सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआइ हरि जसु नित सुन ॥१७॥
अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपस से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1। चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपस बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2। प्रभू के सुंदर चरणों का आसरा ले के सारे जीव (दुनिया की तपस से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।
ਅੰਗ : 709
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥
ਅਰਥ : ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।
ਖਾਲਸਾ
≈≈≈≈≈≈≈≈≈≈≈≈≈≈≈≈≈≈≈
ਇੱਕ ਮੁੱਠੀ ਛੋਲਿਆਂ ਦੀ ਖਾ ਘੋੜੇ ਦੀ ਕਾਠੀ ਤੇ
ਬੀਆ ਬਾਨ ਜੰਗਲਾਂ ਚ ਗੱਜੇ ਖਾਲਸਾ,
ਤੇੜ ਕੱਛਹਿਰਾ ਮੋਢੇ ਤੇ ਹਥਿਆਰ ਰੱਖੇ
ਵੈਰੀ ਅਤੇ ਮੌਤ ਨੂੰ ਡਰਾਵੇ ਖਾਲਸਾ,
ਜੰਗਲਾਂ ਚ ਕਰੇ ਰਾਜ,ਤਖ਼ਤ ਤੇ ਬੈਠੇ
ਮੁਗ਼ਲਾਂ ਨੂੰ ਭਾਜੜਾ ਪਵਾਵੇ ਖਾਲਸਾ,
ਬਾਣੀ ਅਤੇ ਬਾਣੇ ਚ ਪਰਪੱਕ ਪੂਰਾ
ਸ਼ਰਣ ਆਏ ਨੂੰ ਦੇਗ ਚੜ੍ਹ ਆਏ ਨੂੰ ਝਟਕਾਏ ਖਾਲਸਾ,
ਗਊ ਗਰੀਬ ਦੀ ਕਰੇ ਰਾਖੀ
ਹਾਕਮ ਤੋਂ ਲੁੱਟ ਦੀਨ ਨੂੰ ਖਜਾਨਾ ਲੁਟਾਏ ਖਾਲਸਾ,
ਘੋੜੇ ਦੀ ਕਾਠੀ ਤੇ ਲਾਵੇ ਦਰਬਾਰ
ਰਾਜ ਕਰੇਗਾ ਖਾਲਸਾ ਦੇ ਜੈਕਾਰੇ ਗਜਾਏ ਖਾਲਸਾ,
ਮਸਤਾਨੇ ਲੰਗਰਾਂ ਚ ਵੀ ਬੇਪ੍ਰਵਾਹ
ਦਰ ਆਏ ਭੁੱਖਿਆ ਦੀ ਭੁੱਖ ਮਿਟਾਏ ਖਾਲਸਾ,
ਸਿੰਘਾਂ ਦੇ ਸਿਰਾਂ ਦੇ ਪੈਣ ਮੁੱਲ
ਵੈਰੀਆਂ ਦੀ ਹਿੱਕ ਵਿੱਚ ਜਾ ਕੇ ਵੱਜੇ ਖਾਲਸਾ,
ਮੁਗ਼ਲਾਂ ਨੂੰ ਭੁਲੇਖਾ ਸਿੰਘ ਹੋ ਗਏ ਖ਼ਤਮ
ਬਾਬਾ ਬੋਤਾ ਸਿੰਘ ਗਰਜ਼ਾ ਸਿੰਘ ਲਾਏ ਚੁੰਗੀ ਖਾਲਸਾ,
ਇੱਕ ਨਿਸ਼ਾਨ ਇੱਕ ਵਿਧਾਨ ਤੇ ਡੱਟ ਕੇ
ਛੱਡ ਧੜੇਬੰਦੀਆਂ ਬੋਲ ਹੱਲਾ, ਦਿੱਲੀ ਫਤਹਿ ਕਰੇ ਖਾਲਸਾ,
ਘੋੜੇ ਦੀ ਕਾਠੀ ਤੋਂ ਖਾਲਸਾ ਰਾਜ
ਦਿੱਲੀ ਤੋਂ ਅਫ਼ਗਾਨ ਖਾਲਸਾਈ ਝੰਡਾ ਝੂਲਾਏ ਖਾਲਸਾ |
….. ਹਰਜੀਤ ਸਿੰਘ ✍️
ਦਰਸ਼ਨੀ ਡਿਊੜੀ ਤੋ ਦਰਬਾਰ ਸਾਹਿਬ ਜੀ ਤੱਕ ਦੇ 84 ਕਦਮਾਂ ਦਾ ਇਤਿਹਾਸ ਜੋ 99% ਸੰਗਤ ਨੂੰ ਨਹੀ ਪਤਾ ਹੋਵੇ ਗਾ ਆਉ ਅੱਜ ਜਾਣਕਾਰੀ ਪ੍ਰਾਪਤ ਕਰੀਏ ਜੀ ।
ਦਾਸ ਦੇ ਨਾਲ ਦੇ ਪਿੰਡ ਡੇਹਰੀਵਾਲ ਜਿਲਾ ਅੰਮ੍ਰਿਤਸਰ ਸਾਹਿਬ ਤੋ ਗੁਰਸਿੱਖ ਬਜੁਰਗ ਜੋ ਦੁਨੀਆਂ ਨੂੰ ਕਾਫੀ ਸਮਾ ਪਹਿਲਾ ਅਲਵਿੱਦਾ ਆਖ ਗਏ ਸਨ । ਜਿਹਨਾ ਨੂੰ ਸਾਰੇ ਗਿਆਨੀ ਜੀ ਕਹਿ ਕੇ ਬਲਾਉਦੇ ਸਨ ਬਹੁਤ ਵਿਦਵਾਨ ਸਨ ਤੇ ਨਾਲ ਅਧਿਆਪਕ ਵੀ ਸਨ । ਦਾਸ ਦੇ ਪਿਤਾ ਜੀ ਨੇ ਵੀ ਉਹਨਾ ਕੋਲੋ ਵਿਦਿਆ ਹਾਸਲ ਕੀਤੀ ਸੀ ਬਹੁਤ ਭਜਨੀਕ ਨਿਤਨੇਮੀ ਰੂਹ ਸੀ । ਇਕ ਵਾਰ ਮੈਨੂੰ ਛੋਟੇ ਹੁੰਦਿਆ ਇਤਿਹਾਸ ਦਸਿਆ ਜੋ ਆਪ ਜੀ ਨਾਲ ਸਾਂਝ ਪਾਉਣ ਲਗਿਆ ਗਿਆਨੀ ਗੁਰਬਖਸ਼ ਸਿੰਘ ਜੀ ਕਹਿਣ ਲਗੇ ਜੋਰਾਵਰ ਸਿੰਘ ਇਹ ਮੈ ਆਪਣੇ ਉਸਤਾਦਾ ਕੋਲੋ ਸੁਣਿਆ । ਜਦੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਵਿੱਖੇ ਬਾਉਲੀ ਤਿਆਰ ਕਰਵਾਈ ਜਿਸ ਦੀਆਂ 84 ਪੌੜੀਆਂ ਤਿਆਰ ਕਰਵਾਈਆਂ ਤੇ ਉਸ ਬਾਉਲੀ ਸਾਹਿਬ ਨੂੰ ਵਰ ਦਿੱਤਾ ਕਿ ਜੋ ਵੀ ਇਸ ਬੁਉਲੀ ਦੀਆ ਪੌੜੀਆਂ ਵਿੱਚ ਮਰਿਆਦਾ ਨਾਲ 84 ਜਪੁਜੀ ਸਾਹਿਬ ਦੇ ਪਾਠ ਕਰਕੇ 84 ਵਾਰ ਇਸਨਾਨ ਕਰੇਗਾ ਉਸ ਦੀ 84 ਕਟੀ ਜਾਵੇਗੀ । ਬਹੁਤ ਪਰਉਪਕਾਰ ਸਤਿਗੁਰੂ ਜੀ ਨੇ ਦੁਨੀਆ ਲਈ ਕੀਤਾ ਜੋ ਸੰਗਤ ਲਾਹਾ ਲੈਦੀਆ ਹਨ । ਜਦੋ ਗੁਰੂ ਰਾਮਦਾਸ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੋਏ ਤਾ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ । ਇਕ ਦਿਨ ਸਤਿਗੁਰੂ ਜੀ ਬੈਠੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੇ ਕੁਝ ਹੋਰ ਸਿੱਖ ਗਲ ਵਿਚ ਪੱਲਾ ਪਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ । ਸਤਿਗੁਰੂ ਜੀ ਤੁਸਾ ਨੇ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਬਹੁਤ ਪਰਉਪਕਾਰ ਕੀਤਾ ਜੋ ਬਾਉਲੀ ਤਿਆਰ ਕਰਵਾਈ 84 ਕੱਟਣ ਦਾ ਵੀ ਵਰ ਬਖਸ਼ਿਆ। ਪਰ ਸਤਿਗੁਰੂ ਜੀ ਸਿੱਖ ਗ੍ਰਹਿਸਤ ਵਿੱਚ ਰਹਿੰਦੇ ਕੰਮ ਧੰਦਿਆਂ ਵਿੱਚ ਬਹੁਤਾ ਸਮਾਂ ਨਹੀ ਕੱਢ ਸਕਦੇ ਤੁਸੀ 84 ਕੱਟਣ ਦਾ ਕੋਈ ਸੌਖਾਂ ਮਾਰਗ ਬਖਸ਼ਿਸ਼ ਕਰੋ ਜੀ । ਸਤਿਗੁਰੂ ਜੀ ਸਿੱਖਾਂ ਦੀ ਬੇਨਤੀ ਸੁਣ ਕੇ ਬਹੁਤ ਖੁਸ਼ ਹੋਏ ਤੇ ਉਠ ਕੇ ਦਰਸ਼ਨੀ ਡਿਉੜੀ ਤੋ 84 ਕਦਮ ਚਲ ਕੇ ਰੁਕੇ ਤੇ ਸਿੱਖਾ ਨੂੰ ਆਖਿਆ ਇਸ ਜਗਾ ਤੇ ਮਹਾਨ ਅਸਥਾਨ ਬਣਾਇਆ ਜਾਵੇਗਾ । ਜੋ ਵੀ ਸਿੱਖ ਦਰਸ਼ਨੀ ਡਿਉੜੀ ਤੋ ਲੈ ਕੇ ਦਰਬਾਰ ਸਾਹਿਬ ਤਕ ਸਰਧਾ ਤੇ ਇਕਾਗਰਤਾ ਨਾਲ ਵਾਹਿਗੂਰ ਜੀ ਦਾ ਸਿਮਰਨ ਕਰਦਾ ਆਵੇ ਗਾ ਉਸ ਦੀ 84 ਕੱਟੀ ਜਾਵੇਗੀ । ਬਹੁਤ ਵੱਡਾ ਵਰ ਸੀ ਸਾਰੀ ਸੰਗਤ ਲਈ ਗੁਰੂ ਰਾਮਦਾਸ ਜੀ ਮਹਾਰਾਜ ਦਾ । ਜਦੋ ਮੈਨੂੰ ਗਿਆਨੀ ਜੀ ਨੇ ਦਸਿਆ ਬਹੁਤ ਮਨ ਵੀ ਵੈਰਾਗਮਈ ਹੋਇਆ ਮੂੰਹ ਵਿਚੋ ਧੰਨ ਗੁਰੂ ਰਾਮਦਾਸ ਧੰਨ ਰਾਮਦਾਸ ਜੀ ਨਿਕਲ ਰਿਹਾ ਸੀ । ਬਹੁਤ ਵਾਰ ਗੁਰੂ ਰਾਮਦਾਸ ਜੀ ਨੇ ਦਰਸ਼ਨ ਕਰਨ ਦਾ ਮੌਕਾ ਦਾਸ ਨੂੰ ਬਖਸ਼ਿਆ ਸੀ ਕਿਉਕਿ ਦਾਸ ਦਾ ਜਿਲਾ ਵੀ ਅੰਮ੍ਰਿਤਸਰ ਸਾਹਿਬ ਸੀ । ਜਦੋ ਗਿਆਨੀ ਜੀ ਨੇ ਦਸਿਆ ਸਾਇਦ ਵੀਹ ਸਾਲ ਪਹਿਲਾ ਦੀ ਗਲ ਹੋਊ ਮੈ ਫੇਰ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਗਿਆ ਬਸ ਇਸ ਵਾਸਤੇ ਜੋ ਗਿਆਨੀ ਜੀ ਨੇ ਦਸਿਆ ਇਹ ਸਹੀ ਹੈ । ਵਾਕਿਆ ਹੀ ਦਰਸ਼ਨੀ ਡਿਉੜੀ ਤੋ ਦਰਬਾਰ ਸਾਹਿਬ 84 ਹੀ ਕਦਮਾ ਦੀ ਦੂਰੀ ਤੇ ਹੈ ਜਦ ਗਿਆ ਦਰਸ਼ਨੀ ਡਿਉੜੀ ਦੇ ਅੰਦਰ ਵੜਦਿਆ ਹੀ ਕਦਮ ਗਿਣਨੇ ਸੁਰੂ ਕਰ ਦਿੱਤੇ ਜਦੋ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਇਆ ਤਾ ਪੂਰੇ 84 ਕਦਮ ਬਣੇ ਮਨ ਸਰਧਾ ਨਾਲ ਭਰ ਗਿਆ ਮੂੰਹ ਵਿੱਚੋ ਇਕ ਹੀ ਸ਼ਬਦ ਨਿਕਲ ਰਿਹਾ ਸੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ।
ਜੋਰਾਵਰ ਸਿੰਘ ਤਰਸਿੱਕਾ ।
ਬੀਬੀ ਸੰਤੀ ਜੀ ਉਹ ਨਿਰਭੈ ਤੇ ਗੁਰੂ ਘਰ ਤੇ ਸ਼ਰਧਾ ਰੱਖਣ ਦੀ ਮਿਸਾਲ ਹੈ ਜਿਸ ਨੇ ਸਖੀ ਸਰਵਰੀਆਂ ਦੇ ਘਰ ਆ ਕੇ ਸੌਹਰੇ ਪ੍ਰਵਾਰ ਤੇ ਪਿੰਡ ਦੇ ਭਾਈਚਾਰੇ ਦੇ ਬਾਈਕਾਟ ਹੋਣ ਦੇ ਬਾਵਜੂਦ ਗੁਰੂ ਘਰ ਦੀ ਸ਼ਰਧਾ ਨਹੀਂ ਛੱਡੀ ਭਾਵੇਂ ਏਨੀਆਂ ਔਕੜਾਂ ਕਸ਼ਟ ਉਸ ਦੇ ਸੌਹਰਿਆਂ ਨੇ ਦਿੱਤੇ ਆਪਣੇ ਦ੍ਰਿੜ ਵਿਸ਼ਵਾਸ਼ ਤੇ ਅੜੀ ਰਹੀ ਆਪਣੇ ਇਕੋ ਇਕ ਪੁੱਤਰ ਭਾਈ ਪੱਲੇ ਨੂੰ ਨੇਕ ਸਿਖਿਆ ਦੇ ਕੇ ਪਿੰਡ ਦੇ ਸਖੀ ਸਰਵਰ ਵਾਤਾਵਰਨ ਤੋਂ ਨਿਰਲੇਪ ਰੱਖ ਆਪਣੀ ਸਿਆਣਪ ਤੇ ਗੁਰੂ ਸ਼ਰਧਾ ਦੁਆਰਾ ਉਸ ਨੂੰ ਗੁਰੂ ਘਰ ਨਾਲ ਜੋੜੀ ਰੱਖਿਆ । ਇਨ੍ਹਾਂ ਦੇ ਪ੍ਰੇਮ ਤੇ ਵਿਸ਼ਵਾਸ਼ ਦੇ ਖਿੱਚੇ ਮੀਰੀ – ਪੀਰੀ ਦੇ ਮਾਲਕ ਨੇ ਇਨ੍ਹਾਂ ਪਿੰਡ ਦੇ ਭਾਈਚਾਰੇ ਤੋਂ ਦੁਰਕਾਰੇ ) ਗਰੀਬਾਂ ਦੇ ਘਰ ਚਰਨ ਪਾ ਘਰ ਪਵਿੱਤਰ ਕਰ ਸਾਰੇ ਪਿੰਡ ਨੂੰ ਸਿੱਖ ਧਰਮ ਵਿਚ ਲੈ ਆਂਦਾ ।
ਬੀਬੀ ਸੰਤੀ ਸੁਲਤਾਨ ਵਿੰਡ ਦੀ ਰਹਿਣ ਵਾਲੀ । ਇਸ ਦੇ ਮਾਪੇ ਬੜੇ ਗੁਰਸਿੱਖ , ਧਾਰਮਿਕ ਵਿਚਾਰਾਂ ਵਾਲੇ ਤੇ ਗੁਰੂ ਘਰ ਦੇ ਸ਼ਰਧਾਲੂ ਸਨ । ਇਸ ਦੇ ਪਿਤਾ ਅੰਮ੍ਰਿਤਸਰ ਦੇ ਲਾਗੇ ਹੋਣ ਕਰਕੇ ਰੋਜ਼ਾਨਾ ਆਪਣੀ ਕਿਰਤ ਵਿਰਤ ਕਰ ਰੋਜ਼ਾਨਾ ਗੁਰੂ ਜੀ ਦੇ ਦਰਸ਼ਨ ਕਰਨ ਜਾਂਦੇ ਤੇ ਸੇਵਾ ਆਦਿ ਕਰ ਘਰ ਮੁੜਦੇ।ਬੀਬੀ ਸੰਤੀ ਵੀ ਬੜੇ ਕੱਟੜ ਸਿੱਖ ਵਿਚਾਰ ਰੱਖਦੀ ਸੀ । ਰਬ ਦੀ ਕਰਨੀ ਉਸ ਦਾ ਵਿਆਹ ਬੁਤਾਲੇ ਮਨਮਤੀਆਂ ਦੇ ਘਰ ਹੋ ਗਿਆ । ਇਹ ਸੰਜੋਗ ਦੀ ਗੱਲ ਹੁੰਦੀ ਹੈ । ਇਹ ਸਾਰਾ ਪਿੰਡ ਹੀ ਸਖੀਸਰਵਰਾਂ ਦਾ ਸੀ । ਘਰ ਘਰ ਜਠੇਰੇ ਬਣਾਏ ਹੋਏ । ਹੁਕੀਆਂ ਪੀਦੇ ਸਨ ਗੁਰਮਤਿ ਦੇ ਉਲਟ ਮਨ ਮਤਿ ਪਿਛੇ ਲੱਗ ਆਪਣਾ ਜੀਵਨ ਬੇਅਰਥ ਗਵਾ ਰਹੇ ਸਨ । ਬੀਬੀ ਸੰਤੀ ਨੇ ਪੇਕਿਆਂ ਦੀ ਸਿੱਖਿਆ ਅਨੁਸਾਰ ਅੰਮ੍ਰਿਤ ਵੇਲੇ ਉਠ ਦੁੱਧ ਰਿੜਕਦਿਆਂ ਕੰਮ ਕਰਦਿਆਂ ਪਾਠ ਕਰਦੀ । ਅੰਦਰ ਖਾਤੇ ਮਨੋ ਦੁਖੀ ਸਨ ਪਰ ਉਭਾਸ਼ਰ ਨਹੀਂ ਸੀ ਸਕਦੀ । ਸੱਸ ਸੌਹਰੇ ਨੇ ਬਥੇਰਾ ਦਬਕਾਇਆ ਧਮਕਾਇਆ ਤੇ ਪ੍ਰੇਰਿਆ ਵੀ ਪਰ ਉਸ ਨੇ ਆਪਣੇ ਘਰ ਬਣੀ ਕਬਰ ਤੇ ਮੱਥਾ ਨਾ ਟੇਕਿਆ । ਜਿਨ੍ਹਾਂ ਤੇ ਗੁਰੂ ਜੀ ਦੇ ਮਿਹਰ ਤੇ ਸ਼ਰਧਾ ਹੋਵੇ ਉਹ ਇਹੋ ਜਿਹੀਆਂ ਮੜੀਆਂ ਗੋਰਾਂ ਨੂੰ ਕਾਹਨੂੰ ਪੂਜਦੇ ਹਨ । ਸੰਤੀ ਦਾ ਗੁਰੂ ਘਰ ਤੇ ਵਿਸ਼ਵਾਸ ਪੱਕਾ ਤੇ ਦਿੜ੍ਹ ਸੀ ਕਦੀ ਵੀ ਗੁਰੂ ਘਰ ਨੂੰ ਨਾ ਭੁਲੀ।ਲਗਣ ਨਾਲ ਸਵੇਰੇ ਉਠ ਸਾਰਾ ਕੰਮ ਕਾਰ ਵੀ ਭੱਜ ਭੱਜ ਕਰਨਾ ਤੇ ਨਾਮ ਅਭਿਆਸ ਵੀ ਕਰਨਾ । ਸਾਰਾ ਪ੍ਰਵਾਰ ਇਸ ਤਰ੍ਹਾਂ ਪਾਠ ਕਰਨ ਤੋਂ ਇਸ ਨਾਲ ਘਿਰਨਾ ਕਰਦਾ । ਜਦੋਂ ਸੰਤੀ ਇਨ੍ਹਾਂ ਦੇ ਕਹੇ ਨਾ ਲੱਗੀ ਤਾਂ ਸੱਸ ਸੌਹਰੇ ਨੇ ਇਕ ਕੱਚਾ ਕੋਠਾ ਦੇ ਕੇ ਅੱਡ ਕਰ ਦਿੱਤਾ । ਮਾੜੇ ਮੋਟੇ ਕਪੜੇ ਤੇ ਕੁੱਝ ਭਾਂਡੇ ਦੇ ਦਿੱਤੇ । ਅੱਡ ਹੋ ਕੇ ਸੁਖ ਦਾ ਸਾਹ ਮਿਲਿਆ ਇਕ ਤਾਂ ਹੂਕੀ ਤੇ ਅੱਗ ਨਾ ਰਖਣੀ ਪਈ ਦੂਜੇ ਉਨ੍ਹਾਂ ਦੀਆਂ ਝਿੜਕਾਂ ਤੇ ਘਿਰਨਾ ਤੋਂ ਬਚੀ । ਸੰਤੀ ਨੇ ਆਪਣੇ ਪਤੀ ਨੂੰ ਅੰਮ੍ਰਿਤਸਰ ਲਿਜਾ ਗੁਰੂ ਜੀ ਦੇ ਦਰਸ਼ਨ ਕਰਾ , ਹਰਿਮੰਦਰ ਸਾਹਿਬ ਮੱਥਾ ਟਿਕਾਇਆ । ਉਸ ਨੂੰ ਵੀ ਗੁਰ ਸਿੱਖ ਬਣਾਇਆ । ਦੋਵੇਂ ਜੀ ਗੁਰਮਤਿ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਲੱਗੇ । ‘ ਆਪਦੇ ਪਤੀ ਨੂੰ ਸਮਝਾਇਆ ਕਿ ਗੁਰੂ ਤੋਂ ਬਿਨਾ ਕਿਸੇ ਨੂੰ ਮੱਥਾ ਨਹੀਂ ਟੇਕਣਾ । ਗੁਰੂ ਦੀ ਭਗਤੀ ਤੇ ਸਾਧ ਸੰਗਤ ਦੀ ਸੰਗਤ ਕਰਨੀ ਹੈ । ਇਸ ਮਨੁਸ਼ਾ ਜਨਮ ਦਾ ਏਹੋ ਹੀ ਲਾਹਾ ਹੈ ਕਿ ਆਪਾਂ ਅਕਾਲ ਪੁਰਖ ਨਾਲ ਇਕ ਮਿੱਕ ਹੋ ਸਕਦੇ ਹਾਂ ।
ਹੁਣ ਅਕਾਲ ਪੁਰਖ ਇਨ੍ਹਾਂ ਦੇ ਇਕ ਪੁੱਤਰ ਬਖਸ਼ਿਆ । ਇਸ ਦਾ ਨਾਂ “ ਪੱਲਾ ” ਰਖਿਆ । ਇਹ ਅਜੇ ਬਾਲਕ ਹੀ ਸੀ ਕਿ ਇਸ ਦਾ ਪਿਤਾ ਰਬ ਨੂੰ ਪਿਆਰਾ ਹੋ ਗਿਆ । ਹੁਣ ਸੰਤੀ ਵਿਧਵਾ ਹੋ ਗਈ ਬਿਪਤਾਵਾਂ ਦੇ ਪਹਾੜ ਡਿਗ ਪਏ । ਮਨਮਤੀਆਂ ਵਿੱਚ ਦਿਨ ਕਟਣੇ ਮੁਸ਼ਕਲ ਹੋ ਗਏ । ਪਰ ਦ੍ਰਿੜ੍ਹ ਹੌਸਲੇ ਨੇ ਦਿਲ ਨਹੀਂ ਛਡਿਆ ਹਿਮਤ ਨਹੀਂ ਹਾਰੀ । ਗਰੀਬੀ ਵਿੱਚ ਰਹਿ ਕੇ ਸ਼ੀਹਣੀ ਵਾਂਗ ਡੱਟ ਕੇ ਆਪਣੇ ਪੁੱਤਰ ਪੱਲੇ ਨੂੰ ਚੰਗੀ ਸਿਖਿਆ ਦੇਂਦੀ ਰਹੀ । ਹੁਣ ਇਸ ਦੀ ਸੱਸ ਚਾਹੁੰਦੀ ਸੀ ਕਿ ਆਪਣੇ ਦਿਉਰ ਨਾਲ ਸੰਤੀ ਵਿਆਹ ਕਰ ਲਵੇ । ਸ਼ੇਰ ਦਿਲ ਸੰਤੀ ਨੇ ਇਸ ਗਲੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦਾ ਦੇਵਰ ਬਹੁਤ ਮੂਰਖ , ਉਜੱਡ ਤੇ ਹੱਕਾ ਪੀਦਾ ਸੀ । ਕਸ਼ਟਾਂ ਤੇ ਦੁੱਖਾਂ ਦੇ ਦਿਨ ਸ਼ੁਰੂ ਹੋ ਗਏ । ਸੰਤੀ ਦੇ ਦਿਉਰ ਤੇ ਘਰਦਿਆਂ ਨੇ ਇਸ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ । ਜ਼ਮੀਨ ਵੀ ਬਹੁਤ ਥੋੜੀ ਦਿੱਤੀ । ਜਿਹੜੀ ਅਗੇ ਹਿੱਸੇ ਤੇ ਦਿੱਤੀ ਦਾ ਅੱਧ ਇਸ ਨੂੰ ਮਿਲਦਾ ।
ਹੌਲੀ ਹੌਲੀ ਪੱਲਾ ਗਭਰੂ ਹੋ ਗਿਆ । ਉਸ ਨੇ ਆਪ ਖੇਤੀ ਸ਼ੁਰੂ ਕਰ ਦਿੱਤੀ । ਮਾਂ ਵੀ ਖੇਤਾਂ ਵਿਚ ਪੁੱਤਰ ਦੀ ਸਹਾਇਤਾ ਕਰਦੀ । ਧਰਮ ਕਿਰਤ ਕਰਦਾ । ਸੰਤੀ ਉਸ ਨੂੰ ਨਾਨਕੇ ਪਿੰਡ ਜਾਣ ਤੋਂ ਪਿਛੋਂ ਅੰਮ੍ਰਿਤਸਰ ਗੁਰੂ ਘਰ ਵੀ ਲੈ ਜਾਂਦੀ । ਉਥੇ ਕਈ ਦਿਨ ਰਹਿਣ ਦੇਂਦੀ । ਆਪ ਵੀ ਚੰਗੀ ਸੁਚੱਜੀ ਸਿੱਖਿਆ ਦੇਂਦੀ ਕਿਸੇ ਭੈੜੇ ਪੁਰਸ਼ ਲਾਗੇ ਨਾ ਬੈਠਣ ਦੇਂਦੀ ਸਗੋਂ ਕੰਮ ਵਿਚ ਮਗਣ ਰਹਿੰਦਾ । ਸਾਰਾ ਪਿੰਡ ਹੀ ਮਾਂ ਪੁੱਤ ਨਾਲ ਨਾ ਬੋਲਦਾ ਸਗੋਂ ਘਿਰਨਾ ਕਰਦਾ । ਖੇਤਾਂ ਚੋ ਆ ਮਾਂ ਲਾਗੇ ਬੈਠ ਜਾਂਦਾ । ਮਾਂ ਗੁਰੂ ਘਰ ਦੀਆਂ ਸਾਖੀਆਂ ਦੱਸ ਗੁਰੂ ਜੀ ਦੇ ਉਪਕਾਰਾਂ ਦੇ ਬਰਕਤਾਂ ਬਾਰੇ ਦਸਦੀ ਰਹਿੰਦੀ । ਇਕ ਦਿਨ ਪੱਲੇ ਪੁਛਿਆ ਕਿ “ ਮਾਤਾ ਜਿਸ ਗੁਰੂ ਨੂੰ ਆਪਾਂ ਯਾਦ ਕਰਦੇ ਹਾਂ ਉਹ ਕਦੀ ਸਾਡੇ ਘਰ ਕਿਓ ਨਹੀਂ ਆਉਂਦੇ ? ਅੱਜ ਹੀ ਇਕ ਸਰਵਰੀਆਂ ਦਾ ਸੰਗ “ ਮੋਕਲ ਜਾਣ ਲਈ ਲੰਘਿਆ ਹੈ । ਆਪਾਂ ਵੀ ਆਪਣੇ ਗੁਰੂ ਨੂੰ ਇਨ੍ਹਾਂ ਵਾਂਗ ਮਿਲਣ ਜਾਈਏ ।
ਦਇਆ ਤੇ ਮਿਹਰ ਹੋਵੇਗੀ । ਆਪਾਂ ਵੀ ਤਾਂ ਗਰੀਬ ਹਾਂ । ਸਾਰਾ ਪਿੰਡ ਸਾਡੇ ਨਾਲ ਜੁਦਾ ਤੇ ਘਿਰਨਾ ਕਰਦਾ ਹੈ ਤੇ ਬੋਲਦਾ ਨਹੀਂ ਹੈ । ਅਸੀਂ ਉਸ ਗੁਰੂ ਨੂੰ ਮੰਨਦੇ ਹਾਂ ਕੀ ਉਹ ਸੱਚ ਮੁੱਚ ਹੀ ਮੈਨੂੰ ਦਰਸ਼ਨ ਦੇਣਗੇ । ਸੱਚੀ ਬੋਲੀ ” ਹਾਂ ਪੁੱਤਰ । ਉਹ ਜਾਣੀ ਜਾਣ ਗੁਰੂ ਜੀ ਜਰੂਰ ਦਇਆ ਕਰਨ ਤੇ ਦਰਸ਼ਨ ਦੇਣਗੇ । ਹਰਿ ਗੋਬਿੰਦਪੁਰ ਦਾ ਯੁੱਧ ਚਲ ਰਿਹਾ ਹੈ । ਉਹ ਯੁੱਧ ਜਿੱਤ ਕੇ ਆਉਣਗੇ । ਪਰ ਉਸਦੇ ਦਰਸ਼ਨਾਂ ਲਈ ਤਿਆਰੀ ਰੱਖੀ । ਪੱਲੇ ਕਿਹਾ ਕਿ “ ਉਹ ਕਿਹੋ ਜਿਹੀ ਤਿਆਰੀ ਕਰਨੀ ਹੈ ? ਤੇ ਮੈਂ ਕਿਸ ਤਰ੍ਹਾਂ ਤਿਆਰ ਹਾਂ ? ‘ ‘ ਸੰਤੀ ਕਿਹਾ ” ਪੁੱਤ ਪਰਨੇ ਦੇ ਇਕ ਪਲੇ ਗੁੜ ਦੀ ਰੋੜੀ ਤੇ ਇਕ ਕਨੀ ਰੁਪਇਆ ਬੰਨ ਕੇ ਰੱਖੀ । ਜਦੋਂ ਉਹ ਆਏ ਉਹ ਛੇਤੀ ਚਲੇ ਜਾਂਦੇ ਹਨ । ਖਾਲੀ ਹੱਥੀ ਉਨ੍ਹਾਂ ਦੇ ਦਰਸ਼ਨ ਕਰਨੇ ਚੰਗੇ ਨਹੀਂ ਹਨ। ਕੁਝ ਨਾ ਕੁਝ ਜਰੂਰ ਪੱਲੇ ਹੋਣਾ ਚਾਹੀਦਾ ਹੈ । ਹੁਣ ਪੱਲੇ ਨੇ ਮਾਂ ਦੇ ਆਖੇ ਲਗ ਇਕ ਸਾਫੇ ਦੇ ਪਲੇ ਗੁੜ ਤੋਂ ਰੁਪਿਆ ਬੰਨ ਲਿਆ ਤੇ ਲੱਕ ਦੁਆਲੇ ਲਪੇਟ ਲਿਆ । ਜਦੋਂ ਹਲ ਚਲਾਉਂਦਾ ਤਾਂ ਜੂਲੇ ਨਾਲ ਬੰਨ ਲੈਂਦਾ ਪਠੇ ਵਡਣ ਲਗਾ ਲੱਕ ਦੁਆਲੇ ਬੰਨ ਲੈਂਦਾ । ਆਪਣੀ ਮਾਂ ਦੇ ਕਹੇ ਅਨੁਸਾਰ ਹਰ ਵੇਲੇ ਗੁਰੂ ਜੀ ਨੂੰ ਯਾਦ ਕਰਦਾ । ਕਈ ਹੱਥ ਜੋੜ ਬੇਨਤੀਆਂ ਕਰਦਾ ਕਹਿੰਦਾ । ਗੁਰੂ ਜੀ ਕਦੋਂ ਦਰਸ਼ਨ ਦੇਵੋਗੇ । ਮਾਤਾ ਤਾਂ ਕਹਿੰਦੀ ਸੀ ਕਿ ਜਦੋਂ ਉਨ੍ਹਾਂ ਨੂੰ ਸੱਚੇ ਦਿਲੋਂ ਯਾਦ ਕਰੀਏ ਤਾਂ ਉਹ ਆ ਜਾਂਦੇ ਹਨ । ਇਸ ਤਰ੍ਹਾਂ ਯਾਦ ਕਰ ਰਿਹਾ ਸੀ ਤੇ ਪੱਠੇ ਵੱਢ ਰਿਹਾ ਸੀ । ਗੁਰੂ ਜੀ ਘੋੜੇ ਤੇ ਸਵਾਰ ਪੰਝੀ ਤੀਹ ਸਵਾਰਾਂ ਨਾਲ ਕਰਤਾਰਪੁਰ ਵਲੋਂ ਆ ਗਏ ਤਾਂ ਪੱਲੇ ਲਾਗੇ ਜਾ ਕੇ ਕਿਹਾ ” ਪਲਿੱਆ ਭਾਈ ! ਤੂੰ ਯਾਦ ਕਰਦਾ ਸੀ ਅਸੀਂ ਆ ਗਏ ਹਾਂ । ਇਹ ਲੱਕ ਦੁਆਲੇ ਕੀ ਬੰਨਿਆ ਹੋਇਆ ਹੈ ? ‘ ‘ ਉਠਿਆ ਭਜ ਕੇ ਗੁਰੂ ਜੀ ਦੇ ਰਕਾਬ ਵਿਚ ਚਰਨਾਂ ਨੂੰ ਫੜ ਕੇ ਮੱਥਾ ਟੇਕਿਆ । ਮੱਥਾ ਟੇਕਣ ਦੀ ਦੇਰ ਸੀ ਕਿ ਅੰਤਰ ਆਤਮਾ ਸ਼ਾਂਤ ਹੋ ਗਈ । ਚੌਰਾਸੀ ਦਾ ਗੇੜ ਮੁਕ ਗਿਆ । ਹੁਣ ਪੱਲਾ ਕਿਸੇ ਦੇ ਪੱਲੇ ਪੈ ਗਿਆ । ਜਿਸ ਜਗਤ ਰਖਿਅਕ ਦੇ ਪੱਲੇ ਪਿਆ ਹੈ , ਉਹ ਜਰੂਰ ਭਵ – ਸਾਗਰ ਤੋਂ ਪਾਰ ਉਤਾਰਾ ਕਰੇਗਾ । ਪਲੇ ਦੇ ਨੈਣਾਂ ਚੋਂ ਜਲ ਚਲ ਤੁਰਿਆ । ਵੈਰਾਗ ਦਾ ਜਲ ਜਿਸ ਨਾਲ ਜਨਮ ਜਨਮਾਤਰਾਂ ਦੀ ਮੈਲ ਧੋਤੀ ਗਈ । ਹਿਰਦਾ ਸ਼ੁੱਧ ਹੋ ਗਿਆ । ਗੁਰੂ ਜੀ ਦੀ ਮਿਹਰ ਹੋ ਗਈ । ਪਲੇ ਦੇ ਸੀਸ ਨੂੰ ਉਪਰ ਚੁੱਕ ਬਚਨ ਕੀਤਾ । ਸਿੱਖਾ ਨਿਹਾਲ ਨਿਹਾਲ ॥ ! ਹੁਣ ਪੱਲੇ ਨੇ ਗੁੜ ਦੀ ਰੋੜੀ ਤੇ ਰੁਪਿਆ ਕਨੀਓ ਖੋਹਲ ਕੇ ਗੁਰੂ ਜੀ ਅਗੇ ਰੱਖ ਮੱਥਾ ਟੇਕਿਆ । ਗੁਰੂ ਜੀ ਬਚਨ ਕੀਤਾ ਪਲਿਆ ਸਿੱਖ ਭੂਖੇ ਹਨ ਘਰ ਚਲ ਕੇ ਪ੍ਰਸਾਦਿ ਪਾਣੀ ਤਿਆਰ ਕਰ । ‘ ‘ ਗੁਰੂ ਜੀ ਦਾ ਬਚਨ ਸੁਣ ਪੱਲਾ ਖੁਸ਼ ਹੋ ਕੇ ਬੋਲਿਆ ਕਿ “ ਧੰਨ ਭਾਗ ! ਸਾਨੂੰ ਗੁਰੂ ਜੀ ਤੇ ਸਿੱਖਾਂ ਦੀ ਸੇਵਾ ਕਰਨ ਦਾ ਅਵਸਰ ਮਿਲਿਆ ਹੈ । ਮਾਤਾ ਵੀ ਬੜੀ ਪ੍ਰਸੰਨ ਹੋਵੇਗੀ । ‘ ‘ ਚਲੋ ਮਹਾਰਾਜ ਘਰ ਸਾਡੇ । ਆਪਨੇ ਜੋ ਕੁਝ ਬਖ਼ਸ਼ਿਆ ਹੈ , ਉਹ ਹਾਜਰ ਕਰਾਂਗਾ । ਇਹ ਕਹਿ ਪੱਲਾ ਗੁਰੂ ਜੀ ਅੱਗੇ ਅੱਗੇ ਭੱਜ ਉਠਿਆ ਤੇ ਗੁਰੂ ਜੀ ਤੇ ਸਿੱਖ ਪਿੱਛੋਂ ਘੋੜੇ ਲਾ ਲਏ । ਭਜ ਕੇ ਘਰ ਪੁੱਜ ਕਾਹਲੀ ਨਾਲ ਕਹਿਣ ਲੱਗਾ “ ਉਹ ਮਾਤਾ ! ਉਹ ਮੇਰੀ ਚੰਗੀ ਮਾਤਾ । ਉਹ ਆਪਣੇ ਗੁਰੂ ਜੀ ਆਏ ਹਨ । ਰਜ ਕੇ ਦਰਸ਼ਨ ਕਰ ਲੈ । ਨਾਲੇ ਗੁਰੂ ਜੀ ਕਹਿੰਦੇ ਹਨ ਪ੍ਰਸ਼ਾਦ ਛਕਣਾ ਹੈ । ਛੇਤੀ ਰੋਟੀਆਂ ਪਕਾ ਦੇਹ । ਮਾਤਾ ਅੱਜ ਸਾਡੇ ਭਾਗ ਖੁਲ੍ਹ ਗਏ ਹਨ । ਮਾਂ ਦੇ ਗਲ ਲਗ ਗਿਆ । ਖੁਸ਼ੀ ਨਾਲ ਜਿਵੇਂ ਪਾਗਲ ਹੋ ਗਿਆ ਹੋਵੇ । ਉਹਦੀ ਮਾਤਾ ਵੀ ਸੁਣ ਕੇ ਖੁਸ਼ ਹੋ ਗਈ । ਉਸ ਵੇਲੇ ਦਰਵਾਜ਼ੇ ਵਲ ਭੱਜੀ ਜਾ ਗੁਰੂ ਜੀ ਦੇ ਚਰਨ ਫੜੇ ।
ਗੁਰੂ ਜੀ ਦੇ ਚਰਨਾ ਤੇ ਮੱਥਾ ਟੇਕ ਏਨੀ ਬਹਿਬਲ ਹੋ ਗਈ ਕਿ ਉਸਨੂੰ ਪਤਾ ਹੀ ਨਾ ਲੱਗਾ ਕਿ ਗੁਰੂ ਜੀ ਨਾਲ ਕਿੰਨੇ ਸਿੱਖ ਹਨ । ਅੰਦਰ ਜਿੰਨਾ ਕੁ ਆਟਾ ਸੀ , ਛੋਟੀ ਜਿਹੀ ਪ੍ਰਾਤ ਵਿਚ ਪਾ ਕੇ ਗੁਨਣ ਲੱਗੀ । ਉਧਰ ਤੋੜੀ ਵਿੱਚ ਦਾਲ ਧਰ ਦਿੱਤੀ । ਪੱਲੇ ਨੇ ਗੁਰੂ ਜੀ ਨੂੰ ਮੰਜੇ ਤੇ ਚਾਦਰ ਵਿਛਾ ਕੇ ਬਿਠਾ ਦਿੱਤਾ । ਸਿੱਖਾ ਲਈ ਵੀ ਖੇਸ ਚਾਦਰਾਂ ਵਿਛਾ ਦਿੱਤੀਆਂ । ਪੱਲਾ ਗੁਰੂ ਜੀ ਨੂੰ ਪੱਖਾ ਕਰਨ ਲੱਗਾ ਤੇ ਸੰਤੀ ਲੰਗਰ ਤਿਆਰ ਕਰਨ ਲੱਗੀ । ਉਧਰ ਸਰਵਰੀਏ ਪੱਲੇ ਗਰੀਬ ਦੇ ਘਰ ਏਨੀ ਸੰਗਤ ਆਈ ਵੇਖ ਕੋਠਿਆਂ ਤੇ ਚੜ ਵੇਖਣ ਲੱਗੇ । ਤੇ ਹਸਣ ਤੇ ਮਖੌਲ ਉਡਾਨ ਲੱਗੇ ਕਿ “ ਵੇਖੀਏ ਸੰਤੀ ਇਨ੍ਹਾਂ ਨੂੰ ਰੋਟੀ ਕਿਵੇਂ ਖਵਾਏਗੀ । ‘ ‘ ਸਾਰਿਆਂ ਸਲਾਹ ਕਰ ਲਈ ਕਿ ਜੇ ਕਿਸੇ ਦੇ ਘਰੋਂ ਆਟਾ ਜਾਂ ਹੋਰ ਕੋਈ ਵਸਤੂ ਹੁਦਾਰ ਮੰਗੀ ਤਾਂ ਕਿਸੇ ਨਹੀਂ ਦੇਣੀ । ਵੇਖਦੇ ਹਾਂ ਕਿ ਇਸ ਦਾ ਗੁਰੂ ਇਸ ਦੀ ਕਿਸ ਤਰ੍ਹਾਂ ਮਦਦ ਕਰਦਾ ਹੈ । ਇਸ ਪਾਸ ਗੁਰੂ ਜੀ ਦੇ ਖਲਾਉਣ ਜੋਗਾ ਆਟਾ ਨਹੀਂ ਹੋਣਾ ਦੂਜਿਆਂ ਨੂੰ ਕਿਥੋਂ ਖਲਾਵੇਗੀ ” ਮੂਰਖਾਂ ਨੂੰ ਇਹ ਪਤਾ ਨਹੀਂ ਕਿ ਸਭਣਾ ਦਾ ਦਾਤਾ ਤਾਂ ਉਸ ਦੇ ਘਰ ਬੈਠਾ । ਇਨ੍ਹਾਂ ਅਭਾਗਣਿਆਂ ਦੀ ਸਹਾਇਤਾ ਦੀ ਤਾਂ ਉਨ੍ਹਾਂ ਨੇ ਉਸ ਨੂੰ ਲੋੜ ਹੀ ਨਹੀਂ ਪੈਣ ਦੇਣੀ ।
ਸੰਤੀ ਰੋਟੀਆਂ ਪਕਾਈ ਗਈ ਆਟਾ ਮੁੱਕੇ ਹੀ ਨਾ ਰੋਟੀਆਂ ਦਾ ਢੇਰ ਲੱਗਾ ਗਿਆ । ਅੰਦਰ ਗਈ ਤਾਂ ਮਟਕਾ ਫਿਰ ਆਟੇ ਨਾਲ ਭਰਿਆ ਪਿਆ ਹੈ । ਸੰਤੀ ਦੇ ਮੂੰਹੋਂ ਨਿਕਲਿਆ “ ਧੰਨ ਗੁਰੂ ! ਤੂੰ ਸੱਭ ਦੀ ਪਤ ਤੇ ਪੈਜ ਰੱਖਣ ਵਾਲਾ ਦਿਆਲੂ ਤੇਰਾ ਸ਼ੁਕਰ ਤੇਰੇ ਸ਼ੁਕਰ । ” ਰੋਟੀਆਂ ਪਕਾਈ ਗਈ । ਪੱਲੇ ਨੇ ਪਹਿਲਾਂ ਥਾਲ ਪਰੋਸ ਗੁਰੂ ਜੀ ਅੱਗੇ ਰਖਿਆ ਤਾਂ ਉਨ੍ਹਾਂ ਬਚਨ ਕੀਤਾ ਕਿ “ ਪੱਲਿਆ ! ਪਹਿਲਾਂ ਸਿੱਖ ਸੰਗਤ ਨੂੰ ਲੰਗਰ ਛਕਾਓ ” ਉਨ੍ਹਾਂ ਵੀ ਛਕ ਲਿਆ ਤਾਂ ਗੁਰੂ ਜੀ ਨੇ ਕਿਹਾ ਕਿ ‘ ਕੋਠਿਆਂ ਤੇ ਚੜਿਆ ਨੂੰ ਛਕਾਓ ” ਉਨ੍ਹਾਂ ਵੀ ਛਕ ਲਿਆ ਤਾਂ ਸਾਰੇ ਪਿੰਡ ਨੂੰ ਨਿਓਦਰਾ ਦੇ ਦਿੱਤਾ । ਸਾਰੇ ਅਨਮਤੀਆਂ ਨੇ ਲੰਗਰ ਛਕਿਆ ਤਾਂ ਲੰਗਰ ਫਿਰ ਵੀ ਵੱਧ ਰਿਹਾ । ਸੱਭ ਤੋਂ ਪਿਛੋਂ ਗੁਰੂ ਜੀ ਹੋਰਾਂ ਲੰਗਰ ਛਕਿਆ । ਲੰਗਰ ਛੱਕ ਕੇ ਗੁਰੂ ਜੀ ਅਰਦਾਸ ਕੀਤੀ | ਅਰਦਾਸ ਨਾਲ ਮਾਤਾ ਸੰਤੀ ਦੇ ਭਾਗ ਜਾਗ ਪਏ । ਪੱਲੇ ਨੇ ਮਾਤਾ ਸੰਤੀ ਦੀ ਸਿੱਖਿਆ ਦੁਆਰਾ ਚਾਰ ਜੁਗਾਂ ਲਈ ਆਪਣਾ ਨਾਮ ਕਾਇਮ ਕਰ ਲਿਆ ਹੈ ।
ਉਪਰ ਦੱਸੀ ਗੁਰੂ ਦੀ ਮਿਹਰ ਨੂੰ ਵੇਖ ਕੇ ਸਖੀ ਸਰਵਰੀਆਂ ਦਾ ਹੰਕਾਰ ਟੁੱਟ ਗਿਆ । ਗੁਰੂ ਜੀ ਦੇ ਚਰਨੀ ਵਾਰੀ ਵਾਰੀ ਆ ਢੱਠੇ । ਜਿਸ ਸੰਤੀ ਨੂੰ ਸਾਰੇ ਪਿੰਡ ਨੇ ਦੁਰਕਾਰਿਆ ਤੇ ਬਰਾਦਰੀ ਤੋਂ ਛੇਕਿਆ ਸੀ ਦੀ ਬਦੌਲਤ ਸਾਰਾ ਪਿੰਡ ਗੁਰੂ ਵਾਲਾ ਬਣ ਗਿਆ । ਹੁਕੀਆਂ ਆਦਿ ਪੀਣੀਆਂ ਛੱਡ ਦਿੱਤੀਆਂ ਗੁਰੂ ਘਰ ਦੇ ਪੱਕੇ ਸ਼ਰਧਾਲੂ ਬਣ ਗਏ । ਸਿਦਕੀ ਮਾਤਾ ਆਪਣੀ ਤੇ ਆਪਣੇ ਪੁੱਤਰ ਪੱਲੇ ਨੂੰ ਸਾਰੇ ਪਿੰਡ ਨੂੰ ਤਾਰਨ ਵਿਚ ਸਹਾਈ ਹੋਈ । ਗੁਰੂ ਹਰਿ ਗੋਬਿੰਦ ਸਾਹਿਬ ਭਾਈ ਪੱਲੇ ਨੂੰ ਸਿੱਖੀ ਪ੍ਰਚਾਰ ਦੀ ਮੰਜੀ ਸੌਂਪ ਕੇ ਸਿੱਖੀ ਪ੍ਰਚਾਰ ਵੱਲ ਤੋਰ ਦਿੱਤਾ । ਬੜਾ ਤਕੜਾ ਪ੍ਰਚਾਰਕ ਬਣਿਆ । ਮਾਤਾ ਸੰਤੀ ਵੀ ਸੱਚਖੰਡ ਜਾ ਪਧਾਰੀ । ਬਾਬੇ ਪੱਲੇ ਜੀ ਦੀ ਯਾਦ ਵਿਚ ਬਤਾਲੇ ਬਾਬਾ ਉਤਮ ਸਿੰਘ ਖਡੂਰ ਸਾਹਿਬ ਵਾਲਿਆਂ ਇਕ ਬੜਾ ਸੁੰਦਰ ਗੁਰਦੁਆਰਾ ਬਣਾਇਆ ਹੋਇਆ ਹੈ ।
ਜੋਰਾਵਰ ਸਿੰਘ ਤਰਸਿੱਕਾ।
11 ਮਾਰਚ 1783
ਵੈਸੇ ਤਾਂ ਖ਼ਾਲਸੇ ਨੇ ਕਈ ਵਾਰ ਦਿੱਲੀ ਨੂੰ ਜਿੱਤੇ ਜਿੱਤੇ ਛੱਡਿਆ
ਪਰ 1783 ਦਿੱਲੀ ਫਤਹਿ ਦਾ ਖਾਸ ਇਤਿਹਾਸ ਹੈ
ਕਰੋੜਸਿੰਘੀਆ ਮਿਸਲ ਦੇ ਜਥੇਦਾਰ ਸਰਦਾਰ ਬਘੇਲ ਸਿੰਘ ਨੇ 40000 ਫ਼ੌਜ ਨਾਲ ਦਿੱਲੀ ਤੇ ਚੜ੍ਹਾਈ ਕੀਤੀ ਇਸ ਵੇਲੇ ਨਾਲ ਸ: ਜੱਸਾ ਸਿੰਘ ਰਾਮਗੜ੍ਹੀਆ , ਜੱਸਾ ਸਿੰਘ ਆਹਲੂਵਾਲੀਆ ਸ:ਰਾਏ ਸਿੰਘ ਭੰਗੀ ਆਦਿਕ ਸਰਦਾਰ ਵੀ ਸਨ ਯਮਨਾ ਦੇ ਬੁਰਾੜੀ ਘਾਟ ਤੇ ਜਾ ਰੁਕੇ ਫ਼ੌਜ ਨੂੰ ਤਿੰਨ ਹਿੱਸਿਆਂ ਚ ਵੰਡਿਆ 5000 ਦਾ ਜਥਾ ਅਜਮੇਰੀ ਗੇਟ ਵੱਲ ਭੇਜਿਆ ਤੇ 5000 ਦਾ ਜਥਾ ਮਜਨੂੰ ਟਿੱਲੇ ਤੇ ਤੈਨਾਤ ਕੀਤੀ ਬਾਕੀ 30 000 ਫ਼ੌਜ ਸਬਜ਼ੀ ਮੰਡੀ ਤੇ ਕਸ਼ਮੀਰੀ ਗੇਟ ਦੇ ਨੇੜੇ ਰੁਕੀ ਇਸ ਥਾਂ ਨੂੰ ਹੁਣ ਤਕ ਤੀਸ ਹਜ਼ਾਰੀ ਕਹਿੰਦੇ ਆ ਏ ਨਾਮ ਖ਼ਾਲਸਾ ਫ਼ੌਜ ਦੀ ਦੇਣ ਹੈ
ਸਭ ਤੋਂ ਪਹਿਲਾਂ ਖ਼ਾਲਸੇ ਨੇ ਮਲਕਾਪੁਰ ਮੁਗਲਪੁਰ ਸਬਜ਼ੀ ਮੰਡੀ ਆਦਿ ਦੇ ਇਲਾਕੇ ਫਤਹਿ ਕੀਤੇ ਸ਼ਾਹ ਆਲਮ ਦਾ ਭੇਜਿਆ ਸ਼ਹਿਜ਼ਾਦਾ ਮਿਰਜ਼ਾ ਸ਼ਿਕੋਹ ਰੋਕਣ ਲਈ ਆਇਆ ਪਰ ਥੋੜ੍ਹੀ ਜਿਹੀ ਜੰਗ ਤੋਂ ਬਾਅਦ ਖ਼ਾਲਸੇ ਦੇ ਕਰੜੇ ਹੱਥ ਦੇਖ ਦੌੜ ਕੇ ਲਾਲ ਕਿਲ੍ਹੇ ਚ ਜਾ ਲੁਕਿਆ ਮਗਰੇ ਖ਼ਾਲਸਾ ਫ਼ੌਜ ਨੇ ਲਾਲ ਕਿਲੇ ਵੱਲ ਮੂੰਹ ਕਰ ਲਿਆ ਦੂਜੇ ਪਾਸੇ ਤੋ ਜਥਿਆ ਨੇ ਹਮਲਾ ਕੀਤਾ ਤਿੰਨ ਪਾਸਿਆਂ ਤੋਂ ਹੋਏ ਇਸ ਹਮਲੇ ਨੇ ਦਿੱਲੀ ਬਾਦਸ਼ਾਹ ਸ਼ਾਹ ਆਲਮ ਨੂੰ ਫਿਕਰਾਂ ਵਿੱਚ ਪਾ ਤਾ ਉਹ ਭੱਜ ਕੇ ਲਾਲ ਕਿਲੇ ਅੰਦਰ ਜਾ ਲੁਕ ਗਿਆ
ਸਰਦਾਰ ਬਘੇਲ ਸਿੰਘ ਦੀ ਨੇ ਸਮੇਤ ਫ਼ੌਜ ਦੇ ਲਾਲ ਕਿਲ੍ਹੇ ਚ ਪ੍ਰਵੇਸ਼ ਕੀਤਾ ਲਾਹੌਰੀ ਦਰਵਾਜ਼ਾ ਮੀਨਾ ਬਾਜ਼ਾਰ ਨਗਾਰਖਾਨਾ ਲੰਘ ਕੇ ਦੀਵਾਨੇ ਆਮ ਪਹੁੰਚੇ ਕਿਲਾ ਫਤਹਿ ਕਰਕੇ ਖੁਸ਼ੀ ਚ ਰਣਜੀਤ ਨਗਾਰੇ ਤੇ ਚੋਬਾਂ ਲੱਗੀਆ ਜੈਕਾਰੇ ਗੂੰਜੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਧੰਨਵਾਦ ਕੀਤਾ ਸ਼ਾਹੀ ਝੰਡਾ ਲਾਹ ਕੇ ਕਿਲ੍ਹੇ ਤੇ ਖਾਲਸਾਈ ਨਿਸ਼ਾਨ ਸਾਹਿਬ ਝੂਲਾ ਦਿੱਤਾ
ਉ ਥਾਂ ਜਿੱਥੇ ਕਿਸੇ ਸਮੇਂ ਮੁਗਲ ਬਾਦਸ਼ਾਹ ਸ਼ਾਹਜਹਾਨ , ਔਰੰਗਜ਼ੇਬ ਦਰਬਾਰ ਲਾਉਂਦਾ ਸੀ ਉੱਥੇ ਅੱਜ ਖ਼ਾਲਸੇ ਦਾ ਕਬਜ਼ਾ ਸੀ ਤੇ ਖ਼ਾਲਸਾਈ ਦਰਬਾਰ ਸਜਿਆ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਬਾਦਸ਼ਾਹ ਐਲਾਨਿਆ ਗਿਆ ਨਾਲ ਪੰਜ ਪ੍ਰਮੁੱਖ ਜਥੇਦਾਰ ਪੰਜ ਪਿਆਰਿਆਂ ਦੇ ਰੂਪ ਚ ਬੈਠੇ ਇਕ ਸਿੱਖ ਬਾਦਸ਼ਾਹੀ ਚੌਰ ਕਰ ਰਿਹਾ ਸੀ ਉਹੀ ਕਿਲ੍ਹਾ ਜਿੱਥੋਂ ਜਥੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਮੂਲੋ ਖ਼ਤਮ ਕਰ ਦੇਣ ਦੇ ਹੁਕਮ ਜਾਰੀ ਹੋਏ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੋਹ ਕੋਹ ਸ਼ਹੀਦੀ ਕੀਤਾ ਸੀ ਜਿਥੋ ਵਾਰ ਵਾਰ ਸ੍ਰੀ ਆਨੰਦਪੁਰ ਨੂੰ ਫੌਜਾਂ ਚੜਦੀਆ ਸੀ ਅਜ ਉ ਖ਼ਾਲਸੇ ਦੇ ਪੈਰਾਂ ਥੱਲੇ ਸੀ ਖਾਲਸਾ ਤੱਖਤ ਤੇ ਬਿਰਾਜਿਆ ਕਰਨੀਨਾਮੇ ਚ ਕਹਿ ਗੁਰੂ ਬੋਲ ਪੂਰੇ ਹੋਗੇ
ਦਿੱਲੀ ਤੱਖਤ ਪਰ ਬਹੇਗੀ ਆਪ ਗੁਰੂ ਕੀ ਫੌਜ ।
ਛਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ । (ਕਰਨੀਨਾਮਾ)
ਲਾਲ ਕਿਲ੍ਹੇ ਤੇ ਖਾਲਸੇ ਦੇ ਕਬਜ਼ਾ ਮਗਰੋਂ ਸ਼ਾਹ ਆਲਮ ਨੇ ਸੋਚ ਵਿਚਾਰ ਕੇ ਆਪਣਾ ਵਕੀਲ ਰਾਮ ਦਯਾਲ ਤੇ ਬੇਗਮ ਸਮਰੂ ਨੂੰ ਸੰਧੀ ਲਈ ਭੇਜਿਆ ਬੇਗਮ ਸਮਰੂ ਬੜੀ ਚੁਸਤ ਚਲਾਕ ਤੇ ਰਾਜਨੀਤੀ ਦੀ ਮਾਹਰ ਸੀ ਉਹਨੇ ਸਰਦਾਰ ਬਘੇਲ ਸਿੰਘ ਦੀ ਭੈਣ ਬਣਕੇ ਦੋ ਮੰਗਾਂ ਰੱਖੀਆਂ ਇਕ ਤੇ ਸ਼ਾਹ ਆਲਮ ਦੀ ਜ਼ਿੰਦਗੀ ਬਖਸ਼ ਦਿਓ ਤੇ ਦੂਸਰਾ ਲਾਲ ਕਿਲੇ ਤੇ ਸ਼ਾਹ ਦਾ ਅਧਿਕਾਰ ਰਹੇ
ਸਰਦਾਰ ਬਘੇਲ ਸਿੰਘ ਨੇ ਸੋਚ ਵਿਚਾਰ ਕੇ ਦੋ ਦੇ ਬਰਾਬਰ ਚਾਰ ਸ਼ਰਤਾਂ ਰੱਖੀਆਂ
ਪਹਿਲੀ ਸਾਰੀ ਦਿੱਲੀ ਚ ਜਿਸ ਜਿਸ ਥਾਂ ਦਾ ਸਬੰਧ ਗੁਰੂ ਸਹਿਬਾਨ ਨਾਲ ਹੈ ਉਹ ਲਿਖਤੀ ਰੂਪ ਚ ਖ਼ਾਲਸੇ ਨੂੰ ਸੌਪੀਆਂ ਜਾਣਾ
ਦੂਸਰੀ ਗੁਰ ਸਥਾਨਾਂ ਦੀ ਨਿਸ਼ਾਨਦੇਹੀ ਮਗਰੋ ਸ਼ਾਹੀ ਫੁਰਮਾਨ ਜਾਰੀ ਕਰਕੇ ਗੁਰੂ ਅਸਥਾਨਾਂ ਦੀਆਂ ਯਾਦਗਾਰਾਂ ਕਾਇਮ ਕਰਨ ਦੀ ਆਗਿਆ ਮਿਲੇ
ਤੀਸਰੀ ਕੋਤਵਾਲੀ ਖ਼ਾਲਸੇ ਦੇ ਸਪੁਰਦ ਕੀਤੀ ਜਾਵੇ ਅਤੇ ਦਿੱਲੀ ਚ ਮਾਲ ਵਿਕਰੀ ਦੀ ਚੂੰਗੀ ਚੋ ਇੱਕ ਰੁਪਈਏ ਚੋ 6 ਆਨੇ ਮਤਲਬ 16 ਆਨੇ ਚੋ 6 ਆਨੇ ਦੇ ਹਿਸਾਬ ਨਾਲ ਹਿੱਸਾ ਖਾਲਸੇ ਨੂੰ ਦਾ ਹੋਊ
ਚੌਥੀ ਜਦੋਂ ਤਕ ਗੁਰੂ ਅਸਥਾਨ ਤਿਆਰ ਨਹੀਂ ਹੋ ਜਾਂਦੇ ਚਾਰ ਹਜਾਰ ਖਾਲਸਾ ਫੌਜ ਦਿੱਲੀ ਰਹੂ ਤੇ ਇਹਦਾ ਖਰਚਾ ਸਰਕਾਰੀ ਖ਼ਜ਼ਾਨੇ ਵਿੱਚੋਂ ਹੋਵੇਗਾ
ਸਰਦਾਰ ਬਘੇਲ ਸਿੰਘ ਦੀਆਂ ਸ਼ਰਤਾਂ ਮੰਨ ਲਈਆਂ ਸ਼ਾਹ ਆਲਮ ਨਾਲ ਮੁਲਾਕਾਤ ਹੋਈ ਕੁਝ ਸਮੇ ਬਾਦ ਸਿੱਖ ਫੌਜ ਕਿਲ੍ਹੇ ਚੋਂ ਬਾਹਰ ਆ ਗਈ ਜਾਣ ਲੱਗਿਆਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਇਕ ਹੋਰ ਕੰਮ ਕੀਤਾ ਇੱਕ ਲਾਲ ਪੱਥਰ ਦੀ ਬਣੀ ਹੋਈ ਸਿੱਲ ਜਿਥੇ ਬੈਠ ਮੁਗਲ ਬਾਦਸ਼ਾਹ ਹੁਕਮ ਕਰਦੇ ਸੀ ਏ ਸਿੱਲ 6 ਫੁੱਟ 4ਫੁਟ ਤੇ 9ਇੰਚ ਮੋਟੀ ਸੀ ਨੂੰ ਮੁੱਢੋ ਪੁਟ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਲਿਆ ਸੁੱਟੀ ਜੋ ਅੱਜ ਵੀ ਮੌਜੂਦ ਹੈ ਰਾਮਗੜੀਆ ਜੀ ਨੇ ਤੋਪਾੰ ਤੇ ਬਹੁਤ ਸਾਰੀਆਂ ਬੰਦੂਕਾਂ ਵੀ ਲਿਆਂਦੀਆ
ਇਸ ਤਰ੍ਹਾਂ ਖਾਲਸੇ ਨੇ ਦਿੱਲੀ ਫਤਹਿ ਕਰਕੇ ਗੁਰ ਅਸਥਾਨਾਂ ਕਾਇਮ ਕੀਤੇ ਖਾਲਸੇ ਦੇ ਜਾਣ ਮਗਰੋਂ ਅਕਿਰਤਘਣ ਸ਼ਾਹ ਆਲਮ ਨੇ ਫਿਰ ਸ਼ਾਜਿਸਾਂ ਸ਼ੁਰੂ ਕਰ ਦਿੱਤੀਆਂ ….
सोरठि महला ९ ॥ प्रीतम जानि लेहु मन माही ॥ अपने सुख सिउ ही जगु फांधिओ को काहू को नाही ॥१॥ रहाउ ॥ सुख मै आनि बहुतु मिलि बैठत रहत चहू दिसि घेरै ॥ बिपति परी सभ ही संगु छाडित कोऊ न आवत नेरै ॥१॥ घर की नारि बहुतु हितु जा सिउ सदा रहत संग लागी ॥ जब ही हंस तजी इह कांइआ प्रेत प्रेत करि भागी ॥२॥ इह बिधि को बिउहारु बनिओ है जा सिउ नेहु लगाइओ ॥ अंत बार नानक बिनु हरि जी कोऊ कामि न आइओ ॥३॥१२॥१३९॥
हे मित्र! (अपने) मन में यह बात पक्की तरह समझ ले, (कि) सारा संसार अपने सुख से ही बंधा हुआ है। कोई भी किसी का (अंत तक का साथी नहीं) बनता।१।रहाउ। हे सखा! (जब मनुख)! सुख में (होता है, तब) कई यार दोस्त मिल के (उसके पास)बैठते हैं, और, (उस को) चारों तरफ से घेरें रखतें हैं। (परन्तु जब उस पर कोई) मुसीबत आती है, तब सारे ही साथ छोड़ जाते हैं, (phir)कोई (उस के) पास नहीं आता।१।हे मित्र! घर की स्त्री (भी) जिससे बड़ा प्यार होता है, जो सदा (पति के) साथ लगी रहती है, जिस वक्त (पति की) जीवात्मा इस शरीर को छोड़ देती है, (स्त्री उससे ये कह के) परे हट जाती है कि ये मर चुका है मर चुका है।੨। हे नानक! (कह– हे मित्र! दुनिया का) इस तरह का व्यवहार बना हुआ है जिससे (मनुष्य ने) प्यार डाला हुआ है। (पर, हे मित्र! आखिरी समय में परमात्मा के बिना और कोई भी (मनुष्य की) मदद नहीं कर सकता।੩।੧੨।1੧੩੯।
ਅੰਗ : 634
ਸੋਰਠਿ ਮਹਲਾ ੯ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥
ਅਰਥ : ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ, (ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ)।੧।ਰਹਾਉ। ਹੇ ਮਿੱਤਰ! (ਜਦੋਂ ਮਨੁੱਖ)! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ। (ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ (ਉਸ ਦੇ) ਨੇੜੇ ਨਹੀਂ ਢੁਕਦਾ।੧। ਹੇ ਮਿੱਤਰ! ਘਰ ਦੀ ਇਸਤ੍ਰੀ (ਭੀ) , ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ, ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ।੨। ਹੇ ਨਾਨਕ! ਆਖ-ਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ। (ਪਰ, ਹੇ ਮਿੱਤਰ! ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ।੩।੧੨।੧੩੯।
सोरठि महला ५ घरु १ असटपदीआ ੴ सतिगुर प्रसादि ॥ सभु जगु जिनहि उपाइआ भाई करण कारण समरथु ॥ जीउ पिंडु जिनि साजिआ भाई दे करि अपणी वथु ॥ किनि कहीऐ किउ देखीऐ भाई करता एकु अकथु ॥ गुरु गोविंदु सलाहीऐ भाई जिस ते जापै तथु ॥१॥ मेरे मन जपीऐ हरि भगवंता ॥ नाम दानु देइ जन अपने दूख दरद का हंता ॥ रहाउ ॥ मेरे मन जपीऐ हरि भगवंता ॥ नाम दानु देइ जन अपने दूख दरद का हंता ॥ रहाउ ॥ जा कै घरि सभु किछु है भाई नउ निधि भरे भंडार ॥ तिस की कीमति ना पवै भाई ऊचा अगम अपार ॥ जीअ जंत प्रतिपालदा भाई नित नित करदा सार ॥ सतिगुरु पूरा भेटीऐ भाई सबदि मिलावणहार ॥२॥
राग सोरठि, घर १ में गुरु अर्जनदेव जी की आठ बन्दों वाली बाणी। अकाल पुरख एक है और सतगुरु की कृपा द्वारा मिलता है। हे भाई! जिस परमात्मा ने आप ही सारा जगत पैदा किया है, जो सरे जगत का मूल है, जो सारी ताकतों का मालिक है, जिस ने अपनी ताकत दे कर (मनुख की) जान और सरीर पैदा किया है, वह करतार (तो) किसी भी तरह बयां नहीं किया जा सकता। हे भाई! उस करतार का सवरूप बताया नहीं जा सकता। उस को कैसे देखा जाये? हे भाई! गोबिंद के रूप गुरु की सिफत करनी चाहिये, क्योंकि गुरु से ही सरे जगत के मूल की सूझ पाई जा सकती है॥१॥ हे मेरे मन! (सदा) हरी परमात्मा का नाम जपना चाहिए। वह भगवन अपने सेवक को अपने नाम की दात देता है। वह सारे दुःख और पीड़ा का नास करने वाला है॥रहाउ॥ हे भाई! जिस प्रभू के घर में हरेक चीज मौजूद है, जिस के घर में जगत के सारे नौ ही खजाने विद्यमान हैं, जिसके घर में भंडारे भरे पड़े हैं, उसका मूल्य नहीं आंका जा सकता। वह सबसे ऊँचा है, वह अपहुँच है, वह बेअंत है। हे भाई! वह प्रभू सारे जीवों की पालना करता है, वह सदा ही (सब जीवों की) संभाल करता है। (उसका दर्शन करने के लिए) हे भाई! पूरे गुरू को मिलना चाहिए, (गुरू ही अपने) शबद में जोड़ के परमात्मा के साथ मिला सकने वाला है।२।
ਅੰਗ : 639
ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥ ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥ ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥ ਮੇਰੇ ਮਨ ਜਪੀਐ ਹਰਿ ਭਗਵੰਤਾ ॥ ਨਾਮ ਦਾਨੁ ਦੇਇ ਜਨ ਅਪਨੇ ਦੂਖ ਦਰਦ ਕਾ ਹੰਤਾ ॥ ਰਹਾਉ ॥ ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥ ਤਿਸ ਕੀ ਕੀਮਤਿ ਨਾ ਪਵੈ ਭਾਈ ਊਚਾ ਅਗਮ ਅਪਾਰ ॥ ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ ॥ ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ ॥੨॥
ਅਰਥ : ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ, ਜਿਸ ਨੇ ਆਪਣੀ ਸੱਤਿਆ ਦੇ ਕੇ (ਮਨੁੱਖ ਦਾ) ਜਿੰਦ ਤੇ ਸਰੀਰ ਪੈਦਾ ਕੀਤਾ ਹੈ, ਉਹ ਕਰਤਾਰ (ਤਾਂ) ਕਿਸੇ ਪਾਸੋਂ ਭੀ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਭਾਈ! ਉਹ ਕਰਤਾਰ ਦਾ ਸਰੂਪ ਦਸਿਆ ਨਹੀਂ ਜਾ ਸਕਦਾ। ਉਸ ਨੂੰ ਕਿਵੇਂ ਵੇਖਿਆ ਜਾਏ? ਹੇ ਭਾਈ! ਗੋਬਿੰਦ ਦੇ ਰੂਪ ਗੁਰੂ ਦੀ ਸਿਫ਼ਤ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ ॥੧॥ ਹੇ ਮੇਰੇ ਮਨ! (ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ। ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ ॥ ਰਹਾਉ॥ ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਹਰੇਕ ਚੀਜ਼ ਮੌਜੂਦ ਹੈ, ਜਿਸ ਦੇ ਘਰ ਵਿਚ ਜਗਤ ਦੇ ਸਾਰੇ ਨੌ ਹੀ ਖ਼ਜ਼ਾਨੇ ਮੌਜੂਦ ਹਨ, ਜਿਸ ਦੇ ਘਰ ਵਿਚ ਭੰਡਾਰੇ ਭਰੇ ਪਏ ਹਨ ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਸਭ ਤੋਂ ਉੱਚਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ। ਹੇ ਭਾਈ! ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਸਦਾ ਹੀ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ। (ਉਸ ਦਾ ਦਰਸਨ ਕਰਨ ਲਈ) ਹੇ ਭਾਈ! ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, (ਗੁਰੂ ਹੀ ਆਪਣੇ) ਸ਼ਬਦ ਵਿਚ ਜੋੜ ਕੇ ਪਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ।੨।
*ਸਿੱਖ ਧਰਮ ਵਿੱਚ ਔਰਤ ਦਾ ਸਥਾਨ*
*(ਭਾਗ- 1)*
ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ, ਭਾਰਤ ਵਰਸ਼ ਵਿੱਚ ਪ੍ਰਚਲਿਤ ਪ੍ਰਮੁੱਖ ਦੋ ਧਰਮਾਂ ਵਿੱਚ ਕਾਫੀ ਗਿਰਾਵਟ ਆ ਚੁੱਕੀ ਸੀ। ਜੇ ਆਪਾਂ ਉਸ ਸਮੇਂ ਦੀ ਔਰਤ ਦੀ ਹਾਲਤ ਤੇ ਨਜ਼ਰ ਮਾਰੀਏ ਤਾ ਪਤਾ ਲਗਦਾ ਹੈ ਕਿ- ਹਰੇਕ ਮੱਤ ਵਿੱਚ ਔਰਤ ਨੂੰ ਇੱਕ ਵਸਤੂ ਤੋਂ ਵੱਧ ਕੁੱਝ ਨਹੀਂ ਸੀ ਸਮਝਿਆ ਜਾਂਦਾ। ਹਿੰਦੂ ਧਰਮ ਦੇ ਰਾਮਾਇਣ ਵਰਗੇ ਪਵਿੱਤਰ ਗ੍ਰੰਥ ਵਿੱਚ ਤੁਲਸੀਦਾਸ ਨੇ ਤਾਂ ਔਰਤ ਦੀ ਤੁਲਨਾ ਪਸ਼ੂਆਂ ਨਾਲ ਕੀਤੀ ਹੋਈ ਹੈ। ਇਸ ਤੋਂ ਬਿਨਾ ਔਰਤਾਂ ਨੂੰ, ਪੂਜਾ ਪਾਠ ਕਰਨ ਜਾਂ ਮੰਦਰਾਂ ਵਿੱਚ ਜਾਣ ਦਾ ਅਧਿਕਾਰ ਨਹੀਂ ਸੀ। ਬਿਨਾ ਸ਼ੱਕ- ਹਿੰਦੁਸਤਾਨ ਦੇ ਕਈ ਵੱਡੇ ਮੰਦਰਾਂ ਵਿੱਚ ਤਾਂ ਅੱਜ ਤੱਕ ਵੀ ਔਰਤਾਂ ਦੇ ਜਾਣ ਦੀ ਮਨਾਹੀ, ਉਸੇ ਤਰ੍ਹਾਂ ਕਾਇਮ ਹੈ। ਔਰਤ ਨੂੰ ਪਰਦੇ ਵਿੱਚ ਰੱਖਣ ਖਾਤਿਰ, ਮਰਦਾਂ ਤੋਂ ਘੁੰਡ ਕੱਢਣ ਦਾ ਰਿਵਾਜ ਪੈਦਾ ਹੋਇਆ।
ਇਸਲਾਮ ਮੱਤ ਵਿੱਚ ਵੀ, ਔਰਤਾਂ ਨੂੰ ਬੁਰਕਾ ਪਹਿਨਣ ਲਈ ਮਜਬੂਰ ਕੀਤਾ ਜਾਂਦਾ। ਅਜੇ ਤੱਕ ਵੀ ਕਿਸੇ ਮਸਜਿਦ ਵਿੱਚ ਔਰਤਾਂ, ਆਦਮੀਆਂ ਦੇ ਸਾਹਮਣੇ ਬੈਠ ਕੇ, ਕੋਈ ਧਾਰਮਿਕ ਪ੍ਰਵਚਨ ਨਹੀਂ ਸੁਣ ਸਕਦੀਆਂ- ਸਗੋਂ ਉਹਨਾਂ ਨੂੰ ਕਮਰੇ ਅੰਦਰ ਪਰਦਾ ਕਰਕੇ, ਓਹਲੇ ਬਿਠਾਇਆ ਜਾਂਦਾ ਹੈ। ਦੋਹਾਂ ਧਰਮਾਂ ਦੇ ਲੋਕ, ਔਰਤ ਦੀ ਪੜ੍ਹਾਈ ਲਿਖਾਈ ਦੇ ਵਿਰੁੱਧ ਸਨ। ਦੋਹਾਂ ਧਰਮਾਂ ਵਿੱਚ ਔਰਤ ਸਦੀਆਂ ਤੱਕ ਗੁਲਾਮੀ ਵਾਲਾ ਜੀਵਨ ਬਸਰ ਕਰਦੀ ਰਹੀ। ਕਿਸੇ ਮਰਦ ਦਾ ਇੱਕ ਔਰਤ ਤੋਂ ਮਨ ਭਰ ਜਾਂਦਾ, ਤਾਂ ਉਹ ਦੂਸਰੀ ਨਾਲ ਵਿਆਹ ਕਰ ਲੈਂਦਾ। ਪਰ ਇਸ ਦੇ ਉਲਟ ਕਿਸੇ ਔਰਤ ਨੂੰ, ਪਤੀ ਦੀ ਮੌਤ ਤੋਂ ਬਾਅਦ ਵੀ ਦੂਜੇ ਵਿਆਹ ਦੀ ਆਗਿਆ ਨਹੀਂ ਸੀ- ਸਗੋਂ ਉਸ ਨੂੰ ਜਿਉਂਦੇ ਜੀਅ ਪਤੀ ਦੇ ਨਾਲ ਸਤੀ ਕਰ ਦਿੱਤਾ ਜਾਂਦਾ। ਔਰਤ ਨੂੰ ਮਰਦ ਦੀ ਦਾਸੀ ਜਾਂ ਇੱਕ ਭੋਗ-ਵਿਲਾਸ ਦੀ ਵਸਤੂ ਤੋਂ ਵੱਧ ਕੁੱਝ ਨਹੀਂ ਸੀ ਸਮਝਿਆ ਜਾਂਦਾ | ਭਗਤ ਛੱਜੂ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀ ਕਿ- ‘ਇਸਤਰੀ ਕਾਗਜ਼ ਦੀ ਵੀ ਬਣੀ ਹੋਵੇ ਤਾਂ ਉਸ ਤੋਂ ਦੂਰ ਹੀ ਰਹੋ’। ਪਤੀ ਕਿੰਨਾ ਵੀ ਦੁਰਾਚਾਰੀ ਹੋਵੇ, ਨਸ਼ਈ ਹੋਵੇ- ਉਹ ਉਸ ਦਾ ਮਾਲਕ ਹੈ ਤੇ ਪਤਨੀ ਨੇ ਉਸ ਦੀ ਸੇਵਾ ਹੀ ਕਰਨੀ ਹੈ। ਔਰਤ ਦੇ ਦੈਵੀ ਗੁਣਾਂ- ਸੰਜਮ, ਸੇਵਾ, ਪਿਆਰ, ਪਰਉਪਕਾਰ, ਸਹਿਨਸ਼ੀਲਤਾ, ਮਮਤਾ, ਮਿਹਨਤੀ ਸੁਭਾਅ ਆਦਿ ਵੱਲ ਕਿਸੇ ਦਾ ਕਦੇ ਧਿਆਨ ਹੀ ਨਹੀਂ ਸੀ ਗਿਆ।
ਅਜੇਹੇ ਭਿਆਨਕ ਸਮੇਂ, ਪੰਦਰਵੀਂ ਸਦੀ ਦੇ ਅੱਧ ਤੋਂ ਬਾਅਦ, ਮਨੁੱਖਤਾ ਦੇ ਰਹਿਬਰ, ਸਾਹਿਬ ਸ੍ਰੀ ਗੁਰੂੁ ਨਾਨਕ ਦੇਵ ਜੀ ਦਾ ਆਗਮਨ ਹੋਇਆ- ਤਾਂ ਉਹ ਔਰਤ ਜ਼ਾਤ ਲਈ ਇੱਕ ਮਸੀਹਾ ਬਣ ਕੇ ਆਏ। ਉਹਨਾਂ ਔਰਤ ਮਰਦ ਦੀ ਬਰਾਬਰਤਾ ਤੇ, ਸਿੱਖ ਧਰਮ ਦੀ ਨੀਂਹ ਰੱਖੀ। ਔਰਤ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ ਹੋਇਆਂ, ਉਹਨਾਂ ਰਾਜਿਆਂ ਤੇ ਧਰਮ ਦੇ ਠੇਕੇਦਾਰਾਂ ਨੂੰ ਨਗਾਰੇ ਦੀ ਚੋਟ ਤੇ ਸੁਆਲ ਕੀਤਾ ਕਿ- ਜਿਸ ਔਰਤ ਨੂੰ ਭੰਡਦੇ ਹੋ.. ਉਸੇ ਤੋਂ ਜਨਮ ਲੈਂਦੇ ਹੋ.. ਉਸੇ ਨਾਲ ਮੰਗਣੀ ਵਿਆਹ ਹੁੰਦਾ ਹੈ.. ਉਸੇ ਕਾਰਨ ਸ੍ਰਿਸ਼ਟੀ ਚਲਦੀ ਹੈ.. ਜੋ ਰਾਜਿਆਂ ਦੀ ਭੀ ਜਨਮ ਦਾਤੀ ਹੈ। ਸੋ ਉਸ ਦੀ ਨਿਰਾਦਰੀ ਕਰਨਾ ਜਾਂ ਭੰਡਣਾ- ਕਿਥੋਂ ਦੀ ਸਿਆਣਪ ਹੈ?-
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥ (ਅੰਗ 473)
ਉਹ ਆਪਣੇ ਮਾਤਾ ਤ੍ਰਿਪਤਾ ਜੀ ਦਾ ਵੀ ਪੂਰਾ ਆਦਰ ਸਨਮਾਨ ਕਰਦੇ। ਜਦ ਅੱਠ ਕੁ ਸਾਲ ਦੀ ਉਮਰ ਵਿੱਚ, ਹਿੰਦੂ ਮੱਤ ਅਨੁਸਾਰ ਉਹਨਾਂ ਦੇ ਜਨੇਊ ਪਾਉਣ ਦੀ ਰਸਮ ਲਈ ਪੰਡਤ ਹਰਦਿਆਲ ਜੀ ਨੂੰ ਬੁਲਾਇਆ ਗਿਆ ਤਾਂ ਉਹਨਾਂ ਸੁਆਲ ਕੀਤਾ ਕਿ- ‘ਮੇਰੀ ਵੱਡੀ ਭੈਣ ਬੇਬੇ ਨਾਨਕੀ ਦੇ ਪਹਿਲਾਂ ਜਨੇਊ ਕਿਉਂ ਨਹੀਂ ਪਾਇਆ?’ ਉਹਨਾਂ ਦਾ ਇਹ ਪ੍ਰਸ਼ਨ ਅਸਲ ਵਿੱਚ ਔਰਤ ਦੀ ਬਰਾਬਰਤਾ ਲਈ ਚੁੱਕਿਆ ਪਹਿਲਾ ਕਦਮ ਸੀ। ਬੇਬੇ ਨਾਨਕੀ ਦਾ ਸਤਿਕਾਰ ਆਪਣੇ ਪੇਕੇ ਘਰ ਹੀ ਨਹੀਂ ਸਗੋਂ ਸਹੁਰੇ ਪਰਿਵਾਰ ਵਿੱਚ ਵੀ ਪੂਰਾ ਸੀ। ਉਹਨਾਂ ਦੇ ਪਤੀ ਜੈ ਰਾਮ ਜੀ ਵੀ ਉਸ ਤੋਂ ਪੁੱਛੇ ਬਿਨਾ ਕੋਈ ਕੰਮ ਨਾ ਕਰਦੇ। ਬਾਬਾ ਨਾਨਕ ਵੀ ਭੈਣ ਦੀ ਕਹੀ ਗੱਲ ਮੋੜ ਨਾ ਸਕਦੇ। ਜਦ ਬੇਬੇ ਨਾਨਕੀ ਨੇ ਸੁਲਤਾਨਪੁਰ ਜਾਣ ਣਈ ਕਿਹਾ- ਤਾਂ ਉਹ ਨਾਂਹ ਨਹੀਂ ਕਰ ਸਕੇ। ਭੈਣ ਦੇ ਕਹਿਣ ਤੇ ਮੋਦੀਖਾਨੇ ਵਿੱਚ ਨੌਕਰੀ ਵੀ ਕੀਤੀ। ਉਸ ਤੋਂ ਪਿੱਛੋਂ ਜਦੋਂ ਗੁਰੂੁ ਸਾਹਿਬ ਉਦਾਸੀਆਂ ਤੇ ਜਾਂਦੇ, ਤਾਂ ਆਪਣੀ ਭੈਣ ਨਾਨਕੀ ਨੂੰ ਮਾਤਾ ਸੁਲੱਖਣੀ ਅਤੇ ਆਪਣੇ ਬੱਚਿਆਂ ਦੀ ਸੇਵਾ ਸੰਭਾਲ ਵੀ ਜ਼ਿੰਮੇਵਾਰੀ ਵੀ ਸੌਂਪ ਕੇ ਜਾਂਦੇ। ਇਹ ਸਭ ਗੁਰੂ ਘਰ ਵਿੱਚ ਔਰਤ ਦੇ ਸਤਿਕਾਰ ਦੀਆਂ ਹੀ ਮਿਸਾਲਾਂ ਹਨ।
ਦਸ ਜਾਮਿਆਂ ਵਿੱਚ, ਉਹਨਾਂ ਦੁਆਰਾ ਉਚਾਰੀ ਗਈ ਬਾਣੀ ਵਿੱਚ ਵੀ, ਮਰਦ ਤੇ ਔਰਤ ਨੂੰ ਇੱਕ ਸਮਾਨ ਸਮਝ ਕੇ, ਕੇਵਲ ਦੋਹਾਂ ਦੀ ਆਤਮਾ ਨੂੰ ਜੀਵ-ਆਤਮਾ ਨਾਲ ਸੰਬੋਧਨ ਕੀਤਾ ਗਿਆ ਹੈ, ਜੋ ਪ੍ਰਭੂ ਪਤੀ ਦੇ ਮਿਲਾਪ ਲਈ ਤੜਪਦੀ ਹੈ- ਤੇ ਜਿਸ ਨੇ ਉਸੇ ਵਿੱਚ ਸਮਾ ਜਾਣਾ ਹੈ। ਗੁਰਬਾਣੀ ਅਨੁਸਾਰ- ਸਾਰੇ ਜਗਤ ਦਾ ਪਤੀ ਪ੍ਰਮੇਸ਼ਰ ਹੈ ਤੇ ਸਾਰੇ ਮਰਦ ਔਰਤਾਂ, ਉਸੇ ਦੀਆਂ ਇਸਤਰੀਆਂ ਹਨ। ਇਸ ਤਰ੍ਹਾਂ, ਗੁਰੂੁ ਸਾਹਿਬਾਂ ਨੇ ਬਾਣੀ ਵਿੱਚ ਸ਼ਿੰਗਾਰ ਰਸ ਭਰ ਕੇ, ਅਧਿਆਤਮਕ ਪ੍ਰੇਮ ਨੂੰ, ਲੋਕਾਂ ਦੇ ਦਿਲਾਂ ਤੱਕ ਸਰਲਤਾ ਨਾਲ ਪੁਚਾ ਦਿੱਤਾ। ਨਾਲ ਹੀ ਗੁਰੂ ਸਾਹਿਬਾਂ ਨੇ, ਸਿੱਖ ਧਰਮ ਵਿੱਚ ਲੰਗਰ ਦੀ ਪਰੰਪਰਾ ਸ਼ੁਰੂ ਕਰਕੇ ਵੀ, ਹਰ ਮਾਈ ਭਾਈ ਨੂੰ ਬਰਾਬਰਤਾ ਦਾ ਅਹਿਸਾਸ ਕਰਵਾਇਆ। ਉਹਨਾਂ ਉਸ ਸਮੇਂ ਦੇ- ਮੁੱਲਾਂ, ਮੁਲਾਣਿਆਂ, ਕਾਜੀਆਂ ਹਾਜੀਆਂ, ਪੰਡਤਾਂ, ਵਿਦਵਾਨਾਂ, ਨਾਥਾਂ, ਜੋਗੀਆਂ ਤੇ ਧਾਰਮਿਕ ਜਾਂ ਰਾਜਸੀ ਆਗੂਆਂ ਦੀ, ਔਰਤ ਪ੍ਰਤੀ ਨੀਵੀਂ ਸੋਚ ਦੀ ਖੁਲ੍ਹ ਕੇ ਨਿੰਦਾ ਕੀਤੀ ਤੇ ਇਨਸਾਨੀਅਤ ਦਾ ਸੱਚਾ- ਸੁੱਚਾ ਮਾਰਗ ਦਰਸਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ, ਉਥੇ ਮਰਦ ਤੇ ਔਰਤਾਂ ਨੂੰ ਇੱਕੱਠੇ ਬਿਠਾ, ਇੱਕੋ ਜਿਹਾ ਉਪਦੇਸ਼ ਦਿੰਦੇ। ਵੈਸੇ ਵੀ ਸਿੱਖ ਧਰਮ ਦਾ ਸਿਧਾਂਤ, ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਇੰਨਾ ਸਰਲ ਸੀ ਕਿ ਹਰੇਕ ਮੱਤ ਦੇ ਲਿਤਾੜੇ ਹੋਏ, ਮਰਦ ਔਰਤਾਂ ਵੱਡੀ ਗਿਣਤੀ ਵਿੱਚ, ਇਸ ਮੱਤ ਨੂੰ ਧਾਰਨੀ ਹੋ ਗਏ।
ਦੂਸਰੇ ਪਾਤਸ਼ਾਹ ਸ੍ਰੀ ਗੁਰੂੁ ਅੰਗਦ ਦੇਵ ਜੀ ਨੇ ਤਾਂ, ਆਪਣੇ ਮਹਿਲ ਮਾਤਾ ਖੀਵੀ ਜੀ ਨੂੰ, ਖਡੂਰ ਸਾਹਿਬ ਵਿਖੇ ਲੰਗਰਾਂ ਦੀ ਸੇਵਾ ਦੇ ਇੰਚਾਰਜ ਥਾਪ ਦਿੱਤਾ। ਜਿਸ ਕਾਰਨ ਉਹ, ਸੰਗਤ ਵਿੱਚ ਜਿਸ ਮਾਣ ਸਤਿਕਾਰ ਦੇ ਪਾਤਰ ਬਣੇ- ਇਹ ਆਪਣੇ ਆਪ ਵਿੱਚ ਔਰਤ ਦੇ ਸਨਮਾਨ ਦੀ ਅਦੁੱਤੀ ਮਿਸਾਲ ਹੈ। ਮਾਤਾ ਖੀਵੀ ਜੀ, ਨਾਮ ਸਿਮਰਨ ਵਿੱਚ ਰੰਗੀ ਹੋਈ ਐਸੀ ਰੱਬੀ ਰੂਹ ਸਨ, ਕਿ ਉਹ ਦੂਰੋਂ ਨੇੜਿਉਂ ਆਈ ਸੰਗਤ ਦੀ ਆਓ ਭਗਤ ਵਿੱਚ ਕੋਈ ਕਸਰ ਨਾ ਛੱਡਦੇ। ਉਹਨਾਂ ਦੀ ਆਪਣੇ ਹੱਥੀਂ ਬਣਾਈ ਖੀਰ ਦੀ ਮਿਠਾਸ ਤਾਂ ਦੂਰ ਦੂਰ ਤੱਕ ਪਹੁੰਚ ਜਾਂਦੀ-
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਅੰਗ 966)
ਆਪ ਜੀ ਦੀ ਜਾਣਕਾਰੀ ਹਿੱਤ ਇਹ ਵੀ ਦੱਸ ਦਿਆਂ, ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਜੋ ਕਰਨਾਟਕਾ ਤੋਂ ਹਨ- ਨੇ ਮਾਤਾ ਖੀਵੀ ਦੇ ਜੀਵਨ ਤੋਂ ਪ੍ਰਭਾਵਤ ਹੋ ਕੇ, ਆਪਣੀ ਬੇਟੀ ਦਾ ਨਾਮ ਵੀ ‘ਖੀਵੀ’ ਰੱਖਿਆ ਹੈ, ਅਤੇ ਉਹ ਉਸਦੇ ਜਨਮ ਦਿਨ ਤੇ ਖੀਰ ਦਾ ਲੰਗਰ ਵੀ ਲਾਉਂਦੇ ਹਨ। ਕਾਸ਼! ਅਸੀਂ ਵੀ ਇਹਨਾਂ ਸਨਮਾਨਯੋਗ ਸਿੱਖ ਔਰਤਾਂ ਨੂੰ ਆਪਣੀਆਂ ਬੱਚੀਆਂ ਦੇ ਰੋਲ ਮਾਡਲ ਬਣਾ ਸਕੀਏ!
(ਚਲਦਾ )
ਗੁਰਦੀਸ਼ ਕੌਰ ਗਰੇਵਾਲ- ਕੈਲਗਰੀ
ਵਟਸਐਪ: +91 98728 60488
ਅਠਾਰਵੀਂ ਸਦੀ ਦੀ ਗੱਲ ਹੈ ਕਿ ਇੱਕ ਬੀਬੀ ਆਪਣੇ ਬੱਚੇ ਨੂੰ ਚੁੱਕੀ ਲਾਹੌਰ ਤੋਂ ਦਰਬਾਰ ਸਾਹਿਬ ਪ੍ਰਕਰਮਾ ਮੱਥਾ ਟਿਕਾਉਣ ਤੇ ਸਤਿਗੁਰੂ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਾਉਣ ਦੀ ਇੱਛਾ ਨਾਲ ਤੁਰੀ । ਰਸਤੇ ਵਿੱਚ ਮੀਰ ਮੰਨੂੰ ਦਾ ਅਹਿਲਕਾਰ ਦੀਵਾਨ ਕੌੜਾ ਮੱਲ ਮਿਲ ਗਿਆ ਤੇ ਬੀਬੀ ਨੂੰ ਪੁੱਛਿਆ ਕਿ ਕਿੱਧਰ ਚੱਲੀ ਹੈ ਬੀਬੀ ?ਉਸ ਬੀਬੀ ਨੇ ਜਵਾਬ ਦਿੱਤਾ ਕਿ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਜਾ ਰਹੀ ਹਾਂ ।
ਦੀਵਾਨ ਕੌੜਾ ਮੱਲ ਨੇ ਕਿਹਾ ਕਿ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਦਰਬਾਰ ਸਾਹਿਬ ਦੇ ਦਰਵਾਜੇ ਤਾਂ ਬੰਦ ਕਰ ਦਿੱਤੇ ਗਏ ਹਨ
ਬੀਬੀ ਨੇ ਕਿਹਾ ਕਿ ਜਦੋਂ ਸਾਰੇ ਦਰਵਾਜੇ ਬੰਦ ਹੋ ਜਾਣ ਤਾਂ ਬੰਦਾ ਹਰਿਮੰਦਰ ਦੇ ਦਰਾਂ ਤੇ ਆਉਂਦਾ , ਬੀਬੀ ਦ੍ਰਿੜ ਭਰੋਸੇ ਨਾਲ ਬੋਲੀ ਕਿ ਉਹ ਦਰ ਕਦੇ ਬੰਦ ਨਹੀਂ ਹੁੰਦੇ ,ਤੈਨੂੰ ਭੁਲੇਖਾ ਲੱਗਿਆ ਹੋਣਾ ਵੀਰਾ
ਕੌੜਾ ਮੱਲ ਨੇ ਵਰਜਦਿਆਂ ਕਿਹਾ ਕਿ ਡਾਹਢਿਆਂ ਅੱਗੇ ਕਾਹਦਾ ਜ਼ੋਰ ਮਾਈ , ਜੋ ਵੀ ਹਰਮਿੰਦਰ ਸਾਹਿਬ ਜਾਏਗਾ , ਉਹ ਹਕੂਮਤ ਦਾ ਬਾਗੀ ਸਮਝਿਆ ਜਾਏਗਾ ਤਾਂ ਬੀਬੀ ਨੇ ਜਵਾਬ ਦਿੱਤਾ ਕਿ
ਜੋ ਵੀ ਹਰਿਮੰਦਰ ਵੱਲ ਨਹੀਂ ਜਾਏਗਾ , ਉਹ ਗੁਰੂ ਤੋਂ ਬਾਗੀ ਹੈ ਵੀਰਾ , ਗੁਰੂ ਤੋਂ ਬੇਮੁੱਖ ਹੋਣ ਨਾਲੋਂ ਮੈਂ ਹਕੂਮਤ ਦਾ ਬਾਗੀ ਅਖਵਾਉਣਾ ਪਸੰਦ ਕਰਾਂਗੀ ।
ਕੌੜਾ ਮੱਲ ਨੇ ਮਮਤਾ ਵਾਲਾ ਦਾਅ ਖੇਡਦਿਆਂ ਆਖਿਆ ਕਿ ਆਪਣਾ ਨਹੀਂ ਤਾਂ ਆਪਣੇ ਬਾਲ ਦਾ ਫਿਕਰ ਤਾਂ ਕਰ ।
ਚਲ ਮਾਰ ਹੀ ਦੇਣਗੇ ਨਾਂ ਇਸਤੋਂ ਵੱਧ ਕੀ ਕਰ ਲੈਣਗੇ , ਜੇ ਸਾਡੇ ਰੱਤ ਦੀ ਇੱਕ ਬੂੰਦ ਵੀ ਅੰਮ੍ਰਿਤ ਸਰੋਵਰ ਵਿੱਚ ਪੈ ਜਾਵੇ ਤਾਂ ਸਾਡੇ ਧੰਨ ਭਾਗ , ਬੀਬੀ ਨੇ ਕਿਹਾ ।
ਕੌੜਾ ਮੱਲ – ਲਗਦਾ ਤੈਨੂੰ ਆਪਣਾ ਬਾਲ ਪਿਆਰਾ ਨਹੀਂ
ਬੀਬੀ – ਬਹੁਤ ਪਿਆਰਾ ਵੀਰ … ਤਾਂ ਹੀ ਤਾਂ ਨਾਲ ਲੈ ਕੇ ਚੱਲੀ ਹਾਂ । ਜਦ ਪਹਿਲੀ ਗੋਲੀ ਆਈ ਤਾਂ ਇਸਨੂੰ ਅੱਗੇ ਕਰਾਂਗੀ । ਹਰਿਮੰਦਰ ਦੇ ਦਰਸ਼ਨਾਂ ਨੂੰ ਜਾਂਦਿਆਂ ਇਹਦੇ ਗੋਲੀ ਵੱਜ ਜਾਵੇ , ਹੋਰ ਕੀ ਚਾਹੀਦਾ ਏਹਨੂੰ ਇਸ ਜਨਮ ਵਿੱਚ । ਸਾਡਾ ਮੱਥਾ ਤਾਂ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇਗਾ ।
ਕੌੜਾ ਮੱਲ ਮੂੰਹ ਵਿੱਚ ਬੋਲਿਆ ਕੀ ਮਾਰੇਗਾ ਮੀਰ ਮੰਨੂੰ ਇਹਨਾਂ ਨੂੰ … ਕੋਈ ਵੀ ਕਿਵੇਂ ਮਾਰੇਗਾ ਇਹਨਾਂ ਨੂੰ ।
ਬੀਬੀ ਨੇ ਕੌੜੇ ਮੱਲ ਨੂੰ ਕਿਹਾ ਕਿ ਇੱਕ ਬੇਨਤੀ ਪ੍ਰਵਾਨ ਕਰ ਕਿ ਮੈਨੂੰ ਇਹ ਦੱਸ ਕਿ ਅਸੀਂ ਕਿਹੜੇ ਪਾਸਿਓਂ ਹਰਮਿੰਦਰ ਸਾਹਿਬ ਦੇ ਏਨਾ ਨੇੜੇ ਜਾ ਸਕਦੇ ਹਾਂ ਕਿ ਕਿ ਜੇ ਸਾਡੇ ਗੋਲੀ ਵੱਜੇ ਤਾਂ ਸਾਡਾ ਲਹੂ ਪਰਕਰਮਾ ਤੱਕ ਪਹੁੰਚ ਜਾਵੇ ।
ਕੌੜਾ ਮੱਲ ਕੁਝ ਬੋਲਿਆ ਨਹੀਂ ਤੇ ਬੀਬੀ ਇਹ ਸ਼ਬਦ ਗਾਉਂਦੀ ਅੱਗੇ ਤੁਰ ਪਈ ,
“ਮੇਰਾ ਮਨੁ ਲੋਚੈ ਗੁਰ ਦਰਸ਼ਨ ਤਾਈ ॥
ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥”
ਮਾਤਾ ਨੂੰ ਹਰਮਿੰਦਰ ਸਾਹਿਬ ਨਜਰ ਆਇਆ , ਅੱਖਾਂ ਵਿੱਚ ਆ ਪਾਣੀ ਗਿਆ , ਧੂੜ ਚੁੱਕ ਕੇ ਆਪਣੇ ਅਤੇ ਬੱਚੇ ਦੇ ਮੱਥੇ ਤੇ ਲਾਓਂਦਿਆਂ ਕਿਹਾ ਕਿ ਇਹ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਛੋਹ ਹੈ ਮੇਰੇ ਬੱਚੇ….ਤੂੰ ਧੰਨ ਹੋ ਗਿਐਂ ….ਪ੍ਰਵਾਨ ਹੋ ਗਿਐਂ ਤੂੰ ।
ਏਨੇ ਨੂੰ ਇੱਕ ਗੋਲੀ ਆਈ ਤੇ ਬੱਚੇ ਦੇ ਸਿਰ ਵਿੱਚ ਧਸ ਗਈ । ‘ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦਿਆਂ ਮਾਈ ਨੇ ਬਾਲ ਹੇਠਾਂ ਰੱਖਿਆ ਤੇ ਹੱਥ ਜੋਡ਼ ‘ਹਰਿਮੰਦਰ ਸਾਹਿਬ’ ਵੱਲ ਵੇਖਣ ਲੱਗੀ । ਇੱਕ ਹੋਰ ਗੋਲੀ ਆਈ , ਮਾਤਾ ਦੇ ਵੱਜੀ ਸ਼ਾਇਦ ਇਹੋ ਮਾਤਾ ਮੰਗ ਰਹੀ ਸੀ ।
ਤੇ ਦੋਹਾਂ ਦੀ ਹਾਜ਼ਰੀ ਵੀ ਗੁਰੂ ਦੇ ਦਰ ਪ੍ਰਵਾਨ ਹੋ ਗਈ , ਲਹੂ ਦੀਆਂ ਦੋ ਧਰਾਵਾਂ ਜੋ ਅੱਗੇ ਜਾ ਇੱਕ ਗਈਆਂ ਤੇ ਦੋਹਾਂ ਦਾ ਸਾਂਝਾ ਲਹੂ ਪਰਕਰਮਾ ਤੱਕ ਪਹੁੰਚ ਗਿਆ ।
ਮੇਰੇ ਐਨਾ ਲਿਖਣ ਦਾ ਕਾਰਨ ਪੁਰਾਤਨ ਸਿੱਖਾਂ ਦੇ ਸਿਦਕ , ਭਰੋਸਾ , ਸ਼ਰਧਾ ਤੇ ਸਮਰਪਣ ਨੂੰ ਦਰਸਾਉਣਾ ਹੈ ਕਿ ਉਹ ਕਿਸ ਤਰਾਂ ਦਾ ਸੀ ਤੇ ਅਸੀਂ ਕਿੱਥੇ ਖੜੇ ਹਾਂ
ਲੇਖਕ ਜਗਦੀਪ ਸਿੰਘ ਦੀ ਲਿਖੀ ਕਿਤਾਬ “ਬੇਲਿਓਂ ਨਿਕਲਦੇ ਸ਼ੇਰ” ਵਿੱਚੋਂ
ਅਮਨਦੀਪ ਸਿੰਘ ਪੰਜਗਰਾਈਂ
ਦਿੱਲੀ ਦੇ ਤਾਜਦਾਰੋਂ ਆਓ, ਤੁਹਾਨੂੰ ਮੈਂ ਦਸਦਾ ਹਾਂ ਕਿ ਸਾਡੇ ਪੁਰਖਿਆਂ ਨੇ ਕਦੋਂ ਕਦੋਂ ਦਿੱਲੀ ਤੇ ਹਮਲੇ ਕੀਤੇ ਤੇ ਦਿੱਲੀ ਫਤਹਿ ਕੀਤੀ।
1- 9 ਜਨਵਰੀ 1765 ਈ.
2- ਅਪ੍ਰੈਲ 1766 ਈ.
3- ਜਨਵਰੀ 1770 ਈ.
4- 18 ਜਨਵਰੀ 1774 ਈ.
5- ਅਕਤੂਬਰ 1774 ਈ.
6- ਜੁਲਾਈ 1775 ਈ.
7- ਅਕਤੂਬਰ 1776 ਈ.
8- ਮਾਰਚ 1778 ਈ.
9- ਸਤੰਬਰ 1778 ਈ.
10- 23 ਸਤੰਬਰ 1778 ਈ.
11- 26 ਸਤੰਬਰ 1778 ਈ.
12- 1 ਅਕਤੂਬਰ 1778 ਈ.
13- ਜਨਵਰੀ 1779 ਈ.
14- 16 ਅਪ੍ਰੈਲ 1781 ਈ.
15- 11 ਮਾਰਚ 1783 ਈ.
16 – 23 ਜੁਲਾਈ 1787 ਈ.
17- 23 ਅਗਸਤ 1787 ਈ.
ਸ਼ਾਹ ਆਲਮ ਸਾਨੀ ਨੇ ਰਾਇਸੀਨਾ ਤੇ ਰਕਾਬ ਗੰਜ ਖੇਤਰ ਦੀ 1200 ਏਕੜ ਜ਼ਮੀਨ ਸ.ਬਘੇਲ ਸਿੰਘ ਜੀ ਨੂੰ ਨਜ਼ਰਾਨੇ ਵਜੋਂ ਭੇਟ ਕੀਤੀ। ਸ਼ਾਹ ਆਲਮ ਸਾਨੀ ਦੇ ਦਸਤਖ਼ਤਾਂ ਵਾਲਾ ਫ਼ਾਰਸੀ ਵਿੱਚ ਲਿਖਿਆ ਹੁਕਮਨਾਮਾ, ਅੱਜ ਵੀ ਦਿੱਲੀ ਦੇ ਨੈਸ਼ਨਲ ਆਰਕਾਈ ਵਿੱਚ ਸੁਰੱਖਿਅਤ ਪਿਆ ਹੈ।
ਦਿੱਲੀ ਦੇ ਹਾਕਮਾਂ ਨੇ 7 ਸੋਨੇ ਦੇ ਪੱਤਰਿਆਂ ਉੱਤੇ ਸਿੱਖਾਂ ਦੇ ਬਾਰੇ ਜੋ ਲਿਖ ਕੇ ਦਿਤਾ ਸੀ ਉਹ ਇੱਕ ਵੱਖਰੀ ਗਾਥਾ ਹੈ। ਬਾਬਾ ਬਘੇਲ ਸਿੰਘ ਨੇ ਸਿੱਖ ਫੌਜਾਂ ਸਮੇਤ 6 ਮਹੀਨੇ ਦਿੱਲੀ ਰਹਿ ਕੇ 8 ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਕਰਵਾਈ। ਜੇ ਉਸ ਸਮੇਂ ਗੱਲਾਂ ਬਾਤਾਂ ਕਰਕੇ ਖਾਲੀ ਹੱਥ ਮੁੜ ਆਉਂਦੇ ਨਾ ਗੁਰਦੁਆਰੇ ਬਣਨੇ ਸੀ, ਨਾ ਨਜ਼ਰਾਨੇ ਮਿਲਦੇ ਸਗੋਂ ਮੁਫ਼ਤ ਦੀਆਂ ਗੱਲਾਂ ਹੋਇਆ ਕਰਨੀਆਂ ਸਨ।
ਬਘੇਲ ਸਿੰਘ (1730–1802) ਇਕ ਪੰਜਾਬੀ ਸਿੱਖ ਜਰਨੈਲ ਸੀ। ਉਸਦਾ ਜਨਮ ਜ਼ਿਲਾ ਤਰਨ ਤਾਰਨ ਦੇ ਪਿੰਡ ਝਬਾਲ ਵਿਚ ਇਕ ਸਿੱਖ ਪਰਵਾਰ ਵਿਚ ਹੋਇਆ। 1765 ਵਿਚ ਓਹ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਮੁਗ਼ਲ ਫ਼ੌਜ ਨੂੰ ਹਰਾਉਣ ਮਗਰੋਂ ਬਘੇਲ ਸਿੰਘ ਅਤੇ ਉਸਦੀ ਪੰਜਾਬੀ ਫ਼ੌਜ ਨੇ 11 ਮਾਰਚ 1783 ਨੂੰ ਲਾਲ ਕਿਲ੍ਹਾ (ਦਿੱਲੀ) ’ਤੇ ਕਬਜ਼ਾ ਕੀਤਾ। ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਟੈਕਸ ਵਿਚ ਰੱਪੇ ਚੋਂ ਛੇ ਆਨੇ ਬਘੇਲ ਸਿੰਘ ਨੂੰ ਦੇਣਾ ਮੰਨਿਆ। ਸਿੰਘ ਨੇ ਦਿੱਲੀ ਦੇ ਸਿੱਖਾਂ ਲਈ ਪਵਿੱਤਰ ਥਾਵਾਂ ਅਤੇ 5 ਗੁਰਦਵਾਰੇ ਵੀ ਬਣਵਾਏ।
ਜਦੋਂ ਸ: ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ
ਇਤਿਹਾਸਿਕ ਝਰੋਖੇ ਵਿੱਚੋ11 ਮਾਰਚ 1783 ਨੂੰ ਸ੍ਰ ਬਘੇਲ ਸਿੰਘ ਲਾਲ ਕਿਲੇ ਅੰਦਰ ਦਾਖਲ ਹੋਇਆ
ਜਦੋਂ ਸ: ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਸ: ਬਘੇਲ ਸਿੰਘ ਦੀ ਗਿਣਤੀ 18ਵੀਂ ਸਦੀ ਦੇ ਉਨ੍ਹਾਂ ਮਹਾਨ ਸਿੱਖ ਨਾਇਕਾਂ ਵਿਚ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਅਹਿਮਦਸ਼ਾਹ ਅਬਦਾਲੀ ਦੇ ਖੂਨੀ ਹਮਲਿਆਂ ਦਾ ਮੁਕਾਬਲਾ ਕਰਦੇ ਹੋਏ 19ਵੀਂ ਸਦੀ ਦੇ ਮੱਧ ਤੱਕ ਕਾਇਮ ਰਹੇ ;ਸਿੱਖ ਰਾਜ ਦੀ ਬੁਨਿਆਦ ਉਸਾਰਨ ਵਿਚ ਅਹਿਮ ਯੋਗਦਾਨ ਪਾਇਆ। ਸ: ਬਘੇਲ ਸਿੰਘ ਇਕ ਦਲੇਰ ਅਤੇ ਮਹਾਨ ਯੋਧਾ, ਨੀਤੀਵਾਨ ਅਤੇ ਦੂਰਦਰਸ਼ੀ ਪੰਥਕ ਨੇਤਾ ਸਨ। ਉਨ੍ਹਾਂ ਦੀ ਅਗਵਾਈ ਹੇਠ ਕਰੋੜ ਸਿੰਘੀਆ ਮਿਸਲ ਨੇ ਬਹੁਤ ਉਨਤੀ ਕੀਤੀ। ਉਨ੍ਹਾਂ ਦਾ ਜਿਕਰ ਕੀਤੇ ਬਗੈਰ 18ਵੀਂ ਸਦੀ ਦਾ ਗੰਗਾ ਯਮੁਨਾ ਦੁਆਬ ਵਿਚ ਕਾਇਮ ਰਹੇ ਸਿੱਖ ਦਬਦਬੇ ਦਾ ਇਤਿਹਾਸ ਅਧੂਰਾ ਹੀ ਰਹੇਗਾ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਗੰਗਾ ਜਮਨਾ ਦੁਆਬ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਸੀ, ਜਿਸਨੂੰ ਸ: ਬਘੇਲ ਸਿੰਘ ਨੇ ਨਾ ਲਤਾੜਿਆ ਹੋਵੇ। ਜਲੰਧਰ ਤੋਂ ਲੈ ਕੇ ਪੀਲੀਭੀਤ ਤਕ ਅਤੇ ਅੰਬਾਲੇ ਤੋਂ ਲੈ ਕੇ ਅਲੀਗੜ੍ਹ ਤਕ ਇਨ੍ਹਾਂ ਦਾ ਸਿੱਕਾ ਚੱਲਦਾ ਸੀ, ਪਰ ਉਨ੍ਹਾਂ ਦੀ ਸਭ ਤੋਂ ਵੱਡੀ ਇਤਿਹਾਸਕ ਪ੍ਰਾਪਤੀ ਦਿੱਲੀ ਦੀ ਫਤਹਿ ਅਤੇ ਉਥੇ ਗੁਰਦੁਆਰਿਆਂ ਦੀ ਉਸਾਰੀ ਗਿਣੀ ਜਾਂਦੀ ਹੈ। ਸ: ਬਘੇਲ ਸਿੰਘ 40 ਹਜ਼ਾਰ ਸਿੱਖ ਫੌਜਾਂ ਨੂੰ ਲੈ ਕੇ 8 ਮਾਰਚ 1783 ਨੂੰ ਦਰਿਆ ਯਮੁਨਾ ਬਰਾੜੀ ਘਾਟ ਨੂੰ ਪਾਰ ਕਰ ਕੇ ਦਿੱਲੀ ਵਿੱਚ ਦਾਖਲ ਹੋਏ। ਉਸ ਸਮੇਂ ਦਿੱਲੀ ਤਖਤ ਉੱਤੇ ਸ਼ਾਹ ਆਲਮ-2 ਬਿਰਾਜਮਾਨ ਸੀ। ਭਾਈ ਬਘੇਲ ਸਿੰਘ ਨਾਲ ਸ: ਜੱਸਾ ਸਿੰਘ ਆਹਲੂਵਾਲੀਆ ਵੀ ਸਨ। ਸਿੱਖ ਹਮਲੇ ਦੀ ਖਬਰ ਸੁਣ ਕੇ ਦਰਬਾਰੀ ਅਤੇ ਸ਼ਾਹ ਆਲਮ ਟਾਕਰਾ ਕਰਨ ਦੀ ਥਾਂ ਕਿਲ੍ਹੇ ਦੇ ਅੰਦਰਲੇ ਭਾਗਾਂ ਵਿਚ ਲੁਕ ਗਏ। ਸ਼ਾਹ ਆਲਮ ਨੇ ਸ: ਬਘੇਲ ਸਿੰਘ ਨਾਲ ਗੱਲਬਾਤ ਕਰਨ ਲਈ ਇਕ ਤੇਜ ਸੰਦੇਸ਼ਵਾਹਕ ਨੂੰ ਭੇਜ ਕੇ ਸਰਧਨਾ ਦੀ ਸ਼ਾਸਕ ਬੇਗਮ ਸਮਰੂ ਨੂੰ ਸੱਦ ਲਿਆ। ਬੇਗਮ ਸਮਰੂ ਦਾ ਜਿੱਥੇ ਮੁਗਲ ਦਰਬਾਰ ਵਿਚ ਚੰਗਾ ਰਸੂਖ ਸੀ ਉਥੇ ਉਸਨੇ ਸ: ਬਘੇਲ ਸਿੰਘ ਨੂੰ ਭਰਾ ਬਣਾਇਆ ਹੋਇਆ ਸੀ। ਇਸੇ ਦੌਰਾਨ ਸਿੱਖ ਫੌਜਾਂ ਨੇ ਦਿੱਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਆਪਣੇ ਕਬਜੇ ਵਿਚ ਕਰਨਾ ਜਾਰੀ ਰੱਖਿਆ ਅਤੇ ਲੁੱਟਿਆ ਹੋਇਆ ਮਾਲ ਮਜਨੂੰ ਕਾ ਟੀਲਾ ਵਿਖੇ ਸਖਤ ਹਿਫਾਜਤ ਵਿਚ ਜਮਾਂ ਕਰਵਾ ਦਿੱਤਾ। ਉਸੇ ਮੌਕੇ ਸ: ਜੱਸਾ ਸਿੰਘ ਰਾਮਗੜ੍ਹੀਆ ਵਿਚ ਹਿਸਾਰ ਤੋਂ ਦਿੱਲੀ ਪੁੱਜ ਗਏ। ਸ: ਬਘੇਲ ਸਿੰਘ ਆਪਣੀ ਜੇਤੂ ਫੌਜ ਨਾਲ 11 ਮਾਰਚ 1783 ਨੂੰ ਲਾਲ ਕਿਲ੍ਹੇ ਵਿਚ ਦਾਖਲ ਹੋਏ। ਲਾਹੌਰ ਦਰਵਾਜਾ, ਮੀਨਾ ਬਾਜ਼ਾਰ ਅਤੇ ਨਕਾਰ ਖਾਨਾ ਲੰਘ ਕੇ ਉਹ ਦੀਵਾਨ-ਏ-ਆਮ ਵਿਚ ਪਹੁੰਚੇ ਜਿਥੇ ਕਦੇ ਸ਼ਾਹਜਹਾਨ, ਔਰੰਗਜੇਬ ਅਤੇ ਬਹਾਦਰ ਸ਼ਾਹ ਵਰਗੇ ਮੁਗਲ ਦਰਬਾਰ ਲਗਾਇਆ ਕਰਦੇ ਸਨ। ਦੀਵਾਨ-ਏ-ਆਮ ‘ਤੇ ਕਬਜਾ ਕਰ ਲੈਣ ਮਗਰੋਂ ਕਿਲ੍ਹੇ ਦੇ ਮੁਖ ਦਵਾਰ ਉੱਤੇ ਕੇਸਰੀ ਝੰਡਾ ਝੁਲਾਇਆ ਗਿਆ। ਜਿਸ ਕਿਲ੍ਹੇ ਵਿਚੋਂ ਬਾਦਸ਼ਾਹ ਫਰੁਖਸ਼ੀਅਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ 740 ਸਾਥੀ ਸਿੰਘਾਂ ਨੂੰ ਭਾਰੀ ਅੱਤਿਆਚਾਰ ਕਰਕੇ ਸ਼ਹੀਦ ਕੀਤਾ ਗਿਆ ਸੀ । ਅੱਜ ਉਹੀ ਲਾਲ ਕਿਲਾ ਖਾਲਸੇ ਦੇ ਕਦਮਾਂ ਵਿਚ ਸੀ ਅਤੇ ਇਥੋਂ ਦਾ ਮੁਗਲ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਸਿੱਖਾਂ ਕੋਲੋਂ ਆਪਣੀ ਜਾਨ ਅਤੇ ਰਾਜ ਦੀ ਸਲਾਮਤੀ ਦੀ ਭੀਖ ਮੰਗ ਰਿਹਾ ਸੀ। ਉਧਰ ਦੀਵਾਨ-ਏ-ਆਮ ਵਿਚ ਦਰਬਾਰ ਲਗਾ ਕੇ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ ਐਲਾਨ ਕੇ ਦਿੱਲੀ ਤਖਤ ‘ਤੇ ਬਿਠਾਇਆ ਗਿਆ। ਦੂਜੇ ਪਾਸੇ ਬੇਗਮ ਸਮਰੂ 12 ਮਾਰਚ 1783 ਨੂੰ ਦਿੱਲੀ ਪਹੁੰਚ ਗਈ। ਉਸਨੇ ਸ: ਬਘੇਲ ਸਿੰਘ ਦੇ ਤੀਸ ਹਜ਼ਾਰੀ ਸਥਿਤ ਡੇਰੇ ਉੱਤੇ ਗੱਲਬਾਤ ਤੋਰੀ। ਬੇਗਮ ਸਮਰੂ ਨੇ ਸ: ਬਘੇਲ ਸਿੰਘ ਤੋਂ ਦੋ ਗੱਲਾਂ ਦੀ ਮੰਗ ਕੀਤੀ। ਇਕ, ਸ਼ਾਹ ਆਲਮ-2 ਦੀ ਜ਼ਿੰਦਗੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ, ਦੂਜਾ ਲਾਲ ਕਿਲ੍ਹੇ ‘ਤੇ ਸ਼ਾਹ ਆਲਮ-2 ਦਾ ਅਧਿਕਾਰ ਬਣਿਆ ਰਹਿਣ ਦਿੱਤਾ ਜਾਵੇ। ਸ: ਬਘੇਲ ਸਿੰਘ ਇਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਤੋਂ ਸਿੱਖਾਂ ਵਲੋਂ ਗੱਲਬਾਤ ਕਰਨ ਲਈ ਸਰਬ ਪ੍ਰਵਾਨਿਤ ਪ੍ਰਤੀਨਿਧ ਵਜੋਂ ਸਹਿਮਤੀ ਬਣਦੀ ਸੀ ਅਤੇ ਉਨ੍ਹਾਂ ਨੂੰ ਸਿੱਖਾਂ ਵਲੋਂ ਗੱਲਬਾਤ ਕਰਨ ਦਾ ਜਿੰਮਾ ਸੌਂਪਿਆ ਗਿਆ। ਸ: ਬਘੇਲ ਸਿੰਘ ਨੇ ਆਪਣੀ ਤੀਖਣ ਬੁੱਧੀ ਸਦਕਾ ਇਸ ਜਿੱਤ ਦਾ ਵੱਧ ਤੋਂ ਵੱਧ ਫਾਇਦਾ ਪਾੱਪਤ ਕਰਨ ਲਈ ਦ੍ਰਿਸ਼ਟੀ ਨਾਲ ਸੰਧੀ ਵਿਚ ਅਜਿਹੀਆਂ ਸ਼ਰਤਾਂ ਮਨਵਾਉਣ ਵਿਚ ਸਫਲਤਾ ਹਾਂਸਲ ਕੀਤੀ, ਜਿਹੜੀ ਸੰਧੀ ਸਮੂਹ ਸਿੱਖ ਸਰਦਾਰਾਂ ਵਲੋਂ ਸਰਬ ਪ੍ਰਵਾਨਿਤ ਹੋ ਸਕੇ। ਸੋ ਬੇਗਮ ਸਮਰੂ ਵਲੋਂ ਰੱਖੀਆਂ ਦੋ ਸ਼ਰਤਾਂ ਦੇ ਮੁਕਾਬਲੇ ਸ: ਬਘੇਲ ਸਿੰਘ ਨੇ ਜੋ ਸ਼ਰਤਾਂ ਸ਼ਾਹ ਆਲਮ ਅੱਗੇ ਰੱਖੀਆਂ ਉਨ੍ਹਾਂ ਵਿਚ ਪਹਿਲੀ ਦਿੱਲੀ ਦੀਆਂ ਉਹ ਸਾਰੀਆਂ ਥਾਵਾਂ ਸਿੱਖਾਂ ਨੂੰ ਸੌਂਪ ਦਿੱਤੀਆਂ ਜਾਣ , ਜਿਨ੍ਹਾਂ ਦਾ ਸਬੰਧ ਸਿੱਖ ਗੁਰੂ ਸਾਹਿਬਾਨ ਦੀ ਦਿੱਲੀ ਫੇਰੀ ਜਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਜੁੜਿਆ ਹੋਵੇ। ਦੂਜੀ, ਉਪਰੋਕਤ ਸਥਾਨਾਂ ਨਿਸ਼ਾਨਦੇਹੀ ਹੋ ਜਾਣ ਉਪਰੰਤ ਸ਼ਾਹੀ ਫਰਮਾਨ ਜਾਰੀਕੀਤਾ ਜਾਵੇ ਕਿ ਪੰਥ ਨੂੰ ਆਪਣੇ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਉਸਾਰਨ ਦੀ ਆਗਿਆ ਦਿੱਤੀ ਜਾਵੇ। ਤੀਜੀ, ਸ਼ਹਿਰ ਦੀ ਕੋਤਵਾਲੀ ਖਾਲਸੇ ਦੇ ਸਪੁਰਦ ਕੀਤੀ ਜਾਵੇ ਅਤੇ ਦਿੱਲੀ ਵਿਚ ਮਾਲ ਦੀ ਵਿਕਰੀ ਤੋਂ ਇਕੱਠੀ ਹੋਣ ਵਾਲੀ ਚੁੰਗੀ ਵਿਚੋਂ 37 5% ਦੇ ਹਿਸਾਬ ਨਾਲ ਸਿੱਖਾਂ ਨੂੰ ਪੈਸਾ ਦਿੱਤਾ ਜਾਵੇ। ਇਹੀ ਪੈਸਾ ਗੁਰਦੁਆਰਿਆਂ ਦੀ ਉਸਾਰੀ ਅਤੇ ਫੌਜ ਦੀਆਂ ਤਨਖਾਹਾਂ ਆਦਿ ‘ਤੇ ਖਰਚ ਕੀਤਾ ਜਾਣਾ ਸੀ। ਸ: ਬਘੇਲ ਸਿੰਘ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੀ ਉਸਾਰੀ ਕਰਵਾਈ, ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਆਮਦ ਸਮੇਂ ਆਪਣਾ ਨਿਵਾਸ ਰੱਖਿਆ ਸੀ। ਇਸ ਤੋਂ ਬਾਅਦ ਮਜਨੂੰ ਕਾ ਟਿੱਲਾ ਵਿਖੇ ਗੁਰਦੁਆਰੇ ਦੀ ਉਸਾਰੀ ਕੀਤੀ ਗਈ ਜਿਥੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣਾ ਨਿਵਾਸ ਰੱਖਿਆ ਸੀ। ਉਥੇ ਜਿੰਨੇ ਵੀ ਗੁਰਦੁਆਰੇ ਬਣੇ ਉਹ ਬਘੇਲ ਸਿੰਘ ਨੇ ਅੱਠ ਮਹੀਨਿਆਂ ਦੌਰਾਨ ਉਥੇ ਰਹਿ ਕੇ ਉਸਾਰੇ ਸ਼ਾਹ ਆਲਮ ਨੇ ਉਮਰ ਭਰ ਲਈ ਦਿੱਲੀ ਦੀ ਚੁੰਗੀ ਦਾ ਅੱਠਵਾਂ ਹਿੱਸਾ ਸ: ਬਘੇਲ ਸਿੰਘ ਦੇ ਨਾ ਕਰ ਦਿੱਤਾ। ਸ: ਬਘੇਲ ਸਿੰਘ ਨੇ ਨਵੰਬਰ 1783 ਦੇ ਅਖੀਰ ਤਕ ਸਾਰੇ ਗੁਰਦੁਆਰਿਆਂ ਦੀ ਉਸਾਰੀ ਮੁਕੰਮਲ ਕਰ ਦਿੱਤੀ। ਜਦੋਂ ਸ: ਬਘੇਲ ਸਿੰਘ ਗੁਰਦੁਆਰਿਆਂ ਦੀ ਉਸਾਰੀ ਕਰਕੇ ਦਸੰਬਰ ਦੇ ਅਰੰਭ ਵਿਚ ਪੰਜਾਬ ਨੂੰ ਮੁੜਨ ਲੱਗੇ ਤਾਂ ਸ਼ਹਿਨਸ਼ਾਹ ਆਲਮ-2 ਨੇ ਸ: ਬਘੇਲ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਅਤੇ ਆਪਣੇ ਵਜ਼ੀਰ ਨੂੰ ਮੁਲਾਕਾਤ ਦਾ ਪ੍ਰਬੰਧ ਕਰਨ ਲਈ ਸ: ਬਘੇਲ ਸਿੰਘ ਕੋਲ ਭੇਜਿਆ। ਇਸ ਤੋਂ ਪਹਿਲਾਂ ਸ: ਬਘੇਲ ਸਿੰਘ ਦੀ ਸ਼ਹਿਨਸ਼ਾਹ ਆਲਮ-2 ਦੀ ਆਪਸੀ ਗੱਲਬਾਤ ਨਹੀਂ ਸੀ ਹੋਈ। ਜਦ ਸ: ਬਘੇਲ ਸਿੰਘ ਲਾਲ ਕਿਲ੍ਹੇ ਸ਼ਹਿਨਸ਼ਾਹ ਨੂੰ ਮਿਲਣ ਲਈ ਚੱਲੇ ਤਾਂ ਬਹੁਤ ਹੀ ਬਚਿੱਤਰ ਦ੍ਰਿਸ਼ ਸੀ ਅੱਗੇ ਅੱਗੇ ਨਕੀਬ ਬੋਲਦਾ ਜਾਂਦਾ ਸੀ, ਖਾਲਸਾ ਜੀਓ ਆ ਰਹੇ ਹਨ” ਇੰਝ ਲਗਦਾ ਸੀ ਕਿ ਸਿੰਘਾਂ ਦੀ ਸ਼ਾਨ ਨਾਲ ਸੂਰਜ ਵੀ ਮੂੰਹ ਛਿਪਾ ਬੈਠਾ ਹੈ। ਸ: ਬਘੇਲ ਸਿੰਘ ਪੂਰੀ ਤਰ੍ਹਾਂ ਸ਼ਸਤਰਬੱਧ ਹੋ ਕੇ ਹਾਥੀ ਦੇ ਹੌਦੇ ਉੱਪਰ ਬੈਠੇ ਸਨ। ਕਿਲ੍ਹੇ ਕੋਲ ਪੁੱਜਦੇ ਹੀ ਵੱਡੇ ਵਜ਼ੀਰ ਨੇ ਇਸਤਕਬਾਲ ਕੀਤਾ। ਹਾਥੀ ਛੱਡ ਸ: ਬਘੇਲ ਸਿੰਘ ਘੋੜੇ ‘ਤੇ ਸਵਾਰ ਹੋਏ ਅਤੇ ਇਸ ਤਰ੍ਹਾਂ ਚੜ੍ਹੇ ਚੜਾੱਏ ਹੀ ਕਿਲ੍ਹੇ ਅੰਦਰ ਦਾਖਲ ਹੋਏ। ਜਦੋਂ ਉੱਤਰੇ ਤਾਂ ਹੋਰ ਵਜ਼ੀਰ ਕਤਾਰ ਵਿਚ ਖੜ੍ਹੇ ਸਨ। ਉਨ੍ਹਾਂ ਨਾਲ ਸ: ਦੁਲਚਾ ਸਿੰਘ ਅਤੇ ਸ: ਸਦਾ ਸਿੰਘ ਵੀ ਸਨ। ਸ: ਬਘੇਲ ਸਿੰਘ ਨੇ ਦਰਬਾਰ ਪਹੁੰਚ ਕੇ ਗੱਜ ਕੇ ਫਤਹਿ ਬੁਲਾਈ। ਸ: ਬਘੇਲ ਸਿੰਘ ਨੇ ਸ਼ਾਹੀ ਦਰਬਾਰ ਵਿਚ ਵੀ ਆਪਣੀ ਸ਼ਾਹੀ ਸਿੱਖ ਮਰਿਆਦਾ ਵੀ ਕਾਇਮ ਰੱਖੀ ਅਤੇ ਸ਼ਾਹੀ ਅਦਬ ਲਿਹਾਜ਼ ਦਾ ਪਾਲਣ ਨਹੀਂ ਕੀਤਾ। ਸ: ਬਘੇਲ ਸਿੰਘ ਨੂੰ ਸਲਾਮੀ (ਗਾਰਡ ਆਫ ਆਨਰ) ਦਿੱਤੀ ਗਈ ਤਾਂ ਸ਼ਹਿਨਸ਼ਾਹ ਨੇ ਦੋਵੇਂ ਹੱਥ ਉਤਾਂਹ ਚੁੱਕ ਲਏ। ਕੁਰਸੀ ਸ਼ਹਿਨਸ਼ਾਹ ਨੇ ਨਾਮ ਲਗਵਾਈ ਸੀ , ਪਰ ਸ: ਬਘੇਲ ਸਿੰਘ ਨੇ ਸਾਹਮਣੇ ਲਗਵਾਈ। ਬਾਕੀ ਸਰਦਾਰਾਂ ਨੂੰ ਵੀ ਮਾਣ ਸਤਿਕਾਰ ਦੀਆਂ ਕੁਰਸੀਆਂ ਦਿੱਤੀਆਂ ਗਈਆਂ। ਸ਼ਾਹ ਤੇ ਬਘੇਲ ਸਿੰਘ ਪੁਰਾਣੇ ਮਿੱਤਰਾਂ ਵਾਂਗ ਵਿਚਾਰਾਂ ਕਰਦੇ ਰਹੇ ਅਤੇ ਸ਼ਹਿਨਸ਼ਾਹ ਨੇ ਕਿਹਾ ਕਿ ਇਹ ਗੱਲ ਕਿਸੇ ਨੇ ਉੱਡਾਈ ਲਗਦੀ ਹੈ ਕਿ ਸਿੰਘ ਲੁਟੇਰੇ ਹਨ । ਉਹ ਬਘੇਲ ਸਿੰਘ ਤੋਂ ਅਤੇ ਹੋਰ ਸਰਦਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਸ਼ਹਿਨਸ਼ਾਹ ਨੇ ਪੰਜ ਹਜ਼ਾਰ ਰੁਪਏ ਕੜਾਹ ਪ੍ਰਸ਼ਾਦਿ ਲਈ ਦੇ ਕੇ ਸ: ਬਘੇਲ ਸਿੰਘ ਨੂੰ ਬੜੇ ਆਦਰ ਤੇ ਸਤਿਕਾਰ ਨਾਲ ਰੁਖਸਤ ਕੀਤਾ।
ਕਿਸਾਨ ਵੀਰੋ, ਲੱਛਣ ਦੇਖਿਓ ਕਿਤੇ ਦਿੱਲੀ ਵਾਲਿਆਂ ਦੀਆਂ ਮਿੱਠੀਆਂ ਗੱਲਾਂ ਵਿੱਚ ਨਾ ਆ ਜਾਇਓ, ਹੁਣ ਲੋਹਾ ਗਰਮ ਹੈ ਅਤੇ ਦੁਨੀਆਂ ਭਰ ਦੇ ਦੇਸ਼ ਤੁਹਾਡੇ ਮਗਰ ਆਵਾਜ਼ ਬੁਲੰਦ ਕਰ ਰਹੇ ਹਨ। ਜੇ ਹੁਣ ਥਿੜਕ ਗਏ ਤਾਂ ਫਿਰ ਮੁੜ ਕਦੇ ਵੀ ਇਹੋ ਜਿਹੀ ਲਹਿਰ ਪੈਦਾ ਨਹੀਂ ਕੀਤੀ ਜਾ ਸਕਦੀ।
ਦਿੱਲੀ ਦੇ ਤਾਜ਼ਦਾਰ ਘਬਰਾਏ ਹੋਏ ਹਨ ਪਰ ਉਪਰੋਂ ਉਪਰੋਂ ਬਨਾਉਟੀ ਹਾਸਾ ਹਸਦੇ ਦਿਖਾਈ ਦੇ ਰਹੇ ਹਨ।ਇਸ ਸਮੇਂ ਦੇਸ਼ ਦੇ ਹਰ ਵਰਗ ਦੀ ਪੂਰੀ ਹਮਦਰਦੀ ਤੁਹਾਡੇ ਨਾਲ ਹੈ।
ਪਰ ਗੁਰੂ ਤੇ ਭਰੋਸਾ ਰੱਖ ਕੇ ਡੱਟੇ ਰਹੋ ,ਗੁਰੂ ਫਤਹਿ ਬਖਸ਼ੇਗਾ। ਏਕਤਾ ਬਣਾਈ ਰੱਖੋ ਵਾਰੀ ਵਾਰੀ ਮੀਟਿੰਗਾਂ ਕਰਨ ਦੀ ਨੀਤੀ ਖਤਰਨਾਕ ਹੈ, ਇਸ ਲਈ ਸੁਚੇਤ ਹੋ ਕੇ ਚਲਣ ਦੀ ਲੋੜ ਹੈ। ਵਾਰ ਵਾਰ ਇੱਕੋ ਗੱਲ ਉਪਰ ਮੀਟਿੰਗਾਂ ਕਰਨ ਦਾ ਮਤਲਬ ਕੋਈ ਚੱਕਰਵਿਊ ਤਿਆਰ ਕੀਤਾ ਜਾ ਰਿਹਾ ਹੈ ।
ਜੋਰਾਵਰ ਸਿੰਘ ਤਰਸਿੱਕਾ ।
ਅੱਜ ਜੋ ਇਤਿਹਾਸ ਮੈ ਆਪ ਜੀ ਨਾਲ ਸਾਝਾ ਕਰਨ ਲੱਗਾ ਹੋ ਸਕਦਾ 99% ਸੰਗਤ ਨੂੰ ਇਸ ਬਾਰੇ ਨਾ ਪਤਾ ਹੋਵੇ ।ਕਿਸ ਗੁਰੂ ਸਹਿਬਾਨ ਨੇ ਨਿਸ਼ਾਨ ਸਾਹਿਬ ਨੂੰ ਗੁਰੂ ਦੇ ਬਰਾਬਰ ਸੀਸ਼ ਝਕਾਉਣ ਦਾ ਹੁਕਮ ਕੀਤਾ ਸੀ । ਜਿਸ ਨਾਲ ਨਿਸ਼ਾਨ ਸਾਹਿਬ ਹਰ ਇਕ ਲਈ ਸਤਿਕਾਰ ਯੋਗ ਬਣ ਗਿਆ ਸੀ । ਆਉ ਸਾਰੇ ਜਰੂਰ ਪੜੋ ਤੇ ਹੋਰਨਾ ਨੂੰ ਵੀ ਪੜਾਉ ਜੀ ।
ਹਰ ਇਕ ਦੇਸ਼ ਦਾ ਆਪਣਾ ਝੰਡਾਂ ਜਾ ਨਿਸ਼ਾਨ ਹੁੰਦਾ ਜਿਸ ਨਿਸ਼ਾਨ ਨੂੰ ਦੇਖਦਿਆ ਹੀ ਪਤਾ ਲਗ ਜਾਦਾ ਇਹ ਕਿਸ ਦੇਸ ਦਾ ਝੰਡਾ ਹੈ ਤੇ ਹਰ ਦੇਸ ਆਪਣੇ ਝੰਡੇ ਦਾ ਸਤਿਕਾਰ ਆਪਣੀ ਜਾਨ ਤੋ ਵੱਧ ਕਰਦਾ ਹੈ । ਇਹ ਝੰਡੇ ਹੁਣ ਨਹੀ ਹੋਂਦ ਵਿੱਚ ਆਏ ਇਹ ਸਤਿਯੁਗ ਦੇ ਵੇਲੇ ਤੋ ਹੀ ਹੋਂਦ ਵਿੱਚ ਆ ਗਏ ਸਨ । ਜਦੋ ਵੀ ਕੋਈ ਦੇਸ਼ ਦੀ ਫੌਜ ਦੂਸਰੀ ਫੌਜ ਨਾਲ ਯੁੱਧ ਕਰਨ ਲਈ ਜਾਦੀ ਸੀ ਤਾ ਉਸ ਦਾ ਨਿਸ਼ਾਨ ਜਿਸ ਨੂੰ ਉਸ ਵੇਲੇ ਧਵੱਜ ਕਿਹਾ ਜਾਦਾ ਸੀ ਫੌਜ ਦੇ ਅਗਲੇ ਪਾਸੇ ਲੈ ਕੇ ਇਕ ਸਿਪਾਹੀ ਚਲਦਾ ਸੀ । ਜਿਸ ਤੋ ਪਤਾ ਲਗ ਜਾਦਾ ਸੀ ਕਿ ਇਹ ਕਿਸ ਰਾਜੇ ਦੀ ਤੇ ਕਿਸ ਦੇਸ ਦੀ ਫੌਜ ਆ ਰਹੀ ਹੈ । ਇਹ ਝੰਡੇ ਕਿਸੇ ਦੇਸ਼ ਜਾ ਕਿਸ ਰਾਜੇ ਦੀ ਫੌਜ ਦੀ ਨਿਸ਼ਾਨੀ ਹੁੰਦੇ ਸੀ । ਗੁਰੂ ਸਹਿਬਾਨ ਵੇਲੇ ਵੀ ਇਹ ਝੰਡਾ ਜਿਸ ਨੂੰ ਗੁਰੂ ਜੀ ਵਲੋ ਜਦੋ ਸਿੱਖ ਫੌਜ ਨੂੰ ਦਿੱਤਾ ਗਿਆ ਤਾ ਸਿੱਖਾ ਨੇ ਗੁਰੂ ਸਾਹਿਬ ਵਲੋ ਮਿਲੀ ਨਿਸ਼ਾਨੀ ਝੰਡੇ ਨੂੰ ਸਰਧਾ ਨਾਲ ਨਿਸ਼ਾਨ ਸਾਹਿਬ ਕਹਿ ਕੇ ਬਲੌਣ ਲਗੇ ਜੋ ਅੱਜ ਤਕ ਵੀ ਕਾਇਮ ਹੈ । ਜਿਸ ਦਾ ਸਤਿਕਾਰ ਇਕੱਲੇ ਸਿੱਖ ਕੌਮ ਹੀ ਨਹੀ ਸਗੋ ਸਾਰੇ ਦੇਸ ਕਰਦੇ ਹਨ ਗੁਰੂ ਜੀ ਦਾ ਇਹ ਨਿਸ਼ਾਨ ਸਾਹਿਬ ਇਕ ਐਸਾ ਨਿਸ਼ਾਨ ਹੈ ਜੋ ਹਰ ਦੇਸ ਵਿੱਚ ਸੋਭਾ ਪਾ ਰਿਹਾ ਹੈ ਨਹੀ ਤੇ ਹੋਰ ਦੇਸ ਦਾ ਨਿਸ਼ਾਨ ਦੂਸਰੇ ਦੇਸ ਨਹੀ ਲਾ ਸਕਦੇ । ਜਦੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਨੂੰ ਜਾ ਰਹੇ ਸਨ ਰਾਜਾ ਜੈ ਸਿੰਘ ਦੀ ਬੇਨਤੀ ਨੂੰ ਸਵੀਕਾਰ ਕਰਕੇ । ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋ ਪਜੋਖੜਾ ਸਾਹਿਬ ਵਾਲੇ ਅਸਥਾਨ ਤੇ ਪਹੁੰਚੇ ਤਾ ਸੰਗਤਾਂ ਬਹੁਤ ਭਾਰੀ ਗਿਣਤੀ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪੰਜਾਬ ਤੋ ਆਉਦੀਆਂ । ਤੇ ਗੁਰੂ ਜੀ ਦੇ ਨਾਲ ਅਗੇ ਤੁਰ ਪੈਦੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪਜੋਖੜਾ ਸਾਹਿਬ ਵਾਲੇ ਅਸਥਾਨ ਤੇ ਨਿਸ਼ਾਨ ਸਾਹਿਬ ਆਪਣੇ ਪਵਿੱਤਰ ਹੱਥਾ ਨਾਲ ਗੱਡ ਕੇ ਇਕ ਸਿੱਖ ਨੂੰ ਉਸ ਨਿਸ਼ਾਨ ਸਾਹਿਬ ਦੇ ਕੋਲ ਖੜਿਆਂ ਕਰ ਕੇ ਹੁਕਮ ਕੀਤਾ ਕਿ ਜੋ ਸੰਗਤ ਪਿਛੋ ਪੰਜਾਬ ਵਲੋ ਆ ਰਹੀ ਹੈ ਉਸ ਨੂੰ ਇਸ ਅਸਥਾਨ ਤੇ ਰੋਕ ਕੇ ਇਹ ਕਹਿਣਾ ਕਿ ਗੁਰੂ ਜੀ ਦਾ ਹੁਕਮ ਹੈ ਜੋ ਇਸ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੇਗਾ ਉਸ ਨੂੰ ਸਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਵੇਗਾ । ਸਾਰੀ ਸੰਗਤ ਨੂੰ ਆਖਣਾ ਇਸ ਨਿਸ਼ਾਨ ਸਾਹਿਬ ਨੂੰ ਸੀਸ ਝੁਕਾ ਕੇ ਵਾਪਸ ਮੁੜ ਜਾਣ ਇਹ ਕਹਿ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਨੂੰ ਚਾਲੇ ਪਾ ਦਿੱਤੇ । ਮਗਰੋ ਜੋ ਵੀ ਸੰਗਤ ਆਉਦੀ ਗੁਰੂ ਜੀ ਦਾ ਹੁਕਮ ਮੰਨ ਕੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਕੇ ਪਿਛੇ ਮੁੜ ਜਾਦੀਆ ਸਨ । ਅੱਜ ਵੀ ਪਜੋਖੜਾ ਸਾਹਿਬ ਦਰਬਾਰ ਅੰਦਰ ਜੋ ਨਿਸ਼ਾਨ ਸਾਹਿਬ ਹੈ ਇਹ ਉਹੋ ਹੀ ਜਗਾ ਤੇ ਹੈ ਜਿਸ ਅਸਥਾਨ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਹੱਥੀ ਨਿਸ਼ਾਨ ਸਾਹਿਬ ਲਾਇਆ ਸੀ ।
ਜੋਰਾਵਰ ਸਿੰਘ ਤਰਸਿੱਕਾ ।
ਨਵਾਂ ਦਿਨ , ਨਵੀਂ ਸਵੇਰ ਸਭ ਲਈ ਖੁਸ਼ੀਆਂ ਲੈ ਕੇ ਆਵੇ🌺
🌹ਆਓ ਸਾਰੇ ਮਿਲ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ🌹
ੴ ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ ੴ
रागु सोरठि बाणी भगत रविदास जी की ੴ सतिगुर प्रसादि ॥ जउ हम बांधे मोह फास हम प्रेम बधनि तुम बाधे ॥ अपने छूटन को जतनु करहु हम छूटे तुम आराधे ॥१॥ माधवे जानत हहु जैसी तैसी ॥ अब कहा करहुगे ऐसी ॥१॥ रहाउ ॥ मीनु पकरि फांकिओ अरु काटिओ रांधि कीओ बहु बानी ॥ खंड खंड करि भोजनु कीनो तऊ न बिसरिओ पानी ॥२॥ आपन बापै नाही किसी को भावन को हरि राजा ॥ मोह पटल सभु जगतु बिआपिओ भगत नही संतापा ॥३॥ कहि रविदास भगति इक बाढी अब इह का सिउ कहीऐ ॥ जा कारनि हम तुम आराधे सो दुखु अजहू सहीऐ ॥४॥२॥
अर्थ :-हे माधो ! तेरे भक्त जिस प्रकार का प्यार तेरे साथ करते हैं वह तेरे से छुपा नहीं रह सकता (तूँ वह भली प्रकार जानता हैं), अजिही प्रीति के होते तूँ जरूर उनको मोह से बचाए रखता हैं।1।रहाउ। (सो, हे माधो !) अगर हम मोह की रस्सी में बंधे हुए थे, तो हमने तुझे अपने प्यार की रस्सी के साथ बाँध लिया है। हम तो (उस मोह की फांसी में से) तुझे सिमर के निकल आए हैं, तूँ हमारे प्यार की जकड़ में से कैसे निकलेंगा ?। (हमारा तेरे साथ प्रेम भी वह है जो मछली को पानी के साथ होता है, हम मर के भी तेरी याद नहीं छोडेगे) मछली (पानी में से) पकड़ के फांकाँ कर दें, टोटे कर दें और कई तरह उबाल लें, फिर रता रता कर के खा लें, फिर भी उस मछली को पानी नहीं भूलता (जिस खान वाले के पेट में जाती है उस को भी पानी की प्यास लगा देती है)।2। जगत का स्वामी हरि किसी के पिता की (की मलकीअत) नहीं है, वह तो प्रेम का बंधा हुआ है। (इस प्रेम से दूर हुआ सारा जगत) मोह के परदे में फँसा पड़ा है, पर (भगवान के साथ प्रेम करने वाले) भक्तों को (इस मोह का) कोई कलेश नहीं होता।3। रविदास कहते है-(हे माधो !) मैं एक तेरी भक्ति (अपने मन में) इतनी द्रिड़ह की है कि मुझे अब किसी के साथ यह गिला करने की जरूरत ही नहीं रह गई जु जिस मोह से बचने के लिए मैं तेरा सुमिरन कर रहा था, उस मोह का दु:ख मुझे अब तक सहारना पड़ रहा है (भावार्थ, उस मोह का तो अब मेरे अंदर नाम निशान ही नहीं रह गया)।4।2।