ਰਾਏ ਬੁਲਾਰ ਖਾਂ ਭੱਟੀ ਜੀ ਦਾ ਜਨਮ 1447ਈ.ਨੂੰ ਰਾਏ ਭੋਏ ਦੀ ਤਲਵੰਡੀ ਮੌਜੂਦਾ ਨਨਕਾਣਾ ਸਾਹਿਬ ਵਿਖੇ ਸਰਪੰਚ ਦੇ ਘਰ ਹੋਇਆ। ਤਸਵੀਰਾਂ ਵਿੱਚ ਨਜ਼ਰ ਆ ਰਹੀ ਹਵੇਲੀ 18ਵੀ. ਸਦੀ ਵਿੱਚ ਰਾਏ ਬੁਲਾਰ ਭੱਟੀ ਦੀ 14ਵੀ 15 ਵੀ ਪੀੜੀ ਨੇ ਨਨਕਾਣਾ ਸਾਹਿਬ ਤੋਂ 3 ਕਿਲੋਮੀਟਰ ਦੂਰੀ ਤੇ ਪਿੰਡ ਕੋਟ ਹੂਸੈਨ ਖਾਂ ਵਿਖੇ ਤਿਆਰ ਕਰਵਾਈ। ਇਸ ਦੇ ਬਿਲਕੁਲ ਸਾਹਮਣੇ ਇੱਕ ਹੋਰ ਹਵੇਲੀ ਹੈ ਉਹ ਵੀ ਇਸ ਹੀ ਪਰਿਵਾਰ ਦੀ ਹੈ। ਸ਼ੁਰੂ ਵਿੱਚ ਇਥੇ ਦੋ ਹੀ ਹਵੇਲੀਆਂ ਸਨ। ਹੌਲੀ-ਹੌਲੀ ਹੋਰ ਘਰ ਬਣ ਗਏ।
ਨਨਕਾਣਾ ਸਾਹਿਬ ਦਾ ਪੁਰਾਣਾ ਨਾਮ ਰਾਏ ਭੋਏ ਦੀ ਤਲਵੰਡੀ ਸੀ। ਰਾਏ ਭੋਏ ਜੀ ਕੋਲ ਲਗਭਗ 39 ਹਜਾਰ ਕਿੱਲੇ ਜਮੀਨ ਸੀ। ਇਸ ਜਮੀਨ ਦੀ ਰਾਖੀ ਲਈ ਭਾਈ ਮਹਿਤਾ ਕਾਲੂ ਜੀ ਨੂੰ ਮੁਨਸ਼ੀ ਰੱਖਿਆ ਹੋਇਆ ਸੀ। ਰਾਏ ਬੁਲਾਰ ਖਾਂ ਭੱਟੀ ਜਦੋਂ 8 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਰਾਏ ਭੋਏ ਜੀ ਦੀ ਮੌਤ ਤੋਂ ਬਾਅਦ ਸਾਰੀ ਜਿੰਮੇਵਾਰੀ ਮਹਿਤਾ ਕਾਲੂ ਜੀ ਤੇ ਆ ਗਈ। ਜੋ ਗੁਰੂ ਨਾਨਕ ਦੇਵ ਜੀ ਦੇ ਪਿਤਾ ਸਨ। ਮਹਿਤਾ ਕਾਲੂ ਜੀ ਨੇ ਆਪਣੇ ਫਰਜ਼ਾਂ ਨੂੰ ਪੂਰੀ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਇਆ। ਮਹਿਤਾ ਕਾਲੂ ਜੀ ਦੀ ਇਮਾਨਦਾਰੀ ਕਰਕੇ ਅਤੇ ਰਾਏ ਬੁਲਾਰ ਖਾਂ ਭੱਟੀ ਜੀ ਦੇ ਪਰਿਵਾਰ ਇੱਕ ਦੂਜੇ ਦੇ ਬਹੁਤ ਕਰੀਬ ਆ ਗਏ।
ਇਸ ਕਰਕੇ ਰਾਏ ਬੁਲਾਰ ਖਾਂ ਭੱਟੀ ਜੀ ਗੁਰੂ ਨਾਨਕ ਦੇਵ ਜੀ ਦੇ ਵਾਕਿਫ ਸਨ। ਗੁਰੂ ਨਾਨਕ ਦੇਵ ਜੀ ਦੀਆਂ ਕੁੱਝ ਗੱਲਾਂ ਨੇ ਰਾਏ ਬੁਲਾਰ ਖਾਂ ਭੱਟੀ ਜੀ ਦੇ ਦਿਲ ਉਪਰ ਗਹਿਰੀ ਛਾਪ ਛੱਡੀ।
*ਬਚਪਨ ਵਿੱਚ ਪਾਂਧੇ ਨੂੰ ਉਪਦੇਸ਼ ਦੇਣਾ।
*ਜਨੇਊ ਨਾ ਪਾਉਣਾ।
*ਕਿਆਰਾ ਸਾਹਿਬ ਵਿੱਖੇ ਮੱਝਾਂ ਚਰਾਉੰਦਿਆ ਜਦੋਂ ਗੁਰੂ ਜੀ ਸੌਂ ਗਏ ਤਾਂ ਮੱਝਾਂ ਨੇ ਦੂਸਰੇ ਕਿਸਾਨ ਦੀ ਫਸਲ ਨੂੰ ਖਰਾਬ ਕਰ ਦਿੱਤਾ ਅਤੇ ਸ਼ਿਕਾਇਤ ਮਿਲਣ ਤੇ ਰਾਏ ਬੁਲਾਰ ਜੀ ਨੇ ਜਦੋਂ ਉੱਥੇ ਪਹੁੰਚ ਕੇ ਵੇਖਿਆ ਕੇ ਫਸਲ ਪਹਿਲਾਂ ਨਾਲੋਂ ਵੀ ਜਿਆਦਾ ਹਰੀ ਭਰੀ ਹੈ।
*ਗੁਰਦੁਆਰਾ ਮੱਲ ਸਾਹਿਬ ਵਿਖੇ ਇੱਕ ਫਨੀਅਰ ਸੱਪ ਵੱਲੋਂ ਗੁਰੂ ਜੀ ਦੇ ਸੌਣ ਸਮੇਂ ਚਿਹਰੇ ਤੇ ਛਾਂ ਕਰਨੀ।
*ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਵੱਲੋਂ ਦਿੱਤੇ 20 ਰੁਪਏ ਦਾ ਗਰੀਬਾਂ ਨੂੰ ਭੋਜਨ ਛਕਾਉਣਾ। ਅਤੇ ਕਹਿਣਾ ਕੇ ਇਹ ਮੈਂ ਰੱਬ ਨਾਲ ਸੱਚਾ ਸੌਦਾ ਕੀਤਾ।
ਇਹ ਸਭ ਕੁੱਝ ਰਾਏ ਬੁਲਾਰ ਖਾਂ ਭੱਟੀ ਜੀ ਨੇ ਆਪਣੇ ਅੱਖੀਂ ਦੇਖਿਆ। ਇਹ ਸਭ ਗੱਲਾਂ ਕਰਕੇ ਰਾਏ ਬੁਲਾਰ ਖਾਂ ਭੱਟੀ ਜੀ ਨੂੰ ਯਕੀਨ ਹੋ ਗਿਆ। ਇਹ ਕੋਈ ਆਮ ਬੰਦਾ ਨਹੀਂ। ਇਹ ਰੱਬੀ ਰੂਹ ਹੈ। ਇਸ ਕਰਕੇ ਉਹਨਾਂ ਨੇ ਆਪਣੇ ਜਮੀਨ ਦੇ ਅੱਧਾ ਹਿੱਸਾ 750 ਮਰੱਬਾ ਬਾਬਾ ਜੀ ਦੇ ਨਾਮ ਲਵਾ ਦਿੱਤਾ। ਅੱਜ ਵੀ ਮਾਲ ਰਿਕਾਰਡ ਵਿੱਚ 750 ਮੁਰੱਬਿਆਂ ਦੀ ਖੇਤੀ ਗੁਰੂ ਨਾਨਕ ਦੇਵ ਜੀ ਆਪ ਹੀ ਕਰਦੇ ਹਨ। ਰਾਏ ਬੁਲਾਰ ਖਾਂ ਭੱਟੀ ਜੀ ਹੁਰਾਂ ਦੀ ਹੁਣ 18ਵੀ ਪੀੜੀ ਚੱਲ ਰਹੀ ਹੈ। ਇਹ ਜਾਣਕਾਰੀ ਰਾਏ ਅਕਰਮ ਭੱਟੀ ਜੀ ਨੇ ਦਿੱਤੀ।
ਕੁਲਵਿੰਦਰ ਸੰਧੂ



Share On Whatsapp

Leave a comment




ਬੀਬੀ ਭਾਨੀ ਗੁਰ ਪੁੱਤਰੀ , ਗੁਰ ਪਤਨੀ , ਗੁਰ ਮਾਤਾ , ਗੁਰ ਦਾਦੀ , ਗੁਰ ਪੜਦਾਦੀ , ਗੁਰ ਨਗੜ੍ਹ ਦਾਦੀ ਗੁਰੂ ਗੋਬਿੰਦ ਸਿੰਘ ਜੀ ਦੇ ਸਨ । ਬੀਬੀ ਭਾਨੀ ਜੀ ਦਾ ਜਨਮ ੨੧ ਮਾਘ ਸੰਮਤ ੧੫੯੧ ( 3 ਫਰਵਰੀ ੧੫੩੪ ) ਨੂੰ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਗੁਰੂ ਅਮਰਦਾਸ ਦੇ ਘਰ ਮਾਤਾ ਮਨਸਾ ਦੇਵੀ ਜੀ ਕੁੱਖੋਂ ਹੋਇਆ । ਬੀਬੀ ਜੀ ਸੁੰਦਰ ਮਿੱਠ ਬੋਲੜੇ ਤੇ ਸਾਰਿਆਂ ਤੋਂ ਛੋਟੇ ਹੋਣ ਕਰਕੇ ਸਾਰੇ ਪ੍ਰਵਾਰ ਦੇ ਬੜੇ ਲਾਡਲੇ ਸਨ । ਜਿਨੇ ਇਹ ਲਾਡਲੇ ਤੇ ਪਿਆਰੇ ਜਾਂਦੇ ਉਨੇ ਹੀ ਇਹ ਧਾਰਮਿਕ ਤੇ ਸੇਵਾ ਸਿਮਰਨ ਵਿਚ ਸਾਰਿਆਂ ਨਾਲੋਂ ਮੂਹਰੇ ਸਨ । ਸਿੱਖ ਇਤਿਹਾਸ ਵਿਚ ਅੰਕਤ ਹੈ ਕਿ ਛੋਟੇ ਅਵਸਥਾ ਵਿਚ ਹੀ ਪ੍ਰਭੂ ਸਿਮਰਨ ਤੇ ਭਗਤੀ ਵਿਚ ਲੀਨ ਸਨ । ਇਕੱਲ ਨੂੰ ਪਸੰਦ ਕਰਦੇ ਹਰ ਸਮੇਂ ਪ੍ਰਭੂ ਨਾਲ ਬਿਰਤੀ ਲਾਈ ਰੱਖਦੇ । ਨਿਮਰਤਾ , ਸ਼੍ਰੇਸ਼ਟ , ਬੁਧੀ , ਸਹਿਨਸ਼ੀਲਤਾ , ਸਿਦਕ ਸੇਵਾ ਭਾਵ ਜਿਹੇ ਗੁਣ ਬਚਪਨ ਵਿਚ ਹੀ ਧਾਰਨ ਕਰ ਲਏ ਸਨ । ਆਪਣੇ ਭੈਣ ਭਰਾਵਾਂ ਦਾ ਸਤਿਕਾਰ ਮਾਨ ਕਰਦੇ ।
ਬੀਬੀ ਜੀ ਬਚਪਨ ਤੋਂ ਗਹਿਰ ਗੰਭੀਰ ਰਹਿ ਪ੍ਰਭੂ ਸਿਮਰਨ ਵਿਚ ਲੀਨ ਸਨ । ਆਪਣੀਆਂ ਸਖੀਆਂ ਸਹੇਲੀਆਂ ਨੂੰ ਵੀ ਏਧਰ ਪ੍ਰੇਰਦੇ । ਮੌਤ ਦੇ ਸੱਚ ਨੂੰ ਵੀ ਆਪਣੇ ਬਚਪਨ ਵਿਚ ਹੀ ਜਾਣ ਲਿਆ ਸੀ । ਇਕ ਵਾਰੀ ਆਪਣੇ ਗੁਰਪਿਤਾ ਦੀ ਆਗਿਆ ਪਾ ਕੇ ਆਪ ਆਪਣੀ ਸਖੀਆਂ ਨਾਲ ਪੀਂਘਾਂ ਝੂਟਣ ਗਏ । ਸਾਰੀਆਂ ਨੂੰ ਇਕੱਠੇ ਕਰ ਕਿਹਾ ਤੁਸੀਂ ਕਿਵੇਂ ਹਿਰਨ ਵਾਂਗ ਚੁੰਗੀਆਂ ਲਾ ਰਹੀਆਂ ਹੋ । ਤਹਾਨੂੰ ਪਤਾ ਨਹੀਂ ਮੌਤ ਆਪਣੇ ਸਿਰਾਂ ਤੇ ਗਜ ਰਹੀ ਹੈ । ਪਤਾ ਨਹੀਂ ਕਿਹੜੇ ਵੇਲੇ ਆ ਜਾਵੇ । ਅਸੀਂ ਤਾਂ ਬੇਸਮਝ ਹਾਂ ਭੇਡਾਂ ਵਾਂਗ , ਕਸਾਈ ਰੂਪ ਮੌਤ ਸਾਡੇ ਸਿਰ ਤੇ ਖੜੀ ਝਾਕ ਰਹੀ ਹੈ । ਫਿਰ ਗੁਰੂ ਨਾਨਕ ਦੇਵ ਦੇ ਸੋਹਿਲਾ ਰਾਗ ਗਉੜੀ ਦੀਪਕੀ ਮਹਲਾ ੧ ਚੋਂ ਇਵੇਂ ਕਿਹਾ
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ।।
ਮੈਕਾਲਿਫ ਵੀ ਲਿਖਦਾ ਹੈ ਕਿ “ ਉਹ ( ਬੀਬੀ ਭਾਨੀ ) ਬਚਪਨ ਵਿਚ ਹੀ ਪ੍ਰਭੂ ਭਗਤੀ ਦੀ ਮਹਾਨਤਾ ਅਤੇ ਮੌਤ ਦੇ ਸੱਚ ਨੂੰ ਭਲੀ ਭਾਂਤ ਜਾਣ ਗਏ ਸਨ । ਜਿਸ ਜਗਿਆਸੂ ਦੀ ਲਿਵ ਗੁਰਚਰਨਾਂ ਵਿਚ ਲੱਗ ਗਈ ਹੋਵੇ । ਉਸ ਨੂੰ ਸੰਸਾਰਕ ਪਦਾਰਥਾਂ ਦੀ ਖਿੱਚ ਨਹੀਂ ਰਹਿ ਸਕਦੀ । ਸੁੰਦਰ ਬਸਤਰ ਪਾ ਕੇ ਸਰੀਰ ਨੂੰ ਗਹਿਣਿਆਂ ਆਦਿ ਨਾਲ ਸਜਾਉਣਾ ਉਨਾਂ ਨੂੰ ਨਹੀਂ ਭਾਉਂਦਾ । ਉਹ ਬਸਤਰ ਵੀ ਬਹੁਤ ਸਾਦੇ ਪਸੰਦ ਕਰਦੇ ਹਨ । ਮੈਕਾਲਿਫ਼ ਅੱਗੇ ਲਿਖਦਾ ਹੈ ।
ਕਿ ਬੀਬੀ ਭਾਨੀ ਜੀ ਨੂੰ ਇਕ ਸਿੱਖ ਨੇ ਉਸ ਦੇ ਵਿਆਹ ਤੇ ਗੁਰੂ ਜੀ ਪਾਸੋਂ ਆਗਿਆ ਮੰਗੀ , ਕਿ ਕੁਝ ਪੈਸੇ ਦੇਣੇ ਚਾਹੁੰਦਾ ਹੈ ਤਾਂ ਉਹ ਆਪਣੇ ਮਨ ਪਸੰਦ ਦੇ ਕਪੜੇ ਤੇ ਗਹਿਣਾ ਬਣਾ ਲਵੇ । ” ਇਹ ਸਿੱਖ ਦੀਆਂ ਗੁਰੂ ਜੀ ਨਾਲ ਗੱਲਾਂ ਸੁਣ ਬੀਬੀ ਜੀ ਨੇ ਉਸ ਗੁਰੂ ਸਿੱਖ ਨੂੰ ਆਸਾ ਦੀ ਵਾਰ ’ ਚੋਂ ਇਵੇਂ ਪੜ੍ਹ ਕੇ ਸੁਣਾਇਆ : ਕੂੜੁ ਸੁਇਨਾ ਕੂੜੁ ਰੁਪਾ ਕੂੜ ਪੈਨਣ ਹਾਰੁ ॥ ਕੂੜੁ ਕਾਇਆ ਕੂੜੁ ਕਪੜ ਕੂੜ ਰੂਪ ਅਪਾਰੁ ॥ ਉਸ ਗੁਰਸਿੱਖ ਨੂੰ ਚੇਤਾ ਕਰਾਇਆ ਕਿ ਧੰਨ ਦਾ ਠੀਕ ਉਪਯੋਗ ਇਹ ਹੈ ਕਿ ਇਹ ਧੰਨ ਲੰਗਰ ਵਿਚ ਪਵੇ ਤਾਂ ਗੁਰੂ ਦੇ ਲੰਗਰ ਵਿਚ ਕਦੇ ਤੋਟ ਨਾ ਆਵੇ।ਜਿਥੇ ਹਰ ਯਾਤਰੀ ਦੀ ਲੋੜ ਪੂਰੀ ਹੁੰਦੀ ਹੈ । ਉਪਰ ਦਸਣ ਤੋਂ ਸਿੱਧ ਹੁੰਦਾ ਹੈ ਕਿ ਬੀਬੀ ਜੀ ਨੂੰ ਬਚਪਨ ਵਿਚ ਕਿੰਨੀ ਬਾਣੀ ਕੰਠ ਸੀ । ਆਪ ਉਥੇ ਉਹ ਬਾਣੀ ਗਾਉਂਦੇ ਜਿਥੇ ਉਹ ਢੁਕਦੀ ਹੁੰਦੀ । ਬੀਬੀ ਜੀ ਲੰਗਰ ਵਿਚ ਆਮ ਸਿੱਖਾਂ ਵਾਂਗ ਸੇਵਾ ਕਰਦੇ ਸਗੋਂ ਗੁਰੂ ਜੀ ਦੀ ਸਪੁੱਤਰੀ ਦੇ ਰੂਪ ਵਿਚ ਨਹੀਂ । ਇਸ ਲਈ ਆਪ ਨੇ ਸਿੱਖ ਸੰਗਤ ਦਾ ਮਨ ਮੋਹ ਲਿਆ ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ ਹੈ :
ਰਹੈ ਨਿੰਮ੍ ਸੇਵ ਕਮਾਵਹਿ ਅਨੁਸਾਰੀ ਹੁਇ ਸਦਾ ਚਿਤਾਵਹਿ ॥
ਏਨੀ ਸੇਵਾ ਵਿਚ ਗਲਤਾਨ ਹੋ ਕੇ ਵੀ ਬੀਬੀ ਜੀ ਆਪਣੀ ਸੁਰਤ ਅਕਾਲ ਪੁਰਖ ਤੇ ਟਿਕਾਈ ਰੱਖਦੇ ਪਰ ਕਿਸੇ ਨੂੰ ਜ਼ਾਹਿਰ ਨਹੀਂ ਹੋਣ ਦੇਂਦੇ । ਤੇ ਫੁਰਮਾਉਂਦੇ : “ ਆਛੇ ਕਾਮ ਦਿਖਾਇਨ ਚਾਹੈ । ਲਾਭ ਘਟੇ ਪਾਖੰਡ ਇਸ ਮਾਹੈ । ‘ ‘ ਕਹਿੰਦੇ ਹਨ ਕਿ ਭਲੇ ਕੰਮ ਕਰਕੇ ਦਿਖਾਵਾ ਕਰਨ ਨਾਲ ਇਸ ਦਾ ਲਾਭ ਘਟ ਜਾਂਦਾ ਹੈ ਤੇ ਫਿਰ ਪਾਖੰਡ ਬਣ ਕੇ ਰਹਿ ਜਾਂਦਾ ਹੈ । ਤਾਰੀਖ ਪੰਜਾਬ ਦਾ ਕਰਤਾ ਬੂਟੇ ਸ਼ਾਹ ਲਿਖਦਾ ਹੈ ਕਿ “ ਬੀਬੀ ਭਾਨੀ ਜੀ ਆਪਣੇ ਪਿਤਾ ਜੀ ਦੀ ਸੇਵਾ ਨੂੰ ਹਮੇਸ਼ਾ ਪਹਿਲ ਦੇਂਦੇ । ਪਿਤਾ ਦੀ ਸੇਵਾ ਤੋਂ ਇਕ ਮਿੰਟ ਵੀ ਆਵੈਸਲੇ ਨਾ ਹੁੰਦੇ । ਆਪਣੇ ਪਿਤਾ ਜੀ ਦੀ ਪਿਤਾ ਕਰਕੇ ਨਹੀਂ ਸਗੋਂ ਇਨ੍ਹਾਂ ਨੂੰ ਈਸ਼ਵਰ ਰੂਪ ਜਾਣ ਮਾਨ ਸਤਿਕਾਰ ਕਰਦੇ । ਜਿੱਥੇ ਇਹ ਆਪਣੇ ਪਿਤਾ ਜੀ ਦਾ ਹਰ ਤਰ੍ਹਾਂ ਧਿਆਨ ਤੇ ਸਹੂਲਤਾਂ ਪ੍ਰਦਾਨ ਕਰਦੇ ਆਪਣੇ ਮਾਤਾ ਮਨਸਾ ਦੇਵੀ ਜੀ ਦੀ ਸਮਾਜ ਸੁਧਾਰ ਵਾਲੀ ਹਰ ਕੋਸ਼ਿਸ਼ ਨੂੰ ਸਫਲ ਕਰਨ ਵਿਚ ਸਹਾਈ ਹੁੰਦੇ । ਕਿਹਾ ਜਾਂਦਾ ਹੈ ਕਿ ਇਕ ਵਾਰੀ ਮਾਤਾ ਮਨਸਾ ਦੇਵੀ ਜੀ ਨੇ ਆਪਣੇ ਗੁਰੂ ਪਤੀ ਨੂੰ ਕਿਹਾ ਕਿ ਆਪਣੀ ਬੱਚੀ ਭਾਨੀ ਹੁਣ ਵਰ ਯੋਗ ਹੋ ਗਈ ਹੈ । ਇਸ ਲਈ ਕੋਈ ਯੋਗ ਵਰ ਲੱਭਣਾ ਚਾਹੀਦਾ ਹੈ । ਇਹ ਗੱਲ ਸੁਣ ਕੇ ਗੁਰੂ ਅਮਰਦਾਸ ਜੀ ਨੇ ਪ੍ਰੋਹਤ ਨੂੰ ਸੱਦਿਆ ਤੇ ਮਾਤਾ ਮਨਸਾ ਦੇਵੀ ਨੂੰ ਸੱਦ ਕਿਹਾ “ ਪ੍ਰੋਹਤ ਨੂੰ ਦੱਸੋ ਕਿ ਵਰ ਕਿਹੋ ਜਿਹਾ ਕਿੱਡਾ ਕੁ ਹੋਣਾ ਚਾਹੀਦਾ ਹੈ । ‘ ਉਧਰੋਂ ਭਾਈ ਜੇਠਾ ਜੀ ਸੇਵਾ ਦਾ ਟੋਕਰਾ ਸਿਰ ਤੇ ਚੁੱਕੀ ਲੰਘ ਰਿਹਾ ਸੀ ਮਾਤਾ ਜੀ ਉਸ ਵੱਲ ਇਸ਼ਾਰਾ ਕਰਕੇ ਕਿਹਾ ਕਿ ‘ ਏਡਾ ਉਚਾ ਲੰਮਾ ਇਹੋ ਜਿਹਾ ਸੁਣਖਾ ਹੋਵੇ ਤੇ ਮਿਹਨਤੀ ਹੋਵੇ । ਕਿਉਂਕਿ ਗੁਰੂ ਜੀ ਇਸ ਨੂੰ ਸੇਵਾ ਲਗਨ ਨਾਲ ਕਰਦੇ ਵੇਖਦੇ ਸਨ । ਗੁਰੂ ਜੀ ਕਿਹਾ ਪ੍ਰੋਹਤ ਜੀ ਬਸ “ ਇਹੋ ਜਿਹਾ ਤਾਂ ਇਹ ਹੀ ਹੋ ਸਕਦਾ ਹੈ । ਤੁਸੀਂ ਇਸ ਦੇ ਪਿੰਡ ਪੀੜੀ ਪਿਉ ਬਾਰੇ ਪਤਾ ਕਰਕੇ ਦੱਸਣਾ।
ਪ੍ਰੋਹਤ ਨੇ ਛਾਣ ਬੀਣ ਕਰਕੇ ਉਸ ਬਾਰੇ ਦੱਸਿਆ ਕਿ ” ਸੋਢੀ ਬੰਸ ਵਿਚੋਂ ਲਾਹੌਰ ਦੇ ਰਹਿਣ ਵਾਲਾ ਹਰਿਦਾਸ ਦਾ ਸਪੁੱਤਰ ਹੈ । ਏਥੇ ਇਹ ਗੱਲ ਵਰਨਣ ਯੋਗ ਹੈ ਕਿ ਆਮ ਪ੍ਰਚਾਰਕ ਤੇ ਇਤਿਹਾਸਕਾਰ ਭਾਈ ਜੇਠਾ ਜੀ ਨੂੰ ਅਨਾਥ ਜਾਂ ਯਤੀਮ ਕਰਕੇ ਲਿਖਦੇ ਆਏ ਹਨ । ਪਰ ਕੁਝ ਠੀਕ ਪ੍ਰਤੀਤ ਨਹੀਂ ਹੁੰਦਾ ਕਿਉਂ ਬਹੁਤ ਥਾਂ ਵਿਆਹ ਵਿਚ ਇਨ੍ਹਾਂ ਦੇ ਪਿਤਾ ਦੀ ਹਾਜ਼ਰੀ ਦੀ ਗੱਲ ਜ਼ਰੂਰੀ ਕਹੀ ਹੈ । ਕੇਸਰ ਸਿੰਘ ਛਿੱਬਰ ਬੰਸਾਵਲੀ ਦਸ ਪਾਤਸ਼ਾਹੀ ਪੰਨਾ ੧੩੧ ਤੇ ਲਿਖਦਾ ਹੈ “ ਹਿਤ ਖੁਸ਼ੀ ਹੋਇ ਤਿਸ ਦੇ ਪਿਤਾ ਪਾਸ ਆਇਆ ਸੂਰਜ ਪ੍ਰਕਾਸ਼ ਦੇ ਪੰਨਾ ੧੪੯੩ ਇਉਂ ਲਿਖਿਆ ਹੈ : ਲੀਨ ਸਦਾਇ ਮਾਤ ਪਿਤ ਤਬੈ । ਕਹੀ ਜਗਾਈ ਹਰਖਤਿ ਸਬੈ । ਮੈਕਾਲਿਫ ਲਿਖਦਾ ਹੈ ਸਿੱਖ ਰਲੀਜਨ ਪੰਨਾ ੯੧ ਭਾਗ ਦੂਜਾ ( ਗੁਰੂ ) ਅਮਰਦਾਸ ਜੀ ਨੇ ਆਪਣੀ ਸਪੁੱਤਰੀ ਦੇ ਵਰ ਲਈ ਰਾਮਦਾਸ ਨੂੰ ਪਸੰਦ ਕੀਤਾ ਤੇ ਪਿਛੋਂ ਵਰ ਦੇ ਪਿਤਾ ਹਰੀ ਦਾਸ ਨੂੰ ਪੱਤਰ ਲਿਖਿਆਂ । ਉਧਰੋਂ ਹਾਂ ਹੋਣ ਤੋਂ ਪਿਛੋਂ ੨੨ ਫੱਗਣ ੧੬੧੦ ਈ . ਦੀ ਤਿਥੀ ਸ਼ਾਦੀ ਲਈ ਨੀਯਤ ਕਰ ਦਿੱਤੀ । ਲਾਹੌਰ ਤੋਂ ਬਰਾਤ ਗੋਇੰਦਵਾਲ ਪੁੱਜੀ । ਭਰਾ ਮੋਹਰੀ ਜੀ ਨੇ ਅੱਗੇ ਵਧ ਕੇ ਬਰਾਤ ਦਾ ਸਵਾਗਤ ਕੀਤਾ । ਜਦ ਨੀਂਗਰ ਸੌਹਰੇ ਘਰ ਦੇ ਦਰਵਾਜ਼ੇ ਅੱਗੇ ਪੁੱਜਾ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ “ ਪੁੱਤਰ ਜੇਠੇ ! ਸਾਡੇ ਘਰ ਦਾ ਰਿਵਾਜ਼ ਹੈ ਕਿ ਜਦੋਂ ਦੂਲਾ ਦੁਲਹਣ ਦੇ ਘਰ ਆਵੇ ਤਾਂ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ । ਇਸ ਲਈ ਤੁਸੀਂ ਵੀ ਪ੍ਰਾਰਥਨਾ ਕਰੋ । ਜੇਠਾ ਜੀ ਨੇ ਉਸ ਸਮੇਂ ਨੂੰ ਮੁਖ ਰੱਖਦਿਆਂ ਰਹਿਰਾਸ ਵਿਚ ਆਏ ਗੁਜਰੀ ਮਹਲਾ ੪ ਪਹਿਲੀ ਪਉੜੀ ਦਾ ਪਾਠ ਕੀਤਾ :
ਹਰਿ ਕੇ ਜਨ ਸਤਿਗੁਰ ਸਤ ਪੁਰਖਾ ਬਿਨਉ ਕਰਉ ਗੁਰਪਾਸਿ ॥ ਹਰਿ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧ ॥ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿਕੀਰਤਿ ਹਮਰੀ ਰਹਿਰਾਸਿ ॥੧॥ਰਹਾਉ ॥ ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨ ll ਜਿਨ ਹਰਿ ਹਰਿ ਹਰਿ ਰਸੁ ਨਾਮੁ ਨਾ ਪਾਇਆ ਤੇ ਭਾਗਹੀਣ ਜਮ ਪਾਸਿ ॥ ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧਿਗੁ ਜੀਵਾਸਿ ॥ ॥ • ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸ ॥ ਧੰਨੁ ਧੰਨੁ ਸਤਿ ਸੰਗਤਿ ਜਿਤੁ ਹਰਿਰਸੁ ਪਾਇਆ ਮਿਲਿ ਜਨ ਨਾਨਕ ਨਾਮ ਪਰਗਾਸਿ ।।
ਡਾ . ਹਰੀ ਰਾਮ ਗੁਪਤਾ ਵੀ ਬੀਬੀ ਭਾਨੀ ਜੀ ਦੇ ਵਿਆਹ ਦੀ ਮਿਤੀ ੧੬੧੦ ਬਿ : ਮੰਨਦਾ ਹੈ । ਬੀਬੀ ਭਾਨੀ ਜੀ ਦੀ ਪਿਤਾ ਪ੍ਰਤੀ , ਪਤੀ ਪ੍ਰਤੀ ਸੇਵਾ ਭਾਵਨਾ ਤੇ ਭਗਤੀ ਭਾਵ ਨਿਖੇੜਨਾ ਮੁਸ਼ਕਲ ਹੈ । ਆਪ ਸੇਵਾ , ਸਿਮਰਨ , ਸਿਦਕ , ਸਬਰ ਦਾ ਸਾਖਿਆਤ ਨਮੂਨਾ ਸਨ । ਆਪ ਪਿਤਾ ਦੀ ਸੇਵਾ ਕਰਨ ਅਤੇ ਸਿੱਖੀ ਸਿਧਾਂਤਾਂ ਨੂੰ ਪਾਲਣ ਵਿਚ ਲਾਸਾਨੀ ਸਨ । ਮਹਿਮਾ ਪ੍ਰਕਾਸ਼ ਵਿਚ ਸਰੂਪ ਦਾਸ ਭਲਾ ਪੰਨਾ ੨੫੩ ਇਉਂ ਲਿਖਦਾ ਹੈ : ਆਭੇਦ ਭਗਤ ਸਤਿਗੁਰੂ ਕੀ ਕਰੇ ਜੋ ਮਨ ਤਨ ਭਾਇ ॥ ਮੁਕਤਿ , ਜੁਗਤਿ , ਸੁਖ , ਭੁਗਤਿ ਸਭ ਤਾ ਕੇ ਪਲੇ ਪਾਇ ॥ ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਵਿਚ ਲਿਖਦਾ ਹੈ ਕਿ : ਛੋਟੀ ਸੁਤਾ ਸੇਵ ਨਿਤਿ ਕਰੈ ॥ ਲਖਹਿ ਪ੍ਰਭੂ ਇਮਿ ਭਾਉ ਸੁ ਧਰੈ ॥ ਪਿਤ ਕਰਿ ਨ ਜਾਨਹਿ ਬਹੁ ਸਿਯਾਨੀ ॥ ਭਾਉ ਭਗਤਿ ਕੋ ਤਨ ਜਨੁ ਭਾਨੀ ।। ਬੀਬੀ ਭਾਨੀ ਜੀ ਆਗਿਆਕਾਰੀ , ਪਰਉਪਕਾਰੀ ਜਿਹੇ ਸਭਿਆ ਗੁਣ , ਪ੍ਰਭੂ ਦੀ ਰਜ਼ਾ ਵਿਚ ਰਹਿਣ ਵਾਲੇ , ਉਸ ਦੇ ਭਾਣੇ ਨੂੰ ਮਿੱਠਾ ਤੇ ਪਿਆਰ ਕਰਕੇ ਜਾਨਣ ਵਾਲੇ ਆਪਣੇ ਪ੍ਰਵਾਰ ਤੇ ਸਮਾਜ ਵਿਚੋਂ ਜੋ ਕੁਝ ਪ੍ਰਾਪਤ ਕਰਨ ਤੋਂ ਪਿਛੋਂ ਉਨ੍ਹਾਂ ਧਰਮ ਤੇ ਸਮਾਜ ਨੂੰ ਅਰਪਣ ਕੀਤਾ । ਉਹ ਵਿਖਾਵੇ ਦੀ ਭਾਵਨਾ ਦੇ ਉਲਟ ਸਨ । ਬੀਬੀ ਜੀ ਸਦਾਚਾਰਕ ਪੱਖ ਤੇ ਚਰਿੱਤਰ ਦੀ ਮਹਾਨਤਾ ਬਾਰੇ ਗੁਰੂ ਅਮਰਦਾਸ ਜੀ ਨੇ ਇਨਾਂ ਦੀ ਪ੍ਰਸੰਸਾ ਵਿਚ ਸੂਰਜ ਪ੍ਰਕਾਸ਼ ਦਾ ਕਰਤਾ ਇਉਂ ਲਿਖਦਾ ਹੈ : ਤੀਨੋ ਕਾਲ ਬਿਖੈ ਤਲ ਜੈਸੀ ॥ ਹੁਈ ਨਾ ਹੈ ਹੋਵਹਿਗੀ ਐਸੀ । ਪਿਤਾ ਗੁਰੂ ਜਗ ਗੁਰੁ ਹੁਇ ਕੰਤ ।। ਪੁਤ੍ਰ ਗੁਰ ਪੁਤਰ ਹੋਇ ਮਹੰਤ ॥ ਕਯਾ ਅਬਿ ਕਹੂੰ ਤੋਰ ਬਡਿਆਈ । ਜਿਸ ਕੀ ਸਮ ਕੋ ਹਵੈ ਨ ਸਕਾਈ ॥
ਬੀਬੀ ਜੀ ਦੀ ਗੁਰੂ ਅਮਰਦਾਸ ਜੀ ਪ੍ਰਤੀ ਇਕ ਸਾਖੀ ਆਉਂਦੀ ਹੈ । ਆਪ ਬਚਪਨ ਤੋਂ ਆਪਣੇ ਪਿਤਾ ਜੀ ਦੀ ਸੇਵਾ ਕਰਦੇ ਆ ਰਹੇ ਸਨ । ਤੇ ਸੇਵਾ ਵੀ ਬੜੇ ਪਿਆਰ ਤੇ ਸ਼ਰਧਾ ਨਾਲ ਕਰਦੈ । ਪਿਤਾ ਜੀ ਨੂੰ ਪਿਤਾ ਕਰਕੇ ਨਹੀਂ ਸਗੋਂ ਗੁਰੂ ਜਾਣ ਕੇ ਨਿਸ਼ਕਾਮ ਸੇਵਾ ਕਰਦੇ । ਬੀਬੀ ਜੀ ਦੀ ਇਸ ਸੇਵਾ ਦੀ ਕਥਾ ਨੂੰ ਗ੍ਰੰਥਾਂ ਵਿਚ ਭਿੰਨ ਭਿੰਨ ਢੰਗਾਂ ਨਾਲ ਅੰਕਤਿ ਹੈ । ਕੋਈ ਸਮਾਧੀ ਵੇਲੇ ਚੌਂਕੀ ਦਾ ਪਾਵਾ ਟੁੱਟਾ ਦਸਦਾ ਹੈ ਕੋਈ ਲਿਖਦਾ ਹੈ ਗੁਰੂ ਜੀ ਬਿਰਧ ਅਵਸਥਾ ਵਿਚ ਤਾਂ ਸਨ ਹੀ । ਬੀਬੀ ਇਨਾਂ ਨੂੰ ਇਸ਼ਨਾਨ ਕਰਾ ਰਹੇ ਸਨ ਕਿ ਚੌਕੀ ਜਿਸ ਉਪਰ ਗੁਰੂ ਜੀ ਬਹਿ ਕੇ ਇਸ਼ਨਾਨ ਕਰ ਰਹੇ ਸਨ । ਇਕ ਪਾਵਾ ਟੁੱਟ ਗਿਆ ਤਾਂ ਬੀਬੀ ਜੀ ਨੇ ਇਹ ਜਾਣ ਕੇ ਇਧਰੋਂ ਉਲਰ ਕੇ ਗੁਰੂ ਜੀ ਡਿੱਗ ਪੈਣਗੇ । ਹੇਠਾਂ ਪੈਰ ਦੇ ਦਿੱਤਾ ਤੇ ਟੁਟੇ ਥਾਂ ਤੋਂ ਕਿੱਲ ਪੈਰ ਵਿਚ ਵੱਜ ਕੇ ਲਹੂ ਨਿਕਲਣਾ ਸ਼ੁਰੂ ਹੋ ਗਿਆ ਜਦੋਂ ਇਹ ਲਹੂ ਵਾਲਾ ਪਾਣੀ ਗੁਰੂ ਜੀ ਨੇ ਵੇਖਿਆ ਤਾਂ ਬੀਬੀ ਭਾਨੀ ਜੀ ਨੂੰ ਲਹੂ ਦਾ ਕਾਰਨ ਪੁੱਛਿਆ ਤਾਂ ਨਿਧੜਕ ਪੈਰ ਹੇਠਾਂ ਦਿੱਤੀ ਰੱਖਿਆ ਤੇ ਕੁਝ ਗੱਲ ਨਹੀਂ ਕਹਿ ਕੇ ਟਾਲ ਦਿੱਤਾ ਤੇ ਸ਼ਾਂਤਚਿਤ ਇਸ਼ਨਾਨ ਕਰਾਈ ਗਏ । ਗੁਰੂ ਜੀ ਫਿਰ ਪੁਛਿਆ ਕਿ “ ਇਹ ਲਹੂ ਰੰਗਾ ਪਾਣੀ ਕਿਥੋਂ ਆ ਗਿਆ ? ਤਾਂ ਬੀਬੀ ਜੀ ਨੇ ਪੈਰ ਦੀ ਚੋਟ ਬਾਰੇ ਦੱਸਿਆ । ਗੁਰੂ ਜੀ ਕਿਹਾ ਕਿ ਤੇਰੀ ਸੇਵਾ ਘਾਲ ਥਾਂਇ ਪਈ ਹੈ । ਗੁਰੂ ਜੀ ਹੋਰਾਂ ਖੁਸ਼ ਹੋ ਕੇ ਵਰ ਦਿੱਤਾ ਕਿ ਤੇਰੀ ਸੰਤਾਨ ਮਹਾਨ ਹੋਵੇਗੀ । ਤੇ ਸੰਸਾਰ ਉਸ ਦੀ ਪੂਜਾ ਕਰੇਗਾ ਭਾਈ ਸੰਤੋਖ ਸਿੰਘ ਲਿਖਦਾ ਹੈ : ਸੰਤਤਿ ਤੇਰੀ ਬਣੇ ਮਹਾਨ । ਸਕਲ ਜਗਤ ਕੀ ਹੋਵੇ ਪੂਜਾ ॥ ਆਮ ਇਤਿਹਾਸਕਾਰਾਂ ਇਹ ਸੇਵਾ ਬਦਲੇ ਗੁਰੂ ਜੀ ਨੇ ਬੀਬੀ ਜੀ ਨੂੰ ਕੁਝ ਵਰ ਮੰਗਣ ਲਈ ਗੁਰੂ ਜੀ ਕਿਹਾ ਤਾਂ ਬੀਬੀ ਜੀ ਕਿਹਾ ਕਿ ਅੱਗੇ ਤੋਂ ਗੁਰਗੱਦੀ ਘਰੇ ਰਹੇ । ਪਰ ਬੀਬੀ ਜੀ ਦੀ ਇਹ ਮੰਗ ਬੀਬੀ ਜੀ ਦੀ ਨਿਸ਼ਕਾਮਤਾ , ਉਚੀ ਆਤਮ ਅਵਸਥਾ ਨੂੰ ਛੁਟਿਆਣ ਵਾਲੀ ਗੱਲ ਜਾਪਦੀ ਹੈ । ਜੇ ਉਨ੍ਹਾਂ ਇਹ ਮੰਗ ਮੰਗੀ ਤਾਂ ਬੀਬੀ ਜੀ ਸਾਰੀ ਸੇਵਾ ਕਿਸੇ ਖਾਸ ਉਦੇਸ਼ ਲਈ ਜਾਂ ਮਤਲਬ ਲਈ ਸੀ । ਜਿਸ ਬਦਲੇ ਉਨ੍ਹਾਂ ਇਹ ਵਰ ਮੰਗਿਆ | ਪਰ ਇਹ ਗੱਲ ਬੀਬੀ ਜੀ ਦੇ ਸੁਭਾ ਜਾਂ ਗੁਣਾਂ ਦੇ ਅਨੁਕੂਲ ਨਹੀਂ । ਉਹ ਤਾਂ ਪਿਤਾ ਲਈ ਆਪਣੀ ਜਾਣ ਤੱਕ ਨਿਸ਼ਾਵਰ ਕਰ ਸਕਦੀ ਸੀ । ਇਹ ਵਰ ਮੰਗਣ ਵਾਲੀ ਗੱਲ ਨਿਮੁਲ ਹੈ । ਇਸ ਦੀ ਪੁਸ਼ਟੀ ਡਾ . ਤੇਜਿੰਦਰ ਕੌਰ ( ਜੀਵਨ ਬੀਬੀ ਭਾਨੀ ) ਵਿਚ ਇਵੇਂ ਕਰਦੇ ਹਨ “ ਫਿਰ ਭਲਾ ਖੁਦ ਆਪਣੇ ਮੁਖ ਤੋਂ ਗੁਰੂ ਜੀ ਨੂੰ ਕਿਸ ਤਰ੍ਹਾਂ ਕਹਿ ਸਕਦੇ ਸਨ । ਕਿ ਉਨ੍ਹਾਂ ( ਬੀਬੀ ਭਾਨੀ ) ਦੀ ਸੇਵਾ ਬਦਲੇ ਵਿਚ ਕੁਝ ਦਿੱਤਾ ਜਾਵੇ । ਪਰ ਇਹ ਗੱਲ ਅਲੱਗ ਵੱਖਰੀ ਗੱਲ ਹੈ ਕਿ ਅੰਤਰਜਾਮੀ ਸਰਬੱਗ ਗੁਰੂ ਅਮਰਦਾਸ ਜੀ ਖੁਦ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਤੀ ਦੀ ਭਗਤੀ ਨੂੰ ਵੇਖ ਕੇ ਜਾਣ ਗਏ ਹੋਣ ਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਤੋਂ ਵਧ ਹੋਰ ਕੋਈ ਗੁਰੂ ਪ੍ਰੰਪਰਾ ਨੂੰ ਅੱਛੇ ਢੰਗ ਨਾਲ ਨਿਭਾਅ ਨਹੀਂ ਸਕੇਗਾ ਤੇ ਪ੍ਰਸੰਨ ਹੋ ਕਿ ਵਰਦਾਨ ਦੇ ਦੇਣ । ਬੀਬੀ ਜੀ ਨਾਲ ਵਰਦਾਨ ਦੀ ਘਟਨਾ ਨੂੰ ਜੋੜ ਕੇ ਉਨਾਂ ਨੂੰ ਅਸੀਂ ਉਚਾ – ਅਸਥਾਨ ਨਹੀਂ ਦੇਂਦੇ ਬਲਕਿ ( ਸਗੋਂ ) ਪਰ ਉਚ ਅਸਥਾਨ ਤੇ ਬਿਰਾਜਮਾਨ ਬੀਬੀ ਜੀ ਦੀ ਮਹਾਨ ਹਸਤੀ ਨੂੰ ਤੁਛ ਸਿੱਧ ਕਰ ਦੇਂਦੇ ਹਾਂ ।
ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਪ੍ਰੀਖਿਆ ਲਈ ਬੀਬੀ ਭਾਨੀ ਤੇ ਬੀਬੀ ਦਾਨੀ ਦੇ ਘਰ ਵਾਲਿਆਂ ਨੂੰ ਸੱਦ ਕੇ ਉਨਾਂ ਦੇ ਬੈਠਣ ਲਈ ਇਕ ਥੜਾ ਬਨਾਉਣ ਦਾ ਆਦੇਸ਼ ਦਿੱਤਾ । ਦੋਵਾਂ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਸਾਰੀ ਦਿਹਾੜੀ ਲਾ ਕੇ ਗੁਰੂ ਜੀ ਦੇ ਕਹੇ ਅਨੁਸਾਰ ਥੜੇ ਬਣਾਏ । ਸ਼ਾਮ ਨੂੰ ਗੁਰੂ ਜੀ ਭਾਈ ਰਾਮੇ ਜੀ ਦੇ ਥੜੇ ਪਾਸ ਜਾ ਕੇ ਕਿਹਾ : ਇਹ ਤੋਂ ਠੀਕ ਨਹੀਂ ਬਣਾਈ । ਬੈਠਣ ਹੇਠ ਨਾ ਹਮ ਕੋ ਭਾਈ । ਗੁਰੂ ਜੀ ਨੇ ਭਾਈ ਰਾਮਾ ਜੀ ਨੂੰ ਕਿਹਾ ਤੇਰਾ ਥੜਾ ਠੀਕ ਨਹੀਂ , ਬੈਠਣ ਯੋਗ ਨਹੀਂ ਹੈ । ਇਸ ਤਰ੍ਹਾਂ ਬਣਾਓ । ਭਾਈ ਰਾਮਾ ਨਾਰਾਸ਼ ਹੋ ਕੇ ਥੜਾ ਢਾਹ ਦਿੱਤਾ । ਤੇ ਫਿਰ ਬਣਾਉਣਾ ਸ਼ੁਰੂ ਕਰ ਦਿੱਤਾ । ਉਧਰ ਭਾਈ ਜੇਠਾ ਜੀ ਪਾਸ ਜਾ ਕਿਹਾ ਕਿ ਜਿਸ ਤਰ੍ਹਾਂ ਦਾ ਦੱਸਿਆ ਉਸ ਤਰ੍ਹਾਂ ਦਾ ਨਹੀਂ ਬਣਿਆ । ਹਮਰੇ ਆਯਾ ਤੋ ਨਹਿ ਲਹਯੋ ਯਥਾ ਬਤਾਈ ਤਯਾ ਨ ਕਰੀ । ਭਾਈ ਜੇਠਾ ਜੀ ਖਿੜੇ ਮੱਥੇ ਥੜਾ ਢਾਹ ਦਿੱਤਾ ਤੇ ਕਿਹਾ ਕਿ ਉਸ ਕੋਲੋਂ ਗਲਤੀ ਹੋ ਗਈ । ਕਿ ਗੁਰੂ ਜੀ ਨੇ ਆਸ਼ੇ ਅਨੁਸਾਰ ਥੜਾ ਨਹੀਂ ਬਣਾ ਸਕਿਆ । ਗੁਰੂ ਜੀ ਫਿਰ ਦੋਵਾਂ ਨੂੰ ਕੋਲ ਸੱਦ ਦੱਸਿਆ ਕਿ ਏਡਾ ਉਚਾ , ਏਡਾ ਚੌੜਾ ਹੋਵੇ । ਦੋਵਾਂ ਫਿਰ ਬੜੀ ਰੀਝ ਨਾਲ ਥੜੇ ਬਣਾਏ । ਜਦੋਂ ਸ਼ਾਮ ਨੂੰ ਭਾਈ ਰਾਮੇ ਦਾ ਥੜਾ ਵੇਖਿਆ ਤਾਂ ਗੁਰੂ ਜੀ ਹੋਰਾਂ ਫਿਰ ਨਾ ਮਨਜ਼ੂਰ ਕਰ ਦਿੱਤਾ ਤੇ ਫਿਰ ਢਾਹ ਕੇ ਬਣਾਉਣ ਲਈ ਕਿਹਾ ਗਿਆ ਤਾਂ ਭਾਈ ਰਾਮਾ ਕਹਿਣ ਲੱਗਾ ਕਿ “ ਤੁਹਾਡੇ ਕਹੇ ਅਨੁਸਾਰ ਤਾਂ ਬਣਾਇਆ ਸੀ । ਹਰ ਲੰਘਣ ਵਾਲਾ ਕਹਿੰਦਾ ਸੀ ਕਿ ਸੋਹਣਾ ਬਣਿਆ ਹੈ । ਇਸ ਨੂੰ ਢਾਹ ਹੋਰ ਕਿਹੋ ਚੰਗਾ ਬਣੇਗਾ । ਇਸ ਤਰ੍ਹਾਂ ਸੁਆਲ ਜਵਾਬ ਕਰਦੇ ਥੜਾ ਢਾਹ ਦਿੱਤਾ । ਮੈ ਕੈਸੇ ਕਹਿ ਦੇਹ ਢਹਾਈ ।। ਇਸ ਤੇ ਅਛਾ ਕਿਆ ਬਣ ਜਾਈ ।।
ਹੁਣ ਭਾਈ ਜੇਠਾ ਜੀ ਨੂੰ ਥੜਾ ਢਾਹ ਕੇ ਬਨਾਉਣ ਲਈ ਕਿਹਾ ਤਾਂ ਜੇਠਾ ਕਿਹਾ ਕਿ “ ਗੁਰੂ ਪਿਤਾ ਜੀ ਅਸੀਂ ਥੋੜੀ ਬੁੱਧੀ ਵਾਲੇ ਹਾਂ ਸੋ ਮੇਰੇ ਪਾਸੋਂ ਗਲਤੀ ਹੋ ਗਈ ਹੈ ਮੈਨੂੰ ਮਤ ਤੇ ਬੁੱਧੀ ਬਖਸ਼ੋ ਕਿ ਆਪ ਦੇ ਦੱਸਣ ਅਨੁਸਾਰ ਬਣਾ ਸਕਾਂ । ‘ ‘ ਜਿਸ ਪ੍ਰਕਾਰ ਕੀ ਦੇਹ ਬਤਾਇ ਹਿਤ ਗਵਾਰਿ ਅਬਹਿ ਬਨਾਇ ॥ ਤੀਜੇ ਦਿਨ ਫਿਰ ਦੋਵੇਂ ਥੜੇ ਬਣਾਏ । ਭਾਈ ਰਾਮੇ ਦਾ ਥੜਾ ਵੇਖਕੇ ਗੁਰੂ ਜੀ ਕਿਹਾ । ‘ ਭਾਈ ਰਾਮੇ । ਜਿਸ ਤਰ੍ਹਾਂ ਦਾ ਬਨਾਉਣ ਲਈ ਤੈਨੂੰ ਕਿਹਾ ਸੀ ਉਸ ਤਰ੍ਹਾਂ ਦਾ ਨਹੀਂ ਬਣਿਆ । ਨਹਿ ਪਸੰਦ ਇਹ ਆਏ ਹਮਾਰੇ । ਜਿਸ ਚਾਹਿਤ ਤਿਮਿ ਨਹੀ ਸੁਧਾਰੇ । ‘ ‘ ਭਾਵ ਰਾਮੇ ਕਿਹਾ ਕਿ “ ਤੁਹਾਡੇ ਦਸਣ ਅਨੁਸਾਰ ਤਾ ਸਾਰਾ ਤਾਣ ਲਾ ਕੇ ਬਣਾਇਆ ਹੈ । ਤੁਹਾਡੀ ਅਵਸਥਾ ਬਿਰਧ ਹੋਣ ਕਰਕੇ ਤੁਸੀਂ ਆਪੇ ਹੀ ਭੁਲ ਜਾਂਦੇ ਹੋ ਕਿ ਥੜਾ ਕਿਸ ਤਰ੍ਹਾਂ ਦਾ ਬਨਾਉਣ ਲਈ ਕਿਹਾ ਗਿਆ ਸੀ ਮੇਰਾ ਭਲਾ ਕੀ ਦੋਸ਼ ਹੈ ਇਸ ਵਿਚ ।
ਗੁਰੂ ਜੀ ਨੇ ਜਦੋਂ ਜੇਠੇ ਨੂੰ ਜਾ ਕੇ ਕਿਹਾ “ ਤੇਰਾ ਥੜਾ ਵੀ ਮੈਨੂੰ ਪਸੰਦ ਨਹੀਂ ਮੇਰੇ ਦਸਣ ਦੇ ਉਲਟ ਬਣਾਇਆ ਹੈ । ਭਾਈ ਜੇਠਾ ਜੀ ਕਿਹਾ ” ਮਹਾਰਾਜ ! ਦਾਸ ਬੇਸਮਝ ਹੈ ਤੇ ਕਮਅਕਲ ਹੈ ਤੁਸੀਂ ਹਮੇਸ਼ਾ ਬਖਸ਼ੰਦ ਹੋ ਦਾਸ ਦੀਆਂ ਗਲਤੀਆਂ ਨੂੰ ਚਿਤਾਰਦੇ ਨਹੀਂ ਹੋ । ਤੁਸੀਂ ਠੀਕ ਦਸਦੇ ਹੋ ਪਰ ਦਾਸ ਮਤਹੀਨ ਹੋਣ ਕਰਕੇ ਵਿਸਰ ਜਾਂਦਾ ਹੈ ਕਿ ਤੁਸੀਂ ਕਿਵੇਂ ਬਣਾਉਣ ਲਈ ਕਿਹਾ ਸੀ । ਆਪਣੀ ਮਿਹਰ ਸਦਕਾ ਠੀਕ ਬਣਵਾ ਲਉ । ” ਇਹ ਨਿਮਰਤਾ ਵਾਲੇ ਸ਼ਬਦ ਸੁਣ ਗੁਰੂ ਜੀ ਬੜੇ ਖੁਸ਼ ਹੋਏ ਤਾਂ ਫੁਰਮਾਇਆ ਕਿ “ ਮੈਂ ਤਾ ਜੇਠੇ ਜੀ ਦੀ ਸੇਵਾ ਤੋਂ ਖੁਸ਼ ਹੋ ਗਿਆ ਹਾਂ ਕਿ ਇਸ ਬੜੀ ਨਿਮਰਤਾ ਤੇ ਆਗਿਆ ਵਿਚ ਰਹਿ ਕੇ ਕੰਮ ਕੀਤਾ ਹੈ : ਇਨ ਕੀ ਸੇਵਾ ਮੋ ਮਨ ਭਾਵੇ । ਆਪਾ ਕਬਹੁ ਨ ਕਹਿ ਜਨਾਵਨ ॥ ਜਿਨ ਦਿਨ ਪ੍ਰੇਮ ਭਗਤਿ ਮਹਿ ਪਾਵਨ । ਸੋ ਬੀਬੀ ਦਾਨੀ ਆਪਣੀ ਭੈਣ ਭਾਨੀ ਤੋਂ ਪਿਛੇ ਰਹਿ ਗਈ । ਬੀਬੀ ਭਾਨੀ ਦੇ ਪਤੀ ਭਾਈ ਜੇਠਾ ਨੂੰ ਗੁਰੂ ਰਾਮਦਾਸ ਬਣਾ ਦਿੱਤਾ ਗਿਆ ਗੁਰਗੱਦੀ ਦੀ ਪ੍ਰੰਪਰਾ ਬਾਰੇ ਭਾਈ ਵੀਰ ਸਿੰਘ ਅਸ਼ਟ ਚਮਤਕਾਰ ‘ ਵਿਚ ਇਵੇਂ ਲਿਖਦੇ ਹਨ ਕਿ ਇਹ ਗੱਦੀ ਨਿਰੀ ਗੁਣਾਂ ਮਾਤਰਾਂ ਨੂੰ ਧਾਰਨ ਕਰਨ ਦੀ ਗੱਦੀ ਨਹੀਂ ਸੀ । ਇਸ ਤੇ ਬੈਠਣ ਵਾਲੇ ਧੁਰੋਂ ਥਾਪੇ ਹੋਏ ਆਉਂਦੇ ਸਨ । ਕੇਵਲ ਵਰਤਾਉ ਵਿਚ ਗੁਣ ਪ੍ਰਗਟ ਹੋ ਕੇ ਸਾਧਾਰਨ ਅੱਖਾਂ ਤੇ ਸੰਗਤਾਂ ਦੇ ਦਿਲਾਂ ਨੂੰ ਤਸੱਲੀ ਦਿੰਦੇ ਸਨ ਕਿ ਜੋ ਕੁਝ ਗੁਰੂ ਕਰਦਾ ਹੈ ਠੀਕ ਕਰਦਾ ਹੈ ।
ਏਥੇ ਗੋਇੰਦਵਾਲ ਜਦੋਂ ਸਮਰਾਟ ਅਕਬਰ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਇਆ ਤੇ ਗੁਰੂ ਜੀ ਦੇ ਲੰਗਰ ਦੀ ਪ੍ਰਥਾ ਤੋਂ ਪ੍ਰਭਾਵਤ ਹੋ ਕੇ ਲੰਗਰ ਨੂੰ ਚਲਾਉਣ ਲਈ ਕੁਝ ਜਗੀਰ ਦੇਣ ਦੀ ਖਾਹਿਸ਼ ਪ੍ਰਗਟ ਕੀਤੀ ਤਾਂ ਗੁਰੂ ਜੀ ਇਹ ਕਹਿ ਕੇ ਅਸਵੀਕਾਰ ਕਰ ਦਿੱਤੀ ਕਿ ” ਲੰਗਰ ਸਿੱਖਾਂ ਦੇ ਦਸਵੰਧ ਵਿਚੋਂ ਚਲਦਾ ਰਹੇਗਾ । ਇਹ ਕਿਸੇ ਦੀ ਜਾਗੀਰ ਤੇ ਨਿਰਭਰ ਨਹੀਂ ਕਰਦਾ । ਤਾਂ ਇਹ ਜਾਗੀਰ ਬੀਬੀ ਭਾਨੀ ਜੀ ਨੂੰ ਦੇਣ ਦੀ ਪੇਸ਼ਕਸ਼ ਕੀਤੀ ।
ਕੁਛ ਗਾਂਵ ਬੀਬੀ ਕੋ ਦੇਵੇਂ ਸੋ ਨਹਿ ਬਰਜੋ ਮਮ ਮੁਖ ਲੇਵੈਂ ॥
ਫਿਰ ਅੱਗੇ ੮੪ ਪਿੰਡਾਂ ਦਾ ਜ਼ਿਕਰ ਪੰਥ ਪ੍ਰਕਾਸ਼ ਦੇ ਕਰਤਾ ਨੇ ਕੀਤਾ ਹੈ । ਸਮਰਾਟ ਨੇ ਬੀਬੀ ਭਾਨੀ ਜੀ ਆਪਣੀ ਧੀ ਸਮਝ ਇਹ ਪੇਸ਼ਕਸ਼ ਇਵੇਂ ਕੀਤੀ ।
ਪਟਾ ਨ ਲੈਣਾ ਫਟਾ ਗੁਰੂ ਤੱਬ ਭਾਨੀ ਕੋਟੀਓ ॥ ਚੋਰਾਸੀ ਗਾਂਵ ਗੁਰ ਕੋ ਦੀਨੋ ਰਾਮਦਾਸ ਗੁਰ ਗਾਵ ਸੋ ਪਾਏ ॥
ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ।
ਰਾਮਦਾਸ ਹਿਤ ਗਾਮ ਸਤਿ ਲੀਨ ਗੁਰੂ ਮਹਾਰਾਜ । ਜਾਨ ਭਵਿਖਅਤ ਸਰਬ ਗਤਿ ਬਰਧਨ ਜਥਾ ਸਮਾਜ ।
ਫਿਰ ਅਕਬਰ ਨੇ ਕਿਹਾ :
ਪਟਾ ਪਰਗਨੇ ਕੋ ਲਿਖ ਦੀਨ । ਰਹੀਂ ਗ੍ਰਾਮ ਸਭਿ ਗੁਰੂ ਅਧੀਨ । ਆਦਿ ਝਭਾਲ ਬੀੜ ਜਹਿ ਕਰਯੋ ਬਹੁਤ ਗ੍ਰਾਮ ਅਪ ਮੁਏ ਭਰਯੋ ।। ਆਪਨੇ ਜਨਮ ਸਕਾਰਥ ਜਾਨਾ ਗੁਰੂ ਘਰ ਕੀਤੀ ਸੇਵਾ ਮਹਾਨਾ ।।
ਇਸ ਉਪਰ ਲਿਖੀ ਦੀ ਗਵਾਹੀ ਮੈਕਾਲਫ , ਹਰੀ ਰਾਮ ਗੁਪਤਾ ਤੇ ਖੁਸ਼ਵੰਤ ਸਿੰਘ ਦੀਆਂ ਲਿਖਤਾਂ ਤੋਂ ਮਿਲਦੀ ਹੈ । ਬੀਬੀ ਭਾਨੀ ਜੀ ਦੀ ਸਫਲ ਕੁੱਖੋਂ ਤਿੰਨ ਪੁੱਤਰਾਂ ਨੇ ਜਨਮ ਲਿਆ ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ , ਮਹਾਂਦੇਵ ਤੇ ਫਿਰ ਸ੍ਰੀ ਅਰਜਨ ਦੇਵ । ਤਿੰਨਾਂ ਪੁੱਤਰਾਂ ਨੂੰ ਹਰ ਵਕਤ ਨੇਕ ਬਨਣ , ਪਿਆਰ ਤੇ ਆਗਿਆ ਵਿਚ ਰਹਿਣ ਦੀ ਸਿੱਖਿਆ ਦਿੱਤੀ ਗਈ । ਬੀਬੀ ਭਾਨੀ ਜੀ ਦੀ ਦਿੱਤੀ ਸਿੱਖਿਆ ਦੇ ਗੁਣ ਸਿਰਫ ਸਭ ਤੋਂ ਛੋਟੇ ਬੱਚੇ ਸ੍ਰੀ ਅਰਜਨ ਦੇਵ ਵਿਚ ਵਿਰਤ ਹੋਏ । ਬਾਕੀ ਦੋਵੇਂ ਭਰਾ ਇਨਾਂ ਗੁਣਾਂ ਤੋਂ ਸਖਣੇ ਹੀ ਰਹਿ ਗਏ । ਪ੍ਰੀਖਿਆ ਵਿਚੋਂ ਪ੍ਰਿਥੀਚੰਦ ਫੇਲ੍ਹ ਹੋ ਗਿਆ ਮਹਾਦੇਵ ਮਸਤ ਸੁਭਾਉ ਕਰਕੇ ਦੁਨੀਆਂ ਦੇ ਪੱਖ ਤੋ ਦੂਰ ਰਿਹਾ ਤਾਂ ਗੁਰਗੱਦੀ ਅਵੱਸ਼ ਹੀ ਸ੍ਰੀ ਅਰਜਨ ਦੇਵ ਜੀ ਨੂੰ ਮਿਲਣੀ ਸੀ ਤਾਂ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਨਾਲ ਝਗੜਾ ਕਰ ਬੈਠਾ ਜਿਸ ਦਾ ਜ਼ਿਕਰ ਗੁਰੂ ਰਾਮਦਾਸ ਜੀ ਸਾਰੰਗ ਮਹਲਾ ੪ ਵਿਚ ਇਵੇਂ ਕਰਦੇ ਹਨ : ਕਾਹੇ ਪੂਤ ਝਗਰਤ ਤਓ ਸੰਗ ਬਾਪ | ਜਿਨ ਕੇ ਜਣੇ ਬਡੀਰੈ ਤੁਮ ਹਉ ਤਿਨ ਸਉ ਝਗਰਤ ਪਾਪ ॥ ਰਹਾਉ ॥ ਇਸ ਝਗੜੇ ਦੀ ਗੱਲ ਕੇਸਰ ਸਿੰਘ ਵੀ ਇੰਝ ਲਿਖਦੇ ਹਨ :
ਪ੍ਰਥੀਏ ਪਿਤਾ ਨਾਲ ਕੀਤਾ ਸੀ ਜਵਾਬ ਅਰਜਨ ਨਿਕੜਾ ਅਸੀਂ ਵਡੇ ਤੂੰ ਅਸਾਡਾ ਬਾਪ ॥ ਅਸਾਂ ਤੇਰੇ ਅਗੇ ਬੇਨਤੀ ਕਰਨੀ ।। ਤਿਨੇ ਪੁਤਰ ਅਸੀ ਹਾਂ ਤੇਰੇ ਸਰਨੀ ॥
ਅੱਗੇ ਫਿਰ ਛਿਬਰ ਲਿਖਦਾ ਹੈ ਗੁਰੂ ਰਾਮ ਜੀ ਪ੍ਰਿਥੀਏ ਨੂੰ ਇਉਂ ਸਮਝਾਉਂਦੇ ਹਨ : – ਇਸ ਨੂੰ ਮੈਂ ਨਹੀਂ ਦਿੱਤੀ ਗੁਰਿਆਈ॥ਏਹ ਥਾਪੀ ਇਸ ਨੂੰ ਨਾਨੇ ਹੈ ਲਾਈ । ਹੁਣ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਿਲ ਗਈ ਤਾਂ ਪ੍ਰਿਥੀਚੰਦ ਨੇ ਰਾਹ ਵਿਚੋਂ ਹੀ ਮਸੰਦਾਂ ਪਾਸੋਂ ਦਸਵੰਧ ਤੇ ਲੰਗਰ ਦੀਆਂ ਵਸਤੂਆਂ ਬੋਚ ਲੈਣੀਆਂ ਤਾਂ ਲੰਗਰ ਮਸਤਾਨਾ ਹੋਣ ਲੱਗਾ ਤਾਂ ਭਾਈ ਗੁਰਦਾਸ ਜੀ ਨੇ ਆ ਕੇ ਲੰਗਰ ਦਾ ਪ੍ਰਬੰਧ ਸੰਭਾਲਿਆ | ਪਰ ਬੀਬੀ ਭਾਨੀ ਜੀ ਨੇ ਹੌਂਸਲਾ ਨਹੀਂ ਹਾਰਿਆ ਨਾ ਹੀ ਹੱਠ ਛੱਡਿਆ । ਸਾਰੇ ਲੰਗਰ ਦੀ ਸੇਵਾ ਤੇ ਕਰੱਤਵ ਆਪਣੇ ਹੱਥਾਂ ਨਾਲ ਪਾਲਦੇ ਰਹੇ । ਬੀਬੀ ਭਾਨੀ ਜੀ ਆਪਣੇ ਆਗਿਆਕਾਰ ਪੁੱਤਰ ਨੂੰ ਇਉਂ ਅਸੀਸ ਦੇਂਦੇ ਹਨ “ ਹੇ ਪੁੱਤਰ ! ਤੈਨੂੰ ਮਾਂ ਇਹ ਅਸੀਸ ਦੇਂਦੀ ਹੈ ਕਿ ਤੈਨੂੰ ਪ੍ਰਭੂ ਅੱਖ ਝਮਕਣ ਦੀ ਸਮੇਂ ਲਈ ਵੀ ਨਾ ਭੁਲੇ।ਤੂੰ ਜਗਤ ਪਾਲਕ ਈਸ਼ਵਰ ਦਾ ਨਾਮ ਜਪਦਾ ਰਹੇ । ਇਸ ਅਸੀਸ ਨੂੰ ਗੁਰੂ ਅਰਜਨ ਦੇਵ ਨੇ ਗੁਰਬਾਣੀ ਵਿੱਚ ਏਵੇਂ ਲਿਖਿਆ ਹੈ : ਪੂਤਾ ਮਾਤਾ ਕੀ ਅਸੀਸ । ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥ਰਹਾਉ ॥ ਮਾਤਾ ਭਾਨੀ ਜੀ ੧੫੯੮ ਈ . ਨੂੰ ਤਰਨ ਤਾਰਨ ਵਿਖੇ ਪ੍ਰਲੋਕ ਸਿਧਾਰ ਗਏ । ਗੁਰੂ ਅਰਜਨ ਦੇਵ ਜੀ ਜਿਥੇ ਇਨਾਂ ਦਾ ਅੰਗੀਠਾ ਬਣਾਇਆ । ਉਥੇ ਹੀ ਇਨ੍ਹਾਂ ਦੀ ਯਾਦ ਇਕ ਖੂਹ ਲਵਾਇਆ । ਜਿਸ ਨਾਲ ਲਾਗੇ ਇਕ ਬਾਗ ਵੀ ਲਾਇਆ ਸੀ । ਪਰ ਹੁਣ ਪੁਰਾਣਾ ਨਿੱਕਾ ਜਿਹਾ ਗੁਰਦੁਆਰਾ ਢਾਹ ਕੇ ਇਕ ਵੱਡਾ ਸੁੰਦਰ ਗੁਰਦੁਆਰਾ ਬਣਾਇਆ ਗਿਆ ਹੈ । ਬੀਬੀ ਭਾਨੀ ਜੀ ਸਰਬ ਗੁਣਾਂ ਦੇ ਭੰਡਾਰ ਸਨ । ਆਪ ਮਿਲਾਪੜੇ ਸਹਿਯੋਗੀ , ਸੇਵਾ ਸਿਮਰਨ ਦੀ ਮੂਰਤ , ਸਹਿਣਸ਼ੀਲ , ਸੰਜਮੀ ਗਹਿਰ ਗੰਭੀਰ , ਧੀਰਜਵਾਨ , ਸਬਰ ਤੇ ਸੰਤੋਖ ਭਰਪੂਰ ਮਿੱਠਬੋਲੜੇ , ਨਿਮਰਤਾ , ਆਗਿਆਕਾਰੀ , ਪਰਉਪਕਾਰੀ , ਸਦਾਚਾਰੀ ਦੇ ਪੁੰਜ ਸਨ । ਪ੍ਰਭੂ ਭਾਣੈ ਤੇ ਉਸ ਦੀ ਰਜ਼ਾ ਵਿਚ ਰਹਿ ਕੇ ਸਮਾਜ ਲਈ ਜੋ ਕੁਝ ਅਰਪਨ ਕਰ ਸਕਦੇ ਸਨ ਕੀਤਾ । ਆਪ ਦਾ ਜੀਵਨ ਆਉਣ ਵਾਲੀ ਪੀੜੀ ਲਈ ਇਕ ਆਦਰਸ਼ਕ ਤੇ ਚਾਣਨ ਮੁਨਾਰੇ ਦਾ ਕੰਮ ਦੇਂਦਾ ਹੈ । ਆਪਣੇ ਇਹ ਗੁਣ ਆਪਣੇ ਲਾਡਲੇ ਗੁਰੂ ਅਰਜਨ ਦੇਵ ਜੀ ਵਿਚ ਪ੍ਰਚਲਤ ਕਰ ਗਏ ਜਿਹੜੇ ਸਿੱਖ ਇਤਿਹਾਸ ਵਿਚ ਮਹਾਨ ਕੁਰਬਾਨੀ ਕਰ ਗਏ । ਆਪ ਇਕ ਮਹਾਨ ਸ਼ਹੀਦ ਦੇ ਮਾਤਾ ਸਨ । ਮਾਤਾ ਜੀ ਤੁਹਾਨੂੰ ਲਖ ਲਖ ਪ੍ਰਨਾਮ !
ਦਾਸ ਜੋਰਾਵਰ ਸਿੰਘ ਤਰਸਿੱਕਾ ।



Share On Whatsapp

Leave a comment


सोरठि महला ३ घरु १ तितुकी ੴ सतिगुर प्रसादि ॥ भगता दी सदा तू रखदा हरि जीउ धुरि तू रखदा आइआ ॥ प्रहिलाद जन तुधु राखि लए हरि जीउ हरणाखसु मारि पचाइआ ॥ गुरमुखा नो परतीति है हरि जीउ मनमुख भरमि भुलाइआ ॥१॥ हरि जी एह तेरी वडिआई ॥ भगता की पैज रखु तू सुआमी भगत तेरी सरणाई ॥ रहाउ ॥ भगता नो जमु जोहि न साकै कालु न नेड़ै जाई ॥ केवल राम नामु मनि वसिआ नामे ही मुकति पाई ॥ रिधि सिधि सभ भगता चरणी लागी गुर कै सहजि सुभाई ॥२॥

राग सोरठि, घर १ में गुरु अमरदास जी की तीन-तुकी बाणी। अकाल पुरख एक है और सतगुरु की कृपा द्वारा मिलता है। हे हरी! तूं अपने भगतों की इज्जत सदा रखता है, जब से जगत बना है तब से (भगतों की इज्जत) रखता आ रहा है। हे हरी! प्रहलाद भगत जैसे अनेकों सेवकों के तुने इज्जत राखी है, तुने हर्नाकश्यप को मार डाला। हे हरी! जो मनुख गुरु के सन्मुख रहते हैं उनको निश्चय होता है (की भगवान् भगतों की इज्जत बचाता है, परन्तु) अपने मन के पीछे चलने वाले मनुख भटक कर कुराह पड़े रहते हैं।१। हे हरी! हे स्वामी! भगत तेरी सरन पड़े रहते हैं, तूं भगतों की इज्जत रख। हे हरी! (भगतों की इज्जत) तेरी ही इज्जत है।रहाउ। हे भाई! भगतों को मौत डरा नहीं सकती, मौत का डर भगतों के नजदीक नहीं आ सकता (क्यों-की मौत के डर की जगह) परमात्मा का नाम हर समय मन में बस्ता है, नाम की बरकत से ही वह (मौत के डर से मुक्ति पा लेते हैं। भगत गुरु के द्वारा (गुरु की सरन आ कर) आत्मिक अदोलता में प्रभु-प्रेम में (टिके रहते है, इस लिए) सब करामाती शक्तियां भगतों के चरणों में लगी रहती हैं।२।



Share On Whatsapp

Leave a comment


ਅੰਗ : 637

ਸੋਰਠਿ ਮਹਲਾ ੩ ਘਰੁ ੧ ਤਿਤੁਕੀ ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥

ਅਰਥ : ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਤਿਨ-ਤੁਕੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।੧। ਹੇ ਹਰੀ! ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ। ਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।ਰਹਾਉ। ਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ (ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ। ਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ।੨।



Share On Whatsapp

View All 2 Comments
SIMRANJOT SINGH : Waheguru Ji🙏
Jaswinder Singh : Wahaguru ji ka khalsa Wahaguru ji kae fatah p



सोरठि ੴ सतिगुर प्रसादि ॥ बहु परपंच करि पर धनु लिआवै ॥ सुत दारा पहि आनि लुटावै ॥१॥ मन मेरे भूले कपटु न कीजै ॥ अंति निबेरा तेरे जीअ पहि लीजै ॥१॥ रहाउ ॥ छिनु छिनु तनु छीजै जरा जनावै ॥ तब तेरी ओक कोई पानीओ न पावै ॥२॥ कहतु कबीरु कोई नही तेरा ॥ हिरदै रामु की न जपहि सवेरा ॥३॥९॥

अर्थ: हे मेरे भूले हुए मन! (रोजी आदि के खातिर किसी के साथ) धोखा-फरेब ना किया कर। आखिर को (इन बुरे कर्मों का) लेखा तेरे अपने प्राणों से ही लिया जाना है।1। रहाउ।कई तरह की ठॅगीयां करके तू पराया माल लाता है, और ला के तू पुत्र व पत्नी पर आ लुटाता है।1। (देख, इन ठॅगियों में ही) सहजे सहजे तेरा अपना शरीर कमजोर होता जा रहा है, बुढ़ापे की निशानियां आ रही हैं (जब तू बुढ़ा हो गया, और हिलने के काबिल भी ना रहा) तब (इन में से, जिनकी खातिर तू ठॅगियां करता है) किसी ने तेरी चुल्ली में पानी भी नहीं डालना।2। (तुझे) कबीर कहता है– (हे जिंदे!) किसी ने भी तेरा (साथी) नहीं बनना। (एक प्रभू ही असल साथी है) तू समय रहते (अभी-अभी) उस प्रभू को क्यों नहीं सिमरती?।3।9।



Share On Whatsapp

Leave a comment


ਅੰਗ : 656

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥ ਮਨ ਮੇਰੇ ਭੂਲੇ ਕਪਟੁ ਨ ਕੀਜੈ ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥ ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥ ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥ ਕਹਤੁ ਕਬੀਰੁ ਕੋਈ ਨਹੀ ਤੇਰਾ ॥ ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥

ਅਰਥ : ਹੇ ਮੇਰੇ ਭੁੱਲੇ ਹੋਏ ਮਨ! ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ। ਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ।੧।ਰਹਾਉ। ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ, ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ।੧। ਰਹਾਉ। ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ, ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ।੧। (ਵੇਖ, ਇਹਨਾਂ ਠੱਗੀਆਂ ਵਿਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ (ਜਦੋਂ ਤੂੰ ਬੁੱਢਾ ਹੋ ਗਿਆ, ਤੇ ਹਿੱਲਣ-ਜੋਗਾ ਨਾਹ ਰਿਹਾ) ਤਦੋਂ (ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ) ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ।੨। (ਤੈਨੂੰ) ਕਬੀਰ ਆਖਦਾ ਹੈ-(ਹੇ ਜਿੰਦੇ!) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ। (ਇੱਕ ਪ੍ਰਭੂ ਹੀ ਅਸਲ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ?।੩।੯।



Share On Whatsapp

Leave a Comment
SIMRANJOT SINGH : Waheguru Ji🙏

ਮੈਂ ਨਿਮਾਣਾ ਹਾਂ ਤੇ
ਮੈਨੂੰ ਨਿਮਾਣਾ ਹੀ ਰਹਿਣ ਦੇ,
ਬੱਸ ਐਨੀ ਕਿਰਪਾ ਕਰੀ ਦਾਤਿਆ,
ਮੈਨੂੰ ਆਪਣੇ ਚਰਨਾਂ ਤੋਂ ਕਦੀ ਦੂਰ ਨਾ ਕਰੀ



Share On Whatsapp

Leave a comment




ਮਜਲੂਮਾਂ, ਬੇਦੋਸਿਆਂ ਤੇ ਜੋ ਜ਼ੁਲਮ ਕਮਾਉਂਦੇ ਰੱਬ ਦੇ ਦਰਵਾਜੇ ਤੋਂ ਦੁਰਕਾਰੇ ਜਾਂਦੇ ਨੇ,
ਜ਼ਾਲਮ ਨੇ ਖਾਲੀ ਹੱਥ ਜਾਣਾ ਹੈ ਜੱਗ ਤੋਂ,
ਚਲੋ ਮੰਨਿਆ ਖਾਲੀ ਹੱਥ ਹੀ ਸਾਰੇ ਜਾਂਦੇ ਨੇ,
ਪਰ ਜੋ ਨੇਕੀਆਂ ਕਰਦੇ ਪੁੰਨ ਕਮਾਉਂਦੇ ਧਾਮੀ ਓਹ ਬਣਕੇ ਰੱਬ ਦੇ ਪਿਆਰੇ ਜਾਂਦੇ ਨੇ……
ਵਾਹਿਗੁਰੂ ਸਰਬੱਤ ਦਾ ਭਲਾ ਕਰੀਂ,…
ਪਰ ਜੋ ਹੋਵੇ ਸਭ ਤੋਂ ਦੁਖੀ ਸੁਰੂ ਓਸ ਤੋਂ ਕਰੀਂ
ਵਾਹਿਗੁਰੂ ਤੂੰ ਹੀ ਤੂੰ ਤੇਰਾ ਦਿੱਤਾ ਖਾਵਣਾ ਤੇਰਾ ਦਿੱਤਾ ਪਾਵਣਾ



Share On Whatsapp

View All 2 Comments
Gurmeet singh : waheguru ji🙏🙏
Gurmeet singh : waheguru ji 🙏🙏

ਗੁਰੂ ਅਮਰ ਦੇਵ ਜੇ ਮੇਹਰ ਕਰੇ, ਜੀ ਸੁਫਲਾ ਜੀਵਨ ਕਰ ਜਾਵੇ।
ਚਰਨਾਂ ਦੀ ਦੇਵੇ ਛੁਹ ਜਿਸ ਨੂੰ, ਉਹ ਸੜਦਾ ਬਲਦਾ ਠਰ ਜਾਵੇ।
ਮੇਹਰਾਂ ਦਾ ਬੱਦਲ ਜੇ ਕਿਧਰੇ, ਮੇਹਰਾਂ ਦੇ ਘਰ ਵਿਚ ਆ ਜਾਵੇ।
ਜਿਸ ਜਿਸ ਹਿਰਦੇ ਤੇ ਵਰ੍ਹ ਜਾਵੇ, ਉਸ ਉਸ ਵਿਚ ਅੰਮ੍ਰਿਤ ਭਰ ਜਾਵੇ।
ਜਿਸ ਖਡੀ ਵਿਚ ਉਹ ਡਿਗਿਆ ਸੀ, ਜੇ ਉਸਦੇ ਦਰ ਕੋਈ ਜਾ ਡਿੱਗੇ।
ਉਹ ਜੂਨ ਜਨਮ ਤੋਂ ਛੁੱਟ ਜਾਵੇ, ਮੁੜ ਫੇਰ ਨਾ ਜਮ ਦੇ ਦਰ ਜਾਵੇ।
ਜੋ ਆਣ ਬਾਉਲੀ ਉਸਦੀ ਵਿਚ, ਇਸ਼ਨਾਨ ਕਰੇ ਤੇ ਧਿਆਨ ਧਰੇ ।
ਜੇ ਪ੍ਰੇਮ ਉਹਦੇ ਵਿਚ ਡੁਬ ਜਾਵੇ, ਤਾਂ ਭਵ ਸਾਗਰ ਤੋਂ ਤਰ ਜਾਵੇ।
ਜੋ ਆਣ ਚੁਰਾਸੀ ਪਾਠ ਕਰੇ, ਓਸ ਦੇ ਚੌਰਾਸੀ ਪੌੜਾਂ ਤੇ।
ਕੱਟ ਫਾਸੀ ਗਲੋਂ ਚੁਰਾਸੀ ਦੀ, ਉਹ ਕਲਗੀਧਰ ਦੇ ਘਰ ਜਾਵੇ।
ਨਹੀਂ ‘ਤੀਰ’ ਜਮਾਂ ਦੇ ਵਸ ਪੈਂਦਾ, ਨਰਕਾਂ ਦੇ ਕੋਲੋਂ ਲੰਘਦਾ ਨਹੀਂ।
ਉਹ ਜੀਵਨ ਪਾਏ ਹਮੇਸ਼ਾਂ ਦਾ, ਜੋ ਇਸ ਦੇ ਦਰ ਤੇ ਮਰ ਜਾਵੇ।



Share On Whatsapp

Leave a comment


ਮਨਸਾ ਪੂਰਨ ਸਰਨਾ ਜੋਗ
ਜੋ ਕਰਿ ਪਾਇਆ ਸੋਈ ਹੋਗੁ
ਹਰਨ ਭਰਨ ਜਾ ਕਾ ਨੇਤ੍ਰ ਫੋਰੁ
ਤਿਸ ਕਾ ਮੰਤ੍ਰੁ ਨ ਜਾਨੈ ਹੋਰੁ
ਅਨਦ ਰੂਪ ਮੰਗਲ ਸਦ ਜਾ ਕੈ
ਸਰਬ ਥੋਕ ਸੁਨੀਅਹਿ ਘਰਿ ਤਾ ਕੈ
ਰਾਜ ਮਹਿ ਰਾਜੁ ਜੋਗ ਮਹਿ ਜੋਗੀ
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ
ਧਿਆਇ ਧਿਆਇ ਭਗਤਹ ਸੁਖੁ ਪਾਇਆ
ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥2



Share On Whatsapp

Leave a comment




ਸਦਕੇ ਉਸ ਦੁੱਖ ਦੇ ਜੋ ਪਲ ਪਲ ਹੀ
ਨਾਮ ਜਪਾਉਂਦਾ ਰਹਿੰਦਾ ਏ
ਸਦਕੇ ਉਸ ਨਾਮ ਦੇ ਜੋ ਸਾਰੇ ਹੀ
ਦੁੱਖ ਮਿਟਾਉਂਦਾ ਰਹਿੰਦਾ ਏ



Share On Whatsapp

Leave a comment


6 ਪੋਹ 1762 ਸ੍ਰੀ ਅਨੰਦਪੁਰ ਸਾਹਿਬ, 7 ਪੋਹ ਸਿਰਸਾ ਰੋਪੜ, 8 ਪੋਹ ਚਮਕੌਰ ਸਾਹਿਬ, 9-12 ਪੋਹ ਮਾਛੀਵਾੜਾ,14 ਪੋਹ ਅਜਨੇਰ, ਰਾਮਪੁਰ, 15 ਪੋਹ ਰਾਮਪੁਰ ਤੋਂ ਰਵਾਨਗੀ-ਕਨੇਚ, ਆਲਮਗੀਰ, 16 ਪੋਹ ਚਨਾਲੋਂ, ਮੋਹੀ, 17 ਪੋਹ ਹੇਹਰ ਤੋਂ ਚੱਲਕੇ ਰਾਏਕੋਟ ਪਹੁੰਚੇ, 18 ਪੋਹ ਰਾਏਕੋਟ ਠਹਿਰੇ, 19 ਪੋਹ ਲੰਮੇ ਜੱਟ ਪੁਰੇ, 20 ਪੋਹ ਮਧੇਅ, 20 ਪੋਹ ਰਾਤ ਭਦੌੜ ਠਹਿਰੇ, 21 ਪੋਹ ਦੀਨੇ, 22 ਪੋਹ ਦਇਆ ਸਿੰਘ ਤੇ ਧਰਮ ਸਿੰਘ ਜ਼ਫ਼ਰਨਾਮਾ ਲੇ ਕੇ ਔਰੰਗਜ਼ੇਬ ਨੂੰ ਮਿਲਣ ਗਏ, 26 ਪੋਹ ਭਗਤਾ ਠਹਿਰੇ, 27 ਪੋਹ ਬਰਗਾਣੀ, ਬਹਿਬਲ, ਸਰਾਣਾ, 28 ਪੋਹ ਕੋਟਕਪੂਰਾ, ਢਿਲਵਾਂ ਠਹਿਰੇ ਰਾਤ, 29 ਪੋਹ ਜੈਤ ਨਗਰ, ਰਾਮੇਆਣਾ ਠਹਿਰੇ, 30 ਪੋਹ ਰੂਪਿਆਣਾ ਤੇ ਖਿਦਰਾਣੇ ਦੀ ਢਾਬ ’ਤੇ ਜੰਗ,1 ਮਾਘ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ।
ਗੁਰੂ ਸਾਹਿਬ ਨੂੰ ਜ਼ਿਆਦਾ ਦਿਨ ਦੀਨੇ ਰੁੱਕਣਾ ਠੀਕ ਨਾ ਜਾਪਿਆ। ਏਥੋਂ ਅੱਗੇ ਕੋਟਕਪੂਰੇ ਪੁੱਜ ਕੇ ਗੁਰੂ ਜੀ ਨੇ ਚੌਧਰੀ ਕਪੂਰ ਪਾਸੋਂ ਕਿਲ੍ਹੇ ਦੀ ਮੰਗ ਕੀਤੀ ਪਰ ਮੁਗ਼ਲ ਹਕੂਮਤ ਦੇ ਡਰ ਤੋਂ ਚੌਧਰੀ ਕਪੂਰੇ ਨੇ ਕਿਲ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾ ਦਿੱਤੇ। ਇੱਥੇ ਪੁੱਜਦਿਆਂ ਹੀ ਦੁਸ਼ਮਣ ਦੀਆਂ ਫ਼ੌਜਾਂ ਵੀ ਪਿਛਾ ਕਰ ਦਿਆ ਆ ਗਈਆਂ।
ਸ੍ਰੀ ਅਨੰਦਪੁਰ ਸਾਹਿਬ ਦੇ ਦੁਆਲੇ ਸ਼ਾਹੀ ਫ਼ੌਜਾਂ ਅਤੇ ਪਹਾੜੀ ਰਾਜਿਆਂ ਨੇ ਕਈ ਮਹੀਨੇ ਘੇਰਾਪਾਈ ਰੱਖਿਆ ਅਤੇ ਰਸਦ ਪਾਣੀ ਬਾਹਰੋਂ ਜਾਣਾ ਬੰਦ ਕਰ ਦਿੱਤਾ। ਕਿਲ੍ਹੇ ਵਿਚਲਾ ਅੰਨ ਦਾ ਭੰਡਾਰ ਮੁੱਕ ਜਾਣ ’ਤੇ ਸਿੱਖ ਭੁੱਖ ਨਾਲ ਤੰਗੀ ਝਾਕ ਰਹੇ ਸਨ। ਹਾਥੀ ,ਘੋੜੇ ਭੁੱਖ ਨਾਲ ਮਰਨ ਲੱਗੇ ਤਾਂ ਸਿੰਘਾਂ ਵਿਚ ਨਿਰਾਸਤਾ ਫੈਲ ਗਈ। ਦੂਜੇ ਪਾਸੇ ਰਾਜਿਆਂ ਅਤੇ ਨਿਜ਼ਮਾਂ ਦੀਆਂ ਚਿੱਠੀਆਂ ਆ ਰਹੀਆਂ ਸਨ ਕਿ ਜੇ ਗੁਰੂ ਜੀ ਕਿਲ੍ਹਾ ਛੱਡ ਜਾਣ ਤਾਂ ਅਸੀਂ ਉਨ੍ਹਾਂ ਨੂੰ ਸ਼ਾਂਤੀ ਨਾਲ ਜਾਣ ਦੇਵਾਂਗੇ ਪਰ ਗੁਰੂ ਜੀ ਉਨ੍ਹਾਂ ਦੀਆਂ ਕਸਮਾਂ ’ਤੇ ਵਿਸ਼ਵਾਸ ਨਹੀਂ ਸੀ ਕਰ ਰਹੇ ਅਤੇ ਸਿੰਘਾਂ ਨੂੰ ਕਈਆਂ ਮਹੀਨਿਆਂ ਭੁੱਖ ਬਰਦਾਸ਼ਤ ਤੋਂ ਅੱਕ ਚੁੱਕੇ ਸਨ ਗੁਰੂ ਗੋਬਿੰਦ ਸਿੰਘ ਜੀ ਅੱਗੇ ਕੁਝ ਕੁ ਸਿੰਘਾਂ ਨੇ ਬੇਨਤੀ ਕੀਤੀ ਕਿ ਜਾਂ ਤਾਂ ਸਾਨੂੰ ਜੰਗ ਦੇ ਮੈਦਾਨ ਵਿਚ ਜਾਣ ਦਿੱਤਾ ਜਾਵੇ ਜਾਂ ਫਿਰ ਉਨ੍ਹਾਂ ਨੂੰ ਘਰਾਂ ਨੂੰ ਜਾਣ ਦਿੱਤਾ ਜਾਵੇ। ਗੁਰੂ ਜੀ ਸੂਝਵਾਨ ਰਣਨੀਤੀ ਵਾਨ ਸਨ। ਉਹ ਯੁੱਧ ਨਾ ਕਰਨ ਦੇ ਫੈਸਲੇ ’ਤੇ ਟਿਕੇ ਸਨ। ਇਨ੍ਹਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਬੇਦਾਵਾ ਲਿਖ ਦਿਓ ਕਿ ‘ਨਾ ਅਸੀਂ ਤੁਹਾਡੇ ਸਿੱਖ ਹਾਂ, ਨਾ ਤੁਸੀਂ ਸਾਡੇ ਗੁਰੂ ਹੋ’। ਇਸ ਤਰ੍ਹਾਂ ਮਾਝੇ ਦੇ ਬਹੁਤ ਸਾਰੇ ਸਿੱਖ ਬੇਦਾਵਾ ਲਿਖ ਕੇ ਚਲੇ ਗਏ ਪਰ ਬਾਅਦ ਵਿਚ ਜਦੋਂ ਇਲਾਕੇ ਦੀ ਸੰਗਤ ਨੇ ਉਨ੍ਹਾਂ ਨੂੰ ਝਾੜਾਂ ਪਾਈਆਂ ਤਾਂ ਉਨ੍ਹਾਂ ਨੂੰ ਆਪਣੇ ਕੀਤੇ ’ਤੇ ਪਛਤਾਵਾ ਹੋਇਆ ਤੇ ਮੁੜ ਦੋ ਕੁ ਸੌ ਮਾਝੇ ਸਿੱਖਾਂ ਨੇ ਲਾਹੌਰ ਦੀ ਸੰਗਤ ਨਾਲ ਰਲ ਕੇ ਆਪਣੀ ਭੁੱਲ ਬਖ਼ਸ਼ਾਉਣ ਲਈ ਸਤਿਗੁਰਾਂ ਦੀ ਭਾਲ ਵਿਚ ਚਲ ਪਏ।
ਏਧਰ ਸਤਿਗੁਰੂ ਜੀ ਖਿਦਰਾਣੇ ਦੀ ਢਾਬ ਕੋਲ ਰੁਕੇ ਸਨ। ਸਿੰਘਾਂ ਨੂੰ ਖ਼ਬਰ ਮਿਲੀ ਕਿ ਮੁਗਲ ਫੌਜ਼ਾਂ ਪਿੱਛਾ ਕਰ ਰਹੀਆਂ ਨੇ ਤਾਂ ਇਕ ਸਿੱਖ ਨੇ ਉੱਚੇ ਬ੍ਰਿਛ ਚੜ੍ਹ ਕੇ ਅਰਜ਼ ਕੀਤੀ ‘ਸੱਚੇ ਪਾਤਸ਼ਾਹ! ਤੁਰਕ ਨੇੜੇ ਆ ਪੁੱਜੇ ਹਨ। ਮਹਾਰਾਜ ਬੋਲੇ ਕੋਈ ਡਰ ਨਹੀਂ, ਤੁਸੀਂ ਫ਼ਿਕਰ ਨਾ ਕਰੋ, ਰੋਕਣ ਵਾਲੇ ਆਪੇ ਰੋਕ ਲੈਣਗੇ। ਸਿੱਖਾਂ ਨੂੰ ਖ਼ਬਰ ਸੀ ਕਿ ਸਾਡੇ ਪਿੱਛੇ ਤੁਰਕਾਂ ਦੇ ਅੱਗੇ-ਅੱਗੇ ਮਝੈਲ ਸਿੰਘ ਆਉਂਦੇ ਹਨ। ਏਨੇ ਨੂੰ ਖਿਦਰਾਣੇ ਦੇ ਕੰਢੇ ਗੁਰੂ ਜੀ ਨੂੰ ਬੈਰਾੜ ਲੈ ਗਏ। ਜਲ ਭਰਿਆ ਤੇ ਗਹਿਰਾ ਜੰਗਲ ਦੇਖ ਕੇ ਬਹੁਤ ਖ਼ੁਸ਼ ਹੋਏ। ਦਾਨ ਸਿੰਘ ਬੋਲਿਆ ਮਹਾਰਾਜ ਇਥੇ ਸਾਰੇ ਸੁਖ ਹਨ। ਅਸੀਂ ਜਲ ਰੋਕ ਰੱਖਾਂਗੇ, ਤੁਰਕ ਤਿਹਾਏ ਮਰਦੇ ਆਪੇ ਮੁੜ ਜਾਣਗੇ। ਜੇ ਉਨ੍ਹਾਂ ਦਾ ਜ਼ੋਰ ਪੈਂਦਾ ਡਿੱਠਾ ਤਾਂ ਅੱਗੇ ਨਿਕਲ ਜਾਵਾਂਗੇ, ਨਾਲੇ ਇਸ ਟੋਭੇ ਵਿਚੋਂ ਪੁੱਟ ਕੇ ਸੁੱਟੀ ਹੋਈ ਮਿੱਟੀ ਦੇ ਤੋਦੇ ਦੀ ਆੜ ਵਿਚ ਲੜਾਈ ਚੰਗੀ ਹੋ ਸਕਦੀ ਹੈ। ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਉਸ ਤਲਾਉ ਦੇ ਪੱਛਮ ਵੱਲ ਟਿੱਬੀ ’ਤੇ ਜਾ ਖਲੋਤੇ ਤੇ ਜੰਗ ਦੀ ਸਲਾਹ ਕਰਨ ਲੱਗੇ। ਏਨੇ ਨੂੰ ਸ਼ਾਹੀ ਲਸ਼ਕਰ ਨੇੜੇ ਆ ਪੁੱਜਾ, ਜਿਹੜੇ ਮਝੈਲ ਸਿੰਘ ਸਾਹਿਬਾਂ ਦੇ ਮਗਰ-ਮਗਰ ਆ ਰਹੇ ਸਨ, ਉਨ੍ਹਾਂ ਨੇ ਵੈਰੀਆਂ ਨਾਲ ਜੰਗ ਕਰਨ ਦੀ ਦ੍ਰਿੜ੍ਹ ਇੱਛਾ ਧਾਰ ਕੇ, ਸ਼ਹੀਦ ਹੋਣ ਲਈ ਉਸੇ ਢਾਬ ਦੇ ਪੂਰਬ ਵੱਲ ਨੀਵੀਂ ਜਗ੍ਹਾ ਮੋਰਚੇ ਥਾਪ ਲਏ।
ਤੁਰਤ ਖਾਲਸੋ ਖਾਲਸੋ ਗਯੋ ਖਲੋਇ।ਝੰਡੈ ਖੜਾਯੋ ਉਹਾਂ ਗਡੋਇ॥
ਦਈ ਨਗਾਰੇ ਚੋਬ ਲਗਾਇ। ਕੀਯੋ ਕੜਾਕ ਬੰਦੂਕਨ ਚਲਾਇ॥ 19॥ (ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ.ਰਤਨ ਸਿੰਘ ਭੰਗੂ )
ਆਪ ਨੂੰ ਥੋੜ੍ਹਿਆਂ ਤੋਂ ਬਹੁਤੇ ਦਿਖਾਉਣ ਲਈ ਬੇਰੀਆਂ ਦੇ ਮਲ੍ਹਿਆਂ, ਝਾੜੀਆਂ ਤੇ ਆਪਣੇ ਬਸਤਰ ਪਾ ਦਿੱਤੇ ਤਾਂ ਕਿ ਤੁਰਕਾਂ ਨੂੰ ਲੱਗੇ ਕਿ ਗੁਰੂ ਸਾਹਿਬ ਜੀ ਦੀ ਫੌਜ ਦੀ ਛਾਉਣੀ ਏਥੇ ਹੈ ਗੁਰੂ ਸਾਹਿਬ ਅੱਗੇ ਨਿਕਲ ਜਾਣ। ਇਹ ਮੁਗ਼ਲ ਫ਼ੌਜਾਂ ਅਗਾਹਾਂ ਗੁਰੂ ਸਾਹਿਬ ਵੱਲ ਨਾ ਚਲੇ ਜਾਣ, ਪਹਿਲਾਂ ਅਸੀਂ ਮੁੱਠ ਭੇੜ ਕਰ ਲਈਏ, ਸਭ ਨੇ ਆਪਣੇ ਬਸਤਰ ਬਿਰਖਾਂ ’ਤੇ ਖਿੰਡਾ ਦਿੱਤੇ।
ਤੰਬੂਅਨ ਜਿਮ ਕਪੜੇ ਟੰਗੇ ਝਾਰਨ ਊਪਰ ਪਾਇ॥ 20॥(ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ.ਰਤਨ ਸਿੰਘ ਭੰਗੂ)
ਜਿੰਨ੍ਹਾਂ ਨੂੰ ਤੰਬੂ ਲੱਗੇ ਹੋਏ ਸਮਝ ਕੇ ਤੁਰਕਣੀ ਫ਼ੌਜ ਸਭ ਉਧਰੇ ਝੁੱਕ ਗਈ। ਜਦੋਂ ਬਿਲਕੁਲ ਮਾਰ ਹੇਠ ਆਈ ਤਾਂ ਸਿੰਘਾਂ ਨੇ ਇਕੋ ਵਾਰੀ ਬਾੜ-ਝਾੜ ਦਿੱਤੀ, ਜਿਸ ਨਾਲ ਵੀਹ-ਪੰਝੀਹ ਡਿੱਗ ਪਏ। ਅਚਨਚੇਤ ਝਾੜਾਂ ਵਿਚੋਂ ਬੰਦੂਕਾਂ ਚਲੀਆਂ ਤਾਂ ਵਜ਼ੀਦ ਖਾਂ ਨੇ ਜਾਣਿਆ ਕਿ ਏਥੇ ਤੀਕ ਸਿੱਖਾਂ ਸਮੇਤ ਗੁਰੂ ਹੈ। ਇਥੋਂ ਝੰਗੀ ਵਿਚੋਂ 5-5 ਸਿੰਘ ਨਿਕਲਦੇ ਤੇਜ਼ੀ ਨਾਲ ਹੱਲਾ ਬੋਲਦੇ ਫਿਰ ਸਹਾਇਤਾ ਲਈ ਫਿਰ 5-5 ਨਿਕਲਦੇ ਹੱਲਾ ਬੋਲ ਕੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਝੰਗੀ ਵਿਚ ਆ ਜਾਂਦੇ ਇਕ ਪ੍ਰਕਾਰ ਦੀ ਗੁਰੀਲਾ ਯੁੱਧ ਪ੍ਰਣਾਲੀ ਅਪਣਾ ਰਹੇ ਨੇ। ਸਭ ਤੋਂ ਪਹਿਲਾਂ ਕਮਾਨ ਭਾਈ ਰਾਇ ਸਿੰਘ {ਭਾਈ ਮਨੀ ਸਿੰਘ ਦੇ ਭਰਾ ਸਨ} ਨੇ ਸੰਭਾਲੀ। ਜੰਗ ਵਿਚ ਕਾਫ਼ੀ ਜੌਹਰ ਦਿਖਾਏ ਆਖ਼ਰਕਾਰ ਉਨ੍ਹਾਂ ਦੇ ਗੋਲੀ ਲੱਗ ਗਈ ਉਹ ਸ਼ਹੀਦ ਹੋ ਗਏ, ਉਨ੍ਹਾਂ ਦੀ ਥਾਂ ’ਤੇ ਕਮਾਨ ਭਾਈ ਮਹਾਂ ਸਿੰਘ ਨੇ ਸੰਭਾਲ ਲਈ। ਇੰਝ ਖਿਦਰਾਣੇ ਦੀ ਧਰਤੀ ’ਤੇ ਸਿੱਖਾਂ ਅਤੇ ਤੁਰਕਾਂ ਵਿਚ ਗਹੀ-ਗੱਚ ਲੜਾਈ ਹੋਣ ਲੱਗੀ। ਖ਼ੂਬ ਮਾਰੋ ਮਾਰ ਤੇ ਕਾੜ-ਕਾੜ ਦੀ ਆਵਾਜ਼ ਨਾਲ ਆਕਾਸ਼ ਗੂੰਜ ਉੱਠਿਆ। ਉਨ੍ਹਾਂ ਸਿੱਖਾਂ ਨੇ ਅਜਿਹੀ ਦ੍ਰਿੜ੍ਹਤਾ ਨਾਲ ਲੜਾਈ ਕੀਤੀ ਕਿ ਤੁਰਕਣੀ ਫ਼ੌਜ ਅੱਗੇ ਨਾ ਵੱਧ ਸਕੀ ਅਤੇ ਨਾ ਉਨ੍ਹਾਂ ਨੂੰ ਤਲਾਬ ਵਿਚੋਂ ਪਾਣੀ ਹੀ ਪੀਣ ਲਈ ਨੇੜੇ ਲੱਗਣ ਦਿੱਤਾ। ਟਿੱਬੀ ਦੇ ਦੂਜੇ ਪਾਸਿਉਂ ਗੁਰੂ ਜੀ ਤੀਰਾਂ ਦੀ ਵਰਖਾ ਲਗਾਤਾਰ ਕਰ ਰਹੇ ਸਨ। ਇਹ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ ਪਰ ਇਸ ਵੇਲੇ ਤੱਕ ਵਜੀਦ ਖ਼ਾਂ ਦੀ ਫ਼ੌਜ ਵੀ ਲੜਾਈ ਕਰਕੇ ਭੁੱਖ ਅਤੇ ਪਿਆਸ ਕਰਕੇ ਦਿਲ ਛੱਡ ਬੈਠੀ ਸੀ, ਕਿਉਂਕਿ ਗੁਰੂ ਜੀ ਨੇ ਢਾਬ ’ਤੇ ਕਬਜ਼ਾ ਕੀਤਾ ਹੋਇਆ ਸੀ। ਇਸ ਲਈ ਮੁਗਲ ਫ਼ੌਜ ਨੇ ਕਾਫ਼ੀ ਸਿੰਘਾਂ ਦੀ ਸ਼ਹੀਦੀਆਂ ਨੂੰ ਤੱਕਿਆ ਤੇ ਸਮਝ ਗਿਆ ਕਿ ਗੁਰੂ ਜੀ ਅੱਗੇ ਨਿਕਲ ਗਏ ਸ਼ਾਇਦ ਉਹ ਏਸੇ ਵਿਚ ਹੀ ਆਪਣੀ ਜਿੱਤ ਸਮਝਦਿਆਂ ਹੋਇਆਂ ਪਾਣੀ ਦੀ ਤਲਾਸ਼ ਵਿਚ ਵਾਪਸ ਹੋ ਗਿਆ। ਜਦੋਂ ਕਪੂਰੇ ਕੋਲੋਂ ਪਾਣੀ ਪੁੱਛਿਆ ਉਸਨੇ ਕਿਹਾ ਕਿ ਪਿਛਾਂਹ 30 ਕੋਹ ’ਤੇ ਪਾਣੀ ਮਿਲੇਗਾ।
ਲੱਗੀ ਭੂਖ ਕਛੁ ਪਯਾਸ ਸੰਤਾਏ।ਸੋ ਫਿਰ ਨੱਠ ਪਿਛਾਹਾਂ ਧਾਏ॥31॥ (ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ. ਰਤਨ ਸਿੰਘ ਭੰਗੂ)
ਇਸ ਤਰ੍ਹਾਂ ਪਾਣੀ ਲਈ ਮੁਗ਼ਲ ਮਜਬੂਰ ਹੋ ਕੇ ਭੱਜ ਤੁਰੇ। ਇਹ ਲਾਸਾਨੀ ਜਿੱਤ ਵੇਖ ਕੇ ਗੁਰੂ ਜੀ ਖ਼ੁਦ ਮੈਦਾਨ-ਏ-ਜੰਗ ਵਿਚ ਸਿੰਘਾਂ ਨੂੰ ਪਛਾਣਨ ਲਈ ਤੁਰ ਪਏ।
ਕੋਈ ਬੀਸ ਤੀਸਨ ਪਰ ਪਰਯੋ। ਚਾਲੀ ਕੋਈ ਪਚਾਸਨ ਪਰ ਮਰਯੋ॥
ਸੌ ਸੌ ਦੋਇ ਸੋ ਸੌ ਲੌ ਪਏ। ਅਗੈ ਗਿਰੇ ਮਰ ਮੁਖਿ ਪਿਛੈ ਨ ਕਏ॥36॥(ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ.ਰਤਨ ਸਿੰਘ ਭੰਗੂ)
ਪੰਜ-ਹਜ਼ਾਰੀ, ਦਸ-ਹਜ਼ਾਰੀ ਵਰਗੇ ਅਨੇਕਾਂ ਵਾਰੀ ਸਨਮਾਨਾਂ ਨਾਲ ਨਿਵਾਜਦੇ ਹੋਏ ਗੁਰੂ ਜੀ, ਭਾਈ ਮਹਾਂ ਸਿੰਘ ਕੋਲ ਪੁੱਜੇ, ਜਿੱਥੇ ਉਹ ਜਿਵੇਂ ਗੁਰੂ ਜੀ ਦਾ ਹੀ ਇੰਤਜ਼ਾਰ ਕਰਦਾ ਸਹਿਕ ਰਿਹਾ ਹੋਵੇ। ਭਾਈ ਮਹਾਂ ਸਿੰਘ ਨੇ ਹੱਥ ਜੋੜ ਕੇ ਗੁਰੂ ਤੋਂ ਬੇਦਾਵੇ ਵਾਲੀ ਗ਼ਲਤੀ ਦੀ ਭੁੱਲ ਨੂੰ ਬਖ਼ਸ਼ਾਉਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਆਪਣੇ ਪਿਆਰੇ ਸਿੰਘ ਦਾ ਸਿਰ ਗੋਡੇ ’ਤੇ ਰੱਖ ਕੇ ਮੂੰਹ ਮੱਥਾ ਸਾਫ਼ ਕਰਦਿਆਂ ਅਨੇਕਾਂ ਬਖ਼ਸ਼ੀਸ਼ਾਂ ਬਖ਼ਸ਼ ਕੇ ਕਿਹਾ,‘‘ਭਾਈ ਮਹਾਂ ਸਿੰਘ ਤੇਰੀ ਬਹਾਦਰੀ ਤੇ ਸੇਵਾ ਤੋਂ ਮੈਂ ਕਾਇਲ ਹਾਂ, ਇਹ ਧਰਤੀ ਤੁਹਾਡੀ ਮੁਕਤੀ ਲਈ ਹਮੇਸ਼ਾ ਕਰਜ਼ਦਾਰ ਰਹੇਗੀ।
ਸ੍ਰੀ ਸਤਿਗੁਰ ਗੱਲ ਮੰਨ ਲਈ ਕਾਗਜ਼ ਖਿਯੋਂ ਨਿਕਾਰ।
ਧੰਨਿ ਧੰਨਿ ਗੁਰੂ ਸਿਖਨ ਕਹਯੋ ਕੀਯੋ ਪ੍ਰਸਵਰਥ ਉਪਕਾਰ॥ 40॥ (ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ.ਰਤਨ ਸਿੰਘ ਭੰਗੂ)
ਭਾਈ ਮਹਾਂ ਸਿੰਘ ਦੀ ਬੇਨਤੀ ਅਤੇ ਉਸਦੀ ਬਹਾਦਰੀ ਸਦਕਾ ਗੁਰੂ ਸਾਹਿਬ ਨੇ ਉੱਠ ਕੇ ਡੱਬ ਵਿਚ ਸੰਭਾਲੀ ਬੇਦਾਵੇ ਵਾਲੀ ਚਿੱਠੀ ਪਾੜ ਦਿੱਤੀ ਅਤੇ ਇਉਂ ਟੁੱਟੀ ਗੰਢ ਕੇ ਆਪਣੇ ਸਿੱਖਾਂ ਦੀ ਸੇਵਕੀ ਨੂੰ ਸਦਾ ਲਈ ਨਿਵਾਜਿਆ। ਦਸਮੇਸ਼ ਪਿਤਾ ਦੀ ਅਸੀਸ ਅਤੇ ਬਖਸ਼ਿਸ ਹਾਸਲ ਕਰਨ ਵਾਲੇ ਚਾਲ਼ੀ ਮੁਕਤੇ ਹਨ। ਇਸ ਜੰਗ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਨਾਂ ਮਹਾਨ ਕੋਸ਼ ਅਨੁਸਾਰ ਇਹ ਹਨ : –
1. ਸਮੀਰ ਸਿੰਘ 2. ਸਰਜਾ ਸਿੰਘ 3. ਸਾਧੂ ਸਿੰਘ 4. ਸੁਹੇਲ ਸਿੰਘ 5. ਸੁਲਤਾਨ ਸਿੰਘ 6. ਸੋਭਾ ਸਿੰਘ 7. ਸੰਤ ਸਿੰਘ 8. ਹਰਸਾ ਸਿੰਘ 9. ਹਰੀ ਸਿੰਘ 10. ਕਰਨ ਸਿੰਘ 11. ਕਰਮ ਸਿੰਘ 12. ਕਾਲਾ ਸਿੰਘ 13. ਕੀਰਤਿ ਸਿੰਘ 14. ਕ੍ਰਿਪਾਲ ਸਿੰਘ 15. ਖੁਸ਼ਾਲ ਸਿੰਘ 16 ਗੁਲਾਬ ਸਿੰਘ 17 ਗੰਗਾ ਸਿੰਘ 18. ਗੰਡਾ ਸਿੰਘ 19. ਘਰਬਾਰਾ ਸਿੰਘ 20. ਚੰਬਾ ਸਿੰਘ 21. ਜਾਦੋ ਸਿੰਘ 22. ਜੋਗਾ ਸਿੰਘ 23. ਜੰਗ ਸਿੰਘ 24. ਦਯਾਲ ਸਿੰਘ 25. ਦਰਬਾਰਾ ਸਿੰਘ 26. ਦਿਲਬਾਗ ਸਿੰਘ 27.ਧਰਮ ਸਿੰਘ 28. ਧੰਨਾ ਸਿੰਘ 29. ਨਿਹਾਲ ਸਿੰਘ 30. ਨਿਧਾਨ ਸਿੰਘ 31. ਬੂੜ ਸਿੰਘ 32. ਭਾਗ ਸਿੰਘ 33. ਭੋਲਾ ਸਿੰਘ 34. ਭੰਗ ਸਿੰਘ 35. ਮਹਾਂ ਸਿੰਘ 36. ਮੱਜਾ ਸਿੰਘ 37. ਮਾਨ ਸਿੰਘ 38. ਮੈਯਾ ਸਿੰਘ 39. ਰਾਇ ਸਿੰਘ 40. ਲਛਮਣ ਸਿੰਘ
ਸ਼ਹੀਦ ਹੋਣ ਵਾਲੇ ਸਿੰਘਾਂ ਵਿਚ ਬੇਦਾਵਾ ਦੇਣ ਵਾਲੇ 40 ਸਿੰਘ ਵੀ ਸ਼ਾਮਲ ਸਨ।
ਗੁਰੂ ਜੀ ਨੇ ਭਾਈ ਮਹਾਂ ਸਿੰਘ ਜੀ ਨੂੰ ਆਪਣੀ ਗੋਦ ‘ਚ ਲੈ ਕੇ ਬੇਦਾਵਾ ਪਾੜ ਦਿੱਤਾ ਅਤੇ ਭਾਈ ਮਹਾਂ ਸਿੰਘ ਜੀ ਨੇ ਇਸੇ ਥਾਂ ‘ਤੇ ਸ਼ਹੀਦੀ ਪ੍ਰਾਪਤ ਕੀਤੀ। ਇਸ ਜੰਗ ‘ਚ ਮਾਤਾ ਭਾਗ ਕੌਰ ਨੇ ਵੀ ਜੌਹਰ ਵਿਖਾਏ ਅਤੇ ਜ਼ਖ਼ਮੀ ਹੋਏ, ਜਿੰਨ੍ਹਾਂ ਦੀ ਮੱਲ੍ਹਮ ਪੱਟੀ ਗੁਰੂ ਜੀ ਨੇ ਆਪਣੇ ਹੱਥੀਂ ਕੀਤੀ ਅਤੇ ਤੰਦਰੁਸਤ ਹੋਣ ਉਪਰੰਤ ਉਨ੍ਹਾਂ ਨੂੰ ਖਾਲਸਾ ਦਲ ‘ਚ ਸ਼ਾਮਲ ਕਰ ਲਿਆ। ਇਥੇ ਵੀ ਸਿੱਖ ਵੱਡੀ ਗਿਣਤੀ ਵਿਚ ਸ਼ਹੀਦ ਹੋਏ। ਇਥੇ ਵੱਖ-ਵੱਖ ਇਤਿਹਾਸਕਾਰਾਂ ਅਨੁਸਾਰ ਗਿਣਤੀ 300 ਦੇ ਕਰੀਬ ਦੀ ਸੀ। ਸ਼ਾਮ ਨੂੰ ਵੱਡੇ ਅਕਾਰ ਦੀ ਚਿਖਾ ਤਿਆਰ ਕਰ ਕੇ ਸਭ ਸਿੰਘਾਂ ਦੀਆਂ ਲੋਥਾਂ ਇਸ ਵਿਚ ਰੱਖ ਕੇ ਗੁਰੂ ਜੀ ਨੇ ਆਪਣੇ ਹੱਥੀਂ“ ਆਪਨ ਹਾਥ ਅਨਲ ਤਿਹ ਦੀਨੇ।।(ਗੁ.ਬਿਲਾਸ ਪਾਤਸ਼ਾਹੀ 10)”ਸਸਕਾਰ ਜਦੋਂ ਤੱਕ ਅੰਗੀਠਾ ਬਲਦਾ ਰਿਹਾ। ਉਸ ਸਮੇਂ ਤੱਕ ਗੁਰੂ ਜੀ ਉਥੇ ਹੀ ਬਿਰਾਜੇ ਰਹੇ ਅਤੇ ਕੀਰਤਨ ਹੁੰਦਾ ਰਿਹਾ। ਇਥੇ ਮੁਕਤਸਰ ਸਾਹਿਬ ਦੀ ਧਰਤੀ ਤੇ 1 ਮਾਘ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ, ਇਸ ਦਿਹਾੜੇ ਨੂੰ ਚਾਲੀ ਮੁਕਤਿਆਂ ਦੀ ਕੀਤੀ ਹੋਈ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ।



Share On Whatsapp

Leave a comment


ਮੀਰੀ ਪੀਰੀ ਦੇ ਮਾਲਕ ਸਤਿਗੁਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਗਏ ਹੋਏ ਸਨ। ਕਸ਼ਮੀਰ ਵਿੱਚ ਬਹੁਤ ਸਾਰੇ ਮੁਸਲਿਮ ਗੁਰੂ ਘਰ ਵਿੱਚ ਸ਼ਰਧਾ ਰੱਖਦੇ ਸਨ ਅਤੇ ਸਿੱਖ ਬਣੇ ਹੋਏ ਸਨ। ਭਾਈ ਕੱਟੂ ਜੀ ਵੀ ਓਹਨਾ ਵਿੱਚੋਂ ਇੱਕ ਸਨ। ਭਾਈ ਕੱਟੂ ਜੀ ਬਹੁਤ ਗਰੀਬ ਸਨ। ਓਹਨਾ ਦੇ ਕਪੜੇ ਵੀ ਬੜੇ ਸਾਢੇ ਜਹੇ ਹੁੰਦੇ ਸਨ ਅਤੇ ਓਹਨਾ ਨੂੰ ਦਮੇ ਦੀ ਬਿਮਾਰੀ ਵੀ ਸੀ ਜਿਸ ਕਰਕੇ ਓਹਨਾ ਦੇ ਮੂੰਹ ਵਿੱਚੋਂ ਬਲਗਮ ਵੀ ਡਿੱਗਿਆ ਕਰਦੀ ਸੀ। ਸਤਿਗੁਰੂ ਜੀ ਦੇ ਕਸ਼ਮੀਰ ਆਉਣ ਦੀ ਖ਼ਬਰ ਸੁਣ ਕੇ ਬਹੁਤ ਸਾਰੇ ਸਿੱਖ ਗੁਰੂ ਜੀ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ। ਭਾਈ ਕੱਟੂ ਜੀ ਦਾ ਵੀ ਦਿਲ ਕੀਤਾ ਕਿ ਉਹ ਵੀ ਗੁਰੂ ਜੀ ਦੇ ਦਰਸ਼ਨ ਕਰ ਲੈਣ ਫਿਰ ਕਿਤੇ ਮੌਕਾ ਮਿਲੇ ਜਾਂ ਨਾ ਮਿਲੇ।
ਕੁਝ ਸਿੱਖਾਂ ਦਾ ਜਥਾ ਗੁਰੂ ਸਾਹਿਬ ਨੂੰ ਮਿਲਣ ਲਈ ਜਾ ਰਿਹਾ ਸੀ ਤਾਂ ਭਾਈ ਕੱਟੂ ਜੀ ਵੀ ਇਸ ਜਥੇ ਵਿਚ ਸ਼ਾਮਿਲ ਹੋ ਗਏ। ਜਥੇ ਦੇ ਸਭ ਤੋਂ ਮੂਹਰਲੇ ਸਿੱਖਾਂ ਨੇ ਹੱਥ ਵਿੱਚ ਇੱਕ ਘੜਾ ਫੜਿਆ ਹੋਇਆ ਸੀ ਜਿਸ ਵਿੱਚੋਂ ਸ਼ਹਿਦ ਦੀ ਬਹੁਤ ਖੁਸ਼ਬੂ ਆ ਰਹੀ ਸੀ। ਕਸ਼ਮੀਰ ਵਿੱਚ ਇੱਕ ਜਗ੍ਹਾ ਹੈ “ਕੇਸਰ ਕਿਆਰੀ” ਜਿਥੋਂ ਦਾ ਸ਼ਹਿਦ ਬਹੁਤ ਹੀ ਸ਼ੁੱਧ ਹੁੰਦਾ ਹੈ। ਸਿੱਖ ਓਸ ਜਗ੍ਹਾ ਤੋਂ ਬਹੁਤ ਹੀ ਸ਼ੁੱਧਤਾ ਅਤੇ ਸਫਾਈ ਨਾਲ ਸ਼ਹਿਦ ਉਤਾਰ ਕੇ ਗੁਰੂ ਸਾਹਿਬ ਜੀ ਲਈ ਲੈ ਕੇ ਜਾ ਰਹੇ ਸਨ। ਭਾਈ ਕੱਟੂ ਜੀ ਨੂੰ ਦਮੇ ਦਾ ਰੋਗ ਹੋਣ ਕਰਕੇ ਭਾਈ ਸਾਹਿਬ ਜੀ ਨੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਨੇ ਤੁਸੀਂ ਮੈਂ ਚੁਟਕੀ ਕੁ ਸ਼ਹਿਦ ਦੇ ਦੇਵੋ ਤਾਂ ਮੇਰਾ ਸਾਹ ਸੌਖਾ ਹੋ ਜਾਵੇ। ਸਿੱਖਾਂ ਨੇ ਇਹ ਕਹਿ ਕੇ ਸ਼ਹਿਦ ਦੇਣ ਤੋਂ ਇੰਨਕਾਰ ਕਰ ਦਿੱਤਾ ਕਿ ਇਹ ਸ਼ਹਿਦ ਗੁਰੂ ਜੀ ਵਾਸਤੇ ਹੈ। ਭਾਈ ਕੱਟੂ ਜੀ ਨੇ ਕਿਤੋਂ ਪਾਣੀ ਦਾ ਘੁੱਟ ਭਰ ਕੇ ਸਮਾਂ ਕੱਢਿਆ। ਥੋੜੀ ਦੇਰ ਬਾਅਦ ਫੇਰ ਭਾਈ ਸਾਬ ਦਾ ਸਾਹ ਟੁੱਟਾ ਤਾਂ ਭਾਈ ਸਾਬ ਨੇ ਫੇਰ ਸਿੱਖਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਗੁਰੂ ਜੀ ਦੇ ਦਰਸ਼ਨਾ ਦੀ ਤਾਂਘ ਹੈ ਮੈਨੂੰ ਸ਼ਹਿਦ ਦਾ ਕੋਈ ਲਾਲਚ ਨਹੀਂ ਹੈ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦੇਵੋ ਤਾਂ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਸਕਾਂ ਤਾਂ ਸਿੱਖਾਂ ਨੇ ਫੇਰ ਗੁੱਸੇ ਵਿੱਚ ਆਣ ਕੇ ਭਾਈ ਸਾਬ ਨੂੰ ਮਨਾ ਕਰ ਦਿੱਤਾ। ਕੁਝ ਸਮੇਂ ਬਾਅਦ ਜਿਆਦਾ ਹੀ ਪ੍ਰੇਸ਼ਾਨੀ ਹੋਣ ਤੇ ਭਾਈ ਸਾਬ ਨੇ ਸ਼ਹਿਦ ਲਈ ਫੇਰ ਤਰਲਾ ਕੀਤਾ ਤਾਂ ਸਿੱਖਾਂ ਨੇ ਅੱਗੋਂ ਗੁੱਸੇ ਵਿੱਚ ਬੁਰਾ ਭਲਾ ਬੋਲ ਦਿੱਤਾ। ਪ੍ਰੇਸ਼ਾਨੀ ਨਾ ਸਹਿਣ ਕਰਦੇ ਹੋਏ ਭਾਈ ਕੱਟੂ ਜੀ ਓਥੇ ਹੀ ਕਿਸੇ ਪੱਥਰ ਨਾਲ ਢੋਹ ਲਗਾ ਕੇ ਬੈਠ ਗਏ ਅਤੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕੇ।
ਜਦੋਂ ਸਿੱਖ ਗੁਰੂ ਸਾਹਿਬ ਜੀ ਕੋਲ ਪਹੁੰਚੇ ਤਾਂ ਓਹਨਾ ਨੇ ਗੁਰੂ ਜੀ ਦੇ ਅੱਗੇ ਸ਼ਹਿਦ ਭੇਟਾ ਦੇ ਰੂਪ ਵਿੱਚ ਰੱਖਿਆ ਪਰ ਗੁਰੂ ਜੀ ਨੇ ਓਹਨਾ ਦੇ ਸ਼ਹਿਦ ਵੱਲ ਧਿਆਨ ਨਾ ਦਿੱਤਾ। ਸਿੱਖਾਂ ਨੇ ਫੇਰ ਬੇਨਤੀ ਕੀਤੀ ਕਿ ਗੁਰੂ ਜੀ ਆਪ ਜੀ ਲਈ ਸ਼ਹਿਦ ਲੈ ਕੇ ਆਏ ਹਨ ਤਾਂ ਗੁਰੂ ਜੀ ਨੇ ਕਿਹਾ ਕੇ ਇਹ ਸ਼ਹਿਦ ਮੇਰੇ ਛਕਣ ਯੋਗ ਨਹੀਂ ਹੈ। ਸਿੱਖਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਇਹ ਸ਼ਹਿਦ ਬਹੁਤ ਸ਼ੁੱਧਤਾ ਨਾਲ ਆਪ ਜੀ ਲਈ ਲਿਆਂਦਾ ਹੈ ਫੇਰ ਇਹ ਆਪ ਜੀ ਦੇ ਯੋਗ ਕਿਉਂ ਨਹੀਂ ਹੈ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਕੇ ਇਸ ਘੜ੍ਹੇ ਤੋਂ ਕੱਪੜਾ ਉਤਰਿਆ ਜਾਵੇ। ਜਦ ਸ਼ਹਿਦ ਤੋਂ ਕੱਪੜਾ ਉਤਾਰਿਆ ਗਿਆ ਤਾਂ ਉਸ ਸ਼ਹਿਦ ਵਿੱਚ ਕੀੜੇ ਪਏ ਹੋਏ ਸਨ। (ਨੋਟ:- ਕੁਝ ਵੀਰ ਇਹ ਵੀ ਕਹਿੰਦੇ ਹਨ ਕਿ ਕੀੜੇ ਨਹੀਂ ਪਏ ਸਨ ਕਿਉਂਕਿ ਸ਼ਹਿਦ ਨੂੰ ਕਦੇ ਕੀੜੇ ਨਹੀਂ ਪੈਂਦੇ ਅਤੇ ਗੁਰੂ ਸਾਹਿਬ ਕੋਈ ਕਰਾਮਾਤ ਨਹੀਂ ਦਿਖਾਉਂਦੇ। ਸੋ ਏਥੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਵੀਰੋ ਸਾਨੂੰ ਏਨਾਂ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ ਕਿ ਕੀੜੇ ਪਏ ਸਨ ਕਿ ਨਹੀਂ। ਜਿਹੜੀ ਵਸਤੂ ਸਿੱਖਾਂ ਦੇ ਕੰਮ ਨਾ ਆਵੇ ਓਸ ਵਿੱਚ ਕੀੜੇ ਹੀ ਪਏ ਹੁੰਦੇ ਹਨ ਫੇਰ ਭਾਂਵੇ ਓਹ ਕੀੜੇ ਸਾਨੂੰ ਦਿਸਣ ਜਾਂ ਨਾ ਦਿਸਣ)। ਸੋ ਸਿੱਖਾਂ ਨੇ ਗੁਰੂ ਜੀ ਪਾਸੋਂ ਸ਼ਹਿਦ ਦੇ ਖਾਣ ਯੋਗ ਨਾ ਹੋਣ ਦਾ ਕਾਰਨ ਪੁੱਛਿਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜਿਸ ਵਖਤ ਅਸੀਂ ਤੁਹਾਡੇ ਕੋਲੋਂ ਸ਼ਹਿਦ ਮੰਗਿਆ ਸੀ ਉਸ ਵਖਤ ਤੁਸੀਂ ਸਾਨੂੰ ਸ਼ਹਿਦ ਨਹੀਂ ਦਿੱਤਾ। ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਸੀ ਸਾਡੇ ਕੋਲੋਂ ਕਦੋਂ ਸ਼ਹਿਦ ਮੰਗਿਆ ਸੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਕੱਟੂ ਜੀ ਨੇ ਸ਼ਹਿਦ ਮੰਗਿਆ ਸੀ ਉਸ ਵਖਤ ਓਹ ਬੜੀ ਪ੍ਰੇਸ਼ਾਨੀ ਵਿੱਚ ਸੀ ਪਰ ਤੁਸੀਂ ਸ਼ਹਿਦ ਦੇਣ ਤੋਂ ਮਨਾਂ ਕਰ ਦਿੱਤਾ ਸੀ। ਤੁਸੀਂ ਇਹ ਜਾਣੋ ਕਿ ਉਹ ਸ਼ਹਿਦ ਅਸੀਂ ਹੀ ਮੰਗਿਆ ਸੀ ਪਰ ਤੁਸੀ ਦਿੱਤਾ ਨਹੀਂ ਇਸ ਲਈ ਹੁਣ ਅਸੀਂ ਇਹ ਸ਼ਹਿਦ ਨਹੀਂ ਛਕ ਸਕਦੇ। ਸਿੱਖਾਂ ਨੂੰ ਗੁਰੂ ਸਾਹਿਬ ਦੀ ਗੱਲ ਸਮਝ ਆਈ ਅਤੇ ਓਹ ਗੁਰੂ ਸਾਹਿਬ ਦੇ ਚਰਨਾਂ ਵਿਚ ਢਹਿ ਪਏ। ਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆ ਕਿ ਸਿੱਖਾਂ ਅੰਦਰ ਹੀ ਗੁਰੂ ਵਰਤਦਾ ਹੈ। (ਗੁਰਸਿੱਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ) ਗੁਰੂ ਆਪਣੇ ਨਾਲੋਂ ਜਿਆਦਾ ਪਿਆਰ ਆਪਣੇ ਸਿੱਖਾਂ ਨੂੰ ਕਰਦਾ ਹੈ। ਸੋ ਹਰ ਸਿੱਖ ਦੂਸਰੇ ਸਿੱਖਾਂ ਦੀ ਸੇਵਾ ਵਿੱਚ ਗੁਰੂ ਦੀ ਸੇਵਾ ਸਮਝੇ।
ਰਣਜੀਤ ਸਿੰਘ ਮੋਹਲੇਕੇ



Share On Whatsapp

Leave a comment




ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਦੁਲਚਾ ਨਾਮ ਦਾ ਇਕ ਸਿਖ ਆਇਆ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਨਾਮ ਦੁਲਚਾ ਸਿੰਘ ਰਖਿਆ ਗਿਆ । ਬਹੁਤ ਬਹਾਦਰ ਸੀ ਦੁਲਚਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕੀਤੀ ਕਈਆਂ ਜੰਗਾ ਵਿੱਚ ਬਹਾਦਰੀ ਦੇ ਜੌਹਰ ਦਿਖਾਏ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ । ਭਾਈ ਦੁਲਚਾ ਸਿੰਘ ਜੀ ਦੇ ਘਰ ਇਕ ਪੁੱਤਰ ਹੋਇਆ ਜਿਸ ਦਾ ਨਾਮ ਰਾਮਦਿੱਤ ਸਿੰਘ ਰਖਿਆ ਇਹ ਜੰਮੂ ਦੇ ਰਾਜੇ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਿਆ ਇਸ ਨੇ ਸਿਖ ਮਿਸਲਾਂ ਵੇਲੇ ਬਹੁਤ ਬਹਾਦਰੀ ਦੇ ਜੌਹਰ ਦਿਖਾਏ । ਰਾਮਦਿੱਤ ਸਿੰਘ ਦੇ ਦੋ ਪੁੱਤਰ ਹੋਏ ਸਾਹਿਬ ਸਿੰਘ ਤੇ ਰਣ ਸਿੰਘ ਦੋਵੇ ਬਹੁਤ ਬਹਾਦਰ ਸਨ । ਰਣ ਸਿੰਘ ਸਰਦਾਰ ਮਹਾਂ ਸਿੰਘ ਦੀ ਫੌਜ ਵਿੱਚ ਭਰਤੀ ਹੋਏ ਮਹਾਰਾਜਾ ਰਣਜੀਤ ਸਿੰਘ ਸਰਦਾਰ ਰਣ ਸਿੰਘ ਜੀ ਦਾ ਬਹੁਤ ਸਤਿਕਾਰ ਕਰਦੇ ਸਨ । ਸਰਦਾਰ ਰਣ ਸਿੰਘ ਦੇ ਪੰਜ ਪੁੱਤਰ ਹੋਏ ਨਿਧਾਨ ਸਿੰਘ ਪੰਜ ਹੱਥਾ , ਸੁਜਾਨ ਸਿੰਘ , ਮੂਲ ਸਿੰਘ , ਮਿਤ ਸਿੰਘ , ਜੈਮਲ ਸਿੰਘ। ਸਰਦਾਰ ਨਿਧਾਨ ਸਿੰਘ ਨੂੰ ਪਿਤਾ ਰਣ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਘੌੜਸਵਾਰ ਫੌਜ ਵਿੱਚ ਭਰਤੀ ਕਰਵਾਇਆ। ਸਰਦਾਰ ਨਿਧਾਨ ਸਿੰਘ ਪੰਜ ਹੱਥਾ ਦੇ ਤਿੰਨ ਪੁੱਤਰ ਹੋਏ ਜਵਾਲਾ ਸਿੰਘ, ਆਲਾ ਸਿੰਘ ਤੇ ਫੌਜਦਾਰ ਸਿੰਘ।
ਨਿਧਾਨ ਸਿੰਘ ਸੇਵਾਦਾਰ ਵਜੋਂ ਮਹਾਰਾਜੇ ਦੀ ਫ਼ੌਜ ਵਿਚ ਸ਼ਾਮਲ ਹੋਇਆ। ਉਸ ਦੀ ਬਹਾਦਰੀ, ਡੀਲ ਡੌਲ ਤੇ ਫੁਰਤੀਲੇਪਨ ਨੂੰ ਵੇਖ ਸਰਦਾਰ ਹਰੀ ਸਿੰਘ ਨਲੂਏ ਨੇ ਉਸ ਦੇ ਮੋਢੇ ਉੱਤੇ ਹੱਥ ਧਰਿਆ ਤੇ ਸ੍ਰ. ਸ਼ੇਰ ਸਿੰਘ ਨਾਲ ਸੰਨ 1823 ਵਿਚ ਜਹਾਂਗੀਰ ਦੀ ਜੰਗ ਵਿਚ ਜੌਹਰ ਵਿਖਾਉਣ ਲਈ ਕਿਹਾ। ਉਹ ਜੰਗ ਨਿਧਾਨ ਸਿੰਘ ਦੀ ਬਹਾਦਰੀ ਦੇ ਝੰਡੇ ਗੱਡ ਗਈ। ਉਦੋਂ ਅਫ਼ਗਾਨ ਫ਼ੌਜ ਨੂੰ ਹਾਰ ਦਾ ਮੂੰਹ ਵਿਖਾਉਣ ਬਾਅਦ ਦੁਬਾਰਾ ਹੱਲਾ ਬੋਲਣ ਲਈ ਟੀਹੜੀ ਪਹਾੜੀ ਵਲ ਤੁਰ ਪਈ ਸੀ।
ਅੱਟਕ ਦੇ ਪਛਮ ਵਲੋਂ ਤੁਰਦਿਆਂ ਮੁਹੰਮਦ ਆਜ਼ਮ ਖਾਂ, ਜੋ ਅਫ਼ਗਾਨਿਸਤਾਨ ਦਾ ਨਾਜ਼ਮ ਸੀ, ਨੇ ਸਿੱਖਾਂ ਨੂੰ ਢਾਹੁਣ ਲਈ ਨੌਸ਼ਿਹਰਾ ਵਲ ਚਾਲੇ ਪਾ ਦਿਤੇ। ਸ. ਨਲੂਏ ਨੇ ਕੁੱਝ ਗਿਣੇ ਚੁਣੇ ਸਿੰਘਾਂ ਦਾ ਚਾਰਜ ਦੇ ਕੇ ਨਿਧਾਨ ਸਿੰਘ ਤੇ ਮਹਾਂ ਸਿੰਘ ਅਕਾਲੀ ਨੂੰ ਉੱਧਰ ਮੋਰਚਾ ਸਾਂਭਣ ਦਾ ਹੁਕਮ ਦਿਤਾ। ਵੱਡੀ ਗਿਣਤੀ ਵਿਚ ਹੱਲਾ ਬੋਲਣ ਆਏ ਅਫ਼ਗਾਨੀਆਂ ਨੇ ਗਿਣੇ ਚੁਣੇ ਸਿੰਘਾਂ ਉਤੇ ਗੋਲੀਆਂ ਤੇ ਤੀਰਾਂ ਦਾ ਮੀਂਹ ਵਰ੍ਹਾ ਦਿਤਾ। ਇਸ ਹੱਲੇ ਵਿਚ ਫੂਲਾ ਸਿੰਘ ਅਕਾਲੀ ਵੀ ਕਈ ਹੋਰਨਾਂ ਨਾਲ ਸ਼ਹੀਦ ਹੋ ਗਏ। ਨਿਧਾਨ ਸਿੰਘ ਨੇ ਵੇਖਿਆ ਕਿ ਵੈਰੀ ਪੂਰਾ ਜ਼ੋਰ ਵਿਖਾ ਰਹੇ ਹਨ। ਇਸੇ ਲਈ ਉਸ ਨੇ ਆਪ ਸੱਭ ਤੋਂ ਅੱਗੇ ਹੋ ਕੇ ਮੈਦਾਨ ਸਾਂਭ ਲਿਆ। ਪੂਰਾ ਗੱਜ ਕੇ ਜੈਕਾਰਾ ਲਗਾਉਂਦਿਆਂ ਜਿਵੇਂ ਉਹ ਵੈਰੀਆਂ ਉੱਤੇ ਟੁੱਟ ਕੇ ਪਿਆ, ਇੰਜ ਜਾਪਦਾ ਸੀ ਜਿਵੇਂ ਭੁੱਖਾ ਸ਼ੇਰ ਸ਼ਿਕਾਰ ਉੱਤੇ ਝਪਟਾ ਮਾਰ ਰਿਹਾ ਹੋਵੇ। ਉਸ ਨੇ ਅਪਣੇ ਸਿਪਾਹੀਆਂ ਦੀ ਸ਼ਹਾਦਤ ਨੂੰ ਰੋਕਣ ਲਈ ਜਿੱਥੇ ਲੋੜ ਪਈ, ਆਪ ਓਹਲੇ ਤੋਂ ਬਾਹਰ ਨਿਕਲ ਕੇ ਕਈ ਦੁਸ਼ਮਣਾਂ ਦੇ ਸਿਰ ਝਟਕਾ ਦਿਤੇ ਤੇ ਕਈ ਹੱਥੋਪਾਈ ਕਰ ਮਾਰ ਮੁਕਾਏ। ਅਜਿਹਾ ਕਰਦਿਆਂ ਉਸ ਦੇ ਜਿਸਮ ਦਾ ਇੰਚ-ਇੰਚ ਜ਼ਖ਼ਮੀ ਹੋ ਗਿਆ। ਦੁਸ਼ਮਣਾਂ ਦੀ ਗਿਣਤੀ ਵਧਦੀ ਜਾ ਰਹੀ ਸੀ। ਇਸ ਲਈ ਸ੍ਰ. ਹਰੀ ਸਿੰਘ ਨਲੂਏ ਕੋਲੋਂ ਗੋਰਖਾ ਤੇ ਨਜੀਬ ਬਟਾਲੀਅਨ ਦੀ ਮੰਗ ਕੀਤੀ ਗਈ ਜਿਸ ਦੇ ਆਉਣ ਵਿਚ ਕਾਫ਼ੀ ਸਮਾਂ ਲਗਣਾ ਸੀ।
ਇਹ ਸਮਾਂ ਨਿਧਾਨ ਸਿੰਘ ਨੇ ਜਿਸ ਨਿਡਰਤਾ ਤੇ ਬਹਾਦਰੀ ਨਾਲ ਲੰਘਾਇਆ ਤੇ ਦੁਸ਼ਮਣਾਂ ਨੂੰ ਇਕ ਇੰਚ ਵੀ ਅੱਗੇ ਆਉਣ ਤੋਂ ਰੋਕਿਆ, ਉਹ ਬੇਮਿਸਾਲ ਸਾਬਤ ਹੋ ਗਿਆ। ਜਦੋਂ ਪਿੱਛੋਂ ਹੋਰ ਬਟਾਲੀਅਨ ਪਹੁੰਚੀ ਤੇ ਉਨ੍ਹਾਂ ਨਿਧਾਨ ਸਿੰਘ ਦੀ ਹਾਲਤ ਵੇਖੀ ਤਾਂ ਉਹ ਵੀ ਉਸ ਦੀ ਹਿੰਮਤ ਵੇਖ ਕੇ ਹੈਰਾਨ ਰਹਿ ਗਏ। ਸਾਥੀਆਂ ਨੇ ਤਾਂ ਕਹਿਣਾ ਹੀ ਸੀ, ਦੁਸ਼ਮਣ ਫ਼ੌਜੀ ਵੀ ਕਹਿ ਉੱਠੇ ਕਿ ਖ਼ੌਰੇ ਨਿਧਾਨ ਦੇ ਦੋ ਨਹੀਂ ਪੰਜ ਹੱਥ ਹਨ ਕਿਉਂਕਿ ਜਿਸ ਬਿਜਲੀ ਵਰਗੀ ਤੇਜ਼ੀ ਨਾਲ ਉਹ ਇਕ ਨਹੀਂ, ਦੋ ਨਹੀਂ, ਬਲਕਿ ਪੰਜ-ਪੰਜ ਦੁਸ਼ਮਣਾਂ ਨੂੰ ਅੱਖ ਦੇ ਫੋਰ ਵਿਚ ਇਕੋ ਸਮੇਂ ਪਟਕਾ ਕੇ ਮਾਰ ਰਿਹਾ ਸੀ, ਉਹ ਕਿਸੇ ਇਕ ਬੰਦੇ ਦਾ ਕੰਮ ਹੋ ਹੀ ਨਹੀਂ ਸੀ ਸਕਦਾ। ਮੌਤ ਦਾ ਭੈਅ ਤਾਂ ਉਸ ਦੇ ਨੇੜੇ-ਤੇੜੇ ਵੀ ਨਹੀਂ ਸੀ ਫਟਕ ਰਿਹਾ। ਬੇਖ਼ੌਫ਼ ਨਿਧਾਨ ਨੂੰ ਅਪਣੇ ਵਿੰਨ੍ਹੇ ਹੋਏ ਸ੍ਰੀਰ ਦੀ ਪ੍ਰਵਾਹ ਹੀ ਨਹੀਂ ਸੀ। ਜ਼ਖ਼ਮਾਂ ਦੀ ਪੀੜ ਉਸ ਨੂੰ ਮਹਿਸੂਸ ਹੀ ਨਹੀਂ ਸੀ ਹੋ ਰਹੀ। ਚੜ੍ਹਦੀ ਕਲਾ ਉਸ ਦੇ ਚਿਹਰੇ ਤੋਂ ਡੁੱਲ੍ਹ-ਡੁੱਲ੍ਹ ਪੈ ਰਹੀ ਸੀ। ਦੁਸ਼ਮਣਾਂ ਨੇ ਉਸ ਦੇ ਘੋੜੇ ਨੂੰ ਮਾਰ ਮੁਕਾਇਆ ਤਾਂ ਘੇਰੇ ਵਿਚ ਫਸ ਜਾਣ ਬਾਅਦ ਵੀ ਉਸ ਇਕੱਲੇ ਜਾਂਬਾਜ਼ ਨੇ ਅਪਣੀਆਂ ਦੋਵੇਂ ਬਾਹਾਂ ਵਿਚ ਫੜੀਆਂ ਤਲਵਾਰਾਂ ਨਾਲ ਘੇਰਾ ਪਾ ਕੇ ਖੜੇ ਪੰਜ ਉੱਚੇ ਲੰਮੇ ਪਠਾਣਾਂ ਨੂੰ ਘੜੀਸ ਕੇ ਵੱਢ ਸੁਟਿਆ। ਇਹ ਕੌਤਕ ਅੱਖਾਂ ਸਾਹਮਣੇ ਵੇਖ ਕੇ ਵੀ ਕਿਸੇ ਨੂੰ ਇਤਬਾਰ ਨਹੀਂ ਸੀ ਹੋ ਰਿਹਾ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਨਿਧਾਨ ਸਿੰਘ ਦੇ ਤਾਂਡਵ ਵਾਂਗ ਘੁਮਾਊਦਾਰ ਵਾਰਾਂ ਨੂੰ ਅੱਖੀਂ ਵੇਖਿਆ ਤਾਂ ਉਨ੍ਹਾਂ ਨਿਧਾਨ ਸਿੰਘ ਨੂੰ ਖ਼ਿਤਾਬ ਬਖ਼ਸ਼ਿਆ-‘ਪੰਜ-ਹੱਥਾ’!
ਮਹਾਰਾਜਾ ਰਣਜੀਤ ਸਿੰਘ ਨੇ ਨਿਧਾਨ ਸਿੰਘ ਨੂੰ ਸੀਨੇ ਨਾਲ ਘੁੱਟ ਕੇ ਲਗਾ ਕੇ ਐਲਾਨ ਕੀਤਾ ਸੀ, ‘‘ਇਹ ਹੈ ਮੇਰਾ ਪੰਜ-ਹੱਥਾ ਸੂਰਮਾ। ਅੱਜ ਇਸ ਨੇ ਖ਼ਾਲਸਾਈ ਸ਼ਾਨ ਨੂੰ ਪੰਜ ਗੁਣਾਂ ਵਧਾ ਦਿਤਾ ਹੈ। ਇਸ ਨੂੰ ਸਰਕਾਰੀ ਕਾਗ਼ਜ਼ਾਂ ਵਿਚ ਵੀ ਪੰਜ-ਹੱਥਾ ਹੀ ਮੰਨਿਆ ਜਾਵੇਗਾ।’’ ਉਸ ਤੋਂ ਬਾਅਦ ਬਹਾਦਰ ਨਿਧਾਨ ਸਿੰਘ ਨੂੰ ‘ਨਿਧਾਨ ਸਿੰਘ ਪੰਜ-ਹੱਥਾ’ ਆਖ ਕੇ ਬੁਲਾਇਆ ਜਾਣ ਲੱਗ ਪਿਆ। ਜਰਨੈਲ ਨਿਧਾਨ ਸਿੰਘ ਪੰਜ-ਹੱਥਾ ਨੂੰ ਸ਼ੇਰ-ਏ-ਪੰਜਾਬ ਹਮੇਸ਼ਾ ਹੀ ਉਸ ਸਮੇਂ ਨਾਲ ਰਖਦੇ ਸਨ ਜਦੋਂ ਕਿਸੇ ਬਾਹਰੀ ਮੁਲਕ ਦੇ ਨੁਮਾਇੰਦੇ ਜਾਂ ਰਾਜੇ ਮਿਲਣ ਆਉਂਦੇ। ਉਨ੍ਹਾਂ ਨੂੰ ਨਿਧਾਨ ਸਿੰਘ ਦੇ ਸ੍ਰੀਰ ਦੇ ਫੱਟ ਵਿਖਾਏ ਜਾਂਦੇ ਤਾਕਿ ਉਹ ਯਾਦ ਰੱਖਣ ਕਿ ਸਿੱਖ ਰਾਜ ਦੇ ਯੋਧੇ ਕਿਹੋ ਜਹੇ ਹੁੰਦੇ ਹਨ। ਉਸ ਬਾਰੇ ਮਸ਼ਹੂਰ ਸੀ ਕਿ ਅਜਿਹਾ ਤਾਕਤਵਰ ਤੇ ਜਾਂਬਾਜ਼ ਹਜ਼ਾਰਾਂ ਸਾਲਾਂ ਵਿਚ ਇਕ ਹੀ ਪੈਦਾ ਹੁੰਦਾ ਹੈ। ਨਿਧਾਨ ਸਿੰਘ ਨੂੰ ਪੁੱਛੇ ਜਾਣ ਤੇ ਉਸ ਦਾ ਸਦਾ ਇਕ ਹੀ ਜਵਾਬ ਹੁੰਦਾ ਸੀ ਕਿ ਉਸ ਦੀ ਇਹ ਤਾਕਤ ਸਿਰਫ਼ ਸ੍ਰੀਰਕ ਨਹੀਂ, ਮਾਨਸਕ ਬੁਲੰਦੀ ਵੀ ਨਾਲ ਹੀ ਸ਼ਾਮਲ ਹੈ। ਇਹ ਮਾਨਸਕ ਤਾਕਤ ਉਸ ਨੂੰ ਦਸਮ ਪਾਤਸ਼ਾਹ ਵਲੋਂ ਬਖ਼ਸ਼ੇ ਇਨਕਲਾਬੀ ਜੈਕਾਰੇ ਰਾਹੀਂ ਸਦਾ ਹਾਸਲ ਹੁੰਦੀ ਰਹਿੰਦੀ ਹੈ।
ਪੰਜ-ਪੰਜ ਪਠਾਣਾਂ ਨੂੰ ਉਨ੍ਹਾਂ ਦੇ ਹਥਿਆਰਾਂ ਸਮੇਤ ਇਕੋ ਸਮੇਂ ਕਬਜ਼ੇ ਵਿਚ ਇਕੱਲੇ ਬੰਦੇ ਵਲੋਂ ਲੈ ਲੈਣਾ, ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹੁੰਦਾ। ਆਮ ਬੰਦਾ ਅਜਿਹਾ ਸੋਚ ਵੀ ਨਹੀਂ ਸਕਦਾ। ਹਰ ਜੰਗ ਵਿਚ ਨਿਧਾਨ ਸਿੰਘ ਪੰਜ-ਹੱਥਾ ਹਮੇਸ਼ਾ ਸੱਭ ਤੋਂ ਅੱਗੇ ਹੁੰਦਾ ਤੇ ਸੱਭ ਤੋਂ ਅਖ਼ੀਰ ਵਿਚ ਦੁਸ਼ਮਣਾਂ ਨੂੰ ਮਾਰ ਮੁਕਾ ਕੇ ਹੀ ਵਾਪਸ ਮੁੜਦਾ। ਉਸ ਦਾ ਸ੍ਰੀਰ ਹਰ ਜੰਗ ਵਿਚ ਵਿੰਨਿ੍ਹਆ ਜਾਂਦਾ ਪਰ ਉਸ ਨੇ ਕਦੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ। ਜੰਗ ਵਿਚਲੇ ਮਿਲੇ ਜ਼ਖ਼ਮਾਂ ਨੂੰ ਉਹ ਟਰਾਫ਼ੀਆਂ ਵਾਂਗ ਗਿਣਦਾ ਸੀ। ਸ੍ਰੀਰ ਦੇ ਹਰ ਇੰਚ-ਇੰਚ ਉੱਤੇ ਲੱਗੇ ਬਹਾਦਰੀ ਦੇ ਜ਼ਖ਼ਮ, ਜੋ ਡੂੰਘੇ ਨਿਸ਼ਾਨ ਛੱਡ ਗਏ ਸਨ, ਉਨ੍ਹਾਂ ਸਦਕਾ ਕਈ ਜਣੇ ਉਸ ਨੂੰ ਟਰਾਫ਼ੀਆਂ ਵਾਲਾ ਬੱਬਰ ਸ਼ੇਰ ਕਹਿੰਦੇ ਸਨ। ਇਨ੍ਹਾਂ ਜੰਗੀ ਟਰਾਫ਼ੀਆਂ ਨੂੰ ਉਹ ਬੜੇ ਫ਼ਖ਼ਰ ਨਾਲ ਹਰ ਕਿਸੇ ਨੂੰ ਵਿਖਾਉਂਦਾ ਸੀ।
ਇਕ ਵਾਰ ਸ਼ੇਰ-ਏ-ਪੰਜਾਬ ਨੂੰ ਗਵਰਨਰ ਜਨਰਲ ਲਾਹੌਰ ਮਿਲਣ ਆਇਆ ਤਾਂ ਉਸ ਨੇ ਨਿਧਾਨ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਜਦੋਂ ਉਸ ਨੇ ਨਿਧਾਨ ਸਿੰਘ ਨੂੰ ਵੇਖਿਆ ਤਾਂ ਹੈਰਾਨ ਹੋ ਗਿਆ ਕਿ ਇਸ ਦੇ ਤਾਂ ਦੋ ਹੀ ਹੱਥ ਹਨ। ਇਸ ਨੂੰ ਪੰਜ-ਹੱਥਾ ਕਿਉਂ ਕਿਹਾ ਜਾਂਦਾ ਹੈ? ਇਸ ’ਤੇ ਮਹਾਰਾਜਾ ਰਣਜੀਤ ਸਿੰਘ ਹੱਸ ਕੇ ਬੋਲੇ, ‘‘ਸ਼ੁਕਰ ਕਰ ਤੈਨੂੰ ਇਸ ਦੇ ਪੰਜ ਹੱਥ ਵੇਖਣ ਦਾ ਮੌਕਾ ਨਹੀਂ ਮਿਲਿਆ। ਜੇ ਇਸ ਨੇ ਵਿਖਾ ਦਿਤੇ ਤਾਂ ਤੂੰ ਦੁਨੀਆਂ ਵੇਖਣ ਜੋਗਾ ਹੀ ਨਹੀਂ ਸੀ ਰਹਿਣਾ। ਇਹ ਸੂਰਮਾ ਤਾਂ ਹਾਥੀਆਂ ਦੀਆਂ ਹਿੱਕਾਂ ਵੀ ਇੱਕੋ ਹੱਥ ਨਾਲ ਚੀਰ ਸੁੱਟਦਾ ਹੈ। ਇਹੋ ਜਹੇ ਯੋਧਿਆਂ ਦੀਆਂ ਹਿੱਕਾਂ ਉੱਤੇ ਹੀ ਖ਼ਾਲਸਾ ਰਾਜ ਟਿਕਿਆ ਹੋਇਆ ਹੈ। ਜਦ ਤਕ ਇਹੋ ਜਹੇ ਸਿਰੜੀ ਖ਼ਾਲਸਾ ਰਾਜ ਵਿਚ ਹਨ, ਕਿਸੇ ਵੈਰੀ ਦੀ ਹਿੰਮਤ ਵੀ ਨਹੀਂ ਹੋਵੇਗੀ ਖ਼ਾਲਸਾ ਰਾਜ ਵਲ ਵੇਖਣ ਦੀ।’’
ਨਿਧਾਨ ਸਿੰਘ ਨੂੰ ‘ਗੁੱਡਵਿੱਲ ਮਿਸ਼ਨ’ ਤਹਿਤ ਸ਼ਿਮਲੇ ਵਿਚ ਸੰਨ 1831 ਵਿਚ ਲਾਰਡ ਵਿਲੀਅਮ ਬੈਨਟਿੰਗ ਨਾਲ ਮੁਲਾਕਾਤ ਕਰਨ ਵੀ ਬਤੌਰ ਮੈਂਬਰ ਭੇਜਿਆ ਗਿਆ। ਸੰਨ 1834 ਵਿਚ ਉਹ ਕੰਵਰ ਨੌਨਿਹਾਲ ਸਿੰਘ, ਸ੍ਰ. ਹਰੀ ਸਿੰਘ ਨਲੂਆ ਤੇ ਜਨਰਲ ਵੈਨਤੂਰ ਨਾਲ ਪੇਸ਼ਾਵਰ ਵੀ ਗਿਆ। ਪੇਸ਼ਾਵਰ ਉੱਤੇ ਸਿੰਘਾਂ ਦੇ ਕਬਜ਼ੇ ਬਾਅਦ ਨਿਧਾਨ ਸਿੰਘ ਪੰਜ-ਹੱਥਾ ਨੂੰ ਸ੍ਰ. ਹਰੀ ਸਿੰਘ ਨਲੂਏ ਨੇ ਅਪਣੇ ਨਾਲ ਹੀ ਰਖਿਆ। ਫਿਰ ਸੰਨ 1837 ਵਿਚ ਜਮਰੌਦ ਦੀ ਜੰਗ ਵਿਚ ਵੀ ‘ਪੰਜ-ਹੱਥਾ’ ਦੇ ਬਾਕਮਾਲ ਜੌਹਰ ਵੇਖਣ ਨੂੰ ਮਿਲੇ। ਸੰਨ 1839 ਦੇ ਮਈ ਵਿਚ ਪੰਜ-ਹੱਥਾ ਬੇਮਿਸਾਲ ਯੋਧਾ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਿਆ। ਉਸ ਦੇ ਤੁਰ ਜਾਣ ਬਾਅਦ ਵੀ ਇਕ ਸਦੀ ਤਕ ਉਸ ਨਿਆਰੇ ਸੰਤ ਸਿਪਾਹੀ ਦੀ ਬਹਾਦਰੀ ਦੇ ਕਿੱਸੇ ਮਾਵਾਂ ਅਪਣੇ ਪੁੱਤਰਾਂ ਨੂੰ ਸੁਣਾਉਂਦੀਆ ਰਹੀਆਂ।
ਉਨ੍ਹਾਂ ਕਿਸਿਆਂ ਵਿਚ ਇਹ ਕਿੱਸਾ ਵੀ ਸ਼ਾਮਲ ਕੀਤਾ ਜਾਂਦਾ ਸੀ-ਅਫ਼ਗਾਨਾਂ ਦਾ ਬਹੁਤ ਬਹਾਦਰ ਜਰਨੈਲ ਖ਼ਾਨ ਮੁਹੰਮਦ ਸੰਨ 1823 ਦੀ ਲੜਾਈ ਵਿਚ ਸ਼ਾਮਲ ਸੀ। ਉਸ ਦੀ ਚਰਚਾ ਪੂਰੇ ਅਫ਼ਗਾਨਿਸਤਾਨ ਵਿਚ ਸੀ ਕਿ ਉਸ ਅੱਗੇ ਖੜਾ ਹੋਣ ਵਾਲਾ ਸੂਰਮਾ ਹਾਲੇ ਤਕ ਜਨਮਿਆ ਹੀ ਨਹੀਂ। ਉਸ ਦਾ ਦਬਦਬਾ ਏਨਾ ਸੀ ਕਿ ਕਿਸੇ ਅਫ਼ਗਾਨ ਫ਼ੌਜੀ ਦਾ ਉਸ ਦੇ ਚਿਹਰੇ ਵਲ ਵੇਖਣ ਦਾ ਹੀਆ ਨਹੀਂ ਸੀ ਪੈਂਦਾ। ਉਸ ਜੰਗ ਵਿਚ ਇਕ ਮੌਕੇ ਨਿਧਾਨ ਸਿੰਘ ਤੇ ਖ਼ਾਨ ਮੁਹੰਮਦ ਆਹਮੋ ਸਾਹਮਣੇ ਹੋ ਗਏ। ਦੋਵਾਂ ਸੂਰਮਿਆਂ ਦੀ ਤੇਗ ਦੇ ਜੌਹਰ ਵੇਖਣ ਲਈ ਬਾਕੀ ਫ਼ੌਜੀ ਸਾਹ ਰੋਕ ਕੇ ਖਲੋ ਗਏ। ਭਲਾ ਖ਼ਾਲਸਾ ਰਾਜ ਦੇ ਪੰਜ-ਹੱਥੇ ਅੱਗੇ ਦੋ ਹੱਥਾਂ ਵਾਲਾ ਕਿੰਨੀ ਦੇਰ ਟਿਕਦਾ? ਲੜਦੇ ਹੋਏ ਨਿਧਾਨ ਸਿੰਘ ਨੇ ਅਜਿਹਾ ਤੇਗ ਦਾ ਜੌਹਰ ਵਿਖਾਇਆ ਜੋ ਖ਼ਾਨ ਮੁਹੰਮਤ ਨੂੰ ਨਜ਼ਰੀ ਹੀ ਨਹੀਂ ਆਇਆ ਤੇ ਤੇਗ ਉਸ ਦੇ ਸੀਨੇ ਨੂੰ ਚੀਰ ਗਈ ਤੇ ਉਹ ਜ਼ਮੀਨ ਉੱਤੇ ਡਿੱਗ ਪਿਆ। ਇਸ ਤੋਂ ਬਾਅਦ ਪੂਰੀ ਅਫ਼ਗਾਨੀ ਫ਼ੌਜ ਹੀ ਇਹ ਦ੍ਰਿਸ਼ ਵੇਖ ਕੇ ਹਿੰਮਤ ਛੱਡ ਗਈ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਨਿਧਾਨ ਸਿੰਘ ਨੂੰ ਗੁਰਦਾਸਪੁਰ 18 ਪਿੰਡ ਜਗੀਰ ਵਿੱਚ ਦਿੱਤੇ ਖੜਕ ਸਿੰਘ ਨੇ ਨਿਧਾਨ ਸਿੰਘ ਪੰਜ ਹੱਥੇ ‘ ਦੀ ਜਾਗੀਰ ਉਸਦੇ ਵੱਡੇ ਪੁੱਤਰ ਜਵਾਲਾ ਸਿੰਘ ਦੇ ਨਾਮ ਰਹਿਣ ਦਿੱਤੀ । ਉਸਦਾ ਛੋਟਾ ਭਰਾ ਆਲਾ ਸਿੰਘ ਤੋਪਖ਼ਾਨੇ ਦਾ ਕੁਮੇਦਾਨ ਸੀ । ਸ : ਜਵਾਲਾ ਸਿੰਘ ਸਭਰਾਵਾਂ ਦੀ ਲੜਾਈ ਵਿਚ ਮਾਰਿਆ ਗਿਆ । ਵਜ਼ੀਰ ਲਾਲ ਸਿੰਘ ਨੇ 2500 ਰੁਪੈ ਦੀ ਜਾਗੀਰ ਫ਼ੌਜਦਾਰ ਸਿੰਘ ਦੇ ਨਾਮ ਕਰਕੇ ਬਾਕੀ ਜ਼ਬਤ ਕਰ ਲਈ ਦੂਸਰੇ ਸਿੱਖ ਯੁਧ ਵਿਚ ਆਲਾ ਸਿੰਘ ਤੇ ਫ਼ੌਜਦਾਰ ਸਿੰਘ ਬਾਗੀ ਹੋ ਗਏ , ਸੋ ਜਾਗੀਰ ਜ਼ਬਤ ਹੋ ਗਈ । ਸੁਜਾਨ ਸਿੰਘ ਵੀ ਫ਼ੌਜ ਵਿਚ ਭਰਤੀ ਸੀ । ਦੂਸਰੇ ਸਿੱਖ ਯੁਧ ਵਿਚ ਉਹ ਅੰਗਰੇਜ਼ਾਂ ਦਾ ਵਫ਼ਾਦਾਰ ਰਿਹਾ ਤੇ 144 ਰੁਪੈ ਪੈਨਸ਼ਨ ਹਾਸਲ ਕੀਤੀ ਉਹ 1860 ਈ . ਵਿਚ ਮਰਿਆ ।
ਲੇਖਕ ਜੋਰਾਵਰ ਸਿੰਘ ਤਰਸਿੱਕਾ ਤੇ ਭੈਣ ਡਾਂ ਹਰਸ਼ਿੰਦਰ ਕੌਰ ।



Share On Whatsapp

Leave a Comment
Parmjit Singh Khaira : Beautifully explained Sikh History.It ia also need of hour.

ਬੀਬੀ ਰਾਮੋ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਾਲੀ ਸੀ , ਪਰ ਬੀਬੀ ਜੀ ਇਸ ਰਿਸ਼ਤੇ ਨੂੰ ਜੀਜੇ ਸਾਲੀ ਦਾ ਰਿਸ਼ਤਾ ਨਹੀਂ ਸਮਝਦੀ । ਉਹ ਇਸ ਰਿਸ਼ਤੇ ਨੂੰ ਬੜਾ ਪਾਕ ਪਵਿੱਤਰ ਸਮਝਿਆ ਕਰਦੀ ਸੀ । ਕਦੇ ਸਾਲੀਆਂ ਵਾਂਗ ਮਖੌਲ ਨਹੀਂ ਸੀ ਕੀਤਾ ਸਗੋਂ ਗੁਰੂ ਤੇ ਚੇਲਿਆਂ ਵਾਲਾ ਰਿਸ਼ਤਾ ਬਣਾਈ ਰੱਖਿਆ । ਸਾਂਈਦਾਸ ਗੁਰੂ ਦੇ ਵੱਡੇ ਸਾਂਢੂ ਸਨ । ਇਹ ਦੋਵੇਂ ਜੀ ਆਪਣੇ ਧੰਨ ਭਾਗ ਸਮਝਦੇ ਸਨ ਕਿ ਇਨ੍ਹਾਂ ਦਾ ਗੁਰੂ ਘਰ ਨਾਲ ਰਿਸ਼ਤਾ ਜੁੜ ਗਿਆ ਹੈ । ਇਨ੍ਹਾਂ ਹੀ ਆਪਣੇ ਪਿਤਾ ਨਰਾਇਨ ਦਾਸ ਨੂੰ ਕਹਿ ਕੇ ਇਹ ਰਿਸ਼ਤਾ ਕਰਾਇਆ ਸੀ ।
ਨਰਾਇਣ ਦਾਸ ਖੱਤਰੀ ਡਰੋਲੀ ਦੇ ਰਹਿਣ ਵਾਲਾ । ਆਪ ਦੇ ਦਾਦਾ ਜੀ ਭਾਈ ਪਾਰੋ ਜੀ ਗੁਰੂ ਅਮਰਦਾਸ ਜੀ ਦਾ ਅਨਿਨ ਸਿੱਖ ਸੀ । ਇਸ ਨੂੰ ਇਕ ਮੰਜੀ ਬਖਸ਼ੀ ਹੋਈ ਸੀ ਤੇ ਗੁਰਸਿੱਖ ਪ੍ਰਵਾਰ ਵਿਚੋਂ ਸਨ । ਗੁਰੂ ਅਮਰਦਾਸ ਜੀ ਨੇ ਕਿਸੇ ਵੇਲੇ ਕੋਈ ਵਾਕ ਕੀਤਾ ਸੀ ਕਿ ਭਾਈ ਪਾਰੋ ਦੀ ਸੰਤਾਨ ਦਾ ਗੁਰੂ ਘਰ ਨਾਲ ਰਿਸ਼ਤਾ ਬਣੇਗਾ । ਸੋ ਭਾਈ ਨਾਰਾਇਣ ਦੇ ਦੋ ਲੜਕੀਆਂ ਸਨ । ਵੱਡੀ ਸੀ ਰਾਮੋ ਤੇ ਛੋਟੀ ਦਮੋਦਰੀ । ਬੀਬੀ ਰਾਮੋ ਜੀ ਦਾ ਵਿਆਹ ਭਾਈ ਸਾਂਈ ਦਾਸ ਡਲੇ ਨਿਵਾਸੀ ਨਾਲ ਕਰ ਦਿੱਤਾ । ਇਸ ਪਿੰਡ ਵਿਚ ਵੀ ਮੰਜੀ ਪ੍ਰਚਾਰ ਹਿੱਤ ਤੀਜੇ ਪਾਤਸ਼ਾਹ ਨੇ ਸਥਾਪਤ ਕੀਤੀ ਸੀ । ਇਥੇ ਵੀ ਸਿੱਖੀ ਦਾ ਬੜਾ ਬੋਲਬਾਲਾ ਸੀ । ਸੋ ਸਾਂਈਂ ਦਾਸ ਵੀ ਗੁਰਸਿੱਖ ਸੀ । ਭਾਈ ਨਾਰਾਇਣ ਦਾਸ ਦੇ ਲੜਕਾ ਕੋਈ ਨਹੀਂ । ਸਾਈਂਦਾਸ ਨਾਲ ਬਹੁਤ ਪਿਆਰ ਕਰਦੇ ਸਨ । ਇਨ੍ਹਾਂ ਨੂੰ ਇਸ ਨੇ ਡਲੇ ਤੋਂ ਆਪਣੇ ਪਾਸ ਡਰੋਲੀ ਹੀ ਸੱਦ ਲਿਆ ।
( ਗੁਰੂ ) ਹਰਿਗੋਬਿੰਦ ਸਾਹਿਬ ਨੂੰ ਚੰਦੂ ਦੀ ਲੜਕੀ ਦਾ ਹੁੰਦਾ ਰਿਸ਼ਤਾ ਵੇਖ ਦਿੱਲੀ ਦੀ ਸੰਗਤ ਨੇ ਚੰਦੂ ਦੀ ਬਦਕਲਾਮੀ ਬਾਰੇ ਗੁਰੂ ਅਰਜਨ ਦੇਵ ਜੀ ਨੂੰ ਲਿਖਿਆ ਕਿ “ ਚੰਦੂ ਬੜਾ ਹੰਕਾਰਿਆ ਹੈ ਇਸ ਨੇ ਆਪਣੇ ਆਪ ਨੂੰ ਚੁਬਾਰਾ ਗੁਰੂ ਜੀ ਨੂੰ ਮੋਰੀ ਨਾਲ ਤੁਲਣਾ ਕੀਤੀ ਹੈ ਇਸ ਲਈ ਇਸ ਦੀ ਲੜਕੀ ਦਾ ਰਿਸ਼ਤਾ ਸਵੀਕਾਰ ਨਹੀਂ ਕਰਨਾ । ਕਿ ਚੰਦੂ ਦੁਸ਼ਟ ਗੁਰਬੀਲੇ ਦੁਰਬਚਨ ਸਿਉ ਹਮ ਉਰ ਨਸ਼ੀਲੇ ॥ ਆਪ ਚੁਬਾਰਾ ਬਣਿਓ ਪਾਪੀ ॥ ਗੁਰੂ ਕਾ ਘਰ ਇਨ ਮੋਰੀ ਥਾਪੀ । ਫਿਰ ਲਿਖਿਆ ਹੈ । ਨਿੰਦਾ ਯਾ ਬਿਧਿ ਇਨ ਗੁਰ ਗਾਦੀ ॥ ਕਰੀ ਨਾ ਚਾਹੀਏ ਇਨ ਸਿਉ ਸਾਦੀ ॥ ਇਧਰ ਗੁਰੂ ਜੀ ਅੰਮ੍ਰਿਤਸਰ ਸਿੱਖ ਸੰਗਤਾਂ ਵਿਚ ਪਧਾਰ ਰਹੇ ਸਨ ਕਿ ਦਿੱਲੀ ਦੇ ਸਿੱਖਾਂ ਦੀ ਚਿੱਠੀ ਪੜੀ ਤਾਂ ਗੁਰੂ ਜੀ ਨੇ ਕਿਹਾ ਕਿ “ ਸਾਨੂੰ ਨਿਰਮਾਣ ਘਰ ਦੀ ਲੋੜ ਹੈ ।
ਅਭਿਮਾਨੀ ਘਰ ਦੀ ਲੋੜ ਨਹੀਂ ਜੇ ਕਿਸੇ ਨਿਰਮਾਣ ਪੁਰਸ਼ ਦੀ ਲੜਕੀ ਮਿਲ ਜਾਵੇ ਤਾਂ ਚੰਗਾ ਹੈ । ਸੰਗਤ ਵਿਚ ਬੈਠੇ ਨਾਰਾਇਣ ਦਾਸ ਜਿਹੜਾ ਆਪਣੇ ਦਿਲ ਵਿਚ ਵਿਚਾਰਾਂ ਬਣਾ ਰਿਹਾ ਸੀ ਕਿਉਂ ਨਾ ਉਹ ਆਪਣੀ ਲੜਕੀ ਦਮੋਦਰੀ ਦਾ ਰਿਸ਼ਤਾ ਬਾਲਕ ਹਰਿਗੋਬਿੰਦ ਨੂੰ ਕਰ ਦੇਵੇ । ਲਾਗੇ ਬੈਠੇ ਆਪਣੇ ਜਵਾਈ ਸਾਂਈ ਦਾਸ ਦੇ ਕੰਨਾਂ ‘ ਚ ਗੱਲ ਕਰ ਉਠ ਖੜਾ ਹੋਇਆ ਗਲ ਵਿਚ ਪਰਨਾ ਪਾ ਖੜਾ ਹੋ ਹੱਥ ਜੋੜ ਕਹਿਣ ਲੱਗਾ “ ਮਹਾਰਾਜ ! ਜੇ ਚਾਹੋ ਤਾਂ ਦਾਸ ਦੀ ਪੁੱਤਰੀ ਦਮੋਦਰੀ ਤੁਹਾਡੇ ਸਾਹਿਬਜ਼ਾਦੇ ਲਈ ਹਾਜ਼ਰ ਹੈ । ਗੁਰੂ ਜੀ ਹਾਂ ਕਰ ਦਿੱਤੀ । ਏਸੇ ਸੰਗਤ ਵਿਚ ਡੱਲੇ ਦੀ ਹੋਰ ਸੰਗਤ ਭਾਈ ਨਾਰਾਇਣ ਦਾਸ ਦਾ ਸਾਰਾ ਪ੍ਰਵਾਰ ਹਾਜ਼ਰ ਸੀ । ਸਾਰੇ ਬੜੇ ਖੁਸ਼ ਹੋਏ । ਏਥੇ ਹੀ ਸਗਾਈ ਦੀ ਵਸਤੂਆਂ ਲਿਆ ਕੇ ਬਾਲਕ ਹਰਿਗੋਬਿੰਦ ਸਾਹਿਬ ਨੂੰ ਤਿਲਕ ਲਾ ਕੇ ਕੁੜਮਾਈ ਦੀ ਮਰਯਾਦਾ ਵੀ ਏਥੇ ਸੰਗਤ ਵਿਚ ਕਰ ਦਿੱਤੀ ਗਈ । ਅਕਾਲ ਪੁਰਖ ਅੱਗੇ ਅਰਦਾਸ ਕਰਕੇ ਤਿਲਕ ਲਾਇਆ ਗਿਆ । ਕੜਾਹ ਪ੍ਰਸਾਦ ਦੇ ਖੁਲ੍ਹੇ ਗੱਫੇ ਵਰਤਾਏ ਗਏ । ਸਭ ਨਾਲੋਂ ਵੱਧ ਇਸ ਖੁਸ਼ੀ ਰਾਮੋ ਤੇ ਸਾਂਈ ਦਾਸ ਜੀ ਨੂੰ ਹੋਈ । ਜਿਹੜੇ ਗੁਰੂ ਅਰਜਨ ਦੇ ਅਤਿ ਸ਼ਰਧਾਲੂ ਸਨ । ਸਾਰੀ ਡਰੋਲੀ ਦੀ ਸੰਗਤ ਬੜੀ ਖੁਸ਼ ਖੁਸ਼ ਵਾਪਸ ਪਿੰਡ ਪੁੱਜੇ ।
ਸੰਗਤਾਂ ਤਾਂ ਚੱਲ ਪਈਆਂ ਸੌਹਰਾ ਜਵਾਈ ਤੇ ਰਾਮੋ ਰਹਿ ਪਏ । ਹੁਣ ਗੁਰੂ ਜੀ ਨਾਲ ਵਿਆਹ ਦੀ ਵਿਚਾਰ ਬਣਾਉਣ ਲੱਗੇ । ਭਾਈ ਨਾਰਾਇਣ ਦਾਸ ਚਾਹੁੰਦਾ ਵਿਆਹ ਛੇਤੀ ਹੋ ਜਾਵੇ । ਗੁਰੂ ਜੀ ਨੇ ਦੋ ਤਿੰਨ ਮਹੀਨੇ ਉਡੀਕਣ ਲਈ ਕਿਹਾ । ਕਹਿ ਦਿੱਤਾ ਜਾਓ ਜਾ ਕੇ ਵਿਆਹ ਦੀ ਤਿਆਰੀ ਕਰ ਮਾਘ ਦੇ ਮਹੀਨੇ ਵਿਹਾਉਣ ਆਵਾਂਗੇ । ‘ ਹੁਣ ਸਾਰਾ ਪ੍ਰਵਾਰ ਖੁਸ਼ੀ ਖੁਸ਼ੀ ਉਥੋਂ ਤੁਰ ਪਿਆ । ਪਿੰਡ ਆ ਕੇ ਰਾਮੋ ਛੋਟੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਵਿਚ ਜੁਟ ਪਈ । ਬੀਬੀ ਰਾਮੋ ਨੂੰ ਆਪਣੀ ਭੈਣ ਦੇ ਗੁਰੂ ਘਰ ਜਾਣ ਦਾ ਬਹੁਤ ਚਾਅ ਸੀ । ਭੈਣ ਦਮੋਦਰੀ ਨੂੰ ਘੁਟ ਘੁਟ ਜੱਫੀਆਂ ਪਾਉਂਦੀ ਹੈ ਚਾਅ ਨਾਲ ਪੈਰ ਧਰਤੀ ਨਾਲ ਨਹੀਂ ਲਗਦਾ ਇਸ ਖੁਸ਼ੀ ਵਿਚ ਮਾਂ ਪਿਉ ਨੂੰ ਕੋਈ ਫਿਕਰ ਨਹੀਂ ਸਾਰਾ ਭਾਂਡਾ ਟੀਡਾ ਹੌਲੀ ਹੌਲੀ ਲਈ ਆਉਂਦੇ ਹਨ । ਚੀਜ਼ਾਂ ਵੀ ਚੋਟੀ ਦੀਆਂ ਬਣਾ ਰਹੇ ਹਨ ਕਿ ਗੁਰੂ ਘਰ ਜਾਣੀਆਂ ਹਨ । ਰਾਮੋ ਹਰ ਚੀਜ਼ ਨੂੰ ਆਪਣੇ ਸੁੰਦਰ ਜੀਜੇ ਨਾਲ ਮੇਚ ਕੇ ਲੈਂਦੀ ਕਿ ” ਆਹ ਉਸ ਸੁੰਦਰ ਮੁਖੜੇ ਨੂੰ ਬੜੀ ਫੱਬੇਗੀ ਕਰ ਕਰ ਆਪ ਹੀ ਗੱਲਾਂ ਕਰਦੀ ਰਹਿੰਦੀ । ਮਾਂ ਨੂੰ ਕਹਿੰਦੀ ਕਿ ਉਸ ਸੁੰਦਰ ਮੁਖੜੇ ਲਈ ਹਰ ਇਕ ਢੁਕਵੀਂ ਵਸਤੂ , ਬਸਤਰ ਆਦਿ ਬਣਾਉਂਣੇ ਹਨ ।
ਕਿਉਂਕਿ ਸਾਰਾ ਪਿੰਡ ਹੀ ਗੁਰਸਿੱਖਾਂ ਦਾ ਸਾਰੇ ਸਿੱਖ ਤੇ ਸਿੱਖ ਬੀਬੀਆਂ ਵੱਧ ਤੋਂ ਵੱਧ ਚੰਗੀ ਤੇ ਯੋਗ ਵਸਤੂ ਤਿਆਰ ਕਰਨ ਦਾ ਅਭਿਆਸ ਸੀ । ਦਮੋਦਰੀ ਦੀ ਪ੍ਰੇਮੀ ਨੂੰ ਕਿਸੈ ਚੰਗਾ ਬਾਗ , ਫੁਲਕਾਰੀ ਚੰਗਾ ਪੱਟ ਲਾ ਕੇ ਕੱਢ ਦਿੱਤਾ । ਹਰ ਕੋਈ ਸਮਝਦੀ ਸੀ ਇਹ ਚੀਜ਼ਾਂ ਗੁਰੂ ਘਰ ਜਾ ਰਹੀਆਂ । ਇਹ ਵੀ ਇਕ ਗੁਰੂ ਘਰ ਦੀ ਸੇਵਾ ਹੈ । ਕਿਸੇ ਨੇ ਕਿਸੇ ਤਰਾਂ ਦੀ ਫੁਲਕਾਰੀ ਕਿਸੇ ਨੇ ਕਿਸੇ ਰੰਗ ਦਾ ਬਾਗ ਕੱਢ ਕੱਢ ਕੇ ਲਿਆ ਲਿਆ ਦੇਂਦੀਆਂ ਕਹਿੰਦੀਆਂ ਹਨ । ਪ੍ਰੇਮ ਦੇਈਏ ! ਜੇ ਇਹ ਲੀਰ ਆਪਣੀ ਪੁੱਤਰੀ ਲਈ ਕਬੂਲ ਲਵੇ ਤਾਂ ਸਾਡੇ ਵੀ ਧੰਨ ਭਾਗ ਹੋਣਗੇ । ਇਸ ਵਸੀਲੇ ਹੀ ਜੋ ਇਹ ਨਿਕਾਰੀ ਸ਼ੈਅ ਸਤਿਗੁਰੂ ਦੇ ਦਰਬਾਰ ਅਪੜ ਪਵੇ । ਅਰ ਸ੍ਰੀ ਗੰਗਾ ਵਰਗੀ ਧਰਮ ਮੂਰਤ ਦੇ ਪਿਆਰੇ ਹੱਥ ਇਨਾਂ ਨੂੰ ਇਕ ਵੇਰ ਛੋਹ ਲੈਣ । ਭਾਈ ਵੀਰ ਸਿੰਘ ਅਸ਼ਟ ਚਮਤਕਾਰ ਪੰਨਾ ੯ ਇਹ ਵਸਤੂਆਂ ਮਾਤਾ ਪ੍ਰੇਮ ਦੇਈ ਕਬੂਲਣੋਂ ਨਾਂਹ ਨਾ ਕਰਦੀ ਸਗੋਂ ਕਹਿੰਦੀ ਸਾਡੇ ਧੰਨਭਾਗ ਜਿਸ ਘਰ ਵਿਚ ਕੁਲਤਾਰੂ ਪੁੱਤਰੀ ਜਨਮੀ ਹੈ । ਵਿਆਹ : ਇਧਰ ਮਾਤਾ ਗੰਗਾ ਜੀ ਸਾਰੇ ਸ਼ਗਨ ਵਿਹਾਰ ਆਪਣੇ ਲਾਡਲੇ ਦੇ ਕਰ ਗੁਰੂ ਜੀ ਦੀ ਸੰਗਤ ਸੰਬੰਧੀ ਅੰਮ੍ਰਿਤਸਰ ਤੋਂ ਚਲ ਤਰਨ ਤਾਰਨ ਖਡੂਰ ਸਾਹਿਬ ਦਾਤੂ ਜੀ ਪਹਿਲਾਂ ਹੀ ਨਾਲ ਸੀ । ਫਿਰ ਬਾਬਾ ਮੋਹਨ ਜੀ ਦੀਆਂ ਅਸੀਸਾਂ ਗੋਇੰਦਵਾਲ ਆ ਲਈਆਂ । ਬਾਬਾ ਮੋਹਰੀ ਜੀ ਪਹਿਲਾਂ ਹੀ ਪ੍ਰਵਾਰ ਸਮੇਤ ਨਾਲ ਸਨ । ਫਿਰ ਸੁਲਤਾਨਪੁਰ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹਾਂ ਵਾਲੇ ਅਸਥਾਨਾਂ ਦੇ ਦਰਸ਼ਨ ਕੀਤੇ । ਅਗਲੇ ਦਿਨ ਡੱਲੇ ਪੁੱਜ ਗਏ । ਸੰਗਤ ਤੇ ਸਾਕ ਸੰਬੰਧੀਆਂ ਨੇ ਆਈ ਬਰਾਤ ਦਾ ਬੜਾ ਸਵਾਗਤ ਕੀਤਾ ਤੇ ਜੋਟੀਆਂ ਚ ਜੀ ਆਇਆਂ ਦੇ ਸ਼ਬਦ ਪੜੇ । ਕੁੜਮਾਂ ਦੀ ਮਿਲਣੀ ਹੋਈ ਭਾਈ ਨਾਰਾਇਣ ਦਾਸ ਨੇ ਗੁਰੂ ਅਰਜਨ ਦੇਵ ਜੀ ਦੇ ਗਲ ਹਾਰ ਪਾ ਚਰਨ ਛੂਹਨ ਲੱਗਾ ਸੀ ਕਿ ਗੁਰੂ ਜੀ ਗਲ ਵਿਚ ਲੈ ਕੇ ਪਿਆਰ ਕੀਤਾ ।
ਏਥੋਂ ਦੀ ਸਿੱਖ ਸੰਗਤ ਗੁਰੂ ਜੀ ਤੇ ਬਾਲ ਹਰਿਗੋਬਿੰਦ ਸਾਹਿਬ ਦੀ ਕੋਈ ਪੱਕੀ ਯਾਦ ਬਣਾਉਣ ਲਈ ਬੇਨਤੀ ਕੀਤੀ ਕਿ ਏਥੇ ਇਕ ਬਾਉਲੀ ਬਣਾਈ ਜਾਏ । ਗੁਰੂ ਜੀ ਟੱਕ ਲਾ ਕੇ ਭਾਈ ਸਾਹਲੋ ਜੀ ਨੂੰ ਇਸ ਨੂੰ ਨੇਪਰੇ ਚੜ੍ਹਾਉਣ ਦੀ ਸੌਂਪਣਾ ਕਰ ਦਿੱਤੀ । ਇਹ ਬਾਉਲੀ ਸੀ ਗੁਰੂ ਦੀ ਕਰ ਕਮਲਾ ਦੇ ਉਪਕਾਰ ਦੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਅੱਜ ਤੱਕ ਯਾਦ ਤਾਜ਼ਾ ਕਰਦੀ ਹੈ । ਇਥੇ ਕਈ ਦਿਨ ਬਰਾਤ ਰਹੀ । ਆਸਾ ਦੀ ਵਾਰ ਦਾ ਕੀਰਤਨ ਤੇ ਹੋਰ ਗੁਰ ਉਪਦੇਸ਼ ਸੰਗਤਾਂ ਨੂੰ ਮਿਲਦੇ ਰਹੇ । ਵਿਆਹ ਬੜੀ ਧੂਮ ਧਾਮ ਚਾਵਾਂ ਮਲਾਰਾਂ ਨਾਲ ਸਮਾਪਤ ਹੋ ਗਿਆ ਹੈ । ਸਾਰਾ ਪ੍ਰਵਾਰ ਭਾਈ ਨਾਰਾਇਣ ਦਾ ਤੇ ਪਿੰਡ ਦੀ ਸੰਗਤ ਨਿਹਾਲ ਹੋ ਰਹੀ ਹੈ । ਮਾਤਾ ਪ੍ਰੇਮ ਦੇਈ ਸੱਸ ਨੇ ਲਾਡਾਂ ਨਾਲ ਲਾੜੇ ਨੂੰ ਗੋਦੀ ਲੈ ਕੇ ਪਿਆਰ ਕੀਤਾ ਤੇ ਸਾਰੇ ਸੱਸਾਂ ਵਾਲੇ ਸ਼ਗਨ ਕੀਤੇ ਹਨ । ਉਧਰ ਸਾਲੀ ਰਾਮੋ ਆਪਣੀਆਂ ਸਖੀਆਂ ਨੂੰ ਨਾਲ ਲੈ ਆਪਣੇ ਮੂੰਹੋਂ ਅਰਦਾਸ ਦੇ ਪ੍ਰੇਮ ਵਿਚ ਇਉਂ ਨਿਕਲਿਆ ।
ਪੰਕਜ ਫਾਥੇ ਪੰਕ ਮਹਾਮਦ ਗੁੱਫਿਆ ॥ ਅੰਗ ਸੰਗ ਉਰਜਾਇ ਬਿਸਤਰੇ ਸੁੱਫਿਆ | ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਫਿ ॥ ਨਾਨਕ ਇਕੁ ਸ਼੍ਰੀ ਧਰ ਨਾਥੁ ਜਿ ਟੂਟੇ ਲੇਇ ਸਾਂਠ ॥ ਇਹ ਸ਼ਬਦ ਸੁਣ ਪਿਆਰੇ ਦੂਲੇ ਜੀ ਬੋਲੇ : ਅਉਖਧੁ ਨਾਮੁ ਅਪਾਰੁ ਅਪਾਰੁ ਅਮੋਲਕੁ ਪੀਜਈ ॥ ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ ॥ ਜਿਸੈ ਪ੍ਰਾਪਤਿ ਹੋਇ ਤਿਸੈ ਹੀ ਪਾਵਣੇ ॥ ਹਰਿਹਾ ਹਉ ਬਲਿਹਾਰੀ ਤਿਨ ਜਿ ਹਰਿ ਰੰਗ ਗਾਵਣੇ ॥ ਉਧਰ ਡੱਲੇ ਦੀ ਸੰਗਤ ਵੀ ਬੜੇ ਪ੍ਰੇਮ ਵਸ ਹੋਈ ਮਗਨ ਹੈ ਬੇਵੱਸ ਹੋਈ ਸਾਰੀ ਸੰਗਤ ਇਹ ਗਾਉਣ ਲੱਗੀ ਜਿਥੈ ਜਾਏ ਭਗਤੁ ਸੋ ਥਾਨੁ ਸੁਹਾਵਣਾ ॥ ਸ਼ਮਲੇ ਹੋਏ ਸੁਖ ਹਰਿ ਨਾਮੁ ਧਿਆਵਣਾ ॥ ਜੀਅ ਕਰਨਿ ਜੈਕਾਰੁ ਨਿੰਦਕ ਮੁਏ ਪਚਿ ॥ ਸਾਜਨ ਮਨਿ ਆਨੰਦੁ ਨਾਨਕ ਨਾਮੁ ਜਪਿ ॥੧੮ ॥
ਜਦੋਂ ਇਸ ਤਰਾਂ ਹੋ ਰਹੇ ਮੰਗਲਾਚਾਰ ਦਾ ਸਮਾਚਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਤਾਂ ਆਪ ਸਹਿਜ ਬਚਨ ਕੀਤਾ “ ਹਰਿ ਗੋਬਿੰਦ ਸੂਰਾ ਗੁਰੂ , ਸਾਂਈ ਦਾਸ ਰਾਮੋ ਪੂਰੇ ਸਿੱਖ ਡੱਲੇ ਦੀ ਸਿੱਖੀ ਧਨ । ਤਿੰਨ ਦਿਨ ਬਰਾਤ ਏਥੇ ਰਹੀ ਭਾਈ ਨਾਰਾਇਣ ਦਾਸ ਨੇ ਪ੍ਰੇਮ ਤੇ ਸਤਿਕਾਰ ਨਾਲ ਸੇਵਾ ਕਰਨ ਵਿਚ ਕੋਈ ਕਸਰ ਨਾ ਛੱਡੀ । ਜਥਾਸ਼ਕਤ ਪ੍ਰੇਮ ਤੇ ਉਤਸ਼ਾਹ ਨਾਲ ਬਹੁਤ ਸਤਿਕਾਰ ਦਿੱਤਾ । ਜਦੋਂ ਗੁਰੂ ਜੀ ਵਿਦਾ ਹੋਣ ਲੱਗੇ ਨਿਮਰਤਾ ਸਹਿਤ ਬੇਨਤੀ ਕੀਤੀ : ਔਰ ਕਛੂ ਨ ਬਨਯੋ ਮੁਝ ਤੇ ਇਕ ਦਾਸੀ ਦਈ ਹਿਤ ਸੇਵ ਤੁਮਾਰੀ । ਆਪ ਕੋ ਨਾਮ ਅਨਾਥ ਕੋ ਨਾਥ ਹੈ ਰਾਖਿ ਲਈ ਪਤਿ ਆਨਿ ਹਮਾਰੀ ॥ ਦੋਨਹੂੰ ਲੋਕ ਸਹਾਇ ਕਰੋ ਸੁ ਕਰੋਰਨਿ ਕੀ ਕਰਤੇ ਰਖਵਾਰੀ ॥ ਮੈਂ ਪਕਰਯੋ ਇਕ ਦਾਮਨ ਆਪ ਕੋ ਆਯੋ ਸਰੰਨ ਲਖੇ ਉਪਕਾਰੀ ॥ ( ਸੂ : ਪ੍ਰ : ਸਫਾ ੨੨੮੧ ) ਇਹ ਬੇਨਤੀ ਸੁਣ ਗੁਰੂ ਜੀ ਨੇ ਨਾਰਾਇਣ ਦਾਸ ਨੂੰ ਗਲ ਲਾ ਪ੍ਰੇਮ ਨਾਲ ਬਚਨ ਕੀਤਾ : ਭਾਈ ਨਾਰਾਇਣ ਦਾਸ ! ਤੇਰਾ ਸਰੂਪ ਵਿਚ ਵਾਸ , ਹੁਣ ਸਾਂਈ ਦਾਸ ਤੇ ਰਾਮੋ ਹੱਥ ਜੋੜ ਆ ਚਰਨ ਪਕੜੇ ਤਾਂ ( ਤੁਖਾਰੀ ਛੰਤ ਮਹਲਾ ੪ ਦਾ ਇਹ ਸ਼ਬਦ ਉਚਾਰਿਆ ।
ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ ॥ ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ ॥ ਹਮ ਮੂੜ ਮੁਗਧ ਕਿਛੁ ਮਿਤਿ ਨਹੀ ਪਾਈ ਤੂੰ ਅੰਗਮੁ ਵਡ ਜਾਣਿਆ ॥ ਤੂ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ ਨਿਰ ਗੁਣੀ ਨਿਮਾਣਿਆ ॥ ਅਨੇਕ ਜਨਮ ਪਾਪ ਕਰਿ ਭਰਮੇ ਹੁਣ ਤਉ ਸਰਣਾਗਤਿ ਆਏ ॥ ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ ॥੩ ॥ ਗੁਰੂ ਜੀ ਸਿੱਖ ਸੰਗਤ ਦੇ ਪ੍ਰੇਮ ਵਸ ਹੋ ਸਾਂਈਦਾਸ ਨੂੰ ਥਾਪੜਾ ਦੇ ਕੇ ਇਉਂ ਬਚਨ ਕੀਤੇ । ਮਿਤ ਕਾ ਚਿਤੁ ਅਨੂਪੁ ਮੁਰੰਮੁ ਨਾ ਜਾਈਐ ॥ ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ ॥ ਚਿਤਹਿ ਚਿਤੁ ਸਮਾਇ ਤੇ ਹੋਵੈ ਰੰਗੁ ਘਨਾ ॥ ਹਰਿ ਹਾਂ ਚੰਚਲ ਚੋ ਰਿਹ ਮਾਰਿ ਤ ਪਾਵਹਿ ਸਚੁ ਧਨਾ॥ ਗੁਰੂ ਜੀ ਇਸ ਤਰ੍ਹਾਂ ਸਾਰੀ ਸੰਗਤ ਨੂੰ ਉਪਦੇਸ਼ ਦੇ ਕੇ ਪੁੱਤ ਨੂੰ ਵਿਆਹ ਕੇ ਵਾਪਸ ਪਰਤੇ ।
ਬਾਲਕ ਹਰਿਗੋਬਿੰਦ ਜੀ ਦੀ ਗੁਰਗੱਦੀ ਦਿਵਸ ਸੀ । ਦੇਸ਼ ਪ੍ਰਦੇਸ਼ ਤੋਂ ਸੰਗਤਾਂ ਇਹ ਦ੍ਰਿਸ਼ ਵੇਖਣ ਆਈਆਂ । ਭਾਈ ਸਾਂਈਦਾਸ ਤੇ ਰਾਮੋ ਜੀ ਵੀ ਡੱਲੇ ਦੀ ਸੰਗਤ ਨਾਲ ਆਏ ਹੋਏ ਸਨ । ਜਿਵੇਂ ਹੋਰ ਸੰਗਤਾਂ ਦੂਰੋਂ ਦੂਰੋਂ ਭੇਟਾ ਲੈ ਕੇ ਆਈਆ ਸਨ । ਬੀਬੀ ਰਾਮੋ ਜੀ ਨੇ ਵੀ ਆਪਣੇ ਹੱਥਾਂ ਨਾਲ ਰੀਝਾਂ ਸਹਿਤ ਕੱਢਿਆ ਤੇ ਸੀਤਾ ਇਕ ਲਾਚੇ ਦਾ ਕਲੀਆਂ ਵਾਲਾ ਚੋਲਾ ਮਹਾਰਾਜ ਦੀ ਸੇਵਾ ਵਿਚ ਰੱਖਿਆ । ਗੁਰੂ ਜੀ ਦਿਲ ਵਿਚ ਬੀਬੀ ਰਾਮੋ ਜੀ ਦਾ ਬੜਾ ਸਤਿਕਾਰ ਕਰਦੇ ਸਨ । ਇਨ੍ਹਾਂ ਉਹ ਚੋਲਾ ਸੰਗਤ ਦੇ ਸਾਹਮਣੇ ਗਲ ਪਾ ਲਿਆ ਤਾਂ ਰਾਮੋ ਦੀਆਂ ਬਾਛਾਂ ਖਿਲ ਗਈਆਂ । ਫੁਲੇ ਨਹੀਂ ਸੀ ਸਮਾਉਂਦੇ ॥ ਇਥੇ ਅੰਮ੍ਰਿਤਸਰ ਆ ਸਾਂਈਦਾਸ ਗੁਰੂ ਘਰ ਦੀ ਸੇਵਾ ਵਿਚ ਮਗਨ ਰਹਿੰਦੇ ਤਾਂ ਬੀਬੀ ਰਾਮੋ ਜੀ ਜਿਥੇ ਸੇਵਾ ਮਿਲਦੀ ਕਰ ਆਉਂਦੇ ਕਦੀ ਝਾਤੂ ਕਰਦੇ ਕਦੀ ਸੰਗਤ ਦੀਆਂ ਜੁੱਤੀਆਂ ਆਪਣੇ ਲੀੜੇ ਨਾਲ ਸਾਫ ਕਰਨ ਡਹੇ ਹੁੰਦੇ ਕਦੀ ਲੰਗਰ ਵਿਚ , ਕਦੇ ਆਟਾ ਪੀਹਣ ਦੀ ਸੇਵਾ ਵਿਚ ਜੁਟੇ ਰਹਿੰਦੇ । ਇਸ ਸਤਿਸੰਗ ਵਿਚੋਂ ਜਿਹੜਾ ਕਿ ਹਰਿ ਸਮੇਂ ਗੁਰੂ ਘਰ ਵਿਚ ਲੱਗਾ ਰਹਿੰਦਾ ਸੀ । ਵਿਚੋਂ ਰਾਮੋਂ ਜੀ ਦਾ ਜਾਣ ਨੂੰ ਜੀਅ ਨਾ ਕਰੇ । ਹਾਰ ਕੇ ਇਕ ਦਿਨ ਸਾਈਂ ਦਾਸ ਜੀ ਨੇ ਬੀਬੀ ਰਾਮੋਂ ਜੀ ਨੂੰ ਕਹਿ ਕੇ ਗੁਰੂ ਜੀ ਪਾਸੋਂ ਆਗਿਆ ਲੈ ਡਰੋਲੀ ਪਰਤੇ ।
ਏਥੋਂ ਜਦੋਂ ਕਪਟ ਨਾਲ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਬੰਦ ਕਰ ਤਾਂ ਭਾਈ ਨਾਰਾਇਣ ਦਾਸ ਤੇ ਇਥੋਂ ਦੀ ਸੰਗਤ ਨੂੰ ਪਤਾ ਲੱਗਾ ਤਾਂ ਸਿੱਖ ਸੰਗਤ ਨੇ ਗਵਾਲੀਅਰ ਜਾਣ ਦਾ ਵਿਚਾਰ ਬਣਾਇਆ ਤਾਂ ਗੁਰੂ ਜੀ ਦੀ ਖੈਰੀਅਤ ਦਾ ਪਤਾ ਲਿਆਂਦਾ ਜਾ ਸਕੇ । ਸੋ ਬਾਰਾਂ ਸਿੱਖ ਭਾਈ ਨਾਰਾਇਣ ਦਾਸ ਭਾਈ ਸਾਂਈ ਦਾਸ ਸਮੇਤ ਗੁਰੂ ਜੀ ਦਾ ਪਤਾ ਲੈਣ ਗਵਾਲੀਅਰ ਚੱਲ ਪਏ ਤੇ ਬੀਬੀ ਰਾਮੋ ਜੀ , ਤੇ ਬੀਬੀ ਦਮੋਦਰੀ ਜੀ ਨੂੰ ਅੰਮ੍ਰਿਤਸਰ ਮਾਤਾ ਗੰਗਾ ਜੀ ਪਾਸ ਛੱਡਣ ਚੱਲ ਪਏ । ਵਾਟਾਂ ਮਾਰਦੇ ਸੁਲਤਾਨਪੁਰ ਤੋਂ ਗੋਇੰਦਵਾਲ ਰਾਤ ਰਹਿ ਅਗਲੇ ਦਿਨ ਖਡੂਰ ਸਾਹਿਬ ਤੋਂ ਤਰਨ ਤਾਰਨ ਰਾਤ ਕੱਟ ਅਗਲੇ ਦਿਨ ਅੰਮ੍ਰਿਤਸਰ ਪੁੱਜ ਗਏ । ਜਦੋਂ ਤਿੰਨੇ ਮਾਤਾ ਪ੍ਰੇਮ ਦੇਈ , ਬੀਬੀ ਰਾਮੋ ਜੀ ਤੇ ਬੀਬੀ ਦਮੋਦਰੀ ਜੀ ਮਾਤਾ ਗੰਗਾ ਜੀ ਧਰਮ ਦੀ ਮੂਰਤ ਨੂੰ ਮਿਲੀਆਂ । ਮੱਥੇ ਟੇਕੇ ਨੈਣਾਂ ਨੇ ਝੜੀ ਲਾ ਲਈ । ਮਾਤਾ ਗੰਗਾ ਜੀ ਜਿਹੜੇ ਗੁਰਪਤੀ ਦਾ ਸਾਕਾ ਅੱਖੀਂ ਵੇਖ ਚੁੱਕੀ ਸੀ ਤੇ ਹੁਣ ਆਪਣੇ ਦਿਲ ਦੇ ਟੋਟੇ ਨੂੰ ਦਿੱਲੀ ਤੋਰ ਕੇ ਉਨ੍ਹਾਂ ਦੇ ਗਵਾਲੀਅਰ ਕਿਲ੍ਹੇ ਵਿਚ ਕੈਦ ਹੋਣ ਦੀ ਖਬਰ ਸੁਣ ਚੁੱਕੀ । ਬੜੀ ਧੀਰਜ ਹੌਸਲੇ ਨਾਲ ਰਾਮੋ ਜੀ ਨੂੰ ਏਨੇ ਵੈਰਾਗ ਵਿਚ ਵੇਖ ਮਾਤਾ ਗੰਗਾ ਜੀ ਕਹਿਣ ਲੱਗੇ “ ਬੀਬੀ ਜੀ ਉਦਰੋਂ ਨਹੀਂ , ਅਡੋਲ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ ਸਾਡੇ ਸਤਿਗੁਰੂ ਦਾ ਵਾਲ ਵਿੰਗਾ ਨਹੀਂ ਹੋਵੇਗਾ । ਜੇ ਮੈਂ ਕਹਾਂ ਮੇਰੇ ਜਿਹਾ ਦੁਖੀ ਸੰਸਾਰ ਤੇ ਹੈ ਕੋਈ ਜਿਸ ਦਾ ਸਿਰ ਦਾ ਸਾਂਈ ਜ਼ਾਲਮਾਂ ਨਹੀਂ ਰਹਿਣ ਦਿੱਤਾ ਤੇ ਹੁਣ ਇਕਲੌਤਾ ਲਾਡਲਾ ਵੀ ਕਸ਼ਟ ਝੱਲ ਰਿਹਾ ਹੈ । ਪਿਆਰੀਓ ! ਮੇਰੀ ਤਾਂ ਟੇਕ ਗੁਰੂ ਨਾਨਕ ਦੇ ਘਰ ਤੇ ਹੈ । ਹੌਸਲਾ ਧਰੋ ਉਸ ਰੱਬ ਰੂਪ ਹਰਿਗੋਬਿੰਦ ਦਾ ਵਾਲ ਵਿੰਗਾ ਨਹੀਂ ਹੋਣਾ । ਇਸ ਤਰ੍ਹਾਂ ਮਾਤਾ ਜੀ ਦੇ ਉਪਦੇਸ਼ ਨਾਲ ਬੀਬੀ ਰਾਮ ਜੀ ਨੇ ਦਿਲ ਧਰ ਲਿਆ । ਇਸ ਤਰ੍ਹਾਂ ਕਾਫੀ ਦਿਨ ਮਾਵਾਂ ਧੀਆਂ ਉਥੇ ਆਏ ਗਏ ਦੀ ਸੇਵਾ ਕਰ ਬੀਬੀ ਦਮੋਦਰੀ ਜੀ ਨੂੰ ਅੰਮ੍ਰਿਤਸਰ ਛੱਡ ਮਾਤਾ ਗੰਗਾ ਜੀ ਪਾਸੋਂ ਆਗਿਆ ਲੈ ਡਰੋਲੀ ਵਾਪਸ ਆ ਗਈਆਂ । ਇਕ ਵਾਰੀ ਸਾਂਈ ਦਾਸ ਨੇ ਜਦੋਂ ਡਰੋਲੀ ਆ ਨਵਾਂ ਘਰ ਬਣਾਇਆ ਤਾਂ ( ਕਿਉਂਕਿ ਆਪ ਪਹਿਲ ਡੱਲੇ ਹੀ ਰਹਿਣ ਲੱਗ ਪਏ ਸਨ ) ਆਪ ਨੇ ਗੁਰੂ ਜੀ ਨੂੰ ਪੱਤਰਕਾ ਲਿਖੀ ਕਿ ਆਪ ਆ ਕੇ ਉਨਾਂ ਦਾ ਨਵਾਂ ਘਰ ਪਵਿੱਤਰ ਕਰਨ । ਗੁਰੂ ਜੀ ਨਾਨਕ ਮਤੇ ਪੀਲੀਭੀਤ ਜਾਣ ਲੱਗਿਆਂ ਮਾਤਾ ਗੰਗਾ ਜੀ ਮਹਿਲ ਤੇ ਪ੍ਰਵਾਰ ਨੂੰ ਸਿੱਖਾਂ ਰਾਹੀਂ ਡਰੋਲੀ ਭੇਜ ਦਿੱਤਾ ਸੀ । ਹੁਣ ਗੁਰੂ ਜੀ ਦੀ ਵਾਪਸੀ ਦੀ ਉਡੀਕ ਦੀਆਂ ਬੀਬੀ ਰਾਮੋ ਜੀ ਔਸੀਆਂ ਪਾ ਰਹੇ ਸਨ । ਭਾਵੇਂ ਸਾਂਈ ਦਾਸ ਪਹਿਲਾਂ ਵੀ ਸਿੱਖ ਸੀ । ਪਰ ਆਪਣੇ ਸੁਸਰਾਲ ਭਾਈ ਨਾਰਾਇਣ ਦੀ ਸੰਗਤ ਨਾਲ ਹੋਰ ਗੂੜਾ ਤੇ ਫਿਰ ਰਾਮੋ ਨੇ ਚੰਗਾ ਪੱਕਾ ਗੂੜ੍ਹਾ ਸਿੱਖੀ ਦਾ ਰੰਗ ਚੜ੍ਹਾ ਦਿੱਤਾ ਸੀ ਜਿਹੜੀ ਭਾਈ ਪਾਰੋ ਜੀ ( ਗੁਰੂ ਅਮਰਦਾਸ ਜੀ ਮੰਜੀਦਾਰ ਸੀ ) ਪੋਤੀ ਸੀ । ਬੀਬੀ ਰਾਮੋ ਜੀ ਕਹਿ ਰਹੇ ਸਨ ਗੁਰੂ ਜੀ ਅੰਤਰਜਾਮੀ ਹਨ । ਸਾਡੇ ਦਿਲਾਂ ਦੀਆਂ ਜਾਣਦੇ ਹਨ ਉਹ ਆਪ ਆਉਣਗੇ । ਸਾਡੇ ਪਿਆਰ ਵਿਚ ਕੋਈ ਘਾਟ ਨਹੀਂ ਹੈ ਜਾ ਸਾਥੋਂ ਕੋਈ ਪਾਪ ਹੋ ਗਿਆ ਹੈ । ਜਿਸ ਦੀ ਸਜ਼ਾ ਸਾਨੂੰ ਮਿਲ ਰਹੀ ਹੈ । ਗੁਰੂ ਜੀ ਡਰੋਲੀ ਆ ਪੁੱਜੇ ।
ਗੁਰੂ ਜੀ ਦਾ ਡਰੋਲੀ ਆਉਣਾ ਸੁਣ ਕੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੇ ਵਹੀਰਾਂ ਘੱਤ ਦਿੱਤੀਆਂ । ਲੰਗਰ ਲੱਗ ਗਏ ਬੀਬੀ ਰਾਮੋ ਜੀ ਤੇ ਸਾਂਈ ਦਾਸ ਜੀ ਰਾਤ ਦਿਨ ਸੇਵਾ ਵਿਚ ਜੁਟ ਪਏ । ਘਰ ਸੱਚ ਖੰਡ ਬਣ ਗਿਆ । ਨਵੇਂ ਮਕਾਨ ਵਿਚ ਬੈਠ ਗੁਰੂ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ ਤਾਂ ਇਕ ਦਿਨ ਸਾਂਈਦਾਸ ਜੀ ਗੁਰੂ ਜੀ ਨੂੰ ਕਿਹਾ ਕਿ “ ਅਲਮਸਤ ਕਿੰਨਾ ਖੁਸ਼ ਨਸੀਬ ਹੈ ।ਜਿਸ ਬਦਲੇ ਤੁਸਾਂ ਕਿਨ੍ਹਾਂ ਪੰਧ ਕੀਤਾ । ਜਿਸ ਦੀ ਸ਼ਰਧਾ ਤੇ ਪ੍ਰੇਮ ਨੇ ਉਸ ਨੂੰ ਆਗਿਆਕਾਰ ਬਣਾ ਦਿੱਤਾ ਹੈ।ਉਹ ਕਦੋਂ ਕੁ ਦਾ ਸਿੱਖ ਹੋਇਆ ਹੈ ? ‘ ਗੁਰੂ ਜੀ ਬਚਨ ਕੀਤਾ ਕਿ “ ਰਾਵੀ ਨਦੀ ਤੇ ਇਕ ਬੱਕਰੀਆਂ ਦਾ ਆਜੜੀ ਸੀ “ ਸਾਧਾਰਨ ਜਾਂ ਸਿਧੜਾ ਕਰਕੇ ਜਾਣਿਆ ਜਾਂਦਾ ਸੀ । ਉਸ ਦੀ ਬੜੀ ਚਾਹਣਾ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰੇ । ਸੋ ਉਸ ਦੇ ਦਿਲ ਵਿਚ ਬੜਾ ਪਿਆਰ ਤੇ ਸ਼ਰਧਾ ਉਪਜੀ ਤਾਂ ਗੁਰੂ ਜੀ ਉਸ ਨੂੰ ਆ ਮਿਲੇ । ਉਸ ਨੇ ਇੱਕ ਬੱਕਰੀ ਦਾ ਦੁੱਧ ਚੋ ਕੇ ਗੁਰੂ ਜੀ ਨੂੰ ਭੇਂਟ ਕੀਤਾ । ਤਾਂ ਉਸ ਨੇ ਇਸ ਦੁੱਧ ਬਦਲੇ ਉਨਾਂ ਦੇ ਰੱਜ ਕੇ ਦਰਸ਼ਨ ਕਰਨ ਦੀ ਆਗਿਆ ਮੰਗੀ । ਗੁਰੂ ਜੀ ਕਿਹਾ ਕਿ ‘ ਕੁਝ ਹੋਰ ਵੀ ਚਾਹੁੰਦਾ ਹੈ ? ” ਉਸ ਦਾ ਫਿਰ ਉਤਰ ਸੀ ਕਿ ਗੁਰੂ ਜੀ ਨੂੰ ਵੇਖਦਾ ਰਹਾਂ ਗੁਰੂ ਜੀ . ਬਚਨ ਕੀਤਾ “ ਦੋ , ਤਿੰਨ ਜਾਂ ਛੇ ਤੂੰ ਛੇ ਵਾਰ ਮੰਗ ਕੀਤੀ ਹੈ । ਤੂੰ ਛੇਵੇਂ ਗੁਰੂ ਦੇ ਵੀ ਦਰਸ਼ਨ ਕਰੇਗਾ । ਇਹ ਸੁਣ ਭਾਈ ਸਾਂਈ ਜੀ ਧੰਨ ਭਾਈ ਅਲਮਸਤ ਧੰਨ ਭਾਈ ਅਲਮਸਤ ਕਹਿਣ ਲੱਗਾ ।
ਹੁਣ ਬੀਬੀ ਰਾਮੋ ਜੀ ਨੇ ਬੜੇ ਸਤਿਕਾਰ ਨਾਲ ਇਉਂ ਕਿਹਾ “ ਗੁਰੂ ਮਹਾਰਾਜ ! ਮੇਰੀ ਪ੍ਰਾਰਥਨਾ ਹੈ ਕਿ ਮੈਂ ਆਪਣੇ ਪਤੀ ਦੀ ਤਨ ਮਨ ਨਾਲ ਪੂਜਾ ਕਰਾਂ ਅਤੇ ਨੇਕ ਚਲਣ ਤੇ ਆਗਿਆਕਾਰੀ ਬਣ ਜੀਵਨ ਦੇ ਫਰਜ਼ ਨਿਭਾਵਾਂ ਤਾਂ ਕਿ ਪ੍ਰਭੂ ਮੇਰੇ ਦਿਲ ਵਿਚ ਘਰ ਕਰ ਜਾਵੇ । ਮੈਂ ਹਰ ਵਕਤ ਉਸ ( ਪ੍ਰਭੂ ) ਨੂੰ ਚੇਤੇ ਰੱਖਾਂ । ਤਾਂ ਕਿ ਮੈਂ ਮੌਤ ਤੋਂ ਅਭੈ ਹੋ , ਜੂਨਾਂ ਵਿਚ ਨਾਂ ਪਵਾਂ । ਇਸ ਲਈ ਮੇਰੀ ਸਹਾਇਤਾ ਕਰੋ । ਗੁਰੂ ਜੀ ਬਚਨ ਕੀਤਾ ਕਿ “ ਜਿਨਾਂ ਦੇ ਦਿਲ ਪਵਿੱਤਰ ਹਨ । ਪ੍ਰਮਾਤਮਾ ਹਰ ਸਮੇਂ ਉਨਾਂ ਦੀ ਪਿੱਠ ਤੇ ਹੁੰਦਾ ਹੈ । ਸਦਾ ਸੱਚੇ ਦਿਲ ਨਾਲ ਅਕਾਲ ਪੁਰਖ ਦਾ ਨਾਮ ਜਪੋ।ਉਸ ਦੀ ਰਜ਼ਾ ਵਿਚ ਰਹੋ । ਇਸ ਤਰ੍ਹਾਂ ਤੁਸੀਂ ਸਦਾ ਲਈ ਨਿਰਭੈ ਹੋ ਜਾਵੋਗੇ । ” ਬੀਬੀ ਰਾਮੋ ਜੀ ਆਪਣੀ ਛੋਟੀ ਭੈਣ ਦਮੋਦਰੀ ਜੀ ਨੂੰ ਅਤਿ ਦਾ ਪਿਆਰ ਕਰਦੇ ਸਨ । ਵਿਆਹ ਤੋਂ ਬਾਦ ਕਈ ਵਾਰ ਉਸ ਨੂੰ ਮਿਲਣ ਜਾਂਦੇ । ਹੁਣ ਜਦੋਂ ਦਮੋਦਰੀ ਜੀ ਦਾ ਅਕਾਲ ਚਲਾਣਾ ਹੋ ਗਿਆ ਤਾਂ ਇਸ ਲਈ ਆਪਣੀ ਭੈਣ ਲਈ ਅਥਾਹ ਪਿਆਰ ਕਰ ਕੇ ਉਸ ਦਾ ਵਿਛੋੜਾ ਬਰਦਾਸ਼ਤ ਕਰਨਾ ਅਸਹਿ ਸੀ ਪ੍ਰਣਾ ਤਿਆਗ ਗਏ । ਸੋਹਨ ਕਵੀ ਲਿਖਦਾ ਬਿਰਹ ਭੈਣ ਕੇ ਸਹਯੋ ਨਾ ਜਾਇ ਪ੍ਰੇਮ ਮੁਘਨ ਰਾਮੋ ਤਨ ਤਿਆਗ ਬੀਬੀ ਰਾਮੋ ਜੀ ਦਾ ਵਿਛੋੜਾ ਭਾਈ ਸਾਂਈ ਦਾਸ ਜੀ ਨਾ ਝੱਲ ਸਕੇ ਉਸ ਨੇ ਪ੍ਰਾਣ ਤਿਆਗ ਦਿੱਤੇ।ਸੋਹਨ ਕਵੀ ਲਿਖਦਾ ਹੈ । ਦਾਸ ਨਾਰਾਇਣ ਬੈਠ ਅਲਾਇ ॥ ਪੰਯਾਰੀ ਹਮ ਤੇ ਰਹਿਓ ਨਾ ਜਾਇ ॥ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਸਾਲੀ ਸਾਂਢੂ ਦਾ ਆਪਣੀ ਹੱਥੀਂ ਸਸਕਾਰ ਕੀਤਾ ਤੇ ਸਾਰੀਆਂ ਰਸਮਾਂ ਅਖੰਡ ਪਾਠ ਰਖਵਾ ਕੇ ਸ੍ਰੀ ਬਿਧੀ ਚੰਦ ਨੇ ਭੋਗ ਪਾਏ । ਇਨ੍ਹਾਂ ਦੋਵਾਂ ਜੀਆਂ ਨਾਲ ਡਰੋਲੀ ਤੇ ਡੱਲੇ ਦੀ ਸੰਗਤ ਦਾ ਅਥਾਹ ਪਿਆਰ ਸੀ । ਪਾਠ ਤੇ ਭੋਗ ਤੇ ਕੋਈ ਸਿੱਖ ਇਹੋ ਜਿਹਾ ਨਹੀਂ ਰਿਹਾ ਹੋਣਾ ਜਿਹਦੇ ਨੈਣਾਂ ਨੇ ਅੱਥਰੂ ਨਾ ਕੱਢੇ ਹੋਣ । ਕਵੀ ਸੋਹਨ ਲਿਖਦਾ ਹੈ : ਭੋਗ ਸ੍ਰੀ ਗੁਰੂ ਗ੍ਰੰਥ ਕਾ ਪਾਓ , ਡੇਰਨਾ ਲਾਇ , ਦਯਾ ਸਿਧ ਤਬ ਸੀਸ ਨਿਵਾਯੋ । ਬੀਬੀ ਰਾਮੋ ਜੀ ਦੀ ਕੋਈ ਬਚਾ ਨਹੀਂ ਸੀ । ਇਸ ਲਈ ਉਹ ਬਾਬੇ ਗੁਰਦਿੱਤੇ ਨਾਲ ਬਹੁਤ ਪਿਆਰ ਕਰਦੇ ਸਨ । ਕਈ ਕਈ ਦਿਨ ਆਪਣੇ ਪਾਸ ਰੱਖਦੇ । ਸੋ ਭੋਗ ਤੋਂ ਬਾਅਦ ਪਗੜੀ ਦੀ ਰਸਮ ਬਾਬਾ ਗੁਰਦਿੱਤਾ ਜੀ ਨੂੰ ਕੀਤੀ ਗਈ ।
ਦਾਸ ਜੋਰਾਵਰ ਸਿੰਘ ਤਰਸਿੱਕਾ।



Share On Whatsapp

Leave a comment


सलोकु मः ३ ॥ सतिगुर ते जो मुह फिरे से बधे दुख सहाहि ॥ फिरि फिरि मिलणु न पाइनी जमहि तै मरि जाहि ॥ सहसा रोगु न छोडई दुख ही महि दुख पाहि ॥ नानक नदरी बखसि लेहि सबदे मेलि मिलाहि ॥१॥ मः ३ ॥ जो सतिगुर ते मुह फिरे तिना ठउर न ठाउ ॥ जिउ छुटड़ि घरि घरि फिरै दुहचारणि बदनाउ ॥ नानक गुरमुखि बखसीअहि से सतिगुर मेलि मिलाउ ॥२॥ पउड़ी ॥ जो सेवहि सति मुरारि से भवजल तरि गइआ ॥ जो बोलहि हरि हरि नाउ तिन जमु छडि गइआ ॥ से दरगह पैधे जाहि जिना हरि जपि लइआ ॥ हरि सेवहि सेई पुरख जिना हरि तुधु मइआ ॥ गुण गावा पिआरे नित गुरमुखि भ्रम भउ गइआ ॥७॥

जो मनुख सतगुर से मनमुख में, वेह (अंत में) बहुत दुःख सहते हैं, प्रभु को मिल नहीं सकते, बार बार पैदा होते हैं व् मरते हैं, चिंता का रोग उन्हें कभी नहीं छोड़ता, सदा दुखी रहते हैं, हे नानक, कृपा-दृष्टि वाला प्रभु यदि उनको बक्श ले तो सतगुरु के शब्द के द्वारा उन्हें मिल जाते हैं।१। जो मनुख सग्तुरु से मनमुख हैं उनकी कोई जगह टिकाना नहीं; उनका विभ्चरण किसी छोड़ी हुई स्त्री जैसा है, जो घर घर में बदनाम होती है। है नानक! जो गुरु के सन्मुख हो के बक्शे जाते हैं, वह सतगुरु की संगत मैं मिल जाते हैं॥२॥ जो मनुष्य सच्चे हरि को सेवते हैं, वे संसार समुंदर को पार कर लेते हैं; जो मनुष्य हरि का नाम स्मरण करते हैं, उन्हें जम छोड़ जाता है; जिन्होंने हरि का नाम जपा है, उन्हें दरगाह में आदर मिलता है; (पर) हे हरि! जिस पर तेरी मेहर होती है, वही मनुष्य तेरी भक्ति करते हैं। सतिगुरु के सन्मुख हो के भ्रम और डर दूर हो जाते हैं, (मेहर कर) हे प्यारे! मैं भी सदा तेरे गुण गाऊँ।7।



Share On Whatsapp

Leave a comment





  ‹ Prev Page Next Page ›