ਹਰਿ ਜੀਉ ਨਿਮਾਣਿਆ ਤੂ ਮਾਣੁ ॥
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥
ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਸਨ। ਉਹਨਾਂ ਸਿੰਘਾਂ ਵਿੱਚ ਬਾਬਾ ਬੋਤਾ ਸਿੰਘ ਜੀ , ਬਾਬਾ ਗਰਜਾ ਸਿੰਘ ਜੀ ਵੀ ਨਾਲ ਸਨ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੇ ਉਪਰੰਤ ਸਿੰਘ ਵੱਖ ਵੱਖ ਥਾਂਵਾ ਵੱਲ ਚਲੇ ਗਏ। ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਤਰਨ ਤਾਰਨ ਨੇੜੇ ਨੂਰਦੀ ਪਿੰਡ ਲਾਗੇ ਜੰਗਲ ਵਿੱਚ ਬੈਠੇ ਸਨ। ਬੈਠਿਆਂ ਨੂੰ ਮੁਸਲਮਾਨ ਸਿਪਾਹੀ ਦੇਖ ਕੇ ਕਹਿਣ ਲੱਗੇ , ਇਹ ਸਿੰਘ ਕਿਥੋਂ ਆਏ ਨੇ ? ਸਿੰਘ ਤਾਂ ਸਾਰੇ ਮਾਰ-ਮੁਕਾ ਦਿੱਤੇ ਹਨ। ਦੂਜੇ ਨੇ ਕਿਹਾ – ਸਿੰਘ ਤਾਂ ਕੋਈ ਰਿਹਾ ਨਹੀਂ , ਇਹ ਤਾਂ ਕੋਈ ਗੀਦੀ (ਗਿੱਦੜ /ਡਰਪੋਕ ) ਹਨ। ਇਹ ਸੁਣ ਕੇ ਬਾਬਾ ਜੀ ਨੂੰ ਜੋਸ਼ ਆਇਆ ਤੇ ਚੋਂਕ ਵਿੱਚ ਜਾ ਕੇ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਨੇ ਆਨਾ ਗੱਡਾ , ਟਕਾ ਖੋਤਾ ਟੈਕਸ ਲੈ ਕੇ ਉਗਰਾਹੁਣ ਲੱਗ ਪਏ। 10-12 ਦਿਨ ਟੈਕਸ ਉਗਰਾਹੁੰਦੇ ਰਹੇ , ਰੋਕਣ ਵਾਲਾ ਕੋਈ ਨਾ ਆਇਆ , ਤਾਂ ਬਾਬਾ ਬੋਤਾ ਸਿੰਘ ਜੀ ਨੇ ਇੱਕ ਚਿੱਠੀ ਵਿੱਚ ਲਿਖਵਾ ਕੇ ,
ਚਿਠੀ ਲਿਖ ਲਿਖੈ ਸਿੰਘ ਬੋਤਾ ਹਥ ਹੈ ਸੋਟਾ ।। ਆਨਾ ਲਾਯਾ ਗੱਡੇ ਨੂੰ ਤੇ ਪੈਸਾ ਲਾਇਆ ਖੋਤਾ ।।
ਆਖੋ ਭਾਬੀ ਖਾਨੋ ਨੂੰ , ਯੋਂ ਆਖੇ ਸਿੰਘ ਬੋਤਾ ।।
ਲਾਹੌਰ ਦੇ ਸੂਬੇਦਾਰ ਜ਼ਕਰੀਆਂ ਖਾਨ ਨੂੰ ਭੇਜੀ , ਜਿਸ ਨੂੰ ਪੜ੍ਹ ਕੇ ਸੂਬੇ ਨੇ ਲਾਹੌਰੋਂ ਫੌਜ ਭੇਜੀ ਜਿਸ ਸਥਾਨ ਤੇ ਬਾਬਾ ਜੀ ਹੁਰਾਂ ਨਾਕਾ ਲਾਇਆ ਸੀ। ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ , ਪਿੱਠਾਂ ਜੋੜ ਕੇ ਫੌਜ ਨਾਲ ਲੜੇ ਅਤੇ ਫੌਜ ਦੇ ਚੰਗੇ ਆਹੂ ਲਾਹੇ ਅਤੇ ਮੁਕਾਬਲਾ ਕਰਦੇ ਹੋਏ , ਚੜ੍ਹਦੀ ਕਲਾ ਵਿੱਚ ਸ਼ਹੀਦ ਹੋ ਗਏ। ਇਸ ਪਵਿੱਤਰ ਅਸਥਾਨ ਬਾਬਾ ਬੋਤਾ ਸਿੰਘ ਜੀ ਸ਼ਹੀਦ ਤੇ ਬਾਬਾ ਗਰਜਾ ਸਿੰਘ ਜੀ ਸ਼ਹੀਦ ਦੀ ਯਾਦ ਵਿੱਚ ਬਣਾਇਆ ਗਿਆ ਹੈ।
ਬਾਬਾ ਬੋਤਾ ਸਿੰਘ ਜੀ ਨੇ ਲਾਹੌਰ ਜਾ ਰਹੇ ਦੋ ਮੁਸਲਮਾਨ ਵਪਾਰੀਆਂ ਦੀ ਗੱਲਬਾਤ ਸੁਣੀ। ਇਕ ਕਹਿ ਰਿਹਾ ਸੀ ਕਿ ਵਪਾਰ ਲਈ ਸਾਮਾਨ ਅਤੇ ਫਰਨੀਚਰ ਨੂੰ ਛੋਟੇ ਰਸਤੇ ਤੋਂ ਲਿਆ ਜਾਣਾ ਚਾਹੀਦਾ ਹੈ। ਦੂਸਰਾ ਕਹਿ ਰਿਹਾ ਸੀ ਕਿ ਨਹੀਂ, ਨਹੀਂ, ਇਸ ਤੋਂ ਚੰਗਾ ਹੈ ਕਿ ਵੱਡੇ ਪੱਧਰ ‘ਤੇ ਲੈ ਜਾਓ, ਇੱਥੇ ਸਿੱਖਾਂ ਤੋਂ ਖ਼ਤਰਾ ਹੈ। ਪਹਿਲਾ ਕਹਿਣ ਲੱਗਾ ਕਿ ਸਿੱਖਾਂ ਤੋਂ ਕਿਉਂ ਡਰਨਾ, ਲਾਹੌਰ ਸਰਕਾਰ ਨੇ ਸਿੱਖਾਂ ਨੂੰ ਤਬਾਹ ਕਰ ਦਿੱਤਾ ਹੈ।
ਕੀ ਬੋਤਾ ਸਿੰਘ ਦੇ ਕੰਨਾਂ ਵਿਚ ਪਏ ਇਨ੍ਹਾਂ ਸ਼ਬਦਾਂ ਨੇ ਉਸ ਨੂੰ ਹਿਲਾ ਦਿੱਤਾ ਸੀ? ਅਕਾਲ ਪੁਰਖ ਦੀ ਫੌਜ ਦਾ ਨਾਸ ਕਿਵੇਂ ਹੋ ਸਕਦਾ ਹੈ?
ਖਾਲਸੇ ਦੀ ਅਡੋਲਤਾ ਦਾ ਸਬੂਤ ਤਾਂ ਦੇਣਾ ਹੀ ਪਵੇਗਾ, ਉਸ ਨੇ ਨਾ ਤਾਂ ਕੋਈ ਭਾਸ਼ਣ ਦਿੱਤਾ ਅਤੇ ਨਾ ਹੀ ਕਿਸੇ ਆਗੂ ਨੂੰ ਕੋਈ ਚਿੱਠੀ ਲਿਖੀ, ਪਰ ਆਪਣੇ ਗੁਰੂ ਭਾਈ ਗਰਜਾ ਸਿੰਘ ਨਾਲ ਸਲਾਹ ਕਰਕੇ ਲਾਹੌਰ ਨੂੰ ਜਾਣ ਵਾਲੇ ਸ਼ਾਹੀ ਮਾਰਗ ‘ਤੇ ਖਾਲਸੇ ਦੀ ਤਰਫੋਂ ਟੈਕਸ ਲਾਉਣ ਦਾ ਐਲਾਨ ਕਰ ਦਿੱਤਾ।
ਮੈਂ ਹਾਂ ਸਿੰਘ ਬੋਤਾ
ਮੇਰੇ ਹੱਥ ਵਿੱਚ ਸੋਟਾ
ਆਨਾ ਗੱਡਾ ਪੈਸਾ ਖੋਤਾ
ਅਬ ਤੁਮ ਸੇ ਰਾਜ ਨਾ ਹੋਤਾ
ਤੂੰ ਜਾਏਗਾ ਦਰਗਾਹੋਂ ਰੋਤਾ
(ਮੈਂ ਹਾਂ ਸਿੰਘ ਬੋਤਾ , ਮੇਰੇ ਹੱਥ ਵਿੱਚ ਸੋਟਾ , ਇੱਕ ਆਨਾ ਬੈਲ ਗੱਡੀ, ਇੱਕ ਪੈਸੇ ਦਾ ਗਧਾ, ਹੁਣ ਤੇਰੇ ਕੋਲੋਂ ਰਾਜ ਨਹੀਂ ਹੁੰਦਾ, ਤੂੰ ਜਾਵੇਂਗਾ ਰੱਬ ਦੇ ਦਰਬਾਰ ਵਿੱਚ ਰੋਂਦਾ ।)
ਅਤੇ ਕਈ ਦਿਨ ਦੋਵੇਂ ਟੈਕਸ ਇਕੱਠੇ ਕਰਦੇ ਰਹੇ, ਕੋਈ ਸਰਕਾਰੀ ਪੰਛੀ ਨਹੀਂ ਹਿੱਲਿਆ। ਕਿਸੇ ਨੇ ਲਾਹੌਰ ਸੂਬੇ ਨੂੰ ਚਿੱਠੀ ਲਿਖੀ, ਫ਼ੌਜ ਆ ਗਈ ਤੇ ਉਹ ਪਿਆਰੇ ਸਿੱਖ ਸ਼ਹੀਦ ਹੋ ਗਏ।
ਸਿੱਖ ਆਗੂਆਂ ਵਾਂਗ ਉਸ ਨੇ ਕੋਈ ਅਖਬਾਰੀ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਕੌਮ ਦਾ ਕੋਈ ਫਰੰਟ ਜਥੇਬੰਦ ਕੀਤਾ।
ਸਿੱਖ ਆਪਣੇ ਆਪ ਵਿੱਚ ਇੱਕ ਆਗੂ ਹੈ, ਉਹ ਕਿਸੇ ਦੀ ਉਡੀਕ ਨਹੀਂ ਕਰਦਾ, ਇਹ ਦਸਮ ਪਿਤਾ ਵੱਲੋਂ ਸਿਰੋਪਾਓ ਦੇ ਨਾਲ ਦਿੱਤਾ ਗਿਆ ਹੱਕ ਹੈ, ਉਹ ਜ਼ੁਲਮ ਦੇ ਵਿਰੁੱਧ, ਝੂਠ ਦੇ ਵਿਰੁੱਧ, ਬੁਰਾਈ ਦੇ ਵਿਰੁੱਧ, ਖਾਸ ਤੌਰ ‘ਤੇ ਜਦੋਂ ਕੋਈ ਉਸਦੀ ਹੋਂਦ ਨੂੰ ਚੁਣੌਤੀ ਦਿੰਦਾ ਹੈ। – ਨਰਿੰਦਰ ਸਿੰਘ ਮੋਂਗਾ
ਜਿਸ ਕੇ ਸਿਰ ਉਪਰ ਤੂੰ ਸਵਾਮੀ
ਸੋ ਦੁੱਖ ਕੈਸਾ ਪਾਵੈ ੴ
ਬਾਣੀ ਗੁਰੂ, ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤ ਸਾਰੇ॥
ਗੁਰ ਬਾਣੀ ਕਹੈ ਸੇਵਕੁ ਜਨੁ ਮਾਨੈ
ਪਰਤਖਿ ਗੁਰੂ ਨਿਸਤਾਰੇ॥ ਅੰਗ -੯੮੨
ਜਦੋਂ ਸਭ ਪਾਸਿਓਂ ਬੂਹੇ ਬੰਦ ਹੋ ਜਾਣ
ਤਾਂ ਤੂੰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਪਹੁੰਚ ਜਾਵੀਂ ,
ਉਥੇ ਬੂਹੇ ਚਾਰੇ ਪਾਸਿਓਂ ਖੁਲ੍ਹੇ ਮਿਲਣਗੇ
ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ
ਦਸਾਂ ਗੁਰੁਵਾਂ ਦੀ ਜੋਤ ❤️
ਸਾਰੀ ਦੁਨੀਆ ਦੇ ਮਲਿਕ 🙏
ਜਾ ਤੂ ਮੇਰੇ ਵਲਿ ਹੈ ਤਾ ਕਿਆ ਮਹੁਛੰਦਾ ॥
ਪਹਿਲੀ ਸ਼ਤਾਬਦੀ
ਫ਼ਤਹ ਚਾਬੀਆਂ ਦਾ ਮੋਰਚਾ
19 ਜਨਵਰੀ 1922 ਈਸਵੀ
ਭਾਗ – ਪਹਿਲਾ
ਲੰਘੀ ਸਦੀ ਦੇ ਸ਼ੁਰੂਆਤੀ ਸਮੇਂ ਵਿਚ ਸਿੱਖ ਚੇਤਨਾ ਵਿਚ ਗੁਰਦੁਆਰਾ ਪ੍ਰਬੰਧ ਨੂੰ ਲੈ ਕੇ ਪੈਦਾ ਹੋਈ ਸੋਚ ਨੇ , ਅਕਾਲੀ ਤਹਿਰੀਕ ਨੂੰ ਜਨਮ ਦਿੱਤਾ ਤੇ ਇਸ ਤਹਿਰੀਕ ਨੇ ਗੁਰਦੁਆਰਾ ਸੁਧਾਰ ਲਹਿਰ ਅੰਦਰ ਜੋ ਪੰਥ ਪ੍ਰਸਤੀ , ਸਿਧਾਂਤਕ ਦ੍ਰਿੜਤਾ ਤੇ ਬਹਾਦਰੀ ਦਿਖਾਈ ; ਉਸਨੇ ਪੂਰੇ ਹਿੰਦ ਮੁਲਕ ਨੂੰ ਅਕਾਲੀਆਂ ਦੀ ਸਿਫ਼ਤ ਕਰਨ ਲਈ ਮਜ਼ਬੂਰ ਕਰ ਦਿੱਤਾ।ਦਰਬਾਰ ਸਾਹਿਬ , ਅਕਾਲ ਤਖ਼ਤ ਤੇ ਹੋਰ ਕਈ ਗੁਰਧਾਮ 1920-21 ਵਿਚ ਅਕਾਲੀਆਂ ਦੇ ਪੰਥਕ ਪ੍ਰਬੰਧ ਵਿਚ ਆ ਗਏ ਸਨ । ਇਸ ਸਮੇਂ ਵਿਚ ਸ਼੍ਰੋਮਣੀ ਕਮੇਟੀ ਵੀ ਹੋਂਦ ਵਿਚ ਆ ਚੁਕੀ ਸੀ । ਅੰਗਰੇਜ਼ੀ ਸਰਕਾਰ ਵੱਲੋਂ ਥਾਪੇ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ , ਬਾਬਾ ਅੱਟਲ ਤੇ ਤਰਨਤਾਰਨ ਸਾਹਿਬ ਦੇ ਇੰਚਾਰਚ ਸਰਦਾਰ ਸੁੰਦਰ ਸਿੰਘ ਜੀ ਰਾਮਗੜ੍ਹੀਆ ਜੋ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਤੇ ਦਰਬਾਰ ਸਾਹਿਬ ਲੋਕਲ ਕਮੇਟੀ ਦੇ ਪ੍ਰਧਾਨ ਸਨ; ਨੇ ਵੀ ਅਕਾਲੀ ਤਾਕਤ ਨੂੰ ਕਬੂਲ ਕਰਕੇ , ਇਸ ਸੁਧਾਰ ਪ੍ਰਬੰਧ ਨਾਲ ਟੁਰਨਾ ਸ਼ੁਰੂ ਕਰ ਦਿੱਤਾ। ਚਾਹੇ ਦਰਬਾਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਚਲਾ ਰਹੀ ਸੀ ਐਪਰ ਤੋਸ਼ੇਖਾਨੇ ਦੀਆਂ ਚਾਬੀਆਂ ਸਰਕਾਰੀ ਪ੍ਰਬੰਧਕ ਕੋਲ ਹੋਣ ਕਰਕੇ ; ਅਕਾਲੀਆਂ ਨੂੰ ਇਹ ਚੀਜ਼ ਰੜਕ ਰਹੀ ਸੀ । ਉਹਨਾਂ ਨੂੰ ਇੰਝ ਲੱਗਦਾ ਸੀ , ਜਿਵੇਂ ਇੰਨਾ ਘੋਲ ਕਰਕੇ ਵੀ ਉਹ ਪੂਰਨ ਰੂਪ ਵਿਚ ਗੁਰੂ ਘਰ ਅੰਗਰੇਜ਼ੀ ਪ੍ਰਬੰਧ ਤੋਂ ਆਜ਼ਾਦ ਨਹੀਂ ਕਰਵਾ ਸਕੇ । 29 ਅਕਤੂਬਰ 1921 ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਕਮੇਟੀ ਨੇ ਇਕ ਮਤਾ ਪਾਸ ਕਰਕੇ ਭਾਈ ਸੁੰਦਰ ਸਿੰਘ ਰਾਮਗੜ੍ਹੀਆ ਜੀ ਨੂੰ ਕਿਹਾ ਕਿ ਉਹ ਤੋਸ਼ੇਖਾਨੇ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੌਂਪ ਦੇਣ।
ਉਧਰ ਇਸ ਮਤੇ ਦਾ ਤੁਰੰਤ ਪਤਾ ਅੰਮ੍ਰਿਤਸਰ ਦੇ ਡੀ.ਸੀ ਨੂੰ ਲਗ ਗਿਆ ।ਉਸਨੇ 7 ਨਵੰਬਰ 1921ਨੂੰ ਲਾਲਾ ਅਮਰ ਨਾਥ ਈ.ਏ.ਸੀ ਨੂੰ ਪੁਲਿਸ ਟੋਲੀ ਨਾਲ ਭਾਈ ਸੁੰਦਰ ਸਿੰਘ ਤੋਂ ਚਾਬੀਆਂ ਲੈਣ ਲਈ ਭੇਜ ਦਿੱਤਾ। ਉਹਨਾਂ ਨੇ 53 ਚਾਬੀਆਂ ਦਾ ਇਕ ਗੁੱਛਾ ਲਾਲੇ ਨੂੰ ਫੜਾ ਕੇ ਰਸੀਦ ਲੈ ਲਈ।ਇਸ ਗੱਲ ਦਾ ਪਤਾ ਅਕਾਲੀਆਂ ਨੂੰ ਲੱਗਾ ਤਾਂ ਉਹਨਾਂ ਸਰਕਾਰ ਦੀ ਇਸ ਹਰਕਤ ਦਾ ਬੁਰਾ ਮਨਾਇਆ।ਉਧਰ ਬਲਦੀ ਤੇ ਤੇਲ ਦਾ ਕੰਮ ਡੀ.ਸੀ ਦੇ ਬਿਆਨ ਨੇ ਕੀਤਾ । ਉਸਨੇ ਆਪਣੇ ਬਿਆਨ ਵਿੱਚ ਕਿਹਾ ” ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਨਹੀਂ ਹੈ। ਸਰਕਾਰ ਦੀਵਾਨੀ ਮੁਕੱਦਮੇ ਰਾਹੀਂ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕਰ ਰਹੀ ਸੀ , ਪਰ ਗੁਰਦੁਆਰਾ ਕਮੇਟੀ ਨੇ ਚਾਬੀਆਂ ਲੈਣ ਵਿਚ ਕਾਹਲੀ ਕੀਤੀ ਹੈ , ਇਸ ਲਈ ਸਰਕਾਰ ਚਾਬੀਆਂ ਲੈਣ ਤੇ ਮਜ਼ਬੂਰ ਹੋ ਗਈ ਹੈ।”ਚਾਬੀਆਂ ਇੰਝ ਖੋਹਣ ਨਾਲ ਸਰਕਾਰ ਅੰਗਰੇਜ਼ੀ ਵਿਰੁਧ ਅਖ਼ਬਾਰਾਂ ਵਿੱਚ ਵੀ ਵਿਰੋਧੀ ਸੁਰ ਗੂੰਜਣ ਲੱਗੀ। ਪੰਥ ਸੇਵਕ ਅਖ਼ਬਾਰ ਨੇ ਲਿਖਿਆ”ਇਕ ਬਦੇਸ਼ੀ ਸਰਕਾਰ ਨੂੰ ਗੁਰਦੁਆਰਿਆਂ ਦੇ ਮਾਮਲਿਆਂ ਵਿੱਚ ਦਖ਼ਲ ਦੇਣ ਦਾ ਅਧਿਕਾਰ ਹੀ ਨਹੀਂ ਹੈ।” ਅਕਾਲੀ ਨੇ ਲਿਖਿਆ ” ਇਕ ਪਾਸੇ ਹਰਿਮੰਦਰ ਦੀਆਂ ਕੁੰਜੀਆਂ ਖੋਹ ਲਈਆਂ ਹਨ ਤੇ ਦੂਜੇ ਪਾਸੇ ਅਫ਼ਸਰਸ਼ਾਹੀ ਝੂਠ ਬੋਲਣ ਦੀਆਂ ਸਭ ਹੱਦਾਂ ਪਾਰ ਕਰ ਗਈ ਹੈ।” ਬੰਦੇ ਮਾਤਰਮ ਨੇ ਸਰਕਾਰੀ ਬਦਨੀਤੀ ਤੇ ਤਨਜ਼ ਕਸਦਿਆ ਕਿਹਾ” ਇਹ ਤਾਂ ਇਸ ਤਰ੍ਹਾਂ ਦੀ ਗੱਲ ਹੈ , ਜਿਵੇਂ ਕੋਈ ਆਦਮੀ ਅਦਾਲਤ ਵਿਚ ਅਰਜ਼ੀ ਪਾਵੇ ਕਿ ਉਸਨੇ ਅਮਕੇ ਬੰਦੇ ਦੀ ਸੰਪਤੀ ਚੁਰਾ ਲਈ ਹੈ ਅਤੇ ਅਦਾਲਤ ਨੂੰ ਆਖੇ ਕੇ ਉਹ ਉਸ ਬੰਦੇ ਨੂੰ ਸੰਪਤੀ ਵਾਪਸ ਲੈਣ ਦਾ ਆਦੇਸ਼ ਦੇਵੇ।”
11 ਨਵੰਬਰ ਨੂੰ ਅੰਮ੍ਰਿਤਸਰ ਇਕੱਠ ਹੋਇਆ , ਜਿਸ ਬਾਰੇ ਸਰਕਾਰ ਦੇ ਖੁਫ਼ੀਆ ਮਹਿਕਮੇ ਦੀ ਰਿਪੋਰਟ ਦੱਸਦੀ ਹੈ ” ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਜੱਥੇ 11 ਨਵੰਬਰ ਨੂੰ ਅੰਮ੍ਰਿਤਸਰ ਪਹੁੰਚ ਗਏ…. ਡਿਪਟੀ ਕਮਿਸ਼ਨਰ ਦੀ ਇਸ ਕਾਰਵਾਈ ਦੇ ਖਿਲਾਫ਼ ਰੋਸ ਪ੍ਰਗਟ ਕਰਨ ਲਈ ਸ਼ਾਮ ਨੂੰ ਅਕਾਲੀਆਂ ਵਾਲੇ ਬਾਗ਼ ਵਿਚ ਇਕ ਜਲਸਾ ਹੋਇਆ ।ਸਰਦਾਰ ਖੜਕ ਸਿੰਘ ਤੇ ਜਸਵੰਤ ਸਿੰਘ ਨੇ ਧੜੱਲੇਦਾਰ ਤਕਰੀਰਾਂ ਕੀਤੀਆਂ ।ਨਾ ਮਿਲਵਰਤਣੀਏ ਸਾਰੇ ਮਾਮਲੇ ਵਿੱਚ ਭਾਰੂ ਰਹੇ ਅਤੇ ਦੂਜਿਆਂ (ਨਰਮ ਦਲ) ਨੂੰ ਬੋਲਣ ਦੀ ਆਗਿਆ ਨ ਦਿੱਤੀ ਗਈ।”ਇਸ ਦਿਨ ਹੀ ਅਕਾਲ ਤਖ਼ਤ ਤੇ ਕਮੇਟੀ ਦੀ ਮੀਟਿੰਗ ਵਿਚ ਇਹ ਮਤਾ ਪਿਆ ਕਿ , ਸਰਕਾਰ ਦੁਆਰਾ ਥਾਪੇ ਗਏ ਨਵੇਂ ਸਰਬਰਾਹ ਆਨਰੇਰੀ ਕੈਪਟਨ ਬਹਾਦਰ ਸਿੰਘ ਨੂੰ ਦਰਬਾਰ ਸਾਹਿਬ ਨਾਲ ਸਬੰਧਤ ਕਿਸੇ ਵੀ ਮਸਲੇ ਵਿਚ ਦਖ਼ਲ ਦੇਣ ਦੀ ਇਜ਼ਾਜਤ ਨਹੀਂ ਹੋਵੇਗੀ। 12 ਨਵੰਬਰ ਨੂੰ ਲਾਹੌਰ ਵੀ ਜਲਸੇ ਵਿਚ ਸਰਕਾਰੀ ਕਾਰਵਾਈ ਦੀ ਨੁਕਤਾਚੀਨੀ ਹੋਈ ਤੇ ਵਿਧਾਨ ਪ੍ਰੀਸ਼ਦ ਦੇ ਸਿੱਖ ਮੈਂਬਰਾਂ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ। ਇਹ ਵੀ ਫੈਸਲਾ ਕੀਤਾ ਗਿਆ 15 ਨਵੰਬਰ 1921 ਨੂੰ ਸਰਕਾਰ ਵਿਰੁਧ ਰੋਸ ਵਜੋਂ ਗੁਰੂ ਨਾਨਕ ਪਾਤਸ਼ਾਹ ਦੇ ਪੁਰਬ ਤੇ ਦਰਬਾਰ ਸਾਹਿਬ ਤੇ ਹੋਰਾਂ ਗੁਰੂ ਘਰਾਂ ਵਿਚ ਦੀਪਮਾਲਾ ਨ ਕੀਤੀ ਜਾਵੇ। ਖੁਫ਼ੀਆ ਰਿਪੋਰਟਾਂ ਤਾਂ ਇਥੋਂ ਤੱਕ ਦੱਸਦੀਆਂ ਹਨ ਕਿ ” ਅਕਾਲ ਤਖ਼ਤ ਵੱਲੋਂ ਸਿੱਖ ਸੈਨਿਕਾਂ ਨੂੰ ਨੌਕਰੀ ਛੱਡ ਦੇਣ ਦਾ ਹੁਕਮ ਜਾਰੀ ਕੀਤਾ ਗਿਆ ; ਉਹਨਾਂ ਵਿਚੋਂ ਕਈ ਅਕਾਲੀ ਆਗੂਆਂ ਦੀਆਂ ਹਿਦਾਇਤਾਂ ਦਾ ਪਾਲਣ ਕਰਨ ਲਈ ਰਾਜ਼ੀ ਹੋ ਗਏ ਸਨ । ਰੇਲਵੇ ਦੇ ਤਿੰਨ ਸਿਪਾਹੀਆਂ ਹੁਕਮ ਮਿਲਦਿਆਂ ਹੀ ਨੌਕਰੀ ਛੱਡ ਦਿੱਤੀ।”
26 ਨਵੰਬਰ 1921 ਨੂੰ ਡੀ.ਸੀ ਨੇ ਅਜਨਾਲੇ ਵਿਚ ਇਕ ਦਰਬਾਰ ਰੱਖਿਆ । ਇਸਦੇ ਸਨਮੁੱਖ ਹੀ ਸ਼੍ਰੋਮਣੀ ਕਮੇਟੀ ਨੇ ਵੀ ਆਪਣਾ ਦੀਵਾਨ ਰੱਖਣ ਦਾ ਇਸ਼ਤਿਹਾਰ ਕੱਢ ਦਿੱਤਾ ” ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਛਤਰ ਛਾਇਆ ਹੇਠ 26 ਨਵੰਬਰ 1921 ਸਨਿਚਰਵਾਰ ਮੁਤਾਬਕ ਮੱਘਰ ਸੰਮਤ 1978 ਬਿ: ਦਿਨ ਦੇ 11 ਵਜੇ ਅਜਨਾਲੇ ਤਹਿਸੀਲ ਦੇ ਨੇੜੇ ਖਾਲਸਾ ਜੀ ਦਾ ਇਕ ਆਲੀਸ਼ਾਨ ਦੀਵਾਨ ਲਗੇਗਾ। ਅਫ਼ਵਾਹ ਹੈ ਕੇ ਡਿਪਟੀ ਕਮਿਸ਼ਨਰ ਤੇ ਉਸਦੇ ਝੋਲੀ ਚੁਕਾਂ ਨੇ ਵੀ ਆਉਣਾ ਹੈ ।ਇਸ ਦੀਵਾਨ ਵਿਚ ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਦੇ ਸਬੰਧ ਤੇ ਨੌਕਰਸ਼ਾਹੀ ਦੀਆਂ ਚਾਲਾਂ ਨੂੰ ਖੋਲ ਕੇ ਦਸਿਆ ਜਾਵੇਗਾ ।ਆਸ ਹੈ ਹੇਠ ਲਿਖੇ ਸੱਜਣ ਇਸ ਦੀਵਾਨ ਵਿਚ ਦਰਸ਼ਨ ਦੇਣਗੇ:-
ਸ.ਖੜਕ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ.ਅਮਰ ਸਿੰਘ ਝਬਾਲ , ਪ੍ਰਧਾਨ ਸਿੱਖ ਲੀਗ, ਸ.ਦਾਨ ਸਿੰਘ ਵਿਛੋਆ, ਸ.ਜਸਵੰਤ ਸਿੰਘ ਝਬਾਲ, ਡਾਕਟਰ ਸਤਿਆਪਾਲ , ਪੰਡਤ ਦੀਨਾ ਨਾਥ ਐਡੀਟਰ ਤੇ ਸਕੱਤਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ।”
ਇਸ ਤੋਂ ਦੋ ਪਹਿਲਾਂ 24 ਨਵੰਬਰ ਨੂੰ ਸਰਕਾਰ ਪੰਜਾਬ ਨੇ ਲਾਹੌਰ , ਅੰਮ੍ਰਿਤਸਰ ਅਤੇ ਸ਼ੇਖੂਪੁਰਾ ਆਦਿ ਜਿਲ੍ਹਿਆਂ ਵਿਚ ‘ਸਡੀਸ਼ਨ ਮੀਟਿੰਗ ਐਕਨ’ ਲਾਣ ਦਾ ਐਲਾਨ ਕਰ ਦਿੱਤਾ।ਸਰਕਾਰੀ ਐਲਾਨ ਵਿਚ ਕਿਹਾ ਗਿਆ ” ਪਿਛਲੀ ਜੁਲਾਈ ਵਿਚ ਸਰਕਾਰ ਨੇ ਆਪਣੇ ਉਨ੍ਹਾਂ ਹੁਕਮਾਂ ਨੂੰ ਵਾਪਸ ਲੈ ਲਿਆ ਸੀ , ਜਿਨ੍ਹਾਂ ਅਧੀਨ ਸੂਬੇ ਦੇ ਕੁਝ ਜਿਲਿਆਂ ਵਿਚੋਂ ਕਾਨੂੰਨ ਵਿਰੁਧ ਬਾਗ਼ੀਆਨਾ ਜਲਸੇ ਕਰਨ ਦੀ ਮਨਾਹੀ ਕੀਤੀ ਗਈ ਸੀ। ਉਸ ਸਮੇਂ ਐਲਾਨ ਕਰਦੇ ਹੋਏ ਸਰਕਾਰ ਨੂੰ ਭਰੋਸਾ ਸੀ ਕਿ ਮੁੜ ਉਹੋ ਜਿਹੇ ਹਾਲਾਤ ਪੈਦਾ ਨਹੀਂ ਹੋਣਗੇ , ਜਿਨ੍ਹਾਂ ਨੂੰ ਮੁਖ ਰਖ ਕੇ ਫਿਰ ਜਲਸੇ ਰੋਕੂ ਕਾਨੂੰਨ ਨੂੰ ਲਾਗੂ ਕਰਨਾ ਪਵੇ।ਪਰ ਪਿਛਲੇ ਤਿੰਨਾਂ ਮਹੀਨਿਆਂ ਦਾ ਤਜ਼ਰਬਾ ਨਿਰਾਸਤਾ ਭਰਪੂਰ ਹੈ ।ਇਸ ਸਮੇਂ ਵਿੱਚ ਜੋ ਬੇਸ਼ੁਮਾਰ ਜਲਸੇ ਹੋਏ, ਉਹਨਾਂ ਵਿੱਚ ਸਰਕਾਰ ਵਿਰੁੱਧ ਬਹੁਤ ਭੜਕਾਊ ਤਕਰੀਰਾਂ ਹੋਈਆਂ।……..ਅਜਿਹੇ ਜਲਸਿਆਂ ਨੂੰ ਬਿਨਾਂ ਰੋਕ ਟੋਕ ਦੇ ਜਾਰੀ ਰਹਿਣ ਦੇਣਾ ਲੋਕ ਅਮਨ ਨੂੰ ਭਾਰੀ ਖ਼ਤਰਾ ਹੈ ।ਇਸ ਲਈ ਸਰਕਾਰ ਨੇ ਫਿਰ ਤੋਂ ਜਿਲ੍ਹਾ ਲਾਹੌਰ , ਅੰਮ੍ਰਿਤਸਰ ਅਤੇ ਸ਼ੇਖੂਪੁਰੇ ਵਿਚ ਜਲਸੇ ਰੋਕੂ ਕਾਨੂੰਨ ਲਾਗੂ ਕਰ ਦਿੱਤਾ ਹੈ।ਇਸ ਨੂੰ ਗਜ਼ਟ ਵਿਚ ਪ੍ਰਕਾਸ਼ਿਤ ਕਰਨਾ ਜ਼ਰੂਰੀ ਖਿਆਲ ਕੀਤਾ ਹੈ।” ਉਪਰੋਕਤ ਬਿਆਨ ਤੋਂ ਸਰਕਾਰ ਦੀ ਬੇਈਮਾਨ ਡੁਲ ਡੁਲ ਪੈਂਦੀ ਹੈ।
26 ਨਵੰਬਰ ਨੂੰ ਅਜਨਾਲੇ ਸਰਕਾਰ ਨੇ ਆਪਣਾ ਜਲਸਾ ਕੀਤਾ ; ਜਿਸ ਵਿਚ ਡੀ ਸੀ ਨੇ ਸਰਕਾਰੀ ਪੱਖ ਦੀ ਪ੍ਰੋੜਤਾ ਕੀਤੀ ਤੇ ਕੁਫ਼ਰ ਤੋਲਿਆ। ਸ.ਦਾਨ ਸਿੰਘ ਵਿਛੋਆ ਤੇ ਸ. ਜਸਵੰਤ ਸਿੰਘ ਝਬਾਲ ਨੇ ਵੀ ਇਸ ਜਲਸੇ ਵਿਚ ਬੋਲਣ ਦੀ ਆਗਿਆ ਮੰਗੀ ਤਾਂ ਕਿ ਕਮੇਟੀ ਦਾ ਪੱਖ ਵੀ ਲੋਕਾਂ ਸਾਹਮਣੇ ਰੱਖਿਆ ਜਾ ਸਕੇ।ਡੀ.ਸੀ ਨੇ ਇਹਨਾਂ ਨੂੰ ਆਗਿਆ ਨ ਦਿੱਤੀ ।ਜਿਸ ਤੇ ਇਹਨਾਂ ਸਾਰਿਆਂ ਨੇ ਰਲ ਕੇ ਰਾਲਿਆਂ ਦੇ ਖੂਹ ਕੋਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਸਵਾਰਾ ਪ੍ਰਕਾਸ਼ ਕਰਵਾਕੇ ਦੀਵਾਨ ਸ਼ੁਰੂ ਕਰ ਦਿੱਤਾ। ਡੀ.ਸੀ ਨੇ ਤਕਰੀਰਾਂ ਤੋਂ ਪਹਿਲਾਂ ਹੀ ਸ.ਦਾਨ ਸਿੰਘ ਵਿਛੋਆ, ਸ.ਜਸਵੰਤ ਸਿੰਘ , ਸ.ਤੇਜਾ ਸਿੰਘ ਸਮੁੰਦਰੀ, ਸ.ਹਰਨਾਮ ਸਿੰਘ ਤੇ ਪੰਡਿਤ ਦੀਨਾ ਨਾਥ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਬਹਾਨਾ ਇਹ ਬਣਾਇਆ ਕਿ ਸਰਕਾਰ ਵਿਰੁਧ ਤਕਰੀਰਾਂ ਕਰ ਰਹੇ ਸਨ ਤੇ ਇਹੋ ਜਿਹੇ ਜਲਸੇ ਤੇ ਪਾਬੰਦੀ ਲੱਗੀ ਹੋਈ ਹੈ। ਇਹਨਾਂ ਦੀ ਗ੍ਰਿਫਤਾਰੀ ਦੀ ਖ਼ਬਰ ਅਕਾਲ ਤਖ਼ਤ ਤੇ ਪੁਜੀ ਤਾਂ ਬਾਬਾ ਖੜਕ ਸਿੰਘ ਪ੍ਰਧਾਨ ਕਮੇਟੀ ਤੇ ਸ.ਬਹਾਦਰ ਮਹਿਤਾਬ ਸਿੰਘ ਸਕੱਤ੍ਰ ਕਮੇਟੀ , ਕੁਝ ਹੋਰ ਸਾਥੀਆਂ ਨਾਲ ਅਜਨਾਲੇ ਵਲ ਟੁਰ ਪਏ ਤੇ ਨਾਲ ਹੀ ਡੀ ਸੀ ਨੂੰ ਵੀ ਇਤਲਾਹ ਭੇਜ ਦਿੱਤੀ ਕਿ ‘ਅਸੀਂ ਅਜਨਾਲੇ ਜਾ ਕੇ ਤਕਰੀਰ ਕਰਾਂਗੇ ।ਸਾਨੂੰ ਗ੍ਰਿਫ਼ਤਾਰ ਕਰ ਲਉ।”ਅਜਨਾਲੇ ਦੀਵਾਨ ਸਜਿਆ ।19 ਦੇ ਕਰੀਬ ਸਿੰਘ ਤਕਰੀਰ ਦੇ ਚੁਕੇ ਸਨ। ਪੁਲਿਸ ਨੇ ਬਾਬਾ ਖੜਕ ਸਿੰਘ , ਸ.ਬਹਾਦਰ ਮਹਿਤਾਬ ਸਿੰਘ, ਸ.ਭਾਗ ਸਿੰਘ ਵਕੀਲ , ਸ.ਹਰੀ ਸਿੰਘ ਜਲੰਧਰੀ , ਸ.ਗੁਰਚਰਨ ਸਿੰਘ ਵਕੀਲ ਸਿਆਲਕੋਟ, ਮਾਸਟਰ ਸੁੰਦਰ ਸਿੰਘ ਲਾਇਲਪੁਰੀ ਆਦਿ ਨੂੰ ਗ੍ਰਿਫ਼ਤਾਰ ਕਰ ਲਿਆ ।
ਇਹਨਾਂ ਗ੍ਰਿਫਤਾਰੀਆਂ ਨੇ ਸਰਕਾਰ ਵਿਰੁੱਧ ਅਕਾਲੀ ਤਹਿਰੀਕ ਨੂੰ ਹੋਰ ਤੇਜ਼ ਕਰ ਦਿੱਤਾ। ਸ਼੍ਰੋਮਣੀ ਕਮੇਟੀ ਨੇ ਮਤਾ ਪਾਸ ਕਰਕੇ ਸਿੱਖ ਕੌਮ ਨਾਮ ਸੰਦੇਸ਼ ਭੇਜਿਆ ” ਥਾਂ ਥਾਂ ਧਾਰਮਿਕ ਦੀਵਾਨ ਲਗਾ ਕੇ ਕੁੰਜੀਆਂ ਦੇ ਮਾਮਲੇ ਦੀਆਂ ਹਕੀਕਤਾਂ ਸਪੱਸਟ ਕਰਨ।” ਇਸ ਸੰਦੇਸ਼ ਵਿਚ ਸਿੱਖਾਂ ਨੂੰ ਇਹ ਸਲਾਹ ਵੀ ਦਿੱਤੀ ਗਈ ਉਹ ਪ੍ਰਿੰਸ ਆਫ਼ ਵੇਲਜ ਦੇ ਭਾਰਤੀ ਸਾਗਰ ਤੱਟ ‘ਤੇ ਪਹੁੰਚਣ ਦੇ ਦਿਨ ਹੜਤਾਲ ਕਰਨ।ਇਸਦੇ ਨਾਲ ਹੀ ਸਿੱਖ ਸਿਪਾਹੀਆਂ ਅਤੇ ਪਿਨਸ਼ਨੀਆਂ ਨੂੰ ਆਖਿਆ ਗਿਆ ਕਿ ਸ਼ਹਿਜ਼ਾਦੇ ਦੇ ਸਨਮਾਨ ਵਿਚ ਹੋਣ ਵਾਲੇ ਕਿਸੇ ਵੀ ਸਮਾਗਮ ਵਿੱਚ ਸ਼ਾਮਲ ਨ ਹੋਵਣ। ਅਕਾਲੀਆਂ ਦੀ ਇਸ ਬਾਈਕਾਟ ਨੀਤੀ ਨੇ ਇਕ ਵਾਰ ਸਰਕਾਰ ਸੁਕਣੇ ਪਾ ਦਿੱਤੀ ਤੇ ਉਹ ਪ੍ਰਿੰਸ ਆਫ਼ ਵੇਲਜ਼ ਦੇ ਅੰਮ੍ਰਿਤਸਰ ਦੌਰੇ ਨੂੰ ਰੱਦ ਕਰਨ ਲਈ ਮਜ਼ਬੂਰ ਹੋ ਗਏ। ਇੱਧਰ ਹੋਰ ਅਕਾਲੀ ਆਗੂਆਂ ਜਿਨ੍ਹਾਂ ਵਿਚ ਮਾਸਟਰ ਤਾਰਾ ਸਿੰਘ , ਡਾ.ਗੁਰਬਖਸ਼ ਸਿੰਘ , ਭਾਈ ਕਰਤਾਰ ਸਿੰਘ ਝੱਬਰ ਆਦਿ ਸਨ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ । ਆਗੂਆਂ ਨੇ ਅਦਾਲਤੀ ਕਾਰਵਾਈ ਵਿਚ ਨ ਮਿਲਵਰਤਣ ਦਿਖਾਉਂਦਿਆਂ ਕਿਸੇ ਤਰ੍ਹਾਂ ਵੀ ਆਪਣੇ ਪੱਖ ਦੀ ਸਫਾਈ ਦੇਣ ਤੋਂ ਇਨਕਾਰ ਕਰ ਦਿੱਤਾ । ਸਰਕਾਰ ਨੇ ਪਹਿਲਾਂ ਘੜ੍ਹੇ ਮਨਸੂਬਿਆਂ ਤਹਿਤ ਇਹਨਾਂ ਨੂੰ ਸਖ਼ਤ ਸਜ਼ਾਵਾਂ ਸੁਣਾ ਜੇਲਾਂ ਵੱਲ ਟੋਰ ਦਿੱਤਾ।
ਇਸ ਵਕਤ ਹੋਈਆਂ ਸਜ਼ਾਵਾਂ ਨੇ ਇਸ ਤਹਿਰੀਕ ਨੂੰ ਹੋਰ ਬੁਲੰਦੀ ਬਖਸ਼ੀ । ਖੁਫ਼ੀਆ ਰਿਪੋਰਟ ਅਨੁਸਾਰ ” ਲਹਿਰ ਪੰਜਾਬ ਦੇ ਸਿੱਖ ਜ਼ਿਲਿਆਂ , ਖ਼ਾਸਕਰ ਲਾਹੌਰ ਤੇ ਅੰਮ੍ਰਿਤਸਰ ਦੇ ਪੇਂਡੂ ਇਲਾਕਿਆਂ ਵਿਚ ਫੈਲ ਰਹੀ ਹੈ। ਉਧਰ ਇਸ ਲਹਿਰ ਦਾ ਪ੍ਰਭਾਵ ਫੌਜ ਵਿਚ ਦਿਖਾਈ ਦੇਣ ਲੱਗਾ ਸੀ।” ਇਸ ਕਸੂਤੀ ਅੜਿਕੀ ਵਿਚੋਂ ਬਾਹਰ ਨਿਕਲਣ ਲਈ ਤੇ ਸਿੱਖਾਂ ਨਾਲ ਸਬੰਧ ਸੁਧਾਰਨ ਵਾਸਤੇ ਸਰਕਾਰ ਨੇ ਰਾਹ ਲੱਭਣੇ ਸ਼ੁਰੂ ਕਰ ਦਿੱਤੇ। ਜਦੋਂ ਸਰਕਾਰ ਡੰਡੇ ਨਾਲ ਲਹਿਰ ਨ ਦਬਾਅ ਸਕੀ ਤੇ ਉਸ ਵਲੋਂ ਕੋਈ ਸਰਬਰਾਹ ਬਣਨ ਲਈ ਵੀ ਤਿਆਰ ਨ ਹੋਇਆ ਤਾਂ ਉਸਨੇ ਨਰਮ ਖ਼ਿਆਲੀ ਸਿੱਖਾਂ ਦੀ ਇਸ ਮਸਲੇ ਤੇ ਮਦਦ ਲੈਣ ਦੀ ਸੋਚੀ । ਸ਼੍ਰੋਮਣੀ ਕਮੇਟੀ ਨੇ 6 ਦਸੰਬਰ 1921 ਨੂੰ ਮਤਾ ਪਾਸ ਕੀਤਾ “ਕਿਸੇ ਵੀ ਸਿੱਖ ਨੂੰ ਚਾਬੀਆਂ ਦੀ ਵਾਪਸੀ ਬਾਰੇ ਕਿਸੇ ਇੰਤਜ਼ਾਮ ਨਾਲ ਓਨਾ ਚਿਰ ਸਹਿਮਤ ਨਹੀ ਹੋਣਾ ਚਾਹੀਦਾ , ਜਿਨ੍ਹਾਂ ਚਿਰ ਤਕ ਇਸ ਸਬੰਧ ਵਿਚ ਗ੍ਰਿਫ਼ਤਾਰ ਹੋਏ ਸਾਰੇ ਸਿੱਖ , ਬਿਨਾਂ ਸ਼ਰਤ ਰਿਹਾਅ ਨਹੀ ਕੀਤੇ ਜਾਂਦੇ।” ਸਿੱਖ ਜ਼ਜ਼ਬਾਤਾਂ ਦੇ ਜੋਸ਼ਮਈ ਵੇਗ ਦੇ ਉਲਟ ਖਲੋਣ ਦੀ ਹਿੰਮਤ ਨਰਮ ਦਲੀਏ ਨ ਦਿਖਾ ਸਕੇ ਤੇ ਸਰਕਾਰ ਦੀ ਯੋਜਨਾ ਫੁਸ ਹੋ ਗਈ।
ਗਾਂਧੀ ਨੇ ਇਸ ਵਕਤ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ” ਜੇ ਇਹ ਸਿੱਖਾਂ ਨੂੰ ਰਿਆਹ ਕਰਦੀ ਹੈ ਤਾਂ ਇਸ ਦਾ ਮਖ਼ੌਲ ਉਡਾਇਆ ਜਾਏਗਾ ਅਤੇ ਸਿੱਖਾਂ ਦੀ ਤਾਕਤ ਵਿਚ ਦੁਗਣਾ ਵਾਧਾ ਹੋਵੇਗਾ।ਜੇ ਉਹਨਾਂ ਨੂੰ ਰਿਹਾਅ ਨਹੀਂ ਕਰਦੀ ਤਾਂ ਸਿੱਖਾਂ ਦੀ ਤਾਕਤ ਵਿਚ ਦਸ ਗੁਣਾਂ ਵਾਧਾ ਹੋਵੇਗਾ ।ਇਸ ਲਈ , ਉਹਦੇ ਲਈ ਇਹ ਫ਼ੈਸਲਾ ਕਰਨਾ ਜ਼ਰੂਰੀ ਹੈ ਕਿ ਸਿੱਖਾਂ ਦੀ ਤਾਕਤ ਵਿਚ ਦਸ ਗੁਣਾਂ ਵਾਧਾ ਹੋਣ ਦੇਣਾ ਉਹਦੇ ਲਈ ਸਿਆਣਪ ਵਾਲੀ ਗੱਲ ਹੋਵੇਗੀ ਜਾਂ ਸਿੱਖ ਕੈਦੀਆਂ ਨੂੰ ਰਿਹਾਅ ਕਰਨਾ ਅਤੇ ਇਸ ਹਕੀਕਤ ਉੱਤੇ ਧਰਵਾਸ ਧਰ ਕੇ ਮੌਜੂ ਉਡਵਾਉਣਾ ਕਿ ਸਿੱਖਾਂ ਦੀ ਤਾਕਤ ਉਸ ਹਾਲਤ ਵਿਚ ਦੁਗਣੀ ਹੋਵੇਗੀ।”
ਚਲਦਾ …..
ਬਲਦੀਪ ਸਿੰਘ ਰਾਮੂੰਵਾਲੀਆ
ਆਮ ਕਵਿਤਾ ਤੇ ਗੁਰਬਾਣੀ ਚ ਫਰਕ
ਭਾਈ ਵੀਰ ਸਿੰਘ ਜੀ ਹੁਣਾ “ਸੰਤ ਗਾਥਾ” ਚ ਇਕ “ਛਲੋਨੇ ਵਾਲੇ” ਮਹਾਪੁਰਖਾਂ ਦਾ ਜਿਕਰ ਕਰਦਿਆਂ ਲਿਖਿਆ ਏ, ਸੰਤ ਜੀ ਸੰਗਤ ਨੂੰ ਗੁਰਬਾਣੀ ਦੀ ਮਹਿਮਾ ਦੱਸਦਿਆਂ ਕਹਿੰਦੇ ਹੁੰਦੇ ਸੀ,
ਪਰਮੇਸ਼ੁਰ ਦੀ ਮਹਿਮਾ ਜੋ ਆਮ ਲੋਕੀਂ ਵੀ ਗਾਉਂਦੇ ਕਵਿਤਾ ਬਣਾਕੇ ਏ ਖਾਲੀ ਬੰਦੂਕ ਵਾਂਗ ਆ, ਅਵਾਜ਼ ਤੇ ਹੁੰਦੀ ਆ, ਪਰ ਵਿੱਚ ਗੋਲੀ ਕੋਈ ਨਹੀਂ। ਪਰ ਰੱਬੀ ਭਗਤ ਮਹਾਂਪੁਰਖ ਦੇ ਉਚਾਰੇ ਭਜਨ ਭਰੀ ਹੋਈ ਬੰਦੂਕ ਵਰਗੇ ਹਨ। ਜਿੰਨਾਂ ਚੋ ਅਵਾਜ਼ ਵੀ ਨਿਕਲਦੀ ਤੇ ਗੋਲੀ ਵੀ।
ਵੈਰੀ ਗੋਲੀ ਨਾ ਮਰਦਾ, ਖਾਲੀ ਬੰਦੂਕ ਨਾ ਨਹੀ ਮਨ ਦੇ ਵਿਕਾਰ ਵੀ ਗੁਰੂ ਬਚਨਾਂ ਨਾਲ ਮਰਦੇ ਆਮ ਕਵਿਤਾਵਾਂ ਨਾਲ ਨਹੀ।
ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥
ਗੁਰੁੂ ਰਾਮਦਾਸ ਸੱਚੇ ਪਾਤਸ਼ਾਹ ਦੇ ਬਚਨ ਅਾ
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ
ਸੇ ਕੂੜਿਆਰ ਕੂੜੇ ਝੜਿ ਪੜੀਐ ॥
ਨੋਟ ਅੱਜ ਕੱਲ ਬਹੁਤੇ ਖਾਲੀ ਬੰਦੂਕਾਂ ਚੱਕੀ ਫਿਰਦੇ ਬਸ ਰੌਲਾ ਰੱਪਾ ਹੀ ਹੁੰਦਾ ਬਾਬਾ ਸੁਮਤਿ ਬਖਸ਼ੇ
ਮੇਜਰ ਸਿੰਘ
बिलावलु महला १ ॥ मै मनि चाउ घणा साचि विगासी राम ॥ मोही प्रेम पिरे प्रभि अबिनासी राम ॥ अविगतो हरि नाथु नाथह तिसै भावै सो थीऐ ॥ किरपालु सदा दइआलु दाता जीआ अंदरि तूं जीऐ ॥ मै अवरु गिआनु न धिआनु पूजा हरि नामु अंतरि वसि रहे ॥ भेखु भवनी हठु न जाना नानका सचु गहि रहे ॥१॥ भिंनड़ी रैणि भली दिनस सुहाए राम ॥ निज घरि सूतड़ीए पिरमु जगाए राम ॥ नव हाणि नव धन सबदि जागी आपणे पिर भाणीआ ॥ तजि कूड़ु कपटु सुभाउ दूजा चाकरी लोकाणीआ ॥ मै नामु हरि का हारु कंठे साच सबदु नीसाणिआ ॥ कर जोड़ि नानकु साचु मागै नदरि करि तुधु भाणिआ ॥२॥
अर्थ: हे सखी! सदा तेरे रहने वाले परमात्मा (के नाम) में (स्थिर रहकर) मेरा मन खिला रहता है, मेरे मन में बहुत चाव बना रहता है। अविनाशी प्यारे प्रभु ने ( मेरे मन को) अपने प्रेम की खींच से मस्त कर रखा है। हे सखी! वह परमात्मा इन आंखो से नही दिखता, परन्तु वह परमात्मा बड़े बड़े नाथों का भी नाथ है, जगत में वही सब कुछ होता है, जो उस प्रमात्मा को अच्छा लगता है। ही प्रभ, आप कृपा का सागर हो, आप सदा ही दया का चश्मा हो, आप हो सब दाते देने वाले हो, और आप ही सब जीवों के अंदर जीवन रूप हो। हे सखी! (मेरे) मन के अंदर परमात्मा का नाम बस रहा है (इस हरी नाम के बराबर की) मुझे कोई धर्म चर्चा, कोई समाधि, कोई देव पूजा नहीं सुझती। गुरू नानक जी कहते हैं, हे नानक! ( के है सखी!) में सदा कायम रहने वाले हरी नाम को (अपने हृदय में ) पक्की तरह से टिका लिया है। (इस के बराबर का) में कोई वेष, कोई तीर्थ रट्न, कोई हठ योग नही समझती।१। हरि नाम रस में भीगी हुई (उस जीव स्त्री को जिंदगी की रातें और दिन सब सुहावने लगते हैं। हे अपने आप में ही रहने वाली जीव स्त्री ! ( देख जिस जीव स्त्री को) परमात्मा का प्यार, माया के मोह से सचेत रखता है। जो जीव स्त्री , गुरु के शब्द की बरकत द्वारा ( माया के मोह से) सचेत होती है, वह जीव स्त्री विकारों से बची रहती है और अपने प्रभु पति को प्यार करने लग जाती है। वह जीव स्त्री नाशिवंत पदार्थों का मोह, ठगी फरेब, माया का प्यार, बनाए रखने वाली आदत और लोगों की मोहताजी छोड़कर प्रभु पति को प्यार करती है। हे सखी! जिस प्रकार, गले में हार (डालते हैं), उसी प्रकार, परमात्मा का नाम (मैंने अपने गले में पिरो लिया है) सदा थिर प्रभु की सिफत सलाह ( मेरी जिंदगी की अगुवाई करने वाला) परवाना है। गुरु नानक जी कहते हैं, नानक दोनों हाथ जोड़कर (परमात्मा के दर से उसका) सदा स्थाई रहने वाला नाम मांगता रहता है, (और गुरु नानक जी कहते हैं) हे प्रभु अगर तुझे अच्छा लगे तो मेरे ऊपर कृपा की निगाह कर मुझे अपना नाम दे)।२।
ਅੰਗ : 843
ਬਿਲਾਵਲੁ ਮਹਲਾ ੧ ॥ ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥ ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥ ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥ ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥ ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ ॥ ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ ॥੧॥ ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ॥ ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥ ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥ ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ ॥ ਮੈ ਨਾਮੁ ਹਰਿ ਕਾ ਹਾਰੁ ਕੰਠੇ ਸਾਚ ਸਬਦੁ ਨੀਸਾਣਿਆ ॥ ਕਰ ਜੋੜਿ ਨਾਨਕੁ ਸਾਚੁ ਮਾਗੈ ਨਦਰਿ ਕਰਿ ਤੁਧੁ ਭਾਣਿਆ ॥੨॥
ਅਰਥ: ਹੇ ਸਹੇਲੀਏ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ (ਟਿਕ ਕੇ) ਮੇਰਾ ਮਨ ਖਿੜਿਆ ਰਹਿੰਦਾ ਹੈ, ਮੇਰੇ ਮਨ ਵਿਚ ਬਹੁਤ ਚਾਉ ਬਣਿਆ ਰਹਿੰਦਾ ਹੈ। ਅਬਿਨਾਸ਼ੀ ਪਿਆਰੇ ਪ੍ਰਭੂ ਨੇ (ਮੇਰੇ ਮਨ ਨੂੰ ਆਪਣੇ) ਪ੍ਰੇਮ (ਦੀ ਖਿੱਚ ਨਾਲ) ਮਸਤ ਕਰ ਰੱਖਿਆ ਹੈ। ਹੇ ਸਹੇਲੀਏ! ਉਹ ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਪਰ ਉਹ ਪਰਮਾਤਮਾ (ਵੱਡੇ ਵੱਡੇ) ਨਾਥਾਂ ਦਾ (ਭੀ) ਨਾਥ ਹੈ, (ਜਗਤ ਵਿਚ) ਉਹ ਹੀ ਹੁੰਦਾ ਹੈ, ਜੋ ਉਸ ਪਰਮਾਤਮਾ ਨੂੰ ਹੀ ਚੰਗਾ ਲੱਗਦਾ ਹੈ। ਹੇ ਪ੍ਰਭੂ! ਤੂੰ ਮਿਹਰ ਦਾ ਸਮੁੰਦਰ ਹੈਂ, ਤੂੰ ਸਦਾ ਹੀ ਦਇਆ ਦਾ ਸੋਮਾ ਹੈਂ, ਤੂੰ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਜੀਵਾਂ ਦੇ ਅੰਦਰ ਜਿੰਦ ਹੈਂ। ਹੇ ਸਹੇਲੀਏ! (ਮੇਰੇ) ਮਨ ਵਿਚ ਪਰਮਾਤਮਾ ਦਾ ਨਾਮ ਵੱਸ ਰਿਹਾ ਹੈ (ਇਸ ਹਰਿ-ਨਾਮ ਦੇ ਬਰਾਬਰ ਦੀ) ਮੈਨੂੰ ਕੋਈ ਧਰਮ-ਚਰਚਾ, ਕੋਈ ਸਮਾਧੀ, ਕੋਈ ਦੇਵ-ਪੂਜਾ ਨਹੀਂ ਸੁੱਝਦੀ। ਹੇ ਨਾਨਕ! (ਆਖ-ਹੇ ਸਹੇਲੀਏ!) ਮੈਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਲਿਆ ਹੈ (ਇਸ ਦੇ ਬਰਾਬਰ ਦਾ) ਮੈਂ ਕੋਈ ਭੇਖ, ਕੋਈ ਤੀਰਥ-ਰਟਨ, ਕੋਈ ਹਠ-ਜੋਗ ਨਹੀਂ ਸਮਝਦੀ ॥੧॥ ਹਰਿ-ਨਾਮ-ਰਸ ਵਿਚ ਭਿੱਜੀ ਹੋਈ ਉਸ ਜੀਵ-ਇਸਤ੍ਰੀ ਨੂੰ (ਜ਼ਿੰਦਗੀ ਦੀਆਂ) ਰਾਤਾਂ ਤੇ ਦਿਨ ਸਭ ਸੁਹਾਵਣੇ ਲੱਗਦੇ ਹਨ। ਹੇ ਆਪਣੇ ਆਪ ਵਿਚ ਹੀ ਮਸਤ ਰਹਿਣ ਵਾਲੀ ਜੀਵ-ਇਸਤ੍ਰੀਏ! (ਵੇਖ, ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਪਿਆਰ (ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ। ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ, ਉਹ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ ਅਤੇ ਆਪਣੇ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਉਹ ਜੀਵ-ਇਸਤ੍ਰੀ ਨਾਸਵੰਤ ਪਦਾਰਥਾਂ ਦਾ ਮੋਹ, ਠੱਗੀ-ਫ਼ਰੇਬ, ਮਾਇਆ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ, ਅਤੇ ਲੋਕਾਂ ਦੀ ਮੁਥਾਜੀ ਛੱਡ ਕੇ (ਪ੍ਰਭੂ-ਪਤੀ ਨੂੰ ਪਿਆਰ ਕਰਦੀ ਹੈ)। ਹੇ ਸਹੇਲੀਏ! (ਜਿਵੇਂ) ਗਲ ਵਿਚ ਹਾਰ (ਪਾਈਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਮੈਂ (ਆਪਣੇ ਗਲੇ ਵਿਚ ਪ੍ਰੋ ਲਿਆ ਹੈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਮੇਰੀ ਜ਼ਿੰਦਗੀ ਦੀ ਅਗਵਾਈ ਕਰਨ ਵਾਲਾ) ਪਰਵਾਨਾ ਹੈ। ਨਾਨਕ (ਦੋਵੇਂ) ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੋਂ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੰਗਦਾ ਰਹਿੰਦਾ ਹੈ (ਅਤੇ ਆਖਦਾ ਹੈ-ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ (ਤਾਂ ਮੇਰੇ ਉੱਤੇ) ਮਿਹਰ ਦੀ ਨਿਗਾਹ ਕਰ (ਮੈਨੂੰ ਆਪਣਾ ਨਾਮ ਦੇਹ) ॥੨॥
तिलंग घरु २ महला ५ ॥ तुधु बिनु दूजा नाही कोइ ॥ तू करतारु करहि सो होइ ॥ तेरा जोरु तेरी मनि टेक ॥ सदा सदा जपि नानक एक ॥१॥ सभ ऊपरि पारब्रहमु दातारु ॥ तेरी टेक तेरा आधारु ॥ रहाउ ॥ है तूहै तू होवनहार ॥ अगम अगाधि ऊच आपार ॥ जो तुधु सेवहि तिन भउ दुखु नाहि ॥ गुर परसादि नानक गुण गाहि ॥२॥ जो दीसै सो तेरा रूपु ॥ गुण निधान गोविंद अनूप ॥ सिमरि सिमरि सिमरि जन सोइ ॥ नानक करमि परापति होइ ॥३॥ जिनि जपिआ तिस कउ बलिहार ॥ तिस कै संगि तरै संसार ॥ कहु नानक प्रभ लोचा पूरि ॥ संत जना की बाछउ धूरि ॥४॥२॥
अर्थ: हे प्रभू! तेरे बिना और कोई दूसरा कुछ कर सकने वाला नहीं है। तूँ सारे जगत को पैदा करने वाला हैं, जो कुछ तूँ करता हैं, वही होता है, (हम जीवों को) तेरी ही शक्ति है, (हमारे) मन में तेरा ही सहारा है। हे नानक जी! सदा ही उस एक परमात्मा का नाम जपते रहो ॥१॥ हे भाई! सब जीवों को दाताँ देने वाला परमात्मा सब जीवों के सिर ऊपर राखा है। हे प्रभू! (हम जीवों को) तेरा ही आसरा है, तेरा ही सहारा है ॥ रहाउ ॥ हे प्रभू! हर जगह हर समय तूँ ही तूँ मौजूद हैं, तूँ ही सदा कायम रहने वाला हैं। हे अपहुँच प्रभू! हे अथाह प्रभू! हे सब से ऊँचे और बेअंत प्रभू! जो मनुष्य तुम्हें याद करते हैं, उनको कोई डर कोई दुःख परेशान नहीं कर सकता। हे नानक जी! गुरू की कृपा से ही (मनुष्य परमात्मा के) गुण गा सकते हैं ॥२॥ हे प्रभू! (जगत में) जो कुछ दिखता है तेरा ही स्वरूप है, हे गुणों के ख़ज़ाने! हे सुंदर गोबिंद! (यह जगत तेरा ही रूप है) हे मनुष्य! सदा उस परमात्मा का सिमरन करते रहो। हे नानक जी! (परमात्मा का सिमरन) परमात्मा की कृपा से ही मिलता है ॥३॥ हे भाई! जिस मनुष्य ने परमात्मा का नाम जपा है, उस से कुर्बान होना चाहिए। उस मनुष्य की संगत में (रह कर) सारा जगत संसार-समुँद्र से पार निकल जाता है। नानक जी कहते हैं – हे प्रभू! मेरी इच्छा पूरी करो जी, मैं (तेरे दर से) तेरे संत जनों के चरणों की धूल माँगता हूँ ॥४॥२॥
ਅੰਗ : 723
ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ ਹੈ ਤੂਹੈ ਤੂ ਹੋਵਨਹਾਰ ॥ ਅਗਮ ਅਗਾਧਿ ਊਚ ਆਪਾਰ ॥ ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥ ਸਿਮਰਿ ਸਿਮਰਿ ਸਿਮਰਿ ਜਨ ਸੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੩॥ ਜਿਨਿ ਜਪਿਆ ਤਿਸ ਕਉ ਬਲਿਹਾਰ ॥ ਤਿਸ ਕੈ ਸੰਗਿ ਤਰੈ ਸੰਸਾਰ ॥ ਕਹੁ ਨਾਨਕ ਪ੍ਰਭ ਲੋਚਾ ਪੂਰਿ ॥ ਸੰਤ ਜਨਾ ਕੀ ਬਾਛਉ ਧੂਰਿ ॥੪॥੨॥
ਅਰਥ: ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ ਜੀ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ ॥੧॥ ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ। ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ ॥ ਰਹਾਉ ॥ ਹੇ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ। ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ। ਹੇ ਨਾਨਕ ਜੀ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ ॥੨॥ ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ, ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੋਹਣੇ ਗੋਬਿੰਦ! (ਇਹ ਜਗਤ ਤੇਰਾ ਹੀ ਰੂਪ ਹੈ) ਹੇ ਮਨੁੱਖ! ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਹੇ ਨਾਨਕ ਜੀ! (ਪਰਮਾਤਮਾ ਦਾ ਸਿਮਰਨ) ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ ॥੩॥ ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ। ਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਨਾਨਕ ਜੀ ਆਖਦੇ ਹਨ – ਹੇ ਪ੍ਰਭੂ! ਮੇਰੀ ਤਾਂਘ ਪੂਰੀ ਕਰੋ ਜੀ, ਮੈਂ (ਤੇਰੇ ਦਰ ਤੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੪॥੨॥
तिलंग घरु २ महला ५ ॥ तुधु बिनु दूजा नाही कोइ ॥ तू करतारु करहि सो होइ ॥ तेरा जोरु तेरी मनि टेक ॥ सदा सदा जपि नानक एक ॥१॥ सभ ऊपरि पारब्रहमु दातारु ॥ तेरी टेक तेरा आधारु ॥ रहाउ ॥ है तूहै तू होवनहार ॥ अगम अगाधि ऊच आपार ॥ जो तुधु सेवहि तिन भउ दुखु नाहि ॥ गुर परसादि नानक गुण गाहि ॥२॥ जो दीसै सो तेरा रूपु ॥ गुण निधान गोविंद अनूप ॥ सिमरि सिमरि सिमरि जन सोइ ॥ नानक करमि परापति होइ ॥३॥ जिनि जपिआ तिस कउ बलिहार ॥ तिस कै संगि तरै संसार ॥ कहु नानक प्रभ लोचा पूरि ॥ संत जना की बाछउ धूरि ॥४॥२॥
अर्थ: हे प्रभू! तेरे बिना और कोई दूसरा कुछ कर सकने वाला नहीं है। तूँ सारे जगत को पैदा करने वाला हैं, जो कुछ तूँ करता हैं, वही होता है, (हम जीवों को) तेरी ही शक्ति है, (हमारे) मन में तेरा ही सहारा है। हे नानक जी! सदा ही उस एक परमात्मा का नाम जपते रहो ॥१॥ हे भाई! सब जीवों को दाताँ देने वाला परमात्मा सब जीवों के सिर ऊपर राखा है। हे प्रभू! (हम जीवों को) तेरा ही आसरा है, तेरा ही सहारा है ॥ रहाउ ॥ हे प्रभू! हर जगह हर समय तूँ ही तूँ मौजूद हैं, तूँ ही सदा कायम रहने वाला हैं। हे अपहुँच प्रभू! हे अथाह प्रभू! हे सब से ऊँचे और बेअंत प्रभू! जो मनुष्य तुम्हें याद करते हैं, उनको कोई डर कोई दुःख परेशान नहीं कर सकता। हे नानक जी! गुरू की कृपा से ही (मनुष्य परमात्मा के) गुण गा सकते हैं ॥२॥ हे प्रभू! (जगत में) जो कुछ दिखता है तेरा ही स्वरूप है, हे गुणों के ख़ज़ाने! हे सुंदर गोबिंद! (यह जगत तेरा ही रूप है) हे मनुष्य! सदा उस परमात्मा का सिमरन करते रहो। हे नानक जी! (परमात्मा का सिमरन) परमात्मा की कृपा से ही मिलता है ॥३॥ हे भाई! जिस मनुष्य ने परमात्मा का नाम जपा है, उस से कुर्बान होना चाहिए। उस मनुष्य की संगत में (रह कर) सारा जगत संसार-समुँद्र से पार निकल जाता है। नानक जी कहते हैं – हे प्रभू! मेरी इच्छा पूरी करो जी, मैं (तेरे दर से) तेरे संत जनों के चरणों की धूल माँगता हूँ ॥४॥२॥
ਅੰਗ : 723
ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ ਹੈ ਤੂਹੈ ਤੂ ਹੋਵਨਹਾਰ ॥ ਅਗਮ ਅਗਾਧਿ ਊਚ ਆਪਾਰ ॥ ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥ ਸਿਮਰਿ ਸਿਮਰਿ ਸਿਮਰਿ ਜਨ ਸੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੩॥ ਜਿਨਿ ਜਪਿਆ ਤਿਸ ਕਉ ਬਲਿਹਾਰ ॥ ਤਿਸ ਕੈ ਸੰਗਿ ਤਰੈ ਸੰਸਾਰ ॥ ਕਹੁ ਨਾਨਕ ਪ੍ਰਭ ਲੋਚਾ ਪੂਰਿ ॥ ਸੰਤ ਜਨਾ ਕੀ ਬਾਛਉ ਧੂਰਿ ॥੪॥੨॥
ਅਰਥ: ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ ਜੀ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ ॥੧॥ ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ। ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ ॥ ਰਹਾਉ ॥ ਹੇ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ। ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ। ਹੇ ਨਾਨਕ ਜੀ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ ॥੨॥ ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ, ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੋਹਣੇ ਗੋਬਿੰਦ! (ਇਹ ਜਗਤ ਤੇਰਾ ਹੀ ਰੂਪ ਹੈ) ਹੇ ਮਨੁੱਖ! ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਹੇ ਨਾਨਕ ਜੀ! (ਪਰਮਾਤਮਾ ਦਾ ਸਿਮਰਨ) ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ ॥੩॥ ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ। ਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਨਾਨਕ ਜੀ ਆਖਦੇ ਹਨ – ਹੇ ਪ੍ਰਭੂ! ਮੇਰੀ ਤਾਂਘ ਪੂਰੀ ਕਰੋ ਜੀ, ਮੈਂ (ਤੇਰੇ ਦਰ ਤੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੪॥੨॥