ਅੰਗ : 671
ਧਨਾਸਰੀ ਮਹਲਾ ੫ ॥*
*ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥*
ਅਰਥ: ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ ॥੧॥ ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ ॥੨॥ (ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥ (ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਨਾਨਕ ਜੀ ਆਖਦੇ ਹਨ – ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥*
*धनासरी महला १ घरु २ असटपदीआ*
*ੴ सतिगुर प्रसादि ॥*
*गुरु सागरु रतनी भरपूरे ॥ अंम्रितु संत चुगहि नही दूरे ॥ हरि रसु चोग चुगहि प्रभ भावै ॥ सरवर महि हंसु प्रानपति पावै ॥१॥ किआ बगु बपुड़ा छपड़ी नाइ ॥ कीचिड़ डूबै मैलु न जाइ ॥१॥ रहाउ ॥ रखि रखि चरन धरे वीचारी ॥ दुबिधा छोडि भए निरंकारी ॥ मुकति पदारथु हरि रस चाखे ॥ आवण जाण रहे गुरि राखे ॥२॥ सरवर हंसा छोडि न जाइ ॥ प्रेम भगति करि सहजि समाइ ॥ सरवर महि हंसु हंस महि सागरु ॥ अकथ कथा गुर बचनी आदरु ॥३॥ सुंन मंडल इकु जोगी बैसे ॥ नारि न पुरखु कहहु कोऊ कैसे ॥ त्रिभवण जोति रहे लिव लाई ॥ सुरि नर नाथ सचे सरणाई ॥४॥ आनंद मूलु अनाथ अधारी ॥ गुरमुखि भगति सहजि बीचारी ॥ भगति वछल भै काटणहारे ॥ हउमै मारि मिले पगु धारे ॥५॥ अनिक जतन करि कालु संताए ॥ मरणु लिखाइ मंडल महि आए ॥ जनमु पदारथु दुबिधा खोवै ॥ आपु न चीनसि भ्रमि भ्रमि रोवै ॥६॥ कहतउ पड़तउ सुणतउ एक ॥ धीरज धरमु धरणीधर टेक ॥ जतु सतु संजमु रिदै समाए ॥ चउथे पद कउ जे मनु पतीआए ॥७॥ साचे निरमल मैलु न लागै ॥ गुर कै सबदि भरम भउ भागै ॥ सूरति मूरति आदि अनूपु ॥ नानकु जाचै साचु सरूपु ॥८॥१॥*
*अर्थ: राग धनासरी, घर २ में गुरू नानक देव जी की आठ-बंदों वाली बाणी।*
*अकाल पुरख एक है और सतिगुरू की कृपा द्वारा* *मिलता है।*
*गुरू (मानों) एक समुँद्र (है जो प्रभू की सिफ़त-सलाह के) रत्नों से नकों-नक भरा हुआ है। गुरमुख सिक्ख (उस सागर से) आतमिक जीवन देने वाली खुराक (प्राप्त करते हैं जैसे हंस मोती) चुगते हैं, (और गुरू से) दूर नहीं रहते। प्रभू की कृपा अनुसार संत-हंस हरी-नाम रस (की) चोग चुगते हैं। (गुरसिक्ख) हंस (गुरू-) सरोवर में (टिके रहते हैं, और) जिंद के मालिक प्रभू को ढूंढ़ लेते हैं ॥१॥ बेचारा बगुला तालाब में किस लिए नहाता है ? (कुछ नहीं कमाता, बल्कि, तालाब में नहा कर) कीचड़ में डूबता है, (उस की यह) मैल दूर नहीं होती (जो मनुष्य गुरू-समुँद्र को छोड़ कर देवी देवतों आदि अन्य अन्य सहारे खोजते हैं वह, मानों तालाब में ही नहा रहे हैं। वहाँ से वह ओर माया-मोह की मैल ले लेते हैं ॥१॥ रहाउ ॥ गुरसिक्ख बड़ा सुचेत हो कर पूरी विचार के साथ (जीवन-सफ़र में) पैर रखता है। परमात्मा के बिना किसी ओर आसरे की खोज छोड़ कर परमात्मा का ही बन जाता है। परमात्मा के नाम का रस चख कर गुरसिक्ख वह पदार्थ हासिल कर लेता है जो माया के मोह से आजादी दिला देता है। जिस की गुरू ने मदद कर दी उस के जन्म मरन के चक्र खत्म हो गए ॥२॥ (जैसे) हंस मानसरोवर को छोड़ कर नहीं जाता, (वैसे जो सिक्ख गुरू का द्वार छोड़ कर नहीं जाता वह) प्रेम भगती की बरकत से अडोल आतमिक अवस्था में लीन हो जाता है। जो गुरसिक्ख-हंस गुरू-सरोवर में टिकता है, उस के अंदर गुरू-सरोवर अपना आप प्रगट करता है (उस सिक्ख के अंदर गुरू वस जाता है)- यह कथा अकथ है (भावार्थ, इस आतमिक अवस्था को बताया नहीं जा सकता। सिर्फ यह कह सकते हैं कि) गुरू के वचनों पर चल कर वह (लोग-परलोक में) आदर पाता है ॥३॥ जो कोई विरला प्रभू-चरणों में जुड़ा मनुष्य अफुर अवस्था में टिकता है, उस के अंदर स्त्री मर्द वाली समझ नहीं रहती (भावार्थ, उस के अंदर काम चेष्टा ज़ोर नहीं पाती)। बताउ, कोई यह संकल्प कर भी कैसे सकता है ? क्योंकि वह तो सदा उस परमात्मा में सुरती जोड़ी रखता है जिस की ज्योत तीनों भवनों में व्यापक है, और देवते मनुष्य नाथ आदि सब जिस सदा-थिर की शरण लिए रखते हैं ॥४॥ (गुरमुख-हंस गुरू-सागर में टिक कर उस प्राणपती-प्रभू को मिलता है) जो आतमिक आनंद का श्रोत है जो अनाथों का सहारा है। गुरमुख उस की भगती के द्वारा और उसके गुणों की विचार के द्वारा अडोल आतमिक अवस्था में टिके रहते हैं। वह प्रभू (अपने सेवकों की) भगती से प्यार करता है, उनके सारे डर दूर करने के समर्थ हैं। गुरमुख हउमै मार कर और (साध संगत में) टिक कर उस आनंद-मूल प्रभू (के चरणों) में जुड़ते हैं ॥५॥ अनेकों अन्य अन्य यत्न करने के कारण (सही हुई) आतमिक मौत उस को (सदा) दुखी करती है। वह (पिछले किए कार्यों के अनुसार धुरों) आतमिक मौत (का लेखा ही अपने माथे पर) लिखा कर इस जगत में आया (और यहाँ भी आतमिक मौत ही सहता रहा)। वह मनुष्य (हउमै में) भटक भटक कर दुखी होता है; परमात्मा के बिना किसी ओर आसरे की खोज में वह अमोलक मनुष्य जन्म को गंवा लेता है; जो-मनुष्य (विचारे बगुले की तरह हउमै की छपड़ी में ही नहाता रहता है, और) अपने आतमिक जीवन को नहीं पहचानता ॥६॥ (परन्तु) जो मनुष्य एक परमात्मा की सिफ़त-सलाह ही (नित) उचारता है पढ़ता है और सुनता है, और धरती के आसरे प्रभू की टेक लेता है वह गंभीर स्वभाव गृहण करता है वह (मनुष्य जीवन के) फ़र्ज को (पहचानता है)। जत सत और संजम उस मनुष्य के हृदय में (सोए हुए ही) लीन रहते हैं, अगर वह (गुरू की शरण में रह कर) अपने मन को उस आतमिक अवस्था में टिका लए जहाँ माया के तीनों ही गुण जोर नहीं पा सकते ॥७॥ सदा-थिर प्रभू में टिक कर पवित्र हुए मनुष्य के मन को विकारों की मैल नहीं लगती। गुरू के श़ब्द की बरकत से* *उस की भटकना दूर हो जाती है उस का (दुनिया वाला) डर-सहम खत्म हो जाता है। जिस जैसा ओर कोई नहीं है जिस की (सुंदर) सूरत और जिस का अस्तित्व शुरू से चला आ रहा है, नानक जी (भी) उस सदा-थिर हस्ती वाले प्रभू (के द्वार से नाम की दात) मांगते हैं ॥८॥१॥*
ਅੰਗ : 685
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ*
*ੴ ਸਤਿਗੁਰ ਪ੍ਰਸਾਦਿ ॥*
*ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ ॥ ਮੁਕਤਿ ਪਦਾਰਥੁ ਹਰਿ ਰਸ ਚਾਖੇ ॥ ਆਵਣ ਜਾਣ ਰਹੇ ਗੁਰਿ ਰਾਖੇ ॥੨॥ ਸਰਵਰ ਹੰਸਾ ਛੋਡਿ ਨ ਜਾਇ ॥ ਪ੍ਰੇਮ ਭਗਤਿ ਕਰਿ ਸਹਿਜ ਸਮਾਇ ॥ ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੩॥ ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥੪॥ ਆਨੰਦ ਮੂਲੁ ਅਨਾਥ ਅਧਾਰੀ ॥ ਗੁਰਮੁਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥ ਜਨਮੁ ਪਦਾਰਥੁ ਦੁਬਿਧਾ ਖੋਵੈ ॥ ਆਪੁ ਨ ਚੀਨਿਸ ਭ੍ਰਮਿ ਭ੍ਰਮਿ ਰੋਵੈ ॥੬॥ ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂਰਤਿ ਆਦਿ ਅਨੂਪੁ ॥ ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥
ਅਰਥ: ਰਾਗ ਧਨਾਸਰੀ, ਘਰ ੨ ਵਿੱਚ ਗੁਰੂ ਨਾਨਕ ਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।*
*ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।*
*ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ ॥੧॥ ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ॥੧॥ ਰਹਾਉ ॥ ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ॥੨॥ (ਜਿਵੇਂ) ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ, (ਤਿਵੇਂ ਜੇਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ) ਪ੍ਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ। ਜੇਹੜਾ ਗੁਰਸਿੱਖ-ਹੰਸ ਗੁਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗੁਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ (ਉਸ ਸਿੱਖ ਦੇ ਅੰਦਰ ਗੁਰੂ ਵੱਸ ਪੈਂਦਾ ਹੈ)-ਇਹ ਕਥਾ ਅਕੱਥ ਹੈ (ਭਾਵ, ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ਼ ਇਹ* *ਕਹਿ ਸਕਦੇ ਹਾਂ ਕਿ) ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ (ਲੋਕ ਪਰਲੋਕ ਵਿਚ) ਆਦਰ* *ਪਾਂਦਾ ਹੈ ॥੩॥ ਜੇਹੜਾ ਕੋਈ ਵਿਰਲਾ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਅਫੁਰ ਅਵਸਥਾ ਵਿਚ ਟਿਕਦਾ ਹੈ, ਉਸ ਦੇ ਅੰਦਰ ਇਸਤ੍ਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ (ਭਾਵ, ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਂਦੀ)। ਦੱਸੋ, ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ ? ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਵਿਆਪਕ ਹੈ, ਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ ॥੪॥ (ਗੁਰਮੁਖ-ਹੰਸ ਗੁਰੂ-ਸਾਗਰ ਵਿਚ ਟਿਕ ਕੇ ਉਸ ਪ੍ਰਾਨਪਤਿ-ਪ੍ਰਭੂ ਨੂੰ ਮਿਲਦਾ ਹੈ) ਜੋ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ। ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ। ਉਹ ਪ੍ਰਭੂ (ਆਪਣੇ ਸੇਵਕਾਂ ਦੀ) ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖਿ ਹਉਮੈ ਮਾਰ ਕੇ ਅਤੇ (ਸਾਧ ਸੰਗਤਿ ਵਿਚ) ਟਿਕ ਕੇ ਉਸ ਆਨੰਦ-ਮੂਲ ਪ੍ਰਭੂ (ਦੇ ਚਰਨਾਂ) ਵਿਚ ਜੁੜਦੇ ਹਨ ॥੫॥ ਅਨੇਕਾਂ ਹੋਰ ਹੋਰ ਜਤਨ ਕਰਨ ਕਰਕੇ (ਸਹੇੜੀ ਹੋਈ) ਆਤਮਕ ਮੌਤ ਉਸ ਨੂੰ (ਸਦਾ) ਦੁਖੀ ਕਰਦੀ ਹੈ। ਉਹ (ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ) ਆਤਮਕ ਮੌਤ (ਦਾ ਲੇਖ ਹੀ ਆਪਣੇ ਮੱਥੇ ਉਤੇ) ਲਿਖਾ ਕੇ ਇਸ ਜਗਤ ਵਿਚ ਆਇਆ (ਤੇ ਇਥੇ ਭੀ ਆਤਮਕ ਮੌਤ ਹੀ ਵਿਹਾਝਦਾ ਰਿਹਾ)। ਉਹ ਮਨੁੱਖ (ਹਉਮੈ ਵਿਚ) ਭਟਕ ਭਟਕ ਕੇ ਦੁਖੀ ਹੁੰਦਾ ਹੈ; ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਉਹ ਅਮੋਲਕ ਮਨੁੱਖਾ ਜਨਮ ਨੂੰ ਗਵਾ ਲੈਂਦਾ ਹੈ; ਜੇਹੜਾ-ਮਨੁੱਖ (ਵਿਚਾਰੇ ਬਗੁਲੇ ਵਾਂਗ ਹਉਮੈ ਦੀ ਛਪੜੀ ਵਿਚ ਹੀ ਨ੍ਹਾਉਂਦਾ ਰਹਿੰਦਾ ਹੈ, ਤੇ) ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ ॥੬॥ (ਪਰ) ਜੇਹੜਾ ਮਨੁੱਖ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ (ਨਿੱਤ) ਉਚਾਰਦਾ ਹੈ ਪੜ੍ਹਦਾ ਹੈ ਤੇ ਸੁਣਦਾ ਹੈ, ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਉ ਗ੍ਰਹਣ ਕਰਦਾ ਹੈ ਉਹ (ਮਨੁੱਖ ਜੀਵਨ ਦੇ) ਫ਼ਰਜ਼ ਨੂੰ (ਪਛਾਣਦਾ ਹੈ)। ਜਤ ਸਤ ਤੇ ਸੰਜਮ ਉਸ ਮਨੁੱਖ ਦੇ ਹਿਰਦੇ ਵਿਚ (ਸੁਤੇ ਹੀ) ਲੀਨ ਰਹਿੰਦੇ ਹਨ, ਜੇ ਉਹ (ਗੁਰੂ ਦੀ ਸਰਨ ਵਿਚ ਰਹਿ ਕੇ) ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿਚ ਗਿਝਾ ਲਏ ਜਿਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ ॥੭॥ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ (ਦੁਨੀਆ ਵਾਲਾ) ਡਰ-ਸਹਮ ਮੁੱਕ ਜਾਂਦਾ ਹੈ। ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ (ਸੋਹਣੀ) ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ, ਨਾਨਕ ਜੀ (ਭੀ) ਉਸ ਸਦਾ-ਥਿਰ ਹਸਤੀ ਵਾਲੇ ਪ੍ਰਭੂ (ਦੇ ਦਰ ਤੋਂ ਨਾਮ ਦੀ ਦਾਤਿ) ਮੰਗਦੇ ਹਨ ॥੮॥੧॥*
ਥਾਂ ਥਾਂ ਤੇ ਬਣਗੇ ਡੇਰੇ, ਸਾਧੂ ਘੱਟ ਤੇ ਵੱਧ ਲੁਟੇਰੇ,
ਤੁਹਾਨੂੰ ਰੱਖਕੇ ਵਿੱਚ ਹਨੇਰੇ, ਵੇਲੜ ਮੋਜਾਂ ਕਰਦੇ ਨੇ,
ਲੱਖ ਲਾਹਨਤ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡਕੇ,
ਚੌਕੀਆਂ ਭਰਦੇ ਨੇ।
13 ਮਾਰਚ 1940 ਨੂੰ ਸਰਦਾਰ ਉਧਮ ਸਿੰਘ ਨੇ ਜਲਿਆਂਵਾਲੇ ਬਾਗ ਦਾ ਬਦਲਾ ਲੰਡਨ ਜਾ ਕੇ ਓਡਵਾਇਰ ਨੂੰ ਗੋਲੀ ਮਾਰ ਕੇ ਲਇਆ ਸੀ ।
26 ਦਸੰਬਰ 1899 ਨੂੰ ਊਧਮ ਸਿੰਘ ਦਾ ਜਨਮ ਸੁਨਾਮ ਵਿਚ ਹੋਇਆ (ਇਤਿਹਾਸਕਾਰਾਂ ਦਾ ਜਨਮ ਅਤੇ ਜਨਮ ਸਥਾਨ ਬਾਰੇ ਥੋੜ੍ਹਾ-ਬਹੁਤਾ ਮਤਭੇਦ ਹੈ)। ਬਚਪਨ ਵਿਚ ਊਧਮ ਸਿੰਘ ਦਾ ਨਾਮ ਸ਼ੇਰ ਸਿੰਘ ਸੀ ਤੇ ਉਸ ਦੇ ਵੱਡੇ ਭਰਾ ਦਾ ਨਾਮ ਸਾਧੂ ਸਿੰਘ। ਅੰਮ੍ਰਿਤਪਾਨ ਕਰਕੇ ਚੂਹੜ ਸਿੰਘ ਕੰਬੋਜ (ਪਿਤਾ) ਟਹਿਲ ਸਿੰਘ ਬਣ ਗਿਆ। ਉਹ ਰੇਲਵੇ ਵਿਭਾਗ ਵਿਚ ਉਪਲੀ ਪਿੰਡ ਲਾਗੇ ਰੇਲਵੇ ਫਾਟਕ ’ਤੇ ਗੇਟਮੈਨ ਦੀ ਨੌਕਰੀ ਕਰਦਾ ਸੀ। ਦੋ ਸਾਲ ਦਾ ਸੀ ਸ਼ੇਰ ਸਿੰਘ ਜਦੋਂ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ। ਸਾਧੂ ਸਿੰਘ, ਸ਼ੇਰ ਸਿੰਘ ਤੋਂ 5 ਸਾਲ ਵੱਡਾ ਸੀ। ਘਰ ਦੀ ਹਾਲਤ ਚੰਗੀ ਨਹੀਂ ਸੀ। ਟਹਿਲ ਸਿੰਘ ਆਪਣੇ ਦੋਹਾਂ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਰਹਿੰਦੇ ਆਪਣੇ ਇਕ ਕੀਰਤਨੀਏ ਰਿਸ਼ਤੇਦਾਰ ਚੰਚਲ ਸਿੰਘ ਕੋਲ ਜਾਣ ਦਾ ਫ਼ੈਸਲਾ ਕਰਦਾ ਹੈ। ਰਸਤੇ ਵਿਚ ਬਿਮਾਰ ਹੋ ਜਾਂਦਾ ਹੈ। ਸਬੱਬ ਨਾਲ ਚੰਚਲ ਸਿੰਘ ਨਾਲ ਮੁਲਾਕਾਤ ਹੋ ਜਾਂਦੀ ਹੈ। ਟਹਿਲ ਸਿੰਘ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾਂਦਾ ਹੈ। ਉੱਥੇ ਉਸ ਦੀ ਮੌਤ ਹੋ ਜਾਂਦੀ ਹੈ। ਦੋਵੇਂ ਬੱਚੇ ਅਨਾਥ ਹੋ ਜਾਂਦੇ ਹਨ। ਉਨ੍ਹਾਂ ਨੂੰ ਪਾਲਣ-ਪੋਸਣ ਦੀ ਜ਼ਿੰਮੇਵਾਰੀ ਚੰਚਲ ਸਿੰਘ ਉਪਰ ਆ ਜਾਂਦੀ ਹੈ। ਉਹ ਕੀਰਤਨੀਆ ਹੈ, ਦੂਰ ਨੇੜੇ ਵੀ ਜਾਣਾ ਪੈਂਦਾ ਹੈ। ਬੱਚਿਆਂ ਦੀ ਦੇਖ-ਭਾਲ ਕਿਵੇਂ ਹੋਵੇਗੀ? ਇਹ ਸੋਚ ਕੇ ਚੰਚਲ ਸਿੰਘ ਦੋਹਾਂ ਬੱਚਿਆਂ ਨੂੰ ਅੰਮ੍ਰਿਤਸਰ ਦੇ ਕੇਂਦਰੀ ਖਾਲਸਾ ਯਤੀਮਖਾਨੇ ਵਿਚ ਦਾਖ਼ਲ ਕਰਵਾ ਦਿੰਦਾ ਹੈ।
ਯਤੀਮਖਾਨੇ ਦੀ ਇਹ ਰਵਾਇਤ ਸੀ, ਇੱਥੇ ਹਰ ਬੱਚੇ ਨੂੰ ਅੰਮ੍ਰਿਤਪਾਨ ਕਰਨਾ ਜ਼ਰੂਰੀ ਸੀ। ਸ਼ੇਰ ਸਿੰਘ ਤੇ ਸਾਧੂ ਸਿੰਘ ਨੂੰ ਵੀ ਅੰਮ੍ਰਿਤਪਾਨ ਕਰਵਾਇਆ ਗਿਆ। ਸ਼ੇਰ ਸਿੰਘ ਦਾ ਨਾਮ ਊਧਮ ਸਿੰਘ ਰੱਖਿਆ ਗਿਆ, ਸਾਧੂ ਸਿੰਘ ਦਾ ਨਾਮ ਮੋਤਾ ਸਿੰਘ ਰੱਖਿਆ (ਕੁਝ ਇਤਿਹਾਸਕਾਰ ਸਾਧੂ ਸਿੰਘ ਦਾ ਨਾਮ ਮੁਕਤਾ ਸਿੰਘ ਵੀ ਲਿਖਦੇ ਹਨ)। ਦੋਵੇਂ ਭਰਾ ਯਤੀਮਖਾਨੇ ਵਿਚ ਪਲਦੇ ਰਹੇ ਤੇ ਉੱਥੇ ਦਸਤਕਾਰੀ ਵੀ ਸਿੱਖਦੇ ਰਹੇ। ਊਧਮ ਸਿੰਘ ਬਣੇ ਸ਼ੇਰ ਸਿੰਘ ਨੇ ਬੜੇ ਕੰਮ ਬਦਲੇ। ਕਦੇ ਕੁਰਸੀਆਂ ਬਣਾਉਣ ਲੱਗ ਜਾਂਦਾ, ਕਦੇ ਉਸ ਨੂੰ ਸਿਲਾਈ ਦਾ ਕੰਮ ਚੰਗਾ ਲੱਗਦਾ, ਕਦੇ ਉਹ ਤਬਲਾ ਸਿੱਖਣ ਲੱਗਦਾ, ਕਦੇ ਕੀਰਤਨੀਆ ਬਣ ਬਹਿੰਦਾ। ਬਚਪਨ ਵਿਚ ਹੀ ਉਹ ਟਿਕ ਕੇ ਕੰਮ ਕਰਨ ਦੇ ਸੁਭਾਅ ਵਾਲਾ ਨਹੀਂ ਸੀ। ਇਹੀ ਸੁਭਾਅ ਉਸ ਦੇ ਅੰਤ ਤੱਕ ਨਾਲ ਨਿਭਿਆ, ਜਦੋਂ ਹਰ ਯਾਤਰਾ ਵੇਲੇ ਉਹ ਆਪਣਾ ਨਾਮ ਬਦਲ ਲੈਂਦਾ ਸੀ। 1913 ਵਿਚ ਨਮੂਨੀਏ ਦੀ ਬਿਮਾਰੀ ਨਾਲ ਉਸ ਦੇ ਵੱਡੇ ਭਰਾ ਸਾਧੂ ਸਿੰਘ (ਮੋਤਾ ਸਿੰਘ) ਦੀ ਮੌਤ ਹੋ ਗਈ। ਸ਼ੇਰ ਸਿੰਘ ਨੂੰ ਵੱਡੇ ਭਰਾ ਦਾ ਬਾਪ ਜਿੰਨਾ ਆਸਰਾ ਸੀ। ਉਹ ਉਦਾਸ ਰਹਿਣ ਲੱਗਾ। ਰਾਤ ਵੇਲੇ ਰੋਇਆ ਕਰੇ। ਆਸਮਾਨ ਵਿਚ ਦਿਸਦੇ ਤਾਰਿਆਂ ਵਿਚੋਂ ਆਪਣੇ ਮਾਂ-ਬਾਪ ਤੇ ਭਰਾ ਭਾਲਿਆ ਕਰੇ। …ਹੌਲੀ ਹੌਲੀ ਉਹ ਸੰਭਲਿਆ ਤੇ ਉਸ ਨੇ ਦਸਵੀਂ ਜਮਾਤ ਪਾਸ ਕਰ ਲਈ। ਯਤੀਮਖਾਨੇ ਤੋਂ ਸਕੂਲ ਜਾਂਦਿਆਂ ਜਾਂ ਸਕੂਲ ਤੋਂ ਯਤੀਮਖਾਨੇ ਆਉਂਦਿਆਂ, ਕਦੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦਿਆਂ ਰਸਤੇ ਵਿਚ ਉਹ ਅੰਗਰੇਜ਼ਾਂ ਨੂੰ ਵੇਖਦਾ, ਉਹ ਕਿਸੇ ਨੂੰ ਕੋੜੇ ਮਾਰ ਰਹੇ ਹੁੰਦੇ, ਕਿਸੇ ਕੋਲੋਂ ਬੈਠਕਾਂ ਕਢਵਾ ਰਹੇ ਹੁੰਦੇ, ਉਸਦਾ ਮਨ ਦੁਖੀ ਹੁੰਦਾ। ਜਦੋਂ ਮੌਕਾ ਮਿਲਦਾ ਉਹ ਜਾਨਣ ਦੀ ਕੋਸ਼ਿਸ਼ ਕਰਦਾ, ਉਹ ਅੰਗਰੇਜ਼ ਕਿਉਂ ਸਜ਼ਾ ਦਿੰਦੇ ਹਨ। ਪਤਾ ਲੱਗਦਾ ਇਧਰੋਂ ਅੰਗਰੇਜ਼ ਅਫ਼ਸਰ ਘੋੜੇ ਉੱਪਰ ਲੰਘ ਰਿਹਾ ਸੀ। ਬੇਧਿਆਨੀ ਵਿਚ ਕਿਸੇ ਦੁਕਾਨਦਾਰ ਜਾਂ ਰਾਹਗੀਰ ਨੇ ਅੰਗਰੇਜ਼ ਨੂੰ ਸਲੂਟ ਨਹੀਂ ਮਾਰਿਆ ਤਾਂ ਉਸ ਨੂੰ ਕੋੜੇ ਮਾਰੇ ਜਾਂਦੇ ਹਨ ਜਾਂ ਬੈਠਕਾਂ ਕਢਵਾਈਆਂ ਜਾਂਦੀਆਂ ਹਨ। ਅੰਗਰੇਜ਼ ਅਫ਼ਸਰਾਂ ਦੇ ਇਸ ਵਿਹਾਰ ਨੇ ਊਧਮ ਸਿੰਘ ਦਾ ਮਨ ਅੰਗਰੇਜ਼ਾਂ ਪ੍ਰਤੀ ਨਫ਼ਰਤ ਅਤੇ ਘ੍ਰਿਣਾ ਨਾਲ ਭਰ ਦਿੱਤਾ। ਸਮੇਂ ਦੇ ਨਾਲ ਨਾਲ ਇਸ ਘ੍ਰਿਣਾ ਵਿਚ ਹੋਰ ਵਾਧਾ ਹੁੰਦਾ ਗਿਆ।
13 ਅਪਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਦੀ ਘਟਨਾ ਨਾਲ ਪੂਰੇ ਭਾਰਤ ਵਿਚ ਰੋਸ ਦੀ ਲਹਿਰ ਫੈਲ ਗਈ। ਦਰਅਸਲ, 1915 ਦੇ ਡਿਫੈਂਸ ਆਫ਼ ਇੰਡੀਆ ਐਕਟ ਤੋਂ ਹੀ ਇਸ ਘਟਨਾ ਦੇ ਬੀਜ ਬੀਜੇ ਗਏ ਸਨ। ਰੌਲਟ ਐਕਟ ਨੇ ਇਸ ਨੂੰ ਸਿੰਜਿਆ। ਭਾਰਤੀਆਂ ਦੀਆਂ ਮੁਸ਼ਕਾਂ ਕਸਣ ਲਈ ਇਹ ਕਾਨੂੰਨ ਲਿਆਂਦਾ ਸੀ। ਸ਼ੱਕ ਦੇ ਆਧਾਰ ’ਤੇ ਕਿਸੇ ਨੂੰ ਵੀ ਫੜ ਲਓ। ਨਾ ਮੁਕੱਦਮਾ, ਨਾ ਸੁਣਵਾਈ, ਨਾ ਫ਼ਰਿਆਦ। ਸਿੱਧੀ ਸਜ਼ਾ ਕਾਲੇਪਾਣੀ ਜਾਂ ਉਮਰ ਕੈਦ। ਨਾ ਕੋਈ ਅਪੀਲ, ਨਾ ਕੋਈ ਦਲੀਲ, ਨਾ ਕੋਈ ਵਕੀਲ।
ਮੁਜ਼ਾਹਰਿਆਂ ਅਤੇ ਜਲਸਿਆਂ-ਜਲੂਸਾਂ ਦੇ ਡਰ ਤੋਂ ਅੰਗਰੇਜ਼ੀ ਹਕੂਮਤ ਨੇ ਜਨਤਾ ਦੇ ਆਗੂ ਡਾ. ਸੈਫ਼ੂਦੀਨ ਕਿਚਲੂ ਅਤੇ ਡਾ. ਸਤਿਆਪਾਲ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਕੇ ਡਲਹੌਜ਼ੀ ਨਜ਼ਰਬੰਦ ਕਰ ਦਿੱਤਾ। ਊਸੇ ਰੋਸ ਵਿਚ ਤੇ ਆਪਣੇ ਆਗੂਆਂ ਨੂੰ ਰਿਹਾਅ ਕਰਵਾਉਣ ਲਈ ਜਲ੍ਹਿਆਂਵਾਲਾ ਬਾਗ਼ ਵਿਚ ਪੰਜਾਬੀ, ਜਿਨ੍ਹਾਂ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਵੀ ਸਨ, ਇਕੱਠੇ ਹੋਏ। 13 ਅਪਰੈਲ ਵਿਸਾਖੀ ਦਾ ਦਿਹਾੜਾ ਸੀ। ਕੁਝ ਸ਼ਰਧਾਲੂ ਦਰਬਾਰ ਸਾਹਿਬ ਸੀਸ ਨਿਵਾਉਣ ਅਾਏ ਸਨ। ਉਹ ਵੀ ਜਲਸੇ ਵਿਚ ਸ਼ਾਮਲ ਹੋ ਗਏ। ਜਰਨਲ ਡਾਇਰ ਨੇ ਧਾਰਾ 144 ਲਗਾਈ ਹੋਈ ਸੀ ਤੇ ਇਕੱਠ ਕਾਰਨ ਦੀ ਮਨਾਹੀ ਸੀ। ਇਕ ਮੁਖ਼ਬਰ ਦੇ ਦੱਸਣ ’ਤੇ ਡਾਇਰ ਭੜਕ ਉੱਠਿਆ ਤੇ ਉਸ ਨੇ ਜਾ ਕੇ ਨਿਹੱਥੇ ਲੋਕਾਂ ਉੱਪਰ ਬਿਨਾਂ ਚਿਤਾਵਨੀ ਦਿੱਤਿਆਂ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਗ਼ੈਰ-ਸਰਕਾਰੀ ਅੰਕੜਿਆਂ ਅਨੁਸਾਰ 1000 ਤੋਂ ਵੱਧ ਲੋਕ ਮਾਰੇ ਗਏ ਤੇ 1200 ਤੋਂ ਵੱਧ ਲੋਕ ਜ਼ਖ਼ਮੀ ਹੋਏ। ਅੰਮ੍ਰਿਤਸਰ ਦੇ ਸਿਵਲ ਸਰਜਨ ਅਨੁਸਾਰ 1800 ਮੌਤਾਂ ਹੋਈਆਂ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਊਧਮ ਸਿੰਘ ਆਪਣੇ ਯਤੀਮਖਾਨੇ ਦੇ ਸਾਥੀਆਂ ਨਾਲ ਉੱਥੇ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਸੀ ਤੇ ਦਰਿੰਦਗੀ ਦਾ ਇਹ ਕਾਂਡ ਉਸ ਨੇ ਅੱਖੀਂ ਵੇਖਿਆ ਸੀ ਤੇ ਦਰਬਾਰ ਸਾਹਿਬ ਜਾ ਕੇ ਇਸ਼ਨਾਨ ਕਰਕੇ, ਬਦਲਾ ਲੈਣ ਦਾ ਪ੍ਰਣ ਕੀਤਾ ਸੀ।
ਊਧਮ ਸਿੰਘ ਨੇ ਕਰਤਾਰ ਸਿੰਘ ਸਰਾਭੇ ਦੀ ਜੀਵਨੀ ਪੜ੍ਹੀ ਸੀ। ਮਦਨ ਲਾਲ ਢੀਂਗਰਾ ਬਾਰੇ ਸੁਣਿਆ ਹੋਇਆ ਸੀ। ਜਲ੍ਹਿਆਂਵਾਲਾ ਬਾਗ਼ ਕਾਂਡ ਤੋਂ ਬਾਅਦ ਉਸ ਦੇ ਜਿਉਣ ਦਾ ਮਕਸਦ ਹੀ ਬਦਲ ਗਿਆ। ਉਸ ਦਾ ਕੀਤਾ ਹੋਇਆ ਪ੍ਰਣ 21 ਸਾਲਾਂ ਬਾਅਦ 13 ਮਾਰਚ 1940 ਨੂੰ ਉਦੋਂ ਪੂਰਾ ਹੋਇਆ ਜਦੋਂ ਉਸ ਦਿਨ ਬਾਅਦ ਦੁਪਹਿਰ ਤਿੰਨ ਵਜੇ ਵੈਸਟਮਿੰਸਟਰ ਦੇ ਕੈਕਸਟਨ ਹਾਲ ਵਿਚ ਈਸਟ ਇੰਡੀਅਨ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਸਾਂਝੀ ਮੀਟਿੰਗ ਸਮੇਂ ਊਧਮ ਸਿੰਘ ਨੇ ਮਾਈਕਲ ਓਡਵਾਇਰ ਤੇ ਉਸ ਦੇ ਸਾਥੀਆਂ ’ਤੇ ਗੋਲੀਆਂ ਦਾਗ਼ ਦਿੱਤੀਆਂ। ਮਾਈਕਲ ਓਡਵਾਇਰ ਤਾਂ ਮੰਚ ਦੀਆਂ ਪੌੜੀਆਂ ਵਿਚ ਹੀ ਡਿੱਗ ਪਿਆ ਤੇ ਮਰ ਗਿਆ। ਲਾਰਡ ਜੈਟਲੈਂਡ ਅਤੇ ਲਾਰਡ ਲੈਮਿੰਗਟਨ ਜ਼ਖ਼ਮੀ ਹੋ ਗਏ। ਖ਼ਬਰ ਫੈਲਣ ਪਿੱਛੋਂ ਸਾਰੇ ਲੰਡਨ ਵਿਚ ਜਿਵੇਂ ਭੂਚਾਲ ਆ ਗਿਆ।
ਜੂਨ 1997 ‘ਚ ਇੰਗਲੈਡ ਸਰਕਾਰ ਵੱਲੋਂ ਰਿਲੀਜ ਕੀਤੀਆਂ ਗਈਆਂ 5 ਫਾਈਲਾਂ (771ਪੰਨੇ) ਤੋਂ ਪਤਾ ਲਗਦਾ ਹੈ ਕਿ ਸ਼ਹੀਦ ਊਧਮ ਸਿੰਘ ਨੇ ਕੈਕਸਟਨ ਹਾਲ ਵਿੱਚ ਇਕੱਲੇ ਮਾਈਕਲ ਓਡਵਾਇਰ ‘ਤੇ ਨਹੀਂ ਬਲਕਿ ਕੁੱਲ ਚਾਰ ਅੰਗਰੇਜ਼ ਅਫਸਰਾਂ ‘ਤੇ ਛੇ ਗੋਲੀਆਂ ਦਾਗੀਆਂ ਜਿਹਨਾਂ ਵਿੱਚ ਮਾਈਕਲ ਓਡਵਾਇਰ ਮੌਕੇ ‘ਤੇ ਹੀ ਮਾਰਿਆ ਗਿਆ ਅਤੇ ਬਾਕੀ ਜ਼ਖਮੀ ਹੋਏ। ਇਹ ਸਾਰੇ ਅਫਸਰ ਭਾਰਤ ਵਿੱਚ ਗਵਰਨਰ ਰਹਿ ਚੁੱਕੇ ਸਨ ਅਤੇ ਭਾਰਤ ਦੀ ਆਜ਼ਾਦੀ ਦੇ ਵਿਰੋਧੀ ਸਨ। ਲੇਖਕ ਜੋਰਾਵਰ ਸਿੰਘ ਤਰਸਿੱਕਾ ।
ਪੂਰੇ ਇੱਕੀ ਸਾਲ, ਜਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਦੀ ਘਟਨਾ, ਊਧਮ ਸਿੰਘ ਦੇ ਸੀਨੇ ਵਿਚ ਅੱਗ ਵਾਂਗ ਬਲਦੀ ਰਹੀ ਤੇ ਬੇਕਸੂਰ ਨਿਹੱਥੇ ਪੰਜਾਬੀਆਂ ਦੀਆਂ ਚੀਕਾਂ ਉਸ ਦੇ ਕੰਨਾਂ ਵਿਚ ਗੂੰਜਦੀਆਂ ਰਹੀਆਂ। ਜਨਰਲ ਡਾਇਰ ਤੱਕ ਪੁੱਜਣ ਲਈ ਉਹ ਕਦੇ ਉਦੈ ਸਿੰਘ, ਕਦੇ ਸ਼ੇਰ ਸਿੰਘ, ਕਦੇ ਊਦਨ ਸਿੰਘ, ਕਦੇ ਊਧਮ ਸਿੰਘ, ਮੁਹੰਮਦ ਸਿੰਘ ਆਜ਼ਾਦ, ਆਜ਼ਾਦ ਸਿੰਘ, ਬਾਵਾ, ਫਰੈਂਕ ਬ੍ਰਾਜ਼ੀਲ ਬਣ ਕੇ ਯਤਨ ਕਰਦਾ ਰਿਹਾ। ਸ਼ਾਇਦ ਹੀ ਕੋਈ ਅਜਿਹਾ ਇਨਕਲਾਬੀ ਜਾਂ ਆਜ਼ਾਦੀ ਘੁਲਾਟੀਆ ਹੋਵੇਗਾ ਜਿਸ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਇੰਨੇ ਨਾਮ ਤਬਦੀਲ ਕੀਤੇ ਹੋਣ।
ਸ਼ਹੀਦ ਊਧਮ ਸਿੰਘ ਨੇ ਸਿਰਫ਼ ਆਪਣੇ ਨਾਮ ਹੀ ਨਹੀਂ ਬਦਲੇ, ਆਪਣੀ ਮੰਜ਼ਿਲ ਸਰ ਕਰਨ ਲਈ ਉਸ ਨੇ ਵੱਖ ਵੱਖ ਦੇਸ਼ਾਂ ਅਤੇ ਮਹਾਂਦੀਪਾਂ ਦੀਆਂ ਯਾਤਰਾਵਾਂ ਵੀ ਕੀਤੀਆਂ। ਕਦੇ ਸੜਕ ਰਾਹੀਂ, ਕਦੇ ਸਮੁੰਦਰਾਂ ਰਾਹੀਂ। ਜਦ ਤੱਕ ਉਸ ਨੇ ਆਪਣਾ ਮਿਸ਼ਨ ਪੂਰਾ ਨਹੀਂ ਕੀਤਾ, ਉਹ ਕਦੇ ਚੈਨ ਨਾਲ ਨਹੀਂ ਬੈਠਾ। ਉਹ ਗ਼ਦਰੀ ਬਾਬਿਆਂ ਨੂੰ ਮਿਲਿਆ, ਕ੍ਰਾਂਤੀਕਾਰੀਆਂ ਕੋਲ ਜਾਂਦਾ ਰਿਹਾ। ਉਨ੍ਹਾਂ ਲਈ ਹਥਿਆਰਾਂ ਦਾ ਪ੍ਰਬੰਧ ਵੀ ਕਰਦਾ ਰਿਹਾ। ਕਮਾਲ ਦੀ ਗੱਲ ਹੈ: ਆਪਣੇ ਸਾਥੀਆਂ ਨਾਲ ਉਹ ਇਹੋ ਜਿਹਾ ਵਿਵਹਾਰ ਕਰਦਾ, ਸਾਰੇ ਉਸ ਨੂੰ ‘ਫੜ੍ਹਾਂ ਮਾਰਨ ਵਾਲਾ’ ਹੀ ਸਮਝਦੇ ਸਨ। ਉਸ ਦੀਆਂ ਗੱਲਾਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਸੀ ਲੈਂਦੇ। ਉਲਟਾ ਉਸ ਨੂੰ ਕਹਿੰਦੇ ਸਨ…: ‘‘ਤੂੰ ਕਦੇ ਵੀ ਥੇਮਜ਼ ਦੇ ਪਾਣੀਆਂ ਨੂੰ ਅੱਗ ਨਹੀਂ ਲਾ ਸਕੇਂਗਾ।’’
13 ਮਾਰਚ 1940 ਨੂੰ ਊਧਮ ਸਿੰਘ ਨੇ ਸੱਚਮੁੱਚ ਥੇਮਜ਼ ਦੇ ਪਾਣੀਆਂ ਨੂੰ ਅੱਗ ਲਾ ਦਿੱਤੀ। ਇੰਗਲੈਂਡ ਵਿਚ ਉਸ ਦੇ ਦੋਸਤ ਤਾਂ ਚਕਿੱਤ ਹੀ ਰਹਿ ਗਏ। ਪੂਰਾ ਬਰਤਾਨੀਆ, ਭਾਰਤ ਤੇ ਵਿਸ਼ਵ ਭਰ ਵਿਚ ਇਸ ਸਾਹਸੀ ਕਾਰਨਾਮੇ ਦੇ ਚਰਚੇ ਹੋਣ ਲੱਗੇ। ਮਾਈਕਲ ਉਡਵਾਇਰ ਨੂੰ ਮਾਰ ਕੇ ਤੇ ਉਸ ਦੇ ਸਹਿਯੋਗੀਆਂ ਨੂੰ ਜ਼ਖ਼ਮੀ ਕਰਕੇ ਊਧਮ ਸਿੰਘ ਘਟਨਾ ਵਾਲੇ ਸਥਾਨ ਤੋਂ ਭੱਜਿਆ ਨਹੀਂ। ਉਸ ਮੌਕੇ ਦੀ ਤਸਵੀਰ ਵਿਚ ਊਹ ਮੁਸਕਰਾ ਰਿਹਾ ਦਿਸਦਾ ਹੈ ਤੇ ਮਾਣ ਨਾਲ ਭਰਿਆ ਹੋਇਆ ਹੈ। ਊਧਮ ਸਿੰਘ ਨੂੰ ਗਿਆਨ ਸੀ, ਉਸ ਨੂੰ ਫਾਂਸੀ ਦੀ ਸਜ਼ਾ ਮਿਲੇਗੀ। ਉਹ ਕਹਿੰਦਾ ਹੈ, ‘‘ਮੈਂ ਆਪਣੇ ਸ਼ਹੀਦ ਸਾਥੀਆਂ ਕੋਲ ਜਾ ਰਿਹਾ ਹਾਂ।’’
ਇੱਕ ਬੋਲ਼ਾ ਆਦਮੀ ਇੱਕ ਸੰਤ ਕੋਲ ਉਸਦਾ ਸਤਿਸੰਗ ਸੁਣਨ ਆਉਂਦਾ ਸੀ। ਉਸ ਦੇ ਕੰਨ ਸਨ ਪਰ ਉਹ ਨਸਾਂ ਨਾਲ ਜੁੜੇ ਨਹੀਂ ਸਨ। ਪੂਰੀ ਤਰ੍ਹਾਂ ਬੋਲ਼ਾ, ਇੱਕ ਵੀ ਸ਼ਬਦ ਨਹੀਂ ਸੁਣ ਸਕਦਾ ਸੀ।*
ਸਤਸੰਗੀ ਨੂੰ ਕਿਸੇ ਨੇ ਕਿਹਾ – “ਬਾਬਾ ਜੀ! ਜਿਹੜੇ ਬਜ਼ੁਰਗ ਬੈਠੇ ਹਨ ਉਹ ਕਥਾ ਸੁਣਦੇ ਸੁਣਦੇ ਹੱਸਦੇ ਤਾਂ ਹਨ, ਪਰ ਉਹ ਬੋਲੇ ਹਨ।”
*ਬੋਲੇ ਲੋਕ ਮੁੱਖ ਤੌਰ ‘ਤੇ ਦੋ ਵਾਰ ਹੱਸਦੇ ਹਨ – ਪਹਿਲਾ, ਕਥਾ ਸੁਣਦੇ ਸਮੇਂ, ਜਦੋਂ ਹਰ ਕੋਈ ਹੱਸਦਾ ਹੈ ਅਤੇ ਦੂਜਾ, ਜਦੋਂ ਉਹ ਅੰਦਾਜ਼ਾ ਲਗਾ ਕੇ ਸਮਝਦੇ ਹਨ, ਫਿਰ ਉਹ ਇਕੱਲੇ ਹੱਸਦੇ ਹਨ।*
*ਬਾਬਾ ਜੀ ਨੇ ਕਿਹਾ – “ਜਦੋਂ ਉਹ ਬੋਲਾ ਹੈ ਤਾਂ ਕਥਾ ਸੁਣਨ ਲਈ ਹੀ ਕਿਉਂ ਆਉਂਦਾ ਹੈ? ਉਹ ਹਰ ਰੋਜ਼ ਸਮੇਂ ਸਿਰ ਪਹੁੰਚਦਾ ਹੈ। ਅਜਿਹਾ ਵੀ ਨਹੀਂ ਹੁੰਦਾ ਕਿ ਉਹ ਚੱਲ ਰਹੀ ਕਥਾ ਤੋਂ ਹੀ ਉੱਠ ਕੇ ਚਲਾ ਜਾਵੇ , ਘੰਟਿਆ ਬੱਧੀ ਬੈਠਾ ਰਹਿੰਦਾ ਹੈ।”*
*ਬਾਬਾ ਜੀ ਸੋਚਣ ਲੱਗੇ – “ਜੇ ਬੋਲਾ ਹੈ ਤਾਂ ਕਥਾ ਨਹੀਂ ਸੁਣੇਗਾ ਅਤੇ ਜੇ ਉਹ ਕਥਾ ਨਹੀਂ ਸੁਣੇਗਾ ਤਾਂ ਉਸਨੂੰ ਦਿਲਚਸਪੀ ਨਹੀਂ ਹੋਵੇਗੀ, ਜੇ ਉਸਨੂੰ ਦਿਲਚਸਪੀ ਨਹੀਂ ਤਾਂ ਉਸਨੂੰ ਇੱਥੇ ਬੈਠਣਾ ਵੀ ਨਹੀਂ ਚਾਹੀਦਾ, ਉੱਠ ਕੇ ਚਲੇ ਜਾਣਾ ਚਾਹੀਦਾ ਹੈ, ਇਹ ਜਾਂਦਾ ਵੀ ਨਹੀਂ !”*
*ਬਾਬਾ ਜੀ ਨੇ ਬੁੱਢੇ ਨੂੰ ਬੁਲਾਇਆ ਅਤੇ ਉੱਚੀ ਅਵਾਜ਼ ਵਿੱਚ ਉਸਦੇ ਕੰਨ ਕੋਲ ਕਿਹਾ – “ਕੀ ਤੁਸੀਂ ਕਥਾ ਸੁਣ ਸਕਦੇ ਹੋ?” ਉਸਨੇ ਕਿਹਾ – “ਕੀ ਕਿਹਾ ਮਹਾਰਾਜ?”*
*ਬਾਬਾ ਜੀ ਨੇ ਹੋਰ ਉੱਚੀ ਬੋਲਿਆ ਅਤੇ ਪੁੱਛਿਆ – “ਕੀ ਤੁਸੀਂ ਸੁਣ ਸਕਦੇ ਹੋ ਕਿ ਮੈਂ ਕੀ ਕਹਿ ਰਿਹਾ ਹਾਂ?”
*ਬਾਬਾ ਜੀ ਸਮਝ ਗਏ ਕਿ ਉਹ ਬਿਲਕੁਲ ਬੋਲਾ ਹੈ। ਬਾਬਾ ਜੀ ਨੇ ਸੇਵਕ ਤੋਂ ਪੈੱਨ ਅਤੇ ਕਾਗਜ਼ ਮੰਗਿਆ ਅਤੇ ਲਿਖਤੀ ਰੂਪ ਵਿੱਚ ਪੁੱਛਿਆ।
* ਬੁੱਢੇ ਨੇ ਲਿਖਿਆ – “ਮੇਰੇ ਕੰਨ ਪੂਰੀ ਤਰ੍ਹਾਂ ਖਰਾਬ ਹੋ ਗਏ ਹਨ, ਮੈਂ ਇੱਕ ਵੀ ਸ਼ਬਦ ਨਹੀਂ ਸੁਣ ਸਕਦਾ ਹਾਂ।”*
*ਸਵਾਲ ਅਤੇ ਜਵਾਬ ਪੈੱਨ ਅਤੇ ਕਾਗਜ਼ ਨਾਲ ਸ਼ੁਰੂ ਹੋਏ।*
“ਫਿਰ ਤੁਸੀਂ ਸਤਸੰਗ ਵਿੱਚ ਕਿਉਂ ਆਉਂਦੇ ਹੋ?”*
*”ਬਾਬਾ ਜੀ! ਮੈਂ ਸੁਣ ਨਹੀਂ ਸਕਦਾ, ਪਰ ਮੈਂ ਸਮਝਦਾ ਹਾਂ ਕਿ ਜਦੋਂ ਪ੍ਰਮਾਤਮਾ ਨੂੰ ਪ੍ਰਾਪਤ ਹੋਏ ਮਹਾਪੁਰਖ ਬੋਲਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਪ੍ਰਮਾਤਮਾ ਵਿੱਚ ਡੁਬਕੀ ਲਗਾਉਂਦੇ ਹਨ। ਜਦੋਂ ਕੋਈ ਸੰਸਾਰੀ ਮਨੁੱਖ ਬੋਲਦਾ ਹੈ ਤਾਂ ਉਸਦੀ ਬਾਣੀ ਮਨ ਅਤੇ ਬੁੱਧੀ ਨੂੰ ਛੂਹ ਜਾਂਦੀ ਹੈ, ਪਰ ਜਦੋਂ ਕੋਈ ਬ੍ਰਹਮਗਿਆਨੀ ਸੰਤ ਬੋਲਦਾ ਹੈ ਤਾਂ ਉਸਦੀ ਬਾਣੀ ਆਤਮਾ ਨੂੰ ਛੂਹ ਜਾਂਦੀ ਹੈ। ਮੈਂ ਤੁਹਾਡੀ ਅੰਮ੍ਰਿਤਮਈ ਬਾਣੀ ਨੂੰ ਸੁਣ ਤਾਂ ਨਹੀਂ ਸਕਦਾ , ਪਰ ਇਸ ਦੇ ਅੰਦਰ ਦਾ ਅੰਦੋਲਨ ਮੇਰੇ ਸਰੀਰ ਨੂੰ ਛੂਹ ਜਾਂਦੇ ਹਨ , ਦੂਜੀ ਗੱਲ , ਤੁਹਾਡੀ ਬਾਣੀ ਸੁਣਨ ਨੂੰ ਜੋ ਪੁਨ ਆਤਮਾਵਾਂ ਆਉਂਦੀਆਂ ਹਨ ਉਹਨਾਂ ਨਾਲ ਬੈਠ ਕੇ ਮੈਨੂੰ ਵੀ ਪੁੰਨ ਮਿਲਦਾ ਹੈ
*ਬਾਬਾ ਜੀ ਨੇ ਦੇਖਿਆ ਕਿ ਇਹ ਤਾਂ ਉੱਚ ਸਮਝ ਦੇ ਧਨੀ ਸਨ। ਉਸਨੇ ਕਿਹਾ – “ਤੁਹਾਨੂੰ ਦੋ ਵਾਰ ਹੱਸਣ ਦਾ ਹੱਕ ਹੈ, ਪਰ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਹਰ ਰੋਜ਼ ਸਮੇਂ ‘ਤੇ ਸਤਿਸੰਗ ਵਿੱਚ ਪਹੁੰਚਦੇ ਹੋ ਅਤੇ ਸਾਹਮਣੇ ਬੈਠਦੇ ਹੋ, ਅਜਿਹਾ ਕਿਉਂ?”*
*ਬੁੱਢੇ ਨੇ ਕਿਹਾ – “ਮੈਂ ਪਰਿਵਾਰ ਵਿਚ ਸਭ ਤੋਂ ਵੱਡਾ ਹਾਂ। ਜੋ ਕੁਝ ਬਜ਼ੁਰਗ ਕਰਦੇ ਹਨ, ਛੋਟੇ ਵੀ ਉਹੀ ਕਰਦੇ ਹਨ। ਜਦੋਂ ਮੈਂ ਸਤਿਸੰਗ ਵਿਚ ਆਉਣਾ ਸ਼ੁਰੂ ਕੀਤਾ ਤਾਂ ਮੇਰਾ ਵੱਡਾ ਲੜਕਾ ਵੀ ਇੱਥੇ ਆਉਣ ਲੱਗਾ। ਸ਼ੁਰੂ ਵਿਚ ਕਈ ਵਾਰ ਮੈਂ ਉਸ ਨੂੰ ਬਹਾਨਾ ਬਣਾ ਕੇ ਲਿਆਉਂਦਾ ਸੀ। ਜਦੋਂ ਮੈਂ ਉਸ ਨੂੰ ਲਿਆਉਂਦਾ ਸੀ ਤਾਂ ਉਹ ਆਪਣੀ ਪਤਨੀ ਨੂੰ ਇੱਥੇ ਲਿਆਇਆ, ਪਤਨੀ ਬੱਚਿਆਂ ਨੂੰ ਲੈ ਆਈ – ਸਾਰਾ ਪਰਿਵਾਰ ਸਤਿਸੰਗ ਵਿਚ ਆਉਣਾ ਸ਼ੁਰੂ ਹੋ ਗਿਆ।
*ਬ੍ਰਹਮਚਰਚਾ, ਆਤਮ-ਗਿਆਨ ਦਾ ਸਤਸੰਗ ਅਜਿਹਾ ਹੈ ਕਿ ਭਾਵੇਂ ਨਾ ਸਮਝੋ, ਭਾਵੇਂ ਨਾ ਸੁਣੋ, ਇਸ ਵਿਚ ਸ਼ਾਮਲ ਹੋਣ ਵਿਚ ਇੰਨਾ ਪੁੰਨ ਹੈ ਕਿ ਮਨੁੱਖ ਦੇ ਜਨਮਾਂ ਜਨਮਾਂ ਦੇ ਪਾਪ ਮਿਟ ਜਾਂਦੇ ਹਨ ਅਤੇ ਇਸ ਨੂੰ ਇਕਾਗਰਤਾ ਨਾਲ ਸੁਣਨ ਅਤੇ ਸਿਮਰਨ ਕਰਨ ਨਾਲ ਇਸ ਦੇ ਪਰਮ ਕਲਿਆਣ ਵਿਚ ਕੋਈ ਸੰਦੇਹ ਨਹੀਂ ਰਹਿੰਦਾ।
ਸ਼ੁਕਰ, ਸਬਰ ਤੇ ਮਿਹਨਤ ਕਰੋ, ਰੱਬ ਆਪੇ ਭਾਗ ਹੈ ਲਾ ਦਿੰਦਾ
ਨੀਅਤ ਸਾਫ ਜੇ ਹੋਵੇ ਬੰਦੇ ਦੀ ਤਾਂ
ਵਾਹਿਗੁਰੂ ਪਹੁੰਚ ਤੋਂ ਬਾਹਰ ਦੀਆਂ ਚੀਜਾਂ ਵੀ ਝੋਲੀ ਪਾ ਦਿੰਦਾ
ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਹੋਰ ਵੀ ਬਹੁਤ ਸਾਰੀਆਂ ਗਹਿਰੀਆਂ ਸਿੱਖਿਆਵਾਂ ਹਨ, ਜੋ ਮਨੁੱਖੀ ਜੀਵਨ ਨੂੰ ਸਹੀ ਰਾਹ ‘ਤੇ ਚਲਾਉਣ ਵਿੱਚ ਮਦਦਗਾਰ ਹਨ। ਹੋਰ ਕੁਝ ਮਹੱਤਵਪੂਰਨ ਸਿੱਖਿਆਵਾਂ ਇਸ ਪ੍ਰਕਾਰ ਹਨ:
—
### 1. **ਸਤਿਗੁਰੂ ਦੀ ਮਹੱਤਤਾ**
ਗੁਰੂ ਨਾਨਕ ਦੇਵ ਜੀ ਨੇ ਸਤਿਗੁਰੂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਨਾਲ਼ ਹੀ ਮਨੁੱਖ ਅਜਿਹੇ ਮਾਰਗ ‘ਤੇ ਚੱਲਦਾ ਹੈ, ਜੋ ਉਸ ਨੂੰ ਰੱਬ ਦੀ ਪ੍ਰਾਪਤੀ ਕਰਵਾਉਂਦਾ ਹੈ।
– *”ਸਤਿਗੁਰੁ ਨਾਨਕ ਪੁਰਖੁ ਦਇਆਲਾ ਹਰਿ ਕਾ ਨਾਮੁ ਦ੍ਰਿੜਾਵੈ॥”*
—
### 2. **ਮਨ ਦੀ ਜਿੱਤ**
ਗੁਰੂ ਨਾਨਕ ਦੇਵ ਜੀ ਨੇ ਮਨ ਨੂੰ ਜਿੱਤਣ ਦੀ ਸਿੱਖਿਆ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਮਨ ਨੂੰ ਜਿੱਤਣ ਨਾਲ਼ ਹੀ ਮਨੁੱਖ ਸਚੇ ਰਾਹ ‘ਤੇ ਚੱਲ ਸਕਦਾ ਹੈ।
– *”ਮਨਿ ਜੀਤੈ ਜਗੁ ਜੀਤੁ॥”*
—
### 3. **ਸਦਾ ਸ਼ਾਂਤ ਰਹੋ**
ਗੁਰੂ ਨਾਨਕ ਦੇਵ ਜੀ ਨੇ ਸ਼ਾਂਤ ਰਹਿਣ ਦੀ ਸਿੱਖਿਆ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਾਂਤ ਮਨ ਹੀ ਰੱਬ ਦੀ ਯਾਦ ਵਿੱਚ ਲੀਨ ਹੋ ਸਕਦਾ ਹੈ।
– *”ਸਹਜਿ ਮਿਲੈ ਸਹਜਿ ਸਮਾਵੈ॥”*
—
### 4. **ਅਧਿਆਤਮਿਕ ਜਾਗਰੂਕਤਾ**
ਗੁਰੂ ਨਾਨਕ ਦੇਵ ਜੀ ਨੇ ਅਧਿਆਤਮਿਕ ਜਾਗਰੂਕਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮਨੁੱਖ ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ ਅਤੇ ਰੱਬ ਦੀ ਯਾਦ ਵਿੱਚ ਰਹਿਣਾ ਚਾਹੀਦਾ ਹੈ।
– *”ਆਪੁ ਪਛਾਣੈ ਸੋਈ ਜਨੁ ਪਰਵਾਣੁ॥”*
—
### 5. **ਅਨਿਆਂ ਦਾ ਵਿਰੋਧ**
ਗੁਰੂ ਨਾਨਕ ਦੇਵ ਜੀ ਨੇ ਅਨਿਆਂ ਅਤੇ ਜ਼ੁਲਮ ਦਾ ਵਿਰੋਧ ਕੀਤਾ। ਉਨ੍ਹਾਂ ਨੇ ਬਾਬਰ ਦੇ ਹਮਲੇ ਦੌਰਾਨ ਜ਼ੁਲਮ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਅਨਿਆਂ ਕਰਨ ਵਾਲੇ ਨੂੰ ਰੱਬ ਦਾ ਡਰ ਹੋਣਾ ਚਾਹੀਦਾ ਹੈ।
– *”ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥”*
—
### 6. **ਜੀਵ-ਦਇਆ**
ਗੁਰੂ ਨਾਨਕ ਦੇਵ ਜੀ ਨੇ ਜੀਵ-ਦਇਆ (ਪ੍ਰਾਣੀਆਂ ‘ਤੇ ਦਇਆ) ਦੀ ਸਿੱਖਿਆ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸਾਰੇ ਜੀਵ ਰੱਬ ਦੀ ਸਿਰਜਣਾ ਹਨ ਅਤੇ ਉਨ੍ਹਾਂ ‘ਤੇ ਦਇਆ ਕਰਨੀ ਚਾਹੀਦੀ ਹੈ।
– *”ਜੀਅਹੁ ਦਇਆ ਪਰਵਾਰੁ ਸਭੁ ਤੇਰਾ॥”*
—
### 7. **ਅਧਿਆਤਮਿਕ ਗਿਆਨ**
ਗੁਰੂ ਨਾਨਕ ਦੇਵ ਜੀ ਨੇ ਅਧਿਆਤਮਿਕ ਗਿਆਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਗਿਆਨ ਹੀ ਮਨੁੱਖ ਨੂੰ ਅਜਿਹੇ ਮਾਰਗ ‘ਤੇ ਲੈ ਜਾਂਦਾ ਹੈ, ਜੋ ਉਸ ਨੂੰ ਰੱਬ ਦੀ ਪ੍ਰਾਪਤੀ ਕਰਵਾਉਂਦਾ ਹੈ।
– *”ਗਿਆਨੁ ਧਿਆਨੁ ਸਭੁ ਕੋਈ ਲਏ॥”*
—
### 8. **ਸਮੇਂ ਦੀ ਕਦਰ**
ਗੁਰੂ ਨਾਨਕ ਦੇਵ ਜੀ ਨੇ ਸਮੇਂ ਦੀ ਕਦਰ ਕਰਨ ਦੀ ਸਿੱਖਿਆ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸਮਾਂ ਬਹੁਤ ਕੀਮਤੀ ਹੈ ਅਤੇ ਇਸ ਨੂੰ ਰੱਬ ਦੀ ਯਾਦ ਵਿੱਚ ਬਿਤਾਉਣਾ ਚਾਹੀਦਾ ਹੈ।
– *”ਕਾਲੁ ਨ ਰਹੈ ਨ ਛਿਜੈ ਸੰਗਿ॥”*
—
### 9. **ਸਚੇ ਸੁਖ ਦੀ ਪ੍ਰਾਪਤੀ**
ਗੁਰੂ ਨਾਨਕ ਦੇਵ ਜੀ ਨੇ ਸਚੇ ਸੁਖ ਦੀ ਪ੍ਰਾਪਤੀ ਦੀ ਸਿੱਖਿਆ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸਚਾ ਸੁਖ ਰੱਬ ਦੇ ਨਾਮ ਵਿੱਚ ਹੀ ਮਿਲਦਾ ਹੈ।
– *”ਨਾਮੁ ਮਿਲੈ ਤਾਂ ਸੁਖੁ ਹੋਇ॥”*
—
### 10. **ਅੰਤਮ ਸਮੇਂ ਦੀ ਤਿਆਰੀ**
ਗੁਰੂ ਨਾਨਕ ਦੇਵ ਜੀ ਨੇ ਅੰਤਮ ਸਮੇਂ ਲਈ ਤਿਆਰ ਰਹਿਣ ਦੀ ਸਿੱਖਿਆ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਮਨੁੱਖ ਨੂੰ ਹਮੇਸ਼ਾ ਰੱਬ ਦੀ ਯਾਦ ਵਿੱਚ ਰਹਿਣਾ ਚਾਹੀਦਾ ਹੈ, ਤਾਂ ਜੋ ਅੰਤਮ ਸਮੇਂ ਉਸ ਨੂੰ ਸ਼ਾਂਤੀ ਮਿਲ ਸਕੇ।
– *”ਅੰਤਿ ਕਾਲਿ ਜੋ ਲਛਮੀ ਸਿਮਰੈ ਅੰਤਿ ਕਾਲਿ ਤਿਸੈ ਸਿਮਰੀਐ॥”*
—
### 11. **ਸਚੇ ਪ੍ਰੇਮ ਦੀ ਮਹੱਤਤਾ**
ਗੁਰੂ ਨਾਨਕ ਦੇਵ ਜੀ ਨੇ ਸਚੇ ਪ੍ਰੇਮ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਰੱਬ ਦਾ ਪ੍ਰੇਮ ਹੀ ਸਭ ਤੋਂ ਵੱਡੀ ਦੌਲਤ ਹੈ।
– *”ਪ੍ਰੇਮ ਪਿਆਲਾ ਜੋ ਪੀਵੈ ਸੋਈ ਜਨੁ ਪਰਵਾਣੁ॥”*
—
### 12. **ਅਧਿਆਤਮਿਕ ਖੋਜ**
ਗੁਰੂ ਨਾਨਕ ਦੇਵ ਜੀ ਨੇ ਅਧਿਆਤਮਿਕ ਖੋਜ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮਨੁੱਖ ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ ਅਤੇ ਰੱਬ ਦੀ ਖੋਜ ਕਰਨੀ ਚਾਹੀਦੀ ਹੈ।
– *”ਆਪੁ ਪਛਾਣੈ ਸੋਈ ਜਨੁ ਪਰਵਾਣੁ॥”*
—
ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਨੂੰ ਸਿਰਫ਼ ਧਾਰਮਿਕ ਹੀ ਨਹੀਂ, ਸਗੋਂ ਸਮਾਜਿਕ, ਨੈਤਿਕ, ਅਤੇ ਆਧਿਆਤਮਿਕ ਜੀਵਨ ਦੀ ਸਿੱਖਿਆ ਦਿੰਦੀ ਹੈ। ਇਹ ਸਿੱਖਿਆਵਾਂ ਸਾਰੀ ਮਨੁੱਖਤਾ ਲਈ ਮਾਰਗਦਰਸ਼ਕ ਹਨ।
ਕਰਤਾਰ ਭਲੀ ਕਰੇ🙏
ਦਾਸ ਮਲਕੀਤ ਸਿੰਘ 🙏
ਭਾਈ ਮਨੀ ਸਿੰਘ ਜੀ ਦਾ ਜਨਮ ਭਾਈ ਬੱਲੂ ਜੀ ਦੇ ਪੁਤਰ ਭਾਈ ਮਾਈ ਦਾਸ ਜੀ ਘਰ ਮਾਤਾ ਮਧਰੀ ਬਾਈ ਦੀ ਕੁੱਖੋਂ ਪਿੰਡ’ਅਲੀਪੁਰ’ ਜਿ਼ਲ੍ਹਾ ਮਜ਼ੱਫਰਗੜ (ਪਾਕਿਸਤਾਨ) ਵਿਖੇ10 ਮਾਰਚ1644 ਈਸਵੀ ਨੂੰ ਹੋਇਆ।
ਭਾਈ ਮਨੀ ਸਿੰਘ ਜੀ ਹੁਣੀ 12 ਭਰਾ ਸਨ । ਜਿਨ੍ਹਾਂ ਵਿਚੋਂ ਇੱਕ ‘ਭਾਈ ਅਮਰ ਚੰਦ’ ਛੋਟੀ ਉਮਰ ਵਿਚ ਅਕਾਲ ਚਲਾਣਾ ਕਰ ਗਏ ਸਨ,ਬਾਕੀ ਭਾਈ ਮਨੀ ਸਿੰਘ ਹੁਣਾ ਸਮੇਤ 11 ਭਰਾ ਗੁਰੂ ਘਰ ਦੀ ਖਿਦਮਤ ਕਰਦਿਆਂ ਸ਼ਹੀਦ ਹੋਏ।
ਭਾਈ ਮਨੀ ਸਿੰਘ ਜੀ ਸਮੇਤ ਉਹਨਾਂ ਦੇ ਸ਼ਹੀਦ ਭਰਾਵਾਂ ਦੇ ਨਾਮ ਤੇ ਸ਼ਹੀਦੀ:-
1.ਭਾਈ ਦਿਆਲਾ ਜੀ,
ਦਿੱਲੀ ,11 ਨਵੰਬਰ 1675 ਈਸਵੀ
2.ਭਾਈ ਹਠੀ ਚੰਦ ,
ਭੰਗਾਣੀ ਯੁਧ, ਸਤੰਬਰ 1688 ਈਸਵੀ
3.ਭਾਈ ਸੋਹਣ ਚੰਦ , ਨਦੌਣ ਯੁਧ ,
ਮਾਰਚ 1691 ਈਸਵੀ
4.ਭਾਈ ਲਹਿਣਾ ਜੀ,
ਗੁਲੇਰ ਯੁਧ, ਫਰਵਰੀ 1696ਈਸਵੀ
5.ਭਾਈ ਦਾਨ ਸਿੰਘ ,
ਚਮਕੌਰ ਯੁਧ,ਦਸੰਬਰ 1704 ਈਸਵੀ
6.ਭਾਈ ਰਾਇ ਸਿੰਘ,
ਖਿਦਰਾਣੇ ਦੀ ਢਾਬ, 1705 ਈਸਵੀ
7.ਭਾਈ ਮਾਨ ਸਿੰਘ ,
ਚਿਤੌੜਗੜ੍ਹ , ਅਪ੍ਰੈਲ 1708 ਈਸਵੀ
8.ਭਾਈ ਜੇਠਾ ਸਿੰਘ ,
ਆਲੋਵਾਲ,ਅਕਤੂਬਰ 1711ਈਸਵੀ
9.ਭਾਈ ਰੂਪ ਸਿੰਘ ,
ਆਲੋਵਾਲ ,ਅਕਤੂਬਰ 1711ਈਸਵੀ
10.ਭਾਈ ਮਨੀ ਸਿੰਘ , ਨੂੰ
ਲਾਹੌਰ, 1734 ਈਸਵੀ
11.ਭਾਈ ਜਗਤ ਸਿੰਘ ,
ਲਾਹੌਰ , 1734 ਈਸਵੀ ਨੂੰ
ਭਾਈ ਮਨੀ ਸਿੰਘ ਜੀ 13 ਸਾਲ ਦੀ ਉਮਰ ਵਿਚ ਗੁਰੂ ਹਰਿ ਰਾਇ ਸਾਹਿਬ ਜੀ ਦੀ ਖਿਦਮਤ ਵਿਚ ਆਏ।
ਸ੍ਰੀ ਕੀਰਤਪੁਰ ਸਾਹਿਬ ਵਿਖੇ ਦੋ ਸਾਲ ਤੱਕ ਮਨੀ ਰਾਮ (ਸਿੰਘ ਸ਼ਬਦ 1699 ਦੀ ਵੈਸਾਖੀ ਤੋਂ ਬਾਅਦ ਪਾਹੁਲ ਧਾਰੀ ਸਿੱਖਾਂ ਲਈ ਇਹ ਲਾਜ਼ਮ ਹੋਇਆ)ਜੀ ਸੇਵਾ ਕਰਦੇ ਰਹੇ।
15 ਸਾਲ ਦੀ ਉਮਰ ਵਿਚ ਭਾਈ ਮਨੀ ਸਿੰਘ ਜੀ ਦਾ ਵਿਆਹ ਖ਼ੈਰਪੁਰ ਸਾਦਾਤ (ਪੱਛਮੀ ਪੰਜਾਬ)ਦੇ ਭਾਈ ਲਖੀਏ (ਭਾਈ ਲਖੀ ਸ਼ਾਹ ਵਣਜਾਰਾ,
ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸਸਕਾਰ ਕੀਤਾ ਸੀ ,ਆਪਣੇ ਘਰ ਨੂੰ ਅੱਗ ਲਗਾ ,
ਜਿੱਥੇ ਅੱਜਕਲ ਗੁਰੂ ਦੁਆਰਾ ਰਕਾਬ ਗੰਜ ਸਾਹਿਬ ਬਣਿਆ ਹੋਇਆ ਹੈ)ਦੀ ਧੀ ਬੀਬੀ ਸੀਤੋ (ਪਾਹੁਲ ਲੈਣ ਤੋਂ ਬਾਅਦ ਬਸੰਤ ਕੌਰ) ਨਾਲ ਹੋਇਆ।
ਭਾਈ ਮਨੀ ਸਿੰਘ ਦੇ ਘਰ 10 ਪੁਤਰ ਪੈਦਾ ਹੋਏ,ਜਿਨ੍ਹਾਂ ਵਿਚੋਂ 6 ਪੁਤਰ ਗੁਰੂ ਗੋਬਿੰਦ ਸਿੰਘ ਜੀ ਦੀ ਖਿਦਮਤ ਕਰਦਿਆਂ ਸ਼ਹੀਦ ਹੋਏ।
ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-
ਭਾਈ ਭਗਵਾਨ ਸਿੰਘ, ਫਤਹਗੜ੍ਹ, 1700
ਭਾਈ ਉਦੈ ਸਿੰਘ , ਸ਼ਾਹੀ ਟਿੱਬੀ, 1704
ਭਾਈ ਬਚਿੱਤਰ ਸਿੰਘ, ਕੋਟਲਾ ਨਿਹੰਗ ਖ਼ਾਂ, 1704
ਭਾਈ ਅਨਿਕ ਸਿੰਘ,ਚਮਕੌਰ ਦੀ ਗੜ੍ਹੀ, 1704
ਭਾਈ ਅਜਬ ਸਿੰਘ,ਚਮਕੌਰ ਦੀ ਗੜ੍ਹੀ,1704
ਭਾਈ ਅਜਾਇਬ ਸਿੰਘ, ਚਮਕੌਰ ਦੀ ਗੜ੍ਹੀ,1704
ਇਸ ਤੋਂ ਬਿਨਾਂ,ਹੋਰ ਦੋ ਪੁਤਰ ‘ਭਾਈ ਚਿਤ੍ਰ ਸਿੰਘ’ ਅਤੇ ‘ਭਾਈ ਗੁਰਬਖਸ਼ ਸਿੰਘ’ , ਭਾਈ ਮਨੀ ਸਿੰਘ ਹੁਣਾ ਨਾਲ ਹੀ ਨਖ਼ਾਸ ਚੌਂਕ , ਲਾਹੌਰ ਸ਼ਹੀਦ ਹੋਏ।
ਆਪ ਦੋ ਹੋਰ ਪੁਤਰ ਭਾਈ ਬਲਰਾਮ ਸਿੰਘ ਤੇ ਦੇਸਾ ਸਿੰਘ (ਕੁਝ ਦਾ ਮੰਨਣਾ ਇਹ ਰਹਿਤਨਾਮੇ ਵਾਲੇ ਦੇਸਾ ਸਿੰਘ ਹਨ) ਨੇ ਵੀ ਖਾਲਸਾ ਪੰਥ ਦੀ ਬਹੁਤ ਸੇਵਾ ਕੀਤੀ ਜੋ ਕਥਨ ਤੋਂ ਪਰ੍ਹੇ ਹੈ।
ਭਾਈ ਮਨੀ ਸਿੰਘ ਜੀ,ਗੁਰੂ ਹਰਿ ਰਾਏ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ,ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਸੇਵਾ ਵਿਚ ਰਹੇ ।
ਸੱਚੇ ਪਾਤਸ਼ਾਹ ਨਾਲ ਦਿੱਲੀ ਵੀ ਗਏ ।
ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਪਿੱਛੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਖਿਦਮਤ ਵਿਚ ਆਪ ਜੁਟ ਗਏ।ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਕਰਨ ਦਾ ਸੁਭਾਗ ਆਪ ਨੂੰ ਮਿਲਿਆ ।
ਭਾਈ ਮਨੀ ਸਿੰਘ ਜੀ ਜਿੱਥੇ ਨਿਮਰ ਸੇਵਕ , ਉਤਮ ਜੰਗਜੂ, ਨਾਮ ਅਭਿਆਸੀ ਆਦਿ ਗੁਣਾਂ ਨਾਲ ਨਕਾ ਨਕ ਭਰੇ ਸਨ , ਉਥੇ ਹੀ ਉਤਮ ਵਕਤਾ ਤੇ ਲਿਖਾਰੀ ਵੀ ਸਨ।
ਗੁਰੂ ਗੋਬਿੰਦ ਸਿੰਘ ਜੀ ਨੇ ਚੱਕ ਨਾਨਕੀ ਵਿਖੇ ਹੀ ਸਿੰਘਾਸਣ ਦਮਦਮਾ ਦੇ ਸਥਾਨ ਉਪਰ ਭਾਈ ਮਨੀ ਸਿੰਘ ਹੁਣਾ ਦੁਆਰਾ ‘ਗੁਰੂ ਤੇਗ ਬਹਾਦਰ ਸਾਹਿਬ ‘ ਜੀ ਦੀ ਰਚਨਾ ਆਦਿ ਗ੍ਰੰਥ ਵਿਚ ਚੜ੍ਹਵਾਈ ਗਈ ।
ਇਹ ਉਦਮ 1678 ਤੋਂ ਪਹਿਲਾਂ ਹੀ ਸੰਪੂਰਨ ਹੋ ਗਿਆ। ਇਸੇ ਲਈ ਇਸਨੂੰ ਦਮਦਮੀ ਸਰੂਪ ਵੀ ਕਿਹਾ ਜਾਂਦਾ ਹੈ।ਜਦ ਭਾਈ ਮਨੀ ਸਿੰਘ ਜੀ ਰਾਮ ਰਾਇ ਦੀ ਪਹਿਲੀ ਬਰਸੀ ਤੇ ਖੁਰਵੱਧੀ ਗਏ ਤਾਂ ਸਮਾਪਤੀ ਤੇ ਮਸੰਦ ਗੁਰਬਖਸ਼ ,ਗੁਰੂ ਸਾਹਿਬ ਦੀ ਸ਼ਾਨ ਵਿਚ ਕੁਝ ਵਧ ਘੱਟ ਬੋਲ ਬੈਠਾ , ਭਾਈ ਮਨੀ ਸਿੰਘ ਨੇ ਤਾਬਿਆ ‘ਚੋਂ ਉੱਠਾ ਕੇ ਉਸਦੀ ਬਾਂਹ ਮਰੋੜ , ਉਸਨੂੰ ਥੱਲੇ ਸੁਟ ਲਿਆ ।
ਉਸਦੀ ਚੰਗੀ ਭੁਗਤ ਸਵਾਰੀ।
ਭਾਈ ਮਨੀ ਸਿੰਘ ਅੰਨਦਪੁਰ ,ਨਦੌਣ ਆਦਿ ਦੇ ਯੁਧਾਂ ਵਿਚ ਵੀ ਜੌਹਰ ਦਿਖਾਏ ।
1691 ਵਿਚ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ ਤੇ ਗੁਰੂ ਘਰ ਦਾ ਦੀਵਾਨ ਹੋਣ ਦੀ ਪਦਵੀ ਬਖਸ਼ੀ।
1699 ਦੀ ਵੈਸਾਖੀ ਉਪਰੰਤ ਭਾਈ ਮਨੀ ਸਿੰਘ ਪੰਜ ਸਿੰਘਾਂ ਭਾਈ ਭੂਪਤਿ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਕੋਇਰ ਸਿੰਘ,ਭਾਈ ਦਾਨ ਸਿੰਘ ਅਤੇ ਭਾਈ ਕੀਰਤ ਸਿੰਘ ਸਮੇਤ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਅਕਾਲ ਬੁੰਗੇ ਦੇ ਮੁਖ ਪੁਜਾਰੀ ਤੇ ਪ੍ਰਬੰਧਕ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਭੇਜੇ ਗਏ।
ਆਪ ਨੇ ਦਰਬਾਰ ਸਾਹਿਬ ਪਹੁੰਚ ਕੇ ਮੀਣਿਆਂ ਦੁਆਰਾ ਖਰਾਬ ਕੀਤੀ ਗੁਰ ਮਰਿਆਦਾ ਨੂੰ ਦੁਬਾਰਾ ਬਹਾਲ ਕੀਤਾ।
ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਾਬੋ ਕੀ ਤਲਵੰਡੀ ਸਨ ਤਾਂ ਭਾਈ ਮਨੀ ਸਿੰਘ ਵੀ ਹੋਰ ਗੁਰਸਿੱਖਾਂ ਸਮੇਤ ਉਥੇ ਦਰਸ਼ਨਾਂ ਲਈ ਆਏ ।
ਇਥੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਬੋਧ ਦਾ ਅਮੁੱਕ ਲੰਗਰ ਚਲਾਇਆ।
ਇਥੋਂ ਪਾਤਸ਼ਾਹ ਜਦ ਦਖੱਣ ਜਾਣ ਲੱਗੇ ਤਾਂ ਭਾਈ ਮਨੀ ਸਿੰਘ ਹੁਣਾ ਨੂੰ ਬਘੌਰ ਤੋਂ ਵਾਪਸ ਅੰਮ੍ਰਿਤਸਰ ਭੇਜ ਦਿੱਤਾ ਤੇ ਮਾਝੇ ਵਿਚ ਸਿੱਖੀ ਪ੍ਰਚਾਰ ਦੀ ਸੇਵਾ ਨਿਭਾਉਣ ਦੀ ਜਿੰਮੇਵਾਰੀ ਦਿੱਤੀ ਗਈ।ਭਾਈ ਮਨੀ ਸਿੰਘ ਹੁਣੀ ਵਾਪਸ ਸ੍ਰੀ ਦਰਬਾਰ ਸਾਹਿਬ ਆ ਗਏ।
1709 ਵਿੱਚ ਜਦ ਮੀਣੇ ਚੂਹੜ ਮੱਲ ਦੇ ਛੋਕਰਿਆਂ ਦੇ ਕਬੋਲਾਂ ਕਰਕੇ ਉਹਨਾਂ ਦੀ ਲਿੱਤਰਾਂ ਨਾਲ ਸੇਵਾ ਹੋਈ ਤਾਂ ਉਹ ਪੱਟੀ ਦੇ ਚੌਧਰੀ ਹਰ ਸਹਾਇ ਨੂੰ ਅੰਮ੍ਰਿਤਸਰ ਤੇ ਹਮਲਾ ਕਰਨ ਲਈ ਚੜਾ ਲਿਆਇਆ ।
ਇੱਧਰ ਭਾਈ ਮਨੀ ਸਿੰਘ ਨੇ ਵੀ ਭਾਈ ਤਾਰਾ ਸਿੰਘ ਵਾਂ ਵਰਗੇ ਸਿਰਲੱਥ ਧਰਮੀ ਜੋਧੇ ‘ਕੱਠੇ ਕਰ ਲਏ।
ਗੁਰੂ ਕੇ ਚੱਕ ਤੋਂ ਤਿੰਨ ਕੋਹ ਦੀ ਵਿੱਥ ਤੇ ਹੋਈ ਇਸ ਜੰਗ ਵਿਚ ਮੀਣਿਆਂ ਤੇ ਚੌਧਰੀ ਪੱਟੀ ਨੂੰ ਮੂੰਹ ਦੀ ਖਾਣੀ ਪਈ।ਭਾਈ ਮਨੀ ਸਿੰਘ ਦੀ ਅਗਵਾਈ ਹੇਠ ਜੂਝੇ ਖਾਲਸੇ ਦੀ ਫ਼ਤਹ ਹੋਈ।
ਜਦੋਂ ਬੰਦਈ ਖਾਲਸਾ ਤੇ ਤਤ ਖਾਲਸਾ ਦੇ ਸਿੰਘਾਂ ਵਿਚ ਆਪਸੀ ਮਤਭੇਦ ਪੈਦਾ ਹੋ ਗਏ ,ਜੋ ਭਾਈ ਭਾਰੂ ਹਲਾਤਾਂ ਨੂੰ ਜਨਮ ਦੇ ਸਕਦੇ ਸਨ ।
ਉਸ ਵਕਤ ਵੀ ਦੋਨਾਂ ਧੜਿਆਂ ਦਾ ਫੈਸਲਾ ਭਾਈ ਮਨੀ ਸਿੰਘ ਹੁਣਾ ਨੇ ਕਰਵਾਇਆ ਤੇ ਆਪਸੀ ਪ੍ਰੇਮ ਨੂੰ ਮੁੜ ਬਹਾਲ ਕੀਤਾ।
ਅਬਦੁਸ ਸਮਦ ਖਾਂ ਤੇ ਜ਼ਕਰੀਆ ਖ਼ਾਂ ਨੇ ਕ੍ਰਮਵਾਰ ਪੰਜਾਬ ਦੇ ਸੂਬੇਦਾਰ ਬਣਦਿਆਂ ਸਾਰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਕਈ ਵਾਰ ਯਤਨ ਕੀਤਾ ।
ਇਹਨਾਂ ਦੇ ਵਕਤ ਸਿੱਖਾਂ ਉਪਰ ਹਰ ਪਾਸਿਓਂ ਮੁਸੀਬਤ ਦੇ ਪਹਾੜ ਟੁੱਟ ਪਏ।
ਸਿੰਘ ਇੱਧਰ ਉਧਰ ਪਹਾੜਾਂ ਵੱਲ ਨੂੰ ਚਲੇ ਗਏ। ਭਾਈ ਮਨੀ ਸਿੰਘ ਦੀ ਉਮਰ
ਇਸ ਸਮੇਂ 90 ਸਾਲ ਸੀ।
रागु सोरठि बाणी भगत कबीर जी की घरु १ ੴ सतिगुर प्रसादि ॥जब जरीऐ तब होए भसम तनु रहै किरम दल खाई ॥ काची गागरि नीरु परतु है इआ तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु कीआ ॥ मरती बार लेहु लेहु करीऐ भूतु रहन किउ दीआ ॥२॥ देहुरी लउ बरी नारि संगि भई आगै सजन सुहेला ॥ मरघट लउ सभु लोगु कुट्मबु भइओ आगै हंसु अकेला ॥३॥ कहतु कबीर सुनहु रे प्रानी परे काल ग्रस कूआ ॥ झूठी माइआ आपु बंधाइआ जिउ नलनी भ्रमि सूआ ॥४॥२॥
अर्थ: (मरने के बाद) अगर शरीर (चिखा में) जला दिया जाए तो ये राख हो जाता है, अगर (कब्र में) टिका रहे तो कीड़ियों का दल इसे खा जाता है। (जैसे) कच्चे घड़े में पानी डाला जाता है (तो घड़ा गल जाता है और पानी बाहर निकल जाता है वैसे ही सांसें समाप्त हो जाने पर शरीर में से जीवात्मा निकल जाती है, सो,) इस शरीर का इतना सा ही माण है (जितना कि कच्चे घड़े का)।1।हे भाई! तू किस बात पे अहंकार में अफरा फिरता है? तूझे वह समय क्यों भूल गया जब तू (माँ के पेट में) दस महीने उल्टा लटका हुआ था?।1। रहाउ।जैसे मक्खी (फूलों का) रस जोड़ जोड़ के शहद इकट्ठा करती है, वैसे ही मूर्ख बँदे ने कंजूसी कर करके धन जोड़ा (पर, आखिर वह बेगाना ही हो गया)। मौत आई, तो सब यही कहते हैं– ले चलो, ले चलो, अब ये बीत चुका है(मर चुका है), ज्यादा समय घर रखने का कोई लाभ नहीं।2।घर की (बाहरी) दहलीज तक पत्नी (उस मुर्दे के) साथ जाती है, आगे सज्जन-मित्र उठा लेते हैं, मसाणों तक परिवार के व अन्य लोग जाते हैं, पर परलोक में तो जीवात्मा अकेली ही जाती है।3।कबीर कहता है–हे बँदे! सुन, तू उस कूएं में गिरा पड़ा है जिसे मौत ने घेरा डाल रखा है (भाव, मौत अवश्य आती है)। पर, तूने अपने आप को इस माया से बाँध रखा है जिसने साथ नहीं निभाना, जैसे तोता मौत के डर से अपने आप को नलिनी से चिपकाए रखता है ।4।2।
ਅੰਗ : 654
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥
ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥
ਅਰਥ: (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ।੧।ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ?।੧।ਰਹਾਉ।ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ) । ਮੌਤ ਆਈ, ਤਾਂ ਸਭ ਇਹੀ ਆਖਦੇ ਹਨ-ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ।੨।ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ।੩।ਕਬੀਰ ਆਖਦਾ ਹੈ-ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ
ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ) । ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ।੪।੨।
11 ਮਾਰਚ ਦਾ ਇਤਿਹਾਸ
ਦਿੱਲੀ ਦੇ ਤਾਜਦਾਰੋਂ ਆਓ, ਤੁਹਾਨੂੰ ਮੈਂ ਦਸਦਾ ਹਾਂ ਕਿ ਸਾਡੇ ਪੁਰਖਿਆਂ ਨੇ ਕਦੋਂ ਕਦੋਂ ਦਿੱਲੀ ਤੇ ਹਮਲੇ ਕੀਤੇ ਤੇ ਦਿੱਲੀ ਫਤਹਿ ਕੀਤੀ।
1- 9 ਜਨਵਰੀ 1765 ਈ.
2- ਅਪ੍ਰੈਲ 1766 ਈ.
3- ਜਨਵਰੀ 1770 ਈ.
4- 18 ਜਨਵਰੀ 1774 ਈ.
5- ਅਕਤੂਬਰ 1774 ਈ.
6- ਜੁਲਾਈ 1775 ਈ.
7- ਅਕਤੂਬਰ 1776 ਈ.
8- ਮਾਰਚ 1778 ਈ.
9- ਸਤੰਬਰ 1778 ਈ.
10- 23 ਸਤੰਬਰ 1778 ਈ.
11- 26 ਸਤੰਬਰ 1778 ਈ.
12- 1 ਅਕਤੂਬਰ 1778 ਈ.
13- ਜਨਵਰੀ 1779 ਈ.
14- 16 ਅਪ੍ਰੈਲ 1781 ਈ.
15- 11 ਮਾਰਚ 1783 ਈ.
16 – 23 ਜੁਲਾਈ 1787 ਈ.
17- 23 ਅਗਸਤ 1787 ਈ.
ਸ਼ਾਹ ਆਲਮ ਸਾਨੀ ਨੇ ਰਾਇਸੀਨਾ ਤੇ ਰਕਾਬ ਗੰਜ ਖੇਤਰ ਦੀ 1200 ਏਕੜ ਜ਼ਮੀਨ ਸ.ਬਘੇਲ ਸਿੰਘ ਜੀ ਨੂੰ ਨਜ਼ਰਾਨੇ ਵਜੋਂ ਭੇਟ ਕੀਤੀ। ਸ਼ਾਹ ਆਲਮ ਸਾਨੀ ਦੇ ਦਸਤਖ਼ਤਾਂ ਵਾਲਾ ਫ਼ਾਰਸੀ ਵਿੱਚ ਲਿਖਿਆ ਹੁਕਮਨਾਮਾ, ਅੱਜ ਵੀ ਦਿੱਲੀ ਦੇ ਨੈਸ਼ਨਲ ਆਰਕਾਈ ਵਿੱਚ ਸੁਰੱਖਿਅਤ ਪਿਆ ਹੈ।
ਦਿੱਲੀ ਦੇ ਹਾਕਮਾਂ ਨੇ 7 ਸੋਨੇ ਦੇ ਪੱਤਰਿਆਂ ਉੱਤੇ ਸਿੱਖਾਂ ਦੇ ਬਾਰੇ ਜੋ ਲਿਖ ਕੇ ਦਿਤਾ ਸੀ ਉਹ ਇੱਕ ਵੱਖਰੀ ਗਾਥਾ ਹੈ। ਬਾਬਾ ਬਘੇਲ ਸਿੰਘ ਨੇ ਸਿੱਖ ਫੌਜਾਂ ਸਮੇਤ 6 ਮਹੀਨੇ ਦਿੱਲੀ ਰਹਿ ਕੇ 8 ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਕਰਵਾਈ। ਜੇ ਉਸ ਸਮੇਂ ਗੱਲਾਂ ਬਾਤਾਂ ਕਰਕੇ ਖਾਲੀ ਹੱਥ ਮੁੜ ਆਉਂਦੇ ਨਾ ਗੁਰਦੁਆਰੇ ਬਣਨੇ ਸੀ, ਨਾ ਨਜ਼ਰਾਨੇ ਮਿਲਦੇ ਸਗੋਂ ਮੁਫ਼ਤ ਦੀਆਂ ਗੱਲਾਂ ਹੋਇਆ ਕਰਨੀਆਂ ਸਨ।
ਬਘੇਲ ਸਿੰਘ (1730–1802) ਇਕ ਪੰਜਾਬੀ ਸਿੱਖ ਜਰਨੈਲ ਸੀ। ਉਸਦਾ ਜਨਮ ਜ਼ਿਲਾ ਤਰਨ ਤਾਰਨ ਦੇ ਪਿੰਡ ਝਬਾਲ ਵਿਚ ਇਕ ਸਿੱਖ ਪਰਵਾਰ ਵਿਚ ਹੋਇਆ। 1765 ਵਿਚ ਓਹ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਮੁਗ਼ਲ ਫ਼ੌਜ ਨੂੰ ਹਰਾਉਣ ਮਗਰੋਂ ਬਘੇਲ ਸਿੰਘ ਅਤੇ ਉਸਦੀ ਪੰਜਾਬੀ ਫ਼ੌਜ ਨੇ 11 ਮਾਰਚ 1783 ਨੂੰ ਲਾਲ ਕਿਲ੍ਹਾ (ਦਿੱਲੀ) ’ਤੇ ਕਬਜ਼ਾ ਕੀਤਾ। ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਟੈਕਸ ਵਿਚ ਰੱਪੇ ਚੋਂ ਛੇ ਆਨੇ ਬਘੇਲ ਸਿੰਘ ਨੂੰ ਦੇਣਾ ਮੰਨਿਆ। ਸਿੰਘ ਨੇ ਦਿੱਲੀ ਦੇ ਸਿੱਖਾਂ ਲਈ ਪਵਿੱਤਰ ਥਾਵਾਂ ਅਤੇ 5 ਗੁਰਦਵਾਰੇ ਵੀ ਬਣਵਾਏ।
ਜਦੋਂ ਸ: ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ
ਇਤਿਹਾਸਿਕ ਝਰੋਖੇ ਵਿੱਚੋ11 ਮਾਰਚ 1783 ਨੂੰ ਸ੍ਰ ਬਘੇਲ ਸਿੰਘ ਲਾਲ ਕਿਲੇ ਅੰਦਰ ਦਾਖਲ ਹੋਇਆ
ਜਦੋਂ ਸ: ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਸ: ਬਘੇਲ ਸਿੰਘ ਦੀ ਗਿਣਤੀ 18ਵੀਂ ਸਦੀ ਦੇ ਉਨ੍ਹਾਂ ਮਹਾਨ ਸਿੱਖ ਨਾਇਕਾਂ ਵਿਚ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਅਹਿਮਦਸ਼ਾਹ ਅਬਦਾਲੀ ਦੇ ਖੂਨੀ ਹਮਲਿਆਂ ਦਾ ਮੁਕਾਬਲਾ ਕਰਦੇ ਹੋਏ 19ਵੀਂ ਸਦੀ ਦੇ ਮੱਧ ਤੱਕ ਕਾਇਮ ਰਹੇ ;ਸਿੱਖ ਰਾਜ ਦੀ ਬੁਨਿਆਦ ਉਸਾਰਨ ਵਿਚ ਅਹਿਮ ਯੋਗਦਾਨ ਪਾਇਆ। ਸ: ਬਘੇਲ ਸਿੰਘ ਇਕ ਦਲੇਰ ਅਤੇ ਮਹਾਨ ਯੋਧਾ, ਨੀਤੀਵਾਨ ਅਤੇ ਦੂਰਦਰਸ਼ੀ ਪੰਥਕ ਨੇਤਾ ਸਨ। ਉਨ੍ਹਾਂ ਦੀ ਅਗਵਾਈ ਹੇਠ ਕਰੋੜ ਸਿੰਘੀਆ ਮਿਸਲ ਨੇ ਬਹੁਤ ਉਨਤੀ ਕੀਤੀ। ਉਨ੍ਹਾਂ ਦਾ ਜਿਕਰ ਕੀਤੇ ਬਗੈਰ 18ਵੀਂ ਸਦੀ ਦਾ ਗੰਗਾ ਯਮੁਨਾ ਦੁਆਬ ਵਿਚ ਕਾਇਮ ਰਹੇ ਸਿੱਖ ਦਬਦਬੇ ਦਾ ਇਤਿਹਾਸ ਅਧੂਰਾ ਹੀ ਰਹੇਗਾ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਗੰਗਾ ਜਮਨਾ ਦੁਆਬ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਸੀ, ਜਿਸਨੂੰ ਸ: ਬਘੇਲ ਸਿੰਘ ਨੇ ਨਾ ਲਤਾੜਿਆ ਹੋਵੇ। ਜਲੰਧਰ ਤੋਂ ਲੈ ਕੇ ਪੀਲੀਭੀਤ ਤਕ ਅਤੇ ਅੰਬਾਲੇ ਤੋਂ ਲੈ ਕੇ ਅਲੀਗੜ੍ਹ ਤਕ ਇਨ੍ਹਾਂ ਦਾ ਸਿੱਕਾ ਚੱਲਦਾ ਸੀ, ਪਰ ਉਨ੍ਹਾਂ ਦੀ ਸਭ ਤੋਂ ਵੱਡੀ ਇਤਿਹਾਸਕ ਪ੍ਰਾਪਤੀ ਦਿੱਲੀ ਦੀ ਫਤਹਿ ਅਤੇ ਉਥੇ ਗੁਰਦੁਆਰਿਆਂ ਦੀ ਉਸਾਰੀ ਗਿਣੀ ਜਾਂਦੀ ਹੈ। ਸ: ਬਘੇਲ ਸਿੰਘ 40 ਹਜ਼ਾਰ ਸਿੱਖ ਫੌਜਾਂ ਨੂੰ ਲੈ ਕੇ 8 ਮਾਰਚ 1783 ਨੂੰ ਦਰਿਆ ਯਮੁਨਾ ਬਰਾੜੀ ਘਾਟ ਨੂੰ ਪਾਰ ਕਰ ਕੇ ਦਿੱਲੀ ਵਿੱਚ ਦਾਖਲ ਹੋਏ। ਉਸ ਸਮੇਂ ਦਿੱਲੀ ਤਖਤ ਉੱਤੇ ਸ਼ਾਹ ਆਲਮ-2 ਬਿਰਾਜਮਾਨ ਸੀ। ਭਾਈ ਬਘੇਲ ਸਿੰਘ ਨਾਲ ਸ: ਜੱਸਾ ਸਿੰਘ ਆਹਲੂਵਾਲੀਆ ਵੀ ਸਨ। ਸਿੱਖ ਹਮਲੇ ਦੀ ਖਬਰ ਸੁਣ ਕੇ ਦਰਬਾਰੀ ਅਤੇ ਸ਼ਾਹ ਆਲਮ ਟਾਕਰਾ ਕਰਨ ਦੀ ਥਾਂ ਕਿਲ੍ਹੇ ਦੇ ਅੰਦਰਲੇ ਭਾਗਾਂ ਵਿਚ ਲੁਕ ਗਏ। ਸ਼ਾਹ ਆਲਮ ਨੇ ਸ: ਬਘੇਲ ਸਿੰਘ ਨਾਲ ਗੱਲਬਾਤ ਕਰਨ ਲਈ ਇਕ ਤੇਜ ਸੰਦੇਸ਼ਵਾਹਕ ਨੂੰ ਭੇਜ ਕੇ ਸਰਧਨਾ ਦੀ ਸ਼ਾਸਕ ਬੇਗਮ ਸਮਰੂ ਨੂੰ ਸੱਦ ਲਿਆ। ਬੇਗਮ ਸਮਰੂ ਦਾ ਜਿੱਥੇ ਮੁਗਲ ਦਰਬਾਰ ਵਿਚ ਚੰਗਾ ਰਸੂਖ ਸੀ ਉਥੇ ਉਸਨੇ ਸ: ਬਘੇਲ ਸਿੰਘ ਨੂੰ ਭਰਾ ਬਣਾਇਆ ਹੋਇਆ ਸੀ। ਇਸੇ ਦੌਰਾਨ ਸਿੱਖ ਫੌਜਾਂ ਨੇ ਦਿੱਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਆਪਣੇ ਕਬਜੇ ਵਿਚ ਕਰਨਾ ਜਾਰੀ ਰੱਖਿਆ ਅਤੇ ਲੁੱਟਿਆ ਹੋਇਆ ਮਾਲ ਮਜਨੂੰ ਕਾ ਟੀਲਾ ਵਿਖੇ ਸਖਤ ਹਿਫਾਜਤ ਵਿਚ ਜਮਾਂ ਕਰਵਾ ਦਿੱਤਾ। ਉਸੇ ਮੌਕੇ ਸ: ਜੱਸਾ ਸਿੰਘ ਰਾਮਗੜ੍ਹੀਆ ਵਿਚ ਹਿਸਾਰ ਤੋਂ ਦਿੱਲੀ ਪੁੱਜ ਗਏ। ਸ: ਬਘੇਲ ਸਿੰਘ ਆਪਣੀ ਜੇਤੂ ਫੌਜ ਨਾਲ 11 ਮਾਰਚ 1783 ਨੂੰ ਲਾਲ ਕਿਲ੍ਹੇ ਵਿਚ ਦਾਖਲ ਹੋਏ। ਲਾਹੌਰ ਦਰਵਾਜਾ, ਮੀਨਾ ਬਾਜ਼ਾਰ ਅਤੇ ਨਕਾਰ ਖਾਨਾ ਲੰਘ ਕੇ ਉਹ ਦੀਵਾਨ-ਏ-ਆਮ ਵਿਚ ਪਹੁੰਚੇ ਜਿਥੇ ਕਦੇ ਸ਼ਾਹਜਹਾਨ, ਔਰੰਗਜੇਬ ਅਤੇ ਬਹਾਦਰ ਸ਼ਾਹ ਵਰਗੇ ਮੁਗਲ ਦਰਬਾਰ ਲਗਾਇਆ ਕਰਦੇ ਸਨ। ਦੀਵਾਨ-ਏ-ਆਮ ‘ਤੇ ਕਬਜਾ ਕਰ ਲੈਣ ਮਗਰੋਂ ਕਿਲ੍ਹੇ ਦੇ ਮੁਖ ਦਵਾਰ ਉੱਤੇ ਕੇਸਰੀ ਝੰਡਾ ਝੁਲਾਇਆ ਗਿਆ। ਜਿਸ ਕਿਲ੍ਹੇ ਵਿਚੋਂ ਬਾਦਸ਼ਾਹ ਫਰੁਖਸ਼ੀਅਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ 740 ਸਾਥੀ ਸਿੰਘਾਂ ਨੂੰ ਭਾਰੀ ਅੱਤਿਆਚਾਰ ਕਰਕੇ ਸ਼ਹੀਦ ਕੀਤਾ ਗਿਆ ਸੀ । ਅੱਜ ਉਹੀ ਲਾਲ ਕਿਲਾ ਖਾਲਸੇ ਦੇ ਕਦਮਾਂ ਵਿਚ ਸੀ ਅਤੇ ਇਥੋਂ ਦਾ ਮੁਗਲ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਸਿੱਖਾਂ ਕੋਲੋਂ ਆਪਣੀ ਜਾਨ ਅਤੇ ਰਾਜ ਦੀ ਸਲਾਮਤੀ ਦੀ ਭੀਖ ਮੰਗ ਰਿਹਾ ਸੀ। ਉਧਰ ਦੀਵਾਨ-ਏ-ਆਮ ਵਿਚ ਦਰਬਾਰ ਲਗਾ ਕੇ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ ਐਲਾਨ ਕੇ ਦਿੱਲੀ ਤਖਤ ‘ਤੇ ਬਿਠਾਇਆ ਗਿਆ। ਦੂਜੇ ਪਾਸੇ ਬੇਗਮ ਸਮਰੂ 12 ਮਾਰਚ 1783 ਨੂੰ ਦਿੱਲੀ ਪਹੁੰਚ ਗਈ। ਉਸਨੇ ਸ: ਬਘੇਲ ਸਿੰਘ ਦੇ ਤੀਸ ਹਜ਼ਾਰੀ ਸਥਿਤ ਡੇਰੇ ਉੱਤੇ ਗੱਲਬਾਤ ਤੋਰੀ। ਬੇਗਮ ਸਮਰੂ ਨੇ ਸ: ਬਘੇਲ ਸਿੰਘ ਤੋਂ ਦੋ ਗੱਲਾਂ ਦੀ ਮੰਗ ਕੀਤੀ। ਇਕ, ਸ਼ਾਹ ਆਲਮ-2 ਦੀ ਜ਼ਿੰਦਗੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ, ਦੂਜਾ ਲਾਲ ਕਿਲ੍ਹੇ ‘ਤੇ ਸ਼ਾਹ ਆਲਮ-2 ਦਾ ਅਧਿਕਾਰ ਬਣਿਆ ਰਹਿਣ ਦਿੱਤਾ ਜਾਵੇ। ਸ: ਬਘੇਲ ਸਿੰਘ ਇਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਤੋਂ ਸਿੱਖਾਂ ਵਲੋਂ ਗੱਲਬਾਤ ਕਰਨ ਲਈ ਸਰਬ ਪ੍ਰਵਾਨਿਤ ਪ੍ਰਤੀਨਿਧ ਵਜੋਂ ਸਹਿਮਤੀ ਬਣਦੀ ਸੀ ਅਤੇ ਉਨ੍ਹਾਂ ਨੂੰ ਸਿੱਖਾਂ ਵਲੋਂ ਗੱਲਬਾਤ ਕਰਨ ਦਾ ਜਿੰਮਾ ਸੌਂਪਿਆ ਗਿਆ। ਸ: ਬਘੇਲ ਸਿੰਘ ਨੇ ਆਪਣੀ ਤੀਖਣ ਬੁੱਧੀ ਸਦਕਾ ਇਸ ਜਿੱਤ ਦਾ ਵੱਧ ਤੋਂ ਵੱਧ ਫਾਇਦਾ ਪਾੱਪਤ ਕਰਨ ਲਈ ਦ੍ਰਿਸ਼ਟੀ ਨਾਲ ਸੰਧੀ ਵਿਚ ਅਜਿਹੀਆਂ ਸ਼ਰਤਾਂ ਮਨਵਾਉਣ ਵਿਚ ਸਫਲਤਾ ਹਾਂਸਲ ਕੀਤੀ, ਜਿਹੜੀ ਸੰਧੀ ਸਮੂਹ ਸਿੱਖ ਸਰਦਾਰਾਂ ਵਲੋਂ ਸਰਬ ਪ੍ਰਵਾਨਿਤ ਹੋ ਸਕੇ। ਸੋ ਬੇਗਮ ਸਮਰੂ ਵਲੋਂ ਰੱਖੀਆਂ ਦੋ ਸ਼ਰਤਾਂ ਦੇ ਮੁਕਾਬਲੇ ਸ: ਬਘੇਲ ਸਿੰਘ ਨੇ ਜੋ ਸ਼ਰਤਾਂ ਸ਼ਾਹ ਆਲਮ ਅੱਗੇ ਰੱਖੀਆਂ ਉਨ੍ਹਾਂ ਵਿਚ ਪਹਿਲੀ ਦਿੱਲੀ ਦੀਆਂ ਉਹ ਸਾਰੀਆਂ ਥਾਵਾਂ ਸਿੱਖਾਂ ਨੂੰ ਸੌਂਪ ਦਿੱਤੀਆਂ ਜਾਣ , ਜਿਨ੍ਹਾਂ ਦਾ ਸਬੰਧ ਸਿੱਖ ਗੁਰੂ ਸਾਹਿਬਾਨ ਦੀ ਦਿੱਲੀ ਫੇਰੀ ਜਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਜੁੜਿਆ ਹੋਵੇ। ਦੂਜੀ, ਉਪਰੋਕਤ ਸਥਾਨਾਂ ਨਿਸ਼ਾਨਦੇਹੀ ਹੋ ਜਾਣ ਉਪਰੰਤ ਸ਼ਾਹੀ ਫਰਮਾਨ ਜਾਰੀਕੀਤਾ ਜਾਵੇ ਕਿ ਪੰਥ ਨੂੰ ਆਪਣੇ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਉਸਾਰਨ ਦੀ ਆਗਿਆ ਦਿੱਤੀ ਜਾਵੇ। ਤੀਜੀ, ਸ਼ਹਿਰ ਦੀ ਕੋਤਵਾਲੀ ਖਾਲਸੇ ਦੇ ਸਪੁਰਦ ਕੀਤੀ ਜਾਵੇ ਅਤੇ ਦਿੱਲੀ ਵਿਚ ਮਾਲ ਦੀ ਵਿਕਰੀ ਤੋਂ ਇਕੱਠੀ ਹੋਣ ਵਾਲੀ ਚੁੰਗੀ ਵਿਚੋਂ 37 5% ਦੇ ਹਿਸਾਬ ਨਾਲ ਸਿੱਖਾਂ ਨੂੰ ਪੈਸਾ ਦਿੱਤਾ ਜਾਵੇ। ਇਹੀ ਪੈਸਾ ਗੁਰਦੁਆਰਿਆਂ ਦੀ ਉਸਾਰੀ ਅਤੇ ਫੌਜ ਦੀਆਂ ਤਨਖਾਹਾਂ ਆਦਿ ‘ਤੇ ਖਰਚ ਕੀਤਾ ਜਾਣਾ ਸੀ। ਸ: ਬਘੇਲ ਸਿੰਘ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੀ ਉਸਾਰੀ ਕਰਵਾਈ, ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਆਮਦ ਸਮੇਂ ਆਪਣਾ ਨਿਵਾਸ ਰੱਖਿਆ ਸੀ। ਇਸ ਤੋਂ ਬਾਅਦ ਮਜਨੂੰ ਕਾ ਟਿੱਲਾ ਵਿਖੇ ਗੁਰਦੁਆਰੇ ਦੀ ਉਸਾਰੀ ਕੀਤੀ ਗਈ ਜਿਥੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣਾ ਨਿਵਾਸ ਰੱਖਿਆ ਸੀ। ਉਥੇ ਜਿੰਨੇ ਵੀ ਗੁਰਦੁਆਰੇ ਬਣੇ ਉਹ ਬਘੇਲ ਸਿੰਘ ਨੇ ਅੱਠ ਮਹੀਨਿਆਂ ਦੌਰਾਨ ਉਥੇ ਰਹਿ ਕੇ ਉਸਾਰੇ ਸ਼ਾਹ ਆਲਮ ਨੇ ਉਮਰ ਭਰ ਲਈ ਦਿੱਲੀ ਦੀ ਚੁੰਗੀ ਦਾ ਅੱਠਵਾਂ ਹਿੱਸਾ ਸ: ਬਘੇਲ ਸਿੰਘ ਦੇ ਨਾ ਕਰ ਦਿੱਤਾ। ਸ: ਬਘੇਲ ਸਿੰਘ ਨੇ ਨਵੰਬਰ 1783 ਦੇ ਅਖੀਰ ਤਕ ਸਾਰੇ ਗੁਰਦੁਆਰਿਆਂ ਦੀ ਉਸਾਰੀ ਮੁਕੰਮਲ ਕਰ ਦਿੱਤੀ। ਜਦੋਂ ਸ: ਬਘੇਲ ਸਿੰਘ ਗੁਰਦੁਆਰਿਆਂ ਦੀ ਉਸਾਰੀ ਕਰਕੇ ਦਸੰਬਰ ਦੇ ਅਰੰਭ ਵਿਚ ਪੰਜਾਬ ਨੂੰ ਮੁੜਨ ਲੱਗੇ ਤਾਂ ਸ਼ਹਿਨਸ਼ਾਹ ਆਲਮ-2 ਨੇ ਸ: ਬਘੇਲ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਅਤੇ ਆਪਣੇ ਵਜ਼ੀਰ ਨੂੰ ਮੁਲਾਕਾਤ ਦਾ ਪ੍ਰਬੰਧ ਕਰਨ ਲਈ ਸ: ਬਘੇਲ ਸਿੰਘ ਕੋਲ ਭੇਜਿਆ। ਇਸ ਤੋਂ ਪਹਿਲਾਂ ਸ: ਬਘੇਲ ਸਿੰਘ ਦੀ ਸ਼ਹਿਨਸ਼ਾਹ ਆਲਮ-2 ਦੀ ਆਪਸੀ ਗੱਲਬਾਤ ਨਹੀਂ ਸੀ ਹੋਈ। ਜਦ ਸ: ਬਘੇਲ ਸਿੰਘ ਲਾਲ ਕਿਲ੍ਹੇ ਸ਼ਹਿਨਸ਼ਾਹ ਨੂੰ ਮਿਲਣ ਲਈ ਚੱਲੇ ਤਾਂ ਬਹੁਤ ਹੀ ਬਚਿੱਤਰ ਦ੍ਰਿਸ਼ ਸੀ ਅੱਗੇ ਅੱਗੇ ਨਕੀਬ ਬੋਲਦਾ ਜਾਂਦਾ ਸੀ, ਖਾਲਸਾ ਜੀਓ ਆ ਰਹੇ ਹਨ” ਇੰਝ ਲਗਦਾ ਸੀ ਕਿ ਸਿੰਘਾਂ ਦੀ ਸ਼ਾਨ ਨਾਲ ਸੂਰਜ ਵੀ ਮੂੰਹ ਛਿਪਾ ਬੈਠਾ ਹੈ। ਸ: ਬਘੇਲ ਸਿੰਘ ਪੂਰੀ ਤਰ੍ਹਾਂ ਸ਼ਸਤਰਬੱਧ ਹੋ ਕੇ ਹਾਥੀ ਦੇ ਹੌਦੇ ਉੱਪਰ ਬੈਠੇ ਸਨ। ਕਿਲ੍ਹੇ ਕੋਲ ਪੁੱਜਦੇ ਹੀ ਵੱਡੇ ਵਜ਼ੀਰ ਨੇ ਇਸਤਕਬਾਲ ਕੀਤਾ। ਹਾਥੀ ਛੱਡ ਸ: ਬਘੇਲ ਸਿੰਘ ਘੋੜੇ ‘ਤੇ ਸਵਾਰ ਹੋਏ ਅਤੇ ਇਸ ਤਰ੍ਹਾਂ ਚੜ੍ਹੇ ਚੜਾੱਏ ਹੀ ਕਿਲ੍ਹੇ ਅੰਦਰ ਦਾਖਲ ਹੋਏ। ਜਦੋਂ ਉੱਤਰੇ ਤਾਂ ਹੋਰ ਵਜ਼ੀਰ ਕਤਾਰ ਵਿਚ ਖੜ੍ਹੇ ਸਨ। ਉਨ੍ਹਾਂ ਨਾਲ ਸ: ਦੁਲਚਾ ਸਿੰਘ ਅਤੇ ਸ: ਸਦਾ ਸਿੰਘ ਵੀ ਸਨ। ਸ: ਬਘੇਲ ਸਿੰਘ ਨੇ ਦਰਬਾਰ ਪਹੁੰਚ ਕੇ ਗੱਜ ਕੇ ਫਤਹਿ ਬੁਲਾਈ। ਸ: ਬਘੇਲ ਸਿੰਘ ਨੇ ਸ਼ਾਹੀ ਦਰਬਾਰ ਵਿਚ ਵੀ ਆਪਣੀ ਸ਼ਾਹੀ ਸਿੱਖ ਮਰਿਆਦਾ ਵੀ ਕਾਇਮ ਰੱਖੀ ਅਤੇ ਸ਼ਾਹੀ ਅਦਬ ਲਿਹਾਜ਼ ਦਾ ਪਾਲਣ ਨਹੀਂ ਕੀਤਾ। ਸ: ਬਘੇਲ ਸਿੰਘ ਨੂੰ ਸਲਾਮੀ (ਗਾਰਡ ਆਫ ਆਨਰ) ਦਿੱਤੀ ਗਈ ਤਾਂ ਸ਼ਹਿਨਸ਼ਾਹ ਨੇ ਦੋਵੇਂ ਹੱਥ ਉਤਾਂਹ ਚੁੱਕ ਲਏ। ਕੁਰਸੀ ਸ਼ਹਿਨਸ਼ਾਹ ਨੇ ਨਾਮ ਲਗਵਾਈ ਸੀ , ਪਰ ਸ: ਬਘੇਲ ਸਿੰਘ ਨੇ ਸਾਹਮਣੇ ਲਗਵਾਈ। ਬਾਕੀ ਸਰਦਾਰਾਂ ਨੂੰ ਵੀ ਮਾਣ ਸਤਿਕਾਰ ਦੀਆਂ ਕੁਰਸੀਆਂ ਦਿੱਤੀਆਂ ਗਈਆਂ। ਸ਼ਾਹ ਤੇ ਬਘੇਲ ਸਿੰਘ ਪੁਰਾਣੇ ਮਿੱਤਰਾਂ ਵਾਂਗ ਵਿਚਾਰਾਂ ਕਰਦੇ ਰਹੇ ਅਤੇ ਸ਼ਹਿਨਸ਼ਾਹ ਨੇ ਕਿਹਾ ਕਿ ਇਹ ਗੱਲ ਕਿਸੇ ਨੇ ਉੱਡਾਈ ਲਗਦੀ ਹੈ ਕਿ ਸਿੰਘ ਲੁਟੇਰੇ ਹਨ । ਉਹ ਬਘੇਲ ਸਿੰਘ ਤੋਂ ਅਤੇ ਹੋਰ ਸਰਦਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਸ਼ਹਿਨਸ਼ਾਹ ਨੇ ਪੰਜ ਹਜ਼ਾਰ ਰੁਪਏ ਕੜਾਹ ਪ੍ਰਸ਼ਾਦਿ ਲਈ ਦੇ ਕੇ ਸ: ਬਘੇਲ ਸਿੰਘ ਨੂੰ ਬੜੇ ਆਦਰ ਤੇ ਸਤਿਕਾਰ ਨਾਲ ਰੁਖਸਤ ਕੀਤਾ।
ਕਿਸਾਨ ਵੀਰੋ, ਲੱਛਣ ਦੇਖਿਓ ਕਿਤੇ ਦਿੱਲੀ ਵਾਲਿਆਂ ਦੀਆਂ ਮਿੱਠੀਆਂ ਗੱਲਾਂ ਵਿੱਚ ਨਾ ਆ ਜਾਇਓ, ਹੁਣ ਲੋਹਾ ਗਰਮ ਹੈ ਅਤੇ ਦੁਨੀਆਂ ਭਰ ਦੇ ਦੇਸ਼ ਤੁਹਾਡੇ ਮਗਰ ਆਵਾਜ਼ ਬੁਲੰਦ ਕਰ ਰਹੇ ਹਨ। ਜੇ ਹੁਣ ਥਿੜਕ ਗਏ ਤਾਂ ਫਿਰ ਮੁੜ ਕਦੇ ਵੀ ਇਹੋ ਜਿਹੀ ਲਹਿਰ ਪੈਦਾ ਨਹੀਂ ਕੀਤੀ ਜਾ ਸਕਦੀ।
ਦਿੱਲੀ ਦੇ ਤਾਜ਼ਦਾਰ ਘਬਰਾਏ ਹੋਏ ਹਨ ਪਰ ਉਪਰੋਂ ਉਪਰੋਂ ਬਨਾਉਟੀ ਹਾਸਾ ਹਸਦੇ ਦਿਖਾਈ ਦੇ ਰਹੇ ਹਨ।ਇਸ ਸਮੇਂ ਦੇਸ਼ ਦੇ ਹਰ ਵਰਗ ਦੀ ਪੂਰੀ ਹਮਦਰਦੀ ਤੁਹਾਡੇ ਨਾਲ ਹੈ।
ਪਰ ਗੁਰੂ ਤੇ ਭਰੋਸਾ ਰੱਖ ਕੇ ਡੱਟੇ ਰਹੋ ,ਗੁਰੂ ਫਤਹਿ ਬਖਸ਼ੇਗਾ। ਏਕਤਾ ਬਣਾਈ ਰੱਖੋ ਵਾਰੀ ਵਾਰੀ ਮੀਟਿੰਗਾਂ ਕਰਨ ਦੀ ਨੀਤੀ ਖਤਰਨਾਕ ਹੈ, ਇਸ ਲਈ ਸੁਚੇਤ ਹੋ ਕੇ ਚਲਣ ਦੀ ਲੋੜ ਹੈ। ਵਾਰ ਵਾਰ ਇੱਕੋ ਗੱਲ ਉਪਰ ਮੀਟਿੰਗਾਂ ਕਰਨ ਦਾ ਮਤਲਬ ਕੋਈ ਚੱਕਰਵਿਊ ਤਿਆਰ ਕੀਤਾ ਜਾ ਰਿਹਾ ਹੈ ।
ਜੋਰਾਵਰ ਸਿੰਘ ਤਰਸਿੱਕਾ ।
ਦਿੱਲੀ ਦੇ ਤਾਜਦਾਰੋਂ ਆਓ, ਤੁਹਾਨੂੰ ਮੈਂ ਦਸਦਾ ਹਾਂ ਕਿ ਸਾਡੇ ਪੁਰਖਿਆਂ ਨੇ ਕਦੋਂ ਕਦੋਂ ਦਿੱਲੀ ਤੇ ਹਮਲੇ ਕੀਤੇ ਤੇ ਦਿੱਲੀ ਫਤਹਿ ਕੀਤੀ।
1- 9 ਜਨਵਰੀ 1765 ਈ.
2- ਅਪ੍ਰੈਲ 1766 ਈ.
3- ਜਨਵਰੀ 1770 ਈ.
4- 18 ਜਨਵਰੀ 1774 ਈ.
5- ਅਕਤੂਬਰ 1774 ਈ.
6- ਜੁਲਾਈ 1775 ਈ.
7- ਅਕਤੂਬਰ 1776 ਈ.
8- ਮਾਰਚ 1778 ਈ.
9- ਸਤੰਬਰ 1778 ਈ.
10- 23 ਸਤੰਬਰ 1778 ਈ.
11- 26 ਸਤੰਬਰ 1778 ਈ.
12- 1 ਅਕਤੂਬਰ 1778 ਈ.
13- ਜਨਵਰੀ 1779 ਈ.
14- 16 ਅਪ੍ਰੈਲ 1781 ਈ.
15- 11 ਮਾਰਚ 1783 ਈ.
16 – 23 ਜੁਲਾਈ 1787 ਈ.
17- 23 ਅਗਸਤ 1787 ਈ.
ਸ਼ਾਹ ਆਲਮ ਸਾਨੀ ਨੇ ਰਾਇਸੀਨਾ ਤੇ ਰਕਾਬ ਗੰਜ ਖੇਤਰ ਦੀ 1200 ਏਕੜ ਜ਼ਮੀਨ ਸ.ਬਘੇਲ ਸਿੰਘ ਜੀ ਨੂੰ ਨਜ਼ਰਾਨੇ ਵਜੋਂ ਭੇਟ ਕੀਤੀ। ਸ਼ਾਹ ਆਲਮ ਸਾਨੀ ਦੇ ਦਸਤਖ਼ਤਾਂ ਵਾਲਾ ਫ਼ਾਰਸੀ ਵਿੱਚ ਲਿਖਿਆ ਹੁਕਮਨਾਮਾ, ਅੱਜ ਵੀ ਦਿੱਲੀ ਦੇ ਨੈਸ਼ਨਲ ਆਰਕਾਈ ਵਿੱਚ ਸੁਰੱਖਿਅਤ ਪਿਆ ਹੈ।
ਦਿੱਲੀ ਦੇ ਹਾਕਮਾਂ ਨੇ 7 ਸੋਨੇ ਦੇ ਪੱਤਰਿਆਂ ਉੱਤੇ ਸਿੱਖਾਂ ਦੇ ਬਾਰੇ ਜੋ ਲਿਖ ਕੇ ਦਿਤਾ ਸੀ ਉਹ ਇੱਕ ਵੱਖਰੀ ਗਾਥਾ ਹੈ। ਬਾਬਾ ਬਘੇਲ ਸਿੰਘ ਨੇ ਸਿੱਖ ਫੌਜਾਂ ਸਮੇਤ 6 ਮਹੀਨੇ ਦਿੱਲੀ ਰਹਿ ਕੇ 8 ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਕਰਵਾਈ। ਜੇ ਉਸ ਸਮੇਂ ਗੱਲਾਂ ਬਾਤਾਂ ਕਰਕੇ ਖਾਲੀ ਹੱਥ ਮੁੜ ਆਉਂਦੇ ਨਾ ਗੁਰਦੁਆਰੇ ਬਣਨੇ ਸੀ, ਨਾ ਨਜ਼ਰਾਨੇ ਮਿਲਦੇ ਸਗੋਂ ਮੁਫ਼ਤ ਦੀਆਂ ਗੱਲਾਂ ਹੋਇਆ ਕਰਨੀਆਂ ਸਨ।
ਬਘੇਲ ਸਿੰਘ (1730–1802) ਇਕ ਪੰਜਾਬੀ ਸਿੱਖ ਜਰਨੈਲ ਸੀ। ਉਸਦਾ ਜਨਮ ਜ਼ਿਲਾ ਤਰਨ ਤਾਰਨ ਦੇ ਪਿੰਡ ਝਬਾਲ ਵਿਚ ਇਕ ਸਿੱਖ ਪਰਵਾਰ ਵਿਚ ਹੋਇਆ। 1765 ਵਿਚ ਓਹ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਮੁਗ਼ਲ ਫ਼ੌਜ ਨੂੰ ਹਰਾਉਣ ਮਗਰੋਂ ਬਘੇਲ ਸਿੰਘ ਅਤੇ ਉਸਦੀ ਪੰਜਾਬੀ ਫ਼ੌਜ ਨੇ 11 ਮਾਰਚ 1783 ਨੂੰ ਲਾਲ ਕਿਲ੍ਹਾ (ਦਿੱਲੀ) ’ਤੇ ਕਬਜ਼ਾ ਕੀਤਾ। ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਟੈਕਸ ਵਿਚ ਰੱਪੇ ਚੋਂ ਛੇ ਆਨੇ ਬਘੇਲ ਸਿੰਘ ਨੂੰ ਦੇਣਾ ਮੰਨਿਆ। ਸਿੰਘ ਨੇ ਦਿੱਲੀ ਦੇ ਸਿੱਖਾਂ ਲਈ ਪਵਿੱਤਰ ਥਾਵਾਂ ਅਤੇ 5 ਗੁਰਦਵਾਰੇ ਵੀ ਬਣਵਾਏ।
ਜਦੋਂ ਸ: ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ
ਇਤਿਹਾਸਿਕ ਝਰੋਖੇ ਵਿੱਚੋ11 ਮਾਰਚ 1783 ਨੂੰ ਸ੍ਰ ਬਘੇਲ ਸਿੰਘ ਲਾਲ ਕਿਲੇ ਅੰਦਰ ਦਾਖਲ ਹੋਇਆ
ਜਦੋਂ ਸ: ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਸ: ਬਘੇਲ ਸਿੰਘ ਦੀ ਗਿਣਤੀ 18ਵੀਂ ਸਦੀ ਦੇ ਉਨ੍ਹਾਂ ਮਹਾਨ ਸਿੱਖ ਨਾਇਕਾਂ ਵਿਚ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਅਹਿਮਦਸ਼ਾਹ ਅਬਦਾਲੀ ਦੇ ਖੂਨੀ ਹਮਲਿਆਂ ਦਾ ਮੁਕਾਬਲਾ ਕਰਦੇ ਹੋਏ 19ਵੀਂ ਸਦੀ ਦੇ ਮੱਧ ਤੱਕ ਕਾਇਮ ਰਹੇ ;ਸਿੱਖ ਰਾਜ ਦੀ ਬੁਨਿਆਦ ਉਸਾਰਨ ਵਿਚ ਅਹਿਮ ਯੋਗਦਾਨ ਪਾਇਆ। ਸ: ਬਘੇਲ ਸਿੰਘ ਇਕ ਦਲੇਰ ਅਤੇ ਮਹਾਨ ਯੋਧਾ, ਨੀਤੀਵਾਨ ਅਤੇ ਦੂਰਦਰਸ਼ੀ ਪੰਥਕ ਨੇਤਾ ਸਨ। ਉਨ੍ਹਾਂ ਦੀ ਅਗਵਾਈ ਹੇਠ ਕਰੋੜ ਸਿੰਘੀਆ ਮਿਸਲ ਨੇ ਬਹੁਤ ਉਨਤੀ ਕੀਤੀ। ਉਨ੍ਹਾਂ ਦਾ ਜਿਕਰ ਕੀਤੇ ਬਗੈਰ 18ਵੀਂ ਸਦੀ ਦਾ ਗੰਗਾ ਯਮੁਨਾ ਦੁਆਬ ਵਿਚ ਕਾਇਮ ਰਹੇ ਸਿੱਖ ਦਬਦਬੇ ਦਾ ਇਤਿਹਾਸ ਅਧੂਰਾ ਹੀ ਰਹੇਗਾ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਗੰਗਾ ਜਮਨਾ ਦੁਆਬ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਸੀ, ਜਿਸਨੂੰ ਸ: ਬਘੇਲ ਸਿੰਘ ਨੇ ਨਾ ਲਤਾੜਿਆ ਹੋਵੇ। ਜਲੰਧਰ ਤੋਂ ਲੈ ਕੇ ਪੀਲੀਭੀਤ ਤਕ ਅਤੇ ਅੰਬਾਲੇ ਤੋਂ ਲੈ ਕੇ ਅਲੀਗੜ੍ਹ ਤਕ ਇਨ੍ਹਾਂ ਦਾ ਸਿੱਕਾ ਚੱਲਦਾ ਸੀ, ਪਰ ਉਨ੍ਹਾਂ ਦੀ ਸਭ ਤੋਂ ਵੱਡੀ ਇਤਿਹਾਸਕ ਪ੍ਰਾਪਤੀ ਦਿੱਲੀ ਦੀ ਫਤਹਿ ਅਤੇ ਉਥੇ ਗੁਰਦੁਆਰਿਆਂ ਦੀ ਉਸਾਰੀ ਗਿਣੀ ਜਾਂਦੀ ਹੈ। ਸ: ਬਘੇਲ ਸਿੰਘ 40 ਹਜ਼ਾਰ ਸਿੱਖ ਫੌਜਾਂ ਨੂੰ ਲੈ ਕੇ 8 ਮਾਰਚ 1783 ਨੂੰ ਦਰਿਆ ਯਮੁਨਾ ਬਰਾੜੀ ਘਾਟ ਨੂੰ ਪਾਰ ਕਰ ਕੇ ਦਿੱਲੀ ਵਿੱਚ ਦਾਖਲ ਹੋਏ। ਉਸ ਸਮੇਂ ਦਿੱਲੀ ਤਖਤ ਉੱਤੇ ਸ਼ਾਹ ਆਲਮ-2 ਬਿਰਾਜਮਾਨ ਸੀ। ਭਾਈ ਬਘੇਲ ਸਿੰਘ ਨਾਲ ਸ: ਜੱਸਾ ਸਿੰਘ ਆਹਲੂਵਾਲੀਆ ਵੀ ਸਨ। ਸਿੱਖ ਹਮਲੇ ਦੀ ਖਬਰ ਸੁਣ ਕੇ ਦਰਬਾਰੀ ਅਤੇ ਸ਼ਾਹ ਆਲਮ ਟਾਕਰਾ ਕਰਨ ਦੀ ਥਾਂ ਕਿਲ੍ਹੇ ਦੇ ਅੰਦਰਲੇ ਭਾਗਾਂ ਵਿਚ ਲੁਕ ਗਏ। ਸ਼ਾਹ ਆਲਮ ਨੇ ਸ: ਬਘੇਲ ਸਿੰਘ ਨਾਲ ਗੱਲਬਾਤ ਕਰਨ ਲਈ ਇਕ ਤੇਜ ਸੰਦੇਸ਼ਵਾਹਕ ਨੂੰ ਭੇਜ ਕੇ ਸਰਧਨਾ ਦੀ ਸ਼ਾਸਕ ਬੇਗਮ ਸਮਰੂ ਨੂੰ ਸੱਦ ਲਿਆ। ਬੇਗਮ ਸਮਰੂ ਦਾ ਜਿੱਥੇ ਮੁਗਲ ਦਰਬਾਰ ਵਿਚ ਚੰਗਾ ਰਸੂਖ ਸੀ ਉਥੇ ਉਸਨੇ ਸ: ਬਘੇਲ ਸਿੰਘ ਨੂੰ ਭਰਾ ਬਣਾਇਆ ਹੋਇਆ ਸੀ। ਇਸੇ ਦੌਰਾਨ ਸਿੱਖ ਫੌਜਾਂ ਨੇ ਦਿੱਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਆਪਣੇ ਕਬਜੇ ਵਿਚ ਕਰਨਾ ਜਾਰੀ ਰੱਖਿਆ ਅਤੇ ਲੁੱਟਿਆ ਹੋਇਆ ਮਾਲ ਮਜਨੂੰ ਕਾ ਟੀਲਾ ਵਿਖੇ ਸਖਤ ਹਿਫਾਜਤ ਵਿਚ ਜਮਾਂ ਕਰਵਾ ਦਿੱਤਾ। ਉਸੇ ਮੌਕੇ ਸ: ਜੱਸਾ ਸਿੰਘ ਰਾਮਗੜ੍ਹੀਆ ਵਿਚ ਹਿਸਾਰ ਤੋਂ ਦਿੱਲੀ ਪੁੱਜ ਗਏ। ਸ: ਬਘੇਲ ਸਿੰਘ ਆਪਣੀ ਜੇਤੂ ਫੌਜ ਨਾਲ 11 ਮਾਰਚ 1783 ਨੂੰ ਲਾਲ ਕਿਲ੍ਹੇ ਵਿਚ ਦਾਖਲ ਹੋਏ। ਲਾਹੌਰ ਦਰਵਾਜਾ, ਮੀਨਾ ਬਾਜ਼ਾਰ ਅਤੇ ਨਕਾਰ ਖਾਨਾ ਲੰਘ ਕੇ ਉਹ ਦੀਵਾਨ-ਏ-ਆਮ ਵਿਚ ਪਹੁੰਚੇ ਜਿਥੇ ਕਦੇ ਸ਼ਾਹਜਹਾਨ, ਔਰੰਗਜੇਬ ਅਤੇ ਬਹਾਦਰ ਸ਼ਾਹ ਵਰਗੇ ਮੁਗਲ ਦਰਬਾਰ ਲਗਾਇਆ ਕਰਦੇ ਸਨ। ਦੀਵਾਨ-ਏ-ਆਮ ‘ਤੇ ਕਬਜਾ ਕਰ ਲੈਣ ਮਗਰੋਂ ਕਿਲ੍ਹੇ ਦੇ ਮੁਖ ਦਵਾਰ ਉੱਤੇ ਕੇਸਰੀ ਝੰਡਾ ਝੁਲਾਇਆ ਗਿਆ। ਜਿਸ ਕਿਲ੍ਹੇ ਵਿਚੋਂ ਬਾਦਸ਼ਾਹ ਫਰੁਖਸ਼ੀਅਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ 740 ਸਾਥੀ ਸਿੰਘਾਂ ਨੂੰ ਭਾਰੀ ਅੱਤਿਆਚਾਰ ਕਰਕੇ ਸ਼ਹੀਦ ਕੀਤਾ ਗਿਆ ਸੀ । ਅੱਜ ਉਹੀ ਲਾਲ ਕਿਲਾ ਖਾਲਸੇ ਦੇ ਕਦਮਾਂ ਵਿਚ ਸੀ ਅਤੇ ਇਥੋਂ ਦਾ ਮੁਗਲ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਸਿੱਖਾਂ ਕੋਲੋਂ ਆਪਣੀ ਜਾਨ ਅਤੇ ਰਾਜ ਦੀ ਸਲਾਮਤੀ ਦੀ ਭੀਖ ਮੰਗ ਰਿਹਾ ਸੀ। ਉਧਰ ਦੀਵਾਨ-ਏ-ਆਮ ਵਿਚ ਦਰਬਾਰ ਲਗਾ ਕੇ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ ਐਲਾਨ ਕੇ ਦਿੱਲੀ ਤਖਤ ‘ਤੇ ਬਿਠਾਇਆ ਗਿਆ। ਦੂਜੇ ਪਾਸੇ ਬੇਗਮ ਸਮਰੂ 12 ਮਾਰਚ 1783 ਨੂੰ ਦਿੱਲੀ ਪਹੁੰਚ ਗਈ। ਉਸਨੇ ਸ: ਬਘੇਲ ਸਿੰਘ ਦੇ ਤੀਸ ਹਜ਼ਾਰੀ ਸਥਿਤ ਡੇਰੇ ਉੱਤੇ ਗੱਲਬਾਤ ਤੋਰੀ। ਬੇਗਮ ਸਮਰੂ ਨੇ ਸ: ਬਘੇਲ ਸਿੰਘ ਤੋਂ ਦੋ ਗੱਲਾਂ ਦੀ ਮੰਗ ਕੀਤੀ। ਇਕ, ਸ਼ਾਹ ਆਲਮ-2 ਦੀ ਜ਼ਿੰਦਗੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ, ਦੂਜਾ ਲਾਲ ਕਿਲ੍ਹੇ ‘ਤੇ ਸ਼ਾਹ ਆਲਮ-2 ਦਾ ਅਧਿਕਾਰ ਬਣਿਆ ਰਹਿਣ ਦਿੱਤਾ ਜਾਵੇ। ਸ: ਬਘੇਲ ਸਿੰਘ ਇਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਤੋਂ ਸਿੱਖਾਂ ਵਲੋਂ ਗੱਲਬਾਤ ਕਰਨ ਲਈ ਸਰਬ ਪ੍ਰਵਾਨਿਤ ਪ੍ਰਤੀਨਿਧ ਵਜੋਂ ਸਹਿਮਤੀ ਬਣਦੀ ਸੀ ਅਤੇ ਉਨ੍ਹਾਂ ਨੂੰ ਸਿੱਖਾਂ ਵਲੋਂ ਗੱਲਬਾਤ ਕਰਨ ਦਾ ਜਿੰਮਾ ਸੌਂਪਿਆ ਗਿਆ। ਸ: ਬਘੇਲ ਸਿੰਘ ਨੇ ਆਪਣੀ ਤੀਖਣ ਬੁੱਧੀ ਸਦਕਾ ਇਸ ਜਿੱਤ ਦਾ ਵੱਧ ਤੋਂ ਵੱਧ ਫਾਇਦਾ ਪਾੱਪਤ ਕਰਨ ਲਈ ਦ੍ਰਿਸ਼ਟੀ ਨਾਲ ਸੰਧੀ ਵਿਚ ਅਜਿਹੀਆਂ ਸ਼ਰਤਾਂ ਮਨਵਾਉਣ ਵਿਚ ਸਫਲਤਾ ਹਾਂਸਲ ਕੀਤੀ, ਜਿਹੜੀ ਸੰਧੀ ਸਮੂਹ ਸਿੱਖ ਸਰਦਾਰਾਂ ਵਲੋਂ ਸਰਬ ਪ੍ਰਵਾਨਿਤ ਹੋ ਸਕੇ। ਸੋ ਬੇਗਮ ਸਮਰੂ ਵਲੋਂ ਰੱਖੀਆਂ ਦੋ ਸ਼ਰਤਾਂ ਦੇ ਮੁਕਾਬਲੇ ਸ: ਬਘੇਲ ਸਿੰਘ ਨੇ ਜੋ ਸ਼ਰਤਾਂ ਸ਼ਾਹ ਆਲਮ ਅੱਗੇ ਰੱਖੀਆਂ ਉਨ੍ਹਾਂ ਵਿਚ ਪਹਿਲੀ ਦਿੱਲੀ ਦੀਆਂ ਉਹ ਸਾਰੀਆਂ ਥਾਵਾਂ ਸਿੱਖਾਂ ਨੂੰ ਸੌਂਪ ਦਿੱਤੀਆਂ ਜਾਣ , ਜਿਨ੍ਹਾਂ ਦਾ ਸਬੰਧ ਸਿੱਖ ਗੁਰੂ ਸਾਹਿਬਾਨ ਦੀ ਦਿੱਲੀ ਫੇਰੀ ਜਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਜੁੜਿਆ ਹੋਵੇ। ਦੂਜੀ, ਉਪਰੋਕਤ ਸਥਾਨਾਂ ਨਿਸ਼ਾਨਦੇਹੀ ਹੋ ਜਾਣ ਉਪਰੰਤ ਸ਼ਾਹੀ ਫਰਮਾਨ ਜਾਰੀਕੀਤਾ ਜਾਵੇ ਕਿ ਪੰਥ ਨੂੰ ਆਪਣੇ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਉਸਾਰਨ ਦੀ ਆਗਿਆ ਦਿੱਤੀ ਜਾਵੇ। ਤੀਜੀ, ਸ਼ਹਿਰ ਦੀ ਕੋਤਵਾਲੀ ਖਾਲਸੇ ਦੇ ਸਪੁਰਦ ਕੀਤੀ ਜਾਵੇ ਅਤੇ ਦਿੱਲੀ ਵਿਚ ਮਾਲ ਦੀ ਵਿਕਰੀ ਤੋਂ ਇਕੱਠੀ ਹੋਣ ਵਾਲੀ ਚੁੰਗੀ ਵਿਚੋਂ 37 5% ਦੇ ਹਿਸਾਬ ਨਾਲ ਸਿੱਖਾਂ ਨੂੰ ਪੈਸਾ ਦਿੱਤਾ ਜਾਵੇ। ਇਹੀ ਪੈਸਾ ਗੁਰਦੁਆਰਿਆਂ ਦੀ ਉਸਾਰੀ ਅਤੇ ਫੌਜ ਦੀਆਂ ਤਨਖਾਹਾਂ ਆਦਿ ‘ਤੇ ਖਰਚ ਕੀਤਾ ਜਾਣਾ ਸੀ। ਸ: ਬਘੇਲ ਸਿੰਘ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੀ ਉਸਾਰੀ ਕਰਵਾਈ, ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਆਮਦ ਸਮੇਂ ਆਪਣਾ ਨਿਵਾਸ ਰੱਖਿਆ ਸੀ। ਇਸ ਤੋਂ ਬਾਅਦ ਮਜਨੂੰ ਕਾ ਟਿੱਲਾ ਵਿਖੇ ਗੁਰਦੁਆਰੇ ਦੀ ਉਸਾਰੀ ਕੀਤੀ ਗਈ ਜਿਥੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣਾ ਨਿਵਾਸ ਰੱਖਿਆ ਸੀ। ਉਥੇ ਜਿੰਨੇ ਵੀ ਗੁਰਦੁਆਰੇ ਬਣੇ ਉਹ ਬਘੇਲ ਸਿੰਘ ਨੇ ਅੱਠ ਮਹੀਨਿਆਂ ਦੌਰਾਨ ਉਥੇ ਰਹਿ ਕੇ ਉਸਾਰੇ ਸ਼ਾਹ ਆਲਮ ਨੇ ਉਮਰ ਭਰ ਲਈ ਦਿੱਲੀ ਦੀ ਚੁੰਗੀ ਦਾ ਅੱਠਵਾਂ ਹਿੱਸਾ ਸ: ਬਘੇਲ ਸਿੰਘ ਦੇ ਨਾ ਕਰ ਦਿੱਤਾ। ਸ: ਬਘੇਲ ਸਿੰਘ ਨੇ ਨਵੰਬਰ 1783 ਦੇ ਅਖੀਰ ਤਕ ਸਾਰੇ ਗੁਰਦੁਆਰਿਆਂ ਦੀ ਉਸਾਰੀ ਮੁਕੰਮਲ ਕਰ ਦਿੱਤੀ। ਜਦੋਂ ਸ: ਬਘੇਲ ਸਿੰਘ ਗੁਰਦੁਆਰਿਆਂ ਦੀ ਉਸਾਰੀ ਕਰਕੇ ਦਸੰਬਰ ਦੇ ਅਰੰਭ ਵਿਚ ਪੰਜਾਬ ਨੂੰ ਮੁੜਨ ਲੱਗੇ ਤਾਂ ਸ਼ਹਿਨਸ਼ਾਹ ਆਲਮ-2 ਨੇ ਸ: ਬਘੇਲ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਅਤੇ ਆਪਣੇ ਵਜ਼ੀਰ ਨੂੰ ਮੁਲਾਕਾਤ ਦਾ ਪ੍ਰਬੰਧ ਕਰਨ ਲਈ ਸ: ਬਘੇਲ ਸਿੰਘ ਕੋਲ ਭੇਜਿਆ। ਇਸ ਤੋਂ ਪਹਿਲਾਂ ਸ: ਬਘੇਲ ਸਿੰਘ ਦੀ ਸ਼ਹਿਨਸ਼ਾਹ ਆਲਮ-2 ਦੀ ਆਪਸੀ ਗੱਲਬਾਤ ਨਹੀਂ ਸੀ ਹੋਈ। ਜਦ ਸ: ਬਘੇਲ ਸਿੰਘ ਲਾਲ ਕਿਲ੍ਹੇ ਸ਼ਹਿਨਸ਼ਾਹ ਨੂੰ ਮਿਲਣ ਲਈ ਚੱਲੇ ਤਾਂ ਬਹੁਤ ਹੀ ਬਚਿੱਤਰ ਦ੍ਰਿਸ਼ ਸੀ ਅੱਗੇ ਅੱਗੇ ਨਕੀਬ ਬੋਲਦਾ ਜਾਂਦਾ ਸੀ, ਖਾਲਸਾ ਜੀਓ ਆ ਰਹੇ ਹਨ” ਇੰਝ ਲਗਦਾ ਸੀ ਕਿ ਸਿੰਘਾਂ ਦੀ ਸ਼ਾਨ ਨਾਲ ਸੂਰਜ ਵੀ ਮੂੰਹ ਛਿਪਾ ਬੈਠਾ ਹੈ। ਸ: ਬਘੇਲ ਸਿੰਘ ਪੂਰੀ ਤਰ੍ਹਾਂ ਸ਼ਸਤਰਬੱਧ ਹੋ ਕੇ ਹਾਥੀ ਦੇ ਹੌਦੇ ਉੱਪਰ ਬੈਠੇ ਸਨ। ਕਿਲ੍ਹੇ ਕੋਲ ਪੁੱਜਦੇ ਹੀ ਵੱਡੇ ਵਜ਼ੀਰ ਨੇ ਇਸਤਕਬਾਲ ਕੀਤਾ। ਹਾਥੀ ਛੱਡ ਸ: ਬਘੇਲ ਸਿੰਘ ਘੋੜੇ ‘ਤੇ ਸਵਾਰ ਹੋਏ ਅਤੇ ਇਸ ਤਰ੍ਹਾਂ ਚੜ੍ਹੇ ਚੜਾੱਏ ਹੀ ਕਿਲ੍ਹੇ ਅੰਦਰ ਦਾਖਲ ਹੋਏ। ਜਦੋਂ ਉੱਤਰੇ ਤਾਂ ਹੋਰ ਵਜ਼ੀਰ ਕਤਾਰ ਵਿਚ ਖੜ੍ਹੇ ਸਨ। ਉਨ੍ਹਾਂ ਨਾਲ ਸ: ਦੁਲਚਾ ਸਿੰਘ ਅਤੇ ਸ: ਸਦਾ ਸਿੰਘ ਵੀ ਸਨ। ਸ: ਬਘੇਲ ਸਿੰਘ ਨੇ ਦਰਬਾਰ ਪਹੁੰਚ ਕੇ ਗੱਜ ਕੇ ਫਤਹਿ ਬੁਲਾਈ। ਸ: ਬਘੇਲ ਸਿੰਘ ਨੇ ਸ਼ਾਹੀ ਦਰਬਾਰ ਵਿਚ ਵੀ ਆਪਣੀ ਸ਼ਾਹੀ ਸਿੱਖ ਮਰਿਆਦਾ ਵੀ ਕਾਇਮ ਰੱਖੀ ਅਤੇ ਸ਼ਾਹੀ ਅਦਬ ਲਿਹਾਜ਼ ਦਾ ਪਾਲਣ ਨਹੀਂ ਕੀਤਾ। ਸ: ਬਘੇਲ ਸਿੰਘ ਨੂੰ ਸਲਾਮੀ (ਗਾਰਡ ਆਫ ਆਨਰ) ਦਿੱਤੀ ਗਈ ਤਾਂ ਸ਼ਹਿਨਸ਼ਾਹ ਨੇ ਦੋਵੇਂ ਹੱਥ ਉਤਾਂਹ ਚੁੱਕ ਲਏ। ਕੁਰਸੀ ਸ਼ਹਿਨਸ਼ਾਹ ਨੇ ਨਾਮ ਲਗਵਾਈ ਸੀ , ਪਰ ਸ: ਬਘੇਲ ਸਿੰਘ ਨੇ ਸਾਹਮਣੇ ਲਗਵਾਈ। ਬਾਕੀ ਸਰਦਾਰਾਂ ਨੂੰ ਵੀ ਮਾਣ ਸਤਿਕਾਰ ਦੀਆਂ ਕੁਰਸੀਆਂ ਦਿੱਤੀਆਂ ਗਈਆਂ। ਸ਼ਾਹ ਤੇ ਬਘੇਲ ਸਿੰਘ ਪੁਰਾਣੇ ਮਿੱਤਰਾਂ ਵਾਂਗ ਵਿਚਾਰਾਂ ਕਰਦੇ ਰਹੇ ਅਤੇ ਸ਼ਹਿਨਸ਼ਾਹ ਨੇ ਕਿਹਾ ਕਿ ਇਹ ਗੱਲ ਕਿਸੇ ਨੇ ਉੱਡਾਈ ਲਗਦੀ ਹੈ ਕਿ ਸਿੰਘ ਲੁਟੇਰੇ ਹਨ । ਉਹ ਬਘੇਲ ਸਿੰਘ ਤੋਂ ਅਤੇ ਹੋਰ ਸਰਦਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਸ਼ਹਿਨਸ਼ਾਹ ਨੇ ਪੰਜ ਹਜ਼ਾਰ ਰੁਪਏ ਕੜਾਹ ਪ੍ਰਸ਼ਾਦਿ ਲਈ ਦੇ ਕੇ ਸ: ਬਘੇਲ ਸਿੰਘ ਨੂੰ ਬੜੇ ਆਦਰ ਤੇ ਸਤਿਕਾਰ ਨਾਲ ਰੁਖਸਤ ਕੀਤਾ।
ਕਿਸਾਨ ਵੀਰੋ, ਲੱਛਣ ਦੇਖਿਓ ਕਿਤੇ ਦਿੱਲੀ ਵਾਲਿਆਂ ਦੀਆਂ ਮਿੱਠੀਆਂ ਗੱਲਾਂ ਵਿੱਚ ਨਾ ਆ ਜਾਇਓ, ਹੁਣ ਲੋਹਾ ਗਰਮ ਹੈ ਅਤੇ ਦੁਨੀਆਂ ਭਰ ਦੇ ਦੇਸ਼ ਤੁਹਾਡੇ ਮਗਰ ਆਵਾਜ਼ ਬੁਲੰਦ ਕਰ ਰਹੇ ਹਨ। ਜੇ ਹੁਣ ਥਿੜਕ ਗਏ ਤਾਂ ਫਿਰ ਮੁੜ ਕਦੇ ਵੀ ਇਹੋ ਜਿਹੀ ਲਹਿਰ ਪੈਦਾ ਨਹੀਂ ਕੀਤੀ ਜਾ ਸਕਦੀ।
ਦਿੱਲੀ ਦੇ ਤਾਜ਼ਦਾਰ ਘਬਰਾਏ ਹੋਏ ਹਨ ਪਰ ਉਪਰੋਂ ਉਪਰੋਂ ਬਨਾਉਟੀ ਹਾਸਾ ਹਸਦੇ ਦਿਖਾਈ ਦੇ ਰਹੇ ਹਨ।ਇਸ ਸਮੇਂ ਦੇਸ਼ ਦੇ ਹਰ ਵਰਗ ਦੀ ਪੂਰੀ ਹਮਦਰਦੀ ਤੁਹਾਡੇ ਨਾਲ ਹੈ।
ਪਰ ਗੁਰੂ ਤੇ ਭਰੋਸਾ ਰੱਖ ਕੇ ਡੱਟੇ ਰਹੋ ,ਗੁਰੂ ਫਤਹਿ ਬਖਸ਼ੇਗਾ। ਏਕਤਾ ਬਣਾਈ ਰੱਖੋ ਵਾਰੀ ਵਾਰੀ ਮੀਟਿੰਗਾਂ ਕਰਨ ਦੀ ਨੀਤੀ ਖਤਰਨਾਕ ਹੈ, ਇਸ ਲਈ ਸੁਚੇਤ ਹੋ ਕੇ ਚਲਣ ਦੀ ਲੋੜ ਹੈ। ਵਾਰ ਵਾਰ ਇੱਕੋ ਗੱਲ ਉਪਰ ਮੀਟਿੰਗਾਂ ਕਰਨ ਦਾ ਮਤਲਬ ਕੋਈ ਚੱਕਰਵਿਊ ਤਿਆਰ ਕੀਤਾ ਜਾ ਰਿਹਾ ਹੈ ।
ਜੋਰਾਵਰ ਸਿੰਘ ਤਰਸਿੱਕਾ ।
10 ਮਾਰਚ 1644 ਨੂੰ ਭਾਈ ਮਨੀ ਸਿੰਘ ਜੀ ਦਾ ਜਨਮ ਪਿਤਾ ਮਾਈ ਦਾਸ ਤੇ ਮਾਤਾ ਮਾਧੁਰੀ ਬਾਈ ਦੇ ਘਰ ਹੋਇਆ ਸੀ ।
ਆਪ ਦੀ ਧਰਮ ਪਤਨੀ ਦਾ ਨਾਮ ਸੀਤੋ ਸੀ ਆਪ ਜੀ ਦੇ ਪੁੱਤਰਾ ਦਾ ਨਾਮ ਭਾਈ ਬਚਿੱਤਰ ਸਿੰਘ, ਉਦੈ ਸਿੰਘ, ਅਨੈਕ ਸਿੰਘ, ਅਜੈਬ ਸਿੰਘ, ਅਜਾਬ ਸਿੰਘ, ਗੁਰਬਕਸ਼ ਸਿੰਘ, ਭਗਵਾਨ ਸਿੰਘ, ਚਿੱਤਰ ਸਿੰਘ , ਬਲਰਾਮ ਸਿੰਘ, ਦੇਸਾ ਸਿੰਘ ਸਨ ।
ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਇਸ ਕੌਮ ਨੇ ਉਹ ਮਰਜੀਵੜੇ ਪੈਦਾ ਕੀਤੇ ਹਨ ਜਿਹਨਾਂ ਦੀ ਮਿਸਾਲ ਸੰਸਾਰ ਦੇ ਕਿਸੇ ਇਤਿਹਾਸ ਵਿੱਚ ਲੱਭਣੀ ਨਾਮੁਮਕਿਨ ਹੈ। ਸਿੱਖੀ ਨੂੰ ਨਸਤੋਨਾਬੂਦ ਕਰਨ ਲਈ ਸਮੇਂ ਦੇ ਹਾਕਮਾਂ ਨੇ ਅਨੇਕਾਂ ਜ਼ੁਲਮ ਢਾਹੇ, ਤਰਾਂ ਤਰ੍ਹਾਂ ਦੇ ਤਸੀਹੇ ਦਿਤੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਪਰ ਧੰਨ ਸੀ, ਸਮੇਂ ਦੀ ਸਿੱਖੀ, ਸਿੱਖੀ ਸਿਦਕ ਅਤੇ ਗੁਰੂ ਦੇ ਸਿੱਖ, ਜਿਨਾਂ ਨੇ ਸਿਰ-ਧੜ ਦੀ ਬਾਜ਼ੀ ਲਗਾਉਂਦਿਆਂ ਆਪਾ ਤਾਂ ਕੁਰਬਾਣ ਕਰ ਲਿਆ ਪਰ ਜ਼ਾਲਮਾਂ ਦਾ ਹੁਕਮ ਮੰਨ ਕੇ ਗੁਰਮਤਿ ਦੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ, ਅਤੇ ਸ਼ਹਾਦਤਾਂ ਦਾ ਜਾਮ ਹੱਸਦੇ-ਹੱਸਦੇ ਪੀ ਗਏ। ਐਸੇ ਹੀ ਮਹਾਨ ਸ਼ਹੀਦਾਂ ਵਿੱਚੋਂ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਜਿਨਾਂ ਨੇ ਹਕ ਤੇ ਸਚ ਦੀ ਖਾਤਰ, ਸਿਖੀ ਦੀ ਖਾਤਰ, ਝੂਠ ਦੇ ਅਗੇ ਘੁਟਨੇ ਨਹੀਂ ਟੇਕੇ।
ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਪਿੰਡ ਕੈਂਬੋਵਾਲ, ਤੇ ਕੁਝ ਇਤਿਹਾਸਕਾਰ ਅਲੀਪੁਰ, ਮੁਲਤਾਨ, ਪੰਜਾਬ (ਹੁਣ ਪਾਕਿਸਤਾਨ) ਮੰਨਦੇ ਹਨ।
ਪਿਤਾ ਮਾਈ ਦਾਸ ਤੇ ਮਾਤਾ ਮਧੁਰੀ ਬਾਈ ਜੀ, ਜੋ ਇਕ ਸਪੰਨ ਤੇ ਧਾਰਮਿਕ ਪਰਿਵਾਰ ਸੀ, ਵਿਚ ਹੋਇਆ। ਮਾਂ-ਪਿਓ ਨੇ ਇਨ੍ਹਾ ਦਾ ਨਾਮ ਮਨੀਆ ਰਖ ਦਿਤਾ।ਭਾਈ ਮਨੀ ਸਿੰਘ ਜੀ ਦੇ ਵੱਡੇ ਮੁਗਲਾਂ ਦੀ ਨੌਕਰੀ ਕਰਦੇ ਸੀ। ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਿਖ ਹੋਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਾ ਵਿਚ ਰਹਿਣ ਲਗੇ। ਇਹਨਾ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ਼ ਦੇ ਜਰਨੈਲ ਰਹਿ ਚੁਕੇ ਸਨ, ਜੋ ਬਹੁਤ ਸੂਰਬੀਰ ਯੋਧਾ ਸੀ। ਭਾਈ ਮਨੀ ਸਿੰਘ, 12 ਭਰਾ ਸੀ, ਜਿਨ੍ਹਾ ਵਿਚੋਂ ਇਕ ਦੀ ਬਚਪਨ ਵਿਚ ਹੀ ਮੌਤ ਹੋ ਗਈ, ਗਿਆਰਾਂ ਭਰਾ ਪੰਥ ਲਈ ਸ਼ਹੀਦ ਹੋਏ ਜਿਨ੍ਹਾ ਵਿਚੋ ਇਕ ਭਾਈ ਦਿਆਲਾ ਚਾਂਦਨੀ ਚੋਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਇਆ। ਇਹ ਪਰਿਵਾਰ ਸ਼ਹੀਦਾ ਦਾ ਪਰਿਵਾਰ ਕਿਹਾ ਜਾਂਦਾ ਹੈ ਕਿਓਂਕਿ ਇਕੱਲੇ ਭਾਈ ਮਨੀ ਸਿੰਘ ਦੇ ਪਰਿਵਾਰ ਵਿਚ ਭਾਈ ਮਨੀ ਸਿੰਘ ਜੀ ਦਾ ਦਾਦਾ ਸ਼ਹੀਦ, ਉਨ੍ਹਾ ਸਮੇਤ ਇਹ 11 ਭਰਾ ਸ਼ਹੀਦ, 10 ਪੁਤਰਾਂ ਵਿਚੋਂ 7 ਪੁਤਰ ਤੇ ਅਗੋਂ ਭਰਾਵਾਂ ਦੇ ਪੁਤਰ ਕੁਲ ਮਿਲਾ 29 ਸ਼ਹੀਦ ਹੋਏ ਹਨ। ਉਸਤੋਂ ਬਾਅਦ ਇਸ ਪਰਿਵਾਰ ਦੀ ਕੁਲ ਵਿਚੋਂ ਹੋਰ ਕਿਤਨੇ ਸ਼ਹੀਦ ਹੋਏ ਹੋਣਗੇ ਇਤਿਹਾਸ ਵਿਚ ਇਸਦਾ ਕੋਈ ਵੇਰਵਾ ਨਹੀਂ ਹੈ ਜੋ ਖੋਜਣ ਦੀ ਲੋੜ ਹੈ।
ਉਹ ਮਸਾ 13 ਕੁ ਵਰਿਆਂ ਦੇ ਸਨ ਜਦ ਇਹ ਪਰਿਵਾਰ ਗੁਰੂ ਹਰ ਰਾਇ ਸਾਹਿਬ ਦੇ ਦਰਸ਼ਨ ਕਰਨ ਕੀਰਤ ਪੁਰ ਆਏ ਤੇ ਮਨੀ ਸਿੰਘ ਨੂੰ ਇਥੇ ਹੀ ਗੁਰੂ ਸਾਹਿਬ ਕੋਲ ਛਡ ਕੇ ਚਲੇ ਗਏ। ਉਦੋਂ ਰਿਵਾਜ਼ ਸੀ ਕੀ ਹਰ ਪਰਿਵਾਰ ਘਟ ਤੋਂ ਘਟ ਇਕ ਬਚਾ ਗੁਰੂ ਸਾਹਿਬ ਦੇ ਚਰਨਾ ਵਿਚ ਭੇਟ ਕਰਦਾ ਸੀ। ਦੋ ਸਾਲ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਦੇ ਚਰਨਾ ਵਿਚ ਰਹਿ ਕੇ ਲੰਗਰ ਘਰ ਦੀ ਦਿਲੋ-ਜਾਨ ਨਾਲ ਸੇਵਾ ਕੀਤੀ। ਗੁਰੂ ਹਰ ਰਾਇ ਸਾਹਿਬ ਦੀ ਦੇਖ ਰੇਖ ਵਿਚ ਉਨ੍ਹਾ ਨੇ ਗੁਰਬਾਣੀ ਵੀ ਸਿਖੀ। ਪੰਦਰਾ ਸਾਲ ਦੀ ਉਮਰ ਵਿਚ ਇਨ੍ਹਾ ਦੀ ਸ਼ਾਦੀ ਲਖੀ ਰਾਇ ਦੀ ਪੁਤਰੀ ਬੀਬੀ ਸੀਤੋ ਨਾਲ ਹੋਈ। ਕੁਝ ਦੇਰ ਵਿਆਹੁਤਾ ਜੀਵਨ ਗੁਜਾਰਨ ਤੋਂ ਬਾਅਦ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸੇਵਾ ਵਿਚ ਦਿਲੀ ਆ ਗਏ। ਜਦੋਂ ਗੁਰੂ ਹਰ ਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਏ ਤਾਂ ਇਹ ਮਾਤਾ ਸੁਲਖਣੀ ਜੀ ਨੂੰ ਨਾਲ ਲੈਕੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਬਕਾਲੇ ਪਹੁੰਚ ਗਏ।
ਇਨ੍ਹਾ ਨੇ ਛੋਟੀ ਉਮਰ ਤੋ ਹੀ ਬਾਲ ਗੁਰੂ ਗੋਬਿੰਦ ਰਾਇ ਦੀ ਸੰਗ-ਸੰਗਤ ਮਾਣੀ ਸੀ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਵੀ ਸਿਖਦੇ ਰਹੇ। ਗੁਰੂ ਸਹਿਬ ਦੀ ਆਗਿਆ ਲੈਕੇ ਕੁਝ ਸਮੇ ਲਈ ਘਰ ਗਏ ਪਰ 1672 ਵਿਚ ਮੁੜ ਆਪਣੇ ਦੋ ਭਰਾਵਾਂ ਨਾਲ ਅਨੰਦਪੁਰ ਸਾਹਿਬ ਵਾਪਸ ਆ ਗਏ।ਇਹ ਇਕ ਮਹਾਨ ਸਹਿਤਕਾਰ, ਫਿਲੋਸ੍ਫੇਰ ਅਤੇ ਦਮਦਮੀ ਬੀੜ, ਗੁਰੂ ਗਰੰਥ ਸਾਹਿਬ ਦੇ ਪਹਿਲੇ ਲਿਖਾਰੀ ਵੀ ਸਨ, ਜਿਨ੍ਹਾ ਨੇ ਗੁਰੂ ਗੋਬਿੰਦ ਸਿੰਘ ਜੀ ਅਗਵਾਈ ਹੇਠ ਗੁਰੂ ਗਰੰਥ ਸਾਹਿਬ ਲਿਖਿਆ ਤੇ ਬਾਬਾ ਦੀਪ ਸਿੰਘ ਜੀ ਦੀ ਮਦਤ ਨਾਲ ਇਨ੍ਹਾ ਦੀਆਂ ਕਈ ਕਾਪੀਆਂ ਹਥ ਨਾਲ ਲਿਖ ਲਿਖ ਕੇ ਸਿਖੀ ਪ੍ਰਚਾਰ ਅਤੇ ਪ੍ਰਸਾਰ ਲਈ ਦੂਰ ਦੁਰਾਡੇ ਬੈਠੇ ਸਿਖਾਂ ਵਿਚ ਵੰਡੀਆਂ।
ਆਪ ਗੁਰੂ ਸਾਹਿਬ ਦੇ 52 ਕਵੀਆਂ ਵਿਚੋਂ ਅਹਿਮ ਸਥਾਨ ਰਖਦੇ ਸੀ। ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਕਥਾ ਵਾਚਕ, ਗਿਆਨ ਰਤਨਾਵਲੀ ਤੇ ਭਗਤ ਮਾਲਾ ਜਿਹੇ ਗ੍ਰੰਥਾਂ ਦੇ ਰਚਨਾਕਾਰ ਦੇ ਕਰਤਾ ਰਹੇ।
ਭਾਈ ਮਨੀ ਸਿੰਘ ਸਿਰਫ ਕਲਮ ਦੇ ਧਨੀ ਨਹੀਂ ਸੀ ਬਲਿਕ ਤਲਵਾਰ ਦੇ ਵੀ ਧਨੀ ਸੀ। ਪਾਉਂਟਾ ਸਾਹਿਬ ਵਿਖੇ ਭੰਗਾਣੀ ਦੇ ਅਸਥਾਨ ਤੇ ਜੰਗ ਹੋਇਆ ਤਾਂ ਭਾਈ ਮਨੀ ਸਿੰਘ ਜੀ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮਗਤੀ ਦੇ ਉਹ ਜੌਹਰ ਵਿਖਾਏ ਕਿ ਦੇਖਣ ਤੇ ਪੇਖਣ ਵਾਲੇ ਦੰਗ ਰਹਿ ਗਏ। ਇਸ ਜੰਗ ਵਿਚ ਆਪ ਜੀ ਦੇ ਭਰਾ ਹਰੀ ਚੰਦ ਜੀ ਸ਼ਹੀਦੀ ਪਾ ਗਏ ਸਨ। ਇਸੇ ਤਰ੍ਹਾਂ ਨਾਦੌਣ ਦੀ ਜੰਗ ਵਿਚ ਆਪ ਦੀ ਸੂਰਮਗਤੀ ਤੇ ਗੁਰੂ ਸਿਦਕ ਨੂੰ ਵੇਖ ਕੇ ਗੁਰੂ ਪਾਤਸ਼ਾਹ ਨੇ ਆਪ ਨੂੰ ਦੀਵਾਨ (ਪ੍ਰਧਾਨ ਮੰਤਰੀ) ਦੀ ਉਪਾਧੀ ਬਖ਼ਸ਼ੀ।
ਦੀਵਾਨ ਹੋਣ ਦੇ ਨਾਤੇ ਉਨ੍ਹਾ ਨੂੰ ਮਾਲੀ, ਸਿਆਸੀ ਤੇ ਪ੍ਰਬੰਧਕੀ ਮਾਮਲਿਆਂ ਵਲ ਵੀ ਧਿਆਨ ਦੇਣਾ ਪੈਂਦਾ। ਇਤਨਾ ਕੁਝ ਕਰਦਿਆਂ ਫਿਰ ਵੀ ਆਪ ਗੁਰੂ ਗਰੰਥ ਸਾਹਿਬ ਦੇ ਅਰਥਾਂ ਦਾ ਗਿਆਨ ਕਰਨ ਲਈ ਸਮਾ ਕਢ ਲੈਂਦੇ ਤੇ ਹਰ ਰੋਜ਼ ਸਿਖ ਸੰਗਤਾਂ ਨੂੰ ਕੀਰਤਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿਚੋਂ ਕਥਾ ਸੁਣਾਦੇ। ਹਰਿਮੰਦਰ ਸਾਹਿਬ ਵਿਖੇ ਸੌਢੀ ਹਰਿ ਰਾਇ ਦੇ ਚਲਾਣੇ ਉਪਰੰਤ ਦਰਬਾਰ ਸਾਹਿਬ ਤੇ ਅਕਾਲ ਤਖਤ ਦੀ ਦੇਖ ਭਾਲ ਤੇ ਸੇਵਾ ਦਾ ਕੰਮ ਉਸਦੇ ਪੁਤਰ ਨਿਰੰਜਨ ਰਾਇ ਦੇ ਹਥ ਆ ਗਿਆ। ਇਹ ਇਕ ਕਮਜ਼ੋਰ ਪ੍ਰਬੰਧਕ ਹੋਣ ਕਰਕੇ, ਹਰਿਮੰਦਰ ਸਾਹਿਬ ਦੀ ਦੇਖ ਭਾਲ ਤੇ ਪ੍ਰਬੰਧ ਵਿਚ ਕਈ ਊਣਤਾਈਆਂ ਆ ਗਈਆਂ।
ਸਾਧ-ਸੰਗਤ ਦੀ ਬੇਨਤੀ ਅਤੇ ਭਾਈ ਮਨੀ ਸਿੰਘ ਦੀ ਵਿਦਵਤਾ ਤੇ ਗਿਆਨ ਨੂੰ ਦੇਖਦੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹਰਮੰਦਿਰ ਸਹਿਬ ਤੇ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰਕੇ ਅਮ੍ਰਿਤਸਰ ਭੇਜ ਦਿਤਾ। ਇਸ ਤਰਹ ਆਪਜੀ ਦਰਬਾਰ ਸਾਹਿਬ ਦੇ ਤੀਜੇ ਹੈਂਡ ਗ੍ਰੰਥੀ ਬਣੇ। ਪਹਿਲੇ ਬਾਬਾ ਬੁਢਾ ਜੀ ਤੇ ਦੂਸਰੇ ਭਾਈ ਗੁਰਦਾਸ ਜੀ ਸਨ। ਉਥੇ ਜਾਕੇ ਸੋਢੀਆਂ ਦੇ ਅਡੰਬਰ ਬੰਦ ਕਰਵਾਕੇ, ਗੁਰ ਮਰਯਾਦਾ ਦਾ ਪ੍ਰਵਾਹ ਚਲਾਇਆ। ਬੇਲੋੜੀਆਂ ਮਰਿਆਦਾਵਾਂ ਨੂੰ ਸਮਾਪਤ ਕਰਕੇ ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਗੁਰੂ ਹਰਗੋਬਿੰਦ ਸਿੰਘ ਜੀ ਵਲੋਂ ਅਕਾਲ ਤਖਤ ਦੀ ਸਥਾਪਤ ਤੇ ਪ੍ਰਮਾਣਿਤ ਗੁਰ-ਮਰਿਆਦਾ ਨੂੰ ਲਾਗੂ ਕੀਤਾ। ਨਿਤਨੇਮ, ਕੀਰਤਨ ਤੇ ਕਥਾ ਦਾ ਪ੍ਰਵਾਹ ਚਾਲੂ ਕੀਤਾ ਜਿਸ ਸਦਕਾ ਦਰਬਾਰ ਸਾਹਿਬ ਵਿਚ ਪੁਰਾਣੀਆਂ ਰੌਣਕਾਂ ਮੁੜ ਪਰਤ ਆਈਆਂ।
1699 ਦੀ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਸਮੇਂ ਭਾਈ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਅਤੇ ਪੁੱਤਰਾਂ ਸਹਿਤ ਅਮ੍ਰਿਤ ਪਾਨ ਕੀਤਾ। ਹੁਣ ਆਪਜੀ ਦਾ ਨਾਮ ਭਾਈ ਮਨੀ ਸਿੰਘ ਹੋ ਗਿਆ। ਅੰਮ੍ਰਿਤ ਪ੍ਰਚਾਰ ਦੀ ਲਹਿਰ ਵਿਚ ਹਿਸਾ ਲੈਕੇ ਸਿੱਖੀ ਦਾ ਭਰਪੂਰ ਪ੍ਰਚਾਰ ਕੀਤਾ। ਜਦ ਭਾਈ ਮਨੀ ਸਿੰਘ ਜੀ ਦੇ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਕਈ ਵਰ੍ਹੇ ਬੀਤ ਗਏ ਤਾਂ ਉਹ ਅਨੰਦਪੁਰ ਸਾਹਿਬ ਗੁਰੂ ਦਰਸ਼ਨਾਂ ਲਈ ਆਏ। 1703 ਵਿਚ ਭਾਈ ਮਨੀ ਸਿੰਘ ਜੀ ਦੀ ਉਤਮ ਸੇਵਾ, ਨਿਮਰਤਾ ਤੇ ਸਰਬ-ਪਖੀ ਗੁਣਾਂ ਤੋ ਪ੍ਰਸੰਨ ਹੋਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾ ਨੂੰ ਇਕ ਮਹਤਵ ਪੂਰਨ ਹੁਕਮਨਾਮਾ ਬਖਸ਼ਿਆ ਜਿਸਤੋਂ ਧੰਨ ਹੋਕੇ ਇਹ ਮੁੜ ਦਰਬਾਰ ਸਾਹਿਬ ਦੀ ਸੇਵਾ ਵਿਚ ਆਕੇ ਜੁਟ ਗਏ।
“ੴ ਸਤਿਗੁਰ ਪ੍ਰਸਾਦਿ॥”
ਸ੍ਰੀ ਸਤਿਗੁਰੂ ਜੀ ਦੀ ਆਗਿਆ ਹੈ। ਭਾਈ ਬਚਿਤਰ ਸਿੰਘ ਜੀ, ਭਾਈ ਉਦੈ ਸਿੰਘ ਜੀ, ਭਾਈ ਅਨਿਕ ਸਿੰਘ ਜੀ, ਭਾਈ ਅਜਬ ਸਿੰਘ ਜੀ, ਭਾਈ ਅਜਾਇਬ ਸਿੰਘ ਜੀ, ਨਾਇਕ ਮਾਈ ਦਾਨੁ ਵੋਇ ਮਨੀ ਸਿੰਘ ਨੂੰ ਵਾਹਿਗੁਰੂ ਸ਼ਰਨ ਰੱਖੇਗਾ। ਤੁਸੀਂ ਮੇਰੇ ਪੁੱਤਰ ਫਰਜੰਦਹ ਖਾਨੇਜਾਦੇ ਹੋ। ਤੁਸਾਂ ਉਪਰ ਮੇਰੀ ਖੁਸ਼ੀ ਹੈ। ਸਭ ਵਰਤਾਰੇ ਦੇ ਤੁਸੀਂ ਮਹਿਰਮ ਹੋ। ਹੋਰ ਕੌਡੀ, ਦਮੜੀ, ਪੈਸਾ, ਧੇਲਾ, ਰੁਪਿਆ ਰੱਛਿਆ ਦਾ ਅਸਾ ਨੂੰ ਦੇਵੇਗਾ। ਇਹ ਮੇਰੇ ਫਰਜੰਦ ਹੈਨ। ਸਿੱਖਾਂ ਪੁੱਤਾਂ ਦਾ ਸੇਵਾ ਦਾ ਵੇਲਾ ਹੈ, ਜੋ ਲੋਚ ਕੇ ਸੇਵਾ ਕਰੋਗੇ ਤੁਸਾਡੀ ਸੇਵਾ ਥਾਇੰ ਪਵੇਗੀ। ਤੁਸਾਂ ਉਪਰ ਵਾਹਿਗੁਰੂ ਰੱਛਿਆ ਕਰੇਗਾ। ਸੰਮਤ 1760 ਮਿਤੀ ਕੱਤਕ”।
ਆਪ ਅਮ੍ਰਿਤਸਰ ਦੀ ਸੇਵਾ ਨਿਭਾਂਦਿਆਂ ਗੁਰੂ ਸਾਹਿਬ ਨਾਲ ਆਪਣਾ ਤਾਲ ਮੇਲ ਹਮੇਸ਼ਾ ਬਣਾਈ ਰਖਦੇ। ਆਪ ਗੁਰੂ ਸਾਹਿਬ ਦਾ ਆਨੰਦਪੁਰ ਛਡਣ ਤੋਂ ਲੈਕੇ ਚਮਕੌਰ ਦੀ ਗੜੀ ਤਕ ਵੈਰੀਆਂ ਨਾਲ ਲੜੇ। ਜੰਗਾਂ ਸਮੇ ਜਿਥੇ ਗੁਰੂ ਸਾਹਿਬ ਦਾ ਪਰਿਵਾਰ ਤੇ ਅਨੇਕਾਂ ਸਿੰਘ ਸਿੰਘਣੀਆਂ ਸਹੀਦ ਹੋਈਆਂ ਉਥੇ ਭਾਈ ਮਨੀ ਸਿੰਘ ਜੀ ਦੇ ਪੰਜ ਪੁਤਰਾਂ ਨੇ ਵੀ ਸ਼ਹਾਦਤ ਦੇ ਜਾਮ ਪੀਤੇ। ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦਿਆਂ ਜਦ ਗੁਰੂ ਦਸ਼ਮੇਸ਼ ਜੀ ਸਾਬੋਂ ਕੀ ਤਲਵੰਡੀ ਪਹੁੰਚੇ ਤਾਂ ਇਥੇ ਵੀ ਭਾਈ ਮਨੀ ਸਿੰਘ ਜੀ ਕੁਝ ਸਿੰਘਾਂ ਸਮੇਤ ਆਪਜੀ ਦੇ ਦਰਸ਼ਨ ਕਰਨ ਆਏ।
ਜਦ 1704 ਵਿਚ ਗੁਰੂ ਸਾਹਿਬ ਨੇ ਆਨੰਦਪੁਰ ਛਡਿਆ ਤਾਂ ਗੁਰੂ ਸਾਹਿਬ ਦੀ ਆਗਿਆ ਨਾਲ ਦੋਨੋ ਮਾਤਾਵਾਂ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਦੀ ਅਗਵਾਈ ਤੇ ਜਿਮੇਦਾਰੀ ਭਾਈ ਮਨੀ ਸਿੰਘ ਜੀ ਨੂੰ ਸੌਪੀ ਗਈ। ਬਿਖੜੇ ਪੈਂਡਾ ਤਹਿ ਕਰਕੇ ਜਦ ਉਹ ਦਿਲੀ ਵਲ ਨੂੰ ਨਿਕਲ ਗਏ ਤਾਂ ਉਥੇ ਰਹਿ ਕੇ ਉਹ ਦੋਨੋ ਮਾਤਾਵਾਂ ਦੀ ਸੇਵਾ ਵਿਚ ਰਹੇ। 1705-06 ਉਹ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਨਾਲ ਗੁਰੂ ਦਸ਼ਮੇਸ਼ ਪਿਤਾ ਦੀ ਹਜੂਰੀ ਵਿਚ ਦਮਦਮਾ ਸਾਹਿਬ ਪਹੁੰਚੇ। ਆਪਜੀ ਗੁਰੂ ਸਾਹਿਬ ਕੋਲ ਸਾਬੋਂ ਕੀ ਤਲਵੰਡੀ ਵੀ ਪਹੁੰਚੇ, ਜਿਥੇ ਸਤਿਗੁਰੂ ਦੇ ਹੁਕਮ ਤੇ ਸਰਵਪ੍ਰਸਤੀ ਹੇਠ ਗੁਰੂ ਗਰੰਥ ਸਾਹਿਬ ਵਿਚ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਦਰਜ ਕਰਕੇ ਗਰੰਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਇਸ ਸੰਪੂਰਨ ਪਵਿਤਰ ਗ੍ਰੰਥ ਨੂੰ ਦੂਰ ਦੂਰ ਦੀਆਂ ਸੰਗਤਾਂ ਨੂੰ ਭੇਜਣ ਲਈ ਕਈ ਉਤਾਰੇ ਕੀਤੇ। ਜਦ ਗੁਰੂ ਗੋਬਿੰਦ ਸਿੰਘ ਜੀ, ਔਰੰਗਜ਼ੇਬ ਨੂੰ ਮਿਲਣ ਦੱਖਣ ਵਲ ਰਵਾਨਾ ਹੋਏ ਤਾ ਬ੍ਘੋਰ ਤਕ ਇਹ ਗੁਰੂ ਸਾਹਿਬ ਦੇ ਨਾਲ ਸਨ। ਇਥੋਂ ਗੁਰੂ ਸਾਹਿਬ ਆਪ ਤਾਂ ਦਖਣ ਵਲ ਰਵਾਨਾ ਹੋ ਗਏ ਤੇ ਭਾਈ ਮਨੀ ਸਿੰਘ ਜੀ ਨੂੰ ਵਾਪਸ ਅਮ੍ਰਿਤਸਰ ਭੇਜ ਦਿਤਾ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਣ ਉਪਰੰਤ ਸਿਖ ਸੰਗਠਨ ਨੂੰ ਕਾਇਮ ਤੇ ਮਜਬੂਤ ਰਖਣਾ ਇਕ ਮਹਤਵ ਪੂਰਨ ਮੁਦਾ ਸੀ ਜਿਸਨੂੰ ਭਾਈ ਮਨੀ ਸਿੰਘ ਜੀ ਨੇ ਚਣੋਤੀ ਸਮਝਕੇ ਆਪਣੀ ਸੂਝ ਬੂਝ ਦੇ ਨਾਲ ਇਸ ਨੂੰ ਚੜਦੀਆਂ ਕਲਾਂ ਵਿਚ ਰਖਣ ਲਈ ਪੂਰਾ ਪੂਰਾ ਸਾਥ ਦਿਤਾ। ਉਹਨਾ ਨੇ ਅਮ੍ਰਿਤਸਰ ਪੁਜ ਕੇ ਗੁਰੂ ਘਰ ਬਾਰੇ ਸਾਖੀਆਂ ਅਤੇ ਗੁਰੂ-ਸ਼ਬਦ ਦੀ ਕਥਾ ਸੁਣਾ ਸੁਣਾ ਕੇ ਸੰਗਤਾਂ ਦਾ ਮਨੋਬਲ ਕਾਇਮ ਰਖਿਆ । ਉਹਨਾ ਨੂੰ ਹਰ ਕਿਸਮ ਦੇ ਹਾਲਾਤਾਂ ਦਾ ਸਾਮਣਾ ਕਰਨ ਲਈ ਤਿਆਰ -ਬਰ -ਤਿਆਰ ਕੀਤਾ ਤੇ ਗੁਰੂ ਘਰ ਦੀ ਮਹਿਮਾ ਅਤੇ ਸਤਕਾਰ ਨੂੰ ਆਂਚ ਨਹੀਂ ਆਣ ਦਿਤੀ । ਖਾਲਸਾ ਪੰਥ ਵਿਚ ਪੰਥਕ ਜਜ੍ਬਾ ਸੰਚਾਰ ਕਰਨ ਖਾਤਿਰ ਦੁਸਹਿਰੇ ਤੇ ਦਿਵਾਲੀ ਦੇ ਮੌਕਿਆਂ ਤੇ ਸੰਗਤਾਂ ਨੂੰ ਅਮ੍ਰਿਤਸਰ ਇੱਕਠੇ ਹੋਣ ਲਈ ਪ੍ਰੇਰਿਆ ਜਿਸ ਨਾਲ ਸੰਗਤਾ ਇੱਕਤਰ ਹੋਕੇ ਸਤਿਗੁਰਾਂ ਦੇ ਦਰਬਾਰ ਵਿਚ ਨਤਮਸਤਕ ਹੁੰਦੀਆਂ, ਉਥੇ ਭਰਪੂਰ ਵਿਚਾਰਾਂ ਵੀ ਹੁੰਦੀਆਂ।
ਸੌਢੀ ਨਿਰੰਜਨ ਰਾਇ ਤਾਂ ਅਮ੍ਰਿਤਸਰ ਛਡ ਗਿਆ ਪਰੰਤੂ ਉਸਦਾ ਮੁਖਤਿਆਰ ਚੂਹੜ ਮਲ ਉਹਰੀ ਤੇ ਉਸਦੇ ਦੋ ਪੁਤਰ ਮੁਹਕਮ ਸਿੰਘ ਅਤੇ ਰਾਮੂ ਮਲ ਅਮ੍ਰਿਤਸਰ ਵਿਚ ਰਹਿੰਦੇ ਸੀ। ਮੁਹਕਮ ਸਿੰਘ ਤਾਂ ਗੁਰੂ ਘਰ ਦਾ ਪਕਾ ਸ਼ਰਧਾਲੂ ਸੀ , ਪਰੰਤੂ ਚੂਹੜ ਮਲ ਉਹਰੀ ਅਤੇ ਉਸਦਾ ਦੂਸਰਾ ਪੁਤਰ ਰਾਮੂ ਮੱਲ ਗੁਰੂ ਘਰ ਦੀਆਂ ਰੋਣਕਾਂ ਦੇਖ ਕੇ ਬੜੀ ਖਾਰ ਖਾਂਦੇ ਸੀ। ਇਨ੍ਹਾ ਨੇ ਭਾਈ ਮਨੀ ਸਿੰਘ ਦੇ ਖਿਲਾਫ਼ ਸੂਬਾ ਲਾਹੌਰ ਦੇ ਕੰਨ ਭਰਨੇ ਸ਼ੁਰੂ ਕਰ ਦਿਤੇ। ਲਾਹੌਰ ਦੇ ਸੂਬੇ ਤੇ ਤਾਂ ਕੋਈ ਅਸਰ ਨਹੀਂ ਹੋਇਆ ਪਰ ਪੱਟੀ ਦੇ ਹਾਕਮ ਨੇ ਦੇਵਾ ਜੱਟ ਦੀ ਅਗਵਾਈ ਹੇਠ ਅਮ੍ਰਿਤਸਰ ਤੇ ਹਮਲਾ ਕਰਵਾ ਦਿਤਾ। ਯੁਧ ਹੋਇਆ , ਦੇਵਾ ਜਟ ਜਾਨ ਬਚਾ ਕੇ ਦੋੜਨ ਵਿਚ ਸਫਲ ਹੋ ਗਏ। ਖਾਲਸੇ ਦੀ ਇਸ ਜਿਤ ਨਾਲ ਭਾਈ ਮਨੀ ਸਿੰਘ ਦਾ ਮਾਨ-ਸਤਕਾਰ ਹੋਰ ਵਧ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਦਸਮ ਪਾਤਸ਼ਾਹ ਦੇ ਆਸ਼ੀਰਵਾਦ ਸਦਕਾ ਜਦ ਦੁਸਮਨਾਂ ਨੂੰ ਸੋਧਨਾ ਸ਼ੁਰੂ ਕੀਤਾ ਤਾਂ ਸਿਖਾਂ ਦੇ ਹੋਸਲੇ ਹੋਰ ਵੀ ਬੁਲੰਦ ਹੋ ਗਏ। ਉਹਨਾ ਨੇ ਦਰਿਆ ਜਮਨਾ ਦੇ ਕੰਢੇ ਤੋਂ ਲੈਕੇ ਦਰਿਆ ਰਾਵੀ ਦੇ ਕੰਢੇ ਤਕ ਦੇ ਇਲਾਕੇ ਵਿਚੋਂ ਮੁਗਲ ਫੌਜਾਂ ਨੂੰ ਹਰਾਇਆ , ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਕਾਤਲ ਸੂਬਾ ਸਰਹੰਦ ਤੋ ਬਦਲਾ ਲੈਕੇ 1710 ਵਿਚ ਸਰਹੰਦ ਦੇ ਕਿਲੇ ਤੇ ਖਾਲਸਾਈ ਪੰਚਮ ਲਹਿਰਾ ਕੇ ਖਾਲਸਾ ਰਾਜ ਦੀ ਨੀਂਹ ਰਖੀ ਤੇ ਇਕ ਨਵਾਂ ਇਤਿਹਾਸ ਸਿਰਜ਼ ਦਿਤਾ।
ਬਦਕਿਸ੍ਮਤੀ ਨਾਲ ਕੁਝ ਕਾਰਣਾ ਕਰਕੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿਛੋਂ ਖਾਲਸਾ ਜਥੇਬੰਦੀ ਟੁਟ ਗਈ। ਖਾਲਸਾ ਦਲ ਦੋ ਹਿਸਿਆਂ ਵਿਚ ਵੰਡਿਆ ਗਿਆ, ਆਪਸੀ ਮਤ ਭੇਦ ਹੋ ਗਿਆ ਤਾਂ ਮਾਤਾ ਸੁੰਦਰੀ ਜੀ ਨੇ ਇਨ੍ਹਾ ਦਾ ਝਗੜਾ ਨਿਬੇੜਨ ਲਈ ਭਾਈ ਮਨੀ ਸਿੰਘ ਜੀ ਨੂੰ ਫਿਰ ਅਮ੍ਰਿਤਸਰ ਭੇਜ ਦਿਤਾ । ਬੰਦਈ ਖਾਲਸਾ ਚਾਹੰਦਾ ਸੀ ਕੀ ਗਿਆਰਵੇਂ ਗੁਰੂ ਬੰਦਾ ਸਿੰਘ ਬਹਾਦਰ ਨੂੰ ਮੰਨਿਆ ਜਾਵੇ ਜਦ ਕੀ ਤਤ ਖਾਲਸਾ ਗੁਰੂ ਗੋਬਿੰਦ ਸਿੰਘ ਦੇ ਹੁਕਮ ਅਨੁਸਾਰ ਗੁਰੂ ਗਰੰਥ ਸਾਹਿਬ ਨੂੰ ਗੁਰੂ ਮੰਨਦੇ ਸੀ। ਦੋਨੋ ਧਿਰਾਂ ਆਪਣੀ ਆਪਣੀ ਜਗਹ ਡਟੀਆਂ ਰਹੀਆਂ ਤੇ ਆਪਸੀ ਖਿਚੋਤਾਣ ਵਧ ਗਈ। ਉਸੇ ਸਾਲ ਵੈਸਾਖੀ ਦੇ ਮੋਕੇ ਤੇ ਬੰਦਈ ਤੇ ਤਤ ਖਾਲਸੇ ਵਿਚ ਖੁਲਮ-ਖੁਲਾ ਲੜਾਈ ਹੋਣ ਦੀ ਤਿਆਰੀ ਹੋਣ ਲਗੀ। ਇਸ ਮਸਲੇ ਨੂੰ ਵੀ ਭਾਈ ਮਨੀ ਸਿੰਘ ਜੀ ਨੇ ਅਮਨ-ਅਮਾਨ ਨਾਲ ਸੁਲਝਾਇਆ। ਦੋ ਪਰਚੀਆਂ ਇਕ “ਫਤਹਿ ਦਰਸ਼ਨ” ਤੇ ਦੂਜੀ ,” ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ” ਲਿਖ ਕੇ ਹਰ ਕੀ ਪੋੜੀ ਅਮ੍ਰਿਤ ਸਰੋਵਰ ਵਿਚ ਪਾਈਆਂ ਤੇ ਫੈਸਲਾ ਕੀਤਾ ਕੀ ਜੋ ਪਰਚੀ ਪਹਿਲੇ ਉਪਰ ਆਏਗੀ , ਉਹੀ ਅਕਾਲ ਪੁਰਖ ਦਾ ਹੁਕਮ ਹੋਵੇਗਾ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਲੀ ਪਰਚੀ ਉਪਰ ਆ ਗਈ। ਸਭ ਨੇ ਜੈਕਾਰੇ ਛਡੇ। ਅਮਨ ਤੇ ਸੁਖ ਸ਼ਾਂਤੀ ਨਾਲ ਫੈਸਲਾ ਹੋ ਗਿਆ। ਉਨ੍ਹਾ ਦੀ ਸੁਚਜੀ ਅਗਵਾਈ ਨਾਲ ਮਾਮਲਾ ਨਜਿਠਿਆ ਗਿਆ ਤੇ ਸਿਖਾਂ ਵਿਚ ਮੁੜ ਏਕਤਾ ਹੋ ਗਈ।
ਭਾਈ ਸਾਹਿਬ ਨੇ ਆਪਣੇ ਗ੍ਰੰਥੀ ਹੋਣ ਦੇ ਦੌਰਾਨ ਕਈ ਪੁਸਤਕਾ ਰਚੀਆਂ। ਗਿਆਂਨ ਰਤਨਾਵਲੀ ਇਹਨਾ ਦੀ ਸਭ ਤੋਂ ਪ੍ਰਸਿਧ ਪੁਸਤਕ ਹੈ। ਸੰਨ 1734 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਇਕਠੀਆਂ ਕਰਕੇ ਦਸਮ ਗਰੰਥ ਦੀ ਬੀੜ ਤਿਆਰ ਕੀਤੀ। ਭਾਈ ਮਨੀ ਸਿੰਘ ਨੇ ਗੁਰੂ ਗਰੰਥ ਸਾਹਿਬ ਦੀ ਇਕ ਨਵੀਂ ਬੀੜ ਤਿਆਰ ਕੀਤੀ ਜਿਸ ਵਿਚ ਹਰੇਕ ਗੁਰੂ ਸਹਿਬਾਨਾਂ ਦੀ ਬਾਣੀ ਰਾਗਾਂ ਵਿਚੋਂ ਚੁਣ ਕੇ ਇਕ ਥਾਂ ਕੀਤੀ। ਅਤੇ ਭਗਤਾਂ ਦੀ ਬਾਣੀ ਵੀ ਹਰ ਇਕ ਭਗਤ ਦੀ ਇਕ ਥਾਂ ਲਿਖੀ ਪਰ ਪੰਥ ਨੇ ਇਹ ਬੀੜ ਪ੍ਰਵਾਨ ਨਹੀਂ ਕੀਤੀ।
ਸ੍ਰੀ ਅਮ੍ਰਿਤਸਰ ਵਿਚ ਦੀਵਾਲੀ ਦਾ ਜੋੜ ਮੇਲਾ ਤੇ ਸਰੋਵਰ ਵਿਚ ਇਸ਼ਨਾਨ ਕਰਨਾ , ਮੁਗਲ ਸਰਕਾਰ ਨੇ ਕਈ ਵਰਿਆਂ ਤੋਂ ਬੰਦ ਕੀਤਾ ਹੋਇਆ ਸੀ। ਭਾਈ ਮਨੀ ਸਿੰਘ ਜੋ ਇਸ ਵਕਤ ਤਕ 90 ਸਾਲਾਂ ਦੇ ਹੋ ਚੁਕੇ ਸੀ, ਨੇ ਆਪਣੇ ਹੋਰ ਮੁਖੀ ਸਿੰਘਾ ਨਾਲ ਸਲਾਹ ਕੀਤੀ ਕਿ ਆਉਂਦੀ ਦਿਵਾਲੀ ਸਮੇ ਗੁਰੂ ਹਰਗੋਬਿੰਦ ਸਾਹਿਬ ਦਾ ਬੰਦੀ-ਛੋੜ ਦਿਵਸ ਦੀ ਦੀਪਮਾਲਾ ਦਾ ਮੇਲਾ ਅਮ੍ਰਿਤਸਰ ਕੀਤਾ ਜਾਵੇ। ਆਪਸੀ ਮੇਲ-ਜੋਲ ਨਾਲ ਪੰਥਕ ਹਿਤਾਂ ਤੇ ਚੜਦੀ ਕਲਾ ਦੇ ਮਾਮਲੇ ਤੇ ਵਿਚਾਰ ਵੀ ਕੀਤਾ ਜਾ ਸਕਦਾ ਹੈ ਤੇ ਸੰਗਤ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਵੀ ਕਰ ਲਵੇਗੀ। ਸਿੰਘਾਂ ਨੇ ਮਿਲ ਕੇ ਲਾਹੌਰ ਦੇ ਸੂਬੇ ਜਕਰੀਆਂ ਖਾਨ ਨਾਲ ਗਲ ਬਾਤ ਕੀਤੀ ਤੋ ਇਜਾਜ਼ਤ ਵੀ ਲੈ ਲਈ ਇਸ ਸ਼ਰਤ ਤੇ ਕਿ ਸਿਖ ਕੋਈ ਗੜਬੜ ਨਹੀਂ ਕਰਨਗੇ। ਜ਼ਕਰਿਆਂ ਖਾਨ ਨੇ ਹਾਂ ਤਾਂ ਕਰ ਦਿਤੀ ਪਰ ਇਸਦੇ ਇਵਜ਼ ਵਲੋਂ 5,000 ਰੁਪੇ ਟੈਕ੍ਸ ਲਾ ਦਿਤਾ ਗਿਆ । ਭਾਈ ਮਨੀ ਸਿੰਘ ਨੇ ਦੂਰ ਦੂਰ ਤਕ ਸੰਗਤਾਂ ਨੂੰ ਲਿਖਤੀ ਸਨੇਹੇ ਭੇਜ ਦਿਤੇ। ਬਾਅਦ ਵਿਚ ਜਕਰੀਆਂ ਖਾਨ ਦੀ ਨੀਅਤ ਖਰਾਬ ਹੋ ਗਈ ਤੇ ਉਸਨੇ ਸੋਚਿਆਂ ਕੀ ਇਸਤੋਂ ਵਧੀਆ ਕਿਹੜਾ ਮੌਕਾ ਹੋਵੇਗਾ ਸਿਖਾਂ ਦਾ ਖੁਰਾ ਖੋਜ ਮਿਟਾਣ ਦਾ, ਇਸ ਇੱਕਠ ਨੂੰ ਇਕੋ ਵਾਰੀ ਵਿਚ ਖਤਮ ਕੀਤਾ ਜਾਵੇ । ਅੰਦਰੋਂ ਅੰਦਰੋਂ ਉਸਨੇ ਪੂਰੀ ਤਿਆਰੀ ਕਰ ਲਈ। ਪਰ ਕਿਸੇ ਤਰੀਕੇ ਨਾਲ ਭਾਈ ਮਨੀ ਸਿੰਘ ਜੀ ਨੂੰ ਇਸਦੀ ਸੂਚਨਾ ਮਿਲ ਗਈ। ਉਹਨਾ ਨੇ ਦੁਬਾਰਾ ਚਿਠੀਆਂ ਲਿਖਕੇ ਇਹ ਪ੍ਰੋਗਰਾਮ ਰਦ ਕਰਣ ਦਾ ਸਨੇਹਾ ਸੰਗਤਾਂ ਨੂੰ ਦੇ ਦਿਤਾ ਤੇ ਸਭ ਨੂੰ ਆਣ ਲਈ ਮਨਾ ਕਰ ਦਿਤਾ ਪਰ ਕਈ ਜਿਨ੍ਹਾ ਨੂੰ ਵਕਤ ਤੇ ਚਿਠੀ ਨਹੀਂ ਮਿਲੀ ਉਹ ਆ ਗਏ। ਜਕਰੀਆ ਖਾਨ ਨੇ ਲਖਪਤ ਰਾਇ ਨੂੰ ਫੌਜ਼ ਦੇਕੇ ਅਮ੍ਰਿਤਸਰ ਭੇਜ ਦਿਤਾ। ਕਈ ਸਿਖ ਇਸ਼ਨਾਨ ਕਰਦੇ ਪ੍ਰਕਰਮਾਂ ਵਿਚ ਹੀ ਸ਼ਹੀਦ ਕਰ ਦਿਤੇ ਗਏ। ਪਰ ਫਿਰ ਵੀ ਸਿਖਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ। ਭਾਈ ਮਨੀ ਸਿੰਘ ਨੇ ਰੋਸ ਪ੍ਰਗਟ ਕੀਤਾ ਤੇ ਕਤਲੇਆਮ ਦੀ ਨਿਖੇਦੀ ਕੀਤੀ ਪਰ ਜਕਰੀਆਂ ਖਾਨ ਨੇ ਉਹਨਾ ਦੀ ਇਹ ਗਲ ਨਜਰ-ਅੰਦਾਜ਼ ਕਰਕੇ 5,000 ਰੁਪੇ ਦੀ ਮੰਗ ਕੀਤੀ ਜਿਸ ਨੂੰ ਭਾਈ ਸਾਹਿਬ ਨੇ ਦੇਣ ਤੋਂ ਇਨਕਾਰ ਕਰ ਦਿਤਾ।
ਇਸ ਬਹਾਨੇ ਭਾਈ ਮਨੀ ਤੇ ਕੁਝ ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਨਖਾਸ ਚੋਕ ਲਿਆਂਦਾ ਗਿਆ। ਕਾਜ਼ੀ ਨੇ ਮੁਸਲਮਾਨ ਬਣਨ ਲਈ ਕਿਹਾ। ਨਾਹ ਕਰਨ ਤੇ ਬੰਦ ਬੰਦ ਕਟ ਕੇ ਸ਼ਹੀਦ ਕਰਨ ਦਾ ਹੁਕਮ ਦਿਤਾ ਗਿਆ । ਜਲਾਦ ਭਾਵੇ ਜਲਾਦ ਹੀ ਸੀ ਉਸ ਵਿਚ ਫਿਰ ਵੀ ਥੋੜਾ ਇਨਸਾਨੀਅਤ ਦਾ ਅੰਸ਼ ਬਚਿਆ ਹੋਵੇਗਾ। ਉਸਨੇ ਉਨ੍ਹਾ ਦੇ ਬੰਦ ਬੰਦ ਕਟਣ ਦੀ ਬਜਾਏ ਜਦ ਸਿਧਾ ਬਾਂਹ ਕਟਣ ਲਗਿਆ ਤਾਂ ਭਾਈ ਮਨੀ ਸਿੰਘ ਜੀ ਨੇ ਕਿਹਾ , ” ਮਿਤਰਾ ਬੰਦ ਬੰਦ ਕਟ , ਤੈਨੂੰ ਹੁਕਮ ਮੰਨਣਾ ਚਾਹੀਦਾ ਹੈ ” ਧੰਨ ਹੈ ਸਿਖੀ ,ਭਾਈ ਮਨੀ ਸਿੰਘ ਤੇ ਬਾਕੀ ਦੇ ਸਿਖ ਉਸ ਵਾਹਿਗੁਰੂ ਦਾ ਜਾਪੁ ਕਰਦੇ ਕਰਦੇ ਅਕਾਲ ਪੁਰਖ ਦੀ ਗੋਦ ਵਿਚ ਜਾ ਸਮਾਏ। ਭਾਈ ਮਨੀ ਸਿੰਘ ਦੇ ਆਖਰੀ ਸਾਹਾਂ ਵਿਚ ਵੀ ਜਬਾਨ ਤੇ ਇਹ ਲਫਜ਼ ਸਨ ,”ਸਿਰ ਜਾਵੇ ਤਾਂ ਜਾਵੇ ਮੇਰਾ ਸਿਖੀ ਸਿਦਕ ਨਾ ਜਾਵੇ “। ਭਾਈ ਸੁਬੇਗ ਤੇ ਕੁਝ ਹੋਰ ਸਿਖਾਂ ਨੇ ਮਸਤੀ ਦਰਵਾਜ਼ੇ ਤੋਂ ਬਾਹਰ ਕਿਲੇ ਦੇ ਪਾਸ ਉਨ੍ਹਾ ਦਾ ਸਸਕਾਰ ਕੀਤਾ ਜਿਥੇ ਗੁਰੂਦਵਾਰਾ ਸ਼ਹੀਦ ਗੰਜ ਬਣਿਆ ਹੈ। ਇਸ ਸਹੀਦੀ ਨਾਲ ਸਿਖ ਕੌਮ ਵਿਚ ਅਜਿਹਾ ਜੋਸ਼ ਪੈਦਾ ਹੋਇਆ ਕੀ ਸਿਖਾਂ ਨੇ ਇਸ ਜ਼ੁਲਮੀ ਰਾਜ ਦਾ ਅੰਤ ਕਰਨ ਲਈ ਮਿਸਲਾਂ ਬਣਾ ਲਈਆਂ ਜਿਨ੍ਹਾ ਨੇ ਮਿਲਕੇ ਹਕੂਮਤ ਨੂੰ ਮੁੜਕੇ ਚੈਨ ਨਾਲ ਬੈਠਣ ਨਹੀਂ ਦਿਤਾ। ਚਾਹੇ ਸਿਖਾਂ ਨੂੰ ਇਕ ਤੋ ਬਾਅਦ ਇਕ ਨਹੀਂ ਬਲਿਕ ਲਖਾਂ ਸਹੀਦੀਆਂ ਦੇਣੀਆ ਪਈਆਂ।
ਅਜ ਵੀ ਜਦ ਅਸੀਂ ਅਰਦਾਸ ਕਰਦੇ ਹਾਂ “ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ…ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ! ਬੋਲੋ ਜੀ ! ਵਾਹਿਗੁਰੂ” ਜਦੋਂ ਹਰ ਸਿੱਖ ਅਰਦਾਸ ਵਿਚ ਇਹ ਅੱਖਰ ਸੁਣਦਾ ਹੈ ਤਾਂ ਆਪ ਮੁਹਾਰੇ ਹੀ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੀ ਤਸਵੀਰ ਉਸਦੇ ਸਾਮਣੇ ਆ ਜਾਂਦੀ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਸਿੱਖ ਧਰਮ ਵਿੱਚ ਬੜਾ ਅਹਿਮ ਸਥਾਨ ਰੱਖਦੀ ਹੈ।
ਜੋਰਾਵਰ ਸਿੰਘ ਤਰਸਿੱਕਾ ।
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਗੁਰੂ ਜੀ ਕੀ ਫਤਹਿ ।
*सोरठि महला ३ ॥*
*बिनु सतिगुर सेवे बहुता दुखु लागा जुग चारे भरमाई ॥ हम दीन तुम जुगु जुगु दाते सबदे देहि बुझाई ॥१॥ हरि जीउ क्रिपा करहु तुम पिआरे ॥ सतिगुरु दाता मेलि मिलावहु हरि नामु देवहु आधारे ॥ रहाउ ॥ मनसा मारि दुबिधा सहजि समाणी पाइआ नामु अपारा ॥ हरि रसु चाखि मनु निरमलु होआ किलबिख काटणहारा ॥२॥ सबदि मरहु फिरि जीवहु सद ही ता फिरि मरणु न होई ॥ अंम्रितु नामु सदा मनि मीठा सबदे पावै कोई ॥३॥ दातै दाति रखी हथि अपणै जिसु भावै तिसु देई ॥ नानक नामि रते सुखु पाइआ दरगह जापहि सेई ॥४॥११॥*
ਅੰਗ : 603-604
ਸੋਰਠਿ ਮਹਲਾ ੩ ॥*
*ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥ ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ ॥ ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥੨॥ ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥ ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥ ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥
ਅਰਥ: ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ । ਹੇ ਪ੍ਰਭੂ! ਅਸੀ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼ ।੧। ਹੇ ਪਿਆਰੇ ਪ੍ਰਭੂ ਜੀ! (ਮੇਰੇ ਉਤੇ) ਮੇਹਰ ਕਰ,ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ ।ਰਹਾਉ। (ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ (ਨਾਮ ਦੀ ਬਰਕਤਿ ਨਾਲ) ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਕ ਡਾਂਵਾਂ-ਡੋਲ ਹਾਲਤ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੀ ਹੈ । ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰਥ ਹੈ (ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ) ਹਰਿ-ਨਾਮ ਦਾ ਸੁਆਦ ਚੱਖ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ ।੨। ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ । ਜੇਹੜਾ ਭੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਣ ਲੱਗ ਪੈਂਦਾ ਹੈ ।੩। ਹੇ ਭਾਈ! ਦਾਤਾਰ ਨੇ (ਨਾਮ ਦੀ ਇਹ) ਦਾਤਿ ਆਪਣੇ ਹੱਥ ਵਿਚ ਰੱਖੀ ਹੋਈ ਹੈ, ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦੇਂਦਾ ਹੈ । ਹੇ ਨਾਨਕ ਜੀ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਇਥੇ) ਸੁਖ ਮਾਣਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਹੀ ਮਨੁੱਖ ਆਦਰ-ਮਾਣ ਪਾਂਦੇ ਹਨ ।੪।੧੧।*