ਅੰਗ : 629
सोरठि महला ५ ॥ सतिगुर पूरे भाणा ॥ ता जपिआ नामु रमाणा ॥ गोबिंद किरपा धारी ॥ प्रभि राखी पैज हमारी ॥१॥ हरि के चरन सदा सुखदाई ॥ जो इछहि सोई फलु पावहि बिरथी आस न जाई ॥१॥ रहाउ ॥ क्रिपा करे जिसु प्रानपति दाता सोई संतु गुण गावै ॥ प्रेम भगति ता का मनु लीणा पारब्रहम मनि भावै ॥२॥ आठ पहर हरि का जसु रवणा बिखै ठगउरी लाथी ॥ संगि मिलाइ लीआ मेरै करतै संत साध भए साथी ॥३॥ करु गहि लीने सरबसु दीने आपहि आपु मिलाइआ ॥ कहु नानक सरब थोक पूरन पूरा सतिगुरु पाइआ ॥४॥१५॥७९॥
ਅਰਥ: (हे भाई!) जब गुरू को अच्छा लगता है जब गुरू प्रसन्न होता है) तब ही परमात्मा का नाम जपा जा सकता है। परमात्मा ने मेहर की (गुरू मिलाया! गुरू की कृपा से हमने नाम जपा, तब) परमात्मा ने हमारी* *लाज रख ली (हमें ठगने से बचा लिया) ॥१॥ हे भाई! परमात्मा के चरण सदा सुख देने वाले हैं। (जो मनुष्य हरी-चरणों का सहारा लेते हैं, वह) जो कुछ (परमात्मा से) मांगते हैं वही फल प्राप्त कर लेते हैं। (परमात्मा के ऊपर रखी हुई कोई भी) आस व्यर्थ नहीं जाती ॥१॥ रहाउ ॥ हे भाई! जीवन का मालिक दातार प्रभू जिस मनुष्य पर मेहर करता है वह संत (स्वभाव बन जाता है, और) परमात्मा की सिफ़त-सलाह के गीत गाता है। उस मनुष्य का मन परमात्मा की प्यार-भरी भक्ति में मस्त हो जाता है, वह मनुष्य परमात्मा के मन को प्यारा लगने लग जाता है ॥२॥ हे भाई! आठों पहर (हर समय) परमात्मा की सिफ़त-सलाह करने से विकारों की ठग-बूटी का ज़ोर खत्म हो जाता है। (जिस भी मनुष्य ने परमात्मा की सिफ़त-सलाह में मन जोड़ा) करतार ने (उस को) अपने साथ मिला लिया, संत जन उस के संगी-साथी बन गए ॥३॥ (हे भाई! गुरू की श़रण पड़ कर जिस भी मनुष्य ने प्रभू-चरणों का अराधन किया) प्रभू ने उस का हाथ पकड़ कर उस को सब कुछ बख़्श़ दिया, प्रभू ने उस को अपना आप ही मिला दिया। नानक जी कहते हैं – जिस मनुष्य को पूरा गुरू मिल गया, उस के सभी कार्य सफल हो गए ॥४॥१५॥७९॥



Share On Whatsapp

Leave a comment




ਅੰਗ : 628
ਸੋਰਠਿ ਮਹਲਾ ੫ ॥ ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥ ਹਰਿ ਕੇ ਚਰਨ ਸਦਾ ਸੁਖਦਾਈ ॥ ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥ ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥ ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥ ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥ ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥ ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥
ਅਰਥ: (ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ) ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥ ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ। (ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥ ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ। ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥ ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ। (ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥ (ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ। ਨਾਨਕ ਜੀ ਆਖਦੇ ਹਨ – ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥



Share On Whatsapp

Leave a comment


ਅੰਗ : 628
सोरठि महला ५ ॥ सतिगुर पूरे भाणा ॥ ता जपिआ नामु रमाणा ॥ गोबिंद किरपा धारी ॥ प्रभि राखी पैज हमारी ॥१॥ हरि के चरन सदा सुखदाई ॥ जो इछहि सोई फलु पावहि बिरथी आस न जाई ॥१॥ रहाउ ॥ क्रिपा करे जिसु प्रानपति दाता सोई संतु गुण गावै ॥ प्रेम भगति ता का मनु लीणा पारब्रहम मनि भावै ॥२॥ आठ पहर हरि का जसु रवणा बिखै ठगउरी लाथी ॥ संगि मिलाइ लीआ मेरै करतै संत साध भए साथी ॥३॥ करु गहि लीने सरबसु दीने आपहि आपु मिलाइआ ॥ कहु नानक सरब थोक पूरन पूरा सतिगुरु पाइआ ॥४॥१५॥७९॥
ਅਰਥ: (हे भाई!) जब गुरू को अच्छा लगता है जब गुरू प्रसन्न होता है) तब ही परमात्मा का नाम जपा जा सकता है। परमात्मा ने मेहर की (गुरू मिलाया! गुरू की कृपा से हमने नाम जपा, तब) परमात्मा ने हमारी लाज रख ली (हमें ठगने से बचा लिया) ॥१॥ हे भाई! परमात्मा के चरण सदा सुख देने वाले हैं। (जो मनुष्य हरी-चरणों का सहारा लेते हैं, वह) जो कुछ (परमात्मा से) मांगते हैं वही फल प्राप्त कर लेते हैं। (परमात्मा के ऊपर रखी हुई कोई भी) आस व्यर्थ नहीं जाती ॥१॥ रहाउ ॥ हे भाई! जीवन का मालिक दातार प्रभू जिस मनुष्य पर मेहर करता है वह संत (स्वभाव बन जाता है, और) परमात्मा की सिफ़त-सलाह के गीत गाता है। उस मनुष्य का मन परमात्मा की प्यार-भरी भक्ति में मस्त हो जाता है, वह मनुष्य परमात्मा के मन को प्यारा लगने लग जाता है ॥२॥ हे भाई! आठों पहर (हर समय) परमात्मा की सिफ़त-सलाह करने से विकारों की ठग-बूटी का ज़ोर खत्म हो जाता है। (जिस भी मनुष्य ने परमात्मा की सिफ़त-सलाह में मन जोड़ा) करतार ने (उस को) अपने साथ मिला लिया, संत जन उस के संगी-साथी बन गए ॥३॥ (हे भाई! गुरू की श़रण पड़ कर जिस भी मनुष्य ने प्रभू-चरणों का अराधन किया) प्रभू ने उस का हाथ पकड़ कर उस को सब कुछ बख़्श़ दिया, प्रभू ने उस को अपना आप ही मिला दिया। नानक जी कहते हैं – जिस मनुष्य को पूरा गुरू मिल गया, उस के सभी कार्य सफल हो गए ॥४॥१५॥७९॥



Share On Whatsapp

Leave a comment


2 ਅਪ੍ਰੈਲ 2025
ਮੀਰੀ ਪੀਰੀ ਦੇ ਮਾਲਿਕ, ਅਕਾਲ
ਤਖ਼ਤ ਦੇ ਸਿਰਜਣਹਾਰ, ਧੰਨ ਧੰਨ
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ
ਜੋਤੀ ਜੋਤਿ ਦਿਵਸ ਤੇ ਕੋਟਿ ਕੋਟਿ ਪ੍ਰਣਾਮ



Share On Whatsapp

Leave a comment




ਅੰਗ : 656
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ।*
*ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।*
*ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਆਖਦੇ ਹਨ – (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥



Share On Whatsapp

Leave a comment


ਅੰਗ : 656
रागु सोरठि बाणी भगत कबीर जी की घरु १*
*ੴ सतिगुर प्रसादि ॥*
*संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥

ਅਰਥ: राग सोरठि, घर १ में भगत कबीर जी की बाणी।
*अकाल पुरख एक है और सतिगुरू की कृपा द्वारा मिलता है।*
*हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं – (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥



Share On Whatsapp

Leave a comment


ਅੰਗ : 620-621
ਸੋਰਠਿ ਮਹਲਾ ੫ ॥
ਮੇਰਾ ਸਤਿਗੁਰੁ ਰਖਵਾਲਾ ਹੋਆ ॥ ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥ ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥ ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥

ਅਰਥ: ਸੋਰਠਿ ਮਹਲਾ ੫ ॥
ਹੇ ਭਾਈ! ਮੇਰਾ ਗੁਰੂ (ਮੇਰਾ) ਸਹਾਈ ਬਣਿਆ ਹੈ, (ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਪ੍ਰਭੂ ਨੇ ਕਿਰਪਾ ਕਰ ਕੇ (ਆਪਣੇ) ਹੱਥ ਦੇ ਕੇ (ਬਾਲਕ ਹਰਿ ਗੋਬਿੰਦ ਨੂੰ) ਬਚਾ ਲਿਆ ਹੈ, (ਹੁਣ ਬਾਲਕ) ਹਰਿ ਗੋਬਿੰਦ ਬਿਲਕੁਲ ਰਾਜ਼ੀ-ਬਾਜ਼ੀ ਹੋ ਗਿਆ ਹੈ ।੧।(ਹੇ ਭਾਈ! ਬਾਲਕ ਹਰਿ ਗੋਬਿੰਦ ਦਾ) ਤਾਪ ਲਹਿ ਗਿਆ ਹੈ, ਪ੍ਰਭੂ ਨੇ ਆਪ ਉਤਾਰਿਆ ਹੈ, ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ । ਹੇ ਭਾਈ! ਗੁਰੂ ਦੀ ਸੰਗਤਿ ਤੋਂ (ਮੈਂ) ਸਾਰੇ ਫਲ ਪ੍ਰਾਪਤ ਕੀਤੇ ਹਨ, ਮੈਂ (ਸਦਾ) ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ ।੧।(ਹੇ ਭਾਈ ਜੇਹੜਾ ਭੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਹੈ, ਉਸ ਦਾ) ਇਹ ਲੋਕ ਤੇ ਪਰਲੋਕ ਦੋਵੇਂ ਹੀ ਪਰਮਾਤਮਾ ਸਵਾਰ ਦੇਂਦਾ ਹੈ, ਅਸਾਂ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਪਰਮਾਤਮਾ ਚਿੱਤ ਵਿਚ ਨਹੀਂ ਰੱਖਦਾ । ਹੇ ਨਾਨਕ! (ਆਖ—) ਹੇ ਗੁਰੂ! ਤੇਰਾ (ਇਹ) ਬਚਨ ਕਦੇ ਟਲਣ ਵਾਲਾ ਨਹੀਂ (ਕਿ ਪਰਮਾਤਮਾ ਹੀ ਜੀਵ ਦਾ ਲੋਕ ਪਰਲੋਕ ਵਿਚ ਰਾਖਾ ਹੈ) । ਹੇ ਗੁਰੂ! ਤੂੰ ਆਪਣਾ ਬਰਕਤਿ ਵਾਲਾ ਹੱਥ (ਅਸਾਂ ਜੀਵਾਂ ਦੇ) ਮੱਥੇ ਉੱਤੇ ਰੱਖਦਾ ਹੈਂ ।੨।੨੧।੪੯।



Share On Whatsapp

Leave a comment




2 ਅਪ੍ਰੈਲ 1464 ਨੂੰ ਬੇਬੇ ਨਾਨਕੀ ਜੀ ਦਾ ਜਨਮ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਬੇਬੇ ਜੀ ਦੇ ਇਤਿਹਾਸ ਤੇ ਜੀ ।
ਬੇਬੇ ਨਾਨਕੀ ਜੀ
ਮਹਿਤਾ ਕਲਿਆਨ ਰਾਏ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਇਕ ਬੱਚੀ ਨੇ 2 ਅਪ੍ਰੈਲ 1464 ਵਿਚ ਆਪਣੇ ਨਾਨਕੇ ਪਿੰਡ ਚਾਹਿਲ ਵਿਚ ਜਨਮ ਲਿਆ । ਇਹ ਪਿੰਡ ਲਾਹੌਰ ਛਾਉਣੀ ਤੋਂ ਅੱਠ ਮੀਲ ਦੱਖਣ ਪੂਰਬ ਵੱਲ ਹੈ । ਨਾਨਕੇ ਪਿੰਡ ਜਨਮ ਲੈਣ ਕਰਕੇ ਘਰਦਿਆਂ ਨੇ ਇਸ ਦਾ ਨਾਮ ਨਾਨਕੀ ਰੱਖ ਦਿੱਤਾ | ਪੰਜ ਸਾਲ ਬਾਅਦ ਰਾਏ ਭੋਏ ਦੀ ਤਲਵੰਡੀ ਵਿਚ . ਇਸਦਾ ਇਕ ਵੀਰ ਜਨਮਿਆ ਜਿਸ ਦਾ ਨਾਂ ਇਸ ਦੇ ਨਾਲ ਰਲਦਾ ਨਾਨਕ ਰੱਖਿਆ । ਇਸ ਨੂੰ ਇਹ ਬਹੁਤ ਪਿਆਰ ਕਰਦੇ ਤੇ ਖਿਡਾਉਂਦੇ ਕੁਛੜੋ ਨਾ ਲਾਉਂਦੇ । ਮਾਤਾ ਤ੍ਰਿਪਤਾ ਏਨਾਂ ਦੋਵਾਂ ਨੂੰ ਆਪਸ ਵਿਚ ਪਿਆਰ ਕਰਦਿਆਂ ਵੇਖ ਬਲਹਾਰੇ ਜਾਂਦੇ , ਵਾਰੇ ਜਾਂਦੇ । ਵੀਰ ਨੂੰ ਬਾਹਰ ਸਖੀਆਂ ਪਾਸ ਲਿਜਾ ਖਿਡਾਉਂਦੇ ।
ਕਈ ਵਾਰ ਵੀਰ ਨਾਨਕ ਬਾਹਰ ਘਰ ਦੀਆਂ ਵਸਤੂਆਂ ਦੇ ਆਉਂਦਾ । ਛੋਟੇ ਛੋਟੇ ਬੱਚੇ ਇਕੱਠੇ ਕਰ ਘਰੋਂ ਰੋਟੀਆਂ ਕੱਢ ਕੇ ਲੈ ਜਾਂਦਾ ਤੇ ਬੱਚਿਆਂ ਨੂੰ ਕਤਾਰਾਂ ਵਿਚ ਬਿਠਾ ਕੇ ਰੋਟੀਆਂ ਦੇ ਟੋਟੇ ਕਰ ਕੇ ਵੰਡਦਾ ਤਾਂ ਭੈਣ ਨਾਨਕੀ ਜੀ ਪਿਛੇ ਜਾ ਕੇ ਤਕਦੇ ਬੜੇ ਖੁਸ਼ ਹੁੰਦੇ । ਇਸੇ ਤਰ੍ਹਾਂ ਬਾਲਕ ਗੁਰੂ ਨਾਨਕ ਘਰੋਂ ਭਾਂਡੇ , ਬਸਤਰ ਇਥੋਂ ਤਕ ਕਿ ਇਕ ਵਾਰੀ ਆਪਣੇ ਹੱਥ ਦੀ ਅੰਗੂਠੀ ਵੀ ਬਾਹਰ ਦੇ ਆਏ ਮਾਂ ਨੇ ਖਫਾ ਹੋ ਕੇ ਝਿੜਕਣਾ ਤਾਂ ਭੈਣ ਨਾਨਕੀ ਜੀ ਕਹਿਣਾ “ ਮਾਤਾ ! ਮੇਰੇ ਵੀਰ ਨੂੰ ਪੁੱਤਰ ਕਰਕੇ ਨਾ ਜਾਣੀ । ਇਹ ਰੱਬ ਰੂਪ ਹੈ । ਇਸੇ ਤਰ੍ਹਾਂ ਭੈਣ ਨਾਨਕੀ ਜੀ ਪਿਤਾ ਕਾਲੂ ਰਾਇ ਨੂੰ ਕਹਿੰਦੇ ਪਿਤਾ ਜੀ ! ਨਾਨਕ ਫਕੀਰ ਦੋਸਤ ਹੈ । ਇਹ ਸੰਸਾਰੀ ਜੀਵ ਨਹੀਂ ਹੈ । ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਸਨ ਜਿਨਾਂ ਇਨ੍ਹਾਂ ਨੂੰ ( ਗੁਰੂ ) ਸਮਝਣ ਤੇ ਇਨ੍ਹਾਂ ਦਾ ਧਰਮ ਧਾਰਿਆ । ਇਹ ਵੀਰ ਗੁਰੂ ਨਾਨਕ ਜੀ ਨੂੰ ਵੀਰ ਨਹੀਂ ਪੀਰ ਕਰ ਕੇ ਜਾਣਦੀ । ਦੂਜੇ ਰਾਇ ਬੁਲਾਰ ਸੀ ਜਿਸ ਨੇ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ ਨੂੰ ਜਾਣਿਆ ।
ਜਦੋਂ ਗੁਰੂ ਨਾਨਕ ਜੀ ਨੇ ਸਾਧਾਂ ਫਕੀਰਾਂ ਨੂੰ ਸੌਦਾ ਖਰੀਦ ਕੇ ਲਿਆਉਣ ਵਾਲੀ ਰਕਮ ਦਾ ਲੰਗਰ ਪਾਣੀ ਛਕਾਇਆ ਤਾਂ ਪਿਤਾ ਕਾਲੂ ਜੀ ਨੇ ( ਗੁਰੂ ) ਨਾਨਕ ਜੀ ਨੂੰ ਕਰੋਧ ਵਿਚ ਆ ਕੇ ਚਪੇੜ ਮਾਰੀ ਤੇ ਭੈਣ ਨਾਨਕੀ ਜੀ ਦਾ ਹਿਰਦਾ ( ਵੀਰ ਦੀ ਲਾਲ ਗਲ ਵੇਖ ਕੇ ਪਿਘਲ ਗਿਆ । ਵੀਰ ਨੂੰ ਗਲ ਲੈ ਕੇ ਪਿਆਰ ਕੀਤਾ । ਉਧਰੋਂ ਮਾਤਾ ਤ੍ਰਿਪਤਾ ਜੀ ਦੌੜੇ ਆਏ । ਲਾਡਲੇ ਦੀ ਲਾਲ ਗਲ ਆ ਕੇ ਪਲੋਸਣ ਲੱਗੇ । ਮਾਤਾ ਜੀ ਨੂੰ ਕੀ ਪਤਾ ਸੀ ਜਿਸ ਦੀਆਂ ਗਲਾਂ ਪਲੋਸ ਕੇ ਉਸ ਦੀ ਪੀੜ ਹਟਾਉਣ ਲੱਗੀ ਹੈ ਵੱਡੇ ਹੋ ਕੇ ਜਗਤ ਜਲੰਦੇ ਦੀ ਪੀੜ ਹਰਨ ਲਈ ਘਰ ਬਾਰ ਛੱਡ ਉਦਾਸੀਆਂ ਤੇ ਚੱਲ ਪੈਣਾ ਹੈ । ਬੇਬੇ ਨਾਨਕ ਜੀ ਦਾ ਵਿਆਹ ਜੈ ਰਾਮ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਨਾਲ ਕਰ ਦਿੱਤਾ । ਇਹ ਛੈਲ , ਛਬੀਲਾ ਹੱਸਮੁਖ ਨੌਜੁਆਨ ਸੀ । ਇਹ ਨਵਾਬ ਦੌਲਤ ਖਾਂ ਦਾ ਆਮਿਲ ( ਜ਼ਮੀਨ ਮਿਣਨ ) ਵਾਲਾ ਸੀ । ਤੇ ਰਾਇ ਬੁਲਾਰ ਪਾਸ ਅਕਸਰ ਆਉਂਦਾ ਰਹਿੰਦਾ ਸੀ । ਰਾਇ ਬੁਲਾਰ ਨੇ ਵਿਚ ਪੈ ਕੇ ਇਨ੍ਹਾਂ ਦਾ ਰਿਸ਼ਤਾ ਕਰਾ ਦਿੱਤਾ ਸੀ । ਕਾਲੂ ਚੰਦ ਜੀ ਨੇ ਆਪਣੇ ਸੌਹਰੇ ਰਾਮ ਜੀ ਨਾਲ ਸਲਾਹ ਕਰਕੇ ਰਿਸ਼ਤਾ ਪੱਕਾ ਕੀਤਾ । ਵਿਆਹ ਬੜੀ ਧੂਮ ਧਾਮ ਨਾਲ ਕੀਤਾ ਗਿਆ । ਤਿੰਨ ਦਿਨ ਜੰਝ ਰੱਖੀ ਗਈ ਨਵਾਬ ਦੌਲਤ ਖਾਂ ਵੀ ਬਰਾਤ ਵਿਚ ਆਇਆ । ਨਾਨਕਿਆਂ ਮਾਮਾ ਕ੍ਰਿਸ਼ਨ ਚੰਦ ਨੇ ਵੀ ਬੜਾ ਖਰਚ ਕੀਤਾ । ਫਿਰ ਪੰਜ ਸਾਲ ਬਾਦ ਮੁਕਲਾਵਾ ਦਿੱਤਾ ਗਿਆ ।
ਬੇਬੇ ਜੀ ਦਾ ਸਰੀਰ ਸੁਲਤਾਨਪੁਰ ਤੇ ਮਨ ਵੀਰ ( ਗੁਰੂ ) ਨਾਨਕ ਵਿਚ । ਬੇਬੇ ਜੀ ਉਦਾਸ ਹੋ ਜਾਂਦੇ ਤਾਂ ਜਦੋਂ ਇਕ ਵਾਰੀ ( ਗੁਰੂ ) ਨਾਨਕ ਜੀ ਬੇਬੇ ਨਾਨਕੀ ਜੀ ਨੂੰ ਮਿਲਣ ਆਏ । ਤਾਂ ਤੀਜੇ ਦਿਨ ਹੀ ਵਾਪਸ ਤਲਵੰਡੀ ਪਰਤ ਗਏ । ਉਸ ਨੇ ਜੀਜਾ ਜੈ ਰਾਮ ਨੂੰ ਇਕ ਵਾਰੀ ਵੀ ਨਹੀਂ ਕਿਹਾ ਕਿ ਉਸ ਦੀ ਭੈਣ ਨੂੰ ਉਸ ਨਾਲ ਭੇਜੋ । ਬੀਬੀ ਨਾਨਕੀ ਜੀ ਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਇਨ੍ਹਾਂ ਨੂੰ ਇਕੱਲੇ ਵਾਪਸ ਨਾ ਮੋੜੋ । ਮੇਰਾ ਵੀਰ ਕਲਾਵਾਨ ਹੈ । ਜੇ ਤੁਸੀਂ ਆਗਿਆ ਦੇਵੋ ਤਾਂ ਆਪਣੇ ਉਡੀਕਦਿਆਂ ਮਾਪਿਆਂ ਕੋਲੋਂ ਹੋ ਆਵਾਂ ਅਤੇ ਵੀਰ ਨੂੰ ਏਡੇ ਲੰਮੇ ਪੈਂਡੇ ਵਿਚ ਇਕੱਲਾ ਨਾ ਭੇਜਾਂ । ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਸਾਡੀ ਤਲਵੰਡੀ ਉਡੀਕ ਰਹੀ ਹੈ । ਜਦੋਂ ਭੈਣ ਭਰਾ ਘਰ ਪੁੱਜੇ ਤਾਂ ਮਾਂ ਦੀਆਂ ਅੱਖਾਂ ਨੂੰ ਸੁਖ ਤੇ ਕਾਲਜੇ ਠੰਡ ਪੈ ਗਈ । ਜਦੋਂ ਦੀਵਾਨ ਜੈ ਰਾਮ ਤਲਵੰਡੀ ਆਪਣੀ ਪਤਨੀ ਨੂੰ ਲੈਣ ਆਏ ਤਾਂ ਰਾਇ ਬੁਲਾਰ ਨੂੰ ਮਿਲੇ ਤਾਂ ਰਾਇ ਨੇ ਕਿਹਾ “ ਤੁਹਾਨੂੰ ਪਤਾ ਹੈ ( ਗੁਰੂ ) ਨਾਨਕ ਦੇਵ ਕਲਾਵਾਨ ਹਨ , ਪਰ ਤੇਰੇ ਧਰਮ ਪਿਤਾ ਦਾ ਸੁਭਾਅ ਕਠੋਰ ਹੈ । ਉਹ ਰੋਜ਼ ਕੋਈ ਨਾ ਕੋਈ ਝਗੜਾ ਆਪਣੇ ਪੁੱਤਰ ਨਾਲ ਛੇੜੀ ਰੱਖਦਾ ਹੈ , ਤੁਸੀਂ ਇਸ ਨੂੰ ਆਪਣੇ ਸਾਥ ਲੈ ਜਾਉ ਤੁਹਾਡਾ ਬੜੇ ਨੇੜੇ ਦਾ ਸਾਕ ਹੈ । ਦੂਜੀ ਮੇਰੀ ਵੀ ਇਹ ਮੰਗ ਹੈ । ਤੀਜਾ ਤੇਰਾ ਪ੍ਰਲੋਕ ਵੀ ਇਸ ਤਰ੍ਹਾਂ ਕਰਨ ਨਾਲ ਸੁਧਰੇਗਾ । ” ਜੈ ਰਾਮ ਸੁਣ ਕੇ ਬੜਾ ਖੁਸ਼ ਹੋਇਆ ਤੇ ਕਿਹਾ “ ਮੈਂ ਭਾਗਾਂ ਵਾਲਾ ਹੋਵਾਂਗਾ ਜੇ ਉਹ ਮੇਰੇ ਪਾਸ ਚਲੇ ਜਾਵੇ ।
ਜੈ ਰਾਮ ਨੇ ਨਵਾਬ ਦੌਲਤ ਖਾਂ ਨਾਲ ਚੰਗੀ ਬਣਾਈ ਹੋਈ ਸੀ । ਇਸ ਨੇ ਉਸ ਨੂੰ ਕਹਿ ( ਗੁਰੂ ) ਨਾਨਕ ਦੇਵ ਜੀ ਨੂੰ ਉਸ ਦੇ ਮੋਦੀਖਾਨੇ ਵਿਚ ਲਵਾ ਦਿੱਤਾ । ( ਗੁਰੂ ) ਨਾਨਕ ਦੇਵ ਜੀ ਦਾ ਕੰਮ ਸੀ ਲੋਕਾਂ ਵਲੋਂ ( ਜ਼ਿਮੀਦਾਰਾਂ ਵਲੋਂ ਜ਼ਮੀਨ ਵਾਹੁਣ ਦਾ ਹਿੱਸਾ ਜਿਹੜਾ ਨਵਾਬ ਨੂੰ ਮਿਲਦਾ ਸੀ । ਅਨਾਜ ਦੇ ਰੂਪ ਵਿਚ ਕਣਕ , ਛੋਲੇ , ਮੱਕੀ ਆਦਿ । ਮਾਲੀਆ ਆਇਆ ਅੱਗੋਂ ਲੋਕਾਂ ਨੂੰ ਵੇਚਣਾਂ ਤੇ ਉਸ ਦਾ ਹਿਸਾਬ ਕਿਤਾਬ ਰੱਖਣਾ । ਤੋਲ ਕੇ ਲੈਣਾ ਤੇ ਤੋਲ ਕੇ ਦੇਣਾ । ਇਸ ਵਿਚ ਆਪ ਬੜੇ ਸਫਲ ਹੋਏ ਤਾਂ ਬੇਬੇ ਨਾਨਕੀ ਜੀ ਨੇ ਵੀਰ ਦਾ ਵਿਆਹ ਕਰਨ ਦੀ ਵਿਚਾਰ ਬਣਾਈ । ਜੈ ਰਾਮ ਜਿਵੇਂ ਤਲਵੰਡੀ ਜਾਇਆ ਕਰਦਾ ਸੀ ਇਸੇ ਤਰਾਂ ਪਖੋਕੇ ਰੰਧਾਵਾ ਪਰਗਨਾ ਗੁਰਦਾਸਪੁਰ ਵਿਚ ਮੂਲ ਚੰਦ ਖੱਤਰੀ ਪਾਸ ਵੀ ਜਾਂਦਾ ਸੀ ਜਿਹੜਾ ਕਿ ਇਸ ਪਿੰਡ ਦਾ ਪਟਵਾਰੀ ਸੀ । ਇਸ ਦੀ ਲੜਕੀ ਸੁਲੱਖਣੀ ਸੀ । ਇਸ ਦਾ ਰਿਸ਼ਤਾ ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਜੀ ਦੀ ਸਲਾਹ ਨਾਲ ਗੁਰੂ ਨਾਨਕ ਦੇਵ ਜੀ ਨੂੰ ਕਰ ਦਿੱਤਾ । ਪੰਜ ਵਿਸਾਖ 1485 . ਨੂੰ ਕੁੜਮਾਈ ਕਰ ਦਿੱਤੀ ਤੇ 24 ਜੇਠ 1487 ਨੂੰ ਵਿਆਹ ਕਰ ਦਿੱਤਾ । ਤਲਵੰਡੀ ਤੋਂ ਪਹਿਲਾਂ ਸਾਰੇ ਸੁਲਤਾਨਪੁਰ ਪੁੱਜੇ ਫਿਰ ਇਥੋਂ ਸਾਰੀ ਬਰਾਤ ਬੜੀ ਧੂਮਧਾਮ ਨਾਲ ਬਟਾਲੇ ਪੁੱਜੀ । ਕਿਉਂਕਿ ਭਾਈ ਮੂਲ ਚੰਦ ਇਥੇ ਰਹਿੰਦਾ ਸੀ । ਵਿਆਹ ਤੋਂ ਬਾਦ ਬਰਾਤ ਸੁਲਤਾਨਪੁਰ ਪੁੱਜੀ । ਜੰਝ ਵਿਚ ਨਵਾਬ ਦੌਲਤ ਖਾਂ , ਰਾਇ ਬੁਲਾਰ ਵਰਗੇ ਚੌਧਰੀ ਆਏ ਸਨ । ਕੁਝ ਦਿਨ ਮਾਤਾ ਤ੍ਰਿਪਤਾ ਜੀ ਤੇ ਕਾਲੂ ਜੀ ਸੁਲਤਾਨਪੁਰ ਰਹੇ ਫਿਰ ਸਾਰੇ ਸਾਕ ਸੰਬੰਧੀਆਂ ਸਮੇਤ ਵਾਪਸ ਤਲਵੰਡੀ ਚਲੇ ਗਏ ।
ਵਿਆਹ ਤੋਂ ਬਾਦ ਕੁਝ ਚਿਰ ਭੈਣ ਨਾਨਕੀ ਜੀ ਨੇ ਭਰਜਾਈ ਨੂੰ ਆਪਣੇ ਨਾਲ ਰਖਿਆ ਵਿਆਹ ਤੋਂ ਪਹਿਲਾਂ ਹੀ ਭੈਣ ਨਾਨਕੀ ਜੀ ਵੀਰ ਦੀ ਰਿਹਾਇਸ਼ ਲਈ ਇਕ ਖੁਲ੍ਹਾ ਵਿਹੜਾ ਤੇ ਮਕਾਨ ਬਣਵਾ ਦਿੱਤਾ । ਕਿਉਂਕਿ ਭੈਣ ਜੀ ਨੂੰ ਪਤਾ ਸੀ ਕਿ ਇਸ ਦੇ ਸੰਗੀ ਸਾਥੀ ਸੰਤਾਂ ਫਕੀਰਾਂ ਨੇ ਇਨ੍ਹਾਂ ਪਾਸ ਆ ਕੇ ਰਿਹਾ ਕਰਨਾ ਹੈ । ਸੋ ਚੰਗਾ ਖੁਲਾ ਥਾਂ ਬਣਾ ਦਿੱਤਾ ਗਿਆ । ਡਾ . ਮਹਿੰਦਰ ਕੌਰ ਗਿੱਲ ਇਸ ਬਾਰੇ ਇਉਂ ਲਿਖਦੇ ਹਨ ਕੁਝ ਦਿਨਾਂ ਬਾਦ ਸੁਲਖਣੀ ਜੀ ਵੀ ਆ ਗਈ । ਬੀਬੀ ਨਾਨਕੀ ਨੇ ਭਰਾ ਭਰਜਾਈ ਨੂੰ ਵੱਖਰਿਆਂ ਕਰ ਦਿੱਤਾ । ਵੀਰ ਨੂੰ ਘਰ ਦਾ ਸਮਾਨ ਬਣਾਇਆ ਵੇਖ ਭੈਣ ਨਾਨਕੀ ਮਨ ਵਿਚ ਬਲਿਹਾਰੇ ਜਾਂਦੀ ਕਿ ਹੁਣ ਉਸ ਦਾ ਵੀਰ ਗਰਹਿਸਤੀ ਬਣ ਗਿਆ ਹੈ । ਵੀਰ ਦਾ ਘਰ ਆਬਾਦ ਵੇਖ ਕੇ ਹਰ ਵੇਲੇ ਸ਼ੁਕਰ ਸ਼ੁਕਰ ਕਰਦੀ ਰਹਿੰਦੀ ਸੀ ਬੀਬੀ ਨਾਨਕੀ ।
ਇਸ ਤਰਾਂ ਗੁਰੂ ਨਾਨਕ ਦੇਵ ਜੀ ਚੰਗਾ ਗਰਹਿਸਤੀ ਜੀਵਨ ਬਿਤਾਉਂਦੇ ਰਹੇ । ਮੋਦੀਖਾਨੀਓ ਗਰੀਬਾਂ ਨੂੰ ਮੁਫਤ ਅਨਾਜ ਚੁਕਾ ਦੇਣਾ । ਹੁਣ ਦੋ ਬੱਚੇ ਵੀ ਹੋ ਗਏ । ਹੋਰ ਸਾਧਾਂ , ਸੰਤਾਂ ਪੀਰਾਂ ਫਕੀਰਾਂ ਦੀਆਂ ਗੁਰੂ ਜੀ ਦੇ ਵਿਹੜੇ ਰੌਣਕਾਂ ਲੱਗੀਆਂ ਰਹਿੰਦੀਆਂ । ਮਾਤਾ ਸੁਲਖਣੀ ਜੀ ਕੰਮ ਕਰਦੇ ਨਾ ਥਕਦੇ।ਹਰ ਸਮੇਂ ਆਏ ਗਏ ਦੀ ਸੇਵਾ ਵਿਚ ਰੁਝੇ ਰਹਿੰਦੇ । ਘਰ ਘਟ ਧਿਆਨ ਦੇਂਦੇ ਕਈ ਕਈ ਘੰਟੇ ਵੇਈਂ ਦੇ ਕੰਢੇ ਬਾਹਰ ਬੈਠੇ ਰਹਿੰਦੇ । ਇਕ ਵਾਰੀ ਚੰਦੋ ਰਾਣੀ ( ਗੁਰੂ ਜੀ ਦੀ ਸੱਸ ) ਵੀ ਆਈ ਹੋਈ ਸੀ । ਮਾਤਾ ਸੁਲੱਖਣੀ ਜੀ ਨੇ ਆਪਣੀ ਮਾਤਾ ਨੂੰ ਗੁਰੂ ਜੀ ਦੀ ਇਸ ਲਾਪ੍ਰਵਾਹੀ ਬਾਰੇ ਦੱਸਿਆ ਤਾਂ ਚੰਦੋਂ ਰਾਣੀ ਨੇ ਬੀਬੀ ਨਾਨਕੀ ਜੀ ਪਾਸ ਸ਼ਿਕਾਇਤ ਕੀਤੀ ਜਿਸ ਦਾ ਜ਼ਿਕਰ ਡਾ : ਮਹਿੰਦਰ ਕੌਰ ਗਿੱਲ “ ਗੁਰੂ ਮਹਿਲ ਗਾਥਾ ‘ ਵਿਚ ਇਵੇਂ ਕਰਦੇ ਹਨ । ਇਕ ਦਿਨ ਬੀਬੀ ਨਾਨਕੀ ਜੀ ਬੈਠੇ ਸਨ ਕਿ ਉਨਾਂ ਦੀ ਭਰਜਾਈ ਸੁਲਖਣੀ ਜੀ ਆਏ ਨਾਲ ਹੀ ਉਸ ਦੀ ਮਾਤਾ ਚੰਦੋ ਰਾਣੀ ਵੀ ਸੀ । ਮਾਵਾਂ ਧੀਆਂ ਆਣ ਲੜਣ ਲੱਗੀਆਂ । ਸੁਲਖਣੀ ਜੀ ਨੇ ਕਿਹਾ ਕਿ ਮੇਰਾ ਪਤੀ ਕਈ ਕਈ ਦਿਨ ਘਰ ਨਹੀਂ ਆਉਂਦਾ । ਜੇ ਕਦੇ ਆ ਵੀ ਜਾਵੇ ਤਾਂ ਮੂੰਹੋਂ ਕਦੇ ਕੁਝ ਨਹੀਂ ਬੋਲਿਆ । ਚੁੱਪ ਕਰਕੇ ਬੈਠਾ ਰਹਿੰਦਾ ਹੈ ਬੇਬੇ ਨਾਨਕੀ ਜੀ ਨੇ ਸਹਿਜੇ ਨਾਲ ਆਖਿਆ । ਮਾਸੀ ਜੀ ! ਤੁਹਾਡੀ ਧੀ ਨੂੰ ਖਾਣ ਪੀਣ ਦੀ ਕਪੜੇ ਲੀੜੇ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋਈ ਕਮੀ ਤਾਂ ਨਹੀਂ । ਜੇ ਉਹ ਘਰ ਆ ਕੇ ਚੁਪ ਕਰ ਰਹਿੰਦਾ ਹੈ ਤਾਂ ਇਹ ਉਸ ਦੀ ਆਦਤ ਹੈ । ਉਸ ਮੰਦਾ ਤਾਂ ਨਹੀਂ ਬੋਲਦਾ ਦੁਖੀ ਤਾਂ ਨਹੀਂ ਕਰਦਾ , ਲੋੜ ਦੀ ਥੁੜ ਤਾਂ ਨਹੀਂ ਆਉਣ ਦੇਂਦਾ । ਬੇਬੇ ਨਾਨਕੀ ਜੀ ਦੀ ਗੱਲ ਸੁਣ ਦੋਵੇਂ ਮਾਵਾਂ ਧੀਆਂ ਚੁਪ ਹੋ ਗਈਆਂ ਤੇ ਆਪਣੇ ਘਰ ਪਰਤ ਗਈਆਂ । ਇਸੇ ਸ਼ਿਕਾਇਤ ਦਾ ਭਾਈ ਵੀਰ ਸਿੰਘ ਜੀ ਇਉਂ ਲਿਖਦੇ ਹਨ ਇਕ ਵਾਰੀ ਉਨਾਂ ( ਮਾਤਾ ਸੁਲਖਣੀ ਤੇ ਉਨਾਂ ਦੀ ਮਾਂ ਚੰਦੋ ਰਾਣੀ ) ਨੇ ਆ ਬੇਬੇ ਨਾਨਕੀ ਜੀ ਨੂੰ ਉਲਾਂਭਾ ਦਿੱਤਾ ਬੇਬੇ ਜੀ ਨੇ ਦੱਸਿਆ ਕਿ ਭਰਜਾਈ ਜੀ ਨੂੰ ਕਿਸੇ ਗੱਲ ਦੀ ਥੁੜ ਨਹੀਂ ਹੈ । ਮੇਰਾ ਵੀਰ ਨੇ ਸਾਰੇ ਸੁਖਾਂ ਦੇ ਸਮਾਨ ਹਾਜਰ ਕਰ ਦਿੱਤੇ ਹਨ । ਉਨ੍ਹਾਂ ਦਾ ਸੰਤ ਸੁਭਾਅ ਹੈ ਸੰਤ ਮਤੇ ਵਿਚ ਰਹਿੰਦੇ ਹਨ । ਭਾਬੀ ਜੀ ਨੂੰ ਸਮਝਾਉ ਉਹ ਸੰਤ ਜਾਣ ਕੇ ਸ਼ਰਧਾ ਧਾਰ ਕੇ ਸੇਵਾ ਕਰੇ ਹੋਰ ਸੁਖੀ ਹੋ ਜਾਸੀ । ‘ ‘ ਜਦੋਂ ਗੁਰੂ ਜੀ ਵੇਈਂ ਵਿਚ ਇਸ਼ਨਾਨ ਕਰਨ ਗਏ ਅਲੋਪ ਹੋ ਗਏ ਤਾਂ ਕਈ ਦਿਨ ਬਾਹਰ ਨਾ ਆਏ ਤਾਂ ਲੋਕਾਂ ਜਾ ਬੀਬੀ ਜੀ ਨੂੰ ਕਿਹਾ ਕਿ ਉਸ ਦਾ ਭਰਾ ਡੁੱਬ ਗਿਆ ਹੈ ਤਾਂ ਉਸ ਨੇ ਕੋਈ ਚਿੰਤਾ ਫਿਕਰ ਨਾ ਪ੍ਰਗਟਾਵਾ ਨਹੀਂ ਕੀਤਾ । ਉਨ੍ਹਾਂ ਨੂੰ ਪੂਰਨ ਵਿਸ਼ਵਾਸ ਤੇ ਸ਼ਰਧਾ ਸੀ ਕਿ ਉਸ ਦਾ ਵੀਰ ਕਦੇ ਡੁੱਬ ਨਹੀਂ ਸਕਦਾ । ਉਸ ਨੇ ਤਗੜੀ ਹੋ ਕੇ ਕਿਹਾ ਕਿ ਉਸ ਦੇ ਭਰਾ ਨੂੰ ਨਦੀਆਂ ਨਾਲੇ ਤੇ ਦਰਿਆ ਡਬੋ ਨਹੀਂ ਸਕਦੇ । ਜਦੋਂ ਸਾਰਿਆਂ ਇਕ ਅਵਾਜ਼ ਵਿਚ ਕਿਹਾ ਕਿ “ ਜੋ ਕੁਝ ਮੋਦੀਖਾਨੇ ਵਿਚ ਸੀ ਗਰੀਬ ਗੁਰਬੇ ਨੂੰ ਲੁਟਾ ਦਿੱਤਾ ਗਿਆ ਹੈ । ਇਹ ਸਭ ਕੁਝ ਉਸ ਵਿਚ ਭੈੜੀ ਰੂਹ ਆਉਣ ਕਰਕੇ ਵਾਪਰਿਆ ਹੈ । ਉਹ ਨਾ ਕਿਸੇ ਨਾਲ ਬੋਲਦਾ ਹੈ ਉਹ ਦਿਲ ਛੱਡ ਗਿਆ ਹੈ ਤੇ ਉਸ ਦਾ ਵਿਸ਼ਵਾਸ ਡੋਲ ਗਿਆ ਹੈ । ‘ ‘ ਭੈਣ ਨਾਨਕੀ ਜੀ ਉੱਤਰ ਦਿੱਤਾ ਕਿ “ ਉਹ ਕਿਹੜੀ ਰੂਹ ਹੈ ਜਿਹੜੀ ਉਸ ਤੇ ਹਾਵੀ ਹੋ ਜਾਵੇ । ਉਹ ਤਾਂ ਮਨੁੱਖਾਂ ਵਿਚੋਂ ਭੈੜੀਆਂ ਰੂਹਾਂ ਨਿਖਾਰਣ ਇਸ ਮਾਤਲੋਕ ਤੇ ਆਇਆ ਹੈ । ਪ੍ਰੋ : ਕਰਤਾਰ ਸਿੰਘ ਗੁਰੂ ਨਾਨਕ ਦੇਵ ਜੀ ਸਫਾ 66
ਤਿੰਨ ਦਿਨ ਬਾਦ ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ‘ ਚੋਂ ਬਾਹਰ ਆਏ ਤਾਂ ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਉਹ ਘਰ ਬਾਰ ਛੱਡ ਕੇ ਤਪਦੇ ਤੇ ਸੜਦੇ ਸੰਸਾਰ ਨੂੰ ਠਾਰਨ ਤੇ ਤਾਰਨ ਘਰੋਂ ਤੁਰਨ ਲੱਗੇ ਤਾਂ ਉਸ ਦੇ ਮਾਪਿਆਂ , ਸੌਹਰਿਆਂ ਮਾਤਾ ਸੁਲਖਣੀ ਆਦਿ ਨੇ ਵਾਰੀ ਵਾਰੀ ਘਰ ਤਿਆਗਣ ਤੋਂ ਵਰਜਿਆ । ਭੈਣ ਨਾਨਕੀ ਜੀ ਨੇ ਆਪਣੇ ਭਤੀਜਿਆਂ ਦੇ ਪਿਆਰ ਦਾ ਵਾਸਤਾ ਪਾ ਕੇ ਘਰ ਬਾਰ ਤੇ ਪ੍ਰਵਾਰ ਛੱਡਣ ਲਈ ਵਰਜਿਆ । ਤਾਂ ਆਪਣੀ ਭੈਣ ਜੀ ਨੂੰ ਉਪਦੇਸ਼ ਦੇਂਦਿਆਂ ਇੰਜ ਫੁਰਮਾਇਆ ਆਦਰ ਯੋਗ ਭੈਣ ਜੀ ! ਤੁਹਾਡਾ ਸੱਚਾ ਤੇ ਸੁੱਚਾ ਪਿਆਰ ਸਾਰਿਆਂ ਦੇ ਪਿਆਰ ਨਾਲੋਂ ਵੱਖਰਾ ਹੈ । ਇਹ ਬਹੁਤ ਉਚ ਕੋਟੀ ਦਾ ਹੈ । ਤੇਰਾ ਚਿਹਰਾ ਸਭ ਕੁਝ ਪ੍ਰਤੀਤ ਦੇ ਰਿਹਾ ਹੈ । ਚਿੰਤਾ ਨਾ ਕਰ ਪ੍ਰਭੂ ਹਰ ਸਮੇਂ ਤੇਰੇ ਅੰਗ ਸੰਗ ਹੋਵੇਗਾ । ਮੈਂ ਵੀ ਤੇਰੇ ਸਾਥ ਹੋਵਾਂਗਾ । ਜਦੋਂ ਵੀ ਮੇਰੇ ਮਿਲਣ ਲਈ ਤੇਰਾ ਪਿਆਰ ਜਾਗਿਆ ਤੇਰੀ ਮਿਲਣ ਦੀ ਇਹ ਤਾਂਘ ਬਿਨ ਬੋਲਿਆ ਮੈਂ ਸੁਣਾਂਗਾ ਤੇ ਝਟ ਤੇਰੇ ਪਾਸ ਹੋਵੇਗਾ । ਪ੍ਰੰਤੂ ਆਪਣੇ ਪਿਆਰ ਭਰੇ ਦਿਲ ਦੀਆਂ ਧੜਕਣਾਂ ਸ਼ਾਂਤ ਕਰਨ ਦੀ ਕੋਸ਼ਿਸ਼ ਕਰ । ਆਪਣੇ ਪ੍ਰਮਾਤਮਾ ਵੱਲ ਧਿਆਨ ਧਰ ਮੈਂ ਤੇਰੇ ਬਾਰੇ ਆਪਣੇ ਫਰਜ਼ ਨੂੰ ਪਛਾਣਦਾ ਹਾਂ । ਪ੍ਰੰਤੂ ਤੇਰੇ ਵਰਗੀਆਂ ਅਣਗਿਣਤ ਭੈਣਾਂ ਦੁਖੀ ਤੇ ਬਿਪਤਾ ਵਿਚ ਤੜਪ ਤੇ ਚਿਲਾ ਰਹੀਆਂ ਹਨ । ਜਿਨਾਂ ਨੂੰ ਆਰਾਮ ਤੇ ਸ਼ਾਂਤੀ ਚਾਹੀਦੀ ਹੈ । ਮੈਂ ਜ਼ਰੂਰ ਜਾਵਾਂਗਾ ( ਪੁਰਾਤਨ ਜਨਮ ਸਾਖੀ ) ਜਦੋਂ ਗੁਰੂ ਜੀ ਤੁਰਨ ਲੱਗੇ ਤਾਂ ਮਰਦਾਨੇ ਦੇ ਵਜਾਉਣ ਲਈ ਰਬਾਬ ਮੁੱਲ ਲੈਣ ਲਈ ਭੈਣ ਨਾਨਕੀ ਜੀ ਪਾਸੋਂ ਇਕ ਰੁਪਿਆ ਮੰਗ ਕੇ ਲਿਆ ਤੇ ਫੁਰਮਾਇਆ ਕਿ “ ਰਬਾਬ ਦੀਆਂ ਤੰਦਾਂ ਵੱਜਣ ਨਾਲ ਭੈਣ ਜੀ ਦੀ ਯਾਦ ਆਉਂਦੀ ਰਹੇਗੀ ਕਿ ਇਹ ਭੈਣ ਜੀ ਨੇ ਲੈ ਕੇ ਦਿੱਤੀ ਸੀ ਤੇ ਇਹ ਭੈਣ ਦੇ ਮਿੱਠੇ ਪਿਆਰ ਦੀਆਂ ਤੰਦਾਂ ਹਿਲਦੀਆਂ ਰਹਿਣ । ‘ ‘ ਪਹਿਲੀ ਉਦਾਸੀ ਤੋਂ ਬਾਅਦ ਗੁਰੂ ਇਨ੍ਹਾਂ ਪਿਆਰ ਦੀਆਂ ਤੰਦਾ ਦੇ ਖਿਚੇ ਪਹਿਲਾਂ ਸਿੱਧੇ ਸੁਲਤਾਨਪੁਰ ਆਏ ॥ ਪੁਰਾਤਨ ਜਨਮ ਸਾਖੀ ਤੇ ਹੋਰ ਇਤਿਹਾਸਾਂ ਵਿਚ ਆਉਂਦਾ ਹੈ ਕਿ ਜਦੋਂ ਵੀ ਭੈਣ ਨਾਨਕੀ ਜੀ ਨੇ ਵੀਰ ਨੂੰ ਯਾਦ ਕੀਤਾ ਗੁਰੂ ਉਦੋਂ ਤੁਰ ਉਥੇ ਪੁੱਜ ਜਾਂਦੇ । ਉਹ ਭਾਵੇਂ ਕਿੰਨੀ ਵੀ ਦੂਰ ਕਿਉਂ ਨਾ ਹੋਣ । ਫੁਲਕਾ ਪਕਾਉਂਦਿਆਂ ਯਾਦ ਕਰਨ ਵਾਲੀ ਸਾਖੀ ਆਮ ਪ੍ਰਚਲਤ ਹੈ । ਫੁਲਕਾ ਪਕਾਉਂਦਿਆਂ ਫੁਲ ਗਿਆ ਤਾਂ ਭੈਣ ਨੂੰ ਫੁਰਨਾ ਫੁਰਿਆ ਕਿ ਇਹ ਫੁਲਿਆ ਫੁਲਕਾ ਵੀਰ ਦੇ ਛਕਣ ਯੋਗ ਹੈ । ਇਹ ਯਾਦ ਕਰ ਰਹੀ ਸੀ ਕਿ ਬਾਹਰਲਾ ਦਰਵਾਜ਼ਾ ਖੜਕਿਆ । ਭੈਣ ਦੀਆਂ ਅੱਖਾਂ ਚੁੰਧਿਆ ਗਈਆਂ ਵਿਹੜੇ ਵਿਚ ਵੀਰ ਨੂੰ ਵੇਖ । ਉਠ ਪੈਰੀ ਪੈਣ ਲੱਗੀ ਬੀਬੀ ਗੁਰੂ ਨਾਨਕ ਦੇਵ ਜੀ ਨੂੰ ਰੱਬ ਸਮਝਦੀ।ਵੀਰ ਨੇ ਗਲ ਨਾਲ ਲਾ ਲਿਆ । ਪਿਆਰ ਦਿੱਤਾ ਤੇ ਕਿਹਾ “ ਬੇਬੇ ਜੀ ਤੂੰ ਵਡੀ ਹੈ । ਮੈਂ ਤੇਰੇ ਪੈਰਾਂ ਤੇ ਪਵਾਂ ਕਿ ਤੂੰ । ” ਸ਼ਰਧਾ ਵਿਚ ਗਦ ਹੋਈ ਭੈਣ ਬੋਲੀ । ਵੀਰ ਜੀ ਤੂੰ ਸੱਚ ਕਹਿੰਦਾ ਹੈ । ਪਰ ਜੇ ਮਨੁੱਖ ਹੋਵੇ ਤਾਂ , ਤੂੰ ਤਾਂ ਮੈਨੂੰ ਪ੍ਰਮੇਸ਼ਵਰ ਰੂਪ ਦੀਹਦਾ ਹੈ ।
ਇਸ ਤੋਂ ਪਹਿਲਾਂ ਵੀ ਭੈਣ ਨਾਨਕੀ ਜੀ ਨੇ ਆਪਣੇ ਵੀਰ ਨੂੰ ਪ੍ਰਮੇਸ਼ਵਰ ਕਿਹਾ ਸੀ । ਭੈਣ ਭਰਾ ਦਾ ਏਨਾ ਪਿਆਰ ਹੀ ਸੀ ਕਿ ਇਸ ਨੂੰ ਆਪਣੇ ਪਾਸ ਲੈ ਆਂਦਾ ਸੀ । ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਜਾ ਜੀ ਨੂੰ ਕਿਹਾ ਕਿ ਕੁਝ ਕਿਰਤ ਹੋਵੇ ਤਾਂ ਭਲਾ ਕੰਮ ਹੈ । ਜਿਹੜੀ ਮੈਂ ਕਰ ਸਕਾਂ । ‘ ‘ ਤਾਂ ਭੈਣ ਜੀ ਵੀਰ ਦੇ ਪਿਆਰ ਵਿਚ ਭਿੱਜੀ ਨੇ ਕਿਹਾ ਸੀ “ ਵੀਰ ! ਤੂੰ ਮੈਨੂੰ ਪ੍ਰਮੇਸ਼ਵਰ ਰੂਪ ਹੀ ਦੱਸੀਦਾ ਹੈ।ਜਿਹੋ ਜਿਹਾ ਰੂਖਾ ਸੋ ਅਸੀਂ ਖਾਂਦੇ ਹਾਂ ਖਾਹ ਤੂੰ ਇਨਾਂ ਧੰਧਿਆਂ ਵਿਚ ਨਾ ਪੈ । ਤੂੰ ਇਨ੍ਹਾਂ ਜੰਜਾਲਾਂ ਯੋਗ ਨਹੀਂ ਹੈ । ਗੁਰੂ ਜੀ ਕਿਹਾ “ ਬੇਬੇ ਜੀ ! ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਰਤ ਕਰ ਕੇ ਖਾਣ ਨਾਲ ਇਹ ਸਰੀਰ ਪਵਿੱਤਰ ਤੇ ਨਰੋਆ ਰਹਿੰਦਾ ਹੈ । ਜੀਜਾ ਜੈ ਰਾਮ ਵੀ ਗੁਰੂ ਜੀ ਦਾ ਬੜਾ ਆਦਰ ਮਾਨ ਕਰਦੇ ॥ ਦੂਜੀ ਉਦਾਸੀ ਤੋਂ ਬਾਦ ਗੁਰੂ ਜੀ 1518 ਈਸਵੀ ਦੇ ਅਖੀਰ ਭੈਣ ਨਾਨਕੀ ਜੀ ਨੂੰ ਮਿਲਣ ਗਏ।ਵੀਰ ਤੁਰਨ ਲੱਗਾ ਤਾਂ ਰੋਕ ਲਿਆ ਕਿ ਅਜੇ ਨਹੀਂ ਜਾਣਾ ਵੀਰੇ । ਬੇਬੇ ਜੀ ਕੁਝ ਢਿੱਲੇ ਸੀ ਭਰਾ ਦੇ ਹੱਥਾਂ ਵਿਚ ਭੈਣ ਨੇ ਪਰਾਨ ਤਿਆਗ ਦਿੱਤੇ । ਆਪਣੀ ਹੱਥੀਂ ਭੈਣ ਜੀ ਦੀ ਚਿਖਾ ਤਿਆਰ ਕੀਤੀ ਆਪਣੇ ਹੱਥਾਂ ਨਾਲ ਸਸਕਾਰ ਕੀਤਾ । ਤਿੰਨ ਦਿਨ ਬਾਅਦ ਜੀਜਾ ਜੈ ਰਾਮ ਜੀ ਵੀ ਰੱਬ ਨੂੰ ਪਿਆਰੇ ਹੋ ਗਏ ਆਪਣੇ ਹੱਥੀਂ ਸਸਕਾਰ ਕੀਤਾ । ਦੋਵਾਂ ਦਾ ਅੰਗੀਠਾ ਵੇਈ ‘ ਚ ਜਲ ਪ੍ਰਵਾਹ ਕਰ ਦਿੱਤੀ । ਬੇਬੇ ਨਾਨਕੀ ਜੀ ਜਿਥੇ ਰਹਿੰਦੇ ਸਨ ਤਕਰੀਬਨ 43 ਸਾਲ ਏਥੇ ਹੀ ਰਹੇ।ਉਸ ਥਾਂ ਨੂੰ ਗੁਰੂ ਨਾਨਕ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ । ਭੈਣ ਨੇ ਆਪਣੇ ਵੀਰ ਨੂੰ ਖੁਲ੍ਹੇ ਵਿਹੜੇ ਵਾਲਾ ਘਰ ਬਣਾ ਦਿੱਤਾ ਆਪਣੇ ਛੋਟੇ ਘਰ ਵਿਚ ਰਹਿ ਕੇ ਗੁਜ਼ਾਰਾ ਕੀਤਾ । ਅਜੇ ਤੱਕ ਬੱਚੇ ਇਹ ਗੀਤ ਗਾਉਂਦੇ ਸੁਣੇ ਹਨ : ਨਾਨਕ ਦਾ ਘਰ ਕਿਹੜਾ ? ਜਿਸ ਦਾ ਖੁਲਾ ਵਿਹੜਾ । ਏਥੇ ਹੁਣ ਬੀਬੀ ਨਾਨਕੀ ਜੀ ਦੀ ਯਾਦ ਵਿਚ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ । ਜਿਥੇ ਉਨ੍ਹਾਂ ਦੇ ਵੇਲੇ ਤੇ ਹੱਥਾਂ ਦਾ ਤੰਦੂਰ ਤੇ ਬਰਤਨ ਸੰਭਾਲ ਕੇ ਰੱਖੇ ਗਏ ਹੋਏ ਹਨ । ਬੀਬੀ ਨਾਨਕੀ ਦਾ ਖੂਹ ਤੇ ਉਸ ਉਪਰ ਰੁਖ ਉਵੇਂ ਹੀ ਉਨਾਂ ਦੀ ਯਾਦ ਦਿਲਾ ਰਹੇ ਹਨ । ਸਾਰਾ ਨਗਰ ਹੀ ਗੁਰਦੁਆਰਿਆਂ ਸਮੇਤ ਮੁੜ ਉਸਾਰਿਆ ਗਿਆ । ਬੇਬੇ ਨਾਨਕੀ ਜੀ ਆਦਰਸ਼ਕ ਭੈਣ ਜੀ ਜਿਹੜੀ ਆਪਣੇ ਵੀਰ ਨੂੰ ਵੀਰ ਵੀ , ਪੀਰ ਵੀ ਸਮਝਦੀ ਸੀ । ਨਾਲ ਹੀ ਜੈ ਰਾਮ ਤੋਂ ਪਿਆਰੀ ਤੇ ਸਤਿਕਾਰੀ ਜਾਂਦੀ । ਜੈ ਰਾਮ ਨੂੰ ਪੂਰਾ ਮਾਣ ਤੇ ਸਤਿਕਾਰ ਦੇਂਦੀ । ਗੁਰੂ ਦੇ ਬੱਚਿਆਂ ਨੂੰ ਬੜਾ ਪਿਆਰ ਕਰਦੀ । ਬਾਬਾ ਸ੍ਰੀ ਚੰਦ ਨੂੰ ਆਪਣੇ ਪਾਸ ਰੱਖਿਆ । ਬੇਬੇ ਜੀ ਦੇ ਕੋਈ ਔਲਾਦ ਨਹੀਂ ਸੀ । ਇਨ੍ਹਾਂ ਦੋਵਾਂ ਜੀਆਂ ਦੇ ਪੂਰਿਆਂ ਹੋਣ ਤੇ ਬਾਬਾ ਸ੍ਰੀ ਚੰਦ ਜੀ ਨੂੰ ਗੁਰੂ ਜੀ ਨਾਲ ਤਲਵੰਡੀ ਲੈ ਆਏ ।
ਦਾਸ ਜੋਰਾਵਰ ਸਿੰਘ ਤਰਸਿੱਕਾ।



Share On Whatsapp

Leave a Comment
daljitkaur : ਸਾਖੀ ਬਹੁਤ ਸੁੰਦਰ ਸ਼ਬਦਾਂ ਵਿੱਚ ਲਿਖੀ ਗਈ ਬਹੁਤ ਬਹੁਤ ਧੰਨਵਾਦ

1 ਅਪ੍ਰੈਲ 2025
ਸੇਵਾ ਦੇ ਪੁੰਜ, ਗੁਰਮੁਖੀ ਦੇ ਦਾਨੀ
ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ
ਦੇ ਜੋਤੀ ਜੋਤਿ ਦਿਵਸ ਤੇ
ਕੋਟਿ ਕੋਟਿ ਪ੍ਰਣਾਮ



Share On Whatsapp

Leave a comment


ਅੰਗ : 629
ਸੋਰਠਿ ਮਹਲਾ ੫ ॥*
*ਆਗੈ ਸੁਖੁ ਮੇਰੇ ਮੀਤਾ ॥ ਪਾਛੇ ਆਨਦੁ ਪ੍ਰਭਿ ਕੀਤਾ ॥ ਪਰਮੇਸੁਰਿ ਬਣਤ ਬਣਾਈ ॥ ਫਿਰਿ ਡੋਲਤ ਕਤਹੂ ਨਾਹੀ ॥੧॥ ਸਾਚੇ ਸਾਹਿਬ ਸਿਉ ਮਨੁ ਮਾਨਿਆ ॥ ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥ ਸਭ ਜੀਅ ਤੇਰੇ ਦਇਆਲਾ ॥ ਅਪਨੇ ਭਗਤ ਕਰਹਿ ਪ੍ਰਤਿਪਾਲਾ ॥ ਅਚਰਜੁ ਤੇਰੀ ਵਡਿਆਈ ॥ ਨਿਤ ਨਾਨਕ ਨਾਮੁ ਧਿਆਈ ॥੨॥੨੩॥੮੭॥

ਅਰਥ: ਹੇ ਭਾਈ! ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ (ਦੇ ਨਾਮ) ਨਾਲ ਪਤੀਜ ਜਾਂਦਾ ਹੈ, ਉਹ ਮਨੁੱਖ ਉਸ ਮਾਲਕ-ਪ੍ਰਭੂ ਨੂੰ ਸਭ ਵਿਚ ਇਕ-ਰਸ ਵੱਸਦਾ ਪਛਾਣ ਲੈਂਦਾ ਹੈ।੧।ਰਹਾਉ। ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਅਗਾਂਹ ਆਉਣ ਵਾਲੇ ਜੀਵਨ ਵਿਚ ਪ੍ਰਭੂ ਨੇ ਸੁਖ ਬਣਾ ਦਿੱਤਾ, ਜਿਸ ਦੇ ਬੀਤ ਚੁਕੇ ਜੀਵਨ ਵਿਚ ਭੀ ਪ੍ਰਭੂ ਨੇ ਆਨੰਦ ਬਣਾਈ ਰੱਖਿਆ, ਜਿਸ ਮਨੁੱਖ ਵਾਸਤੇ ਪਰਮੇਸਰ ਨੇ ਇਹੋ ਜਿਹੀ ਵਿਓਂਤ ਬਣਾ ਰੱਖੀ, ਉਹ ਮਨੁੱਖ (ਲੋਕ ਪਰਲੋਕ ਵਿਚ) ਕਿਤੇ ਭੀ ਡੋਲਦਾ ਨਹੀਂ।੧। ਹੇ ਦਇਆ ਦੇ ਘਰ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦਾ ਹੈਂ। ਹੇ ਪ੍ਰਭੂ! ਤੂੰ ਅਸਚਰਜ-ਸਰੂਪ ਹੈਂ। ਤੇਰੀ ਬਖ਼ਸ਼ਸ਼ ਭੀ ਹੈਰਾਨ ਕਰ ਦੇਣ ਵਾਲੀ ਹੈ। ਹੇ ਨਾਨਕ! ਆਖ-ਜਿਸ ਮਨੁੱਖ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ, ਉਹ) ਸਦਾ ਉਸ ਦਾ ਨਾਮ ਸਿਮਰਦਾ ਰਹਿੰਦਾ ਹੈ।੨।੨੩।੮੭।



Share On Whatsapp

Leave a comment




ਸਜੈ ਜੋ ਦੁਮਾਲਾ ਛਟੈ ਖੂਬ ਫਰਰਾ ॥*
*ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ॥*
*ਗੁਰੂ ਜੀ ਨੇ ਫਤਹਿ ਸਿੰਘ ਜੀ ਕੋ ਬੁਲਾਇਆ ॥*
*ਚਲੈ ਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ ॥*
*ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ॥*
*ਦੀਨ ਮਜ਼ਬ ਕਾ ਜੁਧ ਕੀਨਾ ਖੰਡਾ ਫੜਿਆ ਦੁਧਾਰਾ ਹੈ॥*
*ਛਈ ਮਈ ਮਾਰ ਸਭ ਦੂਰ ਕੀਨੀ ਸਲੋਤਰ ਫੜਿਆ ਕਰਾਰਾ ਹੈ ॥*
*ਗਗਨ ਮੰਡਲ ਮੈ ਬੁੰਗਾ ਹਮਾਰਾ ਮਹਾਂਕਾਲ ਰਖਵਾਰਾ ਹੈ॥*
*ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹੁਲਾਰਾ ਹੈ ॥*
*ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਧ ਆਗੇ ਸੀਸ ਹਮਾਰਾ ਹੈ ॥*



Share On Whatsapp

Leave a comment


ਅੰਗ : 628
ਸੋਰਠਿ ਮਹਲਾ ੫ ॥ ਐਥੈ ਓਥੈ ਰਖਵਾਲਾ ॥ ਪ੍ਰਭ ਸਤਿਗੁਰ ਦੀਨ ਦਇਆਲਾ ॥ ਦਾਸ ਅਪਨੇ ਆਪਿ ਰਾਖੇ ॥ ਘਟਿ ਘਟਿ ਸਬਦੁ ਸੁਭਾਖੇ ॥੧॥ ਗੁਰ ਕੇ ਚਰਣ ਊਪਰਿ ਬਲਿ ਜਾਈ ॥ ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥ ਆਪਿ ਸਹਾਈ ਹੋਆ ॥ ਸਚੇ ਦਾ ਸਚਾ ਢੋਆ ॥ ਤੇਰੀ ਭਗਤਿ ਵਡਿਆਈ ॥ ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥
ਅਰਥ: ਹੇ ਭਾਈ! ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ, (ਗੁਰੂ ਦੀ ਕਿਰਪਾ ਨਾਲ ਹੀ) ਮੈਂ (ਆਪਣੇ) ਹਰੇਕ ਸਾਹ ਦੇ ਨਾਲ ਦਿਨ ਰਾਤ (ਉਸ ਪਰਮਾਤਮਾ ਨੂੰ) ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾਂ ਥਾਵਾਂ ਵਿਚ ਭਰਪੂਰ ਹੈ।ਰਹਾਉ।
ਹੇ ਭਾਈ! ਗੁਰੂ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਸਰਨ ਪਿਆਂ ਦੀ) ਇਸ ਲੋਕ ਤੇ ਪਰਲੋਕ ਵਿਚ ਰਾਖੀ ਕਰਨ ਵਾਲਾ ਹੈ। (ਹੇ ਭਾਈ! ਪ੍ਰਭੂ) ਆਪਣੇ ਸੇਵਕਾਂ ਦੀ ਆਪ ਰਖਿਆ ਕਰਦਾ ਹੈ (ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ) ਪ੍ਰਭੂ ਹਰੇਕ ਸਰੀਰ ਵਿਚ (ਆਪ ਹੀ) ਬਚਨ ਬੋਲ ਰਿਹਾ ਹੈ।੧।
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਆਪ ਮਦਦਗਾਰ ਬਣਦਾ ਹੈ (ਗੁਰੂ ਦੀ ਮੇਹਰ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ ਸਾਲਾਹ ਦੀ ਦਾਤਿ ਮਿਲਦੀ ਹੈ।
ਹੇ ਨਾਨਕ! ਆਖ-) ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਪਿਆਂ ਤੇਰੀ ਭਗਤੀ ਤੇਰੀ ਸਿਫ਼ਤਿ-ਸਾਲਾਹ ਪ੍ਰਾਪਤ ਹੁੰਦੀ ਹੈ।੨।੧੪।੭੮।



Share On Whatsapp

Leave a comment


ਅੰਗ : 628
सोरठि महला ५ ॥ ऐथै ओथै रखवाला ॥ प्रभ सतिगुर दीन दइआला ॥ दास अपने आपि राखे ॥ घटि घटि सबदु सुभाखे ॥१॥ गुर के चरण ऊपरि बलि जाई ॥ दिनसु रैनि सासि सासि समाली पूरनु सभनी थाई ॥ रहाउ ॥ आपि सहाई होआ ॥ सचे दा सचा ढोआ ॥ तेरी भगति वडिआई ॥ पाई नानक प्रभ सरणाई ॥२॥१४॥७८॥
ਅਰਥ: हे भाई! मैं (अपने) गुरू के चरणों से सदके जाता हूँ, (गुरू की कृपा से ही) मैं (अपने) हरेक सांस के साथ दिन रात (उस परमात्मा को) याद करता रहता हूँ जो सब जगहों में भरपूर है। रहाउ।
हे भाई! गुरू प्रभू गरीबों पर दया करने वाला है, (शरण आए की) इस लोक और परलोक में रक्षा करने वाला है। (हे भाई! प्रभू) अपने सेवकों की स्वयं रक्षा करता है (सेवकों को ये भरोसा रहता है कि) प्रभू हरेक शरीर में (स्वयं ही) बचन बिलास कर रहा है।1।
(हे भाई! गुरू की कृपा से) परमात्मा स्वयं मददगार बनता है (गुरू की मेहर से) सदा स्थिर रहने वाले प्रभू की सदा स्थिर रहने वाली सिफत सालाह की दाति मिलती है।
हे नानक! (कह–) हे प्रभू! (गुरू की कृपा से) तेरी शरण में आने से, तेरी भक्ति, तेरी सिफत सालाह प्राप्त होती है।2।14।78।



Share On Whatsapp

Leave a comment




ਬਾਬਾ ਬਕਾਲਾ” ਜਿਸਦੇ ਕਿਸੇ ਸਮੇਂ ਬਿਆਸ ਦਰਿਆ ਬਿਲਕੁਲ ਨਾਲ ਖਹਿਕੇ ਵਗਦਾ ਸੀ ਇਕ ਛੋਟਾ ਜਿਹਾ ਨਗਰ ਸੀ , ਮਾਝੇ ਦੇਸ਼ ਦਾ ।
ਬਿਆਸ ਦਰਿਆ ਦੇ ਪਾਣੀ ਦੀਆਂ ਰੌਣਕਾਂ , ਚਿੜੀ ਚੜੂੰਗਾ , ਮਨੁੱਖ, ਪਸ਼ੂ- ਪੰਛੀ ਸੁਖੀ ਵਸੇਂਦੇ ਪਰ ਸਭ ਤੋਂ ਵਧੇਰੇ ‘ ਬਕ ‘ ਡਾਰਾਂ ਦੀਆਂ ਡਾਰਾਂ ਤੇ ਇਸ ਦਾ ਨਾਮ ਉਨਾਂ ਤੋਂ ਈ ਪੈ ਗਿਆ ” ਬਕ-ਵਾਲਾ” ।
ਫਿਰ ਇਹ ਬਕ-ਵਾਲਾ ਲੋਕਾਂ ਦੀ ਜੁਬਾਨ ਤੇ ਬਕਾਲਾ ਵਜੋਂ ਸਥਾਪਿਤ ਕਦ ਹੋਇਆ ਕਿਸੇ ਨੂੰ ਪਤਾ ਨਹੀਂ ਹੈ।
ਮਾਤਾ ਨਾਨਕੀ ਜੀ ਦਾ ਪੈਤਰਿਕ ਘਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਨਕਾ ਪਿੰਡ ਨਾਨਾ ਹਰਦਾਸ ਜੀ ਤੇ ਨਾਨੀ ਹਰਦਈ ਜੀ ।
ਕੀਰਤਪੁਰ ਸਾਹਿਬ ਸਤਵੇਂ ਗੁਰੂ ਪਾਤਸ਼ਾਹ ਦੀ ਗੁਰਗੱਦੀ ਤੋਂ ਬਾਅਦ ਤੇਗ ਬਹਾਦਰ ਜੀ ਨੇ ਮਾਤਾ ਨਾਨਕੀ ਤੇ ਆਪਣੀ ਪਤਨੀ ਮਾਤਾ ਗੁਜਰੀ ਨਾਲ ਇਸ ਜਗਹ ਆ ਰੈਣ ਬਸੇਰਾ ਬਣਾ ਲਿਆ ।
ਫਿਰ ਸਾਲ ਦਰ ਸਾਲ ਗੁਜਰ ਗਏ ਰੱਬੀ ਰੂਹ ਰੱਬੀ ਸਿਮਰਨ ਤੇ ਉਸ ਵਾਸਤੇ ਇਕ ਭੋਰਾ ।
ਅਠਵੇਂ ਪਾਤਸ਼ਾਹ ਦਾ ਫੁਰਮਾਨ ‘ ਬਾਬਾ’ ਵਸੇ ‘ ਬਕਾਲੇ’ ਬਸ ਫਿਰ ਕੀ ਸੀ ਆ ਬੈਠੇ ਬੇਅੰਤ ਝੂਠ ਦੀਆਂ ਗੱਦੀਆਂ ਲਾਣ।
ਬਖਸ਼ਿਸ਼ ਹੋਈ ਮਖਣ ਸ਼ਾਹ ਲਬਾਣੇ ਹੋਰਾਂ ਤੇ । ਸੁੱਖੀ ਸੁੱਖ ਕਬੂਲ ਹੋਈ ਤੇ ਭੇਟਾ ਦੇਣ ਪਹੁੰਚ ਗਿਆ ਬਕਾਲੇ।
ਇਥੇ ਤੇ ਮੰਜਰ ਈ ਹੋਰ ਸੀ , ਬਾਈ ਗੁਰੂ ਇਕ ਦੂਜੇ ਚ ਵਜਦੇ ਫਿਰਨ , ਸੋਚਾਂ ਚ ਪੈ ਗਿਆ ਕੀ ਕਰੇ ਤੇ ਕੀ ਨ ।
ਫਿਰ ਮੁਸਕਰਾਹਟ ਫਿਰੀ ਬੁਲੀਆਂ ਤੇ । ਲੱਗਾ ਹਰੇਕ ਦੇ ਅਗੇ ਪੰਜ ਪੰਜ ਮੋਹਰਾਂ ਧਰਨ। ਅਖੌਤੀ ਗੁਰੂ ਬਗਲਿਆਂ ਵਾਂਗ ਪੰਜ ਮੋਹਰਾਂ ਚੋਰ ਅੱਖਾਂ ਨਾਲ ਵੇਖ ਖੁਸ਼ੀ ਚ ਅੱਖਾਂ ਬੰਦ ਕਰ ਲੈਣ ਇਹ ਸੋਚ ਅਜ ਦਿਹਾੜੀ ਚੰਗੀ ਬਣੀ।
ਅਖੀਰ ਜਾ ਪਹੁੰਚਿਆਂ ਭੋਰੇ ਚ ,ਪੰਜ ਮੋਹਰਾਂ ਧਰੀਆਂ ਮੱਥਾ ਟੇਕਿਆ । ਉਧਰ ਜਦ ਅੱਖਾਂ ਨਹੀਂ ਖੁਲੀਆਂ ਤਾਂ ਨਿਰਾਸ਼ ਹੋ ਲਗਾ ਵਾਪਸ ਮੁੜਨ । ਅਵਾਜ ਆਈ ” ਪੰਜ ਸੌ ਦੀ ਥਾਂ ਪੰਜ ਝੜਾਵੇ ਕਰਕੇ ਬਚਨ ਮੁਕਰਦਾ ਜਾਵੇ”
ਬਸ ਛਾਲ ਈ ਮਾਰੀ ਪਲ ਵੀ ਨ ਲੱਗਾ ਤੇ ਭੋਰੇ ਦੀ ਛੱਤ ਤੇ ਸੀ ਮੱਖਣ ਸ਼ਾਹ
ਚਾਰ ਚੁਫੇਰੇ ਇਕ ਅਵਾਜ ਦੀ ਗੂੰਜ ਈ ਸੁਣੀ ਲੋਕਾਂ ” ਗੁਰ ਲਾਧੋ ਰੇ ਗੁਰ ਲਾਧੋ ਰੇ” ਵਹੀਰਾਂ ਘੱਤ ਲੋਕ ਭਜ ਤੁਰੇ ਭੋਰੇ ਵਲ ਤੇ ਪਤਾ ਈ ਨ ਲਗਾ ਭੋਰਾ ਕਦ ਭੋਰਾ ਸਾਹਿਬ ਹੋ ਗਿਆ ” ਤੇ ਤਿਆਗ ਮੱਲ” ਪਾਤਸ਼ਾਹ ਹਜੂਰ ਨੌਵੀਂ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ।
ਪਿਆਰਿਓ ਇਹੀ ਉਹ ਪਾਕ ਪਵਿੱਤਰ ਅਸਥਾਨ ਹੈ ਜਿਥੇ ਇਹ ਕਰਤਾਰੀ ਕੌਤਕ ਵਾਪਰਿਆ।
ਆਓ ਨਤਮਸਤਕ ਹੋਈਏ ਤੇ ਆਪਣੇ ਮਸਤਕ ਦਾ ਭਾਗ ਬਣਾ ਪਾਤਸ਼ਾਹ ਹਜ਼ੂਰ ਨੂੰ ਹਥ ਜੋੜ ਬੇਨਤੀ ਕਰੀਏ ਦੰਭ ਪਖੰਡ ਤੇ ਦੰਭੀ ਪਖੰਡੀਆਂ ਤੋਂ ਮੁਕਤ ਹੋਏ ਇਹ ਪਾਕ ਭੂ-ਖੰਡ!!



Share On Whatsapp

Leave a Comment
Harwinder Singh : waheguru ji

3️⃣0️⃣ਮਾਰਚ,2025 ਅਨੁਸਾਰ
17 ਚੇਤ,557 ਅਨੁਸਾਰ
30 ਮਾਰਚ,2025 ਅਨੁਸਾਰ
ਚੇਤ ਸੁਦੀ 1
*ਗੁਰਿਆਈ ਦਿਵਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ*
ਪ੍ਰਕਾਸ਼:-11 ਮਈ,1479/2025 29 ਵੈਸਾਖ, 557 ਅਨੁਸਾਰ ਵੈਸਾਖ ਸੁਦੀ 14)
*ਗੁਰਗੱਦੀ:- 17 ਚੇਤ,557 30 ਮਾਰਚ,2025 ਅਨੁਸਾਰ ਚੇਤ ਸੁਦੀ 1 73 ਸਾਲ ਦੀ ਉਮਰ ਚ*
ਜੋਤੀ ਜੋਤ:-7 ਸਤੰਬਰ,1574 (23 ਭਾਦੋਂ ,557 ਵੈਸਾਖ ਸੁਦੀ 15 ਅਨੁਸਾਰ)ਉਮਰ 94 ਸਾਲ,ਸ੍ਰੀ ਗੋਇੰਦਵਾਲ ਸਾਹਿਬ
ਸਰਗਰਮੀ ਦੇ ਸਾਲ 1552–1574
*ਪ੍ਰਮੁੱਖ ਕਾਰਜ:-ਆਨੰਦ ਕਾਰਜ ਦੀ ਪ੍ਰਥਾ ਸ਼ੁਰੂ ਕੀਤੀ,ਆਨੰਦ ਸਾਹਿਬ ਦੀ ਰਚਨਾ, ਜਾਤੀ ਭੇਦਭਾਵ ਤੇ ਛੂਤਛਾਤ ਦਾ ਖੰਡਨ ਕੀਤਾ,ਸਤੀ ਪ੍ਰਥਾ ਦੀ ਨਿਖੇਧੀ,ਪਰਦੇ ਦੀ ਪ੍ਰਥਾ ਦੀ ਮਨਾਹੀ,ਨਸ਼ਿਆਂ ਦੀ ਨਿਖੇਧੀ, ਮੌਤ ਅਤੇ ਜਨਮ,ਵਿਆਹ ਸਬੰਧੀ ਰੀਤਾਂ ਵਿੱਚ ਸੁਧਾਰ,ਲੰਗਰ ਤੇ ਪੰਗਤ ਦੀ ਵਿਵਸਥਾ ਗੁਰੂ ਅਮਰਦਾਸ ਜੀ ਦੀ ਦੇਣ ਹੈ*।
ਜੀਵਨ ਸਾਥੀ:-ਮਾਤਾ ਮਨਸਾ ਦੇਵੀ
*ਬੱਚੇ:-ਭਾਈ ਮੋਹਨ,ਭਾਈ ਮੋਹਰੀ,ਬੀਬੀ ਦਾਨੀ ਤੇ ਬੀਬੀ ਭਾਨੀ ਜੀ*।
ਮਾਪੇ:-ਤੇਜ ਭਾਨ ਜੀ ਤੇ ਮਾਤਾ ਸੁਲੱਖਣੀ ਜੀ
*ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਸਮਰਾਟ ਅਕਬਰ ਦੇ ਸਮਕਾਲੀ ਸਨ ਤੇ ਸਭ ਗੁਰੂ ਸਾਹਿਬਾਨ ਚੋ ਲੰਮੀ ਉਮਰ ਬਤੀਤ ਕਰਨ ਵਾਲੇ ਤੇ ਗੁਰੂ ਨਾਨਕ ਦੇਵ ਜੀ ਤੋਂ ਕੇਵਲ 10 ਸਾਲ ਛੋਟੇ ਸਨ*।
ਗੁਰੂ ਨਾਨਕ ਦੇਵ ਜੀ ਦੀ ਤੀਜੀ ਜੋਤ ਗੁਰੂ ਅਮਰ ਦਾਸ ਜੀ ਅਤਿ ਸੀਤਲ ਸੁਭਾ, ਨਿਮਰਤਾ ,ਇਕ ਰਸ ਭਗਤੀ ਦੇ ਧਾਰਨੀ , ਮਨੁਖਤਾ ਦਾ ਭਲਾ ਸੋਚਣ ਵਾਲੇ ਤੇ ਗਰੀਬਾਂ ਤੇ ਦੁਖੀਆਂ ਲਈ ਅਥਾਹ ਹਮਦਰਦੀ ਰਖਣ ਵਾਲੇ ਦਰਿਆ ਦਿਲ,ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰਤਾਗਦੀ ਸੰਭਾਲੀ।
ਓਨ੍ਹਾ ਦਾ ਸਿਮਰਨ ,ਸੇਵਾ ਤੇ ਗੁਰਮਤਿ ਦਾ ਗਿਆਨ ਦੇਖਕੇ ਗੁਰੂ ਅੰਗਦ ਦੇਵ ਜੀ ਨੇ ਇਕ ਮੋਕੇ ਤੇ ਗੁਰਗਦੀ ਤੋ ਪਹਿਲਾਂ ਹੀ ,ਨਿਮਾਣਿਆ ਦੇ ਮਾਣ, ਨਿਤਾਣਿਆਂ ਦੇ ਤਾਣ,ਨਿਥਾਵਿਆਂ ਦੀ ਥਾਂ , ਨਿਓਟਿਆਂ ਦੀ ਓਟ , ਨਿਆਸਰਿਆਂ ਦੇ ਆਸਰੇ , ਨਿਪਤਿਆਂ ਦੀ ਪਤ ,ਨਿਗਤਿਆਂ ਦੀ ਗਤ ਆਦਿ ਕਈ ਬਖਸ਼ਿਸ਼ਾ ਨਾਲ ਨਿਵਾਜਿਆ ।
ਸਫਲ ਪਰਿਵਾਰਿਕ ਜੀਵਨ ਪਿਛੋਂ ਆਪ ਜੀ ਧਾਰਮਿਕ ਰਾਹਾਂ ਤੇ ਚਲ ਪਏ। ਜਦੋਂ ਇਹ ਗੁਰੂ ਅੰਗਦ ਦੇਵ ਜੀ ਦੇ ਘਰ ਆਏ ਤਾਂ ਆਪ ਜੀ ਦੀ ਉਮਰ 61 ਸਾਲ ਦੀ ਸੀ। ਇਸਤੋਂ ਪਹਿਲਾਂ ਆਪ ਜੀ ਨੇ ਵੀ ਭਾਈ ਲਹਿਣਾ ਦੀ ਤਰਾਂ 20 ਸਾਲ ਗੰਗਾ ਮਾਈ ਦੀ ਯਾਤਰਾ ਕਰਨ ਦੀ ਕਠਿਨ ਘਾਲ ਘਾਲੀ। ਸਾਲ ਵਿਚ ਸਿਰਫ 6 ਮਹੀਨੇ ਘਰ ਰਹਿੰਦੇ ਤੇ ਬਾਕੀ ਸਮਾ ਤੀਰਥ ਯਾਤਰਾਂ ਤੇ !
ਜਦੋਂ ਓਹ 20ਵੀਂ ਵਾਰੀ ਗੰਗਾ ਇਸ਼ਨਾਨ ਤੇ ਗਏ ਤੇ ਉਨ੍ਹਾ ਨਾਲ ਇਕ ਐਸੀ ਘਟਨਾ ਵਾਪਰੀ ਕੀ ਉਨਾ ਦੀ ਪੂਰੀ ਜਿੰਦਗੀ ਹੀ ਬਦਲ ਗਈ।
ਮੁਲਾਣੇ ਪਰਗਨੇ ਦੇ ਪਿੰਡ ਮੋਹੜੇ ਵਿਚ ਇਕ ਬ੍ਰਹਮਣ ਰਹਿੰਦਾ ਸੀ ਜਿਸ ਕੋਲ ਯਾਤਰੀ ਅਕਸਰ ਠਹਿਰਦੇ ਸੀ।ਉਥੇ ਓਨ੍ਹਾ ਦਾ ਮੇਲ ਇਕ ਵੈਸਨਵ ਬ੍ਰਹਮਚਾਰੀ ਨਾਲ ਹੋਇਆ, ਜਿਸ ਨਾਲ ਗੁਰੂ ਸਾਹਿਬ ਦਾ ਮੇਲ ਜੋਲ ਬਹੁਤ ਵਧ ਗਿਆ , ਇਥੋ ਤਕ ਕੀ ਖਾਣਾ ਪੀਣਾ ਵੀ ਇਕਠਾ ਹੋ ਗਿਆ। ਅਚਾਨਕ ਉਸਨੇ ਪੁਛ ਲਿਆ ਕੀ ਤੁਹਾਡਾ ਗੁਰੂ ਕੋਣ ਹੈ ?
”ਗੁਰੂ ਦੀ ਭਾਲ ਵਿਚ ਉਮਰ ਗੁਜਰ ਗਈ ਹੈ ਅਜੇ ਤਕ ਕੋਈ ਮਿਲਿਆ ਨਹੀ “।
ਇਹ ਜਵਾਬ ਸੁਣਕੇ ਉਸ ਨੂੰ ਬਹੁਤ ਬੁਰਾ ਲਗਾ ਤੇ ਇਹ ਕਹਿਕੇ ਉਨ੍ਹਾ ਦੀ ਸੰਗਤ ਛਡ ਗਿਆ ” ਹੈ ਰਾਮ! ਨਿਗੁਰੇ ਕਾ ਸੰਗ , ਨਿਗੁਰੇ ਕਾ ਧਨ, ਨਿਗੁਰੇ ਕਾ ਹਥ ਕਾ ਪਕਾ ਅੰਨ ? ਜਨਮ ਗਿਆ ਤੇਰਾ ‘।
ਬਹੁਤ ਡੂੰਘੀ ਚੋਟ ਲਗੀ ਗੁਰੂ ਅਮਰਦਾਸ ਜੀ ਦੇ ਮਨ ਤੇ , ਇਕ ਡੂੰਘੀ ਖੋਹ, ਤਾਂਘ , ਬੇਚੈਨੀ ਤੇ ਉਦਾਸੀ ਦਿਲ ਵਿਚ ਘਰ ਕਰ ਗਈ। ਉਸਤੋਂ ਬਾਦ ਕਈ ਸਾਧੂਆਂ ਨੂੰ ਮਿਲੇ ਪਰ ਮਨ ਨਾ ਪਤੀਜਿਆ।
ਅਚਾਨਕ ਇਕ ਦਿਨ ਬੀਬੀ ਅਮਰੋ ਜੋ ਉਨ੍ਹਾ ਦੇ ਭਰਾ ਦੀ ਨੂੰਹ ਤੇ ਗੁਰੂ ਅੰਗਦ ਦੇਵ ਜੀ ਦੀ ਸਪੁਤਰੀ ਸੀ ਦੇ ਮੂੰਹੋਂ ,ਸਵੇਰੇ ਸਵੇਰੇ ,ਦੁਧ ਰਿੜਕਦੇ ਵਕਤ ਬਾਣੀ ਸੁਣੀ।
ਜਦ ਬੀਬੀ ਅਮਰੋ ਤੋਂ ਪੁਛਿਆ ਕੀ ਸਵੇਰੇ ਸਵੇਰੇ ਤੁਸੀਂ ਕੀ ਗਾ ਰਹੇ ਸੀ,ਤਾਂ ਉਨ੍ਹਾ ਨੇ ਕਿਹਾ ਕੀ ਮੇਰਾ ਪਿਤਾ ਜੀ ਦੀ ਬਾਣੀ ਉਚਾਰੀ ਹੋਈ ਹੈ
ਬਾਣੀ ਦੇ ਬੋਲ ਇਤਨੇ ਪਿਆਰੇ, ਉਤੋਂ ਬੀਬੀ ਅਮਰੋ ਦੀ ਅਵਾਜ਼ ਇਤਨੀ ਮਿਠੀ ਸੀ ਕੀ ਗੁਰੂ ਅਮਰ ਦਾਸ ਦੇ ਦਿਲ ਵਿਚ ਮਿਲਣ ਦੀ ਤਾਂਘ ਪੈਦਾ ਹੋ ਗਈ।
ਬਸ ਫਿਰ ਕੀ ਸੀ ਓਹ ਬੀਬੀ ਅਮਰੋ ਨਾਲ ਮਿਲਣ ਵਾਸਤੇ ਗਏ ਤਾਂ ਉਨਾ ਜੋਗੇ ਹੀ ਰਹਿ ਗਏ ,ਮੁੜ ਵਾਪਿਸ ਨਹੀਂ ਆਏ।
12 ਸਾਲ ਗੁਰੂ ਘਰ ਵਿਚ ਰਹਿਕੇ ਅਣਥਕ ਸੇਵਾ ਕੀਤੀ ,ਆਪਣੇ ਮਾਨ ਅਪਮਾਨ ਤੇ ਰਿਸ਼ਤੇ ਤੋ ਉਚੇ ਉਠਕੇ , ਪੂਰੇ ਸਿਦਕ ਪ੍ਰੇਮ ਤੇ ਉਤਸ਼ਾਹ ਨਾਲ ਹਰ ਰੋਜ਼ ਅਮ੍ਰਿਤ ਵੇਲੇ ਉਠਕੇ ਤਿੰਨ ਕੋਹ ਦੂਰ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆਂਓਦੇ , ਗੁਰੂ ਸਾਹਿਬ ਨੂੰ ਇਸ਼ਨਾਨ ਕਰਾਂਓਦੇ, ਉਨ੍ਹਾ ਦੇ ਕਪੜੇ ਧੋਂਦੇ ਤੇ ਲੰਗਰ ਦੀ ਸੇਵਾ ਵਿਚ ਲਗ ਜਾਂਦੇ।ਲੰਗਰ ਦੇ ਭਾਂਡੇ ਮਾਜਣੇ ,ਪਾਣੀ ਢੋਣਾ, ਪਖਾ ਝਲਣਾ , ਮੂੰਹ ਚੋ ਬਾਣੀ, ਹਥ ਸੇਵਾ ਵਲ ਤੇ ਚਿਤ ਕਰਤਾਰ ਵਲ ਰਹਿੰਦਾ।ਘਟ ਬੋਲਦੇ ਘਟ ਖਾਂਦੇ ਤੇ ਘਟ ਸੋਂਦੇ। ਹਾੜ, ਸਿਆਲ, ਹਨੇਰੀ ਮੀਹ ,ਝਖੜ , ਕਦੀ ਵੀ ਉਨਾ ਦੇ ਨੇਮ ਤੇ ਪ੍ਰੇਮ ਵਿਚ ਫਰਕ ਨਹੀਂ ਆਇਆ। ਕਈ ਵਾਰ ਹਨੇਰੇ ਵਿਚ ਠੁਡੇ ਠੇਲੇ ਵੀ ਖਾਂਦੇ। ਇਸ ਕਰੜੀ ਤੇ ਅਤ- ਗਾਖੜੀ ਸੇਵਾ ਦੇ ਅੰਤਲੇ ਦਿਨਾ ਵਿਚ ਵਾਪਰੀ ਇਹ ਘਟਨਾ ਸੇਵਾ ਅਤੇ ਗੁਰਸਿਖ ਦੇ ਪਰਸਪਰ ਸਬੰਧਾ ਦੀ ਇਕ ਅਦੁਤੀ ਮਿਸਾਲ ਹੈ।
ਇਕ ਦਿਨ ਸਦਾ ਵਾਂਗ ਅਮ੍ਰਿਤ ਵੇਲੇ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆ ਰਹੇ ਸੀ ,ਅਤ ਦਾ ਮੀਹ ਵਸ ਰਿਹਾ ਸੀ , ਝਖੜ ਝੁਲ ਰਿਹਾ ਸੀ , ਜਦੋਂ ਪਿੰਡ ਪਹੁੰਚੇ ਠੋਕਰ ਲਗੀ ਤਾਂ ਗਿਰ ਗਏ ਪਰ ਪਾਣੀ ਦੀ ਗਾਗਰ ਮੋਢੇ ਤੋ ਡਿਗਣ ਨਹੀਂ ਦਿਤੀ ,ਖੜਾਕ ਹੋਇਆ ,ਨਾਲ ਹੀ ਇਕ ਘਰ ਵਿਚੋਂ ਜੁਲਾਹੇ ਨੇ ਜੁਲਾਹੀ ਤੋ ਪੁਛਿਆ ,” ਇਹ ਖੜਾਕ ਤਾਂ ਡਿਗਣ ਦਾ ਹੈ ਇਸ ਵੇਲੇ ਕੋਣ ਹੋਵੇਗਾ ?
ਜੁਲਾਹੀ ਨੇ ਕਿਹਾ ,” ਹੋਰ ਕੋਣ ਹੋ ਸਕਦਾ ਹੈ, ਅਮਰੂ ਨਿਥਾਵਾਂ ਹੋਣਾ ,ਜੋ ਪੇਟ ਦੀ ਖਾਤਿਰ ਕੁੜਮਾ ਦਾ ਪਾਣੀ ਭਰਦਾ ਹੈ ਤੇ ਚਾਕਰੀ ਕਰਦਾ ਹੈ।
ਗੁਰੂ ਸਾਹਿਬ ਨੇ ਵੀ ਉਨ੍ਹਾ ਦਾ ਵਾਰਤਾਲਾਪ ਸੁਣਿਆ ਤੇ ਕਿਹਾ ,” ਕਮਲੀਏ ਮੈ ਨਿਥਾਵਾਂ ਕਿਉਂ ਹਾਂ ,ਜਿਸ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਠਿਕਾਣਾ ਦਿਤਾ ਹੋਵੇ ਓਹ ਨਿਥਾਵਾਂ ਕਿਵੇਂ ਹੋ ਸਕਦਾ ਹੈ।
ਦਿਨ ਚੜੇ ਜਦ ਗੁਰੂ ਸਾਹਿਬ ਨੂੰ ਇਸ ਵਾਪਰੀ ਘਟਨਾ ਬਾਰੇ ਪਤਾ ਚਲਿਆ ਤਾਂ ਉਨ੍ਹਾ ਨੇ ਗੁਰੂ ਅਮਰ ਦਾਸ ਤੋ ਪੁਛਿਆ।
ਗੁਰੂ ਅਮਰ ਦਾਸ ਨੇ ਇਨਾ ਹੀ ਕਿਹਾ ਕੀ ਤੁਸੀਂ ਆਪ ਜਾਣੀ-ਜਾਣ ਹੋ ਮੈ ਕਿ ਦਸ ਸਕਦਾ ਹਾਂ। ਇਤਨੇ ਨੂੰ ਜੁਲਹਾ ਆਪਣੀ ਬੀਵੀ ਨੂੰ ਜੋ ਕਮਲੀ ਹੋ ਚੁਕੀ ਸੀ , ਮਾਫ਼ੀ ਮੰਗਣ ਲਈ ਆਇਆ।ਭਰੇ ਦਰਬਾਰ ਵਿਚ ਗੁਰੂ ਅੰਗਦ ਦੇਵ ਜੀ ਨੇ ਕਿਹਾ ,” ਤੁਸੀਂ ਅਮਰਦਾਸ ਦੀ ਬੜੀ ਨਿਰਾਦਰੀ ਕੀਤੀ ਹੈ ਓਹ ਨਿਥਾਵੇਂ ਕਿਵੇਂ ਹਨ, ਓਹ ਤਾ ਨਿਥਾਵਿਆਂ ਦੀ ਥਾਂ ,ਨਿਓਟਿਆਂ ਦੀ ਓਟ ,ਨਿਪਤਿਆਂ ਦੀ ਪਤ,ਨਿਗਤਿਆਂ ਦੀ ਗਤ , ਨਿਧਿਰੀਆਂ ਦੀ ਧਿਰ, ਗਏ ਬੇਹੋੜ ਬੰਦੀ ਛੋੜ – ਪੁਰਖਾ ਤੁਸੀਂ ਥੰਨ ਹੋ “
ਕੁਝ ਦਿਨ ਮਗਰੋਂ ਗੁਰੂ ਅੰਗਦ ਦੇਵ ਜੀ ਨੇ ਉਨ੍ਹਾ ਨੂੰ ਗੋਇੰਦਵਾਲ ਵਸਾਓਣ ਦੀ ਆਗਿਆ ਦਿਤੀ। ਗੋਇੰਦਵਾਲ ਗੋੰਦੇ ਦੀ ਬਹੁਤ ਸਾਰੀ ਜਮੀਨ ਸੀ, ਜਿਥੇ ਓਹ ਬਸਤੀ ਵਸਾਓਣਾ ਚਾਹੁੰਦਾ ਸੀ,ਬਸਤੀ ਬਹੁਤ ਸੋਹਣੀ ਸੀ ,ਪੱਤਣ ਤੇ ਸੀ ਵਸਦੀ ਤਾਂ ਸੀ ਪਰ ਭੂਤ ਪ੍ਰੇਤਾਂ ਦੇ ਡਰ ਤੋਂ ਫਿਰ ਉਜੜ ਜਾਂਦੀ।
ਗੋੰਦੇ ਦੀ ਬੇਨਤੀ ਮਨ ਕੇ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਨਾਲ ਭੇਜਿਆ,ਆਗਿਆ ਨੂੰ ਸਿਰ ਮਥੇ ਮੰਨਿਆ , ਪਰ ਫਿਰ ਵੀ ਇਸ਼ਨਾਨ ਕਰਾਓਣ, ਕਪੜੇ ਧੋਣ ਤੇ ਲੰਗਰ ਦੀ ਸੇਵਾ ਜਾਰੀ ਰਖੀ।ਦਿਨੇ ਸੇਵਾ ਕਰਦੇ ਤੇ ਸ਼ਾਮ ਨੂੰ ਗੋਇੰਦਵਾਲ ਚਲੇ ਜਾਂਦੇ। ਅਖੀਰ ਕੁਛ ਚਿਰ ਮਗਰੋਂ ਗੁਰੂ ਸਾਹਿਬ ਨੇ ਉਨ੍ਹਾ ਨੂੰ ਗੋਇੰਦਵਾਲ ਟਿਕਣ ਦੀ ਆਗਿਆ ਦੇ ਦਿਤੀ।ਰੁਝੇਵੇਂ ਵਧਦੇ ਗਏ ਪਰ ਸੇਵਾ ਵਿਚ ਕੋਈ ਤੋਟ ਨਾ ਪੈਣ ਦਿਤੀ।
ਗੁਰਗਦੀ
ਇਕ ਦਿਨ ਜਨਵਰੀ 1552 ਵਿਚ ਜਦ ਗੁਰੂ ਅੰਗਦ ਦੇਵ ਜੀ ਨੂੰ ਲੱਗਾ ਕੀ ਉਨ੍ਹਾ ਦਾ ਸਮਾ ਨੇੜੇ ਆ ਗਿਆ ਹੈ ਤਾਂ ਪ੍ਰੇਮ, ਸਿਦਕ ,ਘਾਲ- ਕਮਾਈ ਤੇ ਯੋਗਤਾ ਦੇ ਪਖੋਂ ਹਕਦਾਰ ਸਮਝ ਕੇ ਸੰਗਤ ਦੇ ਸਾਮਣੇ ਅਰਦਾਸ ਕਰ ਮਥਾ ਟੇਕਿਆ।
ਗੁਰਆਈ ਸੋਪਣ ਦਾ ਮਾਣ ਬਾਬਾ ਬੁਢਾ ਜੀ ਨੂੰ ਬਖਸ਼ਿਆ।ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਕਿ ਗੁਰਗਦੀ ਦੇ ਵਾਰਿਸ ਗੁਰੂ ਅਮਰਦਾਸ ਜੀ ਹੋ ਸਕਦੇ ਹਨ , ਇਤਨੇ ਨਿਮਾਣੇ ਤੇ ਇਤਨੀ ਬਿਰਧ ਅਵਸਥਾ ਵਿਚ।
ਗੁਰੂ ਸਾਹਿਬ ਦੇ ਦੋਨੋ ਪੁਤਰ ਦਾਤੂ ਤੇ ਦਾਸੁ ਜੀ ਵੀ ਪੂਰੀ ਆਸ ਲਗਾਏ ਬੈਠੇ ਸੀ।ਸੰਗਤ ਨੇ ਹੁਕਮ ਮਨ ਕੇ ਗੁਰੂ ਅਮਰ ਦਾਸ ਅਗੇ ਸੀਸ ਨਿਵਾਇਆ,ਪਰ ਪੁਤਰਾਂ ਨੇ ਅਜਿਹਾ ਕਰਨੋ ਨਾਂਹ ਕਰ ਦਿਤੀ।
ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋ ਬਾਅਦ ਗੁਰਗਦੀ ਦੀ ਪਗ ਦਾਸੂ ਨੂੰ ਬੰਨ ਦਿਤੀ।
ਥੋੜੇ ਸਮੇ ਬਾਅਦ ਦਾਸੂ ਦਾ ਸਿਰ ਫਿਰ ਗਿਆ।ਮਾਤਾ ਖੀਵੀ,ਦਾਸੂ ਨੂੰ ਗੁਰੂ ਸਾਹਿਬ ਕੋਲ ਲੈ ਗਈ, ਮਾਫ਼ੀ ਮੰਗੀ , ਗੁਰੂ ਸਾਹਿਬ ਨੇ ਮਾਫ਼ ਕਰ ਦਿਤਾ ਤੇ ਅਸੀਸ ਦਿਤੀ।ਦਾਸੂ ਠੀਕ ਹੋ ਗਿਆ , ਫਿਰ ਉਸਨੇ ਕਦੀ ਕੋਈ ਬਖੇੜਾ ਖੜਾ ਕਰਨ ਦੀ ਕੋਸਿਸ਼ ਨਹੀ ਕੀਤੀ।
ਦਾਤੂ ਆਪਣੀ ਜਿਦ ਤੇ ਅੜਿਆ ਰਿਹਾ।ਗੁਰੂ ਅਮਰ ਦਾਸ ਜੀ ਦਾ ਵਧਦਾ ਪ੍ਰਤਾਪ ਦੇਖ ਕੇ ਕੁੜਦਾ ਰਹਿੰਦਾ।
ਇਕ ਦਿਨ ਗੋਇੰਦਵਾਲ ਸਾਹਿਬ ਗਿਆ, ਗੁਰੂ ਸਾਹਿਬ ਸਿੰਘਾਸਨ ਤੇ ਬੇਠੇ ਸੀ,ਸਮਾਧੀ ਵਿਚ ਲੀਨ ,ਦਾਤੂ ਇਹ ਬਰਦਾਸ਼ਤ ਨਹੀ ਕਰ ਸਕਿਆ ,ਜਾ ਲਤ ਮਾਰੀ,ਗੁਰੂ ਸਾਹਿਬ ਨੇ ਨੇਤਰ ਖੋਲੇ,ਸੰਭਲੇ ਤੇ ਦਾਤੁ ਦੇ ਚਰਨ ਪਕੜਕੇ ਕਿਹਾ,ਸਾਡੀਆਂ ਬੁਡੀਆਂ ਹਡੀਆਂ ਸਖਤ ਹਨ, ਤੁਹਾਡੇ ਪੈਰ ਕੂਲੇ ਤੇ ਨਰਮ ਹਨ,ਕਿਤੇ ਚੋਟ ਤੇ ਨਹੀ ਆਈ ?
ਗੁਰੂ ਸਾਹਿਬ ਦੀ ਨਿਮਰਤਾ ਨੂੰ ਦਾਤੂ ਕਮਜੋਰੀ ਸਮਝ ਬੈਠਾ ਤੇ ਕਹਿਣ ਲਗਾ ,” ਗਦੀ ਦਾ ਹਕਦਾਰ ਮੈਂ ਹਾਂ ਤੂੰ ਨਹੀ,ਤੂੰ ਸਾਡਾ ਚਾਕਰ ਹੈਂ , ਤੇਰੀ ਸੇਵਾ ਦੀ ਹੁਣ ਸਾਨੂੰ ਲੋੜ ਨਹੀ,ਤੂੰ ਜਾਹ ਇਥੋ ਚਲਾ ਜਾਹ “।
ਸ਼ਾਂਤੀ,ਤਿਆਗ ਦੇ ਨਿਮਰਤਾ ਦੇ ਪੁੰਜ,ਸਤਿਗੁਰੁ ਉਥੋਂ ਚਲੇ ਗਏ।ਚੁਪ ਚਪੀਤੇ ਬਿਨਾ ਕਿਸੇ ਨੂੰ ਦਸੇ ਆਪਣੇ ਪਿੰਡ ਬ੍ਸਾਰਕੇ ਪਹੁੰਚ ਗਏ। ਪਿੰਡੋ ਬਾਹਰ ਇਕ ਕੋਠੇ ਵਿਚ ਬੈਠ ਗਏ।ਅੰਦਰੋ ਕੁੰਡਾ ਲਗਾ ਲਿਆ।ਬਾਹਰ ਲਿਖ ਦਿਤਾ ਜੇਹੜਾ ਕੋਈ ਦਰਵਾਜ਼ਾ ਖੋਲਕੇ ਅੰਦਰ ਆਣ ਦੀ ਕੋਸ਼ਿਸ਼ ਕਰੇਗਾ ਸਾਡਾ ਸਿਖ ਨਹੀ ਹੋਵੇਗਾ।
ਅਖੀਰ ਸੰਗਤਾ ਵਡੀ ਭਾਲ ਪਿਛੋਂ ਬਾਬਾ ਬੁਢਾ ਜੀ ਦੀ ਅਗਵਾਈ ਹੇਠ ਬਸਾਰਕੇ ਪਹੁੰਚੀਆਂ, ਬਾਬਾ ਬੁਢਾ ਜੀ ਨੇ ਲਿਖਿਆ ਦੇਖਿਆ,ਐਸੀ ਵਿਓਂਤ ਬਣਾਈ ਕੀ ਅਵਿਗਿਆ ਵੀ ਨਾ ਹੋਵੇ ਤੇ ਬੇਨਤੀ ਵੀ ਕੀਤੀ ਜਾ ਸਕੇ,ਕੋਠੇ ਦੇ ਚੜਦੇ ਪਾਸੇ ਕੰਧ ਵਿਚ ਸੰਨ ਲਗਾਈ ਤੇ ਜਾ ਅੰਦਰ ਮਥਾ ਟੇਕਿਆ, ਗੁਰੂ ਸਾਹਿਬ ਬਾਬਾ ਬੁਢਾ ਜੀ ਤੇ ਸੰਗਤਾ ਦਾ ਪ੍ਰੇਮ ਸਤਕਾਰ ਤੇ ਹਲੀਮੀ ਦੇਖਕੇ ਬੜੇ ਖੁਸ਼ ਹੋਏ ਤੇ ਸੰਗਤਾ ਦਾ ਹੁਕਮ ਮੰਨ ਮੁੜ ਗੋਇੰਦਵਾਲ ਆ ਕੇ ਪਹਿਲੇ ਵਰਗਾ ਦਰਬਾਰ ਲਗਾਓਣ ਲਗ ਪਏ।
ਆਪ ਜੀ 22 ਸਾਲ ਗੁਰਗਦੀ ਤੇ ਰਹੇ,ਜਿਸ ਵਿਚ ਉਨ੍ਹਾ ਨੇ ਸਿਖੀ ਮਹੱਲ ਨੂੰ ਉਸਾਰਨ ਵਲ ਵਿਸ਼ੇਸ਼ ਧਿਆਨ ਦਿਤਾ।
ਕਈ ਧਾਰਮਿਕ, ਸਮਾਜਿਕ ਸੁਧਾਰ ਕੀਤੇ ਤੇ ਸਿਖੀ ਦੇ ਰਾਹਾਂ ਨੂੰ ਮਜਬੂਤ ਕਰਨ ਲਈ ਕਈ ਢੰਗ ਅਪਨਾਏ।
ਗੁਰੂ ਨਾਨਕ ਦੇਵ ਤੇ ਗੁਰੂ ਅੰਗਦ ਦੇਵ ਜੀ ਦੇ ਚਲਾਏ ਰਾਹਾਂ ਨੂੰ ਵਧੇਰੇ ਪਧਰਾ , ਸਾਫ਼, ਸੋਖਾ ਤੇ ਚੋੜਾ ਕਰਨ ਦਾ ਯਤਨ ਕੀਤਾ।ਆਪਣੀ ਬਾਣੀ ਦੁਆਰਾ ਗੁਰਮਤਿ ਦੇ ਸਿਧਾਂਤਾਂ ਨੂੰ ਵਧੇਰੇ ਸਪਸ਼ਟ ਤੇ ਸਰਲ ਬਣਾਇਆ। ਸਿਖ ਸੰਗਤ ਤੇ ਸਮਾਜ ਵਿਚ ਭਾਈਚਾਰੇ ਦੇ ਓਹ ਪੂਰਨੇ ਪਾਏ,ਜੋ ਆਉਣ ਵਾਲੀਆਂ ਪੁਸ਼ਤਾਂ ਲਈ ਚਾਨਣ ਮੁਨਾਰਾ ਬਣ ਕੇ ਸਾਬਤ ਹੋਏ।
ਉਨ੍ਹਾ ਦਾ ਆਪਣਾ ਜੀਵਨ ਬੜਾ ਪਵਿਤਰ , ਸਿਧਾ ਸਾਦਾ, ਸਿਧਾਂਤਿਕ, ਧਾਰਮਿਕ , ਸੇਵਾ ਸਿਮਰਨ ,ਸਹਿਨਸ਼ੀਲਤਾ ਦਇਆ ਤੇ ਪਿਆਰ ਦਾ ਨਮੂਨਾ ਸੀ।ਆਪ ਇਕ ਚੰਗੇ ਗ੍ਰਹਿਸਤੀ , ਸੁਚੀ ਤੇ ਸਚੀ ਕਿਰਤ ਤੇ ਗਰੀਬਾਂ, ਲੋੜਵੰਦਾ, ਦੀਨ ਦੁਖੀਆਂ ਦੀ ਸਹਾਇਤਾ ਕਰਨ ਵਾਲੇ ਸੀ
ਕਾਫੀ ਪ੍ਰਚਾਰ ਕਰਨ ਮਗਰੋਂ ਆਪ ਜੀ ਨੇ ਸਾਲ ਵਿਚ ਤਿੰਨ ਜੋੜ -ਮੇਲੇ ਨਿਯਤ ਕਰਕੇ ਗੁਰੂ ਨਾਨਕ ਦੀਆਂ ਸਿਖ ਸੰਗਤਾ ਨੂੰ ਇਕਠਾ ਕਰਨ ਦਾ ਉਪਰਾਲਾ ਕੀਤਾ।
ਦੀਵਾਲੀ,ਵੈਸਾਖੀ ਤੇ ਮਾਘੀ ਵਾਲੇ ਦਿਨ ਗੋਇੰਦਵਾਲ ਸਾਹਿਬ ਵਡੀ ਗਿਣਤੀ ਵਿਚ ਸੰਗਤਾ ਜੁੜਦੀਆਂ ,ਜਿਸ ਵਿਚ ਦੇਸ਼ ਦੇ ਕੋਨੇ ਕੋਨੇ ਤੋਂ ਆਈਆਂ ਸਮਸਿਆਵਾਂ ਦਾ ਪਾਰ ਉਤਾਰਾ ਕਰਨ ਦਾ ਯਤਨ ਕੀਤਾ ਜਾਂਦਾ ਸੀ। ਕੁਝ ਸਮਸਿਆਵਾਂ ਹਕੂਮਤ ਨਾਲ ਵੀ ਸੰਬਧਿਤ ਹੋਣਗੀਆਂ,ਜਿਸਦਾ ਬੈਖੋਫ਼ ਹੋ ਕੇ ਕਹਿਣ, ਸੁਣਨ ਤੇ ਉਸਦਾ ਹਲ ਕਢਣ ਦਾ ਉਪਰਾਲਾ ਕੀਤਾ ਜਾਂਦਾ।ਇਉ ਸਿਖ ਸੰਗਤ ਦੀ ਜਥੇਬੰਦੀ ਤੇ ਭਾਈਚਾਰਕ ਸਾਂਝ ਮਜਬੂਤ ਹੋਣ ਲਗੀ।
ਗੋਇੰਦਵਾਲ ਸਾਹਿਬ ਵਿਚ ਖਡੂਰ ਸਾਹਿਬ ਵਾਂਗ ਰੋਣਕਾਂ ਲਗ ਗਈਆਂ ਅਤੇ ਗੁਰੂ ਅਮਰਦਾਸ ਜੀ ਦਾ ਇਥੇ ਨਿਵਾਸ ਹੋਣ ਕਰਕੇ ਇਹ ਸਿਖੀ ਦਾ ਉਸ ਵੇਲੇ ਦਾ ਪ੍ਰਮੁਖ ਕੇਂਦਰ ਬਣ ਗਿਆ।
ਸਵੇਰ ਤੋ ਸ਼ਾਮ ਤਕ ਕੀਰਤਨ ਲੰਗਰ,ਵਿਚਾਰ , ਪਾਠ ਹੋਣ ਲਗੇ।ਦੂਰ ਦੂਰ ਤੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਤੇ ਵਿਚਾਰਾਂ ਨੂੰ ਸੁਣਨ ਆਉਂਦੀਆਂ।
ਗੁਰੂ ਸਾਹਿਬ ਨੇ ਇਥੇ ਲੰਗਰ ਪ੍ਰਥਾ ਨੂੰ ਮਜਬੂਤ ਕਰਨ ਲਈ ਹੁਕਮ ਕੀਤਾ ” ਪਹਿਲੇ ਪੰਗਤ ਪਾਛੇ ਸੰਗਤ”।
ਗੁਰੂ ਦਰਬਾਰ ਆਉਣ ਤੋ ਪਹਿਲਾਂ ਲੰਗਰ ਛਕਣਾ ਜਰੂਰੀ ਕਰ ਦਿਤਾ ਗਿਆ ,ਜਿਸਦਾ ਮੁਖ ਉਦੇਸ਼ ਸੀ ਜਾਤ -ਪਾਤ, ਛੁਆ -ਛੂਤ ਊਚ -ਨੀਚ ਦੀ ਭਾਵਨਾ ਤੋਂ ਉਪਰ ਉਠਕੇ ,ਮਨੁਖੀ ਏਕਤਾ , ਭਾਈਚਾਰੇ, ਤੇ ਸਰਬ ਸਾਂਝੀਵਾਲਤਾ ਨੂੰ ਮਜਬੂਤ ਕਰਨਾ।
ਇਸ ਨਾਲ ਸੰਗਤ ਦੇ ਪੰਗਤ ਵਿਚ ਇਕ ਡੂੰਘੀ ਸਾਂਝ ਪੈ ਗਈ,ਉਸ ਵਕਤ ਇਹ ਖਾਸ ਜੁਰਅਤ ਵਾਲਾ ਕੰਮ ਸੀ ਜਿਸ ਵਕਤ ਮਨੁਖ ਮਨੁਖ ਦੇ ਪਰਛਾਵਾਂ ਪੈਣ ਤੇ ਭਿੱਟ ਜਾਂਦਾ ਸੀ।ਲੰਗਰ ਲੋਕਾਂ ਦੀ ਸਿਹਤ ਤੇ ਸਵਾਦ ਨੂੰ ਮੁਖ ਰਖ ਕੇ ਬਣਦਾ ਸੀ l
ਗੁਰੂ ਸਾਹਿਬ ਆਪ ਚਾਹੇ ਅਲੂਣਾ ਓਗਰਾ ਹੀ ਖਾਂਦੇ ਸੀ,ਪਰ ਸੰਗਤ ਵਾਸਤੇ ਹਰ ਤਰਹ ਦੇ ਪਕਵਾਨ ਤੇ ਰਸ ਅਮ੍ਰਿਤ ਘੀਰ ਖਿਆਲੀ ਬਣਦੀ ਸੀ।
ਵਧਦੀ ਫੁਲਦੀ ਸਿਖੀ,ਸਮਾਜਿਕ ਸੁਧਾਰ ਤੇ ਸਾਂਝੇ ਲੰਗਰ ਦੀ ਪਰਮਪਾਵਾਂ ਹਿੰਦੂ ਧਰਮ ਦੇ ਮੁਖੀ , ਕਾਜ਼ੀ, ਮੁਲਾਣੇ ਤੇ ਮੋਲਵੀਆਂ ਨੂੰ ਚੁੱਭ ਰਹੀਆਂ ਸੀ ,ਉਹ ਬਹੁਤ ਔਖੇ ਹੋਏ ,ਅਕਬਰ ਨੂੰ ਸ਼ਕਾਇਤ ਵੀ ਕੀਤੀ ,ਜਿਸਦੀ ਚਰਚਾ ਲਈ ਭਾਈ ਜੇਠਾ ਜੀ ਨੂੰ ਲਾਹੋਰ ਭੇਜਿਆ ਗਿਆ। ਉਹਨਾ ਨੇ ਇਸ ਕਦਰ ਅਕਬਰ ਦੀ ਤਸਲੀ ਕਰਵਾਈ ਕਿ ਅਕਬਰ ਖੁਦ ਬੜੀ ਨਿਮਰਤਾ ਸਹਿਤ ਗੁਰੂ ਸਹਿਬ ਨੂੰ ਮਿਲਣ ਵਾਸਤੇ ਗੋਇੰਦਵਾਲ ਆਏ ਤੇ ਗੁਰੂ ਦਰਬਾਰ ਵਿਚ ਆਓਣ ਤੇ ਪਹਿਲੇ ਬੜੇ ਪਿਆਰ ਤੇ ਸ਼ਰਧਾ ਨਾਲ ਪੰਗਤ ਵਿਚ ਬੈਠਕੇ ਲੰਗਰ ਵੀ ਛਕਿਆ।
ਓਹ ਇਤਨਾ ਖੁਸ਼ ਹੋਇਆ ਕਿ ਚੋਖੀ ਮਾਇਆ ਤੇ ਜਗੀਰਾਂ ਭੇਂਟ ਕਰਣ ਲਈ ਬੇਨਤੀ ਕੀਤੀ , ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ ਇਹ ਕਹਿਕੇ ਕੀ ਇਹ ਸਾਡਾ ਨਹੀ ਸੰਗਤ ਦਾ ਉਪਰਾਲਾ ਹੈ।
ਅਕਬਰ ਨੇ ਬਹੁਤ ਮਜਬੂਰ ਕੀਤਾ,ਪਰ ਜਦ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ,” ਮੈਂ ਨਹੀਂ ਚਾਹੁੰਦਾ ਕੀ ਲੰਗਰ ਕਿਸੇ ਇਕ ਆਦਮੀ ਦੇ ਸਹਾਰੇ ਚਲੇ ,ਇਹ ਸੰਗਤ ਦਾ ਹੈ ਤੇ ਸੰਗਤ ਹੀ ਇਸ ਨੂੰ ਚਲਏਗੀ।
ਅਖੀਰ ਉਸਨੇ ਮਾਤਾ ਭਾਨੀ ਨੂੰ ਆਪਣੀ ਬਚੀ ਕਹਿਕੇ 22 ਪਿੰਡਾ (ਝਬਾਲ) ਦਾ ਇਲਾਕਾ ਉਨਾਂ ਦੇ ਨਾ ਲਗਾ ਦਿਤਾ।
ਅਕਾਲ ਤੋਂ ਪੀੜਤ ਕਿਸਾਨਾ ਨੂੰ ਟੈਕਸ ਤੋਂ ਛੂਟ ਦੇ ਦਿਤੀ।
1563 ਵਿਚ ਅਕਬਰ ਨੇ ਯਾਤਰਾ ਟੈਕਸ ਨੂੰ ਜੋ ਫਿਰੋਜ਼ਸ਼ਾਹ ਤੁਗਲਕ ਵੇਲੇ ਦਾ ਲਗਾ ਹੋਇਆ ਸੀਮਾਫ਼ ਕਰ ਦਿਤਾ।
ਲੰਗਰ ਜਾਤ-ਪਾਤ ਨੂੰ ਖਤਮ ਕਰਨ ਦਾ ਇਕ ਤਕੜਾ ਉਦਮ ਸੀ,ਜਿਸ ਨੂੰ ਮੰਨਣ ਵਾਲਿਆ ਦੀ ਇਕ ਤਕੜੀ ਸੰਗਤ ਬਣ ਗਈਪਰ ਵਿਰੋਧੀ ਵੀ ਉਥੇ ਸਨ।
ਉਨਾ ਨੇ ਸਿਖਾਂ ਨੂੰ ਖੂਹ ਤੋ ਪਾਣੀ ਭਰਨ ਦੀ ਮਨਾਹੀ ਕਰ ਦਿਤੀ,ਬਹੁਤ ਰੁਕਾਵਟਾ ਪਾਈਆਂ ਕਈ ਵਾਰ ਘੜੇ ਵੀ ਭੰਨ ਦਿਤੇ।
ਗੁਰੂ ਸਾਹਿਬ ਨੇ ਜਾਤ -ਪਾਤ ਦੇ ਵੰਡ-ਵਿਤਕਰੇ ਨੂੰ ਖਤਮ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ ਇਕ ਵਡੇ ਪੈਮਾਨੇ ਤੇ 84 ਪੋੜੀਆਂ ਵਾਲੀ ਬਾਓਲੀ ਬਣਵਾਈ।
ਇਸ ਬਾਉਲੀ ਦਾ ਟੱਕ ਬਾਬਾ ਬੁਢਾ ਜੀ ਨੇ ਲਗਾਇਆ।ਜਿਸਦਾ ਜਲ ਅਟੁਟ ਸੀ ,ਜਿਸ ਵਿਚ ਹਰ ਇਕ ਨੂੰ ਪਾਣੀ ਭਰਨ ਦੀ , ਇਸ਼ਨਾਨ ਕਰਨ ਦੀ ਖੁਲ ਸੀਮਾਲ, ਡੰਗਰਾ ਤੇ ਖੇਤੀ ਵਾਸਤੇ ਇਕ ਵਡਾ ਖੂਹ ਵੀ ਬਣਵਾਇਆ ਜਿਥੇ ਹਰਟ ਚਲਵਾਏ,ਗੋਇੰਦਵਾਲ ਸਾਹਿਬ ਸਿਖਾਂ ਦਾ ਪਹਿਲਾ ਕੇਂਦਰ ਤੇ ਤੀਰਥ ਅਸਥਾਨ ਬਣ ਗਿਆ।
ਦੂਜੀ ਮਹਤਵਪੂਰਨ ਉਸਾਰੀ ਸ੍ਰੀ ਅਮ੍ਰਿਤਸਰ ਸਾਹਿਬ ਦੀ ਹੈ,ਜੋ ਉਨ੍ਹਾ ਦੀ ਸਿਖੀ ਨੂੰ ਮਹਾਨ ਦੇਣ ਹੈ।
ਰਾਮਦਾਸ ਜੀ ਨੂੰ ਅਮ੍ਰਿਤਸਰ ਸ਼ਹਿਰ ਵਸਾਓਣ ਦਾ ਹੁਕਮ ਦਿਤਾ ਜੋ ਸਿਖਾ ਦਾ ਬਾਅਦ ਵਿਚ ਸਿਖੀ ਦਾ ਮੁਖ ਕੇਂਦਰ ਬਣਿਆ ਤੇ ਇਸ ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਨਾਲ ਸਦਾ ਲਈ ਪਵਿਤਰ ਤੇ ਅਮਰ ਹੋ ਗਿਆ। ਗੁਮਟਾਲਾ ,ਤੁੰਗ , ਸੁਲਤਾਨ ਵਿੰਡ ਤੇ ਗਿਲਵਾਲੀ ਪਿੰਡਾਂ ਦੇ ਮੁਖੀਆਂ ਨੂੰ ਇਕਠਾ ਕਰਕੇ ,ਜਮੀਨ ਖਰੀਦੀ ਤੇ 1570 ਈਸਵੀ ਵਿਚ ਮੋੜੀ ਗਡਵਾ ਕੇ ਇਸ ਦਾ ਨਾਂ ਗੁਰੂ ਕਾ ਚਕ ਰਖ ਦਿਤਾ,ਇਸ ਦੀ ਉਸਾਰੀ ਦਾ ਕੰਮ ਭਾਈ ਜੇਠਾ ਜੀ ਦੀ ਨਿਗਰਾਨੀ ਹੇਠ ਹੋਇਆ।
ਗੁਰੂ ਅਮਰਦਾਸ ਕ੍ਰਾਂਤੀਕਾਰੀ ਤੇ ਸਮਾਜ ਸੁਧਾਰਕ ਵੀ ਸਨ,ਆਪਣੇ ਬੜੇ ਸੁਚਜੇ ਢੰਗ ਨਾਲ ਸਮਾਜਿਕ ਕੁਰੀਤੀਆਂ ਦੇ ਵਿਰੁਧ ਆਵਾਜ਼ ਉਠਾਈ ਤੇ ਲੋਕਾਂ ਨੂੰ ਜਥੇਬੰਦ ਕੀਤਾ,
ਪੁਰਾਤਨ ਕਾਲ ਵਿਚ ਇਸਤਰੀ ਦਾ ਦਰਜਾ ਬਹੁਤ ਨੀਵਾਂ ਸਮ੍ਝਿਆ ਜਾਂਦਾ ਸੀ,ਜੈਨੀ ਖੁਲੇ ਤੋਰ ਤੇ ਪ੍ਰਚਾਰ ਕਰਦੇ ਸਨ ਕਿ ਇਸਤਰੀ ਕਦੀ ਰਬ ਨਾਲ ਇਕਮਿਕ ਨਹੀ ਹੋ ਸਕਦੀ। ਯੂਨਾਨੀ ਇਸਤਰੀ ਨੂੰ ਨਾ-ਮੁਕੰਮਲ ਸ਼ੈ ਆਖਦੇ ਹਨ , ਇੰਗ੍ਲੈੰਡ ਵਿਚ ਔਰਤ ਨੂੰ ਪ੍ਰਮਾਤਮਾ ਦੀ ਮਜ਼ੇਦਾਰ ਗਲਤੀ ਕਿਹਾ ਜਾਂਦਾ ਹੈ।
ਬੁਧ ਧਰਮ ਵਿਚ ਇਥੋਂ ਤਕ ਲਿਖਿਆ ਹੈ ਕਿ ਜੇ ਔਰਤ ਨਦੀ ਵਿਚ ਗੋਤੇ ਖਾ ਰਹੀ ਹੋਵੇ ,ਭਾਵੇਂ ਉਸਦੀ ਮੋਤ ਹੀ ਕਿਉਂ ਨਾ ਹੋ ਜਾਵੇ,ਕੋਈ ਵੀ ਨਰ ਭਿਕਸ਼ੂ ਉਸ ਨੂੰ ਬਚਾਓਣ ਦਾ ਹੀਲਾ ਤਕ ਨਾ ਕਰੇ।
ਰਾਮ ਨੁਜ ਉਸ ਨੂੰ ਧਰਮ ਵਿਚ ਦਾਖਲ ਹੀ ਨਹੀਂ ਕਰਦੇ,ਕਿਓਕੀ ਓਹ ਰਿਸ਼ੀਆਂ ਮੁਨੀਆਂ ਦੀ ਇਬਾਬਤ ਨਸ਼ਟ ਕਰ ਦਿੰਦੀ ਹੈ।
*ਸਿਰਫ ਸਿਖ ਧਰਮ ਹੀ ਐਸਾ ਧਰਮ ਹੈ,ਜਿਸ ਵਿਚ ਇਸਤਰੀ ਨੂੰ ਮਰਦ ਦੇ ਬਰਾਬਰ ਥਾਂ ਦਿਤੀ ਗਈ ਹੈ।*
ਗੁਰੂ ਨਾਨਕ ਸਾਹਿਬ ਨੇ ਇਸਤਰੀ ਬਾਰੇ ਲਿਖਿਆ ਹੈ:-
ਸੋ ਕਿਓਂ ਮੰਦਾ ਆਖੀਏ ਜਿਤ ਜਮੇ ਰਾਜਾਨੁ
ਗੁਰੂ ਨਾਨਕ ਸਾਹਿਬ ਨੇ ਇਸਤਰੀ ਜਾਤੀ ਦੇ ਹਕ਼ ਵਿਚ ਆਪਣੀ ਅਵਾਜ਼ ਬੁਲੰਦ ਕੀਤੀ ਤੇ ਉਸ ਨੂੰ ਬੁਰਾ,ਨੀਵਾਂ ਜਾਂ ਕਮਤਰ ਸਮਝਣ ਦਾ ਖੰਡਨ ਕੀਤਾ।ਗੁਰੂ ਨਾਨਕ ਦੇਵ ਜੀ ਨੇ ਇਸ ਲਹਿਰ ਨੂੰ ਸ਼ੁਰੂ ਕੀਤਾਉਸਤੋਂ ਪਿਛੋਂ ਗੁਰੂ ਅੰਗਦ ਦੇਵ ਜੀ ,ਗੁਰੂ ਅਮਰ ਦਾਸ ਜੀ ਤੇ ਬਾਕੀ ਸਭ ਗੁਰੂਆਂ ਜੀ ਨੇ ਇਸ ਨੂੰ ਮਜਬੂਤ ਕੀਤਾ।
ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਨੂੰ ਲੰਗਰ ਦੇ ਮੁਖੀ ਦੀ ਸੇਵਾ ਬਖਸ਼ ਕੇ ਇਸਤਰੀ ਜਾਤੀ ਦਾ ਮਾਨ ਵਧਾਇਆ।ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਵਿਚੋਂ 2 ਮੰਜੀਆਂ 55 ਪੀੜੀਆਂ ਦਾ ਮੁਖੀ ਬੀਬੀਆਂ ਨੂੰ ਬਣਾਇਆ ।
*ਗੁਰੂ ਸਾਹਿਬ ਨੇ ਇਸਤਰੀ ਤੇ ਪੁਰਸ਼ ਦਾ ਵਿਵਾਹ ਖਾਲੀ ਸ਼ਰੀਰਕ ਨਹੀ,ਬਲਕਿ ਆਤਮਿਕ ਤੇ ਬਰਾਬਰ ਦੀ ਸਾਂਝ ਕਰਾਰ ਦੇਕੇ ਉਚਾ ਤੇ ਸੁਚਾ ਬਣਾਇਆ। ਦੂਸਰੇ ਦੀਆ ਧੀਆਂ ਭੈਣਾ ਨੂੰ ਇਜ਼ਤ ਨਾਲ ਦੇਖਣਾ ਸਿਖੀ ਦਾ ਮੁਢਲਾ ਅਸੂਲ ਰਿਹਾ ਲ,ਜਿਸਨੇ ਸਿਖੀ ਆਚਰਨ ਨੂੰ ਜ਼ਿਲਤ ਵਿਚੋਂ ਕਢਕੇ ਇਕ ਨਵੇਂ ਤੇ ਵਖਰੇ ਮੁਕਾਮ ਤੇ ਖੜਾ ਕਰ ਦਿਤਾ।*
ਗੁਰੂ ਅਮਰ ਦਾਸ ਜੀ ਨੇ ਇਸਤਰੀ ਜਾਤੀ ਵਾਸਤੇ ਕਈ ਠੋਸ ਕਦਮ ਚੁਕੇ।
ਪਰਦੇ ਦੀ ਰਸਮ ਨੂੰ ਖਤਮ ਕੀਤਾ ਉਨ੍ਹਾ ਨੇ ਫੁਰਮਾਇਆ ਪਰਦਾ ਗੁਲਾਮੀ ਦੀ ਨਿਸ਼ਾਨੀ ਹੈ,ਇਜ਼ਤ ਲੈਣ ਦੇਣ ਦਾ ਇਸ ਨਾਲ ਕੋਈ ਸਬੰਧ ਨਹੀ।
ਦਰਬਾਰ ਵਿਚ ਇਸਤਰੀਆਂ ਨੂੰ ਪਰਦਾ ਕਰਕੇ ਆਓਣ ਦਾ ਹੁਕਮ ਨਹੀਂ ਸੀ ,ਉਨ੍ਹਾ ਨੂੰ ਸੰਗਤ ਵਿਚ ਅਜਾਦੀ ਨਾਲ ਸੇਵਾ ਕਰਨ ਦੀ ਖੁਲ ਸੀ ,ਵਿਧਵਾ ਨੂੰ ਵਿਆਹ ਕਰਨ ਦੀ ਖੁਲ ਦਿਤੀ ,ਕਈਆਂ ਜਵਾਨ ਇਸਤਰੀਆਂ ਦੇ ਵਿਵਾਹ ਕਰਵਾਏ ਤੇ ਉਨ੍ਹਾ ਦੇ ਜੀਵਨ ਦੀਆਂ ਖੁਸ਼ੀਆਂ ਬਹਾਲ ਕਰਵਾਈਆਂ।
ਉਸ ਵਕਤ ਲੜਕੀਆਂ ਨੂੰ ਲੋਕ ਜੰਮਦਿਆਂ ਹੀ ਮਾਰ ਦਿੰਦੇ ਜਾਂ ਟੋਆ ਪਟ ਕੇ,ਉਸ ਵਿਚ ਦਬ ਦਿੰਦੇ।
ਗੁਰੂ ਸਾਹਿਬ ਨੇ ਇਸ ਕੁਰੀਤੀ ਜੋ ਕੀ ਕਾਦਰ ਤੇ ਕੁਦਰਤ ਦੀ ਨਿਰਾਦਰੀ ਸੀ ,ਬੜੀ ਸਖਤੀ ਨਾਲ ਵਿਰੋਧ ਕੀਤਾ ਤੇ ਸਿਖਾਂ ਵਿਚ ਬੰਦ ਕਰਨ ਦਾ ਹੁਕਮ ਦਿਤਾ।
ਸਤੀ ਪ੍ਰਥਾ ਇਸਤਰੀ ਲਈ ਵਡੀ ਲਾਹਨਤ ਸੀ।
ਇਸਤਰੀ ਦੀ ਮਰਜੀ ਦੇ ਖਿਲਾਫ਼ ਉਸ ਨੂੰ ਮਲੋ -ਮਲੀ ਪਤੀ ਨਾਲ ਸੜਨ ਲਈ ਜਲਦੀ ਚਿਖਾ ਵਿਚ ਸੁਟ ਦਿਤਾ ਜਾਂਦਾ l,ਇਸ ਤੋਂ ਵਡਾ ਜੁਲਮ ਕੀ ਹੋ ਸਕਦਾ ਹੈ।
ਸਤੀ ਰਸਮ ਦੇ ਵਿਰੁਧ ਜੋਰਦਾਰ ਅਵਾਜ ਉਠਾਈ ਤੇ ਇਸ ਨੂੰ ਖਾਸ ਕਰਕੇ ਪੰਜਾਬ ਤੇ ਪੰਜਾਬ ਦੇ ਸਿਖਾਂ ਨੂੰ ਇਸ ਰਸਮ ਨੂੰ ਬੰਦ ਕਰਨ ਦਾ ਹੁਕਮ ਦਿਤਾ,
ਸਤੀਆਂ ਇਹਿ ਨਾ ਅਖੀਆਨਿ ਜੋ ਮੜੀਆਂ ਲਗਿ ਜ੍ਲੰਨਿ
ਨਾਨਕ ਸਤੀਆਂ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ 11
ਭੀ ਸੋ ਸਤੀਆਂ ਜਾਣੀਅਨਿ ਸੀਲ ਸੰਤੋਖ ਰਂਹਨਿ
ਸੇਵਨਿ ਸਾਈ ਆਪਣਾ ਨਿਤਿ ਉਠਿ ਸਮਾਲੰਨਿ 11
ਨਸ਼ਿਆਂ ਵਿਰੁਧ ਪ੍ਰਚਾਰ ਕੀਤਾ,ਲੋਕਾਂ ਨੂੰ ਜਨਮ ਮਰਨ ਤੇ ਵਿਆਹ ਦੇ ਸੰਸਕਾਰਾਂ,ਗ੍ਰਹਿ, ਮਹੂਰਤਾਂ ਤੇ ਗੁੰਝਲਦਾਰ ਰਸਮਾ ਤੋਂ ਕਢਕੇ ਸੰਖੇਪ ਤੇ ਅਜਾਦ ਕੀਤਾ ,ਜਿਸ ਨਾਲ ਸਿਖੀ ਨੂੰ ਆਤਮਿਕ ਤੋਰ ਤੇ ਇਕ ਅਲਗ ਪਹਿਚਾਨ ਮਿਲੀ,ਜਿਸਦਾ ਸਰੀਰਕ ਰੂਪ ਗੁਰੂ ਗੋਬਿੰਦ ਸਿੰਘ ਨੇ 1699 ਵਿਚ ਖਾਲਸੇ ਦੀ ਸਾਜਨਾ ਕਰ ਕੇ ਦਿਤਾ।
ਸੰਨ 1553 ਵਿਚ ਗੁਰੂ ਸਾਹਿਬ ਫਿਰ ਤੀਰਥ ਯਾਤਰਾ ਲਈ ਗੰਗਾ , ਯਮਨਾ ਤੇ ਕੁਰਕਸ਼ੇਤਰ ਆਦਿ ਹਿੰਦੂ ਤੀਰਥਾਂ ਤੇ ਗਏ,ਪਰ ਇਸ ਵਾਰੀ ਕੋਈ ਅਧਿਆਤਮਿਕ ਮਕਸਦ ਨਹੀ ਸੀ ਬਲਕਿ ਲੋਕਾਂ ਦੇ ਵਹਿਮ ਭਰਮ ਤੇ ਕਰਮ ਕਾਂਡ ਦੇ ਜਾਲ ਨੂੰ ਤੋੜਨ ਵਾਸਤੇ।
ਸੰਗਤਾ ਸਮੇਤ ਗੋਇੰਦਵਾਲ ਤੋ ਬਿਆਸਾ ਪਾਰ ਕਰਕੇ ਦੁਆਬੇ ਵਿਚ ਨੂਰਮਹਲ ਆ ਟਿਕੇ ਇਥੇ ਅਨੇਕ ਸਿਖ ਗੁਰੂ ਸਾਹਿਬ ਦੀ ਸੰਗਤ ਵਿਚ ਇਸ ਮੁਹਿਮ ਦੇ ਜਾਣ ਲਈ ਇਕਠੇ ਹੋਏ।
ਜਦ ਸਿਖ-ਸੰਗਤਾ ਤੋ ਯਾਤਰਾ ਟੈਕਸ ਮੰਗਿਆ ਤਾਂ ਗੁਰੂ ਸਾਹਿੱਬ ਨੇ ਸਾਫ਼ ਇਨਕਾਰ ਕਰ ਦਿਤਾ, ਇਹ ਕਹਿਕੇ ਕਿ ਇਹ ਟੈਕਸ ਧਰਮ ਕਰਮ ਵਿਚ ਵਿਘਨ ਤੇ ਹਿੰਦੂ -ਮੁਸਲਮਾਨਾ ਵਿਚ ਦੀਵਾਰ ਖੜੀ ਕਰਦਾ ਹੈ।
ਕੁਰਕਸ਼ੇਤਰ ਪਹੁੰਚ ਕੇ ਸੂਰਜ ਗ੍ਰਹਣ ਨਾਲ ਸਦੀਆਂ ਤੋਂ ਜੁੜੇ ਕਰਮ -ਕਾਂਡਾਂ ਦਾ ਖੰਡਨ ਕੀਤਾ।
ਸਮਾਜਿਕ ਕੁਰੀਤੀਆਂ ਤੇ ਟਿਪਣੀ ਕੀਤੀ ਖਾਸ ਕਰਕੇ ਦੀਵਾ ਜਗਾਣਾ,ਪਿੰਡ ਪਤਲ,ਬਬਾਣ ਕਢਣਾ ,ਘੜਾ ਭੰਨਣਾ ,ਅਸਥਿਆਂ ਗੰਗਾ ਪ੍ਰਵਾਹ ਕਰਨੀਆਂ ਆਦਿ ਨੂੰ ਕਰਮਕਾਂਡ ਦਸਿਆ।
ਕਰਮਾ ਦੇ ਅਧਾਰ ਤੇ ਮਨੁਖ ਦੀ ਗਤੀ ਹੁੰਦੀ ਹੈ ਇਸ ਕਰਕੇ ਸਹੀ ਕਰਮ ਕਰਨ ਦਾ ਉਪਦੇਸ਼ ਦਿਤਾ।
ਫਿਰ ਥਨੇਸਰ, ਕਰਨਾਲ ਤੋ ਹੁੰਦੇ ਪਾਨੀਪਤ ਆਏ ।
ਗ੍ਰਹਿਸਤੀ ਜੀਵਨ ਵਿਚ ਰਹਿ ਕੇ ਆਪਣੇ ਆਪ ਨੂੰ ਅਕਾਲ ਪੁਰਖ ਨਾਲ ਜੋੜੋ , ਕਿਰਤ ਕਰਨਾ ਵੰਡ ਕੇ ਛਕਣ ਤੇ ਸਿਮਰਨ ਕਰਨ ਦੇ ਉਪਦੇਸ਼ ਦਿਤੇ।
ਉਨ੍ਹਾ ਨੇ ਸਮਝਾਇਆ ਕੀ ਨਾਮ ਪਾ ਕੇ ਰੋਜ਼ੀ ਲਈ ਗ੍ਰਿਹਸਤੀਆਂ ਦੇ ਦਰ ਤੇ ਭਟਕਣਾ ਪਵੇ, ਉਨ੍ਹਾ ਦੀ ਕਮਾਈ ਤੇ ਆਪਣਾ ਪੇਟ ਪਾਲਣਾ ਪਵੇ ਤਾ ਓਹ ਨਾਮ ਅਧੂਰਾ ਹੈ ਤੇ ਮਾਇਆ, ਦੁਨਿਆ ਦੇ ਸੁਖ ਆਰਾਮ ਹਾਸਲ ਕਰਕੇ ਪ੍ਰਭੁ ਨੂੰ ਵਿਸਰ ਜਾਣਾ ਵੀ ਵਿਅਰਥ ਹੈ।
ਦੋਨੋ ਦਾ ਸੁਮੇਲ ਹੀ ਅਸਲੀ ਜੀਵਨ ਹੈ:-
“ਮਨ ਰੇ ਗ੍ਰਿਹ ਹੀ ਮਹਿ ਉਦਾਸਾ ”।
ਉਨ੍ਹਾ ਨੇ ਗੁਰੂ ਨਾਨਕ ਦਾ ਰਾਹ ਸਮਝਾਇਆ।
ਸਿਖ ਜਥੇਬੰਦੀ ਨੂੰ ਪਕੇ ਪੈਰਾਂ ਤੇ ਖੜੇ ਕਰਨ ਦਾ ਮਾਣ ਗੁਰੂ ਅਮਰਦਾਸ ਜੀ ਨੂੰ ਮਿਲਿਆ, ਸਿਖਾਂ ਦੀ ਗਿਣਤੀ ਪ੍ਰਚਾਰ ਸਦਕਾ ਦਿਨੋ -ਦਿਨ ਵਧ ਰਹੀ ਸੀ ਤੇ ਪੂਰੇ ਹਿੰਦੁਸਤਾਨ ਵਿਚ ਫੈਲ ਰਹੀ ਸੀ।
ਗੁਰੂ ਅਮਰਦਾਸ ਨੇ ਸਾਰੇ ਸਿਖ ਜਗਤ ਨੂੰ 22 ਹਿਸਿਆਂ ਵਿਚ ਵੰਡਿਆ ਜਿਨਾਂ ਨੂੰ ਮੰਜੀਆਂ ਕਿਹਾ ਜਾਂਦਾ ਸੀ।
ਹੋਲੀ ਹੋਲੀ ਇਹਨਾ ਮੰਜੀਆਂ ਦੀ ਜਿਮੇਵਾਰੀ ਸਿਖੀ ਪ੍ਰਚਾਰ ਦੀ ਚੋਣਵੈ ਸਿਖਾਂ ਨੂੰ ਦਿਤੀ, ਜਿਨਾਂ ਨੇ ਦੂਰ ਦੁਰਾਡੇ ਇਲਾਕਿਆਂ ਵਿਚ ਸਿਖੀ ਪ੍ਰਚਾਰ ਤੇ ਪ੍ਰਸਾਰ ਕੀਤਾ।
2 ਮੰਜੀਆਂ ਜਿਨਾ ਵਿਚੋਂ 2 ਮੰਜੀਆਂ ਯੋਗ ਬੀਬੀਆਂ ਨੂੰ ਦੇ ਕੇ ਇਸਤਰੀ ਜਾਤੀ ਦਾ ਮਾਣ ਵਧਾਇਆ।
ਕਪੂਰਥਲਾ ਵਿਚ ਇਕ ਮੰਜੀ ਇਕ ਮੁਸਲਮਾਨ ਅਲਾਯਾਰ ਖਾਨ ਪਠਾਨ ਨੂੰ ਦੇਕੇ ਧਰਮਾਂ ਵਿਚ ਵਿਥ ਮਿਟਾਓਣ ਦਾ ਉਪਰਾਲਾ ਕੀਤਾ। ਧਰਮਸਾਲ ਵਿਚ ਆਮ ਸੰਗਤ ਜ਼ਮੀਨ ਤੇ ਸਫ ਵਿਛਾਕੇ ਬੈਠਦੀ ਤੇ ਪ੍ਰਚਾਰਕ ਮੰਜੀ ਤੇ ਬੈਠਕੇ ਪ੍ਰਚਾਰ ਕਰਦੇ ਸਨ,ਜਿਨਾਂ ਨੂੰ ਮੰਜੀਦਾਰ, ਮਨਸਦ, ਤੇ ਹੋli- ਹੋਲੀ ਮਸੰਦ ਕਹਿਣ ਲਗੇ। ਇਹ ਮਸੰਦ ਵਧੇਰੇ ਪੰਜਾਬ ਵਿਚ ਹੀ ਸਨ, ਪਰ ਹੋਲੀ ਹੋਲੀ ਇਹ ਪੂਰੇ ਹਿੰਦੁਸਤਾਨ ਤੇ ਹਿੰਦੁਸਤਾਨ ਦੀਆਂ ਹਦਾਂ ਸਰਹਦਾਂ ਪਾਰ ਕਰਕੇ ਦੂਰ ਦੂਰ ਤਕ ਫੈਲ ਗਏ।
*ਕਹਿੰਦੇ ਹਨ ਕੀ ਗੁਰੂ ਅਰਜਨ ਸਾਹਿਬ ਵੇਲੇ ਤਕ ਹਿੰਦੁਸਤਾਨ ਵਿਚ ਕੋਈ ਇਲਾਕਾ ਅਜਿਹਾ ਨਹੀ ਸੀ ਜਿਥੇ ਕੋਈ ਸਿਖ ਨਾ ਰਹਿੰਦਾ ਹੋਵੇ। ਗੁਰੂ ਸਾਹਿਬ ਦੀ ਮਿਹਨਤ ਨਾਲ ਨਵੇਂ ਵਿਚਾਰਾਂ ਤੇ ਸੁਧਾਰਾਂ ਦਾ ਪਰਸਾਰ ਬੜੀ ਤੇਜੀ ਨਾਲ ਵਿਕਸਿਤ ਹੋ ਰਿਹਾ ਸੀ।ਗੁਰੂ ਸਾਹਿਬ ਖੁਦ ਵੀ ਪ੍ਰਚਾਰਕ ਦੋਰਿਆਂ ਤੇ ਜਾਇਆ ਕਰਦੇ ਸੀ
ਗੁਰੂ ਸਾਹਿਬ ਕਿਹਾ ਕਰਦੇ ਸੀ ਕੀ ਜਦ ਖਾਣਾ ਤਿਆਰ ਕਰੋ ਪਹਿਲੇ ਲੋੜਵੰਦ , ਭੁਖੇ ਸਿਖ ਦੇ ਮੂੰਹ ਵਿਚ ਪਾਉ,ਸਿਖ ਦਾ ਮੂੰਹ ਗੁਰੂ ਦੀ ਗੋਲਕ ਹੈ।
ਬੀਬੀ ਭਾਨੀ ਦਾ ਵਿਆਹ
ਬੀਬੀ ਭਾਨੀ ਹੁਣ ਜਵਾਨ ਹੋ ਗਈ ਸੀ,ਇਕ ਦਿਨ ਗੁਰੂ ਅਮਰਦਾਸ ਦੀ ਪਤਨੀ ਮਨਸਾ ਦੇਵੀ ਕਹਿਣ ਲਗੀ ਕੀ ਭਾਨੀ ਦਾ ਵਿਵਾਹ ਕਰਨ ਲਈ ਕੋਈ ਵਰ ਲਭਣਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਪੁਛਣ ਲਗੇ ਕਿ ਤੈਨੂੰ ਭਾਨੀ ਵਾਸਤੇ ਕਿਹਾ ਜਿਹਾ ਵਰ ਚਾਹੀਦਾ ਹੈ ?
ਤਾ ਮਾਨਸਾ ਦੇਵੀ ਜੀ ਨੇ ਸਾਹਮਣੇ ਸੰਕੇਤ ਕਰਕੇ ਕਿਹਾ” ਇਹੋ ਜਿਹਾ,ਸ਼ਰੀਫ਼ ਤੇ ਗੁਰੂ ਘਰ ਦੀ ਸੇਵਾ ਤੇ ਸਿਮਰਨ ਕਰਨ ਵਾਲਾ ”
ਉਸ ਵਕਤ ਭਾਈ ਜੇਠਾ ਜੀ ਸਾਹਮਣੇ ਘੁੰਗਣੀਆਂ ਵੇਚ ਰਹੇ ਸੀ।
ਗੁਰੂ ਸਾਹਿਬ ਨੇ ਕਿਹਾ ” ਇਹੋ ਜਿਹਾ ਤਾਂ ਇਹੀ ਹੋ ਸਕਦਾ ਹੈ “,ਉਸੇ ਵੇਲੇ ਭਾਈ ਜੇਠਾ ਜੀ ਦੀ ਨਾਨੀ ਨੂੰ ਬੁਲਾ ਕੇ ਦੋਨੋ ਦਾ ਰਿਸ਼ਤਾ ਪੱਕਾ ਕਰ ਦਿਤਾ।
ਗੁਰੂ ਅਮਰ ਦਾਸ ਦੇ ਦੋ ਪੁਤਰ ਸਨ ,ਬਾਬਾ ਮੋਹਨ ਤੇ ਬਾਬ ਮੋਹਰੀ।
ਇਨ੍ਹਾ ਵਿਚੋਂ ਕੋਈ ਵੀ ਗੁਰਗਦੀ ਦੀਆਂ ਜਿਮੇਵਾਰੀਆਂ ਸੰਭਾਲਣ ਦੇ ਯੋਗ ਨਹੀ ਸੀ। ਰਾਮਦਾਸ ਜੀ ਹਰ ਪ੍ਰੀਖਿਆ ਵਿਚੋਂ ਪੂਰੇ ਉਤਰੇ ਅਤੇ ਹਰ ਤਰਾਂ ਨਾਲ ਯੋਗ ਸਾਬਤ ਹੋਏ।
ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਪਰੰਪਰਾ ਤੇ ਮਰਯਾਦਾ ” ਜੋ ਘਾਲਿਹ ਸੋ ਪਾਏ” ਗੁਰੂ ਰਾਮ ਦਾਸ ਨੂੰ ਗੁਰਗਦੀ ਦੇਕੇ ਮਜਬੂਤ ਕੀਤਾ।
ਜਦ ਗੁਰੂ ਸਾਹਿਬ ਨੂੰ ਲਗਾ ਕੀ ਉਨ੍ਹਾ ਦੀ ਸਚਖੰਡ ਦੀ ਵਾਪਸੀ ਦਾ ਸਮਾ ਆ ਗਿਆ ਹੈ ਤਾਂ 21 ਭਾਦੋਂ,557 ਭਾਦੋਂ ਸੁਦੀ 13
5 ਸਤੰਬਰ,1574/ (2025 ਅਨੁਸਾਰ) ਦੇ ਦਿਨ ਗੁਰੂ ਰਾਮਦਾਸ ਅਗੇ ਮਥਾ ਟੇਕਿਆ ਤੇ ਆਪਣੇ ਸਿਘਾਸਨ ਤੇ ਬਿਠਾਇਆ,ਬਾਬਾ ਬੁਢਾ ਜੀ ਨੇ ਰਸਮ ਪੂਰੀ ਕੀਤੀ ਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।
ਬਿਆਸ ਦਰਿਆ ਦੇ ਕੰਢੇ ਤੇ ਓਨ੍ਹਾ ਦਾ ਅੰਤਿਮ ਸੰਸਕਾਰ ਕੀਤਾ ਗਿਆ।ਇਸ ਅਸਥਾਨ ਤੇ ਉਨ੍ਹਾ ਦੀ ਯਾਦਗਾਰ ਵੀ ਕਾਇਮ ਕੀਤੀ ਗਈ ,ਜੋ ਬਾਦ ਵਿਚ ਦਰਿਆ ਦੀ ਭੇਂਟ ਚੜ ਗਈ।
ਬਾਣੀ :-
ਗੁਰੂ ਸਾਹਿਬ ਨੇ 17 ਰਾਗਾਂ ਵਿਚ ਬਾਣੀ ਲਿਖੀ ਹੇ ਜੋ ਰੋਜ਼ਾਨਾ ਜੀਵਨ ਦੇ ਬਹੁਤ ਨੇੜੇ ਹੈ ਤੇ ਕਈ ਸ਼ੰਕਿਆ ਦਾ ਹੱਲ ਕਰਦੀ ਹੈ ਤੇ ਗੁਰਮਤ ਅਨੁਸਾਰ ਜੀਵਨ ਜਾਚ ਦਸਦੀ ਹੈ।
869 ਸ਼ਬਦ ਲਿਖੇ ਹਨ,ਗੁਰੂ ਅਮਰਦਾਸ ਜੀ ਦੀ ਬਾਣੀ 17 ਰਾਗਾ ਵਿਚ ਸੀ ,ਗੁਰੂ ਨਾਨਕ ਸਾਹਿਬ ਦੇ 19 ਰਾਗਾਂ ਵਿਚੋ ਦੋ ਰਾਗ ਤਿਲੰਗ ਤੇ ਰਾਗ ਤੁਖਾਰੀ ਛਡ ਕੇ ਉਨਾ ਦੀਆਂ ਪ੍ਰਸਿਧ ਰਚਨਾਵਾ ਵਿਚੋਂ ਅਨੰਦੁ ਸਾਹਿਬ , ਚਾਰ ਵਾਰਾਂ ,ਪਟੀ ਆਸਾ, ਅਲਿਹਨੀਆਂ ਆਦਿ। ਓਹਨਾ ਦੀ ਬਾਣੀ ਦੇ ਕੁਝ ਸ਼ਬਦ ਬਾਬਾ ਫਰੀਦ ਦੇ ਸ਼ਲੋਕਾਂ ਵਿਚ ਆਏ ਹਨ,ਅਨੰਦੁ ਸਾਹਿਬ ਨਿਤਨੇਮ ਤੇ ਹਰ ਖੁਸ਼ੀ ਗਮੀ ਵਿਚ ਇਸਦਾ ਪਾਠ ਕਰਕੇ ਅਰਦਾਸ ਕੀਤੀ ਜਾਂਦੀ ਹੈ ਜਿਸਦਾ ਮਤਲਬ ਮਰਨੇ ਪਿਛੋਂ ਰੋਣ ਧੋਣ ਨਾਲੋਂ ਪਾਠ -ਕੀਰਤਨ ਕਰਕੇ ਮ੍ਰਿਤਕ ਲਈ ਸਚਖੰਡ ਦਾ ਰਸਤਾ ਤਿਆਰ ਕਰਨਾ ਚਾਹਿਦਾ ਹੈ।
ਹਰ ਖੁਸ਼ੀ ਗਮੀ ਵਿਚ ਖੁਸ਼ ਰਹੋ ਤੇ ਅਕਾਲ ਪੁਰਖ ਦਾ ਧੰਨਵਾਦ ਕਰੋ।ਉਨਾ ਨੇ ਵਿਆਹ ,ਜਨਮ, ਮਰਨ ਤੇ ਗੁਰਬਾਣੀ ਨੂੰ ਉਚਾਰ ਕੇ ਸਿਖੀ ਨੂੰ ਅੱਲਗ ਪਹਿਚਾਨ ਦਿਤੀ।
ਗੁਰਬਾਣੀ ਸਿਰਫ ਪ੍ਰਮਾਤਮਾ ਦਾ ਗਿਆਨ ਹੀ ਨਹੀਂ ਦਿੰਦੀ,ਇਹ ਪ੍ਰਤਖ ਤੋਰ ਤੇ ਧਰਤੀ ਉਤੇ ਪ੍ਰਮਾਤਮਾ ਦਾ ਰੂਪ ਹੈ।
ਇਸ ਨੂੰ ਮਨ ਵਿਚ ਵਸਾ ਲੈਣਾ ਹੀ ਆਪਣੇ ਆਪ ਨੂੰ ਪ੍ਰਮਾਤਮਾ ਨਾਲ ਜੋੜ ਲੈਣਾ ਹੈ।
ਕੋਈ ਵੀ ਮਨੁਖੀ ਗੁਰੂ ਬ੍ਰਾਹਮਣ,ਜੋਗੀ, ਮੁਰਸ਼ਦ ,ਪੀਰ ,ਦੇਵੀ ,ਦੇਵਤਾ ,ਅਵਤਾਰ ਇਸ ਤੁਲ ਨਹੀਂ ਹਨ।
ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਸਿਧਾਂਤ ਤੇ ਗੁਰਬਾਣੀ ਦੀ ਮਹਤਤਾ ਨੂੰ ਸਮਝਾਇਆ ਤੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਮਨਿਆ:-
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡੁ ਅਵਰੁ ਨਾ ਕੋਈ।
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ।।
ਉਨਾ ਨੇ ਆਪਣੇ ਜੀਵਨ ਕਰਤਵ ਤੇ ਬਾਣੀ ਦੁਆਰਾ ਗੁਰਮਤ ਦੇ ਸਿਧਾਂਤਾਂ ਨੂੰ ਵਧੇਰੇ ਸਪਸ਼ਟ ਤੇ ਸਰਲ ਬਣਾਇਆ
“ਆਵਹਿ ਸਿਖ ਸਤਗੁਰੁ ਕੇ ਪਿਆਰਿਓ ਗਾਵਹਿ ਸਚੀ ਬਾਣੀ।
ਗੁਰੂ ਸਾਹਿਬ ਆਪਣੀ ਬਾਣੀ ਵਿਚ ਬਾਰ ਬਾਰ ਇਹੋ ਦਸਦੇ ਹਨ ਕੀ ਗੁਰੂ ਦੀ ਸ਼ਰਨ ਤੋ ਬਿਨਾ ਪ੍ਰਭੁ ਦਾ ਦਰ ਨਹੀਂ ਲਭਦਾ ਬਿਨਾ ਗੁਰਮਤ ਤੋ ਤੁਰਿਆਂ ਮਨ ਪਵਿਤਰ ਨਹੀ ਹੁੰਦਾ ,ਨਾ ਹੀ ਸਹਿਜ ਅਵਸਥਾ ਬਣਦੀ ਹੈ।
ਆਪ ਸਿਖ ਨੂੰ ਸੁਚੇਤ ਕਰਦੇ ਹਨ,ਜਿਨ੍ਹਾ ਨੇ ਗੁਰੂ ਨਾਲ ਚਿਤ ਨਹੀਂ ਲਾਇਆ ,ਸਤਿਗੁਰੁ ਦੀ ਸ਼ਰਨ ਨਹੀਂ ਲਈ , ਅਕਾਲ ਪੁਰਖ ਨਾਲ ਪ੍ਰੇਮ ਨਹੀ ਬਣਿਆ ਉਨ੍ਹਾ ਦਾ ਦੁਨੀਆਂ ਵਿਚ ਆਓਣਾ ਧਿਕਾਰ ਹੈ।
ਜਿਹੜਾ ਗੁਰੂ-ਬਚਨ ਮਨ ਵਿਚ ਵਸਾਂਓਦਾ ਨਹੀ,ਓਹ ਪ੍ਰਮਾਤਮਾ ਦੀ ਰਹਿਮਤ ਦਾ ਪਾਤਰ ਨਹੀਂ ਬਣ ਸਕਦਾ।
ਸਤਿਗੁਰ ਤੇ ਜੋ ਮੁੰਹ ਫੇਰਹਿ ਮਥੇ ਤਿਨ ਕਾਲੇ।
ਅਨਦਿਨ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ।।
ਸੁਪਨੈ ਸੁਖੁ ਣ ਦੇਖਣੀ ਬਹੁ ਚਿੰਤਾ ਪਰਜਲੇ1
ਗੁਰੂ ਸਾਹਿਬ ਨੇ ਆਪ ਇਕ ਲੰਬੇ ਅਰਸੇ ਗੁਰੂ ਅੰਗਦ ਦੇਵ ਜੀ ਸੇਵਾ ਕੀਤੀ,ਉਨ੍ਹਾ ਨੇ ਆਪਣੀ ਬਾਣੀ ਵਿਚ ਸੇਵਾ ਕਰਨ ਤੇ ਬਹੁਤ ਜੋਰ ਦਿਤਾ।ਉਨ੍ਹਾ ਦਾ ਕਥਨ ਸੀ ਕਿ ਸੇਵਾ ਨਾਲ ਹਿਰਦਾ ਸ਼ੁਧ ਹੁੰਦਾ ਹੈ , ਹਓਮੇ ਦੂਰ ਹੁੰਦੀ ਹੈ ਤੇ ਪ੍ਰਮਾਤਮਾ ਦਾ ਨਾਮ ਅੰਦਰ ਵਸਦਾ ਹੈ।
ਜੋ ਕੋਈ ਵੀ ਤਨ- ਮਨ ਨਾਲ ,ਚਿਤ ਲਾਕੇ ਸੇਵਾ ਕਰੇਗਾ, ਉਸ ਨੂੰ ਅਧਿਆਤਮਿਕ ਸਫਲਤਾ ਅਵਸ਼ ਮਿਲੇਗੀ।
ਸਤਗੁਰਿ ਕੀ ਸੇਵਾ ਸਫਲ ਹੈ ਜੋ ਕੋ ਕਰੇ ਚਿਤੁ ਲਾਇ।
ਬਿਨਾ ਸ਼ਰਨ ਤੇ ਸੇਵਾ ਤੋਂ ਵਾਹਿਗੁਰੂ ਨਾਲ ਪਿਆਰ ਨਹੀਂ ਹੋ ਸਕਦਾ , ਮਾਇਆ, ਮੋਹ, ਹਓਮੇ ਨੂੰ ਨਹੀ ਛਡਿਆ ਜਾ ਸਕਦਾ।
ਸਤਿਗੁਰੁ ਕੀ ਸੇਵ ਨਾ ਕੀਨੀਏ ………..
ਗੁਰਮਤ ਤੇ ਤੁਰਨ ਤੋ ਬਿਨਾ ਸਰੀਰਕ ਕਰਮ ਜਿਵੇਂ ਪਾਠ ਕਰਨਾ, ਜਾਪ ਕਰਨਾ ਆਦਿ ਮਨ ਜੁੜਦਾ ਨਹੀ ਭਟਕਦਾ ਹੀ ਰਹਿੰਦਾ ਹੈ,ਗੁਰੂ ਦੀ ਸ਼ਰਨ ਵਿਚ ਪੈਕੇ ਜਿਸ ਮਨੁਖ ਨੇ ਪ੍ਰਭੁ ਦੀ ਸਿਫਤ ਸਲਾਹ ਕੀਤੀ ਹੈ ਉਸਦੇ ਪਿਛਲੇ ਪਾਪ ਬਖਸ਼ ਕੇ ,ਪ੍ਰਭੁ ਆਪਣੇ ਚਰਨਾ ਨਾਲ ਲਗਾ ਲੈਂਦਾ ਹੈ।
ਸੋ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਜਿਨੀ ਦੇਰ ਮੇਰੇ ਸਰੀਰ ਵਿਚ ਜਾਨ ਹੈ ਮੈਂ ਤੇਰੀ ਸਿਫਤ ਸਲਾਹ ਕਰਦਾ ਰਹਾਂ।
ਮਨਮੁਖ ਤੇ ਗੁਰਮੁਖ ਦੀ ਤੁਲਣਾ ਕਰਦਿਆਂ ਕਿਹਾ ਹੈ:-
ਮਨਮੁਖ ਹੰਕਾਰੀ ਹੁੰਦਾ ਹੈ ਤੇ ਚਿਤ ਕਠੋਰ,ਕੂੜ-ਕੁਸਤ ਨੂੰ ਮੁਖ ਰਖਕੇ ਜੀਵਨ ਦਾ ਉਦੇਸ਼ ਭੁਲ ਜਾਂਦਾ ਹੈ।
ਗੁਰਮੁਖ ਸਦਾ ਅਮ੍ਰਿਤ ਬਾਣੀ ਬੋਲਦਾ ਹੈ ਤੇ ਉਸਦੀ ਹੋਂਦ ਨੂੰ ਸਮਝਦਾ ਹੈ ਲ,ਸਮਝਦਾ ਹੈ ਕੀ ਸਾਰੇ ਦੁਖਾਂ ਦਾ ਦਾਰੂ ਗੁਰੂ ਹੀ ਹੈ ਜਿਸਤੋਂ ਬੇਮੁਖ ਹੋਣਾ ਧਰਮ ਨਹੀਂ ਹੈ,ਗੁਰੂ ਤੇ ਬਿਨਾ ਉਸਦੀ ਗਤ ਨਹੀਂ ਹੈ।
ਗੁਰਮੁਖ ਤੇ ਮਨਮੁਖ ਬਾਰੇ ਤੁਲਨਾਤਮਿਕ ਬਿਆਨ ਕਰਦੇ ਹਨ
ਗੁਰਮੁਖ਼ਿ ਸੁਖੀਆ ਮਨਮੁਖ਼ਿ ਦੁਖਿਆ।
ਗੁਰਮਖਿ ਸਨਮੁਖਿ ਮਨਮੁਖਿ ਵੇਮੁਖਿਆ।।
ਸਤਿਗੁਰੁ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ।।
ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਲੇ 11
ਉਨ੍ਹਾ ਨੇ ਸਮਝਾਇਆ ਕੀ ਗੁਰ- ਪ੍ਰਮੇਸ਼ਵਰ ਇਨਸਾਨ ਦੇ ਮਨ ਵਿਚ ਵਸਦਾ ਹੈ ਜਿਸ ਦੀ ਪ੍ਰਾਪਤੀ ਲਈ ਬਾਹਰ ਭਟਕਣ ਦੀ ਲੋੜ ਨਹੀਂ ,ਸਿਰਫ ਬੰਦੇ ਨੂੰ ਆਪਣਾ ਮੂਲ ਪਹਿਚਾਨਣ ਦੀ ਲੋੜ ਹੈ।
ਮਨਿ ਤੂੰ ਜੋਤਿ ਸਰੂਪ ਹੈਂ ਆਪਣਾ ਮੂਲੁ ਪਛਾਣ।
ਮਨ ਹਰਿ ਤੇਰੈ ਨਾਲਿ ਹੈ ਗੁਮਟੀ ਰੰਗੁ ਮਾਣ ।।
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਆਪ ਨਾਰਾਇਣ ਦਾ ਰੂਪ ਧਾਰ ਕੇ ਗੁਰੂ ਅਮਰ ਦਾਸ ਦੇ ਜਾਮੇ ਵਿਚ ਜਗਤ ਵਿਚ ਆਏ।
*ਗੁਰੂ ਅਮਰਦਾਸ ਜੀ ਨੇ 21 ਭਾਦੋਂ,557
ਭਾਦੋਂ ਸੁਦੀ 13
5 ਸਤੰਬਰ,1574/ (2025 ਅਨੁਸਾਰ) ਦੇ ਦਿਨ
ਗੁਰੂ ਰਾਮਦਾਸ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਗੁਰੂਗੱਦੀ ਸੌਂਪੀ,ਤੇ ਇਸ ਤੋਂ ਬਾਅਦ*
7 ਸਤੰਬਰ,1574 (23 ਭਾਦੋਂ ,557 ਵੈਸਾਖ ਸੁਦੀ 15 ਅਨੁਸਾਰ)ਉਮਰ 94 ਸਾਲ,ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।
ਗੁਰਗੱਦੀ ਦਿਵਸ ਤੇ ਸਮੂਹ ਸੰਗਤਾਂ ਨੂੰ ਵਧਾਈਆਂ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਕੋਟਾਨ ਕੋਟ ਪ੍ਰਣਾਮ ਹੈ ਜੀ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
_ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।_



Share On Whatsapp

Leave a Comment
Dalbir Singh : 🙏🙏ਵਾਹਿਗੁਰੂ ਸਾਹਿਬ ਜੀ 🙏🙏

ਅੰਗ : 619-620
ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ ਮਿਹਰਵਾਣ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥
ਅਰਥ: ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ, (ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ ॥੧॥ ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ ॥ ਰਹਾਉ॥ ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ, ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ! (ਆਖ ਕਿ ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੧੬॥੪੪॥



Share On Whatsapp

Leave a comment





  ‹ Prev Page Next Page ›