ਅੰਗ : 678
ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਤੁਮ ਘਰਿ ਆਵਹੁ ਮੇਰੇ ਮੀਤ ॥ ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥ ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ੳੂਜਲ ਦਰਬਾਰ ॥੩॥ ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ ਅਚਰਜੁ ਕੀਆ ਕਰਨੈਹਾਰੈ ਨਾਨਕੁ ਸਚੁ ਵਡਿਆਈ ॥੪॥੪॥੨੮॥
ਅਰਥ: (ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ। ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ ॥੧॥ ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ)। ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ ॥ ਰਹਾਉ ॥ (ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੇ ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ। ਖਸਮ-ਪ੍ਰਭੂ ਨੇ ਉਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ॥੨॥ (ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ। ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ ॥੩॥ ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ। ਹੇ ਨਾਨਕ ਜੀ! ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੪॥੪॥੨੮॥
ਆਸਾ ਘਰੁ ੫ ਮਹਲਾ ੧
ਸਤਿਗੁਰ ਪ੍ਰਸਾਦਿ ॥
ਭੀਤਰਿ ਪੰਚ ਗੁਪਤ ਮਨਿ ਵਾਸੇ ॥
ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ ॥੧॥
ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ ॥
ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥੧॥ ਰਹਾਉ ॥
ਫੂਲ ਮਾਲਾ ਗਲਿ ਪਹਿਰਉਗੀ ਹਾਰੋ ॥
ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥
ਪੰਚ ਸਖੀ ਹਮ ਏਕੁ ਭਤਾਰੋ ॥
ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥੩॥
ਪੰਚ ਸਖੀ ਮਿਲਿ ਰੁਦਨੁ ਕਰੇਹਾ ॥
ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥੪॥੧॥੩੪॥
ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ,
ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿੰਦਾ।
ਤਾਲੇ ਟੁੱਟਦੇ ਨਾ ਗੁਲਾਮੀਆਂ ਦੇ,
ਦੇਸ਼ ਉਵੇਂ ਹੀ ਅੱਜ ਮੁਥਾਜ ਰਹਿੰਦਾ।
ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇ,
ਤੇ ਜੰਝੂ ਲਾਹੁਣ ਦਾ ਅੱਜ ਰਿਵਾਜ ਰਹਿੰਦਾ।
ਦਸਮ ਪਿਤਾ ਸਰਬੰਸ ਜੇ ਵਾਰਦੇ ਨਾ,
ਤੇ ਅਮਰ ਅੱਜ ਵੀ ਮੁਗਲਾਂ ਦਾ ਰਾਜ ਰਹਿੰਦਾ।
जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥
अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥
ਅੰਗ : 696
ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
ਅਰਥ: ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥
ਜਦੋਂ ਸਿੱਖ ਛਕਦੇ ਹਨ ਤਾਂ ਉਸ ਦਾ ਰਸ ਗੁਰੂ ਨੂੰ ਆਉਂਦਾ ਹੈਂ…
ਭਾਈ ਸਾਬ ਭਾਈ ਗੁਰਦਾਸ ਜੀ ਨੇ ਇੱਕ ਵਾਰ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਬਹੁਤ ਸਮੇਂ ਤੋਂ ਆਪ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸੀ ਪਰ ਝਿਜਕ ਜਾਂਦਾ ਸੀ। ਹੁਕਮ ਕਰੋ ਕਿ ਅੱਜ ਬੇਨਤੀ ਕਰ ਸਕਾਂ। ਗੁਰੂ ਸਾਹਿਬ ਕਹਿਣ ਲੱਗੇ ਦੱਸੋ ਭਾਈ ਸਾਬ ਜੀ। ਭਾਈ ਸਾਬ ਕਹਿਣ ਲੱਗੇ ਕਿ ਗੁਰੂ ਜੀ ਸਾਰੀ ਸੰਗਤ ਵਾਸਤੇ ਖੀਰ ਵੀ ਘਿਓ ਵਾਲੀ ਬਣਦੀ ਹੈ। ਵਧੀਆ ਸੋਹਣਾ ਭੋਜਨ ਬਣਦਾ ਹੈ। ਪਰ ਆਪ ਜੀ ਵਾਸਤੇ ਰੋਜ਼ ਅਲੂਣਾ ਦਲੀਆ (ਓਗਰਾ) ਬਣਦਾ ਹੈ। ਰੋਜ ਇਸ ਗੱਲ ਨਾਲ ਮੇਰਾ ਦਿਲ ਦੁਖਦਾ ਹੈ ਅਤੇ ਇੰਝ ਲਗਦਾ ਹੈ ਕਿ ਤੁਸੀਂ ਅਲੂਣਾ ਖਾਂਦੇ ਹੋ ਅਤੇ ਅਸੀਂ ਮਿੱਠਾ ਭੋਜਨ ਖਾ ਕੇ ਪਾਪ ਕਰ ਰਹੇ ਹਾਂ। ਗੁਰੂ ਜੀ ਅਸੀਂ ਰੋਜ ਏਨਾ ਸੋਹਣਾ ਭੋਜਨ ਛਕਦੇ ਹਾਂ ਤਾਂ ਤੁਸੀਂ ਕਿਉਂ ਨਹੀਂ ਛਕਦੇ। ਗੁਰੂ ਜੀ ਨੇ ਅੱਗੋਂ ਕਿਹਾ ਕਿ ਭਾਈ ਗੁਰਦਾਸ ਜੀ ਵੇਖੋ ਸਾਡੇ ਦੰਦਾਂ ਨਾਲ ਮਿੱਠਾ ਭੋਜਨ ਲੱਗਾ ਹੋਇਆ ਹੈ। ਅਸੀਂ ਤਾਂ ਰੋਜ ਸਾਰੇ ਪਦਾਰਥ ਛਕਦੇ ਹਾਂ। ਭਾਈ ਸਾਬ ਕਹਿਣ ਲੱਗੇ ਗੁਰੂ ਜੀ ਅਸੀਂ ਰੋਜ ਦੇਖਦੇ ਹਾਂ ਕਿ ਤੁਸੀਂ ਦਲੀਆ ਸਕਦੇ ਹੋ। ਅਸੀਂ ਤੁਹਾਨੂੰ ਮਿੱਠਾ ਭੋਜਨ ਛਕਦੇ ਕਦੇ ਨਹੀਂ ਦੇਖਿਆ। ਗੁਰੂ ਜੀ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ ਇਹ ਜਿਹੜੇ ਸਿੱਖ ਹਨ ਇਹ ਮੇਰੀ ਜਿੰਦ ਹਨ। ਜੋ ਇਹਨਾਂ ਦੇ ਮੁੱਖ ਵਿੱਚ ਪੈਂਦਾ ਹੈ ਮੈਂ ਉਸ ਦਾ ਰਸ ਲੈਂਦਾ ਹਾਂ। ਇਹ ਸਿੱਖ ਮੇਰਾ ਰੂਪ ਹਨ ਅਤੇ ਇਹਨਾਂ ਦਾ ਮੁੱਖ ਮੇਰਾ ਮੁਖ ਹੈ। ਜੋ ਇਹਨਾ ਦੇ ਮੁੱਖ ਵਿੱਚ ਪੈਂਦਾ ਹੈ ਉਸ ਦਾ ਰਸ ਮੈਨੂੰ ਆਉਂਦਾ ਹੈ।
ਮਾਤਾ ਪ੍ਰੀਤਿ ਕਰੇ ਪੁਤੁ ਖਾਇ॥
ਮੀਨੇ ਪ੍ਰੀਤਿ ਭਈ ਜਲਿ ਨਾਇ॥
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ॥
ਪਿਆਰਿਓ ਗੁਰੂ ਆਪਣੇ ਸਿੱਖਾਂ ਨੂੰ ਬਹੁਤ ਪਿਆਰ ਕਰਦਾ ਹੈ। ਜਿਵੇਂ ਜੇ ਕੋਈ ਚੀਜ ਮਾਂ ਨੂੰ ਖਾਣ ਨੂੰ ਮਿਲੇ ਤਾਂ ਮਾਂ ਓਹ ਚੀਜ ਆਪਣੇ ਬੱਚੇ ਨੂੰ ਦੇ ਕੇ ਜਿਆਦਾ ਸੁਆਦ ਮਹਿਸੂਸ ਕਰਦੀ ਹੈ। ਇਸ ਨੂੰ ਪਿਆਰ ਕਹਿੰਦੇ ਹਨ। ਆਪਣੇ ਨਾਲੋਂ ਜਿਆਦਾ ਜਦੋਂ ਦੂਜੇ ਨੂੰ ਖੁਸ਼ ਵੇਖ ਕੇ ਖੁਸ਼ੀ ਹੁੰਦੀ ਹੈ ਉਹੀ ਪ੍ਰੀਤਿ ਹੁੰਦੀ ਹੈ। ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਮੈਂ ਰੋਜ ਰਾਤ ਨੂੰ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤਵੇਲੇ ਤਿੰਨ ਪਹਿਰ ਦੀ ਸੇਵਾ ਕਰਨ ਲਈ ਜਾਇਆ ਕਰਦਾ ਸੀ। ਸਿੰਘਾਂ ਨਾਲ ਏਨਾ ਪ੍ਰੇਮ ਹੁੰਦਾ ਸੀ ਕਿ ਜਦੋਂ ਘਰ ਵਿੱਚ ਕਿਸੇ ਪਾਸਿਓਂ ਮਿਠਾਈ ਦਾ ਡੱਬਾ ਆਉਣਾ ਤਾਂ ਘਰ ਵਿੱਚ ਮਿਠਾਈ ਖਾਣ ਦੀ ਬਜਾਏ ਡੱਬਾ ਸਿੰਘਾਂ ਲਈ ਲੈ ਜਾਣਾ ਅਤੇ ਵੰਡ ਦੇਣਾ। ਜਦੋਂ ਸੇਵਾ ਵਾਲੇ ਸਿੰਘ ਮਿਠਾਈ ਖਾਂਦੇ ਤਾਂ ਆਪਣੇ ਆਪ ਨੂੰ ਹੋਰ ਜਿਆਦਾ ਸਵਾਦ ਆਉਂਦਾ।
ਪਿਆਰਿਓ ਇੱਕ ਗੱਲ ਸਮਝ ਆਈ ਕਿ ਜੇ ਸਿੱਖਾਂ ਦਾ ਸਤਿਕਾਰ ਕਰੋਗੇ ਤਾਂ ਗੁਰੂ ਨੂੰ ਸਤਿਕਾਰ ਮਿਲੇਗਾ। ਸਿੱਖਾਂ ਨਾਲ ਪਿਆਰ ਕਰੋਗੇ ਤਾਂ ਗੁਰੂ ਨੂੰ ਪਿਆਰ ਮਿਲੇਗਾ। ਸਿੱਖਾਂ/ਲੋੜਵੰਦਾਂ ਦੀ ਮਦਦ ਕਰੋਗੇ ਤਾਂ ਗੁਰੂ ਓਹਨੂੰ ਪਰਵਾਨ ਕਰੇਗਾ। ਸੋ ਗੁਰੂ ਸਾਹਿਬ ਕਿਰਪਾ ਕਰਨ ਕਿ ਸਾਨੂੰ ਸਾਰਿਆਂ ਨੂੰ ਗੁਰਸਿੱਖਾਂ ਦਾ ਪਿਆਰ ਮਿਲ ਜਾਵੇ।
(ਰਣਜੀਤ ਸਿੰਘ ਮੋਹਲੇਕੇ – Ranjeet Singh Mohleke)
ਮਾਤਾ ਖੀਵੀ ਜੀ ਦਾ ਜਨਮ ਸੰਨ 1506 ਈ: ਵਿਚ ਭਾਈ ਦੇਵੀ ਚੰਦ ਖੱਤਰੀ ਦੇ ਗ੍ਰਹਿ ਵਿਖੇ ਮਾਤਾ ਕਰਮ ਦੇਵੀ ਦੀ ਕੁੱਖੋਂ ਹੋਇਆ। ਭਾਈ ਦੇਵੀ ਚੰਦ ਉਸ ਸਮੇਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਨਗਰ ਸੰਘਰ ਦੇ ਵਸਨੀਕ ਸਨ ਅਤੇ ਹੁਣ ਇਹ ਨਗਰ ਜ਼ਿਲ੍ਹਾ ਤਰਨਤਾਰਨ ਵਿਚ ਸਥਿਤ ਹੈ। ਭਾਈ ਦੇਵੀ ਚੰਦ ਇਕ ਦੁਕਾਨਦਾਰ ਸਨ ਅਤੇ ਛੋਟੇ ਪੱਧਰ ਉੱਤੇ ਸ਼ਾਹੂਕਾਰੀ ਦਾ ਕੰਮ ਵੀ ਕਰਦੇ ਸਨ। ਬਚਪਨ ਵਿਚ ਹੀ ਸਾਊ, ਮਿਠਬੋਲੜਾ ਅਤੇ ਮਸਤ ਸੁਭਾਅ ਹੋਣ ਕਰਕੇ ਮਾਤਾ-ਪਿਤਾ ਨੇ ਆਪਣੀ ਬੱਚੀ ਦਾ ਨਾਮ ਖੀਵੀ ਰੱਖਿਆ।
ਸੰਨ 1519 ਈ: ਵਿਚ (16 ਮੱਘਰ ਸੰਮਤ 1576) ਮਾਤਾ ਖੀਵੀ ਜੀ ਦਾ ਵਿਆਹ ਖਡੂਰ ਸਾਹਿਬ ਦੇ ਵਾਸੀ ਭਾਈ ਫੇਰੂ ਮੱਲ ਜੀ ਦੇ ਪੁੱਤਰ ਭਾਈ ਲਹਿਣਾ ਜੀ ਨਾਲ ਹੋ ਗਿਆ, ਜੋ ਬਾਅਦ ਵਿਚ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ। ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਧੀਆਂ ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ ਅਤੇ ਦੋ ਪੁੱਤਰ ਭਾਈ ਦਾਤੂ ਜੀ ਤੇ ਭਾਈ ਦਾਸੂ ਜੀ ਨੇ ਜਨਮ ਲਿਆ। ਭਾਈ ਫੇਰੂ ਮੱਲ ਜੀ ਦੇ ਅਕਾਲ ਚਲਾਣੇ ਮਗਰੋਂ ਭਾਈ ਲਹਿਣਾ ਜੀ ਨੇ ਆਪਣੇ ਪਿਤਾ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਸੰਭਾਲੀਆਂ।
ਭਾਈ ਲਹਿਣਾ ਜੀ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਅਤੇ ਉਹਨਾਂ ਨੇ ਲਗਭਗ 7 ਸਾਲ ਗੁਰੂ ਸਾਹਿਬ ਦੀ ਸੰਗਤ ਕੀਤੀ। ਗੁਰ-ਗੱਦੀ ‘ਤੇ ਬੈਠਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਤੋਂ ਗੁਰਮਤਿ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਮਾਤਾ ਖੀਵੀ ਨੇ ਲੰਗਰ ਦੀ ਸੇਵਾ ਦੇ ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਆਪ ਸੰਭਾਲ ਲਈ। ਮਾਤਾ ਖੀਵੀ ਵੱਲੋਂ ਬਹੁਤ ਵਧੀਆ ਲੰਗਰ ਤਿਆਰ ਕੀਤਾ ਜਾਂਦਾ ਸੀ ਅਤੇ ਸੰਗਤਾਂ ਨੂੰ ਸ਼ਰਧਾ ਨਾਲ ਛਕਾਇਆ ਜਾਂਦਾ ਸੀ। ਮਾਤਾ ਖੀਵੀ ਨੇ ਲੰਗਰ ਦੀ ਸੇਵਾ ਤੋਂ ਇਲਾਵਾ ਸਭ ਲਈ ਪ੍ਰੇਮ ਭਰਿਆ ਵਾਤਾਵਰਣ ਵੀ ਸਿਰਜਿਆ।
ਅੱਜ ਵੀ ਖਡੂਰ ਸਾਹਿਬ ਵਿਖੇ ਮਾਤਾ ਖੀਵੀ ਜੀ ਦਾ ਲੰਗਰ ਚੱਲਦਾ ਹੈ। ਸਿੱਖ ਧਰਮ ਵਿਚ ਸਿਰਫ ਮਾਤਾ ਖੀਵੀ ਜੀ ਹੀ ਅਜਿਹੀ ਔਰਤ ਹਨ, ਜਿਨ੍ਹਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਇਆ ਹੈ। ਭਾਈ ਸੱਤਾ ਅਤੇ ਬਲਵੰਡ ਦੁਆਰਾ ਰਾਮਕਲੀ ਦੀ ਵਾਰ ਅੰਦਰ ਇਉਂ ਵਰਨਣ ਕੀਤਾ ਗਿਆ ਹੈ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਲਾਈ।। (ਪੰਨਾ 967)
ਮਾਤਾ ਖੀਵੀ ਜੀ ਨੇ ਗੁਰੂ ਅੰਗਦ ਦੇਵ ਜੀ ਤੋਂ ਬਾਅਦ 30 ਸਾਲ ਜੀਵਨ ਬਤੀਤ ਕੀਤਾ। ਸੰਨ 1582ਈ: ਵਿਚ 75 ਸਾਲ ਦੀ ਉਮਰ ਵਿਚ ਉਹ ਅਕਾਲ ਚਲਾਣਾ ਕਰ ਗਏ। ਉਸ ਸਮੇਂ ਜਦੋਂ ਔਰਤ ਨੂੰ ਆਪਣੇ ਘਰ ਵਿਚ ਵੀ ਬਣਦੀ ਇੱਜ਼ਤ ਨਹੀਂ ਦਿੱਤੀ ਜਾਂਦੀ ਸੀ ਅਤੇ ਉਸ ਨੂੰ ਸਮਾਜ ਵਿਚ ਸਭ ਤੋਂ ਨੀਵੀਂ ਪੋੜੀ ‘ਤੇ ਰੱਖਿਆ ਜਾਂਦਾ ਸੀ, ਗੁਰੂ ਅੰਗਦ ਦੇਵ ਜੀ ਨੇ ਆਪਣੀ ਧਰਮ ਪਤਨੀ ਨੂੰ ਉਸ ਪ੍ਰਥਾ ਦੀ ਜ਼ਿੰਮੇਵਾਰੀ ਸੌਂਪੀ, ਜੋ ਆਉਣ ਵਾਲੇ ਸਮੇਂ ਵਿਚ ਸਿੱਖ ਧਰਮ ਦੀ ਪਹਿਚਾਣ ਬਣਨੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਮਾਤਾ ਖੀਵੀ ਜੀ ਨੂੰ ਸੌਂਪੀ ਲੰਗਰ ਦੀ ਸੇਵਾ ਨੂੰ ਮਾਤਾ ਜੀ ਨੇ ਇੰਨੀ ਸਹਿਜਤਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ ਕਿ ਅੱਜ ਵੀ ਸਿੱਖ ਧਰਮ ਲੰਗਰ ਪ੍ਰਥਾ ਕਰਕੇ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ।
ਪੱਟੀ ਦੇ ਇਲਾਕੇ ਦਾ ਚੌਧਰੀ ਲੰਘਾਹ ਝਬਾਲ ਦਾ ਵਾਸੀ ਅੱਸੀ ਪਿੰਡਾਂ ਦਾ ਮਾਮਲਾ ਇਕੱਠਾ ਕਰਕੇ ਸਰਕਾਰੀ ਖਜ਼ਾਨੇ ਵਿਚ ਦਾਖਲ ਕਰਾਉਂਦਾ ਸੀ । ਸਰਕਾਰੀ ਭੈ ਦਾ ਜੂਲਾ ਲਾ ਕੇ ਉਹ ਗੁਰੂ ਦਾ ਪੂਰਾ ਸ਼ਰਧਾਲੂ ਬਣ ਚੁੱਕਾ ਸੀ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਂ ਲਾਹੌਰ ਜਾਣ ਵਾਲਿਆਂ ਪੰਜਾ ਪ੍ਰਮੁੱਖ ਸਿੱਖਾਂ ਵਿਚੋਂ ਆਪ ਇਕ ਸਨ ਇਸ ਤੋਂ ਪਹਿਲਾਂ ਆਪ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਵੇਲੇ ਮਹਾਨ ਸੇਵਾ ਕੀਤੀ । ਅੰਮ੍ਰਿਤਸਰ ਤੇ ਹੱਲਾ ਹੋ ਜਾਣ ਕਰਕੇ ਬੀਬੀ ਵੀਰੋ ਜੀ ਦੇ ਅਨੰਦ ਕਾਰਜ ਦੀ ਜ਼ਿਮੇਵਾਰੀ ਖਰਚ ਆਦਿ ਹੋਰ ਸੇਵਾ ਆਪ ਨੇ ਖਿੜੇ ਮੱਥੇ ਨਿਭਾਈ । ਇਸ ਦੀ ਉਸ ਵੇਲੇ ਦੀ ਹਵੇਲੀ ਵਿਚ ਬੀਬੀ ਵੀਰੋ ਜੀ ਦੇ ਵਿਆਹ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ । ਜਿਥੇ ਹਰ ਸਾਲ ਵਿਆਹ ਵਾਲੇ ਦਿਨ ਦੀ ਯਾਦ ਤਾਜ਼ਾ ਕਰਨ ਲਈ ਮੇਲਾ ਲਗਦਾ ਹੈ । ਭਾਈ ਲੰਘਾਹ ਦੇ ਭਰਾ ਪੈਰੋਸ਼ਾਹ ਦੇ ਪੁੱਤਰ ਮਾਲੇ ਸ਼ਾਹ ਦੇ ਘਰ ਤਿੰਨ ਭਰਾਵਾਂ ਤੋਂ ਬਾਅਦ ਇਕ ਪੁੱਤਰੀ ਜੰਮੀ ਜਿਸ ਦਾ ਨਾਂ ( ਭਾਗਾਂ ਵਾਲੀ ) ਭਾਗੋ ਰਖਿਆ । ਇਸੇ ਦੇ ਬਾਬੇ ਤੋਂ ਗੁਰੂ ਘਰ ਨਾਲ ਸੰਬੰਧ ਤੁਰੇ ਆ ਰਹੇ ਸਨ । ਭਾਗ ਕੌਰ ਨੇ ਛੇਵੇਂ ਗੁਰੂ ਤੋਂ ਦਸਵੇਂ ਗੁਰੂ ਤਕ ਪੰਜਾਂ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਸਨ ।
ਆਪ ਦੇ ਪਿਤਾ ਮਾਲੋ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਾਰੀਆਂ ਲੜਾਈਆਂ ਵਿੱਚ ਬੜੀ ਬਹਾਦਰੀ ਨਾਲ ਝੂਜਦਾ ਰਿਹਾ ਸੀ । ਪਹਿਲੇ ਯੁੱਧ ਅੰਮ੍ਰਿਤਸਰ ਵਿੱਚ ਗੁਰੂ ਜੀ ਤੇ ਭੀੜ ਪਈ ਸੁਣ ਇਲਾਕੇ ਵਿੱਚੋਂ ਸਿਰਲੱਥ ਗੱਭਰੂ ਇਕੱਠੇ ਕਰ ਰਾਤੋ ਰਾਤ ਅੰਮ੍ਰਿਤਸਰ ਪੁੱਜ ਗਿਆ ਕਾਫੀ ਸੂਰਮਤਾਈ ਦਿਖਾਈ । ਕਾਕੀ ਭਾਗੋ ਵੀ ਮਰਦਾਵਾਂ ਸੁਭਾ ਰੱਖਦੀ ਸੀ । ਉੱਚੀ ਹਿੰਮਤ ਤੇ ਭੈ ਰਹਿਤ ਤਬੀਅਤ ਰੱਖਦੀ ਸੀ । ਆਪਣੇ ਪਿਤਾ ਜੀ ਨਾਲ ਇਕ ਵਾਰ ਗੁਰੂ ਤੇਗ ਬਹਾਦਰ ਦੇ ਦਰਸ਼ਨ ਕਰਕੇ ਗੁਰਸਿੱਖੀ ਦੇ ਪ੍ਰੇਮ ਸ਼ਰਧਾ ਵਿਚ ਪਰਪੱਕ ਹੋ ਗਈ ਸੀ । ਹੁਣ ਇਸ ਬਾਲੜੀ ਨੇ ਘਰੋਂ ਇਕ ਨੇਜਾ ਜਾ ਬਰਛਾ “ ਲੈ ਕੇ ਕਿਸੇ ਵੇਲੇ ਨਜ਼ਰ ਬਚਾ ਕੇ ਬਾਹਰ ਚਲੇ ਜਾਣਾ ਤੇ ਛੋਟੇ ਛੋਟੇ ਖੇੜਾ ( ਰੁੱਖਾਂ ) ਨਰਮ ਨਰਮ ਬੂਟਿਆਂ ਵਿੱਚ ਪੂਰੇ ਬਲ ਨਾਲ ਖੁਬਾ ਖੁਬਾ ਕੇ ਦੇਖਣਾ ਕਿ ਮੇਰਾ ਬਲ ਕਿੰਨਾਂ ਕੁ ਵਧਦਾ ਹੈ । ਇਸ ਸ਼ਸ਼ਤਰ ਨੂੰ ਚਲਾਉਣ ਦੀ ਜਾਚ ਆਪੇ ਆਉਂਦੀ ਹੈ ਕਿ ਨਹੀਂ । ਇਹ ਖੇਡਾਂ ਆਪਣੇ ਲਗਦੇ ਜੰਗਲ ਵਿਚ ਕਿੰਨਾ ਕਿੰਨਾ ਚਿਰ ਖੇਡਦੀ ਰਹਿਦੀ । ਸ਼ਸਤਰਾਂ ਨਾਲ ਖੇਡਦਿਆਂ ਆਪੇ ਕਹਿਣਾ “ ਕਿਓਂ ਜੀਓ । ਮੈਂ ਛਿਛਰੇ ਨੂੰ ਬਰਛਾ ਮਾਰਾਂ ? ” ਫਿਰ ਆਪੇ ਕਹਿਣਾ ‘ ਬੇਟਾ ਦੋਵੇਂ ਪੈਰ ਜੋੜ ਕੇ ਨਜ਼ਰ ਨਿਸ਼ਾਨ ਬੰਨ ਕੇ ਕੁੱਦ ਪਉ ਸ਼ੇਰ ਵਾਰੀ ਤੇ ਧੁਸਾਂ ਦੇ ਬਰਛਾ ਛਿਛਰੇ ਦੇ ਮੁੱਢ ਵਿਚ ਫਿਰ ਉਸੇ ਤਰਾਂ ਕੁਦ ਕੇ ਪਵੇ ਤੋਂ ਜਾ ਬਰਛਾ ਖੁਭੋ ਦੇਵੋ । ਫਿਰ ਬਰਛਾ ਕੱਢ ਕੇ ਆਪਣੇ ਮੋਢੇ ਤੇ ਆਪਣੇ ਬਾਪੜਾ ਦੇ ਕੇ ਆਖੇ ਸ਼ਾਬਾਸ਼ ਭਾਗੋ ਤੂੰ ਖੂਬ ਵਾਰ ਕੀਤਾ ਹੈ । ਇਸੇ ਤਰ੍ਹਾਂ ਕਰਨਾ ਚਾਹੀਦਾ ਹੈ।
ਇਸੇ ਸਾਗ ਨਾਲ ਅਭਿਆਸ ਕਰਦੀ | ਪਹਿਲਾਂ ਤਾਂ ਘਰ ਦਿਆਂ ਨੂੰ ਪਤਾ ਨਾ ਲਗਾ | ਪਰ ਇਕ ਦਿਨ ਸਾਂਗ ਲੈ ਕੇ ਘਰੋਂ ਨਿਕਲੀ ਤਾਂ ਪਿੱਛੇ ਦਬੇ ਪੈਰੀ ਭਾਗੋ ਦਾ ਪਿਤਾ ਵੀ ਜਾ ਨਿਕਲਿਆ ਜਾਂ ਵੇਖਿਆ ਕਿ ਭਾਗੋ ਨੇ ਇਕ ਭੱਜੇ ਜਾਂਦੇ ਹਿਰਨ ਨੂੰ ਸਾਗ ਨਾਲ ਫੁੰਡ ਲਿਆ ਤੇ ਪਿਛੋਂ ਆਵਾਜ਼ ਆਈ “ ਸ਼ਾਬਾਸ਼ ਬੱਚੇ ਸ਼ਾਬਾਸ਼ ਆਪਣੇ ਪਿਤਾ ਜੀ ਦੀ ਅਵਾਜ਼ ਪਛਾਣ ਪਿਛਾ ਭੌ ਕੇ ਪਿਤਾ ਦੇ ਜਾ ਗਲ ਲੱਗੀ । ਬਾਪੂ ਜੀ ਗਲਤੀ ਹੋ ਗਈ ਪਾਪ ਹੋ ਗਿਆ । ਬਾਪੂ ਨੇ ਘੁਟ ਕੇ ਗਲ ਨਾਲ ਲਾਈ ਕਿਹਾ ਬੇਟਾ ਤੂੰ ਮਰਦ ਹੈ ਤੂੰ ਮੇਰਾ ਪੁੱਤਰ ਹੈ । ਸ਼ਾਬਾਸ਼ ਇਹ ਪਾਪ ਨਹੀਂ ਇਹ ਸ਼ਿਕਾਰ ਹੈ । ਪੰਦਰਾਂ ਕੁ ਸਾਲ ਦੀ ਆਯੂ ਦੀ ਹੋਈ ਤਾਂ ਭਾਗੋ ਦੀ ਸ਼ਾਦੀ ਪੱਟੀ ਦੇ ਰਹਿਣ ਵਾਲੇ ਨਿਧਾਨੇ ਵੜੈਚ ਨਾਲ ਕਰ ਦਿੱਤੀ ਗਈ । ਜਦੋਂ ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਦੀ ਸਾਜਣਾ ਕੀਤੀ ਤਾਂ ਦੋਵਾਂ ਜੀਆਂ ਨੇ ਅੰਮ੍ਰਿਤ ਛਕ ਕੇ ਨਿਧਾਨ ਸਿੰਘ ਤੇ ਭਾਗ ਕੌਰ ਬਣ ਗਏ । ਇਨ੍ਹਾਂ ਨੇ ਮਾਝੇ ਵਿੱਚ ਸਿੱਖਾਂ ਨੂੰ ਪ੍ਰੇਰ ਕੇ ਅੰਮ੍ਰਿਤ ਛਕਣ ਲਈ ਤਿਆਰ ਕਰ ਅਨੰਦਪੁਰ ਭੇਜਣਾ ਸ਼ੁਰੂ ਕਰ ਦਿੱਤਾ । ਬਾਕੀ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਤੇ ਹੋਰ ਸਿੱਖਾਂ ਨੂੰ ਆਖ ਕੇ ਦਸਵੰਧ ਤੇ ਹੋਰ ਸ਼ਸਤਰ ਗੁਰੂ ਜੀ ਦੀ ਭੇਟਾ ਭੇਜਦੇ।ਪ੍ਰਚਾਰ ਕਰ ਪਿੰਡਾਂ ਵਿਚ ਗੱਭਰੂਆਂ ਨੂੰ ਅਨੰਦਪੁਰ ਪਹੁਲ ਲੈ ਕੇ ਗੁਰੂ ਜੀ ਦੀ ਸੈਨਾ ਵਿਚ ਭਾਗ ਲੈਣ ਲਈ ਭੇਜੀ ਜਾਂਦੇ ।
ਅਨੰਦ ਗੜ ਕਿਲ੍ਹੇ ਵਿਚ ਲਗਾਤਾਰ ਕਈ ਮਹੀਨੇ ਯੁੱਧ ਚਲਦਾ ਰਿਹਾ ਬਾਈ ਧਾਰ ਦੇ ਰਾਜੇ ਸ਼ਾਹੀ ਫੌਜ ਨੇ ਘੇਰਾ ਘਤਿਆ ਹੋਇਆ ਸੀ । ਅੰਦਰੋਂ ਸਾਰਾ ਖਾਣ ਪੀਣ ਦਾ ਸਮਾਨ ਚਾਲੇ ਹੋ ਚੁੱਕਾ ਸੀ । ਇਸ ਭੁੱਖ ਦੁਖੋਂ ਭਾਈ ਮਹਾਂ ਸਿੰਘ ਰਟੌਲ ਮਾਝੇ ਦਾ ਤਰਨ ਤਾਰਨ ਦੇ ਲਾਗੇ ਦਾ ਰਹਿਣ ਵਾਲਾ ਹੋਰ ਕਈ ਸਿੰਘ ਜਿਨ੍ਹਾਂ ਵਿੱਚ ਕਈ ਮਾਝੇ , ਮਾਲਵੇ ਤੇ ਦੁਆਬੇ ਸਾਰਿਆਂ ਪਾਸਿਆਂ ਦੇ ਬੰਦੇ ਸਨ । ਬੇਦਾਵੇ ਤੇ ਹਸਤਾਖਰ ਕੇਵਲ ਮਹਾਂ ਸਿੰਘ ਦੇ ਸਨ । ਇਸ ਬੇਦਾਵੇ ਤੇ ਸਿਰਫ ਏਨੇ ਅਖਰ ਸਨ ਕਿ “ ਤੁਸੀਂ ਸਾਡੇ ਗੁਰੂ ਨਹੀਂ ‘ ਤੇ ਅਸੀਂ ਤੁਹਾਡੇ ਸਿੱਖ ਨਹੀਂ ਹਾਂ । ਇਹ ਲਿਖ ਕੇ ਗੁਰੂ ਗੋਬਿੰਦ ਸਿੰਘ ਨੂੰ ਦੇ ਗਏ ਤੇ ਆਪ ਪਿੰਡ ਨੂੰ ਤੁਰ ਪਏ । ਕਈ ਤਾਂ ਰਾਹ ਵਿੱਚ ਵੈਰੀਆਂ ਤੋਂ ਮਾਰੇ ਗਏ । ਜਿਹੜੇ ਮਾਝੇ ਦੇ ਵਾਪਿਸ ਘਰੀ ਪੁੱਜੇ ਤਾਂ ਘਰ ਦਿਆਂ ਮਾਵਾਂ , ਭੈਣਾਂ ਤੇ ਘਰਦੀਆਂ ਉਨ੍ਹਾਂ ਨੂੰ ਚੰਗਾ ਨਾ ਜਾਣਿਆ ਸਗੋਂ ਮਾਵਾਂ ਕਹਿਣ ਲੱਗੀਆਂ ਕਿ ਤੁਸੀਂ ਆਪਣੀਆਂ ਜਾਨਾਂ ਗੁਰੂ ਨਾਲੋਂ ਪਿਆਰੀਆਂ ਕਰਕੇ ਉਨ੍ਹਾਂ ਨੂੰ ਬਿਪਤਾ ਵਿੱਚ ਛੱਡ ਆਏ ਹੋ ਜੇ ਤੁਸੀਂ ਗੁਰੂ ਦੇ ਕੁਝ ਨਹੀਂ ਲਗਦੇ ਤਾਂ ਸਾਡੇ ਤੁਸੀਂ ਕੀ ਲਗਦੇ ਹੋ । ਤੁਸੀਂ ਸਾਡੇ ਦੁੱਧ ਨੂੰ ਲਾਜ ਲਾਈ ਹੈ । ਗਲ ਕੀ ਕਿਸੇ ਸਿੱਖ ਘਰ ਆਏ ਨੂੰ ਕਿਸੇ ਨੇ ਚੰਗਾ ਨਾ ਜਾਣਿਆ । ਹੁਣ ਮਾਝੇ ਦੀਆਂ ਬੀਬੀਆਂ ਇਕੱਠੀਆਂ ਹੋ ਹੋ ਕੇ ਇਨ੍ਹਾਂ ਨੂੰ ਲਾਣਤਾ ਪਾਉਣ ਲੱਗੀਆਂ ਇਨ੍ਹਾਂ ਸਾਰੀਆਂ ਦੀ ਅਗਵਾਈ ਮਾਤਾ ਭਾਗ ਕੌਰ ਕਰ ਰਹੀ ਸੀ । ਸਾਂਈ ਦਾਸ ਦੀਵਾਨਾ ਦੇ ਕੁੱਝ ਬੰਦ ਲੇਖਕ ਆਪਣੀ ੧੯੪੧-੪੨ ਦੀ ਯਾਦ ਵਿਚ ਜਦੋਂ ਦੂਜੀ ਤੀਜੀ ਪੜਦਾ ਇਉਂ ਲਿਖਦਾ ਹੈ :
ਆਈ ਲਜ , ਹਯਾ ਨਾ ਜ਼ਰਾ ਧੰਨੂ ਬਣੀ ਭੀੜ ਤਾਂ ਗੁਰੂ ਨੂੰ ਛਡ ਆਏ ।
ਪੀ ਪੀ ਦੁੱਧ ਮਝੇਲਣਾਂ ਜੱਟੀਆਂ ਦਾ , ਤੁਸੀਂ ਆਪ ਗਲਸ਼ ਕੇ ਕਢ ਆਏ ।
ਕੜੇ ਲਾਹੋਂ ਤੇ ਬਾਹਾਂ ਵਿਚ ਪਾਓ ਵੰਗਾਂ , ਮੀਡੀਆਂ ਕਰ ਗੁਤਾਂ ਲਮਕਾ ਲਓ ।
ਅਸੀਂ ਤੁਸਾਂ ਨਿਲਜਿਆਂ ਨੂੰ ਦਸਦੀਆਂ ਹਾਂ ਲੱਪਲੱਪ ਸਵਾਹ ਦੀ ਮੀਡੀਆਂ ਚ ਪਾ ਲਓ।
ਪਗਾਂ ਪਾੜ ਕੇ ਚੁਨੀਆਂ ਲਓ ਸਿਰ ਤੇ ਗਿਟਿਆਂ ਤੱਕ ਘੁੰਢ ਲਮਕਾ ਲਓ ।
ਪੌਡਰ ਤਹਾਨੂੰ ਬੇਸ਼ਰਮਾ ਨੂੰ ਦੱਸ ਦਈਏ , ਕਾਲਖ ਤਵੇਂ ਦੀ ਮੱਥੇ ਤੇ ਲਾ ਲਉ ਵੇ ।
ਉਧਰ ਬੀਬੀਆਂ ਨੇ ਮਾਤਾ ਭਾਗ ਕੌਰ ਦੇ ਤਹਿਤ ਪੱਟੀ ਦੇ ਲਾਗੇ ਜੰਗਲ ਵਿਚ ਇਕੱਠੀਆਂ ਹੋਈਆਂ ਉਧਰ ਸਿੰਘਾ ਨੂੰ ਪਤਾ ਲੱਗਾ ਇਹ ਪੱਟੀ ਵੱਲ ਆਪਣੇ ਸ਼ਸਤਰ ਲੱਕਾਂ ਨਾਲ ਬੰਨ੍ਹ ਤੁਰੇ । ਇਵੇਂ ਸਿੱਖ ਇਕੱਠੇ ਹੋ ਗਏ ਬੀਬੀਆਂ ਤਾਂ ਆਪਣੇ ਪਿੰਡਾਂ ਨੂੰ ਵਾਪਸ ਚਲੀਆਂ ਗਈਆਂ । ਪਰ ਮਾਤਾ ਭਾਗ ਕੌਰ ਤੇ ਜਿਹੜੇ ਬੇਦਾਵਾ ਲਿਖ ਕੇ ਦੇ ਆਏ ਸਨ ਤੇ ਕੁਝ ਹੋਰ ਸਿੱਖ ਤੇ ਕੁਝ ਸਿਆਣੇ ਲਾਹੌਰ ਤੋਂ ਇਨਾਂ ਵਿਚ ਰਲ ਗਏ । ਜਿਹੜੇ ਆਪਣੀ ਸਿਆਣਪ ਜ਼ਾਹਿਰ ਕਰਨਾ ਚਾਹੁੰਦੇ ਸਨ ਕਿ ਉਹ ਗੁਰੂ ਜੀ ਨੂੰ ਬਾਦਸ਼ਾਹ ਨਾਲ ਸੁਲ੍ਹਾ ਕਰਨ ਦੀ ਗੱਲ ਕਰਨਗੇ । ਮਾਤਾ ਭਾਗ ਕੌਰ ਤੁਰਨ ਲੱਗੀ ਤਾਂ ਨਿਧਾਨ ਸਿੰਘ ਵੜੈਚ ਕਹਿਣ ਲੱਗਾ ਕਿ ਭਾਗ ਕੌਰ ਹੁਣ ਜੀਉਣਾ ਹਰਾਮ ਹੈ । ਮੇਰਾ ਹੁਣ ਜੀਉਣ ਦਾ ਕੋਈ ਹੱਕ ਨਹੀਂ ਹੈ । ਮੇਰੇ ਰਾਹੀਂ ਭੇਜੇ ਗੱਭਰੂ ਗੁਰੂ ਜੀ ਨੂੰ ਪਿੱਠ ਵਿਖਾ ਆਏ । ਤੂੰ ਤਾਂ ਜ਼ਨਾਨੀ ਹੈ ਤੂੰ ਕੀ ਕਰੇਂਗੀ ਉਥੇ ਜਾ ਕੇ ਘਰ ਰਹੁ ਮੈਂ ਜਾਂਦਾ ਹਾਂ ਨਾਲੇ ਇਨਾਂ ਦੇ ਥਾਂ ਮਾਫੀ ਮੰਗਾਂਗਾ । ‘ ‘ ਉਧਰ ਮਰਦਾਂ ਵਾਲਾ ਪਹਿਰਾਵਾ ਭਾਗ ਕੌਰ ਸ਼ਸਤਰ ਬੰਨੇ ਤਿਆਰ ਬਰ ਤਿਆਰ ਬੋਲੀ “ ਮੇਰਾ ਫਿਕਰ ਨਾ ਕਰੋ । ਮੇਰੇ ਹੱਥ ਸਾਂਗ ਹੈ।ਵੇਖੀ ਤੇ ਸਹੀ ਇਹ ਵੈਰੀਆਂ ਨੂੰ ਕਿਵੇਂ ਤੀਰਾਂ ਵਾਂਗ ਪੈਂਦੀ ਹੈ । ਜੇ ਮੇਰੀ ਇਜ਼ਤ ਤੇ ਭੀੜ ਬਣੀ ਤਾਂ ਇਹੋ ਸਾਂਗ ਮੈਨੂੰ ਗੁਰੂ ਨਾਨਕ ਦੇਵ ਦੇ ਚਰਨਾਂ ਵਿਚ ਸਿੱਧਾ ਪੁਚਾ ਦੇਵੇਗੀ । ਬੀਬਿਆ ਰਾਣਿਆ । ਮੇਰਾ ਫਿਕਰ ਛੱਡ ਦੇ ! ਦੇਖ ਮਾਝੇ ਦੇ ਗੱਭਰੂ ਮਾਝੇ ਨੂੰ ਕਲੰਕਤ ਕਰ ਆਏ ਹਨ । ਚਲੋ ਰਲ ਮਿਲ ਕੇ ਇਹ ਦਾਗ ਧੋ ਆਈਏ । ਚਾਹੇ ਸਾਰਾ ਮਾਝਾ ਤਾਂ ਬੇਮੁਖ ਨਹੀਂ ਹੋਇਆ ਇਕ ਦੀ ਖੁਨਾਮੀ ਕਈ ਵਾਰ ਸਾਰਿਆਂ ਨੂੰ ਬਦਨਾਮੀ ਦਵਾ ਦੇਂਦੀ ਹੈ।ਉਠ ਮੇਰੇ ਸਾਈਆਂ ! ਉਠੋ ਹੁਣ ਵੇਲਾ ਜੇਰਾ ਕਰਨ ਦਾ ਨਹੀਂ ਹੈ । ਇਵੇਂ ਕਹਿ ਉਠ ਘੋੜੇ ਤੇ ਸਵਾਰ ਹੋ ਹੋਰ ਪਿੰਡ ਵਿਚ ਘੋੜਾ ਫੇਰ ਪਿੰਡ ਵਿਚ ਪਲੂ ਫੇਰ ਦਿੱਤਾ ਕਿ ਜੇ ਕਿਸੇ ਨੇ ਸਤਿਗੁਰੂ ਤੋਂ ਸਰੀਰ ਵਾਰਨਾ ਹੈ ਉਠੋ ਚਲੀਏ ਤੇ ਸਤਿਗੁਰੂ ਪਾਸੋਂ ਭੁਲ ਬਖਸ਼ਾਈਏ ਜੇ ਲੋੜ ਪਏ ਆਪਾ ਵਾਰ ਕੇ ਸੁਰਖਰੂ ਹੋਈਏ । ਮਾਤਾ ਜੀ ਦਾ ਭਰਾ ਦਰਬਾਰਾ ਸਿੰਘ ਵੀ ਨਾਲ ਤੁਰ ਪਿਆ ।
ਇਵੇਂ ਕੁਝ ਵਹੀਰ ਖਾਸਿਆਂ ਦਾ ਤਿਆਰ ਹੋ ਕੇ ਮਾਲਵੇ ਨੂੰ ਸਤਿਗੁਰੂ ਜੀ ਵੱਲ ਤੁਰਿਆ ਤੇ ਕੁਝ ਲਾਹੌਰ ਤੇ ਆਏ ਸਿਆਣੇ ਵੀ ਨਾਲ ਸਨ । ਗੁਰੂ ਜੀ ਨੂੰ ਇਹ ਸਾਰੇ ਰੂਪਆਣੇ ਤੇ ਖਿਦਰਾਣੇ ਦੀ ਢਾਬ ਵਿਚਕਾਰ ਮਿਲ ਪਏ । ਸਭ ਤੋਂ ਪਹਿਲਾਂ ਬੇਮੁਖ ਹੋਏ ਜਥੇਦਾਰ ਮਹਾਂ ਸਿੰਘ ਰਟੌਲਾਂ ਨੇ ਗਲ ਵਿਚ ਸਾਫਾ ਪਾ ਹੱਥ ਜੋੜ ਮਾਫੀ ਮੰਗਦਿਆਂ ਕਿਹਾ “ ਸੱਚੇ ਪਾਤਸ਼ਾਹ ! ਮਨੁਸ਼ ਭੁਲਣਹਾਰ ਹੈ । ਗੁਰੂ ਬਖਸ਼ਣਹਾਰ ਹੈ।ਦਾਸ ਤੇ ਦਾਸ ਦੇ ਸਾਥੀ ਜਿਹੜੇ ਤੁਹਾਥੋਂ ਬੇਮੁਖ ਹੋ ਗਏ ਸਨ ਨੂੰ ਆਪਣੇ ਚਰਨੀ ਲਾ ਲਓ । ਸਿਆਣਿਆਂ ਵੀ ਇਨ੍ਹਾਂ ਦੀ ਸਿਫਾਰਸ਼ ਵੀ ਕੀਤੀ ਤੇ ਨਾਲ ਹੀ ਕਿਹਾ “ ਸੱਚੇ ਪਾਤਸ਼ਾਹ ਆਪਾਂ ਬਾਦਸ਼ਾਹ ਨਾਲ ਸੁਲ੍ਹਾ ਕਰ ਲਈਏ ਤਾਂ ਹੁਣ ਤੁਹਾਡੇ ਦਿਨ ਸ਼ਾਂਤੀ ਸਹਿਤ ਲੰਘ ਜਾਣ । ਹੋਰ ਵੀ ਕਈ ਕੁਝ ਬੋਲੇ । ਹੁਣ ਗੁਰੂ ਜੀ ਅਹਿਲ ਬੈਠੇ ਪਹਿਲਾਂ ਸੰਗਤ ਵੱਲ ਵੇਖਿਆ ਫਿਰ ਅਸਮਾਨ ਵੱਲ ਫਿਰ ਨੈਣ ਮੁੰਦ ਹੋ ਗਏ । ਫਿਰ ਇਲਾਹੀ ਰੰਗਤ ਵਿਚ ਇਉਂ ਬਚਨ ਕੀਤੇ : “ ਸਿੱਖ ਮੇਰੇ ਤੇ ਮੈਂ ਸਿੱਖਾਂ ਦਾ ਹਾਂ । ਭੁਲ ਇਨਸਾਨੀ ਖਾਸਾ ਹੈ ਸਾਈਂ ਬਖਸ਼ਿੰਦ ਹੈ । ਪਰ ਰਣ ਵਿਚ ਫਿਰ ਤੱਤੇ ਰਣ ਵਿਚ ਪਿੱਠ ਦੇਣੀ ਖਾਲਸਾ ਦਾ ਕੰਮ ਨਹੀਂ ਹੈ ਖਾਲਸਾ ਅਭੈ ਹੈ । ਹਾਂ , ਬਾਦਸ਼ਾਹ ਨਾਲ ਸੁਲ੍ਹਾ ਮੇਰੀ ਕਿਸੇ ਨਾਲ ਲੜਾਈ ਨਹੀਂ ਹੈ , ਜ਼ਾਲਮ ਜ਼ੁਲਮ ਕਰਦਾ ਹੈ , ਪਰਜਾ ਦੀ ਪੀੜ ਦਰਗਾਹ ਅਪੜੀ ਹੈ । ਮੈਂ ਉਸ ਨੂੰ ਹਰਨ ਲਈ ਘਲਿਆ ਗਿਆ ਹਾਂ । ਮੈਂ ਪਰਜਾ ਦੀ ਪੀੜਾ ਹਰਨੀ ਹੈ । ਮੈਂ ਜੰਗ ਕੀਹ ਤੇ ਸੁਲ੍ਹ ਕੀ ਪਰਜਾ ਦਾ ਭਾਰ ਹਰਨਾ ਹੈ । ਜ਼ੁਲਮ ਅੱਗੇ ਢਾਲ ਬਣਨਾ ਹੈ ਸ਼ਮਸ਼ੀਰ ਹੋ ਕੇ । ਮੈਰੀ ਸ਼ਮਸ਼ੀਰ ਹੋਰ ਜ਼ੁਲਮ ਅੱਗੇ ਢਾਲ ਹੈ ਤੇ ਹੁਕਮ ਵਿਚ ਹੈ । ਤੁਸੀਂ ਆਓ ਨਿਤਰੋ ਹੁਕਮ ਵਿਚ ਵਰਤੋਂ ਫਤਹ ਅਕਾਲ ਪੁਰਖ ਦੀ ਹੈ । ਸਾਡਾ ਕੰਮ ਹੁਕਮ ਕਮਾਉਣਾ ਹੈ । ਜੋ ਤੁਹਾਡੀ ਮਰਜ਼ੀ ਹੈ ਉਹ ਭੈਅ ਦੀ ਪੁੱਤਰੀ ਹੈ । ਹੁਕਮ ਤੋਂ ਅਨਜਾਣੂ ਹੈ । ਉਹ ਅੱਗੇ ਪੰਜਵੀਂ ਪਾਤਸ਼ਾਹੀ ਜੀ ਦੇ ਵੇਲੇ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਕੁਛ ਨਹੀਂ ਕਰ ਸਕੀ । ਹੁਣ ਕੀ ਸਾਰੇਗੀ ? ਜ਼ਾਲਮ ਜੇ ਨੇਕ ਨਸੀਹਤ ਨਾਲ ਸੁਧਰ ਜਾਏ ਤਾਂ ਰੱਬੀ ਤਾਕਤਾਂ ਨੂੰ ਡਾਢੇ ਉਪਰਾਲੇ ਕਿਉਂ ਕਰਨੇ ਪੈਣ ? ਹੁਣ ਮੈਨੂੰ ਦੁਖ ਨਹੀਂ ਅਨੰਦਪੁਰ ਦੇ ਸੁਖਾਂ ਦਾ , ਪੁੱਤਰਾਂ ਦੀ ਸ਼ਹਾਦਤ ਦਾ , ਮਾਤਾ ਦੇ ਵਿਯੋਗ ਦਾ , ਪਿਆਰੇ ਦੂਲੇ ਸਿੰਘ ਪੁੱਤਾਂ ਦੇ ਸ਼ਹੀਦ ਹੋਣ ਦਾ । ਮੈਨੂੰ ਦੁਖ ਹੈ ਖਾਲੂਕ ਵੀ ਦੁਖੀ ਹੈ । ਮੈਨੂੰ ਸੋਚਾਂ ਹਨ ਕਿ ਖਲਕ ਦਾ ਦੁਖ ਕਿਵੇਂ ਨਿਵਰੇ ? ਹੁਣ ਇਕ ਇਲਾਜ ਹੈ ਕਿ ਸ਼ਾਂਤੀ ਰਸ ਦੀ ਸ਼ਮਸ਼ੀਰ ਜ਼ੁਲਮ ਦੀ ਸ਼ਮਸ਼ੀਰ ਨੂੰ ਕੱਟ ਦੇਵੇ । ਰਾਜੇ ਨਿਮਾਣੇ ਹੋ ਚੁੱਕੇ ਹਨ , ਪਰਜਾ ਮੁਰਦਾਰ ਹੋ ਚੁੱਕੀ ਹੈ । ਇਕ ਸ਼ਾਂਤੀ ਰੱਸ ਦੀ ਸ਼ਮਸ਼ੀਰ ਜੀਉਂਦੀ ਹੈ । ਹੁਕਮ ਅਗੇ ਜੇ ਤੁਹਾਡੇ ਸਰੀਰ ਹਾਜ਼ਰ ਹਨ । ਤਾਂ ਆਓ ! ਜੇ ਨਹੀਂ , ਤਾਂ ਤੁਹਾਡੀ ਸਿੱਖਿਆ ਦੀ ਮੈਨੂੰ ਲੋੜ ਨਹੀਂ ਹੈ । ਮੇਰਾ ਗੁਰੂ ਅਕਾਲ ਪੁਰਖ ਹੈ । ਤੁਸੀਂ ਸਿੱਖ ਹੋ ਤਾਂ ਸਿੱਖਿਆ ਮੰਨੋ , ਨਿਤਰੋ , ਨਹੀਂ ਤਾਂ ਜਿਥੇ ਚੁਰਾਸੀ ਵਸਦੀ ਹੈ ਜਾਓ ਉਥੇ ਵਸੋ । ਖਾਲਸਾ ਤਾਂ ਨਾਮ ਜਪੇਗਾ , ਹੁਕਮ ਤੇ ਟੁਰੇਗਾ । ‘
ਇਹ ਗੁਰੂ ਜੀ ਦੇ ਬਚਨ ਸੁਣ ਸਿਆਣੇ ਆਪਣੇ ਮੂੰਹ ਲੈ ਕੇ ਰਹਿ ਗਏ । ਤੇ ਗੁਰੂ ਜੀ ਅੱਗੇ ਟੁਰ ਪਏ । ਹੁਣ ਵਹੀਰ ਦਾ ਜਥੇਦਾਰ ਮਿਆਨੋ ਕਿਰਪਾਨ ਕੱਢ ਕੇ ਧਰਤੀ ਤੇ ਲਕੀਰ ਮਾਰ ਖੜਾ ਹੋ ਗਿਆ : “ ਜੋ ਬੋਲੇ ਸੋ ਨਿਹਾਲ , ਸਤਿ ਸ੍ਰੀ ਅਕਾਲ ! ਨਿਤਰੇ ਸੋ ਤਰੈ , ਅੜੇ ਤੇ ਲੜੇ , ਵਧੇ ਦਿਲ ਲੜੇ , ਜੋ ਝਵੇਂ ਸੋ ਮੁੜੇ , ਸਿਰ ਧੜ ਦੀ ਬਾਜ਼ੀ ਖੇਲੇ ਉਹ ਜੋ ਖਾਲਸਾ ਹੋਵੇ । ਇਹ ਸਰੀਰ ਤਾਂ ਹੁਕਮ ਦਾ ਬੰਦਾ ਹੋ ਗਿਆ ਹੈ । ਵੱਡੇ ਹੁਕਮ ਦਾ ਪਤਾ ਸਤਿਗੁਰੂ ਨੂੰ ਹੈ । ਸਤਿਗੁਰਾਂ ਦੇ ਹੁਕਮ ਦਾ ਪਤਾ ਸਾਨੂੰ ਪੈ ਗਿਆ ਹੈ । ਸਤਿਗੁਰ ਨੇ ਜੰਗ ਮੰਡਿਆ ਹੈ । ਜੰਗ ਹੁਕਮ ਹੈ । ਸੋ ਜੋ ਖਾਲਸਾ ਹੈ , ਜਿਸ ਸੀਸ ਦੇਣਾ ਹੈ ਲੀਕ ਟੱਪ ਆਵੇ । ਸਭ ਤੋਂ ਪਹਿਲਾਂ ਲਕੀਰ ਪਾਉਣ ਵਾਲੇ ਭਾਈ ਰਾਇ ਸਿੰਘ , ਭਾਈ ਮਨੀ ਸਿੰਘ ਸ਼ਹੀਦ ਦਾ ਭਰਾ ਫਿਰ ਮਹਾਂ ਸਿੰਘ ਇਸ ਦੇ ਲੜਕੇ ਨੇ ਲੀਕ ਪਾਰ ਕੀਤੀ ਇਸ ਤਰ੍ਹਾਂ ਤਿੰਨ ਤਿੰਨ ਚਾਰ ਚਾਰ ਲੀਕ ਟੱਪ ਰਹੇ ਸਨ । ਜਦੋਂ ਨਿਧਾਨ ਸਿੰਘ ਲੀਕ ਪਾਰ ਕੀਤੀ ਤਾਂ ਮਾਤਾ ਭਾਗ ਕੌਰ ਨੇ ਪੂਰੇ ਮਰਦਾਵੇਂ ਲਿਬਾਸ ਵਿਚ ਹੱਥ ਵਿਚ ਸਾਗ ਫੜੀ ਲੀਕ ਟੱਪਦੀ ਬੋਲੀ ਕਿ “ ੜੀਮਤ ਵੀ ਖਾਲਸਾ ਜੇ ਵੀਰੋ ਤੇ ਅੱਜ ਲੜੇਗੀ ਸਨਮੁਖ ਹੋ , ਹਾਂ ਹੁਕਮ ਦੇ ਮਗਰ ਸੀਸ ਪਰ ਖੇਲੇਗੀ । ਭੈਣ ਲੜੇਗੀ , ਵਧੇਗੀ , ਮਰੇਗੀ ਵੀਰ ਭਾਵੇਂ ਘਰਾਂ ਨੂੰ ਜਾਣ । ‘ ‘ ਮਹਾਂ ਸਿੰਘ ਬੋਲੇ ਹਮ ਤੋਂ ਗੁਰ ਹਿਤ ਦੈ ਹੈਂ ਪਾਨ ਬਿਚ ਸੰਗਰਾਮ ਕਰੋਂ ਅਰਿਹਾਨ ॥ ਤੁਰਕ ਹਜ਼ਾਰੋ ਗੁਰ ਕੇ ਮਿਰਦ ਕੋ ਇਸ ਸਮੈ ਤਜੈ ਹੁਇ ਅਰਦ ॥ ਏਤੀ ਮੀਰ ਗੁਰੂ ਪਰ ਹੈ ਪਰੀਤਮ।। ਹੈ ਸਦ ਹੈਫੇ ਤਜਹਿ ਇਸ ਘਰੀ ।। ਜੀਵਨ ਪਾਇ ਕਰਹਿਗੇ ਕਿਹਾ ।। ਜੋ ਪ੍ਰਭੁ ਕਾਜ ਨੂੰ ਐਹੇ ਇਨ੍ਹਾਂ ॥੧੭ ॥ ਹੁਣ ਗੁਰੂ ਜੀ ਖਿਦਰਾਣੇ ਦੀ ਢਾਬ ਵੱਲ ਸਰ ( ਸੁਕੇ ਕਾਨਿਆਂ ਆਦਿ ) ਵਿਚੋਂ ਦੀ ਲੰਘ ਗਏ ਤਾਂ ਮਹਾਂ ਸਿੰਘ ਕਿਹਾ ਕਿ ਆਪਾਂ ਵੈਰੀ ਦਲ ਨੂੰ ਰੋਕ ਕੇ ਗੁਰੂ ਜੀ ਵੱਲ ਨਾ ਜਾਣ ਦਈਏ ਇਹੋ ਵੇਲਾ ਜੇ ਸੱਚੀ ਸੇਵਾ ਦਾ । ਸੋ ਸਾਰੇ ਸਿੱਖਾਂ ਆਪਣੇ ਵਾਧੂ ਕਪੜੇ ਤੇ ਚਾਦਰਾਂ ਆਦਿ ਬੇਰੀਆਂ ਦੇ ਕੰਡਿਆਂ ਤੇ ਪਾਕੇ ਵੈਰੀ ਨੂੰ ਧੋਖਾ ਦੇਣ ਲਈ ਕਿ ਸਿੱਖਾਂ ਦੇ ਖੇਮੇ ਲੱਗੇ ਹੋਏ ਹਨ । ਸੰਘਣੇ ਰੁੱਖਾਂ ਦੇ ਆਪ ਅੱਗੇ ਹੋ ਮੋਰਚਿਆਂ ਵਿਚ ਲੁਕ ਕੇ ਪੰਜ ਪੰਜ ਦਾ ਜਥਾ ਬਣ ਕੇ ਨਿਕਲਦਾ , ਬਾਕੀ ਪਿਛੋਂ ਬੰਦੂਕਾਂ ਤੇ ਤੀਰਾਂ ਦਾ ਮੀਂਹ ਵਰਾਈ ਜਾਂਦੇ । ਇਸ ਤਰ੍ਹਾਂ ਹਜ਼ਾਰਾਂ ਵੈਰੀਆਂ ਨੂੰ ਮਾਰ ਕੇ ਸਿੰਘ ਸ਼ਹੀਦ ਹੋ ਗਏ । ਸ਼ਹੀਦਾਂ ਦੇ ਪਿਛੇ ਮਾਤਾ ਭਾਗ ਕੌਰ ਵੀ ਮੋਰਚਾ ਮਲ ਬੈਠੀ ਸੀ । ਹੱਥ ਵਿਚ ਸਾਂਗ ਫੜੀ ਸਾਰੀ ਲੜਾਈ ਦਾ ਦ੍ਰਿਸ਼ ਆਪਣੀ ਅੱਖੀਂ ਡਿੱਠਾ । ਵਜ਼ੀਰ ਖਾਂ ਆਪਣੀ ਸੈਨਾ ਕੁਝ ਮਰਵਾ ਕੇ ਤੇ ਬਾਕੀ ਲੈ ਕੇ ਢਾਬ ਵੱਲ ਵਧਿਆ ਤੇ ਟਿੱਬੀ ਸੁਕੀ ਵੇਖ ਕੇ ਲੰਮਾ ਸਾਹ ਲੈਂਦਿਆਂ ਕਿਹਾ ਕਿ ਏਨੀ ਸੈਨਾ ਵੀ ਮਰਵਾਈ ਤੇ ਢਾਬ ਵੀ ਸੁੱਕੀ ਪਾਈ । ਸਾਰੇ ਸਿੱਖਾਂ ਦੀ ਲਾਸ਼ਾਂ ਫੋਲੀਆਂ ਤੇ ਕਲਗੀਆਂ ਵਾਲੇ ਦਾ ਸਰੀਰ ਕਿਤੇ ਨਾ ਮਿਲਿਆ । ਸ਼ਰਮਸਾਰ ਤੇ ਮਾਯੂਸ ਹੋਇਆ । ਅੱਗੇ ਵਧਿਆ ਤਾਂ ਮਾਤਾ ਭਾਗ ਕੌਰ ਫੱਟੜ ਹੋਈ ਸਾਂਗ ਹੱਥ ਫੜੀ ਪਹਿਰੇਦਾਰ ਵਾਂਗ ਆਡੋਲ ਖੜੀ ਸੀ । ਅੱਗੇ ਵਧਣ ਵਾਲੇ ਤੁਰਕਾਂ ਨੂੰ ਪ੍ਰੋ ਕੇ ਰੱਖੀ ਜਾਂਦੀ । ਅੱਗੇ ਹੋ ਕੇ ਇਕ ਤੁਰਕ ਨੇ ਮਾਤਾ ਜੀ ਤੇ ਤਲਵਾਰ ਦਾ ਵਾਰ ਕੀਤਾ । ਮਾਤਾ ਨੇ ਢਾਲ ਤੇ ਵਾਰ ਝੱਲ ਸਾਂਗ ਨਾਲ ਉਸ ਦੇ ਪੇਟ ਚ ਖੁਭੋ ਜਹਨਮ ਪੁਚਾ ਦਿੱਤਾ । ਹੁਣ ਘਾਇਲ ਹੋਈ ਮਾਤਾ ਤੇ ਇਕ ਹੋਰ ਤੁਰਕ ਨੇ ਹਮਲਾ ਕਰ ਦਿੱਤਾ ਮਾਤਾ ਧਰਤੀ ਤੇ ਡਿੱਗ ਪਈ । ਉਧਰੋਂ ਗੈਬੀ ਤੀਰ ਨੇ ਉਸ ਤੁਰਕ ਨੂੰ ਫੰਡ ਸੁੱਟਿਆ । ਮਾਤਾ ਨੂੰ ਨਿਢਾਲ ਤੇ ਲਹੂ ਲੁਹਾਨ ਵੇਖ ਵੈਰੀ ਅੱਗੇ ਨਿਕਲ ਗਏ ।
ਕਪੂਰ ਸਿੰਘ ਦੇ ਦੱਸਣ ਅਨੁਸਾਰ ਵਜ਼ੀਰ ਖਾਂ ਪਾਣੀ ਦੀ ਭਾਲ ਵਿਚ ਪਿਛੇ ਪਰਤ । ਗਿਆ । ਹੁਣ ਗੁਰੂ ਜੀ ਟਿੱਬੀ ਤੋਂ ਹੇਠਾਂ ਉਤਰ ਭਾਈ ਮਹਾਂ ਸਿੰਘ ਦਾ ਬੇਦਾਵਾ ਪਾੜ।ਟੂਟੀ ਗੰਡਾਂ ਇਸ ਅਸਥਾਨ ਨੂੰ ਮੁਕਤੀ ਦਾ ਸਰ ਕਹਿ । ਇਲਾਕੇ ਨੂੰ ਬੜੇ ਵਰ ਦੇ ਕੇ ਸ਼ਹੀਦ ਸਿੰਘਾਂ ਦਾ ਅੰਗੀਠਾ ਤਿਆਰ ਕਰ ਦਾਗ ਦੇ ਕੇ ਲਾਗੇ ਪਾਠ ਕਰ ਰਹੇ ਸਨ ਕਿ ਇਕ ਸਿੰਘ ਨੇ ਗੁਰੂ ਜੀ ਨੂੰ ਦੱਸਿਆ ਕਿ “ ਸੱਚੇ ਪਾਤਸ਼ਾਹ ! ਉਥੇ ਇਕ ਮਾਤਾ ਦਾ ਸਰੀਰ ਪਿਆ ਹੋਇਆ ਪਰ ਅਜੇ ਸਾਹ ਆਉਂਦੇ ਹਨ । “ਲਹੂ ਲੁਹਾਣ ਹੋਈ ਪਈ ਹੈ । ਗੁਰੂ ਜੀ ਜਾ ਕੇ ਡਿੱਠਾ ਕਿ ਮਾਤਾ ਦੀ ਸਾਂਗ ਇਕ ਤੁਕ ਦੇ ਪੇਟ ਵਿਚ ਖੁਬੀ ਪਈ ਹੈ।ਉਹ ਲਾਗੇ ਢੇਰ ਹੋਇਆ ਪਿਆ ਹੈ । ਤਿੰਨ ਚਾਰ ਹੋਰ ਲਾਸ਼ਾਂ ਲਾਗੇ ਪਈਆਂ ਹਨ । ਮਾਤਾ ਜੀ ਨੂੰ ਜਲ ਛਕਾਇਆ ਗਿਆ ਹੋਸ਼ ਵਿਚ ਆ ਕੇ ਸਾਰੀ ਲੜਾਈ ਅੱਖੀਂ ਡਿੱਠਾ ਹਾਲ ਗੁਰੂ ਜੀ ਨੂੰ ਦੱਸਿਆ ਤੇ ਇਹ ਵੀ ਦੱਸਿਆ ਉਸ ਦੇ ਸਿਰ ਦਾ ਸਾਈਂ ਦੋ ਭਰਾ ਤੇ ਹੋਰ ਸੰਬੰਧੀ ਵੀ ਸ਼ਹੀਦੀ ਜਾਮ ਪੀ ਗਏ ਹਨ । ਮਾਤਾ ਭਾਗ ਕੌਰ ਜੀ ਨੂੰ ਗੁਰੂ ਜੀ ਆਪ ਮਲ੍ਹਮ ਪੱਟੀ ਕਰ ਰਾਜ਼ੀ ਕੀਤਾ । ਕਾਫੀ ਸਮਾਂ ਗੁਰੂ ਜੀ ਨਾਲ ਦਮਦਮਾ ਸਾਹਿਬ ਗੁਰੂ ਜੀ ਹਜ਼ੂਰੀ ਮਾਤਾਵਾਂ , ਸਾਹਿਬ ਕੌਰ ਤੇ ਸੁੰਦਰ ਕੌਰ ਹੋਰਾਂ ਨਾਲ ਰਹਿ ਕੇ ਬਾਕੀ ਜੀਵਨ ਫਕੀਰ ਰੂਪ ਧਾਰ ਕੇ ਗੁਰੂ ਜੀ ਦੇ ਚਰਨਾਂ ਵਿਚ ਗੁਜ਼ਾਰਨ ਦਾ ਤਹੀਆਂ ਕਰ ਲਿਆ । ਹੁਣ ਮਾਤਾ ਭਾਗ ਕੌਰ ਗੁਰੂ ਜੀ ਨਾਲ ਦਮਦਮੇ ਤੋਂ ਨੰਦੇੜ ਵੱਲ ਚੱਲ ਪਈ ।ਬਿਦਰ ਦੇ ਨੇੜੇ ਹੀ ਸਥਿਤ ਉਸ ਗੁਰਧਾਮ ਦੇ ਦਰਸ਼ਨ ਕਰਵਾਈਏ ਜਿਸ ਦੇ ਦਰਸ਼ਨ ਕਰਦਿਆਂ ਹੀ ਅੱਜ ਦਾ ਮਨੁੱਖ ਵੀ ਆਪਣੇ ਮੂੰਹੋਂ ਸਹਿਜੇ ਹੀ ਕਹਿ ਉੱਠਦਾ ਹੈ ਕਿ ਧੰਨ ਗੁਰੂ ਤੇ ਧੰਨ ਤੇਰੇ ਸਿਦਕੀ ਸਿੱਖ। ਧੰਨ ਮਾਈ ਭਾਗੋ ਤੇ ਧੰਨ ਤੈਨੂੰ ਜਨਮ ਦੇਣ ਵਾਲੀ ਮਾਤਾ। ਧੰਨ ਹੈ ਤੇਰਾ ਗੁਰੂ ਜਿਸ ਨੇ ਤੈਨੂੰ ਇਸ ਯੋਗ ਬਣਾਇਆ ਕਿ ਜਿਸ ਕੰਮ ਨੂੰ ਮਰਦ ਵੀ ਨਹੀਂ ਕਰ ਸਕੇ, ਤੂੰ ਬਿਰਧ ਅਵਸਥਾ ਵਿਚ ਵੀ ਚਾਰੇ ਪਾਸੇ ਦੁਸ਼ਮਣ ਫੌਜਾਂ ਹੋਣ ਦੇ ਬਾਵਜੂਦ ਨੇਪਰੇ ਚਾੜ੍ਹਿਆ। ਇਹ ਗੁਰਧਾਮ ਹੈ ਪਿੰਡ ਜਨਵਾੜਾ ਵਿਚ ਮਾਤਾ ਭਾਗੋ ਜੀ ਦੀ ਯਾਦ ਵਿਚ ਬਣਿਆ ਹੋਇਆ ਗੁਰਦੁਆਰਾ ਸਾਹਿਬ। ਪਿੰਡ ਜਨਵਾੜਾ ਬਿਦਰ ਤੋਂ ਲਗਭਗ 14 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਪਿੰਡ ਵਿਚ ਮਾਤਾ ਭਾਗੋ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਦਾ ਇਤਿਹਾਸ ਵੀ ਬਹੁਤ ਦਿਲਚਸਪ ਅਤੇ ਗੁਰੂ ਸਾਹਿਬ ਦੇ ਕੌਤਕ ਨੂੰ ਵਰਣਨ ਕਰਦਾ ਹੈ। ਇਸ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਬਿਦਰ ਦੇ ਮੈਨੇਜਰ ਵਲੋਂ ਜੋ ਇਤਿਹਾਸ ਲਿਖ ਕੇ ਲਗਾਇਆ ਗਿਆ ਹੈ, ਉਸ ਅਨੁਸਾਰ ਮਾਤਾ ਭਾਗੋ ਜੀ ਦਾ ਜਨਵਾੜਾ ਵਿਖੇ ਪੁੱਜਣ ਦਾ ਬਿਰਤਾਂਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਹੈ।
ਦੱਸਿਆ ਜਾਂਦਾ ਹੈ ਕਿ ਰੁਸਤਮ ਰਾਓ ਅਤੇ ਬਾਲਾ ਰਾਓ ਦੋਵੇਂ ਹੀ ਜਨਵਾੜਾ ਦੇ ਰਜਵਾੜੇ ਸਨ। ਇਨ੍ਹਾਂ ਨੂੰ ਉਸ ਸਮੇਂ ਦੀ ਸਰਕਾਰ ਨੇ ਊਨੇ ਦੇ ਨੇੜੇ ਸਤਾਰਾ ਕਿਲੇ ਵਿਚ ਬੰਦੀ ਬਣਾ ਰੱਖਿਆ ਸੀ। ਇਹ ਦੋਵੇਂ ਹਰ ਰੋਜ਼ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹੋ ਅਰਦਾਸ ਕਰਦੇ ਕਿ ਉਨ੍ਹਾਂ ਨੂੰ ਆਜ਼ਾਦ ਕਰਵਾਇਆ ਜਾਵੇ। ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਆਪ ਪ੍ਰਗਟ ਹੋ ਕੇ ਉਥੇ ਇਨ੍ਹਾਂ ਦੋਵਾਂ ਨੂੰ ਆਜ਼ਾਦ ਕਰਵਾਇਆ ਤੇ ਨੰਦੇੜ ਜਾਣ ਲਈ ਕਿਹਾ। ਕਿਹਾ ਜਾਂਦਾ ਹੈ ਕਿ ਇਹ ਦੋਵੇਂ ਜੇਲ ਵਿਚੋਂ ਗੁਰੂ ਜੀ ਦੇ ਘੋੜੇ ਦੇ ਖੁਰ ਫੜ ਕੇ ਆਜ਼ਾਦ ਹੋਏ। ਇਨ੍ਹਾਂ ਦੋਵਾਂ ਨੇ ਨੰਦੇੜ ਵਿਖੇ ਆ ਕੇ ਗੁਰੂ ਸਾਹਿਬ ਦੇ ਹਮੇਸ਼ਾ ਹਾਜ਼ਰ ਨਾਜ਼ਰ ਹੋਣ ਦਾ ਸਬੂਤ ਦਿੰਦਿਆਂ ਆਪਣੀ ਰਿਹਾਈ ਦੀ ਘਟਨਾ ਸੰਗਤਾਂ ਨੂੰ ਸੁਣਾਈ। ਕੁਝ ਸਮਾਂ ਨੰਦੇੜ ਵਿਖੇ ਹੀ ਇਹ ਦੋਵੇਂ ਕੀਰਤਨ ਦਰਬਾਰ ਦਾ ਆਨੰਦ ਮਾਣਦੇ ਰਹੇ। ਫੇਰ ਉਨ੍ਹਾਂ ਨੇ ਆਪਣੇ ਘਰ ਜਾਣ ਦੀ ਇੱਛਾ ਪ੍ਰਗਟ ਕੀਤੀ।
ਉਸ ਵੇਲੇ ਹਜ਼ੂਰ ਸਾਹਿਬ ਵਿਖੇ ਜਥੇਦਾਰ ਸੰਤੋਖ ਸਿੰਘ ਜੀ ਨੂੰ ਇਨ੍ਹਾਂ ਦੋਵਾਂ ਨੇ ਬੇਨਤੀ ਕੀਤੀ ਕਿ ਇਨ੍ਹਾਂ ਨੂੰ ਹਿਫਾਜ਼ਤ ਨਾਲ ਜਨਵਾੜਾ ਵਿਖੇ ਰਵਾਨਾ ਕੀਤਾ ਜਾਵੇ। ਕੋਈ ਵੀ ਇਨ੍ਹਾਂ ਦੋਵਾਂ ਦੇ ਨਾਲ ਜਨਵਾੜਾ ਤੱਕ ਜਾਣ ਲਈ ਤਿਆਰ ਨਹੀਂ ਹੋਇਆ, ਕਿਉਂਕਿ ਸੰਗਤ ਵਿਚੋਂ ਕੋਈ ਵੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪਵਿੱਤਰ ਅਸਥਾਨ ਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ। ਦੂਜੀ ਗੱਲ ਜਨਵਾੜਾ ਤੱਕ ਦਾ ਰਸਤਾ ਕਾਫੀ ਲੰਮਾ ਤੇ ਔਖਾ ਸੀ। ਇਹ ਦੋਵੇਂ ਹਕੂਮਤ ਦੇ ਭਗੌੜੇ ਹੀ ਮੰਨੇ ਜਾਣੇ ਸਨ ਤੇ ਫੌਜਾਂ ਸਾਰੇ ਹੀ ਰਸਤਿਆਂ ‘ਤੇ ਹਰਲ ਹਰਲ ਕਰਦੀਆਂ ਫਿਰ ਰਹੀਆਂ ਸਨ। ਕੋਈ ਵੀ ਇੰਨਾ ਵੱਡਾ ਰਿਸਕ ਉਠਾਉਣਾ ਨਹੀਂ ਸੀ ਚਾਹੁੰਦਾ। ਤਿਆਗ ਦੀ ਮੂਰਤ ਮਾਤਾ ਭਾਗੋ ਜੀ ਤੁਰੰਤ ਸੰਗਤ ਵਿਚ ਖੜ੍ਹੇ ਹੋ ਗਏ ਅਤੇ ਕਿਹਾ ਕਿ ਉਹ ਇਨ੍ਹਾਂ ਦੋਵਾਂ ਨੂੰ ਜਨਵਾੜਾ ਵਿਖੇ ਪਹੁੰਚਾ ਸਕਦੇ ਹਨ। ਆਪ ਜੀ ਸਾਰੇ ਹੀ ਇਹ ਭਲੀਭਾਂਤ ਜਾਣਦੇ ਹੋ ਕਿ ਮਾਤਾ ਭਾਗੋ ਜੀ ਨੇ ਹੀ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ਸਿੱਖਾਂ ਨੂੰ ਮੁੜ ਗੁਰੂ ਜੀ ਕੋਲ ਪਹੁੰਚਾਇਆ ਤੇ ਉਨ੍ਹਾਂ ਦੇ ਗੁਨਾਹ ਮੁਆਫ ਕਰਵਾਏ। ਕਿਸ ਤਰ੍ਹਾਂ ਭੁੱਖ ਅਤੇ ਲੜਾਈ ਹੱਥੋਂ ਤੰਗ ਆਏ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇਣ ਵਾਲੇ ਸਿੱਖਾਂ ਨੂੰ ਮਾਤਾ ਭਾਗੋ ਜੀ ਨੇ ਹੀ ਮੁੜ ਕੇ ਗੁਰੂ ਜੀ ਦੇ ਹੱਕ ਵਿਚ ਲੜਨ ਲਈ ਪ੍ਰੇਰਿਤ ਕੀਤਾ ਅਤੇ ਖਿਦਰਾਣੇ ਦੀ ਢਾਬ ‘ਤੇ 40 ਮੁਕਤਿਆਂ ਦਾ ਵਰਦਾਨ ਦਿਵਾਇਆ। ਮਾਤਾ ਭਾਗੋ ਜੀ ਤਾਂ ਤਿਆਗ ਦੀ ਹੀ ਮੂਰਤ ਸਨ। ਉਹ ਬਹੁਤ ਹੀ ਪਰਉਪਕਾਰੀ ਵੀ ਸਨ।
ਮਾਤਾ ਭਾਗੋ ਜੀ ਰੁਸਤਮ ਰਾਓ ਤੇ ਬਾਲਾ ਰਾਓ ਜੀ ਨੂੰ ਹਿਫਾਜ਼ਤ ਨਾਲ ਜਨਵਾੜਾ (ਬਿਦਰ) ਵਿਖੇ ਲੈ ਆਏ ਅਤੇ ਉਨ੍ਹਾਂ ਦੀ ਗੜ੍ਹੀ ਵਿਖੇ ਹੀ ਰਹਿੰਦੇ ਰਹੇ। ਮਾਤਾ ਭਾਗੋ ਜੀ ਨੇ ਆਪਣੀ ਬਾਕੀ ਦੀ ਜ਼ਿੰਦਗੀ ਇਥੇ ਹੀ ਬਤੀਤ ਕੀਤੀ। ਮਾਤਾ ਭਾਗੋ ਜੀ ਦਾ ਰੋਜ਼ਾਨਾ ਦਾ ਕਾਰਜ ਇਹ ਸੀ ਕਿ ਆਪ ਜਨਵਾੜਾ ਤੋਂ ਤੁਰ ਕੇ ਨਾਨਕ ਝੀਰਾ ਸਾਹਿਬ ਵਿਖੇ ਜਾਂਦੇ ਅਤੇ ਉਥੇ ਹੀ ਆਪਣਾ ਨਿਤਨੇਮ ਕਰਦੇ। ਇਸਦੇ ਨਾਲ-ਨਾਲ ਸਿੱਖੀ ਦਾ ਪ੍ਰਚਾਰ ਵੀ ਕਰਦੇ ਰਹਿੰਦੇ। ਸ਼ਾਮ ਵੇਲੇ ਵਾਪਸ ਗੜ੍ਹੀ ‘ਚ ਚਲੇ ਜਾਂਦੇ। ਵੱਡੀ ਉਮਰ ਵਿਚ ਵੀ ਆਪ ਜੀ ਰੋਜ਼ਾਨਾ ਇਹੋ ਕਾਰਜ ਕਰਦੇ ਰਹੇ। ਇਲਾਕੇ ਵਿਚ ਆਪ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਅਖੀਰ ਜਨਵਾੜਾ ਵਿਖੇ ਰੁਸਤਮ ਰਾਓ ਤੇ ਬਾਲਾ ਰਾਓ ਦੀ ਗੜ੍ਹੀ ਵਿਚ ਹੀ ਆਪ ਜੀ ਗੁਰਪੁਰੀ ਸਿਧਾਰ ਗਏ। ਆਪ ਜੀ ਦੀ ਮਿੱਠੀ ਯਾਦ ਵਿਚ ਜਨਵਾੜਾ ਵਿਖੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜਿਸ ਦਾ ਨਾਂ ਗੁਰਦੁਆਰਾ ਮਾਤਾ ਭਾਗੋ ਜੀ ਹੈ। ਇਥੇ ਹੀ ਮਾਤਾ ਭਾਗੋ ਜੀ ਦਾ ਤਪ ਅਸਥਾਨ ਵੀ ਬਣਿਆ ਹੋਇਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਮਾਤਾ ਭਾਗੋ ਜੀ ਨੂੰ ਕਰਨਾਟਕ ਦੇ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ ਸੀ। ਸਹੀ ਸਮਾਂ ਆਉਣ ‘ਤੇ ਉਹ ਗੁਰੂ ਜੀ ਦਾ ਹੁਕਮ ਮੰਨ ਕੇ ਹੀ ਰੁਸਤਮ ਰਾਓ ਤੇ ਬਾਲਾ ਰਾਓ ਜੀ ਨੂੰ ਹਿਫਾਜ਼ਤ ਨਾਲ ਜਨਵਾੜਾ ਵਿਖੇ ਲੈ ਕੇ ਆਏ ਸਨ। ਮਾਤਾ ਭਾਗੋ ਜੀ ਨੂੰ ਹਰ ਰੋਜ਼ ਗੁਰੂ ਜੀ ਦੇ ਦਰਸ਼ਨ ਹੁੰਦੇ ਸਨ।
ਆਪ ਨੇ ਬਿਦਰ ਵਿਚ ਸਿੱਖੀ ਦਾ ਪ੍ਰਚਾਰ ਕਰਦਿਆਂ ਜਨਵਾੜੇ ਦੀ ਗੜ੍ਹੀ ਬਿਦਰ ,ਕਰਨਾਟਕਾ ਚਲੀ ਗਈ
ਉਥੇ ਬਾਲਾ ਰਾਓ ਤੇ ਰੁਸਤਮ ਰਾਓ ਦੀ ਹਵੇਲੀ ਵਿਚ ਰੱਬ ਨੂੰ ਪਿਆਰੀ ਹੋ ਗਈ ਜਿਸ ਵਿਚ ਉਨ੍ਹਾਂ ਨੇ ਕਿਹਾ ਕੀ ਮੇਰਾ ਸਸਕਾਰ ਚਾਹੇ ਇਥੇ ਕਰ ਦੇਣਾ ਪਰ ਮੇਰੇ ਫੁਲ ਹਜੂਰ ਸਾਹਿਬ ਭੇਜ ਦੇਣੇ ।
। ਏਥੇ ਮਾਤਾ ਜੀ ਯਾਦ ਵਿਚ ਇਕ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ । ਮਾਤਾ ਜੀ ਦੀ ਸਾਂਗ ਹਜ਼ੂਰ ਸਾਹਿਬ ਦਸਮੇਸ਼ ਪਿਤਾ ਦੇ ਸ਼ਸਤਰਾਂ ਵਿਚ ਸ਼ਸ਼ੋਭਤ ਮਾਨ ਪਾ ਰਹੀ ਹੈ । ਇਤਿਹਾਸ ਵਿਚ ਲਿਖਿਆ ਹੈ ਕਿ ਜਦੋਂ ਮਾਤਾ ਭਾਗ ਕੌਰ ਹੋਸ਼ ਵਿਚ ਆਈ ਤਾਂ ਗੁਰੂ ਜੀ ਪ੍ਰਸੰਨ ਹੋ ਕੇ ਕੁਝ ਮੰਗਣ ਲਈ ਫੁਰਮਾਇਆ । ਮਾਈ ਜੀ ਕਿਹਾ : ਦਰਸ ਭਏ ਅਬ ਕ੍ਰਿਪਾ ਕੀਜਹਿ | ਸੂਤ ਅਪਰਾਧ ਨਾ ਪਿਤ ਚਿਤ ਰੀਜਹਿ । ਪੁਰ ਅਨੰਦ ਜਿਸ ਮਾਝੇ ਵਾਰੇ । ਦੀਨ ਬੇਦਾਵਾ ਸਿਦਕ ਰੇ ॥ ਮੇਲ ਲੇਹੁ ਟੂਟੀ ਸੋ ਫਾਰੋ ।। ਪਤਿਤ ਸੁਪਾਵਨ ਬਿਰਧ ਸੰਭਾਰੋ । ਕੁਝ ਚਿਰ ਵਿਸਮਾਦ ਵਿਚ ਦਸ਼ਮੇਸ਼ ਜੀ ਇਉਂ ਫੁਰਮਾਇਆ “ ਜ਼ਿੰਦਾ ਸ਼ਹੀਦ ਪੁੱਤਰੀ ! ਬੇਦਾਵੇ ਵਾਲਾ ਕਾਗਜ਼ ਪਾੜ ਸੁੱਟਿਆ ਹੈ । ਟੁੱਟੀ ਗੰਢੀ ਹੈ ਤੁਸੀਂ ਆਪ ਲਹੂ ਡੋਲ੍ਹ ਕੇ ਵਿਛੜਿਆ ਨੂੰ ਮੇਲਿਆ ਹੈ ਏਥੇ ਸ਼ਹੀਦੀ ਪਾਉਣ ਵਾਲੇ ਮੁਕਤੇ ਹੋਏ ਹਨ । ਉਨ੍ਹਾਂ ਦੀ ਕੁਰਬਾਨੀ ਸਦਕਾ ਖਦਰਾਣੇ ਦੀ ਢਾਬ ਦਾ ਨਾਮ ਬਦਲ ਕੇ ਮੁਕਤਸਰ ਹੋਇਆ । ਤੁਹਾਡੀ ਸੇਵਾ ਪ੍ਰਵਾਨ ਹੋਈ ਹੈ । ਤੁਹਾਡੀ ਬਹਾਦਰੀ ਦਾ ਸਾਕਾ ਮੋਏ ਦਿਲਾਂ ਵਿਚ ਰੂਹ ਫੂਕੇਗਾ । ਤੁਹਾਡਾ ਇਹ ਕਾਰਨਾਮਾ ਚਾਨਣ ਮੁਨਾਰਾ ਬਣੇਗਾ । ਤੁਹਾਡਾ ਨਾਂ ਹਰ ਥਾਂ ਆਦਰ ਤੇ ਸਤਿਕਾਰ ਨਾਲ ਲਿਆ ਜਾਇਆ ਕਰੇਗਾ । ਤੁਹਾਡਾ ਜੀਵਨ ਇਸਤ੍ਰੀਆਂ ਲਈ ਮਾਣ ਦਾ ਕਾਰਨ ਬਣੇਗਾ ਤੇ ਮਰਦ ਵੀ ਤੁਹਾਡੀ ਕਰਨੀ ਤੇ ਫਖਰ ਕਰਨਗੇ ।
ਮਾਤਾ ਭਾਗ ਕੌਰ ਸੀਲ ਤੇ ਸਹਿਣਸ਼ੀਲ , ਸਿਦਕ ਸਿਮਰਨ ਵਿਚ ਪੂਰੇ , ਨਿਰਭੈ , ਜੁਰਅੱਤ ਤੇ ਸੂਰਮਤਾਈ ਦੀ ਮੂਰਤ , ਦ੍ਰਿੜ੍ਹ ਤੇ ਪੱਕਾ ਵਿਸ਼ਵਾਸ ਪੂਰਨ ਮਰਦਾਵਾਂ ਲਿਬਾਸ ਪਾ ਮਰਦਾਂ ਵਾਂਗ ਦਲੇਰੀ ਨਾਲ ਲੜੀ । ਏਨੇ ਘਾਇਲ ਹੋ ਕੇ ਲਹੂ ਲੁਹਾਣ ਹੋ ਵੀ ਦਿਲ ਤੇ ਹੌਸਲਾ ਨਹੀਂ ਹਾਰਿਆ । ਸਿੱਖੀ ਵਿਚ ਆਪ ਦਾ ਨਿਵੇਕਲਾ ਅਸਥਾਨ ਹੈ । ਜਿਸ ਨੇ ਟੁੱਟੀ ਗਢਾਈ । ਗੁਰੂ ਜੀ ਹੋਰਾਂ ਸਭ ਤੋਂ ਪਿਆਰੀ ਸ਼ੈਅ ਆਤਮਕ ਪਰਮਪਦ ਅਵਸਥਾ ਦੀ ਅਸ਼ੀਰਵਾਦ ਮਾਤਾ ਭਾਗ ਕੌਰ ਨੂੰ ਬਖਸ਼ੀ ਜਿਸ ਨੇ ਇਕ ਇਸਤੀ ਹੋ ਕੇ ਮਾਝੇ ਦੇ ਸਿੱਖਾਂ ਨੂੰ ਸਨਮੁਖ ਹੋਣ ਲਈ ਪ੍ਰੇਰਿਆ । ਆਪਣੇ ਪਤੀ ਦੋ ਭਰਾਵਾਂ ਤੇ ਭਤੀਜਿਆਂ ਨੂੰ ਨਾਲ ਲੈ ਮੈਦਾਨੇ ਜੰਗ ਵਿਚ ਜੂਝੀ । ਇਹੋ ਜਿਹੀਆਂ ਬਹਾਦਰ ਬੀਬੀਆਂ ਨੂੰ ਵੇਖ ਆਉਣ ਵਾਲੇ ਸਮੇਂ ਵਿਚ ਬੀਬੀਆਂ ਕੈਦਾਂ ਵਿਚ ਰਹਿ ਕਸ਼ਟ ਝੱਲੇ ਬੱਚਿਆਂ ਦੇ ਟੋਟੇ ਝੋਲੀਆਂ ਵਿਚ ਗਲਾਂ ਵਿਚ ਹਾਰ ਪਵਾ ਤੇਰਾ ਭਾਣਾ ਮਿੱਠਾ ਕਰਕੇ ਮੰਨਿਆ । ਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ।
ਦਾਸ ਜੋਰਾਵਰ ਸਿੰਘ ਤਰਸਿੱਕਾ।
धनासरी महला १ ॥ जीउ तपतु है बारो बार ॥ तपि तपि खपै बहुतु बेकार ॥ जै तनि बाणी विसरि जाइ ॥ जिउ पका रोगी विललाइ ॥१॥ बहुता बोलणु झखणु होइ ॥ विणु बोले जाणै सभु सोइ ॥१॥ रहाउ ॥ जिनि कन कीते अखी नाकु ॥ जिनि जिहवा दिती बोले तातु ॥ जिनि मनु राखिआ अगनी पाइ ॥ वाजै पवणु आखै सभ जाइ ॥२॥ जेता मोहु परीति सुआद ॥ सभा कालख दागा दाग ॥ दाग दोस मुहि चलिआ लाइ ॥ दरगह बैसण नाही जाइ ॥३॥ करमि मिलै आखणु तेरा नाउ ॥ जितु लगि तरणा होरु नही थाउ ॥ जे को डूबै फिरि होवै सार ॥ नानक साचा सरब दातार ॥४॥३॥५॥
अर्थ :- (सिफत सलाह की बानी विसरने से) जींद बार बार दुखी होती है, दुखी हो हो कर (फिर) और और विकारों में परेशान होती है। जिस सरीर में (भाव, जिस मनुख को) परभू की सिफत- सलाह के बाणी भूल जाती है, वह सदा विलाप में रहता है जैसे कोई कोड़ी मनुख।१। (सुमिरन से खाली रहने के कारण हम जो दुःख खुद बुला लेते है) उनके बारे में गिला-शिकवा करना व्यर्थ है, क्योंकि परमात्मा हमारे गिला करने के बिना ही (हमारे सारे रोगों का) कारण जानता है।१।रहाउ। (दुखों से बचने के लिए उस परभू का सिमरन करना चाहिए) जिस ने कान दिए, आँखे दी, नाक दिया, जिस ने जिव्हा दी जो जल्दी जल्दी बोलती है, जिस ने हमारे सरीर पर कृपा कर के जीवन को (सरीर में) टिका दिया, (जिस की कला से सरीर में) श्वास चलता है और मनुख हर जगह (चल -फिर और बोल चाल कर सकता है।२। जितना भी माया का मोह है दुनिया की प्रीति है, रसों के स्वाद हैं, ये सारे मन में विकारों की कालिख ही पैदा करते हैं, विकारों के दाग़ ही लगाते जाते हैं। (सिमरन से सूने रह के विकारों में फस के) मनुष्य विकारों के दाग़ अपने माथे पर लगा के (यहाँ से) चल पड़ता है, और परमात्मा की हजूरी में इसे बैठने के लिए जगह नहीं मिलती।੩। (पर, हे प्रभू! जीव के भी क्या वश?) तेरा नाम सिमरन (का गुण) तेरी मेहर से ही मिल सकता है, तेरे नाम में लग के (मोह और विकारों के समुंद्र में से) पार लांघा जा सकता है, (इनसे बचने के लिए) और कोई जगह नहीं है। हे नानक! (निराश होने की आवश्यक्ता नहीं) अगर कोई मनुष्य (प्रभू को भुला के विकारों में) डूबता भी है (वह प्रभू इतना दयालु है कि) फिर भी उसकी संभाल होती है। वह सदा-स्थिर रहने वाला प्रभू सब जीवों को दातें देने वाला है (किसी से भेद-भाव नहीं रखता)।੪।੩।੫।
ਅੰਗ : 661
ਧਨਾਸਰੀ ਮਹਲਾ ੧ ॥ ਜੀਉ ਤਪਤੁ ਹੈ ਬਾਰੋ ਬਾਰ ॥ ਤਪਿ ਤਪਿ ਖਪੈ ਬਹੁਤੁ ਬੇਕਾਰ ॥ ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥੧॥ ਬਹੁਤਾ ਬੋਲਣੁ ਝਖਣੁ ਹੋਇ ॥ ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ ॥ ਜਿਨਿ ਕਨ ਕੀਤੇ ਅਖੀ ਨਾਕੁ ॥ ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥ ਜਿਨਿ ਮਨੁ ਰਾਖਿਆ ਅਗਨੀ ਪਾਇ ॥ ਵਾਜੈ ਪਵਣੁ ਆਖੈ ਸਭ ਜਾਇ ॥੨॥ ਜੇਤਾ ਮੋਹੁ ਪਰੀਤਿ ਸੁਆਦ ॥ ਸਭਾ ਕਾਲਖ ਦਾਗਾ ਦਾਗ ॥ ਦਾਗ ਦੋਸ ਮੁਹਿ ਚਲਿਆ ਲਾਇ ॥ ਦਰਗਹ ਬੈਸਣ ਨਾਹੀ ਜਾਇ ॥੩॥ ਕਰਮਿ ਮਿਲੈ ਆਖਣੁ ਤੇਰਾ ਨਾਉ ॥ ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥ ਜੇ ਕੋ ਡੂਬੈ ਫਿਰਿ ਹੋਵੈ ਸਾਰ ॥ ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥
ਅਰਥ :- (ਸਿਫ਼ਤਿ-ਸਾਲਾਹ ਦੀ ਬਾਣੀ ਵਿਸਾਰਿਆਂ) ਜਿੰਦ ਮੁੜ ਮੁੜ ਦੁਖੀ ਹੁੰਦੀ ਹੈ, ਦੁਖੀ ਹੋ ਹੋ ਕੇ (ਫਿਰ ਭੀ) ਹੋਰ ਹੋਰ ਵਿਕਾਰਾਂ ਵਿਚ ਖ਼ੁਆਰ ਹੁੰਦੀ ਹੈ। ਜਿਸ ਸਰੀਰ ਵਿਚ (ਭਾਵ, ਜਿਸ ਮਨੁੱਖ ਨੂੰ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਭੁੱਲ ਜਾਂਦੀ ਹੈ, ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ।੧। (ਸਿਮਰਨ ਤੋਂ ਖ਼ਾਲੀ ਰਹਿਣ ਕਰ ਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ) ਬਹੁਤੇ ਗਿਲੇ ਕਰੀ ਜਾਣੇ ਵਿਅਰਥ ਬੋਲ-ਬੁਲਾਰਾ ਹੈ ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ (ਸਾਡੇ ਰੋਗਾਂ ਦਾ) ਸਾਰਾ ਕਾਰਣ ਜਾਣਦਾ ਹੈ।੧।ਰਹਾਉ। (ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ) ਜਿਸ ਨੇ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ; ਜਿਸ ਨੇ ਜੀਭ ਦਿੱਤੀ ਜੋ ਛੇਤੀ ਛੇਤੀ ਬੋਲਦੀ ਹੈ; ਜਿਸ ਨੇ ਸਾਡੇ ਸਰੀਰ ਵਿਚ ਨਿੱਘ ਪਾ ਕੇ ਜਿੰਦ (ਸਰੀਰ ਵਿਚ) ਟਿਕਾ ਦਿੱਤੀ; (ਜਿਸ ਦੀ ਕਲਾ ਨਾਲ ਸਰੀਰ ਵਿਚ) ਸੁਆਸ ਚੱਲਦਾ ਹੈ ਤੇ ਮਨੁੱਖ ਹਰ ਥਾਂ (ਤੁਰ ਫਿਰ ਕੇ) ਬੋਲ ਚਾਲ ਕਰ ਸਕਦਾ ਹੈ।੨। ਜਿਤਨਾ ਭੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸੁਆਦ ਹਨ, ਇਹ ਸਾਰੇ ਮਨ ਵਿਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ, ਵਿਕਾਰਾਂ ਦੇ ਦਾਗ਼ ਹੀ ਲਾਂਦੇ ਜਾਂਦੇ ਹਨ। (ਸਿਮਰਨ ਤੋਂ ਸੁੰਞਾ ਰਹਿ ਕੇ ਵਿਕਾਰਾਂ ਵਿਚ ਫਸ ਕੇ) ਮਨੁੱਖ ਵਿਕਾਰਾਂ ਦੇ ਦਾਗ਼ ਆਪਣੇ ਮੱਥੇ ਤੇ ਲਾ ਕੇ (ਇਥੋਂ) ਚੱਲ ਪੈਂਦਾ ਹੈ, ਤੇ ਪਰਮਾਤਮਾ ਦੀ ਹਜ਼ੂਰੀ ਵਿਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ।੩। (ਪਰ, ਹੇ ਪ੍ਰਭੂ! ਜੀਵ ਦੇ ਭੀ ਕੀਹ ਵੱਸ?) ਤੇਰਾ ਨਾਮ ਸਿਮਰਨ (ਦਾ ਗੁਣ) ਤੇਰੀ ਮੇਹਰ ਨਾਲ ਹੀ ਮਿਲ ਸਕਦਾ ਹੈ, ਤੇਰੇ ਨਾਮ ਵਿਚ ਹੀ ਲੱਗ ਕੇ (ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ, (ਇਹਨਾਂ ਤੋਂ ਬਚਣ ਲਈ) ਹੋਰ ਕੋਈ ਥਾਂ ਨਹੀਂ ਹੈ। ਹੇ ਨਾਨਕ! ਨਿਰਾਸਤਾ ਦੀ ਲੋੜ ਨਹੀਂ) ਜੇ ਕੋਈ ਮਨੁੱਖ (ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿਚ) ਡੁੱਬਦਾ ਭੀ ਹੈ (ਉਹ ਪ੍ਰਭੂ ਇਤਨਾ ਦਿਆਲ ਹੈ ਕਿ) ਫਿਰ ਭੀ ਉਸ ਦੀ ਸੰਭਾਲ ਹੁੰਦੀ ਹੈ। ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਕਿਸੇ ਨੂੰ ਵਿਰਵਾ ਨਹੀਂ ਰੱਖਦਾ) ।੪।੩।੫।
तिलंग बाणी भगता की कबीर जी ੴ सतिगुर प्रसादि ॥ बेद कतेब इफतरा भाई दिल का फिकरु न जाइ ॥ टुकु दमु करारी जउ करहु हाजिर हजूरि खुदाइ ॥१॥ बंदे खोजु दिल हर रोज ना फिरु परेसानी माहि ॥ इह जु दुनीआ सिहरु मेला दसतगीरी नाहि ॥१॥ रहाउ ॥ दरोगु पड़ि पड़ि खुसी होइ बेखबर बादु बकाहि ॥ हकु सचु खालकु खलक मिआने सिआम मूरति नाहि ॥२॥ असमान मिह्याने लहंग दरीआ गुसल करदन बूद ॥ करि फकरु दाइम लाइ चसमे जह तहा मउजूदु ॥३॥ अलाह पाकं पाक है सक करउ जे दूसर होइ ॥ कबीर करमु करीम का उहु करै जानै सोइ ॥४॥१॥
अर्थ: राग तिलंग में भगतों की बाणी; कबीर जी की। अकाल पुरख एक है और सतिगुरू की कृपा द्वारा मिलता है। हे भाई! (वाद-विवाद की खातिर) वेदों कतेबों के हवाले दे दे कर ज्यादा बातें करने से (मनुष्य के अपने) दिल का सहम दूर नहीं होता। (हे भाई!) अगर आप अपने मन को एक पल भर ही टिकाउ, तो आपको सब में ही रब वस्ता दिखेगा (किसी के विरुद्ध तर्क करने की जरुरत नहीं पड़ेगी) ॥१॥ हे भाई! (अपने ही) दिल को हर समय खोज, (बहस करने की) घबराहट में न भटक। यह जगत एक जादू सा है, एक तमाश़ा सा है, (इस में से इस व्यर्थ वाद-विवाद के द्वारा) हाथ आने वाली कोई शै नहीं ॥१॥ रहाउ ॥ बे-समझ लोग (अन-मतों की धर्म-पुस्तकों के बारे यह) पढ़ पढ़ कर (कि इन में जो लिखा है) झूठ (है), ख़ुश हो हो कर बहस करते हैं। (परन्तु वो यह नहीं जानते कि) सदा कायम रहने वाला रब सृष्टि में (भी) वस्ता है, (ना वह अलग सातवें आसमान पर बैठा है और) ना वह परमात्मा कृष्ण की मूर्ति है ॥२॥ (सातवें आसमान पर बैठा समझने की जगह, हे भाई!) वह प्रभू-रूप दरिया पर अंतःकरण में लहरें मार रहा है, तुझे उस में स्नान करना था। सो, उस की सदा बंदगी कर, (यह भगती का) चश्मा लगा (कर देख), वह हर जगह मौजूद है ॥३॥ रब सब से पवित्र (हस्ती) है (उस से पवित्र कोई अन्य नहीं है), इस बात पर मैं तब ही शंका करूं, अगर उस रब जैसा कोई अन्य हो। हे कबीर जी! (इस बात को) वह मनुष्य ही समझ सकता है जिस को वह समझने-योग्य बनाए। और, यह बख़्श़श़ उस बख़्श़श़ करने वाले के अपने हाथ है ॥४॥१॥
ਅੰਗ : 727
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥ ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥ ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥ ਅਸਮਾਨ ਮ੍ਹਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥ ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥ ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥ ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥
ਅਰਥ: ਰਾਗ ਤਿਲੰਗ ਵਿੱਚ ਭਗਤਾਂ ਦੀ ਬਾਣੀ; ਕਬੀਰ ਜੀ ਦੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! (ਵਾਦ-ਵਿਵਾਦ ਦੀ ਖ਼ਾਤਰ) ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ (ਮਨੁੱਖ ਦੇ ਆਪਣੇ) ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। (ਹੇ ਭਾਈ!) ਜੇ ਤੁਸੀ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਤਾਂ ਤੁਹਾਨੂੰ ਸਭਨਾਂ ਵਿਚ ਹੀ ਵੱਸਦਾ ਰੱਬ ਦਿੱਸੇਗਾ (ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ) ॥੧॥ ਹੇ ਭਾਈ! (ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿਚ ਨਾਹ ਭਟਕ। ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ) ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ॥੧॥ ਰਹਾਉ ॥ ਬੇ-ਸਮਝ ਲੋਕ (ਅਨ-ਮਤਾਂ ਦੇ ਧਰਮ-ਪੁਸਤਕਾਂ ਬਾਰੇ ਇਹ) ਪੜ੍ਹ ਪੜ੍ਹ ਕੇ (ਕਿ ਇਹਨਾਂ ਵਿਚ ਜੋ ਲਿਖਿਆ ਹੈ) ਝੂਠ (ਹੈ), ਖ਼ੁਸ਼ ਹੋ ਹੋ ਕੇ ਬਹਿਸ ਕਰਦੇ ਹਨ। (ਪਰ ਉਹ ਇਹ ਨਹੀਂ ਜਾਣਦੇ ਕਿ) ਸਦਾ ਕਾਇਮ ਰਹਿਣ ਵਾਲਾ ਰੱਬ ਖ਼ਲਕਤ ਵਿਚ (ਭੀ) ਵੱਸਦਾ ਹੈ, (ਨਾਹ ਉਹ ਵੱਖਰਾ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ) ਨਾਹ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ ॥੨॥ (ਸਤਵੇਂ ਅਸਮਾਨ ਦੇ ਵਿਚ ਬੈਠਾ ਸਮਝਣ ਦੇ ਥਾਂ, ਹੇ ਭਾਈ!) ਉਹ ਪ੍ਰਭੂ-ਰੂਪ ਦਰਿਆ ਤੇ ਅੰਤਹਕਰਨ ਵਿਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿਚ ਇਸ਼ਨਾਨ ਕਰਨਾ ਸੀ। ਸੋ, ਉਸ ਦੀ ਸਦਾ ਬੰਦਗੀ ਕਰ, (ਇਹ ਭਗਤੀ ਦੀ) ਐਨਕ ਲਾ (ਕੇ ਵੇਖ), ਉਹ ਹਰ ਥਾਂ ਮੌਜੂਦ ਹੈ ॥੩॥ ਰੱਬ ਸਭ ਤੋਂ ਪਵਿੱਤਰ (ਹਸਤੀ) ਹੈ (ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ), ਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ, ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ। ਹੇ ਕਬੀਰ ਜੀ! (ਇਸ ਭੇਤ ਨੂੰ) ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ-ਜੋਗ ਬਣਾਏ। ਤੇ, ਇਹ ਬਖ਼ਸ਼ਸ਼ ਉਸ ਬਖ਼ਸ਼ਸ਼ ਕਰਨ ਵਾਲੇ ਦੇ ਆਪਣੇ ਹੱਥ ਹੈ ॥੪॥੧॥
ਅੱਜ ਦੇ ਦਿਨ ਹੀ 11 ਰਜਬ 1175 ਹਿਜਰੀ ਮੁਤਾਬਿਕ 5 ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਛੇਵੇਂ ਹਮਲੇ ਸਮੇਂ ਮਲੇਰਕੋਟਲਾ ਦੇ ਨੇੜੇ ਕੁੱਪ ਰਹੀੜੇ ਦੇ ਮੈਦਾਨ ਵਿੱਚ ਸਿੱਖ ਕੌਮ ਉਪਰ ਹਮਲਾ ਕੀਤਾ ਸੀ ਜਿਸਨੂੰ ਕੌਂਮ ਵਿੱਚ ਵੱਡਾ ਘੱਲੂਘਾਰਾ ਵੱਲੋ ਯਾਦ ਕੀਤਾ ਜਾਂਦਾ ਹੈ । ਅਬਦਾਲੀ ਦੇ ਨਾਲ ਮਲੇਰੀਆ ਭੀਖਨ ਖਾਂ , ਮੁਰਤਜ਼ਾ ਖਾਨ ਬੜੈਚ , ਕਾਸਮ ਖਾਂ ਮੜਲ, ਦੀਵਾਨ ਲੱਛਮੀ ਨਰਾਇਣ ਸੀ । ਅਬਦਾਲੀ ਨੇ ਆਪਣੇ ਇਸ ਜੰਗ ਵਿੱਚ ਹਿੰਦੋਸਤਾਨ ਵਿੱਚ ਜਿਹੜੇ ਉਸਦਾ ਸਾਥ ਦੇਣ ਵਾਲ਼ੇ ਹਿੰਦੋਸਤਾਨੀਆ ਨੂੰ ਹਦਾਇਤ ਕੀਤੀ ਸੀ ਕੇ ਓਹ ਆਪਣੇ ਫ਼ੌਜੀਆਂ ਨੂੰ ਦੱਸਣ ਕੇ ਓਹ ਸਾਰੇ ਆਪਣੇ ਸਿਰਾ ਉੱਪਰ ਹਰੇ ਘਾਹ ਜਾ ਰੁੱਖਾਂ ਦੀਆਂ ਟਾਹਣੀਆਂ ਬੰਨ ਲੈਣ ਤਾਕੇ ਸਿੱਖਾਂ ਨਾਲੋਂ ਵੇਖਰੇਵਾ ਹੋਣ ਜਾਣ ਤੇ ਪਛਾਣੇ ਜਾਣ ਕਿਓਕਿ ਅਬਦਾਲੀ ਨੇ ਉਜ਼ਬੇਕਿਸਤਾਨ ਦੀਆਂ ਪਲਟਣਾਂ ਨੂੰ ਹੁਕਮ ਦਿੱਤਾ ਸੀ ਕੇ ਹਿੰਦੋਸਤਾਨੀ ਲਿਬਾਸ ਵਿੱਚ ਕੋਈ ਵੀ ਜਿਉਂਦਾ ਨਹੀਂ ਛੱਡਣਾ । ਦੂਸਰੇ ਪਾਸੇ ਸਿੱਖਾਂ ਦੇ ਵੱਡੇ ਵੱਡੇ ਮੁਛਹਿਰਿਆ ਵਾਲੇ ਤੇ ਚੋੜੀਆ ਛਾਤੀਆਂ ਵਾਲੇ ਦੇਵ ਕੱਦ ਸੂਰਮੇ , ਜੱਸਾ ਸਿੰਘ ਆਹਲੂਵਾਲੀਆ , ਜੱਸਾ ਸਿੰਘ ਰਾਮਗੜ੍ਹੀਆ , ਚੜ੍ਹਤ ਸਿੰਘ ਸੁਕਰਚਕੀਆ , ਕਰੋੜਾ ਸਿੰਘ , ਨਵਾਬ ਕਪੂਰ ਸਿੰਘ , ਸ਼ਹੀਦ ਨੱਥਾ ਸਿੰਘ , ਕਰਮ ਸਿੰਘ , ਪ੍ਰੇਮ ਸਿੰਘ , ਸੁੱਧਾ ਸਿੰਘ ਤੇ ਹੋਰ ਜੰਗੀ ਯੋਧੇ ਸਨ । ਅਹਿਮਦ ਸ਼ਾਹ ਅਬਦਾਲੀ ਦੇ ਤੂਫ਼ਾਨ ਵਰਗੀ ਫ਼ੁਰਤੀ ਦੇ ਹਮਲੇ ਵਾਰੇ ਜਾਣਕਾਰੀ ਮਿਲੀ ਤਾਂ ਖਾਲਸੇ ਨੇ ਮਸ਼ਵਰਾ ਕੀਤਾ ਕੇ ਵਹੀਰ ਨੂੰ ਮਾਲਵੇ ਵੱਲ ਤੋਰੀਏ ਤੇ ਆਪ ਦੁਸ਼ਮਣ ਨੂੰ ਰੋਕ ਰੱਖੀਏ । ਓਹਨਾਂ ਨਾਲ ਉਸ ਸਮੇਂ ਸੇਖੂ ਸਿੰਘ ਹੰਬਲ ਵਾਲਾ ਕੈਂਥਲ ਵਾਲੇ ਭਾਈਕੇ ਦਾ ਵਕੀਲ , ਮਹਾਰਾਜਾ ਪਟਿਆਲਾ ਦਾ ਵਕੀਲ ਭਾਈ ਸੰਗੂ ਸਿੰਘ ਤੇ ਤੀਜਾ ਵਕੀਲ ਬੁੱਢਾ ਸਿੰਘ ਖਾਲਸੇ ਨਾਲ ਸੀ । ਖਾਲਸੇ ਦੀ ਸਭ ਤੋਂ ਵੱਡੀ ਸਮੱਸਿਆ ਓਹਨਾ ਨਾਲ ਓਹਨਾ ਦੇ ਪਰਿਵਾਰ ਔਰਤਾਂ ਤੇ ਬੱਚੇ ਸਨ । ਖਾਲਸੇ ਕੋਲ਼ ਗੋਲ਼ਾ ਬਾਰੂਦ ਵੀ ਬਿਲਕੁੱਲ ਨਹੀਂ ਸੀ । ਓਹਨਾ ਕੋਲ ਸਿਰਫ ਆਪਣੇ ਰਵਾਇਤੀ ਹਥਿਆਰ ,ਪਹਾੜ ਵਰਗੇ ਹੌਸਲੇ ਤੇ ਆਪਣੇ ਗੁਰੂ ਦਾ ਟੇਕ ਆਸਰਾ ਸੀ । ਵਹੀਰ ਉੱਪਰ ਸਭ ਤੋਂ ਪਹਿਲਾਂ ਕਾਸਮ ਖਾਂ ਦੀ ਫੌਜ ਨੇ ਹਮਲਾ ਕੀਤਾ । ਸਿੰਘਾ ਨੇ ਓਸ ਉੱਪਰ ਐਨਾ ਤੇਜ ਹਮਲਾ ਕੀਤਾ ਕੇ ਓਹ ਮੁੜਕੇ ਸਾਰੀ ਲੜਾਈ ਵਿੱਚ ਨਹੀਂ ਵੜਿਆ ਸੀ । ਦੂਜੇ ਪਾਸੇ ਅਜੇ ਸੂਰਜ ਵੀ ਨਹੀਂ ਸੀ ਚੜਿਆ ਕੇ ਖੁਦ ਅਬਦਾਲੀ ਆ ਚੜਿਆ । ਖ਼ਾਲਸਾ ਦੂਰੋਂ ਇਸਨੂੰ ਵਿਸਾਖ ਵਿੱਚ ਫੁੱਲੇ ਕੇਸੂ ਤੇ ਕਰੀਰਾ ਦੇ ਫੁੱਲਾਂ ਵਰਗਾ ਕੁੱਸ਼ ਸਮਝਦੇ ਰਹੇ ਪਰ ਇਹ ਸੁਰਖ਼ ਵਰਦੀਆਂ ਉਜਬਕ ਤੇ ਕਿਜਲਬਾਸ ਦਸਤਿਆਂ ਦੀ ਸਨ । ਚੜ੍ਹਦੇ ਸੂਰਜ ਦੋਹਾਂ ਦਲਾ ਦਾ ਭੇੜ ਹੋਇਆ । ਖ਼ਾਲਸਾ ਭਾਵੇਂ ਅਚਨਚੇਤ ਆਪ ਤੋ ਕਈ ਗੁਣਾਂ ਭਾਰੀ ਤੇ ਹਥਿਆਰਾਂ ਨਾਲ਼ ਲੈਸ ਫ਼ੌਜ ਨਾਲ ਘਿਰ ਗਏ ਸਨ ਪਰ ਓਹ ਭੌਰਾ ਭਰ ਵੀ ਨਹੀਂ ਘਬਰਾਏ ਸਨ । ਆਕਾਲ ਪੁਰਖ ਤੇ ਭਰੋਸਾ ਰੱਖ ਚੜਦੀ ਕਲਾ ਵਿੱਚ ਸਨ । ਤਿੰਨੋ ਵਕੀਲਾਂ ਨਾਲ ਵਹੀਰ ਮਾਲਬੇ ਨੂੰ ਤੁਰ ਪਏ ਸਨ । ਵਹੀਰ ਅਜੇ ਤਿੰਨ ਕੋਹ ਵੀ ਨਹੀਂ ਗਿਆ ਸੀ ਕੇ ਮਲੇਰਕੋਟਲਾ ਪਾਸੇ ਤੋ ਭੀਖਨ ਖਾਂ , ਸ਼ਾਹ ਵਲੀ ਖ਼ਾ , ਜੈਨ ਖ਼ਾ ਐਨਾ ਉੱਪਰ ਟੁੱਟ ਪਏ ਸਨ । ਇਹਨਾਂ ਸਾਰੀਆਂ ਫੌਜਾਂ ਦੀ ਗਿਣਤੀ੍ ਇੱਕ ਲੱਖ ਦੇ ਕਰੀਬ ਸੀ । ਓਹਨਾ ਨਾਲ ਪਿੰਡਾ ਦੇ ਰੰਗੜ, ਗੁੱਜਰ , ਤੇਲੀ , ਸੱਕੇ ਆਇਦ ਗਾਜੀ ਬਣ ਕੇ ਮਿਲ ਗਏ ਸਨ । ਖ਼ਾਲਸਾ ਨੇ ਹੁਣ ਵਹੀਰ ਦੇ ਆਲ਼ੇ ਦੁਆਲ਼ੇ ਘੇਰਾ ਬਣਾ ਲਿਆ । ਇਹ ਇੱਕ ਕਿਲ੍ਹੇ ਦੇ ਵਾਂਗੂੰ ਸੀ । ਜਿਹੜਾ ਵਹੀਰ ਨੂੰ ਬਚਾ ਕੇ ਰੋਹੀ ਵੱਲ ਵਧ ਰਿਹਾ ਸੀ । ਅਹਿਮਦ ਸ਼ਾਹ ਨੇ ਬਹੁਤ ਜੋਰ ਲਾ ਲਿਆ ਕੇ ਕਿਸੇ ਤਰਾ ਕਰੜਾ ਹੱਲਾ ਕਰਕੇ ਹਫ਼ੜਾ ਦਫ਼ੜੀ ਪਾਂ ਕੇ ਦਲ ਤੇ ਵਹੀਰ ਨੂੰ ਵੱਖ ਵੱਖ ਕਰ ਦੀਆ ਤੇ ਦੁਰਾਨੀ ਫੌਜ ਇਸ ਵਿੱਚ ਵੜ ਕਿ ਇਸਨੂੰ ਮਾਰ ਮੁੱਕਾ ਦੇਵੇ । ਖ਼ਾਲਸਾ ਜੀ ਨੇ ਪਾਣੀਪਤ ਦੇ ਜੇਤੂ ਦੀ ਕੋਈ ਪੇਸ਼ ਨਾ ਚਲਣ ਦਿੱਤੀ । ਅਬਦਾਲੀ ਨੇ ਆਪਣੇ ਸਭ ਤੋਂ ਯੋਗ ਤੇ ਉੱਚ ਕੋਟੀ ਦੇ ਬਹਾਦਰ ਜਰਨੈਲ ਜਹਾਨ ਖਾਂ ਨੂੰ ਸਿੰਘਾ ਦੀਆਂ ਸਫ਼ਾ ਤੋੜਨ ਅੱਗੇ ਤੋਰਿਆ । ਉਹ ਵੀ ਬੜਾ ਜੋਰ ਮਾਰ ਲਿਐ ਪਰ ਕੋਈ ਖੋ ਨ ਕਰ ਸਕਿਆ । ਇਹ ਗਿਝੇ ਹੋਏ ਸਨ ਪੂਰਬੀਆਂ , ਬਿਦਰਾਬਨ ਤੇ ਮਥੁਰਾ ਦੇ ਲੋਕਾਂ ਨੂੰ ਵੱਢਣ ਟੁੱਕਣ ਜਿਹੜੇ ਓਹਨਾ ਦੇ ਕਾਬੂ ਆ ਗਏ ਸਨ । ਪਰ ਅੱਜ ਐਥੇ ਮੈਦਾਨ ਵਿੱਚ ਕਲਗੀਧਰ ਦੀ ਸਾਜੀ ਹੋਈ ਰਾਠ ਕੌਂਮ ਨਾਲ ਵਾਹ ਪਿਆ ਸੀ । ਸਿੰਘ ਲੜਦੇ ਹੋਏ , ਦੁਸ਼ਮਣਾਂ ਨੂੰ ਝਾੜ ਝਾੜ ਪਿੱਛੇ ਸੁੱਟਦੇ ਹੋਏ , ਵਹੀਰ ਨੂੰ ਕੁੱਕੜੀ ਵਾਂਗੂੰ ਆਪਣੇ ਪਰਾ ਥੱਲੇ ਬਚਾਈ ਪਿੰਡ ਗਹਿਲ ਲਾਗੇ ਪੁੱਜੇ । ਵਹੀਰ ਨੂੰ ਬਚਾ ਕੇ ਪਿੰਡ ਕੁਤਬਾ ਬਾਹਮਣੀਆਂ ਕੋਲ ਤੱਕ ਲੈ ਗੲੇ ਸਿੰਘਾ ਨੇ ਸੋਚਿਆ ਕਿ ਇਨਾਂ ਪਿੰਡਾ ਦਾ ਆਸਰਾ ਲੈ ਕੇ ਹੱਥ ਧੋ ਕੇ ਦੁਸ਼ਮਣ ਨਾਲ ਨਜਿੱਠਿਆ ਜਾਵੇ ਤੇ ਗਲੋ ਲਾਹਿਆ ਜਾਵੇਂ ਪਰ ਅੱਗੇ ਇਹ ਪਿੰਡ ਮਲੇਰਕੋਟਲਾ ਵਾਲੇ ਨਵਾਬ ਦੇ ਰੰਘੜਾ ਦੇ ਸਨ । ਇਹਨਾਂ ਕਿਥੋਂ ਪਨਾਹ ਦੇਣੀ ਸੀ । ਮਾਲਕ ਨੂੰ ਸਿੰਘਾ ਨਾਲ ਲੜਦੇ ਹੋਏ ਇਸਲਾਮੀ ਜੋਸ਼ ਵਿੱਚ ਆ ਗਏ ਤੇ ਨਿਹੱਥਿਆਂ ਦਾ ਹੀ ਕਤਲੇਆਮ ਕੀਤਾ । ਸਰਦਾਰ ਚੜ੍ਹਤ ਸਿੰਘ ਜੀ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਤੂਫ਼ਾਨ ਬਣ ਇਹਨਾਂ ਉੱਪਰ ਆ ਟੁੱਟਾ ਤੇ ਹਜਾਰ ਡੇਢ ਹਜਾਰ ਗਾਜੀ ਨੂੰ ਆਪਣੀ ਤਲਵਾਰ ਦੀ ਭੇਟਾ ਚੜਾ ਦਿੱਤਾ । ਘੜੀ ਕ ਪਹਿਲਾਂ ਜਿਹੜੇ ਪਾਸੇ ਢੋਲਾ ਦੀ ਦਹਿੰਗੜ ਦਹਿੰਗੜ ਹੁੰਦੀ ਸੀ ਸੂਰਮੇ ਨੇ ਪਲਾ ਵਿੱਚ ਹੀ ਕਬਰਸਤਾਨ ਵਰਗੀ ਚੁੱਪ ਕਰਵਾ ਦਿੱਤੀ। ਵਹੀਰ ਅੱਗੇ ਤੋਰਿਆ ਗਿਆ । ਹੋਰ ਪਿੰਡਾਂ ਨੇ ਵੀ ਅਬਦਾਲੀ ਦੀ ਇਮਦਾਦ ਕੀਤੀ ਹੁਣ ਦੁਰਾਨੀ ਨੇ ਬੜੇ ਪ੍ਰਭਾਵਸ਼ਾਲੀ ਹੱਲੇ ਕੀਤੇ । ਘੇਰਾ ਕਈ ਥਾਵਾਂ ਤੋਂ ਟੁੱਟ ਗਿਆ ਸੀ । ਦੁਸ਼ਮਣ ਨੇ ਇਹਨਾਂ ਵਿਚੋਂ ਜੀ ਵਹੀਰ ਨਾਲ ਜੋ ਔਰਤਾਂ, ਬੁੱਢੇ ਤੇ ਬੱਚੇ ਸੀ ਬਹੁਤ ਸਾਰੇ ਕਤਲ ਕਰ ਦਿੱਤੇ। ਵਹੀਰ ਤੱਕ ਅੱਪੜ ਕੇ ਸ਼ਹੀਦ ਕਰਨ ਵਾਲੇ ਭਾਵੇਂ ਖਾਲਸੇ ਨੇ ਥਾਵੇਂ ਜੀ ਰੱਖ ਲਏ ਪਰ ਵਹੀਰ ਦਾ ਬਹੁਤ ਨੁਕਸਾਨ ਹੋਇਆ । ਐਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਬੀੜਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਤੇ ਦਮਦਮਾ ਸਾਹਿਬ ਵਾਲੀ ਜਦ ਓਹਨਾ ਦੇ ਹਜ਼ੂਰੀ ਸੇਵਾਦਾਰ ਸ਼ਹੀਦ ਜੀ ਗਏ ਤਾਂ ਦੁਸ਼ਮਣ ਦੇ ਹੱਥ ਆ ਗਈਆ ਸਨ( ਕਰਮ ਸਿੰਘ ਹਿਸਟੋਰਿਅਨ ਅਨੁਸਾਰ ) । ਜਦ ਅਬਦਾਲੀ ਦੇ ਛੇ ਹਮਲੇ ਬੁਰੀ ਤਰਾਂ ਸਿੰਘਾ ਵੱਲੋ ਪਿਛਾੜ ਦਿੱਤੇ ਤਾਂ ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹਤ ਸਿੰਘ ਸ਼ੁਕਰਚੱਕੀਆ ਵਲੋਂ ਨਾ ਰਿਹਾ ਗਿਆ । ਓਹਨਾ ਨੇ ਚੋਟੀ ਦੇ ਸਿਰਲੱਥਂ ਯੋਧੇ ਲੈ ਕੇ ਅਹਿਮਦ ਸ਼ਾਹ ਅਬਦਾਲੀ ਨਾਲ ਖੁਦ ਦੋ ਦੋ ਹੱਥ ਕਰਨ ਲਈ ਪੂਰਾ ਮੈਦਾਨ ਗਾਹਿਆ। ਦੋ ਵਾਰ ਤਾਂ ਓਹ ਨਾ ਮਿਲਿਆ ਪਰ ਤੀਜੀ ਵਾਰ ਅਹਿਮਦ ਸ਼ਾਹ ਅਬਦਾਲੀ ਦੇ ਨੇੜੇ ਪੁੱਜੇ ਤੇ ਅਬਦਾਲੀ ਨੂੰ ਵੰਗਾਰਿਆ ,” ਅਹਿਮਦ ਸ਼ਾਹ ! ਜੈ ਤੂੰ ਆਪਣੇ ਆਪ ਨੂੰ ਮਰਦ ਸਮਝਦਾ ਤਾਂ ਆ ਜਿਵੇਂ ਚਹੁੰਨਾ , ਮੇਰੈ ਨਾਲ ਲੜ ਲਾ । ਤੇਰਾ ਮੇਰਾ ਜੰਗ ਹੋਵੇ ਤੇ ਖ਼ਲਕਤ ਵੇਖੇ। ਆ ਜਰਾ ਵੇਖ਼ ਨਜ਼ਾਰੇ , ਕੀ ਲੈਣਾ ਬੇਗਾਨੇ ਪੁੱਤ ਮਰਵਾ ਕੇ ,।” ਸਿੰਘਾ ਬਹੁਤ ਵੰਗਾਰਿਆ ਪਰ ਉਹ ਖ਼ੁਦ ਅੱਗੇ ਨਾ ਵਧਿਆ । ਕੁਤਬੇ ਬਾਹਮਣੀਆਂ ਤੱਕ ਜਹਾਨ ਖਾਂ ਨੇ ਬੜਾ ਜੋਰ ਮਾਰਿਆ । ਜਦ ਵਹੀਰ ਓਹਨਾ ਪਿੰਡਾ ਵਿੱਚੋ ਅੱਗੇ ਨਿਕਲਿਆ ਤਾਂ ਤਾਂ ਖ਼ਬਰ ਮਿਲ ਕੇ ਹਠੂਰ ਪਿੰਡ ਵਾਲੇ ਪਾਸੇ ਹੀ ਪਾਣੀ ਦੀ ਇਕ ਤਕੜੀ ਢਾਬ ਹੈ ਇਸ ਤੋਂ ਅੱਗੇ ਪਾਣੀ ਕੋਹਾਂ ਤੱਕ ਨਹੀਂ ਮਿਲਣਾ । ਜੌ ਐਥੇ ਤਿਹਾਇਆ ਰਹਿ ਗਿਆ ਓਹ ਅਗਲੀ ਢਾਬ ਤੱਕ ਜਿਉਂਦਾ ਨਹੀਂ ਅਪੜਨਾ । ਖ਼ਾਲਸਾ ਵੀ ਲੜਦਾ ਹੋਇਆ ਬਾਰਾ ਕੋਹ ਆ ਗਿਆ ਸੀ । ਦੋਹਾਂ ਧਿਰਾਂ ਨੇ ਹੁਣ ਤੱਕ ਘੁੱਟ ਪਾਣੀ ਨਹੀਂ ਪੀਤਾ ।ਸੀ ਲੜਦੇ ਹੋਇ ਦੁਪਹਿਰ ਹੋ ਗਈ ਸੀ । ਅੰਤ ਨੂੰ ਲਹੂ ਡੋਲਵੀਂ ਲੜਾਈ ਹੋਈ ਸੀ , ਕੋਈ ਪੁਤਲੀਆਂ ਦਾ ਤਮਾਸਾ ਨਹੀਂ ਸੀ । ਦੋਵੇਂ ਧਿਰਾਂ ਥੱਕ ਚੁੱਕੀਆਂ ਸਨ।ਪਾਣੀ ਦੀ ਤੇਹ ਨਾਲ ਸੰਘ ਸੁੱਕ ਗਏ ਸਨ । ਸਿੰਘਾ ਨੇ ਢਾਬ ਦੇ ਇੱਕ ਪਾਸੇ ਪਾਕਿਆਈ ਕਰਕੇ ਆਪਣੀ ਵਹੀਰ ਤੇ ਦਲ ਨੂੰ ਪਾਣੀ ਪਿਆਇਆ । ਇਹ ਵੀ ਇੱਕ ਅਜੀਬ ਨਜ਼ਾਰਾ ਸੀ । ਲੜਾਈ ਥੰਮ ਚੁੱਕੀ ਸੀ । ਇੱਕ ਪਾਸੇ ਸਿੰਘ ਦੂਜੇ ਪਾਸੇ ਦੁਰਾਨੀ ਪਾਣੀ ਪੀ ਰਹੇ ਸਨ ਜਿਹੜੇ ਸੇਵੇਰ ਤੋ ਇੱਕ ਦੁਜੇ ਦੇ ਖੂਨ ਦੇ ਪਿਆਸੇ ਸਨ । ਜਹਾਨ ਖਾਂ ਕੁੱਸ਼ ਨਾ ਬਣਦਾ ਵੇਖ ਫ਼ੌਜ ਨੂੰ ਮਲੇਰਕੋਟਲਾ ਲੈ ਗਿਆ । ਸਿੰਘਾ ਨੇ ਹਠੂਰ ਤੋ ਅੱਗੇ ਦਸ ਕੌਹ ਡੇਰਾ ਕੀਤਾ । ਇਸ ਸਮੇਂ ਵਿੱਚ ਦਲ ਨਾਲ ਮਸਾ ਕ ਤੀਹ ਕ ਹਜ਼ਾਰ ਖ਼ਾਲਸਾ ਰਹਿ ਗਿਆ ਸੀ। ਕੁਸ਼ ਕ ਲਾਭੇ ਭਦੌੜ , ਢਪਾਲੀ , ਦਰਾਜ , ਤਪਾ , ਫੂਲ ਮਰਾਝ ਪਿੰਡਾ ਨੂੰ ਨਿਕਲ ਗਏ ਸਨ । ਬਾਕੀ ਇਸ ਘੱਲੂਘਾਰੇ ਵਿੱਚ ਸ਼ਹੀਦ ਹੋ ਗਏ ਸਨ । ਇਹਨਾ ਸ਼ਹੀਦ ਹੋਣ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ,ਬੁੱਢੇ ਤੇ ਔਰਤਾਂ ਸਨ । ਇਹਨਾਂ ਦੇ ਸ਼ਹੀਦ ਹੋਣ ਵਾਰੇ ਇਤਿਹਾਸਕਾਰਾਂ ਦੇ ਵੱਖ ਵੱਖ ਰਾਇ ਹੈ । ਕਨਿੰਘਮ ਦੇ ਅਨੁਸਾਰ 12000 ਤੋ 15000 , ਤਰੀਖ ਅਹਿਮਦ ਅਨੁਸਾਰ 30000, ਮੁਹੰਮਦ ਲਤੀਫ਼ ਤੇ ਕਨੱਈਆ ਲਾਲ ਅਨੁਸਾਰ 24000 , ਮੈਕਲਮ 20000 ਤੋ ਵੱਧ , ਰਤਨ ਸਿੰਘ ਭੰਗੂ ਜਿਸਦੇ ਚਾਚੇ ਤੇ ਦਾਦੇ ਨੇ ਇਸ ਲੜਾਈ ਵਿਚ ਹਿੱਸਾ ਲਿਆ ਸੀ 20000ਤੋ 30000 ਲਿੱਖਦਾ ਹੈ । ਇਸ ਸਮੇਂ ਤੋਂ ਪਹਿਲਾਂ ਸਿੱਖ ਕੌਂਮ ਦਾ ਕਦੀ ਐਨਾ ਨੁਕਸਾਨ ਇੱਕੋ ਦਿਨ ਨਹੀਂ ਸੀ ਹੋਇਆ । ਇਸ ਕਰਕੇ ਇਸਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ । ਸਾਰੀਆਂ ਮਿਸਲਾਂ ਤੇ ਓਹਨਾ ਦੇ ਜਥੇਦਾਰਾਂ ਨੇ ਇਸ ਘੱਲਘਾਰੇ ਵਿੱਚ ਵਹੀਰ ਨੂੰ ਬਚਾਉਣ ਲਈ ਵੱਧ ਚੜ ਕੇ ਹਿੱਸਾ ਲਿਆ ਸੀ ਕਿਸੇ ਨੇ ਘੱਟ ਨਹੀਂ ਕੀਤੀ ਸੀ ।ਓਹਨਾ ਪੰਥ ਨੂੰ ਬਚਾਉਣ ਲਈ ਆਪਣੀ ਜਾਨ ਪਿਆਰੀ ਨਹੀਂ ਸਮਝੀ ਸੀ । ਵੈਰੀ ਦਾ ਸਨਮੁੱਖ ਹੋ ਕੇ ਟਾਕਰਾ ਕੀਤਾ ਗਿਆ ਸੀ। ਜੱਸਾ ਸਿੰਘ ਆਹਲੂਵਾਲੀਆ ਜੀ ਦੇ 22 ਜਖ਼ਮ ਤੇ ਚੜ੍ਹਤ ਸਿੰਘ ਦੇ 16 ਜਖ਼ਮ ਸਨ । ਕੋਈ ਵੀ ਐਹੋ ਜਿਹਾ ਜਥੇਦਾਰ ਜਾ ਜੰਗੀ ਸਿੰਘ ਸੂਰਮਾ ਨਹੀਂ ਸੀ ਜਿਸਦੇ ਪੰਜ ਸੱਤ ਤੋ ਘੱਟ ਜਖਮ ਲੱਗੇ ਹੋਣ । ਇਹ ਓਹਨਾ ਸੂਰਮਿਆਂ ਦੀ ਹੀ ਬਹਾਦਰੀ ਹੀ ਸੀ ਕੇ ਸੰਸਾਰ ਦੇ ਮੰਨੇ ਹੋ ਯੋਧੇ ਤੇ ਪਾਣੀਪਤ ਦੇ ਮੈਦਾਨ ਵਿੱਚ ਇੱਕੋ ਦਿਨ ਚ ਲੱਖ ਤੋਂ ਉੱਪਰ ਮਰਹੱਟਾ ਨੋਜਵਾਨ ਨੂੰ ਮਾਰਨ ਵਾਲਾ ਅਹਿਮਦ ਸ਼ਾਹ ਅਬਦਾਲੀ ਓਸ ਦਿਨ ਤੋ ਅਗਲੇ ਦਿਨਾਂ ਵਿੱਚ ਸਿੱਧਾ ਹਮਲਾ ਕਰਨ ਦਾ ਹੀਆ ਨਾ ਕਰ ਸਕਿਆ ।
ਘੱਲੂਘਾਰੇ ਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ
ਸੁਖਵੰਤ ਸਿੰਘ ਚਾਉਕੇ