ਬਾਜ ਸਿੰਘ – ਜਰੂਰ ਪੜਿਓ ਵਾਹਿਗੁਰੂ ਜੀ

ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਬਾਅਦ, ਜਦ ਸਿੰਘਾਂ ਦੀ ਵਾਰੀ ਆਈ ਤਾਂ ਫਰੁਖਸ਼ੀਅਰਨੇ ਕਿਹਾ, ਇਨ੍ਹਾਂ ਵਿਚ ਮੈ ਇੱਕ ਬਾਜ਼ ਸਿੰਘ ਨਾ ਸੁਣਿਆ ਹੈ, ਉਸ ਨੂੰ ਪੇਸ਼ ਕਰੋ.
ਸਿਪਾਹੀ ਬਾਜ ਸਿੰਘ ਨੂੰ ਸੰਗੀਨਾਂ ਦੀ ਛਾਂ ਹੇਠ ਬਾਦਸ਼ਾਹ ਦੇ ਸਾਹਮਣੇ ਲੈ ਕੇ ਆਏ,
ਫਰੁਖਸੀਅਰ ਨੇ ਬਾਜ ਸਿੰਘ ਵੱਲ ਤੱਕਿਆ ਤੇ ਵਿਅੰਗ ਨਾਲ ਕਿਹਾ, ਸੁਣਿਆ ਤੂੰ ਬਹੁਤ ਬਹਾਦਰ ਹੈਂ, ਮਰਨ ਤੋਂ ਪਹਿਲਾ ਕੋਰੀ ਬਹਾਦਰੀ ਤਾਂ ਦਿਖਾ ਜਾ ।ਸਿੰਘ ਨਿਝੱਕ ਹੋ ਕੇ ਬੋਲਿਆ, ਬਹਾਦਰੀ ਕੋਈ ਜਾਦੂ ਨਹੀ ਹੈ, ਜੋ ਮੈ ਸੰਗਲਾਂ ਚ ਬੱਧਾ ਹੋਇਆ ਦਿਖਾਵਾਂ, ਮੇਰੇ ਸੰਗਲ ਖੁਲਵਾ, ਫਿਰ ਤੇਰੇ ਦਿਲੀ ਇੱਛਾ ਵੀ ਪੂਰੀ ਕਰ ਦਵਾਂਗਾ ।
ਬਾਦਸ਼ਾਹ ਨੇ ਖੋਲਣ ਦਾ ਹੁਕਮ ਦਿਤਾ. ਸਿਪਾਹੀਆ ਨੇ ਗਲੇ ਦਾ ਭਾਰੀ ਤੌਕ ਤੇ ਪੈਰਾਂ
ਦੀਆ ਬੇੜੀਆ ਖੋਲਕੇ ਹੱਥਾਂ ਦੀ ਅਜੇ ਇੱਕੋ ਹਥਕੜੀ ਖੋਲੀ ਸੀ ਕਿ ਬਾਜ ਸਿੰਘ ਨੇ #ਜੋਰ ਮਾਰ ਕੇ ਹਥਕੜੀਆ ਵਾਲਾ ਸੰਗਲ ਸਿਪਾਹੀਆ ਹੱਥੋਂ #ਖੋਹ ਕੇ, ਬਿਜਲੀ ਦੀ ਫੁਰਤੀ ਨਾਲ ਐਸੀ ਮਾਰ ਕੀਤੀ ਸਿਪਾਹੀਆ ਨੂੰ #ਸੁਰਤ ਹੀ ਨਹੀ ਲੈਣ ਦਿਤੀ, ਤਿੰਨ ਥਾਂ ਤੇ ਹੀ ਮਾਰ ਦਿਤੇ ਅਤੇ ਕੁਝ ਅੱਧਮੋਏ ਹੋ ਗਏ, ਜਦੋਂ ਸਿੰਘ ਨੇ ਕਹਿਰ ਭਰੀਆ ਨਜਰਾਂ ਵਲ ਬਾਦਸ਼ਾਹ ਵਲ ਤੱਕਿਆ, ਤਾਂ ਉਹ ਭੈਭੀਤ ਹੋ ਕੇ ਨੱਠ ਕੇ ਦੂਰ ਜਾ ਖਲੋਤਾ ਤੇ ਚਿਲਾਇਆ, ਖਤਮ ਕਰੋ ਇਸ ਕਾਫਿਰ ਕੋ।
ਸਿਪਾਹੀਆਂ ਨੇ ਤੀਰਾਂ ਤੇ ਗੋਲੀਆ ਦੀ ਬੁਛਾੜ ਕਰ ਦਿਤੀ, ਬਾਜ ਸਿੰਘ ਦਾ ਸਾਰਾ ਸਰੀਰ ਛਾਨਣੀ ਹੋ ਗਿਆ । ਉਹ ਖਲੋਤਾ ਹੀ ਸ਼ਹੀਦ ਹੋ ਕੇ ਧਰਤ ਤੇ ਡਿਗਾ ਤੇ ਬਾਕੀ ਸਿੰਘਾਂ ਨੇਜੈਕਾਰਾ ਗਜਾ ਦਿਤਾ.
” ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ”
ਇੰਨੇ ਦਿਨਾਂ ਤੋਂ ਭੁੱਖੇ ਭਾਣੇ ਸਿੰਘ ਨੇ ਬਾਦਸ਼ਾਹ ਨੂੰ ਐਸਾ ਬਹਾਦਰੀ ਦਾ ਜੌਹਰ ਦਿਖਾਇਆ ਕਿ ਬਾਦਸ਼ਾਹ ਦੀ ਫੌਜ ਨੂੰ ਭਾਜੜ ਪੈ ਗਈਆਂ।


Share On Whatsapp

Leave a Reply to Jeetanrani

Click here to cancel reply.




"1" Comment
Leave Comment
  1. ਵਾਹਿਗੁਰੂ ਜੀ 🙏🙏

top