ਇਹ ਦਿਨ ਸ਼ਹੀਦੀਆਂ ਵਾਲੇ, ਪਿਆ ਪਰਿਵਾਰ ਵਿਛੋੜਾ
ਚਮਕੌਰ ਗੜ੍ਹੀ ਵਿੱਚ ਲੜੇ ਜੁਝਾਰੂ ਤੇ ਲਾਲਾਂ ਦਾ ਜੋੜਾ
ਛੋਟੇ ਲਾਲਾਂ ਨੂੰ ਮਾਂ ਗੁਜਰੀ ਦੀ ਉਹ ਆਖਰੀ ਦੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਤੱਤੀ ਤਵੀ ਨੂੰ ਭੁੱਲ ਗਏ, ਭੁੱਲ ਗਏ ਚੱਲਦੇ ਆਰੇ ਨੂੰ
ਸੀਸ ਧੜ ਤੋਂ ਵੱਖ ਕੀਤਾ ਗੁਰੂ ਤੇਗ ਬਹਾਦਰ ਪਿਆਰੇ ਨੂੰ
ਭਾਈ ਮਤੀ ਦਾਸ ਤੇ ਸਤੀ ਦਾਸ ਨੂੰ, ਕੋਈ ਸਕਿਆ ਨਹੀਂ ਖਰੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਹੋਰ ਕਿਸੇ ਕੋਲ ਤੇਜ਼ ਨਹੀਂ ਐਨਾ ਕਿ ਬਖਸ਼ ਜਾਏ ਸਰਦਾਰੀ ਨੂੰ
ਆਪਣੇ ਸਿੱਖਾਂ ਪਿੱਛੇ ਵਾਰ ਜਾਏ ਹਰ ਚੀਜ਼ ਹੀ ਆਪਣੀ ਪਿਆਰੀ ਨੂੰ
ਗੁਰੂ ਨਾਨਕ ਦੇ ਘਰ ਸਾਰੀਆਂ ਦਾਤਾਂ ਨਾ ਲਾਈਏ, ਹੋਰਾਂ ਉੱਤੇ ਉਮੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਖੂਨ ਦਾ ਪਾਣੀ ਪਾ ਕੇ ਫੁੱਲ ਮਹਿਕਣ ਲਾ ਗਏ ਮਾਲੀ
ਉਨ੍ਹਾਂ ਦੀ ਕੁਰਬਾਨੀ ਨੇ ਸਾਡੇ ਮੁੱਖ ਤੇ ਚਾੜੀ ਲਾਲੀ
ਅੱਜ ਮਾਣਦੇ ਹੋਏ ਸਰਦਾਰੀ ਨੂੰ, ਕਿਉਂ ਸੌਂ ਗਏ ਗੂੜੀ ਨੀਂਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਮੇਰੀ ਮੰਗੀ ਹਰ ਦੁਆ ਲਈ
ਤੇਰੇ ਦਰ ਤੇ ਜਗ੍ਹਾ ਹੋਜੇ.
ਇਨੀ ਕੁ ਮਿਹਰ ਕਰ ਮੇਰੇ ਮਾਲਕਾ
ਕਿ ਤੇਰਾ ਹੁਕਮ ਹੀ ਮੇਰੀ ਰਜ਼ਾ ਹੋਜੇ
ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ …
ਮਿਹਰ ਕਰੀ ਦਾਤਿਆ
ਰਹਿਮਤ ਤੇਰੀ .. ਨਾਮ ਵੀ ਤੇਰਾ,,
ਕੁੱਝ ਨਹੀ ਜੋ ਮੇਰਾ..ਅਹਿਸਾਸ ਵੀ ਤੇਰਾ.. ਸਵਾਸ ਵੀ ਤੇਰੇ,,
ਇਕ ਤੂੰ ਹੀ ਸਤਿਗੁਰੂ ਮੇਰਾ
ਬਗਦਾਦ ਇਕ ਮੁਸਲਮਾਨ ਦੇਸ਼ ਦੀ ਰਾਜਧਾਨੀ ਹੈ ਜਿਸਦਾ ਨਾਮ ਹੈ ਇਰਾਕ । ਅਸਲ ਵਿਚ ਬਗਦਾਦ ਸ਼ਹਿਰ ਨੌਸ਼ੀਰਵਾ ਬਾਦਸ਼ਾਹ ਨੇ ਵਸਾਇਆ ਸੀ । ਬਗਦਾਦ ਵਿੱਚ ਇਕ ਬੜਾ ਪ੍ਰਸਿਧ ਪੀਰ ਅਬਦੁਲ ਕਾਦਿਰ ਹੋਇਆ ਸੀ ।ਇਸ ਦਾ ਜਨਮ ਈਰਾਨ ਦੇਸ਼ ਦੇ ਨਗਰ ਜੀਲਾਨ ਵਿੱਚ ਸੰਨ 1078 ਈ ਵਿੱਚ ਹੋਇਆ ਮੰਨਿਆ ਜਾਂਦਾ ਹੈ । ਬਗਦਾਦ ਵਿੱਚ ਇਸ ਦਾ ਮਕਬਰਾ ਬਣਿਆ ਹੋਇਆ ਹੈ।ਪੀਰ ਅਬਦੁਲ ਕਾਦਿਰ ਦਾ ਨਾਂ ਦਸਤਗੀਰ ਪ੍ਰਸਿਧ ਹੈ ।ਉਸ ਦੇ ਜਾ- ਨਸ਼ੀਨ ਵੀ ਦਸਤਗੀਰ ਹੀ ਅਖਵਾਉਂਦੇ ਹਨ ਪਰ ਸੰਪ੍ਰਦਾਇ ਦੇ ਦਰਵੇਸ਼ ਕਾਦਰੀ ਅਖਵਾਉਂਦੇ ਹਨ ।
ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਗਦਾਦ ਪਹੁੰਚਣ ਬਾਰੇ ਆਪਣੀ ਪਹਿਲੀ ਵਾਰ ਦੀ 35 ਤੇ 36 , ਪਾਉੜੀ ਵਿਚ ਇਉਂ ਲਿਖਿਆ ਹੈ :
ਫਿਰਿ ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ ॥ ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ॥ਦਿਤੀ ਬਾਂਗਿ ਨਿਵਾਜਿ ਕਰਿ ਸੁੰਨ ਸਮਾਨਿ ਹੋਆ ਜਹਾਨਾ ॥ ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ ॥ ਵੇਖੈ ਧਿਆਨੁ ਲਗਾਇ ਕਰਿ ਇਤੁ ਫਕੀਰੁ ਵਡਾ ਮਸਤਾਨਾ ॥ ਪੁਛਿਆ ਫਿਰਿਕੈ ਦਸਤਗੀਰ ਕਉਣ ਫਕੀਰੁ ਕਿਸਕਾ ਘਰਿਹਾਨਾ ॥ ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ ॥ ਧਰਤਿ ਆਕਾਸ ਚਹੂ ਦਿਸ ਜਾਨਾ ॥੩੫ ॥ ( ਵਾਰਾਂ – ਭਾਈ ਗੁਰਦਾਸ ਜੀ )
ਗੁਰੂ ਨਾਨਕ ਸਾਹਿਬ ਜੀ ਜਦੋਂ ਇੱਥੇ ਪਹੁੰਚੇ , ਆਪ ਜੀ ਨੇ ਭਾਈ ਮਰਦਾਨੇ ਨਾਲ ਸ਼ਹਿਰੋ ਬਾਹਰ ਹੀ ਡੇਰਾ ਲਾਇਆ । ਗੁਰੂ ਨਾਨਕ ਜੀ ਤੇ ਭਾਈ ਮਰਦਾਨਾ ਜੀ ਨੇ ਅਮ੍ਰਿਤ ਵੇਲੇ ਸਤਿਨਾਮੁ ਵਾਹਿਗੁਰੂ ਦਾ ਉਚਾ ਸਾਰਾ ਜੈਕਾਰਾ ਲਾਇਆ , ਭਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤੇ ਗੁਰੂ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਕਰਨਾ ਸ਼ੁਰੂ ਕੀਤਾ । ਮੁਸਲਮਾਨ ਦੇਸ਼ ਵਿੱਚ ਸੰਗੀਤ ਤੇ ਪਾਬੰਦੀ ਸੀ । ਉਥੇ ਕੋਈ ਸੰਗੀਤ ਨਹੀ ਸੀ ਗਾ ਸਕਦਾ | ਕੁਝ ਨੇ ਜਾ ਕੇ ਬਗਦਾਦ ਦੇ ਪੀਰ ਤੇ ਹਾਕਮ ਨੂੰ ਜਾ ਦਸਿਆ।ਉਸਨੇ ਅਗੋਂ ਹੁਕਮ ਦਿੱਤਾ ਕਿ ਇਸ ਅਨੋਖੈ ਇਸਲਾਮ ਵਿਰੋਧੀ ਪਰਦੇਸੀ ਨੂੰ ਸੰਗਸਾਰ ( ਪੱਥਰ ਮਾਰ – ਮਾਰ ਕੇ ਮਾਰ ਦੇਣਾ ) ਕੀਤਾ ਜਾਵੇ । ਲੋਕ ਪੱਥਰ ਵੱਟੇ ਚੁਕ ਕੇ ਗੁਰੂ ਜੀ ਵੱਲ ਆਏ ਪਰ ਗੁਰੂ ਜੀ ਦੇ ਰੱਬੀ ਨੂਰ ਭਰੇ ਚਿਹਰੇ ਵੱਲ ਵੇਖ ਕੇ ਠਠੰਬਰ ਗਏ।ਉਨ੍ਹਾਂ ਵਿਚ ਪੱਥਰ ਮਾਰਨ ਦੀ ਹਿੰਮਤ ਨਾ ਰਹੀ। ਕੁਝ ਇਤਿਹਾਸਕਾਰ ਲਿਖਦੇ ਹਨ ਜਦੋ ਪੱਥਰ ਮਾਰਨ ਲੱਗੇ ਤਾ ਉਹਨਾ ਦੇ ਹੱਥ ਉਥੇ ਹੀ ਰੁਕ ਗਏ ਕਿਸੇ ਪਾਸੇ ਹਿਲਜੁੱਲ ਨਾ ਕੀਤੀ ਫੇਰ ਸਾਰਿਆ ਨੇ ਗੁਰੂ ਜੀ ਪਾਸੋ ਮੁਆਫੀ ਮੰਗੀ । ਗੁਰੂ ਜੀ ਨੇ ਉਨਾਂ ਨੂੰ ਸਚ ਧਰਮ ਦਾ ਉਪਦੇਸ਼ ਦਿੱਤਾ ।ਉਨਾਂ ਦਾ ਕ੍ਰੋਧ ਦੂਰ ਤੇ ਮਨ ਸ਼ਾਂਤ ਹੋ ਗਿਆ ਉਨਾਂ ਨੇ ਪੱਥਰ ਸੁੱਟ ਦਿੱਤੇ ।ਇਹ ਹਾਲ ਸੁਣ ਕੇ ਪੀਰ ਵੀ ਦਰਸ਼ਨਾਂ ਲਈ ਆਇਆ । ਪੀਰ ਨੇ ਗੁਰੂ ਜੀ ਨੂੰ ਕਿਹਾ ਫਕੀਰ ਤੈਨੂੰ ਪਤਾ ਨਹੀ ਇੱਥੇ ਸੰਗੀਤ ਗਾਉਣਾ ਮਨਾ ਹੈ , ਇੱਥੇ ਸ਼ਰੀਅਤ ਕਾਨੂੰਨ ਹੈ ਤੇ ਤੂੰ ਸੰਗੀਤ ਦੀਆਂ ਧੁੰਨਾਂ ਵਜਾਈ ਜਾ ਰਿਹਾ ਹੈ , ਗੁਰੂ ਜੀ ਨੇ ਪੀਰ ਨੂੰ ਦੱਸਿਆ ਕਿ ਸੰਗੀਤ ਨਾਲ ਜਰੂਰੀ ਨਹੀਂ ਗਾਣੇ ਹੀ ਗਾਏ ਜਾਂਦੇ । ਇਸ ਨਾਲ ਰੱਬ ਦਾ ਨਾਮ ਵੀ ਲਿਆ ਜਾ ਸਕਦਾ ਹੈ ਤੇ ਇਸ ਨੂੰ ਕੀਰਤਨ ਕਹਿੰਦੇ ਹਨ , ਪੀਰ ਕੁਝ ਠੰਡਾ ਪੈ ਗਿਆ ਜਿਕਰ ਆਉਂਦਾ ਹੈ ਉਸਨੇ ਗੁਰੂ ਜੀ ਨੂੰ ਕਿਹਾ ਜੇ ਤੁਸੀਂ ਇੰਨੇ ਵੱਡੇ ਫਕੀਰ ਹੋ ਤੇ ਮੇਰਿਆਂ ਤਿੰਨ ਸਵਾਲਾਂ ਦੇ ਜਵਾਬ ਦੇ ਦਿਓ ਜੋ ਮੈਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ । ਉਸਨੇ ਪਹਿਲਾ ਸਵਾਲ ਕੀਤਾ ਕਿ ਜੇ ਰੱਬ ਹੈ ਤਾਂ ਰੱਬ ਤੋ ਪਹਿਲਾਂ ਕੌਣ ਸੀ ? ਗੁਰੂ ਜੀ ਨੇ ਪਹਿਲੇ ਸਵਾਲ ਦਾ ਜਵਾਬ ਦੇਣ ਲਈ ਪੀਰ ਨੂੰ ਕਿਹਾ ਪੀਰ ! ਤੇਰੇ ਕੋਲ ਕਾਫੀ ਹੀਰੇ ਜਵਾਹਰਾਤ ਨੇ ਉਹਨਾਂ ਵਿੱਚੋ ਕੁਝ ਅਸ਼ਰਫੀਆਂ ਲੈ ਕੇ ਆ , ਉਹ ਸੋਨੇ ਦੀਆਂ ਅਸ਼ਰਫੀਆਂ ਲੈ ਆਇਆਂ ਗੁਰੂ ਜੀ ਨੇ ਕਿਹਾ ਪੀਰ ਇਸਨੂੰ ਗਿਣ , ਪੀਰ ਨੇ ਗਿਣਿਆ 1 2 3 4 ॥ ਗੁਰੂ ਜੀ ਨੇ ਕਿਹਾ ਪੀਰ ਤੂੰ ਗਲਤ ਗਿਣ ਰਿਹਾ ਹੈ ਦੁਬਾਰਾ ਗਿਣ , ਪੀਰ ਨੇ ਫਿਰ ਗਿਣਨਾ ਸ਼ੁਰੂ ਕੀਤਾ 1 2 3 4 ਗੁਰੂ ਜੀ ਨੇ ਫਿਰ ਕਿਹਾ – ਪੀਰ ਨ੍ਹਹੀ ਗਲਤ ਗਿਣ ਰਹੇ ਹੋ ਦੁਬਾਰਾ ਗਿਣ , ਪੀਰ ਨੇ ਕਿਹਾ ਮੈ ਜਿੱਥੇ ਗਲਤ ਹੋਵਾਂ ਤੁਸੀਂ ਉੱਥੇ ਹੀ ਰੋਕ ਦੇਣਾ ।ਫਿਰ ਗਿਣਤੀ ਸ਼ੁਰੂ ਕੀਤੀ ਗੁਰੂ ਜੀ ਨੇ 1 ਤੇ ਹੀ ਰੋਕ ਦਿਤਾ ਤੇ ਕਹਿੰਦੇ ਇਕ ਤੋ ਪਹਿਲਾਂ ਜੋ ਆਉਦਾ ਉਸਤੋ ਸ਼ੁਰੂ ਕਰ । ਪੀਰ ਕਹਿੰਦਾ ਇਕ ਤੋ ਪਹਿਲਾਂ ਕੁਝ ਨਹੀ ਹੁੰਦਾ । ਗੁਰੂ ਜੀ ਕਹਿੰਦੇ ਪੀਰ ਫਿਰ ਰੱਬ ਤੋ ਪਹਿਲਾਂ ਵੀ ਕੁਝ ਨਹੀਂ ਹੁੰਦਾ ਰੱਬ ਹੀ ਸ਼ੁਰੂ ਹੈ । ਫਿਰ ਉਸਨੇ ਦੂਜਾ ਸਵਾਲ ਕੀਤਾ , ਜੇਕਰ ਰੱਬ ਹੈ ਤਾਂ ਸਾਨੂੰ ਦਿਸਦਾ ਕਿਉਂ ਨਹੀਂ ? ਹੁਣ ਗੁਰੂ ਜੀ ਨੇ ਕਿਹਾ ਪੀਰ ਦੁੱਧ ਮੰਗਵਾਓ , ਦੁੱਧ ਆ ਗਿਆ , ਦੁੱਧ ਦੇ ਗਿਲਾਸ ਵੱਲ ਦੇਖ ਕੇ ਗੁਰੂ ਜੀ ਕਹਿੰਦੇ ਇਸ ਵਿੱਚ ਕੁਝ ਹੈ ? ਪੀਰ ਘਬਰਾ ਗਿਆ ਤੇ ਕਹਿੰਦਾ ਗੁਰੂ ਜੀ ਇਸ ਵਿੱਚ ਕੁਝ ਵੀ ਨਹੀਂ ਹੈ । ਗੁਰੂ ਜੀ ਕਹਿੰਦੇ ਨਹੀਂ , ਇਸ ਵਿੱਚ ਮੱਖਣ ਹੈ । ਪੀਰ ਹੱਸ ਕੇ ਕਹਿੰਦਾ ਹਾਂ ਜੀ ਉਹ ਤੇ ਹੁੰਦਾ ਹੀ ਹੈ । ਗੁਰੂ ਜੀ ਕਿਹਾ , ‘ ਪੀਰ ਫਿਰ ਮੱਖਣ ਦਿਸਦਾ ਕਿਉਂ ਨਹੀਂ ? ਪੀਰ ਕਹਿੰਦਾ ਗੁਰੂ ਜੀ ਦੁੱਧ ਮਲਾਈ ਰਿੜਕਣ ਨਾਲ ਮੱਖਣ ਦਿਸੇਗਾ । ਗੁਰੂ ਜੀ ਕਹਿੰਦੇ ਬੱਸ ਪੀਰ ਇਸ ਤਰਾਂ ਹੀ ਰੱਬ ਹੈ ਉਸ ਨੂੰ ਦੇਖਣ ਲਈ ਵੀ ਉਸਦਾ ਨਾਮ ਧਿਆਉਣਾ ਪੈਂਦਾ ਹੈ ਗੁਰੂ ਦੀ ਬਾਣੀ ਹੀ ਰੱਬ ਨੂੰ ਦੇਖਣ ਦਾ ਰਾਹ ਹੈ । ਪੀਰ ਨੇ ਹੁਣ ਤੀਸਰਾ ਸਵਾਲ ਕੀਤਾ , ਫਿਰ ਇਹ ਦਸੋ ਰੱਬ ਕਰਦਾ ਕੀ ਹੈ ? ਹੁਣ ਗੁਰੂ ਜੀ ਨੇ ਕਿਹਾ ਪੀਰ ਤੇਰੇ ਤੀਸਰੇ ਸਵਾਲ ਦਾ ਜਵਾਬ ਵੀ ਮੈਂ ਦਿੰਦਾਂ ਹਾਂ ਪਰ ਪਹਿਲਾਂ ਇਹ ਦੱਸ ਤੂੰ ਹੁਣ ਮੈਨੂੰ ਆਪਣਾ ਗੁਰੂ ਸਮਝਦਾ ਹੈ ਜਾਂ ਨਹੀਂ ? ਪੀਰ ਕਹਿੰਦਾ ਹਾਂ ਤੁਸੀਂ ਇਸ ਵੇਲੇ ਮੇਰੇ ਸਵਾਲਾਂ ਦੇ ਜਵਾਬ ਦੇ ਰਹੇ ਹੋ ਇਸ ਲਈ ਤੁਸੀਂ ਮੇਰੇ ਗੁਰੂ ਹੋ । ਗੁਰੂ ਜੀ ਕਹਿੰਦੇ ਫਿਰ ਪੀਰ ਮੈਂ ਨੀਚੇ ਜ਼ਮੀਨ ਤੇ ਬੈਠਾਂ ਤੇ ਤੂੰ ਸਿਘਾਸਨ ਤੇ ਇਹ ਠੀਕ ਨਹੀਂ , ਤਾਂ ਪੀਰ ਨੇ ਆਪਣੇ ਸਿੰਘਾਸਨ ਤੇ ਗੁਰੂ ਜੀ ਨੂੰ ਬਿਠਾਇਆ ਤੇ ਆਪ ਜ਼ਮੀਨ ਤੇ ਬੈਠ ਗਿਆ ਤੇ ਫਿਰ ਗੁਰੂ ਜੀ ਨੇ ਕਿਹਾ ਪੀਰ ਇਹੀ ਕਰਦਾ ਹੈ ਰੱਬ । ਉਸ ਰੱਬ ਨੇ ਤੈਨੂੰ ਥੱਲੇ ਬਿਠਾ ਦਿੱਤਾ ਤੇ ਮੈਨੂੰ ਸਿੰਘਾਸਨ ਤੇ ਰੱਬ ਕੁਝ ਪਲਾਂ ਵਿੱਚ ਹੀ ਰਾਜੇ ਨੂੰ ਗਰੀਬ ਤੇ ਗਰੀਬ ਨੂੰ ਰਾਜਾ ਬਣਾ ਸਕਦਾ ਹੈ ਇਹੀ ਹੈ ਰੱਬ ਦਾ ਕੰਮ । ਪੀਰ ਦਸਤਗੀਰ ਗੁਰੂ ਜੀ ਅੱਗੇ ਝੁਕ ਗਿਆ । ਪੀਰ ਨੇ ਗੁਰੂ ਨਾਨਕ ਸਾਹਿਬ ਜੀ ਨਾਲ ਲੰਬਾ ਤਕਰਾਰ ਕੀਤਾ ਪਰ ਹਾਰ ਕੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਕੇ ਕਹਿਣ ਲੱਗਾ ਕਿ ਇਹ ਫਕੀਰ ਬਹੁਤ ਵੱਡਾ ਹੈ , ਇਸ ਨੂੰ ਰੱਬ ਵਲੋਂ ਅਥਾਹ ਸ਼ਕਤੀ ਅਤੇ ਗਿਆਨ ਮਿਲਿਆ ਹੈ , ਬਗਦਾਦ ਨਗਰੀ ਵਿੱਚ ਇਸਨੇ ਬੜੀ ਵਡੀ ਕਰਾਮਾਤ ਦਿਖਾਈ ਹੈ ਪੱਥਰ ਮਾਰਨ ਵਾਲਿਆਂ ਦੇ ਸਰੀਰ ਸੁੰਨ ਹੋ ਗਏ ਹਨ , ਲੱਖਾਂ ਅਕਾਸ਼ ਪਤਾਲਾਂ ਦੀ ਵੀ ਇਸ ਨੇ ਵੱਡੀ ਅਤੇ ਨਵੀਂ ਗੱਲ ਦੱਸੀ ਹੈ । ਬਗਦਾਦ ਵਿੱਚ ਹੀ ਹੋਈ ਪੀਰ ਨਾਲ ਗੋਸ਼ਟੀ ਦਾ ਜਿਕਰ ਭਾਈ ਗੁਰਦਾਸ ਜੀ ਇਉਂ ਕਰਦੇ ਹਨ :
ਪੁਛੇ ਪੀਰ ਤਕਰਾਰ ਕਰਿ ਏਹ ਫਕੀਰ ਵਡਾ ਅਤਾਈ॥ਏਥੇ ਵਿਚਿ ਬਗਦਾਦ ਦੇ ਵਡੀ ਕਰਾਮਾਤਿ ਦਿਖਲਾਈ॥ਪਾਤਾਲਾ ਆਕਾਸ ਲਖ ਓੜਕਿ ਭਾਲੀ ਖਬਰੁ ਸੁਣਾਈ ॥
ਇਹ ਬਚਨ ਸੁਣ ਕੇ ਪੀਰ ਗੁਰੂ ਜੀ ਵੱਲ ਮੁਖਾਤਿਬ ਹੋ ਕੇ ਕਹਿਣ ਲੱਗਾ ਕਿ ਮਹਾਰਾਜ ! ਅਸੀਂ ਵੀ ਪਾਤਾਲ ਤੇ ਅਕਾਸ਼ ਵੇਖਣਾ ਚਾਹੁੰਦੇ ਹਾਂ , ਜਿੰਨ੍ਹਾਂ ਦੀ ਗਿਆਤ ਦੀ ਤੁਸੀਂ ਦੱਸ ਪਾਈ ਹੈ :
– ਫੇਰਿ ਦੁਰਾਇਣ ਦਸਤਗੀਰ ਅਸੀ ਭਿ ਵੇਖਾ ਜੋ ਤੁਹਿ ਪਾਈ ॥
ਇਸ ਸਮੇਂ ਪੀਰ ਦਾ ਬੇਟਾ ਜੂਲ ਜੁਲਾਲ ਵੀ ਬੋਲ ਪਿਆ ਤੇ ਕਹਿਣ ਲੱਗਾ ! ਐ ਵਲੀ ਅੱਲਾ ਬਾਬਾ ਨਾਨਕ ! ਜੋ ਗੱਲ ਤੁਸੀਂ ਭਰੀ ਮਜਲਿਸ ਵਿਚ ਆਖੀ ਹੈ । ਉਸਨੂੰ ਸਾਬਤ ਕਰਕੇ ਵਿਖਾਉ ॥ ਉਸ ਸਮੇਂ ਮਹਾਰਾਜ ਨੇ ਜ਼ੁਲ ਜਲਾਲ ਦਾ ਹੱਥ ਫੜ ਲਿਆ ਤੇ ਕਹਿਣ ਲਗੇ ਮੀਟ ਅਖਾਂ ।
ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟਿ ਗਇਆ ਹਾਵਾਈ ॥ ਲਖ ਅਕਾਸ ਪਤਾਲ ਲਖ ਅਖਿ ਫੁਰੰਕ ਵਿਚਿ ਸਭਿ ਦਿਖਲਾਈ ॥ ਭਰਿ ਕਚਕੌਲ ਪ੍ਰਸਾਦਿ ਦਾ ਧੁਰੋ ਪਤਾਲੋ ਲਈ ਕੜਾਹੀ॥ਜ਼ਾਹਰ ਕਲਾ ਨ ਛਪੈ ਛਪਾਈ ॥੩੬ ॥ ( ਭਾਈ ਗੁਰਦਾਸ ਜੀ )
ਭਾਈ ਵੀਰ ਸਿੰਘ ਜੀ ਅਨੁਸਾਰ ‘ ਬਾਬੇ ਨੇ ਪੀਰ ਦੇ ਬੇਟੇ ਦਾ ਹੱਥ ਪਕੜ ਲਿਆ ਤੇ ਉਸਨੂੰ ਬਚਨ ਕੀਤਾ ਅਖਾਂ ਮੀਟ ਜਦੋ ਉਸਨੇ ਅਖਾਂ ਮੀਟੀਆਂ ਤਾਂ ਉਹ ਕੀ ਦੇਖਦਾ ਹੈ ਕਿ ਮੈ ਤੇ ਗੁਰੂ ਨਾਨਕ ਸਾਹਿਬ ਆਕਾਸ਼ ਵਿੱਚ ਉਡਦੇ ਚੱਲੇ ਜਾ ਰਹੇ ਹਾਂ , ਅਣਗਿਣਤ ਸੂਰਜ ਚੰਦ ਹਨ , ਜਿਵੇ ਜਿਵੇ ਗਿਣਿਆ ਜਾਵੇ ਤਾਂ ਅਚੰਭਾ ਹੁੰਦਾ ਜਾਵੇ , ਉਸਨੂੰ ਧਰਤੀ ਛੋਟੀ ਜਿਹੀ ਨਜ਼ਰ ਆਈ । ਇਸ ਤਰ੍ਹਾਂ ਮਹਾਰਾਜ ਨੇ ਲੱਖਾਂ ਪਾਤਾਲ ਤੇ ਲੱਖਾਂ ਅਕਾਸ ਸਰੀਰਾਂ ਸਹਿਤ ਉਸਨੂੰ ਘੁੰਮ ਕੇ ਦਿਖਾਏ । ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ ਜਪੁ ਜੀ ਵਿੱਚ ਵੀ ਲੱਖਾਂ ਪਾਤਾਲ ਤੇ ਲੱਖਾਂ ਆਗਾਸ ਹੋਣ ਬਾਰੇ ਦਰਸਾਇਆ ਗਿਆ ਹੈ : ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ( ਗੁਰੂ ਗ੍ਰੰਥ ਸਾਹਿਬ ਜੀ , ਅੰਗ 5 )
ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਮੱਕੇ ਦੇ ਫਿਰਨ ਬਾਰੇ ਸਾਡੇ ਕਈ ਗਿਆਨੀ ਭਾਈ ਸ਼ੰਕਾ ਕਰਦੇ ਹਨ , ਇਸੇ ਤਰ੍ਹਾਂ ਕਈ ਵਾਰ ਬਗ਼ਦਾਦ ਦੇ ਇਸ ਕੌਤਕ ਤੇ ਵੀ ਦੰਦ ਕਰੀਚਣ ਲੱਗ ਪੈਂਦੇ ਹਨ ਤੇ ਨਿਸ਼ੰਗ ਹੋ ਕੇ ਇਸ ਗੱਲ ਦਾ ਪ੍ਰਚਾਰ ਕਰਦੇ ਹਨ ਕਿ ਅੱਖਾਂ ਮੀਟ ਕੇ ਗੁਰੂ ਸਾਹਿਬ ਦਾ ਲੱਖਾਂ ਪਾਤਾਲਾਂ ਆਕਾਸ਼ ਵਿਖਾਉਣਾ ਅਸੰਭਵ ਗੱਲ ਹੈ । ਪਰ ਭਾਈ ਗੁਰਦਾਸ ਜੀ ਦੇ ‘
ਅਖੀ ਮੀਟਿ ਗਇਆ ਹਾਵਾਈ , ‘ ਅਖਿ ਫੁਰੰਕ ਵਿਚਿ ਸਭਿ ਦਿਖਲਾਈ , ‘ ਜ਼ਾਹਰ ਕਲਾ ਨ ਛਪੈ ਛਪਾਈ ‘ ,
ਅਦਿ ਪਦ ਤਾਂ ਪ੍ਰਤੱਖ ਹਨ ਅਤੇ ਇਹਨਾਂ ਦੇ ਕਿਸੇ ਤਰ੍ਹਾਂ ਵੀ ਭੰਨ ਤੋੜ ਕਰਕੇ ਅਰਥ ਨਹੀ ਕੀਤੇ ਜਾ ਸਕਦੇ । ਸਿੱਖ ਕੌਮ ਵਿੱਚ ਗੁਰਮਤਿ ਕਾਨੂੰਨ ਦੀ ਪ੍ਰੋੜਤਾ ਵਜੋਂ ਗੁਰਬਾਣੀ ਤੋਂ ਇਲਾਵਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਵੀ ਪ੍ਰਵਾਨ ਕੀਤਾ ਗਿਆ । ਰਹਿਤਨਾਮਿਆਂ , ਸਿੱਖ ਇਤਿਹਾਸ ਜਾਂ ਹੋਰ ਲਿਖਤਾਂ ਬਾਰੇ ਤਾਂ ਭਾਵੇਂ ਕੋਈ ਸ਼ੰਕਾ ਕਰ ਦੇਵੇ , ਪਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਸ਼ੰਕਾ ਕਰਨਾ ਤਾਂ ਸਿੱਧੇ ਤੌਰ ਤੇ ਗੁਰਮਤਿ ਫ਼ਲਸਫ਼ੇ ਤੋਂ ਬਾਗੀ ਹੋਣਾ ਹੈ । ਸੋਚਣ ਵਾਲੀ ਖਾਸ ਗੱਲ ਇਹ ਹੈ ਕਿ ਮੌਜੂਦਾ ਸਮੇਂ ਦੀ ਸਾਇੰਸ ਨੇ ਧਰਤੀ ਦੇ ਘੁੰਮਣ , ਤੇ ਤਾਪਮਾਨ ਨੂੰ ਭਾਪਣ ਜਾਂ ਸਿਤਾਰਿਆਂ ਬਾਰੇ ਵਿਗਿਆਨਕ ਖੋਜ ਪਿੱਛੋਂ ਜਿਹੜੇ ਲਕਸ਼ ਮਿੱਥੇ ਹਨ , ਇਨ੍ਹਾਂ ਤੋਂ ਬੇਅੰਤ ਗੁਣ ਵਿਸ਼ਾਲ ਰੂਪ ਵਿੱਚ ਅੱਜ ਤੋਂ ਸਾਢੇ ਪੰਜ ਸੌ ਵਰ੍ਹੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਹਾਲਾਤ ਖੋਜ ਕੇ ਦੁਨੀਆਂ ਸਾਹਮਣੇ ਰੱਖੇ ਸਨ । ਉਸ ਜ਼ਮਾਨੇ ਵਿੱਚ ਨਾ ਸਾਇੰਸ ਦੇ ਚਮਤਕਾਰ ਸਨ ਅਤੇ ਨਾ ਹੀ ਖੋਜ ਪੜਚੋਲ ਬਾਰੇ ਅੱਜ ਵਾਂਗ ਮਸ਼ੀਨੀ ਛੰਦ ॥ ਸਾਇੰਸ ਇੱਕ ਚੰਦਰਮਾਂ ਤੇ ਮੰਗਲ ਤੇ ਉਤਰ ਕੇ ਉਸ ਦੇ ਹਾਲਾਤ ਜਾਨਣ ਦੇ ਯਤਨਾਂ ਵਿੱਚ ਹੈ ਜਿਹੜਾ ਕਿ ਸੰਭਵ ਵੀ ਹੈ ਤੇ ਸਫਲ ਵੀ ਹੋ ਜਾਵੇ , ਪਰ ਜਿੰਨ੍ਹਾਂ ਗ੍ਰਹਿਆ ਦਾ ਜ਼ਿਕਰ ‘ ਕੇਤੇ ਇੰਦ ਚੰਦ ਸੂਰ ਕੇਤੇ , ਕੇਤੇ ਮੰਡਲ ਦੇਸ ‘ ਸ਼ਬਦ ਦੁਆਰਾ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਤੋਂ ਪੰਜ ਸਦੀਆਂ ਪਹਿਲਾਂ ਕੀਤਾ ਸੀ ਉਨ੍ਹਾਂ ਦੀ ਖੋਜ ਸਾਇੰਸ ਕਿਵੇਂ ਅਤੇ ਕਦੋਂ ਕਰੇਂਗੀ ? ਇਹ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਨਾਂ ਤਾਂ ਸੁਣੀ ਸੁਣਾਈ ਕਹੀ ਅਤੇ ਨਾ ਹੀ ਕਿਸੇ ਪੁਰਾਣਕ ਕਥਾ ਦੇ ਆਧਾਰ ਤੇ ਆਖੀ ਹੈ ਕਿਉਂਕਿ ਸੁਣਾਉਣ ਵਾਲਾ ਕੋਈ ਇਤਨਾ ਜਾਣਕਾਰ ਉਸ ਜ਼ਮਾਨੇ ਵਿੱਚ ਸੀ ਹੀ ਨਹੀਂ ਤੇ ਨਾ ਹੀ ਕਿਸੇ ਪੁਰਾਣਾ ਵਿਚ ਇਹ ਜਿਕਰ ਆਉਦਾ ਹੈ । ਜਿਨ੍ਹਾਂ ਗ੍ਰੰਥਾਂ ਵਿੱਚ ਧਰਤੀ ਨੂੰ ਇੱਕ ਬੈਲ ਦੇ ਸਿੰਗਾਂ ਤੇ ਟਿਕਣ ਦੀਆਂ ਕਾਲਪਿਤ ਕਹਾਣੀਆਂ ਜੋ ਅੱਜ ਵੀ ਮੌਜੂਦ ਹਨ ਗੁਰੂ ਜੀ ਨੇ ਮਨੋ ਕਲਪਿਤ ਖਿਆਲਾਂ ਦਾ ਖੰਡਨ ਇਨ੍ਹਾਂ ਤੁਕਾਂ ਵਿੱਚ ਕੀਤਾ ਹੈ :
ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ ( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ , ਅੰਗ 3 ) ਇਸ ਤੋਂ ਸਿੱਧ ਹੈ ਕਿ ਇਹ ਸਭ ਗੁਰੂ ਸਾਹਿਬ ਦਾ ਅਨੁਭਵੀ ਅੱਖੀਂ ਡਿੱਠਾ ਗਿਆਨ ਸੀ ਜਿਹੜਾ ਕਿ ਨਿਰੰਕਾਰੀ ਜੋਤ ਹੋਣ ਦੇ ਨਾਤੇ ਉਨ੍ਹਾਂ ਕਈ ਥਾਵਾਂ ਸਰੀਰ ਸਾਹਿਤ ਅਤੇ ਕਈ ਥਾਈਂ ਆਤਮ ਬਲ ਦੁਆਰਾ ਪ੍ਰਾਪਤ ਕੀਤਾ ।
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਪਰਮ ਪਿਆਰਾ ਸਿੱਖ ਭਾਈ ਮੂਲਾ ਗੁਰੂ ਨਾਨਕ ਦੇਵ ਜੀ ਦੇ ਪਿਆਰ ਵਿੱਚ ਰੰਗੇ ਜੀਵਨ ਵਾਲਾ ਗੁਰਸਿੱਖ ਸੀ, ਇੱਕ ਦਿਨ ਭਾਈ ਮੂਲੇ ਦੇ ਘਰ ਇੱਕ ਠੱਗ ਆਇਆ ਜਿਸਦਾ ਭੇਖ ਸਿੱਖੀ ਵਾਲਾ ਸੀ ਇਹੀ ਨਹੀਂ ਉਸਨੂੰ ਜੁਬਾਨੀ ਗੁਰਬਾਣੀ ਕੰਠ ਸੀ ।
ਭਾਈ ਮੂਲੇ ਨੇ ਉਸਨੂੰ ਗੁਰੂ ਨਾਨਕ ਦੇਵ ਜੀ ਦਾ ਪਰਮ ਪਿਆਰਾ ਸਿੱਖ ਜਾਣਕੇ ਉਸਦੀ ਸੇਵਾ ਸਤਿਕਾਰ ਸ਼ੁਰੂ ਕਰ ਦਿੱਤੀ, ਭਾਈ ਮੂਲੇ ਦੇ ਘਰ ਆਇਆਂ ਉਸਨੂੰ ਕਈ ਦਿਨ ਹੋ ਗਏ ਪਰ ਉਸਨੇ ਇਹ ਸਾਬਤ ਨਹੀਂ ਹੋਣ ਦਿੱਤਾ ਕਿ ਉਹ ਠੱਗ ਹੈ, ਭਾਈ ਮੂਲੇ ਦੀ ਘਰਵਾਲੀ ਨੇ ਵੀ ਉਸਨੂੰ ਗੁਰਸਿੱਖ ਜਾਣਕੇ ਉਸਦੀ ਬਹੁਤ ਸੇਵਾ ਕਰਨੀ, ਇੱਕ ਦਿਨ ਭਾਈ ਮੂਲੇ ਦੀ ਘਰਵਾਲੀ ਕਿਤੋਂ ਆਈ ਉਸਨੇ ਸੋਨੇ ਦੇ ਗਹਿਣੇ ਪਹਿਨੇ ਹੋਏ ਸੀ ਘਰ ਆ ਕੇ ਉਸਨੇ ਗਹਿਣੇ ਉਤਾਰਕੇ ਡੱਬੇ ਵਿੱਚ ਪਾ ਕੇ ਉਪਰ ਪੜਛੱਤੀ ਤੇ ਰਖ ਦਿੱਤੇ, ਇਹ ਸਭ ਉਹ ਠੱਗ ਦੇਖਦਾ ਰਿਹਾ ।
ਜਦੋਂ ਸਾਰੇ ਸੋ ਗਏ ਤਾਂ ਅੱਧੀ ਰਾਤ ਨੂੰ ਉਹ ਠੱਗ ਉੱਠਿਆ ਉਸਨੇ ਪੜਛੱਤੀ ਤੇ ਰੱਖਿਆ ਉਹ ਡੱਬਾ ਚੁੱਕਿਆ ਜਿਸ ਵਿੱਚ ਗਹਿਣੇ ਸੀ ਤੇ ਲੈਕੇ ਬਾਹਰਲੇ ਗੇਟ ਤੇ ਆ ਗਿਆ ਪਰ ਗੇਟ ਬੰਦ ਹੋਣ ਕਰਕੇ ਉਹ ਬਾਹਰ ਨਾ ਜਾ ਸਕਿਆ ਪਰ ਗੇਟ ਦੇ ਖੜਾਕ ਨਾਲ ਭਾਈ ਮੂਲੇ ਦੀ ਅੱਖ ਖੁੱਲ ਗਈ ਉਹ ਠੱਗ ਗਹਿਣਿਆਂ ਵਾਲਾ ਡੱਬਾ ਉਥੇ ਹੀ ਕੰਧ ਤੇ ਰੱਖਕੇ ਮੁੜ ਆਇਆ ਤੇ ਭਾਈ ਮੂਲੇ ਨੂੰ ਕਹਿਣ ਲੱਗਾ ਮੂਲਿਆ ਦਰਵਾਜਾ ਖੋਲ ਮੈ ਰਮਨੇ ਜਾਣਾ ਹੈ (ਰਮਨੇ ਤੋਂ ਭਾਵ ਜੰਗਲਪਾਣੀ ਜਾਂ ਲੈਟਰੀਨ ਜਾਣਾ) ਭਾਈ ਮੂਲਾ ਕਹਿਣ ਲੱਗਾ ਬਾਬਾ ਤੂੰ ਰਮਨਾ ਇਥੇ ਹੀ ਕਰ ਲਏ ਮੈ ਆਪੇ ਚੁੱਕ ਕੇ ਬਾਹਰ ਸੁੱਟ ਦੇਵਾਂਗਾ, ਉਹ ਠੱਗ ਕਹਿਣ ਲੱਗਾ ਨਹੀਂ ਮੈ ਇਥੇ ਨਹੀਂ ਬਾਹਰ ਹੀ ਜਾਣਾ ਹੈ ਜਦੋਂ ਭਾਈ ਮੂਲੇ ਨੂੰ ਉਹਨੇ ਇਹ ਗੱਲ ਆਖੀ ਤਾਂ ਭਾਈ ਮੂਲੇ ਨੇ ਦਰਵਾਜਾ ਖੋਲ ਦਿੱਤਾ ਉਹ ਠੱਗ ਗਹਿਣਿਆਂ ਵਾਲਾ ਡੱਬਾ ਚੁੱਕ ਕੇ ਤੁਰਨ ਲੱਗਾ ਤਾਂ ਕਾਹਲੀ ਵਿੱਚ ਡੱਬਾ ਉਸਦੇ ਹੱਥੋਂ ਛੁੱਟ ਗਿਆ ਭਾਈ ਮੂਲੇ ਨੇ ਉਹ ਡੱਬਾ ਚੁੱਕ ਕੇ ਉਸਨੂੰ ਫੜਾਇਆ ਤੇ ਕਿਹਾ ਬਾਬਾ ਇਹ ਡੱਬਾ ਤੇਰਾ ਹੈ ਤੂੰ ਲੈਜਾ, ਇਸ ਤਰ੍ਹਾਂ ਉਹ ਠੱਗ ਭਾਈ ਮੂਲੇ ਦੇ ਗਹਿਣੇ ਚੁੱਕ ਕੇ ਲੈ ਗਿਆ ਪਰ ਭਾਈ ਮੂਲੇ ਨੇ ਉਸਨੂੰ ਰੋਕਿਆ ਨਹੀਂ, ਸਵੇਰ ਹੋਈ ਭਾਈ ਮੂਲੇ ਦੀ ਘਰਵਾਲੀ ਉਠੀ ਉਸਨੇ ਦੇਖਿਆ ਗਹਿਣੇ ਨਹੀਂ ਹਨ ਭਾਈ ਮੂਲੇ ਨੂੰ ਪੁੱਛਿਆ ਤਾਂ ਕਹਿਣ ਲੱਗਾ ਕਿ ਰਾਤ ਕੋਈ ਚੋਰ ਆਇਆ ਹੋਣਾ ਉਹ ਗਹਿਣੇ ਲੈ ਗਿਆ ਕੋਈ ਨਾ ਆਪਾ ਹੋਰ ਲੈ ਲਵਾਂਗੇ ਹੈ ਚੋਰ ਲੈ ਗਿਆ ਤਾਂ ਕੀ ਹੋਇਆ, ਭਾਈ ਮੂਲੇ ਦੀ ਘਰਵਾਲੀ ਕਹਿਣ ਲੱਗੀ ਉਹ ਸਿੱਖ ਕਿੱਥੇ ਆ ਜਿਹੜਾ ਐਨੇ ਦਿਨਾਂ ਦਾ ਆਪਣੇ ਘਰ ਰੁਕਿਆ ਹੋਇਆ ਸੀ ਤਾਂ ਭਾਈ ਮੂਲਾ ਕਹਿਣ ਲੱਗਾ ਉਹ ਸ਼ਰਮ ਦਾ ਮਾਰਾ ਹੀ ਰਾਤੀ ਦੌੜ ਗਿਆ ਕਿ ਕਿਤੇ ਮੇਰਾ ਹੀ ਨਾਮ ਨਾ ਲੱਗ ਜਾਵੇ ।
ਇਸ ਤਰ੍ਹਾਂ ਭਾਈ ਮੂਲੇ ਨੇ ਗੁਰੂ ਜੀ ਦੀ ਬਾਣੀ ਪੜ੍ਹਨ ਵਾਲੇ ਭੇਖੀ ਸਿੱਖ ਦਾ ਵੀ ਸਤਿਕਾਰ ਕੀਤਾ ਤੇ ਗੁਰੂ ਨਾਨਕ ਦੀ ਸਿੱਖੀ ਦੀ ਲਾਜ ਰੱਖੀ ਬਦਨਾਮੀ ਨਹੀਂ ਹੋਣ ਦਿੱਤੀ ਜੇ ਕਿਤੇ ਸਾਡੇ ਵਰਗਾ ਹੁੰਦਾ ਤਾਂ ਉਸਦੀਆਂ ਵੀਡੀਉ ਫੋਟੋਆਂ ਪਾ ਪਾ ਕੇ ਸਿੱਖੀ ਦਾ ਜਲੂਸ ਕੱਢ ਦਿੰਦਾ, ਲੋਕਾਂ ਚ ਰੱਜ ਕੇ ਬਦਨਾਮ ਕਰਦਾ ਕਿ ਬਾਣੀ ਪੜ੍ਹਨ ਵਾਲਾ ਸਿੱਖ ਮੇਰਾ ਸੋਨਾ ਚੁੱਕ ਕੇ ਲੈ ਗਿਆ ਹੈ ।
ਭਾਈ ਮੂਲਾ ਆਪਣੀ ਘਰਵਾਲੀ ਦੇ ਨਾਲ ਕਰਤਾਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਪਹੁੰਚਿਆ ਤਾਂ ਗੁਰੂ ਜੀ ਮੰਜੀ ਤੇ ਬੈਠੇ ਸੀ ਬਾਬਾ ਗੁਰੂ ਨਾਨਕ ਜੀ ਨੇ ਕਿਹਾ ਆ ਭਾਈ ਮੂਲਿਆ ਤੂੰ ਮੇਰੇ ਨਾਮ ਦੀ ਲਾਜ ਰੱਖੀ ਮੈ ਤੇਰੀ ਦੋਹੀਂ ਜਹਾਨੀ ਲਾਜ ਰਖਾਂਗਾ ਤੇਰਾ ਦੋਹੀਂ ਜਹਾਨੀ ਪਰਦਾ ਕੱਜ ਕੇ ਰਖਾਂਗਾ, ਭਾਈ ਮੂਲੇ ਦੀ ਘਰਵਾਲੀ ਕਹਿਣ ਲੱਗੀ ਕਿ ਕੀ ਗੱਲ ਹੈ ਗੁਰੂ ਜੀ ਦੱਸੋ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਜੋ ਸਿੱਖ ਤੁਹਾਡੇ ਘਰ ਆਇਆ ਸੀ ਉਹ ਅਸਲ ਚ ਸਿੱਖ ਨਹੀਂ ਸੀ ਠੱਗ ਸੀ ਤੇ ਉਸਨੂੰ ਜੁਬਾਨੀ ਬਾਣੀ ਯਾਦ ਸੀ ਤੁਸੀਂ ਉਸਤੇ ਭਰੋਸਾ ਕੀਤਾ ਪਰ ਉਹ ਤੁਹਾਡੇ ਗਹਿਣੇ ਚੁੱਕ ਕੇ ਲੈ ਗਿਆ ਪਰ ਮੂਲੇ ਨੇ ਪਤਾ ਹੋਣ ਦੇ ਬਾਵਜੂਦ ਨਾ ਤੈਨੂੰ ਦੱਸਿਆ ਤੇ ਨਹੀਂ ਉਸਨੂੰ ਰੋਕਿਆ ਨਾ ਹੀ ਰੌਲਾ ਪਾਇਆ ਕਿ ਕਿਤੇ ਸਿੱਖੀ ਬਦਨਾਮ ਨਾ ਹੋਵੇ, ਇਹ ਹੈ ਗੁਰੂ ਨੂੰ ਸਮਰਪਿਤ ਸਿੱਖ ਦਾ ਉੱਚਾ ਸੁੱਚਾ ਕਿਰਦਾਰ ਜਿਹੜਾ ਗੁਰੂ ਦੀ ਸਿੱਖੀ ਦੀ ਬਦਨਾਮੀ ਨਹੀਂ ਕਰਦਾ ਕਿੱਥੋਂ ਲੱਭੋਗੇ ਐਸੇ ਗੁਰਸਿੱਖ ।
ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀਰਾਜ ਭਾਈ ਸੰਤੋਖ ਸਿੰਘ ਜੀ ਬਹੁਤ ਪਿਆਰੇ ਬਚਨ ਲਿਖਦੇ ਨੇ
ਕਿਰਪਾ ਨਿਧਾਨ ਕਹਿਓ ਬਚ ਮੂਲਾ
ਰਿਧਾ ਤੋਰ ਸਿੱਖੀ ਅਨਕੂਲਾ
ਮਮ ਪਰਦਾ ਤੈਂ ਢਾਕਿਓ ਬਣਾਈ
ਤੇਰਾ ਢਾਕੈ ਗੁਰੂ ਸਦਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਉ ।।
ਸਰਬਜੀਤ ਕੌਰ ਖਾਲਸਾ
ਦਮਦਮੀ ਟਕਸਾਲ ਯੂਪੀ
ਰਾਜਾ ਫ਼ਤਹਿ ਚੰਦ ਮੈਣੀ ਪਟਨੇ ਦਾ ਵਾਸੀ ਉਸ ਦੀ ਰਾਣੀ ਦਾ ਨਾਮ ਸੀ ਵਸੁੰਧਰਾ। ਮੈਂਣੀ ਇਨ੍ਹਾਂ ਦਾ ਗੋਤ ਸੀ , ਧਨ ਦੌਲਤ ਜ਼ਮੀਨ ਜਾਇਦਾਦ ਏਨਾ ਸੀ ਕੇ ਲੋਕ ਰਾਜਾ ਜੀ ਕਹਿ ਕੇ ਸਨਮਾਨ ਕਰਦੇ ਸੀ। ਪਰ ਘਰ ਚ ਕੋਈ ਔਲਾਦ ਨਹੀਂ , ਬੜੇ ਯਤਨ ਕੀਤੇ ਪਰ ਸਫਲ ਨ ਹੋਏ , ਇੱਕ ਦਿਨ ਰਾਜੇ ਰਾਣੀ ਨੇ ਮਿਲ ਕੇ ਪੰਡਿਤ ਸ਼ਿਵਦੱਤ ਜੀ ਨੂੰ ਬੇਨਤੀ ਕੀਤੀ ਤੁਸੀਂ ਰੱਬ ਦੇ ਪਿਆਰੇ ਹੋ ਸਾਡੇ ਲਈ ਬੇਨਤੀ ਕਰੋ ਸ਼ਿਵਦੱਤ ਜੀ ਨੇ ਕਿਹਾ ਪ੍ਰਮਾਤਮਾ ਤੇ ਆਪ “ਬਾਲਾ ਪ੍ਰੀਤਮ” ਦੇ ਰੂਪ ਵਿੱਚ ਪਟਨੇ ਦੀਆਂ ਗਲੀਆਂ ਵਿੱਚ ਖੇਡਦਾ ਫਿਰਦਾ ਹੈ ਰਾਣੀ ਮੈਣੀ ਨੇ ਕਿਹਾ ਕੌਣ ਹੈ ?? ਕਿਥੇ ਹੈ?? ਸ਼ਿਵਦੱਤ ਜੀ ਨੇ ਕਿਹਾ ਉਹ ਬਾਲਾ ਪ੍ਰੀਤਮ ਹੈ ਤੁਸੀਂ ਉਸ ਦੀ ਯਾਦ ਵਿੱਚ ਬੈਠੋ ਤੁਹਾਨੂੰ ਆਪ ਦਰਸ਼ਨ ਦੇਣਗੇ ਫਿਰ ਪਤਾ ਚੱਲੇਗਾ ਉਹ ਕੌਣ ਨੇ …
ਦੋਨੋਂ ਘਰ ਚਲੇ ਗਏ ਸ਼ਿਵਦੱਤ ਦੇ ਦੱਸੇ ਅਨੁਸਾਰ ਬਾਲਾ ਪ੍ਰੀਤਮ ਨੂੰ ਚੇਤੇ ਕਰਦੇ ਨੇ ਉਨ੍ਹਾਂ ਦੀ ਯਾਦ ਵਿੱਚ ਜੁੜਦੇ ਇੱਕ ਦਿਨ ਖੇਡਦਿਆਂ ਖੇਡਦਿਆਂ ਸਤਿਗੁਰੂ ਰਾਣੀ ਦੇ ਮਹਿਲਾਂ ਅੰਦਰ ਚਲੇ ਗਏ ,ਰਾਣੀ ਵਸੁੰਧਰਾ ਬਾਲਾ ਪ੍ਰੀਤਮ ਦੀ ਯਾਦ ਵਿੱਚ ਬੈਠੀ ਸੀ , ਚੋਜੀ ਪ੍ਰੀਤਮ ਜੀ ਹੋਲੀ ਹੋਲੀ ਚਲਦੇ ਰਾਣੀ ਦੀ ਗੋਦ ਚ ਜਾ ਬੈਠੇ ਬਚਨ ਕਹਿ “ਮਾਂ” ਰਾਣੀ ਨੇ ਇਹ ਸ਼ਬਦ ਪਹਿਲੀ ਵਾਰ ਸੁਣਿਆ ਸੀ , ਕੰਨਾਂ ਨੂੰ ਯਕੀਨ ਨ ਆਵੈ ਮੈਨੂੰ “ਮਾਂ” ਕਿਆ …. ਰਾਣੀ ਦੇ ਕੰਨ ਤਰਸੇ ਪਏ ਸੀ ਇਹ ਸ਼ਬਦ ਸੁਣਨ ਨੂੰ ਕੋਈ ਕਹੇ “ਮਾਂ” ਫਿਰ ਬੋਲੇ “ਮਾਂ” ਰਾਣੀ ਨੇ ਅੱਖਾਂ ਖੋਲ੍ਹੀਆਂ ਕੀ ਦੇਖਦੀ ਹੈ , ਜਿਸ ਬਾਲਾ ਪ੍ਰੀਤਮ ਨੂੰ ਯਾਦ ਕਰਦੀ ਸੀ, ਉਹ ਗੋਦ ਚ ਬੈਠਾ ਉਹੀ ਮਾਂ ਮਾਂ ਪੁਕਾਰ ਰਿਹਾ ਹੈ ਕੁਝ ਪਲ ਤੇ ਰਾਣੀ ਨੂੰ ਸਮਝ ਨ ਆਈ ਕੀ ਕਰਾਂ… ਫਿਰ ਦਾਸੀ ਨੂੰ ਆਵਾਜ਼ ਮਾਰੀ ਆਖਿਆ ਛੇਤੀ ਨਾਲ ਖਾਣਾ ਤਿਆਰ ਕਰੋ ਮਿੱਠੀ ਆਵਾਜ਼ ਵਿੱਚ ਸਤਿਗੁਰੂ ਬੋਲੇ “ਮਾਂ” ਕੁਝ ਹੋਰ ਨਹੀਂ ਖਾਣਾ , ਜੋ ਅੰਦਰ ਤਲੇ ਹੋਏ ਛੋਲੇ ਪੂੜੀਆਂ ਤਿਆਰ ਨੇ ਉਹੀ ਖਾਣੇ ਆ , ਰਾਣੀ ਬੜੀ ਹੈਰਾਨ ਇਨ੍ਹਾਂ ਨੂੰ ਕਿਵੇਂ ਪਤਾ ਲੱਗਾ… ਪਰ ਫਿਰ ਮਾਂ ਵਾਲੀ ਮਮਤਾ ਜਾਗੀ ਸੋਚਾਂ ਭੁਲੀਆਂ ਉਸੇ ਵੇਲੇ ਛੋਲੇ ਪੂੜੀਆਂ ਆਪ ਲਿਆਂਦੇ ਬਾਲ ਗੋਬਿੰਦ ਜੀ ਨੂੰ ਨਾਲ ਦੀ ਸਾਰੀ ਬਾਲ ਸੈਨਾ ਸਮੇਤ ਛਕਾਏ। ਸਾਰਾ ਦਿਨ ਉੱਥੇ ਖੇਡਦੇ ਰਹੇ ਜਾਣ ਲੱਗਿਆਂ ਕਹਿ ਗਏ, ਅਸੀਂ ਕੱਲ੍ਹ ਫਿਰ ਆਵਾਂਗੇ ਛੋਲੇ ਪੂਡ਼ੀਆਂ ਤਿਆਰ ਰੱਖਣਾ। ਇਸ ਤਰ੍ਹਾਂ ਰੋਜ਼ ਅਉਣ ਲੱਗੇ ਇੱਕ ਦਿਨ ਰਾਣੀ ਦੀ ਦਾਸੀ ਨੇ ਕਿਆ ਗੁਰੂ ਕੇ ਲਾਲ ਜੀ ਸਾਡੀ ਰਾਣੀ ਨੂੰ ਪੁੱਤਰ ਦੀ ਦਾਤ ਬਖਸ਼ੋ , ਕਲਗੀਆਂ ਵਾਲੇ ਪਾਤਸ਼ਾਹ ਨੇ ਕਿਆ ਰਾਣੀ ਸਾਨੂੰ ਹੀ ਪੁੱਤ ਮੰਨ ਲਵੈ ,ਦਾਸੀ ਨੇ ਕਿਹਾ ਤੁਸੀਂ ਤੇ ਮਾਂ ਗੁਜਰੀ ਦੇ ਲਾਲ ਹੋ ਫਿਰ ਇੱਕ ਪੁੱਤ ਦੋ ਮਾਂ ਕਿਵੇ ?? ਕਲਗੀਧਰ ਜੀ ਕਹਿੰਦੇ ਜਿਵੇ ਦੋ ਅੱਖਾਂ ਚ ਇੱਕੋ ਜੋਤ ਦਾਸੀ ਨੇ ਸਾਰੀ ਗੱਲ ਰਾਣੀ ਨੂੰ ਦੱਸੀ ਰਾਣੀ ਦਾ ਹਿਰਦਾ ਇੰਨਾ ਮਮਤਾ ਨਾਲ ਭਰਿਆ ਕੇ ਅੱਖਾਂ ਰਾਹੀ ਉਛਲ ਪਿਆ। ਫਿਰ ਉਹਨੇ ਕਦੇ ਪੁੱਤ ਦੀ ਇੱਛਾ ਨਹੀ ਕੀਤੀ , ਰੋਜ਼ ਮਹਿਲਾਂ ਚ ਖੇਡਣਾ ਛੋਲੇ ਪੂੜੀਆਂ ਛਕਣੇ ਛਕਉਣੇ, ਹਨੇਰੇ ਹੋਏ ਵਾਪਸ ਜਾਣਾ ਇਸ ਕਰ ਕੇ ਰਹਿਰਾਸ ਸਾਹਿਬ ਦਾ ਪਾਠ ਵੀ ਸੰਧਿਆ ਤੋਂ ਕੁਝ ਸਮਾਂ ਲੇਟ ਹੋ ਜਾਂਦਾ , ਏਸੇ ਕਰਕੇ ਹੁਣ ਵੀ ਤਖਤ ਪਟਨਾ ਸਾਹਿਬ ਤੇ ਸੰਧਿਆ ਤੋਂ ਕੁਝ ਸਮਾਂ ਲੇਟ ਰਹਿਰਾਸ ਸ਼ੁਰੂ ਹੁੰਦੀ ਹੈ।
ਦਸਮੇਸ਼ ਪਿਤਾ ਜਦੋਂ ਪਟਨੇ ਤੋਂ ਆਨੰਦਪੁਰ ਸਾਹਿਬ ਵੱਲ ਨੂੰ ਚੱਲਣ ਲੱਗੇ ਤਾਂ ਰਾਣੀ ਨੇ ਬੇਨਤੀ ਕੀਤੀ ਲਾਲ ਜੀ ਮੈਂ ਕੀ ਕਰਾਂਗਈ ਤੁਹਾਡੇ ਬਿਨਾ …. ਸਤਿਗੁਰਾਂ ਕਿਹਾ ਮਾਂ ਜੀ ਤੁਸੀਂ ਰੋਜ਼ ਦੀ ਤਰ੍ਹਾਂ ਛੋਲੇ ਪੂੜੀਆਂ ਤਿਆਰ ਕਰਕੇ ਮੇਰੇ ਸਾਥੀਆਂ ਨੂੰ ਛਕਉਣੇ , ਉਨ੍ਹਾਂ ਚੋਂ ਹੀ ਤੁਹਾਨੂੰ ਮੇਰੇ ਦਰਸ਼ਨ ਹੋਣਗੇ , ਰਾਜੇ ਰਾਣੀ ਨੇ ਮਿਲ ਕੇ ਰੋਜ ਛੋਲੇ ਪੂੜੀਆਂ ਛਕਉਣੇ। ਉਹਨਾਂ ਘਰ ਨੂੰ “ਗੁਰੂ ਘਰ” ਬਣਾ ਦਿੱਤਾ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਹੈ ਹੁਣ ਵੀ ਓਥੇ ਛੋਲੇ ਪੂੜੀਆਂ ਵਰਤਦੇ ਨੇ।
ਏਥੇ ਹੀ ਇੱਕ ਵਾਰ ਦਸਮੇਸ਼ ਪਿਤਾ ਜੀ ਨੇ ਦਾਤਣ ਕਰਦਿਆਂ ਹੋਈਆਂ ਦਾਤਣ ਕਰਕੇ ਜ਼ਮੀਨ ਤੇ ਗੱਡ ਦਿੱਤੀ ਜੋ ਸਮੇਂ ਦੇ ਨਾਲ ਹਰੀ ਹੋ ਗਈ ਉਹ ਕਰੌਦੇ” ਦਾ ਰੁੱਖ ਬਣ ਗਈ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਹੋਰ ਕਿਤੇ ਕਰੌਦਾ ਬਾਰਾਂ ਮਹੀਨੇ ਨਹੀਂ ਫਲਦਾ ਪਰ ਏ ਬੂਟਾ ਫੈਲਦਾ ਹੈ।
ਗੁਰੂ ਬਚਨ ਨੇ
ਗੁਰਿ ਵਣੁ ਤਿਣੁ ਹਰਿਆ ਕੀਤਿਆ
ਨਾਨਕ ਕਿਆ ਮਨੁਖ ॥੨॥
ਭਾਈ ਵੀਰ ਸਿੰਘ ਜੀ ਲਿਖਦੇ ਨੇ ਰਾਜਾ ਰਾਣੀ ਬਹੁਤ ਸਾਰੀ ਸੰਗਤ ਨੂੰ ਨਾਲ ਲੈ ਕੇ ਪੰਡਿਤ ਸ਼ਿਵਦੱਤ ਸਮੇਤ ਆਨੰਦਪੁਰ ਸਾਹਿਬ ਗੁਰੂ ਦਰਸ਼ਨਾਂ ਲਈ ਵੀ ਆਏ ਸੀ
ਗੁਰੂ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਪੰਜਵੇਂ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ
सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआइ हरि जसु नित सुन ॥१७॥
अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपस से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1। चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपस बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2। प्रभू के सुंदर चरणों का आसरा ले के सारे जीव (दुनिया की तपस से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।
ਅੰਗ : 709
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥
ਅਰਥ : ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।
धनासरी महला ४ ॥ मेरे साहा मै हरि दरसन सुखु होइ ॥ हमरी बेदनि तू जानता साहा अवरु किआ जानै कोइ ॥ रहाउ ॥ साचा साहिबु सचु तू मेरे साहा तेरा कीआ सचु सभु होइ ॥ झूठा किस कउ आखीऐ साहा दूजा नाही कोइ ॥१॥ सभना विचि तू वरतदा साहा सभि तुझहि धिआवहि दिनु राति ॥ सभि तुझ ही थावहु मंगदे मेरे साहा तू सभना करहि इक दाति ॥२॥ सभु को तुझ ही विचि है मेरे साहा तुझ ते बाहरि कोई नाहि ॥ सभि जीअ तेरे तू सभस दा मेरे साहा सभि तुझ ही माहि समाहि ॥३॥ सभना की तू आस है मेरे पिआरे सभि तुझहि धिआवहि मेरे साह ॥ जिउ भावै तिउ रखु तू मेरे पिआरे सचु नानक के पातिसाह ॥४॥७॥१३॥
अर्थ: हे मेरे पातशाह! (कृपा कर) मुझे तेरे दर्शन का आनंद प्राप्त हो जाए। हे मेरे पातशाह! मेरे दिल की पीड़ा को तूँ ही जानता हैं। कोई अन्य क्या जान सकता है ? ॥ रहाउ ॥ हे मेरे पातशाह! तूँ सदा कायम रहने वाला मालिक है, तूँ अटल है। जो कुछ तूँ करता हैं, वह भी उकाई-हीन है (उस में कोई भी उणता-कमी नहीं)। हे पातशाह! (सारे संसार में तेरे बिना) अन्य कोई नहीं है (इस लिए) किसी को झूठा नहीं कहा जा सकता ॥१॥ हे मेरे पातशाह! तूँ सब जीवों में मौजूद हैं, सारे जीव दिन रात तेरा ही ध्यान धरते हैं। हे मेरे पातशाह! सारे जीव तेरे से ही (मांगें) मांगते हैं। एक तूँ ही सब जीवों को दातें दे रहा हैं ॥२॥ हे मेरे पातशाह! प्रत्येक जीव तेरे हुक्म में है, कोई जीव तेरे हुक्म से बाहर नहीं हो सकता। हे मेरे पातशाह! सभी जीव तेरे पैदा किए हुए हैं,और, यह सभी तेरे में ही लीन हो जाते हैं ॥३॥ हे मेरे प्यारे पातशाह! तूँ सभी जीवों की इच्छाएं पूरी करता हैं सभी जीव तेरा ही ध्यान धरते हैं। हे नानक जी के पातशाह! हे मेरे प्यारे! जैसे तुझे अच्छा लगता है, वैसे मुझे (अपने चरणों में) रख। तूँ ही सदा कायम रहने वाला हैं ॥४॥७॥१३॥
ਅੰਗ : 670
ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥
ਅਰਥ : ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥
ਸਿੱਖਿਆ ਖ਼ਤਮ ਕਰ ਨਾਨਕ ਜੀ ਘਰ ਉੱਤੇ ਜਾਂ ਸਾਧੁ–ਸੰਤਾਂ ਦੇ ਕੋਲ ਘੁੱਮਣ ਲੱਗੇ। ਦਾਨੀ ਸੁਭਾਅ ਦੇ ਕਾਰਣ ਘਰ ਵਲੋਂ ਲਿਆਈ ਵਸਤੁਵਾਂ ਜ਼ਰੂਰਤ ਮੰਦ ਲੋਕਾਂ ਨੂੰ ਦੇ ਦਿੰਦੇ ਜਿਸ ਵਲੋਂ ਪਿਤਾ ਕਾਲੂ ਜੀ, ਨਾਨਕ ਜੀ ਉੱਤੇ ਕਦੇ–ਕਦੇ ਨਰਾਜ ਹੁੰਦੇ ਕਹਿੰਦੇ ਕਿ ਕਿਸ ਤਰਾਂ ਦਾ ਪੁੱਤਰ ਹੈ, ਸਾਰਿਆਂ ਦੇ ਬੇਟੇ ਕੁੱਝ ਕੰਮ–ਕਾਜ ਕਰਦੇ ਹਨ ਅਤੇ ਇੱਕ ਤੂੰ ਹੈ ਕਿ ਘਰ ਦੀਆਂ ਵਸਤੁਵਾਂ ਨੂੰ ਲੋਕਾਂ ਨੂੰ ਲੁਟਾ ਦਿੰਦਾ ਹੈ। ਇਹ ਸਭ ਕਦੋਂ ਤੱਕ ਚੱਲੇਗਾ। ਪਰ ਸ਼ਾਂਤ ਚਿੱਤ ਨਾਨਕ ਜੀ ਉੱਤੇ ਉਨ੍ਹਾਂ ਦੀ ਗੱਲਾਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਉਹ ਅਕਸਰ ਆਪਣੇ ਸਾਥੀ ਬੱਚਿਆਂ ਦੇ ਨਾਲ ਦੂਰ–ਦੂਰ ਮਹਾਤਮਾਵਾਂ ਦੀ ਤਲਾਸ਼ ਵਿੱਚ ਘੁੱਮਣ ਚਲੇ ਜਾਂਦੇ। ਉੱਥੇ ਉਨ੍ਹਾਂ ਵਲੋਂ ਆਤਮਕ ਵਿਚਾਰ ਵਿਮਰਸ਼ ਕਰਦੇ ਅਤੇ ਜੋ ਕੁੱਝ ਵੀ ਕੋਲ ਵਿੱਚ ਹੁੰਦਾ ਉਨ੍ਹਾਂਨੂੰ ਦੇ ਆਉਂਦੇ। ਇਹ ਵੇਖਕੇ ਪਿਤਾ ਕਾਲੂ ਜੀ ਨਾਨਕ ਵਲੋਂ ਕੁੱਝ ਨਰਾਜ ਰਹਿਣ ਲੱਗੇ। ਪਰ ਨਾਨਕ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਅਤੇ ਕੁੱਝ ਕਹਿੰਦੇ ਨਹੀਂ ਬਣਦਾ ਸੀ। ਉਂਜ ਵੀ ਹੁਣੇ ਨਾਨਕ ਜੀ ਦੀ ਉਮਰ ਕੇਵਲ 12 ਸਾਲ ਦੀ ਸੀ, ਇਸਲਈ ਉਨ੍ਹਾਂਨੂੰ ਕਿਸੇ ਕੰਮ–ਧੰਧੇ ਉੱਤੇ ਵੀ ਤਾਂ ਨਹੀਂ ਲਗਾਇਆ ਜਾ ਸਕਦਾ ਸੀ। ਘਰ ਵਿੱਚ ਕਿਸੇ ਪ੍ਰਕਾਰ ਵਲੋਂ “ਪੈਸਾ–ਸੰਪਦਾ” ਦਾ “ਅਣਹੋਂਦ ਤਾਂ ਸੀ ਨਹੀਂ”, ਹਰ ਪ੍ਰਕਾਰ ਵਲੋਂ ਪਰਵਾਰ ਵਿੱਚ ਬਖ਼ਤਾਵਰ ਸੀ। ਪਰ, ਇੱਕ ਦਿਨ ਨਾਨਕ ਜੀ ਨੇ ਘਰ ਵਲੋਂ ਲਿਆਏ ਚਾਂਦੀ ਦੇ ਲੋਟੇ (ਲਉਟੇ) ਨੂੰ ਇੱਕ ਸੰਨਿਆਸੀ ਨੂੰ ਦੇ ਦਿੱਤਾ। ਇਸ ਗੱਲ ਨੂੰ ਲੈ ਕੇ ਪਿਤਾ ਕਾਲੂ ਜੀ ਬਹੁਤ ਵਿਆਕੁਲ ਹੋਏ। ਇਹ ਗੱਲ ਨਵਾਬ ਰਾਏ ਬੁਲਾਰ ਜੀ ਨੂੰ ਜਦੋਂ ਗਿਆਤ ਹੋਈ ਤਾਂ ਕਾਲੂ ਜੀ ਨੂੰ ਸਲਾਹ ਦਿੱਤੀ ਕਿ ਬੱਚੇ ਨੂੰ ਬਿਨਾਂ ਕਾਰਣ ਇਧਰ–ਉੱਧਰ ਘੁੱਮਣ ਵਲੋਂ ਤਾਂ ਅੱਛਾ ਹੈ ਉਸਨੂੰ ਮੌਲਵੀ ਕੁਤੁਬੁੱਦੀਨ ਦੇ ਕੋਲ ਫਾਰਸੀ ਪੜ੍ਹਣ ਲਈ ਭੇਜ ਦਿੳ। ਉੱਥੇ ਉਹ ਆਪਣਾ ਧਿਆਨ ਪੜਾਈ ਵਿੱਚ ਲਗਾਵੇਗਾ ਜਿਸਦੇ ਨਾਲ ਇਲਮ ਤਾਂ ਹਾਸਲ ਹੋਵੇਂਗਾ ਹੀ ਤੁਹਾਡੀ ਵੀ ਸਮੱਸਿਆ ਹੱਲ ਹੋ ਜਾਵੇਗੀ। ਪਿਤਾ ਕਾਲੂ ਜੀ ਨੂੰ ਇਹ ਸਲਾਹ ਬਹੁਤ ਰੁਚਿਕਰ ਲੱਗੀ। ਉਨ੍ਹਾਂਨੇ ਦੂੱਜੇ ਦਿਨ ਹੀ ਨਾਨਕ ਜੀ ਨੂੰ ਮੁੱਲਾਂ ਦੇ ਮਦਰਸੇ ਵਿੱਚ ਭੇਜ ਦਿੱਤਾ। ਫਿਰ ਕੀ ਸੀ ? ਨਾਨਕ ਜੀ ਉੱਥੇ ਫਾਰਸੀ ਬਹੁਤ ਚਾਵ ਵਲੋਂ ਸਿੱਖਣ ਲੱਗੇ। ਮੌਲਵੀ ਜੀ ਉਨ੍ਹਾਂ ਦੇ ਰੋਸ਼ਨ ਦਿਮਾਗ ਨੂੰ ਵੇਖਕੇ ਹੈਰਾਨ ਰਹਿ ਗਏ। ਉਨ੍ਹਾਂਨੇ ਜਿਹਾ ਵਰਗਾ ਸੁਣਿਆ ਸੀ ਉਹੋ ਜਿਹਾ ਹੀ ਪਾਇਆ। ਅਤ: ਉਹ ਨਾਨਕ ਜੀ ਦੀ ਤਰਫ ਵਿਸ਼ੇਸ਼ ਧਿਆਨ ਦੇਣ ਲੱਗੇ। ਜਲਦੀ ਹੀ ਨਾਨਕ ਜੀ ਇੱਕ ਦੇ ਬਾਅਦ ਇੱਕ ਕਿਤਾਬਾਂ ਪੜ੍ਹਣ ਲੱਗੇ। ਇਸ ਪ੍ਰਕਾਰ ਨਾਨਕ ਜੀ ਇੱਕ ਸਾਲ ਦੇ ਅੰਦਰ ਹੀ ਉਹ ਸਭ ਕੁੱਝ ਹਾਸਲ ਕਰ ਗਏ ਜੋ ਦੂੱਜੇ ਸ਼ਾਰਗਿਦ ਸਾਲਾਂ ਵਿੱਚ ਨਹੀਂ ਪ੍ਰਾਪਤ ਕਰ ਪਾਏ। ਇੱਕ ਦਿਨ ਮੌਲਵੀ ਜੀ ਨੇ ਨਾਨਕ ਜੀ ਪਰੀਖਿਆ ਲੈਣ ਦੀ ਸੋਚੀ। ਉਨ੍ਹਾਂਨੇ ਨਾਨਕ ਜੀ ਨੂੰ ਕੋਈ ਸ਼ੇਰ ਲਿਖਣ ਨੂੰ ਕਿਹਾ। ਫਿਰ ਕੀ ਸੀ ? ਨਾਨਕ ਜੀ ਨੇ ਇੱਕ ਸ਼ੇਰ ਲਿਖਿਆ ਜੋ ਕਿ ਇਸ ਪ੍ਰਕਾਰ ਹੈ:
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥
ਰਾਗੁ ਤੀਲੰਗ, ਅੰਗ 721
ਅਰਥ– “ਹੇ ਮੇਰੇ ਸਾਹਿਬ”, “ਹੇ ਮੇਰੇ ਭਗਵਾਨ” ਤੁਹਾਡੇ ਅੱਗੇ ਮੇਰੀ ਇੱਕ ਅਰਦਾਸ ਹੈ, ਤੂੰ ਹੀ ਸੱਬਦਾ ਕਰੱਤਾ ਹੈ, ਮਨੁੱਖ ਐਬ ਦੀ ਖਾਨ ਹੈ ਪਰ ਤੂੰ ਬੇਦਾਗ ਹੈ, ਬੇਅੰਤ ਹੈ, ਸਭ ਦਾ ਰਿਜ਼ਕ ਦਾਤਾ ਹੈ ਅਤੇ ਤੁਹਾਡੇ ਬਿਨਾਂ ਮੈਨੂੰ ਕੋਈ ਦੂਜਾ ਵਿਖਾਈ ਨਹੀਂ ਦਿੰਦਾ।
ਇਹ ਸ਼ੇਰ ਸੁਣਕੇ ਮੌਲਵੀ ਜੀ ਹੈਰਾਨ ਰਹਿ ਗਏ। ਉਨ੍ਹਾਂਨੇ ਸੋਚਿਆ ਸ਼ਾਇਦ ਨਾਨਕ ਨੇ ਕਿਤੇ ਵਲੋਂ ਪੜ੍ਹਕੇ ਯਾਦ ਕਰ ਰੱਖਿਆ ਹੋਵੇਂਗਾ। ਅਤ: ਉਨ੍ਹਾਂਨੇ ਫਿਰ ਵਲੋਂ ਕਿਹਾ ਨਾਨਕ ਕੋਈ ਹੋਰ ਸ਼ੇਰ ਸੁਨਾਓ– ਤੱਦ ਗੁਰੂ ਨਾਨਕ ਜੀ ਨੇ ਸ਼ੇਰ ਸੁਣਾਇਆ ਜਿਸਦਾ ਮਤਲੱਬ ਸੀ, ਇਹ ਸੰਸਾਰ ਨਾਸ਼ ਵਾਨ ਹੈ, ਇਸਲਈ ਮੈਂ ਦਿਲ ਦਾ ਹਾਲ ਕਿਸ ਵਲੋਂ ਕਹਾਂ। ਮੌਤ ਦੇ ਫਰਿਸ਼ਤੇ ਨੇ ਸਭ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਹੈ। ਪਤਾ ਨਹੀਂ ਉਹ ਕਦੋਂ ਕਿਸ ਨੂੰ ਚੁਕ ਕੇ ਲੈ ਜਾਵੇ। ਇਹ ਸ਼ੇਰ ਸੁਣਕੇ ਮੌਲਵੀ ਜੀ ਨਾਨਕ ਜੀ ਦੀ ਸ਼ਖਸੀਇਤ ਦੇ ਕਾਇਲ ਹੋ ਗਏ ਅਤੇ ਉਹ ਨਾਨਕ ਜੀ ਦਾ ਅਦਬ ਕਰਣ ਲੱਗੇ।
ਉਸਨੇ ਪਿਤਾ ਕਾਲੂ ਜੀ ਨੂੰ ਸੱਦ ਕਰ ਕਿਹਾ: ਮੈਂ ਨਾਨਕ ਨੂੰ ਆਪਣਾ ਅੱਵਲ ਸ਼ਾਰਗਿਦ ਮਨਦਾ ਸੀ, ਲੇਕਿਨ ਇਹ ਤਾਂ ਮੇਰਾ ਵੀ ਉਸਤਾਦ ਹੈ। ਇਸਲਈ ਮੈਂ ਇਸਨੂੰ ਪੜਾਉਣ ਦੇ ਕਾਬਿਲ ਨਹੀਂ ਹਾਂ। ਮੇਹਤਾ ਕਾਲੂ ਜੀ ਅਸਲੀ ਚੀਜ ਨੂੰ ਨਹੀਂ ਸੱਮਝ ਸਕੇ। ਅਤ: ਨਿਰਾਸ਼ ਹੋਕੇ ਨਾਨਕ ਜੀ ਨੂੰ ਉਨ੍ਹਾਂਨੇ ਘਰ ਉੱਤੇ ਹੀ ਰਹਿਣ ਨੂੰ ਕਿਹਾ।
ਕੁੱਝ ਦਿਨ ਇਸ ਪ੍ਰਕਾਰ ਬਤੀਤ ਹੋ ਗਏ। ਹੁਣ ਨਾਨਕ ਜੀ ਘਰ ਉੱਤੇ ਹੀ ਰਹਿੰਦੇ। ਆਪਣੀ ਉਮਰ ਦੇ ਬੱਚਿਆਂ ਦੇ ਨਾਲ ਖੇਡਣ ਵੀ ਨਹੀਂ ਜਾਂਦੇ ਸਨ। ਬਸ ਹਰ ਸਮਾਂ ਸ਼ਾਂਤ ਅਤੇ ਚੁੱਪ ਰਹਿੰਦੇ। ਹੌਲੀ–ਹੌਲੀ ਉਹ ਉਦਾਸ ਰਹਿਣ ਲੱਗੇ, ਤੱਦ ਨਾਨਕੀ ਜੀ, ਨਾਨਕ ਨੂੰ ਬਹੁਤ ਪਿਆਰ ਵਲੋਂ ਪੁੱਛਦੀ, ਭਰਾ ਤੈਨੂੰ ਕੀ ਦੁੱਖ ਹੈ ? ਕੁੱਝ ਸਾਨੂੰ ਵੀ ਦੱਸੋ। ਨਾਨਕ ਜੀ ਨੇ ਕਿਹਾ ਦੁੱਖ ਮੈਨੂੰ ਨਹੀਂ, ਦੁਖੀ ਤਾਂ ਸੰਸਾਰ ਹੈ। ਮੈਂ ਤਾਂ ਬਸ ਉਸਦੇ ਲਈ ਚਿੰਤੀਤ ਹਾਂ ਕਿ ਇਸਨੂੰ ਕਿਵੇਂ ਦੂਰ ਕੀਤਾ ਜਾਵੇ। ਇਸ ਚੀਜ ਦਾ ਨਾਨਕੀ ਜੀ ਨੂੰ ਕੁੱਝ–ਕੁੱਝ ਆਭਾਸ ਹੁੰਦਾ, ਕਿ ਉਸਦਾ ਭਰਾ ਨਾਨਕ ਈਸ਼ਵਰ ਦਾ ਭੇਜਿਆ ਹੋਇਆ ਕੋਈ ਸੁੰਦਰ (ਦਿਵਯ) ਪੁਰਖ ਹੈ। ਪਰ ਉਹ ਇਹ ਸਭ ਪਿਤਾ ਜੀ ਉੱਤੇ ਜ਼ਾਹਰ ਨਹੀਂ ਕਰ ਪਾਂਦੀ।
ਬਸ ਪਿਤਾ ਜੀ ਨੂੰ ਸੱਮਝਾਉਣ ਲਈ ਕਹਿ ਦਿੰਦੀ: ਪਿਤਾ ਜੀ ! ਨਾਨਕ ਦਾ ਮਨ ਬਹਿਲਾਉਣ ਲਈ ਇਸਨੂੰ ਕਿਸੇ ਕੰਮ ਵਿੱਚ ਲਗਾ ਦਿੳ ਤਾਂ ਸਭ ਠੀਕ ਹੋ ਜਾਵੇਗਾ। ਮੇਹਤਾ ਕਾਲੂ ਜੀ ਸੋਚਦੇ, ਗੱਲ ਠੀਕ ਹੈ ਪਰ ਮੈਂ ਮੁੰਡੇ ਨੂੰ ਇਸ 13 ਸਾਲ ਦੀ ਉਮਰ ਵਿੱਚ ਕਿਸ ਕੰਮ ਵਿੱਚ ਲਗਾਵਾਂ।
ਅਗਲੇ ਦਿਨ ਪਿਤਾ ਮੇਹਿਤਾ ਕਾਲੂ ਜੀ ਨੇ ਗੁਰੂ ਨਾਨਕ ਜੀ ਨੂੰ ਸੱਦਕੇ ਕਿਹਾ: ਤੂੰ ਅੱਜ ਵਲੋਂ ਆਪਣੇ ਮਵੇਸ਼ੀਆਂ ਨੂੰ ਹੀ ਚਰਾਗਾਹ ਵਿੱਚ ਲੈ ਜਾਇਆ ਕਰੇਂਗਾ।
ਨਾਨਕ ਜੀ: ਪਿਤਾ ਜੀ ਤੁਸੀ ਜੋ ਆਗਿਆ ਦਵੋਗੇ ਮੈਂ ਉਹੀ ਕਰਾਂਗਾ। ਅਤ: ਨਾਨਕ ਜੀ ਨੇ ਗਊਸ਼ਾਲਾ ਵਿੱਚੋਂ ਮਵੇਸ਼ੀਆਂ ਨੂੰ ਨਾਲ ਲਿਆ ਅਤੇ ਚਰਾਗਾਹ ਵਿੱਚ ਚਲੇ ਗਏ।
ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ ❤️🙏
ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ ❤️❤️🙏