ਦੇਵੇਂ । ਬੜਾ ਔਖਾ ਵੱਟਤ ਦੇਣੀ ਪਰ ਉਸ ਬੱਚੇ ਨੇ ਸਾਰੀ ਵੱਟਤ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ । ਜਦੋਂ ਘਰ ਗਿਆ । ਮਾਂ ਕਹਿੰਦੀ ਵੱਟਤ ਕਿੱਥੇ ਹੈ ? ਘਰ ਵਿਚ ਬੜੀ ਗ਼ਰੀਬੀ ਸੀ । ਸੋਮਾ ਕਹਿਣ ਲੱਗਾ , ਅੱਜ ਮੇਰੇ ਛਾਬੇ ਅਗੋਂ ਗੁਰੂ ਰਾਮਦਾਸ ਜੀ ਲੰਘੇ ਤੇ ਕਹਿੰਦੇ ਅੱਜ ਦੀ ਸਾਰੀ ਵੱਟਤ ਸਾਨੂੰ ਦੇ ਦੇ , ਮੈਂ ਦੇ ਦਿੱਤੀ । ਮਾਂ ਕਹਿੰਦੀ ਸ਼ੁਕਰ ਹੈ ਸਾਡੀ ਗੁਰੂ ਨਾਲ ਸਾਂਝ ਪੈ ਗਈ । ਜੇ ਕੱਲ੍ਹ ਵੀ ਲੰਘਣ ਤੇ ਕੱਲ੍ਹ ਵੀ ਵਟਤ ਦੇ ਦੇਵੀਂ । ਜੇ ਨਾ ਲੰਘਣ ਤਾ ਆਪ ਦੇਣ ਚਲਾ ਜਾਵੀਂ । ਅਗਲੇ ਦਿਨ ਫਿਰ ਗੁਰੂ ਜੀ ਉਧਰੋਂ ਲੰਘੇ ਤੇ ਸੋਮੇ ਨੇ ਵੱਟਤ ਦੇ ਦਿੱਤੀ । ਤੀਜੇ ਦਿਨ ਗੁਰੂ ਜੀ ਨਹੀਂ ਆਏ , ਸੋਮਾ ਆਪ ਵੱਟਤ ਦੇਣ ਚਲਾ ਗਿਆ । ਗੁਰੂ ਜੀ ਤਲੀ ਅੱਗੇ ਕਰਕੇ ਕਹਿੰਦੇ ਲਿਆ ਸੋਮਿਆ ਵੱਟਤ , ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਿਆਂ ਤੇਰੀ ਵੱਟਤ ਘੱਟਦੀ ਕਿਉਂ ਜਾ ਰਹੀ ਹੈ ? ਪਹਿਲੇ ਦਿਨ ਸਵਾ ਰੁਪਿਆ , ਦੂਜੇ ਦਿਨ 70 ਪੈਸੇ , ਤੀਜੇ ਦਿਨ 40 ਪੈਸੇ । ਸੋਮਾ ਕਹਿੰਦਾ ਮੈਂ ਗ਼ਰੀਬ ਹਾਂ ਘਰ ਏਨੇ ਪੈਸੇ ਨਹੀ ਮੈ ਸਮਾਨ ਜਿਆਦਾ ਪਾ ਸਕਾ । ਗੁਰੂ ਸਾਹਿਬ ਦਇਆ ਦੇ ਘਰ ਵਿਚ ਆ ਗਏ , ਕਹਿੰਦੇ , “ ਤੂੰ ਗ਼ਰੀਬ ਨਹੀਂ ਸ਼ਾਹ ਹੈਂ , ‘ ਸੋਮਾ ਕਹਿੰਦਾ , “ ਮੈਂ ਸ਼ਾਹ ਨਹੀਂ , ਗ਼ਰੀਬ ਹਾਂ , ‘ ‘ ਸਤਿਗੁਰੂ ਫਿਰ ਕਹਿੰਦੇ ਤੂੰ ਗ਼ਰੀਬ ਨਹੀਂ ਸ਼ਾਹ ਹੈ । ਉਸ ਸਮੇਂ ਕਹਿਣਾ ਬੰਦ ਕੀਤਾ ਜਦੋਂ ਤਕ ਜਨਮਾਂ – ਜਨਮਾਂ ਦੀ ਗ਼ਰੀਬੀ ਕੱਟੀ ਗਈ । ਹੁਣ ਸਤਿਗੁਰੂ ਜੀ ਨੇ ਸੋਚਿਆ ਇਸ ਦੇ ਮੂੰਹ ਤੋਂ ਸੁਣਨਾ ਹੈ ਇਹ ਸ਼ਾਹ ਹੈ । ਗੁਰੂ ਜੀ ਕਹਿੰਦੇ ਦੱਸ ਸੋਮਿਆ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਹੈ ਜਾਂ ਲੈਣ ਵਾਲਾ ? ਤਾਂ ਭਾਈ ਸੋਮਾ ਆਖਣ ਲੱਗਾ , “ ਮਹਾਰਾਜ ਦੇਣ ਵਾਲਾ । ” ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਹੈ ਕਿ ਅਸੀਂ ਤੈਨੂੰ ਦਿੱਤੀ ਹੈ ? ਭੋਲੇ ਭਾਅ ਕਹਿਣ ਲੱਗਾ ਜੀ ਮੈਂ ਤੁਹਾਨੂੰ ਦਿੱਤੀ ਹੈ । ਗੁਰੂ ਜੀ ਕਹਿਣ ਲੱਗੇ , ਫਿਰ ਤੂੰ ਸ਼ਾਹ ਹੋਇਆ ਕਿ ਅਸੀਂ ? ” ਭੋਲੇ ਭਾਅ ਕਹਿੰਦਾ , “ ਜੀ ਮੈਂ ਸ਼ਾਹ ਹੋਇਆ । ” ਗੱਲ ਨਾਲ ਲਗਾ ਕੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਤੇ ਵਰ ਦਿੱਤਾ ,
“ ਭਾਈ ਸੋਮਾ ਸ਼ਾਹ , ਸ਼ਾਹਾਂ ਦਾ ਸ਼ਾਹ , ਬੇਪਰਵਾਹ ” ਤੇ ਨਾਲ ਬਚਨ ਕੀਤਾ , “ ਇਹ ਵਰ ( ਬਖਸ਼ਿਸ਼ ) ਤੇਰੀਆਂ ਕੁਲਾਂ ਤੱਕ ਚਲੇਗਾ ।
ਸ਼ਰਧਾ ਸਹਿਤ ਗੁਰੂ ਨਾਲ ਨਾਤਾ ਜੋੜਿਆ । ਸੋਮਾਂ ਜੀ ਬਖਸ਼ਿਸ਼ਾਂ ਦੇ ਪਾਤਰ ਬਣ ਗਏ । ਗੁਰੂ ਜੀ ਦੀ ਨਦਰਿ ਪਲ ਵਿਚ ਕੁਲਾ ਤੱਕ ਬਾਦਸ਼ਾਹੀਆਂ ਬਖਸ਼ ਸਕਦੀ ਹੈ ।
ਜੋਰਾਵਰ ਸਿੰਘ ਤਰਸਿੱਕਾ ।
ਸਤਿਗੁਰ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਟਿੱਬੀ ਸਾਹਿਬ ਦੇ ਅਸਥਾਨ ਤੋਂ ਆ ਕੇ ਅੰਮ੍ਰਿਤ ਵੇਲੇ ਦਾਤਣ ਕੁਰਲਾ ਕਰ ਰਹੇ ਸਨ ਤੇ ਅਚਾਨਕ ਇਕ ਮੁਸਲਮਾਨ ਜੋ ਸਿੱਖ ਦੇ ਭੇਸ ਵਿੱਚ ਪਿੱਛੋਂ ਦੀ ਆ ਕੇ ਤਲਵਾਰ ਦਾ ਵਾਰ ਕੀਤਾ ਜੋ ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਰੋਕ ਕੇ ਜਲ ਵਾਲਾ ਸਰਬ ਲੋਹ ਦਾ ਗੜਵਾ ਮਾਰ ਕੇ ਉਸ ਮੁਸਲਮਾਨ ਨੂੰ ਚਿਤ ਕੀਤਾ , ਜਿਸ ਦੀ ਕਬਰ ਗੁਰਦੁਆਰਾ ਸਾਹਿਬ ਦੇ ਚੜ੍ਹਦੇ ਵੱਲ ਬਾਹਰਲੇ ਪਾਸੇ ਬਣੀ ਹੋਈ ਹੈ , ਗੁਰੂ ਸਾਹਿਬ ਦੇ ਹੁਕਮ ਅਨੁਸਾਰ ਯਾਤਰੀ ਕਬਰ ਉਤੇ ਪੰਜ ਪੰਜ ਜੁੱਤੀਆਂ ਮਾਰਦੇ ਹਨ , ਇਸੇ ਅਸਥਾਨ ਤੇ ਮਾਘੀ ਦੇ ਮੇਲੇ ਤੇ ਨਿਹੰਗ ਸਿੰਘ ਘੋੜ ਦੌੜ ਅਤੇ ਨੇਜੇ ਬਾਜੀ ਦੇ ਜੌਹਰ ਦਿਖਾਉਂਦੇ ਹਨ .
टोडी महला ५ ॥ गरबि गहिलड़ो मूड़ड़ो हीओ रे ॥ हीओ महराज री माइओ ॥ डीहर निआई मोहि फाकिओ रे ॥ रहाउ ॥ घणो घणो घणो सद लोड़ै बिनु लहणे कैठै पाइओ रे ॥ महराज रो गाथु वाहू सिउ लुभड़िओ निहभागड़ो भाहि संजोइओ रे ॥१॥ सुणि मन सीख साधू जन सगलो थारे सगले प्राछत मिटिओ रे ॥ जा को लहणो महराज री गाठड़ीओ जन नानक गरभासि न पउड़िओ रे ॥२॥२॥१९॥
मुर्ख दिल अहंकार में पागल हुआ रहता है। इस हृदये को महाराज (प्रभु) की माया ने मछली की तरह मोह में फंसा रखा है (जैसे मछली की कांटे में)॥रहाउ॥ (मोह में फंसा हुआ हिरदा) सदा बहुत बहुत (माया) मांगता रहता है, पर भाग्य के बिना कहाँ से प्राप्त करे? महाराज का (दिया हुआ) यह सरीर है, इसी के साथ (मुर्ख जीव) मोह करता रहता है। अभागा मनुख (अपने मन को तृष्णा की) अग्नि के साथ जोड़े रखता है॥१॥ हे मन! सारे साधू जनों की शिक्षा सुना कर, (इस की बरकत से) तेरे सारे पाप मिट जायेंगे। हे दास नानक! महाराज के खजाने में से जिस के भाग्य में कुछ प्राप्ति लिखी है, वह जूनों में नहीं पड़ता॥२॥२॥१९॥
ਅੰਗ : 715
ਟੋਡੀ ਮਹਲਾ ੫ ॥ ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥ ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥ ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥
ਅਰਥ : ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ-ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ) ॥ ਰਹਾਉ॥ (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ? ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ ॥੧॥ ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ। ਹੇ ਦਾਸ ਨਾਨਕ! ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ ॥੨॥੨॥੧੯॥
ਅੰਗ : 678
ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਤੁਮ ਘਰਿ ਆਵਹੁ ਮੇਰੇ ਮੀਤ ॥ ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥ ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥੩॥ ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ ਅਚਰਜੁ ਕੀਆ ਕਰਨੈਹਾਰੈ ਨਾਨਕੁ ਸਚੁ ਵਡਿਆਈ ॥੪॥੪॥੨੮॥
ਅਰਥ : (ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ। ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ ॥੧॥ ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ)। ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ ॥ ਰਹਾਉ ॥ (ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੇ ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ। ਖਸਮ-ਪ੍ਰਭੂ ਨੇ ਉਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ॥੨॥ (ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ। ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ ॥੩॥ ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ। ਹੇ ਨਾਨਕ ਜੀ! ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੪॥੪॥੨੮॥