ਦਸੰਬਰ ਮਹੀਨੇ ਦੇ ਵਿੱਚ ਬਹੁਤ ਹੀ ਜ਼ਿਆਦਾ ਠੰਡ ਪੈਂਦੀ ਹੈ ਪਰ ਇਸ ਦਸੰਬਰ ਮਹੀਨੇ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਅਤੇ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ।6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਤੇ ਕੁੱਝ ਸਿੰਘਾਂ ਦੀ ਟੁੱਕੜੀ ਨਾਲ ਚੱਲੇ ਸੀ।ਜਿਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਕੋਲ ਪਹੁੰਚੇ ਤਾਂ ਇਸ ਗੱਲ ਦਾ ਪਤਾ ਮੁਗਲਾਂ ਨੂੰ ਲੱਗ ਗਿਆ। ਮੁਗਲਾਂ ਵੱਲੋਂ ਗੁਰੂ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ।ਗੁਰੂ ਸਾਹਿਬ ਜੀ ਨੇ ਖਾਲਸਾ ਫ਼ੌਜ ਨੂੰ ਦੋ ਹਿੱਸਿਆ ਵਿੱਚ ਵੰਡਿਆ,ਇੱਕ ਮੁਗਲਾਂ ਨੂੰ ਰੋਕਣ ਵਾਸਤੇ ਤੇ ਦੂਸਰੀ ਸਰਸਾ ਨਦੀ ਪਾਰ ਕਰਨ ਲਈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਸਿੰਘਾਂ ਦੇ ਨਾਲ ਸਰਸਾ ਨਦੀ ਪਾਰ ਕਰ ਰਹੇ ਸੀ।
ਉਸ ਵਕਤ ਸਰਸਾ ਨਦੀ ਦੇ ਵਿੱਚ ਬਹੁਤ ਹੀ ਜ਼ੋਰ ਦਾ ਹੜ੍ਹ ਆਇਆ ਹੋਇਆ ਸੀ।ਇੱਕ ਪਾਸੇ ਮੁਗਲਾਂ ਦੀ ਫੌਜ ਤੇ ਦੂਸਰੇ ਪਾਸੇ ਨਦੀ ਦੇ ਹੜ੍ਹ ਨੇ ਪੂਰਾ ਪਰਿਵਾਰ ਖੇਰੂ-ਖੇਰੂ ਕਰ ਦਿੱਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਸਰਸਾ ਨਦੀ ‘ਚ ਹੜ੍ਹ ਆਉਣ ਕਾਰਨ ਤਿੰਨ ਹਿੱਸਿਆ ਦੇ ਵਿੱਚ ਵੰਡਿਆ ਗਿਆ।ਗੁਰੂ ਸਾਹਿਬ ਤੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ,ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਤੇ 40 ਸਿੰਘ ਇੱਕ ਪਾਸੇ ਰਹਿ ਗਏ ਤੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਨਦੀ ਦੇ ਦੂਸਰੇ ਪਾਸੇ ਗੁਰੂ-ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਮੋਰਿੰਡੇ ਚੱਲੇ ਗਏ
ਅਤੇ ਸਾਹਿਬਜ਼ਾਦਿਆਂ ਦੀ ਮਾਤਾ ਸਾਹਿਬ ਕੌਰ ਜੀ ਅਤੇ ਕੁੱਝ ਸਿੰਘ ਦਿੱਲੀ ਪਹੁੰਚ ਗਏ।ਇਸ ਕਾਲੀ ਰਾਤ ਅਤੇ ਸਰਸਾ ਨਦੀ ਵਿੱਚ ਆਏ ਹੜ੍ਹ ਨੇ ਪੂਰਾ ਪਰਿਵਾਰ ਵਿਛੋੜ ਦਿੱਤਾ ਜੋ ਉਸ ਤੋਂ ਬਾਅਦ ਕਦੇ ਵੀ ਆਪਸ ‘ਚ ਮਿਲ ਨਹੀਂ ਸਕਿਆ।ਅੱਜ ਇਸ ਅਸਥਾਨ ਤੇ ਸਰਸਾ ਨਦੀ ਦੇ ਕਿਨਾਰੇ ਕਦੇ ਨਾ ਭੁੱਲਣ ਵਾਲੇ ਵਿਛੋੜੇ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਬਣਿਆ ਹੋਇਆ ਹੈ।
ਆਪਣੇ ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਕੇ ਇਹ ਹਫਤਾ ਮਨਾਓ ਜੀ ।
⚜ * ਸ਼ਹੀਦੀ ਹਫਤਾ * ⚜
⚜ 20 ਦਸੰਬਰ ਤੋਂ 27 ਦਸੰਬਰ ਤੱਕ ⚜
6 ਪੋਹ / 20 ਦਸੰਬਰ : ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ।
6 ਪੋਹ / 20 ਦਸੰਬਰ : ਦੀ ਰਾਤ ਗੁਰੂ ਜੀ ਅਤੇ ਵਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੁਗੀ ਵਿਚ ਰਹੇ
7 ਪੋਹ / 21 ਦਸੰਬਰ : ਗੁਰੂ ਸਾਹਿਬ ਅਤੇ ਵਡੇ ਸਾਹਿਬਜ਼ਾਦੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ
8 ਪੋਹ / 22 ਦਸੰਬਰ : ਚਮਕੋਰ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ ਭਾਈ ਮੋਹਕਮ ਸਿੰਘ ( ਪੰਜਾ ਪਿਆਰਿਆਂ ਵਿਚੋਂ ) ਅਤੇ 7 ਹੋਰ ਸਿੰਘਾ ਨਾਲ ਸ਼ਹੀਦ ਹੋਏ ਬਾਬਾ ਜੁਝਾਰ ਸਿੰਘ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ( ਪੰਜਾ ਪਿਆਰਿਆਂ ਵਾਲੇ ) ਅਤੇ ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦ ਹੋਏ ਅਤੇ
8 ਪੋਹ / 22 ਦਸੰਬਰ : ਨੂੰ ਹੀ ਮੋਰਿੰਡੇ ਦੇ ਚੋਧਰੀ ਗਨੀ ਖਾਨ ਅਤੇ ਮਨੀ ਖਾਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਤੁਰ ਪਏ
9 ਪੋਹ / 23 ਦਿਸੰਬਰ : ਨੂੰ ਰਾਤ ਰਹਿੰਦੀ ਤੜਕ ਸਾਰ ਗੁਰੂ ਸਾਹਿਬ ਸਿੰਘਾ ਦੇ ਹੁਕਮ ਅੰਦਰ ਚਮਕੋਰ ਦੀ ਗੜੀ ਵਿਚੋਂ ਨਿਕਲ ਗਏ
9 ਪੋਹ / 23 ਦਿਸੰਬਰ : ਦੀ ਰਾਤ ਦਸ਼ਮੇਸ਼ ਜੀ ਨੇ ਮਾਛੀਵਾੜੇ ਦੇ ਜੰਗਲ ਵਿੱਚ ਅਤੇ ਦਾਦੀ ਸਮੇਤ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਠੰਡੇ ਬੁਰਜ ਵਿਚ ਗੁਜਾਰੀ
10 ਅਤੇ 11 ਪੋਹ / 24 ਅਤੇ 25 ਦਸੰਬਰ : ਦੋ ਦਿਨ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਅਤੇ ਪਿਤਾ ਦਸ਼ਮੇਸ਼ ਜੀ ਉੱਚ ਦੇ ਪੀਰ ਬਣ ਪਿੰਡ ਆਲਮਗੀਰ ਤੱਕ ਸਫਰ ਵਿੱਚ ਰਹੇ
12 ਪੋਹ / 26 ਦਸੰਬਰ. : ਬਾਬਾ ਜ਼ੋਰਾਵਰ ਸਿੰਘ ਉਮਰ 7 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 5 ਸਾਲ ਸੀ ਦੋਵੇਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ।
ਮਾਤਾ ਗੁਜਰ ਕੌਰ ਜੀ ਠੰਢੇ ਬੁਰਜ ਵਿੱਚ ਸਵਾਸ ਤਿਆਗ ਗਏ ।
13 ਪੋਹ ./ 27 ਦਸੰਬਰ ਨੂੰ ਤਿੰਨਾ ਦਾ ਦੇਹ ਸਸਕਾਰ ਸਤਿਕਾਰ ਯੋਗ ਮੋਤੀ ਰਾਮ ਮਹਿਰਾ ਅਤੇ ਟੋਡਰ ਮੱਲ ਨੇ ਮਿਲ ਕੇ ਕੀਤਾ ।
ਵਾਹਿਗੁਰੂ ਜੀ 🙏
ਵਾਹਿਗੁਰੂ ਜੀ 🙏
Dalveer Singh
ਮਾਛੀਵਾੜਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣੇ ਵਿਚ ਇਕ ਪੁਰਾਣਾ ਕਸਬਾ ਹੈ । ਸੰਨ ੧੭੦੪ ਵਿਚ ਵੀ ਪੱਕਾ ਕਸਬਾ ਸੀ ਤੇ ਅੱਜ ਵੀ । ਇਕ ਤਰ੍ਹਾਂ ਦਾ ਛੋਟਾ ਸ਼ਹਿਰ ਹੈ । ਉਸ ਵੇਲੇ ਵੀ ਅਮੀਰਾਂ ਦਾ ਸ਼ਹਿਰ ਸੀ , ਬਾਗ ਤੇ ਬਾਜ਼ਾਰ ਸਨ । ਹਰ ਤਰ੍ਹਾਂ ਦਾ ਕੰਮ ਉਸ ਵਿਚ ਹੁੰਦਾ ਸੀ । ਮਾਛੀਵਾੜਾ ਸਿੱਖ ਇਤਿਹਾਸ ਵਿਚ ਪੂਜਨੀਕ ਸ਼ਹਿਰ ਹੈ , ਕਿਉਂਕਿ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਯਾਦਾਂ ਸੰਭਾਲ ਕੇ ਰੱਖੀਆਂ ਹਨ । ਦੱਖਣ ਵੱਲ ਸਮਰਾਲੇ ਤੇ ਕੁਰਾਲੀ ਦਾ ਮੋਟਰਾਂ ਟਾਂਗਿਆਂ ਦਾ ਅੱਡਾ ਹੈ । ਉਸ ਅੱਡੇ ਤੋਂ ਸ਼ਹਿਰ ਵੱਲ ਜਾਈਏ , ਸ਼ਹਿਰ ਦੇ ਵਿਚੋਂ ਦੀ ਅਗਲੇ ਪਾਸੇ ਪੂਰਬ – ਉੱਤਰ ਦਿਸ਼ਾ ਦੀ ਨੁੱਕਰ ਵਿਚ ਕੋਈ ਸਵਾ ਮੀਲ ਦੂਰ ਅੰਬਾਂ ਦਾ ਬਾਗ ਹੈ ਤੇ ਸੜਕ ਉੱਤੇ ਉੱਚੀਆਂ ਟਾਹਲੀਆਂ । ਉਥੋਂ ਤਕ ਪੱਕੀ ਸੜਕ ਹੈ । ਉਥੇ ਆ ਜਾਂਦਾ ਹੈ ‘ ਗੁਰਦੁਆਰਾ ਚਰਨ ਕੰਵਲ ਸਾਹਿਬ ‘ । ਗੁਰਦੁਆਰਾ ਚਰਨ ਕੰਵਲ ਦੇ ਪੱਛਮ ਵੱਲ ਪੈਲੀ ਦੀ ਵਾਟ ‘ ਤੇ ਇਕ ਖੂਹ ਹੈ । ਉਸ ਖੂਹ ਉੱਤੇ ਟੂਟੀਆਂ ਵੀ ਬਣੀਆਂ ਹਨ । ਹਲਟੀ ਹੈ — ਤੇ ਪਾਣੀ ਦਿੰਦਾ ਹੈ । ਪਾਣੀ ਪੀਣ ਵਾਸਤੇ ਵੀ ਅਤੇ ਖੇਤਾਂ ਨੂੰ ਦੇਣ ਵਾਸਤੇ ਵੀ । ਖੇਤਾਂ ਤੋਂ ਭਾਵ ਬਾਗ ਦੀਆਂ ਪੈਲੀਆਂ ਨੂੰ । ਉਹ ਬਾਗ , ਉਹ ਖੂਹ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਾਲਾ ਖੂਹ ਹੈ । ਉਸ ਖੂਹ ਵਿਚੋਂ ਕਦੀ ਚੋਜੀ ਪਿਤਾ ਜੀ ਨੇ ਜਲ ਪੀਤਾ ਸੀ । ਪੋਹ ਦੇ ਦਿਨਾਂ ਵਿਚ । ਖੂਹ ਦਾ ਨਿੱਘਾ ਜਲ । ਜਿਹੜਾ ਜਲ ਉਸ ਵੇਲੇ ਅੰਮ੍ਰਿਤ ਰੂਪ ਬਣਿਆ । ਉਸ ਖੂਹ ਦੇ ਦਰਸ਼ਨ ਕਰਨ ਲਈ ਜਦੋਂ ਕੋਈ ਸ਼ਰਧਾਲੂ ਜਾਂਦਾ ਹੈ ਤਾਂ ਖੂਹ ਦੀ ਚੁੱਪ ਅਡੋਲ ਅਵਸਥਾ ਤਿੰਨ ਸੌ ਸਾਲ ਦੇ ਲਗਪਗ ਦੀ ਬੀਤੀ ਘਟਨਾ ਇਕ ਸਾਖੀ ਦੇ ਰੂਪ ਸੁਣਾਉਂਦਾ ਹੈ । ਏਥੇ ਸ੍ਰੀ ਕਲਗੀਧਰ ਪਿਤਾ ….. ਦੀਨ ਦੁਨੀਆਂ ਦੇ ਮਾਲਕ , ਝਾੜ ਸਾਹਿਬ ਤੋਂ ਪੈਦਲ ਚੱਲ ਕੇ , ਨੰਗੀਂ ਪੈਰੀਂ , ਰਾਤ ਤਾਰਿਆਂ ਦੀ ਡਲ੍ਹਕ ਤੇ ਹਨੇਰੇ ਵਿਚ , ਠਰੀ ਰੇਤ ਉੱਤੇ ਨੰਗੇ ਪੈਰ ਰੱਖਦੇ ਹੋਏ ਏਥੇ ਪਹੁੰਚੇ ਸਨ । ਉਹ ! ਜਿੰਨੀ ਹਨੇਰੀ ਸੀ , ਉਨੀ ਹੀ ਠਰੀ ਹੋਈ ਸੀ । ਸਾਰੇ ਪਸ਼ੂ , ਪੰਛੀ ਤੇ ਮਨੁੱਖ ਕਿਸੇ ਨਾ ਕਿਸੇ ਘਰ ਵਿਚ ਨਿੱਘੇ ਸੁੱਤੇ ਸਨ । ਪਰ ਪਿਆਰਾ ਮਾਹੀ ਉਸ ਵੇਲੇ ਇਥੇ ਪੁੱਜਾ । ਦਿਨ ਦੇ ਚੜ੍ਹਾਅ ਨਾਲ ਆਇਆ । ਅੱਕਾਂ ਦੀਆਂ ਕਰੂੰਬਲਾਂ ਤੇ ਜੰਗਲ ਦੇ ਫਲ – ਪੱਤੇ ਕੁਝ ਖਾਧੇ ਸਨ । ਉਸ ਬਨਸਪਤੀ ਖ਼ੁਰਾਕ ਨੇ ਪਿਆਸ ਲਾਈ ਸੀ । ਭਾਵੇਂ ਮਾਹੀ ਥੱਕਿਆ ਸੀ , ਉਨੀਂਦਰੇ ਵਿਚ ਸੀ , ਪੈਰਾਂ ਦੀਆਂ ਤਲੀਆਂ ਵਿਚੋਂ ਲਹੂ ਸਿੰਮਦਾ ਸੀ । ਛਾਲੇ ਪਏ ਸਨ ਅਤੇ ਸੋਜ ਨਾਲ ਪੈਰ ਭਾਰੇ ਹੋ ਗਏ ਸਨ । ਫਿਰ ਵੀ ਉਸ ਨੇ ਖੂਹ ਆਪ ਗੇੜਿਆ । ਆਪ ਭਰੀਆਂ ਟਿੰਡਾਂ ਉਪਰ ਲਿਆਂਦੀਆਂ । ਰੇਤਲੀ ਧਰਤੀ ਦੇ ਖੂਹ ਦਾ ਪਾਣੀ ਨਿੱਘਾ ਸੀ । ਭਰੀ ਹੋਈ ਟਿੰਡ ਆਈ । ਉਸ ਨੂੰ ਖੋਲ੍ਹਿਆ ਤੇ ਬੁੱਲ੍ਹਾਂ ਨਾਲ ਲਾ ਕੇ ਪੀ ਗਏ । ਛੇ ਪਹਿਰ ਤੋਂ ਪਾਣੀ ਪੀਣ ਲਈ ਨਹੀਂ ਸੀ ਮਿਲਿਆ । ਰਾਹ ਵਿਚ ਕੋਈ ਖੂਹ ਨਜ਼ਰ ਨਾ ਪਿਆ । ਜੰਗਲ ਤੇ ਬਰੇਤੀ ਧਰਤੀ ‘ ਤੇ ਘੁੰਮਦੇ ਰਹੇ ਸਨ । ਪਾਣੀ ਪੀ ਕੇ ਪੂਰਬ ਵਾਲੇ ਪਾਸੇ ਬਾਗ ਵਿਚ ਜੰਡ ਸੀ । ਉਸ ਜੰਡ ਦੇ ਹੇਠਾਂ ਧਰਤੀ ਉੱਤੇ ਬਾਂਹ ਸਿਰ ਹੇਠਾਂ ਰੱਖ ਕੇ ਲੇਟ ਗਏ । ਉਹਨਾਂ ਨੇ ਧਰਤੀ ਦੇ ਠਰੀ ਤੇ ਅਨਕੱਜੀ ਹੋਣ ਦਾ ਖ਼ਿਆਲ ਨਾ ਕੀਤਾ । ਜਾਮੇ ਨਾਲ ਹੀ ਲੇਟੇ । ਕਿਉਂਕਿ ਥਕੇਵਾਂ ਬੇਅੰਤ ਹੋ ਗਿਆ ਸੀ । ਲੇਟਣ ਸਮੇਂ ਮਾਲਕ ਪਰਮਾਤਮਾ ਦਾ ਖ਼ਿਆਲ ਆਇਆ । ਉਸ ਦੇ ਪਿਆਰ ਵਿਚ ਹੀ ਤਾਂ ਘਰੋਂ ਬੇਘਰ ਹੋਏ ਫਿਰਦੇ ਸਨ । ਉਸ ਵੇਲੇ ਦੁੱਧ ਤੇ ਪਾਣੀ ਦੀ ਪਿਆਰ ਕਹਾਣੀ ਚੇਤੇ ਆਈ ਤੇ ਸੁਤੇ ਸਿਧ ਸੱਚੇ ਪ੍ਰਭੂ ਪਿਆਰ ਵਿਚ ਰੰਗੇ ਗਏ ਅਤੇ ਸ਼ਬਦ ਮੁੱਖੋਂ ਉਚਾਰਿਆ :
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥
ਇਉਂ ਸੋਚਦੇ ਪ੍ਰਭੂ ਅਕਾਲ ਪੁਰਖ ਦਾ ਧਿਆਨ ਧਰ ਕੇ ਲੇਟੇ ਰਹੇ ਤੇ ਨੀਂਦ ਆ ਗਈ। ਅਨੋਖੇ ਮਾਹੀ ਦੀ ਅੱਖ ਲੱਗੀ ਦੇਖ ਦੇ ਪੰਛੀ ਵੀ ਚੁੱਪ ਹੋ ਗਏ । ਹਵਾ ਰੁਕ ਗਈ ਤੇ ਕੁਦਰਤ ਦੀਆਂ ਸ਼ਕਤੀਆਂ ਬਾਜਾਂ ਵਾਲੇ ਸਤਿਗੁਰੂ ਜੀ ਦੀ ਰੱਖਿਆ ਕਰਨ ਲੱਗੀਆਂ । । ਉਸ ਵੇਲੇ ਸ਼ੇਸ਼ਨਾਗ ਆ ਹਾਜ਼ਰ ਹੋਇਆ । ਉਹ ਤਿੰਨ ਚਾਰ ਰੂਪ ਧਾਰਨ ਕਰ ਕੇ ਕੋਈ ਦੋ ਤਿੰਨ ਫ਼ਟ ਦੀ ਵਿੱਥ ਉੱਤੇ ਬੈਠ ਗਿਆ । ਰਾਖੀ ਕਰਨ ਲੱਗਾ । ਦੁਸ਼ਮਨੀ ਦੇ ਭਾਵ ਨਾਲ ਜਦੋਂ ਕੋਈ ਆਵੇਗਾ , ਉਸ ਨੂੰ ਡੰਗ ਮਾਰ ਕੇ ਰੋਕੇਗਾ । । ਸ਼ੇਸ਼ਨਾਗ ਨੇ ਕਦੀ ਸਤਿਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਸੀ , ਜਦੋਂ ਤਲਵੰਡੀ ਦੇ ਬਾਹਰ ਸਾਹਿਬ ਗਊਆਂ ਚਾਰਦੇ ਹੋਏ ਨਿੰਦਰਾ ਦੇ ਵੱਸ ਹੋ ਕੇ ਵਣ ਦੀ ਛਾਂ ਹੇਠਾਂ ਲੇਟੇ ਸਨ । ਛਾਂ ਫਿਰ ਗਈ , ਸੂਰਜ ਦੀਆਂ ਤੇਜ਼ ਕਿਰਨਾਂ ਨੂੰ ਰੋਕਣ ਲਈ ‘ ਫਨ ’ ਖਿਲਾਰ ਕੇ ਛਾਂ ਕੀਤੀ , ਇਸ ਵਾਸਤੇ ਕਿ ਸਤਿਗੁਰੂ ਜੀ ਦੀ ਨੀਂਦ ਅਧੂਰੀ ਨਾ ਰਹੇ । ਮੁੜ ਸ਼ੇਸ਼ਨਾਗ ਨੂੰ ਸੇਵਾ ਕਰਨ ਦਾ ਮੌਕਾ ਮਾਛੀਵਾੜੇ ਵਿਚ ਮਿਲਿਆ । ਭਾਗਾਂ ਨਾਲ ਹੀ ਐਸੇ ਸਮੇਂ ਮਿਲਦੇ ਹਨ । ਦਸਮੇਸ਼ ਪਿਤਾ ਜੀ ਜੰਡ ਹੇਠਾਂ ਬਿਰਾਜ ਗਏ ਸਨ । ਆਪਣੀ ਕ੍ਰਿਪਾਨ ਦੀ ਮੁੱਠ ਆਪਣੇ ਹੱਥ ਵਿਚ ਸੀ । ਉਹ ਭਗਉਤੀ ਆਸਰਾ ਸੀ , ਨਿੱਕਾ ਆਸਰਾ ਸੀ ਤੇ ਵੱਡਾ ਆਸਰਾ ਸੀ , ਅਕਾਲ ਪੁਰਖ ਦਾ । ਉਧਰ ਭਾਈ ਜੀਊਣਾ ਵਿਆਕੁਲ ਹੋਇਆ ਜੰਗਲ ਦੀ ਝਾੜੀ ਝਾੜੀ ਦੇਖ ਰਿਹਾ ਸੀ । ‘ ਏਥੇ ਹੀ ਕਿਤੇ , ਏਥੇ ਹੀ ਕਿਤੇ । ਉਸ ਦੇ ਦਿਲ ਦੀ ਆਵਾਜ਼ ਸੀ । ਗੁਰੂ ਮਹਾਰਾਜ ਦੀ ਭਾਲ ਵਿਚ ਉਸ ਨੂੰ ਸੁਧ – ਬੁਧ ਨਹੀਂ ਸੀ ਰਹੀ । ਨਾ ਕੰਡੇ ਵੱਜਣ ਦੀ ਚਿੰਤਾ , ਨਾ ਠੰਡ ਦਾ ਡਰ , ਭੁੱਖ – ਤ੍ਰੇਹ ਭੁੱਲ ਗਈ ਸੀ । ਉਹ ਭਾਲਦਾ ਫਿਰਦਾ ਸੀ , ਦੋ ਤਿੰਨ ਵਾਰ ਮੁਗ਼ਲਾਂ ਨਾਲ ਟਾਕਰਾ ਹੋਇਆ ਪਰ ਗੁਰੂ ਮਹਾਰਾਜ ਆਪ ਹੀ ਆਪਣੇ ਸੇਵਕਾਂ ਨੂੰ ਬਚਾ ਕੇ ਰੱਖਦੇ ਰਹੇ । ਉਹ ‘ ਝਾੜ ਸਾਹਿਬ ’ ਦੇ ਨੇੜੇ ਗਏ । ਅੱਗੇ ਵਧੇ । ਝਾੜੀ ‘ ਤੇ ਕੱਪੜਾ ਪਿਆ ਦੇਖਿਆ , ਚੁੱਕ ਲਿਆ । “ ਇਹੋ ਤਾਂ ਗੁਰੂ ਜੀ ਦਾ ਬਸਤਰ ਹੈ । ” ਇਹ ਆਖ ਕੇ ਸਿਰ ਮੱਥੇ ਨੂੰ ਲਾਇਆ । ਆਵਾਜ਼ ਦਿੱਤੀ । “ ਮਹਾਰਾਜ ! ……..
ਦਰਸ਼ਨ ਦਿਉ ! ਮੈਂ ਆਪ ਦਾ ਸੇਵਕ ਜੀਊਣਾ ਹਾਂ । ” ਭਾਈ ਜੀਊਣੇ ਦਾ ਬੋਲ ਜੰਗਲ ਦੀ ਚੁੱਪ ਨੂੰ ਚੀਰ ਦੇ ਦੂਰ ਤਕ ਚਲਿਆ ਗਿਆ ਹੋਏਗਾ , ਗੂੰਜ ਉਤਪੰਨ ਹੋਈ , ਉਸ ਦੇ ਦੋ ਕੁ ਮਿੰਟ ਪਿੱਛੋਂ ਝਾੜ ਹਿੱਲਣ ਦੀ ਆਵਾਜ਼ ਆਈ । ਭਾਈ ਜੀਊਣੇ ਦੇ ਕੰਨ ਉਧਰ ਹੋਏ , ਅੱਖਾਂ ਉਧਰ ਦੇਖਣ ਲੱਗੀਆਂ । ਉਸ ਦੀਆਂ ਅੱਖਾਂ ਨੇ ਤਾਂ ਕੁਝ ਨਾ ਸੁਣਿਆ ਪਰ ਕੰਨੀਂ ਆਵਾਜ਼ ਪਈ , “ ਸਤਿਨਾਮ ਵਾਹਿਗੁਰੂ ! ’ ਉਹ ਖ਼ੁਸ਼ ਹੋ ਗਿਆ । “ ਮੈਂ ਜੀਊਣਾ ਹਾਂ ! ” ਉਸ ਨੇ ਉੱਚੀ ਆਖਿਆ , “ ਮਹਾਰਾਜ , ਤੁਸਾਂ ਦਾ ਸੇਵਕ ! ਦਰਸ਼ਨ ਦਿਉ । ਵੈਰੀ ਕੋਈ ਨਹੀਂ ਨੇੜੇ ਤੇੜੇ । ” ਇਉਂ ਆਖਦਾ ਹੋਇਆ ਕਾਹਲੀ ਨਾਲ ਜੀਊਣਾ ਉਧਰ ਨੂੰ ਹੋਇਆ , ਜਿਧਰੋਂ ਆਵਾਜ਼ ਆਈ ਸੀ , ਪਰ ਅੱਗੇ ਝਾੜੀਆਂ ਐਨੀਆਂ ਸੰਘਣੀਆਂ ਸਨ , ਉਸ ਨੂੰ ਰਾਹ ਨਾ ਮਿਲਿਆ । ਕੰਡਿਆਂ ਨਾਲ ਸਰੀਰ ਵਿੰਨ੍ਹਿਆਂ ਗਿਆ । ਪਿੱਛੇ ਹਟਣ ਲੱਗਾ ਤਾਂ ਉਪਰਲੀ ਲੋਈ ਅੜ ਕੇ ਪਾਟ ਗਈ । ਉਸ ਨੂੰ ਲੀੜਿਆਂ ਤੇ ਜਾਨ ਦੀ ਪਰਵਾਹ ਨਹੀਂ ਸੀ , ਉਹ ਤਾਂ ਗੁਰ – ਦਰਸ਼ਨਾਂ ਦੀ ਖਿੱਚ ਨਾਲ ਦੀਵਾਨਾ ਹੋਇਆ ਫਿਰਦਾ ਸੀ । ਉਸ ਦੀ ਘਬਰਾਹਟ ਵਧ ਚੁੱਕੀ ਸੀ । ਉਹ ਦਰਸ਼ਨ ਤਾਂਘ ਆਸਰੇ ਹੀ ਤੁਰਿਆ ਫਿਰਦਾ ਜਾਂ ਜੀਉਂਦਾ ਸੀ , ਵੈਸੇ ਠੰਡ ਤੇ ਨੱਠ ਭੱਜ ਨੇ ਉਸ ਦੇ ਸਰੀਰ ਨੂੰ ਨਿਰਬਲ ਕਰ ਦਿੱਤਾ ਸੀ । “ ਮਹਾਰਾਜ ! ” ਉਸ ਨੇ ਆਵਾਜ਼ ਦਿੱਤੀ । ‘ ‘ ਏਥੇ ਰੁਕ ਭਾਈ ਜੀਊਣੇ । ” ਅੱਗੋਂ ਉੱਤਰ ਮਿਲਿਆ । “ ਸਤਿ ਬਚਨ ਮਹਾਰਾਜ ! ’ ’ ਉਸ ਦੇ ਪਿੱਛੋਂ ਝਾੜੀਆਂ ਹਿੱਲੀਆਂ , ਇਕ ਦੀ ਥਾਂ ਦੋ ਪ੍ਰਗਟ ਹੋਏ । ਖੁਸ਼ੀ ਨਾਲ ਜੀਊਣਾ ਬੋਲ ਨਾ ਸਕਿਆ , ਦੋਹਾਂ ਵੱਲ ਦੇਖ ਕੇ ਹੈਰਾਨ ਹੋ ਰਿਹਾ , ਸ਼ਾਇਦ ਇਹ ਸੋਚ ਰਿਹਾ ਸੀ ਕਿ ਕਿਸ ਨੂੰ ‘ ਗੁਰੂ ’ ਮੰਨੇ , ਕਿਸ ਦੇ ਚਰਨ ਫੜੇ ? “ ਅਸੀਂ ਸਿੱਖ ਹਾਂ । ਸਤਿਗੁਰੂ ਜੀ ਦੀ ਭਾਲ ਵਿਚ ਚਮਕੌਰੋਂ ਚੱਲੇ ਸਾਂ । ” ਇਕ ਨੇ ਉੱਤਰ ਦਿੱਤਾ । “ ਤੁਸਾਂ ਵਿਚ ਗੁਰੂ ਜੀ ਨਹੀਂ ਹਨ ? ” ਨਹੀਂ । ” “ ਤਾਂ ਫਿਰ ? ” “ ਪਰ ਤੁਸਾਂ ਕਿਥੇ ਤੱਕ ? ” “ ਬਲੋਲ ਵਿਚ ਪੂਰਨ ਮਸੰਦ ਦੇ ਘਰ ਗਏ ਸੀ …..। ” “ ਫਿਰ ! ’ ’ ਮਾਛੀਵਾੜਾ ਭਾਈ ਜੀਊਣੇ ਨੇ ਸਾਰੀ ਵਾਰਤਾ ਸੁਣਾ ਦਿੱਤੀ । ਅੰਤ ਵਿਚ ਕਿਹਾ , “ ਇਕ ਝਾੜੀ ਉੱਤੇ ਇਹ ਕੱਪੜਾ ਪਿਆ ਮਿਲਿਆ । ” “ ਕਿਹੜਾ ? ” “ ਇਹ । ” “ ਬਲਿਹਾਰੇ ਜਾਈਏ । ਇਹ ਤਾਂ ਮਹਾਰਾਜ ਜੀ ਦੇ ਪਾਸ ਸੀ । ਨਿਸ਼ਾਨੀ ਰੱਖ ਗਏ । “ ਹਾਂ ? ਨਿਸ਼ਾਨੀ ਰੱਖ ਗਏ ? ” “ ਗਏ ਕਿਧਰ ? ” “ ਪੈੜ ਦੇਖੋ …. ਨੰਗੇ ਪੈਰ ! ‘ ‘ ਇਉਂ ਤਿੰਨਾਂ ਨੇ ਆਪਸ ਵਿਚ ਗੱਲ ਕੀਤੀ । ਉਸ ਵੇਲੇ ਸੂਰਜ ਚੜ੍ਹ ਚੁੱਕਾ ਸੀ , ਆਕਾਸ਼ ਨਿਰਮਲ ਨਜ਼ਰ ਆਇਆ । ਲੋਹੜੇ ਦੀ ਸੀਤ ਪਈ । ਕਈਆਂ ਦਿਨਾਂ ਪਿੱਛੋਂ ਸੂਰਜ ਨਿਕਲਿਆ ਸੀ , ਪਹਿਲਾਂ ਮੀਂਹ ਤੇ ਹਨੇਰੀ ਰਹੀ , ਲੋਹੜੇ ਦੀ ਸੀਤ ਪਈ । “ ਏਥੇ ਤਾਂ ਘਾਹ ਤੇ ਰੋੜਾਂ ਦੀ ਧਰਤੀ ਹੈ । ਜੰਗਲ ਤੋਂ ਬਾਹਰ ਭਾਵੇਂ ਕੁਝ ਨਜ਼ਰ ਪਵੇ । ‘ ‘ ਚਲੋ । ” “ ਇਹ ਦੇਖੋ ਟਾਹਣੀਆਂ ਕੱਟੀਆਂ । ਦੇਖੋ ਨਾ ….. ਐਨੂੰ ਗਏ ਜੋ ਟਾਹਣੀਆਂ ਕੱਟ ਕੇ ਤੁਰੇ ਗਏ ਹਨ । ” ਭਾਈ ਜੀਊਣੇ ਨੇ ਆਖਿਆ । ਸੱਜਰੀਆਂ ਕੱਟੀਆਂ ਝਾੜੀਆਂ ਦੀਆਂ ਟਾਹਣੀਆਂ ਸਨ । “ ਏਧਰੇ ਚਲੋ । ਜ਼ਰੂਰ ਮਹਾਰਾਜ ਏਧਰ ਗਏ ਹਨ । ” ‘ ਹਾਂ । ’ ’ “ ਛੇਤੀ ਚੱਲੀਏ ! ” ਇਉਂ ਕਾਹਲੀ ਨਾਲ ਬਚਨ ਕਰਦੇ ਹੋਏ ਅੱਗੇ ਵਧੀ ਗਏ । ਜੰਗਲ ਵਿਚੋਂ ਨਿਕਲੇ ਤਾਂ ਅੱਗੇ ਰੇਤਲੀ ਧਰਤੀ ਉੱਤੇ ਪੈਰ – ਚਿੰਨ੍ਹ ਦੇਖੇ । ਉਹਨਾਂ ਚਿੰਨ੍ਹਾਂ ਦੇ ਪਿੱਛੇ ਖੋਜੀਆਂ ਵਾਂਗ ਚੱਲਦੇ ਗਏ । ਤੁਰੇ ਗਏ ਪੱਛਮ ਦਿਸ਼ਾ ਵੱਲ “ ਮੈਂ ਆਖਦਾ ਹਾਂ , ਮਾਛੀਵਾੜੇ ਵੱਲ ਗਏ ਹੋਣਗੇ । ” ਭਾਈ ਜੀਊਣੇ ਨੇ ਆਖਿਆ । “ ਚਰਨ ਚਿੰਨ੍ਹ ਵੀ ਤਾਂ ਉਧਰ ਨੂੰ ਜਾ ਰਹੇ ਹਨ । ” ਇਕ ਸਿੰਘ ਨੇ ਉੱਤਰ ਦਿੱਤਾ । “ ਗੁਲਾਬਾ ਮਸੰਦ ਹੈ । ਮਾਛੀਵਾੜੇ ਵਿਚ । ਗੁਰਮੁਖ ਤੇ ਸ਼ਰਧਾਲੂ । ਉਹ ਪੂਰਨ ਵਾਂਗ ਅਕ੍ਰਿਤਘਣ ਨਹੀਂ , ਨਾ ਬੇਈਮਾਨ ਹੈ । ” ਭਾਈ ਜੀਊਣਾ ਇਹ ਆਖ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਅੱਗੇ ਚੰਦਰਾ ਮਸੰਦ ਪੂਰਨ ਸੀ , ਜਿਹੜਾ ਮੁਗਲਾਂ ਕੋਲੋਂ ਡਰ ਕੇ ਗੁਰੂ ਮਹਾਰਾਜ ਤੋਂ ਬੇਮੁੱਖ ਹੋਇਆ । “ ਨੱਠੇ ਚੱਲੀਏ । ” ਜੀਊਣੇ ਨੇ ਆਖਿਆ । “ ਚੱਲੋ ! ਜਿੰਨਾ ਛੇਤੀ ਪੰਧ ਹੁੰਦਾ ਹੈ , ਕਰੋ । ” ਉਹ ਵਾਹੋ – ਦਾਹੀ ਚੱਲ ਪਏ । ਉਸ ਵੇਲੇ ਸੂਰਜ ਵਾਹਵਾ ਚੜ੍ਹ ਆਇਆ , ਸੂਰਜ ਦੀਆਂ ਕਿਰਨਾਂ ਨਿੱਘੀਆਂ ਸਨ । ਸਰੀਰ ਗਰਮ ਹੁੰਦੇ ਜਾਂਦੇ ਸੀ । ਕੁਝ ਕਾਹਲੀ ਤੁਰਨ ਨਾਲ ਤੇ ਕੁਝ ਸੂਰਜ ਦੀਆਂ ਕਿਰਨਾਂ ਨਾਲ । ‘ ਰੁਕ ਜਾਓ , ਕੌਣ ਹੋ ? ‘ ‘ ਦੋਂਹ ਬੰਦਿਆਂ ਨੇ ਉਹਨਾਂ ਨੂੰ ਆਵਾਜ਼ ਦਿੱਤੀ । ਉਹਨਾਂ ਦੇ ਜੀਵਨ ਦੇ ਦਿਨ ਪੂਰੇ ਹੋ ਚੁੱਕੇ ਸਨ ਤੇ ਮੌਤ ਦਾ ਬਹਾਨਾ ਸਿੰਘਾਂ ਨੂੰ ਆਵਾਜ਼ ਦੇਣਾ ਸੀ । ਉਹ ਤਿੰਨੇ ਰੁਕ ਗਏ । ਆਵਾਜ਼ ਦੇਣ ਵਾਲੇ ਨੇੜੇ ਆਏ । ਇਕ ਸਿੰਘ ਨੇ ਪੁੱਛਿਆ । “ ਕੀ ਗੱਲ ? ” “ ਤੁਸੀਂ ਕੌਣ ਹੋ ? ” “ ਬੰਦੇ ! ” ਭਾਈ ਜੀਊਣਾ ਅੱਗੇ ਹੋਇਆ । “ ਬੰਦੇ ਜਾਂ ਸਿੱਖ ? ’ ’ “ ਸਿੱਖ ਬੰਦੇ ਨਹੀਂ ਹੁੰਦੇ ? ” “ ਤੁਸੀਂ ਸਰਕਾਰ ਦੇ ਬਾਗ਼ੀ । ਤੁਸਾਂ ਵਿਚ ਗੁਰੂ ! ” ‘ ਗੁਰੂ ’ ਸ਼ਬਦ ਇਕ ਦੇ ਮੂੰਹੋਂ ਨਿਕਲਿਆ ਸੀ ਕਿ ਇਕ ਸਿੰਘ ਨੇ ਕ੍ਰਿਪਾਨ ਨਾਲ ਉਸ ਨੂੰ ਝਟਕਾ ਦਿੱਤਾ । ਦੂਸਰਾ ਤਲਵਾਰ ਖਿੱਚਣ ਲੱਗਾ ਹੀ ਸੀ ਕਿ ਉਸ ਦਾ ਵੀ ਹੱਥ ਵੱਢ ਦਿੱਤਾ । ਉਹ ਵੀ ਨੱਠ ਨਾ ਸਕਿਆ ਤੇ ਅਗਲੀ ਦੁਨੀਆਂ ਚਲਿਆ ਗਿਆ । “ ਚੰਗਾ ਕੀਤਾ , ਝਟਕਾ ਦਿੱਤਾ , ਨਹੀਂ ਤੇ ਇਹਨਾਂ ਚੰਡਾਲਾਂ ਨੇ ਪਿੱਛਾ ਕਰਨਾ ਸੀ । ” ਭਾਈ ਜੀਊਣੇ ਨੇ ਆਖਿਆ । “ ਇਹਨਾਂ ਦੀ ਨੀਤ ਭੈੜੀ ਸੀ । ” “ ਬਿਲਕੁਲ ! ” ਇਹਨਾਂ ਮੁਗ਼ਲਾਂ ਨੂੰ ਜਾ ਕੇ ਦੱਸਣਾ ਸੀ । ” “ ਜੋ ਅੜੇ ਸੋ ਝੜੇ । ਵਾਹੋ ਦਾਹੀ ਨਿਕਲੋ , …. ਕੋਈ ਹੋਰ ਨਾ ਦੇਖ ਲਏ । ਉਹ ਤਿੰਨੇ ਉਥੋਂ ਨੱਠ ਉੱਠੇ , ਸਿੱਧਾ ਮੂੰਹ ਉਹਨਾਂ ਨੇ ਮਾਛੀਵਾੜੇ ਵੱਲ ਕਰ ਲਿਆ ਤੇ ਦੌੜੇ ਹੀ ਚਲੇ ਜਾਣ ਲਗੇ ।
( ਚਲਦਾ )
धनासिरी महला ५ ॥ अब हरि राखनहारु चितारिआ ॥ पतित पुनीत कीए खिन भीतरि सगला रोगु बिदारिआ ॥१॥ रहाउ ॥ गोसटि भई साध कै संगमि काम क्रोधु लोभु मारिआ ॥ सिमरि सिमरि पूरन नाराइन संगी सगले तारिआ ॥१॥ अउखध मंत्र मूल मन एकै मनि बिस्वासु प्रभ धारिआ ॥ चरन रेन बांछै नित नानकु पुनह पुनह बलिहारिआ ॥२॥१६॥
अर्थ :-हे भाई ! जिन मनुष्यों ने इस मनुखा जन्म में (विकारों से) बचा सकने वाले परमात्मा को याद करना शुरू कर दिया, परमात्मा ने एक छिन में उनको विकारीआँ से पवित्र जीवन वाले बना दिया, उन का सारा रोग काट दिया।1।रहाउ। हे भाई ! गुरु की संगत में जिन मनुष्यों का मेल हो गया, (परमात्मा ने उन के अंदर से) काम क्रोध लोभ मार मुकाया। सर्व-व्यापक परमात्मा का नाम बार बार सिमर के उन्हों ने आपने सारे साथी भी (संसार-सागर से) पार निकाल लए।1। हे मन ! परमात्मा का एक नाम ही सभी दवाइयों का मूल है, सारे मंत्रों का मूल है। जिस मनुख ने आपने मन में परमात्मा के लिए श्रद्धा धार के लिए है, नानक उस मनुख के चरणों की धूल सदा माँगता है, नानक उस मनुख से सदा सदके जाता है।2।16।
ਅੰਗ : 674
ਧਨਾਸਿਰੀ ਮਹਲਾ ੫ ॥ ਅਬ ਹਰਿ ਰਾਖਨਹਾਰੁ ਚਿਤਾਰਿਆ ॥ ਪਤਿਤ ਪੁਨੀਤ ਕੀਏ ਖਿਨ ਭੀਤਰਿ ਸਗਲਾ ਰੋਗੁ ਬਿਦਾਰਿਆ ॥੧॥ ਰਹਾਉ ॥ ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ ॥ ਸਿਮਰਿ ਸਿਮਰਿ ਪੂਰਨ ਨਾਰਾਇਨ ਸੰਗੀ ਸਗਲੇ ਤਾਰਿਆ ॥੧॥ ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥ ਚਰਨ ਰੇਨ ਬਾਂਛੈ ਨਿਤ ਨਾਨਕੁ ਪੁਨਹ ਪੁਨਹ ਬਲਿਹਾਰਿਆ ॥੨॥੧੬॥
ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਇਸ ਮਨੁੱਖਾ ਜਨਮ ਵਿਚ (ਵਿਕਾਰਾਂ ਤੋਂ) ਬਚਾ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ, ਪਰਮਾਤਮਾ ਨੇ ਇਕ ਛਿਨ ਵਿਚ ਉਹਨਾਂ ਨੂੰ ਵਿਕਾਰੀਆਂ ਤੋਂ ਪਵਿਤ੍ਰ ਜੀਵਨ ਵਾਲੇ ਬਣਾ ਦਿੱਤਾ, ਉਹਨਾਂ ਦਾ ਸਾਰਾ ਰੋਗ ਕੱਟ ਦਿੱਤਾ।1। ਰਹਾਉ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਿਨ੍ਹਾਂ ਮਨੁੱਖਾਂ ਦਾ ਮੇਲ ਹੋ ਗਿਆ, (ਪਰਮਾਤਮਾ ਨੇ ਉਹਨਾਂ ਦੇ ਅੰਦਰੋਂ) ਕਾਮ ਕ੍ਰੋਧ ਲੋਭ ਮਾਰ ਮੁਕਾਇਆ। ਸਰਬ-ਵਿਆਪਕ ਪਰਮਾਤਮਾ ਦਾ ਨਾਮ ਮੁੜ ਮੁੜ ਸਿਮਰ ਕੇ ਉਹਨਾਂ ਨੇ ਆਪਣੇ ਸਾਰੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ।1। ਹੇ ਮਨ! ਪਰਮਾਤਮਾ ਦਾ ਇਕ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਹੈ, ਸਾਰੇ ਮੰਤ੍ਰਾਂ ਦਾ ਮੂਲ ਹੈ। ਜਿਸ ਮਨੁੱਖ ਨੇ ਆਪਣੇ ਮਨ ਵਿਚ ਪਰਮਾਤਮਾ ਵਾਸਤੇ ਸਰਧਾ ਧਾਰ ਲਈ ਹੈ, ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ, ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ।2। 16।
सूही महला १ घरु ६ ੴ सतिगुर प्रसादि ॥ उजलु कैहा चिलकणा घोटिम कालड़ी मसु ॥ धोतिआ जूठि न उतरै जे सउ धोवा तिसु ॥१॥ सजण सेई नालि मै चलदिआ नालि चलंन्हि ॥ जिथै लेखा मंगीऐ तिथै खड़े दिसंनि ॥१॥ रहाउ ॥ कोठे मंडप माड़ीआ पासहु चितवीआहा ॥ ढठीआ कमि न आवन्ही विचहु सखणीआहा ॥२॥ बगा बगे कपड़े तीरथ मंझि वसंन्हि ॥ घुटि घुटि जीआ खावणे बगे ना कहीअन्हि ॥३॥ सिमल रुखु सरीरु मै मैजन देखि भुलंन्हि ॥ से फल कमि न आवन्ही ते गुण मै तनि हंन्हि ॥४॥ अंधुलै भारु उठाइआ डूगर वाट बहुतु ॥ अखी लोड़ी ना लहा हउ चड़ि लंघा कितु ॥५॥ चाकरीआ चंगिआईआ अवर सिआणप कितु ॥ नानक नामु समालि तूं बधा छुटहि जितु ॥६॥१॥३॥
अर्थ: राग सूही, घर ६ में गुरू नानक देव जी की बाणी अकाल पुरख एक है और सतिगुरू की कृपा द्वारा मिलता है। मैंने काँसे (का) साफ और चमकीला (बर्तन) घसाया (तो उस में से) थोड़ी थोड़ी काली सियाही (लग गई)। अगर मैं सौ वारी भी उस काँसे के बर्तन को धोवा (साफ करू) तो भी (बाहरों) धोने से उस की (अंदरली) जूठ (कालिख) दूर नहीं होती ॥१॥ मेरे असल मित्र वही हैं जो (सदा) मेरे साथ रहन, और (यहाँ से) चलते समय भी मेरे साथ ही चलें, (आगे) जहाँ (किए कर्मो का) हिसाब माँगा जाता है वहाँ बेझिझक हो कर हिसाब दे सकें (भावार्थ, हिसाब देने में कामयाब हो सकें) ॥१॥ रहाउ ॥ जो घर मन्दिर महल चारों तरफ से तो चित्रे हुए हों, पर अंदर से खाली हों, (वह ढह जाते हैं और) ढहे हुए किसी काम नहीं आते ॥२॥ बगुलों के सफेद पंख होते हैं, वसते भी वह तीर्थों पर ही हैं। पर जीवों को (गला) घोट घोट के खा जाने वाले (अंदर से) साफ सुथरे नहीं कहे जाते ॥३॥ (जैसे) सिंबल का वृक्ष (है उसी प्रकार) मेरा शरीर है, (सिंबल के फलों को) देख कर तोते भ्रम खा जाते हैं, (सिंबल के) वह फल (तोतों के) काम नहीं आते, वैसे ही गुण मेरे शरीर में हैं ॥४॥ मैंने अंधे ने (सिर पर विकारों का) भार उठाया हुआ है, (आगे मेरा जीवन-पंध) बड़ा पहाड़ी मार्ग है। आँखों के साथ खोजने से भी मैं मार्ग-खहिड़ा खोज नहीं सकता (क्योंकि आँखें ही नहीं हैं। इस हालत में) किस तरीके के साथ (पहाड़ी पर) चड़ कर मैं पार निकलूँ ? ॥५॥ हे नानक जी! (पहाड़ी रस्ते जैसे बिखड़े जीवन-पंध में से पार निकलने के लिए) दुनिया के लोगों की खुश़ामदें, लोग-दिखावे और चतुराइयाँ किसी काम नहीं आ सकती। परमात्मा का नाम (अपने हृदय में) संभाल कर रख। (माया के मोह में) बंधा हुआ तूँ इस नाम (-सिमरन) के द्वारा ही (मोह के बंधनों से) मुक्ति पा सकेंगा ॥६॥१॥३॥
ਅੰਗ : 729
ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ੍॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨੀ੍ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ੍ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ੍ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ੍॥ ਸੇ ਫਲ ਕੰਮਿ ਨ ਆਵਨੀ੍ ਤੇ ਗੁਣ ਮੈ ਤਨਿ ਹੰਨਿ੍ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥
ਅਰਥ: ਰਾਗ ਸੂਹੀ, ਘਰ ੬ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)। ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ ॥੧॥ ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ॥੧॥ ਰਹਾਉ ॥ ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ॥੨॥ ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ ॥੩॥ (ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ, (ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ ॥੪॥ ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ ? ॥੫॥ ਹੇ ਨਾਨਕ ਜੀ! (ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ ॥੬॥੧॥੩॥
ਨੂਰਾ ਮਾਹੀ ਦੀ ਰਿਪੋਰਟ – ਆਨੰਦਪੁਰ ਸਾਹਿਬ ਦਾ ਕਿਲਾਹ੍ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਜ਼ਿਲਾਹ੍ ਲੁਧਿਆਣਾ ਦੇ ਜੰਗਲਾਂ ਵਿਚ ਇਕ ਛੱਪੜੀ ਦੇ ਕੰਢੇ ਟਾਹਲੀ ਦੇ ਦਰੱਖਤ ਹੇਠ 19 ਪੋਹ 1705) ਨੂੰ ਅੰਮਿਰ੍ਤ ਵੇਲੇ ਆਸਣ ਲਾ ਕੇ ਉਸ ਧਰਤੀ ਨੂੰ ਭਾਗ ਲਾਏ ਸਨ। ਜਿਉਂ ਹੀ ਦਿਨ ਚੜਿਹ੍ਆ ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਆ ਗਿਆ ਅਤੇ ਗੁਰੂ ਸਾਹਿਬ ਨੇ ਨੂਰੇ ਨੂੰ ਦੁੱਧ ਛਕਾਉਣ ਲਈ ਕਿਹਾ। ਇਸ ‘ਤੇ ਨੂਰੇ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਮੱਝਾਂ ਤਾਂ ਮੈਂ ਅੱਜ ਸਵੇਰੇ ਚੋ ਕੇ ਆਇਆਂ, ਹੁਣ ਮੱਝਾਂ ਥੱਲੇ ਦੁੱਧ ਨਹੀਂ ਹੈ। ਜੇਕਰ ਤੁਸੀਂ ਹੁਕਮ ਕਰੋ, ਮੈਂ ਦੁੱਧ ਘਰੋਂ ਲੈ ਆਉਂਦਾ ਹਾਂ ਪਰ ਗੁਰੂ ਸਾਹਿਬ ਨੇ ਨੂਰੇ ਨੂੰ ਇਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਝੋਟੀ ਨੂੰ ਥਾਪੜਾ ਦੇ ਕੇ ਚੋਅ ਲੈ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਨੂਰਾ ਮਾਹੀ ਝੋਟੀ ਨੂੰ ਥਾਪੜਾ ਦੇ ਕੇ ਦੁੱਧ ਚੋਣ ਲਈ ਹੇਠਾਂ ਬੈਠ ਗਿਆ ਅਤੇ ਝੋਟੀ ਨੂੰ ਦੁੱਧ ਉਤਰ ਆਇਆ। ਨੂਰੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੇ ਕੋਲ ਦੁੱਧ ਚੋਣ ਲਈ ਕੋਈ ਬਰਤਨ ਨਹੀਂ ਹੈ। ਗੁਰੂ ਸਾਹਿਬ ਨੇ ਉਸ ਨੂੰ ਆਪਣੇ 288 ਛੇਕਾਂ ਵਾਲਾ ਬਰਤਨ ਜਿਸ ਨੂੰ ਗੰਗਾ ਸਾਗਰ ਕਹਿੰਦੇ ਹਨ, ਦੇ ਦਿੱਤਾ। ਨੂਰੇ ਮਾਹੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਔਸਰ ਝੋਟੀ ਨੇ ਦੁੱਧ ਦੇ ਦਿੱਤਾ ਅਤੇ 288 ਛੇਕਾਂ ਵਾਲੇ ਬਰਤਨ (ਗੰਗਾ ਸਾਗਰ) ਵਿਚੋਂ ਦੁੱਧ ਬਾਹਰ ਨਹੀਂ ਡੁੱਲਿਹ੍ਆ।
ਇਹ ਸਾਰੀ ਕਹਾਣੀ ਨੂਰੇ ਨੇ ਆਪਣੇ ਮਾਲਕ ਰਾਏ ਕੱਲਾ ਨੂੰ ਜਾ ਦੱਸੀ। ਰਾਏ ਕੱਲਾ ਬਹੁਤ ਅਮੀਰ ਜਾਗੀਰਦਾਰ ਪਰਿਵਾਰ ਰਾਏਕੋਟ ਨਾਲ ਸੰਬੰਧ ਰੱਖਦਾ ਸੀ। ਰਾਏ ਕੱਲਾ ਸਾਰੀ ਕਹਾਣੀ ਸੁਣ ਕੇ ਉਸੇ ਵਕਤ ਗੁਰੂ ਸਾਹਿਬ ਦੇ ਚਰਨੀਂ ਆ ਪਿਆ ਅਤੇ ਬੇਨਤੀ ਕੀਤੀ ਕਿ ਕੋਈ ਸੇਵਾ ਕਰਨ ਦਾ ਮਾਣ ਬਖਸ਼ੋ। ਗੁਰੂ ਸਾਹਿਬ ਨੇ ਕਿਹਾ ਸਰਹੰਦ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਲੈਣੀ ਹੈ, ਕੋਈ ਘੋੜ ਸਵਾਰ ਭੇਜੋ ਅਤੇ ਜਲਦੀ ਖਬਰ ਮੰਗਵਾਓ।
ਰਾਏ ਕੱਲਾ ਨੇ ਇਕਦਮ ਨੂਰੇ ਨੂੰ ਸਰਹੰਦ ਲਈ ਰਵਾਨਾ ਕਰ ਦਿੱਤਾ, ਕਿਉਂਕਿ ਨੂਰੇ ਦੀ ਭੈਣ ਨੂਰਾਂ ਸਰਹੰਦ ਵਿਆਹੀ ਹੋਈ ਸੀ। ਸਰਹੰਦ ਪਹੁੰਚ ਕੇ ਆਪਣੀ ਭੈਣ ਨੂਰਾਂ ਤੋਂ ਛੋਟੇ ਗੁਰੂ ਸਾਹਿਬ ਦੇ ਬੱਚਿਆਂ ਅਤੇ ਮਾਤਾ ਬਾਰੇ ਸਾਰੀ ਜ਼ਾਲਮਾਨਾ ਤੇ ਦੁੱਖ ਭਰੀ ਕਹਾਣੀ ਸੁਣ ਕੇ ਵਾਪਸ ਆ ਕੇ ਗੁਰੂ ਜੀ ਨੂੰ ਦੱਸੀ।
ਛੋਟੇ ਸਾਹਿਬਜ਼ਾਦੇ ਇਸਲਾਮ ਨੂੰ ਨਾ ਕਬੂਲ ਕਰਦੇ ਹੋਏ ਉਥੋਂ ਦੇ ਨਵਾਬ ਵਜੀਦ ਖਾਨ ਨੇ ਬੱਚਿਆਂ ਨੂੰ ਜ਼ਿੰਦਾ ਨੀਂਹ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ।
ਗੁਰੂ ਸਾਹਿਬ ਨੇ ਪੁੱਛਿਆ ਕਿਸੇ ਨੇ ਹਮਦਰਦੀ ਦਾ ਹਾਅ ਦਾ ਨਾਅਰਾ ਨਹੀਂ ਮਾਰਿਆ। ਤਦ ਨੂਰੇ ਨੇ ਕਿਹਾ ਬੱਚਿਆਂ ਦੀ ਹਮਦਰਦੀ ਵਿਚ ਹਾਅ ਦਾ ਨਾਅਰਾ ਨਵਾਬ ਮਾਲੇਰਕੋਟਲਾ ਨੇ ਮਾਰਿਆ ਸੀ ਕਿ ਇਨਾਹ੍ ਮਾਸੂਮਾਂ ਦਾ ਕੋਈ ਕਸੂਰ ਨਹੀਂ ਹੈ ਅਤੇ ਇੰਨੀ ਵੱਡੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ, ਜੋ ਨਵਾਬ ਸਰਹੰਦ ਨੇ ਨਹੀਂ ਮੰਨੀ। ਮਾਤਾ ਜੀ ਠੰਡੇ ਬੁਰਜ ਵਿਚ ਸ਼ਹਾਦਤ ਪਾ ਗਏ ਸਨ।
ਗੁਰੂ ਜੀ ਨੇ ਇਹ ਸਾਰੀ ਸ਼ਹਾਦਤ ਦੀ ਵਾਰਤਾ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜਹ੍ ਪੁੱਟੀ ਤੇ ਵਚਨ ਕੀਤਾ ਕਿ ਭਾਰਤ ਵਿਚੋਂ ਮੁਗਲ ਰਾਜ ਦੀ ਜੜਹ੍ ਅੱਜ ਪੁੱਟੀ ਗਈ। ਉਸ ਸਮੇਂ ਸਾਰੀ ਸੰਗਤ ਚੁੱਪ ਰਹੀ ਪਰ ਰਾਏ ਕੱਲਾ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੇ ‘ਤੇ ਰਹਿਮ ਕਰੋ, ਅਸੀਂ ਵੀ ਮੁਗਲ ਹਾਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਸੇਵਾ ਕੀਤੀ ਹੈ, ਤੇਰਾ ਰਾਜ ਕਾਇਮ ਰਹੇਗਾ ਅਤੇ ਨਵਾਬ ਮਾਲੇਰਕੋਟਲੇ ਦਾ ਵੀ ਰਹੇਗਾ। ਰਾਏ ਕੱਲੇ ਨੂੰ ਗੁਰੂ ਸਾਹਿਬ ਨੇ ਤਲਵਾਰ ਗੰਗਾ ਸਾਗਰ ਅਤੇ ਕੇਹਲ ਬਖਸ਼ਿਸ਼ ਕਰਕੇ ਬਚਨ ਕੀਤਾ ਕਿ ਜਦ ਤਕ ਇਨ੍ਹਾਂ ਸ਼ਸਤਰਾਂ ਦੀ ਸੇਵਾ ਕਰੋਗੇ, ਉਦੋਂ ਤਕ ਉਨ੍ਹਾਂ ਦਾ ਰਾਜ ਕਾਇਮ ਰਹੇਗਾ। ਅੱਜਕਲ ਉਸ ਅਸਥਾਨ ਉੱਪਰ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ, ਜਿਸ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਕਹਿੰਦੇ ਹਨ, ਜੋ ਰਾਏਕੋਟ ਲੁਧਿਆਣੇ ਦੇ ਨੇੜੇ ਹੈ। ਇਸ ਵੱਡੇ ਗੁਰਦੁਆਰੇ ਦੇ ਅੰਦਰ ਹੀ ਦੋ ਛੋਟੇ ਗੁਰਦੁਆਰੇ, ਗੁਰਦੁਆਰਾ ਜੜਹ੍ ਪੁੱਟੀ ਸਾਹਿਬ ਤੇ ਬੂਟਾ ਸਾਹਿਬ ਹਨ।
🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
6 ਪੋਹ 1762 ਸ੍ਰੀ ਅਨੰਦਪੁਰ ਸਾਹਿਬ, 7 ਪੋਹ ਸਿਰਸਾ ਰੋਪੜ, 8 ਪੋਹ ਚਮਕੌਰ ਸਾਹਿਬ, 9-12 ਪੋਹ ਮਾਛੀਵਾੜਾ,14 ਪੋਹ ਅਜਨੇਰ, ਰਾਮਪੁਰ, 15 ਪੋਹ ਰਾਮਪੁਰ ਤੋਂ ਰਵਾਨਗੀ-ਕਨੇਚ, ਆਲਮਗੀਰ, 16 ਪੋਹ ਚਨਾਲੋਂ, ਮੋਹੀ, 17 ਪੋਹ ਹੇਹਰ ਤੋਂ ਚੱਲਕੇ ਰਾਏਕੋਟ ਪਹੁੰਚੇ, 18 ਪੋਹ ਰਾਏਕੋਟ ਠਹਿਰੇ, 19 ਪੋਹ ਲੰਮੇ ਜੱਟ ਪੁਰੇ, 20 ਪੋਹ ਮਧੇਅ, 20 ਪੋਹ ਰਾਤ ਭਦੌੜ ਠਹਿਰੇ, 21 ਪੋਹ ਦੀਨੇ, 22 ਪੋਹ ਦਇਆ ਸਿੰਘ ਤੇ ਧਰਮ ਸਿੰਘ ਜ਼ਫ਼ਰਨਾਮਾ ਲੇ ਕੇ ਔਰੰਗਜ਼ੇਬ ਨੂੰ ਮਿਲਣ ਗਏ, 26 ਪੋਹ ਭਗਤਾ ਠਹਿਰੇ, 27 ਪੋਹ ਬਰਗਾਣੀ, ਬਹਿਬਲ, ਸਰਾਣਾ, 28 ਪੋਹ ਕੋਟਕਪੂਰਾ, ਢਿਲਵਾਂ ਠਹਿਰੇ ਰਾਤ, 29 ਪੋਹ ਜੈਤ ਨਗਰ, ਰਾਮੇਆਣਾ ਠਹਿਰੇ, 30 ਪੋਹ ਰੂਪਿਆਣਾ ਤੇ ਖਿਦਰਾਣੇ ਦੀ ਢਾਬ ’ਤੇ ਜੰਗ,1 ਮਾਘ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ।
ਗੁਰੂ ਸਾਹਿਬ ਨੂੰ ਜ਼ਿਆਦਾ ਦਿਨ ਦੀਨੇ ਰੁੱਕਣਾ ਠੀਕ ਨਾ ਜਾਪਿਆ। ਏਥੋਂ ਅੱਗੇ ਕੋਟਕਪੂਰੇ ਪੁੱਜ ਕੇ ਗੁਰੂ ਜੀ ਨੇ ਚੌਧਰੀ ਕਪੂਰ ਪਾਸੋਂ ਕਿਲ੍ਹੇ ਦੀ ਮੰਗ ਕੀਤੀ ਪਰ ਮੁਗ਼ਲ ਹਕੂਮਤ ਦੇ ਡਰ ਤੋਂ ਚੌਧਰੀ ਕਪੂਰੇ ਨੇ ਕਿਲ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾ ਦਿੱਤੇ। ਇੱਥੇ ਪੁੱਜਦਿਆਂ ਹੀ ਦੁਸ਼ਮਣ ਦੀਆਂ ਫ਼ੌਜਾਂ ਵੀ ਪਿਛਾ ਕਰ ਦਿਆ ਆ ਗਈਆਂ।
ਸ੍ਰੀ ਅਨੰਦਪੁਰ ਸਾਹਿਬ ਦੇ ਦੁਆਲੇ ਸ਼ਾਹੀ ਫ਼ੌਜਾਂ ਅਤੇ ਪਹਾੜੀ ਰਾਜਿਆਂ ਨੇ ਕਈ ਮਹੀਨੇ ਘੇਰਾਪਾਈ ਰੱਖਿਆ ਅਤੇ ਰਸਦ ਪਾਣੀ ਬਾਹਰੋਂ ਜਾਣਾ ਬੰਦ ਕਰ ਦਿੱਤਾ। ਕਿਲ੍ਹੇ ਵਿਚਲਾ ਅੰਨ ਦਾ ਭੰਡਾਰ ਮੁੱਕ ਜਾਣ ’ਤੇ ਸਿੱਖ ਭੁੱਖ ਨਾਲ ਤੰਗੀ ਝਾਕ ਰਹੇ ਸਨ। ਹਾਥੀ ,ਘੋੜੇ ਭੁੱਖ ਨਾਲ ਮਰਨ ਲੱਗੇ ਤਾਂ ਸਿੰਘਾਂ ਵਿਚ ਨਿਰਾਸਤਾ ਫੈਲ ਗਈ। ਦੂਜੇ ਪਾਸੇ ਰਾਜਿਆਂ ਅਤੇ ਨਿਜ਼ਮਾਂ ਦੀਆਂ ਚਿੱਠੀਆਂ ਆ ਰਹੀਆਂ ਸਨ ਕਿ ਜੇ ਗੁਰੂ ਜੀ ਕਿਲ੍ਹਾ ਛੱਡ ਜਾਣ ਤਾਂ ਅਸੀਂ ਉਨ੍ਹਾਂ ਨੂੰ ਸ਼ਾਂਤੀ ਨਾਲ ਜਾਣ ਦੇਵਾਂਗੇ ਪਰ ਗੁਰੂ ਜੀ ਉਨ੍ਹਾਂ ਦੀਆਂ ਕਸਮਾਂ ’ਤੇ ਵਿਸ਼ਵਾਸ ਨਹੀਂ ਸੀ ਕਰ ਰਹੇ ਅਤੇ ਸਿੰਘਾਂ ਨੂੰ ਕਈਆਂ ਮਹੀਨਿਆਂ ਭੁੱਖ ਬਰਦਾਸ਼ਤ ਤੋਂ ਅੱਕ ਚੁੱਕੇ ਸਨ ਗੁਰੂ ਗੋਬਿੰਦ ਸਿੰਘ ਜੀ ਅੱਗੇ ਕੁਝ ਕੁ ਸਿੰਘਾਂ ਨੇ ਬੇਨਤੀ ਕੀਤੀ ਕਿ ਜਾਂ ਤਾਂ ਸਾਨੂੰ ਜੰਗ ਦੇ ਮੈਦਾਨ ਵਿਚ ਜਾਣ ਦਿੱਤਾ ਜਾਵੇ ਜਾਂ ਫਿਰ ਉਨ੍ਹਾਂ ਨੂੰ ਘਰਾਂ ਨੂੰ ਜਾਣ ਦਿੱਤਾ ਜਾਵੇ। ਗੁਰੂ ਜੀ ਸੂਝਵਾਨ ਰਣਨੀਤੀ ਵਾਨ ਸਨ। ਉਹ ਯੁੱਧ ਨਾ ਕਰਨ ਦੇ ਫੈਸਲੇ ’ਤੇ ਟਿਕੇ ਸਨ। ਇਨ੍ਹਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਬੇਦਾਵਾ ਲਿਖ ਦਿਓ ਕਿ ‘ਨਾ ਅਸੀਂ ਤੁਹਾਡੇ ਸਿੱਖ ਹਾਂ, ਨਾ ਤੁਸੀਂ ਸਾਡੇ ਗੁਰੂ ਹੋ’। ਇਸ ਤਰ੍ਹਾਂ ਮਾਝੇ ਦੇ ਬਹੁਤ ਸਾਰੇ ਸਿੱਖ ਬੇਦਾਵਾ ਲਿਖ ਕੇ ਚਲੇ ਗਏ ਪਰ ਬਾਅਦ ਵਿਚ ਜਦੋਂ ਇਲਾਕੇ ਦੀ ਸੰਗਤ ਨੇ ਉਨ੍ਹਾਂ ਨੂੰ ਝਾੜਾਂ ਪਾਈਆਂ ਤਾਂ ਉਨ੍ਹਾਂ ਨੂੰ ਆਪਣੇ ਕੀਤੇ ’ਤੇ ਪਛਤਾਵਾ ਹੋਇਆ ਤੇ ਮੁੜ ਦੋ ਕੁ ਸੌ ਮਾਝੇ ਸਿੱਖਾਂ ਨੇ ਲਾਹੌਰ ਦੀ ਸੰਗਤ ਨਾਲ ਰਲ ਕੇ ਆਪਣੀ ਭੁੱਲ ਬਖ਼ਸ਼ਾਉਣ ਲਈ ਸਤਿਗੁਰਾਂ ਦੀ ਭਾਲ ਵਿਚ ਚਲ ਪਏ।
ਏਧਰ ਸਤਿਗੁਰੂ ਜੀ ਖਿਦਰਾਣੇ ਦੀ ਢਾਬ ਕੋਲ ਰੁਕੇ ਸਨ। ਸਿੰਘਾਂ ਨੂੰ ਖ਼ਬਰ ਮਿਲੀ ਕਿ ਮੁਗਲ ਫੌਜ਼ਾਂ ਪਿੱਛਾ ਕਰ ਰਹੀਆਂ ਨੇ ਤਾਂ ਇਕ ਸਿੱਖ ਨੇ ਉੱਚੇ ਬ੍ਰਿਛ ਚੜ੍ਹ ਕੇ ਅਰਜ਼ ਕੀਤੀ ‘ਸੱਚੇ ਪਾਤਸ਼ਾਹ! ਤੁਰਕ ਨੇੜੇ ਆ ਪੁੱਜੇ ਹਨ। ਮਹਾਰਾਜ ਬੋਲੇ ਕੋਈ ਡਰ ਨਹੀਂ, ਤੁਸੀਂ ਫ਼ਿਕਰ ਨਾ ਕਰੋ, ਰੋਕਣ ਵਾਲੇ ਆਪੇ ਰੋਕ ਲੈਣਗੇ। ਸਿੱਖਾਂ ਨੂੰ ਖ਼ਬਰ ਸੀ ਕਿ ਸਾਡੇ ਪਿੱਛੇ ਤੁਰਕਾਂ ਦੇ ਅੱਗੇ-ਅੱਗੇ ਮਝੈਲ ਸਿੰਘ ਆਉਂਦੇ ਹਨ। ਏਨੇ ਨੂੰ ਖਿਦਰਾਣੇ ਦੇ ਕੰਢੇ ਗੁਰੂ ਜੀ ਨੂੰ ਬੈਰਾੜ ਲੈ ਗਏ। ਜਲ ਭਰਿਆ ਤੇ ਗਹਿਰਾ ਜੰਗਲ ਦੇਖ ਕੇ ਬਹੁਤ ਖ਼ੁਸ਼ ਹੋਏ। ਦਾਨ ਸਿੰਘ ਬੋਲਿਆ ਮਹਾਰਾਜ ਇਥੇ ਸਾਰੇ ਸੁਖ ਹਨ। ਅਸੀਂ ਜਲ ਰੋਕ ਰੱਖਾਂਗੇ, ਤੁਰਕ ਤਿਹਾਏ ਮਰਦੇ ਆਪੇ ਮੁੜ ਜਾਣਗੇ। ਜੇ ਉਨ੍ਹਾਂ ਦਾ ਜ਼ੋਰ ਪੈਂਦਾ ਡਿੱਠਾ ਤਾਂ ਅੱਗੇ ਨਿਕਲ ਜਾਵਾਂਗੇ, ਨਾਲੇ ਇਸ ਟੋਭੇ ਵਿਚੋਂ ਪੁੱਟ ਕੇ ਸੁੱਟੀ ਹੋਈ ਮਿੱਟੀ ਦੇ ਤੋਦੇ ਦੀ ਆੜ ਵਿਚ ਲੜਾਈ ਚੰਗੀ ਹੋ ਸਕਦੀ ਹੈ। ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਉਸ ਤਲਾਉ ਦੇ ਪੱਛਮ ਵੱਲ ਟਿੱਬੀ ’ਤੇ ਜਾ ਖਲੋਤੇ ਤੇ ਜੰਗ ਦੀ ਸਲਾਹ ਕਰਨ ਲੱਗੇ। ਏਨੇ ਨੂੰ ਸ਼ਾਹੀ ਲਸ਼ਕਰ ਨੇੜੇ ਆ ਪੁੱਜਾ, ਜਿਹੜੇ ਮਝੈਲ ਸਿੰਘ ਸਾਹਿਬਾਂ ਦੇ ਮਗਰ-ਮਗਰ ਆ ਰਹੇ ਸਨ, ਉਨ੍ਹਾਂ ਨੇ ਵੈਰੀਆਂ ਨਾਲ ਜੰਗ ਕਰਨ ਦੀ ਦ੍ਰਿੜ੍ਹ ਇੱਛਾ ਧਾਰ ਕੇ, ਸ਼ਹੀਦ ਹੋਣ ਲਈ ਉਸੇ ਢਾਬ ਦੇ ਪੂਰਬ ਵੱਲ ਨੀਵੀਂ ਜਗ੍ਹਾ ਮੋਰਚੇ ਥਾਪ ਲਏ।
ਤੁਰਤ ਖਾਲਸੋ ਖਾਲਸੋ ਗਯੋ ਖਲੋਇ।ਝੰਡੈ ਖੜਾਯੋ ਉਹਾਂ ਗਡੋਇ॥
ਦਈ ਨਗਾਰੇ ਚੋਬ ਲਗਾਇ। ਕੀਯੋ ਕੜਾਕ ਬੰਦੂਕਨ ਚਲਾਇ॥ 19॥ (ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ.ਰਤਨ ਸਿੰਘ ਭੰਗੂ )
ਆਪ ਨੂੰ ਥੋੜ੍ਹਿਆਂ ਤੋਂ ਬਹੁਤੇ ਦਿਖਾਉਣ ਲਈ ਬੇਰੀਆਂ ਦੇ ਮਲ੍ਹਿਆਂ, ਝਾੜੀਆਂ ਤੇ ਆਪਣੇ ਬਸਤਰ ਪਾ ਦਿੱਤੇ ਤਾਂ ਕਿ ਤੁਰਕਾਂ ਨੂੰ ਲੱਗੇ ਕਿ ਗੁਰੂ ਸਾਹਿਬ ਜੀ ਦੀ ਫੌਜ ਦੀ ਛਾਉਣੀ ਏਥੇ ਹੈ ਗੁਰੂ ਸਾਹਿਬ ਅੱਗੇ ਨਿਕਲ ਜਾਣ। ਇਹ ਮੁਗ਼ਲ ਫ਼ੌਜਾਂ ਅਗਾਹਾਂ ਗੁਰੂ ਸਾਹਿਬ ਵੱਲ ਨਾ ਚਲੇ ਜਾਣ, ਪਹਿਲਾਂ ਅਸੀਂ ਮੁੱਠ ਭੇੜ ਕਰ ਲਈਏ, ਸਭ ਨੇ ਆਪਣੇ ਬਸਤਰ ਬਿਰਖਾਂ ’ਤੇ ਖਿੰਡਾ ਦਿੱਤੇ।
ਤੰਬੂਅਨ ਜਿਮ ਕਪੜੇ ਟੰਗੇ ਝਾਰਨ ਊਪਰ ਪਾਇ॥ 20॥(ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ.ਰਤਨ ਸਿੰਘ ਭੰਗੂ)
ਜਿੰਨ੍ਹਾਂ ਨੂੰ ਤੰਬੂ ਲੱਗੇ ਹੋਏ ਸਮਝ ਕੇ ਤੁਰਕਣੀ ਫ਼ੌਜ ਸਭ ਉਧਰੇ ਝੁੱਕ ਗਈ। ਜਦੋਂ ਬਿਲਕੁਲ ਮਾਰ ਹੇਠ ਆਈ ਤਾਂ ਸਿੰਘਾਂ ਨੇ ਇਕੋ ਵਾਰੀ ਬਾੜ-ਝਾੜ ਦਿੱਤੀ, ਜਿਸ ਨਾਲ ਵੀਹ-ਪੰਝੀਹ ਡਿੱਗ ਪਏ। ਅਚਨਚੇਤ ਝਾੜਾਂ ਵਿਚੋਂ ਬੰਦੂਕਾਂ ਚਲੀਆਂ ਤਾਂ ਵਜ਼ੀਦ ਖਾਂ ਨੇ ਜਾਣਿਆ ਕਿ ਏਥੇ ਤੀਕ ਸਿੱਖਾਂ ਸਮੇਤ ਗੁਰੂ ਹੈ। ਇਥੋਂ ਝੰਗੀ ਵਿਚੋਂ 5-5 ਸਿੰਘ ਨਿਕਲਦੇ ਤੇਜ਼ੀ ਨਾਲ ਹੱਲਾ ਬੋਲਦੇ ਫਿਰ ਸਹਾਇਤਾ ਲਈ ਫਿਰ 5-5 ਨਿਕਲਦੇ ਹੱਲਾ ਬੋਲ ਕੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਝੰਗੀ ਵਿਚ ਆ ਜਾਂਦੇ ਇਕ ਪ੍ਰਕਾਰ ਦੀ ਗੁਰੀਲਾ ਯੁੱਧ ਪ੍ਰਣਾਲੀ ਅਪਣਾ ਰਹੇ ਨੇ। ਸਭ ਤੋਂ ਪਹਿਲਾਂ ਕਮਾਨ ਭਾਈ ਰਾਇ ਸਿੰਘ {ਭਾਈ ਮਨੀ ਸਿੰਘ ਦੇ ਭਰਾ ਸਨ} ਨੇ ਸੰਭਾਲੀ। ਜੰਗ ਵਿਚ ਕਾਫ਼ੀ ਜੌਹਰ ਦਿਖਾਏ ਆਖ਼ਰਕਾਰ ਉਨ੍ਹਾਂ ਦੇ ਗੋਲੀ ਲੱਗ ਗਈ ਉਹ ਸ਼ਹੀਦ ਹੋ ਗਏ, ਉਨ੍ਹਾਂ ਦੀ ਥਾਂ ’ਤੇ ਕਮਾਨ ਭਾਈ ਮਹਾਂ ਸਿੰਘ ਨੇ ਸੰਭਾਲ ਲਈ। ਇੰਝ ਖਿਦਰਾਣੇ ਦੀ ਧਰਤੀ ’ਤੇ ਸਿੱਖਾਂ ਅਤੇ ਤੁਰਕਾਂ ਵਿਚ ਗਹੀ-ਗੱਚ ਲੜਾਈ ਹੋਣ ਲੱਗੀ। ਖ਼ੂਬ ਮਾਰੋ ਮਾਰ ਤੇ ਕਾੜ-ਕਾੜ ਦੀ ਆਵਾਜ਼ ਨਾਲ ਆਕਾਸ਼ ਗੂੰਜ ਉੱਠਿਆ। ਉਨ੍ਹਾਂ ਸਿੱਖਾਂ ਨੇ ਅਜਿਹੀ ਦ੍ਰਿੜ੍ਹਤਾ ਨਾਲ ਲੜਾਈ ਕੀਤੀ ਕਿ ਤੁਰਕਣੀ ਫ਼ੌਜ ਅੱਗੇ ਨਾ ਵੱਧ ਸਕੀ ਅਤੇ ਨਾ ਉਨ੍ਹਾਂ ਨੂੰ ਤਲਾਬ ਵਿਚੋਂ ਪਾਣੀ ਹੀ ਪੀਣ ਲਈ ਨੇੜੇ ਲੱਗਣ ਦਿੱਤਾ। ਟਿੱਬੀ ਦੇ ਦੂਜੇ ਪਾਸਿਉਂ ਗੁਰੂ ਜੀ ਤੀਰਾਂ ਦੀ ਵਰਖਾ ਲਗਾਤਾਰ ਕਰ ਰਹੇ ਸਨ। ਇਹ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ ਪਰ ਇਸ ਵੇਲੇ ਤੱਕ ਵਜੀਦ ਖ਼ਾਂ ਦੀ ਫ਼ੌਜ ਵੀ ਲੜਾਈ ਕਰਕੇ ਭੁੱਖ ਅਤੇ ਪਿਆਸ ਕਰਕੇ ਦਿਲ ਛੱਡ ਬੈਠੀ ਸੀ, ਕਿਉਂਕਿ ਗੁਰੂ ਜੀ ਨੇ ਢਾਬ ’ਤੇ ਕਬਜ਼ਾ ਕੀਤਾ ਹੋਇਆ ਸੀ। ਇਸ ਲਈ ਮੁਗਲ ਫ਼ੌਜ ਨੇ ਕਾਫ਼ੀ ਸਿੰਘਾਂ ਦੀ ਸ਼ਹੀਦੀਆਂ ਨੂੰ ਤੱਕਿਆ ਤੇ ਸਮਝ ਗਿਆ ਕਿ ਗੁਰੂ ਜੀ ਅੱਗੇ ਨਿਕਲ ਗਏ ਸ਼ਾਇਦ ਉਹ ਏਸੇ ਵਿਚ ਹੀ ਆਪਣੀ ਜਿੱਤ ਸਮਝਦਿਆਂ ਹੋਇਆਂ ਪਾਣੀ ਦੀ ਤਲਾਸ਼ ਵਿਚ ਵਾਪਸ ਹੋ ਗਿਆ। ਜਦੋਂ ਕਪੂਰੇ ਕੋਲੋਂ ਪਾਣੀ ਪੁੱਛਿਆ ਉਸਨੇ ਕਿਹਾ ਕਿ ਪਿਛਾਂਹ 30 ਕੋਹ ’ਤੇ ਪਾਣੀ ਮਿਲੇਗਾ।
ਲੱਗੀ ਭੂਖ ਕਛੁ ਪਯਾਸ ਸੰਤਾਏ।ਸੋ ਫਿਰ ਨੱਠ ਪਿਛਾਹਾਂ ਧਾਏ॥31॥ (ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ. ਰਤਨ ਸਿੰਘ ਭੰਗੂ)
ਇਸ ਤਰ੍ਹਾਂ ਪਾਣੀ ਲਈ ਮੁਗ਼ਲ ਮਜਬੂਰ ਹੋ ਕੇ ਭੱਜ ਤੁਰੇ। ਇਹ ਲਾਸਾਨੀ ਜਿੱਤ ਵੇਖ ਕੇ ਗੁਰੂ ਜੀ ਖ਼ੁਦ ਮੈਦਾਨ-ਏ-ਜੰਗ ਵਿਚ ਸਿੰਘਾਂ ਨੂੰ ਪਛਾਣਨ ਲਈ ਤੁਰ ਪਏ।
ਕੋਈ ਬੀਸ ਤੀਸਨ ਪਰ ਪਰਯੋ। ਚਾਲੀ ਕੋਈ ਪਚਾਸਨ ਪਰ ਮਰਯੋ॥
ਸੌ ਸੌ ਦੋਇ ਸੋ ਸੌ ਲੌ ਪਏ। ਅਗੈ ਗਿਰੇ ਮਰ ਮੁਖਿ ਪਿਛੈ ਨ ਕਏ॥36॥(ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ.ਰਤਨ ਸਿੰਘ ਭੰਗੂ)
ਪੰਜ-ਹਜ਼ਾਰੀ, ਦਸ-ਹਜ਼ਾਰੀ ਵਰਗੇ ਅਨੇਕਾਂ ਵਾਰੀ ਸਨਮਾਨਾਂ ਨਾਲ ਨਿਵਾਜਦੇ ਹੋਏ ਗੁਰੂ ਜੀ, ਭਾਈ ਮਹਾਂ ਸਿੰਘ ਕੋਲ ਪੁੱਜੇ, ਜਿੱਥੇ ਉਹ ਜਿਵੇਂ ਗੁਰੂ ਜੀ ਦਾ ਹੀ ਇੰਤਜ਼ਾਰ ਕਰਦਾ ਸਹਿਕ ਰਿਹਾ ਹੋਵੇ। ਭਾਈ ਮਹਾਂ ਸਿੰਘ ਨੇ ਹੱਥ ਜੋੜ ਕੇ ਗੁਰੂ ਤੋਂ ਬੇਦਾਵੇ ਵਾਲੀ ਗ਼ਲਤੀ ਦੀ ਭੁੱਲ ਨੂੰ ਬਖ਼ਸ਼ਾਉਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਆਪਣੇ ਪਿਆਰੇ ਸਿੰਘ ਦਾ ਸਿਰ ਗੋਡੇ ’ਤੇ ਰੱਖ ਕੇ ਮੂੰਹ ਮੱਥਾ ਸਾਫ਼ ਕਰਦਿਆਂ ਅਨੇਕਾਂ ਬਖ਼ਸ਼ੀਸ਼ਾਂ ਬਖ਼ਸ਼ ਕੇ ਕਿਹਾ,‘‘ਭਾਈ ਮਹਾਂ ਸਿੰਘ ਤੇਰੀ ਬਹਾਦਰੀ ਤੇ ਸੇਵਾ ਤੋਂ ਮੈਂ ਕਾਇਲ ਹਾਂ, ਇਹ ਧਰਤੀ ਤੁਹਾਡੀ ਮੁਕਤੀ ਲਈ ਹਮੇਸ਼ਾ ਕਰਜ਼ਦਾਰ ਰਹੇਗੀ।
ਸ੍ਰੀ ਸਤਿਗੁਰ ਗੱਲ ਮੰਨ ਲਈ ਕਾਗਜ਼ ਖਿਯੋਂ ਨਿਕਾਰ।
ਧੰਨਿ ਧੰਨਿ ਗੁਰੂ ਸਿਖਨ ਕਹਯੋ ਕੀਯੋ ਪ੍ਰਸਵਰਥ ਉਪਕਾਰ॥ 40॥ (ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ.ਰਤਨ ਸਿੰਘ ਭੰਗੂ)
ਭਾਈ ਮਹਾਂ ਸਿੰਘ ਦੀ ਬੇਨਤੀ ਅਤੇ ਉਸਦੀ ਬਹਾਦਰੀ ਸਦਕਾ ਗੁਰੂ ਸਾਹਿਬ ਨੇ ਉੱਠ ਕੇ ਡੱਬ ਵਿਚ ਸੰਭਾਲੀ ਬੇਦਾਵੇ ਵਾਲੀ ਚਿੱਠੀ ਪਾੜ ਦਿੱਤੀ ਅਤੇ ਇਉਂ ਟੁੱਟੀ ਗੰਢ ਕੇ ਆਪਣੇ ਸਿੱਖਾਂ ਦੀ ਸੇਵਕੀ ਨੂੰ ਸਦਾ ਲਈ ਨਿਵਾਜਿਆ। ਦਸਮੇਸ਼ ਪਿਤਾ ਦੀ ਅਸੀਸ ਅਤੇ ਬਖਸ਼ਿਸ ਹਾਸਲ ਕਰਨ ਵਾਲੇ ਚਾਲ਼ੀ ਮੁਕਤੇ ਹਨ। ਇਸ ਜੰਗ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਨਾਂ ਮਹਾਨ ਕੋਸ਼ ਅਨੁਸਾਰ ਇਹ ਹਨ : –
1. ਸਮੀਰ ਸਿੰਘ 2. ਸਰਜਾ ਸਿੰਘ 3. ਸਾਧੂ ਸਿੰਘ 4. ਸੁਹੇਲ ਸਿੰਘ 5. ਸੁਲਤਾਨ ਸਿੰਘ 6. ਸੋਭਾ ਸਿੰਘ 7. ਸੰਤ ਸਿੰਘ 8. ਹਰਸਾ ਸਿੰਘ 9. ਹਰੀ ਸਿੰਘ 10. ਕਰਨ ਸਿੰਘ 11. ਕਰਮ ਸਿੰਘ 12. ਕਾਲਾ ਸਿੰਘ 13. ਕੀਰਤਿ ਸਿੰਘ 14. ਕ੍ਰਿਪਾਲ ਸਿੰਘ 15. ਖੁਸ਼ਾਲ ਸਿੰਘ 16 ਗੁਲਾਬ ਸਿੰਘ 17 ਗੰਗਾ ਸਿੰਘ 18. ਗੰਡਾ ਸਿੰਘ 19. ਘਰਬਾਰਾ ਸਿੰਘ 20. ਚੰਬਾ ਸਿੰਘ 21. ਜਾਦੋ ਸਿੰਘ 22. ਜੋਗਾ ਸਿੰਘ 23. ਜੰਗ ਸਿੰਘ 24. ਦਯਾਲ ਸਿੰਘ 25. ਦਰਬਾਰਾ ਸਿੰਘ 26. ਦਿਲਬਾਗ ਸਿੰਘ 27.ਧਰਮ ਸਿੰਘ 28. ਧੰਨਾ ਸਿੰਘ 29. ਨਿਹਾਲ ਸਿੰਘ 30. ਨਿਧਾਨ ਸਿੰਘ 31. ਬੂੜ ਸਿੰਘ 32. ਭਾਗ ਸਿੰਘ 33. ਭੋਲਾ ਸਿੰਘ 34. ਭੰਗ ਸਿੰਘ 35. ਮਹਾਂ ਸਿੰਘ 36. ਮੱਜਾ ਸਿੰਘ 37. ਮਾਨ ਸਿੰਘ 38. ਮੈਯਾ ਸਿੰਘ 39. ਰਾਇ ਸਿੰਘ 40. ਲਛਮਣ ਸਿੰਘ
ਸ਼ਹੀਦ ਹੋਣ ਵਾਲੇ ਸਿੰਘਾਂ ਵਿਚ ਬੇਦਾਵਾ ਦੇਣ ਵਾਲੇ 40 ਸਿੰਘ ਵੀ ਸ਼ਾਮਲ ਸਨ।
ਗੁਰੂ ਜੀ ਨੇ ਭਾਈ ਮਹਾਂ ਸਿੰਘ ਜੀ ਨੂੰ ਆਪਣੀ ਗੋਦ ‘ਚ ਲੈ ਕੇ ਬੇਦਾਵਾ ਪਾੜ ਦਿੱਤਾ ਅਤੇ ਭਾਈ ਮਹਾਂ ਸਿੰਘ ਜੀ ਨੇ ਇਸੇ ਥਾਂ ‘ਤੇ ਸ਼ਹੀਦੀ ਪ੍ਰਾਪਤ ਕੀਤੀ। ਇਸ ਜੰਗ ‘ਚ ਮਾਤਾ ਭਾਗ ਕੌਰ ਨੇ ਵੀ ਜੌਹਰ ਵਿਖਾਏ ਅਤੇ ਜ਼ਖ਼ਮੀ ਹੋਏ, ਜਿੰਨ੍ਹਾਂ ਦੀ ਮੱਲ੍ਹਮ ਪੱਟੀ ਗੁਰੂ ਜੀ ਨੇ ਆਪਣੇ ਹੱਥੀਂ ਕੀਤੀ ਅਤੇ ਤੰਦਰੁਸਤ ਹੋਣ ਉਪਰੰਤ ਉਨ੍ਹਾਂ ਨੂੰ ਖਾਲਸਾ ਦਲ ‘ਚ ਸ਼ਾਮਲ ਕਰ ਲਿਆ। ਇਥੇ ਵੀ ਸਿੱਖ ਵੱਡੀ ਗਿਣਤੀ ਵਿਚ ਸ਼ਹੀਦ ਹੋਏ। ਇਥੇ ਵੱਖ-ਵੱਖ ਇਤਿਹਾਸਕਾਰਾਂ ਅਨੁਸਾਰ ਗਿਣਤੀ 300 ਦੇ ਕਰੀਬ ਦੀ ਸੀ। ਸ਼ਾਮ ਨੂੰ ਵੱਡੇ ਅਕਾਰ ਦੀ ਚਿਖਾ ਤਿਆਰ ਕਰ ਕੇ ਸਭ ਸਿੰਘਾਂ ਦੀਆਂ ਲੋਥਾਂ ਇਸ ਵਿਚ ਰੱਖ ਕੇ ਗੁਰੂ ਜੀ ਨੇ ਆਪਣੇ ਹੱਥੀਂ“ ਆਪਨ ਹਾਥ ਅਨਲ ਤਿਹ ਦੀਨੇ।।(ਗੁ.ਬਿਲਾਸ ਪਾਤਸ਼ਾਹੀ 10)”ਸਸਕਾਰ ਜਦੋਂ ਤੱਕ ਅੰਗੀਠਾ ਬਲਦਾ ਰਿਹਾ। ਉਸ ਸਮੇਂ ਤੱਕ ਗੁਰੂ ਜੀ ਉਥੇ ਹੀ ਬਿਰਾਜੇ ਰਹੇ ਅਤੇ ਕੀਰਤਨ ਹੁੰਦਾ ਰਿਹਾ। ਇਥੇ ਮੁਕਤਸਰ ਸਾਹਿਬ ਦੀ ਧਰਤੀ ਤੇ 1 ਮਾਘ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ, ਇਸ ਦਿਹਾੜੇ ਨੂੰ ਚਾਲੀ ਮੁਕਤਿਆਂ ਦੀ ਕੀਤੀ ਹੋਈ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ।
ਮਸੰਦ ਪੂਰਨ ਦੀ ਪਤਨੀ ਦੁਰਗੀ ਨੂੰ ਵਾਹਿਗੁਰੂ ਨੇ ਇਕ ਵਾਰ ਬਚਾ ਦਿੱਤਾ । ਉਸ ਨੇ ਘਰ ਦੇ ਬੂਹੇ ਬੰਦ ਕਰ ਲਏ ਤੇ ਮਰਾਸੀ ਮੇਹਰੂ ਨੂੰ ਹਜ਼ਾਰ ਹਜ਼ਾਰ ਗਾਲ੍ਹ ਕੱਢੀ । ਉਹ ਵੀ ਚਲਿਆ ਗਿਆ । ਦੁਰਗੀ ਨੂੰ ਜੋਸ਼ ਆ ਗਿਆ । ਉਸ ਦੇ ਅੰਦਰ ਅਣਖ ਤੇ ਧਰਮ ਮਿਲ ਕੇ ਜਾਗੇ । ਉਹ ਦੁਰਗਾ ਦਾ ਰੂਪ ਬਣਨ ਲੱਗੀ । ਕ੍ਰੋਧ ਦਾ ਕਾਂਬਾ ਉਸ ਦੇ ਸਰੀਰ ਨੂੰ ਆਇਆ । ਉਸ ਨੇ ਹੇਠਾਂ ਆ ਕੇ ਸਦਰ ਦਰਵਾਜ਼ਾ ਵੀ ਬੰਦ ਕਰ ਦਿੱਤਾ । ਬੰਦ ਕਰ ਕੇ ਪੌੜੀਆਂ ਦਾ ਬੂਹਾ ਮਾਰਦੀ ਹੋਈ ਉਪਰ ਚਲੀ ਗਈ ਤੇ ਉਸ ਨੇ ਲੱਕੜਾਂ ਪਾੜਨ ਵਾਲਾ ਕੁਹਾੜਾ ਕੋਲ ਰੱਖ ਲਿਆ , “ ਜੋ ਆਏਗਾ , ਉਸ ਦਾ ਸਿਰ ਪਾੜ ਦਿਆਂਗੀ । ” ਪਰ ਜਦੋਂ ਉਸ ਨੇ ਆਪਣੇ ਪਤੀ ਪੂਰਨ ਤੇ ਬੱਚਿਆਂ ਵੱਲ ਧਿਆਨ ਕੀਤਾ ਤਾਂ ਘਬਰਾ ਗਈ , ਉਸ ਨੂੰ ਮਾਰ ਦੇਣਗੇ । ” ਉਸ ਨੇ ਪੂਰਨ ਬਾਬਤ ਸੋਚਿਆ । “ ਗੁਰੂ ਤੋਂ ਬੇਮੁਖ ਹੋਇਆ …. ਐਸਾ ਹੋਣਾ ਹੀ ਸੀ । ” ਉਸ ਦੇ ਮਨ ਦੀ ਆਵਾਜ਼ ਸੀ । “ ਉਸ ਨੂੰ ਕੈਦ ਤੋ ਛੁਡਾ ? ” ਉਹ ਦੀ ਆਤਮਾ ਬੋਲੀ । “ ਨਹੀਂ ਛੁਡਾ ਸਕਦੀ – ਐਨੀ ਕੀਮਤ ਨਹੀਂ ਦੇ ਸਕਦੀ , ਵੈਰੀ ਮੇਰੇ ਧਰਮ ਦੇ ਭੁੱਖੇ ਹਨ — ਮੈਂ ਧਰਮ ਨਹੀਂ ਛੱਡ ਸਕਦੀ । ” । ਉਹ ਆਪਣੇ ਮਨ ਨਾਲ ਹੀ ਝੇੜੇ ਕਰਦੀ ਰਹੀ । ਉਸ ਨੂੰ ਬੱਚੇ ਯਾਦ ਆਏ । ਇਕ ਔਰਤ ਜੇ ਪਤੀ ਦਾ ਖ਼ਿਆਲ ਛੱਡ ਵੀ ਦੇਵੇ ਤਾਂ ਬੱਚਿਆਂ ਦਾ ਖ਼ਿਆਲ ਨਹੀਂ ਛੱਡ ਸਕਦੀ । ਮਮਤਾ ਇਕ ਵਲਵਲਾ ਬਣ ਕੇ ਉਸ ਦੇ ਮੂੰਹ ਨੂੰ ਆ ਜਾਂਦੀ ਹੈ । “ ਮੇਰੇ ਬੱਚੇ ! ” ਉਸ ਦੇ ਦੋ ਬੱਚੇ ਸਨ । ਇਕ ਕੁੜੀ ਤੇ ਇਕ ਮੁੰਡਾ । ਦੋਵੇਂ ਸੱਤ ਤੇ ਨੌਂ ਸਾਲਾਂ ਦੇ ਸਨ । ਉਹ ਛੱਡ ਤਾਂ ਚੰਗੀ ਥਾਂ ਆਈ , ਫਿਰ ਵੀ ਦਿਲ ਧੜਕਦਾ ਰਿਹਾ । ਉਹ ਗਲੀ ਵਾਲੇ ਪਾਸੇ ਆ ਗਈ । ਉਪਰੋਂ ਹੇਠਾਂ ਦੇਖਣ ਲੱਗੀ । ਹੇਠਾਂ ਨਜ਼ਰ ਮਾਰਦੇ ਸਾਰ ਇਕ ਦਮ ਪਿੱਛੇ ਹਟ ਗਈ , ਕਿਉਂਕਿ ਗਲੀ ਵਿਚ ਮੁਗ਼ਲ ਹੀ ਮੁਗ਼ਲ ਸਨ । ਨੰਗੀਆਂ ਤਲਵਾਰਾਂ ….. ਉਹ ਪਿੰਡ ਵਿਚ ਵੜ ਕੇ ਫਿਰ ਰਹੇ ਸਨ । ਨੰਗੀਆਂ ਤਲਵਾਰਾਂ ਦੇਖ ਕੇ ਉਸ ਨੂੰ ਪੂਰਨ ਚੇਤੇ ਆਇਆ , ਇਕ ਪਲ ਵਿਚ ਮੁੜ ਯਾਦ ਆਏ ਬੱਚੇ । “ ਜੇ ਦੁਸ਼ਟਾਂ ਨੇ ਮੇਰੇ ਬੱਚੇ ਮਾਰ ਦਿੱਤੇ ਤਾਂ ਕੀ ਬਣੇਗਾ ? ” “ ਮੈਂ ਜਾਵਾਂ । ” ਉਹ ਸੋਚਣ ਲੱਗੀ । ਉਸ ਨੇ ਗਲੀ ਵਿਚ ਮੁੜ ਝਾਤ ਮਾਰੀ । ਉਸ ਵੇਲੇ ਮੁਗ਼ਲ ਪਠਾਣ ਅੱਗੇ ਲੰਘ ਗਏ ਸੀ ਤੇ ਬੁੱਢੇ ਸ਼ੰਕਰ ਨੂੰ ਤੱਕਿਆ । ਉਹ ਹੌਲੀ ਹੌਲੀ ਪੈਰ ਪੁੱਟਦਾ ਜਾ ਰਿਹਾ ਸੀ ਤੇ ਰੁਕ ਕੇ ਉਸ ਨੇ ਪੂਰਨ ਦੇ ਮਕਾਨ ਵੱਲ ਤੱਕਿਆ । “ ਚਾਚਾ ਜੀ ! ” ਦੁਰਗੀ ਨੇ ਆਵਾਜ਼ ਦਿੱਤੀ । ਆਏ । ਸ਼ੰਕਰ ਨੇ ਉਪਰ ਦੇਖਿਆ ਤੇ ਦੁਰਗੀ ਨੂੰ ਇਸ਼ਾਰਾ ਕੀਤਾ ਕਿ ਉਹ ਹੇਠਾਂ ਦੁਰਗੀ ਕਾਹਲੀ ਕਾਹਲੀ ਹੇਠਾਂ ਆ ਗਈ । ਦਰਵਾਜ਼ਾ ਖੋਲ੍ਹਿਆ ਤੇ ਸ਼ੰਕਰ ਨੂੰ ਅੰਦਰ ਵਾੜ ਕੇ ਬੂਹਾ ਬੰਦ ਕਰ ਦਿੱਤਾ । “ ਬੇਟੀ ! ” ਸ਼ੰਕਰ ਬੋਲਿਆ । “ ਦੱਸੋ ! ” ਦੁਰਗੀ ਨੇ ਧਿਆਨ ਕੀਤਾ । “ ਮੈਂ ਪੂਰਨ ਕੋਲੋਂ ਆਇਆ ਹਾਂ । ” “ ਉਹਨਾਂ ਦਾ ਕੀ ਹਾਲ ਹੈ ? ” “ ਹਾਲ ਕੁਝ ਨਾ ਪੁੱਛੋ ਬੁਰਾ ਹਾਲ ਹੈ ਪਰ ” ਪਰ ਕੀ “ ਕੋਈ ਚਾਰਾ ਵੀ ਨਹੀਂ , ਉਸ ਨੂੰ ਬਾਹਰ ਕੱਢਣ ਦਾ । “ ਕਿਸੇ ਨਾਲ ਗੱਲ ਕਰਨੀ ਸੀ । ” ‘ ਗੱਲ ਤਾਂ ਕੀਤੀ ਹੈ ।…
” “ ਫਿਰ ? ” “ ਰੁਪਿਆ ਮੰਗਦੇ ਹਨ , ਜੱਲਾਦ । ” “ ਕਿੰਨਾ ? ” “ ਹਜ਼ਾਰ — ਚਾਂਦੀ ਦਾ ਹਜ਼ਾਰ ਰੁਪਿਆ । ” “ ਕੌਣ ਲਵੇਗਾ ? ” “ ਬੰਦੀਖ਼ਾਨੇ ਦੇ ਰਾਖੇ । “ ਦਿਲਾਵਰ ਖ਼ਾਨ ? ‘ ‘ “ ਉਸ ਦੀ ਚਿੰਤਾ ਨਹੀਂ ” —ਉਸ ਨੂੰ ਫ਼ੌਜਦਾਰ ਨਾਲ ਲੈ ਕੇ ਬਾਹਰ ਚਲੇ ਗਏ ਹਨ । “ ਪਰ ਜਦੋਂ ਆਇਆ ਤਾਂ ਬਦਲਾ ਲਵੇਗਾ । ” “ ਪਹਿਲਾਂ ਪੂਰਨ ਨੂੰ ਛੁਡਾਈਏ ।“ਦਸੋ ? ” “ ਰੁਪਿਆ ਦਿਉ । ” “ ਕਿੰਨਾ ? ” ‘ ਹਜ਼ਾਰ ….. ਹੁਣੇ ਆ ਜਾਏਗਾ , ਫਿਰ ਕਿਧਰੇ ਨੱਸ ਜਾਣਾ ਚਾਰ ਦਿਨ ਲਈ । ” ਸ਼ੰਕਰ ਉੱਤੇ ਦੁਰਗੀ ਨੂੰ ਭਰੋਸਾ ਸੀ , ਕਿਉਂਕਿ ਉਹ ਉਸ ਦਾ ਚਾਚਾ ਲੱਗਦਾ ਸੀ ਤੇ ਰਿਸ਼ਤੇਦਾਰ ਸੀ । “ ਠਹਿਰੋ ! ” ਆਖ ਕੇ ਦੁਰਗੀ ਅੰਦਰ ਗਈ । ਉਸ ਨੇ ਹਜ਼ਾਰ ਰੁਪੈ ਦੀ ਥੈਲੀ ਲਿਆ ਕੇ ਸ਼ੰਕਰ ਨੂੰ ਦਿੱਤੀ ਤੇ ਆਖਿਆ , “ ਚਾਚਾ ਜੀ । ਉਹ ਆ ਜ਼ਰੂਰ ਜਾਣ । ਜੇ ਹੋਰ ਰੁਪੈ ਦੀ ਲੋੜ ਹੋਈ ਤਾਂ ਲੈ ਜਾਣਾ । “ ਤੂੰ ਇਕੱਲੀ ਹੈਂ ? ” ‘ ਹੋਰ ਕੀ ਕਰਾਂ ….. ਮੈਨੂੰ ਧੋਖੇ ਨਾਲ ਘਰ ਲਿਆਂਦਾ ਗਿਆ । ਗੁਰੂ ਮਹਾਰਾਜ ਮਿਹਰ ਕੀਤੀ ਨਹੀਂ ਤੇ …..। ’ ’ ਸ਼ੰਕਰ ਚੱਲ ਪਿਆ । ਉਸ ਨੂੰ ਪੂਰਨ ਨੇ ਭੇਜਿਆ ਸੀ । ਪੂਰਨ ਮਸੰਦ ਨੂੰ ਬੰਦੀਖ਼ਾਨੇ ਵਿਚ ਪੁੱਜਦਿਆਂ ਹੀ — ਕੁਝ ਗਿਆਨ ਹੋਇਆ ਕਿ ਅਕ੍ਰਿਤਘਣ ਬਣਨ ਵਾਲੇ ਨਾਲ ਕੀ ਬੀਤਦੀ ਹੈ । ਗੱਦਾਰ ਤੇ ਅਧਰਮੀ ਪਾਪੀ ਪੁਰਸ਼ਾਂ ਨੂੰ ਕਿਵੇਂ ਅਕਾਲ ਪੁਰਖ ਕਸ਼ਟ ਦਿੰਦਾ ਹੈ ਤੇ ਉਹਨਾਂ ਨੂੰ ਸਿੱਖਿਆ ਦਿੰਦਾ ਹੈ । ਬੰਦੀਖ਼ਾਨਾ ਗੰਦਾ ਸੀ । ਹਨੇਰਾ , ਇਹ ਵੀ ਨਹੀਂ ਸੀ ਪਤਾ ਲੱਗਦਾ ਕਿ ਕੀ ਕੁਝ ਅੰਦਰ ਸੀ । ਤਿੰਨ ਚਾਰ ਘੰਟੇ ਕੱਟਣ ਪਿੱਛੋਂ ਉਸ ਨੇ ਰੋਣਾ ਤੇ ਚੀਕਣਾ ਸ਼ੁਰੂ ਕੀਤਾ । ਉਸ ਦੀ ਆਵਾਜ਼ ਸੁਣ ਕੇ ਇਕ ਬੰਦਾ ਆਇਆ । ਉਸ ਨੇ ਉੱਚੀ ਕਿਹਾ , “ ਕਿਉਂ ਰੋਂਦਾ ਹੈਂ ? ” “ ਮੇਰੇ ਕੋਲੋਂ ਜੋ ਕੁਝ ਲੈਣਾ ਹੈ ਲੈ ਲਉ । ” “ ਰੁਪਿਆ । ” “ ਦੇਵਾਂਗਾ ….. ਬੋਲੋ ਜਿੰਨਾ ਲੈਣਾ ਹੈ । ” ਉਸ ਦੀ ਗੱਲ ਸੀ । “ ਹਜ਼ਾਰ ….. ! ” ਉਸ ਦੇ ਮੂੰਹੋਂ ਨਿਕਲ ਗਿਆ । ਉਹ ਜੈਸਾ ਬੰਦਾ ਸੀ , ਵੈਸੀ “ ਜਾਹ , ਸ਼ੰਕਰ ਨੂੰ ਸੱਦ ਕੇ ਲਿਆ ? ‘ ‘ ਪੂਰਨ ਨੇ ਚਾਚੇ ਸ਼ੰਕਰ ਦਾ ਪਤਾ ਦਿੱਤਾ । ਉਹ ਉਸ ਨੂੰ ਸੱਦ ਲਿਆਇਆ ਤੇ ਸ਼ੰਕਰ ਨੂੰ ਪੂਰਨ ਨੇ ਆਖਿਆ “ ਚਾਚਾ ! ਘਰ ਜਾਹ ਤੇ ਦੁਰਗੀ ਕੋਲੋਂ ਹਜ਼ਾਰ ਰੁਪਿਆ ਲਿਆ ਕੇ ਇਸ ਨੂੰ ਦੇਹ । .. …… .ਮੈਂ ਬਹੁਤ ਤੰਗ ਹਾਂ । ਮਰ ਜਾਵਾਂਗਾ । ” ਸ਼ੰਕਰ ਘਰ ਨੂੰ ਆ ਗਿਆ । ਰੁਪਿਆ ਲੈ ਕੇ ਬੰਦੀਖ਼ਾਨੇ ਦੇ ਬੂਹੇ ਅੱਗੇ ਗਿਆ ਤੇ ਉਸ ਨੇ ਦੱਸੇ ਬੰਦੇ ਨੂੰ ਰੁਪਿਆ ਫੜਾ ਦਿੱਤਾ । ਉਸ ਨੇ ਕੁੰਜੀ ਲਾ ਕੇ ਬੰਦੀਖ਼ਾਨਾ ਖੋਲ੍ਹ ਦਿੱਤਾ । ਪੂਰਨ ਬਾਹਰ ਆਇਆ । ਉਸ ਨੂੰ ਇਉਂ ਲੱਗਾ ਜਿਵੇਂ ਉਸ ਦਾ ਨਵਾਂ ਜਨਮ ਹੋਇਆ ਹੈ । ਉਹ ਮੌਤ ਦੇ ਖੂਹ ਵਿਚ ਡਿੱਗਾ ਸੀ — ਪਰ ਜਾਨ ਬਚ ਗਈ ਜਦੋਂ ਕਿ ਉਸ ਨੂੰ ਜੀਵਨ ਦੀ ਆਸ ਨਹੀਂ ਸੀ । ਪੂਰਨ ਕਾਹਲੀ ਨਾਲ ਬੰਦੀਖ਼ਾਨਿਓਂ ਨਿਕਲ ਗਿਆ । ਉਸ ਦੇ ਨਾਲ ਚਾਚਾ ਸ਼ੰਕਰ ਵੀ ਘਰ ਵੱਲ ਮੁੜ ਆਇਆ । ਪੂਰਨ ਜਦੋਂ ਘਰ ਨੂੰ ਤੁਰਿਆ ਆਉਂਦਾ ਸੀ ਤਾਂ ਉਸ ਨੂੰ ਗੁਰੂ ਮਹਾਰਾਜ ਯਾਦ ਆਏ । ਉਸ ਨੇ ਬੰਦੀਖ਼ਾਨੇ ਵਿਚ ਵੀ ਬੜਾ ਪਛਤਾਵਾ ਕੀਤਾ । ਪਛਤਾਵਾ ਕਰਦਾ ਹੋਇਆ ਆਪਣੇ ਘਰ ਦੇ ਬੂਹੇ ਅੱਗੇ ਆ ਗਿਆ ।
( ਚਲਦਾ )
धनासरी महला ५ ॥ जिस का तनु मनु धनु सभु तिस का सोई सुघड़ु सुजानी ॥ तिन ही सुणिआ दुखु सुखु मेरा तउ बिधि नीकी खटानी ॥१॥ जीअ की एकै ही पहि मानी ॥ अवरि जतन करि रहे बहुतेरे तिन तिलु नही कीमति जानी ॥ रहाउ ॥ अम्रित नामु निरमोलकु हीरा गुरि दीनो मंतानी ॥ डिगै न डोलै द्रिड़ु करि रहिओ पूरन होइ त्रिपतानी ॥२॥ ओइ जु बीच हम तुम कछु होते तिन की बात बिलानी ॥ अलंकार मिलि थैली होई है ता ते कनिक वखानी ॥३॥ प्रगटिओ जोति सहज सुख सोभा बाजे अनहत बानी ॥ कहु नानक निहचल घरु बाधिओ गुरि कीओ बंधानी ॥४॥५॥
अर्थ: हे भाई! जिस प्रभू का दिया हुआ यह शरीर और मन है, यह सारा धन-पदार्थ भी उसी का दिया हुआ है, वही सुशील और स्याना है। हम जीवों का दुःख सुख (सदा) उस परमात्मा ने ही सुना है, (जब वह हमारी अरदास-अरजोई सुनता है) तभी (हमारी) हालत अच्छी बन जाती है ॥१॥ हे भाई! जिंद की (अरदास) एक परमात्मा के पास ही मानी जाती है। (परमात्मा के सहारे के बिना लोग) अन्य बहुत यत्न कर के थक जाते हैं, उन यत्नों का मुल्य एक तिल जितना भी नहीं समझा जाता ॥ रहाउ ॥ हे भाई! परमात्मा का नाम आतमिक जीवन देने वाला है, नाम एक ऐसा हीरा है जो किसी मूल्य से नहीं मिल सकता। गुरू ने यह नाम मन्त्र (जिस मनुष्य को) दे दिया, वह मनुष्य (विकारों में) गिरता नहीं, डोलता नहीं, वह मनुष्य पक्के इरादे वाला बन जाता है, वह मुकम्मल तौर पर (माया की तरफ से) संतोखी रहता है ॥२॥ (हे भाई! जिस मनुष्य को गुरू पासों नाम-हीरा मिल जाता है, उस के अंदरों) उन्हा मेर-तेर वाले सभी वितकरों की बात मुक जाती है जो जगत में बड़े पर्बल हैं। (उस मनुष्य को हर तरफ परमात्मा ही इस तरह दिखता है, जैसे) अनेकों गहनें मिल कर (गाले जा कर) रैणी बन जाती है, और, उस ढेली से वह सोना ही कहलाती है ॥३॥ (हे भाई! जिस मनुष्य के अंदर गुरू की कृपा से) परमात्मा की ज्योत का प्रकाश हो जाता है, उस के अंदर आतमिक अडोलता के आनंद पैदा हो जाते हैं, उस को हर जगह शोभा मिलती है, उस के हिरदे में सिफत-सलाह की बाणी के (मानों) एक-रस वाजे वजते रहते हैं। नानक जी कहते हैं – गुरू ने जिस मनुष्य के लिए यह प्रबंध कर दिया, वह मनुष्य सदा के लिए प्रभू-चरनों में टिकाणा प्राप्त कर लेता है ॥४॥५॥
ਅੰਗ : 671
ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥
ਅਰਥ: ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ ॥੧॥ ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ ॥੨॥ (ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥ (ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਨਾਨਕ ਜੀ ਆਖਦੇ ਹਨ – ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥