टोडी महला ५ ॥ गरबि गहिलड़ो मूड़ड़ो हीओ रे ॥ हीओ महराज री माइओ ॥ डीहर निआई मोहि फाकिओ रे ॥ रहाउ ॥ घणो घणो घणो सद लोड़ै बिनु लहणे कैठै पाइओ रे ॥ महराज रो गाथु वाहू सिउ लुभड़िओ निहभागड़ो भाहि संजोइओ रे ॥१॥ सुणि मन सीख साधू जन सगलो थारे सगले प्राछत मिटिओ रे ॥ जा को लहणो महराज री गाठड़ीओ जन नानक गरभासि न पउड़िओ रे ॥२॥२॥१९॥

मुर्ख दिल अहंकार में पागल हुआ रहता है। इस हृदये को महाराज (प्रभु) की माया ने मछली की तरह मोह में फंसा रखा है (जैसे मछली की कांटे में)॥रहाउ॥ (मोह में फंसा हुआ हिरदा) सदा बहुत बहुत (माया) मांगता रहता है, पर भाग्य के बिना कहाँ से प्राप्त करे? महाराज का (दिया हुआ) यह सरीर है, इसी के साथ (मुर्ख जीव) मोह करता रहता है। अभागा मनुख (अपने मन को तृष्णा की) अग्नि के साथ जोड़े रखता है॥१॥ हे मन! सारे साधू जनों की शिक्षा सुना कर, (इस की बरकत से) तेरे सारे पाप मिट जायेंगे। हे दास नानक! महाराज के खजाने में से जिस के भाग्य में कुछ प्राप्ति लिखी है, वह जूनों में नहीं पड़ता॥२॥२॥१९॥



Share On Whatsapp

Leave a comment




ਅੰਗ : 715

ਟੋਡੀ ਮਹਲਾ ੫ ॥ ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥ ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥ ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥

ਅਰਥ: ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ-ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ) ॥ ਰਹਾਉ॥ (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ? ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ ॥੧॥ ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ। ਹੇ ਦਾਸ ਨਾਨਕ! ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ ॥੨॥੨॥੧੯॥



Share On Whatsapp

View All 2 Comments
SIMRANJOT SINGH : Waheguru Ji🙏🌹
ਦਲਬੀਰ ਸਿੰਘ : 🙏🙏ਡਿਠੇ ਸਭੇ ਧਾਂੳ ਨਹੀ ਤੁਧ ਜਿਹਾ ਵਾਹਿਗੁਰੂ ਵਾਹਿਗੁਰੂ ਜੀ🙏🙏

रागु सोरठि बाणी भगत कबीर जी की घरु १ ੴ सतिगुर प्रसादि ॥ संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥

अर्थ: राग सोरठि, घर १ में भगत कबीर जी की बाणी। अकाल पुरख एक है और सतिगुरू की कृपा द्वारा मिलता है। हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं – (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥



Share On Whatsapp

Leave a comment


ਅੰਗ : 656

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਆਖਦੇ ਹਨ – (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥



Share On Whatsapp

Leave a Comment
SIMRANJOT SINGH : Waheguru Ji🙏🌹



सलोक मः ३ ॥ हउमै विचि जगतु मुआ मरदो मरदा जाइ ॥ जिचरु विचि दमु है तिचरु न चेतई कि करेगु अगै जाइ ॥ गिआनी होइ सु चेतंनु होइ अगिआनी अंधु कमाइ ॥ नानक एथै कमावै सो मिलै अगै पाए जाइ ॥१॥

संसार हुमाय में मरा हुआ है, रोज (और गहरा) जा रहा है, जब तक सरीर में दम है, प्रभु को याद नहीं करता: ( सनसारी जीवे हुमाय में रह के कभी नहीं सोचता की) आगे दर्गेह में जा के क्या हाल होगा। जो मनुख ज्ञानवान होता है, वेह सुचेत रहता है, अज्ञानी मनुख अज्ञानता का ही काम करता हिया; हे नानक! मनुख जनम में जो कुछ मनुख कमाई करता हिया, वो ही मिलती है, परलोक में जा का भी वो ही मिलती है।



Share On Whatsapp

Leave a comment


ਅੰਗ : 555

ਸਲੋਕ ਮਃ ੩ ॥

ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥ ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ ॥ ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥ ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥੧॥ ਮਃ ੩ ॥ ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥ ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ ॥ ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥ ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥ ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥ ਪਉੜੀ ॥ ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ ॥ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ ॥ ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ ॥ ਉਸਤਤਿ ਬਰਨਿ ਨ ਸਕੀਐ ਸਦ ਸਦ ਕੁਰਬਾਨਾ ॥੧੯॥

ਅਰਥ: ਸਲੋਕ ਮਃ ੩ ॥

ਸੰਸਾਰ ਹਉਮੈ ਵਿਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ; ਜਦ ਤਾਈਂ ਸਰੀਰ ਵਿਚ ਦਮ ਹੈ, ਪ੍ਰਭੂ ਨੂੰ ਯਾਦ ਨਹੀਂ ਕਰਦਾ; (ਸੰਸਾਰੀ ਜੀਵ ਹਉਮੈ ਵਿਚ ਰਹਿ ਕੇ ਕਦੇ ਨਹੀਂ ਸੋਚਦਾ ਕਿ) ਅਗਾਂਹ ਦਰਗਾਹ ਵਿਚ ਜਾ ਕੇ ਕੀਹ ਹਾਲ ਹੋਵੇਗਾ । ਜੋ ਮਨੁੱਖ ਗਿਆਨਵਾਨ ਹੁੰਦਾ ਹੈ, ਉਹ ਸੁਚੇਤ ਰਹਿੰਦਾ ਹੈ ਤੇ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ; ਹੇ ਨਾਨਕ! ਮਨੁੱਖਾ ਜਨਮ ਵਿਚ ਜੋ ਕੁਝ ਮਨੁੱਖ ਕਮਾਈ ਕਰਦਾ ਹੈ, ਉਹੋ ਮਿਲਦੀ ਹੈ, ਪਰਲੋਕ ਵਿਚ ਭੀ ਜਾ ਕੇ ਉਹੋ ਮਿਲਦੀ ਹੈ ।੧। ਧੁਰੋਂ ਹੀ ਪ੍ਰਭੂ ਦਾ ਹੁਕਮ ਚਲਿਆ ਆਉਂਦਾ ਹੈ ਕਿ ਸਤਿਗੁਰੂ ਤੋਂ ਬਿਨਾਂ ਪ੍ਰਭੂ ਸਿਮਰਿਆ ਨਹੀਂ ਜਾ ਸਕਦਾ; ਸਤਿਗੁਰੂ ਦੇ ਮਿਲਿਆਂ ਪ੍ਰਭੂ ਮਨੁੱਖ ਦੇ ਹਿਰਦੇ ਵਿਚ ਵੱਸ ਪੈਂਦਾ ਹੈ ਤੇ ਮਨੁੱਖ ਸਦਾ ਉਸ ਵਿਚ ਬਿਰਤੀ ਜੋੜੀ ਰੱਖਦਾ ਹੈ; ਸੁਆਸ ਸੁਆਸ ਉਸ ਨੂੰ ਚੇਤਦਾ ਹੈ, ਇੱਕ ਭੀ ਸੁਆਸ ਖ਼ਾਲੀ ਨਹੀਂ ਜਾਂਦਾ; (ਇਸ ਤਰ੍ਹਾਂ ਉਸ ਦਾ) ਜੰਮਣ ਮਰਨ ਦਾ ਡਰ ਮੁੱਕ ਜਾਂਦਾ ਹੈ ਤੇ ਉਸ ਨੂੰ (ਅਸਲ ਮਨੁੱਖਾ) ਜੀਵਨ ਦਾ ਮਰਤਬਾ ਮਿਲ ਜਾਂਦਾ ਹੈ । ਹੇ ਨਾਨਕ! ਪ੍ਰਭੂ ਇਹ ਦਰਜਾ (ਭਾਵ, ਜੀਵਨ-ਪਦਵੀ) ਉਸ ਮਨੁੱਖ ਨੂੰ ਦੇਂਦਾ ਹੈ ਜਿਸ ਤੇ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ।੨। ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਚਤੁਰ ਹੈ ਤੇ ਆਪ ਹੀ ਆਗੂ ਹੈ, ਆਪ ਹੀ (ਆਪਣੇ) ਰੂਪ ਵਿਖਾਲਦਾ ਹੈ ਤੇ ਆਪ ਹੀ ਬਿਰਤੀ ਜੋੜਦਾ ਹੈ, ਆਪ ਹੀ ਮੋਨਧਾਰੀ ਹੈ ਤੇ ਆਪ ਹੀ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੈ, ਕਿਸੇ ਨੂੰ ਕੌੜਾ ਨਹੀਂ ਲੱਗਦਾ (ਕਿਸੇ ਨੂੰ ਕਿਸੇ ਰੰਗ ਵਿਚ, ਕਿਸੇ ਨੂੰ ਕਿਸੇ ਰੰਗ ਵਿਚ) ਸਭਨਾਂ ਨੂੰ ਪਿਆਰਾ ਲੱਗਦਾ ਹੈ । ਐਸੇ ਪ੍ਰਭੂ ਤੋਂ ਮੈਂ ਸਦਕੇ ਹਾਂ, ਉਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ।੧੯।



Share On Whatsapp

Leave a comment


सोरठि महला ४ ॥ आपे कंडा आपि तराजी प्रभि आपे तोलि तोलाइआ ॥ आपे साहु आपे वणजारा आपे वणजु कराइआ ॥ आपे धरती साजीअनु पिआरै पिछै टंकु चड़ाइआ ॥१॥ मेरे मन हरि हरि धिआइ सुखु पाइआ ॥ हरि हरि नामु निधानु है पिआरा गुरि पूरै मीठा लाइआ ॥ रहाउ ॥ आपे धरती आपि जलु पिआरा आपे करे कराइआ ॥ आपे हुकमि वरतदा पिआरा जलु माटी बंधि रखाइआ ॥ आपे ही भउ पाइदा पिआरा बंनि बकरी सीहु हढाइआ ॥२॥ आपे कासट आपि हरि पिआरा विचि कासट अगनि रखाइआ ॥ आपे ही आपि वरतदा पिआरा भै अगनि न सकै जलाइआ ॥ आपे मारि जीवाइदा पिआरा साह लैदे सभि लवाइआ ॥३॥ आपे ताणु दीबाणु है पिआरा आपे कारै लाइआ ॥ जिउ आपि चलाए तिउ चलीऐ पिआरे जिउ हरि प्रभ मेरे भाइआ ॥ आपे जंती जंतु है पिआरा जन नानक वजहि वजाइआ ॥४॥४॥

अर्थ: वह तराजू भी प्रभू आप ही है, उस तराजू की सुई भी प्रभू आप ही है, प्रभू ने आप ही वट्टे से (इस सृष्टि को) तोला हुआ है (अपने हुक्म में रखा हुआ है)। प्रभू आप ही (इस धरती पर व्यापार करने वाला) साहूकार है, आप ही (जीव-रूप हो कर) व्यापार​ करने वाला है, आप ही व्यापार कर रहा है। हे भाई! प्रभू ने आप ही धरती पैदा की हुई है (अपनी मर्यादा रूप तराजू के) पिछले छाबे में चार मासे का तोल रख कर (प्रभू ने आप ही इस सृष्टि को अपनी मर्यादा में रखा हुआ है। यह काम उस प्रभू के लिए बहुत साधारण और आसान है) ॥१॥ हे मेरे मन! सदा परमात्मा का सिमरन कर, (जिस किसी ने परमात्मा को सिमरिया है, उस ने) सुख पाया है। हे भाई! परमात्मा का नाम (सभी) सुखों का ख़ज़ाना है (जो मनुष्य​ गुरू की शरण आया है) पूरे गुरू ने उस को परमात्मा का नाम मीठा अनुभव करा दिया है ॥ रहाउ ॥ हे भाई! प्रभू प्यारा आप ही धरती पैदा करने वाला है, आप ही पानी पैदा करने​ वाला है, आप ही सब कुछ करता है आप ही (जीवों से सब कुछ) कराता है। आप ही अपने हुक्म अनुसार हर जगह कार्य चला रहा है, पानी को मिट्टी से (उस ने अपने हुक्म में ही) बांध रखा है (पानी मिट्टी को रोड़ नहीं सकता।) (पानी में उस ने) आप ही अपना डर पा रखा है, (मानों बकरी शेर को बांध कर फिरा रही है ॥२॥ हे भाई! प्रभू आप ही लकड़ी (पैदा करने​ वाला) है, (आप ही आग बनाने वाला है) लकड़ी में उस ने अाप ही आग टिका रखी है। प्रभू प्यारा आप ही अपना हुक्म चला रहा है (उस के हुक्म में) आग (लकड़ को) जला नहीं सकती। प्रभू आप ही मार के जीवालण वाला है। सारे जीव उस के प्रेरे होए ही स्वास ले रहे हैं ॥३॥ हे भाई! प्रभू आप ही ताकत है, आप ही (ताकत वरतने वाला) हाकम है, (सारे जगत को उस ने) आप ही कार्य में लगाया हुआ है। हे प्यारे सजन! जैसे प्रभू आप जीवों को चलाता है, जैसे मेरे हरी-प्रभू को अच्छा लगता है, वैसे ही चला​ सकता है। दास नानक जी! प्रभू आप ही (जीव-) वाजा (बनाने वाला) है, आप वाजा वजाने वाला है, सारे जीव-वाजे उसे के वजाए वज रहे हैं ॥४॥४॥



Share On Whatsapp

Leave a comment




ਅੰਗ : 605

ਸੋਰਠਿ ਮਹਲਾ ੪ ॥ ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥ ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥ ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥੧॥ ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥ ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥ ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥ ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥ ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥੨॥ ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ ॥ ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥ ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ ॥੩॥ ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥ ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥ ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥੪॥੪॥

ਅਰਥ: ਉਹ ਤੱਕੜੀ ਭੀ ਪ੍ਰਭੂ ਆਪ ਹੀ ਹੈ, ਉਸ ਤੱਕੜੀ ਦੀ ਸੂਈ (ਬੋਦੀ) ਭੀ ਪ੍ਰਭੂ ਆਪ ਹੀ ਹੈ, ਪ੍ਰਭੂ ਨੇ ਆਪ ਹੀ ਵੱਟੇ ਨਾਲ (ਇਸ ਸ੍ਰਿਸ਼ਟੀ ਨੂੰ) ਤੋਲਿਆ ਹੋਇਆ ਹੈ (ਆਪਣੇ ਹੁਕਮ ਵਿਚ ਰੱਖਿਆ ਹੋਇਆ ਹੈ)। ਪ੍ਰਭੂ ਆਪ ਹੀ (ਇਸ ਧਰਤੀ ਉਤੇ ਵਣਜ ਕਰਨ ਵਾਲਾ) ਸ਼ਾਹਕਾਰ ਹੈ, ਆਪ ਹੀ (ਜੀਵ-ਰੂਪ ਹੋ ਕੇ) ਵਣਜ ਕਰਨ ਵਾਲਾ ਹੈ, ਆਪ ਹੀ ਵਣਜ ਕਰ ਰਿਹਾ ਹੈ। ਹੇ ਭਾਈ! ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ (ਆਪਣੀ ਮਰਯਾਦਾ ਰੂਪ ਤੱਕੜੀ ਦੇ) ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਰੱਖ ਕੇ (ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੀ ਮਰਯਾਦਾ ਵਿਚ ਰੱਖਿਆ ਹੋਇਆ ਹੈ। ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸਾਧਾਰਨ ਤੇ ਸੌਖਾ ਜਿਹਾ ਹੈ) ॥੧॥ ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਸਿਮਰਨ ਕਰ, (ਜਿਸ ਕਿਸੇ ਨੇ ਸਿਮਰਿਆ ਹੈ, ਉਸ ਨੇ) ਸੁਖ ਪਾਇਆ ਹੈ। ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ) ਸੁਖਾਂ ਦਾ ਖ਼ਜ਼ਾਨਾ ਹੈ (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ ॥ ਰਹਾਉ ॥ ਹੇ ਭਾਈ! ਪ੍ਰਭੂ ਪਿਆਰਾ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ, ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈ, ਆਪ ਹੀ ਸਭ ਕੁਝ ਕਰਦਾ ਹੈ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ। ਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਕਾਰ ਚਲਾ ਰਿਹਾ ਹੈ, ਪਾਣੀ ਨੂੰ ਮਿੱਟੀ ਨਾਲ (ਉਸ ਨੇ ਆਪਣੇ ਹੁਕਮ ਵਿਚ ਹੀ) ਬੰਨ੍ਹ ਰੱਖਿਆ ਹੈ (ਪਾਣੀ ਮਿੱਟੀ ਨੂੰ ਰੋੜ੍ਹ ਨਹੀਂ ਸਕਦਾ।) (ਪਾਣੀ ਵਿਚ ਉਸ ਨੇ) ਆਪ ਹੀ ਆਪਣਾ ਡਰ ਪਾ ਰੱਖਿਆ ਹੈ, (ਮਾਨੋ) ਬੱਕਰੀ ਸ਼ੇਰ ਨੂੰ ਬੰਨ੍ਹ ਕੇ ਫਿਰਾ ਰਹੀ ਹੈ ॥੨॥ ਹੇ ਭਾਈ! ਪ੍ਰਭੂ ਆਪ ਹੀ ਲੱਕੜੀ (ਪੈਦਾ ਕਰਨ ਵਾਲਾ) ਹੈ, (ਆਪ ਹੀ ਅੱਗ ਬਣਾਣ ਵਾਲਾ ਹੈ) ਲੱਕੜੀ ਵਿਚ ਉਸ ਨੇ ਆਪ ਹੀ ਅੱਗ ਟਿਕਾ ਰੱਖੀ ਹੈ। ਪ੍ਰਭੂ ਪਿਆਰਾ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ (ਉਸ ਦੇ ਹੁਕਮ ਵਿਚ) ਅੱਗ (ਲੱਕੜ ਨੂੰ) ਸਾੜ ਨਹੀਂ ਸਕਦੀ। ਪ੍ਰਭੂ ਆਪ ਹੀ ਮਾਰ ਕੇ ਜੀਵਾਲਣ ਵਾਲਾ ਹੈ। ਸਾਰੇ ਜੀਵ ਉਸ ਦੇ ਪ੍ਰੇਰੇ ਹੋਏ ਹੀ ਸਾਹ ਲੈ ਰਹੇ ਹਨ ॥੩॥ ਹੇ ਭਾਈ! ਪ੍ਰਭੂ ਆਪ ਹੀ ਤਾਕਤ ਹੈ, ਆਪ ਹੀ (ਤਾਕਤ ਵਰਤਣ ਵਾਲਾ) ਹਾਕਮ ਹੈ, (ਸਾਰੇ ਜਗਤ ਨੂੰ ਉਸ ਨੇ) ਆਪ ਹੀ ਕਾਰ ਵਿਚ ਲਾਇਆ ਹੋਇਆ ਹੈ। ਹੇ ਪਿਆਰੇ ਸੱਜਣ! ਜਿਵੇਂ ਪ੍ਰਭੂ ਆਪ ਜੀਵਾਂ ਨੂੰ ਤੋਰਦਾ ਹੈ, ਜਿਵੇਂ ਮੇਰੇ ਹਰੀ-ਪ੍ਰਭੂ ਨੂੰ ਭਾਉਂਦਾ ਹੈ, ਤਿਵੇਂ ਹੀ ਚੱਲ ਸਕੀਦਾ ਹੈ। ਹੇ ਦਾਸ ਨਾਨਕ ਜੀ! ਪ੍ਰਭੂ ਆਪ ਹੀ (ਜੀਵ-) ਵਾਜਾ (ਬਣਾਣ ਵਾਲਾ) ਹੈ, ਆਪ ਵਾਜਾ ਵਜਾਣ ਵਾਲਾ ਹੈ, ਸਾਰੇ ਜੀਵ-ਵਾਜੇ ਉਸੇ ਦੇ ਵਜਾਏ ਵੱਜ ਰਹੇ ਹਨ ॥੪॥੪॥



Share On Whatsapp

Leave a Comment
SIMRANJOT SINGH : Waheguru Ji🙏🌹



Share On Whatsapp

Leave a comment


ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਜਿਸਮ ਤੇ ੨੨ ਜ਼ਖ਼ਮ ਤਲਵਾਰਾਂ, ਗੋਲੀਆਂ, ਤੀਰਾਂ,, ਦੇ ਲੱਗੇ ਹੋਏ ਸੀ ਸਾਰੀ ਪੁਸ਼ਾਕ ਖੂਨ ਨਾਲ ਭਿੱਜੀ ਹੋਈ ਆ,, ਫਿਰ ਵੀ ਪੂਰੇ ਜੋਸ ਨਾਲ ਲੜ੍ਹ ਰਹੇ ਸੀ,,,,,, ਜਦੋਂ ਮਿਸਲਾਂ ਦੇ ਸਰਦਾਰਾਂ ਨੂੰ ਪਤਾ ਲੱਗਾ ਕਿ ਬਾਬਾ ਜੀ ਜਖਮੀ ਹਨ ਤਾਂ ਤੇਜੀ ਨਾਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਮਦਦ ਲਈ ਆ ਗਏ,,,,ਉਹ ਜਾਣਦੇ ਆ ਕਿ ਇਹ ਬਹਾਦਰ ਜਰਨੈਲ ਮਰਨੀ ਮਰ ਜਾਵੇਗਾ ਪਰ ਇਸਦੀ ਕਿਰਪਾਨ ਰੁਕਣ ਵਾਲੀ ਨਹੀਂ,,ਪਰ ਇਹ ਕੀਮਤੀ ਜਰਨੈਲ ਹੈ ਖਾਲਸੇ ਦਾ,,,,ਇਸ ਦਾ ਜਿਉਂਦਾ ਰਹਿਣਾ ਪੰਥ ਲਈ ਬਹੁਤ ਜ਼ਰੂਰੀ ਆ,,,,,
ਕਹਿੰਦੇ ਆ ਕਿਸੇ ਸਿੰਘ ਨੇ ਚੜ੍ਹਤ ਸਿੰਘ ਸ਼ੁਕਰਚੱਕੀਆ ਨੂੰ ਬੋਲੀ ਮਾਰ ਦਿੱਤੀ,,,,, ਸਿੰਘ ਦੀ ਬੋਲੀ ਸੁਣ ਚੜ੍ਹਤ ਸਿੰਘ ਗੁਸੇ ਵਿਚ ਆਕੇ ਅਬਦਾਲੀ ਦੀ ਫੌਜ ਦੇ ਡਕਰੇ ਕਰਨ ਲੱਗਾ,,,, ਚੜ੍ਹਤ ਸਿੰਘ ਇਹਨੇ ਗੁੱਸੇ ਵਿੱਚ ਕਿਰਪਾਨ ਦਾ ਵਾਰ ਕਰ ਰਿਹਾ ਕਿ ਇਕੋ ਵਾਰ ਨਾਲ ਅਬਦਾਲੀ ਦੇ ਗਿਲਜੀਆਂ ਨੂੰ ਚੀਰ ਕੇ ਛੁੱਟੀ ਜਾ ਰਿਹਾ,,,,,, ਚੜ੍ਹਤ ਸਿੰਘ ਬਹੁਤ ਫੁਰਤੀਲਾ ਸੀ ਤੇਜੀ ਨਾਲ ਅਬਦਾਲੀ ਦੀਆਂ ਫੌਜਾਂ ਦੇ ਵਿਚ ਜਾ ਘੁਸਦਾ ਤੇ ਸਿਪਾਹੀਆਂ ਨੂੰ ਮਾਰ ਘੋੜੇ ਵੀ ਖੋਹ ਲੈਦਾ ਜਦੋਂ ਫੌਜ ਦਾ ਜੋਰ ਪੈਣ ਲੱਗਦਾ ਫੁਰਤੀ ਨਾਲ ਪਿਛੇ ਮੁੜ ਆਉਦਾ,,,,,
ਕਿਰਪਾਨ ਤੋਂ ਬਾਅਦ ਚੜ੍ਹਤ ਸਿੰਘ ਨੇਜ਼ਾ ਫੜ੍ਹ ਅਬਦਾਲੀ ਦੀ ਫੌਜ ਨੂੰ ਜਾਂ ਪੈਂਦਾ,,, ਸਿੰਘਾਂ ਦੇ ਨੇਜ਼ੇ ਤੋ ਤਾਂ ਕੋਹ ਕਾਫ਼ ਦੇ ਪਹਾੜ ਵੀ ਕੰਬਦੇ ਆ,,,ਕਾਜੀ ਨੂਰ ਮੁਹੰਮਦ ਲਿਖਦਾ,,,
ਸਰੇ ਨੇਜਾ ਬਾਜੀ ਦਰ ਅਹੰਦੇ ਦਸਤ
ਅਗਰ ਕੋਹ ਕਾਫ਼ ਅਸਤ ਜਹਮ ਬੁਰਦੰਦ
ਚੜ੍ਹਤ ਸਿੰਘ ਬਹੁਤ ਗੁੱਸੇ ਨਾਲ ਨੇਜ਼ੇ ਦੇ ਬਾਰ ਕਰ ਰਿਹਾ ਕੀ ਨੇਜ਼ਾ ਸਿਪਾਹੀਆਂ ਦੇ ਸਰੀਰ ਦੇ ਆਰ ਪਾਰ ਹੋ ਰਿਹਾ,,, ਨੇਜ਼ੇ ਦਾ ਫਾਲਾ ਟੁੱਟਣ ਤੋਂ ਬਾਅਦ ਚੜ੍ਹਤ ਸਿੰਘ ਬੰਦੂਕ ਨਾਲ ਅਬਦਾਲੀ ਦੀ ਫੌਜ ਤੇ ਨਿਸ਼ਾਨੇ ਲਾਉਂਦਾ,,,, ਸਿੰਘਾਂ ਦਾ ਨਿਸ਼ਾਨਾ ਪੂਰੀ ਦੁਨੀਆ ਵਿੱਚ ਮਸ਼ਹੂਰ ਸੀ,,, ਦੁਸ਼ਮਣ ਵੀ ਸਿੰਘਾਂ ਦੀ ਬੰਦੂਕ ਦੇ ਨਿਸ਼ਾਨੇ ਨੂੰ ਮੰਨਦਾਂ ਸੀ,,, ਸਿੰਘਾਂ ਬਾਰੇ ਮਸ਼ਹੂਰ ਸੀ ਕਿ ਇਹ ਹਨੇਰੇ ਵਿੱਚ ਵੀ ਨਿਸ਼ਾਨੇ ਤੇ ਗੋਲੀ ਮਾਰਦੇ ਆ,,,, ਚੜ੍ਹਤ ਸਿੰਘ ਤਾਂ ਪੱਕਾ ਬਦੂੰਕਖਚੀ ਸੀ,,,ਦੋ ਤਿੰਨ ਸਿੰਘ ਚੜ੍ਹਤ ਸਿੰਘ ਦੀਆਂ ਬੰਦੂਕਾਂ ਭਰਦੇ ਸਨ ਤੇ ਉਹ ਖਾਲੀ ਕਰੀ ਜਾ ਰਿਹਾ ਸੀ ਤੇ ਅਬਦਾਲੀ ਦੀਆਂ ਫੌਜਾਂ ਨੂੰ ਬਿਨ ਬਿਨ ਸੁਟੀ ਜਾ ਰਿਹਾ ਸੀ,,,,
ਸਿੱਖ ਲੜਦੇ ਲੜਦੇ ੧੨ ਕੋਹ ਦੂਰ ਕੁਤਬਾ ਬਾਹਮਣੀਆਂ ਦੇ ਕੋਲ ਆ ਗਏ,,,, ਕੁੱਝ ਵਹੀਰ ਕੁਤਬਾ ਬਾਹਮਣੀਆਂ ਪਿੰਡ ਦੇ ਘਰਾਂ ਵਿੱਚ ਜਾ ਲੁਕੀ,,,ਪਰ ਇਹ ਪਿੰਡ ਰੰਗੜਾ ਦਾ ਸੀ ਤੇ ਮਲੇਰਕੋਟਲੇ ਵਾਲੀਆ ਦੀ ਹੱਦ ਵਿਚ ਆਉਂਦਾ ਸੀ,,, ਮਲੇਰਕੋਟਲੀਏ ਨੇ ਜਾ ਪਿੰਡ ਵਾਲਿਆਂ ਨੂੰ ਕਿਹਾ ਕਿ ਸਿੱਖ ਹਕੂਮਤ ਦੇ ਬਾਗੀ ਆ,,, ਇਹਨਾਂ ਨੂੰ ਲੁਟ ਲਵੋਂ ਤੇ ਕਤਲ ਕਰ ਦੇਵੋ,,,,ਰੰਗੜ ਵਹੀਰ ਨੂੰ ਕਤਲ ਕਰਨ ਲੱਗੇ,,,, ਜਦੋਂ ਚੜ੍ਹਤ ਸਿੰਘ ਨੂੰ ਪਤਾ ਲੱਗਾ ਤਾਂ ਗੁੱਸੇ ਵਿੱਚ ਆ ਚੜ੍ਹਤ ਸਿੰਘ ਨੇ ਰੰਗੜ ਸੋਧ ਦਿੱਤੇ ਤੇ ਵਹੀਰ ਨੂੰ ਬਚਾ ਲਿਆ,,,,
ਕੁਤਬਾ ਬਾਹਮਣੀਆਂ ਦੇ ਕੋਲ ਈ ਪਾਣੀ ਦੀ ਢਾਬ ਸੀ,,,, ਸਵੇਰ ਤੋਂ ਯੁੱਧ ਚੱਲ ਰਿਹਾ,,,, ਹੁਣ ਦੁਪਹਿਰ ਹੋ ਗਿਆ ਅਬਦਾਲੀ ਦੀਆਂ ਫੌਜਾਂ ਵੀ ਪਿਆਸਿਆਂ ਤੇ ਸਿੱਖ ਵੀ,,, ਸਿੱਖਾਂ ਨੇ ਪਹਿਲਾਂ ਜਾ ਢਾਬ ਤੇ ਕਬਜਾ ਕਰ ਲਿਆ ਤੇ ਬਾਰੋ ਬਾਰੀ ਪਾਣੀ ਪੀਣ ਲੱਗੇ,,,,, ਅਬਦਾਲੀ ਦੀਆਂ ਫੌਜਾਂ ਦੇ ਬੁਲਾਂ ਤੇ ਵੀ ਸਿਕਰੀ ਆਈ ਪਈ ਸੀ,,,, ਉਹ ਪਾਣੀ ਪੀਣ ਨੂੰ ਕਾਹਲੇ ਪੈ ਗਏ,,, ਪਰ ਸਿੰਘ ਉਨ੍ਹਾਂ ਨੂੰ ਕੋਲ ਨਹੀਂ ਲੱਗਣ ਦੇ ਰਹੇ,,,, ਸਿੰਘਾਂ ਆਪ ਪਾਣੀ ਪੀਤਾ ਫਿਰ ਵਹੀਰ ਨੂੰ ਪਾਣੀ ਪਿਲਾ ਕੇ ਅੱਗੇ ਜਾਣ ਲੱਗੇ,,,,
ਅਬਦਾਲੀ ਦੀ ਫੌਜ ਦੇ ਸਿਪਾਹੀਆਂ ਤੇ ਘੋੜਿਆਂ ਦਾ ਪਾਣੀ ਬਿਨਾਂ ਬੁਰਾ ਹਾਲ ਸੀ,,,,, ਲੰਮੇਂ ਸਫਰ ਤੋ ਆੳੁਣ ਕਾਰਨ ਫੌਜ ਹੁਣ ਥੱਕ ਚੁਕੀ ਆ,,,, ਉਹ ਸਮੇਤ ਘੋੜੇ ਪਾਣੀ ਤੇ ਜਾ ਪਏ,,,,
ਸਿੰਘਾਂ ਨੇ ਇਥੋਂ ਸੱਤ ਅੱਠ ਕੋਹ ਦੂਰ ਜਾ ਕੇ ਪੜਾਅ ਕੀਤਾ,,, ਜੰਗ ਦੇ ਮੈਦਾਨ ਵਿੱਚ ਕਈ ਕੋਹਾਂ ਤੱਕ ਲਾਸ਼ਾਂ ਦੇ ਢੇਰ ਲੱਗੇ ਪਏ ਸੀ,,,, ਬੱਚੇ,ਬੁਢੇ,, ਨੌਜਵਾਨ,, ਅੌਰਤਾਂ ,, ਅਬਦਾਲੀ ਦੀ ਫੌਜ ਦੇ ਸਿਪਾਹੀ,,,, ਘੋੜੇ ਊਠ ਮਰੇ ਹੋਏ ਸੀ,,,,,
ਪ੍ਰਚੀਨ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਭੰਗੂ ਲਿਖਦੇ ਆ ਕਿ ਇਸ ਘੱਲੂਘਾਰੇ ਬਾਰੇ ਲੋਕੀ ਗੱਲਾਂ ਕਰਦੇ ਆ ਕਿ ਅੱਧਾ ਖਾਲਸਾ ਈ ਜਿਉਂਦਾ ਬੱਚ ਸਕੀਆਂ ਬਾਕੀ ਅੱਧਾ ਖੱਪ ਗਿਆ,,,, ਰਤਨ ਸਿੰਘ ਭੰਗੂ ਲਿਖਦਾ ਕਿ ਉਸਦੇ ਪਿਤਾ ਰਾਏ ਸਿੰਘ ਦੱਸਦੇ ਆ ਕਿ ਤਕਰੀਬਨ ੩੦ ਹਜ਼ਾਰ ਸਿੰਘ ਸਮੇਤ ਵਹੀਰ ਸ਼ਹੀਦ ਹੋ ਗਏ ਸੀ,,,,
ਇਸ ਘੱਲੂਘਾਰੇ ਸਮੇਂ ਅਕਾਲੀ ਫੂਲਾ ਸਿੰਘ ਇੱਕ ਸਾਲ ਦੇ ਸਨ,, ਉਹਨਾ ਦੇ ਪਿਤਾ ਬਾਬਾ ਈਸ਼ਰ ਸਿੰਘ ਵੀ ਸ਼ਹੀਦ ਹੋ ਗਏ ਸੀ,,,
੧੦ ਹਜਾਰ ਦੇ ਲੱਗਪਗ ਅਬਦਾਲੀ ਦੀ ਫੌਜ ਮਾਰੀ ਗਈ,,,, ਸਿੱਖਾਂ ਨਾਲ ਵਹੀਰ ਹੋਣ ਕਾਰਨ ਸਿੰਘਾਂ ਦਾ ਨੁਕਸਾਨ ਜ਼ਿਆਦਾ ਹੋਇਆਂ,,,,,
ਸਿੰਘਾਂ ਦੇ ਡੇਰੇ ਕੋਈ ਅਜਿਹਾ ਸਿੱਖ ਸਿਪਾਹੀ ਨਹੀਂ ਜਿਸ ਦੇ ਫੱਟ ਨਾ ਲੱਗੇ ਹੋਏ,,,, ਚੜ੍ਹਤ ਸਿੰਘ ਸ਼ੁਕਰਚੱਕੀਏ ਦੇ ੧੯ ਫੱਟ ਲੱਗੇ ਸੀ,,, ਸਾਰੀਆਂ ਮਿਸਲਾਂ ਦੇ ਸਰਦਾਰਾਂ ਦੇ ਫੱਟ ਲੱਗੇ ਹੋਏ ਸੀ,,,,
ਕਹਿੰਦੇ ਆ ਕਿ ਰਾਤ ਨੂੰ ਸਿੰਘਾਂ ਦੇ ਡੇਰੇ ਇੱਕ ਬੁਢਾ ਨਿਹੰਗ ਸਿੰਘ ਜੈਕਾਰੇ ਛੱਡ ਰਿਹਾ ਸੀ,,, ਕਿਸੇ ਨੇ ਪੁਛਿਆ ਬਾਬਾ ਜੀ ਜੈਕਾਰੇ ਕਿੳੁ ਛੱਡ ਰਹੇ ਹੋ,,,, ਨਿਹੰਗ ਸਿੰਘ ਕਹਿੰਦਾ ਕੀ ਤੱਤ ਖਾਲਸਾ ਬੱਚ ਗਿਆ ਖੋਟ ਨਿਕਲ ਗਿਆ,,, ਹੁਣ ਅਬਦਾਲੀ ਨੂੰ ਸੇਤੀ ਟੱਕਰਾਂਗੇ,,,
( ਘੱਲੂਘਾਰੇ ਦਾ ਆਖਰੀ ਭਾਗ ਇਥੇ ਸਮਾਪਤ,,,)
✍️ਮਾਲਵਿੰਦਰ ਸਿੰਘ ਬਮਾਲ



Share On Whatsapp

Leave a comment




ਅਹਿਮਦ ਸ਼ਾਹ ਅਬਦਾਲੀ ਦਾ ਸਿੱਖਾਂ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਸੀ,,, ਜਦੋਂ ਅਬਦਾਲੀ ਹਿੰਦੁਸਤਾਨ ਨੂੰ ਲੁਟਕੇ ਵਾਪਿਸ ਕਾਬਲ ਜਾਂਦਾ ਤਾਂ ਸਿੱਖ ਉਸਦੀ ਫੌਜ ਤੇ ਹਮਲੇ ਕਰ ਲੁਟਿਆ ਮਾਲ ਹਲਕਾ ਕਰ ਦਿੰਦੇ,,,, ਅਬਦਾਲੀ ਤੇ ਬਾਰ ਬਾਰ ਹਮਲੇ ਕਰ ੳੁਸਦੇ ਨੱਕ ਵਿੱਚ ਦਮ ਕਰਕੇ ਰੱਖਦੇ ਸਨ,,,,, ਅਬਦਾਲੀ ਨੇ ਇੱਕ ਇੱਕ ਕਰ ਆਪਣੇ ਸਾਰੇ ਦੁਸ਼ਮਣ ਮਰਾਠੇ,,ਜਾਟ ਮੁਗ਼ਲ ਹਰਾ ਦਿਤੇ ਸਨ ਪਰ ਸਿੱਖ ਉਸਦੀ ਈਨ ਨਹੀਂ ਮੰਨਦੇ ਸਨ,,,,
ਇਸੇ ਲਈ ਕੁਪ ਪਹੀੜ ਮਲੇਰਕੋਟਲੇ ਦੇ ਕੋਲ ਅੱਜ਼ ਅਬਦਾਲੀ ਭਾਰੀ ਫੌਜ ਲੈ ਸਿੱਖਾ ਨੂੰ ਖਤਮ ਕਰਨਾ ਚਾਹੁੰਦਾ,,,, ਪਿਛਲੇ ਦੋ-ਤਿੰਨ ਘੰਟਿਆਂ ਤੋਂ ਲਗਾਤਾਰ ਲੜਾਈ ਚੱਲ ਰਹੀ ਆ,,,, ਅਬਦਾਲੀ ਕਸਮ ਖਾ ਕੇ ਆਇਆਂ ਕਿ ਅੱਜ ਸਿੱਖਾਂ ਦਾ ਨਾਮੋਂ ਨਿਸ਼ਾਂਨ ਨਹੀਂ ਰਹਿਣ ਦੇਣਾ,,,,, ੳੁਸਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਹੈਂ ਕਿ ਬੱਚੇ,, ਬਜ਼ੁਰਗ,, ਔਰਤਾਂ ਕੋਈ ਜਿਉਂਦਾ ਨਹੀਂ ਛੱਡਣਾ,,,,ਖਾਸ ਕਰ ਸਿੱਖ ਮਾਵਾਂ ਨੂੰ ਵੱਧ ਤੋਂ ਵੱਧ ਕਤਲ ਕਰੋ,,,,, ਅਬਦਾਲੀ ਦਾ ਮੰਨਣਾ ਕਿ ਇਹ ਮਾਵਾਂ ਈ ਸਿੱਖ ਬੱਚੇ ਪੈਦਾ ਕਰਦੀਆਂ,,,,
ਦੂਜੇ ਪਾਸੇ ਸਿੱਖ ਆਪਣੀ ਹੋਂਦ ਹਸਤੀ ਲਈ ਲੜ ਰਹੇ ਆ,,,, ਅਬਦਾਲੀ ਇਕ ਜ਼ੋਰਦਾਰ ਹਮਲਾ ਕਰ ਵਹੀਰ ਨੂੰ ਸਿੱਖ ਫੌਜ ਤੋ ਅਲੱਗ ਕਰ ਲੈਦਾ,,, ਅਬਦਾਲੀ ਦੇ ਗਿਲਜੀਆਂ ਦੀ ਫੌਜ ਵਹੀਰ ਦੇ ਵਿੱਚ ਘੁਸ ਕੇ ਅੰਨੇਵਾਹ ਬੱਚਿਆਂ,, ਅੌਰਤਾਂ ਤੇ ਬਜ਼ੁਰਗਾਂ ਨੂੰ ਕਤਲ ਕਰ ਲੱਗਦੀ ਆ,,,,, ਸਿੱਖ ਜਥੇਦਾਰ ਜੋਰ ਨਾਲ ਅਬਦਾਲੀ ਦੀ ਫੌਜ ਨੂੰ ਚੀਰ ਕੇ ਫਿਰ ਵਹੀਰ ਕੋਲ ਪਹੁੰਚ ਜਾਂਦੇ ਆ,,,, ਅਬਦਾਲੀ ਵਹੀਰ ਨੂੰ ਸਿੱਖ ਜਥੇਦਾਰਾਂ ਤੋਂ ਅਲੱਗ ਕਰਨਾ ਚਾਹੁੰਦਾ ਤੇ ਸਿੱਖ ਹਰ ਹਾਲਤ ਵਹੀਰ ਬਚਾਉਣਾ ਚਾਹੁੰਦੇ ਆ,,,,, ਹੁਣ ਕਿਤੇ ਵਹੀਰ ਅੱਡ ਹੋ ਜਾਦੀ ਆ ਤੇ ਕਿਤੇ ਫਿਰ ਸਿੱਖਾਂ ਨਾਲ ਆ ਜਾਂਦੇ ਆ,,,,
ਸਿੱਖ ਲੜ ਵੀ ਰਹੇ ਆ ਤੇ ਹੌਲੀ ਹੌਲੀ ਬਰਨਾਲੇ ਵੱਲ ਨੂੰ ਵੱਧ ਵੀ ਰਹੇ ਆ,,,, ਜਦੋਂ ਕਿ ਅਬਦਾਲੀ ਦੀ ਕੋਸ਼ਿਸ਼ ਆ ਕਿ ਇਹਨਾਂ ਨੂੰ ਇਕ ਥਾਂ ਰੋਕਕੇ ਘੇਰ ਲਿਆ ਜਾਵੇ ਤੇ ਸਾਰੀਆਂ ਨੂੰ ਕਤਲ ਕਰ ਦਿੱਤਾ ਜਾਵੇ,,,,,ਪਰ ਜੈਨ ਖਾਨ ਸਰਹਿੰਦ ਤੇ ਮਲੇਰਕੋਟਲੀਏ ਆਲੇ ਪਾਸਿੳ ਵਹੀਰ ਲਗਾਤਾਰ ਅੱਗੇ ਜਾ ਰਹੀ ਆ,,,
ਅਹਿਮਦ ਸ਼ਾਹ ਅਬਦਾਲੀ ਇੱਕ ਤਜਰਬੇਕਾਰ ਜਰਨੈਲ ਸੀ ਉਹ ਜਾਣਦਾ ਕਿ ਸਿੱਖਾਂ ਨੂੰ ਰੋਕੇ ਬਿਨਾਂ ਖਤਮ ਨਹੀਂ ਕੀਤਾ ਜਾ ਸਕਦਾ,,,,, ਅਬਦਾਲੀ ਜੈਨ ਖਾਨ ਤੇ ਬਹੁਤ ਗੁੱਸੇ ਹੁੰਦਾ,,,,ਤੇਜੀ ਨਾਲ ਆਪਣੇ ਹਲਕਾਰੇ ਜੈਨ ਖਾਨ ਵੱਲ ਭੇਜਦਾ ਕਿ ਕੁੱਝ ਘੜੀਆਂ ਸਿੱਖਾਂ ਨੂੰ ਰੋਕ ਲਾ,,,, ਫਿਰ ਮੈਂ ਇਹਨਾਂ ਦਾ ਖੁਰਾ ਖੋਜ ਮਿਟਾ ਦੇਵਾਂਗਾ,,,,, ਜਦੋਂ ਹਲਕਾਰੇ ਜਾਕੇ ਜੈਨ ਖਾਨ ਨੂੰ ਦੱਸਦੇ ਆ ਕਿ ਸ਼ਹਿਨਸ਼ਾਹ ਅਬਦਾਲੀ ਦਾ ਹੁਕਮ ਆ ਕਿ ਕੁੱਝ ਘੜੀਆਂ ਸਿੱਖਾਂ ਨੂੰ ਰੋਕ,,,, ਅੱਗੋਂ ਜੈਨ ਖਾਨ ਸਰਹਿੰਦ ਕਹਿੰਦਾ ਕਿ ਅਬਦਾਲੀ ਨੂੰ ਪਤਾਂ ਨਹੀ ਇੱਥੇ ਮੂਹਰੇ ਸਿੱਖਾ ਦਾ ਜਰਨੈਲ ਸਾਮ ਸਿੰਘ ਨਾਰਲੇਵਾਲਾ ਹੈ,,,,ਇਹ ਸਾਥੋਂ ਰੋਕਿਆਂ ਨਹੀਂ ਰੁਕਦਾ,,,, ਇਸਨੂੰ ਰੋਕਣਾ ਸਾਡੇ ਵਸ ਦੀ ਗੱਲ ਨਹੀਂ,,,,,
ਜਿਹੜੇ ਨਹੀਂ ਜਾਣਦੇ ਕਿ ਸਾਮ ਸਿੰਘ ਨਾਰਲੇਵਾਲਾ ਕੌਣ ਆ ਸੁਣੋਂ,,,,ਸਾਮ ਸਿੰਘ ਨਾਰਲੇਵਾਲਾ ਬੁਢਾ ਦਲ ਦਾ ਮੀਤ ਜਥੇਦਾਰ ਹੈ ਬਾਬਾ ਜੱਸਾ ਸਿੰਘ ਆਹਲੂਵਾਲੀਆ ਤੋਂ ਦੂਜੇ ਨੰਬਰ ਤੇ,,,ਇਹ ਮਹਿਤਾਬ ਸਿੰਘ ਮੀਰਾਂਕੋਟ ਜਿਸ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਉਸਦਾ ਕੁੜਮ ਹੈ ਤੇ ਪ੍ਰਚੀਨ ਪੰਥ ਪ੍ਰਕਾਸ਼ ਲਿਖਣ ਵਾਲੇ ਰਤਨ ਸਿੰਘ ਭੰਗੂ ਦਾ ਨਾਨਾ,,,,,ਸਾਮ ਸਿੰਘ ਨਾਰਲੇਵਾਲਾ ਖਾਲਸੇ ਦਾ ਬਹਾਦਰ ਜੰਗੀ ਜਰਨੈਲ ਆ,,,,ਦੋ ਅਸਵੇ ਪਠਾਣਾਂ ਨੂੰ ਗਿਚੀੳ ਫ਼ੜ ਲੈਦਾ ਐਡਾ ਬਲੀ ਯੋਧਾ ਹੈ,,,,,,ਇਹ ਆਪਣੇ ਦਲ ਨਾਲ ਜ਼ੈਨ ਖਾਂ ਸਰਹਿੰਦ ਤੇ ਮਲੇਰਕੋਟਲੀਏ ਨੂੰ ਪਿਛੇ ਧੱਕੀ ਆੳਂੁਦਾ ਤੇ ਵਹੀਰ ਲਈ ਰਾਸਤਾ ਬਣਾਈ ਜਾ ਰਿਹਾ,,,,
ਜੈਨ ਖਾਨ ਅਬਦਾਲੀ ਦੇ ਹਲਕਾਰਿਆਂ ਨੂੰ ਕਹਿੰਦਾ ਕਿ ਅਬਦਾਲੀ ਨੂੰ ਕਹੋ ਕਿ ਉਹ ਪਹਿਲਾਂ ਸਿੱਖਾਂ ਦੇ ਜਥੇਦਾਰਾਂ ਤੇ ਫੌਜ ਨੂੰ ਖਤਮ ਕਰੇ ਬਾਅਦ ਵਿੱਚ ਆਪਾ ਵਹੀਰ ਨੂੰ ਕਤਲ ਕਰ ਦੇਵਾਂਗੇ,,,,
ਹੁਣ ਅਬਦਾਲੀ ਆਪਣਾ ਸਾਰਾ ਜੋਰ ਸਿੱਖ ਫੌਜ ਨੂੰ ਖਤਮ ਕਰਨ ਤੇ ਲਾਉਂਦਾ,,,, ਬਾਬਾ ਜੱਸਾ ਸਿੰਘ ਆਹਲੂਵਾਲੀਆ ਬਾਕੀ ਮੋਢੀ ਸਿੰਘਾਂ ਨਾਲ ਮਿਲ ਅੜਕੇ ਅਬਦਾਲੀ ਦਾ ਮੁਕਾਬਲਾ ਕਰ ਰਹੇ ਆ,,,, ਸਿੱਖ ਜਰਨੈਲਾਂ ਦੇ ਘੋੜੇ ਵੀ ਜ਼ਖ਼ਮੀ ਨੇ ਤੇ ੳੁਹ ਆਪ ਵੀ,,,,
ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਘੋੜਾ ਥੱਕ ਰਿਹਾ,,, ਘੋੜਾਂ ਜਖਮੀ ਆ ਤੇ ਸਿੰਘ ਵੀ,,,,ਜੱਸਾ ਸਿੰਘ ਆਹਲੂਵਾਲੀਆ ਦੇ ਜਿਸਮ ਤੇ ਗੋਲੀਆਂ,,,ਤੀਰਾ,, ਤਲਵਾਰਾਂ ਦੇ ਕਈ ਫੱਟ ਲੱਗੇ ਆ,,,,ਪਰ ਇਹ ਬੁੱਢੇ ਦਲ ਦਾ ਜਥੇਦਾਰ, ਸੁਲਤਾਨ ਉਲ ਕੌਮ,,ਦਲ ਖ਼ਾਲਸੇ ਦਾ ਪ੍ਰਧਾਨ ਸੈਨਾਪਤੀ ਥੱਕਣ ਵਾਲਾ ਨਹੀਂ,,,,ਇਸ ਜੰਗੀ ਜਰਨੈਲ ਦੀ ਤਲਵਾਰ ਵੈਰੀ ਤੇ ਕਹਿਰ ਬਣ ਟੁੱਟ ਰਹੀ ਆ ਤੇ ਲਾਸ਼ਾਂ ਦੇ ਢੇਰ ਲਾਈ ਜਾ ਰਹੀ ਆ,,,,
ਇੰਝ ਲੱਗ ਰਿਹਾ ਜਿਵੇਂ ਇਸਰਾਇਲ (ਯਮਦੂਤ, ਮੌਤ ਦਾ ਫਰਿਸ਼ਤਾ) ਅਬਦਾਲੀ ਦੀਆਂ ਫੌਜਾਂ ਤੇ ਆਣ ਪਿਆ,,,,
(ਬਾਕੀ ਅਗਲੀ ਪੋਸਟ ਵਿੱਚ)
✍️ਮਾਲਵਿੰਦਰ ਸਿੰਘ ਬਮਾਲ



Share On Whatsapp

Leave a comment


ਗੱਲ ਫਰਵਰੀ ੧੭੬੨ ਈ ਦੀ ਆ,,, ਸਿੱਖਾ ਦਾ ਵੱਡਾ ਦਲ ਜਿਸ ਵਿੱਚ ਤਕਰੀਬਨ ਸਾਰੇ ਵੱਡੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚੱਕੀਆ,ਜੈ ਸਿੰਘ ਘਨੱਈਆ, ਜੱਸਾ ਸਿੰਘ ਰਾਮਗੜ੍ਹੀਆ,ਤਾਰਾ ਸਿੰਘ,,,ਸਾਮ ਸਿੰਘ ਨਾਰਲੀਵਾਲਾ,,ਇਹ ਮਾਲਵੇ ਵੱਲ ਨੂੰ ਆ ਰਹੇ ਸੀ,,, ਨਾਲ ਵੱਡੀ ਗਿਣਤੀ ਵਿੱਚ ਵਹੀਰ ਆ,,, ਮਾਲਵੇ ਨੂੰ ਉਸ ਸਮੇਂ ਜੰਗਲ ਦਾ ਇਲਾਕਾ ਕਿਹਾ ਜਾਂਦਾ ਹੈ,,,, ਸਿੰਘਾਂ ਦਾ ਮਕਸਦ ਆ ਕਿ ਵਹੀਰ ਨੂੰ ਇਸ ਜੰਗਲ ਦੇਸ ਵਿੱਚ ਸੁਰੱਖਿਆ ਥਾ ਛੱਡਿਆਂ ਜਾਵੇਂ,,,,,ਇਸ ਦੀ ਖ਼ਬਰ ਮਲੇਰਕੋਟਲੇ ਵਾਲਿਆਂ ਨੂੰ ਮਿਲਦੀ ਆ,,,, ੳੁਹ ਸਰਹਿੰਦ ਤੋਂ ਜੈਨ ਖਾਨ ਨੂੰ ਬੁਲਾਉਂਦੇ ਆ,,, ਤੇ ਨਾਲ ਈ ਹਲਕਾਰਿਆ ਹੱਥ ਚਿੱਠੀ ਲਾਹੌਰ ਅਹਿਮਦ ਸ਼ਾਹ ਅਬਦਾਲੀ ਨੂੰ ਭੇਜਦੇ ਆ ਕਿ ਖ਼ਾਲਸੇ ਦੇ ਸਾਰੇ ਵੱਡੇ ਜਥੇਦਾਰਾਂ ਤੇ ਬਾਲ ਬੱਚਿਆਂ,,, ਪਰਿਵਾਰਾਂ ਨੂੰ ਖ਼ਤਮ ਕਰਨ ਦਾ ਮੌਕਾ ਹੈ,,,,ਜੇ ਤੂੰ ਖਾਲਸੇ ਨੂੰ ਖਤਮ ਕਰਨਾ ਚਾਹੁੰਦਾ ਤਾ ਸੇਤੀ ਤੋਂ ਸੇਤੀ ਵੱਡੀ ਫ਼ੌਜ ਲੈ ਮਲੇਰਕੋਟਲੇ ਵੱਲ ਆ ਜਾ,,,, ਸਿੱਖ ਇਧਰ ਈ ਆ ਰਹੇ ਆ,,,,ਇਹ ਖ਼ਬਰ ਸੁਣਕੇ ਅਬਦਾਲੀ ਤੇਜ਼ੀ ਨਾਲ ਆਪਣੇ ਮਸ਼ਹੂਰ ਜਰਨੈਲ ਜਹਾਨ ਖਾਨ,,, ਸਰਬੁਲੰਦ ਖਾਂ ਤੇ ਨਾਲ ਵੱਡੀ ਫ਼ੌਜ ਲੈ ਕਾਹਲੀ ਨਾਲ ਆ ਰਿਹਾ,,,,,,
ਦੂਜੇ ਪਾਸੇ ਸਿੱਖਾਂ ਨੂੰ ਇਸ ਬਾਰੇ ਕੋਈ ਖਬਰ ਨਹੀਂ ਕਿ ਅਬਦਾਲੀ ਇਧਰ ਆ ਰਿਹਾ,,,, ਜਦੋਂ ਸਿੱਖ ਮਲੇਰਕੋਟਲੇ ਦੇ ਕੋਲ ਪਹੁੰਚਣ ਵਾਲੇ ਹੁੰਦੇ ਆ ਤਾ ਜ਼ੈਨ ਖਾਂ ਸਰਹਿੰਦ ਤੇ ਮਲੇਰਕੋਟਲੀਏ ਆਪਣੀਆਂ ਫੌਜਾਂ ਨਾਲ ਹਮਲਾ ਕਰ ਦਿੰਦੇ ਆ,,,,,,,, ਸਿੰਘ ੳੁਨ੍ਹਾਂ ਦਾ ਮੁਕਾਬਲਾ ਕਰਦੇ ਆ ਨਾਲ ਈ ਫੈਸਲਾ ਕਰਦੇ ਆ ਕਿ ਵਹੀਰ ਨਾਲ ਆ ਇਸ ਲਈ ਲੁਧਿਆਣੇ ਵਾਲੇ ਪਾਸੇ ਦੀ ਮਾਂਝੇ ਵੱਲ ਨੂੰ ਨਿਕਲ ਚੱਲੀਏ,,,,, ਸਿੱਖਾਂ ਨੂੰ ਕੋਈ ਅੰਦਾਜ਼ਾ ਨਹੀਂ ਕਿ ਇਸ ਪਾਸੇ ਤੋਂ ਅਬਦਾਲੀ ਦੀ ਫੌਜ ਆ ਰਹੀ ਆ,,,, ਜਦੋਂ ੳੁਹ ਕੁੱਝ ਕੋ ਮੀਲ ਇਸ ਪਾਸੇ ਜਾਂਦੇ ਆ,,, ਤਾਂ ਤਜਰਬੇ ਵਾਲੇ ਸਿੰਘਾਂ ਨੂੰ ਸੱਕ ਹੁੰਦੀ ਆ ਕਿ ਕੁਝ ਗੜਬੜ ਆ,,,,ਇਹਨੇ ਨੂੰ ਅਬਦਾਲੀ ਦੀ ਫੌਜ ਸਿੰਘਾਂ ਤੇ ਆ ਪੈਂਦੀ ਆ,,,, ਸਿੱਖ ਜਥੇਦਾਰ ਆਪ ਮੂਹਰੇ ਹੋ ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਦੇ ਆ,,,,,ਬਾਬਾ ਜੱਸਾ ਸਿੰਘ ਆਹਲੂਵਾਲੀਆ,, ਚੜ੍ਹਤ ਸਿੰਘ ਸ਼ੁਕਰਚੱਕੀਆ ਤੇ ਬਾਕੀ ਜਥੇਦਾਰ ਇਹ ਸੋਚਦੇ ਆ ਕਿ ਵਹੀਰ ਨੂੰ ਬਰਨਾਲੇ ਵੱਲ ਬਾਬਾ ਆਲਾ ਸਿੰਘ ਦੇ ਇਲਾਕੇ ਭੇਜ ਦਿੱਤਾ ਜਾਵੇ,,,ਇਹ ਇਲਾਕਾ ਸੁਰੱਖਿਅਤ ਆ,,, ਸਾਨੂੰ ਰਲ ਮਿਲ ਕੇ ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਨਾ ਚਾਹੀਦਾ,,,, ਤੁਰਦੇ ਜਾਉ,, ਲੜਦੇ ਜਾੳਉ,,, ਲੜਦੇ ਜਾੳ ਤੇ ਤੁਰਦੇ ਜਾੳ,,,,,
ਮਾਲਵੇ ਦੇ ਸਿੰਘਾਂ ਨੂੰ ਵਹੀਰ ਨਾਲ ਬਰਨਾਲੇ ਵੱਲ ਜਾਣ ਨੂੰ ਕਿਹਾ ਜਾਦਾ,,,,ਆਪ ਸਾਰੇ ਜਥੇਦਾਰ ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਨ ਲੱਗਦੇ ਆ,,,ਉਹ ਹੌਲੀ ਹੌਲੀ ਪਿਛੇ ਵੀ ਹੱਟਦੇ ਆ,,ਲੜ ਵੀ ਰਹੇ ਆ,,,, ਬੰਦੂਕਾਂ ਭਰਦੇ ਆ ਖਾਲੀ ਕਰਦੇ ਆ,,,, ਪਿਛੇ ਹਟਦੇ ਫਿਰ ਬੰਦੂਕ ਭਰਦੇ ਖਾਲੀ ਕਰਦੇ,,,ਵੈਰੀ ਨੂੰ ਮਾਰ ਮੁਕਾਈ ਜਾ ਰਹੇ ਆ,,,,
ਵਹੀਰ ਹਾਲੇ ਥੋੜੀ ਦੂਰ ਈ ਗਿਆ,,ਕਿ ਜ਼ੈਨ ਖਾਂ ਤੇ ਮਲੇਰਕੋਟਲੇ ਦੀਆਂ ਫੌਜਾਂ ਵਹੀਰ ਤੇ ਹਮਲਾ ਕਰ ਦਿਦੀਆ ਨੇ,,, ਮਾਲਵੇ ਦੇ ਸਿੰਘਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ,,,,ਇਸ ਲਈ ਜੈਨ ਖਾਨ ਦੀ ਫੌਜ ਵਹੀਰ ਨੂੰ ਕਤਲ ਕਰਨਾ ਸ਼ੁਰੂ ਕਰ ਦਿੰਦੀ ਆ,,,, ਜਦੋਂ ਇਧਰ ਸਿੱਖਾਂ ਨੂੰ ਪਤਾ ਚੱਲਦਾ ਤਾ ਸਾਮ ਸਿੰਘ ਨਾਰਲੀਵਾਲਾ ਆਪਣਾ ਜੱਥਾ ਲੈਕੇ ਜੈਨ ਖਾਨ ਨੂੰ ਰੋਕਣ ਤੇ ਵਹੀਰ ਨੂੰ ਬਚਾਉਣ ਚਲਾ ਜਾਂਦਾ,,,,ਸਾਮ ਸਿੰਘ ਨਾਰਲੀਵਾਲਾ ਜੰਗੀ ਜਰਨੈਲ ਆ,,, ੳੁਹ ਜਾਂਦੀਆਂ ਈ ਜੈਨ ਖਾਨ ਤੇ ਮਲੇਰਕੋਟਲੇ ਆਲੀਆਂ ਨੂੰ ਪਿਛੇ ਧੱਕ ਵਹੀਰ ਲਈ ਰਾਸਤਾ ਬਣਾ ਦਿੰਦਾ,, ਵਹੀਰ ਫਿਰ ਹੌਲੀ ਹੌਲੀ ਬਰਨਾਲੇ ਵੱਲ ਵਧਣ ਲੱਗਦੀ ਆ,,,
ਇਧਰ ਭਾਵੇਂ ਸਿੱਖ ਜਥੇਦਾਰ ਅਬਦਾਲੀ ਦੀ ਫੌਜ ਦਾ ਬਹੁਤ ਬਹਾਦਰੀ ਨਾਲ ਮੁਕਾਬਲਾ ਕਰ ਰਹੇ ਆ ਤੇ ਫੌਜ ਦਾ ਭਾਰੀ ਨੁਕਸਾਨ ਵੀ ਕਰ ਰਹੇ ਆ ਪਰ ਹੋਰ ਹਰਾਵਲ ਦਸਤਾ ਆੳੁਣ ਤੇ ਜਹਾਨ ਖਾਨ ਤੇ ਸਰਬੁਲੰਦ ਖਾਂ ਇੱਕ ਜ਼ਬਰਦਸਤ ਹਮਲਾ ਸਿੱਖਾਂ ਤੇ ਕਰਦੇ ਆ ਜਿਸ ਨਾਲ ਸਿੱਖਾਂ ਦੇ ਪੈਰ ਉਖੜ ਜਾਂਦੇ ਆ,,,, ਹੁਣ ਅਬਦਾਲੀ ਦੀ ਫੌਜ ਸਿੰਘਾਂ ਨੂੰ ਪਿਛੇ ਧੱਕ ਦਿੰਦੀ ਆ,, ਸਿੱਖ ਹੁਣ ਪਿਛੇ ਵਹੀਰ ਦੇ ਬਿਲਕੁਲ ਲਵੇਂ ਧੱਕ ਦਿੱਤੇ ਜਾਂਦੇ ਆ,,,,,
ਹੁਣ ਅਹਿਮਦ ਸ਼ਾਹ ਅਬਦਾਲੀ ਆਪ ਘੋੜੇ ਤੇ ਸਵਾਰ ਹੋ ਵੱਡੇ ਫੌਜੀ ਦਸਤੇ ਨਾਲ ਜੰਗ ਦੇ ਮੈਦਾਨ ਵਿੱਚ ਆ ਵੜਿਆ,,,, ਅਬਦਾਲੀ ਦੇ ਆਉਦਿਆਂ ਈ ਹਮਲਾ ਇਹਨਾਂ ਜ਼ਬਰਦਸਤ ਹੈਂ ਕਿ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਝਖੜ,ਵੱਡਾ ਤੂਫ਼ਾਨ ਆ ਗਿਆ ਹੁੰਦਾ,,,, ਚਾਰੇ ਪਾਸੇ ਗਰਦ ਗੁਬਾਰ,,, ਧੂੜਾਂ ਉਠ ਰਹੀਆਂ ਨੇ,,,, ਕੁੱਝ ਵੀ ਨਜਰੀ ਨਹੀਂ ਆ ਰਿਹਾ,,,,, ਸਿੱਖ ਹੁਣ ਆਟੇ ਵਿੱਚ ਲੂਣ ਦੀ ਤਰ੍ਹਾਂ ਲੱਗਦੇ ਆ,,,
ਪਰ ਖਾਲਸਾ ਕਿਸੇ ਵੀ ਤਰ੍ਹਾਂ ਢੇਰੀ ਢਾਹੁਣ ਵਾਲਾ ਨਹੀਂ,,, ਸਿੰਘ ਆਪਣੇ ਧਰਮ,, ਆਪਣੀ ਹੋਂਦ ਬਚਾਉਣ ਲਈ ਲੜ ਰਹੇ ਹਨ,,,, ਜਿਥੇ ਅਬਦਾਲੀ ਦੀ ਫੌਜ ਦਾ ਸਭ ਤੋਂ ਵੱਧ ਜ਼ੋਰ ਆ,,,ਐਨ ਅਬਦਾਲੀ ਦੇ ਸਾਹਮਣੇ,,, ਖਾਲਸੇ ਦਾ ਜਥੇਦਾਰ ਸੁਲਤਾਨ ਉਲ ਕੌਮ ਸ ਜੱਸਾ ਸਿੰਘ ਆਹਲੂਵਾਲੀਆ ਲੜ ਰਿਹਾ,,,,ਬਾਕੀ ਜਥੇਦਾਰ ਨੇ ਵੀ ਹੁਣ ਅਬਦਾਲੀ ਦੀ ਫੌਜ ਨੂੰ ਰੋਕ ਰੱਖਿਆ,,,,, ਸਾਰੇ ਜਥੇਦਾਰ ਬਹੁਤ ਗੁੱਸੇ ਵਿੱਚ ਨੇ,,, ਕਚੀਚੀਆਂ ਵੱਟ ਰਹੇ ਆ,,, ਬੰਦੂਕਾਂ, ਤੀਰਾਂ ਤੇ ਤਲਵਾਰਾਂ ਨਾਲ ਅਬਦਾਲੀ ਦੀ ਫੌਜ ਤੇ ਹਮਲੇ ਕਰ ਰਹੇ ਆ,,,, ਲਾਸ਼ਾਂ ਦੇ ਢੇਰ ਲਾਈ ਜਾ ਰਹੇ ਆ ਪਰ ਕੋਈ ਵੱਸ ਨਹੀਂ ਚੱਲ ਰਿਹਾ,,,, ਅਬਦਾਲੀ ਦੀ ਫੌਜ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਆ,,,, ਸਿੱਖ ੳੁਸਦੀ ਫੌਜ ਨੂੰ ਮਾਰ ਰਹੇ ਆ ਪਰ ਉਹ ਫਿਰ ਸਮੁੰਦਰ ਦੀਆਂ ਲਹਿਰਾਂ ਵਾਂਗ ਵਾਰ ਵਾਰ ਆ ਰਹੀ ਆ,,,,,
(ਅੱਗੇ ਅਗਲੀ ਪੋਸਟ ਵਿੱਚ)
✍️ਮਾਲਵਿੰਦਰ ਸਿੰਘ ਬਮਾਲ



Share On Whatsapp

Leave a comment


ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਪਾਪੀ ਦੇਵਣ ਧਮਕੀ ਨਾ ਭੋਰਾ ਘਬਰਾਵਣ ਓਹ,
ਕਰਕੇ ਯਾਦ ਪਿਤਾ ਜੀ ਨੂੰ ਜੈਕਾਰੇ ਲਾਵਣ ਓਹ,
ਸੁੱਚੇ ਨੰਦ ਜਹੇ ਝੂਠ ਬੋਲ ਕੇ ਜਦੋਂ ਡਰਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਧਰਮ ਕਰਮ ਭੁੱਲ ਕੇ ਤੇ ਹਾਕਮ ਹੱਥੀਂ ਪੈਣ ਲਗੇ,
ਪਿਤਾ ਦਾ ਬਦਲਾ ਪੁੱਤਾਂ ਪਾਸੋਂ ਲੈਲੋ ਕਹਿਣ ਲਗੇ,
ਨੀਹਾਂ ਵਿੱਚ ਚਿਣ ਦੇਵੋ ਜਦ ਫਤਵਾ ਸੁਣਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਆਖਿਰ ਬੱਚਿਆਂ ਦਾਦੀ ਪਾਸੋਂ ਮੰਗੀ ਵਿਦਾਈ ਏ,
ਤੁਰਨ ਲੱਗੇ ਸੀ ਦਾਦੀ ਤਾਈਂ ਫਤਹਿ ਬੁਲਾਈ ਏ,
ਦਾਦੀ ਜਦ ਦੋਹਾਂ ਨੂੰ ਘੁੱਟ ਕੇ ਗਲ ਨਾਲ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਰਣਜੀਤ ਓ ਘੜੀ ਅਭਾਗੀ ਦੀ ਹੋਈ ਤਿਆਰੀ ਏ,
ਦੁਆਲੇ ਨਿੱਕੀਆਂ ਜਿੰਦਾਂ ਦੇ ਗਈ ਕੰਧ ਉਸਾਰੀ ਏ,
ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।



Share On Whatsapp

Leave a comment




ਅੱਜ ਮਾਘ ਮਹੀਨੇ ਦੀ ਮੱਸਿਆ ਦਾ ਦਿਹਾੜਾ ਹੈ ਜੀ
ਆਓ ਗੂਰੂ ਘਰ ਚੱਲੀਏ



Share On Whatsapp

Leave a comment


रागु वडहंसु महला १ घरु ५ अलाहणीआ ॥ ੴ सतिगुर प्रसादि ॥ धंनु सिरंदा सचा पातिसाहु जिनि जगु धंधै लाइआ ॥ मुहलति पुनी पाई भरी जानीअड़ा घति चलाइआ ॥ जानी घति चलाइआ लिखिआ आइआ रुंने वीर सबाए ॥ कांइआ हंस थीआ वेछोड़ा जां दिन पुंने मेरी माए ॥ जेहा लिखिआ तेहा पाइआ जेहा पुरबि कमाइआ ॥ धंनु सिरंदा सचा पातिसाहु जिनि जगु धंधै लाइआ ॥१॥ साहिबु सिमरहु मेरे भाईहो सभना एहु पइआणा ॥ एथै धंधा कूड़ा चारि दिहा आगै सरपर जाणा ॥ आगै सरपर जाणा जिउ मिहमाणा काहे गारबु कीजै ॥ जितु सेविऐ दरगह सुखु पाईऐ नामु तिसै का लीजै ॥ आगै हुकमु न चलै मूले सिरि सिरि किआ विहाणा ॥ साहिबु सिमरिहु मेरे भाईहो सभना एहु पइआणा ॥२॥ जो तिसु भावै संम्रथ सो थीऐ हीलड़ा एहु संसारो ॥ जलि थलि महीअलि रवि रहिआ साचड़ा सिरजणहारो ॥ साचा सिरजणहारो अलख अपारो ता का अंतु न पाइआ ॥ आइआ तिन का सफलु भइआ है इक मनि जिनी धिआइआ ॥ ढाहे ढाहि उसारे आपे हुकमि सवारणहारो ॥ जो तिसु भावै संम्रथ सो थीऐ हीलड़ा एहु संसारो ॥३॥ नानक रुंना बाबा जाणीऐ जे रोवै लाइ पिआरो ॥ वालेवे कारणि बाबा रोईऐ रोवणु सगल बिकारो ॥ रोवणु सगल बिकारो गाफलु संसारो माइआ कारणि रोवै ॥ चंगा मंदा किछु सूझै नाही इहु तनु एवै खोवै ॥ ऐथै आइआ सभु को जासी कूड़ि करहु अहंकारो ॥ नानक रुंना बाबा जाणीऐ जे रोवै लाइ पिआरो ॥४॥१॥

अर्थ: जिस (प्रभू) ने जगत को माया के चक्कर में लगा रखा है वही सृजनहार पातशाह सलाहने-योग्य है। (क्योंकि वही) सदा कायम रहने वाला है। (जीव बिचारे की कोई बिसात नहीं) जब जीव को मिला हुआ समय समाप्त हो जाता है जब इसकी उम्र की प्याली भर जाती है तो (शरीर के) प्यारे साथी को पकड़ के आगे लगा लिया जाता है। (उम्र के खत्म होने पर) जब परमात्मा का लिखा हुकम आता है, शरीर के प्यारे साथी जीवात्मा को पकड़ के आगे लगा लिया जाता है, और सारे सजजन-संबंधी रोते हैं। हे मेरी माँ! जब उम्र के दिन पूरे हो जाते हैं, तो शरीर और जीवात्मा का (सदा के लिए) विछोड़ा हो जाता है। (उस अंत समय से) पहले-पहले जो कर्म जीव ने कमाए होते हैं (उस उस के अनुसार) जैसे जैसे संस्कारों का लेख (उसके माथे पर) लिखा जाता है वैसा ही फल जीव पाता है। जिसने जगत को माया की आहर में लगा रखा है वही सृजनहार पातशाह सराहने-योग्य है वही सदा कायम रहने वाला है।1। हे मेरे भाईयो! (सदा स्थिर) मालिक प्रभू का सिमरन करो। (दुनिया से) कूच तो सभी ने करना है। दुनिया में माया का आहर चार दिनों के लिए ही है, (हरेक ने ही) यहाँ से आगे (परलोक में) अवश्य चले जाना है। यहाँ से आगे जरूर (हरेक ने) चले जाना है, (यहाँ जगत में) हम मेहमान की तरह ही हैं, (किसी भी धन-पदार्थ आदि का) गुमान करना व्यर्थ है। उस परमात्मा का ही नाम सिमरना चाहिए जिसके सिमरने से परमात्मा की हजूरी में आत्मिक आनंद मिलता है। (जगत में तो धन-पदार्थ वाले का हुकम चल सकता है, पर) परलोक में किसी का भी हुकम बिल्कुल नहीं चल सकता, वहाँ तो हरेक के सिर पर (अपने-अपने) किए अनुसार बीतती है। हे मेरे भाईयो! (सदा स्थिर) मालिक प्रभू का सिमरन करो। (दुनिया से) सभी ने ही चले जाना है।2। जगत के जीवों का उद्यम तो एक बहाना ही है, होता वही कुछ है जो उस सर्व-शक्तिमान प्रभू को भाता है। वह सदा-स्थिर रहने वाला सृजनहार पानी में धरती पर आकाश में हर जगह मौजूद है। वह प्रभू सदा स्थिर रहने वाला है, सबको पैदा करने वाला है, अदृष्ट है, बेअंत है, कोई भी जीव उसके गुणों का अंत नहीं पा सकता। जगत में पैदा उनका ही सफल कहा जाता है जिन्होंने उस बेअंत प्रभू को सुरति जोड़ के सिमरा है। वह परमात्मा स्वयं ही जगत-रचना को गिरा देता है, गिरा के खुद ही फिर बना लेता है, वह अपने हुकम में जीवों को अच्छे जीवन वाले बनाता है। जगत के जीवों का उद्यम तो एक बहाना ही है, होता वही कुछ है जो उस सर्व-शक्तिमान प्रभू को अच्छा लगता है।3। हे नानक! (कह–विछुड़े संबन्धियों की मौत पर तो हर कोई वैराग में आ जाता है, पर इस वैराग के कोई मायने नहीं) हे भाई! उसी मनुष्य को सही (रूप में) वैराग में आया समझो, जो प्यार से (परमात्मा के मिलाप की खातिर) वैराग में आता है। हे भाई! दुनिया के धन पदार्थों की खातिर जो रोते हैं वह रोना सारा ही व्यर्थ जाता है। परमात्मा से भूला हुआ जगत की माया की खातिर रोता है ये सारा ही रुदन व्यर्थ है। (इस रोने से) मनुष्य को अच्छे-बुरे काम की पहचान नहीं आती, (माया की खातिर रो-रो के) इस शरीर को व्यर्थ ही नाश कर लेता है। हे भाई! हरेक जीव जो जगत में (जन्म ले के) आया है (अपना समय गुजार के) चला जाएगा, नाशवंत जगत के मोह में फंस के (व्यर्थ) गुमान करते हो। हे नानक! (कह–) हे भाई! उसी मनुष्य को सही वैराग में आया समझो जो (परमात्मा के मिलाप की खातिर) प्यार से वैराग में आता है।4।1।



Share On Whatsapp

Leave a comment


ਅੰਗ : 578

ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ ॥ ੴ ਸਤਿਗੁਰ ਪ੍ਰਸਾਦਿ ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥ ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥ ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥ ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥ ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥ ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ ॥ ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥ ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥ ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥੨॥ ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ ॥ ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥ ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥ ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥ ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥ ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥ ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥ ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥

ਅਰਥ: ਰਾਗ ਵਡਹੰਸ, ਘਰ ੫ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਅਲਾਹਣੀਆਂ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਉਹ ਸਿਰਜਣਹਾਰ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ। ਜਦੋਂ ਜੀਵ ਨੂੰ ਮਿਲਿਆ ਸਮਾ ਮੁੱਕ ਜਾਂਦਾ ਹੈ ਤੇ ਜਦੋਂ ਇਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ ਤਾਂ (ਸਰੀਰ ਦੇ) ਪਿਆਰੇ ਸਾਥੀ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ। (ਉਮਰ ਦਾ ਸਮਾ ਮੁੱਕਣ ਤੇ) ਜਦੋਂ ਪਰਮਾਤਮਾ ਦਾ ਲਿਖਿਆ (ਹੁਕਮ) ਅਉਂਦਾ ਹੈ ਤਾਂ ਸਾਰੇ ਸੱਜਣ ਸੰਬੰਧੀ ਰੋਂਦੇ ਹਨ। ਹੇ ਮੇਰੀ ਮਾਂ! ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਹਨ, ਤਾਂ ਸਰੀਰ ਤੇ ਜੀਵਾਤਮਾ ਦਾ (ਸਦਾ ਲਈ) ਵਿਛੋੜਾ ਹੋ ਜਾਂਦਾ ਹੈ। (ਉਸ ਅੰਤ ਸਮੇ ਤੋਂ) ਪਹਿਲਾਂ ਪਹਿਲਾਂ ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ (ਉਸ ਉਸ ਦੇ ਅਨੁਸਾਰ) ਜਿਹੋ ਜਿਹਾ ਸੰਸਕਾਰਾਂ ਦਾ ਲੇਖ (ਉਸ ਦੇ ਮੱਥੇ ਤੇ) ਲਿਖਿਆ ਜਾਂਦਾ ਹੈ ਉਹੋ ਜਿਹਾ ਫਲ ਜੀਵ ਪਾਂਦਾ ਹੈ। ਉਹ ਸਿਰਜਣਹਾਰ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ॥੧॥ ਹੇ ਮੇਰੇ ਭਰਾਵੋ! (ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ। (ਦੁਨੀਆ ਤੋਂ) ਇਹ ਕੂਚ ਸਭਨਾਂ ਨੇ ਹੀ ਕਰਨਾ ਹੈ। ਦੁਨੀਆ ਵਿਚ ਮਾਇਆ ਦਾ ਝੂਠਾ ਆਹਰ ਚਾਰ ਦਿਨਾਂ ਲਈ ਹੀ ਹੈ, (ਹਰੇਕ ਨੇ ਹੀ) ਇਥੋਂ ਅਗਾਂਹ (ਪਰਲੋਕ ਵਿਚ) ਜ਼ਰੂਰ ਚਲੇ ਜਾਣਾ ਹੈ। ਇਥੋਂ ਅਗਾਂਹ ਜ਼ਰੂਰ (ਹਰੇਕ ਨੇ) ਚਲੇ ਜਾਣਾ ਹੈ, (ਇਥੇ ਜਗਤ ਵਿਚ) ਅਸੀਂ ਪਰਾਹੁਣਿਆਂ ਵਾਂਗ ਹੀ ਹਾਂ, (ਕਿਸੇ ਵੀ ਧਨ ਪਦਾਰਥ ਆਦਿਕ ਦਾ) ਮਾਣ ਕਰਨਾ ਵਿਅਰਥ ਹੈ। ਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਜਿਸ ਦੇ ਸਿਮਰਨ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਤਮਕ ਆਨੰਦ ਮਿਲਦਾ ਹੈ। ਪਰਲੋਕ ਵਿਚ ਕਿਸੇ ਦਾ ਭੀ ਹੁਕਮ ਨਹੀਂ ਚੱਲ ਸਕਦਾ, ਉਥੇ ਤਾਂ ਹਰੇਕ ਦੇ ਸਿਰ ਉਤੇ (ਆਪੋ ਆਪਣੇ) ਕੀਤੇ ਅਨੁਸਾਰ ਬੀਤਦੀ ਹੈ। ਹੇ ਮੇਰੇ ਭਰਾਵੋ! (ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ। (ਦੁਨੀਆ ਤੋਂ) ਇਹ ਕੂਚ ਸਭ ਨੇ ਹੀ ਕਰ ਜਾਣਾ ਹੈ ॥੨॥ ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਭਾਉਂਦਾ ਹੈ। ਉਹ ਸਦਾ-ਥਿਰ ਰਹਿਣ ਵਾਲਾ ਸਿਰਜਣਹਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ। ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ, ਅਦ੍ਰਿਸ਼ਟ ਹੈ, ਬੇਅੰਤ ਹੈ, ਕੋਈ ਭੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ। ਜਗਤ ਵਿਚ ਜੰਮਣਾ ਉਹਨਾਂ ਦਾ ਹੀ ਸਫਲ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਉਸ ਬੇਅੰਤ ਪ੍ਰਭੂ ਨੂੰ ਸੁਰਤ ਜੋੜ ਕੇ ਸਿਮਰਿਆ ਹੈ। ਉਹ ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਢਾਹ ਦੇਂਦਾ ਹੈ, ਢਾਹ ਕੇ ਆਪ ਹੀ ਫਿਰ ਬਣਾ ਲੈਂਦਾ ਹੈ, ਉਹ ਆਪਣੇ ਹੁਕਮ ਵਿਚ ਜੀਵਾਂ ਨੂੰ ਚੰਗੇ ਜੀਵਨ ਵਾਲੇ ਬਣਾਂਦਾ ਹੈ। ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ ॥੩॥ ਹੇ ਨਾਨਕ! ਉਸੇ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ। ਹੇ ਭਾਈ! ਦੁਨੀਆ ਦੇ ਧਨ ਪਦਾਰਥ ਦੀ ਖ਼ਾਤਰ ਜੋ ਰੋਵੀਦਾ ਹੈ ਉਹ ਰੋਣਾ ਸਾਰਾ ਹੀ ਵਿਅਰਥ ਜਾਂਦਾ ਹੈ। ਪਰਮਾਤਮਾ ਵਲੋਂ ਭੁੱਲਾ ਹੋਇਆ ਜਗਤ ਮਾਇਆ ਦੀ ਖ਼ਾਤਰ ਰੋਂਦਾ ਹੈ ਇਹ ਸਾਰਾ ਹੀ ਰੁਦਨ ਵਿਅਰਥ ਹੈ। ਮਨੁੱਖ ਨੂੰ ਚੰਗੇ ਮੰਦੇ ਕੰਮ ਦੀ ਪਛਾਣ ਨਹੀਂ ਆਉਂਦੀ, (ਮਾਇਆ ਦੀ ਖ਼ਾਤਰ ਰੋ ਰੋ ਕੇ) ਇਸ ਸਰੀਰ ਨੂੰ ਵਿਅਰਥ ਹੀ ਨਾਸ ਕਰ ਲੈਂਦਾ ਹੈ। ਜੋ ਜਗਤ ਵਿਚ (ਜਨਮ ਲੈ ਕੇ) ਆਇਆ ਹੈ (ਆਪਣਾ ਸਮਾ ਮੁਕਾ ਕੇ) ਚਲਾ ਜਾਇਗਾ, ਨਾਸਵੰਤ ਜਗਤ ਦੇ ਮੋਹ ਵਿਚ ਫਸ ਕੇ (ਵਿਅਰਥ) ਮਾਣ ਕਰਦੇ ਹੋ। ਹੇ ਨਾਨਕ! ਉਸੇ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ ॥੪॥੧॥



Share On Whatsapp

Leave a comment





  ‹ Prev Page Next Page ›