ਵਾਹਿਗੁਰੂ ਸੱਭ ਦਾ ਭਲਾ ਮੰਗਦੇ ਹਾ,
ਤੇ ਸੱਭ ਦੀ ਉਟ।
ਸੱਚੇ ਮੰਨੋ ਧਿਆਉਣੇ ਆ ਵਾਹਿਗੁਰੂ,
ਤੁਹਾਨੂੰ ਹਰ ਰੋਜ਼ ਵਾਹਿਗੁਰੂ।
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥
ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥
ਨੀਵੇਂ ਹੋ ਕੇ ਬੈਠਣਾ ਸਿੱਖ ਲਈਏ
ਉੱਚਾ ਤਾਂ ਵਾਹਿਗੁਰੂ ਨੇ ਆਪ ਹੀ ਬਿਠਾ ਦੇਣਾ ਹੈ
42 ਸਾਲ ਦੀ ਉਮਰ ਵਿੱਚ 14 ਜੰਗਾਂ ਲੜਨ ਵਾਲੇ
ਦਸ਼ਮੇਸ਼ ਪਿਤਾ ਜੀ ਨੇ ਆਪਣੀ ਹਰ ਜੰਗ ਫਤਹਿ ਕੀਤੀ ਸੀ
ਉਨ੍ਹਾਂ ਲਈ ਇੱਕ ਵਾਰ #ਵਾਹਿਗੁਰੂ ਲਿਖੋ ਜੀ🌹🙏
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
ਹਾਥ ਦੇਇ ਰਾਖੇ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥
🙏🙏🙏🙏🙏
सलोक ॥ राज कपटं रूप कपटं धन कपटं कुल गरबतह ॥ संचंति बिखिआ छलं छिद्रं नानक बिनु हरि संगि न चालते ॥१॥ पेखंदड़ो की भुलु तुमा दिसमु सोहणा ॥ अढु न लहंदड़ो मुलु नानक साथि न जुलई माइआ ॥२॥ पउड़ी ॥ चलदिआ नालि न चलै सो किउ संजीऐ ॥ तिस का कहु किआ जतनु जिस ते वंजीऐ ॥ हरि बिसरिऐ किउ त्रिपतावै ना मनु रंजीऐ ॥ प्रभू छोडि अन लागै नरकि समंजीऐ ॥ होहु क्रिपाल दइआल नानक भउ भंजीऐ ॥१०॥
अर्थ: हे नानक जी! यह राज रूप धन और (ऊँची) कुल का अभिमान-सब छल-रूप है। जीव छल कर के दूसरों पर दोष लगा लगा कर (कई तरीकों से) माया जोड़ते हैं, परन्तु प्रभू के नाम के बिना कोई भी वस्तु यहाँ से साथ नहीं जाती ॥१॥ तुम्मा देखने में तो मुझे सुंदर दिखा। क्या यह ऊकाई लग गई ? इस का तो आधी कोडी भी मुल्य नहीं मिलता। हे नानक जी! (यही हाल माया का है, जीव के लिए तो यह भी कोड़ी मुल्य की नहीं होती क्योंकि यहाँ से चलने के समय) यह माया जीव के साथ नहीं जाती ॥२॥ उस माया को इकट्ठी करने का क्या लाभ, जो (जगत से चलने समय) साथ नहीं जाती, जिस से आखिर विछुड़ ही जाना है, उस की खातिर बताओ क्या यत्न करना हुआ ? प्रभू को भुला हुआ (बहुती माया से) तृप्त भी नहीं और ना ही मन प्रसन्न होता है। परमात्मा को छोड़ कर अगर मन अन्य जगह लगाया तो नर्क में समाता है। हे प्रभू! कृपा कर, दया कर, नानक का सहम दूर कर दे ॥१०॥
ਅੰਗ : 708
ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥
ਅਰਥ: ਹੇ ਨਾਨਕ ਜੀ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ। ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥ ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ ? ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ ਜੀ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ, ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ ? ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ। ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ। ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥
रामकली महला ५ ॥ अंगीकारु कीआ प्रभि अपनै बैरी सगले साधे ॥ जिनि बैरी है इहु जगु लूटिआ ते बैरी लै बाधे ॥१॥ सतिगुरु परमेसरु मेरा ॥ अनिक राज भोग रस माणी नाउ जपी भरवासा तेरा ॥१॥ रहाउ ॥ चीति न आवसि दूजी बाता सिर ऊपरि रखवारा ॥ बेपरवाहु रहत है सुआमी इक नाम कै आधारा ॥२॥ पूरन होइ मिलिओ सुखदाई ऊन न काई बाता ॥ ततु सारु परम पदु पाइआ छोडि न कतहू जाता ॥३॥ बरनि न साकउ जैसा तू है साचे अलख अपारा ॥ अतुल अथाह अडोल सुआमी नानक खसमु हमारा ॥४॥५॥
अर्थ: हे भाई! मेरा तो गुरू रखवाला है, परमात्मा रक्षक है (वही) मुझे कामादिक वैरियों से बचाने वाला है। हे प्रभू! मुझे तेरा ही आसरा है (मेहर कर) मैं तेरा नाम जपता रहूँ (नाम की बरकति से ऐसा प्रतीत होता है कि) मैं राज (-पाट) के अनेकों भोगों के रस ले रहा हूँ।1। रहाउ। हे भाई! प्यारे प्रभू ने जिस मनुष्य को अपने चरणों से लगा लिया, उसके उसने (कामादिक) सारे ही वैरी वश में कर दिए। (कामादिक) जिस जिस वैरी ने ये जगत लूट लिया है, (प्रभू ने उसके) वह वैरी पकड़ के बाँध दिए।1। हे भाई! परमात्मा (जिस मनुष्य के) सिर पर रखवाला बनता है, उस मनुष्य के चिक्त में (परमात्मा के नाम के बिना, काम आदि का) कोई फुरना उठता ही नहीं। हे मालिक प्रभू! सिर्फ तेरे नाम के आसरे वह मनुष्य (दुनिया की अन्य गरजों से) बेपरवाह रहता है।2। हे भाई! जिसको सारे सुख देने वाला प्रभू मिल जाता है, वह (ऊँचे आत्मिक गुणों से) भरपूर हो जाता है। वह किसी बात से मुथाज नहीं रहता। वह मनुष्य जगत के मूल-प्रभू को पा लेता है, वह सबसे ऊँचा आत्मिक दर्जा पा लेता है, और, इसको छोड़ के किसी ओर तरफ नहीं भटकता।3। हे सदा कायम रहने वाले! हे अलख! हे बेअंत! मैं बयान नहीं कर सकता कि तू कैसा है । हे नानक! (कह-) हे बेमिसाल प्रभू! हे अथाह! हे अडोल मालिक! तू ही मेरा पति है।4।5।
ਅੰਗ : 884
ਰਾਮਕਲੀ ਮਹਲਾ ੫ ॥ ਅੰਗੀਕਾਰੁ ਕੀਆ ਪ੍ਰਭਿ ਅਪਨੈ ਬੈਰੀ ਸਗਲੇ ਸਾਧੇ ॥ ਜਿਨਿ ਬੈਰੀ ਹੈ ਇਹੁ ਜਗੁ ਲੂਟਿਆ ਤੇ ਬੈਰੀ ਲੈ ਬਾਧੇ ॥੧॥ ਸਤਿਗੁਰੁ ਪਰਮੇਸਰੁ ਮੇਰਾ ॥ ਅਨਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਭਰਵਾਸਾ ਤੇਰਾ ॥੧॥ ਰਹਾਉ ॥ ਚੀਤਿ ਨ ਆਵਸਿ ਦੂਜੀ ਬਾਤਾ ਸਿਰ ਊਪਰਿ ਰਖਵਾਰਾ ॥ ਬੇਪਰਵਾਹੁ ਰਹਤ ਹੈ ਸੁਆਮੀ ਇਕ ਨਾਮ ਕੈ ਆਧਾਰਾ ॥੨॥ ਪੂਰਨ ਹੋਇ ਮਿਲਿਓ ਸੁਖਦਾਈ ਊਨ ਨ ਕਾਈ ਬਾਤਾ ॥ ਤਤੁ ਸਾਰੁ ਪਰਮ ਪਦੁ ਪਾਇਆ ਛੋਡਿ ਨ ਕਤਹੂ ਜਾਤਾ ॥੩॥ ਬਰਨਿ ਨ ਸਾਕਉ ਜੈਸਾ ਤੂ ਹੈ ਸਾਚੇ ਅਲਖ ਅਪਾਰਾ ॥ ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮੁ ਹਮਾਰਾ ॥੪॥੫॥
ਅਰਥ: ਹੇ ਭਾਈ! ਮੇਰਾ ਤਾਂ ਗੁਰੂ ਰਾਖਾ ਹੈ, ਪਰਮਾਤਮਾ ਰਾਖਾ ਹੈ (ਉਹੀ ਮੈਨੂੰ ਕਾਮਾਦਿਕ ਵੈਰੀਆਂ ਤੋਂ ਬਚਾਣ ਵਾਲਾ ਹੈ। ਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ (ਮੇਹਰ ਕਰ) ਮੈਂ ਤੇਰਾ ਨਾਮ ਜਪਦਾ ਰਹਾਂ (ਨਾਮ ਦੀ ਬਰਕਤ ਨਾਲ ਇਉਂ ਜਾਪਦਾ ਹੈ ਕਿ) ਮੈਂ ਰਾਜ ਦੇ ਅਨੇਕਾਂ ਭੋਗ ਤੇ ਰਸ ਮਾਣ ਰਿਹਾ ਹਾਂ।੧।ਰਹਾਉ।
ਹੇ ਭਾਈ! ਪਿਆਰੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣੀ ਚਰਨੀਂ ਲਾ ਲਿਆ, ਉਸ ਦੇ ਉਸ ਨੇ (ਕਾਮਾਦਿਕ) ਸਾਰੇ ਹੀ ਵੈਰੀ ਵੱਸ ਵਿਚ ਕਰ ਦਿੱਤੇ। (ਕਾਮਾਦਿਕ) ਜਿਸ ਜਿਸ ਵੈਰੀ ਨੇ ਇਹ ਜਗਤ ਲੁੱਟ ਲਿਆ ਹੈ, (ਪ੍ਰਭੂ ਨੇ ਉਸ ਦੇ) ਉਹ ਸਾਰੇ ਵੈਰੀ ਫੜ ਕੇ ਬੰਨ੍ਹ ਦਿੱਤੇ।੧। ਹੇ ਭਾਈ! ਪਰਮਾਤਮਾ (ਜਿਸ ਮਨੁੱਖ ਦੇ) ਸਿਰ ਉੱਤੇ ਰਾਖਾ ਬਣਦਾ ਹੈ, ਉਸ ਮਨੁੱਖ ਦੇ ਚਿੱਤ ਵਿਚ (ਪਰਮਾਤਮਾ ਦੇ ਨਾਮ ਤੋਂ ਬਿਨਾ, ਕਾਮਾਦਿਕ ਦਾ) ਕੋਈ ਹੋਰ ਫੁਰਨਾ ਉਠਦਾ ਹੀ ਨਹੀਂ। ਹੇ ਮਾਲਕ-ਪ੍ਰਭੂ! ਸਿਰਫ਼ ਤੇਰੇ ਨਾਮ ਦੇ ਆਸਰੇ ਉਹ ਮਨੁੱਖ (ਦੁਨੀਆ ਦੀਆਂ ਹੋਰ ਗ਼ਰਜ਼ਾਂ ਵਲੋਂ) ਬੇ-ਪਰਵਾਹ ਰਹਿੰਦਾ ਹੈ।੨। ਹੇ ਭਾਈ! ਜਿਸ ਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਹ (ਉੱਚੇ ਆਤਮਕ ਗੁਣਾਂ ਨਾਲ) ਭਰਪੂਰ ਹੋ ਜਾਂਦਾ ਹੈ। ਉਹ ਕਿਸੇ ਗੱਲੇ ਮੁਥਾਜ ਨਹੀਂ ਰਹਿੰਦਾ। ਉਹ ਮਨੁੱਖ ਜਗਤ ਦੇ ਮੂਲ-ਪ੍ਰਭੂ ਨੂੰ ਲੱਭ ਲੈਂਦਾ ਹੈ, ਉਹ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ, ਉਹ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਤੇ, ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ।੩।
ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਬੇਅੰਤ! ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿਹੋ ਜਿਹਾ ਹੈਂ। ਹੇ ਨਾਨਕ! (ਆਖ-) ਹੇ ਬੇ-ਮਿਸਾਲ ਪ੍ਰਭੂ! ਹੇ ਅਥਾਹ! ਹੇ ਅਡੋਲ ਮਾਲਕ! ਤੂੰ ਹੀ ਮੇਰਾ ਖਸਮ ਹੈਂ।੪।੫।
ਜਦੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਤਿਆਰ ਕੀਤਾ ਉਸ ਸਮੇ ਪੰਜ ਬਾਣੀਆ ਪੜ ਕੇ ਅੰਮ੍ਰਿਤ ਤਿਆਰ ਕਰ ਕੇ ਪੰਜ ਪਿਆਰਿਆ ਨੂੰ ਛਕਾਇਆ। ਬਾਅਦ ਵਿਚ ਸਿੱਖਾ ਨੂੰ ਪੰਜਾਂ ਪਿਆਰਿਆ ਪਾਸੋ ਅੰਮ੍ਰਿਤ ਛਕਾਇਆ ਤੇ ਹੁਕਮ ਕੀਤਾ ਤੁਸਾ ਹਰ ਰੋਜ ਅੰਮ੍ਰਿਤ ਵੇਲੇ ਪੰਜ ਬਾਣੀਆ ਪੜਨੀਆਂ ਹਨ । ਇਹਨਾਂ ਪੰਜ ਬਾਣੀਆ ਵਿੱਚ ਬਹੁਤ ਵੱਡਾ ਰਾਜ ਹੈ ਜੋ ਮੈ ਅੱਜ ਆਪ ਜੀ ਨਾਲ ਸਾਂਝਾ ਕਰਨ ਦਾ ਯਤਨ ਕਰਾਗਾ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹੁਤ ਦੂਰ ਦੀ ਸੋਚ ਦੇ ਮਾਲਿਕ ਸਨ ਉਹਨਾ ਨੇ ਪੰਜ ਬਾਣੀਆ ਦੀ ਤਰਤੀਬ ਇਸ ਪ੍ਰਕਾਰ ਕੀਤੀ । ਪਹਿਲੇ ਨੰਬਰ ਤੇ ਜਪੁਜੀ ਸਾਹਿਬ ਦੀ ਬਾਣੀ ਰੱਖੀ ਤੇ ਇਹ ਸੰਕੇਤ ਆਪਣੇ ਖਾਲਸੇ ਨੂੰ ਦਿੱਤਾ , ਹਰ ਰੋਜ ਜਪੁਜੀ ਸਾਹਿਬ ਦਾ ਪਾਠ ਕਰਦਿਆ- ਕਰਦਿਆ ਤੁਹਾਡੇ ਅੰਦਰ ਜਾਪ ਚਲ ਪਵੇਗਾ । ਇਸ ਲਈ ਜਾਪ ਸਾਹਿਬ ਦੂਸਰੇ ਨੰਬਰ ਤੇ ਰੱਖਿਆ ਜਦੋ ਜਪੁਜੀ ਸਾਹਿਬ ਪੜਦਿਆ ਤੁਹਾਡੇ ਅੰਦਰ ਜਾਪ ਚਲ ਜਾਵੇ ਦੇਖਿਉ ਕਿਤੇ ਹੰਕਾਰ ਨਾ ਕਰ ਲਇਓ ਤੀਸਰੀ ਬਾਣੀ ਯਾਦ ਰੱਖਿਓ ਤ੍ਵ ਪ੍ਰਸਾਦਿ ਭਾਵ ਤੇਰੀ ਕਿਰਪਾ ਨਾਲ । ਜੋ ਸਾਡੇ ਤੇ ਰਹਿਮਤ ਹੋਈ ਹੈ ਇਹ ਅਕਾਲ ਪੁਰਖ ਜੀ ਆਪ ਜੀ ਦੀ ਹੀ ਕਿਰਪਾ ਹੈ । ਇਸ ਲਈ ਤੀਸਰੀ ਬਾਣੀ ਤ੍ਵ ਪ੍ਰਸਾਦਿ ਹੈ ਭਾਵ ਤੇਰੀ ਕਿਰਪਾ । ਚੌਥੀ ਬਾਣੀ ਸੰਕੇਤ ਦਿੰਦੀ ਹੈ ਹਰ ਰੋਜ ਉਸ ਵਾਹਿਗੁਰੂ ਅੱਗੇ ਬੇਨਤੀ ਕਰਦਾ ਰਹੀ ਕਬਿਓ ਬਾਚ ਬੇਨਤੀ , ਚੌਪਈ ॥
ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿੱਤ ਕੀ ਇੱਛਾ ॥
ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ।।
ਜਦੋ ਸਿੰਘਾਂ ਤੂੰ ਪਹਿਲੀਆਂ ਚਾਰ ਬਾਣੀਆਂ ਦਾ ਭੇਤ ਨੂੰ ਸਮਝ ਜਾਵੇਗਾ ਫੇਰ ਪੰਜਵੀ ਬਾਣੀ ਰਾਹੀ ਤੇਰੇ ਅੰਦਰ ਇਹ ਸ਼ਬਦ ਪਰਵੇਸ਼ ਕਰ ਜਾਵੇਗਾ ।
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਇਸ ਲਈ ਕਿਸੇ ਦੇ ਆਖੇ ਲੱਗ ਕੇ ਪੰਜਾ ਬਾਣੀਆ ਤੇ ਕਿਸੇ ਵੀ ਪ੍ਰਕਾਰ ਦਾ ਸੰਕਾਂ ਨਾ ਪੈਦਾ ਕਰ ਲਇਉ । ਕਿਉਕਿ ਏਨੀ ਉੱਚੀ ਸੁੱਚੀ ਸੋਚ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਹੋ ਸਕਦੇ ਹਨ ਜਿਨਾ ਨੇ ਸਾਨੂੰ ਅੰਮਿ੍ਤ ਵੇਲੇ ਦੀਆਂ ਪੰਜਾਂ ਬਾਣੀਆ ਦੀ ਏਨੀ ਸੋਹਣੀ ਤਰਤੀਬ ਬਣਾ ਕੇ ਦਿੱਤੀ ਹੈ ।
ਜਿਸ ਤਰਾਂ ਪੰਜਾਂ ਪਿਆਰਿਆ ਦੇ ਨਾਮ ਵਿੱਚ ਭੇਦ ਹੈ ,
ਪਹਿਲਾ ਪਿਆਰਾ ਭਾਈ ਦਇਆ ਸਿੰਘ ਜਿਸ ਤੋ ਭਾਵ ਖਾਲਸੇ ਦਾ ਸੁਭਾ ਦਇਆ ਵਾਣ ਹੋਣਾ ਚਾਹੀਦਾ ਹੈ ।
ਦੂਸਰੇ ਪਿਆਰੇ ਦਾ ਨਾਮ ਧਰਮ ਸਿੰਘ ਜਿਸ ਵਿੱਚ ਦਇਆ ਹੋਵੇਗੀ ਉਹੀ ਧਰਮੀ ਹੋਵੇਗਾ ।
ਤੀਸਰੇ ਪਿਆਰੇ ਦਾ ਨਾਮ ਹਿੰਮਤ ਸਿੰਘ ਜਿਸ ਵਿੱਚ ਪਹਿਲੇ ਦੋ ਗੁਣ ਹੋਣਗੇ ਉਸ ਵਿੱਚ ਵਾਹਿਗੁਰੂ ਹਿੰਮਤ ਵੀ ਭਰ ਦੇਂਦਾ ਹੈ ।
ਚੌਥਾ ਪਿਆਰਾ ਮੋਹਕਮ ਸਿੰਘ ਜਿਸ ਦਾ ਵਾਹਿਗੁਰੂ ਨਾਲ ਮੋਹ ਜਿਆਦਾ ਤੇ ਦੁਨੀਆਂ ਦੀ ਮਾਇਆ ਨਾਲ ਮੋਹ ਕਮ ਹੋਵੇਗਾ ।
ਪੰਜਵੇ ਪਿਆਰੇ ਸਾਹਿਬ ਸਿੰਘ ਤੋ ਭਾਵ ਹੈ ਜਿਸ ਵਿੱਚ ਪਹਿਲੇ ਚਾਰ ਗੁਣ ਆ ਜਾਣ ਉਸ ਨੂੰ ਸਾਹਿਬ ਦਾ ਮਿਲਾਪ ਹੋ ਜਾਦਾ ਹੈ ।
ਏਸੇ ਹੀ ਤਰਤੀਬ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲੇ ਦੀਆਂ ਪੰਜਾ ਬਾਣੀਆ ਦੀ ਤਰਤੀਬ ਬਣਾਈ ਹੈ । ਸਾਰੇ ਨਿਤਨੇਮ ਜਰੂਰ ਕਰਿਆ ਕਰੋ ਸਵੇਰ ਵੇਲੇ ਪੰਜਾ ਬਾਣੀਆ ਦਾ ਸਾਂਮ ਨੂੰ ਰਹਿਰਾਸ ਸਾਹਿਬ ਤੇ ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਹਿਲਾ ਸਾਹਿਬ ਦਾ ਜੀ ।
ਜੋਰਾਵਰ ਸਿੰਘ ਤਰਸਿੱਕਾ ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ (ਪੰਨਾ 982)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਅੰਮ੍ਰਿਤਾਂ ਵਾਲੀ ਗੁਰੂ ਰੂਪ ਬਾਣੀ ਨੂੰ ਰਚਿਆ ਵੀ ਤੇ ਨਾਲੋ ਨਾਲ ਸੰਕਲਿਤ ਵੀ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰਫ ਆਪਣੀ ਹੀ ਬਾਣੀ ਨੂੰ ਸੰਕਲਿਤ ਨਹੀਂ ਕੀਤਾ ਸਗੋਂ ਉਸ ਸਮੇਂ ਦੇ ਪ੍ਰਮੁੱਖ ਸੰਤਾਂ-ਭਗਤਾਂ ਦੀ ਬਾਣੀ ਨੂੰ ਵੀ ਸੰਕਲਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਦੇ ਪ੍ਰਮੁੱਖ ਸੰਤਾਂ-ਭਗਤਾਂ ਦੀ ਬਾਣੀ ਅਤੇ ਆਪਣੀ ਬਾਣੀ ਨੂੰ ਇੱਕੋ ਪੋਥੀ ਰੂਪ ਵਿਚ ਸੰਕਲਿਤ ਕਰ ਕੇ ਆਪ ਨੇ ਇਹ ਪੋਥੀ ਗੁਰਗੱਦੀ ਸੌਂਪਦੇ ਸਮੇਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ। ਇਸ ਪੋਥੀ ਦੀ ਬਾਣੀ ਤੇ ਫਿਰ ਦੂਜੇ, ਤੀਜੇ ਤੇ ਚੌਥੇ ਗੁਰੂ ਸਾਹਿਬਾਨ ਦੀ ਬਾਣੀ ਬਾਬਾ ਮੋਹਨ ਜੀ ਤੋਂ ਪ੍ਰਾਪਤ ਕਰ, ਇਸ ਸਾਰੀ ਬਾਣੀ ਵਿਚ ਆਪਣੀ ਅਤੇ ਹੋਰ ਸੰਤਾਂ-ਭਗਤਾਂ ਦੀ ਬਾਣੀ ਇਕੱਠੀ ਕਰ, ਗੁਰੂ ਅਰਜਨ ਦੇਵ ਜੀ ਨੇ ਸੰਮਤ 1660 ਵਿਚ ਆਦਿ ਗ੍ਰੰਥ ਸਾਹਿਬ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਜਿਸ ਨੂੰ ਭਾਦੋਂ ਸੁਦੀ ਪਹਿਲੀ ਸੰਮਤ 1661,15 ਅੱਸੂ, ਨਾਨਕਸ਼ਾਹੀ 136 (ਸੰਨ 1604) ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਸਥਾਪਨ ਕੀਤਾ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਖੇ ਉਪਰੋਕਤ ਬੀੜ ਵਾਲੀ ਸਾਰੀ ਬਾਣੀ ਭਾਈ ਮਨੀ ਸਿੰਘ ਜੀ ਨੂੰ ਲਿਖਵਾਈ ਤੇ ਉਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਮਿਲਿਤ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ। ਇਹ ਬੀੜ ਪਿੱਛੋਂ ਦਮਦਮੀ ਬੀੜ ਦੇ ਨਾਂ ਨਾਲ ਪ੍ਰਸਿੱਧ ਹੋਈ। ਇਸੇ ਬੀੜ ਦੇ ਕਈ ਉਤਾਰੇ ਬਾਬਾ ਦੀਪ ਸਿੰਘ ਜੀ ਤੇ ਦੂਸਰੇ ਸਿੰਘਾਂ ਨੇ ਪਹਿਲਾਂ ਕਰ ਲਏ ਸਨ। ਇਸੇ ਬੀੜ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 6 ਕੱਤਕ, ਨਾਨਕਸ਼ਾਹੀ 240, 6 ਅਕਤੂਬਰ 1708 (6 ਕੱਤਕ, ਸੰਮਤ 1765) ਨੂੰ ਨੰਦੇੜ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ’ਤੇ ਬਿਰਾਜਮਾਨ ਕੀਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼-ਵਿਦੇਸ਼ ਦਾ ਰਟਨ ਕਰ ਕੇ ਲੋਕਾਂ ਨੂੰ ਪਿਆਰ, ਏਕਤਾ ਤੇ ਭਰਾਤਰੀ-ਭਾਵ ਦਾ ਸੁਨੇਹਾ ਦਿੱਤਾ ਤੇ ਜਗਤ ਦੇ ਕਲਿਆਣ ਹਿਤ ਭਾਰੀ ਮਾਤਰਾ ਵਿਚ ਬਾਣੀ ਦੀ ਰਚਨਾ ਕੀਤੀ। ਗੁਰੂ ਜੀ ਨੇ ਬਾਣੀ ਦੀ ਇਹ ਰਚਨਾ ਕਿਸੇ ਇੱਕੋ ਅਵਸਰ ਤੇ ਇਕ ਥਾਂ ਬੈਠ ਕੇ ਨਹੀਂ ਕੀਤੀ। ਆਪ ਆਪਣੀ ਆਯੂ ਦੇ ਸਤਵੇਂ ਵਰ੍ਹੇ (ਪੱਟੀ) ਤੋਂ ਲੈ ਕੇ ਸੱਤ੍ਹਰਵੇਂ ਵਰ੍ਹੇ ਤਕ ਸਮੇਂ-ਸਮੇਂ ਅਤੇ ਵੱਖ-ਵੱਖ ਥਾਈਂ ਲੋੜ ਅਨੁਸਾਰ ਬਾਣੀ ਉਚਾਰਦੇ ਰਹੇ। ਸਤਾਈ ਵਰ੍ਹੇ ਦੀ ਉਮਰ ਵਿਚ ਆਪ ਜੀ ਨੂੰ ਵੇਈਂ ਵਿਚ ਇਸ਼ਨਾਨ ਕਰਦੇ ਸਮੇਂ ਗਿਆਨ ਦੀ ਪ੍ਰਾਪਤੀ ਹੋਈ ਜਿਸ ਪਿੱਛੋਂ ਆਪ ਨੇ ਪੂਰਬ, ਦਖਣ, ਉੱਤਰ ਤੇ ਪੱਛਮ ਦੀਆਂ ਉਦਾਸੀਆਂ ਕੀਤੀਆਂ।
ਪਹਿਲੀ ਉਦਾਸੀ :
ਪੂਰਬ ਦੀ ਸੰਨ 1497 ਤੋਂ 1509 ਈ: ਤਕ ਦੀ ਹੈ ਜਿਸ ਵਿਚ ਆਪ ਸੁਲਤਾਨਪੁਰ ਲੋਧੀ ਤੇ ਚੱਕ ਲਾਹੌਰ ਏਮਨਾਬਾਦ ਤੋਂ ਹੈ, ਫਿਰ ਕੁਰੂਖੇਤਰ ਵੱਲ ਗਏੇ ਜਿੱਥੋਂ ਅੱਗੇ ਕਰਨਾਲ, ਪਾਣੀਪਤ, ਹਰਦਵਾਰ, ਅਕਬਰਪੁਰ, ਨਿਜ਼ਾਮਾਬਾਦ, ਅਲਾਹਾਬਾਦ, ਬਨਾਰਸ, ਗਯਾ, ਪਟਨਾ, ਮੁੰਘੇਰ, ਢਾਕਾ, ਕਲਕੱਤਾ, ਕਟਕ, ਪੁਰੀ, ਅਮਰਕੰਟਕ, ਜਬਲਪੁਰ, ਭੂਪਾਲ, ਚੰਦੇਰੀ ਦੱਖਣੀ ਝਾਂਸੀ, ਗਵਾਲੀਅਰ, ਆਗਰਾ, ਮਥੁਰਾ, ਦਿੱਲੀ, ਰਿਵਾੜੀ, ਹਿਸਾਰ, ਸਿਰਸਾ, ਜਗਰਾਉਂ, ਚੂਨੀਆਂ ਹੁੰਦੇ ਹੋਏ ਤਲਵੰਡੀ ਪਹੁੰਚੇ ਤੇ ਫਿਰ ਸੁਲਤਾਨਪੁਰ ਲੋਧੀ।
ਦੂਸਰੀ ਉਦਾਸੀ :
ਦੱਖਣ ਦੀ ਸੰਨ 1510 ਤੋਂ 1514 ਤਕ ਦੀ ਹੈ ਜਿਸ ਵਿਚ ਆਪ ਤਲਵੰਡੀ ਤੋਂ ਚੱਲ ਕੇ ਸਤਘਰਾ, ਦੀਪਾਲਪੁਰ, ਪਾਕਪਟਨ, ਬੀਕਾਨੇਰ, ਪੁਸ਼ਕਰ, ਅਜਮੇਰ, ਉਜੈਨ, ਇੰਦੌਰ, ਨਾਸਿਕ, ਓਅੰਕਾਰੇਸ਼ਵਰ, ਦੌਲਤਾਬਾਦ, ਗੰਟੂਰ, ਕਾਂਚੀਪੁਰਮ, ਤ੍ਰਿਵਨੇਮਲਾਈ, ਨਾਗਾਪਟਨਮ, ਸ੍ਰੀ ਲੰਕਾ (ਤ੍ਰਿਨਕੋਮਲੀ, ਬਾਟੀਕੁਲਾ, ਕੁਰੂਕਲ ਮੰਡਪ, ਕਤਰਗਾਮਾ, ਬਾਦੁਲਾ, ਏਲੀਆ, ਨੁਆਰਾ, ਸੀਤਵਾਕਾ, ਕੋਟੀ, ਅਨੁਰਾਧਾਪੁਰਾ, ਮਨਾਰ), ਸੇਤਬੰਦ, ਪਲਿਅਨਕੋਟਈ, ਤ੍ਰਿਵੇਂਦਰਮ, ਅਨਾਮਲਾਈ, ਪਾਲਘਾਟ, ਮੈਸੂਰ, ਬੰਗਲੌਰ, ਕੋਲਾਬਾ, ਬੜੌਦਾ, ਅਹਿਮਦਾਬਾਦ, ਸੋਮਨਾਥ, ਗਿਰਨਾਰ, ਦਵਾਰਕਾ, ਉੱਚ, ਤੁਲੰਭਾ ਹੁੰਦੇ ਹੋਏ ਤਲਵੰਡੀ ਪਹੁੰਚੇ।
ਤੀਸਰੀ ਉਦਾਸੀ :
ਉੱਤਰ ਦੀ ਸੰਨ 1514 ਤੋਂ 1517 ਈ: ਦੀ ਉਤਰਾਖੰਡ ਦੀ ਹੈ। ਗੁਰੂ ਜੀ ਕਰਤਾਰਪੁਰੋਂ ਚੱਲ ਕੇ ਗੁਰਦਾਸਪੁਰ, ਪਠਾਨਕੋਟ ਹੁੰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਸਥਾਨ ’ਤੇ ਪਹੁੰਚੇ। ਕਾਂਗੜਾ ਪਿੱਛੋਂ ਧਰਮਸ਼ਾਲਾ, ਚੰਬਾ, ਭਰਮੌਰ, ਡਲਹੌਜ਼ੀ, ਮਨਮਹੇਸ਼ ਝੀਲ ਵਾਪਸ ਕਾਂਗੜਾ, ਜਵਾਲਾਮੁਖੀ, ਤ੍ਰਿਲੋਕਨਾਥ, ਮਨੀਕਰਨ, ਮੰਡੀ ਸੁਕੇਤ, ਰਵਾਲਸਰ ਹੁੰਦੇ ਹੋਏ ਪੰਜਾਬ ਦੇ ਕੀਰਤਪੁਰ ਸਾਹਿਬ ਆ ਪਹੁੰਚੇ ਜਿੱਥੋਂ ਪੰਜੌਰ ਹੁੰਦੇ ਹੋਏ ਹਿਮਾਚਲ ਵਿਚ ਦੁਬਾਰਾ ਜੌਹੜਸਰ ਤੀਰਥ, ਬੁਸ਼ਹਿਰ, ਸ਼ਿਪਕੀ ਪਾਸ ਹੁੰਦੇ ਹੋਏ ਦੱਖਣ-ਪੱਛਮੀ ਤਿੱਬਤ ਵਿਚ ਸੁਮੇਰ (ਕੈਲਾਸ਼ ਪਰਬਤ) ਦੇ ਇਲਾਕੇ ਵਿਚ ਗਏ ਜਿੱਥੇ ਪ੍ਰਸਿੱਧ ਝੀਲ ਮਾਨ ਸਰੋਵਰ ਵੀ ਗਏ ਤੇ ਸਿੱਧਾਂ ਜੋਗੀਆਂ ਲਾਮਿਆਂ ਨਾਲ ਬਚਨ-ਬਿਲਾਸ ਕੀਤੇ। ਉਥੋਂ ਨੇਪਾਲ ਦੇ ਲੇਪੁਲੇਖ ਦਰ੍ਹੇ ਰਾਹੀਂ ਭਾਰਤ ਆਏ ਤੇ ਕੇਦਾਰ ਖੇਤਰ ਵਿਚੋਂ ਦੀ ਹੁੰਦੇ ਹੋਏ ਪੌੜੀ, ਕੇਦਾਰ ਨਾਥ, ਬਦਰੀਨਾਥ, ਨਾਨਕਮਤਾ, ਟਾਂਡਾ, ਪੀਲੀਭੀਤ, ਗੋਲਾ, ਅਯੁਧਿਆ, ਟਾਂਡਾ, ਸ੍ਰੀ ਨਗਰ, ਗੜ੍ਹਵਾਲ ਰਿਸ਼ੀਕੇਸ਼, ਹੁੰਦੇ ਹੋਏ ਕੁੰਭ ਦੇ ਮੇਲੇ ’ਤੇ ਹਰਦਵਾਰ ਪਹੁੰਚੇ। ਇਸ ਤੋਂ ਅੱਗੇ ਅਲਮੋੜੇ, ਨੈਨੀਤਾਲ, ਹਲਦਵਾਨੀ, ਨਾਨਕਮਤਾ, ਰੀਠਾ ਸਾਹਿਬ, ਟਾਂਡਾ, ਪੀਲੀਭੀਤ, ਕੋਹੜੀ ਵਾਲਾ ਘਾਟ, ਅਯੋਧਿਆ, ਸੀਤਾਪੁਰ, ਗੋਰਖਪੁਰ, ਦਿਉਰੀਆ, ਮੁਜ਼ੱਫਰਪੁਰ, ਸੀਤਾਮੜ੍ਹੀ ਹੁੰਦੇ ਹੋਏ ਆਪ ਨੇਪਾਲ ਵਿਚ ਜਨਕਪੁਰ (ਮਿਥਿਲਾ) ਦੀ ਥਾਂ ਦਾਖਲ ਹੋਏ। ਨੇਪਾਲ ਵਿਚ ਸੰਨ 1515 ਵਿਚ ਚਤਰ (ਬਿਰਾਟਨਗਰ), ਢੁੱਬਰੀ ਰਾਹੀਂ ਕਠਮੰਡੂ ਪਹੁੰਚੇ। ਕਠਮੰਡੂ ਤੋਂ ਆਪ ਹਿਮਾਲਾ ਵੱਲ ਵਧਦੇ ਨਾਨਕਲਾ, ਨਮਚਾ, ਭਾਠਾਰ ਤੇ ਥਿਆਂਗਬੋਚ ਪਹੁੰਚੇ। ਇਥੋਂ ਆਪ ਤਿੱਬਤ ਦੇ ਸਾਕਿਆ ਲਾਮਾ ਮੱਠ ਹੁੰਦੇ ਹੋਏ ਲਾਸਾ ਪਹੁੰਚੇ। ਲਾਸਾ ਤੋਂ ਵਾਪਸੀ ਸਿੱਕਿਮ ਦੀ ਗੁਰੂਡਾਂਗਮਾਰ ਝੀਲ ’ਤੇ ਗਏ ਤੇ ਸਿੱਕਮ ਵਿਚ ਆਪ ਚੁੰਗਤਾਂਗ ਨਾਂ ਦੇ ਸਥਾਨ ’ਤੇ ਰੁਕੇ। ਚੁੰਗਤਾਂਗ ਤੋਂ ਤਿੱਬਤ ਦੀ ਚੁੰਭੀ ਵਾਦੀ ਰਾਹੀਂ ਆਪ ਭੂਟਾਨ ਦੇ ਪਾਰੋ ਨਾਂ ਦੇ ਥਾਂ ’ਤੇ ਪਹੁੰਚੇ ਤੇ ਪੂਰੇ ਭੂਟਾਨ ਦੇ ਮੱਠਾਂ ਦੀ ਯਾਤਰਾ ਕੀਤੀ। ਭੂਟਾਨ ਤੋਂ ਅੱਗੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਕਸਬੇ ਵਿਚ ਪਹੁੰਚੇ। ਸਮਦੂਰੰਗ ਚੋ ਦੇ ਨਾਲ-ਨਾਲ ਆਪ ਤਿੱਬਤ ਦੇ ਸਾਮਿਆ ਮੱਠ ਪਹੁੰਚੇ ਤੇ ਮੰਚੂਖਾ ਅਰੁਣਾਚਲ ਪ੍ਰਦੇਸ਼ ਆ ਕੇ ਕੁਝ ਮਹੀਨੇ ਪੜਾਅ ਕੀਤਾ। ਮੰਚੂਖਾ ਤੋਂ ਆਪ ਫਿਰ ਤਿੱਬਤ ਜਿੱਥੋਂ ਦੀ ਮੇਂਬਾ ਜਾਤੀ ਨੂੰ ਆਪ ਨੇ ਮੰਚੂਖਾ ਤੇ ਟ੍ਰਟਿੰਗ-ਗੈਲਿੰਗ ਵਾਦੀਆਂ ਵਿਚ ਵਸਾਇਆ। ਮੰਚੂਖਾ ਤੋਂ ਗੈਲਿੰਗ-ਟੂਟਿੰਗ, ਸਾਂਗ ਪੋ (ਸਿਆਂਗ-ਬ੍ਰਹਮਪੁਤਰ) ਦਰਿਆ ਦੇ ਨਾਲ-ਨਾਲ ਆਪ ਅਰੁਣਾਚਲ ਵਿਚ ਹੀ ਪਾਸੀਘਾਟ ਤੋਂ ਉੱਪਰ ਵੱਲ ਦੀ ਸਾਦੀਆ ਪਹੁੰਚੇ। ਉਥੋਂ ਜ਼ੀਰੋ ਹੁੰਦੇ ਹੋਏ ਬ੍ਰਹਮਕੁੰਡ ਪਹੁੰਚੇ ਤੇ ਵਾਲੌਗ, ਗੋਲਾਘਾਟ, ਸ਼ਿਲਾਂਗ, ਗੁਹਾਟੀ, ਹੁੰਦੇ ਹੋਏ ਧੂਬੜੀ, ਕੰਤ ਨਗਰ, ਮਾਲਦਾ, ਸਿਲਹਟ, ਅਗਰਤਲਾ, ਚਿਟਾਗਾਂਗ, ਚਾਂਦ ਪੁਰ ਪਹੁੰਚੇ ਜਿੱਥੋਂ ਅੱਗੇ ਹਾਂਗਕਾਂਗ, ਨਾਨਕਿੰਗ, ਨਾਨਚਿਆਂਗ ਤੇ ਨਾਨਪਿੰਗ ਨਗਰਾਂ ਦੀ ਯਾਤਰਾ ਪਿੱਛੋਂ ਵਾਪਸ ਲਾਸਾ ਸ਼ਾਹ ਰਾਹ ਰਾਹੀਂ ਚੁਸ਼ੂਲ ਦੱਰ੍ਹਾ ਪਾਰ ਕਰ ਕੇ ਲੱਦਾਖ ਅੱਪੜੇ। ਉਪਸ਼ੀ, ਕਾਰਾ, ਹਿੰਮਸ ਗੋਫਾ ਹੁੰਦੇ ਹੋਏ ਆਪ ਲੇਹ ਅੱਪੜੇ। ਅੱਗੇ ਨਿਮੂ, ਬਾਸਗੋ, ਖਾਲਸੇ, ਸਕਾਰੜੂ, ਕਾਰਗਿਲ, ਦਰਾਸ, ਬਾਲਤਾਲ, ਜੋਜ਼ੀਲਾ ਰਾਹੀਂ ਅਮਰਨਾਥ ਗਏ। ਫਿਰ ਪਹਿਲਗਾਮ, ਮਟਨ, ਅਨੰਤਨਾਗ ਰਾਹੀਂ ਸ੍ਰੀ ਨਗਰ ਪਰਤੇ ਜਿੱਥੋਂ ਬਾਰਾਂਮੂਲਾ ਊਰੀ ਹੁੰਦੇ ਵਾਪਿਸ ਪੰਜਾਬ ਦੇ ਹਸਨ ਅਬਦਾਲ (ਪੰਜਾ ਸਾਹਿਬ) ਪਹੁੰਚੇ। ਰਾਵਲਪਿੰਡੀ, ਬਾਲਗੁਦਾਈ, ਗੁਜਰਾਤ, ਸਿਆਲਕੋਟ, ਪਸਰੂਰ, ਐਮਨਾਬਾਦ ਰਾਹੀਂ ਆਪ ਜੀ ਦੀ ਇਹ ਉਦਾਸੀ ਤਲਵੰਡੀ ਆ ਕੇ ਸੰਪੂਰਨ ਹੋਈ।
ਚੌਥੀ ਉਦਾਸੀ :
ਇਸਲਾਮੀ ਗੜ੍ਹਾਂ ਦੀ ਹੈ। ਕਰਤਾਰਪੁਰੋਂ ਆਪ ਸ਼ਕਰਪੁਰ, ਡੇਰਾ ਗਾਜ਼ੀ ਖਾਂ, ਦੀਪਾਲਪੁਰ, ਪਾਕਪਟਨ, ਤੁਲੰਭਾ, ਮੁਲਤਾਨ, ਉੱਚ, ਸੱਖਰ, ਸਿੰਧ, ਹੈਦਰਾਬਾਦ, ਲਖਪਤ, ਕਰਾਚੀ, ਸੋਨਮਿਆਨੀ ਹੁੰਦੇ ਹੋਏ ਹਿੰਗਲਾਜ ਤੀਰਥ ਗਏ, ਵਾਪਸ ਸੋਨਮਿਆਨੀ ਤੋਂ ਸਮੁੰਦਰ ਦੇ ਰਾਹ ਮਸਕਟ, ਅਦਨ, ਜੱਦਾ ਹੁੰਦੇ ਹੋਏ ਮੱਕਾ ਗਏ। ਮੱਕਾ ਤੋਂ ਮਿਸਰ ਤੇ ਸੂਡਾਨ ਤੇ ਇਸਤਮਬੋਲ ਜਾਣ ਦੀ ਸ਼ਾਹਦੀ ਵੀ ਮਿਲਦੀ ਹੈ। ਵਾਪਸੀ ਮਦੀਨਾ, ਫੈਜ, ਹੋਲ, ਅਲ ਨਜਫ, ਬਗਦਾਦ, ਤਹਿਰਾਨ, ਮਸ਼ਹਦ, ਤੂਸ, ਹੈਰਾਤ, ਫਾਰ੍ਹਾ, ਕੰਧਾਰ, ਕਾਬਲ, ਜਲਾਲਾਬਾਦ, ਖੈਬਰ ਦੱਰ੍ਹਾ ਤੋਂ ਫਿਰ ਹਸਨ ਅਬਦਾਲ ਵਿੱਚੋਂ ਦੀ ਅੱਗੇ ਆਪ ਰੋਹਤਾਸ, ਜਿਹਲਮ, ਗੁਜਰਾਤ, ਐਮਨਾਬਾਦ, ਤਲਵੰਡੀ, ਲਾਹੌਰ, ਸੁਲਤਾਨ ਪੁਰ, ਬਟਾਲਾ ਹੁੰਦੇ ਹੋਏ ਕਰਤਾਰਪੁਰ ਪਹੁੰਚੇ। ਪੰਜਾਬ ਤੇ ਸਿੰਧ ਦੇ ਕੁਝ ਕੁ ਸਥਾਨਾਂ ’ਤੇ ਪਹੁੰਚਣ ਦੀ ਸ਼ਾਹਦੀ ਵੀ ਹੈ। ਇਸ ਤਰ੍ਹਾਂ ਆਪ ਜੀ ਦੀ ਮੁੱਢਲੀ ਜ਼ਿੰਦਗੀ ਈਸ਼ਵਰ ਦੀ ਯਾਦ ਵਿਚ, ਸੱਚ ਦੇ ਪ੍ਰਚਾਰ ਵਿਚ ਯਾਤਰਾਵਾਂ ਤੇ ਅਖੀਰਲੇ ਦਿਨ ਸੱਚ ਪ੍ਰਚਾਰ ਤੇ ਰੱਬੀ ਬਾਣੀ ਦੇ ਸੰਕਲਨ ਵਿਚ ਬੀਤੇ। ਕਰਤਾਰ ਪੁਰ ਨਗਰ ਵਿਚ ਗੁਰੂ ਜੀ ਜਿੱਥੇ ਹੋਰ ਸੇਵਕਾਂ ਸਮੇਤ ਭਾਈ ਲਹਿਣਾ ਜੀ ਨਾਲ ਬਚਨ-ਬਿਲਾਸ ਕਰਦੇ ਰਹੇ ਤੇ ਬਾਣੀ ਨੂੰ ਸੋਧਦੇ ਤੇ ਤਰਤੀਬਵਾਰ ਕਰ ਕੇ ਸੰਕਲਨ ਕਰਦੇ ਰਹੇ। ਪੱਟੀ ਦੀ ਰਚਨਾ (ਤਲਵੰਡੀ) ਤੋਂ ਹੋ ਚੁਕੀ ਸੀ। ਆਸਾ ਕੀ ਵਾਰ ਪਾਕਪਟਨ ਵਿਖੇ ਸ਼ੇਖ ਇਬਰਾਹੀਮ ਦੀ ਬੇਨਤੀ ਪ੍ਰਵਾਨ ਕਰ ਕੇ ਰਚੀ ਸੀ। ਕਰਤਾਰਪੁਰ ਆ ਕੇ ਟਿਕਣ ਤੋਂ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਮੁੱਖ ਬਾਣੀਆਂ ਉਚਾਰ ਚੁੱਕੇ ਸਨ, ਜਿਨ੍ਹਾਂ ਨੂੰ ਪੋਥੀ ਰੂਪ ਵਿਚ ਆਪ ਨੇ ਗੁਰੂ ਅੰਗਦ ਦੇਵ ਜੀ ਨੂੰ ਸੌਂਪਿਆ।
ਬੋਲੀ :
ਗੁਰੂ ਜੀ ਸਮੇਂ ਤੇ ਸਥਾਨ ਅਨੁਸਾਰ ਢੁਕਵੀਂ ਬੋਲੀ ਇਸਤੇਮਾਲ ਕਰਦੇ ਸਨ। ਪ੍ਰਤਿਭਾ ਤਿੱਖੀ ਹੋਣ ਸਦਕਾ ਉਹ ਨਵੇਂ ਵਿਸ਼ੇ ਦੀ ਬਹੁਤ ਜਲਦੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਸਨ ਤੇ ਬੋਲੀ ਦਾ ਪ੍ਰਯੋਗ ਵੀ ਜਲਦੀ ਸਿੱਖ ਲੈਂਦੇ ਸਨ। ਜੋ ਬੋਲੀਆਂ, ਉਪ- ਬੋਲੀਆਂ ਗੁਰੂ ਜੀ ਨੇ ਵਰਤੀਆਂ ਉਨ੍ਹਾਂ ਵਿੱਚੋਂ ਪ੍ਰਮੁਖ ਇਹ ਹਨ :-ਪੰਜਾਬੀ, ਲਹਿੰਦੀ, ਸਾਧ ਭਾਖਾ, ਖੜ੍ਹੀ ਬੋਲੀ, ਪੱਛਮੀ ਅਪਭ੍ਰੰਸ਼, ਹਿੰਦਵੀ (ਬ੍ਰਿਜ ਤੇ ਅਵਧੀ) ਪ੍ਰਾਕ੍ਰਿਤ, ਅਰਬੀ, ਫ਼ਾਰਸੀ, ਸਿੰਧੀ ਆਦਿ। ਕਈ ਵਾਰੀ ਉਹ ਇੱਕੋ ਸ਼ਬਦ ਵਿਚ ਕਈ ਬੋਲੀਆਂ ਦਾ ਰਲਾ ਬਣਾ ਕੇ ਵਰਤ ਲੈਂਦੇ ਸਨ, ਜਿਵੇਂ :
ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ॥
ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ॥3॥
ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ੍॥
ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ॥ (ਪੰਨਾ 353)
ਇਸ ਬੰਦ ਵਿਚ ਕਈ ਭਾਖਾਵਾਂ, ਉਪ-ਭਾਖਾਵਾਂ ਦਾ ਰਲਾ ਹੈ, ਜੋ ਇਸ ਪ੍ਰਕਾਰ ਹੈ ;
ਸੰਸਕ੍ਰਿਤ- ਜਾਤਿ, ਸਹਜ, ਸੁਖ, ਰਸ।
ਪ੍ਰਾਕ੍ਰਿਤ- ਪ੍ਰਣਵੈ, ਸਾਦ, ਧੋਤੀ, ਸਾਂਗੀ।
ਫ਼ਾਰਸੀ- ਦਰਦਵੰਦ, ਦਰ, ਦਰਵੇਸ਼, ਸਾਹਿਬ।
ਖੜ੍ਹੀ- ਰਸ ਕਸ, ਲੀਏ, ਤੇਰੇ, ਕੈਸੀ, ਸਤ।
ਬ੍ਰਿਜ- ਭਏ, ਛੋਡੈ, ਕਾਪੜ, ਹਉ, ਸੂਤ।
ਪੂਰਬੀ- ਕੀਨੀ, ਤਜੀਅਲੇ।
ਪੰਜਾਬੀ- ਚਮੜ, ਸਿਖ, ਨਾਮਿ ਰਤੇ, ਖਲੜੀ, ਚਮੜੀ, ਤੂੰ।
ਸਾਂਝੇ- ਸੁਖ, ਰਸ, ਨਾਮ, ਖੱਪਰੀ, ਲਕੜੀ।
ਮੁੱਖ ਤੌਰ ’ਤੇ ਆਪ ਨੇ ਸਰਲ ਭਾਸ਼ਾ ਦਾ ਹੀ ਪ੍ਰਯੋਗ ਕੀਤਾ ਹੈ ਜਿਸ ਵਿਚ ਪੰਜਾਬੀ ਪ੍ਰਧਾਨ ਹੈ ਤੇ ਹੋਰ ਬੋਲੀਆਂ, ਉਪ-ਬੋਲੀਆਂ ਦਾ ਜ਼ਰੂਰਤ ਅਨੁਸਾਰ ਰਲਾ ਹੈ ਤਾਂ ਕਿ ਉਹ ਸਮੇਂ, ਸਥਾਨ ਤੇ ਵਿਸ਼ੇ ਅਨੁਸਾਰ ਢੁਕ ਜਾਣ।
ਵਿਸ਼ਾ :
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਵਿਸ਼ਾ ਜਪੁਜੀ ਸਾਹਿਬ ਦੇ ਪਹਿਲੇ ਸਲੋਕ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ ਹੈ :
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ (ਪੰਨਾ 1)
ਇਹ ਸਲੋਕ ਸਾਰੀ ਬਾਣੀ ਦੇ ਵਿਸ਼ੇ ਸਚੁ (ਪਰਮਾਤਮਾ) ਦਾ ਲਖਾਇਕ ਹੈ ਜਿਸ ਦੀ ਵਿਆਖਿਆ ਆਪ ਜੀ ਨੇ ਮੂਲ ਮੰਤ੍ਰ ਵਿਚ ਹੀ ਕਰ ਦਿੱਤੀ ਹੈ। ਸਚੁ ਦੀ ਵਿਆਖਿਆ ਕਰਦੇ ਗੁਰੂ ਜੀ ਨੇ ਉਚਾਰਿਆ, ‘ੴ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ’। ਇਸ ਸੱਚ ਦੀ ਪ੍ਰਾਪਤੀ ਲਈ ਉਸ ਸੱਚੇ ਦਾ ਹੁਕਮ ਹੀ ਮੰਨਣਾ ਹੈ, ਕਿਉਂਕਿ :
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ (ਪੰਨਾ 1)
ਭਾਵ ਹੁਕਮ ਅਥਾਹ ਹੈ, ਬੇਅੰਤ ਹੈ, ਜੋ ਕੁਝ ਵਰਤਦਾ ਹੈ ਸੋ ਹੁਕਮ ਹੈ। ਜੇ ਮਨੁੱਖ ਹੁਕਮ ਦੀ ਅਹਿਮੀਅਤ ਨੂੰ ਜਾਣ ਲਵੇ ਤਾਂ ਇਸ ਦੇ ਅੰਦਰੋਂ ਦੂਈ ਅਥਵਾ ਸਚੁ ਤੋਂ ਵੱਖਰੇ ਹੋਣ ਦਾ ਭਾਵ ਖ਼ਤਮ ਹੋ ਜਾਵੇ ਤੇ ਇਹ ਸਚਿਆਰ ਹੋ ਜਾਏ। ਹੁਕਮ ਦੀ ਵਿਆਖਿਆ ਗੁਰੂ ਜੀ ਨੇ ਤਿੰਨ ਪ੍ਰਕਾਰ ਕੀਤੀ ਹੈ :
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥
ਕੁਦਰਤਿ ਖਾਣਾ ਪੀਣਾ ਪੈਨ੍ਣੁ ਕੁਦਰਤਿ ਸਰਬ ਪਿਆਰੁ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥ (ਪੰਨਾ 464)
ਭਾਵ ਹੁਕਮ ਕਾਨੂੰਨੀ ਕੁਦਰਤ ਦੇ ਰੂਪ ਵਿਚ ਵਰਤਦਾ ਹੈ, ਜਿਸ ਵਿਚ ਸਾਰੀ ਸ੍ਰਿਸ਼ਟੀ ਚਲਦੀ ਹੈ, ਇਹੋ ਹਨ ਕੁਦਰਤ ਦੇ ਕਾਨੂੰਨ।
ਦੂਜੇ ਹੁਕਮ ਉਹ ਹਨ ਜਿਨ੍ਹਾਂ ਨੂੰ ਕਰਮ ਤੇ ਪ੍ਰਤੀਕਰਮ ਕਾਨੂੰਨ ਕਿਹਾ ਜਾ ਸਕਦਾ ਹੈ:
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥ (ਪੰਨਾ 464)
ਹਰ ਕਰਮ-ਪ੍ਰਤੀਕਰਮ ਪਿੱਛੋਂ ਹੁਕਮ ਦੀ ਸਮਰੱਥਾ ਕੰਮ ਕਰਦੀ ਹੈ :
ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ॥ (ਪੰਨਾ 1241)
ਇਹ ਕਾਨੂੰਨ ਆਪਣੇ ਆਪ ਵਿਚ ਏਨੇ ਅਬਦਲ ਨਹੀਂ ਜਿਤਨੇ ਕੁਦਰਤ ਦੇ ਕਾਨੂੰਨ। ਕਰਮ ਤੇ ਪ੍ਰਤੀਕਰਮ ਦੇ ਕਾਨੂੰਨ ਚੰਗੇ ਮੰਦੇ ਜਨਮ ਤੇ ਸੁਖੀ ਜੀਵਨ ਦੀ ਪ੍ਰਾਪਤੀ ਦੇ ਰਾਹ ਹਨ, ਪਰ ਜਦੋਂ ਨਦਰ ਹੋ ਜਾਵੇ ਤਾਂ ਕਰਮਾਂ ਦਾ ਵਿਚਾਰ ਖ਼ਤਮ ਹੋ ਜਾਂਦਾ ਹੈ:
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ (ਪੰਨਾ 2)
ਹੁਕਮ ਦਾ ਤੀਜਾ ਰੂਪ ਹੈ ‘ਨਦਰ’।ਪਰ ਨਦਰ ਦੇ ਕਾਨੂੰਨ ਦੀ ਵਿਆਖਿਆ ਮਨੁੱਖੀ ਸੋਝੀ ਤੋਂ ਬਾਹਰ ਹੈ :
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ॥ (ਪੰਨਾ 469)
ਤਿਨਾ੍ ਸਵਾਰੇ ਨਾਨਕਾ ਜਿਨ੍ ਕਉ ਨਦਰਿ ਕਰੇ॥ (ਪੰਨਾ 475)
ਜੋ ਨਦਰ ਦੇ ਪਾਤਰ ਬਣਦੇ ਹਨ ਉਨ੍ਹਾਂ ਬਾਰੇ ਕਿਹਾ ਹੈ :
ਨਾਨਕ ਨਦਰੀ ਨਦਰਿ ਨਿਹਾਲ॥ (ਪੰਨਾ 😎
ਸਚਿਆਰ ਬਣਨ ਲਈ ਸੱਚ ਅੰਦਰ ਪ੍ਰਵੇਸ਼ ਖ਼ਾਤਰ ਹੁਕਮ ਦੀ ਪਛਾਣ ਅਤਿਅੰਤ ਜ਼ਰੂਰੀ ਹੈ :
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ॥ (ਪੰਨਾ 139)
ਪਰ ਗੁਰੂ ਜੀ ਫੁਰਮਾਉਂਦੇ ਹਨ :
ਹਉਮੈ ਬੂਝੈ ਤਾ ਦਰੁ ਸੂਝੈ॥ (ਪੰਨਾ 466)
ਸਚੁ ਦਰਵਾਜ਼ਾ ਤਾਂ ਸੁੱਝਦਾ ਹੈ ਜੇ ਹਉਮੈ ਦਾ ਅਹਿਸਾਸ ਖ਼ਤਮ ਹੋ ਜਾਏ। ਇਹ ਤਦ ਹੀ ਹੋ ਸਕਦਾ ਹੈ ਜੇ ਉਸ ਜੋਤਿ ਸਰੂਪ ਵਿਚ ਸਮਾ ਜਾਵੇ, ਆਪਣੀ ਹੋਂਦ ਮਿਟਾ ਦੇਵੇ, ਉਹ ਜੋਤਿ ਸਰੂਪ ਜੋ ਸਭ ਵਿਚ ਹੈ :
ਸਭ ਮਹਿ ਜੋਤਿ ਜੋਤਿ ਹੈ ਸੋਇ॥ (ਪੰਨਾ 663)
ਐਸੇ ਸਚੁ ਦਾ ਨਿਰੂਪਣ ਹੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਵਿਸ਼ਾ ਹੈ। ਗੁਰੂ ਜੀ ਨੇ ਸਚੁ ਦੀ ਵਿਆਖਿਆ ਨਾਲੋਂ ਸਚੁ ਦੇ ਪ੍ਰਵੇਸ਼ ਨੂੰ ਆਪਣੀ ਬਾਣੀ ਦਾ ਵਿਸ਼ਾ ਰਖਿਆ:
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਪੰਨਾ 62)
ਸਚੁ ਉੱਪਰ ਆਧਾਰਤ ਜੀਵਨ ਨੂੰ ਆਪ ਨੇ ਸਚੁ ਤੋਂ ਵੀ ਉੱਪਰ ਮੰਨਿਆ। ਸਚੁ ਆਚਾਰ ਦਾ ਮੁੱਖ ਆਧਾਰ ਆਪ ਸਤਿ ਨਾਮੁ ਨੂੰ ਸਮਝਦੇ ਹਨ। ਆਪ ਦੇ ਖ਼ਿਆਲ ਵਿਚ ਨਾਮ ਸਦਾਚਾਰਕ ਹੋਂਦ ਹੈ। ਜਿਸ ਅੰਦਰ ਨਾਮ ਵੱਸ ਜਾਏ ਉਹ ਸਦਾਚਾਰਕ ਤੌਰ ’ਤੇ ਆਪਣੇ ਆਪ ਹੀ ਉੱਚਾ ਹੋ ਜਾਂਦਾ ਹੈ। ਜਿਤਨਾ ਵਧੇਰੇ ਪਿਆਰ ਸੱਚ ਤਥਾ ਨਾਮ ਨਾਲ ਕਿਸੇ ਦਾ ਹੋਵੇਗਾ, ਇਖਲਾਕੀ ਤੌਰ ’ਤੇ ਉਹ ਉਤਨਾ ਉੱਚਾ ਉੱਠੇਗਾ। ਸਚੁ ਬਿਨਾਂ ਸਤ, ਸੰਤੋਖ, ਦਇਆ, ਧਰਮ ਆਦਿ ਇਖਲਾਕੀ ਗੁਣ ਪੈਦਾ ਨਹੀਂ ਹੋ ਸਕਦੇ।
ਸਚ ਬਿਨੁ ਸਤੁ ਸੰਤੋਖੁ ਨ ਪਾਵੈ॥ (ਪੰਨਾ 1040)
ਸਚੁ ਵਾਲੇ ਜੀਵਨ ਲਈ ਸਚੁ ਨੂੰ ਸਤਿ ਨਾਮੁ ਨੂੰ ਹਿਰਦੇ ਵਿਚ ਵਸਾਉਣਾ ਜ਼ਰੂਰੀ ਹੈ। ਇਹ ਸੱਚ ਸਤਿ ਨਾਮੁ ਹੀ ਮਨ ਤੋਂ ਕੂੜ-ਕੁਸੱਤ ਦੀ ਮੈਲ ਧੋ ਕੇ ਉਸ ਨੂੰ ਨਿਰਮਲ ਕਰ ਦੇਵੇਗਾ :
ਸੋ ਮਨੁ ਨਿਰਮਲੁ ਜਿਤੁ ਸਾਚੁ ਅੰਤਰਿ ਗਿਆਨ ਰਤਨੁ ਸਾਰੰ॥ (ਪੰਨਾ 505)
ਇਸ ਦੇ ਨਾਲ ਸਰੀਰ ਨੂੰ ਸਾਵਧਾਨ ਤੇ ਸਵੱਛ ਰੱਖਣ ਦੀ ਵੀ ਲੋੜ ਹੈ। ਸਾਵਧਾਨ ਤੇ ਅਰੋਗ ਸਰੀਰ ਨਾਮ ਵਾਲੀ ਰੁਚੀ ਬਣਾਉਣ ਵਿਚ ਸਹਾਈ ਹੁੰਦਾ ਹੈ। ਸਚੁ ਵੱਲ ਲੱਗਾ ਮਨੁੱਖ ਆਪਣੇ ਹਿਰਦੇ ਨੂੰ ਸ਼ੁੱਧ ਕਰਨ ਦੀ ਅਜਿਹੀ ਜੁਗਤ ਅਪਣਾਵੇ ਜਿਸ ਨਾਲ ਇਸ ਦੇ ਸਾਰੇ ਕੂੜ-ਵਿਚਾਰ ਖ਼ਤਮ ਹੋ ਜਾਣ।
ਲਿਵ ਤਾਂ ਹੀ ਲਗ ਸਕਦੀ ਹੈ ਜੇ ਮਨ ਤਨ ਦੋਵੇਂ ਉਜਲੇ ਹੋਣ। ਵਿਚਾਰ ਤੇ ਸੁੱਚਾ ਆਚਾਰ ਉਜਲੇ ਮਨ-ਤਨ ਦੇ ਲਖਾਇਕ ਹਨ। ਸੁੱਚੇ ਵਿਚਾਰ, ਸੁੱਚ ਆਚਾਰ, ਲਿਵ ਲਾਉਣ, ਸੱਚਾ ਰਾਹ ਦਰਸਾਉਣ ਦਾ ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਉਚ ਵਿਚਾਰ ਤੇ ਸੁੱਚਾ ਆਚਾਰ ਉਜਲੇ ਮਨ-ਤਨ ਦੇ ਲਖਾਇਕ ਹਨ। ਸੁੱਚੇ ਵਿਚਾਰ, ਸੁੱਚ-ਆਚਾਰ, ਲਿਵ ਲਾਉਣ, ਸੱਚਾ ਰਾਹ ਦਰਸਾਉਣ ਦਾ ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ ਹੈ।
ਕੁਸਤਿ, ਵਿਸ਼ੇ-ਵਿਕਾਰ ਨਿਕਲ ਜਾਣ ’ਤੇ ਹਿਰਦਾ ਸਾਫ ਤੇ ਨਿਰਮਲ ਹੋਵੇਗਾ ਜਿਸ ਵਿਚ ਅਨੰਦ ਉਗਮੇਗਾ। ਮਨੁੱਖੀ ਮਨ ਕਾਮ, ਕ੍ਰੋਧ, ਨਿੰਦਾ, ਚੁਗਲੀ, ਠੱਗੀ, ਫ਼ਰੇਬ ਤੇ ਵਿਖਾਵੇ ਦੇ ਰੋਗਾਂ ਤੋਂ ਮੁਕਤ ਹੋਵੇਗਾ।
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ॥
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥
ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ॥
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ॥
ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ॥
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ॥
ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ॥
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ॥
ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ॥
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥ (ਪੰਨਾ 468)
ਸਚੁ ਆਚਾਰ ਨੂੰ ਗੁਰੂ ਜੀ ਸਚੁ ਤੋਂ ਵੀ ਵੱਧ ਮਹੱਤਵ ਦੇਂਦੇ ਹਨ। ਸਚੁ ਆਚਾਰ ਵਾਲੇ ਮਨੁੱਖ ਦੀ ਸਮਾਈ ਸਚੁ ਅੰਦਰ ਹੋ ਜਾਂਦੀ ਹੈ। ਗੁਰੂ ਜੀ ਦੀ ਬਾਣੀ ਸਚੁ ਦਾ ਪ੍ਰਕਾਸ਼ ਕਰ ਕੇ ਉਸ ਦੀ ਲੋਅ ਵਿਚ ਹੈ; ਸਤਿਗੁਰੂ ਦੀ ਅਗਵਾਈ ਹੇਠ ਮਨੁੱਖੀ ਆਚਰਨ-ਉਸਾਰੀ ਦਾ ਅਜਿਹਾ ਰਸਤਾ ਉਲੀਕਦੀ ਹੈ ਜਿਸ ਉੱਪਰ ਤੁਰ ਕੇ ਮਨੁੱਖ ਸਮਾਜ ਦਾ ਲਾਹੇਵੰਦ ਅੰਗ ਬਣ ਮਨੁੱਖਤਾ ਦੇ ਭਲੇ ਲਈ ਘਾਲਣਾ ਘਾਲਦਾ ਹੋਇਆ ਆਪਣੀ ਮਿਹਨਤ ਦੇ ਫਲ ਨੂੰ ਬਿਨਾਂ ਵਿਤਕਰੇ ਸਮਾਜ ਨਾਲ ਸਾਂਝਾ ਕਰਦਾ ਹੈ ਅਤੇ ਵਿਵੇਕ, ਵਿਚਾਰ ਅਤੇ ਪ੍ਰੇਮ-ਭਾਵਨਾ ਦੁਆਰਾ ਸਚੁ ਵਿਚ ਸਮਾਈ ਹਾਸਲ ਕਰਨ ਦੇ ਸਾਧਨ ਕਰਦਾ ਹੈ:
ਨਿਕਟਿ ਵਸੈ ਦੇਖੈ ਸਭੁ ਸੋਈ॥
ਗੁਰਮੁਖਿ ਵਿਰਲਾ ਬੂਝੈ ਕੋਈ॥
ਵਿਣੁ ਭੈ ਪਇਐ ਭਗਤਿ ਨ ਹੋਈ॥
ਸਬਦਿ ਰਤੇ ਸਦਾ ਸੁਖੁ ਹੋਈ॥1॥
ਐਸਾ ਗਿਆਨੁ ਪਦਾਰਥੁ ਨਾਮੁ॥
ਗੁਰਮੁਖਿ ਪਾਵਸਿ ਰਸਿ ਰਸਿ ਮਾਨੁ॥1॥ਰਹਾਉ॥
ਗਿਆਨੁ ਗਿਆਨੁ ਕਥੈ ਸਭੁ ਕੋਈ॥
ਕਥਿ ਕਥਿ ਬਾਦੁ ਕਰੇ ਦੁਖੁ ਹੋਈ॥
ਕਥਿ ਕਹਣੈ ਤੇ ਰਹੈ ਨ ਕੋਈ॥
ਬਿਨੁ ਰਸ ਰਾਤੇ ਮੁਕਤਿ ਨ ਹੋਈ॥2॥
ਗਿਆਨੁ ਧਿਆਨੁ ਸਭੁ ਗੁਰ ਤੇ ਹੋਈ॥
ਸਾਚੀ ਰਹਤ ਸਾਚਾ ਮਨਿ ਸੋਈ॥ (ਪੰਨਾ 831)