ਸ਼ਹੀਦ ਬਾਬਾ ਜੀਵਨ ਸਿੰਘ ਉਰਫ਼ ਭਾਈ ਜੈਤਾ ਜੀ ਦਾ ਨਾਮ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਚਮਕ ਰਿਹਾ ਹੈ। ਜਿੱਡੀਆਂ ਵੱਡੀਆਂ ਕੁਰਬਾਨੀਆਂ ਇਸ ਪ੍ਰਵਾਰ ਨੇ ਕੀਤੀਆਂ ਹਨ, ਉਹ ਵਿਰਲਿਆਂ ਦੇ ਹੀ ਹਿੱਸੇ ਆਉਂਦੀਆ ਹਨ। ਬਾਬਾ ਜੀਵਨ ਸਿੰਘ ਜੀ ਦੇ ਵੱਡੇ ਵਡੇਰੇ ਭਾਈ ਕਲਿਆਣਾ ਜੀ ਤੋਂ ਲੈਕੇ ਇਹ ਸਾਰਾ ਪ੍ਰਵਾਰ ਗੁਰੂ ਘਰ ਦਾ ਅਨਿੰਨ ਸੇਵਕ ਤੁਰਿਆ ਆਉਂਦਾ ਸੀ ਤੇ ਜਦ ਸਿੱਖ ਇਤਿਹਾਸ ਵਿਚ ਕੁਰਬਾਨੀਆਂ ਕਰਨ ਦਾ ਵਕਤ ਆਇਆ ਤਾਂ ਇਸ ਪ੍ਰਵਾਰ ਨੇ ਕੁਰਬਾਨੀਆਂ ਕਰਨ ਦੀ ਵੀ ਝੜੀ ਲਾ ਦਿੱਤੀ। ਬਾਬਾ ਜੀਵਨ ਸਿੰਘ ਦੇ ਪਿਤਾ ਭਾਈ ਸਦਾ ਨੰਦ ਜੀ ਆਪਣੇ ਪ੍ਰਵਾਰ ਅਤੇ ਨੌਂਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੀ ਧਰਮ ਪ੍ਰਚਾਰ ਹਿੱਤ ਦੂਰ ਦੂਰ ਦੇ ਇਲਾਕਿਆਂ ਜਾਂਦੇ ਹੁੰਦੇ ਸਨ। ਜਦ ਬਾਬਾ ਜੀਵਨ ਸਿੰਘ ਜੀ ਦਾ ਪਟਨਾ ਸਾਹਿਬ ਵਿਖੇ 13 ਦਸੰਬਰ, 1661 ਈਸਵੀ ਨੂੰ ਮਾਤਾ ਪ੍ਰੇਮੋ ਜੀ ਦੀ ਸੁਲੱਖਣੀ ਕੁੱਖੋਂ ਜਨਮ ਹੋਇਆ ਤਾਂ ਉਸ ਵਕਤ ਵੀ ਭਾਈ ਸਦਾ ਨੰਦ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਹੀ ਧਰਮ ਪ੍ਰਚਾਰ ਦੀ ਯਾਤਰਾ ’ਤੇ ਨਿਕਲੇ ਹੋਏ ਸਨ। ਬਾਬਾ ਜੀਵਨ ਸਿੰਘ ਜੀ ਦਾ ਨਾਮ ਭਾਈ ਜੈਤਾ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੀ ਰੱਖਿਆ ਸੀ।
ਜਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ 19 ਜੂਨ 1665 ਨੂੰ ਸ੍ਰੀ ਅਨੰਦਪੁਰ ਸਾਹਿਬ ਵਸਾਇਆ ਤਾਂ ਭਾਈ ਸਦਾ ਨੰਦ ਜੀ ਦਾ ਪ੍ਰਵਾਰ ਵੀ ਕੁਝਸਮਾਂ ਗੁਰੂ ਜੀ ਨਾਲ ਹੀ ਇੱਥੇ ਰਿਹਾ ਤੇ ਜਦ ਗੁਰੂ ਜੀ ਪੂਰਬੀ ਇਲਾਕਿਆਂ ਦੀ ਤੀਜੀ ਯਾਤਰਾਂ ’ਤੇ ਚੱਲ ਪਏ ਤਾਂ ਭਾਈ ਸਦਾ ਨੰਦ ਜੀ ਵੀ ਪ੍ਰਵਾਰ ਸਮੇਤ ਉਹਨਾਂ ਨਾਲ ਚੱਲ ਪਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਆਪਣੇ ਪੂਜਨੀਕ ਮਾਤਾ ਬੇਬੇ ਨਾਨਕੀ ਜੀ, ਧਰਮ ਸੁਪਤਨੀ ਮਾਤਾ ਗੁਜਰੀ ਜੀ ਤੇ ਮਾਮਾ ਕ੍ਰਿਪਾਲ ਚੰਦ ਨੂੰ ਛੱਡ ਕੇ ਆਪ ਬੰਗਾਲ ਦੀ ਯਾਤਰਾ ’ਤੇ ਚਲੇ ਗਏ ਤੇ ਭਾਈ ਸਦਾ ਨੰਦ ਜੀ ਵੀ ਆਪਣੇ ਪ੍ਰਵਾਰ ਸਮੇਤ ਗੁਰੂ ਜੀ ਦੇ ਪ੍ਰਵਾਰ ਕੋਲ ਹੀ ਠਹਿਰ ਗਿਆ। ਇਥੇ ਪਟਨਾ ਸਾਹਿਬ ਵਿਖੇ ਹੀ ਮਾਤਾ ਗੁਜਰੀ ਜੀ ਦੀ ਪਵਿੱਤਰ ਕੁੱਖੋਂ ਸਾਹਿਬ ਸ੍ਰੀ ਗੋਬਿੰਦ ਰਾਏ ਜੀ ਨੇ 22 ਦਸੰਬਰ 1666 ਨੂੰ ਅਵਤਾਰ ਧਾਰਿਆ। ਗੁਰੂ ਤੇਗ ਬਹਾਦਰ ਜੀ ਦੇ ਆਦੇਸ਼ ਅਨੁਸਾਰ ਇਹ ਦੋਵੇਂ ਪ੍ਰਵਾਰ 1673 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਾਪਸ ਆ ਗਏ।
ਜਦ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜ਼ਬਰ ਜ਼ੁਲਮ ਦੇ ਵਿਰੁੱਧ ਸ਼ਹਾਦਤ ਦੇਣ ਦਾ ਵਕਤ ਆਇਆ ਤਾਂ ਭਾਈ ਜੈਤਾ ਜੀ ਆਪਣੇ ਪਿਤਾ ਜੀ ਭਾੲਂੀ ਸਦਾ ਨੰਦ ਅਤੇ ਤਾਇਆ ਭਾਈ ਆਗਿਆ ਰਾਮ ਜੀ ਨਾਲ ਦਿੱਲੀ ਵਿੱਚ ਹੀ ਸਨ। ਜਦ ਗੁਰੂ ਸਾਹਿਬ ਜੀ ਜੇਲ੍ਹ ਵਿੱਚ ਬੰਦ ਸਨ ਤਾਂ ਭਾਈ ਜੈਤਾ ਜੀ ਉਹਨਾਂ ਨੂੰ ਅਕਸਰ ਹੀ ਮਿਲਦੇ ਰਹਿੰਦੇ ਸਨ। ਗੁਰੂ ਸਾਹਿਬ ਨੇ ਉਹਨਾਂ ਹੱਥ ਆਪਣੇ ਰਚੇ 57 ਸਲੋਕ ਪੰਜ ਪੈਸੇ ਅਤੇ ਗੁਰਿਆਈ ਦਾ ਤਿਲਕ ਦੇਕੇ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਕੀਤਾ ਜਿਥੇ ਉਹਨਾਂ ਇਹ ਵਸਤਾਂ ਗੁਰੂ ਗੋਬਿੰਦ ਸਿੰਘ ਦੇ ਹਵਾਲੇ ਕਰ ਦਿੱਤੀਆਂ, ਜਿਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੰਪੂਰਨ ਹੋਈ ਅਤੇ ਗੁਰਗੱਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੀ। ਭਾਈ ਜੈਤਾ ਜੀ ਮੁੜ ਕੇ ਫਿਰ ਦਿੱਲੀ ਵਾਪਸ ਆ ਗਏ।
ਜਦ 11 ਨਵੰਬਰ 1675 ਦਿਨ ਵੀਰਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਹੁਣ ਮਸਲਾ ਉਨ੍ਹਾਂ ਦੇ ਪਵਿੱਤਰ ਸੀਸ ਅਤੇ ਪਵਿੱਤਰ ਧੜ ਦੀ ਸੰਭਾਲ ਦਾ ਪੈਦਾ ਹੋ ਗਿਆ ਸੀ ਕਿਉਂਕਿ ਇਨ੍ਹਾਂ ਦੁਆਲੇ ਮੁਗਲ ਹਕੂਮਤ ਵੱਲੋਂ ਬਹੁਤ ਹੀ ਸਖ਼ਤ ਪਹਿਰੇ ਲਗਾਏ ਗਏ ਸਨ। ਗੁਰੂ ਸਾਹਿਬ ਜੀ ਦੇ ਪਵਿੱਤਰ ਸਰੀਰ ਤੱਕ ਪਹੁੰਚਣਾ ਆਪਣੀ ਅਤੇ ਪ੍ਰਵਾਰ ਦੀ ਜਾਨ ਵਾਰਨ ਦਾ ਮਸਲਾ ਸੀ। ਇਸ ਮੌਕੇ ਭਾਈ ਸਦਾ ਨੰਦ ਅਤੇ ਭਾਈ ਜੈਤਾ ਦੇ ਮਨਾਂ ਵਿੱਚ ਕਿਹੋ ਜਿਹਾ ਘੋਲ ਚੱਲ ਰਿਹਾ ਸੀ, ਇਸ ਦਾ ਬਿਆਨ ਮੇਰੇ ਪਾਪਾ ਲੋਕ ਕਵੀ ਸੰਤ ਰਾਮ ਉਦਾਸੀ ਨੇ ਬਾਖ਼ੂਬੀ ਕੀਤਾ ਹੈ :
‘‘ਭੰਨਿਆ ਠਿੱਕਰ ਸਿਰ ਦਾ ਜੀਹਨੇ ਦਿੱਲੀ ਦੇ ਸਿਰ
ਪੱਗ ਉਹਦੀ ਬਜ਼ਾਰੀਂ ਨਾ ਰੁਲਣ ਦੇਣੀ
ਧੜ ਸੰਭੇ ਦਾ ਸੰਭੇ ਇਹ ਲੋਕ ਜਾਨਣ
ਦਿੱਲੀ ਬੰਦ ਕਰਨੀ ਤੇ ਜਾਂ ਹੈ ਖੁਲ੍ਹਣ ਦੇਣੀ
ਅੱਜ ਰਾਤ ਦੀ ਅੱਖ ਵੀ ਚੁਗਲ ਵਰਗੀ
ਸੀਸ ਤਲੀ ਤੇ ਰੱਖ ਕੇ ਹੈ ਸੀਸ ਚੁੱਕਣਾ
ਸੀਸ ਚੁੱਕਣ ਦੀ ਫੀਸ ਹੈ ਸੀਸ ਬਾਪੂ
ਦੱਸ ਤੂੰ ਫੀਸ ਦੇਣੀ ਜਾਂ ਹੈ ਸੀਸ ਚੁੱਕਣਾ।’’
ਇਥੇ ਮਸਲਾ ਆਪਣਾ ਸੀਸ ਦੇ ਕੇ ਗੁਰੂ ਸਾਹਿਬ ਦਾ ਸੀਸ ਚੁੱਕਣ ਦਾ ਸੀ। ਭਾਈ ਜੈਤਾ ਜੀ ਦੇ ਪਿਤਾ ਭਾਈ ਸਦਾ ਨੰਦ ਜੀ ਨੇ ਜੋਰ ਦੇ ਕੇ ਆਪਣੇ ਪੁੱਤਰ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਦੇ ਸੀਸ ਦੀ ਥਾਂ ਮੇਰਾ ਸੀਸ ਇੱਥੇ ਰੱਖ ਦਿੱਤਾ ਜਾਵੇ ਅਤੇ ਤੂੰ ਸੀਸ ਲੈਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਰਵਾਨਾ ਹੋ ਜਾਹ।
‘‘ਨੰਗੇ ਪੈਰ ਬਿਆਈਆਂ ਦੇ ਨਾਲ ਪਾਟੇ
ਮਲੇ ਲਤੜਦਾ ਵੀ ਰੱਖੀਂ ਆਸ ਧੁਰ ਦੀ
ਝੰਡਾਂ ਸੁਰਗਾਂ ਦੀ ਪੌੜੀ ਦਾ ਮਿਲੂ ਮੈਨੂੰ
ਚਲੇ ਡੰਡੀ ਜਾ ਦਿੱਲੀਓਂ ਅਨੰਦਪੁਰ ਦੀ।’’
ਭਾਈ ਸਦਾ ਨੰਦ ਜੀ ਸ਼ਹੀਦ ਹੋਣ ਤੋਂ ਪਹਿਲਾਂ ਆਪਣੇ ਪੁੱਤਰ ਭਾਈ ਜੈਤਾ ਜੀ ਕੋਲ ਗੁਰੂ ਗੋਬਿੰਦ ਸਿੰਘ ਨੂੰ ਸੁਨੇਹਾ ਵੀ ਭੇਜਦੇ ਹਨ :
‘‘ਮੇਰਾ ਦੇਈਂ ਸੁਨੇਹਾ ਗੋਬਿੰਦ ਤਾਈਂ
ਦਾਅਵੇ ਜ਼ੁਲਮ ਦੇ ਕਦੋਂ ਤੱਕ ਜਰੀ ਜਾਣੇ
ਹੱਥ ਤੇਗ਼ ਦੇ ਮੁੱਠੇ ਨੂੰ ਪਾਉਣ ਖ਼ਾਤਰ
ਇਹਦੀ ਭੇਟ ਸਿਰ ਕਿੰਨੇ ਕੁ ਕਰੀ ਜਾਣੇ।’’
ਭਾਈ ਜੈਤਾ ਜੀ ਦਿੱਲੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਲੈ ਕੇ ਅਨੰਦਪੁਰ ਸਾਹਿਬ ਨੂੰ ਚੱਲ ਪਏ। ਉਹ ਹਨੇਰੀਆਂ ਰਾਤਾਂ ਵਿਚ 322 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ 16 ਨਵੰਬਰ 1675 ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਹਜ਼ਾਰਾਂ ਸੰਗਤਾਂ ਵੱਲੋਂ ਅੰਗੀਠਾ ਤਿਆਰ ਕਰਕੇ ਗੁਰੂ ਸਾਹਿਬ ਦੇ ਪਵਿੱਤਰ ਸੀਸ ਦਾ ਸਸਕਾਰ ਕਰ ਦਿੱਤਾ ਗਿਆ। ਇਥੇ ਭਾਈ ਜੈਤਾ ਜੀ ਦੀ ਲਾਸਾਨੀ ਕੁਰਬਾਨੀ ਤੋਂ ਖੁਸ਼ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਨ੍ਹਾਂ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ ਅਤੇ ਇਹ ਸ਼ਬਦ ਉਚਾਰੇ :
‘‘ਧੰਨ ਜੈਤੇ ਸਿੱਖਾ ਤੂੰ ਰਾਖੀ ਸਿੱਖੀ
ਖੰਡਿਓਂ ਤਿੱਖੀ ਵਾਲੋਂ ਨਿੱਕੀ
ਤੁਮ ਰੰਘਰੇਟੇ
ਗੁਰੂ ਕੇ ਬੇਟੇ,
ਰਹੋ ਪੰਥ ਕੇ ਸੰਗ ਅਮੇਟੇ।’’
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਗੁਰੂ ਕੇ ਬੇਟੇ ਦਾ ਖ਼ਿਤਾਬ ਦੇ ਦਿੱਤਾ ਸੀ। ਜਦ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਤਾਂ ਭਾਈ ਜੈਤਾ ਜੀ ਵੀ ਗੁਰੂ ਸਾਹਿਬ ਜੀ ਦੇ ਪਵਿੱਤਰ ਕਰ ਕਮਲਾਂ ਦੁਆਰਾ ਅੰਮ੍ਰਿਤ ਛੱਕ ਕੇ ਭਾਈ ਜੀਵਨ ਸਿੰਘ ਬਣ ਗਏ ਤੇ ਉਹ ਛੇਤੀ ਹੀ ਜੰਗਾਂ ਦੇ ਜਰਨੈਲ ਬਣ ਕੇ ਉਭਰੇ। ਗੁਰੂ ਸਾਹਿਬ ਵੱਲੋਂ ਲੜੇ ਗਏ ਹੇਠ ਲਿਖੇ ਧਰਮ ਯੁੱਧਾਂ ਵਿੱਚ ਉਹਨਾਂ ਨੇ ਵੱਧ ਚੜ੍ਹਕੇ ਭਾਗ ਲਿਆ :
1. ਭੰਗਾਣੀ ਦਾ ਯੁੱਧ – 18 ਸਤੰਬਰ 1688 ਈ:
2. ਨਦੌਣ ਦਾ ਯੁੱਧ – 20 ਮਾਰਚ 1691 ਈ:
3. ਅਨੰਦਪੁਰ ਸਾਹਿਬ ’ਤੇ ਅਚਾਨਕ ਹਮਲੇ ਦਾ ਯੁੱਧ – 24 ਦਸੰਬਰ 1691 ਈ:
4. ਬਜਰੂੜ ਦਾ ਯੁੱਧ – 20 ਮਾਰਚ 1696 ਈ:
5. ਸ੍ਰੀ ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ – 31 ਅਗਸਤ 1700 ਈ:
6. ਨਿਰਮੋਹਗੜ੍ਹ ਦਾ ਯੁੱਧ – 8 ਅਕਤੂਬਰ 1700 ਈ:
7. ਬਸਾਲੀ-ਕਲਮੋਟ ਦਾ ਯੁੱਧ – 20 ਅਕਤੂਬਰ 1700 ਈ:
8. ਚਮਕੌਰ ਸਾਹਿਬ ਦੇ ਨੇੜੇ ਅਚਾਨਕ ਹਮਲਾ – 8 ਦਸੰਬਰ 1702 ਈ:
9. ਬੱਸੀ ਕਲਾਂ ਦੇ ਕੋਤਵਾਲ ਜਬਰ ਜੰਗ ਖਾਂ ਕੋਲੋਂ ਬ੍ਰਾਹਮਣ ਬੀਬੀ ਛੁਡਾਉਣੀ – ਮਾਰਚ 1702 ਈ:
10. ਸ੍ਰੀ ਅਨੰਦਪੁਰ ਸਾਹਿਬ ਦਾ ਦੂਜਾ ਯੁੱਧ – 2 ਦਸੰਬਰ 1703 ਈ:
11. ਸ੍ਰੀ ਅਨੰਦਪੁਰ ਸਾਹਿਬ ਦਾ ਤੀਜਾ ਯੁੱਧ – ਮਾਰਚ 1704 ਈ:
12. ਸ੍ਰੀ ਅਨੰਦਪੁਰ ਸਾਹਿਬ ਦਾ ਚੌਥਾ ਯੁੱਧ – 15 ਮਾਰਚ 1704 ਤੋਂ 18 ਦਸੰਬਰ 1704 ਈ: ਤੱਕ।
ਸ੍ਰੀ ਅਨੰਦਪੁਰ ਸਾਹਿਬ ਦੀ ਚੌਥੀ ਜੰਗ ਸਮੇਂ ਪਏ ¦ਬੇ ਘੇਰੇ ਤੋਂ ਬਾਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ 19-20 ਦਸੰਬਰ 1704 ਦੀ ਰਾਤ ਨੂੰ ਕਿਲ੍ਹਾ ਖਾਲੀ ਕਰਨਾ ਪਿਆ। 20 ਦਸੰਬਰ ਨੂੰ ਗੁਰੂ ਸਾਹਿਬ ਸਰਸਾ ਨਦੀ ਦੇ ਕੰਢੇ ਪਹੁੰਚ ਗਏ। ਅਗਾਂਹ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਇਥੇ ਮੁਗਲ ਫੌਜਾਂ ਨਾਲ ਘਮਸਾਨ ਦਾ ਯੁੱਧ ਸ਼ੁਰੂ ਹੋ ਗਿਆ। ਇਸ ਯੁੱਧ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਖ਼ਮੀ ਹੋ ਗਿਆ ਅਤੇ ਬਾਬਾ ਜੀਵਨ ਸਿੰਘ ਦੇ ਮਾਤਾ ਜੀ ਬੇਬੇ ਪ੍ਰੇਮੋ ਤੇ ਉਹਨਾਂ ਦੇ ਦੋ ਸਪੁੱਤਰ ਭਾੲਂੀ ਗੁਲਜ਼ਾਰ ਸਿੰਘ ਜੀ ਤੇ ਭਾਈ ਗੁਰਦਿਆਲ ਸਿੰਘ ਜੀ ਸ਼ਹੀਦ ਹੋ ਗਏ। ਇਸ ਯੁੱਧ ਸਮੇਂ ਅਨੇਕਾਂ ਸਿੰਘ, ਸਿੰਘਣੀਆਂ ਤੇ ਬੱਚੇ ਸਰਸਾ ਨਦੀ ਰੁੜ੍ਹ ਗਏ ਤੇ ਗੁਰੂ ਸਾਹਿਬ ਦੇ ਪ੍ਰਵਾਰ ਦਾ ਵਿਛੋੜਾ ਪੈ ਗਿਆ।
ਗੁਰੂ ਸਾਹਿਬ ਇਸ ਘੇਰੇ ਵਿਚੋਂ ਬਚ ਕੇ ਆਪਣੇ ਥੋੜੇ ਜਿਹੇ ਸਿੰਘਾਂ ਸਮੇਤ 21 ਦਸੰਬਰ ਨੂੰ ਚਮਕੌਰ ਪਿੰਡ ਵਿਚ ਚਮਕੌਰੇ ਜੱਟ ਦੀ ਕੱਚੀ ਹਵੇਲੀ ਵਿੱਚ ਪਹੁੰਚ ਗਏ। ਜਿਥੇ ਸ਼ਾਮ ਤੱਕ ਇਸ ਹਵੇਲੀ ਨੂੰ ਦਸ ਲੱਖ ਮੁਗਲ ਫੌਜ਼ਾਂ ਵੱਲੋਂ ਘੇਰਾ ਪਾ ਲਿਆ ਗਿਆ ਤੇ ਇਥੇ ਫਿਰ ਸ਼ੁਰੂ ਹੋਇਆ ਇਤਿਹਾਸ ਦਾ ਇੱਕ ਅਨੋਖਾ ਤੇ ਅਣਸਾਵਾਂ ਯੁੱਧ। ਇੱਕ ਪਾਸੇ ਦਸ ਲੱਖ ਫੌਜ ਤੇ ਦੂਜੇ ਪਾਸੇ ਗੁਰੂ ਸਾਹਿਬ ਨਾਲ ਚਾਲੀ ਕੁ ਸਿਰਲੱਥ ਸਿੰਘ। ਇਥੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਤੇ 27 ਸਿੰਘ ਸ਼ਹੀਦ ਹੋ ਗਏ। ਇਥੇ ਸੰਗਤ ਦੇ ਫੈਸਲੇ ਅਨੁਸਾਰ ਗੁਰੂ ਸਾਹਿਬ ਨੇ ਭਾਈ ਜੀਵਨ ਸਿੰਘ ਜੀ ਨੂੰ ਆਪਣੀ ਕਲਗ਼ੀ ਅਤੇ ਪੁਸ਼ਾਕਾਂ ਪਹਿਨਾਕੇ 22 ਦਸੰਬਰ ਨੂੰ ਤਾੜੀ ਵਜਾਕੇ ਗੜ੍ਹੀ ਛੱਡ ਗਏ ਤੇ ਸਿੰਘ ਸਾਰੀ ਰਾਤ ਨਗਾਰਾ ਵਜਾਉਂਦੇ ਰਹੇ ਤੇ ਜੈਕਾਰੇ ਛੱਡਦੇ ਰਹੇ। 23 ਦਸੰਬਰ 1704 ਈ: ਨੂੰ ਬਾਬਾ ਜੀਵਨ ਸਿੰਘ ਜੀ ਸਮੇਤ ਬਾਕੀ ਬਚੇ ਸੱਤ ਸਿੰਘ ਜੈਕਾਰੇ ਛੱਡਦੇ ਹੋਏ ਗੜ੍ਹੀ ’ਚੋਂ ਖੁਲ੍ਹੇ ਮੈਦਾਨ ਵਿੱਚ ਆ ਗਏ। ਜਿਥੇ ਉਹ ਟਿੱਡੀ ਦਲ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪਾ ਗਏ। ਇਸ ਜੰਗ ਵਿਚ ਬਾਬਾ ਜੀਵਨ ਸਿੰਘ ਦੇ ਦੋ ਸਪੁੱਤਰ ਭਾਈ ਸੁੱਖਾ ਸਿੰਘ ਜੀ ਅਤੇ ਭਾਈ ਸੇਵਾ ਸਿੰਘ ਜੀ ਵੀ ਸ਼ਹੀਦ ਹੋ ਗਏ। ਬਾਬਾ ਜੀਵਨ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਬਾਰੇ ਕਵੀ ਕੰਕਣ ਨੇ ਦਸ ਗੁਰੂ ਕਥਾ ਵਿਚ ਲਿਖਿਆ ਹੈ :
‘‘ਅੰਤ ਇਕੱਲਾ ਗੜ੍ਹ ਮੇਂ ਬੰਦੂਕੀ ਪ੍ਰਬੀਨ।
ਜੀਵਨ ਸਿੰਘ ਰੰਘਰੇਟੇ ਜੋ ਜੂਝ ਗਇਓ ਸੰਗਦੀਨ
ਵਜੀਦਾ ਅਤਿ ਪ੍ਰਸ਼ੰਨ ਭਯੋ ਲੀਉ ਮਾਰ ਗੋਬਿੰਦ
ਦਿੱਲੀ ਧਾਇਉ ਸੀਸ ਲੈ ਖੁਸੀ ਕਰਨ ਨਾਰਿੰਦ।’’
ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਦੀ ਪ੍ਰੰਪਰਾ ’ਤੇ ਚੱਲਦੇ ਹੋਏ ਸਿੱਖੀ ਖਾਤਰ ਆਪਣੇ ਪਿਤਾ, ਮਾਤਾ, ਚਾਰ ਪੁੱਤਰ ਅਤੇ ਅਖ਼ੀਰ ਆਪ ਵੀ ਆਪਣੇ ਆਪ ਨੂੰ ਸਿੱਖ ਕੌਮ ਦੇ ਲੇਖੇ ਲਾ ਗਏ।
– ਪ੍ਰਿਤਪਾਲ ਕੌਰ ਉਦਾਸੀ
ਇੱਕ ਸਮਾਂ ਇਹੋ ਜਿਹਾ ਆਇਆ ਜਿਸ ਵਕਤ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ।ਦੁਸ਼ਮਨਾਂ ਦਾ ਮਕਸਦ ਸੀ ਗੁਰੂ ਜੀ ਤੇ ਸਿੱਖ ਕੌਮ ਨੂੰ ਖਤਮ ਕਰਨਾ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਕਬਜਾ ਕਰਨਾ।
8 ਮਹੀਨਿਆਂ ਤੋਂ ਵੀ ਜਿਆਦਾ ਸਮਾਂ ਮੁਗਲ ਅਪਣੀ 10 ਲੱਖ ਫੌਜ ਨਾਲ ਅਨੰਦਪੁਰ ਸਾਹਿਬ ਨੂੰ ਘੇਰਾ ਪਾਏ ਖੜੇ ਸੀ।ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਕੇਵਲ 10,000 ਸਿੱਖ ਸੀ।ਮੁਗਲਾਂ ਨੇ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਛੱਡਿਆ।ਇਸ ਸਮੇਂ ਦੌਰਾਨ ਮੁਗਲਾਂ ਨੇ ਚਾਲ ਖੇਡੀ ਤੇ ਗੁਰੂ ਜੀ ਨੂੰ ਇੱਕ ਸੰਦੇਸ਼ ਭੇਜਿਆ ਤੇ ਕਿਹਾ ਕਿ ਗੁਰੂ ਜੀ ਤੁਸੀ ਆਪਣੇ ਪਰਿਵਾਰ ਨਾਲ ਕਿਲ੍ਹਾ ਛੱਡਕੇ ਜਾ ਸਕਦੇ ਹੋ।ਅਸੀਂ ਤੁਹਾਡੇ ਪਰਿਵਾਰ ਤੇ ਸਾਥੀਆਂ ਨੂੰ ਕੁੱਝ ਨਹੀਂ ਕਹਾਂਗੇ। ਮੁਗਲਾਂ ਵੱਲੋਂ ਕੁਰਾਨ ਤੇ ਹੱਥ ਰੱਖ ਕੇ ਕਸਮਾਂ ਵੀ ਖਾਦੀਆਂ ਗਈਆਂ। ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਸੌਂਹ ਖਾਧੀ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਹ ਕਸਮਾਂ ਵਾਧੇ ਸਾਰੇ ਝੂਠੇ ਹਨ।
ਪਰ ਸਿੱਖਾਂ ਤੇ ਮਾਤਾ ਗੁਜਰ ਕੌਰ ਜੀ ਦੇ ਕਹਿਣ ਤੇ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕਰ ਲਈ ।
ਮਾਤਾ ਸੁੰਦਰ ਕੌਰ ਜੀ ਨੇ ਮਾਤਾ ਗੁਜਰੀ ਕੋਲੋਂ ਗੁਰੂ ਜੀ ਦੇ ਬਚਪਨ ਦੀਆਂ ਕਹਾਣੀਆਂ ਸੁਣੀਆਂ ਸਨ। ਸਤਲੁਜ ਦੇ ਪਾਣੀਆਂ ਦੀ ਕਲ-ਕਲ ਸੁਣੀ ਸੀ। ਗੁਰੂ ਜੀ ਦੇ ਸਾਥ ਵਿਚ ਹਰਿਆਲੀਆਂ ਥਾਂਵਾਂ ‘ਤੇ ਘੁੰਮਦਿਆਂ ਅਨੰਦ ਮਾਣਿਆ ਸੀ। ਇਥੇ ਹੀ ਮਾਤਾ ਸੁੰਦਰੀ ਨੇ ਸਿੱਖਾਂ ਨੂੰ ਹਥਿਆਰਾਂ ਦਾ ਅਭਿਆਸ ਕਰਦਿਆਂ ਤੇ ਸਾਹਿਬਜ਼ਾਦਿਆਂ ਨੂੰ ਹੱਸਦਿਆਂ-ਖੇਡਦਿਆਂ ਤੇ ਕਿਲਕਾਰੀਆਂ ਮਾਰਦਿਆਂ ਦੇਖਿਆ। ਮਾਤਾ ਜੀ ਨੇ ਅਜੀਤ ਸਿੰਘ ਨੂੰ ਜਵਾਨੀ ਦੀਆਂ ਪੌੜੀਆਂ ਚੜ੍ਹਦਿਆਂ ਦੇਖਿਆ। ਮਾਤਾਵਾਂ ਨੇ ਸਾਹਿਬਜ਼ਾਦਿਆਂ ਨੂੰ ਯੁੱਧ ਕਲਾ ਵਿਚ ਨਿਪੁੰਨ ਹੁੰਦੇ ਵੇਖਿਆ। ਗੱਲ ਕੀ, ਜ਼ਿੰਦਗੀ ਦਾ ਪਲ-ਪਲ ਯਾਦਾਂ ਦੇ ਹੀਰਿਆਂ ਨਾਲ ਜੜਿਆ ਹੋਇਆ ਸੀ। ਅੱਜ ਇਸ ਥਾਂ ਨਾਲੋਂ ਵਿਛੜਦਿਆਂ ਹਿਰਦਾ ਕੰਬ ਰਿਹਾ ਸੀ, ਅੱਖਾਂ ਭਰ-ਭਰ ਆਉਂਦੀਆਂ ਸਨ। ਮਨ ਵਿਚ ਵਾਰ-ਵਾਰ ਆਉਂਦਾ ਕਿ ਕਦੀ ਫਿਰ ਵੀ ਇਸ ਥਾਂ ਆਵਾਂਗੇ? ਅੱਗੇ ਜਾ ਕੇ ਕੀ ਹੋਣਾ ਹੈ? ਅਗਲਾ ਟਿਕਾਣਾ ਕਿਥੇ ਹੋਵੇਗਾ? ਕੋਈ ਨਹੀਂ ਸੀ ਜਾਣਦਾ!
ਗੁਰੂ ਜੀ ਨੇ ਡੇਢ ਪਹਿਰ ਰਾਤ ਪਈ ਤੋਂ ਅੱਧਾ ਵਹੀਰ ਤੋਰ ਦਿੱਤਾ। ਗੁਰੂ ਜੀ ਦੇ ਅਨੰਦਪੁਰ ਛੱਡਣ ਦੀ ਮਿਤੀ 20 ਅਤੇ 21 ਦਸੰਬਰ 1704 ਈਸਵੀ ਦੀ ਵਿਚਕਾਰਲੀ ਰਾਤ ਮੰਨੀ ਜਾਂਦੀ ਹੈ। ਇਸ ਅਨੁਸਾਰ ਚਮਕੌਰ ਸਾਹਿਬ ਦਾ ਯੁੱਧ 23 ਦਸੰਬਰ 1704 ਈਸਵੀ ਅਤੇ ਛੋਟੇ ਸਾਹਿਬਜ਼ਾਦੀਆਂ ਦੀ ਸ਼ਹੀਦੀ 27 ਦਸੰਬਰ 1704 ਨੂੰ ਮੰਨਿਆ ਗਿਆ ਹੈ। ‘ਗੁਰਬਿਲਾਸ ਪਾਤਸ਼ਾਹੀ 10’ ਵਿਚ ਭਾਈ ਸੁੱਖਾ ਸਿੰਘ ਲਿਖਦੇ ਹਨ:
ਡੇਢ ਕੁ ਜਾਮ ਜੁ ਰਾਤ ਗਈ
ਤਬ ਤੋ ਕਰੁਨਾਨਿਧ ਕੂਚ ਕਰਾਯੋ।
ਆਦਿ ਵਹੀਰ ਸੁ ਤੋਰ ਦਯੋ
ਪੁਨ ਕੈ ਅਰੁ ਅੱਧ ਕੁ ਆਪ ਸਿਧਾਯੋ।
ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਚ ਵੱਸਣ ਵਾਲੇ ਗ੍ਰਹਿਸਥੀ ਪਰਿਵਾਰਾਂ ਨੂੰ ਅਨੰਦਪੁਰ ਸਾਹਿਬ ਤੋਂ ਚਲੇ ਜਾਣ ਲਈ ਕਿਹਾ। ਉਨ੍ਹਾਂ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਨੂੰ ਵਹੀਰ ਨਾਲ ਤੋਰ ਦਿੱਤਾ। ਮਾਤਾ ਗੁਜਰ ਕੌਰ ਉਨ੍ਹਾਂ ਦੇ ਨਾਲ ਜਾਣ ਲਈ ਨਹੀਂ ਮੰਨੇ। ‘ਬੰਸਾਵਲੀਨਾਮਾ’ ਵਿਚ ਭਾਈ ਕੇਸਰ ਸਿੰਘ ਛਿੱਬਰ ਲਿਖਦੇ ਹਨ:
ਤਬ ਸਾਹਿਬ ਆਪਣੀ ਮਾਤਾ ਗੁਜਰੀ ਨੂੰ ਐਸੇ ਕਹਿਆ,
“ਮਾਤਾ ਜੀ! ਤੁਸੀਂ ਨਿੱਕੇ ਨੀਂਗਰ ਨਾਲ ਲੈ ਚਾਹੀਐ ਗਇਆ।
ਵੱਡੇ ਦੋਨੋਂ ਭਾਈ ਰਹਿਨ ਅਸਾਡੇ ਨਾਲ।
ਤੁਸੀਂ ਪਹਿਲੇ ਟੂਰੋ ਪਾਓ ਚਾਲ। (581)
ਮਾਤਾ ਨ ਮੰਨੀ ਸਾਹਿਬ ਦੀ ਏਹੁ ਗੱਲ।
ਕਹਿਆ, ਚਾਰੇ ਨੀਂਗਰ ਨਾਲ ਮੇਰੇ ਘੱਲ।
ਸਾਹਿਬ ਬਹੁਤ ਮਾਤਾ ਜੀ ਨੂੰ ਆਖ ਰਹੇ।
ਮਾਤਾ ਜੀ ਨਾ ਲੱਗੇ ਸਾਹਿਬ ਦੇ ਕਹੇ। (542)
ਫੇਰ ਸਾਹਿਬ ਕਹਿਆ ਚਉਪਾ ਸਿੰਘ,
ਸਾਹਿਬ ਸਿੰਘ ਸਾਲੇ ਜੋਗੁ।
(ਨੋਟ: ਸਾਹਿਬ ਸਿੰਘ ਮਾਤਾ ਸਾਹਿਬ ਦੇਵਾਂ ਦਾ ਭਰਾ ਸੀ)
ਤੁਸੀਂ ਲੈ ਟੁਰੋ ਜਨਾਨੇ ਨਾਲ ਲੋਗ।
ਸਭ ਤਿਆਰ ਕਰ ਦਿੱਤੇ ਟੋਰ।
ਮਾਤਾ ਸੁੰਦਰੀ, ਮਾਤਾ ਸਾਹਿਬ ਦੇਈ, ਨਾਲੇ ਕੁਝ ਲੋਕ ਹਰੋ। (543)
ਨਾਲਿ ਦਿੱਤੇ ਊਠ ਸੰਦੂਕਾਂ ਵਾਲੇ।
ਜਿਨ੍ਹਾਂ ਦੇ ਵਿਚਿ ਛਿੱਤਰ ਪੱਥਰ ਆਹੇ ਡਾਲੇ।
ਬਚਨ ਕੀਤਾ, ਤੁਸਾਂ ਟੁਰ ਜਾਣਾ ਜਨਾਨੇ ਲੋਕ ਲੈ ਕੇ ਅੱਗੇ।
ਅਤੇ ਊਠ ਅਉਸਨ ਹਉਲੀ ਹਉਲੀ ਪਿਛੇ ਲੱਗੇ। (544)
ਚਉਪਾ ਸਿੰਘ ਨੂੰ ਸਭ ਹਕੀਕਤ ਛੱਡੀ ਸੀ ਸਮਝਾਇ।
/> ਤੁਸਾਂ ਪਿਛੇ ਨਹੀਂ ਰਹਿਣਾ ਅਟਕਾਇ, ਜੇ ਕੋਈ ਫਉਜ ਪਈ ਆਇ।
ਤੁਸਾਂ ਛੱਡ ਕੇ ਊਠ, ਅੱਗੇ ਜਾਣਾ ਧਾਇ। (545)
ਜਦੋਂ ਕੋਸ ਦੁਇ ਤ੍ਰੈ ਟੁਰਿ ਕੇ ਗਏ।
ਤਦਿ ਰਾਜੇ ਲੈਉਂ ਫਉਜਾਂ ਪਿਛੇ ਪਏ। (546)
ਪੋਹ ਮਹੀਨੇ ਅੱਧੀ ਨਿਸਾ ਕੂਚ ਕੀਤਾ।
ਲੋਕ ਆਪਣਾ ਸਭ ਇਕੱਠਾ ਕਰ ਲੀਤਾ।
ਜਿਸ ਕਾਲੀ ਰਥ ਮਾਤਾ ਦਾ ਭੁੱਲ ਗਿਆ।
ਸਹੇੜੀ ਗਿਰਾਉਂ ਰੰਘੜਾਂ ਦਾ,
ਤਿਤ ਮਾਰਗ ਪਿਆ। (556)
‘ਗੁਰੂ ਸੋਭਾ’ ਦਾ ਲੇਖਕ ਗੁਰੂ ਗੋਬਿੰਦ ਸਿੰਘ ਦਾ ਦਰਬਾਰੀ ਕਵੀ ਸੈਨਾਪਤੀ ਲਿਖਦਾ ਗੁਰੂ ਜੀ ਵਲੋਂ ਉਦੈ ਸਿੰਘ ਨੂੰ ਸ਼ਾਹੀ ਟਿੱਬੀ ‘ਤੇ ਤੁਰਕ ਤੇ ਹਿੰਦੂ ਫੌਜਾਂ ਨੂੰ ਰੋਕਣ ਲਈ ਛੱਡ ਕੇ ਆਪ ਚਮਕੌਰ ਸਾਹਿਬ ਚਲੇ ਜਾਣ ਬਾਰੇ ਲਿਖਿਆ ਹੈ। ਅਜੀਤ ਸਿੰਘ ਜੋ ਪਿਛੇ ਆ ਰਿਹਾ ਸੀ, ਨੂੰ ਅੱਗੇ ਭੇਜ ਦੇਣ ਲਈ ਕਹਿ ਗਏ। ਉਦੈ ਸਿੰਘ ਨੇ ਫੌਜਾਂ ਨੂੰ ਰੋਕੀ ਰੱਖਿਆ ਅਤੇ ਵਹੀਰ ਉਥੋਂ ਬਚ ਕੇ ਅੱਗੇ ਨਿਕਲ ਗਿਆ।
ਭਾਈ ਦੁਲਾ ਸਿੰਘ ਹੰਡੂਰੀਆ ਦੀ ਰਚਨਾ ‘ਕਥਾ ਗੁਰੂ ਕੇ ਸੁਤਨ ਕੀ’ ਵਿਚ ਸਰਹਿੰਦ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਣਨ ਬਹੁਤ ਦਰਦੀਲੇ ਸ਼ਬਦਾਂ ਵਿਚ ਕੀਤਾ ਹੈ। ਮਾਤਾ ਗੁਜਰੀ ਨਾਲ ਜੋ ਬੀਤਦੀ ਹੈ ਅਤੇ ਉਨ੍ਹਾਂ ਦੇ ਹਿਰਦੇ ਵਿਚ ਜੋ ਵਿਚਾਰ ਆਉਂਦੇ ਹਨ, ਉਨ੍ਹਾਂ ਦਾ ਵਰਣਨ ਬਹੁਤ ਭਾਵਕ ਸ਼ਬਦਾਂ ਵਿਚ ਕੀਤਾ ਹੈ:
ਸਿੱਖ ਟੋਡਰ ਮੱਲ ਤੇਹ,
ਮਾਤਾ ਕੋ ਐਸੇ ਕਹਯੇ।
ਕਾਰਣ ਭਯੋ ਸੁ ਏਹੁ,
ਸੀਸੇ ਉਤਾਰੇ ਤੁਮ ਸੁਤਨ।
ਤਬ ਮਾਤਾ ਬਿਲਖੀ
ਭਈ ਐਸੀ ਸੁਨੀ ਜੁ ਬਾਤ।
ਦੇਖੇ ਸੀਸ ਜੁ ਲਟਕਤੇ,
ਹਿੱਕ ਮਰੋਰੀ ਪਾਤ।
ਹੇ ਪੁੱਤਰ! ਐਸੀ ਤੁਮ ਕਰੀ।
ਹੌਂ ਜੀਵਤ ਤੁਮ ਸੀਸ ਉਤਰੀ।
ਐਸੇ ਭਾਖਿ ਮੂਰਛਾ ਪਾਈ।
ਘਰੀ ਚਾਰ ਸੁਧ ਫਿਰ ਨਹਿੰ ਆਈ।
ਮਿਰਜ਼ਾ ਮੁਹੰਮਦ ਅਬਦਲ ਗਨੀ ਨੇ ‘ਜੌਹਰਾ-ਏ-ਤੇਗ’ ਵਿਚ ਅਤੇ ਹਕੀਮ ਅੱਲ੍ਹਾ ਯਾਰ ਖਾਂ ਨੇ ‘ਗੰਜ-ਏ-ਸ਼ਹੀਦਾਂ’ ਵਿਚ ਚਮਕੌਰ ਸਾਹਿਬ ਅਤੇ ‘ਸ਼ਹੀਦਾਨਿ-ਵਫਾ’ ਵਿਚ ਸਾਕਾ ਸਰਹਿੰਦ ਦਾ ਵਰਣਨ ਜੋਸ਼ੀਲੇ ਤੇ ਸ਼ਰਧਾ ਭਰਪੂਰ ਸ਼ਬਦਾਂ ਵਿਚ ਕੀਤਾ ਹੈ। ਦੋਵਾਂ ਥਾਂਵਾਂ ਬਾਰੇ ਪੜ੍ਹਦਿਆਂ ਅੱਖਾਂ ਸੇਜਲ ਹੋ ਜਾਂਦੀਆਂ ਹਨ। ਅੱਲ੍ਹਾ ਯਾਰ ਖਾਂ ਜਦੋਂ ਸਰਹਿੰਦ ਸ਼ਹੀਦੀ ਦਿਵਸ ‘ਤੇ ਆਇਆ, ਆਪਣੀਆਂ ਕਵਿਤਾਵਾਂ ਪੜ੍ਹ ਕੇ ਸਰੋਤਿਆਂ ਨੂੰ ਰੁਆ ਕੇ ਗਿਆ।
ਹੁਣ ਅਸੀਂ ਇਸ ਸਿੱਟੇ ‘ਤੇ ਪਹੁੰਚ ਗਏ ਹਾਂ ਕਿ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ , ਪਹਿਲੇ ਵਹੀਰ ਨਾਲ ਚਲੇ ਗਏ ਸਨ। ਉਨ੍ਹਾਂ ਨਾਲ ਗਰਜਾ ਸਿੰਘ, ਜਵਾਹਰ ਸਿੰਘ, ਦਰਬਾਰਾ ਸਿੰਘ, ਸਹਿਜ ਸਿੰਘ, ਮਾਤਾ ਸਾਹਿਬ ਕੌਰ ਦਾ ਭਰਾ ਸਾਹਿਬ ਸਿੰਘ ਸਨ। ਇਹ ਚਲਦੇ-ਚਲਦੇ ਗੁਰੂ ਗੋਬਿੰਦ ਸਿੰਘ ਦੇ ਮਾਮੇ ਮਿਹਰ ਚੰਦ ਦੇ ਘਰ ਲਖਨੌਰ ਪੁੱਜ ਗਏ ਅਤੇ ਫਿਰ ਦਿੱਲੀ ਚਲੇ ਗਏ। ਉਨ੍ਹੀਵੀਂ ਤੇ ਵੀਹਵੀਂ ਸਦੀ ਦੇ ਬਹੁਤ ਸਾਰੇ ਇਤਿਹਾਸਕਾਰਾਂ ਅਨੁਸਾਰ ਭਾਈ ਮਨੀ ਸਿੰਘ ਮਾਤਾਵਾਂ ਨਾਲ ਦਿੱਲੀ ਗਏ।
ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਰੱਥ ਵਿਚ ਸਵਾਰ ਹੋ ਕੇ ਉਦੈ ਸਿੰਘ ਦੀ ਨਿਗਰਾਨੀ ਵਿਚ ਦੂਜੇ ਵਹੀਰ ਨਾਲ ਤੋਰ ਦਿੱਤੇ ਸਨ। ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ, ਗੁਰੂ ਜੀ ਦੇ ਨਾਲ ਸਨ। ਜਦੋਂ ਇਹ ਵਹੀਰ ਸ਼ਾਹੀ ਟਿੱਬੀ ਪਹੁੰਚਿਆ ਤਾਂ ਗੁਰੂ ਜੀ ਵੀ ਕੀਰਤਪੁਰ ਤੋਂ ਲੜਦੇ ਹੋਏ ਸ਼ਾਹੀ ਟਿੱਬੀ ਪਹੁੰਚ ਗਏ। ਗੁਰੂ ਜੀ ਪੰਜਾਹ ਸਿੰਘ ਉਦੈ ਸਿੰਘ ਨਾਲ ਛੱਡ ਕੇ ਫੌਜਾਂ ਨੂੰ ਰੋਕੀ ਰੱਖਣ ਅਤੇ ਸ਼ਹੀਦੀਆਂ ਪਾਉਣ ਤੱਕ ਲੜਦੇ ਰਹਿਣ ਲਈ ਕਹਿ ਕੇ ਅਤੇ ਪਿਛੇ ਆ ਰਹੇ ਅਜੀਤ ਸਿੰਘ ਨੂੰ ਅੱਗੇ ਤੋਰਨ ਲਈ ਕਹਿ ਕੇ ਅੱਗੇ ਨਿਕਲ ਗਏ। ਅੱਗੇ ਪਹੁੰਚ ਕੇ ਭਾਈ ਬਚਿੱਤਰ ਸਿੰਘ ਨੂੰ ਸੌ ਕੁ ਸਿੰਘਾਂ ਨਾਲ ਰੋਪੜ ਵਲੋਂ ਆ ਰਹੀ ਸਰਹਿੰਦੀ ਫੌਜ ਨੂੰ ਰੋਕਣ ਲਈ ਭੇਜਿਆ ਤਾਂ ਕਿ ਵਹੀਰ ਬਚ ਕੇ ਨਿਕਲ ਜਾਵੇ। ਭਾਈ ਬਚਿੱਤਰ ਸਿੰਘ ਸਖ਼ਤ ਜ਼ਖ਼ਮੀ ਹੋ ਗਿਆ। ਅਜੀਤ ਸਿੰਘ ਉਸ ਨੂੰ ਲੈ ਕੇ ਕੋਟਲਾ ਨਿਹੰਗ ਖਾਂ ਵਿਚ ਨਿਹੰਗ ਖਾਂ ਦੇ ਘਰ ਲੈ ਗਿਆ। ਗੁਰੂ ਜੀ ਪਹਿਲਾਂ ਹੀ ਉਥੇ ਪੁੱਜੇ ਹੋਏ ਸਨ। ਭਾਈ ਬਚਿੱਤਰ ਸਿੰਘ ਇਥੇ ਹੀ ਪਰਲੋਕ ਸਿਧਾਰ ਗਿਆ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਨਾਲ ਨਿਹੰਗ ਖਾਂ ਦੇ ਪੁੱਤਰ ਆਲਮ ਜੋ ਰਾਏਕੋਟ ਵਾਲੇ ਰਾਏ ਕੱਲ੍ਹ ਦਾ ਜਵਾਈ ਸੀ, ਦੀ ਸਹਾਇਤਾ ਨਾਲ ਰਾਤ ਨੂੰ ਚਮਕੌਰ ਸਾਹਿਬ ਪਹੁੰਚ ਗਏ।
ਜੋਰਾਵਰ ਸਿੰਘ ਤਰਸਿੱਕਾ।
18 ਦਸੰਬਰ 1845
ਮੁੱਦਕੀ ਦੀ ਜੰਗ (ਜੰਗ ਸਿੰਘਾਂ ਤੇ ਫਿਰੰਗੀਆਂ)
ਸ਼ਾਹ ਮੁਹੰਮਦਾ ਗੋਰਿਆਂ ਛੇੜ ਛੇੜੀ,
ਮੁਲਕ ਪਾਰ ਦਾ ਮੱਲਿਆ ਆਨ ਮੀਆਂ ।
ਇਹ ਜੰਗ ਲਾਹੌਰ ਦਰਬਾਰ ਵੱਲੋਂ ਨਹੀਂ , ਗੋਰਾਸ਼ਾਹੀ ਵੱਲੋਂ ਛੇੜੀ ਗਈ ਸੀ । ਮੁਦਕੀ ਦੀ ਜੰਗ ਵਕਤ ਸਿੱਖਾਂ ਦਾ ਵਜ਼ੀਰ ਅਤੇ ਸੈਨਾਪਤੀ ਅੰਗਰੇਜ਼ਾਂ ਦੇ ਜ਼ਰ ਖ਼ਰੀਦ ਗੁਲਾਮ ਬਣ ਚੁਕੇ ਸਨ । ਲਾਲ ਸਿੰਘ , ਤੇਜਾ ਸਿੰਘ ਤੇ ਗੁਲਾਬ ਸਿੰਘ ਡੋਗਰੇ ਨੇ ਅੰਗਰੇਜ਼ਾਂ ਨੂੰ ਹਰ ਹਾਲਤ ਵਿਚ ਮੈਦਾਨ ਫ਼ਤਹ ਕਰਵਾਉਣ ਦਾ ਕੌਲ੍ਹ ਦਿੱਤਾ ਹੋਇਆ ਸੀ । ਇਸ ਲਈ ਹੀ ਦਰਿਆ ਪਾਰ ਆਪਣੇ ਇਲਾਕੇ ਵਿਚ ਆ ਕੇ ਵੀ , ਸਿੱਖ ਫੌਜਾਂ ਦੇ ਜਜ਼ਬਾਤਾਂ ਅਤੇ ਨੀਤੀ ਦੀ ਪਰਵਾਹ ਕੀਤੇ ਬਿਨਾਂ ਲਾਲ ਸਿੰਘ ਨੇ ਫਿਰੋਜ਼ਪੁਰ ਅੰਗਰੇਜ਼ ਛਉਣੀ ਤੇ ਹਮਲਾ ਨਹੀਂ ਕੀਤਾ ; ਸਗੋਂ ਉਥੋਂ ਦੇ ਪੌਲੀਟੀਕਲ ਏਜੰਟ ਪੀਟਰ ਨਿਕਲਸਨ ਨਾਲ ਚਿੱਠੀ ਪੱਤਰ ਕਰਕੇ ਉਸਤੋਂ ਪੁਛਿਆ :-
” ਮੈਂ ਫੌ਼ਜ ਨਾਲ ਦਰਿਆ ਪਾਰ ਹੋ ਆਇਆ ਹਾਂ । ਤੁਹਾਨੂੰ ਮੇਰੀ ਅੰਗਰੇਜ਼ਾਂ ਨਾਲ ਦੋਸਤੀ ਦਾ ਪਤਾ ਹੀ ਹੈ।ਮੈਨੂੰ ਦੱਸੋ ਹੁਣ ਮੈਂ ਕੀ ਕਰਾਂ।”
ਜੁਆਬ ਵਿਚ ਨਿਕਲਸਨ ਨੇ ਲਿਖਿਆ “ਫੀਰੋਜ਼ਪੁਰ ਤੇ ਹੱਲਾ ਨ ਕਰਨਾ ।ਜਿਨਾ ਚਿਰ ਹੋ ਸਕੇ , ਅਟਕੇ ਰਹੋ ਅਤੇ ਫੇਰ ਗਵਰਨਰ ਜਨਰਲ ਵਲ ਨੂੰ ਕੂਚ ਕਰਨਾ।”
ਕਰਨਲ ਮੂਤੋ, ਜੌਨ ਲਡਲੋ ਆਦਿ ਮੰਨਦੇ ਹਨ ਕਿ, ਜੇ ਕਿਤੇ ਲਾਲ ਸਿੰਘ ਫ਼ਿਰੋਜ਼ਪੁਰ ਤੇ ਹਮਲਾ ਕਰ ਦਿੰਦਾ ਤਾਂ ਸਾਰੀ ਤਾਰੀਖ਼ ਨੇ ਹੀ ਪਲਟ ਜਾਣਾ ਸੀ, ਇਹ ਹਾਰ ਨੇ ਅੰਗਰੇਜ਼ਾਂ ਦੇ ਪੈਰਾਂ ਥੱਲੋਂ ਜ਼ਮੀਨ ਕੱਢ ਲੈਣੀ ਸੀ ।ਕੈਪਟਨ ਮਰੇ ਵੀ ਲਿਖਦਾ ਕਿ ਜੇ ਖਾਲਸਾ ਫੌ਼ਜ ਵਾਂਗ ਉਹਨਾਂ ਦੇ ਆਗੂ ਵੀ ਇਮਾਨਦਾਰ ਹੁੰਦੇ ਤਾਂ ਫ਼ਿਰੋਜ਼ਪੁਰ ਡਵੀਜ਼ਨ ਤਬਾਹੀ ਤੋਂ ਨ ਬਚ ਪਾਉਂਦੀ। ਪਰ ……!
ਅੰਗਰੇਜ਼ਾਂ ਦੀਆਂ 12 ਪੈਦਲ ਬਟਾਲੀਅਨਾਂ ਦੇ ਸਾਹਮਣੇ ਸਿੱਖਾਂ ਦੀਆਂ ਕੇਵਲ ਤਿੰਨ ਪੈਦਲ ਬਟਾਲੀਅਨਾਂ ਸਨ । 2000 ਪੈਦਲ ਤੇ 8000 ਘੋੜ ਚੜੇ ਤੇ ਕੋਈ 22 ਤੋਪਾਂ ਨਾਲ ਉਹ ਮੁੱਦਕੀ ਦੇ ਮੈਦਾਨ ਵਿਚ ਦੁਪਿਹਰ ਤੋਂ ਬਾਅਦ ਪਹੁੰਚੇ। ਲੜਾਈ ਦੀ ਸ਼ੁਰੂਆਤ ਵਿਚ ਹੀ ਸਿੱਖ ਫੌਜ ਦਾ ਵਜ਼ੀਰ ਅੰਗਰੇਜ਼ਾਂ ਨਾਲ ਯਾਰੀ ਨਿਭਾਉਂਦਿਆਂ ਦੌੜ ਗਿਆ । ਕਨਿੰਘਮ ਲਿਖਦਾ ਹੈ :
” ਹੱਲਾ ਕਰਨ ਵੇਲੇ ਲਾਲ ਸਿੰਘ ਫ਼ੌਜਾਂ ਦਾ ਮੁਹਰੀ ਸੀ , ਪਰ ਮੂਲ ਤੇ ਗਿਣੀ ਮਿਥੀ ਸਾਜ਼ਸ਼ ਅਨੁਸਾਰ ਉਹ ਫ਼ੌਜਾਂ ਦੀ ਮੁਠ ਭੇੜ ਕਰਵਾ ਕੇ ਤੇ ਅੰਗਰੇਜ਼ ਦੁਸ਼ਮਣ ਨਾਲ ਉਲਝਾ ਕੇ ਆਪ ਉਨ੍ਹਾਂ ਨੂੰ ਛੱਡ ਗਿਆ ,ਤਾਂ ਜੋ , ਜਿਵੇਂ ਉਹਨਾਂ ਦੀ ਮਰਜੀ ਹੋਵੇ , ਆਪਣੀ ਬੇ ਮੁਹਾਰੀ ਬਹਾਦਰੀ ਦੇ ਜੌਹਰ ਪਏ ਵਿਖਾਉਣ।”
ਲਾਲ ਸਿੰਘ ਦੇ ਨਾਲ ਹੀ ਅਯੁੱਧਿਆ ਪ੍ਰਸਾਦ , ਅਮਰ ਨਾਥ ਤੇ ਬਖ਼ਸ਼ੀ ਘਨੱਈਆ ਲਾਲ ਭੱਜ ਤੁਰੇ , ਪਰ ਫਿਰ ਵੀ ਫ਼ਰਾਸੀਸੀ ਬ੍ਰਿਗੇਡ ਦੇ ਸਹਾਇਕ ਕਮਾਂਡਰ ਜਨਰਲ ਰਾਮ ਸਿੰਘ , ਜਨਰਲ ਮਹਿਤਾਬ ਸਿੰਘ ਮਜੀਠੀਆ , ਬੁਧ ਸਿੰਘ , ਚਤਰ ਸਿੰਘ ਕਾਲਿਆਂ ਵਾਲਾ ਆਦਿ ਫ਼ੌਜ ਨੂੰ ਹੱਲਾਸ਼ੇਰੀ ਦੇ ਰਹੇ ਸਨ । ਜਾਰਜ ਬਰੂਸ ਲਿਖਦਾ ਹੈ ਕਿ ਹੁਣ ਹਾਲਤ ਇਹ ਸੀ :-
” ਸਿੱਖਾਂ ਦੇ ਇਕ ਪੈਦਲ ਫ਼ੌਜੀ ਦੇ ਮੁਕਾਬਲੇ ਅੰਗਰੇਜ਼ਾਂ ਦੇ ਪੰਜ ਪੈਦਲ ਫ਼ੌਜੀ ਸਨ, ਪਰ ਫਿਰ ਵੀ ਉਹ (ਅੰਗਰੇਜ਼) ਪਿੱਛੇ ਧੱਕ ਦਿੱਤੇ ਗਏ।”
ਇਸ ਵਕਤ ਅੰਗਰੇਜ਼ਾਂ ਦੇ ਪੂਰਬੀਏ ਫ਼ੌਜੀ ਜੋ ਛਿਲੜਾਂ ਲਈ ਲੜ ਰਹੇ ਸਨ , ਉਹ ਭੱਜ ਉੱਠੇ । ਜਦ ਗਫ਼ ਨੂੰ ਪਤਾ ਲੱਗਾ ਤਾਂ ਉਸਨੇ ਕੈਪਟਨ ਹੈਵਲਾਕ ਨੂੰ ਇਹਨਾਂ ਨੂੰ ਰੋਕਣ ਲਈ ਭੇਜਿਆ । ਜਾਰਜ ਬਰੂਸ ਲਿਖਦਾ :-
” ਬਹੁਤ ਸਾਰੇ ਪੂਰਬੀਏ ਫ਼ੌਜੀ , ਜਿਨ੍ਹਾਂ ਨੇ ਹਿੰਦੁਸਤਾਨ ਵਿੱਚ ਇੰਨੀ ਭਿਆਨਕ ਤੇ ਤਬਾਹੀ ਵਾਲੀ ਜੰਗ ਅਜੇ ਤਕ ਨਹੀਂ ਸੀ ਲੜੀ , ਤੋਪਾਂ ਦੀ ਭਿਆਨਕ ਮਾਰ ਤੋਂ ਬਚਣ ਲਈ ਘਬਰਾਹਟ ਵਿਚ ਜਾਂ ਡਰ ਕਾਰਨ ਵਫ਼ਾਦਾਰੀ ਭੁੱਲਦੇ ਹੋਏ ਇਕਦਮ ਮੈਦਾਨ ‘ਚੋਂ ਭੱਜ ਪਏ।ਹੀਊ ਗਫ਼ ਨੇ ਉਨ੍ਹਾਂ ਨੂੰ ਰੋਕਣ ਵਾਸਤੇ ਕੈਪਟਨ ਹੈਨਰੀ ਹੈਵਲਾਕ ਨੂੰ ਉਹਨਾਂ ਦੇ ਮਗਰ ਭੇਜਿਆ ਜੋ ਘੋੜਾ ਭਜਾਉਂਦਾ ਹੋਇਆ ਉਹਨਾਂ ਕੋਲ ਪਹੁੰਚ ਕੇ ਉੱਚੀ ਉੱਚੀ ਚੀਕ ਚੀਕ ਕੇ ਕਹਿ ਰਿਹਾ ਸੀ ਕਿ ਦੁਸ਼ਮਣ ਤੁਹਾਡੇ ਸਾਹਮਣੇ ਹੈ , ਤੁਹਾਡੇ ਪਿਛੇ ਨਹੀਂ ।”
ਸਿੱਖ ਫੌ਼ਜੀਆਂ ਤੇ ਪੂਰਬੀਏ ਅੰਗਰੇਜ਼ ਫੌ਼ਜੀਆਂ ਦੇ ਸੁਭਾਅ ਵਿਚਲਾ ਅੰਤਰ ਕਨਿੰਘਮ ਨੇ ਬਹੁਤ ਸੋਹਣਾ ਬਿਆਨ ਕੀਤਾ:-
” ਹਰ ਸਿੱਖ ਇਸ ਕਾਰਜ ਨੂੰ ਆਪਣਾ ਸਮਝਦਾ ਸੀ ।ਉਹ ਮਜ਼ਦੂਰ ਦਾ ਕੰਮ ਵੀ ਕਰਦਾ ਸੀ ਤੇ ਬੰਦੂਕ ਵੀ ਧਾਰਨ ਕਰਦਾ ਸੀ ।ਉਹ ਤੋਪਾਂ ਖਿੱਚਦਾ , ਬੌਲਦ ਹਿੱਕਦਾ , ਸਾਰਬਾਨੀ ਕਰਦਾ ਅਤੇ ਚਾਈਂ ਚਾਈਂ ਬੇੜੀਆਂ ਤੇ ਮਾਲ ਲੱਦਦਾ ਤੇ ਲਾਹੁੰਦਾ ਸੀ ।ਇਸਦੇ ਮੁਕਾਬਲੇ ਤੇ ਅੰਗਰੇਜ਼ ਫ਼ੌਜ ਦੇ ਹਿੰਦੁਸਤਾਨੀ ਫ਼ੌਜੀ ਕੇਵਲ ਪੈਸੇ ਲਈ ਲੜ ਰਹੇ ਸਨ ।ਇਹਨਾਂ ਭਾੜੇ ਦੇ ਟੱਟੂ ਫ਼ੌਜੀਆਂ ਦੀ ਲੜਨ ਦੀ ਕੋਈ ਖ਼ਾਸ ਰੁਚੀ ਨਹੀਂ ਸੀ ।ਉਹ ਤਾਂ ਅਣਮੰਨੇ ਮਨ ਨਾਲ ਹੁਕਮ ਮੰਨਣ ਦਾ ਦਿਖਾਵਾ ਕਰਦੇ ਸਨ । ”
ਅੰਗਰੇਜ਼ ਸਿੱਖਾਂ ਨੂੰ ਹਿੰਦੁਸਤਾਨੀਆਂ ਵਾਂਗ ਆਪਣੇ ਮੁਕਾਬਲੇ ਤੇ ਪਹਿਲਾਂ ਕੱਖ ਨਹੀਂ ਸਮਝਦੇ ਸਨ। ਪਰ ਜੰਗ ਦੇ ਮੈਦਾਨ ਵਿਚ ਹੁਣ ਇਹ ਵੇਖ ਹੈਰਾਨ ਸਨ ਕਿ ਕਿਵੇਂ ਸਿੱਖ ਆਪਣੇ ਖੱਬੇ ਹਥ ਨਾਲ ਉਹਨਾਂ ਉਪਰ ਹੋ ਰਹੇ ਨੇਜ਼ਿਆਂ ਜਾਂ ਸੰਗੀਨਾਂ ਦੇ ਵਾਰ ਨੂੰ ਰੋਕਦੇ ਹਨ ਤੇ ਸੱਜੇ ਹਥ ਨਾਲ ਇੰਨਾ ਜੋਰਦਾਰ ਤਲਵਾਰ ਦਾ ਵਾਰ ਕਰਦੇ ਹਨ ਕਿ ਉਹ ਜਰਾ ਬਖਤਰ ਸਣੇ ਸਰੀਰ ਨੂੰ ਚੀਰਦੀ ਜਾਂਦੀ ਹੈ । ਥੋਰਬਰਨ ਲਿਖਦਾ ਹੈ :-
” ਅੰਗਰੇਜ਼ ਅਫ਼ਸਰ ਅਤੇ ਫ਼ੌਜੀ ਸਮਝਦੇ ਸਨ ਕਿ ਬਗ਼ਾਵਤੀ ਸੁਰਾਂ ‘ਚ ਲਿਪਟੀ ਤੇ ਹੁਲੜਬਾਜ਼ੀ ਦਾ ਸ਼ਿਕਾਰ ਹੋਈ ਖ਼ਾਲਸਾ ਫ਼ੌਜ ਨੂੰ ਹਿੰਦੁਸਤਾਨੀਆਂ ਵਾਂਗ ਇਕ ਦੋ ਲੜਾਈਆਂ ਵਿਚ ਹੀ ਹਰਾ ਦੇਣਗੇ ਤੇ ਭਜਾ ਦੇਣਗੇ।” …….ਪਰ ਇਸ ਲੜਾਈ ਨੇ ਸਾਰੇ ਮਨਸੂਬੇ ਫੇਲ ਕਰ ਦਿੱਤੇ । ਅੰਗਰੇਜ਼ਾਂ ਨੂੰ ਯਕੀਨ ਨਹੀਂ ਸੀ ਰਿਹਾ ਆਗੂਆਂ ਤੋਂ ਬਿਨਾਂ ਕੋਈ ਫ਼ੌਜ ਲੜੇ ਤੇ ਉਹਨਾਂ ਦਾ ਇੰਨਾ ਵੱਡਾ ਨੁਕਸਾਨ ਕਰ ਜਾਵੇ , ਜੋ ਉਹਨਾਂ ਸੋਚਿਆ ਵੀ ਨਹੀਂ ਸੀ । ਹਕੀਕਤ ਵਿਚ ਅੰਗਰੇਜ਼ ਦੀ ਛੱਲ ਕਪਟ ਦੀ ਇਹ ਜਿੱਤ ਅੰਗਰੇਜ਼ਾਂ ਨੂੰ ਹੀ ਜਿੱਤ ਨਹੀਂ ਲੱਗ ਰਹੀ ਸੀ ।
ਇਸ ਲੜਾਈ ਵਿੱਚ 215 ਅੰਗਰੇਜ਼ ਫੌਜੀ ਮਾਰੇ ਗਏ । ਮਰਨ ਵਾਲਿਆਂ ਵਿਚ 15 ਵੱਡੇ ਅਫ਼ਸਰ ਸਨ । 657 ਜਖ਼ਮੀ ਹੋਏ । ਇਹਨਾਂ ਨੁਕਸਾਨ ਹੀ ਖਾਲਸਾ ਫੌਜਾਂ ਦਾ ਹੋਇਆ । ਇਸ ਸਮੇਂ ਦਰਦਮੰਦ ਘਟਨਾ ਇਹ ਵਾਪਰੀ ਕਿ ਖਾਲਸਾ ਫ਼ੌਜਾਂ ਦੇ ਸ਼ਹੀਦ ਫ਼ੌਜੀਆਂ ਦਾ ਸਸਕਾਰ ਕਰਨ ਵਾਲਾ ਕੋਈ ਨਹੀਂ ਸੀ ।17 ਖਾਲਸਾ ਫੌ਼ਜ ਦੀਆਂ ਤੋਪਾਂ ਵੀ ਅੰਗਰੇਜ਼ਾਂ ਹਥ ਲੱਗੀਆਂ।ਲਾਸ਼ਾਂ ਰੁਲਦੀਆਂ ਰਹੀਆਂ । ਜਦ ਮੁਦਕੀ ਪਿੰਡ ਵਾਲੇ ਕੁਝ ਮਹੀਨਿਆਂ ਬਾਅਦ ਵਾਪਸ ਆਏ ਤਾਂ ਉਹਨਾਂ ਸਾਰੇ ਕਰੰਗ ‘ਕੱਠੇ ਕਰਕੇ ਦੋ ਥਾਂਈਂ ਸਸਕਾਰ ਕੀਤਾ । ਇਸ ਸਮੇਂ ਫ਼ਰੀਦਕੋਟੀਆ ਪਹਾੜਾ ਸਿੰਘ ਅੰਗਰੇਜ਼ਾਂ ਨੂੰ ਹਰ ਤਰ੍ਹਾਂ ਮਦਦ ਕਰ ਰਿਹਾ ਸੀ । ਉਸਨੇ ਆਪਣਾ ਮੁੰਡਾ ਵਜ਼ੀਰ ਸਿੰਘ ਤੇ ਵਕੀਲ ਘੁਮੰਡ ਸਿੰਘ ਅੰਗਰੇਜ਼ਾਂ ਕੋਲ ਮੁੱਦਕੀ ਭੇਜ ਦਿੱਤੇ ਸਨ । ਪਹਾੜਾ ਸਿੰਘ ਮੁਦਕੀ ਦੀ ਜੰਗ ਤੋਂ ਅਗਲੇ ਦਿਨ ਜਦ ਪੁਜਾ ਤਾਂ ਮੇਜਰ ਬ੍ਰਾਡਫੁਟ ਨੇ ਉਸਦੀਆਂ ਅੰਗਰੇਜ਼ੀ ਰਾਜ ਪ੍ਰਤੀ ਸੇਵਾਵਾਂ ਦੇ ਇਨਾਮ ਵਿਚ ਸਿੱਖ ਪਰਗਣਾ ਕੋਟਕਪੂਰਾ ਪਹਾੜਾ ਸਿੰਘ ਨੂੰ ਦੇਣ ਦੀ ਗਵਰਨਰ ਜਨਰਦ ਪਾਸ ਸਿਫ਼ਾਰਸ਼ ਕੀਤੀ ਸੀ ।
ਇਸ ਲੜਾਈ ਬਾਰੇ ਹਿਊ ਗਫ਼ ਨੇ ਕਿਹਾ ਸੀ ” ਸਿੱਖ ਆਪਣਾ ਸਭ ਕੁਝ ਦਾਅ ਤੇ ਲਾ ਕੇ ਖ਼ੂਬ ਲੜੇ ।”
ਮੈਕਗ੍ਰੇਗਰ ਲਿਖਦਾ ਹੈ ਕਿ ਸਿੱਖਾਂ ਨੇ ਜੰਗ ਦੇ ਮੈਦਾਨ ਵਿਚ ਵੀ ਉਚ ਕਿਰਦਾਰ ਦੀ ਪੇਸ਼ਕਾਰੀ ਕੀਤੀ , ਜਿਸਦਾ ਅੰਗਰੇਜ਼ਾਂ ਤੇ ਬਹੁਤ ਪ੍ਰਭਾਵ ਪਿਆ ।ਉਹ ਲਿਖਦਾ “(ਇਸ ਜੰਗ ਪਿੱਛੋਂ ਹੀ) ਕੁਝ ਅੰਗਰੇਜ਼ ਫ਼ੌਜੀ ਰਾਹ ਖੁੰਝ ਕੇ ਸਿੱਖ ਛਾਉਣੀ ਵਿਚ ਚੱਲੇ ਗਏ , ਤਾਂ ਸਿੱਖ ਸਰਦਾਰਾਂ ਨੇ ਬਾਇਜ਼ੱਤ ਉਹਨਾਂ ਨੂੰ ਰਾਹ ਖਰਚ ਲਈ ਪੈਸੇ ਦੇ ਕੇ ਅੰਗਰੇਜ਼ ਛਾਉਣੀ ਵਿਚ ਪਹੁੰਚਾ ਦਿੱਤਾ ਸੀ ।”
ਮੁੱਦਕੀ ਦੀ ਜੰਗ ਖਾਲਸਾ ਫ਼ੌਜ ਨੇ ਲੜੀ , ਵਜ਼ੀਰ ਲਾਲ ਸਿੰਘ ਗ਼ਦਾਰੀ ਕਰ ਗਿਆ , ਅੰਗਰੇਜ਼ਾਂ ਨੇ ਛਲ ਕਪਟ ਨਾਲ ਇਹ ਜੰਗ ਜਿੱਤੀ ਪਰ ਖ਼ੁਦ ਸਮਝਦੇ ਸਨ ਕਿ ਇਹ ਨੂੰ ਜਿੱਤ ਨਹੀਂ ਕਿਹਾ ਜਾ ਸਕਦਾ ।ਪੀਅਰਸਨ ਲਿਖਦਾ ਹੈ ਕਿ “ਮੁਦਕੀ ਦੀ ਪਹਿਲੀ ਲੜਾਈ ਵਿਚ ਅੰਗਰੇਜ਼ਾਂ ਨੂੰ ਇਸ ਕਰਕੇ ਜਿੱਤ ਹੋ ਗਈ ਕਿ ਹੱਲੇ ਦਾ ਹੁਕਮ ਦੇਣ ਪਿਛੋਂ ਮਿਥੀ ਹੋਈ ਵਿਉਂਤ ਅਨੁਸਾਰ ਲਾਲ ਸਿੰਘ ਨੇ ਲੜਾਈ ਵਿਚ ਕੋਈ ਹਿੱਸਾ ਨ ਲਿਆ।”ਕਰਨਲ ਮੈਲੀਸਨ ਲਿਖਦਾ ਹੈ ” ਇਸ ਵਿਚ ਸ਼ੱਕ ਹੈ ਕਿ ਫ਼ਤਹ ਨੇ ਅੰਗਰੇਜ਼ਾਂ ਦੇ ਕਦਮ ਚੁੰਮੇ ਹੋਣ।” ਕਨਿੰਘਮ ਵੀ ਲਿਖਦਾ ਹੈ “ਅੰਗਰੇਜ਼ਾਂ ਦੀ ਇਹ ਫ਼ਤਹ ਉਹਨਾਂ ਦੀਆਂ ਹੋਰ ਜਿੱਤਾਂ ਵਾਂਗ ਪੂਰੀ ਨਹੀਂ ਸੀ।”
ਬਲਦੀਪ ਸਿੰਘ ਰਾਮੂੰਵਾਲੀਆ
18 ਦਸੰਬਰ 2021
सलोकु मः ३ ॥ पूरबि लिखिआ कमावणा जि करतै आपि लिखिआसु ॥ मोह ठगउली पाईअनु विसरिआ गुणतासु ॥ मतु जाणहु जगु जीवदा दूजै भाइ मुइआसु ॥ जिनी गुरमुखि नामु न चेतिओ से बहणि न मिलनी पासि ॥ दुखु लागा बहु अति घणा पुतु कलतु न साथि कोई जासि ॥ लोका विचि मुहु काला होआ अंदरि उभे सास ॥ मनमुखा नो को न विसही चुकि गइआ वेसासु ॥ नानक गुरमुखा नो सुखु अगला जिना अंतरि नाम निवासु ॥१॥ मः ३ ॥ से सैण से सजणा जि गुरमुखि मिलहि सुभाइ ॥ सतिगुर का भाणा अनदिनु करहि से सचि रहे समाइ ॥ दूजै भाइ लगे सजण न आखीअहि जि अभिमानु करहि वेकार ॥ मनमुख आप सुआरथी कारजु न सकहि सवारि ॥ नानक पूरबि लिखिआ कमावणा कोइ न मेटणहारु ॥२॥ पउड़ी ॥ तुधु आपे जगतु उपाइ कै आपि खेलु रचाइआ ॥ त्रै गुण आपि सिरजिआ माइआ मोहु वधाइआ ॥ विचि हउमै लेखा मंगीऐ फिरि आवै जाइआ ॥ जिना हरि आपि क्रिपा करे से गुरि समझाइआ ॥ बलिहारी गुर आपणे सदा सदा घुमाइआ ॥३॥
अर्थ: (पूर्व किए कर्मो अनुसार) आरम्भ से जो (संसार-रूप लेख) लिखा (भाव-लिखा) हुआ है और जो करतार ने आप लिख दिया है वह (जरूर) कमाना पड़ता है; (उस लेख अनुसार ही) मोह की ठगबूटी (जिस को) मिल गयी है उस को गुणों का खज़ाना हरी विसर गया है। (उस) संसार को जीवित न समझो (जो) माया के मोह मे मुर्दा पड़ा है, जिन्होंने सतगुरु के सनमुख हो कर नाम नहीं सिमरा, उनको प्रभु पास बैठना नहीं मिलता। वह मनमुख बहुत ही दुखी होते हैं, (क्योंकि जिन की खातिर माया के मोह में मुर्दा पड़े थे, वह) पुत्र स्त्री तो कोई साथ नहीं जाएगा, संसार के लोगों में भी उनका मुख काला हुआ (भाव, शर्मिंदा हुए) और रोते रहे, मनमुख का कोई विसाह नहीं करता, उनका इतबार खत्म हो जाता है। हे नानक जी! गुरमुखों को बहुत सुख होता है क्योंकि उनके हृदय में नाम का निवास होता है ॥१॥ सतिगुरु के सनमुख हुए जो मनुष्य (आपा भुला कर प्रभू में सुभावक ही) लीन हो जाते हैं वह भले लोग हैं और (हमारे) मित्र हैं; जो सदा सतिगुरू का हुक्म मानते है, वह सच्चे हरी में समाए रहते हैं। उन को संत जन नहीं कहते जो माया के मोह में लग कर अंहकार और विकार करते हैं। मनमुख अपने मतलब के प्यारे (होन कर के) किसे का काम नहीं सवार सकते; (पर) हे नानक जी! (उन के सिर क्या दोष ?) (पुर्व किए कार्य अनुसार) आरम्भ से लिखा हुआ (संस्कार-रूप लेख) कमाना पड़ता है, कोई मिटाने-योग नहीं ॥२॥ हे हरी! तूँ आप ही संसार रच कर आप ही खेल बनाई है; तूँ आप ही (माया के) तीन गुण बनाए हैं और आप ही माया का मोह (जगत में) अधिक कर दिया है। (इस मोह से पैदा) अंहकार में (लगने से) (दरगाह में) लेखा मांगते हैं और फिर जम्मना मरना पड़ता है; जिन पर हरी आप कृपा करता है उन को सतिगुरू ने (यह) समझ दे दी है। (इस लिए) मैं अपने सतिगुरू से सदके जाता हूँ और सदा बलिहारे जाता हूँ ॥३॥
ਅੰਗ : 643
ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਿਣ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ ਮਃ ੩ ॥ ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥ ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥ ਵਿਚਿ ਹਉਮੈ ਲੇਖਾ ਮੰਗੀਅੈ ਫਿਰਿ ਆਵੈ ਜਾਇਆ ॥ ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥
ਅਰਥ: (ਪਿਛਲੇ ਕੀਤੇ ਕਰਮਾਂ ਅਨੁਸਾਰ) ਮੁੱਢ ਤੋਂ ਜੋ (ਸੰਸਕਾਰ-ਰੂਪ ਲੇਖ) ਲਿਖਿਆ (ਭਾਵ, ਉੱਕਰਿਆ) ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ (ਜ਼ਰੂਰ) ਕਮਾਉਣਾ ਪੈਂਦਾ ਹੈ; (ਉਸ ਲੇਖ ਅਨੁਸਾਰ ਹੀ) ਮੋਹ ਦੀ ਠਗਬੂਟੀ (ਜਿਸ ਨੂੰ) ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ। (ਉਸ) ਸੰਸਾਰ ਨੂੰ ਜੀਊਂਦਾ ਨਾ ਸਮਝੋ (ਜੋ) ਮਾਇਆ ਦੇ ਮੋਹ ਵਿਚ ਮੁਇਆ ਪਿਆ ਹੈ; ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ, ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ। ਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, (ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿਚ ਮੁਏ ਪਏ ਸਨ, ਉਹ) ਪੁੱਤ੍ਰ ਇਸਤ੍ਰੀ ਤਾਂ ਕੋਈ ਨਾਲ ਨਹੀਂ ਜਾਏਗਾ; ਸੰਸਾਰ ਦੇ ਲੋਕਾਂ ਵਿਚ ਭੀ ਉਹਨਾਂ ਦਾ ਮੂੰਹ ਕਾਲਾ ਹੋਇਆ (ਭਾਵ, ਸ਼ਰਮਿੰਦੇ ਹੋਏ) ਤੇ ਹਾਹੁਕੇ ਲੈਂਦੇ ਹਨ; ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ। ਹੇ ਨਾਨਕ ਜੀ! ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਨਾਮ ਦਾ ਨਿਵਾਸ ਹੁੰਦਾ ਹੈ ॥੧॥ ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ (ਆਪਾ ਨਿਵਾਰ ਕੇ ਪ੍ਰਭੂ ਵਿਚ ਸੁਭਾਵਿਕ ਹੀ) ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ (ਸਾਡੇ) ਸਾਥੀ ਹਨ; ਜੋ ਸਦਾ ਸਤਿਗੁਰੂ ਦਾ ਭਾਣਾ ਮੰਨਦੇ ਹਨ, ਉਹ ਸੱਚੇ ਹਰੀ ਵਿਚ ਸਮਾਏ ਰਹਿੰਦੇ ਹਨ। ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ। ਮਨਮੁਖ ਆਪਣੇ ਮਤਲਬ ਦੇ ਪਿਆਰੇ (ਹੋਣ ਕਰ ਕੇ) ਕਿਸੇ ਦਾ ਕੰਮ ਨਹੀਂ ਸਵਾਰ ਸਕਦੇ; (ਪਰ) ਹੇ ਨਾਨਕ ਜੀ! (ਉਹਨਾਂ ਦੇ ਸਿਰ ਕੀਹ ਦੋਸ਼ ?) (ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਉੱਕਰਿਆ ਹੋਇਆ (ਸੰਸਕਾਰ-ਰੂਪ ਲੇਖ) ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ-ਜੋਗਾ ਨਹੀਂ ॥੨॥ ਹੇ ਹਰੀ! ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ; ਤੂੰ ਆਪ ਹੀ (ਮਾਇਆ ਦੇ) ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ (ਜਗਤ ਵਿਚ) ਵਧਾ ਦਿੱਤਾ ਹੈ। (ਇਸ ਮੋਹ ਤੋਂ ਉਪਜੇ) ਅਹੰਕਾਰ ਵਿਚ (ਲੱਗਿਆਂ) (ਦਰਗਾਹ ਵਿਚ) ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ; ਜਿਨ੍ਹਾਂ ਤੇ ਹਰੀ ਆਪ ਮੇਹਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ (ਇਹ) ਸਮਝ ਪਾ ਦਿੱਤੀ ਹੈ। (ਇਸ ਕਰਕੇ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ ॥੩॥
17 ਦਸੰਬਰ ਸ਼ਹਾਦਤ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਉ ਸੰਖੇਪ ਝਾਤ ਮਾਰੀਏ ਗੁਰੂ ਸਾਹਿਬ ਜੀ ਦੇ ਇਤਿਹਾਸ ਤੇ ਜੀ ।
ਮੈਂ ਹਾਂ ਤੇਗ ਤੇ ਕਢ ਲੈ ਤੇਗ ਤੂੰ ਵੀ,
ਇੱਕ ਦੋ ਨੀ ਪਰਖ ਲੈ ਸੌ ਤੇਗਾਂ,
ਮੈਨੂੰ ਲਕਵਾ ਹੈ ਤੇਗ ਬਹਾਦਰੀ ਦਾ,
ਮੇਰੇ ਸਾਂਹਵੇ ਨੀ ਸਕਦੀਆਂ ਖਲੋ ਤੇਗਾਂ,
ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ,
ਵੇਖ ਪਿਤਾ ਦੀਆਂ ਪਹਿਨੀਆ ਦੋ ਤੇਗਾਂ,
ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ,
ਰਿਹਾ ਪਰਖਦਾ ਤੇਰਾ ਪਿਉ ਤੇਗਾਂ,
ਹੁਣ ਵੀ ਵੇਖੇਗਾਂ ਆਉਂਦੇ ਭਵਿਖ ਅੰਦਰ ,
ਮੇਰੇ ਪੁੱਤਰ ਨੇ ਵਹੁਣੀਆਂ ਓਹ ਤੇਗਾਂ,
ਉਹਦੀ ਤੇਗ ਵਿੱਚੋ ਜਿਹੜੀ ਤੇਗ ਨਿਕਲੂ ,
ਓਹ ਲੱਖਾਂ ਲਏਗੀ ਤੇਰੀਆਂ ਖੋਹ ਤੇਗਾਂ ।
ਗੁਰੂ ਤੇਗ਼ ਬਹਾਦਰ ਸਾਹਿਬ; ਮਾਰਚ 1673 ਦੇ ਆਖ਼ਰੀ ਹਫ਼ਤੇ ਤੋਂ 10 ਜੁਲਾਈ 1675 ਤੱਕ ਚੱਕ ਨਾਨਕੀ ਵਿੱਚ ਰਹੇ। ਓਨੀਂ ਦਿਨੀਂ ਔਰੰਗਜ਼ੇਬ ਤਲਵਾਰ ਦੇ ਜ਼ੋਰ ਨਾਲ਼ ਹਰੇਕ ਭਾਰਤੀ ਨੂੰ ਮੁਸਲਮਾਨ ਬਣਾ ਰਿਹਾ ਸੀ। ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚਾ ਕੀਤਾ। 25 ਮਈ 1675 ਈਸਵੀ ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਜੱਥਾ ਇੱਕ ਮੋਹਤਬਰ ਸਿੱਖ ਆਗੂ ਪੰਡਤ ਕਿਰਪਾ ਰਾਮ ਦੱਤ ਦੀ ਮਦਦ ਨਾਲ਼ ਚੱਕ ਨਾਨਕੀ ਵਿਖੇ ਆਇਆ ਅਤੇ ਗੁਰੂ ਸਾਹਿਬ ਦੇ ਦਰਬਾਰ ’ਚ ਉਨ੍ਹਾਂ ਫ਼ਰਿਆਦ ਕੀਤੀ ਕਿ ਅਸੀਂ, ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀਂ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤੱਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਆਪਣੀ ਬੇਵੱਸੀ ਜ਼ਾਹਰ ਕੀਤੀ ਹੈ। ਅਸੀਂ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਸ਼ੀ, ਮਥੁਰਾ ਤੇ ਹੋਰ ਸਾਰੇ ਹਿੰਦੂ ਕੇਂਦਰਾਂ ਤੋਂ ਹੋ ਆਏ ਹਾਂ, ਪਰ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਹੀ ਬਚੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਉਨ੍ਹਾਂ ਨੂੰ ਕਿਹਾ ਕਿ ‘ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਕੋਈ ਖ਼ਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਓ, ਸੂਬੇਦਾਰ ਨੂੰ ਆਖ ਦਿਓ ਕਿ ਜੇ ਉਹ ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।’
ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿੱਚ ਜਾਨ ਆ ਗਈ। ਆਪ ਜੀ ਦੇ ਵਚਨ ਸੁਣ ਕੇ ਪੂਰੇ ਦਰਬਾਰ ਵਿੱਚ ਸਨਾਟਾ ਛਾ ਗਿਆ। ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿੱਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂ ਪੁਰਖ ਦੇ ਬਲੀਦਾਨ ਦੀ ਲੋੜ ਹੈ, ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂ ਪੁਰਖ ਕੌਣ ਹੋ ਸਕਦਾ ਹੈ ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਅਲੋਪ ਹੁੰਦੇ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਮੂੰਹੋਂ ਐਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਮ੍ਹਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਕਹਿ ਦਿਓ ਕਿ ਪਹਿਲਾਂ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਵੇ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਵੀ ਖ਼ੁਸ਼ੀ-ਖ਼ੁਸ਼ੀ ਮੁਸਲਮਾਨ ਬਣ ਜਾਵਾਂਗੇ।
ਜਦੋਂ ਗੁਰੂ ਜੀ ਦਾ ਸੁਨੇਹਾ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜ਼ੇਬ ਨੂੰ ਦਿੱਤਾ ਗਿਆ ਤਾਂ ਉਸ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਦੂਸਰੇ ਪਾਸੇ ਗੁਰੂ ਜੀ ਨੇ ਕੁਝ ਚੋਣਵੇਂ ਸਿੱਖ (ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਆਦਿਕ) ਸਮੇਤ ਆਪ ਹੀ ਦਿੱਲੀ ਵੱਲ ਜਾਣ ਦੀ ਤਿਆਰੀ ਕਰ ਲਈ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਜੀ ਦੇ ਦਿੱਲੀ ਵੱਲ ਜਾਣ ਤੋਂ ਪਹਿਲਾਂ ਬਾਲਕ ਗੋਬਿੰਦ ਰਾਇ ਜੀ ਨੂੰ 1675 ਨੂੰ ਗੁਰਿਆਈ ਸੌਂਪ ਦਿੱਤੀ ਸੀ। ਕੇਸਰ ਸਿੰਘ ਛਿਬਰ ਬੰਸਾਵਲੀਨਾਮਾ ਮੁਤਾਬਕ ਗੁਰੂ ਜੀ ਨੂੰ ਦਿੱਲੀ ਵੱਲ ਜਾਂਦਿਆਂ ਰੋਪੜ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਤਿੰਨ ਮਹੀਨੇ ਬੱਸੀ ਪਠਾਣਾ ਦੇ ਕਿਲ੍ਹੇ ਵਿੱਚ ਰੱਖਿਆ ਗਿਆ ਕਿਉਂਕਿ ਔਰੰਗਜ਼ੇਬ ਹਸਨ ਅਬਦਾਲ (ਪਾਕਿਸਤਾਨ) ਵਿੱਚ ਸੀ। ਇੱਥੇ ਕਿਲ੍ਹੇ ਵਿੱਚ ਹੀ ਔਰੰਗਜ਼ੇਬ ਦੇ ਹੁਕਮਾਂ ਮੁਤਾਬਕ ਸੈਫ਼-ਉਦ-ਦੀਨ ਨੇ ਗੁਰੂ ਜੀ ਨਾਲ਼ ਕਈ ਵਾਰ ਧਾਰਮਿਕ ਚਰਚਾਵਾਂ ਕੀਤੀਆਂ ਅਤੇ ਇਸਲਾਮ ’ਚ ਲਿਆਉਣ ਲਈ ਦਬਾਅ ਬਣਾਇਆ ਗਿਆ, ਪਰ ਗੁਰੂ ਜੀ ਨੇ ਉਨ੍ਹਾਂ ਦੀ ਉਮੀਦ ਦੇ ਉਲ਼ਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਅਨੁਸਾਰ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ। ਬਾਦਸ਼ਾਹ ਹੋਣ ਦੇ ਨਾਂ ’ਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ, ਪਰ ਇਸ ਦੇ ਉਲ਼ਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਤੁਹਾਡੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਜ਼ਲੂਮਾਂ (ਹਿੰਦੂਆਂ) ਦੀ ਰੱਖਿਆ ਲਈ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਤੁਸੀਂ ਬਾਦਸ਼ਾਹ ਹੋਣ ਦੇ ਨਾਂ ’ਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠੇ ਹੋ ਪਰ ਅਸੀਂ ਇਨ੍ਹਾਂ ਦੀ ਬਾਂਹ ਪਕੜਨ ਲਈ ਆਏ ਹਾਂ। ਕਵੀ ਕੇਸ਼ਵ ਭੱਟ; ਗੁਰੂ ਜੀ ਦੀ ਕਥਨੀ ਅਤੇ ਕਰਨੀ ਬਾਰੇ ਲਿਖਦਾ ਹੈ ।
‘ਬਾਂਹਿ ਜਿਨਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਨ ਛੋੜੀਏ। ਤੇਗ਼ ਬਹਾਦਰ ਬੋਲਿਆ, ਧਰ ਪਈਐ ਧਰਮ ਨ ਛੋੜੀਏ।’
ਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ, ਉਨ੍ਹਾਂ ਦੁਆਰਾ ਇਸਲਾਮ ਨਾ ਕਬੂਲਣ ਅਤੇ ਕੁਰਬਾਨੀ ਲਈ ਤਿਆਰ ਅਟੱਲ ਨਿਸ਼ਚੇ ਨੂੰ ਵੇਖ ਕੇ ਔਰੰਗਜ਼ੇਬ ਤੱਕ ਸਭ ਹਾਕਮ ਗੁੱਸੇ ਵਿੱਚ ਸਨ। ਉਨ੍ਹਾਂ ਦੇ ਮਨਸੂਬਿਆਂ ਦੀਆਂ ਨੀਹਾਂ ਹਿੱਲ ਰਹੀਆਂ ਸਨ। ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਚੌਥੇ ਮਹੀਨੇ ਤਿੰਨੇ ਸਿੱਖਾਂ ਸਮੇਤ ਗੁਰੂ ਜੀ ਨੂੰ ਦਿੱਲੀ ਲਿਜਾਇਆ ਗਿਆ। ਆਪਣੀ ਹਾਰ ਹੁੰਦੀ ਵੇਖ ਆਖ਼ਿਰ ਹੁਕਮ ਸੁਣਾਇਆ ਗਿਆ ਕਿ ਗੁਰੂ ਅਤੇ ਇਸ ਦੇ ਮੁਰੀਦਾਂ ਨੂੰ ਤਸੀਹੇ ਦੇ-ਦੇ ਕੇ ਮਾਰ ਦਿੱਤਾ ਜਾਵੇ।
ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਗਰਮ ਪਾਣੀ ਦੀ ਉਬਲਦੀ ਦੇਗ ਵਿੱਚ ਉਬਾਲ਼ਿਆ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਇਸ ਪ੍ਰਕਾਰ ਇੱਕ-ਇੱਕ ਕਰ ਕੇ ਗੁਰੂ ਜੀ ਦੇ ਮੁਰੀਦਾਂ ਨੂੰ ਦਿੱਤੇ ਅਣਮਨੁੱਖੀ ਤਸੀਹਿਆਂ ਨੂੰ ਵੇਖ ਕੇ ਵੀ ਗੁਰੂ ਜੀ ਅਡੋਲ ਰਹੇ ਸਗੋਂ ਸਿਦਕ ਹੋਰ ਵੀ ਦ੍ਰਿੜ੍ਹ ਹੋ ਗਿਆ।
ਅੰਤ ਮਿਤੀ 17 ਦਸੰਬਰ , 1675 ਈ: ਨੂੰ ਚਾਂਦਨੀ ਚੌਕ; ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੀਸ ਗੰਜ ਸੁਸ਼ੋਭਿਤ ਹੈ, ਵਿਖੇ ਕਾਜ਼ੀ ਨੇ ਫਤਵਾ ਪੜ੍ਹਿਆ। ਜੱਲਾਦ ਜਲਾਲ-ਉ-ਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ, ਪਰ ਉਨ੍ਹਾਂ ਆਪਣੇ ਮੂੰਹੋਂ ਸੀ ਨਾ ਉਚਾਰੀ। ਆਪ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਅੰਦਰ ਤਰਥੱਲੀ ਮੱਚ ਉੱਠੀ। ਜੱਲਾਦ ਦਾ ਦਿਲ ਦਹਿਲ ਗਿਆ ਤੇ ਉਹ ਤਲਵਾਰ ਸੁੱਟ ਜਾਮਾ ਮਸਜਿਦ ਵੱਲ ਭੱਜ ਗਿਆ।
ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇਣ ਦੇ ਨਾਲ਼-ਨਾਲ਼ ਔਰੰਗਜ਼ੇਬ ਦਾ ਇਹ ਵੀ ਹੁਕਮ ਸੀ ਕਿ ਗੁਰੂ ਸਾਹਿਬ ਦੀ ਦੇਹ ਦੇ ਟੁਕੜੇ ਕਰ ਕੇ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿੱਤੇ ਜਾਣ ਪਰ ਹਨ੍ਹੇਰਾ ਪੈ ਚੁੱਕਾ ਹੋਣ ਕਰ ਕੇ ਅਤੇ ਸਖ਼ਤ ਹਨ੍ਹੇਰੀ ਆਉਣ ਕਰ ਕੇ ਉਸ ਦੇ ਇਸ ਹੁਕਮ ’ਤੇ ਅਮਲ ਨਾ ਹੋ ਸਕਿਆ। ਉੱਧਰ ਭਾਈ ਜੈਤਾ, ਭਾਈ ਨਾਨੂਰਾਮ, ਭਾਈ ਤੁਲਸੀ ਤੇ ਭਾਈ ਊਦੇ ਜੀ ਨੇ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਲਿਆਉਣ ਦੀ ਤਰਕੀਬ ਘੜ ਰੱਖੀ ਸੀ। ਭਾਈ ਜੈਤਾ ਜੀ ਰਾਤ ਦੇ ਹਨ੍ਹੇਰੇ ਵਿੱਚ ਗੁਰੂ ਸਾਹਿਬ ਦਾ ਸੀਸ ਚੁੱਕ ਲਿਆਇਆ। ਦੂਜੇ ਪਾਸੇ ਭਾਈ ਲੱਖੀ ਸ਼ਾਹ ਵਣਜਾਰਾ (ਭਾਈ ਮਨੀ ਸਿੰਘ ਦੇ ਸਹੁਰਾ) ਨੇ ਆਪਣੇ ਪੁੱਤਰਾਂ (ਭਾਈ ਨਿਗਾਹੀਆ, ਹੇਮਾ ਤੇ ਹਾੜੀ) ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁੱਕ ਲਿਆਂਦਾ ਅਤੇ ਆਪਣੇ ਘਰ ਅੰਦਰ ਹੀ ਧੜ ਦਾ ਸਸਕਾਰ ਕਰ ਦਿੱਤਾ। ਗੁਰੂ ਜੀ ਦੇ ਸਸਕਾਰ ਵਾਲੇ ਅਸਥਾਨ ’ਤੇ ਹੁਣ ਗੁਰਦਵਾਰਾ ਰਕਾਬ ਗੰਜ ਸੁਸ਼ੋਭਿਤ ਹੈ।
ਜੋਰਾਵਰ ਸਿੰਘ ਤਰਸਿੱਕਾ ।
सलोकु मः ३ ॥ परथाइ साखी महा पुरख बोलदे साझी सगल जहानै ॥ गुरमुखि होइ सु भउ करे आपणा आपु पछाणै ॥ गुर परसादी जीवतु मरै ता मन ही ते मनु मानै ॥ जिन कउ मन की परतीति नाही नानक से किआ कथहि गिआनै ॥१॥ मः ३ ॥ गुरमुखि चितु न लाइओ अंति दुखु पहुता आइ ॥ अंदरहु बाहरहु अंधिआं सुधि न काई पाइ ॥ पंडित तिन की बरकती सभु जगतु खाइ जो रते हरि नाइ ॥ जिन गुर कै सबदि सलाहिआ हरि सिउ रहे समाइ ॥ पंडित दूजै भाइ बरकति न होवई ना धनु पलै पाइ ॥ पड़ि थके संतोखु न आइओ अनदिनु जलत विहाइ ॥ कूक पूकार न चुकई ना संसा विचहु जाइ ॥ नानक नाम विहूणिआ मुहि कालै उठि जाइ ॥२॥ पउड़ी ॥ हरि सजण मेलि पिआरे मिलि पंथु दसाई ॥ जो हरि दसे मितु तिसु हउ बलि जाई ॥ गुण साझी तिन सिउ करी हरि नामु धिआई ॥ हरि सेवी पिआरा नित सेवि हरि सुखु पाई ॥ बलिहारी सतिगुर तिसु जिनि सोझी पाई ॥१२॥
अर्थ: महा पुरुख किसी के सम्बन्ध में शिक्षा का बचन बोलते है (पर वेह शिक्षा) सार संसार के लिए बराबर होती हा, जो मनुख सतगुरु के सन्मुख होता है, वह (सुन के) प्रभु का डर (हिरदय में धारण) करता है, और अपने आप की खोह करता है। सतगुरु की कृपा से वह संसार में रहता हुआ माया से दूर रहता है, तो उसका मन अपने आप में रहता है (बहार भटकने से हट जाता है)। हे नानक! जिनका मन पसीजा नहीं, उनको ज्ञान की बातें करने का कोई लाभ नहीं होता।१। हे पंडित! जिन मनुष्यों ने सतिगुरू के सन्मुख हो के (हरी में) मन नहीं जोड़ा, उन्हें आखिर दुख ही होता है। उन अंदर व बाहर के अंधों को कोई समझ नहीं आती। (पर) हे पंडित! जो मनुष्य हरी के नाम में रंगे हुए हैं, जिन्होंने सतिगुरू के शबद के द्वारा सिफत सालाह की है और हरी में लीन हैं, उनकी कमाई की बरकति सारा संसार खाता है। हे पण्डित! माया के मोह में (फसे रहने से) बरकति नहीं हो सकती (आत्मिक जीवन फलता-फूलता नहीं) और ना ही नाम-धन मिलता है; पढ़-पढ़ के थक जाते हैं, पर संतोष नहीं आता और हर वक्त (उम्र) जलते हुए गुजरती है; उनकी गिला-गुजारिश खत्म नहीं होती और मन में से चिंता नहीं जाती। हे नानक! नाम से वंचित रहने के कारण मनुष्य काला मुँह ले के ही (संसार से) उठ जाता है।2। हे प्यारे हरी! मुझे गुरमुख मिला, जिनको मिल के मैं तेरा राह पूछूँ। जो मनुष्य मुझे हरी मित्र (की खबर) बताए, मैं उससे सदके हूँ। उनके साथ मैं गुणों की सांझ डालूँ और हरी का नाम सिमरूँ। मैं सदा प्यारे हरी को सिमरूँ और सिमर के सुख लूँ। मैं सदके हूँ उस सतिगुरू से जिसने (परमात्मा की) समझ बख्शी है।12।
ਅੰਗ : 647
ਸਲੋਕੁ ਮ: ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥ ਮਃ ੩ ॥ ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥ ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥ ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥ ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥ ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥ ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥ ਪਉੜੀ ॥ ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥ ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥ ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥ ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥ ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥
ਅਰਥ: ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿਚ ਵਰਤਦਾ ਹੋਇਆ ਹੀ ਮਾਇਆ ਵਲੋਂ ਉਦਾਸ ਰਹਿੰਦਾ ਹੈ, ਤਾਂ ਉਸ ਦਾ ਮਨ ਆਪਣੇ ਆਪ ਵਿਚ ਪਤੀਜ ਜਾਂਦਾ ਹੈ (ਬਾਹਰ ਭਟਕਣੋਂ ਹਟ ਜਾਂਦਾ ਹੈ)। ਹੇ ਨਾਨਕ! ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ।੧। ਹੇ ਪੰਡਿਤ! ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ (ਹਰੀ ਵਿਚ) ਮਨ ਨਹੀਂ ਜੋੜਿਆ, ਉਹਨਾਂ ਨੂੰ ਆਖ਼ਰ ਦੁੱਖ ਵਾਪਰਦਾ ਹੈ; ਉਹਨਾਂ ਅੰਦਰੋਂ ਤੇ ਬਾਹਰੋਂ ਅੰਨਿ੍ਹਆਂ ਨੂੰ ਕੋਈ ਸਮਝ ਨਹੀਂ ਆਉਂਦੀ। (ਪਰ) ਹੇ ਪੰਡਿਤ! ਜੋ ਮਨੁੱਖ ਹਰੀ ਦੇ ਨਾਮ ਵਿਚ ਰੱਤੇ ਹੋਏ ਹਨ, ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਿਫ਼ਤਿ-ਸਾਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ, ਉਹਨਾਂ ਦੀ ਕਮਾਈ ਦੀ ਬਰਕਤਿ ਸਾਰਾ ਸੰਸਾਰ ਖਾਂਦਾ ਹੈ। ਹੇ ਪੰਡਿਤ! ਮਾਇਆ ਦੇ ਮੋਹ ਵਿਚ (ਫਸੇ ਰਿਹਾਂ) ਬਰਕਤਿ ਨਹੀਂ ਹੋ ਸਕਦੀ (ਆਤਮਿਕ ਜੀਵਨ ਵਧਦਾ-ਫੁਲਦਾ ਨਹੀਂ) ਤੇ ਨਾਹ ਹੀ ਨਾਮ-ਧਨ ਮਿਲਦਾ ਹੈ; ਪੜ੍ਹ ਕੇ ਥੱਕ ਜਾਂਦੇ ਹਨ, ਪਰ ਸੰਤੋਖ ਨਹੀਂ ਆਉਂਦਾ ਤੇ ਹਰ ਵੇਲੇ (ਉਮਰ) ਸੜਦਿਆਂ ਹੀ ਗੁਜ਼ਰਦੀ ਹੈ; ਉਹਨਾਂ ਦੀ ਗਿਲਾ-ਗੁਜ਼ਾਰੀ ਮੁੱਕਦੀ ਨਹੀਂ ਤੇ ਮਨ ਵਿਚੋਂ ਚਿੰਤਾ ਨਹੀਂ ਜਾਂਦੀ। ਹੇ ਨਾਨਕ! ਨਾਮ ਤੋਂ ਸੱਖਣਾ ਰਹਿਣ ਕਰਕੇ ਮਨੁੱਖ ਕਾਲੇ-ਮੂੰਹ ਹੀ (ਸੰਸਾਰ ਤੋਂ) ਉੱਠ ਜਾਂਦਾ ਹੈ।੨। ਹੇ ਪਿਆਰੇ ਹਰੀ! ਮੈਨੂੰ ਗੁਰਮੁਖ ਮਿਲਾ, ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ। ਜੋ ਮਨੁੱਖ ਮੈਨੂੰ ਹਰੀ ਮਿਤ੍ਰ (ਦੀ ਖ਼ਬਰ) ਦੱਸੇ, ਮੈਂ ਉਸ ਤੋਂ ਸਦਕੇ ਹਾਂ। ਉਹਨਾਂ ਨਾਲ ਮੈਂ ਗੁਣਾਂ ਦੀ ਭਿਆਲੀ ਪਾਵਾਂ ਤੇ ਹਰੀ-ਨਾਮ ਸਿਮਰਾਂ। ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁਖ ਲਵਾਂ। ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ, ਜਿਸ ਨੇ (ਪਰਮਾਤਮਾ ਦੀ) ਸਮਝ ਬਖ਼ਸ਼ੀ ਹੈ।੧੨।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਹਨ। ਗੁਰੂ ਜੀ ਦਾ ਪ੍ਰਕਾਸ਼ ਸੰਮਤ 1723 (ਦਸੰਬਰ 1666 ਈ:) ਨੂੰ ਪਟਨਾ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਗੁਰੂ ਤੇਗ ਬਹਾਦਰ ਜੀ ਉਸ ਸਮੇਂ ਆਪਣੀ ਪੂਰਬ ਦੀ ਯਾਤਰਾ ’ਤੇ ਗਏ ਹੋਏ ਸਨ। ਗੁਰੂ ਜੀ ਨੂੰ ਢਾਕਾ ਵਿਖੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਸੂਚਨਾ ਮਿਲੀ। ਗੁਰੂ ਤੇਗ ਬਹਾਦਰ ਜੀ ਨੇ ਪਟਨਾ ਦੀ ਸੰਗਤ ਨੂੰ ਇਕ ਹੁਕਮਨਾਮਾ ਲਿਖ ਕੇ ਪਰਿਵਾਰ ਦੀ ਸੇਵਾ-ਸੰਭਾਲ ਕਰਨ ਲਈ ਆਸ਼ੀਰਵਾਦ ਦਿੱਤਾ ਅਤੇ ਸਾਹਿਬਜ਼ਾਦੇ ਦਾ ਨਾਂ ਗੋਬਿੰਦ ਰਾਏ ਰੱਖਣ ਲਈ ਲਈ ਕਿਹਾ।
ਗੋਬਿੰਦ ਰਾਇ ਜੀ ਦੇ ਪਹਿਲੇ 5 ਸਾਲ ਪਟਨਾ ਸਾਹਿਬ ਵਿਖੇ ਹੀ ਬੀਤੇ। ਗੁਰੂ ਤੇਗ ਬਹਾਦਰ ਜੀ ਨੇ ਪੰਜਾਬ ਆ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਆਪਣੇ ਕੋਲ ਆਨੰਦਪੁਰ ਸਾਹਿਬ ਵਿਖੇ ਬੁਲਾਇਆ। ਆਨੰਦਪੁਰ ਸਾਹਿਬ ਵਿਖੇ ਗੋਬਿੰਦ ਰਾਇ ਜੀ ਨੇ ਧਾਰਮਿਕ ਵਿਦਿਆ ਗ੍ਰਹਿਣ ਕੀਤੀ ਅਤੇ ਸ਼ਸ਼ਤਰਬਾਜ਼ੀ ਵਿਚ ਵੀ ਨਿਪੁੰਨਤਾ ਹਾਸਲ ਕਰਨੀ ਸ਼ੁਰੂ ਕਰ ਦਿੱਤੀ। ਕਸ਼ਮੀਰ ਦੇ ਉਸ ਵੇਲੇ ਦੇ ਗਵਰਨਰ ਇਫਤਖ਼ਾਰ ਖ਼ਾਂ ਨੇ ਕਸ਼ਮੀਰ ਦੇ ਬ੍ਰਾਹਮਣਾਂ ’ਤੇ ਬਹੁਤ ਅੱਤਿਆਚਾਰ ਕੀਤੇ। ਇਹ ਅੱਤਿਆਚਾਰ ਔਰੰਗਜੇਬ ਦੇ ਇਸ਼ਾਰੇ ’ਤੇ ਹੋ ਰਹੇ ਸਨ।
ਤੰਗ ਆ ਕੇ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਵਫਦ ਮਟਨ ਦੇ ਨਿਵਾਸੀ ਪੰਡਿਤ ਕ੍ਰਿਪਾ ਰਾਮ ਦੱਤ ਦੀ ਅਗਵਾਈ ਹੇਠ ਗੁਰੂ ਤੇਗ ਬਹਾਦਰ ਜੀ ਨੂੰ ਆਨੰਦਪੁਰ ਸਾਹਿਬ ਵਿਖੇ 25 ਮਈ 1675 ਈਸਵੀ ਨੂੰ ਆ ਕੇ ਮਿਲਿਆ ਅਤੇ ਆਪਣੇ ਧਰਮ ਦੀ ਰੱਖਿਆ ਲਈ ਪੁਕਾਰ ਕੀਤੀ। ਪੰਡਿਤਾਂ ਦਾ ਕਹਿਣਾ ਸੀ ਕਿ ਗੁਰੂ ਤੇਗ ਬਹਾਦਰ ਜੀ ਹੀ ਉਨ੍ਹਾਂ ਦੇ ਧਰਮ ਦੀ ਰੱਖਿਆ ਕਰ ਸਕਦੇ ਹਨ। ਗੋਬਿੰਦ ਰਾਇ ਜੀ ਨੇ ਆਪਣੇ ਪਿਤਾ ਜੀ ਨੂੰ ਆਪਾ ਵਾਰਨ ਲਈ ਖੁਦ ਦਿੱਲੀ ਵੱਲ ਤੋਰਿਆ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਸ਼੍ਰੀ ਗੋਬਿੰਦ ਰਾਇ ਜੀ ਨੂੰ ਸੌਂਪ ਗਏ।
ਗੁਰੂ ਜੀ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਜ਼ੁਲਮ ਦਾ ਟਾਕਰਾ ਸਿੱਧੇ ਤੌਰ ’ਤੇ ਕਰਨ ਲਈ ਆਪਣੀ ਫੌਜ ਵਿਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ। ਪਹਾੜੀ ਰਾਜੇ ਗੁਰੂ ਜੀ ਨਾਲ ਹਮੇਸ਼ਾ ਹੀ ਕੋਈ ਨਾ ਕੋਈ ਪੰਗਾ ਖੜ੍ਹਾ ਕਰੀ ਰੱਖਦੇ ਸਨ। ਜਦੋਂ ਗੁਰੂ ਜੀ ਪਾਉਂਟਾ ਸਾਹਿਬ ਵਿਖੇ ਗਏ ਹੋਏ ਸਨ ਤਾਂ ਉਥੇ ਭੰਗਾਣੀ ਦੇ ਮੈਦਾਨ ’ਚ ਬਾਈਧਾਰ ਦੇ ਰਾਜਿਆਂ ਨੇ ਗੁਰੂ ਜੀ ਨਾਲ ਲੜਾਈ ਕੀਤੀ। ਇਹ ਲੜਾਈ ਫਰਵਰੀ 1686 ਈਸਵੀ ਨੂੰ ਹੋਈ, ਜਿਸ ਵਿਚ ਗੁਰੂ ਜੀ ਦੀ ਜਿੱਤ ਹੋਈ। ਇਸ ਜੰਗ ਤੋਂ ਕੁੱਝ ਹੀ ਸਮੇਂ ਬਾਅਦ ਗੁਰੂ ਜੀ ਦੇ ਘਰ ਮਾਤਾ ਸੁੰਦਰੀ ਜੀ ਦੇ ਕੁੱਖੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਪ੍ਰਕਾਸ਼ ਹੋਇਆ। ਮਾਤਾ ਜੀਤੋ ਜੀ ਦੀ ਕੁੱਖ ਤੋਂ ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਦਾ ਪ੍ਰਕਾਸ਼ ਹੋਇਆ।
1 ਵਿਸਾਖ ਸੰਮਤ 1756 (1699 ਈਸਵੀ) ਨੂੰ ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਪੰਜ ਪਿਆਰੇ ਸਾਜੇ। ਇਨ੍ਹਾਂ ਪੰਜਾਂ ਪਿਆਰਿਆਂ ਦਾ ਜਨਮ ਤਲਵਾਰ ਦੀ ਧਾਰ ਵਿਚੋਂ ਹੋਇਆ। ਗੁਰੂ ਜੀ ਨੇ ਬਾਅਦ ਵਿਚ ਪੰਜ ਪਿਆਰਿਆਂ ਕੋਲੋਂ ਖੁਦ ਅੰਮਿ੍ਰਤ ਛਕਿਆ ਅਤੇ ਗੁਰੂ ਜੀ ਜੀ ਦਾ ਨਾਮ ਗੋਬਿੰਦ ਰਾਇ ਤੋਂ ਗੁਰੂ ਗੋਬਿੰਦ ਸਿੰਘ ਜੀ ਹੋ ਗਿਆ। ਪਹਾੜੀ ਰਾਜਿਆਂ ਤੇ ਮੁਗਲਾਂ ਨਾਲ ਗੁਰੂ ਜੀ ਨੂੰ ਕਈ ਜੰਗ ਲੜਨੇ ਪਏ ਪਰ ਹਮੇਸ਼ਾ ਗੁਰੂ ਜੀ ਦੀ ਜਿੱਤ ਹੁੰਦੀ ਰਹੀ।
6 ਪੋਹ ਸੰਮਤ 1761 ਮੁਤਾਬਿਕ 20 ਦਸੰਬਰ 1704 ਈ: (ਪ੍ਰਿੰਸੀਪਲ ਤੇਜਾ ਸਿੰਘ, ਡਾ. ਗੰਡਾ ਸਿੰਘ ਅਨੁਸਾਰ 1705 ਈਸਵੀ) ਨੂੰ ਗੁਰੂ ਜੀ ਨੇ ਆਨੰਦਪੁਰ ਸਾਹਿਬ ਨੂੰ ਅਲਵਿਦਾ ਆਖ ਦਿੱਤੀ। ਸਰਸਾ ਨਦੀ ’ਤੇ ਘੋਰ ਯੁੱਧ ਹੋਇਆ ਜਿਸ ਵਿਚ ਗੁਰੂ ਜੀ ਦਾ ਪਰਿਵਾਰ ਬਿਖਰ ਗਿਆ। ਗੁਰੂ ਜੀ ਨੂੰ ਚਮਕੌਰ ਸਾਹਿਬ ਵਿਖੇ ਮੁਗਲਾਂ ਨਾਲ ਜੰਗ ਲੜਨੀ ਪਈ, ਜਿਸ ਵਿਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਅਤੇ ਕਈ ਸਿੰਘ ਸ਼ਹੀਦ ਹੋ ਗਏ। ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਵਲੋਂ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਮਾਤਾ ਗੁਜਰੀ ਜੀ ਵੀ ਸਰਹਿੰਦ ਵਿਖੇ ਹੀ ਸ਼ਹੀਦ ਹੋਏ।
ਗੁਰੂ ਜੀ ਮਾਛੀਵਾੜੇ ਤੋਂ ਉੱਚ ਦੇ ਪੀਰ ਦੇ ਰੂਪ ਵਿਚ ਅਗਾਂਹ ਲਈ ਰਵਾਨਾ ਹੋਏ। ਜਦੋਂ ਆਪ ਖਿਦਰਾਣੇ ਦੀ ਢਾਬ ਨੇੜੇ ਪੁੱਜੇ ਤਾਂ ਮੁਗਲ ਸੈਨਾ ਨੇ ਦੁਬਾਰਾ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਗੁਰੂ ਜੀ ਨੇ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ। ਕੁਝ ਸਿੰਘ ਜੋ ਕਿ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਚਲੇ ਗਏ ਸਨ, ਉਹ ਮਾਈ ਭਾਗੋ ਜੀ ਦੀ ਪ੍ਰੇਰਣਾ ਸਦਕਾ ਦੁਬਾਰਾ ਗੁਰੂ ਜੀ ਨੂੰ ਆ ਮਿਲੇ ਅਤੇ ਮੁਗਲਾਂ ਨਾਲ ਲੜੇ। ਇਥੇ ਵੀ ਜਿੱਤ ਗੁਰੂ ਜੀ ਦੀ ਹੋਈ। ਖਿਦਰਾਣੇ ਵਾਲੇ ਇਸ ਥਾਂ ਦਾ ਨਾਂਅ ਵੀ ਗੁਰੂ ਜੀ ਨੇ ਮੁਕਤਸਰ ਰੱਖਿਆ।
ਅਖੀਰ ਇਥੋਂ ਚਲ ਕੇ ਗੁਰੂ ਜੀ ਤਲਵੰਡੀ ਸਾਬੋ (ਬਠਿੰਡਾ) ਵਿਖੇ ਪੁੱਜੇ ਅਤੇ ਇਥੇ ਆ ਕੇ ਕੁੱਝ ਸਮੇਂ ਲਈ ਆਰਾਮ ਕੀਤਾ। ਗੁਰੂ ਜੀ ਨੇ ਇਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੁਬਾਰਾ ਲਿਖਵਾਈ, ਜਿਸ ਵਿਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕੀਤੀ ਗਈ।
सलोकु मः ४ ॥ अंतरि अगिआनु भई मति मधिम सतिगुर की परतीति नाही ॥ अंदरि कपटु सभु कपटो करि जाणै कपटे खपहि खपाही ॥ सतिगुर का भाणा चिति न आवै आपणै सुआइ फिराही ॥ किरपा करे जे आपणी ता नानक सबदि समाही ॥१॥ मः ४ ॥ मनमुख माइआ मोहि विआपे दूजै भाइ मनूआ थिरु नाहि ॥ अनदिनु जलत रहहि दिनु राती हउमै खपहि खपाहि ॥ अंतरि लोभु महा गुबारा तिन कै निकटि न कोई जाहि ॥ ओइ आपि दुखी सुखु कबहू न पावहि जनमि मरहि मरि जाहि ॥ नानक बखसि लए प्रभु साचा जि गुर चरनी चितु लाहि ॥२॥ पउड़ी ॥ संत भगत परवाणु जो प्रभि भाइआ ॥ सेई बिचखण जंत जिनी हरि धिआइआ ॥ अम्रितु नामु निधानु भोजनु खाइआ ॥ संत जना की धूरि मसतकि लाइआ ॥ नानक भए पुनीत हरि तीरथि नाइआ ॥२६॥
अर्थ: (मनमुख के) हिरदे में अज्ञान है, (उस की) अकल (मति) नादान होती है और सतगुरु ऊपर उस को सिदक नहीं होता; मन में धोखा (होने के कारन संसार में भी) वह सारा धोखा ही धोखा समझता है। (मनमुख मनुष्य खुद) दुःखी होते हैं ( व ओरों को) दुखी करते हैं; सतिगुरु का हुकम उनके चित मे नही आता (मतलब,भाणा नही मांनते) आेर अपनी मत के पीछे भटकते रहते हैं ; नानक जी! जे हरी अपनी कॄपा करे ,ता ही वह गुरू के शब्द मे लीन होते हैं ॥१॥ माया के मोह मे फसे हुए मनमुख का मन माया के प्यार मे एक जगह नही टिकता। हर समय दिन रात (माया मे) सड़ते रहते हैं। अहंकार मे आप दुखी होते हैं ओर दुसरो को करते हैं। उनके अंदर लोभ रूपी बडा अंधेरा होता है, कोई मनुष उनके पास नही जाता। वह अपने अाप ही दुखी रहते हैं,कभी सुखी नही होते, सदा जन्म मरन के चक्करों मे पडे रहते हैं। नानक जी! जे वह गुरू के चरनो मे चित जोडन तो सचा हरी उनको माफ कर दे ॥२॥ जो मनुष्य प्रभू को प्यारे हैं, वह संत हैं, वह भगत हैं वही कबूल हैं। वही मनुष्य सही है जो हरी नाम जपते हैं। आतमिक जीवन देन वाला नाम ख़जाना-रूपी भोजन खाते हैं, ओर संतो की चरन-धूड़ अपने माथे पर लगाते हैं। नानक जी!(इस तरह के मनुष्य) हरी (के भजन-रूपी) तीर्थ मे नहाते हैं ओर पवित्र हो जाते हैं ॥२६॥
ਅੰਗ : 652-653
ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥ ਮਃ ੪ ॥ ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥ ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥ ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥ ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥ ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥ ਪਉੜੀ ॥ ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥ ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥ ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥ ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥ ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨੬॥
ਅਰਥ: (ਮਨਮੁਖ ਦੇ) ਹਿਰਦੇ ਵਿਚ ਅਗਿਆਨ ਹੈ, (ਉਸ ਦੀ) ਅਕਲ ਹੋਛੀ ਹੁੰਦੀ ਹੈ ਤੇ ਸਤਿਗੁਰੂ ਉਤੇ ਉਸ ਨੂੰ ਸਿਦਕ ਨਹੀਂ ਹੁੰਦਾ; ਮਨ ਵਿਚ ਧੋਖਾ (ਹੋਣ ਕਰਕੇ ਸੰਸਾਰ ਵਿਚ ਭੀ) ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ। (ਮਨਮੁਖ ਬੰਦੇ ਆਪ) ਦੁਖੀ ਹੁੰਦੇ ਹਨ (ਤੇ ਹੋਰਨਾਂ ਨੂੰ) ਦੁਖੀ ਕਰਦੇ ਹਨ; ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿਚ ਨਹੀਂ ਆਉਂਦਾ (ਭਾਵ, ਭਾਣਾ ਨਹੀਂ ਮੰਨਦੇ) ਤੇ ਆਪਣੀ ਗ਼ਰਜ਼ ਦੇ ਪਿਛੇ ਭਟਕਦੇ ਫਿਰਦੇ ਹਨ; ਨਾਨਕ ਜੀ! ਜੇ ਹਰੀ ਆਪਣੀ ਮੇਹਰ ਕਰੇ,ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ ॥੧॥ ਮਾਇਆ ਦੇ ਮੋਹ ਵਿਚ ਗ੍ਰਸੇ ਹੋਏ ਮਨਮੁਖਾਂ ਦਾ ਮਨ ਮਾਇਆ ਦੇ ਪਿਆਰ ਵਿਚ ਇਕ ਥਾਂ ਨਹੀਂ ਟਿਕਦਾ। ਹਰ ਵੇਲੇ ਦਿਨ ਰਾਤ (ਮਾਇਆ ਵਿਚ) ਸੜਦੇ ਰਹਿੰਦੇ ਹਨ। ਅਹੰਕਾਰ ਵਿਚ ਆਪ ਦੁਖੀ ਹੁੰਦੇ ਹਨ, ਹੋਰਨਾਂ ਨੂੰ ਦੁਖੀ ਕਰਦੇ ਹਨ। ਉਹਨਾਂ ਦੇ ਅੰਦਰ ਲੋਭ-ਰੂਪ ਵੱਡਾ ਹਨੇਰਾ ਹੁੰਦਾ ਹੈ, ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ। ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ, ਕਦੇ ਸੁਖੀ ਨਹੀਂ ਹੁੰਦੇ, ਸਦਾ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਨਾਨਕ ਜੀ! ਜੇ ਉਹ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨ, ਤਾਂ ਸੱਚਾ ਹਰੀ ਉਹਨਾਂ ਨੂੰ ਬਖ਼ਸ਼ ਲਏ ॥੨॥ ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ, ਉਹ ਸੰਤ ਹਨ, ਭਗਤ ਹਨ ਉਹੀ ਕਬੂਲ ਹਨ। ਉਹੋ ਮਨੁੱਖ ਸਿਆਣੇ ਹਨ ਜੋ ਹਰੀ-ਨਾਮ ਸਿਮਰਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ ਖ਼ਜ਼ਾਨਾ-ਰੂਪ ਭੋਜਨ ਖਾਂਦੇ ਹਨ, ਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਂਦੇ ਹਨ। ਨਾਨਕ ਜੀ! (ਇਹੋ ਜਿਹੇ ਮਨੁੱਖ) ਹਰੀ (ਦੇ ਭਜਨ-ਰੂਪ) ਤੀਰਥ ਤੇ ਨ੍ਹਾਉਂਦੇ ਹਨ ਤੇ ਪਵਿੱਤ੍ਰ ਹੋ ਜਾਂਦੇ ਹਨ ॥੨੬॥
रागु सोरठि बाणी भगत कबीर जी की घरु १ जब जरीऐ तब होइ भसम तनु रहै किरम दल खाई ॥ काची गागरि नीरु परतु है इआ तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु कीआ ॥ मरती बार लेहु लेहु करीऐ भूतु रहन किउ दीआ ॥२॥ देहुरी लउ बरी नारि संगि भई आगै सजन सुहेला ॥ मरघट लउ सभु लोगु कुट्मबु भइओ आगै हंसु अकेला ॥३॥ कहतु कबीर सुनहु रे प्रानी परे काल ग्रस कूआ ॥ झूठी माइआ आपु बंधाइआ जिउ नलनी भ्रमि सूआ ॥४॥२॥
अर्थ: राग सोरठि, घर १ में भगत कबीर जी की बाणी। (मरने के बाद) अगर शरीर (चित्ता में) जलाया जाए तो वह राख हो जाता है, अगर (कबर में) टिका रहे तो चींटियों का दल इस को खा जाता है। (जैसे) कच्चे घड़े में पानी पड़ता है (और घड़ा गल कर पानी बाहर निकल जाता है उसी प्रकार स्वास ख़त्म हो जाने पर शरीर में से भी जिंद बाहर निकल जाती है, सो,) इस शरीर का इतना सा ही मान है (जितना कच्चे घड़े का) ॥१॥ हे भाई! तूँ किस बात के अहंकार में भरा फिरता हैं ? तुझे वह समय क्यों भूल गया है जब तूँ (माँ के पेट में) दस महीने उल्टा टिका रहा था ॥१॥ रहाउ ॥ जैसे मक्खी (फूलों का) रस जोड़ जोड़ कर शहद इकट्ठा करती है, उसी प्रकार मूर्ख व्यक्ति उत्तसुक्ता कर कर के धन जोड़ता है (परन्तु आखिर वह बेगाना ही हो गया)। मौत आई, तो सब यही कहते हैं – ले चलो, ले चलो, अब यह बीत चूका है, बहुता समय घर रखने से कोई लाभ नहीं ॥२॥ घर की (बाहरी) दहलीज़ तक पत्नी (उस मुर्दे के) साथ जाती है, आगे सज्जन मित्र चुक लेते हैं, श्मशान तक परिवार के बन्दे और अन्य लोग जाते हैं, परन्तु परलोक में तो जीव-आत्मा अकेली ही जाती है ॥३॥ कबीर जी कहते हैं – हे बन्दे! सुन, तूँ उस खूह में गिरा पड़ा हैं जिस को मौत ने घेरा हुआ है (भावार्थ, मौत अवश्य आती है)। परन्तु, तूँ अपने आप को इस माया से बाँध रखा है जिस से साथ नहीं निभना, जैसे तोता मौत के डर से अपने आप को नलनी से चंबोड रखता है (टिप्पणी: नलनी साथ चिंबड़ना तोते की फांसी का कारण बनता, माया के साथ चिंबड़े रहना मनुष्य की आत्मिक मौत का कारण बनता है) ॥४॥२॥
ਅੰਗ : 654
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥
ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ॥੧॥ ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ ? ॥੧॥ ਰਹਾਉ ॥ ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ)। ਮੌਤ ਆਈ, ਤਾਂ ਸਭ ਇਹੀ ਆਖਦੇ ਹਨ – ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ ॥੨॥ ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ ॥੩॥ ਕਬੀਰ ਜੀ ਆਖਦੇ ਹਨ – ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ)। ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੪॥੨॥
ਰਸਤੇ ਵਿਚ ਡੇਰੇ ਪੜਾਅ ਕਰਦੇ ਤੇ ਜਗ੍ਹਾ ਜਗ੍ਹਾ ਗੁਰਮੱਤ ਦਾ ਉਪਦੇਸ਼ ਦਿੰਦੇ ਹੋਏ ਗੁਰੂ ਜੀ ਦਿੱਲੀ ਪੁਜ ਗਏ।
ਮਿਰਜ਼ਾ ਰਾਜਾ ਜੈ ਸਿੰਘ ਨੇ ਅਗਾਂਹ ਆ ਕੇ ਆਪ ਦਾ ਸੁਆਗਤ ਕੀਤਾ ਤੇ ਰਾਏ ਸੀਨਾ ਵਿਖੇ ਆਪਣੇ ਮਹਿਲ ਵਿਚ ਉਤਾਰਾ ਕਰਾਇਆ।
ਦਿੱਲੀ ਦੀਆਂ ਸੰਗਤਾਂ ਨੂੰ ਖ਼ਬਰ ਲੱਗੀ ਤਾਂ ਉਹ ਹੁਮ ਹੁਮਾ ਕੇ ਦਰਸ਼ਨਾਂ ਲਈ ਪਹੁੰਚਣ ਲਗੀਆਂ। ਦੀਵਾਨ ਸਜਣੱ ਲੱਗੇ। ਨਾਮ ਦਾ ਪ੍ਰਵਾਹ ਚਲ ਪਿਆ।
ਕੁਝ ਦਿਨ ਲੰਘੇ। ਤਦ ਬਾਦਸ਼ਾਹ ਔਰੰਗਜ਼ੇਬ ਨੇ ਦਰਸ਼ਨ ਦੇਣ ਲਈ ਬੇਨਤੀ ਕਰ ਭੇਜੀ।
ਗੁਰੂ ਜੀ ਨੇ ਉੱਤਰ ਵਿਚ ਕਹਿ ਭੇਜਿਆ, ‘ਸਾਡਾ ਵੱਡਾ ਭਾਈ ਤੁਹਾਡੇ ਦਰਬਾਰ ਵਿਚ ਮੌਜੂਦ ਹੈ ਅਤੇ ਤੁਹਾਡੇ ਕਹੇ ਵਿਚ ਹੈ। ਪਿਤਾ ਜੀ ਦੀ ਸਾਨੂੰ ਆਗਿਆ ਸੀ ਕਿ ਰਾਜਸੀ ਮਾਮਲਿਆਂ ਬਾਰੇ ਸਾਡਾ ਵੱਡਾ ਭਾਈ ਹੀ ਤੁਹਾਡੇ ਨਾਲ ਗੱਲ ਬਾਤ ਕਰੇ। ਸਾਨੂੰ ਉਹ ਇਸ ਵਿਚ ਦਖ਼ਲ ਦੇਣ ਤੋਂ ਮਨ੍ਹਾ ਕਰ ਗਏ ਸਨ।
ਸਾਡਾ ਕਾਰਜ ਖੇਤਰ ਤਾਂ ਸਤਿਨਾਮ ਦਾ ਉਪਦੇਸ਼ ਦੇਣਾ ਤੇ ਗੁਰਮਤ ਦਾ ਪ੍ਰਚਾਰ ਕਰਨਾ ਹੈ। ਬਾਦਸ਼ਾਹ ਨੇ ਸਾਡੇ ਪਾਸੋਂ ਕੀ ਲੈਣਾ ਹੈ ਤੇ ਅਸੀਂ ਉਸ ਤੋਂ ਕੀ ਲੈਣਾ ਹੈ?’
ਔਰੰਗਜ਼ੇਬ ਇਹ ਉੱਤਰ ਸੁਣ ਕੇ ਗੁਰੂ ਜੀ ਦੀ ਸਾਦਗੀ ਤੇ ਨਿਰਛਲਤਾ ਤੇ ਹੈਰਾਨ ਹੋਇਆ। ਅਗਲੇ ਦਿਨ ਉਸ ਨੇ ਆਪਣੇ ਸ਼ਹਿਜ਼ਾਦੇ ਨੂੰ ਗੁਰੂ ਪਾਸ ਭੇਜਿਆ ਕਿ ਉਹ ਰਾਮ ਰਾਇ ਦੇ ਗੁਰ-ਗੱਦੀ ਬਾਰੇ ਦਾਅਵੇ ਦੀ ਉਨ੍ਹਾਂ ਨਾਲ ਗੱਲ ਕਰੇ।
ਗੁਰੂ ਜੀ ਨੇ ਸ਼ਹਿਜ਼ਾਦੇ ਰਾਹੀਂ ਬਾਦਸ਼ਾਹ ਨੂੰ ਇਹ ਕਹਿ ਭੇਜਿਆ, ‘ਗੁਰ ਗੱਦੀ ਕੋਈ ਵਿਰਾਸਤ ਜਾਂ ਜੱਦੀ ਜਾਇਦਾਦ ਨਹੀਂ ਜਿਹੜੀ ਬਾਪ ਤੋਂ ਬਾਅਦ ਵੱਡੇ ਪੁੱਤਰ ਨੂੰ ਹੀ ਮਿਲੇ।
ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਸੇਵਕ ਸਿੱਖ ਨੂੰ ਗੱਦੀ ਬਖ਼ਸ਼ੀ ਸੀ।
ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਸੀ ਸਗੋਂ ਯੋਗ ਸਿੱਖਾਂ ਨੂੰ ਗੁਰਿਆਈ ਦਾ ਤਿਲਕ ਲਗਾਇਆ ਸੀ।
ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਛਡ ਕੇ ਸਭ ਤੋਂ ਛੋਟੇ ਪੁੱਤਰ ਨੂੰ ਗੁਰਤਾ ਬਖ਼ਸ਼ੀ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਪੁੱਤਰਾਂ ਨੂੰ ਤੇ ਵੱਡੇ ਪੋਤਰੇ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਗੁਰ ਗੱਦੀ ਲਈ ਨਾਮਜ਼ਦ ਕੀਤਾ ਸੀ।
ਇਸ ਤੋਂ ਪ੍ਰਤੱਖ ਹੈ ਕਿ ਗੁਰੂ ਸਾਹਿਬਾਨ ਨੇ ਜਿਸ ਨੂੰ ਯੋਗ ਤੇ ਧੁਰੋਂ ਅੰਗਿਆ ਹੋਇਆ ਜਾਣਿਆ, ਉਸ ਨੂੰ ਹੀ ਗੁਰਿਆਈ ਸੌਂਪੀ। ਸੋ ਗੁਰੂ ਪਿਤਾ ਜੀ ਲਈ ਵੀ ਜ਼ਰੂਰੀ ਨਹੀਂ ਸੀ ਕਿ ਗੁਰ ਗੱਦੀ ਵੱਡੇ ਪੁੱਤਰ ਰਾਮਰਾਇ ਨੂੰ ਹੀ ਦੇ ਕੇ ਜਾਂਦੇ।
ਜੇ ਕਰ ਉਨ੍ਹਾਂ ਨੇ ਵੱਡੇ ਪੁੱਤਰ ਨੂੰ ਛਡ ਕੇ ਛੋਟੇ ਪੁੱਤਰ ਨੂੰ ਗੱਦੀ ਲਈ ਚੁਣਿਆ ਤਾਂ ਇਹ ਕੋਈ ਅਨੋਖੀ ਜਾਂ ਅਲੋਕਾਰ ਗੱਲ ਨਹੀਂ ਕੀਤੀ।
ਸਾਡੇ ਵੱਡੇ ਭਾਈ ਰਾਮ ਰਾਇ ਨੇ ਗੁਰ ਮਰਿਆਦਾ ਭੰਗ ਕੀਤੀ ਜਿਸ ਕਰਕੇ ਪਿਤਾ ਗੁਰੂ ਜੀ ਨੇ ਉਹਨਾਂ ਦਾ ਤਿਆਗ ਕਰ ਦਿੱਤਾ। ਇਸ ਵਿਚ ਕੋਈ ਵਧੀਕੀ ਜਾਂ ਬੇਇਨਸਾਫ਼ੀ ਨਹੀਂ। ਰਾਮਰਾਇ ਦਾ ਦਾਅਵਾ ਝੂਠਾ ਤੇ ਨਿਰਾਧਾਰ ਹੈ’।
ਗੁਰੂ ਜੀ ਦਾ ਤਰਕਸ਼ੀਲ ਉੱਤਰ ਸੁਣ ਕੇ ਔਰੰਗਜ਼ੇਬ ਦੀ ਤਸੱਲੀ ਹੋ ਗਈ। ਉਸ ਨੇ ਜਾਣ ਲਿਆ ਕਿ ਰਾਮ ਰਾਇ ਦਾ ਗੱਦੀ ਲਈ ਦਾਅਵਾ ਕੁਝ ਵਜ਼ਨ ਨਹੀਂ ਰਖਦਾ। ਉਸ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਈ। ਨਾ ਗੁਰੂ ਘਰ ਦੀ ਰਵਾਇਤ ਤੋੜੀ ਗਈ ਹੈ।
रागु सोरठि बाणी भगत कबीर जी की घरु १ ੴ सतिगुर प्रसादि ॥ संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥
अर्थ: राग सोरठि, घर १ में भगत कबीर जी की बाणी। अकाल पुरख एक है और सतिगुरू की कृपा द्वारा मिलता है। हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं – (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥