ਆਉ ਅੱਜ ਬ੍ਰਹਮ-ਗਿਆਨੀ ਬਾਬਾ ਬੱਢਾ ਸਾਹਿਬ ਜੀ ਦੇ ਪਰਿਵਾਰ ਬਾਰੇ ਜਾਣਕਾਰੀ ਪਰਾਪਤ ਕਰੀਏ ਜੀ ।
ਬਾਬਾ ਬੁੱਢਾ ਜੀ ਦਾ ਜਨਮ ਪਿੰਡ ਕਥੂਨੰਗਲ ਜਿਲਾ ਅਮ੍ਰਿਤਸਰ ਸਾਹਿਬ ਵਿਖੇ ਪਿਤਾ ਭਾਈ ਸੁੱਘਾ ਜੀ ਦੇ ਘਰ ਤੇ ਮਾਤਾ ਗੌਰਾਂ ਜੀ ਦੀ ਪਵਿੱਤਰ ਕੁਖ ਤੋ ਹੋਇਆ ਸੀ । ਬਾਬਾ ਜੀ ਦਾ ਬਚਪਨ ਦਾ ਨਾਮ ਬੂੜਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਜਦ ਬੂੜੇ ਦੀਆ ਬਹੁਤ ਸਿਆਣੀਆ ਗੱਲਾ ਸੁਣੀਆ ਤਾ ਗੁਰੂ ਜੀ ਕਹਿਣ ਲਗੇ ਤੁਹਾਡੀ ਤੇ ਮਤ ਬੁੱਢਿਆਂ ਵਾਗ ਸਿਆਣੀ ਹੈ । ਇਸ ਤੋ ਹੀ ਬਾਬਾ ਬੁੱਢਾ ਜੀ ਕਰਕੇ ਨਾਮ ਮਸਹੂਰ ਹੋਇਆ । ਬਾਬਾ ਜੀ ਦਾ ਵਿਆਹ ਅੱਚਲ ਪਿੰਡ ਦੇ ਜਿੰਮੀਦਾਰ ਦੀ ਧੀ ਬੀਬੀ ਮਿਰੋਆ ਜੀ ਨਾਲ ਹੋਇਆ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ । ਵੱਡੇ ਤਿੰਨ ਪੁੱਤਰ ਕੰਮਾਂ ਕਾਰਾ ਵਿੱਚ ਵਿਅਸਤ ਹੋ ਗਏ ਪਰ ਛੋਟੇ ਪੁੱਤਰ ਭਾਈ ਭਾਨਾ ਜੀ ਗੁਰੂ ਘਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਤੋ ਬਾਅਦ ਵੀ ਗੁਰਤਾਗੱਦੀ ਦੀ ਸੇਵਾ ਨਿਭਾਉਦੇ ਰਹੇ । ਭਾਈ ਭਾਨਾ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਤਾਗੱਦੀ ਦਾ ਤਿਲਕ ਲਾਇਆ ਇੰਝ ਇਹਨਾ ਨੇ ਆਪਣੀ ਖਾਨਦਾਨੀ ਡਿਉਟੀ ਨਿਭਾਹੀ । ਭਾਈ ਭਾਨਾ ਜੀ ਤੇ ਇਹਨਾ ਦੇ ਵੱਡੇ ਪੁੱਤਰ ਭਾਈ ਜਲਾਲ ਜੀ ਪ੍ਰਲੋਕ ਸਿਧਾਰ ਗਏ। ਤੇ ਇਹਨਾ ਮਗਰੋ ਇਹ ਗੁਰੂ ਘਰ ਦੀ ਸੇਵਾ ਭਾਈ ਭਾਨਾ ਜੀ ਦੇ ਛੋਟੇ ਪੁੱਤਰ ਭਾਈ ਸਰਵਨ ਜੀ ਵੱਧ ਚੜ ਕੇ ਨਿਭਾਉਣ ਲਗੇ 7-8 ਸਾਲ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆ ਸੰਮਤ 1702 ਵਿੱਚ ਪ੍ਰਲੋਕ ਸਿਧਾਰ ਗਏ। ਇਹਨਾ ਤੋ ਬਾਅਦ ਆਪਣੀ ਪ੍ਪੰਰਾਗਤ ਡਿਊਟੀ ਨੂੰ ਸੰਭਾਲਣ ਲਈ ਬਾਬਾ ਬੁੱਢਾ ਜੀ ਦੇ ਪਰਪੋਤੇ ਅਤੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਝੰਡਾ ਜੀ ਮੈਦਾਨ ਵਿੱਚ ਆਣ ਨਿਤਰੇ ਅਤੇ ਸੇਵਾ ਦਾ ਝੰਡਾ ਬੁਲੰਦ ਰਖਣ ਲਈ ਦਿਨ ਰਾਤ ਇਕ ਕਰਨ ਲਗੇ । ਬਾਬਾ ਬੁੱਢਾ ਜੀ ਨੇ ਇਸ ਪੜਪੋਤੇ ਦਾ ਅਨੰਦ ਕਾਰਜ ਆਪਣੇ ਹਥੀ ਕੀਤਾ ਸੀ ਭਾਈ ਝੰਡਾ ਜੀ ਦੇ ਜਨਮ ਵੇਲੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਕੋਲ ਰਮਦਾਸ ਗਏ ਸੀ ਇਸ ਭਾਈ ਝੰਡੇ ਦੇ ਨਾ ਉਤੇ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਰਮਦਾਸ ਦਾ ਨਾ ਝੰਡਾ ਨਗਰ ਰਖਿਆ ਸੀ । ਪਰ ਬਾਬਾ ਬੁੱਢਾ ਜੀ ਦੇ ਕਹਿਣ ਤੇ ਹੀ ਗੁਰੂ ਰਾਮਦਾਸ ਜੀ ਦੇ ਨਾ ਉਤੇ ਰਮਦਾਸ ਝੰਡਾ ਕਰਕੇ ਨਗਰ ਦਾ ਨਾਮ ਰਖਿਆ ਗਿਆ। ਜਦੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਉਤੇ ਬਿਰਾਜਮਾਨ ਹੋਏ ਤਾ ਭਾਈ ਝੰਡਾ ਜੀ ਨੇ ਹੀ ਗੁਰਗੱਦੀ ਤਿਲਕ ਦੀ ਰਸਮ ਪੂਰੀ ਕੀਤੀ ਸੀ । ਭਾਈ ਝੰਡਾ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਜੰਗਾਂ ਵਿੱਚ ਹਿਸਾ ਲੈਦੇ ਰਹੇ ਸਨ । ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਤਿਲਕ ਦੀ ਰਸਮ ਤੋ ਕੁਝ ਸਮੇ ਬਾਅਦ ਭਾਈ ਝੰਡਾ ਜੀ ਵੀ ਪ੍ਰਲੋਕ ਸਿਧਾਰ ਗਏ। ਬਾਅਦ ਵਿੱਚ ਬਾਬਾ ਬੱਢਾ ਜੀ ਦੇ ਖਾਨਦਾਨ ਵਿੱਚੋ ਪੰਜਵੇ ਅਸਥਾਨ ਤੇ ਭਾਈ ਗੁਰਦਿੱਤਾ ਜੀ ਗੁਰੂ ਘਰ ਦੀ ਸੇਵਾ ਵਿੱਚ ਲਗ ਗਏ । ਭਾਈ ਗੁਰਦਿੱਤਾ ਜੀ ਦਾ ਸਮਾਂ ਬੜਾ ਪ੍ਖਿਆ ਵਾਲਾ ਸੀ ਉਸ ਸਮੇ 22 ਮੰਜੀਆਂ ਹੋ ਗਈਆ ਸਨ ਬਕਾਲੇ ਨਗਰ ਵਿੱਚ ਬਾਈ ਦੇ ਬਾਈ ਹੀ ਤਿਲਕ ਦੀ ਰਸਮ ਭਾਈ ਗੁਰਦਿੱਤਾ ਜੀ ਪਾਸੋ ਕਰਵਾਉਣਾ ਚਹੁੰਦੇ ਸਨ । ਪਰ ਭਾਈ ਗੁਰਦਿੱਤਾ ਜੀ ਆਪਣੇ ਆਪ ਵਿੱਚ ਕਾਇਮ ਰਹੇ ਤੇ ਕਿਸੇ ਵੱਲ ਨਹੀ ਗਏ ਫੇਰ ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਤਾ ਭਾਈ ਗੁਰਦਿੱਤਾ ਜੀ ਵਲੋ ਗੁਰਗੱਦੀ ਦਾ ਤਿਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਤਾ ਗਿਆ । ਫਿਰ ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਰਹਿਣ ਦਾ ਫੈਸਲਾ ਕੀਤਾ ਬਹੁਤ ਸਮਾ ਗੁਰੂ ਜੀ ਦੀ ਸੰਗਤ ਕੀਤੀ ਜਦੋ ਗੁਰੂ ਤੇਗ ਬਹਾਦਰ ਜੀ ਕੀਰਤਪੁਰ ਤੋ ਅਗਾਹ ਚਲੇ ਗਏ ਤਾ ਭਾਈ ਗੁਰਦਿੱਤਾ ਜੀ ਵਾਪਸ ਰਮਦਾਸ ਆ ਗਏ। ਪਰ ਫੇਰ ਮਨ ਨੇ ੳਛਾਲਾ ਖਾਦਾ ਤਾ ਆਪ ਅਨੰਦਪੁਰ ਸਾਹਿਬ ਫੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਗਏ। ਜਦੋ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਗ੍ਰਿਫਤਾਰ ਕਰ ਲਿਆ ਤਾ ਭਾਈ ਗੁਰਦਿੱਤਾ ਜੀ ਵੀ ਨਾਲ ਸਨ । ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਜਦੋ ਸ਼ਹੀਦ ਕੀਤਾ ਗਿਆ ਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਆਗਿਆ ਮੰਨ ਕੇ ਆਪ ਅਨੰਦਪੁਰ ਸਾਹਿਬ ਵਾਪਸ ਆ ਗਏ। ਆਪ ਦਰਿਆ ਜਮਨਾਂ ਦੇ ਕੰਢੇ ਪੁਜੇ ਅਤੇ ਉਥੇ ਸਮਾਧੀ ਲੀਨ ਹੋ ਕੇ ਬਿਕ੍ਰਮੀ 1732 ਵਿੱਚ ਸਰੀਰ ਤਿਆਗ ਗਏ।
ਬਾਬਾ ਬੁੱਢਾ ਸਾਹਿਬ ਤੋ ਬਾਅਦ ਛੇਵੀ ਥਾਂ ਐਸੇ ਮਹਾਂਪੁਰਸ ਪੈਦਾ ਹੋਏ ਜਿਨਾ ਦਾ ਜਸ ਸਭਨੀ ਤਰਫ ਦੂਰ ਦੂਰ ਤਕ ਫੈਲ ਗਿਆ ਜਿਨਾ ਦਾ ਹਿੰਦੂ ਮੁਸਲਮਾਨ ਸਭ ਆਦਰ ਸਤਿਕਾਰ ਕਰਦੇ ਸਨ। ਇਹਨਾ ਦਾ ਨਾਮ ਭਾਈ ਰਾਮ ਕੋਇਰ ਜੀ ਸੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸੋ ਅੰਮ੍ਰਿਤ ਛਕ ਕੇ ਨਾਮ ਭਾਈ ਗੁਰਬਖਸ਼ ਸਿੰਘ ਜੀ ਰਖਿਆ ਗਿਆ। ਇਹ ਗੁਰੂ ਗੋਬਿੰਦ ਸਿੰਘ ਜੀ ਤੋ ਲਗਭਗ 6 ਸਾਲ ਛੋਟੇ ਸਨ । ਬਾਬਾ ਬੱਢਾ ਸਾਹਿਬ ਦੇ ਵੰਸ ਵਿੱਚੋ ਹੋਣ ਕਰਕੇ ਪੌਣੇ ਤਿੰਨ ਸਾਲ ਦੀ ਉਮਰ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾਗੱਦੀ ਦਾ ਤਿਲਕ ਆਪ ਜੀ ਦੇ ਹੀ ਹਥੋ ਕਰਵਾਇਆ ਗਿਆ ਸੀ ।ਇਕ ਵਾਰ ਮਾਤਾ ਗੁਜਰ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰਨ ਬ੍ਰਹਮ-ਗਿਆਨੀ ਦੇ ਦਰਸ਼ਨ ਕਰਵਾਉਣ ਵਾਸਤੇ ਬੇਨਤੀ ਕੀਤੀ ਤਾ ਗੁਰੂ ਗੋਬਿੰਦ ਸਿੰਘ ਜੀ ਰਾਮ ਕੋਇਰ ਜੀ ਨੂੰ ਮਾਤਾ ਜੀ ਕੋਲ ਲੈ ਕੇ ਆ ਗਏ। ਤੇ ਆਖਿਆ ਇਸ ਸਮੇ ਇਹਨਾ ਤੋ ਵੱਡਾ ਹੋਰ ਕੋਈ ਬ੍ਰਹਮ-ਗਿਆਨੀ ਨਹੀ ਹੈ ।
ਭਾਈ ਰਾਮ ਕੋਇਰ ਜੀ ਨਾਲ ਹੋਰ ਵੀ ਬਹੁਤ ਸਾਖੀਆ ਜੁੜੀਆ ਹਨ 300 ਸਾਖੀ ਵੀ ਭਾਈ ਰਾਮ ਕੋਇਰ ਜੀ ਨੇ ਹੀ ਲਿਖੀ ਸੀ ਜੋ ਭਵਿਖਤ ਬਚਨ ਸਨ । ਕਹਿਦੇ ਹਨ ਜਦੋ ਗੁਰੂ ਗੋਬਿੰਦ ਸਿੰਘ ਜੀ ਨਦੇੜ ਸਾਹਿਬ ਨੂੰ ਚਾਲੇ ਪਾਉਣ ਲਗੇ ਤਾ ਭਾਈ ਰਾਮ ਕੋਇਰ ਜੀ ਨੂੰ ਵਾਪਸ ਰਮਦਾਸ ਭੇਜ ਦਿਤਾ । ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਵਰ ਦਿਤੇ ਕਿ ਜਦੋ ਤੁਸੀ ਕਥਾ ਕਰਿਆ ਕਰੋ ਗੇ ਤੁਹਾਡੀ ਜਬਾਨ ਤੇ ਅਸੀ ਬਿਰਾਜਮਾਨ ਹੋ ਕੇ ਕਥਾ ਕਰਵਾਇਆ ਕਰਾਗੇ । ਦੂਸਰਾ ਜਦੋ ਸਾਡੇ ਦਰਸ਼ਨ ਕਰਨ ਨੂੰ ਦਿਲ ਕਰੇ ਸ਼ਸਤਰ ਧਾਰਨ ਕਰਕੇ ਸਿਕਾਰ ਨੂੰ ਨਿਕਲਿਆ ਕਰਿਉ ਸਾਡੇ ਦਰਸ਼ਨ ਹੋਇਆ ਕਰਨਗੇ । ਭਾਈ ਸੰਤੋਖ ਸਿੰਘ ਜੀ ਭਾਈ ਰਾਮ ਕੋਇਰ ਜੀ ਦੇ ਸੇਵਕ ਸਨ ਆਪ ਜੀ ਪਾਸੋ ਹੀ ਗੁਰੂ ਘਰ ਦਾ ਇਤਿਹਾਸ ਸੁਣ ਕੇ ਭਾਈ ਸੰਤੋਖ ਸਿੰਘ ਜੀ ਨੇ ਸਾਰਾ ਇਤਿਹਾਸ ਕਲਮਬੰਦ ਕੀਤਾ ਸੀ । ਭਾਈ ਰਾਮ ਕੋਇਰ ਦੇ ਚਲਾਣੇ ਤੋ ਬਾਅਦ ਰਮਦਾਸ ਡੇਰੇ ਦੀ ਜਇਆਦਾਦ ਦਾ ਵਾਰਸ ਉਹਨਾ ਦਾ ਪੁੱਤਰ ਭਾਈ ਮੇਹਰ ਸਿੰਘ ਜੀ ਬਣੇ ਜਿਨਾ ਡੇਰੇ ਦੀ ਸੰਭਾਲ ਬਿਕ੍ਰਮੀ 1820 ਤਕ ਕੀਤੀ । ਉਪਰੰਤ ਉਹਨਾ ਦਾ ਸਪੁੱਤਰ ਭਾਈ ਸ਼ਾਮ ਸਿੰਘ ਜੀ ਵਾਰਿਸ ਬਣ ਗਏ ਭਾਈ ਸ਼ਾਮ ਸਿੰਘ ਜੀ ਚਲਾਣਾ ਕਰ ਜਾਣ ਬਾਅਦ ਉਹਨਾ ਦੇ ਜਵਾਨ ਪੁੱਤਰ ਭਾਈ ਕਾਹਨ ਸਿੰਘ ਜਵਾਨ ਉਮਰੇ ਉਸੇ ਸਾਲ ਹੀ ਚਲਾਣਾ ਕਰ ਗਏ। ਅਗੋ ਉਹਨਾ ਦੇ ਪੁੱਤਰ ਭਾਈ ਸੁਜਾਨ ਸਿੰਘ ਅਜੇ ਬਾਲ ਹੀ ਸਨ ਜਇਆਦਾਦ ਤੇ ਪ੍ਬੰਧ ਸੰਭਾਲਣ ਜੋਗੇ ਨਹੀ ਸਨ ਹੋਏ । ਜਦ ਤਕ ਬਣ ਚੁਕੀਆਂ ਮਿਸਲਾਂ ਦੀ ਆਪਸੀ ਲੜਾਈ ਸੁਰੂ ਹੋ ਗਈ ਉਹਨਾ ਨੇ ਡੇਰੇ ਤੇ ਕਬਜਾ ਕਰ ਲਿਆ ਪਰ ਛੇਤੀ ਹੀ ਗਲਤੀ ਦਾ ਅਹਿਸਾਸ ਹੋ ਗਿਆ । ਬਾਬਾ ਬੁੱਢਾ ਸਾਹਿਬ ਦੀ ਨਿਸ਼ਨੀ ਨੂੰ ਕਾਇਮ ਰਖਣ ਲਈ ਡੇਰੇ ਦਾ ਪ੍ਰਬੰਧ ਚਰਨ ਦਾਸ ਨਾਮ ਦੇ ਮਹੰਤ ਦੇ ਸਪੁਰਦ ਕਰ ਦਿਤਾ ।ਮਹੰਤ ਚਰਨ ਦਾਸ ਤੋ ਬਾਅਦ ਤਰਤੀਬਵਾਰ ਮਹੰਤ ਬ੍ਰਹਮ ਪ੍ਕਾਸ, ਮਹੰਤ ਰਾਮ ਪ੍ਸਾਦ , ਮਹੰਤ ਠਾਕੁਰ ਦਾਸ , ਅਤੇ ਅਖੀਰ ਵਿੱਚ ਰਘਬੀਰ ਦਾਸ ਉਸ ਸਮੇ ਤਕ ਬਾਬਾ ਬੁੱਢਾ ਸਾਹਿਬ ਜੀ ਦੀ ਲੱਖਾ ਰੁਪਇਆ ਦੀ ਜਇਆਦਾਦ ਦੀ ਸੰਭਾਲ ਕਰਦੇ ਰਹੇ ਅਤੇ ਡੇਰੇ ਦੀ ਸੰਭਾਲ ਬੜੇ ਸੁਚੱਜੇ ਢੰਗ ਨਾਲ ਨਿਭਾਉਦੇ ਰਹੇ । ਜਦੋ ਅਕਾਲੀ ਲਹਿਰ ਚਲੀ ਤਾ ਮਹੰਤ ਰਘੁਬੀਰ ਦਾਸ ਨੇ ਗੁਰਦੁਵਾਰੇ ਦਾ ਸਾਰਾ ਪ੍ਰਬੰਧ ਅਕਾਲੀਆ ਅਥਵਾ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਨੂੰ ਸੌਂਪ ਦਿੱਤਾ । ਬਾਅਦ ਵਿੱਚ ਬਾਬਾ ਖੜਕ ਸਿੰਘ ਜੀ ਨੇ ਰਾਤ ਦਿਨ ਇਕ ਕਰਕੇ ਬਾਬਾ ਬੁੱਢਾ ਸਾਹਿਬ ਜੀ ਦਾ ਇਹ ਅਸਥਾਨ ਤੇ ਸਰੋਵਰ ਲੰਗਰ ਹਾਲ ਸੰਗਤਾ ਲਈ ਬਣਾ ਕੇ ਤਿਆਰ ਕਰ ਦਿੱਤੇ ਸਨ ।
ਭੁੱਲ ਚੁੱਕ ਦੀ ਮੁਆਫੀ ਦਾਸ ਜੋਰਾਵਰ ਸਿੰਘ ਤਰਸਿੱਕਾ ।
ਮੋਬਾਇਲ ਨੰਬਰ 7743031064
ਹਮ ਗਰੀਬ ਮਸਕੀਨ ਪ੍ਰਭ ਤੇਰੇ
ਹਰਿ ਰਾਖੁ ਰਾਖੁ ਵਡ ਵਡਾ ਹੇ ॥
18-2-2005 ਪੰਥ ਦੀ ਮਹਾਨ ਹਸਤੀ ਪੰਥ ਰਤਨ ਸ੍ਰੀਮਾਨ ਗਿਆਨੀ ਸੰਤ ਜੀ ਮਸਕੀਨ ਅਕਾਲ ਚਲਾਣ ਕਰ ਗਏ ਸਨ।
ਮਸਕੀਨ ਜੀ ਦਾ ਜਨਮ ਬਾਬਾ ਕਰਤਾਰ ਸਿੰਘ ਜੀ ਦੇ ਘਰ 1934 ਨੂੰ ਹੋਇਆ। ਪੰਜਾਬ ਦੇ ਓਜਾੜੇ ਸਮੇ ਰਾਜਸਥਾਨ ਦੇ ਸ਼ਹਿਰ ਅਲਵਾਰ ਆ ਗਏ , ਨਿਰਮਲੇ ਸੰਤ ਬਲਵੰਤ ਸਿੰਘ ਜੀ ਤੋ ਗੁਰਬਾਣੀ ਕਥਾ ਵਿਚਾਰ ਸਿਖੀ। ਕਰੀਬ ਸਾਲ ਕਥਾ ਰਾਂਹੀ ਪੰਥ ਦੀ ਸੇਵਾ ਕੀਤਾ।
ਮਸਕੀਨ ਜੀ ਗੁਰਮੁਖੀ ਹਿੰਦੀ ਉਰਦੂ ਫਾਰਸੀ ਤੇ ਅੰਗਰੇਜ਼ੀ ਭਾਸ਼ਾ ਦੇ ਗਿਆਤਾ ਸਨ।
ਲਾਵਾਂ ਦੀ ਕਥਾ ਉਹਨਾਂ ਦੀ ਆਖਰੀ ਕਥਾ ਹੈ ਜੋ ਕਾਨਪੁਰ ਦੀ ਅਕਾਲੀ ਧਰਮਸ਼ਾਲਾ ਚ ਕੀਤੀ , ਮੈ ਵੀ ਇਕ ਵਾਰ ਦਰਸ਼ਨ ਕੀਤੀ ਨੇ।
ਮਸਕੀਨ ਜੀ ਨੂੰ ਕਈ ਸਨਮਾਨ ਚਿੰਨ ਤੇ ਖਿਤਾਬ ਮਿਲੇ ਜਿੰਨਾਂ ਚੋ ਮੁਖ ਨੇ,
ਸ੍ਰੀ ਅਕਾਲ ਤਖਤ ਸਾਹਿਬ ਵਲੋਂ ,
ਗੁਰਮਤਿ ਵਿਦਿਆ ਮਾਰਤੰਡ ,
ਭਾਵ ਗੁਰਮਤਿ ਵਿਦਿਆ ਦਾ ਸੂਰਜ ,
ਤਖਤ ਪਟਨਾ ਸਾਹਿਬ ਵਲੋਂ ,
ਪੰਥ ਰਤਨ ,
SGPC ਵਲੋਂ ,
ਭਾਈ ਗੁਰਦਾਸ ਅਵਾਰਡ ,
ਮਸਕੀਨ.ਜੀ ਯੂ ਪੀ ਦੇ ਸ਼ਹਿਰ ਇਟਾਵਾ ਚ ਇਕ ਪਰਿਵਾਰ ਕੋਲ ਰੁਕੇ ਸਨ। ਉਥੇ ਹੀ 18 ਫਰਵਰੀ 2005 ਨੂੰ ਸਵੇਰੇ ਸਰੀਰ ਤਿਆਗਿਆ , ਜਿਸ ਕਮਰੇ ਚ ਸਰੀਰ ਤਿਆਗਿਆ ਉਹ ਅਜ ਵੀ ਮੌਜੂਦ ਹੈ। ਇਕ ਵਾਰ ਦੇਖਿਆ ਹੈ। ਪਉੜੀਆਂ ਚੜਕੇ ਉਪਰ ਹੈ ਕੁਝ ਨਿਸ਼ਾਨੀਆਂ ਪਰਿਵਾਰ ਨੇ ਸੰਭਾਲ ਕੇ ਰਖੀਆਂ ਨੇ।
ਮਸਕੀਨ ਅਕਸਰ ਏ ਸ਼ੇਅਰ ਪੜਦੇ ਹੁਂਦੇ ਸਨ ,
ਬੜੇ ਸ਼ੌਕ ਸੇ ਸੁਣ ਰਹਾ ਥਾ ਜਮਾਨਾ
ਹਮ ਹੀ ਸੋ ਗਏ ਦਾਸਤਾਂ ਕਹਤੇ ਕਹਤੇ
ਜਾਂ
ਹਮਾਰੇ ਬਾਅਦ ਮਹਿਫਲ ਮੇਂ ਅੰਧੇਰਾ ਰਹੇਗਾ
ਬਹੁਤ ਚਿਰਾਗ ਚਲਾਉ ਗੇ ਰੌਸ਼ਨੀ.ਕੇ ਲੀਏ
ਐਸੇ ਗੁਰੂ ਪਿਆਰੇ ਨਾਮ.ਬਾਣੀ ਦੇ ਰਸੀਏ ਕਹਿਣੀ ਕਥਣੀ ਦੇ ਪੂਰੇ ਮਹਾਂਪੁਰਖ ਗਿਆਨੀ ਸੰਤ ਸਿੰਘ ਜੀ ਮਸਕੀਨ ਦੇ ਚਰਨਾਂ ਤੇ ਕੋਟਾਨਿ ਕੋਟਿ ਪ੍ਰਨਾਮ
ਮੇਜਰ ਸਿੰਘ
धनासरी, भगत रवि दास जी की ੴ सतिगुर परसाद हम सरि दीनु दइआल न तुम सरि अब पतिआरू किया कीजे ॥ बचनी तोर मोर मनु माने जन कऊ पूरण दीजे ॥१॥ हउ बलि बलि जाउ रमईआ कारने ॥ कारन कवन अबोल ॥ रहाउ ॥ बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥२॥१॥
(हे माधो मेरे जैसा कोई दीन और कंगाल नहीं हे और तेरे जैसा कोई दया करने वाला नहीं, (मेरी कंगालता का) अब और परतावा करने की जरुरत नहीं (हे सुंदर राम!) मुझे दास को यह सिदक बक्श की मेरा मन तेरी सिफत सलाह की बाते करने में ही लगा रहे।१। हे सुंदर राम! में तुझसे सदके हूँ, तू किस कारण मेरे साथ नहीं बोलता?||रहाउ|| रविदास जी कहते हैं- हे माधो! कई जन्मो से मैं तुझ से बिछुड़ा आ रहा हूँ (कृपा कर, मेरा) यह जनम तेरी याद में बीते; तेरा दीदार किये बहुत समां हो गया है, (दर्शन की) आस में जीवित हूँ॥२॥१॥
ਅੰਗ : 694
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
ਅਰਥ : (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਜੀ ਕਹਿੰਦੇ ਹਨ -ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥
धनासरी छंत महला ४ घरु १ सतिੴ गुर प्रसादि ॥ हरि जीउ क्रिपा करे ता नामु धिआईऐ जीउ ॥ सतिगुरु मिलै सुभाइ सहजि गुण गाईऐ जीउ ॥ गुण गाइ विगसै सदा अनदिनु जा आपि साचे भावए ॥ अहंकारु हउमै तजै माइआ सहजि नामि समावए ॥ आपि करता करे सोई आपि देइ त पाईऐ ॥ हरि जीउ क्रिपा करे ता नामु धिआईऐ जीउ ॥१॥ अंदरि साचा नेहु पूरे सतिगुरै जीउ ॥ हउ तिसु सेवी दिनु राति मै कदे न वीसरै जीउ ॥ कदे न विसारी अनदिनु सम्ह्हारी जा नामु लई ता जीवा ॥ स्रवणी सुणी त इहु मनु त्रिपतै गुरमुखि अंम्रितु पीवा ॥ नदरि करे ता सतिगुरु मेले अनदिनु बिबेक बुधि बिचरै ॥ अंदरि साचा नेहु पूरे सतिगुरै ॥२॥
अर्थ:- राग धनासरी, घर १ मे गुरु रामदास जी की बाणी ‘छंद’। अकाल पूरख एक है व् परमात्मा की कृपा द्वारा मिलता है। हे भाई! अगर परमात्मा आप कृपा कर, तो उस का नाम सिमरा जा सकता है। अगर गुरु मिल जाए, तो (प्रभु के) प्रेम में (लीन हो के) आत्मिक अडोलता मे (सथिर हो के) परमातम के गुणों को गा सकता है। (परमात्मा के) गुण गा के मनुख सदा खुश रहता है, परन्तु यह तभी हो सकता है जब सदा कायम रहने वाला परमात्मा को खुद (यह मेहर करनी) पसंद आये। गुण गाने की बरकत से मनुख का अहंकार , होम्य माया के मोह को त्याग देता है, और आत्मिक अडोलता में हरी नाम में लीन हो जाता है। नाम सुमिरन की दात परमात्मा खुद ही देता है, जब वेह देता है तभी मिलती है, हे भाई! परमात्मा कृपा करे तो ही उस का नाम सिमरा जा सकता है।१। हे भाई ! पूरे गुरु के द्वारा (मेरे) मन में (भगवान के साथ) सदा-थिर रहने वाला प्यार बन गया है। (गुरु की कृपा के साथ) मैं उस (भगवान) को दिन रात सुमिरता रहता हूँ, मुझे वह कभी भी नहीं भूलता। मैं उस को कभी भुलता नहीं, मैं हर समय (उस भगवान को) हृदय में बसाए रखता हूँ। जब मैं उस का नाम जपता हूँ, तब मुझे आत्मिक जीवन प्राप्त होता है। जब मैं आपने कानो के साथ (हरि-नाम) सुनता हूँ तब (मेरा) यह मन (माया की तरफ से) तृप्त हो जाता है। हे भाई ! मैं गुरु की शरण में आकर आत्मिक जीवन देने वाला नाम-जल पीता रहता हूँ (जब भगवान मनुख ऊपर कृपा की) निगाह करता है, तब (उस को) गुरु मिलाता है (तब हर समय उस मनुख के अंदर) अच्छे मंदे की परख कर सकने वाली समझ काम करती है। हे भाई ! पूरे गुरु की कृपा के साथ मेरे अंदर (भगवान के साथ) सदा कायम रहने वाला प्यार बन गया है।2।
ਅੰਗ : 657
ਧਨਾਸਰੀ ਛੰਤ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥ ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥ ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ॥ ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥ ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥ ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥ ਕਦੇ ਨ ਵਿਸਾਰੀ ਅਨਦਿਨੁ ਸਮ੍ਹ੍ਹਾਰੀ ਜਾ ਨਾਮੁ ਲਈ ਤਾ ਜੀਵਾ ॥ ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥ ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥
ਅਰਥ : ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’ (ਛੰਦ)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜੇ ਪਰਮਾਤਮਾ ਆਪ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਜੇ ਗੁਰੂ ਮਿਲ ਪਏ, ਤਾਂ (ਪ੍ਰਭੂ ਦੇ) ਪ੍ਰੇਮ ਵਿਚ (ਲੀਨ ਹੋ ਕੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਨੂੰ ਗਾ ਸਕੀਦਾ ਹੈ। (ਪਰਮਾਤਮਾ ਦੇ) ਗੁਣ ਗਾ ਕੇ (ਮਨੁੱਖ) ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ) ਜਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪ (ਇਹ ਮੇਹਰ ਕਰਨੀ) ਪਸੰਦ ਆਵੇ। (ਗੁਣ ਗਾਣ ਦੀ ਬਰਕਤਿ ਨਾਲ ਮਨੁੱਖ) ਅਹੰਕਾਰ, ਹਉਮੈ, ਮਾਇਆ (ਦਾ ਮੋਹ) ਤਿਆਗ ਦੇਂਦਾ ਹੈ, ਅਤੇ, ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ। (ਨਾਮ ਸਿਮਰਨ ਦੀ ਦਾਤਿ) ਉਹ ਪਰਮਾਤਮਾ ਆਪ ਹੀ ਕਰਦਾ ਹੈ, ਜਦੋਂ ਉਹ (ਇਹ ਦਾਤਿ) ਦੇਂਦਾ ਹੈ ਤਦੋਂ ਮਿਲਦੀ ਹੈ। ਹੇ ਭਾਈ! ਪਰਮਾਤਮਾ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ।੧। ਹੇ ਭਾਈ! ਪੂਰੇ ਗੁਰੂ ਦੀ ਰਾਹੀਂ (ਮੇਰੇ) ਮਨ ਵਿਚ (ਪਰਮਾਤਮਾ ਨਾਲ) ਸਦਾ-ਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ। (ਗੁਰੂ ਦੀ ਕਿਰਪਾ ਨਾਲ) ਮੈਂ ਉਸ (ਪ੍ਰਭੂ) ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਮੈਨੂੰ ਉਹ ਕਦੇ ਭੀ ਨਹੀਂ ਭੁੱਲਦਾ। ਮੈਂ ਉਸ ਨੂੰ ਕਦੇ ਭੁਲਾਂਦਾ ਨਹੀਂ, ਮੈਂ ਹਰ ਵੇਲੇ (ਉਸ ਪ੍ਰਭੂ ਨੂੰ) ਹਿਰਦੇ ਵਿਚ ਵਸਾਈ ਰੱਖਦਾ ਹਾਂ। ਜਦੋਂ ਮੈਂ ਉਸ ਦਾ ਨਾਮ ਜਪਦਾ ਹਾਂ, ਤਦੋਂ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ। ਜਦੋਂ ਮੈਂ ਆਪਣੇ ਕੰਨਾਂ ਨਾਲ (ਹਰਿ-ਨਾਮ) ਸੁਣਦਾ ਹਾਂ ਤਦੋਂ (ਮੇਰਾ) ਇਹ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ। ਹੇ ਭਾਈ! ਮੈਂ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਿੰਦਾ ਹਾਂ (ਜਦੋਂ ਪ੍ਰਭੂ ਮਨੁੱਖ ਉਤੇ ਮੇਹਰ ਦੀ) ਨਿਗਾਹ ਕਰਦਾ ਹੈ, ਤਦੋਂ (ਉਸ ਨੂੰ) ਗੁਰੂ ਮਿਲਾਂਦਾ ਹੈ (ਤਦੋਂ ਹਰ ਵੇਲੇ ਉਸ ਮਨੁੱਖ ਦੇ ਅੰਦਰ) ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰਦੀ ਹੈ। ਹੇ ਭਾਈ! ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ (ਪ੍ਰਭੂ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ।2।
ਸ਼ਹਿਰ ਮੂਣਕ ਜਿਸ ਦਾ ਪੁਰਾਣਾ ਨਾਮ ਅਕਾਲਗੜ੍ਹ ਹੈ, ਇਥੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ‘ਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ | ਗੁਰੂ ਜੀ ਇਸ ਅਸਥਾਨ ‘ਤੇ ਸੰਮਤ 1721 ਬਿਕਰਮੀ 1665 ਈਸਵੀਂ ਨੂੰ ਬਿਹਾਰ ਵੱਲ ਦੀ ਯਾਤਰਾ ਸਮੇਂ ਪਧਾਰੇ ਸੀ | ਗੁਰੂ ਜੀ ਗੁਰਨੇ ਤੋਂ ਗੋਬਿੰਦਪੁਰਾ ਪਹੁੰਚੇ | ਉਸ ਤੋਂ ਬਾਅਦ ਗੁਰੂ ਜੀ ਪਿੰਡ ਲੇਹਲ ਕਲਾਂ ਪਹੁੰਚੇ ਉਥੇ ਰੇਤਲੀ ਅਤੇ ਉਚੀ ਜਗ੍ਹ੍ਹਾ ਦੇਖ ਕੇ ਠਹਿਰ ਗਏ | ਪਾਸ ਹੀ ਇਕ ਜ਼ਿਮੀਂਦਾਰ ਖੇਤ ਦੀ ਰਾਖੀ ਕਰ ਰਿਹਾ ਸੀ ਜਿਸ ਦਾ ਨਾਂਅ ਅੜਕ ਸੀ | ਉਸ ਨੇ ਸੰਤ ਮਹਾਂਪੁਰਖ ਸਮਝ ਕੇ ਮੱਥਾ ਟੇਕਿਆ ਅਤੇ ਸੇਵਾ ਪੁੱਛੀ, ਸਤਿਗੁਰੂ ਜੀ ਨੇ ਉਸ ਨੂੰ ਪ੍ਰੇਮ ਭਗਤੀ ਦਾ ਉਪਦੇਸ਼ ਦਿੱਤਾ ਅਤੇ ਥੋੜਾ ਸਮਾਂ ਰੁਕ ਕੇ (ਅਕਾਲਗੜ੍ਹ੍ਹ) ਮੂਣਕ ਦੇ ਚਾਲੇ ਪਾ ਦਿੱਤੇ | ਇਹ ਇਕ ਬਹੁਤ ਵੱਡੀ ਝਿੜੀ ਸੀ | ਇਥੇ ਗੁਰੂ ਜੀ ਠਹਿਰ ਗਏ | ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨ ਪੈਣ ਤੋਂ ਬਾਅਦ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਖੋਜ ਮੁਤਾਬਿਕ ਸੰਨ 1953 ਈਸਵੀਂ ਨੂੰ ਸ. ਹਰਚੰਦ ਸਿੰਘ ਜੇਜੀ ਚੁੜਲ ਕਲਾ ਵਾਲਿਆਂ ਨੇ ਇਥੇ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ | ਭਾਈ ਕਾਹਨ ਸਿੰਘ ਨਾਭਾ ਨੇ ਇਸ ਦਾ ਜ਼ਿਕਰ ਇਉਂ ਕੀਤਾ ਹੈ-(ਅਕਾਲਗੜ੍ਹ) ਮੂਣਕ ਰਾਜ ਪਟਿਆਲਾ ਨਜਾਮਤ ਸੁਨਾਮ ਜਾਖ਼ਲ ਜੰਕਸ਼ਨ ਤੋਂ ਪੂਰਬ ਵੱਲ ਇਕ ਨਗਰ ਜਿੱਥੇ ਪੁਰਾਣਾ ਕਿਲ੍ਹਾ ਹੈ | ਇਸ ਕੇ ਇਕ ਵਰਲਾਂਗ ਉੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਰਾਜੇ ਹਨ | ਕੇਵਲ ਮੰਜੀ ਸਾਹਿਬ ਬਣਿਆ ਹੋਇਆ ਹੈ | ਰਿਆਸਤ ਵਲੋਂ 84 ਵਿਘੇ ਜ਼ਮੀਨ ਹੈ ਪੁਜਾਰੀ ਸਿੰਘ ਹੈ ‘ਮਹਾਨ ਕੋਸ਼ ਅੰਗ 991’ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਇਸ ਅਸਥਾਨ ‘ਤੇ ਜੋ ਵੀ ਪ੍ਰਾਣੀ ਸ਼ਰਧਾ ਅਤੇ ਵਿਸ਼ਵਾਸ ਨਾਲ ਗੁਰੂ ਦਰ ‘ਤੇ ਨਤਮਸਤਕ ਹੁੰਦਾ ਹੈ ਅਤੇ ਭਾਵਨਾ ਨਾਲ ਸਰੋਵਰ ਵਿਚ ਇਸ਼ਨਾਨ ਕਰਦਾ ਹੈ | ਗੁਰੂ ਮਹਾਰਾਜ ਉਸ ਦੇ ਸਾਰੇ ਦੁੱਖ ਰੋਗ ਦੂਰ ਕਰ ਕੇ ਆਪਾਰ ਖ਼ੁਸ਼ੀਆਂ ਦੀ ਬਖਸ਼ਿਸ ਕਰਦੇ ਹਨ |
ਕਦੇ ਹਨੇਰੀ-ਝਖੜ , ਕਦੇ ਬਦਲਾਂ ਦੀ ਗੜ੍ਹ ਗੜ੍ਹ , ਕਦੇ ਦਰਵਾਜ਼ੇ ਖਿੜਕੀਆਂ ਦੀ ਤਾੜ ਤਾੜ ਬਾਦਸ਼ਾਹ ਔਰੰਗਜ਼ੇਬ ਦੇ ਮਨ ਵਿਚ ਖੋਰੂਂ ਪਾ ਰਹੀ ਸੀ । ਸਰੀਰ ਤਰੇਲੀਓ -ਤਰੇਲੀ ਸੁਰਾਹੀਆਂ ਦੀਆਂ ਸੁਰਾਹੀਆਂ , ਪਾਣੀ ਦੀਆ ਖਤਮ ਹੁੰਦੀਆਂ ਜਾ ਰਹੀਆ ਸੀ ਨੀਂਦ ਮੰਜੇ ਤੋਂ ਕੋਸੋਂ ਦੂਰ ਸੀ ਮਖਮਲੀ ਸੇਜ ਕੰਡਿਆਂ ਤੋ ਬਤਰ ਹੋ ਗਈ ਸੀ । ਸਿਰ ਦੀ ਟੋਪੀ ਕਈ ਵਾਰ ਸਿਰ ਤੇ ਟਿਕੀ ਤੇ ਕਈ ਵਾਰ ਡਿਗੀ ।
ਪਾਗਲਾਂ ਤੇ ਵਹਿਸ਼ੀਆਂ ਵਾਂਗ ਸਿਰ ਮਾਰਦਾ ਬਾਦਸ਼ਾਹ ਦਾ ਹਾਲ ਅਜ ਦੀ ਰਾਤ ਟੱਪਰੀਵਾਸਾ ਤੋਂ ਵੀ ਭੈੜਾ ਸੀ ਹੁੱਕੇ ਦੇ ਕਸ਼ ਖਿਚਦਿਆਂ ਉਸ ਨੂੰ ਜਬਰਦਸਤ ਖੰਘ ਛਿੜ ਪਈ ਐਸੀ ਖੰਘ ਜਿਵੇਂ ਖਹੂੰ ਖਹੂੰ ਕਰਦਿਆਂ ਮਹਿਲ ਦੀਆਂ ਦੀਵਾਰਾਂ ਹਿਲ ਹਿਲ ਉਹਦੇ ਉਪਰ ਢੇਹ-ਢੇਰੀ ਹੋ ਜਾਣਗੀਆਂ । ਜ਼ਫਰਨਾਮੇ ਦੀ ਇਕ ਇਕ ਸੱਤਰ ਉਸਦਾ ਸੀਨਾ ਕੋਹ ਰਹੀ ਸੀ ਕਾਫਰ ,ਦੱਗਾ – ਫਰੋਸ਼ , ਈਮਾਂ-ਸ਼ਿਕਨ ਸ਼ਬਦ ਉਸਦੀ ਰੂਹ ਨੂੰ ਖਰੋਚ ਰਹੇ ਸੀ । ਗੁਰੂ ਤੇਗ ਬਹਾਦਰ ਤੋਂ ਲੈਕੇ ਛੋਟੇ ਸਾਹਿਬਜ਼ਾਦਿਆਂ ਤਕ ਦੀਆਂ ਸ਼ਹਾਦਤਾਂ ਦੀਆਂ ਤਸਵੀਰਾਂ ਉਸਦੇ ਸਾਮਣੇ ਰੂਪਮਾਨ ਹੋਕੇ ਆ ਰਹੀਆਂ ਸਨ ।
ਚਾਂਦਨੀ ਚੌਕ ਦੇ ਸਾਮਣੇ ਚੌਕੜਾ ਲਾਈ ਬੈਠਾ ਗੁਰੂ ਤੇਗ ਬਹਾਦਰ ਉਸਤੇ ਜਿਵੇਂ ਜੋਰੋ-ਜੋਰ ਹਸ ਰਿਹਾ ਹੋਵੇ ,” ਔਰੰਗੇ ਦੇਖ ਤੇਨੂੰ ਕਿਹਾ ਸੀ ਨਾ ਕਿ ਤੇਰੀ ਰੂਹ ਤੋਂ ਪਾਪਾਂ ਦਾ ਭਾਰ ਚੁਕ ਨਹੀਂ ਹੋਣਾ ਦਸ ਭਲਾ ਅਜ ਕੋਣ ਹਾਰਿਆ ” ਤੂੰ ਤਾ ਜਿੱਤ ਜਿੱਤ ਕੇ ਵੀ ਲਗਾਤਾਰ ਹਾਰਦਾ ਆਇਆਂ ਏ ਉਸਨੇ ਗੁਰੂ ਦੇ ਸਾਏ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁਝ ਵੀ ਹਥ ਪਲੇ ਨਾ ਪਿਆ ਸਿਧਾ ਸਪਾਟ ਮੱਥਾ ਫਰਸ਼ ਤੇ ਜਾ ਵਜਿਆ ਮਥੇ ਉਤੇ ਪਿਆ ਰੋੜਾ ਉਸਦੇ ਹਥ ਤੇ ਪੂਰੀ ਤਰਹ ਰੜਕ ਰਿਹਾ ਸੀ । ਮਥੇ ਤੇ ਹਥ ਘਸਾਉਂਦਾ, ਡਿਗਦਾ ਢਹਿੰਦਾ ਸ਼ੀਸ਼ੇਦਾਨੀ ਮੁਹਰੇ ਜਾ ਪਹੁੰਚਿਆ ,ਆਪਣੇ ਆਪ ਨੂੰ ਸ਼ੀਸ਼ੇ ਵਿਚ ਤਕਿਆ, ਉਹ ਤ੍ਰਭਕ ਗਿਆ । ਸ਼ੀਸ਼ੇ ਵਿਚ ਉਸ ਨੂੰ ਭਿਆਨਕ ਅਕਸ਼ ਦਿਖਿਆ ਇਕ ਕਾਤਲ, ਇਕ ਸ਼ਿਕਾਰੀ, ਰੱਬ ਦੇ ਘਰ ਦਾ ਦੁਸ਼ਮਨ ਤੇ ਜ਼ਾਲਮਾਂ ਦਾ ਹਿਮਾਇਤੀ ।
ਉਹ ਸ਼ੀਸ਼ੇ ਵਲੋਂ ਮੂੰਹ ਮੋੜ ਕੇ ਸੇਜ ਵਲ ਦੌੜਿਆ, ਉਸ ਨੂੰ ਲਗਾ ਜਿਵੇਂ ਕੋਈ ਉਸਦੀ ਰੂਹ ਘਸਾ -ਘਸ ਚੀਰ ਰਿਹਾ ਹੋਵੇ ਉਹ ਵਿਲਕਣ ਲਗਾ ਮਤੀਦਾਸ ਦੇ ਸਿਰ ਤੇ ਚਲਦਾ ਆਰਾ ਉਸ ਨੂੰ ਪ੍ਰੱਤਖ ਦਿਸਣ ਲਗਾ ਮਤੀ ਦਾਸ ਦਾ ਡਿਗਦਾ ਦੋ-ਫਾੜ ਸਰੀਰ ਉਹਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਖਾਲੀ ਬਾਹਾਂ ਮਾਰਨ ਤੋ ਸਿਵਾ ਉਸਦੇ ਪਲੇ ਕੁਝ ਨਾ ਪਿਆ ਥਕ -ਹਾਰ ਕੇ ਉਸਨੇ ਮਤੀ ਦਾਸ ਦੇ ਚਰਨਾ ਤੇ ਢਹਿਣ ਦੀ ਕੋਸ਼ਿਸ਼ ਕੀਤੀ ,’ ਬਖਸ਼ ਮੇਰੇ ਗੁਨਾਹਾਂ ਨੂੰ ਵੀਰ ਪੁਰਸ਼ਾ ਬਖਸ਼ “ ਮਥੇ ਤੇ ਇਕ ਹੋਰ ਰੋੜੇ ਤੋਂ ਸਿਵਾ ਕੁਝ ਵੀ ਨਸੀਬ ਨਾ ਹੋਇਆ ਸ਼ੀਸ਼ੇ ਨੂੰ ਦੁਬਾਰਾ ਵੇਖਣ ਦਾ ਹੀਆ ਨਾ ਪਿਆ ਦੌੜ ਕੇ ਆਪਣੇ ਮੰਜੇ ਤੇ ਜਾ ਲੇਟਿਆ ਰਜਾਈ ਵਿਚ ਸਿਰ ਜਾ ਤੁਨਿਆ ਪਰ ਉਭੜਵਾਹੇ ਫਿਰ ਉਠ ਕੇ ਬਹਿ ਗਿਆ
ਜਿਸਮ ਤੇ ਲਪੇਟੀ ਰਜਾਈ ਉਸ ਨੂੰ ਅਗ ਵਰਗੀ ਜਾਪੀ ਸਚ-ਮੁਚ ਰਜਾਈ ਤੋਂ ਲਪਟਾਂ ਨਿਕਲ ਰਹੀਆਂ ਸਨ ਬਿਲਕੁਲ ਉਵੇਂ ਜਿਵੇਂ ਸਤੀਦਾਸ ਦੁਆਲੇ ਰੂੰ ਵਿਚੋਂ ਨਿਕਲੀਆਂ ਸਨ । ਉਸਨੇ ਭਜਣ ਦੀ ਕੋਸ਼ਿਸ਼ ਕੀਤੀ ਪਰ ਭਜ ਕੇ ਜਾਵੇ ਕਿਥੇ ਅਖੀਰ ਉਹ ਬਾਦਸ਼ਾਹ ਸੀ ਉਹ ਮੁਈਨੂਦੀਨ ਤੋਂ ਬੜੇ ਫਖਰ ਨਾਲ ਔਰੰਗਜੇਬ ਬਣਿਆ ਸੀ -ਜਿਸਦਾ ਮਤਲਬ ਤਖ਼ਤ ਦੀ ਸ਼ਾਨ । ਉਹ ਆਲਮਗੀਰ ਸੀ ਜਿਸਦਾ ਮਤਲਬ ਸੀ ਕੁਲ ਦੁਨੀਆਂ ਦਾ ਵਾਲੀ , ਉਹ ਅਜ ਦੁਨੀਆਂ ਨੂੰ ਪਿਠ ਕਿਵੇਂ ਦਿਖਾ ਸਕਦਾ ਹੈ । ਉਸਨੇ ਸੋਚਿਆ ਕੀ ਉਹ ਅੰਦਰੋ-ਅੰਦਰ ਸਾਰੇ ਮਾਮਲੇ ਨਬੇੜ ਲਵੇਗਾ ਤੇ ਮੁਆਫੀਆਂ ਮੰਗ ਕੇ ਸੁਰਖਰੂ ਹੋ ਜਾਵੇਗਾ ਖਾਲੀ ਇਕ ਰਾਤ ਦੀ ਤਾਂ ਗਲ ਸੀ ਉਹ ਭਜ ਕੇ ਸਤੀ ਦਾਸ ਦੇ ਨੇੜੇ ਪਹੁੰਚਿਆ ਹਥ ਮਾਰਕੇ ਅਗ ਦੀਆਂ ਲਪਟਾਂ ਬੁਝਾਣ ਦੀ ਕੋਸ਼ਿਸ਼ ਕੀਤੀ ਪਰ ਹਥ ਤਾਂ ਜਿਵੇਂ ਖਾਲੀ ਹਵਾ ਵਿਚ ਸ਼ੂਕ ਰਹੇ ਸਨ । ਹੁਣ ਓਹ ਰੋਣ -ਹਾਕਾ ਹੋ ਗਿਆ ਉਸਨੇ ਉਚੀ ਅਵਾਜ਼ ਵਿਚ ਚੀਕਾਂ ਮਾਰਨ ਦੀ ਕੋਸ਼ਿਸ਼ ਕੀਤੀ ਧੁਰ ਅੰਦਰੋਂ ਨਿਕਲੀਆਂ ਚੀਕਾਂ ਉਸਦੇ ਗਲੇ ਵਿਚ ਹੀ ਅਟਕ ਕੇ ਰਹਿ ਗਈਆਂ ਉਹ ਮਾਰਦਾ ਵੀ ਕਿਵੇਂ ਅਖੀਰ ਓਹ ਬਾਦਸ਼ਾਹ ਸੀ ।
ਉਹ ਪਾਣੀ ਦੀ ਸੁਰਾਹੀ ਵਲ ਦੋੜਿਆ ਪਾਣੀ ਦਾ ਭਰਵਾਂ ਗਲਾਸ ਉਸਨੇ ਆਪਣੇ ਅੰਦਰ ਵਗਾਹ ਮਾਰਿਆ , ਪਾਣੀ ਨੇ ਠੰਡ ਪਾਣ ਦੀ ਬਜਾਏ ਉਸਦੇ ਅੰਦਰ ਉਬਾਲੇ ਛੇੜ ਦਿਤੇ ਉਸ ਨੂੰ ਦੇਗ ਵਿਚ ਉਬਲਦਾ ਭਾਈ ਦਿਆਲਾ ਯਾਦ ਆਇਆ ਉਹ ਲੇਟਣ ਲਗਾ , ਉਹਦੀਆਂ ਅੱਖਾਂ ਅਗੇ ਭਾਈ ਦਿਆਲਾ ਦੀ ਸ਼ਾਂਤ ਮੂਰਤ , ਦੇਗ ਵਿਚ ਚੌਕੜਾ ਮਾਰ ਕੇ ਬੈਠਾ , ਨਾਮ-ਰੰਗ ਵਿਚ ਰੰਗਿਆ ਉਹਨੂੰ ਹਲੂਣ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ,’ ਦੇਖ ਔਰੰਗੇ ਤੇਰੇ ਅੰਦਰ ਠੰਡੇ ਪਾਣੀ ਦਾ ਗਲਾਸ ਵੀ ਨਹੀਂ ਸਮਾ ਰਿਹਾ ਤੇ ਇਧਰ ਗੁਰੂ ਦੀ ਕਿਰਪਾ ਨਾਲ ਉਬਲਦੀ ਦੇਗ ਵੀ ਠੰਡਕ ਦੇ ਰਹੀ ਹੈ । ਉਹ ਲੇਟਦਾ ਹੋਇਆ ਅਚਾਨਕ ਸਿਰ ਮਾਰਦਾ ਉਠ ਖੜੋਤਾ ਉਸਦੀ ਨਿਗਾਹ ਸਾਮਣੇ ਪਈ ਤੇਗ ਤੇ ਜਾ ਪਈ ਉਹ ਤੇਗ ਵਲ ਵਧਿਆ ਉਸ ਨੂੰ ਖ਼ਿਆਲ ਆਇਆ ਕੀ ਇਸ ਕੁਲੇਹਿਣੀ ਰਾਤ ਨਾਲ ਮੁਕਾਬਲਾ ਕਰਨ ਦੀ ਬਜਾਏ ਤਾਂ ਮਰ ਜਾਣਾ ਬਿਹਤਰ ਹੈ । ਉਸ ਨੇ ਤਲਵਾਰ ਮਿਆਨ ਵਿਚੋ ਕਢੀ ,ਗਰਦਨ ਤੇ ਰਖੀ , ਫਿਰ ਉਸ ਨੂੰ ਖ਼ਿਆਲ ਆਇਆ ਹਥੀਂ ਮੌਤ ਸ਼ਹੇੜਨੀ ਕੁਫਰ ਹੈ ,ਪਾਪ ਹੈ, ਨਿਰੀ ਕਾਇਰਤਾ ਹੈ ਮੈਂ ਹਾਲਤ ਦਾ ਮੁਕਾਬਲਾ ਕਰਾਂਗਾ ਭੁਲ ਬਖਸ਼ਾਵਾਂਗਾ ਗੁਰ ਦੇ ਪੈਰ ਪਵਾਂਗਾ । ਦੋਜਖ ਦੀ ਸਜ਼ਾ ਤੋ ਬਚਾਂਗਾ ਵਜੂਦ ਦੇ ਨਿਰੰਤਰ ਕਾਂਬੇ ਨੇ ਉਸਦੀਆਂ ਅੱਖਾਂ ਮੂੰਦ ਦਿਤੀਆਂ ਉਸ ਨੂੰ ਗੁਰੂ ਤੇਗ ਬਹਾਦਰ ਦਾ ਇਕੋ ਝਟਕੇ ਨਾਲ ਸਰੀਰ ਅੱਲਗ ਹੁੰਦਾ ਦਿਖਾਈ ਦਿਤਾ ਸਰੀਰ ਦੇ ਦੋ ਹਿਸੇ ਦੋਨੋ ਬਿਲਕੁਲ ਸ਼ਾਂਤ ਤੇਗ ਚਲਦੇ ਵਕਤ ਕੋਈ ਹਿਲ ਨਾ ਜੁੱਲ ਇਕ ਅਕਿਹ ਸ਼ਾਂਤੀ ਉਸ ਨੂੰ ਆਪਣੇ ਅੰਦਰ ਗਿਲਾਨੀ ਮਹਿਸੂਸ ਹੋਈ । ਉਸਨੇ ਆਪਣੇ ਆਪ ਨੂੰ ਲਾਹਨਤ ਪਾਈ ਉਸ ਨੂੰ ਆਪਣੀ ਔਰੰਗਜੇਬੀ ਤੇ ਸ਼ਕ ਹੋਣ ਲਗਾ ਉਸਨੇ ਅਡੋਲ ਗੁਰੂ ਦੇ ਚਰਨਾ ਤੇ ਸੀਸ਼ ਨੀਵਾਣ ਦੀ ਕੋਸ਼ਿਸ਼ ਕੀਤੀ ਇਕ ਹੋਰ ਰੋੜਾ ਮੱਥੇ ਤੇ ਉਭਰ ਆਇਆ ਉਸਦਾ ਮੱਥਾ ਉਸਦੀ ਆਪਣੀ ਪਹਿਚਾਣ ਤੋਂ ਬਾਹਰ ਹੋ ਗਿਆ ਇਉਂ ਮਹਿਸੂਸ ਹੋਇਆ ਜਿਵੇ ਸ਼ੀਸ਼ਾ ਉਸਦਾ ਮੂੰਹ ਚਿੜਾ ਰਿਹਾ ਹੋਵੇ ਉਸਨੇ ਅੱਤਰ ਦੀ ਸ਼ੀਸ਼ੀ ਸ਼ੀਸ਼ੇ ਤੇ ਵਗਾਹ ਮਾਰੀ ਸ਼ੀਸ਼ੇ ਤੇ ਤਰੇੜਾਂ ਉਭਰ ਆਈਆਂ ਉਸ ਨੂੰ ਆਪਣਾ ਚੇਹਰਾ ਕਿਤੇ ਵਧ ਭਿਆਨਕ ਦਿਖਾਈ ਦੇਣ ਲਗਾ ਉਸਨੇ ਮੱਥੇ ਤੇ ਹਥ ਫੇਰਿਆ ਉਬੜ ਖਾਬੜ ਮਥੇ ਨੇ ਆਨੰਦਪੁਰ ਦੀਆਂ ਉਚੀਆਂ ਨੀਵੀਆਂ ਪਹਾੜੀਆਂ ਯਾਦ ਕਰਾ ਦਿਤੀਆ ।
ਆਨੰਦਪੁਰ ਨੂੰ ਪਾਇਆ ਛੇ ਮਹੀਨਿਆਂ ਤੋਂ ਵਡਾ ਘੇਰਾ ਯਾਦ ਆਇਆ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਈ ਪਹਾੜੀ ਰਾਜਿਆਂ ਨਾਲ ਦੋਸਤੀ ਦਾ ਚੇਤਾ ਆਇਆ ਬੁਤ ਪ੍ਰਸਤਾਂ ਨਾਲ ਕੀਤੀ ਸੰਧੀ ਨੇ ਉਸ ਨੂੰ ਹਲੂਣ ਕੇ ਰਖ ਦਿਤਾ ਉਹ ਆਪਣੇ ਆਪ ਨੂੰ ਮੁਹੰਮਦ ਸਾਹਿਬ ਦਾ ਵੀ ਦੋਸ਼ੀ ਮੰਨਣ ਲਗਾ ਉਹਨੇ ਸੋਚਿਆਂ ਹੁਣ ਤਾ ਪੱਕਾ ਉਹ ਦੋਜਖ ਵਾਸੀ ਬਣੇਗਾ ਦੁਨਿਆ ਦੀ ਕੋਈ ਤਾਕਤ ਮੈਨੂੰ ਦੋਜ਼ਖ ਵਿਚ ਸੜਨ ਤੋਂ ਬਚਾ ਨਹੀਂ ਸਕਦੀ ਬੁਤ ਪ੍ਰਸਥਾ ਨਾਲ ਸੰਧੀ ਤੇ ਬੁਤ-ਸ਼ਿਕਨਾਂ ਨਾਲ ਮਥਾ ,” ਓ ਅਲਾ ਤਾਲਾ ਮੈਨੂੰ ਕੀ ਹੋ ਗਿਆ ਸੀ ” ਉਸਨੇ ਜੋਰ ਨਾਲ ਕੰਧ ਤੇ ਮਥਾ ਮਾਰਿਆ ਇਕ ਗਰਮ ਤਤੀਰੀ ਉਸਦੇ ਪੈਰਾਂ ਤੇ ਵਜੀ ਉਹ ਤ੍ਰਭਕ ਪਿਆ ਉਸ ਨੂੰ ਆਪਣਾ ਖੂਨ ਕਾਲਾ ਸਿਆਹ ਜਾਪਿਆ ਦੁਬਾਰਾ ਕੰਧ ਤੇ ਮਥਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਹਿੰਮਤ ਨਾ ਪਈ ਉਸ ਨੂੰ ਲਗਿਆ ਸ਼ਾਇਦ ਸਾਹਿਬਜ਼ਾਦੇ ਕਿਤੇ ਆਸ ਪਾਸ ਹੋਣ ਤੇ ਉਸਦੀ ਹਾਲਤ ਤੇ ਹੱਸ ਰਹੇ ਹੋਣ ਸ਼ੀਸ਼ਾ ਜੜੀ ਦੀਵਾਰ ਵਿਚੋ ਉਹ ਫਤਹਿ ਦਾ ਜੈਕਾਰਾ ਗਜਾਉਂਦੇ ਸਾਮਣੇ ਪ੍ਰਤਖ ਨਜਰ ਆ ਗਏ ਫੁਲਾਂ ਵਾਂਗ ਲਟਕਦੇ ਚੇਹਰੇ ਜਿਵੇਂ ਇਸਦੇ ਥੋਬੜ ਚਿਹਰੇ ਦਾ ਮਜ਼ਾਕ ਉੜਾ ਰਹੇ ਹੋਣ ਉਸ ਨੇ ਛੇਤੀ ਨਾਲ ਆਪਣਾ ਚੇਹਰਾ ਦੋਨਾ ਹਥਾ ਵਿਚ ਲਕੋ ਲਿਆ ਦੋਨੋ ਹਥ ਖੂਨ ਨਾਲ ਲਥ-ਪਥ ਹੋਏ ਸੀ । ਉਹ ਦੁਬਾਰਾ ਤ੍ਰਭਕ ਗਿਆ ਉਹਦੇ ਹਥ ਮਜਲੂਮਾ ਦੇ ਖੂਨ ਨਾਲ ਰੰਗੇ ਹੋਏ ਸੀ ਉਸ ਨੂੰ ਮਹਿਲ ਦੇ ਕਿਸੇ ਨੁਕਰੋਂ ਬੋਲੇ ਸੋ ਨਿਹਾਲ ਦੇ ਨਾਹਰੇ ਸੁਣਾਈ ਦੇਣ ਲਗੇ ਉਹ ਦੋੜ ਕੇ ਰੋਸ਼ਨਦਾਨ ਤੋਂ ਹੇਠਾਂ ਦੇਖਣ ਲਗ ਪਿਆ ਦੂਰੋਂ ਦਿਸਦੇ ਤਕ ਸੁੰਨ-ਸਾਨ ਰਾਤ ਜਿਵੇਂ ਉਸਂ ਨੂੰ ਨਿਗਲਣ ਲਈ ਕਾਹਲੀ ਹੋਵੇ ਉਹ ਛੇਤੀ ਨਾਲ ਹੇਠਾਂ ਉਤਰ ਆਇਆ ਉਸ ਨੂੰ ਅਜੇ ਵੀ ਸਵਾ ਸਵਾ ਨਾਲ ਇਕ ਇਕ ਸਿਖ ਲੜਦਾ ਨਜਰ ਆ ਰਿਹਾ ਸੀ । ਚਮਕੌਰ ਦੀ ਗੜੀ ਚੇਤੇ ਆ ਗਈ ਇਕ ਪਾਸੇ ਗਿਣਤੀ ਦੇ ਭੁੱਖਣ -ਭਾਣੇ ਚਾਲੀ ਸਿੱਖ ਤੇ ਦੂਜੇ ਪਾਸੇ 1000000 ਲਖ ਦੀ ਫੌਜ਼ ਉਸ ਨੂੰ ਲਗਿਆ ਜਿਵੇਂ ਇਕ ਇਕ ਸਿੱਖ ਕਿਲੇ ਨੂੰ ਢਾਹ ਕੇ ਉਸਦੇ ਵਜੂਦ ਵਿਚ ਦਾਖਲ ਹੋ ਰਿਹਾ ਹੈ । ਉਹ ਜਖਮੀ ਸੱਪ ਦੀ ਤਰਹ ਪਲਸੇਟੇ ਮਾਰਨ ਲਗਾ ਸਾਹਮਣੇ ਤਖਤ ਪੋਸ਼ ਤੇ ਗੁਰੂ ਗੋਬਿੰਦ ਸਿੰਘ ਦਾ ਖਤ ਵਿਚ ਲਿਖੀ ਉਹ ਸਤਰ ਯਾਦ ਆਉਣ ਲਗੀ ,’ ਕੀ ਹੋਇਆ ਜੇ ਤੂੰ ਮੇਰੇ ਚਾਰ ਸਾਹਿਬਜ਼ਾਦੇ ਮਾਰ ਦਿਤੇ ਹਨ ਕੁੰਡਲੀ ਵਾਲਾ ਸੱਪ ਖਾਲਸਾ ਅਜੇ ਵੀ ਬਾਕੀ ਹੈ । ਉਸ ਨੂੰ ਲਗਾ ਹੁਣੇ ਹੀ ਕੁੰਡਲੀ ਵਾਲਾ ਸੱਪ ਉਸ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ ਉਸ ਨੂੰ ਡੰਗ ਮਾਰੇਗਾ ਤੇ ਇਹ ਜ਼ਫਰਨਾਮਾ ਸਚਮੁਚ ਉਸਦੀ ਮੌਤ ਦਾ ਪੈਗਾਮ ਹੋਵੇਗਾ ।
ਉਸਦੀ ਚੀਕ ਨਿਕਲ ਗਈ ਭੈਭੀਤ ਹੋ ਗਿਆ ਚੋਬਦਾਰ ਹਾਜਰ ਸਨ ਬਾਦਸ਼ਾਹ ਦੀ ਮੰਦੀ ਹਾਲਤ ਦੇਖਕੇ ਚਿੰਤਾਜਨਕ ਹੋ ਗਏ ਵੈਦ , ਹਕੀਮ ਬੁਲਾਏ ਗਏ ਮਥੇ ਤੇ ਮਲਮ ਲਗਾਈ ਜਿਸਨੇ ਬਲਦੀ ਅੱਗ ਤੇ ਘਿਉ ਦਾ ਕੰਮ ਕੀਤਾ ਬਾਦਸ਼ਾਹ ਦਾ ਗੁਸਾ ਆਸਮਾਨ ਪਾੜਨ ਲਗਾ ਹਕੀਮ ਤੇ ਚੋਬਦਾਰ ਬਾਹਰ ਹੋ ਗਏ ਦਰਵਾਜ਼ਾ ਬੰਦ ਹੋ ਗਿਆ ਬਾਦਸ਼ਾਹ ਨੂੰ ਬੋਲੇ ਸੋ ਨਿਹਾਲ ਦੇ ਨਾਹਰੇ ਤੇ ਘੋੜਿਆਂ ਦੇ ਸੁੰਮਾ ਦੀ ਅਵਾਜ਼ ਜੋ ਹੋਰ ਨੇੜੇ , ਹੋਰ ਨੇੜੇ ਆਈ ਜਾ ਰਹੀ ਸੀ । ਉਸ ਨੂੰ ਜਾਪਿਆ ਜਿਵੇ ਘੋੜੇ ਦੇ ਸੁੰਮ ਤਾੜ ਤਾੜ ਉਸਦੀ ਛਾਤੀ ਤੇ ਚੜ ਗਏ ਹੋਣ ਉਹ ਦੋੜ ਕੇ ਰੋਸ਼ਨਦਾਨ ਕੋਲ ਆ ਗਿਆ ਉਸ ਨੂੰ ਲਗਿਆ ਸਿੰਘ ਹਥ ਵਿਚ ਤੇਗ ਤੇ ਨੇਜੇ ਫੜੀ ਚਾਂਦਨੀ ਚੌਕ ਵਲ ਵਧ ਰਹੇ ਹੋਣ ਅਚਾਨਕ ਉਸਦੀ ਅਖਾਂ ਦੀ ਲੋਅ ਤੇਜ਼ ਹੋ ਗਈ ਉਸ ਨੂੰ ਲਗਾ ਕੇ ਨੀਲੇ ਘੋੜੇ ਤੇ ਅਸਵਾਰ ਕਲਗੀਆਂ ਵਾਲੇ ਖੁਦ ਸਿੰਘਾਂ ਦੀ ਅਗਵਾਈ ਕਰ ਰਹੇ ਹੋਣ ਉਸਨੇ ਮੰਨ ਬਣਾਇਆ ,’
ਉਹ ਤੇਗ ਨਹੀਂ ਚੁਕੇਗਾ , ਓਹ ਇਤਿਹਾਸ ਨਹੀਂ ਦੁਹਰਾਇਗਾ ਉਹ ਇਸ ਦਰਵੇਸ਼ ਦੇ ਕਦਮਾਂ ਤੇ ਢਹਿ ਕੇ ਆਪਣੇ ਗੁਨਾਹਾਂ ਤੋਂ ਤੋਬਾ ਕਰ ਲਵੇਗਾ ਉਹ ਉਹਨਾ ਦੇ ਖੱਤ ਨੂੰ ਸੋਨੇ ਚਾਂਦੀ ਵਿਚ ਮੜਵਾਇਗਾ ਜਿਸ ਨੇ ਤੱਬਸਮ ਵਿਚ ਸੁਤੀ ਉਸਦੀ ਰੂਹ ਦੁਬਾਰਾ ਜਗਾ ਦਿਤੀ ਓਹ ਵਾਰੀ ਵਾਰੀ ਖਤ ਨੂੰ ਚੁੰਮ ਰਿਹਾ ਸੀ ਉਸ ਦੀਆਂ ਅਖਾਂ ਵਿਚੋਂ ਪਰਲ ਪਰਲ ਨੀਰ ਬਹਿ ਰਿਹਾ ਸੀ । ਉਹ ਦੁਬਾਰਾ ਸੇਜ ਤੇ ਆ ਟਿਕਿਆ ਉਹਨੇ ਖਤ ਨੂੰ ਪਲਕਾਂ ਤੇ ਟਿਕਾ ਲਿਆ ਉਸ ਨੂੰ ਡਾਢਾ ਸਕੂਨ ਮਿਲ ਰਿਹਾ ਸੀ ਪਹੁ ਫੁਟਾਲਾ ਹੋਣ ਲਗਾ ਚਿੜੀਆਂ ਦੇ ਚੂਕਨ ਦੀ ਅਵਾਜ਼ ਆਈ ਔਰੰਗਾ ਬੜੀ ਗੂੜੀ ਨੀਦ ਵਿਚ ਸੀ ਜਿਵੇਂ ਕਈ ਜਨਮਾਂ ਤੋ ਸੁਤਾ ਨਾ ਹੋਵੇ ।
ਜਫਰਨਾਮਾ ਪੜਨ ਤੋਂ ਬਾਅਦ ਹੀ ਉਸਨੇ ਇਕ ਹੁਕਨਾਮਾ ਜਾਰੀ ਕੀਤਾ ਸੀ ਕੀ ਗੁਰੂ ਗੋਬਿੰਦ ਸਿੰਘ ਜੀ ਜਿਥੇ ਵੀ ਰਹਿਣ , ਜੋ ਵੀ ਕਰਨ ਉਸ ਵਿਚ ਕੋਈ ਦਖਲ-ਅੰਦਾਜੀ ਨਹੀਂ ਹੋਣੀ ਚਾਹੀਦੀ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦੀ ਬੇਨਤੀ ਕੀਤੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਪਰਵਾਨ ਕਰ ਲਈ ਪਰ ਗੁਰੂ ਜੀ ਨੂੰ ਮਿਲਣ ਤੋ ਪਹਿਲਾ ਹੀ ਔਰੰਗਜ਼ੇਬ ਦੀ ਮੌਤ ਹੋ ਗਈ । ਔਰੰਗਜ਼ੇਬ ਨੇ ਆਖਿਆ ਸੀ ਮੈ ਬਹੁਤ ਪਾਪੀ ਬਾਦਸ਼ਾਹ ਹਾ ਮੇਰੀ ਕਬਰ ਬਹੁਤ ਸਾਦੀ ਬਣਵਾਇਆ ਜੇ ਨਾ ਹੀ ਮੇਰੀ ਕਬਰ ਲਾਗੇ ਕੋਈ ਰੁੱਖ ਹੋਵੇ ਕਿਉਕਿ ਮੇਰੇ ਵਰਗੇ ਪਾਪੀ ਦੀ ਕਬਰ ਨੂੰ ਛਾਂ ਵੀ ਨਸੀਬ ਨਹੀ ਹੋਣੀ ਚਾਹੀਦੀ 🙏
ਜਿਹੜੇ ਆਪਣਾ ਧਰਮ ਛੱਡ ਕੇ ਦੂਸਰੇ ਧਰਮਾਂ ਵੱਲ ਜਾ ਰਹੇ ਹਨ ਉਹ ਵੀ ਤੇ ਜਿਹੜੇ ਧਰਮਾਂ ਵਿੱਚ ਲਾਲਚ ਦੇ ਕੇ ਮਿਲਾ ਰਹੇ ਹਨ ਇਹ ਘਟਨਾ ਜਰੂਰ ਪੜਿਓ ਜੀ ।
ਮੇਰੇ ਨਾਲ ਬੀਤੀ ਇਕ ਸੱਚੀ ਘਟਨਾਂ ਜੋ ਗਲ ਬਾਤ ਪਠਾਣ ਨਾ ਹੋਈ ।
ਮੈ ਦੁਬਈ ਦੀ ਰਾਜਧਾਨੀ ਆਬੂਧਾਬੀ ਵਿੱਚ ਟਰਾਲਾ ਚਲੌਦਾ ਸੀ ਇਕ ਵਾਰ ਮੇਰੀ ਕੰਪਨੀ ਅਲ ਸਹਾਰਾ ਨੇ ਕੁਝ ਸਮੇ ਵਾਸਤੇ ਕੁਝ ਡਰਾਇਵਰਾਂ ਤੇ ਟਰਾਲਿਆਂ ਨੂੰ L N T ਕੰਪਨੀ ਨੂੰ ਸਪਲਾਈ ਤੇ ਦਿੱਤਾ ਕਿਉਕਿ L N T ਕੰਪਨੀ ਨੇ ਗੈਸ ਪਾਇਪ ਲਾਇਨ ਦਾ ਕੰਮ ਕਰ ਰਹੀ ਸੀ । ਇਕ ਵਾਰ ਮੈ ਆਬੂਧਾਬੀ ਦੇ ਇਲਾਕੇ ਹਫਸ਼ਾਂਨ ਤੋ ਵਾਇਆ ਗਿਆਤੀ ਰੋਡ ਰਵੇਸ ਜਾ ਰਿਹਾ ਸੀ । ਜਦੋ ਮੈ ਹਫਸ਼ਾਨ ਤੋ ਨਿਕਲ ਕੇ ਗਿਆਤੀ ਰੋਡ ਪਇਆ ਤਾ ਇਕ ਪਠਾਣ ਨੇ ਮੇਰੇ ਟਰਾਲੇ ਨੂੰ ਹੱਥ ਦਿੱਤਾ । ਮੈ ਸੋਚਿਆ ਗਰਮੀ ਬਹੁਤ ਆ ਬਾਹਰ ਧੁੱਪ ਵਿਚ ਇਸ ਦਾ ਬੁਰਾ ਹਾਲ ਹੋ ਜਾਵੇਗਾ ਤਰਸ ਕਰ ਕੇ ਉਸ ਨੂੰ ਟਰਾਲੇ ਵਿਚ ਬਿਠਾ ਲਿਆ । ਜਦੋ ਚਲਣ ਲੱਗੇ ਮੈ ਸੋਚਿਆ ਏਵੇ ਫਾਲਤੂ ਦੀਆਂ ਗੱਲਾ ਕਰਨ ਨਾਲੋ ਕਿਉ ਨਾ ਰੱਬ ਦੇ ਘਰ ਦੀ ਗੱਲ ਕੀਤੀ ਜਾਵੇ ਘੜੀ ਰੱਬ ਦੇ ਲੇਖੇ ਵਿਚ ਲਗੇਗੀ । ਫੇਰ ਮੈ ਸੋਚਿਆ ਜੇ ਮੈ ਆਪਣੇ ਧਰਮ ਦੀ ਗਲ ਕੀਤੀ ਹੋ ਸਕਦਾ ਇਸ ਨੂੰ ਬੁਰਾ ਲਗੇ ਕਿਉ ਨਾ ਇਸ ਦੇ ਹੀ ਧਰਮ ਦੀ ਗਲ ਕਰ ਲਈਏ ਕਿਉ ਕਿ ਰੱਬ ਤੇ ਇਕ ਹੈ । ਧਰਮ ਤੇ ਉਹਨਾ ਨਦੀਆਂ ਵਾਗ ਹਨ ਜੋ ਪਾਣੀ ਨੂੰ ਸਮੁੰਦਰ ਤਕ ਪਹੁੰਚਦੀਆਂ ਹਨ । ਕਿਉਕਿ ਜੇ ਨਦੀ ਆਪਣਾ ਪਾਣੀ ਲੈ ਕੇ ਸਮੁੰਦਰ ਤਕ ਜਾ ਰਹੀ ਹੈ ਤਾ ਜਰੂਰ ਸਮੁੰਦਰ ਤਕ ਪਹੁੰਚ ਸਕਦੀ ਹੈ । ਪਰ ਜੇ ਦੂਸਰੀ ਨਦੀ ਦਾ ਵੀ ਪਾਣੀ ਪਹਿਲੀ ਨਦੀ ਵਿਚ ਪਾ ਦਿੱਤਾ ਜਾਵੇ ਤਾ ਕਈ ਸ਼ਹਿਰਾਂ ਦੇ ਸ਼ਹਿਰ ਬਰਬਾਦ ਕਰ ਸਕਦੀ ਹੈ । ਏਸੇ ਤਰਾ ਜੇ ਸਾਰੇ ਧਰਮਾਂ ਦੇ ਇਨਸਾਨਾਂ ਨੂੰ ਇਕ ਹੀ ਧਰਮ ਵਿੱਚ ਕਰਨ ਦਾ ਜਤਨ ਕੀਤਾ ਜਾਵੇ ਤੇ ਸਭ ਬਰਬਾਦ ਹੋ ਜਾਵੇਗਾ । ਇਸ ਲਈ ਸਾਰੇ ਧਰਮ ਸਤਿਕਾਰ ਯੋਗ ਹਨ ਪਰ ਆਪਣੇ ਧਰਮ ਵਿਚ ਹਮੇਸ਼ਾ ਪੱਕੇ ਰਹੋ ਤੇ ਇਜ਼ਤ ਸਾਰੇ ਧਰਮਾਂ ਦੀ ਕਰੋ ਜੀ । ਖੈਰ ਮੈ ਉਸ ਨੂੰ ਆਖਿਆ ਖ਼ਾਨ ਜੀ ਮੱਕੇ ਹਜ ਕਰਨ ਗਏ ਕਦੇ , ਕਹਿਦਾ ਹਾ ਗਿਆ ਹਜ ਵਾਸਤੇ ਮੱਕੇ ਵੀ ਤੇ ਮਦੀਨੇ ਵੀ ਗਿਆ । ਮੈ ਕਿਹਾ ਠੀਕ ਹੈ ਕੋਈ ਗਲ ਸੁਣਾਉ ਅੱਲਾ ਦੀਆਂ ਕਾਫੀ ਗਲਾ ਸੁਣਾਈਆਂ ਮੈ ਸੁਣੀਆਂ । ਆਖਰ ਵਿੱਚ ਕਹਿੰਦਾ ਤੁਹਾਡਾ ਇਕ ਸਰਦਾਰ ਸੀ ਉਸ ਦੀ ਉਮਰ ਹੋਵੇਗੀ 45 ਕੁ ਸਾਲ ਦੀ ਉਹ ਏਥੋ ਦੀ ਅਮੀਰੀ ਦੇਖ ਕੇ ਮੁਸਲਮਾਨ ਬਣ ਗਿਆ ਕਹਿਦਾ ਤੁਹਾਡਾ ਧਰਮ ਮੈਨੂੰ ਵਧੀਆ ਲੱਗਿਆ । ਉਹ ਪਠਾਣ ਮੈਨੂੰ ਕਹਿਦਾ ਇਸ ਬਾਰੇ ਤੇਰਾ ਕੀ ਵੀਚਾਰ ਹੈ ਮੈ ਕਿਹਾ ਦੇਖੋ ਖਾਂਨ ਜੀ ਉਹ ਸਾਡੇ ਧਰਮ ਵਿੱਚ ਪੈਦਾ ਹੋਇਆ ਸਾਡੇ ਧਰਮ ਵਿੱਚ ਪੜ੍ਹਿਆ ਸਾਡੇ ਧਰਮ ਵਿੱਚ ਜਵਾਨ ਹੋਇਆ ਸਾਡੇ ਧਰਮ ਵਿੱਚ ਉਸ ਦਾ ਵਿਆਹ ਹੋਇਆ ਸਾਡੇ ਧਰਮ ਵਿੱਚ ਉਸ ਦੇ ਸਾਰੇ ਰਿਸਤੇਦਾਰ ਭੈਣ ਭਰਾ ਬਣੇ ਸਾਡੇ ਧਰਮ ਵਿੱਚ ਉਸ ਦੇ ਬੱਚੇ ਹੋਏ । ਜੇ ਉਹ 45 ਸਾਲ ਸਾਡੇ ਧਰਮ ਵਿੱਚ ਰਹਿ ਕੇ ਸਾਡਾ ਨਹੀ ਹੋਇਆ ਤੇ ਤੁਸੀ ਕੀ ਆਸ ਰੱਖਦੇ ਹੋ ਕਿ ਉਹ ਤੁਹਾਡੇ ਧਰਮ ਦਾ ਬਣ ਜਾਵੇਗਾ ਕਲ ਨੂੰ ਉਸ ਨੂੰ ਕਿਸੇ ਹੋਰ ਧਰਮ ਕੋਲੋ ਲਾਲਚ ਮਿਲਿਆ ਉਹ ਕਿਸੇ ਹੋਰ ਧਰਮ ਦਾ ਹੋ ਜਾਵੇਗਾ । ਕਹਿਦਾ ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਮੈ ਤੇ ਕਦੇ ਇਸ ਬਾਰੇ ਸੋਚਿਆ ਹੀ ਨਹੀ ਸੀ । ਫੇਰ ਉਹ ਪਠਾਣ ਕਹਿਦਾ ਤੁਸੀ ਕਿਸ ਨੂੰ ਸਹੀ ਸਮਝਦੇ ਹੋ ਮੈ ਕਿਹਾ ਅਸੀ ਉਸ ਨੂੰ ਸਹੀ ਸਮਝਦੇ ਹਾਂ ਜੋ ਆਪਣੇ ਧਰਮ ਵਿੱਚ ਪੱਕਾ ਹੈ ਤੇ ਇਜ਼ਤ ਸਾਰੇ ਧਰਮਾ ਦੀ ਕਰਦਾ ਹੈ । ਕਿਸੇ ਵੀ ਧਰਮ ਦੇ ਬੰਦੇ ਨੂੰ ਤੰਗ ਨਾ ਕਰੇ ਹਰ ਵਿੱਚ ਉਸ ਰੱਬ ਦੀ ਜੋਤ ਨੂੰ ਦੇਖੇ ਉਹੋ ਹੀ ਵਧੀਆ ਧਰਮੀ ਇਨਸਾਨ ਹੈ । ਫੇਰ ਕਹਿਦਾ ਤੇਰੇ ਖਿਆਲ ਨਾਲ ਤੁਹਾਡਾ ਧਰਮ ਸਹੀ ਹੈ ਜਾ ਸਾਡਾ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਹਾਦਰ ਸ਼ਾਹ ਨੂੰ ਕਹੀ ਗਲ ਚੇਤੇ ਆ ਗਈ ਜਦੋ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪੁਛਿਆਂ ਸੀ ਆਪ ਕਾ ਧਰਮ ਖੂਬ ਕਿ ਹਮਾਰਾ ਧਰਮ ਖੂਬ , ਜਵਾਬ ਵਿੱਚ ਗੁਰੂ ਜੀ ਬੋਲੇ ਆਪ ਕੋ ਆਪ ਕਾ ਖੂਬ ਹਮ ਕੋ ਹਮਾਰਾ ਖੂਬ । ਇਹੋ ਈ ਉਤਰ ਮੈ ਪਠਾਣ ਨੂੰ ਦਿੱਤਾ ਆਪ ਕੋ ਆਪ ਕਾ ਖੂਬ ਹਮ ਕੋ ਹਮਾਰਾ ਖੂਬ । ਉਹ ਬਹੁਤ ਖੁਸ਼ ਹੋਇਆ ਉਸ ਸਮੇ ਤਕ ਉਸਦੀ ਉਹ ਜਗਾ ਆ ਗਈ ਜਿਥੇ ਉਸ ਨੇ ਉਤਰਨਾ ਸੀ ਜਦੋ ਉਹ ਉਤਰ ਰਿਹਾ ਸੀ ਮੈਨੂੰ ਕਹਿ ਰਿਹਾ ਸੀ ਵਾਕਿਆ ਹੀ ਬੰਦਾ ਆਪਣੇ ਧਰਮ ਵਿੱਚ ਪੱਕਾ ਹੋਣਾ ਚਾਹੀਦਾ ਇਜ਼ਤ ਹਰ ਧਰਮ ਦੀ ਕਰਨੀ ਚਾਹੀਦੀ ਜਿਹੜਾ 45 ਸਾਲ ਤੁਹਾਡੇ ਵਿੱਚ ਰਹਿ ਕੇ ਤੁਹਾਡਾ ਨਹੀ ਹੋਇਆ ਉਹ ਲਾਲਚ ਵੱਸ ਸਾਡੇ ਵਿੱਚ ਆਇਆ ਸਾਡਾ ਕਦੋ ਹੋਵੇਗਾ ।ਇਹ ਕਹਿ ਕੇ ਉਹ ਉਤਰ ਗਿਆ । ਅਜ ਕਲ ਪੰਜਾਬ ਵਿੱਚ ਵੀ ਏਹੋ ਹੀ ਚਲ ਰਿਹਾ ਕਿਨੇ ਬੰਦੇ ਇਸਾਈ ਬਣ ਰਹੇ ਲਾਲਚ ਵਸ ਹੋ ਕੇ ਇਹ ਜੇ ਸਾਡੇ ਨਹੀ ਬਣ ਸਕੇ ਤੇ ਇਹ ਇਸਾਈਆਂ ਦੇ ਵੀ ਨਹੀ ਬਣਦੇ । ਕਲ ਨੂੰ ਕਿਤਿਓ ਕੋਈ ਹੋਰ ਲਾਲਚ ਮਿਲਿਆ ਇਹ ਹੋਰ ਪਾਸੇ ਭੱਜ ਜਾਣਗੇ । ਹਮੇਸ਼ਾ ਆਪਣੇ ਧਰਮ ਵਿੱਚ ਰਹਿ ਕੇ ਧਰਮੀ ਬਣੋ ਤੇ ਦਇਆ ਹਰ ਇਨਸਾਨੀਅਤ ਤੇ ਜੀਵਾ ਤੇ ਕਰੋ ਇਹ ਧਰਮੀ ਬੰਦਿਆ ਦੀਆਂ ਨਿਸ਼ਾਨੀਆ ਹੁੰਦੀਆਂ ਹਨ ।
ਜੋਰਾਵਰ ਸਿੰਘ ਤਰਸਿੱਕਾ ।
ਕੁੱਲ ਕਾਇਨਾਤ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ 🙏
ਰੱਖਿਓ ਗਰੀਬ ਦੀ ਲਾਜ
ਕਰਿੳ ਨਾ ਕਿਸੇ ਦੇ ਮੁਹਤਾਜ
ਸਵਾਰੀ ਸਬ ਦੇ ਕਾਜ
ਮੈਨੂੰ ਪੰਜਾਬੀ ਯੁਨੀਵਰਸਿਟੀ ਤੋਂ ਇਕ ਬੱਚੀ ਦੀ ਚਿੱਠੀ ਆਈ।ਉਸ ਦੇ ਨਾਮ ਤੋਂ ਮੈਂ ਅੰਦਾਜ਼ਾ ਲਾਇਆ ਕਿ ਉਹ ਹਿੰਦੂ ਘਰਾਣੇ ਦੀ ਹੈ,ਸਨਾਤਨ ਮਤ ਨੂੰ ਮੰਨਣ ਵਾਲੀ ਹੈ।
ਕਹਿਣ ਲੱਗੀ,*ਕੋਈ ਦੋ ਤਿੰਨ ਮਹੀਨਿਆਂ ਤੋਂ ਮੈਂ ਟੀ.ਵੀ ਤੇ ਤੁਹਾਡੀ ਕਥਾ ਸੁਣ ਰਹੀ ਹਾਂ।ਮੇਰਾ ਮਨ ਇਤਨਾ ਪ੍ਰਭਾਵਿਤ ਹੋਇਆ ਹੈ ਕਿ ਮੇਰਾ ਜੀਅ ਕਰਦਾ ਹੈ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬੱਚੀ ਬਣ ਜਾਵਾਂ।ਪਰ ਇਥੇ ਯੁਨੀਵਰਸਿਟੀ ਵਿਚ ਸਿੱਖ ਮੁੰਡਿਆਂ ਨੂੰ ਦੇਖ ਕੇ ਮੇਰੇ ਮਨ ਵਿਚ ਸਿਖ ਧਰਮ ਵਾਸਤੇ ਘਿਰਣਾ ਪੈਦਾ ਹੋ ਜਾਂਦੀ ਹੈ।*
ਇਹ ਉਸ ਦੇ ਲਫ਼ਜ਼ ਸਨ ਜੋ ਉਸ ਨੇ ਲਿਖੇ ਹਨ।ਕਹਿੰਦੀ ਹੈ ਮੈਂ ਦੁਬਿਧਾ ਵਿਚ ਪਈ ਹੋਈ ਹਾਂ।ਗੁਰਬਾਣੀ ਸੁਣ ਕੇ ਜੀਅ ਕਰਦਾ ਹੈ ਕਿ ਮੈਂ ਗੁਰੂ ਨਾਨਕ ਦੀ ਬੱਚੀ ਬਣ ਜਾਵਾਂ,ਕਲਗੀਧਰ ਦੀ ਬੱਚੀ ਬਣ ਜਾਵਾਂ ਪਰ ਜਿਹੜੇ ਬਣੇ ਹੋਏ ਨੇ,ਉਹਨਾਂ ਦੀ ਜੀਵਨ-ਸ਼ੈਲੀ ਦੇਖ ਕੇ ਨਫ਼ਰਤ ਪੈਦਾ ਹੋ ਜਾਂਦੀ ਹੈ।
ਉਸ ਬੱਚੀ ਦੀ ਲਿਖਣ ਸ਼ੈਲੀ ਤੋਂ ਮੈਂ ਅੰਦਾਜ਼ਾ ਲਾਇਆ ਕਿ ਉਹ ਸਾਹਿਤਕ ਰੁਚੀਆਂ ਦੀ ਮਾਲਕ ਹੈ,ਸਿਆਣੀ ਤੇ ਸੂਝਵਾਨ ਹੈ।
ਇਹ ਤੇ ਕੁਝ ਵੀ ਨਹੀਂ,ਇਹ ਤਾਂ ਦਾੜੵੀਆਂ ਮੁਨਾਈ ਬੈਠੇ ਨੇ,ਸਿਰ ਰੋਡ-ਮੋਡ ਕਰੀ ਬੈਠੇ ਹਨ।ਸਿਖਾਂ ਦੇ ਘਰਾਣੇ ਦੇ ਬੱਚੇ ਤੇ ਇਹ ਇਹਨਾਂ ਦੀ ਹਾਲਤ।
ਗਿਆਨੀ ਸੰਤ ਸਿੰਘ ਜੀ ਮਸਕੀਨ।
रागु सोरठि बाणी भगत रविदास जी की ੴ सतिगुर प्रसादि ॥ जउ हम बांधे मोह फास हम प्रेम बधनि तुम बाधे ॥ अपने छूटन को जतनु करहु हम छूटे तुम आराधे ॥१॥ माधवे जानत हहु जैसी तैसी ॥ अब कहा करहुगे ऐसी ॥१॥ रहाउ ॥ मीनु पकरि फांकिओ अरु काटिओ रांधि कीओ बहु बानी ॥ खंड खंड करि भोजनु कीनो तऊ न बिसरिओ पानी ॥२॥ आपन बापै नाही किसी को भावन को हरि राजा ॥ मोह पटल सभु जगतु बिआपिओ भगत नही संतापा ॥३॥ कहि रविदास भगति इक बाढी अब इह का सिउ कहीऐ ॥ जा कारनि हम तुम आराधे सो दुखु अजहू सहीऐ ॥४॥२॥
अर्थ :-हे माधो ! तेरे भक्त जिस प्रकार का प्यार तेरे साथ करते हैं वह तेरे से छुपा नहीं रह सकता (तूँ वह भली प्रकार जानता हैं), अजिही प्रीति के होते तूँ जरूर उनको मोह से बचाए रखता हैं।1।रहाउ। (सो, हे माधो !) अगर हम मोह की रस्सी में बंधे हुए थे, तो हमने तुझे अपने प्यार की रस्सी के साथ बाँध लिया है। हम तो (उस मोह की फांसी में से) तुझे सिमर के निकल आए हैं, तूँ हमारे प्यार की जकड़ में से कैसे निकलेंगा ?। (हमारा तेरे साथ प्रेम भी वह है जो मछली को पानी के साथ होता है, हम मर के भी तेरी याद नहीं छोडेगे) मछली (पानी में से) पकड़ के फांकाँ कर दें, टोटे कर दें और कई तरह उबाल लें, फिर रता रता कर के खा लें, फिर भी उस मछली को पानी नहीं भूलता (जिस खान वाले के पेट में जाती है उस को भी पानी की प्यास लगा देती है)।2। जगत का स्वामी हरि किसी के पिता की (की मलकीअत) नहीं है, वह तो प्रेम का बंधा हुआ है। (इस प्रेम से दूर हुआ सारा जगत) मोह के परदे में फँसा पड़ा है, पर (भगवान के साथ प्रेम करने वाले) भक्तों को (इस मोह का) कोई कलेश नहीं होता।3। रविदास कहते है-(हे माधो !) मैं एक तेरी भक्ति (अपने मन में) इतनी द्रिड़ह की है कि मुझे अब किसी के साथ यह गिला करने की जरूरत ही नहीं रह गई जु जिस मोह से बचने के लिए मैं तेरा सुमिरन कर रहा था, उस मोह का दु:ख मुझे अब तक सहारना पड़ रहा है (भावार्थ, उस मोह का तो अब मेरे अंदर नाम निशान ही नहीं रह गया)।4।2।
ਅੰਗ : 657
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥
ਅਰਥ : ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ), ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।1। ਰਹਾਉ। (ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?। (ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ)।2। ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।3। ਰਵਿਦਾਸ ਆਖਦਾ ਹੈ—(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ)।4।2
सलोकु मः ३ ॥ सेखा चउचकिआ चउवाइआ एहु मनु इकतु घरि आणि ॥ एहड़ तेहड़ छडि तू गुर का सबदु पछाणु ॥ सतिगुर अगै ढहि पउ सभु किछु जाणै जाणु ॥ आसा मनसा जलाइ तू होइ रहु मिहमाणु ॥ सतिगुर कै भाणै भी चलहि ता दरगह पावहि माणु ॥ नानक जि नामु न चेतनी तिन धिगु पैनणु धिगु खाणु ॥१॥ मः ३ ॥ हरि गुण तोटि न आवई कीमति कहणु न जाइ ॥ नानक गुरमुखि हरि गुण रवहि गुण महि रहै समाइ ॥२॥ पउड़ी ॥ हरि चोली देह सवारी कढि पैधी भगति करि ॥ हरि पाटु लगा अधिकाई बहु बहु बिधि भाति करि ॥ कोई बूझै बूझणहारा अंतरि बिबेकु करि ॥ सो बूझै एहु बिबेकु जिसु बुझाए आपि हरि ॥ जनु नानकु कहै विचारा गुरमुखि हरि सति हरि ॥११॥
ਅੰਗ : 646
ਸਲੋਕੁ ਮਃ ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ ਮਃ ੩ ॥ ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ ਪਉੜੀ ॥ ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥
ਅਰਥ : ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ।1। ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; (ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ।2। (ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ। (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ; (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ। ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ)।11।
ਅਜਾਮਲ ਪਾਪੀ ਦੀ ਸੰਪੂਰਨ ਸਾਖੀ ਪੜੋ ਜੀ
ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥ ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥
ਅਜਾਮਲੁ ਉਧਰਿਆ ਕਹਿ ਏਕ ਬਾਰ।।
ਅਜਾਮਲ ਪਾਪੀ ਦਾ ਨਾਮ ਗੁਰਬਾਣੀ ਵਿੱਚ ਵਾਰ ਵਾਰ ਆਉਂਦਾ ਹੈ।
ਅਜਾਮਲ ਇਕ ਵੱਡਾ ਪਾਪੀ ਉਸ ਸਮੇਂ ਵਿਚ ਮੰਨਿਆ ਗਿਆ ਸੀ। ਉਹ ਕਿਉਂ ਪਾਪੀ ਸੀ? ਉਸ ਨੇ ਕੀ ਕਸੂਰ ਕੀਤਾ ਸੀ? ਤਿਸ ਪ੍ਰਥਾਇ ਇਉਂ ਕਥਾ ਆਉਂਦੀ ਹੈ ।
ਅਜਾਮਲ ਇਕ ਰਾਜ-ਬ੍ਰਾਹਮਣ ਦਾ ਪੁੱਤਰ ਸੀ। ਉਸ ਦਾ ਬਾਪ ਰਾਜੇ ਕੋਲ ਪਰੋਹਤ ਵੀ ਸੀ ਤੇ ਵਜ਼ੀਰ ਵੀ ਬੜਾ ਅਕਲ ਵਾਲਾ ਸੀ। ਉਸਦੇ ਸਿਆਣੇ ਹੋਣ ਦੀ ਚਰਚਾ ਸਾਰੇ ਸੀ।
ਅਜਾਮਲ ਦੀ ਆਯੂ ਜਦੋਂ ਪੰਜ ਕੁ ਸਾਲ ਦੀ ਸੀ ਤਾਂ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਪੜ੍ਹਨੇ ਪਾ ਦਿੱਤਾ। ਉਹ ਜਿਸ ਗੁਰੂ ਕੋਲ ਪੜ੍ਹਨ ਲੱਗਾ ਉਹ ਵੀ ਬੜਾ ਸਿਆਣਾ ਸੀ। ਸਿਆਣੇ ਗੁਰੂ ਨੂੰ ਜਦੋਂ ਸਿਆਣਾ ਵਿਦਿਆਰਥੀ ਮਿਲ ਜਾਏ ਤਾਂ ਉਹ ਬਹੁਤ ਖੁਸ਼ ਹੁੰਦਾ ਹੈ। ਐਸੀ ਹੀ ਹਾਲਤ ਅਜਾਮਲ ਦੇ ਗੁਰੂ ਦੀ ਸੀ। ਉਸ ਨੇ ਦੇਖਿਆ, ਅਜਾਮਲ ਦੀ ਜ਼ਬਾਨ ਤੇ ਸੁਰਸਤੀ ਬੈਠ ਸੀ, ਜੋ ਸ਼ਬਦ ਉਹ ਪੜ੍ਹਦਾ ਜਾਂ ਸੁਣਦਾ ਉਹੋ ਕੰਠ ਕਰ ਲੈਂਦਾ।
ਉਸ ਦਾ ਗਲਾ ਰਸੀਲਾ ਸੀ, ਜਦੋਂ ਉਹ ਵੇਦ ਮੰਤਰ ਪੜ੍ਹਦਾ ਤਾਂ ਇਕ ਅਨੋਖਾ ਹੀ ਰੰਗ ਬਝ ਜਾਂਦਾ। ਬਹੁਤ ਸਿਆਣਾ ਨਿਕਲਿਆ। ਉਸ ਨੇ ਦਸਾਂ ਸਾਲਾਂ ਵਿਚ ਵੀਹ ਸਾਲ ਪੜ੍ਵਨ ਦੀ ਵਿਦਿਆ ਪੜ੍ਹ ਲਈ। ਉਸ ਦੀ ਵਿਦਵਤਾ ਦੀ ਪ੍ਰਸਿਧਤਾ ਹੋ ਗਈ। ਐਸੀ ਪ੍ਰਸਿਧਤਾ ਕਿ ਵਿਦਵਾਨ ਦਰਸ਼ਨ ਕਰਨ ਆਉਂਦੇ ਸਨ। ਇਕ ਦਿਨ ਅਜਾਮਲ ਦੇ ਸਿਆਣੇ ਗੁਰੂ ਨੇ ਆਖਿਆ-ਅਜਾਮਲ ਅਜੇ ਤੂੰ ਸ਼ਿਸ਼ ਹੈਂ।
ਹਾਂ ਗੁਰਦੇਵ ਮੈ ਸ਼ਿਸ਼ ਹਾਂ-ਪਰ ਕਿੰਨਾ ਚਿਰ ਸ਼ਿਸ਼ ਰਹਾਂਗਾ?
ਕੋਈ ਚਾਰ ਸਾਲ ਹੋਰ ਲਗਣੇ ਹਨ। ਚਾਰੋਂ ਵੇਦ ਤੇ ਉਪਨਿਸ਼ਦ ਸੰਪੂਰਨ ਹੋ ਜਾਂਣਗੇ।
ਜੋ ਆਗਿਆ ਗੁਰਦੇਵ
ਉਸਦੇ ਵਿਦਿਆ ਗੁਰੂ ਨੇ ਉਹਦੇ ਵਲ ਦੇਖਿਆ। ਧਿਆਨ ਨਾਲ ਦੇਖ ਕੇ ਆਖਣ ਲੱਗਾ, ਅਜਾਮਲ ਜਦੋਂ ਮੇਰੇ ਵਲ ਆਵੇਂ ਜਾਂ ਆਪਣੇ ਘਰ ਨੂੰ ਜਾਵੇਂ ਨਗਰੀ ਤੋਂ ਬਾਹਰ ਬਾਹਰ ਆਇਆ ਜਾਇਆ ਕਰ। ਨਗਰੀ ਵਿਚ ਕਦੀ ਨਹੀਂ ਵੜਨਾ ਕਿਉਂਕਿ ਅਜੇ ਤੇਰੇ ਬਸਤਰ ਵਿਦਿਆਰਥੀ ਦੇ ਹਨ। ਗੁਰੂ ਆਗਿਆ ਦਾ ਪਾਲਣ ਕਰਨਾ ਹੋਏਗਾ। ਨਾ ਆਗਿਆ ਦਾ ਪਾਲਣ ਕਰੇਂਗਾ ਤਾਂ ਦੁਖ ਉਠਾਏਂਗਾ। ਸੁਖੀ ਉਹੋ ਰਹਿੰਦਾ ਹੈ ਜੋ ਗੁਰੂ ਦਾ ਹੁਕਮ ਮੰਨਦਾ ਹੈ। ਕਿਉਂਕਿ ਗੁਰੂ ਨੂੰ ਹਰ ਪ੍ਰਕਾਰ ਦੇ ਗਿਆਨ ਤੇ ਕਰਮ ਦਾ ਗਿਆਨ ਹੁੰਦਾ ਹੈ।
ਹੇ ਗੁਰਦੇਵ ਭਲਾ ਮੈਂ ਇਹ ਪੁਛ ਸਕਦਾ ਹੈਂ ਕਿ ਆਪ ਮੈਨੂੰ ਸ਼ਹਿਰ ਵਿਚ ਵੜਨੋਂ ਕਿਉਂ ਰੋਕਦੇ ਹੋ? ਅਜਾਮਲ ਨੇ ਉੱਤਰ ਦਿੱਤਾ। ਉਸਦਾ ਉਤਰ ਸੁਣਕੇ ਗੁਰੂ ਚੁਪ ਕਰ ਰਿਹਾ ਸਿਰਫ ਇਹੋ ਕਿਹਾ ਬਸ ਨਗਰੀ ਤੋਂ ਬਾਹਰੋਂ ਬਾਹਰ ਆਇਆ ਕਰੋ। ਐਸਾ ਹੀ ਕਰਮ ਹੈ।
ਅਜਾਮਲ ਨੇ ਗਰੂ ਦੀ ਆਗਿਆ ਦਾ ਪਾਲਣ ਕੀਤਾ। ਉਹ ਸ਼ਹਿਰੋਂ ਬਾਹਰ ਹੀ ਬਾਹਰ ਆਉਂਦਾ ਤੇ ਜਾਂਦਾ, ਨਾ ਉਹ ਕਿਸੇ ਨਾਲ ਗਲ ਹੀ ਕਰਦਾ ਕਿ ਉਸ ਦੇ ਗੁਰੂ ਨੇ ਉਸਨੂੰ ਸ਼ਹਿਰ ਵੜਨੋਂ ਰੋਕਿਆ ਹੈ। ਏਸੇ ਤਰ੍ਹਾਂ ਕੁਝ ਸਾਲ ਬੀਤ ਗਏ। ਉਹ ਵਿਦਿਆ ਪੜ੍ਹਦਾ ਰਿਹਾ ਆਯੂ ਵੀਹ ਸਾਲ ਦੀ ਹੋ ਗਈ। ਦਰਸ਼ਨੀ ਜਵਾਨ ਨਿਕਲਿਆ। ਨੇਤਰਾਂ ਵਿਚ ਡੋਰੇ ਆਏ, ਵਿਦਿਆ ਸੰਪੂਰਨ ਹੋਣ ਵਾਲੀ ਸੀ ਓਸ ਦੇ ਪਿਛੋਂ ਗੁਰ-ਦੀਖਿਆ ਦੇ ਕੇ ਓਸ ਨੇ ਅਜ਼ਾਦ ਹੋ ਜਾਣਾ ਸੀ।
ਪਰ ਇਕ ਦਿਨ ਉਸ ਦੇ ਆਪਣੇ ਮਨ ਨਾਲ ਝੇੜਾ ਹੋ ਪਿਆ ਉਸ ਨੇ ਕਿਹਾ ਗੁਰੂ ਆਗਿਆ ਦਾ ਉਲੰਘਣ ਕਰਕੇ ਨਗਰੀ ਦੇ ਵਿਚੋਂ ਦੀ ਜਾਣਾ ਹੀ ਠੀਕ ਹੈ। ਆਖਰ ਇਹ ਤਾਂ ਦੇਖਿਆ ਜਾਏ, ਗੁਰੂ ਰੋਂਕਦਾ ਕਿਉਂ ਹੈ?
ਉਸਦੇ ਇਕ ਮਨ ਦੀ ਇਹ ਵੀ ਭਾਖਿਆ ਸੀ ਅਜਾਮਲ ਗੁਰੂ ਦੀ ਆਗਿਆ ਭੰਗ ਕਰਨੀ ਨਰਕ ਦਾ ਭਾਗੀ ਹੋਣਾ ਹੈ। ਦੁਖੀ ਹੋਏਂਗਾ।
ਦੇਖੀ ਜਾਏਗੀ ਅਜਾਮਲ ਨੇ ਦਿਲ ਤਕੜਾ ਕੀਤਾ ਤੇ ਉਹ ਵਿਦਿਆ ਗੁਰੂ ਕੋਲੋਂ ਉੱਠਕੇ ਉਸ ਰਸਤੇ ਨੂੰ ਛੱਡ ਤੁਰਿਆ ਜਿਸ ਰਸਤੇ ਆਇਆ ਜਾਇਆ ਕਰਦਾ ਸੀ ਤੇ ਅਣਡਿਠੇ ਰਸਤੇ ਸ਼ਹਿਰ ਵਿਚੋਂ ਦੀ ਹੋ ਤੁਰਿਆ।
ਅਜਾਮਲ ਦੇ ਗੁਰੂ ਨੇ ਉਸਨੂੰ ਇਸ ਕਰਕੇ ਸ਼ਹਿਰ ਦਾਖਲ ਹੋਣੋਂ ਰੋਕਿਆ ਸੀ ਕਿ ਸ਼ਹਿਰ ਵਿਚ ਮਾਇਆ ਦਾ ਪਸਾਰਾ ਸੀ। ਧਨ ਤੇ ਰੂਪ ਦੇ ਚਮਤਕਾਰ ਐਸੇ ਸਨ ਜਿਨ੍ਹਾਂ ਵਲ ਜਵਾਨ ਦਾ ਮਨ ਛੇਤੀ ਖਿੱਚਿਆ ਜਾਂਦਾ ਸੀ।
ਜਵਾਨ ਨੂੰ ਗਿਆਨ ਪੂਰਨ ਨਹੀਂ ਹੁੰਦਾ। ਗੁਰੂ ਦੇ ਆਸ਼ਰਮ ਤੋਂ ਅਗਲਾ ਦਰਵਾਜ਼ਾ ਸਾਰਾ ਹੀ ਵੇਸਵਾ ਨਗਰੀ ਸੀ। ਉਸ ਮਹੱਲੇ ਵਿਚ ਵੇਸਵਾਵਾਂ ਬੈਠਦੀਆਂ ਤੇ ਜਵਾਨ ਪੁਰਸ਼ਾਂ ਨੂੰ ਆਪਣੇ ਵੱਸ ਕਰਦੀਆਂ ਸਨ। ਐਸੀ ਹਵਾ ਤੋਂ ਬਚਾਉਣ ਵਾਸਤੇ ਗੁਰੂ ਨੇ ਅਜਾਮਲ ਨੂੰ ਰੋਕਿਆ ਸੀ।ਉਹ ਚਾਹੁੰਦਾ ਸੀ ਕਿ ਬਸ ਇਹ ਰਾਜ ਪੰਡਿਤ ਬਣ ਜਾਏ। ਜਦੋਂ ਵਿਆਹ ਹੋ ਗਿਆ ਤਾਂ ਮੁੜ ਨਹੀਂ ਖਿਚਿਆ ਜਾਏਗਾ। ਐਸਾ ਹੀ ਉਸਦਾ ਖਿਆਲ ਸੀ। ਕਿਉਂਕਿ ਗੁਰੂ ਵਾਸਤੇ ਚੇਲਾ ਪੁੱਤਰ ਸਮਾਨ ਹੁੰਦਾ ਹੈ. ਉਸ ਦਾ ਖਿਆਲ ਰਖਣਾ ਗੁਰੂ ਦਾ ਫਰਜ਼ ਤੇ ਧਰਮ ਹੈ।ਚੇਲੇ ਜਾਂ ਸ਼ਿਸ਼ ਦਾ ਵੀ ਧਰਮ ਹੈ ਕਿ ਉਹ ਗੁਰੂ ਦੀ ਸੇਵਾ ਕਰੇ। ਉਸਦੀ ਆਗਿਆ ਦਾ ਪਾਲਣ ਕਰੇ।
ਅਜਾਮਲ ਗੁਰੂ ਕੋਲੋਂ ਤੁਰਨ ਲੱਗਾ। ਗੁਰੂ ਨੇ ਯਾਦ ਕਰਾਇਆ ਅਜਾਮਲ ਸ਼ਹਿਰੋਂ ਬਾਹਰ ਜਾਈ।
ਬਹੁਤ ਚੰਗਾ ਗੁਰਦੇਵ ਆਖ ਕੇ ਅਜਾਮਲ ਤੁਰ ਪਿਆ, ਪਰ ਆਸ਼ਰਮ ਵਿਚੋਂ ਨਿਕਲ ਕੇ ਉਹ ਨਗਰੀ ਦੇ ਅੰਦਰਲੇ ਦਰਵਾਜ਼ੇ ਵਲ ਹੋ ਤੁਰਿਆ। ਉਹ ਜਿਉਂ ਹੀ ਦਰਵਾਜ਼ੇ ਦੇ ਅੰਦਰ ਹੋਇਆ, ਤਿਉਂ ਹੀ ਉਸ ਨਗਰੀ ਦੀ ਮਹਿਮਾ ਓਪਰੀ ਤੇ ਅਨੋਖੀ ਲੱਗੀ. ਰੰਗਾ-ਰੰਗ ਦੀ ਲੀਲ੍ਹਾ ਦੀ ਰੌਣਕ ਸੀ। ਸਭ ਤੋਂ ਵੱਧ ਗੱਲ ਇਹ ਸੀ ਕਿ ਸੁੰਦਰ ਨਾਰੀਆਂ ਹਾਵ ਭਾਵ ਕਰਦੀਆਂ ਹੋਈਆਂ ਏਧਰ ਉਧਰ ਫਿਰਦੀਆਂ,ਮਰਦਾਂ ਨਾਲ ਗੱਲਾਂ ਕਰਦੀਆਂ ਸਨ ਉਨ੍ਹਾਂ ਦੇ ਰੂਪ ਬਹੁਤ ਸੁੰਦਰ ਸਨ। ਨਰਗਸ ਵਰਗੇ ਨੈਣ ਸਨ। ਉਹਨਾਂ ਦੇ ਅਧ-ਨੰਗੇ ਤਨ ਗੁਲਾਬ ਦੀਆਂ ਪੱਤੀਆਂ ਵਾਂਗ ਲਿਸ਼ਕਦੇ ਸਨ। ਉਹ ਸੋਭਾ ਵਾਲੀਆਂ ਸਨ।
ਉਹਨਾਂ ਸੁੰਦਰ ਇਸਤਰੀਆਂ ਵਲ ਤੱਕਦਾ ਹੋਇਆ ਅਜਾਮਲ ਆਪਣੇ ਘਰ ਨੂੰ ਚਲਿਆ ਗਿਆ। ਘਰ ਜਾ ਕੇ ਉਹਦਾ ਮਨ ਪੜ੍ਹਨ ਤੇ ਪਾਠ ਕੰਠ ਕਰਨ ਵਲ ਨਾ ਲੱਗਾ। ਉਹ ਤਾਂ ਉਚਾਟ ਹੋ ਗਿਆ ਤੇ ਜੋ ਕੁਝ ਦੇਖਿਆ ਸੀ, ਉਹੋ ਹੀ ਸਾਹਮਣੇ ਘੁੱਮਣ ਲੱਗਾ। ਰਾਤ ਸੁੱਤਾ, ਨੀਂਦ ਆਈ, ਉਹ ਸੁਪਨੇ ਆਉਂਦੇ ਰਹੇ, ਅੱਖਾਂ ਵਿਚ ਨੀਂਦ ਰਹੀ, ਸਵੇਰੇ ਉਠਿਆ ਇਸ਼ਨਾਨ ਕੀਤਾ, ਜਦੋਂ ਗੁਰੂ ਕੋਲ ਪੁਜਾ ਤਾਂ ਗੁਰੂ ਨੇ ਉਸ ਦੀਆਂ ਅੱਖਾਂ ਲਾਲ ਦੇਖੀਆਂ ਅਜਾਮਲ ਰਾਤ ਸੁੱਤਾ ਨਹੀਂ ਕੀ ਗੱਲ?
ਸੁਤਾ ਸਾਂ ਗੁਰਦੇਵ
ਅੱਖਾਂ ਲਾਲ ਕਿਉਂ ਹਨ ਤੇ ਮਨ ਉਚਾਟ?
ਪਤਾ ਨਹੀਂ ਗੁਰਦੇਵ
ਨਗਰੀ ਤੋਂ ਬਾਹਰ ਬਾਹਰ ਗਿਆ ਸੀ ਤੇ ਬਾਹਰ ਬਾਹਰ ਆਇਆ ਸੀ?
ਅਜਾਮਲ ਨੇ ਪਹਿਲਾਂ ਤਾਂ ਗੁਰੂ ਦੀ ਆਗਿਆ ਨੂੰ ਭੰਗ ਕੀਤਾ ਤੇ ਪਿਛੋਂ ਦੂਸਰੀ ਮਹਾਨ ਭੁਲ ਕੀਤੀ ਕਿ ਝੂਠ ਬੋਲ ਦਿੱਤਾ। ਉਸ ਨੇ ਝੂਠ ਬੋਲਦਿਆਂ ਹੋਇਆਂ ਕਿਹਾ ਗੁਰਦੇਵ ਬਾਹਰ ਬਾਹਰ ਗਿਆ ਸਾਂ ਝੂਠ ਬੋਲਿਆ। ਉਸਦੀ ਆਤਮਾ ਕੰਬੀ, ਪਰ ਝੂਠ ਬੋਲ ਬੈਠਾ।
ਉਸ ਦਿਨ ਪੜ੍ਹਨ ਵਿਚ ਮਨ ਨਾ ਲੱਗਾ ਦੋ ਦੋਸ਼ ਹੋ ਗਏ,ਉਹਨਾਂ ਦਾ ਵੀ ਨਿਰਮਲ ਮਨ ਤੇ ਭਾਰ ਪਿਆ। ਦੂਸਰਾ ਅੱਖਾਂ ਦੇ ਅੱਗੇ ਨਗਰੀ ਦੇ ਨਜ਼ਾਰੇ ਸਨ ਉਹ ਪਾਠ ਨੂੰ ਪੜ੍ਹਨ ਨਹੀਂ ਸਨ ਦਿੰਦੇ। ਜਿਵੇਂ ਕਿਵੇਂ ਉਸ ਨੇ ਸਮਾਂ ਬਤੀਤ ਕੀਤਾ। ਜਦੋਂ ਛੁਟੀ ਮਿਲੀ ਤਾਂ ਮੁੜ ਉਸ ਨਗਰੀ ਦੇ ਰਸਤੇ ਤੁਰ ਪਿਆ। ਉਸ ਨਗਰੀ ਦੀ ਵਾਸ਼ਨਾ ਭਰੀ ਮਹਿਮਾਂ ਦੇਖਦਾ ਰਿਹਾ। ਦੇਖਦਾ ਦੇਖਦੇ ਘਰ ਚਲਿਆ ਗਿਆ।
ਇਸ ਤਰ੍ਹਾਂ ਦਸ ਬਾਰਾ ਦਿਨ ਬਤਿਤ ਹੋ ਗਏ। ਉਹ ਜਾਂਦਾ ਰਿਹਾ ਤੇ ਆਉਂਦਾ ਰਿਹਾ। ਨਾਰੀ ਰੂਪ ਲੀਲ੍ਹਾ ਨੇ ਉਸ ਦੇ ਜਵਾਨ ਮਨ ਉਤੇ ਅਸਰ ਕਰ ਦਿੱਤਾ ਜਾਦੂ ਵਰਗਾ ਅਸਰ ਤੇ ਉਸਦਾ ਮਨ ਡੋਲਣ ਲੱਗਾ। ਜਦੋਂ ਮਨ ਡੋਲ ਜਾਏ ਤਾਂ ਬੰਦਾ ਛੇਤੀ ਸ਼ਿਕਾਰੀ ਬਣ ਜਾਂਦਾ ਹੈ। ਇਕ ਦਿਨ ਇਕ ਰੂਪ ਵਤੀ ਅਜੇ ਚੜ੍ਹਦੀ ਜਵਾਨੀ ਸੋਲ੍ਹਾਂ ਸਤਾਰਾਂ ਸਾਲ ਦੀ ਆਯੂ ਵਾਲੀ ਵੇਸਵਾ ਨੇ ਉਸ ਦੀ ਬਾਂਹ ਫੜ ਲਈ। ਉਸ ਨੂੰ ਜਾਲ ਵਿਚ ਫਸਾਕੇ ਪਾਪ ਕਰਮ ਵਲ ਲਾ ਲਿਆ। ਉਹ ਬਹੁਤ ਚਿਰ ਉਸ ਦੇ ਕੋਲ ਬੈਠਾ ਰਿਹਾ। ਭੋਗ-ਬਿਲਾਸ ਵਿਚ ਰੁਝ ਗਿਆ ਤੇ ਘਰ ਗਿਆ। ਘਰ ਹੋਰ ਦਾ ਹੋਰ ਲੱਗਾ,ਉਸ ਨੂੰ ਨੀਂਦ ਨਾ ਆਈ। ਸਵੇਰੇ ਵਿਦਿਆ ਪੜ੍ਹਨ ਵਾਸਤੇ ਗੁਰੂ ਆਸ਼ਰਮ ਵਿਚ ਵੇਲੇ ਸਿਰ ਨਾ ਅਪੜ ਸਕਿਆ।
ਪਹਿਲਾਂ ਅਜਾਮਲ ਨੇ ਦੋ ਦੋਸ਼ ਕੀਤੇ ਸਨ-ਇਕ ਗੁਰੂ ਦੀ ਆਗਿਆ ਦਾ ਭੰਗ ਕਰਨਾ ਤੇ ਦੂਜਾ ਝੂਠ ਬੋਲਣਾ ਉਸ ਨੇ ਦੋ ਪਾਪ ਕਰ ਦਿੱਤੇ ਇਕ ਜੁਠ ਖਾਣੀ ਤੇ ਪਰ ਨਾਰੀ ਗਮਨ ਕਰਨਾ। ਕਾਮ ਵਾਸ਼ਨਾ ਵਲ ਵੱਧ ਗਿਆ,ਵੇਸਵਾ ਦਾ ਜੂਠਾ ਭੋਜਨ ਉਸ ਨੇ ਖਾ ਲਿਆ। ਚੋਹਾਂ ਹੀ ਮਹਾਨ ਦੋਸ਼ਾਂ ਨੇ ਉਸਦੀ ਬੁਧੀ ਭ੍ਰਿਸ਼ਟ ਕਰ ਦਿੱਤੀ। ਉਹ ਗੁਰੂ ਕੋਲ ਜਾਂਦਾ ਪਰ ਪਾਠ ਨਾ ਹੁੰਦਾ, ਮਨ ਨਾ ਲੱਗਾ।
ਸਿਆਣਾ ਵਿਦਿਆ ਗੁਰੂ ਸਭ ਕੁਝ ਭਾਵੇਂ ਜਾਣ ਗਿਆ ਪਰ ਮਨ ਦੀ ਤਸੱਲੀ ਕਰਨ ਲਈ ਇਕ ਦਿਨ ਆਪਣੇ ਸ਼ਿਸ਼ ਅਜਾਮਲ ਦੇ ਪਿਛੇ ਪਿਛੇ ਚਲਿਆ ਗਿਆ। ਉਸ ਨੇ ਆਪਣੀਆਂ ਅੱਖਾਂ ਨਾਲ ਦੇਖ ਲਿਆ। ਉਹਦਾ ਚੇਲਾ ਵੇਸਵਾ ਦੇ ਅੰਦਰ ਜਾ ਵੜਿਆ। ਉਹ ਪਿਛੇ ਮੁੜ ਆਇਆ ਤੇ ਬੜਾ ਬੇਚੈਨ ਰਿਹਾ। ਅਗਲੇ ਦਿਨ ਅਜਾਮਲ ਆਇਆ ਤਾਂ ਉਸਨੇ ਆਖਿਆ-ਅਜਾਮਲ ਜਾਓ ਤੁਸਾਂ ਜੋ ਪੜ੍ਹਨਾ ਸੀ, ਪੜ੍ਹ ਲਿਆ। ਇਹ ਆਖ ਕੇ ਅਜਾਮਲ ਨੂੰ ਤੋਰ ਦਿਂਤਾ ਤੇ ਉਸ ਦੇ ਬਾਪ ਨੂੰ ਸੱਦ ਕੇ ਆਖਿਆ ਅਜਾਮਲ ਦਾ ਵਿਆਹ ਕਰ ਦਿਓ। ਇਸਦਾ ਕੁਆਰਾ ਰਹਿਣਾ ਯੋਗ ਨਹੀਂ।
ਅਜਾਮਲ ਦਾ ਬਾਪ ਰਾਜ ਪੰਡਿਤ ਸੀ। ਰਾਜ ਪੰਡਿਤ ਹੋਣ ਕਰਕੇ ਉਸਨੂੰ ਕੋਈ ਵੀ ਔਖੀ ਗੱਲ ਨਹੀਂ ਸੀ ਵਿਆਹ ਕਰਨਾ. ਉਸ ਨੇ ਝਟ ਪਟ ਹੀ ਥੋੜੇ ਦਿਨਾਂ ਵਿਚ ਪ੍ਰਬੰਧ ਕਰਕੇ ਅਜਾਮਲ ਦਾ ਵਿਆਹ ਕਰ ਦਿੱਤਾ।
ਅਜਾਮਲ ਦਾ ਵਿਆਹ ਹੋ ਗਿਆ ਘਰ ਸੁੰਦਰ ਗੁਣਵੰਤੀ ਤੇ ਜਵਾਨ ਇਸਤਰੀ ਆ ਗਈ ਪਰ ਅਜਾਮਲ ਦਾ ਮਨ ਚੰਚਲ ਹੀ ਰਿਹਾ। ਉਹ ਘਰ ਦੀ ਇਸਤਰੀ ਕੋਲੋਂ ਨਾ ਤ੍ਰਿਪਤਿਆ ਵੇਸਵਾ ਦੇ ਦਵਾਰੇ ਜਾਂਦਾ ਹੀ ਰਿਹਾ। ਹੌਲੀ ਹੌਲੀ ਉਸਦਾ ਵੇਸਵਾ ਕੋਲ ਜਾਣਾ ਲੁਕ ਨਾ ਸਕਿਆ ਉਹ ਪ੍ਰਗਟ ਹੋ ਹੀ ਗਿਆ। ਉਸਦੀ ਧਰਮ ਪਤਨੀ ਨੇ ਬੜਾ ਯਤਨ ਕੀਤਾ ਕਿ ਉਹ ਉਸ ਕੋਲ ਹੀ ਰਹੇ। ਸੋਲਾਂ ਸ਼ਿੰਗਾਰ ਵੀ ਕੀਤੇ, ਨਾਚ ਤੀ ਗੀਤ ਨਾਲ ਵੀ ਪ੍ਰਸੰਨ ਕਰਨ ਦਾ ਯਤਨ ਕੀਤਾ, ਪਰ ਅਜਾਮਲ ਦਾ ਮਨ ਪਾਪੀ ਹੀ ਰਿਹਾ। ਵੇਸਵਾ ਦੀ ਜੂਠ ਤੇ ਸ਼ਰਾਬ ਨੇ ਉਸਦੀ ਬੁਧੀ ਭ੍ਰਿਸ਼ਟ ਕਰ ਦਿੱਤੀ। ਉਹ ਸਤਵੰਤੀ ਨਾਰੀ ਯਤਨ ਕਰਕੇ ਹਾਰ ਥਕੀ।
ਅਜਾਮਲ ਦਾ ਬਾਪ ਪਰਲੋਕ ਗਮਨ ਕਰ ਗਿਆ। ਉਸਦੇ ਪਿਛੋਂ ਰਾਜੇ ਨੇ ਅਜਾਮਲ ਨੂੰ ਰਾਜ ਪੰਡਿਤ ਬਣਾ ਦਿੱਤਾ। ਰਾਜ ਪੰਡਿਤ ਬਣ ਜਾਣ ਤੇ ਉਸਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ। ਉਹ ਧਰਮ, ਸਮਾਜ ਤੇ ਰਾਜ ਦਾ ਆਗੂ ਬਣ ਗਿਆ। ਦੌਲਤ ਆ ਹੀ ਗਈ ਕਿਸੇ ਗੱਲ ਦੀ ਕਮੀ ਨਾ ਰਹੀ ਤਾਂ ਵੀ ਉਸਨੇ ਨਾ ਸੋਚਿਆ। ਉਹ ਸੋਚਦਾ ਵੀ ਕਿਵੇਂ? ਪੰਜ ਦੋਸ਼ ਉਸਦੇ ਪਿਛੇ ਲੱਗ ਗਏ ਸਨ। ਗੁਰੂ ਦੀ ਆਗਿਆ ਦਾ ਭੰਗ ਕਰਨਾ, ਝੂਠ ਬੋਲਨਾ ਜੂਠ ਖਾਣੀ ਤੇ ਮਦਰਾ ਪੀਣੀ। ਪੰਜਵਾਂ ਮਹਾਨ ਦੋਸ਼ ਪਾਪ ਵੇਸਵਾ ਗਮਨ ਸੀ। ਉਸ ਨੇ ਉੱਚ ਪਦਵੀ ਮਿਲਣ ਤੇ ਵੀ ਵੇਸਵਾ ਦੇ ਜਾਣਾ ਨਾ ਛੱਡਿਆ। ਸ਼ਹਿਰ ਵਿਚ ਆਮ ਚਰਚਾ ਹੋਣ ਲੱਗ ਪਈ। ਜੋ ਗੱਲ ਲੁਕੀ ਸੀ ਉਹ ਪ੍ਰਗਟ ਹੋ ਗਈ। ਪ੍ਰਗਟ ਵੀ ਹੋਈ ਸੂਰਜ ਦੇ ਚੜ੍ਹਨ ਵਾਂਗ। ਉਸਦਾ ਪਾਪਾਂ ਦੀ ਪੁਤਲੀ ਮਾਈਆ ਰੂਪ ਧਾਰਨ ਕਰ ਬੈਠੀ ਸੀ।
ਇਕ ਦਿਨ ਅਜਾਮਲ ਨੂੰ ਰਾਜੇ ਨੇ ਆਪਣੇ ਪਾਸ ਸਦਿਆ ਤੇ ਪੁਛਿਆ ਅਜਾਮਲ ਤੁਸੀਂ ਰਾਜ ਪੰਡਿਤ ਹੋ?
ਹਾਂ ਮਾਹਾਰਜ ਅਜਾਮਲ ਨੇ ਉੱਤਰ ਦਿਂਤਾ।
ਤੁਸਾਂ ਵਿਰੁੱਧ ਇਕ ਦੋਸ਼ ਲੱਗਾ ਹੈ।
ਕੀ ਦੋਸ਼ ਲਗਾ?
ਤੁਸੀਂ ਕਲਾਵੰਤੀ ਵੇਸਵਾ ਦੇ ਕੋਲ ਜਾਂਦੇ ਹੋ। ਮਦਰਾ ਪੀਂਦੀ ਤੇ ਰੰਗ ਰਲੀਆਂ ਮਾਣਦੇ ਹੋ।
ਸੱਚ ਹੈ ਮਹਾਰਾਜ ਇਸ ਵਿਚ ਰਤਾ ਝੂਠ ਨਹੀ। ਮੈਂ ਕਲਾਵੰਤੀ ਕੋਲ ਜਾਂਦਾ ਹਾਂ ਉਸ ਨਾਲ ਮੇਰਾ ਪਿਆਰ ਹੈ।
ਪਰ ਇਹ ਵੀ ਪਤਾ ਜੇ ਕਿ ਰਾਜ-ਪੰਡਿਤ ਐਸਾ ਕੋਈ ਕਰਮ ਨਹੀਂ ਕਰ ਸਕਦਾ ਜੋ ਰਾਜ ਵਿਚ ਬਦਨਾਮੀ ਦਾ ਕਾਰਨ ਬਣੇ ਤੇ ਪਰਜਾ ਤੇ ਬੁਰਾ ਅਸਰ ਪਵੇ।
ਪਤਾ ਹੈ ਮਹਾਰਾਜ
ਫਿਰ ਕਿਉਂ ਜਾਂਦੇ ਹੋ ਕੀ ਤੁਸੀਂ ਆਪਣੀ ਬਦਨਾਮੀ ਆਪ ਨਹੀਂ ਸੁਣੀ।
ਸੁਣੀ ਹੈ ਪਰ ਮੈਂ ਮਜਬੂਰ ਹੈਂ ਮੈਂ ਕਲਾਵੰਤੀ ਨੂੰ ਛਡ ਨਹੀਂ ਸਕਦਾ। ਉਸ ਦੇ ਰੂਹ ਨੇ ਮੋਹਿਆ ਹੈ।
ਅਜਾਮਲ ਹੋਰ ਅਗੇ ਵੱਦ ਗਿਆ ਉਹ ਨਿਰਲੱਜ ਵੀ ਹੋ ਗਿਆ, ਕਿਉਂਕਿ ਜਿਸ ਕੋਲ ਨਿਰਲੱਜਤਾ ਆ ਜਾਏ ਉਸ ਕੋਲ ਹੋਰ ਕੁਝ ਪੱਲੇ ਨਹੀਂ ਰਹਿੰਦਾ। ਨਿਰਲੱਜਤਾ ਸਭ ਤੋਂ ਮਹਾਨ ਦੋਸ਼ ਜਾਂ ਪਾਪ ਹੈ। ਰਾਜਾ ਸਿਆਣਾ ਸੀ। ਉਸਦੀ ਉਮਰ ਅਜਾਮਲ ਦੇ ਬਾਪ ਜਿੰਨੀ ਸੀ। ਉਹ ਜਾਣ ਗਿਆ ਕਿ ਉਸਦਾ ਰਾਜ ਪੰਡਿਤ ਪਾਪਾਂ ਦਾ ਭਾਗੀ ਬਣ ਗਿਆ ਹੈ। ਪਾਪ ਇਸਨੂੰ ਚੰਗੇ ਲੱਗ ਰਹੇ ਹਨ। ਉਸਨੇ ਅਜਾਮਲ ਨੂੰ ਕਿਹਾ ਜੇ ਤੁਸਾਂ ਦੀ ਗੱਲ ਠੀਕ ਹੈ ਕਿ ਉਹ ਹੁਣ ਤੁਸਾਂ ਨੂੰ ਪਤੀ ਮੰਨ ਬੈਠੀ ਹੈਂ ਤਾਂ ਉਸਨੂੰ ਘਰ ਲੈ ਆਓ । ਘਰ ਰਹੇਗੀ ਤਾਂ ਲੋਕਾਂ ਨੂੰ ਪਤਾ ਨਹੀਂ ਲਗੇਗਾ ਜਿੰਨਾਂ ਚਿਰ ਉਹ ਵੇਸਵਾ ਪਹਿਲੇ ਹੈ ਉੱਨਾ ਚਿਰ ਵੇਸਵਾ ਹੈ। ਕਰਮ ਕਰਨਾ ਵੀ ਥਾਂ ਦੀ ਜਾਚਣਾ ਕਰਦਾ ਹੈ। ਥਾਂ ਸਿਰ ਹੀ ਕਈ ਚੀਜ਼ਾਂ ਸ਼ੋਭਾ ਦਿੰਦਿਆ ਹਨ। ਆਪ ਰਾਜ ਪੰਡਿਤ ਹੋ। ਰਾਜ ਪੰਡਿਤ ਨੂੰ ਸੋਭਾ ਨਹੀਂ ਦਿੰਦਾ ਉਹ ਵੇਸਵਾ ਦੇ ਬਾਜ਼ਾਰ ਵਿਚ ਜਾਏ।
ਉਸਨੂੰ ਘਰ ਨਹੀਂ ਲਿਆ ਸਕਦਾ ਨਾ ਛੱਡ ਸਕਦਾ ਹਾਂ। ਅਜਾਮਲ ਨੇ ਫੈਸਲਾ ਦਿੱਤਾ।
ਇਹ ਪੱਕਾ ਫੈਸਲਾ ਹੈ?ਰਾਜੇ ਨੇ ਪੁੱਛਿਆ।
ਹਾਂ ਜੀ ਪਕਾ ਫੈਸਲਾ
ਸੋਚ ਲਿਆ ਹੈ?
ਜੀ ਸੋਚ ਲਿਆ ਹੈ।
ਦੇਖੋ ਅਜਾਮਲ ਅੱਜ ਤੋਂ ਨਹੀਂ ਹੁਣੇ ਤੋਂ ਤੂੰ ਰਾਜ ਪੰਡਿਤ ਨਹੀਂ ਰਿਹਾ। ਖਾਮੀਆਂ ਇਹ ਹਨ ਗੁਰੂ ਦੀ ਆਗਿਆ ਭੰਗ ਕੀਤੀ ਝੂਠ ਬੋਲਿਆ ਜੂਠ ਖਾਧੀ ਵੇਸਵਾ ਗਵਨ,ਸ਼ਰਾਬ ਪੀਤੀ ਤੇ ਨਿਰਲੱਜਤਾ ਨਾਲ ਮੰਦ ਕਰਮਾਂ ਤੋਂ ਰੁਕਣ ਦੀ ਨਾਂਹ ਕੀਤੀ।ਐਨੇ ਦੋਸ਼ ਹੁੰਦਿਆ ਹੋਇਆਂ ਤੋਸੀਂ ਰਾਜ ਪੰਡਿਤ ਰਹਿਣ ਦੇ ਅਧਿਕਾਰੀ ਨਹੀਂ।ਤੁਸਾਂ ਨੂੰ ਸ਼ਹਿਰੋਂ ਬਾਹਰ ਰਹਿਣਾ ਪਵੇਗਾ। ਸਾਰੀ ਜਾਇਦਾਦ ਦੇ ਰਾਜ ਮਹਿਲ ਜੋ ਤੁਸਾਂ ਕੋਲ ਹੈ, ਉਹ ਤੁਸਾਂ ਦੀ ਪਤਨੀ ਤੇ ਉਸਦੇ ਬੱਚੇ ਨੂੰ ਦੇ ਦਿੱਤਾ ਜਾਂਦਾ ਹੈ। ਅੱਗੇ ਤੋਂ ਸ਼ਹਿਰ ਵਿਚ ਨਹੀਂ ਵੜਨਾ ਹੋਏਗਾ। ਕਲਾਵੰਤੀ ਨੂੰ ਵੀ ਸ਼ਹਿਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਬਸ ਇਹ ਹੁਕਮ ਹੈ। ਕੋਈ ਅਪੀਲ ਨਹੀਂ ਨਾ ਕੋਈ ਵਸੀਲਾ ਜਾਓ।
ਰਾਜੇ ਦੇ ਹੁਕਮ ਨੂੰ ਸੁਣਕੇ ਰਾਜ ਦਰਬਾਰੀ ਤੇ ਅਹਿਲਕਾਰ ਸਭ ਘਬਰਾ ਗਏ, ਪਰ ਅਜਾਮਲ ਉੱਤੇ ਕੋਈ ਅਸਰ ਨਾ ਹੋਇਆ ਉਸੇ ਵੇਲੇ ਰਾਜਦੂਤਾਂ ਨੇ ਅਜਾਮਲ ਨੂੰ ਧੱਕੇ ਮਾਰਕੇ ਬਾਹਰ ਕੱਢ ਦਿੱਤਾ ਉਸਨੂੰ ਸ਼ਹਿਰੋਂ ਬਾਹਰ ਕੱਢਣ ਦਾ ਹੁਕਮ ਹੋ ਗਿਆ। ਅਜਾਮਲ ਦੀ ਇਸਤਰੀ ਨੇ ਜਦੋਂ ਹੁਕਮ ਸੁਣਿਆ ਤਾਂ ਉਹ ਬਹੁਤ ਦੁਖੀ ਹੋਈ ਪਰ ਰਾਜੇ ਦਾ ਹੁਕਮ ਟਾਲਣਾ ਵੀ ਔਖਾ ਸੀ। ਨਗਰ ਵਾਸੀ ਵੀ ਹੈਰਾਨ ਹੋਏ, ਪਰ ਅਜਾਮਲ ਨੂੰ ਕੋਈ ਨਾ ਰੋਕ ਸਕਿਆ।
ਅਜਾਮਲ ਨੇ ਕਲਾਵੰਤੀ ਨਾਲ ਲੈ ਕੇ ਸ਼ਹਿਰੋਂ ਬਾਹਰ ਜਾ ਛੰਨ ਪਾਈ। ਕਲਾਵੰਤੀ ਦਾ ਸਾਰਾ ਸਮਾਨ ਉਥੇ ਗਿਆ। ਗਰੀਬਾਂ ਤੇ ਅਛੂਤਾਂ ਵਿਚ ਜਾ ਵਸੇ। ਰਾਤ ਦਿਨੇ ਭੇਗ ਬਿਲਾਸ ਕਰਕੇ ਖਚਤ ਹੋ ਗਏ ਤੇ ਚਾਰ ਬੱਚੇ ਹੋ ਗਏ। ਉਨ੍ਹਾਂ ਬੱਚਿਆਂ ਲਈ ਅੰਨ੍ਹ ਕੱਪੜੇ ਦੀ ਲੋੜ ਸੀ ਰਾਜੇ ਦਾ ਹੁਕਮ ਸੀ ਕੋਈ ਮਦਦ ਨਾ ਕਰੇ। ਸਾਰੇ ਉਸਨੂੰ ਅਜਾਮਲ ਪਾਪੀ ਆਖਣ ਲੱਗ ਪਏ ਸਨ ਤੇ ਉਹ ਚਿੜੀਆਂ ਪੰਛੀ ਮਾਰਕੇ ਖਾਣ ਲੱਗੇ। ਨੰਗੇ ਰਹਿਣ ਲੱਗੇ। ਹਾਲਾਤ ਐਨੇ ਭੈੜੇ ਹੋਏ ਕਿ ਉਹ ਪਾਗਲਾਂ ਵਾਂਗ ਖਿਝਕੇ ਲੋਕਾਂ ਦੇ ਗਲ ਪੈਣ ਲੱਗਾ। ਸਰੀਰ ਰੋਗੀ ਹੋ ਗਿਆ। ਐਸਾ ਰੋਗੀ ਕਿ ਜੀਵਨ ਦੀ ਆਸ਼ਾ ਘਟ ਗਈ। ਜਦੋੰ ਸਰੀਰ ਐਸਾ ਹੋਇਆ ਉਸ ਤੋਂ ਪਹਿਲਾਂ ਉਸ ਦੇ ਸੱਤ ਪੁੱਤਰ ਹੋ ਗਏ। ਸੱਤਵੇਂ ਪੁੱਤਰ ਦਾ ਨਾਮ ਨਰਾਇਣ ਰਖਿਆ। ਜਿਵੇਂ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ-
ਪਤਿਤ ਅਜਾਮਲ ਪਾਪ ਕਰਿ ਜਾਇ ਕਲਾਵਤਨੀ ਦੇ ਰਹਿਆ।।
ਉਸਨੇ ਸੱਤਵੇਂ ਪੁੱਤਰ ਦਾ ਨਾਂ ਨਾਰਾਇਣ ਰੱਖ ਲਿਆ। ਦੁਖੀ ਹੋਣ ਲੱਗਾ।। ਉਹ ਪਾਪਾਂ ਤੇ ਦੁਖਾਂ ਦਾ ਇਕ ਪੁੱਤਲਾ ਬਣ ਗਿਆ। ਉਹ ਸਵੇਰੇ ਜੰਗਲ ਨੂੰ ਚਲਿਆ ਜਾਂਦਾ ਤੇ ਸ਼ਾਮ ਨੂੰ ਸ਼ਿਕਾਰ ਕਰਕੇ ਮੁੜ ਆਉਂਦਾ। ਕਲਾਵੰਤੀ ਵੀ ਹੁਣ ਇਕ ਭਾਰੀ ਗ੍ਰਹਿਸਤਣ ਸੀ। ਸੱਤਾਂ ਬੱਚਿਆਂ ਦੀ ਮਾਂ ਸੀ ਅਤੇ ਰੂਪ ਢਲ ਗਿਆ ਸੀ। ਉਹ ਦੁਖੀ ਹੋਣ ਲਗੀ। ਇਸਤਰੀ ਪੁਰਸ਼ ਦਾ ਇਹ ਸੁਭਆ ਹੈ, ਜਦੋਂ ਦੁਖ ਕਸ਼ਟ ਤਨ ਨੂੰ ਆਏ ਤਾਂ ਭਗਵਾਨ ਜਾਂ ਨੇਕੀ ਯਾਦ ਆਉਂਦੀ ਹੈ। ਕਲਾਵੰਤੀ ਨੂੰ ਪਛਤਾਵਾ ਲੱਗਾ ਕਿ ਉਸ ਨੇ ਇਕ ਉੱਚ ਬ੍ਰਾਹਮਣ ਦਾ ਜੀਵਨ ਨਸ਼ਟ ਕੀਤਾ ਤੇ ਆਪਣਾ ਵੀ। ਪਾਪਣ ਬਣੀ। ਜੇ ਰਾਜੇ ਪਾਸੋਂ ਖਿਮਾ ਮੰਗ ਲੈਂਦੀ ਤਾਂ ਐਨਾ ਕਸ਼ਟ ਨਾ ਪਾਉਂਦੀ। ਝੁਗੀ ਕੋਲੋਂ ਲੰਘਦੇ ਸਾਧੂ ਸੰਤਾਂ ਵਲ ਤੱਕਦੀ ਰਹਿੰਦੀ।
ਇਕ ਦਿਨ ਦੇਵਨੇਤ ਨਾਲ ਐਸਾ ਸਬਬ ਬਣਿਆ ਕਿ ਦੋ ਸਾਧੂ ਉਸਦੀ ਝੁਗੀ ਕੋਲ ਠਹਿਰ ਗਏ। ਉਹ ਮਹਾਂ ਪੁਰਖ ਸਿਆਣੇ ਸਨ। ਭਗਵਾਨ ਰੂਪ ਪਰ ਕਲਾਵੰਤੀ ਕੋਲ ਕੁਝ ਨਹੀਂ ਸੀ ਜੋ ਉਨ੍ਹਾਂ ਨੂੰ ਖਾਣ ਵਾਸਤੇ ਦਿੰਦੀ। ਉਹ ਵੈਸ਼ਨੋ ਸਾਧੂ ਸਨ। ਅਜਾਮਲ ਸ਼ਾਮ ਨੂੰ ਆਇਆ। ਉਹ ਚਿੜੀਆਂ ਤੇ ਬਟੇਰੇ ਕਬੂਤਰ ਆਦਿਕ ਮਾਰ ਕੇ ਲਿਆਇਆ ਤਾਂ ਕਲਾਵੰਤੀ ਨੇ ਉਸ ਦਿਨ ਬਣਾਉਣ ਨਾ ਦਿਤੇ। ਉਸਨੇ ਆਖਿਆ ਹੇ ਪਤੀ ਦੇਵ ਅੱਗੇ ਹੀ ਪਤਾ ਨਹੀਂ ਕਿਸ ਕੁਕਰਮ ਬਦਲੇ ਇਹ ਦਸ਼ਾ ਹੋਈ ਹੈ ਅਸਾਂ ਨੂਂ ਅੱਜ ਮਾਸ ਨਹੀਂ ਭੁੰਨਣਾ ਚਾਹੀਦਾ। ਸਾਧੂ ਵੈਸ਼ਨੋ ਹਨ। ਹੋ ਸਕਦਾ ਹੈ ਕਿ ਕੋਈ ਚੰਗਾ ਬਚਨ ਕਰ ਜਾਣ ਤਾਂ ਅਸਾਡੇ ਜੀਵਨ ਵਿਚ ਕੋਈ ਸੁਖ ਦੀ ਘੜੀ ਆ ਜਾਏ। ਸੁਣਿਆ ਹੈ ਸਾਧੂ ਭਗਵਾਨ ਦੇ ਭਗਤ ਹੁੰਦੇ ਹਨ।
ਅਜਾਮਲ- ਹੈ ਪਿਆਰੀ ਬਾਤ ਤਾਂ ਤੇਰੀ ਠੀਕ ਹੈ ਪਰ ਅਸੀਂ ਕੀ ਖਾਈਏ ਤੇ ਇਨ੍ਹਾਂ ਨੂੰ ਕੀ ਦੇਵੀਏ। ਮਹਿਮਾਨ ਹਨ। ਘਰ ਆਏ ਅਤਿਥੀ ਨੂੰ ਭੋਜਨ ਨਾ ਦੇਣਾ ਵੀ ਤਾਂ ਘੋਰ ਪਾਪ ਹੈ।
ਕਲਾਵੰਤੀ- ਇਹ ਗੱਲ ਵੀ ਠੀਕ ਹੈ। ਇਨ੍ਹਾਂ ਨੂੰ ਕੀ ਖਾਣ ਨੂੰ ਦੇਈਏ ਹਾਂ ਕੁਝ ਦਾਣੇ ਹਨ ਭੁਜੇ ਹੋਏ ਤੇ ਗੁੜ ਹੈ। ਉਹ ਵੰਡ ਦੇਈਏ। ਆਪ ਵੀ ਮੁਠੀ ਮੁਠੀ ਚਬ ਕੇ ਸਬਰ ਸੰਤੋਖ ਨਾਲ ਰਾਤ ਕੱਟ ਲਈਏ। ਸਵੇਰੇ ਜੋ ਹੋਏਗੀ ਦੇਖੀ ਜਾਏਗੀ।
ਅਜਾਮਲ- ਗੱਲ ਠੀਕ ਹੈ। ਐਸਾ ਕਰੋ।
ਪਤੀ ਪਤਨੀ ਨੇ ਭੁਜੇ ਹੋਏ ਦਾਣੇ ਤੇ ਗੁੜ ਸਾਧੂਆਂ ਨੂੰ ਦਿੱਤਾ। ਬੇਨਤੀ ਕੀਤੀ ਮਹਾਰਾਜ ਅਸਾਂ ਕੋਲ ਇਹੋ ਕੁਝ ਹੈ। ਅਸੀਂ ਗਰੀਬ ਤੇ ਪਾਪੀ ਹਾਂ। ਕ੍ਰਿਪਾ ਕਰੋ ਦਇਆ ਕਰੋ ਹੇ ਮਹਾਰਾਜ ਸਾਡੇ ਬਦਲੇ ਭਗਵਾਨ ਅੱਗੇ ਅਰਦਾਸ ਕਰੋ
ਭਗਵਾਨ ਰੂਪ ਸਾਧੂ ਨੇ ਬਚਨ ਕੀਤ ਹੈ ਅਜਾਮਨ ਤ੍ਰੈਕਾਲ ਦ੍ਰਿਸ਼ਟੀ ਨਾਲ ਅਸੀਂ ਸਭ ਜਾਣ ਗਏ। ਆਪ ਬ੍ਰਾਹਮਣ ਦੇ ਪੁੱਤਰ ਸੀ ਵਾਸ਼ਨਾਂ ਦੀ ਆਗਨੀ ਨੇ ਆਪ ਦੀ ਅਕਲ ਸਭ ਭਸਮ ਕਰ ਦਿੱਤੀ ਠੀਕ ਹੈ ਪਰ ਛੇਤੀ ਹੀ ਤੁਸਾਂ ਦੀ ਕਲਿਆਨ ਹੋਏਗੀ। ਜੋ ਆਪਣੇ ਪੁੱਤਰ ਦਾ ਨਾਮ ਨਾਰਾਇਣ ਰਖਿਆ ਹੈ ਇਹ ਭਗਵਾਨ ਦੀ ਪ੍ਰੇਰਨਾ ਹੈ। ਇਸ ਨਾਲ ਪਿਆਰ ਕਰੋ। ਨਾਰਾਇਣ ਨਾਰਾਇਣ ਨਾਰਾਇਣ ਪੁਕਾਰੋ ਇਕ ਦਿਨ ਜ਼ਰੂਰ ਨਾਰਾਇਣ ਤੁਸਾਂ ਦੀ ਪੁਕਾਰ ਸੁਣ ਲਵੇਗਾ।
ਸਾਧੂ ਬਚਨ ਕਰਕੇ ਸਵੇਰੇ ਚਲਦੇ ਬਣੇ। ਅਜਾਮਲ ਨੇ ਆਪਣੇ ਪੁੱਤਰ ਨੂੰ ਚੁਕ ਲਿਆ ਤੇ ਉਸ ਨਾਲ ਪਿਆਰ ਕਰਦਾ ਹੋਇਆ ਆਖਣ ਲੱਗਾ ਪੁੱਤਰ ਨਾਰਾਇਣ ਆ ਬੇਟਾ ਨਾਰਾਇਣ ਰੋਟੀ ਖਓ ਨਾਰਾਇਣ ਦੁੱਧ ਪੀਉ ਐਸੀਆਂ ਬਾਤਾਂ ਕਰਨ ਲੱਗਾ। ਉਸਦੀਆਂ ਬਾਤਾਂ ਉਸਦੇ ਮਨ ਨੂੰ ਸ਼ਾਂਤੀ ਦੇਣ ਲੱਗੀਆਂ।
ਕੁਝ ਐਸੀ ਪ੍ਰਭੂ ਦੀ ਲੀਲ੍ਹਾ ਹੋਈ। ਉਹ ਜਿਹੜਾ ਵੀ ਸ਼ਿਕਾਰ ਮਾਰ ਕੇ ਲਿਆਉਂਦੇ ਉਹੋ ਹੀ ਵਿਕ ਜਾਂਦਾ। ਉਸਨੂੰ ਪੈਸੇ ਮਿਲਣ ਲੱਗੇ ਤੇ ਅੰਨ੍ਹ ਖਾਣ ਨੂੰ ਮਿਲਣ ਲੱਗਾ। ਉਸਦੇ ਦਿਨ ਚੰਗੇ ਬੀਤਣ ਲੱਗੇ। ਉਹ ਝੁੱਗੀ ਵਿਚ ਰਹਿੰਦਾ ਹੋਇਆ ਵੀ ਕੁਝ ਸੁਖ ਅਨੁਭਵ ਕਰਨ ਲੱਗਾ।
ਕਾਲ ਮਹਾਂ ਬਲੀ ਹੈ। ਕਾਲ ਦੀ ਮਾਰ ਤੋਂ ਕੋਈ ਨਹੀਂ ਬੱਚਦਾ। ਜੋ ਦਿਸਦਾ ਹੈ ਸਭ ਚਲਣਹਾਰ ਹੈ। ਸਭ ਦੇ ਕਾਰਜ ਅਧੂਰੇ ਹੀ ਰਹਿ ਜਾਂਦੇ ਹਨ ਜਦੋਂ ਕਾਲ ਆਉਂਦਾ ਹੈ। ਕਾਲ ਦਾ ਭਾਰੀ ਹੱਥ ਹਰ ਇਕ ਦੇ ਸਿਰ ਉੱਪਰ ਰਖਿਆ ਜਾਂਦਾ ਹੈ। ਅਜਾਮਲ ਦਾ ਅੰਤ ਕਾਲ ਆ ਗਿਆ ਉਹ ਬੀਮਾਰ ਪੈ ਗਿਆ ਤੇ ਬੀਮਾਰੀ ਵੀ ਉਸਨੂੰ ਕਸ਼ਟ ਦੇਣ ਵਾਲੀ ਸੀ। ਇਕ ਦਿਨ ਅਜਿਹਾ ਆਇਆ ਜਦੋਂ ਅੱਖਾਂ ਮੀਟੀਆਂ ਜਾਣੀਆਂ ਸਨ। ਜਮਦੂਤ ਖਲੋਤੇ ਨਜ਼ਰ ਆਉਣ ਲੱਗੇ। ਨਰਕਾਂ ਦੀ ਅੱਗ ਬਲਦੀ ਦਿਸਣ ਲੱਗੀ। ਉਹ ਭਿਆਨਕ ਰੂਪ ਵਿਚ ਸੀ। ਉਸਦੀ ਦਸ਼ਾ ਡਰਾਉਣੀ ਸੀ।
ਨਰਕਾਂ ਦੀ ਝਾਕੀ ਦੇਖ ਕੇ ਅੰਤ ਕਾਲ ਨੇੜੇ ਆਇਆ ਜਾਣਕੇ ਉਸਨੇ ਉੱਚੀ ਉੱਚੀ ਪੁਕਾਰਿਆ ਨਾਰਾਇਣ ਆ ਨਾਰਾਇਣ ਆ ਅਜਾਮਲ ਪਾਪੀ ਨੇ ਆਵਾਜ਼ ਤਾਂ ਆਪਣੇ ਪੁੱਤਰ ਨੂੰ ਦਿੱਤੀ ਪਰ ਪੁੱਤਰ ਸ਼ਬਦ ਨਾ ਵਰਤਿਆ। ਸੱਚ ਹੀ ਉਸਦੀ ਕਲਿਆਨ ਹੋ ਗਈ। ਜਿਉਂ ਹੀ ਉਸਨੇ ਨਾਰਾਇਣ ਕਿਹਾ ਤਿਉਂ ਹੀ ਧਰਮ ਰਾਜ ਦੇ ਜਮਦੂਤ ਪਾਸੇ ਹਟ ਗਏ। ਰੌਸ਼ਨੀ ਹੋਈ ਨਰਸਿੰਘੇ ਸੰਖ ਵਜੇ। ਓਧਰੋਂ ਅਜਾਮਲ ਦੀ ਰੂਹ ਸਵਰਗਾਂ ਨੂੰ ਚਲੀ ਗਈ। ਨਾਰਾਇਣ ਕਹਿਣ ਨਾਲ ਪਾਪੀ ਤਰ ਗਿਆ। ਇਸ ਪ੍ਰਥਾਇ ਚੌਥੀ ਪਾਤਸ਼ਾਹੀ ਦਾ ਬਚਨ ਹੈ।
ਅਜਾਮਲ ਪ੍ਰੀਤਿ ਪੁਤ੍ਰ ਕੀਨੀ ਕਰਿ ਨਾਰਾਇਣ ਬੋਲਾਰੇ।।
ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ।।
ਦਾਸ ਜੋਰਾਵਰ ਸਿੰਘ ਤਰਸਿੱਕਾ।