धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥

हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ। हे भाई! जब तक मनुष्य के मन की (माया वाली) भटकना दूर नहीं होती, इस (लालच के पँजे से) आजाद नहीं हो सकता। हे नानक! कह– (पहरावों से भगत नहीं बन जाते) जिस मनुष्य पर मालिक-प्रभू खुद दयावान होता है (और, उसको नाम की दाति देता है) वही मनुष्य संत है भगत है।2।5।36।



Share On Whatsapp

Leave a comment




ਅੰਗ : 680

ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥

ਅਰਥ: ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।



Share On Whatsapp

Leave a comment




Share On Whatsapp

Leave a comment




Share On Whatsapp

Leave a comment






Share On Whatsapp

Leave a comment


ਗੁਰ ਸੇਵਾ ਤੇ ਭਗਤਿ ਕਮਾਈ ॥
ਤਬ ਇਹ ਮਾਨਸ ਦੇਹੀ ਪਾਈ ॥
ਇਸ ਦੇਹੀ ਕਉੁ ਸਿਮਰਹਿ ਦੇਵ ॥
ਸੋ ਦੇਹੀ ਭਜੁ ਹਰਿ ਕੀ ਸੇਵ ॥



Share On Whatsapp

Leave a Comment
🙏 : 🙏🙏

ਅੱਜ ਜੂਨ ਮਹੀਨੇ ਦਾ ਪਹਿਲਾ ਦਿਨ ਹੈ ਪ੍ਰਮਾਤਮਾਂ ਕਰੇ ਆਪ ਜੀ ਲਈ ਇਹ ਮਹੀਨਾ ਤੰਦਰੁਸਤੀ ਅਤੇ ਖੁਸ਼ੀਆਂ ਭਰਿਆ ਹੋਵੇ
ਆਓ ਮਹੀਨੇ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਪਵਿੱਤਰ ਨਾਮ ਨਾਲ ਕਰੀਏ ਵਾਹਿਗੁਰੂ ਲਿਖ ਕੇ ਹਾਜਰੀ ਲਵਾਉ ਜੀ 🙏



Share On Whatsapp

Leave a comment




ਜੂਨ 1984 ਘੱਲੂਘਾਰੇ ਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਹਮਲੇ ਚ 1 ਜੂਨ ਨੂੰ ਹੋਣ ਵਾਲੇ ਪਹਿਲੇ ਸ਼ਹੀਦ ਸੂਰਮੇ ਭਾਈ ਮਹਿੰਗਾ ਸਿੰਘ ਖਾਲਸਾ ਜੀ ਦੇ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।🙏🙏🙏🙏🙏



Share On Whatsapp

Leave a Comment
Gurmit kaur : ਵਾਹਿਗੁਰੂ ਜੀ

ਕਿਓ ਹੋਇਆ ਸੀ ਅਟੈਕ
ਕਿਸ ਨੇਂ ਕਰਵਾਇਆ ਸੀ
ਕੌਣ ਲੈਂ ਕੇ ਟੈਂਕ
ਦਰਬਾਰ ਸਾਹਿਬ ਆਇਆ ਸੀ
ਕਿੰਨੇ ਖੂਨ ਨਾਲ ਰੰਗੇ ਪੰਨੇ
ਕਿੰਨੇ ਰਹਿ ਗਏ ਅਜੇ ਬਾਕੀ
ਦੱਸੀ ਅੱਜ ਦੇ ਜਵਾਕਾਂ ਨੂੰ
ਕੀ ਸੀ ਜੂਨ 1984….!!



Share On Whatsapp

Leave a comment




Share On Whatsapp

Leave a comment






Share On Whatsapp

Leave a comment


ਜੂਨ ਦਾ ਮਹੀਨਾ ਚੜ੍ਹਿਆ ਹੈ ਵਾਹਿਗੁਰੂ ਜੀ
ਰੱਬ ਕਰੇ ਜੂਨ ਦਾ ਮਹੀਨਾ ਸਭ ਲਈ
ਖੁਸ਼ੀਆਂ ਭਰਿਆ ਹੋਵੇ
ਵਾਹਿਗੁਰੂ ਜਰੂਰ ਲਿਖੋ ਜੀ



Share On Whatsapp

Leave a comment


सलोकु मः ३ ॥ पड़णा गुड़णा संसार की कार है अंदरि त्रिसना विकारु ॥ हउमै विचि सभि पड़ि थके दूजै भाइ खुआरु ॥ सो पड़िआ सो पंडितु बीना गुर सबदि करे वीचारु ॥ अंदरु खोजै ततु लहै पाए मोख दुआरु ॥ गुण निधानु हरि पाइआ सहजि करे वीचारु ॥ धंनु वापारी नानका जिसु गुरमुखि नामु अधारु ॥१॥ मः ३ ॥ विणु मनु मारे कोइ न सिझई वेखहु को लिव लाइ ॥ भेखधारी तीरथी भवि थके ना एहु मनु मारिआ जाइ ॥ गुरमुखि एहु मनु जीवतु मरै सचि रहै लिव लाइ ॥ नानक इसु मन की मलु इउ उतरै हउमै सबदि जलाइ ॥२॥ पउड़ी ॥ हरि हरि संत मिलहु मेरे भाई हरि नामु द्रिड़ावहु इक किनका ॥ हरि हरि सीगारु बनावहु हरि जन हरि कापड़ु पहिरहु खिम का ॥ ऐसा सीगारु मेरे प्रभ भावै हरि लागै पिआरा प्रिम का ॥ हरि हरि नामु बोलहु दिनु राती सभि किलबिख काटै इक पलका ॥ हरि हरि दइआलु होवै जिसु उपरि सो गुरमुखि हरि जपि जिणका ॥२१॥

अर्थ: पढ़ना और विचारना संसार का काम (ही हो गया) है (भावार्थ, अन्य व्यवहारों की तरह यह भी एक व्यवहार ही बन गया है, पर) हृदय में तृष्णा और विकार (टिके ही रहते) हैं। अहंकार में सारे (पंडित) पढ़ पढ़ कर थक गए हैं, माया के मोह में परेशान ही होते हैं। वह मनुष्य पढ़ा हुआ और समझदार पंडित है (भावार्थ, उस मनुष्य को पंडित समझो), जो सतिगुरू के श़ब्द में विचार करता है, जो अपने मन को खोजता है (अंदर से) हरी को खोज लेता है और (तृष्णा से) बचने के लिए मार्ग खोज लेता है, जो गुणों के ख़ज़ाने हरी को प्राप्त करता है और आतमिक अडोलता में टिक कर परमात्मा के गुणों में सुरती जोड़ी रखता है। हे नानक जी! इस तरह सतिगुरू के सनमुख हो कर जिस मनुष्य को ‘नाम’ आसरा (रूप) है, उस नाम का व्यापारी मुबारिक है ॥१॥ आप कोई भी मनुष्य ब्रिती जोड़ कर देख लो, मन को काबू करे बिना कोई कामयाब नहीं (भावार्थ, किसी का परिश्रम काम नहीं आया)। भेख करने वाले (साधू भी) तीर्थों की यात्रा कर के रह गए हैं, (इस तरह) यह मन मारा नहीं जाता। सतिगुरू के सनमुख हो कर मनुष्य सच्चे हरी में ब्रिती जोड़ी रखता है (इस लिए) उस का मन जीवित रहते हुए ही मरा हुआ है (भावार्थ, माया में रहते हुए भी माया से निरलेप है।) हे नानक जी! इस मन की मैल इस तरह उतरती है कि (मन की) हउमै (सतिगुरू के) श़ब्द के द्वारा जलाई जाए ॥२॥ हे मेरे भाई संत जनों! एक किनका मात्र (मुझे भी) हरी का नाम जपावो। हे हरी जनों! हरी के नाम का सिंगार बनावो, और माफ़ी की पुश़ाक पहनावो। इस तरह का सिंगार प्यारे हरी को अच्छा लगता है, हरी को प्रेम का सिंगार प्यारा लगता है। दिन रात हरी का नाम सिमरो, एक पल में सभी पाप कट देंगे। जिस गुरमुख पर हरी दयाल होता है, वह हरी का सिमरन कर के (संसार से) जीत (कर) जाता है ॥२१॥



Share On Whatsapp

Leave a comment




ਅੰਗ : 650

ਸਲੋਕੁ ਮਃ ੩ ॥ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ ਮਃ ੩ ॥ ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ ਪਉੜੀ ॥ ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥

ਅਰਥ: ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤ੍ਰਿਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ। ਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ। ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ), ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ, ਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ, ਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ। ਹੇ ਨਾਨਕ ਜੀ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ‘ਨਾਮ’ ਆਸਰਾ (ਰੂਪ) ਹੈ, ਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ ॥੧॥ ਤੁਸੀਂ ਕੋਈ ਭੀ ਮਨੁੱਖ ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਘਾਲਿ ਥਾਇ ਨਹੀਂ ਪਈ)। ਭੇਖ ਕਰਨ ਵਾਲੇ (ਸਾਧੂ ਭੀ) ਤੀਰਥਾਂ ਦੀ ਯਾਤ੍ਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ। ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਸੱਚੇ ਹਰੀ ਵਿਚ ਬ੍ਰਿਤੀ ਜੋੜੀ ਰੱਖਦਾ ਹੈ (ਇਸ ਕਰਕੇ) ਉਸ ਦਾ ਮਨ ਜੀਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ)। ਹੇ ਨਾਨਕ ਜੀ! ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ ॥੨॥ ਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ। ਹੇ ਹਰੀ ਜਨੋਂ! ਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ। ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ, ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ। ਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ। ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇ) ਜਾਂਦਾ ਹੈ ॥੨੧॥



Share On Whatsapp

Leave a comment


ਇਕ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਪਿੰਡ ਚੱਬੇ ਵੱਲ ਜਾ ਰਹੇ ਸਨ ਕਿ ਇੱਕ ਮਾਈ ਜਿਸ ਦਾ ਨਾਂ ਸੁਲੱਖਣੀ ਸੀ ਗੁਰੂ ਜੀ ਦੇ ਘੋੜੇ ਨੂੰ ਘੇਰ ਖਲੋਤੀ । ਮਾਤਾ ਸੁਲੱਖਣੀ ਚੱਬੇ ਪਿੰਡ ਦੀ ਰਹਿਣ ਵਾਲੀ ਸੀ ਅਤੇ ਉਸ ਦੇ ਘਰ ਕੋਈ ਔਲਾਦ ਨਹੀਂ ਸੀ । ਉਹ ਕਈ ਸਾਧਾਂ ਫਕੀਰਾਂ ਪਾਸ ਜਾ ਚੁੱਕੀ ਸੀ ਪਰ ਉਹਦੇ ਮਨ ਦੀ ਮੁਰਾਦ ਪੂਰੀ ਨਾ ਹੋਈ ।
ਜਦ ਉਸ ਨੂੰ ਲੋਕਾਂ ਨੇ ਦੱਸਿਆ ਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਿਗੋਬਿੰਦ ਸਾਹਿਬ ਆਪ ਚੱਬੇ ਪਿੰਡ ਆ ਰਹੇ ਹਨ ਤਾਂ ਉਹ ਕਲਮ ਦਵਾਤ ਲੈ ਕੇ ਰਾਹ ਵਿਚ ਆ ਖਲੋਤੀ । ਗੁਰੂ ਜੀ ਦਾ ਘੋੜਾ ਡੱਕ ਕੇ ਕਹਿਣ ਲੱਗੀ ਇਸ ਦੀਨ ਦੁਨੀਆਂ ਦੇ ਵਾਲੀ ਮੈ ਸੰਸਾਰ ਵਿੱਚ ਬੇ – ਔਲਾਦ ਤੁਰੀ ਫਿਰਦੀ ਹਾਂ । ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਗਿਆ ਮੈਨੂੰ ਗਰੀਬਣੀ ਨੂੰ ਇਕ ਪੁੱਤਰ ਦੀ ਦਾਤ ਬਖਸ਼ੋ ।
ਗੁਰੂ ਜੀ ਨੇ ਕਿਹਾ ਤੇਰੇ ਲੇਖਾਂ ਵਿਚ ਪੁੱਤਰ ਦੀ ਦਾਤ ਨਹੀ ਲਿਖੀ ਹੈ ।
ਮਾਈ ਸੁਲੱਖਣੀ ਬੜੇ ਵਿਸ਼ਵਾਸ ਨਾਲ ਕਹਿਣ ਲੱਗੀ ਉਥੇ ਵੀ ਲੇਖ ਤੁਸੀਂ ਲਿਖਣੇ ਸੀ ਇਥੇ ਵੀ ਤੁਸੀਂ ਲਿਖਣੇ ਹਨ । ਉਸ ਨੇ ਕਲਮ ਦਵਾਤ ਗੁਰੂ ਜੀ ਨੂੰ ਫੜਾਈ ਅਤੇ ਆਪਣਾ ਹੱਥ ਲੇਖ ਲਿਖਣ ਵਾਸਤੇ ਗੁਰੂ ਜੀ ਅੱਗੇ ਕੀਤਾ । ਜਦ ਗੁਰੂ ਜੀ ਉਸ ਦੇ ਹੱਥ ਉੱਤੇ 1 ਲਿਖਣ ਲੱਗੇ ਤਾਂ ਘੋੜੇ ਨੇ ਪੈਰ ਹਿਲਾ ਦਿੱਤਾ ਤਾਂ 1 ਦੇ ਥਾਂ 7 ਲਿਖਿਆ ਗਿਆ । ਇਤਿਹਾਸ ਗਵਾਹ ਹੈ ਕਿ ਉਸ ਮਾਈ ਦੇ ਘਰ ਸੱਤ ਪੁੱਤਰ ਪੈਦਾ ਹੋਏ ਅਤੇ ਉਹ ਗੁਰੂ ਘਰ ਦੀ ਬਹੁਤ ਸੇਵਾ ਕਰਦੇ ਰਹੇ ।
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ ‌,🙏
HRਮਨ 🙏



Share On Whatsapp

Leave a comment


ਹਮੇਸ਼ਾਂ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ ਜਰਨੈਲ ਸਿੰਘ ( ਸੰਤ ਜੀ ) ਨੂੰ ,ਮਜਾਕੀਆ ਸੁਭ੍ਹਾ , ਦੋ ਥਾਂ ਵੱਡੇ ਭਰਾ ਮਾਸਟਰ ਜੁਗਰਾਜ ਸਿੰਘ ਨੇ ਆਦਤਣ ਟਿੱਚਰ ਕਰਦਿਆਂ ਕਿਹਾ ।
ਰੱਬ ਨੂੰ ਮੈਂ ਨਹੀਂ ਟਿਕਣ ਦਿੰਦਾ , “ ਤੇਰਾ ਢਿੱਡ ਦੁਖਦੈ !”
ਇਹ ਕਹਿਕੇ ਜਰਨੈਲ ਸਿਹੁੰ ( ਸੰਤ ਜੀ ) ਤਾਂ ਵੱਡੇ ਪਿੰਡ ( ਰੋਡਿਆਂ ) ਦੇ ਰਾਹ ਪੈ ਗਿਆ , ਤੇ ਮਾਸਟਰ ਜੀ ਦੀਆਂ ਲੱਗ ਗਈਆਂ ਚੀਕਾਂ ਪੈਣ ।
ਘਰਦੇ ਜੀਅ ਦਵਾਈ ਦੱਪੇ ਦਾ ਓਹੜ ਪੋਹੜ ਕਰਨ , ਤੇ ਮਾਸਟਰ ਜੀ ਚਾਕੂ ਬਣਿਆ ਕਰਾਹੁੰਦਾ ਹੋਇਆ ਰੌਲਾ ਪਾਵੇ ।
ਉਏ ਉਹਨੂੰ ‘ ਪਤੰਦਰ ‘ ਨੂੰ ਰੋਕੋ !
ਉਹੀ ਠੀਕ ਕਰੂ ।ਇਹ ਕਿਸੇ ਹੋਰ ਦਵਾਈ ਦਾਰੂ ਨਾਲ ਨੀ ਹਟਣਾ !
ਇੱਕ ਜਣੇ ਨੂੰ ਸਾਈਕਲ ਤੇ ਵੱਡੇ ਪਿੰਡ ਨੂੰ ਜਰਨੈਲ ਸਿੰਘ ( ਸੰਤ ਜੀ ) ਦੇ ਮਗਰ ਭਜਾਇਆ ਗਿਆ ।ਇਤਫਾਕਵੱਸ ਜਰਨੈਲ ਸਿੰਘ ( ਸੰਤ ਜੀ ) ਨੇ ਵੱਡੇ ਪਿੰਡ ਸੰਤ ਕ੍ਰਿਪਾਲ ਸਿੰਘ ( ਸੰਤ ਜੀ ਦੇ ਪਿਤਾ ਜੀ ਸਤਿਕਾਰਯੋਗ ਬਾਬਾ ਜੁਗਿੰਦਰ ਸਿੰਘ ਜੀ ਦੇ ਗੁਰਮਤਿ ਵਿੱਦਿਆ ਦੇ ਉਸਤਾਦ ) ਜੀ ਦੇ ਨਾਮ ਤੇ ਮਸ਼ਹੂਰ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਆਵਦੇ ਪਿਤਾ ਜੀ ਕੋਲ ਕਿਸੇ ਕੰਮ ਰੁਕ ਕੇ ਹੀ ਅਗਲੇ ਸਫ਼ਰ ਤੇ ਜਾਣਾ ਸੀ ।
ਜਦ ਨੂੰ ਸਾਈਕਲ ਸਵਾਰ ਗੁਰਦੁਆਰਾ ਸਾਹਿਬ ਪਹੁੰਚ ਗਿਆ ਅਤੇ ਬਾਬਾ ਜੀ ਨੂੰ ‘ ਸਾਰੀ ਗੱਲ ‘ ਦੱਸੀ ।
ਬਹੁਤ ਹੀ ਨਰਮ ਅਤੇ ਨਿਮਰ ਸੁਭ੍ਹਾ ਦੇ ਮਾਲਕ ਬਾਬਾ ਜੁਗਿੰਦਰ ਸਿੰਘ ਜੀ ਨੇ ਜਰਨੈਲ ਸਿੰਘ ( ਸੰਤ ਜੀ ) ਨੂੰ ਮਿੱਠੀ ਜਿਹੀ ਨਸੀਹਤ ਕਰਦਿਆਂ ਕਿਹਾ ।
ਜਰਨੈਲ ਸਿੰਘਾ, ਇੰਝ ਬੀਰਰਸ ‘ਚ ਆ ਕੇ ਕਠੋਰ ਬਚਨ ਨਾ ਕਰਿਆ ਕਰ ।
ਬਾਪੂ ਜੀ ਮੇਰੇ ਇੰਝ ਕਹਿਣ ਨਾਲ ਭਲਾ ਕਿਸੇ ਨੂੰ ਕੁਛ ਕਿਵੇਂ ਹੋ ਸਕਦੈ ?
ਖਾਧੇ ਪੀਤੇ ਦੀ ਵਜ੍ਹਾ ਕਰਕੇ ਹੁੰਦਾ ਹੋਊ ਦਰਦ , ਡਾਕਟਰ ਤੋ ਦਵਾਈ ਲੈਣੀ ਚਾਹੀਦੀ ਐ ।
ਨਹੀਂ ਚੱਲ ਜੇ ਮਾਸਟਰ ਜੀ ਦੀ ਇੱਛਾ ਹੈ ਤਾਂ ,
ਤੂੰ ਹੀ ਕੋਈ ਹੱਲ ਦੱਸ ਦੇ ।
ਗੁਰਮਤਿ ਗੁਰਬਾਣੀ ਦੇ ਅਨਿੰਨ ਸ਼ਰਧਾਲੂ ਅਤੇ ਗਿਆਤਾ ਬਾਬਾ ਜੀ ਨੇ ਜਰਨੈਲ ਸਿੰਘ ਨੂੰ ਪ੍ਰੇਰਣਾ ਕੀਤੀ ।
ਬਾਪੂ ਜੀ ਤੁਸੀਂ ‘ ਹੁਕਮ ‘ ਕਰਦੇ ਹੋ ਤਾਂ ,
“ ਚੰਗਾ ਪਾਣੀ ‘ਚ ਲੌਂਗ ਉਬਾਲ ਕੇ ਦੇ ਦਿਉ “।
ਸਾਈਕਲ ਤੇ ਜਾਣ ਵਾਲਾ ਮੁੜਦਾ ਹੋਇਆ ਡਾਕਟਰ ਤੋਂ ਦਵਾਈ ਵੀ ਲੈਂਦਾ ਆਇਆ ।
ਜਦ ਸਾਈਕਲ ਵਾਲਾ ਭਾਈ ਆ ਡਾਕਟਰ ਤੋਂ ਲਿਆਂਦੀ ਦਵਾਈ ਦੇਣ ਲੱਗਾ ਤਾਂ ,
ਮਾਸਟਰ ਜੀ ਖਿਝਕੇ ਬੋਲੇ ।
ਦਵਾਈ ਨੂੰ ਪਰ੍ਹਾਂ ਸੁੱਟ , ‘ਉਹਨੇ’ ਕੀ ਕਿਹੈ ?
ਅਖੇ ਉਹਨੇ ( ਸੰਤ ਜੀ ) ਨੇ ਤਾਂ ਕਿਹੈ, “ਲੌਂਗ ਪਾਣੀ ‘ਚ ਉਬਾਲ ਕੇ ਦੇ ਦਿਉ।”
ਬੱਸ ਉਵੇਂ ਕਰੋ । ਮਾਸਟਰ ਜੀ ਨੇ ਤਰਲਾ ਕੀਤਾ ।
ਤੇ ਸੱਚੀਂ ਜਰਨੈਲ ਸਿੰਘ ( ਸੰਤ ਜੀ) ਦੇ ਬਚਨਾਂ ਤੇ ਅਮਲ ਕਰਨ ਨਾਲ ਮਾਸਟਰ ਜੀ ਦਾ ਦਰਦ ਪਲਾਂ ਵਿੱਚ ਹੀ ਹਟ ਗਿਆ ।
* ਤੇ ਜਰਨੈਲ ਸਿੰਘ ( ਸੰਤ ਜੀ ) ਦੇ ਜਥਾ ਟਕਸਾਲ ਦਾ ਮੁਖੀ ਸੇਵਾਦਾਰ ਬਣਨ ਤੱਕ ,
‘ ਪੰਗੇ ਲੈਣੋਂ ‘ ਮਾਸਟਰ ਜੀ ਵੀ ਨ੍ਹੀਂ ਹਟਦੇ ਸੀ 😊😁!!!
ਜਸਵੰਤ ਸਿੰਘ ‘ਭਾਈ ਜਾਨ’



Share On Whatsapp

Leave a comment





  ‹ Prev Page Next Page ›