ਆਦਿ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਥਾਲ ਨੂੰ ਸਜਾਉਣ ਲਈ ਜਿੱਥੇ ਪੰਚਮ ਪਾਤਸ਼ਾਹ ਦਾ ਆਪਣਾ ਇੱਕ ਅਹਿਮਤਰੀਨ ਯੋਗਦਾਨ ਹੈ ਉੱਥੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਅਤੇ ਨਗਰ ਖਾਰਾ ਦੇ ਨਿਵਾਸੀ ਭਾਈ ਬੰਨੋ ਜੀ ਆਦਿ ਦਾ ਵੀ ਵਿਸ਼ੇਸ਼ ਸਹਿਯੋਗ ਹੈ। ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਭਾਈ ਬੰਨੋ ਜੀ ਦਾ ਜਨਮ ਵਿਸਾਖ ਸੁਦੀ 13 ਸੰਮਤ 1615 ਬਿਕ੍ਰਮੀ (30 ਅਪ੍ਰੈਲ 1558 ਈ.) ਨੂੰ ਭਾਈ ਬਿਸ਼ਨ ਚੰਦ ਦੇਵ ਦੇ ਗ੍ਰਹਿ ਪਿੰਡ ਖਾਰਾ ਮਾਂਗਟ (ਗੁਜਰਾਤ) ਪਾਕਿਸਤਾਨ ਵਿਖੇ ਹੋਇਆ। ਭਾਈ ਸਾਹਿਬ ਭਾਟੀਆ (ਖੱਤਰੀ) ਭਾਈਚਾਰੇ ਨਾਲ ਸੰਬੰਧ ਰੱਖਦੇ ਸਨ। ਭਾਈ ਬੰਨੋ ਦੇ ਤਿੰਨ ਭਰਾ ਭਾਈ ਫੇਰੂ, ਭਾਈ ਗੁਰਦਿੱਤਾ ਅਤੇ ਭਾਈ ਹਰੀ ਜੀ ਸਨ। ਜਿਸ ਪਿੰਡ ਵਿੱਚ ਭਾਈ ਸਾਹਿਬ ਦਾ ਜਨਮ ਹੋਇਆ ਉਹ ਸਿਰਫ ਨਾਮ ਦਾ ਹੀ ਖਾਰਾ ਨਹੀਂ ਸੀ ਸਗੋਂ ਉਸ ਦਾ ਪਾਣੀ ਵੀ ਅਤਿ ਦਾ ਖਾਰਾ ਸੀ। ਪੀਣ ਦੇ ਯੋਗ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਦੂਰ-ਦੁਰਾਡੇ ਤੋਂ ਪਾਣੀ ਦੀ ਲੋੜ ਪੂਰੀ ਕਰਨੀ ਪੈਂਦੀ ਸੀ।
ਭਾਈ ਬੰਨੋ ਦਾ ਵਿਆਹ ਚੇਤ ਸੁਦੀ 7 ਸੰਮਤ 1633 ਨੂੰ ਪਿੰਡ ਮਾਨੋ ਚੱਕ ਦੇ ਵਸਨੀਕ ਦਿਆਲ ਚੰਦ ਸਾਵੜਾ ਦੀ ਬੇਟੀ ਸੁਰੰਗੀ, ਜਿਨ੍ਹਾਂ ਨੂੰ ਬੀਬੀ ਰੱਜੀ ਵੀ ਕਿਹਾ ਜਾਂਦਾ ਸੀ, ਨਾਲ ਹੋਇਆ। ਨੇਕ ਸੁਭਾਅ ਦੀ ਸੁਆਣੀ ਹੋਣ ਕਰ ਕੇ ਪਿੰਡ ਦੇ ਲੋਕ ਉਸ ਨੂੰ ‘ਮਾਈ ਰੱਜੀ ਪਰਦੇ ਕੱਜੀ’ ਕਿਹਾ ਕਰਦੇ ਸਨ। ਭਾਈ ਸਾਹਿਬ ਨੂੰ ਗੁਰਮਤਿ ਦਾ ਪਾਠ ਪੜ੍ਹਾਉਣ ਵਾਲੀ ਸੁਰੰਗੀ ਉਰਫ਼ ਬੀਬੀ ਰੱਜੀ ਹੀ ਸੀ।
ਭਾਈ ਬੰਨੋ ਦੇ ਘਰ ਅੱਠ ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਮ ਹਨ-ਮੱਲ, ਟੱਲ, ਤਾਰਾ, ਦਵਾਰਕਾ, ਲੱਖੂ, ਬੱਖੂ, ਉੱਤਮ ਅਤੇ ਬੱਧੂ। ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਭਾਈ ਬੰਨੋ ਨੇ ਇਨ੍ਹਾਂ ਸਾਰਿਆਂ ਨੂੰ ਅਧਿਆਤਮਿਕ ਪੜ੍ਹਾਈ ਵੀ ਕਰਵਾਈ ਪਰ ਪਦਾਰਥਵਾਦੀ ਬਿਰਤੀ ਭਾਰੂ ਹੋਣ ਕਰ ਕੇ ਇਹ ਭਾਈ ਸਾਹਿਬ ਕੋਲੋਂ ਵੱਖਰੀ ਧਨ-ਸੰਪਤੀ ਦੀ ਆਸ ਕਰਨ ਲੱਗ ਪਏ। ਭਾਈ ਬੰਨੋ ਨੇ ਇਨ੍ਹਾਂ ਨੂੰ ਸਮਝਾਇਆ ਕਿ ਸਿੱਖੀ ਅਤੇ ਸੰਪਤੀ ਦੋਵੇਂ ਇੱਕ ਥਾਂ ’ਤੇ ਨਹੀਂ ਟਿੱਕ ਸਕਦੀਆਂ। ਪੁੱਤਰ ਬਾਪੂ ਦੀ ਰਮਜ਼ ਨੂੰ ਸਮਝ ਗਏ ਅਤੇ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਲੱਗ ਪਏ।
ਜਦੋਂ ਸੰਮਤ 1645 ਵਿੱਚ ਗੁਰੂ ਅਰਜਨ ਦੇਵ ਜੀ ਸਰੋਵਰ ਦੀ ਖੁਦਾਈ ਕਰਵਾ ਰਹੇ ਸਨ ਤਾਂ ਉਸ ਸਮੇਂ ਭਾਈ ਬੰਨੋ ਜੀ ਸੰਗਤ ਸਮੇਤ ਦਰਸ਼ਨ ਕਰਨ ਲਈ ਆਏ। ਜਦੋਂ ਉਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਉਹ ਉੱਥੋਂ ਦੇ ਹੀ ਹੋ ਕੇ ਰਹਿ ਗਏ। ਮਨ ਸਿਮਰਨ ਅਤੇ ਤਨ ਸੇਵਾ ਵਿੱਚ ਲਗਾ ਕੇ ਭਾਈ ਸਾਹਿਬ ਸਿੱਖੀ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਗਏ। ਸਿੱਖੀ ਪ੍ਰਤੀ ਸਮਰਪਣ ਦੀ ਭਾਵਨਾ ਅਤੇ ਵਿਸ਼ੇਸ਼ ਲਗਨ ਨੂੰ ਦੇਖ ਕੇ ਗੁਰੂ ਅਰਜਨ ਦੇਵ ਜੀ ਨੇ ਭਾਈ ਬੰਨੋ ਨੂੰ ਸਿੱਖੀ ਦਾ ਪ੍ਰਚਾਰਕ ਥਾਪ ਦਿੱਤਾ।
ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਭਾਈ ਬੰਨੋ ਦੀ ਦੇਣ ਕਾਬਲ-ਏ-ਤਰੀਫ਼ ਹੈ। ਦੂਰ-ਦੂਰਾਡੇ ਦੇ ਇਲਾਕੇ ਵਿੱਚ ਪ੍ਰਚਾਰ ਦੇ ਨਾਲ-ਨਾਲ ਭਾਈ ਸਾਹਿਬ ਨੇ ਆਪਣੇ ਨਗਰ ਖਾਰਾ ਮਾਂਗਟ ਵਿੱਚ ਵੀ ਇੱਕ ਧਰਮਸ਼ਾਲਾ ਬਣਾਈ ਜਿੱਥੇ ਬੈਠ ਕੇ ਉਹ ਕਥਾ-ਕੀਰਤਨ ਦਾ ਆਖੰਡ ਪ੍ਰਵਾਹ ਚਲਾਉਂਦੇ ਸਨ। ਗੁਰੂ ਅਰਜਨ ਸਾਹਿਬ ਜੀ; ਭਾਈ ਬੰਨੋ ਜੀ ਨੂੰ ਰੱਜਵਾਂ ਮਾਣ ਤੇ ਸਤਿਕਾਰ ਦਿੰਦੇ ਸਨ। ਹਰਿਮੰਦਰ ਸਾਹਿਬ ਦੀ ਮੁਕੰਮਲਤਾ ਦੀ ਖ਼ੁਸ਼ੀ ਵਿੱਚ ਗੁਰੂ ਸਾਹਿਬ ਨੇ ਇੱਕ ਵਾਰ ਬਹੁਤ ਵੱਡਾ(ਲੰਗਰ) ਤਿਆਰ ਕਰਵਾਇਆ। ਗੁਰੂ ਅਰਜਨ ਦੇਵ ਜੀ ਨੇ ਪਹਿਲਾ ਥਾਲ ਭਾਈ ਬੰਨੋ ਅੱਗੇ ਰੱਖ ਦਿੱਤਾ। ਇਸ ਗੱਲ ਦੀ ਗਵਾਹੀ ਭਾਈ ਜਵਾਹਰ ਸਿੰਘ ਨੇ ਆਪਣੀ ਪੁਸਤਕ ‘ਭਾਈ ਬੰਨੋ ਪ੍ਰਕਾਸ਼’ ਦੇ ਅਧਿਆਇ ਛੇਵੇਂ ਵਿੱਚ ਇਸ ਤਰ੍ਹਾਂ ਭਰੀ ਹੈ : ‘ਹਮਰੋ ਪ੍ਰੋਹਿਤ ਭਾਈ ਬੰਨੋ॥ ਸਭ ਸੰਗਤਿ ਤੁਮ ਸਤਿ ਕਰਿ ਮਨੋ॥’
ਚਾਰ ਗੁਰੂ ਸਾਹਿਬਾਨ ਨੇ ਸਿੱਖੀ ਦੀ ਚੜ੍ਹਦੀਕਲਾ ਅਤੇ ਸਰਬਤ ਦੇ ਭਲੇ ਲਈ ਆਪਣੇ-ਆਪਣੇ ਸਮੇਂ ਵਿੱਚ ਬਾਣੀ (ਪੋਥੀ ਦੇ ਰੂਪ ਵਿੱਚ) ਰਚ ਕੇ ਸਾਰਥਿਕ ਅਤੇ ਸਦੀਵੀ ਯੋਗਦਾਨ ਪਾਇਆ। ਗੁਰੂ ਅਰਜਨ ਦੇਵ ਜੀ ਨੇ ਇਸ ਯੋਗਦਾਨ ਨੂੰ ਸਥਾਈ ਕਰਨ ਹਿੱਤ ਇੱਕ ਵੱਡ-ਅਕਾਰੀ ਅਤੇ ਮਿਆਰੀ ਗ੍ਰੰਥ ਦੀ ਸੰਪਾਦਨਾ ਦਾ ਪ੍ਰੋਗਰਾਮ ਉਲੀਕਿਆ। ਇਸ ਪ੍ਰੋਗਰਾਮ ਦਾ ਉਦੇਸ਼ ਗੁਰੂ ਸਾਹਿਬਾਨ ਦੀਆਂ ਰੱਬੀ-ਰਚਨਾਵਾਂ ਦੀ ਸਾਂਭ-ਸੰਭਾਲ ਤੋਂ ਇਲਾਵਾ ਗੁਰਮਤਿ ਦੀ ਕਸਵੱਟੀ ’ਤੇ ਖਰੀਆਂ ਉਤਰਨ ਵਾਲੀਆਂ ਭਗਤਾਂ, ਭੱਟਾਂ ਅਤੇ ਗੁਰੂ-ਘਰ ਨਾਲ ਨੇੜਤਾ ਰੱਖਣ ਵਾਲਿਆਂ ਸਿੱਖਾਂ ਦੀ ਰਚਨਾਵਾਂ ਨੂੰ ਸੰਭਾਲਣਾ ਵੀ ਸੀ। ਮਹਾਨਤਾ ਅਤੇ ਵਿਦਵਾਨਤਾ ਵਾਲੇ ਇਸ ਕਾਰਜ ਲਈ ਪੰਚਮ ਪਾਤਸ਼ਾਹ ਨੇ ਰਾਮਸਰ ਨਾਮ ਦੇ ਇਕਾਂਤਕ ਸਥਾਨ ਦੀ ਚੋਣ ਕੀਤੀ ਅਤੇ ਕਾਗਜ਼-ਕਲਮ ਮੰਗਵਾ ਕੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਨਿਯੁਕਤ ਕਰ ਦਿੱਤਾ। ਇਸ ਤਰ੍ਹਾਂ ਗੁਰਬਾਣੀ/ਬਾਣੀ ਸੰਗ੍ਰਹਿ ਅਤੇ ਸੰਪਾਦਨ ਦਾ ਇਹ ਕਾਰਜ ਲਗਭਗ ਪੌਣੇ ਕੁ ਦੋ ਸਾਲ ਵਿੱਚ ਸੰਪੂਰਨ ਹੋ ਗਿਆ।
ਬੀੜ ਦੀ ਤਿਆਰੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਬੜੀ ਸ਼ਿੱਦਤ ਨਾਲ ਇਸ ਦੀ ਹਿਫ਼ਾਜਤ ਦੀ ਲੋੜ ਨੂੰ ਮਹਿਸੂਸ ਕੀਤਾ ਜੋ ਕਿ ਇੱਕ ਮਜ਼ਬੂਤ ਅਤੇ ਸੁੰਦਰ ਜਿਲਦ ਨਾਲ ਹੀ ਹੋ ਸਕਦੀ ਸੀ। ਗੁਰੂ ਸਾਹਿਬ ਅਜੇ ਇਸ ਬਾਰੇ ਸੋਚ ਹੀ ਰਹੇ ਸਨ ਕਿ ਅਚਾਨਕ ਭਾਈ ਬੰਨੋ ਜੀ ਖਾਰੇ ਮਾਂਗਟ ਵਾਲੇ ਉੱਥੇ ਪਹੁੰਚ ਗਏ। ਅੰਮ੍ਰਿਤਸਰ ਨਗਰ ਅਜੇ ਨਵਾਂ-ਨਵਾਂ ਵਸਿਆ ਸੀ ਜਿਸ ਕਰ ਕੇ ਜਿਲਦਸਾਜ਼ੀ ਦਾ ਕੰਮ ਇੱਥੇ ਨਹੀਂ ਸੀ ਹੁੰਦਾ। ਇਸ ਕੰਮ ਲਈ ਲਾਹੌਰ ਜਾਂ ਦਿੱਲੀ ਜਾਣਾ ਪੈਣਾ ਸੀ। ਇਹ ਸੇਵਾ ਭਾਈ ਬੰਨੋ ਜੀ ਨੇ ਬਾਖ਼ੂਬੀ ਨਿਭਾਈ ਅਤੇ ਗੁਰੂ ਜੀ ਤੋਂ ਆਗਿਆ ਲੈਂਦਿਆਂ ਇੱਕ ਉਤਾਰਾ ਕਰਨ ਦੀ ਅਨੁਮਤੀ ਵੀ ਲਈ।
ਗੁਰੂ ਸਾਹਿਬ ਦੇ ਹੁਕਮ ਨਾਲ ਭਾਈ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਦੀ ਬੀੜ ਪ੍ਰਾਪਤ ਕੀਤੀ ਅਤੇ ਸੰਗਤ ਸਮੇਤ ਅੰਮ੍ਰਿਤਸਰ ਤੋਂ ਆਪਣੇ ਨਗਰ ਖਾਰੇ ਨੂੰ ਚੱਲ ਪਏ। ਲਾਹੌਰ ਪਹੁੰਚ ਕੇ ਦਰਿਆ ਰਾਵੀ ਦੇ ਕਿਨਾਰੇ ਇੱਕ ਇਕਾਂਤ ਸਥਾਨ ’ਤੇ ਬੈਠ ਕੇ ਉਨ੍ਹਾਂ ਨੇ ਆਦਿ ਗ੍ਰੰਥ ਸਾਹਿਬ ਦਾ ਉਤਾਰਾ ਕਰਨਾ ਆਰੰਭ ਦਿੱਤਾ, ਪਰ ਜਵਾਹਰ ਸਿੰਘ ਦੇ ਮੁਤਾਬਕ ਇਹ ਕਾਰਜ ਉਨ੍ਹਾਂ ਨੇ ਰਸਤੇ ਵਿੱਚ ਪੜਾਅ ਕਰਦਿਆਂ ਹੀ ਸ਼ੁਰੂ ਕਰ ਦਿੱਤਾ ਸੀ।
ਇਸ ਤਰ੍ਹਾਂ ਨਗਰ ਖਾਰੇ ਵਿੱਚ ਪਹੁੰਚਣ ਅਤੇ ਉੱਥੋਂ ਲਾਹੌਰ ਮੁੜਦੇ ਸਮੇਂ ਤੱਕ ਭਾਈ ਬੰਨੋ ਦੇ ਉਦਮ ਸਦਕਾ ਆਦਿ ਗ੍ਰੰਥ ਸਾਹਿਬ ਦੀ ਇੱਕ ਹੋਰ ਬੀੜ ਤਿਆਰ ਹੋ ਗਈ, ਜਿਹੜੀ ਖਾਰੇ ਵਾਲੀ ਜਾਂ ਖਾਰੀ ਬੀੜ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਸ ਤੋਂ ਬਾਅਦ ਭਾਈ ਸਾਹਿਬ ਲਾਹੌਰ ਪਹੁੰਚ ਗਏ ਅਤੇ ਉਨ੍ਹਾਂ ਨੇ ਇੱਕ ਚੰਗੇ ਜਿਲਦਸਾਜ਼ ਤੋਂ ਦੋਵਾਂ ਪਵਿੱਤਰ ਬੀੜਾਂ ਦੀਆਂ ਪੱਕੀਆਂ ਜਿਲਦਾਂ ਬੰਨ੍ਹਵਾ ਲਈਆਂ।
ਇਸ ਕਾਰਜ ਦੀ ਸਿੱਧੀ ਤੋਂ ਬਾਅਦ ਭਾਈ ਬੰਨੋ ਜੀ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚ ਗਏ ਅਤੇ ਉਨ੍ਹਾਂ ਨੇ ਦੋਵੇਂ ਬੀੜਾਂ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀਆਂ। ਗੁਰੂ ਜੀ ਉਨ੍ਹਾਂ ਬੀੜਾਂ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਏ । ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਦੀ ਲਿਖਾਈ ਵਾਲੀ ਬੀੜ (ਆਦਿ ਗ੍ਰੰਥ ਸਾਹਿਬ) (1 ਅਗਸਤ 1604 ਈਸਵੀ) ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਿਤ ਕਰ ਦਿੱਤਾ ਅਤੇ ਦੂਜੀ (ਖਾਰੀ) ਬੀੜ ਉੱਪਰ ਆਪਣੇ ਦਸਤਖ਼ਤ ਕਰ ਕੇ ਭਾਈ ਬੰਨੋ ਜੀ ਨੂੰ ਬਖ਼ਸ਼ ਦਿੱਤੀ। ਭਾਈ ਸਾਹਿਬ ਉਹ ਬੀੜ ਲੈ ਕੇ ਆਪਣੇ ਨਗਰ ਖਾਰੇ ਮਾਂਗਟ ਚਲੇ ਗਏ, ਜਿੱਥੇ ਇਹ ਬੀੜ ਪਹਿਲਾਂ ਉਨ੍ਹਾਂ ਕੋਲ ਅਤੇ ਫਿਰ ਉਨ੍ਹਾਂ ਦੇ ਪਰਿਵਾਰ ਕੋਲ ਰਹੀ। 1947 ਦੀ ਵੰਡ ਤੋਂ ਬਾਅਦ ਭਾਈ ਬੰਨੋ ਜੀ ਦਾ ਪਰਿਵਾਰ ਪਹਿਲਾਂ ਨਗਰ ਬੜੌਤ (ਜ਼ਿਲ੍ਹਾ ਮੇਰਠ ਉੱਤਰ ਪ੍ਰਦੇਸ਼) ਵਿੱਚ ਰਿਹਾ ਅਤੇ ਬਾਅਦ ਵਿੱਚ ਇਸ ਬੀੜ ਨੂੰ ਗੁਰਦੁਆਰਾ ਭਾਈ ਬੰਨੋ ਸਾਹਿਬ, ਜਵਾਹਰ ਨਾਗਰ, ਕਾਨਪੁਰ (ਉੱਤਰ ਪ੍ਰਦੇਸ਼) ਵਿੱਚ ਸਥਾਪਿਤ ਕੀਤਾ ਗਿਆ। ਇਸ ਬੀੜ ਦੇ 468 ਅੰਗ ਹਨ ਤੇ ਹਰ ਅੰਗ ’ਤੇ 31 ਪੰਕਤੀਆਂ ਹਨ। ਅਧਿਐਨ ਕਰਨ ਵਾਲੇ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਬੀੜ ਭਾਈ ਬੰਨੋ ਜੀ ਦੁਆਰਾ ਲਿਖੀ ਬੀੜ ਦਾ ਉਤਾਰਾ ਹੈ ਕਿਉਂਕਿ ਇਸ ਵਿੱਚ ਨੌਵੇਂ ਪਾਤਿਸ਼ਾਹ ਦੀ ਬਾਣੀ ਸਮੇਤ ਕੁਝ ਵਾਧੂ ਬਾਣੀਆਂ ਵੀ ਦਰਜ ਹਨ ਅਤੇ ਕੁਝ ਲਿਖ ਕੇ ਕੱਟਿਆ ਵੀ ਮਿਲਦਾ ਹੈ । ਇਸ ਵਿਚਾਰ ਦੀ ਪੁਸ਼ਟੀ ਇਉਂ ਵੀ ਹੁੰਦੀ ਹੈ ਕਿ ਭਾਈ ਬੰਨੋ ਵਾਲੀ ਬੀੜ ਰਵਾਇਤ ਅਨੁਸਾਰ ਕਈ ਲਿਖਾਰੀ ਲਗਾ ਕੇ ਕਾਹਲ ਵਿੱਚ ਲਿਖੀ ਗਈ ਸੀ ਜਦਕਿ ਇਹ ਬੀੜ ਇੱਕ ਹੱਥ ਨਾਲ ਨਿੱਠ ਕੇ (ਸ਼ਾਂਤੀ ਨਾਲ) ਲਿਖੀ ਗਈ ਹੈ।
ਪਿਛਲੇ ਅਉਗੁਣ ਬਖਸਿ ਲਏ
ਪ੍ਰਭੁ ਆਗੈ ਮਾਰਗਿ ਪਾਵੈ ॥
ਸਤਿਗੁਰੂ ਪਿਤਾ ਜੀ ਨਿਮਾਣੇ ਬੱਚਿਆਂ ਨੂੰ ਬਖਸ਼ ਲਉ ਜੀ ਬਖਸ਼ ਲਉ ਜੀ ।
धनासरी महला ५ ॥ पानी पखा पीसउ संत आगै गुण गोविंद जसु गाई ॥ सासि सासि मनु नामु सम्हारै इहु बिस्राम निधि पाई ॥१॥ तुम्ह करहु दइआ मेरे साई ॥ ऐसी मति दीजै मेरे ठाकुर सदा सदा तुधु धिआई ॥१॥ रहाउ ॥ तुम्हरी क्रिपा ते मोहु मानु छूटै बिनसि जाइ भरमाई ॥ अनद रूपु रविओ सभ मधे जत कत पेखउ जाई ॥२॥ तुम्ह दइआल किरपाल क्रिपा निधि पतित पावन गोसाई ॥ कोटि सूख आनंद राज पाए मुख ते निमख बुलाई ॥३॥ जाप ताप भगति सा पूरी जो प्रभ कै मनि भाई ॥ नामु जपत त्रिसना सभ बुझी है नानक त्रिपति अघाई ॥४॥१०॥
अर्थ: (हे प्रभु! कृपा कर) मैं (तेरे) संतों की सेवा में (रह के, उनके लिए) पानी (ढोता रहूँ, उनको) पंखा (झलता रहूँ, उनके लिए आटा) पीसता रहूँ, और, हे गोबिंद! तेरी सिफत सलाह तेरे सुन गाता रहूँ। मेरे मन प्रतेक साँस के साथ (तेरा) नाम याद करता रहे, मैं तेरा यह नाम प्राप्त कर लूँ जो सुख शांति का खज़ाना है ॥१॥ हे मेरे खसम-प्रभु! (मेरे ऊपर) दया कर। हे मेरे ठाकुर! मुझे ऐसी अक्ल दो कि मैं सदा ही तेरा नाम सिमरता रहूँ ॥१॥ रहाउ ॥ हे प्रभु! तेरी कृपा से (मेरे अंदर से) माया का मोह ख़त्म हो जाए, अहंकार दूर हो जाए, मेरी भटकना का नास हो जाए, मैं जहाँ जहाँ जा के देखूँ सब में मुझे तूँ आनंद-सरूप ही वसता दिखे ॥२॥ हे धरती के खसम! तूँ दयाल हैं, कृपाल हैं, तूँ दया का खज़ाना हैं, तूँ विकारियों को पवित्र करने वाले हैं। जब मैं आँख झमकण जितने समय के लिए मुँहों तेरा नाम उचारता हूँ, मुझे इस तरह जापता है कि मैं राज-भाग के करोड़ों सुख आनन्द प्रापत कर लिए हैं ॥३॥ वही जाप ताप वही भगती पूरन मानों, जो परमात्मा के मन में पसंद आती है। हे नानक जी! परमात्मा का नाम जपिया सारी त्रिसना खत्म हो जाती है, (माया वाले पदार्थों से) पूरन तौर से संतुस्टी हो जाती है ॥४॥१०
ਅੰਗ : 673
ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥
ਅਰਥ: (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥ ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥ ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ॥੨॥ ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ ॥੩॥ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਹੇ ਨਾਨਕ ਜੀ! ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥੧੦॥
ਇੱਕ ਬਜ਼ੁਰਗ ਹਰ ਰੋਜ ਸਵੇਰ ਸ਼ਾਮ ਪਾਠ ਕਰਦਾ । ਉਸ ਦੇ ਨਿੱਤਨੇਮ ਨੂੰ ਉਸ ਬਜ਼ੁਰਗ ਦਾ ਪੋਤਰਾ ਹਰ ਰੋਜ ਦੇਖਦਾ । ਇੱਕ ਦਿਨ ਉਸ ਨੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਮੈਂ ਵੀ ਤੁਹਾਡੇ ਵਾਂਗ ਨਿੱਤਨੇਮ ਕਰਿਆ ਕਰਾਂਗਾ । ਬਾਬੇ ਨੇ ਕਿਹਾ ਹਾਂ , ਜ਼ਰੂਰ ਕਰਿਆ ਕਰ । ਬਹੁਤ ਵਧੀਆ ਗੱਲ ਹੈ ।
ਇੱਕ ਦਿਨ ਬੱਚਾ ਵੀ ਆਪਣੇ ਦਾਦਾ ਜੀ ਨਾਲ ਹੀ ਨਿੱਤਨੇਮ ਕਰਨ ਲਈ ਬੈਠ ਗਿਆ । ਦਾਦਾ ਉੱਚੀ ਅਵਾਜ਼ ਵਿੱਚ ਬੋਲ ਕੇ ਨਿੱਤਨੇਮ ਕਰਦਾ ਅਤੇ ਬੱਚਾ ਕੋਲ ਬੈਠ ਕੇ ਸੁਣਦਾ ਰਹਿੰਦਾ । ਇਸ ਤਰ੍ਹਾਂ ਚਾਰ ਪੰਜ ਦਿਨ ਵਧੀਆ ਲੰਘ ਗਏ । ਆਖ਼ਰ ਇੱਕ ਦਿਨ ਪੋਤਰਾ ਕਹਿਣ ਲੱਗਿਆ ,” ਦਾਦਾ ਜੀ , ਮੈਨੂੰ ਤਾਂ ਕੁੱਝ ਵੀ ਸਮਝ ਨਹੀਂ ਲੱਗਦਾ । ਨਾ ਹੀ ਮੇਰੇ ਕੁੱਝ ਯਾਦ ਰਹਿੰਦਾ ਹੈ ।ਫੇਰ ਰੋਜ ਰੋਜ ਪਾਠ ਕਰਨ ਦਾ ਕੀ ਫ਼ਾਇਦਾ”?
ਦਾਦਾ ਸਮਝ ਗਿਆ ਕਿ ਬੱਚੇ ਦਾ ਮਨ ਉਕਤਾ ਗਿਆ ਹੈ । ਉਸ ਨੇ ਪੋਤਰੇ ਨੂੰ ਕਿਹਾ ,” ਬੇਟਾ ਆਹ ਜਿਹੜੀ ਕੋਲ਼ੇ ਵਾਲੀ ਟੋਕਰੀ ਪਈ ਹੈ । ਇਸ ਵਿੱਚੋਂ ਕੋਲ਼ੇ ਢੇਰੀ ਕਰਕੇ , ਜਾਹ ਇਸ ਟੋਕਰੀ ਨੂੰ ਪਾਣੀ ਦੇ ਚੁਬੱਚੇ ਵਿੱਚੋਂ ਪਾਣੀ ਦੀ ਭਰ ਕੇ ਲਿਆ “ । ਬੱਚਾ ਟੋਕਰੀ ਲੈ ਕੇ ਗਿਆ । ਪਾਣੀ ਦੇ ਚੁਬੱਚੇ ਵਿੱਚ ਡੁਬੋਈ , ਅਤੇ ਟੋਕਰੀ ਬਾਹਰ ਕੱਢ ਕੇ , ਆਪਣੇ ਦਾਦਾ ਜੀ ਕੋਲ ਲੈ ਆਇਆ । ਟੋਕਰੀ ਦੇਖ ਕੇ ਦਾਦੇ ਨੇ ਕਿਹਾ ,” ਪੁੱਤਰ ਇਸ ਵਿੱਚੋਂ ਤਾਂ ਸਾਰਾ ਪਾਣੀ ਨਿੱਕਲ ਗਿਆ । ਜਾਹ ਦੁਬਾਰਾ ਜਾਹ । ਟੋਕਰੀ ਭਰ ਕੇ ਦੌੜ ਕੇ ਜਲਦੀ ਆਈ “ । ਬੱਚਾ ਫੇਰ ਗਿਆ ਤੇ ਟੋਕਰੀ ਭਰ ਕੇ ਤੇਜ਼ੀ ਨਾਲ ਵਾਪਸ ਆਇਆ । ਜਦੋਂ ਦੇਖਿਆ ਤਾਂ ਫੇਰ ਟੋਕਰੀ ਵਿੱਚ ਪਾਣੀ ਨਹੀਂ ਸੀ । ਇਸ ਤਰ੍ਹਾਂ ਬੱਚੇ ਨੇ ਲਗਾਤਾਰ ਦਸ ਬਾਰਾਂ ਵਾਰ ਕੋਸ਼ਿਸ਼ ਕੀਤੀ । ਆਖ਼ਰ ਕਹਿਣ ਲੱਗਿਆ ,” ਦਾਦਾ ਜੀ ਟੋਕਰੀ ਵਿੱਚੋਂ ਤਾਂ ਸਾਰਾ ਪਾਣੀ ਨਿਕਲ ਜਾਂਦਾ ਹੈ । ਇਸ ਵਿੱਚ ਪਾਣੀ ਨੀ ਆ ਸਕਦਾ “।
ਦਾਦਾ ਕਹਿਣ ਲੱਗਿਆ ,” ਪੁੱਤਰਾ , ਟੋਕਰੀ ਵਿੱਚੋਂ ਭਾਵੇਂ ਪਾਣੀ ਨਹੀਂ ਆਇਆ । ਪਰ ਧਿਆਨ ਨਾਲ ਦੇਖ ਟੋਕਰੀ ਵਿੱਚ ਕੀ ਫਰਕ ਪਿਆ ਹੈ । ਪਹਿਲਾ ਟੋਕਰੀ ਦਾ ਰੰਗ ਕੋਲ਼ੇ ਕਾਰਨ ਕਾਲਾ ਹੋਇਆ ਪਿਆ ਸੀ । ਹੁਣ ਟੋਕਰੀ ਬਿਲਕੁਲ ਸਾਫ਼ ਹੋ ਗਈ ਹੈ “। ਠੀਕ ਇਸ ਤਰ੍ਹਾਂ ਵਾਰ ਪਾਠ ਕਰਨ ਨਾਲ , ਸਾਨੂੰ ਭਾਵੇ ਪੂਰੀ ਤਰ੍ਹਾਂ ਬਾਣੀ ਸਮਝ ਨਾ ਲੱਗੇ , ਭਾਵੇਂ ਬਾਣੀ ਯਾਦ ਨਾ ਰਹੇ । ਪਰ ਇੱਕ ਗੱਲ ਜ਼ਰੂਰ ਹੈ ਕਿ ਹਰ ਵਾਰ ਪਾਠ ਕਰਨ ਨਾਲ ਸਾਡੇ ਮਨ ਦੀ ਕਾਲਖ ਕੁੱਝ ਨਾ ਕੁੱਝ ਘਟਦੀ ਜ਼ਰੂਰ ਹੈ । ਜਿਵੇਂ ਪਾਣੀ ਨਾਲ ਟੋਕਰੀ ਦੀ ਕਾਲਖ ਘੱਟ ਗਈ । ਇਸ ਲਈ ਹਰ ਰੋਜ ਨਿੱਤਨੇਮ ਕਰਨ ਨਾਲ , ਚੰਗੀਆਂ ਪੁਸਤਕਾ ਪੜ੍ਹਨ ਨਾਲ , ਚੰਗੀਆਂ ਗੱਲਾਂ ਸੁਣਨ ਨਾਲ ਸਾਡੇ ਅੰਦਰਲੀ ਅਗਿਆਨਤਾ ਦੀ ਕਾਲਖ ਘੱਟਦੀ ਜਾਂਦੀ ਹੈ ਅਤੇ ਗਿਆਨ ਦਾ ਪ੍ਰਕਾਸ਼ ਵਧਣ ਲੱਗਦਾ ਹੈ । ਇਸ ਲਈ ਸਾਨੂੰ ਕਿਸੇ ਵੀ ਚੰਗੇ ਕੰਮ ਕਰਨ , ਧਾਰਮਿਕ ਪਾਠ ਕਰਨ ਅਤੇ ਚੰਗੀਆਂ ਗੱਲਾ ਸਿੱਖਣ ਦਾ ਨਿੱਤਨੇਮ ਕਰਨਾ ਬਹੁਤ ਜ਼ਰੂਰੀ ਹੈ ।
ਸੁਖਦੇਵ ਸਿੰਘ ਪੰਜਰੁੱਖਾ ।
ਮੋਬਃ 7888892342
सलोकु मः ३ ॥ नानक नावहु घुथिआ हलतु पलतु सभु जाइ ॥ जपु तपु संजमु सभु हिरि लइआ मुठी दूजै भाइ ॥ जम दरि बधे मारीअहि बहुती मिलै सजाइ ॥१॥ मः ३ ॥ संता नालि वैरु कमावदे दुसटा नालि मोहु पिआरु ॥ अगै पिछै सुखु नही मरि जमहि वारो वार ॥ त्रिसना कदे न बुझई दुबिधा होइ खुआरु ॥ मुह काले तिना निंदका तितु सचै दरबारि ॥ नानक नाम विहूणिआ ना उरवारि न पारि ॥२॥
हे नानक! नाम से दूर हो चुके मनुख का लोक परलोक सब व्यर्थ जाता है, उनका जप ताप संजम सब नास हो जाता है, और माया के मोह में (उनकी मति) ठगी जाती है, जम द्वार पर बांध मारते हैं और (उनको)बहुत सजा मिलती है।१। निंदक मनुख संत जानो से वैर करते हैं और दुर्जनों से मोह प्रेम रखते हैं; उनको लोक परलोक में कहीं भी सुख नहीं मिलता, बार बार दुबिधा में खुआर (परेशान) हो हो करके, जन्म लेते हैं और मरते हैं; उनकी तृष्णा कभी कम नहीं होती; हरी के सच्चे दरबार में उन निंदा करने वालो के मुँह काले होते हैं। हे नानक! नाम से दूर रहने वालो को न ही इस लोक में और न ही परलोक में (सहारा) मिलता हैं।२।
ਅੰਗ : 648
ਸਲੋਕੁ ਮ: ੩ ॥ ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥ ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥ ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥ ਮ: ੩ ॥ ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥ ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥ ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥ ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥ ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥
ਅਰਥ: ਹੇ ਨਾਨਕ! ਨਾਮ ਤੋਂ ਖੁੰਝਿਆਂ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ; ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੱਸ ਜਾਂਦਾ ਹੈ, ਤੇ ਮਾਇਆ ਦੇ ਮੋਹ ਵਿਚ (ਉਹਨਾਂ ਦੀ ਮਤਿ) ਠੱਗੀ ਜਾਂਦੀ ਹੈ; ਜਮ ਦੁਆਰ ਤੇ ਬੱਧੇ ਮਾਰੀਦੇ ਹਨ ਤੇ ਬੜੀ ਸਜ਼ਾ (ਉਹਨਾਂ ਨੂੰ) ਮਿਲਦੀ ਹੈ।੧। ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ; ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁਖ ਨਹੀਂ ਮਿਲਦਾ, ਘੜੀ ਮੁੜੀ ਦੁਬਿਧਾ ਵਿਚ ਖ਼ੁਆਰ ਹੋ ਹੋ ਕੇ, ਜੰਮਦੇ ਮਰਦੇ ਹਨ; ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲਹਿੰਦੀ; ਹਰੀ ਦੇ ਸੱਚੇ ਦਰਬਾਰ ਵਿਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ। ਹੇ ਨਾਨਕ! ਨਾਮ ਤੋਂ ਸੱਖਣਿਆਂ ਨੂੰ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ (ਢੋਈ ਮਿਲਦੀ ਹੈ)।੨।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (ਗੋਬਿੰਦ ਰਾਏ ਜੀ) ਪੰਜਾਬ ਨੂੰ ਜਾਣ ਲੱਗੇ ਇਥੇ ਰੁਕੇ.ਇੱਥੇ ਲੋਕਾਂ ਨੇ ਗੁਰੂ ਸਾਹਿਬ ਅਤੇ ਸੰਗਤਾਂ ਦਾ ਨਿੱਘਾ ਸੁਆਗਤ ਕੀਤਾ. ਇਕ ਬੁੱਢੀ ਔਰਤ ਨੇ ਹਰ ਕਿਸੇ ਨੂੰ ਭਾਂਡੇ (ਹਾਂਡੀ ) ਵਿਚ ਖਿਚੜੀ ਖਵਾਉਣ ਦੀ ਸੇਵਾ ਕੀਤੀ . ਉਸਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਉੱਥੇ ਕੁਝ ਹੋਰ ਸਮਾਂ ਉੱਥੇ ਰੁਕੇ, ਤਦ ਗੁਰੂ ਸਾਹਿਬ ਨੇ ਉਸਨੂੰ ਕਿਹਾ ਕਿ ਜਦੋ ਤਕ ਇਥੇ ਖਿਚੜੀ ਬਣਦੀ ਰਹੇਗੀ ਅਤੇ ਸੰਗਤਾਂ ਨੂੰ ਛਕਾਈ ਜਾਵੇਗੀ ਤੁਹਾਨੂੰ ਇੱਥੇ ਮੇਰੀ ਮੌਜੂਦਗੀ ਮਹਿਸੂਸ ਹੋਵੇਗੀ. ਉਸ ਔਰਤ ਨੇ ਆਪਣੀ ਸਾਰੀ ਜ਼ਿੰਦਗੀ ਸੰਗਤਾਂ ਨੂੰ ਖਿਚੜੀ ਛਕਾਉਣ ਵਿਚ ਬਿਤਾਈ . ਗੁਰੂ ਸਾਹਿਬ ਦੇ ਨਾਲ ਮਾਤਾ ਗੁਜਰੀ ਜੀ ਅਤੇ ਮਾਤਾ ਕ੍ਰਿਪਾਲ ਦਾਸ ਜੀ ਸਨ.
ਭਗਤ ਪੀਪਾ ਜੀ ਇਕ ਪ੍ਰਸਿਧ ਭਗਤ ਹੋਏ ਹਨ ਜੋ ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ । ਇਨ੍ਹਾ ਦਾ ਜਨਮ 1408 ਈਸਵੀ ਵਿੱਚ ਰਾਜਸਥਾਨ ਵਿੱਚ ਕੋਟਾ ਤੋਂ 45 ਮੀਲ ਪੂਰਵ ਗਗਰੋਂਗੜ੍ਹ ਰਿਆਸਤ ਵਿੱਚ ਹੋਇਆ ,ਜਿਥੋ ਦੇ ਇਨ੍ਹਾ ਦੇ ਪਿਤਾ ਰਾਜਾ ਸਨ। ਆਪ ਦੀਆਂ 12 ਰਾਣੀਆਂ ਸੀ ਜਿਨ੍ਹਾ ਵਿਚੋਂ ਇਕ ਪਤਨੀ ਸੀਤਾ ਜੀ ਨੇ ਉਨ੍ਹਾ ਦਾ ਅੰਤ ਤਕ ਸਾਥ ਦਿਤਾ ਇਕ ਪੁਤ੍ਰ ਰਾਜਾ ਦਵਾਰਕਾ ਦਾਸ ਸੀ ਪੀਪਾ ਜੀ ਸ਼ੁਰੂ ਵਿਚ ਦੁਰਗਾ ਦੇ ਪੁਜਾਰੀ ਸਨ ਪਰ ਉਹਨਾਂ ਦੀ ਤ੍ਰਿਪਤੀ ਨਹੀਂ ਹੋਈ। ਉਸ ਵੇਲੇ ਦੇ ਰਾਜੇ ਤੇ ਉਨ੍ਹਾ ਦੇ ਅਹਿਲਕਾਰ ਆਪਣੇ ਸੁਖਾਂ ਲਈ ਪਰਜਾ ਉਪਰ ਹਰ ਕਿਸਮ ਦੇ ਜ਼ੁਲਮ ਕਰਦੇ ਸੀ ਪਰ ਉਨ੍ਹਾ ਵਿਚ ਕੁਝ ਚੰਗੀਆਂ ਰੂਹਾਂ ਵੀ ਸਨ ।
ਪੀਪਾ ਜੀ ਦਾ ਝੁਕਾਓ, ਸ਼ਾਨੋ ਸ਼ੌਕਤ ਵਿੱਚ ਰਹਿਣ ਦੇ ਬਾਵਜੂਦ ਵੀ ਅਧਿਆਤਮ ਵੱਲ ਸੀ। ਬਚਪਨ ਤੋਂ ਹੀ ਇਹ ਵੈਰਾਗੀ ਸਨ ਸਾਧੂ, ਜੋਗੀਆਂ, ਸੰਨਾਸੀਆਂ ਦੇ ਸੇਵਾ ਕਰਨ ਦੀ ਲਗਨ ਸੀ। ਬਾਹਰ ਦੀ ਹਰ ਖੁਸ਼ੀ ਇਨ੍ਹਾ ਦੇ ਕੋਲ ਸੀ ,ਪਰ ਇਨ੍ਹਾ ਦੀਆਂ ਮਨ ਦੀਆਂ ਲੋੜਾਂ ਕੁਝ ਹੋਰ ਹੀ ਸਨ ਇਨ੍ਹਾ ਦਾ ਮਨ ਹਮੇਸ਼ਾਂ ਕਿਸੇ ਆਤਮਿਕ ਖੁਸ਼ੀ ਦੀ ਤਲਾਸ਼ ਵਿਚ ਭਟਕਦਾ ਰਹਿੰਦਾ ਇਕ ਵਾਰੀ ਇਕ ਸਾਧੂਆਂ ਦੀ ਮੰਡਲੀ ਉਨ੍ਹਾ ਦੇ ਰਾਜ ਵਿੱਚ ਆਈ , ਉਨ੍ਹਾ ਨੇ ਭਜਨ ਕੀਰਤਨ ਕੀਤਾ ਉਨ੍ਹਾ ਦੇ ਚੇਹਰੇ ਦਾ ਨੂਰ ਦੇਖਕੇ ਭਗਤ ਜੀ ਉਨ੍ਹਾ ਤੋਂ ਪੁਛਿਆ ਕੀ ਮੇਰੇ ਕੋਲ ਦੁਨੀਆਂ ਦੀ ਹਰ ਚੀਜ਼ ਹੈ ਪਰ ਫਿਰ ਵੀ ਹਮੇਸ਼ਾਂ ਅਸ਼ਾੰਤ ਰਹਿੰਦਾ ਹਾ ਪਰ ਤੁਹਾਡੇ ਕੋਲ ਕੁਝ ਨਹੀਂ , ਖਾਲੀ ਹਥਾਂ ਨਾਲ ਵੀ ਤੁਸ਼ੀ ਖੁਸ਼ ਤੇ ਸ਼ਾਂਤ ਹੋ, ਇਸਦਾ ਕੀ ਕਾਰਨ ਹੈ ? ਤਾਂ ਸਾਧੂਆਂ ਨੇ ਉਨ੍ਹਾ ਨੂੰ ਭਗਤ ਰਾਮਾਨੰਦ ਦੀ ਸੰਗਤ ਕਰਨ ਨੂੰ ਕਿਹਾ ਭਗਤ ਪੀਪਾ ਜੀ ਆਪਣੀਆਂ 12 ਰਾਣੀਆਂ, ਰਥ, ਹਾਥੀ ਘੋੜੇ, ਨੌਕਰ ਚਾਕਰ ਸਮੇਤ -ਮਹਿਲਾਂ ਵਾਲੀ ਸ਼ਾਨੋ ਸ਼ੌਕਤ ਨਾਲ ਭਗਤ ਰਾਮਾਨੰਦ ਜੀ ਕੋਲ ਗਏ ਪੀਪਾ ਜੀ ਨੇ ਬਾਹਰ ਖੜੇ ਸੇਵੇਕ ਨੂੰ ਭਗਤ ਰਾਮਾਨੰਦ ਨੂੰ ਮਿਲਣ ਵਾਸਤੇ ਕਿਹਾ ਉਨ੍ਹਾ ਨੇ ਮਨ੍ਹਾ ਕਰ ਦਿਤਾ ਇਹ ਕਹਿਕੇ ਕੀ ਫਕੀਰਾਂ ਦਾ ਰਾਜੇ , ਮਹਾਰਾਜਿਆਂ ਨਾਲ ਕੀ ਕੰਮ? ਉਨ੍ਹਾ ਨੂੰ ਕਹੋ ਖੂਹ ਵਿਚ ਜਾਕੇ ਛਲਾਂਗ ਲਗਾ ਦੇਵੇ ।
ਪੀਪਾ ਜੀ ਨੇ ਜਵਾਬ ਸੁਣ ਕੇ ਆਪਣੇ ਸਾਰੇ ਹਾਥੀ ਘੋੜੇ, ਰਥ ਰਾਣੀਆਂ ਸਭ ਕੁਝ ਵਾਪਸ ਭੇਜ ਦਿਤਾ, ਪਰ ਉਨ੍ਹਾ ਦੀ ਇਕ ਰਾਣੀ ਜਿਨ੍ਹਾ ਦਾ ਨਾਮ ਸੀਤਾ ਸੀ ਉਹ ਵਾਪਸ ਨਹੀਂ ਗਈ ,ਇਹ ਕਹਿਕੇ ਕਿ ਪਤੀ ਤੋ ਬਿਨ੍ਹਾ ਮਹਿਲਾਂ ਦੀ ਸ਼ਾਨੋ ਸ਼ੋਕਤ ਕਿਸ ਕੰਮ ਦੀ ਸਾਰੀ ਦੋਲਤ ਜੋ ਨਾਲ ਲੈਕੇ ਆਏ ਸੀ, ਆਪਣੇ ਤੇ ਸੀਤਾ ਦੇ ਗਹਿਣੇ ਸਭ ਗਰੀਬਾਂ ਵਿਚ ਵੰਡ ਦਿਤੇ ਰਾਮਾਨੰਦ ਜੀ ਦੇ ਹੁਕਮ ਅਨੁਸਾਰ ਖੂਹ ਵਿਚ ਛਲਾਂਗ ਮਾਰਨ ਲਈ ਦੌੜ ਪਏ ਜਦ ਰਾਮਾਨੰਦ ਜੀ ਜੋ ਅੰਤਰਧਿਆਨ ਵਿਚ ਸਨ ਨੇ ਇਹ ਸਭ ਕੁਝ ਵੇਖਿਆ. ਤੇ ਭਗਤ ਪੀਪਾ ਜੀ ਨੂੰ ਖੂਹ ਵਿਚ ਡਿਗਣ ਤੋਂ ਬਚਾ ਲਿਆ ਉਸ ਤੋਂ ਬਾਅਦ ਉਹ ਰਾਮਾਨੰਦ ਦੇ ਚੇਲੇ ਬਣ ਗਏ । ਰਾਜ ਭਾਗ ਛਡ ਕੇ ਅਧਿਆਤਮਿਕ ਜਗਿਆਸਾ ਦੀ ਤ੍ਰਿਪਤੀ ਲਈ ਤੀਰਥ ਯਾਤਰਾ ਤੇ ਨਿਕਲ ਪਏ ਬਾਣੀ ਰਚਦੇ, ਪ੍ਰਭੁ ਦੇ ਗੁਣਾ ਦਾ ਗਾਇਨ ਕਰਦੇ ਤੇ ਲੋੜਵੰਦਾ ਦੀ ਸੇਵਾ ਕਰਦੇ ਦਵਾਰਕਾ ਪੂਰੀ ਦੀ ਯਾਤਰਾ ਸਮੇਂ ਇਕ ਮਿਤਰ ਦੀ ਸਹਾਇਤਾ ਕਰਨ ਲਈ ਦੋਨੋ ਪਤੀ -ਪਤਨੀ ਨੇ ਨਚ, ਗਾ, ਵਜਾਕੇ ਧੰਨ ਇੱਕਠਾ ਕੀਤਾ। ਇਸ ਘਟਨਾ ਦੀ ਯਾਦ ਵਿਚ ਇਥੇ ਪੀਪਾ-ਵਤ ਨਾਂ ਦਾ ਮਠ ਬਣਿਆ ਹੈ ।
ਗਗਰੋਂਗੜ ਵਿਚ ਅਜ ਵੀ ਉਨ੍ਹਾ ਦੀ ਗੱਦੀ ਕਾਇਮ ਹੈ ਤੀਰਥ ਯਾਤਰਾ ਤੋਂ ਬਾਅਦ ਫਿਰ ਉਹ ਆਪਣੀ ਪਤਨੀ ਸੀਤਾ ਦੇ ਨਾਲ ਟੋਡਾ ਨਗਰ (ਰਾਜਸਥਾਨ) ਦੇ ਇੱਕ ਮੰਦਰ ਵਿੱਚ ਰਹਿਣ ਲੱਗੇ। ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦੀ ਰਚਨਾ ਆਪ ਜੀ ਦੇ ਪੋਤਰੇ ਅਨੰਤਦਾਸ ਦੇ ਕੋਲੋਂ ਟੋਡਾ ਨਗਰ ਵਿਖੇ ਪ੍ਰਾਪਤ ਕੀਤੀ। ਇਸ ਗੱਲ ਦਾ ਪ੍ਰਮਾਣ ਅਨੰਤਦਾਸ ਦੁਆਰਾ ਲਿਖੀ ‘ਪਰਚਈ’ ਦੇ ਪੱਚੀਵੇਂ ਪ੍ਰਸੰਗ ਤੋਂ ਵੀ ਮਿਲਦਾ ਹੈ ਜਿਸ ਵਿੱਚ ਉਸਨੇ ਲਿਖਿਆ ਹੈ ਕਿ ਪੰਚਨਦ(ਪੰਜਾਬ) ਤੋਂ ਇੱਕ ਨੌਜੁਆਨ ਸੰਤ ਨੇ ਇਹ ਰਚਨਾ ਉਸ ਪਾਸੋਂ ਲਈ ਸੀ। ਇਸ ਰਚਨਾ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਦਿੱਤੀ।
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥॥ ਰਹਾਉ ॥
( ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ॥)
ਜੋ ਪ੍ਰਭੂ ਪੂਰੇ ਬ੍ਰਹਿਮੰਡ ਵਿੱਚ ਮੌਜੂਦ ਹੈ,ਉਹ ਮਨੁੱਖ ਦੇ ਹਿਰਦੇ ਵਿੱਚ ਭੀ ਮੌਜੂਦ ਹੈ।
(ਪੀਪਾ ਪ੍ਰਣਵੈ ਪਰਮ ਤਤੁ ਹੈ,ਸਤੀਗੁਰੁ ਹੋਇ ਲਖਾਵੈ ॥
(ਗੁਰੂ ਗ੍ਰੰਥ ਸਾਹਿਬ,ਪੰਨਾ 685)
ਪੀਪਾ ਪਰਮ ਤੱਤ ਦੀ ਅਰਾਧਨਾ ਕਰਦਾ ਹੈ, ਜਿਸਦੇ ਦਰਸ਼ਨ ਪੂਰਨ ਸਤਿਗੁਰੂ ਦੁਆਰਾ ਕੀਤੇ ਜਾ ਸਕਦੇ ਹਨ।)
ਪੀਪਾ ਜੀ ਦੀ ਰਚਨਾ ਵਿੱਚ ਅਵਤਾਰਵਾਦ ਦੀ ਥਾਂ ਨਿਰਗੁਣ ਨਿਰਾਕਾਰ ਪਰਮਾਤਮਾ ਦੀ ਉਪਾਸ਼ਨਾ ਅਤੇ ਗੁਰੂ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਗਿਆ ਹੈ।
ਪੀਪਾ ਜੀ ਦੇ ਨਾਂ ਨਾਲ ਸੰਬੰਧਿਤ ਦੋ ਪੋਥੀਆਂ ” ਸ੍ਰੀ ਪੀਪਾ ਜੀ ਬਾਣੀ ਅਤੇ ਸਰਬ ਗੁਟਕਾ ” ਦਾ ਜ਼ਿਕਰ ਮਿਲਦਾ ਹੈ ਪਰ ਅਜੇ ਤਕ ਇਸਦੀ ਉਚਿਤ ਢੰਗ ਨਾਲ ਸੰਪਾਦਨਾ ਨਹੀਂ ਹੋਈ ਆਪਨੇ ਸੱਤ ਰਾਗਾਂ ਵਿਚ 21 ਪੌੜੀਆਂ ਅਤੇ 11 ਸਾਖੀਆਂ (ਦੋਹਰਿਆਂ) ਦੀ ਰਚਨਾ ਕੀਤੀ ਦਸੀ ਜਾਂਦੀ ਹੈ । ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਧਨਾਸਰੀ ਰਾਗ (ਪੰਨਾ-695) ਵਿਚ ਸੰਕਲਿਤ ਇਕ ਸ਼ਬਦ ਮਿਲਦਾ ਹੈ ਜਿਸ ਵਿਚ ਰਹਾਉ ਦੀਆਂ ਤੋ ਤੁਕਾਂ ਤੋ ਇਲਾਵਾ ਦੋ ਦੋ ਤੁਕਾਂ ਦੇ ਦੋ ਦੋ ਪਦੇ ਹਨ ਉਨ੍ਹਾ ਦੀ ਭਾਸ਼ਾ ਉਤੇ ਰਾਜਸਥਾਨੀ ਪ੍ਰਭਾਵ ਸਾਫ਼ ਨਜਰ ਆਉਂਦਾ ਹੈ ।
ਜੋਰਾਵਰ ਸਿੰਘ ਤਰਸਿੱਕਾ
12 ਸਤੰਬਰ ਦਾ ਇਤਿਹਾਸ – ਸਾਰਾਗੜ੍ਹੀ ਦੀ ਲੜਾਈ
ਸਾਰਾਗੜ੍ਹੀ ਦੀ ਲੜਾਈ ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ 12 ਸਤੰਬਰ, 1897 ਨੂੰ ਲੜੀ ਗਈ ਸੀ। ਇਹ ਲੜਾਈ ਬ੍ਰਿਟਿਸ਼-ਭਾਰਤੀ ਫੌਜ (36 ਸਿੱਖ ਰੈਜਮੈਂਟ) ਜੋ ਹੁਣ 4 ਸਿੱਖ ਰੈਜਮੈਂਟ ਅਖਵਾਉਂਦੀ ਹੈ, ਦੇ 21 ਜਾਂਬਾਜ ਜਵਾਨਾਂ ਤੇ ਅਫ਼ਗ਼ਾਨੀ ਪਠਾਣਾਂ ‘ਤੇ ਅਫ਼ਰੀਦੀ ਕਬਾਇਲੀਆਂ ਵਿਚਕਾਰ ਗਹਿਗੱਚ ਮੁਕਾਬਲੇ ਨਾਲ ਲੜੀ ਗਈ।
ਇਤਿਹਾਸ
ਸਾਰਾਗੜ੍ਹੀ ਸਮੁੰਦਰੀ ਤਲ ਤੋਂ 6000 ਫੁੱਟ ਦੀ ਉਚਾਈ ‘ਤੇ ਪੈਂਦਾ ਇੱਕ ਪਿੰਡ ਹੈ। ਇਹ ਇਲਾਕਾ ਵਜੀਰਸਤਾਨ ਦਾ ਇਲਾਕਾ ਵੀ ਕਹਾਉਂਦਾ ਹੈ, ਜਿਸ ਦੇ ਪਹਾੜ ਬ੍ਰਿਟਿਸ਼ ਫਰੰਟੀਅਰ ਤੇ ਅਫਗਾਨਿਸਤਾਨ ਦੀ ਵੰਡ ਕਰਦੇ ਸਨ। ਸਾਰਾਗੜ੍ਹੀ ਸਮਾਨਾ ਘਾਟੀ ‘ਚ ਕੋਹਾਟ ਜ਼ਿਲ੍ਹੇ ਦਾ ਪਿੰਡ ਹੈ, ਜਿਥੋਂ ਕੁਹਾਟ 35 ਮੀਲ ਅਤੇ ਪਿਸ਼ਾਵਰ 50 ਕੁ ਮੀਲ ਦੀ ਦੂਰੀ ‘ਤੇ ਪੈਂਦਾ ਹੈ। ਇਸ ਚੌਕੀ ਦੀ ਅਹਿਮੀਅਤ ਇਸ ਕਰਕੇ ਵੀ ਜ਼ਿਆਦਾ ਹੈ ਕਿ ਲੋਕਹਾਰਟ ਕਿਲ੍ਹਾ ਤੇ ਗੁਲਸਤਾਨ ਕਿਲ੍ਹੇ ਵਿਚਕਾਰ 6 ਕਿਲੋਮੀਟਰ ਦਾ ਫਾਸਲਾ ਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਦੇ ਵਿਚਕਾਰ ਨੀਵੇਂ ਇਲਾਕੇ ਵਿੱਚ ਸਾਰਾਗੜ੍ਹੀ ਸਥਿਤ ਹੈ। ਨਿਰੋਲ ਪਹਾੜੀ ਇਲਾਕਾ ਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਨੂੰ ਝੰਡੀ ਦਿਖਾਉਣ ਲਈ ਇਸ ਚੌਕੀ ਦੀ ਸਥਾਪਨਾ ਕੀਤੀ ਗਈ ਸੀ।
ਅੰਗਰੇਜ਼ਾ ਦੀ ਲੋੜ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ਾਂ ਨੇ ਇਹ ਇਲਾਕਾ ਅੰਗਰੇਜ਼ ਸਾਮਰਾਜ ਅਧੀਨ ਕਰ ਲਿਆ, ਲੇਕਿਨ ਲੜਾਕੇ ਪਠਾਣ ਤੇ ਕਬਾਇਲੀ ਲੋਕਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਨੂੰ ਪ੍ਰਵਾਨ ਕਰਨ ਤੋਂ ਕਿਨਾਰਾ ਕਰ ਲਿਆ ਅਤੇ ਇਹ ਲੋਕ ਅੰਗਰੇਜ਼ਾਂ ਖਿਲਾਫ 1896 ਵਿੱਚ ਬਗਾਵਤ ਦਾ ਝੰਡਾ ਚੁੱਕ ਕੇ ਖਲੋ ਗਏ। ਵਪਾਰਕ ਪੱਖ ਤੋਂ ਇਹ ਰਾਹ ਅੰਗਰੇਜ਼ਾਂ ਲਈ ਵੀ ਬੜਾ ਮਹੱਤਵ ਰੱਖਦਾ ਸੀ। ਜਦੋਂ ਵੀ ਦਾਅ ਲਗਦਾ, ਪਠਾਣ, ਵਪਾਰੀਆਂ ਅਤੇ ਛੋਟੀਆਂ-ਛੋਟੀਆਂ ਅੰਗਰੇਜ਼ ਫੌਜੀ ਟੁਕੜੀਆਂ ਦਾ ਮਾਲ ਲੁੱਟ ਲੈਂਦੇ। ਕਾਬੁਲ ਨੂੰ ਵਪਾਰ ਕਰਨ ਲਈ ਕੁਰਮ ਘਾਟੀ ਹੁਣ ਖਤਰਿਆਂ ਵਿੱਚ ਘਿਰ ਚੁੱਕੀ ਸੀ। ਸਮਾਨਾ ਚੋਟੀ ‘ਤੇ ਅੰਗਰੇਜ਼ 5 ਸਾਲ ਤੋਂ ਕਬਜ਼ਾ ਜਮਾਈ ਬੈਠੇ ਸਨ। 31 ਦਸੰਬਰ, 1896 ਨੂੰ ਕੁਹਾਟ ਪਹੁੰਚੀ ਸਿੱਖ ਬਟਾਲੀਅਨ ਨੂੰ ਸਮਾਨਾ ਘਾਟੀ ਦੀ ਉੱਪਰ ਵਾਲੀ ਚੋਟੀ ‘ਤੇ ਕਬਜ਼ਾ ਕਰਨ ਦਾ ਹੁਕਮ ਸੁਣਾਇਆ ਗਿਆ। ਇਸ ਕਾਰਜ ਲਈ ਬਟਾਲੀਅਨ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ। ਰਾਈਟ ਵਿੰਗ ਦੀ ਕਮਾਂਡ ਲੈਫਟੀਨੈਂਟ ਕਰਨਲ ਮਿਸਟਰ ਹੈਗਟਨ ਨੂੰ ਸੌਂਪੀ ਗਈ, ਜਿਸ ਨੇ 2 ਜਨਵਰੀ, 1897 ਨੂੰ ਲਾਕਹਾਰਟ ਕਿਲ੍ਹੇ ‘ਤੇ ਕਬਜ਼ਾ ਕਰ ਲਿਆ ਸੀ। ਇਸ ਪਲਟਣ ਦੀਆਂ ਟੁਕੜੀਆਂ ਕਿਲ੍ਹੇ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਸਾਰਾਗੜ੍ਹੀ, ਦਾਰ, ਸੰਗਰ, ਸਰਟਰੋਪ, ਕੁਰੈਗ ਤੇ ਗੁਲਸਤਾਨ ਵਰਗੀਆਂ ਨਾਜ਼ੁਕ ਥਾਂਵਾਂ ‘ਤੇ ਤਾਇਨਾਤ ਸਨ। ਉੱਪਰ 8 ਜਨਵਰੀ ਨੂੰ ਲੈਫਟ ਵਿੰਗ ਜੋ ਕਿ ਕੈਪਟਨ ਡਬਲਿਊ. ਵੀ. ਗਾਰਡਨ ਅਧੀਨ ਸੀ, ਨੇ ਪਰਚਿਨਾਰ ‘ਤੇ ਕਬਜ਼ਾ ਕਰ ਲਿਆ। ਥਲ ਤੇ ਸਾਦਾ ਨਾਮਕ ਚੌਕੀਆਂ ‘ਤੇ ਵੀ ਇਸ ਲੈਫਟ ਵਿੰਗ ਦਾ ਹੀ ਕਬਜ਼ਾ ਸੀ। ਇਸ ਬਗੈਰ ਕੁਝ ਰਾਖਵੀਂ ਸੈਨਾ ਵੀ ਰੱਖ ਲਈ ਗਈ ਤਾਂ ਕਿ ਲੋੜ ਪੈਣ ‘ਤੇ ਇਸ ਦੀ ਵਰਤੋਂ ਕੀਤੀ ਜਾ ਸਕੇ।
ਕਬਾਇਲੀਆਂ ਦਾ ਹਮਲਾ
27 ਅਗਸਤ ਤੋਂ 8 ਸਤੰਬਰ, 1897 ਦੇ ਸਮੇਂ ਵਿਚਕਾਰ (ਉੜੈਕਜਿਜ਼) ਕਬਾਇਲੀਆਂ ਨੇ ਲੈਫਟ ਵਿੰਗ ਦੀ ਸੁਰੱਖਿਆ ਪੰਕਤੀ ‘ਤੇ ਬੜਾ ਭਿਆਨਕ ਹਮਲਾ ਬੋਲ ਦਿੱਤਾ ਪਰ ਇਨ੍ਹਾਂ ਕਬਾਇਲੀਆਂ ਨੂੰ ਖਦੇੜ ਕੇ 10 ਸਤੰਬਰ ਨੂੰ ਖਣਕੀ ਘਾਟੀ ਵੱਲ ਪਿੱਛੇ ਧੱਕ ਦਿੱਤਾ ਗਿਆ ਪਰ ਸਮਾਨਾ ਪੋਸਟ ਉੱਪਰ 10000 ਕਬਾਇਲੀਆਂ ਦੇ 4 ਹਮਲਿਆਂ ਨੂੰ ਵੀ ਅਸਫਲ ਬਣਾ ਦਿੱਤਾ ਗਿਆ। ਇਸ ਉਪਰੰਤ ਕਬਾਇਲੀਆਂ ਦੇ ਅਫਰੀਦੀ ਸਰਦਾਰਾਂ ਨੇ ਸਲਾਹ-ਮਸ਼ਵਰਾ ਕਰਕੇ ਸਾਰਾਗੜ੍ਹੀ ‘ਤੇ ਹਮਲੇ ਦੀ ਯੋਜਨਾ ਬਣਾ ਲਈ, ਕਿਉਂਕਿ ਇਸ ਚੌਕੀ ਦੀ ਰਾਖੀ ਲਈ 21 ਜਵਾਨਾਂ ਦੀ ਨਫਰੀ ਬਹੁਤ ਹੀ ਘੱਟ ਸੀ। ਉਨ੍ਹਾਂ ਇਸ ਚੌਕੀ ਨੂੰ 12 ਸਤੰਬਰ ਵਾਲੇ ਦਿਨ ਚਾਰੇ ਪਾਸਿਓਂ ਘੇਰਾ ਪਾ ਕੇ ਭਾਰੀ ਹਮਲੇ ਨਾਲ ਹੱਲਾ ਬੋਲ ਦਿੱਤਾ। ਇਸ ਹਮਲੇ ਨਾਲ ਇਸ ਚੌਕੀ ਦਾ ਪੂਰੀ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ। ਇਸ ਚੌਕੀ ਦੀ ਕਮਾਂਡ ਬਾਬਾ ਈਸ਼ਰ ਸਿੰਘ ਗਿੱਲ ਹਵਾਲਦਾਰ ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ ਕੋਲ ਸੀ। ਦੁਸ਼ਮਣਾਂ ਨੇ ਬਾਬਾ ਈਸ਼ਰ ਸਿੰਘ ਗਿੱਲ ਕਮਾਂਡਰ ਨੂੰ ਬਹੁਤ ਲਾਲਚ ਦਿੱਤੇ ਕਿ ਉਹ ਚੌਕੀ ਖਾਲੀ ਕਰ ਦੇਵੇ। ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਤੇ ਹੋਰ ਇਨਾਮ ਦਿੱਤੇ ਜਾਣਗੇ ਪਰ ਬਾਬਾ ਜੀ ਬੜੇ ਅਣਖੀਲੇ ਸੁਭਾਅ ਵਾਲੇ ਸਨ। ਕਰਨਲ ਹਾਰਟਨ ਲੋਕਹਾਰਟ ਦੇ ਕਿਲ੍ਹੇ ਤੋਂ ਸਭ ਕੁਝ ਤੱਕ ਰਿਹਾ ਸੀ। ਉਸ ਨੇ ਹੋਰ ਕੁਮਕ ਬਾਬਿਆਂ ਦੀ ਸਹਾਇਤਾ ਲਈ ਭੇਜਣ ਦਾ ਯਤਨ ਵੀ ਕੀਤਾ ਪਰ ਅਸਫਲ ਹੀ ਰਿਹਾ, ਕਿਉਂਕਿ ਸਾਰਾ ਇਲਾਕਾ ਹੀ ਦੁਸ਼ਮਣਾਂ ਨੇ ਘੇਰੇ ਵਿੱਚ ਲੈ ਰੱਖਿਆ ਸੀ।
ਸਿਗਨਲਮੈਨ
9.30 ਵਜੇ ਸ਼ੁਰੂ ਹੋਈ ਲੜਾਈ ਨੂੰ 6 ਘੰਟੇ ਬੀਤ ਗਏ, 600 ਦੇ ਕਰੀਬ ਕਬਾਇਲੀ ਤੇ ਗੜ੍ਹੀ ਦੇ ਅੰਦਰ 12 ਸਿੱਖ ਫੌਜੀ ਵੀ ਸ਼ਹੀਦ ਹੋ ਗਏ ਸਨ। ਗੋਲੀ ਸਿੱਕਾ ਵੀ ਕਿਨਾਰੇ ‘ਤੇ ਸੀ ਪਰ ਸਿੱਖ ਜਵਾਨ ਚੜ੍ਹਦੀ ਕਲਾ ਵਿੱਚ ਸਨ। ਕਿਵੇਂ ਨਾ ਕਿਵੇਂ ਦੁਸ਼ਮਣ ਨੇ ਇੱਕ ਪਾਸੇ ਕੰਧ ‘ਚ ਪਾੜ ਪਾ ਲਿਆ। ਪਰ ਸਿੱਖ ਫੌਜੀਆਂ ਨੇ ਦੁਸ਼ਮਣ ਨੂੰ ਅੰਦਰ ਨਾ ਆਉਣ ਦਿੱਤਾ। ਦੁਸ਼ਮਣ ਨੇ ਤਰਕੀਬ ਘੜੀ ਤੇ ਆਸੇ-ਪਾਸੇ ਘਾਹ-ਫੂਸ ਨੂੰ ਅੱਗ ਲਗਾ ਕੇ ਧੂੰਆਂ ਹੀ ਧੂੰਆਂ ਕਰ ਦਿੱਤਾ। ਅੰਦਰੋਂ ਫੌਜੀ ਸਿਰਫ ਬੋਨਟਾਂ ਨਾਲ ਹੀ ਲੜ ਰਹੇ ਸਨ। 20 ਫੌਜੀ ਸ਼ਹੀਦੀ ਪ੍ਰਾਪਤ ਕਰ ਗਏ। ਇਕੱਲਾ ਸਿਗਨਲਮੈਨ ਗੁਰਮੁਖ ਸਿੰਘ ਹੀ ਬਚਿਆ ਸੀ। ਸਿਗਨਲਮੈਨ ਗੁਰਮੁਖ ਸਿੰਘ ਨੇ ਕਰਨਲ ਹਾਰਟਨ ਨੂੰ ਸਿਗਨਲ ਦਿੱਤਾ ਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ। ਮੈਂ ਇਕੱਲਾ ਹੀ ਬਚਿਆ ਹਾਂ। ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਕਿ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਜਾਵਾਂ। ਸੋ ਉਸ ਨੇ ਸਿਗਨਲ ਬੰਦ ਕਰਕੇ ਜੈਕਾਰਾ ਲਗਾਇਆ ਤੇ ਬੰਦੂਕ ਦੀ ਬੋਨਟ ਨਾਲ 20 ਤੋਂ ਵਧੇਰੇ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ। ਅਖੀਰ ਦੁਸ਼ਮਣ ਨੇ ਗੜ੍ਹੀ ਨੂੰ ਅੱਗ ਲਗਾ ਦਿੱਤੀ। ਅਜਿਹੀ ਸੀ ਬਹਾਦਰੀ ਦੀ ਇਹ ਅਦੁੱਤੀ ਦਾਸਤਾਨ। ਭਾਰਤੀ ਫੌਜੀਆਂ ਨੇ ਦੁਸ਼ਮਣਾਂ ਨੂੰ ਜਿਉਂਦੇ ਜੀਅ ਗੜ੍ਹੀ ਦੇ ਲਾਗੇ ਨਾ ਢੁੱਕਣ ਦਿੱਤਾ। ਦੁਸ਼ਮਣ ਹੈਰਾਨ ਸੀ ਕਿ ਏਨੀ ਘੱਟ-ਗਿਣਤੀ ਫੌਜ ਨੇ ਉਨ੍ਹਾਂ ਦੇ ਨੱਕ ‘ਚ ਦਮ ਕਰ ਰੱਖਿਆ। ਉਹ ਉਨ੍ਹਾਂ ਦੀ ਬਹਾਦਰੀ ਦਾ ਕਾਇਲ ਵੀ ਹੋਇਆ।
ਸਹੀਦਾਂ ਦਾ ਸਨਮਾਨ
ਮੁੱਖ ਲੇਖ: ਇੰਡੀਅਨ ਆਡਰ ਆਫ ਮੈਰਿਟ
ਸਾਰਾਗੜ੍ਹੀ ਦੇ ਯੋਧਿਆਂ ਦੀ ਇਹ ਖਬਰ ਜਦੋਂ ਲੰਦਨ ਬ੍ਰਿਟਿਸ਼ ਪਾਰਲੀਮੈਂਟ ਵਿੱਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਮੈਂਬਰਾਂ ਨੇ ਖੜ੍ਹੇ ਹੋ ਕੇ ਸਨਮਾਨ ਦੇ ਤੌਰ ‘ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਦੁਨੀਆ ਭਰ ਵਿੱਚ ਇਸ ਲੜਾਈ ਦੀ ਚਰਚਾ ਹੋਈ ਤੇ ਸੰਸਾਰ ਭਰ ਵਿੱਚ ਇਸ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ। ਸਿੱਖ ਕੌਮ ਦੀਆਂ ਬਹਾਦਰੀ ਦੀਆਂ ਧੁੰਮਾਂ ਵਿਸ਼ਵ ਭਰ ਵਿੱਚ ਪੈ ਗਈਆਂ। ਇੰਗਲੈਂਡ ਦੀ ਰਾਣੀ ਮਹਾਰਾਣੀ ਵਿਕਟੋਰੀਆ ਆਪ ਵੀ ਇਸ ਕਾਰਨਾਮੇ ਤੋਂ ਕਾਫੀ ਪ੍ਰਭਾਵਿਤ ਹੋਈ। ਬਰਤਾਨੀਆ ਰਾਜ ਦੀ ਸਰਕਾਰ ਨੇ ਸਨਮਾਨ ਦੇ ਤੌਰ ‘ਤੇ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਡਰ ਆਫ ਮੈਰਿਟ ਹਰ ਇੱਕ ਸ਼ਹੀਦ ਨੂੰ ਮਰਨ ਉਪਰੰਤ ਭੇਟ ਕਰਕੇ ਉਸ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਹਰ ਸ਼ਹੀਦ ਦੇ ਪਰਿਵਾਰ ਨੂੰ ਦੋ-ਦੋ ਮਰੱਬੇ ਜ਼ਮੀਨ ਤੇ 500 ਰੁਪਏ ਦੀ ਪ੍ਰਤੀ ਫੌਜੀ ਇਮਦਾਦ ਵੀ ਦਿੱਤੀ, ਜੋ ਕਿ ਉਸ ਸਮੇਂ ਬਹੁਤ ਵੱਡੀ ਰਕਮ ਸੀ। ਇੰਡੀਅਨ ਆਡਰ ਆਫ ਮੈਰਿਟ ਦਾ ਸਨਮਾਨ ਉਸ ਸਮੇਂ ਵਿਕਟੋਰੀਆ ਕਰੌਸ ਤੇ ਅੱਜ ਦੇ ਪਰਮਵੀਰ ਚੱਕਰ ਦੇ ਸਮਾਨ ਮੰਨਿਆ ਜਾਂਦਾ ਹੈ। ਇਸ ਯੁੱਧ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਏਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਪਲਟਨ ਨੂੰ ਅੱਜ ਤੱਕ ਨਹੀਂ ਮਿਲਿਆ।
ਯਾਦਗਾਰ
ਜੋ ਯਾਦਗਾਰ ਹੈ ਉਸ ਤੇ ਹੇਠ ਲਿਖੀ ਕੁਟੇਸ਼ਨ ਦਰਜ਼ ਹੈ
“” ਭਾਰਤ ਸਰਕਾਰ ਨਾਨ-ਕਮਿਸ਼ਨਡ ਅਫਸਰਾਂ ਦੀ ਯਾਦ ਵਿੱਚ ਇਹ ਯਾਦਗਾਰ ਬਣਾਉਂਦੀ ਹੈ ਜੋ ਬੰਗਾਲ ਇਨਫੈਂਟਰੀ ਦੀ 36 ਸਿੱਖ ਰੈਜਮੈਂਟ ਵਿੱਚ ਭਰਤੀ ਸਨ ਉਹਨਾਂ ਦੇ ਨਾਮ ਇਸ ਯਾਦਗਾਰ ਵਿੱਚ ਖੁਦਵਾਏ ਹਨ ਜੋ 12 ਸਤੰਬਰ, 1897 ਨੂੰ ਸਾਰਾਗੜ੍ਹੀ ਦੀ ਇਫਾਜਤ ਕਰਦੇ ਹੋਏ ਸ਼ਹੀਦ ਹੋ ਗਏ।””
ਸਕੂਲ ਦੇ ਸਿਲੇਬਸ ‘ਚ ਦਰਜ
ਇਸ ਬਹਾਦਰੀ ਦੀ ਦਾਸਤਾਨ ਫਰਾਂਸ ਦੇ ਸਕੂਲਾਂ ਦੇ ਸਿਲੇਬਸ ਵਿੱਚ ਪੜ੍ਹਾਈ ਜਾ ਰਹੀ ਹੈ। ਯੂਨੈਸਕੋ ਨੇ ਇਸ ਲੜਾਈ ਨੂੰ ਮਾਨਤਾ ਦੇ ਕੇ ਦੁਨੀਆ ਦੀਆਂ ਬਿਹਤਰੀਨ 8 ਲੜਾਈਆਂ ਵਿੱਚ ਸ਼ਾਮਿਲ ਕੀਤਾ ਹੈ। ਇੰਗਲੈਂਡ ਅਤੇ ਕੈਨੇਡਾ ਵਿੱਚ ਸਾਰਾਗੜ੍ਹੀ ਦਿਵਸ ਕਾਫੀ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ, ਜਿਥੇ ਕਿ ਸਰਕਾਰੀ ਨੁਮਾਇੰਦੇ, ਸ਼ਹੀਦ ਫੌਜੀ ਬਾਬਿਆਂ ਦੇ ਪਰਿਵਾਰ ਤੇ ਸਿੱਖ ਸਾਬਕਾ ਫੌਜੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੇ ਹਨ।
ਸ਼ਹੀਦਾਂ ਦੀ ਸੂਚੀ
ਜਿਨ੍ਹਾਂ 21 ਜਵਾਨਾਂ ਨੇ ਸਾਰਾਗੜ੍ਹੀ ਦੀ ਲੜਾਈ ਵਿੱਚ ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਨ੍ਹਾਂ ਦੀ ਜਾਣਕਾਰੀ ਇਸ ਪ੍ਰਕਾਰ ਹੈ:
ਸ: ਈਸ਼ਰ ਸਿੰਘ ਗਿੱਲ ਪਿੰਡ ਝੋਰੜਾਂ ਜ਼ਿਲ੍ਹਾ ਲੁਧਿਆਣਾ (ਕਮਾਂਡਰ)ਹਵਾਲਦਾਰ
ਸ: ਲਾਲ ਸਿੰਘ ਨਾਇਕ
ਸ: ਚੰਦਾ ਸਿੰਘ ਲਾਸ ਨਾਇਕ
ਸ: ਸੁੰਦਰ ਸਿੰਘ
ਸ: ਉੱਤਮ ਸਿੰਘ
ਸ: ਹੀਰਾ ਸਿੰਘ
ਸ: ਰਾਮ ਸਿੰਘ
ਸ: ਜੀਵਾ ਸਿੰਘ
ਸ: ਜੀਵਨ ਸਿੰਘ
ਸ: ਗੁਰਮੁਖ ਸਿੰਘ ਸਿਗਨਲਮੈਨ
ਸ: ਭੋਲਾ ਸਿੰਘ
ਸ: ਬੇਲਾ ਸਿੰਘ
ਸ: ਨੰਦ ਸਿੰਘ
ਸ: ਸਾਹਿਬ ਸਿੰਘ
ਸ: ਦਿਆ ਸਿੰਘ
ਸ: ਭਗਵਾਨ ਸਿੰਘ
ਸ: ਨਰੈਣ ਸਿੰਘ
ਸ: ਗੁਰਮੁਖ ਸਿੰਘ
ਸ: ਸਿੰਦਰ ਸਿੰਘ (ਇਹ ਸਭ ਸਿਪਾਹੀ ਰੈਂਕ ਵਾਲੇ)
सलोकु मः ३ ॥ नानक नावहु घुथिआ हलतु पलतु सभु जाइ ॥ जपु तपु संजमु सभु हिरि लइआ मुठी दूजै भाइ ॥ जम दरि बधे मारीअहि बहुती मिलै सजाइ ॥१॥ मः ३ ॥ संता नालि वैरु कमावदे दुसटा नालि मोहु पिआरु ॥ अगै पिछै सुखु नही मरि जमहि वारो वार ॥ त्रिसना कदे न बुझई दुबिधा होइ खुआरु ॥ मुह काले तिना निंदका तितु सचै दरबारि ॥ नानक नाम विहूणिआ ना उरवारि न पारि ॥२॥
हे नानक! नाम से दूर हो चुके मनुख का लोक परलोक सब व्यर्थ जाता है, उनका जप ताप संजम सब नास हो जाता है, और माया के मोह में (उनकी मति) ठगी जाती है, जम द्वार पर बांध मारते हैं और (उनको)बहुत सजा मिलती है।१। निंदक मनुख संत जानो से वैर करते हैं और दुर्जनों से मोह प्रेम रखते हैं; उनको लोक परलोक में कहीं भी सुख नहीं मिलता, बार बार दुबिधा में खुआर (परेशान) हो हो करके, जन्म लेते हैं और मरते हैं; उनकी तृष्णा कभी कम नहीं होती; हरी के सच्चे दरबार में उन निंदा करने वालो के मुँह काले होते हैं। हे नानक! नाम से दूर रहने वालो को न ही इस लोक में और न ही परलोक में (सहारा) मिलता हैं।२।
ਅੰਗ : 648
ਸਲੋਕੁ ਮ: ੩ ॥ ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥ ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥ ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥ ਮ: ੩ ॥ ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥ ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥ ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥ ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥ ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥
ਅਰਥ: ਹੇ ਨਾਨਕ! ਨਾਮ ਤੋਂ ਖੁੰਝਿਆਂ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ; ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੱਸ ਜਾਂਦਾ ਹੈ, ਤੇ ਮਾਇਆ ਦੇ ਮੋਹ ਵਿਚ (ਉਹਨਾਂ ਦੀ ਮਤਿ) ਠੱਗੀ ਜਾਂਦੀ ਹੈ; ਜਮ ਦੁਆਰ ਤੇ ਬੱਧੇ ਮਾਰੀਦੇ ਹਨ ਤੇ ਬੜੀ ਸਜ਼ਾ (ਉਹਨਾਂ ਨੂੰ) ਮਿਲਦੀ ਹੈ।੧। ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ; ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁਖ ਨਹੀਂ ਮਿਲਦਾ, ਘੜੀ ਮੁੜੀ ਦੁਬਿਧਾ ਵਿਚ ਖ਼ੁਆਰ ਹੋ ਹੋ ਕੇ, ਜੰਮਦੇ ਮਰਦੇ ਹਨ; ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲਹਿੰਦੀ; ਹਰੀ ਦੇ ਸੱਚੇ ਦਰਬਾਰ ਵਿਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ। ਹੇ ਨਾਨਕ! ਨਾਮ ਤੋਂ ਸੱਖਣਿਆਂ ਨੂੰ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ (ਢੋਈ ਮਿਲਦੀ ਹੈ)।੨।
ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਭ ਲੋਕਾਂ ਦਾ ਦੁੱਖ (suffring with Small Pox ) ਆਪਣੇ ਉਤੇ ਲੈ ਲਿਆ। ਇਸ ਲਈ ਆਪ ਜੀ ਦੀ ਇੱਛਾ ਅਨੁਸਾਰ ਆਪ ਜੀ ਨੂੰ ਸ਼ਹਿਰ ਤੋਂ ਬਾਹਰ ਜਮਨਾ ਦੇ ਕੰਢੇ ਇਸੇ ਅਸਥਾਨ ਤੇ (ਗੁ: ਬਾਲਾ ਸਾਹਿਬ ) ਲਿਆਂਦਾ ਗਿਆ। ਖੁੱਲ੍ਹੇ ਮੈਦਾਨ ਵਿਚ ਤੰਬੂ ਲਗਾ ਦਿਤੇ ਗਏ। ਇਸੇ ਅਸਥਾਨ ਤੇ ਗੁਰੂ ਜੀ ਨੇ ਆਪਣਾ ਅੰਤਿਮ ਸਮਾਂ ਜਾਣ ਕੇ ਸਾਧ ਸੰਗਤ ਨੂੰ ਹੁਕਮ ਕੀਤਾ ਕਿ ਪੰਜ ਪੈਸੇ ਅਤੇ ਇਕ ਨਾਰੀਅਲ ਲੈ ਆਓ , ਸੰਗਤਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਗੁਰਗੱਦੀ ਕਿਸ ਦੇ ਸਪੁਰਦ ਕਰ ਰਹੇ ਹੋ ? ਤਾਂ ਗੁਰੂ ਜੀ ਨੇ ਸੰਗਤਾਂ ਨੂੰ ਧੀਰਜ ਦਿੱਤਾ ਤੇ ਬਚਨ ਕੀਤਾ “ਬਾਬਾ ਬਕਾਲੇ” . ਇਹ ਭੇਦ ਭਰਿਆ ਬਚਨ ਕਹਿ ਕੇ ਆਪ ਸੱਚਖੰਡ ਜਾ ਬਿਰਾਜੈ। ਗੁਰੂ ਜੀ ਦੀ ਦੇਹਿ ਦਾ ਅੰਤਿਮ ਸੰਸਕਾਰ ਇਸੇ ਅਸਥਾਨ ਤੇ ਕੀਤਾ ਗਿਆ ਤੇ ਫੁੱਲ ਦਿੱਲੀ ਤੋਂ ਬਾਹਰ ਕੀਰਤਪੁਰ ਵਿਖੇ ਲੈ ਜਾ ਕੇ ਪਤਾਲਪੁਰੀ ਗੁਰਦੁਆਰੇ ਵਿਚ ਰਾਖੇ ਗਏ।
ਧਾਰਮਿਕ ਸਾਧਨਾ ਦੁਆਰਾ ਸਿੱਧੀ ਪ੍ਰਾਪਤ ਕਰਨ ਵਾਲਾ ਪੁਰਸ਼ ਸਿੱਧ’ ਕਿਹਾ ਜਾਂਦਾ ਹੈ । ਪਹਿਲੇ ਪਹਿਲ ਇਹ ਪਦ ਬੋਧੀ ਅਚਾਰਜਾਂ ਲਈ ਵਰਤਿਆ ਜਾਂਦਾ ਸੀ ਜੋ ਕਿ ਪੂਰਬੀ ਭਾਰਤ ਵਿਚ ਤਾਂਤ੍ਰਿਕ ਸਾਧਨਾ ਤੇ ਜ਼ੋਰ ਦਿੰਦੇ ਸਨ। ਪਿਛੋਂ ਇਹ ਮੁਖੀ ਜੋਗੀਆਂ ਲਈ ਵਰਤਿਆ ਜਾਣ ਲਗਾ ਅਤੇ ਚੌਰਾਸੀ ਸਿਧਾਂ ਦੀ ਵਧੇਰੇ ਪ੍ਰਸਿਧੀ ਹੋਈ, ਇਨ੍ਹਾਂ ਸੂਚੀਆਂ ਵਿਚ ਕਾਫੀ ਭਿੰਨ ਭੇਦ ਹੈ। ਨਾਲੇ ਇਹ ਸਾਰੇ ਪੁਰਖ ਇਕੋ ਸਮੇਂ ਨਹੀਂ ਹੋਏ । ਸਰਹਪਾ ਤੇ ਲੂਇਪਾ ਸਭ ਤੋਂ ਪੁਰਾਣੇ ਸਿਧ ਦਸੇ ਜਾਂਦੇ ਹਨ । ਰਾਹੁਲ ਸਾਂਕ੍ਰਿਤਯਾਯਨ ਅਨੁਸਾਰ ੮੪ ਸਿੱਧਾਂ ਦੀ ਗਿਣਤੀ ਇਸ ਪਰਕਾਰ ਹੈ :-
ਲਹਿ ਪਾ, ਲੀਲਾਪਾ, ਬਿਰੂਪਾ, ਡੋਭੀਪਾ, ਸ਼ਬਰੀਪਾ, ਸਰਹਪਾ, ਕੰਕਾਲੀਪਾ, ਮੀਨ ਪਾ, ਗੋਰਖਪਾ, ਚੌਰੰਗੀਪਾ, ਵੀਣਾਪਾ, ਸ਼ਾਂਤਿਪਾ, ਤੰਤਿਪਾ, ਚਮਰਿਪਾ, ਖੜਗਪਾ, ਨਾਮਾਰੁਜਨ, ਕਰਾਹਣਾ, ਕਰਣਪਾ, ਬਗਨ ਪਾ, ਨਾਰੋਪਾ, ਸ਼ਲਿਪਾ, ਗਾਲੀਪਾ, ਤਿਲੋਪਾ, ਛਤ੍ਮਾ, ਭੁਪਾ, ਦੇਖਦਿਪਾ, ਅਜੋਗਿਪਾ, ਕਾਲਪਾ, ਧੋਮਿਪਾ, ਕੰਕਣਪਾਂ, ਕਮਪਾ, ਡਿੰਗਪਾ, ਭੇਦਪਾ, ਤੰਧੇਪਾ, ਕ੍ਰਿਪਾ, ਧਰਮਪਾ, ਮਹੀਪਾ, ਅਚਿੰਤਪਾ, ਭੁਲਹਪਾ, ਨਲਿਨਪਾ, ਕੁਸੁਕੰਪਾ, ਇੰਦ੍ਰ, ਮੇਕੋਪਾ, ਕੁੜਾਲਿਅਪਾ, ਕਮਪਾ, ਜਾਲੰਧਰਪਾ, ਰਾਹੁਲਪਾਂ, ਧਰਮਪਾ, ਘੋਕਪਾ, ਮੇਦਨੀਪਾ, ਪੰਕਜਪਾ, ਘੰਟਾਪਾ ਜੋਗੀਪਾ, ਚੇਪਾ, ਗੁੰਡਰਿਪਾ, ਚਿਕਪਾ, ਨਿਰਗੁਣਪਾ ਜਯਾਨੰਤ, ਚਰਪਟੀਪਾ, ਚੰਪਕਪਾ, ਭਿਖਨਪਾ, ਭਲਿਪਾ, ਚਵਰਿਪਾ, ਅਜਪਾਲਿਪਾ, ਮਣਿਭਦ੍ਰਾ, ਮੋਖਲਾਪਾ, ਉਬਨਿਪਾ, ਕਪਲਪਾ, ਕਿਲਪਾ, ਸਾਗਰਪਾ, ਸਰਬਭਖਪਾ, ਨਾਗਬੋਧਿਪਾ, ਦਾਰਿਕਪਾ, ਪੁਲਿਪਾ, ਪਨਹਪਾ, ਕਕਾਲਿਪਾ, ਅਨੰਗਪਾ, ਲਛਮੀਪਾ, ਸਮੁਦਪਾ, ਭਲਿਪਾ।
ਗੁਰੂ ਸਾਹਿਬ ਅਨੁਸਾਰ ਭਾਵੇਂ ਕੋਈ ਸਿਧਾਂ ਨੂੰ ਕੈਸੀ ਮਾਨਤਾ ਦੇਵੇ ਪਰ ਇਹ ਸਭ ਉਸੇ ਦਾ ਗਾਇਨ ਕਰ ਰਹੇ ਹਨ ।
ਆਖਹਿ ਈਸਰੁ ਆਖਹਿ ਸਿਧ (ਜਪੁ,੧)
ਗਾਵਹਿ ਸਿਧ ਸਮਾਧੀ ਅੰਦਰ
ਗਾਵਹਿ ਤੁਧਨੋ ਸਾਧ ਬੀਚਾਰੇ (ਜਪੁ, ੧)
ਸਿਧ ਚਉਰਾਸੀਹ ਮਾਇਆ ਮਹਿ ਖੇਲਾ।
ਜੋਰਾਵਰ ਸਿੰਘ ਤਰਸਿੱਕਾ
धनासरी महला १ ॥ जीवा तेरै नाइ मनि आनंदु है जीउ ॥ साचो साचा नाउ गुण गोविंदु है जीउ ॥ गुर गिआनु अपारा सिरजणहारा जिनि सिरजी तिनि गोई ॥ परवाणा आइआ हुकमि पठाइआ फेरि न सकै कोई ॥ आपे करि वेखै सिरि सिरि लेखै आपे सुरति बुझाई ॥ नानक साहिबु अगम अगोचरु जीवा सची नाई ॥१॥ तुम सरि अवरु न कोइ आइआ जाइसी जीउ ॥ हुकमी होइ निबेड़ु भरमु चुकाइसी जीउ ॥ गुरु भरमु चुकाए अकथु कहाए सच महि साचु समाणा ॥ आपि उपाए आपि समाए हुकमी हुकमु पछाणा ॥ सची वडिआई गुर ते पाई तू मनि अंति सखाई ॥ नानक साहिबु अवरु न दूजा नामि तेरै वडिआई ॥२॥ तू सचा सिरजणहारु अलख सिरंदिआ जीउ ॥ एकु साहिबु दुइ राह वाद वधंदिआ जीउ ॥ दुइ राह चलाए हुकमि सबाए जनमि मुआ संसारा ॥ नाम बिना नाही को बेली बिखु लादी सिरि भारा ॥ हुकमी आइआ हुकमु न बूझै हुकमि सवारणहारा ॥ नानक साहिबु सबदि सिञापै साचा सिरजणहारा ॥३॥ भगत सोहहि दरवारि सबदि सुहाइआ जीउ ॥ बोलहि अम्रित बाणि रसन रसाइआ जीउ ॥ रसन रसाए नामि तिसाए गुर कै सबदि विकाणे ॥ पारसि परसिऐ पारसु होए जा तेरै मनि भाणे ॥ अमरा पदु पाइआ आपु गवाइआ विरला गिआन वीचारी ॥ नानक भगत सोहनि दरि साचै साचे के वापारी ॥४॥ भूख पिआसो आथि किउ दरि जाइसा जीउ ॥ सतिगुर पूछउ जाइ नामु धिआइसा जीउ ॥ सचु नामु धिआई साचु चवाई गुरमुखि साचु पछाणा ॥ दीना नाथु दइआलु निरंजनु अनदिनु नामु वखाणा ॥ करणी कार धुरहु फुरमाई आपि मुआ मनु मारी ॥ नानक नामु महा रसु मीठा त्रिसना नामि निवारी ॥५॥२॥
अर्थ: हे प्रभू जी! तेरे नाम में (जुड़ कर) मेरे अंदर आतमिक जीवन पैदा होता है, मेरे मन में ख़ुश़ी पैदा होती है। हे भाई! परमात्मा का नाम सदा-थिर रहने वाला है, प्रभू गुणों (का ख़ज़ाना) है और धरती के जीवों के दिल की जानने वाला है। गुरू का बख़्श़ा ज्ञान बताता है कि सिरजनहार प्रभू बेअंत है, जिस ने यह सृष्टि पैदा की है, वही इस को नाश करता है। जब उस के हुक्म में भेजा हुआ (मौत का) निमंत्रण आता है तो कोई जीव (उस निमंत्रण को) मोड़ नहीं सकता। परमात्मा आप ही (जीवों को) पैदा कर के आप ही संभाल करता है, आप ही प्रत्येक जीव के सिर पर (उस के किए कार्य अनुसार) लेख लिखता है, आप ही (जीव को सही जीवन-मार्ग की) सूझ बख़्श़ता है। मालिक-प्रभू अपहुँच है, जीवों के ज्ञान-इंद्रियों की उस तक पहुँच नहीं हो सकती। हे नानक जी! (उस के द्वार पर अरदास करो, और कहो – हे प्रभू!) तेरी सदा कायम रहने वाली सिफ़त-सलाह कर के मेरे अंदर आतमिक जीवन पैदा होता है (मुझे अपनी सिफ़त-सलाह बख़्श़) ॥१॥ हे प्रभू जी! तेरे बराबर का अन्य कोई नहीं है, (अन्य जो भी जगत में) आया है, (वह यहाँ से आखिर) चला जाएगा (तूँ ही सदा कायम रहने वाला हैं)। जिस मनुष्य की भटकना (गुरू) दूर करता है, प्रभू के हुक्म अनुसार उस के जन्म मरण के चक्र खत्म हो जाते हैं। गुरू जिस की भटकना दूर करता है, उस से उस परमात्मा की सिफ़त-सलाह करवाता है जिस के गुण बताए नहीं जा सकते। वह मनुष्य सदा-थिर प्रभू (की याद) में रहता है, सदा-थिर प्रभू (उस के हृदय में) प्रगट हो जाता है। वह मनुष्य रज़ा के मालिक-प्रभू का हुक्म पहचान लेता है (और समझ लेता है कि) प्रभू आप ही पैदा करता है और आप ही (अपने में) लीन कर लेता है। हे प्रभू! जिस मनुष्य ने तेरी सिफ़त- सलाह (की दात) गुरू से प्राप्त कर लई है, तूँ उस के मन में आ वसता हैं और अंत समय भी उस का मित्र बनता हैं। हे नानक जी! मालिक-प्रभू सदा कायम रहने वाला है, उस जैसा अन्य कोई नहीं। (उस के द्वार पर अरदास करो और कहो-) हे प्रभू! तेरे नाम से जुड़ने से (लोग परलोग में) आदर मिलता है ॥२॥ हे अदृष्ट रचनहार! तूँ सदा-थिर रहने वाला हैं और सब जीवों को पैदा करने वाला हैं। एक सिरजणहार ही (सारे जगत का) मालिक है, उस ने (जन्म और मरण) के दो रास्ते चलाएं हैं। (उसी की रज़ा अनुसार जगत में) झगड़ों की वृद्धि होती है। दोनों रास्ते प्रभू ने ही चलाएं हैं, सभी जीव उसी के हुक्म में हैं, (उसी के हुक्म अनुसार) जगत जमता और मरता रहता है। (जीव नाम को भुला कर माया के मोह का) ज़हर-रूप बोझ अपने सिर पर इक्कठा करी जाता है, (और यह नहीं समझता कि) परमात्मा के नाम के बिना अन्य कोई भी साथी-मित्र नहीं बन सकता। जीव (परमात्मा के) हुक्म अनुसार (जगत में) आता है, (पर माया के मोह में फंस कर उस) हुक्म को समझता नहीं। प्रभू आप ही जीव को अपने हुक्म अनुसार (सही रास्ते पा कर) संवारने के समर्थ है। हे नानक जी! गुरू के श़ब्द में जुड़ने से यह पहचान आती है कि जगत का मालिक सदा-थिर रहने वाला है और सब का पैदा करने वाला है ॥३॥ हे भाई! परमात्मा की भगती करने वाले मनुष्य परमात्मा की हज़ूरी में शोभा प्राप्त करते हैं, क्योंकि गुरू के श़ब्द की बरकत से वह अपने जीवन को सुंदर बना लेते हैं। वह मनुष्य आतमिक जीवन देने वाली बाणी अपनी जीभ से उचारते रहते हैं, जीव को उस बाणी से एक-रस कर लेते हैं। भगत-जन प्रभू के नाम से जीभ को रसा लेते हैं, नाम में जुड़ कर (नाम के लिए उनकी) प्यास बढ़ती है, गुरू के श़ब्द द्वारा वह प्रभू-नाम से सदके होते हैं (नाम की खातिर अन्य सभी शारीरिक सुख कुर्बान करते हैं। हे प्रभू! जब (भगत जन) तेरे मन को प्यारे लगते हैं, तब वह गुरू-पारस से स्पर्श कर के आप भी पारस हो जाते हैं (अन्यों को पवित्र जीवन देने योग्य हो जाते हैं)। जो मनुष्य आपा-भाव दूर करते हैं उनको वह आतमिक दर्जा मिल जाता है जहाँ आतमिक मौत असर नहीं कर सकती। परन्तु इस तरह कोई विरला ही गुरू के दिए ज्ञान की विचार करने वाला मनुष्य होता है। हे नानक जी! परमात्मा की भगती करने वाले मनुष्य सदा-थिर प्रभू के द्वार पर शोभा प्राप्त करते हैं, वह (अपने सारे जीवन में) सदा-थिर प्रभू के नाम का ही व्यपार करते हैं ॥४॥ जब तक मैं माया के लिए भुखा प्यासा रहता हूँ, तब तक मैं किसी भी तरह प्रभू के द्वार पर पहुँच नहीं सकता। (माया की तृष्णा दूर करने का इलाज) मैं जा कर अपने गुरू से पुछता हूँ (और उन की शिक्षा के अनुसार) मैं परमात्मा का नाम सिमरता हूँ (नाम ही तृष्णा दूर करता है)। गुरू की श़रण पड़ कर मैं सदा-थिर नाम सिमरता हूँ, सदा-थिर प्रभू (की सिफ़त-सलाह) उचारता हूँ, और सदा-थिर प्रभू के साथ सांझ पाता हूँ। मैं हर रोज़ उस प्रभू का नाम मुख से लेता हूँ जो दीनों का सहारा है जो दया का स्रोत है और जिस पर माया का असर नहीं पड़ सकता। परमात्मा ने जिस मनुष्य को अपनी हज़ूरी से ही नाम सिमरन की करने-योग्य कार्य करने का हुक्म दे दिया, वह मनुष्य अपने मन को (माया की तरफ़ से) मार कर तृष्णा के असर से बच जाता है। हे नानक जी! उस मनुष्य को प्रभू का नाम ही मीठा और अन्य सभी रसों से श्रेष्ठ लगता है, उस ने नाम सिमरन की बरकत से माया की तृष्णा (अपने अंदर से) दूर कर ली होती है ॥५॥२॥