ਵਿਸਾਖੀ 13 ਅਪ੍ਰੈਲ ਦੀ ਥਾਂ 14 ਅਪ੍ਰੈਲ ਦੀ ਕਿਉਂ?
ਦੇਸੀ ਮਹੀਨੇ ਦੀ ਸ਼ੁਰੂਆਤ ਸੰਗਰਾਂਦ ਵਾਲੇ ਦਿਨ ਹੁੰਦੀ ਹੈ। ਭਾਵ ਜਿਸ ਦਿਨ ਸੂਰਜ ਇੱਕ ਰਾਸ਼ੀ ਦਾ ਪੈਂਡਾ ਤਹਿ ਕਰਕੇ ਨਵੀਂ ਰਾਸ਼ੀ ਵਿੱਚ ਦਾਖਿਲ ਹੁੰਦਾ ਮੰਨਿਆ ਜਾਂਦਾ ਹੈ। ਇਸ ਵਾਰ ਦੀ ਸੰਗਰਾਂਦ 14 ਅਪ੍ਰੈਲ ਨੂੰ ਹੈ। ਪਿਛਲੀ ਸਦੀ ਵਿੱਚ ਇਹ ਜਿਆਦਾਤਰ 13 ਅਪ੍ਰੈਲ ਨੂੰ ਹੁੰਦੀ ਸੀ। (ਇਸ ਦਾ ਕਾਰਨ ਇਹ ਹੈ ਕਿ ਰਾਸ਼ੀ ਲਗਭਗ 72 ਸਾਲ ਬਾਅਦ ਇਕ ਦਿਨ ਪਿਛੇ ਖਿਸਕ ਜਾਂਦੀ ਹੈ।) ਪਰ ਹੁਣ ਜਿਆਦਾਤਰ 14 ਅਪ੍ਰੈਲ ਨੂੰ ਆਉਂਦੀ ਹੈ। ਹੁਣ ਵੀ ਲੀਪ ਵਾਲੇ ਸਾਲ ਵਿੱਚ 13 ਨੂੰ ਆਉਂਦੀ ਹੈ ਅਗਲੇ ਸਾਲ 2024 ਨੂੰ 13 ਅਪ੍ਰੈਲ ਦੀ ਹੈ। ਇਹ ਸਿਰਫ 2040 ਤੱਕ ਹੀ ਹੈ ਫਿਰ 14 ਜਾਂ 15 ਵਿੱਚ ਹੀ ਆਵੇਗੀ। ਇਸ ਮਹੀਨੇ ਵਿੱਚ ਪੂਰਨਮਾਸ਼ੀ ਨੂੰ ਚੰਦਰਮਾ ਵਿਸ਼ਾਖਾ ਨਛੱਤਰ ਕੋਲ ਹੋਵੇਗਾ। ਜਿਸ ਕਾਰਣ ਮਹੀਨੇ ਦਾ ਨਾਮ ਵਿਸਾਖ ਹੈ।
ਸੰਤਾ ਕੇ ਕਾਰਜਿ ਆਪਿ ਖਲੋਇਆ
ਹਰਿ ਕੰਮੁ ਕਰਾਵਣਿ ਆਇਆ ਰਾਮ ॥
सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआइ हरि जसु नित सुन ॥१७॥
अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपस से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1। चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपस बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2। प्रभू के सुंदर चरणों का आसरा ले के सारे जीव (दुनिया की तपस से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।
ਅੰਗ : 709
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭
ਅਰਥ : ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।

ਸ੍ਰੀ ਆਨੰਦਪੁਰ ਸਾਹਿਬ ਸੰਗਤ ਦਾ ਇਕੱਠ ਹੈ ਸਿੰਘਾਸਣ ਲੱਗਾ ਹੋਇਆ ਹੈ ਆਸ ਪਾਸ ਸ਼ਸਤਰਧਾਰੀ ਸੂਰਮੇ ਖੜ੍ਹੇ ਨੇ ਲੱਠੇ ਦੀ ਚਿੱਟੀ ਚਾਦਰ ਵਿਛੀ ਹੈ ਉੱਪਰ 1100 ਦਾ ਕੜਾਹ ਪ੍ਰਸ਼ਾਦ ਸਜ ਰਿਹਾ ਹੈ ਸਿੰਘਾਸਨ ਦੇ ਉੱਪਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਰਾਜਮਾਨ ਨੇ ਚਿੱਟੇ ਬਸਤਰ ਪਾਏ ਹੋਏ ਨੇ ਬਿਲਕੁਲ ਸਾਹਮਣੇ ਸਰਬਲੋਹ ਦਾ ਸੋਹਣਾ ਬਾਟਾ ਚਮਕ ਰਿਹਾ ਹੈ ਜਿਸ ਵਿੱਚ ਜਲ ਤੇ 3 ਫੁੱਟ ਦਾ ਦੋ ਧਾਰੀ ਖੰਡਾ ਪਿਆ ਕੋਲ ਖਡ਼੍ਹੇ ਨੇ ਸਿਰ ਭੇਟਾ ਕਰਨ ਵਾਲੇ ਪੰਜ ਸਿੱਖ ਸਤਿਗੁਰੂ ਸਿੰਘਾਸਨ ਤੋਂ ਉੱਠੋ ਪੰਜਾਂ ਸਿੱਖਾਂ ਨੂੰ ਆਗਿਆ ਕੀਤੀ ਗੁਰੂ ਬਾਬੇ ਦਾ ਦਿੱਤਾ ਮੰਤਰ #ਵਾਹਿਗੁਰੂ ਉਸ ਦਾ ਉਚਾਰਨ ਕਰੀ ਜਾਓ ਆਪ ਸਤਿਗੁਰੂ ਬੀਰ ਆਸਨ ਵਿੱਚ ਬੈਠ ਕੇ ਹੱਥ ਵਿੱਚ ਲਿਆ ਦੋ ਧਾਰੀ ਖੰਡਾ ਜਲ ਦੇ ਵਿੱਚ ਫੇਰਨਾ ਸ਼ੁਰੂ ਕੀਤਾ ਨਾਲ ਪੜ੍ਹ ਰਹੇ ਨੇ ਅੰਮ੍ਰਿਤਮਈ ਬਾਣੀ ਐਸੀ ਵਿਸਮਾਦਮਈ ਅਵਸਥਾ ਹੈ ਸੰਗਤ ਬੜੀ ਹੈਰਾਨਗੀ ਤੇ ਧਿਆਨ ਦੇ ਨਾਲ ਸਾਰਾ ਨਜ਼ਾਰਾ ਤਕ ਰਹੀ ਹੈ ਮਾਤਾ ਜੀ ਨੇ ਲਿਆ ਕੇ ਜਲ ਦੇ ਵਿੱਚ ਪਤਾਸੇ ਪਾ ਦਿੱਤੇ ਬਾਣੀਆ ਪੂਰੀਆਂ ਹੋਣ ਤੇ ਆਪ ਸਤਿਗੁਰੂ ਖੜ੍ਹੇ ਹੋਇ ਹੁਣ ਤਿਆਰ ਹੋ ਗਿਆ ਮਰਿਆ ਨੂੰ ਜੀਵਨ ਦੇਣ ਵਾਲਾ ਖੰਡੇ ਬਾਟੇ ਦਾ ਅੰਮ੍ਰਿਤ ਪੰਜਾਂ ਚੋਂ ਇਕ ਨੂੰ ਕੋਲ ਬੁਲਾ ਉਸ ਦੇ ਨੈਣਾਂ ਦੇ ਵਿੱਚ ਅੰਮ੍ਰਿਤ ਦੇ ਛਿੱਟੇ ਮਾਰੇ ਤੇ ਨਾਲ ਪਹਿਲੀ ਵਾਰ ਕਲਗੀਧਰ ਦੇ ਮੁਖ ਚੋਂ ਇਲਾਹੀ ਬੋਲ ਉਚਾਰਨ ਹੋਇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਅੱਗੋਂ ਸਿੱਖ ਵੀ ਬੋਲਿਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਇਸ ਤਰ੍ਹਾਂ ਪੰਜ ਨੇਤਰਾਂ ਦੇ ਵਿਚ ਪੰਜ ਕੇਸਾਂ ਦੇ ਵਿੱਚ ਦਸਮ ਦਵਾਰ ਦੇ ਪਾਸ ਪੰਜ ਝੂਲੇ ਮੁੱਖ ਦੇ ਵਿੱਚ ਪਾਏ ਪੰਜਾਂ ਨੂੰ ਅੰਮ੍ਰਿਤ ਛਕਾਇਆ ਪਹਿਲੀ ਵਾਰ ਫਤਿਹ ਪ੍ਰਗਟ ਹੋਈ ਕਲਗੀਧਰ ਨੇ 75 ਵਾਰ ਫ਼ਤਹਿ ਉਚਾਰਨ ਕੀਤੀ ਪੰਜ ਪਿਆਰਿਆਂ ਨੇ 15-15 ਵਾਰ ਅੱਗੋਂ ਜਵਾਬ ਦਿੱਤਾ ਇਸ ਤਰ੍ਹਾਂ ਖਾਲਸਾ ਪੰਥ ਦੀ ਸਾਜਨਾ ਹੋਈ ਤੇ ਕਲਗੀਧਰ ਪਿਤਾ ਨੇ ਖੁਦ ਮੰਗ ਕੇ ਅੰਮ੍ਰਿਤ ਦੀ ਦਾਤ ਲਈ ਇਸੇ ਦਿਨ ਤੋਂ ਸ਼ਬਦ ਪ੍ਰਸਿੱਧ ਹੋਏ
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ
ਸਾਰਿਆਂ ਨੂੰ ਖ਼ਾਲਸਾ ਪੰਥ ਦੇ ਪ੍ਰਗਟ ਦਿਵਸ ਲੱਖ ਲੱਖ ਮੁਬਾਰਕਾਂ
#ਨੋਟ ਜਿਸ ਨਾਲ ਅੰਮ੍ਰਿਤ ਸੰਚਾਰ ਕੀਤਾ ਦੋ ਧਾਰੀ ਖੰਡਾ ਅੱਜ ਵੀ ਸ੍ਰੀ ਕੇਸਗਡ਼੍ਹ ਸਾਹਿਬ ਸੁਭਾਇਮਾਨ ਹੈ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਹਨ
ਮੇਜਰ ਸਿੰਘ
ਗੁਰੂ ਕਿਰਪਾ ਕਰੇ
सलोकु मः ३ ॥ सेखा चउचकिआ चउवाइआ एहु मनु इकतु घरि आणि ॥ एहड़ तेहड़ छडि तू गुर का सबदु पछाणु ॥ सतिगुर अगै ढहि पउ सभु किछु जाणै जाणु ॥ आसा मनसा जलाइ तू होइ रहु मिहमाणु ॥ सतिगुर कै भाणै भी चलहि ता दरगह पावहि माणु ॥ नानक जि नामु न चेतनी तिन धिगु पैनणु धिगु खाणु ॥१॥ मः ३ ॥ हरि गुण तोटि न आवई कीमति कहणु न जाइ ॥ नानक गुरमुखि हरि गुण रवहि गुण महि रहै समाइ ॥२॥ पउड़ी ॥ हरि चोली देह सवारी कढि पैधी भगति करि ॥ हरि पाटु लगा अधिकाई बहु बहु बिधि भाति करि ॥ कोई बूझै बूझणहारा अंतरि बिबेकु करि ॥ सो बूझै एहु बिबेकु जिसु बुझाए आपि हरि ॥ जनु नानकु कहै विचारा गुरमुखि हरि सति हरि ॥११॥
ਅੰਗ : 646
ਸਲੋਕੁ ਮਃ ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ ਮਃ ੩ ॥ ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ ਪਉੜੀ ॥ ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥
ਅਰਥ : ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ।1। ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; (ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ।2। (ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ। (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ; (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ। ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ)।11।
ਅੰਗ : 711
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥*
ਰਾਗੁ ਟੋਡੀ ਮਹਲਾ ੪ ਘਰੁ ੧ ॥
ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥ ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥
ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥ ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥੨॥
ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ ॥ ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥੩॥
ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥ ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥
ਅਰਥ : ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਮੇਰਾ ਮਨ (ਉਸ ਹਰੀ ਪ੍ਰਭੂ ਵਾਹਿਗੁਰੂ ਪਰਮ ਪਿਤਾ) ਪਰਮਾਤਮਾ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦਾ। ਗੁਰੂ (ਜਿਸ ਮਨੁੱਖ ਨੂੰ) ਜਿੰਦ ਦੇ ਪਿਆਰੇ ਪ੍ਰਭੂ ਪਿਤਾ ਪਰਮਾਤਮਾ ਨਾਲ ਮਿਲਾ ਦੇਂਦਾ ਹੈ, ਉਸ ਮਨੁੱਖ ਨੂੰ ਸੰਸਾਰ-ਸਮੁੰਦਰ ਵਿਚ ਮੁੜ ਨਹੀਂ ਆਉਣਾ ਪੈਂਦਾ (ਭਾਵ ਉਸਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ)।1। ਰਹਾਉ। ਹੇ ਭਾਈ! ਮੇਰੇ ਹਿਰਦੇ ਵਿਚ ਹਰੀ ਪ੍ਰਭੂ ਵਾਹਿਗੁਰੂ (ਨੂੰ ਮਿਲਣ ) ਦੀ ਤਾਂਘ ਲੱਗੀ ਹੋਈ ਸੀ (ਮੇਰਾ ਜੀ ਕਰਦਾ ਸੀ ਕਿ) ਮੈਂ (ਆਪਣੀਆਂ) ਅੱਖਾਂ ਨਾਲ ਹਰੀ-ਪ੍ਰਭੂ ਵਾਹਿਗੁਰੂ ਪਰਮ ਪਿਤਾ ਪਰਮਾਤਮਾ ਨੂੰ ਵੇਖ ਲਵਾਂ। ਦਇਆਲੂ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ—ਇਹੀ ਹੈ ਹਰੀ-ਪ੍ਰਭੂ (ਨੂੰ ਮਿਲਣ) ਦਾ ਪੱਧਰਾ ਰਸਤਾ।1। ਹੇ ਭਾਈ! ਅਨੇਕਾਂ ਕੌਤਕਾਂ ਦੇ ਮਾਲਕ ਸਰਵ ਗੁਣ ਸੰਪਨ ਹਰੀ ਪ੍ਰਭੂ ਗੋਬਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ, ਉਸ ਦੇ ਹਿਰਦੇ ਵਿਚ, ਉਸ ਦੇ ਮਨ ਵਿਚ ਸਰੀਰ ਵਿਚ, ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਦੇ ਮੱਥੇ ਉੱਤੇ ਮੂੰਹ ਉੱਤੇ ਚੰਗਾ ਭਾਗ ਜਾਗ ਪੈਂਦਾ ਹੈ।2। ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ (ਕਾਮ ਕ੍ਰੋਧ ਮੋਹ ਅਹੰਕਾਰ ਤੇ ) ਲੋਭ ਆਦਿਕ ਵਿਕਾਰਾਂ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਚੰਗਾ ਅਕਾਲ ਪੁਰਖ ਹਰੀ ਪ੍ਰਭੂ ਵਾਹਿਗੁਰੂ ਪਰਮ ਪਿਤਾ ਪਰਮਾਤਮਾ ਭੁੱਲਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਮੂਰਖ ਕਹੇ ਜਾਂਦੇ ਹਨ, ਆਤਮਕ ਜੀਵਨ ਵਲੋਂ ਬੇ-ਸਮਝ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉਤੇ ਮੰਦੀ ਕਿਸਮਤ (ਉੱਘੜੀ ਹੋਈ ਸਮਝ ਲਵੋ)।3। ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰੋਂ ਲਿਖਿਆ ਚੰਗਾ ਭਾਗ ਉੱਘੜ ਪਿਆ, ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹਨਾਂ ਨੇ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ, ਉਹਨਾਂ ਨੇ ਪਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ।4।1।
*ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥*
*रागु टोडी महला ४ घरु १ ॥*
*हरि बिनु रहि न सकै मनु मेरा ॥ मेरे प्रीतम प्रान हरि प्रभु गुरु मेले बहुरि न भवजलि फेरा ॥१॥ रहाउ ॥*
*मेरै हीअरै लोच लगी प्रभ केरी हरि नैनहु हरि प्रभ हेरा ॥ सतिगुरि दइआलि हरि नामु द्रिड़ाइआ हरि पाधरु हरि प्रभ केरा ॥१॥*
*हरि रंगी हरि नामु प्रभ पाइआ हरि गोविंद हरि प्रभ केरा ॥ हरि हिरदै मनि तनि मीठा लागा मुखि मसतकि भागु चंगेरा ॥२॥*
*लोभ विकार जिना मनु लागा हरि विसरिआ पुरखु चंगेरा ॥ ओइ मनमुख मूड़ अगिआनी कहीअहि तिन मसतकि भागु मंदेरा ॥३॥*
*बिबेक बुधि सतिगुर ते पाई गुर गिआनु गुरू प्रभ केरा ॥ जन नानक नामु गुरू ते पाइआ धुरि मसतकि भागु लिखेरा ॥४॥१॥*
हे भाई ! मेरा मन परमात्मा की याद के बिना रह नहीं सकता। गुरु (जिस मनुख को) जीवन का प्यारा भगवान मिला देता है, उस को संसार-सागर में फिर नहीं आना पड़ता।1।रहाउ।
हे भाई ! मेरे हृदय में भगवान (के मिलाप) की चाह लगी हुई थी (मेरा मन करता था कि) मैं (अपनी) आँखों के साथ हरि-भगवान को देख लूं। दयाल गुरु ने परमात्मा का नाम मेरे हृदय में पक्का कर दिया-यही है हरि-भगवान (को मिलने) का सही मार्ग।1।
हे भाई ! अनेकों कौतकाँ के स्वामी हरि भगवान गोबिंद का नाम जिस मनुख ने प्राप्त कर लिया, उस के मन में, उस के शरीर में, परमात्मा प्यारा लगने लग जाता है, उस के माथे पर मुख पर उत्म भाग्य जाग जाता है।2।
पर, हे भाई ! जिन मनुष्यों का मन लोभ आदि विकारों में मस्त रहता है, उनको परम अकाल पुरख भुला रहता है। अपने मन के पिछे चलने वाले वह मनुख मूर्ख कहे जाते हैं, आत्मिक जीवन की तरफ से बे-समझ कहे जाते हैं। उन के माथे पर मंदी किस्मत (उभरी हुई समझ लो)।3।
हे दास नानक ! जिन मनुष्यों के माथे पर धुरों लिखा उत्म भाग्य उभर पड़ा, उन्हों ने गुरु से परमात्मा का नाम प्राप्त कर लिया, उन्हों ने गुरु से अच्छे बुरे काम की परख करने वाली समझ हासिल कर ली, उन्हों ने परमात्मा के मिलाप के लिए गुरु से आत्मिक जीवन की सूझ प्राप्त कर ली।4।1।
ਖ਼ਾਲਸਾ ਸਾਜਨਾ ਦਿਵਸ ਮਨਾ ਰਹੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਵਾਨ ਹੋਵਣ ਜੀ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਨ ਗੁਰੂ ਸਾਹਿਬ ਦਾ ਖ਼ਾਲਸਾ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰਹੇ।
ਪਿਛਲੇ ਸਾਲ ਮੈਂ ਪਰਿਵਾਰ ਸਮੇਤ ਵਿਸਾਖੀ ਮੌਕੇ ਪੰਜਾਬ ਸੀ ਤੇ ਮੈਨੂੰ ਵਿਸਾਖੀ ਵਾਲੇ ਦਿਨ ਮੇਰੇ ਪੇਕੇ ਪਿੰਡ ਦੇਨੋਵਾਲ ਕਲਾਂ ਵੱਲੋਂ ਹਰ ਸਾਲ ਲਗਾਏ ਜਾਂਦੇ ਲੰਗਰ ਸਥਾਨ ਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਈਆ ਸੀ ।
ਮੇਰੇ ਪੇਕੇ ਪਿੰਡ ਦਾ ਲੰਗਰ ਸਥਾਨ ਗੜਸ਼ੰਕਰ ਤੋਂ ਸ੍ਰੀ ਅਨੰਦ ਪੁਰ ਸਾਹਿਬ ਨੂੰ ਜਾਂਦੇ ਰਸਤੇ ਵਿੱਚ ਅੱਧ ਰਸਤੇ ਵਿੱਚ ਆਉਂਦਾ ਹੈ। ਇਸ ਸਥਾਨ ਨੂੰ ਖੂਹੀ ਪੁਰ ਨਾਮ ਨਾਲ ਸਭ ਸੰਗਤਾਂ ਜਾਣਦੀਆਂ ਹਨ।
ਸਾਡੇ ਪਿੰਡ ਵਿੱਚ ਰਹਿੰਦੇ ਸੰਤ ਸ਼ਿਵ ਰਾਮ ਜੀ ਮਹਾਰਾਜ ਜੀ ਵੱਲੋਂ ਇਸ ਸਥਾਨ ਤੇ ਲੰਗਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਸੀ। ਪਹਿਲਾ ਪਹਿਲ ਅਨੰਦ ਪੁਰ ਸਾਹਿਬ ਨੂੰ ਜਾਂਦੀਆਂ ਸੰਗਤਾਂ ਲਈ ਕੇਵਲ ਭੁੰਨੇ ਹੋਏ ਕਾਲੇ ਛੋਲੇ ਤੇ ਜਲ ਦੀ ਸੇਵਾ ਕੀਤੀ ਜਾਂਦੀ ਸੀ। ਛੋਲੇ ਭੁੰਨਣ ਦੀ ਸੇਵਾ ਪਿੰਡ ਦੀਆਂ ਸਵਾਣੀਆਂ ਰਲਕੇ ਕਰਦੀਆਂ ਸਨ। ਜਲ ਵੀ ਆਸ ਪਾਸ ਦੇ ਪਿੰਡਾਂ ਵਿੱਚੋਂ ਘੜੇ ਭਰਕੇ, ਹੱਥੀ ਚੁੱਕ ਲਿਆਂਦਾ ਜਾਂਦਾ ਸੀ। ਫੇਰ ਸੰਤਾ ਨੇ ਮੇਰੇ ਪਿੰਡ ਦੇ ਨੌਜੁਆਨ ਤੇ ਬਜ਼ੁਰਗਾਂ ਨਾਲ ਰਲ ਕੇ ਬਹੁਤ ਡੂੰਘੀ ਖੂਹੀ ਪੁੱਟ ਲਈ ਤੇ ਕਰਦੇ ਕਰਦੇ ਇਹ ਖੂਹੀ ਦੀ ਚਿਣਾਈ ਵੀ ਪੱਕੀ ਚਿਣ ਦਿੱਤੀ ਗਈ । ਤਕਰੀਬਨ ਵੀਹ ਕੁ ਸਾਲ ਪਹਿਲਾ ਤੱਕ ਲੰਗਰ ਵਿੱਚ ਵਰਤਿਆ ਜਾਂਦਾ ਜਲ ਇਸ ਹੀ ਖੂਹੀ ਵਿੱਚੋਂ ਲੰਬੇ ਰੱਸੇ ਤੇ ਡੋਲ ਦੀ ਮੱਦਦ ਨਾਲ ਕੱਢ ਕੇ ਵਰਤਿਆ ਜਾਂਦਾ ਸੀ।
ਪਰ ਅੱਜ ਵਾਹਿਗੁਰੂ ਜੀ ਦੀ ਕਿਰਪਾ ਸਦਕੇ ਹਰ ਦਿਨ ਲੰਗਰ ਵਿੱਚ ਕਈ ਪ੍ਰਕਾਰ ਦਾ ਭੋਜਨ ਤਿਆਰ ਹੁੰਦਾ ਹੈ। ਸੰਗਤਾਂ ਦੇ ਰਹਿਣ ਲਈ ਪੱਕੇ ਕਮਰੇ ਹਨ , ਪਾਣੀ ਦੀ ਸਹੂਲਤ ਲਈ ਬੋਰ ਕੀਤਾ ਗਿਆ ਹੈ। ਭਾਵੇ ਅੱਜ ਇੱਥੇ ਕਈ ਪ੍ਰਕਾਰ ਦਾ ਲੰਗਰ ਤਿਆਰ ਹੁੰਦਾ ਹੈ ਪਰ ਭੁੰਨੇ ਹੋਏ ਛੋਲਿਆਂ ਵਾਲੀ ਕਈ ਦਹਾਕਿਆਂ ਤੋਂ ਚੱਲੀ ਆਉਂਦੀ ਰਸਮ ਉਬਲੇ ਛੋਲਿਆਂ ਵਿੱਚ ਬਦਲ ਗਈ ਤੇ ਹਰ ਵਕਤ ਉੱਬਲੇ ਛੋਲੇ ਪ੍ਰਸਾਦ ਰੂਪ ਵਿੱਚ ਵਰਤਾਏ ਜਾਂਦੇ ਹਨ।
ਮੇਰੇ ਪੇਕੇ ਪਿੰਡ ਦਾ ਹਰ ਜੀਅ ਹਰ ਸਾਲ ਇਸ ਸਥਾਨ ਤੇ ਬਹੁਤ ਸ਼ਰਧਾ ਨਾਲ ਹਾਜ਼ਰੀ ਭਰਦਾ ਹੈ। ਵਾਹਿਗੁਰੂ ਜੀ ਖ਼ਾਲਸੇ ਦੀ ਹਰ ਥਾਂ ਹਰ ਵਕਤ ਚੜ੍ਹਦੀ ਕਲਾਂ ਰੱਖਣ ।
ਸਰਬਜੀਤ ਸਿੰਘ ਜਰਮਨੀ