ਜਿਸ ਗੁਰਦੁਆਰੇ ਵਿਚ ਇਹ ਬੈਨ ਹੈ ਕਿ ਮੁਸਾਫ਼ਰ ਇਥੇ ਰਹਿ ਹੀ ਨਹੀਂ ਸਕਦਾ, ਗ਼ਰੀਬ ਵਾਸਤੇ ਇਥੇ ਥਾਂ ਹੀ ਕੋਈ ਨਹੀਂ, ਕਿਸੇ ਨਿਮਾਣੇ ਦਾ ਸਹਾਰਾ ਹੀ ਕੋਈ ਨਹੀਂ, ਸਿਰਫ਼ ਕੀਰਤਨ ਹੋ ਸਕਦਾ ਹੈ,ਕਥਾ ਹੋ ਸਕਦੀ ਹੈ।
ਮੈਂ ਅਰਜ਼ ਕਰਾਂ ਉਹ ਗੁਰਦੁਆਰਾ ਚਾਹੇ ਸੰਗਮਰਮਰ ਦਾ ਬਣਿਆ ਹੋਵੇ, ਚਾਹੇ ਕਰੋੜਾਂ ਰੁਪਏ ਖ਼ਰਚ ਕਰਕੇ ਬਣਿਆ ਹੋਵੇ, ਉਹ ਕਿਸੇ ਦਾ ਘਰ ਹੋ ਸਕਦਾ ਹੈ, ਗੁਰੂ ਨਾਨਕ ਦਾ ਘਰ ਨਹੀਂ ਕਿਸੇ ਮਨੁੱਖ ਦਾ ਘਰ ਹੋ ਸਕਦਾ ਹੈ।
ਗੁਰੂ ਨਾਨਕ ਦਾ ਘਰ ਹੈ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਬੇਆਸਰਿਆਂ ਦਾ ਆਸਰਾ। ਗੁਰੂ ਨਾਨਕ ਦਾ ਘਰ ਹੈ ਗ਼ਰੀਬ ਨਿਵਾਜ਼, ਤੇ ਖ਼ਿਮਾ ਕਰਨੀ, ਐਸੀ ਗੱਲ ਜਿਸ ਗੁਰਦੁਆਰੇ ਵਿੱਚ ਨਾ ਹੋਵੇ, ਚਾਹੇ ਉਹ ਕੀਮਤੀ ਹੀਰੇ ਮੋਤੀਆਂ ਦਾ ਬਣਿਆ ਹੋਵੇ, ਉਹ ਕਿਸੇ ਦਾ ਘਰ ਹੈ, ਗੁਰਦੁਆਰਾ ਨਹੀਂ। ਜਿਵੇਂ ਕੋਈ ਮਹਾਰਾਜ ਦਾ ਆਪਣੇ ਘਰ ਵਿਚ ਪ੍ਰਕਾਸ਼ ਕਰ ਲੈਂਦਾ ਹੈ ਉਵੇਂ ਹੀ।
ਨਿਸ਼ਾਨ ਸਾਹਿਬ ਲਹਿਰਾਉਣ ਦਾ ਮਤਲਬ ਪਤਾ ਹੈ, ਕੀ ਹੈ?
ਇਕ ਪਿਆਸਾ ਤੇ ਭੁੱਖਾ ਪੰਛੀ ਉੱਡਦਾ ਪਿਆ ਹੈ,ਅਸਮਾਨ ਵਿਚ ਲੱਭਦਾ ਪਿਆ ਹੈ ਕੋਈ ਐਸਾ ਦਰੱਖ਼ਤ, ਜਿਥੇ ਛਾਇਆ ਵੀ ਮਿਲ ਸਕੇ ਤੇ ਫਲ ਵੀ ਮਿਲ ਸਕੇ, ਤੇ ਬੈਠਦਾ ਹੈ ਉਸ ਦਰੱਖ਼ਤ ਉੱਤੇ, ਜਿਥੇ ਛਾਂ ਹੋਵੇ, ਪਾਣੀ ਹੋਵੇ, ਫਲ ਹੋਵੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਸੰਦੇਸ਼ ਸੀ ਕਿ ਐ ਬੰਦੇ! ਜੇ ਤੂੰ ਬਹੁਤ ਸਾਰੇ ਘਰਾਂ ਤੋਂ ਨਿਰਾਸ਼ ਹੋ ਜਾਵੇਂ ਤਾਂ ਜਿਸ ਘਰ ਵਿਚ ਪੀਲਾ ਕੇਸ਼ਰੀ ਨਿਸ਼ਾਨ ਸਾਹਿਬ ਲਹਿਰਾ ਰਿਹਾ ਹੋਵੇ, ਤੂੰ ਮਾਣ ਨਾਲ ਆਖੀਂ, ਇਹ ਮੇਰਾ ਆਪਣਾ ਹੀ ਘਰ ਹੈ, ਨਿਆਸਰਿਆਂ ਦਾ ਆਸਰਾ ਹੈ।
ਮਹਾਰਾਜ ਦਾ ਹੁਕਮ ਹੈ ਕਿ ਤੁਸੀਂ ਆਪਣੇ ਘਰਾਂ ਨੂੰ ਹੀ ਗੁਰਦੁਆਰਾ ਬਣਾਓ, ਪਰ ਅਸੀਂ ਉਲਟੀ ਗੱਲ ਚਲਾ ਰੱਖੀ ਹੈ, ਗੁਰਦੁਆਰੇ ਨੂੰ ਹੀ ਘਰ ਬਣਾ ਛੱਡਦੇ ਹਾਂ। ਤੋ ਇਹ ਬੋਲ ਹੈ, ਜਿਸ ਗੁਰਦੁਆਰੇ ਵਿਚ ਮੁਸਾਫ਼ਰ ਵਾਸਤੇ ਕੋਈ ਥਾਂ ਨਹੀਂ, ਫਿਰ ਉਹ ਗੁਰਦੁਆਰਾ ਬਣਾਇਆ ਕਿਸ ਵਾਸਤੇ ਹੈ?
ਸਤਿਗੁ੍ਰੂ ਮਹਾਰਾਜ ਸਾਹਿਬ ਬਖ਼ਸ਼ਿਸ਼ ਕਰਨ ਕਿ ਗੁਰਦੁਆਰਿਆਂ ਨੂੰ ਅਸੀਂ ਇਸ ਤਰ੍ਹਾਂ ਸਵਾਰੀਏ ਕਿ ਗੁਰੂ ਨਾਨਕ ਦੀ ਪ੍ਰਸੰਨਤਾ ਡੁੱਲੵ-ਡੁੱਲ਼ ਪਏ।
✒✒ ਗਿਆਨੀ ਸੰਤ ਸਿੰਘ ਜੀ ਮਸਕੀਨ।

Share On Whatsapp

Leave a comment

Share On Whatsapp

Leave a comment

Share On Whatsapp

Leave a comment

सोरठि महला ५ ॥ ठाढि पाई करतारे ॥ तापु छोडि गइआ परवारे ॥ गुरि पूरै है राखी ॥ सरणि सचे की ताकी ॥१॥ परमेसरु आपि होआ रखवाला ॥ सांति सहज सुख खिन महि उपजे मनु होआ सदा सुखाला ॥ रहाउ ॥ हरि हरि नामु दीओ दारू ॥ तिनि सगला रोगु बिदारू ॥ अपणी किरपा धारी ॥ तिनि सगली बात सवारी ॥२॥ प्रभि अपना बिरदु समारिआ ॥ हमरा गुणु अवगुणु न बीचारिआ ॥ गुर का सबदु भइओ साखी ॥ तिनि सगली लाज राखी ॥३॥ बोलाइआ बोली तेरा ॥ तू साहिबु गुणी गहेरा ॥ जपि नानक नामु सचु साखी ॥ अपुने दास की पैज राखी ॥४॥६॥५६॥

अर्थ: हे भाई! जिस मनुष्य के अंदर करतार ने ठंड डाल दी, उस के परिवार को (उस के ज्ञान-इन्द्रयाँ को विकारों का) ताप छोड़ जाता है। हे भाई! पूरे गुरू ने जिस मनुष्य की मदद की है, उस ने सदा कायम रहने वाले परमात्मा का सहारा ले लिया ॥१॥ हे भाई! जिस मनुष्य का रक्षक परमात्मा आप बन जाता है, उस का मन सदा के लिए सुखी हो जाता है (क्योंकि उस के अंदर) एक पल में आत्मिक अडोलता के सुख और शांति पैदा हो जाते हैं ॥ रहाउ ॥ हे भाई! (विकार- रोगों का इलाज करने के लिए गुरू ने जिस मनुष्य को) परमात्मा की नाम-दवाई दी, उस (नाम-दारू) ने उस मनुष्य का सारा ही (विकार-) रोग काट दिया। जब प्रभू ने उस मनुष्य पर अपनी मेहर की, तो उस ने अपनी सारी जीवन-कहानी ही सुंदर बना ली (अपना सारा जीवन संवार लिया) ॥२॥ हे भाई! प्रभू ने (सदा ही) अपने (प्यार वाले) स्वभाव को याद रखा है। वह हमारे जीवों का कोई गुण या औगुण दिल पर लगा नहीं रखता। (प्रभू की कृपा से जिस मनुष्य के अंदर) गुरू के श़ब्द ने अपना प्रभाव पाया, श़ब्द ने उस की सारी इज़्ज़त रख ली (उस को विकारों में फंसने से बचा लिया) ॥३॥ हे प्रभू! जब तूँ प्रेरणा देता हैं तब ही मैं तेरी सिफ़त-सलाह कर सकता हूँ। तूँ हमारा मालिक हैं, तूँ गुणों का ख़ज़ाना हैं, तूँ गहरे जिगरे वाला हैं। हे नानक जी! सदा-थिर प्रभू का नाम जपा कर, यही सदा साथ निभाने वाला है। प्रभू अपने सेवक की (सदा) इज़्ज़त रखता आया है ॥४॥६॥५६॥

Share On Whatsapp

Leave a comment

ਅੰਗ : 622

ਸੋਰਠਿ ਮਹਲਾ ੫ ॥ ਠਾਢਿ ਪਾਈ ਕਰਤਾਰੇ ॥ ਤਾਪੁ ਛੋਡਿ ਗਇਆ ਪਰਵਾਰੇ ॥ ਗੁਰਿ ਪੂਰੈ ਹੈ ਰਾਖੀ ॥ ਸਰਣਿ ਸਚੇ ਕੀ ਤਾਕੀ ॥੧॥ ਪਰਮੇਸਰੁ ਆਪਿ ਹੋਆ ਰਖਵਾਲਾ ॥ ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥ ਹਰਿ ਹਰਿ ਨਾਮੁ ਦੀਓ ਦਾਰੂ ॥ ਤਿਨਿ ਸਗਲਾ ਰੋਗੁ ਬਿਦਾਰੂ ॥ ਅਪਣੀ ਕਿਰਪਾ ਧਾਰੀ ॥ ਤਿਨਿ ਸਗਲੀ ਬਾਤ ਸਵਾਰੀ ॥੨॥ ਪ੍ਰਭਿ ਅਪਨਾ ਬਿਰਦੁ ਸਮਾਰਿਆ ॥ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਗੁਰ ਕਾ ਸਬਦੁ ਭਇਓ ਸਾਖੀ ॥ ਤਿਨਿ ਸਗਲੀ ਲਾਜ ਰਾਖੀ ॥੩॥ ਬੋਲਾਇਆ ਬੋਲੀ ਤੇਰਾ ॥ ਤੂ ਸਾਹਿਬੁ ਗੁਣੀ ਗਹੇਰਾ ॥ ਜਪਿ ਨਾਨਕ ਨਾਮੁ ਸਚੁ ਸਾਖੀ ॥ ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥

ਅਰਥ: ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ, ਉਸ ਦੇ ਪਰਵਾਰ ਨੂੰ (ਉਸ ਦੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਦਾ) ਤਾਪ ਛੱਡ ਜਾਂਦਾ ਹੈ। ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ, ਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕ ਲਿਆ ॥੧॥ ਹੇ ਭਾਈ! ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ, ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਇਕ ਛਿਨ ਵਿਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ ॥ ਰਹਾਉ ॥ ਹੇ ਭਾਈ! (ਵਿਕਾਰ-ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਦਵਾਈ ਦਿੱਤੀ, ਉਸ (ਨਾਮ-ਦਾਰੂ) ਨੇ ਉਸ ਮਨੁੱਖ ਦਾ ਸਾਰਾ ਹੀ (ਵਿਕਾਰ-) ਰੋਗ ਕੱਟ ਦਿੱਤਾ। ਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮੇਹਰ ਕੀਤੀ, ਤਾਂ ਉਸ ਨੇ ਆਪਣੀ ਸਾਰੀ ਜੀਵਨ-ਕਹਾਣੀ ਹੀ ਸੋਹਣੀ ਬਣਾ ਲਈ (ਆਪਣਾ ਸਾਰਾ ਜੀਵਨ ਸੰਵਾਰ ਲਿਆ) ॥੨॥ ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖਿਆ ਹੈ। ਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਦਿਲ ਤੇ ਲਾ ਨਹੀਂ ਰੱਖਦਾ। (ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ) ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ, ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ (ਉਸ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਲਿਆ) ॥੩॥ ਹੇ ਪ੍ਰਭੂ! ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ। ਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ। ਹੇ ਨਾਨਕ ਜੀ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ। ਪ੍ਰਭੂ ਆਪਣੇ ਸੇਵਕ ਦੀ (ਸਦਾ) ਇੱਜ਼ਤ ਰੱਖਦਾ ਆਇਆ ਹੈ ॥੪॥੬॥੫੬॥

Share On Whatsapp

Leave a Comment
SIMRANJOT SINGH : Waheguru Ji🙏🌹

ਬਠਿੰਡਾ ਜ਼ਿਲ੍ਹੇ ਵਿਚ ਫਫੜੇ ਪਿੰਡ ਵਿਚ ਸੰਨ 1553 ਈ . ਵਿਚ ਪੈਦਾ ਹੋਇਆ ਇਕ ਸਿੱਧੂ ਜੱਟ , ਜੋ ਸੁਲਤਾਨ ਸਖੀ ਸਰਵਰ ਦਾ ਉਪਾਸਕ ਸੀ ਅਤੇ ਸੁਲਤਾਨੀਆ ਅਖਵਾਉਂਦਾ ਸੀ । ਪਿੰਡ ਵਿਚ ਇਸ ਦੀ ਕਾਫ਼ੀ ਮਾਨਤਾ ਸੀ । ਇਹ ਹਰ ਸਾਲ ਬਹੁਤ ਸਾਰੇ ਸੁਲਤਾਨੀਆਂ ਨੂੰ ਲੈ ਕੇ ਨਗਾਹੇ ਦੀ ਯਾਤ੍ਰਾ ਉਤੇ ਜਾਂਦਾ ਸੀ । ਇਕ ਵਾਰ ਸੰਨ 1583 ਈ . ਵਿਚ ਇਹ ਆਪਣੀ ਟੋਲੀ ਨਾਲ ਅੰਮ੍ਰਿਤਸਰ ਪਾਸੋਂ ਲੰਘਿਆ ਅਤੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਨੂੰ ਮਨ ਕੀਤਾ । ਉਦੋਂ ਗੁਰੂ ਜੀ ਦਰਬਾਰ ਸਾਹਿਬ ਵਿਚ ਸਰੋਵਰ ਦੀ ਸੇਵਾ ਕਰਵਾ ਰਹੇ ਸਨ । ਗੁਰੂ ਜੀ ਦੇ ਦਰਸ਼ਨ ਕਰਦਿਆਂ ਹੀ ਇਸ ਨੇ ਆਪਣਾ ਆਪ ਗੁਰੂ ਜੀ ਨੂੰ ਅਰਪਿਤ ਕਰ ਦਿੱਤਾ । ਇਸ ਨੇ ਆਪਣੀ ਟੋਲੀ ਨੂੰ ਵਾਪਸ ਭੇਜ ਕੇ ਉਥੇ ਹੀ ਸਰੋਵਰ ਵਿਚੋਂ ਮਿੱਟੀ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ । ਫਿਰ ਇਹ ਇਟਾਂ ਦੇ ਭੱਠੇ ਉਤੇ ਕੰਮ ਕਰਨ ਲਗ ਗਿਆ । ਇੱਟਾਂ ਦੀ ਅਧਿਕ ਮਜ਼ਬੂਤੀ ਲਈ ਇਹ ਗੋਬਰ ਅਤੇ ਵਿਸ਼ਠਾ ਇਕੱਠਾ ਕਰਕੇ ਆਵੇ ਵਿਚ ਪਾਉਣ ਲਗ ਗਿਆ । ਭਾਈ ਬਹਿਲੋ ਜੀ ਗੁਰੂ ਅਰਜਨ ਦੇਵ ਜੀ ਨੇ ਜਦ ਸ੍ਰੀ ਅੰਮ੍ਰਿਤਸਰ ਆਸਣ ਲਾਏ ਤਾਂ ਹੁਕਮ ਹੋਇਆ ਕਿ ਜੋ ਸਰੋਵਰ ਦੀ ਟਹਲ ਕਰੇਗਾ ਸੋ ਨਿਹਾਲ ਹੋਵੇਗਾ । ਸੰਗਤਾਂ ਹਰ ਪਾਸਿਉਂ ਸ੍ਰੀ ਅੰਮ੍ਰਿਤਸਰ ਆ ਕੇ ਸੇਵਾ ਟਹਿਲ ਵਿਚ ਜੁੱਟ ਗਈਆਂ ! ਸੰਗਤਾਂ ਦੀ ਆਵਾਜਾਈ ਮੁਕਦੀ ਨਹੀਂ ਸੀ , ਪਰ ਭਾਈ ਬਹਿਲੋ ਇਕ ਐਸਾ ਸਿੱਖ ਹੈ ਜਿਸ ਸੇਵਾ ਦੀ ਹੱਦ ਦਰਸਾ ਕੇ ਗੁਰੂ ਮਹਾਰਾਜ ਕੋਲੋਂ ਸਭ ਤੋਂ ਪਹਿਲੋਂ ਹੋਣ ਦਾ ਵਰ ਤੋਂ ਬਖ਼ਸ਼ਿਸ਼ ਲਈ । ਮਹਿਮਾ ਪ੍ਰਕਾਸ਼ ਦੇ ਲਿਖਾਰੀ ਨੇ ਉਨ੍ਹਾਂ ਦਾ ਨਾਂ ਬਹਿਲੋਲ ਕਰ ਕੇ ਲਿਖਿਆ ਹੈ । ਜਾਤ ਉਹ ਵੀ ਫਫੜਾ ਹੀ ਲਿਖਦਾ ਹੈ । ਲੱਖੀ ਜੰਗਲ ਦੇ ਉਹ ਵਸਨੀਕ ਸਨ । ਜਦ ਬਖ਼ਸ਼ਿਸ਼ਾਂ ਲੈ ਕੇ ਪਿੰਡ ਮੁੜੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ ਨੇ ‘ ਬਹਲੋਂ ਕਹਿ ਕੇ ਨਿਵਾਜਿਆ । ਫਿਰ ਸਭ ਬਹਿਲੋਲ ਦੀ ਥਾਂ ਬਹਿਲੋ ਕਹਿਣ ਲੱਗ ਪਏ । ਭਇਆ ਬਖਸ਼ ਸਿਧ ਸਾਜ ! ਬਹਿਲੋਲ ਪੂਰਨ ਕਾਜ । ਧਰ ਭਾਈ ਬਹਲੇ ਨਾਮ ਰਿਧ ਸਿਧ ਲੀ ਤਾਮ i ਪਹਿਲਾਂ ਬਹਿਲੋ ਜੀ ਸਖੀ ਸਰਵਰ ਦੇ ਪੁਜਾਰੀ ਸਨ । ਭਟਕਣਾ ਮੁੱਕੀ ਨਹੀਂ ਸੀ । ਸਾਥ ਨਾਲ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਆਏ । ਭਟਕਣਾ ਦੇਖ ਮਹਾਰਾਜ ਨੇ ਕਿਹਾ , “ ਸਭ ਤੋਂ ਜ਼ਰੂਰੀ ਸ਼ਰਧਾ ਹੈ । ਇਹ ਭਗਤੀ ਵੀ ਛਿਲ ਨਿਆਈਂ ਹੈ : ਐਸੀ ਬਚਨਾਂ ਦੀ ਚੋਟ ਲੱਗੀ ਕਿ ਘਰ ਦਾ ਖ਼ਿਆਲ ਛੁੱਟ ਗਿਆ ! ਨੀਂਦ , ਭੁੱਖ , ਆਲਸ ਸਭ ਤਿਆਗ ਕੇ ਦਿਨ – ਰਾਤ ਸੇਵਾ ਵਿਚ ਜੁੱਟੇ ਰਹਿੰਦੇ । ਛੂਦਾ ਪਿਪਾਸਾ ਨੀਂਦ ਨ ਸਾਹ ਆਲਸ ਬਿਨ ਸੋਵਾ ਸਵਧਾਨਤ । ਪ੍ਰਸ਼ਾਦ ਲਈ ਰਸਦ ਘਰੋਂ ਲੈ ਕੇ ਆਂਦੇ । ਲੰਗਰ ਵਿਚੋਂ ਜੋ ਪ੍ਰਸ਼ਾਦ ਮੂੰਹ ਲਗਾਉਣਾ ਵੀ ਹੁੰਦਾ ਤਾਂ ਜੂਨੀਆਂ ਪੱਤਲਾਂ ਵਿਚੋਂ ਕਿਣਕਾ ਮਾਤਰ ਲੈ ਲੈਂਦੇ । ਇਸ ਲਗਨ ਨਾਲ ਸੇਵਾ ਕਰਦੇ ਕਿ ਸਭ ਹੈਰਾਨ ਹੁੰਦੇ । ਵੱਡੀ ਭਰਵੀਂ ਟੋਕਰੀ ਚੁੱਕ ਕੇ ਸਤਿਨਾਮ ਜਪਦੇ ਜਾਂਦੇ । ਮਸਤਕ ਖਿੜਿਆ ਰਹਿੰਦਾ । ਵਾਹਿਗੁਰੂ ਮੁੱਖ ਉਚੋ ਕੇਰੇ । ਸਿਰ ਮਾਈ ਭਾਰ ਠਾਢੇ ਫੇਰੇ । ਗੁਰੂ ਅਰਜਨ ਦੇਵ ਜੀ ਨੇ ਤਾਲ ਪੱਕਾ ਕਰਾਉਣ ਲਈ ਉਚੇਚਾ ਇੱਟਾਂ ਦਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਦੇ ਸਿੱਖ 31 ਆਵਾ ਲਗਾਇਆ ਸੀ । ਕਿਸੇ ਭਾਈ ਬਹਿਲੋ ਨੂੰ ਦੱਸ ਪਾਈ ਕਿ ਜੇ ‘ ਗੰਦ ਮੇਲਾ ਅਗਨੀ ਨਾਲ ਭੱਠੇ ਵਿਚ ਪਾਇਆ ਜਾਵੇ ਤਾਂ ਇੱਟਾਂ ਪੱਕੀਆਂ , ਸੁਰਖ਼ ਤੋਂ ਸੋਹਣੀਆਂ ਹੁੰਦੀਆਂ ਹਨ । ਬਿਸਟਾ ਸੇ ਕਰ ਇਨ ਮਹਿ ਪਾਇ } ਤੇ ਆਛੀ ਪਾਕੀ ਹੋਇ ਲਾਲ । ਘਸੇ ਨ ਛੁਟਹਿ ਤਤਕਾਲ । ਇਹ ਸੁਣਦੇ ਸਾਰ ਨਗਰ ਦੇ ਸੁਪੱਬਾਂ ( ਹਰੀਜਨਾਂ ) ਨੂੰ ਪ੍ਰੇਰਿਆ ਤੋਂ ਸਾਰਾ ਗੰਦ ਆਪ ਢੋਹ ਕੇ ਆਵੇ ਵਿਚ ਜਾ ਪਾਂਦੇ । ਗਿਆਨੀ ਗਿਆਨ ਸਿੰਘ ਜੀ ਦੇ ਸ਼ਬਦਾਂ ਵਿਚ : ਸੂਪ ( ਛੱਜ ) ਫਾਰੁਰੀ ਹਾਥ ਲੈ , ਚੁੱਕ ਮੈਲਾ ਭੂਰਾ ! ਵੀਚ ਪੰਜਾਵੇ ਪਾਵਹੀ , ਜੋ ਪੱਕੇ ਪੂਰਾ ਜਦ ਆਵਾ ਪੱਕਿਆ ਅਤੇ ਇੱਟਾਂ ਲਾਲ ਤੇ ਪੱਕੀਆਂ ਤੇ ਗੁਰੂ ਜੀ ਨੇ ਦੇਖੀਆਂ ਤਾਂ ਉਨ੍ਹਾਂ ਪੁੱਛਿਆ ਇਹ ਕਿਸ ਤਰ੍ਹਾਂ ਬਣਾਈਆਂ ਹਨ ਤਾਂ ਦੱਸਣ ਵਾਲੇ ਦੱਸਿਆ ਕਿ ਭਾਈ ਬਹਿਲੋ ਦੇ ਉਦਮ ਕਾਰਨ ਹੋਇਆ ਹੈ । ਤਾਂ ਗੁਰੂ ਜੀ ਨੇ ਭਾਈ ਜੀ ਸੰਗਤ ਵਿਚ ਬੁਲਾ ਕੇ ਅਸੀਸ ਤੇ ਵਰ ਦਿੱਤੇ ਤੇ ਫ਼ਰਮਾਇਆ : ਬਹੁ ਤੁਮਰੋ ਬਚਨ ਨ ਟਲੇ । ਭਾਈ ਬਹਲੋਂ , ਸਭ ਤੋਂ ਪਹਿਲਾਂ ਉਥੋਂ ਉਹ ਮਾਲਵਾ ਦੇ ਪ੍ਰਚਾਰ ਵਿਚ ਜੁੱਟ ਪਏ । ਸੰਗਤਾਂ ਨਾਲ ਆ ਕੇ ਸੇਵਾ ਵੀ ਕਰਦੇ ਰਹਿੰਦੇ । ਗੁਰੂ ਹਰਿਗੋਬਿੰਦ ਜੀ ਸਮੇਂ ਮਾਲਵੇ ਵਿਚੋਂ ਅੱਗੇ ਵੱਧ ਰਸਦ ਪਾਣੀ ਅਤੇ ਫ਼ੌਜ ਲਈ ਪਾਣੀ ਭੇਜਦੇ । ਆਪ ਪਿੰਡ – ਪਿੰਡ ਜਾ ਹੋਕਾ ਦਿੱਤਾ ਕਿ ਗੁਰੂ ਧਰਮ ਦੀ ਜੈਕਾਰ ਲਈ ਜੂਝੇ ਹਨ । ਜੋ ਕਿਸੇ ਦੇ ਪਾਸ ਹੈ ਭੇਟ ਕਰੋ । ਗੁਰੂ ਹਰਿਗੋਬਿੰਦ ਜੀ ਆਪ ਤੀਜੀ ਜੰਗ ਉਪਰੰਤ ਇਸ ਦੇ ਪਿੰਡ ਭਾਈ ਭਗਤਾ ਆਏ ( ਬਖ਼ਸ਼ਿਸ਼ਾਂ ਕੀਤੀਆਂ ਉਨ੍ਹਾਂ ਬੇਨਤੀ ਕਰਕੇ ਕਿਹਾ ਕਿ ਜਿਵੇਂ ਤੁਰਕਾਣੀ ਤੋਂ ਯੁੱਧ ਕਰਕੇ ਪਿੱਛਾ ਮੁਲਕ ਦਾ ਛੁਡਾਇਆ ਹੈ ਤਿਵੇਂ ਮਿਹਰ ਕਰਕੇ ਭਰਮਾਂ ਤੋਂ ਕੱਢੇ । ਭੂਤਾਂ ਤੇ ਵਹਿਮਾਂ ਤੋਂ ਵੀ ਛਡਵਾਓ ਗੁਰੂ ਜੀ ਨੇ ਕਿਹਾ ਕਿ ਨਾਮ ਦੇ ਛੱਟੇ ਮਾਰੀ ਚੱਲੇ ! ਇਸ ਤਰ੍ਹਾਂ ਭੂਤਾਂ ਪ੍ਰੇਤਾਂ ਦੇ ਵਹਿਮਾਂ ਤੋਂ ਭਟਕੇ ਹੋਇਆਂ ਨੂੰ ਸਿੱਖੀ ਵੱਲ ਪ੍ਰੇਰਿਆ । ਕੁੱਲ ਦੀਆਂ ਰਵਾਇਤਾਂ ਭੰਨੀਆਂ । ਭਾਈ ਬਹਿਲੋ ਨੂੰ ਬੜਾ ਮਾਣ ਦਿੱਤਾ । ਜਾਦੂ ਟੂਣੇ ਨੂੰ ਫ਼ਜੂਲ ਦੱਸਿਆ । ਨਾਮ ਨਿਰੰਜਨ ਨਰ ਨਰਾਇਣ । ਰਸਨਾ ਸਿਮਰਤ ਪਾਪ ਬਿਲਾਇ । ਇਸ ਤਰ੍ਹਾਂ ਗ਼ਲਤ ਰਵਾਇਤ ਨੂੰ ਵੀ ਦੂਰ ਕੀਤਾ ।
ਇਸ ਦੀ ਸੰਤਾਨ ‘ ਭਾਈ – ਕੇ ‘ ਅਖਵਾਈ ਅਤੇ ਇਸੇ ਕਰਕੇ ਇਸ ਦੇ ਪਿੰਡ ਦਾ ਨਾਂ ਵੀ “ ਫਫੜੇ ਭਾਈਕੇ ਜਾਂ ‘ ਭਾਈ ਕੇ ਫਫੜੇ ਪ੍ਰਚਲਿਤ ਹੋ ਗਿਆ । ਇਸ ਦੇ ਖ਼ਾਨਦਾਨ ਵਿਚ ਹੀ ਭਾਈ ਭਗਤਾ ਹੋਇਆ । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇ ਵੰਸ਼ਜਾਂ ਨੂੰ ਵਰਸਾਇਆ । ਕਹਿੰਦੇ ਹਨ ਕਿ ਭਾਈ ਬਹਿਲੋ ਕਵਿਤਾ ਵੀ ਲਿਖਦਾ ਸੀ । ਇਸ ਦੇ ਇਕ ਵੰਸ਼ਜ ਭਾਈ ਪੰਜਾਬ ਸਿੰਘ ਨੇ ਇਹਨਾ ਦਾ ਇਕ ਕਾਵਿ – ਸੰਕਲਨ ਵੀ ਸੰਨ 1850 ਈ . ਵਿਚ ਤਿਆਰ ਕੀਤਾ ਸੀ ।
ਜੋਰਾਵਰ ਸਿੰਘ ਤਰਸਿੱਕਾ ।

Share On Whatsapp

Leave a comment

Share On Whatsapp

Leave a comment

Share On Whatsapp

Leave a comment

Share On Whatsapp

Leave a comment

Share On Whatsapp

Leave a Comment
Sarabjit Singh : waheguru ji

ਕਾਰਣੁ ਕਰਤਾ ਜੋ ਕਰੈ ਸਿਰਿ ਧਰਿ ਮੰਨਿ ਕਰੈ ਸੁਕਰਾਣਾ।
ਰਾਜੀ ਹੋਇ ਰਜਾਇ ਵਿਚਿ ਦੁਨੀਆਂ ਅੰਦਰਿ ਜਿਉ ਮਿਹਮਾਣਾ।

Share On Whatsapp

Leave a comment

ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥
ਸੋ ਜਨੁ ਹੋਆ ਸਦਾ ਨਿਹਾਲਾ ॥

Share On Whatsapp

Leave a comment

ਬਾਬੁਲੁ ਮੇਰਾ ਵਡ ਸਮਰਥਾ
ਕਰਣ ਕਾਰਣ ਪ੍ਰਭੁ ਹਾਰਾ ॥
ਜਿਸੁ ਸਿਮਰਤ ਦੁਖੁ ਕੋਈ ਨ ਲਾਗੈ
ਭਉਜਲੁ ਪਾਰਿ ਉਤਾਰਾ ॥

Share On Whatsapp

Leave a comment

जैतसरी महला ५ ॥ आए अनिक जनम भ्रमि सरणी ॥ उधरु देह अंध कूप ते लावहु अपुनी चरणी ॥१॥ रहाउ ॥ गिआनु धिआनु किछु करमु न जाना नाहिन निरमल करणी ॥ साधसंगति कै अंचलि लावहु बिखम नदी जाइ तरणी ॥१॥ सुख स्मपति माइआ रस मीठे इह नही मन महि धरणी ॥ हरि दरसन त्रिपति नानक दास पावत हरि नाम रंग आभरणी ॥२॥८॥१२॥

हे प्रभु! हम जीव कई जन्मो से गुज़र कर अब तेरी सरन में आये हैं। हमारे सरीर को (माया के मोह के) घोर अँधेरे कुँए से बचा ले, आपने चरणों में जोड़े रख।१।रहाउ। हे प्रभु! मुझे आत्मिक जीवन की कोई समझ नहीं है, मेरी सुरत तेरे चरणों में जुडी नहीं रहती, मुझे कोई अच्छा काम करना नहीं आता, मेरा आचरण भी पवित्र नहीं है। हे प्रभु! हे प्रभु मुझे साध सांगत के चरणों मे लगा दे, ताकि यह मुश्किल (संसार) नदी पार की जा सके।१। दुनिया के सुख, धन, माया के मीठे स्वाद-परमात्मा के दास इन पदार्थों को (अपने) मन में नहीं बसाते। हे नानक! परमात्मा के दर्शन से ही वह संतोख साहिल करते हैं, परमात्मा के नाम का प्यार ही उनके जीवन का गहना है॥२॥८॥१२॥

Share On Whatsapp

Leave a comment

  ‹ Prev Page Next Page ›