ਅੰਗ : 647

ਸਲੋਕੁ ਮ: ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥ ਮਃ ੩ ॥ ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥ ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥ ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥ ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥ ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥ ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥ ਪਉੜੀ ॥ ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥ ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥ ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥ ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥ ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥

ਅਰਥ : ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿਚ ਵਰਤਦਾ ਹੋਇਆ ਹੀ ਮਾਇਆ ਵਲੋਂ ਉਦਾਸ ਰਹਿੰਦਾ ਹੈ, ਤਾਂ ਉਸ ਦਾ ਮਨ ਆਪਣੇ ਆਪ ਵਿਚ ਪਤੀਜ ਜਾਂਦਾ ਹੈ (ਬਾਹਰ ਭਟਕਣੋਂ ਹਟ ਜਾਂਦਾ ਹੈ)। ਹੇ ਨਾਨਕ! ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ।੧। ਹੇ ਪੰਡਿਤ! ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ (ਹਰੀ ਵਿਚ) ਮਨ ਨਹੀਂ ਜੋੜਿਆ, ਉਹਨਾਂ ਨੂੰ ਆਖ਼ਰ ਦੁੱਖ ਵਾਪਰਦਾ ਹੈ; ਉਹਨਾਂ ਅੰਦਰੋਂ ਤੇ ਬਾਹਰੋਂ ਅੰਨਿ੍ਹਆਂ ਨੂੰ ਕੋਈ ਸਮਝ ਨਹੀਂ ਆਉਂਦੀ। (ਪਰ) ਹੇ ਪੰਡਿਤ! ਜੋ ਮਨੁੱਖ ਹਰੀ ਦੇ ਨਾਮ ਵਿਚ ਰੱਤੇ ਹੋਏ ਹਨ, ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਿਫ਼ਤਿ-ਸਾਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ, ਉਹਨਾਂ ਦੀ ਕਮਾਈ ਦੀ ਬਰਕਤਿ ਸਾਰਾ ਸੰਸਾਰ ਖਾਂਦਾ ਹੈ। ਹੇ ਪੰਡਿਤ! ਮਾਇਆ ਦੇ ਮੋਹ ਵਿਚ (ਫਸੇ ਰਿਹਾਂ) ਬਰਕਤਿ ਨਹੀਂ ਹੋ ਸਕਦੀ (ਆਤਮਿਕ ਜੀਵਨ ਵਧਦਾ-ਫੁਲਦਾ ਨਹੀਂ) ਤੇ ਨਾਹ ਹੀ ਨਾਮ-ਧਨ ਮਿਲਦਾ ਹੈ; ਪੜ੍ਹ ਕੇ ਥੱਕ ਜਾਂਦੇ ਹਨ, ਪਰ ਸੰਤੋਖ ਨਹੀਂ ਆਉਂਦਾ ਤੇ ਹਰ ਵੇਲੇ (ਉਮਰ) ਸੜਦਿਆਂ ਹੀ ਗੁਜ਼ਰਦੀ ਹੈ; ਉਹਨਾਂ ਦੀ ਗਿਲਾ-ਗੁਜ਼ਾਰੀ ਮੁੱਕਦੀ ਨਹੀਂ ਤੇ ਮਨ ਵਿਚੋਂ ਚਿੰਤਾ ਨਹੀਂ ਜਾਂਦੀ। ਹੇ ਨਾਨਕ! ਨਾਮ ਤੋਂ ਸੱਖਣਾ ਰਹਿਣ ਕਰਕੇ ਮਨੁੱਖ ਕਾਲੇ-ਮੂੰਹ ਹੀ (ਸੰਸਾਰ ਤੋਂ) ਉੱਠ ਜਾਂਦਾ ਹੈ।੨। ਹੇ ਪਿਆਰੇ ਹਰੀ! ਮੈਨੂੰ ਗੁਰਮੁਖ ਮਿਲਾ, ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ। ਜੋ ਮਨੁੱਖ ਮੈਨੂੰ ਹਰੀ ਮਿਤ੍ਰ (ਦੀ ਖ਼ਬਰ) ਦੱਸੇ, ਮੈਂ ਉਸ ਤੋਂ ਸਦਕੇ ਹਾਂ। ਉਹਨਾਂ ਨਾਲ ਮੈਂ ਗੁਣਾਂ ਦੀ ਭਿਆਲੀ ਪਾਵਾਂ ਤੇ ਹਰੀ-ਨਾਮ ਸਿਮਰਾਂ। ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁਖ ਲਵਾਂ। ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ, ਜਿਸ ਨੇ (ਪਰਮਾਤਮਾ ਦੀ) ਸਮਝ ਬਖ਼ਸ਼ੀ ਹੈ।੧੨।



Share On Whatsapp

Leave a comment




सूही महला ३ ॥ जे लोड़हि वरु बालड़ीए ता गुर चरणी चितु लाए राम ॥ सदा होवहि सोहागणी हरि जीउ मरै न जाए राम ॥ हरि जीउ मरै न जाए गुर कै सहजि सुभाए सा धन कंत पिआरी ॥ सचि संजमि सदा है निरमल गुर कै सबदि सीगारी ॥ मेरा प्रभु साचा सद ही साचा जिनि आपे आपु उपाइआ ॥ नानक सदा पिरु रावे आपणा जिनि गुर चरणी चितु लाइआ ॥१॥

हे अंजान जिव-स्त्री! अगर तूं प्रभु-पति का मिलाप चाहती है, तो अपने गुरु के चरणों में मन जोड़ कर रख। तूं सदा के लिए सुहाग-भाग्य वाली बन जाएगी, (क्योंकि) प्रभु-पति न कभी मरता है ना ही कभी नास होता है। प्रभु-पति कभी मरता नहीं ना ही कभी नास होता है। जो जिव-इस्त्री गुरु के द्वारा आत्मिक अडोलता में प्रेम में लीं रहती है, वह खसम प्रभु को प्यारी लगती है। सदा-थिर प्रभु में जुड़ के, (विकारों की) बंदिश में न रह के, वह जिव स्त्री पवित्र जीवन वाली हो जाती है, गुरु के शब्द की बरकत से वेह अपने आत्मिक जीवन को सुहागन बना लेती है। हे सखी! मेरा प्रभु सदा कायम रहने वाला है, सदा ही कायम रहते वाला है, उस ने अपने आप को खुद ही प्रकट किया हुआ है। हे नानक! जिस जिव-स्त्री ने गुरु के चरणों में अपना मन जोड़ लिया, वह सदा प्रभु-पति का मिलाप मानती।१।



Share On Whatsapp

Leave a comment


ਅੰਗ : 771

ਸੂਹੀ ਮਹਲਾ ੩ ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥ ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥ ਹਰਿ ਜੀਉ ਮਰੈ ਨ ਜਾਏ ਗੁਰ ਕੈ ਸਹਜਿ ਸੁਭਾਏ ਸਾ ਧਨ ਕੰਤ ਪਿਆਰੀ ॥ ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥ ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥ ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥

ਅਰਥ : ਹੇ ਅੰਞਾਣ ਜੀਵ-ਇਸਤ੍ਰੀਏ! ਜੇ ਤੂੰ ਪ੍ਰਭੂ-ਪਤੀ ਦਾ ਮਿਲਾਪ ਚਾਹੁੰਦੀ ਹੈਂ, ਤਾਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਰੱਖ। ਤੂੰ ਸਦਾ ਲਈ ਸੁਹਾਗ-ਭਾਗ ਵਾਲੀ ਬਣ ਜਾਏਂਗੀ, (ਕਿਉਂਕਿ) ਪ੍ਰਭੂ-ਪਤੀ ਨਾਹ ਕਦੇ ਮਰਦਾ ਹੈ ਨਾਹ ਨਾਸ ਹੁੰਦਾ ਹੈ। ਪ੍ਰਭੂ-ਪਤੀ ਕਦੇ ਨਹੀਂ ਮਰਦਾ, ਕਦੇ ਨਾਸ ਨਹੀਂ ਹੁੰਦਾ। ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦੀ ਹੈ, ਉਹ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਸਦਾ-ਥਿਰ ਪ੍ਰਭੂ ਵਿਚ ਜੁੜ ਕੇ, (ਵਿਕਾਰਾਂ ਵਲੋਂ) ਬੰਦਸ਼ ਵਿਚ ਰਹਿ ਕੇ, ਉਹ ਜੀਵ-ਇਸਤ੍ਰੀ ਪਵਿਤ੍ਰ ਜੀਵਨ ਵਾਲੀ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ। ਹੇ ਸਹੇਲੀਏ! ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸ ਨੇ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਹੋਇਆ ਹੈ। ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਗੁਰੂ-ਚਰਨਾਂ ਵਿਚ ਆਪਣਾ ਮਨ ਜੋੜ ਲਿਆ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ।੧।



Share On Whatsapp

Leave a comment


ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ
ਜਿਸ ਕਿਸੇ ਨੂੰ ਤਾਰਨ ਤੇ ਆ ਜਾਣ
ਫਿਰ ਤਾਂ ਕਾਗਜ਼ ਦੀਆਂ ਬੇੜੀਆਂ ਵੀ
ਬੰਦੇ ਨੂੰ ਪਾਰ ਲੰਘਾ ਦਿੰਦੀਆਂ ਨੇ



Share On Whatsapp

Leave a Comment
Nirmaljit kaur : Waheguru g





Share On Whatsapp

Leave a comment




Share On Whatsapp

Leave a comment


ਆਪ ਸਭ ਨੂੰ ਹੋਲੇ ਮਹੱਲੇ ਦੇ ਪਵਿੱਤਰ
ਦਿਹਾੜੇ ਦੀਆਂ ਲੱਖ ਲੱਖ ਵਧਾਈਆਂ



Share On Whatsapp

Leave a comment




ਅੱਜ ਮੈ ਉਸ ਮਹਾਨ ਮਹਾਂਪੁਰਖ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨ ਲੱਗਾ ਜਿਸ ਬਾਰੇ ਬਹੁਤ ਘੱਟ ਸੰਗਤ ਨੂੰ ਜਾਣਕਾਰੀ ਹੈ । ਬਾਬਾ ਸੋਭਾ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਜਿਨਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਦਪੁਰ ਛੱਡਣ ਤੋ ਬਾਅਦ ਫੇਰ ਅਨੰਦਪੁਰ ਸਾਹਿਬ ਨੂੰ ਵਸਾਇਆ ਸੀ ।ਉਦਾਸੀ ਭਾਈ ਗੁਰਬਖਸ਼ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਗੰਜ ਸਾਹਿਬ ਦੀ ਸੇਵਾ ਕਰਦੇ ਸਨ । ਤੇ ਭਾਈ ਸੋਭਾ ਸਿੰਘ ਜੀ ਕੇਸਗੜ ਸਾਹਿਬ ਜੀ ਦੀ ਸੇਵਾ-ਸੰਭਾਲ ਕਰਦੇ ਸਨ । ਭਾਈ ਸੋਭਾ ਸਿੰਘ ਜੀ ਨੇ ਹੀ ਹੋਲਾ ਮਹੱਲਾ ਫੇਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੁਰੂ ਕੀਤਾ ਸੀ ।
ਬਾਬਾ ਸੋਭਾ ਸਿੰਘ ਜੀ ਦਾ ਜਨਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੋਢੀ ਗੋਤ ਵਿੱਚ ਹੋਇਆ ਸੀ। ਜਦੋਂ 9ਵੇਂ ਗੁਰੂ, ਗੁਰੂ ਤੇਗ ਬਹਾਦਰ ਜੀ. ਸ੍ਰੀ ਅਨੰਦਪੁਰ ਸਾਹਿਬ ਵਿੱਚ ਵਸੇ, ਬਹੁਤ ਸਾਰੇ ਸਥਾਨਕ ਲੋਕਾਂ ਨੇ ਮੁੱਖ ਗੁਰਦੁਆਰਾ ਕੰਪਲੈਕਸ ਦੇ ਨੇੜੇ ਆਪਣੇ ਘਰ ਬਣਾਏ। ਸੋਢੀ ਖਾਨਦਾਨ ਦੇ ਮੈਂਬਰ ਪੰਜਾਬ ਦੇ ਕਈ ਹਿੱਸਿਆਂ ਤੋਂ ਚਲ ਆਏ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਆਪਣੇ ਘਰ ਬਣਾਏ। ਬਹੁਤ ਛੋਟੀ ਉਮਰ ਤੋਂ ਹੀ ਬਾਬਾ ਸੋਭਾ ਸਿੰਘ ਜੀ ਨਿਰਲੇਪ ਰਹੇ ਅਤੇ ਚੰਗੇ ਕੰਮਾਂ ਲਈ ਤਿਆਰ ਰਹਿੰਦੇ ਸਨ। ਇੱਕ ਦਿਨ ਬਾਬਾ ਸੋਭਾ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਅੰਮ੍ਰਿਤ ਛੱਕਣ ਦੀ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਉੱਤਰ ਦਿੱਤਾ, “ਮੈਂ ਆਪ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਹੈ, । ਵਾਹਿਗੁਰੂ ਸ਼ਬਦ ਦਾ ਅਭਿਆਸ ਕਰੋ, ਸੇਵਾ ਕਰੋ, ਇਹ ਤੁਹਾਡੇ ਮਾਰਗ ਵਿੱਚ ਤੁਹਾਡੀ ਮਦਦ ਕਰੇਗਾ, ਪਰ ਜੇਕਰ ਤੁਹਾਨੂੰ ਅੰਮ੍ਰਿਤ ਦੀ ਲੋੜ ਹੈ ਤਾਂ ਤੁਹਾਨੂੰ ਭਾਈ ਦਇਆ ਸਿੰਘ ਜੀ ਕੋਲ ਜਾਣਾ ਪਵੇਗਾ। ਬਾਬਾ ਸੋਭਾ ਸਿੰਘ ਜੀ ਨੇ ਨਿਮਰਤਾ ਸਹਿਤ ਭਾਈ ਦਇਆ ਸਿੰਘ ਜੀ ਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਅਤੇ ਸਿੱਖੀ ਦੀ ਮਹਾਨਤਾ ਨਾਲ ਜੁੜਨ ਦੀ ਬੇਨਤੀ ਕੀਤੀ। ਫੇਰ ਪੰਜਾਂ ਪਿਆਰਿਆ ਨੇ ਬਾਬਾ ਸੋਭਾ ਸਿੰਘ ਜੀ ਨੂੰ ਅੰਮ੍ਰਿਤ ਦੀ ਦਾਤ ਬਖਸ਼ਈ ਅਤੇ ਰਹਿਤ ਮਰਯਾਦਾ ਸੁਣਾਈ, ਇਸ ਨਾਲ ਬਾਬਾ ਸੋਭਾ ਸਿੰਘ ਜੀ ਦੇ ਜੀਵਨ ਵਿੱਚ ਪੂਰੀ ਤਰ੍ਹਾਂ ਤਬਦੀਲੀ ਸ਼ੁਰੂ ਹੋ ਗਈ। ਸਵੇਰੇ-ਸਵੇਰੇ ਇਸ਼ਨਾਨ ਕਰ ਕੇ ਨਦੀ ਦੇ ਕੰਢਿਆਂ ‘ਤੇ ਜ਼ਿਆਦਾ ਸਮਾਂ ‘ਨਾਮ ਅਭਿਆਨ’ ਕਰਨ ਲੱਗ ਪਏ।
ਬਾਬਾ ਸੋਭਾ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਪੰਜਾਂ ਪਿਆਰਿਆਂ ਦੇ ਮੁਖੀ ਭਾਈ ਦਯਾ ਸਿੰਘ ਜੀ ਦੀ ਘਾਲ ਕਮਾਈ ਦੇ ਬੜੇ ਕਾਇਲ ਰਹੇ। ਉਨ੍ਹਾਂ ਦੇ ਗੁਰਸਿੱਖੀ ਜੀਵਨ ਨੂੰ ਆਦਰਸ਼ ਜਾਣ ਕੇ ਆਪ ਨੇ ਵੀ ਗੁਰੂ ਨੂੰ ਸਮਰਪਿਤ ਹੋਕੇ ਸੇਵਾ ਵਾਸਤੇ ਕਮਰਕੱਸਾ ਕਰ ਲਿਆ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਪਿੱਛੋਂ ਆਨੰਦਪੁਰੀ ਦੀ ਸੇਵਾ ਸੰਭਾਲ ਅਤੇ ਆਬਾਦ ਕਰਨ ਵਾਲੇ ਮਰਜੀਵੜਿਆਂ ਦੀ ਗੱਲ ਕਰਨੀ ਹੋਵੇ ਤਾਂ ਦੋ ਨਾਵਾਂ ਦਾ ਜ਼ਿਕਰ ਸਭ ਤੋਂ ਪਹਿਲਾ ਕੀਤਾ ਜਾਂਦਾ ਹੈ, ਇੱਕ ਉਦਾਸੀ ਭਾਈ ਗੁਰਬਖਸ਼ ਜੀ ਦਾ ਅਤੇ ਦੂਸਰਾ ਬਾਬਾ ਸੋਭਾ ਸਿੰਘ ਜੀ ਦਾ।
ਭਾਈ ਗੁਰਬਖ਼ਸ਼ ਜੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸੀਸਗੰਜ ਦੀ ਸੇਵਾ ਵਿੱਚ ਅਤੇ ਬਾਬਾ ਸੋਭਾ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਸੰਭਾਲ ਵਿੱਚ ਤਤਪਰ ਰਹੇ।
ਥੋੜੇ ਹਾਲਾਤ ਸੁਖਾਵੇਂ ਹੋਣ ਤੋਂ ਆਪ ਨੇ ਆਨੰਦਪੁਰ ਸਾਹਿਬ ਜੋੜਮੇਲੇ, ਖਾਸ ਕਰਕੇ ਹੋਲਾ ਮਹੱਲਾ ਆਦਿ ਮਨਾਉਣ ਦੀ ਪ੍ਰੰਪਰਾ ਫਿਰ ਤੋਂ ਸ਼ੁਰੂ ਕਰ ਦਿੱਤੀ। ਸੰਗਤਾਂ ਦੀ ਭਾਰੀ ਇਕੱਤ੍ਰਤਾ ਹੋਣੀ ਸ਼ੁਰੂ ਹੋ ਗਈ ਅਤੇ ਅੰਮ੍ਰਿਤ ਸੰਚਾਰ ਦੀ ਪੰਪਰਾ ਫਿਰ ਤੋਂ ਜਾਰੀ ਹੋ ਗਈ। ਗੁਰੂ ਕੇ ਲੰਗਰ ਅਤੁੱਟ ਚੱਲਣ ਲੱਗ ਪਏ।
ਆਨੰਦਪੁਰ ਦੀ ਪ੍ਰੰਪਰਾ ਅਨੁਸਾਰ ਪ੍ਰਭੂ ਦਰਸ਼ਨ ਦੇ ਅਭਿਲਾਖੀ ਪ੍ਰਮਾਰਥਿਕ ਪਾਂਧੀਆ ਲਈ ਸੁਰਤ-ਸ਼ਬਦ ਦੇ ਮਾਰਗ ਦੀ ਦੱਸ, ਭੁੱਖੇ ਅਤੇ ਲੋੜਵੰਦਾਂ ਲਈ ਲੰਗਰ, ਹਉਮੈ ਆਦਿ ਵਿਕਾਰਾਂ ਦੇ ਮਾਨਸਿਕ ਰੋਗੀਆਂ ਲਈ ਨਾਮ ਦਾਰੂ ਅਤੇ ਜਿਸਮ ਕਰਕੇ ਬੀਮਾਰਾਂ ਲਈ ਔਸ਼ਧੀਆਂ ਵੰਡਣ ਦੀ ਸੇਵਾ ਜਾਰੀ ਹੋ ਗਈ।
ਖਾਲਸੇ ਦੀ ਜਨਮ ਭੂਮੀ ਉੱਤੇ ਆਪ ਵਲੋਂ ਚਲਾਈ ਇਹ ਮਹਿਮ ਗੁਰੂ-ਪੰਥ ਅਤੇ ਭਾਈ ਦਯਾ ਸਿੰਘ ਤੋਂ ਚਲੀ ਸੰਤ ਸੰਪ੍ਰਦਾਇ ਦੀ ਸੇਵਾ ਦਾ ਉੱਤਮ ਨਮੂਨਾ ਸਾਬਤ ਹੋਈ
ਇੱਕ ਵਾਰ ਬਾਬਾ ਸੋਭਾ ਸਿੰਘ ਜੀ ਕੋਲ ਇੱਕ ਆਦਮੀ ਲਿਆਂਦਾ ਗਿਆ। ਇਸ ਆਦਮੀ ਨੂੰ ਭੂਤ ਚਿੰਬੜਿਆ ਹੋਇਆ ਸੀ। ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਪਹੁੰਚ ਕੇ, ਇਹ ਬੰਦਾ ਅਜੇ ਬਾਬਾ ਜੀ ਤੋਂ ਕਾਫੀ ਦੂਰ ਹੀ ਸੀ, ਫਿਰ ਵੀ ਅੰਦਰਲਾ ਭੂਤ ਬੋਲਿਆ, “ਕਿਰਪਾ ਕਰਕੇ ਮੈਨੂੰ ਅਜਿਹੇ ਅਧਿਆਤਮਿਕ ਵਿਅਕਤੀ ਕੋਲ ਨਾ ਲੈ ਜਾਓ! ਮੈਂ ਇਹਨਾਂ ਦੀਆਂ ਆਤਮਿਕ ਸ਼ਕਤੀਆਂ ਅੱਗੇ ਕੁਝ ਵੀ ਨਹੀਂ ਹਾਂ। ਬਾਬਾ ਜੀ ਨੇ ਇਹ ਸੁਣ ਕੇ ਪੁੱਛਿਆ ਕੌਣ ਆਇਆ ਹੈ? ਆਦਮੀ ਦੇ ਅੰਦਰਲੇ ਭੂਤ ਨੇ ਜਵਾਬ ਦਿੱਤਾ; “ਮੈਂ ਬਠਿੰਡੇ ਦੇ ਕਾਲੇ ਭੂਤ ਦਾ ਪੋਤਾ ਹਾਂ!” ਅਜਿਹਾ ਹੋਇਆ ਕਿ ਇਸ ਭੂਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੱਢਿਆ ਸੀ ਅਤੇ ਇਸ ਮੌਕੇ ਬਾਬਾ ਸੋਭਾ ਸਿੰਘ ਜੀ ਵੀ ਮੌਜੂਦ ਸਨ। ਇਹ ਸੁਣ ਕੇ ਬਾਬਾ ਸੋਭਾ ਸਿੰਘ ਜੀ ਦਾ ਚਿਹਰਾ ਲਾਲ ਹੋ ਗਿਆ ਅਤੇ ਉਹ ਉੱਚੀ ਅਵਾਜ਼ ਵਿੱਚ ਬੋਲੇ, ” ਤੂੰ ਉਸ ਭੂਤ ਦੇ ਪੁੱਤ ਹੈ ਜਿਸ ਨੂੰ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਹਰ ਕੱਢਿਆ ਸੀ, ਜੇ ਤੂ ਕਾਲੇ ਭੂਤ ਦਾ ਪੁੱਤ ਹੈ ਅਤੇ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ! ਆਓ ਦੇਖੀਏ ਕਿ ਤੂੰ ਕਿਵੇਂ ਆਪਣੇ ਆਪ ਨੂੰ ਬਰਕਰਾਰ ਰੱਖਣ ਦੇ ਯੋਗ ਹੋ ਜਾਵੇਗਾ?” ਕਾਬੂ ਕੀਤਾ ਵਿਅਕਤੀ ਬੇਹੋਸ਼ ਹੋ ਕੇ ਫਰਸ਼ ‘ਤੇ ਡਿੱਗ ਪਿਆ। ਬਾਬਾ ਸੋਭਾ ਸਿੰਘ ਨੇ ਉਸ ਭੂਤ ਨੂੰ ਮੁਕਤ ਕਰ ਦਿੱਤਾ ਬਾਬਾ ਸੋਭਾ ਸਿੰਘ ਜੀ ਸੋਢੀ ਨੇ ਬਹੁਤ ਸਾਰੇ ਸ਼ਰਧਾਲੂਆਂ ਅਤੇ ਸਿੱਖਾਂ ਦੇ ਦਰਦਾ ਨੂੰ ਠੀਕ ਕੀਤਾ ਅਤੇ ਨਸ਼ਟ ਕੀਤਾ। ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੇ ਸੋਢੀ ਕਬੀਲੇ ਦੇ ਮੈਂਬਰਾਂ ਵਿਚ ਇਹ ਆਮ ਤੌਰ ‘ਤੇ ਸਵੀਕਾਰ ਕੀਤਾ ਜਾਂਦਾ ਹੈ ਕਿ ਬਾਬਾ ਸੋਭਾ ਸਿੰਘ ਜੀ ਸੋਢੀ ਕਬੀਲੇ ਵਿੱਚ ਜਨਮ ਲੈਣ ਵਾਲੇ ਮਹਾਨ ਵਿਅਕਤੀਆਂ ਵਿੱਚੋਂ ਸਨ। ਉਹ ਆਪਣੇ ਹੱਥੀਂ ਦਾਨ ਦੇਂਦੇ ਅਤੇ ਦੂਜਿਆਂ ਦੀ ਭਲਾਈ ਦੀ ਕਾਮਨਾ ਕਰਦੇ ਸਨ । ਬਾਬਾ ਜੀ ਨੇ ਆਪਣਾ ਸਾਰਾ ਜੀਵਨ ਦੂਜਿਆਂ ਦੀ ਮੱਦਦ ਕਰਨ ਅਤੇ ਪਰ-ਉਪਕਾਰ ਕਰਨ ਵਿੱਚ ਸਮਰਪਿਤ ਕਰ ਦਿੱਤਾ। ਬਾਬਾ ਜੀ ਨੇ 1000 ਸੰਗਤ ਨੂੰ ਅੰਮ੍ਰਿਤ ਛਕਾਇਆ ਅਤੇ ਗੁਰੂ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਲਈ ਪ੍ਰੇਰਿਆ। ਸੰਗਤ ਅਤੇ ਗੁਰੂ-ਘਰ ਦੀ ਸੇਵਾ ਕਰਦੇ ਹੀ ਬਾਬਾ ਜੀ ਇਕ ਦਿਨ ਸੱਚਖੰਡ ਜਾ ਬਿਰਾਜੇ ।
ਜੋਰਾਵਰ ਸਿੰਘ ਤਰਸਿੱਕਾ ।



Share On Whatsapp

Leave a Comment
Ranjit Singh : ਵਾਹਿਗੁਰੂ ਜੀ ਮਹਾਨ ਗੁਰੂ ਜੀ ਦੇ ਮਹਾਨ ਇਤਿਹਾਸ ਦੀ ਮਹਾਨ ਸੇਵਾ ਕਰ ਰਹੇ ਹੋ ਜੀ

ਪੌਰਾਣਕਤਾ ਹੋਲੀ ਇੱਕ ਪੁਰਾਣਾ ਤਿਓਹਾਰ ਹੈ। ਹਰਨਾਖਸ਼ ਦੀ ਭੈਣ ਹੋਲਿਕਾ ਜਿਸ ਨੂੰ ਵਰ ਸੀ ਕਿ ਅੱਗ ਸਾੜ ਨਹੀਂ ਸਕਦੀ , ਉਹ ਭਗਤ ਪ੍ਰਹਲਾਦ ਨੂੰ ਲੈ ਕੇ ਅੱਗ ਦੇ ਵਿੱਚ ਬੈਠ ਗਈ। ਪ੍ਰਮਾਤਮਾ ਦੀ ਕਿਰਪਾ ਪ੍ਰਹਿਲਾਦ ਬਚ ਗਿਆ। ਹੋਲਿਕਾ ਸੜ ਗਈ ਉਸ ਦਿਨ ਤੋਂ ਹੋਲੀ ਮਨਾਉਂਦੇ ਨੇ।
ਸਮੇਂ ਤੇ ਹਾਲਾਤਾਂ ਨੇ ਇਹ ਤਿਉਹਾਰ ਨੂੰ ਬੜਾ ਗੰਦਾ ਕਰ ਦਿੱਤਾ। ਇੱਕ ਦੂਸਰੇ ਦੇ ਉੱਪਰ ਚਿੱਕੜ ਕੂੜਾ ਤੇ ਹੋਰ ਗੰਦ ਮੰਦ ਸੁੱਟਣ ਲੱਗ ਪਏ। ਨਸ਼ਾ ਪਾਣੀ ਤੇ ਹੋਰ ਵਿਕਾਰ ਵਰਤੇ ਜਾਣ ਲੱਗੇ। ਵਰਨ ਵੰਡ ਵਾਲਿਆਂ ਨੇ ਹੋਲੀ ਨੂੰ ਸ਼ੂਦਰਾਂ ਦਾ ਤਿਉਹਾਰ ਕਿਹਾ ਹੈ।
ਗੁਰਮਤਿ ਚ ਹੋਲੀ
ਨੀਵਿਆ ਨੂੰ ਉੱਚੇ ਕਰਨ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੋਲੀ ਦਾ ਰੰਗ ਰੂਪ ਹੀ ਬਦਲ ਦਿੱਤਾ। ਸਤਿਗੁਰੂ ਜੀ ਨੇ ਸੰਗਤ ਦੀ ਸੇਵਾ ਲੋੜਵੰਦਾਂ ਦੀ ਸੇਵਾ ਕਰਨ ਨੂੰ ਹੋਲੀ ਕਿਹਾ। ਸੇਵਾ ਦੇ ਨਾਲ ਆਪਸੀ ਭਾਈਚਾਰਾ ਤੇ ਸਾਂਝ ਵੀ ਵਧਦੀ ਹੈ ਤੇ ਹਿਰਦੇ ਨੂੰ ਰੱਬੀ ਪਿਆਰ ਦਾ ਰੰਗ ਲੱਗਦਾ ਹੈ।
ਹੋਲੀ ਕੀਨੀ ਸੰਤ ਸੇਵ ॥
ਰੰਗੁ ਲਾਗਾ ਅਤਿ ਲਾਲ ਦੇਵ ॥੨॥ (ਅੰਗ 1180)
ਹੋਲਾ ਮਹਲਾ
ਕਲਗੀਧਰ ਪਿਤਾ ਮਹਾਰਾਜੇ ਨੇ ਹੋਲੀ ਦਾ ਨਾਮ ਹੀ ਬਦਲ ਦਿੱਤਾ ਹੋਲਾ ਮਹੱਲਾ ਤੇ ਇਸ ਤਿਉਹਾਰ ਨੂੰ ਜੰਗੀ ਅਭਿਆਸ ਵਿੱਚ ਬਦਲ ਦਿੱਤਾ।
ਹੋਲੇ ਦਾ ਮਤਲਬ ਹੈ ਹੱਲਾ ਬੋਲਿਆ।
ਮੁਹੱਲੇ ਦਾ ਮਤਲਬ ਹੈ ਥਾਂ ਜਗ੍ਹਾ ਹੱਲਾ ਬੋਲਣ ਵਾਲੀ ਥਾਂ।
ਮਹਾਨ ਕੋਸ਼ ਦੇ ਅਨੁਸਾਰ ਚੇਤ ਵਦੀ 1 1757 ਬਿਕ੍ਰਮੀ 1700 ਈ: ਨੂੰ ਹੋਲਾ ਮਹੱਲਾ ਪ੍ਰਾਰੰਭ ਹੋਇਆ।
ਤਰੀਕਾ ਇਹ ਹੁੰਦਾ ਸੀ ਕਿ ਸਿੱਖਾਂ ਨੂੰ ਦੋ ਜਥਿਆਂ ਵਿੱਚ ਵੰਡ ਕੇ ਪ੍ਰਧਾਨ ਸਿੰਘਾਂ ਦੀ ਅਗਵਾਈ ਹੇਠ ਇੱਕ ਖ਼ਾਸ ਜਗ੍ਹਾ ਤੇ ਹੱਲਾ ਬੋਲਿਆ ਜਾਂਦਾ। ਨਗਾਰੇ ਵਜਾਏ ਜਾਂਦੇ ਇਹ ਇਕ ਤਰ੍ਹਾਂ ਦੀ ਲੜਾਈ ਹੁੰਦੀ ਸੀ। ਸਤਿਗੁਰੂ ਆਪ ਇਸ ਨਕਲੀ ਲੜਾਈ ਨੂੰ ਦੇਖਦੇ। ਸਫ਼ਲ ਹੋਣ ਵਾਲੇ ਜਥੇ ਨੂੰ ਸਿਰਪਾਓ ਦੇ ਕੇ ਸਤਿਕਾਰਿਆ ਜਾਂਦਾ। ਦੋਵਾਂ ਜਥਿਆਂ ਤੋਂ ਜਿਥੇ ਜਿਥੇ ਗਲਤੀਆਂ ਹੋਈਆਂ ਨੇ ਉਹ ਵੀ ਸਮਝਾਈਆਂ ਜਾਂਦੀਆਂ। ਇਸ ਤਰ੍ਹਾਂ ਜੰਗੀ ਅਭਿਆਸ ਵੀ ਹੁੰਦਾ ਤੇ ਸਿੰਘਾਂ ਦਾ ਉਤਸ਼ਾਹ ਵੀ ਵੱਧਦਾ। ਸਤਿਗੁਰਾਂ ਨੇ ਪੰਜ ਕਿਲਿਆਂ ਚੋਂ ਇਕ ਕਿਲੇ ਦਾ ਨਾਮ ਹੀ ਹੋਲਗੜ੍ਹ ਰੱਖਿਆ ਸੀ।
ਆਨੰਦਪੁਰ ਸਾਹਿਬ ਦੇ ਵਿੱਚ ਭਾਈ ਘਨ੍ਹੱਈਆ ਜੀ ਸੇਵਾ ਕਰਦੇ ਨੇ ਉਹ ਹੋਲੀ ਹੈ ਪਰ ਭਾਈ ਉਦੇ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਵੈਰੀਆਂ ਤੇ ਹੱਲਾ ਕਰਦੇ ਆਹੂ ਲਾਹੁੰਦੇ ਨੇ ਉਹ ਹੋਲਾ ਮਹੱਲਾ ਹੈ। ਸਾਰੇ ਹੀ ਗੁਰੂ ਦੇ ਲਾਲ ਨੇ ਸਾਰਿਆਂ ਤੇ ਗੁਰੂ ਦੀ ਖੁਸ਼ੀ ਹੈ।
ਪ੍ਰੇਰਣਾ
ਹੋਲੀ ਤੇ ਹੋਲਾ ਮਹੱਲਾ ਸ਼ਕਤੀਆਂ ਦਾ ਸੇਵਾ ਦਾ ਪ੍ਰਤੀਕ ਹੈ ਸੰਤ ਤੇ ਸਿਪਾਹੀ ਦਾ ਸੁਮੇਲ ਹੈ।
ਜ਼ੁਲਮ ਦੀ ਜੜ੍ਹ ਪੁੱਟਣ ਦੇ ਲਈ ਦੇਗ ਅਤੇ ਤੇਗ ਦਾ ਸੁਨੇਹਾ ਦਿੰਦਾ ਹੈ ਨਰਸਿੰਘ ਦੀ ਤਰ੍ਹਾਂ ਦੁਸ਼ਟਾਂ ਹਰਨਾਖਸ਼ਾਂ ਦੀਆਂ ਆਂਦਰਾਂ ਚੀਰਨ ਦੇ ਲਈ ਸਿੰਘ ਸੱਜਣ ਦੀ ਲੋੜ ਹੈ ਸ਼ਸਤਰ ਸੇਵਾ ਤੇ ਗੁਰਬਾਣੀ ਦੇ ਅਭਿਆਸ ਦੀ ਲੋੜ ਹੈ।
ਅੱਜ ਵੀ ਆਨੰਦਪੁਰ ਸਾਹਿਬ ਦੇ ਵਿੱਚ ਦੋਨੋਂ ਕਿਰਿਆਵਾਂ ਹੁੰਦੀਆਂ ਨੇ ਥਾਂ ਥਾਂ ਤੇ ਲੰਗਰ ਲੱਗਦੇ ਨੇ ਸੇਵਾ ਹੁੰਦੀ ਹੈ ਸੇਵਾ ਭਾਵ ਹੋਲੀ ਤੇ ਮਹੱਲਾ ਵੀ ਕੱਢਿਆ ਜਾਂਦਾ ਜਿਸ ਵਿਚ ਨਿਹੰਗ ਸਿੰਘ ਜਥੇਬੰਦੀਆਂ ਸ਼ਸਤਰਾਂ ਦੇ ਜੌਹਰ ਸ਼ਸਤਰਾਂ ਦਾ ਅਭਿਆਸ ਕਰਦੀਆਂ ਨੇ।
ਕਈ ਵਾਰ ਪ੍ਰਚਾਰਕਾਂ ਨੂੰ ਸੁਣੀਦਾ ਹੈ ਉਹ ਆਨੰਦਪੁਰ ਸਾਹਿਬ ਦੇ ਲੰਗਰਾਂ ਨੂੰ ਮਾੜਾ ਕਹਿ ਰਹੇ ਹੁੰਦੇ ਨੇ ਕੋਈ ਸ਼ਸਤਰਾਂ ਨੂੰ ਮਾੜਾ ਕਹਿ ਰਿਹਾ ਹੁੰਦਾ ਇਨ੍ਹਾਂ ਨੂੰ ਨਾ ਤਾਂ ਹੋਲੀ ਦੇ ਸਮਝ ਹੈ ਨਾ ਮਹੱਲੇ ਦੀ ਗੁਰੂ ਸਾਹਿਬ ਸੁਮੱਤ ਬਖ਼ਸ਼ਣ।
ਸਮੂਹ ਸੰਗਤਾਂ ਦੇ ਤਾਈਂ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ
ਮੇਜਰ ਸਿੰਘ
ਗੁਰੂ ਕ੍ਰਿਪਾ ਕਰੇ



Share On Whatsapp

Leave a comment


ਭਾਈ ਝੰਡਾ ਜੀ ਬਾਬਾ ਬੱਢਾ ਸਾਹਿਬ ਜੀ ਦੇ ਪੜਪੋਤੇ ਭਾਈ ਭਾਨਾ ਜੀ ਦੇ ਪੋਤਰੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਗੁਰਦਿੱਤਾ ਜੀ ਦੇ ਪਿਤਾ ਜੀ ਭਾਈ ਰਾਮ ਕੋਇਰ ਜੀ ਦੇ ਦਾਦਾ ਜੀ ਭਾਈ ਮੇਹਰ ਸਿੰਘ ਜੀ ਦੇ ਪੜਦਾਦਾ ਜੀ ਅਗੇ ਉਹਨਾ ਦੇ ਪੁੱਤਰ ਭਾਈ ਸ਼ਾਮ ਸਿੰਘ ਜੀ ਅਗੇ ਉਹਨਾ ਦੇ ਪੁੱਤਰ ਕਾਹਨ ਸਿੰਘ ਜੀ ਅਗੇ ਉਹਨਾ ਦੇ ਪੁੱਤਰ ਸੁਜਾਨ ਸਿੰਘ ਜੀ ਹੋਏ ਸਨ। ਅੱਜ ਉਸ ਮਹਾਨ ਰੂਹ ਭਾਈ ਝੰਡਾ ਜੀ ਦੇ ਜੀਵਨ ਦੀਆ ਇਕ ਦੋ ਘਟਨਾਵਾ ਆਪ ਜੀ ਨਾਲ ਸਾਝੀਆਂ ਕਰਨ ਲੱਗਾ ਜੀ ਬਹੁਤ ਪਿਆਰ ਨਾਲ ਪੜੋ ਜੀ ।
ਗੁਰੂ ਹਰਿਗੋਬਿੰਦ ਜੀ ਨੇ ਸਿੱਖੀ ਨੂੰ ਸਮਝਾਂਦੇ ਹੋਏ ਦੱਸਿਆ ਸੀ ਕਿ ਸਿੱਖੀ ਦੀ ਅਸਲ ਜੜ੍ਹ ਨਿਮਰਤਾ ਹੈ ਤੇ ਸੇਵਾ ਉਸ ਦੀਆਂ ਸ਼ਾਖ਼ਾ ਸਨ । ਐਸੋ ਕਈ ਸਿੱਖ ਸਨ ਗੁਰੂ ਘਰ ਵਿਚ ਜੋ ਬਿਨਾਂ ਕਿਸੇ ਲਾਲਚ ਦੇ ਗੁਰੂ ਦੀ ਸੇਵਾ ਟਹਿਲ ਵਿਚ ਲੱਗੇ ਰਹਿੰਦੇ ਸਨ । ਗੁਰੂ ਦੇ ਮੂੰਹੋਂ ਅਚਨਚੇਤ ਵੀ ਨਿਕਲੇ ਵਾਕਾਂ ’ ਤੇ ਪੂਰਾ ਉਤਰਦੇ ਸਨ । ਸਰੀਰ ਦਾ ਖ਼ਿਆਲ ਉਨ੍ਹਾਂ ਦੇ ਦਿਲਾਂ ਵਿਚੋਂ ਨਿਕਲ ਗਿਆ ਸੀ । ਗੁਰੂ ਸ਼ਬਦਾਂ ਹੀ ਆਪਣੇ ਜੀਵਨ ਦਾ ਅਸਲ ਅਰਥ ਸਮਝਦੇ ਸਨ । ਗੁਰੂ ਦੀ ਕਹੀ ਗੱਲ ‘ ਭਾਣਾ ਮੰਨ ਉਸ ਉੱਤੇ ਅਮਲ ਕਰਦੇ ਰਹਿਣਾ । ਇਹ ਵਿਚਾਰ ਕੱਢ ਦੇਣੀ ਕਿਉਂ ਤੇ ਕਿੰਝ ਹੋਇਆ । ਸਿੱਖ ਸੇਵਕਾਂ ਵਿਚੋਂ ਭਾਈ ਝੰਡਾ ਜੀ ਵੀ ਐਸੇ ਸੇਵਕ ਹੋਏ ਜੋ ਨਿਸ਼ਕਾਮ ਸੇਵਾ ਕਰਦੇ ਰਹੇ । ਨਾ ਦਿਨ ਵੇਖਦੇ ਨਾ ਰਾਤ ਦਾ ਕੋਈ ਪਹਿਰ ! ਬਸ ਗੁਰੂ ਦੇ ਚਰਨਾਂ ਦੀ ਹੀ ਪਾਲਣਾ ਕਰਦੇ ਰਹਿੰਦੇ । ਭਾਈ ਝੰਡਾ ਜੀ ਬਾਬਾ ਬੁੱਢਾ ਜੀ ਦੇ ਪੜਪੋਤੇ ਸਨ , ਜਿਸ ਦੇ ਬਾਰੇ ਦਬਿਸਤਾਨ ਮਜ਼ਾਹਬ ਦੇ ਲਿਖਾਰੀ ਨੇ ਲਿਖਿਆ ਹੈ ਕਿ ਗੁਰੂ ਦਾ ਹੁਕਮ ਮੰਨਣ ਵਿਚ ਇਸ ਦੇ ਬਰਾਬਰ ਕੋਈ ਸਿੱਖ ਨਹੀਂ ਸੀ । ਭਾਈ ਝੰਡਾ ਗੁਰੂ ਜੀ ਦੇ ਨਿਕਟਵਰਤੀ ਸਿੱਖਾਂ ਵਿਚੋਂ ਸਨ । ਝੰਡਾ ਜੀ ਰੱਜੇ ਪੁੱਜੇ ਘਰ ਦੇ ਸਨ । ਸਭ ਸੁੱਖ ਮਾਂ – ਬਾਪ ਨੇ ਉਨ੍ਹਾਂ ਨੂੰ ਦਿੱਤੇ ਹੋਏ ਸਨ । ਸੱਚ ਦੀ ਕਮਾਈ ਖਾਂਦੇ ਸਨ । ਸੱਚ ਕਹਿੰਦੇ ਅਤੇ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਮੰਨਦੇ । ਕਿਸੇ ਨੂੰ ਮਾੜੀ ਚੰਗੀ ਨਹੀਂ ਸਨ ਆਖਦੇ । ਸਾਦਾ ਜੀਵਨ ਪਰ ਗੁਰੂ ਵਿਚ ਅਤੁੱਟ ਵਿਸ਼ਵਾਸ ਰੱਖਣ ਵਾਲੇ ਗੁਰੂ ਦੀ ਗੱਲ ਪੱਲੇ ਬੰਨ੍ਹ ਲੈਂਦੇ । ਇਕ ਵਾਰ ਗੁਰੂ ਹਰਿਗੋਬਿੰਦ ਸਾਹਿਬ ਨੇ ਸੈਰ ਕਰਦੇ ਹੋਏ ਸੁਭਾਵਿਕ ਭਾਈ ਝੰਡੇ ਨੂੰ ਆਖਿਆ ਕਿ ਇੱਥੇ ਠਹਿਰੋਂ । ਗੁਰੂ ਸਾਹਿਬ ਬਾਗ਼ ਦੇ ਦੂਜੇ ਰਾਹ ਮਹਿਲਾਂ ਨੂੰ ਚਲੇ ਗਏ । ਭਾਈ ਝੰਡਾ ਜੀ ਤਿੰਨ ਦਿਨ ਅਡੋਲ ਉੱਥੇ ਹੀ ਖੜ੍ਹੇ ਰਹੇ । ਪਤਾ ਲੱਗਣ ਤੋਂ ਗੁਰੂ ਸਾਹਿਬ ਨੇ ਉਸ ਥਾਂ ਤੋਂ ਬੁਲਵਾਇਆ ਅਤੇ ਕਿਹਾ : “ ਅਸੀਂ ਤਾਂ ਰਤਾ ਕੁ ਰੁਕਣ ਲਈ ਆਖਿਆ ਸੀ । ’ ’ ਝੰਡਾ ਜੀ ਕਹਿਣ ਲੱਗੇ ਕਿ ਅਗਲੇ ਹੁਕਮ ਦੀ ਉਡੀਕ ਕਰਦਾ ਰਿਹਾ । ਹੁਣ ਆਇਆ ਹੈ ਤਾਂ ਸ਼ੁਕਰ ਮਨਾਇਆ ਹੈ । ਐਸੇ ਸਨ ਭਾਈ ਝੰਡਾ ਜੀ । ਗੁਰੂ ਦੀ ਕਹੀ ਹਰ ਗੱਲ ਨਿਰੀ ਸੁਣਦੇ ਹੀ ਨਹੀ , ਮੰਨਦੇ ਵੀ ਸਨ। ਇਕ ਦਿਨ ਉਨ੍ਹਾਂ ਦਾ ਪੈਰ ਫੱਟੜ ਹੋ ਗਿਆ । ਗੁਰੂ ਹਰਿਗੋਬਿੰਦ ਜੀ ਨੇ ਦੇਖ ਸੁਭਾਵਿਕ ਫ਼ਰਮਾਇਆ ਜੁੱਤੀ ਨਾ ਪਹਿਨੋ ।ਸੁਣਦੇ ਸਾਰ ਹੀ ਉਸ ਜੋੜਾ ਉਤਾਰ ਦਿੱਤਾ । ਤਿੰਨ ਮਹੀਨੇ ਨੰਗੇ ਪੈਰੀਂ ਹੀ ਫਿਰਦੇ ਰਹੇ । ਜਦ ਗੁਰੂ ਜੀ ਨੂੰ ਪਤਾ ਲੱਗਾ ਕਿ ਭਾਈ ਝੰਡਾ ਜੀ ਜੁੱਤੀ ਨਹੀਂ ਪਹਿਨਦੇ ਤਾਂ ਫ਼ਰਮਾਇਆ : “ ਜੋੜੇ ਪਹਿਨ ਲਵੋ । ਅਸਾਂ ਤਾਂ ਉਤਨੀ ਦੇਰ ਤੱਕ ਪਹਿਨਣ ਲਈ ਕਿਹਾ ਸੀ ਜਦ ਤੱਕ ਤੁਹਾਡਾ ਜ਼ਖ਼ਮ ਅਲ੍ਹਾ ਸੀ । ਭਾਈ ਝੰਡਾ ਜੀ ਕਹਿਣ ਲਗੇ ਗੁਰੂ ਜੀ ਤੁਹਾਡਾ ਹੁਕਮ ਹੀ ਮੇਰੇ ਲਈ ਸਭ ਕੁਝ ਹੈ ਫੇਰ ਮੈ ਆਪਣੀ ਮਰਜੀ ਨਾਲ ਕਿਵੇ ਜੁੱਤੀ ਪਾ ਸਕਦਾ ਸੀ । ਝੰਡਾ ਜੀ ਗੁਰੂ ਜੀ ਦੀ ਸੇਵਾ ਵਿਚ ਹੀ ਲੱਗੇ ਰਹਿੰਦੇ । ਗੁਰੂ ਜੀ ਨੇ ਭਾਈ ਝੰਡੇ ਨੂੰ ਕਿਹਾ ਕਿ ਜਾ ਕੇ ਸੰਗਤ ਵਿਚ ਆਖ ਦਿਉ ਕਿ ਲੰਗਰ ਵਾਸਤੇ ਬਾਲਣ ਲੈ ਆਓ । ਲੰਗਰ ਲਈ ਬਾਲਣ ਲਿਆਉਣਾ ਵੱਡਾ ਪੁੰਨ ਹੈ । ਲੱਕੜਾਂ ਲਿਆਉਣ ਵਾਲਾ ਨਿਹਾਲ ਹੋਵੇਗਾ । ਭਾਈ ਝੰਡਾ ਜੀ ਆਪ ਆਗਿਆ ਦੱਸ ਕੇ ਲੱਕੜਾਂ ਚੁਣਨ ਲਈ ਚੱਲ ਪਏ । ਲੱਕੜਾਂ ਚੁਣਨ ਲਈ ਐਸੇ ਮਸਤ ਹੋਏ ਕਿ ਸਾਰਾ ਦਿਨ ਤੇ ਰਾਤ ਉੱਥੇ ਗੁਜ਼ਾਰ ਦਿੱਤਾ । ਅਗਲੇ ਦਿਨ ਆਪ ਲਕੜਾ ਲਿਆਏ । ਭਾਈ ਝੰਡਾ ਜੀ ਅਗਲੇ ਦਿਨ ਹਜ਼ੂਰ ਦੇ ਦਰਬਾਰ ਵਿਚ ਹਾਜ਼ਰ ਨਾ ਹੋਏ । ਕਈ ਦਿਨ ਹੋਰ ਵੀ ਦੁਪਹਿਰ ਨੂੰ ਸੁੱਤੇ ਹੀ ਤੱਕੇ ਗਏ । ਲੋਕਾਂ ਸਮਝਿਆ ਕਿ ਭਾਈ ਜੀ ਦਾ ਸਿਰ ਫਿਰ ਗਿਆ ਤੇ ਦਿਮਾਗ਼ ਹਿੱਲ ਗਿਆ ਹੈ ਜੋ ਦੁਪਹਿਰ ਤੱਕ ਸੁੱਤੇ ਰਹਿੰਦੇ ਹਨ । ਗੁਰੂ ਜੀ ਤੇ ਹੋਰ ਸਿੱਖ ਭਾਈ ਸਾਹਿਬ ਦੀ ਤਲਾਸ਼ ਲਈ ਨਿਕਲੇ ਕਿ ਭਾਈ ਸਾਹਿਬ ਕਿੱਥੇ ਜਾਂਦੇ ਹਨ ਕਿ ਜਿਹੜੇ ਦੇਰ ਤੱਕ ਸੁੱਤੇ ਰਹਿੰਦੇ ਹਨ । ਗੁਰੂ ਜੀ ਨੇ ਦੇਖਿਆ ਬਾਲਣ ਦੀ ਪੰਡ ਸਿਰ ਤੇ ਚੁੱਕੀ ਭਾਈ ਸਾਹਿਬ ਆਪਣੀ ਚਾਲੇ ਚਲੀ ਆ ਰਹੇ ਸਨ । ਇਹ ਸਭ ਦੇਖ ਗੁਰੂ ਜੀ ਨੇ ਕਿਹਾ , “ ਤੁਹਾਨੂੰ ਤਾਂ ਨਹੀਂ ਸੀ ਕਿਹਾ ਕਿ ਬਾਲਣ ਲਿਆਓ । ਤੁਸੀਂ ਤਾਂ ਜਥੇਦਾਰ ਹੋ । ਭਾਈ ਜੀ ਨੇ ਹੱਥ ਜੋੜ ਕਿਹਾ : ਸੱਚੇ ਪਾਤਸ਼ਾਹ ਤੁਸੀਂ ਹੀ ਤਾਂ ਫ਼ਰਮਾਇਆ ਸੀ ਕਿ ਸਿੱਖਾਂ ਨੂੰ ਜਾ ਕੇ ਆਖੋ ਕਿ ਜੰਗਲ ਵਿਚੋਂ ਲੰਗਰ ਲਈ ਲੱਕੜ ਕੱਟ ਲਿਆਓ । ਮੈਂ ਵੀ ਤਾਂ ਤੁਹਾਡਾ ਨਿਮਾਣਾ ਜਿਹਾ ਸਿੱਖ ਹਾਂ । ਸਿੱਖ ਤੋਂ ਉੱਚਾ ਹੋਰ ਕੋਈ ਰੁਤਬਾ ਮੇਰੀ ਨਜ਼ਰ ਵਿਚ ਨਹੀਂ ਹੈ । ਮੈਂ ਵੀ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ । ( ਮਨ ਬਿਖਮ ਵਾਗ ਬਾਲਾ ਝਰ ਅਸੀਂ ਪਾਯਾ ਨ ਮੋ ਦਾਨਮ ਦਸਤਾਨੇ ਮਜ਼ਾਹਬ ) ਐਸਾ ਮਾਣ ਦਿੰਦੇ ਸਨ ਸਿੱਖ ਗੁਰੂ ਨੂੰ । ਗੁਰੂ ਵੀ ਉਨ੍ਹਾਂ ਤੋਂ ਸਦਕੇ ਜਾਂਦੇ ਸਨ । ਭਾਈ ਨੰਦ ਲਾਲ ਜੀ ਨੇ ਵੀ ਇਕ ਵਾਰ ਵਿਚ ਕਿਹਾ ਸੀ ਕਿ ਅਸੀਂ ਉਦੇ ਆਸ਼ਕ ਹਾਂ ਜੋ ਸਾਡਾ ਵੀ ਆਸ਼ਕ ਹੈ । ਜਦ ਸਿੱਖ ਗੁਰੂ ਜੀ ਨੂੰ ਅੱਜ ਵੀ ਸੱਚੇ ਮਨ ਨਾਲ ਪੁਕਾਰਦੇ ਹਨ ਉਹ ਹਾਜ਼ਰ ਹੋ ਜਾਂਦੇ ਹਨ । ਜਿਸ ਤਰ੍ਹਾਂ ਸਿੱਖ ਗੁਰੂ ਦੇ ਹੁਕਮ ਦਾ ਪਹਿਰਾ ਦੇਂਦੇ ਹਨ , ਗੁਰੂ ਵੀ ਉਨ੍ਹਾਂ ਦੇ ਸਿਰ ‘ ਤੇ ਮਿਹਰ ਦੀ ਨਜ਼ਰ ਰੱਖਦੇ ਹਨ ।
ਬਾਬਾ ਬੁੱਢਾ ਜੀ ਦੇ ਪੋਤੇ ਅਤੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਝੰਡਾ ਜੀ ਸੇਵਾ ਦਾ ਝੰਡਾ ਬੁਲੰਦ ਰਖਣ ਲਈ ਦਿਨ ਰਾਤ ਇਕ ਕਰਨ ਲਗੇ | ਬਾਬਾ ਬੁੱਢਾ ਜੀ ਨੇ ਇਸ ਪੜਪੋਤੇ ਦਾ ਅਨੰਦ ਕਾਰਜ ਆਪਣੇ ਹੱਥੀ ਕੀਤਾ ਸੀ ਭਾਈ ਝੰਡਾ ਜੀ ਦੇ ਜਨਮ ਵੇਲੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਕੋਲ ਰਮਦਾਸ ਗਏ ਸੀ ਇਸ ਭਾਈ ਝੰਡੇ ਦੇ ਨਾ ਉਤੇ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਰਮਦਾਸ ਦਾ ਨਾ ਝੰਡਾ ਨਗਰ ਰਖਿਆ ਸੀ । ਪਰ ਬਾਬਾ ਬੁੱਢਾ ਜੀ ਦੇ ਕਹਿਣ ਤੇ ਹੀ ਗੁਰੂ ਰਾਮਦਾਸ ਜੀ ਦੇ ਨਾ ਉਤੇ ਰਮਦਾਸ ਝੰਡਾ ਕਰਕੇ ਨਗਰ ਦਾ ਨਾਮ ਰਖਿਆ ਗਿਆ । ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਉਤੇ ਬਿਰਾਜਮਾਨ ਹੋਏ ਤਾ ਭਾਈ ਝੰਡਾ ਜੀ ਨੇ ਹੀ ਗੁਰਗੱਦੀ ਤਿਲਕ ਦੀ ਰਸਮ ਪੂਰੀ ਕੀਤੀ ਸੀ । ਭਾਈ ਝੰਡਾ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਜੰਗਾਂ ਵਿੱਚ ਹਿਸਾ ਲੈਦੇ ਰਹੇ ਸਨ । ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਤਿਲਕ ਦੀ ਰਸਮ ਤੋਂ ਕੁਝ ਸਮੇ ਬਾਅਦ ਭਾਈ ਝੰਡਾ ਜੀ ਵੀ ਪ੍ਰਲੋਕ ਸਿਧਾਰ ਗਏ ।
ਜੋਰਾਵਰ ਸਿੰਘ ਤਰਸਿੱਕਾ ।



Share On Whatsapp

Leave a comment




ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ ‘ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ।
ਹੋਲਾ’ ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ ਜਿਸਦੇ ਅਰਥ ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ ‘ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ ‘ਤੇ ਚੱਲਣਾ ਕੀਤੇ ਗਏ ਹਨ। ਮਹੱਲਾ ਸ਼ਬਦ ਦੇ ਅਰਥ ਹਨ ਉਹ ਅਸਥਾਨ ਜਿੱਥੇ ਫ਼ਤਹਿ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਦਸਮੇਸ਼ ਪਿਤਾ ਜੀ ਨੇ ਨਿੱਘਰ ਚੁੱਕੇ ਸਮਾਜ ਦੇ ਦੱਬੇ-ਕੁਚਲੇ ਅਤੇ ਲਿਤਾੜੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਤੇ ਸਵੈਮਾਨ ਮਹਿਸੂਸ ਕਰਵਾਉਣ, ਉਨ੍ਹਾਂ ਵਿੱਚ ਨਿਡਰਤਾ ਤੇ ਨਿਰਭੈਤਾ ਭਰਨ ਅਤੇ ਸੂਰਬੀਰ ਯੋਧੇ ਬਣਾਉਣ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਚਰਨ ਪਾਹੁਲ ਦੀ ਥਾਂ ਖੰਡੇ-ਬਾਟੇ ਦਾ ਅੰਮ੍ਰਿਤ ਤੇ ਹੋਲੀ ਦੀ ਥਾਂ ਹੋਲਾ-ਮਹੱਲਾ ਪ੍ਰਚਲਿਤ ਕੀਤਾ। ਆਜ਼ਾਦੀ ਪ੍ਰਾਪਤ ਕਰਨ ਅਤੇ ਜੋਸ਼ ਪੈਦਾ ਕਰਨ ਲਈ ਗੁਰੂ ਜੀ ਨੇ ਜਿਥੇ ਨਵਾਂ ਜੀਵਨ ਬਖਸ਼ਿਆ ਉਥੇ ਭਾਰਤੀ ਸਮਾਜ ਨੂੰ ਉਨ੍ਹਾਂ ਦੇ ਰੀਤੀ-ਰਿਵਾਜਾਂ ਅਤੇ ਤਿਉਹਾਰ ਮਨਾਉਣ ਦੇ ਢੰਗਾਂ ਵਿੱਚ ਵੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ। ਭਾਈ ਕਾਨ੍ਹ ਸਿੰਘ ਅਨੁਸਾਰ- ਹੋਲੇ ਦੇ ਅਰਥ ਹਮਲਾ ਜਾ ਹੱਲਾ ਕਰਨਾ ਹੈ। ਡਾ. ਵਣਜਾਰਾ ਬੇਦੀ ਨੇ ‘ਮੁਹੱਲਾ` ਨੂੰ ਅਰਬੀ ਦੇ ਸ਼ਬਦ ਮਹਲੱਹੇ ਦਾ ਤਦਭਵ ਦੱਸਿਆ ਹੈ। ਜਿਸ ਦਾ ਭਾਵ ਉਸ ਸਥਾਨ ਤੋਂ ਹੈ ਜਿੱਥੇ ‘ਫ਼ਤਹ` ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਪਹਿਲਾ ਇਹ ਸ਼ਬਦ ਇਸੇ ਭਾਵ ਵਿੱਚ ਵਰਤਿਆ ਜਾਂਦਾ ਜਦੋਂ ਸਿਖੇ ਹੋਏ ਅਸਥਾਨ ਉੱਪਰ ਕੋਈ ਦਲ ਕਾਬਜ ਹੋ ਜਾਂਦਾ ਤਾਂ ਉੱਥੇ ਹੀ ਦਰਬਾਰ ਲੱਗਦਾ ਹੈ ਸ਼ਾਸਤਰਧਾਰੀ ਤੇਗਜ਼ਨੀ ਦੇ ਕਮਾਲ ਵਿਖਾਉਂਦੇ ਪਰ ਹੌਲੀ-ਹੌਲੀ ਇਹ ਸ਼ਬਦ ਜਲੂਸ ਲਈ ਪ੍ਰਚਲਿਤ ਹੋ ਗਿਆ ਜੋ ਫ਼ੋਜੀ ਸੱਜ ਪੱਜ ਕੇ ਨਗਾਰਿਆਂ ਦੀ ਚੋਟ…ਨਾਲ ਆਨੰਦਪੁਰ ਸਾਹਿਬ ਵਿੱਚ ਇੱਕ ਗੁਰਧਾਮ ਤੋਂ ਦੂਜੇ ਗੁਰਧਾਮਾ ਦੀ ਯਾਤਰਾਂ ਲਈ ਨਿਕਲਦਾ ਸੀ।
ਗੁਰੂ ਗੋਬਿੰਦ ਸਿੰਘ ਜੀ ਖ਼ਾਲਸੇ ਨੂੰ ਯੁੱਧ-ਵਿੱਦਿਆ ਵਿੱਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਇਸ ਤਿਉਹਾਰ ਦਾ ਸੰਬੰਧ ਸੂਰਮਤਾਈ ਨਾਲ ਜੋੜਿਆ। ਮਹੱਲਾ ਇੱਕ ਪ੍ਰਕਾਰ ਦੀ ਮਸਨੂਈ ਲੜਾਈ ਹੈ, ਪੈਦਲ ਅਤੇ ਘੋੜ-ਸਵਾਰ ਸ਼ਸਤਰਧਾਰੀ ਸਿੰਘਾਂ ਦੇ ਦਲ ਬਣਾ ਕੇ ਇੱਕ ਖਾਸ ਹਮਲੇ ਦੀ ਥਾਂ ‘ਤੇ ਹਮਲਾ ਕਰਦੇ ਹਨ ਅਤੇ ਅਨੇਕ ਪ੍ਰਕਾਰ ਦੇ ਕਰਤੱਬ ਦਿਖਾਉਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਆਪ ਇਸ ਮਸਨੂਈ ਲੜਾਈ ਨੂੰ ਵੇਖਦੇ ਅਤੇ ਦੋਵਾਂ ਦਲਾਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ ਸਨ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾਓ ਬਖਸ਼ਿਸ਼ ਕਰਦੇ ਸਨ। ਘੋੜਸਵਾਰੀ ਤੇ ਗਤਕੇਬਾਜ਼ੀ ਦੇ ਜੰਗਜ਼ੂ ਕਰਤੱਬ ਦੇਖਣਯੋਗ ਹੁੰਦੇ ਹਨ। ਇਸ ਮੌਕੇ ਦੀਵਾਨ ਸਜਦੇ, ਕਥਾ ਕੀਰਤਨ ਹੁੰਦਾ, ਬੀਰਰਸੀ ਵਾਰਾਂ ਗਾਈਆਂ ਜਾਂਦੀਆਂ ਅਤੇ ਅਨੇਕ ਤਰ੍ਹਾਂ ਦੀਆਂ ਫੌਜੀ ਕਵਾਇਦਾਂ ਹੁੰਦੀਆਂ। ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ। ਗੁਰੂ ਸਾਹਿਬ ਇਨ੍ਹਾਂ ਸਾਰੀਆਂ ਕਾਰਵਾਈਆਂ ਵਿੱਚ ਖੁਦ ਸ਼ਾਮਿਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਹੋਲਾ ਮਹੱਲਾ ਦੇ ਰੂਪ ਵਿੱਚ ਮਨਾਏ ਜਾਂਦੇ ਜੰਗਜ਼ੂ ਤਿਉਹਾਰ ‘ਤੇ ਸਿੰਘਾਂ ਦੀਆਂ ਆਪਸ ਵਿੱਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋਬਲ ਨੂੰ ਉੱਚਾ ਕੀਤਾ। ਲੋਕ ਕਾਇਰਤਾ ਭਰੇ ਮਾਹੌਲ ‘ਚੋਂ ਨਿਕਲ ਕੇ ਇਸ ਉਤਸਵ ਵਿੱਚ ਧੜਾ-ਧੜ ਬੜੇ ਜੋਸ਼ ਤੇ ਸਜ-ਧਜ ਨਾਲ ਸ਼ਾਮਿਲ ਹੋਣ ਲੱਗੇ। ‘ਹੋਲਾ ਮਹੱਲਾ’ ਸਾਨੂੰ ਇੱਕ ਉਪਦੇਸ਼ ਦਿੰਦਾ ਹੈ। ਜਦ ਤਕ ਇਸ ਜਗਤ ਵਿੱਚ ਮਚ ਰਹੇ ‘ਮਹੱਲੇ’ ਅੰਦਰ ਅਸੀਂ ਪੂਰੇ ਬਲ ਅਤੇ ਪ੍ਰਾਕਰਮ ਨਾਲ ਸ਼ਾਮਿਲ ਨਹੀਂ ਹੁੰਦੇ, ਅਸੀਂ ਹੋਰਾਂ ਕੋਲੋਂ ਪਛੜ ਜਾਵਾਂਗੇ। ਜੇ ਅਸੀਂ ਚਾਹੁੰਦੇ ਹਾਂ ਕਿ ਇਸ ਜੀਵਨ ਨੂੰ ਸਫਲ ਕਰੀਏ ਤਾਂ ਸਾਨੂੰ ਪਿਤਾ ਕਲਗੀਧਰ ਦਾ ਦੱਸਿਆ ਉਦੇਸ਼ ਚੇਤੇ ਰੱਖਣਾ ਚਾਹੀਦਾ ਹੈ। ਸਾਨੂੰ ਹੋਲੇ ਮਹੱਲੇ ਤੋਂ ਸੱਚਾ ਉੱਦਮੀ ਜੀਵਨ ਲੈ ਕੇ ਆਪਣੀ ਤਕਦੀਰ ਨੂੰ ਨਵੇਂ ਸਿਰਿਓਂ ਘੜਨਾ ਚਾਹੀਦਾ ਹੈ।



Share On Whatsapp

Leave a comment


ਸ਼੍ਰੀ ਅਨੰਦਪੁਰ ਸਾਹਿਬ ਹੋਲੇ-ਮਹੱਲੇ ਤੇ ਗਏ ਨਿਹੰਗ ਸਿੰਘ ਵੀਰ ਭਾਈ ਪਰਦੀਪ ਸਿੰਘ ਜੀ ਪ੍ਰਿੰਸ ਨੂੰ ਕੰਜਰਖਾਨਾ ਰੋਕਣ ਤੇ ਜਿਹੜੇ ਬੁੱਚੜਾਂ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ ।
ਸ਼ਰਾਰਤੀ ਮੰਢੀਰ ਨੇ ਭਾਈ ਪਰਦੀਪ ਸਿੰਘ ਜੀ ਦੇ ਕੇਸ ਖੁੱਲ੍ਹ ਜਾਣ ਦਾ ਫ਼ਾਇਦਾ ਚੁੱਕਿਆ । ਭਾਈ ਪਰਦੀਪ ਸਿੰਘ ਆਪਣੇ ਕੇਸ ਸਾਂਭਦਾ ਰਹਿ ਗਿਆ ਤੇ ਸ਼ਰਾਰਤੀ ਅਨਸਰ ਵਾਰ ਤੇ ਵਾਰ ਕਰੀ ਗਏ ।
ਲਾਹਣਤ ਹੈ ਇਹੋ ਜਿਹਿਆਂ ਮਾਪਿਆਂ ਨੂੰ ਜੋ ਅੱਜ ਤੱਕ ਆਪਣੀ ਵਿਗੜੀ ਔਲਾਦ ਨੂੰ ਹੋਲੇ ਮਹੱਲੇ ਦਾ ਮਹੱਤਵ ਨੀ ਦੱਸ ਸਕੇ ।
ਉਹਨਾਂ ਪਾਪੀ ਬੁੱਚੜਾਂ ਨੇ ਬਾਦਸ਼ਾਹ-ਦਰਵੇਸ਼ ਦਸਮ-ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਸਦਾ ਲਈ ਕੁੱਲ-ਨਾਸ਼, ਵੰਸ਼-ਨਾਸ਼ ਦਾ ਸਰਾਪ ਲੈ ਲਿਆ ।
ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਹੋਲਾ ਮਹੱਲਾ ਵੇਖਣ ਲਈ ਪਹੁੰਚੇ ਸਨ ਨਿਹੰਗ ਸਿੰਘ ਭਾਈ ਪਰਦੀਪ ਸਿੰਘ ਜੀ । ਕੈਨੇਡਾ ਦੇ ਹੀ ਸਿਟੀਜਨ ਸਨ ।
ਸ਼ਰਾਰਤੀ ਮੰਢੀਰ ਅਨੰਦਪੁਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਜੀ ਦੇ ਜੋੜ ਮੇਲਿਆਂ ਨੂੰ ਇਕ ਆਮ ਮੇਲੇ ਵਾਂਙ ਸਮਝਦੀ ਹੈ ।
ਸਿੰਘੂ ਬਾਰਡਰ ਤੇ ਪਿਛਲੇ ਸਾਲ ਕਿਸਾਨੀ ਮੋਰਚੇ ਵੇਲ਼ੇ ਬੇਅਦਬੀ ਕਰਨ ਆਏ ਇਕ ਦੋਸ਼ੀ ਨੂੰ ਨਿਹੰਗ ਸਿੰਘ ਫ਼ੌਜਾਂ ਨੇ ਖਾਲਸਾਈ ਰਵਾਇਤ ਅਨੁਸਾਰ ਸਜ਼ਾ ਦਿੱਤੀ ਤੇ ਸਾਰਾ ਮੀਡੀਆ ਇਕ ਮਹੀਨਾ ਖ਼ਬਰਾਂ ਦਿਖਾਈ ਗਿਆ ਸੀ ਉਸ ਵਿਸ਼ੇਸ ਤੇ ।
ਹੁਣ ਕੋਈ ਨੀ ਬੋਲ ਰਿਹਾ । ਸ਼ਰਾਰਤੀ ਮੰਢੀਰ ਨੂੰ ਕਾਬੂ ਕਰਨ ਵਿੱਚ ਪ੍ਰਸ਼ਾਸ਼ਨ ਤੇ ਸਾਡੀ ਸ਼੍ਰੋਮਣੀ ਕਮੇਟੀ ਦੋਵੇਂ ਬੁਰੀ ਤਰ੍ਹਾਂ ਫੇਲ੍ਹ ਹੋ ਚੁਕੇ ਹਨ ।
– ਗਿਆਨੀ ਦੀਪ ਸਿੰਘ ਪਾਉਂਟਾ ਸਾਹਿਬ



Share On Whatsapp

Leave a comment




Share On Whatsapp

Leave a comment




धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥

हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ। हे भाई! जब तक मनुष्य के मन की (माया वाली) भटकना दूर नहीं होती, इस (लालच के पँजे से) आजाद नहीं हो सकता। हे नानक! कह– (पहरावों से भगत नहीं बन जाते) जिस मनुष्य पर मालिक-प्रभू खुद दयावान होता है (और, उसको नाम की दाति देता है) वही मनुष्य संत है भगत है।2।5।36।



Share On Whatsapp

Leave a comment


ਅੰਗ : 680

ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥

ਅਰਥ : ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।



Share On Whatsapp

Leave a comment


धनासरी महला ५ ॥ जिनि तुम भेजे तिनहि बुलाए सुख सहज सेती घरि आउ ॥ अनद मंगल गुन गाउ सहज धुनि निहचल राजु कमाउ ॥१॥ तुम घरि आवहु मेरे मीत ॥ तुमरे दोखी हरि आपि निवारे अपदा भई बितीत ॥ रहाउ ॥ प्रगट कीने प्रभ करनेहारे नासन भाजन थाके ॥ घरि मंगल वाजहि नित वाजे अपुनै खसमि निवाजे ॥२॥ असथिर रहहु डोलहु मत कबहू गुर कै बचनि अधारि ॥ जै जै कारु सगल भू मंडल मुख ऊजल दरबार ॥३॥ जिन के जीअ तिनै ही फेरे आपे भइआ सहाई ॥ अचरजु कीआ करनैहारै नानकु सचु वडिआई ॥४॥४॥२८॥

अर्थ: (हे मेरी जिंदे!) जिस ने तुझे (संसार में) भेजा है, उसी ने तुझे अपनी तरफ प्रेरणा शुरू की हुई है, तूँ आनंद से आत्मिक अडोलता से हृदय-घर में टिकी रह। हे जिन्दे! आत्मिक अडोलता की रोह में, आनंद खुशी पैदा करने वाले हरी-गुण गाया कर (इस प्रकारकामादिक वैरियों पर) अटल राज कर ॥१॥ मेरे मित्र (मन!) (अब) तूँ हृदय-घर में टिका रह (आ जा)। परमत्मा ने आप ही (कामादिक) तेरे वैरी दूर कर दिए हैं, (कामादिक से पड़ रही मार की) बिपता (अब) ख़त्म हो गई है ॥ रहाउ ॥ (हे मेरी जिन्दे!) सब कुछ कर सकने वाले प्रभू ने उनके अंदर उस ने अपना आप प्रगट कर दिया, उनकी भटकने ख़त्म हो गई। खसम-प्रभू ने उनके ऊपर मेहर की, उनके हृदय-घर में आत्मिक आनंद के (मानों) वाजे सदा के लिए वजने लग पड़ते हैं ॥२॥ (हे जिंदे!) गुरू के उपदेश पर चल के, गुरू के आसरे रह के, तूँ भी (कामादिक वैरियों के टाकरे पर) पक्के पैरों पर खड़ जा, देखी, अब कभी भी ना डोलीं। सारी सिृसटी में शोभा होगी, प्रभू की हजूरी मे तेरा मुँह उजला होगा ॥३॥ जिस प्रभू जी ने जीव पैदा किए हुए हैं, वह आप ही इन्हें (विकारों से) मोड़ता है, वह आप ही मददगार बनता है। हे नानक जी! सब कुछ कर सकने वालेे परमात्मा ने यह अनोखी खेल बना दी है, उस की वडियाई सदा कायम रहने वाली है ॥४॥४॥२८॥



Share On Whatsapp

Leave a Comment
ninder : waheguru ji




  ‹ Prev Page Next Page ›