ਅੰਗ : 821
ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਸਬਦਿ ਉਜਾਰੋ ਦੀਪਾ ॥ ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ੍ਹ੍ਹੀ ਅਨੂਪਾ ॥੧॥ ਰਹਾਉ ॥ ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥ ਮਗਨ ਭਏ ਊਹਾ ਸੰਗਿ ਮਾਤੇ ਓਤਿ ਪੋਤਿ ਲਪਟਾਈ ॥੧॥ ਆਲ ਜਾਲ ਨਹੀ ਕਛੂ ਜੰਜਾਰਾ ਅਹੰਬੁਧਿ ਨਹੀ ਭੋਰਾ ॥ ਊਚਨ ਊਚਾ ਬੀਚੁ ਨ ਖੀਚਾ ਹਉ ਤੇਰਾ ਤੂੰ ਮੋਰਾ ॥੨॥
ਅਰਥ: ਰਾਗ ਬਿਲਾਵਲੁ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਜਾਂਦਾ ਹੈ, ਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ ॥੧॥ ਰਹਾਉ॥ (ਗੁਰੂ ਸ਼ਬਦ-ਦੀਵੇ ਦੇ ਚਾਨਣ ਵਿਚ) ਜਦੋਂ (ਅੰਦਰ-ਵੱਸਦੇ) ਪ੍ਰਭੂ ਦਾ ਦਰਸ਼ਨ ਹੁੰਦਾ ਹੈ ਤਦੋਂ ਮੇਰ-ਤੇਰ ਵਾਲੀਆਂ ਸਭੇ ਸੁੱਧਾਂ ਭੁੱਲ ਜਾਂਦੀਆਂ ਹਨ, ਪਰ ਉਸ ਅਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ, ਤਿਵੇਂ ਉਸ ਪ੍ਰਭੂ ਵਿਚ ਹੀ ਸੁਰਤ ਡੁੱਬ ਜਾਂਦੀ ਹੈ, ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ, ਉਸ ਦੇ ਚਰਨਾਂ ਨਾਲ ਹੀ ਚੰਬੜ ਜਾਈਦਾ ਹੈ ॥੧॥ (ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਚਾਨਣ ਹੁੰਦਾ ਹੈ, ਤਦੋਂ ਉਸ ਅਵਸਥਾ ਵਿਚ) ਗ੍ਰਿਹਸਤ ਦੇ ਮੋਹ ਦੇ ਜਾਲ ਅਤੇ ਝੰਬੇਲੇ ਮਹਿਸੂਸ ਹੀ ਨਹੀਂ ਹੁੰਦੇ, ਅੰਦਰ ਕਿਤੇ ਰਤਾ ਭਰ ਭੀ ‘ਮੈਂ ਮੈਂ’ ਕਰਨ ਵਾਲੀ ਬੁੱਧੀ ਨਹੀਂ ਰਹਿ ਜਾਂਦੀ। ਤਦੋਂ ਮਨ-ਮੰਦਰ ਵਿਚ ਉਹ ਮਹਾਨ ਉੱਚਾ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਨਾਲੋਂ ਕੋਈ ਪਰਦਾ ਤਣਿਆ ਨਹੀਂ ਰਹਿ ਜਾਂਦਾ। (ਉਸ ਵੇਲੇ ਉਸ ਨੂੰ ਇਉਂ ਹੀ ਆਖੀਦਾ ਹੈ-ਹੇ ਪ੍ਰਭੂ!) ਮੈਂ ਤੇਰਾ (ਦਾਸ) ਹਾਂ, ਤੂੰ ਮੇਰਾ (ਮਾਲਕ) ਹੈਂ ॥੨॥
ਕਲਗੀਧਰ ਸੱਚੇ ਪਾਤਿਸ਼ਾਹ ਜੀ ਦੇ ਨੇਤਰਾਂ ਦੇ ਸਾਹਮਣੇ ਟੁੱਕੜੇ ਟੁੱਕੜੇ ਤਨ ਨੂੰ ਕਰਾਉਣ ਵਾਲੇ ਦੋ ਗੁਰੂ ਕੇ ਲਾਲ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ, ਪੰਜਾਂ ਪਿਆਰਿਆਂ ਵਿੱਚੋਂ ਤਿੰਨ ਗੁਰੂ ਕੇ ਪਿਆਰੇ ਅਤੇ ਇਹਨਾਂ ਤੋਂ ਇਲਾਵਾ 35 ਦੇ ਕਰੀਬ ਹੋਰ ਗੁਰੂ ਕੇ ਸਿੰਘ ਜਿਨ੍ਹਾਂ ਨੇ ਚਮਕੌਰ ਦੀ ਗੜ੍ਹੀ ਵਿੱਚ ਗੁਰੂ ਕਲਗੀਧਰ ਸੱਚੇ ਪਾਤਿਸ਼ਾਹ ਮਹਾਰਾਜ ਦੇ ਸਨਮੁਖ ਸ਼ਹਾਦਤ ਦਾ ਜਾਮ ਪੀਤਾ ਹੈ।
1469 ਨੂੰ ਰਾਏ ਭੋਏ ਦੀ ਤਲਵੰਡੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਹੈ। ਭਾਈ ਗੁਰਦਾਸ ਜੀ ਨੇ ਉਥੇ ਜਿਹੜੇ ਸ਼ਬਦ ਵਰਤੇ, ਉਹਨਾਂ ਵਿੱਚ ਤਿੰਨ ਸ਼ਬਦਾਂ ਦੀ ਵਰਤੋਂ ਉਹਨਾਂ ਨੇ ਕੀਤੀ ਹੈ ਕਿ ਸਤਿਗੁਰੂ ਨਾਨਕ ਪ੍ਰਗਟੇ ਹਨ, ਦੂਜਾ ਸ਼ਬਦ ਕਿ ਇੱਕ ਗਿਆਨ ਦਾ ਸੂਰਜ ਨਿਕਲਿਆ ਹੈ ਤੇ ਤੀਜਾ ਸ਼ਬਦ ਉਹਨਾਂ ਨੇ ਵਰਤਿਆ ਹੈ ਕਿ ਇੱਕ ਸਿੰਘ ਗਰਜਨਾ ਪੈਦਾ ਹੋਈ ਹੈ। ਉਹਨਾਂ ਨੇ ਪਹਿਲੀ ਪੰਗਤੀ ਕਹੀ –
ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਦੂਜਾ ਉਹਨਾਂ ਨੇ ਸ਼ਬਦ ਵਰਤਿਆ ਹੈ –
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
(ਵਾਰ ੧, ਪਉੜੀ ੨੭)
ਤੀਜਾ ਸ਼ਬਦ ਉਹਨਾਂ ਨੇ ਵਰਤਿਆ ਹੈ –
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।
(ਵਾਰ ੧, ਪਉੜੀ ੨੭)
ਜਦੋਂ ਅਸੀਂ ਇਹ ਤਿੰਨ ਤੁੱਕਾਂ ਭਾਈ ਗੁਰਦਾਸ ਦੀ ਪਉੜੀ ਦੀਆਂ ਪੜ੍ਹਦੇ ਹਾਂ ਤਾਂ ਇਹਨਾਂ ਤਿੰਨਾਂ ਨੂੰ ਸੰਖੇਪ ਵਿੱਚ ਵਿਚਾਰਨਾ ਅਤਿ ਜ਼ਰੂਰੀ ਹੈ।
ਗੁਰੂ ਨਾਨਕ ਸਾਹਿਬ ਜਦੋਂ ਪ੍ਰਗਟੇ ਹਨ ਤਾਂ ਉਹਨਾਂ ਨੇ ਨਾਲ ਧੁੰਦ ਦੀ ਤੁਲਨਾ ਕੀਤੀ ਹੈ। ਹਨੇਰਾ ਦੋ ਤਰ੍ਹਾਂ ਦਾ ਹੈ। ਇੱਕ ਹੈ ਕਾਲੀ ਰਾਤ ਦਾ ਹਨੇਰਾ ਤੇ ਇਕ ਹੈ ਧੁੰਦ ਦਾ ਚਿੱਟਾ ਹਨੇਰਾ। ਕਾਲੇ ਹਨੇਰੇ ਕਰਕੇ ਦੀਵੇ ਬਾਲਾਂਗੇ, ਬੱਤੀਆਂ ਜਲਾਵਾਂਗੇ, ਲਾਈਟ ਦਾ ਪ੍ਰਬੰਧ ਕਰਾਂਗੇ। ਰਾਤ ਦਾ ਹਨੇਰਾ ਦੀਵੇ ਦਾ ਚਾਨਣ ਤੇ ਸੂਰਜ ਦੀਆਂ ਕਿਰਨਾਂ ਦੂਰ ਕਰ ਦੇਣਗੀਆਂ, ਪਰ ਚੇਤੇ ਰੱਖਿਉ, ਜਦੋਂ ਧੁੰਦ ਚੜ੍ਹ ਕੇ ਆ ਜਾਏ ਤਾਂ ਉਦੋਂ ਸੂਰਜ ਦੀਆਂ ਕਿਰਨਾਂ ਦੀ ਪੇਸ਼ ਵੀ ਨਹੀਂ ਜਾਂਦੀ ਤੇ ਹਕੀਕਤ ਹੈ ਕਿ ਕਾਲੇ ਹਨੇਰੇ ਨਾਲੋਂ ਕਈ ਗੁਣਾ ਵੱਧ ਚਿੱਟਾ ਹਨੇਰਾ ਧੁੰਦ ਦਾ ਖ਼ਤਰਨਾਕ ਹੈ। ਉਹਨਾਂ ਦੇ ਸ਼ਬਦ ਹਨ ਕਿ ਗੁਰੂ ਸਾਹਿਬ ਦੇ ਪ੍ਰਗਟ ਹੋਣ ਦੀ ਦੇਰ ਸੀ ਕਿ ਧੁੰਦ ਮਿੱਟ ਗਈ। ਅਗਲੀ ਤੁੱਕ ਉਹਨਾਂ ਨੇ ਕਾਲੇ ਹਨੇਰੇ ਤੇ ਤਾਰਿਆਂ ਦੀ ਦਿੱਤੀ ਹੈ –
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
ਜਿਵੇਂ ਸੂਰਜ ਨਿਕਲਦਾ ਹੈ ਤੇ ਤਾਰੇ ਅਲੋਪ ਹੋ ਜਾਂਦੇ ਹਨ, ਸੂਰਜ ਨਿਕਲਦਾ ਹੈ ਤੇ ਅੰਧਕਾਰ ਚਲਾ ਜਾਂਦਾ ਹੈ, ਗੁਰੂ ਕੇ ਸਿੱਖੋ! ਚਿੱਟਾ ਅੰਧੇਰਾ ਸੀ ਧੁੰਦ ਦਾ। ਉਹ ਲੋਕ ਜਿਹੜੇ ਧਰਮ ਦਾ ਭੁਲੇਖਾ ਤਾਂ ਪਾਉਂਦੇ ਸਨ, ਪਰ ਅੰਦਰੋਂ ਅੰਨ੍ਹੇ ਸਨ। ਮੇਰੇ ਗੁਰੂ ਨੇ ਕਿਹਾ ਕਿ ਸੱਚ ਜਾਣੋ, ਇਹ ਅਧਰਮੀਆਂ ਤੇ ਕੁਕਰਮੀਆਂ ਨਾਲੋਂ ਵੱਧ ਖ਼ਤਰਨਾਕ ਹਨ। ਜਿਹੜੇ ਧਰਮ ਬਾਰੇ ਜਾਣ ਕੇ ਵੀ ਧਰਮ ਨੂੰ ਕਮਾਉਂਦੇ ਹਨ, ਇਹ ਧੁੰਦ ਦੀ ਤਰ੍ਹਾਂ ਹਨ ਤੇ ਹਕੀਕਤ ਇਹ ਹੈ ਕਿ ਜਿਨ੍ਹਾਂ ਨੂੰ ਸਮਝ ਕੋਈ ਨਹੀਂ, ਉਹ ਕਾਲੇ ਹਨੇਰੇ ਦੀ ਤਰ੍ਹਾਂ ਹਨ। ਹਜ਼ੂਰ ਲਈ ਸ਼ਬਦ ਭਾਈ ਗੁਰਦਾਸ ਜੀ ਨੇ ਸਿੰਘ ਵਰਤਿਆ, ਸ਼ੇਰ ਵਰਤਿਆ। ਮੈਂ ਸੋਚਦਾ ਹਾਂ ਕਿ ਬਾਬਾ, ਜਿਹੜੀ ਤੂੰ ਦਹਾੜ ਸ਼ੇਰ ਦੇ ਰੂਪ ਵਿੱਚ ਦਿੱਤੀ ਸੀ, ਤੇਰੀ ਇਸ ਸਿੰਘ ਗਰਜ ਨੂੰ ਖ਼ਤਮ ਕਰਨ ਦੇ ਲਈ ਕਦੀ ਲਾਹੌਰ ਦੀ ਤਵੀ ਆਈ, ਕਦੀ ਚਾਂਦਨੀ ਚੌਂਕ ਆਇਆ, ਕਦੀ ਸਰਸਾ ਦੇ ਪਰਿਵਾਰ ਵਿਛੋੜੇ ਆਏ ਤੇ ਅੱਜ ਕਿਤੇ ਚਮਕੌਰ ਦੀ ਗੜ੍ਹੀ ਆਈ। ਹਕੀਕਤ ਇਹ ਹੈ ਕਿ ਤੇਰੇ ਸ਼ੇਰ ਦੀ ਗਰਜ ਨੂੰ ਖ਼ਤਮ ਕਰਨ ਲਈ ਸਾਰੇ ਸਾਕੇ ਕੀਤੇ ਗਏ। ਹਜ਼ੂਰ ਲਈ ਉਥੇ ਭਾਈ ਸਾਹਿਬ ਨੇ ਸ਼ਬਦ ਵਰਤੇ
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।
ਗੁਰੂ ਨਾਨਕ ਸਾਹਿਬ ਜਦੋਂ ਸ਼ੇਰ ਦੀ ਤਰ੍ਹਾਂ ਗਰਜੇ ਤਾਂ ਉਹਨਾਂ ਦੇ ਸਾਹਮਣੇ ਕੋਈ ਪਾਖੰਡੀ ਮਿਰਗ ਦੀ ਤਰ੍ਹਾਂ ਖਲੋ ਨਹੀਂ ਸਕਿਆ।
ਪਹਿਲੀ ਟੱਕਰ ਐਮਨਾਬਾਦ ਦੀ ਧਰਤੀ ਉੱਪਰ ਬਾਬੇ ਅਤੇ ਬਾਬਰ ਦੀ ਹੋਈ। ਅੱਜ ਐਮਨਾਬਾਦ ਦਾ ਸਾਕਾ ਵਾਪਰ ਗਿਆ ਹੈ। ਅੱਜ ਫਿਰ ਰਬਾਬ ਗੂੰਜੀ। ਮਰਦਾਨਿਆ, ਰਬਾਬ ਛੇੜ, ਅੱਜ ਫਿਰ ਇਹ ਜਮਦੂਤ ਬਣ ਕੇ ਆਇਆ ਹੈ। ਮਰਦਾਨਿਆ, ਰਬਾਬ ਛੇੜ, ਇਸ ਦੇ ਸਿਪਾਹੀ ਹਲਕੇ ਕੁੱਤੇ ਬਣ ਕੇ ਆਏ ਹਨ। ਜੇ ਸਮੇਂ ਨਾਲ ਅਸੀਂ ਸੱਚ ਨਾ ਦੱਸਿਆ ਤਾਂ ਸੱਚ ਸਦਾ ਲਈ ਅਲੋਪ ਹੋ ਜਾਏਗਾ। ਉਥੇ ਸਿੰਘ ਗਰਜ ਦੇ ਸ਼ਬਦ ਸਨ –
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਉਥੇ ਸ਼ਬਦ ਸਨ ਬਾਬੇ ਦੇ ਹਿਰਦੇ ਦੀ ਵੇਦਨਾ –
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥
(ਅੰਗ ੩੬੦)
┈ ┈┉❀🍃🌺🍃❀┉┈ ┈
ਅਗਲਾ ਭਾਗ……
ਹੋਈ ਭੁੱਲ ਚੁੱਕ ਦੀ ਖਿਮਾ🙏🏼
Dalveer Singh
ਮਾਤਾ ਗੁਜਰੀ ਜੀ ਨੇ ਜਿਨ੍ਹਾਂ ਮੁਸ਼ਕਲਾਂ ਦਾ ਮੁਕਾਬਲਾ ਜਿਸ ਦਲੇਰੀ ਨਾਲ ਕੀਤਾ ਉਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ।
ਜ਼ਿਲ੍ਹਾ ਜਲੰਧਰ ਵਿਚ ਇਤਿਹਾਸਿਕ ਨਗਰ ਹੈ- ਕਰਤਾਰਪੁਰ। ਇਹ ਨਗਰ ਜਲੰਧਰ ਸ਼ਹਿਰ ਤੋਂ 16 ਕਿਲੋਮੀਟਰ ਦੀ ਦੂਰੀ ’ਤੇ ਉੱਤਰ-ਪੱਛਮ ਵੱਲ ਸਥਿਤ ਹੈ। ਇਸ ਸ਼ਹਿਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1593 ਈ. ਵਿਚ ਵਸਾਇਆ ਸੀ। ਇਕ ਧਾਰਨਾ ਅਨੁਸਾਰ ਮਾਤਾ ਭਾਨੀ ਜੀ ਦੇ ਸਵਰਗਵਾਸ ਹੋ ਜਾਣ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਤੋਂ ਦੁਆਬੇ ਵੱਲ ਚੱਲ ਪਏ ਅਤੇ ਕਰਤਾਰਪੁਰ ਸਾਹਿਬ ਵਾਲੀ ਥਾਂ ’ਤੇ ਹੱਥ ਵਾਲੀ ਸੋਟੀ ਗੱਡ ਕੇ ਇੱਥੇ ਨਗਰ ਵਸਾਉਣ ਦੀ ਘੋਸ਼ਣਾ ਕੀਤੀ। ਗੁਰੂ ਜੀ ਨੇ ਜਿਸ ਥਾਂ ’ਤੇ ਸੋਟੀ ਗੱਡੀ ਸੀ ਉਸ ਥਾਂ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਥੰਮ ਸਾਹਿਬ ਸੁਸ਼ੋਭਿਤ ਹੈ। ਅਕਬਰ ਨੇ ਆਪਣੇ ਰਾਜਕਾਲ ਸਮੇਂ 1597 ਈ. ਵਿਚ ਸ਼ਹਿਜ਼ਾਦਾ ਸਲੀਮ ਨੇ ਇਸ ਦੇ ਮਾਮਲੇ ਦੀ ਮੁਆਫੀ ਦਾ ਪਟਾ ਦਿੱਤਾ ਸੀ। ਅਕਬਰਨਾਮੇ ਅਨੁਸਾਰ ਅਕਬਰ ਸੰਨ 1598 ਈ. ਵਿਚ ਗੋਇੰਦਵਾਲ ਦੇ ਪੱਤਣ ਤੋਂ ਬਿਆਸ ਦਰਿਆ ਪਾਰ ਕਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿਚ ਆਇਆ ਅਤੇ ਇਸ ਜ਼ਮੀਨ ਦਾ ਪਟਾ ਦਰਸ਼ਨ ਭੇਟ ਵਜੋਂ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਮਗਰੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਨਗਰ ਦਾ ਵਿਕਾਸ ਕਰਵਾਇਆ। ਇਸ ਨਗਰ ਵਿਚ ਪਿਤਾ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਦੇ ਘਰ ਗੁਜਰੀ ਜੀ ਦਾ ਜਨਮ ਹੋਇਆ। ਇਨ੍ਹਾਂ ਦੇ ਜਨਮ ਬਾਰੇ ਕੋਈ ਪੱਕੀ ਤਾਰੀਖ ਨਹੀਂ ਮਿਲਦੀ ਜਿਸ ਕਾਰਨ ਵਿਦਵਾਨਾਂ ਵਿਚ ਇਨ੍ਹਾਂ ਦੀ ਜਨਮ ਮਿਤੀ ਬਾਰੇ ਮਤਭੇਦ ਹਨ। ਬਚਪਨ ਤੋਂ ਹੀ ਆਪ ਧਾਰਮਿਕ ਰੁਚੀਆਂ ਦੇ ਮਾਲਕ ਸਨ। ਆਪ ਜੀ ਦੇ ਮਾਤਾ-ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਜਾਇਆ ਕਰਦੇ ਸਨ।
ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ,ਧੰਨ ਮਾਤਾ ਗੁਜਰ ਕੌਰ ਜਿਨ੍ਹਾਂ ਨੂੰ ਮਾਤਾ ਗੁਜਰੀ ਜੀ ਦੇ ਨਾਮ ਨਾਲ ਨਿਵਾਜਿਆਂ ਜਾਂਦਾ ਹੈ। ਜੇਕਰ ਮਾਤਾ ਗੁਜਰੀ ਜੀ ਦੀਆਂ ਕੁਰਬਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਗੁਜਰੀ ਜੀ ਨੂੰ ਅੱਠ ਸ਼ਹੀਦੀਆਂ ਦਾ ਯੁੱਗ ਆਖ ਕੇ ਯਾਦ ਕੀਤਾ ਜਾਂਦਾ ਹੈ। ਇਹ ਸਿਰਜਨਹਾਰੀ ਭਾਵ ਮਾਤਾ ਗੁਜਰੀ ਜੀ ਦੁਨੀਆਂ ਵਿਚ ਆਉਣ ਵਾਲੀ ਹਰ ਸ਼ਖ਼ਸੀਅਤ ਤੋਂ ਵਿਲੱਖਣ ਹਨ। ਆਪ ਜੀ ਦੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ, ਪੁੱਤਰ ਗੁਰੂ ਗੋਬਿੰਦ ਸਿੰਘ ਜੀ, ਭਰਾ ਸ੍ਰੀ ਕਿ੍ਰਪਾਲ ਚੰਦ, ਚਾਰ ਪੋਤਰੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ, ਪੰਜ ਦੋਹਤੇ ਤੇ ਖ਼ੁਦ ਆਪ ਕੌਮ ਦੀ ਖ਼ਾਤਰ ਸ਼ਹੀਦ ਹੋਏ ਹਨ। ਜੇ ਅਸੀਂ ਸਤਿਯੁਗ, ਤ੍ਰੇਤਾ, ਦੁਆਪਰ ਜਾਂ ਫਿਰ ਚੱਲ ਰਹੇ ਕੁਲਯੁੱਗ ਵੱਲ ਨਜ਼ਰ ਮਾਰੀਏ ਤਾਂ ਅਜਿਹੀ ਬਲੀਦਾਨ ਵਾਲੀ ਸ਼ਖ਼ਸੀਅਤ ਸਾਨੂੰ ਨਹੀਂ ਲੱਭੇਗੀ। ਮਾਤਾ ਗੁਜਰੀ ਜੀ ਸ਼ਹੀਦ ਦੀ ਮਾਂ, ਸ਼ਹੀਦ ਦੀ ਪਤਨੀ, ਸ਼ਹੀਦ ਦੀ ਭੈਣ , ਸ਼ਹੀਦਾਂ ਦੀ ਦਾਦੀ ਤੇ ਫੇਰ ਅੱਗੇ ਆਪ ਸ਼ਹੀਦ ਸ਼ਖ਼ਸੀਅਤ। ਸਹਿਣਸ਼ੀਲਤਾ, ਧਰਮ, ਦੇਸ਼, ਕੌਮ ਮਰ ਮਿਟ ਜਾਣ ਦੀ ਮਿਸਾਲ ਹੈ ਮਾਤਾ ਗੁਜਰੀ ਜੀ।ਮਨੁੱਖਤਾ ਦੀ ਭਲਾਈ, ਮਨੁੱਖਤਾ ਦਾ ਦਰਦ ਲਈ ਆਪਣਾ ਹੀ ਨਹੀਂ ਸਗੋਂ ਆਪਣੇ ਜਣੇਆਂ ਦਾ ਵੀ ਖੂਨ ਨਿਛਾਵਰ ਕੀਤਾ।
Dalveer Singh
ਸਰਹਿੰਦ ਤੋ ਪਟਿਆਲਾ ਜਾਣ ਵਾਲੇ ਰਸਤੇ ਪਟਿਆਲੇ ਤੋ ਪੰਜ ਸਤ ਕਿਲੋ ਮੀਟਰ ਪਹਿਲੇ ਇਕ ਪਿੰਡ ਆਉਦਾ “ਬਾਰਨ “। ਇਸ ਪਿੰਡ ਦਾ ਪੁਰਾਤਨ ਨਾਮ “ਮੁਗਲ ਮਾਜਰਾ” ਸੀ, ਉਸਦਾ ਥੇਹ ਅਜ ਵੀ ਮੌਜੂਦ ਹੈ। ਇਸੇ ਪਿੰਡ ਵਿਚ ਅਹਿਮਦ ਸ਼ਾਹ ਅਬਦਾਲੀ ਮੌਕੇ ਬਹੁਤਾਤ ਚ ਮੁਸਲਮਾਣ ਤੇ ਕੁਝ ਕੁ ਹਿੰਦੂ ਤੇ ਸਿੱਖ ਪਰਿਵਾਰ ਰਹਿੰਦੇ ਸਨ। ਇੱਥੇ ਗੁਰੂ ਘਰ ਦਾ ਪ੍ਰੀਤਵਾਨ ਭਾਈ ਜੈ ਸਿੰਘ ਆਪਣੀ ਪਤਨੀ ਧੰਨ ਕੌਰ ਸਮੇਤ ਆਪਣੇ ਦੋ ਪੁਤਰ ਨੂੰਹਾਂ ਨਾਲ ਰਹਿ ਰਿਹਾ ਸੀ। ਸਾਰਾ ਪਰਿਵਾਰ ਰਹਿਤਵਾਨ ਗੁਰਮਤ ਦਾ ਧਾਰਨੀ ਨਿਤਨੇਮੀ ਸੀ। ਜਦ ਅਹਿਮਦ ਸ਼ਾਹ ਅਬਦਾਲੀ ਨੇ ੧੭੫੩ ਚ ਭਾਰਤ ਤੇ ਹਮਲਾ ਕੀਤਾ ਤਾਂ ਲਾਹੌਰ ਤੋ ਬਾਅਦ ਸਰਹਿੰਦ ਜਿਤ ਕੇ ਅਬਦੁਲ ਸਮਦ ਖਾ ਨੂੰ ਸਰਹਿੰਦ ਦਾ ਫੌਜਦਾਰ ਬਣਾਇਆ। ਚੇਤ ਸੁਦੀ ਦਸਵੀ ਸੰਨ ੧੭੫੩ ਨੂੰ ਅਬੁਦਲ ਸਮਦ ਖਾਂ ਆਪਣੇ ਕਾਜ਼ੀ (ਨਜ਼ਾਮਦੀਨ)ਸਮੇਤ ਆਪਣੇ ਅਮਲੇ ਦੇ ਸਰਹਿੰਦ ਤੋ ਪਟਿਆਲੇ ਜਾ ਰਿਹਾ ਸੀ ਤਾਂ ਉਸ ਨੇ ਜਦ ਬਾਰਨ ਪਿੰਡ ਪੜਾਉ ਕੀਤਾ ਤਾਂ ਜਦ ਉਹ ਤੁਰਨ ਲਗਾ ਤਾਂ ਉਸ ਨੇ ਸਿਪਾਹੀਆਂ ਨੂੰ ਹੁਕਮ ਕੀਤਾ ਕੇ ਅਗੇ ਪਟਿਆਲੇ ਤਕ ਜਾਣ ਵਕਤ ਹੁਕੇ ਵਾਲਾ ਬੋਝਾ ਚੁਕਣ ਲਈ ਕੋਈ ਪਿਂਡੋ ਬੰਦਾ ਲੇ ਆਉ । ਸਿਪਾਹੀ ਜਦ ਪਿੰਡ ਗਏ ਤਾਂ ਉਹ ਭਾਈ ਜੈ ਸਿੰਘ ਨੂੰ ਬੋਝਾ ਚੁਕਵਾਉਣ ਲਈ ਲੈ ਆਏ।
ਭਾਈ ਜੈ ਸਿੰਘ :-ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ,
ਕਾਜ਼ੀ :-ਉਹ ਸਿਖਾ ਤੈਨੂੰ ਪਤਾ ਨਹੀ ਤੂੰ ਕਿਸ ਸਾਹਮਣੇ ਖੜਾ। ਸਲਾਮ ਕਰਨ ਦੀ ਬਜ਼ਾਇ ਫਤੇ ਬੁਲਾ ਰਿਹਾ? ਲਗਦਾ ਤੈਨੂੰ ਜਾਨ ਪਿਆਰੀ ਨਹੀ।
ਭਾਈ ਜੈ ਸਿੰਘ :-ਜਿਵੇ ਕਾਜ਼ੀ ਜੀ ਤੁਹਾਡੇ ਮੁਰਸ਼ਦ ਨੇ ਸਲਾਮ ਕਰਨ ਲਈ ਕਿਹਾ ਉਸੇ ਤਰਾਂ ਮੇਰਾ ਮੁਰਸ਼ਦ ਫਤੇ ਬੁਲਾਉਣ ਲਈ ਕਹਿੰਦਾ ਹੈ।
ਅਬੁਦਲ ਸਮਦ ਖਾਂ :-(ਗੁਸੇ ਚ) ਬਕਵਾਸ ਛੋੜ ਔਰ ਹਮਾਰਾ ਬੋਝਾ ਪਟਿਆਲੇ ਲੈ ਕੇ ਚਲ…………………
ਭਾਈ ਜੈ ਸਿੰਘ :-ਬੋਝਾ ਤਾਂ ਜੀ ਮੈ ਚੁਕ ਲੇਨਾ ਪਰ ਇਸ ਚ ਹੈ ਕੀ?
ਸਿਪਾਹੀ :-ਇਸ ਮਹਿ ਹਜੂਰ ਕਾ ਹੁਕਾ ਔਰ ਤੰਬਾਕੂ ਹੈ …
ਭਾਈ ਜੈ ਸਿੰਘ :-ਮੁਆਫ ਕਰਨਾ ਫੌਜਦਾਰ ਜੀ ਮੈ ਇਹ ਜਗਤ ਝੂਠ ਆਪਣੇ ਸਿਰ ਤੇ ਨਹੀ ਚੁਕ ਸਕਦਾ ਤੁਸੀ ਕਿਸੇ ਹੋਰ ਆਦਮੀ ਦਾ ਪ੍ਰਬੰਧ ਕਰੋ।
ਕਾਜ਼ੀ :-ਤੂੰ ਜਾਣਦਾ ਤੂੰ ਕਿਸ ਅਗੇ ਖੜਾਂ ਤੈਨੂੰ ਤੇਰੀ ਇਸ ਗੁਸਤਾਖੀ ਦੀ ਕੀ ਸਜ਼ਾ ਮਿਲੇਗੀ? ਕਮਲਾ ਨਾ ਬਣ ਤੇ ਚੁਪ ਕਰਕੇ ਬੋਝਾ ਉਠਾ ਲੈ,
ਭਾਈ ਜੈ ਸਿੰਘ :-ਕਾਜ਼ੀ ਜੀ ਜਿਵੇ ਤੁਹਾਡੇ ਧਰਮ ਚ ਸੂਰ ਹਰਾਮ ਹੈ ਇਸੇ ਤਰਾਂ ਸਾਡੇ ਧਰਮ ਚ ਹਰ ਪ੍ਰਕਾਰ ਦਾ ਨਸ਼ਾ ਕਰਨਾ ਤੇ ਛੋਹਣਾ ਵੀ ਹਰਾਮ ਹੈ ਮੇਰੇ ਗੁਰੂ ਦੇ ਬੋਲ ਨੇ :-
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆਂ ਲਾਈਆਂ ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ (ਤਿਲੰਗ ..੭੨੬)
ਜਿਤੁ ਪੀਤੇ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥
ਇਹ ਨਸ਼ੀਲੇ ਪਦਾਰਥੁ ਤਾਂ ਜਿਥੈ ਬੰਦੇ ਨੂੰ ਰਬ ਨਾਲੋ ਤੋੜਦੇ ਹਨ ਉਥੇ ਸਰੀਰ ਨੂੰ ਕਈ ਤਰਾਂ ਦੇ ਰੋਗ ਲਾਉਦੇ ਹਨ। ਸਾਡੇ ਤਾ ਰਹਿਤ ਚ ਇਹ ਸਭ ਵਰਜਿਤ ਹੈ :-
ਤਾਂ ਤੇ ਇਨ ਕੋ ਤਜੇ ਗਯਾਨੀ।
ਕੁਠਾ ਹੁਕਾ ਚਰਸ ਤੰਬਾਕੂ। ਗਾਂਜਾ ਟੋਪੀ ਤਾੜੀ ਖਾਕੂ ਇਸ ਕੀ ਓਰ ਨ ਕਬਹੂੰ ਦੇਖੇ ਰਹਿਤਵੰਤ ਜੋ ਸਿਖ (ਰਹਿਤਨਾਮਾ ਦੇਸਾ ਸਿੰਘ)
ਅਮਲ ਪ੍ਰਸ਼ਾਦੇ ਦਾ ਰਖਣਾ (ਰਹਿਤਨਾਮਾ ਚੌਪਾ ਸਿੰਘ)
ਸੋ ਭਾਈ ਮੈ ਇਸ ਜਗਤ ਜੂਠ ਤੰਬਾਕੂ ਨੂੰ ਹਥ ਲਾ ਕੇ ਕੁਰਹਿਤੀਆਂ ਨਹੀ ਬਣਨਾ ਤੁਸੀ ਕੋਈ ਹੋਰ ਦੇਖੋ ਮੇਰੀ ਮੰਨੋ ਤਾਂ ਇਸ ਜਗਤ ਜੂਠ ਬਿਮਾਰੀਆਂ ਦੀ ਖਾਣ ਨੂੰ ਤੁਸੀ ਵੀ ਛਡ ਦੇਉ।
ਅਬੁਦਲ ਸਮੁਦ ਖਾਂ :-(ਗੁਸੇ ਚ) ਸਿਖੜਿਆ ਮੈਨੂੰ ਮਤ ਨਾ ਦੇਹ ਤੇ ਜੇ ਭਲੀ ਚਾਹੁੰਦਾ ਤਾਂ ਬੋਝਾ ਚੁਕ ਲਾ
ਭਾਈ ਜੈ ਸਿੰਘ :-ਮੈ ਨਹੀ ਚੁਕਦਾ ਤੁਸੀ ਕਰ ਲੋ ਜੋ ਹੁੰਦਾ
ਅਬੁਦਲ ਸਮਦ ਖਾਂ :-ਸਿਪਾਹੀਓ ਇਸ ਨੂੰ ਸਾਡਾ ਹੁਕਮ ਨਾ ਮਨਣ ਕਰਕੇ ਦਰਖਤ ਨਾਲ ਪੁਠਾ ਲਟਕਾ ਕੇ ਇਸ ਦੀ ਖਲ ਲਵਾ ਦਿਉ ਨਾਲ ਹੀ ਇਸਦੇ ਪਰਿਵਾਰ ਨੂੰ ਵੀ ਖਤਮ ਕਰਦੋ ਤਾਂ ਕੇ ਅਗੇ ਤੋ ਕੋਈ ਹੁਕਮ ਮਨਣ ਤੋ ਇਨਕਾਰੀ ਨਾ ਹੋ ਸਕੇ।
ਸਿਪਾਹੀ ਇਕ ਪਾਸੇ ਤਾਂ ਭਾਈ ਜੈ ਸਿੰਘ ਦੀ ਪਤਨੀ ਧੰਨੁ ਕੌਰ ਦੋਵੇ ਪੁਤਰ ਕੜਾਕਾ ਸਿੰਘ ਤੇ ਖੜਕ ਸਿੰਘ ਤੇ ਇਕ ਨੂੰਹ (ਇਕ ਨੂੰਹ ਬਚ ਗਈ ਸੀ ਜੋ ਪੇਟ ਤੋ ਸੀ ਜਿਸ ਨੇ ਅੰਬਾਲੇ ਜਾ ਕੇ ਇਕ ਬਾਲਕ ਨੂੰ ਜਨਮ ਦਿਤਾ) ਭਾਈ ਜੈ ਸਿੰਘ ਦੀਆਂ ਅਖਾਂ ਸਾਹਮਣੇ ਪਰਿਵਾਰ ਸ਼ਹੀਦ ਕਰਨ ਉਪਰੰਤ ਜਲਾਦਾਂ ਨੇ ਰੰਬੀਆਂ ਨਾਲ ਭਾਈ ਜੈ ਸਿੰਘ ਦੀ ਪੁਠੀ ਖਲ ਲਾਹ ਕੇ ਸ਼ਹੀਦ ਕਰ ਦਿਤਾ। ਸਿੱਖ ਆਪਣੀ ਤੇ ਪਰਿਵਾਰ ਸਮੇਤ ਸਿਖੀ ਸਿਦਕ ਨਿਭਾ ਗਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
ਖੇਡਣ ਵਾਲੀਆਂ ਉਮਰਾਂ ਦੇ ਵਿੱਚ
ਆਪਣੀਆਂ ਜਾਨਾ ਵਾਰ ਗਏ,
ਦੋ ਨਿੱਕੇ ਦੋ ਵੱਡੇ ਸਾਡੀ ਕੌਮ ਦੇ ਛਿਪ 🙏
ਚੰਨ ਚਾਰ ਗਏ।।
21 ਦਸੰਬਰ ਦਾ ਇਤਿਹਾਸ
ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ)
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ
ਸੀਸ ਲਿਆਉਣ ਵਾਲੇ ਭਾਈ ਜੈਤਾ ਜੀ
ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ
ਕੋਟਿ ਕੋਟਿ ਪ੍ਰਣਾਮ
ਗੁਰੂ ਰੂਪ ਸਾਧ ਸੰਗਤ ਜੀਓ ਸੌਣ ਤੋਂ ਪਹਿਲਾਂ
ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਕਿ
ਇਹ ਸਾਹ ਤੁਹਾਡੇ ਹੀ ਦਿੱਤੇ ਹਨ,
ਅੱਜ ਦਿਨ ਦੀਆਂ ਭੁੱਲਾਂ ਚੁੱਕਾਂ ਦੀ ਮਾਫੀ ਲਈ
ਵਾਹਿਗੁਰੂ ਜੀ ਲਿਖੋ 🙏
ਪੱਥਰ ਦੇ ਜਿਗਰੇ ਡੋਲੇ ਸੀ
ਅੰਬਰ ਵੀ ਧਾਹਾਂ ਮਾਰ ਗਿਆ
ਧੰਨ ਜਿਗਰਾ ਕਲਗੀਆਂ ਵਾਲੇ ਦਾ
ਪੁੱਤ ਚਾਰ ਧਰਮ ਤੋਂ ਵਾਰ ਗਿਆ
ਨੂਰੀ ਮੁਖੜਾ ਵਿਖਾ ਜਾ ਬਾਜਾਂ ਵਾਲਿਆ ! ਸੁੰਝਾ ਛੱਡ ਕੇ ਅਨੰਦਪੁਰ ਸ਼ਹਿਰ ਨੂੰ, ਏਨਾ ਦਸ ਜਾ ਤੂੰ ਡੇਰਾ ਕਿਥੇ ਲਾ ਲਿਆ।
ਓ ਬਾਜਾਂ ਵਾਲਿਆ !
ਵੱਡਾ ਜੂਝ ਕੇ ਸ਼ਹੀਦ ਜਦੋਂ ਹੋ ਗਿਆ। ਛੋਟਾ ਸਾਹਿਬਜ਼ਾਦਾ ਉਠ ਕੇ ਖਲੋ ਗਿਆ। ਗੁਰਾਂ ਖਿੜੇ ਮੱਥੇ ਤੋਰਿਆ ਜੁਝਾਰ ਨੂੰ, ਕੋਈ ਕਹੇ ਨਾ ਕਿ ਇਕ ਨੂੰ ਲੁਕਾ ਲਿਆ।
ਓ ਬਾਜਾਂ ਵਾਲਿਆ !
ਮਾਹੀ ਮਾਛੀਵਾੜੇ ਕੰਡਿਆਂ ਤੇ ਸੌਂ ਗਿਆ। ਰੰਗ ਚੰਦ ਤੇ ਸਤਾਰਿਆਂ ਦਾ ਭੌਂ ਗਿਆ। ਸੂਲਾਂ ਤਿੱਖੀਆਂ ਸਰੀਰ ਵਿਚ ਚੁਭੀਆਂ, ਮਾਨੋਂ ਕੰਡਿਆਂ ਨੇ ਗੰਗਾ ਵਿਚ ਨਹਾ ਲਿਆ।
ਓ ਬਾਜਾਂ ਵਾਲਿਆ !
ਆ ਕੇ ਨੀਂਹ ਥੱਲੇ ਫਤਹਿ ਸਿੰਘ ਬੋਲਿਆ। ਮੈਂ ਨਹੀਂ ਪੱਥਰਾਂ ਦੇ ਭਾਰ ਥੱਲੇ ਡੋਲਿਆ। ਜਿਹੜੇ ਅੱਥਰੂ ਬ੍ਰਾਹਮਣਾਂ ਦੇ ਡਿੱਗਦੇ, ਭਾਰ ਉਨ੍ਹਾਂ ਦਾ ਨੀ ਜਾਂਦਾ ਓ ਸੰਭਾਲਿਆ।
ਓ ਬਾਜਾਂ ਵਾਲਿਆ !
धनासरी, भगत रवि दास जी की ੴ सतिगुर परसाद हम सरि दीनु दइआल न तुम सरि अब पतिआरू किया कीजे ॥ बचनी तोर मोर मनु माने जन कऊ पूरण दीजे ॥१॥ हउ बलि बलि जाउ रमईआ कारने ॥ कारन कवन अबोल ॥ रहाउ ॥ बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥२॥१॥
(हे माधो मेरे जैसा कोई दीन और कंगाल नहीं हे और तेरे जैसा कोई दया करने वाला नहीं, (मेरी कंगालता का) अब और परतावा करने की जरुरत नहीं (हे सुंदर राम!) मुझे दास को यह सिदक बक्श की मेरा मन तेरी सिफत सलाह की बाते करने में ही लगा रहे।१। हे सुंदर राम! में तुझसे सदके हूँ, तू किस कारण मेरे साथ नहीं बोलता?||रहाउ|| रविदास जी कहते हैं- हे माधो! कई जन्मो से मैं तुझ से बिछुड़ा आ रहा हूँ (कृपा कर, मेरा) यह जनम तेरी याद में बीते; तेरा दीदार किये बहुत समां हो गया है, (दर्शन की) आस में जीवित हूँ॥२॥१॥
ਅੰਗ : 694
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਜੀ ਕਹਿੰਦੇ ਹਨ -ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥
6 ਪੋਹ (20 ਦਸੰਬਰ)
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ
ਅੱਜ ਦੇ ਦਿਨ ਆਪਣੇ ਪੂਰੇ ਪਰਿਵਾਰ ਸਮੇਤ,
ਆਪਣੀ ਕਲਗੀ ਭਾਈ ਜੈਤਾ ਜੀ ਨੂੰ ਸੌਂਪ ਕੇ
ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ
ਸਫ਼ਰ ਏ ਸ਼ਹਾਦਤ
ਅਨੰਦਪੁਰ ਛੱਡਣ ਸਮੇ ਕਲਗੀਧਰ ਪਾਤਸ਼ਾਹ ਦਾ
ਸਾਥੀ ਸਿੰਘਾਂ ਨੂੰ ਕਹਿਣਾ ……
ਛੱਡ ਜਾਣੀ ਅਨੰਦਪੁਰ ਦੀ ਧਰਤੀ ਮੁੜਕੇ ਐਥੇ
ਆਉਣਾ ਨਾ, ਪਰਮ ਪਿਤਾ ਦੇ ਪਾਕ ਅੰਗੀਠੇ ਨੂੰ ਮੁੜ
ਸੀਸ਼ ਝੁਕਾਉਣਾ ਨਾ ,
ਅੰਤਿਮ ਵਾਰੀ ਸ਼ਰਧਾ ਦੇ ਫੁੱਲ ਆਪਾਂ ਭੇਟ ਝੜਾ ਚਲੀਏ
ਚੱਲੋ ਸਿੰਘੋ ਗੁਰਦੇਵ ਪਿਤਾ ਨੂੰ ਅੰਤਿਮ ਫ਼ਤਿਹ ਬੁਲਾ ਚਲੀਏ
धनासरी, भगत रवि दास जी की ੴ सतिगुर परसाद हम सरि दीनु दइआल न तुम सरि अब पतिआरू किया कीजे ॥ बचनी तोर मोर मनु माने जन कऊ पूरण दीजे ॥१॥ हउ बलि बलि जाउ रमईआ कारने ॥ कारन कवन अबोल ॥ रहाउ ॥ बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥२॥१॥
(हे माधो मेरे जैसा कोई दीन और कंगाल नहीं हे और तेरे जैसा कोई दया करने वाला नहीं, (मेरी कंगालता का) अब और परतावा करने की जरुरत नहीं (हे सुंदर राम!) मुझे दास को यह सिदक बक्श की मेरा मन तेरी सिफत सलाह की बाते करने में ही लगा रहे।१। हे सुंदर राम! में तुझसे सदके हूँ, तू किस कारण मेरे साथ नहीं बोलता?||रहाउ|| रविदास जी कहते हैं- हे माधो! कई जन्मो से मैं तुझ से बिछुड़ा आ रहा हूँ (कृपा कर, मेरा) यह जनम तेरी याद में बीते; तेरा दीदार किये बहुत समां हो गया है, (दर्शन की) आस में जीवित हूँ॥२॥१॥
ਅੰਗ : 694
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਜੀ ਕਹਿੰਦੇ ਹਨ -ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥
20 ਦਸੰਬਰ 2024
ਅੱਜ ਦੇ ਦਿਨ ਦਸ਼ਮੇਸ਼ ਪਿਤਾ ਨੇ
ਸਿੰਘਾਂ ਤੇ ਪਰਿਵਾਰ ਸਮੇਤ
ਅਨੰਦਪੁਰ ਦਾ ਕਿਲ੍ਹਾ ਛੱਡਿਆ ਸੀ
ਇਥੋਂ ਹੀ ਸ਼ੁਰੂਆਤ ਹੋਈ ਸੀ
ਸਫ਼ਰ-ਏ-ਸ਼ਹਾਦਤ ਦੀ