ਖਾਲਸਾ ਕਦੇ ਕਿਸੇ ਨਾਲ ਈਰਖਾ ਨਹੀਂ ਕਰਦਾ। ਇਥੋਂ ਤੱਕ ਕਿ ਗੁਰੂ ਕੇ ਖਾਲਸੇ ਜੰਗ ਵਿੱਚ ਜਿੰਨਾਂ ਦੁਸ਼ਮਣਾਂ ਨੂੰ ਮਾਰਿਆ ਕਰਦੇ ਸਨ ਉਹਨਾ ਨਾਲ ਵੀ ਈਰਖਾ ਨਹੀਂ ਕਰਿਆ ਕਰਦੇ ਸਨ। ਖਾਲਸੇ ਦੇ ਹਰ ਇੱਕ ਕਾਰਜ ਪਿੱਛੇ ਲੁਕਾਈ ਦਾ ਭਲਾ ਛੁਪਿਆ ਹੁੰਦਾ ਹੈ। ਏਸੇ ਕਰਕੇ ਖਾਲਸੇ ਦੇ ਬੋਲ੍ਹੇ ਵਿੱਚ ਦੁਸ਼ਮਣ ਲਈ ਵੀ ਮਾਰਨਾ ਸ਼ਬਦ ਨਹੀਂ ਵਰਤਿਆ ਜਾਂਦਾ ਸਗੋਂ ਸੋਧਾ ਲਾਉਣਾ ਸ਼ਬਦ ਵਰਤਿਆ ਜਾਂਦਾ ਹੈਂ। ਸੋਧਾ ਲਾਉਣ ਤੋਂ ਭਾਵ ਹੈ ਸੋਧ ਦੇਣਾ, ਠੀਕ ਕਰ ਦੇਣਾ। ਕਲਯੁਗ ਵਿੱਚ ਅਜਿਹੇ ਪਾਪੀ ਲੋਕ ਵੀ ਹੁੰਦੇ ਹਨ ਜਿੰਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ। ਏਸੇ ਲਈ ਇਸ ਯੁੱਗ ਨੂੰ ਕਲਯੁਗ ਕਹਿੰਦੇ ਹਨ। ਇਹੀ ਪਰਮਾਤਮਾ ਦੀ ਕੁਦਰਤ ਹੈ, ਖੇਲ ਹੈ। ਅਜਿਹੇ ਲੋਕ ਜੋ ਸਮਝਾਏ ਨਾ ਜਾ ਸਕਣ ਉਹਨਾ ਦਾ ਸੋਧਾ ਲੱਗ ਜਾਣ ਵਿੱਚ ਹੀ ਉਹਨਾ ਦੀ ਭਲਾਈ ਹੁੰਦੀ ਹੈ। ਜੇ ਉਹਨਾ ਨੂੰ ਸੋਧਾ ਨਾ ਲੱਗੇ ਤਾਂ ਉਹ ਹੋਰ ਪਾਪ ਕਮਾਉਣਗੇ। ਹੋਰ ਲੋਕਾਂ ਨੂੰ ਦੁੱਖ ਦੇਣਗੇ। ਇਸ ਲੋਕ ਵਿੱਚ ਲੋਕਾਂ ‘ਤੇ ਜ਼ੁਲਮ ਕਰਣਗੇ ਅਤੇ ਆਪਣੇ ਪਰਲੋਕ ਲਈ ਨਰਕ ਤਿਆਰ ਕਰ ਰਹੇ ਹੋਣਗੇ। ਸੋ ਜਰੂਰੀ ਹੈ ਅਜਿਹੇ ਲੋਕਾਂ ਨੂੰ ਸੋਧ ਦਿੱਤਾ ਜਾਵੇ। ਇਹ ਕੰਮ ਗੁਰੂ ਸਾਹਿਬ ਨੇ ਖਾਲਸੇ ਦੀ ਝੋਲੀ ਪਾਇਆ ਹੈ ਅਤੇ ਖਾਲਸੇ ਦੇ ਇਸੇ ਕੰਮ ਕਰਕੇ ਹੀ ਅੱਜ ਭਾਰਤ ਦੇ ਲੋਕ ਸੁਖੀ ਹਨ। ਖਾਲਸੇ ਨੇ ਪਾਪੀਆਂ ਨੂੰ ਸੋਧੇ ਲਾ ਕੇ ਉਹਨਾ ਨੂੰ ਵੀ ਨਰਕ ਤੋਂ ਬਚਾਇਆ ਅਤੇ ਲੋਕਾਂ ਨੂੰ ਵੀ ਸੁੱਖ ਸ਼ਾਂਤੀ ਦਿੱਤੀ। ਖ਼ੈਰ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਹਾਲਾਤ ਥੋੜੇ ਵਿਗੜੇ ਹੋਏ ਦਿਖਾਈ ਦੇ ਰਹੇ ਹਨ। ਬਹੁਤੇ ਸਿੱਖ ਵੀਰ ਵੀ ਛੇਤੀ ਹੀ ਨਫ਼ਰਤ ਅਤੇ ਈਰਖਾ ਦੇ ਸ਼ਿਕਾਰ ਹੋ ਜਾਂਦੇ ਹਨ। ਜੇ ਕੋਈ ਉਹਨਾ ਨੂੰ ਬੁਰਾ ਭਲਾ ਬੋਲ ਦੇਵੇ ਤਾਂ ਉਹ ਵੀ ਅੱਗੋਂ ਗਾਲਾਂ ਕੱਢਣ ਅਤੇ ਲੜਨ ਲਗ ਜਾਂਦੇ ਹਨ। ਖਾਲਸੇ ਦਾ ਕੰਮ ਤਾਂ ਗਾਲਾਂ ਕੱਢਣ ਵਾਲੇ ਦਾ ਵੀ ਭਲਾ ਮੰਗਣਾ ਹੈ। ਸਿਰਫ ਮੂੰਹ ਤੋਂ ਹੀ ਨਹੀਂ, ਦਿਲ ਤੋਂ ਮੰਗਣਾ ਹੈ। ਹੋ ਸਕੇ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਨੀ ਹੈ ਕਿ ਗੁਰੂ ਜੀ ਇਸ ਨੂੰ ਵੀ ਆਪਣੇ ਚਰਨਾਂ ਨਾਲ ਜੋੜੋ। ਉਸ ਨੂੰ ਗਾਲਾਂ ਦਾ ਜਵਾਬ ਗਾਲਾਂ ਵਿੱਚ ਨਹੀਂ ਦੇਣਾ ਸਗੋਂ ਆਪਣੇ ਚਿਹਰੇ ਤੇ ਮੁਸਕਾਨ ਲਿਆ ਕੇ ਹੱਥ ਜੋੜ ਕੇ ਉਸ ਨੂੰ ਕਹਿਣਾ ਹੈ ਕਿ ਗੁਰੂ ਪਿਆਰਿਆ ਰੱਬ ਤੇਰੀ ਚੜਦੀ ਕਲਾ ਕਰੇ। ਯਕੀਨ ਜਾਣਿਓ ਇਸ ਤਰਾਂ ਕਰਨ ਨਾਲ ਤੁਹਾਨੂੰ ਗਾਲਾਂ ਕੱਢਣ ਵਾਲੇ ਲੋਕ ਆਪਣੇ ਆਪ ਉੱਤੇ ਸ਼ਰਮਿੰਦੇ ਹੋਣਗੇ। ਉਹਨਾ ਦੇ ਦਿਲ ਵਿੱਚ ਤੁਹਾਡੇ ਲਈ ਇੱਜ਼ਤ ਵਧੇਗੀ। ਹੋਰਨਾਂ ਅੱਗੇ ਉਹ ਤੁਹਾਡੀ ਸਿਫਤ ਕਰਣਗੇ। ਤੁਹਾਡੇ ਵਰਗਾ ਖੁਸ਼ਦਿਲ ਬਣਨਾ ਵੀ ਚਾਹੁਣਗੇ ਕਿਉਂਕਿ ਲੋਕ ਤੁਹਾਡੇ ਉਪਦੇਸ਼ਾਂ ਤੋਂ ਨਹੀਂ ਤੁਹਾਡੇ ਜੀਵਨ ਤੋਂ ਪ੍ਰਭਾਵਿਤ ਹੁੰਦੇ ਹਨ। ਤੁਹਾਡਾ ਨਿਰਵੈਰ ਜੀਵਨ ਹੀ ਸਿੱਖੀ ਦਾ ਪ੍ਰਚਾਰ ਹੈ। ਪਰ ਅਫ਼ਸੋਸ ਕਿ ਅਜੇ ਅਸੀਂ ਮੂਰਖਾਂ ਦੀ ਗਿਣਤੀ ਵਿੱਚ ਆਉਣਾ ਚਾਹੁੰਦੇ ਹਾਂ। ਜਦੋਂ ਕੋਈ ਇਨਸਾਨ ਦੋ ਚਾਰ ਲੋਕਾਂ ਦੇ ਸਾਹਮਣੇ ਸਾਨੂੰ ਮੰਦਾ ਬੋਲ ਦੇਵੇ ਤਾਂ ਸਾਨੂੰ ਲਗਦਾ ਹੈ ਕਿ ਇਸ ਨੇ ਸਾਡਾ ਅਪਮਾਨ ਕੀਤਾ ਹੈ। ਪਰ ਅੱਗੋਂ ਉਸ ਨੂੰ ਮੰਦਾ ਬੋਲ ਕੇ ਜਾਂ ਉਸ ਨਾਲ ਲੜ ਕੇ ਅਸੀਂ ਆਪ ਹੀ ਆਪਣਾ ਅਪਮਾਨ ਵੀ ਕਰਵਾ ਰਹੇ ਹੁੰਦੇ ਹਾਂ ਅਤੇ ਕੋਈ ਨਾ ਕੋਈ ਨੁਕਸਾਨ ਵੀ ਕਰ ਬਹਿੰਦੇ ਹਾਂ। ਏਦਾਂ ਕਰਨ ਵਾਲੇ ਨੂੰ ਹੀ ਮੂਰਖ ਕਹਿੰਦੇ ਹਨ। ਅਸੀਂ ਅਪਮਾਨ ਤੋਂ ਬਚਣਾ ਚਾਹੁੰਦੇ ਹਾਂ ਪਰ ਆਪ ਹੀ ਲੋਕਾਂ ਅੱਗੇ ਹੋਰ ਅਪਮਾਨ ਕਰਵਾਉਂਦੇ ਹਾਂ। ਲੋਕ ਜਦ ਦੋ ਲੋਕਾਂ ਨੂੰ ਲੜਦੇ ਵੇਖਦੇ ਹਨ ਤਾਂ ਇਹੀ ਕਹਿੰਦੇ ਹਨ ਕਿ ਵੇਖਣ ਨੂੰ ਤਾਂ ਸਿਆਣੇ ਬਿਆਣੇ ਹਨ ਮੂਰਖਾਂ ਵਾਂਗ ਲੜ ਰਹੇ ਹਨ। ਇਸ ਤੋਂ ਚੰਗਾ ਸੀ ਕਿ ਸਾਨੂੰ ਗਾਲਾਂ ਕੱਢਣ ਵਾਲੇ ਨੂੰ ਅਸੀਂ ਇਹ ਕਹਿ ਦੇਂਦੇ ਕਿ ਪਿਆਰਿਆ ਰੱਬ ਤੇਰੀ ਚੜਦੀ ਕਲਾ ਕਰੇ। ਅਪਮਾਨ ਤੋਂ ਹੀ ਨਹੀਂ ਬਚਦੇ ਸਗੋਂ ਲੋਕਾਂ ਦੇ ਦਿਲਾਂ ਵਿੱਚ ਥਾਂ ਵੀ ਬਣਾ ਲੈਂਦੇ। ਬੇਸ਼ੱਕ ਇਹ ਕਹਿਣਾ ਏਨਾ ਸੌਖਾ ਨਹੀਂ ਹੁੰਦਾ ਕਿਉਂਕਿ ਇਹ ਕਹਿਣ ਤੋਂ ਪਹਿਲਾਂ ਮੰਦੇ ਬੋਲਾਂ ਨੂੰ ਜਰਨ ਦੀ ਤਾਕਤ ਚਾਹੀਦੀ ਹੈ ਅਤੇ ਅੱਗੋਂ ਦੁਆਵਾਂ ਦੇਣ ਲਈ ਮਨ ਈਰਖਾ ਤੋਂ ਰਹਿਤ ਹੋਣਾ ਚਾਹੀਦਾ ਹੈ ਪਰ ਇਹ ਗੁਣ ਤਾਂ ਖਾਲਸੇ ਵਿੱਚ ਹੁੰਦੇ ਹੀ ਹਨ। ਜਿਸ ਵਿੱਚ ਨਹੀਂ ਹਨ ਉਹ ਭਾਵੇਂ ਆਪਣੇ ਨਾਮ ਦੇ ਨਾਲ ਖਾਲਸਾ ਲਗਾ ਲਵੇ, ਉਹ ਖਾਲਸਾ ਨਹੀਂ। ਇਹ ਤਾਂ ਰਹੀ ਉਹਨਾ ਦੀ ਗੱਲ ਜੋ ਸਾਨੂੰ ਮੰਦਾ ਬੋਲਦੇ ਹਨ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਧਰਮ ਨੂੰ ਮੰਦਾ ਬੋਲਦੇ ਹਨ। ਏਥੇ ਵੀ ਖਾਲਸੇ ਨੇ ਈਰਖਾ ਨਹੀਂ ਕਰਨੀ। ਧਰਮ ਨੂੰ ਮੰਦਾ ਬੋਲਣ ਵਾਲਿਆਂ ਨੂੰ ਜਦੋਂ ਅਸੀਂ ਮੰਦਾ ਬੋਲਦੇ ਹਾਂ ਤਾਂ ਇਸ ਵਿੱਚ ਬੁਰਾਈ ਦੀ ਜਿੱਤ ਹੁੰਦੀ ਹੈ। ਅਸੀ ਵੀਂ ਮੰਦਾ ਬੋਲਣ ਵਾਲੇ ਇਨਸਾਨ ਦੀ ਕਿਸਮ ਵਿੱਚ ਆ ਜਾਨੇ ਹਾਂ। ਇਸ ਨਾਲ ਮੰਦਾ ਬੋਲਣ ਵਾਲੇ ਦਾ ਹੌਂਸਲਾ ਵੀ ਹੋਰ ਵੱਧ ਜਾਂਦਾ ਹੈ ਕਿਉਂਕਿ ਉਸ ਦੇ ਮਨ ਵਿੱਚ ਜੋ ਬੁਰਾਈ ਹੁੰਦੀ ਹੈ ਉਸ ਨੂੰ ਖਤਮ ਕਰਨ ਲਈ ਅੱਛਾਈ ਦੀ ਜਰੂਰਤ ਹੁੰਦੀ ਹੈ ਜੋ ਦੋਨਾਂ ਪਾਸੇ ਨਹੀਂ ਹੁੰਦੀ। ਇਸ ਤਰ੍ਹਾਂ ਕਰਨ ਨਾਲ ਅਸੀਂ ਖੁਦ ਵੀ ਖਾਲਸੇ ਦੀ ਕਿਸਮ ਵਿੱਚੋਂ ਬਾਹਰ ਹੋ ਕੇ ਮੰਦਾ ਬੋਲਣ ਵਾਲੇ ਦੀ ਕਿਸਮ ਵਿੱਚ ਆ ਜਾਨੇ ਹਾਂ। ਸੋ ਆਓ ਗੁਰੂ ਪਿਆਰਿਓ ਅਸੀਂ ਖਾਲਸੇ ਦੇ ਗੁਣ ਅਪਣਾਈਏ। ਦੂਸਰਿਆਂ ਨਾਲ ਈਰਖਾ ਕਰਨ ਦੀ ਖਾਲਸੇ ਨੂੰ ਗੁਰੂ ਸਾਹਿਬ ਨੇ ਕਦੀ ਵੀ ਇਜਾਜ਼ਤ ਨਹੀਂ ਦਿੱਤੀ। ਈਰਖਾ ਨੂੰ ਪ੍ਰੇਮ ਹੀ ਕੱਟ ਸਕਦਾ ਹੈ ਈਰਖਾ ਨਹੀਂ। ਗੁਰੂ ਸਾਹਿਬ ਸਭ ਦੀ ਚੜਦੀ ਕਲਾ ਕਰਨ।
ਰਣਜੀਤ ਸਿੰਘ ਮੋਹਲੇਕੇ
80700-61000
ਜਿੰਨਾ ਚਿਰ ਤਕ ਮਨੁੱਖ ਜਿਉਦਾਂ ਹੈ ਕੋਈ ਨਾ ਕੋਈ ਉਸ ਨੂੰ ਮਾੜਾ ਜਰੂਰ ਆਖੇਗਾ ਇਹ ਸੰਸਾਰ ਦਾ ਇਕ ਅਹਿਮ ਨਿਯਮ ਹੈ ਜਿਉਦੇ ਜੀਅ ਆਢ ਗੁਆਢ ਰਿਸਤੇਦਾਰ ਪਿੰਡ ਦਾ ਜਾ ਪਰਿਵਾਰ ਦਾ ਮੈਬਰ ਜਰੂਰ ਕੋਈ ਆਪ ਨੂੰ ਮਾੜਾ ਆਖੇਗਾ । ਪਰ ਜਦੋ ੳਹ ਮਰ ਗਿਆ ਜਿਹੜੇ ਉਸ ਨੂੰ ਮਾੜਾ ਆਖਦੇ ਸੀ ਉਹ ਵੀ ਮਰੇ ਹੋਏ ਦੇ ਕੋਲ ਬੈਠ ਕੇ ਆਖਣਗੇ ਇਹ ਬਹੁਤ ਚੰਗਾ ਇਨਸਾਨ ਸੀ ਬਹੁਤ ਵਧੀਆ ਬੰਦਾ ਸੀ । ਇਸ ਤੋ ਇਕ ਗੱਲ ਤੇ ਇਹ ਸਾਬਤ ਹੋ ਗਈ ਮਰਨ ਤੋ ਬਾਅਦ ਹੀ ਬੰਦੇ ਦੀ ਕੀਮਤ ਪੈੰਦੀ ਹੈ ਇਸ ਲਈ ਰੱਬ ਦੇ ਪਿਆਰੇ ਸੰਸਾਰ ਵਲੋ ਮਰ ਜਾਦੇ ਹਨ ਤੇ ਇਕ ਵਾਹਿਗੁਰੂ ਜੀ ਨੂੰ ਹੀ ਆਪਣਾ ਸੱਭ ਕੁਝ ਮੰਨਦੇ ਹਨ । ਮੈਨੂੰ ਇਕ ਸਾਖੀ ਚੇਤੇ ਆ ਗਈ ਇਕ ਪਿੰਡ ਵਿੱਚ ਰੱਬ ਦਾ ਪਿਆਰਾ ਸਾਧੂ ਰਹਿੰਦਾ ਸੀ ਜੋ ਉਹ ਮੁੱਖ ਤੋ ਬਚਨ ਆਖ ਦੇਵੇ ਉਹ ਸੱਚ ਹੋ ਜਾਦਾ ਸੀ । ਪਿੰਡ ਦੇ ਲੋਕ ਤੇ ਬਾਹਰ ਤੋ ਵੀ ਕਾਫੀ ਸੰਗਤ ਉਸ ਸਾਧੂ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਦੇ ਸਨ । ਉਸ ਪਿੰਡ ਵਿੱਚ ਹੀ ਉਸ ਸਾਧੂ ਦਾ ਬਚਪਨ ਦਾ ਦੋਸਤ ਵੀ ਰਹਿੰਦਾ ਸੀ ਉਹ ਵੀ ਉਸ ਸਾਧੂ ਨੂੰ ਬਹੁਤ ਪਿਆਰ ਕਰਦਾ ਤੇ ਕਈ ਵਾਰ ਸਾਧੂ ਨਾਲ ਹਾਸਾ ਮਜਾਕ ਵੀ ਕਰ ਲੈਦਾ ਸੀ । ਸਿਆਲ ਦੇ ਦਿਨ ਸਨ ਧੁੱਪ ਲੱਗੀ ਹੋਈ ਸੀ ਸਾਧੂ ਮਹਾਪੁਰਸ਼ ਕੋਠੇ ਤੇ ਰੱਬ ਦੀ ਯਾਦ ਵਿੱਚ ਜੁੜ ਕੇ ਬੈਠੇ ਸਨ । ਕੁਝ ਔਰਤਾਂ ਮਹਾਪੁਰਸ਼ਾ ਵਾਸਤੇ ਫਲ ਲੈ ਕੇ ਆਈਆਂ ਤੇ ਦਰਸ਼ਨ ਕਰਕੇ ਵਾਪਸ ਜਾ ਰਹੀਆਂ ਸਨ ਏਨੇ ਚਿਰ ਨੂੰ ਉਸ ਸਾਧੂ ਦਾ ਬਚਪਨ ਦਾ ਦੋਸਤ ਵੀ ਆ ਗਿਆ। ਜਦੋ ਉਸ ਨੇ ਔਰਤਾਂ ਜਾਦੀਆਂ ਵੇਖੀਆ ਤਾ ਵਿਹੜੇ ਵਿੱਚ ਖਲੋਤਾ ਹੀ ਸਾਧੂ ਵੱਲ ਵੇਖ ਕੇ ਆਖਣ ਲੱਗਾ ਆਪ ਜੀ ਨੂੰ ਮੌਜਾਂ ਲੱਗੀਆਂ ਨਾਲ ਫਲ ਫਰੂਟ ਖਾਂਦੇ ਹੋ ਨਾਲੇ ਔਰਤਾਂ ਵੇਖਦੇ ਹੋ । ਇਹ ਕਹਿ ਕੇ ਉਸ ਨੇ ਜਦੋ ਕੋਠੇ ਦੀਆਂ ਕੱਚੀਆ ਪੌੜੀਆਂ ਤੇ ਪਹਿਲਾ ਹੀ ਪੈਰ ਰੱਖਿਆ ਉਹ ਸਾਧੂ ਕਹਿਣ ਲੱਗੇ ਤੂੰ ਪਰਸੋ ਮਰ ਜਾਣਾ ਹੈ । ਉਸ ਦੋਸਤ ਦਾ ਸਰੀਰ ਸੁਨ ਹੋ ਗਿਆ ਸੁਣ ਕੇ ਪਰ ਫੇਰ ਵੀ ਹਿੰਮਤ ਕਰਕੇ ਦੂਸਰਾ ਪੈਰ ਦੂਸਰੀ ਪੌੜੀ ਤੇ ਰੱਖਿਆ ਸਾਧੂ ਫੇਰ ਕਹਿਣ ਲੱਗੇ ਤੂੰ ਸਚੀ ਪਰਸੋ ਦੁਪਹਿਰ ਦੇ 12 ਵਜੇ ਮਰ ਜਾਣਾ ਹੈ । ਇਹ ਸੁਣ ਕੇ ਉਸ ਦੀ ਕੋਠੇ ਤੇ ਚੜਨ ਦੀ ਹਿੰਮਤ ਹੀ ਨਹੀ ਪਈ ਉਥੋ ਹੀ ਵਾਪਸ ਘਰ ਆ ਗਿਆ । ਆਪਣਾ ਪਰਿਵਾਰ ਇਕੱਠਾ ਕੀਤਾ ਤੇ ਦੱਸਿਆ ਮੈਨੂੰ ਸਾਧੂ ਜੀ ਨੇ ਆਖਿਆ ਤੂੰ ਪਰਸੋ ਮਰ ਜਾਣਾ ਹੈ ਉਹਨਾਂ ਦੇ ਬਚਨ ਝੂਠੇ ਨਹੀ ਹੁੰਦੇ । ਮੈ ਸਾਧੂ ਮਹਾਪੁਰਸ਼ਾਂ ਦੀ ਸੰਗਤ ਕੀਤੀ ਹੈ ਉਹ ਆਖਦੇ ਹਨ ਜਿਸ ਕੋਲੋ ਜੋ ਵੀ ਲਿਆ ਹੋਵੇ ਜਾਂ ਮਾੜਾ ਚੰਗਾ ਬੋਲਿਆ ਹੋਵੇ ਉਸ ਦਾ ਹਿਸਾਬ ਦਰਗਾਹ ਵਿੱਚ ਦੇਣਾ ਪੈਦਾ ਹੈ । ਇਸ ਲਈ ਜਿਸ ਕੋਲੋ ਵੀ ਮੈ ਲਿਆ ਹੈ ਉਹਨਾ ਨੂੰ ਬੁਲਾ ਕੇ ਲਿਆਉ ਮੈ ਆਪਣੇ ਹੱਥੀ ਸਭ ਦੇਣ ਦੇ ਕੇ ਜਾਣਾ ਹੈ । ਜਿਹਨਾਂ ਨੂੰ ਮਾੜਾ ਚੰਗਾ ਬੋਲਿਆ ਹੈ ਉਹਨਾ ਨੂੰ ਵੀ ਸੱਦ ਕੇ ਲਿਆਉ ਮੈ ਉਹਨਾਂ ਕੋਲੋ ਵੀ ਮੁਆਫੀ ਮੰਗ ਲਵਾਂ । ਸਾਰੇ ਪਾਸੇ ਖਬਰ ਫੈਲ ਗਈ ਸਾਧੂ ਮਹਾਪੁਰਸ਼ਾਂ ਨੇ ਫਲਾਣੇ ਨੂੰ ਆਖਿਆ ਤੂੰ ਮਰ ਜਾਣਾ ਹੈ । ਜਦੋ ਉਹ ਦਿਨ ਆਇਆ ਉਹ ਆਦਮੀ ਡਰ ਨਾਲ ਹੀ ਮੰਜੇ ਤੇ ਪੈ ਗਿਆ ਮੇਰੇ ਕੋਲ ਤੇ ਕੁਝ ਹੀ ਘੰਟੇ ਬਚੇ ਹਨ । ਰਿਸਤੇਦਾਰ ਆ ਗਏ ਜਿਹੜਾ ਆਵੇ ਫਲ ਫਰੂਟ ਲੈ ਕੇ ਆਵੈ ਮਾਮੇ ਭੂਆਂ ਦੇ ਨੂੰਹ ਪੁੱਤਰ ਵੀ ਆਏ ਸਹੁਰਾ ਪਰਿਵਾਰ ਵੀ ਆਇਆ ਪਿੰਡ ਵਿੱਚੋ ਵੀ ਸਰੀਕਾ ਆ ਗਿਆ। ਜਦੋ 12 ਵੱਜਣ ਵਿੱਚ ਕੁਝ ਹੀ ਮਿੰਟ ਰਹਿ ਗਏ ਏਨੇ ਨੂੰ ਉਹ ਸਾਧੂ ਵੀ ਆ ਗਿਆ । ਸਾਧੂ ਜੀ ਆਪਣੇ ਦੋਸਤ ਨੂ ਆਖਣ ਲੱਗਾ ਆਲੇ ਦੁਵਾਲੇ ਵੇਖ ਕਿੰਨੇ ਫਲ ਪਏ ਹਨ । ਤੇਰੀਆਂ ਕਿੰਨੀਆਂ ਭਰਜਾਈਆਂ ਰਿਸਤੇਦਾਰ ਸਰੀਕਾਂ ਆਇਆ ਕੋਈ ਗੱਲ ਕਰ ਫਲ ਫਰੂਟ ਖਾਹ ਤੂੰ ਮੰਜਾਂ ਨਹੀ ਛੱਡ ਰਿਹਾ । ਉਹ ਦੋਸਤ ਸਾਧੂ ਨੂੰ ਆਖਣ ਲੱਗਾ ਤਹਾਨੂੰ ਭਰਜਾਈਆ ਤੇ ਫਲ ਫਰੂਟ ਸੁਝਣ ਦੇ ਆ ਮੈਨੂੰ ਤੇ ਮੇਰੀਆਂ ਅੱਖਾ ਸਾਹਮਣੇ ਆਪਣਾ ਸਿਵਾ ਬਲਦਾ ਦਿਖ ਰਿਹਾ । ਸਾਧੂ ਹੱਸ ਪਏ ਤੇ ਆਖਣ ਲੱਗੇ ਤੂੰ ਅਜੇ ਨਹੀ ਮਰਨਾਂ ਦੋਸਤ ਕਹਿਣ ਲੱਗਾ ਪਰਸੋ ਤੇ ਤੁਸੀ ਹੀ ਆਖਿਆ ਸੀ । ਸਾਧੂ ਕਹਿਣ ਲੱਗਾ ਤੂੰ ਮੈਨੂੰ ਔਰਤਾ ਤੇ ਫਲਾ ਦਾ ਕਰਕੇ ਮਖੌਲ ਕੀਤਾ ਸੀ ਮੈ ਤੈਨੂ ਸਮਝੌਣ ਦੀ ਖਾਤਿਰ ਇਹ ਆਖਿਆ ਸੀ । ਜਦੋ ਅਸੀ ਸਾਧੂ ਵਾਲੀ ਲਾਇਨ ਵਿੱਚ ਆਏ ਸੀ ਸਾਡੇ ਉਸਤਾਦ ਨੇ ਇਕ ਗੱਲ ਆਖੀ ਸੀ ਹਮੇਸ਼ਾ ਮੌਤ ਚੇਤੇ ਰੱਖੀ ਕੋਈ ਵਿਕਾਰ ਤੇਰੇ ਤੇ ਹਾਵੀ ਨਹੀ ਹੋਵੇਗਾ । ਜਿਸ ਤਰਾ ਤੇਰੇ ਕੋਲ ਫਲਾਂ ਦੇ ਢੇਰ ਲੱਗੇ ਏਨੀਆਂ ਔਰਤਾ ਖੜੀਆ ਤੋ ਵੀ ਇਹਨਾ ਚੀਜਾਂ ਵੱਲ ਧਿਆਨ ਨਹੀ ਗਿਆ ਸਿਰਫ ਮੌਤ ਹੀ ਚੇਤੇ ਆਉਦੀ ਸੀ । ਸਾਨੂੰ ਵੀ ਮੌਤ ਚੇਤੇ ਰੱਖਣ ਨਾਲ ਕੋਈ ਚੀਜ ਚੰਗੀ ਨਹੀ ਲੱਗਦੀ ਸਿਰਫ ਰੱਬ ਹੀ ਚੇਤੇ ਆਉਦਾ ਹੈ ਏਹੋ ਜਿਹਾ ਹੁੰਦਾ ਹੈ ਅਸਲੀ ਸਾਧੂਆਂ ਦਾ ਜੀਵਨ ।
ਐਸੇ ਹੀ ਮਹਾਨ ਸਾਧੂ ਮਹਾਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆ ਦਾ ਜੀਵਨ ਆਪ ਜੀ ਨਾਲਾ ਸਾਝਾਂ ਕਰਨ ਲੱਗਾ ਹਾ ਆਉ ਬੜੇ ਪਿਆਰ ਨਾਲ ਪੜੀਏ ਜੀ ।
ਸੰਤ ਅਤਰ ਸਿੰਘ ਜੀ ਦਾ ਜਨਮ 1866 ਨੂੰ ਜਿਲਾ ਪਟਿਆਲਾ ਦੇ ਪਿੰਡ ਚੀਮਾਂ ਵਿੱਚ ਭਾਈ ਕਰਮ ਸਿੰਘ ਦੇ ਗ੍ਰਹਿ ਮਾਤਾ ਭੋਲੀ ਜੀ ਦੀ ਪਵਿੱਤਰ ਕੁੱਖ ਤੋ ਹੋਇਆ। ਇਹ ਦੋਵੇ ਜੀਅ ਆਏ ਗਏ ਗੁਰਸਿੱਖਾਂ ਦੀ ਬਹੁਤ ਸੇਵਾ-ਸੰਭਾਲ ਕਰਦੇ ਤੇ ਆਪ ਵੀ ਵਾਹਿਗੁਰੂ ਜੀ ਦਾ ਨਾਮ ਜਪਦੇ ਰਹਿੰਦੇ ਸਨ । ਮੈ ਬਹੁਤ ਮਹਾਂਪੁਰਖਾਂ ਦਾ ਜੀਵਨ ਪੜਿਆ ਮੈਨੂੰ ਇਕ ਗਲ ਸਮਝ ਆਈ ਜਿਨੇ ਵੀ ਮਹਾਂਪੁਰਖ ਇਸ ਸੰਸਾਰ ਤੇ ਆਏ ਉਹ ਸਿਰਫ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਸ ਸੰਸਾਰ ਤੇ ਆਏ ਤੇ ਇਹੋ ਜਿਹਾ ਜੀਵਨ ਜੀਵਿਆ ਕਿ ਉਹਨਾ ਦੇ ਜਾਣ ਤੋ ਕਈ ਸੌ ਸਾਲ ਬਾਅਦ ਵੀ ਅਸੀ ਉਹਨਾ ਵੱਲ ਵੇਖ ਕੇ ਆਪਣਾ ਜੀਵਨ ਚੰਗੇ ਤਰੀਕੇ ਨਾਲ ਜੀਣ ਦਾ ਜਤਨ ਕਰ ਰਹੇ ਹਾ । ਸੰਤ ਅਤਰ ਸਿੰਘ ਜੀ ਦਾ ਬਚਪਨ ਤੋ ਹੀ ਸੁਭਾ ਦੂਸਰੇ ਬੱਚਿਆ ਨਾਲੋ ਵੱਖ ਸੀ , ਪੰਜ ਕੁ ਸਾਲ ਦੀ ਉਮਰ ਵਿੱਚ ਆਪ ਗੁਰਮੁੱਖੀ ਪੜਨ ਲੱਗ ਪਏ ਸਨ। ਸਵੇਰੇ ਸ਼ਾਮ ਗੁਰਦੁਵਾਰਾ ਸਾਹਿਬ ਜਾਣਾ ਬਾਣੀ ਤੇ ਕੀਰਤਨ ਬੜੇ ਪਿਆਰ ਨਾਲ ਸਰਵਨ ਕਰਨਾ । ਗ੍ਰੰਥੀ ਸਿੰਘ ਪਾਸੋ ਗੁਰਬਾਣੀ ਦੀ ਸੰਥਿਆ ਲੈਣੀ ਸ਼ੁਰੂ ਕਰ ਦਿੱਤੀ ਹਰ ਵੇਲੇ ਗੁਰਬਾਣੀ ਦਾ ਅਭਿਆਸ ਕਰਦੇ ਰਹਿੰਦੇ ਸਨ । ਸੰਨ 1884 ਦੀ ਗੱਲ ਹੈ ਆਪ ਜੀ ਦੇ ਪਿੰਡ ਦਾ ਇਕ ਬੰਦਾ ਜੋ ਫ਼ੌਜ ਵਿੱਚ ਸੂਬੇਦਾਰ ਸੀ ਉਹ ਅਤਰ ਸਿੰਘ ਜੀ ਨੂੰ ਮਿਲਿਆ ਉਸ ਸੂਬੇਦਾਰ ਵੱਲ ਵੇਖ ਕੇ ਆਪ ਜੀ ਦਾ ਮਨ ਵੀ ਫ਼ੌਜ ਵਿੱਚ ਭਰਤੀ ਹੋਣ ਲਈ ਕੀਤਾ । ਘਰ ਜਾ ਕੇ ਪਿਤਾ ਜੀ ਨਾਲ ਗੱਲ ਕੀਤੀ , ਘਰ ਦੀ ਜਮੀਨ ਜਇਆਦਾਦ ਬਹੁਤ ਸੀ ਪਿਤਾ ਜੀ ਦਾ ਪਹਿਲਾ ਤਾ ਮਨ ਨਾ ਮੰਨਿਆ ਫੇਰ ਪਿਤਾ ਕਰਮ ਸਿੰਘ ਨੇ ਸੋਚਿਆ ਸਾਇਦ ਫ਼ੌਜ ਵਿੱਚ ਜਾ ਕੇ ਹੀ ਇਸ ਦਾ ਮਨ ਦੁਨੀਆਂਦਾਰੀ ਵੱਲ ਹੋ ਜਾਵੇ ਇਹ ਸੋਚ ਕੇ ਪਿਤਾ ਜੀ ਨੇ ਭਰਤੀ ਲਈ ਹਾ ਕਰ ਦਿੱਤੀ । ਫੇਰ ਸੰਤ ਅਤਰ ਸਿੰਘ ਜੀ ਫ਼ੌਜ ਵਿੱਚ 54 ਸਿੱਖ ਰੈਜੀਮਿੰਟ ਵਿੱਚ ਭਰਤੀ ਹੋ ਗਏ , ਫ਼ੌਜ ਦਾ ਇਹ ਕਨੂੰਨ ਸੀ ਜੋ ਸਿੱਖ , ਸਿੱਖ ਰੈਜੀਮਿੰਟ ਵਿੱਚ ਭਰਤੀ ਹੋਵੇਗਾ ਉਸ ਨੂੰ ਲਾਜਮ ਅੰਮ੍ਰਿਤ ਛੱਕਣਾ ਪੈਦਾ ਸੀ । ਕਿਉਕਿ ਅੰਗਰੇਜ਼ਾਂ ਦਾ ਮੰਨਣਾ ਸੀ ਕਿ ਜੋ ਵੀ ਸਿੱਖ ਅੰਮ੍ਰਿਤ ਛੱਕਦਾ ਹੈ ਉਹ ਵਧੇਰੇ ਬਹਾਦਰ ਤੇ ਨੇਕ ਇਨਸਾਨ ਬਣ ਜਾਦਾ ਹੈ । ਫੇਰ ਫ਼ੌਜ ਵਿੱਚ ਸੰਤ ਅਤਰ ਸਿੰਘ ਤੇ ਹੋਰ ਵੀ ਰੰਗਰੂਟਾਂ ਨੇ ਪੰਜਾਂ ਪਿਆਰਿਆ ਪਾਸੋ ਅੰਮ੍ਰਿਤ ਛਕਿਆ ।
ਡਿਊਟੀ ਕਰਦਿਆ ਵੀ ਸੰਤਾਂ ਦਾ ਹਰ ਵੇਲੇ ਧਿਆਨ ਵਾਹਿਗੁਰੂ ਦੇ ਸ਼ਬਦ ਵਿੱਚ ਹੀ ਰਹਿੰਦਾ ਸੀ । ਚਾਰ ਸਾਲ ਨੌਕਰੀ ਕਰਦਿਆ ਨਾਲ-ਨਾਲ ਆਪ ਜੀ ਦਾ ਨਾਮ ਅਭਿਆਸ ਵੀ ਬਹੁਤ ਵੱਧ ਗਿਆ । ਫੇਰ ਇਕ ਦਿਨ ਆਪ ਜੀ ਨੂੰ ਪਿਤਾ ਜੀ ਦੇ ਚਲਾਣੇ ਦੀ ਖਬਰ ਮਿਲੀ , ਪਿਤਾ ਜੀ ਦੇ ਸੰਸਕਾਰ ਕਰਨ ਤੋ ਬਾਅਦ ਆਪ ਜੀ ਨੇ ਫ਼ੌਜ ਵਿੱਚੋ ਨਾਮ ਕਟਵਾ ਕੇ ਹਜੂਰ ਸਾਹਿਬ ਨੰਦੇੜ ਪਹੁੰਚ ਗਏ। ਉਥੇ ਆਪ ਜੀ ਦਾ ਮੇਲ ਸੱਚਖੰਡ ਹਜੂਰ ਸਾਹਿਬ ਜੀ ਦੇ ਹੈਡ ਪੁਜਾਰੀ ਭਾਈ ਨਾਨੂੰ ਸਿੰਘ ਜੀ ਨਾਲ ਹੋਇਆ, ਭਾਈ ਨਾਨੂ ਸਿੰਘ ਜੀ ਸੰਤ ਅਤਰ ਸਿੰਘ ਜੀ ਦੇ ਜੀਵਨ ਤੋ ਬਹੁਤ ਪ੍ਰਭਾਵਿਤ ਹੋਏ ਤੇ ਆਪਣੇ ਬੁੰਗੇ ਵਿੱਚ ਰਹਿਣ ਲਈ ਆਖਿਆ । ਸੰਤ ਅਤਰ ਸਿੰਘ ਜੀ ਨੇ ਹਜੂਰ ਸਾਹਿਬ ਰਹਿ ਕੇ ਬਹੁਤ ਨਾਮ ਅਭਿਆਸ ਕੀਤਾ ਇਕ ਦਿਨ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਰਸ਼ਨ ਦੇਣ ਲਈ ਬੁਹਤ ਬੇਨਤੀਆ ਕੀਤੀਆਂ । ਗੁਰੂ ਸਾਹਿਬ ਜੀ ਆਪ ਜੀ ਦੀ ਭਗਤੀ ਤੋ ਖੁਸ਼ ਹੋਏ ਤੇ ਸੰਤ ਜੀ ਨੂੰ ਆਪਣੇ ਪਰਤੱਖ ਦਰਸ਼ਨ ਦਿੱਤੇ ਤੇ ਹੁਕਮ ਕੀਤਾ ਪੰਜਾਬ ਦੀ ਧਰਤੀ ਤੇ ਜਾ ਕੇ ਸੰਗਤਾਂ ਨੂੰ ਨਾਮ ਅਭਿਆਸ ਕਰਵਾਉ । ਸੰਤ ਜੀ ਨੰਦੇੜ ਸਾਹਿਬ ਦੀ ਧਰਤੀ ਤੋ ਪੰਜਾਬ ਨੂੰ ਤੁਰ ਪਏ ਰਸਤੇ ਵਿੱਚ ਆਉਦਿਆ ਬਹੁਤ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਸਿਮਰਨ ਕਰਨ ਤੇ ਅੰਮ੍ਰਿਤ ਛੱਕਣ ਦਾ ਉਪਦੇਸ਼ ਦਿੰਦੇ ਆਏ । ਪੰਜਾਬ ਦੀ ਧਰਤੀ ਤੇ ਆ ਕੇ ਸੰਤ ਅਤਰ ਸਿੰਘ ਜੀ ਨੇ ਹਜਾਰਾ ਹੀ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਤੇ ਵਾਹਿਗੁਰੂ ਦੇ ਸਿਮਰਨ ਨਾਲ ਜੋੜਿਆ। 1901 ਨੂੰ ਆਪ ਜੀ ਮਾਲਵੇ ਦੀ ਧਰਤੀ ਤੇ ਗੁਰਦੁਵਾਰਾ ਮਸਤੂਆਣਾ ਸਾਹਿਬ ਦੀ ਨੀਂਹ ਰੱਖੀ ਤੇ ਏਥੇ ਹੀ ਨਾਮ ਅਭਿਆਸ ਸੰਗਤਾਂ ਨੂੰ ਕਰਵਾਉਦੇ ਰਹੇ । ਜੇ ਮੈ ਸੰਤਾਂ ਦੀ ਸਾਰੀ ਜੀਵਨੀ ਲਿਖਣੀ ਸੁਰੂ ਕਰ ਤੇ ਹੋ ਸਕਦਾ ਕਈ ਕਿਤਾਬਾ ਵਿੱਚ ਵੀ ਨਾ ਆ ਸਕੇ ਇਸ ਲਈ ਇਸ ਲੇਖ ਨੂੰ ਬਹੁਤਾ ਲੰਮਾ ਨਾ ਕਰਦਾ ਹੋਇਆ ਸੰਤਾ ਦੇ ਆਖਰੀ ਸਮੇਂ ਵੱਲ ਆਪ ਜੀ ਨੂੰ ਲੈ ਕੇ ਚਲਦਾ ਹਾ । ਸੰਨ 1926 ਵਿਸਾਖੀ ਵਾਲੇ ਦਿਨ ਗੱਲ ਹੈ ਆਪ ਜੀ ਨੇ ਦਮਦਮਾ ਸਹਿਬ ਦੀਵਾਨ ਦੀ ਸਮਾਪਤੀ ਮਗਰੋ ਸੰਤ ਅਤਰ ਸਿੰਘ ਜੀ ਨੇ ਕੁਝ ਸ਼ਬਦ ਵੈਰਾਗਮਈ ਪੜੇ ਜਿਵੇ ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ।। ਫੇਰ ਦਮਦਮਾ ਸਹਿਬ ਤੋ ਚਲ ਕੇ ਗੁਜਰਾਵਾਲਾ , ਪਹਿਲਗਾਮ , ਜੰਮੂ ਕਸ਼ਮੀਰ ਤੋ ਹੁੰਦੇ ਹੋਏ ਆਪ ਦਿੱਲੀ ਪਹੁੰਚੇ । ਆਪ ਜੀ ਜਿਸ ਜਿਥੇ ਵੀ ਦੀਵਾਨ ਲਗਾਉਦੇ ਸੰਗਤਾ ਨੂੰ ਅੰਮ੍ਰਿਤ ਛਕਾਇਆ ਕਰਦੇ ਤੇ ਨਾਲ ਹੀ ਵੈਰਾਗਮਈ ਸ਼ਬਦ ਪੜਿਆ ਕਰਦੇ ਸਨ । ਸਾਉਣ ਦਾ ਮਹੀਨਾ ਸੀ ਆਪ ਦਿੱਲੀ ਵਿਖੇ ਦੀਵਾਨ ਦੀ ਸਮਾਪਤੀ ਕਰਕੇ ਬੈਠੇ ਸਨ , ਇਕ ਬਹੁਤ ਵੱਡਾ ਸੱਪ ਦੀਵਾਨ ਵਿੱਚ ਆਇਆ ਸੰਤਾ ਨੇ ਸੰਗਤਾਂ ਨੂੰ ਆਖਿਆ ਇਸ ਨੂੰ ਨਾ ਰੋਕੋ ਆ ਲੈਣ ਦਿਉ ਇਸ ਦਾ ਵੀ ਪੁਰਾਣਾ ਹਿਸਾਬ ਰਹਿੰਦਾ ਹੈ ਸਾਡੇ ਨਾਲ । ਜਦੋ ਸੱਪ ਸੰਤਾਂ ਪਾਸ ਆਇਆ ਤਾ ਸੰਤਾਂ ਨੇ ਆਪਣਾ ਚਰਨ ਅੱਗੇ ਕਰ ਦਿੱਤਾ ਸੱਪ ਨੇ ਸੰਤ ਅਤਰ ਸਿੰਘ ਜੀ ਦੇ ਪੈਰ ਦੇ ਅੰਗੂਠੇ ਤੇ ਡੰਗ ਮਾਰਿਆ । ਅੰਗੂਠੇ ਦੇ ਥੱਲੇ ਇਕ ਛਾਲਾ ਜਿਹਾ ਬਣ ਗਿਆ ਸੰਗਤਾਂ ਨੇ ਡਾਕਟਰ ਪਾਸ ਜਾਣ ਲਈ ਆਖਿਆ ਪਰ ਸੰਤਾ ਨੇ ਨਾਹ ਕਰ ਦਿੱਤੀ । ਸੰਤਾ ਦੇ ਹੁਕਮ ਤੋ ਉਲਟ ਸੰਗਤਾਂ ਨੇ ਡਾਕਟਰ ਸੱਦਿਆ ਤੇ ਸੰਤਾ ਦੇ ਅੰਗੂਠੇ ਨੂੰ ਚੀਰਾ ਦਿਵਾ ਦਿੱਤਾ ਉਸ ਤੋ ਬਾਅਦ ਸੰਤਾ ਦੇ ਦਰਦ ਵੱਧ ਗਈ । ਫੇਰ ਦੂਸਰਾ ਡਾਕਟਰ ਬੁਲਾਇਆ ਗਿਆ ਉਸ ਨੇ ਅੰਗੂਠੇ ਦੇ ਜਖਮ ਨੂੰ ਹੋਰ ਡੂੰਗਾ ਕਰ ਦਿੱਤਾ । ਅਰਾਮ ਆਉਣ ਦੀ ਥਾਂ ਜਖਮ ਵੱਧਣਾ ਸ਼ੁਰੂ ਹੋ ਗਇਆ ਪਰ ਸੰਤਾ ਦੇ ਮੁੱਖ ਤੇ ਕੋਈ ਡਰ ਭੈ ਨਹੀ ਸੀ ਪਹਿਲਾ ਵਾਗ ਹੀ ਸੰਤਾਂ ਦਾ ਮੁੱਖ ਖਿੜਿਆ ਹੋਇਆ ਸੀ । ਫੇਰ ਆਪ ਦਿੱਲੀ ਤੋ ਗੁਰੂਸਰ ਪਹੁੰਚ ਗਏ ਇਥੇ ਸੰਗਰੂਰ ਦੇ ਰਾਜੇ ਨੇ ਆਪ ਜੀ ਨੂੰ ਬੇਨਤੀ ਕਰਕੇ ਇਲਾਜ ਕਰਵਾਉਣ ਲਈ ਮਨਾ ਲਿਆ । ਹਰ ਰੋਜ ਡਾਕਟਰ ਤੇ ਵੈਦ ਸੰਤਾਂ ਪਾਸ ਆਉਦੇ ਤੇ ਆਪਣੇ ਆਪਣੇ ਤਰੀਕੇ ਨਾਲ ਇਲਾਜ ਕਰਦੇ ਰਹਿੰਦੇ ਸੰਤ ਜੀ ਕਹਿੰਦੇ ਹੁਣ ਇਹ ਠੀਕ ਨਹੀ ਹੋਣਾ ਤੁਸੀ ਨਾ ਖੇਚਲ ਕਰਿਆ ਕਰੋ । ਸੰਤਾਂ ਨੇ ਮਾਘੀ ਦਾ ਦੀਵਾਨ ਲਾਇਆ ਵੈਸਾਖੀ ਵਾਲੇ ਦਿਨ ਤੋ ਲੈ ਕੇ ਹਰ ਦੀਵਾਨ ਵਿੱਚ ਆਪ ਜੀ ਵੈਰਾਗਮਈ ਸ਼ਬਦ ਹੀ ਪੜਿਆ ਕਰਦੇ ਸਨ । ਅਖੀਰ ਆਪ ਜੀ ਨੇ ਦਸਿਆ ਹੁਣ ਸਾਡਾ ਜਾਣ ਦਾ ਸਮਾ ਆ ਗਿਆ ਹੈ ਹੁਣ ਸਾਨੂੰ ਕੋਈ ਨਾ ਮਿਲਣ ਆਵੇ ਤੇ ਨਾ ਕੋਈ ਬੁਲਾਵੇ ਆਪ ਜੀ ਕੁਠੀਆ ਦਾ ਦਰਵਾਜਾ ਬੰਦ ਕਰਕੇ ਵਾਹਿਗੁਰੂ ਜੀ ਦੇ ਸਿਮਰਨ ਵਿਚ ਲੀਨ ਹੋ ਗਏ । ਤੇ 1927 ਨੂੰ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਵਿਤਰ ਗੋਂਦ ਵਿਚ ਜਾ ਬਿਰਾਜੇ ।
ਜੋਰਾਵਰ ਸਿੰਘ ਤਰਸਿੱਕਾ ।
ਅੰਗ : 845
ਬਿਲਾਵਲੁ ਮਹਲਾ ੫ ਛੰਤ
ੴ ਸਤਿਗੁਰ ਪ੍ਰਸਾਦਿ ॥
ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ ॥ ਅਬਿਨਾਸੀ ਵਰੁ ਸੁਣਿਆ ਮਨਿ ਉਪਜਿਆ ਚਾਇਆ ਰਾਮ ॥ ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ ॥ ਸਹਜੇ ਸਮਾਈਐ ਗੋਵਿੰਦੁ ਪਾਈਐ ਦੇਹੁ ਸਖੀਏ ਮੋਹਿ ਮਤੇ ॥ ਦਿਨੁ ਰੈਣਿ ਠਾਢੀ ਕਰਉ ਸੇਵਾ ਪ੍ਰਭੁ ਕਵਨ ਜੁਗਤੀ ਪਾਇਆ ॥ ਬਿਨਵੰਤਿ ਨਾਨਕ ਕਰਹੁ ਕਿਰਪਾ ਲੈਹੁ ਮੋਹਿ ਲੜਿ ਲਾਇਆ ॥੧॥ ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ ॥ ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ ॥ ਮਿਲੇ ਸੰਤ ਪਿਆਰੇ ਦਇਆ ਧਾਰੇ ਕਥਹਿ ਅਕਥ ਬੀਚਾਰੋ ॥ ਇਕ ਚਿਤਿ ਇਕ ਮਨਿ ਧਿਆਇ ਸੁਆਮੀ ਲਾਇ ਪ੍ਰੀਤਿ ਪਿਆਰੋ ॥ ਕਰ ਜੋੜਿ ਪ੍ਰਭ ਪਹਿ ਕਰਿ ਬਿਨੰਤੀ ਮਿਲੈ ਹਰਿ ਜਸੁ ਲਾਹਾ ॥ ਬਿਨਵੰਤਿ ਨਾਨਕ ਦਾਸੁ ਤੇਰਾ ਮੇਰਾ ਪ੍ਰਭੁ ਅਗਮ ਅਥਾਹਾ ॥੨॥ ਸਾਹਾ ਅਟਲੁ ਗਣਿਆ ਪੂਰਨ ਸੰਜੋਗੋ ਰਾਮ ॥ ਸੁਖਹ ਸਮੂਹ ਭਇਆ ਗਇਆ ਵਿਜੋਗੋ ਰਾਮ ॥ ਮਿਲਿ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਞੀਆਂ ॥ ਮਿਲਿ ਇਕਤ੍ਰ ਹੋਏ ਸਹਜਿ ਢੋਏ ਮਨਿ ਪ੍ਰੀਤਿ ਉਪਜੀ ਮਾਞੀਆ ॥ ਮਿਲਿ ਜੋਤਿ ਜੋਤੀ ਓਤਿ ਪੋਤੀ ਹਰਿ ਨਾਮੁ ਸਭਿ ਰਸ ਭੋਗੋ ॥ ਬਿਨਵੰਤਿ ਨਾਨਕ ਸਭ ਸੰਤਿ ਮੇਲੀ ਪ੍ਰਭੁ ਕਰਣ ਕਾਰਣ ਜੋਗੋ ॥੩॥ ਭਵਨੁ ਸੁਹਾਵੜਾ ਧਰਤਿ ਸਭਾਗੀ ਰਾਮ ॥ ਪ੍ਰਭੁ ਘਰਿ ਆਇਅੜਾ ਗੁਰ ਚਰਣੀ ਲਾਗੀ ਰਾਮ ॥ ਗੁਰ ਚਰਣੀ ਲਾਗੀ ਸਹਜਿ ਜਾਗੀ ਸਗਲ ਇਛਾ ਪੁੰਨੀਆ ॥ ਮੇਰੀ ਆਸ ਪੂਰੀ ਸੰਤ ਧੂਰੀ ਹਰਿ ਮਿਲੇ ਕੰਤ ਵਿਛੁੰਨਿਆ ॥ ਆਨੰਦ ਅਨਦਿਨੁ ਵਜਹਿ ਵਾਜੇ ਅਹੰ ਮਤਿ ਮਨ ਕੀ ਤਿਆਗੀ ॥ ਬਿਨਵੰਤਿ ਨਾਨਕ ਸਰਣਿ ਸੁਆਮੀ ਸੰਤਸੰਗਿ ਲਿਵ ਲਾਗੀ ॥੪॥੧॥
ਅਰਥ : ਹੇ ਸਹੇਲੀਏ! ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆਂ (ਮਨ ਵਿਚ) ਖ਼ੁਸ਼ੀ ਦਾ ਰੰਗ-ਢੰਗ ਬਣ ਜਾਂਦਾ ਹੈ । ਉਸ ਕਦੇ ਨਾਹ ਮਰਨ ਵਾਲੇ ਖਸਮ-ਪ੍ਰਭੂ (ਦਾ ਨਾਮ) ਸੁਣਿਆਂ ਮਨ ਵਿਚ ਚਾਉ ਪੈਦਾ ਹੋ ਜਾਂਦਾ ਹੈ । (ਜਦੋਂ) ਵੱਡੀ ਕਿਸਮਤ ਨਾਲ (ਕਿਸੇ ਜੀਵ-ਇਸਤ੍ਰੀ ਦੇ) ਮਨ ਵਿਚ ਪਰਮਾਤਮਾ-ਪਤੀ ਦਾ ਪਿਆਰ ਪੈਦਾ ਹੁੰਦਾ ਹੈ, (ਤਦੋਂ ਉਹ ਉਤਾਵਲੀ ਹੋ ਹੋ ਪੈਂਦੀ ਹੈ ਕਿ ਉਸ) ਸਾਰੇ ਗੁਣਾਂ ਦੇ ਮਾਲਕ ਪ੍ਰਭੂ-ਪਤੀ ਨੂੰ ਕਦੋਂ ਮਿਲਿਆ ਜਾ ਸਕੇਗਾ । (ਉਸ ਨੂੰ ਅੱਗੋਂ ਇਹ ਉੱਤਰ ਮਿਲਦਾ ਹੈ—ਜੇ) ਆਤਮਕ ਅਡੋਲਤਾ ਵਿਚ ਲੀਨ ਰਹੀਏ ਤਾਂ ਪਰਮਾਤਮਾ-ਪਤੀ ਮਿਲ ਪੈਂਦਾ ਹੈ । (ਉਹ ਭਾਗਾਂ ਵਾਲੀ ਜੀਵ-ਇਸਤ੍ਰੀ ਮੁੜ ਮੁੜ ਪੁੱਛਦੀ ਹੈ—) ਹੇ ਸਹੇਲੀਏ! ਮੈਨੂੰ ਮਤਿ ਦੇਹਿ, ਕਿ ਕਿਸ ਤਰੀਕੇ ਨਾਲ ਪ੍ਰਭੂ-ਪਤੀ ਮਿਲ ਸਕਦਾ ਹੈ (ਹੇ ਸਹੇਲੀਏ! ਦੱਸ) ਮੈਂ ਦਿਨ ਰਾਤ ਖਲੋਤੀ ਤੇਰੀ ਸੇਵਾ ਕਰਾਂਗੀ । ਨਾਨਕ (ਭੀ) ਬੇਨਤੀ ਕਰਦਾ ਹੈ—(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ, (ਮੈਨੂੰ ਆਪਣੇ) ਲੜ ਨਾਲ ਲਾਈ ਰੱਖ ।੧। ਹੇ ਭਾਈ! (ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ, ਜਿਹੜਾ ਮਨੁੱਖ ਇਹ) ਹਰਿ-ਨਾਮ ਵਿਹਾਝਦਾ ਹੈ, (ਉਸ ਦੇ ਅੰਦਰ) ਧੀਰਜ ਪੈਦਾ ਹੋ ਜਾਂਦੀ ਹੈ । ਪਰ ਇਹ ਨਾਮ-ਰਤਨ (ਕੋਈ ਵਿਰਲਾ) ਖੋਜ ਕਰਨ ਵਾਲਾ ਮਨੁੱਖ ਭਾਲ ਕਰ ਕੇ ਸੰਤ ਜਨਾਂ ਪਾਸੋਂ ਹੀ ਹਾਸਲ ਕਰਦਾ ਹੈ । ਜਿਸ ਵਡ-ਭਾਗੀ ਮਨੁੱਖ ਨੂੰ ਪਿਆਰੇ ਸੰਤ ਜਨ ਮਿਲ ਪੈਂਦੇ ਹਨ, (ਉਹੀ) ਮਿਹਰ ਕਰ ਕੇ (ਉਸ ਨੂੰ) ਅਕੱਥ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦੇ ਹਨ । ਹੇ ਭਾਈ! (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਸੁਰਤਿ ਜੋੜ ਕੇ, ਮਨ ਲਾ ਕੇ ਪ੍ਰਭੂ-ਚਰਨਾਂ ਨਾਲ ਪਿਆਰ ਪਾ ਕੇ (ਪਰਮਾਤਮਾ ਦਾ) ਨਾਮ ਸਿਮਰਿਆ ਕਰ । ਪ੍ਰਭੂ ਦੇ ਦਰ ਤੇ (ਦੋਵੇਂ) ਹੱਥ ਜੋੜ ਕੇ ਅਰਦਾਸ ਕਰਿਆ ਕਰ । (ਜਿਹੜਾ ਮਨੁੱਖ ਨਿੱਤ ਅਰਦਾਸ ਕਰਦਾ ਰਹਿੰਦਾ ਹੈ, ਉਸ ਨੂੰ ਮਨੁੱਖਾ ਜੀਵਨ ਦੀ) ਖੱਟੀ (ਵਜੋਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ ਦਾਤਿ) ਮਿਲਦੀ ਹੈ । ਹੇ ਅਪਹੁੰਚ ਤੇ ਆਥਾਹ ਪ੍ਰਭੂ! ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ—ਮੈਂ ਤੇਰਾ ਦਾਸ ਹਾਂ, ਤੂੰ ਮੇਰਾ ਮਾਲਕ ਹੈਂ (ਮੈਨੂੰ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਬਖ਼ਸ਼) ।੨। (ਕੁੜੀ ਮੁੰਡੇ ਦੇ ਵਿਆਹ ਦਾ ਮੁਹੂਰਤ ਮਿਥਿਆ ਜਾਂਦਾ ਹੈ । ਲਾੜੇ ਦੇ ਨਾਲ ਜਾਂਞੀ ਆਉਂਦੇ ਹਨ, ਲੜਕੀ ਵਾਲਿਆਂ ਦੇ ਘਰ ਢੁਕਦੇ ਹਨ, ਲੜਕੀ ਦੇ ਸਨ-ਬੰਧੀਆਂ ਦੇ ਮਨ ਵਿਚ ਉਸ ਵੇਲੇ ਖ਼ੁਸ਼ੀ ਹੁੰਦੀ ਹੈ । ਜਾਂਞੀਆਂ ਨੂੰ ਉਹ ਕਈ ਸੁਆਦਲੇ ਭੋਜਨ ਖੁਆਂਦੇ ਹਨ । ਪਾਂਧਾ ਲਾਵਾਂ ਪੜ੍ਹ ਕੇ ਲੜਕੇ ਲੜਕੀ ਦਾ ਮੇਲ ਕਰ ਦੇਂਦਾ ਹੈ) । (ਇਸੇ ਤਰ੍ਹਾਂ ਸਾਧ ਸੰਗਤਿ ਦੀ ਬਰਕਤ ਨਾਲ ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੇ ਮਿਲਾਪ ਦਾ) ਕਦੇ ਨਾਹ ਖੁੰਝਣ ਵਾਲਾ ਮੁਹੂਰਤ ਸੋਧਿਆ ਜਾਂਦਾ ਹੈ । (ਸਾਧ ਸੰਗਤਿ ਦੀ ਕਿਰਪਾ ਨਾਲ ਜੀਵ-ਇਸਤ੍ਰੀ ਦਾ) ਪੂਰਨ ਪਰਮਾਤਮਾ ਨਾਲ ਮਿਲਾਪ (ਵਿਆਹ) ਹੋ ਜਾਂਦਾ ਹੈ, (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਸਾਰੇ ਸੁਖ ਆ ਵੱਸਦੇ ਹਨ (ਪ੍ਰਭੂ-ਪਤੀ ਨਾਲੋਂ ਉਸਦਾ) ਵਿਛੋੜਾ ਮੁੱਕ ਜਾਂਦਾ ਹੈ । ਸੰਤ ਜਨ ਮਿਲ ਕੇ (ਸਾਧ ਸੰਗਤਿ ਵਿਚ) ਆਉਂਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ (ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ ਇਹ ਸਤਸੰਗੀ) ਅਸਚਰਜ ਜਾਂਞੀ ਬਣ ਜਾਂਦੇ ਹਨ । (ਸੰਤ ਜਨ) ਮਿਲ ਕੇ (ਸਾਧ ਸੰਗਤਿ ਵਿਚ) ਇਕੱਠੇ ਹੁੰਦੇ ਹਨ, ਆਤਮਕ ਅਡੋਲਤਾ ਵਿਚ (ਟਿਕਦੇ ਹਨ, ਮਾਨੋ, ਲੜਕੀ ਵਾਲਿਆਂ ਦੇ ਘਰ) ਢੁਕਾਉ ਹੋ ਰਿਹਾ ਹੈ, (ਜਿਵੇਂ,) ਲੜਕੀ ਦੇ ਸਨਬੰਧੀਆਂ ਦੇ ਮਨ ਵਿਚ ਚਾਉ ਪੈਦਾ ਹੁੰਦਾ ਹੈ (ਤਿਵੇਂ, ਜਿੰਦ ਦੇ ਸਾਥੀਆਂ ਦੇ ਮਨ ਵਿਚ, ਸਾਰੇ ਗਿਆਨ-ਇੰਦ੍ਰਿਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ) । (ਸਾਧ ਸੰਗਤਿ ਦੇ ਪਰਤਾਪ ਨਾਲ ਜੀਵ-ਇਸਤ੍ਰੀ ਦੀ) ਜਿੰਦ ਪ੍ਰਭੂ ਦੀ ਜੋਤਿ ਵਿਚ ਮਿਲ ਕੇ ਤਾਣੇ-ਪੇਟੇ ਵਾਂਗ ਇਕ-ਮਿਕ ਹੋ ਜਾਂਦੀ ਹੈ (ਜਿਵੇਂ ਜਾਂਞੀਆਂ ਮਾਂਞੀਆਂ ਨੂੰ) ਸਾਰੇ ਸੁਆਦਲੇ ਭੋਜਨ ਛਕਾਏ ਜਾਂਦੇ ਹਨ, (ਤਿਵੇਂ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਨਾਮ-ਭੋਜਨ ਪ੍ਰਾਪਤ ਹੁੰਦਾ ਹੈ । ਨਾਨਕ ਬੇਨਤੀ ਕਰਦਾ ਹੈ—(ਇਹ ਸਾਰੀ ਗੁਰੂ ਦੀ ਹੀ ਮਿਹਰ ਹੈ) ਗੁਰੂ-ਸੰਤ ਨੇ (ਸਰਨ ਪਈ) ਸਾਰੀ ਲੁਕਾਈ ਨੂੰ ਸਾਰੇ ਜਗਤ ਦਾ ਮੂਲ ਸਭਨਾਂ ਤਾਕਤਾਂ ਦਾ ਮਾਲਕ ਪਰਮਾਤਮਾ ਮਿਲਾਇਆ ਹੈ ।੩। (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਸ ਦੇ (ਹਿਰਦੇ-) ਘਰ ਵਿਚ ਪ੍ਰਭੂ-ਪਤੀ ਆ ਬੈਠਦਾ ਹੈ, ਉਸ ਦਾ (ਸਰੀਰ-) ਭਵਨ ਸੋਹਣਾ ਹੋ ਜਾਂਦਾ ਹੈ, ਉਸ ਦੀ (ਹਿਰਦਾ-) ਧਰਤੀ ਭਾਗਾਂ ਵਾਲੀ ਬਣ ਜਾਂਦੀ ਹੈ । (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਹ ਆਤਮਕ ਅਡੋਲਤਾ ਵਿਚ (ਟਿਕ ਕੇ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੀ ਹੈ, ਉਸ ਦੀਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ । ਸਾਧ ਸੰਗਤਿ ਦੀ ਚਰਨ-ਧੂੜ ਦੇ ਪਰਤਾਪ ਨਾਲ (ਉਸ ਦੇ ਅੰਦਰੋਂ) ਮਮਤਾ ਵਧਾਣ ਵਾਲੀ ਆਸ ਖ਼ਤਮ ਹੋ ਜਾਂਦੀ ਹੈ, ਉਸ ਨੂੰ ਚਿਰਾਂ ਦੇ ਵਿਛੁੜੇ ਹੋਏ ਪ੍ਰਭੂ-ਕੰਤ ਜੀ ਮਿਲ ਪੈਂਦੇ ਹਨ । ਨਾਨਕ ਬੇਨਤੀ ਕਰਦਾ ਹੈ—(ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ ਦੇ ਅੰਦਰ) ਹਰ ਵੇਲੇ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ (ਜਿਸ ਦਾ ਸਦਕਾ ਉਹ ਆਪਣੇ) ਮਨ ਦੀ ਹਉਮੈ ਵਾਲੀ ਮਤਿ ਤਿਆਗ ਦੇਂਦੀ ਹੈ ਸਾਧ ਸੰਗਤਿ ਵਿਚ ਰਹਿ ਕੇ ਉਸ ਦੀ ਸੁਰਤਿ ਮਾਲਕ-ਪ੍ਰਭੂ ਵਿਚ ਲੱਗੀ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦੀ ਸਰਨ ਪਈ ਰਹਿੰਦੀ ਹੈ ।੪।੧।
सोरठि महला ५ ॥ गई बहोड़ु बंदी छोड़ु निरंकारु दुखदारी ॥ करमु न जाणा धरमु न जाणा लोभी माइआधारी ॥ नामु परिओ भगतु गोविंद का इह राखहु पैज तुमारी ॥१॥ हरि जीउ निमाणिआ तू माणु ॥ निचीजिआ चीज करे मेरा गोविंदु तेरी कुदरति कउ कुरबाणु ॥ रहाउ ॥ जैसा बालकु भाइ सुभाई लख अपराध कमावै ॥ करि उपदेसु झिड़के बहु भाती बहुड़ि पिता गलि लावै ॥ पिछले अउगुण बखसि लए प्रभु आगै मारगि पावै ॥२॥ हरि अंतरजामी सभ बिधि जाणै ता किसु पहि आखि सुणाईऐ ॥ कहणै कथनि न भीजै गोबिंदु हरि भावै पैज रखाईऐ ॥ अवर ओट मै सगली देखी इक तेरी ओट रहाईऐ ॥३॥ होइ दइआलु किरपालु प्रभु ठाकुरु आपे सुणै बेनंती ॥ पूरा सतगुरु मेलि मिलावै सभ चूकै मन की चिंती ॥ हरि हरि नामु अवखदु मुखि पाइआ जन नानक सुखि वसंती ॥४॥१२॥६२॥
अर्थ: हे प्रभू! तूँ (आत्मिक जीवन की) लुप्त हो चुकी (रास-पूँजी) को वापिस दिलाने वाला हैं, तुँ (विकारों की) कैद से छुड़ाने वाला हैं, तेरा कोई खास स्वरूप बयान नहीं किया जा सकता, तूँ (जीवों को दुःख में धीरज देने वाला हैं। हे प्रभू! मैं कोई अच्छा कर्म कोई अच्छा धर्म करना नहीं जनता, मैं लोभ में फँसा रहता हूँ, मैं माया के मोह में ग्रस्त रहता हूँ। परन्तु हे प्रभू! मेरा नाम “गोबिंद का भगत” पड़ चुका है। सो, अब तूँ अपने नाम की आप लाज रख ॥१॥ हे प्रभू जी! तूँ उन लोगो को मान देता हैं, जिनका कोई मान नहीं करता। मैं तेरी ताकत से सदके जाता हूँ। हे भाई! मेरा गोबिंद नाकाम और नकारे गए लोगों को भी आदर के योग्य बना देता है ॥ रहाउ ॥ हे भाई! जैसे कोई बच्चा अपनी लग्न अनुसार स्वभाव अनुसार लाखों गलतियाँ करता है, उस का पिता उस को शिक्षा दे दे कर कई तरीकों से झिड़कता भी है, परन्तु फिर अपने गल से (उस को) लगा लेता है, इसी तरह प्रभू-पिता भी जीवों के पिछले गुनाह बख़्श लेता है, और आगे के लिए (जीवन के) ठीक रास्ते पर पा देता है ॥२॥ हे भाई! परमात्मा प्रत्येक के दिल की जानने वाला है, (जीवों की) प्रत्येक (आत्मिक) हालत को जानता है। (उस को छोड़ कर) अन्य किस पास (अपनी हालत) कह कर सुनाई जा सकती है ? हे भाई! परमात्मा केवल जुबानी बातों से ख़ुश नहीं होता। (कार्या कर के जो मनुष्य) परमात्मा को अच्छा लग जाता है, उस की वह इज़्ज़त रख लेता है। हे प्रभू! मैं अन्य सभी आसरे देख लिए हैं, मैं एक तेरा आसरा ही रखा हुआ है ॥३॥ हे भाई! मालिक-प्रभू दयावान हो कर कृपाल हो कर आप ही (जिस मनुष्य की) बेनती सुन लेता है, उसको पूरा गुरू मिला देता है (इस तरह, उस मनुष्य के) मन की प्रत्येक चिंता ख़त्म हो जाती है। दास नानक जी! (कहो – गुरू जिस मनुष्य के) मुँह में परमात्मा की नाम-दवाई पा देता है, वह मनुष्य आत्मिक आनंद में जीवन बितीत करता है ॥४॥१२॥६२॥
ਅੰਗ : 624
ਸੋਰਠਿ ਮਹਲਾ ੫ ॥ ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥ ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥ ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥ ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥ ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥ ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥ ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥ ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥
ਅਰਥ : ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ। ਪਰ ਹੇ ਪ੍ਰਭੂ! ਮੇਰਾ ਨਾਮ ‘ਗੋਬਿੰਦ ਦਾ ਭਗਤ’ ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ॥੧॥ ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ। ਮੈਂ ਤੇਰੀ ਤਾਕਤ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ ॥ ਰਹਾਉ ॥ ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ, ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ, ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ ॥੨॥ ਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ ? ਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ। ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ॥੩॥ ਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ, ਉਸ ਨੂੰ ਪੂਰਾ ਗੁਰੂ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ। ਦਾਸ ਨਾਨਕ ਜੀ! (ਆਖੋ – ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ ॥੪॥੧੨॥੬੨॥
ਪੀਲੀਭੀਤ ਦੇ ਨਜ਼ਦੀਕ ਪਿੰਡ ਕਰਾ ਸੀ , ਕਰੇ ਦੇ ਨਾਲ ਨਦੀ ਹੈ ਇਥੋਂ ਦੇ ਰਾਜਾ ਬਾਜ ਬਹਾਦਰ ਸੀ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲਿਆਂਦਾ ਸੀ। ਗੁਰੂ ਜੀ ਨੇ ਇਥੇ ਦੀਵਾਨ ਸਜਾਇਆ। ਇਥੇ ਇੱਕ ਕੋਹੜੀ ਬੈਠਾ ਸੀ ਜਿਹੜਾ ਅੱਖਾਂ ਤੋਂ ਵੀ ਅੰਨਾ ਸੀ ਉਸ ਨੇ ਗੁਰੂ ਸਾਹਿਬ ਦੇ ਜੋੜ੍ਹਿਆ ਦੀ ਧੂੜ ਆਪਣੀਆਂ ਅੱਖਾਂ ਨਾਲ ਲਾਈ ਤਾਂ ਉਸ ਦੀਆ ਅੱਖਾਂ ਦੀ ਰੋਸ਼ਨੀ ਵਾਪਿਸ ਆ ਗਈ। ਉਸ ਨੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਕੇ ਮਹਾਰਾਜ ਆਪ ਦੇ ਜੋੜੇਆਂ ਦੀ ਧੂੜ ਅੱਖਾਂ ਨਾਲ ਲਾਉਣ ਨਾਲ ਮੇਰੀਆਂ ਅੱਖਾਂ ਵਿਚ ਰੋਸ਼ਨੀ ਆ ਗਈ ਹੈ। ਆਪ ਕਿਰਪਾ ਕਰੋ ਤਾਂ ਮੇਰੇ ਸਰੀਰ ਦੇ ਸਾਰੇ ਰੋਗ ਕੱਟੇ ਜਾਣ ਤਾਂ ਗੁਰੂ ਜੀ ਨੇ ਹੁਕਮ ਕੀਤਾ ਕੇ ਤੂੰ ਇਸ ਜਗ੍ਹਾ ਤੇ ਝਾੜੂ ਦੀ ਸੇਵਾ ਕਰਿਆ ਕਰ ਤੇਰੇ ਸਾਰੇ ਰੋਗ ਦੂਰ ਹੋ ਜਾਣਗੇ ਤਾਂ ਉਸਦੇ ਝਾੜੂ ਫੇਰਨ ਨਾਲ ਉਸਦੇ ਸਰੀਰ ਦੇ ਰੋਗ ਠੀਕ ਹੋ ਗਏ
ਸ਼੍ਰੀ ਗੁਰੂ ਅਰਜਨ ਦੇਵ ਜੀ ਜਦੋਂ ਪਿੰਡ ਸਰਹਾਲੀ ਤੋਂ ਹੁੰਦੇ ਹੋਏ ਭੈਣੀ ਪਿੰਡ ਪੁਜੇ ਤਾਂ ਗੁਰੂ ਜੀ ਇਸ ਅਸਥਾਨ ਤੇ ਉਪਰ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਤਾਂ ਇਕ ਮਾਈ ਨੇ ਗੁਰੂ ਜੀ ਨੂੰ ਚੂਰੀ ਕੁੱਟ , ਬਹੁਤ ਸਾਰਾ ਮੱਖਣ ਪਾ ਕੇ ਥਾਲ ਭੇਂਟ ਕੀਤਾ , ਜਦੋਂ ਗੁਰੂ ਜੀ ਨੇ ਇਸ ਸਭ ਦੇਖਿਆ ਤਾਂ ਕਿਹਾ , ਕਿ ਮਾਈ ਇਹ ਤੂੰ ਕੀ ਸਾਡੇ ਵਾਸਤੇ ਚੋਲ੍ਹਾ ਤਿਆਰ ਕਰ ਲਿਆਈ ਹੈ ਤਦ ਗੁਰੂ ਜੀ ਨੇ ਆਪਣੇ ਮੁਖਾਰਬਿੰਦ ਤੋਂ ਇਸ ਬਾਰੇ ਇਹ ਸ਼ਬਦ ਉਚਾਰਨ ਕੀਤੇ :-
ਹਰਿ ਹਰਿ ਨਾਮੁ ਅਮੋਲਾ । ।
ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹ ਹਰਿ ਕਾ ਚੋਲ੍ਹਾ । ।
ਸੀਤਲ ਸਾਂਤ ਮਹਾ ਸੁਖੁ ਪਾਇਆ , , ਸੰਤਸੰਗਿ ਰਹਿਓ ਓਲ੍ਹਾ । ।
ਹਰਿ ਧਨੁ ਸੰਚਨ ਹਰਿਨਾਮੁ ਭੋਜਨ ਇਹ ਨਾਨਕ ਕੀਨੇ ਚੋਲ੍ਹਾ । ।
ਉਦੋਂ ਤੋਂ ਇਸ ਨਗਰ ਦਾ ਨਾਂ ਚੋਹਲਾ ਸਾਹਿਬ ਪਿਆ ਹੈ , ਜਿਥੇ ਇਹ ਗੁਰਦੁਆਰਾ ਸਥਿਤ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਇਥੇ ਕੋਠੜੀ ਵਿਚ ਸਮੇਤ ਪਰਿਵਾਰ 2 ਸਾਲ 5 ਮਹੀਨੇ 23 ਦਿਨ ਰਹੇ , ਵਿਸ਼ਰਾਮ ਕੀਤਾ
ਇਕ ਮੁਸਲਮਾਨ ਔਰਤ ਹੋਈ ਹੈ ਜਿਸਦਾ ਨਾਮ ਇਤਿਹਾਸ ਵਿੱਚ ਰਾਬੀਆ ਜਾ ਰਹਿਬਾ ਕਰਕੇ ਆਉਦਾ ਹੈ ਇਸ ਦੀ ਬਹੁਤ ਪਿਆਰੀ ਤੇ ਮਿਠੀ ਅਵਾਜ ਸੀ । ਇਹ ਆਪਣੇ ਘਰ ਕੁਰਾਨ ਸਰੀਫ ਦੀਆਂ ਆਇਤਾ ਪੜਿਆ ਕਰਦੀ ਸੀ । ਇਸ ਦੀ ਅਵਾਜ ਏਨੀ ਜਿਆਦਾ ਸੁਰੀਲੀ ਸੀ ਜੋ ਵੀ ਇਸ ਦੀ ਅਵਾਜ ਸੁਣਦਾ ਇਸ ਵੱਲ ਖਿਚਿਆ ਆਉਦਾ ਸੀ । ਜਦੋ ਸੰਗਤ ਬਹੁਤ ਜਿਆਦਾ ਆਉਣ ਲੱਗ ਪਈ ਤਾ ਰਹਿਬਾ ਨੇ ਸਾਂਮ ਦੇ ਵੇਲੇ ਦਾ ਟਾਈਮ ਰੱਖ ਲਿਆ ਜਦੋ ਕੁਰਾਨ ਸਰੀਫ ਪੜਿਆ ਜਾਵੇ । ਰਹਿਬਾ ਹਰ ਰੋਜ ਸਾਮ ਨੂੰ ਕੁਰਾਨ ਸਰੀਫ ਦੀਆਂ ਆਇਤਾ ਬਹੁਤ ਸੁਰੀਲੀ ਅਵਾਜ ਵਿੱਚ ਪੜਨ ਲੱਗ ਪਈ । ਇਕ ਦਿਨ ਸਾਮ ਨੂੰ ਜਦੋ ਕੁਰਾਨ ਸਰੀਫ ਪੜਨ ਦਾ ਟਾਈਮ ਹੋਇਆ ਤਾ ਰਹਿਬਾ ਕੋਈ ਚੀਜ ਘਰ ਦੇ ਵਿਹੜੇ ਵਿੱਚ ਲੱਭਣ ਲੱਗੀ । ਜਦੋ ਕੁਝ ਸੰਗਤ ਆਈ ਤਾ ੳਹਨਾਂ ਨੇ ਰਹਿਬਾ ਨੂੰ ਪੁੱਛਿਆ ਕੀ ਗਵਾਚ ਗਿਆ , ਤਾ ਰਹਿਬਾ ਕਹਿਣ ਲੱਗੀ ਸੂਈ ਗਵਾਚ ਗਈ ਹੈ ਸਾਰੇ ਉਸ ਦੇ ਨਾਲ ਸੂਈ ਲੱਭਣ ਲੱਗ ਪਏ। ਹੋਰ ਵੀ ਸੰਗਤ ਆ ਗਈ ਜਦੋ ਵਿਹੜਾ ਭਰ ਗਿਆ ਸਾਰਿਆ ਨੂੰ ਪਤਾ ਲੱਗਾ ਤਾ ਵਿੱਚੋ ਕੁਝ ਸਿਆਣੇ ਬੰਦਿਆ ਨੇ ਪੁੱਛਿਆ ਰਹਿਬਾ ਏਦਾ ਤਾ ਸੂਈ ਨਹੀ ਲੱਭਣੀ । ਤੂ ਇਹ ਦੱਸ ਸੂਈ ਡਿੱਗੀ ਕਿਥੇ ਹੈ ਤਾ ਰਹਿਬਾ ਕਹਿਣ ਲੱਗੀ ਸੂਈ ਅੰਦਰ ਡਿੱਗੀ ਹੈ । ਇਹ ਸੁਣ ਕੇ ਸਾਰੇ ਹੱਸਣ ਲੱਗ ਪਏ ਕਹਿਣ ਲੱਗੇ ਸੂਈ ਅੰਦਰ ਡਿੱਗੀ ਹੈ ਸਾਰਿਆ ਨਾਲ ਲੱਭ ਬਾਹਰ ਰਹੀ ਹੈ । ਰਹਿਬਾ ਕਹਿਣ ਲੱਗੀ ਅੰਦਰ ਬਹੁਤ ਹਨੇਰਾਂ ਹੈ ਬਾਹਰ ਕੁਝ ਚਾਨਣ ਸੀ ਇਸ ਲਈ ਬਾਹਰ ਆਣ ਕੇ ਲੱਭਣ ਲੱਗ ਪਈ ਸੀ । ਸਾਰੇ ਕਹਿਣ ਲੱਗ ਪਏ ਏਦਾ ਨਹੀ ਹੁੰਦਾਂ ਜਿਥੇ ਚੀਜ ਹੋਵੇ ਉਥੋ ਹੀ ਮਿਲਦੀ ਹੈ ਜੇ ਅੰਦਰ ਹਨੇਰਾ ਹੈ ਤਾ ਅੰਦਰ ਅੱਗ ਬਾਲ ਕੇ ਰੌਸ਼ਨੀ ਕਰ ਸਭ ਕੁਝ ਦਿਖਾਈ ਪੈ ਜਾਵੇਗਾ । ਰਹਿਬਾ ਕਹਿਣ ਲੱਗੀ ਜੇ ਤਹਾਨੂੰ ਇਹ ਸਮਝ ਹੈ ਕਿ ਜਿਥੇ ਚੀਜ ਹੋਵੇ ਉਥੋ ਹੀ ਮਿਲਦੀ ਹੈ ਜੇ ਅੰਦਰ ਹਨੇਰਾ ਹੋਵੇ ਤਾ ਚਾਨਣ ਕੀਤਿਆਂ ਸਭ ਕੁਝ ਦਿਖਾਈ ਦੇਣ ਲੱਗ ਪੈਦਾ ਹੈ । ਤਾ ਤੁਸੀ ਬਾਹਰ ਕੀ ਲੱਭਦੇ ਫਿਰਦੇ ਹੋ ਪ੍ਰਮੇਸ਼ਰ ਤੇ ਅੰਦਰ ਹੀ ਹੈ ਤੇ ਹਨੇਰੇ ਵਿੱਚ ਦਿਖਾਈ ਨਹੀ ਦੇਦਾ ਇਸ ਲਈ ਤੁਸੀ ਕਿਉ ਨਹੀ ਅੰਦਰ ਚਾਨਣ ਕਰਕੇ ਉਸ ਪ੍ਰਮੇਸ਼ਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ । ਸਾਰੇ ਬਹੁਤ ਸ਼ਰਮਸਾਰ ਹੋਏ ਰਹਿਬਾ ਕਹਿਣ ਲੱਗੀ ਚੰਗੇ ਕਿਰਦਾਰਾ ਵਾਲੇ ਇਨਸਾਨ ਬਣੋ ਹਰ ਇਕ ਦੀ ਮੱਦਦ ਕਰੋ ਉਸ ਸੱਚੇ ਰੱਬ ਨੂ ਹਮੇਸ਼ਾ ਆਪਣੇ ਚੇਤੇ ਵਿੱਚ ਰੱਖੋ । ਜਦੋ ਉਸ ਦਾ ਨਾਮ ਜਪਦਿਆਂ ਅੰਦਰ ਚਾਨਣ ਹੋ ਜਾਵੇਗਾ ਤਾ ਪ੍ਰਮੇਸ਼ਰ ਤਹਾਨੂੰ ਤੁਹਾਡੇ ਅੰਦਰ ਬੈਠਾ ਹੀ ਨਜਰ ਆਵੇਗਾ ।
ਇਹ ਤਾਂ ਸਾਰੇ ਜਾਣਦੇ ਆ ਕਿ ਬਾਬਾ ਬਿਧੀ ਚੰਦ ਜੀ ਨੇ ਲਾਹੌਰ ਦੇ ਕਿਲੇ ਚੋ ਦੋ ਘੋੜੇ ਵਾਪਸ ਲਿਆਦੇ ਸੀ ਪਰ ਏ ਘੋੜੇ ਆਏ ਕਿੱਥੋਂ ਬਹੁਤਿਆ ਨੂੰ ਪਤਾ ਨੀ ਹੋਣਾ
ਮੁਗ਼ਲ ਰਾਜ ਸਮੇ ਕਾਬਲ ਘੋੜਿਆਂ ਦੇ ਵਪਾਰ ਲਈ ਮੰਨਿਆ ਪ੍ਰਮੰਨਿਆ ਸ਼ਹਿਰ ਸੀ ਬਾਦਸ਼ਾਹ ਲੋਕ ਏਥੋ ਘੋੜੇ ਖਰੀਦ ਦੇ ਕਾਬੁਲ ਦੇ ਰਹਿਣ ਵਾਲਾ ਗੁਰੂ ਕਾ ਸਿੱਖ ਭਾਈ ਕਰੋੜੀ ਜੀ ਬੜਾ ਅਮੀਰ ਘੋੜਿਆਂ ਦੇ ਸੌਦਾਗਰ ਜੋ ਕਈ ਵਾਰ ਗੁਰੂ ਪਾਤਸ਼ਾਹ ਲਈ ਘੋੜੇ ਲੈ ਕੇ ਆਇਆ ਸੀ ਉਹਨੂੰ ਦਰਿਆਈ ਘੋੜਿਆਂ ਦੀ ਨਸਲ ਦੇ ਦੋ ਬੜੇ ਸੋਹਣੇ ਵਛੇਰੇ ਮਿਲ ਗਏ ਭਾਈ ਕਰੋੜੀ ਨੇ ਪਿਆਰ ਦੇ ਨਾਲ ਘਰ ਰੱਖ ਕੇ ਪਲਿਆ ਮਨ ਚ ਭਾਵਨਾ ਸੀ ਕਿ ਜਦੋ ਵੱਡੇ ਹੋਏ ਤਾਂ ਗੁਰੂ ਦਰ ਭੇਟਾ ਕਰ ਮੀਰੀ ਪੀਰੀ ਦੇ ਮਾਲਕ ਦੀ ਖ਼ੁਸ਼ੀ ਲਵਾਂਗਾ ਸਮਾਂ ਲੰਘਿਆ ਘੋੜਿਆ ਦੀ ਨੁਹਾਰ ਇਹੋ ਜਿਹੀ ਕੇ ਹਰ ਕੋਈ ਵੇਖ ਕੇ ਮੋਹਿਆ ਜਾਂਦਾ ਦਿੱਲੀ ਦੇ ਬਾਦਸ਼ਾਹ ਕੋਲ ਵੀ ਏਦਾ ਦੇ ਘੋੜੇ ਨਹੀ ਸੀ ਕਾਬੁਲ ਦਾ ਮਸੰਦ ਭਾਈ ਬਖਤ ਮੱਲ ਕਰੀਬ 1200 ਸੰਗਤ ਦਾ ਜੱਥਾ ਲੈ ਸਤਿਗੁਰਾਂ ਦੇ ਦੀਦਾਰ ਕਰਨ ਪੰਜਾਬ ਨੂੰ ਚੱਲਿਆ ਨਾਲ ਹੀ ਭਾਈ ਕਰੋੜੀ ਘੋੜੇ ਲੈ ਕੇ ਚੱਲ ਪਿਆ ਜਦੋਂ ਲਾਹੌਰ ਪਹੁੰਚਿਆ ਤਾਂ ਘੋੜੇ ਸਰਕਾਰੀ ਹਾਕਮਾਂ ਦੀ ਨਿਗ੍ਹਾ ਪੈ ਗਏ ਉਨ੍ਹਾਂ ਨੇ ਮੂੰਹ ਮੰਗਿਆ ਮੁੱਲ ਕਿਆ ਪਰ ਭਾਈ ਕਰੋੜੀ ਨੇ ਆਖਿਆ ਏ ਮੇਰੇ ਨਹੀ ਸਤਿਗੁਰੂ ਜੀ ਦੇ ਆ ਹਾਕਮਾਂ ਨੇ ਧੱਕੇ ਨਾਲ ਖੋਹ ਲਏ ਸਿੱਖ ਬੜੇ ਦੁਖੀ ਹੋਏ ਪਰ ਵੱਸ ਨਾ ਚੱਲਿਆ
ਗੁਰੂ ਪਾਤਸ਼ਾਹ ਦੇ ਹਜ਼ੂਰ ਪਹੁੰਚੇ ਭਾਈ ਬਖਤ ਮੱਲ ਸਾਰਾ ਹਾਲ ਦੱਸਿਆ ਆਪ ਦੇ ਲਈ ਘੋੜੇ ਲਿਆ ਰਹੇ ਸੀ ਹਾਕਮਾਂ ਨੇ ਖੋਹ ਲਏ ਕਰੋੜੀ ਜੀ ਨੇ ਕਿਹਾ ਮਹਾਰਾਜ ਮੇਰੀ ਤੇ ਇੱਛਾ ਸੀ ਤੁਹਾਨੂੰ ਉਨ੍ਹਾਂ ਤੇ ਸਵਾਰ ਹੋਇਆ ਦੇਖਾਂ ਪਾਤਸ਼ਾਹ ਨੇ ਸਿੱਖ ਦਾ ਪਿਆਰ ਦੇਖਦਿਆਂ ਧੀਰਜ ਦਿੱਤਾ ਤੁਸੀਂ ਫ਼ਿਕਰ ਨਾ ਕਰੋ ਏ ਸਮਝੋ ਤਾਡੀ ਸੇਵਾ ਪਹੁੰਚ ਗੀ ਹੁਣ ਅਸੀਂ ਆਪੇ ਲੈ ਆਵਾਂਗੇ ਫਿਰ ਬਾਬਾ ਬਿਧੀ ਚੰਦ ਜੀ ਨੂੰ ਭੇਜਿਆ ਉ ਵਾਰੀ ਵਾਰੀ ਲਾਹੌਰ ਦੇ ਕਿਲੇ ਤੋਂ ਦੋਵੇ ਘੋੜੇ ਲੈ ਕੇ ਆਏ ਜਿਸ ਕਰਕੇ ਜੰਗ ਵੀ ਹੋਈ ਇਨ੍ਹਾਂ ਦਾ ਨਾਮ ਸੀ ਦਿਲਬਾਗ ਤੇ ਗੁਲਬਾਗ ਪਾਤਸ਼ਾਹ ਨੂੰ ਘੋੜੇ ਏਨੇ ਪਸੰਦ ਆਏ ਕੇ ਨਾਮ ਬਦਲ ਕੇ ਸੁਹੇਲਾ ਤੇ ਭਾਈਜਾਨ ਰੱਖਿਆ ਸੁਹੇਲਾ ਘੋੜਾ ਕਰਤਾਰਪੁਰ ਦੀ ਜੰਗ ਦੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਕੀਰਤਪੁਰ ਸਾਹਿਬ ਨੂੰ ਜਾਂਦਿਆਂ ਉਹ ਚੜ੍ਹਾਈ ਕਰ ਗਿਆ ਗੁਰਦੇਵ ਨੇ ਆਪ ਹੱਥੀ ਸਸਕਾਰ ਕੀਤਾ ਅਰਦਾਸ ਕੀਤੀ ਸਸਕਾਰ ਤੋਂ ਬਾਅਦ ਖਾਕ ਚੋ 20 ਕਿੱਲੋ (ਗੋਲੀਆਂ ਤੀਰਾਂ ਦੀਅਾਂ ਨੋਕਾਂ ਆਦਿਕ ਦਾ ) ਲੋਹਾ ਨਿਕਲਿਆ ਸੀ ਬਕਾਇਦਾ ਘੋੜੇ ਦੀ ਯਾਦ ਚ ਸਥਾਨ ਬਣਾਇਆ ਹੋਇਆ ਹੈ
ਇੰਨਾ ਪਿਆਰ ਸੀ ਕਾਬੁਲ ਦੀ ਸੰਗਤ ਦਾ ਗੁਰੂ ਘਰ ਨਾਲ
ਮੇਜਰ ਸਿੰਘ
ਗੁਰੂ ਕਿਰਪਾ ਕਰੇ
धनासरी महला ५ ॥ तुम दाते ठाकुर प्रतिपालक नाइक खसम हमारे ॥ निमख निमख तुम ही प्रतिपालहु हम बारिक तुमरे धारे ॥१॥ जिहवा एक कवन गुन कहीऐ ॥ बेसुमार बेअंत सुआमी तेरो अंतु न किन ही लहीऐ ॥१॥ रहाउ ॥ कोटि पराध हमारे खंडहु अनिक बिधी समझावहु ॥ हम अगिआन अलप मति थोरी तुम आपन बिरदु रखावहु ॥२॥ तुमरी सरणि तुमारी आसा तुम ही सजन सुहेले ॥ राखहु राखनहार दइआला नानक घर के गोले ॥३॥१२॥
हे प्रभु! तू सब दातें (बख्शीश) देने वाला है, तू मालिक हैं, तू सब को पालने वाला है, तू हमारा आगू हैं (जीवन-मार्गदर्शन करने वाला है) तू हमारा खसम है । हे प्रभु! तू ही एक एक पल हमारी पालना करता है, हम (तेरे) बच्चे तेरे सहारे (जीवित) हैं।१। हे अनगिनत गुणों के मालिक! हे बेअंत मालिक प्रभु! किसी भी तरफ से तेरे गुणों का अंत नहीं खोजा जा सका। (मनुष्य की) एक जिव्हा से तेरा कौन कौन सा गुण बयान किया जाये।१।रहाउ। हे प्रभु! तू हमारे करोड़ों अपराध नाश करता है, तू हमें अनेक प्रकार से (जीवन जुगत) समझाता है। हम जीव आत्मिक जीवन की सूझ से परे हैं, हमारी अक्ल थोड़ी है बेकार है। (फिर भी) तूं अपना मूढ़-कदीमा वाला स्वभाव कायम रखता है ॥२॥ हे नानक! (कह–) हे प्रभू! हम तेरे ही आसरे-सहारे से हैं, हमें तेरी ही (सहायता की) आस है, तू ही हमारा सज्जन है, तू ही हमें सुख देने वाला है। हे दयावान! हे सबकी रक्षा करने के समर्थ! हमारी रक्षा कर, हम तेरे घर के गुलाम हैं।3।12।
ਅੰਗ : 673
ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥
ਅਰਥ : ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧। ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ। ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥ ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।
ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਕੈਥਲ ਦੀ 5 ਕਰੋੜ ਰੁਪਏ ਨਾਲ ਬਣਨ ਵਾਲੀ ਸ਼ਾਨਦਾਰ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਜਾਰੀ ਹਨ | ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵੇ ਦੀ ਯਾਤਰਾ ਦੌਰਾਨ ਬੈਹਰ ਸਾਹਿਬ ਧਮਤਾਨ ਸਾਹਿਬ ਤੋਂ ਹੁੰਦੇ ਹੋਏ ਭਾਈ ਮੱਲਾ ਤੇ ਸੰਗਤ ਨਾਲ 7 ਸੰਮਤ 1723 ਨੂੰ ਇਸ ਸਥਾਨ ‘ਤੇ ਆਏ ਸਨ | ਇਸ ਦੌਰਾਨ ਗੁਰੂ ਜੀ ਨੇ ਭਾਈ ਮੱਲੇ ਬਹਿਰ ਜਛ ਵਾਲੇ ਨੂੰ ਪੁੱਛਿਆ ਕਿ ਅਸੀਂ ਕੈਥਲ ਜਾਣਾ ਹੈ ਤੇ ਉਥੇ ਕੋਈ ਗੁਰੂ ਦਾ ਪ੍ਰੇਮੀ ਹੈ ਤਾਂ ਮੱਲੇ ਨੇ ਕੈਥਲ ‘ਚ ਦੋ ਘਰਾਂ ਬਾਰੇ ਦੱਸਿਆ | ਗੁਰੂ ਜੀ ਮੱਲੇ ਨਾਲ ਕੈਥਲ ਵੱਲ ਚੱਲ ਪਏ ਤੇ ਕੈਥਲ ਨੇੜੇ ਪਹੁੰਚ ਕੇ ਮੱਲੇ ਨੇ ਪੁੱਛਿਆ ਕਿ ਕਿਹੜੇ ਘਰ ਜਾਣਾ ਹੈ | ਇਸ ‘ਤੇ ਗੁਰੂ ਨੇ ਕਿਹਾ ਕਿ ਜਿਹੜਾ ਘਰ ਨੇੜੇ ਹੈ | ਭਾਈ ਮੱਲਾ ਜੁਗਲ ਨਾਂਅ ਦੇ ਤਰਖਾਣ ਸਿੱਖ ਦੇ ਘਰ ਲੈ ਗਏ ਤੇ ਆਵਾਜ਼ ਮਾਰੀ ਕਿ ਤੁਹਾਡੇ ਘਰ ਜਗਤ ਦੇ ਤਾਰਨਹਾਰ ਆਏ ਹਨ | ਇਹ ਸੁਣ ਕੇ ਜੁਗਲ ਨੇ ਗੁਰੂ ਜੀ ਦਾ ਬਹੁਤ ਆਦਰ ਸਨਮਾਨ ਕੀਤਾ | ਇਸ ਤੋਂ ਬਾਅਦ ਗੁਰੂ ਜੀ ਅੰਮਿ੍ਤ ਵੇਲੇ ਠੰਡਾਰ ਤੀਰਥ ‘ਤੇ ਇਸ਼ਨਾਨ ਕਰਕੇ ਨਿੰਮ ਦੇ ਰੁੱਖ ਹੇਠਾਂ ਬੈਠ ਦੇ ਨਿੱਤਨੇਮ ਕਰ ਰਹੇ ਸਨ ਤਾਂ ਉਨ੍ਹਾਂ ਬਾਰੇ ਸੁਣ ਕੇ ਸ਼ਹਿਰ ਦੀ ਸੰਗਤ ਉਥੇ ਇਕੱਠੀ ਹੋ ਗਈ | ਸੰਗਤ ‘ਚ ਇਕ ਬੁਖਾਰ ਦਾ ਮਰੀਜ਼ ਸੀ | ਗੁਰੂ ਨੇ ਨਿੰਮ ਦੇ ਪੱਤੇ ਖੁਆ ਕੇ ਰੋਗੀ ਦਾ ਬੁਖਾਰ ਦੂਰ ਕੀਤਾ | ਇਹ ਸਥਾਨ ਨਿੰਮ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੋਇਆ | ਬਾਣੀਆਂ (ਮਹਾਜਨ) ਦੀ ਸੰਗਤ ਦੇ ਕਹਿਣ ‘ਤੇ ਗੁਰੂ ਜੀ ਦੁਪਹਿਰ ਦਾ ਭੋਜਨ ਕਰਨ ਲਈ ਮੁਹੱਲੇ ਸੇਠਾਨ ‘ਚ ਆਏ | ਗੁਰੂ ਜੀ ਭਾਈ ਜੁਗਲ ਦੇ ਘਰ ਬਿਰਾਜੇ, ਜਿੱਥੇ ਅੱਜ ਇਹ ਅਸਥਾਨ ਸੁਸ਼ੋਭਿਤ ਹੈ | ਸ਼ਹਿਰ ਦੀ ਬੇਅੰਤ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਆਈ | ਇਸ ਦੌਰਾਨ ਗੁਰੂ ਜੀ ਮੰਜੀ ‘ਤੇ ਬੈਠ ਗਏ ਅਤੇ ਵਰਦਾਨ ਦਿੱਤਾ ਕਿ ਇਥੇ ਕੀਰਤਨ ਹੋਇਆ ਕਰੇਗਾ ਅਤੇ ਜੋ ਪ੍ਰੇਮੀ ਸ਼ਰਧਾ ਨਾਲ ਆਵੇਗਾ, ਉਸ ਦੇ ਮਨ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ | ਅੱਜ ਵੀ ਗੁਰੂ ਘਰ ਆਉਣ ਵਾਲੀ ਸਾਧ ਸੰਗਤ ਦੀਆਂ ਝੋਲੀਆਂ ਖੁਸ਼ੀ ਨਾਲ ਭਰਦੀਆਂ ਹਨ | ਫਿਰ ਗੁਰੂ ਜੀ ਨਿੰਮ ਸਾਹਿਬ ਵੱਲ ਚੱਲ ਪਏ ਤੇ ਸੰਗਤ ਨੂੰ ‘ਨਾਮ ਜਪਣ ਤੇ ਵੰਡ ਛਕਣ’ ਦਾ ਉਪਦੇਸ਼ ਦਿੱਤਾ | 10 ਸੰਮਤ 1723 ਨੂੰ ਗੁਰੂ ਜੀ ਬਾਰਨਾ ਪਿੰਡ (ਕੁਰੂਕਸ਼ੇਤਰ) ਵੱਲ ਚੱਲ ਪਏ | ਗੁਰੂ ਪ੍ਰੇਮੀਆਂ ਵਲੋਂ ਭੇਟ ਕੀਤੀ 100 ਵਿਘੇ ਜ਼ਮੀਨ ਇਸ ਅਸਥਾਨ ਦੇ ਨਾਂਅ ਹੈ | ਕੈਥਲ ਸ਼ਹਿਰ ‘ਚ ਗੁਰੂ ਤੇਗ ਬਹਾਦਰ ਚੌਕ ‘ਚ ਵਿਸ਼ਾਲ ਖੰਡਾ ਸਥਾਪਿਤ ਕੀਤਾ ਗਿਆ ਹੈ |
ਗੁਰੂ ਰਾਮਦਾਸ ਦੇ ਘਰ ਵਿੱਚ ਨਿਵ ਕੇ ਆਉਣ ਵਾਲੇ ਤਾਂ
ਲੋਕ ਅਤੇ ਪਰਲੋਕ ਦੇ ਸੁੱਖ ਲੈ ਕੇ ਜਾਂਦੇ ਹਨ ,
ਪਰ ਤਮਾਸ਼ੇ ਬਣਾਉਣ ਵਾਲੇ, ਸਭ ਕੁਝ
ਗਵਾ ਬੈਠਦੇ ਹਨ।
सोरठि महला ५ ॥ गुर अपुने बलिहारी ॥ जिनिपूरन पैज सवारी ॥ मन चिंदिआ फलु पाइआ ॥ प्रभु अपुना सदा धिआइआ ॥१॥ संतहु तिसु बिनुअवरु न कोई ॥ करण कारण प्रभु सोई ॥ रहाउ ॥ प्रभि अपनै वर दीने ॥ सगल जीअ वसि कीने ॥ जन नानक नामु धिआइआ ॥ ता सगले दूखमिटाइआ ॥२॥५॥६९॥
हे संत जनों! मैं अपने गुरु से कुर्बान जाता हूँ, जिसने (प्रभु के नाम की दात दे के) पूरी तरह (मेरीइज्ज़त रख ली है। हे भाई! वह मनुख मन-चाही मुराद प्राप्त कर लेता है, जो मनुख सदा अपने प्रभु का ध्यान करता है॥१॥ हे संत जनों! उस परमात्मा के बिना (जीवों का) कोई और (रखवाला)नहीं। वोही परमात्मा जगत का मूल है॥रहाउ॥ हेसंत जनों! प्यारे प्रभु ने (जीवों को) सभी बखशिशेंकी हुई हैं, सरे जीवों को उस ने अपने बस में कररखा है। हे दास नानक! (कह की जब भी किसी ने)परमात्मा का नाम सुमिरा, तभी उस ने अपने सारेदुःख दूर कर लिए॥।२॥५॥६९॥
ਅੰਗ : 626
ਸੋਰਠਿ ਮਹਲਾ ੫ ॥ ਗੁਰ ਅਪੁਨੇ ਬਲਿਹਾਰੀ ॥ ਜਿਨਿਪੂਰਨ ਪੈਜ ਸਵਾਰੀ ॥ ਮਨ ਚਿੰਦਿਆ ਫਲੁ ਪਾਇਆ ॥ ਪ੍ਰਭੁ ਅਪੁਨਾ ਸਦਾ ਧਿਆਇਆ ॥੧॥ ਸੰਤਹੁ ਤਿਸੁ ਬਿਨੁਅਵਰੁ ਨ ਕੋਈ ॥ ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥ ਪ੍ਰਭਿ ਅਪਨੈ ਵਰ ਦੀਨੇ ॥ ਸਗਲ ਜੀਅ ਵਸਿ ਕੀਨੇ ॥ ਜਨ ਨਾਨਕ ਨਾਮੁ ਧਿਆਇਆ ॥ ਤਾ ਸਗਲੇ ਦੂਖਮਿਟਾਇਆ ॥੨॥੫॥੬੯॥
ਅਰਥ : ਹੇ ਸੰਤ ਜਨੋ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,ਜਿਸ ਨੇ (ਪ੍ਰਭੂ ਦੇ ਨਾਮ ਦੀ ਦਾਤਿ ਦੇ ਕੇ) ਪੂਰੀ ਤਰ੍ਹਾਂ(ਮੇਰੀ) ਇੱਜ਼ਤ ਰੱਖ ਲਈ ਹੈ। ਹੇ ਭਾਈ! ਉਹ ਮਨੁੱਖ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ,ਜੇਹੜਾ ਸਦਾਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ॥੧॥ ਹੇ ਸੰਤ ਜਨੋ!ਉਸ ਪਰਮਾਤਮਾ ਤੋਂ ਬਿਨਾ (ਜੀਵਾਂ ਦਾ) ਕੋਈ ਹੋਰ (ਰਾਖਾ)ਨਹੀਂ। ਉਹੀ ਪਰਮਾਤਮਾ ਜਗਤ ਦਾ ਮੂਲ ਹੈ ॥ ਰਹਾਉ॥ਹੇ ਸੰਤ ਜਨੋ! ਪਿਆਰੇ ਪ੍ਰਭੂ ਨੇ (ਜੀਵਾਂ ਨੂੰ) ਸਭ ਬਖ਼ਸ਼ਸ਼ਾਂਕੀਤੀਆਂ ਹੋਈਆਂ ਹਨ, ਸਾਰੇ ਜੀਵਾਂ ਨੂੰ ਉਸ ਨੇ ਆਪਣੇਵੱਸ ਵਿਚ ਕਰ ਰੱਖਿਆ ਹੋਇਆ ਹੈ। ਹੇ ਦਾਸ ਨਾਨਕ! (ਆਖ ਕਿ ਜਦੋਂ ਭੀ ਕਿਸੇ ਨੇ) ਪਰਮਾਤਮਾ ਦਾ ਨਾਮਸਿਮਰਿਆ, ਤਦੋਂ ਉਸ ਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ॥੨॥੫॥੬੯॥