ਰਾਜਾ ਫ਼ਤਹਿ ਚੰਦ ਮੈਣੀ ਪਟਨੇ ਦਾ ਵਾਸੀ ਉਸ ਦੀ ਰਾਣੀ ਦਾ ਨਾਮ ਸੀ ਵਸੁੰਧਰਾ। ਮੈਂਣੀ ਇਨ੍ਹਾਂ ਦਾ ਗੋਤ ਸੀ , ਧਨ ਦੌਲਤ ਜ਼ਮੀਨ ਜਾਇਦਾਦ ਏਨਾ ਸੀ ਕੇ ਲੋਕ ਰਾਜਾ ਜੀ ਕਹਿ ਕੇ ਸਨਮਾਨ ਕਰਦੇ ਸੀ। ਪਰ ਘਰ ਚ ਕੋਈ ਔਲਾਦ ਨਹੀਂ , ਬੜੇ ਯਤਨ ਕੀਤੇ ਪਰ ਸਫਲ ਨ ਹੋਏ , ਇੱਕ ਦਿਨ ਰਾਜੇ ਰਾਣੀ ਨੇ ਮਿਲ ਕੇ ਪੰਡਿਤ ਸ਼ਿਵਦੱਤ ਜੀ ਨੂੰ ਬੇਨਤੀ ਕੀਤੀ ਤੁਸੀਂ ਰੱਬ ਦੇ ਪਿਆਰੇ ਹੋ ਸਾਡੇ ਲਈ ਬੇਨਤੀ ਕਰੋ ਸ਼ਿਵਦੱਤ ਜੀ ਨੇ ਕਿਹਾ ਪ੍ਰਮਾਤਮਾ ਤੇ ਆਪ “ਬਾਲਾ ਪ੍ਰੀਤਮ” ਦੇ ਰੂਪ ਵਿੱਚ ਪਟਨੇ ਦੀਆਂ ਗਲੀਆਂ ਵਿੱਚ ਖੇਡਦਾ ਫਿਰਦਾ ਹੈ ਰਾਣੀ ਮੈਣੀ ਨੇ ਕਿਹਾ ਕੌਣ ਹੈ ?? ਕਿਥੇ ਹੈ?? ਸ਼ਿਵਦੱਤ ਜੀ ਨੇ ਕਿਹਾ ਉਹ ਬਾਲਾ ਪ੍ਰੀਤਮ ਹੈ ਤੁਸੀਂ ਉਸ ਦੀ ਯਾਦ ਵਿੱਚ ਬੈਠੋ ਤੁਹਾਨੂੰ ਆਪ ਦਰਸ਼ਨ ਦੇਣਗੇ ਫਿਰ ਪਤਾ ਚੱਲੇਗਾ ਉਹ ਕੌਣ ਨੇ …
ਦੋਨੋਂ ਘਰ ਚਲੇ ਗਏ ਸ਼ਿਵਦੱਤ ਦੇ ਦੱਸੇ ਅਨੁਸਾਰ ਬਾਲਾ ਪ੍ਰੀਤਮ ਨੂੰ ਚੇਤੇ ਕਰਦੇ ਨੇ ਉਨ੍ਹਾਂ ਦੀ ਯਾਦ ਵਿੱਚ ਜੁੜਦੇ ਇੱਕ ਦਿਨ ਖੇਡਦਿਆਂ ਖੇਡਦਿਆਂ ਸਤਿਗੁਰੂ ਰਾਣੀ ਦੇ ਮਹਿਲਾਂ ਅੰਦਰ ਚਲੇ ਗਏ ,ਰਾਣੀ ਵਸੁੰਧਰਾ ਬਾਲਾ ਪ੍ਰੀਤਮ ਦੀ ਯਾਦ ਵਿੱਚ ਬੈਠੀ ਸੀ , ਚੋਜੀ ਪ੍ਰੀਤਮ ਜੀ ਹੋਲੀ ਹੋਲੀ ਚਲਦੇ ਰਾਣੀ ਦੀ ਗੋਦ ਚ ਜਾ ਬੈਠੇ ਬਚਨ ਕਹਿ “ਮਾਂ” ਰਾਣੀ ਨੇ ਇਹ ਸ਼ਬਦ ਪਹਿਲੀ ਵਾਰ ਸੁਣਿਆ ਸੀ , ਕੰਨਾਂ ਨੂੰ ਯਕੀਨ ਨ ਆਵੈ ਮੈਨੂੰ “ਮਾਂ” ਕਿਆ …. ਰਾਣੀ ਦੇ ਕੰਨ ਤਰਸੇ ਪਏ ਸੀ ਇਹ ਸ਼ਬਦ ਸੁਣਨ ਨੂੰ ਕੋਈ ਕਹੇ “ਮਾਂ” ਫਿਰ ਬੋਲੇ “ਮਾਂ” ਰਾਣੀ ਨੇ ਅੱਖਾਂ ਖੋਲ੍ਹੀਆਂ ਕੀ ਦੇਖਦੀ ਹੈ , ਜਿਸ ਬਾਲਾ ਪ੍ਰੀਤਮ ਨੂੰ ਯਾਦ ਕਰਦੀ ਸੀ, ਉਹ ਗੋਦ ਚ ਬੈਠਾ ਉਹੀ ਮਾਂ ਮਾਂ ਪੁਕਾਰ ਰਿਹਾ ਹੈ ਕੁਝ ਪਲ ਤੇ ਰਾਣੀ ਨੂੰ ਸਮਝ ਨ ਆਈ ਕੀ ਕਰਾਂ… ਫਿਰ ਦਾਸੀ ਨੂੰ ਆਵਾਜ਼ ਮਾਰੀ ਆਖਿਆ ਛੇਤੀ ਨਾਲ ਖਾਣਾ ਤਿਆਰ ਕਰੋ ਮਿੱਠੀ ਆਵਾਜ਼ ਵਿੱਚ ਸਤਿਗੁਰੂ ਬੋਲੇ “ਮਾਂ” ਕੁਝ ਹੋਰ ਨਹੀਂ ਖਾਣਾ , ਜੋ ਅੰਦਰ ਤਲੇ ਹੋਏ ਛੋਲੇ ਪੂੜੀਆਂ ਤਿਆਰ ਨੇ ਉਹੀ ਖਾਣੇ ਆ , ਰਾਣੀ ਬੜੀ ਹੈਰਾਨ ਇਨ੍ਹਾਂ ਨੂੰ ਕਿਵੇਂ ਪਤਾ ਲੱਗਾ… ਪਰ ਫਿਰ ਮਾਂ ਵਾਲੀ ਮਮਤਾ ਜਾਗੀ ਸੋਚਾਂ ਭੁਲੀਆਂ ਉਸੇ ਵੇਲੇ ਛੋਲੇ ਪੂੜੀਆਂ ਆਪ ਲਿਆਂਦੇ ਬਾਲ ਗੋਬਿੰਦ ਜੀ ਨੂੰ ਨਾਲ ਦੀ ਸਾਰੀ ਬਾਲ ਸੈਨਾ ਸਮੇਤ ਛਕਾਏ। ਸਾਰਾ ਦਿਨ ਉੱਥੇ ਖੇਡਦੇ ਰਹੇ ਜਾਣ ਲੱਗਿਆਂ ਕਹਿ ਗਏ, ਅਸੀਂ ਕੱਲ੍ਹ ਫਿਰ ਆਵਾਂਗੇ ਛੋਲੇ ਪੂਡ਼ੀਆਂ ਤਿਆਰ ਰੱਖਣਾ। ਇਸ ਤਰ੍ਹਾਂ ਰੋਜ਼ ਅਉਣ ਲੱਗੇ ਇੱਕ ਦਿਨ ਰਾਣੀ ਦੀ ਦਾਸੀ ਨੇ ਕਿਆ ਗੁਰੂ ਕੇ ਲਾਲ ਜੀ ਸਾਡੀ ਰਾਣੀ ਨੂੰ ਪੁੱਤਰ ਦੀ ਦਾਤ ਬਖਸ਼ੋ , ਕਲਗੀਆਂ ਵਾਲੇ ਪਾਤਸ਼ਾਹ ਨੇ ਕਿਆ ਰਾਣੀ ਸਾਨੂੰ ਹੀ ਪੁੱਤ ਮੰਨ ਲਵੈ ,ਦਾਸੀ ਨੇ ਕਿਹਾ ਤੁਸੀਂ ਤੇ ਮਾਂ ਗੁਜਰੀ ਦੇ ਲਾਲ ਹੋ ਫਿਰ ਇੱਕ ਪੁੱਤ ਦੋ ਮਾਂ ਕਿਵੇ ?? ਕਲਗੀਧਰ ਜੀ ਕਹਿੰਦੇ ਜਿਵੇ ਦੋ ਅੱਖਾਂ ਚ ਇੱਕੋ ਜੋਤ ਦਾਸੀ ਨੇ ਸਾਰੀ ਗੱਲ ਰਾਣੀ ਨੂੰ ਦੱਸੀ ਰਾਣੀ ਦਾ ਹਿਰਦਾ ਇੰਨਾ ਮਮਤਾ ਨਾਲ ਭਰਿਆ ਕੇ ਅੱਖਾਂ ਰਾਹੀ ਉਛਲ ਪਿਆ। ਫਿਰ ਉਹਨੇ ਕਦੇ ਪੁੱਤ ਦੀ ਇੱਛਾ ਨਹੀ ਕੀਤੀ , ਰੋਜ਼ ਮਹਿਲਾਂ ਚ ਖੇਡਣਾ ਛੋਲੇ ਪੂੜੀਆਂ ਛਕਣੇ ਛਕਉਣੇ, ਹਨੇਰੇ ਹੋਏ ਵਾਪਸ ਜਾਣਾ ਇਸ ਕਰ ਕੇ ਰਹਿਰਾਸ ਸਾਹਿਬ ਦਾ ਪਾਠ ਵੀ ਸੰਧਿਆ ਤੋਂ ਕੁਝ ਸਮਾਂ ਲੇਟ ਹੋ ਜਾਂਦਾ , ਏਸੇ ਕਰਕੇ ਹੁਣ ਵੀ ਤਖਤ ਪਟਨਾ ਸਾਹਿਬ ਤੇ ਸੰਧਿਆ ਤੋਂ ਕੁਝ ਸਮਾਂ ਲੇਟ ਰਹਿਰਾਸ ਸ਼ੁਰੂ ਹੁੰਦੀ ਹੈ।
ਦਸਮੇਸ਼ ਪਿਤਾ ਜਦੋਂ ਪਟਨੇ ਤੋਂ ਆਨੰਦਪੁਰ ਸਾਹਿਬ ਵੱਲ ਨੂੰ ਚੱਲਣ ਲੱਗੇ ਤਾਂ ਰਾਣੀ ਨੇ ਬੇਨਤੀ ਕੀਤੀ ਲਾਲ ਜੀ ਮੈਂ ਕੀ ਕਰਾਂਗਈ ਤੁਹਾਡੇ ਬਿਨਾ …. ਸਤਿਗੁਰਾਂ ਕਿਹਾ ਮਾਂ ਜੀ ਤੁਸੀਂ ਰੋਜ਼ ਦੀ ਤਰ੍ਹਾਂ ਛੋਲੇ ਪੂੜੀਆਂ ਤਿਆਰ ਕਰਕੇ ਮੇਰੇ ਸਾਥੀਆਂ ਨੂੰ ਛਕਉਣੇ , ਉਨ੍ਹਾਂ ਚੋਂ ਹੀ ਤੁਹਾਨੂੰ ਮੇਰੇ ਦਰਸ਼ਨ ਹੋਣਗੇ , ਰਾਜੇ ਰਾਣੀ ਨੇ ਮਿਲ ਕੇ ਰੋਜ ਛੋਲੇ ਪੂੜੀਆਂ ਛਕਉਣੇ। ਉਹਨਾਂ ਘਰ ਨੂੰ “ਗੁਰੂ ਘਰ” ਬਣਾ ਦਿੱਤਾ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਹੈ ਹੁਣ ਵੀ ਓਥੇ ਛੋਲੇ ਪੂੜੀਆਂ ਵਰਤਦੇ ਨੇ।
ਏਥੇ ਹੀ ਇੱਕ ਵਾਰ ਦਸਮੇਸ਼ ਪਿਤਾ ਜੀ ਨੇ ਦਾਤਣ ਕਰਦਿਆਂ ਹੋਈਆਂ ਦਾਤਣ ਕਰਕੇ ਜ਼ਮੀਨ ਤੇ ਗੱਡ ਦਿੱਤੀ ਜੋ ਸਮੇਂ ਦੇ ਨਾਲ ਹਰੀ ਹੋ ਗਈ ਉਹ ਕਰੌਦੇ” ਦਾ ਰੁੱਖ ਬਣ ਗਈ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਹੋਰ ਕਿਤੇ ਕਰੌਦਾ ਬਾਰਾਂ ਮਹੀਨੇ ਨਹੀਂ ਫਲਦਾ ਪਰ ਏ ਬੂਟਾ ਫੈਲਦਾ ਹੈ।
ਗੁਰੂ ਬਚਨ ਨੇ
ਗੁਰਿ ਵਣੁ ਤਿਣੁ ਹਰਿਆ ਕੀਤਿਆ
ਨਾਨਕ ਕਿਆ ਮਨੁਖ ॥੨॥
ਭਾਈ ਵੀਰ ਸਿੰਘ ਜੀ ਲਿਖਦੇ ਨੇ ਰਾਜਾ ਰਾਣੀ ਬਹੁਤ ਸਾਰੀ ਸੰਗਤ ਨੂੰ ਨਾਲ ਲੈ ਕੇ ਪੰਡਿਤ ਸ਼ਿਵਦੱਤ ਸਮੇਤ ਆਨੰਦਪੁਰ ਸਾਹਿਬ ਗੁਰੂ ਦਰਸ਼ਨਾਂ ਲਈ ਵੀ ਆਏ ਸੀ
ਗੁਰੂ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਪੰਜਵੇਂ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ
सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआइ हरि जसु नित सुन ॥१७॥
अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपस से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1। चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपस बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2। प्रभू के सुंदर चरणों का आसरा ले के सारे जीव (दुनिया की तपस से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।
ਅੰਗ : 709
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥
ਅਰਥ : ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।
धनासरी महला ४ ॥ मेरे साहा मै हरि दरसन सुखु होइ ॥ हमरी बेदनि तू जानता साहा अवरु किआ जानै कोइ ॥ रहाउ ॥ साचा साहिबु सचु तू मेरे साहा तेरा कीआ सचु सभु होइ ॥ झूठा किस कउ आखीऐ साहा दूजा नाही कोइ ॥१॥ सभना विचि तू वरतदा साहा सभि तुझहि धिआवहि दिनु राति ॥ सभि तुझ ही थावहु मंगदे मेरे साहा तू सभना करहि इक दाति ॥२॥ सभु को तुझ ही विचि है मेरे साहा तुझ ते बाहरि कोई नाहि ॥ सभि जीअ तेरे तू सभस दा मेरे साहा सभि तुझ ही माहि समाहि ॥३॥ सभना की तू आस है मेरे पिआरे सभि तुझहि धिआवहि मेरे साह ॥ जिउ भावै तिउ रखु तू मेरे पिआरे सचु नानक के पातिसाह ॥४॥७॥१३॥
अर्थ: हे मेरे पातशाह! (कृपा कर) मुझे तेरे दर्शन का आनंद प्राप्त हो जाए। हे मेरे पातशाह! मेरे दिल की पीड़ा को तूँ ही जानता हैं। कोई अन्य क्या जान सकता है ? ॥ रहाउ ॥ हे मेरे पातशाह! तूँ सदा कायम रहने वाला मालिक है, तूँ अटल है। जो कुछ तूँ करता हैं, वह भी उकाई-हीन है (उस में कोई भी उणता-कमी नहीं)। हे पातशाह! (सारे संसार में तेरे बिना) अन्य कोई नहीं है (इस लिए) किसी को झूठा नहीं कहा जा सकता ॥१॥ हे मेरे पातशाह! तूँ सब जीवों में मौजूद हैं, सारे जीव दिन रात तेरा ही ध्यान धरते हैं। हे मेरे पातशाह! सारे जीव तेरे से ही (मांगें) मांगते हैं। एक तूँ ही सब जीवों को दातें दे रहा हैं ॥२॥ हे मेरे पातशाह! प्रत्येक जीव तेरे हुक्म में है, कोई जीव तेरे हुक्म से बाहर नहीं हो सकता। हे मेरे पातशाह! सभी जीव तेरे पैदा किए हुए हैं,और, यह सभी तेरे में ही लीन हो जाते हैं ॥३॥ हे मेरे प्यारे पातशाह! तूँ सभी जीवों की इच्छाएं पूरी करता हैं सभी जीव तेरा ही ध्यान धरते हैं। हे नानक जी के पातशाह! हे मेरे प्यारे! जैसे तुझे अच्छा लगता है, वैसे मुझे (अपने चरणों में) रख। तूँ ही सदा कायम रहने वाला हैं ॥४॥७॥१३॥
ਅੰਗ : 670
ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥
ਅਰਥ : ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥
ਸਿੱਖਿਆ ਖ਼ਤਮ ਕਰ ਨਾਨਕ ਜੀ ਘਰ ਉੱਤੇ ਜਾਂ ਸਾਧੁ–ਸੰਤਾਂ ਦੇ ਕੋਲ ਘੁੱਮਣ ਲੱਗੇ। ਦਾਨੀ ਸੁਭਾਅ ਦੇ ਕਾਰਣ ਘਰ ਵਲੋਂ ਲਿਆਈ ਵਸਤੁਵਾਂ ਜ਼ਰੂਰਤ ਮੰਦ ਲੋਕਾਂ ਨੂੰ ਦੇ ਦਿੰਦੇ ਜਿਸ ਵਲੋਂ ਪਿਤਾ ਕਾਲੂ ਜੀ, ਨਾਨਕ ਜੀ ਉੱਤੇ ਕਦੇ–ਕਦੇ ਨਰਾਜ ਹੁੰਦੇ ਕਹਿੰਦੇ ਕਿ ਕਿਸ ਤਰਾਂ ਦਾ ਪੁੱਤਰ ਹੈ, ਸਾਰਿਆਂ ਦੇ ਬੇਟੇ ਕੁੱਝ ਕੰਮ–ਕਾਜ ਕਰਦੇ ਹਨ ਅਤੇ ਇੱਕ ਤੂੰ ਹੈ ਕਿ ਘਰ ਦੀਆਂ ਵਸਤੁਵਾਂ ਨੂੰ ਲੋਕਾਂ ਨੂੰ ਲੁਟਾ ਦਿੰਦਾ ਹੈ। ਇਹ ਸਭ ਕਦੋਂ ਤੱਕ ਚੱਲੇਗਾ। ਪਰ ਸ਼ਾਂਤ ਚਿੱਤ ਨਾਨਕ ਜੀ ਉੱਤੇ ਉਨ੍ਹਾਂ ਦੀ ਗੱਲਾਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਉਹ ਅਕਸਰ ਆਪਣੇ ਸਾਥੀ ਬੱਚਿਆਂ ਦੇ ਨਾਲ ਦੂਰ–ਦੂਰ ਮਹਾਤਮਾਵਾਂ ਦੀ ਤਲਾਸ਼ ਵਿੱਚ ਘੁੱਮਣ ਚਲੇ ਜਾਂਦੇ। ਉੱਥੇ ਉਨ੍ਹਾਂ ਵਲੋਂ ਆਤਮਕ ਵਿਚਾਰ ਵਿਮਰਸ਼ ਕਰਦੇ ਅਤੇ ਜੋ ਕੁੱਝ ਵੀ ਕੋਲ ਵਿੱਚ ਹੁੰਦਾ ਉਨ੍ਹਾਂਨੂੰ ਦੇ ਆਉਂਦੇ। ਇਹ ਵੇਖਕੇ ਪਿਤਾ ਕਾਲੂ ਜੀ ਨਾਨਕ ਵਲੋਂ ਕੁੱਝ ਨਰਾਜ ਰਹਿਣ ਲੱਗੇ। ਪਰ ਨਾਨਕ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਅਤੇ ਕੁੱਝ ਕਹਿੰਦੇ ਨਹੀਂ ਬਣਦਾ ਸੀ। ਉਂਜ ਵੀ ਹੁਣੇ ਨਾਨਕ ਜੀ ਦੀ ਉਮਰ ਕੇਵਲ 12 ਸਾਲ ਦੀ ਸੀ, ਇਸਲਈ ਉਨ੍ਹਾਂਨੂੰ ਕਿਸੇ ਕੰਮ–ਧੰਧੇ ਉੱਤੇ ਵੀ ਤਾਂ ਨਹੀਂ ਲਗਾਇਆ ਜਾ ਸਕਦਾ ਸੀ। ਘਰ ਵਿੱਚ ਕਿਸੇ ਪ੍ਰਕਾਰ ਵਲੋਂ “ਪੈਸਾ–ਸੰਪਦਾ” ਦਾ “ਅਣਹੋਂਦ ਤਾਂ ਸੀ ਨਹੀਂ”, ਹਰ ਪ੍ਰਕਾਰ ਵਲੋਂ ਪਰਵਾਰ ਵਿੱਚ ਬਖ਼ਤਾਵਰ ਸੀ। ਪਰ, ਇੱਕ ਦਿਨ ਨਾਨਕ ਜੀ ਨੇ ਘਰ ਵਲੋਂ ਲਿਆਏ ਚਾਂਦੀ ਦੇ ਲੋਟੇ (ਲਉਟੇ) ਨੂੰ ਇੱਕ ਸੰਨਿਆਸੀ ਨੂੰ ਦੇ ਦਿੱਤਾ। ਇਸ ਗੱਲ ਨੂੰ ਲੈ ਕੇ ਪਿਤਾ ਕਾਲੂ ਜੀ ਬਹੁਤ ਵਿਆਕੁਲ ਹੋਏ। ਇਹ ਗੱਲ ਨਵਾਬ ਰਾਏ ਬੁਲਾਰ ਜੀ ਨੂੰ ਜਦੋਂ ਗਿਆਤ ਹੋਈ ਤਾਂ ਕਾਲੂ ਜੀ ਨੂੰ ਸਲਾਹ ਦਿੱਤੀ ਕਿ ਬੱਚੇ ਨੂੰ ਬਿਨਾਂ ਕਾਰਣ ਇਧਰ–ਉੱਧਰ ਘੁੱਮਣ ਵਲੋਂ ਤਾਂ ਅੱਛਾ ਹੈ ਉਸਨੂੰ ਮੌਲਵੀ ਕੁਤੁਬੁੱਦੀਨ ਦੇ ਕੋਲ ਫਾਰਸੀ ਪੜ੍ਹਣ ਲਈ ਭੇਜ ਦਿੳ। ਉੱਥੇ ਉਹ ਆਪਣਾ ਧਿਆਨ ਪੜਾਈ ਵਿੱਚ ਲਗਾਵੇਗਾ ਜਿਸਦੇ ਨਾਲ ਇਲਮ ਤਾਂ ਹਾਸਲ ਹੋਵੇਂਗਾ ਹੀ ਤੁਹਾਡੀ ਵੀ ਸਮੱਸਿਆ ਹੱਲ ਹੋ ਜਾਵੇਗੀ। ਪਿਤਾ ਕਾਲੂ ਜੀ ਨੂੰ ਇਹ ਸਲਾਹ ਬਹੁਤ ਰੁਚਿਕਰ ਲੱਗੀ। ਉਨ੍ਹਾਂਨੇ ਦੂੱਜੇ ਦਿਨ ਹੀ ਨਾਨਕ ਜੀ ਨੂੰ ਮੁੱਲਾਂ ਦੇ ਮਦਰਸੇ ਵਿੱਚ ਭੇਜ ਦਿੱਤਾ। ਫਿਰ ਕੀ ਸੀ ? ਨਾਨਕ ਜੀ ਉੱਥੇ ਫਾਰਸੀ ਬਹੁਤ ਚਾਵ ਵਲੋਂ ਸਿੱਖਣ ਲੱਗੇ। ਮੌਲਵੀ ਜੀ ਉਨ੍ਹਾਂ ਦੇ ਰੋਸ਼ਨ ਦਿਮਾਗ ਨੂੰ ਵੇਖਕੇ ਹੈਰਾਨ ਰਹਿ ਗਏ। ਉਨ੍ਹਾਂਨੇ ਜਿਹਾ ਵਰਗਾ ਸੁਣਿਆ ਸੀ ਉਹੋ ਜਿਹਾ ਹੀ ਪਾਇਆ। ਅਤ: ਉਹ ਨਾਨਕ ਜੀ ਦੀ ਤਰਫ ਵਿਸ਼ੇਸ਼ ਧਿਆਨ ਦੇਣ ਲੱਗੇ। ਜਲਦੀ ਹੀ ਨਾਨਕ ਜੀ ਇੱਕ ਦੇ ਬਾਅਦ ਇੱਕ ਕਿਤਾਬਾਂ ਪੜ੍ਹਣ ਲੱਗੇ। ਇਸ ਪ੍ਰਕਾਰ ਨਾਨਕ ਜੀ ਇੱਕ ਸਾਲ ਦੇ ਅੰਦਰ ਹੀ ਉਹ ਸਭ ਕੁੱਝ ਹਾਸਲ ਕਰ ਗਏ ਜੋ ਦੂੱਜੇ ਸ਼ਾਰਗਿਦ ਸਾਲਾਂ ਵਿੱਚ ਨਹੀਂ ਪ੍ਰਾਪਤ ਕਰ ਪਾਏ। ਇੱਕ ਦਿਨ ਮੌਲਵੀ ਜੀ ਨੇ ਨਾਨਕ ਜੀ ਪਰੀਖਿਆ ਲੈਣ ਦੀ ਸੋਚੀ। ਉਨ੍ਹਾਂਨੇ ਨਾਨਕ ਜੀ ਨੂੰ ਕੋਈ ਸ਼ੇਰ ਲਿਖਣ ਨੂੰ ਕਿਹਾ। ਫਿਰ ਕੀ ਸੀ ? ਨਾਨਕ ਜੀ ਨੇ ਇੱਕ ਸ਼ੇਰ ਲਿਖਿਆ ਜੋ ਕਿ ਇਸ ਪ੍ਰਕਾਰ ਹੈ:
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥
ਰਾਗੁ ਤੀਲੰਗ, ਅੰਗ 721
ਅਰਥ– “ਹੇ ਮੇਰੇ ਸਾਹਿਬ”, “ਹੇ ਮੇਰੇ ਭਗਵਾਨ” ਤੁਹਾਡੇ ਅੱਗੇ ਮੇਰੀ ਇੱਕ ਅਰਦਾਸ ਹੈ, ਤੂੰ ਹੀ ਸੱਬਦਾ ਕਰੱਤਾ ਹੈ, ਮਨੁੱਖ ਐਬ ਦੀ ਖਾਨ ਹੈ ਪਰ ਤੂੰ ਬੇਦਾਗ ਹੈ, ਬੇਅੰਤ ਹੈ, ਸਭ ਦਾ ਰਿਜ਼ਕ ਦਾਤਾ ਹੈ ਅਤੇ ਤੁਹਾਡੇ ਬਿਨਾਂ ਮੈਨੂੰ ਕੋਈ ਦੂਜਾ ਵਿਖਾਈ ਨਹੀਂ ਦਿੰਦਾ।
ਇਹ ਸ਼ੇਰ ਸੁਣਕੇ ਮੌਲਵੀ ਜੀ ਹੈਰਾਨ ਰਹਿ ਗਏ। ਉਨ੍ਹਾਂਨੇ ਸੋਚਿਆ ਸ਼ਾਇਦ ਨਾਨਕ ਨੇ ਕਿਤੇ ਵਲੋਂ ਪੜ੍ਹਕੇ ਯਾਦ ਕਰ ਰੱਖਿਆ ਹੋਵੇਂਗਾ। ਅਤ: ਉਨ੍ਹਾਂਨੇ ਫਿਰ ਵਲੋਂ ਕਿਹਾ ਨਾਨਕ ਕੋਈ ਹੋਰ ਸ਼ੇਰ ਸੁਨਾਓ– ਤੱਦ ਗੁਰੂ ਨਾਨਕ ਜੀ ਨੇ ਸ਼ੇਰ ਸੁਣਾਇਆ ਜਿਸਦਾ ਮਤਲੱਬ ਸੀ, ਇਹ ਸੰਸਾਰ ਨਾਸ਼ ਵਾਨ ਹੈ, ਇਸਲਈ ਮੈਂ ਦਿਲ ਦਾ ਹਾਲ ਕਿਸ ਵਲੋਂ ਕਹਾਂ। ਮੌਤ ਦੇ ਫਰਿਸ਼ਤੇ ਨੇ ਸਭ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਹੈ। ਪਤਾ ਨਹੀਂ ਉਹ ਕਦੋਂ ਕਿਸ ਨੂੰ ਚੁਕ ਕੇ ਲੈ ਜਾਵੇ। ਇਹ ਸ਼ੇਰ ਸੁਣਕੇ ਮੌਲਵੀ ਜੀ ਨਾਨਕ ਜੀ ਦੀ ਸ਼ਖਸੀਇਤ ਦੇ ਕਾਇਲ ਹੋ ਗਏ ਅਤੇ ਉਹ ਨਾਨਕ ਜੀ ਦਾ ਅਦਬ ਕਰਣ ਲੱਗੇ।
ਉਸਨੇ ਪਿਤਾ ਕਾਲੂ ਜੀ ਨੂੰ ਸੱਦ ਕਰ ਕਿਹਾ: ਮੈਂ ਨਾਨਕ ਨੂੰ ਆਪਣਾ ਅੱਵਲ ਸ਼ਾਰਗਿਦ ਮਨਦਾ ਸੀ, ਲੇਕਿਨ ਇਹ ਤਾਂ ਮੇਰਾ ਵੀ ਉਸਤਾਦ ਹੈ। ਇਸਲਈ ਮੈਂ ਇਸਨੂੰ ਪੜਾਉਣ ਦੇ ਕਾਬਿਲ ਨਹੀਂ ਹਾਂ। ਮੇਹਤਾ ਕਾਲੂ ਜੀ ਅਸਲੀ ਚੀਜ ਨੂੰ ਨਹੀਂ ਸੱਮਝ ਸਕੇ। ਅਤ: ਨਿਰਾਸ਼ ਹੋਕੇ ਨਾਨਕ ਜੀ ਨੂੰ ਉਨ੍ਹਾਂਨੇ ਘਰ ਉੱਤੇ ਹੀ ਰਹਿਣ ਨੂੰ ਕਿਹਾ।
ਕੁੱਝ ਦਿਨ ਇਸ ਪ੍ਰਕਾਰ ਬਤੀਤ ਹੋ ਗਏ। ਹੁਣ ਨਾਨਕ ਜੀ ਘਰ ਉੱਤੇ ਹੀ ਰਹਿੰਦੇ। ਆਪਣੀ ਉਮਰ ਦੇ ਬੱਚਿਆਂ ਦੇ ਨਾਲ ਖੇਡਣ ਵੀ ਨਹੀਂ ਜਾਂਦੇ ਸਨ। ਬਸ ਹਰ ਸਮਾਂ ਸ਼ਾਂਤ ਅਤੇ ਚੁੱਪ ਰਹਿੰਦੇ। ਹੌਲੀ–ਹੌਲੀ ਉਹ ਉਦਾਸ ਰਹਿਣ ਲੱਗੇ, ਤੱਦ ਨਾਨਕੀ ਜੀ, ਨਾਨਕ ਨੂੰ ਬਹੁਤ ਪਿਆਰ ਵਲੋਂ ਪੁੱਛਦੀ, ਭਰਾ ਤੈਨੂੰ ਕੀ ਦੁੱਖ ਹੈ ? ਕੁੱਝ ਸਾਨੂੰ ਵੀ ਦੱਸੋ। ਨਾਨਕ ਜੀ ਨੇ ਕਿਹਾ ਦੁੱਖ ਮੈਨੂੰ ਨਹੀਂ, ਦੁਖੀ ਤਾਂ ਸੰਸਾਰ ਹੈ। ਮੈਂ ਤਾਂ ਬਸ ਉਸਦੇ ਲਈ ਚਿੰਤੀਤ ਹਾਂ ਕਿ ਇਸਨੂੰ ਕਿਵੇਂ ਦੂਰ ਕੀਤਾ ਜਾਵੇ। ਇਸ ਚੀਜ ਦਾ ਨਾਨਕੀ ਜੀ ਨੂੰ ਕੁੱਝ–ਕੁੱਝ ਆਭਾਸ ਹੁੰਦਾ, ਕਿ ਉਸਦਾ ਭਰਾ ਨਾਨਕ ਈਸ਼ਵਰ ਦਾ ਭੇਜਿਆ ਹੋਇਆ ਕੋਈ ਸੁੰਦਰ (ਦਿਵਯ) ਪੁਰਖ ਹੈ। ਪਰ ਉਹ ਇਹ ਸਭ ਪਿਤਾ ਜੀ ਉੱਤੇ ਜ਼ਾਹਰ ਨਹੀਂ ਕਰ ਪਾਂਦੀ।
ਬਸ ਪਿਤਾ ਜੀ ਨੂੰ ਸੱਮਝਾਉਣ ਲਈ ਕਹਿ ਦਿੰਦੀ: ਪਿਤਾ ਜੀ ! ਨਾਨਕ ਦਾ ਮਨ ਬਹਿਲਾਉਣ ਲਈ ਇਸਨੂੰ ਕਿਸੇ ਕੰਮ ਵਿੱਚ ਲਗਾ ਦਿੳ ਤਾਂ ਸਭ ਠੀਕ ਹੋ ਜਾਵੇਗਾ। ਮੇਹਤਾ ਕਾਲੂ ਜੀ ਸੋਚਦੇ, ਗੱਲ ਠੀਕ ਹੈ ਪਰ ਮੈਂ ਮੁੰਡੇ ਨੂੰ ਇਸ 13 ਸਾਲ ਦੀ ਉਮਰ ਵਿੱਚ ਕਿਸ ਕੰਮ ਵਿੱਚ ਲਗਾਵਾਂ।
ਅਗਲੇ ਦਿਨ ਪਿਤਾ ਮੇਹਿਤਾ ਕਾਲੂ ਜੀ ਨੇ ਗੁਰੂ ਨਾਨਕ ਜੀ ਨੂੰ ਸੱਦਕੇ ਕਿਹਾ: ਤੂੰ ਅੱਜ ਵਲੋਂ ਆਪਣੇ ਮਵੇਸ਼ੀਆਂ ਨੂੰ ਹੀ ਚਰਾਗਾਹ ਵਿੱਚ ਲੈ ਜਾਇਆ ਕਰੇਂਗਾ।
ਨਾਨਕ ਜੀ: ਪਿਤਾ ਜੀ ਤੁਸੀ ਜੋ ਆਗਿਆ ਦਵੋਗੇ ਮੈਂ ਉਹੀ ਕਰਾਂਗਾ। ਅਤ: ਨਾਨਕ ਜੀ ਨੇ ਗਊਸ਼ਾਲਾ ਵਿੱਚੋਂ ਮਵੇਸ਼ੀਆਂ ਨੂੰ ਨਾਲ ਲਿਆ ਅਤੇ ਚਰਾਗਾਹ ਵਿੱਚ ਚਲੇ ਗਏ।
ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ ❤️🙏
ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ ❤️❤️🙏
ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਕੋਲ ਸਿੱਧ ਆ ਕੇ ਪੁੱਛਣ ਲੱਗੇ ਕਿ ਗੁਰੂ ਜੀ ਤੁਹਾਡਾ ਉਪਦੇਸ਼ ਕੀ ਹੈ ? ਤਾਂ ਗੁਰੂ ਜੀ ਨੇ ਉੱਤਰ ਦਿੱਤਾ –
“ਕਿਰਤ ਕਰੋ , ਨਾਮ ਜਪੋ , ਵੰਡ ਛਕੋ”
ਸਿਧਾਂ ਨੇ ਗੁਰੂ ਜੀ ਨੂੰ ਇਕ ਤਿਲ ਭੇਂਟ ਕੀਤਾ ਅਤੇ ਕਿਹਾ ਗੁਰੂ ਜੀ ਇਹ ਤਿਲ ਸਭ ਨੂੰ ਵੰਡ ਕੇ ਛਕਾਵੋ। ਗੁਰੂ ਜੀ ਸਿਧਾਂ ਦੀ ਇਸ ਸ਼ਰਾਰਤ ਤੇ ਮੁਸਕਰਾਏ ਅਤੇ ਭਾਈ ਮਰਦਾਨੇ ਨੂੰ ਕਿਹਾ ਇਹ ਤਿਲ ਰਗੜ ਕੇ ਦੁੱਧ ਵਿੱਚ ਮਿਲਾ ਕੇ ਸਭ ਨੂੰ ਛਕਾਓ ਅਤੇ ਮਰਦਾਨੇ ਨੇ ਇਸੇ ਤਰਾਂ ਕਰਕੇ ਸਭ ਨੂੰ ਛਕਾਇਆ। ਗੁਰੂ ਜੀ ਨੇ ਸਿੱਧਾ ਨੂੰ ਪੁੱਛਿਆ ਕੇ ਕੋਈ ਐਸਾ ਹੈ ਜਿਸ ਨੇ ਤਿਲ ਨਾ ਛਕਿਆ ਹੋਵੇ ? ਤਾਂ ਸਿਧਾਂ ਦੀਆਂ ਅੱਖਾਂ ਨੀਵੀਂਆ ਹੋ ਗਈਆਂ। ਸਿਧਾਂ ਨੇ ਬੇਨਤੀ ਕੀਤੀ ਗੁਰੂ ਜੀ ਅਸੀਂ ਛੱਤੀ ਪ੍ਰਕਾਰ ਦੇ ਭੋਜਨ ਗ੍ਰੰਥਾਂ ਵਿਚ ਕੇਵਲ ਪੜ੍ਹੇ ਅਤੇ ਸੁਣੇ ਹਨ ਪਰ ਛਕੇ ਨਹੀਂ , ਕਿਰਪਾ ਕਰਕੇ ਸਾਨੂ ਛੱਤੀ ਪ੍ਰਕਾਰ ਦੇ ਭੋਜਨ ਛਕਾਵੋ ਤਾਂ ਗੁਰੂ ਜੀ ਦੀ ਆਗਿਆ ਨਾਲ ਮਰਦਾਨਾ ਬੋਹੜ ਤੇ ਚੜ੍ਹ ਕੇ ਟਹਿਣੀਆਂ ਹਿਲਾਉਣ ਲੱਗਾ ਅਤੇ ਬੋਹੜ ਤੋਂ ਛੱਤੀ ਪ੍ਰਕਾਰ ਦੇ ਭੋਜਨ ਹੇਠਾਂ ਆਏ ਜੋ ਸਿਧਾਂ ਨੇ ਰੱਜ ਕੇ ਛਕੇ। ਗੁਰੂ ਜੀ ਦੇ ਬਚਨਾਂ ਅਨੁਸਾਰ –
ਜੋ ਵੀ ਇਸ ਅਸਥਾਨ ਤੇ ਸ਼ਰਧਾ ਭਾਵਨਾ ਨਾਲ ਤਿਲ – ਫੁਲ ਅਰਦਾਸ ਕਰਵਾਏਗਾ ਉਸ ਦੇ ਭੰਡਾਰੇ ਗੁਰੂ ਜੀ ਦੀਆਂ ਰਹਿਮਤਾਂ ਨਾਲ ਭਰ ਜਾਣਗੇ
ਉਸ ਸਮੇਂ ਪਟਨੇ ਵਿਚ ਇਕ ਬੜੇ ਸਤਿਕਾਰਯੋਗ ਪੰਡਿਤ ਸ਼ਿਵ ਚੰਦ ਜੀ ਰਹਿੰਦੇ ਸਨ। ਉਹ ਬੜੇ ਸੱਚੇ ਸੁੱਚੇ ਬ੍ਰਾਹਮਣ ਸਨ।
ਜਿਸ ਕਰਕੇ ਪਖੰਡੀ ਅਤੇ ਰਵਾਇਤੀ ਬ੍ਰਾਹਮਣ ਉਨ੍ਹਾਂ ਨੂੰ ਬੜੀ ਨਫ਼ਰਤ ਕਰਦੇ ਸਨ।
ਪੰਡਿਤ ਸ਼ਿਵ ਚੰਦ ਰੋਜ਼ ਸਵੇਰੇ ਗੰਗਾ ਨਦੀ ਵਿਚ ਇਸ਼ਨਾਨ ਕਰਨ ਜਾਂਦੇ ਅਤੇ ਉਥੇ ਪ੍ਰੰਪਰਾਗਤ ਢੰਗ ਨਾਲ ਦੇਵਤਿਆਂ ਦੀ ਪੂਜਾ ਵਿਚ ਸੱਚੇ ਦਿਲੋਂ ਲਗੇ ਰਹਿੰਦੇ।
ਉਹ ਆਪਣੇ ਮਨ ਵਿਚ ਇਕ ਸੰਪੂਰਣ ਪ੍ਰਣ ਲੈ ਕੇ ਬੈਠੇ ਸਨ ਕਿ ਉਹ ਪ੍ਰਭੂ ਦੇ ਦਰਸ਼ਨ ਕਰਨਗੇ।
ਪਰ ਪੰਡਿਤ ਜੀ ਜਿੰਨੀ ਮਿਹਨਤ, ਤਪੱਸਿਆ ਅਤੇ ਹਿੰਮਤ ਨਾਲ ਠਾਕਰਾਂ ਦੀ ਪੂਜਾ ਕਰਦੇ ਉਨ੍ਹਾਂ ਨੂੰ ਅਨੁਭਵ ਹੁੰਦਾ ਕਿ ਉਹ ਪ੍ਰਭੂ ਦੇ ਦਰਸ਼ਨਾਂ ਤੋਂ ਹੋਰ ਦੂਰ ਹੋ ਰਹੇ ਸਨ।
ਪ੍ਰਭੂ ਨੂੰ ਪਾਉਣ ਦੀ ਜਿੰਨੀ ਬਿਹਬਲਤਾ ਵਧਦੀ ਸੀ ਉਨ੍ਹਾਂ ਹੀ ਜ਼ਿਆਦਾ ਉਹ ਗੰਭੀਰ ਹੁੰਦੇ ਜਾ ਰਿਹੇ ਸਨ।
ਇਕ ਦਿਨ ਪੰਡਿਤ ਸ਼ਿਵ ਚੰਦ ਜੀ ਗੰਗਾ ਕਿਨਾਰੇ ਇਕਾਂਤ ਵਿਚ ਬੈਠੇ ਅੰਤਰ ਧਿਆਨ ਹੋਏ ਪ੍ਰਭੂ ਦੀ ਅਰਾਧਨਾ ਕਰ ਰਹੇ ਸਨ।
ਉਨ੍ਹਾਂ ਨੂੰ ਉਸ ਵੇਲੇ ਲਗ ਰਿਹਾ ਸੀ ਜਿਵੇਂ ਉਹ ਭਗਵਾਨ ਦੇ ਦਰਸ਼ਨ ਕਰ ਹੀ ਲੈਣਗੇ।
ਉਸ ਸਮੇਂ ਸ੍ਰੀ ਦਸਮੇਸ਼ ਜੀ ਖੇਡਦੇ ਖੇਡਦੇ ਉਸ ਥਾਂ ਜਾ ਪੁਜੇ ਜਿਥੇ ਪੰਡਿਤ ਸ਼ਿਵ ਚੰਦ ਭਗਤੀ ਕਰ ਰਹੇ ਸਨ।
ਸ਼ਿਵ ਚੰਦ ਨੂੰ ਅੱਖਾਂ ਮੀਟੀ ਸਮਾਧੀ ਵਿਚ ਬੈਠੇ ਵੇਖ ਕੇ ਗੁਰੂ ਜੀ ਹੌਲੀ ਹੌਲੀ ਉਨ੍ਹਾਂ ਦੇ ਪਾਸ ਗਏ ਅਤੇ ਪੰਡਿਤ ਦੇ ਕੰਨਾਂ ਕੋਲ ਮੂੰਹ ਕਰਕੇ ਬੋਲੇ ‘ਪੰਡਿਤ ਜੀ ਝਾਤ’।
ਪੰਡਿਤ ਇਕ ਦਮ ਤ੍ਰਬਕਿਆ ਅਤੇ ਆਪਣੇ ਸਾਹਮਣੇ ਇਕ ਸੁੰਦਰ ਬਾਲਕ ਨੂੰ ਵੇਖ ਕੇ ਹੈਰਾਨ ਰਹਿ ਗਿਆ।
ਬਾਲਕ ਦੀਆਂ ਗੋਲ ਗੋਲ ਚਮਕਦਾਰ ਅੱਖਾਂ, ਹਸੂੰ ਹਸੂੰ ਕਰਦਾ ਚਿਹਰਾ ਅਤੇ ਫੁਰਤੀਲੇ ਸਰੀਰ ਨੂੰ ਵੇਖ ਕੇ ਉਹ ਕੀਲੀਆ ਗਿਆ ਅਤੇ ਕਾਫੀ ਸਮਾਂ ਟਿਕਟਿਕੀ ਲਾਈ ਬਾਲਕ ਵੱਲ ਤਕਦਾ ਰਿਹਾ।
ਉਸ ਨੂੰ ਇੰਝ ਵਿਸ਼ਵਾਸ ਹੋ ਗਿਆ ਕਿ ਪ੍ਰਭੂ ਇਕ ਬਾਲਕ ਦਾ ਰੂਪ ਧਾਰ ਕੇ ਉਸ ਪਾਸ ਆ ਗਏ ਹਨ ਅਤੇ ਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ।
ਪਿਆਰ ਵਿਚ ਖੀਵੇ ਹੋਏ ਪੰਡਿਤ ਨੇ ਝੱਟ ਸਿਰ ਨਿਵਾ ਕੇ ਗੁਰੂ ਜੀ ਅੱਗੇ ਮੱਥਾ ਟੇਕਿਆ ਅਤੇ ਕਿਹਾ, ‘ਤੂੰ ਮੇਰਾ ਬਾਲਾ ਪ੍ਰੀਤਮ ਏਂ, ਅੱਜ ਮੈਨੂੰ ਪ੍ਰਭੂ ਆਪ ਮਿਲ ਪਿਆ ਹੈ’।
ਉਸ ਦਿਨ ਤੋਂ ਬਾਅਦ ਸ਼ਿਵ ਚੰਦ ਹਮੇਸ਼ਾ ਬਾਲਾ ਪ੍ਰੀਤਮ ਦੇ ਦਰਸ਼ਨ ਕਰਨ ਆਉਂਦੇ ਅਤੇ ਮੱਥਾ ਟੇਕ ਕੇ ਚਲੇ ਜਾਂਦੇ।
ਹੋਰ ਬ੍ਰਾਹਮਣ ਉਨ੍ਹਾਂ ਨੂੰ ਮਖੌਲ ਕਰਦੇ ਕਿ ਏਨਾ ਗਿਆਨਵਾਨ ਬੁੱਢਾ ਪੰਡਿਤ ਹੋ ਕੇ ਇਕ ਛੋਟੇ ਬੱਚੇ ਨੂੰ ਨਮਸਕਾਰ ਕਰਦਾ ਹੈ।
ਪਰ ਪੰਡਿਤ ਸ਼ਿਵ ਚੰਦ ਜੀ ਕਿਸੇ ਦੀ ਵੀ ਪ੍ਰਵਾਹ ਨਹੀਂ ਸਨ ਕਰਦੇ ਅਤੇ ਜਦ ਤਕ ਬਾਲਾ ਪ੍ਰੀਤਮ ਪਟਨੇ ਰਹੇ, ਉਹ ਹਰ ਰੋਜ਼ ਦਰਸ਼ਨ ਕਰਨ ਆਉਂਦੇ ਰਹੇ।
ਸ਼ੇਅਰ ਜ਼ਰੂਰ ਕਰੋ ਜੀ।
【ਸ਼ਹੀਦ ਭਾਈ ਬਲਦੇਵ ਸਿੰਘ ਜੇਠੂਵਾਲ】
ਸ਼ਹੀਦ ਭਾਈ ਬਲਦੇਵ ਸਿੰਘ ਆਹਲੂਵਾਲੀਆ ਆਪਣੇ ਖੇਤਾਂ ਵਿਚ ਹਲ੍ਹ ਵਾਹ ਰਹੇ ਸਨ,ਜਦੋਂ ਉਹਨਾਂ ਨੂੰ ਖ਼ਬਰ ਮਿਲੀ ਕਿ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਹੈ। ਉਹ ਬਲਦ ਵੀ ਖੇਤਾਂ ਚ ਛੱਡ ਆਏ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਆਣਕੇ ਅਨਾਉਸਮੈਂਟ ਕੀਤੀ ਕਿ ਚਲੋ ਸਿੰਘੋ ਮਰ ਤੇ ਇਕ ਦਿਨ ਸਭ ਨੇ ਜਾਣਾ ਹੈ ਪਰ ਅੱਜ ਗੁਰੂ ਪਾਤਸ਼ਾਹ ਦੇ ਦਰ ਤੇ ਭੀੜ ਬਣੀ ਹੈ ਆਓ ਉਥੇ ਚੱਲੀਏ ਪਿੰਡ ਤੋਂ ਜਥਾ ਲੈ ਕੇ ਨਿਕਲ ਤੁਰੇ 3 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਵਰ੍ਹਦੀਆਂ ਗੋਲ੍ਹੀਆਂ ਚ ਪਹੁੰਚ ਗਏ ਭਾਈ ਬਲਦੇਵ ਸਿੰਘ ਤਾਂ ਸ਼ਹੀਦੀ ਪ੍ਰਾਪਤ ਗਏ ਬਾਕੀ ਚਾਰ ਸਿੰਘਾਂ ਜੋਧਪੁਰ ਦੀ ਜ਼ੇਲ੍ਹ ਭੇਜ ਦਿੱਤੇ।
ਪ੍ਰਤੱਖ ਦਰਸ਼ੀਆ ਮੁਤਾਬਿਕ 38 ਸਾਲ ਪਹਿਲਾਂ ਜਦੋਂ ਭਾਈ ਬਲਦੇਵ ਸਿੰਘ ਪਿੰਡੋਂ ਨਿਕਲ ਰਹੇ ਸੀ ਤਾਂ ਉਹਨਾਂ ਦੀ ਸੱਤਵੀਂ ਕਲਾਸ ਚ ਪੜ੍ਹ ਰਹੀ ਇਹ ਇਕਲੌਤੀ ਬੱਚੀ (ਵੀਡੀਓ ਚ ਹੰਝੂ ਵਹਾ ਰਹੀ) ਜਸਬੀਰ ਕੌਰ ਸਕੂਲ ਤੋਂ ਪਰਤ ਰਹੀ ਸੀ,ਜਿਸ ਵੱਲ ਵੇਖ ਬਲਰਾਜ ਸਿੰਘ ਨੇ ਕਿਹਾ ਬਲਦੇਵ ਸਿਆ ਤੇਰੀ ਧੀ ਪਿਛੋਂ ਆਵਾਜ਼ ਦੇ ਰਹੀ ਹੈ,ਬਸ ਉਹੀ ਅਖੀਰੀ ਦਰਸ਼ਨ ਸਨ।
ਭਾਈ ਬਲਦੇਵ ਸਿੰਘ ਜੀ ਦੀ ਮ੍ਰਿਤਕ ਦੇਹ ਵੀ ਨਹੀਂ ਮਿਲੀ,ਘੱਲੂਘਾਰੇ ਤੋਂ ਬਾਅਦ ਪਰਿਵਾਰ ਨਾਲ ਨਿੱਤ ਕੀ ਵਾਪਰਿਆ ਉਸ ਤ੍ਰਾਸਦੀ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਔਖਾ ਹੈ।
ਬੰਦਗੀ ਤੋਂ ਸੱਖਣੇ,ਹਵਾ ਵਿਚ ਤਲਵਾਰਾ ਮਾਰਨ ਵਾਲੇ,ਪੰਥ ਦੇ ਨਾਮ ਤੇ ਰੋਟੀਆਂ ਸੇਕਣ ਵਾਲੇ ਇਹਨਾ ਪਰਿਵਾਰਾਂ ਦੇ ਦਰਦ ਨੂੰ ਨਹੀ ਸਮਝ ਸਕਦੇ,ਦਿਲੋਂ ਮਹਿਸੂਸ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ।
ਜਦੋਂ ਭਾਈ ਬਲਦੇਵ ਸਿੰਘ ਜੀ ਦੀ ਸਿੰਘਣੀ ਗੁਰਪੁਰਵਾਸੀ ਮਾਤਾ ਦਰਸ਼ਨ ਕੌਰ ਜੀ ਦੀ ਘਾਲਣਾ ਯਾਦ ਆਉਦੀ ਹੈ ਤਾਂ ਦਿਲ ਦੀ ਧੜ੍ਹਕਨ ਹੌਲੀ ਹੋ ਜਾਂਦੀ ਹੈ,ਜਬਾਨ ਤਾਲੂ ਨਾਲ ਲੱਗ ਜਾਂਦੀ ਹੈ,ਹਰ ਵਰ੍ਹੇ ਤੀਹ ਸਾਲ ਕੱਲੀ ਆਪਣੇ ਸਿਰ ਦੇ ਸਾਂਈ ਦਾ ਸ਼ਹੀਦੀ ਦਿਹਾੜਾ ਮਨਾਉਦੀ ਰਹੀ ਤੇ ਜੂਨ ਦੇ ਪਹਿਲੇ ਹਫਤੇ ਜਦੋਂ ਸ੍ਰੀ ਅਖੰਡ ਪਾਠ ਰਖਣਾ ਮਾਤਾ ਭਾਈ ਬਲਦੇਵ ਸਿੰਘ ਦੀ ਫੋਟੋ ਨਾਲ ਗੱਲਾਂ ਕਰਿਆ ਕਰਦੀ ਸੀ ਕਿ ਸਿਰ ਦੇ ਸਾਂਈਆਂ ਤੂੰ ਤੇ ਤੁਰ ਗਿਆ ਮੇਰੇ ਤੇ ਕੀ ਬੀਤੀ ਮੈਂ ਹੀ ਜਾਣਦੀ ਹਾਂ…ਇਕ ਦੋ ਵਾਰ ਇਹ ਸੀਨ ਵੇਖ ਮੇਰੀਆਂ ਅੱਖਾਂ ਨਮ ਹੋਣੋ ਨਾ ਰਹਿ ਸਕੀਆ।
ਮਾਤਾ ਦੇ ਅਕਾਲ ਚਲਾਣੇ ਤੋਂ ਬਾਅਦ ਭਾਈ ਬਲਦੇਵ ਸਿੰਘ ਦਾ ਵੀਰਾਨ ਤੇ ਖੰਡਰ ਹੋਇਆ ਘਰ ਹੇਠਲੀ ਤਸਵੀਰ ਵਿਚ ਵੇਖਿਆ ਜਾ ਸਕਦਾ ਹੈ,ਜਿਸ ਅੰਦਰ ਬਣੇ ਚੁੱਲ੍ਹਿਆ ਤੇ ਵੀ ਘਾਹ ਉਗਾ ਹੈ।
【ਸ਼ਮਸ਼ੇਰ ਸਿੰਘ ਜੇਠੂਵਾਲ】
रागु सोरठि बाणी भगत कबीर जी की घरु १ जब जरीऐ तब होइ भसम तनु रहै किरम दल खाई ॥ काची गागरि नीरु परतु है इआ तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु कीआ ॥ मरती बार लेहु लेहु करीऐ भूतु रहन किउ दीआ ॥२॥ देहुरी लउ बरी नारि संगि भई आगै सजन सुहेला ॥ मरघट लउ सभु लोगु कुट्मबु भइओ आगै हंसु अकेला ॥३॥ कहतु कबीर सुनहु रे प्रानी परे काल ग्रस कूआ ॥ झूठी माइआ आपु बंधाइआ जिउ नलनी भ्रमि सूआ ॥४॥२॥
अर्थ: राग सोरठि, घर १ में भगत कबीर जी की बाणी। (मरने के बाद) अगर शरीर (चित्ता में) जलाया जाए तो वह राख हो जाता है, अगर (कबर में) टिका रहे तो चींटियों का दल इस को खा जाता है। (जैसे) कच्चे घड़े में पानी पड़ता है (और घड़ा गल कर पानी बाहर निकल जाता है उसी प्रकार स्वास ख़त्म हो जाने पर शरीर में से भी जिंद बाहर निकल जाती है, सो,) इस शरीर का इतना सा ही मान है (जितना कच्चे घड़े का) ॥१॥ हे भाई! तूँ किस बात के अहंकार में भरा फिरता हैं ? तुझे वह समय क्यों भूल गया है जब तूँ (माँ के पेट में) दस महीने उल्टा टिका रहा था ॥१॥ रहाउ ॥ जैसे मक्खी (फूलों का) रस जोड़ जोड़ कर शहद इकट्ठा करती है, उसी प्रकार मूर्ख व्यक्ति उत्तसुक्ता कर कर के धन जोड़ता है (परन्तु आखिर वह बेगाना ही हो गया)। मौत आई, तो सब यही कहते हैं – ले चलो, ले चलो, अब यह बीत चूका है, बहुता समय घर रखने से कोई लाभ नहीं ॥२॥ घर की (बाहरी) दहलीज़ तक पत्नी (उस मुर्दे के) साथ जाती है, आगे सज्जन मित्र चुक लेते हैं, श्मशान तक परिवार के बन्दे और अन्य लोग जाते हैं, परन्तु परलोक में तो जीव-आत्मा अकेली ही जाती है ॥३॥ कबीर जी कहते हैं – हे बन्दे! सुन, तूँ उस खूह में गिरा पड़ा हैं जिस को मौत ने घेरा हुआ है (भावार्थ, मौत अवश्य आती है)। परन्तु, तूँ अपने आप को इस माया से बाँध रखा है जिस से साथ नहीं निभना, जैसे तोता मौत के डर से अपने आप को नलनी से चंबोड रखता है (टिप्पणी: नलनी साथ चिंबड़ना तोते की फांसी का कारण बनता, माया के साथ चिंबड़े रहना मनुष्य की आत्मिक मौत का कारण बनता है) ॥४॥२॥
ਅੰਗ : 654
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥
ਅਰਥ : ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ॥੧॥ ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ ? ॥੧॥ ਰਹਾਉ ॥ ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ)। ਮੌਤ ਆਈ, ਤਾਂ ਸਭ ਇਹੀ ਆਖਦੇ ਹਨ – ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ ॥੨॥ ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ ॥੩॥ ਕਬੀਰ ਜੀ ਆਖਦੇ ਹਨ – ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ)। ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੪॥੨॥
सोरठि महला १ ॥ जिन्ही सतिगुरु सेविआ पिआरे तिन्ह के साथ तरे ॥ तिन्हा ठाक न पाईऐ पिआरे अम्रित रसन हरे ॥ बूडे भारे भै बिना पिआरे तारे नदरि करे ॥१॥ भी तूहै सालाहणा पिआरे भी तेरी सालाह ॥ विणु बोहिथ भै डुबीऐ पिआरे कंधी पाइ कहाह ॥१॥ रहाउ ॥ सालाही सालाहणा पिआरे दूजा अवरु न कोइ ॥ मेरे प्रभ सालाहनि से भले पिआरे सबदि रते रंगु होइ ॥ तिस की संगति जे मिलै पिआरे रसु लै ततु विलोइ ॥२॥ पति परवाना साच का पिआरे नामु सचा नीसाणु ॥ आइआ लिखि लै जावणा पिआरे हुकमी हुकमु पछाणु ॥ गुर बिनु हुकमु न बूझीऐ पिआरे साचे साचा ताणु ॥३॥ हुकमै अंदरि निमिआ पिआरे हुकमै उदर मझारि ॥ हुकमै अंदरि जमिआ पिआरे ऊधउ सिर कै भारि ॥ गुरमुखि दरगह जाणीऐ पिआरे चलै कारज सारि ॥४॥ हुकमै अंदरि आइआ पिआरे हुकमे जादो जाइ ॥ हुकमे बंन्हि चलाईऐ पिआरे मनमुखि लहै सजाइ ॥ हुकमे सबदि पछाणीऐ पिआरे दरगह पैधा जाइ ॥५॥ हुकमे गणत गणाईऐ पिआरे हुकमे हउमै दोइ ॥ हुकमे भवै भवाईऐ पिआरे अवगणि मुठी रोइ ॥ हुकमु सिञापै साह का पिआरे सचु मिलै वडिआई होइ ॥६॥ आखणि अउखा आखीऐ पिआरे किउ सुणीऐ सचु नाउ ॥ जिन्ही सो सालाहिआ पिआरे हउ तिन्ह बलिहारै जाउ ॥ नाउ मिलै संतोखीआं पिआरे नदरी मेलि मिलाउ ॥७॥ काइआ कागदु जे थीऐ पिआरे मनु मसवाणी धारि ॥ ललता लेखणि सच की पिआरे हरि गुण लिखहु वीचारि ॥ धनु लेखारी नानका पिआरे साचु लिखै उरि धारि ॥८॥३॥
अर्थ: जिन लोगों ने सतिगुरू का पल्ला पकड़ा है, हे सज्जन! उनके संगी-साथी भी पार लांघ जाते हैं। जिनकी जीभ परमात्मा का नाम-अमृत चखती है उनके (जीवन-यात्रा में विकार आदि की) रुकावटें नहीं पड़ती। हे सज्जन! जो लोग परमात्मा के डर-अदब से वंचित रहते हैं वे विकारों के भार से लादे जाते हैं और संसार समुंद्र में डूब जाते हैं। पर जब परमात्मा मेहर की निगाह करता है तो उनको भी पार लंघा लेता है।1। हे सज्जन प्रभू! सदा तुझे ही सलाहना चाहिए, हमेशा तेरी ही सिफत सालाह करनी चाहिए। (इस संसार-समुंद्र में से पार लांघने के लिए तेरी सिफत सालाह ही जीवों के लिए जहाज है, इस) जहाज के बिना भव-सागर में डूब जाते हैं। (कोई भी जीव समुंद्र का) दूसरा छोर ढूँढ नहीं सकता। रहाउ। हे सज्जन! सलाहने योग्य परमात्मा की सिफत सालाह करनी चाहिए, उस जैसा और कोई नहीं है। जो लोग प्यारे प्रभू की सिफत सालाह करते हैं वे भाग्यशाली हैं। गुरू के शबद में गहरी लगन रखने वाले व्यक्ति को परमात्मा का प्रेम रंग चढ़ता है। ऐसे आदमी की संगति अगर (किसी को) प्राप्त हो जाए तो वह हरी नाम का रस लेता है। और (नाम-दूध को) मथ के वह जगत के मूल प्रभू में मिल जाता है।2। हे भाई! सदा स्थिर रहने वाले प्रभू का नाम प्रभू-पति को मिलने के लिए (इस जीवन-सफर में) राहदारी है, ये नाम सदा-स्थिर रहने वाली मेहर है। (प्रभू का यही हुकम है कि) जगत में जो भी आया है उसने (प्रभू को मिलने के लिए, ये नाम-रूपी राहदारी) लिख के अपने साथ ले जानी है। हे भाई! प्रभू की इस आज्ञा को समझ (पर इस हुकम को समझने के लिए गुरू की शरण पड़ना पड़ेगा) गुरू के बिना प्रभू का हुकम समझा नहीं जा सकता। हे भाई! (जो मनुष्य गुरू की शरण पड़ के समझ लेता है, विकारों का मुकाबला करने के लिए उसको) सदा-स्थिर प्रभू का बल हासिल हो जाता है।3। हे भाई! जीव परमात्मा के हुकम अनुसार (पहले) माता के गर्भ में ठहरता है, और माँ के पेट में (दस महीने निवास रखता है)। उल्टे सिर भार रह के प्रभू के हुकम अनुसार ही (फिर) जनम लेता है। (किसी खास जीवन उद्देश्य के लिए ही जीव जगत में आता है) जो जीव गुरू की शरण पड़ कर जीवन-उद्देश्य को सँवार के यहाँ से जाता है वही परमात्मा की हजूरी में आदर पाता है।4। हे सज्जन! परमात्मा की रजा के अनुसार ही जीव जगत में आता है, रजा के अनुसार ही यहाँ से चला जाता है। जो मनुष्य अपने मन के पीछे चलता है (और माया के मोह में फस जाता है) उसे प्रभू की रजा के अनुसार ही बाँध के (भाव, जबरदस्ती) यहाँ से रवाना किया जाता है (क्योंकि मोह के कारण वह इस माया को छोड़ना नहीं चाहता)। परमात्मा की रजा के अनुसार ही जिसने गुरू के शबद के द्वारा (जीवन-उद्देश्य को) पहचान लिया है वह परमात्मा की हजूरी में आदर सहित जाता है।5। हे भाई! परमात्मा की रजा के अनुसार ही (कहीं) माया की सोच सोची जा रही है, प्रभू की रजा में ही कहीं अहंकार व कहीं द्वैत है। प्रभू की रजा के अनुसार ही (कहीं कोई माया की खातिर) भटक रहा है, (कहीं कोई) जनम-मरन के चक्कर में डाला जा रहा है, कहीं पाप की ठॅगी हुई दुनिया (अपने दुख) रो रही है। जिस मनुष्य को शाह-प्रभू की रजा की समझ आ जाती है, उसे सदा-स्थिर रहने वाला प्रभू मिल जाता है, उसकी (लोक-परलोक में) उपमा होती है।6। हे भाई! (जगत में माया का प्रभाव इतना है कि) परमात्मा का सदा-स्थिर रहने वाला नाम सिमरना बड़ा कठिन हो रहा है, ना ही प्रभू-नाम सुना जा रहा है (माया के प्रभाव तले जीव नाम नहीं सिमरते, नाम नहीं सुनते)। हे भाई! मैं उन लोगों से कुर्बान जाता हूँ जिन्होंने प्रभू की सिफत सालाह की है। (मेरी यही प्रार्थना है कि उन की संगति में) मुझे भी नाम मिले और मेरा जीवन संतोषी हो जाए, मेहर की नज़र वाले प्रभू के चरणों में मैं जुड़ा रहूँ।7। हे भाई! हमारा शरीर कागज बन जाए, यदि मन को स्याही की दवात बना लें, यदि हमारी जीभ प्रभू की सिफत सालाह बनने के लिए कलम बन जाए, तो हे भाई! (सौभाग्य इसी बात में है कि) परमात्मा के गुणों को अपने विचार-मण्डल में ला के (अपने अंदर) उकरते चलो। हे नानक! वह लिखारी धन्य है जो सदा-स्थिर प्रभू के नाम को हृदय में टिका के (अपने अंदर) उकर लेता है।8।3।