ਮਾਛੀਵਾੜਾ ਭਾਗ 15
ਮਾਛੀਵਾੜੇ ਤੋਂ ਚਲੇ ਗੁਰੂ , ਪਹੁੰਚੇ ਗ੍ਰਾਮ ਕਨੇਚ ॥ ਫਤੇ ਪੈਂਚ ਮਸੰਦ ਨੇ , ਕੀਨੋ ਗੁਰ ਸੈ ਪੇਚ ।। ( ਪੰਥ ਪ੍ਰਕਾਸ਼ , ੨੭੮ )
ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਲਿਖਦੇ ਹਨ ਕਿ ਮਾਛੀਵਾੜੇ ਤੋਂ ਪੈਦਲ ਚੱਲ ਕੇ ਸਤਿਗੁਰੂ ਜੀ ਕਨੇਚ ਪਿੰਡ ਵਿਚ ਪਹੁੰਚੇ । ਉਹਨਾਂ ਦੇ ਨਾਲ ਭਾਈ ਦਇਆ ਸਿੰਘ , ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਨ । ਕਨੇਚ ਵਿਚ ਫਤੇ ਪੈਂਚ ਮਸੰਦ ਸੀ । ਉਹ ਬੜੀਆਂ ਡੀਂਗਾਂ ਮਾਰਿਆ ਕਰਦਾ ਸੀ ਕਿ ਉਹ ਗੁਰੂ ਘਰ ਦਾ ਬਹੁਤ ਸ਼ਰਧਾਲੂ ਹੈ । ਅਨੰਦਪੁਰ ਦੇ ਬਿਪਤ – ਕਾਲ ਤੋਂ ਪਹਿਲਾਂ ਹੀ ਉਹ ਆਪਣੇ ਪਿੰਡ ਆ ਗਿਆ ਸੀ । ਸਤਿਗੁਰੂ ਜੀ ਨੇ ਉਸ ਨੂੰ ਬਾਹਰ ਸੱਦਿਆ । ਉਹ ਆਇਆ , ਪਹਿਲਾਂ ਤਾਂ ਸਤਿਗੁਰੂ ਜੀ ਦਾ ਆਉਣਾ ਸੁਣ ਕੇ ਹੀ ਡਰ ਗਿਆ ਸੀ , ਖ਼ੈਰ ਆਇਆ । ਉਪਰਲੇ ਮਨੋਂ ਉਸ ਨੇ ਸਤਿਗੁਰੂ ਜੀ ਦੇ ਚਰਨੀਂ ਹੱਥ ਲਾਇਆ ਤੇ ਜ਼ਬਾਨੋਂ ਆਖਿਆ , “ ਮੇਰੇ ਧੰਨ ਭਾਗ ! ਆਪ ਦਰਸ਼ਨ ਕੀਤੇ । ਮੈਂ ਸੇਵਾ ਬਹੁਤ ਕਰਦਾ , ਪਰ ਸਮਾਂ ਐਸਾ ਹੈ । ਘਰ ਦੇ ਬੂਹੇ ਅੱਗੇ ਮੁਗ਼ਲ ਬੈਠੇ ਹਨ । ਕੱਲ ਮੈਨੂੰ ਵੀ ਪੁੱਛਦੇ ਸੀ । ਆਪ ਬਾਹਰ ਬਾਹਰ ਅੱਗੇ ਨਿਕਲ ਜਾਉ । ਉਹ ਵੀ ਬਹੁਤ ਛੇਤੀ । ” ਇਹ ਸੁਣ ਕੇ ਸਤਿਗੁਰੂ ਜੀ ਮੁਸਕਰਾ ਪਏ । ਉਹਨਾਂ ਬਚਨ ਕੀਤਾ , “ ਤੁਸਾਂ ਕੋਲ ਦੋ ਘੋੜੀਆਂ ਹਨ , ਜੇ ਇਕ ਘੋੜੀ ਦਿਉ ਤਾਂ ਅਸੀਂ ਅੱਗੇ ਚਲੇ ਜਾਈਏ ! ” ਉਸ ਵੇਲੇ ਭਾਈ ਦਇਆ ਸਿੰਘ ਨੇ ਰਤਾ ਵਿਸ਼ੇਸ਼ ਖੋਲ੍ਹ ਕੇ ਦੱਸਿਆ , “ ਮਹਾਰਾਜ ਨੰਗੇ ਚਰਨ ਚੱਲਦੇ ਰਹੇ । ਚਰਨਾਂ ਦੇ ਹੇਠਾਂ ਜ਼ਖ਼ਮ ਹੋ ਗਏ । ਹੁਣ । ਜੋੜੇ ਨਾਲ ਚੱਲਣਾ ਵੀ ਔਖਾ ਹੈ । ਘੋੜੀ ਦਿਉ ਤਾਂ ਸੌਖੇ ਚੱਲ ਸਕਣਗੇ । ਮੁੜ ਘੋੜੀ ਭੇਜ ਦਿੱਤੀ ਜਾਏਗੀ । ’ ’ ਇਹ ਸੁਣ ਕੇ ਫਤੇ ਮਸੰਦ ਦਾ ਸਾਹ ਉਪਰ ਦਾ ਉਪਰ ਤੇ ਹੇਠਲਾ ਹੇਠਾਂ ਰਿਹਾ । ਪਰ ਹੁਸ਼ਿਆਰ ਬੜਾ ਸੀ । ਉਹ ਆਖਣ ਲੱਗਾ , “ ਮਹਾਰਾਜ ! ਮੇਰੇ ਬੜੇ ਧੰਨ ਭਾਗ ਹੁੰਦੇ , ਜੇ ਮੈਂ ਇਹ ਸੇਵਾ ਕਰ ਸਕਦਾ ਪਰ ਅਫ਼ਸੋਸ ਕਿ ਇਕ ਘੋੜੀ ਬਾਹਰ ਗਈ ਹੈ ਅਜੇ ਮੁੜੀ ਨਹੀਂ , ਸ਼ਾਇਦ ਪਰਸੋਂ ਤਕ ਮੁੜੇ ਤੇ ਦੂਸਰੀ ਬੀਮਾਰ ਹੈ । ਆਪ ਜਾਣਦੇ ਹੋ , ਹੋਰ ਕਿਸੇ ਨੇ ਘੋੜੀ ਮੰਗਵੀਂ ਨਹੀਂ ਦੇਣੀ । ਮੁਗ਼ਲਾਂ ਦਾ ਐਸਾ ਹੁਕਮ ਹੈ । ਮਾਰੇ ਮਾਰੇ ਫਿਰ ਰਹੇ ਤੇ ਆਪ ਨੂੰ ਲੱਭ ਰਹੇ ਹਨ । ਕੱਲ ਢੋਲ ਵਜਾਇਆ ਗਿਆ ਸੀ । ” ਭਾਈ ਧਰਮ ਸਿੰਘ ਨੇ ਕੁਝ ਆਖਣਾ ਚਾਹਿਆ , ਪਰ ਸਤਿਗੁਰੂ ਜੀ ਨੇ ਉਹਨਾਂ ਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ । ਕਿਉਂਕਿ ਗ਼ੁੱਸੇ ਹੋਣ ਦਾ ਸਮਾਂ ਨਹੀਂ ਸੀ । “ ਚੰਗਾ ਗੁਰਮੁਖਾ ! ਜੇ ਘੋੜੀ ਬੀਮਾਰ ਹੈ ਤੇ ਦੂਸਰੀ ਬਾਹਰ ਗਈ ਹੈ । ਹੋਰ ਮਿਲ ਨਹੀਂ ਸਕਦੀ ਤਾਂ ਅਸੀਂ ਪੈਦਲ ਚਲੇ ਜਾਂਦੇ ਹਾਂ । ਜੋ ਅਕਾਲ ਪੁਰਖ ਦੀ ਇੱਛਾ ….. ! ਜਿਵੇਂ ਤੁਸਾਂ ਦੀ ਨੀਤ ਹੈ ਤਿਵੇਂ ਫਲ ਮਿਲੇ । ” ਮਹਾਰਾਜ ਅੱਗੇ ਚੱਲ ਪਏ । ਆਖਦੇ ਹਨ ਫਤੇ ਪੈਂਚ ਮਸੰਦ ਦੀ ਇਕ ਘੋੜੀ ਮਰ ਗਈ ਤੇ ਦੂਸਰੀ ਗਵਾਚ ਗਈ , ਹੱਥ ਨਾ ਆਈ । ਐਸਾ ਭਾਣਾ ਵਰਤਿਆ ਸਤਿਗੁਰੂ ਜੀ ਕਨੇਚ ਦੀ ਸੀਮਾ ਪਾਰ ਕਰ ਕੇ ਹੇਹਰ ਪਿੰਡ ਦੀ ਹੱਦ ਵਿਚ = ਗਏ । ਹੇਹਰ ਪਿੰਡ ਵਿਚ ਕ੍ਰਿਪਾਲ ਉਦਾਸੀ ਦਾ ਡੇਰਾ ਸੀ । ਉਹ ਵੀ ਆਪਣੇ ਆਪ ਨੂੰ ਗੁਰੂ ਘਰ ਦਾ ਸੇਵਕ ਅਖਵਾ ਕੇ ਪੈਸੇ ਬਟੋਰਿਆ ਕਰਦਾ ਸੀ । ਬੜਾ ਵੱਡਾ ਡੇਰਾ ਪਾ ਲਿਆ ਸੀ । ਆਪਣੇ ਸਿੰਘਾਂ ਸਮੇਤ ਸਤਿਗੁਰੂ ਜੀ ਉਸ ਦੇ ਡੇਰੇ ਪਹੁੰਚੇ । ਉਸ ਨੂੰ ਜਦੋਂ ਪਤਾ ਲੱਗਾ – ਦਰਸ਼ਨ ਕੀਤੇ ਤਾਂ ਉਸ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ । ਉਸ ਨੇ ਨਾ ਸਤਿਕਾਰ ਕੀਤਾ , ਨਾ ਸੁੱਖ – ਸਾਂਦ ਪੁੱਛੀ , ਇਕ ਦਮ ਹੀ ਆਖ ਦਿੱਤਾ , “ ਆਪ ਮੇਰੇ ਡੇਰੇ ਵਿਚ ਕਿਉਂ ਆਏ ? ਆਪ ਬਾਦਸ਼ਾਹ ਦੇ ਚੋਰ ਤੇ ਬਾਗ਼ੀ ਹੋ , ਬਾਦਸ਼ਾਹੀ ਫ਼ੌਜ ਲੱਭਦੀ ਫਿਰਦੀ ਹੈ । ” ਉਸ ਦਾ ਚਿਹਰਾ ਵੀ ਲਾਲ ਹੋ ਗਿਆ ਤੇ ਅੱਖਾਂ ਦਾ ਰੰਗ ਵੀ ਬਦਲ ਗਿਆ । ਉਹ ਅੰਦਰੋਂ ਬਹੁਤ ਘਬਰਾ ਗਿਆ ਸੀ ਇਸ ਕਰਕੇ ਕਿ ਉਹਨੇ ਜਿਹੜਾ ਸਿੱਧਾ ਉੱਤਰ ਦਿੱਤਾ , ਉਹ ਦੇਣਾ ਨਹੀਂ ਸੀ ਚਾਹੀਦਾ । ਉਹ ਜਾਣਦਾ ਸੀ ਕਿ ਸਤਿਗੁਰੂ ਜੀ ਰਿਧੀਆਂ ਸਿਧੀਆਂ ਦੇ ਮਾਲਕ ਹਨ । ਉਹਨਾਂ ਨੂੰ ਕਿਸੇ ਗੱਲ ਦਾ ਘਾਟਾ ਨਹੀਂ । ਭਾਣਾ ਜਿਹੜਾ ਵਰਤਿਆ ਸੀ । ਉਹ ਤਾਂ ਅਕਾਲ ਪੁਰਖ ਦੀ ਕੋਈ ਖੇਡ ਸੀ । ਭਾਈ ਦਇਆ ਸਿੰਘ ਨੇ ਕ੍ਰਿਪਾਲ ਨੂੰ ਆਖਿਆ , “ ਐਸਾ ਨਹੀਂ ਕਰਨਾ ਚਾਹੀਦਾ । ਆਖ਼ਰ ਗੁਰੂ ਘਰ ਵਿਚ ਰਿਹਾ ਤੇ ਗੁਰੂਕਿਆਂ ਦੇ ਨਾਮ ਉੱਤੇ ਖਾਂਦਾ ਹੈਂ । ” ਉਹ ਅੱਗੋਂ ਹੋਰ ਅੱਖਾਂ ਲਾਲ ਕਰ ਕੇ ਬੋਲਿਆ , “ ਉਪਦੇਸ਼ ਕਰਨ ਦਾ ਵੇਲਾ ਨਹੀਂ , ਜਾਉ ਤੁਰੇ ਜਾਉ । ਮੈਂ ਤੁਸਾਂ ਨੂੰ ਆਸਰਾ ਦੇ ਕੇ ਫਾਹੇ ਲੱਗਾਂ । ਬੰਦੇ ਨੂੰ ਵੇਲਾ ਵਿਚਾਰਨਾ ਚਾਹੀਦਾ ਹੈ । ਜਾਉ , ਨਹੀਂ ਤੇ ਮੈਨੂੰ ਆਪ ਖ਼ਬਰ ਦੇਣੀ ਪਵੇਗੀ । ” ਕ੍ਰਿਪਾਲ ਉਦਾਸੀ ਦਾ ਐਸਾ ਕਰੜਾ ਸੁਭਾਅ ਤੇ ਮੰਦ – ਕਲਾਮੀ ਦੇਖ ਸੁਣ ਭਾਈ ਮਾਨ ਸਿੰਘ ਤਾਂ ਜੋਸ਼ ਵਿਚ ਆ ਗਏ । ਉਹਨਾਂ ਨੇ ਉਸ ਨੂੰ ਪਾਰ ਬੁਲਾਉਣ ਵਾਸਤੇ ਆਪ ਸ੍ਰੀ ਸਾਹਿਬ ਖਿੱਚੀ ਤਾਂ ਭਾਈ ਦਇਆ ਸਿੰਘ ਨੇ ਹੱਥ ਫੜ ਕੇ ਰੋਕ ਲਿਆ । “ ਸਿੰਘ ਜੀ ! ਐਸਾ ਨਹੀਂ ਕਰਨਾ , ਸ਼ਾਂਤੀ ! ਆਉ ਚੱਲੀਏ । ਜੋ ਅਕਾਲ ਪੁਰਖ ਦਾ ਹੁਕਮ ਹੈ , ਉਹੋ ਹੀ ਹੋਏਗਾ । ” ਸਤਿਗੁਰੂ ਜੀ ਸ਼ਾਂਤ – ਚਿੱਤ ਖਲੋਤੇ ਮੁਸਕਰਾਉਂਦੇ ਰਹੇ । ਉਹਨਾਂ ਨੇ ਸਿੰਘਾਂ ਨੂੰ ਅੱਗੇ ਚੱਲਣ ਲਈ ਇਸ਼ਾਰਾ ਕੀਤਾ । ਕ੍ਰਿਪਾਲ ਉਦਾਸੀ ਦੇ ਡੇਰੇ ਤੋਂ ਪੈਦਲ ਚੱਲ ਕੇ ਪਿੰਡ ਦੇ ਦੂਸਰੇ ਪਾਸੇ ਹੋਏ ਤਾਂ ਅੱਗੋਂ ਪਿੰਡ ਦਾ ਚੌਧਰੀ ਮਿਲਿਆ । ਉਸ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹੋਏ ਸਨ । ਉਹ ਹੈ ਤਾਂ ਸਹਿਜਧਾਰੀ ਸੀ , ਪਰ ਗੁਰੂ ਘਰ ਦਾ ਸ਼ਰਧਾਲੂ ਸੀ । ਉਸ ਨੇ ਨੱਠ ਕੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਸਿਰ ਰੱਖਿਆ । ਚਰਨ – ਧੂੜ ਲੈ ਕੇ ਮਸਤਕ ਨਾਲ ਲਾਈ ਤੇ ਹੱਥ ਜੋੜ ਕੇ ਬੋਲਿਆ : “ ਮਹਾਰਾਜ ! ਮੇਰੇ ਧੰਨ ਭਾਗ , ਆਪ ਦੇ ਦਰਸ਼ਨ ਹੋਏ , ਪਰ ਗੱਲ ਨਾ ਕਰ ਸਕਿਆ । , ਪਰ …. ! ’ ਉਹ ਪੂਰੀ ਭਾਈ ਦਇਆ ਸਿੰਘ ਨੇ ਆਖਿਆ , “ ਚੌਧਰੀ ਜੀ ! ਗੁਰੂ ਮਹਾਰਾਜ ਜੀ ਨੂੰ ਆਪਣੀ ਹਵੇਲੀ ਵਿਚ ਲੈ ਚੱਲੋ , ਫਿਰ ਬਚਨ – ਬਿਲਾਸ ਕਰਨੇ । ” “ ਚਲੋ ! ਮੇਰੇ ਧੰਨ ਭਾਗ , ਜੇ ਗ਼ਰੀਬ ਦੀ ਹਵੇਲੀ ਵਿਚ ਗੁਰੂ ਮਹਾਰਾਜ ਜੀ ਚਰਨ ਪਾਉਣ ! ਇਸ…
ਤੋਂ ਵੱਧ ਕੀ ਖ਼ੁਸ਼ੀ ਹੋ ਸਕਦੀ ਹੈ । ਆਉ ! ” ਇਹ ਆਖ ਕੇ ਉਹ ਚੱਲ ਪਿਆ ਤੇ ਸਤਿਗੁਰੂ ਜੀ ਨੂੰ ਆਪਣੀ ਹਵੇਲੀ ਵਿਚ ਲੈ ਗਿਆ ਤੇ ਮੰਜੇ ਡਾਹ ਦਿੱਤੇ । ਕੁਝ ਦੁੱਧ ਲਿਆਵਾਂ ? ‘ ‘ ਆਖ ਕੇ ਘਰ ਗਿਆ ਤੇ ਅੱਧੇ ਘੰਟੇ ਪਿੱਛੋਂ ਦੁੱਧ ਦੀ ਵਲਟੋਹੀ ਗਰਮ ਗਰਮ ਲੈ ਕੇ ਆ ਪੁੱਜਾ । ਸਤਿਗੁਰੂ ਮਹਾਰਾਜ ਸਮੇਤ ਸਾਰਿਆਂ ਨੂੰ ਦੁੱਧ ਛਕਾਇਆ ਤੇ ਖ਼ੁਸ਼ੀਆਂ ਪ੍ਰਾਪਤ ਕੀਤੀਆਂ । ” ਉਸ ਨੇ ਗਲ ਵਿਚ ਪੱਲੂ ਪਾ ਕੇ ਬੇਨਤੀ ਕੀਤੀ । ਸਤਿਗੁਰੂ ਜੀ ਪ੍ਰਸਾਦਿ ਤਿਆਰ ਕਰਾ ਜੀ “ ਨਿਹਾਲ ! ਚੌਧਰੀ , ਅਸੀਂ ਨਿਹਾਲ ਹੋ ਗਏ ! ਅਕਾਲ ਪੁਰਖ ਤੇਰੇ ਅੰਗ ਸੰਗ ਰਹੇਗਾ । ਅਸੀਂ ਅੱਗੇ ਚੱਲਦੇ ਹਾਂ । ਜਿਥੇ ਅਕਾਲ ਦਾ ਹੁਕਮ ਹੋਏਗਾ , ਉਥੇ ਦਾ ਮਿਲ ਜਾਏਗਾ । ਤੇਰੀ ਸੇਵਾ ਪ੍ਰਵਾਨ ਹੋਈ । ” ਇਹ ਆਖ ਕੇ ਸਤਿਗੁਰੂ ਜੀ ਚੱਲ ਪਏ । ਪਿੰਡ ਦੀ ਸੀਮਾ ਤਕ ਚੌਧਰੀ ਤੋਰਨ ਆਇਆ । ਅਨੰਦਪੁਰ ਦੇ ਉਜਾੜੇ ਦੀ ਕਥਾ ਸੁਣ ਕੇ ਬਹੁਤ ਬਿਹਬਲ ਹੋਇਆ । ਸਤਿਗੁਰੂ ਜੀ ਦੇ ਚਰਨਾਂ ਦੀ ਧੂੜੀ ਲੈ ਕੇ ਉਹ ਵਾਪਸ ਮੁੜਨ ਲੱਗਾ ਤਾਂ ਉਸ ਨੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ , “ ਮਹਾਰਾਜ ! ਇਕ ਤਾਂ ਆਪ ਦੇ ਚਰਨ ਅਜੇ ਸਾਫ਼ ਨਹੀਂ , ਠੰਡ ਤੇ ਕੰਡਿਆਂ ਦੀ ਸੋਜ ਹੈ । ਦੂਸਰਾ ਥਕੇਵਾਂ , ਤੀਸਰਾ ਮੇਰੀ ਇੱਛਾ ਹੈ । ” “ ਕੀ ? ” “ ਆਪ ਮੁੜ ਚੱਲੋ …… ਇਕ ਦਿਨ ਤੇ ਰਾਤ ਤਾਂ ਸੇਵਾ ਕਰਨ ਦਾ ਮੌਕਾ ਦਿਉ । ਆਪ ਦੀ ਕ੍ਰਿਪਾ ਹੋਏਗੀ । ਕੋਈ ਆਪ ਦੀ ਵਾ ਵੱਲ ਨਹੀਂ ਦੇਖੇਗਾ । ਸਾਰਾ ਪਿੰਡ ਮੇਰੀ ਮਦਦ ਕਰੇਗਾ । ਆਉ ! ਮੇਰੀ ਆਤਮਾ ਤਾਂ ਹੀ ਪ੍ਰਸੰਨ ਹੋਏਗੀ । “ ਚੰਗਾ ਭਾਈ , ਜੇ ਤੇਰੀ ਐਸੀ ਇੱਛਾ ਹੈ ਤਾਂ ਚੱਲ । ” ਇਹ ਬਚਨ ਕਰ ਕੇ ਸਤਿਗੁਰੂ ਜੀ ਵਾਪਸ ਮੁੜ ਪਏ ਤੇ ਚੌਧਰੀ ਦੀ ਹਵੇਲੀ ਵਿਚ ਆ ਟਿਕੇ । ਅਗਲੀ ਸਵੇਰ ਹੋਈ ਤਾਂ ਅੱਗੇ ਤੁਰਨ ਲਈ ਤਿਆਰ ਹੋਏ । ਚੌਧਰੀ ਦੇ ਪਰਿਵਾਰ ਨੇ ਗੁਰ – ਚਰਨਾਂ ‘ ਤੇ ਨਿਮਸ਼ਕਾਰ ਕੀਤੀ । ਸਿੰਘਾਂ ਸਮੇਤ ਸਤਿਗੁਰੂ ਜੀ ਤੁਰੇ ਜਾ ਰਹੇ ਸਨ । ਰਾਹ ਦੇ ਦੋਹੀਂ ਪਾਸੀਂ ਹਰੇ ਹਰੇ ਖੇਤ ਲਹਿਰਾ ਰਹੇ ਸੀ ਤੇ ਆਜ਼ਾਦ ਪੰਛੀ ਵਾਤਾਵਰਨ ਵਿਚ ਉਡਾਰੀਆਂ ਲੈ ਰਹੇ ਸਨ । ਰਾਹ ਵਿਚ ਚੌਰਾਹਿਆ ਆਇਆ । ਉਸ ਚੌਰਾਹੇ ਉੱਤੇ ਖੂਹੀ ਸੀ ਤੇ ਇਕ ਬੋਹੜ । ਬੋਹੜ ਦੇ ਹੇਠਾਂ ਘੋੜਿਆਂ ਦਾ ਸੌਦਾਗਰ ਭਾਈ ਨਗਾਹੀਆ ਡੇਰਾ ਲਾਈ ਬੈਠਾ ਸੀ । ਉਹ ਭਾਈ ਮਨੀ ਸਿੰਘ ਦਾ ਭਰਾ ਸੀ । ਗੁਰੂ ਘਰ ਦਾ ਪ੍ਰੇਮੀ ਸੀ । ਉਹ ਚਾਰ ਵਧੀਆ ਘੋੜੇ ਲੈ ਕੇ ਕਿਤੇ ਵੇਚਣ ਜਾ ਰਿਹਾ ਸੀ । ਜਦੋਂ ਉਸ ਨੇ ਸਤਿਗੁਰੂ ਜੀ ਮਹਾਰਾਜ ਨੂੰ ਪੈਦਲ ਤੁਰਦਿਆਂ ਤੱਕਿਆ ਤਾਂ ਹੱਥ ਜੋੜ ਕੇ ਬੇਨਤੀ ਕੀਤੀ : “ ਮਹਾਰਾਜ ! ਜੇ ਸੇਵਾ ਪਰਵਾਨ ਕਰੋ ਤਾਂ ਸੇਵਕ ਸੇਵਾ ਕਰਨਾ ਚਾਹੁੰਦਾ ਹੈ ? ” ‘ ਕਰ ਲੈ ਸੇਵਾ , ਸਿੱਖਾ ! ਗੁਰੂ ਘਰ ਵਿਚ ਸੇਵਾ ਤੇ ਭਜਨ ਨੂੰ ਹੀ ਤਾਂ ਸਤਿਕਾਰ ਹੈ । ” “ ਮੇਰੀ ਇੱਛਾ ਹੈ ਕਿ ਆਪ ਇਹਨਾਂ ਘੋੜਿਆਂ ਵਿਚੋਂ ਇਕ ਚੁਣ ਲਉ , ਜਿਹੜਾ ਆਪ ਨੂੰ ਚੰਗਾ ਲੱਗਦਾ ਹੈ । ਮੇਰੀ ਸੇਵਾ ਪ੍ਰਵਾਨ ਹੋ ਜਾਏਗੀ ਤੇ ਆਪ ਲੰਮੇਰਾ ਪੰਧ ਸੌਖਾ ਕੱਟ ਲਉਗੇ । ” ਭਾਈ ਨਿਗਾਹੀਆ ਸਿੰਘ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਅਕਾਲ ਪੁਰਖ ਦਾ ਧੰਨਵਾਦ ਕਰਨ ਲੱਗੇ , ਜਿਨ੍ਹਾਂ ਨੇ ਸਿੱਖ ਦੇ ਹਿਰਦੇ ਵਿਚ ਐਸੀ ਪ੍ਰੇਰਨਾ ਲਿਆਂਦੀ । । ਭਾਈ ਮਾਨ ਸਿੰਘ , ਦਇਆ ਸਿੰਘ , ਧਰਮ ਸਿੰਘ ਸੁਣ ਕੇ ਖ਼ੁਸ਼ ਹੋਏ । ਭਾਈ ਨਿਗਾਹੀਆ ਸਿੰਘ ਦੀ ਉਸਤਤਿ ਕਰਨ ਲੱਗੇ , “ ਧੰਨ ਸਿੱਖ ਤੇ ਧੰਨ ਸਤਿਗੁਰੂ ਮਹਾਰਾਜ ਦੀ ਸਿੱਖੀ । ’ ’ ਭਾਈ ਨਿਗਾਹੀਆ ਸਿੰਘ ਨੇ ਸਭ ਤੋਂ ਚੰਗਾ ਘੋੜਾ ਸਤਿਗੁਰੂ ਨੂੰ ਭੇਟਾ ਕੀਤਾ । ਸਤਿਗੁਰੂ ਜੀ ਚਮਕੌਰ ਦੇ ਪਿੱਛੋਂ ਉਸ ਘੋੜੇ ਉੱਤੇ ਸਵਾਰ ਹੋ ਕੇ ਅੱਗੇ ਨੂੰ ਚੱਲ ਪਏ । ਜੱਟ ਪੁਰੇ ਲੰਮੇ ਅੱਪੜੇ , ਉਥੇ ਵੈਰੀਆਂ ਦਾ ਨਾਮ ਨਿਸ਼ਾਨ ਨਹੀਂ ਸੀ , ਲੋਕਾਂ ਨੂੰ ਨਹੀਂ ਸੀ ਪਤਾ ਕਿ ਸਤਿਗੁਰੂ ਜੀ ਦੀ ਭਾਲ ਵਿਚ ਮੁਗ਼ਲ ਲਸ਼ਕਰ ਚੜ੍ਹਿਆ ਸੀ ਜਾਂ ਸਤਿਗੁਰੂ ਜੀ ਚਮਕੌਰ ਤੋਂ ਪੈਦਲ ਚੱਲ ਕੇ ਮਾਛੀਵਾੜੇ ਅੱਪੜੇ ਸਨ । ਪਿੰਡ ਦੇ ਲੋਕਾਂ ਨੇ ਸੇਵਾ ਕੀਤੀ , ਦਰਸ਼ਨ ਕਰ ਕੇ ਨਿਹਾਲ ਹੋਏ । ਜੱਟ ਪੁਰੇ ਲੰਮੇ ਤੋਂ ਚੱਲ ਕੇ ਸਤਿਗੁਰੂ ਜੀ ਰਾਏ ਕੋਟ ਆ ਪੁੱਜੇ । ਗੁਰੂ ਜੀ ਦਾ ਸ਼ਰਧਾਲੂ ਪਿੰਡ ਦਾ ਮਾਲਕ ਰਾਏ ਕੱਲਾ ਸੀ । ਉਸ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਨਗਰ ਸਤਿਗੁਰੂ ਜੀ ਅੱਪੜ ਗਏ ਹਨ ਤਾਂ ਸਤਿਗੁਰੂ ਜੀ ਪਾਸ ਆਇਆ । ਹੱਥ ਜੋੜ ਕੇ ਨਿਮਸ਼ਕਾਰ ਕੀਤੀ । “ ਮੇਰੇ ਧੰਨ ਭਾਗ , ਕੋਈ ਸੇਵਾ ਬਖ਼ਸ਼ੋ । ” ਸਤਿਗੁਰੂ ਜੀ ਮੁਸਕਰਾ ਪਏ । ਅੰਤਰਜਾਮੀ ਮਹਾਰਾਜ ਨੇ ਉਸ ਦੇ ਮਨ ਦੀ ਦਸ਼ਾ ਨੂੰ ਜਾਣ ਲਿਆ , ਉਸ ਨੇ ਸ਼ਰਧਾ ਤੇ ਸੱਚੇ ਹਿਰਦੇ ਨਾਲ ਸੇਵਾ ਦੀ ਮੰਗ ਕੀਤੀ ਹੈ । “ ਗੁਰਮੁਖਾ । ” ਸਤਿਗੁਰੂ ਜੀ ਨੇ ਬਚਨ ਕੀਤਾ , “ ਸਰਸਾ ਨਦੀ ਤੋਂ ਛੋਟੇ ਬਾਬੇ ਤੇ ਮਾਤਾ ਜੀ ਸਰਹਿੰਦ ਨੂੰ ਗਏ , ਸੁਣਿਆ ਗਿਆ ਹੈ । ਉਹਨਾਂ ਦਾ ਪਤਾ ਕਰਨਾ ਹੈ । ” “ ਸਤਿ ਬਚਨ ! ਮਹਾਰਾਜ । ਮੈਂ ਹੁਣੇ ਘੋੜ ਸਵਾਰ ਨੂੰ ਭੇਜਦਾ ਹਾਂ । ਮੇਰਾ ਵਕੀਲ ਸਰਹਿੰਦ ਹੈ , ਉਸ ਕੋਲੋਂ ਸਾਰੇ ਹਾਲ ਲਿਖਵਾ ਕੇ ਲੈ ਆਏਗਾ । ਰਾਏ ਕੱਲੇ ਨੇ ਉੱਤਰ ਦਿੱਤਾ । ਉਸ ਵੇਲੇ ਉਸ ਨੇ ਆਪਣੇ ਮੁਸਲਮਾਨ ਕਰਿੰਦੇ ਨੂਰੇ ਨੂੰ ਸਰਹਿੰਦ ਭੇਜਿਆ । ਉਸ ਨੂੰ ਪੱਕੀ ਕੀਤੀ ਕਿ ਉਹ ਸਾਰੇ ਹਾਲਾਤ ਦਾ ਪਤਾ ਕਰ ਕੇ ਹਵਾ ਵਾਂਗ ਵਾਪਸ ਆ ਜਾਏ । ਨੂਰਾ ਮਾਹੀ ਨੌਜਵਾਨ ਵਫ਼ਾਦਾਰ ਮੁਸਲਮਾਨ ਸੀ । ਸਰਹਿੰਦ ਪੁੱਜਿਆ ਤੇ ਤੀਸਰੇ ਦਿਨ ਵਾਪਸ ਆ ਗਿਆ । ਉਸ ਨੇ ਆ ਕੇ ਦੱਸਿਆ , “ ਮਹਾਰਾਜ ! ਹਨੇਰ ਪਿਆ ਹੈ ਸਰਹਿੰਦ ਵਿਚ । ਹਾਹਾਕਾਰ ਹੋ ਰਹੀ ਹੈ । ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਵਿਚ ਚਿਣਵਾ ਦਿੱਤਾ । ਬਾਬਿਆਂ ਨੇ ਧਰਮ ਦੀ ਪਾਲਣਾ ਕੀਤੀ । ਸੂਚਾ ਨੰਦ ਨੇ ਪਾਪ ਕਮਾਇਆ । ਮਲੇਰ ਕੋਟਲੇ ਨਵਾਬ ਤੋਂ ਬਿਨਾਂ ਕਿਸੇ ਨੇ ਆਹ ਦਾ ਨਾਹਰਾ ਨਹੀਂ ਮਾਰਿਆ । ਕੇਵਲ ਉਹਨਾਂ ਨੇ ਆਹ ਦਾ ਨਾਹਰਾ ਮਾਰਿਆ । ਮਾਤਾ ਜੀ ਵੀ ਬੁਰਜ ਵਿਚ ਹੀ ਅਕਾਲ ਚਲਾਣਾ ਕਰ ਗਏ ਹਨ । ” ਸਤਿਗੁਰੂ ਜੀ ਚੁੱਪ ਚਾਪ ਬਿਰਾਜੇ ਹੋਏ ਸੁਣਦੇ ਰਹੇ । ਸੁਣਦੇ ਸੁਣਦੇ ਤੀਰ ਨਾਲ ਕਾਹੀ ਦਾ ਬੂਟਾ ਪੁੱਟਿਆ ਤੇ ਬਚਨ ਕੀਤਾ , “ ਮੁਗ਼ਲਾਂ ਦੇ ਰਾਜ ਦਾ ਬੂਟਾ ਪੁੱਟਿਆ ਗਿਆ । ਨੀਂਹ ਖੋਖਲੀ ਹੋ ਗਈ । ਸਰਹਿੰਦ ਦੀ ਇੱਟ ਨਾਲ ਇੱਟ ਖੜਕੇਗੀ । ” ਸਤਿਗੁਰੂ ਜੀ ਦੇ ਬਚਨ ਕੋਲ ਬੈਠੇ ਪਿਆਰੇ ਸਾਰੇ ਸੁਣਦੇ ਰਹੇ ।
( ਚਲਦਾ )
ਗੁਰੂ ਗੋਬਿੰਦ ਸਿੰਘ ਜੀ ਭਾਗ 8
ਗੁਰੂ ਸਾਹਿਬ ਨੇ ਪਹਿਲੇ 10 ਸਾਲ 1676 ਤਕ ਲੋਕਾਂ ਨੂੰ ਸਮਾਜਿਕ ਤੇ ਅਧਿਆਤਮਿਕ ਉਪਦੇਸ਼ ਦਿਤੇ । ਬਾਕੀ ਸਾਰੀ ਜਿੰਦਗੀ ਓਹ ਮਾਨਵ ਸੁਤੰਤਰਤਾ ਲਈ ਜਦੋ ਜਹਿਦ ਕਰਦੇ ਰਹੇ, ਝੂਜਦੇ ਰਹੇ , ਆਤਮ ਵਿਸ਼ਵਾਸ ਨਾਲ ਆਤਮ ਸਨਮਾਨ ਲਈ ਸੰਘਰਸ਼ ਕਰਦੇ ਰਹੇ ,ਮਜਲੂਮਾਂ .ਗਰੀਬਾਂ ਤੇ ਇਨਸਾਫ਼ ਦੀ ਰਖਿਆ ਕਰਨ ਲਈ ਅਨੇਕ ਕੁਰਬਾਨੀਆਂ ਦਿਤੀਆ ਪਰ ਨਿਸ਼ਚਿਤ ਆਦਰਸ਼ਾ ਤੋ ਮੂੰਹ ਨਹੀ ਮੋੜਿਆ । ਗੁਰੂ ਪਿਤਾ ਦੀ ਸ਼ਹੀਦੀ ਹੋਵੇ ਜਾਂ ਬਚਿਆ ਦੀ ,ਮੈਦਾਨੇ ਜੰਗ ਜਾਂ ਸਰਹੰਦ ਦੀਆਂ ਨੀਹਾਂ ਵਿਚ, ਓਹ ਹਮੇਸ਼ਾ ਹੀ ਅਡੋਲ ਰਹੇ ਤੇ ਹਰ ਕੁਰਬਾਨੀ ਤੋ ਬਾਅਦ ਰਬ ਦਾ ਸ਼ੁਕਰ ਮਨਾਉਂਦੇ ਰਹੇ ।
ਅਵਤਾਰ, ਪੈਗੰਬਰਾਂ , ਰਸੂਲਾਂ ਵਿਚ ਕੋਈ ਵੀ ਐਸਾ ਨਹੀਂ ਹੋਇਆ ,ਜਿਸਨੇ ਆਪਣੇ ਪੁਤਰਾਂ ਨੂੰ ਆਪ ਜੰਗ ਵਿਚ ਸ਼ਹੀਦ ਹੋਣ ਲਈ ਤੋਰਿਆ ਹੋਵੇ ,ਸ਼ਹੀਦ ਕਰਵਾਕੇ ਇਕ ਵੀ ਹੰਜੂ ਕੇਰੇ ਬਿਨਾਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੋਵੇ ਇਸ ਲਈ ਕੀ ਬਚੇ ਆਪਣੇ ਧਰਮ ਤੇ ਫਰਜ਼ ਲਈ ਕੁਰਬਾਨ ਹੋਏ ਹਨ, ਆਪਣੇ ਪੁਤਰਾਂ ਨੂੰ ਵਾਰਕੇ ਦੇਸ਼ਵਾਸੀਂਆਂ ਦੀ ਰੂਹ ਨੂੰ ਪੁਨਰ ਜੀਵਤ ਕੀਤਾ ਹੋਵੇ । ਇਹ ਭਗਤੀ ਤੇ ਸ਼ਕਤੀ ਦੇ ਸੁਮੇਲ ਦੀ ਇਕ ਹਦ ਹੈ ।
ਮਿਰਜ਼ਾ ਹਕੀਮ ਅਲਾਹ ਯਾਰ ਖਾਨ ਜੋਗੀ ਗੁਰੂ ਸਾਹਿਬ ਦੇ ਪੀਰ ਪੈਗੰਬਰਾਂ ਦੇ ਰੁਤੇਬੇ ਬਾਰੇ ਲਿਖਦੇ ਹਨ:
“ਯਾਕੂਬ ਨੇ ਯੂਸਫ ਕੇ ਬਿਛੜਨੇ ਨੇ ਰੁਲਾਇਆ
ਸਾਬਰ ਕੋਈ ਕਮ ਐਸਾ ਰ੍ਸੂਲੋੰ ਮੇ ਆਯਾ
ਕਟਵਾ ਕੇ ਪਿਸਰ ਚਾਰ ਏਕ ਆਂਸੂ ਨਾ ਗਿਰਾਯਾ
ਰੁਤਬਾ ਗੁਰੂ ਗੋਬਿੰਦ ਸਿੰਘ ਨੇ ਰਿਸ਼ਿਓਂ ਕਾ ਬੜਾਇਆ“
ਸਾਰੇ ਰਹਿਬਰਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਬਰ , ਸਿਦਕ , ਸਹਿਜ , ਅਡੋਲਤਾ ਦਾ ਮੁਜਸਮਾ ਅਜੇ ਤਕ ਕੋਈ ਨਹੀਂ ਹੋਇਆ । ਅਨੇਕਾ ਦੇਸ਼ੀ , ਵਿਦੇਸ਼ੀ, ਵਖ ਵਖ ਧਰਮਾਂ , ਵਿਸ਼ਵਾਸਾ , ਭਾਸ਼ਾਵਾਂ ਦੇ ਲੇਖਕਾ, ਇਤਿਹਾਸਕਾਰਾਂ , ਸਹਿਤਕਾਰਾਂ ਤੇ ਵਿਦਵਾਨਾ ਨੇ ਉਨਾ ਦੀ ਮਹਾਨਤਾ , ਅਨੋਖੀ , ਅਜ਼ੀਮ ਅਤੇ ਅਦਭੁਤ ਕ੍ਰਿਸ਼ਮਈ ਸ਼ਖਸ਼ੀਅਤ ਬਾਰੇ ਲਿਖਦਿਆਂ ਆਪਣੀ ਸ਼ਰਧਾ ਅਤੇ ਨਿਘੇ ਸਤਕਾਰ ਦਾ ਪ੍ਰਗਟਾਵਾ ਕੀਤਾ ਹੈ ।
ਗੁਰੂ ਸਾਹਿਬ ਨੇ ਕਿਸੇ ਵੀ ਜਿਤ ਮਗਰੋਂ ਕਿਸੇ ਦੀ ਜਗਹ ਤੇ ਕਬਜਾ ਨਹੀ ਕੀਤਾ ,ਨਾ ਕੋਈ ਨਿਜੀ ਲਾਭ ਉਠਾਇਆ , ਨਾ ਦੋਲਤ ਲੁਟੀ , ਨਾ ਕਿਸੇ ਨੂੰ ਬੰਦੀ ਬਣਾਇਆ , ਕਿਸੀ ਦੀ ਬਹੁ ਬੇਟੀ ਨੂੰ ਬੇਆਬਰੂ ਨਹੀਂ ਕੀਤਾ ਨਾ ਕਰਵਾਇਆ । ਉਹਨਾਂ ਦੀਆਂ ਲੜਾਈ ਦੀਆਂ ਸ਼ਰਤਾ ਵੀ ਦੁਨਿਆ ਤੋ ਵਖਰੀਆਂ ਸਨ , ਕਿਸੇ ਤੇ ਪਹਿਲੇ ਹਲਾ ਨਹੀਂ ਬੋਲਣਾ , ਕਿਸੇ ਤੇ ਪਹਿਲੇ ਵਾਰ ਨਹੀਂ ਕਰਨਾ , ਭਗੋੜੇ ਦੇ ਪਿਛੇ ਨਹੀ ਭਜਣਾ, ਜਖਮੀ ਚਾਹੇ ਆਪਣਾ ਹੋਵੇ ਜਾਂ ਦੁਸ਼ਮਨ ਦਾ ਪਾਣੀ ਪਿਲਾਣ ਦੇ ਨਾਲ ਨਾਲ ਮਰਹਮ ਪਟੀ ਕਰਨਾ, ਇਹ ਖਾਲੀ ਸਿਪਾਹੀ ਤੇ ਨਹੀ ਹੋ ਸਕਦਾ ,ਸੰਤ ਸਿਪਾਹੀ ਹੀ ਹੋ ਸਕਦਾ ਹੈ ।
ਓਹ ਚਾਹੁੰਦੇ ਤਾਂ ਰਾਜਿਆਂ ਤੇ ਮੁਗਲ ਹਕੂਮਤ ਨਾਲ ਸੁਲਾ– ਕੁਲ ਦੀ ਨੀਤੀ ਅਪਣਾਕੇ ਆਰਾਮ ਦੀ ਜਿੰਦਗੀ ਬਸਰ ਕਰ ਸਕਦੇ ਸੀ ਪਰ ਉਹਨਾਂ ਨੇ ਔਖਾ ਰਾਹ ਚੁਣਿਆ ,ਜਿਸਦੀ ਪਹਿਲੀ ਸ਼ਰਤ ਹੀ ਕੁਰਬਾਨੀ ਸੀ । ਆਪਨੇ ਪਿਤਾ ਨੂੰ ਕੁਰਬਾਨ ਕੀਤਾ , ਪੁਤਰਾਂ ਨੂੰ, ਹਜਾਰਾਂ ਪਿਆਰੇ ਸਿਖਾਂ ਨੂੰ ਆਪਣੀ ਅਖੀ ਸ਼ਹੀਦ ਹੁੰਦਿਆ ਵੇਖਿਆ । ਆਨੰਦਪੁਰ ਨੂੰ ਛਡ ਕੇ ਸਰਸਾ ਚਮਕੋਰ ਤੇ ਮਾਛੀਵਾੜੇ ਦੀਆਂ ਅਓਕੜਾ ਦਾ ਮੁਕਾਬਲਾ ਕਰਕੇ ਜਦ ਦੀਨੇ ਪਹੁੰਚ ਕੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਓਹ ਵੀ ਚੜਦੀ ਕਲਾ ਵਿਚ ਜਿਸ ਨੂੰ ਪੜਕੇ ਹਿੰਦੁਸਤਾਨ ਦਾ ਪਥਰ ਦਿਲ ਬਾਦਸ਼ਾਹ ਵੀ ਕੰਬ ਉਠਿਆ ।
ਰਾਧਾ ਕ੍ਰਿਸ਼ਨਨ ਲਿਖਦੇ ਹਨ ,” ਧਰਮ ਦਾ ਕੰਮ ਹੈ ਕਿ ਮਨੁਖ ਨੂੰ ਸਹੀ ਢੰਗ ਨਾਲ ਜਿੰਦਗੀ ਜਿਓਣਾ ਸਿਖਾਏ । ਸਿਖ ਧਰਮ, ਮਨੁਖ ਨੂੰ ਆਪਣੀ ਜਿੰਦਗੀ ਨਾਲ ਜੋੜਦਾ ਹੈ ਤੇ ਸਿਖ ਜਿੰਦਗੀ ਮਨੁਖ ਨੂੰ ਧਰਮ ਨਾਲ । ਅਗਰ ਇਨਾਂ ਦੋਨੋ ਨੂੰ ਅਡ ਅਡ ਕਰ ਦਿਤਾ ਜਾਏ ਤੇ ਨਾ ਧਰਮ ਵਿਕਸਿਤ ਹੋ ਸਕਦਾ ਹੈ ਨਾਂ ਇਨਸਾਨ । ਸਿਖ ਧਰਮ ਨੇ ਮਨੁਖ ਨੂੰ ਸਮਾਜ ਵਿਚ ਪੈਦਾ ਹੋਈਆਂ ਬੁਰਾਈਆਂ ,ਓਕੜਾ ਤੇ ਜਦੋ–ਜਹਿਦ ਵਿਚੋਂ ਭਜਣਾ ਨਹੀ ਸਿਖਾਇਆ ਸਗੋਂ ਟਾਕਰਾ ਕਰਨਾ ਸਿਖਾਇਆ ਹੈ ਤੇ ਇਹ ਧਰਮ ਦੀ ਸਿਖਰ ਨੂੰ ਛੋਹਣ ਵਾਲੇ ਸੀ ਗੁਰੂ ਗੋਬਿੰਦ ਸਿੰਘ ਜੀ ਸਨ । ਜਦੋਂ ਧਰਮ ਨੇ ਸਭ ਨੂੰ ਸੁਖ ਸ਼ਾਂਤੀ ਦੇਣੀ ਸੀ , ਆਪਸ ਦੇ ਝਗੜੇ ਕਿ ਮੇਰਾ ਰਬ ਚੰਗਾ ਹੈ, ਮੇਰਾ ਰਬ ਚੰਗਾ ਹੈ ਕਹਿ ਕੇ, ਆਪਸ ਵਿਚ ਵੰਡੀਆ ਪੈ ਗਈਆਂ । ਰਬ ਦੇ ਨਾਵਾਂ ਤੇ ਧਰਮਾਂ ਕਰਕੇ ਲੋਕ ਲੜਦੇ ਰਹੇ ਤਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਅਕਾਲ ਪੁਰਖ ਦੀ ਫੋਜ਼ ਕਹਕੇ ਰਬ ਨੂੰ ਵੰਡਣ ਦਾ ਝਗੜਾ ਹੀ ਖਤਮ ਕਰ ਦਿਤਾ ।
ਸਿਖਾਂ ਨਾਲ ਪਿਆਰ ਗੁਰੂ ਸਾਹਿਬ ਆਪਣੇ ਸਿਖਾਂ ਨੂੰ ਬੇਹਦ ਪਿਆਰ ਕਰਦੇ ਸੀ । ਪਤਾ ਨਹੀ ਸੀ ਚਲਦਾ ਕੀ ਸਿਖ ਗੁਰੂ ਸਾਹਿਬ ਦੇ ਆਸ਼ਕ ਹਨ ਜਾਂ ਗੁਰੂ ਸਾਹਿਬ ਸਿਖਾਂ ਦੇ ।ਉਹਨਾਂ ਦੇ ਬੋਲ ਇਤਨੇ ਮਿਠੇ ਤੇ ਜਾਦੂ ਭਰੇ ਸੀ ਕਿ ਮੁਰਦਿਆਂ ਵਿਚ ਵੀ ਜਾਨ ਪਾ ਦਿੰਦੇ ਸੀ । ਬਖਸ਼ਿਸ਼ਾ ਇਤਨੀਆਂ ਕਰਦੇ ਸੀ ਕੀ ਕਰ ਕਰ ਕੇ ਉਹਨਾਂ ਦਾ ਆਪਾ ਮਾਰ ਦਿੰਦੇ ਸੀ । ਉਹਨਾਂ ਦਾ ਇਨਸਾਨਿਅਤ ਨਾਲ ਪਿਆਰ ਤਾਂ ਸੀ ਹੀ ਓਹ ਆਪਣੇ ਸਿਖਾਂ ਨੂੰ ਵੀ ਰਜ ਕੇ ਪਿਆਰ ਕਰਦੇ ਸੀ । ਜਦ ਚਮਕੋਰ ਦੀ ਗੜ੍ਹੀ ਚੋਂ ਤਿੰਨ ਪਿਆਰਿਆਂ ਦੇ ਨਾਲ ਗੁਰੂ ਸਾਹਿਬ ਨਿਕਲੇ ਤਾਂ ਰਸਤੇ ਵਿਚ ਹੋਰ ਲਾਸ਼ਾਂ ਦੇ ਨਾਲ ਉਹਨਾਂ ਦੇ ਬਚਿਆਂ ਦੀਆਂ ਵੀ ਲਾਸ਼ਾ ਪਈਆਂ ਹੋਈਆਂ ਸਨ । ਜਦ ਭਾਈ ਦਾਇਆ ਸਿੰਘ ਦੀ ਨਜਰ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਲਾਸ਼ ਤੇ ਪਈ ਤਾ ਉਹਨਾਂ ਦਾ ਦਿਲ ਕੀਤਾ ਕੀ ਆਪਣੀ ਦਸਤਾਰ ਅਧੀ ਅਧੀ ਕਰਕੇ ਦੋਨਾ ਦੇ ਉਪਰ ਪਾਣ ਦਾ । ਜਦ ਉਹਨਾਂ ਨੇ ਆਪਣੀ ਖਾਹਿਸ਼ ਗੁਰੂ ਸਾਹਿਬ ਅਗੇ ਪ੍ਰਗਟ ਕੀਤੀ , ਕਿਹਾ ਕੀ ਦੁਨਿਆ ਦੇ ਗਰੀਬ ਤੋਂ ਗਰੀਬ ਬਚੇ ਵੀ ਬਿਨਾਂ ਕਫਨ ਤੋਂ ਇਸ ਦੁਨਿਆ ਤੋ ਨਹੀ ਜਾਂਦੇ, ਤਾਂ ਗੁਰੂ ਸਾਹਿਬ ਨੇ ਕਿਹਾ ਕੀ ਦੇਖ ਇਹ ਸਾਰੀਆਂ ਲਾਸ਼ਾਂ ,ਇਹ ਸਭ ਮੇਰੇ ਬਚੇ ਹਨ, ਜੇ ਤੇਰੇ ਕੋਲ ਸਭ ਦੇ ਉਤੇ ਕਫਨ ਪਾਣ ਦਾ ਇੰਤਜ਼ਾਮ ਹੈ ਤਾਂ ਤੇਰੀ ਖਾਹਿਸ਼ ਪੂਰੀ ਹੋ ਸਕਦੀ ਹੈ । ਇਹ ਕਹਿਕੇ ਗੁਰੂ ਸਾਹਿਬ ਅਗੇ ਨੂੰ ਤੁਰ ਪਏ ।
ਖਾਲਸੇ ਨੂੰ ਆਪਣਾ ਸਰੂਪ , ਆਪਣੀ ਆਤਮਾ ,ਆਪਣੇ ਵਿਚਾਰ , ਜੋ ਕੁਝ ਵੀ ਉਨਾ ਕੋਲ ਸੀ ਆਪਣਾ ਤਨ–ਮਨ , ਧਨ ਸਭ ਕੁਝ ਖਾਲਸੇ ਦੀ ਝੋਲੀ ਵਿਚ ਪਾ ਦਿਤਾ । ਓਹਨਾ ਤੋ ਅਮ੍ਰਿਤ ਛਕਕੇ ,ਖਾਲਸੇ ਨੂੰ ਆਪਣੇ ਬਰਾਬਰ ਖੜਾ ਕਰ ਦਿਤਾ ਤੇ ਕਿਹਾ ਵੀ ਕਿ ਜੇ ਮੈਂ ਗੁਰੂ ਬਣਿਆ ਰਿਹਾ ਤੇ ਤੁਸੀਂ ਚੇਲੇ ਤੇ ਫਿਰ ਬਰਾਬਰੀ ਕਿਵੇਂ ਹੋਈ ?
ਸੇਵ ਕਰੀ ਇਨ ਹੀ ਕੀ ਭਾਵਤ
ਅਓਰ ਕੀ ਸੇਵ ਸੁਹਾਤ ਨਾ ਜੀ ਕੋ
ਦਾਨ ਦਿਓ ਇਨ ਹੀ ਕੋ ਭਲੇ
ਅਰੁ ਆਨ ਕੋ ਦਾਨ ਨ ਲਾਗਤ ਨੀਕੋ
ਮੁਕਤੇ ਮੇਰੇ ਪ੍ਰਾਨ ,ਜੋ ਕਰਨ ਸੋ ਪ੍ਰਵਾਨ ।।
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀਂ ਮੋ ਸੋ ਗਰੀਬ ਕਰੋਰ ਪਰੇ
ਖਾਲਸਾ ਮੇਰਾ ਰੂਪ ਹੈ ਖਾਸ
ਖਾਲਸੇ ਮਹਿ ਹਓ ਕਰਹਿ ਨਿਵਾਸ
ਸਿਖ ਪੰਚੋ ਮੇ ਮੇਰਾ ਵਾਸਾ
ਪੂਰਨ ਕਰੇ ਜਿਹ ਆਸਾ
ਖਾਲਸਾ ਗੁਰੂ, ਗੁਰੂ ਖਾਲਸਾ ਕਹੋ ਮੈ ਅਬ
ਜੈਸੇ ਗੁਰੂ ਨਾਨਕ ਅੰਗਦ ਕੋ ਕੀਨਿਓ“
ਅਲਾਹ ਯਾਰ ਖਾਨ ਜੋਗੀ ਲਿਖਦਾ ਹੈ ਕੀ ਜਿਨਾਂ ਪਿਆਰ ਗੁਰੂ ਸਾਹਿਬ ਨੇ ਆਪਣੇ ਸਿਖਾਂ ਨਾਲ ਕੀਤਾ ਕਿਸੇ ਮੁਰਸ਼ਦ ਨੇ ਆਪਣੇ ਮੁਰੀਦ ਨਾਲ ਨਹੀ ਕੀਤਾ ।
“ਹਾਸ਼ਾ ਕਿਸੀ ਮੁਰਸ਼ਦ ਮੈਂ ਯੇਹ ਇਸਾਰ ਨਹੀਂ ਹੈਂ।
ਏਹ ਪਿਆਰ ਕਿਸੀ ਪੀਰ ਮੈਂ ਜਿਨ੍ਹਾਰ ਨਹੀਂ ਹੈਂ।“
ਜਦੋਂ ਚਮਕੋਰ ਦੀ ਗੜੀ ਵਿਚੋਂ ਬਚਿਆਂ ਨੂੰ ਲੈਕੇ ਗੁਰੂ ਸਾਹਿਬ ਨੂੰ ਨਿਕਲਨ ਵਾਸਤੇ ਕਿਹਾ ਗਿਆ ਤਾਂ ਉਹਨਾਂ ਨੇ ਇਹ ਕਿਹਾ ਤੁਸੀਂ ਕੇਹੜੇ ਬਚਿਆਂ ਦੀ ਗਲ ਕਰਦੇ ਹੋ ਤੁਸੀਂ ਸਾਰੇ ਹੀ ਮੇਰੇ ਬਚੇ ਹੋ । ਉਹ ਗਲ ਵਖਰੀ ਹੈ ਕੀ ਜਦ ਦੋਨੋ ਬਚੇ ਸ਼ਹੀਦ ਹੋ ਗਏ ਤਾਂ ਸਿਖਾਂ ਨੇ ਪੰਜ ਪਿਆਰਿਆਂ ਦਾ ਰੂਪ ਧਾਰ ਕੇ ਗੁਰੂ ਸਾਹਿਬ ਨੂੰ ਗੜੀ ਵਿਚੋਂ ਨਿਕਲਣ ਦਾ ਹੁਕਮ ਦਿਤਾ ਜਿਸ ਨੂੰ ਮਨਾ ਕਰਨਾ ਉਹਨਾਂ ਦੇ ਵਸ ਵਿਚ ਨਹੀਂ ਸੀ , ਕਿਓਂਕਿ ਇਹ ਹੁਕਮ ਦੇਣ ਦੀ ਤਾਕਤ ਗੁਰੂ ਸਾਹਿਬ ਨੇ ਖੁਦ ਪੰਜ ਪਿਆਰਿਆਂ ਨੂੰ ਬਖਸ਼ੀ ਸੀ । ਸਿਖਾਂ ਨੇ ਇਸ ਨੂੰ ਇਸਤਮਾਲ ਕਰਨਾ ਪਿਆ ਕਿਓਂਕਿ ਅਗਲੇ ਦਿਨ ਗੜੀ ਵਿਚ ਸਭ ਦੀ ਸ਼ਹੀਦੀ ਯਕੀਨਨ ਸੀ ਤੇ ਜੇ ਕਲ ਨੂੰ ਗੁਰੂ ਸਾਹਿਬ ਵੀ ਨਾ ਰਹੇ ਤਾਂ ਸਿਖੀ ਤੇ ਸਿਖਾਂ ਦੀ ਅਗਵਾਈ ਕੋਣ ਕਰੇਗਾ?
ਜਦੋਂ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਲਖੀ ਜੰਗਲ ਵਿਚ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਏ, ਸਾਹਿਬਜਾਦਿਆਂ ਨੂੰ ਉਹਨਾਂ ਨਾਲ ਨਾਂ ਦੇਖਕੇ ਪੁਛਿਆ ਕੀ ਸਾਹਿਬਜ਼ਾਦੇ ਕਿਥੇ ਹਨ ? ਤਾਂ ਗੁਰੂ ਸਾਹਿਬ ਨੇ ਖਾਲਸੇ ਦੇ ਇਕੱਠ ਵਲ ਇਸ਼ਾਰਾ ਕਰਕੇ ਕਿਹਾ ਇਹਨਾਂ ਵਿਚ ਆਪਣੇ ਅਜੀਤ, ਜੁਝਾਰ ,ਫਤਹਿ ਸਿੰਘ ਤੇ ਜੋਰਾਵਰ ਨੂੰ ਢੂੰਡ ਲਉ ਮੇਰੇ ਵਾਸਤੇ ਇਹ ਸਭ ਅਜੀਤ ,ਜੁਝਾਰ. ਫਤਹਿ ਤੇ ਜੋਰਾਵਰ ਹਨ।
“ਇਨ ਪੁਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ ।
ਚਾਰ ਮੁਏ ਤਾਂ ਕਿਯਾ ਹੁਆ ਜੀਵਤ ਕਈ ਹਜ਼ਾਰ ।“
ਇਸਤੋ ਮੈਨੂ ਸੁਖਪ੍ਰੀਤ ਸਿੰਘ ਉਦੋਕੇ ਜੀ ਦੀ ਵਾਰਤਾ ਯਾਦ ਆਈ ਹੈ , ਜਦੋਂ ਓਹ ਇੰਗ੍ਲੈੰਡ ਇਕ ਸਕੂਲ ਵਿਚ ਬਚਿਆਂ ਦੀ ਧਾਰਮਿਕ ਕਲਾਸ ਲੈਣ ਗਏ ਤਾਂ ਇਕ ਅੰਗਰੇਜ਼ ਬਚੀ ਨੇ ਸਵਾਲ ਕੀਤਾ, ਕੀ ਸ਼ਾਦੀ ਤੇ ਮਾ–ਬਾਪ ਮੁੰਡੇ ਕੁੜੀ ਤੋਂ ਪੈਸੇ ਕਿਓਂ ਘੁਮਾਂਦੇ ਹਨ । ਉਹਨਾਂ ਨੇ ਦਸਿਆ ਕੀ ਇਹ ਚਾਹੇ ਸਾਡੀ ਰਸਮ ਨਹੀ ਪਰ ਇਸਦਾ ਮਤਲਬ ਇਹੀ ਹੁੰਦਾ ਹੈ ਕੀ ਅਸੀਂ ਤੁਹਾਡੇ ਅਗੇ ਪੈਸੇ ਨੂੰ ਕੁਝ ਨਹੀ ਸਮ੍ਝਦੇ ਮਤਲਬ ਇਸ ਪੈਸੇ ਤੋ ਵੀ ਵਧ ਪਿਆਰ ਅਸੀਂ ਤੁਹਾਨੂੰ ਕਰਦੇ ਹਾਂ । ਤਾਂ ਉਸ ਬਚੀ ਨੇ ਪੁਛਿਆ ਕੀ ਕਿਨੇ ਪੈਸੇ ਵਾਰਦੇ ਹਨ ਤੇ ਵਧ ਤੋ ਵਧ ਕਿਤਨਾ ਸਿਰਵਾਰਨਾ ਅਜ ਤਕ ਕਿਸੇ ਨੇ ਕੀਤਾ ਹੋਵੇਗਾ । ਤਾਂ ਉਦੋਕੇ ਸਾਹਿਬ ਨੇ ਦਸਿਆ ਕੀ ਮੈਨੂ ਪੈਸਿਆਂ ਦਾ ਤਾ ਪਤਾ ਨਹੀ ਪਰ ਜੋ ਸਿਰਵਾਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਤੇ ਕੀਤਾ ਹੈ ਓਹ ਅਜ ਤਕ ਹੋਰ ਕਿਸੇ ਨੇ ਨਹੀਂ ਕੀਤਾ ।
ਜਦੋਂ ਮੁਕਤ੍ਸਰ ਦਾ ਜੰਗ ਖਤਮ ਹੋਇਆ ਤਾਂ ਗੁਰੂ ਸਾਹਿਬ ਮੋਰਚੇ ਤੋਂ ਨਿਕਲਕੇ ਜੰਗ ਦੇ ਮੈਦਾਨ ਵਿਚ ਪਹੁੰਚੇ । ਵਜੀਰ ਖਾਨ ਅਪਣਿਆ ਲਾਸ਼ਾਂ ਨੂੰ ਇਥੇ ਛਡ ਕੇ ਚਲਾ ਗਿਆ ਸੀ । ਗੁਰੂ ਸਾਹਿਬ ਨੇ ਆਪਣੇ ਇਕ ਇਕ ਸਿਖ ਗੋਦੀ ਵਿਚ ਲਿਆ ਉਹਨਾਂ ਦਾ ਮੂੰਹ ਪੂੰਜਿਆ, ਬੜੇ ਪਿਆਰ ਨਾਲ ਉਨਾ ਨੂੰ ਮਨਸਬ ਦਾਰੀਆਂ ਬਖ੍ਸ਼ੀਆਂ , ਮੇਰਾ ਪੰਜ ਹਜ਼ਾਰੀ, ਮੇਰਾ ਦਸ ਹਜ਼ਾਰੀ , ਮੇਰਾ ਤੀਸ ਹਜ਼ਾਰੀ ਆਦਿ । ਬਖਸ਼ਿਸ਼ਾਂ ਕਰਦੇ…
ਕਰਦੇ ਜਦ ਓਹ ਮਹਾਂ ਸਿੰਘ ਕੋਲ ਪਹੁੰਚੇ, ਓਹ ਆਖਰੀ ਸਾਹ ਲੈ ਰਿਹਾ ਸੀ । ਗੁਰੂ ਸਾਹਿਬ ਬੜੇ ਪਿਆਰ ਨਾਲ ਓਸਦੇ ਸਿਰ ਆਪਣੀ ਗੋਦੀ ਵਿਚ ਰਖਦੇ ਹਨ ,ਮੂੰਹ ਤੇ ਪਾਣੀ ਦੇ ਛਿਟੇ ਮਾਰਦੇ ਹਨ । ਓਸ ਨੂੰ ਥੋੜੀ ਹੋਸ਼ ਆਓਂਦੀ ਹੈ ਕਹਿੰਦੇ ਹਨ ” ਕੁਛ ਮੰਗ ਲੈ ”, ਤਾਂ ਉਸਨੇ ਕਿਹਾ ਕੀ ਤੁਹਾਡੀ ਗੋਦੀ ਵਿਚ ਮੇਰਾ ਸਿਰ ਹੈ ਇਸਤੋ ਵਧ ਮੈਨੂੰ ਕੀ ਚਾਹੀਦਾ ਹੈ ? ਗੁਰੂ ਸਾਹਿਬ ਨੇ ਫਿਰ ਮੰਗਣ ਵਾਸਤੇ ਕਿਹਾ ਤਾਂ ਉਸਦੇ ਮੂੰਹ ਚੋਂ ਇਹੀ ਨਿਕਲਿਆ ,’ ਸਤਿਗੁਰੂ ਜੇ ਤੁਠੇ ਹੋ ਤਾਂ ਸਾਡਾ ਲਿਖਿਆ ਬੇਦਾਵਾ ਫਾੜ ਦਿਓ । ਗੁਰੂ ਸਾਹਿਬ ਨੇ ਝਟ ਕਮਰਕਸੇ ਤੋਂ ਬੇਦਾਵਾ ਕਢਿਆ ਤੇ ਫਾੜ ਦਿਤਾ ਤੇ ਕਿਹਾ ਕੀ ਬੇ ਦਾਵਾ ਤਾਂ ਤੁਸੀਂ ਦਿਤਾ ਸੀ ਮੈ ਤਾਂ ਆਪਣੇ ਆਪ ਨੂੰ ਤੁਹਾਡੇ ਤੋ ਅੱਲਗ ਕਦੇ ਨਹੀ ਕੀਤਾ । ਇਹ ਉਸਦੇ ਆਖਰੀ ਸਾਹ ਸੀ।
ਗੁਰੂ ਸਾਹਿਬ ਨੇ ਆਪਣਾ ਵਕਤ ਨਜਦੀਕ ਆਓਣਾ ਜਾਣਕੇ , ਪੰਜ ਪੈਸੇ ,ਨਾਰੀਅਲ ਮੰਗਵਾ ਕੇ ਗੁਰੂ ਗਰੰਥ ਸਾਹਿਬ ਨੂੰ ਗੁਰਗਦੀ ਸੋੰਪ ਦਿਤੀ । ਸਿਖੀ ਨੂੰ ਸ਼ਬਦ ਨਾਲ ਜੋੜ ਦਿਤਾ । ਕਿਹਾ ਬਾਣੀ ਸਾਡਾ ਹਿਰਦਾ ਹੈ , ਜਿਸ ਨੇ ਸਾਡੇ ਬਚਨ ਸੁਣਨੇ ਹੋਣ ਬਾਣੀ ਦਾ ਪਾਠ ਕਰੇ,। ਜਿਸ ਨੇ ਸਾਡੇ ਦਰਸ਼ਨ ਕਰਨੇ ਹੋਣ ਪੰਜ ਪਿਆਰਿਆਂ ਦੇ ਦਰਸ਼ਨ ਕਰੇ । ਸਿਖਾਂ ਨੂੰ ਤਸੱਲੀ ਨਹੀਂ ਹੋਈ ਉਹਨਾਂ ਨੇ ਕਿਹਾ ,” ਅਸੀਂ ਇਕ ਇਕ ਸਿਖ ਦਸ ਦਸ ਲਖਾਂ ਦੇ ਫੌਜ਼ ਨਾਲ ਲੜ ਜਾਂਦੇ ਹਾਂ , ਸਿਰਫ ਇਹੀ ਸੋਚ ਕੇ ਕੀ ਸਾਡੀ ਪਿਠ ਪਿਛੇ ਗੁਰੂ ਗੋਬਿੰਦ ਸਿੰਘ ਜੀ ਹਨ , ਮੁਕਤਸਰ ਤੇ ਚਮਕੋਰ ਦਾ ਹਵਾਲਾ ਦਿਤਾ । ਤੁਹਾਡੇ ਜਾਣ ਤੋ ਬਾਦ ਕੀ ਹੋਏਗਾ ? ਗੁਰੂ ਸਾਹਿਬ ਨੇ ਕਿਹਾ ਕੀ ਮੈਨੂੰ ਲੋਕ ਸੂਰਬੀਰ ਕਹਿੰਦੇ ਹਨ , ਮੈਂ 14 ਜੰਗ ਜਿਤੇ ਹਨ , ਬਹੁਤ ਕੁਝ ਕਹਿੰਦੇ ਹਨ ਪਰ ਉਹਨਾਂ ਨੂੰ ਇਹ ਨਹੀ ਪਤਾ ਕਿ ,
“ਜੁਧ ਜਿਤੇ ਇਨ ਹੀ ਕੇ ਪ੍ਰਸਾਦਿ
ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ
ਅਘ ਅਓਘ ਟਰੈ, ਇਨਹਿ ਕੇ ਪ੍ਰਸਾਦਿ
ਇਨਹਿ ਕਿਰਪਾ ਫੁਨ ਧਾਮ ਭਰੇ
ਇਨਹਿ ਕੇ ਪ੍ਰਸਾਦਿ ਸੁ ਬਿਦਿਆ ਲਈ
ਇਨਹਿ ਕੀ ਕਿਰਪਾ ਸਭ ਸ਼ਤਰੂ ਮਰੇ
ਇਨਹਿ ਹੀ ਕੀ ਕਿਰਪਾ ਸੇ ਸਜੇ ਹਮ ਹੈਂ
ਨਹੀਂ ਮੋ ਸੋ ਗਰੀਬ ਕਰੋਰ ਪਰੇ“
ਆਪਣੇ ਆਖਰੀ ਸਮੇ ਵਿਚ ਵੀ ਆਪਣੇ ਸਾਰੇ ਗੁਣ , ਆਪਣੀਆ ਸਾਰੀਆਂ ਕਾਮਯਾਬੀਆਂ ਦਾ ਮਾਣ ਆਪਣੇ ਸਿੰਘਾ ਨੂੰ ਬਖਸ਼ਿਆ ਤੇ ਆਪਣੇ ਆਪ ਨੂੰ ਕਰੋੜਾ ਗਰੀਬਾਂ ਵਿਚੋਂ ਇਕ ਆਖਿਆ ।
ਫਿਰ ਗੁਰੂ ਹਰਗੋਬਿੰਦ ਸਾਹਿਬ ਤੇ ਮੁਗਲਾਂ ਨੇ ਚਾਰ ਹਮਲੇ ਕੀਤੇ ਜਿਸਦਾ ਸਿਖਾਂ ਨੇ ਓਹਨਾਂ ਦੀ ਅਗਵਾਈ ਹੇਠ ਮੂੰਹ ਤੋੜਵੇ ਜਵਾਬ ਦਿਤੇ । ਇਸ ਵਿਚ ਕੋਈ ਸ਼ਕ ਨਹੀ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਇਸਤੇ ਸੰਮਪੂਰਨਤਾ ਦੀ ਮੋਹਰ ਲਗਾਈ, ਜੋ ਕੀ ਕੋਈ ਤੁਰੰਤ ਫੁਰੰਤ ਵਾਲੀ ਘਟਨਾ ਨਹੀ ਸੀ ਬਲਿਕ ਗੁਰੂ ਸਾਹਿਬਾਨਾ ਵਲੋਂ 230 ਵਰਿਆਂ ਦੀ ਖਾਲਣਾ ਸੀ । ਔਰ ਇਹ ਵੀ ਸਚ ਹੈ ਜਿਸ ਖਾਲਸੇ ਦੀ ਸਿਰਜਣਾ ਨੂੰ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਹੈ ਓਹ ਸਿਰਫ ਜਬਰ ,ਜੁਲਮ ਤੇ ਅਨਿਆਏ ਵਿਰੁਧ ਜੂਝਣ ਵਾਲਾ ਸਿਪਾਹੀ ਹੀ ਨਹੀਂ ਬਲਿਕੇ ਨਾਮ ਜਪਣ, ਕਿਰਤ ਕਰਣ ਤੇ ਵੰਡ ਕੇ ਛਕਣ ਵਾਲਾ ਸੰਤ ਵੀ ਸੀ ।
( ਚਲਦਾ )
ਗਲਤ ਜਾਣਕਾਰੀ ਤੋ ਬਚੋ
ਕੁਝ ਵੀਰ ਅਜ 2 ਜਨਵਰੀ ਨੂੰ ਮੱਸੇ ਰੰਗੜ ਦਾ ਸਿਰ ਵੱਢਣ ਦੀ ਆ ਪੋਸਟ ਪਾ ਰਹੇ ਆ , ਪਿਛਲੇ ਸਾਲ ਵੀ ਏਦਾ ਸੀ। ਏ ਵੱਡੀ ਗਲਤੀ ਆ ਏਦਾ ਨ ਕਰੋ।
ਮੱਸੇ ਰੰਘੜ ਦਾ ਸਿਰ ਵੱਢਣ ਦੀ ਘਟਨਾ , ਭਾਦੋ ਮਹੀਨੇ ਦੀ ਆ। ਸਰਦਾਰ ਰਤਨ ਸਿੰਘ ਭੰਗੂ ਜੀ ਲਿਖਦੇ ਆ।
ਸਿਖਰ ਦੁਪਹਿਰ ਭਾਦਵੇ ਸੂਰਜ ਅਤਿ ਤਪਤਾਇ ।
(ਪੰਥ ਪ੍ਰਕਾਸ਼)
ਮੱਸੇ ਦਾ ਸੋਧਾ ਲਾਉਣ ਵਾਲੇ ਦੋਵੇਂ ਸਿੰਘ ਸੂਰਮੇ ਸਰਦਾਰ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਜੀ ਸਰਦਾਰ ਭੰਗੂ ਦੇ ਰਿਸ਼ਤੇ ਚ ਇਕ ਦਾਦਾ ਆ ਤੇ ਇਕ ਮਾਮਾ ਸਰਦਾਰ ਮਤਾਬ ਸਿੰਘ ਜੀ , ਸਰਦਾਰ ਭੰਗੂ ਜੀ ਦਾ ਦਾਦਾ ਆ।
ਜਥੇਦਾਰ ਸ਼ਾਮ ਸਿੰਘ ਜੀ ਭੰਗੂ ਜੀ ਦਾ ਨਾਨਾ ਲਗਦਾ ਸਰਦਾਰ ਸੁੱਖਾ ਸਿੰਘ ਨੂੰ ਜਥੇਦਾਰ ਜੀ ਨੇ ਪੁੱਤ ਬਣਾਇਆ ਸੀ। ਮਤਲਬ ਸੁੱਖਾ ਸਿੰਘ ਭੰਗੂ ਜੀ ਦਾ ਮਾਮਾ ਜੀ ਲੱਗਦਾ (ਯਾਦ ਰਹੇ ਸਕਾ ਮਾਮਾ ਨਹੀ ) ਬਾਕੀ ਸਿਰ ਵੱਢਣ ਤੋਂ ਬਾਅਦ ਦੋਵੇ ਯੋਧੇ ਜਥੇਦਾਰ ਸ਼ਾਮ ਸਿੰਘ ਜੀ ਕੋਲ ਹੀ ਬੁੱਢਾ ਜੋੜ ਪਹੁੰਚੇ ਸੀ , ਜਿਥੇ ਮੱਸੇ ਦਾ ਸਿਰ ਸਾੜਿਆ।
ਏਸ ਕਰਕੇ ਮੱਸੇ ਦਾ ਸਿਰ ਵੱਢਣ ਆਲੇ ਘਟਨਾ ਸਬੰਧੀ ਭੰਗੂ ਜੀ ਦੀ ਲਿਖਤ ਸਭ ਤੋਂ ਵੱਧ ਪ੍ਰਮਾਣਿਕ ਆ ਭੰਗੂ ਜੀ ਤੇ ਲਿਖਦੇ ਆ ਗੁਰੂ ਦੀ ਐਸੀ ਕਲਾ ਵਰਤੀ ਕੇ ਪਹਿਲਾ ਧੁੱਪ ਸੀ , ਪਰ ਜਦੋ ਅਰਦਾਸ ਕਰਕੇ ਸਿੰਘ ਦਰਬਾਰ ਸਾਹਿਬ ਪਹੁੰਚੇ , ਮੀੰਹ ਪੈਣ ਲਗ ਪਿਆ। ਸਿੰਘਾਂ ਨੂੰ ਮੁੰਹ ਵਲੇਟਣਾ ਸੌਖਾ ਹੋਗਿਆ।
ਬਾਪੂ ਸਵਰਨ ਸਿੰਘ ਹੁਣਾਂ ਵੀ “ਮੱਸਾ ਰੰਘੜ ” ਕਿਤਾਬ ਚ 22 ਭਾਦੋਂ ਦਾ ਹੀ ਜ਼ਿਕਰ ਕੀਤਾ। ਭੰਗੂ ਜੀ ਦੇ ਹਵਾਲੇ ਨਾਲ ਹਾਂ ਕੁਝ ਅਜੋਕੇ 11 ਅਗਸਤ ਲਿਖਦੇ ਆ ਪਰ ਆ 2 ਜਨਵਰੀ ਦਾ ਕੋਈ ਮੁੰਹ ਸਿਰ ਨੀ, ਏਦਾਂ ਗਲਤ ਜਾਣਕਾਰੀ ਸਾਂਝੀ ਨ ਕਰੋ।
ਕੋਈ ਮਾੜਾ ਮੋਟਾ ਫਰਕ ਹੋਵੇ ਗੱਲ ਹੋਰ ਪਰ ਕਿਥੇ ਜਨਵਰੀ ਕਿਥੇ ਭਾਦੋ ਕੋਈ ਤਾਲਮੇਲ ਹੈ ….ਧੰਨਵਾਦ ਜੀ
ਮੇਜਰ ਸਿੰਘ
सलोकु मः ४ ॥ अंतरि अगिआनु भई मति मधिम सतिगुर की परतीति नाही ॥ अंदरि कपटु सभु कपटो करि जाणै कपटे खपहि खपाही ॥ सतिगुर का भाणा चिति न आवै आपणै सुआइ फिराही ॥ किरपा करे जे आपणी ता नानक सबदि समाही ॥१॥ मः ४ ॥ मनमुख माइआ मोहि विआपे दूजै भाइ मनूआ थिरु नाहि ॥ अनदिनु जलत रहहि दिनु राती हउमै खपहि खपाहि ॥ अंतरि लोभु महा गुबारा तिन कै निकटि न कोई जाहि ॥ ओइ आपि दुखी सुखु कबहू न पावहि जनमि मरहि मरि जाहि ॥ नानक बखसि लए प्रभु साचा जि गुर चरनी चितु लाहि ॥२॥ पउड़ी ॥ संत भगत परवाणु जो प्रभि भाइआ ॥ सेई बिचखण जंत जिनी हरि धिआइआ ॥ अम्रितु नामु निधानु भोजनु खाइआ ॥ संत जना की धूरि मसतकि लाइआ ॥ नानक भए पुनीत हरि तीरथि नाइआ ॥२६॥
अर्थ: (मनमुख के) हिरदे में अज्ञान है, (उस की) अकल (मति) नादान होती है और सतगुरु ऊपर उस को सिदक नहीं होता; मन में धोखा (होने के कारन संसार में भी) वह सारा धोखा ही धोखा समझता है। (मनमुख मनुष्य खुद) दुःखी होते हैं ( व ओरों को) दुखी करते हैं; सतिगुरु का हुकम उनके चित मे नही आता (मतलब,भाणा नही मांनते) आेर अपनी मत के पीछे भटकते रहते हैं ; नानक जी! जे हरी अपनी कॄपा करे ,ता ही वह गुरू के शब्द मे लीन होते हैं ॥१॥ माया के मोह मे फसे हुए मनमुख का मन माया के प्यार मे एक जगह नही टिकता। हर समय दिन रात (माया मे) सड़ते रहते हैं। अहंकार मे आप दुखी होते हैं ओर दुसरो को करते हैं। उनके अंदर लोभ रूपी बडा अंधेरा होता है, कोई मनुष उनके पास नही जाता। वह अपने अाप ही दुखी रहते हैं,कभी सुखी नही होते, सदा जन्म मरन के चक्करों मे पडे रहते हैं। नानक जी! जे वह गुरू के चरनो मे चित जोडन तो सचा हरी उनको माफ कर दे ॥२॥ जो मनुष्य प्रभू को प्यारे हैं, वह संत हैं, वह भगत हैं वही कबूल हैं। वही मनुष्य सही है जो हरी नाम जपते हैं। आतमिक जीवन देन वाला नाम ख़जाना-रूपी भोजन खाते हैं, ओर संतो की चरन-धूड़ अपने माथे पर लगाते हैं। नानक जी!(इस तरह के मनुष्य) हरी (के भजन-रूपी) तीर्थ मे नहाते हैं ओर पवित्र हो जाते हैं ॥२६॥
ਅੰਗ : 652
ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥ ਮਃ ੪ ॥ ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥ ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥ ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥ ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥ ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥ ਪਉੜੀ ॥ ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥ ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥ ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥ ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥ ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨੬॥
ਅਰਥ: (ਮਨਮੁਖ ਦੇ) ਹਿਰਦੇ ਵਿਚ ਅਗਿਆਨ ਹੈ, (ਉਸ ਦੀ) ਅਕਲ ਹੋਛੀ ਹੁੰਦੀ ਹੈ ਤੇ ਸਤਿਗੁਰੂ ਉਤੇ ਉਸ ਨੂੰ ਸਿਦਕ ਨਹੀਂ ਹੁੰਦਾ; ਮਨ ਵਿਚ ਧੋਖਾ (ਹੋਣ ਕਰਕੇ ਸੰਸਾਰ ਵਿਚ ਭੀ) ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ। (ਮਨਮੁਖ ਬੰਦੇ ਆਪ) ਦੁਖੀ ਹੁੰਦੇ ਹਨ (ਤੇ ਹੋਰਨਾਂ ਨੂੰ) ਦੁਖੀ ਕਰਦੇ ਹਨ; ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿਚ ਨਹੀਂ ਆਉਂਦਾ (ਭਾਵ, ਭਾਣਾ ਨਹੀਂ ਮੰਨਦੇ) ਤੇ ਆਪਣੀ ਗ਼ਰਜ਼ ਦੇ ਪਿਛੇ ਭਟਕਦੇ ਫਿਰਦੇ ਹਨ; ਨਾਨਕ ਜੀ! ਜੇ ਹਰੀ ਆਪਣੀ ਮੇਹਰ ਕਰੇ,ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ ॥੧॥ ਮਾਇਆ ਦੇ ਮੋਹ ਵਿਚ ਗ੍ਰਸੇ ਹੋਏ ਮਨਮੁਖਾਂ ਦਾ ਮਨ ਮਾਇਆ ਦੇ ਪਿਆਰ ਵਿਚ ਇਕ ਥਾਂ ਨਹੀਂ ਟਿਕਦਾ। ਹਰ ਵੇਲੇ ਦਿਨ ਰਾਤ (ਮਾਇਆ ਵਿਚ) ਸੜਦੇ ਰਹਿੰਦੇ ਹਨ। ਅਹੰਕਾਰ ਵਿਚ ਆਪ ਦੁਖੀ ਹੁੰਦੇ ਹਨ, ਹੋਰਨਾਂ ਨੂੰ ਦੁਖੀ ਕਰਦੇ ਹਨ। ਉਹਨਾਂ ਦੇ ਅੰਦਰ ਲੋਭ-ਰੂਪ ਵੱਡਾ ਹਨੇਰਾ ਹੁੰਦਾ ਹੈ, ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ। ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ, ਕਦੇ ਸੁਖੀ ਨਹੀਂ ਹੁੰਦੇ, ਸਦਾ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਨਾਨਕ ਜੀ! ਜੇ ਉਹ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨ, ਤਾਂ ਸੱਚਾ ਹਰੀ ਉਹਨਾਂ ਨੂੰ ਬਖ਼ਸ਼ ਲਏ ॥੨॥ ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ, ਉਹ ਸੰਤ ਹਨ, ਭਗਤ ਹਨ ਉਹੀ ਕਬੂਲ ਹਨ। ਉਹੋ ਮਨੁੱਖ ਸਿਆਣੇ ਹਨ ਜੋ ਹਰੀ-ਨਾਮ ਸਿਮਰਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ ਖ਼ਜ਼ਾਨਾ-ਰੂਪ ਭੋਜਨ ਖਾਂਦੇ ਹਨ, ਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਂਦੇ ਹਨ। ਨਾਨਕ ਜੀ! (ਇਹੋ ਜਿਹੇ ਮਨੁੱਖ) ਹਰੀ (ਦੇ ਭਜਨ-ਰੂਪ) ਤੀਰਥ ਤੇ ਨ੍ਹਾਉਂਦੇ ਹਨ ਤੇ ਪਵਿੱਤ੍ਰ ਹੋ ਜਾਂਦੇ ਹਨ ॥੨੬॥
वडहंसु महला ४ ॥ हरि सतिगुर हरि सतिगुर मेलि हरि सतिगुर चरण हम भाइआ राम ॥ तिमर अगिआनु गवाइआ गुर गिआनु अंजनु गुरि पाइआ राम ॥ गुर गिआन अंजनु सतिगुरू पाइआ अगिआन अंधेर बिनासे ॥ सतिगुर सेवि परम पदु पाइआ हरि जपिआ सास गिरासे ॥ जिन कंउ हरि प्रभि किरपा धारी ते सतिगुर सेवा लाइआ ॥ हरि सतिगुर हरि सतिगुर मेलि हरि सतिगुर चरण हम भाइआ ॥१॥
हे हरी! मुझे गुरु के चरणों में रखो, मुझे गुरु के चरणों में रखो। गुरु के चरण मुझे प्यारे लगते हैं। (जिस मनुख ने) गुरु के द्वारा आत्मिक जीवन की समझ (का) काजल हासिल कर लिया, (उस ने अपने अंदर से) आत्मिक जीवन की बेसमझी (का) अंधकार दूर कर लिया। जिस मनुखने गुरु से ज्ञान का सुरमा ले लिया उस मनुख के अज्ञान के अंधरे नास हो जाते हैं। गुरु की बताई सेवा कर के वह मनुख सब से उच्चा आत्मिक दर्जा हासिल कर लेता है, वह मनुख हरेक सांस के साथ सरक कोर के साथ परमात्मा का नाम जपता रहता है। हे भाई! हरी-प्रभु ने जिस मनुख ऊपर कृपा की , उनको हरी ने परमात्मा की सेवा में जोड़ दिया। हे हरी! मुझे गुरु के चरणों में रख, गुरु के चरणों में रखो। गुरु के चरण मुझे प्यारे लगते हैं।
ਅੰਗ : 573
ਵਡਹੰਸੁ ਮਹਲਾ ੪ ॥ ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥ ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ ਰਾਮ ॥ ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ॥ ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ ॥ ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ॥ ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ॥੧॥
ਅਰਥ : ਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ। ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ। (ਜਿਸ ਮਨੁੱਖ ਨੇ) ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ (ਦਾ) ਸੁਰਮਾ ਹਾਸਲ ਕਰ ਲਿਆ, (ਉਸ ਨੇ ਆਪਣੇ ਅੰਦਰੋਂ) ਆਤਮਕ ਜੀਵਨ ਵਲੋਂ ਬੇਸਮਝੀ (ਦਾ) ਹਨੇਰਾ ਦੂਰ ਕਰ ਲਿਆ। ਜਿਸ ਮਨੁੱਖ ਨੇ ਗੁਰੂ ਪਾਸੋਂ ਗਿਆਨ ਦਾ ਸੁਰਮਾ ਲੈ ਲਿਆ ਉਸ ਮਨੁੱਖ ਦੇ ਅਗਿਆਨ ਦੇ ਹਨੇਰੇ ਨਾਸ ਹੋ ਜਾਂਦੇ ਹਨ। ਗੁਰੂ ਦੀ ਦੱਸੀ ਸੇਵਾ ਕਰ ਕੇ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ, ਉਹ ਮਨੁੱਖ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਹੇ ਭਾਈ! ਹਰਿ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ, ਉਹਨਾਂ ਨੂੰ ਉਸ ਨੇ ਗੁਰੂ ਦੀ ਸੇਵਾ ਵਿਚ ਜੋੜ ਦਿੱਤਾ। ਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ।੧।
सोरठि महला ५ ॥ खोजत खोजत खोजि बीचारिओ राम नामु ततु सारा ॥ किलबिख काटे निमख अराधिआ गुरमुखि पारि उतारा ॥१॥ हरि रसु पीवहु पुरख गिआनी ॥ सुणि सुणि महा त्रिपति मनु पावै साधू अम्रित बानी ॥ रहाउ ॥ मुकति भुगति जुगति सचु पाईऐ सरब सुखा का दाता ॥ अपुने दास कउ भगति दानु देवै पूरन पुरखु बिधाता ॥२॥ स्रवणी सुणीऐ रसना गाईऐ हिरदै धिआईऐ सोई ॥ करण कारण समरथ सुआमी जा ते ब्रिथा न कोई ॥३॥ वडै भागि रतन जनमु पाइआ करहु क्रिपा किरपाला ॥ साधसंगि नानकु गुण गावै सिमरै सदा गोपाला ॥४॥१०॥
अर्थ: हे भाई! बड़ी लंबी खोज करके हम इस नतीजे पर पहुँचे हैं कि परमात्मा का नाम (-सिमरन करना ही मनुष्य के जीवन की) सब से बड़ी असलियत है। गुरू की श़रण पड़ कर ही हरी-नाम सिमरन से (यह नाम) पलक झपकते ही (सारे) पाप कट देता है, और, (संसार-समुँद्र से) पार कर देता है॥१॥ आत्मिक जीवन की समझ वाले हे मनुष्य! (सदा) परमात्मा का नाम रस पिया कर। (हे भाई!) गुरू की आत्मिक जीवन देने वाली बाणी के द्वारा (परमात्मा का) नाम बार बार सुन कर (मनुष्य का) मन सब से ऊँचा संतोष हासिल कर लेता है ॥ रहाउ ॥ हे भाई! सारे सुखों का देने वाला, सदा कायम रहने वाला परमात्मा अगर मिल जाए, तो यही है विकारों से मुक्ति (का मूल), यही है (आत्मा की) ख़ुराक, यही है जीने का सही ढंग। वह सर्व-व्यापक सिरजनहार प्रभू भक्ति का (यह) दान अपने सेवक को (ही) बख्श़श़ करता है ॥२॥ हे भाई! उस (प्रभू के) ही (नाम) को काँनों से सुनना चाहिए, जीभ से गाना चाहिए, हृदय में अराधना चाहिए, जिस जगत के मूल सब ताकतों के मालिक के दर से कोई जीव ख़ाली-हाथ नहीं जाता ॥३॥ हे कृपाल! बड़ी किस्मत से यह श्रेष्ठ मनुष्या जन्म मिला है (अब) मेहर कर, गोपाल जी! (तेरा सेवक) नानक साध संगत में रह कर तेरे गुण गाता रहे, तेरा नाम सदा सिमरता रहे ॥४॥१०॥
ਅੰਗ : 611
ਸੋਰਠਿ ਮਹਲਾ ੫ ॥ ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥ ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋਪਾਲਾ ॥੪॥੧੦॥
ਅਰਥ: ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ। (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ॥ ਰਹਾਉ ॥ ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ। ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ ॥੨॥ ਹੇ ਭਾਈ! ਉਸ (ਪ੍ਰਭੂ ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ, ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ ॥੩॥ ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ, ਗੋਪਾਲ ਜੀ! (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ ॥੪॥੧੦॥