ਅੰਗ : 866
ਗੋਂਡ ਮਹਲਾ ੫ ॥ ਧੂਪ ਦੀਪ ਸੇਵਾ ਗੋਪਾਲ ॥ ਅਨਿਕ ਬਾਰ ਬੰਦਨ ਕਰਤਾਰ ॥ ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥ ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥ ਆਠ ਪਹਰ ਗਾਈਐ ਗੋਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥ ਹਰਿ ਗੁਣ ਰਮਤ ਭਏ ਆਨੰਦ ॥ ਪਾਰਬ੍ਰਹਮ ਪੂਰਨ ਬਖਸੰਦ ॥ ਕਰਿ ਕਿਰਪਾ ਜਨ ਸੇਵਾ ਲਾਏ ॥ ਜਨਮ ਮਰਣ ਦੁਖ ਮੇਟਿ ਮਿਲਾਏ ॥੨॥ ਕਰਮ ਧਰਮ ਇਹੁ ਤਤੁ ਗਿਆਨੁ ॥ ਸਾਧਸੰਗਿ ਜਪੀਐ ਹਰਿ ਨਾਮੁ ॥ ਸਾਗਰ ਤਰਿ ਬੋਹਿਥ ਪ੍ਰਭ ਚਰਣ ॥ ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥ ਰਾਖਿ ਲੀਏ ਅਪਨੀ ਕਿਰਪਾ ਧਾਰਿ ॥ ਪੰਚ ਦੂਤ ਭਾਗੇ ਬਿਕਰਾਲ ॥ ਜੂਐ ਜਨਮੁ ਨ ਕਬਹੂ ਹਾਰਿ ॥ ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥
ਅਰਥ: ਹੇ ਭਾਈ! ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਾਡਾ ਇਹ ਸਰੀਰ ਹੈ, ਇਹ ਜਿੰਦ ਹੈ ਅਤੇ ਧਨ ਹੈ, ਉਸ ਦੀ ਸਿਫ਼ਤਿ-ਸਾਲਾਹ ਅੱਠੇ ਪਹਿਰ (ਹਰ ਵੇਲੇ) ਕਰਨੀ ਚਾਹੀਦੀ ਹੈ।1। ਰਹਾਉ। (ਹੇ ਭਾਈ! ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ ਦੇ ਅੱਗੇ ਧੂਪ ਧੁਖਾਂਦੇ ਹਨ ਅਤੇ ਦੀਵੇ ਬਾਲਦੇ ਹਨ, ਪਰ) ਜਿਸ ਮਨੁੱਖ ਉਤੇ ਵੱਡੀ ਕਿਸਮਤ ਨਾਲ ਗੁਰੂ ਮੇਹਰਬਾਨ ਹੋ ਪਏ, ਉਹ (ਧੂਪ ਦੀਪ ਆਦਿਕ ਵਾਲੀ) ਸਾਰੀ ਕ੍ਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ, ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਣਾ, ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ ‘ਧੂਪ ਦੀਪ’ ਦੀ ਕ੍ਰਿਆ ਹੈ।1। ਹੇ ਭਾਈ! ਪਰਮਾਤਮਾ ਮੇਹਰ ਕਰ ਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ, ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਦੁੱਖ ਮਿਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ। ਸਰਬ-ਵਿਆਪਕ ਬਖ਼ਸ਼ੰਦ ਪਰਮਾਤਮਾ ਦੇ ਗੁਣ ਗਾਂਦਿਆਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ।2। ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ, ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ। ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲੇ ਅਤੇ ਜਗਤ ਦੇ ਪੈਦਾ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ।3। ਹੇ ਭਾਈ! ਪ੍ਰਭੂ ਆਪਣੀ ਮੇਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ, (ਕਾਮਾਦਿਕ) ਪੰਜੇ ਡਰਾਉਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਜਿਸ ਭੀ ਮਨੁੱਖ ਦਾ ਪੱਖ ਪਰਮਾਤਮਾ ਨੇ ਕੀਤਾ ਹੈ, ਉਹ ਮਨੁੱਖ (ਵਿਕਾਰਾਂ ਦੇ) ਜੂਏ ਵਿਚ ਆਪਣਾ ਜੀਵਨ ਕਦੇ ਭੀ ਨਹੀਂ ਗਵਾਂਦਾ।4।12।14।
ਜੈਸੇ ਜਲ ਤੇ ਬੁਦਬੁਦਾ
ਉਪਜੈ ਬਿਨਸੈ ਨੀਤ
ਜਗ ਰਚਨਾ ਤੈਸੇ ਰਚੀ
ਕਹੁ ਨਾਨਕ ਸੁਨਿ ਮੀਤ (ਮਹਲਾ ੯ )
धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥
हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ। हे भाई! जब तक मनुष्य के मन की (माया वाली) भटकना दूर नहीं होती, इस (लालच के पँजे से) आजाद नहीं हो सकता। हे नानक! कह– (पहरावों से भगत नहीं बन जाते) जिस मनुष्य पर मालिक-प्रभू खुद दयावान होता है (और, उसको नाम की दाति देता है) वही मनुष्य संत है भगत है।2।5।36।
ਅੰਗ : 680
ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
ਅਰਥ: ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।
गूजरी महला ३ ॥ तिसु जन सांति सदा मति निहचल जिस का अभिमानु गवाए ॥ सो जनु निरमलु जि गुरमुखि बूझै हरि चरणी चितु लाए ॥१॥ हरि चेति अचेत मना जो इछहि सो फलु होई ॥ गुर परसादी हरि रसु पावहि पीवत रहहि सदा सुखु होई ॥१॥ रहाउ ॥ सतिगुरु भेटे ता पारसु होवै पारसु होइ त पूज कराए ॥ जो उसु पूजे सो फलु पाए दीखिआ देवै साचु बुझाए ॥२॥
राग गूजरी में गुरु अमरदास जी की बाणी, परमात्मा जिस मनुष्य का अहंकार दूर कर देता है, उस मनुष्य को शांति प्राप्त हो जाती है, उस की अकल (माया-मोह से) डोलनी हट जाती है। जो मनुष्य गुरु की शरण में जा कर ( यह भेद ) समझ लेता है , और परमात्मा के चरणों में अपना मन जोड़ता है, वह मनुष्य पवित्र जीवन वाला बन जाता है ॥੧॥ हे (मेरे गाफिल मन! परमात्मा को याद करता रह, तुझे वही फल मिलेगा जो तू माँगेगा। ( गुरु की शरण पडो) गुरु की कृपा के साथ तू परमात्मा के नाम का रस हासिल कर लेगा, और , अगर तू उस रस को पिता रहेगा, तो तुझे सदा आनंद मिलता रहेगा ॥੧॥ रहाउ॥ जब किसी मनुष्य को गुरु मिल जाता है तब वह पारस बन जाता है (वह और मनुष्यों को भी ऊँचे जीवन वाला बनाने योग्य हो जाता है), जब वह पारस बनता है तब लोगों से आदर और मान हासिल करता है। जो भी मनुष्य उस का आदर करता है वह (ऊँचा आत्मिक जीवन रूप) फल प्राप्त करता है। (पारस बना हुआ मनुष्य दूसरों को भी ऊँचे जीवन की) शिक्षा देता है, और, सदा-थिर रहने वाले प्रभु की समझ देता है॥२॥
ਅੰਗ : 491
ਗੂਜਰੀ ਮਹਲਾ ੩ ॥ ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥ ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥ ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥ ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥ ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥ ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥
ਅਰਥ: ਰਾਗ ਗੂਜਰੀ ਵਿਚ ਗੁਰੂ ਅਮਰਦਾਸ ਜੀ ਦੀ ਬਾਣੀ, ਪਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦੇਂਦਾ ਹੈ, ਉਸ ਮਨੁੱਖ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਅਕਲ (ਮਾਇਆ-ਮੋਹ ਵਿਚ) ਡੋਲਣੋਂ ਹਟ ਜਾਂਦੀ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝ ਲੈਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ, ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਹੇ (ਮੇਰੇ ਗਾਫ਼ਲ ਮਨ! ਪਰਮਾਤਮਾ ਨੂੰ ਚੇਤੇ ਕਰਦਾ ਰਹੁ, ਤੈਨੂੰ ਉਹੀ ਫਲ ਮਿਲ ਜਾਏਗਾ ਜੇਹੜਾ ਤੂੰ ਮੰਗੇਂਗਾ। (ਗੁਰੂ ਦੀ ਸਰਨ ਪਉ) ਗੁਰੂ ਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਂਗਾ, ਤੇ, ਜੇ ਤੂੰ ਉਸ ਰਸ ਨੂੰ ਪੀਂਦਾ ਰਹੇਂਗਾ, ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ ॥੧॥ ਰਹਾਉ॥ ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਪਾਰਸ ਬਣ ਜਾਂਦਾ ਹੈ (ਉਹ ਹੋਰ ਮਨੁੱਖਾਂ ਨੂੰ ਭੀ ਉੱਚੇ ਜੀਵਨ ਵਾਲਾ ਬਣਾਣ-ਜੋਗਾ ਹੋ ਜਾਂਦਾ ਹੈ), ਜਦੋਂ ਉਹ ਪਾਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ-ਮਾਣ ਹਾਸਲ ਕਰਦਾ ਹੈ। ਜੇਹੜਾ ਭੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ (ਉੱਚਾ ਆਤਮਕ ਜੀਵਨ-ਰੂਪ) ਫਲ ਪ੍ਰਾਪਤ ਕਰਦਾ ਹੈ। (ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ) ਸਿੱਖਿਆ ਦੇਂਦਾ ਹੈ, ਤੇ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦੇਂਦਾ ਹੈ ॥੨॥
ਜਦ ਤੁਸੀ ਰੱਬ ਨਾਲ ਗੱਲਬਾਤ ਕਰਦੇ ੳ
ਆਪਣਾ ਦੁੱਖ ਸੁੱਖ ਪਰਮਾਤਮਾ ਨਾਲ ਸਾਂਝਾ ਕਰਦੇ ੳ
ਤਾ ਪ੍ਰਮਾਤਮਾ ਵੀ ਦੁੱਖ ਵਿਚ ਤੁਹਾਡੀ ਬਾਹ ਨਹੀ ਛੱਡ ਦੇ
ਸੁੱਖ ਵਿੱਚ ਵੀ ਹਮੇਸ਼ਾ ਅੰਗ ਸੰੰਗ ਸਹਾਈ ਹੁੰਦੇ ਨੇ ਜੀ
ਪ੍ਰਮਾਤਮਾ ਤੇ ਭਰੋਸਾ ਰੱਖੋ
जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥
अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥
ਅੰਗ : 696
ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
ਅਰਥ: ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥
ਮਾਲਵੇ ਦਾ ਪਿੰਡ ਹੈ “ਗੰਡੂ” ਜਾਂ “ਗੰਡੂਆ”। ਇਸ ਪਿੰਡ ਦਾ ਇੱਕ ਸਿੱਖ ਹੋਇਆ ਹੈ ਭਾਈ ਮੁਗਲੂ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅੰਮ੍ਰਿਤਸਰ ਵਿਖੇ ਪਹਿਲੀ ਜੰਗ ਵਿੱਚ ਇਹ ਸਿੱਖ ਜਖਮੀ ਹੋ ਗਿਆ। ਗੁਰੂ ਸਾਹਿਬ ਜੀ ਨੇ ਬੇਹੋਸ਼ ਡਿੱਗੇ ਹੋਏ ਇਸ ਸਿੱਖ ਦਾ ਚਿਹਰਾ ਸਾਫ ਕੀਤਾ ਅਤੇ ਮੂੰਹ ਵਿੱਚ ਜਲ ਪਾਇਆ ਤਾਂ ਭਾਈ ਮੁਗਲੂ ਨੂੰ ਹੋਸ਼ ਆ ਗਈ। ਗੁਰੂ ਜੀ ਨੇ ਕਿਹਾ ਭਾਈ ਮੁਗਲੂ ਜੀ ਕੁਝ ਮੰਗ ਲਵੋ। ਭਾਈ ਮੁਗਲੂ ਜੀ ਕਹਿਣ ਲੱਗੇ ਗੁਰੂ ਜੀ ਜੇ ਤਾਂ ਇਹ ਮੇਰਾ ਆਖਰੀ ਵਖਤ ਹੈ ਤਾਂ ਤੁਹਾਡਾ ਕੋਟ ਕੋਟ ਸ਼ੁਕਰ ਹੈ ਪਰ ਜੇ ਮੈਂ ਅਜੇ ਹੋਰ ਜੀਣਾ ਹੈ ਤਾਂ ਮੇਰੀ ਇਹੀ ਮੰਗ ਹੈ ਕਿ ਮੇਰੇ ਸੁਆਸ ਇਸ ਤਰਾਂ ਤੁਹਾਡੀ ਗੋਦ ਵਿੱਚ ਹੀ ਨਿਕਲਣ। ਗੁਰੂ ਸਾਹਿਬ ਜੀ ਨੇ ਬਚਨ ਕੀਤਾ ਭਾਈ ਮੁਗਲੂ ਜੀ ਤੁਸੀਂ ਅਜੇ ਜੀਣਾ ਹੈ, ਅਜੇ ਸੁਆਸ ਨਹੀਂ ਛੱਡਣੇ। ਭਾਈ ਮੁਗਲੂ ਜੀ ਕਹਿਣ ਲੱਗੇ ਫਿਰ ਗੁਰੂ ਜੀ ਮੈਂ ਸਰੀਰ ਤੁਹਾਡੀ ਗੋਦ ਵਿੱਚ ਹੀ ਛੱਡਾਂ। ਗੁਰੂ ਜੀ ਕਹਿਣ ਲੱਗੇ ਭਾਈ ਮੁਗਲੂ ਜੀ ਜਦੋਂ ਨੂੰ ਤੁਸੀਂ ਸਰੀਰ ਛੱਡਣਾ ਹੈ ਉਸ ਤੋਂ ਪਹਿਲਾਂ ਅਸੀਂ ਆਪਣਾ ਚੋਲਾ ਤਿਆਗ ਦੇਣਾ ਹੈ। ਭਾਈ ਮੁਗਲੂ ਜੀ ਕਹਿਣ ਲੱਗੇ ਗੁਰੂ ਜੀ ਚੋਲਾ ਤਿਆਗ ਦੇਣਾ ਹੈ ਪਰ ਜੋਤ ਤਾਂ ਤੁਹਾਡੀ ਏਥੇ ਹੀ ਹੋਵੇਗੀ, ਕਿਰਪਾ ਰੱਖਿਓ ਕਿ ਆਖਰੀ ਸਾਹ ਤੁਹਾਡੀ ਗੋਦ ਵਿੱਚ ਹੀ ਲਵਾਂ। ਗੁਰੂ ਸਾਹਿਬ ਜੀ ਨੇ ਸਿੱਖ ਨੂੰ ਬਚਨ ਕੀਤਾ ਕਿ ਭਾਈ ਮੁਗਲੂ ਜੀ ਸਾਡਾ ਬਚਨ ਹੈ ਕਿ ਤੁਸੀਂ ਜਿੱਥੇ ਵੀ ਹੋਵੋਗੇ ਤੁਹਾਡੇ ਆਖਰੀ ਸਾਹ ਗੁਰੂ ਨਾਨਕ ਦੀ ਗੋਦ ਵਿੱਚ ਹੀ ਨਿਕਲਣਗੇ।
ਸਮਾਂ ਆਇਆ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸਨ। ਭਾਈ ਮੁਗਲੂ ਨੂੰ ਜਦ ਆਪਣੇ ਆਖਰੀ ਸਾਹ ਪ੍ਰਤੀਤ ਹੋਏ ਤਾਂ ਭਾਈ ਸਾਹਿਬ ਨੇ ਪਿੰਡ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਸਵੇਰ ਅੰਮ੍ਰਿਤ ਵੇਲੇ ਤੱਕ ਅਸੀਂ ਆਪਣੇ ਸੁਆਸ ਤਿਆਗ ਜਾਣੇ ਹਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਵੇਰੇ ਆਪਣੇ ਪਿੰਡ ਆ ਰਹੇ ਹਨ। ਪਿੰਡ ਵਾਲਿਆਂ ਨੇ ਯਕੀਨ ਨਾ ਕੀਤਾ। ਭਾਈ ਸਾਹਿਬ ਨੇ ਆਪਣੇ ਪਰਿਵਾਰ ਨੂੰ ਵੀ ਕਹਿ ਦਿੱਤਾ ਕਿ ਅੱਜ ਘਰ ਦੇ ਦਰਵਾਜੇ ਬੰਦ ਨਾ ਕੀਤੇ ਜਾਣ ਸਵੇਰੇ ਗੁਰੂ ਸਾਹਿਬ ਜੀ ਆ ਰਹੇ ਹਨ।
ਸਵੇਰੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਸਿੱਖ ਦੇ ਘਰ ਆਣ ਪਹੁੰਚੇ ਅਤੇ ਕਿਹਾ ਕਿ ਭਾਈ ਮੁਗਲੂ ਜੀ ਅਸੀਂ ਤੁਹਾਡੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਨ ਆਏ ਹਾਂ। ਗੁਰੂ ਸਾਹਿਬ ਘੋੜੇ ਤੋਂ ਉੱਤਰੇ ਅਤੇ ਭਾਈ ਮੁਗਲੂ ਨੂੰ ਆਪਣੀ ਗੋਦ ਵਿੱਚ ਲਿਆ। ਗੁਰੂ ਜੀ ਨੇ ਭਾਈ ਮੁਗਲੂ ਦੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ ਬੋਲੋ ਵਾਹਿਗੁਰੂ। ਭਾਈ ਮੁਗਲੂ ਜੀ ਨੇ ਵਾਹਿਗੁਰੂ ਕਿਹਾ ਅਤੇ ਆਪਣੇ ਸੁਆਸ ਤਿਆਗ ਗਏ।
(ਰਣਜੀਤ ਸਿੰਘ ਮੋਹਲੇਕੇ)
( ਪੁਰਾਤਨ ਬੋਲੇ ) ਇਕ ਵਾਰ ਜਰੂਰ ਪੂਰਾ ਪੜਿਆ ਕਰੋ ਜੀ ਬਹੁਤ ਮਿਹਨਤ ਨਾਲ ਲੱਭ ਕੇ ਸੰਗਤ ਵਾਸਤੇ ਲੈ ਕੇ ਆਉਦੇ ਆ ਜੀ ।
ਇਕ ਵਾਰੀ ਡੇਰੇ ਦੇ ਜੱਥੇਦਾਰ ਨੇ ਇਕ ਨਿਹੰਗ ਸਿੰਘ ਨੂੰ ਕਿਤੇ ਘੱਲਿਆ ਸਮਾਨ ਲਿਓਣ ਲਈ ਤੇ ਉਹ ਦੇਰ ਰਾਤ ਨੂੰ ਪਹੁੰਚਿਆ , ਤੇ ਜੱਥੇਦਾਰ ਦੇ ਪੁੱਛਣ ਤੇ ਨਿਹੰਗ ਸਿੰਘ ਦੱਸਣ ਲੱਗਾ ਕਿ ਕਿਉਂ ਆਇਆ ਲੇਟ..।
ਨਿਹੰਗ ਸਿੰਘ ਕਹਿਣ ਲੱਗਾ “ਫੌਜਾਂ ਸੰਧਿਆ ਦਾ ਪਾਠ ਸੋਧ ਕੇ ਸ਼ੈਤਾਨੀ ਚਰਖੇ ਸਵਾਰ ਹੋ ਕੇ ਗੋਬਿੰਦੀਆ, ਬਟੇਰਾ,ਸਿਰ ਖਿੰਡੀ, ਕਰਾੜੀ ,ਰੂਪੇ ਤੇ ਹੋਰ ਰਸਤਾ ਬਸਤਾ ਲੈ ਕਰਕੇ ਪ੍ਰਸਥਾਨ ਕਰਦੀਆਂ ਸੀ ,ਇੰਦ੍ਰਾਣੀ ਜੋਰਾ ਤੇ ਸਵਾ ਲੱਖ ਕੋਲ ਅਕਲਦਾਨ , ਫੌਜਾ ਦੇਖਿਆ ਕੁਝ ਸਿਰਘਸੇ ਲੈ ਅਕਾਸ਼ਪੁਰੀ, ਖੋਤੀ ਚੁੰਘਦੇ ਤੇ ਸ਼ਾਹ-ਜਹਾਨ ਖਾਂਦੇ ਆਣ ਦੱਸ ਨੰਬਰੀਏ ਕੋਲ ਮਸਤਾਨੇ ਨੂੰ ਮਸ਼ਕਰੀ ਕੀਤੀ. ਫੌਜਾ ਹਟਾਇਆ ਤੇ ਅਣਥੱਕੀ ਸਵਾਰੀ ਦੇ ਦਰਸ਼ਨ ਵੀ ਕਰਾਏ, ਚੁਬਾਰੇ ਚੜੇ , ਗੁਪਤੇ ਮੁਗਲ ਮਾਰਨੋ ਨਾ ਟੱਲੇ. ਫੌਜਾ ਫਿਰ ਸਰਬਰਸ ਦੇਣ ਦਾ ਹੁਕਮ ਮਿਥਿਆ ,ਫ਼ਤਿਹ ਗਜਾਈ ਸਲੋਤਰ ਨਾਲ ਚਾਟਾ ਛਾਕਾ ਦਿੱਤਾ .ਇਕ ਕਲਗੇ ਦਾ ਘੁਲਾੜੀ ਖੋਲ ਤਾਂ ਤੇ ਇਕ ਬਟੇਰੇ ਆਗੂ ਖਿਲਾਰ ਤਾਂ ਬਾਕੀ ਗਿੱਦੜ ਹਿਰਨ ਹੋਗੇ, ਮਗਰੋਂ ਚੀਤਾ ਭਜਾਇਆ, ਕਾਲੀ ਦੇਵੀ ਕਾਰਨ ਕੜਾਕਾ ਵਜਿਆ ਤੇ ਫੌਜਾ ਬੋਹੜ ਆਈਆ “
ਜੱਥੇਦਾਰ ਦੀ ਸਾਬਾਸ਼ ਮਗਰੋਂ “ ਫੌਜਾ ਸਮੁੰਦਰ ਤੇ ਸਬਜ ਪਲਾਉ ਛੱਕ, ਧਰਮਰਾਜ ਦੀ ਧੀ ਕਾਰਨ ਅਫਲਤੂਨੀ ਲੈ ਅੜਿੰਗ ਬੜਿੰਗ ਹੋ ਗਈਆ”
ਪੁਰਾਤਨ ਸਿੱਖ ਬੋਲੇ
***************
ਡੰਡਾ- ਅਕਲਦਾਨ
ਜੁੱਤੀ- ਅਣਥੱਕ ਸਵਾਰੀ, ਚਰਨਦਾਸੀ
ਛੱਜ – ਅਦਾਲਤੀਆ
ਰਜਾਈ- ਅਫਲਾਤੂਨੀ
ਸੌਣਾ – ਅੜਿੰਗ ਬੜਿੰਗ
ਬੁਖਾਰ- ਆਕੜਭੰਨ
ਦੁੱਧ – ਸਮੁੰਦਰ
ਲੂਣ – ਸਰਬਰਸ
ਸੋਟਾ – ਸਲੋਤਰ
ਥੋੜਾ – ਸਵਾਇਆ
ਇੱਕ- ਸਵਾ ਲੱਖ
ਸਿਰ ਮੁਨਿਆ -ਸਿਰਘਸਾ
ਮੂਲੀ- ਕਰਾੜੀ
ਭੁੱਖ – ਕੜਾਕਾ
ਚਾਕੂ- ਕੋਤਵਾਲ
ਲੱਸੀ – ਖਾਰਾ ਸਮੁੰਦਰ
ਬੀੜੀ ਪੀਣਾ – ਗਧੀ ਚੁੰਘਣਾ
ਡਰਾਕਲ – ਗਿੱਦੜ
ਗੂੰਗਾ – ਗੁਪਤਾ
ਸੂਈ – ਚਲਾਕਣ
ਪਿਸ਼ਾਬ ਕਰਨਾ – ਚੀਤਾ ਭਜਾਉਣਾ
ਸ਼ੀਸ਼ਾ – ਚੁਗਲ
ਗਧਾ – ਥਾਣੇਦਾਰ
ਕੜਛੀ -ਦਿਆਲ ਕੌਰ
ਨੀਂਦ – ਧਰਮਰਾਜ ਦੀ ਧੀ
ਅੱਧੀ ਰੋਟੀ- ਫੱਟੜ ਪ੍ਰਸ਼ਾਦਾ
ਮੱਕੀ -ਬਸੰਤ ਕੌਰ
ਬੈਂਗਣ-ਬਟੇਰਾ
ਗੰਜਾ – ਕਲਗਾ ਸਿੰਘ
ਅੰਨ੍ਹਾ -ਸੂਰਮਾ ਸਿੰਘ
ਇੰਜਣ -ਤੇਜਾ ਸਿੰਘ
ਰੇਲ ਗੱਡੀ – ਭੂਤਨੀ
ਬੱਸ – ਨੱਕ ਵੱਢੀ
ਮੱਛੀ – ਜਲ ਤੋਰੀ
ਮੁਰਗਾ – ਕਾਜ਼ੀ
ਕੁੱਤਾ -ਕੁਤਬਦੀਨ
ਸਾਈਕਲ – ਸ਼ੈਤਾਨੀ ਚਰਖਾ
ਨਲਕਾ – ਦਸ ਨੰਬਰੀਆ
ਧੌਲੇ – ਹੀਰੇ
ਮਿਰਚ – ਲੜਾਕੀ
ਗੰਢਾ = ਰੂਪਾ
ਖੰਡ =ਸਿਰ ਖਿੰਡੀ
ਗੁੜ = ਸਿਰ ਜੋੜ
ਗਾਜਰਾਂ = ਗੋਬਿੰਦੀਆ
ਫਾਹੁੜਾ = ਕਦਰਦਾਨ
ਦੰਦਾ ਦਾ ਬੀੜ = ਘੁਲਾੜੀ
ਮੈਲਾ ਕਛਹਿਰਾ = ਮਸਤਾਨਾ
ਗੰਦ ਪਿਆ ਹੋਵੇ = ਮੁਗਲ ਮਰਿਆ ਪਿਆ
ਨਾਲਾ ਬਦਲਣਾ = ਛਾਉਣੀ ਬਦਲਣੀ
ਜੰਗਲ ਪਾਣੀ ਜਾਣਾ = ਗੱਡਾ ਲਾਹ ਕੇ ਆਉਣਾ
ਬੇਹੀ ਰੋਟੀ = ਮਿੱਠਾ ਪ੍ਰਸ਼ਾਦਾ
ਆਉਲਾ = ਰੋੜੂ ਪ੍ਰਸ਼ਾਦ ,,,,,,,,,,,
ਜਦੋਂ ਫੌਜ ਜੰਗ ‘ਚ ਟੱਕਰ ਲੈਂਦੀ ਆ,
ਬੋਲੀ ਆਪੋ ਆਪਣੀ ਬਣਾਉਣੀ ਪੈਂਦੀ ਆ,,
ਅਜੀਬ ਗੱਲ ਰਲਦੀ ਕਿਸੇ ਦੇ ਸੱਗੇ ਨਾ,
ਐਸਾ ਟੱਪਾ ਬੋਲਣਾ ਸਮਝ ਲੱਗੇ ਨਾ,,
ਡਰ ਭੱਜ ਜਾਂਦੇ ਖਾਨ ਵਾਲੇ ਹਿੰਗਾਂ ਦੇ,
ਸੁਣੋ ਕੋਡ ਵਾਰਡ ਨਿਹੰਗ ਸਿੰਘਾਂ ਦੇ,,
ਅੱਖੀਆਂ ਨੂੰ ਨੇਤਰ ਕਮਰ ਤਿੱਕ ਨੂੰ,
ਸਵਾ ਲੱਖ ਆਖਦੇ ਸਿਰਫ ਇੱਕ ਨੂੰ,,
ਦਿਆਲ ਕੌਰ ਕੜਛੀ ਵਸਾਵਾ ਤਵੇ ਨੂੰ,
ਭੁਝੰਗੀ ਕਹਿ ਬੁਲਾਉਂਦੇ ਆ ਜਵਾਨ ਲਵੇ ਨੂੰ,,
ਚਰਨਦਾਸੀ ਆਖਣ ਜੁੱਤੀ ਜਾਂ ਜੋੜੇ ਨੂੰ,
ਘੋੜੀ ਨੂੰ ਅਰਕਣਾ ਅਰਕ ਘੋੜੇ ਨੂੰ,,
ਬੋਲੇ ਨੂੰ ਚੁਬਾਰੇ ਚੜ੍ਹਿਆ ਆਖ ਛੱਡਿਆ,
ਸੁਰਗਾਦਵਾਰੀ ਜੀਹਦਾ ਨੱਕ ਵੱਢਿਆ,,
ਤਬਦੀਨ ਕੁੱਤਾ ਤੇ ਪੰਡਤ ਗੌੜ ਜੀ,
ਜੂੰਆਂ ਜੇ ਲੜਨ ਹੁੰਦੀ ਘੋੜ ਦੌੜ ਜੀ,,
ਪੈਜੇ ਕਦੇ ਪੁੱਠੀ ਜੇ ਪੁਸ਼ਾਕ ਪਾਉਣੀ ਆ,
ਉਹਨੂੰ ਕਹਿੰਦੇ ਕੀਤੀ ਤਬਦੀਲ ਛਾਉਣੀ ਆ,,
ਦਾਤਣ…
ਨੂੰ ਮੁੱਖ ਮੰਜਣ ਅਲਾਪਦੇ,
ਵਿਗੜੇ ਵਏ ਯਾਰ ਨਾ ਏਹ ਸਕੇ ਬਾਪ ਦੇ,,
ਸਾਉਣ ਤਾਂਈ ਕਹਿੰਦੇ ਇੰਗ ਤੇ ਵੜਿੰਗ ਹੈ,
ਆਉਂਦੇ ਨਾਂਹੀ ਸੂਤ ਹੁੰਦੇ ਜੇ ਤੜਿੰਗ ਹੈ,,
ਗੱਡੇ ਨੂੰ ਜ਼ਹਾਜ਼ ਰੇਲ ਤਾਂਈ ਭੂਤਨੀ,
ਚਾਦਰੇ ਨੂੰ ਤੰਬਾ ਜਾਂਘੀਏ ਨੂੰ ਸੂਤਣੀ,,
ਕਾਰ ਤਾਂਈ ਰੰਡੀ ਸਾਇਕਲ ਨੂੰ ਚਰਖਾ,
ਮੁੜ੍ਹਕੇ ਆਏ ਨੂੰ ਕਹਿੰਦੇ ਆਗੀ ਵਰਖਾ,,
ਭੋਇੰ ਸੂਰ ਗੋਗਲੂ ਤੇ ਮੂਲੀ ਸੂਰੀ ਆ,
ਆਲੂਆਂ ਨੂੰ ਆਂਡੇ ਗੱਲਬਾਤ ਪੂਰੀ ਆ,,
ਦਾਤੀ ਬਘਿਆੜੀ ਤੇ ਖੁਰਪੇ ਨੂੰ ਸ਼ੇਤਰਾ,
ਕਾਣੇ ਨੂੰ ਕਹਿਣ ਸਵਾ ਲੱਖ ਨੇਤਰਾ,,
ਗੂੰਗੇ ਨੂੰ ਕਵੀਸ਼ਰ ਸੁਚੱਲ ਡੁੱਡੇ ਨੂੰ,
ਗਧਾ ਠਾਣੇਦਾਰ ਜਵਾਨ ਬੁੱਢੇ ਨੂੰ,,
ਜਾਣਾ ਹੋਵੇ ਬਾਹਰ ਜੇ ਜੰਗਲ ਬਾਜੀ ਨੂੰ,
ਕਹਿਣ ਦੇਣ ਚੱਲੇ ਆ ਰਸਦ ਕਾਜ਼ੀ ਨੂੰ,,
ਮਾਰਕੇ ਭੰਨਣ ਜੇ ਕਿਸੇ ਦਾ ਗਾਟਾ ਜੀ,
ਉਹਨੂੰ ਕਹਿੰਦੇ ਗਰਮ ਛਕਾਤਾ ਚਾਹਟਾ ਜੀ,,
ਪਤਾਲਪੁਰੀ ਕਹਿੰਦੇ ਆ ਨਰੋਈ ਕਹੀ ਨੂੰ,
ਸ਼ੀਸ਼ ਮਹਿਲ ਕਹਿਣ ਸਾਰੀ ਛੱਤ ਢਹੀ ਨੂੰ,,
ਬਾਹਲੀ ਫੌਜ ਵੇਖ ਆਪ ਜੇ ਡਰਨ ਤਾਂ,
ਉਹਨੂੰ ਕਹਿੰਦੇ ਖਾਲਸਾ ਹੋ ਗਿਆ ਹਰਨ ਤਾਂ,,
ਗੂੜ੍ਹੀ ਨੀਂਦ ਸੌਣਾ ਜੱਗ ਨੂੰ ਵਿਸਾਰਨਾ,
ਅਨਹਦ ਸ਼ਬਦ ਘਰਾੜੇ ਮਾਰਨਾ,,
ਹੰਕਾਰਿਆ ਹੋਇਆ ਆਖਣ ਕਛਿਹਰੇ ਪਾਟੇ ਨੂੰ,
ਕਹਿੰਦੇ ਕੁੰਭਕਰਨ ਨਰੋਏ ਬਾਟੇ ਨੂੰ,,
ਅਕਾਸ਼ਪਰੀ ਬੱਕਰੀ ‘ਚਟੰਗਾ ਬੱਕਰਾ,
ਭੇਡ ਤਾਂਈ ਪਰੀ ਤੇ ਦਿਓਤ ਛੱਤਰਾ,,
ਅਕਾਸ਼ ਦੀਵੇ ਕਹਿੰਦੇ ਸੂਰਜ ਤੇ ਚੰਦ ਨੂੰ,
ਸਿਆਣਾ ਸੋਥਾ ਕਹਿੰਦੇ ਆ ਅਕਲਮੰਦ ਨੂੰ,,
ਆਕੀ ਹੋਇਆ ਕਹਿੰਦੇ ਜੇਹੜਾ ਜੇਲ੍ਹ ਜਾ ਵੜਿਆ,
ਆਕੜਭੰਨ ਆਗਿਆ ਬੁਖਾਰ ਜੇ ਚੜ੍ਹਿਆ,,
ਐਰਾਪਾਤਾ ਝੋਟਾ ਮਹਿਖਾਸੁਰ ਸਾਨ੍ਹ ਨੂੰ,
ਮੁਸਲਾ ਤੁਰਕ ਕਹਿੰਦੇ ਆ ਪਠਾਣ ਨੂੰ,,
ਮਿਰਚਾਂ ਲੜਾਕੀਆਂ ਨਿਸ਼ਾਨ ਝੰਡੇ ਨੂੰ,
ਲੂਣ ਨੂੰ ਸਰਬਰਸ ਰੂਪਾ ਗੰਢੇ ਨੂੰ,,
ਚਾਲੇ ਪਾ ਗਿਆ ਕਹਿੰਦੇ ਮਰ ਮੁੱਕ ਪੈਣ ਨੂੰ,
ਆਹਦੇ ਆ ਚੰਨਣ ਕੁਰ ਲਾਲਟੈਣ ਨੂੰ,,
ਮੁੱਠੀ ਚਾਪੀ ਕਹਿਣ ਕੁੱਟਕੇ ਪਿੰਜਣ ਨੂੰ,
ਤੇਜਾ ਸਿੰਘ ਕਹਿੰਦੇ ਰੇਲ ਦੇ ਇੰਜਣ ਨੂੰ,,
ਜਦੋਂ ਮੁੱਕ ਜਾਂਦੀ ਖਾਣ ਦੀ ਰਸਦ ਜੀ,
ਓਦੋਂ ਕਹਿੰਦੇ ਹੋਗਿਆ ਲੰਗਰ ਮਸਤ ਜੀ,,
ਘਰ ਘਰ ਮੰਗ ਗਲੀ ਗਲੀ ਗਾਹੀ ਆ,
ਅੱਜ ਕਹਿਣ ਕੀਤੀ ਖੂਬ ਉਗਰਾਹੀ ਆ,,
ਸੱਜਣ ਕਹਿਣ ਚੋਰ ਡਾਕੂ ਠੱਗ ਨੂੰ,
ਹਜ਼ੂਰੀਆ ਰੁਮਾਲਾ ਦਸਤਾਰ ਪੱਗ ਨੂੰ,,
ਇੰਦਰ ਰਾਣੀ ਕਹਿੰਦੇ ਆ ਸ਼ਰਦ ਪਾਉਣ ਨੂੰ,
ਮੁਹੰਮਦੀ ਗੁਸਲ ਕਹਿਣ ਨੰਗਾ ਨਹਾਉਣ ਨੂੰ,,
ਰੂਪ ਕੌਰ ਕਣਕ ਬਦਾਮ ਛੋਲੇਆਂ ਨੂੰ,
ਲਾਚੀਦਾਣਾ ਬਾਜਰਾ ਪਛਾਣੋਂ ਬੋਲੇਆਂ ਨੂੰ,,
ਸਣ ਦੀ ਸੂਬੀ ਨੂੰ ਨਾਲਾ ਕਹਿਣ ਰੇਸ਼ਮੀ,
ਸਾਧਣੀ ਨੂੰ ਆਖਣ ਗਿੱਦੜ ਭੇਸਮੀਂ,,
ਗਿੱਦੜਰੰਗਾ ਆਖਣ ਉਦਾਸੀ ਸਾਧ ਨੂੰ,
ਬਰਮਰਸ ਕਹਿਕੇ ਚੂਪਣ ਕਮਾਦ ਨੂੰ,,
ਮਾਰੂ ਗੌਣ ਕਹਿਣ ਰੋਣ ਤੇ ਪਿੱਟਣ ਨੂੰ,
ਟੀਟ ਬਹੁਟੀ ਕਹਿੰਦੇ ਟਿੱਬੇ ਦੀ ਟਿੱਟਣ ਨੂੰ,,
ਖਧੀ ਨੀਲ ਬਰਫੀ ਬਿੱਲੀ ਨੂੰ ਮਲਕਾ,
ਲੂੰਬੜ ਨੂੰ ਕਹਿੰਦੇ ਆ ਵਕੀਲ ਝੱਲ ਕਾ,,
ਘੱਗਰੇ ਦਾ ਨਾਮ ਧੂੜਕੋਟ ਲੈਂਦੇ ਆ,
ਸੁੱਥਣ ਨੂੰ ਰਫਲ ਦੁਨਾਲੀ ਕਹਿੰਦੇ ਆ,,
ਜਦੋਂ ਆਉਂਦੀ ਆਟਾ ਪੀਸਣੇ ਦੀ ਵਾਰੀ ਆ,
ਅੱਜ ਕਹਿਣ ਕੀਤੀ ਫਿਰਨੀ ਦੀ ਸਵਾਰੀ ਆ,,
ਮੱਛੀ ਜਲ ਤੋਰੀ ਭੇਜੀ ਆਗੀ ਹਰ ਦੀ,
ਪਸ ਤੋਂ ਬਣਾਲੀ ਆ ਸਿੰਘਾਂ ਨੇ ਕਰਦੀ,,
ਰਹਿੰਦੀ ਜੀਹਨੂੰ ਪੀਕੇ ਤੇ ਟਿਕਾਣੇ ਮੱਤ ਨੀਂ,
ਆਖਦੇ ਸ਼ਰਾਬ ਤਾਂਈ ਪੰਜ ਰਤਨੀਂ,,
ਹੋਲਾਂ ਨੂੰ ਅਲੈਚੀਆਂ ਸਮੁੰਦ ਸ਼ੀਰ ਨੂੰ,
ਕੁਣਕਾ ਕੜਾਹ ਨੂੰ ਤਸ਼ਮਾਹੀ ਖੀਰ ਨੂੰ,,
ਹਜ਼ਾਰ ਮੇਖੀ ਆਖਣ ਫਟੀ ਵਈ ਜੁੱਲੀ ਨੂੰ,
ਟੱਪ ਨੂੰ ਮਹੱਲ ਦਰਵਾਜ਼ਾ ਕੁੱਲੀ ਨੂੰ,,
ਬਸ ਸਿੰਘਾਂ ਮੁਕਾਦੇ ਛੇੜੇ ਨੂੰ,
ਨਹੀਂ ਮੁੱਕਣ ਵਾਲਾ ਛੇੜ ਲਿਆ ਤੂੰ ਜੇਹੜੇ ਨੂੰ,,
ਬਾਬੂ, ਮਾਘੀ ਚੰਦ ਲਿਖ ਲਿਖ ਥੱਕਗੇ,
ਬੋਲੇ ਨਾ ਮੁੱਕਣ ਸੂਬੇਦਾਰ ਥੱਕਗੇ,,,
ਜੋਰਾਵਰ ਸਿੰਘ ਤਰਸਿੱਕਾ ।
ਇਸ ਪਵਿੱਤਰ ਅਸਥਾਨ ਤੇ ਬੈਠ ਕੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਸੁਭਾਏਮਾਨ ਹੋ ਕੇ ਕੁਦਰਤ ਦੇ ਨਜ਼ਾਰੇ ਵੇਖਦੇ ਅਤੇ ਸੀਸ ਤੇ ਦਸਤਾਰ ਸਜਾਇਆ ਕਰਦੇ ਸਨ। ਸੁੰਦਰ ਦਸਤਾਰਾਂ ਸਜਾਉਣ ਵਾਲਿਆਂ ਨੂੰ ਇਨਾਮ ਵੰਡਿਆ ਕਰਦੇ ਸਨ। ਭੰਗਾਣੀ ਸਾਹਿਬ ਦੇ ਯੁੱਧ ਦੀ ਜਿੱਤ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਇਸ ਅਸਥਾਨ ਤੇ ਆਪਣੇ ਕੇਸਾਂ ਵਿੱਚ ਕੰਘਾ ਕਰ ਰਹੇ ਸਨ ਤਾਂ ਪੀਰ ਬੁੱਧੂ ਸ਼ਾਹ ਜੀ ਸਢੌਰੇ ਵਾਲੇ (ਜਿਨ੍ਹਾਂ ਦੇ ਆਪਣੇ 2 ਪੁੱਤਰ, ਭਰਾ ਅਤੇ ਮੁਰੀਦ ਭੰਗਾਣੀ ਸਾਹਿਬ ਦੇ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸਨ ) . ਗੁਰੂ ਜੀ ਤੋਂ ਵਾਪਿਸ ਜਾਣ ਦੀ ਆਗਿਆ ਲੈਣ ਆਏ ਤਾਂ ਗੁਰੂ ਜੀ ਨੇ ਕਿਹਾ ਪੀਰ ਜੀ ਅਸੀਂ ਆਪ ਜੀ ਦੀ ਸੇਵਾ ਤੋਂ ਬਹੁਤ ਪ੍ਰਸੰਨ ਹਾਂ ਜੋ ਮੰਗਣਾ ਹੈ ਮੰਗੋ ਤਾਂ ਪੀਰ ਜੀ ਨੇ ਕਿਹਾ ਕਿ ਜੇ ਤੁੱਠੇ (ਪ੍ਰਸੰਨ) ਹੋ ਤਾਂ ਕੇਸਾਂ ਵਿੱਚ ਕੰਘਾ ਜੋ ਆਪ ਜੀ ਕਰ ਰਹੇ ਹੋ ਕੇਸਾਂ ਸਮੇਤ ਮੈਨੂੰ ਬਖਸ਼ੋ ਜੀ। ਗੁਰੂ ਜੀ ਨੇ ਪ੍ਰਸੰਨ ਹੋ ਕੇ ਆਪਣੀ ਅੱਧੀ ਦਸਤਾਰ ਅਤੇ ਕੇਸਾਂ ਸਮੇਤ ਕੰਘਾ ਪੀਰ ਜੀ ਨੂੰ ਸਿਰੋਪਾਉ ਦੇ ਤੌਰ ਤੇ ਬਖਸ਼ਿਸ਼ ਕੀਤਾ।
धनासरी महला ५ ॥ वडे वडे राजन अरु भूमन ता की त्रिसन न बूझी ॥ लपटि रहे माइआ रंग माते लोचन कछू न सूझी ॥१॥ बिखिआ महि किन ही त्रिपति न पाई ॥ जिउ पावकु ईधनि नही ध्रापै बिनु हरि कहा अघाई ॥ रहाउ ॥ दिनु दिनु करत भोजन बहु बिंजन ता की मिटै न भूखा ॥ उदमु करै सुआन की निआई चारे कुंटा घोखा ॥२॥ कामवंत कामी बहु नारी पर ग्रिह जोह न चूकै ॥ दिन प्रति करै करै पछुतापै सोग लोभ महि सूकै ॥३॥ हरि हरि नामु अपार अमोला अम्रितु एकु निधाना ॥ सूखु सहजु आनंदु संतन कै नानक गुर ते जाना ॥४॥६॥
अर्थ: (हे भाई! दुनिया में) बड़े बड़े राजे हैं, बड़े बड़े जिमींदार हैं, (माया के लिए) उनकी तृष्णा कभी भी खत्म नहीं होती, वह माया के अचंभों में मस्त रहते हैं, माया से चिपके रहते हैं। (माया के बिना) ओर कुछ उनको आँखों से दिखता ही नहीं ॥१॥ हे भाई! माया (के मोह) में (फंसे रह के) किसी मनुष्य ने माया की तृप्ति को प्राप्त नहीं किया है, जैसे आग को बालण देते जाओ वह तृप्त नहीं होती। परमात्मा के नाम के बिना मनुष्य कभी तृप्त नहीं हो सकता ॥ रहाउ ॥ हे भाई! जो मनुष्य हर रोज़ स्वादले भोजन खाता रहता है, उस की (स्वादले भोजनों की) भूख कभी नहीं खत्म होती। (स्वादले भोजनों की खातिर) वह मनुष्य कुत्ते की तरह दौड़-भज करता है, चारों ओर ढूंढ़ता फिरता है ॥२॥ हे भाई! काम-वश हुए विशई मनुष्य की चाहे कितनी ही स्त्री हों, पराए घर की तरफ उस की मंदी निगाह फिर भी नहीं हटती। वह हर रोज़ (विशे-पाप करता है, और, पछतावा (भी) है। सो, इस काम-वाशना में और पछतावे में उस का आतमिक जीवन सुखता जाता है ॥३॥ हे भाई! परमात्मा का नाम ही एक ऐसा बेअंत और कीमती ख़ज़ाना है जो आतमिक जीवन देता है। (इस नाम-ख़ज़ाने की बरकत से) संत जनों के हृदय-घर में आतमिक अडोलता बनी रहती है, सुख आनंद बना रहता है। पर, हे नानक जी! गुरू पासों ही इस ख़ज़ाने की जान-पहचान प्राप्त होती है ॥४॥६॥
ਅੰਗ : 672
ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥ ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥ ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥ ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥ ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥ ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥
ਅਰਥ: (ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ। ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ ॥੧॥ ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ। ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ ॥ ਰਹਾਉ ॥ ਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ। (ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ ॥੨॥ ਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ। ਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ ॥੩॥ ਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ। (ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਨਾਨਕ ਜੀ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ ॥੪॥੬॥