ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ (੭ ਅਤੇ ੯ ਸਾਲ ) ਬਾਰੇ ਸਾਨੂੰ ਬੱਸ ਏਨਾ ਕੁ ਹੀ ਪਤਾ ਹੈ ਕੇ ਓਹਨਾ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ (ਪਰ) ਕੀ ਸਾਨੂੰ ਪਤਾ ਹੈ ਕੇ ਓਸ ਤੋਂ ਪਹਿਲਾਂ ਓਹਨਾਂ ਨਾਲ ਕੀ ਬੀਤੀ?
ਓਹਨਾਂ ਨੂੰ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ?
ਓਹਨਾਂ ਨਾਲ ਸ਼ਹਾਦਤ ਤੋਂ ਪਹਿਲਾਂ ਕੀ-ਕੀ ਵਾਪਰਿਆ ? ਆਉ ਸਾਰੇ ਪੜੀਏ ਫੇਰ ।
੧) ਮਾਤਾ ਗੁਜਰੀ ਜੀ ਦੇ ਨਾਲ ਵਿੱਛੜੇ ਸਿੱਖ ਭਾਈ ਦੁੱਨਾ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿਚ ਲਿਖੀ ਕਿਤਾਬ “ਕਥਾ ਗੂਰੂ ਸੁਤਨ ਜੀ ਕੀ” ਅਨੁਸਾਰ ਛੋਟੇ ਸਾਹਿਬਜਾਦਿਆਂ ਨੂੰ ਹੱਥ ਘੜੀਆਂ ਲਗਾ ਕੇ “ਤੋਰ ਕੇ” ਮੋਰਿੰਡੇ ਲਿਆਂਦਾ ਗਿਆ।
੨) ੯ ਪੋਹ ਦੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਕਾਲ ਕੋਠੜੀ ਚ ਭੁੱਖੇ ਰੱਖਿਆ ਗਿਆ,ਕੋਈ ਵੀ ਕੱਪੜਾ ਨਹੀਂ ਦਿੱਤਾ ਗਿਆ ਅਤੇ ਠੰਡ ਵਿੱਚ ਸਾਰੀ ਰਾਤ ਓਸ ਕਾਲ ਕੋਠੜੀ ਵਿੱਚ ਠੰਡੀ ਜ਼ਮੀਨ ਉੱਪਰ ਹੀ ਕੱਟੀ।
੩) ੧੦ ਪੋਹ ਨੂੰ ਸਰਹਿੰਦ ਲਿਆਂਦਾ ਗਿਆ ਜਿਥੇ ਵਜੀਰ ਖਾਨ ਗੁਰੂ ਜੀ ਨੂੰ ਏਨਾ ਲੰਬਾ ਸਮਾਂ ਘੇਰਾ ਪਾ ਕੇ ਵੀ ਨਾਂ ਫੜ ਸਕਣ ਕਾਰਨ ਮਾਯੂਸ ਪਰਤਿਆ ਸੀ ਤੇ ਜਦੋਂ ਓਸ ਨੂੰ ਮਾਤਾ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ਗਿ੍ਰਫਤਾਰੀ ਬਾਰੇ ਪਤਾ ਲੱਗਾ ਤਾਂ ਉਸ ਨੇ ਸੋਚਿਆ ਕਿ ਮਾਂ ਅਤੇ ਪੁੱਤਰਾਂ ਦਾ ਮੋਹ ਓਸ (ਗੁਰੂ ਸਾਹਿਬ) ਨੂੰ ਮੇਰੇ ਕੋਲ ਖਿੱਚ ਲਿਆਵੇਗਾ ਤੇ ਉਹ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇਗਾ।
੪) ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ .. ਓਸ ਸਮੇਂ ਠੰਡੇ ਬੁਰਜ ਦੇ ਥੱਲਿਓੰ ਦੀ ਪਾਣੀ ਵਗਦਾ ਸੀ ਜਿਸ ਨਾਲ ਹਵਾ ਟਕਰਾਅ ਕੇ ਉੱਪਰ ਵੱਲ ਆਉਂਦੀ ਸੀ ਤਾਂ ਅੱਤ ਦੀ ਗਰਮੀ ਵਿੱਚ ਵੀ ਕੰਬਣੀ ਛੇੜ ਦਿੰਦੀ ਸੀ ਅੱਤ ਦੀ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ? ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ (ਇਹ ਬੁਰਜ ਹੁਣ ਢਾਹ ਕੇ ਨਵਾਂ ਬਣਾ ਦਿੱਤਾ ਗਿਆ ਹੈ ਪਤਾ ਨਹੀਂ ਕਿਉੰ?)
੫) ਮਾਤਾ ਜੀ ਅਤੇ ਸਾਹਿਬਜ਼ਾਦੇ ਠੰਡੇ ਫਰਸ਼ ਉੱਪਰ ਬੈਠ ਗਏ ਤੇ ਮਾਤਾ ਜੀ ਕੋਲ ਸਿਰਫ ਬੱਚਿਆ ਦੇ ਥੋੜ੍ਹੇ ਜਿਹੇ ਕੱਪੜੇ ਸਨ, ਉਸ ਰਾਤ ਓਹਨਾਂ ਨੂੰ ਖਾਣ ਲਈ ਵੀ ਕੁਝ ਨਾਂ ਦਿੱਤਾ ਗਿਆ।
੬) ੨ ਦਿਨਾਂ ਬਾਅਦ ਓਹਨਾ ਨੂੰ ਕਚਿਹਰੀ ਵਿਚ ਪੇਸ਼ ਕੀਤਾ ਗਿਆ। ਡਾਕਟਰ ਗੰਡਾ ਸਿੰਘ ਜੀ ਅਨੁਸਾਰ ਸਾਹਿਬਜ਼ਾਦਿਆਂ ਦੀਆਂ ਨੱਕ ਦੀਆਂ ਕਰੂੰਬਲੀਆਂ ਲਾਲ ਹੋ ਗਈਆਂ ਸਨ ਬੁੱਲ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ।
੭) ਜਦੋਂ ਸਾਹਿਬਜ਼ਾਦੇ ਨਾਂ ਮੰਨੇ ਤਾਂ ਇਹਨਾਂ ਨੂੰ ਤਸੀਹੇ ਦਿੱਤੇ ਗਏ।
੮) ਇੱਕ ਖਮਚੀ ( ਤੂਤ ਦੀ ਪਤਲੀ ਛਟੀ ) ਲੈ ਕੇ ਸਾਹਿਬਜ਼ਾਦਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਤੇ ਡਰ ਕੇ ਇਸਲਾਮ ਕਬੂਲ ਲੈਣਗੇ। ਇਸ ਨਾਲ ਓਹਨਾਂ ਦਾ ਮਾਸ ਉੱਭਰ ਗਿਆ ਤੇ ਕੋਮਲ ਸ਼ਰੀਰ ਉੱਪਰ ਨਿਸ਼ਾਨ ਪੈ ਗਏ। ਇਸ ਸਜਾ ਤੋਂ ਬਾਅਦ ਓਹਨਾਂ ਨੂੰ ਵਾਪਿਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ।
੯) ਅਗਲੇ ਦਿਨ ਦੋਨਾਂ ਸਾਹਿਬਜਾਦਿਆਂ ਨੂੰ ਪਿੱਪਲ ਨਾਲ ਬੰਨ ਕੇ ਗੁਲੇਲੇ ਮਾਰੇ ਗਏ ( ਵਿਚੋਂ:-ਕਥਾ ਗੁਰੂ ਸੁਤਨ ਜੀ ਕੀ )
੧੦) ਸਾਹਿਬਜਾਦਿਆਂ ਦੀਆਂ ਉਂਗਲਾਂ ਵਿੱਚ ਪੁਲੀਤੇ ਰੱਖ ਕੇ ਅੱਗ ਲਗਾਈ ਗਈ ਤਾਂ ਕੇ ਚਮੜੀ ਸੜਣ ਨਾਲ ਸਾਹਿਬਜ਼ਾਦੇ ਡੋਲ ਜਾਣ ( ਡਾਕਟਰ ਗੰਡਾ ਸਿੰਘ ਜੀ ਅਨੁਸਾਰ)
੧੧) ਅਖੀਰ ੧੨ ਪੋਹ ਨੂੰ ਆਖਰੀ ਕਚਿਹਰੀ ਲੱਗੀ ਜਦੋਂ ਕਾਜ਼ੀ ਨੂੰ ਫਤਵਾ ਦੇਣ ਲਈ ਕਿਹਾ ਤਾਂ ਸਾਹਿਬਜ਼ਾਦਿਆਂ ਦਾ ਕੋਈ ਕਸੂਰ ਨਾਂ ਮਿਲਿਆ ਤਾਂ ਇਸ ਵਕਤ ਇੱਕ ਵਾਰ ਫੇਰ ਝੂਠਾ ਨੰਦ ਨੇ ਘਟੀਆ ਰੋਲ ਨਿਭਾਇਆ ਤੇ ਸਾਹਿਬਜਾਦਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀ ਕੀ ਕਰੋਗੇ ਤਾਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਅਸੀਂ ਪਿਤਾ “ਗੁਰੂ ਗੋਬਿੰਦ ਸਿੰਘ” ਜੀ ਕੋਲ ਜਾਵਾਂਗੇ,ਸਿੰਘ ਇਕੱਠੇ ਕਰਾਂਗੇ ਤੇ ਏਸ ਸੂਬਾ ਸਰਹਿੰਦ ਦਾ ਸਿਰ ਲਾਹਵਾਂਗੇ,ਝੂਠਾ ਨੰਦ ਨੇ ਕਿਹਾ ਜੇ ਫੇਰ ਫੜ੍ਹੇ ਗਏ ਫਿਰ ਕੀ ਕਰੋਗੇ? ਸਾਹਿਬਜਾਦਿਆਂ ਨੇ ਫੇਰ ਆਪਣਾ ਓਹੀ ਜਵਾਬ ਦੁਹਰਾਇਆ ਤਾਂ ਉਸ ਨੇ ਕਿਹਾ ਜੇ ਫੇਰ ਫੜੇ ਗਏ ??
ਤਾਂ ਅਖੀਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਨੇ ਕਿਹਾ ਕਿ ਐ ਸੁੱਚਾ ਨੰਦ ਜਿੰਨਾਂ ਚਿਰ ਇਸ ਜ਼ੁਲਮ ਰਾਜ ਦੀ ਜੜ੍ਹ ਨਹੀਂ ਪੁੱਟੀ ਜਾਂਦੀ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਅਸੀਂ ਲੜਦੇ ਰਹਾਂਗੇ (ਯਕਦਮ) ਚਾਰੇ ਪਾਸਿਓਂਂ ਆਵਾਜ਼ ਆਈ “ਬਾਗੀ ….ਬਾਗੀ…. ਹਕੂਮਤ ਦੇ ਬਾਗੀ “…. ਕਾਜ਼ੀ ਨੇ ਕਿਹਾ ਕਿ ਇਹਨਾਂ ਹਕੂਮਤ ਦੇ ਬਾਗੀਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏ…….…
ਫੈਂਸਲਾ ਸੁਣਾ ਦਿੱਤਾ ਗਿਆ ਤੇ ਮਾਤਾ ਜੀ ਨੂੰ ਜਾ ਸਾਰੀ ਗੱਲ ਦੱਸੀ ਕੇ ਕੱਲ ਸਾਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਜਾਵੇਗਾ, ਮਾਤਾ ਜੀ ਨੇ ਆਪਣੀ ਸਾਰੀ ਉਮਰ ਦੀ ਸੇਵਾ ਭਾਵਨਾ ਤੇ ਰੱਬੀ ਕਮਾਈ ਓਸ ਰਾਤ ਆਪਣੇ ਪੋਤਿਆਂ ਤੇ ਲਾ ਦਿੱਤੀ ….
ਇਤਿਹਾਸ ਦਸਦਾ ਹੈ ਕੇ ਸ਼ਹਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗੱਠੜੀ ਵਿਚੋਂ ਨੀਲੇ ਚੋਲੇ ਸਾਹਿਬਜਾਦਿਆਂ ਨੂੰ ਪਹਿਨਾਏ,ਦਸਤਾਰਾਂ ਸਜਾਈਆਂ ਅਤੇ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ।
ਸੋਹਣ ਸਿੰਘ ਸੀਤਲ ਅਨੁਸਾਰ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਥੋੜ੍ਹਾ ਅੱਗੇ ਜਾ ਕੇ ਪਿੱਛੇ ਮਾਤਾ ਜੀ ਵੱਲ ਵੇਖਦੇ ਹਨ ਤੇ ਕਹਿੰਦੇ ਹਨ ਕਿ ਦਾਦੀ ਜੀ ਮਾਤਾ ਜੀ (ਮਾਤਾ ਜੀੋਤੋ ਜੀ) ਦੇ ਅਕਾਲ ਚਲਾਣੇ ਤੋਂ ਬਾਅਦ ਤੁਸੀਂ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ-ਪਿੱਛੇ ਆ ਜਾਣਾ।
ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ,
ਕੰਧ ਡਿੱਗ ਗਈ ਤੇ ਸਾਹਿਬਜ਼ਾਦੇ ਬੇਹੋਸ਼ ਹੋ ਗਏ, ਹੋਸ਼ ਵਿੱਚ ਆਉਣ ਉਪਰੰਤ ਖ਼ੰਜਰ ਤਿੱਖੇ ਕਰ ਰਹੇ ਜ਼ਲਾਦਾਂ ਨੇ ਫੇਰ ਕਿਹਾ ਕੇ ਇਸਲਾਮ ਕਬੂਲ ਕਰ ਲਵੋ ਅਜੇ ਵੀ ਮੌਕਾ ਹੈ, ਓਸ ਵਕਤ ਆਵਾਜ਼ ਆਈ ਕਿ
“ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ,
ਡਰਤਾ ਨਹੀਂ ਹੈ ਅਕਾਲ ਕਿਸੀ ਸਹਿਨਸ਼ਾਹ ਕੀ ਸ਼ਾਨ ਸੇ,
ਉਪਦੇਸ਼ ਅਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ,
ਕਹਿ ਰਹੇ ਹੈਂ ਹਮ ਤੁਮ੍ਹੇ ਯਹ ਖੁਦਾ ਕੀ ਜ਼ੁਬਾਨ ਸੇ,
ਏਨਾ ਸੁਣਦਿਆਂ ਸਾਹਿਬਜ਼ਾਦਿਆਂ ਨੂੰ ਜਲਾਦਾਂ ਨੇ ਆਪਣੇ ਗੋਡਿਆਂ ਦੇ ਥੱਲੇ ਲੈ ਲਿਆ।
ਪੌਣੇ ਗਿਆਰਾਂ ਤੋਂ ਸਾਢੇ ਗਿਆਰਾਂ (੧੦.੪੫-੧੧.੧੫) ਦੇ ਸਮੇਂ ਵਿੱਚ ਸਾਹ ਦੀ ਨਲੀ ਕੱਟ ਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ।
ਇਤਿਹਾਸਕ ਗ੍ਰੰਥ ਬੰਸਾਵਲੀ-ਨਾਮੇ ਵਿਚ ਲਿਖਿਆ ਹੈ ਕੇ
ਬਾਬਾ ਜ਼ੋਰਾਵਰ ਸਿੰਘ ਜੀ (ਦੋ ਤੋਂ ਢਾਈ ਮਿੰਟ ਵਿੱਚ) ਸ਼ਹੀਦ ਹੋ ਗਏ ਪਰ ਬਾਬਾ ਫਤਹਿ ਸਿੰਘ ਜੀ ਲੱਗਭੱਗ ਅੱਧੀ ਘੜੀ ( ੧੨ ਮਿੰਟ) ਚਰਨ ਮਾਰਦੇ ਰਹੇ ਤੇ ਖੂਨ ਨਿਕਲਦਾ ਰਿਹਾ ਉਪਰੰਤ ਹੌਲੀ ਹੌਲੀ ਚਰਨ ਹਿੱਲਣੇ ਬੰਦ ਹੋ ਗਏ……..



Share On Whatsapp

Leave a comment




ਚਮਕੌਰ ਸਾਹਿਬ ਦੀ ਜੰਗ ਦੀ ਆਖਰੀ ਸ਼ਹੀਦ ਬੀਬੀ ਹਰਸ਼ਰਨ ਕੌਰ ਜੀ ਦੇ ਜਜਬੇ ਨੂੰ ਸਲਾਮ!!!!!
ਸਿੱਖ ਇਤਿਹਾਸ ਅਨੁਸਾਰ ਚਮਕੌਰ ਸਾਹਿਬ ਦੇ ਜੰਗ ਦੇ ਸ਼ਹੀਦ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਗੁਰੂ ਜੀ ਦੇ ਪੰਜਾਂ ਪਿਆਰਿਆਂ ਵਿਚੋਂ ਤਿੰਨ ਪਿਆਰਿਆਂ, ਸ਼੍ਰੋਮਣੀ ਜਰਨੈਲ ਬਾਬਾ ਸੰਗਤ ਸਿੰਘ ਜੀ ਅਤੇ ਹੋਰ ਸ਼ਹੀਦ ਸਿੰਘਾਂ ਦੇ ਪਵਿੱਤਰ ਸਰੀਰਾਂ ਦਾ ਰਾਤ ਦੇ ਹਨੇਰੇ ਜੰਗ ਦੇ ਮੈਦਾਨ ਵਿੱਚੋਂ ਲੱਖਾਂ ਲਾਸ਼ਾਂ ਵਿੱਚੋਂ ਪਛਾਣ ਕਰਕੇ ਚਿਖਾ ਚਿਣ ਕੇ ਬੀਬੀ ਹਰਸ਼ਰਨ ਕੌਰ ਜੀ ਨੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਜਦੋਂ ਅੱਗ ਦਾ ਲਾਂਬੂ ਲਾਇਆ ,ਰਾਤ ਦੇ ਸਮੇਂ ਅੱਗ ਦੇ ਬੱਲਦੇ ਭਾਂਬੜ ਦੀਆਂ ਲਾਟਾਂ ਵੇਖ ਕੇ ਦੁਸਮਣ ਅੱਭੜਬਾਹੇ ਭੱਜਕੇ ਉਠਿਆ, ਅਗੇ ਬੀਬੀ ਜੀ ਨੰਗੀ ਤੇਗ਼ ਲੈ ਕੇ ਚਿੱਖਾ ਦੀ ਸੁਰਖਿਆ ਲਈ ਖੜੀ ਸੀ। ਪੰਜ ਸੱਤ ਦੁਸ਼ਮਣ ਬੀਬੀ ਜੀ ਨੇ ਝਟਕਾ ਦਿੱਤੇ। ਦੁਸ਼ਮਣਾਂ ਦੀ ਗਿਣਤੀ ਜਿਆਦਾ ਹੋਣ ਕਰਕੇ , ਦੁਸ਼ਮਣਾਂ ਨੇ ਬੀਬੀ ਜੀ ਨੂੰ ਜਖਮੀ ਕਰਕੇ ਜਿਉਂਦਿਆਂ ਹੀ ਬਲਦੀ ਚਿੱਖਾ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਸਿੱਖ ਇਤਿਹਾਸ ਵਿੱਚ ਅਨੇਕਾਂ ਵਾਰ ਸਿੱਖ ਬੀਬੀਆਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਮਰਦਾਂ ਦੀ ਅਗਵਾਈ ਕੀਤੀ।
ਸ਼ਹੀਦ ਬੀਬੀ ਹਰਸ਼ਰਨ ਕੌਰ ਜੀ ਦੇ ਜਜਬੇ ਨੂੰ ਕੋਟਿਨ ਕੋਟਿ ਸਲਾਮ।
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏



Share On Whatsapp

Leave a Comment
Manjit singh : waheguru

ਸਤਿਗੁਰੂ ਜੀ ਗੁਲਾਬੇ ਦੇ ਘਰ ਸਨ । ਤੀਸਰਾ ਦਿਨ ਸੀ । ਥਕੇਵਾਂ ਦੂਰ ਹੋ ਗਿਆ ਸੀ , ਪਰ ਆਪਣੇ ਸਿੱਖਾਂ , ਸੇਵਕਾਂ ਤੇ ਪਰਿਵਾਰ ਦਾ ਖ਼ਿਆਲ ਆਇਆ । ਗ਼ਨੀ ਖਾਂ ਤੇ ਨਬੀ ਖ਼ਾਂ ਆਉਂਦੇ ਤੇ ਚਲੇ ਜਾਂਦੇ ਸਨ । ਸਤਿਗੁਰੂ ਜੀ ਬਿਰਾਜੇ ਸਨ । ਅਕਾਲ ਪੁਰਖ ਦਾ ਜੱਸ ਕਰ ਰਹੇ ਸਨ ਕਿ ਪੂਰਨ ਤੇ ਦੁਰਗੀ ਵੀ ਆ ਗਏ । ਦੋਹਾਂ ਨੇ ਮੱਥਾ ਟੇਕਿਆ । ਪੂਰਨ ਦੀ ਬਾਂਹ ਗਲ ਪਈ ਤੇ ਮੱਥੇ ਉੱਤੇ ਪੱਟੀ ਬੰਨ੍ਹੀ ਸੀ । ਉਸ ਦੀ ਪੱਟੀ ਤੇ ਬਾਂਹ ਗ਼ਲ ਪਈ ਦੇਖ ਕੇ ਸਤਿਗੁਰੂ ਜੀ ਨੇ ਬੜੀ ਹਲੀਮੀ ਨਾਲ ਪੁੱਛਿਆ , “ ਪੂਰਨ ! ਇਹ ਕੀ ਹੋਇਆ ? ਪੱਟੀ ਬੰਨ੍ਹੀ ਹੈ ? ” ਪੂਰਨ ਬੋਲ ਨਾ ਸਕਿਆ । ਉਹ ਸ਼ਰਮਿੰਦਾ ਸੀ । ਉਸ ਨੇ ਸਤਿਗੁਰੂ ਜੀ ਨੂੰ ਘਰ ਨਹੀਂ ਸੀ ਟਿਕਣ ਦਿੱਤਾ । “ ਮਹਾਰਾਜ ! ਆਪ ਜਾਣੀ ਜਾਣ ਹੋ ! ਅਸਾਂ ਭੁੱਲੜਾਂ ਪਾਪੀਆਂ ਨੂੰ ਖ਼ਿਮਾਂ ਬਖ਼ਸ਼ੋ । ” ਦੁਰਗੀ ਹੱਥ ਜੋੜ ਕੇ ਬੋਲੀ , “ ਅਸਾਂ ਦਾ ਕੱਖ ਨਹੀਂ ਰਿਹਾ , ਘਰ ਘਾਟ ਨਹੀਂ ਰਿਹਾ । ” “ ਕੀ ਹੋਇਆ ? ” ਸਤਿਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ । ਅਸਲ ਵਿਚ ਉਸ ਨਾਲ ਹੱਡ – ਬੀਤੀ ਨੂੰ ਅੰਤਰਯਾਮੀ ਸਤਿਗੁਰੂ ਜੀ ਜਾਣ ਗਏ ਸਨ । ਫਿਰ ਵੀ ਉਸ ਦੇ ਕੋਲੋਂ ਪੁੱਛਣਾ ਚਾਹੁੰਦੇ ਸਨ । “ ਮੁਗ਼ਲਾਂ ਨੂੰ ਪਤਾ ਲੱਗ ਗਿਆ — ਆਪ ਆਏ ਸੀ । ” “ ਪਤਾ ਲੱਗਣਾ ਹੀ ਸੀ । ” “ ਹਾਂ , ਮਹਾਰਾਜ ! ਪਤਾ ਲੱਗ ਗਿਆ , ਬਸ ਇਸ ਬਹਾਨੇ …..। ” ਦੁਰਗੀ ਦੇ ਅੱਥਰੂ ਵਗ ਤੁਰੇ । ਉਸ ਨੇ ਝੁਕ ਕੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ । ਦੁਰਗੀ ਨੇ ਸਾਰੀ ਬੀਤੀ ਦੁਰਘਟਨਾ ਸੁਣਾ ਕੇ ਅੰਤ ਵਿਚ ਆਖਿਆ , “ ਮਹਾਰਾਜ ! ਨਦੀ ਲੰਘਣ ਲੱਗੇ ਸੀ ਤਾਂ ਘੋੜਾ ਡਿੱਗ ਪਿਆ , ਸੱਟਾਂ ਲੱਗੀਆਂ , ਇਹ ਸਭ ਅਵੱਗਿਆ ਕਰਨ ਦਾ ਫਲ ਹੈ । ਦਾਤਾ ! ਭੁੱਲ ਗਏ ਹਾਂ ! ਬੱਚੇ ਹਾਂ , ਦਇਆ ਕਰੋ । ” ‘ ਬੇਟੀ ! ਕਰਮਾਂ ਦਾ ਫਲ …..। ” ਗੁਰੂ ਜੀ ਸਹਿਜ ਸੁਭਾ ਬੋਲੇ । ਪੂਰਨ ਦਾ ਹੰਕਾਰ ਟੁੱਟ ਚੁੱਕਾ ਸੀ , ਉਸ ਦਾ ਲਾਲਚ ਮਰ ਗਿਆ । ਉਸ ਨੇ ਦੇਖ ਲਿਆ , ‘ ਮੂਸਾ ਨੱਠਾ ਮੌਤ ਤੋਂ , ਅੱਗੇ ਮੌਤ ਖੜੀ ‘ ਸੀ । ਉਹ ਵੀ ਗਿੜਗਿੜਾ ਕੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਿਆ । ਉਹ ਰੋਣ ਲੱਗਾ । “ ਮਹਾਰਾਜ ! ਮਿਹਰ ਕਰੋ । ਆਪ ਕ੍ਰਿਪਾਲੂ ਹੋ ! ” ਉਸ ਦੇ ਕੰਬਦੇ ਬੁੱਲ੍ਹਾਂ ਦੀ ਆਵਾਜ਼ ਸੀ । ਉਸ ਦੀਆਂ ਅੱਖਾਂ ਵਿਚੋਂ ਨਿਕਲੇ ਪਛਤਾਵੇ ਦੇ ਅੱਥਰੂ ਗੁਰੂ ਮਹਾਰਾਜ ਦੇ ਚਰਨਾਂ ਉਪਰ ਡਿੱਗੇ । “ ਮੈਂ ਅੱਗੋਂ ਅਜਿਹੀ ਭੁੱਲ ਨਹੀਂ ਕਰਾਂਗਾ । ਸੇਵਕ ਰਹਾਂਗਾ । ਮੇਰੇ ਕੋਲ ਮੋਹਰਾਂ ਹਨ , ਆਪ ਲੈ ਲਉ । ” “ ਇਹ ਮੋਹਰਾਂ ਕਿਥੋਂ ਲਈਆਂ ? ” ‘ ਆਪ ਦੇ ਖ਼ਜ਼ਾਨੇ ਵਿਚੋਂ । “ ਫਿਰ ਰੱਖ ! ਤੁਸਾਂ ਆਖ਼ਰ ਲੋੜ ਵਾਸਤੇ ਹੀ ਤਾਂ ਚੁੱਕੀਆਂ ਹੋਣਗੀਆਂ । ਭਜਨ ਕਰੋ , ਮਾਇਆ ਵਿਚ ਅੰਨ੍ਹੇ ਹੋ ਕੇ ਆਪਣੇ ਆਪ ਨੂੰ ਨਾ ਭੁੱਲਣਾ , ਗੁਰੂ ਘਰ ਦੀ ਵਸਤੂ ਅਜਰ ਹੈ । ਉਸ ਨੂੰ ਪਚਦੀ ਹੈ , ਜਿਹੜਾ ਗੁਰੂ ਘਰ ਦੀ ਸੇਵਾ ਕਰੇ , ਗੁਰੂ ਘਰ ਵੱਲੋਂ ਬੇਮੁਖ ਨਾ ਹੋਵੇ । ਗੁਰੂ ਮਹਾਰਾਜ ਤੋਂ ਬੇਮੁਖ ਹੋਣ ਵਾਲਾ ਸਦਾ ਪਛਤਾਉਂਦਾ ਹੈ । ਸਤਿਗੁਰੂ ਮਹਾਰਾਜ ਦਾ ਹੁਕਮ ਹੈ । ”…
ਸਤਿਗੁਰੂ ਜੀ ਧੀਰਜਵਾਨ ਸਮਝਾਈ ਗਏ । ਪੂਰਨ ਨੂੰ ਖ਼ਿਮਾਂ ਦੇ ਦਿੱਤੀ । ਜਿਉਂ ਹੀ ਸਤਿਗੁਰੂ ਜੀ ਨੇ ਖ਼ਿਮਾਂ ਬਖ਼ਸ਼ੀ , ਤਿਉਂ ਹੀ ਪੂਰਨ ਦੀ ਬਾਂਹ ਨੂੰ ਫ਼ਰਕ ਪੈ ਗਿਆ , ਪੀੜ ਘਟ ਗਈ । “ ਜਾਉ ! ਆਪਣੇ ਨਗਰ ਨੂੰ , ਵੀਹ ਦਿਨਾਂ ਨੂੰ ਜਾਣਾ , ਘਰ ਵਾਪਸ ਮਿਲ ਜਾਏਗਾ । ” ਗੁਰੂ ਜੀ ਨੇ ਬਚਨ ਕਰ ਦਿੱਤਾ । ਉਹ ਅਜੇ ਬਾਹਰ ਗਏ ਹੀ ਸਨ ਕਿ ਗੁਲਾਬਾ ਘਾਬਰਿਆ ਹੋਇਆ ਆਇਆ । ਉਸ ਨੇ ਬੜੀ ਕਾਹਲੀ ਨਾਲ ਨਮਸਕਾਰ ਕੀਤੀ ਅਤੇ ਬੋਲਿਆ , “ ਮਹਾਰਾਜ , ਹਨੇਰ ਹੋ ਗਿਆ । “ ਕੀ ਹੋਇਆ ? ” ਸਤਿਗੁਰੂ ਜੀ ਨੇ ਪੁੱਛਿਆ । “ ਨਵਾਬ ਸਰਹਿੰਦ ਦਾ ਲਸ਼ਕਰ ਆ ਗਿਆ । ਮਾਛੀਵਾੜੇ ਨੂੰ ਘੇਰ ਲਿਆ ” ਗੱਲ ਕੀ “ ਪਤਾ ਲੱਗ ਗਿਆ ਕਿ ਆਪ ਏਥੇ ਹੋ । ‘ ‘ ਉਹ ਕਿਵੇਂ “ ਮਹਾਰਾਜ ਬੰਦਾ ਆਇਆ । ਉਸ ਨੇ ਦੱਸਿਆ ਹੈ ਕਿ ਚਮਕੌਰ ਵਿਚੋਂ ਜਦ ਭਾਈ ਸੰਗਤ ਸਿੰਘ ਦੇ ਸਿਰ ਨੂੰ ਸੂਬਾ ਸਰਹਿੰਦ ਕੋਲ ਪੇਸ਼ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਇਹ ਗੁਰੂ ਨਹੀਂ ਹੈ । ਉਸ ਨੇ ਆਪ ਦੀ ਭਾਲ ਕਰਨ ਲਈ ਫ਼ੌਜਾਂ ਭੇਜੀਆਂ ਹਨ ਤੇ ਉਹਨਾਂ ਨੇ ਇਸ ਬਾਹਰ ਦੇ ਸਾਰੇ ਕਸਬੇ ਘੇਰ ਲਏ ਹਨ । ਮੈਂ ਖੱਤਰੀ ਹਾਂ , ਮਾਰਿਆ ਜਾਵਾਂਗਾ । ਮੇਰਾ ਘਰ – ਘਾਟ ਨਹੀਂ ਰਹੇਗਾ । ” “ ਕੀ ਚਾਹੁੰਦਾ ਹੈ ? ” ਗੁਰੂ ਜੀ ਉਸ ਦੇ ਮਨ ਦੀ ਅਵਸਥਾ ਨੂੰ ਜਾਣ ਗਏ । ਮੈਂ ਚਾਹੁੰਦਾ ਹਾਂ , ਆਪ …..। ” ਉਹ ਪੂਰੀ ਗੱਲ ਕਰਨੋਂ ਝਿਜਕਿਆ । ਉਸ ਨੂੰ ਇਹ ਵੀ ਡਰ ਲੱਗਾ ਕਿ ਜੇ ਜ਼ਬਾਨੋਂ ਕਿਹਾ ਚਲੇ ਜਾਓ ਤਾਂ ….. ਕੀ ਪਤਾ ਮਹਾਰਾਜ ਕੀ ਬਚਨ ਕਰ ਦੇਣ । ਉਸ ਦੀ ਜ਼ਬਾਨ ਨਾ ਖੁੱਲ੍ਹੀ । ਉਹਦਾ ਦਿਲ ਉਸ ਨੂੰ ਲਾਹਨਤ ਪਾ ਰਿਹਾ ਸੀ , ਗੁਲਾਬੇ ! ਘਰ ਆਏ ਭਗਵਾਨ ਨੂੰ ਘਰੋਂ ਚਲੇ ਜਾਣ ਲਈ ਨਾ ਕਹੋ । “ ਠੀਕ ਹੈ , ਤੂੰ ਚਾਹੁੰਦਾ ਹੈ , ਅਸੀਂ ਚਲੇ ਜਾਈਏ । ” ਗੁਰੂ ਜੀ ਸਹਿਜ – ਸੁਭਾ ਬੋਲੇ “ ਖ਼ਿਆਲ ਤਾਂ ਇਹ ਨਹੀਂ , ਆਪ ਦੇ ਚਰਨਾਂ ਤੋਂ ਸਿਰ ਚੁੱਕਣ ਨੂੰ ਚਿੱਤ ਤਾਂ ਨਹੀਂ ਕਰਦਾ , ਪਰ …..। ” ਪਰ ਡਰ ਹੈ । ” “ ਕੈਸਾ ਡਰ ਹੈ ? ਮੁਸਲਮਾਨ ਹਾਕਮਾਂ ਦਾ ਪਿੰਡ , ਮੈਂ ਖੱਤਰੀ ਹਾਂ । ਚਾਰ ਪੈਸੇ ਵੀ ਆਪ ਦੀ ਕ੍ਰਿਪਾ ਨਾਲ ਜਮ੍ਹਾਂ ਕੀਤੇ , ਇਹ ਲੋਕ ਉਜਾੜ ਦੇਣਗੇ । ਮਹਾਰਾਜ ਆਪ ਤਾਂ ਕਿਸੇ ਹੋਰ ਥਾਂ ਵੀ ….। ‘ ‘ “ ਹਾਂ , ਅਸੀਂ ਕਿਸੇ ਹੋਰ ਥਾਂ ਵੀ ਜਾ ਸਕਦੇ ਹਾਂ , ਰਹਿ ਸਕਦੇ ਹਾਂ , ਏਹੋ ਨਾ ? ‘ ‘ “ ਤੁਸੀਂ ਨਹੀਂ । ” ਮਸੰਦ ਸਤਿਗੁਰੂ ਜੀ ਦੇ ਚਿਹਰੇ ਵੱਲ ਦੇਖਣ ਲੱਗ ਪਿਆ । ਉਹ ਬਚਨਾਂ ਤੋਂ ਵੀ ਡਰਦਾ ਸੀ ਤੇ ਹਾਕਮਾਂ ਕੋਲੋਂ ਵੀ । ਉਸ ਦੀ ਐਸੀ ਦਸ਼ਾ ਦੇਖ ਕੇ ਮਹਾਰਾਜ ਮੁਸਕਰਾਏ ਤੇ ਦਇਆ ਦੇ ਘਰ ਆਏ । “ ਜਾਹ ਨਬੀ ਖ਼ਾਂ ਨੂੰ ਸੱਦ ਕੇ ਲੈ ਆ । ਡਰ ਨਾ , ਕੋਈ ਐਸਾ ਬਚਨ ਨਹੀਂ ਆਖਾਂਗੇ । ਅਸਾਂ ਨੂੰ ਆਸਰਾ ਦਿੱਤਾ , ਜਾਹ ਤੇਰਾ ਨਾਮ ਅਮਰ ਹੋ ਜਾਏਗਾ । ਅਸਥਾਨ ਦਾ ਸਤਿਕਾਰ ਹੋਏਗਾ । ਨਬੀ ਖ਼ਾਂ ਨੂੰ ਲਿਆ ਸੱਦ ਕੇ । ” ਗੁਲਾਬੇ ਨੇ ਗੁਰੂ ਮਹਾਰਾਜ ਦੇ ਚਰਨਾਂ ਉਪਰ ਮੱਥਾ ਟੇਕਿਆ । ਹੌਂਸਲਾ ਹੋਇਆ ਤੇ ਉਹ ਦਬਾ – ਦਬ ਘਰੋਂ ਬਾਹਰ ਹੋ ਗਿਆ ।
( ਚਲਦਾ )



Share On Whatsapp

Leave a Comment
kulvinder Singh : Waheguru ji

9 ਪੋਹ
ਪੰਜ ਪਿਆਰਿਆਂ ਦੇ ਹੁਕਮਾਂ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਮਕੌਰ ਦੀ ਗੜੀ ਛੱਡਣ ਲੱਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਥੀ ।
ਭਾਈ ਸੰਗਤ ਸਿੰਘ ਦੇ ਕਲਗੀ ਸਜਾਈ ਭਾਈ ਸੰਗਤ ਸਿੰਘ ਜੀ ਨੇ ਖਾਲਸੇ ਦਾ ਹੁਕਮ ਮੰਨ ਆਖ਼ਰੀ ਸਾਹ ਤੱਕ ਚਮਕੌਰ ਦੀ ਗੜ੍ਹੀ ਦੀ ਰਾਖੀ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ – ਕੋਟਿ ਪ੍ਰਣਾਮ ।



Share On Whatsapp

Leave a Comment
Harwinder Singh : ਵਾਹਿਗੁਰੂ🙏



सलोक ॥ मन इछा दान करणं सरबत्र आसा पूरनह ॥ खंडणं कलि कलेसह प्रभ सिमरि नानक नह दूरणह ॥१॥ हभि रंग माणहि जिसु संगि तै सिउ लाईऐ नेहु ॥ सो सहु बिंद न विसरउ नानक जिनि सुंदरु रचिआ देहु ॥२॥ पउड़ी ॥ जीउ प्रान तनु धनु दीआ दीने रस भोग ॥ ग्रिह मंदर रथ असु दीए रचि भले संजोग ॥ सुत बनिता साजन सेवक दीए प्रभ देवन जोग ॥ हरि सिमरत तनु मनु हरिआ लहि जाहि विजोग ॥ साधसंगि हरि गुण रमहु बिनसे सभि रोग ॥३॥

अर्थ: हे नानक जी! जो प्रभू हमें मन-इच्छत दातां देता है जो सब जगह (सब जीवों की) उम्मीदें पूरी करता है, जो हमारे झगड़े और कलेश नाश करने वाला है उस को याद कर, वह तेरे से दूर नहीं है ॥१॥ जिस प्रभू की बरकत से तुम सभी आनंद मानते हो, उस से प्रीत जोड़। जिस प्रभू ने तुम्हारा सुंदर शरीर बनाया है, हे नानक जी! रब कर के वह तुझे कभी भी न भूले ॥२॥ (प्रभू ने तुझे) जिंद प्राण शरीर और धन दिया और स्वादिष्ट पदार्थ भोगणें को दिए। तेरे अच्छे भाग बना कर, तुझे उस ने सुंदर घर, रथ और घोडे दिए। सब कुछ देने-वाले प्रभू ने तुझे पुत्र, पत्नी मित्र और नौकर दिए। उस प्रभू को सिमरनें से मन तन खिड़िया रहता है, सभी दुख खत्म हो जाते हैं। (हे भाई!) सत्संग में उस हरी के गुण चेते किया करो, सभी रोग (उस को सिमरनें से) नाश हो जाते हैं ॥३॥



Share On Whatsapp

Leave a comment


ਅੰਗ : 706

ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ ਪਉੜੀ ॥ ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥ ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥ ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥ ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥ ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥

ਅਰਥ: ਹੇ ਨਾਨਕ ਜੀ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ ॥੧॥ ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ। ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਹੇ ਨਾਨਕ ਜੀ! ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ ॥੨॥ (ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ। ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ। ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ। ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ। (ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ ॥੩॥



Share On Whatsapp

View All 3 Comments
Navroj : Waheguru Ji Kirpa Kro🙏🙏🙏
SIMRANJOT SINGH : Waheguru Ji🙏🌹



Share On Whatsapp

Leave a Comment
Sarwan singh : waheguru ji



रामकली महला ५ ॥ ना तनु तेरा ना मनु तोहि ॥ माइआ मोहि बिआपिआ धोहि ॥ कुदम करै गाडर जिउ छेल ॥ अचिंतु जालु कालु चक्रु पेल ॥१॥ हरि चरन कमल सरनाइ मना ॥ राम नामु जपि संगि सहाई गुरमुखि पावहि साचु धना ॥१॥ रहाउ ॥ ऊने काज न होवत पूरे ॥ कामि क्रोधि मदि सद ही झूरे ॥ करै बिकार जीअरे कै ताई ॥ गाफल संगि न तसूआ जाई ॥२॥ धरत धोह अनिक छल जानै ॥ कउडी कउडी कउ खाकु सिरि छानै ॥ जिनि दीआ तिसै न चेतै मूलि ॥ मिथिआ लोभु न उतरै सूलु ॥३॥ पारब्रहम जब भए दइआल ॥ इहु मनु होआ साध रवाल ॥ हसत कमल लड़ि लीनो लाइ ॥ नानक साचै साचि समाइ ॥४॥४१॥५२॥

अर्थ: हे (मेरे) मन! प्रभू के सुंदर चरणों की शरण में रह। परमात्मा का नाम जपता रहा कर, यही तेरा असल मददगार है। पर ये सदा कायम रहने वाला नाम-धन तू गुरू की शरण पड़ कर ही पा सकेगा।1। रहाउ। (हे भाई! इस शरीर की खातिर) तू माया के मोह की ठॅगी में फसा रहता है, ना वह शरीर तेरा है, और, ना ही (उस शरीर में बसता) मन तेरा है। (देख!) जैसे भेड़ का बच्चा भेड़ के साथ कलोल (लाड कर करके खेलता) है (उस बिचारे पर) अचानक (मौत का) जाल आ पड़ता है, (उस पर) मौत अपना चक्कर चला देती है (यही हाल हरेक जीव का होता है)।1। जीव के ये कभी ना खत्म हो सकने वाले काम कभी पूरे नहीं होते; काम-वासना में, क्रोध में, माया के नशे में जीव सदा ही गिले-शिकवे करता रहता है। अपनी इस जीवात्मा (को सुख देने) की खातिर जीव विकार करता रहता है, पर (ईश्वर की याद से) बेखबर हो चुके जीव के साथ (दुनिया के पदार्थों में से) रक्ती भर भी नहीं जाता।2। मूर्ख जीव अनेकों प्रकार की ठगी करता है, अनेकों फरेब करने जानता है। कौड़ी-कौड़ी कमाने की खातिर अपने सिर पर (दग़ा-फरेब के कारण बदनामी की) राख डालता फिरता है। जिस (प्रभू) ने (इसको ये सब कुछ) दिया है उसको ये बिल्कुल याद नहीं करता। (इसके अंदर) नाशवंत पदार्थों का लोभ टिका रहता है (इनकी) चुभन (इसके अंदर से) कभी दूर नहीं होती।3। गुरु नानक जी कहते हैं, हे नानक! परमात्मा जब किसी जीव पर दयावान होता है, उस जीव का ये मन गुरू के चरणों की धूल बनता है। गुरू उसको अपने सुंदर हाथों से अपने पल्ले से लगा लेता है, और, (वह भाग्यशाली) सदा ही सदा-स्थिर प्रभू में लीन हुआ रहता है।4।41।52।



Share On Whatsapp

Leave a comment


ਅੰਗ : 899

ਰਾਮਕਲੀ ਮਹਲਾ ੫ ॥ ਨਾ ਤਨੁ ਤੇਰਾ ਨਾ ਮਨੁ ਤੋਹਿ ॥ ਮਾਇਆ ਮੋਹਿ ਬਿਆਪਿਆ ਧੋਹਿ ॥ ਕੁਦਮ ਕਰੈ ਗਾਡਰ ਜਿਉ ਛੇਲ ॥ ਅਚਿੰਤੁ ਜਾਲੁ ਕਾਲੁ ਚਕ੍ਰੁ ਪੇਲ ॥੧॥ ਹਰਿ ਚਰਨ ਕਮਲ ਸਰਨਾਇ ਮਨਾ ॥ ਰਾਮ ਨਾਮੁ ਜਪਿ ਸੰਗਿ ਸਹਾਈ ਗੁਰਮੁਖਿ ਪਾਵਹਿ ਸਾਚੁ ਧਨਾ ॥੧॥ ਰਹਾਉ ॥ ਊਨੇ ਕਾਜ ਨ ਹੋਵਤ ਪੂਰੇ ॥ ਕਾਮਿ ਕ੍ਰੋਧਿ ਮਦਿ ਸਦ ਹੀ ਝੂਰੇ ॥ ਕਰੈ ਬਿਕਾਰ ਜੀਅਰੇ ਕੈ ਤਾਈ ॥ ਗਾਫਲ ਸੰਗਿ ਨ ਤਸੂਆ ਜਾਈ ॥੨॥ ਧਰਤ ਧੋਹ ਅਨਿਕ ਛਲ ਜਾਨੈ ॥ ਕਉਡੀ ਕਉਡੀ ਕਉ ਖਾਕੁ ਸਿਰਿ ਛਾਨੈ ॥ ਜਿਨਿ ਦੀਆ ਤਿਸੈ ਨ ਚੇਤੈ ਮੂਲਿ ॥ ਮਿਥਿਆ ਲੋਭੁ ਨ ਉਤਰੈ ਸੂਲੁ ॥੩॥ ਪਾਰਬ੍ਰਹਮ ਜਬ ਭਏ ਦਇਆਲ ॥ ਇਹੁ ਮਨੁ ਹੋਆ ਸਾਧ ਰਵਾਲ ॥ ਹਸਤ ਕਮਲ ਲੜਿ ਲੀਨੋ ਲਾਇ ॥ ਨਾਨਕ ਸਾਚੈ ਸਾਚਿ ਸਮਾਇ ॥੪॥੪੧॥੫੨॥

ਅਰਥ: ਹੇ (ਮੇਰੇ) ਮਨ! ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਪਿਆ ਰਹੁ। ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ, ਇਹੀ ਤੇਰੇ ਨਾਲ ਅਸਲ ਮਦਦਗਾਰ ਹੈ। ਪਰ ਇਹ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਤੂੰ ਗੁਰੂ ਦੀ ਸਰਨ ਪੈ ਕੇ ਲੱਭ ਸਕੇਂਗਾ।੧।ਰਹਾਉ। (ਹੇ ਭਾਈ! ਇਸ ਸਰੀਰ ਦੀ ਖ਼ਾਤਰ) ਤੂੰ ਮਾਇਆ ਦੇ ਮੋਹ ਵਿਚ ਦੀ ਠੱਗੀ ਵਿਚ ਫਸਿਆ ਰਹਿੰਦਾ ਹੈਂ, ਨਾਹ ਉਹ ਸਰੀਰ ਤੇਰਾ ਹੈ, ਤੇ, ਨਾਹ ਹੀ (ਉਸ ਸਰੀਰ ਵਿਚ ਵੱਸਦਾ) ਮਨ ਤੇਰਾ ਹੈ। (ਵੇਖ!) ਜਿਵੇਂ ਭੇਡ ਦਾ ਬੱਚਾ ਭੇਡ ਨਾਲ ਕਲੋਲ ਕਰਦਾ ਹੈ (ਉਸ ਵਿਚਾਰੇ ਉਤੇ) ਅਚਨਚੇਤ (ਮੌਤ ਦਾ) ਜਾਲ ਆ ਪੈਂਦਾ ਹੈ, (ਉਸ ਉਤੇ) ਮੌਤ ਅਪਣਾ ਚੱਕਰ ਚਲਾ ਦੇਂਦੀ ਹੈ (ਇਹੀ ਹਾਲ ਹਰੇਕ ਜੀਵ ਦਾ ਹੁੰਦਾ ਹੈ) ।੧। ਜੀਵ ਦੇ ਇਹ ਕਦੇ ਨਾਹ ਮੁੱਕ ਸਕਣ ਵਾਲੇ ਕੰਮ ਕਦੇ ਸਿਰੇ ਨਹੀਂ ਚੜ੍ਹਦੇ; ਕਾਮ-ਵਾਸਨਾ ਵਿਚ, ਕ੍ਰੋਧ ਵਿਚ, ਮਾਇਆ ਦੇ ਨਸ਼ੇ ਵਿਚ ਜੀਵ ਸਦਾ ਹੀ ਗਿਲੇ-ਗੁਜ਼ਾਰੀਆਂ ਕਰਦਾ ਰਹਿੰਦਾ ਹੈ। ਆਪਣੀ ਇਸ ਜਿੰਦ (ਨੂੰ ਸੁਖ ਦੇਣ) ਦੀ ਖ਼ਾਤਰ ਜੀਵ ਵਿਕਾਰ ਕਰਦਾ ਰਹਿੰਦਾ ਹੈ, ਪਰ (ਰੱਬ ਦੀ ਯਾਦ ਵਲੋਂ) ਅਵੇਸਲੇ ਹੋ ਚੁਕੇ ਜੀਵ ਦੇ ਨਾਲ (ਦੁਨੀਆ ਦੇ ਪਦਾਰਥਾਂ ਵਿਚੋਂ) ਰਤਾ ਭੀ ਨਹੀਂ ਜਾਂਦਾ।੨। ਮੂਰਖ ਜੀਵ ਅਨੇਕਾਂ ਠੱਗੀਆਂ ਕਰਦਾ ਹੈ, ਅਨੇਕਾਂ ਫ਼ਰੇਬ ਕਰਨੇ ਜਾਣਦਾ ਹੈ। ਕੌਡੀ ਕੌਡੀ ਕਮਾਣ ਦੀ ਖ਼ਾਤਰ ਆਪਣੇ ਸਿਰ ਉਤੇ (ਦਗ਼ੇ-ਫ਼ਰੇਬ ਦੇ ਕਾਰਨ ਬਦਨਾਮੀ ਦੀ) ਸੁਆਹ ਪਾਂਦਾ ਫਿਰਦਾ ਹੈ। ਜਿਸ (ਪ੍ਰਭੂ) ਨੇ (ਇਸ ਨੂੰ ਇਹ ਸਭ ਕੁਝ) ਦਿੱਤਾ ਹੈ ਉਸ ਨੂੰ ਇਹ ਬਿਲਕੁਲ ਯਾਦ ਨਹੀਂ ਕਰਦਾ। (ਇਸ ਦੇ ਅੰਦਰ) ਨਾਸਵੰਤ ਪਦਾਰਥਾਂ ਦਾ ਲੋਭ ਟਿਕਿਆ ਰਹਿੰਦਾ ਹੈ (ਇਹਨਾਂ ਦੀ) ਚੋਭ (ਇਸ ਦੇ ਅੰਦਰੋਂ) ਕਦੇ ਨਹੀਂ ਦੂਰ ਹੁੰਦੀ।੩। ਹੇ ਨਾਨਕ! ਪਰਮਾਤਮਾ ਜਦੋਂ ਕਿਸੇ ਜੀਵ ਉਤੇ ਦਇਆਵਾਨ ਹੁੰਦਾ ਹੈ, ਉਸ ਜੀਵ ਦਾ ਇਹ ਮਨ ਗੁਰੂ ਦੇ ਚਰਨਾਂ ਦੀ ਧੂੜ ਬਣਦਾ ਹੈ। ਗੁਰੂ ਉਸ ਨੂੰ ਆਪਣੇ ਸੋਹਣੇ ਹੱਥਾਂ ਨਾਲ ਆਪਣੇ ਪੱਲੇ ਲਾ ਲੈਂਦਾ ਹੈ, ਤੇ, (ਉਹ ਭਾਗਾਂ ਵਾਲਾ) ਸਦਾ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ।੪।੪੧।੫੨।



Share On Whatsapp

View All 3 Comments
SIMRANJOT SINGH : Waheguru Ji🙏🌹
ਦਲਬੀਰ ਸਿੰਘ : 🙏🙏ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏



Share On Whatsapp

Leave a comment






Share On Whatsapp

Leave a comment


24 ਦਸੰਬਰ ਦਾ ਇਤਿਹਾਸ
ਭਾਈ ਸੰਗਤ ਸਿੰਘ ਜੀ ਦੀ
ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ



Share On Whatsapp

Leave a comment


ਰੁੱਝੇ ਰਿਹੋ ਨਾ ਕ੍ਰਿਸਮਿਸ ਦੀਆਂ ਛੁੱਟੀਆਂ ਚ,
ਥੋੜੀ ਜਿਹੀ ਸਰਹੰਦ ਦੀ ਯਾਦ ਰੱਖਿਓ,
ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ,
ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ,
ਰੰਗਾਂ ਵਿੱਚ ਬੇਸ਼ਕ ਦੀ ਰਹਿਓ ਰੰਗੇ,
ਕੁੱਝ ਇਤਹਾਸ ਦੇ ਰੰਗ ਵੀ ਯਾਦ ਰੱਖਿਓ,
ਹਰ ਧਰਮ ਦੀ ਕਦਰ ਖੂਬ ਕਰਿਓ,
ਸਿੱਖੀ ਨਾਲ ਸਬੰਧ ਵੀ ਯਾਦ ਰੱਖਿਓ,,



Share On Whatsapp

Leave a comment




ਮੁਸਲਮਾਨਾਂ ਦੇ ਪੈਗ਼ੰਬਰ ਹਜ਼ਰਤ_ਮੁਹੰਮਦ_ਸਾਹਿਬ ਜੀ ਦੇ ਦੋ ਪੋਤਰੇ ਸਨ ਇੱਕ ਹਸਨ ਤੇ ਇੱਕ ਹੁਸੈਨ ਜਿਨ੍ਹਾਂ ਦੋਨਾਂ ਨੂੰ ਕਰਬਲਾ ਇਰਾਕ ਦੀ ਧਰਤੀ ਤੇ ਤਕਰੀਬਨ ੧੫ ਸਾਲ ਦੀ ਉਮਰ ਚ ਇੱਕ ਜੰਗ ਵਿਚ ਸ਼ਹੀਦੀ ਪ੍ਰਾਪਤ ਹੋਈ ਸੀ ,,,,,,,,, ਮੁਸਲਮਾਨਾਂ ਚ ਦੋ ਫਿਰਕੇ ਚੱਲਦੇ ਨੇ ਇੱਕ ਸ਼ੀਆ ਤੇ ਇੱਕ ਸੁੰਨੀ ।
ਜਿਹੜੇ ਸ਼ੀਆ ਮੁਸਲਮਾਨ ਹਨ ਓਹ ਹਸਨ ਹੁਸੈਨ ਦੀ ਸ਼ਹੀਦੀ ਵਾਲੇ ਦਿਨ ਉਨ੍ਹਾ ਦੀ ਸ਼ਹੀਦੀ ਤੇ ਮਾਤਮ ਮਨਾ ਕੇ ਇੱਕ ਜਲੂਸ ਕੜ੍ਹਦੇ ਨੇ ਜਿਸਨੂੰ ਤਾਜ਼ੀਆ ਕਿਹਾ ਜਾਂਦਾ ਹੈ ,,,,,,ਤੇ ਜਿਹੜੇ ਸੁੰਨੀ ਹਨ ਓਹ ਸ਼ਹੀਦੀ ਤੇ ਮਾਤਮ ਮਨਾਉਣ ਨੂੰ ਸਹੀ ਨਹੀਂ ਮੰਨਦੇ ।
ਹਿੰਦੂ ਧਰਮ ਅਨੁਸਾਰ ਵੀ ਜਦੋਂ ਸ੍ਰੀ_ਰਾਮ_ਚੰਦਰ ਜੀ ਨੂੰ ਵਣਵਾਸ ਜਾਣਾ ਪਿਆ ਤਾਂ ਉਨ੍ਹਾ ਦੇ ਵਿਯੋਗ ਵਿਚ ਉਨ੍ਹਾ ਦੇ ਪਿਤਾ ਰਾਜਾ_ਦਸ਼ਰਥ ਨੂੰ ਸ਼ੋਕ ਲੱਗ ਗਿਆ ਤੇ ਉਨ੍ਹਾਂ ਨੇ ਵੀ ਮਹਿਲ ਤੋਂ ਛਾਲ ਮਾਰਕੇ ਆਪਣੀ ਜਾਨ ਦੇ ਦਿੱਤੀ
ਈਸਾਈਆਂ ਦੇ ਵਿਚ ਵੀ ਕਈ ਫਿਰਕੇ ਮੌਜੂਦ ਹਨ ਲੇਕਿਨ ਤਕਰੀਬਨ ਈਸਾਈ ਅਪਣੇ ਪੈਗ਼ੰਬਰ ਈਸ਼ੂ_ਮਸੀਹ ਦੀ ਸ਼ਹੀਦੀ ਵਾਲੇ ਦਿਨ ਨੂੰ ਗੋਡ_ਫਰਾਇਡੇ ਦੇ ਨਾਂ ਨਾਲ ਮਨਾਉਂਦੇ ਨੇ ,,,,, ਇਸ ਦਿਨ ਇਹ ਲੋਕ ਤਕਰੀਬਨ ਇੱਕ ਟੈਮ ਖਾਣਾ ਨਹੀਂ ਖਾਂਦੇ ਕਈ ਪੂਰੇ ਦਿਨ ਦਾ ਵਰਤ ਵੀ ਰਖਦੇ ਨੇ ਤੇ ਕਈ ਮੁਲਖਾਂ ਚ ਤਾਂ ਕਿਸੇ ਵੀ ਪ੍ਰਕਾਰ ਦੀ ਖੁਸ਼ੀ ਮਨਾਈ ਜਾਣ ਤੇ ਰੋਕ ਲਗਾਈ ਜਾਂਦੀ ਹੈ ਕਿਉਂਕਿ ਓਹ ਇਸਨੂੰ ਇੱਕ ਸ਼ੋਕ ਵਜੋਂ ਦੇਖਦੇ ਹਨ ।
ਖ਼ੈਰ ਹੁਣ ਗੱਲ ਖਾਲਸਾ_ਪੰਥ ਦੀ ਤੇ ਇਹੋ ਜਿਹਾ ਕੋਈ ਇਤਿਹਾਸਿਕ ਪ੍ਰਮਾਣ ਨਹੀਂ ਮਿਲਦਾ ਜਿੱਥੇ ਕਿਸੇ ਨੇ ਕਿਸੇ ਗੁਰਸਿੱਖ ਦੀ ਸ਼ਹੀਦੀ ਦਾ ਵੀ ਸ਼ੋਕ ਮਨਾਇਆ ਹੋਵੇ ,,,,,,,, ਦਸਮ_ਪਾਤਸ਼ਾਹ ਨੇ ਆਪਣੇ ਪਿਤਾ ਗੁਰੂ_ਤੇਗ_ਬਹਾਦਰ_ਸਾਹਿਬ ਨੂੰ ਆਪ ਸ਼ਹੀਦੀ ਦੇਣ ਲਈ ਕਿਹਾ ਸੀ ,,,, ਜਦੋਂ ਦੋਨੋ ਵੱਡੇ ਸਾਹਿਬਜਾਦੇ ਚਮਕੌਰ ਸਾਹਿਬ ਦੀ ਜੰਗ ਚ ਸ਼ਹੀਦ ਤਾਂ ਗੁਰੂ ਸਾਹਿਬ ਨੇ ਕੋਈ ਹੰਝੂ ਨਹੀਂ ਸੀ ਕੇਰਿਆ ਬਲਕਿ ਜੈਕਾਰੇ ਲਾਕੇ ਉਨ੍ਹਾ ਦੀ ਸ਼ਹੀਦੀ ਨੂੰ ਸਲਾਮਾਂ ਕੀਤੀਆਂ ਸਨ ,,,,, ਜਦੋਂ ਦੀਨੇ_ਕਾਂਗੜ ਦੀ ਧਰਤੀ ਤੇ ਨੂਰੇ_ਮਾਹੀ ਨੇ ਆਕੇ ਗੁਰੂ ਸਾਹਿਬ ਨੂੰ ਰੋਂਦੇ ਹੋਏ ਦੱਸਿਆ ਵੀ ਤੁਹਾਡੇ ਨਿੱਕੀਆਂ ਲਾਲਾਂ ਨੂੰ ਦੀਵਾਰਾਂ ਚ ਚਿਨ ਕੇ ਸ਼ਹੀਦ ਕਰ ਦਿੱਤਾ ਗਿਆ ਹੈ ਤਾਂ ਵੀ ਗੁਰੂ ਸਾਹਿਬ ਭੋਰਾ ਨਹੀਂ ਸੀ ਡੋਲੇ ਬਲਕਿ ਹੱਥ ਚ ਫੜੇ ਤੀਰ ਨਾਲ ਜ਼ਮੀਨ ਤੇ ਉੱਗੇ ਘਾਹੀ ਦੇ ਬੂਟੇ ਨੂੰ ਪੁੱਟਦਿਆਂ ਕਿਹਾ ਸੀ ਕਿ ਹੁਣ ਮੁਗਲ ਰਾਜ ਦੀ ਜੜ ਪੁੱਟੀ ਜਾਵੇਗੀ 🙏🙏
ਤੇ ਸਾਡੇ ਬਹੁਤ ਹੀ ਸੂਝਵਾਨ ਪੜ੍ਹੇ ਲਿਖੇ ਕਮੇਡੀਅਨ Bhagwant Mann ਜੀ ਤੁਸੀ ਕਿਸ ਅਧਾਰ ਤੇ ਸ਼ੋਕ , ਮਾਤਮ ਮਨਾਉਣ ਦੀ ਸਲਾਹਾਂ ਦੇਈ ਜਾਂਦੇ ਹੋ ?? ਜਾ ਤੇ ਤੁਸੀ ਇਤਿਹਾਸ ਨਹੀਂ ਪੜ੍ਹਿਆ ਜਾ ਤੁਸੀ ਸਿਰਫ ਸਿੱਖੀ ਦਾ ਭੇਸ ਬਣਾਇਆ ਜਾ ਫੇਰ ਤੁਸੀ ਜਾਣਕੇ ਸਿੱਖੀ ਦੇ ਅਸੂਲਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਹੋ ।
✨✨ਦੀਪ ਸੈਣੀ✨✨



Share On Whatsapp

Leave a comment


ਸੂਰਜ ਚੜ ਕੇ ਕਿੰਨਾ ਉੱਚਾ ਚੜ੍ਹ ਆਇਆ । ਦੂਰ ਤਕ ਅਮਨ ਸੀ । ਜੀਊਣਾ , ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਤਿੰਨੇ ਮਾਛੀਵਾੜੇ ਦੇ ਵਿਚ ਆ ਗਏ । ਉਹ ਕੁਝ ਬੇਰੀਆਂ ਤੋਂ ਅੱਗੇ ਹੋਏ ਤਾਂ ਉਹਨਾਂ ਨੂੰ ਭਾਈ ਦਇਆ ਸਿੰਘ ਨੇ ਆ ਫ਼ਤਹਿ ਬੁਲਾਈ । ਉਹਨਾਂ ਕੰਬਲੀ ਦਾ ਝੁੰਬ ਮਾਰਿਆ ਹੋਇਆ ਸੀ । ਫ਼ਤਹਿ ਬੁਲਾਉਣ ਤੋਂ ਪਤਾ ਲੱਗਾ । ਖ਼ੁਸ਼ ਹੋ ਗਏ । ਅੱਗੇ ਚੱਲ ਪਏ । ਉਹ ਤਿੰਨਾਂ ਤੋਂ ਚਾਰ ਹੋਏ ਤੇ ਚਾਰੇ ਗ਼ਨੀ ਖ਼ਾਂ ਨਬੀ ਖ਼ਾਂ ਦੇ ਬਾਗ ਵਿਚ ਆਏ । ਜੰਡ ਦੇ ਹੇਠਾਂ ਕਲਗੀਧਰ ਪਿਤਾ ਜੀ ਨੂੰ ਸੁੱਤਿਆਂ ਦੇਖ ਲਿਆ । ਨੱਸ ਕੇ ਅੱਗੇ ਹੋਏ । ਕੋਲ ਹੋ ਕੇ ਪੈਰ ਦੱਬੇ ਤੇ ਚਰਨਾਂ ਉੱਤੇ ਨਮਸਕਾਰ ਕਰ ਕੇ ਬੈਠ ਗਏ । ਭਾਈ ਦਇਆ ਸਿੰਘ ਜੀ ਨੇ ਸ੍ਰੀ ਅਨੰਦੁ ਸਾਹਿਬ ਦੀ ਬਾਣੀ ਦਾ ਪਾਠ ਰਤਾ ਉੱਚੀ ਕੀਤਾ ਤਾਂ ਪਾਠ ਦੀ ਆਵਾਜ਼ ਨਾਲ ਸਤਿਗੁਰੂ ਜੀ ਦੀ ਨੀਂਦ ਖੁੱਲ੍ਹ ਗਈ । ਨੇਤਰ ਖੁੱਲ੍ਹੇ ਤਾਂ ਆਪਣੇ ਪਿਆਰੇ ਸਿੱਖਾਂ ਨੂੰ ਹਾਜ਼ਰ ਬੈਠਿਆਂ ਦੇਖਦੇ ਸਾਰ ਮੁਸਕਰਾਏ , ਉੱਠ ਕੇ ਬੈਠ ਗਏ ਤੇ ਫ਼ਤਹਿ ਬੁਲਾ ਕੇ ਸੁੱਖ ਸਾਂਦ ਪੁੱਛੀ । “ ਸੇਵਾ । ” ਭਾਈ ਦਇਆ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਤੇ ਭਾਈ ਧਰਮ ਸਿੰਘ ਤੇ ਮਾਨ ਸਿੰਘ ਸਤਿਗੁਰੂ ਜੀ ਦੇ ਚਰਨ ਘੁੱਟਣ ਲੱਗ ਪਏ । “ ਜਲ ਲਿਆਉ । ” ਗੁਰੂ ਜੀ ਨੇ ਫੁਰਮਾਇਆ । ਉਸੇ ਵੇਲੇ ਭਾਈ ਦਇਆ ਸਿੰਘ ਉੱਠ ਕੇ ਖੂਹ ਵੱਲ ਗਿਆ ਤੇ ਖੂਹ ਦੀ ਮਾਹਲ ਨਾਲੋਂ ਪਾਣੀ ਦੀ ਭਰੀ ਹੋਈ ਟਿੰਡ ਲਾਹ ਕੇ ਲੈ ਆਇਆ । ਭਾਈ ਦਇਆ ਸਿੰਘ ਦੇ ਪਾਸ ਕੁਝ ਮਿੱਠਾ ਸੀ । ਉਹ ਮਿੱਠਾ ਗੁਰੂ ਜੀ ਨੂੰ ਦਿੱਤਾ । ਉਹਨਾਂ ਨੇ ਛਕ ਕੇ ਪਾਣੀ ਪੀਤਾ ਤੇ ਬਚਨ ਬਿਲਾਸ ਕਰਨ ਲੱਗੇ । ਚਮਕੌਰ ਸਾਹਿਬ ਤੋਂ ਮਾਛੀਵਾੜੇ ਤਕ ਕੀਤੇ ਸਫ਼ਰ ਬਾਬਤ ਬਚਨ – ਬਿਲਾਸ ਕਰ ਰਹੇ ਸਨ ਕਿ ਘੋੜੇ ਉੱਤੇ ਸਵਾਰ ਮੁਸਲਮਾਨ ਆਇਆ । ਉਸ ਦਾ ਲਿਬਾਸ ਕੁਝ ਠਾਠ ਵਾਲਾ ਸੀ । ਉਸ ਨੂੰ ਦੇਖ ਕੇ ਸਿੰਘ ਚੌਕਸ ਹੋਏ , ਪਰ ਉਹ ਨੇੜੇ ਆ ਕੇ ਘੋੜੇ ਤੋਂ ਉੱਤਰ ਬੈਠਾ । ਉੱਤਰ ਕੇ ਅੱਗੇ ਹੋਇਆ ਤੇ ਹੱਥ ਜੋੜ ਕੇ ਆ ਨਿਮਸ਼ਕਾਰ ਕੀਤੀ । ਬੈਠ ਗਿਆ । ਸਤਿਗੁਰੂ ਜੀ ਤੇ ਧਰਮ ਸਿੰਘ ਜੀ ਨੇ ਸਿਆਣ ਲਿਆ ਗੁਰੂ ਜੀ ਮੁਸਕਰਾ ਕੇ ਬੋਲੇ , “ ਆਓ ਨਬੀ ਖ਼ਾਂ ਜੀ ! ਅੱਜ ਅਸੀਂ ਤੁਸਾਂ ਦੇ ਘਰ ਆਏ ਹਾਂ । ” “ ਮੇਰੇ ਧੰਨ ਭਾਗ ! ਇਸ ਬਾਗ਼ ਵਿਚ ਚਰਨ ਪਾਏ ਜੇ । ਇਹ ਬਾਗ ਆਪ ਦਾ ਹੀ ਹੈ , ਪਰ ਇਹ ਮਾਮਲਾ ਕੀ ? ” ਉਸ ਮੁਸਲਮਾਨ ਦਾ ਨਾਂ ਨਬੀ ਖ਼ਾਂ ਸੀ ਤੇ ਉਸ ਦਾ ਵੱਡਾ ਭਰਾ ਗ਼ਨੀ ਖ਼ਾਂ । ਦੋਨੋਂ ਭਰਾ ਮਾਛੀਵਾੜੇ ਦੇ ਵਸਨੀਕ ਤੇ ਘੋੜਿਆਂ ਦੇ ਸੌਦਾਗਰ ਸਨ । ਅਨੰਦਪੁਰ ਘੋੜੇ ਵੇਚਣ ਜਾਇਆ ਕਰਦੇ ਸਨ । ਉਸ ਨੇ ਸਤਿਗੁਰੂ ਜੀ ਨੂੰ ਸਿਆਣ ਲਿਆ । “ ਸ਼ਾਹੀ ਲਸ਼ਕਰ ਦਾ ਰੌਲਾ ਤੁਸਾਂ ਸੁਣਿਆ ਹੋਏਗਾ ? ” ਭਾਈ ਧਰਮ ਸਿੰਘ ਜੀ ਬੋਲੇ । “ ਸੁਣਿਆ ਤਾਂ ਹੈ , ਪਰ ਜਿੰਨੇ ਮੂੰਹ , ਉਨੀਆਂ ਹੀ ਗੱਲਾਂ । ” ਨਬੀ ਖ਼ਾਂ ਨੇ ਉੱਤਰ ਦਿੱਤਾ , “ ਅਸਲ ਗੱਲ ਕੀ ਹੈ ? ” “ ਅਨੰਦਪੁਰ ਛੱਡਣਾ ਪਿਆ । ” ਭਾਈ ਧਰਮ ਸਿੰਘ ਨੇ ਚਮਕੌਰ ਸਾਹਿਬ ਤਕ ਸਾਰਾ ਹਾਲ ਸੁਣਾ ਦਿੱਤਾ ਤੇ ਆਖਿਆ , “ ਚਮਕੌਰ ਸਾਹਿਬ ਦੀ ਗੜ੍ਹੀ ਵਿਚ ਮਹਾਰਾਜ ਜੀ ਦੇ ਦੋ ਵੱਡੇ ਪੁੱਤਰ ਸ਼ਹੀਦ ਹੋ ਗਏ ਹਨ । ਨਿੱਕਿਆਂ ਸਪੁੱਤਰਾਂ , ਮਹਿਲਾਂ , ਵੱਡੇ ਮਾਤਾ ਜੀ ਅਤੇ ਸਿੱਖਾਂ ਸੇਵਕਾਂ ਦਾ ਕੋਈ ਪਤਾ ਨਹੀਂ , ਕਿਧਰ ਗਏ , ਕਿਸ ਹਾਲਤ ਵਿਚ ਹਨ ? ਹੁਣੇ ਹੀ ਅਸੀਂ ਆ ਕੇ ਮਿਲੇ ਹਾਂ । ਮਹਾਰਾਜ ਹਨੇਰੇ ਵਿਚ ਇਕੱਲੇ ਹੀ ਆਏ । ਦੇਖੋ ਚਰਨਾਂ ਵਿਚੋਂ ਲਹੂ ਸਿੰਮ ਰਿਹਾ ਹੈ । ਖਾਧਾ ਪੀਤਾ ਵੀ ਸ਼ਾਇਦ ਕੁਝ ਨਹੀਂ । ਹੁਣੇ ਤੁਸਾਂ ਦੇ ਖੂਹ ‘ ਚੋਂ ਜਲ ਲਿਆ ਕੇ ਛਕਾਇਆ ਹੈ । ਪਾਤਸ਼ਾਹੀ ਨਾ ਰਹੀ , ਪਾਤਸ਼ਾਹ ਹਨ । ”ਸਾਰੀ ਵਾਰਤਾ ਸੁਣ ਕੇ ਨਬੀ ਖ਼ਾਂ ਦੇ ਨੇਤਰ ਸੱਜਲ ਹੋ ਗਏ । ਉਹਨਾਂ ਨੇ ਚਰਨਾਂ ਨੂੰ ਹੱਥ ਲਾ ਕੇ ਕਿਹਾ , “ ਅਸੀਂ ਦੋਵੇਂ ਭਰਾ ਸੇਵਾ ਕਰਾਂਗੇ । ਜੇ ਜਾਨ…
ਚਲੀ ਜਾਏ , ਤਾਂ ਵੀ ਧੰਨ ਭਾਗ ! ਮੈਂ ਹੁਣੇ ਆਇਆ , ਆਪਣੇ ਭਰਾ ਗ਼ਨੀ ਖ਼ਾਂ ਨੂੰ ਦੱਸਦਾ ਹਾਂ । ਦੁੱਧ ਲਿਆਉਂਦੇ ਹਾਂ , ਅਜੇ ਏਥੇ ਬਿਰਾਜੋ । ” “ ਹਾਂ ! ਰਤਾ ਪੰਜਾਬੇ ਗੁਲਾਬੇ ਨੂੰ ਸੁਨੇਹਾ ਦੇਣਾ । ਮਸੰਦ ਹੈ ਗੁਰੂ ਘਰ ਦਾ । ” “ ਖੱਤਰੀ । ” ਹਾਂ ! ’ ’ “ ਉਹਨਾਂ ਨੂੰ ਹੀ ਸਾਰਾ ਸਾਮਾਨ ਚੁਕਵਾ ਕੇ ਲਿਆਉਂਦੇ ਹਾਂ । ਚਿੰਤਾ ਨਹੀਂ ਕਰਨੀ , ਅੱਗੇ ਪਿੱਛੇ ਨਹੀਂ ਜਾਣਾ । ਮੈਂ ਖ਼ੁਦਾ ਨੂੰ ਹਾਜ਼ਰ – ਨਾਜ਼ਰ ਸਮਝ ਕੇ ਕਸਮ ਖਾਂਦਾ ਹਾਂ , ਸੱਚੀ ਸੇਵਾ ਕਰਾਂਗਾ । ” ਨਬੀ ਖ਼ਾਂ ਨੇ ਹੱਥ ਜੋੜ ਕੇ ਦਿਲ ਦੀ ਗੱਲ ਇਸ ਕਰਕੇ ਦੱਸੀ ਕਿ ਕਿਤੇ ਗੁਰੂ ਜੀ ਸ਼ੱਕ ਨਾ ਕਰ ਲੈਣ ਕਿ ਮੁਸਲਮਾਨ ਹੈ , ਕੀ ਪਤਾ ਇਨਾਮ ਲੈਣ ਲਈ ਧੋਖਾ ਕਰੇ | ਪਰ ਉਹ ਭੋਲਾ ਨਹੀਂ ਸੀ ਸਮਝਦਾ ਕਿ ਮਹਾਰਾਜ ਤਾਂ ਹਰ ਇਕ ‘ ਤੇ ਹੀ ਭਰੋਸਾ ਕਰ ਲੈਂਦੇ ਸਨ । ਸਤਿਗੁਰੂ ਜੀ ਨੇ ਆਪ ਫ਼ੁਰਮਾਇਆ , “ ਨਬੀ ਖ਼ਾਂ ਜੀ ! ਐਸਾ ਖ਼ਿਆਲ ਅਸਾਂ ਦੇ ਮਨ ਵਿਚ ਕਦੀ ਨਹੀਂ ਆ ਸਕਦਾ । ਭਲਾ ਕਰਨ ਵਾਲੇ ਨੇ ਭਲਿਆਈ ਦਾ ਫਲ ਲੈਣਾ ਹੈ ਤੇ ਬੁਰਿਆਈ ਕਰਨ ਵਾਲੇ ਨੇ ਬੁਰਿਆਈ ਦਾ । ਅਕਾਲ ਪੁਰਖ ਸਭ ਕੁਝ ਦੇਖਦਾ ਤੇ ਜਾਣਦਾ ਹੈ । ” ਨਬੀ ਖ਼ਾਂ ਨਿਮਸ਼ਕਾਰ ਕਰ ਕੇ ਘੋੜੇ ‘ ਤੇ ਸਵਾਰ ਹੋਇਆ ਤੇ ਘਰ ਨੂੰ ਤੁਰ ਗਿਆ । ਭਾਈ ਜੀਊਣਾ , ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਤਿਗੁਰੂ ਜੀ ਦੇ ਸਰੀਰ ਨੂੰ ਘੁੱਟਦੇ ਰਹੇ । ਭਾਈ ਦਇਆ ਸਿੰਘ ਨੇ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਦੂਰ ਦੇਖਿਆ , ਬਾਗ ਦੇ ਇਕ ਪਾਸੇ ਇਕ ਆਦਮੀ ਅੱਗ ਧੁਖਾਈ ਬੈਠਾ ਸੀ । ਉਸ ਕੋਲੋਂ ਅੱਗ ਲੈ ਆਂਦੀ ਤੇ ਅੱਗ ਬਾਲ ਦਿੱਤੀ । ਸਿੰਘ ਗੁਰੂ ਜੀ ਦੇ ਨਾਲ ਹੀ ਅੱਗ ਸੇਕ ਕੇ ਆਪਣੇ ਆਪ ਨੂੰ ਵੀ ਨਿੱਘਿਆਂ ਕਰਨ ਲੱਗੇ । “ ਮਹਾਰਾਜ ) ਪੂਰਨ ਮਸੰਦ ਵੀ ਦੇਖੋ । ” ਜੀਉਣਾ ਬੋਲਿਆ , “ ਕਿੰਨਾ ਅਕ੍ਰਿਤਘਣ ਨਿਕਲਿਆ । ਆਪ ਨੂੰ ਆਸਰਾ ਨਾ ਦਿੱਤਾ । ਜੇ ਆਸਰਾ ਦਿੰਦਾ ਤਾਂ ਕਿੰਨਾ ਚੰਗਾ ਹੁੰਦਾ । ” “ ਗੁਰਮੁਖਾ ! ਸ਼ਾਇਦ ਉਸ ਕੋਲੋਂ ਅਕਾਲ ਪੁਰਖ ਨੇ ਚੰਗਾ ਹੀ ਕਰਾਇਆ । ਸੂਰਮਾ ਤੇ ਸ਼ੇਰ ਜੰਗਲ ਵਿਚ ਹੀ ਠੀਕ ਰਹਿੰਦੇ ਹਨ । ਮਕਾਨਾਂ ਵਿਚ ਘਿਰ ਜਾਂਦੇ ਹਨ । ਪੂਰਨ ਨੂੰ ਮਾੜਾ ਕਾਹਨੂੰ ਆਖਣਾ । ਅਕਾਲ ਪੁਰਖ ਜਾਣਦਾ ਹੀ ਹੈ । ” “ ਧੰਨ ਹੋ ਆਪ ! ਮਹਾਰਾਜ , ਵੈਰੀ ਦਾ ਵੀ ਭਲਾ ਤੱਕਦੇ ਹੋ । ” “ ਸਭ ਦਾ ਭਲਾ । ਕਿਸੇ ਨੂੰ ਜ਼ਬਾਨੋਂ ਮੰਦਾ ਆਖਣਾ ਠੀਕ ਨਹੀਂ । ਕਿਉਂਕਿ ਸਭ ਕੁਝ ਅਕਾਲ ਪੁਰਖ ਦੇ ਹੁਕਮ ਨਾਲ ਹੁੰਦਾ ਹੈ । ” ਉਨੇ ਨੂੰ ਗ਼ਨੀ ਖ਼ਾਂ ਤੇ ਨਬੀ ਖ਼ਾਂ ਦੋਵੇਂ ਭਰਾ ਆ ਗਏ । ਗੁਲਾਬਾ ਮਸੰਦ ਵੀ ਆਇਆ । ਉਸ ਨੂੰ ਗਰਮ ਦੁੱਧ ਚੁਕਵਾ ਕੇ ਲਿਆਏ ਸਨ । ਸਤਿਗੁਰੂ ਜੀ ਨੇ ਦੁੱਧ ਛਕਿਆ । ਦੁੱਧ ਦੇ ਛਕਣ ਨਾਲ ਸਾਰਿਆਂ ਦੀ ਕੁਝ ਨਾ ਕੁਝ ਭੁੱਖ ਮਰੀ ਤੇ ਸਰੀਰਾਂ ਦਾ ਥਕੇਵਾਂ ਦੂਰ ਹੋਇਆ । “ ਆਪ ਗੁਲਾਬੇ ਦੇ ਘਰ ਚੱਲੋ । ” ਨਬੀ ਖ਼ਾਂ ਨੇ ਆਖਿਆ । “ ਗੁਲਾਬੇ ਦੀ ਕੀ ਇੱਛਾ ਹੈ ? ” “ ਚਲੋ ਮਹਾਰਾਜ ! ਅਸਾਂ ਦੇ ਧੰਨ ਭਾਗ , ਆਉ । ” “ ਦੇਖ ਲੈ । ” ਭਾਈ ਦਇਆ ਸਿੰਘ ਜੀ ਵਿਅੰਗ ਨਾਲ ਬੋਲੇ । “ ਦੇਖਣਾ ਕੀ ਹੈ । ਵਾਹਿਗੁਰੂ ਦਾ ਦਿੱਤਾ ਸਭ ਕੁਝ ਹੈ । ” “ ਜਿਸ ਚੀਜ਼ ਦੀ ਲੋੜ ਹੋਵੇਗੀ , ਅਸੀਂ ਪਹੁੰਚਾਵਾਂਗੇ । ਹੱਥ ਬੰਨ੍ਹੀ ਗ਼ੁਲਾਮ ਹਾਂ । ” ਗ਼ਨੀ ਖ਼ਾਂ ਦਾ ਬੋਲ ਸੀ । ਗੁਲਾਬਾ ਮੰਨ ਗਿਆ । ਉਸ ਨੇ ਪਹਿਲਾਂ ਵੀ ਨਾਂਹ ਨਹੀਂ ਸੀ ਕੀਤੀ । ਸਤਿਗੁਰੂ ਜੀ ਤੁਰਨ ਲੱਗੇ ਤਾਂ ਪੈਰਾਂ ਨੂੰ ਕੁਝ ਤਕਲੀਫ਼ ਹੋਈ ਪਰ ਆਪ ਨੇ ਤਕਲੀਫ਼ ਨੂੰ ਪ੍ਰਗਟ ਨਾ ਹੋਣ ਦਿੱਤਾ । ਚੱਲ ਪਏ । ਗ਼ਨੀ ਖ਼ਾਂ ਸਿੱਧਾ ਬਾਜ਼ਾਰ ਨੂੰ ਤੁਰ ਗਿਆ ਤੇ ਮੋਚੀ ਕੋਲੋਂ ਤਿਆਰ ਹੋਇਆ ਇਕ ਜੋੜਾ ਲੈ ਆਇਆ । ਉਹ ਜੋੜਾ ਕਿਸੇ ਹੋਰ ਵਾਸਤੇ ਤਿਆਰ ਕੀਤਾ ਸੀ । ਮਾਛੀਵਾੜਾ ਪਿੰਡ ਦੇ ਵਿਚਾਲੇ ਗੁਲਾਬੇ ਮਸੰਦ ਦਾ ਘਰ ਸੀ , ਗੁਰੂ ਜੀ ਉਸ ਘਰ ਵਿਚ ਜਾ ਬਿਰਾਜੇ ।
( ਚਲਦਾ )



Share On Whatsapp

Leave a comment


ਮੂਲੁ ਛੋਡਿ ਲਾਗੇ ਦੂਜੈ ਭਾਈ ॥ ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥੩ ॥ ਮਾਇਆ ਕਰਿ ਮੂਲੁ ਜੰਤ੍ਰ ਭਰਮਾਏ ॥ ਹਰਿ ਜੀਉ ਵਿਸਰਿਆ ਦੂਜੈ ਭਾਏ ॥ ( ਗਉੜੀ ਮਹਲਾ ੩ )
ਗੁਰੂ ਮਹਾਰਾਜ ਦਾ ਬਚਨ ਹੈ ਕਿ ਜਿਹੜਾ ਮਨੁੱਖ ਮੂਲ ਨੂੰ ਛੱਡਦਾ ਹੈ , ਉਹ ਦੂਸਰੇ ਕੋਲੋਂ ਆਸਰਾ ਲੈਣਾ ਚਾਹੁੰਦਾ ਹੈ ਪਰ ਲੈ ਨਹੀਂ ਸਕਦਾ । ਮੂਲ ( ਜੜ੍ਹ ) ਤੋਂ ਬਿਨਾਂ ਰੁੱਖ ਸੁੱਕ ਜਾਂਦਾ ਹੈ । ਧਾਰਮਿਕ ਜੀਵਨ ਵਿਚ ਮੂਲ ਹੁੰਦਾ ਹੈ — ਗੁਰੂ ਤੇ ਗੁਰੂ ਦਾ ਉਪਦੇਸ਼ । ਜਦੋਂ ਕੋਈ ਗੁਰੂ ਤੇ ਗੁਰੂ ਉਪਦੇਸ਼ ਨੂੰ ਛੱਡ ਕੇ , ਦੂਸਰੇ ਪਾਸੇ – ਮਨ ਮਗਰ ਜਾਂ ਜਾਨ ਬਚਾਉਣ , ਜਾਂ ਮਾਇਆ ਵੱਲ ਲੱਗਦਾ ਹੈ ਤਾਂ ਦੁਖੀ ਹੁੰਦਾ ਹੈ । ਘਰ ਛੱਡ ਕੇ ਪੁਰਸ਼ , ਪਤੀ ਛੱਡ ਕੇ ਨਾਰੀ , ਕਿੱਲਾ ਛੱਡ ਕੇ ਪਸ਼ੂ , ਆਪਣਾ ਆਲ੍ਹਣਾ ਛੱਡ ਕੇ ਪੰਛੀ , ਰਾਹ ਛੱਡ ਕੇ ਮੁਸਾਫ਼ਰ , ਮਾਂ – ਬਾਪ ਨੂੰ ਛੱਡ ਕੇ ਸੰਤਾਨ ਐਸੇ ਸਾਰੇ ਕਸ਼ਟ ਉਠਾਉਂਦੇ ਹਨ , ਤਿਵੇਂ ਆਪਣੇ ਗੁਰੂ ਮਹਾਰਾਜ ਵੱਲੋਂ ਬੇਮੁਖ ਹੋ ਕੇ ਸਿੱਖ ਦੁਖੀ ਹੁੰਦਾ ਹੈ । ਉਹ ਬਿਖ ( ਜ਼ਹਿਰ ) ਮਾਇਆ ਦੇ ਲਾਲਚ ਵੱਲ ਲੱਗਦਾ ਹੈ ਤੇ ਉਸ ਮਾਇਆ ਰੂਪ ਜ਼ਹਿਰ ਨਾਲ ਹੀ ਘੁਲ ਘੁਲ ਕੇ ਮਰ ਜਾਂਦਾ ਹੈ । ਹੋ ਸਕਦਾ ਹੈ , ਇਹ ਈਸ਼ਵਰ ਗਤੀ ਹੈ ਕਿ ਜੀਵਨ ਨੂੰ ਪਰਖਣ ਲਈ ਜੀਵ ਨੂੰ ਮਾਇਆ ਦੇ ਚਮਤਕਾਰ ਤੇ ਲੰਮੇ ਜੀਵਨ ਦੀ ਆਸ਼ਾ ਨਾਲ ਭਰਮਾ ਦਿੰਦਾ ਹੈ । ਬੱਸ ਜਦੋਂ ਮਾਇਆ ਵੱਲ ਲੱਗਾ ਤਾਂ ‘ ਗੁਰ ’ ‘ ਪ੍ਰਮੇਸ਼ਰ ’ ਦੋਵੇਂ ਭੁੱਲੇ । ਉਹਨਾਂ ਦੇ ਭੁੱਲਣ ਨਾਲ ਜੀਵ ਅੱਗੇ ਔਕੜਾਂ ਤੇ ਤਕਲੀਫ਼ਾਂ ਆ ਗਈਆਂ , ਵੈਰੀ ਤੇ ਰੋਗ ਆ ਗਏ । ਮਾਇਆ ਜਾਣ ਲੱਗੀ , ਜੀਵ ਪਛਤਾਉਣ ਲੱਗਾ । ਇਹ ਮਨ ਵਿਚ ਨਹੀਂ ਆਉਂਦਾ ਕਿ ਆਖ਼ਰ ਜੀਊਣਾ ਕਿੰਨਾ ਚਿਰ ਹੈ ? ਮਰਨਾ ਹੀ ਹੈ । ਫਿਰ ਜਿਸ ਅਸਲ ਜੀਵਨ ਬਣਾਇਆ ਹੁੰਦਾ ਹੈ , ਉਸ ਨੂੰ ਵੀ ਭੁੱਲ ਬੈਠਦਾ ਹੈ । ਉਸ ਦੇ ਮੰਦੇ ਦਿਨ ਆ ਜਾਂਦੇ ਹਨ । ਉਪਰੋਕਤ ਮੰਦ – ਭਾਗੀਆਂ ਵਿਚ ਪੂਰਨ ਮਸੰਦ ਸੀ । ਪਰ ਦੋਂਹਾ ਦਿਨਾਂ ਵਿਚ ਹੀ ਉਸ ਨੂੰ ਪਤਾ ਲੱਗ ਗਿਆ ਕਿ ਗੁਰੂ ਮਹਾਰਾਜ ਤੋਂ ਬੇਮੁੱਖ ਹੋਇਆ ਕੀ ਲੱਭਦਾ ਹੈ ? ਘਰ ਉੱਜੜ ਗਿਆ । ਉਹ ਬੰਦੀਖ਼ਾਨੇ ਗਿਆ , ਇਸਤ੍ਰੀ ਦੁਰਗੀ ਵਿਚਾਰੀ ਨੂੰ ਬਿਪਤਾ ਪਈ , ਮੁੜ ਲੱਗਾ ਪਛਤਾਉਣ ਤੇ ਤਰਲੇ ਅੱਧੀ ਰਾਤ ਤੋਂ ਪਿੱਛੋਂ , ਜਦੋਂ ਹਨੇਰਾ ਸੀ ਤੇ ਦਿਨ ਚੜ੍ਹਨ ਵਿਚ ਕੋਈ ਚਾਰ ਘੰਟੇ ਰਹਿੰਦੇ ਸਨ । ਪੂਰਨ , ਉਸ ਦੀ ਪਤਨੀ ਦੁਰਗੀ ਤੇ ਬੱਚੇ ….. ਦੋ ਬੰਦੇ ਹੋਰ ਘੋੜੀਆਂ ਉੱਤੇ ਸਵਾਰ ਬਲੋਲਪੁਰ ਵਿਚੋਂ ਚੋਰੀ ਨਿਕਲ ਕੇ ਜਾ ਰਹੇ ਸਨ । ਠੰਢੀ ਹਵਾ …. ਕੰਬਾਉਂਦੀ ਸੀ । ਹੱਥ ‘ ਤੇ ਪੈਰ ਸੌਂਦੇ ਜਾਂਦੇ ਸਨ । “ ਅਜੇ ਕਿੰਨੀ ਦੂਰ ਹੈ ਮਾਛੀਵਾੜਾ ? ” ਦੁਰਗੀ ਨੇ ਪੁੱਛਿਆ । ਉਸ ਨੇ ਕਦੀ ਰਾਤ ਨੂੰ ਸਫ਼ਰ ਨਹੀਂ ਸੀ ਕੀਤਾ । ਉਸ ਨੂੰ ਡਰ ਲੱਗਦਾ ਸੀ । ਦੂਸਰਾ ਇਕ ਪਿੱਛੋਂ ਵੈਰੀਆਂ ਦੇ ਆਉਣ ਦਾ ਡਰ ਸੀ । ਤੀਸਰਾ ਸਤਿਗੁਰੂ ਜੀ ਦੀ ਭਾਲ ਵਿਚ ਮੁਗ਼ਲ ਲਸ਼ਕਰ ਫਿਰ ਰਹੇ ਸਨ । “ ਜੇ ਕਿਸੇ ਨੇ ਰਾਹ ਵਿਚ ਘੇਰ ਲਿਆ ਤਾਂ ? ” ਉਹ ਮਨ ਵਿਚ ਸੋਚਦੀ ਤਾਂ ਕਲੇਜਾ ਕੰਬਣ ਲੱਗ ਪੈਂਦਾ । ਕਲੇਜੇ ਦੀ ਧੜਕਣ ਨੂੰ ਠੀਕ ਰੱਖਣ ਵਾਸਤੇ ਹੀ ਉਸ ਨੇ ਪੁੱਛਿਆ ਸੀ । “ ਨੇੜੇ ਹੀ ਹੈ ਹੁਣ ! ” ਪੂਰਨ ਨੇ ਉੱਤਰ ਦਿੱਤਾ । “ ਠੰਡ ਕਿੰਨੀ ਹੈ । ” “ ਹਾਂ – ਠੰਡ ਬਹੁਤ ਹੈ । ” “ ਪਰਸੋਂ ਤਾਂ ਬਹੁਤ ਠੰਡ ਰਹੀ । ” “ ਕਈ ਦਿਨਾਂ ਤੋਂ ਬਹੁਤ ਹੀ ਠੰਡ ਪੈ ਰਹੀ ਹੈ । ’ ’ ਜਿਸ ਰਾਤ ਗੁਰੂ ਜੀ ਅਨੰਦਪੁਰ ਛੱਡਿਆ ਤੇ ਬਲੋਲਪੁਰ ਆਏ । ” “ ਦੇਖ ਦੁਰਗੀ ! ਮੈਂ ਕਿੰਨੀ ਵਾਰ ਆਖਿਆ , ਗੁਰੂ ਮਹਾਰਾਜ ਦਾ ਨਾਮ ਨਾ ਲੈ । ਜੇ ਕਿਸੇ ਨੇ ਸੁਣ ਲਿਆ ਤਾਂ ਜਾਨ ਤੋਂ ਹੱਥ ਧੋਣੇ ਪੈਣਗੇ । ” “ ਐਨਾ ਕੁਛ ਹੋਣ ‘ ਤੇ ਵੀ ਤੁਸੀਂ ਨਹੀਂ ਸਮਝੇ ? ” ” ਕੀ ਨਹੀਂ ਸਮਝਿਆ ” “ ਏਹੋ ਕਿ ਗੁਰੂ ਮਹਾਰਾਜ ਦੀ ਕ੍ਰਿਪਾ ਨਾਲ ਤਾਂ ਜਾਨ ਬਚੀ , ਮੇਰਾ ਧਰਮ ਬਚਿਆ , ਬੱਚੇ ਬਚੇ । ” ” ਗੁਰੂ ਜੀ ਕੀ ਕੀਤਾ ? “ ਗੁਰੂ ਮਹਾਰਾਜ ਅੱਗੇ ਮੈਂ ਅਰਦਾਸ ਬੇਨਤੀ ਕੀਤੀ ਸੀ । ਉਹ ਘਟ ਘਟ ਦੀ ਜਾਨਣਹਾਰ ਹਨ । ” “ ਆਪ ਭਾਵੇਂ ਦੁੱਖ ਉਠਾਉਣ , ਆਪਣੇ ਸਿੱਖਾਂ ਦੀ ਤਾਂ ਬੇਨਤੀ ਸੁਣਦੇ ਹਨ । ’ “ ਚੁੱਪ ਕਰ । ” ਅਸਾਂ ਦੇ ਸਰਬ ਨਾਸ ਦਾ ਕਾਰਨ ਗੁਰੂ ਜੀ ਹਨ । ਜੇ ਨਾ ਆਉਂਦੇ ਤਾਂ ਕਿਥੇ ਭਾਜੜ ਪੈਣੀ ਸੀ ? ਉਹਨਾਂ ਦੇ ਆਉਣ ਦਾ ਫ਼ਸਾਦ , ਕੁਝ ਮੂਰਖ ਜੀਊਣਾ , ਜਿਹੜਾ ਜੀ ਜੀ ਨੂੰ ਦੱਸਦਾ ਫਿਰਿਆ । ” “ ਮੈਂ ਆਖਦੀ ਹਾਂ , ਕੋਈ ਕੁਬੋਲ ਸਤਿਗੁਰੂ ਮਹਾਰਾਜ ਦੀ ਸ਼ਾਨ ਦੇ ਉਲਟ ਨਾ ਬੋਲੋ । ਆਪ ਜਾਣੀ ਜਾਣ ਤੇ ਅਕਾਲ ਪੁਰਖ ਦੇ ਬੇਟੇ ਹਨ । ਆਪਣੇ ਬੱਚੇ ਮਾਸੂਮ ਹਨ । ” “ ਤੂੰ ਤਾਂ ਮੂਰਖ ਹੈਂ ? ” “ ਮੈਂ ਮੂਰਖ ਹੀ ਸਹੀ । ਮੇਰਾ ਧਰਮ ਬਚੇ , ਮੇਰੇ ਬੱਚੇ ਬਚਣ , ਬੱਸ ਮੈਂ ਸਭ ਕੁਝ ਪ੍ਰਾਪਤ ਕਰ ਲਿਆ , ਤੁਸੀਂ …..। ” “ ਕੌਣ ਹੋ , ਗੁਰੂ ਦਾ ਨਾਮ ਲੈਣ ਵਾਲੇ ? ” ਹਨੇਰੇ ਵਿਚੋਂ ਉਹਨਾਂ ਨੂੰ ਮਰਦਾਵੀਂ ਆਵਾਜ਼ ਸੁਣਾਈ ਦਿੱਤੀ । ਆਵਾਜ਼ ਕੋਈ ਬਹੁਤੀ ਦੂਰੋਂ ਨਹੀਂ ਸੀ ਆਈ , ਨੇੜਿਓਂ ਹੀ ਸੀ । ਪੂਰਨ ਤੇ ਦੁਰਗੀ ਦੀ ਗੱਲ – ਬਾਤ ਖ਼ਤਮ ਹੋ ਗਈ । ਉਹ ਇਕ ਦਮ ਚੁੱਪ ਹੋ ਗਏ ਤੇ ਸਾਹ ਘੁੱਟ ਲਿਆ । ਘੋੜੀਆਂ ਦੀਆਂ ਚਾਲਾਂ ਤਿੱਖੀਆਂ ਕਰਨ ਲੱਗੇ ਹੀ ਸਨ ਕਿ ਅੱਗੋਂ ਆਵਾਜ਼ ਆਈ “ ਅੱਗੇ ਡੂੰਘਾ ਪਾਣੀ ਹੈ , ਡੁੱਬ ਜਾਓਗੇ , ਰੁਕ ਜਾਓ ….. ਤੁਸੀਂ ਹੋ ਕੌਣ “ ਅਸੀਂ …. ਅਸੀਂ ਬਲੋਲ ਤੋਂ ਆਏ ਹਿੰਦੂ ਹਾਂ ।…ਮਾਛੀਵਾੜੇ ਜਾਣਾ ਹੈ । ” ਪੂਰਨ ਨੇ ਜ਼ਬਾਨ ਖੋਲ੍ਹੀ । ਰਾਤ ਵੇਲੇ “ ਕੋਈ ਮਰਗ ਹੋ ਗਈ । ਰਾਤ ਜਾਣਾ ਪਿਆ । ” ਗੁਰੂ ਦੀਆਂ ਗੱਲਾਂ ਕਰਦੇ ਸੀ । ” “ ਨਹੀਂ , ਗੁਰੂ ਦੀਆਂ ਨਹੀਂ , ਗੁੜ ਦੀਆਂ । ਰਤਾ ਜ਼ਬਾਨ ਠੀਕ ਨਹੀਂ .. ਪੂਰਨ ਕੋਲੋਂ ਇਹ ਸੁਣ ਕੇ ਦੁਰਗੀ ਨੂੰ ਬਹੁਤ ਦੁੱਖ ਹੋਇਆ । ਉਸ ਨੇ ਇਕ ਵਾਰ ਮੁੜ ਦਲੇਰੀ ਕੀਤੀ ਤੇ ਆਖਿਆ : “ ਹਾਂ , ਵੀਰ ਜੀ , ਗੁਰੂ ਮਹਾਰਾਜ ਦੀਆਂ ਗੱਲਾਂ ਕਰਦੇ ਸਾਂ । ਇਹ ਡਰ ਕੇ ਝੂਠ ਬੋਲਦੇ ਹਨ । ” “ ਗੁਰੂ ਜੀ ਕਿਧਰ ਗਏ ? ਕੋਈ ਪਤਾ ਨਹੀਂ — ਬਲੋਲਪੁਰ ਆਏ ਸੀ ਤੇ ਚਲੇ ਗਏ । ” ਨਾਲ ਸਿੱਖ ਸਨ ? ” ਨਹੀਂ ਇਕੱਲੇ । ” “ ਇਕੱਲੇ ਹੀ “ ਹਾਂ , ਇਕੱਲੇ ਹੀ , ਪਰ ਤੁਸੀਂ ਕੌਣ ਹੋ ? ” “ ਅਸੀਂ ਕੌਣ ਹਾਂ । ” “ ਡਰੋ ਨਾ …. ਅਸੀਂ ਸਿੱਖ ਹਾਂ — ਅਸੀਂ ਵੀ ਗੁਰੂ ਮਹਾਰਾਜ ਦੀ ਭਾਲ ਵਿਚ ਫਿਰ ਰਹੇ ਹਾਂ — ਦੱਸੋ ਕੀ ਗੁਰੂ ਜੀ ਚਮਕੌਰ ਦੇ ਘੇਰੇ ਵਿਚੋਂ ਬਚ ਨਿਕਲੇ “ ਹਾਂ , ਬਚ ਕੇ ਅਸਾਂ ਦੇ ਘਰ ਆਏ ਸੀ , ਪਰ ਅਸਾਂ ਪਾਪੀਆਂ ਨੇ …..। ” ਦੁਰਗੀ ਪੂਰੀ ਗੱਲ ਨਾ ਕਰ ਸਕੀ । “ ਮਤਲਬ ਕਿ ਤੁਸੀਂ ਘਰ ਨਾ ਵੜਨ ਦਿੱਤਾ । ਇਹੋ ਨਾ ? ” ਅੱਗੋਂ ਉੱਤਰ “ ਹਾਂ । ਅਸਾਂ ਕੋਲੋਂ ਭੁੱਲ ਹੋਈ । ਮੁਗ਼ਲਾਂ ਕੋਲੋਂ ਡਰ ਗਏ “ ਠੀਕ ਹੈ ਬਿਪਤੁ ਪਰੀ ਸਭ ਹੀ ਸੰਗ ਛਾਡਤ ਕੋਊ ਨਾ ਆਵਤ ਨੇੜੇ ਮਹਾਰਾਜ ਨੇ ਠੀਕ ਹੀ ਤਾਂ ਬਚਨ ਕੀਤਾ ਹੈ । ਹੁਣ ਕਿਧਰ ਚਲੇ ਹੋ ? “ ਮਾਛੀਵਾੜੇ ਨੂੰ । ” “ ਕਿਉਂ ਜਾਨ ਬਚਾਉਣ ਲਈ , ਅਸਾਂ ਦਾ ਘਰ ਲੁੱਟਿਆ ਤੇ ਸਾੜਿਆ ਗਿਆ । ਅਸੀਂ ਜਾਨ ਬਚਾਉਣ ਲਈ ਨੱਠੇ ਜਾ ਰਹੇ ਹਾਂ । ਮਾਛੀਵਾੜੇ ਸਬੰਧੀ ਹਨ । “ ਗੁਰੂ ਜੀ ਦਾ ਕੋਈ ਪਤਾ “ ਹੋ ਸਕਦਾ ਹੈ , ਉਧਰੇ ਗਏ ਹੋਣ । ” ਪੂਰਨ ਬੋਲਿਆ , ਉਥੇ ਪੰਜਾਬਾ ਤੇ ਗੁਲਾਬਾ ਮਸੰਦ ਹਨ । “ ਮਸੰਦ ….. ਬਲੋਲਪੁਰ ਵਿਚ ਵੀ ਇਕ ਪੂਰਨ ਮਸੰਦ ਸੀ ‘ ਹੁੰਦਾ ਸੀ , ਹੁਣ ਨਹੀਂ ….. ” ਦੁਰਗੀ ਨੇ ਝੱਟ ਉੱਤਰ ਦਿੱਤਾ । ਗੱਲ ਪਾਸੇ ਕਰਨ ਲਈ ਆਖਿਆ , “ ਵੀਰ ਜੀ , ਆਉ ਫਿਰ ਚੱਲੀਏ । ਕੀ ਪਤਾ ਗੁਰੂ ਮਹਾਰਾਜ ਦੇ ਦਰਸ਼ਨ ਹੋ ਹੀ ਜਾਣ । ” “ ਚਲੋ , ਪਰ ਉਪਰੋਂ ਦੀ ਆਉਣਾ ਪਵੇਗਾ । ਅੱਗੇ ਨਾਲਾ ਹੈ , ਪਾਣੀ ਡੂੰਘਾ ਅਸੀਂ ਲੰਘਣ ਲੱਗੇ ਅੱਗੇ ਰੁਕ ਗਏ । “ ਪਾਣੀ ਵਿਚੋਂ ਦੀ ਲੰਘਣਾ ਪਵੇਗਾ ? ” ਪੂਰਨ ਨੇ ਪੁੱਛਿਆ । “ ਇਹ ਤਾਂ ਮੁਸ਼ਕਲ ! “ ਮੁਸ਼ਕਲ ਕੀ , ਘੋੜੇ ਉੱਤੇ ਤਾਂ ਹੋ । ਉਹ ਤਿੰਨ ਸਿੱਖ ਸਨ , ਜਿਹੜੇ ਅਨੰਦਪੁਰ ਤੋਂ ਤੁਰੇ ਤੇ ਸਰਸਾ ਤੋਂ ਬਚ ਕੇ ਰਾਹ ਤੁਰੇ ਸੀ , ਸ਼ਾਹੀ ਲਸ਼ਕਰ ਤੋਂ ਬਚਦੇ ਹੋਏ , ਚਮਕੌਰ ਤੋਂ ਪਾਸੇ ਪਾਸੇ ਆ ਗਏ ਸਨ । ਜਿਸ ਕੋਲੋਂ ਵੀ ਸਿੱਖਾਂ ਬਾਬਤ ਪੁੱਛਦੇ ਸਨ , ਕੋਈ ਪਤਾ ਨਹੀਂ ਸੀ ਲੱਗਦਾ । ਹਰ ਕੋਈ ਉੱਤਰ ਦਿੰਦਾ , ‘ ਨਾਂ ਨਾ ਲਉ ! ਚਲੇ ਜਾਉ ॥ ਝਾੜੀ ਝਾੜੀ ਤੇ ਘਰ ਘਰ ਮੁਗ਼ਲ ਹਨ । ਬੜੀ ਮੁਸ਼ਕਲ ਨਾਲ ਉਹਨਾਂ ਨੂੰ ਮਕਈ ਦੀਆਂ ਰੋਟੀਆਂ ਤੇ ਲੱਸੀ ਮਿਲਦੀ ਆਈ ਸੀ । ਉਹ ਵੀ ਸਿਆਣੀਆਂ ਔਰਤਾਂ ਪਾਸੋਂ , ਮਰਦ ਤਾਂ ਸਾਰੇ ਬਾਹਰੇ ਦੇ ਸਹਿਮੇ ਤੇ ਡਰੇ ਹੋਏ ਸਨ । ਚੁੱਪ ਸਾਧ ਕੇ ਖੇਤਾਂ ਵਿਚ ਫਿਰ ਰਹੇ ਸਨ ਜਾਂ ਘਰਾਂ ਵਿਚ ਧੁੱਪੇ ਬੈਠੇ , ਕੋਈ ਸੁਣ ਕੱਢਦੇ , ਕੋਈ ਵਣ ਵੱਟਦੇ ਤੇ ਕੋਈ ਧੁੱਪ ਸੇਕਦੇ ਸਨ । ਹਾਸਾ ਲੋਕਾਂ ਦੇ ਬੁੱਲ੍ਹਾਂ ਤੋਂ ਉੱਡ ਗਿਆ ਸੀ , ਬੁੱਲ੍ਹਾਂ ਉੱਤੇ ਸਿਕਰੀ ਜੰਮ ਗਈ ਸੀ । ਦਗੜ ਦਗੜ ਕਰ ਕੇ ਘੋੜ ਸਵਾਰ ਆਉਂਦੇ , ਘੋੜਿਆਂ ਦੇ ਸੁੰਬਾਂ ਦੀਆਂ ਆਵਾਜ਼ਾਂ ਸੁਣ ਕੇ ਬੈਠੇ ਹੋਏ ਉੱਠ ਕੇ ਖਲੋ ਜਾਂਦੇ ਤੇ ਆਉਣ ਵਾਲੇ ਪੁੱਛਦੇ , “ ਸਿੱਖ ਆਏ ? ਗੁਰੂ ਆਏ ? ਸਿੱਖਾ ਦਾ ਪੀਰ ਆਇਆ ? ” “ ਨਹੀਂ ਸਰਕਾਰ ! “ ਅਸਾਂ ਦੇ ਪਿੰਡ ਵਿਚ ਸਿੱਖ ਕੋਈ ਨਹੀਂ — ਹਿੰਦੂ ਹਾਂ । ਦੇਵੀ ਦੀ ਪੂਜਾ ਕਰਦੇ , ਜਾਂ ਮੁਸਲਮਾਨ , ਉਹ ਮਸੀਤੇ ਜਾਂਦੇ ਹਨ । ਕੋਈ ਧਰਮਸਾਲਾ ਨਹੀਂ । ” ਇਹ ਉੱਤਰ ਦਿੱਤੇ ਜਾਂਦੇ ਰਹੇ । ਇਕ ਤਰ੍ਹਾਂ ਨਾਲ ਇਲਾਕੇ ਵਿਚ ਪਰਲੋ ਆਈ ਹੋਈ ਸੀ । “ ਦੇਖੋ ! ਝੂਠ ਬੋਲਿਆ ਤਾਂ ਜ਼ਰੂਰ ਮਾੜਾ ਹੋਏਗਾ । ਲੱਸੀ ਲਿਆਓ , ਮੱਖਣ ਲਿਆਉ , ਦੁੱਧ ਲਿਆਉ । ” ਭੁੱਖੇ ਮੁਗ਼ਲ ਇਸ ਧੰਧੇ ਵਿਚ ਲੱਗ ਜਾਂਦੇ । ਜਿਹੜਾ ਆਖਾ ਨਾ ਮੰਨਦਾ , ਉਸੇ ਦੀ ਸ਼ਾਮਤ ਆ ਜਾਂਦੀ । ਧੀਆਂ ਭੈਣਾਂ ਨੂੰ ਲੋਕ ਲੁਕਾ ਲੁਕਾ ਕੇ ਰੱਖ ਰਹੇ ਸਨ । ਉਸ ਵੇਲੇ ਦੇ ਸੈਨਿਕ ਵਹਿਸ਼ੀ ਬਹੁਤ ਸਨ । ਜਨਤਾ ਦੇ ਭਾਅ ਦੀ ਪਰਲੋ ਆਈ ਹੋਈ ਸੀ । ਉਹ ਸਿੱਖ ਤੇ ਦੁਰਗੀ , ਪੂਰਨ ਸਭ ਅੱਗੇ ਚੱਲ ਪਏ । ਮਾਛੀਵਾੜੇ ਪਹੁੰਚਣਾ ਸੀ । ਪੂਰਨ ਮਸੰਦ ਦਾ ਦਿਲ ਅਜੇ ਵੀ ਸਾਫ਼ ਨਹੀਂ ਸੀ ਹੋਇਆ । ਉਹ ਚਾਹੁੰਦਾ ਸੀ ਕਿ ਗੁਰੂ ਮਹਾਰਾਜ ਤੋਂ ਦੂਰ ਰਹੇ ਕਿਉਂਕਿ ਅਨੰਦਪੁਰ ਸਾਹਿਬ ਤੋਂ ਮਾਇਆ ਲੈ ਕੇ ਨੱਠ ਆਇਆ ਸੀ । ਉਸ ਦੀਆਂ ਭੁੱਲਾਂ ਉਸ ਨੂੰ ਡਰਾ ਰਹੀਆਂ ਸਨ । ਭਾਵੇਂ ਸਤਿਗੁਰੂ ਮਹਾਰਾਜ ਹਰ ਇਕ ਸਿੱਖ ਦੀ ਭੁੱਲ ਨੂੰ ਬਖ਼ਸ਼ਣਹਾਰ ਸਨ । ਕੋਈ ਅੱਧ ਮੀਲ ਦਾ ਵਲ ਪਾ ਕੇ ਨਾਲੇ ਵਿਚੋਂ ਦੀ ਲੰਘਣ ਲੱਗੇ । ਉਥੇ ਪਾਣੀ ਥੋੜ੍ਹਾ ਸੀ , ਮਸਾਂ ਗੋਡੇ ਗੋਡੇ , ਪਰ ਤਿਲਕਣ ਜਹੀ ਸੀ । ਘੋੜਿਆਂ ਦੇ ਸੁੰਬਾਂ ਨੂੰ ਤਾਂ ਉਹ ਤਿਲਕਣ ਕੁਝ ਨਹੀਂ ਸੀ ਕਰ ਸਕਦੀ , ਪਰ ਭਾਣਾ ਐਸਾ ਵਰਤ ਗਿਆ ਕਿ ਪੂਰਨ ਮਸੰਦ ਦੇ ਘੋੜੇ ਨੇ ਨੌਂਹ ਲੈ ਲਿਆ । ਪੂਰਨ ਪਟੜੇ ਵਾਂਗ ਪਾਣੀ ਵਿਚ ਜਾ ਵੱਜਾ ਤੇ ਘੋੜਾ ਵੀ ਡਿੱਗ ਪਿਆ । ਉਸ ਦੇ ਡਿੱਗਣ ਨਾਲ ਸਾਰਿਆਂ ਨੂੰ ਬਿਪਤਾ ਪੈ ਗਈ ।
( ਚਲਦਾ )



Share On Whatsapp

Leave a comment





  ‹ Prev Page Next Page ›