रागु सोरठि बाणी भगत कबीर जी की घरु १ जब जरीऐ तब होइ भसम तनु रहै किरम दल खाई ॥ काची गागरि नीरु परतु है इआ तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु कीआ ॥ मरती बार लेहु लेहु करीऐ भूतु रहन किउ दीआ ॥२॥ देहुरी लउ बरी नारि संगि भई आगै सजन सुहेला ॥ मरघट लउ सभु लोगु कुट्मबु भइओ आगै हंसु अकेला ॥३॥ कहतु कबीर सुनहु रे प्रानी परे काल ग्रस कूआ ॥ झूठी माइआ आपु बंधाइआ जिउ नलनी भ्रमि सूआ ॥४॥२॥

अर्थ: राग सोरठि, घर १ में भगत कबीर जी की बाणी। (मरने के बाद) अगर शरीर (चित्ता में) जलाया जाए तो वह राख हो जाता है, अगर (कबर में) टिका रहे तो चींटियों का दल इस को खा जाता है। (जैसे) कच्चे घड़े में पानी पड़ता है (और घड़ा गल कर पानी बाहर निकल जाता है उसी प्रकार स्वास ख़त्म हो जाने पर शरीर में से भी जिंद बाहर निकल जाती है, सो,) इस शरीर का इतना सा ही मान है (जितना कच्चे घड़े का) ॥१॥ हे भाई! तूँ किस बात के अहंकार में भरा फिरता हैं ? तुझे वह समय क्यों भूल गया है जब तूँ (माँ के पेट में) दस महीने उल्टा टिका रहा था ॥१॥ रहाउ ॥ जैसे मक्खी (फूलों का) रस जोड़ जोड़ कर शहद इकट्ठा करती है, उसी प्रकार मूर्ख व्यक्ति उत्तसुक्ता कर कर के धन जोड़ता है (परन्तु आखिर वह बेगाना ही हो गया)। मौत आई, तो सब यही कहते हैं – ले चलो, ले चलो, अब यह बीत चूका है, बहुता समय घर रखने से कोई लाभ नहीं ॥२॥ घर की (बाहरी) दहलीज़ तक पत्नी (उस मुर्दे के) साथ जाती है, आगे सज्जन मित्र चुक लेते हैं, श्मशान तक परिवार के बन्दे और अन्य लोग जाते हैं, परन्तु परलोक में तो जीव-आत्मा अकेली ही जाती है ॥३॥ कबीर जी कहते हैं – हे बन्दे! सुन, तूँ उस खूह में गिरा पड़ा हैं जिस को मौत ने घेरा हुआ है (भावार्थ, मौत अवश्य आती है)। परन्तु, तूँ अपने आप को इस माया से बाँध रखा है जिस से साथ नहीं निभना, जैसे तोता मौत के डर से अपने आप को नलनी से चंबोड रखता है (टिप्पणी: नलनी साथ चिंबड़ना तोते की फांसी का कारण बनता, माया के साथ चिंबड़े रहना मनुष्य की आत्मिक मौत का कारण बनता है) ॥४॥२॥



Share On Whatsapp

Leave a comment




ਅੰਗ : 654

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥

ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ॥੧॥ ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ ? ॥੧॥ ਰਹਾਉ ॥ ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ)। ਮੌਤ ਆਈ, ਤਾਂ ਸਭ ਇਹੀ ਆਖਦੇ ਹਨ – ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ ॥੨॥ ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ ॥੩॥ ਕਬੀਰ ਜੀ ਆਖਦੇ ਹਨ – ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ)। ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੪॥੨॥



Share On Whatsapp

Leave a Comment
SIMRANJOT SINGH : Waheguru Ji🙏🌹

धनासरी महला ५ ॥ मोहि मसकीन प्रभु नामु अधारु ॥ खाटण कउ हरि हरि रोजगारु ॥ संचण कउ हरि एको नामु ॥ हलति पलति ता कै आवै काम ॥१॥ नामि रते प्रभ रंगि अपार ॥ साध गावहि गुण एक निरंकार ॥ रहाउ ॥ साध की सोभा अति मसकीनी ॥ संत वडाई हरि जसु चीनी ॥ अनदु संतन कै भगति गोविंद ॥ सूखु संतन कै बिनसी चिंद ॥२॥ जह साध संतन होवहि इकत्र ॥ तह हरि जसु गावहि नाद कवित ॥ साध सभा महि अनद बिस्राम ॥ उन संगु सो पाए जिसु मसतकि कराम ॥३॥ दुइ कर जोड़ि करी अरदासि ॥ चरन पखारि कहां गुणतास ॥ प्रभ दइआल किरपाल हजूरि ॥ नानकु जीवै संता धूरि ॥४॥२॥२३॥

अर्थ: हे भाई! मुझ आजिज को परमात्मा का नाम (ही) सहारा है, मेरे लिए खटणे कमाणे के लिए परमात्मा का नाम ही रोज़ी है। मेरे लिए इकठ्ठे करने के लिए (भी) परमात्मा का नाम ही है। (जो मनुष्य हरी-नाम-धन इकट्ठा करता है) इस लोक में और परलोक में उस के* *काम आता है ॥१॥ हे भाई! परमात्मा के नाम में मस्त हो कर, संत जन बेअंत प्रभु के प्रेम में जुड़ के- एक निरंकार के गुण गाते रहते हैं ॥ रहाउ ॥ हे भाई! बहुत निम्र-स्वभाव संत की सोभा (का मूल) है, परमात्मा की सिफत-सलाह करनी ही संत की प्रशंसा (का कारण) है। परमात्मा की भगती संत जानों के हृदय में आनंद पैदा करती है। (भक्ति की बरकत से) संत जनों के हृदय में सुख बना रहता है (उनके अंदर की) चिंता नास हो जाती है ॥२॥ हे भाई! साध संत जहाँ (भी) इकट्ठे होते हैं, वहाँ वह साज वरत के बाणी पढ़ कर परमात्मा की सिफत-सलाह का गीत (ही) गाते हैं। हे भाई! संतों की संगत में बैठ कर आतमिक आनंद प्राप्त होता है शांति हासिल होती है। पर उनकी संगत वही मनुष्य प्राप्त करता है जिस के माथे पर बखस़स (का लेख लिखा हो) ॥३॥ हे भाई! मैं अपने दोनों हाथ जोड़ कर अरदास करता हूँ, कि मैं संत जनां के चरन धो कर गुणों के ख़जाने परमात्मा का नाम उचारता रहूँ। हे भाई! जो दयाल कृपाल प्रभू की हज़ूरी में (सदा टिके रहते हैं) नानक उन्हा संत जनां के चरनों की धूड़ से आतमिक जीवन प्राप्त करता है ॥४॥२॥२३॥



Share On Whatsapp

Leave a comment


ਅੰਗ : 676

ਧਨਾਸਰੀ ਮਹਲਾ ੫ ॥ ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ ਏਕੋ ਨਾਮੁ ॥ ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥ ਨਾਮਿ ਰਤੇ ਪ੍ਰਭ ਰੰਗਿ ਅਪਾਰ ॥ ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥ ਸਾਧ ਕੀ ਸੋਭਾ ਅਤਿ ਮਸਕੀਨੀ ॥ ਸੰਤ ਵਡਾਈ ਹਰਿ ਜਸੁ ਚੀਨੀ ॥ ਅਨਦੁ ਸੰਤਨ ਕੈ ਭਗਤਿ ਗੋਵਿੰਦ ॥ ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥ ਜਹ ਸਾਧ ਸੰਤਨ ਹੋਵਹਿ ਇਕਤ੍ਰ ॥ ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥ ਸਾਧ ਸਭਾ ਮਹਿ ਅਨਦ ਬਿਸ੍ਰਾਮ ॥ ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥ ਦੁਇ ਕਰ ਜੋੜਿ ਕਰੀ ਅਰਦਾਸਿ ॥ ਚਰਨ ਪਖਾਰਿ ਕਹਾਂ ਗੁਣਤਾਸ ॥ ਪ੍ਰਭ ਦਇਆਲ ਕਿਰਪਾਲ ਹਜੂਰਿ ॥ ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥

ਅਰਥ: ਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ, ਮੇਰੇ ਵਾਸਤੇ ਖੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ। ਮੇਰੇ ਵਾਸਤੇ ਇਕੱਠਾ ਕਰਨ ਲਈ (ਭੀ) ਪਰਮਾਤਮਾ ਦਾ ਨਾਮ ਹੀ ਹੈ। (ਜੇਹੜਾ ਮਨੁੱਖ ਹਰਿ-ਨਾਮ-ਧਨ ਇਕੱਠਾ ਕਰਦਾ ਹੈ) ਇਸ ਲੋਕ ਤੇ ਪਰਲੋਕ ਵਿਚ ਉਸ ਦੇ ਕੰਮ ਆਉਂਦਾ ਹੈ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਮਸਤ ਹੋ ਕੇ, ਸੰਤ ਜਨ ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ- ਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ ॥ ਰਹਾਉ ॥ ਹੇ ਭਾਈ! ਬਹੁਤ ਨਿਮ੍ਰਤਾ-ਸੁਭਾਉ ਸੰਤ ਦੀ ਸੋਭਾ (ਦਾ ਮੂਲ) ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੀ ਸੰਤ ਦੀ ਵਡਿਆਈ (ਦਾ ਕਾਰਨ) ਹੈ। ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿਚ ਆਨੰਦ ਪੈਦਾ ਕਰਦੀ ਹੈ। (ਭਗਤੀ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ ਵਿਚ ਸੁਖ ਬਣਿਆ ਰਹਿੰਦਾ ਹੈ (ਉਹਨਾਂ ਦੇ ਅੰਦਰੋਂ) ਚਿੰਤਾ ਨਾਸ ਹੋ ਜਾਂਦੀ ਹੈ ॥੨॥ ਹੇ ਭਾਈ! ਸਾਧ ਸੰਤ ਜਿੱਥੇ (ਭੀ) ਇਕੱਠੇ ਹੁੰਦੇ ਹਨ, ਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ (ਹੀ) ਗਾਂਦੇ ਹਨ। ਹੇ ਭਾਈ! ਸੰਤਾਂ ਦੀ ਸੰਗਤਿ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ। ਪਰ, ਉਹਨਾਂ ਦੀ ਸੰਗਤਿ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ (ਦਾ ਲੇਖ ਲਿਖਿਆ ਹੋਵੇ) ॥੩॥ ਹੇ ਭਾਈ! ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ, ਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾਂ। ਹੇ ਭਾਈ! ਜੇਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿਚ (ਸਦਾ ਟਿਕੇ ਰਹਿੰਦੇ ਹਨ) ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ ॥੪॥੨॥੨੩॥



Share On Whatsapp

View All 2 Comments
SIMRANJOT SINGH : Waheguru Ji🙏🌹
Dalbara Singh : waheguru ji 🙏



धनासरी महला ५ घरु १२ ੴ सतिगुर प्रसादि ॥ बंदना हरि बंदना गुण गावहु गोपाल राइ ॥ रहाउ ॥ वडै भागि भेटे गुरदेवा ॥ कोटि पराध मिटे हरि सेवा ॥१॥ चरन कमल जा का मनु रापै ॥ सोग अगनि तिसु जन न बिआपै ॥२॥ सागरु तरिआ साधू संगे ॥ निरभउ नामु जपहु हरि रंगे ॥३॥ पर धन दोख किछु पाप न फेड़े ॥ जम जंदारु न आवै नेड़े ॥४॥ त्रिसना अगनि प्रभि आपि बुझाई ॥ नानक उधरे प्रभ सरणाई ॥५॥१॥५५॥

अर्थ :राग धनासरी, घर १२ में गुरू अर्जन देव जी की बाणी। अकाल पुरख एक है और सतिगुरू की कृपा द्वारा मिलता है हे भाई! परमात्मा को सदा नमस्कार करा करो, प्रभू पातिश़ाह के गुण गाते रहो ॥ रहाउ ॥ हे भाई! जिस मनुष्य को बड़ी किस्मत से गुरू मिल जाता है, (गुरू के द्वारा) परमात्मा की सेवा-भगती करने से उस के करोड़ों पाप मिट जाते हैं ॥१॥ हे भाई! जिस मनुष्य का मन परमात्मा के सुंदर चरणों (के प्रेम-रंग) में रंग जाता है, उस मनुष्य ऊपर चिंता की आग ज़ोर नहीं पा सकती ॥२॥ हे भाई! गुरू की संगत में (नाम जपने की बरकत से) संसार-समुँद्र से पार निकल जाते हैं। प्रेम से निरभउ प्रभू का नाम जपा करो ॥३॥ हे भाई! (सिमरन का सदका) पराए धन (आदि) के कोई अैब पाप मंदे कर्म नहीं होते, भयानक यम भी नज़दीक नहीं आते (मौत का डर नहीं लगता, आत्मिक मौत नज़दीक़ नहीं आती ॥४॥ हे भाई! (जो मनुष्य प्रभू के गुण गाते हैं) उन की तृष्णा की आग प्रभू ने आप बुझा दी है। हे नानक जी! प्रभू की श़रण पड़ कर (अनेकों जीव तृष्णा की आग में से) बच निकलते हैं ॥५॥१॥५५॥



Share On Whatsapp

Leave a comment


ਅੰਗ : 683

ਧਨਾਸਰੀ ਮਹਲਾ ੫ ਘਰੁ ੧੨ ੴ ਸਤਿਗੁਰ ਪ੍ਰਸਾਦਿ ॥ ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ ਚਰਨ ਕਮਲ ਜਾ ਕਾ ਮਨੁ ਰਾਪੈ ॥ ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥ ਸਾਗਰੁ ਤਰਿਆ ਸਾਧੂ ਸੰਗੇ ॥ ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥ ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥ ਜਮ ਜੰਦਾਰੁ ਨ ਆਵੈ ਨੇੜੇ ॥੪॥ ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥ ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥

ਅਰਥ: ਰਾਗ ਧਨਾਸਰੀ, ਘਰ ੧੨ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ ॥ ਰਹਾਉ ॥ ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥ ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ, ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ ॥੨॥ ਹੇ ਭਾਈ! ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ ॥੩॥ ਹੇ ਭਾਈ! (ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ, ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ॥੪॥ ਹੇ ਭਾਈ! (ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ। ਹੇ ਨਾਨਕ ਜੀ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ ॥੫॥੧॥੫੫॥



Share On Whatsapp

View All 2 Comments
SIMRANJOT SINGH : Waheguru Ji🙏🌹
ਦਲਬੀਰ ਸਿੰਘ : 🙏🙏ਹੇ ਸਟਵ ਸਕਤੀਮਾਨ ਤੇਰਾ ਕੋਟਿ ਕੋਟਾਣ ਸੁਕਰ ਹੈ ਇਹ ਜਿੰਦਗੀ ਦੇਣ ਲਈ ਧੰਨਵਾਦ ਵਜੋਂ ਬੇਨਤੀ...

ਅਹਿਮਦ ਸ਼ਾਹ ਅਬਦਾਲੀ ਹਿੰਦ ਮੁਲਕ ਦੀ ਧੁਨੀ ਦਿੱਲੀ ਨੂੰ ਫ਼ਤਹ ਕਰਕੇ, ਮੇਰਠ, ਬਿੰਦ੍ਰਬਨ ਦਾ ਇਲਾਕਾ ਲੁਟ ਪੁਟ ਕੇ ਜਦੋਂ ਵਾਪਸ ਆਪਣੇ ਮੁਲਕ ਨੂੰ ਮੁੜਨ ਲੱਗਦਾ ਹੈ ਤਾਂ ਉਹ ਜਿੱਥੇ ਆਪਣੀ ਨਾਲ ਬੇਇੰਤਹਾ ਦੌਲਤ, ਹੀਰੇ-ਜਵਾਰਾਤ, ਨੌਜਵਾਨ ਗੁਲਾਮ ਲਿਜਾ ਰਿਹਾ ਸੀ, ਉਥੇ ਹੀ ਉਹ ਕਾਬੁਲ ਕੰਧਾਰ ਗਜ਼ਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਤੇ ਵੇਚਣ ਲੀ ਇਸ ਮੁਲਕ ਦੀ ਔਰਤਾਂ ਵੀ ਲਿਜਾ ਰਿਹਾ ਸੀ, ਜਿਨ੍ਹਾਂ ਦੀ ਗਿਣਤੀ ਕਈ ਸੈਕੜਿਆਂ ਵਿਚ ਸੀ। ਕਿਸੇ ਮਰਾਠੇ ਜਾਂ ਰਾਜਪੂਤ ਦੀ ਹਿੰਮਤ ਨ ਪਈ ਕਿ ਉਹ ਇਨ੍ਹਾਂ ਧੀਆਂ ਧਿਆਣੀਆਂ ਦੀ ਇੱਜ਼ਤ ਕੱਜ ਸਕੇ।
ਅਬਦਾਲੀ ਜਦ ਬਿਆਸ ਦਾ ਪੱਤਣ ਟੱਪਿਆ ਤਾਂ ਸਿੰਘਾਂ ਨੇ ਥਾਂ ਪੁਰ ਅੱਟਕ ਤਕ ਉਸਤੇ ਹਮਲੇ ਕਰਕੇ ਉਸਦਾ ਜਿੱਥੇ ਧਨ ਦੌਲਤ ਦਾ ਭਾਰ ਹੌਲਾ ਕੀਤਾ, ਉਥੇ ਹੀ ਸ.ਜੱਸਾ ਸਿੰਘ ਆਹਲੂਵਾਲੀਆ, ਚੜਤ ਸਿੰਘ ਸ਼ੁਕਰਚੱਕੀਆ, ਹਰੀ ਸਿੰਘ ਭੰਗੀ ਆਦਿ ਨੇ ਕਹਿੰਦੇ ਕੋਈ ੧੭੦੦ ਦੇ ਲਾਗੇ ਤਾਗੇ ਜਵਾਨ ਨੂੰਹਾਂ ਧੀਆਂ ਨੂੰ ਅਬਦਾਲੀ ਦੇ ਪੰਜੇ ਵਿਚੋਂ ਬਚਾ ਲਿਆ, ਜਦੋਂ ਇਨ੍ਹਾਂ ਨੂੰ ਵਾਪਸ ਇਨ੍ਹਾਂ ਦੇ ਘਰਾਂ ਤਕ ਪਹੁੰਚਾਣ ਦਾ ਵਕਤ ਆਇਆ ਤਾਂ ਕੁਝ ਬਾਹਮਣਾਂ ਦੀ ਚੁਕ ਵਿਚ ਇਹਨਾਂ ਦੇ ਪਰਿਵਾਰਾਂ ਨੇ ਆਪਣੀਆਂ ਧੀਆਂ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ, ਅਖੇ ਇਹ ਇਨ੍ਹੇ ਦਿਨ ਬਾਹਰ ਰਹੀਆਂ ਨੇ ਅਪਵਿੱਤਰ ਹੋ ਗਈਆਂ ਹਨ। ਸਿੰਘਾਂ ਬੜਾ ਸਮਝਾਇਆ ਕਿ ਭਾਈ ਇਹੋ ਜਾ ਕੁਝ ਨਹੀ ਹੋਇਆ, ਇਹ ਬੱਚੀਆਂ ਜਤ ਸਤ ਵਿਚ ਪ੍ਰਪਕ ਨੇ, ਨਾਲੇ ਇਨ੍ਹਾਂ ਵਿਚਾਰੀਆਂ ਦਾ ਕਾਅਦਾ ਦੋਸ਼, ਫਰਜ਼ ਤੇ ਥੋਡਾ ਸੀ ਇਨ੍ਹਾਂ ਨੂੰ ਬਚਾਉਣ ਦਾ !
ਗੱਲ ਦਾ ਪਾਸਾ ਜਦ ਪੁਠਾ ਪੈਂਦਾ ਦੇਖਿਆ ਤਾਂ ਬਾਹਮਣ ਕਹਿਣ ਲੱਗੇ ਕਿ, ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਪਰ ਇਨ੍ਹਾਂ ਨੂੰ ਆਪਣੇ ਜਤ ਸਤ ਦਾ ਸਬੂਤ ਦੇਣਾ ਪਵੇਗਾ, ਅਸੀਂ ਅੱਗ ਬਾਲ੍ਹਾਂਗੇ, ਇਹ ਉਸ ਵਿਚੋਂ ਲੰਘਣ ਜੋ ਪਾਕ ਪਵਿੱਤਰ ਹੋਣਗੀਆਂ ਅੱਗ ਉਨ੍ਹਾਂ ਦਾ ਕੁਝ ਨਹੀ ਵਿਗਾੜ ਸਕੇਗੀ! ਇਹ ਗੱਲ ਸੁਣ ਕੇ ਸਭ ਦੇ ਸਾਹ ਸੂਤੇ ਗਏ। ਸ.ਹਰੀ ਸਿੰਘ ਭੰਗੀ ਕਹਿਣ ਲੱਗੇ, ਵਈ ਸਾਨੂੰ ਥੋਡੀ ਸ਼ਰਤ ਮਨਜ਼ੂਰ ਹੈ, ਪਰ ਇਕ ਸ਼ਰਤ ਸਾਡੀ ਵੀ ਹੈ, ਇਨ੍ਹਾਂ ਦੀ ਪਰਖ ਵੀ ਕੋਈ ਜਤ ਸਤ ਵਾਲਾ ਬ੍ਰਹਾਮਣ ਹੀ ਲੈ ਸਕੇਗਾ,ਇਸ ਲਈ ਪਹਿਲ੍ਹਾਂ ਮੈਂ ਤੁਹਾਡੀ ਪ੍ਰੀਖਿਆ ਲਵਾਂਗਾ, ਬ੍ਰਹਾਮਣ ਸਾਰੇ ਹੈਰਾਨ, ਉਹ ਕਹਿਣ ਲੱਗੇ ਅਸੀ ਸਭ ਬਹੁਤ ਉੱਚੇ ਆਚਰਣ ਦੇ ਮਾਲਕ ਹਾਂ , ਸਰਦਾਰ ਕਹਿੰਦਾ ਲੱਗ ਜਾਂਦਾ ਬਸ ਹੁਣੇ ਹੀ ਪਤਾ ਤੁਹਾਡਾ ਕਿਰਦਾਰ ਕੀ ਹੈ?…ਸਰਦਾਰ ਨੇ ਇਕ ਮੁੱਢ ਮੰਗਵਾਇਆ ਤੇ ਨਾਲ ਹੀ ਆਪਣੀ ਸ੍ਰੀ ਸਾਹਬ ਮਿਆਨ ਵਿਚੋਂ ਬਾਹਰ ਕੱਢ ਕੇ ਕਹਿਣ ਲੱਗਾ, ਹਾਂਜੀ ਪੰਡਤੋ!ਹੋ ਜੋ ਤਿਆਰ ਫਿਰ ਆਪਣੇ ਜਤ ਸਤ ਦੇ ਪਰਚੇ ਲਈ, ਆਹ ਮੁੱਢ ਤੇ ਆਪਣਾ ਵਾਰੀ ਵਾਰੀ ਸਿਰ ਰੱਖਦੇ ਜਾਹੋ, ਮੈੰ ਸ੍ਰੀ ਸਾਹਿਬ ਨਾਲ ਵਾਰ ਕਰਦਾ ਜਾਵਾਂਗਾ, ਜੋ ਜਤੀ ਸਤੀ ਹੋਵੇਗਾ, ਉਸਦੀ ਧੋਣ ਮੇਰੀ ਸ੍ਰੀ ਸਾਹਿਬ (ਕਿਰਪਾਨ) ਨਹੀ ਲਾਹ ਸਕੇਗੀ ਤੇ ਜੋ ਦਿਖਾਵਾ ਕਰ ਰਿਹਾ ਉਹ ਮੂਲੀ ਗਾਜਰ ਵਾਂਗ ਛਿੱਲਿਆ ਜਾਵੇਗਾ । ਇਹ ਸੁਣ ਸਾਰੇ ਬਾਹਮਣਾਂ ਦੇ ਹੱਥਾਂ ਦੇ ਤੋਤੇ ਉੱਡ ਗਏ, ਉਤਲਾ ਸਾਹ ੳਤਾਂਹ ਤੇ ਥੱਲੜਾ ‘ਠਾਂਹ ਰਹਿ ਗਿਆ। ਝੱਟ ਹਥ ਜੋੜ ਕੇ ਸਰਦਾਰ ਨੂੰ ਕਹਿਣ ਲੱਗੇ ਬਖਸ਼ੋ ਅਸੀਂ ਤੇ ਤੁਹਾਡੀ ਗਊ ਹਾਂ, ਸਾਨੂੰ ਪੂਰਾ ਯਕੀਨ ਹੈ ਕਿ ਇਹ ਬੀਬੀਆਂ ਜਤ ਸਤ ਵਿਚ ਪੂਰੀਆਂ ਨੇ , ਅਸੀਂ ਇਨ੍ਹਾਂ ਨੂੰ ਅੰਗੀਕਾਰ (ਕਬੂਲ ) ਕਰਦੇ ਹਾਂ। ਸਰਦਾਰਾਂ ਨੇ ਧੀਆਂ ਭੈਣਾਂ ਦੇ ਸਿਰ ਪਲੋਸੇ ਤੇ ਕਿਹਾ ਬੱਚੜੀਓ, ਕੋਈ ਹੀਲ ਹੁਜਤਾਂ ਕਰੇ ਤਾਂ ਆਪਣੇ ਇੰਨਾਂ ਭਰਾਵਾਂ ਨੂੰ ਯਾਦ ਕਰ ਲੈਣਾ । ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀਕਲਾ ਬਖਸ਼ੇ ।
ਬਲਦੀਪ ਸਿੰਘ ਰਾਮੂੰਵਾਲੀਆ



Share On Whatsapp

Leave a comment




ਹਰਿਆਣੇ ਦੇ ਜਾਟ ਆਬਾਦੀ ਵਾਲੇ ਇਲਾਕੇ ਨੂੰ ਬੜੀ ਸਾਜਿਸ਼ ਅਧੀਨ ਸਿੱਖਾਂ ਨਾਲੋ ਤੋੜ ਕੇ ਵੱਖ ਕੀਤਾ ਗਿਆ ਅਤੇ ਫੇਰ ਹੁੱਕੇ ਨੂੰ ਜਾਟਾਂ ਦੀ ਪਛਾਣ ਬਣਾਕੇ ਓਹਨਾ ਦੇ ਸਿੱਖੀ ਚ ਪਰਤਣ ਤੇ ਸਦੀਵੀ ਬੰਨ ਮਾਰ ਦਿੱਤਾ ਗਿਆ। ਉਪਰੰਤ ਸਾਧੂ ਦਿਆਨੰਦ ਨੂੰ ਗੁਜਰਾਤ ਤੋਂ ਬੁਲਾਕੇ ਆਰੀਆ ਸਮਾਜ ਦਾ ਐਨਾ ਪਰਚਾਰ ਪ੍ਰਸਾਰ ਕੀਤਾ ਕੇ ਕਦੇ ਸਿੱਖੀ ਨਾਲ ਅਥਾਹ ਪ੍ਰੇਮ ਕਰਨ ਵਾਲਾ ਇਲਾਕਾ ਸਿੱਖੀ ਤੋਂ ਦੂਰ ਹੋ ਗਿਆ।
ਗੁਰੂ ਸਾਹਿਬ ਸਮੇਂ ਏਸ ਇਲਾਕੇ ਚ ਸਿੱਖੀ ਦੇ ਪਰਚਾਰ ਪਰਸਾਰ ਦਾ ਪੂਰਾ ਜ਼ੋਰ ਸੀ। ਧੰਨ ਸਤਿਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸੀਸ ਲੈਕੇ ਜਦੋਂ ਬਾਬਾ ਜੈਤਾ ਜੀ ਅਨੰਦਪੁਰ ਸਾਹਿਬ ਨੂੰ ਚੱਲੇ ਤਾਂ ਮੁਗਲ ਫੌਜਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਦਿੱਲੀਓਂ ਨਿਕਲਦੇ ਹੀ ਪਿੰਡ ਬਢ ਖਾਲਸੇ ਚ ਬਾਬਾ ਜੈਤਾ ਜੀ ਨੂੰ ਘੇਰਾ ਪਿਆ ਤਾਂ ਬਾਬਾ ਜੀ ਪਿੰਡ ਵਿੱਚ ਰਹਿਣ ਵਾਲੇ ਗੁਰਸਿੱਖ ਪਰਿਵਾਰਾਂ ਕੋਲ ਪਹੁੰਚੇ ਅਤੇ ਸਲਾਹ ਕੀਤੀ ਕੇ ਗੁਰੂ ਸਾਹਿਬ ਦਾ ਸੀਸ ਸੁਰੱਖਿਅਤ ਕਿਵੇਂ ਜਾਵੇ ? ਓਦੋਂ ਭਾਈ ਕੁਸ਼ਾਲ ਜੀ (ਦਹੀਆ) ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਓਹਨਾਂ ਦਾ ਸਿਰ ਵੱਢ ਕੇ ਮੁਗਲ ਫੌਜ ਨੂੰ ਦੇ ਦਿਓ। ਗੁਰਮੁਖ ਪਿਆਰੇ ਭਾਈ ਕੁਸ਼ਾਲ ਜੀ ਜਿੰਨਾ ਦਾ ਨਾਮ ਸਿੱਖਾਂ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਓਹਨਾ ਦਾ ਸੀਸ ਵੱਢ ਕੇ ਓਹਨਾਂ ਦੇ ਪੁੱਤਰਾਂ ਨੇ ਮੁਗਲ ਫੌਜੀਆਂ ਨੂੰ ਦਿੱਤਾ ਕੇ ਇਹ ਲਓ ਗੁਰੂ ਸਾਹਿਬ ਦਾ ਸੀਸ।
ਫੌਜ ਵਾਪਸ ਦਿੱਲੀ ਨੂੰ ਪਰਤ ਗਈ ਅਤੇ ਬਾਬਾ ਜੈਤਾ ਜੀ ਮਹਾਰਾਜ ਦਾ ਸੀਸ ਲੈਕੇ ਅਨੰਦਪੁਰ ਸਾਹਿਬ ਨੂੰ ਚਲ ਪਏ। ਇਹ ਘਟਨਾ ਗੁਰੂ ਸਾਹਿਬ ਦੀ ਸ਼ਹੀਦੀ ਵਾਲੀ ਰਾਤ ਦੀ ਹੈ।
ਜਦੋ ਬਾਅਦ ਇਸ ਦਾ ਸੱਚ ਮੁਗਲ ਫੌਜ ਨੂੰ ਪਤਾ ਲੱਗਾ ਤਾ ਫੌਜ ਨੇ ਪਿੰਡ ਉਪਰ ਚੜਾਈ ਕਰ ਕੇ ਪਿੰਡ ਨੂੰ ਉਜਾੜ ਦਿੱਤਾ । ਔਰੰਗਜ਼ੇਬ ਦੀ ਮੌਤ ਤੋ ਬਾਅਦ ਉਹਨਾ ਹੀ ਖੰਡਰਾਂ ਉਪਰ ਫੇਰ ਪਿੰਡ ਵਸਾਇਆ ਗਿਆ ਜਿਸ ਦਾ ਹੁਣ ਨਾਮ ਹੈ ਬਢ ਖਾਲਸਾ ।
ਇਹ ਦਿਲੀ ਬਾਡਰ ਕੁੰਡਲੀ ਤੋ ਇਕ ਕਿਲੋਮੀਟਰ ਦੀ ਵਿੱਥ ਤੇ ਹੈ ਇਸ ਪਿੰਡ ਦਾ ਪਹਿਲਾ ਨਾਮ ਗੜੀ ਸੀ ।
ਏਸੇ ਇਲਾਕੇ ਚੋਂ ਦੂਸਰੇ ਜਾਟ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਆਏ ਜਿਹੜੇ ਦੂਜੇ ਪਿਆਰੇ ਬਣੇ ਸਨ 1699 ਦੀ ਵੈਸਾਖੀ ਵਾਲੇ ਦਿਨ।
ਬਾਬਾ ਬੰਦਾ ਸਿੰਘ ਬਹਾਦੁਰ ਨੇ ਮਹਾਰਾਸ਼ਟਰ ਤੋਂ ਆਕੇ ਏਸੇ ਇਲਾਕੇ ਚ ਪਹਿਲੀ ਵਿਉਂਤਬੰਦੀ ਕੀਤੀ, ਸਿੰਘ ਏਥੇ ਹੀ ਇਕੱਠੇ ਹੋਏ ਅਤੇ ਏਥੋਂ ਫੇਰ ਸੁਧਾਈ ਸ਼ੁਰੂ ਹੋਈ। ਪਹਿਲਾਂ ਸੋਨੀਪਤ ਸੋਧਿਆ ਸੀ ਬਾਬਾ ਜੀ ਨੇ।
ਸੋ ਗੁਰੂ ਸਾਹਿਬ ਦੇ ਵੇਲੇ ਜਿਸ ਤਰੀਕੇ ਨਾਲ ਸਿੱਖੀ ਦਾ ਪਸਾਰਾ ਸੀ ਸ਼ਾਤਿਰ ਬਿਪਰ ਨੇ ਬੜੀ ਚਲਾਕੀ ਨਾਲ ਸਿੱਖੀ ਨੂੰ ਸਿਰਫ ਪੰਜਾਬ ਤੱਕ ਸੀਮਤ ਕੀਤਾ ਅਤੇ ਹਿੰਦੁਸਤਾਨ ਦੀਆਂ ਬਾਕੀ ਕੌਮਾਂ ਨੂੰ ਸਿੱਖੀ ਤੋਂ ਹੌਲੀ ਹੌਲੀ ਦੂਰ ਕਰ ਦਿੱਤਾ। ਨੌਵੇਂ ਪਾਤਸ਼ਾਹ ਜੀ ਨੇ ਜੀਵਨ ਦਾ ਕੀਮਤੀ ਸਮਾਂ ਪੂਰਬ ਚ ਪਰਚਾਰ ਕੀਤਾ ਅਸਾਮ ਅਤੇ ਮੌਜੂਦਾ ਬੰਗਾਲ ਅਤੇ ਬੰਗਲਾਦੇਸ਼ ਚ ਹਜ਼ਾਰਾਂ ਨੂੰ ਸਿੱਖੀ ਬਖਸ਼ੀ ਪਰ ਅੱਜ ਫੇਰ ਓਸ ਇਲਾਕੇ ਚ ਸਿੱਖੀ ਨਾਮ ਮਾਤਰ ਹੈ।
ਲੋੜ ਹੈ ਕੋਈ ਪਰਚਾਰਕ ਐਸੇ ਉੱਠਣ ਜਿਹੜੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਇਲਾਕਿਆਂ ਚ ਮੁੜ ਸਿੱਖੀ ਦਾ ਪਾਸਾਰ ਕਰਨ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਸ਼ਹੀਦ ਭਾਈ ਕੁਸ਼ਾਲ ਜੀ ਨੂੰ ਪ੍ਰਣਾਮ।
( ਫੋਟੋ ਬਾਬੇ ਕੁਸ਼ਾਲ ਜੀ ਦੀ ਬਣਾਈ ਯਾਦਗਾਰ ਤੋਂ ਹੈ ਜਿੱਥੇ ਮੌਜੂਦਾ ਲੋਕ ਪਹਿਰਾਵੇ ਅਨੁਸਾਰ ਹੀ ਓਹਨਾਂ ਦਾ ਬੁੱਤ ਸਥਾਪਿਤ ਕੀਤਾ ਹੋਇਆ ਹੈ )



Share On Whatsapp

Leave a comment


ਬੀਬੀ ਹਰਨਾਮ ਕੌਰ ਇਕ ਸਹਿਜਧਾਰੀ ਪ੍ਰਵਾਰ ਵਿਚ ਜਨਮ ਲੈ ਕੇ , ਇਕ ਭਾਈ ਤਖਤ ਸਿੰਘ ਨਾਲ ਵਿਆਹ ਕਰਾ ਕੇ ਉਸ ਦੇ ਨਾਲ ਪੜਾਉਣਾ ਸ਼ੁਰੂ ਕਰ ਸਾਰੀ ਆਯੂ ਇਸਤਰੀ ਵਿਦਿਆ ਦੀ ਉਨਤੀ ਲਈ ਕੰਮ ਕਰਦੀ ਰਹੀ । ਆਪ ਨੇ ਇਸਤਰੀ ਜਾਤੀ ਨੂੰ ਉਚੀ ਪਦਵੀ ਦਿਵਾਉਣ ਲਈ ਬੜੀ ਲਗਨ , ਮਿਹਨਤ ਤੇ ਨਿਸ਼ਕਾਮ ਕੰਮ ਕਰਕੇ ਨਾਮਨਾ ਖਟਿਆ | ਆਪ ਨਿਮਰਤਾ , ਧੀਰਜ , ਸੰਤੋਖ , ਮਿੱਠ ਬੋਲੀ , ਸੇਵਾ ਭਾਵਨਾ ਵਾਲੀ , ਪਰਉਪਕਾਰੀ ਇਸਤਰੀ ਹੋਈ ਹੈ । ਉਸ ਸਮੇਂ ਕੁੜੀਆਂ ਨੂੰ ਮਾਪੇ ਘਰਦਿਆਂ ਕੰਮਾਂ ਲਈ ਹੀ ਸਿਖਿਆ ਦੇਂਦੇ ਸਨ । ਜਿਵੇਂ ਰੋਟੀ ਪਕਾਉਣਾ , ਧਾਰਾਂ ਕੱਢਣੀਆਂ , ਕਪਾਹ ਚੁਣਨੀ , ਸੂਈ ਸਿਲਾਈ ਆਦਿ ਤੋਂ ਹਟਾ ਕੇ ਆਪ ਨੇ ਚੰਗੀ ਵਿਦਿਆ , ਧਾਰਮਿਕ ਰੁਚੀ , ਸੰਗੀਤ , ਸਟੇਜਾਂ ਪਰ ਬੋਲਣਾ , ਸੂਈ ਸਿਲਾਈ ਕਢਾਈ ਦੀ ਸਿੱਖਿਆ ਵਲ ਪ੍ਰੇਰ ਕੇ ਇਸਤਰੀ ਨੂੰ ਘਰ ਦਾ ਗਹਿਣਾ ਬਣਾ ਚੰਗੀ ਭੈਣ , ਚੰਗੀ ਮਾਂ , ਹਰ ਪਾਸਿਓ ਨਿਪੁੰਨ ਬਣਾ ਦਿੱਤਾ । ਬੀਬੀ ਹਰਨਾਮ ਕੌਰ ਨੂੰ ਜੋ ਵਿਦਿਆ ਦੀ ਦੇਵੀ ਕਹਿ ਲਈਏ ਤਾਂ ਅਧਿਕਥਨੀ ਨਹੀਂ ਹੋਵੇਗਾ । ਬੀਬੀ ਜੀ ਦਾ ਜਨਮ ਇਕ ਸਹਿਜਧਾਰੀ ਪ੍ਰਵਾਰ ‘ ਚ ਭਾਈ ਭਗਵਾਨ ਦਾਸ ਤੇ ਬੀਬੀ ਰਾਮ ਦੇਈ ਦੀ ਕੁੱਖੋਂ ਫਿਰੋਜਪੁਰ ਨਗਰ ਵਿਚ ਹੋਇਆ । ਇਨ੍ਹਾਂ ਦਾ ਨਾਮ ਲਾਡ ਨਾਲ ਜੂਨੀ ਰਖਿਆ ਗਿਆ । ਆਪ ਦੇ ਮਾਪੇ ਧਾਰਮਿਕ ਵਿਚਾਰਾਂ ਦੇ ਰੱਬ ਦੇ ਭੈ ਵਾਲੇ ਸਨ । ਉਸ ਸਮੇਂ ਉਥੇ ਇਕ ਧਾਰਮਿਕ ਸੰਸਥਾ ਦਾ ਆਗੂ ਸਾਧੂ ਰਾਮ ਅਕਾਲ ਚਲਾਣਾ ਕਰ ਗਿਆ । ਭਾਈ ਭਗਵਾਨ ਦਾਸ ਨੂੰ ਧਾਰਮਿਕ ਰੁਚੀਆਂ ਦਾ ਧਾਰਨੀ ਹੋਣ ਕਰਕੇ ਸਾਰਿਆਂ ਨੇ ਸਰਬ ਸੰਮਤੀ ਨਾਲ ਇਸ ਨੂੰ ਧਾਰਮਿਕ ਸੰਸਥਾ ਦਾ ਆਗੂ ਥਾਪ ਦਿੱਤਾ , ਜਿਸ ਦੇ ਇਹ ਯੋਗ ਵੀ ਸੀ । ਜੂਨੀ ਛੋਟੀ ਉਮਰ ਵਿਚ ਹੀ ਬੜੀ ਹੋਣਹਾਰ , ਬੁੱਧੀਮਾਨ ਤੇ ਚੁਸਤ ਸੀ । ਆਪਣੇ ਮਾਤਾ – ਪਿਤਾ ਪਾਸੋਂ ਧਾਰਮਿਕ ਗੁੜ੍ਹਤੀ ਮਿਲ ਚੁੱਕੀ ਸੀ । ਛੇ ਸਾਲ ਦੀ ਉਮਰ ਵਿਚ ਮਾਪਿਆਂ ਨੇ ਗੁਰਦੁਆਰੇ ਭੇਜ ਗ੍ਰੰਥੀ ਪਾਸੋਂ ਗੁਰਮੁਖੀ ਸਿਖਣੀ ਸ਼ੁਰੂ ਕਰ ਦਿੱਤੀ । ਜਪੁ ਜੀ ਤੇ ਫਿਰ ਪੰਜ ਗ੍ਰੰਥੀ ਪੜ੍ਹਣ ਲਗੀ , ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਨ ਲਗ ਪਈ । ਨਿਤਨੇਮ ਕਰਦੀ ਜਪੁ ਜੀ ਤੇ ਸੋ ਦਰੁ ਕੰਠ ਕਰ ਹੋਰ ਬਾਣੀ ਵੀ ਕੰਠ ਕਰ ਲਈ । ਜਦੋਂ ਸਿੰਘ ਸਭਾ ਲਹਿਰ ਚੱਲੀ ਤਾਂ ਇਸ ਤੋਂ ਪ੍ਰੇਰਨਾ ਲੈ ਕੇ ਇਕ ਸਿੱਖ ਤਖਤ ਸਿੰਘ ਨੇ ਫਿਰੋਜ਼ਪੁਰ ਬੱਚਿਆਂ ਨੂੰ ਗੁਰਮੁਖੀ ਪੜਾਉਣੀ ਸੁਰੂ ਕਰ ਦਿੱਤੀ ।ਹੁਣ 1892 ਵਿੱਚ ਸਿੰਘ ਸਭਾ ਫਿਰੋਜ਼ਪੁਰ ਦੀ ਸਰਪ੍ਰਸਤੀ ਹੇਠ ਇਕ ਵਿਦਿਆਲਾ ਖੋਲਿਆ ਗਿਆ ਜਿਥੇ ਤਖਤ ਸਿੰਘ ਦੇ ਸਕੂਲ ਨੂੰ ਨਾਲ ਰਲਾ ਕੇ ਉਸ ਨੂੰ ਇਕ ਕੁੜੀਆਂ ਦਾ ਵਿਦਿਆਲਾ ਚਲਾਉਣ ਦੀ ਜ਼ਿੰਮੇਵਾਰੀ ਦੇਣ ਤੋਂ ਝਿਜਕਦੀ ਸੀ ਕਿ ਇਕ ਕੰਵਾਰਾ ਨੌਜੁਆਨ ਕੁੜੀਆਂ ਨੂੰ ਇੱਕਲਾ ਪੜਾਵੇ । ਹੁਣ ਜੂਨੀ ਦੇ ਮਾਪਿਆਂ ਨੇ ਸਿੰਘ ਸਭਾ ਦੇ ਇਸ ਭੈਅ ਨੂੰ ਦੂਰ ਕਰਨ ਲਈ ਆਪਣੀ ਧੀ ਨੂੰ ਤਖਤ ਸਿੰਘ ਦੀ ਸਹਾਇਤਾ ਕਰਨ ਲਈ ਸਿੰਘ ਸਭਾ ਪਾਸ ਬੇਨਤੀ ਕੀਤੀ । ਤਖਤ ਸਿੰਘ ਨੂੰ ਵਿਦਿਆਲੇ ਦਾ ਮੈਨੇਜਰ ਥਾਪ ਕੇ ਬੀਬੀ ਜੂਨੀ ਨੂੰ ਏਥੇ ਟੀਚਰ ਨਿਯੁਕਤ ਕਰ ਦਿੱਤਾ । ਅਗਲੇ ਸਾਲ ਜੂਨੀ ਦਾ ਤਖਤ ਸਿੰਘ ਨਾਲ ਵਿਆਹ ਕਰ ਦਿੱਤਾ , 1901 ਵਿਚ ਦੋਵਾਂ ਅੰਮ੍ਰਿਤ ਛਕ ਲਿਆ । ਜੂਨੀ ਸਿੰਘਣੀ ਸੱਜ ਕੇ ਹਰਨਾਮ ਕੌਰ ਬਣ ਗਈ । ਦੋਵੇਂ ਬੜੀ ਲਗਨ ਨਾਲ ਮਿਹਨਤ ਕਰਾਉਂਦੇ , ਬੜੇ ਵਿਦਿਆਰਥੀ ਆ ਗਏ । ਉਧਰ ਸਕੂਲ ਕਮੇਟੀ ਦੀ ਦਖਲ ਅੰਦਾਜ਼ੀ ਕਰਨ ਕਰਕੇ ਇਨ੍ਹਾਂ ਵਿਦਿਆਲਾ ਛੱਡ ਕੇ ਬੱਚਿਆਂ ਨੂੰ ਘਰ ਪ੍ਰਾਈਵੇਟ ਪੜਾਉਣਾ ਸ਼ੁਰੂ ਕਰ ਦਿੱਤਾ । ਸਾਰੇ ਬੱਚੇ ਉਸ ਵਿਦਿਆਲੇ ਤੋਂ ਹੱਟ ਕੇ ਇਨ੍ਹਾਂ ਪਾਸੋਂ ਆ ਕੇ ਪੜਣ ਲਗੇ । ਘਰ ਵਿਚ ਏਨਿਆਂ ਬੱਚਿਆਂ ਦਾ ਪ੍ਰਬੰਧ ਕਰਨਾ ਕਠਿਨ ਸੀ । ਦੋਵਾਂ ਨੇ ਇਕ ਵੱਖਰਾ ਵਿਦਿਆਲਾ ਖੋਹਲਣ ਦੀ ਵਿਚਾਰ ਬਣਾਇਆ । ਪਰ ਵਿਦਿਆਲਾ ਖੋਹਲਣ ਲਈ ਬੜੀ ਮਾਇਆ ਦੀ ਲੋੜ ਸੀ । ਪਰ ਇਨ੍ਹਾਂ ਹੌਸਲਾ ਨਹੀਂ ਹਾਰਿਆ , ਬੜੇ ਦ੍ਰਿੜ੍ਹ ਵਿਸ਼ਵਾਸ਼ ਨਾਲ ਆਪਣੇ ਮਿਸ਼ਨ ਤੇ ਡਟੇ ਰਹੇ । ਗਹਿਣਾ ਗਟਾ ਤੇ ਹੋਰ ਵਾਧੂ ਘਾਟੂ ਘਰ ਦੀਆਂ ਚੀਜ਼ਾਂ ਵੇਚ ਕੇ ਕੁਝ ਸ਼ਾਕਾਂ ਸੰਬੰਧੀਆਂ ਪਾਸੋਂ ਮਾਇਆ ਸਹਾਇਤਾ ਲੈ , ਅਕਾਲ ਪੁਰਖ ਅਗੇ ਅਰਦਾਸ ਕਰ 1901 ਵਿਚ ਇਕ ਵੱਖਰਾ ਵਿਦਿਆਲਾ ਚਾਲੂ ਕਰ ਦਿੱਤਾ । ਗੁਰਮੁਖੀ ਦੇ ਨਾਲ ਨਾਲ ਅੰਗ੍ਰੇਜ਼ੀ ਦਾ ਵਿਸ਼ਾ ਵੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ । ਹੁਣ ਬੀਬੀ ਹਰਨਾਮ ਕੌਰ ਨੇ ਆਪਣੇ ਪਤੀ ਨੂੰ ਵਿਦਿਆਲੇ ਦੇ ਨਾਲ ਇਕ ਬੋਰਡਿੰਗ ਹਾਊਸ ਚਾਲੂ ਕਰਨਾ ਵੀ ਮਨਾ ਲਿਆ । ਇਨ੍ਹਾਂ ਨੇ ਕਰਜ਼ਾ ਲੈ ਕੇ ਕੁੜੀਆਂ ਦੇ ਰਹਿਣ ਲਈ 1904 ਵਿਚ ਬੋਰਡਿੰਗ ਹਾਊਸ ਖੋਹਲ ਦਿੱਤਾ । ਬੋਰਡਿੰਗ ਦੇ ਖੁਲ੍ਹਣ ਦੀ ਦੇਰ ਸੀ ਕਿ ਦੂਰੋਂ ਨੇੜਿਓਂ ਮਾਪਿਆਂ ਨੇ ਆਪਣੀਆਂ ਕੁੜੀਆਂ ਇਸ ਵਿਦਿਆਲੇ ਵਿਚ ਦਾਖਲ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ । ਇਹ ਵਿਦਿਆਲਾ ਸੇਵਾ ਭਾਵਨਾ ਨਾਲ ਚਲਦਾ ਕੋਈ ਵੀ ਫੀਸ ਆਦਿ ਨਹੀਂ ਸੀ ਲਈ ਜਾਂਦੀ , ਨਾ ਹੀ ਸਰਕਾਰ ਕੋਈ ਗਰਾਂਟ ਦੇਂਦੀ ਸੀ । ਗਰੀਬਾਂ ਦੀਆਂ ਕੁੜੀਆਂ ਨੂੰ ਤੇ ਵਿਧਵਾਵਾਂ ਨੂੰ ਬੋਰਡਿੰਗ ਵਿਚ ਮੁਫਤ ਖਾਣਾ ਮਿਲਦਾ । ਦੋਵੇਂ ਜੀਅ ਅਮੀਰ ਸਿੱਖਾਂ ਪਾਸ ਜਾ ਕੇ ਦਾਨ ਪਾਤਰ ਲਿਆ ਕੇ ਸਾਰਾ ਮਾਇਆ ਦਾ ਪ੍ਰਬੰਧ ਕਰਦੇ । ਦੋਵੇਂ ਜੀਅ ਆਪ ਵੀ ਬੋਰਡਿੰਗ ਵਿਚ ਰਹਿੰਦੇ , ਕੁੜੀਆਂ ਆਪ ਹੀ ਰਸੋਈ ਆਦਿ ਦਾ ਕੰਮ ਕਰਦੀਆਂ ( ਜਿਸ ਤਰ੍ਹਾਂ ਕਿ ਅੱਜ ਕਲ ਤੁਗਲਵਾਲ ( ਗੁਰਦਾਸਪੁਰ ) ਵਿਚ ਸੰਤ ਬਾਬਾ ਆਇਆ ਸਿੰਘ ਕਾਲਜ ਵਿਚ ਕਰਦੀਆਂ ਹਨ ) ਬੋਰਡਿੰਗ ਦੀ ਦੇਖ – ਭਾਲ ਤੇ ਪ੍ਰਬੰਧ ਬੀਬੀ ਖੁਦ ਕਰਦੀ । ਸਾਰੀਆਂ ਬੱਚੀਆਂ ਬੀਬੀ ਹਰਨਾਮ ਕੌਰ ਨੂੰ ਮਾਂ ਜੀ ਕਹਿੰਦੀਆਂ । ਉਹ ਵੀ ਸਾਰੀਆਂ ਕੁੜੀਆਂ ਨੂੰ ਮਾਵਾਂ ਵਾਲਾ ਪਿਆਰ ਤੇ ਸਿੱਖਿਆ ਦੇਂਦੀ । ਇਹ ਵੀ ਸੁਣਿਆ ਹੈ ਕਿ ਬੀਬੀ ਹਰਨਾਮ ਕੌਰ ਕਈ ਵਾਰੀ ਛੋਟੀਆਂ ਬੱਚੀਆਂ ਨੂੰ ਕੰਜਕਾਂ ਸਮਝ , ਉਨ੍ਹਾਂ ਦੇ ਪੈਰ ਧੋ ਫਿਰ ਪਰਨੇ ਨਾਲ ਪੈਰ ਸਾਫ ਕਰਦੀ ਚੰਗਾ ਚੋਖਾ ਖਿਲਾਉਂਦੀ । ਛੋਟੀਆਂ ਬੱਚੀਆਂ ਦੇ ਕੇਸੀ ਇਸ਼ਨਾਨ ਵੀ ਕਰਾਉਂਦੀ , ਉਨ੍ਹਾਂ ਦੇ ਕਪੜੇ ਆਦਿ ਧੋਣ ਦੀ ਸੇਵਾ ਵੀ ਖੁਦ ਕਰਦੀ । ਅਜਿਹੇ ਪਿਆਰ ਭਰੇ ਵਾਤਾਵਰਨ ‘ ਚ ਬੱਚੀਆਂ ਛੁੱਟੀਆਂ ‘ ਚ ਘਰ ਜਾਣ ਨਾਲੋਂ ਇਥੇ ਰਹਿਣ ਨੂੰ ਲੋਚਦੀਆਂ । ਬੀਬੀ ਹਰਨਾਮ ਕੌਰ ਕਿਹਾ ਕਰਦੀ ਸੀ ਕਿ “ ਇਹ ਵਿਦਿਆਲਾ ਖੋਲ੍ਹਣ ਦਾ ਉਦੇਸ਼ ਸੀ ਕਿ ਬੱਚੀਆਂ ਪੜ੍ਹ ਲਿਖ ਕੇ ਹਰ ਕੰਮ ਵਿਚ ਨਿਪੁੰਨ ਹੋ ਕੇ ਆਪਣੇ ਸਹੁਰੇ ਘਰ ਜਾ ਉਸ ਨੂੰ ਸਵਰਗ ਬਣਾਉਣ , ਕਿਸੇ ਗਲੋਂ ਪਿਛੇ ਨਾ ਰਹਿਣ । ਸਹੁਰੇ ਘਰ ਜਾ ਕੇ ਆਪਣੇ ਪਤੀ ਤੇ ਬੱਚਿਆਂ ਨੂੰ ਧਾਰਮਿਕ ਰੁਚੀਆਂ ਵਲ ਪ੍ਰੇਰ ਕੇ ਧਰਮੀ ਬਣਾਉਣ । ਬਚਿਆਂ ਦੀ ਚੰਗੀ ਸੇਵਾ ਸੰਭਾਲ ਕਰਨ ਦੇ ਯੋਗ ਹੋਣ । ਆਦਰਸ਼ਕ ਪਤਨੀ , ਆਦਰਸ਼ਕ ਮਾਤਾ ਤੇ ਆਦਰਸ਼ਕ ਇਸਤਰੀ ਬਣ , ਸਾਦਾਪਨ ਤੇ ਪਿਆਰ ਦੀ ਮੂਰਤ ਬਣ ਸਮਾਜ ਵਿਚ ਵਿਚਰਨ ਲਈ ਸਾਰੇ ਨੈਤਿਕ ਗੁਣਾਂ ਦੀ ਧਾਰਨੀ ਹੋਵੇ । ਇਸ ਦੇ ਉਚੇ ਤੇ ਸੁੱਚੇ ਜੀਵਨ ਵਲ ਵੇਖ ਕੇ ਹੋਰ ਇਸਤਰੀਆਂ ਵੀ ਆਪਣੇ ਵਿਚ ਅਜਿਹੇ ਗੁਣ ਉਤਪੰਨ ਕਰਨ ਲਈ ਤਤਪਰ ਹੋਣ । ਵਿਦਿਆਲੇ ਵਿਚ ਸਿੱਖ ਧਰਮ , ਸੰਗੀਤ ਤੇ ਕੀਰਤਨ ਹਰ ਇਕ ਲਈ ਜ਼ਰੂਰੀ ਕਰ ਦਿੱਤਾ ਗਿਆ । ਸੁਭਾ ਪ੍ਰਾਰਥਨਾ ਗੁਰਦੁਆਰੇ ਜਾ ਕੇ ਕੀਤਰਨ ਦੁਆਰਾ ਅਰੰਭ ਹੋਈ ਅਰਦਾਸ ਕਰ ਪੜ੍ਹਾਈ ਸ਼ੁਰੂ ਹੁੰਦੀ । ਸੂਈ ਸਿਲਾਈ ਤੇ ਕਢਾਈ ਦਾ ਵਿਸ਼ਾ ਵੀ ਹਰ ਇਕ ਲੜਕੀ ਲਈ ਜ਼ਰੂਰੀ ਕਰ ਦਿੱਤਾ ਗਿਆ । 1909 ਵਿਚ ਸਾਰੇ ਭਾਰਤ ‘ ਚੋਂ ਸਿਲਾਈ ਤੇ ਕਢਾਈ ਦੀ ਇਕ ਪ੍ਰਦਰਸ਼ਨੀ ਲਾਹੌਰ ਸ਼ਹਿਰ ਵਿਚ ਆਯੋਜਿਤ ਕੀਤੀ ਗਈ । ਇਹ ਵਿਦਿਆਲਾ ਇਸ ਪ੍ਰਦਰਸ਼ਨੀ ‘ ਚ ਸਾਰੇ ਭਾਰਤ ਚੋਂ ਪ੍ਰਥਮ ਰਿਹਾ । ਇਸ ਜੋੜੇ ਦੇ ਯਤਨਾਂ , ਲਗਨ , ਤੇ ਸਖਤ ਮਿਹਨਤ ਦੁਆਰਾ ਵਿਦਿਆਲੇ ਨੇ ਦਿਨ ਦੁਗਣੀ ਤੇ ਰਾਤ ਚੌਗਣੀ ਉਨਤੀ ਕੀਤੀ । ਚੰਗੇ ਢੰਗ ਨਾਲ ਤਿਆਰ ਕੀਤੀਆਂ ਬੱਚੀਆਂ ਨੇ ਅਣਵੰਡੇ ਪੰਜਾਬ ‘ ਚੋਂ ਸੰਗੀਤ , ਕਵਿਤਾ ਤੇ ਭਾਸ਼ਨ ਦੇ ਮੁਕਾਬਲੇ ਚੋਂ ਬੜੀਆਂ ਟਰਾਫੀਆਂ ਪ੍ਰਾਪਤ ਕੀਤੀਆਂ । ਸਾਰੇ ਪੰਜਾਬ ‘ ਚ ਸਿੱਖ ਕੰਨਿਆ ਮਹਾਂ ਵਿਦਿਆਲਾ ਦੀਆਂ ਧੁੰਮਾਂ ਪੈ ਗਈਆਂ । ਵਿਦਿਆਲੇ ਦੀ ਪ੍ਰਸਿੱਧਤਾ ਸੁਣ ਕੇ 1915 ਵਿਚ ਗਵਰਨਰ ਪੰਜਾਬ ਨੇ ਇਸ ਸਕੂਲ ਦਾ ਨਿਰੀਖਸ਼ਨ ਕੀਤਾ ਤਾਂ ਸਕੂਲ ਦੀ ਲਾਗ ਬੁਗ ਵਿਚ ਸਕੂਲ ਦੀ ਪ੍ਰਸੰਸਾ ਇਨ੍ਹਾਂ ਅੱਖਰਾਂ ‘ ਚ ਲਿਖੀ , “ ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਇਸ ਸਕੂਲ ਵਿਚ ਇਸਤਰੀ ਅਧਿਆਪਕ ਵੀ ਤਿਆਰ ਕੀਤੇ ਜਾਂਦੇ ਹਨ ਟੀਚਰਾਂ ਦੀ ਸਿੱਖਿਆ ਦਾ ਵਿਭਾਗ ਖੋਲਿਆ ਹੋਇਆ ਹੈ । ਉਸ ਸਮੇਂ ਦਾ ਉਘਾ ਸਿੱਖ ਆਗੂ ਸ : ਸਰਦੂਲ ਸਿੰਘ ਕਵੀਸ਼ਰ ਇਸ ਵਿਦਿਆਲਾ ਚ ਪਧਾਰਿਆ । ਤੇ ਕਹਿੰਦਾ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕਿਸ ਦੇ ਹੱਕ ਵਿਚ ਲਿਖਾਂ – ਕੰਮ ਕਰਨ ਵਾਲਿਆਂ ਜਾਂ ਇਨ੍ਹਾਂ ਦੇ ਕੀਤੇ ਕੰਮਾਂ ਬਾਰੇ । ਸਕੂਲ ‘ ਚ ਬਚਿਆਂ ਦੀ ਗਿਣਤੀ 312 ਹੈ ਜਿਨ੍ਹਾਂ ਵਿਚ 210 ਵਿਦਿਆਰਥਣਾਂ ਬੋਰਡਿੰਗ ‘ ਚ ਰਹਿ ਰਹੀਆਂ ਸਨ । ਦਸਵੀਂ ਦੀ ਪੜਾਈ ਤੋਂ ਇਲਾਵਾ ਵਿਸ਼ਵ ਵਿਦਿਆਲੇ ਦੀਆਂ ਕਲਾਸਾਂ ਵੀ ਚਲ ਰਹੀਆਂ ਸਨ । ਦੋਹਾਂ ਵਿਭਾਗਾਂ ਵਿਚ 45 ਯੋਗ ਟੀਚਰ ਕੰਮ ਕਰਦੇ ਸਨ । ਸਕੂਲ ਦੀ ਸਾਰੀ ਜਾਇਦਾਦ 2 ਲੱਖ ਤੋਂ ਉਪਰ ਸੀ । ਸਕੂਲ ‘ ਚ “ ਪੰਜਾਬੀ ਭੈਣ ‘ ਨਾਮਕ ਮਾਸਕ ਪੱਤਰ ਕੱਢਿਆ ਜਾਂਦਾ ਸੀ । ਭਾਈ ਦਿੱਤ ਸਿੰਘ ( ਜਿਸ ਨੇ ਦਯਾਨੰਦ ਨੂੰ ਧਾਰਮਿਕ ਬਹਿਸ ਵਿਚ ਲਾਜਵਾਬ ਕਰ ਦਿੱਤਾ ਸੀ ) ਦੇ ਨਾਮ ਦੀ ਇਕ ਪੁਸਤਿਕਾਲਾ ਖੋਲ੍ਹੀ ਹੋਈ ਸੀ । ਏਥੇ ਹੀ ਇਸਤਰੀ ਸੁਧਾਰ ਸਭਾ ਦਾ ਹਰ ਬੁਧਵਾਰ ਇਕ ਸਤਿਸੰਗ ਕਰਕੇ ਬੀਬੀਆਂ ਨੂੰ ਘਰੇਲੂ ਤੇ ਧਾਰਮਿਕ ਸਿਖਿਆ ਦਿੱਤੀ ਜਾਂਦੀ । ’ ’ ਗੱਲ ਕੀ ਬੀਬੀ ਹਰਨਾਮ ਕੌਰ ਅੱਜ ਤੋਂ ਸੌ ਸਾਲ ਪਹਿਲਾਂ ਇਸਤਰੀ ਵਿਦਿਆ ਦੀ ਮੋਢੀ ਜਾਂ ਵਿਦਿਆ ਦੀ ਦੇਵੀ ਸੀ । ਉਸ ਸਮੇਂ ਕੁੜੀਆਂ ਸਿਵਾਏ ਘਰ ਦੇ ਕੰਮਕਾਜ ਨੂੰ ਕਤਣਾ ਦਰੀਆਂ ਉਣਨੀਆਂ , ਫੁਲਕਾਰੀ ਕੱਢਣੀ , ਸੀਣਾ ਪੁਰੋਨਾ ਜਾਂ ਕਿਸੇ ਮਾਪੇ ਨੇ ਗੁਰਦੁਆਰੇ ਭੇਜ ਭਾਈ ਪਾਸੋਂ ਗੁਰਮੁਖੀ ਪੜ੍ਹਣੀ ਆਪਣੀ ਧੀ ਨੂੰ ਸਿਖਾ ਦਿੱਤੀ ਹੋਵੇਗੀ । ਬੀਬੀ ਹਰਨਾਮ ਕੌਰ ਬੜੀ ਗੰਭੀਰ , ਦਿਆਲੂ , ਨਿਮਰ , ਪਰਉਪਕਾਰੀ ਤੇ ਸਾਊ ਸੁਭਾ ਦੀ ਮਾਲਕ ਸੀ । ਗੁਰੂ ਪੁਰ ਸ਼ਰਧਾ , ਵਿਸ਼ਵਾਸ , ਦ੍ਰਿੜ੍ਹਤਾ ਭਰਪੂਰ ਤੇ ਹਰਮਨ ਪਿਆਰੀ ਸੀ ਤੇ ਨਿਸ਼ਕਾਮ ਸੇਵਿਕਾ ਸੀ । ਹਰ ਸਮੇਂ ਖਿੜੇ ਮੱਥੇ , ਕਿਸੇ ਨੇ ਉਸ ਦੇ ਮੱਥੇ ਤੇ ਤਿਊੜੀ ਨਹੀਂ ਸੀ ਡਿੱਠੀ । ਇਕ ਆਦਰਸ਼ਕ ਮਾਵਾਂ ਵਾਲਾ ਪਿਆਰ ਬੱਚੀਆਂ ਨੂੰ ਪ੍ਰਦਾਨ ਕਰਦੀ । ਇਸ ਮਾਂ ਪੁਣੇ ਦੀ ਉਦਾਹਰਨ ਤੇ ਕਿਸੇ ਬੱਚੀ ਨੂੰ ਦਿੱਤੇ ਪਿਆਰ ਦੀ ਉਦਾਹਰਨ ਹੇਠਾਂ ਲਿਖੀ ਜਾਂਦੀ ਹੈ । ਬੀਬੀ ਜੀ ਦੀ ਸਹੇਲੀ ਆਪਣੀ ਇਕ ਮਰੀਅਲ ਜਿਹੀ ਲੜਕੀ ਨੂੰ ਕੁਝ ਚਿਰ ਲਈ ਇਸ ਪਾਸ ਛੱਡ ਗਈ ਤੇ ਆਪ ਕਿਤੇ ਦੂਰ ਨੇੜੇ ਚਲੇ ਗਈ । ਉਸ ਸਮੇਂ ਬੀਬੀ ਜੀ ਦੇ ਵੀ ਇਕ ਬੱਚਾ ਦੁੱਧ ਚੁੰਘਦਾ ਸੀ । ਬੀਬੀ ਨੇ ਆਪਣੇ ਬੱਚੇ ਦਾ ਦੁੱਧ ਛੁਡਾ ਇਸ ਅਧਮੋਈ ਬੱਚੀ ਨੂੰ ਆਪਣਾ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ । ਆਪਣੇ ਬੱਚੇ ਨੂੰ ਗਾਂ ਦਾ ਦੁੱਧ ਪਿਲਾ ਦੇਣਾ । ਇਹ ਗੱਲ ਵੀ ਕਵੀਸ਼ਰ ਸਰਦੂਲ ਸਿੰਘ ਨੇ ਲਿਖੀ ਹੈ । ਉਹ ਲਿਖਦਾ ਹੈ ਕਿ ਉਹ ਜਦੋਂ ਬੋਰਡਿੰਗ ‘ ਚ ਗਿਆ , ਉਹ ਬੱਚੀ ਹੁਣ ਵੱਡੀ ਹੋ ਕੇ ਚੁੱਕੀ ਸੀ । ਬੀਬੀ ਹਰਨਾਮ ਕੌਰ ਦੀ ਫੋਟੋ ਅਗੇ ਸਕੋਰਿਆਂ ਨਾਲ ਰੋਂਦੀ ਨੇ ਉਪਰੋਕਤ ਗਲ ਦੱਸੀ ਕਿ ਕਿਸ ਤਰ੍ਹਾਂ ਬੀਬੀ ਨੇ ਇਕ ਪਰਾਈ ਬੱਚੀ ਨੂੰ ਆਪਣਾ ਮਾਂ ਵਾਲਾ ਪਿਆਰ ਤੇ ਸੇਵਾ ਸੰਭਾਲ ਕੇ ਪਾਲਿਆ । ਬੀਬੀ ਭਰ ਜੁਆਨੀ 1907 ਵਿਚ ਅਕਾਲ ਚਲਾਣਾ ਕਰ ਗਈ ਪਰ ਇਸ ਵਲੋਂ ਚਲਾਇਆ ਸਕੂਲ , ਇਨ੍ਹਾਂ ਦੇ ਪਤੀ ਤਖਤ ਸਿੰਘ ਨੇ ਹੋਰ ਵਿਆਹ ਕਰਵਾ ਕੇ ਬੀਬੀ ਆਗਿਆ ਕੌਰ ਦੇ ਸਹਿਯੋਗ ਨਾਲ ਚਾਲੂ ਰਖਿਆ । ਇਸ ਬੀਬੀ ਨੇ ਵੀ ਬੜੀ ਲਗਨ ਤੇ ਈਮਾਨਦਾਰੀ ਨਾਲ ਇਹ ਕੰਮ ਨਿਭਾਇਆ । ਭਾਈ ਤਖਤ ਸਿੰਘ ਨੂੰ ਸਿਖ ਭਾਈਚਾਰੇ ਨੇ “ ਜਿੰਦਾ ਸ਼ਹੀਦ ‘ ਦਾ ਮਾਨ ਤੇ ਸਤਿਕਾਰ ਬਖਸ਼ਿਆ । ਭਾਈ ਤਖਤ ਸਿੰਘ ਜੀ 1939 ਵਿਚ ਅਕਾਲ ਚਲਾਣਾ ਕਰ ਗਏ । ਦੋਵਾਂ ਪਰਉਪਕਾਰੀਆਂ ਦਾ ਲਾਇਆ ਇਹ ਵਿਦਿਅਕ ਅਦਾਰਾ ਅੱਜ ਵੀ ਪੰਜਾਬ ਦੇ ਚੰਗੇ ਵਿਦਿਅਕ ਅਦਾਰਿਆਂ ‘ ਚ ਗਿਣਿਆ ਜਾਂਦਾ ਹੈ । ਇਸ ਵਿਦਿਆਲੇ ਨੇ ਅਨੇਕਾਂ ਬੀਬੀਆਂ ਨੂੰ ਉਚ ਪਦਵੀਆਂ ਦੁਆਈਆਂ । ਬੀਬੀ ਜੀ ਪਰਮਪਾਲ ਕੌਰ ਇਥੇ ਵਿਦਿਆ ਪ੍ਰਾਪਤ ਕਰ ਪੰਜਾਬ ਦੇ ਸਿਖਿਆ ਵਿਭਾਗ ਦੀ ਮੁਖੀ ਡਾਇਰੈਕਟਰ ) ਬਣੀ । ਲੇਖਕ ਨੇ ਇਸ ਬੀਬੀ ਜੀ ਦੇ ਉਸ ਸਮੇਂ ਦਰਸ਼ਨ ਕੀਤੇ ਸਨ ਜਦੋਂ ਉਹ ਮੰਡਲ ਸਿੱਖਿਆ ਅਫਸਰ ਜਲੰਧਰ ਵਿਖੇ ਸਨ । ਸੋ ਬੀਬੀ ਹਰਨਾਮ ਕੌਰ ਨੇ ਇਸਤਰੀ ਸਿਖਿਆ ਲਈ ਆਪਣੀ ਸਾਰੀ ਪੂੰਜੀ ਤੇ ਆਪਣੀ ਜੁਆਨੀ ਲਾ ਦਿੱਤੀ । ਇਨ੍ਹਾਂ ਨੇ ਇਸਤਰੀ ਜਾਤੀ ਨੂੰ ਮਰਦ ਦੇ ਬਰਾਬਰ ਦੀਆਂ ਵਿਦਿਅਕ ਸਹੂਲਤਾਂ ਦੇ ਕੇ ਪੰਜਾਬ ਵਿਚ ਹੀ ਨਹੀਂ ਸਗੋਂ ਸਾਰੇ ਭਾਰਤ ਵਿਚੋਂ ਇਸਤਰੀ ਸਿਖਿਆ ਦਾ ਪਹਿਲਾ ਸਕੂਲ ਖੋਲਿਆ ਤੇ ਅਧਿਆਪਕਾਵਾਂ ਤਿਆਰ ਕਰਕੇ ਇਸਤਰੀ ਸਿਖਿਆ ਲਈ ਯੋਗਦਾਨ ਪਾਇਆ । ਬੀਬੀ ਹਰਨਾਮ ਕੌਰ ਦਾ ਨਾਮ ਇਸ ਸਕੂਲ ਅਥਵਾ ਮਹਾਂ ਵਿਦਿਆਲਾ ਨਾਲ ਸਦਾ ਲਈ ਜੁੜਿਆ ਰਹੇਗਾ । ਇਹ ਨਗਰ ਜਿਸ ਵਿਚ ਇਨ੍ਹਾਂ ਨੇ ਏਨੀਆਂ ਘਾਲਾਂ ਘਾਲੀਆਂ ਹਨ , ਸਦਾ ਲਈ ਬੀਬੀ ਜੀ ਦਾ ਰਿਣੀ ਰਹੇਗਾ ।
ਜੋਰਾਵਰ ਸਿੰਘ ਤਰਸਿੱਕਾ



Share On Whatsapp

Leave a comment


धनासरी महला ५ घरु १२ ੴ सतिगुर प्रसादि ॥ बंदना हरि बंदना गुण गावहु गोपाल राइ ॥ रहाउ ॥ वडै भागि भेटे गुरदेवा ॥ कोटि पराध मिटे हरि सेवा ॥१॥ चरन कमल जा का मनु रापै ॥ सोग अगनि तिसु जन न बिआपै ॥२॥ सागरु तरिआ साधू संगे ॥ निरभउ नामु जपहु हरि रंगे ॥३॥ पर धन दोख किछु पाप न फेड़े ॥ जम जंदारु न आवै नेड़े ॥४॥ त्रिसना अगनि प्रभि आपि बुझाई ॥ नानक उधरे प्रभ सरणाई ॥५॥१॥५५॥

अर्थ :राग धनासरी, घर १२ में गुरू अर्जन देव जी की बाणी। अकाल पुरख एक है और सतिगुरू की कृपा द्वारा मिलता है हे भाई! परमात्मा को सदा नमस्कार करा करो, प्रभू पातिश़ाह के गुण गाते रहो ॥ रहाउ ॥ हे भाई! जिस मनुष्य को बड़ी किस्मत से गुरू मिल जाता है, (गुरू के द्वारा) परमात्मा की सेवा-भगती करने से उस के करोड़ों पाप मिट जाते हैं ॥१॥ हे भाई! जिस मनुष्य का मन परमात्मा के सुंदर चरणों (के प्रेम-रंग) में रंग जाता है, उस मनुष्य ऊपर चिंता की आग ज़ोर नहीं पा सकती ॥२॥ हे भाई! गुरू की संगत में (नाम जपने की बरकत से) संसार-समुँद्र से पार निकल जाते हैं। प्रेम से निरभउ प्रभू का नाम जपा करो ॥३॥ हे भाई! (सिमरन का सदका) पराए धन (आदि) के कोई अैब पाप मंदे कर्म नहीं होते, भयानक यम भी नज़दीक नहीं आते (मौत का डर नहीं लगता, आत्मिक मौत नज़दीक़ नहीं आती ॥४॥ हे भाई! (जो मनुष्य प्रभू के गुण गाते हैं) उन की तृष्णा की आग प्रभू ने आप बुझा दी है। हे नानक जी! प्रभू की श़रण पड़ कर (अनेकों जीव तृष्णा की आग में से) बच निकलते हैं ॥५॥१॥५५॥



Share On Whatsapp

Leave a comment




ਅੰਗ : 683

ਧਨਾਸਰੀ ਮਹਲਾ ੫ ਘਰੁ ੧੨ ੴ ਸਤਿਗੁਰ ਪ੍ਰਸਾਦਿ ॥ ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ ਚਰਨ ਕਮਲ ਜਾ ਕਾ ਮਨੁ ਰਾਪੈ ॥ ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥ ਸਾਗਰੁ ਤਰਿਆ ਸਾਧੂ ਸੰਗੇ ॥ ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥ ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥ ਜਮ ਜੰਦਾਰੁ ਨ ਆਵੈ ਨੇੜੇ ॥੪॥ ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥ ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥

ਅਰਥ: ਰਾਗ ਧਨਾਸਰੀ, ਘਰ ੧੨ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ ॥ ਰਹਾਉ ॥ ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥ ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ, ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ ॥੨॥ ਹੇ ਭਾਈ! ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ ॥੩॥ ਹੇ ਭਾਈ! (ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ, ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ॥੪॥ ਹੇ ਭਾਈ! (ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ। ਹੇ ਨਾਨਕ ਜੀ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ ॥੫॥੧॥੫੫॥



Share On Whatsapp

Leave a Comment
SIMRANJOT SINGH : Waheguru Ji🙏🌹

बिलावलु महला ५ ॥ ऐसे काहे भूलि परे ॥ करहि करावहि मूकरि पावहि पेखत सुनत सदा संगि हरे ॥१॥ रहाउ ॥ काच बिहाझन कंचन छाडन बैरी संगि हेतु साजन तिआगि खरे ॥ होवनु कउरा अनहोवनु मीठा बिखिआ महि लपटाइ जरे ॥१॥ अंध कूप महि परिओ परानी भरम गुबार मोह बंधि परे ॥ कहु नानक प्रभ होत दइआरा गुरु भेटै काढै बाह फरे ॥२॥१०॥९६॥



Share On Whatsapp

Leave a comment


ਅੰਗ : 823

ਬਿਲਾਵਲੁ ਮਹਲਾ ੫ ॥ ਐਸੇ ਕਾਹੇ ਭੂਲਿ ਪਰੇ ॥ ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ॥ ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥ ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ ॥੧॥ ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥ ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ ॥੨॥੧੦॥੯੬॥

ਅਰਥ: (ਹੇ ਭਾਈ! ਪਤਾ ਨਹੀਂ ਜੀਵ) ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ। (ਜੀਵ ਸਾਰੇ ਮੰਦੇ ਕਰਮ) ਕਰਦੇ ਕਰਾਂਦੇ ਭੀ ਹਨ, (ਫਿਰ) ਮੁੱਕਰ ਭੀ ਜਾਂਦੇ ਹਨ (ਕਿ ਅਸਾਂ ਨਹੀਂ ਕੀਤੇ) । ਪਰ ਪਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵੱਸਦਾ (ਸਭਨਾਂ ਦੀਆਂ ਕਰਤੂਤਾਂ) ਵੇਖਦਾ ਸੁਣਦਾ ਹੈ।੧।ਰਹਾਉ। ਹੇ ਭਾਈ! ਕੱਚ ਦਾ ਵਪਾਰ ਕਰਨਾ, ਸੋਨਾ ਛੱਡ ਦੇਣਾ, ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ-(ਇਹ ਹਨ ਜੀਵਾਂ ਦੀਆਂ ਕਰਤੂਤਾਂ) । ਪਰਮਾਤਮਾ (ਦਾ ਨਾਮ) ਕੌੜਾ ਲੱਗਣਾ, ਮਾਇਆ ਦਾ ਮੋਹ ਮਿੱਠਾ ਲੱਗਣਾ (-ਇਹ ਹੈ ਨਿੱਤ ਦਾ ਸੁਭਾਉ ਜੀਵਾਂ ਦਾ। ਮਾਇਆ ਦੇ ਮੋਹ ਵਿਚ ਫਸ ਕੇ ਸਦਾ ਖਿੱਝਦੇ ਰਹਿੰਦੇ ਹਨ) ।੧। ਹੇ ਭਾਈ! ਜੀਵ (ਸਦਾ) ਮੋਹ ਦੇ ਅੰਨ੍ਹੇ (ਹਨੇਰੇ) ਖੂਹ ਵਿਚ ਪਏ ਰਹਿੰਦੇ ਹਨ, (ਜੀਵਾਂ ਨੂੰ ਸਦਾ) ਭਟਕਣਾ ਲੱਗੀ ਰਹਿੰਦੀ ਹੈ, ਮੋਹ ਦੇ ਹਨੇਰੇ ਜਕੜ ਵਿਚ ਫਸੇ ਰਹਿੰਦੇ ਹਨ (ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ) । ਹੇ ਨਾਨਕ ਜੀ! ਆਖੋ-ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਗੁਰੂ ਉਸ ਦੀ) ਬਾਂਹ ਫੜ ਕੇ (ਉਸ ਨੂੰ ਹਨੇਰੇ ਖੂਹ ਵਿਚੋਂ) ਕੱਢ ਲੈਂਦਾ ਹੈ।੨।੧੦।੯੬।



Share On Whatsapp

Leave a Comment
SIMRANJOT SINGH : Waheguru Ji🙏🌹



धनासरी महला ४ ॥ मेरे साहा मै हरि दरसन सुखु होइ ॥ हमरी बेदनि तू जानता साहा अवरु किआ जानै कोइ ॥ रहाउ ॥ साचा साहिबु सचु तू मेरे साहा तेरा कीआ सचु सभु होइ ॥ झूठा किस कउ आखीऐ साहा दूजा नाही कोइ ॥१॥ सभना विचि तू वरतदा साहा सभि तुझहि धिआवहि दिनु राति ॥ सभि तुझ ही थावहु मंगदे मेरे साहा तू सभना करहि इक दाति ॥२॥ सभु को तुझ ही विचि है मेरे साहा तुझ ते बाहरि कोई नाहि ॥ सभि जीअ तेरे तू सभस दा मेरे साहा सभि तुझ ही माहि समाहि ॥३॥ सभना की तू आस है मेरे पिआरे सभि तुझहि धिआवहि मेरे साह ॥ जिउ भावै तिउ रखु तू मेरे पिआरे सचु नानक के पातिसाह ॥४॥७॥१३॥

अर्थ: हे मेरे पातशाह! (कृपा कर) मुझे तेरे दर्शन का आनंद प्राप्त हो जाए। हे मेरे पातशाह! मेरे दिल की पीड़ा को तूँ ही जानता हैं। कोई अन्य क्या जान सकता है ? ॥ रहाउ ॥ हे मेरे पातशाह! तूँ सदा कायम रहने वाला मालिक है, तूँ अटल है। जो कुछ तूँ करता हैं, वह भी उकाई-हीन है (उस में कोई भी उणता-कमी नहीं)। हे पातशाह! (सारे संसार में तेरे बिना) अन्य कोई नहीं है (इस लिए) किसी को झूठा नहीं कहा जा सकता ॥१॥ हे मेरे पातशाह! तूँ सब जीवों में मौजूद हैं, सारे जीव दिन रात तेरा ही ध्यान धरते हैं। हे मेरे पातशाह! सारे जीव तेरे से ही (मांगें) मांगते हैं। एक तूँ ही सब जीवों को दातें दे रहा हैं ॥२॥ हे मेरे पातशाह! प्रत्येक जीव तेरे हुक्म में है, कोई जीव तेरे हुक्म से बाहर नहीं हो सकता। हे मेरे पातशाह! सभी जीव तेरे पैदा किए हुए हैं,और, यह सभी तेरे में ही लीन हो जाते हैं ॥३॥ हे मेरे प्यारे पातशाह! तूँ सभी जीवों की इच्छाएं पूरी करता हैं सभी जीव तेरा ही ध्यान धरते हैं। हे नानक जी के पातशाह! हे मेरे प्यारे! जैसे तुझे अच्छा लगता है, वैसे मुझे (अपने चरणों में) रख। तूँ ही सदा कायम रहने वाला हैं ॥४॥७॥१३॥



Share On Whatsapp

Leave a comment


ਅੰਗ : 670

ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥

ਅਰਥ: ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥



Share On Whatsapp

Leave a Comment
Dalbara Singh : waheguru Ji 🙏

गूजरी असटपदीआ महला १ घरु १ ੴ सतिगुर प्रसादि ॥ एक नगरी पंच चोर बसीअले बरजत चोरी धावै ॥ त्रिहदस माल रखै जो नानक मोख मुकति सो पावै ॥१॥ चेतहु बासुदेउ बनवाली ॥ रामु रिदै जपमाली ॥१॥ रहाउ ॥ उरध मूल जिसु साख तलाहा चारि बेद जितु लागे ॥ सहज भाइ जाइ ते नानक पारब्रहम लिव जागे ॥२॥ पारजातु घरि आगनि मेरै पुहप पत्र ततु डाला ॥ सरब जोति निरंजन स्मभू छोडहु बहुतु जंजाला ॥३॥ सुणि सिखवंते नानकु बिनवै छोडहु माइआ जाला ॥ मनि बीचारि एक लिव लागी पुनरपि जनमु न काला ॥४॥ सो गुरू सो सिखु कथीअले सो वैदु जि जाणै रोगी ॥ तिसु कारणि कमु न धंधा नाही धंधै गिरही जोगी ॥५॥

अर्थ: अर्थ: हे भाई! सर्व-व्यापक जगत के मालिक परमात्मा को सदा याद रखो। प्रभू को अपने हृदय में टिकाओ- (इसको अपनी) माला (बनाओ)।1। रहाउ। इस एक ही (शरीर-) नगर में (कामादिक) पाँच चोर बसे हुए हैं, मना करते-करते भी (इनमें से हरेक इस नगर के आत्मिक गुणों को) चुराने के लिए उठ दौड़ता है। (परमात्मा को अपने हृदय में बसा के) जो मनुष्य (इन पाँचों से) माया के तीन गुणों से और दस इन्द्रियों से (अपने आत्मिक गुणों की) पूँजी बचा के रखता है, हे नानक! वह (इनसे) सदा के लिए निजात प्राप्त कर लेता है।1। जिस माया का मूल प्रभू, माया के प्रभाव से ऊपर है, जगत पसारा जिस माया के प्रभाव से नीचे है, चारों वेद जिस (माया के बल के वर्णन) में लगे रहे हैं, वह माया सहजे ही (उन लोगों से) परे हट जाती है (जो परमात्मा को अपने हृदय में बसाते हैं, क्योंकि) वह लोग, हे नानक! परमात्मा (के चरणों) में सुरति जोड़ के (माया के हमलों से) सुचेत रहते हैं।2। (ये सारा जगत जिस पारजात-प्रभू) फूल-पत्तियां-डालियां आदि पसारा है, जो प्रभू सारे जगत का मूल है, जिसकी ज्योति सब जीवों में पसर रही है, जो माया के प्रभाव से परे है, जिसका प्रकाश अपने आप से है, वह (सर्व-इच्छा-पूरक) पारजात (-प्रभू) मेरे हृदय आँगन में प्रगट हो गया है (और मेरे अंदर से माया वाले जंजाल समाप्त हो गए हैं)। (हे भाई! तुम भी परमात्मा को अपने हृदय में बसाओ, इस तरह) माया के बहुते जंजाल छोड़ सकोगे।3। गुरू नानक जी कहते हैं, हे (मेरी) शिक्षा सुनने वाले भाई! जो विनती नानक करता है वह सुन- (अपने हृदय में परमात्मा का नाम धारण कर, इस तरह तू) माया के बंधन त्याग सकेगा। जिस मनुष्य के मन में सोच-मण्डल में परमात्मा की लिव लग जाती है वह बार-बार जनम-मरण (के चक्कर) में नहीं आता।4।



Share On Whatsapp

Leave a comment





  ‹ Prev Page Next Page ›