24 ਸਤੰਬਰ 1452 ਨੂੰ ਭਾਈ ਲਾਲੋ ਜੀ ਦਾ ਜਨਮ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਇਤਿਹਾਸ ਤੇ ਜੀ ।
ਭਾਈ ਲਾਲੋ ਸੱਚੀ ਤੇ ਸੁਚੀ ਮਿਹਨਤ ਕਰਨ ਵਾਲਾ ਗੁਰੂ ਸਿੱਖ ਸੀ ਜਿਸ ਦਾ ਜਨਮ 24 ਸਤੰਬਰ 1452 ਵਿੱਚ ਸੈਦਪੁਰ ਜਿਸ ਨੂੰ ਐਮਨਾਬਾਦ ਕਿਹਾ ਜਾਂਦਾ ਹੈ ,ਪਾਕਿਸਤਾਨ, ਵਿੱਖੇ ਹੋਇਆ। ਆਪ ਦੇ ਪਿਤਾ ਭਾਈ ਜਗਤ ਰਾਮ ਘਟਾਉੜਾ ਜਾਤੀ ਦੇ ਤਰਖਾਣ ਸੀ ਤੇ ਸਚੀ ਸੁੱਚੀ ਤਰਖਾਣੀ ਦਾ ਕੰਮ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸੀ।ਭਾਈ ਲਾਲੋ ਵੀ ਆਪਣੇ ਪਿਤਾ ਦੀ ਤਰਹ ਦਸਾਂ ਨੌਂਹਾਂ ਦੀ ਕਿਰਤ ਕਰਦੇ ਅਤੇ ਉਸ ਕਮਾਈ ਵਿੱਚੋਂ ਲੋੜਵੰਦਾਂ ਦੀ ਮੱਦਦ ਅਤੇ ਗਰੀਬ ਗੁਰਬੇ ਨੂੰ ਲੰਗਰ ਪਾਣੀ ਛਕਾਉਦੇ ਸਨ। ਉਨ੍ਹਾ ਦਾ ਕੋਈ ਪੁਤਰ ਨਹੀਂ ਸੀ ਇਕ ਪੁਤਰੀ ਬੀਬੀ ਰਜੋ ਸੀ ਜਿਸਦੀ ਔਲਾਦ ਹੁਣ ਤਤਲਾ ਪਿੰਡ ਵਿਚ ਰਹਿੰਦੀ ਹੈ । ਪਤਨੀ ਵੀ ਸਿਖੀ ਮਰਯਾਦਾ ਦੀ ਧਾਰਨੀ ਸੀ ਗੁਰੂ ਨਾਨਕ ਸਾਹਿਬ ਨਾਲ ਇਨ੍ਹਾ ਦਾ ਮੇਲ 1507 -1514 ਆਪਣੀ ਪਹਿਲੀ ਉਦਾਸੀ ਦੇ ਦੌਰਾਨ ਹੋਇਆ ਸੀ ।
ਭਾਈ ਲਾਲੋ ਦੀ ਇਤਿਹਾਸ ਵਿਚ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ ਜਦ ਬਾਬਰ ਨੂੰ ਕੁਝ ਲੋਕਾਂ ਨੇ ਲੋਧੀ ਸਾਸ਼ਨ ਤੋ ਤੰਗ ਆਕੇ ਭਾਰਤ ਤੇ ਹਮਲਾ ਕਰਨ ਲਈ ਸਦਾ ਦਿਤਾ ਤਾਂ ਬਾਬੇ ਨਾਨਕ ਜੀ ਏਮਨਾਬਾਦ ਆਏ । ਪਹਿਲੀ ਉਦਾਸੀ ਸਮੇ ਸੰਗਤਾ ਨੂੰ ਉਪਦੇਸ਼ ਦੇਣ ਲਈ ਤੇ ਆਉਣ ਵਾਲੇ ਸਮੇ ਲਈ ਮਜਬੂਤ ਕਰਨ ਲਈ ਗੁਰੂ ਨਾਨਕ ਸਾਹਿਬ ਇਥੇ ਆਏ ਸਨ ਤਾਂ ਹੀ ਭਾਈ ਲਾਲੋ ਦਾ ਵਰਨਣ ਆਉਂਦਾ ਹੈ । ਪ੍ਰਿੰਸੀਪਲ ਸਤਬੀਰ ਸਿੰਘ ਆਪਣੀ ਪੁਸਤਕ ਬਲਿਓ ਚਿਰਾਗ ਵਿਚ ਲਿਖਦੇ ਹਨ ਕਿ ਗੁਰੂ ਸਾਹਿਬ ਜਦ ਸੈਦਪੁਰ ਆਏ ਤਾ ਆਪਣਾ ਡੇਰਾ ਪਿੰਡੋ ਬਾਹਰ ਲਗਾਇਆ ਉਹ ਸਾਰੀ ਧਰਤੀ ਰੋੜਾਂ ਵਾਲੀ ਸੀ , ਗੁਰੂ ਸਾਹਿਬ ਦੇ ਆਉਣ ਨਾਲ ਪੂਜਨ ਯੋਗ ਹੋ ਗਈ । ਇਸੇ ਸ਼ਹਿਰ ਵਿਚ ਇਕ ਤਰਖਾਣ ਰਹਿੰਦਾ ਸੀ ਜਿਸਦੀ ਸਿਧੀ -ਸਾਦੀ ਸ਼ਖਸ਼ੀਅਤ ਨੇ ਗੁਰੂ ਸਾਹਿਬ ਨੂੰ ਖਿਚ ਲਿਆ ਇਕ ਵਾਰੀ ਜਦ ਭਾਈ ਲਾਲੋ ਕਿਲੇ ਘੜ ਰਿਹਾ ਤਾਂ ਗੁਰੂ ਨਾਨਕ ਸਾਹਿਬ ਨੇ ਉਸਨੂੰ ਕਿਹਾ ਕੀ ਸਾਰੀ ਉਮਰ ਕਿਲੇ ਹੀ ਘੜਦਾ ਰਹੇਂਗਾ ? ਤਾਂ ਉਸਨੇ ਗੁਰੂ ਸਾਹਿਬ ਦੀ ਰਮਜ਼ ਨੂੰ ਸਮਝ ਲਿਆ , ਉਸਨੂੰ ਸੋਝੀ ਆ ਗਈ । ਸਾਰੀ ਉਮਰ ਕਿਰਤ ਕਰਕੇ ਤਾਂ ਹਰ ਕੋਈ ਆਪਣੇ ਆਪ ਨੂੰ ਪਾਲ ਲੈਂਦਾ ਹੈ ਪਰ ਕਿਰਤ ਨਾਲ ਨਾਮ ਜਪਣਾ, ਵੰਡ ਕੇ ਛਕਣਾ ਤੇ ਸਾਧ ਸੰਗਤ ਦੀ ਸੇਵਾ ਕਰਨੀ ਕਿਸੇ ਭਾਗਾਂ ਵਾਲੇ ਦੇ ਹਿਸੇ ਆਉਂਦੀ ਹੈ । ਭਾਈ ਲਾਲੋ ਦੇ ਅੰਦਰ ਗੁਰੂ-ਸੰਗਤ ਕਰਣ ਦੇ ਨਾਲ ਆਤਮਿਕ ਜੋਤ ਜਗ ਗਈ ਤੇ ਇਹ ਜੋਤ ਇਨ੍ਹਾ ਨੇ ਅਗੋਂ ਕਈਆਂ ਹਿਰਦਿਆਂ ਵਿਚ ਜਗਾ ਦਿਤੀ । ਜਦ ਗੁਰੂ ਸਾਹਿਬ ਨੇ ਭਾਈ ਲਾਲੋ ਦੇ ਘਰ ਰਹਿਣਾ ਸ਼ੁਰੂ ਕੀਤਾ ਤਾਂ ਭਾਈ ਲਾਲੋ ਜੋ ਨੀਵੀਂ ਜਾਤਿ ਦਾ ਸੀ, ਗੁਰੂ ਸਾਹਿਬ ਵਾਸਤੇ ਵਖਰਾ ਚੌਕਾ ਤਿਆਰ ਕੀਤਾ । ਉਸ ਵਿਚੋਂ ਨੀਵੀ ਜਾਤਿ ਦੀ ਹੀਣ ਭਾਵਨਾ ਕਢਣ ਲਈ ਗੁਰੂ ਸਾਹਿਬ ਨੇ ਉਥੇ ਭੋਜਨ ਬਣਾਉਣ ਲਈ ਮਨ੍ਹਾ ਕਰ ਦਿਤਾ ਤੇ ਕਿਹਾ ਕੀ ਜੋ ਸਚ ਨਾਲ ਪਿਆਰ ਕਰਦਾ ਹੈ ਉਸਦਾ ਚੌਕਾ ਵੀ ਹਮੇਸ਼ਾ ਸੁਚਾ ਰਹਿੰਦਾ ਹੈ ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਓ ਕਿਆ ਰੀਸ
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ।।
ਗੁਰੂ ਨਾਨਕ ਪਾਤਸ਼ਾਹ ਵੱਲੋਂ ਸਿੱਖੀ ਨੂੰ ਬਖ਼ਸ਼ੇ ਤਿੰਨ ਮੂਲ ਸਿਧਾਂਤਾਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਵਿਚੋਂ ਧਰਮੀ, ਮਿਹਨਤੀ ਤੇ ਇਮਾਨਦਾਰੀ ਦੀ ਕਿਰਤ ਦਾ ਮੁਜੱਸਮਾ ਭਾਈ ਲਾਲੋ ਹੀ ਨਜ਼ਰ ਆਉਂਦੇ ਸਨ । ਜੋ ਧਰਮ ਦੀ ਕਿਰਤ ਕਰਦੇ ਤੇ ਰੁਖੀ ਸੁਕੀ ਖਾ ਕੇ ਅਕਾਲ ਪੁਰਖ ਦਾ ਧੰਨਵਾਦ ਕਰਦੇ ਬਹੁਤੇ ਲੋਕ ਜੋ ਹਾਕਮ ਸੀ ਜਾਂ ਧਾਰਮਿਕ ਆਗੂ ਸੀ ਪਰਜਾ ਦੀ ਲੁਟ ਘਸੁਟ ਕਰਦੇ ਜਿਸ ਨਾਲ ਗਰੀਬ ਜਨਤਾ ਨਿਤ ਨਵੀਆਂ ਵਗਾਰਾਂ ਤੇ ਜ਼ੁਲਮ ਦੀ ਚਕੀ ਵਿਚ ਪਿਸ ਰਹੀ ਸੀ । ਬ੍ਰਾਹਮਣ, ਪੰਡਤ, ਮੌਲਵੀ,ਕਾਜ਼ੀ ਅਨੇਕ ਤਰਾਂ ਦੇ ਕਰਮਕਾਂਡਾਂ ਨੂੰ ਆਮ ਜਨਤਾ ਤੇ ਥੋਪ ਕੇ ਉਨ੍ਹਾ ਤੋਂ ਜਬਰਦਸਤੀ ਦਾਨ ਵਸੂਲ ਕਰਦੇ ਸਨ। ਗੁਰੂ ਨਾਨਕ ਸਾਹਿਬ ਜਨਤਾ ਨੂੰ ਇਨ੍ਹਾ ਜੁਲਮਾਂ ਤੋ ਬਚਾਉਣ ਚਾਹੁੰਦੇ ਸੀ ਭਾਈ ਲਾਲੋ ਦੀ ਆਤਮਾਂ ਵਿਚ ਉਨ੍ਹਾ ਨੇ ਪਵਿਤ੍ਰਤਾ ,ਸਬਰ ,ਨਿਡਰਤਾ ਦੀ ਝਲਕ ਦੇਖ ਲਈ ਸੀ , ਜੋ ਉਨ੍ਹਾ ਦੇ ਜਾਣ ਤੋਂ ਬਾਅਦ ਇਸ ਕੰਮ ਨੂੰ ਬਖੂਬੀ ਨਿਭਾ ਸਕਦੇ ਸੀ ਤੇ ਅਗੇ ਤੋਰ ਸਕਦੇ ਸਨ । ਉਹ ਕਈ ਦਿਨ ਉਨ੍ਹਾ ਦੇ ਘਰ ਰਹਿੰਦੇ ਤੇ ਨੀਵੀਆਂ ਜਾਤੀਆਂ ਚੋਂ ਹੀਣ ਭਾਵਨਾ ਕਢਣ ਲਈ ਉਨ੍ਹਾ ਨੂੰ ਉਪਦੇਸ਼ ਦਿੰਦੇ ਇਹ ਕਰਦੇ ਕਰਦੇ ਇਕ ਦਿਨ ਭਾਈ ਲਾਲੋ ਦਾ ਘਰ ਧਰਮਸਾਲ ਅਤੇ ਨਾਮ ਦਾਨ ਤੇ ਆਤਮ ਕਲਿਆਣ ਦਾ ਇਕ ਵਡਾ ਕੇਂਦਰ ਬਣ ਗਿਆ ਜਿਸਦਾ ਮੁਖੀ ਭਾਈ ਲਾਲੋ ਸੀ ।
ਸੈਦਪੁਰ ਦਾ ਇੱਕ ਰਈਸ ਮਲਿਕ ਭਾਗੋ, ਜਿਸਨੇ ਆਪਣੇ ਮਾਪਿਆਂ ਦਾ ਸਰਾਧ ਕੀਤਾ, ਸਾਰੇ ਪਿੰਡ ਨੂੰ ਰੋਟੀ ‘ਤੇ ਬੁਲਾਇਆ । ਗੁਰੂ ਨਾਨਕ ਸਾਹਿਬ ਨੂੰ ਵੀ ਸਦਾ ਦਿਤਾ ਗਿਆ ਪਰ ਗੁਰੂ ਸਾਹਿਬ ਨਹੀਂ ਗਏ। ਮਲਿਕ ਭਾਗੋ ਨੂੰ ਆਪਣੀ ਹੇਠੀ ਮਹਿਸੂਸ ਹੋਈ ਪੁਛਣ ਵਾਸਤੇ ਉਹ ਗੁਰੂ ਸਾਹਿਬ ਕੋਲ ਖੁਦ ਭਾਈ ਲਾਲੋ ਦੇ ਘਰ ਆਇਆ ਤੇ ਕਹਿਣ ਲਗਾ ਇਥੇ ਆਪ ਸੁਕੀਆਂ ਰੋਟੀਆਂ ਖਾਂਦੇ ਹੋ ਅਸੀਂ ਮਾਲ ਪੂੜੇ ਤੇ ਕਈੰ ਤਰਾਂ ਦੇ ਪਕਵਾਨ ਬਣਾਏ ਹਨ ਤੁਸੀਂ ਸਾਡੇ ਵਲ ਕਿਓਂ ਨਹੀਂ ਆਏ । ਗੁਰੂ ਜੀ ਨੇ ਉਸਨੂੰ ਦੱਸਿਆ ਕਿ ਭਾਈ ਲਾਲੋ ਇੱਕ ਸਚਾ ਸੁਚਾ ਤੇ ਭਲਾ ਮਨੁੱਖ ਹੈ। ਉਸ ਦੀ ਕਮਾਈ ਧਰਮ ਅਤੇ ਸੱਚ ਦੀ ਕਮਾਈ ਹੈ। ਭਾਈ ਲਾਲੋ ਦੇ ਘਰ ਦੀ ਰੋਟੀ ਖਾ ਕੇ ਮੇਰਾ ਮਨ ਸ਼ਾਂਤ ਰਹੇਗਾ ਅਤੇ ਮੈਂ ਪ੍ਰਮਾਤਮਾ ਦੀ ਭਗਤੀ ਵਿੱਚ ਮਨ ਜੋੜ ਸਕਾਂਗਾ । ਰਹੀ ਗੱਲ ਤੁਹਾਡੇ ਮਾਲ ਪੂੜਿਆਂ ਦੀ, ਜਬਰਨ ਧੋਖੇ, ਫ਼ਰੇਬਾਂ ਅਤੇ ਛਲ-ਕਪਟ ਨਾਲ ਇਕੱਤਰ ਕੀਤੀ ਮਾਇਆ ਤੋਂ ਤਿਆਰ ਹੋਏ ਪਕਵਾਨ ਭਲੇ ਹੀ ਸੁੰਦਰ ਲਪਟਾਂ ਛੱਡਦੇ ਹੋਣ ਪਰ ਇਸ ਵਿਚ ਸਾਨੂੰ ਗਰੀਬਾਂ ਦਾ ਖ਼ੂਨ ਝਲਕਦਾ ਦਿਖਾਈ ਦਿੰਦਾ ਹੈ। ਗੁਰੂ ਨਾਨਕ ਦੇ ਰੂਹਾਨੀ ਸ਼ਬਦੀ-ਬਾਣ ਮਲਿਕ ਭਾਗੋ ਦੀ ਹੰਕਾਰੀ ਬਿਰਤੀ ਨੂੰ ਚੀਰ ਗਏ ਅਤੇ ਉਸਦੇ ਦਿਮਾਗ ਦੇ ਦਰਵਾਜ਼ੇ ਖੁੱਲ ਗਏ ਤੇ ਉਹ ਗੁਰੂ ਸਾਹਿਬ ਦੇ ਚਰਨੀਂ ਢਹਿ ਪਿਆ। ਉਸਨੇ ਆਪਣਾ ਸਭ ਕੀਮਤੀ ਸਮਾਨ ਜੋ ਗਰੀਬਾਂ ਦੀ ਲੁਟ ਖਸੁਟ ਕਰਕੇ ਇੱਕਠਾ ਕੀਤਾ ਹੋਇਆ ਸੀ ਲੋਕਾਂ ਵਿਚ ਵੰਡ ਦਿਤਾ ਤੇ ਅਗੋਂ ਲਈ ਸਿਧੇ ਰਸਤੇ ਪੈ ਗਿਆ । ਇਹ ਗੁਰੂ ਸਾਹਿਬ ਦਾ ਲਾਲੋ ਦੀ ਸਚੀ ਸੁਚੀ ਕਿਰਤ ਨੂੰ ਵਡਿਆਂਣ ਦੇ ਗਰੀਬ ਜਨਤਾ ਨੂ ਹਾਕਮ ਸ਼੍ਰੇਣੀ ਦੇ ਜੁਲਮਾਂ ਤੋਂ ਬਚਾਉਣ ਦਾ ਇਕ ਤਰੀਕਾ ਸੀ । ਇਸ ਤਰਹ ਪਹਿਲੀ ਉਦਾਸੀ ਵਿਚ ਉਨ੍ਹਾ ਨੇ ਜਾਤੀਆਂ ਦੇ ਭਰਮ ਜਾਲ ਨੂੰ ਤੋੜਿਆ ਸ਼ਾਹਾਂ ਨੂੰ ਚੇਤਾਵਨੀ ਦਿਤੀ , ਜੋ ਪਰਜਾ ਪ੍ਰਤੀ ਆਪਣੇ ਫਰਜ਼ ਭੁਲ ਚੁਕੇ ਸੀ ” ਸ਼ਾਹਾਂ ਸੁਰਤ ਗਵਾਈਏ ਰੰਗ ਤਮਾਸ਼ੇ ਚਾਇ “ ।
ਗੁਰੂ ਨਾਨਕ ਸਾਹਿਬ ਨੂੰ ਬਾਬਰ ਦੇ ਹਿੰਦੁਸਤਾਨ ਤੇ ਹਮਲਾ ਕਰਨ ਦੀ ਖਬਰ ਮਿਲ ਚੁਕੀ ਸੀ ਉਨ੍ਹਾ ਨੇ ਭਾਈ ਲਾਲੋ ਨੂੰ ਆਉਣ ਵਾਲੇ ਹਾਲਾਤਾਂ ਲਈ ਆਗਾਹ ਕੀਤਾ ਤੇ ਬਾਬਰ ਬਾਰੇ ਬਹੁਤ ਕੁਝ ਸਮਝਾਇਆ ਉਨ੍ਹਾ ਨੇ ਕਿਹਾ ਕੀ ਮਨੁਖਾਂ ਦੇ ਸਰੀਰ ਦੇ ਟੋਟੇ ਗਲੀਆਂ ਵਿਚ ਰੁਲਣਗੇ ਜਿਸ ਨੂੰ ਹਿੰਦੂ ਕਦੀ ਭੁਲ ਨਹੀ ਸਕਣਗੇ ।
ਕਿਆ ਕਪੜ ਤੂਓਕ ਟੂਕ ਹੋਸੀ ਹਿੰਦੁਸਤਾਨ ਸਮਾਲਸੀ ਬੇਲਾ ।
ਆਵਨ ਅਠਤਰੇ ਜਾਣ ਸਤਾਨਵੇ ਹੋਰ ਬਹਿ ਉਠਸੀ ਮਰਦ ਕਾ ਚੇਲਾ ।।
1521 ਵਿਚ ਐਮਨਾਬਾਦ ਵਿਚ ਬਾਬਰ ਤੇ ਬਾਬੇ ਨਾਨਕ ਦੀ ਟਕਰ ਹੋਈ ਬਾਬੇ ਨਾਨਕ ਨੇ ਬਾਬਰ ਦੇ ਜ਼ੁਲਮ ਤੇ ਤਾਨਸ਼ਾਹੀ ਦੇ ਖਿਲਾਫ਼ ਬੇਖੋਫ਼ ਤੇ ਬੇਧੜਕ ਹੋਕੇ ਅਵਾਜ਼ ਉਠਾਈ । ਬਾਬਰ ਨੂੰ ਜਾਬਰ ਕਿਹਾ ਰਾਜਿਆਂ ਨੂੰ ਸ਼ੀਂਹ ਤੇ ਮੁਕੱਦਮ ਨੂੰ ਕੁਤੇ ਕਿਹਾ ਰਈਅਤ ਨੂੰ ਉਸਤੇ ਹੋ ਰਹੇ ਜ਼ੁਲਮਾ ਦੇ ਉਲਟ ਖਬਰਦਾਰ ਕੀਤਾ । ਉਸ ਵਕਤ ਦੇ ਰਾਜਨੀਤਕ ਤੇ ਸਮਾਜਿਕ ਹਾਲਾਤਾਂ ਦੀ ਭਰਪੂਰ ਨਿੰਦਾ ਕੀਤੀ ਇਹ ਇਕ ਵਡੇਰੀ ਸੋਚ ਤੇ ਜੁਰਅਤ ਦਾ ਕੰਮ ਸੀ । ਗੁਰੂ ਨਾਨਕ ਸਾਹਿਬ ਨੇ ਜਦ ਬਾਬਰ ਦੀ ਫੌਜ਼ ਲੁਟ ਖਸੁਟ ਕਰਕੇ ਦਹਿਸ਼ਤ ਫੈਲਾਣ ਲਈ ਬੇਕਸੂਰ ਲੋਕਾਂ ਦਾ ਕਤਲੇਆਮ ਕਰ ਰਹੀ ਸੀ ਤਾਂ ਬੇਖੋਫ਼ ਤੇ ਬੇਝਿਜ੍ਕ ਹੋਕੇ ਲਾਲੋ ਨੂੰ ਸੰਬੋਧਨ ਕਰਕੇ ਬਾਬਰ ਨੂੰ ਵੰਗਾਰ ਕੇ ਆਖਿਆ ।
ਪਾਪ ਦੀ ਜੰਝ ਲੈ ਕਾਬੁਲਹੁ ਧਾਇਆ ਜੋਰੀ ਮੰਗੇ ਦਾਨ ਵੈ ਲਾਲੋ
ਸਰਮੁ ਧਰਮੁ ਦੁਇ ਛਪਿ ਖਲੋਇ ਕੂੜ ਫਿਰੇ ਪਰਧਾਨੁ ਵੇ ਲਾਲੋ
ਪਰਜਾ ਤੇ ਹੁੰਦੇ ਜੁਲਮ ਦੇਖਕੇ ਰਬ ਅਗੇ ਸ਼ਕਾਇਤ ਕੀਤੀ :-
ਖੁਰਾਸਾਨ ਖਸਮਾਨਾ ਕਿਆ ਹਿਦੁਸਤਾਨ ਡਰਾਇਆ ।
ਆਪਿ ਦੋਸੁ ਨਾ ਦੇਇ ਕਰਤਾ ਜਮੁ ਕਰਿ ਮੁਗਲੁ ਚੜਾਇਆ ।
ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ ।
ਬਾਬਰ ਵਕਤ ਸ਼ਹਿਜਾਦੀਆਂ ਦੀਆਂ ਲਾਸ਼ਾਂ ਸੜਕ ਤੇ ਰੁਲੀਆਂ , ਹਿੰਦੁਸਤਾਨ ਦੀ ਅਣਖ ਮਿਟੀ ਵਿਚ ਮਿਲ ਗਈ । ਬਾਬਰ ਵਲੋਂ ਸੈਦਪੁਰ , ਏਮਨਾਬਾਦ ਦੀ ਜੇਲ ਵਿਚ ਪਾਏ ਪੀਰਾਂ ਫਕੀਰਾਂ ਦੇ ਨਾਲ ਭਾਈ ਲਾਲੋ ,ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਵੀ ਸਨ ਪਰ ਜਦ ਉਸ ਨੂੰ ਇਸ ਇਲਾਹੀ ਨੂਰ ਬਾਰੇ ਪਤਾ ਚਲਿਆ, ਇਨ੍ਹਾ ਦੀ ਰਬਾਬ ਦੀ ਆਵਾਜ਼ ਤੇ ਸ਼ਬਦ ਸੁਣਿਆ ਤਾਂ ਕੰਬ ਗਿਆ । ਬਾਬਰ ਆਪ ਨੰਗੀ ਪੈਰੀ ਉਨ੍ਹਾ ਦੇ ਦਰਸ਼ਨ ਕਰਨ ਲਈ ਜੇਲ ਵਿਚ ਆਇਆ ਤੇ ਤੁਰੰਤ ਰਿਹਾ ਕਰਣ ਦਾ ਹੁਕਮ ਦੇ ਦਿਤਾ । ਗੁਰੂ ਸਾਹਿਬ ਦੇ ਸਮਝਾਣ ਤੇ ਸਾਰੇ ਕੈਦੀਆਂ ਨੂੰ ਛਡ ਦਿਤਾ ਗਿਆ ,ਕਤਲੇਆਮ ਬੰਦ ਕਰਵਾ ਦਿਤਾ ਗਿਆ । ਕਤਲੇਆਮ ਤਾ ਬੰਦ ਹੋ ਗਿਆ ਪਰ ਇਸਤੋਂ ਬਾਅਦ ਗੁਰੂ ਸਹਿਬਾਨਾ ਤੇ ਹਕੂਮਤ ਦੀ ਟਕਰ ਦਾ ਲੰਬਾ ਦੌਰ ਸ਼ੁਰੂ ਹੋ ਗਿਆ ।
ਭਾਈ ਲਾਲੋ ਗੁਰੂ ਸਾਹਿਬ ਨਾਲ ਰਹਿੰਦਿਆ ਉਨ੍ਹਾ ਦੀ ਮੇਹਰ ਸਦਕਾ ਉਚੇ ਜੀਵਨ ਵਾਲਾ ਸਿਖ ਬਣ ਗਿਆ । ਉਸਦੀ ਪਤਨੀ ਵੀ ਸੰਗਤ ਦੀ ਤਨੋ-ਮਨੋ ਸੇਵਾ ਕਰਦੀ । ਇਥੇ ਗੁਰੂ ਸਾਹਿਬ ਕਾਫੀ ਸਮਾਂ ਟਿਕੇ ਤੇ ਅੰਤ ਨੂੰ ਸਿਖੀ ਪ੍ਰਚਾਰ ਤੇ ਪ੍ਰਸਾਰ ਦੀ ਸੇਵਾ ਭਾਈ ਲਾਲੋ ਨੂੰ ਬਖਸ਼ ਕੇ ਆਪ ਜਗਤ ਉਧਾਰਨ ਲਈ ਅਗੇ ਚਲ ਪਏ । ਇਸ ਸਿਦਕੀ ਸਿਖ ਨੇ ਨਾਮ ਜਪਦਿਆਂ ,ਸਿਮਰਨ ਕਰਦਿਆਂ ਤੇ ਕਿਰਤ ਕਰਦਿਆਂ ਰੱਜ ਕੇ ਸਾਧ ਸੰਗਤ ਦੀ ਸੇਵਾ ਕੀਤੀ ਜਿਸ ਲਈ ਸਾਰਾ ਸਿਖ ਜਗਤ ਇਨ੍ਹਾ ਦਾ ਕਰਜਦਾਰ ਹੈ । ਇਨ੍ਹਾ ਦਾ ਕਦ ਅਕਾਲ ਪੁਰਖ ਤੋਂ ਬੁਲਾਵਾ ਆਇਆ , ਇਸ ਤੋਂ ਸਾਡਾ ਇਤਿਹਾਸ ਬੇਖਬਰ ਹੈ ਤੇ ਇਸਦੀ ਖੋਜ਼ ਕਰਨ ਦੀ ਲੋੜ ਹੈ ।
ਮਹਾਪੁਰਸ਼ ਭਾਈ ਲਾਲੋ ਜੀ ਮਹਾਂਰਾਜ ਜੀ ਦੇ ਜੀਵਨ ਤੇ ਵਿਚਾਰ ਕਰਦਿਆਂ ਇਹ ਗੱਲ ਸਪਸ਼ਟ ਤੌਰ ਤੇ ਸਾਹਮਣੇ ਆਉਂਦੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਮਨੁਖਤਾ ਨੂੰ ਇਸ ਸੰਸਾਰ ਤੇ ਆਉਣ ਤੇ ਜਿੰਦਗੀ ਜਿਉਣ ਦਾ ਜੋ ਸੰਦੇਸ਼ ਦੇਣਾ ਚਾਹੁੰਦੇ ਸਨ ਜਿਵੇਂ ਕਿ ਵਾਹਿਗੁਰੂ ਦਾ ਨਾਮ ਜਪਣਾ, ਸੱਚੀ-ਸੁੱਚੀ ਕਿਰਤ ਕਮਾਈ ਕਰਨੀ ਅਤੇ ਵੰਡ ਛੱਕਣਾ ਆਦਿ, ਇਸ ਬਾਰੇ ਉਹ ਸਭ ਤੋਂ ਪਹਿਲਾਂ ਇਸਦੀ ਵਿਚਾਰ ਕਿਸੇ ਐਸੇ ਵਿਅਕਤੀ ਨਾਲ ਕਰਨੀ ਚਾਹੁੰਦੇ ਸਨ ਜੋ ਪਹਿਲਾਂ ਹੀ ਇਸਤਰਾਂ ਦਾ ਜੀਵਨ ਜਿਉ ਰਿਹਾ ਹੋਵੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਅੰਤਰਧਿਆਨ ਹੋਏ ਤਾਂ ਉਹਨਾਂ ਨੇ ਭਾਈ ਲਾਲੋ ਜੀ ਨੂੰ ਆਪਣੇ ਵਿਚਾਰਾਂ ਮੁਤਾਬਕ ਪਾਇਆ ਤਾਂ ਉਹਨਾਂ ਨੇ ਇਸ ਨੇਕ ਕਮਾਈ ਕਰਨ ਵਾਲੇ ਇਨਸਾਨ ਨੂੰ ਮਿਲ ਕੇ ਆਪਣੇ ਫਲਸਫੇ ਤੋਂ ਜਾਣੂ ਕਰਾਇਆ ਅਤੇ ਇਸਦਾ ਪ੍ਰਚਾਰ ਸਾਰੇ ਸੰਸਾਰ ਨੂੰ ਕਰਨ ਦਾ ਵਿਚਾਰ ਵੀ ਦੱਸਿਆ ਤਾ ਕਿ ਬਾਕੀ ਸੰਸਾਰ ਨੂੰ ਭਰਮ-ਭੁਲੇਖੇ, ਝੂਠ ਤੇ ਜੋਰ ਜੁਲਮ ਦੀ ਦੁਨੀਆਂ ਤੋਂ ਮੋੜ ਕੇ ਵਾਹਿਗੁਰੂ ਦੀ ਯਾਦ, ਸੱਚ, ਪਿਆਰ ਤੇਨੇਕ ਕਮਾਈ ਵੱਲ ਲਾਇਆ ਜਾਵੇ। ਆਪਣੇ ਇਸ ਮਿਸ਼ਨ ਦੀ ਸ਼ੁਰੂਆਤ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਸਭ ਤੋਂ ਪਹਿਲਾਂ ਭਾਈ ਲਾਲੋ ਜੀ ਪਾਸ ਗਏ ਸਨ। ਭਾਈ ਲਾਲੋ ਜੀ ਗੁਰੂ ਜੀ ਤੋਂ ਉਮਰ ਵਿਚ ਤਕਰੀਬਨ 17 ਕੁ ਸਾਲ ਵੱਡੇ ਸਨ।ਇਤਹਾਸ ਮੁਤਾਬਕ ਭਾਈ ਲਾਲੋ ਜੀ ਦਾ ਜਨਮ ਮੰਗਲਵਾਰ 11 ਅੱਸੂ, ਸੰਮਤ 1509, ਈਸਵੀ ਸੰਨ 1452 ਨੂੰ ਜਿਲ੍ਹਾ ਗੁਜਰਾਂਵਾਲਾ (ਪਾਕਿਸਤਾਨ), ਏਮਨਾਬਾਦ (ਜਿਸਨੂੰ ਉਸ ਵੇਲੇ ਸੈਦਪੁਰ ਆਖਦੇ ਸਨ) ਵਿਖੇ ਮਾਤਾ ਬੀਬੀ ਖੇਮੋਂ ਦੀ ਕੁੱਖੋਂ ਪਿਤਾ ਭਾਈ ਜਗਤ ਰਾਮ ਘਟਾਉੜੇ ਦੇ ਘਰ ਹੋਇਆ। ਆਪਜੀ ਸ਼ੁਰੂ ਤੋਂ ਹੀ ਸਾਧੂ ਸੁਭਾ ਤੇ ਰਹਿਮ ਦਿਲ…

ਵਾਲੇ ਸਨ । ਹਰਇਕ ਦੇ ਕੰਮ ਆਉਣ ਵਾਲੇ ਤੇ ਪਰਮਾਤਮਾਂ ਨੂੰ ਹਰ ਵੇਲੇ ਯਾਦ ਰਖਦੇ ਸਨ। ਆਪਜੀ ਲਕੜੀ ਦੇ ਕੰਮ ਦੇ ਮਾਹਿਰ ਸਨ ਅਤੇ ਹਕੀਮੀ ਦਾ ਵੀ ਸ਼ੌਕ ਸੀ ।ਆਪਣੇ ਲਕੜੀ ਦੇ ਕੰਮ ਤੋਂ ਜੋ ਕਮਾਈ ਹੁੰਦੀ ਸੀ ਉਸ ਨਾਲ ਲੋਕਾਂ ਦਾ ਦਵਾ-ਦਾਰੂ ਮੁਫਤ ਕਰਦੇ ਸਨ। ਇਸਤਰਾਂ ਮਨੁਖਤਾ ਦੀ ਸੇਵਾ ਕਰਨਾ ਆਪਦਾ ਨਿਯਮ ਬਣਿਆ ਹੋਇਆ ਸੀ।ਇਸਦੇ ਨਾਲ ਹੀ ਆਪਣੇ ਘਰ ਦੇ ਵਿਹੜੇ ਵਿਚ ਇਕ ਖੂਹੀ ਵੀ ਬਨਵਾਈ ਹੋਈ ਸੀ ਜਿਸਦੇ ਠੰਡੇ ਮਿਠੇ ਪਾਣੀ ਨਾਲ ਹਰ ਆਏ ਗਏ ਦੀ ਪਿਆਸ ਵੀ ਬੁਝਾਂਦੇ ਸਨ।ਕਹਿੰਦੇ ਹਨ ਕਿ ਅਜ ਵੀ ਇਸ ਖੂਹੀ ਦਾ ਜਲ ਇਕ ਅਕਸੀਰ ਦੀ ਤਰਾਂ ਹੈ ਜੋ ਵੀ ਰੋਗੀ ਇਸਦੇ ਜਲ ਨੂੰ ਛਕਦਾ ਹੈ ਜਾਂ ਇਸ ਨਾਲ ਅਸ਼ਨਾਨ ਕਰਦਾ ਹੈ ਉਸਦੇ ਕਈ ਰੋਗ ਕੱਟੇ ਜਾਂਦੇ ਹਨ। ਇਸਤਰਾਂ ਆਪਜੀ ਆਪਣੇ ਇਲਾਕੇ ਵਿਚ ਬਹੁਤ ਹਰਮਨ ਪਿਆਰੇ ਸਨ ਅਤੇ ਹਰ ਕੋਈ ਆਪਜੀ ਦੀ ਉਸਤਤ ਕਰਦਾ ਸੀ। ਤਈਏ ਤਾਪ (ਜਿਸਨੂੰ ਅਜਕਲ ਅਸੀਂ ਟਾਈਫਾਈਡ ਬੁਖਾਰ ਕਹਿੰਦੇ ਹਾਂ) ਦੀ ਦੁਆਈ ਲਈ ਆਪਜੀ ਇਨ੍ਹੇ ਮਸ਼ਹੂਰ ਸਨ ਕਿ ਕਹਿੰਦੇ ਹਨ ਕਿ ਤਈਆ ਤਾਪ ਆਪਜੀ ਦਾ ਨਾਮ ਸੁਣ ਕੇ ਹੀ ਭੱਜ ਜਾਂਦਾ ਸੀ।
ਜਦੋਂ 1507 ਈਸਵੀ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇ ਜੀ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਭਾਈ ਮਰਦਾਨਾਂ ਜੀ ਨੂੰ ਨਾਲ ਲੈਕੇ ਸੈਦਪੁਰ (ਏਮਨਾਬਾਦ) ਭਾਈ ਲਾਲੋ ਜੀ ਪਾਸ ਪਹੁੰਚੇ ਤਾਂ ਉਹਨਾਂ ਭਾਈ ਜੀ ਪਾਸ 22 ਦਿਨ ਨਿਵਾਸ ਕੀਤਾ।ਇਹ 22 ਦਿਨ ਹੀ ਭਾਈ ਲਾਲੋ ਜੀ ਨੇ ਗੁਰੂ ਜੀ ਦੇ ਅਰਾਮ ਲਈ ਹਰ ਰੋਜ ਨਵੀਂ ਮੰਜੀ ਤਿਆਰ ਕੀਤੀ ਤੇ ਗੁਰੂ ਜੀ ਨੇ ਇਹਨਾਂ ਮੰਜੀਆਂ ਤੇ ਵਿਸ਼ਰਾਮ ਕੀਤਾ। ਇਹ ਆਪਣੇ ਜਗਤ ਗੁਰੂ ਦੇ ਪਿਆਰ ਤੇ ਸਤਿਕਾਰ ਦੀ ਅਜਿਹੀ ਅਨੋਖੀ ਦਾਸਤਾਂਨ ਹੈ ਜਿਸਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੀ।ਇਹੀ 22 ਮੰਜੀਆਂ ਬਾਅਦ ਵਿਚ ਸੈਦਪੁਰ ਤੋਂ ਕਰਤਾਰਪੁਰ, ਖਡੂਰ ਸਾਹਿਬ ਤੇ ਫਿਰ ਗੋਂਇੰਦਵਾਲ ਸਾਹਿਬ ਪਹੁੰਚੀਆਂ ਤਾਂ ਇਥੋਂ ਗੁਰੁ ਅਮਰਦਾਸ ਜੀ ਨੇ ਇਹਨਾਂ 22 ਮੰਜੀਆਂ ਤੋਂ ਸਿੱਖ ਧਰਮ ਦੇ ਪ੍ਰਚਾਰ ਲਈ 22 ਪ੍ਰਚਾਰਕ ਥਾਪੇ।ਇਹਨਾਂ ਵਿਚੋਂ ਇਕ ਮੰਜੀ ਕਹਿੰਦੇ ਹਨ ਕਿ ਅੱਜ ਵੀ ਪਟਿਆਲੇ ਲਾਗੇ ਬਹਾਦੁਰਗੜ੍ਹ ਵਾਲੇ ਪਾਸੇ ਪਿੰਡ ਸ਼ਮਸਪੁਰ ਵਿੱਚ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਏਮਨਾਬਾਦ ਵਿਚ 22 ਦਿਨ ਭਾਈ ਲਾਲੋ ਦੇ ਘਰ ਨਿਵਾਸ ਦੁਰਾਨ ਹੀ ਉਥੋਂ ਦੇ ਹਾਕਮ ਜਾਲਮ ਖਾਨ ਦਾ ਮਲਿਕ ਭਾਗੋ ਨਾਂ ਦਾ ਅਹਿਲਕਾਰ ਸੀ ਜੋ ਕਿ ਹਕੂਮਤ ਦੇ ਨਸ਼ੇ ਵਿਚ ਬਹੁਤ ਜੁਲਮ ਤੇ ਜਬਰ ਕਰਕੇ ਧੰਨ ਦੌਲਤ ਇਕੱਠੀ ਕਰਦਾ ਸੀ ਤੇ ਉਸਦਾ ਲੜਕਾ ਜਗਜੀਵਨ ਮਲਿਕ ਆਪਣੇ ਪਿਉ ਤੋਂ ਵੀ ਚਾਰ ਕਦਮ ਅੱਗੇ ਸੀ ।ਇਹ ਪੂਰਾ ਅਯਾਸ਼ ਸੀ ਤੇ ਪਿੰਡ ਦੀ ਕਿਸੇ ਧੀ ਭੈਣ ਨੂੰ ਨਹੀਂ ਸੀ ਬਖਸ਼ਦਾ।ਉਥੋਂ ਦੇ ਖੁਸ਼੍ਹਾਲੇ ਦੀ ਧੀ ਹੁਕਮੀ ਭਰ ਜਵਾਨ ਤੇ ਬਹੁਤ ਸੁੰਦਰ ਸੀ, ਮਲਿਕ ਦਾ ਮੁੰਡਾ ਉਸਨੂੰ ਜਬਰਦਸਤੀ ਚੁੱਕ ਕੇ ਆਪਣੀ ਹਵੇਲੀ ਵਿੱਚ ਲੈ ਗਿਆ ਤੇ ਉਸ ਨਾਲ ਬਦਫੈਲੀ ਕਰਨੀ ਚਾਹੀ ਪਰ ਉਹ ਉਸਦੇ ਚੁੰਗਲ ਵਿੱਚੋਂ ਬਚਕੇ ਹਵੇਲੀ ਦੀ ਦਿਵਾਰ ਤੋਂ ਬਾਹਰ ਛਾਲ ਮਾਰ ਕੇ ਮਰ ਗਈ । ਸਾਰੇ ਇਲਾਕੇ ਵਿਚ ਰੌਲਾ ਪੈ ਗਿਆ ਕਿ ਮਲਿਕ ਦੀ ਹਵੇਲੀ ਤੋਂ ਹੁਕਮੀ ਨਾਂ ਦੀ ਮੁਟਿਆਰ ਡਿੱਗ ਕੇ ਮਰ ਗਈ, ਉਸਦੇ ਮਾਪੇ ਰੋ ਰੋ ਕੇ ਸ਼ੁਦਾਈ ਹੋ ਗਏ।ਉਹਨਾਂ ਦਾ ਧੀ ਦੇ ਵੇਰਾਗ ਵਿਚ ਦਿਮਾਗੀ ਸੰਤੁਲਨ ਵਿਗੜ ਗਿਆ ਤੇ ਉਸਦਾ ਪਿਤਾ ਹਰ ਮਿਲਣ ਵਾਲੇ ਨੂੰ ਕਹਿਣ ਲਗ ਪਿਆ ਕਿ ਮਲਿਕ ਦੇ ਮਹਿਲਾਂ ਵਿਚ ਭੁਤ ਤੇ ਚੜੇਲਾਂ ਵਸਦੀਆਂ ਹਨ, ਏਥੇ ਲੋਕਾਂ ਨੂੰ ਮਾਰਕੇ ਉਹਨਾਂ ਦਾ ਖੁਨ ਪੀਤਾ ਤੇ ਹੱਡੀਆਂ ਚੱਬੀਆਂ ਜਾਂਦੀਆਂ ਹਨ, ਲੋਕੋ ਇਸ ਹਵੇਲੀ ਤੋਂ ਬਚ ਕੇ ਰਹੋ।ਹੁਕਮੀ ਦੀ ਮਾਂ ਵੀ ਉਸਨੂੰ ਬਦਅਸੀਸਾਂ ਦੇ ਰਹੀ ਸੀ ਤੇ ਕਹਿ ਰਹੀ ਸੀ ਕਿ ਮੇਰੀ ਧੀ ਨੂੰ ਮਾਰਨ ਵਾਲਿਆ ਤੈਨੂੰ ਮਿਰਗੀ ਪਵੇ ਤੇ ਤੂੰ ਤੜਫ ਤੜਫ ਕੇ ਮਰੇਂ।ਰੱਬ ਦਾ ਭਾਣਾ ਅੇਸਾ ਹੋਇਆ ਕਿ ਉਸਦੀ ਫਰਿਆਦ ਸੁਣੀ ਗਈ ਤੇ ਮਲਿਕ ਦੇ ਮੁੰਡੇ ਨੂੰ ਦੰਦਨਾਂ ਪੈਣੀਆਂ ਸ਼ੁਰੂ ਹੋ ਗਈਆਂ।ਇਲਾਕੇ ਦੇ ਨਾਮੀ ਗਰਾਮੀ ਵੈਦ ਹਕੀਮ ਸੱਦੇ ਗਏ ਪਰ ਸੱਭ ਵਿਅਰਥ । ਫਿਰ ਉਥੋਂ ਦੇ ਪੰਡਤਾਂ ਤੇ ਜੋਤਸ਼ੀਆਂ ਨੂੰ ਸੱਦਿਆ ਗਿਆ, ਪੰਡਤਾਂ ਤੇ ਜੋਤਸ਼ੀਆਂ ਨੇ ਆਪਣੇ ਹਿਸਾਬ ਲਾਕੇ ਦੱਸਿਆ ਕਿ ਕਾਕੇ ਕੋਲੋਂ ਕੋਈ ਬਹੁਤ ਵੱਡਾ ਪਾਪ ਹੋ ਗਿਆ ਹੈ, ਇਸ ਲਈ ਭਾਰੀ ਕਸ਼ਟ ਹੈ। ਇਸ ਕਸ਼ਟ ਦੇ ਨਿਵਾਰਨ ਲਈ ਇਕ ਬਹੁਤ ਵੱਡਾ ਬੱਰਮ ਭੋਜ ਕੀਤਾ ਜਾਣਾ ਚਾਹੀਦਾ ਹੈ।ਬਰੱਮ ਭੋਜ ਲਈ ਇਲਾਕੇ ਦੇ ਸਾਰੇ ਲੋਕਾਂ, ਸਾਧੂ, ਸੰਤਾਂ, ਫਕੀਰਾਂ ਨੂੰ ਸੱਦਾ ਦਿੱਤਾ ਜਾਵੇ। ਇਸ ਤਰਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਸਦਿਆ ਗਿਆ ਪਰ ਗੁਰੂ ਜੀ ਨੈ ਭੋਜ ਖਾਣ ਤੋਂ ਇਨਕਾਰ ਕਰ ਦਿੱਤਾ । ਗੁਰੂ ਜੀ ਤਾਂ ਦਸਾਂ ਨੌਹਾਂ ਦੀ ਸੱਚੀ ਸੁੱਚੀ ਕਿਰਤ ਕਮਾਈ ਦੀ ਰੋਟੀ ਖਾਣ ਦੀ ਸ਼ਿਖਸ਼ਾ ਦਂੇਦੇ ਸਨ ਤਾ ਕਿ ਕੋਈ ਕਿਸੇ ਦਾ ਹੱਕ ਮਾਰਕੇ ਨਾ ਖਾਵੇ। ਉਹ ਭਲਾ ਇਸ ਬਰੱਮ ਭੋਜ ਨੂੰ ਕਿਵੇਂ ਸਵੀਕਾਰ ਕਰ ਸਕਦੇ ਸਨ।ਗੁਰੂ ਜੀ ਦੇ ਇਨਕਾਰ ਕਰਨ ਤੇ ਮਲਿਕ ਦੇ ਆਦਮੀ ਉਹਨਾਂ ਨੂੰ ਜਬਰੀ ਆਪਣੇ ਨਾਲ ਲੈਕੇ ਗਏ ਤਾਂ ਮਲਿਕ ਨੇ ਇਨਕਾਰ ਦਾ ਕਾਰਨ ਜਾਨਣਾ ਚਾਹਿਆ ਤਾਂ ਗੁਰੂ ਜੀ ਨੇ ਉਸਨੂੰ ਦੱਸਿਆ ਕਿ ਉਸਦੀ ਸਾਰੀ ਧੰਨ ਦੌਲਤ ਗਰੀਬਾਂ ਤੇ ਮਜਲੂਮਾਂ ਦਾ ਖੁਨ ਚੂਸ ਚੂਸ ਕੇ ਇਕੱਠੀ ਕੀਤੀ ਗਈ ਹੈ ਤੇ ਅਸੀਂ ਅਜਿਹੀ ਕਮਾਈ ਦਾ ਭੋਜ ਨਹੀਂ ਖਾਂਦੇ।ਇਹ ਸੁਣਕੇ ਮਲਿਕ ਭਾਗੋ ਬਹੁਤ ਗੁੱਸੇ ਵਿਚ ਆਇਆ ਤੇ ਕਹਿਣ ਲੱਗਾ ਕਿ ਇਹ ਕਿਵੇਂ ਹੋ ਸਕਦਾ ਹੈ ਤੁਸੀਂ ਇਸਨੂੰ ਸਾਬਤ ਕਰਕੇ ਦੱਸੋ। ਤਾਂ ਗੁਰੂ ਜੀ ਨੇ ਉਸਦੇ ਬੱਰਮ ਭੋਜ ਦੇ ਖਾਣੇ ਇਕ ਹੱਥ ਵਿੱਚ ਫੜ੍ਹ ਕੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਮੰਗਵਾ ਕੇ ਫੜ੍ਹਕੇ ਨਿਚੋੜਿਆ ਤਾਂ ਮਲਿਕ ਭਾਗੋ ਦੇ ਖਾਣੇ ਵਿਚੋਂ ਖੂੰਨ ਤੇ ਭਾਈ ਲਾਲੋ ਦੀ ਰੋਟੀ ਵਿਚੋਂ ਦੁੱਧ ਦੀ ਧਾਰਾ ਬਹਿ ਤੁਰੀ।ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਤੇ ਮਲਿਕ ਭਾਗੋ ਦੀਆਂ ਅੱਖਾਂ ਖੁਲ ਗਈਆਂ, ਹੰਕਾਰ ਦਾ ਪਰਦਾ ਉਤਰ ਗਇਆ ਤੇ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਕਹਿਣ ਲੱਗਾ ਕਿ ਕਿਰਪਾ ਕਰਕੇ ਉਸਦੇ ਪੁਤੱਰ ਦੇ ਕਸ਼ਟ ਦੂਰ ਕਰਨ ਦਾ ਉਪਾਉ ਦੱਸੋ ਤਾਂ ਗੁਰੂ ਜੀ ਨੇ ਕਿਹਾ ਕਿ ਸਾਰੀ ਪਾਪ ਦੀ ਕਮਾਈ ਗਰੀਬਾਂ ਨੂੰ ਵਾਪਿਸ ਕਰੋ ਤੇ ਕਹੋ ਸਤਿਕਰਤਾਰ।ਸਾਰੇ ਮਾੜੇ ਕਰਮ ਬੰਦ ਕਰੋ ਤੇ ਵਾਹਿਗੁਰੂ ਦਾ ਜਾਪ ਕਰੋ। ਹੁਣ ਸਤਿਕਰਤਾਰ ਕਹਿਕੇ ਭਾਈ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਦਾ ਟੁਕੜਾ ਆਪਣੇ ਲੜਕੇ ਦੇ ਮੂੰਹ ਵਿਚ ਪਾਉ, ਇਸਤਰਾਂ ਉਹ ਹੁਣ ਠਕਿ ਹੋਣਾ ਸ਼ੁਰੂ ਹੋ ਗਿਆ ਅਤੇ ਅੱਗੋਂ ਲਈ ਮਾੜੇ ਕਰਮਾਂ ਤੋਂ ਤੋਬਾ ਕੀਤੀ ।ਗੁਰੂ ਜੀ ਨੇ ਮਲਿਕ ਭਾਗੋ ਜਹੇ ਹਰ ਇਨਸਾਨ ਨੂੰ ਨੇਕੀ ਤੇ ਬਦੀ ਦੀ ਕਮਾਈ ਦਾ ਫਰਕ ਸਮਝਾਇਆ ਅਤੇ ਭਾਈ ਲਾਲੋ ਦੀ ਕਮਾਈ ਦੀ ਪ੍ਰਸ਼ੰਸਾ ਕੀਤੀ।ਇਸਤਰਾਂ ਇਹ ਮਾਣ ਵੀ ਭਾਈ ਲਾਲੋ ਜੀ ਦੀ ਨੇਕ ਕਮਾਈ ਨੂੰ ਹੀ ਪ੍ਰਾਪਤ ਹੋਇਆ ।
ਭਾਈ ਲਾਲੋ ਜੀ ਦੀ ਇਕਲੌਤੀ ਪੁੱਤਰੀ ਬੀਬੀ ਰੱਜੋ ਸੀ ਜਿਸਦਾ ਵਿਆਹ ਗੁਰੂ ਨਾਨਕ ਦੇਵ ਜੀ ਦੀ ਦੂਸਰੀ ਉਦਾਸੀ 1517 ਈਸਵੀ ਸਮੇਂ ਜਦੋਂ ਗੁਰੂ ਜੀ ਭਾਈ ਲਾਲੋ ਜੀ ਪਾਸ ਆਏ ਸਨ, ਹੋਇਆ ਦੱਸਿਆ ਜਾਂਦਾ ਹੈ।ਇਹ ਵਿਵਾਹ ਗੁਰੂ ਨਾਨਕ ਦੇਵ ਜੀ ਨੇ ਆਪ ਬਾਣੀ ਉਚਾਰਣ ਕਰਕੇ ਕੀਤਾ ਜੋ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪੰਨਾਂ ੩੫੧ ਰਾਗ ਆਸਾ ਮਹਲਾ ੧ ਵੱਜੋਂ ਦਰਜ ਹੈ ਤੇ ਇਸਤਰਾਂ ਭਾਈ ਲਾਲੋ ਜੀ ਦੇ ਘਰੋਂ ਹੀ ਗੁਰਮਤਿ ਅਨੁਸਾਰ ਵਿਆਹ ਕਰਨ ਦੀ ਰੀਤ ਦੀ ਸ਼ੁਰੂਆਤ ਕੀਤੀ ਗਈ।ਇਹ ਵੀ ਕਿੱਡੀ ਮਾਣ ਤੇ ਸਤਿਕਾਰ ਵਾਲੀ ਗੱਲ ਹੈ।ਗੁਰੁ ਜੀ ਆਪਣੀ ਉਦਾਸੀ ਜਾਂ ਪ੍ਰਚਾਰ ਯਾਤਰਾ ਸ਼ੁਰੂ ਕਰਨ ਤੋ ਪਹਿਲਾਂ ਤੀਸਰੀ ਵਾਰ ਫਿਰ ਭਾਈ ਲਾਲੋ ਜੀ ਪਾਸ ਆਏ ਸਨ । ਇਸ ਦੁਰਾਨ ਬਾਬਰ ਨੇ ਭਾਰਤ ਤੇ ਹਮਲਾ ਕਰਕੇ ਬਹੁਤ ਤਬਾਹੀ ਮਚਾਈ , ਜੁਲਮ ਤੇ ਜਬਰ ਦੀ ਹਨੇਰੀ ਵਗਾਈ । ਇਹ ਮੰਜਰ ਗੁਰੂ ਜੀ ਨੇ ਆਪਣੀ ਅੱਖੀਂ ਦੇਖਿਆ ਅਤੇ ਇਸਦਾ ਵਰਨਣ ਰੱਬੀ ਬਾਣੀ ਰਾਹੀਂ ਆਪਣੇ ਪਿਆਰੇ ਤੇ ਪਹਿਲੇ ਸਿੱਖ ਭਾਈ ਲਾਲੋ ਜੀ ਨੂੰ 7 ਵਾਰ ‘ਵੇ ਲਾਲੋ’ ਕਹਿ ਕੇ ਪੁਕਾਰਿਆ।ਇਹ ਸ਼ਬਦ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪੰਨਾਂ ੭੨੨-੨੩ ਤੇ ਤਿਲੰਗ ਮਹਲਾ ੧ ਵਜੋਂ ਦਰਜ ਹੈ।ਗੁਰੁ ਜੀ ਵੱਲੋਂ ਆਪਣੀ ਬਾਣੀ ਵਿਚ ਆਪਣੇ ਕਿਸੇ ਪਿਆਰੇ ਨੂੰ 7 ਵਾਰ ਨਾਂ ਲੈਕੇ ਪੁਕਾਰਨਾਂ ਵੀ ਭਾਈ ਲਾਲੋ ਜੀ ਦੇ ਹਿੱਸੇ ਹੀ ਅਇਆ ਹੈ। ਇਹ ਵੀ ਇਕ ਹੋਰ ਬਹੁਤ ਮਾਣ ਤੇ ਸਤਿਕਾਰ ਵਾਲੀ ਗੱਲ ਹੈ।ਭਾਈ ਲਾਲੋ ਜੀ ਆਪਣਾ ਬੁਢੇਪਾ ਬਤੀਤ ਕਰਨ ਲਈ ਆਪਣੀ ਇਕਲੌਤੀ ਬੇਟੀ ਦੇ ਸਹੁਰੇ ਪਿੰਡ ਤਤਲੇ ਵਾਲੀ, ਜਿਲ੍ਹਾ ਗੁਜਰਾਂਵਾਲਾ, ਪਾਕਿਸਤਾਨ, ਵਿਖੇ ਆ ਗਏ ਸਨ ਤੇ ਇੱਥੇ ਹੀ 1531ਈਸਵੀ ਨੂੰ ਸੱਚਖੰਡ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ।
ਭਾਈ ਲਾਲੋ ਜੀ ਦੇ ਜੀਵਨ ਤੇ ਵਿਚਾਰ ਕਰਦਿਆਂ ਇਹ ਗੱਲਾਂ ਸਪਸ਼ਟ ਤੌਰ ਤੇ ਸਾਹਮਣੇ ਆਉਂਦੀਆਂ ਹਨ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸਦੇ ਗ੍ਰਹਿਸਥੀ ਜੀਵਨ, ਨੇਕ ਕਿਰਤ ਕਮਾਈ, ਵੰਡ ਛਕਣਾਂ, ਦੁਖੀਆਂ ਦਾ ਦਵਾ ਦਾਰੂ ਕਰਨਾ, ਆਏ ਗਏ ਦੀ ਸੇਵਾ ਕਰਨੀ ਅਤੇ ਵਾਹਿਗੁਰੂ ਦਾ ਨਾਮ ਜਪਣਾ ਆਦਿ ਨੂੰ ਪ੍ਰਵਾਨਗੀ ਦਿੱਤੀ ਅਤੇ ਬਾਕੀ ਸੰਸਾਰ ਦੇ ਜੀਵਾਂ ਨੂੰ ਵੀ ਇਸਤਰਾਂ ਦਾ ਜੀਵਨ ਜਿਉਣ ਦੀ ਸ਼ਿਖਸ਼ਾ ਦਿੱਤੀ।ਗੁਰੁ ਜੀ ਨੇ ਭਾਈ ਸਾਹਿਬ ਜੀ ਨੂੰ ਬਹੁਤ ਸਾਰੇ ਮਾਣ ਵੀ ਬਖਸ਼ਿਸ਼ ਕੀਤੇ ਜਿਵੇਂ ਕਿ ਆਪਣਾ ਪ੍ਰਚਾਰ ਅਭਿਆਨ ਜਾਂ ਉਦਾਸੀਆਂ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਲਾਲੋ ਜੀ ਪਾਸ ਆਉਣਾ, ਪ੍ਰਚਾਰ ਸਬੰਧੀ ਵਿਚਾਰਾਂ ਕਰਨੀਆਂ ਅਤੇ ਤਕਰੀਬਨ ਗਿਆਰਾਂ ਮਹੀਨੇ ਨਿਵਾਸ ਕਰਨਾ।ਭਾਈ ਜੀ ਦੀ ਹੱਥੀਂ ਕੀਤੀ ਨੇਕ ਕਿਰਤ ਕਮਾਈ ਦੀ ਰੋਟੀ ਨੂੰ ਪਰਵਾਨ ਕਰਕੇ ਉਸਦੀ ਪ੍ਰਸ਼ੰਸ਼ਾ ਸਾਰੇ ਜਗਤ ਵਿੱਚ ਕਰਨੀ।ਉਹਨਾਂ ਦੀ ਬੇਟੀ ਦਾ ਵਿਆਹ ਕਰਕੇ ਗੁਰਮਤਿ ਵਿਆਹ ਦਾ ਚਲਨ ਸ਼ੁਰੂ ਕਰਨਾ।ਗੁਰੁ ਅਮਰਦਾਸ ਜੀ ਵੱਲੋਂ ਭਾਈ ਸਾਹਿਬ ਦੀਆਂ ਬਣਾਈਆਂ ਮੰਜੀਆਂ ਨੂੰ ਪ੍ਰਚਾਰਕ ਤੌਰ ਤੇ ਸਥਾਪਤ ਕਰਕੇ ਮਾਣ ਬਖਸ਼ਿਸ਼ ਕਰਨਾ।
ਭਾਈ ਲਾਲੋ ਜੀ ਦੇ ਜੀਵਨ ਬਾਰੇ ਵਖਿਆਨ ਕਰਦਿਆਂ ਅਜੋਕੇ ਪ੍ਰਚਾਰਕ ਕਈ ਵਾਰ ਇਸਤਰਾਂ ਬਿਆਨ ਕਰਦੇ ਹਨ ਕਿ ਭਾਈ ਜੀ ਅੱਤ ਦੇ ਗਰੀਬ ਤਰਖਾਣ ਸਨ ਤੇ ਉਹ ਕੋਧਰੇ ਦੀ ਰੋਟੀ ਖਾਕੇ ਗੁਜਾਰਾ ਕਰਦੇ ਸਨ।ਗਰੀਬ ਜਾਣਕੇ ਗੁਰੂ ਜੀ ਉਸਦਾ ਉਧਾਰ ਕਰਨ ਲਈ ਉਸ ਪਾਸ ਗਏ ਸਨ ।ਇਸਤਰਾਂ ਭਾਈ ਜੀ ਨੂੰ ਨੀਚਾ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ।ਪਰ ਜਦੋਂ ਅਸੀਂ ਹਕੀਕਤ ਤੇ ਵਿਚਾਰ ਕਰਦੇ ਹਾਂ ਤਾਂ ਇਹ ਗੱਲਾਂ ਗਲਤ ਸਾਬਤ ਹੁੰਦੀਆਂ ਹਨ । ਪਹਿਲੀ ਗੱਲ ਇਹ ਹੈ ਕਿ ਭਾਈ ਜੀ ਦਾ ਮਕਾਨ 7ਮਰਲਿਆਂ ਦਾ ਸੀ ਤੇ ਉਸ ਵਿੱਚ ਖੂਹੀ ਲੱਗੀ ਹੋਈ ਸੀ।ਉਹ ਆਪ ਤਰਖਾਣਾ ਕੰਮ ਕਰਦੇ ਸਨ ਅਤੇ ਹਿਕਮਤ ਦੇ ਮਾਹਿਰ ਸਨ, ਤਈਏ ਤਾਪ ਦੀ ਦੁਆਈ ਜਗਤ ਪ੍ਰਸਿਧ ਸੀ।ਉਹਨਾਂ ਗੁਰੁ ਜੀ ਦੇ ਪਹਿਲੇ 22 ਦਿਨ ਨਿਵਾਸ ਦੁਰਾਨ ਹਰ ਰੋਜ ਨਵੀਂ ਮੰਜੀ ਤਿਆਰ ਕਰਕੇ ਇਕ ਤਰਾਂ ਨਾਲ ਰਿਕਾਰਡ ਕਾਇਮ ਕੀਤਾ।ਕੀ ਕੋਈ ਅੱਤ ਦਾ ਗਰੀਬੜਾ ਇਹ ਸਭ ਕਰ ਸਕਦਾ ਹੈ? ਦੂਸਰੀ ਗੱਲ ਕੋਧਰੇ ਦੀ ਰੋਟੀ ਨੂੰ ਅਤਿ ਗਰੀਬਾਂ ਦਾ ਖਾਣਾ ਕਹਿਣਾ।ਦੁਨੀਆਂ ਦੇ ਹਰ ਇਲਾਕੇ ਦੀ ਆਪਣੀ ਆਪਣੀ ਫਸਲ ਜਾਂ ਅਨਾਜ ਮੁਤਾਬਕ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਸਾਡੇ ਮੁਲਕ ਦੇ ਮੈਦਾਨੀ ਇਲਾਕੇ ਵਿਚ ਕਣਕ, ਸਮੂੰਦਰੀ ਕੰਢਿਆਂ ਲਾਗੇ ਚਾਵਲ, ਪਹਾੜੀ ਇਲਾਕਿਆਂ ਵੱਲ ਮੱਕੀ, ਰੇਤਲੇ ਤੇ ਖੁਸ਼ਕ ਇਲਾਕਿਆਂ ਵਿੱਚ ਜਵਾਰ, ਬਾਜਰਾ ਜਿਸਨੂੰ ਉਸ ਵੇਲੇ ਆਮਤੌਰ ਤੇ ਕੋਧਰਾ ਵੀ ਕਿਹਾ ਜਾਂਦਾ ਸੀ ।ਸੋ ਕਿਸੇ ਇਕ ਅਨਾਜ ਨੂੰ ਮਾੜਾ ਤੇ ਗਰੀਬਾਂ ਦਾ ਖਾਣਾ ਕਹਿਣਾ ਠੀਕ ਨਹੀਂ ਹੈ। ਜਦੋਂ ਪਹਿਲੇ ਦਿਨ ਭਾਈ ਲਾਲੋ ਜੀ ਨੇ ਕੋਧਰੇ ਦੀ ਰੋਟੀ ਸ੍ਰੀ ਗੁਰੁ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨੂੰ ਖਾਣ ਲਈ ਦਿੱਤੀ ਤਾਂ ਭਾਈ ਮਰਦਾਨਾ ਜੀ ਨੇ ਰੋਟੀ ਖਾਣ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਜਿਆਦਾ ਨਹੀਂ ਤਾਂ ਇਕ ਰੋਟੀ ਖਾ ਲਵੋ ਨਾਂਹ ਕਰਨ ਤੇ ਕਿਹਾ ਕਿ ਇਕ ਨਹੀਂ ਤਾਂ ਅੱਧੀ ਖਾ ਲਵੋ, ਫਿਰ ਨਾਂਹ ਕਰਨ ਤੇ ਮੁੜ ਕਿਹਾ ਕਿ ਅੱਧੀ ਨਹੀਂ ਤਾਂ ਚੌਥਾ ਹਿੱਸਾ ਖਾ ਲਵੋ, ਫਿਰ ਨਾਂਹ ਕਰਨ ਤੇ ਅਖੀਰ ਤੇ ਜੋਰ ਦੇ ਕੇ ਕਿਹਾ ਕਿ ਇਕ ਗਰਾਹੀ ਹੀ ਖਾ ਕੇ ਤਾਂ ਦੇਖੋ। ਹੁਣ ਜਦੋਂ ਭਾਈ ਮਰਦਾਨਾਂ ਜੀ ਨੇ ਰੋਟੀ ਦੀ ਇਕ ਬੁਰਕੀ ਖਾਧੀ ਤਾਂ ਉਹ ਸਵਾਦ ਅਤੇ ਅਨੰਦ ਆਇਆ ਕਿ ਹੁਣ ਸਾਰੀ ਰੋਟੀ ਦੀ ਮੰਗ ਕਰਨ ਲੱਗਾ।ਇਸ ਕੋਧਰੇ ਦੀ ਰੋਟੀ ਨੂੰ ਗੁਰੂ ਜੀ ਨੇ ਮਲਿਕ ਭਾਗੋ ਦੇ ਖਾਣਿਆਂ ਦੇ ਮੁਕਾਬਲੇ ਦੁੱਧ ਤੇ ਅੰਮ੍ਰਿਤ ਸਮਾਨ ਦੱਸ ਕੇ ਇਸਦੀ ਮਹਾਨਤਾ ਹੋਰ ਵੱਧਾ ਦਿੱਤੀ।ਇਸੇਤਰਾਂ ਜਦੋਂ ਏਮਨਾਬਾਦ ਦੇ ਫੌਜਦਾਰ ਜਾਲਮ ਖਾਂਨ ਦਾ ਇਕਲੌਤਾ ਪੁੱਤਰ ਸਖਤ ਬਿਮਾਰ ਹੋ ਗਿਆ ਤਾਂ ਹਰਤਰਾਂ ਦੇ ਇਲਾਜ ਦੇ ਬਾਵਜੂਦ ਉਸਦੇ ਬਚਣ ਦੀ ਕੋਈ ਆਸ ਨਾ ਰਹੀ ਤਾਂ ਉਸਨੇ ਗੁੱਸੇ ਵਿਚ ਆਕੇ ਇਲਾਕੇ ਦੇ ਸਾਰੇ ਵੈਦਾਂ, ਹਕੀਮਾਂ, ਪੀਰਾਂ, ਫਕੀਰਾਂ, ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾਂ ਤੇ ਭਾਈ ਲਾਲੋ ਜੀ ਸਮੇਤ ਸਭ ਨੂੰ ਬੰਦੀ ਬਨਾ ਕੇ ਆਪਣੇ ਪੁੱਤਰ ਦੇ ਠੀਕ ਹੋਣ ਲਈ ਅਰਦਾਸ ਕਰਨ ਲਈ ਕਿਹਾ।ਗੁਰੁ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਇਆ ਕਿ ਮਹਾਂਪੁਰਸ਼ਾਂ ਕੋਲੋਂ ਜਬਰਦਸਤੀ ਅਰਦਾਸ ਕਰਾਈ ਦਾ ਕੋਈ ਲਾਭ ਨਹੀਂ ਹੁੰਦਾ ਇਸ ਲਈ ਇਹਨਾਂ ਸਭ ਨੂੰ ਰਿਹਾ ਕਰਕੇ ਮੁਆਫੀ ਮੰਗੋ ਤਾਂ ਕੁਛ ਹੋ ਸਕਦਾ ਹੈ।ਜਦੋਂ ਜਾਲਮ ਖਾਂਨ ਨੇ ਅਪਣੀ ਭੁੱਲ ਬਖਸ਼ਾ ਕੇ ਸਭ ਨੂੰ ਰਿਹਾ ਕਰ ਦਿੱਤਾ ਤਾਂ ਗੁਰੂ ਜੀ ਨੇ ਭਾਈ ਲਾਲੋ ਨੂੰ ਕਿਹਾ ਕਿ ਆਪਣੇ ਘਰੋਂ ਜੂਠੀ ਰੋਟੀ ਦਾ ਇਕ ਟੁਕੜਾ ਲਿਆ ਕਿ ਇਸ ਲੜਕੇ ਦੇ ਮੂੰਹ ਵਿਚ ਪਾਉ ਤਾਂ ਜੋ ਇਹ ਠੀਕ ਹੋ ਜਾਵੇ।ਜੱਦੋਂ ਇਸੇਤਰਾਂ ਕੀਤਾ ਗਿਆ ਤਾਂ ਜਾਲਮ ਖਾਨ ਦਾ ਮੁੰਡਾ ਨੌਂ-ਬਰ-ਨੌਂ ਹੋ ਗਿਆ।ਇਸਤਰਾਂ ਫਿਰ ਗੁਰੂ ਜੀ ਨੇ ਆਪਣੀ ਬਖਸ਼ਿਸ਼ ਕਰਕੇ ਇਸ ਕੋਧਰੇ ਦੀ ਰੋਟੀ ਨੂੰ ਮਾਣ ਦਿੱਤਾ।



Share On Whatsapp

Leave a comment




ਉਦਾਸੀ ਸੰਪਰਦਾਇ ਇੱਕ ਧਾਰਮਿਕ ਅਤੇ ਸਾਹਿਤਿਕ ਪਰੰਪਰਾ ਹੈ, ਜਿਸਦੇ ਬਾਨੀ ਬਾਬਾ ਸ੍ਰੀ ਚੰਦ ਸਨ । ਉਦਾਸੀਨ ਸ਼ਬਦ ਵਿਆਕਰਨਿਕ ਦ੍ਰਿਸ਼ਟੀ ਤੋਂ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ -ਉਤੂ+ਅਧੀਨ ਭਾਵ ਜੋ ਨਾਸ਼ਵਾਨ ਸੰਸਾਰ ਤੋਂ ਉੱਪਰ ਉਠ ਕੇ ਸੂਖਮ ਜਗਤ ਵਿੱਚ ਨਿਵਾਸ ਰਖਦਾ ਹੈ। ਸੰਸਾਰਿਕ ਜੀਵਨ ਤੋਂ ਉਪਰਾਮ ਤੇ ਸੰਸਾਰਿਕ ਮੋਹ ਮਾਇਆ ਤੋਂ ਨਿਰਲੇਪ ਰਹਿਕੇ , ਗਿਆਨ ਦੁਆਰਾ ਆਪਣੀਆਂ ਸਾਰੀਆਂ ਸ਼ਕਤੀਆਂ ਅਤੇ ਬਿਰਤੀਆਂ ਬ੍ਰਹਮ ਨਾਲ ਜੋੜਨ ਦੀ ਸ਼ਕਤੀ ਰਖਦਾ ਹੋਵੇl ਕਈ ਉਦਾਸੀ ਸਾਧੂਆਂ ਨੇ ਬਹੁਤ ਸਾਰੇ ਸਾਹਿਤ ਦੀ ਰਚਨਾ ਕੀਤੀ, ਜਿਸ ਦਾ ਖੇਤਰ ਸਦਾਚਾਰਿਕਤਾ ਅਤੇ ਅਧਿਆਤਮਿਕਤਾ ਤੱਕ ਸੀਮਿਤ ਰਿਹਾ ਹੈ। ਇਹਨਾਂ ਰਚਨਾਵਾਂ ਵਿੱਚ ਚਮਤਕਾਰੀ ਸਾਹਿਤਿਕ ਗੁਣ ਅਤੇ ਭਾਸ਼ਾਈ ਵਿਸ਼ੇਸ਼ਤਾਵਾਂ ਮੋਜੂਦ ਹਨ। ਬਾਬਾ ਸ਼੍ਰੀਚੰਦ ਦੁਆਰਾ ਰਚਿਤ ‘ਆਰਤਾ ਨਾਨਕ ਸ਼ਾਹ ਦਾ’ ਪ੍ਰਾਪਤ ਹੁੰਦਾ ਹੈ। ਜੋ ਇਸ ਪ੍ਰਕਾਰ ਹੈ –
ਚਾਰ ਕੂਟ ਕੀ ਧਰਮਸ਼ਾਲਾ,
ਸੰਗਤ ਗਾਵੈ ਸ਼ਬਦ ਰਸਾਲਾ।
ਆਰਤਾ ਕੀਜੈ ਨਾਨਕ ਪਾਤਸ਼ਾਹ ਕਾ,
ਦੀਨ ਦੁਨੀ ਕੇ ਸ਼ਾਹ ਕਾ।
ਬਾਬਾ ਸ੍ਰੀ ਚੰਦ ਤੋਂ ਇਲਾਵਾ ਹੋਰ ਸਾਧੂ ਬਾਬਾ ਦਿਆਲ ਅਨੇਮੀ(ਗੱਦੀਕਾਰ), ਬਾਬਾ ਸੰਤ ਦਾਸ ਦੇ ਚੇਲੇ ਚਤੁਰਦਾਸ ਅਤੇ ਬਾਬਾ ਲਾਲ ਆਦਿ ਹੋਏ ਹਨ,ਜਿਹਨਾਂ ਨੇ ਸਾਹਿਤ ਰਚਿਆ।
ਬਾਬਾ ਸ੍ਰੀ ਚੰਦ ,ਗੁਰੂ ਨਾਨਕ ਦੇਵ ਜੀ ਦੇ ਵਡੇ ਸਪੁਤਰ ਉਦਾਸੀ ਸੰਪਰਦਾ ਦੇ ਬਾਨੀ ਹੋਏ ਹਨ. ਜਿਨ੍ਹਾ ਤੇ ਗੁਰੂ ਨਾਨਕ ਸਾਹਿਬ ਦੀ ਸਿਖੀ ਦਾ ਵੀ ਪੂਰਾ ਪੂਰਾ ਅਸਰ ਸੀl ਜਤੀ ਸਤੀ ਰਹਿ ਕੇ ਵੀ ਉਨ੍ਹਾ ਨੇ ਸਿਖ ਧਰਮ ਦਾ ਪ੍ਰਚਾਰ ਕੀਤਾ ਤੇ ਉਨ੍ਹਾ ਚਮਤਕਾਰ ਵੀ ਕੀਤੇ ਜੋ ਕਿ ਗੁਰੂ ਨਾਨਕ ਦੀ ਸਿਖੀ ਤੋਂ ਦੇ ਬਿਲਕੁਲ ਉਲਟ ਹਨ l ਗੁਰੂ ਨਾਨਕ ਸਾਹਿਬ ਦੇ ਜਿਓੰਦੇ ਜੀ ਉਹ ਹਿੰਦੂ ਧਰਮ, ਸਿਖ ਧਰਮ ਤੇ ਬ੍ਰਾਹਮਣਾ ਵਾਦ ਦੇ ਵਿਚਕਾਰ ਭਟਕਦੇ ਰਹੇl ਜਿਸ ਵਿਚ ਉਨ੍ਹਾ ਦਾ ਕਸੂਰ ਘਟ ਤੇ ਹਾਲਾਤਾਂ ਦਾ ਕਸੂਰ ਜ਼ਿਆਦਾ ਸੀ l ਬਾਬਾ ਸ੍ਰੀ ਚੰਦ ਦੇ ਹੋਣ ਤੋਂ 7 ਸਾਲਾ ਬਾਅਦ ਹੀ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਹੁਕਮ ਆਨੁਸਾਰ ਲੰਬੀਆਂ ਉਦਾਸੀਆਂ ਤੇ ਤੁਰ ਪਏ l ਗੁਰੂ ਨਾਨਕ ਸਾਹਿਬ ਤੋਂ ਪਿਛੋਂ ਬਚਿਆਂ ਦੀ ਪਾਲਣ-ਪੋਸ਼ਣ ਕਰਣ ਵਿਚ ਜਿਆਦਾ ਹਥ ਮਾਤਾ ਸੁਲਖਣੀ, ਨਾਨਕੇ ਤੇ ਦਾਦਕੇ ਪਰਿਵਾਰ ਦਾ ਰਿਹਾ ਜੋ ਬੇਬੇ ਨਾਨਕੀ ਤੋਂ ਛੁਟ ਸਾਰੇ ਹੀ ਬ੍ਰਾਹਮਣਵਾਦੀ ਸੀ l ਉਨ੍ਹਾ ਦਾ ਵੀ ਬਾਬਾ ਸ੍ਰੀ ਚੰਦ ਜੀ ਤੇ ਅਸਰ ਪੈਣਾ ਕੁਦਰਤੀ ਸੀ l
ਬਾਬਾ ਸ੍ਰੀ ਚੰਦ, ਦਾ ਜਨਮ ਪੰਜਾਬ ਦੇ ਅਜੋਕੇ ਜ਼ਿਲਾ ਕਪੂਰਥਲਾ ਸ਼ਹਿਰ , ਸੁਲਤਾਨਪੁਰ ਲੋਧੀ ਵਿਖੇ 8 ਸਤੰਬਰ 1494 ,ਭਾਦੋਂ ਸੁਦੀ 9. 1551 ਬਿਕਰਮੀ, ਗੁਰੂ ਨਾਨਕ ਸਾਹਿਬ ਦੇ ਘਰ ,ਮਾਤਾ ਸੁਲਖਣੀ ਦੀ ਕੁਖੋਂ ਹੋਇਆI ਬਾਬਾ ਸ਼੍ਰੀਚੰਦ ਨੂੰ ਵਿਦਿਆ ਪ੍ਰਾਪਤੀ ਲਈ ਪੰਡਿਤ ਪਰਸ਼ੋਤਮਦਾਸ ਕੋਲ ਕਸ਼ਮੀਰ ਭੇਜ ਦਿੱਤਾ ਗਿਆ। ਪਰਸ਼ੋਤਮਦਾਸ ਨੇ ਸ਼੍ਰੀਚੰਦ ਦੀ ਚੇਤੰਨ ਬੁਧੀ ਵੇਖ ਕੇ ਉਸਨੂੰ ਉਦਾਸੀ ਧਰਮ ਦੀ ਦੀਖਿਆ ਲੈਣ ਲਈ ਕਿਹਾ। ਸ੍ਰੀ ਚੰਦ ਨੇ ਧਰਮ ਪ੍ਰਚਾਰਕ ਅਬਿਨਾਸ਼ੀ ਮੁਨੀ ਤੋਂ ਚਤੁਰਥ ਆਸ਼੍ਰਮ ਵਿੱਚ ਉਦਾਸੀ ਮਤ ਦੀ ਦੀਖਿਆ ਪ੍ਰਾਪਤ ਕੀਤੀ। ਉਦਾਸੀ ਮਤ ਨੂੰ ਅੱਗੇ ਤੋਰਨ ਦਾ ਕੰਮ ਸ੍ਰੀ ਚੰਦ ਦੇ ਚੇਲਿਆਂ ਨੇ ਸੰਭਾਲਿਆ। ਕਈ ਇਤਿਹਾਸਕਾਰ ,ਭਾਈ ਗੁਰਦਿਤਾ, ਜੋ ਗੁਰੂ ਹਰਗੋਬਿੰਦ ਦੇ ਸਭ ਤੋਂ ਵੱਡੇ ਸਪੁੱਤਰ ਸਨ ਨੂੰ ਇਨ੍ਹਾਂ ਦੇ ਚੇਲੇ ਮੰਨਦੇ ਹਨ ਤੇ ਉਨ੍ਹਾ ਦੇ ਅੱਗੇ ਚਾਰ ਸੇਵਕ ਅਲਮਸਤ, ਬਾਲੂ ਹਸਨਾ, ਗੋਬਿੰਦ ਅਤੇ ਫੂਲਸ਼ਾਹ ਹਨ, ਜਿਹਨਾਂ ਦੇ ਨਾਮ ਤੇ ਉਦਾਸੀਆਂ ਦੇ ਚਾਰ ਧੂਣੇ ਪ੍ਰਸਿੱਧ ਹਨ। ਪਰ ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਭਾਈ ਗੁਰਦਿਤਾ ਜੀ ਦਾ ਜਨਮ ਹੀ ਬਾਬਾ ਸ੍ਰੀ ਚੰਦ ਦੇ ਅਕਾਲ ਚਲਾਣਾ ਤੋਂ ਬਾਅਦ ਹੋਇਆ ਹੈl ਚਾਰ ਧੂੰਣਾ ਬਾਬਾ ਸ੍ਰੀ ਚੰਦ ਦੇ ਹੁੰਦਿਆਂ ਤੇ ਉਨ੍ਹਾਂ ਦੇ ਪਿੱਛੋਂ ਉਦਾਸੀਨ ਪ੍ਰਚਾਰ ਦੇ ਕੇਂਦਰ ਵਿੱਚ ਛੇ ਬਖਸ਼ਿਸ਼ਾਂ ਨੂੰ ਵੀ ਮੰਨਿਆ ਜਾਂਦਾ ਹੈ, ਜੋ ਵਖ ਵਖ ਗੁਰੂ ਸਾਹਿਬਾਨਾਂ ਤੋਂ ਪ੍ਰਾਪਤ ਹੋਈਆਂ-ਸੁਧਰੇ ਸ਼ਾਹੀ, ਸੰਗਤ ਸਹਿਬੀਏ -ਜੀਤ ਮਲੀਏ -ਬਖਤ ਮਲੀਏ – ਭਗਤ ਭਗਵਾਨੀਏ -ਮੀਂਹਾਂਆਦਿ ਸਾਹੀਏ
ਸੱਤ ਸਾਲ ਦੀ ਉਮਰ ਵਿਚ ਜਦੋਂ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਚਲੇ ਗਏ ਤਾਂ ਬਾਬਾ ਸ੍ਰੀ ਚੰਦ ਨੇ ਵੀ ਬੰਦਗੀ ਸ਼ੁਰੂ ਕਰ ਦਿਤੀl ਉਹ ਅਕਸਰ ਜੰਗਲਾਂ ਵਿਚ ਬੈਠਕੇ ਤੱਪਸਿਆ ਕਰਦੇ ਤੇ ਉਨ੍ਹਾ ਨਾਲ ਜੰਗਲਾ ਦੇ ਭਿਆਨਕ ਜਾਨਵਰ ਵੀ ਸੰਗਤ ਕਰਦੇ ਸਨl ਜਦੋ ਕਝ ਕੁ ਵਡੇ ਹੋਏ ਤਾਂ ਆਪਣੇ ਨਾਨਕੇ ਪਿੰਡ ਭਾਈ ਕਮਲੀਆ ਜੀ ਨਾਲ ਆਏl ਇਕ ਦਿਨ ਮਨ ਵਿਚ ਫੁਰਨਾ ਆਇਆ ਤੇ ਭਾਈ ਕਮਲੀਏ ਨੂੰ ਕਿਹਾ ਕਿਓਂ ਨਾ ਨਗਰ ਦਾ ਚਕਰ ਕਟ ਕੇ ਆਈਏ ਥੋੜੀ ਸੈਰ ਹੋ ਜਾਏਗੀ I ਭਾਈ ਕਮਲੀਏ ਨੇ ਸਤਿ ਬਚਨ ਕਹਿ ਕੇ ਆਪਣੇ ਮੋਢਿਆਂ ਤੇ ਭਾਈ ਸ੍ਰੀ ਚੰਦ ਨੂੰ ਬਿਠਾ ਲਿਆ ਜਿਵੇਂ ਹਮੇਸ਼ਾ ਕਰਦੇ ਸੀI ਜਦ ਬਾਬਾ ਸ੍ਰੀ ਚੰਦ ਜੀ ਬਾਹਰ ਗਏ ਤਾਂ ਕੁਝ ਦੂਰੀ ਤੇ ਕੁਝ ਲੋਕ ਬੈਠੇ ਸੀI ਜਦੋਂ ਲੋਕਾਂ ਨੇ ਦੇਖਿਆ ਕਿ ਬਾਬਾ ਸ੍ਰੀ ਚੰਦ ਜੀ ਆ ਰਹੇ ਹਨ ਤਾ ਉਨ੍ਹਾ ਨੇ ਸੋਚਿਆ ਕਿਓਂ ਨਾ ਬਾਬਾ ਜੀ ਨੂੰ ਇਥੇ ਬਿਠਾਕੇ ਉਨ੍ਹਾ ਕੋਲੋਂ ਹਰੀ ,ਪ੍ਰਮਾਤਮਾ ਦੇ ਨਾਮ ਦੇ ਕੁਝ ਬਚਨ ਸੁਣੀਏI ਇਹ ਸੋਚ ਕੇ ਲੋਕਾਂ ਨੇ ਉਨ੍ਹਾ ਨੂੰ ਰੋਕ ਲਿਆ, ਆਪਣੀ ਇਛਾ ਪ੍ਰਗਟ ਕੀਤੀ I ਇਕ ਸੁੰਦਰ ਆਸਣ ਬਿਛਾਇਆ ਜਿਸਤੇ ਬਾਬਾ ਜੀ ਨੂੰ ਬਿਠਾਇਆ ਤੇ ਉਨ੍ਹਾ ਨਾਲ ਬਚਨ ਬਿਲਾਸ ਕਰਕੇ ਪ੍ਰਸੰਨ ਹੋਏl
ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਸ਼੍ਰੀ ਚੰਦ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਜਾਣ ਕੇ ਸਤਿਕਾਰ ਕਰਦੇ ਸਨ l ਬਾਬਾ ਸ੍ਰੀ ਚੰਦ ਜੀ ਨੇ ਜਦ ਅਮ੍ਰਿਤਸਰ ਸ਼ਹਿਰ ਵਸਾਉਣ , ਅਮ੍ਰਿਤਸਰ ਸਰੋਵਰ ਦੀ ਉਸਾਰੀ ਤੇ ਗੁਰੂ ਰਾਮ ਦਾਸ ਜੀ ਦੀ ਇਤਨੀ ਸੋਭਾ ਸੁਣੀ ਤਾਂ ਉਨ੍ਹਾ ਕੋਲ ਰਿਹਾ ਨਾ ਗਿਆl ਗੁਰੂ ਦਰਸ਼ਨ ਲਈ ਚੇਲਿਆਂ ਸਮੇਤ ਦਰਬਾਰ ਸਾਹਿਬ ਹਾਜਰ ਹੋਏ l ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਸਨ, ਗੁਰੂ ਰਾਮ ਦਾਸ ਜੀ ਆਪਣੇ ਆਸਣ ਤੋ ਉਠਕੇ ਅਗੇ ਮਿਲਣ ਨੂੰ ਆਏl ਗੁਰੂ ਸਾਹਿਬ ਦੀ ਪਿਆਰੀ ਸਖਸ਼ੀਅਤ ਨੇ ਉਨ੍ਹਾ ਨੂੰ ਮੋਹ ਲਿਆl ਗੁਰੂ ਸਾਹਿਬ ਦੇ ਨੂਰਾਨੀ ਚੇਹਰੇ ਵਲ ਤਕਦਿਆਂ ਖੁਸ਼ ਹੋਏ ਤੇ ਕਿਹਾ ,” ਐਡਾ ਸੁੰਦਰ ਦਾਹੜਾ ਕਿਵੇਂ ਵਧਾ ਲਿਆ ਹੈ “l ਤਾਂ ਗੁਰੂ ਸਾਹਿਬ ਨੇ ਕਿਹਾ ਤੁਹਾਡੇ ਵਰਗੇ ਮਹਾਂ ਪੁਰਸ਼ਾਂ ਦੇ ਚਰਨ ਝਾੜਨ ਲਈ l ਇਤਨੀ ਹਲੀਮੀ ਦੇਖ ਕੇ ਬਾਬਾ ਸ੍ਰੀ ਚੰਦ ਦੰਗ ਰਹਿ ਗਏ ਤੇ ਕਿਹਾ ,’ ਧੰਨ ਤੁਸੀਂ ਤੇ ਧੰਨ ਤੁਹਾਡੀ ਨਿਮਰਤਾ” l ਇਸ ਪਿਛੋਂ ਉਨ੍ਹਾ ਨੇ ਉਦਾਸੀ ਲਿਬਾਸ ਵਿਚ ਸਤਿਨਾਮ ਦਾ ਪ੍ਰਚਾਰ ਕੀਤਾl
ਬਾਬਾ ਸ੍ਰੀ ਚੰਦ ਜੀ, ਨਾਨਕਸਰ ਵਿਚ ਉਨ੍ਹਾ ਨੇ 12 ਸਾਲ ਤਪਸਿਆ ਕੀਤੀ ਤੇ ਦੀਨ ਦੁਖੀਆਂ ਦਾ ਭਲਾ ਵੀ ਕੀਤਾl ਜਹਾਂਗੀਰ ਵੀ ਇਥੇ ਬਾਬਾ ਸ੍ਰੀ ਚੰਦ ਦੇ ਦਰਸ਼ਨ ਕਰਨ ਆਇਆ ਤੇ ਉਸਨੇ ਬਾਬਾ ਸ੍ਰੀ ਚੰਦ ਨੂੰ 700 ਏਕੜ ਜਮੀਨ ਦਿਤੀl ਮਾਈ ਹਰੋ ਬਾਬਾ ਜੀ ਬਹੁਤ ਸੇਵਾ ਕਰਦੀ ਸੀ ਇਕ ਦਿਨ ਖੁਸ਼ ਹੋਕੇ ਉਨ੍ਹਾ ਨੇ ਉਸ ਨੂੰ ਆਸ਼ੀਰਵਾਦ ਦਿਤਾ ਤੇ ਕਿਹਾ,’ ਜਾ ਮਾਈ ਤੂੰ ਹਰੀ ਭਰੀ ਹੋ ਜਾ ਤਾਂ ਮਾਈ ਨੇ ਕਿਹਾ ਤੁਹਾਡਾ ਇਹ ਆਸ਼ੀਰਵਾਦ ਮੇਰੇ ਕੰਮ ਨਹੀਂ ਆ ਸਕਦਾ ਕਿਓਂਕਿ ਮੈਂ ਤਾਂ ਵਿਧਵਾ ਹਾਂ l ਕੋਲ ਹੀ ਇਕ ਸੁਕਾ ਬੋਹੜ ਦਾ ਦਰਖਤ ਸੀ ਉਸ ਨੂੰ ਹਰਿਆ ਭਰਿਆ ਹੋਣ ਦਾ ਵਰ ਦੇ ਦਿਤਾ, ਸੁੱਕਾ ਦਰੱਖਤ ਹਰਾ-ਭਰਾ ਹੋ ਗਿਆl
ਬਾਬਾ ਗੋਰਖ ਨਾਥ ਨੇ ਸੁਣਿਆ ਤਾ ਉਨ੍ਹਾ ਸੋਚਿਆ ਕਿ ਸਾਡੇ ਤੋਂ ਵਧ ਹੋਰ ਕੋਣ ਤਪੱਸਵੀ ਹੋ ਸਕਦਾ ਹੈ ਆਪਣੇ 84 ਚੇਲਿਆਂ ਸਮੇਤ ਬਾਬਾ ਸ੍ਰੀ ਚੰਦ ਨੂੰ ਦੇਖਣ ਆਏl ਬਾਬਾ ਸ੍ਰੀ ਚੰਦ ਜੀ ਨੇ ਉਨ੍ਹਾ ਦੇ ਭੋਜਨ ਲਈ ਕਮਲੀਏ ਨੂੰ ਪਿੰਡ ਕਾਦਰ ਵਿਚ ਭਿਖਿਆ ਮੰਗਣ ਲਈ ਭੇਜਿਆl ਕਿਸੇ ਨੇ ਉਸ ਨੂੰ ਭਿਖਿਆ ਨਾ ਦਿਤੀ . ਅਖੀਰ ਉਸ ਨੇ ਪਿੰਡ ਨੂੰ ਸਰਾਪ ਦੇ ਦਿਤਾ ਕਿ ਇਹ ਪਿੰਡ ਥੇਹ ਹੋ ਜਾਏ l ਵਾਪਸ ਆਕੇ ਜਦ ਕਮਲਿਏ ਨੇ ਸਾਰੀ ਗਲ ਬਾਬਾ ਸ੍ਰੀ ਚੰਦ ਨੂੰ ਸੁਣਾਈ ਤਾ ਬਾਬਾ ਜੀ ਨੇ ਕਿਹਾ ਇਹ ਪਿੰਡ ਦਾ ਕਸੂਰ ਨਹੀਂ ਹੈ, ਇਹ ਸਿਧਾਂ ਦਾ ਕੰਮ ਹੈl ਪਰ ਤੁਹਾਡਾ ਦਿਤਾ ਸਰਾਪ ਵੀ ਖਾਲੀ ਨਹੀਂ ਜਾਣਾl ਜਾਉ ਪਿੰਡ ਵਾਲਿਆਂ ਨੂੰ ਕਹੋ ਕਿ ਇਹ ਪਿੰਡ ਖਾਲੀ ਕਰ ਦੇਣl ਪਿੰਡ ਵਾਲੇ ਮਾਫ਼ੀ ਮੰਗਣ ਆਏ ਤਾ ਬਾਬਾ ਸ੍ਰੀ ਚੰਦ ਨੇ ਕਿਹਾ ਕਿ ਹੁਣ ਇਹ ਪਿੰਡ ਉਦੋਂ ਹੀ ਵਸੇਗਾ ਜਦ ਉਸ ਹਰੇ ਭਰੇ ਬੋਹੜ ਦੀ ਜੜ੍ਹ ਕਾਦਰਾਬਾਦ ਤਕ ਪਹੁੰਚੇਗੀl ਉਨ੍ਹਾ ਦਾ ਬੋਲ ਸਚ ਹੋਇਆ ਉਹ ਪਿੰਡ ਉਜੜ ਗਿਆ ਤੇ ਕਈ ਸੋ ਸਾਲਾਂ ਬਾਅਦ ਹੁਣ ਵਸਣਾ ਸ਼ੁਰੂ ਹੋਇਆ ਹੈl
ਇਨ੍ਹਾ ਨੇ ਕਈ ਥਾਵਾਂ ਅਖਾੜੇ ਸਥਾਪਤ ਕੀਤੇl” ਸਤਿਗੁਰੂ ਨਿਰਬਾਣ ਗੰਜ ਨਾਂ ਦਾ ਦੀਰਘ ਅਕਾਰੀ ਗ੍ਰੰਥ ਉਦਾਸੀ ਅਘਾੜਾ ਸੰਗਲਵਾਲਾ ਅਮ੍ਰਿਤਸਰ ਵਿੱਚ ਅੱਜ ਵੀ ਹੈl ਵਡਾ ਅਖਾੜਾ ਬਾਬਾ ਨੰਦ-ਪ੍ਰਾਗਦਾਸ -ਸੰਗਲ ਵਾਲਾ -ਬੇਰੀ ਵਾਲਾ , ਕਾਸ਼ੀ ਵਾਲਾ ਆਦਿ, ਸਾਰੀਆਂ ਨੂੰ ਚਿਤਰਾਂ ਨਾਲ ਸਿੰਗਾਰਿਆ ਹੋਇਆ ਹੈl ਅਖਾੜਾ ਬਲ ਅਨੰਦ ਜੋ ਹਰਿਮੰਦਰ ਸਾਹਿਬ ਦੇ ਨਜਦੀਕ ਹੈ, ਬਾਬਾ ਸ੍ਰੀ ਚੰਦ ਨੂੰ ਧਾਰਮਿਕ ਗੋਸ਼ਟੀ ਵਿਚ ਉਲੀਕਿਆ ਹੋਇਆ ਦਿਖਾਇਆ ਗਿਆ ਹੈ l l ਸਾਧੂਆਂ ਦੇ ਡੇਰਿਆਂ ਦੀਆਂ ਕੰਧਾਂ ਸਚਿਤਰ ਕਰਵਾਈਆਂ l
ਸਾਰੇ ਗੁਰੂ ਸਾਹਿਬਾਨ ਬਾਬਾ ਸ੍ਰੀ ਚੰਦ ਨੂੰ ਬਾਬੇ ਨਾਨਕ ਦਾ ਪੁਤਰ ਹੋਣ ਕਰਕੇ ਇਜ਼ਤ ਦਿੰਦੇl ਬਾਬਾ ਸ੍ਰੀ ਚੰਦ ਜੀ ਦਾ ਬਾਰਨ ਸਾਹਿਬ ਅਸਥਾਨ ਹੈ ਜਿਸਦੇ ਲਾਗੇ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਵੀ ਹੈl ਗੁਰੂ ਅਰਜਨ ਦੇਵ ਜੀ ਜਦੋ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਆਏ ਤਾ ਉਨ੍ਹਾ ਨੇ ਇਸ ਅਸਥਾਨ ਤੇ ਨਿਵਾਸ ਕੀਤਾ l ਬਾਬਾ ਸ੍ਰੀ ਚੰਦ ਜੀ ਨੇ ਆਪਣਾ ਵਖਰਾ ਮੱਤ ਚਲਾਇਆ ਪਰ ਉਹ ਗੁਰੂ ਸਾਹਿਬ ਦੇ ਸਿਧਾਂਤਾ ਦੀ ਵੀ ਕਦਰ ਕਰਦੇ ਸੀl ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਏ ਤਾਂ ਉਨ੍ਹਾ ਦੀਆਂ ਅੰਤਿਮ ਰਸਮਾਂ ਦੇਹੁਰਾ ਰਾਵੀ ਦੇ ਖਬੇ ਕੰਡੇ ਤੇ ਕੀਤੀਆਂ ਗਈਆਂ ਸਨ l ਹੜ੍ਹ ਆਉਣ ਤੇ ਬਾਬਾ ਸ੍ਰੀ ਚੰਦ ਜੀ ਨੂੰ ਦੇਹੁਰਾ ਰੁੜਨ ਦਾ ਅੰਦੇਸਾ ਹੋਇਆ ਤੇ ਉਨ੍ਹਾ ਨੇ ਗੁਰੂ ਨਾਨਕ ਸਾਹਿਬ ਦੇ ਫੁਲ ਰਾਵੀ ਦੇ ਖਬੇ ਕੰਢੇ ਤੋ ਹਟਾ ਕੇ ਰਾਵੀ ਦੇ ਸਜੇ ਕੰਡੇ ਦੇਹੁਰਾ ਬਣਵਾਕੇ , ਉਨ੍ਹਾ ਦੀ ਯਾਦਗਾਰ ਸਥਾਪਿਤ ਕੀਤੀ ਤੇ ਬਾਅਦ ਵਿਚ ਉਥੇ ਗੁਰੂਦੁਆਰਾ ਸਾਹਿਬ ਵੀ ਬਣਿਆ ਜਿਸ ਨੂੰ ਦੇਹਰਾ-ਬਾਬਾ ਨਾਨਕ (ਡੇਰਾ ਬਾਬਾ ਨਾਨਕ )ਦਾ ਨਾਮ ਦਿਤਾ ਗਿਆ ਹੈl
ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਲਿਖਤ ਗੁਰਬਾਣੀ ਨੂੰ ਸਾਂਭਿਆ, ਗੁਰੂ ਅੰਗਦ ਦੇਵ ਨੂੰ ਗੁਰਗਦੀ ਦੇਣ ਵਿਚ ਕੋਈ ਵਿਰੋਧ ਨਹੀਂ ਕੀਤਾ ਬਲਿਕ ਗੁਰੂ ਨਾਨਕ ਸਾਹਿਬ ਦੇ ਹੁਕਮ ਅਨੁਸਾਰ ਭਾਣਾ ਮੰਨਿਆl ਗੁਰੂ ਨਾਨਕ ਸਾਹਿਬ ਦੀਆਂ ਸਾਰੀਆਂ ਲਿਖਤਾਂ ( ਪੋਥੀ ਸਾਹਿਬ ) ਦੂਸਰੇ ਗੁਰੂ ਸਹਿਬਾਨ ,ਗੁਰੂ ਅੰਗਦ ਦੇਵ ਜੀ ਨੂੰ ਸੋਂਪੇl ਭਾਵੇਂ ਬਾਬਾ ਸ੍ਰੀ ਚੰਦ ਦਾ ਮੱਤ ਅਲਗ ਸੀ ਪਰ ਉਨ੍ਹਾ ਦੇ ਮੱਤ ਤੇ ਸਿਖ ਧਰਮ ਦਾ ਅਸਰ ਸਾਫ਼ ਸਾਫ਼ ਦਿਖਾਈ ਦਿੰਦਾ ਸੀl ਗੁਰੂ ਸਾਹਿਬ ਨੇ ਜੋਗ ਨੂੰ ਗਲਤ ਨਹੀਂ ਕਿਹਾ, ਕਰਮਾਂ ਨੂੰ ਗਲਤ ਜਰੂਰ ਕਿਹਾ ਹੈ l ਗ੍ਰਿਹਸਤ ਦੀਆਂ ਜੇਮੇਦਾਰੀਆਂ ਨੂੰ ਛਡ ਕੇ, ਪਹਾੜਾਂ ਦੀਆਂ ਖੁੰਦਰਾਂ ਵਿਚ ਤੱਪ ਕਰਨਾ, ਨਸ਼ੇ ਕਰਨੇ ਤੇ ਉਨ੍ਹਾ ਹੀ ਗ੍ਰਹਿਸਤੀਆਂ ਨੂੰ ਜਿਨ੍ਹਾ ਨੂੰ ਤੁਸੀਂ ਮਾੜਾ ਕਹਿ ਕੇ ਛਡ ਆਏ ਹੋ, ਟੁਕੜਿਆਂ ਤੇ ਪਲਨਾ, ਇਹ ਸਭ ਮਾੜਾ ਕਿਹਾ ਹੈl ਦੁਨਿਆ ਵਿਚ ਵਿਚਰ ਕੇ, ਆਪਣੀਆਂ ਜਿਮੇਦਾਰਿਆ ਨਿਭਾਂਦੇ ਹੋਏ ਉਨ੍ਹਾ ਤੋ ਨਿਰਲੇਪ ਰਹਿ ਕੇ ਉਸ ਪ੍ਰਮਾਤਮਾ ਦਾ ਸਿਮਰਨ ਕਰੋ, ਗੁਰੂ ਸਾਹਿਬ ਦਾ ਉਪਦੇਸ਼ ਤੇ ਕਰਮ ਸੀ l
ਬਾਬਾ ਸ੍ਰੀ ਚੰਦ ਵੀ ਗੁਰੂ ਨਾਨਕ ਦੇਵ ਜੀ ਦੀ ਸਿਖੀ ਅਨੁਸਾਰ ਸੰਸਾਰ ਵਿੱਚ ਰਹਿ ਕੇ ਸੰਸਾਰ ਦੀ ਯਾਤਰਾ ਕੀਤੀ ਤੇ ਰੱਬੀ ਗਿਆਨ ਦੁਨੀਆ ਵੰਡਿਆ , ਗੁਰੂ ਨਾਨਕ ਦੇਵ ਜੀ ਦੀ ਸਿਖਿਆਵਾਂ ਦਾ ਪ੍ਰਚਾਰ ਕੀਤਾl ਗੁਰੂ ਨਾਨਕ ਦੇਵ ਜੀ ਨੇ ਉਨਾ ਨਾਲ ਕਿਸੇ ਮੁਦੇ ਤੇ ਕੋਈ ਜਬਰਦਸਤੀ ਨਹੀ ਕੀਤੀ l ਹਾਂ ਗੁਰੂ ਨਾਨਕ ਸਾਹਿਬ ਤੇ ਬਾਬਾ ਸ਼੍ਰੀ ਚੰਦ ਜੀ ਦੇ ਰਸਤੇ ਅੱਲਗ ਸੀ ਪਰ ਮਕਸਦ ਇਕੋ ਸੀl ਗੁਰੂ ਸਾਹਿਬ ਦੀ ਪਦਵੀ ਤੇ ਨਾਂ ਉਹ ਪਹੁੰਚ ਸਕੇ ਨਾ ਹੀ ਉਨ੍ਹਾ ਨੇ ਕੋਸ਼ਿਸ਼ ਕੀਤੀl ਕਿਹਾ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਸਮੇਂ ਬਾਬਾ ਸਿਰੀ ਚੰਦ ਜੀ ਸਿੱਖ ਧਰਮ ਵਿੱਚ ਸ਼ਾਮਿਲ ਹੋ ਗਏ ਸਨ !
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਛਡਿਆ ਤਾਂ ਸਾਰੇ ਗੁਰੂ ਘਰਾਂ ਦੀ ਸਾਂਭ ਸੰਭਾਲ ਸਿਰੀ ਚੰਦੀਆ ਨੇ ਕੀਤੀ ਅਤੇ ਗੁਰੂ ਸਾਹਿਬ ਜੀ ਨਾਲ ਜੰਗਾ ਯੁਧਾਂ ਵਿੱਚ ਵੀ ਲੜੇ !ਜਦੋਂ ਸਿੱਖਾਂ ਦੇ ਸਿਰਾਂ ਦੇ ਮੁਲ ਪੈਣੇ ਸ਼ੁਰੂ ਹੋ ਗਏ ਤਾਂ ਕਾਫੀ ਸਿੰਘ ਜੰਗਲਾਂ ਵਿੱਚ ਚਲੇ ਗਏ, ਅਤੇ ਉਸ ਔਖੇ ਸਮੇਂ ਵਿੱਚ ਸਿਖ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਵੀ ਹੋਣ ਤੌਂ ਬਚਾੳਣ ਲਈ ਸਰੂਪ ਚੁਕ ਕੇ ਜੰਗਲਾਂ ਵਿੱਚ ਚਲੇ ਜਾਂਦੇ ਸਨ ! ਪਿਛੋਂ ਗੁਰੁਦਵਾਰਿਆਂ ਦੀ ਸੇਵਾ ਸੰਭਾਲ ਉਦਾਸੀਆਂ ਤੇ ਨਿਰਮਲ ਸੰਤਾ ਨੇ ਕੀਤੀl ਬਸ ਮੈਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਗੁਰੂ ਨਾਨਕ ਸਾਹਿਬ ਦੀ ਸਿਰਜੀ ਸਿਖੀ ਦੀ, ਚਾਹੇ ਉਦਾਸੀ ਸੰਤ ਹੋਣ ਜਾਂ ਨਿਰਮਲੇ ਸੰਤ ਦੋਨੋ ਨੇ ਗੁਰੂ ਨਾਨਕ ਦੀ ਸਿਖੀ ਤੇ ਸਿਖਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਤੇ ਔਖੇ ਵੇਲੇ ਉਨ੍ਹਾ ਨੇ ਪੂਰਾ ਪੂਰਾ ਸਾਥ ਵੀ ਦਿਤਾ ਬਾਅਦ ਵਿੱਚ ਚਾਹੇ ਕੁਰੀਤੀਆਂ ਵੀ ਸ਼ਾਮਲ ਹੋ ਗਈਆਂl
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕਿ ਫਤਹਿ



Share On Whatsapp

Leave a comment


अंग : 658
रागु सोरठि बाणी भगत रविदास जी की ੴ सतिगुर प्रसादि ॥ जउ हम बांधे मोह फास हम प्रेम बधनि तुम बाधे ॥ अपने छूटन को जतनु करहु हम छूटे तुम आराधे ॥१॥ माधवे जानत हहु जैसी तैसी ॥ अब कहा करहुगे ऐसी ॥१॥ रहाउ ॥ मीनु पकरि फांकिओ अरु काटिओ रांधि कीओ बहु बानी ॥ खंड खंड करि भोजनु कीनो तऊ न बिसरिओ पानी ॥२॥ आपन बापै नाही किसी को भावन को हरि राजा ॥ मोह पटल सभु जगतु बिआपिओ भगत नही संतापा ॥३॥ कहि रविदास भगति इक बाढी अब इह का सिउ कहीऐ ॥ जा कारनि हम तुम आराधे सो दुखु अजहू सहीऐ ॥४॥२॥
अर्थ: हे माधो ! तेरे भक्त जिस प्रकार का प्यार तेरे साथ करते हैं वह तेरे से छुपा नहीं रह सकता (तूँ वह भली प्रकार जानता हैं), अजिही प्रीति के होते तूँ जरूर उनको मोह से बचाए रखता हैं।1।रहाउ। (सो, हे माधो !) अगर हम मोह की रस्सी में बंधे हुए थे, तो हमने तुझे अपने प्यार की रस्सी के साथ बाँध लिया है। हम तो (उस मोह की फांसी में से) तुझे सिमर के निकल आए हैं, तूँ हमारे प्यार की जकड़ में से कैसे निकलेंगा ?। (हमारा तेरे साथ प्रेम भी वह है जो मछली को पानी के साथ होता है, हम मर के भी तेरी याद नहीं छोडेगे) मछली (पानी में से) पकड़ के फांकाँ कर दें, टोटे कर दें और कई तरह उबाल लें, फिर रता रता कर के खा लें, फिर भी उस मछली को पानी नहीं भूलता (जिस खान वाले के पेट में जाती है उस को भी पानी की प्यास लगा देती है)।2। जगत का स्वामी हरि किसी के पिता की (की मलकीअत) नहीं है, वह तो प्रेम का बंधा हुआ है। (इस प्रेम से दूर हुआ सारा जगत) मोह के परदे में फँसा पड़ा है, पर (भगवान के साथ प्रेम करने वाले) भक्तों को (इस मोह का) कोई कलेश नहीं होता।3। रविदास कहते है-(हे माधो !) मैं एक तेरी भक्ति (अपने मन में) इतनी द्रिड़ह की है कि मुझे अब किसी के साथ यह गिला करने की जरूरत ही नहीं रह गई जु जिस मोह से बचने के लिए मैं तेरा सुमिरन कर रहा था, उस मोह का दु:ख मुझे अब तक सहारना पड़ रहा है (भावार्थ, उस मोह का तो अब मेरे अंदर नाम निशान ही नहीं रह गया)।4।2।



Share On Whatsapp

Leave a comment


ਅੰਗ : 658
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥
ਅਰਥ: ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ), ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।1। ਰਹਾਉ। (ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?। (ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ)।2। ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।3। ਰਵਿਦਾਸ ਆਖਦਾ ਹੈ—(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ)।4।2



Share On Whatsapp

Leave a comment




ਅੰਗ : 706
ਸਲੋਕ ॥ ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥ ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥੧॥ ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥ ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ ॥੨॥
ਅਰਥ: ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿਚ ਥਾਂ ਦੇਂਦਾ ਹੈ, ਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ।੧। ਹੇ ਨਾਨਕ! (ਆਖ-ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ?।੨।



Share On Whatsapp

View All 4 Comments
gurjit singh : satnam waheguru ji
ਜਸਕਰਨ ਸਿੰਘ : ਵਾਹਿਗੁਰੂ ਜੀ

अंग : 706
सलोक ॥ रचंति जीअ रचना मात गरभ असथापनं ॥ सासि सासि सिमरंति नानक महा अगनि न बिनासनं ॥१॥ मुखु तलै पैर उपरे वसंदो कुहथड़ै थाइ ॥ नानक सो धणी किउ विसारिओ उधरहि जिस दै नाइ ॥२॥
अर्थ: जो परमात्मा जीवों की बनावट बनता है और उनको माँ के पेट में जगह देता है, हे नानक! जीव उस को हरेक साँस के साथ साथ याद करते रहते हैं और (और माँ के पेट की) बड़ी (भयानक) अग्नि उसका नास नहीं कर सकती।१। हे नानक! (कह-हे भाई!) जब तेरा मुख निचे को था, पैर ऊपर को थे, बहुत मुश्किल जगह पर तू बस्ता था तब जिस प्रभु के नाम की बरकत से तू बचा रहा, अब उस मालिक को तुमने क्यों भुला दिया।२।



Share On Whatsapp

Leave a comment


ਅੰਗ : 668
ਧਨਾਸਰੀ ਮਹਲਾ ੪ ॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥ ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥ ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥
ਅਰਥ: ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ। ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ॥ ਰਹਾਉ ॥ ਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ। ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥ ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ, ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥ ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ। ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥



Share On Whatsapp

View All 2 Comments
gurjit singh : Satnam waheguru ji
Harwinder Singh : Waheguru ji



अंग : 668
धनासरी महला ४ ॥ हरि हरि बूंद भए हरि सुआमी हम चात्रिक बिलल बिललाती ॥ हरि हरि क्रिपा करहु प्रभ अपनी मुखि देवहु हरि निमखाती ॥१॥ हरि बिनु रहि न सकउ इक राती ॥ जिउ बिनु अमलै अमली मरि जाई है तिउ हरि बिनु हम मरि जाती ॥ रहाउ ॥ तुम हरि सरवर अति अगाह हम लहि न सकहि अंतु माती ॥ तू परै परै अपर्मपरु सुआमी मिति जानहु आपन गाती ॥२॥ हरि के संत जना हरि जपिओ गुर रंगि चलूलै राती ॥ हरि हरि भगति बनी अति सोभा हरि जपिओ ऊतम पाती ॥३॥ आपे ठाकुरु आपे सेवकु आपि बनावै भाती ॥ नानकु जनु तुमरी सरणाई हरि राखहु लाज भगाती ॥४॥५॥
अर्थ: हे हरी! हे स्वामी! मैं पपीहा तेरे नाम-बूँद के लिए तड़प रहा हूँ। (मेहर कर), तेरा नाम मेरे लिए जीवन बूँद बन जाए। हे हरी! हे प्रभू! अपनी मेहर कर, आँख के झपकने जितने समय के लिए ही मेरे मुख में (अपने नाम की शांति) की बूँद पा दे ॥१॥ हे भाई! परमात्मा के नाम के बिना मैं पल भर के लिए भी नहीं रह सकता। जैसे (अफीम आदि) के नशे के बिना अमली (नशे का आदी) मनुष्य नहीं रह सकता, तड़प उठता है, उसी प्रकार परमात्मा के नाम के बिना मैं घबरा जाता हूँ ॥ रहाउ ॥ हे प्रभू! तूँ (गुणों का) बड़ा ही गहरा समुँद्र हैं, हम तेरी गहराई का अंत थोड़ा भर भी नहीं ढूंढ सकते। तूँ परे से परे हैं, तूँ बेअंत हैं। हे स्वामी! तूँ किस तरह का हैं कितना बड़ा हैं-यह भेद तूँ आप ही जानता हैं ॥२॥ हे भाई! परमात्मा के जिन संत जनों ने परमात्मा का नाम सिमरिया, वह गुरू के (बख़्से हुए) गहरे प्रेम-रंग में रंगे गए, उनके अंदर परमात्मा की भगती का रंग बन गया, उन को (लोक परलोक में) बड़ी शोभा मिली। जिन्होंने प्रभू का नाम सिमरिया, उन को उत्तम इज़्जत प्राप्त हुई ॥३॥ पर, हे भाई! भगती करने की योजना प्रभू आप ही बनाता है, वह आप ही मालिक है आप ही सेवक है। हे प्रभू! तेरा दास नानक तेरी शरण आया है। तूँ आप ही अपने भगतों की इज्ज़त रखता हैं ॥४॥५॥



Share On Whatsapp

Leave a comment


ਅੰਗ : 582
ਵਡਹੰਸੁ ਮਹਲਾ ੩ ਮਹਲਾ ਤੀਜਾ ੴ ਸਤਿਗੁਰ ਪ੍ਰਸਾਦਿ ॥ ਪ੍ਰਭੁ ਸਚੜਾ ਹਰਿ ਸਾਲਾਹੀਐ ਕਾਰਜੁ ਸਭੁ ਕਿਛੁ ਕਰਣੈ ਜੋਗੁ ॥ ਸਾ ਧਨ ਰੰਡ ਨ ਕਬਹੂ ਬੈਸਈ ਨਾ ਕਦੇ ਹੋਵੈ ਸੋਗੁ ॥ ਨਾ ਕਦੇ ਹੋਵੈ ਸੋਗੁ ਅਨਦਿਨੁ ਰਸਭੋਗ ਸਾ ਧਨ ਮਹਲਿ ਸਮਾਣੀ ॥ ਜਿਨਿ ਪ੍ਰਿਉ ਜਾਤਾ ਕਰਮ ਬਿਧਾਤਾ ਬੋਲੇ ਅੰਮ੍ਰਿਤ ਬਾਣੀ ॥ ਗੁਣਵੰਤੀਆ ਗੁਣ ਸਾਰਹਿ ਅਪਣੇ ਕੰਤ ਸਮਾਲਹਿ ਨਾ ਕਦੇ ਲਗੈਵਿਜੋਗੋ ॥ ਸਚੜਾ ਪਿਰੁ ਸਾਲਾਹੀਐ ਸਭੁ ਕਿਛੁ ਕਰਣੈ ਜੋਗੋ ॥੧॥
ਅਰਥ: ਰਾਗ ਵਡਹੰਸ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਹਰਿ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹ ਸਭ ਕੁਝ ਹਰੇਕ ਕੰਮ ਕਰਨ ਦੀ ਸਮਰਥਾ ਰੱਖਣ ਵਾਲਾ ਹੈ। ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜੇਹੜੀ ਜੀਵ ਇਸਤ੍ਰੀ ਉਸ ਪ੍ਰਭੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਚਾਰਦੀ ਹੈ, ਉਹ ਜੀਵ-ਇਸਤ੍ਰੀ ਕਦੇ ਨਿ-ਖਸਮੀ ਨਹੀਂ ਹੁੰਦੀ, ਨਾਹ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ, ਉਸ ਨੂੰ ਕਦੇ ਕੋਈ ਗ਼ਮ ਨਹੀਂ ਵਿਆਪਦਾ, ਉਹ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਮਾਣਦੀ ਹੈ, ਤੇ ਸਦਾ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ। ਹੇ ਭਾਈ! ਗੁਣਾਂ ਵਾਲੀਆਂ ਜੀਵ-ਇਸਤ੍ਰੀਆਂ ਪਰਮਾਤਮਾ ਦੇ ਗੁਣ ਚੇਤੇ ਕਰਦੀਆਂ ਰਹਿੰਦੀਆਂ ਹਨ, ਪ੍ਰਭੂ-ਖਸਮ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਉਹਨਾਂ ਨੂੰ ਪਰਮਾਤਮਾ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ। ਹੇ ਭਾਈ! ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹ ਪ੍ਰਭੂ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ।੧। ❀ ਨੋਟ: ਸਿਰਲੇਖ ਦੇ ਅੰਕ ੧, ੨, ੩, ਆਦਿਕ ਨੂੰ ਪਹਿਲਾ, ਦੂਜਾ, ਤੀਜਾ ਪੜ੍ਹਨਾ ਹੈ।



Share On Whatsapp

Leave a comment


अंग : 582
वडहंसु महला ३ महला तीजा ੴ सतिगुर प्रसादि ॥ प्रभु सचड़ा हरि सालाहीऐ कारजु सभु किछु करणै जोगु ॥ सा धन रंड न कबहू बैसई ना कदे होवै सोगु ॥ ना कदे होवै सोगु अनदिनु रस भोग सा धन महलि समाणी ॥ जिनि प्रिउ जाता करम बिधाता बोले अम्रित बाणी ॥ गुणवंतीआ गुण सारहि अपणे कंत समालहि ना कदे लगै विजोगो ॥ सचड़ा पिरु सालाहीऐ सभु किछु करणै जोगो ॥१॥
अर्थ: राग वडहंस में गुरु अमरदास जी की बानी। अकाल पुरख एक है और सतगुरु की कृपा द्वारा मिलता है। हे भाई! कायम रहने वाले हरी-प्रभु की सिफत सलाह करनी चाहिये, वेह सब कुछ करने में समर्थ है। हे भाई! जिस जिव इस्त्री ने सिरजनहार प्रीतम-प्रभु से गहरी साँझ जोड़ ली, जो उस प्रभु की आत्मिक जीवन देने वाली बनी उचारती है, उस जिव=इस्त्री की कबी नि-खस्मी नहीं होती, न ही उसे कोई चिंता सताती है, उस को कभी कोई गम नहीं आता, वह हर समय परमात्मा का नाम-रस मानती है, और सदा प्रभु के चरणों में लीं रहती है। है भाई! गुणों वाली जिव-इस्त्री परमात्मा के गुण याद करती रहतीं है। प्रभु खसम को अपने हिरदय मैं बसी रखती हैं, उनको परमात्मा से कभी विचोदा नहीं होता। हे भाई! उस सदा-थिर रहने वाले प्रभु=पति की सिफत सलाह करनी चाहिए, वेह प्रभु सब कुछ करने की ताकत रखता है।१। ❀ नोट: सिरलेख के अंक १,२,३ आदि को पहला, दूजा, तीजा पड़ना है।



Share On Whatsapp

Leave a comment




अंग : 600
सोरठि महला ३ ॥ भगति खजाना भगतन कउ दीआ नाउ हरि धनु सचु सोइ ॥ अखुटु नाम धनु कदे निखुटै नाही किनै न कीमति होइ ॥ नाम धनि मुख उजले होए हरि पाइआ सचु सोइ ॥१॥ मन मेरे गुर सबदी हरि पाइआ जाइ ॥ बिनु सबदै जगु भुलदा फिरदा दरगह मिलै सजाइ ॥ रहाउ ॥ इसु देही अंदरि पंच चोर वसहि कामु क्रोधु लोभु मोहु अहंकारा ॥ अम्रितु लूटहि मनमुख नही बूझहि कोइ न सुणै पूकारा ॥ अंधा जगतु अंधु वरतारा बाझु गुरू गुबारा ॥२॥
अर्थ: (गुरु) भक्त जनों को परमात्मा की भक्ति का खज़ाना देता है, परमात्मा का नाम ऐसा धन है जो सदा कायम रहता है। हरी-नाम-धन कभी खत्म होने वाला नहीं, यह धन कभी नहीं खत्म होता, किसी से इस का मूल्य भी नहीं आँका जा सकता (भावार्थ, कोई मनुख इस धन को दुनिया के पदार्थों से खरीद नहीं सकता)। जिन्होंने यह सदा-थिर हरी धन प्राप्त कर लिया, उनको इस नाम-धन की बरकत से (लोक परलोक में) इज्जत मिलती है॥१॥ हे मेरे मन! (गुरु के शब्द के द्वारा ही परमात्मा मिल सकता है। शब्द के बिना जगत कुराह पड़ा भटकता रहता है, (आगे परलोक में) प्रभु की दरगाह में दंड सहता है॥रहाउ॥ इस सरीर में काम, क्रोध, लोभ, मोह अन्धकार के पञ्च चोर बसते हैं, (यह) आत्मिक जीवन देने वाला नाम-धन लूटते रहते हैं, परन्तु, अपने मन के पीछे चलने वाले मनुख यह समझते नहीं। (जब सब कुछ लुटा कर वह दुखी होते हैं, तो) कोई उनकी पुकार नहीं सुनता (को उनकी सहायता नहीं कर सकता)। माया के मोह में जगत अंधों वाली करतूत करता रहता है, गुरु से भटक कर (इस के आत्मिक जीवन के रस्ते में) अँधेरा हुआ रहता है॥२॥



Share On Whatsapp

Leave a comment


ਅੰਗ : 600
ਸੋਰਠਿ ਮਹਲਾ ੩ ॥ ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥ ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥ ਨਾਮ ਧਨਿ ਮੁਖ ਉਜਲੇ ਹੋਏ ਹਰਿ ਪਾਇਆ ਸਚੁ ਸੋਇ ॥੧॥ ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥ ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ ਰਹਾਉ ॥ ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥ ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥ ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ ॥੨॥
ਅਰਥ: (ਗੁਰੂ) ਭਗਤ ਜਨਾਂ ਨੂੰ ਪਰਮਾਤਮਾ ਦੀ ਭਗਤੀ ਦਾ ਖ਼ਜ਼ਾਨਾ ਦੇਂਦਾ ਹੈ, ਪਰਮਾਤਮਾ ਦਾ ਨਾਮ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ। ਹਰਿ-ਨਾਮ-ਧਨ ਕਦੇ ਮੁੱਕਣ ਵਾਲਾ ਨਹੀਂ, ਇਹ ਧਨ ਕਦੇ ਨਹੀਂ ਮੁੱਕਦਾ, ਕਿਸੇ ਪਾਸੋਂ ਇਸ ਦਾ ਮੁੱਲ ਭੀ ਨਹੀਂ ਪਾਇਆ ਜਾ ਸਕਦਾ (ਭਾਵ, ਕੋਈ ਮਨੁੱਖ ਇਸ ਧਨ ਨੂੰ ਦੁਨਿਆਵੀ ਪਦਾਰਥਾਂ ਨਾਲ ਖ਼ਰੀਦ ਭੀ ਨਹੀਂ ਸਕਦਾ)। ਜਿਨ੍ਹਾਂ ਨੇ ਇਹ ਸਦਾ-ਥਿਰ ਹਰਿ-ਧਨ ਪ੍ਰਾਪਤ ਕਰ ਲਿਆ, ਉਹਨਾਂ ਨੂੰ ਇਸ ਨਾਮ-ਧਨ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੧॥ ਹੇ ਮੇਰੇ ਮਨ! (ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਮਿਲ ਸਕਦਾ ਹੈ। ਸ਼ਬਦ ਤੋਂ ਬਿਨਾ ਜਗਤ ਕੁਰਾਹੇ ਪਿਆ ਹੋਇਆ ਭਟਕਦਾ ਫਿਰਦਾ ਹੈ, (ਅਗਾਂਹ ਪਰਲੋਕ ਵਿਚ) ਪ੍ਰਭੂ ਦੀ ਦਰਗਾਹ ਵਿਚ ਦੰਡ ਸਹਿੰਦਾ ਹੈ॥ਰਹਾਉ॥ ਇਸ ਸਰੀਰ ਵਿਚ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਦੇ ਪੰਜ ਚੋਰ ਵੱਸਦੇ ਹਨ, (ਇਹ) ਆਤਮਕ ਜੀਵਨ ਦੇਣ ਵਾਲਾ ਨਾਮ-ਧਨ ਲੁੱਟਦੇ ਰਹਿੰਦੇ ਹਨ, ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਇਹ ਸਮਝਦੇ ਨਹੀਂ। (ਜਦੋਂ ਸਭ ਕੁਝ ਲੁਟਾ ਕੇ ਉਹ ਦੁੱਖੀ ਹੁੰਦੇ ਹਨ, ਤਾਂ) ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ (ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰ ਸਕਦਾ)। ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜਗਤ ਅੰਨ੍ਹਿਆਂ ਵਾਲੀ ਕਰਤੂਤ ਕਰਦਾ ਰਹਿੰਦਾ ਹੈ, ਗੁਰੂ ਤੋਂ ਖੁੰਝ ਕੇ (ਇਸ ਦੇ ਆਤਮਕ ਜੀਵਨ ਦੇ ਰਸਤੇ ਵਿਚ) ਹਨੇਰਾ ਹੋਇਆ ਰਹਿੰਦਾ ਹੈ ॥੨॥



Share On Whatsapp

View All 2 Comments
Harwinder Singh : Waheguru ji
ਜਸਕਰਨ ਸਿੰਘ : ਵਾਹਿਗੁਰੂ ਜੀ

ਤਰਨਤਾਰਨ: ਗੋਇੰਦਵਾਲ ਸਾਹਿਬ ਚੜ੍ਹਦੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਖਡੂਰ ਸਾਹਿਬ ਦਾ ਇਕ ਪਿੰਡ ਹੈ। ਜੋ ਤਰਨਤਾਰਨ ਸਾਹਿਬ ਤੋਂ 23 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਨਗਰ 16ਵੀਂ ਸਦੀ ਵਿਚ ਗੁਰੂ ਅਮਰਦਾਸ ਜੀ ਨੇ ਵਸਾਇਆ ਤੇ ਸਿੱਖਾਂ ਦਾ ਬਹੁਤ ਵੱਡਾ ਕੇਂਦਰ ਸੀ। ਇਹ ਸ਼ਹਿਰ ਬਿਆਸ ਦਰਿਆ ਦੇ ਕੰਢੇ ਉਤੇ ਵਸਿਆ ਹੋਇਆ ਹੈ। ਇਹ ਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਪੈਂਦਾ ਹੈ।

ਇਸ ਸ਼ਹਿਰ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ ਕਿਉਂਕਿ ਇਹ ਸਿੱਖ ਧਰਮ ਦਾ ਪਹਿਲਾ ਧਾਰਮਿਕ ਕੇਂਦਰ ਹੈ। ਇਸ ਤੋਂ ਪਹਿਲਾ ਲੋਕ ਇਸਨਾਨ ਕਰਨ ਲਈ ਤੀਰਥ ਸਥਾਨਾਂ ‘ਤੇ ਜਾਇਆ ਕਰਦੇ ਹਨ ਪਰ ਗੋਇੰਦਵਾਲ ਸ਼ਹਿਰ ਵਿਖੇ ਬਾਉਲੀ ਜਿਸ ਦੀਆਂ 84 ਪੌੜੀਆਂ ਹਨ, ਬਣਨ ਨਾਲ ਇਹ ਸਥਾਨ ਤੀਰਥ ਸਥਾਨ ਬਣ ਗਿਆ ਜਿੱਥੇ ਆਉਣ ਵਾਲੇ ਯਾਤਰੀਆਂ ਲਈ ਲੰਗਰ ਅਤੇ ਪਾਣੀ ਦੀ ਲੋੜ ਪੂਰੀ ਹੋਣ ਲੱਗੀ ਹੈ।

ਮਾਝੇ ਦੀ ਪਵਿੱਤਰ ਧਰਤੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ ਅਤੇ ਕੀਰਤਨ ਸਵਰਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। 8 ਗੁਰੂਆਂ ਦੀ ਚਰਨ ਛੋਹ ਪ੍ਰਾਪਤ ਗੋਇੰਦਵਾਲ ਸਾਹਿਬ ਦੀ ਧਰਤੀ ਦੀ ਸਿੱਖ ਇਤਿਹਾਸ ਵਿਚ ਖਾਸ ਮਹੱਤਤਾ ਹੈ।

ਇਸ ਜਗ੍ਹਾ ਤੋਂ ਸ੍ਰੀ ਗੁਰੂ ਅਮਰਦਾਸ ਜੀ ਨੇ ‘ਪਹਿਲਾਂ ਪੰਗਤ ਫਿਰ ਸੰਗਤ’ ਦੀ ਰੀਤ ਚਲਾਈ ਸੀ। ਇਥੇ ਹੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਪ੍ਰਾਪਤ ਹੋਈ ਅਤੇ ਇਸ ਅਸਥਾਨ ‘ਤੇ ਹੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ।



Share On Whatsapp

Leave a comment




ਸ੍ਰੀ ਗੁਰੂ ਅਮਰਦਾਸ ਜੀ ਦਾ ਸਮਾਂ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਿਆਈ ਸਮਾਂ (੧੫੫੨-੧੫੭੪ ਈ: ਤਕ) ਸਿੱਖ ਧਰਮ ਦੀ ਪ੍ਰਗਤੀ ਤੇ ਪਾਸਾਰ ਦਾ ਸਮਾਂ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਬੁਨਿਆਦ ਰੱਖੀ ਅਤੇ ਫਿਰ ਉਸ ਨੂੰ ਅੱਗੇ ਤੋਰਨ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜੋ ਕਾਰਜ ਅਰੰਭੇ, ਉਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਨੇਪਰੇ ਚਾੜ੍ਹਿਆ। ਸ੍ਰੀ ਗੁਰੂ ਅਮਰਦਾਸ ਜੀ ਦੀ ਸਿੱਖ ਧਰਮ ਨੂੰ ਦੇਣ ਦੇ ਸਬੰਧ ਵਿਚ ਡਾ. ਇੰਦੂ ਭੂਸ਼ਣ ਬੈਨਰਜੀ ਲਿਖਦੇ ਹਨ, “ਸ੍ਰੀ ਗੁਰੂ ਅਮਰਦਾਸ ਜੀ ਦੇ ਅਧੀਨ ਸਿੱਖ ਧਰਮ ਨੇ ਆਪਣੀ ਇਕ ਵੱਖਰੀ ਹੋਂਦ ਵਿਕਸਿਤ ਕੀਤੀ। ਸਿੱਖ ਧਰਮ ਨੂੰ ਇਕ ਅਲੱਗ ਸੰਸਥਾ ਦਾ ਸਰੂਪ ਪ੍ਰਾਪਤ ਹੋ ਗਿਆ ਅਤੇ ਉਸ ਵਿਚ ਪੁਰਾਣੇ ਰੀਤੀ ਰਿਵਾਜ ਅਤੇ ਰਸਮਾਂ ਦੀ ਥਾਂ ਨਵੇਂ ਰੀਤੀ ਰਿਵਾਜ ਸ਼ੁਰੂ ਕੀਤੇ ਗਏ।” ਜਦੋਂ ਸ੍ਰੀ ਗੁਰੂ ਅਮਰਦਾਸ ਜੀ ਗੁਰਗੱਦੀ ਉੱਤੇ ਬੈਠੇ ਤਾਂ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਸਿੱਖ ਲਹਿਰ ਨੂੰ ਸਥਿਰ ਰੱਖਣ ਤੇ ਅੱਗੇ ਵਧਾਉਣ ਦੀ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ-ਪ੍ਰਦੇਸ ਵਿਚ ਜਾ ਕੇ ਲੋਕਾਂ ਨੂੰ ਹਲੂਣਿਆ ਅਤੇ ਜਾਗ੍ਰਿਤ ਕੀਤਾ। ਉਨ੍ਹਾਂ ਨੂੰ ਆਪਣੇ ਸਮੇਂ ਦੇ ਧਾਰਮਿਕ, ਸਮਾਜਿਕ ਤੇ ਰਾਜਸੀ ਦੰਭੀਆਂ ਅਤੇ ਜਾਬਰਾਂ ਵਿਰੁੱਧ ਬਲਵਾਨ ਅਵਾਜ਼ ਬੁਲੰਦ ਕਰਨੀ ਪਈ ਸੀ। ਇਕ ਪਾਸੇ ਉਨ੍ਹਾਂ ਨੇ ਲੋਕਾਂ ਨੂੰ ਅਜਿਹੇ ਦੰਭੀਆਂ ਆਦਿਕ ਤੋਂ ਸੁਚੇਤ ਕੀਤਾ ਤੇ ਦੂਜੇ ਪਾਸੇ ਨਵੇਂ ਜੀਵਨ ਦੀ ਸਿਖਲਾਈ ਦਿੱਤੀ। ਪੁਰਾਣੇ ਨੂੰ ਢਾਹੁਣਾ ਅਤੇ ਨਵੇਂ ਨੂੰ ਉਸਾਰਨਾ ਹਰ ਕ੍ਰਾਂਤੀਕਾਰੀ ਦਾ ਦੋਹਰਾ ਕਰਤੱਵ ਹੁੰਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਕਾਰਜ ਖੇਤਰ ਬਹੁਤ ਵਿਸ਼ਾਲ ਸੀ। ਉਨ੍ਹਾਂ ਨੇ ਥਾਂ-ਥਾਂ ਨਵੇਂ ਜੀਵਨ ਦੇ ਬੀਜ ਖਿਲਾਰੇ ਅਤੇ ਉਨ੍ਹਾਂ ਨੂੰ ਪੁੰਗਰਨ ਲਈ ਹਰ ਥਾਂ ਆਪਣੇ ਪ੍ਰਤੀਨਿਧਾਂ ਨੂੰ ਸਾਥੀਆਂ ਦੀ ਅਗਵਾਈ ਕਰਨ ਲਈ ਸਥਾਪਿਤ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਪੂਰੀ ਸਮਰੱਥਾ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਬਿੰਬ ਕਾਇਮ ਰੱਖਿਆ। ਪਰ ਉਨ੍ਹਾਂ ਦੇ ਸਮੇਂ ਤਕ ਪੰਜਾਬ ਦੇ ਲੋਕਾਂ ਦੀ ਜਾਣ-ਪਛਾਣ ਸਿੱਖ ਲਹਿਰ ਨਾਲ ਅੱਗੇ ਨਾਲੋਂ ਕਾਫੀ ਡੂੰਘੀ ਹੋ ਚੁੱਕੀ ਸੀ। ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤਕ ਉਨ੍ਹਾਂ ਦੇ ਛੋਟੇ-ਛੋਟੇ ਸਮੂਹ ਹੋਂਦ ਵਿਚ ਆ ਚੁੱਕੇ ਸਨ। ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਹਿਰ ਦੇ ਨਵੇਂ ਬਣ ਰਹੇ ਸਮੂਹਿਕ ਰੂਪ ਨੂੰ ਸਹੀ ਸੇਧ ਵਿਚ ਰੱਖਣਾ ਸੀ।
ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰੂ ਕਾਲ ਵਿਚ ਸਿੱਖ ਧਰਮ ਦਾ ਸੰਸਥਾਈ ਰੂਪ ਤੇ ਅਕਾਰ ਨਿਖਰਣ ਲੱਗ ਪਿਆ। ਸਮਾਜ ਵਿਚ ਨਵੇਂ ਨਿਯਮਾਂ ਤੇ ਸੰਸਥਾਵਾਂ ਨੂੰ ਪ੍ਰਚਲਿਤ ਕਰ ਸਕਣਾ ਸੂਝਵਾਨ ਆਗੂ ਦਾ ਕਰਤੱਵ ਹੁੰਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ੧੫੫੨ ਈ: ਤੋਂ ੧੫੭੪ ਈ: ਤਕ ਨਿਰੰਤਰ ੨੨ ਸਾਲ ਗੁਰੂ ਕਰਤੱਵ ਨਿਭਾਇਆ ਹੈ। ਗੁਰੂ-ਕਰਤੱਵ ਵਿੱਚੋਂ ਸਿੱਖ ਸੰਗਤ ਦੀ ਜੱਥੇਬੰਦੀ, ਬਾਉਲੀ ਸਾਹਿਬ ਦੀ ਸਿਰਜਨਾ, ਵਰਨ ਭੇਦ ਦਾ ਖਾਤਮਾ, ਸਤੀ ਦੀ ਰਸਮ ਨੂੰ ਬੰਦ ਕਰਨਾ, ਪ੍ਰਚਾਰ ਹਿਤ ਬਾਈ ਮੰਜੀਆਂ ਦੀ ਸਥਾਪਨਾ, ਅਕਾਲੀ ਬਾਣੀ ਦਾ ਪ੍ਰਕਾਸ਼, ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਕਲਪਨਾ ਆਦਿ ਅਜਿਹੇ ਕਰਤੱਵ ਸਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਦਾ ਅਨੁਭਵ ਵਿਸ਼ਾਲ, ਸਾਰਥਕ ਤੇ ਸਿਰਜਨਾਤਮਿਕ ਸੀ।
ਜੀ. ਐਸ. (ਛਾਬੜਾ) ਅਨੁਸਾਰ, “ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖੀ ਦਾ ਘੇਰਾ ਦਿਨ¬ਬ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਸੀ। ਇਸ ਆਸ਼ੇ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰੇ ਸਿੱਖ ਜਗਤ ਨੂੰ ੨੨ ਹਿੱਸਿਆ ਵਿਚ ਵੰਡਿਆ ਤੇ ਇਨ੍ਹਾਂ ਥਾਵਾਂ ਉੱਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਯੋਗ ਤੇ ਮੁਖੀ ਸਿੱਖਾਂ ਨੂੰ ਨਿਯਤ ਕੀਤਾ ਜਾਂਦਾ ਸੀ। ਜਿਸ ਗੁਰਸਿੱਖ ਨੂੰ ਸਤਿਗੁਰੂ ਵੱਲੋਂ ਪ੍ਰਚਾਰਕ ਨਿਯੁਕਤ ਕੀਤਾ ਜਾਂਦਾ, … ਆਖਿਆ ਜਾਂਦਾ ਸੀ ਕਿ ਉਸ ਨੂੰ ‘ਮੰਜੀ’ ਦੀ ਬਖ਼ਸ਼ਿਸ਼ ਹੋਈ ਹੈ। ਕਿਉਂਕਿ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਆਮ ਤੌਰ ’ਤੇ ਸੰਗਤਾਂ ਨੂੰ ਮੰਜੀ ’ਤੇ ਬੈਠ ਕੇ ਹੀ ਉਪਦੇਸ਼ ਦਿੰਦੇ ਸਨ ਇਸ ਲਈ ਗੁਰੂ ਸਾਹਿਬ ਦੇ ਸਮੇਂ ਤੋਂ ਹੀ ‘ਮੰਜੀ’ ਦਾ ਸ਼ਬਦ ਪ੍ਰਚਾਰਕਾਂ ਲਈ ਵਰਤਿਆ ਜਾਣ ਲੱਗਾ।”
ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿਚ ‘ਮੰਜੀ’ ਸ਼ਬਦ ਦੀ ਵਰਤੋਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦਰਭ ਵਿਚ ਕੀਤੀ ਹੈ।

ਫਿਰਿ ਬਾਬਾ ਆਇਆ ਕਰਤਾਰਪੁਰਿ। ਭੇਖੁ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ। (ਵਾਰ ੧:੩੮)

ਮੰਜੀ ਸਥਾਪਨਾ ਦਾ ਸਭ ਤੋਂ ਵੱਡਾ ਉਦੇਸ਼ ਆਪੋ ਆਪਣੇ ਇਲਾਕਿਆਂ ਵਿਚ ਨਿਯੁਕਤ ਕੀਤੇ ਪ੍ਰਚਾਰਕਾਂ ਦੁਆਰਾ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਹੁੰਦਾ ਸੀ। ਧਰਮਸ਼ਾਲਾ ਦੀ ਸਥਾਪਤੀ ਕੀਰਤਨ, ਕਥਾ ਤੇ ਲੰਗਰ ਦੀ ਮਰਯਾਦਾ ਨੂੰ ਕਾਇਮ ਕਰਨਾ ਅਤੇ ਗੁਰੂ ਸਾਹਿਬ ਦੇ ਨਾਮ ’ਤੇ ਆਈ ਚੜ੍ਹਤ ਨੂੰ ਦੀਵਾਲੀ, ਵੈਸਾਖੀ ਜਾਂ ਕੋਈ ਹੋਰ ਅਵਸਰ ’ਤੇ ਗੁਰੂ ਘਰ ਪਹੁੰਚਾਉਣਾ, ਉਨ੍ਹਾਂ ਦੀਆਂ ਜਿੰਮੇਵਾਰੀਆਂ ਦੇ ਪ੍ਰਮੁੱਖ ਅੰਗ ਹੋਇਆ ਕਰਦੇ ਸਨ। ਉਹ ਇਲਾਕੇ ਦੀਆਂ ਸੰਗਤਾਂ ਤੇ ਗੁਰੂ ਸਾਹਿਬ ਦੇ ਵਿਚਕਾਰ ਇਕ ਅਜਿਹੀ ਕੜੀ ਸੀ, ਜਿਸ ਰਾਹੀਂ ਗੁਰੂ ਸਾਹਿਬਾਨ ਦੁਆਰਾ ਜਾਰੀ ਕੀਤੇ ਗਏ ਆਦੇਸ਼ ਤੇ ਹੁਕਮਨਾਮੇ ਦੂਰ-ਦੂਰ ਸਿੱਖਾਂ ਤਕ ਪਹੁੰਚਾਏ ਜਾਂਦੇ ਸਨ।
ਸਿੱਖ ਲਹਿਰ ਨੂੰ ਕਰਮਕਾਂਡ ਦੀਆਂ ਪੇਚੀਦਗੀਆਂ ਤੋਂ ਅਲੱਗ ਕਰਨ ਦੀ ਸਥਾਪਤੀ ਇਕ ਮੀਲ ਪੱਥਰ ਦੀ ਤਰ੍ਹਾਂ ਸਾਬਤ ਹੋਈ। ਸ੍ਰੀ ਨਿਰੰਜਨ ਰੇਅ ਦੇ ਸ਼ਬਦਾਂ ਵਿਚ “ਦੂਰ¬ਦੂਰ ਤਕ ਫੈਲ ਚੁੱਕੀ ਸਿੱਖੀ ਨੂੰ ਕੇਂਦਰ ਨਾਲ ਜੋੜ ਕੇ ਜਥੇਬੰਦ ਕਰਨ ਵੱਲ ਚੁੱਕਿਆ ਇਹ ਕਦਮ ਸਿੱਖ ਰਾਜਨੀਤਿਕ ਸ਼ਕਤੀ ਦਾ ਮੁੱਢ ਕਿਹਾ ਜਾ ਸਕਦਾ ਹੈ।”

ਬਾਈ ਮੰਜੀਆਂ ਦੀ ਸਥਾਪਤੀ ਨੇ ਜਿੱਥੇ ਸਿੱਖਾਂ ਦੇ ਪ੍ਰਚਾਰ ਵਿਚ ਵਾਧਾ ਕਰ ਕੇ ਜਥੇਬੰਦੀ ਨੂੰ ਮਜ਼ਬੂਤ ਕੀਤਾ। ਉੱਥੇ ਨਾਲ ਹੀ ਨਾਲ ਸਾਰੀ ਸਿੱਖ ਸੰਗਤ ਨੂੰ ਇਕ ਵੱਖਰੀ ਜਿਹੀ ਮਰਯਾਦਾ ਕਾਇਮ ਕਰ ਕੇ ਸਿੱਖ ਸੰਗਤ ਨੂੰ ਇਕ ਵੱਖਰੀ ਤੇ ਸੁਤੰਤਰ ਹੋਂਦ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਸਮਾਂ ਪਾ ਕੇ ਇਹ ਸੁਤੰਤਰ ਹੋਂਦ ਹੀ ਖਾਲਸਾ ਪੰਥ ਦੇ ਰੂਪ ਵਿਚ ਪ੍ਰਗਟ ਹੋਈ। ਜਿੱਥੇ ਪਹਿਲਾਂ ਸਿੱਖ ਧਰਮ ਦਾ ਪ੍ਰਚਾਰ ਬਿੰਦੂ ਕੇਵਲ ਗੁਰੂ ਸਾਹਿਬ ਦਾ ਨਿਵਾਸ ਅਸਥਾਨ ਹੀ ਹੋਇਆ ਕਰਦਾ ਸੀ, ਹੁਣ ਉਸ ਦਾ ਪ੍ਰਸਾਰ ਦੇਸ਼ ਦੇ ਕੋਨੇ-ਕੋਨੇ ਤਕ ਫੈਲ ਗਿਆ। ਸਥਾਨਕ ਪ੍ਰਚਾਰ ਕੇਂਦਰਾਂ (ਮੰਜੀਆਂ) ਦੀ ਸਥਾਪਤੀ ਨੇ ਸਿੱਖੀ ਆਸ਼ੇ ਨੂੰ ਦੂਰ-ਦੂਰ ਤਕ ਫੈਲਾਉਣ ਵਿਚ ਵੱਡਾ ਰੋਲ ਅਦਾ ਕੀਤਾ। ਡਾ. ਗੋਕਲ ਚੰਦ ਨਾਰੰਗ ਲਿਖਦੇ ਹਨ, “ਇਨ੍ਹਾਂ ਮੰਜੀਆਂ ਦੀ ਸਥਾਪਤੀ ਨੇ ਸਾਰੇ ਦੇਸ਼ ਵਿਚ ਸਿੱਖੀ ਮਹੱਲ ਦੀਆਂ ਨੀਹਾਂ ਨੂੰ ਬਹੁਤ ਮਜ਼ਬੂਤ ਕਰ ਦਿੱਤਾ। ਜਿਸ ਨੇ ਆਉਣ ਵਾਲੀਆਂ ਸਦੀਆਂ ਵਿਚ ਸਮੁੱਚੇ ਦੇਸ਼ ਦੀ ਰਾਜਨੀਤੀ ਵਿਚ ਇਕ ਅਹਿਮ ਰੋਲ ਅਦਾ ਕਰਨਾ ਸੀ।”

ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਹੋਰ ਵੀ ਪ੍ਰਭਾਵਸ਼ਾਲੀ ਹੋ ਗਿਆ। ਇਸ ਨਾਲ ਸਥਾਨਕ ਸੰਗਤਾਂ ਦੀਆਂ ਧਾਰਮਿਕ ਲੋੜਾਂ ਪੂਰੀਆਂ ਹੋਣ ਲੱਗੀਆਂ। ਸ੍ਰੀ ਗੁਰੂ ਅਮਰਦਾਸ ਜੀ ਨੇ ੨੨ ਮੰਜੀਆਂ ਨੂੰ ਵੱਖ-ਵੱਖ ਥਾਵਾਂ ਤੇ ਸਥਾਪਿਤ ਕੀਤਾ ਕਿਉਂਕਿ ਸੰਗਤਾਂ ਲਈ ਆਪ ਵੱਖ-ਵੱਖ ਥਾਵਾਂ ਤੋਂ ਗੁਰੂ ਜੀ ਨਾਲ ਸਿੱਧਾ ਸੰਪਰਕ ਰੱਖਣਾ ਮੁਸ਼ਕਲ ਸੀ। ਤੀਜੇ ਗੁਰੂ ਸਾਹਿਬ ਜੀ ਦੇ ਇਸ ਕਾਰਜ ਨੇ ਸਿੱਖ ਸੰਪਰਦਾ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿਚ ਬਹੁਤ ਵੱਡਾ ਹਿੱਸਾ ਪਾਇਆ। ਸਿੱਖ ਧਰਮ ਦੇ ਵਿਕਾਸ ਵਿਚ ਸ੍ਰੀ ਗੁਰੂ ਅਮਰਦਾਸ ਜੀ ਦਾ ਇਕ ਹੋਰ ਅਹਿਮ ਯੋਗਦਾਨ ‘ਗੋਇੰਦਵਾਲ’ ਨਗਰ ਦੀ ਸਥਾਪਨਾ ਕਰਨਾ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਲੈ ਕੇ ‘ਗੋਇੰਦਵਾਲ’ ਨਗਰ ਦੀ ਸਥਾਪਨਾ ਕੀਤੀ ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਦੂਰ-ਦ੍ਰਿਸ਼ਟੀ ਨਾਲ ਇਹ ਅਨੁਭਵ ਕਰ ਲਿਆ ਸੀ ਕਿ ਕਿਸੇ ਵੇਲੇ ਇਹ ਸਥਾਨ ਸਿੱਖੀ ਪ੍ਰਚਾਰ ਦਾ ਵੱਡਾ ਕੇਂਦਰ ਬਣ ਸਕਦਾ ਹੈ। ਇਸ ਲਈ ਆਪ ਨੇ ਨਵਾਂ ਨਗਰ ਵਸਾਉਣ ਦੀ ਜਿੰਮੇਵਾਰੀ ਆਪਣੇ ਪਰਮ ਸੇਵਕ (ਸ੍ਰੀ ਗੁਰੂ) ਅਮਰਦਾਸ ਜੀ ਨੂੰ ਸੌਂਪ ਦਿੱਤੀ।

ਸ੍ਰੀ ਗੁਰੂ ਅਮਰਦਾਸ ਜੀ ਨੇ ਜਿੱਥੇ ਅਧਿਆਤਮਿਕ ਤੇ ਵਪਾਰਕ ਦ੍ਰਿਸ਼ਟੀ ਤੋਂ ਗੋਇੰਦਵਾਲ ਸਾਹਿਬ ਦੀ ਸਿਰਜਨਾ ਕਰਨੀ ਸ਼ੁਰੂ ਕਰ ਦਿੱਤੀ, ਉੱਥੇ ਨਾਲ ਹੀ ਨਾਲ ਉਨ੍ਹਾਂ ਦੀਆਂ ਸਮਾਜਿਕ ਤੇ ਆਰਥਿਕ ਲੋੜਾਂ ਪੂਰੀਆਂ ਕਰਨ ਵੱਲ ਵੀ ਪੂਰਨ ਤੌਰ ਤੇ ਚੇਤੰਨ ਸਨ। ਸ੍ਰੀ ਗੁਰੂ ਅਮਰਦਾਸ ਜੀ ਨੇ ਕਈ ਸਾਲ ਦਰਿਆ ਬਿਆਸ ਦੇ ਕਿਨਾਰੇ ਗੋਇੰਦਵਾਲ ਸਾਹਿਬ ਬਤੀਤ ਕੀਤੇ ਅਤੇ ਇਸ ਸਮੇਂ ਦੌਰਾਨ ਹੀ ਉਨ੍ਹਾਂ ਨੇ ਪੰਗਤ ਤੇ ਸੰਗਤ ਦੀ ਪਰੰਪਰਾ ਨੂੰ ਮਜ਼ਬੂਤ ਕੀਤਾ। ਉੱਥੇ ਹੀ ਗੁਰੂ ਸਾਹਿਬ ਨੇ ਭਾਈ ਜੇਠਾ ਜੀ ਦੀ ਆਚਰਣ ਉਸਾਰੀ ਕੀਤੀ, ਉਨ੍ਹਾਂ ਨੂੰ ਗੁਰਗੱਦੀ ਬਖ਼ਸ਼ੀ ਤੇ “ਦੋਹਿਤਾ-ਬਾਣੀ ਦਾ ਬੋਹਿਥਾ” ਦੀ ਅਸੀਸ ਬਾਲਕ (ਗੁਰੂ) ਅਰਜਨ ਦੇਵ ਨੂੰ ਦਿੱਤੀ। ਇਸੇ ਅਸਥਾਨ ’ਤੇ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੀ ਪ੍ਰਤਿਭਾ ਦੀ ਉਸਾਰੀ ਹੋਈ। ਗੋਇੰਦਵਾਲ ਸਾਹਿਬ ਸਿੱਖ ਸਭਿਆਚਾਰ ਦਾ ਕੇਂਦਰ ਬਣਿਆ।

ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਗੁਰੂ ਕਾਲ ਵਿਚ ਇੱਥੇ ਇਕ ਬਾਉਲੀ ਦਾ ਨਿਰਮਾਣ ਕਰਵਾਇਆ। ਬਾਉਲੀ ਸਾਹਿਬ ਦੀ ਰਚਨਾ ਨੇ ਸਿੱਖ ਧਰਮ ਵਿਚ ਇਕ ਬੜਾ ਵੱਡਾ ਪਰਿਵਰਤਨ ਲਿਆਂਦਾ। ਸਿੱਖ ਵੈਸਾਖੀ, ਦੀਵਾਲੀ ਅਤੇ ਹੋਰ ਦਿਨਾਂ ਉੱਤੇ ਗੋਇੰਦਵਾਲ ਸਾਹਿਬ ਆ ਕੇ ਇਕੱਤਰ ਹੋਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਦੀਆਂ ਇਕੱਤਰਤਾਵਾਂ ਨੇ ਸਿੱਖਾਂ ਵਿਚ ਸੰਗਠਨ ਤੇ ਏਕਤਾ ਦੀ ਭਾਵਨਾ ਨੂੰ ਜਨਮ ਦਿੱਤਾ ਅਤੇ ਉਨ੍ਹਾਂ ਨੂੰ ਇੱਕ ਕੇਂਦਰ ਨਾਲ ਜੋੜ ਕੇ ਜਥੇਬੰਦੀ ਵਿਚ ਇਕਸੁਰਤਾ ਪੈਦਾ ਕੀਤੀ। ਇਸ ਬਾਉਲੀ ਸਾਹਿਬ ਦੀ ਸਿਰਜਨਾ ਨੇ ਜਾਤ-ਪਾਤ ਦੇ ਅਖੌਤੀ ਬੰਧਨਾਂ ਨੂੰ ਵੀ ਕਰਾਰੀ ਚੋਟ ਮਾਰੀ। ਸਮਾਜ ਵਿਚ ਪਏ ਵਿਤਕਰਿਆਂ ਨੂੰ ਮੇਟਿਆ ਅਤੇ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਜਿਵੇਂ ਗੁਰੂ ਕੇ ਲੰਗਰ ਵਿਚ ਹਰ ਜਾਤ ਤੇ ਹਰ ਧਰਮ ਦਾ ਵਿਅਕਤੀ ਇੱਕੋ ਹੀ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਦਾ ਹੈ, ਇਸੇ ਤਰ੍ਹਾਂ ਬਾਉਲੀ ਵਿਚ ਹਰ ਜਾਤ ਦਾ ਵਿਅਕਤੀ ਇਸ਼ਨਾਨ ਕਰ ਕੇ ਜਾਤ ਪਾਤ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਲੱਗਾ।

ਬਾਉਲੀ ਸਾਹਿਬ ਦਾ ਨਿਰਮਾਣ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਬੜਾ ਮਹੱਤਵਪੂਰਨ ਕਾਰਜ ਸਿੱਧ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਲੋਕਾਂ ਨੂੰ ਸ਼ਬਦ ਨਾਲ ਜੋੜਿਆ। ਇਨ੍ਹਾਂ ਪ੍ਰਚਾਰ ਦੌਰਿਆਂ ਦਾ ਅਸਰ ਇਹ ਹੋਇਆ ਕਿ ਸਿੱਖ ਜਥੇਬੰਦੀ ਦੀਆਂ ਨੀਹਾਂ ਇਤਨੀਆਂ ਮਜ਼ਬੂਤ ਹੋ ਗਈਆਂ ਕਿ ਆਉਣ ਵਾਲੀ ਸਦੀ ਵਿਚ ਦੂਜੇ ਗੁਰੂ ਸਾਹਿਬਾਨ ਨੇ ਇਸ ਉੱਪਰ ਸਿੱਖੀ ਦਾ ਖੂਬਸੂਰਤ ਮਹੱਲ ਖੜਾ ਕਰ ਦਿੱਤਾ। ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖੀ ਦਾ ਫੈਲਾਉ ਵੀ ਹੋਇਆ ਤੇ ਜਥੇਬੰਦਕ ਤੌਰ ’ਤੇ ਮਜ਼ਬੂਤ ਵੀ। ਸ੍ਰੀ ਗੁਰੂ ਅਮਰਦਾਸ ਜੀ ਦੀ ਮਾਨਤਾ ਦਿਨੋਂ-ਦਿਨ ਵੱਧਦੀ ਗਈ। ਸੱਯਦ ਮੁਹੰਮਦ ਲਤੀਫ ਲਿਖਦਾ ਹੈ, “ਗੁਰੂ ਅਮਰਦਾਸ ਜੀ ਸਫਲ ਗੁਰੂ ਸਨ। ਉਨ੍ਹਾਂ ਦੇ ਉਤਸ਼ਾਹ ਤੇ ਮਿਲਾਪੜੇ ਸੁਭਾ ਕਰਕੇ ਬਹੁਤ ਸਾਰੇ ਲੋਕ ਆਪ ਦੇ ਧਰਮ ਵਿਚ ਆਏ।” ਸ੍ਰੀ ਗੁਰੂ ਅਮਰਦਾਸ ਜੀ ਨੇ ਜੀਵ ਨੂੰ ਸਤਿਗੁਰੂ ਦਾ ਉਪਦੇਸ਼ ਸੁਣਨ ਅਤੇ ‘ਸਦਾ ਸਚੁ ਸਮਾਲੇ’ ਭਾਵ ਸੱਚੇ ਨਾਮ ਦੀ ਅਰਾਧਨਾ ਕਰਨ ਦਾ ਉਪਦੇਸ਼ ਦਿੱਤਾ ਹੈ। ਮਨ ਦੇ ਨਾਲ ਹੀ ਗੁਰੂ ਸਾਹਿਬ ਨੇ ਤਨ ਦੀ ਮਹਾਨਤਾ ਨੂੰ ਵੀ ਬਿਆਨ ਕੀਤਾ ਹੈ। ਗੁਰੂ ਸਾਹਿਬ ਸਰੀਰ ਦਾ ਆਧਾਰ ਹਰਿ ਜੋਤਿ ਨੂੰ ਦੱਸਦੇ ਹਨ:

ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥ (ਅੰਗ ੯੨੧)

ਗੋਇੰਦਵਾਲ ਸਾਹਿਬ ਸਿੱਖ ਧਰਮ ਦੇ ਪ੍ਰਚਾਰ ਦਾ ਪ੍ਰਸਿੱਧ ਕੇਂਦਰ ਬਣ ਜਾਣ ਪਿੱਛੋਂ ਦੂਰਦਰਸ਼ੀ ਗੁਰੂ ਸਾਹਿਬ ਨੇ ਮਾਝੇ ਦੇ ਇਲਾਕੇ ਵਿਚ ਇੱਕ ਹੋਰ ਧਾਰਮਿਕ ਕੇਂਦਰ ਬਣਾਉਣ ਦੇ ਆਸ਼ੇ ਨਾਲ ਯੋਗ ਸਥਾਨ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਲਦੀ ਹੀ ਉਨ੍ਹਾਂ ਨੇ ਨੇੜੇ ਦੇ ਪਿੰਡਾਂ ਗੁੰਮਟਾਲਾ, ਤੁੰਗ, ਸੁਲਤਾਨਵਿੰਡ ਤੇ ਗਿਲਵਾਲੀ ਦੇ ਪੈਂਚ ਸਦਵਾ ਕੇ ਉਨ੍ਹਾਂ ਸਾਹਮਣੇ ਮੋੜ੍ਹੀ ਗਡਵਾਈ ਤੇ ਅਬਾਦ ਹੋਣ ਵਾਲੇ ਨਵੇਂ ਪਿੰਡ ਦਾ ਨਾਮ ‘ਗੁਰੂ-ਚੱਕ’ ਰੱਖਿਆ। ਇਸ ਦੀ ਉਸਾਰੀ ਦਾ ਕੰਮ ਭਾਈ ਜੇਠਾ ਜੀ (ਸ੍ਰੀ ਗੁਰੂ ਰਾਮਦਾਸ ਜੀ) ਨੂੰ ਸੌਂਪ ਦਿੱਤਾ ਅਤੇ ਉਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਹਦਾਇਤ ਕਰ ਦਿੱਤੀ ਸੀ ਕਿ ਆਪਣਾ ਟਿਕਾਣਾ ‘ਗੁਰੂ ਕੇ ਚੱਕ’ ਹੀ ਕਰ ਲੈਣ। ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ‘ਗੁਰੂ ਕਾ ਚੱਕ’ ਪਹਿਲਾਂ ਰਾਮਦਾਸਪੁਰਾ ਤੇ ਫਿਰ ਸ੍ਰੀ ਅੰਮ੍ਰਿਤਸਰ ਦੇ ਰੂਪ ਵਿਚ ਸਿੱਖੀ ਦਾ ਕੇਂਦਰੀ ਸਥਾਨ ਬਣ ਗਿਆ। ਜਿਸ ਨੇ ਆਉਣ ਵਾਲੇ ਸਿੱਖ ਇਤਿਹਾਸ ਵਿਚ ਸ਼ਾਨਦਾਰ ਭੂਮਿਕਾ ਨਿਭਾਈ।

ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਜਾਰੀ ਕੀਤੀ ਸੰਗਤ ਦੀ ਸੰਸਥਾ ਦਾ ਵੀ ਵਿਕਾਸ ਕੀਤਾ। ਸੰਗਤ ਸੰਸਥਾ ਵਿੱਚੋਂ ਭੇਦ ਭਾਵ ਮਿਟਾਉਣ ਲਈ ਆਪ ਜੀ ਨੇ ਸੰਗਤ ਸੰਸਥਾ ਦੇ ਨਾਲ-ਨਾਲ “ਲੰਗਰ” ਮਰਯਾਦਾ ਨੂੰ ਵੀ ਹੋਰ ਮਜ਼ਬੂਤ ਕੀਤਾ। ਬੇਸ਼ੱਕ ਲੰਗਰ ਦੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋ ਗਈ ਸੀ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਵੀ ਬੜੀ ਮਿਹਨਤ ਅਤੇ ਵਫਾਦਾਰੀ ਨਾਲ ਇਸ ਪ੍ਰਥਾ ਨੂੰ ਮਜ਼ਬੂਤ ਕਰਨ ਵਿਚ ਜੁਟੇ ਰਹੇ ਸਨ। ਪਰ ਫਿਰ ਵੀ ਕਿਸੇ ਪਾਬੰਦੀ ਦੇ ਨਾ ਹੋਣ ਕਾਰਨ ਕਈ ਜਾਤ ਅਭਿਮਾਨੀ ਜਗਿਆਸੂ ਗੁਰੂ ਸਾਹਿਬ ਦੇ ਬਚਨ ਸੁਣਨ ਤਾਂ ਆ ਜਾਇਆ ਕਰਦੇ ਸਨ। ਪਰ ਅਖੌਤੀ ਨੀਵੀਂ ਜਾਤ ਵਾਲਿਆਂ ਨਾਲ ਬੈਠ ਕੇ ਲੰਗਰ ਛਕਣਾ ਪਸੰਦ ਨਹੀਂ ਸਨ ਕਰਦੇ।

ਸ੍ਰੀ ਗੁਰੂ ਅਮਰਦਾਸ ਜੀ ਨੇ ਆਪਸੀ ਵਿਤਕਰਿਆਂ ਨੂੰ ਮਿਟਾ ਕੇ ਸਮਾਨਤਾ ਲਿਆਉਣ ਲਈ ਹੁਕਮ ਜਾਰੀ ਕਰ ਦਿੱਤਾ ਕਿ ਜੋ ਕੋਈ ਵੀ ਸਾਡੇ ਦਰਸ਼ਨ ਕਰਨ ਆਵੇ ਪਹਿਲਾਂ ਲੰਗਰ ਵਿੱਚੋਂ ਪ੍ਰਸ਼ਾਦਾ ਛਕੇ ਅਤੇ ਫਿਰ ਸੰਗਤ ਵਿਚ ਹਾਜਰ ਹੋ ਕੇ ਉਪਦੇਸ਼ ਸੁਣੇ। ਮਾਨਵ ਜਾਤੀ ਨੂੰ ਅਧਿਆਤਮਿਕ, ਸਮਾਜਿਕ ਤੇ ਰਾਜਨੀਤਿਕ ਦ੍ਰਿਸ਼ਟੀ ਤੋਂ ਬਰਾਬਰ ਰੱਖਣ ਵਾਸਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤ ਤੇ ਪੰਗਤ ਵਰਗੀਆਂ ਸੰਸਥਾਵਾਂ ਨੂੰ ਸੁਚੇਤ ਤੌਰ ’ਤੇ ਮਰਯਾਦਾ ਬੱਧ ਕੀਤਾ। ਡਾ. (ਛਾਬੜਾ) ਦੇ ਸ਼ਬਦਾਂ ਅਨੁਸਾਰ “ਲੰਗਰ ਦੀ ਮਰਯਾਦਾ ਨੇ ਲੋਕਾਂ ਨੂੰ ਸਮਾਜਿਕ ਵਿਤਕਰੇ ਮਿਟਾ ਕੇ ਇਕ ਦੂਜੇ ਪ੍ਰਤੀ ਪਿਆਰ ਤੇ ਭਰਾਤਰੀ ਭਾਵਨਾ ਪੈਦਾ ਕਰਨ ਵਿਚ ਕਾਫੀ ਮਦਦ ਕੀਤੀ”। ਮੁਗ਼ਲ ਬਾਦਸ਼ਾਹ ਅਕਬਰ ਜਦੋਂ ਗੁਰੂ ਸਾਹਿਬ ਨੂੰ ਮਿਲਣ ਆਇਆ ਤਾਂ ਉਸ ਨੇ ਵੀ ਗੁਰੂ ਜੀ ਦੇ ਹੁਕਮ ਨੂੰ ਮੰਨਦਿਆਂ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਫਿਰ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਇਸ ਪ੍ਰਕਾਰ ਗੁਰੂ ਸਾਹਿਬ ਨੇ ‘ਪਹਿਲੇ ਪੰਗਤ ਪਾਛੇ ਸੰਗਤ’ ਦੀ ਮਰਯਾਦਾ ਸਥਾਪਿਤ ਕੀਤੀ।

ਸ੍ਰੀ ਗੁਰੂ ਅਮਰਦਾਸ ਜੀ ਨੇ ਜਾਤ ਤੇ ਮਾਇਆ-ਅਭਿਮਾਨ ਨੂੰ ਸਿਧਾਂਤਕ ਤੌਰ ’ਤੇ ਵੀ ਨੀਵਾਂ ਦਿਖਾਇਆ ਤੇ ਸੰਗਤ-ਪੰਗਤ ਸੰਸਥਾਵਾਂ ਸਿਰਜ ਕੇ ਅਮਲੀ ਰੂਪ ਵਿਚ ਵੀ ਪੂਰੀ ਦਲੇਰੀ ਨਾਲ ਨਿਖੇੜਿਆ।
ਜਾਤਿ ਕਾ ਗਰਬੁ ਨਾ ਕਰੀਅਹੁ ਕੋਈ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣ ਹੋਈ॥
ਜਾਤਿ ਕਾ ਗਰਬੁ ਨਾ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ (ਅੰਗ ੧੧੨੭)
ਸ੍ਰੀ ਗੁਰੂ ਅਮਰਦਾਸ ਜੀ ਦੀ ਗੁਰਿਆਈ ਦਾ ਸਮਾਂ ਸਿੱਖ ਲਹਿਰ ਦੇ ਵਿਕਾਸ ਵਿਚ ਇਕ ਮਹੱਤਵਪੂਰਨ ਮੋੜ ਸਾਬਤ ਹੋਇਆ।ਸ੍ਰੀ ਗੁਰੂ ਅਮਰਦਾਸ ਜੀ ਨੇ ਵੱਖੋ ਵੱਖਰੇ ਸੰਗਠਨਾਤਮਿਕ ਕੰਮਾਂ ਤੋਂ ਇਲਾਵਾ ਉਸ ਸਮੇਂ ਦੇ ਸਮਾਜ ਵਿਚ ਆਈਆਂ ਕੁਰੀਤੀਆਂ ਦਾ ਖੰਡਨ ਕੀਤਾ।

ਸ੍ਰੀ ਗੁਰੂ ਅਮਰਦਾਸ ਜੀ ਨੇ ਜਿੱਥੇ ‘ਸਤੀ’ ਰਸਮ ਵਿਰੁੱਧ ਆਪਣੀ ਅਵਾਜ਼ ਬੁਲੰਦ ਕੀਤੀ, ਉੱਥੇ ਉਨ੍ਹਾਂ ਨੇ ਆਦਰਸ਼ ਪਤਨੀ ਦੇ ਲੱਛਣ ਦੱਸ ਕੇ ਸਪਸ਼ਟ ਕਰ ਦਿੱਤਾ ਕਿ ਸਤੀ ਉਹ ਨਹੀਂ; ਜਿਹੜੀ ਚਿਤਾ ਉੱਤੇ ਜਲ ਕੇ ਸੜ੍ਹ ਮੋਏ, ਬਲਕਿ ਸਤੀ ਤਾਂ ਉਹ ਹੈ, ਜੋ ਆਪਣੇ ਪਤੀ ਦੇ ਵਿਯੋਗ ਵਿਚ ਪ੍ਰਾਣ ਤਿਆਗ ਦੇਵੇ। ਗੁਰੂ ਸਾਹਿਬ ਨੇ ਸਤੀ ਦੀ ਮਹਾਨਤਾ ਨੂੰ ਇਉਂ ਦਰਸਾਇਆ ਹੈ:
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ॥
ਨਾਨਕ ਸਤੀਆ ਜਾਣੀਅਨ੍‍ ਜਿ ਬਿਰਹੇ ਚੋਟ ਮਰੰਨਿੑ॥ (ਅੰਗ ੭੮੭)

ਪੇਨ ਦੇ ਕਥਨ ਅਨੁਸਾਰ, “ਸ੍ਰੀ ਗੁਰੂ ਅਮਰਦਾਸ ਜੀ ਨੂੰ ਮੁੱਖ ਰੂਪ ਵਿਚ ਸਤੀ ਪ੍ਰਥਾ ਦੇ ਵਿਰੁੱਧ ਉਤਸ਼ਾਹ ਪੂਰਵਕ ਪ੍ਰਚਾਰ ਕਰਨ ਲਈ ਯਾਦ ਕੀਤਾ ਜਾਂਦਾ ਹੈ”। ਸ੍ਰੀ ਗੁਰੂ ਅਮਰਦਾਸ ਜੀ ਨੇ ਸਮਾਜ ਵਿਚ ਪ੍ਰਚਲਿਤ ਪਰਦਾ ਪ੍ਰਥਾ ਨੂੰ ਸਮਾਪਤ ਕੀਤਾ। ਗੁਰੂ ਜੀ ਨੇ ਸੰਗਤ ਵਿਚ ਆਉਣ ਵਾਲੀਆਂ ਔਰਤਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਪਰਦਾ ਨਾ ਕਰਨ ਕਿਉਂਕਿ ਇਹ ਪ੍ਰਥਾ ਇਸਤਰੀ ਜਾਤੀ ਦੇ ਮਾਨਸਿਕ, ਬੌਧਿਕ ਵਿਕਾਸ ਵਿਚ ਰੁਕਾਵਟ ਪਾਉਂਦੀ ਹੈ।



Share On Whatsapp

Leave a comment


ਗੁਰੂ ਰਾਮਦਾਸ ਪਾਤਸ਼ਾਹ ਨੇ 24 ਸਤੰਬਰ 1535 (25 ਅੱਸੂ 1591) ਨੂੰ ਪਿਤਾ ਸ੍ਰੀ ਹਰੀਦਾਸ ਜੀ ਤੇ ਮਾਤਾ ਦਯਾ ਕੌਰ (ਬੀਬੀ ਅਨੂਪੀ) ਜੀ ਦੇ ਗ੍ਰਹਿ ਚੂਨਾ ਮੰਡੀ, ਲਾਹੌਰ ਪਾਕਿਸਤਾਨ ਵਿਚ ਅਵਤਾਰ ਧਾਰਿਆ। ਆਪ ਦੇ ਦਾਦਾ ਜੀ ਦਾ ਨਾਂ ਬਾਬਾ ਠਾਕੁਰ ਦਾਸ ਸੀ। ਆਪ ਦੇ ਪਿਤਾ ਹਰੀਦਾਸ ਜੀ ਦੁਕਾਨਦਾਰੀ ਕਰਦੇ ਸਨ। ਆਪ ਦਾ ਬਚਪਨ ਦਾ ਨਾਂ ‘ਜੇਠਾ’ ਸੀ। ਭਾਈ ਹਰਿਦਿਆਲ ਜੀ ਰਾਮਦਾਸੀ ਜੀ ਆਪ ਦੇ ਛੋਟੇ ਭਾਈ ਅਤੇ ਭੈਣ ਸਨ। ਆਪ ਦੀ ਮਾਤਾ ਦਯਾ ਕੌਰ (ਬੀਬੀ ਅਨੂਪੀ) ਜੀ ਨੇਕ ਦਿਲ ਇਸਤਰੀ ਸੀ। 1541 ਨੂੰ ਆਪ ਦੇ ਮਾਤਾ ਜੀ ਰੱਬ ਨੂੰ ਪਿਆਰੇ ਹੋ ਗਏ। ਕੁਝ ਮਹੀਨਿਆਂ ਬਾਅਦ ਆਪ ਦੇ ਪਿਤਾ ਜੀ ਵੀ ਅਕਾਲ ਪੁਰਖ ਦੇ ਚਰਨਾਂ ’ਚ ਜਾ ਬਿਰਾਜੇ। ਉਸ ਸਮੇਂ ਆਪ ਦੀ ਉਮਰ ਸੱਤ ਸਾਲ ਸੀ। ਆਪ ਦੀ ਨਾਨੀ ਆਪ ਬੱਚਿਆਂ ਨੂੰ ਪਿੰਡ ਬਾਸਰਕੇ ਗਿੱਲਾਂ ਲੈ ਆਈ।
ਹੁਤੇ ਨਾਨਕੇ ਬਾਸਰ ਗਾਮੂੰ।
ਨਾਨੀ ਲੈ ਗਈ ਨਿਜ ਧਾਮੂੰ।
ਆਪ ਦੀ ਨਾਨੀ ਬਹੁਤ ਬਿਰਧ ਸੀ, ਜਿਸ ਕਾਰਨ ਆਪ ਨੂੰ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਘੁੰਗਣੀਆਂ ਵੇਚਣ ਦਾ ਕੰਮ ਵੀ ਕਰਨਾ ਪਿਆ। 1546 ਵਿਚ ਭਾਈ ਜੇਠਾ ਜੀ ਗੋਇੰਦਵਾਲ ਸਾਹਿਬ ਆ ਗਏ। ਇਥੇ ਆਪ ਲੰਗਰ ਦੀ ਸੇਵਾ ਕਰਦੇ ਪਰ ਆਪਣਾ ਨਿਰਬਾਹ ਘੁੰਗਣੀਆ ਵੇਚ ਕੇ ਹੀ ਕਰਦੇ। ਆਪ 12 ਸਾਲ ਗੁਰੂ ਘਰ ਦੀ ਸੇਵਾ ਕਰਦੇ ਰਹੇ। ਗੁਰੂ ਜੀ ਨੇ ਆਪ ਦੀ ਨੇਕ ਨੀਤੀ, ਸੇਵਾ-ਭਾਵ, ਨਿਰਮਾਣਤਾ ਤੇ ਸੁਭਾਅ ਨੂੰ ਨੇੜਿਉਂ ਤੱਕਿਆ ਤੇ ਆਪ ਤੋਂ ਬਹੁਤ ਖ਼ੁਸ਼ ਹੋਏ। 1552 ਵਿਚ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਅਮਰਦਾਸ ਜੀ ਨੂੂੰ ਸੌਂਪ ਕੇ ਗੁਰੂ ਅਮਰਦਾਸ ਬਣਾ ਦਿੱਤਾ। ਗੁਰੂ ਅਮਰਦਾਸ ਜੀ ਦੀ ਛੋਟੀ ਬੇਟੀ ਬੀਬੀ ਭਾਨੀ ਜੀ ਲਈ ਜਦ ਵਰ ਲੱਭਣ ਦੀ ਗੱਲ ਚੱਲੀ ਤਾਂ ਗੁਰੂ ਸਾਹਿਬ ਨੇ ਆਪਣੀ ਪਤਨੀ ਬੀਬੀ ਮਨਸਾ ਦੇਵੀ ਜੀ ਨੂੰ ਪੁੱਛਿਆ ਕਿ ਕਿਹੋ ਜਿਹਾ ਵਰ ਹੋਣਾ ਚਾਹੀਦਾ ਹੈ? ਉਸ ਸਮੇਂ ਭਾਈ ਜੇਠਾ ਜੀ ਘੰੁਗਣੀਆਂ ਵੇਚ ਰਹੇ ਸਨ। ਬੀਬੀ ਜੀ ਨੇ ਭਾਈ ਜੇਠਾ ਜੀ ਵੱਲ ਵੇਖ ਕੇ ਕਿਹਾ ਕਿ ਐਸਾ ਵਰ ਹੋਣਾ ਚਾਹੀਦਾ ਹੈ। ਗੁਰੂ ਅਮਰਦਾਸ ਦਾਸ ਜੀ ਬੋਲੇ ਕਿ ਐਸਾ ਵਰ ਤਾਂ ਫਿਰ ਇਹੋ ਹੀ ਹੋ ਸਕਦਾ ਹੈ। ਭਾਈ ਜੇਠਾ ਜੀ ਦੀ ਮੰਗਣੀ ਬੀਬੀ ਭਾਨੀ ਜੀ ਨਾਲ ਕਰ ਦਿੱਤੀ ਗਈ। ਦਸੰਬਰ 1552 ਵਿਚ ਆਪ ਦਾ ਵਿਆਹ ਬੀਬੀ ਭਾਨੀ ਜੀ ਨਾਲ ਹੋਇਆ। ਬੀਬੀ ਭਾਨੀ ਜੀ ਚਾਰ ਭੈਣ ਭਰਾਵਾਂ ’ਚੋਂ ਸਭ ਤੋਂ ਛੋਟੇ ਸਨ। ਆਪ ਤੋਂ ਵੱਡੀ ਬੀਬੀ ਦਾਨੀ ਜੀ ਦੀ ਸ਼ਾਦੀ ਭਾਈ ਰਾਮਾ ਜੀ ਨਾਲ ਹੋਈ। ਭਾਈ ਜੇਠਾ ਜੀ ਗੁਰੂ ਘਰ ਦੇ ਜਵਾਈ ਹੋਣ ਕਾਰਣ ਵੀ ਆਪ ਦੀ ਸਹਿਣਸ਼ੀਲਤਾ, ਨਿਰਮਾਣਤਾ ਤੇ ਸੇਵਾ-ਭਾਵਨਾ ’ਚ ਕੋਈ ਫ਼ਰਕ ਨਹÄ ਪਿਆ। ਆਪ ਦਿਨ ਰਾਤ ਬਾਉਲੀ ਦੀ ਸੇਵਾ ’ਚ ਜੁਟੇ ਰਹਿੰਦੇ ਤੇ ਗੁਰੂ ਘਰ ਦੇ ਲੰਗਰ ਦੀ ਸੇਵਾ, ਸੰਗਤਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਦੇ ਕਦੇ ਅੱਕੇ ਜਾਂ ਥੱਕੇ ਨਹੀ ਸਨ।
ਇਕ ਵਾਰੀ ਲਾਹੌਰ ਤੋਂ ਸੰਗਤ ਦਾ ਜਥਾ ਗੋਇੰਦਵਾਲ ਆ ਕੇ ਠਹਿਰਿਆ। ਜਥੇ ’ਚ ਭਾਈ ਜੇਠਾ ਜੀ ਦੀ ਬਰਾਦਰੀ ਦੇ ਲੋਕ ਵੀ ਸਨ। ਜਦੋ ਉਹ ਲੋਕ ਮਿਲੇ ਤਾਂ ਆਪ ਨੇ ਸਿਰ ’ਤੇ ਟੋਕਰੀ ਚੁੱਕੀ ਹੋਈ ਸੀ। ਉਨ੍ਹਾਂ ਨੇ ਬਹੁਤ ਬੁਰਾ ਮਨਾਇਆ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਇਹ ਮਿੱਟੀ ਗਾਰਾ ਨਹÄ ਇਹ ਤਾਂ ਵਡਿੱਤਣ ਦਾ ਕੇਸਰ ਹੈ, ਸਿਰ ਉੱਤੇ ਮੜਾਸਾ ਨਹÄ ਸਗੋਂ ਚਾਰ ਚੱਕ ਦੀ ਪਾਤਸ਼ਾਹੀ ਦਾ ਛਤਰ ਹੈ। ਇਕ ਵਾਰ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਕਿਹਾ ਕਿ ਜੇ ਰਾਮਦਾਸ ਗੁਜਰ ਜਾਣ ਤਾਂ ਤੂੰ ਕੀ ਕਰੇਗੀ? ਬੀਬੀ ਭਾਨੀ ਜੀ ਨੇ ਨਿਮਰਤਾ ਸਹਿਤ ਆਪਣੀ ਨੱਥ ਉਤਾਰ ਦਿੱਤੀ, ਜਿਸ ਦਾ ਭਾਵ ਸੀ ਕਿ ਜੋ ਰੱਬ ਦੀ ਰਜ਼ਾ ਹੋਏਗੀ ਮਨਜ਼ੂਰ ਹੋਏਗੀ। ਇਹ ਦੇਖ ਕੇ ਗੁਰਦੇਵ ਪਿਤਾ ਨੇ ਬੀਬੀ ਭਾਨੀ ਜੀ ਨੂੰ ਅਸ਼ੀਰਵਾਦ ਦਿੱਤਾ ਕਿ ਸਾਡੀ ਬਾਕੀ ਦੀ ਉਮਰ ਵੀ ਰਾਮਦਾਸ ਦੇ ਲੇਖੇ ਹੈ। ਇੰਨਾ ਕਹਿ ਕੇ ਆਪ ਬਾਉਲੀ ਵੱਲ ਚੱਲ ਪਏ। ਉਸ ਸਮੇਂ ਭਾਈ ਰਾਮਦਾਸ ਜੀ ਸਿਰ ਤੇ ਟੋਕਰੀ ਚੁੱਕੀ ਜਾ ਰਹੇ ਸਨ ਤਾਂ ਗੁਰੂ ਅਮਰਦਾਸ ਜੀ ਨੇ ਟੋਕਰੀ ਉਤਰਵਾ ਕੇ ਕਿਹਾ ਕਿ ਆਪ ਨੂੰ ਗੁਰਗੱਦੀ ਸੌਂਪਣ ਦਾ ਵਕਤ ਆ ਗਿਆ ਹੈ। ਆਪ ਜੀ ਨੇ ਕਿਹਾ ਕਿ ਹੇ! ਮੇਰੇ ਮਾਲਿਕ ਗੁਰਗੱਦੀ ਨਹÄ ਮੈਨੂੰ ਸੇਵਾ ਦਾ ਦਾਨ ਦਿਓ, ਗੱਦੀ ਮੋਹਰੀ ਜੀ ਨੂੰ ਦੇ ਦਿਓ। ਆਖ਼ਰੀ ਪ੍ਰੀਖਿਆ ਗੁਰੂ ਘਰ ਦੇ ਦੋਵਾਂ ਜਵਾਈਆਂ ਭਾਈ ਰਾਮਾ ਜੀ ਤੇ ਭਾਈ ਰਾਮਦਾਸ ਜੀ ਵਿਚ ਹੋਈ। ਗੁਰੂ ਅਮਰਦਾਸ ਜੀ ਨੇ ਭਾਈ ਰਾਮਾ ਜੀ ਤੇ ਭਾਈ ਰਾਮਦਾਸ ਜੀ ਨੂੰ ਥੜ੍ਹਾ ਬਣਾਉਣ ਲਈ ਕਿਹਾ। ਥੜ੍ਹ੍ਹਾ ਬਣ ਜਾਣ ’ਤੇ ਥੜ੍ਹਾ ਢਾਉਣ ਲਈ ਕਹਿ ਦਿੱਤਾ। ਚੌਥੀ ਵਾਰ ਥੜ੍ਹਾ ਬਣਾਉਣ ’ਤੇ ਭਾਈ ਰਾਮਾ ਜੀ ਖਿਝ ਗਏ। ਭਾਈ ਰਾਮਦਾਸ ਜੀ ਥੜ੍ਹਾ ਬਣਾ ਦਿੰਦੇ ਤੇ ਢਾਹ ਵੀ ਦਿੰਦੇ। ਸੱਤਵੀਂ ਵਾਰ ਥੜ੍ਹਾ ਬਣਾਉਣ ’ਤੇ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਅੱਛਾ ਨਹੀ ਬਣਾਇਆ ਤਾਂ ਭਾਈ ਜੇਠਾ ਜੀ ਨੇ ਗੁਰੂ ਜੀ ਦੇ ਚਰਨ ਪਕੜ ਲਏ ਤੇ ਕਿਹਾ ਕਿ ਮੈਂ ਭੁੱਲਣਹਾਰ ਹਾਂ, ਤੁਸੀ ਕਿ੍ਰਪਾਲੂ ਹੋ। ਵਾਰ-ਵਾਰ ਭੁੱਲਾਂ ਬਖ਼ਸ਼ ਦਿੰਦੇ ਹੋ। ਗੁਰੂ ਜੀ ਨੇ ਸਭ ਨੂੰ ਕਿਹਾ ਕਿ ‘ਇਨ੍ਹਾਂ ਦੀ ਸੇਵਾ ਮੈਨੂੰ ਪਸੰਦ ਆਈ। ਇਹ ਸੱਚੇ ਪ੍ਰੇਮੀ ਹਨ। ਰਾਮ ਦਾਸ ਮਹਾਨ ਪੁਰਸ਼ ਹੈ, ਇਸ ਸਦਕਾ ਕਿਤਨੇ ਹੀ ਤਰ ਜਾਣਗੇ।’
ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੋਇੰਦਵਾਲ ਸਾਹਿਬ ਵਿਖੇ ਆਪ ਨੂੰ ਗੁਰਿਆਈ ਸੌਂਪੀ। 1581 ਨੂੰ ਆਪ ਗੁਰਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਕੇ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ।



Share On Whatsapp

Leave a comment


ਅੰਗ : 704
ਜੈਤਸਰੀ ਮਹਲਾ ੫ ਘਰੁ ੨ ਛੰਤ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥ ਛੰਤੁ ॥ ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥ ਕੇਤੇ ਗਨਉ ਅਸੰਖ ਅਵਗਣ ਮੇਰਿਆ ॥ ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ॥ ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥
ਅਰਥ: ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ (ਛੰਦ)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਲੋਕੁ। ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ (ਸਰਨ ਆਏ ਦੀ) ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ। ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ।੧। ਛੰਤੁ। ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ। ਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ। ਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ। ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ। ਅਸੀਂ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ। ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ ॥੧॥



Share On Whatsapp

View All 4 Comments
Harwinder Singh : waheguru ji
ਜਸਕਰਨ ਸਿੰਘ : ਵਾਹਿਗੁਰੂ ਜੀ




  ‹ Prev Page Next Page ›