बिलावलु महला ५ ॥ साधसंगति कै बासबै कलमल सभि नसना ॥ प्रभ सेती रंगि रातिआ ता ते गरभि न ग्रसना ॥१॥ नामु कहत गोविंद का सूची भई रसना ॥ मन तन निरमल होई है गुर का जपु जपना ॥१॥ रहाउ ॥हरि रसु चाखत ध्रापिआ मनि रसु लै हसना ॥ बुधि प्रगास प्रगट भई उलटि कमलु बिगसना ॥२॥ सीतल सांति संतोखु होइ सभ बूझी त्रिसना ॥ दह दिस धावत मिटि गए निरमल थानि बसना ॥३॥ राखनहारै राखिआ भए भ्रम भसना ॥ नामु निधान नानक सुखी पेखि साध दरसना ॥४॥१३॥४३॥
हे भाई! गुरु की सांगत में स्थिर रहने से सारे पाप दूर हो जाते हैं। (साध संगत की बरकत से) परमात्मा के साथ (साँझ बनाने से) परमात्मा के प्रेम-रेंग में रंगना हो जाता है, जिस से जन्म-मरण के चाकर में नहीं फसते।१। हे भाई! परमात्मा का नाम जपने से (मनुख की) जिव्हा पवित्र हो जाती है। गुरु का (बताया हुआ हरी-नाम का) जाप जपने से मन पवित्र हो जाता है, सरीर पवित्र हो जाता है।१।रहाउ। ( हे भाई! गुरु की सरन aa के) परमात्मा के नाम का रस चखने से (माया के लालच से)मन भर जाता है, परमात्मा का नाम-रस मन में बसा के मन सदा खिला-खिला रहता है। बूढी में (सही जीवन का) प्रकाश हो जाता है, बूढी उज्जवल हो जाती है। ह्रदय=कमल (माया के मोह से) पलट कर सदा खिला-खिला रहता है।२। (हे भाई! गुरु की शरण पड़ कर परमात्मा के नाम का जाप करने से मनुष्य का मन) ठंडा-ठार हो जाता है, (मन में) शांति और संतोख पैदा हो जाते हैं, माया वाली सारी तृष्णा समाप्त हो जाती है। (माया की खातिर) दसों दिशाओं में (सारे जगत में) दौड़-भाग मिट जाती है, (प्रभु के चरणों में) पवित्र स्थल पर निवास हो जाता है।੩। हे नानक! रक्षा करने में समर्थ प्रभु ने जिस मनुष्य की (विकारों से) रक्षा की, उसकी सारी ही भटकनें (जल के) राख हो गई। गुरु का दर्शन करके उस मनुष्य ने परमात्मा का नाम प्राप्त कर लिया (जो मानो, दुनिया के सारे ही) खजाने (हैं), (और नाम की इनायत से वह सदा के लिए) सुखी हो गया।੪।੧੩।੪੩।
ਅੰਗ : 811
ਬਿਲਾਵਲੁ ਮਹਲਾ ੫ ॥ ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥ ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥ ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥੧॥ ਰਹਾਉ ॥ ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ ॥ ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ ॥੨॥ ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ ॥ ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ ॥੩॥ ਰਾਖਨਹਾਰੈ ਰਾਖਿਆ ਭਏ ਭ੍ਰਮ ਭਸਨਾ ॥ ਨਾਮੁ ਨਿਧਾਨ ਨਾਨਕ ਸੁਖੀ ਪੇਖਿ ਸਾਧ ਦਰਸਨਾ ॥੪॥੧੩॥੪੩॥
ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਜਪਿਆਂ (ਮਨੁੱਖ ਦੀ) ਜੀਭ ਪਵਿੱਤਰ ਹੋ ਜਾਂਦੀ ਹੈ। ਗੁਰੂ ਦਾ (ਦੱਸਿਆ ਹੋਇਆ ਹਰਿ-ਨਾਮ ਦਾ) ਜਾਪ ਜਪਿਆਂ ਮਨ ਪਵਿੱਤਰ ਹੋ ਜਾਂਦਾ ਹੈ, ਸਰੀਰ ਪਵਿੱਤਰ ਹੋ ਜਾਂਦਾ ਹੈ।੧।ਰਹਾਉ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ। (ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਨਾਲ (ਸਾਂਝ ਬਣਿਆਂ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਦਾ ਹੈ, ਜਿਸ ਕਰਕੇ ਜਨਮ ਮਰਨ ਦੇ ਗੇੜ ਵਿਚ ਨਹੀਂ ਫਸੀਦਾ।੧। (ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਦਾ ਰਸ ਚੱਖਿਆਂ (ਮਾਇਆ ਦੇ ਲਾਲਚ ਵਲੋਂ) ਰੱਜ ਜਾਈਦਾ ਹੈ, ਪਰਮਾਤਮਾ ਦਾ ਨਾਮ-ਰਸ ਮਨ ਵਿਚ ਵਸਾ ਕੇ ਸਦਾ ਖਿੜੇ ਰਹੀਦਾ ਹੈ। ਬੁੱਧੀ ਵਿਚ (ਸਹੀ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਬੁੱਧੀ ਉੱਜਲ ਹੋ ਜਾਂਦੀ ਹੈ। ਹਿਰਦਾ-ਕੌਲ (ਮਾਇਆ ਦੇ ਮੋਹ ਵਲੋਂ) ਪਰਤ ਕੇ ਸਦਾ ਖਿੜਿਆ ਰਹਿੰਦਾ ਹੈ।੨। (ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਜਾਪ ਕੀਤਿਆਂ ਮਨੁੱਖ ਦਾ ਮਨ) ਠੰਢਾ-ਠਾਰ ਹੋ ਜਾਂਦਾ ਹੈ, (ਮਨ ਵਿਚ) ਸ਼ਾਂਤੀ ਤੇ ਸੰਤੋਖ ਪੈਦਾ ਹੋ ਜਾਂਦਾ ਹੈ, ਮਾਇਆ ਵਾਲੀ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ। (ਮਾਇਆ ਦੀ ਖ਼ਾਤਰ) ਦਸੀਂ ਪਾਸੀਂ (ਸਾਰੇ ਜਗਤ ਵਿਚ) ਦੌੜ-ਭੱਜ ਮਿਟ ਜਾਂਦੀ ਹੈ, (ਪ੍ਰਭੂ ਦੇ ਚਰਨਾਂ ਦੇ) ਪਵਿੱਤਰ ਥਾਂ ਵਿਚ ਨਿਵਾਸ ਹੋ ਜਾਂਦਾ ਹੈ।੩। ਹੇ ਨਾਨਕ! ਰੱਖਿਆ ਕਰਨ ਦੇ ਸਮਰੱਥ ਪ੍ਰਭੂ ਨੇ ਜਿਸ ਮਨੁੱਖ ਦੀ (ਵਿਕਾਰਾਂ ਵਲੋਂ) ਰਾਖੀ ਕੀਤੀ, ਉਸ ਦੀਆਂ ਸਾਰੀਆਂ ਹੀ ਭਟਕਣਾਂ (ਸੜ ਕੇ) ਸੁਆਹ ਹੋ ਗਈਆਂ। ਗੁਰੂ ਦਾ ਦਰਸਨ ਕਰ ਕੇ ਉਸ ਮਨੁੱਖ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜੋ, ਮਾਨੋ, ਦੁਨੀਆ ਦੇ ਸਾਰੇ ਹੀ) ਖ਼ਜ਼ਾਨੇ (ਹੈ) , (ਤੇ ਨਾਮ ਦੀ ਬਰਕਤਿ ਨਾਲ ਉਹ ਸਦਾ ਲਈ) ਸੁਖੀ ਹੋ ਗਿਆ।੪।੧੩।੪੩।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।।
ਛੇ ਪੋਹ ਦੀ ਅੱਧੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ।
ਸੱਤ ਪੋਹ ਦੀ ਸਵੇਰ ਨੂੰ ਸਰਸਾ ਨਦੀ ਦੇ ਕੰਢੇ ਆਸਾ ਦੀ ਵਾਰ ਦਾ ਕੀਰਤਨ ਕੀਤਾ।
ਸੱਤ ਪੋਹ ਦੀ ਸਵੇਰ ਨੂੰ ਗੁਰੂ ਸਾਹਿਬ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ।
ਸੱਤ ਪੋਹ ਦੀ ਰਾਤ ਨੂੰ ਗੁਰੂ ਸਾਹਿਬ ਚਮਕੌਰ ਦੀ ਗੜ੍ਹੀ ਵਿੱਚ ਰਹੇ।
ਅੱਠ ਪੋਹ ਦੀ ਸ਼ਾਮ ਤੋਂ ਪਹਿਲਾਂ ਹੀ ਦੋ ਸਾਹਿਬਜ਼ਾਦੇ, ਤਿੰਨ ਪਿਆਰੇ ਅਤੇ ਕਰੀਬ ਚੌਂਤੀ ਸਿੰਘ ਸ਼ਹੀਦ ਹੋ ਗਏ।
ਦੂਜੇ ਪਾਸੇ ਸੱਤ ਪੋਹ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕੂਮੇ ਮਾਸ਼ਕੀ ਦੀ ਝੌਂਪੜੀ ਵਿੱਚ ਰਹੇ।
ਅੱਠ ਪੋਹ ਨੂੰ ਮਾਤਾ ਜੀ ਗੰਗੂ ਬ੍ਰਾਹਮਣ ਦੇ ਘਰ ਰਹੇ।
ਨੌਂ ਪੋਹ ਨੂੰ ਮਾਤਾ ਜੀ ਮੋਰਿੰਡੇ ਰਹੇ।
ਦਸ, ਗਿਆਰਾਂ ਤੇ ਬਾਰਾਂ, ਤਿੰਨ ਰਾਤਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਰਹੇ।
ਅਤੇ,,,,,,,
ਤੇਰਾਂ ਪੋਹ ਨੂੰ ਗੁਰੂ ਕੇ ਲਾਲ ਅਤੇ ਮਾਤਾ ਗੁਜਰੀ ਜੀ ਸ਼ਹੀਦ ਹੋ ਗਏ।
🙏🙏
ਵਾਹਿਗੁਰੂ ਜੀ ਬੇਨਤੀ ਹੈ, ਸ਼ਹੀਦੀ ਦਿਹਾੜਿਆਂ ਵਿੱਚ ਫੋਟੋਆਂ ਪੋਸਟ ਕਰਨ ਦੀ ਬਜਾਏ ਉੱਪਰ ਲਿਖੇ ਵਾਂਗ ਲਿੱਖ ਕੇ ਪੋਸਟ ਪਾਓ, ਅਤੇ ਸ਼ੇਅਰ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ।।
Manmohan Singh
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥ ਰਹਾਉ ॥ ( ਸਿਰੀ ਰਾਗੁ ਮ : ੫ ) ***** —– —- ***** ਸਤਿਗੁਰੁ ਸੇਵਨਿ ਆਪਣਾ ਤਿਨ੍ਹਾ ਵਿਟਹੁ ਹਉ ਵਾਰਿਆ ॥ ( ਸਿਰੀ ਰਾਗੁ ਮਃ ੩ ) ਭਾਈ ਜੀਊਣਾ ਭਾਵੇਂ ਸੇਵਕ ਸੀ । ਉਸ ਨੇ ਗੁਰ – ਦਰਸ਼ਨ ਕੀਤੇ ਸਨ । ਅਨੰਦਪੁਰ ਦੋ ਵਾਰ ਗਿਆ ਸੀ , ਪਰ ਜਦੋਂ ਪੂਰਨ ਨੱਸ ਆਇਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ । ਉਸ ਨੇ ਮਾਲਕਣ ਦੁਰਗੀ ਅੱਗੇ ਵੀ ਦੁੱਖ ਪ੍ਰਗਟ ਕੀਤਾ , ਪਰ ਕੀ ਹੋ ਸਕਦਾ ਸੀ , ਹੈ ਸੀ ਸੇਵਕ । ਰਾਤ ਪਹਿਰਾ ਰੱਖਣਾ ਤੇ ਡੰਗਰਾਂ ਨੂੰ ਪੱਠੇ ਪਾਉਣੇ , ਸੇਵਾ ਕਰਨੀ । ਇਕ ਸੱਚਾ ਸੁੱਚਾ ਈਮਾਨਦਾਰ ਸੇਵਕ ਸੀ । ਗੁਰੂ ਜੀ ਚਲੇ ਗਏ । ਪੂਰਨ ਦੀ ਕਠੋਰਤਾ ਉੱਤੇ ਉਸ ਨੂੰ ਵੀ ਰੰਜ ਆਇਆ ਤੇ ਮੁੜ ਆਪ ਵੀ ਪਿੱਛੇ ਨੱਠ ਤੁਰਿਆ । ਜੀਊਣੇ ਨੂੰ ਦੇਰ ਲੱਗ ਗਈ ਸੀ , ਪਿੰਡੋਂ ਬਾਹਰ ਜੰਗਲ ਸ਼ੁਰੂ ਹੋ ਜਾਂਦਾ ਸੀ । ਉਹ ਆਪਣੇ ਗੁਰੂ ਜੀ ਨੂੰ ਲੱਭਣ ਤੁਰਿਆ । ਉਸ ਦੀਆਂ ਲੱਤਾਂ ਵਿਚ ਕਾਹਲ ਆ ਗਈ , ਉਸ ਦੀਆਂ ਅੱਖਾਂ ਦੀ ਜੋਤ ਤੇਜ਼ ਹੋ ਗਈ । ਉਹ ਮਾਹੀ ਨੂੰ ਭਾਲਣ ਲੱਗੀਆਂ । ਉਹ ਸਹਿਜਧਾਰੀ ਸੀ । ਅਜੇ ਅੰਮ੍ਰਿਤ ਨਹੀਂ ਸੀ ਛਕਿਆ । ਨਾਮ – ਬਾਣੀ ਦੀ ਲਗਨ ਲੱਗੀ ਸੀ , ਪਰ ਗ਼ਰੀਬੀ ਤੇ ਸੇਵਾਦਾਰੀ ਉਸ ਨੂੰ ਪੂਰਨ ਭਗਤ ਨਹੀਂ ਸੀ ਬਣਨ ਦਿੰਦੀ । ਵਫ਼ਾਦਾਰ ਸੇਵਕ ਸੀ । ਭਾਈ ਜੀਊਣੇ ਨੇ ਪੈਰੀਂ ਜੁੱਤੀ ਨਾ ਪਾਈ । ਉਸ ਦੇ ਦਿਲ ਨੇ ਆਵਾਜ਼ ਦਿੱਤੀ , “ ਜੀਊਣਿਆ , ਤੇਰਾ ਪਿਆਰਾ ਗੁਰੂ ਨੰਗੀਂ ਪੈਰੀਂ ਤੇ ਤੂੰ ਜੁੱਤੀ ਪਾ ਕੇ ਉਹਨਾਂ ਨੂੰ ਲੱਭਣ ਜਾਏਂ ? ਇਹ ਕਿਵੇਂ ਹੋ ਸਕਦਾ ਹੈ ? ” ਮਨ ਦੀ ਇਸ ਆਵਾਜ਼ ‘ ਤੇ ਉਸ ਨੇ ਜੁੱਤੀ ਪੈਰਾਂ ਤੋਂ ਲਾਹ ਕੇ ਰਾਹ ਵਿਚ ਸੁੱਟ ਦਿੱਤੀ । ਉਹ ਨੰਗੀਂ ਪੈਰੀਂ ਨੱਠ ਉੱਠਿਆ , ਗਿੱਲੀ ਧਰਤੀ ਵੱਲ ਦੇਖਦਾ ਗਿਆ । ਪੈੜ ਲੱਭਣ ਲਈ , ਪੈੜ ਵੀ ਸਤਿਗੁਰੂ ਜੀ ਦੇ ਚਰਨ ਕੰਵਲਾਂ ਦਾ , ਜਿਹੜੇ ਚਰਨ ਜੋੜੇ ਨਾਲ ਚੱਲਦੇ , ਮਖ਼ਮਲੀ ਗਦੇਲਿਆਂ ‘ ਤੇ ਰੱਖੇ ਜਾਂਦੇ ਤੇ ਸੇਵਕ ਘੁਟ ਕੇ ਮਾਲਸ਼ਾਂ ਕਰਦੇ । ਚੰਦਨ ਦੇ ਪਊਏ ਪਾਉਂਦੇ । ਅੱਗੇ ਪਿੱਛੇ ਸੇਵਕ ਫਿਰਦੇ । ਪਰ ਵੇਖੋ ਰੰਗ ਕਰਤਾਰ ਦੇ , ਭਾਈ ਜਿਊਣਾ ਸੋਚਦਾ ਗਿਆ , “ ਧਰਮ ਤੇ ਦੇਸ਼ ਬਦਲੇ ਚੋਜੀ ਪ੍ਰੀਤਮ ਨੂੰ ਕੀ ਕਰਨਾ ਪਿਆ । ਨੰਗੀਂ ਪੈਰੀਂ , ਖ਼ਤਰੇ ਪੈਰ ਪੈਰ ‘ ਤੇ , ਭੁੱਖੇ ਭਾਣੇ । ” ਇਹ ਸੋਚ ਕੇ ਉਹ ਹੋਰ ਨੱਠਿਆ , ਝਾੜੀ ਝਾੜੀ ਦੇਖਣ ਲੱਗਾ । ਉਸ ਦੇ ਪੈਰਾਂ ਵਿਚ ਵੀ ਸੂਲਾਂ ਵੱਜਣ ਲੱਗੀਆਂ । ਪੀੜ ਨੂੰ ਪੀਂਦਾ ਹੋਇਆ ਆਖੀ ਗਿਆ : “ ਓ ਦਾਤਾ ਜੀ ! ਮੈਨੂੰ ਦਰਸ਼ਨ ਦਿਉ । ਆਪ ਹੀ ਦੱਸੋ ਕਿਥੇ ਹੋ ? ਮੈਂ ਆਪ ਦੇ ਦਰਸ਼ਨ ਬਿਨਾਂ ਨਹੀਂ ਬਚ ਸਕਦਾ ….. ਅੰਨ…
ਜਲ ਨਹੀਂ ਛਕਣਾ । ਕਰੋ ਕ੍ਰਿਪਾ । ’ ’ ਉਸ ਪੈੜ ਦੇਖੇ , ਨੰਗੇ ਪੈਰ , ਨੱਠੇ ਜਾਂਦੇ ਪੁਰਸ਼ ਦੇ , ਝੁਕ ਕੇ ਨਿਮਸ਼ਕਾਰ ਕੀਤੀ , ਖ਼ਾਕ ਚੁੱਕ ਕੇ ਨੈਣਾਂ ਨਾਲ ਲਾਈ , ਏਧਰ ਹੀ ਗਏ , ਦੀਨ ਦੁਨੀ ਦੇ ਮਾਲਕ ਜ਼ਰੂਰ ਮਿਲ ਪੈਣਗੇ । ” “ ਕੌਣ ਏ ? ਠਹਿਰ ! ” ਇਕ ਕੜਕਵੀਂ ਆਵਾਜ਼ ਆਈ । ਉਸ ਨੇ ਸੱਜੇ ਹੱਥ ਦੇਖਿਆ ਤਾਂ ਚਾਰ ਪਠਾਣ ਦਿਉਆਂ ਵਰਗੇ , ਉਧਰੋਂ ਵਧੇ ਤੇ ਦੋ ਖੱਬੇ ਪਾਸਿਓਂ । ਉਹ ਵੀ ਗੁਰੂ ਜੀ ਦੀ ਭਾਲ ਕਰ ਰਹੇ ਸਨ । ਭਾਈ ਜੀਊਣਾ ਖਲੋ ਗਿਆ । ਉਹ ਇਕ ਪਲ ਵਿਚ ਜਾਣ ਗਿਆ ਕਿ ਅੰਤ ਸਮਾਂ ਆ ਗਿਆ । ਇਹਨਾਂ ਦੁਸ਼ਟਾਂ ਨੇ ਕਤਲ ਤੋਂ ਕਰਨ ਤੋ ਨਹੀਂ ਰੁਕਣਾ । “ ਅੱਛਾ ਸਤਿਗੁਰੂ ਜੀ , ਜੋ ਆਪ ਦਾ ਹੁਕਮ । ” ਉਸ ਦੀ ਆਤਮਾ ਦਾ ਬੋਲ ਸੀ । “ ਕੌਣ ਹੈਂ ? ” ਇਕ ਨੇ ਅੱਗੇ ਹੋ ਕੇ ਪੁੱਛਿਆ । “ ਜੀਊਣਾ । ” ਭਾਈ ਜੀਊਣੇ ਨੇ ਉੱਤਰ ਦਿੱਤਾ । “ ਕਿਥੋਂ ? ’ ’ ‘ ‘ ਬਲੋਲਪੁਰ ਤੋਂ । ” “ ਏਧਰ ਕੀ ਲੈਣ ਆਇਆ ? ” “ ਮੇਰੀਆਂ ਦੋ ਘੋੜੀਆਂ ਖੁੱਲ੍ਹ ਕੇ ਜੰਗਲ ਵੱਲ ਆ ਗਈਆਂ ਹਨ , ਖੁਰਾ ਨਹੀਂ ਲੱਭਦਾ । ਮੇਰਾ ਮਾਲਕ ਹਸ਼ਮਤ ਖ਼ਾਨ ਰੁਹੇਲਾ ਹੈ । ‘ ‘ “ ਤੂੰ ਹਿੰਦੂ ਹੈਂ ਕਿ ਮੁਸਲਮਾਨ ? ” “ ਹਿੰਦੂ ! ਸੇਵਕ ਹਾਂ । ” “ ਝੂਠ ਬੋਲਦਾ ਹੈ । ” ਇਕ ਨੇ ਤਲਵਾਰ ਮੋਢੇ ‘ ਤੇ ਰੱਖ ਕੇ ਆਖਿਆ । “ ਗੁਰੂ ਵੱਲ ਤਾਂ ਨਹੀਂ ਚੱਲਿਆ ? ” “ ਗੁਰੂ ….. ਕੌਣ ਗੁਰੂ ? ‘ ‘ “ ਅਨੰਦਪੁਰ ਵਾਲਾ । ” “ ਨਹੀਂ ! ” ਭਾਈ ਜੀਊਣੇ ਨੇ ਝੂਠ ਬੋਲਿਆ । “ ਮਾਰੋ ! ” ਇਕ ਬੋਲਿਆ । “ ਨਹੀਂ — ਮਾਰੋ ਨਾ । ਇਸ ਕੋਲੋਂ ਪੁੱਛੋ — ਇਹ ਜ਼ਰੂਰ ਗੁਰੂ ਦਾ ਸੇਵਕ ਹੈ — ਨੰਗੀਂ ਪੈਰੀਂ , ਵਿਆਕੁਲ ਦਸ਼ਾ ਵਿਚ । ” ਹਾਂ । ਮੈਨੂੰ ਐਵੇਂ ਨਾ ਮਾਰੋ । ” “ ਮੈਨੂੰ ਨਹੀਂ ਪਤਾ , ਉੱਕਾ ਨਹੀਂ ਪਤਾ — ਮੈਂ ਘੋੜੀਆਂ ਲੱਭਣ ਆਇਆ “ ਚੱਲ ਪਿੱਛੇ – ਪਤਾ ਕਰਾਂਗੇ ਤੂੰ ਕੌਣ ਹੈਂ ? ‘ “ ਖ਼ੁਦਾ ਤੁਸਾਂ ਦਾ ਭਲਾ ਕਰੇ , ਮੈਨੂੰ ਛੱਡ ਦਿਉ ….. ਮੇਰਾ ਮਾਲਕ ਮੈਨੂੰ ਮਾਰੇਗਾ , ਉਹ ਡਾਢਾ ਹੈ ।… ਮੈਂ ਕਿਸੇ ਦਾ ਜਾਣੂ ਨਹੀਂ । ” ਜੀਊਣੇ ਨੇ ਤਰਲੇ ਲਏ , ਸਤਿਗੁਰੂ ਮਿਹਰ ਕੀਤੀ , ਪਠਾਣਾਂ ਦੇ ਮਨ ਬਦਲ ਦਿੱਤੇ , ਉਹਨਾਂ ਨੇ ਜੀਊਣੇ ਨੂੰ ਛੱਡ ਦਿੱਤਾ । “ ਦੇਖ ਜੇ ਕਿਸੇ ਝਾੜੀ ਉਹਲੇ ਸਿੱਖ ਗੁਰੂ ਲੁਕਿਆ ਦੇਖਿਆ ਤਾਂ ਪਤਾ ਦੇਵੀਂ । ਇਨਾਮ ਮਿਲੇਗਾ । ” ਉਹਨਾਂ ਨੇ ਆਖਿਆ । ਜੀਊਣੇ ਜ਼ਬਾਨੋਂ ਕੋਈ ਉੱਤਰ ਨਾ ਦਿੱਤਾ ਤੇ ਉਹਨਾਂ ਕੋਲੋਂ ਖ਼ਲਾਸੀ ਪਾ ਕੇ ਜੰਗਲ ਵਿਚ ਜਾ ਵੜਿਆ । ਪਠਾਣ ਅੱਗੇ ਨੂੰ ਚਲੇ ਗਏ ।
( ਚਲਦਾ )
ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ
ਤੂੰ ਮਨਿ ਵਸਿਆ ਲਗੈ ਨ ਦੂਖਾ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਮੈਂ ਧਰਤੀ ਬਹੁਤ ਨਭਾਗੀ ਸੀ, ਤੂੰ ਭਾਗਾਂ ਵਾਲੀ ਕਰ ਚੱਲਿਆਂ ।।
ਲੱਗੀਆਂ ਬਹੁਤ ਹੀ ਰੌਣਕਾਂ ਸੀ, ਪਰ ਤੂੰ ਅੱਜ ਸੁੰਨੀਂ ਕਰ ਚੱਲਿਆਂ ।।
ਸਾਨੂੰ ਇੱਕ ਵਾਰੀ ਦੱਸ ਜਾਵੀਂ, ਮੁੜ ਕੇ ਕਦੋਂ ਤੂੰ ਫੇਰਾ ਪਾਉਣਾਂ ।।
ਪੁਰੀ ਅਨੰਦਾ ਦੀ ਵਸਾਉਣ ਵਾਲਿਆ, ਦੱਸ ਮੁੜਕੇ ਕਦੋਂ ਤੂੰ ਆਉਣਾਂ ।।
ਕੁੱਲੀ ਛੱਡਣੀਂ ਆਉਖੀ ਹੁੰਦੀ ਏ, ਤੂੰ ਕਿਲਿਆਂ ਨੂੰ ਛੱਡ ਚੱਲਿਆਂ ।।
ਆਪਣੀ ਕੌਮ ਦੀ ਖਾਤਰ ਤੂੰ, ਅਰਮਾਂਨ ਅਧੂਰੇ ਹੀ ਛੱਡ ਚੱਲਿਆਂ ।।
ਮਖਮਲੀ ਸੇਜਾਂ ਤੇ ਸਾਉਣ ਵਾਲਿਆ, ਹੁਣ ਕਿੱਥੇ ਜਾ ਕੇ ਤੂੰ ਸਾਉਣਾਂ ।।
ਪੁਰੀ ਅਨੰਦਾ ਦੀ ਵਸਾਉਣ ਵਾਲਿਆ, ਦੱਸ ਮੁੜਕੇ ਕਦੋਂ ਤੂੰ ਆਉਣਾਂ ।।
ਆਨੰਦਪੁਰ ਦੀਆਂ ਗਲੀਆਂ ਰੋ ਪਈਆਂ, ਜਿਨ੍ਹਾਂ ਕਦਮ ਤੇਰੇ ਸੀ ਚੁੰਮੇਂ ।।
ਪਸ਼ੂ ਤੇ ਪੰਛੀ ਵੀ ਰੋਣ ਲੱਗੇ, ਜੋ ਸੀ ਤੇਰੀ ਪੁਰੀ ਆਨੰਦ ਵਿੱਚ ਘੁੰਮੇ ।।
ਤੇਰੇ ਬਾਹਝੋਂ ਮਾਲਕਾ ਵੇ, ਇਹਨਾਂ ਨੂੰ ਕਿਸੇ ਨਾਂ ਗਲ ਨਾਲ ਲਾਉਣਾਂ ।।
ਪੁਰੀ ਆਨੰਦਾ ਦੀ ਵਸਾਉਣ ਵਾਲਿਆ, ਦੱਸ ਤੂੰ ਮੁੜਕੇ ਕਦੋਂ ਹੈ ਆਉਣਾਂ ।।
ਮੈਂ ਧਰਤੀ ਹਾਂ ਆਨੰਦਪੁਰ ਦੀ, ਦਾਤਾ ਹੱਥ ਜੋੜ ਜੋੜ ਵਾਸਤੇ ਪਾਵਾਂ ।।
ਜਾਵੀਂ ਨਾਂ ਤੂੰ ਮੈਂਨੂੰ ਛੱਡ ਕੇ, ਤੇਰੇ ਅੱਗੇ ਵਾਰ ਵਾਰ ਸੀਸ ਮੈ ਨਿਵਾਂਵਾਂ ।।
ਫਰਜੰਦ ਤੇਰੇ ਪਿਆਰੇ ਲਾਡਲੇ, ਜਿਨ੍ਹਾਂ ਨੂੰ ਮੈ ਹੋਰ ਹੈ ਖਿਡਾਉਣਾਂ ।।
ਪੁਰੀ ਆਨੰਦਾ ਦੀ ਵਸਾਉਣ ਵਾਲਿਆ, ਦੱਸ ਤੂੰ ਮੁੜਕੇ ਕਦੋਂ ਹੈ ਆਉਣਾਂ ।।
ਸਮਾਂ ਐਸਾ ਮੈਂ ਅੱਖੀਂ ਤੱਕਿਆ, ਸੱਚ ਨੂੰ ਹੀ ਝੂਠ ਦਾ ਘੇਰਾ ਪੈ ਗਿਆ ।।
ਆਖਰ ਸੱਚ ਦੀ ਹੀ ਹੋਣੀ ਜੀਤ ਹੈ, ਜਦੋਂ ਝੂਠ ਦਾ ਡੇਰਾ ਢਹਿ ਗਿਆ ।।
ਪੁਕਾਰ ਸੁਣਕੇ ਪੁਰੀ ਆਨੰਦ ਦੀ, ਗੁਰੂ ਜੀ ਨੇਂ ਮੁਖੋਂ ਹੈ ਫੁਰਮਾਉਣਾਂ ।।
ਪਰੀ ਆਨੰਦਾਂ ਦੀ ਵਸਾਉਣ ਵਾਲਿਆ, ਦੱਸ ਮੁੜਕੇ ਕਦੋਂ ਤੂੰ ਆਉਣਾਂ ।।
ਇਥੇ ਆਇਆ ਕਰੂ ਮੇਰਾ ਖਾਲਸਾ, ਜਿਸ ਲਈ ਮੈਂ ਪੁੱਤ ਚਾਰੇ ਵਾਰਨੇਂ ।।
ਚੌਹਾਂ ਦਾ ਮੈਨੂੰ ਗਮ ਕੋਈ ਨਾਂ, ਮੇਰੇ ਜਿਉਂਦੇ ਪੁੱਤ ਕਈ ਹਜਾਰ ਨੇਂ ।।
“ਸਰਬ” ਗੁਰੂ ਹੈ ਕਹਿ ਚੱਲਿਆ, ਮਾਛੀਵਾੜੇ ਵਿੱਚ ਜਾ ਕੇ ਹੈ ਸਾਉਣਾਂ ।।
ਪੁਰੀ ਆਨੰਦਾ ਦੀ ਵਸਾਉਣ ਵਾਲਿਆ, ਦੱਸ ਮੁੜਕੇ ਕਦੋਂ ਤੂੰ ਆਉਣਾਂ ।।
धनासरी महला ५ ॥ तुम दाते ठाकुर प्रतिपालक नाइक खसम हमारे ॥ निमख निमख तुम ही प्रतिपालहु हम बारिक तुमरे धारे ॥१॥ जिहवा एक कवन गुन कहीऐ ॥ बेसुमार बेअंत सुआमी तेरो अंतु न किन ही लहीऐ ॥१॥ रहाउ ॥ कोटि पराध हमारे खंडहु अनिक बिधी समझावहु ॥ हम अगिआन अलप मति थोरी तुम आपन बिरदु रखावहु ॥२॥ तुमरी सरणि तुमारी आसा तुम ही सजन सुहेले ॥ राखहु राखनहार दइआला नानक घर के गोले ॥३॥१२॥
हे प्रभु! तू सब दातें (बख्शीश) देने वाला है, तू मालिक हैं, तू सब को पालने वाला है, तू हमारा आगू हैं (जीवन-मार्गदर्शन करने वाला है) तू हमारा खसम है । हे प्रभु! तू ही एक एक पल हमारी पालना करता है, हम (तेरे) बच्चे तेरे सहारे (जीवित) हैं।१। हे अनगिनत गुणों के मालिक! हे बेअंत मालिक प्रभु! किसी भी तरफ से तेरे गुणों का अंत नहीं खोजा जा सका। (मनुष्य की) एक जिव्हा से तेरा कौन कौन सा गुण बयान किया जाये।१।रहाउ। हे प्रभु! तू हमारे करोड़ों अपराध नाश करता है, तू हमें अनेक प्रकार से (जीवन जुगत) समझाता है। हम जीव आत्मिक जीवन की सूझ से परे हैं, हमारी अक्ल थोड़ी है बेकार है। (फिर भी) तूं अपना मूढ़-कदीमा वाला स्वभाव कायम रखता है ॥२॥ हे नानक! (कह–) हे प्रभू! हम तेरे ही आसरे-सहारे से हैं, हमें तेरी ही (सहायता की) आस है, तू ही हमारा सज्जन है, तू ही हमें सुख देने वाला है। हे दयावान! हे सबकी रक्षा करने के समर्थ! हमारी रक्षा कर, हम तेरे घर के गुलाम हैं।3।12।
ਅੰਗ : 673
ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥
ਅਰਥ: ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧। ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ। ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥ ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।
रागु धनासिरी महला ३ घरु ४ ੴ सतिगुर प्रसादि ॥ हम भीखक भेखारी तेरे तू निज पति है दाता ॥ होहु दैआल नामु देहु मंगत जन कंउ सदा रहउ रंगि राता ॥१॥ हंउ बलिहारै जाउ साचे तेरे नाम विटहु ॥ करण कारण सभना का एको अवरु न दूजा कोई ॥१॥ रहाउ ॥ बहुते फेर पए किरपन कउ अब किछु किरपा कीजै ॥ होहु दइआल दरसनु देहु अपुना ऐसी बखस करीजै ॥२॥ भनति नानक भरम पट खूल्हे गुर परसादी जानिआ ॥ साची लिव लागी है भीतरि सतिगुर सिउ मनु मानिआ ॥३॥१॥९॥
अर्थ: राग धनासरी, घर ४ में गुरू अमरदास जी की बाणी। अकाल पुरख एक है और सतिगुरू की कृपा द्वारा मिलता है। हे प्रभू! हम जीव तेरे (द्वार के) भिखारी हैं, तूँ स्वतंत्र रह कर सब को दातें देने वाला हैं। हे प्रभू! मेरे पर दयावान हो। मुझे भिखारी को अपना नाम दो (ता कि) मैं सदा तेरे प्रेम-रंग में रंगा रहूँ ॥१॥ हे प्रभू! मैं तेरे सदा कायम रहने वाले नाम से कुर्बान जाता हूँ। तूँ सारे संसार जगत का आधार हैं; तूँ ही सब जीवों को पैदा करने वाला हैं कोई अन्य (तेरे जैसा) नहीं है ॥१॥ रहाउ ॥ हे प्रभू! मुझे माया-नीच को (अब तक मरण के) अनेकों चक्र पड़ चुके हैं, अब तो मेरे पर कुछ मेहर कर। हे प्रभू! मेरे पर दयावान हो। मेरे पर इस तरह की बख़्श़श़ कर कि मुझे अपना दीदार बख़्श़ ॥२॥ हे भाई! नानक जी कहते हैं – गुरू की कृपा द्वारा जिस मनुष्य के भ्रम के परदे खुल जाते हैं, उस की (परमात्मा के साथ) गहरी सांझ बन जाती है। उस के हृदय में (परमात्मा के साथ) सदा कायम रहने वाली लगन लग जाती है, गुरू के द्वारा उस का मन संतुष्ट हो जाता है ॥३॥१॥९॥
ਅੰਗ : 666
ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥
ਅਰਥ: ਰਾਗ ਧਨਾਸਰੀ, ਘਰ ੪ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪ੍ਰਭੂ! ਅਸੀਂ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ ॥੧॥ ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ॥੧॥ ਰਹਾਉ ॥ ਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼ ॥੨॥ ਹੇ ਭਾਈ! ਨਾਨਕ ਜੀ ਆਖਦੇ ਹਨ – ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ ॥੩॥੧॥੯॥