ਅੰਗ : 702
ਜੈਤਸਰੀ ਮਹਲਾ ੫ ॥ ਆਏ ਅਨਿਕ ਜਨਮ ਭ੍ਰਮਿ ਸਰਣੀ ॥ ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥ ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥ ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥ ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥
ਅਰਥ: ਹੇ ਪ੍ਰਭੂ! ਅਸੀਂ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ। ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ।੧।ਰਹਾਉ। ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤਿ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ।੧। ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ- ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ। ਹੇ ਨਾਨਕ! ਪਰਮਾਤਮਾ ਦੇ ਦਰਸਨ ਨਾਲ ਹੀ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ ॥੨॥੮॥੧੨॥
“ ਕੀ ਕਿਹਾ ….. ਸਿੱਖ – ਗੁਰੂ ਬਲੋਲ ਪੁਰ ਆਇਆ ਸੀ ? ” ਬਲੋਲਪੁਰ ਦਾ ਫ਼ੌਜਦਾਰ ਜਿਹੜਾ ਪਿੰਡ ਦਾ ਮਾਲਕ ਤੇ ਚੌਧਰੀ ਸੀ — ਬੜੀ ਹੈਰਾਨੀ ਨਾਲ ਬੋਲਿਆ , ਜਦੋਂ ਉਸ ਦੇ ਇਕ ਨਫ਼ਰ ਨੇ ਆ ਸੁਨੇਹਾ ਦਿੱਤਾ । ਉਸ ਵੇਲੇ ਦਲਾਵਰ ਖ਼ਾਨ ਫ਼ੌਜਦਾਰ ਸੁੱਤਾ ਉੱਠਿਆ ਸੀ । ਉਠਦੇ ਨੂੰ ਸੁਨੇਹਾ ਮਿਲਿਆ । “ ਪਰ ਤੈਨੂੰ ਦੱਸਿਆ ਕਿਸ ? ” “ ਕਰੀਮਾ ਗੱਲ ਕਰਦਾ ਸੀ । ” “ ਸੱਦ ਕਰੀਮੇ ਨੂੰ । ” ਨਫ਼ਰ ਚਲਿਆ ਗਿਆ । ਦਲਾਵਰ ਖ਼ਾਨ ਦੀ ਸੁਸਤੀ ਦੂਰ ਹੋ ਗਈ । ਉਸ ਨੇ ਜਿਹੜੀ ਰਾਤ ਪੀਤੀ ਸੀ , ਉਸ ਦਾ ਅਸਰ ਵੀ ਨਾ ਰਿਹਾ । ਗੁੱਸਾ ਤੇ ਹੈਰਾਨੀ ਉਸ ਦੇ ਦਿਲ – ਦਿਮਾਗ਼ ਉੱਤੇ ਗਰਮੀ ਬਣ ਕੇ ਛਾ ਗਈ । ਨਫ਼ਰ ਕਰੀਮ ਦੀਨ ਨੂੰ ਫੜ ਕੇ ਲੈ ਆਇਆ । ਕਰੀਮ ਮੁਸਲਮਾਨ ਜਾਤ ਦਾ ਤੇਲੀ ਸੀ । ਉਹ ਡਰਦਾ ਡਰਦਾ ਆਇਆ ਤੇ ਹੱਥ ਜੋੜ ਕੇ ਖਲੋ ਗਿਆ । “ ਓਏ ! ਕਰੀਮੇ ਦੇ ਪੁੱਤਰ ! ਤੈਨੂੰ ਕਿਵੇਂ ਪਤਾ ਸਿੱਖਾਂ ਦਾ ਗੁਰੂ ਆਇਆ ਬਲੋਲਪੁਰ ? ” ‘ ਹਜ਼ੂਰ ਮਾਈ ਬਾਪ ” ਕਰੀਮਾ ਕੰਬ ਗਿਆ । ਸ਼ਰਾਬ ਦੀ ਟੋਟ ਨਾਲ ਲਾਲ ਅੱਖਾਂ ਡਰਾਉਣੀਆਂ ਸਨ ਫ਼ੌਜਦਾਰ ਦੀਆਂ । ਭਵਾਂ ਚੜ੍ਹੀਆਂ ਹੋਈਆਂ ਤੇ ਮੱਥੇ ਉੱਤੇ ਵੱਟ । ਮਾਈ ਬਾਪ ਦੇ ਪੁੱਤਰ ….. ਛੇਤੀ ਦੱਸ । ” “ ਮੈਂ ਕੀ ਦੱਸਾਂ ? ( ਦੱਸ ਤੈਨੂੰ ਕਿਸ ਦੱਸਿਆ ? ” “ ਤੇਜੂ ਮਿਸ਼ਰ ਮੇਰੇ ਗੁਆਂਢ ਰਹਿੰਦਾ ਹੈ । ਉਹ ਆਪਣੀ ਘਰ ਵਾਲੀ ਨਾਲ ਗੱਲ ਕਰ ਰਿਹਾ ਸੀ , ਉਹ ਰਤਾ ਬੋਲੀ ਹੈ , ਉੱਚੀ ਬੋਲਦਾ ਸੀ । ” “ ਕੀ ਆਖਦਾ ਸੀ ?? “ ਉਹ ਆਖਦਾ ਸੀ ਮੈਂ ਤੜਕੇ ਗਿਆ ਤਾਂ ਸਿੱਖਾਂ ਦਾ ਗੁਰੂ ਪੂਰਨ ਮਸੰਦ ਦਾ ਘਰ ਲੱਭਦਾ ਸੀ । ਮੈਂ ਉਸ ਨੂੰ ਉਸ ਦੇ ਘਰ ਛੱਡ ਆਇਆ । ” “ ਹੂੰ … ਹੁਣੇ ਤੇਜੂ ਤੇ ਪੂਰਨ ਨੂੰ ਸੱਦੋ । ਕਾਫ਼ਰ ਉਪਰੋਂ ਗੱਲਾਂ ਕੀ ਕਰਦੇ ਤੇ ਵਿਚੋਂ ਕੀ । ਸੱਦੋ ਮੈਂ ਹੁਣੇ ਪਤਾ ਕਰਦਾ ਹਾਂ । ਵਾਹ ਦਾਤਾ ! ਤੇਰੇ ਖੇਲ ! ਕੀ ਕੀ ਕੌਤਕ ਰਚੇ ਜਾਂਦੇ ਹਨ । ” ਤੇਜੂ ਮਿਸ਼ਰ ਨੂੰ ਸੁਨੇਹਾ ਮਿਲਿਆ । ਉਹ ਹਉਕੇ ਲੈਂਦਾ , ਕੰਬਦਾ ਤੇ ਮੁੜ ਮੁੜ ਘਰ ਵੱਲ ਦੇਖਦਾ ਹੋਇਆ ਦਿਲਾਵਰ ਖ਼ਾਨ ਦੇ ਮਹਿਲ ਵੱਲ ਗਿਆ । ਉਸ ਨੂੰ ਜਿਵੇਂ ਆਸ ਹੋ ਗਈ ਸੀ ਕਿ ਉਹ ਜੀਊਂਦਾ ਮੁੜ ਘਰ ਨਹੀਂ ਆਵੇਗਾ । ਉਸ ਦੀ ਪੰਡਤਾਣੀ ਤਾਂ ਗਸ਼ ਖਾ ਕੇ ਧਰਤੀ ‘ ਤੇ ਡਿੱਗ ਪਈ । “ ਮੈਂ ….. ਜੀ ਮੈਨੂੰ ਮੁਆਫ਼ ਕੀਤਾ ਜਾਏ । ਮੇਰਾ ਕੋਈ ਕਸੂਰ ਨਹੀਂ । ” ਤੇਜੂ ਮਿਸ਼ਰ ਦੂਰੋਂ ਹੀ ਰੌਲਾ ਪਾਉਂਦਾ ਹੋਇਆ ਫ਼ੌਜਦਾਰ ਦੇ ਪੈਰਾਂ ਉੱਤੇ ਜਾ ਡਿੱਗਾ । ਰੋਣ ਲੱਗ ਪਿਆ , ਰੋਂਦਾ ਨਾ ਤਾਂ ਕਰਦਾ ਵੀ ਕੀ ? ਉਹ ਜਾਣਦਾ ਸੀ ਕਿ ਦਿਲਾਵਰ ਖ਼ਾਨ ਜਦੋਂ ਗ਼ੁੱਸੇ ਵਿਚ ਆਉਂਦਾ , ਤਦੋਂ ਕਿਸੇ ਦੀਦ ਮੁਰੀਦ ਦਾ ਨਾ ਬਣਦਾ । ਉਸ ਨੂੰ ਮਨਾਉਣ ਵਾਲਾ ਵੀ ਕੋਈ ਨਹੀਂ ਸੀ । ‘ ‘ ਸੱਚ ਦੱਸੋਂ ਤਾਂ ਬਚ ਜਾਏਂਗਾ । ” ਫ਼ੌਜਦਾਰ ਨੇ ਅੱਗੋਂ ਉੱਤਰ ਦਿੱਤਾ । “ ਸੱਚ ਇਹ ਹੈ । ” ਤੇਜੂ ਮਿਸ਼ਰ ਕੁਝ ਹੌਂਸਲੇ ਨਾਲ ਬੋਲਿਆ । ਪਰ ਫ਼ੌਜਦਾਰ ਦੀਆਂ ਅੱਖਾਂ ਤੋਂ ਉਸ ਨੂੰ ਡਰ ਲੱਗਦਾ ਸੀ । ਉਸ ਨੇ ਸਾਰੀ ਗੱਲ ਦੱਸ ਦਿੱਤੀ , “ ਹਨੇਰੇ ਵਿਚ ਪਤਾ ਨਹੀਂ ਲੱਗਾ , ਜਦੋਂ ਮੁੜਿਆ ਤਾਂ ਜੀਉਣੇ ਨੇ ਦੱਸਿਆ , ਇਹ ਸਿੱਖਾਂ ਦਾ ਅਨੰਦਪੁਰ ਵਾਲਾ ਗੁਰੂ ਸੀ । ਤੇਜੂ ਮਿਸ਼ਰ ਨੇਕ ਬੰਦਾ ਸੀ , ਉਸ ਨੇ ਗੁਰੂ ਜੀ ਨੂੰ ਰਾਹ ਦੱਸਿਆ , ਗੁਰੂ । ਮਹਾਰਾਜ ਦੀ ਕ੍ਰਿਪਾ ਉਸ ਦੇ ਨਾਲ ਰਹੀ , ਚੰਡਾਲ ਰੂਪ ਦਿਲਾਵਰ ਖ਼ਾਨ ਨੇ ਮਿਸ਼ਰ ਨੂੰ ਕੁਝ ਨਾ ਆਖਿਆ ਤੇ ਬਿਠਾ ਲਿਆ । ਕਰੀਮਾ ਵੀ ਉਹਦੇ ਕੋਲ ਬੈਠ ਗਿਆ । ਪੂਰਨ ਮਸੰਦ ਆਇਆ । ਸਿੱਖਾਂ ਸੇਵਕਾਂ ਦੇ ਘਰੋਂ ਖਾ ਖਾ ਕੇ ਉਹ ਫਿੱਟਿਆ ਸੀ , ਦੇਹ ਇਕ ‘ ਮਹੰਤ ’ ਵਾਂਗ ਭਾਰੀ ਸੀ । ਉਹ ਜਦੋਂ ਦੀਵਾਨ ਖ਼ਾਨੇ ਵਿਚ ਗਿਆ ਤਾਂ ਉਸ ਨੂੰ ਲਿਆਉਣ ਵਾਲਿਆਂ ਨੇ ਸਹਿਜ ਸੁਭਾ…ਆਖ ਦਿੱਤਾ , “ ਇਸ ਨੇ ਆਪਣੇ ਨੌਕਰ ਜੀਊਣੇ ਨੂੰ ਅੱਗੇ ਪਿੱਛੇ ਕਰ ਦਿੱਤਾ ਹੈ । ” ਮਸੰਦ ਨੂੰ ਲੈਣੇ ਦੇ ਦੇਣੇ ਪੈ ਗਏ । ਫ਼ੌਜਦਾਰ ਨੇ ਪੁੱਛ ਕੀਤੀ “ ਤੇਰੇ ਘਰ ਵਿਚ ਅਨੰਦਪੁਰ ਵਾਲਾ ਗੁਰੂ ਆਇਆ ? ” “ ਜੀ ਆਇਆ ਸੀ । ਪਰ ਮੈਨੂੰ ਕੋਈ ਨਹੀਂ ਪਤਾ । ਨੌਕਰ ਨੇ ਬਿਠਾਲ ਲਿਆ , ਮੈਂ ਤਾਂ ਸੁੱਤਾ ਸਾਂ । ” “ ਜਾਗਿਆ ਕਿਵੇਂ ? ‘ ‘ “ ਜੀਊਣੇ ਜਗਾਇਆ । ” “ ਕੀ ਆਖਿਆ ਅਨੰਦਪੁਰ ਵਾਲਾ ਗੁਰੂ ਆਇਆ ਹੈ । ਉਸ ਦੇ ਦੋ ਵੱਡੇ ਪੁੱਤਰ ਮਰ ( ਸ਼ਹੀਦ ) ਹੋ ਗਏ ਤੇ ਨਾਲ ਕੋਈ ਨਹੀਂ । ” “ ਤੂੰ ਕੀ ਆਖਿਆ ? ‘ ‘ “ ਮੈਂ ਆਖਿਆ , ਮੈਂ ਘਰ ਨਹੀਂ ਰਹਿਣ ਦੇਣਾ । ” ਫਿਰ ? ” “ ਉਹ ਚਲਿਆ ਗਿਆ ਹੇਠਾਂ ਤੇ ਗੁਰੂ ਵੀ ਖਿਸਕ ਗਿਆ । ” “ ਓ ਸ਼ਿਛੀ , ਹਰੀਮੇ , ਕਰੀਮੇ , ਪਾਊ ਲੰਮਾ ….. ਇਸ ਮਸੰਦ ਨੂੰ ਮਾਰੋ ਜੁੱਤੀਆਂ । ਲੱਖਾਂ ਰੁਪਏ ਦਾ ਇਨਾਮ ਗੁਆ ਦਿੱਤਾ । ਜਾਣ ਕੇ ਨਠਾਇਆ , ਜੇ ਘਰ ਬਿਠਾ ਲੈਂਦਾ , ਖ਼ਬਰ ਦਿੰਦਾ ….. ਕੁੱਤਾ ਸੁਅਰ , ਇਹ ਜ਼ਰੂਰ ਇਸ ਨੇ ਕਿਤੇ ਲੁਕਾਇਆ ਹੈ । ਫੜੋ । ” ਗੁਰੂ ਕਿਆਂ ਦਾ ਨਾ ਰਿਹਾ । ਬੇਈਮਾਨੀ ਦਾ ਫਲ ਪੂਰਨ ਮਸੰਦ ਭੁਗਤਣ ਲੱਗਾ । ਦੇਹ ਭਾਰੀ ਸੀ , ਫ਼ੌਜਦਾਰ ਦੇ ਦੋ ਬੰਦਿਆਂ ਨੇ ਉਸ ਨੂੰ ਥੱਲੇ ਸੁੱਟ ਲਿਆ । ਫਾੜ ਫਾੜ ਜੁੱਤੀਆਂ ਪੈਣ ਲੱਗੀਆਂ । ਚੀਕਾਂ ਮਾਰਨ ਲੱਗਾ । ਮਾਰ ਪਈ : “ ਮੈਨੂੰ ਨਹੀਂ ਪਤਾ । ਮੈਂ ਨਹੀਂ ਉਹਨਾਂ ਨੂੰ ਬੁਲਾਇਆ । ਉਹ ਕਿਧਰ ਗਏ ਪਤਾ ਨਹੀਂ , ਜੀਉਣਾ ਵੀ ਚਲਿਆ ਗਿਆ । ਮੇਰਾ ਘਰ ਦੇਖ ਲੌ …..। ” “ ਤੂੰ ਘਰ ਰੱਖ ਕੇ ਇਤਲਾਹ ਕਿਉਂ ਨਾਂ ਦਿੱਤੀ ? ਫੜਾਇਆ ਕਿਉਂ ਨਹੀਂ ? “ਮੈਥੋਂ ਗ਼ਲਤੀ ਹੋਈ । ’ ’ “ ਗ਼ਲਤੀ ਨਹੀਂ , ਜਾਣ ਬੁਝ ਕੇ , ਲਾਓ ਤੌਣੀ । ” ਪੂਰਨ ਮਸੰਦ ਨੂੰ ਮੁੜ ਮਾਰ ਪੈਣੀ ਸ਼ੁਰੂ ਹੋ ਗਈ । ਉਸ ਨੂੰ ਕੁੱਟ ਕੁੱਟ ਕੇ ਉਸ ਦਾ ਭਾਰ ਹੌਲਾ ਕੀਤਾ ਗਿਆ । ਪੂਰਨ ਮਸੰਦ ਦੀ ਵਹੁਟੀ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਪਤੀ ਨੂੰ ਮਾਰ ਪੈ ਰਹੀ ਹੈ ਤਾਂ ਉਹ ਆਪਣੇ ਦੋਵੇਂ ਬੱਚੇ ਲੈ ਕੇ , ਗਹਿਣਾ ਤੇ ਨਕਦੀ ਜੋ ਚੁੱਕ ਸਕਦੀ ਸੀ , ਚੁੱਕ ਕੇ , ਕਿਸੇ ਦੇ ਘਰ ਜਾ ਲੁਕੀ । ਉਸ ਨੂੰ ਬੇ – ਪਤੀ ਹੋਣ ਦਾ ਡਰ ਸੀ । ਉਸ ਦੇਵੀ ਨੇ ਬੜੇ ਤਰਲੇ ਲਏ ਸਨ ਕਿ ਗੁਰੂ ਮਹਾਰਾਜ ਦਾ ਸੰਗ ਨਾ ਛੱਡਿਆ ਜਾਏ । ਜੇ ਗੁਰੂ ਮਹਾਰਾਜ ਆ ਵੀ ਗਏ ਸਨ ਤਾਂ ਆਸਰਾ ਦੇਣਾ ਚਾਹੀਦਾ ਸੀ । ਇਸ ਤੋਂ ਪਹਿਲਾਂ ਜਦੋਂ ਮਸੰਦ ਸਾੜੇ ਸਨ , ਤਦੋਂ ਪੂਰਨ ਦੀ ਵੀ ਵਾਰੀ ਆ ਗਈ ਸੀ , ਪਰ ਉਸ ਦੀ ਨੇਕ ਪਤਨੀ ਨੇ , ਮਾਤਾ ਗੁਜਰੀ ਜੀ ਪਾਸੋਂ ਖਿਮਾ ਮੰਗਵਾ ਦਿੱਤੀ ਸੀ , ਉਹ ਨੇਕ ਨੀਅਤ ਮਸੰਦ ਨਹੀਂ ਸੀ । ਭੀੜ ਬਣੀ ਤਾਂ ਚੋਰੀ ਨਾਲ ਨਿਕਲ ਆਇਆ । ਤੁਰਕਾਂ ਨਾਲ ਰਲ ਗਿਆ । ਦਿਲਾਵਰ ਖ਼ਾਨ ਨਾਲ ਉਠਣ ਬੈਠਣ ਬਣਾ ਲਿਆ । ਪਰ ਹਾਕਮ ਕਦੀ ਕਿਸੇ ਦਾ ਮਿਤ ਨਹੀਂ ਬਣਦਾ । ਉਹ ਤਾਂ ਸਮੇਂ ਦੇ ਚੱਕਰ ਨਾਲ ਹੀ ਨਾਲ ਰਹਿੰਦਾ ਹੈ । “ ਇਸ ਨੂੰ ਬੰਦੀਖ਼ਾਨੇ ਸੁੱਟੋ । ” ਦਿਲਾਵਰ ਖ਼ਾਨ ਨੇ ਹੁਕਮ ਦਿੱਤਾ । “ ਇਸ ਦੇ ਘਰ ਦੀ ਤਲਾਸ਼ੀ ਲਵੋ । ਇਸ ਦੇ ਟੱਬਰ ਨੂੰ ਲਿਆਉ । ” ਉਸ ਵੇਲੇ ਹਾਕਮ ਦਾ ਹੁਕਮ ਹੀ — ਕਾਨੂੰਨ ਹੁੰਦਾ ਸੀ । ਕੋਈ ਲਿਖਤੀ ਕਾਨੂੰਨ ਨਹੀਂ ਸੀ ਹੁੰਦਾ । ਉਸੇ ਵੇਲੇ ਪਿਆਦੇ ਪੂਰਨ ਮਸੰਦ ਦੇ ਘਰ ਵੱਲ ਚੱਲ ਪਏ । ਉਹ ਘਰ ਪੁੱਜੇ ਤਾਂ ਐਸੀ ਦਸ਼ਾ ਹੋਈ ਕਿ ਉਸ ਵੇਲੇ ਰੌਲਾ ਪੈ ਗਿਆ , “ ਨੱਠੋ ! ਭੱਜੋ ! ਗੁਰੂ ਏਧਰ ਜਾਂਦਾ ਦੇਖਿਆ । ” ਇਹ ਸੁਣ ਕੇ ਉਹ ਪਿਆਦੇ ਦਿਲਾਵਰ ਖ਼ਾਨ ਵੱਲ ਨੱਠ ਗਏ ਤੇ ਉਥੋਂ ਬਾਹਰ ਨੂੰ ਰੌਲਾ ਵਧ ਗਿਆ , “ ਮਾਰ ਲੌ ….. ਫੜ ਲੈ ’ ’ ਤੇ ਪੈਰਾਂ ਦੀ ਦਗੜ ਦਗੜ ਸ਼ੁਰੂ ਹੋ ਗਈ ।
(ਚਲਦਾ )
आसा ॥ काहू दीन्हे पाट पट्मबर काहू पलघ निवारा ॥ काहू गरी गोदरी नाही काहू खान परारा ॥१॥ अहिरख वादु न कीजै रे मन ॥ सुक्रितु करि करि लीजै रे मन ॥१॥ रहाउ ॥ कुम्हारै एक जु माटी गूंधी बहु बिधि बानी लाई ॥ काहू महि मोती मुकताहल काहू बिआधि लगाई ॥२॥
(परमात्मा ने) कई बन्दों को रेशम के कपडे (पहनने को) दिये हैं और निवारी पलंग (सोने को); पर कई (बेचारों) को गल चुकी चप्पल भी नहीं मिलती, और कई घरों में (बिस्तर की जगह) पराली ही है॥१॥ (पर) हे मन! ईष्र्या झगडा क्यों करता है? नेक काम करे जा और तू भी (यह सुख हासिल कर ले॥१॥ रहाउ॥ कुम्हार ने एक ही मिटटी गूंधी और उस ने कई प्रकार के रंग लगा दिए (भाव, कई प्रकार के बर्तन बना दिए)। किसी बर्तन में मोती और मोतियों की माला (मनुष्य ने) डाल दी और किसी में (शराब आदि) रोग लगाने वाली वस्तुएं॥२॥
ਅੰਗ : 479
ਆਸਾ ॥ ਕਾਹੂ ਦੀਨ੍ਹ੍ਹੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥ ਅਹਿਰਖ ਵਾਦੁ ਨ ਕੀਜੈ ਰੇ ਮਨ ॥ ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ ॥੧॥ ਰਹਾਉ ॥ ਕੁਮ੍ਹ੍ਹਾਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥ ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥੨॥
ਅਰਥ: (ਪਰਮਾਤਮਾ ਨੇ) ਕਈ ਬੰਦਿਆਂ ਨੂੰ ਰੇਸ਼ਮ ਦੇ ਕੱਪੜੇ (ਪਾਣ ਨੂੰ) ਦਿੱਤੇ ਹਨ ਤੇ ਨਿਵਾਰੀ ਪਲੰਘ (ਸੌਣ ਨੂੰ); ਪਰ ਕਈ (ਵਿਚਾਰਿਆਂ) ਨੂੰ ਗਲੀ ਹੋਈ ਜੁੱਲੀ ਭੀ ਨਹੀਂ ਮਿਲਦੀ, ਤੇ ਕਈ ਘਰਾਂ ਵਿਚ (ਬਿਸਤਰੇ ਦੇ ਥਾਂ) ਪਰਾਲੀ ਹੀ ਹੈ ॥੧॥ (ਪਰ) ਹੇ ਮਨ! ਈਰਖਾ ਤੇ ਝਗੜਾ ਕਿਉਂ ਕਰਦਾ ਹੈਂ? ਨੇਕ ਕਮਾਈ ਕਰੀ ਜਾਹ ਤੇ ਤੂੰ ਭੀ (ਇਹ ਸੁਖ) ਹਾਸਲ ਕਰ ਲੈ ॥੧॥ ਰਹਾਉ॥ ਘੁਮਿਆਰ ਨੇ ਇਕੋ ਹੀ ਮਿੱਟੀ ਗੁੰਨ੍ਹੀ ਤੇ ਉਸ ਨੂੰ ਕਈ ਕਿਸਮ ਦੇ ਰੰਗ ਲਾ ਦਿੱਤੇ (ਭਾਵ, ਕਈ ਵੰਨਗੀਆਂ ਦੇ ਭਾਂਡੇ ਬਣਾ ਦਿੱਤੇ)। ਕਿਸੇ ਭਾਂਡੇ ਵਿਚ ਮੋਤੀ ਤੇ ਮੋਤੀਆਂ ਦੀਆਂ ਮਾਲਾਂ (ਮਨੁੱਖ ਨੇ) ਪਾ ਦਿੱਤੀਆਂ ਤੇ ਕਿਸੇ ਵਿਚ (ਸ਼ਰਾਬ ਆਦਿਕ) ਰੋਗ ਲਾਣ ਵਾਲੀਆਂ ਚੀਜ਼ਾਂ ॥੨॥
ਦੁੱਖ ਭੰਜਨੀ ਸਾਹਿਬ
ਇਹ ਉਹ ਅਸਥਾਨ ਹੈ ਜਿਥੇ ਇਸ਼ਨਾਨ ਕਰਕੇ ਬੀਬੀ ਰਜਨੀ ਦਾ ਪਿੰਗਲਾ ਪਤੀ ਗੁਰੂ ਦੀ ਕ੍ਰਿਪਾ ਨਾਲ ਦੇਹ ਅਰੋਗ ਹੋਇਆ ਸੀ।
ਹੋਇਆ ਇਸ ਤਰ੍ਹਾਂ ਕਿ ਪੱਟੀ ਦੇ ਇੱਕ ਹੰਕਾਰੀ ਚੌਧਰੀ ਦੁਨੀ ਚੰਦ ਨੇ ਆਪਣੀਆਂ ਪੁੱਤਰੀਆਂ ਤੋਂ ਪੁੱਛਿਆ ਕਿ ਉਹਨਾਂ ਦੀ ਪਾਲਣਾ ਕੌਣ ਕਰਦਾ ਹੈ ਤਾਂ ਹੋਰ ਸਭਨਾ ਨੇ ਦੁਨੀ ਚੰਦ ਦੀ ਇੱਛਾ ਅਨੁਸਾਰ ਕਹਿ ਦਿੱਤਾ ਕੇ ਉਹ ਉਸਦਾ ਦਿੱਤਾ ਖਾਂਦੀਆਂ ਹਨ, ਪਰ ਬੀਬੀ ਰਜਨੀ ਜੋ ਬਚਪਨ ਵਿੱਚ ਲਾਹੌਰ ਵਿਖੇ ਗੁਰੂ ਜੀ ਦੇ ਸ਼ਰਧਾਲੂ ਪਰਿਵਾਰ ਆਪਣੇ ਨਾਨਕੇ ਘਰ ਵਿੱਚ ਪਲਣ ਕਾਰਨ ਗੁਰਮਤਿ ਦੇ ਰਹੱਸ ਨੂੰ ਸਮਝਦੀ ਸੀ , ਉਸ ਨੇ ਸ਼ਪੱਸ਼ਟ ਕਹਿ ਦਿੱਤਾ ਕਿ ਸਭ ਦਾ ਪਾਲਣਹਾਰ ਕੇਵਲ ਪਰਮਾਤਮਾ ਹੈ ਅਤੇ ਸਭ ਉਸ ਵਾਹਿਗੁਰੂ ਦਾ ਦਿੱਤਾ ਖਾਂਦੇ ਹਨ।
ਐਸਾ ਜਵਾਬ ਸੁਣ ਕੇ ਕ੍ਰੋਧ ਵਿੱਚ ਆਏ ਹੰਕਾਰੀ ਪਿਤਾ ਨੇ ਬੀਬੀ ਰਜਨੀ ਦਾ ਵਿਆਹ ਇੱਕ ਪਿੰਗਲੇ ਨਾਲ ਕਰ ਦਿੱਤਾ। ਬੀਬੀ ਭਾਣਾ ਮੰਨਦਿਆਂ ਆਪਣੇ ਪਿੰਗਲੇ ਪਤੀ ਨੂੰ ਟੋਕਰੇ ਵਿੱਚ ਰੱਖ ਸਿਰ ਉੱਪਰ ਚੁੱਕ ਕੇ ਪਿੰਡੋ ਪਿੰਡੀ ਹੁੰਦਿਆਂ ਇਸ ਅਸਥਾਨ ਤੇ ਪਹੁੰਚੀ। ਟੋਕਰਾ ਇਸ ਬੇਰੀ ਦੀ ਛਾਂ ਹੇਠ ਰੱਖ ਕੇ ਬੀਬੀ ਪ੍ਰਸ਼ਾਦੇ ਆਦਿ ਲੈਣ ਲਈ ਤੁੰਗ ਪਿੰਡ ਜਦ ਗਈ ਤਾਂ ਪਿੱਛੋਂ ਪਿੰਗਲੇ ਪਤੀ ਨੂੰ ਅਦਭੁੱਤ ਨਜ਼ਾਰਾ ਡਿੱਠਾ। ਉਸਨੇ ਦੇਖਿਆ ਕਿ ਕਾਲੇ ਕਾਂ ਸਰੋਵਰ ਵਿੱਚ ਟੁੱਭੀ ਲਾ ਕੇ ਹੰਸ ਬਣ ਕੇ ਉੱਡਦੇ ਜਾ ਰਹੇ ਹਨ। ਇਹ ਤੱਕ ਸਾਹਸ ਕਰਦੇ ਉਸਨੇ ਵੀ ਬੇਰੀ ਦੀਆਂ ਜੜਾਂ ਦੇ ਆਸਰੇ ਨਾਲ ਸਰੋਵਰ ਵਿੱਚ ਟੁੱਭੀ ਲਾਈ। ਗੁਰੂ ਦੀ ਕ੍ਰਿਪਾ ਨਾਲ ਉਸਦੀ ਦੇਹ ਅਰੋਗ ਹੋ ਗਈ। ਬੀਬੀ ਨੇ ਵਾਪਿਸ ਆ ਕੇ ਜਦ ਆਪਣੇ ਪਿੰਗਲੇ ਪਤੀ ਦੀ ਥਾਂ ਖੂਬਸੂਰਤ ਨੌਜਵਾਨ ਨੂੰ ਦੇਖਿਆ ਤਾਂ ਉਸ ਨੂੰ ਸ਼ੰਕਾ ਹੋਇਆ ਕਿ ਸ਼ਾਇਦ ਇਸ ਨੌਜਵਾਨ ਨੇ ਉਸ ਦੇ ਪਿੰਗਲੇ ਪਤੀ ਨੂੰ ਮਾਰ ਦਿੱਤਾ ਹੈ।
ਜਦ ਇਹ ਮਸਲਾ ਸੰਤੋਖਸਰ ਦੀ ਸੇਵਾ ਕਰਵਾ ਰਹੇ ਸ਼੍ਰੀ ਗੁਰੂ ਰਾਮਦਾਸ ਜੀ ਪਾਸ ਪੁੱਜਾ ਤਾਂ ਉਹਨਾਂ ਬੀਬੀ ਦਾ ਸ਼ੰਕਾ ਦੂਰ ਕਰਦਿਆਂ ਕਿਹਾ ਕਿ ਬੀਬੀ , ਤੇਰੀ ਸੇਵਾ , ਸ਼ਰਧਾ , ਦ੍ਰਿੜਤਾ ਅਤੇ ਇਸ ਅਸਥਾਨ ਦੀ ਸ਼ਕਤੀ ਸਦਕਾ ਤੇਰਾ ਪਿੰਗਲਾ ਪਤੀ ਅਰੋਗ ਹੋ ਗਿਆ ਹੈ। ਗੁਰੂ ਜੀ ਨੇ ਆਪ ਇਸ ਅਸਥਾਨ ਦਾ ਨਾਮ , ਦੁੱਖ ਭੰਜਨੀ ਸਾਹਿਬ ਰੱਖਿਆ।
ਕਸਬਾ ਹੰਡਿਆਇਆ ਜ਼ਿਲ੍ਹਾ ਬਰਨਾਲਾ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੈ | ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਸੇਖਾ, ਕੱਟੂ, ਫਰਵਾਹੀ ਹੁੰਦੇ ਹੋਏ ਕਸਬਾ ਹੰਡਿਆਇਆ ਜ਼ਿਲ੍ਹਾ ਬਰਨਾਲਾ ਵਿਖੇ 1722 ਬਿਕਰਮੀ ਨੂੰ ਪਾਵਨ ਚਰਨ ਪਾਏ ਅਤੇ ਇਕ ਬੋਹੜ ਹੇਠ ਆ ਬਿਰਾਜੇ | ਉਸ ਸਮੇਂ ਇਸ ਨਗਰ ਵਿਚ ਮਾਰੂ ਰੋਗ ਬੁਖਾਰ ਜ਼ੋਰਾਂ ‘ਤੇ ਸੀ | ਇਕ ਬਿਮਾਰ ਆਦਮੀ ਗੁਰੂ ਜੀ ਦੀ ਸ਼ਰਨ ‘ਚ ਆਇਆ | ਗੁਰੂ ਜੀ ਨੇ ਉਥੇ ਮੌਜੂਦ ਛੱਪੜੀ ‘ਚ ਇਸ਼ਨਾਨ ਕਰਨ ਲਈ ਕਿਹਾ, ਜਿਸ ਵਿਚ ਕੱਚੇ ਚਮੜੇ ਵਾਲਾ ਪਾਣੀ ਖੜ੍ਹਦਾ ਸੀ | ਇਹ ਬਿਮਾਰ ਆਦਮੀ ਛੱਪੜੀ ਵਿਚ ਗੰਦਾ ਪਾਣੀ ਵੇਖ ਕੇ ਇਸ਼ਨਾਨ ਕਰਨ ਤੋਂ ਝਿਜਕਣ ਲੱਗਿਆ ਤਾਂ ਉਸ ਵਕਤ ਇਸ ਛੱਪੜੀ ਵਿਚ ਗੁਰੂ ਜੀ ਨੇ ਆਪ ਇਸ਼ਨਾਨ ਕੀਤਾ ਅਤੇ ਗਾਰ ਕੱਢੀ ਉਪਰੰਤ ਵਰ ਦਿੱਤਾ ਕਿ ਜੋ ਇਸ ਛੱਪੜੀ ਵਿਚ ਇਸ਼ਨਾਨ ਕਰਨ ਨਾਲ ਦੁਖੀਆਂ ਦੇ ਦੁੱਖ ਦੂਰ ਹੋਣਗੇ | ਇਸ ਤਰ੍ਹਾਂ ਸਭ ਨੇ ਉਸ ਵਕਤ ਇਸ਼ਨਾਨ ਕੀਤਾ ਤੇ ਆਪਣੇ ਦੱੁਖਾਂ ਤੋਂ ਛੁਟਕਾਰਾ ਪਾਇਆ | ਇਹ ਅਸਥਾਨ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਸੁੰਦਰ ਗੁਰਦੁਆਰਾ ਸਾਹਿਬ ਬਣਵਾਇਆ ਅਤੇ 250 ਘੁਮਾ ਜ਼ਮੀਨ ਰਿਆਸਤ ਪਟਿਆਲਾ ਵਲੋਂ ਜਾਗੀਰ ਲਾਈ | ਇਸ ਪਵਿੱਤਰ ਅਸਥਾਨ ‘ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਸੁਸ਼ੋਭਿਤ ਹੈ | ਇਸ ਅਸਥਾਨ ਦੇ ਨਾਲ ਹੀ ਗੁਰਦੁਆਰਾ ਕੱਚਾ ਗੁਰੂਸਰ ਸਾਹਿਬ ਹੰਡਿਆਇਆ ਵਿਖੇ ਵੀ ਗੁਰੂ ਜੀ ਨੇ ਪਵਿੱਤਰ ਚਰਨ ਪਾਏ | ਇਸ ਅਸਥਾਨ ਦੇ ਮੈਨੇਜਰ ਭਾਈ ਅਮਨਦੀਪ ਸਿੰਘ ਬਰਨਾਲਾ ਤੇ ਮੈਨੇਜਰ ਇਕਬਾਲ ਸਿੰਘ ਛੀਨੀਵਾਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਆਮਦ ਨੂੰ ਸਮਰਪਿਤ ਜੋੜ ਮੇਲਾ 27, 28 ਅਤੇ 29 ਪੋਹ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਅਸਥਾਨ ‘ਤੇ ਸੰਗਰਾਂਦ, ਮੱਸਿਆ ਦੇ ਦਿਹਾੜੇ ਮੌਕੇ ਸੰਗਤਾਂ ਵੱਡੀ ਗਿਣਤੀ ‘ਚ ਨਤਮਸਤਕ ਹੁੰਦੀਆਂ ਹਨ |
ਸਾਧ ਸੰਗਤ ਜੀ ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਯੁੱਧ ਸੀ ਜਦੋਂ ਗੁਰ ਸਾਹਿਬ ਜੀ ਦੀ ਉਮਰ ਸਿਰਫ ਉੱਨੀ ਸਾਲ ਦੀ ਸੀ,ਇਸ ਯੁੱਧ ਨੂੰ ਅਸੀਂ 5 ਤੋਂ 6 ਭਾਗਾਂ ਵਿਚ ਪੂਰਾ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕਿਉਂਕਿ ਤੁਸੀ ਹੁਣ ਤੱਕ ਸਿਰਫ ਕਥਾਵਾਚਕਾਂ ਤੋਂ ਸਿਰਫ 25 -30 ਮਿੰਟ ਦੀ ਕਥਾ ਹੀ ਸੁਣੀ ਹੋਵੇਗੀ ਭੰਗਾਣੀ ਦੇ ਯੁੱਧ ਦੀ ਅਸੀਂ ਆਪ ਜੀ ਨੂੰ ਸਾਰਾ ਯੁੱਧ ਵਿਸਤਾਰ ਨਾਲ ਸੁਣਾਵਾਂਗੇ ਜੀ .
ਭੰਗਾਣੀ ਦੀ ਲੜਾਈ 18 ਸਤੰਬਰ 1686 ਨੂੰ ਪਾਉਂਟਾ ਸਾਹਿਬ ਦੇ ਨੇੜੇ ਭੰਗਾਣੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਅਤੇ ਬਿਲਾਸਪੁਰ ਦੇ ਰਾਜੇ ਭੀਮ ਚੰਦ ਵਿਚਕਾਰ ਲੜੀ ਗਈ ਸੀ।ਬਚਿੱਤਰ ਨਾਟਕ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ-ਜੀਵਨੀ ਰਚਨਾ ਹੈ , ਵਿੱਚ ਇਸ ਲੜਾਈ ਦਾ ਵਿਸਤ੍ਰਿਤ ਵਰਣਨ ਹੈ।ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿਖੇ ਸਥਿਤ ਸਨ , ਜੋ ਕਿ ਭਾਵੇਂ ਬਿਲਾਸਪੁਰ (ਕਹਲੂਰ) ਦੇ ਰਾਜਾ ਭੀਮ ਚੰਦ ਦੇ ਇਲਾਕੇ ਵਿੱਚ ਸਥਿਤ ਸੀ, ਪਰ ਆਨੰਦਪੁਰ ਸਾਹਿਬ ਇੱਕ ਖੁਦਮੁਖਤਿਆਰ ਇਲਾਕਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਕੋਲ ਸੀ ਕਿਉਂਕਿ ਮਾਖੋਵਾਲ ਦੀ ਬੰਜਰ ਜ਼ਮੀਨ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਖਰੀਦੀ ਸੀ। ਸ਼ਹਿਰ ਦਾ ਵਿਕਾਸ ਇਸ ਦੇ ਪਹਿਲੇ ਨਾਮ ਚੱਕ ਨਾਨਕੀ ਨਾਲ ਕੀਤਾ ਗਿਆ ਸੀ।1680 ਤੱਕ ਗੁਰੂ ਜੀ ਦਾ ਪ੍ਰਭਾਵ ਅਤੇ ਸ਼ਕਤੀ ਬਹੁਤ ਵਧ ਗਈ ਸੀ। ਉਨ੍ਹਾਂ ਦੇ ਸ਼ਰਧਾਲੂ ਦੂਰ-ਦੁਰਾਡੇ ਤੋਂ ਉਨ੍ਹਾਂ ਲਈ ਕੀਮਤੀ ਤੋਹਫ਼ੇ ਲੈ ਕੇ ਆਉਂਦੇ ਸਨ। ਦੁਨੀ ਚੰਦ ਨਾਮ ਦਾ ਇੱਕ ਸ਼ਰਧਾਲੂ 1681 ਵਿੱਚ ਅਨੰਦਪੁਰ ਆਇਆ, ਅਤੇ ਉਸਨੇ ਗੁਰੂ ਸਾਹਿਬ ਜੀ ਨੂੰ ਇੱਕ ਸ਼ਾਮਿਆਨਾ (ਇੱਕ ਸ਼ਾਹੀ ਛਤਰੀ ਜਾਂ ਤੰਬੂ) ਸੋਨੇ ਅਤੇ ਚਾਂਦੀ ਦੀ ਕਢਾਈ ਵਾਲਾ, ਅਤੇ ਮੋਤੀਆਂ ਨਾਲ ਜੜਿਆ ਹੋਇਆ ਭੇਟ ਕੀਤਾ। ਅਸਾਮ ਦੇ ਰਾਜਾ ਰਾਮ ਰਾਏ ਦੇ ਪੁੱਤਰ ਰਤਨ ਰਾਏ ਨੇ ਆਪਣੀ ਮਾਤਾ ਅਤੇ ਕਈ ਮੰਤਰੀਆਂ ਨਾਲ ਆਨੰਦਪੁਰ ਦਾ ਦੌਰਾ ਕੀਤਾ ਅਤੇ ਗੁਰੂ ਜੀ ਨੂੰ ਕਈ ਤੋਹਫ਼ੇ ਭੇਟ ਕੀਤੇ, ਜਿਸ ਵਿੱਚ ਪ੍ਰਸਾਦੀ ਹਾਥੀ ਸੀ ,ਇੱਕ ਪੰਜ ਕਲਾ ਸ਼ਸਤਰ ਸੀ .ਰਤਨ ਰਾਏ ਦਾ ਜਨਮ ਗੁਰੂ ਤੇਗ ਬਹਾਦਰ ਜੀ ਦੇ ਆਸ਼ੀਰਵਾਦ ਨਾਲ ਹੋਇਆ ਸੀ.ਅਸਾਮ ਦੇ ਰਾਜੇ ਰਾਮ ਰਾਏ ਨੂੰ ਵਿਆਹ ਤੋਂ ਬਾਅਦ ਕਈ ਸਾਲਾਂ ਤੱਕ ਕੋਈ ਔਲਾਦ ਨਹੀਂ ਹੋਈ ਸੀ ਅਤੇ ਇੱਕ ਵਾਰ ਉਹ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਆਏ ਸਨ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਭਾਗਾਂ ਵਿਚ ਔਲਾਦ ਨਾ ਹੁੰਦੇ ਹੋਏ ਵੀ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਸੀ. 1680 ਦੇ ਦਹਾਕੇ ਦੇ ਅੱਧ ਵਿੱਚ, ਗੁਰੂ ਗੋਬਿੰਦ ਸਿੰਘ ਨੇ ਆਪਣੀ ਫੌਜ ਨੂੰ ਉਤਸ਼ਾਹਿਤ ਕਰਨ ਲਈ ਇੱਕ ਜੰਗੀ ਢੋਲ (ਨਗਾਰਾ) ਬਣਾਉਣ ਦਾ ਹੁਕਮ ਦਿੱਤਾ। ਢੋਲ ਬਣਾਉਣ ਦਾ ਕੰਮ ਗੁਰੂ ਜੀ ਦੇ ਦੀਵਾਨ ਨੰਦ ਚੰਦ ਨੂੰ ਸੌਂਪਿਆ ਗਿਆ ਸੀ ਅਤੇ ਢੋਲ ਦਾ ਨਾਂ ਰਣਜੀਤ ਨਗਾਰਾ ਰੱਖਿਆ ਗਿਆ ਸੀ। ਅਜਿਹੇ ਜੰਗੀ ਢੋਲ ਦੀ ਵਰਤੋਂ ਸਿਰਫ ਰਾਜਿਆਂ ਅਤੇ ਮੁਲਕ ਦੇ ਬਾਦਸ਼ਾਹ ਤੱਕ ਹੀ ਸੀਮਤ ਸੀ,ਇੱਕ ਵਾਰ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ,ਉਸ ਵੇਲੇ ਦਾ ਸ਼ਹਿਜ਼ਾਦਾ ਮੁਅੱਜ਼ਮ ਜਦੋਂ ਦੱਖਣ ਵਿਚ ਇੱਕ ਜੰਗ ਜਿੱਤਿਆ ਤਾਂ ਉਸਨੇ ਜਿੱਤ ਦੀ ਖੁਸ਼ੀ ਵਿਚ ਨਗਾੜਾ ਵਜਵਾ ਦਿੱਤਾ ਸੀ ਤਾਂ ਔਰੰਗਜ਼ੇਬ ਨੇ ਪਤਾ ਲੱਗਣ ਤੇ ਉਸੇ ਵੇਲੇ ਏਲਚੀ ਹੱਥ ਸੁਨੇਹਾ ਭੇਜਿਆ ਕੇ ਜਦੋਂ ਤੱਕ ਮੁਲਕ ਦਾ ਬਾਦਸ਼ਾਹ ਜਿਉਂਦਾ ਹੈ ਉਸਦੀ ਨਗਾੜਾ ਵਜਾਉਣ ਦੀ ਹਿੰਮਤ ਕਿਵੇਂ ਹੋਈ ਯਾਨੀ ਕੇ ਨਗਾੜਾ ਵਜਾਉਣਾ ਆਪਣੇ ਆਜ਼ਾਦ ਹੋਣ ਦਾ ਪ੍ਰਤੀਕ ਸੀ .ਭੀਮ ਚੰਦ ਅਨੁਸਾਰ ਉਸ ਦੇ ਇਲਾਕੇ ਅੰਦਰ ਗੁਰੂ ਜੀ ਦੁਆਰਾ ਇਸ ਨਗਾੜੇ ਵਰਤੋਂ ਨੂੰ ਰਾਜਾ ਭੀਮ ਚੰਦ ਦੁਆਰਾ ਇੱਕ ਵਿਰੋਧੀ ਕੰਮ ਮੰਨਿਆ ਜਾਂਦਾ ਸੀ।ਇਹ ਸਭ ਪਹਾੜੀ ਰਾਜੇ ਪ੍ਰਮਾਤਮਾ ਦੀ ਜੋਤ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਸਰੂਪ ਨੂੰ ਪਹਿਚਾਣ ਹੀ ਨਹੀਂ ਸਕੀ ਅਤੇ ਗੁਰੂ ਘਰ ਦੀ ਵੈਰੀ ਹੀ ਬਣੀ ਰਹੀ . ਆਪਣੇ ਪ੍ਰਧਾਨ ਮੰਤਰੀ ਦੀ ਸਲਾਹ ‘ਤੇ, ਰਾਜੇ ਨੇ ਗੁਰੂ ਜੀ ਨਾਲ ਇੱਕ ਮੁਲਾਕਾਤ ਦਾ ਪ੍ਰਬੰਧ ਕੀਤਾ, ਅਤੇ ਅਨੰਦਪੁਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿਚ ਪੇਸ਼ ਹੋਇਆ . ਉਥੇ ਉਸ ਦੀ ਨਿਗ੍ਹਾ ਸ਼ਰਧਾਲੂਆਂ ਵੱਲੋਂ ਗੁਰੂ ਜੀ ਨੂੰ ਭੇਟ ਕੀਤੇ ਕੀਮਤੀ ਤੋਹਫ਼ਿਆਂ ’ਤੇ ਪਈ। ਕੁਝ ਦਿਨਾਂ ਬਾਅਦ, ਭੀਮ ਚੰਦ ਨੇ ਅਨੰਦਪੁਰ ਸਾਹਿਬ ਸੁਨੇਹਾ ਭੇਜਿਆ, ਗੁਰੂ ਜੀ ਨੂੰ ਪ੍ਰਸਾਦੀ ਹਾਥੀ ਉਧਾਰ ਦੇਣ ਲਈ ਕਿਹਾ। ਭੀਮ ਚੰਦ ਚਾਹੁੰਦਾ ਸੀ ਕਿ ਹਾਥੀ ਉਸ ਦੇ ਪੁੱਤਰ ਦੇ ਵਿਆਹ ਵਿਚ ਮਹਿਮਾਨਾਂ ਨੂੰ ਆਪਣੀ ਦੌਲਤ ਦਾ ਪ੍ਰਦਰਸ਼ਨ ਕਰੇ। ਗੁਰੂ ਜੀ ਜਾਣਦੇ ਸਨ ਕਿ ਭੀਮ ਚੰਦ ਧੋਖੇ ਨਾਲ ਹਾਥੀ ‘ਤੇ ਪੱਕੇ ਤੌਰ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਅਤੇ ਗੁਰੂ ਪਾਤਸ਼ਾਹ ਜੀ ਨੇ ਰਾਜੇ ਦੀ ਇਸ ਬੇਨਤੀ ਨੂੰ ਠੁਕਰਾ ਦਿੱਤਾ। ਉਹਨਾਂ ਨੇ ਕਿਹਾ ਕਿ ਜਿਸ ਸ਼ਰਧਾਲੂ ਨੇ ਹਾਥੀ ਨੂੰ ਭੇਟ ਕੀਤਾ ਸੀ, ਉਹ ਨਹੀਂ ਚਾਹੁੰਦਾ ਸੀ ਕਿ ਇਹ ਕਿਸੇ ਹੋਰ ਨੂੰ ਦਿੱਤਾ ਜਾਵੇ। ਕਿਹਾ ਜਾਂਦਾ ਹੈ ਕਿ ਭੀਮ ਚੰਦ ਨੇ ਗੁਰੂ ਜੀ ਕੋਲ ਤਿੰਨ ਵਾਰ ਆਪਣੇ ਦੂਤ ਭੇਜੇ, ਜਿਨ੍ਹਾਂ ਵਿਚੋਂ ਆਖਰੀ ਜਸਵਾਲ ਦਾ ਰਾਜਾ ਕੇਸਰੀ ਚੰਦ ਸੀ। ਹਾਲਾਂਕਿ, ਗੁਰੂ ਜੀ ਨੇ ਉਸਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ, ਅਤੇ ਹਾਥੀ ਦੇਣ ਤੋਂ ਇਨਕਾਰ ਕਰ ਦਿੱਤਾ।ਰਾਜਾ ਨੇ ਗੁਰੂ ਜੀ ਦੇ ਇਨਕਾਰ ਕਰਕੇ ਬੇਇੱਜਤੀ ਮਹਿਸੂਸ ਕੀਤੀ ਅਤੇ ਗੁਰੂ ਜੀ ਦੇ ਵਧਦੇ ਪ੍ਰਭਾਵ ਅਤੇ ਫੌਜੀ ਅਭਿਆਸਾਂ ਵਿੱਚ ਉਹਨਾਂ ਦੀ ਦਿਲਚਸਪੀ ਤੋਂ ਬੇਚੈਨ ਹੋ ਗਿਆ। ਜਲਦੀ ਹੀ ਗੁਰੂ ਜੀ ਦੀਆਂ ਪ੍ਰਭੂਸੱਤਾ ਅਤੇ ਖੁਦਮੁਖਤਿਆਰੀ ਕਾਰਵਾਈਆਂ ਕਾਰਨ ਉਨ੍ਹਾਂ ਵਿਚਕਾਰ ਟਕਰਾਅ ਦਾ ਮਾਹੌਲ ਪੈਦਾ ਹੋ ਗਿਆ ਹਾਲਾਂਕਿ ਗੁਰੂ ਜੀ ਨੇ ਕਦੇ ਵੀ ਆਪਣੀ ਫੌਜ ਨਾਲ ਕਿਸੇ ਦੇ ਵੀ ਉੱਪਰ ਹਮਲਾ ਕਰਨ ਦੀ ਕੋਈ ਮੰਸ਼ਾ ਨਹੀਂ ਰੱਖੀ ਸੀ ।ਅਪ੍ਰੈਲ 1685 ਵਿਚ, ਗੁਰੂ ਗੋਬਿੰਦ ਸਿੰਘ ਜੀ ਨੇ ਸਿਰਮੋਰ ਦੇ ਰਾਜਾ ਮਤ ਪ੍ਰਕਾਸ਼ (ਉਰਫ਼ ਮੇਦਨੀ ਪ੍ਰਕਾਸ਼) ਦੇ ਸੱਦੇ ‘ਤੇ, ਸਿਰਮੋਰ ਰਿਆਸਤ ਵਿਚ ਆਪਣਾ ਨਿਵਾਸ ਪਾਉਂਟਾ (ਹੁਣ ਪਾਉਂਟਾ ਸਾਹਿਬ) ਵਿਚ ਤਬਦੀਲ ਕਰ ਦਿੱਤਾ। ਰਾਜਾ ਮੇਦਨੀ ਪ੍ਰਕਾਸ਼ ਨੇ ਗੜ੍ਹਵਾਲ ਦੇ ਰਾਜਾ ਫਤਿਹ ਸ਼ਾਹ ਦੇ ਵਿਰੁੱਧ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਗੁਰੂ ਜੀ ਨੂੰ ਆਪਣੇ ਰਾਜ ਵਿੱਚ ਬੁਲਾਇਆ। ਰਾਜਾ ਮੇਧਨੀ ਪ੍ਰਕਾਸ਼ ਅਤੇ ਪਹਾੜੀ ਰਾਜੇ ਫਤਿਹ ਸ਼ਾਹ ਦੀ ਆਪਸ ਵਿਚ ਜੰਗ ਦੀ ਸਥਿਤੀ ਬਣੀ ਹੋਈ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਇੰਨਾ ਪ੍ਰਭਾਵ ਸੀ ਕੇ ਉਹਨਾਂ ਦੇ ਸਿਰਫ ਇੱਕ ਵਾਰ ਕਹਿਣ ਤੇ ਹੀ ਯੁੱਧ ਦੀ ਸੰਭਾਵਨਾ ਹਮੇਸ਼ਾਂ ਲਈ ਖਤਮ ਹੋ ਸਕਦੀ ਸੀ ,ਕਿਸੇ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਵੇਂ ਹੀ ਰਾਜਿਆਂ ਦੀ ਆਪਸ ਵਿਚ ਮਿੱਤਰਤਾ ਕਰਵਾ ਕੇ ਜੰਗ ਯੁੱਧ ਰੋਕੇ ਸਨ .ਰਾਜਾ ਮੇਧਨੀ ਪ੍ਰਕਾਸ਼ ਦੀ ਬੇਨਤੀ ‘ਤੇ, ਗੁਰੂ ਜੀ ਨੇ ਥੋੜ੍ਹੇ ਸਮੇਂ ਵਿੱਚ, ਆਪਣੇ ਸਿਖਾਂ ਦੀ ਮਦਦ ਨਾਲ ਪਾਉਂਟਾ ਸਾਹਿਬ ਵਿਖੇ ਇੱਕ ਕਿਲ੍ਹਾ ਬਣਵਾਇਆ।ਉਹਨਾਂ ਨੇ ਆਪਣੀ ਫੌਜ ਵਧਾਉਣੀ ਜਾਰੀ ਰੱਖੀ।ਗੁਰੂ ਸਾਹਿਬ ਜੀ ਨੇ ਦੋਵਾਂ ਰਾਜਿਆਂ ਨੂੰ ਆਪਣੇ ਦਰਬਾਰ ਵਿਚ ਬੁਲਾ ਕੇ ਉਹਨਾਂ ਦੀ ਸ਼ਾਂਤੀ ਸੰਧੀ ਕਰਵਾਈ ਰਾਜਾ ਫਤਿਹ ਸ਼ਾਹ ਨੇ ਵੀ ਗੁਰੂ ਜੀ ਦੇ ਦਰਸ਼ਨ ਕੀਤੇ, ਅਤੇ ਉਨ੍ਹਾਂ ਦੇ ਦਰਬਾਰ ਵਿੱਚ ਉਸਦਾ ਸਨਮਾਨ ਨਾਲ ਸਵਾਗਤ ਕੀਤਾ ਗਿਆ।ਭੀਮ ਚੰਦ ਦੇ ਪੁੱਤਰ ਦਾ ਵਿਆਹ ਫਤਿਹ ਸ਼ਾਹ ਦੀ ਪੁੱਤਰੀ ਨਾਲ ਹੋਇਆ। ਭੀਮ ਚੰਦ ਨੇ ਵਿਆਹ ਸਮਾਗਮ ਲਈ ਬਿਲਾਸਪੁਰ ਤੋਂ ਸ੍ਰੀਨਗਰ (ਗੜ੍ਹਵਾਲ ਦੀ ਰਾਜਧਾਨੀ) ਜਾਣਾ ਸੀ ਅਤੇ ਸਭ ਤੋਂ ਛੋਟਾ ਰਸਤਾ ਪਾਉਂਟਾ ਸਾਹਿਬ ਤੋਂ ਹੋ ਕੇ ਲੰਘਦਾ ਸੀ । ਗੁਰੂ ਜੀ ਨੂੰ ਭੀਮ ਚੰਦ ਵਿੱਚ ਕੋਈ ਵਿਸ਼ਵਾਸ ਨਹੀਂ ਸੀ, ਅਤੇ ਉਹਨਾਂ ਨੇ ਉਸਦੇ ਭਾਰੀ ਹਥਿਆਰਬੰਦ ਦਲ ਨੂੰ ਪਾਉਂਟਾ ਸਾਹਿਬ ਵਿੱਚੋਂ ਲੰਘਣ ਦੇਣ ਤੋਂ ਇਨਕਾਰ ਕਰ ਦਿੱਤਾ। ਗੱਲਬਾਤ ਤੋਂ ਬਾਅਦ, ਗੁਰੂ ਜੀ ਨੇ ਸਿਰਫ਼ ਲਾੜੇ ਅਤੇ ਉਸ ਦੇ ਕੁਝ ਸਾਥੀਆਂ ਨੂੰ ਪਾਉਂਟਾ ਸਾਹਿਬ ਦੇ ਨੇੜੇ ਬੇੜੀ ਪਾਰ ਕਰਨ ਦੀ ਇਜਾਜ਼ਤ ਦਿੱਤੀ। ਭੀਮ ਚੰਦ ਸਮੇਤ ਵਿਆਹ ਦੀ ਬਾਕੀ ਧਿਰ ਨੂੰ ਸ੍ਰੀਨਗਰ ਵੱਲ ਲੰਬੇ ਰਸਤੇ ਤੋਂ ਚੱਕਰ ਕੱਟਣਾ ਪਿਆ। ਇਸ ਨਾਲ ਭੀਮ ਚੰਦ ਦੀ ਗੁਰੂ ਜੀ ਪ੍ਰਤੀ ਦੁਸ਼ਮਣੀ ਵਧ ਗਈ।ਪਰ ਗੁਰੂ ਸਾਹਿਬ ਜੀ ਤਾਂ ਖੁਦ ਅਕਾਲ ਪੁਰਖ ਹਨ ਅਤੇ ਨਿਰਭਉ ਨਿਰਵੈਰ ਹਨ ਉਹਨਾਂ ਨੂੰ ਕਿਸੇ ਦਾ ਡਰ ਥੋੜ੍ਹੀ ਸੀ,ਭੀਮ ਚੰਦ ਆਪਣੇ ਦਿਮਾਗ ਵਿਚ ਜੋ ਮਰਜੀ ਸੋਚਦਾ ਰਹੇ .ਫਤਿਹ ਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਬੇਟੀ ਦੇ ਵਿਆਹ ਵਿਚ ਬੁਲਾਇਆ ਸੀ ,ਗੁਰੂ ਸਾਹਿਬ ਜੀ ਨੇ ਫਤਿਹ ਸ਼ਾਹ ਰਾਜੇ ਦੀ ਬੇਟੀ ਦੇ ਵਿਆਹ ਲਈ ਇੱਕ ਲੱਖ ਰੁਪਏ ਅਤੇ ਹੋਰ ਭੇਟਾਵਾਂ ਭੇਜੀਆਂ ਅਤੇ ਉਹਨਾਂ ਨਾਲ ਰਸਤੇ ਵਿਚ ਕਈ ਕੁਝ ਵਾਪਰਿਆ ਜੋ ਤੁਸੀਂ ਸਾਡੇ ਪਿਛਲੇ ਨਦੌਣ ਦੀ ਜੰਗ ਦੇ ਤੀਸਰੇ ਭਾਗ ਵਿਚ ਪੜ੍ਹ ਚੁਕੇ ਹੋ ਜੀ .ਗੁਰੂ ਸਾਹਿਬ ਜੀ ਬਚਿੱਤਰ ਨਾਟਕ ਵਿਚ ਲਿਖਦੇ ਹਨ ਕੇ ਰਾਜੇ ਫਤਿਹ ਸ਼ਾਹ ਨਾਲ ਸਾਡੇ ਕੋਈ ਜਮੀਨ ਜਾਇਦਾਦ ਜਾਂ ਫੇਰ ਕੋਈ ਵੀ ਹੋਰ ਰੌਲਾ ਨਹੀਂ ਸੀ ਬੱਸ ਆਪਣੇ ਹੰਕਾਰੀ ਕੁੜਮ ਭੀਮ ਚੰਦ ਦੇ ਪਿਛੇ ਲੱਗ ਕੇ ਉਹ ਸਾਡਾ ਦੁਸ਼ਮਣ ਬਣ ਬੈਠਾ ਅਤੇ ਭੰਗਾਣੀ ਦੀ ਜੰਗ ਵਿਚ ਸਾਡੇ ਵਿਰੁੱਧ ਲੜਿਆ ਪਰ ਫੇਰ ਉਥੋਂ ਵੀ ਸਾਡੇ ਕੋਲੋਂ ਹਾਰ ਕੇ ਆਪਣੀ ਆਪਣੀ ਭੰਡੀ ਕਰਵਾ ਕੇ ਗਿਆ .ਸੋ ਜੇ ਸਪਸ਼ਟ ਰੂਪ ਵਿਚ ਕਹੀਏ ਤਾਂ ਗੁਰੂ ਸਾਹਿਬ ਜੀ ਦੇ ਵਧਦੇ ਪ੍ਰਤਾਪ ,ਭਰਤੀ ਹੋ ਰਹੇ ਸਿੰਘਾਂ ਦੀ ਫੌਜ ,ਗੁਰੂ ਸਾਹਿਬ ਜੀ ਦਾ ਦਰਬਾਰ ਲਗਾਉਣਾ ਅਤੇ ਦਰਬਾਰ ਵਿਚ ਲੋਕਾਂ ਦੀਆਂ ਮੁਸੀਬਤਾਂ ਅਤੇ ਦੁੱਖ ਦਰਦ ਸੁਣਨੇ ਅਤੇ ਉਹਨਾਂ ਮੁਸ਼ਕਿਲਾਂ ਦਾ ਹੱਲ ਕਰਨਾ ,ਲੋਕਾਂ ਦਾ ਰਾਜੇ ਕੋਲ ਨਾ ਜਾ ਕੇ ਗੁਰੂ ਸਾਹਿਬ ਜੀ ਤੋਂ ਇਨਸਾਫ ਦੀ ਮੰਗ ਕਰਨਾ ਜਿਵੇਂ ਕੇ ਕਈ ਵਾਰ ਮੁਗ਼ਲ ਹਿੰਦੂ ਬ੍ਰਾਹਮਣਾ ਦੀਆਂ ਪੁੱਤਰੀਆਂ ਨੂੰ ਚੱਕ ਕੇ ਲੈ ਜਾਂਦੇ ਅਤੇ ਕੁਕਰਮ ਕਰਦੇ ਪਰ ਜਦੋਂ ਇਹ ਗੱਲ ਗੁਰੂ ਜੀ ਦੇ ਦਰਬਾਰ ਵਿਚ ਕਿਸੇ ਫਰਿਆਦੀ ਦੁਆਰਾ ਪਹੁੰਚਦੀ ਤਾਂ ਸਿੰਘ ਉਸ ਕੁੜੀ ਨੂੰ ਛੁਡਾ ਕੇ ਵੀ ਲਿਆਉਂਦੇ ਅਤੇ ਦੋਸ਼ੀ ਨੂੰ ਸਜਾ ਦੇ ਤੌਰ ਤੇ ਜਾਨੋ ਮਾਰ ਆਉਂਦੇ ਤਾਂ ਕੇ ਦੁਬਾਰਾ ਕੋਈ ਹਿੰਮਤ ਨਾ ਕਰੇ,ਗੁਰੂ ਜੀ ਦੇ ਸ਼ਰਧਾਲੂਆਂ ਦੁਆਰਾ ਗੁਰੂ ਜੀ ਨੂੰ ਭੇਟਾਵਾਂ ਦੇਣਾ ,ਕਈ ਰਾਜੇ ਮਹਾਰਾਜਿਆਂ ਦਾ ਗੁਰੂ ਜੀ ਦੇ ਦਰਬਾਰ ਵਿਚ ਆ ਕੇ ਝੁਕਣਾ ਇਹ ਸਭ ਕੁਝ ਭੀਮ ਚੰਦ ਦੀ ਜਲਣ ਦਾ ਕਾਰਨ ਸੀ ਅਤੇ ਉਸਨੂੰ ਇਹ ਡਰ ਹੀ ਸਤਾਉਂਦਾ ਰਹਿੰਦਾ ਸੀ ਕੇ ਗੁਰੂ ਜੀ ਕੋਲ ਭਾਰੀ ਫੌਜ ਹੋਣ ਕਾਰਣ ਕੀਤੇ ਗੁਰੂ ਸਾਹਿਬ ਜੀ ਉਸਦਾ ਰਾਜ ਭਾਗ ਨਾ ਹਥਿਆ ਲੈਣ ਹਾਲਾਂਕਿ ਗੁਰੂ ਸਾਹਿਬ ਜੀ ਨੇ ਕਦੇ ਵੀ ਅਜਿਹਾ ਕੁਝ ਨਹੀਂ ਕੀਤਾ ਸੀ ਜਿਸ ਕਰਕੇ ਕਿਸੇ ਨੂੰ ਇਹ ਸਭ ਸੋਚਣ ਲਈ ਮਜਬੂਰ ਹੋਣਾ ਪਵੇ ,ਅਸਲ ਵਿਚ ਰਾਜੇ ਭੀਮ ਚੰਦ ਦਾ ਹੰਕਾਰ ਹੀ ਉਸਦੇ ਅਤੇ ਗੁਰੂ ਸਾਹਿਬ ਜੀ ਦੇ ਵਿਚਕਾਰ ਖੜ੍ਹਾ ਸੀ ਜੋ ਵਾਰ ਵਾਰ ਉਸਨੂੰ ਗੁਰੂ ਸਾਹਿਬ ਜੀ ਉੱਤੇ ਹਮਲੇ ਕਰਨ ਲਈ ਪ੍ਰੇਰਿਤ ਕਰ ਰਿਹਾ ਸੀ
ਮਰ ਕੇ ਵੀ ਕਰ ਰਿਹਾ ਹੈ, ਹੇਮਕੁੰਟ ਸਾਹਿਬ ‘ਚ ਸੇਵਾ ਅਸਲ ਕਹਾਣੀ …
ਅੱਜ ਅਸੀ ਇੱਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਸੁਰਿੰਦਰ ਸਿੰਘ ਦੀ ਹੈ, ਇਹ ਅਸਲ ਘਟਨਾ ਹੈ ਜਿਸ ਨੂੰ ਕਿ ਜਤਿੰਦਰ ਸਿੰਘ ਨੇ ਲਿਖਆ ਹੈ, ਉਹਨਾਂ ਨੇ ਲਿਖਿਆ ਕਿ ਮੇਰੀ ਮਾਤਾ ਜੀ ਜੋ ਕਿ ਬਿਮਾਰ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਕੇ ਕਪੂਰਥਲੇ ਤੋਂ ਹੇਮਕੁੰਟ ਸਾਹਿਬ ਯਾਤਰਾ ਲਈ ਸੰਗਤ ਜਾ ਰਹੀ ਹੈ ਤਾਂ ਮੇਰੇ ਮਾਂ ਤੇ ਪਿਤਾ ਨੇ ਕਿਹਾ ਕਿ ਅਸੀ ਹਮੇਕੁੰਟ ਸਾਹਿਬ ਦੀ ਯਾਤਰਾ ਤੇ ਚੱਲਦੇ ਹਾਂ,ਪਰ ਜਦੋਂ ਉਹ ਉਥੇ ਪਹਿੰਚੇ ਤਾਂ ਜਤਿੰਦਰ ਦੀ ਮਾਤਾ ਕੋਲੋ ਤੁਰਿਆ ਨਾ ਜਾਵੇ ਤਾਂ ਉਹ ਉਥੇ ਬੈਠ ਗਈ ਤੇ ਸੋਚਣ ਲੱਗੀ ਕਿ ਦਾਤਾ ਜੀ ਇਹ ਕੀ ਖੇਡ ਰਚਾਈ, ਮੇਰੇ ਕੋਲ ਦਰਸ਼ਨ ਨਹੀ ਹੋਣੇ ਏਨੇ ਨੂੰ ਇੱਕ ਨੌਜਵਾਨ ਮਾਤਾ ਕੋਲ ਆਇਆ ਤਾਂ ਉਸ ਨੇ ਮਾਤਾ ਨੂੰ ਉਠਾਇਆ ਤੇ ਉਸ ਨੇ ਮਾਤਾ ਨੂੰ ਉਸ ਦੇ ਜੱਥੇ ਨਾਲ ਰਲਾ ਦਿੱਤਾ ਤਾਂ ਮਾਤਾ ਨੇ ਪੁੱਛਿਆ ਕਿ ਪੁੱਤਾ ਤੇਰਾ ਨਾਮ ਕੀ ਆ ? ਨੌਜਵਾਨ ਨੇ ਦੱਸਿਆ ਕਿ ਉਸਦਾ ਨਾਮ ਸੁਰਿੰਦਰ ਸਿੰਘ ਹੈ,
ਤਿੰਨ ਦਿਨ ਲਗਤਾਰ ਉਸ ਨੌਜਵਾਨ ਨੇ ਬਜੁਗਰ ਮਾਤਾ ਦੀ ਸੇਵਾ ਕੀਤੀ, ਜਦੋਂ ਤੀਜੇ ਦਿਨ ਉਹ ਨੋਜਵਾਨ ਮਾਤਾ ਹੁਣ ਕੋਲੋ ਉੱਠ ਕੇ ਚੱਲਿਆਂ ਤਾਂ ਉਸ ਨੇ ਕਿਹਾ ਕਿ 3 ਮਹੀਨੇ ਬਾਅਦ ਮੇਰੀ ਭੈਣ ਦਾ ਵਿਆਹ ਆ ਤੁਸੀ ਜਰੂਰ ਆਇਓ ਤਾਂ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਬੰਬੇ ਦਾ ਰਹਿਣ ਵਾਲਾ ਹੈ, ਸੁਰਿੰਦਰ ਨੇ ਮਾਤਾ ਨੂੰ ਆਪਣੇ ਘਰ ਦਾ ਪਤਾ ਦਿੱਤਾ, ਜਦੋਂ ਬਜੁਰਗ ਔਰਤ ਘਰ ਆਈ ਤਾਂ ਉਸ ਨੇ ਆਪਣੇ ਪੁੱਤ ਨੂੰ ਚਿੱਠੀ ਵਿੱਚ ਸਭ ਕੁਝ ਦੱਸਿਆ ਤੇ ਕਿਹਾ ਕਿ ਪੁੱਤ ਤੂੰ ਸੁਰਿੰਦਰ ਦੀ ਭੈਣ ਦੇ ਵਿਆਹ ਤੇ ਜਾ ਆਵੀਂ ਜੇ ਨਹੀ ਤਾਂ ਉਹਨਾਂ ਨੂੰ ਖੱਤ ਪਾ ਦੇਵੀ, ਜਤਿੰਦਰ ਵਿਆਹ ਤੇ ਨਹੀ ਜਾ ਪਾਇਆ ਪਰ ਉਸ ਨੇ ਸੁਰਿੰਦਰ ਦੇ ਘਰ ਚਿੱਠੀ ਪਾ ਦਿੱਤੀ, ਜਿਸ ਤੋਂ ਬਾਅਦ ਸੁਰਿੰਦਰ ਦੇ ਘਰੋਂ ਜਵਾਬੀ ਚਿੱਠੀ ਆਈ , ਜਿਸ ਵਿੱਚ ਲਿਖਿਆ ਸੀ ਕਿ ਜਤਿੰਦਰ ਸਿਆਂ ਤੇਰੀ ਚਿੱਠੀ ਪੜ ਕੇ ਖੁਸ਼ੀ ਵੀ ਹੋਈ ਪਰ ਦੁੱਖ ਵੀ ਹੋਇਆ ‘ਤੇ ਚਿੱਠੀ ਵਿੱਚ ਲਿਖਿਆ ਸੀ ਕਿ, ਸੁਰਿੰਦਰ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ,
ਪਰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸੇਵਾ ਕਰ ਰਿਹਾ ਹੈ,
ਉਹਨਾਂ ਨੇ ਲਿਖਿਆ ਕਿ ਤੁਸੀ ਆਪਣੇ ਮਾਤਾ ਪਿਤਾ ਨੂੰ ਕਿਹੋ ਕਿ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਕਿ ਸਾਡੇ ਪੁੱਤ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਛੀਵਾੜੇ ਦੇ ਅੱਜ ਤੋ 16 ਕੁ ਦਿਨ ਦਾ ਲੜੀਵਾਰ ਇਤਿਹਾਸ ਸੁਰੂ ਕਰ ਕੇ ਹਾਜਰੀ ਲਗਵਾਈਏ ਜੀ । ਅੱਜ ਇਸ ਇਤਿਹਾਸ ਦਾ ਭਾਗ ਪਹਿਲਾ ਸੁਰੂ ਕਰਦੇ ਹਾ ਜੀ ਜਰੂਰ ਆਪਣੇ ਪੇਜਾਂ ਜਾ ਵਡਸਐਪ ਤੇ ਸੇਅਰ ਕਰ ਕੇ ਸਭ ਸੰਗਤਾਂ ਨਾਲ ਸਾਂਝ ਪਾਈਏ ਜੀ ।
ਭਾਗ 1
23 ਅਤੇ 24 ਦਸੰਬਰ ਦੀ ਰਾਤ ਸੀ । ਹਨੇਰੀ ਰਾਤ । ਠੰਡੀ ਰਾਤ । ਕਹਿਰ ਦੀ ਰਾਤ । ਹਵਾ ਤੇਜ਼ ਤੇ ਬਦਲੀਆਂ ਤੁਰੀਆਂ ਜਾਂਦੀਆਂ ਤਾਰਿਆਂ ਨੂੰ ਕੱਜ ਲੈਂਦੀਆਂ ਸਨ । ਕਦੀ ਤਾਰੇ ਟਿਮਟਿਮਾਉਣ ਲੱਗ ਪੈਂਦੇ ਸਨ । ਕੁੱਕੜ ਬਾਂਗਾਂ ਦੇਣ ਲੱਗੇ । ਉਹਨਾਂ ਦੀਆਂ ਬਾਂਗਾਂ ਕਾਹਲੀਆਂ ਹੋਣੀਆਂ ਇਸ ਗੱਲ ਦੀ ਸੂਚਨਾ ਸਨ ਕਿ ਦਿਨ ਚੜ੍ਹਨ ਵਿਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਸੀ । ਧਰਤੀ ਗਿੱਲੀ ਸੀ — ਰਾਤ ਠਰੀ ਹੋਈ ਤੇ ਹਵਾ ਬਰਫ਼ ਦਾ ਰੂਪ । ਇਹ ਚੰਗੀ ਰੇਤਲੀ ਧਰਤੀ ਹੋਣ ਕਰਕੇ ਚਿੱਕੜ ਨਹੀਂ ਸੀ ਪਰ ਜੰਗਲ ਦਾ ਇਲਾਕਾ , ਝਾੜੀਆਂ ਕੰਡਿਆਂ ਵਾਲੀਆਂ ਸਨ । ਹਨੇਰੀ ਨਾਲ ਕੰਡੇ ਝੜੇ ਬੇ – ਤਰਤੀਬੇ ਪਏ ਸਨ । ਕੰਡੇ ਵੀ ਕਿੱਕਰ ਦੇ , ਲੰਮੀਆਂ ਸੂਲਾਂ ਮਰਦ ਇਕੱਲਾ – ਗੁਰੂ ਗੋਬਿੰਦ ਸਿੰਘ ਉਸ ਹਨੇਰੇ ਵਿਚ ਚਮਕੌਰੋਂ ਤੁਰਿਆ ਸੀ — ਆਪਣਾ ਸਭ ਕੁਝ ਖ਼ਾਲਸੇ ਪੰਥ ਤੋਂ ਕੁਰਬਾਨ ਕਰ ਕੇ । ਦੋ ਜਵਾਨ ਪੁੱਤਰ ਸ਼ਹੀਦ ਕਰਵਾ ਕੇ , ਇਕੱਲਾ ਚਮਕੌਰੋਂ ਪੱਛਮ ਵੱਲ ਤੁਰਿਆ ਜਾ ਰਿਹਾ ਸੀ , ਸਿਰਫ਼ ਇਕ ਕ੍ਰਿਪਾਨ ਕੋਲ ਸੀ , ਉਹ ਵੀ ਲਹੂ ਨਾਲ ਰੰਗੀ । ਪੈਰ ਨੰਗੇ ਸਨ , ਕੰਡੇ ਵੱਜਦੇ , ਕੋਈ ਵੱਡੀ ਸੂਲ ਵੱਜਦੀ ਤਾਂ ਪੁੱਟ ਲੈਂਦੇ , ਨਿੱਕੇ ਮੋਟੇ ਕੰਡੇ ਜਾਂ ਬੁੱਥੇ ਦਾ ਖ਼ਿਆਲ ਨਾ ਕਰਦੇ । ਸ਼ੂਕਦੇ ਬੇਲੇ ਵਿਚੋਂ ਦੀ ਜਾ ਰਹੇ ਸਨ । ਕਦੀ ਉੱਚਾ ਟਿੱਬਾ ਚੜ੍ਹਦੇ ਤੇ ਕਦੀ ਹੇਠਾਂ ਉਤਰ ਜਾਂਦੇ । ਕੁੱਤੇ ਭੌਂਕਦੇ , ਕੁੱਕੜ ਬੋਲੇ ਤੇ ਗਾੜ੍ਹਾ ਹਨੇਰਾ ਦਿਸਿਆ | ਜਿਵੇਂ ਕਾਲਾ ਪਹਾੜ ਹੁੰਦਾ ਹੈ ਤਾਂ ਅਨੁਮਾਨ ਲਾਇਆ , “ ਆ ਗਿਆ ਪਿੰਡ ਬਲੋਲ । ” ਅੱਗੇ ਹੋਏ । ਸੱਚ ਹੀ ਪਿੰਡ ਬਲੋਲ ਸੀ , ਪੱਕਾ ਪਿੰਡ , ਕਸਬਾ ਬਲੋਲ ਲੋਧੀ ਦਾ ਵਸਾਇਆ ਸ਼ਹਿਰ । ਕੁੱਕੜ ਬਾਂਗ ਦੇਈ ਜਾਂਦੇ ਸਨ । ਕੁੱਤੇ ਕਿਤੇ ਦੂਰ ਭੌਂਕਦੇ ਸਨ । ਅਜੇ ਚਾਨਣ ਹੋਣ ਵਿਚ ਦੇਰ ਸੀ । “ ਰਾਮ ! ਸੀਤਾ ਰਾਮ ! ਰਾਮ ! ” ਜ਼ਬਾਨੋਂ ਬੋਲਦਾ ਹੋਇਆ ਬੰਦਾ ਪਿੰਡ ਨਿਕਲਿਆ – ਉਹ ਕੋਈ ਰਾਮ ਭਗਤ ਸੁਚੇਤੇ ਜਾ ਰਿਹਾ ਸੀ । ‘ ਰਾਮ ਭਗਤ ” ਗੁਰੂ ਜੀ ਨੇ ਆਵਾਜ਼ ਦਿੱਤੀ , ਉਹ ਖਲੋ ਗਿਆ । ਉਸ ਨੇ ਨੇੜੇ ਆ ਕੇ ਪੁੱਛਿਆ , “ ਕੌਣ ਹੈਂ ਭਾਈ ? ” “ ਇਹ ਕਿਹੜਾ ਪਿੰਡ ਹੈ ? ” ” ਬਲੋਲ ( “ ਏਥੇ ਪੂਰਨ ਮਸੰਦ ਹੈ । ” ਕਿਸ ਦਾ ਮਸੰਦ ? ” “ ਅਨੰਦਪੁਰ ਵਾਲੇ ਗੁਰੂ ਦਾ । ” ‘ ‘ ਪੂਰਨ …..। ” ਜੀ ! ” “ ਤੁਸਾਂ ਉਸ ਨੂੰ ਮਿਲਣਾ ਹੈ ? ” “ ਘਰ ਜਾਣਾ ਹੈ । ” “ ਆਓ ਮੇਰੇ ਨਾਲ । ” ਆਖ ਕੇ ਰਾਮ ਭਗਤ ਚੱਲ ਪਿਆ । ਉਸ ਦੇ ਪਿੱਛੇ ਚੱਲ ਪਿਆ ਮਰਦ ਅਗੰਮੜਾ , ਗੁਰੂ ਗੋਬਿੰਦ ਸਿੰਘ । ਗਲੀ ਵਿਚ ਵੜੇ ਤੋਂ ਇਕ ਘਰ ਆ ਗਿਆ । ਵੱਡਾ ਦਰਵਾਜ਼ਾ , ਪੱਕੀ ਡਿਉੜੀ ਤੇ ਰਾਮ ਭਗਤ ਨੇ ਬੂਹਾ ਖੜਕਾ ਕੇ ਆਵਾਜ਼ ਦਿੱਤੀ : ‘ ਓ ਜੀਊਣੇ । ਕੌਣ ਹੈ ? ” ਅੱਗੋਂ ਆਵਾਜ਼ ਆਈ । “ ਬੂਹਾ ਖੋਲ੍ਹ ! ਤੁਸਾਂ ਦਾ ਪ੍ਰਾਹੁਣਾ ਹੈ । ” ਬੂਹਾ ਖੁੱਲ੍ਹਿਆ , “ ਆਉ । ” ਅੱਗੋਂ ਆਗਿਆ ਮਿਲੀ | ਗੁਰੂ ਜੀ ਅੱਗੇ ਹੋਏ ਤੇ ਰਾਮ ਭਗਤ ਪਿੱਛੇ ਮੁੜ ਗਿਆ । ਉਹ ਸਦਰ ਦਰਵਾਜ਼ਾ ਮੁੜ ਬੰਦ ਹੋ ਗਿਆ । ਦਰਬਾਨ ਜੀਊਣੇ ਨੇ ਦੀਵਾ ਜਗਾਇਆ ਤੇ ਮੰਜੀ ਉੱਤੇ ਬੈਠਣ ਲਈ ਕਿਹਾ । ਗੁਰੂ ਜੀ ਮੰਜੀ ਉੱਤੇ ਬੈਠ ਗਏ । ਦੀਵੇ ਦੀ ਲੋਅ ਵਿਚ ਜੀਊਣੇ ਨੇ ਗੁਰੂ ਜੀ ਵੱਲ ਤੱਕਿਆ । ਇਕ ਦਮ ਤਬਕ ਗਿਆ । ਨੰਗੇ ਪੈਰ , ਉਹ ਵੀ ਮਿੱਟੀ ਲਿੱਬੜੇ । ਪਜਾਮਾ ਵੀ ਦਾਗ਼ੋ – ਦਾਗ਼ੀ , ਪਾਣੀ ਤੇ ਮਿੱਟੀ ਦੀਆਂ ਛਿੱਟਾਂ ਨਾਲ ਜਾਮਾ ਲਿੱਬੜਿਆ , ਹੱਥ ਵਿਚ ਕ੍ਰਿਪਾਨ , ਚਿਹਰੇ ਉੱਤੇ ਨੂਰ , ਸਿਰ ਦੀ ਗੋਲ ਦਸਤਾਰ , ਗੁਰੂ – ਪੀਰ ਦੀ ਨਿਸ਼ਾਨੀ ਸੀ । ਉਸ ਨੇ ਸੋਚਿਆ , “ ਜ਼ਰੂਰ ਕੋਈ ਗੁਰੂ ਦਾ ਸਿੱਖ ਹੈ । ” ਇਹ ਨਹੀਂ ਸੀ ਪਤਾ ਕਿ ਉਹੋ ਹੀ ਗੁਰੂ ਮਹਾਰਾਜ ਸਨ । “ ਆਰਾਮ ਕਰਨਾ ਹੈ ਤਾਂ ਮੰਜਾ ਬਿਸਤਰਾ ਦਿਆਂ , ਸੀਤ ਵਿਚੋਂ ਆਏ ਹੋ ? ” ਜੀਊਣੇ ਨੇ ਪੁੱਛਿਆ । ‘ ਪਹਿਲਾਂ ਭਾਈ ਪੂਰਨ ਨੂੰ ਮਿਲਣਾ ਹੈ । ” “ ਉਹ ਤਾਂ ਹਾਲੀ ਸੁੱਤੇ ਹੋਣਗੇ । ” ‘ ਜਗਾ …..। ” “ ਉਠਦੇ ਤਾਂ ਨਹੀਂ ਹੁੰਦੇ …..। ” ਗੁਰੂ ਜੀ ਨੇ ਦੇਖਿਆ , ਸਦਰ ਦਰਵਾਜ਼ੇ ਦਾ ਕੁੰਡਾ ਮਾਰਿਆ ਗਿਆ ਸੀ , ਹੌਲੀ ਜਿਹੀ ਆਖਣ ਲੱਗੇ , “ ਜਾਹ ਆਖ , ਅਨੰਦਪੁਰ ਵਾਲਾ ਗੁਰੂ ਆਇਆ ਹੈ । ’ ’ ‘ ‘ ਗੁਰੂ ਜੀ ! ’ ਜੀਊਣੇ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ , ਉਹ ਚਰਨਾਂ ਉੱਤੇ ਡਿੱਗਾ । ਉਸ ਨੇ ਆਪਣੇ ਕੱਪੜੇ ਨਾਲ ਚਰਨ ਪੂੰਝਣੇ ਚਾਹੇ , ਪਰ ਜਦੋਂ ਵੇਖਿਆ , ਠਰੇ ਹੋਏ ਚਰਨ , ਲਹੂ ਸਿੰਮਦਾ ਤੇ ਭਾਰੇ , ਇਕ ਦਮ ਤ੍ਬਕ ਗਿਆ । ਜੀਊਣਾ ਉੱਠ ਬੈਠਾ । ਉਸ ਨੇ ਸੁੱਕੀਆਂ ਲੱਕੜਾਂ ਲਈਆਂ । ਤੂੜੀ ਦੀ ਮੁੱਠ ਲੈ ਕੇ ਦੀਵੇ ਨਾਲ ਅੱਗ ਲਾਈ ਤੇ ਅੱਗ ਸਿਕਾਉਣ ਲੱਗਾ । ” ਜਾਂ ਤੇ ਪੂਰਨ ਨੂੰ ਸੱਦ । ਅਸੀਂ ਅੱਗ ਸੇਕ ਲੈਂਦੇ ਹਾਂ । ਤੇਰਾ ਭਲਾ ਹੈ । ਠੰਡ ਵਿਚ ਅੱਗ ਸਿਕਾਈ । ਅੱਗ ਸੇਕਣ ਨੂੰ ਮਿਲੀ , ਅੱਗ ਵੀ ਤਾਂ ਜੀਵਨ ਆਸਰਾ ਹੈ । ਜੀਉਦੇ ਦੇ ਮਨ ਵਿਚ ਕਈ ਉਬਾਲ ਉਠੇ , ਗੁਰੂ ਜੀ ਕਿਧਰੋਂ ਆਏ ਘੋੜਾ ਤੇ ਸਿੱਖ ਕਿਸੇ ਪੈਰੀਂ ਜੋੜਾ ਵੀ ਨਹੀਂ । ਇਹ ਮਾਮਲਾ ਕੀ ਹੈ ? ਪਰ ਪੁੱਛੇ ਬਿਨਾਂ ਹੀ ਪੂਰਨ ਦੇ ਵਿਸ਼ੇਸ਼ ਮਹੱਲ ਵੱਲ ਚਲਿਆ ਗਿਆ । ਹਵੇਲੀ ਦੇ ਕੁੱਕੜ ਨੇ ਬਾਂਗ ਦਿੱਤੀ । ਆਵਾਜ਼ ਦਿੱਤੀ । “ ਕਿਉਂ ਜੀਉਣ ” ਅੰਦਰੋਂ ਆਵਾਜ਼ ਆਈ । “ ਬਾਹਰ ਆਉ । ਇਸ ਵਲੋਂ …. ਅਜੇ ਤਾਂ ਰਾਤ ਹੈ । “ ਨਹੀਂ ਦਿਨ ਚੜ੍ਹਨ ਵਾਲਾ ਹੈ । ” ‘ ਗੱਲ ਕੀ ? ” “ ਬਾਹਰ ਆਉ ਤੇ ਛੇਤੀ । ਬਾਹਰ ਆਇਆ , ਤਕੜਾ ਉੱਚਾ ਲੰਮਾ ਤੇ ਭਾਰੇ ਸਰੀਰ ਵਾਲਾ ਮਸੰਦ ਪੂਰਨ । ਕੰਬਲ ਦੀ ਬੁੱਕਲ ਮਾਰੀ ਤੇ ਪੁੱਛਿਆ : “ ਕੀ ਗੱਲ “ ਅਨੰਦਪੁਰ ਵਾਲਾ ਗੁਰੂ ” ਪੂਰਨ ਦਾ ਇਕ ਦਮ ਹੜੱਕਾ ਨਿਕਲ ਗਿਆ : ” ਕਦੋਂ ਆਇਆ ? ” ‘ ਹੁਣੇ । ” ‘ ‘ ਓ ਤੇਰਾ ਭਲਾ ਹੋਏ । ਅਨੰਦਪੁਰ ਵਾਲਾ ਗੁਰੂ ‘ ‘ “ ਹਾਂ ! ਮਾਲਕ , ਨੰਗੇ ਪੈਰ , ਲਿੱਬੜੇ ਤੇ ਠਰੇ ਹੋਏ , ਮੈਂ ਅੱਗ ਬਾਲ ਕੇ ਦੇ ਆਇਆ ਹਾਂ । ” “ ਕਿੰਨੇ ਜਣੇ ਹਨ ? ” .ਇਕੱਲੇ , ਇਕੱਲੇ ” ਹਾਂ .. ਇਕੱਲੇ , ਲੀੜਾ ਵੀ ਖ਼ਾਸ ਉਪਰ ਨਹੀਂ , ਨਾ ਘੋੜਾ ਕੋਲ ਹੈ । ਇਕ ਕ੍ਰਿਪਾਨ ਹੱਥ ਵਿਚ ਹੈ । ਜਾਮਾ ਵੀ ਕਈਆਂ ਥਾਵਾਂ ਤੋਂ ਪਾਟਾ ਹੈ , ਸ਼ਾਇਦ ਝਾੜੀਆਂ ਨਾਲ ਅੜਿਆ ਹੋਵੇ । ” “ ਘਰ ਕੌਣ ਛੱਡ ਕੇ ਗਿਆ ? ” ” ਤੇਜਾ ਮਿਸਰ “ ਉਹ ਚੰਡਾਲ ਰਾਤ ਕਿਧਰ ਫਿਰਦਾ ਸੀ । “ ਤੜਕੇ ਉੱਠ ਕੇ ਬਾਹਰ ਨੂੰ ਜਾਂਦਾ , ਨਹਾਉਂਦਾ ਤੇ ਸੀਤਾ ਰਾਮ ਦਾ ਭਜਨ ਕਰਦਾ ਹੈ । “ ਤੂੰ ਦੱਸ ਦਿੱਤਾ ਕਿ ਮੈਂ ਘਰੇ ਹਾਂ । ” ‘ ਹਾਂ । ‘ ‘ ਬਹੁਤ ਮਾੜਾ ਹੋਇਆ । ” “ ਕਿਉਂ ਮਾਲਕ ….. ? ” “ ਤੈਨੂੰ ਦੱਸਣ ਦਾ ਖ਼ਿਆਲ ਨਾ ਰਿਹਾ ਕਿ ਅਨੰਦਪੁਰ ਦਾ ਕੋਈ ਸਿੱਖ ਆਏ , ਗੁਰੂ ਆਏ , ਘਰ ਨਹੀਂ ਵੜਨ ਦੇਣਾ — ਬੂਹਾ ਨਹੀਂ ਖੋਲ੍ਹਣਾ , ਪਰ ਹੁਣ । ” ਇਹ ਸੁਣ ਕੇ ਜੀਊਣੇ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ । ਉਸ ਦਾ ਸਾਹ ਉਪਰ ਦਾ ਉਪਰ ਤੇ ਹੇਠਾਂ ਦਾ ਹੇਠਾਂ ਰਹਿ ਗਿਆ । , ਕੁਝ ਖਾਣਾ ਉਹ ਹੋਰ ਤਬਕਿਆ , ਜਦੋਂ ਸੁਣਿਆ , “ ਉਹਨਾਂ ਨੂੰ ਆਖ ਪੀਣਾ ਹੈ – ਜਾਂ ਕਿਸੇ ਕੱਪੜੇ ਦੀ ਲੋੜ ਹੈ ਤਾਂ ਲੈ ਜਾਣ । ਹੁਣੇ ਚਲੇ ਜਾਣ । ਦਿਨ ਚੜੇ ਕਿਸੇ ਨੇ ਦੇਖ ਲਿਆ ਤਾਂ ਪਰਲੋ ਆ ਜਾਏਗੀ । ਪਿੰਡ ਦਾ ਨਵਾਬ ਤਾਂ ਕੱਲ੍ਹ ਦਾ ਆਖਦਾ ਫਿਰਦਾ ਹੈ , ਕੋਈ ਕਿਸੇ ਸਿੱਖ ਨੂੰ ਘਰ ਨਾ ਰੱਖੋ । ਜੋ ਰੱਖੇਗਾ , ਘਾਣ ਬੱਚਾ ਪੀੜਿਆ ਜਾਏਗਾ । ਜਾਹ ਆਖ , ਚਲੇ ਜਾਣ । ਸੂਰਜ ਨਹੀਂ ਚੜ੍ਹਨਾ ਚਾਹੀਦਾ | ਤੁਸੀਂ ਆਪ ਦਰਸ਼ਨ ਨਹੀਂ ਕਰਨੇ । ” “ ਮੈਂ ਦਰਸ਼ਨ ਹਾਂ ਮਾਲਕ , ਗੁਰੂ ਜੀ ਹਨ , ਉਹਨਾਂ ਦੇ ਆਸਰੇ ਇਹ ਹਵੇਲੀ , ਜਗੀਰ …. ਦੌਲਤ “ ਕੁੱਤਿਆ ….. ਐਵੇਂ ਕਿਉਂ ਭੌਂਕੀ ਜਾਂਦਾ ਹੈ । ਵੇਲੇ ਵੱਲ ਨਹੀਂ ਦੇਖਦਾ । …… ਬਲੌਲ ਤੁਰਕਾਂ ਦੇ ਲਸ਼ਕਰ ਨਾਲ ਭਰਿਆ ਪਿਆ ਹੈ । ਜੇ ਪਤਾ ਲੱਗ ਗਿਆ , ਜਾਂ ਗੁਰੂ ਏਥੋਂ ਫੜਿਆ ਗਿਆ ਤਾਂ ਇੱਟ ਨਾਲ ਇੱਟ ਖੜਕ ਜਾਏਗੀ । ’ ’ ਪੂਰਨ ਮਸੰਦ ਦੀਆਂ ਗੱਲਾਂ ਸੁਣ ਕੇ ਜੀਊਣਾ ਤਾਂ ਠੰਢਾ ਹੁੰਦਾ ਗਿਆ । ਅੱਠ ਸਾਲ ਦੀ ਨੌਕਰੀ ਪਿੱਛੋਂ ਉਸ ਨੂੰ ਉਸ ਰਾਤ ਪਤਾ ਲੱਗਾ ਕਿ ਪੂਰਨ ‘ ਮਸੰਦ ਕੈਸਾ ਸੀ ? ‘ ਬਗਲ ਮੇਂ ਕੁਰਾਨ ਹਾਥ ਮੇਂ ਛੁਰੀ ਵਾਲੀ ਗੱਲ ਹੋਈ । ਨਿਮਕ ਹਰਾਮ । “ ਜਾਹ , ਉਸ ਨੂੰ ਆਖ ਦੇ । ” ਪੂਰਨ ਨੇ ਜਵਾਬ ਦਿੱਤਾ ਹੈ , ‘ ‘ ਚਲੇ ਜਾਉ ਨਾ ਤੁਸੀਂ ਅਸਾਡੇ ਗੁਰੂ ਤੇ ਨਾ ਅਸੀਂ ਤੁਸਾਂ ਦੇ ਸਿੱਖ । ” ਜੀਊਣਾ ਮਾਯੂਸ ਹੋ ਕੇ , ਉਪਰਲੀ ਛੱਤ ਤੋਂ ਹੇਠਾਂ ਆ ਗਿਆ । ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਉਹ ਬੁੱਤ ਬਣ ਕੇ ਖਲੋ ਗਿਆ । ਰਾਤ ਦਾ ਸਮਾਂ ਸੀ , ਰਾਤ ਵੇਲੇ ਬੋਲ ਬੜੀ ਦੂਰ ਜਾਂਦਾ ਹੈ । ਪੂਰਨ ਦੇ ਬੋਲੇ ਬੋਲ ਗੁਰੂ…
ਜੀ ਨੇ ਸੁਣ ਲਏ ਸਨ । ਉਹਨਾਂ ਨੇ ਪਹਿਲਾਂ ਤਾਂ ਖ਼ਿਆਲ ਕੀਤਾ ਕਿ ਉਪਰ ਜਾ ਕੇ ਪੂਰਨ ਨੂੰ ਉਹੋ ਸਜ਼ਾ ਦੇਣ , ਜਿਹੜੀ ਖੇੜੀ ਪਿੰਡ ਦੇ ਦੋਂਹ ਭਰਾਵਾਂ ਅਲਫੂ ਤੇ ਗਾਮੂ ਨੂੰ ਦਿੱਤੀ ਸੀ । ਉਹ ਦੋਵੇਂ ਭਰਾ ਗਊਆਂ ਮੱਝਾਂ ਚਾਰਦੇ ਸਨ । ਜਾਤ ਦੇ ਗੁੱਜਰ । ਚਮਕੌਰ ਤੋਂ ਚੱਲ ਕੇ ਜਦੋਂ ਦਿਨ ਚੜ੍ਹਿਆ ਤਦ ਵੀ ਸਤਿਗੁਰੂ ਜੀ ਨੇ ਚੱਲਣਾ ਨਹੀਂ ਸੀ ਛੱਡਿਆ । ਮੁਗ਼ਲਾਂ ਦੇ ਦੱਸੇ ਹੁਲੀਏ — ਢੰਡੋਰਾ ਫਿਰਾਇਆ ਸੀ । ਉਹਨਾਂ ਨੇ ਪਛਾਣ ਲਿਆ ਕਿ ਗੁਰੂ ਜੀ ਜਾ ਰਹੇ ਹਨ , ਉੱਚੀ ਉੱਚੀ ਰੌਲਾ ਪਾ ਦਿੱਤਾ , “ ਸਿੱਖਾਂ ਦਾ ਪੀਰ ਜਾਂਦਾ ….. ਸਿੱਖਾਂ ਦਾ ਗੁਰੂ ਜਾਂਦਾ ਜੇ । ” ਉਹਨਾਂ ਦਾ ਰੌਲਾ ਸੁਣ ਕੇ ਗੁਰੂ ਜੀ ਨੇ ਉਹਨਾਂ ਵੱਲ ਪੰਜ ਪੰਜ ਸੋਨੇ ਦੀਆਂ ਮੋਹਰਾਂ ਸੁੱਟੀਆਂ । ਮੋਹਰਾਂ ਵੀ ਚੁੱਕ ਲਈਆਂ ਤੇ ਰੌਲਾ ਪਾਉਣੋਂ ਵੀ ਨਾ ਰੁਕੇ । ਗੁਰੂ ਜੀ ਖਲੋ ਗਏ । ਉਹਨਾਂ ਨੇ ਦੋਹਾਂ ਨੂੰ ਕੋਲ ਸੱਦ ਕੇ ਆਖਿਆ , “ ਲਓ ਸੋਨੇ ਦੇ ਕੜੇ । ” ਉਹ ਲਾਲਚੀ ਫਿਰ ਵੀ ਰਮਜ਼ ਨਾ ਸਮਝੇ । ਉਹਨਾਂ ਦੀਆਂ ਅੱਖਾਂ ਗਹਿਰੀਆਂ ਦੇਖ ਕੇ ਗੁਰੂ ਜੀ ਨੇ ਇਕ ਨੂੰ ਕੜਾ ਫੜਾਉਣ ਲਈ ਹੱਥ ਅੱਗੇ ਕੀਤਾ । ਜਦੋਂ ਉਹ ਕੜਾ ਫੜਨ ਲੱਗਾ ਤਾਂ ਦੂਸਰੇ ਹੱਥ ਨਾਲ ਐਸਾ ਵਾਰ ਕੀਤਾ , ਉਹਦਾ ਸਿਰ ਧੜ ਨਾਲੋਂ ਵੱਖ ਹੋ ਗਿਆ । ਦੂਸਰਾ ਨੱਠਣ ਲੱਗਾ ਤਾਂ ਉਸ ਨੂੰ ਵੀ ਝਟਕਾ ਦਿੱਤਾ । ਦੋਵੇਂ ਸਦਾ ਲਈ ਚੁੱਪ ਹੋ ਗਏ ਤੇ ਗੁਰੂ ਜੀ ਅੱਗੇ ਨਿਕਲ ਆਏ ਸਨ । ਪਰ ਜੰਗਲ ਵਿਚ ਇਹ ਸਿੱਧਾ ਰਾਹ ਨਹੀਂ ਸੀ , ਦੂਸਰਾ ਚੌਗਿਰਦੇ ਸ਼ਾਹੀ ਲਸ਼ਕਰ ਨੱਠਾ ਫਿਰਦਾ ਸੀ । ਝਾੜੀ ਝਾੜੀ ਵਿਚੋਂ ਆਵਾਜ਼ ਆਉਂਦੀ ਸੁਣਾਈ ਦਿੰਦੀ ਸੀ , “ ਫੜ ਲਉ ! ਔਹ ਗਿਆ ਸਿੱਖਾਂ ਦਾ ਗੁਰੂ ! ਜਾਣ ਨਾ ਦੇਣਾ । ” ਐਵੇਂ ਹੀ ਝਾਉਲੋ ਪੈਂਦੇ ਸਨ । ਗੁਰੂ ਜੀ ਇਕ ਜੰਡ ਹੇਠਾਂ ਲੇਟ ਰਹੇ । ਜਦੋਂ ਮੁੜ ਰਾਤ ਪਈ ਤਾਂ ਅੱਗੇ ਚੱਲੇ । ਪੈਰ ਥੱਕ ਗਏ ਤੇ ਸੁੱਜ ਗਏ ਸਨ । ਪਰ ਗੁਰੂ ਜੀ ਦਾ ਹੌਂਸਲਾ ਬੁਲੰਦ ਸੀ , ਸਰੀਰਕ ਕਸ਼ਟ ਆਤਮਾ ਨੂੰ ਮਾਯੂਸ ਨਹੀਂ ਸਨ ਕਰਦੇ । ਬਲੋਲ ਵਿਚ ਇਕ ਅਮੀਰ ਸ਼ਰਧਾਲੂ ਸੀ ਤੇ ਦੂਸਰਾ ਪੂਰਨ ਮਸੰਦ । ਦੋਹਾਂ ਦੀ ਆਸ ਤੱਕ ਕੇ ਆਏ ਸਨ । ਪਰ ਮੁਗ਼ਲਾਂ ਨੇ ਸਾਰੇ ਕਸਬਿਆਂ ਦੇ ਹਾਕਮਾਂ ਨੂੰ ਲਿਖਿਆ ਹੀ ਨਹੀਂ ਸੀ , ਹੁਕਮ ਦਿੱਤਾ ਸੀ ਕਿ ਉਹ ਗੁਰੂ ਮਹਾਰਾਜ ਦਾ ਪਿੱਛਾ ਕਰਨ , ਜੀਊਂਦੇ ਜਾਂ ਮੋਏ ਨੂੰ ਫੜ ਦਿਖਾਉਣ ਵਾਲੇ ਨੂੰ ਭਾਰੀ ਇਨਾਮ ਮਿਲੇਗਾ । ਜਿਹੜਾ ਕੋਈ ਪਨਾਹ ਦੇਵੇਗਾ , ਕਿਸੇ ਸਿੱਖ ਜ਼ਖ਼ਮੀ ਲਈ ਮਲ੍ਹਮ ਪੱਟੀ ਕਰੇਗਾ , ਉਸ ਨੂੰ ਕਤਲ ਕੀਤਾ ਜਾਏਗਾ । ਘਰ ਘਾਟ ਸਾੜ ਦਿੱਤੇ ਜਾਣਗੇ । ਏਹੋ ਬਾਦਸ਼ਾਹੀ ਹੁਕਮ ਹੈ । ਐਸਾ ਕਰੜਾ ਹੁਕਮ ਸੁਣ ਕੇ ਲਾਲਚੀ ਤੇ ਬੇਈਮਾਨ ਬੰਦੇ ਭਲਾ ਕਿਵੇਂ ਗੁਰੂ ਜੀ ਨੂੰ ‘ ਜੀ ਆਇਆਂ ’ ਆਖ ਸਕਦੇ ਸਨ । “ ਭਾਈ ਜੀਊਣੇ , ਤੂੰ ਜੀਊਂਦਾ ਰਹੋ ! ਅਸਾਂ ਸੁਣ ਲਏ ਤੇਰੇ ਮਾਲਕ ਦੇ ਬੋਲ …. ਸਤਿਗੁਰੂ ਜੀ ਨੇ ਠੀਕ ਹੀ ਤਾਂ ਕਿਹਾ ਸੀ :
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥
ਐਸੇ ਮਸੰਦ ਸਾੜੇ ਸੀ , ਪਰ ਇਹ ਬਚ ਗਿਆ । ਅੱਛਾ ਅਸੀਂ ਚੱਲਦੇ ‘ ਮਹਾਰਾਜ ! ਕੋਈ ਸੇਵਾ । ” “ ਤੇਰੀ ਸੇਵਾ ਸਫਲ ਹੋਈ , ਜੋ ਤੂੰ ਅੱਗ ਬਾਲ ਕੇ ਸਿਕਾ ਦਿੱਤੀ । ਅਸਾਂ ਦੀ ਹਾਮੀ ਭਰੀ , ਅਸੀਂ ਸਭ ਜਾਣ ਗਏ । ” “ ਮਹਾਰਾਜ , ਆਪ ਨੇ ਸਮਝ ਤਾਂ ਜਾਣਾ ਹੀ ਸੀ , ਘਟ ਘਟ ਦੀ ਜਾਨਣਹਾਰ ਹੋ । ‘ ‘ “ ਟਿੰਡ ਵਿਚ ਅੱਗ ਪਾ ਦਿਆਂ , ਕੰਮ ਦੇਵੇਗੀ । ਮੈਂ ਹੋਰ ਤਾਂ ਕੁਝ ਨਹੀਂ ਕਰ ਸਕਦਾ , ਪੇਟ ਦਾ ਮਾਰਾ , ਦਾਸ ਹਾਂ । ” “ ਬਲੋਲ ‘ ਤੇ ਪਰਲੋ ਆਏਗੀ । ਤੇਰੀ ਵੇਲ ਵਧੇਗੀ । ‘ ‘ ਗੁਰੂ ਜੀ ਨੇ ਨਿਹਾਲ ਹੋ ਕੇ ਵਰ ਦਿੱਤਾ । ਭਾਈ ਜੀਊਣੇ ਨੇ ਅੱਗ ਬਾਹਰ ਖੜਨ ਵਾਲੀ ਟਿੰਡ ਫੜੀ , ਉਸ ਵਿਚ ਧੁੱਖਦਾ ਗੋਹਾ ਰੱਖਿਆ ਤੇ ਟਿੰਡ ਦਾ ਬੋਕਣਾ ਗੁਰੂ ਜੀ ਨੂੰ ਫੜਾ ਦਿੱਤਾ । ਬੂਹਾ ਖੋਲ੍ਹਿਆ , ਆਪ ਬਾਹਰ ਨਿਕਲਿਆ , ਕੋਈ ਬੰਦਾ ਨਾ ਦੇਖ ਕੇ ਉਸ ਨੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ ਤੇ ਗੁਰੂ ਜੀ ਨੂੰ ਰਾਹੇ ਪਾਇਆ । ਜੰਗਲ ਦੇ ਰਾਹ , ਜਿਧਰ ਐਸ਼ – ਪ੍ਰਸਤ ਮੁਗ਼ਲ ਨਹੀਂ ਜਾਂਦੇ ਸਨ । ਭਾਵੇਂ ਸ਼ਾਹੀ ਹੁਕਮ ਸੀ , ਫਿਰ ਵੀ ਉਹ ਜਾਨ ਜੋਖਮ ਵਿਚ ਨਹੀਂ ਸਨ ਪਾਉਂਦੇ । ਗੁਰੂ ਜੀ ਹਨੇਰੇ ਵਿਚ ਅਲੋਪ ਹੋ ਗਏ । ਪਰ ਜੀਊਣਾ ਪੂਰਨ ਮਸੰਦ ਦੀ ਡਿਉੜੀ ਦੇ ਸਦਰ ਦਰਵਾਜ਼ੇ ਅੱਗੇ ਹੀ ਖਲੋਤਾ ਰਿਹਾ । ਉਹ ਸੋਚੀ ਜਾਂਦਾ ਸੀ , ਕੈਸੀ ਅਕਾਲ ਪੁਰਖ ਦੀ ਲੀਲ੍ਹਾ ਹੈ , ਹਜ਼ਾਰਾਂ ਨੂੰ ਆਸਰਾ ਦੇਣ ਵਾਲਾ ਨਿਆਸਰਾ ਤੁਰਿਆ ਫਿਰਦਾ ਹੈ , ਚਰਨ ਵੀ ਨੰਗੇ , ਬਸਤਰ ਵੀ ਪਾਟੇ , ਘੋੜਾ ਤੇ ਜੋੜਾ ਨਹੀਂ , ਸੰਗੀ ਸਾਥੀ ਕੋਈ ਨਾਲ ਨਹੀਂ । ਤੇਜਾ ਬਾਹਰੋਂ ਆਇਆ । ਜੀਊਣੇ ਨੂੰ ਖਲੋਤਾ ਦੇਖ ਕੇ ਉਸ ਨੇ ‘ ਸੀਤਾ ਰਾਮ , ਰਾਮ ……….. ਰਾਮ ‘ ਨਾਮ ਦਾ ਜਾਪ ਛੱਡ ਕੇ ਜੀਊਣੇ ਨੂੰ ਪੁੱਛਿਆ , ਜੀਊਣੇ ! ਬਾਹਰ ਖਲੋਤਾ ਹੈਂ , ਠੰਡ ਵਿਚ ? ” “ ਐਵੇਂ ਮਿਸ਼ਰ ਜੀ । ” ਜੀਊਣੇ ਨੇ ਬੇਧਿਆਨੇ ਉੱਤਰ ਦਿੱਤਾ । “ ਆਉਣ ਵਾਲਾ ਕੌਣ ਸੀ ? “ ਕੋਈ ਹੈ ਸੀ ਪ੍ਰਾਹੁਣਾ । ‘ ਦਰਸ਼ਨ ਕਰ ਕੇ ਕੁਝ ਖਿੱਚ ਜਿਹੀ ਪਈ , ਬੋਲ ਮਿੱਠਾ ਸੀ । ” “ ਹਾਂ , ਮਿੱਠੇ ਬੋਲ ਵਾਲਾ । ” “ ਕੌਣ ਸੀ ? ” ਅਨੰਦਪੁਰ ਵਾਲਾ ਗੁਰੂ । ” ‘ ਗੁਰੂ । ” ਹਾਂ ! ਮਿਸ਼ਰ ਜੀ ਅਨੰਦਪੁਰ ਵਾਲਾ ਗੁਰੂ ਆਇਆ ਸੀ । ” “ ਕੀ ਕਰਨ ? “ ਟਿਕਣ ਆਇਆ ਹੋਵੇਗਾ — ਅਨੰਦਪੁਰ ਛੱਡਣ ਤੇ ਚਮਕੌਰ ਜੰਗ ਹੋਣ ਦੀਆਂ ਖ਼ਬਰਾਂ ਤਾਂ ਆਈਆਂ ਸੁਣੀਆਂ ਹਨ । ” “ ਪੂਰਨ ਤਾਂ ਗੁਰੂ ਕਿਆਂ ਦਾ ਹੈ ? ” ਹਲਵਾ ਪੂੜੀ ਤੇ ਖੀਰ ਖਾਣ ਸਮੇਂ ….. ਅੱਜ ਇਕ ਦਮ ਗਿਰਗਿਟ ਵਾਂਗ ਅੱਖਾਂ ਫੇਰ ਗਿਆ । ” “ ਬਿਪਤਾ ਵੇਲੇ ਆਪਣੇ ਪਰਾਏ ਹੋ ਜਾਂਦੇ ਹਨ । ” “ ਭਗਵਾਨ ਤਾਂ ਦੇਖਦਾ ਹੈ । ” “ ਹਾਂ ! ਭਗਵਾਨ ਤਾਂ ਦੇਖਦਾ ਹੈ । ” ਇਹ ਆਖ ਕੇ ਤੇਜਾ ਮਿਸ਼ਰ ‘ ਸੀਤਾ ਰਾਮ , ਰਾਮ ! ” ਆਖਦਾ ਹੋਇਆ ਅੱਗੇ ਨਿਕਲ ਗਿਆ । ਜਿਊਣਾ ਡਿਉੜੀ ਵਿਚ ਹੋਇਆ । ਉਸ ਨੇ ਡਿਉੜੀ ਦਾ ਬੂਹਾ ਬੰਦ ਕਰ ਲਿਆ ਤੇ ਆਪਣੀ ਮੰਜੀ ਉੱਤੇ ਬੈਠ ਕੇ ਅੱਗ ਸੇਕਣ ਹੀ ਲੱਗਾ ਸੀ ਕਿ ਉਪਰੋਂ ਪੂਰਨ ਨੇ ਆਵਾਜ਼ ਦਿੱਤੀ : “ ਜੀਊਣੇ । ” ਜੀਊਣਾ ਬੋਲਿਆ ਨਹੀਂ , ਉਹ ਗ਼ੁੱਸੇ , ਹੈਰਾਨੀ ਤੇ ਗੁਰੂ ਪਿਆਰ ਸ਼ਰਧਾ ਨਾਲ ਕੰਬਦਾ ਹੋਇਆ ਉਪਰ ਗਿਆ । “ ਕਿਥੇ ਹੈ ਗੁਰੂ ? ” ਪੂਰਨ ਨੇ ਪੁੱਛਿਆ । “ ਗੁਰੂ ਮਹਾਰਾਜ ਜੀ ਚਲੇ ਗਏ । ” ਜੀਊਣੇ ਨੇ ਉੱਤਰ ਦਿੱਤਾ , ਪਰ ਉਸ ਦਾ ਕਲੇਜਾ ਮੂੰਹ ਨੂੰ ਆਇਆ । ਤੇਰੇ ਆਖਣ ‘ ਤੇ ਕਿ ਆਪੋ ? ” “ ਆਪੋ …. ਉਹਨਾਂ ਨੇ ਤੁਸਾਂ ਦਾ ਹੁਕਮ ਸੁਣ ਲਿਆ ਸੀ । “ ਕੁਝ ਆਖਦੇ ਤਾਂ ਨਹੀਂ ਸੀ ? ” “ ਆਖਦੇ ਸਨ , ਉਹਨਾਂ ਦਾ ਹਿਰਦਾ ਸਾਗਰ ਵਾਂਗ ਵਿਸ਼ਾਲ । ਸਾਗਰ ਵਿਚ ਜੇ ਕੋਈ ਢੀਮਾਂ ਮਾਰੇ ਤਾਂ ਢੀਮ ਖੁਰ ਜਾਂਦੀ ਹੈ , ਸਾਗਰ ਗੁੱਸਾ ਨਹੀਂ ਕਰਦਾ । ਉਹ ਤਾਂ ਹੈਨ ਹੀ ਦੁਨੀਆਂ ਦੇ ਮਾਲਕ । ” “ ਕੀ ਬਕਦਾ ਹੈਂ ? ” “ ਮੈਂ ਬਕਨਾਂ ਉਹੋ ਕੁਝ ਹਾਂ , ਜੋ ਕੁਝ ਤੁਸੀਂ ਦੱਸਦੇ ਰਹੇ , ਪ੍ਰਚਾਰਦੇ ਰਹੇ । ਇਹੋ ਤਾਂ ਆਖਿਆ ਕਰਦੇ ਸੀ , ਕਲਗੀਧਰ ਪਿਤਾ ਜੀ ਦੀਨ – ਦੁਨੀ ਦੇ ਵਾਲੀ , ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹਨ । ” ‘ ‘ ਅੱਜ ਤੇਰੀ ਬੁੱਧੀ ਕਿਉਂ ਭ੍ਰਿਸ਼ਟ ਹੋ ਗਈ ? ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨਾਲ ਜੱਫੇ ….. ਚੱਲ ਬੈਠ ਹੇਠਾਂ । ” “ ਨਹੀਂ , ਮੈਂ ਜਾ ਰਿਹਾ ਹਾਂ , ਬੂਹਾ ਖੁੱਲ੍ਹਾ ਜੇ , ਲੀੜਾ ਤੇ ਮੰਜਾ ਪਿਆ । ” “ ਕਿਧਰ ਜਾ ਰਿਹਾ ਹੈਂ ? ” “ ਜਿਧਰ ਮੇਰੇ ਗੁਰੂ ਮਹਾਰਾਜ ਗਏ , ਜਿਸ ਘਰ ਵਿਚ ਉਹਨਾਂ ਨੂੰ ਆਸਰਾ ਨਹੀਂ ਮਿਲਿਆ , ਉਸ ਘਰ ਵਿਚ ਮੇਰਾ ਰਹਿਣ ਦਾ ਧਰਮ ਨਹੀਂ – ਕੀ ਪਤਾ ਸਵੇਰੇ ਕੀ ਹੋਣਾ ਹੈ । ਗੁਰੂ ਮਹਾਰਾਜ ਡਿਉੜੀ ਵਿਚ ਬੈਠ ਕੇ ਅੱਗ ਤਾਂ ਸੇਕ ਗਏ ਹਨ ? “ ਅੱਗ ਕਿਸ ਸਿਕਾਈ ?? ‘ ‘ ‘ ਮੈਂ । ’ ’ “ ਤੂੰ ਕੀ ਲੱਗਦਾ ਸੀ , ਇਹ ਕਰਨ ਦਾ ? ” “ ਮੇਰੀ ਮੰਜੀ ‘ ਤੇ ਬਿਰਾਜੇ ਸਨ । ” “ ਕਿਸ ਨੇ ਦੇਖਿਆ ਮੈ “ ਮੈਂ ….. ਮੈ ….. ਤੇਰਾ ਬੇੜਾ ਗਰਕ ਹੋਵੇ । ਇਹ ਕੀ ਲੋਹੜਾ ਮਾਰਿਆ ਨਿਮਕ ਹਰਾਮ । ’ ’ “ ਮੈਂ ਜਾ ਰਿਹਾ ਹਾਂ । ਮੈਂ ਨਿਮਕ ਹਰਾਮ ਨਹੀਂ , ਹਲਾਲ ਹਾਂ । ਕਿਉਂਕਿ ਤੁਸਾ ਨੂੰ ਰੱਬੀ ਕਰੋਪੀ ਤੋਂ ਬਚਾਉਣ ਲਈ ਗੁਰੂ ਜੀ ਨੂੰ ‘ ਜੀ ਆਇਆਂ ’ ਆਖਿਆ । ਸਮਝਦਾ ਹਾਂ ਬਲੋਲ ਪੁਰ ਤੁਰਕਾਂ ਦਾ ਪਿੰਡ ਹੈ । ’ ’ ਮਸੰਦ ਦੀ ਪਤਨੀ ਆ ਗਈ , ਉਸ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਉਹ ਵੀ ਮਸੰਦ ਦੇ ਗਲ ਪੈ ਗਈ , “ ਗੁਰੂ ਮਹਾਰਾਜ ਨੂੰ ਘਰ ਰੱਖਣਾ ਚਾਹੀਦਾ ਸੀ । ਉਹ ਅਕਾਲ ਪੁਰਖ ਦੇ ਬੇਟੇ ਹਨ । ਉਹਨਾਂ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ….। ” ਜੀਊਣਾ ਚੁੱਪ ਕਰ ਕੇ ਹੇਠਾਂ ਉਤਰ ਗਿਆ । ਪੂਰਨ ਮਸੰਦ ਉਸ ਨੂੰ ਰੋਕਦਾ ਰਿਹਾ ਪਰ ਉਹ ਨਾ ਰੁਕਿਆ । ਉਹ ਪੌੜੀਆਂ ਉਤਰ ਕੇ ਡਿਉੜੀ ਤੋਂ ਬਾਹਰ ਹੋ ਗਿਆ । ਉਸ ਵੇਲੇ ਪਹੁ ਫੁੱਟ ਰਹੀ ਸੀ ।
( ਚਲਦਾ )
धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥
हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ। हे भाई! जब तक मनुष्य के मन की (माया वाली) भटकना दूर नहीं होती, इस (लालच के पँजे से) आजाद नहीं हो सकता। हे नानक! कह– (पहरावों से भगत नहीं बन जाते) जिस मनुष्य पर मालिक-प्रभू खुद दयावान होता है (और, उसको नाम की दाति देता है) वही मनुष्य संत है भगत है।2।5।36।
ਅੰਗ : 680
ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
ਅਰਥ: ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।
धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥
हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ। हे भाई! जब तक मनुष्य के मन की (माया वाली) भटकना दूर नहीं होती, इस (लालच के पँजे से) आजाद नहीं हो सकता। हे नानक! कह– (पहरावों से भगत नहीं बन जाते) जिस मनुष्य पर मालिक-प्रभू खुद दयावान होता है (और, उसको नाम की दाति देता है) वही मनुष्य संत है भगत है।2।5।36।
ਅੰਗ : 680
ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
ਅਰਥ: ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।
ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਅਤੇ ਸ਼੍ਰੀ ਗੋਇੰਦਵਾਲ ਸਾਹਿਬ, ਜਿਲਾ ਤਰਨਤਾਰਨ ਦਾ ਕੀ ਇਤਹਾਸ ਹੈ ?
ਗੁਰਦੁਆਰਾ “ਗੋਇੰਦਵਾਲ ਸਾਹਿਬ” ਉਹ ਪਵਿਤਰ ਸਥਾਨ ਹੈ, ਜੋ ਕਿ “ਤੀਸਰੇ ਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ” ਨੇ ਤਿਆਰ ਕਰਵਾਇਆ ਸੀ। ਇਸ ਸਥਾਨ ਉੱਤੇ ਸ਼੍ਰੀ ਬਾਉਲੀ ਸਾਹਿਬ, ਜੋ ਕਿ ਪਹਿਲਾ ਮਹਾਨ ਸਿੱਖ ਤੀਰਥ ਹੈ, ਜੋ ਗੁਰੂ ਅਮਰਦਾਸ ਜੀ ਨੇ ਸੰਮਤ 1616 (1559) ਨੂੰ ਤਿਆਰ ਕਰਵਾਇਆ ਅਤੇ ਵਰ ਦਿੱਤਾ ਕਿ ਜੋ ਵੀ ਮਾਈ–ਭਾਈ ਸ਼ੁੱਧ ਦਿਲੋਂ ਬਾਉਲੀ ਸਾਹਿਬ ਦੀ ਹਰ ਸੀੜੀ (ਪਉੜੀ) ਉੱਤੇ ਇੱਕ ਜਪੁਜੀ ਸਾਹਿਬ ਦਾ ਪਾਠ, ਯਾਨੀ 84 ਸੀੜੀਆਂ (ਪਉੜੀਆਂ) ਉੱਤੇ 84 ਪਾਠ ਕਰਕੇ ਇਸਨਾਨ ਕਰੇਗਾ, ਉਸਦੀ 84 ਕਟ ਜਾਵੇਗੀ। ਇਸਦੀ ਸੇਵਾ ਚੌਥੇ ਗੁਰੂ ਰਾਮਦਾਸ ਜੀ ਆਪ ਟੋਕਰੀ ਚੁਕ ਕੇ ਕਰਦੇ ਸਨ।
ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ ❤️🙏
ਗੁਰੂ ਨਾਨਕ ਦੇਵ ਜੀ ਇਸ ਖੂਹ ਦੇ ਕਿਨਾਰੇ ਬੈਠੇ ਸਨ। ਸਿੱਧਾ ਨੇ ਆਪਣੀਆਂ ਯੋਗ ਸ਼ਕਤੀਆਂ ਨਾਲ ਇਲਾਕੇ ਦੀਆਂ ਮੱਝਾਂ , ਗਾਵਾਂ ਦਾ ਦੁੱਧ ਸੁਕਾ ਦਿੱਤਾ ਅਤੇ ਗੁਰੂ ਜੀ ਕੋਲ ਆਕੇ ਕਹਿਣ ਲੱਗੇ ਗੁਰੂ ਜੀ ਸਾਨੂੰ ਦੁੱਧ ਛਕਾਵੋ ਤਾਂ ਗੁਰੂ ਜੀ ਨੇ ਮਰਦਾਨੇ ਨੂੰ ਬਚਨ ਕੀਤਾ ਕੇ ਖੂਹ ਵਿੱਚੋਂ ਦੁੱਧ ਦਾ ਕਟੋਰਾ ਭਰ ਕੇ ਸਿਧਾਂ ਨੂੰ ਦਿੱਤਾ ਜਾਵੇ। ਮਰਦਾਨੇ ਨੇ ਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਦੇ ਹੋਏ ਖੂਹ ਵਿੱਚੋ ਜਦ ਕਟੋਰਾ ਭਰ ਕੇ ਬਾਹਰ ਕੱਢਿਆ ਤਾਂ ਸਿੱਧ ਹੈਰਾਨ ਹੋ ਗਏ ਕੇ ਕਟੋਰਾ ਤਾਂ ਦੁੱਧ ਨਾਲ ਭਰਿਆ ਹੈ। ਸਾਰੇ ਸਿਧਾਂ ਨੇ ਉਸ ਕਟੋਰੇ ਵਿਚੋਂ ਰੱਜ ਕੇ ਦੁੱਧ ਛਕਿਆ ਪਰ ਕਟੋਰਾ ਫਿਰ ਵੀ ਭਰਿਆ ਰਿਹਾ। ਹੈਰਾਨ ਹੋ ਕੇ ਸਿਧਾਂ ਨੇ ਜਦ ਖੂਹ ਵਿਚ ਝਾਤ ਮਾਰੀ ਤਾਂ ਦੇਖਿਆ ਕੇ ਸਾਰਾ ਖੂਹ ਦੁੱਧ ਨਾਲ ਭਰਿਆ ਹੋਇਆ ਹੈ। ਇਸ ਤਰਾਂ ਸਿਧਾਂ ਨੂੰ ਗੁਰੂ ਜੀ ਅੱਗੇ ਝੁਕਣਾ ਪਿਆ।
11 ਅਗਸਤ ਨੂੰ ਸਾਈ ਮੀਆਂ ਮੀਰ ਜੀ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਆਉ ਸੰਖੇਪ ਝਾਤ ਮਾਰੀਏ ਸਾਈ ਜੀ ਦੇ ਜੀਵਨ ਕਾਲ ਤੇ ਜੀ ।
ਸਾਈ ਮੀਆਂ ਮੀਰ ਇਕ ਰੂਹਾਨੀ ਦਰਵੇਸ਼ ,ਨੇਕ ਸੀਰਤ ਤੇ ਨਿਮਰਤਾ ਪੁੰਜ ਵਾਲੇ ਪ੍ਰਸਿਧ ਸੂਫ਼ੀ ਸਨ । ਉਹ ਖਲੀਫਾ ਓਮਰ ਇਬਨ al-ਖਤਾਬ ਦੇ ਸਿਧੇ ਉੱਤਰ-ਅਧਿਕਾਰੀ ਸਨ। ਇਨ੍ਹਾ ਦਾ ਜਨਮ ਸਿੰਧ ਦੇ ਇਲਾਕੇ ਸੀਸਤਾਨ ਪਾਕਿਸਤਾਨ ਵਿਚ ਹੋਇਆ ਜੋ ਬਲੋਚਿਸਤਾਨ ਦੀ ਪਛਮੀ ਹਦ ਹੈ । ਸਾਈਂ ਮੀਆਂ ਮੀਰ ਦਾ ਅਸਲੀ ਨਾਂਅ ਮੀਰ ਮੁਹੰਮਦ ਸੀ ਪਰ ਉਨ੍ਹਾਂ ਦੀ ਪ੍ਰਸਿੱਧੀ ਸਾਈਂ ਮੀਆਂ ਮੀਰ ਦੇ ਨਾਂਅ ਨਾਲ ਹੋਈ ਸੀ।ਆਪ ਮੀਆਂ ਜੀਉ, ਸ਼ਾਹ ਮੀਰ ਖੁਆਜਾ ਮੀਰ, ਬਾਲਾ ਪੀਰ ਅਤੇ ਮੀਰ ਮੁਇਨੁਲ ਇਸਲਾਮ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਉਨ੍ਹਾ ਦੇ ਪਿਤਾ ਸਾਈ ਸ਼ਹੀਨ ਦਿਤਾ ਸੀਸਤਾਨ ਦੇ ਕਾਜ਼ੀ ਸੀ । ਆਪਜੀ ਦੇ ਦਾਦਾ ਦਾ ਨਾਂ ਕਾਜ਼ੀ ਕਲੰਦਰ ਫਾਰੂਕੀ ਸੀ। ਆਪ ਦੀ ਮਾਤਾ ਦਾ ਨਾਂ ਫਾਤਿਮਾ ਸੀ, ਜੋ ਕਾਜ਼ੀ ਕਾਦਨ ਦੀ ਪੁੱਤਰੀ ਸੀ, ਦੇ ਘਰ ਸਿੰਧ ਦੇ ਇਲਾਕੇ ਸੀਸਤਾਨ ‘ਚ ਆਪ ਦਾ ਜਨਮ ਹੋਇਆ । ਕਈ ਇਤਿਹਾਸਕਾਰ ਆਪਜੀ ਦਾ ਜਨਮ 1531 ਵਿਚ ਤੇ ਕਈ 1550 ਦਾ ਦਸਦੇ ਹਨ ।
ਆਪਜੀ ਦੇ ਤਿੰਨ ਭਰਾ ਕਾਜ਼ੀ ਬੋਲਣ , ਕਾਜ਼ੀ ਉਸਮਾਨ , ਕਾਜ਼ੀ ਤਾਹਿਰ ਤੇ ਦੋ ਭੈਣਾ ਜਮਾਲ ਤੇ ਜ਼ਾਮੀ ਮਾਦੀਆ ਸਨ । ਸੱਤ ਸਾਲ ਦੀ ਉਮਰ ‘ਚ ਆਪ ਨੇ ਕੁਰਾਨ ਮਜ਼ੀਦ ਦੀ ਸਿੱਖਿਆ ਪ੍ਰਾਪਤ ਕਰ ਲਈ ਸੀ ਦੀਨੀਅਤ ਆਪਨੇ ਖੁਆਜਾ ਖਿਜਰ ਤੋਂ ਪ੍ਰਾਪਤ ਕੀਤੀ ਸੀ । ਸਕੂਲ ਦੀ ਪੜਾਈ ਖਤਮ ਕਰਨ ਤੋਂ ਬਾਅਦ ਉਹ ਆਪਣੇ ਰਹਿਬਰ ਦੀ ਤਲਾਸ਼ ਵਿਚ ਜੰਗਲਾਂ ਪਹਾੜਾਂ ਵਿਚ ਭਟਕਦੇ ਰਹੇ । ਆਖਿਰ ਸਵੈਸਤਾਨ ਦੇ ਪਹਾੜਾਂ ਵਿਚ ਇਕ ਰਹਿਬਰ ਮਿਲਿਆ ਜਿਸਦਾ ਨਾ ਸ਼ੇਖ ਖਜੂਰ ਸੀ । ਉਨ੍ਹਾ ਆਪਣੇ ਮੁਰਸ਼ਦ ਦੀ ਸੁਹਿਰਦ ਅਗਵਾਈ ਹੇਠ ਆਪਣੀ ਅਧਿਆਤ੍ਮਿਕ ਸਿਖਿਆ ਪੂਰੀ ਕਰਕੇ ਉਹ ਆਰਿਫ਼ ਬਣ ਗਏ । ਉਹ ਕਈ ਕਈ ਦਿਨ ਭੁਖੇ ਰਹਿੰਦੇ ਤੇ ਕਈ ਕਈ ਰਾਤਾਂ ਭਗਤੀ ਕਰਦੇ ਗੁਜਾਰ ਦਿੰਦੇ ਥੋੜੀ ਉਮਰ ਵਿਚ ਸਾਈ ਜੀ ਰੂਹਾਨੀਅਤ ਇਲਮ ਦੇ ਨਾਲ ਨਾਲ ਵੇਦਾਨੀਅਤ ਦੇ ਮਾਹਿਰ ਵਿਦਵਾਨ ਬਣ ਗਏ ਜਹਾਂਗੀਰ ਆਪਣੀ ਤੋਜਿਕੇ ਜਹਾਂਗੀਰੀ ਵਿਚ ਤੇ ਸ਼ਾਹਜਹਾਂ ਦੋਨੋ ਹੀ ਇਨ੍ਹਾ ਦੀ ਵਿਦਵਤਾ ਭਰਪੂਰ ਰੂਹਾਨੀਅਤ ਤੇ ਅਜਮਤ ਦੀ ਗਲ ਕਰਦੇ ਹਨ । ਦਾਰਾਸ਼ਿਕੋਹ ਇਨ੍ਹਾ ਦਾ ਮੁਰੀਦ ਸੀ ਕਹਿੰਦੇ ਹਨ ਕੀ ਇਨ੍ਹਾ ਦੀ ਮੌਤ ਤੋ ਬਾਅਦ ਇਨ੍ਹਾ ਦੀ ਮਈਅਤ ਦਾਰਾ ਸ਼ਿਕੋਹ ਨੇ ਪੜੀ ਨੂਰ ਜਹਾਂ ਇਨ੍ਹਾ ਦੀ ਪਕੀ ਸ਼ਰਧਾਲੂ ਸੀ । ਹਾਲਾਂ ਕੀ ਮੀਆਂ ਮੀਰ ਆਪਣਾ ਸ਼ਿਸ਼ ਬਨਾਣ ਤੋ ਪਹਿਲਾਂ ਕੜੀ ਪ੍ਰੀਖਿਆ ਲੈਂਦੇ ਸਨ ਪਰ ਫਿਰ ਵੀ ਇਨ੍ਹਾ ਦੇ ਬੇਸ਼ੁਮਾਰ ਮੁਰੀਦ ਸੀ । ਇਨ੍ਹਾ ਨੂੰ ਆਪਣੇ ਮੁਰੀਦਾ ਨਾਲ ਬਹੁਤ ਲਗਾਵ ਸੀ ਉਹ ਉਨਾਂ ਨੂੰ ਆਪਣਾ ਦੋਸਤ ਕਿਹਾ ਕਰਦੇ ਸੀ ਸਾਈ ਜੀ ਨੇ ਵਿਆਹ ਨਹੀਂ ਸੀ ਕੀਤਾ ਤੇ ਆਪਣਾ ਜੀਵਨ ਸਾਦਾ ਤੇ ਸਾਫ਼ ਸੁਥਰਾ ਬਤੀਤ ਕਰਦੇ ਸਨ ਮਹਿਮਾ ਪ੍ਰਕਾਸ਼ ਵਿਚ ਵੀ ਜ਼ਿਕਰ ਆਉਂਦਾ ਹੈ :-
ਮੀਆਂ ਮੀਰ ਜਗ ਅਵਲ ਫਕੀਰ
ਭਈ ਮਰੀਦ ਟਕੇ ਅਵਲ ਫਕੀਰ
ਆਰਫ਼ ਕਮਲ ਖ਼ਬ ਕੀ ਖਾਨ
ਮਹਾਨ ਤਿਆਗੀ ਬਡੇ ਸੁਜਾਨ
ਉਹ ਕੀਰਤਨ ਸੁਣਨ ਦੇ ਸ਼ੌਕੀਨ ਸਨ ਪਰ ਨਚਣਾ ਪਸੰਦ ਨਹੀਂ ਸੀ ਕਰਦੇ ਉਨ੍ਹਾ ਨੇ ਸੂਫੀਆਂ ਤੇ ਆਲਮਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ । ਉਨ੍ਹਾ ਦੇ ਖ਼ਿਆਲ ਵਿਚ ਸ਼ਰੀਅਤ ,ਤਰੀਕਤ ਹਕੀਕਤ ਤੇ ਮਾਰਫਤ ਮੂਲ ਰੂਪ ਵਿਚ ਇਕ ਹਨ ਜਿਹੜੇ ਰਬ ਨਾਲ ਬੰਦਿਆ ਦੇ ਸਬੰਧਾ ਦੀ ਅਵਸਥਾ ਨੂੰ ਉਜਾਗਰ ਕਰਦੇ ਹਨ । ਸਾਈ ਜੀ ਦੇ ਕਈ ਚੇਲੇ ਹੋਏ ਹਨ ਕੁਝ ਜ਼ਿਕਰ ਯੋਗ ਹਨ , ਮੀਆਂ ਨਥਾ ਜਹੌਰੀ , ਖਵਾਜਾ ਬਿਹਾਰੀ ਤੇ ਸ਼ਾਹ ਮੁਹੰਮਦ ਆਦਿ । ਕਹਿੰਦੇ ਹਨ ਕਿ ਇਕ ਵਾਰੀ ਜਹਾਂਗੀਰ ਆਪਣੇ ਤਾਮ-ਝਾਮ ਨਾਲ ਮੀਆਂ ਮੀਰ ਜੀ ਕੋਲੋਂ ਆਸ਼ੀਰਵਾਦ ਲੈਣ ਆਇਆ ਗੇਟ ਤੇ ਖੜੇ ਚੌਕੀਦਾਰ ਨੇ ਰੋਕ ਲਿਆ ਤੇ ਕਿਹਾ ਕੀ ਮੀਆਂ ਜੀ ਸਾਧਨਾ ਕਰ ਰਹੇ ਹਨ ਜਹਾਂਗੀਰ ਨੂੰ ਗੁਸਾ ਤਾਂ ਬਹੁਤ ਆਇਆ – ਬਾਦਸ਼ਾਹ ਦੀ ਇਤਨੀ ਹੇਠੀ ਪਰ ਉਹ ਮੀਰ ਜੀ ਕੋਲੋਂ ਪੁਛਣ ਲਈ ਰੁਕ ਗਿਆ । ਜਦ ਉਹ ਅੰਦਰ ਗਿਆ ਮੀਰ ਜੀ ਕੋਲ ਸ਼ਕਾਇਤ ਕੀਤੀ ਤਾਂ ਮੀਰ ਜੀ ਨੇ ਕਿਹਾ ਕੀ ਮੈਂ ਚੌਕੀਦਾਰ ਇਸੇ ਵਾਸਤੇ ਰਖੇ ਹੋਏ ਹਨ ਕੀ ਦੁਨੀਆਂ ਦੇ ਕੁਤੇ/ ਲਾਲਚੀ ਲੋਕ ਇਥੇ ਨਾ ਆ ਸਕਣ ।
ਮੀਆਂ ਮੀਰ ਸਿਖ ਧਰਮ ਦੇ ਕਾਇਲ ਹੋ ਗਏ ਜਦੋਂ ਉਹ ਪਹਿਲੀ ਵਾਰੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਮਿਲੇ ਉਸਤੋਂ ਬਾਅਦ ਇਹ ਮਿਲਣੀ ਇਕ ਗਹਿਰੀ ਦੋਸਤੀ ਵਿਚ ਬਦਲ ਗਈ ਜੋ ਸਿਰਫ ਦੋ ਰੂਹਾਨੀ ਸ਼ਖਸ਼ੀਅਤਾਂ ਦਾ ਮਿਲਨ ਹੀ ਨਹੀਂ ਸੀ ਬਲਿਕ ਦੋ ਧਰਮਾਂ ਦਾ ਵੀ ਮਿਲਨ ਸੀ । ਗੁਲਾਮ ਮੂੰਹੀਉ-ਦੀਨ ਜਿਸ ਨੂੰ ਬੂਟੇ ਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੇ ਆਪਣੀ ਤਵਰੀਖ -ਏ-ਪੰਜਾਬ ਵਿਚ ਇਸ ਗਲ ਦੀ ਗਵਾਹੀ ਭਰੀ ਹੈ ਕੀ ਗੁਰੂ ਅਰਜਨ ਦੇਵ ਜੀ ਦੀ ਦਾਆਵਤ ਤੇ ਮਿਆਂ ਮੀਰ ਅਮ੍ਰਿਤਸਰ ਆਏ ਤੇ ਉਨ੍ਹਾ ਨੇ ਆਪਣੇ ਹਥਾਂ ਨਾਲ ਚਾਰ ਦਿਸ਼ਾਵਾਂ ਵੱਲ ਚਾਰ ਇਟਾਂ ਰਖੀਆਂ ਤੇ ਪੰਜਵੀਂ ਇਟ ਸਰੋਵਰ ਦੇ ਵਿਚ ਰਖੀ ਡਾਕਟਰ ਹਰਬੰਸ ਸਿੰਘ ਐਨਸਾਈਕਲੋਪੀਡੀਆ ਓਫ ਸਿਖਇਜ੍ਮ ਵਿਚ ਇਸ ਗਲ ਦੀ ਪੁਸ਼ਟੀ ਕਰਦੇ ਹਨ । ਇਹ ਭਾਰਤ ਵਿਚ ਹੀ ਨਹੀਂ ਬਲਿਕ ਪੂਰੀ ਦੁਨਿਆ ਵਿਚ ਇਕ ਅਨੋਖੀ ਮਿਸਾਲ ਹੈ ਕਿ ਕਿਸੇ ਦੂਸਰੇ ਧਰਮ ਦੇ ਰੂਹਾਨੀ ਆਗੂ ਨੇ ਆਪਣੇ ਪਵਿਤਰ ਤੇ ਸਰਬਸ਼੍ਰੇਸ਼ਟ ਅਸਥਾਨ ਦਾ ਨੀਂਹ ਪਥਰ ਕਿਸੇ ਹੋਰ ਧਰਮ ਦੇ ਰੂਹਾਨੀ ਆਗੂ ਤੋਂ ਰਖਵਾਇਆ ਹੋਵੇ । ਉਸ ਵਕਤ ਭਾਰਤ ਵਿਚ ਹਿੰਦੂ, ਬੁਧ , ਜੈਨ ,ਤੇ ਹੋਰ ਕਈ ਧਰ੍ਮਾ ਦੇ ਆਗੂ ਸਨ ਪਰ ਸਾਈ ਮਿਆਂ ਮੀਰ ਨੂੰ ਹੀ ਗੁਰੂ ਸਾਹਿਬ ਨੇ ਕਿਓਂ ਚੁਣਿਆ ।
ਸਾਂਈ ਮੀਆਂ ਮੀਰ ਕਾਦਰੀ ਫਿਰਕੇ ਨਾਲ ਸਬੰਧ ਰੱਖਣ ਵਾਲੇ ਇਕ ਉਘੇ ਸੂਫ਼ੀ ਸੰਤ ਤੇ ਪਹੁੰਚੇ ਹੋਏ ਦਰਵੇਸ਼ ਸਨ। ਇੱਕ ਸ੍ਰੇਸ਼ਟ ਸੂਫੀ ਪੀਰ ਹੋਣ ਦੇ ਨਾਲ-ਨਾਲ ਰਬੀ ਨੂਰ ਦੇ ਵਰ੍ਸੋਏ ਇੱਕ ਉਚਕੋਟੀ ਦੇ ਇਨਸਾਨੀਅਤ ਪ੍ਰਸਤ ਵੀ ਸਨ। ਉਨ੍ਹਾਂ ਦੀ ਇਸ ਖੂਬੀ ਦੇ ਕਾਰਨ ਹੀ ਰਾਜੇ-ਰੰਕ, ਮੁਸਲਮਾਨ ਹਿੰਦੂ ਸਿਖ ਸਭਉਨ੍ਹਾ ਨੂੰ ਇਕੋ ਜਿਹਾ ਪਿਆਰ ਤੇ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਨਿਡਰਤਾ ਨਾਲ ਖਰੀ-ਖਰੀ ਗੱਲ ਕਹਿਣ ਦੀ ਪ੍ਰਵਿਰਤੀ ਦਾ ਪ੍ਰਮਾਣ ਦਿੰਦਿਆਂ ਡਾ: ਇਕਬਾਲ ‘ਅਸਰਾਰਏ-ਖੁਦੀ ਵਿੱਚ ਲਿਖਦੇ ਹਨ ਕਿ ਇੱਕ ਵਾਰੀ ਸ਼ਹਿਨਸ਼ਾਹ ਸ਼ਾਹਜਹਾਨ, ਮੀਆਂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਅਤੇ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ ਕਿ ਉਹ ਖੁਦਾ ਦੇ ਹਜ਼ੂਰ ਵਿੱਚ ਗੋਲਕੁੰਡਾ ਅਤੇ ਬੀਜਾਪੁਰ ਦੀਆਂ ਮੁਹਿੰਮਾਂ ਦੀ ਫਤਹਿ ਲਈ ਦੁਆ ਕਰਨ। ਏਨੇ ਨੂੰ ਇੱਕ ਨਿਰਧਨ ਜਿਹਾ ਸ਼ਰਧਾਲੂ ਮੀਆਂ ਜੀ ਦੇ ਹਜ਼ੂਰ ਵਿੱਚ ਹਾਜ਼ਰ ਹੋਇਆ ਅਤੇ ਇੱਕ ਚਾਂਦੀ ਦਾ ਸਿੱਕਾ ਚਰਨੀਂ ਰੱਖ ਕੇ ਅਰਜ਼ ਕੀਤੀ ਕਿ ਹਜ਼ਰਤ ਉਸ ਸਿੱਕੇ ਨੂੰ ਕਬੂਲ ਕਰ ਲੈਣ, ਕਿਉਂਕਿ ਉਹ ਸਿੱਕਾ ਉਸ ਦੀ ਹਲਾਲ ਦੀ ਕਮਾਈ ਦਾ ਹੈ। ਮੀਆਂ ਮੀਰ ਨੇ ਉਸ ਗਰੀਬ ਸ਼ਰਧਾਲੂ ਨੂੰ ਕਿਹਾ ਕਿ ਉਹ ਆਪਣੀ ਹੱਕ-ਹਲਾਲ ਦੀ ਕਮਾਈ ਇਥੇ ਬੈਠੇ ਸ਼ਹਿਨਸ਼ਾਹ ਨੂੰ ਭੇਟ ਕਰ ਦੇਵੇ, ਕਿਉਂਕਿ ਉਸ ਨੂੰ ਇਸ ਸਿੱਕੇ ਦੀ ਵਧੇਰੇ ਲੋੜ ਹੈ। ਸ਼ਹਿਨਸ਼ਾਹ ਕੋਲ ਪੂਰੇ ਦੇਸ਼ ਦਾ ਖਜ਼ਾਨਾ ਹੈ, ਫਿਰ ਵੀ ਉਹ ਅੱਲਾਹ ਦੇ ਬੰਦਿਆਂ ਨੂੰ ਕਤਲ ਕਰਕੇ ਹੋਰ ਖਜ਼ਾਨਾ ਹਾਸਲ ਕਰਨਾ ਚਾਹੁੰਦਾ ਹੈ ਸ਼ਾਹਜਹਾਂ ਬਹੁਤ ਸ਼ਰਮਿੰਦਾ ਹੋਇਆ । ਸ਼ਾਹਜਹਾਨ ਨੇ ਆਪਣੀ ਸਵੈ-ਜੀਵਨੀ ‘ਸ਼ਾਹਜਹਾਨ ਨਾਮਾ’ ਵਿੱਚ ਸਾਈਂ ਮੀਆਂ ਮੀਰ ਨੂੰ ਇੱਕ ਪ੍ਰਤਿਸ਼ਠ ਬ੍ਰਹਮ-ਗਿਆਨੀ ਦੱਸਿਆ ਹੈ। ਇਹ ਗੱਲ ਬਾਦਸ਼ਾਹ ਨੇ ਆਪਣੀ ਆਤਮਕਥਾ ਵਿੱਚ ਮੰਨੀ ਹੈ ਕਿ ਸਾਈਂ ਜੀ ਨੇ ਸ਼ਾਹਜਹਾਨ ਨੂੰ ਮਸ਼ਵਰਾ ਦਿੱਤਾ ਸੀ ਕਿ ਜੇਕਰ ਉਹ ਆਪਣੇ ਰਾਜ ਵਿੱਚ ਅਮਨ, ਸ਼ਾਂਤੀ ਅਤੇ ਸਕੂਨ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਉਹ ਲੋਕ ਭਲਾਈ ਦੇ ਕੰਮਾਂ ਵੱਲ ਵਧੇਰੇ ਧਿਆਨ ਦੇਵੇ, ਲੋਕਾਂ ਨਾਲ ਨਿਆਂ ਕਰੇ ਅਤੇ ਲੋਕਾਂ ਦਾ ਬਣ ਕੇ ਰਹੇ ।
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦ ਗੁਰਗਦੀ ਤੇ ਬੈਠੇ ਸੀ ਤਾਂ ਮੀਆਂ ਮੀਰ ਜੀ ਨੇ ਉਨ੍ਹਾ ਨੂੰ ਇਕ ਦਸਤਾਰ ਭੇਜੀ ਸੀ । ਜਦੋਂ ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਨੂੰ ਅਰੰਭਿਆ ਤਾਂ ਨੀਂਹ-ਪੱਥਰ ਸੰਨ 1588 ਵਿੱਚ ਸਾਈਂ ਮੀਆਂ ਮੀਰ ਪਾਸੋਂ ਰਖਵਾਇਆ । ਜਿਸ ਸਮੇਂ ਲਾਹੌਰ ਵਿੱਚ ਸ਼ਾਹੀ ਹੁਕਮਾਂ ਅਨੁਸਾਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਸਹਿ ਤੇ ਘੋਰ ਤਸੀਹੇ ਦਿੱਤੇ ਜਾ ਰਹੇ ਸਨ, ਉਸ ਵੇਲੇ ਵੀ ਇਕੋ-ਇਕ ਮੁਸਲਮਾਨ ਸੂਫੀ ਪੀਰ ਸਾਈਂ ਮੀਆਂ ਮੀਰ ਜੀ ਸਨ ਜਿਨ੍ਹਾ ਨੇ ਉਸ ਅਮਾਨਵੀ ਅਤੇ ਘਿਨਾਉਣੇ ਦੁਸ਼ਟ-ਕਰਮ ਵਿਰੁੱਧ ਹਾਅ ਦਾ ਨਾਅਰਾ ਮਾਰਿਆ ਸੀ। ਉਹ ਚਾਹੁੰਦੇ ਸਨ ਕੀ ਕਿਸੇ ਤਰੀਕੇ ਨਾਲ ਇਹ ਘੜੀ ਟਲ ਜਾਏ ਉਨ੍ਹਾ ਨੇ ਗੁਰੂ ਅਰਜਨ ਦੇਵ ਜੀ ਪੁਛਿਆ ਵੀ ਸੀ ਕਿ ਜੇ ਤੁਸੀਂ ਚਾਹੋ ਤਾਂ ਮੈਂ ਦਿਲੀ ਤੇ ਲਾਹੌਰ ਦੀ ਇਟ ਨਾਲ ਇਟ ਖੜਕਾ ਦਿਆਂ, ਤਬਾਹੀ ਲਿਆਂ ਦਿਆਂ ਪਰ ਗੁਰੂ ਸਾਹਿਬ ਨੇ ਉਨ੍ਹਾ ਨੂੰ ਸ਼ਾਂਤ ਰਹਿਣ ਲਈ ਤੇ ਰਬ ਦਾ ਭਾਣਾ ਮਿਠਾ ਕਰਕੇ ਮੰਨਣ ਨੂੰ ਕਿਹਾ । ਸਾਈਂ ਮੀਆਂ ਮੀਰ ਹੁਰਾਂ ਨੇ ਕਈ ਵਾਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵੀ ਮੁਸ਼ਕਲ ਘੜੀ ਵਿਚ ਸਾਥ ਦਿਤਾ ।ਜਦ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਬਹਾਨੇ ਨਾਲ ਦਿਲੀ ਬੁਲਾਇਆ ਤੇ ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤਾ ਤਾਂ ਸਾਈ ਮੀਆਂ ਮੀਰ ਜੀ ਆਪਣੇ ਨਾਲ ਪੀਰਾਂ ਫਕੀਰਾਂ ਨੂੰ ਲੈਕੇ ਬਾਦਸ਼ਾਹ ਨੂੰ ਸਮਝਾਉਣ ਲਈ ਦਿਲੀ ਗਏ । ਮੀਆਂ ਮੀਰ ,ਨੂਰਜਹਾਂ ਤੇ ਵਜੀਰ ਖਾਨ ਦੇ ਸਮਝਾਉਣ ਤੇ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਆਹ ਕਰਣ ਦਾ ਹੁਕਮ ਦੇ ਦਿਤਾ । ਉਸ ਸਮੇਂ ਕਿਲ੍ਹੇ ਵਿੱਚ ਹੋਰ ਰਾਜੇ ਵੀ ਜਹਾਂਗੀਰੀ ਹਕੂਮਤ ਨੇ ਕੈਦ ਕੀਤੇ ਹੋਏ ਸਨ। ਉਹ ਸਭ ਰਾਜੇ ਗੁਰੂ ਜੀ ਦੀ ਸ਼ਰਨ ਵਿੱਚ ਆ ਚੁੱਕੇ ਸਨ। ਜਦ ਉਨ੍ਹਾਂ ਨੂੰ ਗੁਰੂ ਹਰਿਗੋਬਿੰਦ ਜੀ ਦੀ ਰਿਹਾਈ ਦੀ ਸੂਚਨਾ ਮਿਲੀ, ਤਦੋਂ ਉਨ੍ਹਾਂ ਰਾਜਿਆਂ ਵਿੱਚ ਨਿਰਾਸ਼ਾ ਪੈਦਾ ਹੋ ਗਈ , ਜਿਸ ਨੂੰ ਦੇਖ ਕੇ ਗੁਰੂ ਜੀ ਨੇ ਰਾਜਿਆਂ ਤੋਂ ਬਿਨਾਂ ਕਿਲ੍ਹੇ ਵਿਚੋਂ ਇਕੱਲੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ । ਜਹਾਂਗੀਰ ਨੂੰ ਮਜਬੂਰ ਹੋ ਕੇ ਉਨ੍ਹਾਂ ਰਾਜਿਆਂ ਦੀ ਰਿਹਾਈ ਦੇ ਫ਼ਰਮਾਨ ਵੀ ਜਾਰੀ ਕਰਨੇ ਪਏ । ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ 52 ਰਾਜਿਆਂ ਸਮੇਤ ਅਕਤੂਬਰ 1621 ਈ: ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਬਾਹਰ ਆ ਗਏ ।
ਮੀਆਂ ਮੀਰ ਨੇ ਬੀਬੀ ਕੌਲਾਂ ਦੀ ਜਾਨ ਬਚਾਈ
ਕੌਲਾਂ ਆਪਣੀ ਮਾਤਾ ਨਾਲ ਘਰ ਵਿਚ ਇੱਕਲੀ ਰਹਿੰਦੀ ਸੀ |ਧਾਰਮਿਕ ਖਿਆਲਾਂ ਦੀ ਸੀ | ਰਬ ਦੀ ਭਗਤੀ ਵਿਚ ਰੰਗੀ ਹੋਈ ਸੀ |ਕੁਰਾਨ , ਦੀਵਾਨ ਹਾਫ਼ਿਜ਼ ਦੀਆਂ ਕਿਤਾਬਾਂ ਪੜਦੀ ਰਹਿੰਦੀ | ਇਹ ਵੀ ਧਾਰਨਾ ਸੀ ਕਿ ਕਾਜ਼ੀ ਉਸਦਾ ਸਗਾ ਬਾਪ ਨਹੀਂ ਹੈ ਬਲਿਕ ਕੌਲਾਂ ਦੀ ਮਾਂ ਇਕ ਕਨੀਜ਼ ਸੀ ਜੋ ਮੁਗਲ ਹਾਕਮ ਜਬਰਦਸਤੀ ਜਾਂ ਖਰੀਦ ਕੇ ਆਪਣੇ ਘਰ ਰਖਦੇ ਸਨ |ਕਾਜ਼ੀ ਨੇ ਕਦੀ ਵੀ ਉਸ ਬਚੀ ਨਾਲ ਪਿਤਾ ਵਾਲਾ ਵਿਹਾਰ ਨਹੀਂ ਕੀਤਾ ਬਲਕਿ ਮਾਰਦਾ ਕੁਟਦਾ ਰਹਿੰਦਾ ਸੀ | ਉਸ ਨੂੰ ਇਸਲਾਮ ਦੀ ਤਲੀਮ ਦਿਤੀ ਤੇ ਥੋੜੀ ਉਚੀ ਵਿਦਿਆ ਦੇਣ ਲਈ ਮੀਆਂ ਮੀਰ ਕੋਲ ਭੇਜਣਾ ਸ਼ੁਰੂ ਕਰ ਦਿਤਾ |
ਮੀਆਂ ਮੀਰ ਦੀ ਗੁਰੂ ਅਰਜਨ ਸਾਹਿਬ ਨਾਲ ਸ਼ਹੀਦੀ ਤੋਂ ਪਹਿਲਾਂ ਕਾਫੀ ਦੋਸਤੀ ਸੀ | ਆਪਸ ਵਿਚ ਅਧਿਆਤਮਿਕ ਚਰਚਾ ਕਰਦੇ ਰਹਿੰਦੇ ਸੀ । ਗੁਰਬਾਣੀ ਦੇ ਹਵਾਲੇ ਮੀਆਂ ਮੀਰ ਦੇ ਤੰਨ ਮੰਨ ਵਿਚ ਵਸ ਹੋਏ ਸਨ | ਮਾਤਾ ਕੌਲਾਂ ਮੀਆਂ ਮੀਰ ਦੀ ਪਕੀ ਸ਼ਰਧਾਲੂ ਬਣ ਚੁਕੀ ਸੀ । ਜਦ ਮੀਆਂ ਮੀਰ ਕੌਲਾਂ ਨੂੰ ਗੁਰਬਾਣੀ ਦੇ ਹਵਾਲੇ ਦੇਕੇ ਪੜਾਉਦੇ ਤਾਂ ਕਾਫੀ ਗੁਰਬਾਣੀ ਬੀਬੀ ਕੌਲਾਂ ਨੂੰ ਵੀ ਯਾਦ ਹੋ ਗਈ | ਜਦੋਂ ਮੀਆਂ ਮੀਰ ਸੰਗਤ ਵਿਚ ਜਾਂਦੇ ਤੇ ਕੌਲਾਂ ਵੀ ਉਨ੍ਹਾ ਨਾਲ ਜਾਇਆ ਕਰਦੀ ਸੀ | ਜਦੋਂ ਕਾਜ਼ੀ ਨੂੰ ਪਤਾ ਚਲਿਆ ਕੀ ਕੌਲਾਂ ਗੁਰੂ ਸਾਹਿਬ ਦੀ ਸੰਗਤ ਵਿਚ ਮੀਆਂ ਮੀਰ ਨਾਲ ਰੋਜ਼ ਜਾਂਦੀ ਹੈ ਤਾਂ ਉਹ ਖਿਜ ਗਿਆ ਤੇ ਉਸਨੂੰ ਕਿਹਾ ਕੀ ਤੂੰ ਗੁਰਬਾਣੀ ਨਾ ਪੜਿਆ ਕਰ ਇਹ ਸ਼ਰਾ ਦੇ ਉਲਟ ਹੈ |ਸ਼ਰਾ ਮੁਹੰਮਦੀ ਦੇ ਅਨੁਸਾਰ ਤੇਰਾ ਕਤਲ ਕੀਤਾ ਜਾ ਸਕਦਾ ਹੈ | ਪਰ ਜਦ ਉਹ ਨਾ ਮੰਨੀ ਤਾਂ ਹੋਰ ਕਾਜ਼ੀਆਂ ਨਾਲ ਮਿਲਕੇ ਉਸਤੇ ਕਤਲ ਕਰਨ ਦਾ ਫਤਵਾ ਜਾਰੀ ਕਰ ਦਿਤਾ | ਮਾਂ ਦਾ ਦਿਲ ਦਹਿਲ ਗਿਆ ਉਸਨੇ ਕੌਲਾਂ ਨੂੰ ਮੀਆਂ ਮੀਰ ਕੋਲ ਪੁਚਾ ਦਿਤਾ | ਸਾਈੰ ਮੀਆਂ ਮੀਰ ਦੇ ਹੁਕਮ ਨਾਲ ਅਬਦੁਲ ਯਾਰ ਖਾਨ ਨੇ ਉਸ ਨੂੰ ਬੜੀ ਹਿਫ਼ਾਜ਼ਤ ਨਾਲ ਗੁਰੂ ਹਰਗੋਬਿੰਦ ਸਾਹਿਬ ਕੋਲ ਭੇਜ ਦਿਤਾ ਤੇ ਬੇਨਤੀ ਕੀਤੀ ਕੀ ਇਸ ਨੂੰ ਮੈ ਤੁਹਾਡੀ ਸ਼ਰਨ ਵਿਚ ਭੇਜ ਰਿਹਾਂ ਹਾਂ ਇਸਦੀ ਜਾਨ ਬਚਾਨੀ ਹੁਣ ਤੁਹਾਡਾ ਧਰਮ ਹੈ |
ਗੁਰੂ ਹਰਗੋਬਿੰਦ ਸਾਹਿਬ ਨੇ ਮੀਆਂ ਮੀਰ ਦੀ ਬੇਨਤੀ ਸਵੀਕਾਰ ਕਰਦੇ ਇਸਦੇ ਖਾਣ ਪੀਣ ਤੇ ਰਹਿਣ ਦਾ ਇੰਤਜ਼ਾਮ ਆਪਣੇ ਮਹਿਲ ਤੋਂ ਕੁਝ ਦੂਰ ਫੁਲਾਂ ਵਾਲੀ ਢਾਬ ਕੋਲ ਕਰਵਾ ਦਿਤਾ ਤੇ ਪਹਿਰਾ ਲਗਵਾ ਦਿਤਾ | ਪੈਂਦਾ ਖਾਨ ਪਠਾਣ ਦਾ ਪਹਿਰਾ ਸੀ ਉਸਨੇ ਤੱਸਲੀ ਦਿਤੀ ਕੀ ਇਥੇ ਤੁਹਾਨੂੰ ਕੋਈ ਖਤਰਾ ਨਹੀਂ |ਜਦੋਂ ਕਾਜ਼ੀ ਨੂੰ ਪਤਾ ਲਗਾ ਤਾਂ ਉਸਨੇ ਲਹੌਰ ਸੂਬੇ ਕੋਲ ਸ਼ਕਾਇਤ ਲਗਾਈ । ਉਸਦੇ ਵਜੀਰ , ਵਜੀਰ ਖਾਨ ਨੇ ਸੂਬੇ ਨੂੰ ਕਾਜ਼ੀ ਦੀ ਸਾਰੀ ਅਸਲੀਅਤ ਦਸੀ ਕੀ ਕਾਜ਼ੀ ਉਸ ਨੂੰ ਰੋਜ਼ ਮਾਰਦਾ ਕੁਟਦਾ ਸੀ ਇਸ ਲਈ ਉਹ ਘਰ ਛਡ ਕੇ ਗੁਰੂ ਸਾਹਿਬ ਦੇ ਸ਼ਰਨ ਵਿਚ ਚਲੀ ਗਈ ਹੈ , ਗੁਰੂ ਸਾਹਿਬ ਬਹੁਤ ਦਿਆਲੂ ਹਨ ਤੇ ਹਰ ਧਰਮ ਦਾ ਸਤਿਕਾਰ ਕਰਦੇ ਹਨ -ਗੁਰੂ ਸਾਹਿਬ ਨਾਲ ਦਖਲ ਅੰਦਾਜੀ ਕਰਨੀ ਠੀਕ ਨਹੀਂ ਹੈ |
ਉਸ ਵਕਤ ਦਿਲੀ ਤਖਤ ਤੇ ਬਾਦਸ਼ਾਹ ਸ਼ਾਹਜਹਾਨ ਸੀ | ਕਾਜ਼ੀ ਉਸ ਕੋਲ ਫਰਿਆਦ ਲੈਕੇ ਗਿਆ | ਸ਼ਾਹਜਹਾਨ ਨੇ ਇਸਲਾਮੀ ਸ਼ਰਾ ਦਾ ਕਟਰਵਾਦੀ ਹੋਣ ਕਰਕੇ ਗੁਰੂ ਸਾਹਿਬ ਤੇ ਹਮਲੇ ਦੀ ਤਿਆਰੀ ਕਰ ਲਈ ਉਸ ਵਕਤ ਗੁਰੂ ਸਾਹਿਬ ਦੀ ਬੇਟੀ ਬੀਬੀ ਵੀਰੋ ਦੀ ਸ਼ਾਦੀ ਸੀ | ਸਿਖ ਪਹਿਲੇ ਤੋਂ ਹੀ ਚੌਕਸ ਸਨ ਉਨ੍ਹਾ ਨੇ ਬੀਬੀ ਕੋਲਾਂ ਨੂੰ ਕਰਤਾਰਪੁਰ ਭੇਜ ਦਿਤਾ ਤੇ ਹੋਰ ਪਰਿਵਾਰ ਤੇ ਬੀਬੀ ਵੀਰੋ ਨੂੰ ਝਬਾਲ ਭੇਜ ਦਿਤਾ |ਲੋਹਗੜ ਕਿਲੇ ਤੇ ਸ਼ਾਹੀ ਫੌਜਾਂ ਨਾਲ ਟੱਕਰ ਹੋਈ ਤੇ ਜਿਤ ਵੀ ਹੋਈ ,ਸ਼ਾਹੀ ਫੌਜਾਂ ਦਾ ਭਾਰੀ ਨੁਕਸਾਨ ਹੋਇਆ ਬੀਬੀ ਕੋਲਾਂ ਦੀ ਜਾਨ ਬਚ ਗਈ ।
ਉਤਰੀ ਭਾਰਤ ਉਪਰ ਜਦੋਂ ਮੁਸਲਮਾਨ ਸ਼ਾਸਕਾਂ ਨੇ ਕਬਜ਼ਾ ਜਮਾ ਲਿਆ ਸੀ, ਉਦੋਂ ਸੂਫੀ ਦਰਵੇਸ਼ ਵੀ ਭਾਰਤ ਵਿੱਚ ਆਉਣੇ ਸ਼ੁਰੂ ਹੋ ਗਏ ਸਨ। ਔਰੰਗਜ਼ੇਬ ਦੇ ਵਕਤ ਤੋਂ ਜੋ ਮੁਸਲਮਾਨ ਹੁਕਮਰਾਨ ਤਲਵਾਰ ਦੇ ਜ਼ੋਰ ਨਾਲ ਇਥੋਂ ਦੀ ਹਿੰਦੂ ਵਸੋਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਹੇ ਸਨ ਉਹੀ ਕੰਮ ਸੂਫੀਆਂ ਨੇ ਪਿਆਰ ਨਾਲ ਕੀਤਾ ਕਹਿੰਦੇ ਹਨ ਕੀ ਇਤਨੇ ਮੁਸਲਮਾਨ ਔਰੰਗਜ਼ੇਬ ਦੀ ਤਲਵਾਰ ਨਹੀਂ ਬਣਾ ਸਕੀ ਜਿਤਨੇ ਬਾਬਾ ਫਰੀਦ ਦੇ ਪਿਆਰ ਨੇ ਬਣਾਏ ਸਨ । ਸਾਈਂ ਮੀਆਂ ਮੀਰ ਹੁਰੀਂ ਇੱਕ ਰੱਬੀ ਪੀਰ ਸਨ, ਹਰ ਰਬ ਦੇ ਬੰਦੇ ਨੂੰ ਪਿਆਰ ਕਰਦੇ ਸੀ ਹਿੰਦੂ , ਸਿਖ ਤੇ ਮੁਸਲਮਾਨ , ਮਜਹਬਾਂ ਤੋਂ ਉਪਰ ਉਠਕੇ ਉਨ੍ਹਾ ਨੇ ਉਸ ਸਮੇਂ ਦੌਰਾਨ ਪ੍ਰਚੱਲਿਤ ਸੂਫੀ ਪੀਰਾਂ ਦੀ ਧਾਰਨਾ ਨੂੰ ਤਜ ਕੇ ਸ਼ਰਹ ਦੀ ਤਬਲੀਗ ਦਾ ਕੰਮ ਛੱਡ ਦਿੱਤਾ ਸੀ।
11 ਅਗਸਤ 1619 ਨੂੰ ਸਾਈੰ ਜੀ ਚਲਾਣਾ ਕਰ ਗਏ ਉਨ੍ਹਾ ਨੇ ਮਰਨ ਤੋਂ ਪਹਿਲਾ ਹਿਦਾਇਤ ਦਿਤੀ ਸੀ ਕੀ ਮੈਨੂੰ ਆਲਮਗੰਜ ਵਿਚ ਦਫਨ ਕਰਨਾ ਜਿਥੇ ਮੇਰੇ ਯਾਰ (ਮੁਰੀਦ) ਹਨ । ਨੂਰ ਜਹਾਂ ਨੇ ਆਪਣੀ ਨਿਗਰਾਨੀ ਵਿਚ ਪੀਰ ਜੀ ਦਾ ਮਕਬਰਾ ਬਣਵਾਇਆ ਇਹ ਮਕਬਰਾ ਹਾਸ਼ਮ ਪੁਰੇ , ਲਾਹੌਰ ਵਿਚ ਸਥਿਤ ਹੈ । ਇਥੇ ਹਰ ਸਾਲ ਮੇਲਾ ਲਗਦਾ ਹੈ ਜਿਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ ਤੇ ਆਪਣੀ ਅਕੀਦਤ ਪੇਸ਼ ਕਰਦੇ ਹਨ । ਅਜ ਕਲ ਇਸ ਅਸਥਾਨ ਦੇ ਗਦੀਨਸ਼ੀਨ ਪੀਰ ਚੰਨ -ਕਾਦਰੀ ਹਨ ਜੋ ਮੀਆਂ ਮੀਰ ਵਾਂਗ ਹੀ ਰੂਹਾਨੀਅਤ ਨਾਲ ਲਬਰੇਜ਼ ਹਨ ਤੇ ਲੋਕਾਂ ਲਈ ਖਿਚ ਦਾ ਮਰਕਜ਼ ਬਣੇ ਹੋਏ ਹਨ । ਐਸੇ ਇਨਸਾਨ ਧਰਤੀ ਤੇ ਕਦੇ ਕਦੇ ਆਉਂਦੇ ਹਨ । ਮੀਆਂ ਮੀਰ ਜੀ ਦੀ ਇਕ ਖੂਬਸੂਰਤ ਪੇਂਟਿੰਗ ਅਮ੍ਰਿਤਸਰ ਦੀ ਪਾਕ ਧਰਤੀ ਤੇ ਹਰਮੰਦਿਰ ਸਾਹਿਬ ਦੇ ਅਜਾਇਬ ਘਰ ਵਿਚ ਲਗੀ ਹੋਈ ਹੈ ਉਨ੍ਹਾ ਦੇ ਨੂਰਾਨੀ ਚੇਹਰੇ ਦਾ ਜਲਵਾ ਲਖਾਂ ਦੇ ਦਿਲਾਂ ਨੂੰ ਠੰਡ ਪਾ ਰਿਹਾ । ਸਾਈੰ ਮੀਆਂ ਮੀਰ ਤੇ ਗੁਰੂ ਅਰਜਨ ਦੇਵ ਦੇ ਮਨੁਖੀ ਭਾਈਚਾਰਾ, ਮਨੁਖੀ ਏਕਤਾ ਤੇ ਮਨੁਖੀ ਸਾਂਝ ਸਾਰੀ ਦੁਨੀਆਂ ਨੂੰ ਸਰਬ-ਸਾਂਝੀਵਾਲਤਾ ਦੀ ਪ੍ਰੇਰਨਾ ਦਿੰਦੀ ਰਹੇਗੀ ।
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ